ਪੁਸਤਕਾਲਾਭਾਗ ੨੧

੭ ਜੇਠ ਸ਼ਹਿਨਸ਼ਾਹੀ ਸੰਮਤ ੫ ਗਿਆਨੀ ਗੁਰਮੁਖ ਸਿੰਘ ਦੇ ਗ੍ਰਹਿ ਭਲਾਈ ਪੁਰ ਡੋਗਰਾ

ਸੂਰੀਆ ਕਹੇ ਸੁਣੋ ਚੰਦ ਸਤਾਰ, ਸਤਿ ਸਤਿਵਾਦੀ ਦਿਆਂ ਜਣਾਈਆ। ਵੇਖੋ ਖੇਲ ਅਗੰਮ ਅਪਾਰ, ਹਰਿ ਕਰਤਾ ਆਪ ਕਰਾਈਆ। ਜਿਸ ਦੀ ਆਸਾ ਰੱਖ ਕੇ ਗਏ ਗੁਰ ਅਵਤਾਰ, ਪੈਗ਼ੰਬਰ ਧਿਆਨ ਲਗਾਈਆ। ਸੋ ਸਾਹਿਬ ਸਵਾਮੀ ਪਾਵੇ ਸਾਰ, ਹਰਿ ਸੱਜਣ ਵੇਖ ਵਖਾਈਆ। ਜੁਗ ਚੌਕੜੀ ਲਹਿਣਾ ਦੇਣਾ ਦਏ ਉਧਾਰ, ਲੇਖਾ ਸਭ ਦਾ ਪੂਰ ਕਰਾਈਆ। ਧਰਨੀ ਧਰਤ ਧਵਲ ਸੁਣ ਪੁਕਾਰ, ਪਾਰਬ੍ਰਹਮ ਪ੍ਰਭ ਮਿਹਰ ਨਜ਼ਰ ਉਠਾਈਆ। ਚਾਰ ਕੁੰਟ ਬਣੇ ਸਹਾਰ, ਸਾਹਿਬ ਸੁਲਤਾਨ ਹੋ ਸਹਾਈਆ। ਸਭ ਕੁਛ ਆਪਣੇ ਰਖਣਾ ਅਖ਼ਤਿਆਰ, ਮੁਖ਼ਤਿਆਰਨਾਮਾ ਹੱਥ ਨਾ ਕਿਸੇ ਫੜਾਈਆ। ਕਲਜੁਗ ਬਦਲ ਦੇਵੇ ਧਾਰ, ਸਤਿਜੁਗ ਸਚ ਰੰਗ ਰੰਗਾਈਆ। ਸੰਮਤ ਪੰਜ ਖੇਲੇ ਖੇਲ ਸੱਚਾ ਸ਼ਾਹਕਾਰ, ਸ਼ਹਿਨਸ਼ਾਹ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਲੇਖਾ ਵੇਖ ਵਖਾਈਆ। ਸੂਰੀਆ ਕਹੇ ਵੇਖੋ ਚੰਦ ਸਿਤਾਰ ਮੀਤ, ਮਿੱਤਰੋ ਦਿਆਂ ਜਣਾਈਆ। ਚਾਰ ਕੁੰਟ ਰਿਹਾ ਚੀਕ, ਧੀਰਜ ਧੀਰ ਨਾ ਕੋਇ ਰਖਾਈਆ। ਕਾਇਆ ਹੋਏ ਨਾ ਠਾਂਡੀ ਸੀਤ, ਅਗਨੀ ਤੱਤ ਨਾ ਕੋਇ ਬੁਝਾਈਆ। ਆਤਮ ਪਰਮਾਤਮ ਬਣੇ ਨਾ ਕੋਈ ਪ੍ਰੀਤ, ਪ੍ਰੀਤਮ ਹੱਕ ਨਾ ਕੋਇ ਮਿਲਾਈਆ। ਰਸਨਾ ਰਸ ਲਏ ਕੋਇ ਨਾ ਮੀਠ, ਨਿਝਰ ਝਿਰਨਾ ਨਾ ਕੋਇ ਝਿਰਾਈਆ। ਤ੍ਰੈਗੁਣ ਹੋਏ ਨਾ ਕੋਇ ਅਤੀਤ, ਤ੍ਰੈਭਵਨ ਲਏ ਨਾ ਕੋਇ ਮਿਲਾਈਆ। ਜਿਸ ਸਾਹਿਬ ਦੀ ਕਰਨ ਉਡੀਕ, ਅਵਤਾਰ ਪੈਗ਼ੰਬਰ ਗੁਰ ਅੱਖ ਖੁਲ੍ਹਾਈਆ। ਸੋ ਸਭ ਦੀ ਕਰੇ ਤਸਦੀਕ਼, ਕਲਜੁਗ ਅੰਤਮ ਵੇਸ ਵਟਾਈਆ। ਅੰਧ ਅੰਧੇਰ ਮਿਟੇ ਤਾਰੀਕ, ਨਿਰਗੁਣ ਨੂਰ ਜੋਤ ਕਰ ਰੁਸ਼ਨਾਈਆ। ਸਾਚਾ ਨਾਮ ਦੱਸ ਹਦੀਸ, ਹਜ਼ੂਰ ਹਾਜ਼ਰ ਹੋ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੇਲਾ ਲਏ ਮਿਲਾਈਆ। ਸੂਰੀਆ ਕਹੇ ਵੇਖੋ ਚੰਦ ਸਿਤਾਰ ਮੇਰੇ ਸੱਜਣ, ਕੀ ਕਰਤਾ ਕਾਰ ਕਮਾਈਆ। ਨਾਮ ਨਗਾਰੇ ਦੋ ਜਹਾਨ ਕੀ ਵੱਜਣ, ਬ੍ਰਹਿਮੰਡ ਖੰਡ ਕਰਨ ਕੀ ਸ਼ਨਵਾਈਆ। ਸ੍ਰਿਸ਼ਟੀ ਦਾ ਇਕੋ ਕਰਨਾ ਭਜਨ, ਬੰਦਗੀ ਇਕ ਸਮਝਾਈਆ। ਲੱਖ ਚੁਰਾਸੀ ਤੋਲੇ ਸਭ ਦਾ ਵਜ਼ਨ, ਕੰਡਾ ਨਾਮ ਤਰਾਜ਼ੂ ਹੱਥ ਉਠਾਈਆ। ਸਤਿਜੁਗ ਸਾਚੀ ਕਰੇ ਰਚਨ, ਰਚਨਾ ਆਪਣੀ ਆਪ ਸਮਝਾਈਆ। ਗੁਰ ਅਵਤਾਰ ਪੈਗ਼ੰਬਰਾਂ ਪੂਰਾ ਕਰ ਕੇ ਬਚਨ, ਬੱਚਿਆਂ ਵਾਂਗ ਗੋਦ ਉਠਾਈਆ। ਸਚ ਦਵਾਰ ਸੁਹਾ ਕੇ ਵਤਨ, ਗ੍ਰਹਿ ਮੰਦਰ ਦਏ ਵਡਿਆਈਆ। ਚਾਰ ਵਰਨ ਦਾ ਸਾਂਝਾ ਕਰ ਕੇ ਪੱਤਨ, ਦਵਾਰਾ ਇਕੋ ਇਕ ਵਖਾਈਆ। ਜਿਥੇ ਦੂਸਰ ਚਲੇ ਨਾ ਕੋਇ ਯਤਨ, ਯਥਾਰਥ ਆਪਣਾ ਰੰਗ ਰੰਗਾਈਆ। ਭਗਤ ਸੁਹੇਲੇ ਸਾਚੇ ਵਸਣ, ਦਰਗਾਹ ਸਾਚੀ ਸੋਭਾ ਪਾਈਆ। ਲੱਖ ਚੁਰਾਸੀ ਕਾਇਆ ਕੱਟਣ, ਕਟਾਕਸ਼ ਆਪਣਾ ਨਾਮ ਲਗਾਈਆ। ਕਲਜੁਗ ਕੂੜੀ ਕਿਰਿਆ ਜੜ੍ਹ ਆਇਆ ਪੱਟਣ, ਪਟਨੇ ਵਾਲਾ ਸ਼ਬਦੀ ਧਾਰ ਖੇਲ ਖਿਲਾਈਆ। ਨਵ ਸੱਤ ਖੋਲ੍ਹ ਕੇ ਹੱਟਨ, ਵਸਤ ਅਮੋਲਕ ਇਕ ਵਰਤਾਈਆ।

❋

❋

ਸਚ ਦਵਾਰ ਕਰ ਕੇ ਜਸ਼ਨ, ਖ਼ੁਸ਼ੀਆਂ ਰੰਗ ਦਏ ਰੰਗਾਈਆ। ਭਗਤ ਭਗਵਾਨ ਦਾ ਸਾਂਝਾ ਹੋਵੇ ਮਿਸ਼ਨ, ਮਸਲਾ ਅਵਰ ਨਾ ਕੋਇ ਚਤੁਰਾਈਆ। ਜਿਸ ਨੂੰ ਸਿਰ ਝੁਕਾਵਣ ਬ੍ਰਹਮਾ ਰਾਮ ਕ੍ਰਿਸ਼ਨ, ਸ਼ੰਕਰ ਲਾਗੇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਆਪਣੀ ਕਾਰ ਕਮਾਈਆ। ਸੂਰੀਆ ਕਹੇ ਚੰਦ ਸਿਤਾਰ ਵੇਖੋ ਨੈਣ ਉਘਾੜ, ਉਗਣ ਆਥਣ ਧਿਆਨ ਲਗਾਈਆ। ਦਿਸ਼ਾ ਵੇਖੋ ਇਕ ਪਹਾੜ, ਪਰਦਾ ਅੰਦਰ ਰਹੇ ਨਾ ਰਾਈਆ । ਚਾਰੋਂ ਕੁੰਟ ਦਿਸੇ ਉਜਾੜ, ਖੇੜਾ ਗ੍ਰਹਿ ਨਾ ਕੋਇ ਵਡਿਆਈਆ। ਮਨ ਹੰਕਾਰੀ ਦਿਸੇ ਧਾੜ, ਧਾੜਵੀ ਕਲਜੁਗ ਨਾਲ ਰਲਾਈਆ । ਸਾਚੀ ਮੰਜ਼ਲ ਸਕੇ ਕੋਈ ਨਾ ਚਾੜ੍ਹ, ਚੜ੍ਹਦਾ ਲਹਿੰਦਾ ਰਿਹਾ ਕੁਰਲਾਈਆ। ਸੋਹਣਾ ਖੇਲ ਖਿਲਾਉਣਾ ਸਤਾਰਾਂ ਹਾੜ, ਹੜ੍ਹਦੀ ਵੇਖੇ ਕੂੜ ਲੋਕਾਈਆ। ਸ੍ਰਿਸ਼ਟੀ ਚਬਾਏ ਆਪਣੀ ਦਾੜ੍ਹ, ਦੂਸਰ ਸਮਝ ਕਿਸੇ ਨਾ ਆਈਆ। ਗੁਰਮੁਖ ਦੁਲਾਰੇ ਉਠਾਉਣੇ ਚਾਰ, ਚਾਰੇ ਵਰਨਾਂ ਵਿਚੋਂ ਜਗਾਈਆ। ਚਾਰੇ ਪਾਣੀ ਬਰਸਣ ਧਾਰ, ਅੰਮ੍ਰਿਤ ਕਿਉੜਾ ਨਾਲ ਸੁਹਾਈਆ। ਚਾਰ ਸਿੱਖ ਬਣ ਕੇ ਰੂਪ ਨਾਰ, ਸੋਹਣਾ ਤਨ ਸ਼ਿੰਗਾਰ ਬਣਾਈਆ। ਹੱਥ ਖਿੱਚ ਨੰਗੀ ਕਟਾਰ, ਕੰਧਿਆਂ ਉਤੇ ਲੈਣ ਉਠਾਈਆ। ਨੌ ਚੱਕਰ ਲਾਉਣ ਵਿਚ ਦਰਬਾਰ, ਆਰ ਪਾਰ ਆਪਣਾ ਪੰਧ ਮੁਕਾਈਆ। ਨੌ ਵਾਰ ਬੋਲਣ ਜੈਕਾਰ, ਜੈ ਜੈਕਾਰ ਤੇਰੀ ਸ਼ਰਨਾਈਆ। ਫੇਰ ਗੁਰਮੁਖ ਸਿੰਘ ਉਠ ਕੇ ਉਨ੍ਹਾਂ ਦੇ ਸਿਰ ਦਏ ਪਿਆਰ, ਸਿਰ ਆਪਣਾ ਹੱਥ ਰਖਾਈਆ। ਫਿਰ ਕਰ ਪ੍ਰਭੂ ਨਿਮਸਕਾਰ, ਲਿਖਾਰੀਆਂ ਦੇ ਪਿੱਛੇ ਬੈਠਣ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਸੂਰੀਆ ਕਹੇ ਚੰਦ ਸਿਤਾਰ ਮਾਰ ਲਓ ਝਾਕੀ, ਅਗਲਾ ਝਾਕਾ ਰਹੇ ਨਾ ਰਾਈਆ। ਚਾਰ ਇਕੱਠੇ ਹੋਵਣ ਚਾਰੇ ਜ਼ਾਤੀ, ਖੱਤ੍ਰੀ ਬ੍ਰਾਹਮਣ ਸ਼ੂਦਰ ਵੈਸ਼ ਸੋਭਾ ਪਾਈਆ। ਚੌਂਹਾਂ ਦੇ ਹੱਥ ਵਿਚ ਹੋਵੇ ਇਕ ਇਕ ਲਾਠੀ, ਝੰਡੀਆਂ ਕਾਲੀਆਂ ਨਾਲ ਸੁਹਾਈਆ। ਨਾਲ ਲਿਖੀ ਹੋਵੇ ਪਾਤੀ, ਸਭ ਦਾ ਇਕੋ ਪਿਤਾ ਮਾਈਆ। ਓਨ੍ਹਾਂ ਦੇ ਬਸਤਰ ਹੋਵਣ ਖ਼ਾਕੀ, ਤਨ ਪੋਸ਼ਾਕ ਇਕ ਸੁਹਾਈਆ। ਖੇਲ ਹੋਣਾ ਸਤਾਰਾਂ ਹਾੜ ਦੀ ਰਾਤੀ, ਰੁਤ ਆਪਣੀ ਇਕ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਮੇਲਾ ਲਏ ਮਿਲਾਈਆ। ਸੂਰੀਆਂ ਕਹੇ ਚੰਦ ਸਿਤਾਰ ਖੋਲ੍ਹ ਕੇ ਵੇਖੋ ਆਪਣੀਆਂ ਅੱਖਾਂ, ਨੇਤਰ ਨੈਣ ਉਠਾਈਆ । ਇਕ ਗੁਰਮੁਖ ਸੂਰਾ ਪ੍ਰਭ ਬਣਾਉਣਾ ਆਪਣਾ ਬੱਚਾ, ਬਚਨ ਗੋਬਿੰਦ ਪੂਰ ਕਰਾਈਆ। ਉਹਦੇ ਗਲ ਤੰਦ ਹੋਵੇ ਕੱਚਾ, ਕ਼ਮੀਜ਼ ਨਾਲ ਨਾ ਕੋਇ ਛੁਹਾਈਆ। ਮੁਖੋਂ ਬਚਨ ਕਹੇ ਸੱਚਾ, ਤੁੱਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਮੇਲਾ ਲਏ ਮਿਲਾਈਆ। ਸੂਰੀਆ ਕਹੇ ਚੰਦ ਸਿਤਾਰ ਵੇਲਾ ਵਕ਼ਤ ਜਾਗੋ, ਆਪਣੀ ਲਓ ਅੰਗੜਾਈਆ। ਇਕੋ ਪੁਰਖ ਅਕਾਲ ਅਰਾਧੋ, ਦੂਜਾ ਰਾਗ ਨਾ ਕੋਇ ਸੁਣਾਈਆ। ਮੰਡਲ ਉਤੇ ਆਪਣਾ ਆਪ ਸਾਧੋ, ਸਾਧਨਾ ਸਚ ਰਿਹਾ ਜਣਾਈਆ। ਜਿਸ ਨੂੰ ਕਹਿੰਦੇ ਰਹਿਣ ਮਾਧਵ ਮਾਧੋ, ਮਧੁਰ ਧੁਨ ਰਾਗ ਦ੍ਰਿੜਾਈਆ। ਜਿਸ ਨੇ ਲੇਖਾ ਪੂਰ ਕਰਾਇਆ ਕ੍ਰਿਸ਼ਨ ਯਾਦੋ, ਸੋ ਬੰਸਰੀ ਹੱਕ ਸਚ ਸੁਣਾਈਆ। ਸਚ ਸਰਨਾਈ ਉਸ ਦੀ ਲਾਗੋ, ਜੋ ਲਗ ਮਾਤਰ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਸੂਰੀਆ ਕਹੇ ਚੰਦ ਸਿਤਾਰ ਵੇਖੋ ਗੋਬਿੰਦ ਵਾਲਾ ਪੱਤਰ, ਪਤ੍ਰਕਾ ਦਿਆਂ ਉਲਟਾਈਆ। ਪੰਜਾਂ ਗੁਰਮਖਾਂ ਦੇ ਹੱਥ ਵਿਚ ਹੋਣਾ ਛਤ੍ਰ, ਛਤ੍ਰਧਾਰੀ ਦਏ ਵਡਿਆਈਆ। ਪੰਜਾਂ ਦਾ ਨਾਮ ਲਿਖਿਆ ਹੋਵੇ ਵਿਚ

❋

❋

ਇਕੋ ਸਤਰ, ਲਾਈਨ ਇਕੋ ਇਕ ਜਣਾਈਆ। ਓਨ੍ਹਾਂ ਵਿਚੋਂ ਬਣੇ ਕੋਈ ਨਾ ਚਤੁਰ, ਮੂਰਖ ਮੂੜ੍ਹ ਨਾ ਕਿਸੇ ਸੁਣਾਈਆ। ਲਾਲ ਰੰਗ ਦੀ ਬੰਨ੍ਹੀ ਹੋਵੇ ਗਲ ਵਿਚ ਕਤਰ, ਨੋਕ ਤਿੱਖੀ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਸੂਰੀਆ ਕਹੇ ਚੰਦ ਸਤਾਰ ਵੇਖੋ ਖੇਲ ਸ੍ਰੀ ਭਗਵਾਨਾ, ਹਰਿ ਕਰਤਾ ਆਪ ਦ੍ਰਿੜਾਈਆ। ਇੱਕੀ ਬੀਬੀਆਂ ਵੇਸ ਕਰਨਾ ਮਰਦਾਨਾ, ਮਰਦਾਂ ਵਾਂਗ ਆਪਣਾ ਬਲ ਪ੍ਰਗਟਾਈਆ। ਹੱਥ ਵਿਚ ਉਠਾਉਣਾ ਧਰਮ ਨਿਸ਼ਾਨਾ, ਨਿਸ਼ਾਨਾ ਧੁਰ ਦਾ ਇਕ ਵਖਾਈਆ। ਸਾਹਿਬ ਸੁਲਤਾਨ ਦਾ ਗਾਉਣਾ ਗਾਣਾ, ਤੂੰ ਦਾਤਾ ਬੇਪਰਵਾਹੀਆ। ਮੋਢਿਆਂ ਉਤੇ ਉਠਾਉਣ ਤੀਰ ਕਮਾਨਾ, ਰੰਗ ਇਕੋ ਇਕ ਬਣਾਈਆ । ਸਭ ਦਾ ਚਿੱਟਾ ਹੋਵੇ ਬਾਣਾ, ਬਾਣੀ ਧੁਰ ਦੀ ਧਾਰ ਸਮਝਾਈਆ। ਕਿਸੇ ਦਾ ਬਸਤਰ ਨਾ ਹੋਵੇ ਪੁਰਾਣਾ, ਪਾਰਬ੍ਰਹਮ ਭੇਵ ਖੁਲ੍ਹਾਈਆ। ਹਿਰਦੇ ਅੰਦਰ ਨਾ ਹੋਵੇ ਮਾਣਾ, ਨਿਰਮਾਣਤਾ ਵਿਚ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਮੇਲਾ ਲਏ ਮਿਲਾਈਆ। ਸੂਰੀਆ ਕਹੇ ਚੰਦ ਸਿਤਾਰ ਨਿਗਾਹ ਮਾਰੋ ਜਗ, ਜਗਜੀਵਣ ਦਾਤਾ ਦਏ ਵਡਿਆਈਆ। ਸਚ ਦਵਾਰਾ ਵੇਖੋ ਰਿਹਾ ਸਜ, ਹਰਿ ਸੱਜਣ ਆਪ ਸੁਹਾਈਆ। ਸਭ ਦਾ ਲਹਿਣਾ ਅਲਗ ਅਲਗ, ਵਖ ਵਖਰੀ ਸੇਵ ਲਗਾਈਆ । ਪੰਜਾਂ ਗੁਰਮੁਖਾਂ ਪੱਗ ਨੂੰ ਪਾਏ ਹੋਣ ਡੱਬ, ਰੰਗ ਇਕ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਮੇਲਾ ਲਏ ਮਿਲਾਈਆ। ਸੂਰੀਆ ਕਹੇ ਤਾਰਾ ਚੰਦ ਵੇਖਣਾ ਪ੍ਰਭ ਦਾ ਖੇਲ ਅਪਾਰਾ, ਹਰਿ ਕਰਤਾ ਆਪ ਕਰਾਈਆ। ਸੋਹਣਾ ਸੁਹੰਞਣਾ ਸੁਹਾਏ ਦਰਬਾਰਾ, ਦਰਗਾਹ ਸਾਚੀ ਸਚ ਬਣਾਈਆ। ਇਕ ਗੁਰਮੁਖ ਦਿੰਦਾ ਹੋਵੇ ਇਸ਼ਾਰਾ, ਇਸ਼ਾਰੇ ਝੰਡੇ ਨਾਲ ਜਣਾਈਆ। ਇਕ ਬੈਠਾ ਹੋਵੇ ਦੂਰ ਕਿਨਾਰਾ, ਭਗਤ ਦਵਾਰੇ ਚੋਟੀ ਚੜ੍ਹ ਕੇ ਰਾਗ ਅਲਾਈਆ। ਇਕ ਦਰਵਾਜ਼ੇ ਉਤੇ ਮਾਰੇ ਲਲਕਾਰਾ, ਖ਼ਬਰਦਾਰ ਹੋਵੇ ਲੋਕਾਈਆ। ਇਕ ਗੁਰਮੁਖ ਪੀਲੇ ਬਸਤਰ ਪਾ ਕੇ ਚੜ੍ਹੇ ਖਾਰਾ, ਜੋ ਆਪਣਾ ਆਪ ਭੇਟ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਭੇਵ ਅਭੇਦਾ ਆਪ ਖੁਲ੍ਹਾਈਆ। ਸੂਰੀਆ ਕਹੇ ਤਾਰਾ ਚੰਦ ਪ੍ਰਭ ਨੇ ਪੂਰੀ ਕਰਨੀ ਸ਼ਰਤ, ਸ਼ਰਅ ਦੇਣੀ ਚੁਕਾਈਆ। ਜੋ ਨਿਰਗੁਣ ਆਇਆ ਪਰਤ, ਪਤਿਪਰਮੇਸ਼ਵਰ ਵੇਸ ਵਟਾਈਆ। ਭਾਗ ਲਗਾਵੇ ਧਰਨੀ ਧਰਤ, ਧਵਲ ਹੋਏ ਸਹਾਈਆ। ਪੰਜਾਂ ਪਿਆਰਿਆਂ ਦੇ ਕੰਧੇ ਉਤੇ ਸੁਨਿਹਰੀ ਰੰਗ ਦਾ ਲੱਗਾ ਹੋਵੇ ਵਰਕ, ਸੱਜਾ ਪਾਸਾ ਮਿਲੇ ਵਡਿਆਈਆ। ਖੱਬੀ ਨੰਗੀ ਰੱਖਣੀ ਅਰਕ, ਪਰਦਾ ਉਪਰ ਨਾ ਕੋਇ ਕਰਾਈਆ। ਕਮਰਕਸੇ ਵਿਚ ਛੁਪਾ ਕੇ ਰੱਖਣੀ ਇਕ ਇਕ ਕਰਦ, ਖੰਜਰ ਗੋਬਿੰਦ ਨਾਲ ਵਡਿਆਈਆ। ਇਕ ਕੋਲ ਰੱਖਣਾ ਚਰਚ, ਗਿਰਜਾ ਸੋਹਣਾ ਰੂਪ ਬਣਾਈਆ। ਟਿਕਾਉਣਾ ਆ ਕੇ ਉਤੇ ਅਰਸ਼, ਪ੍ਰਭ ਚਰਨਾਂ ਭੇਟ ਚੜ੍ਹਾਈਆ। ਜੈਕਾਰਾ ਬੋਲਣਾ ਗਰਜ, ਢੋਲਾ ਅਗੰਮ ਅਥਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਸੂਰੀਆ ਕਹੇ ਚੰਦ ਸਿਤਾਰ ਇਹ ਖੇਲ ਹੋਣਾ ਭਾਰਤੀ, ਹਰਿ ਕਰਤਾ ਆਪ ਕਰਾਈਆ। ਨੌਆਂ ਬੀਬੀਆਂ ਕਰਨੀ ਆਰਤੀ, ਪੰਜ ਪੰਜ ਸ਼ਮਾਂਦਾਨ ਥਾਲੀਆਂ ਵਿਚ ਟਿਕਾਈਆ। ਧਾਰ ਗਾਉਣੀ ਇਕ ਏਕੰਕਾਰ ਦੀ, ਅਗੰਮ ਅਥਾਹ ਪੜ੍ਹਾਈਆ । ਅੱਗੇ ਰੀਤੀ ਬਦਲਣੀ ਸੰਸਾਰ ਦੀ, ਸੰਸਾਰੀ ਭੰਡਾਰੀ ਸੰਘਾਰੀ ਸੀਸ ਨਿਵਾਈਆ। ਮੰਜ਼ਲ ਮੁਕਣੀ ਚਾਰ ਯਾਰ ਦੀ, ਮੁਹੰਮਦ ਨਿਉਂ ਨਿਉਂ ਲਾਗੇ ਪਾਈਂਆ। ਖੇਲ ਵੇਖਣੀ ਇਕ

❋

❋

ਦਾਤਾਰ ਦੀ, ਦਇਆਵਾਨ ਦਏ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਸੂਰੀਆ ਕਹੇ ਪੰਜ ਗੁਰਮੁਖ ਇਕੱਠੇ ਹੋਵਣ ਗਾਉਂਦੇ, ਗਾ ਗਾ ਸ਼ੁਕਰ ਮਨਾਈਆ। ਬਾਂਹ ਕੱਢ ਕੇ ਹੋਣ ਸੁਣਾਉਂਦੇ, ਪ੍ਰਭ ਤੇਰੀ ਬੇਪਰਵਾਹੀਆ। ਗੋਬਿੰਦ ਰਾਹ ਹੋਵਣ ਤਕਾਉਂਦੇ, ਨੇਤਰ ਲੋਚਣ ਅੱਖ ਉਠਾਈਆ। ਖੱਬਾ ਹੱਥ ਕੰਨਾਂ ਉਤੇ ਹੋਣ ਰਖਾਉਂਦੇ, ਗਰਦਨ ਟੇਢੀ ਕਰ ਟਿਕਾਈਆ। ਗੀਤ ਗਾਉਣ ਆਪਣੇ ਮਨ ਭਾਉਂਦੇ, ਜਗਤ ਵਾਲੀ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਸੂਰੀਆ ਕਹੇ ਚੰਦ ਸਿਤਾਰ ਇੱਕੀ ਬੀਬੀਆਂ ਗੀਤ ਗਾਉਣਾ ਸੁਹਾਗ, ਸੋਹਣਾ ਰਾਗ ਅਲਾਈਆ। ਪ੍ਰੇਮ ਵਿਚ ਆਵੇ ਵੈਰਾਗ, ਵੈਰੀ ਅੰਦਰੋਂ ਬਾਹਰ ਕਢਾਈਆ। ਸਵਾਧਾਨੀ ਵਿਚ ਜਾਣਾ ਜਾਗ, ਆਲਸ ਨਿੰਦਰਾ ਨਾ ਕੋਇ ਰਖਾਈਆ। ਮਾਝਾ ਮਾਲਵਾ ਦੁਆਬਾ ਜੰਮੂ ਆਪਣੀ ਆਪਣੀ ਕਢਣੀ ਆਵਾਜ਼, ਢੋਲੇ ਸੋਹਣੇ ਸਿਫ਼ਤ ਸਾਲਾਹੀਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਸੂਰੀਆ ਕਹੇ ਚੰਦ ਸਿਤਾਰ ਪੰਜ ਗੁਰਮੁਖ ਫਿਰਦੇ ਹੋਣ ਜਵਾਨ, ਜੋਬਨਵੰਤੇ ਨਜ਼ਰੀ ਆਈਆ। ਹੱਥਾਂ ਵਿਚ ਫੜੇ ਹੋਣ ਵਦਾਨ, ਮੋਢੇ ਸੱਜੇ ਉਤੇ ਛੁਹਾਈਆ। ਮੁਖੋਂ ਕਹਿਣ ਯੁੱਧ ਕਰਨਾ ਘਮਸਾਨ, ਚਾਰੋਂ ਕੁੰਟ ਜਗਤ ਲੜਾਈਆ। ਸੂਰਮਾ ਰਹੇ ਕੋਇ ਨਾ ਵਿਚ ਮੈਦਾਨ, ਸਿਰ ਸਕੇ ਨਾ ਕੋਇ ਉਠਾਈਆ। ਚਾਰ ਕੁੰਟ ਹੋਣੀ ਹੈਰਾਨ, ਹੈਰਾਨੀ ਸਕੇ ਨਾ ਕੋਇ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਸੂਰੀਆ ਕਹੇ ਚੰਦ ਸਿਤਾਰ ਪੰਜ ਬੁੱਢੜੀਆਂ ਮਾਈਆਂ ਕਪੜੇ ਪਾਉਣੇ ਸੂਹੇ, ਇਕੋ ਰੰਗ ਰੰਗਾਈਆ। ਹੱਥ ਵਿਚ ਫੜੇ ਹੋਣ ਮਰੇ ਹੋਏ ਚੂਹੇ, ਰੱਸੀ ਲੰਮੀ ਉਂਗਲ ਨਾਲ ਟਿਕਾਈਆ। ਉਨ੍ਹਾਂ ਵਿਚੋ ਇਕ ਇਕ ਵਾਰੀ ਵਾਰੀ ਕਹੇ, ਬਹੁੜੀ ਬਹੁੜੀ ਤੇਰੀ ਦੁਹਾਈਆ। ਬਿਨ ਤੇਰੀ ਕਿਰਪਾ ਜਗਤ ਜਹਾਨ ਸਾਰਾ ਰੁੜ੍ਹੇ, ਜੀਵਣ ਹੱਥ ਕਿਸੇ ਨਾ ਆਈਆ। ਅਸੀਂ ਅੰਤ ਸਮੇਂ ਪ੍ਰਭੂ ਸਭ ਆਈਆਂ ਤੇਰੀ ਜੂਹੇ, ਘਰ ਬਾਰ ਤਜਾਈਆ। ਸਭ ਦੀ ਲੇਖੇ ਲਾ ਲੈ ਰੂਹੇ, ਆਪ ਆਪਣਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਸੂਰੀਆ ਕਹੇ ਚੰਦ ਸਿਤਾਰ ਇਕ ਦੂਜੇ ਦੇ ਫੜ ਲਓ ਮੋਢੇ, ਮੁਢਲਾ ਹਾਲ ਸੁਣਾਈਆ। ਪੰਜਾਂ ਗੁਰਮੁਖਾਂ ਬੈਠਣਾ ਭਾਰ ਗੋਡੇ, ਕਮਰ ਸਿੱਧੀ ਸਚ ਰਖਾਈਆ। ਓਨ੍ਹਾਂ ਦੇ ਕੋਲ ਹੋਵਣ ਪੰਜ ਪੰਜ ਡੋਡੇ, ਪੋਸਤ ਵਾਲੇ ਉਠਾਈਆ। ਸਿਰ ਤੇ ਰੱਖੇ ਹੋਵਣ ਬੋਦੇ, ਜੰਞੂ ਕੇਸ ਨਾ ਬੋਦੀ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਸੂਰੀਆ ਕਹੇ ਚੰਦ ਸਿਤਾਰ ਪੰਜਾਂ ਬੀਬੀਆਂ ਆਪਣੀ ਮਰਜੀ ਦੇ ਪਾਉਣੇ ਬਸਤਰ, ਹਿੱਸਾ ਰੰਗ ਨਾ ਕੋਇ ਵਡਿਆਈਆ। ਆਪਣੀ ਖ਼ੁਸ਼ੀ ਦੇ ਉਠਾਉਣੇ ਸ਼ਸਤਰ, ਤਨ ਹੱਥਾਂ ਨਾਲ ਸੁਹਾਈਆ। ਸ਼ਾਹੀ ਫ਼ੌਜ ਦਾ ਬਣ ਕੇ ਲਸ਼ਕਰ, ਆਪਣਾ ਬਲ ਪ੍ਰਗਟਾਈਆ। ਜੋ ਸੰਦੇਸ਼ਾ ਦੇ ਕੇ ਗਿਆ ਗੋਬਿੰਦ ਪੁਸ਼ਕਰ, ਸੋ ਪੂਰਾ ਦੇਣਾ ਕਰਾਈਆ। ਅੰਤਰ ਸਭ ਦਾ ਹੋਵੇ ਖ਼ੁਸ਼ੀ ਦਿਲ, ਗ਼ਮੀ ਨੇੜ ਕੋਇ ਨਾ ਆਈਆ। ਓਨ੍ਹਾਂ ਵਿਚੋਂ ਹੋਵੇ ਕੋਈ ਨਾ ਬੁਜ਼ਦਿਲ, ਲੋਕ ਲੱਜਿਆ ਵਿਚ ਜੋ ਸ਼ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਹੁਕਮ ਇਕ ਸੁਣਾਈਆ।

❋

❋

ਸੂਰੀਆ ਕਹੇ ਚੰਦ ਸਿਤਾਰ ਪੰਜਾਂ ਗੁਰਮੁਖਾਂ ਹੋਵੇ ਇਕ ਜਮਾਤ, ਉਮਰ ਇਕੋ ਨਜ਼ਰੀ ਆਈਆ। ਇਕੋ ਹੋਵੇ ਜ਼ਾਤ, ਇਕੋ ਕੁਲ ਵਡਿਆਈਆ। ਇਕੋ ਹੋਵੇ ਘਾਟ, ਮੰਜ਼ਲ ਇਕੋ ਰਾਹ ਤਕਾਈਆ। ਇਕੋ ਹੋਵੇ ਨਾਤ, ਨਾਤਾ ਭੈਣ ਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਸੂਰੀਆ ਕਹੇ ਸੁਣ ਚੰਦ ਸਿਤਾਰ, ਚੰਨਾਂ ਦਿਆਂ ਜਣਾਈਆ। ਅਗਲਾ ਲੇਖਾ ਅਗੰਮ ਅਪਾਰ, ਸਹਿਜ ਸਹਿਜ ਸਮਝਾਈਆ। ਕੀ ਖੇਲ ਕਰੇ ਸੱਚੀ ਸਰਕਾਰ, ਹਰਿ ਕਰਤਾ ਧੁਰਦਰਗਾਹੀਆ। ਜਿਤਨਾ ਹੁਕਮ ਸੰਦੇਸ਼ਾ ਦੇਵੇ ਆਪਣੀ ਧਾਰ, ਧਰਨੀ ਧਰਤ ਧਵਲ ਦਿਆਂ ਦ੍ਰਿੜਾਈਆ। ਅੰਤ ਕਰ ਕੇ ਨਿਮਸਕਾਰ, ਚਰਨ ਕਵਲ ਸੀਸ ਝੁਕਾਈਆ। ਸਤਿ ਧਰਮ ਦਾ ਬੋਲ ਜੈਕਾਰ, ਢੋਲਾ ਇਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਜਾਂ ਗੁਰਮੁਖਾਂ ਤੇੜ ਪਵਾ ਸਲਵਾਰ, ਚਲਾਏ ਨਾਲ ਤਿੱਖੀ ਰਫ਼ਤਾਰ, ਕ਼ਦਮ ਕ਼ਦਮ ਨਾਲ ਬਦਲਾਈਆ।

੧੪ ਜੇਠ ਸ਼ਹਿਨਸ਼ਾਹੀ ਸੰਮਤ ੫ ਹਰਿ ਭਗਤ ਦਵਾਰ ਜੇਠੂਵਾਲ

ਸੰਮਤ ਪੰਜ ਕਹੇ ਜੋ ਪ੍ਰਭ ਦੇ ਸੇਵਾਦਾਰ, ਸੇਵਾ ਸਚ ਧਰਮ ਕਮਾਈਆ। ਮਾਨਸ ਜਨਮ ਰਹੇ ਸਵਾਰ, ਸਵਾਰਥ ਅਵਰ ਨਾ ਕੋਇ ਰਖਾਈਆ। ਦਿਵਸ ਰੈਣ ਪ੍ਰੇਮ ਦੀ ਕਾਰ, ਕਰਮ ਕਾਂਡ ਦਾ ਡੇਰਾ ਢਾਹੀਆ। ਨਾਤਾ ਤੋੜ ਕੂੜ ਸੰਸਾਰ, ਜਗਤ ਵਿਕਾਰ ਪਰੇ ਹਟਾਈਆ। ਪਿਆਰ ਮੁਹੱਬਤ ਵਿਚ ਸਦਾ ਰਹਿਣ ਹੁਸ਼ਿਆਰ, ਖ਼ੁਸ਼ੀ ਗ਼ਮੀ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਸੰਮਤ ਪੰਜ ਕਹੇ ਮੈਂ ਵੇਖਾਂ ਅਗੰਮ ਕਿਤਾਬ, ਹਰਿ ਕਰਤਾ ਆਪ ਜਣਾਈਆ। ਜਿਸ ਵਿਚ ਭਗਤਾਂ ਦਾ ਹਿਸਾਬ, ਚੁਰਾਸੀ ਨਜ਼ਰ ਕੋਇ ਨਾ ਆਈਆ। ਮੰਦਰ ਮਹੱਲ ਸੁਹਾਏ ਮਹਿਰਾਬ, ਮਹਿਬੂਬ ਇਕੋ ਨਜ਼ਰੀ ਆਈਆ। ਸਚ ਪਿਆਰਿਆਂ ਦੇਵੇ ਖ਼ਿਤਾਬ, ਮੁਖ਼ਾਤਬ ਹੋ ਕੇ ਆਪ ਜਣਾਈਆ। ਸਤਿ ਸਚ ਦੱਸ ਅਦਾਬ, ਸਿਖਿਆ ਸਿੱਖ ਇਕ ਇਕ ਨਾਲ ਰਖਾਈਆ। ਕਿਰਪਾ ਕਰ ਗੁਰੂ ਮਹਾਰਾਜ, ਮਿਹਰ ਨਜ਼ਰ ਇਕ ਉਠਾਈਆ । ਪ੍ਰੇਮ ਭਗਤੀ ਦੇ ਕੇ ਦਾਜ, ਦੌਲਤ ਧੁਰ ਦੀ ਝੋਲੀ ਪਾਈਆ। ਚਾਰ ਜੁਗ ਦਾ ਬਦਲ ਰਿਵਾਜ, ਰਸਤਾ ਆਪਣਾ ਇਕ ਸਮਝਾਈਆ । ਨਾਤਾ ਤੋੜ ਕੂੜ ਸਮਾਜ, ਬੰਧਨ ਵਿਚੋਂ ਬਾਹਰ ਕਢਾਈਆ। ਬਿਨਾ ਪ੍ਰਭੂ ਤੋਂ ਦੂਸਰ ਅਵਰ ਨਾ ਕੋਇ ਸਾਕ, ਸੱਜਣ ਸੰਗ ਨਾ ਕੋਇ ਨਿਭਾਈਆ। ਜੋ ਉਪਜਿਆ ਸੋ ਅੰਤ ਹੋਏ ਖ਼ਾਕ, ਥਿਰ ਰਹਿਣ ਕੋਇ ਨਾ ਪਾਈਆ। ਗੁਰਮੁਖਾਂ ਹਿਰਦਾ ਕਰੇ ਪਵਿਤ੍ਰ ਪਾਕ, ਪਤਤ ਪੁਨੀਤ ਆਪ ਬਣਾਈਆ। ਝਗੜਾ ਮੇਟ ਜਗਤ ਜ਼ਾਤ, ਦੀਨ ਦੁਨੀ ਪੰਧ ਮੁਕਾਈਆ। ਸਤਿ ਸਚ ਦੇ ਇਖ਼ਲਾਕ, ਧਰਮ ਧਾਰ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਸ਼ਹਿਨਸ਼ਾਹੀ ਸੰਮਤ ਕਹੇ ਮੈਂ ਪੰਜ ਵੇਖਾਂ ਪੰਚਾਇਣ, ਪੰਚ ਪਰਪੰਚ ਖੋਜ ਖੁਜਾਈਆ। ਖੇਲ ਤੱਕਾਂ ਪ੍ਰਭੂ ਨਰਾਇਣ, ਜੋ ਨਰ ਨਿਰੰਕਾਰ ਰਿਹਾ ਕਰਾਈਆ। ਜਗਤ ਵਿਕਾਰ ਵੇਖਾਂ ਵਹਿਣ, ਦੀਨ ਦੁਨੀ ਰਿਹਾ ਰੁੜ੍ਹਾਈਆ। ਕੋਟਾਂ ਵਿਚੋਂ ਗੁਰਮੁਖ ਵਿਰਲਾ ਦਿਸੇ ਪ੍ਰਭ ਦਾ ਸੈਣ, ਸੱਜਣ ਆਪ ਬਣਾਈਆ। ਜਗਤ ਨਾਤਾ ਵੇਖ

❋

❋

ਤਰਫ਼ੈਣ, ਪਾਸਾ ਪੁਸ਼ਤ ਗਏ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਮੇਲਾ ਲਏ ਮਿਲਾਈਆ। ਸੰਮਤ ਪੰਜ ਕਹੇ ਕੀ ਰਾਮ ਰਿਹਾ ਦੱਸ, ਤਰੇਤਾ ਅੱਖ ਖੁਲ੍ਹਾਈਆ। ਪ੍ਰਭੂ ਮੇਰਾ ਦੇ ਦੇ ਹੱਕ, ਮੇਰੇ ਰਾਮ ਰਾਮ ਦੀ ਦੁਹਾਈਆ। ਵੇਲਾ ਵਕ਼ਤ ਪਹੁੰਚਿਆ ਸਚ, ਸਚ ਦਿਆਂ ਸਮਝਾਈਆ। ਮੈਂ ਵੇਖਿਆ ਆਪਣੀ ਅੱਖ, ਪ੍ਰਤਖ ਧਿਆਨ ਲਗਾਈਆ। ਜਿਸ ਵੇਲੇ ਅਯੁੱਧਿਆ ਵਿਚੋਂ ਬਨਵਾਸੀ ਹੋ ਕੇ ਹੋਇਆ ਵਖ, ਭਰਤ ਸ਼ਤਰੂਗਨ ਤਜਾਈਆ। ਕੈਕਈ ਪਈ ਹੱਸ, ਕੁਸ਼ਲਿਆ ਸੁਮਿਤਰਾ ਨੈਣਾਂ ਨੀਰ ਵਹਾਈਆ। ਉਸ ਵੇਲੇ ਪਿਆਰ ਕਰਨ ਵਾਲੇ ਭਗਤ ਸੁਹੇਲੇ ਜਿਨ੍ਹਾਂ ਅੰਤਰ ਮੇਰਾ ਤਤ, ਤੱਤ ਆਪਣਾ ਗਏ ਬਦਲਾਈਆ। ਨੇਤਰ ਰੋ ਕੇ ਚਰਨੀਂ ਡਿੱਗੇ ਝਟ, ਬਹੁੜੀ ਬਹੁੜੀ ਕਰ ਸੁਣਾਈਆ। ਅਸੀਂ ਕਿਰਸਾਣ ਤੇਰੇ ਪਿਆਰ ਵਾਲੇ ਜੱਟ, ਦੂਜਾ ਘਰ ਨਾ ਕੋਇ ਵਖਾਈਆ। ਰਸਨਾ ਨਾਲ ਚਰਨ ਲਏ ਚੱਟ, ਖ਼ੁਦੀ ਖ਼ੁਦੀ ਵਿਚੋਂ ਪ੍ਰਭ ਕਢਾਈਆ। ਸਾਨੂੰ ਦੇ ਦੇ ਨਾਮ ਦਾ ਹੱਟ, ਖ਼ਜ਼ਾਨਾ ਧੁਰ ਦਰਸਾਈਆ। ਰਾਮ ਨੇ ਕਿਹਾ ਮੇਰਾ ਰਾਮ ਵਸੇ ਘਟ ਘਟ, ਹਰ ਘਟ ਰਿਹਾ ਸਮਾਈਆ। ਉਂਗਲ ਨਾਲ ਦਿਤਾ ਦੱਸ, ਇਸ਼ਾਰਾ ਜ਼ਿਮੀਂ ਅਸਮਾਨ ਕਰਾਈਆ। ਤਰੇਤਾ ਦਵਾਪਰ ਲੰਘ ਜਾਏ ਝਟ, ਕਲਜੁਗ ਆਪਣਾ ਪੰਧ ਮੁਕਾਈਆ। ਪੁਰਖ ਅਕਾਲ ਹੋਵੇ ਪ੍ਰਗਟ, ਨਿਰਗੁਣ ਆਪਣਾ ਫੇਰਾ ਪਾਈਆ। ਲੇਖਾ ਵੇਖ ਪੁਰਖ ਸਮਰਥ, ਪਰਦਾ ਉਹਲਾ ਦਏ ਚੁਕਾਈਆ। ਜੋਤ ਨੂਰ ਕਰੇ ਲਟ ਲਟ, ਦੋ ਜਹਾਨ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ । ਕਿਰਸਾਣਾਂ ਕਿਹਾ ਹੇ ਰਾਮ ਸਾਡੇ ਸਵਾਮੀ, ਸਚ ਤੇਰੀ ਸਰਨਾਈਆ। ਤੂੰ ਸਭ ਦਾ ਅੰਤਰਜਾਮੀ, ਬੇਪਰਵਾਹ ਅਖਵਾਈਆ। ਕਿਉਂ ਅਯੁਧਿਆ ਕੀਤੀ ਬੇਗਾਨੀ, ਆਪਣਾ ਘਰ ਤਜਾਈਆ। ਜੇ ਕੈਕਈ ਕੀਤੀ ਬੇਈਮਾਨੀ, ਧਰਮ ਦੀ ਧਾਰ ਦੇ ਜਣਾਈਆ। ਤੇਰੀ ਜੋਬਨ ਵਾਲੀ ਜਵਾਨੀ, ਰਾਜਗੱਦੀ ਰਿਹਾ ਤਜਾਈਆ। ਅਸੀਂ ਤੇਰੇ ਪਿੱਛੇ ਕਰੀਏ ਕ਼ੁਰਬਾਨੀ, ਮਰ ਜੀਵਤ ਰੂਪ ਵਟਾਈਆ। ਰਾਮ ਹੱਸ ਕੇ ਕਿਹਾ ਮੇਰੀ ਨਿੱਕੀ ਜਿਹੀ ਮਿਹਰਵਾਨੀ, ਮਿਹਰ ਨਜ਼ਰ ਇਕ ਉਠਾਈਆ। ਸਾਰੇ ਹੱਥ ਰੱਖੋ ਉਤੇ ਪੇਸ਼ਾਨੀ, ਪਿੱਛਾ ਅੱਗਾ ਦਿਆਂ ਸਮਝਾਈਆ। ਜਲਵਾ ਤੱਕੋ ਜੋਤ ਨੁਰਾਨੀ, ਨੂਰ ਨੁਰਾਨਾ ਸੋਭਾ ਪਾਈਆ। ਜਿਸ ਦੀ ਮੁਹੱਬਤ ਨਾ ਹੋਵੇ ਪੁਰਾਣੀ, ਪ੍ਰਾਣ ਅਧਾਰੀ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਮਿਹਰ ਨਜ਼ਰ ਇਕ ਉਠਾਈਆ। ਰਾਮ ਕਿਹਾ ਸੁਣੋ ਸਤਿ ਸਚ ਦੀ ਬਾਤ, ਬਾਤਨ ਦਿਆਂ ਜਣਾਈਆ। ਜਿਸ ਵੇਲੇ ਆਵੇ ਅੰਧੇਰੀ ਰਾਤ, ਕਲਜੁਗ ਅੰਧੇਰਾ ਛਾਈਆ। ਪ੍ਰਗਟ ਹੋਵੇ ਪੁਰਖ ਅਬਿਨਾਸ਼, ਮਿਹਰ ਨਜ਼ਰ ਇਕ ਉਠਾਈਆ। ਸਚ ਸਰਬੰਸ ਕਰ ਵਾਸ, ਬੰਸ ਆਪਣਾ ਇਕ ਵਡਿਆਈਆ। ਤੁਸਾਂ ਸਭ ਨੇ ਹੋਣਾ ਪਾਸ, ਸਗਲਾ ਸੰਗ ਰਖਾਈਆ। ਸੇਵਾ ਕਰਨੀ ਨਾਲ ਵਿਸ਼ਵਾਸ, ਵਿਸ਼ਵ ਦਾ ਮਾਲਕ ਵਿਸਰ ਕਦੇ ਨਾ ਜਾਈਆ। ਤੁਹਾਨੂੰ ਸਦਾ ਰੱਖੇ ਯਾਦ, ਜੁਗ ਚੌਕੜੀ ਹੋਏ ਸਹਾਈਆ। ਤੁਹਾਡਾ ਸਭ ਦਾ ਹੋਵੇ ਇਕ ਸਮਾਜ, ਇਕੋ ਘਰ ਮਿਲੇ ਵਡਿਆਈਆ। ਇਕੋ ਬਣੇ ਧੁਰ ਦਾ ਬਾਪ, ਇਕੋ ਜੰਮਣ ਵਾਲੀ ਮਾਈਆ। ਸਤਿ ਸਚ ਦਾ ਦਏ ਇਤਫ਼ਾਕ਼, ਨਾਤਾ ਪ੍ਰੇਮ ਨਾਲ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਕਿਰਸਾਣਾਂ ਕਿਹਾ ਕਿਸ ਬਿਧ ਸਾਡਾ ਹੋਵੇ ਮੇਲ, ਸਚ ਦੇ ਸਮਝਾਈਆ। ਰਾਮ ਕਿਹਾ ਇਹ ਮੇਰੇ ਰਾਮ ਦਾ ਖੇਲ, ਜੋ ਅਭੁੱਲ ਭੁੱਲ ਕਦੇ ਨਾ ਜਾਈਆ। ਜਿਸ ਦਾ ਨਾਤਾ

❋

❋

ਗੁਰੂ ਗੁਰ ਚੇਲ, ਚੇਲਾ ਗੁਰ ਵੇਖ ਵਖਾਈਆ। ਆਦਿ ਜੁਗਾਦਿ ਸੱਜਣ ਸੁਹੇਲ, ਸਾਹਿਬ ਸਵਾਮੀ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਸੰਮਤ ਪੰਜ ਕਹੇ ਪ੍ਰਭ ਨੇ ਰਾਮ ਦੇ ਅੰਦਰ ਦਿਤਾ ਹਲੂਣਾ, ਤਿੰਨ ਵਾਰ ਹਿਲਾਈਆ। ਰਾਮ ਨੇ ਰਾਮ ਤੈਨੂੰ ਰੱਖਿਆ ਊਣਾ, ਬਿਨਾ ਰਾਮ ਤੋਂ ਰਾਮ ਪੂਰਨ ਨਜ਼ਰ ਕੋਇ ਨਾ ਆਈਆ। ਤੇਰਾ ਰਸਨਾ ਜਿਹਵਾ ਨਾਲ ਕੂਣਾ, ਜਗਤ ਵਾਲੀ ਸਿਖਲਾਈਆ। ਮੇਰਾ ਖੇਲ ਸਿਲ ਅਲੂਣਾ, ਬਿਨਾ ਕਿਰਪਾ ਤੋਂ ਚੱਟਣ ਵਾਲਾ ਨਾ ਕੋਇ ਅਖਵਾਈਆ। ਜਿਸ ਵੇਲੇ ਤਰੇਤੇ ਤੋਂ ਬਾਦ ਦੁਆਪਰ ਕੁਕਰਮ ਹੋਵੇ ਦੂਣਾ, ਕੂੜੀ ਕਿਰਿਆ ਵੱਜੇ ਵਧਾਈਆ। ਦੁਆਪਰ ਤੋਂ ਬਾਦ ਕਲਜੁਗ ਸਤਿ ਧਰਮ ਦਾ ਰਹੇ ਕੋਇ ਨਾ ਧੂਣਾ, ਸਾਧੂ ਸਿੱਧ ਨਾ ਕੋਇ ਵਖਾਈਆ। ਸਤਿਗੁਰ ਦੀ ਨਿੰਦਿਆ ਗੁਰਸਿੱਖ ਕਰਨ ਮੂੰਹਨਾ, ਰਾਮ ਦੀ ਰਾਮ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਮੇਲਾ ਲਏ ਮਿਲਾਈਆ। ਰਾਮ ਕਹੇ ਮੇਰੇ ਅੰਤਰ ਸੁਰਤ ਸੰਦੇਸ਼ਾ ਰਿਹਾ ਆ, ਮੇਰਾ ਰਾਮ ਰਿਹਾ ਜਣਾਈਆ। ਮੈਂ ਅਯੁਧਿਆ ਚਲਿਆ ਤਜਾ, ਭਾਣੇ ਵਿਚ ਆਪਣਾ ਝਟ ਲੰਘਾਈਆ। ਤੁਹਾਡੀ ਯਾਦ ਰਹੀ ਸਤਾ, ਸਤਿ ਸਤਿਵਾਦੀ ਹੋ ਕੇ ਵੇਖ ਵਖਾਈਆ। ਰਾਮ ਨੇ ਪੰਜ ਹੰਝੂ ਵਹਾਏ ਕਿਹਾ ਇਹ ਮੇਰੇ ਤੁਹਾਡੇ ਗਵਾਹ, ਸ਼ਹਾਦਤ ਦੇਣ ਭੁਗਤਾਈਆ। ਅਜੇ ਰਾਮ, ਰਾਮ ਤੋਂ ਕ੍ਰਿਸ਼ਨ, ਕ੍ਰਿਸ਼ਨ ਤੋਂ ਹੋਣਾ ਖ਼ੁਦਾ, ਖ਼ੁਦਾ ਤੋਂ ਸਤਿਨਾਮ ਵਾਹਿਗੁਰੂ ਨਾਮ ਪ੍ਰਗਟਾਈਆ। ਸਭ ਦਾ ਮਾਰਗ ਹੋਣਾ ਜੁਦਾ ਜੁਦਾ, ਵੱਖ ਵੱਖ ਰਾਹ ਤਕਾਈਆ। ਅੰਤ ਫਿਰਨੀ ਦਰੋਹੀ ਉਤੇ ਬਸੁੱਧਾ, ਧਰਨੀ ਧਰਤ ਦਏ ਦੁਹਾਈਆ । ਝੂਠ ਦਾ ਹੋਣਾ ਯੁੱਧਾ, ਸਚ ਸਿਰ ਸਕੇ ਨਾ ਉਠਾਈਆ। ਗੁਰ ਅਵਤਾਰ ਪੈਗ਼ੰਬਰ ਹੋਣਾ ਬੁੱਢਾ, ਸਦੀ ਸਦੀਵੀ ਨਾਲ ਮਿਲਾਈਆ । ਫੇਰ ਪ੍ਰਭ ਨੇ ਬਦਲਣਾ ਜੁਗਾ, ਜੁਗ ਕਲਜੁਗ ਅੰਤਮ ਵੇਸ ਵਟਾਈਆ। ਜਿਸ ਨੂੰ ਯਾਦ ਕਰ ਕੇ ਜਾਏ ਬੁੱਧਾ, ਨੇਤਰ ਰੋ ਰੋ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਮੇਲਾ ਲਏ ਮਿਲਾਈਆ। ਸੰਮਤ ਪੰਜ ਕਹੇ ਮੈਨੂੰ ਨਜ਼ਰ ਆਈ ਉਤੇ ਤਸਵੀਰ, ਸਚ ਦਿਆਂ ਜਣਾਈਆ। ਜਿਸ ਵੇਲੇ ਰਾਮ ਨੇ ਘੱਤਿਆ ਵਹੀਰ, ਲਛਮਣ ਸੀਤਾ ਨਾਲ ਮਿਲਾਈਆ । ਸਭ ਦੇ ਨੈਣਾਂ ਵਗਿਆ ਨੀਰ, ਛਹਿਬਰ ਇਕ ਲਗਾਈਆ। ਕਿਰਸਾਣਾਂ ਹੱਥ ਮਾਰਿਆ ਮਸਤਕ ਜਾਂਦੇ ਰਾਮ ਸਾਡੀ ਬਦਲ ਜਾਹ ਤਕ਼ਦੀਰ, ਫਿਰ ਸ਼ਾਇਦ ਦਰਸ ਕੋਇ ਨਾ ਪਾਈਆ। ਰਾਮ ਨੇ ਪਰਤ ਕੇ ਸੱਜੇ ਚਰਨ ਦੇ ਅੰਗੂਠੇ ਨਾਲ ਮਾਰੀ ਲਕੀਰ, ਉੱਤਰ ਪੂਰਬ ਦਿਤੀ ਖਿਚਾਈਆ। ਤੁਹਾਡੀ ਮੰਗ ਕੁਛ ਕਲਜੁਗ ਵਿਚ ਮੰਗੇ ਕਬੀਰ, ਗ਼ਰੀਬ ਨਿਮਾਣਾ ਹੋ ਕੇ ਵਾਸਤਾ ਪਾਈਆ। ਤੁਸਾਂ ਬੈਠਣਾ ਨਾਲ ਧੀਰਜ ਧੀਰ, ਧਰਵਾਸ ਲੈਣਾ ਰਖਾਈਆ। ਮੇਰੀ ਇਕੋ ਬਾਦਅਸ਼ੀਰ, ਇਸ਼ਾਰੇ ਨਾਲ ਸਮਝਾਈਆ। ਤੁਹਾਡਾ ਵਾਸਾ ਹੋਣਾ ਕੋਲ ਕਸ਼ਮੀਰ, ਪੰਜ ਦੀ ਧਾਰ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਦਏ ਰੰਗਾਈਆ। ਸੰਮਤ ਪੰਜ ਕਹੇ ਜਨ ਭਗਤੋ ਮੈਨੂੰ ਆ ਗਿਆ ਪਿਛਲਾ ਚੇਤਾ, ਅੱਖਾਂ ਖੋਲ੍ਹ ਕੇ ਵੇਖ ਵਖਾਈਆ। ਜਿਹੜੇ ਕੰਮ ਕਰਦੇ ਵਿਚ ਖੇਤਾਂ, ਦਿਵਸ ਰੈਣ ਸੇਵ ਕਮਾਈਆ। ਇਨ੍ਹਾਂ ਦਾ ਰਾਮ ਵਾਲਾ ਹੇਤਾ, ਪੂਰਬ ਪਿਛਲਾ ਸੋਭਾ ਪਾਈਆ। ਪੁਰਖ ਅਕਾਲ ਬਣ ਕੇ ਨੇਤਾ, ਨਰ ਨਰਾਇਣ ਦਏ ਵਡਿਆਈਆ। ਰਾਮ ਮੁਹੱਬਤ ਵਾਲੀ ਭੇਟਾ, ਲੇਖੇ ਆਪਣੀ ਝੋਲੀ ਪਾਈਆ। ਜਨ ਭਗਤ ਬਣਾ ਕੇ ਧੁਰ ਦਾ ਬੇਟਾ, ਸਿਰ ਆਪਣਾ ਹੱਥ ਟਿਕਾਈਆ। ਤ੍ਰੇਤਾ ਦੁਆਪਰ ਜਰਮ ਦਾ ਬਦਲਿਆ ਠੇਕਾ, ਕਲਜੁਗ ਠਾਕਰ ਹੋਏ

❋

❋

ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਮੇਲਾ ਲਏ ਮਿਲਾਈਆ। ਸੰਮਤ ਪੰਜ ਕਹੇ ਰਾਮ ਦੇ ਵੈਰਾਗੀ, ਗੁਰਸਿੱਖ ਨਜ਼ਰੀ ਆਈਆ। ਜਿਨ੍ਹਾਂ ਦੀ ਸੋਈ ਸੁਰਤੀ ਜਾਗੀ, ਅੰਤਰ ਹੋਈ ਰੁਸ਼ਨਾਈਆ। ਜਗਤ ਤ੍ਰਿਸ਼ਨਾ ਤਿਆਗੀ, ਤ੍ਰੈਗੁਣ ਡੇਰਾ ਢਾਹੀਆ। ਓਨ੍ਹਾਂ ਵਿਚੋਂ ਪ੍ਰੇਮ ਸਿੰਘ ਹੋਇਆ ਵਡਭਾਗੀ, ਭਾਗ ਆਪਣਾ ਝੋਲੀ ਪਾਈਆ। ਈਸ਼ਰ ਸਿੰਘ ਬਣ ਕੇ ਆਦੀ, ਹਿੱਸਾ ਰਿਹਾ ਵੰਡਾਈਆ। ਇੰਦਰ ਸਿੰਘ ਵਸਤ ਅਮੋਲਕ ਲਾਧੀ, ਘਰ ਸਾਚੇ ਵੱਜੀ ਵਧਾਈਆ। ਨਾਜ਼ਰ ਸਿੰਘ ਸੇਵਾ ਕੀਤੀ ਡਾਢ੍ਹੀ, ਸਗਲਾ ਸੰਗ ਵਖਾਈਆ। ਸੁਰਜੀਤ ਕੌਰ ਸੀਸ ਦੀ ਲਾ ਕੇ ਬਾਜ਼ੀ, ਬਾਜ਼ਾਂ ਵਾਲਾ ਵੇਖ ਵਖਾਈਆ। ਗੁਰਮੀਤ ਕੌਰ ਬੱਚਿਆਂ ਹਿਰਦਾ ਸਾਧੀ, ਬਲਵਿੰਦਰ ਆਪਣਾ ਜੋੜ ਜੁੜਾਈਆ। ਜਗਜੀਤ ਸਿੰਘ ਮਨ ਮਮਤਾ ਮਾਰ ਕੇ ਗ਼ਾਜ਼ੀ, ਗੁਰਮੀਤ ਸਿੰਘ ਆਪਣਾ ਰੰਗ ਰੰਗਾਈਆ। ਭਜਨ ਸਿੰਘ ਛੱਡ ਕੇ ਭਾਈ ਭੈਣ ਸਾਥੀ, ਨਾਤਾ ਆਇਆ ਤੁੜਾਈਆ। ਪ੍ਰਕਾਸ਼ ਕੌਰ ਜਾਗ ਕੇ ਰਾਤੀ, ਅੰਤਰ ਅੰਤਰ ਰਹੀ ਧਿਆਈਆ। ਇਕੋ ਬੱਚੀ ਜਿਸ ਨੇ ਮਰਨਾ ਸੀ ਔਣ ਵਾਲੀ ਏਸ ਵਸਾਖੀ, ਉਸ ਦੀ ਜ਼ਿੰਦਗੀ ਰਿਹਾ ਬਦਲਾਈਆ। ਬਿੰਦਰ ਨੂੰ ਦੇ ਕੇ ਫੇਰ ਹਯਾਤੀ, ਜੀਵਣ ਜੀਵਣ ਵਿਚੋਂ ਵਖਾਈਆ। ਜਰਨੈਲ ਸਿੰਘ ਚੜ੍ਹ ਕੇ ਮੰਜ਼ਲ ਘਾਟੀ, ਆਪਣਾ ਪੈਂਡਾ ਲਿਆ ਮੁਕਾਈਆ। ਸੁੱਚਾ ਸਿੰਘ ਮੇਟ ਕੇ ਵਾਟੀ, ਲੱਖ ਚੁਰਾਸੀ ਡੇਰਾ ਢਾਹੀਆ। ਮਹਿੰਦਰ ਰੱਖ ਕੇ ਆਸੀ, ਅਸਲ ਆਪਣਾ ਰਾਹ ਤਕਾਈਆ। ਹਰਨਾਮ ਕੌਰ ਚੜ੍ਹੇ ਨਾ ਫਾਸੀ, ਭੁੱਲੀ ਭਟਕੀ ਪਾਰ ਲੰਘਾਈਆ। ਛੋਟੀ ਨੰਨ੍ਹੀ ਜਿਹੜੀ ਆਯੂ ਆਯੂ ਵਿਚੋਂ ਸਾਧੀ, ਸਾਧਨਾ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਸੰਮਤ ਪੰਜ ਕਹੇ ਮੈਂ ਤਕਦਾ ਰਿਹਾ ਰਾਹ, ਜੁਗ ਜੁਗ ਧਿਆਨ ਲਗਾਈਆ। ਰਾਮ ਬਣਾਉਂਦਾ ਰਿਹਾ ਗਵਾਹ, ਸ਼ਹਾਦਤ ਦਿਆਂ ਭੁਗਤਾਈਆ। ਹਰਜੀਤ ਜੋ ਮਾਤਾ ਪਿਤਾ ਛੱਡ ਕੇ ਗਿਆ ਆ, ਧਨਾਢ ਪਿਛਲਾ ਨਜ਼ਰੀ ਆਈਆ। ਸੁਖਵੰਤ ਪਿਛਲੇ ਬਖ਼ਸ਼ਾ ਕੇ ਗੁਨਾਹ, ਰਾਮ ਦੀ ਨਿਗਾਹ ਰਾਮ ਵਿਚ ਟਿਕਾਈਆ। ਛੋਟੀ ਨੰਨ੍ਹੀ ਜਿਸ ਦਾ ਹੋਰ ਨਹੀਂ ਕੋਈ ਸਾਥੀ, ਪਿਛਲੇ ਜਨਮ ਦੀ ਮਾਈਆ। ਮੰਜ਼ਲ ਪੰਧ ਮੁਕਾ ਕੇ ਵਾਟੀ, ਘਰ ਸਾਚੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਸੰਮਤ ਪੰਜ ਕਹੇ ਮੈਂ ਦੱਸਾਂ ਹਾਲ ਤਮਾਮ, ਭੇਵ ਅਭੇਦ ਖੁਲ੍ਹਾਈਆ। ਜਿਹੜੀ ਸੇਵਾ ਕਰੇ ਕੌਰ ਵਰਿਆਮ, ਪ੍ਰੀਤਮ ਸਿੰਘ ਦੀ ਪਿਛਲੇ ਜਨਮ ਦੀ ਮਾਈਆ। ਇਹਨੇ ਰਾਮ ਨੂੰ ਜਾਣ ਲੱਗਿਆਂ ਤਿੰਨ ਵੇਰ ਕੀਤਾ ਪ੍ਰਨਾਮ, ਤਿੰਨ ਜੁਗਾਂ ਦਾ ਲੇਖਾ ਦਿਤਾ ਚੁਕਾਈਆ। ਓਸ ਵੇਲੇ ਇਹਦੇ ਕੁਛੜ ਸੀ ਬੱਚਾ ਨਾਦਾਨ, ਜਿਹਦੇ ਮਸਤਕ ਜ਼ਿਮੀਂ ਤੋਂ ਧੂੜੀ ਦਿਤੀ ਲਗਾਈਆ। ਨਾਲੇ ਰੋ ਕੇ ਕਿਹਾ ਮੇਰੇ ਰਾਮ, ਆਪਣਾ ਰਾਮ ਦੇਣਾ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੇਵਣਹਾਰ ਸਰਨਾਈਆ। ਸੰਮਤ ਪੰਜ ਕਹੇ ਮਲ ਸਿੰਘ ਹੁੰਦਾ ਸੀ ਪੁਜਾਰੀ, ਬਿਸ਼ਨ ਸਿੰਘ ਧੂਪੀਆ ਨਾਲ ਮਿਲਾਈਆ। ਜੁਗਿੰਦਰ ਹੁੰਦੀ ਸੀ ਕੰਨਿਆ ਕਵਾਰੀ, ਇਸ਼ਟ ਰਾਮ ਦਾ ਆਪਣੇ ਇਸ਼ਟ ਵਿਚ ਰਖਾਈਆ। ਭਾਨ ਸਿੰਘ ਲੌਂਦਾ ਹੁੰਦਾ ਸੀ ਤਾੜੀ, ਨੌ ਮਿੰਟ ਅੱਖ ਦਬਾਈਆ। ਅਮੀਰ ਚੰਦ ਫਿਰਦਾ ਹੁੰਦਾ ਸੀ ਵਿਚ ਉਜਾੜੀ, ਰਾਮ ਰਾਮ ਰਾਮ ਕੂਕ ਕੂਕ ਸੁਣਾਈਆ। ਸੁਲੱਖਣ ਸਿੰਘ ਨੌ ਵਾਰ ਰਾਮ ਦੇ ਅੱਗੇ ਪਿੱਛੇ ਹੋਇਆ ਪਿਛਾੜੀ, ਪਿੱਛਾ ਅੱਗੇ ਅੱਗੇ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਸੰਮਤ

❋

❋

ਪੰਜ ਕਹੇ ਦਲੀਪ ਸਿੰਘ ਹੁੰਦਾ ਸੀ ਦੋਹਰਾ ਮੋਟਾ, ਵੇਸ ਕਿਰਸਾਣਾ ਵਾਲਾ ਰਖਾਈਆ। ਤੇੜ ਰੱਖਦਾ ਹੁੰਦਾ ਸੀ ਲੰਗੋਟਾ, ਚੀਥੜ ਪੁਰਾਣੇ ਸੋਭਾ ਪਾਈਆ। ਅੰਨ ਖਾਂਦਾ ਸੀ ਇਕ ਟੋਪਾ, ਚੌਦਾਂ ਘੰਟੇ ਸੌਂ ਕੇ ਝਟ ਲੰਘਾਈਆ। ਰਾਮ ਵਿਛੜਨ ਲੱਗਿਆਂ ਇਸ ਨੇ ਭਰਿਆ ਜ਼ੋਰ ਦਾ ਹੌਕਾ, ਹਾਏ ਰਾਮ ਕਰ ਸੁਣਾਈਆ। ਫੇਰ ਕਦੋਂ ਮਿਲੇਗਾ ਮੌਕਾ, ਮਿਹਰਵਾਨ ਦੇਣਾ ਜਣਾਈਆ। ਰਾਮ ਖ਼ੁਸ਼ੀ ਨਾਲ ਕਿਹਾ ਮੇਰਾ ਰਾਮ ਤੁਹਾਡਾ ਸਭ ਦਾ ਸੰਭਾਲੇ ਮੌਕਾ, ਮਿਹਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਦਏ ਰੰਗਾਈਆ। ਸੰਮਤ ਪੰਜ ਕਹੇ ਰਤਨ ਸਿੰਘ ਹੁੰਦਾ ਸੀ ਸਾਧੂ ਰੱਤਾ, ਰੱਤੂ ਕਹਿ ਕੇ ਸਾਰੇ ਗਾਈਆ। ਅੰਦਰੇ ਅੰਦਰ ਪਕਾਂਦਾ ਸੀ ਮਤਾ, ਰਸਨਾ ਕਹਿ ਨਾ ਕੁਝ ਸੁਣਾਈਆ। ਅੰਤ ਅਖ਼ੀਰ ਰਾਮ ਨੂੰ ਟੇਕ ਕੇ ਮੱਥਾ, ਧੂੜੀ ਚਰਨ ਖ਼ਾਕ ਰਮਾਈਆ। ਭੇਟਾ ਕਰ ਕੇ ਇਕ ਟਕਾ, ਨੈਣਾਂ ਨੀਰ ਵਹਾਈਆ। ਰਾਮ ਹੱਸ ਕੇ ਕਿਹਾ ਉਠ ਕਿਰਸਾਣ ਜੱਟਾ, ਤੈਨੂੰ ਦਿਆਂ ਦ੍ਰਿੜਾਈਆ। ਤੇਰੀ ਭੇਟ ਦਾ ਮੇਰਾ ਰਾਮ ਦੇਵੇ ਵੱਟਾ, ਬਦਲਾ ਤੇਰੀ ਝੋਲੀ ਪਾਈਆ। ਜਨਮ ਜਨਮ ਦਾ ਲਾਹਾ ਖਟਾ, ਕਰਮ ਕਰਮ ਦਾ ਲੇਖ ਮੁਕਾਈਆ । ਕਿਰਪਾ ਕਰੇ ਪੁਰਖ ਸਮਰੱਥਾ, ਮਿਹਰ ਨਜ਼ਰ ਇਕ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਦਏ ਚੜ੍ਹਾਈਆ। ਸੰਮਤ ਪੰਜ ਕਹੇ ਕਸ਼ਮੀਰ ਸਿੰਘ ਹੁੰਦਾ ਸੀ ਭੋਲਾ ਭਾਲਾ, ਉਮਰ ਸਤਾਰਾਂ ਸਾਲ ਵਖਾਈਆ। ਕਦੀ ਹੱਸ ਪਏ ਕਦੀ ਕੱਢੇ ਗਾਲਾਂ, ਚਾਰੋਂ ਕੁੰਟ ਵੇਖ ਵਖਾਈਆ। ਫੇਰ ਅੱਗੇ ਭੱਜ ਕੇ ਸਭ ਨੂੰ ਕਿਹਾ ਮੇਰਾ ਤੁਹਾਡੇ ਨਾਲੋਂ ਰਾਮ ਬਾਹਲਾ, ਘੁੱਟ ਕੇ ਜਫੀ ਲਈ ਪਾਈਆ। ਫੇਰ ਪਿੱਛੇ ਆ ਗਿਆ ਮਾਰ ਕੇ ਛਾਲਾ, ਆਪਣਾ ਪੰਧ ਮੁਕਾਈਆ। ਫੇਰ ਰੋ ਕੇ ਕਿਹਾ ਮੈਂ ਤੇਰਾ ਬਾਲਾ, ਤੇਰੀ ਓਟ ਤਕਾਈਆ। ਰਾਮ ਨੇ ਕਿਹਾ ਤੁਹਾਡਾ ਮਾਲਕ ਪੁਰਖ ਅਕਾਲਾ, ਸਭ ਦਾ ਪਿਤਾ ਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਸੰਮਤ ਪੰਜ ਕਹੇ ਮੈਂ ਵੇਖਿਆ ਕਰਤਾਰ ਸਿੰਘ ਦਾ ਲੇਖਾ, ਪਿਛਲਾ ਖੋਜ ਖੁਜਾਈਆ। ਜਿਸ ਵੇਲੇ ਰਾਮ ਛੱਡਿਆ ਦੇਸਾ, ਅਯੁੱਧਿਆ ਰਿਹਾ ਤਜਾਈਆ। ਇਸ ਬਦਲ ਕੇ ਆਪਣਾ ਵੇਸਾ, ਰੂਪ ਰੰਗ ਲਿਆ ਵਟਾਈਆ। ਖੋਲ੍ਹ ਕੇ ਆਪਣਿਆਂ ਕੇਸਾਂ, ਸਿਰ ਘੱਟਾ ਲਿਆ ਪਾਈਆ। ਮੁਖੋਂ ਕਿਹਾ ਰਾਮ ਸਾਚੇ ਰਾਮ ਦਾ ਬਣਾ ਦੇ ਬੇਟਾ, ਜਿਥੇ ਅਵਰ ਕੋਇ ਨਾ ਮਾਈਆ। ਰਾਮ ਕਿਹਾ ਤੁਹਾਡਾ ਬੰਸ ਹੋਵੇ ਏਕਾ, ਏਕੰਕਾਰ ਹੋਵੇ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਮੇਲਾ ਲਏ ਮਿਲਾਈਆ। ਸੰਮਤ ਪੰਜ ਕਹੇ ਜਿਸ ਵੇਲੇ ਪਹਿਲਾ ਕ਼ਦਮ ਚੁੱਕਿਆ ਰਾਮ ਅਵਤਾਰ, ਨਿਗਾਹ ਸਭ ਦੇ ਵੱਲ ਟਿਕਾਈਆ। ਓਸ ਵੇਲੇ ਰਾਮ ਦਾ ਸੇਵਕ ਹੁੰਦਾ ਸੀ ਸਿੰਘ ਬਲਕਾਰ, ਨੇਤਰ ਰੋ ਕੇ ਨੀਰ ਵਹਾਈਆ। ਨਾਲੇ ਗੁਰੂ ਮੇਰੇ ਨਾਲੇ ਯਾਰ, ਕਿਉਂ ਯਾਰਾਨਾ ਚਲਿਆ ਤੁੜਾਈਆ। ਰਾਮ ਨੇ ਕਿਹਾ ਮੇਰਾ ਰਾਮ ਸਭ ਨੂੰ ਲਏ ਸੰਭਾਲ, ਸੰਬਲ ਆਪਣਾ ਫੇਰਾ ਪਾਈਆ। ਲੇਖਾ ਵੇਖੇ ਸ਼ਾਹ ਕੰਗਾਲ, ਕੋਝੇ ਕਮਲੇ ਗੋਦ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਮੇਲਾ ਲਏ ਮਿਲਾਈਆ। ਸੰਮਤ ਪੰਜ ਕਹੇ ਓਸ ਵੇਲੇ ਬਰਖਾ ਬਰਸੀ ਥੋੜ੍ਹੀ ਇੰਦਰ, ਇੰਦਰਾਸਣ ਧਿਆਨ ਲਗਾਈਆ। ਖ਼ੁਸ਼ੀ ਵਿਚ ਹੱਸ ਪਈ ਓਸ ਵੇਲੇ ਦੀ ਕੰਨਿਆਂ ਐਸ ਵੇਲੇ ਦੀ ਛਿੰਦਰ, ਖ਼ੁਸ਼ੀ ਖ਼ੁਸ਼ੀ ਪ੍ਰਗਟਾਈਆ। ਮਸਤਕ ਲਾਈ ਬਿੰਦਨ, ਧੂੜੀ ਖ਼ਾਕ ਬਣਾਈਆ। ਸ੍ਰਿਸ਼ਟੀ ਨੂੰ ਲੱਗੀ ਨਿੰਦਣ, ਕੂਕ ਕੂਕ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ

❋

❋

ਕਰ, ਸਦ ਆਪਣੀ ਕਾਰ ਕਮਾਈਆ। ਸੰਮਤ ਪੰਜ ਕਹੇ ਰਾਮ ਦੇ ਤੁਰਨ ਲੱਗਿਆਂ ਆਸਾ ਰੱਖੀ ਇਕ ਤਿਆਗੀ, ਜੋ ਕਿਰਸਾਣਾਂ ਵਿਚ ਸੋਭਾ ਪਾਈਆ। ਰਾਮ ਸਾਡੀ ਸੁਰਤ ਜਾਈਂ ਸਾਧੀ, ਸਾਧਨਾ ਇਕ ਰਖਾਈਆ। ਮੇਲਾ ਮੇਲੀਂ ਰਾਮ ਆਦੀ, ਜੋ ਆਦਿ ਅੰਤ ਵੇਖ ਵਖਾਈਆ। ਜਿਸ ਦੀ ਖੇਲ ਸਦਾ ਜੁਗਾਦੀ, ਜੁਗ ਜੁਗ ਕਾਰ ਕਮਾਈਆ। ਜਿਸ ਤਰਾ ਤੂੰ ਘਰ ਦੀ ਕਰ ਚੱਲਿਆ ਬਰਬਾਦੀ, ਆਪਣੇ ਰਾਮ ਪਿੱਛੇ ਅਰਾਮ ਆਪਣਾ ਤਜਾਈਆ । ਇਹੋ ਜਿਹੀ ਸਾਡੀ ਵੀ ਕਰ ਦੇ ਵਾਦੀ, ਮੋਹ ਮੁਹੱਬਤ ਕੂੜ ਰਹੇ ਨਾ ਰਾਈਆ। ਰਾਮ ਨੇ ਕਿਹਾ ਇਕ ਵਾਰ ਲਗਾ ਸਮਾਧੀ, ਨੇਤਰ ਨੈਣ ਬੰਦ ਕਰਾਈਆ। ਜਿਸ ਵੇਲੇ ਕਲਜੁਗ ਆਵੇ ਅੰਧੇਰੀ ਰਾਤੀ, ਚਾਰੋਂ ਕੁੰਟ ਅੰਧੇਰਾ ਛਾਈਆ। ਉਸ ਵੇਲੇ ਤੇਰੀ ਜ਼ਰੂਰ ਹੋਵੇ ਸ਼ਾਦੀ, ਤਿਆਗੀ ਕੰਨਿਆਂ ਰੂਪ ਵਟਾਈਆ। ਤੇਰੀ ਜ਼ਿੰਦਗੀ ਦੀ ਵੇਖ ਕੇ ਬਾਜ਼ੀ, ਬਾਜ਼ਾਂ ਵਾਲਾ ਹੋਏ ਸਹਾਈਆ। ਤੇਰੀ ਆਤਮ ਜਾਏ ਸਾਧੀ, ਪੱਤਤ ਪੁਨੀਤ ਕਰਾਈਆ। ਤੇਰੀ ਲੇਖੇ ਲੱਗੇ ਇਕ ਇਕ ਹਾਡੀ, ਨਾੜੀ ਨਾੜੀ ਖੋਜ ਖੁਜਾਈਆ। ਪਰ ਯਾਦ ਰੱਖੀਂ ਸ੍ਰਿਸ਼ਟੀ ਛੱਡਣੀ ਬੜੀ ਡਾਹਢੀ, ਮੰਜ਼ਲ ਬੇਪਰਵਾਹੀਆ। ਉਸ ਹੱਸ ਕੇ ਕਿਹਾ ਜਿਸ ਵੇਲੇ ਪ੍ਰੀਤ ਪ੍ਰਭੂ ਨਾਲ ਲਾਗੀ, ਲਗ ਮਾਤਰ ਫਰਕ ਰਹੇ ਨਾ ਰਾਈਆ। ਬੰਸ ਸਰਬੰਸ ਦਿਸੇ ਕੋਈ ਨਾ ਸਾਥੀ, ਜਗਤ ਸੰਗ ਨਾ ਕੋਇ ਬਣਾਈਆ। ਰਾਮ ਨੇ ਪੁਸ਼ਤ ਪਨਾਹ ਦਿਤੀ ਥਾਪੀ, ਸਿਰ ਆਪਣਾ ਹੱਥ ਟਿਕਾਈਆ। ਉਂਗਲ ਨਾਲ ਲਿਖੀ ਪਾਤੀ, ਅੱਖਰ ਅੱਖਰਾਂ ਉਤੇ ਸੁਹਾਈਆ । ਤੇਰਾ ਜੀਵਨ ਬਦਲੇ ਬਦਲੇ ਹਯਾਤੀ, ਜਨਮ ਕਰਮ ਦਾ ਡੇਰਾ ਢਾਹੀਆ। ਧੁਰ ਦੇ ਰਾਮ ਦੀ ਸੇਵਾ ਕਰਨੀ ਹੱਥ ਮਾਰ ਕੇ ਛਾਤੀ, ਸ਼ਹਿਨਸ਼ਾਹ ਹੋ ਸਹਾਈਆ। ਏਸੇ ਕਰ ਕੇ ਚਰਨੀ ਦੀ ਪੂਰੀ ਕੀਤੀ ਆਸੀ, ਆਸਾ ਪਿਛਲੀ ਨਾਲ ਮਿਲਾਈਆ। ਗੁਰਸਿੱਖ ਸਤਿਗੁਰ ਪਿੱਛੇ ਭਾਵੇਂ ਕੋਟਨ ਵਾਰ ਚੜ੍ਹ ਜਾਏ ਫਾਸੀ, ਫਾਸੀ ਦੀ ਮੌਤ ਸਜ਼ਾ ਦੇਵੇ ਨਾ ਕੋਇ ਸਜ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਸੰਮਤ ਪੰਜ ਕਹੇ ਜਿਸ ਵੇਲੇ ਸਭ ਨੇ ਕੀਤਾ ਸ਼ੋਕ, ਸੋਗ ਵਿਚ ਕੁਰਲਾਈਆ। ਰਾਮ ਦਾ ਹੁੰਦਾ ਸੀ ਇਕ ਪਰੋਹਤ, ਜੋ ਦੱਛਣਾ ਲੈ ਕੇ ਝਟ ਲੰਘਾਈਆ। ਓਹ ਹੱਥ ਵਿਚ ਫੜ ਕੇ ਜਗਤ ਵਾਲੀ ਜੋਤ, ਸਭ ਨੂੰ ਰਿਹਾ ਵਖਾਈਆ। ਵੇਖਿਓ ਰਾਮ ਦੀ ਰਾਮ ਕੋਲੋਂ ਛੱਡਿਓ ਕਦੇ ਨਾ ਮੌਜ, ਮਜਲਸ ਆਪਣੇ ਅੰਦਰ ਰਖਾਈਆ। ਬੇਸ਼ਕ ਛੱਡ ਚਲਿਆ ਲਸ਼ਕਰ ਸ਼ਾਹੀ ਤਖ਼ਤ ਤਾਜ ਤੇ ਫ਼ੌਜ, ਜਨ ਭਗਤਾਂ ਵਿਸਰ ਕਦੇ ਨਾ ਜਾਈਆ। ਏਸ ਜਨਮ ਵਿਚ ਜਿਸ ਦਾ ਨਾਮ ਅਸ਼ੋਕ, ਛੋਹਰ ਬਾਂਕਾ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਸੰਮਤ ਪੰਜ ਕਹੇ ਮੈਂ ਸੁਣਾਵਾਂ ਵਰਨੋਂ ਬਰਨੋਂ, ਬ੍ਰਹਮ ਧਾਰ ਜਣਾਈਆ। ਪ੍ਰਭ ਦੀ ਮੰਗੋ ਇਕੋ ਸਰਨੋਂ, ਸਰਨਗਤ ਸਰਨਾਈਆ। ਜਿਸ ਵੇਲੇ ਰਾਮ ਵਿਛੜਿਆ ਚਰਨੋ ਹਟੀ ਨਾ ਲੜਨੋਂ, ਕੂਕ ਦਿਤਾ ਸੁਣਾਈਆ। ਮੈਂ ਡਰਨਾ ਨਹੀਂ ਮਰਨੋਂ, ਇਕੋ ਤੇਰੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ । ਸੰਮਤ ਪੰਜ ਕਹੇ ਜਿਸ ਵੇਲੇ ਰਾਮ ਪੁਟਿਆ ਕ਼ਦਮ, ਬਨਬਾਸ ਵੱਲ ਉਠਾਈਆ। ਨੰਗੀਂ ਪੈਂਰੀਂ ਨਜ਼ਰੀ ਆਇਆ ਪਦਮ, ਸਾਰੇ ਸੀਸ ਨਿਵਾਈਆ। ਸਭ ਦਾ ਕੰਬ ਗਿਆ ਬਦਨ, ਉਫ਼ ਹਾਏ ਦੁਹਾਈਆ। ਰਾਮ ਛੱਡ ਗਿਆ ਵਤਨ, ਬੇਵਤਨ ਆਪਣਾ ਫੇਰਾ ਪਾਈਆ। ਛੋਟਾ ਬੱਚਾ ਜੋਗਾ ਜਿਸ ਨੇ ਕਿਹਾ ਇਕ ਵਾਰੀ ਫੇਰ ਕਰ ਲਓ ਯਤਨ, ਸਾਰੇ ਸੀਸ ਨਿਵਾਈਆ। ਨੇਤਰ ਰੋਵੋ ਅੱਖਣ, ਨੀਰ ਦਿਓ ਵਹਾਈਆ। ਰਾਮ ਸਾਡੇ ਆ ਜਾ

❋

❋

ਵਤਨ, ਕਿਨਾਰਾ ਤਟ ਇਕ ਸੁਹਾਈਆ। ਤੇਰੇ ਦਵਾਰੇ ਸਾਚੇ ਵਸਣ, ਅਯੁੱਧਿਆ ਸੋਭਾ ਪਾਈਆ। ਸਾਰੇ ਲੱਗ ਪਏ ਆਖਣ, ਉਚੀ ਸੋਭਾ ਪਾਈਆ। ਰਾਮ ਨੇ ਕਿਹਾ ਮੈਂ ਸਦਾ ਤੁਹਾਡਾ ਸਾਥਣ, ਧੁਰ ਦਾ ਸੰਗ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਸੰਮਤ ਪੰਜ ਕਹੇ ਜੋ ਗੁਰਮੁਖ ਸੇਵਾ ਕਰਦੇ, ਦਿਵਸ ਰੈਣ ਸੇਵ ਕਮਾਈਆ। ਤੂੰ ਮੇਰਾ ਮੈਂ ਤੇਰਾ ਢੋਲਾ ਪੜ੍ਹਦੇ, ਸੋਹੰ ਰਾਗ ਅਗੰਮ ਅਥਾਹੀਆ। ਨਿਤ ਸਵੇਰੇ ਦਰਸ਼ਨ ਕਰਦੇ, ਸੰਧਿਆ ਵੱਜੇ ਵਧਾਈਆ। ਮਾਲਕ ਬਣ ਕੇ ਸਾਚੇ ਘਰ ਦੇ, ਦਰਗਾਹ ਸਾਚੀ ਸੋਭਾ ਪਾਈਆ। ਮੰਜ਼ਲ ਓਸ ਅਗੰਮੀ ਚੜ੍ਹਦੇ, ਜਿਥੇ ਜਗੇ ਜੋਤ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸੰਮਤ ਪੰਜ ਕਹੇ ਰਾਮ ਨੇ ਪਹਿਲਾ ਕ਼ਦਮ ਪੁਟਿਆ, ਪਟਨੇ ਵਾਲਾ ਨਜ਼ਰੀ ਆਈਆ। ਫੇਰ ਮੁੜਿਆ ਪੁੱਠਿਆ, ਸਾਢੇ ਤਿੰਨ ਕ਼ਦਮ ਪੰਧ ਮੁਕਾਈਆ। ਓਸ ਵੇਲੇ ਸਚ ਪ੍ਰੇਮ ਵਿਚ ਨੰਨ੍ਹੀ ਬੱਚੀ ਫੜਿਆ ਗੁਟਿਆ, ਜਿਸ ਨੂੰ ਦਵਿੰਦਰ ਕਹਿ ਕੇ ਨਾਮ ਲਿਆ ਰਖਾਈਆ। ਬਲਵਿੰਦਰ ਫੜ ਕੇ ਹੱਥ ਦੀ ਮੁੱਠਿਆ, ਉਂਗਲਾਂ ਲਈਂਆਂ ਦਬਾਈਆ। ਸਾਨੂੰ ਦੇ ਦੇ ਕੁਛਿਆ, ਮਿਹਰ ਨਜ਼ਰ ਉਠਾਈਆ। ਰਾਮ ਕਿਹਾ ਮੇਰੇ ਪੁੱਤਿਆ, ਤੁਹਾਡਾ ਰਾਮ ਹੋਵੇ ਸਹਾਈਆ। ਫੜ ਕੇ ਗੋਬਿੰਦ ਚੁੱਕਿਆ, ਆਪਣੇ ਅੰਗ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਸੰਮਤ ਪੰਜ ਕਹੇ ਮੈਂ ਵੇਖਿਆ ਖੇਲ ਅਪਾਰਾ, ਅਪਰੰਪਰ ਦਿਆਂ ਜਣਾਈਆ। ਜਿਸ ਵੇਲੇ ਰਾਮ ਨੇ ਪਿੱਛਾ ਪਰਤਿਆ ਦੁਬਾਰਾ, ਆਪਣਾ ਮੁਖ ਭਵਾਈਆ । ਓਸ ਵੇਲੇ ਜੋ ਧਰਮ ਦੀ ਧਾਰ ਹੁੰਦਾ ਸੀ ਸੱਚਿਆਰਾ, ਬ੍ਰਹਮ ਵਿਦਿਆ ਵਿਚ ਚਤੁਰਾਈਆ। ਓਸ ਕਰ ਕੇ ਨਿਮਸਕਾਰਾ, ਸੀਸ ਦਿਤਾ ਨਿਵਾਈਆ। ਰਾਮ ਆਹ ਵੇਖ ਰੋਂਦੇ ਜ਼ਾਰੋ ਜ਼ਾਰਾ, ਨੇਤਰ ਨੈਣਾਂ ਨੀਰ ਵਹਾਈਆ। ਰਾਮ ਨੇ ਕੀਤਾ ਅਗੰਮ ਇਸ਼ਾਰਾ, ਅੰਦਰੇ ਅੰਦਰ ਦਿਤਾ ਜਣਾਈਆ। ਸਭ ਦਾ ਮਾਲਕ ਏਕੰਕਾਰਾ, ਇਕ ਇਕੱਲਾ ਸੋਭਾ ਪਾਈਆ। ਜੋ ਕਲ ਕਲਕੀ ਲਏ ਅਵਤਾਰਾ, ਨਿਹਕਲੰਕਾ ਨਾਉਂ ਰਖਾਈਆ। ਓਹ ਤੁਹਾਡਾ ਬਣੇ ਸਹਾਰਾ, ਸਿਰ ਆਪਣਾ ਹੱਥ ਰਖਾਈਆ। ਏਸੇ ਕਾਰਨ ਅਮਰਜੀਤ ਹੋਇਆ ਦੁਲਾਰਾ, ਗੋਬਿੰਦ ਮੇਲਾ ਸਹਿਜ ਸੁਭਾਈਆ। ਓਸ ਵੇਲੇ ਇਹਦੀਆਂ ਹੁੰਦੀਆਂ ਸੀ ਦੋ ਨਾਰਾਂ, ਜਗੀਰ ਕੌਰ ਮਨਜੀਤ ਰੂਪ ਵਟਾਈਆ। ਇਹਨਾਂ ਸਮਝਿਆ ਨਾ ਕੋਇ ਇਸ਼ਾਰਾ, ਸੀਸ ਜਗਦੀਸ਼ ਨਾ ਕੋਇ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਰਾਮ ਕਿਹਾ ਸਾਡਾ ਕਰ ਸ਼ੁਕਰ, ਸ਼ੁਕਰਾਨਾ ਧੁਰਦਰਗਾਹੀਆ। ਜਿਸ ਨੇ ਆਪਣੀ ਧਾਰੋਂ ਆਉਣਾ ਉਤਰ, ਉੱਤਰ ਪੂਰਬ ਪੱਛਮ ਦੱਖਣ ਨਜ਼ਰ ਕਿਸੇ ਨਾ ਆਈਆ। ਉਸ ਦਾ ਗੋਬਿੰਦ ਹੋਣਾ ਪੁੱਤਰ, ਸੂਰਬੀਰ ਵਡਿਆਈਆ। ਸਭ ਨੂੰ ਆਏ ਗੋਦੀ ਚੁੱਕਣ, ਆਪਣਾ ਫੇਰਾ ਪਾਈਆ। ਜਿਸ ਵੇਲੇ ਕਲਜੁਗ ਪੈਂਡਾ ਹੋਵੇ ਮੁੱਕਣ, ਆਪਣਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਜਿਸ ਵੇਲੇ ਰਾਮ ਨੇ ਕ਼ਦਮ ਅੱਗੇ ਲਏ ਨੌਂ, ਪੈਰ ਪੈਰ ਨਾਲ ਬਦਲਾਈਆ। ਫੇਰ ਪਿੱਛਾ ਵੇਖਿਆ ਭੌਂ, ਨੈਣ ਨੈਣ ਆਪ ਉਠਾਈਆ। ਅੰਤਰ ਅੰਤਰ ਆਇਆ ਚਾਓ, ਖ਼ੁਸ਼ੀ ਖ਼ੁਸ਼ੀ ਵਿਚੋਂ ਪ੍ਰਗਟਾਈਆ। ਸਾਰੇ ਪ੍ਰਭ ਦੇ ਢੋਲੇ ਗਾਓ, ਸੋਹਣਾ ਰਾਗ ਅਲਾਈਆ। ਘਰਾਂ ਨੂੰ ਜਾਣਾ ਨਾਲ ਚਾਓ, ਗ਼ਮੀ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਓਸ ਵੇਲੇ

❋

❋

ਅਯੁੱਧਿਆ ਵਿਚ ਇਕ ਹੁੰਦਾ ਸੀ ਅਤੀਤ, ਤ੍ਰੈਗੁਣ ਦਾ ਡੇਰਾ ਢਾਹੀਆ। ਰਾਮ ਨਾਲ ਓਸ ਦੀ ਪ੍ਰੀਤ, ਤਿੰਨ ਵੇਰਾਂ ਰੋਜ਼ ਮਿਲ ਕੇ ਝਟ ਲੰਘਾਈਆ। ਰਾਮ ਹੱਥ ਰੱਖ ਕੇ ਸੀਸ, ਸਿਰ ਛਾਤੀ ਨਾਲ ਟਿਕਾਈਆ। ਖ਼ੁਸ਼ੀ ਨਾਲ ਕਿਹਾ ਮੈਂ ਕਰਾਂ ਬਖ਼ਸ਼ੀਸ਼, ਰਹਿਮਤ ਝੋਲੀ ਪਾਈਆ। ਜਿਸ ਵੇਲੇ ਮੇਰਾ ਰਾਮ ਆਵੇ ਜਗਦੀਸ਼, ਲੋਕਮਾਤ ਵੇਸ ਵਟਾਈਆ। ਗੋਬਿੰਦ ਧਾਰ ਬਦਲ ਕੇ ਰੀਤ, ਲੇਖਾ ਜਾਣੇ ਥਾਉਂ ਥਾਈਂਆ। ਤੇਰਾ ਨਾਉਂ ਹੋਵੇ ਸੁਰਜੀਤ, ਸਿੰਘ ਸਾਹਿਬ ਦੇਵੇ ਸਰਨਾਈਆ। ਕਿਸੇ ਕੋਲੋਂ ਮੰਗਣੀ ਨਾ ਪਏ ਭੀਖ, ਮਿਹਰ ਨਜ਼ਰ ਇਕ ਉਠਾਈਆ। ਫੇਰ ਰਾਮ ਨੇ ਨਿਗਾਹ ਮਾਰ ਕੇ ਕਿਹਾ ਮੈਂ ਕਰਾਂ ਤਸਦੀਕ਼, ਸ਼ਹਾਦਤ ਇਕ ਭੁਗਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਰਾਮ ਨੇ ਕਿਹਾ ਤੇਰਾ ਲਹਿਣਾ ਮੇਰਾ ਉਧਾਰ, ਸਚ ਦਿਆਂ ਜਣਾਈਆ। ਤੇਰਾ ਨਾਮ ਹੋਣਾ ਜੁਝਾਰ, ਜੂਝ ਕੇ ਦੇਣਾ ਵਖਾਈਆ। ਫੇਰ ਪੁਰਖ ਅਕਾਲ ਪਾਵੇ ਸਾਰ, ਦੀਨ ਦਿਆਲ ਦਇਆ ਕਮਾਈਆ। ਮਾਤਲੋਕ ਕਰ ਉਜਿਆਰ, ਸਿਰ ਆਪਣਾ ਹੱਥ ਟਿਕਾਈਆ। ਪਿਛਲਾ ਲੇਖਾ ਲੈ ਵਿਚਾਰ, ਜੁਗ ਚੌਕੜੀ ਖੋਜ ਖੁਜਾਈਆ। ਬਲ ਬਾਵਨ ਪਾਵੇ ਸਾਰ, ਸਤਿਜੁਗ ਆਪਣਾ ਰੰਗ ਰੰਗਾਈਆ। ਜਿਸ ਕੰਨਿਆ ਕੀਤਾ ਪਿਆਰ, ਭੋਜਨ ਭਾਵ ਵਿਚ ਵਡਿਆਈਆ। ਉਸ ਦਾ ਲੇਖਾ ਤੇਰੇ ਨਾਲ ਸੰਸਾਰ, ਨਾਤਾ ਮੇਲੇ ਸਹਿਜ ਸੁਭਾਈਆ। ਏਸੇ ਕਾਰਨ ਗੁਰਦਰਸ਼ਨ ਬਣੀ ਧਰਮ ਦੀ ਨਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਦ ਆਪਣਾ ਰੰਗ ਰੰਗਾਈਆ। ਸੰਮਤ ਪੰਜ ਕਹੇ ਜਿਸ ਵੇਲੇ ਰਾਮ ਨੇ ਅੰਤ ਕੀਤੀ ਸਭ ਨੂੰ ਪ੍ਰਨਾਮ, ਹੱਥ ਜੋੜ ਕੇ ਸੀਸ ਨਿਵਾਈਆ। ਜਾਓ ਆਪਣੇ ਘਰ ਕਰੋ ਆਰਾਮ, ਸੁਖ ਸਾਗਰ ਵਿਚ ਸਮਾਈਆ। ਛੋਟੇ ਬੱਚੇ ਹੁੰਦੇ ਬੜੇ ਸ਼ੈਤਾਨ, ਉਨ੍ਹਾਂ ਰੌਲਾ ਦਿਤਾ ਪਾਈਆ। ਵਾਹ ਸਾਡੇ ਭਗਵਾਨ, ਨਿੱਕਿਆਂ ਨਾਲੋਂ ਕਰ ਕੇ ਚਲਿਆ ਜੁਦਾਈਆ। ਸਾਨੂੰ ਕੁਛ ਦੇ ਦੇ ਪੀਣ ਖਾਣ, ਰਸਨਾ ਰਸ ਚਖਾਈਆ। ਨਹੀਂ ਤੇ ਤੇਰਾ ਗਾਵਾਂਗੇ ਗਾਣ, ਰਾਮ ਰਾਮ ਸਾਡਾ ਪਿਤਾ ਮਾਈਆ। ਓਨ੍ਹਾਂ ਵਿਚੋਂ ਛੇ ਹੋਏ ਪ੍ਰਧਾਨ, ਭੱਜ ਕੇ ਅੱਗੇ ਗਏ ਆਈਆ। ਰਾਮ ਨੇ ਖ਼ੁਸ਼ੀ ਨਾਲ ਫੜ ਕੇ ਕਾਨ, ਚਾਰੋਂ ਕੁੰਟ ਦਿਤੇ ਭਵਾਈਆ। ਓਹ ਰੋ ਕੇ ਲੱਗੇ ਸ਼ੋਰ ਮਚਾਣ, ਉਚੀ ਕੂਕ ਕੂਕ ਸੁਣਾਈਆ। ਅਸੀਂ ਤਾਂ ਤੇਰੇ ਕੋਲੋਂ ਲੈਣਾ ਪੀਣ ਖਾਣ, ਦੂਜੇ ਦਰ ਮੰਗਣ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਸੰਮਤ ਪੰਜ ਕਹੇ ਕੁਛ ਸਾਨੂੰ ਦੇ ਦੇ ਝੂੰਗੇ, ਆਪਣੇ ਕੋਲੋਂ ਆਪ ਵਰਤਾਈਆ। ਅਸੀਂ ਚਾਰ ਕੁੜੀਆਂ ਤੇ ਦੋ ਮੁੰਡੇ, ਬਹੁਤੇ ਨਜ਼ਰ ਕੋਇ ਨਾ ਆਈਆ। ਤੇਰਾ ਨਾਮ ਗੌਂਦੇ, ਢੋਲਾ ਸਿਫ਼ਤ ਸਾਲਾਹੀਆ। ਉਚੀ ਉਚੀ ਸ਼ੋਰ ਮਚਾਉਂਦੇ, ਕਰਨ ਹਾਲ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਰਾਮ ਨੇ ਕਿਹਾ ਆਓ ਤੁਹਾਨੂੰ ਦਿਆਂ ਖਵਾ, ਸੋਹਣਾ ਰਸ ਚਖਾਈਆ। ਬੱਚਿਆਂ ਕਿਹਾ ਸਾਨੂੰ ਪਹਿਲੋਂ ਵਖਾ, ਆਪਣੇ ਹੱਥ ਉਠਾਈਆ। ਰਾਮ ਕਿਹਾ ਤੁਸੀਂ ਨੈਣ ਬੰਦ ਲਓ ਕਰਾ, ਅੱਖੀਂ ਵੇਖਣ ਕੋਇ ਨਾ ਪਾਈਆ। ਬੱਚੇ ਕਹਿਣ ਕਿਤੇ ਦੇਵੀਂ ਨਾ ਕੋਇ ਦਵਾ, ਮੁਖ ਕੌੜਾ ਦਏਂ ਕਰਾਈਆ। ਰਾਮ ਕਿਹਾ ਨਹੀਂ ਮੈਂ ਮੁਰਦਿਆਂ ਦਿਆਂ ਜਗਾ, ਜਾਗਰਤ ਜੋਤ ਰੁਸ਼ਨਾਈਆ। ਸਿਰ ਤੁਹਾਡੇ ਹੱਥ ਟਿਕਾ, ਮਿਹਰ ਨਜ਼ਰ ਉਠਾਈਆ। ਜਿਸ ਵੇਲੇ ਆਵੇ ਬੇਪ੍ਰਵਾਹ, ਬੇਪ੍ਰਵਾਹੀ ਵਿਚ ਸਮਾਈਆ। ਉਸ ਦੀ ਝੋਲੀ ਦੇਵਾਂ ਪਾ, ਜੋ ਲੇਖਾ ਵੇਖੇ ਥਾਉਂ ਥਾਈਂਆ। ਸਚ ਭੋਜਨ ਨਾਮ ਅਧਾਰ ਤੁਹਾਡੇ ਰਸਨਾ ਦੇਵੇ ਲਗਾ, ਜਨਮ ਤੋਂ ਪਹਿਲੋਂ ਨਾਮ

❋

❋

ਪ੍ਰਭ ਦਾ ਜਪੇ ਤੁਹਾਡੀ ਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਏਸੇ ਕਰ ਕੇ ਅੱਜ ਦੇ ਲੇਖੇ ਵਿਚ ਬੱਚੇ ਓਹ ਛੇ, ਛੇ ਦਰ ਸੋਭਾ ਪਾਈਆ। ਪਰਮਜੀਤ ਸਤਬੀਰ ਪੁਰਾਣਾ ਨੇਂਹ, ਨਰ ਨਰਾਇਣ ਹੋਏ ਸਹਾਈਆ। ਜਿੰਦਰ ਬਲਜੀਤ ਵੈਰਾਗ ਬਿਰੇਂਹ, ਬਿਰਹੋਂ ਵੈਰਾਗੀ ਦਏ ਮਿਲਾਈਆ। ਗੁਲਜ਼ਾਰ ਲੇਖਾ ਗੁਲਜ਼ਾਰ ਸਿਹ, ਪੂਰਬ ਕ੍ਰਿਸ਼ਨ ਰੰਗ ਚੜ੍ਹਾਈਆ। ਭੋਲੀ ਭੋਲੀ ਭਾਲਾ ਜਿਸ ਦਾ ਉਸ ਸਮੇਂ ਇਕੋ ਦਿਉ, ਦੂਜਾ ਨਜ਼ਰ ਕੋਇ ਨਾ ਆਈਆ। ਰਾਮ ਕਿਹਾ ਰਾਮ ਪਿਆਰਿਓ ਤੁਹਾਡਾ ਮੇਰਾ ਰਾਮ ਅਗੰਮ ਪਿਓ, ਪਿਤਾ ਇਕੋ ਨਜ਼ਰੀ ਆਈਆ। ਇਕੋ ਦਵਾਰ ਸਾਰੇ ਰਿਹੋ, ਵੱਡਾ ਛੋਟਾ ਨਾ ਕੋਇ ਰਖਾਈਆ। ਸੰਮਤ ਪੰਜ ਕਹੇ ਇਹ ਖੇਲ ਅਲਖ ਅਭਿਓ, ਪ੍ਰਭ ਸਾਚਾ ਆਪ ਜਣਾਈਆ। ਆਪਣਾ ਲਹਿਣਾ ਸਾਰੇ ਲਿਓ, ਦੇਵਣਹਾਰ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਨ ਸਰਨ ਸਰਨਗਤ ਸਦਾ ਰਿਹੋ, ਰਹਿਬਰ ਆਦਿ ਅੰਤ ਦਾ ਨਜ਼ਰੀ ਆਈਆ।

ਪ੍ਰਸ਼ਾਦਿ ਕਹੇ ਮੈਨੂੰ ਆ ਗਈ ਗੱਲ ਚੇਤੇ, ਚਿਤਵਨੀ ਸਭ ਦੀ ਦਿਆਂ ਮਿਟਾਈਆ। ਰਾਮ ਵਿਛੜਿਆਂ ਸਭ ਨੂੰ ਭੁੱਲ ਗਏ ਸੌਹਰੇ ਪੇਕੇ, ਸਈਆਂ ਨਜ਼ਰ ਕੋਇ ਨਾ ਆਈਆ। ਇਕ ਦੂਜੇ ਵਲ ਸਾਰੇ ਰਹੇ ਵੇਖੇ, ਅੱਖਾਂ ਅੱਖਾਂ ਨੀਰ ਵਹਾਈਆ। ਅਯੁੱਧਿਆ ਦਾ ਠੇਕੇਦਾਰ ਜਿਹੜਾ ਵੱਡੇ ਛੋਟੇ ਲੈਂਦਾ ਸੀ ਠੇਕੇ, ਠੇਕੇਦਾਰੀ ਵਿਚ ਆਪਣਾ ਝਟ ਲੰਘਾਈਆ। ਓਹ ਲੈ ਕੇ ਪੰਜ ਮੋਹਰਾਂ ਭੇਟੇ, ਰਾਹ ਅੱਗੇ ਦਿਤੀਆਂ ਟਿਕਾਈਆ। ਰਾਮ ਨੇ ਆਪਣੀ ਕਮਰ ਵਿਚ ਲਈਆਂ ਲਪੇਟੇ, ਵਲ ਬਸਤਰ ਵਾਲਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਕਾਰ ਕਮਾਈਆ। ਰਾਮ ਕਿਹਾ ਠੇਕੇਦਾਰ ਤੇਰਾ ਮੇਲਾ ਠਾਕਰ, ਜਗਤ ਠਾਕਰਾਂ ਦੀ ਪੂਜਾ ਰਹੇ ਨਾ ਰਾਈਆ। ਜਿਹੜਾ ਸਾਡਾ ਸਭ ਦਾ ਸਾਗਰ, ਗਹਿਰ ਗੰਭੀਰ ਅਖਵਾਈਆ। ਜਨਮ ਕਰਮ ਕਰੇ ਉਜਾਗਰ, ਦੁਰਮਤ ਮੈਲ ਧਵਾਈਆ। ਜੁਗ ਜੁਗ ਨਾਮ ਦਾ ਬਣੇ ਸੁਦਾਗਰ, ਵਣਜ ਵਣਜਾਰਾ ਧੁਰ ਦਰਗਾਹੀਆ। ਸੂਰਬੀਰ ਹੋਏ ਬਹਾਦਰ, ਤੇਜ ਆਪਣਾ ਪ੍ਰਗਟਾਈਆ। ਓਸੇ ਨੂੰ ਕਹਿਣ ਕਰੀਮ ਕ਼ਾਦਰ, ਕਰਤਾ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਘਰ ਸਾਚਾ ਵੇਖ ਵਖਾਈਆ। ਰਾਮ ਕਹੇ ਮੈਂ ਕੀਤੀ ਮਿਹਰ, ਮਿਹਰ ਨਜ਼ਰ ਉਠਾਈਆ। ਜਿਸ ਵੇਲੇ ਮੇਰਾ ਰਾਮ ਬਣ ਕੇ ਆਇਆ ਧੁਰ ਦਾ ਸ਼ੇਰ, ਭਬਕ ਦੋ ਜਹਾਨ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਲਏ ਘੇਰ, ਚਾਰੋਂ ਕੁੰਟ ਵੇਖ ਵਖਾਈਆ। ਤੇਰਾ ਲਹਿਣਾ ਦੇਣਾ ਦਏ ਨਿਬੇੜ, ਬਾਕੀ ਅਵਰ ਰਹੇ ਨਾ ਰਾਈਆ। ਏਸੇ ਲਹਿਣੇ ਵਿਚ ਸੇਵਾ ਕਰਦਾ ਸਿੰਘ ਕੇਹਰ, ਕੇਹਰ ਸਿੰਘ ਆਪਣਾ ਰੰਗ ਚੜ੍ਹਾਈਆ। ਜੁਗ ਬਦਲਣਾ ਪ੍ਰਭ ਦਾ ਹੇਰ ਫੇਰ, ਭੇਵ ਅਭੇਦ ਸਮਝ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਮੇਲਾ ਰਿਹਾ ਮਿਲਾਈਆ।

❋

❋

ਪ੍ਰੇਮ ਸਿੰਘ ਕਹੇ ਗੁਰਸਿੱਖੋ ਮੈਂ ਆਇਆ ਹੱਸਦਾ, ਹੱਸਦਾ ਹੱਸਦਾ ਸੀਸ ਨਿਵਾਈਆ। ਮੈਂ ਸ਼ਬਦ ਸੁਣਿਆ ਭਗਤਾਂ ਦੇ ਜਸ ਦਾ, ਜਿਸ ਨੂੰ ਸਮਝ ਨਾ ਸਕਣ ਵੇਦ ਪੁਰਾਣ ਰਾਈਆ। ਵਿਸ਼ਨ ਬ੍ਰਹਮਾ ਸ਼ਿਵ ਮੈਨੂੰ ਸਹਿਜੇ ਸਹਿਜੇ ਦੱਸਦਾ, ਕੀ ਕਰਤਾ ਕਾਰ ਕਮਾਈਆ। ਮੈਂ ਕਿਹਾ ਖੇਲ ਵੇਖੋ ਉਸ ਸਮਰਥ ਦਾ, ਜਿਸ ਤੁਹਾਡੀ ਬਣਤ ਬਣਾਈਆ। ਰੂਪ ਧਾਰ ਕੇ ਜੱਟ ਦਾ, ਜਟਾ ਜੂਟਾਂ ਡੇਰਾ ਢਾਹੀਆ। ਝਗੜਾ ਰਹਿਣ ਨਹੀਂ ਦੇਣਾ ਦੀਨ ਮਜ਼੍ਹਬ ਵਟ ਦਾ, ਲੇਖਾ ਸਭ ਦਾ ਸਾਫ਼ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਪ੍ਰੇਮ ਸਿੰਘ ਕਹੇ ਗੁਰਮੁਖੋ ਕਰਿਓ ਨਾ ਕੋਇ ਉਦਾਸੀ, ਚਿੰਤਾ ਨਾ ਕੋਇ ਬਣਾਈਆ। ਮੈਨੂੰ ਜਨ ਭਗਤ ਸਾਰੇ ਮਿਲ ਗਏ ਸਾਥੀ, ਸਚਖੰਡ ਬੈਠੇ ਡੇਰਾ ਲਾਈਆ। ਇੱਕੀਆਂ ਵਿਚੋਂ ਮੈਨੂੰ ਪਹਿਲੋਂ ਮਿਲੀ ਥਾਪੀ, ਸੇਵਾ ਮੇਰੀ ਆਪਣੇ ਲੇਖੇ ਪਾਈਆ। ਅੱਗੇ ਗੁਰਮੁਖ ਵੀਹ ਰਹਿੰਦੇ ਬਾਕੀ, ਜੇ ਨਾਂ ਦੱਸਾਂ ਸ਼ਾਇਦ ਡਰ ਕੇ ਸਾਰੇ ਬੇਨੰਤੀ ਦੇਣ ਸੁਣਾਈਆ। ਮੈਂ ਚਾਹੁੰਦਾ ਓਹ ਛੱਡ ਜਗਤ ਵਾਲੀ ਹਯਾਤੀ, ਸਚਖੰਡ ਆਵਣ ਚਾਈਂ ਚਾਈਂਆ। ਜਿਥੇ ਇਕੋ ਜੋਤ ਨੂਰ ਪ੍ਰਕਾਸ਼ੀ, ਅੰਧ ਅੰਧੇਰ ਰਿਹਾ ਨਾ ਰਾਈਆ। ਗ੍ਰਹਿ ਮੰਦਰ ਬਹਿ ਕੇ ਆਪਣੇ ਖਾਟੀ, ਸੇਜ ਸੁਹੰਜਣੀ ਡੇਰਾ ਲਾਈਆ। ਮੈਂ ਸੰਦੇਸ਼ਾ ਦੇਵਾਂ ਸਚ ਸੰਦੇਸ਼ ਪਾਤੀ, ਪਤ੍ਰਕਾ ਇਕ ਸੁਣਾਈਆ। ਜਨ ਭਗਤੋ ਸਾਹਿਬ ਸਤਿਗੁਰ ਦੀ ਸਦਾ ਮੰਨਿਓ ਆਖੀ, ਇਸ ਤੋਂ ਵੱਡੀ ਭਗਤੀ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦਿਤਾ ਧੁਰ ਦਾ ਵਰ, ਮੇਰਾ ਲਹਿਣਾ ਦੇਣਾ ਲੇਖਾ ਸਭ ਤੋਂ ਪਹਿਲਾਂ ਮੇਰੀ ਝੋਲੀ ਪਾਈਆ।