੫ ਜੇਠ ਸ਼ਹਿਨਸ਼ਾਹੀ ਸੰਮਤ ੫ ਲਾਲ ਸਿੰਘ ਦੇ ਗ੍ਰਹਿ ਪਿੰਡ ਹੇਰ
ਪੰਜ ਜੇਠ ਕਹੇ ਸੁਣ ਸ਼ਹਿਨਸ਼ਾਹੀ ਪੰਜ ਸੰਮਤ, ਸਮੇਂ ਦੀ ਧਾਰ ਸਮੇਂ ਵਿਚੋਂ ਦ੍ਰਿੜਾਈਆ। ਹਰਿਜਨ ਹਰਿਭਗਤ ਗੁਰਮੁਖ ਬਣੇ ਨਾ ਕੋਇ ਹਰਾਮ ਨਿਮਕ, ਸ਼ਬਦ ਸੰਦੇਸ਼ਾ ਧੁਰਦਰਗਾਹੀਆ। ਇਹ ਆਸਾ ਰੱਖੀ ਜਿਸ ਵੇਲੇ ਖੱਲ ਲੱਥੀ ਤਬਰੇਜ਼ ਸ਼ੱਮਸ਼, ਸ਼ਮਅ ਨੂਰ ਜੋਤ ਚਮਕਾਈਆ। ਪਰਵਰਦਿਗਾਰ ਮਾਰੀ ਰਮਜ਼, ਅਲਾਹੀ ਕਲਮੇ ਨਾਲ ਦ੍ਰਿੜਾਈਆ। ਬੁੱਧੀ ਤੋਂ ਪਰੇ ਦੇ ਕੇ ਸਮਝ, ਪਰਦਾ ਪਰਦਾਨਸ਼ੀਂ ਦਿਤਾ ਉਠਾਈਆ। ਤੇਰੀ ਮਨਜ਼ੂਰ ਕਰਾਂ ਅਰਜ਼, ਆਰਜ਼ੂ ਆਪਣੇ ਲੇਖੇ ਲਾਈਆ। ਪੂਰਾ ਨਿਭਾਵਾਂ ਫ਼ਰਜ਼, ਫ਼ਰਜ਼ੀ ਧਾਰ ਨਾ ਕੋਇ ਵਖਾਈਆ। ਜਨ ਭਗਤਾਂ ਮਿਲਣ ਦੀ ਮੈਨੂੰ ਹੋਵੇ ਗ਼ਰਜ਼, ਗ਼ਰਜ਼ ਆਪਣੀ ਇਕ ਉਪਜਾਈਆ। ਜਿਹੜੀ ਤੇਰੇ ਅੰਦਰ ਸਚ ਪ੍ਰੇਮ ਦੀ ਦਿਤੀ ਤਰਜ਼, ਸੋ ਸੋਹਣੀ ਦਿਆਂ ਦ੍ਰਿੜਾਈਆ। ਕਰਾਂ ਖੇਲ ਜਗਤ ਅਸਚਰਜ, ਅਚਰਜ ਆਪਣੀ ਕਾਰ ਕਮਾਈਆ। ਜੋਧਾ ਸੂਰਬੀਰ ਮਰਦਾਨਾ ਬਣ ਕੇ ਮਰਦ, ਮਦਦਗੀਰ ਨਾ ਕੋਇ ਰਖਾਈਆ। ਕਲਜੁਗ ਕੂੜੀ ਕਿਰਿਆ ਮੇਟਾਂ ਤਸ਼ੱਦਦ, ਚਾਰੋਂ ਕੁੰਟ ਖੋਜ ਖੁਜਾਈਆ। ਲੇਖਾ ਰਹੇ ਨਾ ਕਿਸੇ ਮੌਲਵੀ ਸੱਯਦ, ਸ਼ਰਅ ਸ਼ਰੀਅਤ ਫੋਲ ਫੁਲਾਈਆ। ਸਭ ਦਾ ਲੇਖਾ ਲਹਿਣਾ ਦੇਣਾ ਦੇਵਾਂ ਨਕ਼ਦ, ਜਗਤ ਉਧਾਰ ਨਾ ਕੋਇ ਵਡਿਆਈਆ। ਮੈਂ ਪ੍ਰਗਟ ਹੋਵਾਂ ਭਗਤਾਂ ਕਾਰਨ ਫ਼ਕ਼ਤ, ਫ਼ਿਕਰਾ ਇਕੋ ਦੇਣਾ ਸਮਝਾਈਆ। ਪੰਜ ਜੇਠ ਸੁਹੰਜਣਾ ਹੋਵੇ ਵਕ਼ਤ, ਥਿਤ ਪਲ ਘੜੀ ਮਿਲੇ ਵਡਿਆਈਆ। ਕਰਾਂ ਖੇਲ ਧਰਨੀ ਉਤੇ ਜਗਤ, ਜਾਗਰਤ ਜੋਤ ਡਗਮਗਾਈਆ। ਫੇਰ ਨਿਰਗੁਣ ਧਾਰ ਆਵਾਂ ਪਰਤ, ਪਤਿਪਰਮੇਸ਼ਵਰ ਰੂਪ ਵਟਾਈਆ। ਸਭ ਦੀ ਪੂਰੀ ਕਰਾਂ ਸ਼ਰਤ, ਗੁਰ ਅਵਤਾਰ ਪੈਗ਼ੰਬਰਾਂ ਲੇਖਾ ਦਿਆਂ ਚੁਕਾਈਆ। ਲਹਿਣਾ ਦੇਣਾ ਜਾਣਾਂ ਉਤੇ ਅਰਸ਼, ਅਰਸ਼ੀ ਹੋ ਕੇ ਪਰਦਾ ਲਾਹੀਆ। ਜਨ ਭਗਤਾਂ ਦੇਵਾਂ ਆਪਣਾ ਦਰਸ, ਦਰਸ ਦੀਦਾਰ ਇਕ ਕਰਾਈਆ। ਗ਼ਰੀਬ ਨਿਮਾਣਿਆਂ ਉਤੇ ਕਰਾਂ ਤਰਸ, ਰਹਿਮਤ ਨਾਮ ਸਚ ਕਮਾਈਆ। ਜਨਮ ਜਨਮ ਦੀ ਮੇਟਾਂ ਹਰਸ, ਹਵਸ ਕੂੜੀ ਦਿਆਂ ਗਵਾਈਆ। ਗੋਬਿੰਦ ਦੀ ਪੂਰੀ ਕਰਾਂ ਸ਼ਰਤ, ਸ਼ਹਿਨਸ਼ਾਹ ਹੋ ਕੇ ਫੇਰਾ ਪਾਈਆ। ਪੁੱਠੀ ਸਿੱਧੀ ਕਰ ਕੇ ਨਰਦ, ਨਰ ਨਰਾਇਣ ਹੋ ਕੇ ਵੇਖ ਵਖਾਈਆ। ਚਾਰੋਂ ਕੁੰਟ ਮੇਟ ਅੰਧੇਰਾ ਗਰਦ, ਸਤਿ ਸਚ ਕਰਾਂ ਰੁਸ਼ਨਾਈਆ। ਕੋਝਿਆਂ ਕਮਲਿਆਂ ਵੰਡਾਂ ਦਰਦ, ਦਰਦੀ ਹੋ ਕੇ ਵੇਖ ਵਖਾਈਆ। ਪੂਰਬ ਜਨਮ ਦੀ ਵੇਖਾਂ ਫ਼ਰਦ, ਪਿਛਲਾ ਲੇਖਾ ਆਪ ਕਢਾਈਆ। ਚਲੇ ਧਾਰ ਇਕ ਅਸਚਰਜ, ਅਚਰਜ ਲੀਲਾ ਆਪ ਬਣਾਈਆ। ਜਨ ਭਗਤਾਂ ਲਹਿਣਾ ਮੁਕੇ ਬਹਿਸ਼ਤ ਸਵਰਗ, ਸਚਖੰਡ ਸਾਚੇ ਮਿਲੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਪੰਚਮ ਜੇਠ ਕਹੇ ਪੰਚਮ ਸ਼ਹਿਨਸ਼ਾਹੀ ਸੰਮਤ ਦੀ ਧਾਰ, ਧਰਨੀ ਧਰਤ ਧਵਲ ਦ੍ਰਿੜਾਈਆ। ਪ੍ਰਭ ਦਾ ਖੇਲ ਅਗੰਮ ਅਪਾਰ, ਅਲਖ ਅਗੋਚਰ ਕਹਿਣ ਕੋਇ ਨਾ ਪਾਈਆ। ਸਭ ਦੀ ਪੈਜ ਰਿਹਾ ਸਵਾਰ, ਜੁਗ ਜੁਗ ਵੇਖੇ ਚਾਈਂ ਚਾਈਂਆ। ਕਰਨੀ ਦਾ ਕਰਤਾ ਕ਼ੁਦਰਤ ਦਾ ਆਧਾਰ, ਅੰਦਰ ਉਦਰ ਵੇਖ ਵਖਾਈਆ। ਜੁਗ ਚੌਕੜੀ ਲੈ ਅਵਤਾਰ, ਨਿਰਗੁਣ ਸਰਗੁਣ ਵੇਸ ਵਟਾਈਆ। ਸ਼ਬਦ ਅਗੰਮੀ ਕਰੇ ਗੁਫ਼ਤਾਰ, ਬਿਨ ਅੱਖਰਾਂ ਰਾਗ ਅਲਾਈਆ। ਤਖ਼ਤ ਨਿਵਾਸੀ ਹੋ ਉਜਿਆਰ, ਨੂਰੋ ਨੂਰ ਕਰੇ ਰੁਸ਼ਨਾਈਆ। ਸੋ ਸਾਹਿਬ ਸਵਾਮੀ ਹੋਇਆ ਖ਼ਬਰਦਾਰ, ਬੇਖ਼ਬਰਾਂ ਖ਼ਬਰ ਸੁਣਾਈਆ। ਸੰਤ ਸੁਹੇਲੇ ਮੀਤ ਮੁਰਾਰ, ਭਗਤ ਭਗਵੰਤ ਲਏ ਜੁੜਾਈਆ। ਇਕੱਠੇ ਹੋ ਇਕ ਦਰਬਾਰ, ਦਰ ਦਰਵਾਜ਼ਾ ਕੁੰਡਾ ਲਾਹੀਆ। ਕਰ ਦਰਸ ਅਗੰਮ
❋
❋
ਅਪਾਰ, ਨਿਰਗੁਣ ਜੋਤ ਡਗਮਗਾਈਆ। ਜਿਸ ਦੇ ਵਿਸ਼ਨ ਬ੍ਰਹਮਾ ਸ਼ਿਵ ਖ਼ਿਦਮਤਗਾਰ, ਖ਼ਾਦਮ ਹੋ ਕੇ ਸੇਵ ਕਮਾਈਆ। ਸੋ ਪੁਰਖ ਅਕਾਲਾ ਹੋਵਣ ਲੱਗਾ ਜ਼ਾਹਰ, ਜ਼ਾਹਰ ਜ਼ਹੂਰ ਕਰੇ ਰੁਸ਼ਨਾਈਆ। ਸੰਤ ਸੁਹੇਲੇ ਕਰ ਤਿਆਰ, ਤ੍ਰੈਭਵਨ ਧਨੀ ਦਏ ਵਡਿਆਈਆ। ਆਪਣੇ ਰੱਖ ਸਰਬ ਅਖ਼ਤਿਆਰ, ਮੁਫ਼ਤ ਆਪਣਾ ਨਾਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਪੰਚਮ ਜੇਠ ਕਹੇ ਸ਼ਮਸ ਨੇ ਰੱਖੀ ਅਗੰਮੀ ਆਸਾ, ਆਸ਼ਾ ਇਕ ਉਪਜਾਈਆ। ਤੇਰਾ ਖੇਲ ਪੁਰਖ ਅਬਿਨਾਸ਼ਾ, ਜੁਗ ਚੌਕੜੀ ਸਮਝ ਕੋਇ ਨਾ ਪਾਈਆ। ਤੂੰ ਆਦਿ ਜੁਗਾਦੀ ਦਇਆਵਾਨ ਦਾਤਾ, ਦੀਨ ਦਿਆਲ ਤੇਰੀ ਵਡਿਆਈਆ। ਤੇਰਾ ਮੂਲ ਨਾ ਕਿਸੇ ਪਛਾਤਾ, ਪਰਦਾ ਸਕਿਆ ਨਾ ਕੋਇ ਉਠਾਈਆ। ਸਿਫ਼ਤਾਂ ਵਾਲੀ ਗਾ ਗਾ ਗਾਥਾ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਗੀਤਾ ਗਿਆਨ ਖਾਣੀ ਬਾਣੀ ਦਿਤੀ ਉਪਜਾਈਆ। ਚਾਰ ਕੁੰਟ ਦਹਿ ਦਿਸ਼ਾ ਕਲਜੁਗ ਕੂੜੀ ਕਿਰਿਆ ਮਾਰੇ ਹਾਕਾਂ, ਉਚੀ ਕੂਕ ਕੂਕ ਸੁਣਾਈਆ। ਬੰਦ ਕਵਾੜੀ ਖੁਲ੍ਹੇ ਕਿਸੇ ਨਾ ਤਾਕਾ, ਬਜਰ ਕਪਾਟੀ ਪਰਦਾ ਨਾ ਕੋਇ ਚੁਕਾਈਆ। ਪ੍ਰਭੂ ਪ੍ਰੀਤੀ ਜੁੜੇ ਕੋਈ ਨਾ ਨਾਤਾ, ਸਗਲਾ ਸੰਗ ਨਾ ਕੋਇ ਬਣਾਈਆ। ਰਾਏ ਧਰਮ ਦਾ ਫੋਲੇ ਕੋਈ ਨਾ ਖਾਤਾ, ਜਨਮ ਕਰਮ ਦਾ ਲਹਿਣਾ ਨਾ ਕੋਇ ਚੁਕਾਈਆ। ਪਰਵਰਦਿਗਾਰ ਮੰਨ ਆਇਆ ਆਖਾ, ਆਖ਼ਰ ਆਪਣੀ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਪੰਜ ਜੇਠ ਕਹੇ ਪੰਜਵਾਂ ਸ਼ਹਿਨਸ਼ਾਹੀ ਸੰਮਤ ਬੋਲ ਅਗੰਮਾ ਰਾਗ, ਅਨਰਾਗੀ ਦੇ ਜਣਾਈਆ। ਕੂੜੀ ਕਿਰਿਆ ਦੇ ਤਿਆਗ, ਤ੍ਰੈਗੁਣ ਮਮਤਾ ਡੇਰਾ ਢਾਹੀਆ। ਸਚ ਦਵਾਰੇ ਬਣ ਸੱਜਣ ਸਾਕ, ਮਿੱਤਰ ਇਕੋ ਵੇਖ ਵਖਾਈਆ। ਕਲਜੁਗ ਮਿਟੇ ਅੰਧੇਰੀ ਰਾਤ, ਸਤਿਜੁਗ ਸੱਚਾ ਚੰਦ ਚਮਕਾਈਆ। ਨਿਰਗੁਣ ਨੂਰ ਹੋਵੇ ਪਰਕਾਸ਼, ਜੋਤੀ ਜੋਤ ਡਗਮਗਾਈਆ। ਸ਼ਮਸ ਕਹੇ ਮੇਰੀ ਆਸ਼ਾ ਤੇਰਾ ਲੇਖਾ ਲਿਖਣ ਜਨ ਭਗਤ ਨਾਲ ਕ਼ਲਮ ਦਵਾਤ, ਦੁਆ ਖ਼ੁਦ ਖ਼ੁਦਾ ਅੱਗੇ ਕਰਾਈਆ। ਸਿਫ਼ਤੀ ਧਾਰ ਚਲੇ ਕਾਗ਼ਜ਼ਾਤ, ਕਾਗਦ ਕ਼ਲਮ ਮਿਲੇ ਵਡਿਆਈਆ। ਤੇਰਾ ਤੇਰੇ ਨਾਲੋਂ ਰਹੇ ਨਾ ਕੋਇ ਨਾਰਾਜ਼, ਗ਼ਮੀ ਗ਼ਮਖ਼ਾਰ ਦੇਣੀ ਗਵਾਈਆ। ਅੰਦਰੋਂ ਪਰਦਾ ਖੋਲ੍ਹ ਕੇ ਰਾਜ਼, ਉਹਲਾ ਦੇਣਾ ਚੁਕਾਈਆ। ਤੇਰੇ ਚਰਨਾਂ ਹੋਵੇ ਹਕ਼ੀਕ਼ੀ ਨਮਾਜ਼, ਸਯਦਾ ਸੀਸ ਜਗਦੀਸ਼ ਨਿਵਾਈਆ । ਖੇਲ ਵੇਖੇ ਮੰਡਲ ਆਕਾਸ਼, ਧਰਨੀ ਧਰਤ ਧਵਲ ਧਿਆਨ ਲਗਾਈਆ। ਹੈਰਾਨੀ ਵਿਚ ਜਨ ਭਗਤ ਦਸੇ ਉਂਗਲਾਂ ਮੁਖ ਵਿਚ ਪਾ ਕੇ ਰੋਕ ਆਪਣਾ ਸਵਾਸ, ਸਾਹ ਸਾਹ ਤੇਰੀ ਸਰਨਾਈਆ। ਬਾਹਰ ਕੱਢ ਕੇ ਚਰਨਾਂ ਉਪਰ ਮਾਰਨ ਝਾਕ, ਝਲਕ ਤੇਰੀ ਨਜ਼ਰੀ ਆਈਆ। ਇਹ ਬਦਨ ਮਾਟੀ ਖ਼ਾਕ, ਤਨ ਸ਼ਰੀਰ ਕੂੜ ਲੋਕਾਈਆ। ਚਾਰੋਂ ਕੁੰਟ ਲੱਗੀ ਆਗ, ਤ੍ਰੈਗੁਣ ਸਕੇ ਨਾ ਕੋਇ ਬੁਝਾਈਆ । ਪਰਵਰਦਿਗਾਰ ਪੂਰਾ ਕਰਨਾ ਵਾਕ, ਵਾਕਿਆ ਤੇਰੇ ਹੱਥ ਵਡਿਆਈਆ। ਸਾਚੇ ਭਗਤਾਂ ਬਣੌਣੀ ਇਕ ਜਮਾਤ, ਹਿੰਦੂ ਮੁਸਲਿਮ ਸਿੱਖ ਈਸਾਈ ਵੰਡ ਨਾ ਕੋਇ ਵੰਡਾਈਆ। ਜਿਧਰ ਤੱਕਾਂ ਤੇਰਾ ਹੋਵੇ ਪਰਕਾਸ਼, ਅੰਧ ਅੰਧੇਰਾ ਦੇਣਾ ਗਵਾਈਆ। ਸਾਹਿਬ ਸਤਿਗੁਰ ਵਸਣਾ ਸਾਥ, ਵਿਛੋੜਾ ਨਜ਼ਰ ਕੋਇ ਨਾ ਆਈਆ। ਗੁਰਮੁਖਾਂ ਪਿੱਠ ਦੇ ਕੇ ਦੇਣਾ ਜਵਾਬ, ਰਸਨਾ ਜਿਹਵਾ ਨਾਲ ਹਿਲਾਈਆ। ਇਹ ਗੋਬਿੰਦ ਲਿਖ ਕੇ ਗਿਆ ਹਿਸਾਬ, ਬਿਨ ਅੱਖਰਾਂ ਅੱਖਰ ਲਿਖਾਈਆ। ਦਰਜ ਕਰ ਗੋਬਿੰਦ ਪੁਰਖ ਅਕਾਲ ਵਾਲੀ ਕਿਤਾਬ, ਕੁਤਬਖ਼ਾਨੇ ਨਾ ਕੋਇ ਜਣਾਈਆ। ਓਸ ਦਾ ਲੇਖਾ ਹੋਵੇ ਬੇਬਾਕ, ਬਚਿਆ ਰਹਿਣ ਕੋਇ ਨਾ ਪਾਈਆ।
❋
❋
ਜਨ ਭਗਤਾਂ ਗੰਢ ਪਵਾਈ ਧਰਮ ਦਾ ਧਰਮ ਬਣਾਇਆ ਸਾਕ, ਕਰਮ ਦਾ ਕਰਮ ਦਿਤਾ ਬਦਲਾਈਆ। ਭਗਤਾਂ ਕੋਲੋਂ ਭਗਤਾਂ ਲਿਆ ਪ੍ਰਸ਼ਾਦ, ਲਾਚੀ ਲਾਚੀ ਨਾਲ ਬਦਲਾਈਆ। ਮਿੱਠਾ ਮੁਖ ਕਰ ਸਵਾਦ, ਸੋਹਣਾ ਰਸ ਲਿਆ ਚਖਾਈਆ। ਸਯਦਾ ਸੀਸ ਕਰ ਆਦਾਬ, ਨਮਸਤੇ ਡੰਡਾਵਤ ਇਕ ਸਮਝਾਈਆ। ਰੂਹ ਬੁਤ ਕਰ ਕੇ ਪਾਕ, ਪਤਤ ਪੁਨੀਤ ਦਏ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਪੰਜ ਜੇਠ ਕਹੇ ਸੰਮਤ ਸ਼ਹਿਨਸ਼ਾਹੀ ਪੰਜ ਦਾ ਵੇਖੋ ਰੁਤਬਾ, ਰੁਸਤਮ ਦੇਵੇ ਮਾਣ ਵਡਿਆਈਆ। ਲੇਖਾ ਰਹੇ ਨਾ ਕਿਸੇ ਕੁਤਬਾ, ਕ਼ੁਦਰਤ ਕ਼ਾਦਰ ਦਇਆ ਕਮਾਈਆ। ਜਿਸ ਨੂੰ ਉਡੀਕਦਿਆਂ ਲੰਘ ਗਈਆਂ ਮੁੱਦਤਾਂ, ਜੁਗ ਚੌਕੜੀ ਰਾਹ ਤਕਾਈਆ। ਜਿਸ ਦਾ ਲੇਖਾ ਗੋਬਿੰਦ ਨਾਲ ਅਨੰਦਪੁਰ ਦਾ, ਪੁਰੀਆਂ ਲੋਆਂ ਖੋਜ ਖੁਜਾਈਆ। ਓਹ ਮਾਲਕ ਖ਼ਾਲਕ ਧੁਰ ਦਾ, ਦਰਗਾਹ ਸਾਚੀ ਸੋਭਾ ਪਾਈਆ। ਖੇਲ ਦੱਸੇ ਸੱਚੇ ਸਤਿਗੁਰ ਦਾ, ਜੋ ਸਤਿਗੁਰ ਜਨਮ ਮਰਨ ਵਿਚ ਕਦੇ ਨਾ ਆਈਆ। ਸ਼ੌਹ ਦਰਿਆ ਕਦੇ ਨਹੀਂ ਰੁੜ੍ਹਦਾ, ਮੜ੍ਹੀ ਗੋਰ ਨਾ ਕੋਇ ਟਿਕਾਈਆ। ਜਿਸ ਦਾ ਮੰਤਰ ਇਕੋ ਫ਼ੁਰਨਾ ਫੁਰਦਾ, ਮਨ ਕਲਪਣਾ ਦਏ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਾਚੀ ਕਾਰ ਕਮਾਈਆ। ਸ਼ਮਸ ਕਹੇ ਲਾਲ ਸਿੰਘ ਨੇ ਸੀਸ ਰੱਖਿਆ ਨੰਗਾ, ਓਢਨ ਉਪਰ ਨਾ ਕੋਇ ਟਿਕਾਈਆ। ਮਾਲਵੇ ਵਾਲਿਆਂ ਦਿਤਾ ਕੰਘਾ, ਗੋਬਿੰਦ ਗੰਢ ਪਵਾਈਆ। ਖਲੋ ਕੇ ਇਕ ਟੰਗਾ, ਪਿਛਲਾ ਲਹਿਣਾ ਯਾਦ ਕਰਾਈਆ। ਕਿੱਥੇ ਤੇਰਾ ਖੜਗ ਖੰਡਾ, ਤਰਕਸ਼ ਤੀਰ ਕਮਾਨ ਨਜ਼ਰ ਕੋਇ ਨਾ ਆਈਆ। ਕੀ ਖੇਲ ਕਰੇਂ ਸੂਰੇ ਸਰਬੰਗਾ, ਸਗਲੀ ਆਪਣੀ ਕਾਰ ਕਮਾਈਆ। ਕਿਸ ਕੂਟੇ ਪਾਵੇਂ ਦੰਗਾ, ਚਾਰੋਂ ਕੁੰਟ ਅੰਧੇਰਾ ਛਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਸੰਮਤ ਪੰਜ ਕਹੇ ਪੰਚਮ ਜੇਠ ਵੇਖ ਅਗੰਮ ਮਿਲਾਵਾ, ਮਿਲਣੀ ਹਰਿ ਜਗਦੀਸ਼ ਕਰਾਈਆ। ਸਭ ਦਾ ਇਕੋ ਜਿਹਾ ਦਾਅਵਾ, ਬਿਰਧ ਬਾਲ ਨਾ ਵੰਡ ਵੰਡਾਈਆ। ਸਚ ਦਵਾਰੇ ਇਕੋ ਨਾਵਾਂ, ਊਚ ਨੀਚ ਨਾ ਕੋਇ ਰਖਾਈਆ । ਸਭ ਦਾ ਤਰਾਜ਼ੂ ਕਰ ਕੇ ਸਾਵਾਂ, ਸ਼ਾਹ ਕੰਗਾਲਾਂ ਇਕੋ ਦਰ ਟਿਕਾਈਆ। ਸਾਚਾ ਮੇਲਾ ਕਰ ਕੇ ਭਗਤ ਭਰਾਵਾਂ, ਧੁਰ ਦਾ ਸੰਗ ਦਿਤਾ ਜਣਾਈਆ। ਅਗਲਾ ਖੇਲ ਵੇਖਣਾ ਨਾਲ ਚਾਵਾਂ, ਚਾਓ ਘਨੇਰਾ ਦਿਤਾ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਪੰਚਮ ਜੇਠ ਕਹੇ ਸੁਣ ਸ਼ਹਿਨਸ਼ਾਹੀ ਸੰਮਤ ਮੀਤ, ਮਿੱਤਰਾ ਦਿਆਂ ਜਣਾਈਆ। ਪ੍ਰਭ ਚਲੌਣੀ ਇਕ ਰੀਤ, ਰੀਤੀ ਪਿਛਲੀ ਦੇਣੀ ਤਜਾਈਆ। ਸ੍ਰਿਸ਼ਟੀ ਰਸਨਾ ਜਿਹਵਾ ਗੌਣਾ ਗੀਤ, ਢੋਲੇ ਗੋਬਿੰਦ ਵਾਲੇ ਦ੍ਰਿੜਾਈਆ। ਕਿਸੇ ਦੀ ਆਸਾ ਪੂਰੀ ਨਾ ਹੋਵੇ ਉਮੀਦ, ਮਨਸਾ ਮਨ ਹੀ ਵਿਚ ਰਖਾਈਆ। ਬਿਨਾ ਸ਼ਬਦ ਤੋਂ ਕਰੇ ਨਾ ਕੋਇ ਤਾਕੀਦ, ਧੁਰ ਦਾ ਹੁਕਮ ਨਾ ਕੋਇ ਦ੍ਰਿੜਾਈਆ। ਜਿਸ ਦੀ ਸਿਫ਼ਤ ਕਰੇ ਕ਼ੁਰਾਨ ਮਜੀਦ, ਕੂਕ ਕੂਕ ਸੁਣਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਲੇਖਾ ਵੇਖ ਵਖਾਈਆ। ਪੰਚਮ ਜੇਠ ਕਹੇ ਮੇਰੇ ਸੰਮਤ ਸ਼ਹਿਨਸ਼ਾਹੀ ਦਰ ਠਾਂਡੇ ਸਾਚੇ ਆ ਜਾ, ਅੱਜ ਕਲ੍ਹ ਵੇਖ ਵਖਾਈਆ। ਕੀ ਖੇਲ ਕਰੇ ਪ੍ਰਭੂ ਮਹਾਰਾਜਾ, ਰਾਜਨ ਰਾਜ ਨੂਰ ਅਲਾਹੀਆ। ਜਿਸ ਨੇ ਲੱਖ ਚੁਰਾਸੀ ਸਾਜਨ ਸਾਜਾ, ਘਟ ਘਟ ਅੰਤਰ ਫੋਲ ਫੁਲਾਈਆ। ਸੋ ਮਾਲਕ ਗ਼ਰੀਬ ਨਿਵਾਜਾ, ਨਿਰਗੁਣ ਆਪਣੀ ਕਾਰ ਕਮਾਈਆ। ਪਰਗਟ ਹੋ ਕੇ ਦੇਸ ਮਾਝਾ,
❋
❋
ਮਜਲਸ ਦੋਆਬੇ ਵਿਚ ਵਖਾਈਆ। ਫੇਰ ਜਾਣਾ ਮਦੀਨਾ ਮੱਕਾ ਕਾਅਬਾ, ਮਕ਼ਬਰਿਆਂ ਫੋਲ ਫੁਲਾਈਆ। ਲੇਖਾ ਮੁਕਾ ਕੇ ਪੁੰਨ ਸਵਾਬਾ, ਅਗਲਾ ਝਗੜਾ ਦੇਣਾ ਗਵਾਈਆ। ਸਭ ਦਾ ਇਕੋ ਸੱਯਦਾ ਹੋਵੇ ਆਦਾਬਾ, ਡੰਡਾਵਤ ਇਕੋ ਇਕ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਸੰਮਤ ਪੰਜ ਕਹੇ ਮੈਂ ਹੁਕਮ ਮੰਨਾ ਸਰਕਾਰ, ਸਰੋਕਾਰ ਨਾ ਕੋਇ ਜਣਾਈਆ। ਨਿਉਂ ਨਿਉਂ ਕਰਾਂ ਨਿਮਸਕਾਰ, ਨਮਸਤੇ ਵਿਚ ਦੁਹਾਈਆ। ਜਿਥੋਂ ਸਾਂਝਾ ਮਿਲੇ ਪਿਆਰ, ਨਾਤਾ ਗੁਰਮੁਖਾਂ ਨਾਲ ਜੁੜਾਈਆ। ਇਕੋ ਦਵਾਰਾ ਦੱਸ ਦਰਬਾਰ, ਦਰਗਾਹ ਸਾਚੀ ਇਕ ਦਰਸਾਈਆ। ਨੇਤਰ ਲੋਚਣ ਨੈਣ ਵੇਖੋ ਉਘਾੜ, ਨੈਣ ਮੂੰਦ ਮੂੰਦ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਪੰਚਮ ਜੇਠ ਕਹੇ ਮਾਲਵੇ ਵਾਲਿਆਂ ਦਿਤਾ ਕੰਘਾ, ਸੋਹਣਾ ਸੀਸ ਸੁਹਾਈਆ। ਮੈਂ ਮੰਗ ਅਗੰਮੀ ਮੰਗਾਂ, ਮਾਂਗਤ ਹੋ ਕੇ ਝੋਲੀ ਡਾਹੀਆ। ਦੋਆਬਾ ਮਾਲਵਾ ਹੋਵਣ ਵਾਲਾ ਸੀ ਕੁਛ ਦੰਗਾ, ਜੰਗ ਆਪੋ ਵਿਚ ਰਖਾਈਆ। ਲਾਲ ਸਿੰਘ ਖਲੋ ਕੇ ਇਕ ਟੰਗਾ, ਪ੍ਰਭ ਦੇ ਕੋਲੋਂ ਮੰਗ ਮੰਗਾਈਆ। ਪ੍ਰਭੂ ਗੁਰਮੁਖ ਤੇਰਾ ਸਭ ਤੋਂ ਚੰਗਾ, ਚੰਗੀ ਤੇਰੀ ਵਡਿਆਈਆ। ਜਿਸ ਦੇ ਚਰਨ ਚੁੰਮੇ ਗੰਗਾ, ਗੋਦਾਵਰੀ ਜਮਨਾ ਸੁਰਸਤੀ ਛੂਹ ਕੇ ਖ਼ੁਸ਼ੀ ਬਣਾਈਆ। ਏਨ੍ਹਾਂ ਅੰਤਰ ਇਕ ਅਨੰਦਾ, ਜੋ ਪੁਰੀ ਅਨੰਦ ਵਾਲਾ ਗਿਆ ਟਿਕਾਈਆ। ਹਰਿਜਨ ਚਾੜ੍ਹ ਕੇ ਸਾਚੇ ਚੰਦਾ, ਆਪਣਾ ਨੂਰ ਕਰ ਰੁਸ਼ਨਾਈਆ। ਮਾਣ ਰਹੇ ਨਾ ਕਿਸੇ ਪੰਡਾ, ਮੁੱਲਾਂ ਸ਼ੇਖ਼ਾਂ ਪੰਧ ਮੁਕਾਈਆ। ਏਕਾ ਸ਼ਬਦ ਗੁਰੂ ਦਾ ਡੰਡਾ, ਬ੍ਰਹਿਮੰਡਾਂ ਦਏ ਚਮਕਾਈਆ। ਮਾਣ ਤੋੜ ਹੰਕਾਰੀ ਗੰਢਾ, ਦੂਈ ਦਵੈਤੀ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਪੰਚਮ ਜੇਠ ਕਹੇ ਜਨ ਭਗਤੋ ਸਾਰੇ ਕਰੋ ਸਲਾਹ, ਮਸ਼ਵਰਾ ਆਪਣੇ ਨਾਲ ਬਣਾਈਆ। ਪੰਜ ਲਿਖਾਰੀ ਹੋਵਣ ਗਵਾਹ, ਸ਼ਹਾਦਤ ਪੰਚਮ ਵਿਚ ਭੁਗਤਾਈਆ। ਇਕੋ ਪ੍ਰਭੂ ਲੈਣਾ ਮਨਾ, ਦੂਜੀ ਓਟ ਨਾ ਕੋਇ ਜਣਾਈਆ। ਮਲਣੀ ਪਵੇ ਨਾ ਕਦੇ ਸਵਾਹ, ਤੇੜ ਲੰਗੋਟ ਨਾ ਕੋਇ ਰਖਾਈਆ। ਸਭ ਦਾ ਲੇਖਾ ਪੂਰਾ ਦਏ ਕਰਾ, ਕਰਨੀ ਦਾ ਕਰਤਾ ਨੂਰ ਖ਼ੁਦਾਈਆ। ਸੂਫ਼ੀਆਂ ਹੋਵੇ ਨਾ ਕਦੇ ਜੁਦਾ, ਵਖਰੀ ਵੰਡ ਨਾ ਕੋਇ ਵੰਡਾਈਆ। ਸਚ ਪ੍ਰੇਮ ਦਾ ਲਓ ਮਜ਼ਾ, ਮਜ਼ਾਕ਼ ਪਿਛਲਾ ਦੇਣਾ ਚੁਕਾਈਆ। ਸਭ ਦੇ ਸਿਰ ਤੇ ਕੂਕਦੀ ਕ਼ਜ਼ਾ, ਚਾਰੋਂ ਕੁੰਟ ਪੰਧ ਮੁਕਾਈਆ। ਵੇਖਿਓ ਚੁਰਾਸੀ ਵਾਲੀ ਰਹੇ ਕਿਸੇ ਨਾ ਸਜ਼ਾ, ਆਵਣ ਜਾਵਣ ਲੈਣਾ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਮੇਲਾ ਲਏ ਮਿਲਾਈਆ। ਪੰਚਮ ਜੇਠ ਕਹੇ ਇਹ ਲਹਿਣਾ ਗੋਬਿੰਦ ਵਾਲੀ ਕੀੜੀ, ਕਰਮ ਕਾਂਡ ਝੋਲੀ ਪਾਈਆ। ਪ੍ਰਭ ਨੂੰ ਮਿਲਣਾ ਮਾਰਗ ਗਲੀ ਭੀੜੀ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਸਤਿਗੁਰ ਕਿਰਪਾ ਚੜ੍ਹੋ ਸੀੜ੍ਹੀ, ਮੰਜ਼ਲ ਮੰਜ਼ਲ ਦਏ ਸਮਝਾਈਆ । ਗਲੋਂ ਕਟ ਸ਼ਰਅ ਜ਼ੰਜੀਰੀ, ਨੂਰੇ ਨਜ਼ਰ ਕਰ ਰੁਸ਼ਨਾਈਆ। ਲੈ ਕੇ ਜਾਏ ਘਰ ਅਖ਼ੀਰੀ, ਆਖ਼ਰ ਆਪਣੇ ਗ੍ਰਹਿ ਟਿਕਾਈਆ। ਜਿਥੋਂ ਮਿਲਦੀ ਮੀਰੀ ਪੀਰੀ, ਪਾਤਸ਼ਾਹਾਂ ਵਡਿਆਈਆ। ਝਗੜਾ ਪੈਂਦਾ ਹਕੀਰ ਹਕੀਰੀ, ਗ਼ਰੀਬ ਗ਼ਰੀਬਾਂ ਹੋਏ ਨਾ ਕੋਇ ਸਹਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਮੇਲਾ ਲਏ ਮਿਲਾਈਆ। ਸੰਮਤ ਪੰਜ ਕਹੇ ਜਨ ਭਗਤੋ ਪ੍ਰਭ ਦੇਵੇ ਕਦੇ ਨਾ ਪਿੱਛਾ, ਪੇਸ਼ੀਨਗੋਈ ਵਿਚ ਸਮਝਾਈਆ। ਕਲਜੁਗ ਕੂੜੀ ਕਿਰਿਆ ਵੇਖ ਕੇ ਇੱਛਾ, ਤੁਹਾਡਾ ਮੁਖ ਦਿਤਾ ਬਦਲਾਈਆ । ਫੇਰ ਮਾਣ ਦੇ ਕੇ ਪੂਰੇ ਸਿੱਖਾ, ਸਿੱਖ ਸਤਿਗੁਰ ਵਿਚ ਸਮਾਈਆ।
❋
❋
ਜਿਸ ਦਾ ਨਾਮ ਸੰਦੇਸ਼ਾ ਲਿਖਾ, ਨਾ ਕੋਈ ਮੇਟੇ ਮੇਟ ਮਿਟਾਈਆ । ਮਾਣ ਮਿਲੇ ਵੱਡਾ ਨਿੱਕਾ, ਬਿਰਧ ਬਾਲਾਂ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਕਾਰ ਕਮਾਈਆ। ਸੰਮਤ ਸ਼ਹਿਨਸ਼ਾਹੀ ਪੰਜ ਕਹੇ ਮੇਰਾ ਪੰਚ ਹੋਵੇ ਪ੍ਰਬੰਧ, ਪ੍ਰਬੰਧਕਾਂ ਦਿਆਂ ਦ੍ਰਿੜਾਈਆ। ਜੂਠ ਝੂਠ ਛੱਡਣਾ ਗੰਦ, ਸਚ ਸੁੱਚ ਇਕ ਉਪਜਾਈਆ। ਭਾਗਹੀਣ ਰਹੇ ਕੋਈ ਨਾ ਮੰਦ, ਮੰਦਭਾਗ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਪੰਚਮ ਜੇਠ ਕਹੇ ਦੁਆਬੇ ਵਾਲਿਓ ਦਿਓ ਦਸਤਾਰ, ਦਸਤ ਦੇਣੀ ਫੜਾਈਆ। ਤੁਹਾਡਾ ਪਿਛਲਾ ਕ਼ਰਜ਼ ਦੇਵਾਂ ਉਤਾਰ, ਲਹਿਣਾ ਸਭ ਦਾ ਝੋਲੀ ਪਾਈਆ। ਤੁਸੀਂ ਆਪਣੇ ਤਨ ਦੇ ਸਾਰੇ ਸਰਦਾਰ, ਆਤਮ ਮਾਲਕ ਇਕ ਉਪਜਾਈਆ। ਖ਼ਾਲਕ ਮੰਨਣਾ ਇਕ ਏਕੰਕਾਰ, ਦੂਜੀ ਓਟ ਨਾ ਕੋਇ ਰਖਾਈਆ। ਤੁਹਾਡੇ ਵਿਚੋਂ ਤੁਹਾਡਾ ਵੀਰ ਬਣਾ ਕੇ ਸੇਵਾਦਾਰ, ਸੇਵਾ ਸਚ ਸਚ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਮੇਲਾ ਲਏ ਮਿਲਾਈਆ। ਲਾਲ ਸਿੰਘ ਸਿਰ ਬੰਨ੍ਹਣੀ ਪੱਗ, ਆਪਣੇ ਹੱਥ ਉਠਾਈਆ। ਗੁਰਮੁਖਾਂ ਪਿੱਛੇ ਭਾਵੇਂ ਛਡਣਾ ਪਏ ਜਗ, ਨਾਤਾ ਦੀਨ ਦੁਨੀ ਤੁੜਾਈਆ। ਦੀਨ ਮਜ਼੍ਹਬ ਦੀ ਤੋੜਨੀ ਹੱਦ, ਸ਼ਰਅ ਵੰਡ ਨਾ ਕੋਇ ਵੰਡਾਈਆ। ਉਚੀ ਕੂਕ ਕਹਿਣਾ ਵੱਜ, ਵਜਹ ਧੁਰ ਦੀ ਦੇਣੀ ਸਮਝਾਈਆ। ਜਨ ਭਗਤ ਪ੍ਰਭ ਤੋਂ ਰਹੇ ਨਾ ਕੋਈ ਅਲੱਗ, ਵਖਰਾ ਗ੍ਰਹਿ ਨਾ ਕੋਇ ਸੁਹਾਈਆ। ਹੰਸ ਬਣੇ ਕੋਈ ਨਾ ਕਗ, ਵਿਸ਼ਟਾ ਕੂੜ ਨਾ ਕੋਇ ਫੁਲਾਈਆ। ਤ੍ਰੈਗੁਣ ਸੜੇ ਕੋਈ ਨਾ ਅੱਗ, ਅੰਮ੍ਰਿਤ ਮੇਘ ਇਕ ਬਰਸਾਈਆ। ਸਭ ਦਾ ਸਾਂਝਾ ਇਕੋ ਪਦ, ਪਦਵੀ ਦੇਵੇ ਧੁਰਦਰਗਾਹੀਆ। ਜਨ ਭਗਤ ਪ੍ਰਭੂ ਦੀ ਯਦ, ਯਾਦਦਾਸ਼ਤ ਨਾ ਕਦੇ ਭੁਲਾਈਆ। ਸਾਰੇ ਵਾਅਦਾ ਕਰ ਲਓ ਅੱਜ, ਪੰਚਮ ਜੇਠ ਰਿਹਾ ਸੁਣਾਈਆ। ਇਕ ਪਾਸੇ ਫਾਸੀ ਦਾ ਹੁਕਮ ਦੇਵੇ ਜੱਜ, ਦੂਜੇ ਪਾਸੇ ਸਤਿਗੁਰ ਨਾਲੋਂ ਕੰਨੀ ਨਾ ਕੋਇ ਛੁਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਪੰਚਮ ਜੇਠ ਕਹੇ ਸਭ ਨੇ ਕਰਨਾ ਇਕ ਇਕ਼ਰਾਰ, ਪਿਛਲਾ ਦਿਆਂ ਜਣਾਈਆ। ਪੰਜੇ ਲਿਖਣ ਵਾਲੇ ਲਿਖਾਰ, ਲੇਖਾ ਲਿਖਣ ਚਾਈਂ ਚਾਈਂਆ। ਜਿਸ ਦਾ ਸਭ ਦੇ ਨਾਲ ਪਿਆਰ, ਪ੍ਰੀਤਮ ਇਕੋ ਬੇਪ੍ਰਵਾਹੀਆ। ਬਿਨਾ ਪੁਰਖ ਅਕਾਲ ਤੋਂ ਭਗਤਾਂ ਕਰਨੀ ਨਹੀਂ ਕੋਈ ਨਿਮਸਕਾਰ, ਨਮੋਂ ਨਮੋਂ ਨਾ ਸੀਸ ਨਿਵਾਈਆ। ਤੁਹਾਡਾ ਸੋਹਣਾ ਲੱਗਣਾ ਦਰਬਾਰ, ਚਾਰ ਜੁਗ ਦੇ ਦਰਬਾਰੀ ਵੇਖਣ ਚਾਈਂ ਚਾਈਂਆ। ਹੌਲੀ ਹੌਲੀ ਧਰਮ ਦਾ ਦੇ ਦੇਣਾ ਇਖ਼ਤਿਆਰ, ਮੁਖ਼ਤਿਆਰ ਗੁਰਮੁਖ ਲੈਣੇ ਉਪਜਾਈਆ। ਹਰਿਜਨ ਰਹੇ ਨਾ ਕੋਇ ਗ਼ਦਾਰ, ਕੂੜ ਕੁੜਿਆਰਾ ਦੇਣਾ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਮੇਲਾ ਲਏ ਮਿਲਾਈਆ। ਪੰਚਮ ਜੇਠ ਕਹੇ ਕਿਉਂ ਵਕ਼ਤ ਰੱਖਿਆ ਪੰਜ, ਅੰਮ੍ਰਿਤ ਵੇਲਾ ਰੰਗ ਰੰਗਾਈਆ। ਜਿਸ ਵੇਲੇ ਨਾਨਕ ਦੀ ਜਗਤ ਰੀਤੀ ਚੜ੍ਹਨੀ ਸੀ ਜੰਞ, ਅੰਮ੍ਰਿਤ ਵੇਲੇ ਉਠ ਕੇ ਪ੍ਰਭ ਨੂੰ ਲਿਆ ਧਿਆਈਆ। ਓਸ ਵੇਲੇ ਪੁਰਖ ਅਕਾਲ ਦੀਨ ਦਿਆਲ ਸ਼ਬਦੀ ਧਾਰ ਲਿਖਾਰੀ ਜਣਾਏ ਪੰਜ, ਪੰਚਮ ਵਡ ਵਡਿਆਈਆ। ਜਿਨ੍ਹਾਂ ਦੀ ਧਾਰ ਵਿਚ ਹੋਵੇ ਕਾਰਜ ਅਨੰਦ, ਅਨੰਦ ਅਨੰਦ ਵਿਚੋਂ ਪ੍ਰਗਟਾਈਆ। ਅਗੰਮ ਸੁਣਾਇਆ ਛੰਦ, ਸੋਹੰ ਢੋਲਾ ਇਕ ਅਲਾਹੀਆ। ਚਾਰ ਵਰਨਾਂ ਢਾਹ ਕੇ ਕੰਧ, ਭਾਂਡਾ ਭਰਮ ਭੰਨਾਈਆ। ਖ਼ੁਸ਼ੀ ਕਰਨਾ ਬੰਦ ਬੰਦ, ਬੰਦਗੀ ਇਕ ਸਮਝਾਈਆ। ਸੋਹਰੇ ਪੇਈਏ ਹੋਏ ਕਦੇ ਨਾ ਰੰਜ, ਸੰਗੀ ਸਾਥੀ ਆਪਣਾ ਸੰਗ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ
❋
❋
ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ । ਪੰਜ ਜੇਠ ਕਹੇ ਗੋਬਿੰਦ ਪੰਜ ਵੇਰ ਕੀਤੇ ਅਰਦਾਸੇ, ਵੇਲਾ ਪੰਜ ਪੰਜ ਸੁਹਾਈਆ। ਪੰਜ ਵਾਰੀ ਬਦਲ ਕੇ ਆਪਣੇ ਪਾਸੇ, ਕਰਵਟ ਕਰਵਟ ਵਿਚ ਰਖਾਈਆ। ਪੰਜ ਵਾਰੀ ਪਾਣੀ ਪੀਤਾ ਵਿਚ ਗਲਾਸੇ, ਵੇਲਾ ਪੰਜ ਪੰਜ ਸੁਹਾਈਆ। ਪੰਜ ਵਜੇ ਪਾਣੀ ਵਿਚ ਘੋਲੇ ਸੀ ਪਤਾਸੇ, ਬਾਟੇ ਦਿਤੀ ਮਾਣ ਵਡਿਆਈਆ। ਪੰਜ ਵਜੇ ਤਨ ਛੁਹਾ ਕੇ ਗਾਤੇ, ਖੰਡਾ ਖੜਗ ਵਡਿਆਈਆ। ਪੰਜ ਵਾਰੀ ਗੋਬਿੰਦ ਫੜ ਉਠਾਇਆ ਪੁਰਖ ਅਕਾਲ ਦਾਤੇ, ਆਪਣੀ ਗੋਦ ਟਿਕਾਈਆ। ਪੰਜ ਵਜੇ ਪੰਜਾਂ ਪਿਆਰਿਆਂ ਹੁਕਮ ਦਿਤਾ ਖ਼ੁਸ਼ੀਆਂ ਨਾਲ ਨਹਾਤੇ, ਜਗਤ ਮੈਲ ਧਵਾਈਆ। ਪੰਜ ਵਾਰ ਗੋਬਿੰਦ ਪਿਛਲੇ ਵੇਖ ਕੇ ਖਾਤੇ, ਪੂਰਬ ਲਹਿਣਾ ਦਿਤਾ ਮੁਕਾਈਆ। ਪੰਜ ਵਾਰ ਗੋਬਿੰਦ ਗੁਰਮੁਖਾਂ ਵਲ ਝਾਕੇ, ਮਸਤੀ ਵਿਚ ਨੈਣ ਉਠਾਈਆ। ਪੰਜ ਵਾਰ ਮਿੱਠੀ ਮਿੱਠੀ ਕਰ ਕੇ ਬਾਤੇ, ਸੋਹਣਾ ਰਸ ਬਣਾਈਆ । ਪੰਜ ਵਾਰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਆਖੇ, ਗੋਬਿੰਦ ਰਸਨਾ ਜਿਹਵਾ ਅਲਾਈਆ। ਪੰਜ ਵਾਰ ਸਭ ਦੇ ਪੜ੍ਹ ਕੇ ਫ਼ਾਤੇ, ਫ਼ਤਵਾ ਅੰਤਮ ਦਿਤਾ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਪੰਜ ਜੇਠ ਕਹੇ ਪੰਜ ਵਜੇ ਗੁਜਰੀ ਕੁੱਖ ਸੀ ਗੋਬਿਦ ਨਿੰਮਿਆ, ਤਨ ਵਜੂਦ ਮਿਲੀ ਵਡਿਆਈਆ। ਅੰਮ੍ਰਿਤ ਸੋਮਾ ਧੁਰ ਦਾ ਸਿੰਮਿਆ, ਸਰ ਸਰੋਵਰ ਸੋਭਾ ਪਾਈਆ। ਦੁਸ਼ਟ ਦਮਨ ਪੰਜ ਵਜੇ ਯਾਦ ਕੀਤਾ ਸੀ ਕੁੰਟ ਹੇਮਿਆ, ਕੁੰਡ ਧਿਆਨ ਲਗਾਈਆ। ਪੰਜ ਵੇਰਾਂ ਆਪਣੇ ਜੀਵਣ ਵਿਚ ਗੁਜਰੀ ਨੇ ਗੋਬਿੰਦ ਦਾ ਮੁਖ ਚੁੰਮਿਆ, ਪਿਆਰ ਨਾਲ ਵਡਿਆਈਆ। ਪੰਜ ਵੇਰਾਂ ਗੋਬਿੰਦ ਨੇ ਆਪਣੀਆਂ ਪੰਜਾਂ ਉਂਗਲੀਆਂ ਵਾਲਾ ਕੱਢਿਆ ਖ਼ੂਨਿਆ, ਤਿਲਕ ਗੁਰਮੁਖਾਂ ਵਾਲਾ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਪੰਜ ਜੇਠ ਕਹੇ ਪੰਜ ਵਜੇ ਗੋਬਿੰਦ ਪੰਜ ਵਾਰ ਗੋਦਾਵਰੀ ਵਿਚ ਨਹਾਤਾ, ਪੰਜਾਂ ਪਿਆਰਿਆਂ ਨਾਲ ਰਖਾਈਆ। ਪੰਜ ਵਾਰ ਤਕ ਉਪਰ ਆਕਾਸ਼ਾ, ਪੁਰਖ ਅਕਾਲ ਵੇਖ ਵਖਾਈਆ। ਪੰਜ ਵਾਰ ਗੋਬਿੰਦ ਖੇਲਿਆ ਸਾਰ ਪਾਸ਼ਾ, ਚੌਪਟ ਬਾਜ਼ੀ ਇਕ ਜਣਾਈਆ। ਪੰਜ ਵਾਰ ਮੁਖ ਤਿਨਕਾ ਪਾਇਆ ਘਾਸਾ, ਕੱਖਾਂ ਰੰਗ ਰੰਗਾਈਆ। ਪੰਜ ਵਾਰ ਬਿਨਾ ਜ਼ਬਾਨ ਤੋਂ ਗਾਈ ਗਾਥਾ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਈਆ। ਪੰਜ ਵਾਰ ਗੋਬਿੰਦ ਪੰਜਾਂ ਪਿਆਰਿਆਂ ਡਾਟਾ, ਬਾਹੋਂ ਫੜ ਕੇ ਚਰਨਾਂ ਪਰੇ ਕਰਾਈਆ। ਪੰਜ ਵਾਰ ਬੇਦਾਅਵਾ ਲਿਖ ਕੇ ਪੰਜਵੀਂ ਵਾਰ ਪਾਟਾ, ਪੰਚਮ ਮਿਲੇ ਮਾਣ ਵਡਿਆਈਆ। ਪੰਜ ਵਾਰ ਗੋਬਿੰਦ ਅੰਮ੍ਰਿਤ ਵੇਲਾ ਪੰਜ ਵਜੇ ਆਪਣੇ ਲੰਗਰ ਵਿਚ ਪੰਜ ਮੁੱਠਾਂ ਪਾਈਆਂ ਸੀ ਆਟਾ, ਲੋਹ ਲੰਗਰ ਦਿਤਾ ਚਲਾਈਆ। ਪੰਜ ਵੇਰਾਂ ਗੋਬਿੰਦ ਨੇ ਢਾਈ ਸਾਲ ਅੰਦਰ ਆਪਣਾ ਅੰਗੂਠਾ ਚਾਟਾ, ਸੱਜਾ ਹੱਥ ਮੁਖ ਛੁਹਾਈਆ। ਪੰਜ ਵੇਰਾਂ ਬਾਲ ਅਵਸਥਾ ਰੋਇਆ ਸੀ ਮਾਰ ਕੇ ਡਾਡਾਂ, ਉਚੀ ਕੂਕ ਕੂਕ ਸੁਣਾਈਆ। ਪੰਜ ਵੇਰਾਂ ਗੁਰ ਤੇਗ਼ ਬਹਾਦਰ ਦੀ ਕੰਡ ਤੇ ਚੜ੍ਹਿਆ ਸੀ ਨਾਲ ਲਾਡਾ, ਆਪ ਆਪਣਾ ਬਲ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵੇ ਮਾਣ ਵਡਿਆਈਆ। ਪੰਚਮ ਜੇਠ ਕਹੇ ਮੇਰੀ ਸਭ ਦੇ ਅੱਗੇ ਦੁਆ, ਦੋਆਬੇ ਵਾਲਿਓ ਦਿਆਂ ਜਣਾਈਆ। ਤੁਹਾਡੀ ਆਤਮਾ ਪ੍ਰਭ ਦੇ ਨਾਲੋਂ ਹੋਵੇ ਨਾ ਕਦੇ ਜੁਦਾ, ਵਖਰਾ ਘਰ ਨਾ ਕੋਇ ਸੁਹਾਈਆ । ਸਭ ਦੀ ਇਕੋ ਹੋਏ ਅਦਾ, ਆਦਾਬ ਇਕੋ ਸੀਸ ਨਿਵਾਈਆ। ਸਭ ਦੀ ਮੰਗਣ ਵਾਲੀ ਸਦਾ, ਸਦਾਕਤ ਵਿਚ ਰਾਗ ਅਲਾਈਆ । ਸਤਿਗੁਰ ਮਿਲਣਾ ਛੱਡਣੀ ਜਗਤ ਸ਼ਰਮ ਹਯਾ, ਹਯਾਤੀ ਆਪਣੀ ਲੈਣੀ ਬਦਲਾਈਆ।
❋
❋
ਜੋ ਮਾਲਕ ਖ਼ਾਲਕ ਪ੍ਰਿਤਪਾਲਕ ਦਿਲਰੁਬਾ, ਰਹਿਮਤ ਹੱਕ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਪੰਜ ਜੇਠ ਕਹੇ ਜਨ ਭਗਤੋ ਮੈਂ ਤੁਹਾਨੂੰ ਕਰਨ ਆਇਆ ਮਜ਼ਬੂਤ, ਹੌਸਲੇ ਦਿਆਂ ਵਧਾਈਆ। ਵੇਖਿਓ ਡਰ ਨਾ ਜਾਇਓ ਵਿਚ ਕਾਇਆ ਕਲਬੂਤ, ਮਨ ਮਨਸਾ ਨਾ ਕੋਇ ਚਤੁਰਾਈਆ। ਤੁਹਾਡਾ ਓਸ ਦੇ ਕੋਲ ਸਬੂਤ, ਜੋ ਸਭ ਦਾ ਪਿਤਾ ਮਾਈਆ। ਜਿਧਰ ਤੱਕੋ ਓਧਰ ਮੌਜੂਦ, ਹਰ ਘਟ ਨਜ਼ਰੀ ਆਈਆ। ਏਥੇ ਓਥੇ ਦੋ ਜਹਾਨਾਂ ਕਰੇ ਮਹਿਫ਼ੂਜ਼, ਸਿਰ ਆਪਣਾ ਹੱਥ ਰਖਾਈਆ। ਇਹ ਸ਼ਬਦ ਇਸ਼ਾਰਾ ਅਗੰਮੀ ਰਮਜ਼ ਜਾਣਾ ਬੂਝ, ਬੁਝਾਰਤ ਜਗਤ ਨਾ ਕੋਇ ਜਣਾਈਆ। ਅੰਦਰੋਂ ਕੱਢ ਦੇਣੀ ਦੂਜ, ਦਵੈਤੀ ਡੇਰਾ ਢਾਹੀਆ। ਜਿਹੜਾ ਪੰਜ ਪੰਜ ਕ਼ਦਮ ਪਿਛੇ ਨੂੰ ਕੀਤਾ ਕੂਚ, ਪੰਚਮ ਕੂੜ ਦਾ ਨਾਤਾ ਦਿਤਾ ਤੁੜਾਈਆ। ਪਿਛਲਾ ਜਨਮ ਕਰਮ ਕਰ ਮਨਸੂਖ਼, ਅਗਲਾ ਲੇਖਾ ਸਤਿਗੁਰ ਘਰ ਬਣਾਈਆ। ਤੁਸੀਂ ਓਸ ਪ੍ਰਭੂ ਦੇ ਪੂਤ, ਜਿਸ ਨੂੰ ਜਨਮੇ ਕੋਇ ਨਾ ਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਖਿਲਾਈਆ। ਪੰਚਮ ਜੇਠ ਕਹੇ ਮੈਂ ਦੱਸਾਂ ਅਕਥ ਕਹਾਣੀ, ਕਥਨੀ ਕਥ ਕੋਇ ਨਾ ਪਾਈਆ। ਜਿਸ ਦੀ ਸਾਰੇ ਗੌਂਦੇ ਬਾਣੀ, ਸਿਫ਼ਤਾਂ ਵਿਚ ਸਾਲਾਹੀਆ। ਓਹ ਸ਼ਹਿਨਸ਼ਾਹ ਸੁਲਤਾਨੀ, ਨਿਰਗੁਣ ਨੂਰ ਅਲਾਹੀਆ। ਕਲਜੁਗ ਅੰਤ ਕਰ ਮਿਹਰਵਾਨੀ, ਮਹਿਬੂਬ ਮਿਹਰ ਨਜ਼ਰ ਉਠਾਈਆ। ਅੰਮ੍ਰਿਤ ਰਸ ਦੇ ਕੇ ਪਾਣੀ, ਨਿਝਰ ਝਿਰਨਾ ਇਕ ਝਿਰਾਈਆ। ਝਗੜਾ ਮੁਕਾ ਕੇ ਚਾਰੇ ਖਾਣੀ, ਖਹਿੜਾ ਅਗਲਾ ਦਏ ਛੁਡਾਈਆ। ਮੰਜ਼ਲ ਦੱਸ ਇਕ ਰੁਹਾਨੀ, ਆਤਮ ਪਰਮਾਤਮ ਜੋੜ ਜੁੜਾਈਆ। ਸਭ ਦਾ ਇਕੋ ਘਰ ਇਕੋ ਗ੍ਰਹਿ ਮਹਿਮਾਨੀ, ਦੂਜਾ ਦਰ ਨਾ ਕੋਇ ਵਖਾਈਆ। ਸ਼ਰਅ ਵਿਚ ਦੇਣੀ ਪਏ ਨਾ ਕੋਇ ਕ਼ੁਰਬਾਨੀ, ਮਜ਼੍ਹਬਾਂ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਪੰਜ ਜੇਠ ਕਹੇ ਮੇਰੀ ਅੰਤ ਅਖ਼ੀਰੀ ਅਰਦਾਸ, ਬੇਨਤੀ ਦਿਆਂ ਜਣਾਈਆ। ਤੁਹਾਡਾ ਪ੍ਰਭ ਦੇ ਲੇਖੇ ਸਵਾਸ, ਸਾਹ ਸਾਹ ਵਿਚ ਸਮਾਈਆ। ਸਦ ਵਸੋ ਓਸ ਦੇ ਪਾਸ, ਜੋ ਪਰਮੇਸ਼ਵਰ ਧੁਰਦਰਗਾਹੀਆ। ਜਨਮ ਵਿਚ ਹੋਣਾ ਨਾ ਪਏ ਨਿਰਾਸ, ਨਿਰਾਸਤਾ ਕੂੜ ਨਾ ਕੋਇ ਜਣਾਈਆ। ਸਭ ਦਾ ਇਕੋ ਜਿਹਾ ਕਰੇ ਵਿਸ਼ਵਾਸ, ਧੀਰਜ ਧੀਰ ਆਪ ਧਰਾਈਆ। ਸਚ ਨੂਰ ਦਾ ਕਰ ਪ੍ਰਕਾਸ਼, ਅੰਧ ਅੰਧੇਰਾ ਦਏ ਮਿਟਾਈਆ। ਜਿਸ ਕਾਰਨ ਇਕੱਠੇ ਕੀਤੇ ਆਜ, ਮੇਲਾ ਸਹਿਜ ਸੁਭਾਈਆ। ਜਨ ਭਗਤੋ ਤੁਹਾਡੀ ਧਾਰ ਧਰਮ ਦਾ ਹੋਵੇ ਕਾਜ, ਕਰਨੀ ਦਾ ਕਰਤਾ ਆਪ ਕਮਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸਤਿਵਾਦੀ ਵੇਖ ਵਖਾਈਆ। ਪੰਚਮ ਜੇਠ ਕਹੇ ਮੈਂ ਆਇਆ ਕਿਉਂ ਦੁਆਬੇ, ਆਪਣਾ ਫੇਰਾ ਪਾਈਆ। ਸੰਦੇਸ਼ਾ ਦਿਤਾ ਨਾਨਕ ਨਿਰਗੁਣ ਬਾਬੇ, ਸਰਗੁਣ ਤੱਤ ਜਣਾਈਆ। ਜਿਸ ਵੇਲੇ ਕਲ ਕਲਕੀ ਆਇਆ ਮਾਝੇ, ਸੰਬਲ ਆਪਣਾ ਡੇਰਾ ਲਾਈਆ। ਨਵੀਂ ਸਾਜਨਾ ਸਾਜੇ, ਪਰਦਾ ਅਗੰਮ ਖੁਲ੍ਹਾਈਆ। ਜਨ ਭਗਤਾਂ ਮਾਰ ਕੇ ਆਵਾਜ਼ੇ, ਸੁੱਤਿਆਂ ਲਏ ਉਠਾਈਆ। ਗੁਰਮੁਖੋ ਤੁਸੀਂ ਜਨਮ ਜਨਮ ਦੇ ਸਿੱਧੇ ਕਰਮ ਕਰਮ ਦੇ ਸਾਦੇ, ਸਿੱਧੀ ਇਕ ਵਖਾਈਆ। ਜੋ ਤੂੰ ਮੇਰਾ ਮੈਂ ਤੇਰਾ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਅਰਾਧੇ, ਆਵਣ ਜਾਵਣ ਰਹੇ ਨਾ ਰਾਈਆ। ਗੋਬਿੰਦ ਪਿਤਾ ਤੇ ਨਾਲ ਮਿਲੋ ਪੁਰਖ ਅਕਾਲ ਦਾਦੇ, ਜੋ ਦਾਅਵੇ ਨਾਲ ਆਪਣੇ ਗ੍ਰਹਿ ਟਿਕਾਈਆ। ਕੋਟਾਂ ਵਿਚੋਂ ਪ੍ਰਭ ਕਿਰਪਾ ਨਾਲ ਥੋੜ੍ਹੇ ਜਿਹੇ ਜਾਗੇ, ਜਾਗਰਤ ਜੋਤ ਕਰੀ ਰੁਸ਼ਨਾਈਆ।
❋
❋
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਨ ਭਗਤ ਕਰੇ ਵਡਭਾਗੇ, ਵਡਭਾਗੀ ਆਪਣੀ ਦਇਆ ਕਮਾਈਆ। ਵਡਭਾਗੀ ਹਰਿ ਭਗਤਨ ਜੋੜ, ਮੇਲਾ ਸਹਿਜ ਸੁਭਾਈਆ। ਸਚ ਪ੍ਰੀਤੀ ਨਿਭੇ ਤੋੜ, ਅੱਧਵਿਚਕਾਰ ਨਾ ਕੋਇ ਤੁੜਾਈਆ। ਕਲਜੁਗ ਵੇਖ ਅੰਧੇਰਾ ਘੋਰ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਗੁਰਮੁਖੋ ਸਤਿਗੁਰ ਘਰ ਦੇ ਬਣਿਓ ਕਦੇ ਨਾ ਚੋਰ, ਚੋਰੀ ਸਤਿਗੁਰ ਨਾਲ ਨਾ ਕੋਇ ਕਮਾਈਆ। ਸਚ ਪ੍ਰੇਮ ਦੀ ਬੰਨ੍ਹਣੀ ਡੋਰ, ਨਾਤਾ ਧੁਰ ਦਾ ਲੈਣਾ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਜਨ ਭਗਤਾਂ ਸਦਾ ਕੋਲ, ਵਿਛੋੜੇ ਵਿਚ ਵਿਛੜ ਕਦੇ ਨਾ ਜਾਈਆ।
੫ ਜੇਠ ਸ਼ਹਿਨਸ਼ਾਹੀ ਸੰਮਤ ੫ ਸਰਵਣ ਸਿੰਘ ਦੇ ਗ੍ਰਹਿ ਪਿੰਡ ਹੇਰ
ਪੰਚਮ ਜੇਠ ਕਹੇ ਪ੍ਰਭ ਸਦਾ ਦਿਆਲੂ, ਦੀਨ ਦਿਆਲ ਦਇਆ ਕਮਾਈਆ। ਪੂਰਬ ਲਹਿਣਾ ਜਾਣੇ ਕੀ ਆਸ਼ਾ ਰੱਖੀ ਨਾਨਕ ਪਿਤਾ ਕਾਲੂ, ਅੰਤ ਸਵਾਸਾ ਜਗਤ ਤਜਾਈਆ। ਬਿਨ ਨੈਣਾਂ ਨਜ਼ਰ ਆਈ ਰੇਤ ਬਾਲੂ, ਅਗਨੀ ਤੱਤ ਵਾਂਗ ਤਪਾਈਆ। ਹੁਕਮ ਸੰਦੇਸ਼ਾ ਸੁਣਿਆ ਤੇਰੀ ਬਿੰਦ ਧਾਰ ਹੋਣੀ ਚਾਲੂ, ਚਾਰ ਵਰਨ ਵਰਨ ਵਡਿਆਈਆ। ਧਰਨੀ ਧਰਤ ਧਵਲ ਧੌਲ ਆਪਣੇ ਕਰਮ ਕਾਂਡ ਦਾ ਬਦਲ ਲੈਣਾ ਸਾਲੂ, ਸਾਲਗਿਰਹ ਸਮਝ ਕਿਸੇ ਨਾ ਆਈਆ। ਜਿਸ ਵੇਲੇ ਸਤਿ ਧਰਮ ਦਾ ਮਾਰਗ ਹੋਣਾ ਚਾਲੂ, ਚਾਰੋਂ ਕੁੰਟ ਅੰਧੇਰਾ ਛਾਈਆ। ਗੁਰ ਅਵਤਾਰ ਪੈਗ਼ੰਬਰ ਆਪਣੀ ਸੁਰਤ ਨਾ ਕੋਇ ਸੰਭਾਲੂ, ਸੰਬਲ ਵਸੇ ਬੇਪਰਵਾਹੀਆ। ਨਾਮ ਭੰਡਾਰਾ ਅਗੰਮ ਉਛਾਲੂ, ਛਹਿਬਰ ਆਪਣਾ ਪ੍ਰੇਮ ਲਗਾਈਆ। ਭਗਤ ਸੰਤ ਹੋਏ ਕਿਰਪਾਲੂ, ਕਿਰਪਾਨਿਧ ਦਇਆ ਕਮਾਈਆ। ਜੁਗ ਚੌਕੜੀ ਲਹਿਣਾ ਦੇਣਾ ਜਾਣੇ ਹਾਲੂ, ਹਾਲਤ ਵੇਖੇ ਕੂੜ ਲੋਕਾਈਆ। ਸਾਚੀ ਕਰਨੀ ਕਰ ਕੇ ਨਵੀਂ ਦੇਵੇ ਮਸਾਲੂ, ਮਿਸਲ ਪਿਛਲੀ ਦਏ ਬਦਲਾਈਆ। ਅਸਲ ਵਸਲ ਦਾ ਬਣੇ ਵਸਾਲੂ, ਵਿਸ਼ਾ ਵਿਸ਼ੇਸ਼ ਵਿਸ਼ਵ ਸਮਝਾਈਆ। ਜਨ ਭਗਤਾਂ ਘਾਲ ਆਪੇ ਘਾਲੂ, ਘਾਇਲ ਹੋਵੇ ਕੂੜ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਪੰਜ ਜੇਠ ਕਹੇ ਕਾਲੂ ਨੂੰ ਅੰਤਮ ਨਜ਼ਰੀ ਆਇਆ ਛੁਰਾ, ਤਿੱਖੀ ਧਾਰ ਸੋਭਾ ਪਾਈਆ। ਘਰ ਨਾਨਕ ਹੁੰਦਿਆਂ ਤੂੰ ਕਿਉਂ ਚਲਿਉਂ ਨਿਗੁਰਾ, ਸਤਿਗੁਰ ਸਮਝ ਨਾ ਸੀਸ ਨਿਵਾਈਆ। ਨਿਗਾਹ ਵਖਾਈ ਅਨੰਦ ਪੁਰਾ, ਗੋਬਿੰਦ ਨੂਰ ਜ਼ਹੂਰ ਜਣਾਈਆ। ਸਚ ਪ੍ਰੇਮ ਕਿਸੇ ਨਾ ਜੁੜਾ, ਜੋੜੀ ਜਗਤ ਨਾ ਕੋਇ ਵਡਿਆਈਆ। ਮੁਹੱਬਤ ਪਿਆਰ ਦਿਸੀ ਥੁੜਾ, ਘਾਟਾ ਪੂਰ ਨਾ ਕੋਇ ਵਖਾਈਆ। ਸਭ ਦਾ ਬੇੜਾ ਜਾਂਦਾ ਰੁੜ੍ਹਾ, ਖੇਵਟ ਖੇਟਾ ਨਜ਼ਰ ਕੋਇ ਨਾ ਆਈਆ। ਬਿਨ ਸਤਿਗੁਰ ਸ਼ਬਦ ਦੇਵੇ ਕੋਈ ਨਾ ਹੁੜਾ, ਚੱਪੂ ਵੰਝ ਮੁਹਾਣਾ ਕੰਮ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਲੇਖਾ ਇਕ ਵਖਾਈਆ। ਪੰਚਮ ਜੇਠ ਕਹੇ ਕਾਲੂ ਨੂੰ ਵੱਜਾ ਅਗੰਮੀ ਧੱਕਾ, ਅੰਤਰ ਸੁੱਧ ਰਹੀ ਨਾ ਰਾਈਆ। ਸ਼ਰੀਰ ਦੀ ਕ਼ੀਮਤ ਦਿਸੇ ਕੋਈ ਨਾ ਟਕਾ, ਤਨ ਖ਼ਾਕੀ ਦਏ ਦੁਹਾਈਆ। ਨਾਨਕ ਗੁਰ
❋
❋
ਨਾ ਮੰਨਿਆ ਪੱਕਾ, ਬੱਚਾ ਸਮਝ ਕੇ ਝਟ ਲੰਘਾਈਆ। ਫੇਰ ਨਜ਼ਰ ਆਇਆ ਮੱਕਾ, ਮਦੀਨੇ ਫਿਰੀ ਦੁਹਾਈਆ। ਫੇਰ ਨਜ਼ਰ ਆਇਆ ਨੂਰ ਅਲਾਹੀ ਹੱਕਾ, ਹਕ਼ੀਕ਼ਤ ਵਿਚ ਵਡਿਆਈਆ। ਫੇਰ ਨਿਰਗੁਣ ਧਾਰ ਵੇਖਿਆ ਸਕਾ, ਸਰਗੁਣ ਸੰਗ ਨਾ ਕੋਇ ਬਣਾਈਆ। ਫੇਰ ਨਾਮ ਸੰਦੇਸ਼ਾ ਸੁਣਿਆ ਪਤਾ, ਪਤਿਪਰਮੇਸ਼ਵਰ ਦਿਤਾ ਦ੍ਰਿੜਾਈਆ। ਗੋਬਿੰਦ ਅੰਤ ਜੈਕਾਰਾ ਬੋਲਣਾ ਫ਼ਤਹ, ਫ਼ਤਿਹ ਇਕ ਵਡਿਆਈਆ। ਧਰਮ ਦੀ ਧਾਰ ਬਣੌਣਾ ਜਥਾ, ਗੁਰਮੁਖ ਪੰਜ ਮਿਲੇ ਵਡਿਆਈਆ। ਪ੍ਰਭ ਦੇ ਨਾਮ ਦ੍ਰਿੜੌਣੀ ਕਥਾ, ਕਹਾਣੀ ਆਪਣੀ ਨਾ ਕੋਇ ਸੁਣਾਈਆ। ਲੇਖਾ ਜਣੌਣਾ ਐਜ਼ਨ ਤੱਥਾ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਤੀਰ ਕਮਾਨ ਉਠਾ ਕੇ ਭੱਥਾ, ਭਾਂਡਾ ਭਰਮ ਭੌ ਭੰਨਾਈਆ। ਘੋੜਾ ਚਾੜ੍ਹ ਕੇ ਉਪਰ ਭੱਠਾ, ਅਗਨੀ ਅੱਗ ਦੇਣੀ ਬੁਝਾਈਆ। ਚਾਰ ਵਰਨ ਕਰ ਇਕੱਠਾ, ਝੀਵਰ ਛੀਂਬੇ ਨਾਈ ਜੱਟ ਮੇਲ ਮਿਲਾਈਆ। ਦੀਨ ਮਜ਼੍ਹਬ ਦਾ ਪਾ ਕੇ ਰੱਟਾ, ਰੱਟਾ ਵੇਖੇ ਥਾਉਂ ਥਾਈਂਆ। ਝਗੜਾ ਮੁਕਾਵੇ ਜੋ ਖਾਵੇ ਵੱਛਾ ਕੱਟਾ, ਕਟਾਕਸ਼ ਆਪਣਾ ਇਕ ਲਗਾਈਆ। ਸਾਚੇ ਨਾਮ ਦਾ ਦੱਸ ਕੇ ਟੱਪਾ, ਟਿੱਪੀ ਬਿੰਦੀ ਸੋਭਾ ਪਾਈਆ। ਜ਼ਾਤ ਪਾਤ ਮੇਟ ਕੇ ਵੱਟਾ, ਰਾਹ ਇਕੋ ਦਏ ਵਖਾਈਆ। ਅੰਤ ਸ਼ਰੀਰ ਛੱਡ ਕੇ ਦਿਸੇ ਨੱਠਾ, ਲੋਕਮਾਤ ਰਹਿਣ ਨਾ ਪਾਈਆ। ਪੁਰਖ ਅਕਾਲ ਨਾਲ ਕਰ ਕੇ ਮਤਾ, ਮਤ ਮਤਾਂਤਰ ਦਏ ਗਵਾਈਆ। ਸਚ ਪ੍ਰੀਤੀ ਵਿਚ ਰੱਤਾ, ਰੰਗ ਇਕੋ ਇਕ ਰੰਗਾਈਆ। ਸਚ ਦਵਾਰੇ ਸਚ ਵਸਾ, ਘਰ ਇਕੋ ਇਕ ਸੁਹਾਈਆ। ਸਦੀ ਚੌਧਵੀਂ ਫੇਰ ਆਵੇ ਨੱਸਾ, ਨਿਰਗੁਣ ਸਰਗੁਣ ਵੇਸ ਵਟਾਈਆ। ਮੇਟੇ ਰੈਣ ਅੰਧੇਰੀ ਮੱਸਾ, ਸਤਿਜੁਗ ਸਚ ਚੰਦ ਚਮਕਾਈਆ। ਜਨ ਭਗਤਾਂ ਕਰੇ ਜਸਾ, ਸਿਫ਼ਤਾਂ ਵਿਚ ਸਿਫ਼ਤ ਸਾਲਾਹੀਆ। ਗ਼ਰੀਬ ਨਿਮਾਣਿਆਂ ਕਰੇ ਰੱਛਾ, ਸਿਰ ਆਪਣਾ ਹੱਥ ਟਿਕਾਈਆ। ਸਤਿ ਧਾਰ ਚੜ੍ਹਾ ਕੇ ਰਥਾ, ਰਥ ਰਥਵਾਹੀ ਕਾਰ ਕਮਾਈਆ। ਸਭ ਦੇ ਲੇਖੇ ਲਾਵੇ ਮਸਤਕ ਮੱਥਾ, ਧੂੜੀ ਚਰਨ ਖ਼ਾਕ ਰਮਾਈਆ। ਹਰ ਹਿਰਦੇ ਅੰਦਰ ਹੋਵੇ ਵਸਾ, ਵਾਸਤਾ ਆਪਣੇ ਨਾਲ ਜੁੜਾਈਆ । ਕਾਲੂ ਵੇਖ ਕੇ ਹੋ ਗਿਆ ਹੱਕਾ ਬੱਕਾ, ਹੈਰਾਨੀ ਅੰਦਰ ਆਈਆ। ਮੈਂ ਸਮਝਿਆ ਨਾਨਕ ਪੰਜ ਤੱਤਾ ਬੰਦਾ, ਬੰਦਿਆਂ ਵਰਗਾ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਮੇਲਾ ਲਏ ਮਿਲਾਈਆ। ਪੰਜ ਜੇਠ ਕਹੇ ਕਾਲੂ ਨੂੰ ਅੰਤਮ ਆਈ ਸੋਝੀ, ਅਖ਼ੀਰੀ ਸਵਾਸ ਦਿਤਾ ਤਜਾਈਆ। ਖਹਿੜਾ ਛੁਟਿਆ ਢਾਈ ਮਹੀਨੇ ਦਾ ਰੋਗੀ, ਦੁੱਖ ਦਰਦ ਰਿਹਾ ਨਾ ਰਾਈਆ। ਭਰਮ ਰਿਹਾ ਨਾ ਜੰਞੂ ਬੋਦੀ, ਮਸਤਕ ਤਿਲਕ ਨਾ ਕੋਇ ਵਡਿਆਈਆ। ਨਜ਼ਾਰਾ ਤੱਕਿਆ ਵੇਦੀ ਸੋਢੀ, ਕੁਲ ਕੁਲ ਵਿਚੋਂ ਬਦਲਾਈਆ। ਨੇਤਰ ਤੱਕੀ ਅਗੰਮੀ ਡੋਡੀ, ਜਿਥੋਂ ਵਿਸ਼ਨ ਬ੍ਰਹਮਾ ਸ਼ਿਵ ਉਪਜਾਈਆ। ਗੁਰ ਅਵਤਾਰ ਪੈਗ਼ੰਬਰ ਔਂਦੇ ਜੋਗੀ, ਭਗਤ ਸੰਤ ਮਿਲੇ ਵਡਿਆਈਆ। ਸ਼ਬਦ ਅਨਾਦ ਸੁਣਿਆ ਬੋਧੀ, ਅਗੰਮ ਕੀਤੀ ਪੜ੍ਹਾਈਆ। ਇਸ਼ਾਰਾ ਦਿਤਾ ਚੌਦਾਂ ਲੋਕੀ, ਚੌਦਾਂ ਤਬਕ ਭੇਵ ਖੁਲ੍ਹਾਈਆ। ਸੁਰਤੀ ਰਹੇ ਕੋਈ ਨਾ ਸੋਤੀ, ਹਰਿ ਸੁੱਤਿਆਂ ਆਪ ਉਠਾਈਆ। ਸਾਥੀ ਮਿਲਿਆ ਕੋਈ ਨਾ ਗੋਤੀ, ਸੰਗੀ ਸੰਗ ਨਾ ਕੋਇ ਨਿਭਾਈਆ। ਨਾਲ ਚਲੀ ਨਾ ਜੰਞੂ ਧੋਤੀ, ਅਗਲਾ ਰੰਗ ਨਾ ਕੋਇ ਰੰਗਾਈਆ। ਖਾਣ ਪੀਣ ਮੁਕੀ ਰੋਜ਼ੀ, ਵਸਤ ਹੱਥ ਕੋਇ ਨਾ ਆਈਆ। ਮੂਰਖ ਮਤ ਰਹੀ ਨਾ ਹੋਛੀ, ਮਮਤਾ ਮੋਹ ਮਿਟਾਈਆ । ਬੁੱਧੀ ਅਕ਼ਲ ਸੋਚ ਨਾ ਸੋਚੀ, ਚਲੇ ਨਾ ਕੋਇ ਚਤੁਰਾਈਆ। ਜਾਂ ਨਿਗਾਹ ਪਈ ਨਜ਼ਰੀ ਆਇਆ ਰਵਿਦਾਸ ਚਮਾਰਾ ਮੋਚੀ, ਰੰਬੀ ਆਰ ਹੱਥ ਉਠਾਈਆ। ਅੰਤਰ ਆਸਾ ਇਕੋ ਲੋਚੀ, ਲੋਚਣ ਨੈਣ ਨਿਜ ਖੁਲ੍ਹਾਈਆ।
❋
❋
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਪੰਜ ਜੇਠ ਕਹੇ ਕਾਲੂ ਦਾ ਅੰਤਮ ਛੁਟਿਆ ਸ਼ਰੀਰ, ਕਲਾ ਕਲ ਦਿਤੀ ਵਰਤਾਈਆ । ਅਖ਼ੀਰੀ ਸਵਾਸ ਤੇ ਨਾਨਕ ਨੇ ਬਦਲ ਦਿਤੀ ਤਕ਼ਦੀਰ, ਨਾਤਾ ਪਿਤਾ ਪੂਤ ਤੁੜਾਈਆ। ਮਿਹਰ ਨਿਗਾਹ ਕਰ ਤਾਸੀਰ, ਨੇਤਰ ਨੈਣ ਇਕ ਖੁਲ੍ਹਾਈਆ। ਪਿਛਲੇ ਕੀਤੇ ਉਤੇ ਮਾਰ ਲਕੀਰ, ਅਗਲੇ ਮਾਰਗ ਇਕੋ ਪਾਈਆ। ਜਿਥੇ ਝਗੜਾ ਨਹੀਂ ਗ਼ਰੀਬ ਅਮੀਰ, ਊਚ ਨੀਚ ਨਾ ਕੋਇ ਰਖਾਈਆ। ਸਾਚੀ ਆਸਾ ਵੇਖ ਉਮੀਦ, ਅਮਲ ਦਿਤਾ ਦ੍ਰਿੜਾਈਆ। ਮੈਂ ਤੇਰਾ ਤੱਤਾਂ ਵਾਲਾ ਅਜ਼ੀਜ਼, ਜਗਤ ਵਿਚ ਸੁਹਾਈਆ। ਮੈਨੂੰ ਪੁਰਖ ਅਕਾਲ ਨਾਲ ਮਿਲੌਣ ਦੀ ਰੀਝ, ਤੇਰਾ ਨਾਤਾ ਦਿਆਂ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਪੰਚਮ ਜੇਠ ਕਹੇ ਕਾਲੂ ਅੰਤਰ ਕੀਤਾ ਧਿਆਨ, ਧਰਨੀ ਧਰਤ ਧਵਲ ਸੁਹਾਈਆ। ਸ਼ਬਦੀ ਮਿਲਿਆ ਗਿਆਨ, ਤੂੰ ਮੇਰਾ ਮੈਂ ਤੇਰਾ ਰਾਗ ਅਲਾਹੀਆ। ਵੇਖਿਆ ਹੱਕ ਮਕਾਨ, ਸੰਬਲ ਇਕ ਵਡਿਆਈਆ। ਜਿਥੇ ਜਗੇ ਜੋਤ ਮਹਾਨ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਗੁਰ ਅਵਤਾਰ ਪੈਗ਼ੰਬਰ ਸੀਸ ਝੁਕਾਣ, ਨਿਉਂ ਨਿਉਂ ਲਾਗਣ ਪਾਈਂਆ। ਸਯਦਾ ਕਰੇ ਜ਼ਿਮੀਂ ਅਸਮਾਨ, ਬ੍ਰਹਿਮੰਡ ਖੰਡ ਧੂੜੀ ਖ਼ਾਕ ਰਮਾਈਆ। ਦੋ ਜਹਾਨ ਤੋਂ ਵਖਰਾ ਵਿਧਾਨ, ਹੁਕਮ ਇਕੋ ਇਕ ਅਲਾਹੀਆ। ਸਾਚੀ ਕਰਨੀ ਕਰੇ ਵਿਚ ਜਹਾਨ, ਕਰਤਾ ਬੇਪਰਵਾਹੀਆ। ਭਗਤ ਸੁਹੇਲੇ ਆਪ ਪਹਿਚਾਨ, ਦਰ ਠਾਂਡੇ ਮੇਲ ਮਿਲਾਈਆ। ਸਤਿ ਸਚ ਦਾ ਦੇ ਕੇ ਦਾਨ, ਵਸਤ ਅਗੰਮ ਆਪ ਵਰਤਾਈਆ। ਝਗੜਾ ਮੁਕਾ ਜ਼ਿਮੀਂ ਅਸਮਾਨ, ਜ਼ਾਮਨ ਹੋ ਕੇ ਹੋਏ ਸਹਾਈਆ। ਕਲਜੁਗ ਕੂੜ ਮੇਟ ਤੁਫ਼ਾਨ, ਤੋਹਫ਼ਾ ਨਾਮ ਨਿਧਾਨਾ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਮੇਲਾ ਆਪ ਮਿਲਾਈਆ। ਪੰਚਮ ਜੇਠ ਕਹੇ ਕਾਲੂ ਨੂੰ ਮਿਲੀ ਅੰਤਮ ਥਾਪੀ, ਹਰਿ ਪੁਸ਼ਤ ਪਨਾਹ ਲਗਾਈਆ। ਤੂੰ ਇਕੋ ਨਾਮ ਜਾਪੀ, ਜਪਤ ਜਪਤ ਵਡਿਆਈਆ। ਪ੍ਰਭ ਖੇਲ ਕਰੇ ਪ੍ਰਤਾਪੀ, ਹਰਿ ਵੱਡਾ ਵਡ ਵਡਿਆਈਆ। ਜਿਸ ਵੇਲੇ ਕਲਜੁਗ ਅੰਤਮ ਗੁਰ ਅਵਤਾਰ ਪੈਗੰਬਰਾਂ ਦੀ ਉਮਤ ਸਿੱਖੀ ਹੋਈ ਪਾਪੀ, ਪਤਤ ਪੁਨੀਤ ਨਾ ਕੋਇ ਕਰਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਗੀਤਾ ਗਿਆਨ ਖਾਣੀ ਬਾਣੀ ਵੇਖਣ ਸਚ ਨਾਮ ਦੀ ਕਾਪੀ, ਅਸਲ ਹੱਥ ਕਿਛ ਨਾ ਆਈਆ। ਰਸਨਾ ਜਿਹਵਾ ਬੱਤੀ ਦੰਦ ਸਿਫ਼ਤਾਂ ਵਾਲੇ ਬਣਨ ਭਾਟੀ, ਭਾਵ ਭੇਵ ਨਾ ਕੋਇ ਦ੍ਰਿੜਾਈਆ। ਸਚ ਸਿੰਘਾਸਣ ਸੋਹੇ ਕੋਈ ਨਾ ਖਾਟੀ, ਖਟਕਾ ਹੋਵੇ ਕੂੜ ਲੋਕਾਈਆ। ਮੰਜ਼ਲ ਚੜ੍ਹੇ ਕੋਈ ਨਾ ਘਾਟੀ, ਦਰਗਾਹ ਸਚ ਨਾ ਕੋਇ ਸੁਹਾਈਆ। ਚਾਰੋਂ ਕੁੰਟ ਹੋਏ ਅੰਧੇਰੀ ਰਾਤੀ, ਨਿਰਗੁਣ ਨੂਰ ਨਾ ਕੋਇ ਚਮਕਾਈਆ। ਸਾਚਾ ਦਿਸੇ ਕੋਈ ਨਾ ਸਾਥੀ, ਸਗਲਾ ਸੰਗ ਨਾ ਕੋਇ ਬਣਾਈਆ। ਓਸ ਵੇਲੇ ਕਿਰਪਾ ਕਰੇ ਪੁਰਖ ਅਬਿਨਾਸ਼ੀ, ਹਰਿ ਕਰਤਾ ਦਇਆ ਕਮਾਈਆ। ਜਿਸ ਨੂੰ ਸਭ ਨੇ ਕਹਿਣਾ ਘਨਕਪੁਰ ਵਾਸੀ, ਪੰਚਮ ਜੇਠ ਮਾਤਲੋਕ ਮਿਲੇ ਵਡਿਆਈਆ। ਜਨ ਭਗਤਾਂ ਮੇਟੇ ਉਦਾਸੀ, ਸੰਸਾ ਅੰਦਰੋਂ ਦਏ ਕਢਾਈਆ। ਸਚ ਘਰ ਦਾ ਹੋਵੇ ਦਾਸੀ, ਦਰ ਇਕੋ ਡੇਰਾ ਲਾਈਆ। ਕਾਲੂ ਕਿਹਾ ਮੈਂ ਨਾਨਕ ਦਾ ਪਿਤਾ ਮੇਰੀ ਕੱਟੀ ਜਾਏ ਜਮ ਫਾਸੀ, ਆਵਣ ਜਾਵਣ ਰਹੇ ਨਾ ਰਾਈਆ। ਪਿਛਲੀ ਭੁੱਲ ਦੀ ਮੰਗ ਮੁਆਫ਼ੀ, ਨੇਤਰ ਨੈਣਾਂ ਨੀਰ ਵਹਾਈਆ। ਨਾਨਕ ਨੂੰ ਮਾਰਿਆ ਕੁਟਿਆ ਕੀਤੀ ਜਗਤ ਗੁਸਤਾਖ਼ੀ, ਗ਼ੁੱਸਾ ਗਿਲਾ ਦੇਣਾ ਗਵਾਈਆ। ਮੇਰੇ ਸਾਹਿਬ ਸਤਿਗੁਰ ਪੁਰਖ ਅਕਾਲ ਮੇਰੀ ਸਦਾ ਕਰਨੀ ਰਾਖੀ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ
❋
❋
ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦੀ ਕਥਾ ਕਿਸੇ ਨਾ ਵਾਚੀ, ਵਾਚਕ ਹੋ ਕੇ ਕਹਿਣ ਕੋਇ ਨਾ ਪਾਈਆ।