੧੬ ਜੇਠ ਸ਼ਹਿਨਸ਼ਾਹੀ ਸੰਮਤ ੫ ਗੁਰਮੁਖ ਸਿੰਘ ਦੇ ਗ੍ਰਹਿ ਪਿੰਡ ਭਲਾਈ ਪੁਰ ਡੋਗਰਾ ਜ਼ਿਲਾ ਅੰਮ੍ਰਿਤਸਰ
ਸੰਮਤ ਪੰਜ ਕਹੇ ਮੇਰਾ ਮਿਹਰਵਾਨ ਖ਼ੁਦਾ, ਜੁਗ ਚੌਕੜੀ ਵੇਸ ਵਟਾ, ਕਰਨੀ ਕਰਤਾ ਕਾਰ ਕਮਾਈਆ। ਧੁਰ ਸੰਦੇਸ਼ਾ ਦਏ ਸੁਣਾ, ਹੱਕ ਹਕ਼ੀਕ਼ਤ ਸਮਝਾਈਆ। ਜਿਸ ਦਾ ਮੈਂ ਤਕਦਾ ਰਿਹਾ ਰਾਹ, ਨਿਤ ਨਵਿਤ ਧਿਆਨ ਲਗਾਈਆ। ਸੋ ਵੇਖਣਹਾਰਾ ਥਾਉਂ ਥਾਂ, ਥਾਨ ਥਨੰਤਰ ਖੋਜ ਖੁਜਾਈਆ। ਜੁਗ ਜਨਮ ਦੇ ਵਿਛੜਿਆਂ ਪਕੜੇ ਬਾਂਹ, ਸਿਰ ਆਪਣਾ ਹੱਥ ਟਿਕਾਈਆ। ਕੋਟ ਜਨਮ ਦੇ ਬਖ਼ਸ਼ ਗੁਨਾਹ, ਪਤਤ ਪੁਨੀਤ ਦਏ ਕਰਾਈਆ। ਜਿਸ ਨੂੰ ਕਹਿੰਦੇ ਹੱਕ ਅਲਾਹ, ਆਦਿ ਜੁਗਾਦਿ ਨੂਰ ਖ਼ੁਦਾਈਆ। ਸੋ ਹੁਕਮ ਸੰਦੇਸ਼ਾ ਰਿਹਾ ਸੁਣਾ, ਧੁਰ ਦੀ ਧਾਰ ਇਕ ਜਣਾਈਆ। ਤੇਜਭਾਨ ਬਣਿਆ ਹੋਵੇ ਬਹਾਦਰ ਸ਼ਾਹ, ਲੇਖਾ ਗੋਬਿੰਦ ਵਾਲਾ ਦ੍ਰਿੜਾਈਆ। ਚੋਬਦਾਰ ਤਿੰਨ ਰਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਮੇਲਾ ਲਏ ਮਿਲਾਈਆ। ਸੰਮਤ ਪੰਜ ਕਹੇ ਬਹਾਦਰ ਸ਼ਾਹ ਚੁਕਾਉਣਾ ਲੇਖ, ਭਵਿਖਤ ਦਏ ਗਵਾਹੀਆ। ਹਰਿ ਗੋਬਿੰਦ ਲਏ ਵੇਖ, ਗੋਬਿੰਦ ਸਤਿਗੁਰ ਪਰਦਾ ਲਾਹੀਆ। ਪੂਰਬ ਜਾਣੇ ਭੇਤ, ਅਗਲਾ ਆਪ ਖੁਲ੍ਹਾਈਆ। ਸਾਚਾ ਕਰ ਕੇ ਹੇਤ, ਲਹਿਣਾ ਝੋਲੀ ਪਾਈਆ। ਦੇਵੇ ਨਾਮ ਸੰਦੇਸ਼, ਕਲਮਾ ਸਚ ਜਣਾਈਆ। ਰਾਮ ਦਵਾਰੇ ਹੋਣਾ ਪੇਸ਼, ਪੇਸ਼ਤਰ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਸੰਮਤ ਪੰਜ ਕਹੇ ਮੈਂ ਵੇਖ ਹੋਇਆ
❋
❋
ਮਮਨੂਨ, ਕੀ ਕਰਤਾ ਕਾਰ ਕਮਾਈਆ। ਜਿਸ ਦਾ ਜੁਗ ਚੌਕੜੀ ਕ਼ਾਨੂੰਨ, ਕਾਇਦਾ ਬਾਕਾਇਦਾ ਇਕ ਸਮਝਾਈਆ । ਸੰਦੇਸ਼ਾ ਦੇਵੇ ਨਾਮਾਲੂਮ, ਜਿਸ ਨੂੰ ਸਮਝੇ ਕੋਇ ਨਾ ਰਾਈਆ। ਦੀਨ ਦੁਨੀ ਹੋਈ ਮਾਸੂਮ, ਮਸਲਾ ਹੱਲ ਨਾ ਕੋਇ ਕਰਾਈਆ । ਭੇਵ ਅਭੇਦਾ ਜਣਾਏ ਮਜ਼ਮੂਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਮੇਲਾ ਲਏ ਮਿਲਾਈਆ। ਸੰਮਤ ਕਹੇ ਜਿਸ ਵੇਲੇ ਬਹਾਦਰ ਸ਼ਾਹ ਕੀਤੀ ਪੁਕਾਰ, ਗੋਬਿੰਦ ਸੀਸ ਨਿਵਾਈਆ। ਉਸ ਵੇਲੇ ਕੀਤਾ ਅਗੰਮ ਇਕ਼ਰਾਰ, ਆਪਣਾ ਲੇਖ ਨਾ ਕੋਇ ਬਣਾਈਆ। ਜਗਤ ਸ਼ਹਿਨਸ਼ਾਹ ਰਹਿਣਾ ਖ਼ਬਰਦਾਰ, ਨੇਤਰ ਬੰਦ ਨਾ ਵੇਖ ਵਖਾਈਆ। ਸੋਹਣਾ ਹੁਕਮ ਉਸ ਪਰਵਰਦਿਗਾਰ, ਜਿਸ ਨੂੰ ਮੁਹੰਮਦ ਸਯਦਾ ਸੀਸ ਝੁਕਾਈਆ। ਭੁੱਲ ਨਾ ਜਾਣਾ ਵਿਚ ਸੰਸਾਰ, ਸਹਿਸਾ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਥਾਉਂ ਥਾਈਂਆ। ਗੋਬਿੰਦ ਕਿਹਾ ਸ਼ਾਹ ਬਹਾਦਰ, ਸ਼ਹਿਨਸ਼ਾਹ ਦਏ ਵਡਿਆਈਆ। ਅੰਤ ਰਹੇ ਕੋਈ ਨਾ ਸਾਬਤ, ਸਬੂਰੀ ਹੱਥ ਕਿਸੇ ਨਾ ਆਈਆ। ਜਿਸ ਨੂੰ ਲਿਖੇ ਕੋਈ ਨਾ ਕਾਤਬ, ਓਹ ਲੇਖਾ ਆਪਣੇ ਵਿਚ ਛੁਪਾਈਆ। ਕਲਜੁਗ ਅੰਤਮ ਕਰੇ ਮੁਖ਼ਾਤਬ, ਸਚ ਸਵਾਮੀ ਪਰਦਾ ਲਾਹੀਆ। ਜਿਸ ਵੇਲੇ ਅਵਤਾਰ ਪੈਗ਼ੰਬਰਾਂ ਗੁਰੂਆਂ ਰਿਹਾ ਨਾ ਕੋਇ ਤਆਕ਼ਬ, ਪੁਸ਼ਤ ਪਨਾਹ ਹੱਥ ਨਾ ਕੋਇ ਟਿਕਾਈਆ। ਮਨ ਅਫ਼ਗ਼ਾਨੀ ਕਰੇ ਬਗ਼ਾਵਤ, ਮਰਦ ਜਵਾਨ ਕੰਮ ਕਿਸੇ ਨਾ ਆਈਆ। ਫੀਲ ਚਲਾਵੇ ਨਾ ਕੋਇ ਮਹਾਬਤ, ਗਜ ਕ਼ਦਮ ਨਾ ਕੋਇ ਉਠਾਈਆ। ਸਚ ਕਰੇ ਨਾ ਕੋਇ ਸਖ਼ਾਵਤ, ਰਹਿਮਤ ਹੱਕ ਨਾ ਕੋਇ ਕਮਾਈਆ। ਦੀਨ ਦੁਨੀ ਰਹੇ ਨਾ ਸਚ ਬਨਾਵਟ, ਕੂੜੀ ਦਿਸੇ ਸ਼ਹਿਨਸ਼ਾਹੀਆ। ਕਰਮ ਕਰਮ ਕਰੇ ਅਦਾਵਤ, ਧਰਮ ਧਰਮ ਨਾਲ ਲੜਾਈਆ। ਉਸ ਵੇਲੇ ਤੇਰੀ ਭੁਗਤਾਉਣੀ ਇਕ ਸ਼ਹਾਦਤ, ਗੋਬਿੰਦ ਸ਼ਬਦ ਨਾਲ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਮੇਲਾ ਲਏ ਮਿਲਾਈਆ। ਗੋਬਿੰਦ ਕਿਹਾ ਸੁਣ ਸ਼ਾਹ ਬਹਾਦਰ ਬੰਧੂ, ਬਿਨ ਬੰਦਗੀ ਦਿਆਂ ਜਣਾਈਆ। ਪ੍ਰਭ ਦਾ ਲਹਿਣਾ ਦੇਣਾ ਧਾਰ ਸਿੰਧੂ, ਸਿੰਧ ਸਾਗਰ ਸੀਸ ਨਿਵਾਈਆ। ਲਹਿਣਾ ਪੂਰਾ ਕਰਨਾ ਚੰਦੂ, ਤੇਰਾ ਲੇਖਾ ਅੰਤ ਗਣਾਈਆ। ਜੋ ਦਰਵੇਸ਼ ਬਣਿਆ ਚੰਦੂ, ਚੰਦ ਚਾਂਦਨਾ ਨੂਰ ਚਮਕਾਈਆ। ਨਿਮਕ ਹਰਾਮ ਵੇਖਣਾ ਗੰਗੂ, ਚਾਰੇ ਕੁੰਟ ਵੇਖ ਵਖਾਈਆ। ਪਰਦਾ ਲਾਹੁਣਾ ਜੋ ਨਾਨਕ ਚਾਰੀਆਂ ਮੱਝੂ, ਪਾਲੀ ਬਣ ਕੇ ਸੇਵ ਕਮਾਈਆ। ਸੁਣ ਹੁਕਮ ਅਨੋਖਾ ਛੰਦੂ, ਜਗਤ ਸ਼ਾਹ ਰਿਹਾ ਦ੍ਰਿੜਾਈਆ। ਜਿਸ ਵੇਲੇ ਸਦੀ ਚੌਧਵੀਂ ਲੰਘੂ, ਅੰਤ ਅਖ਼ੀਰ ਵਖਾਈਆ। ਬਿਨਾ ਖ਼ੁਦਾ ਤੋਂ ਰਹੇ ਕੋਈ ਨਾ ਦੀਨਾ ਬੰਧੂ, ਬੰਧਨ ਸਕੇ ਨਾ ਕੋਇ ਤੁੜਾਈਆ। ਧੁਰ ਦਾ ਕਲਮਾ ਕੋਇ ਨਾ ਵੰਡੂ, ਵੰਡਾਂ ਹਿੱਸੇ ਸਭ ਦੇ ਦਏ ਕਰਾਈਆ। ਸਾਚੀ ਮੰਜ਼ਲ ਕੋਇ ਨਾ ਲੰਘੂ, ਧਰਮ ਦਾ ਕ਼ਦਮ ਨਾ ਕੋਇ ਉਠਾਈਆ। ਪੁਰਖ ਅਕਾਲਾ ਗੁਰ ਅਵਤਾਰ ਪੈਗ਼ੰਬਰਾਂ ਲੇਖਾ ਮੰਗੂ, ਬਚਿਆ ਰਹਿਣ ਕੋਇ ਨਾ ਪਾਈਆ। ਲੇਖਾ ਚੁਕਾਏ ਇਸਾਈ ਸਿੱਖ ਮੁਸਲਿਮ ਹਿੰਦੂ, ਹਿੰਦਵਾਇਣ ਪਰਦਾ ਲਾਹੀਆ। ਜਗਤ ਵਸੇਰਾ ਕਰ ਕੇ ਪਿੰਡੂ, ਪਿੰਡ ਇੰਡ ਬ੍ਰਹਿਮੰਡ ਖੋਜ ਖੁਜਾਈਆ। ਜਗਤ ਜਹਾਨ ਸ਼ਾਹ ਸੁਲਤਾਨ ਵੇਖ ਕੇ ਟਿੰਗੂ, ਟਿੰਗਾਂ ਵਾਲਿਆਂ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਸੰਮਤ ਪੰਜ ਕਹੇ ਪੰਜ ਬਣੇ ਹੋਵਣ ਮੁਗ਼ਲ, ਮੁਗ਼ਲੀਆ ਖ਼ਾਨਦਾਨ ਵਡਿਆਈਆ। ਜਿਨ੍ਹਾਂ ਦੇ ਮਸਤਕ ਅੰਤਮ ਗੋਬਿੰਦ ਲਾਈ ਉਂਗਲ, ਇਸ਼ਾਰਾ ਗਿਆ ਕਰਾਈਆ।
❋
❋
ਜਿਸ ਵੇਲੇ ਕਲਜੁਗ ਆਇਆ ਮੁੱਕਣ, ਅੰਤਮ ਪੰਧ ਮੁਕਾਈਆ। ਪੁਰਖ ਅਕਾਲਾ ਭਗਤਾਂ ਆਵੇ ਗੋਦੀ ਚੁੱਕਣ, ਫੜ ਬਾਹੋਂ ਗੋਦ ਉਠਾਈਆ। ਜਗਤ ਜਹਾਨ ਆਵੇ ਲੁਕਣ, ਨੇਤਰ ਨਜ਼ਰ ਕੋਇ ਨਾ ਆਈਆ। ਬਹਾਦਰ ਸ਼ਾਹ ਤੇਰੀ ਖੁਲ੍ਹਾਵੇ ਬੁੱਕਲ, ਪਰਦਾ ਦਏ ਲਾਹੀਆ। ਗੋਬਿੰਦ ਸੂਰਾ ਨਾਲ ਹੋਵੇ ਪੁੱਤਰ, ਪਿਤਾ ਪੂਤ ਰੰਗ ਸਮਾਈਆ। ਦਰਗਾਹੋਂ ਸਾਚੀ ਆਵੇ ਉਤਰ, ਉੱਤਰ ਪੂਰਬ ਪੱਛਮ ਦੱਖਣ ਸਮਝ ਕਿਸੇ ਨਾ ਪਾਈਆ। ਤੁਸਾਂ ਸਭ ਨੇ ਕਰਨਾ ਸ਼ੁਕਰ, ਸ਼ੁਕਰਾਨੇ ਵਿਚ ਵਡਿਆਈਆ। ਨਾਲ ਫੜ ਕੇ ਲਿਆਉਣਾ ਕੁੱਕੜ, ਰੰਗ ਚਿੱਟਾ ਸੋਭਾ ਪਾਈਆ। ਇਕ ਕਸਾਈ ਹੋਵੇ ਨਾਲ ਬੁੱਚੜ, ਡਰਾਉਣੀ ਆਪਣੀ ਸ਼ਕਲ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਖੇਲ ਵਖਾਈਆ। ਸੰਮਤ ਪੰਜ ਕਹੇ ਹਾੜ ਸਤਾਰਾਂ ਆਉਂਦਾ, ਆਵਤ ਆਵਤ ਖ਼ੁਸ਼ੀ ਮਨਾਈਆ। ਪ੍ਰਭੂ ਕਰੇ ਖੇਲ ਜਗ ਭਾਉਂਦਾ, ਜੁਗ ਕਰਤਾ ਕਾਰ ਕਮਾਈਆ। ਜੋ ਕ਼ਲਮਾ ਹੱਕ ਸੁਣਾਉਂਦਾ, ਧੁਰ ਦੀ ਕਰੇ ਪੜ੍ਹਾਈਆ। ਸੋ ਵਿਛੜਿਆਂ ਮੇਲ ਮਿਲਾਉਂਦਾ, ਫੜ ਬਾਹੋਂ ਗੋਦ ਟਿਕਾਈਆ। ਸਾਚਾ ਸਮਾਂ ਵਕ਼ਤ ਸੁਹਾਉਂਦਾ, ਸੁਹੰਜਣੀ ਰੈਣ ਨਾਲ ਮਿਲਾਈਆ। ਭਗਤ ਸੁਹੇਲੇ ਨਾਲ ਰਲਾਉਂਦਾ, ਹਰਿਜਨ ਧੁਰ ਦਾ ਜੋੜ ਜੁੜਾਈਆ। ਕਰੇ ਕਰਾਵੇ ਜੋ ਹਰਿ ਭਾਉਂਦਾ, ਮਨ ਮਨਸਾ ਨਾ ਕੋਇ ਵਖਾਈਆ। ਪਤਤ ਪਾਪੀਆਂ ਪੁਨੀਤ ਆਪ ਕਰਾਉਂਦਾ, ਮਿਹਰ ਨਜ਼ਰ ਇਕ ਉਠਾਈਆ। ਧਰਨੀ ਧਰਤ ਧਵਲ ਹਿਲਾਉਂਦਾ, ਬ੍ਰਹਿਮੰਡ ਰਿਹਾ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਪਰਦਾ ਆਪ ਉਠਾਈਆ। ਹਾੜ ਸਤਾਰਾਂ ਕਹੇ ਬਹਾਦਰ ਸ਼ਾਹ ਗੋਬਿੰਦ ਅੱਗੇ ਝੁਕਣਾ, ਝੁਕ ਝੁਕ ਸੀਸ ਨਿਵਾਈਆ। ਤੇਰੇ ਕੋਲੋਂ ਬਚਨ ਓਹ ਪੁਛਣਾ, ਜੋ ਅੰਤਮ ਦਿਤਾ ਸੁਣਾਈਆ। ਸਤਿ ਦਵਾਰਿਉਂ ਕਦੇ ਨਾ ਰੁਠਣਾ, ਗੋਬਿੰਦ ਗਿਆ ਦ੍ਰਿੜਾਈਆ। ਮਿਹਰਵਾਨ ਕੋਲੋਂ ਨਾ ਲੁਕਣਾ, ਜੋ ਨਿਗਾਹ ਮਿਹਰ ਨਾਲ ਤਰਾਈਆ। ਝਗੜਾ ਮੇਟੇ ਕਾਇਆ ਬੁਤਨਾ, ਬੁਤੁਖ਼ਾਨੇ ਵੇਖ ਵਖਾਈਆ। ਅੰਤ ਅਖ਼ੀਰ ਉਸ ਨੇ ਪੁੱਜਣਾ ਲੇਖਾ ਸਭ ਦੇ ਕੋਲੋਂ ਪੁਛਣਾ, ਬਚਿਆ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਮੇਲਾ ਆਪ ਮਿਲਾਈਆ। ਸਤਾਰਾਂ ਹਾੜ ਕਹੇ ਗੋਬਿੰਦ ਹੁਕਮ ਹੋਇਆ ਕ਼ਲਮਬੰਦ, ਬਾਹਰ ਸਕੇ ਨਾ ਕੋਇ ਸਮਝਾਈਆ। ਬਹਾਦਰ ਸ਼ਾਹ ਤੇਰੇ ਪਿੱਛੇ ਕਰ ਕੇ ਜੰਗ, ਜਗਹ ਬਜਗਹ ਕੀਤੀ ਸਫ਼ਾਈਆ। ਮੇਰੇ ਨੀਲੇ ਦਾ ਵੇਖ ਤੰਗ, ਜੋ ਸ਼ਹਾਦਤ ਰਿਹਾ ਭੁਗਤਾਈਆ। ਕੁਛ ਅੰਦਰੇ ਅੰਦਰ ਮੰਗ, ਮਾਂਗਤ ਹੋ ਕੇ ਝੋਲੀ ਡਾਹੀਆ। ਉਸ ਰੋ ਕੇ ਮੰਗਿਆ ਅੰਤਮ ਸੰਗ, ਧੁਰ ਦਾ ਸੰਗ ਬਣਾਈਆ। ਤੱਕਿਆ ਵਲ ਚੰਦ, ਤਾਰਿਆਂ ਅੱਖ ਉਠਾਈਆ। ਗੋਬਿੰਦ ਕਿਹਾ ਏਸ ਤੋਂ ਪਰੇ ਲੰਘ, ਇਨ੍ਹਾਂ ਕੀ ਚਤੁਰਾਈਆ। ਹੈਰਾਨ ਨਾ ਹੋਈਂ ਦੰਗ, ਪਰੇਸ਼ਾਨੀ ਨਾ ਕੋਇ ਵਖਾਈਆ। ਖੇਲ ਸਾਹਿਬ ਸੂਰਾ ਸਰਬੰਗ, ਸਤਿਗੁਰੂ ਨੂਰ ਅਲਾਹੀਆ। ਕੋਈ ਜਗਤ ਸ਼ਾਹ ਦਾ ਚੰਦ, ਜੋ ਜੰਮੇ ਅੰਤ ਮਰ ਜਾਈਆ। ਮੈਂ ਧਰਮ ਧਾਰ ਪਾਬੰਦ, ਨਿਤ ਨਿਤ ਵੇਖ ਵਖਾਈਆ। ਮੇਰਾ ਖੇਲ ਵਿਚ ਬ੍ਰਹਿਮੰਡ, ਵਰਭੰਡ ਕਾਰ ਕਮਾਈਆ। ਜਿਸ ਵੇਲੇ ਸਦੀ ਚੌਧਵੀਂ ਜਾਏ ਲੰਘ, ਮੁਹੱਬਤ ਆਸਾ ਮੁਹੰਮਦ ਵੇਖ ਵਖਾਈਆ। ਨਾਮ ਸੰਦੇਸ਼ਾ ਦੇਵੇ ਬਰੰਗ, ਮੋਹਰ ਮਹਿਰ ਨਾ ਕੋਇ ਲਗਾਈਆ। ਸੰਦੇਸ਼ਾ ਦੇਣਾ ਸ਼ਾਹੀ ਧਾਰ ਪਲੰਘ, ਤਿਲਕਧਾਰੀ ਨਾ ਕਲਮਾ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਪਰਦਾ ਲਾਹੀਆ। ਸੰਮਤ ਪੰਜ ਕਹੇ ਬਹਾਦਰ ਸ਼ਾਹ ਉਧਾਰ,
❋
❋
ਗੋਬਿੰਦ ਦਏ ਚੁਕਾਈਆ। ਫੇਰ ਨੀਤੀ ਬਦਲੇ ਵਿਚ ਸੰਸਾਰ, ਹੁਕਮ ਅਗੰਮ ਅਥਾਹੀਆ। ਪੂਰਬ ਕ਼ਰਜ਼ ਉਤਾਰ, ਤਰਜ ਕਰੇ ਸਫ਼ਾਈਆ। ਸੋਹਣਾ ਲੱਗਾ ਦਰਬਾਰ, ਦਰਵਾਜ਼ਾ ਇਕ ਜਣਾਈਆ। ਗੁਰ ਅਵਤਾਰ ਪੈਗ਼ੰਬਰਾਂ ਕਰ ਕੇ ਖ਼ਬਰਦਾਰ, ਹੁਸ਼ਿਆਰੀ ਵਿਚ ਦਏ ਜਣਾਈਆ। ਤੁਹਾਡੇ ਉਤੇ ਰਿਹਾ ਨਾ ਕਿਸੇ ਇਤਬਾਰ, ਬੇਇਤਬਾਰੀ ਹੋਈ ਲੋਕਾਈਆ। ਅੱਗੇ ਸਭ ਕੁਛ ਉਸ ਦੇ ਅਖ਼ਤਿਆਰ, ਜੋ ਮੁਖ਼ਤਾਰਨਾਮੇ ਤੁਹਾਡੇ ਹੱਥ ਫੜਾਈਆ। ਆਓ ਕਰ ਲਓ ਦੀਦਾਰ, ਦੀਦਾ ਦੀਦ ਖ਼ੁਸ਼ੀ ਮਨਾਈਆ। ਜਾਓ ਚਰਨ ਕਵਲ ਬਲਿਹਾਰ, ਬਲਿਹਾਰੀ ਸੀਸ ਨਿਵਾਈਆ। ਖ਼ੁਸ਼ੀਆਂ ਨਾਲ ਵੇਖਣਾ ਸਤਾਰਾਂ ਹਾੜ੍ਹ, ਹਰ ਹਿਰਦੇ ਦੇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧਰਮ ਦੀ ਧਾਰ ਲਾ ਦਰਬਾਰ, ਜਗਤ ਸ਼ਾਹੀ ਦਾ ਲੇਖਾ ਪੂਰਾ ਕਰੇ ਸੰਸਾਰ, ਸਮੇਂ ਸਾਰ ਵੇਖਣਹਾਰਾ ਥਾਉਂ ਥਾਈਂਆ।
੧੮ ਜੇਠ ਸ਼ਹਿਨਸ਼ਾਹੀ ਸੰਮਤ ੫ ਦਲੀਪ ਸਿੰਘ ਦੇ ਘਰ ਪਿੰਡ ਬਾਊਪੁਰ ਜ਼ਿਲਾ ਗੁਰਦਾਸਪੁਰ
ਸੰਮਤ ਪੰਜ ਕਹੇ ਬਹਾਦਰ ਸ਼ਾਹ ਦੇ ਨਾਲ ਇਕ ਚੁਗ਼ਲ ਹੋਵੇ ਖ਼ਾਨਦਾਨੀ, ਖ਼ਾਲਸ ਆਪਣਾ ਰੂਪ ਬਣਾਈਆ। ਚੁਗ਼ਲੀ ਮਾਰਨੀ ਉਸ ਦੀ ਮੰਜ਼ਲ ਹੋਵੇ ਰੁਹਾਨੀ, ਜਗਤ ਕਾਰ ਕਮਾਈਆ। ਮਜ਼੍ਹਬ ਸ਼ਰਅ ਦੀ ਅੰਤਰ ਹੋਵੇ ਬੇਈਮਾਨੀ, ਮੁਤੱਸਬ ਵਿਚ ਕੁਰਲਾਈਆ। ਜਗਤ ਦੁਨੀ ਦਿਸੇ ਬੇਗਾਨੀ, ਸੰਗੀ ਸਚ ਨਾ ਕੋਇ ਜਣਾਈਆ। ਫਿਰਦਾ ਹੋਵੇ ਵਿਚ ਮੈਦਾਨੀ, ਚਾਰੋਂ ਕੁੰਟ ਵੇਖ ਵਖਾਈਆ। ਉਸ ਦਾ ਲਹਿਣਾ ਦੱਸਣਾ ਗੋਬਿੰਦ ਨਾਲ ਆਸਾਨੀ, ਅਸਲ ਆਪਣਾ ਭੇਵ ਖੁਲ੍ਹਾਈਆ। ਇਹ ਕਥਾ ਕਹਾਣੀ ਪੁਰਾਣੀ, ਪੁਰਾਣ ਵੇਦ ਨਾ ਕੋਇ ਜਣਾਈਆ। ਪੁਰਖ ਅਕਾਲ ਸਭ ਦਾ ਜਾਣ ਜਾਣੀ, ਜਾਨਣਹਾਰ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਸੰਮਤ ਪੰਜ ਕਹੇ ਮੈਂ ਵੇਖਣੇ ਪੰਜ ਧਰਮ ਸ਼ਹਿਜ਼ਾਦੇ, ਜਿਸ ਨੂੰ ਸ਼ਹਿਨਸ਼ਾਹ ਦਏ ਵਡਿਆਈਆ। ਓਹ ਹੋਵਣ ਇਕੋ ਨਾਂ ਦੇ, ਨਾਮ ਨਾਮ ਵਿਚ ਵਡਿਆਈਆ । ਬਲਧਾਰੀ ਹੋਵਣ ਆਪਣੀ ਬਾਂਹ ਦੇ, ਭਓ ਵਿਚ ਨਾ ਭੈ ਰਖਾਈਆ। ਸੁਖ ਲੈਂਦੇ ਹੋਣ ਆਪਣੀ ਮਾਂ ਦੇ, ਮਾਂ ਮਿਹਟਰ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਮੇਲਾ ਲਏ ਮਿਲਾਈਆ। ਸੰਮਤ ਪੰਜ ਕਹੇ ਮੈਂ ਵੇਖਣੇ ਪੰਜ ਪ੍ਰਭ ਮੀਤੇ, ਮਿੱਤਰ ਮਿੱਤਰਾਂ ਵੇਖ ਵਖਾਈਆ। ਜਿਨ੍ਹਾਂ ਦੇ ਵੇਸ ਇਕੋ ਜਿਹੇ ਹੋਣ ਕੀਤੇ, ਕਰਨੀ ਪ੍ਰਭ ਦੇ ਨਾਲ ਰਖਾਈਆ। ਤੀਹ ਸਾਲ ਦੀ ਆਯੂ ਸਭ ਦੀ ਹੋਵੇ ਬੀਤੇ, ਛੋਟਾ ਨਜ਼ਰ ਕੋਇ ਨਾ ਆਈਆ। ਸਤਿ ਧਰਮ ਦਾ ਗਾਵਣ ਗੀਤੇ, ਗੋਬਿੰਦ ਤੇਰੀ ਬੇਪਰਵਾਹੀਆ। ਹੱਥ ਰੱਖਣ ਵਿਚ ਖੀਸੇ, ਸੱਜਾ ਸਹਿਜ ਨਾਲ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਮੇਲਾ ਲਏ ਮਿਲਾਈਆ। ਸੰਮਤ ਪੰਜ ਕਹੇ ਮੈਂ ਹੋਣਾ ਤਾਂ ਰਾਜ਼ੀ, ਰਾਜ਼ਕ ਰਿਜ਼ਕ ਰਹੀਮ ਦੇ ਵਡਿਆਈਆ। ਚਾਰ ਵਰਨ ਦੇ ਗੁਰਮੁਖ ਚਲਾਵਣ ਆਤਸ਼ਬਾਜ਼ੀ, ਅਗਨੀ ਅੱਗ ਨਾਲ ਵਡਿਆਈਆ। ਸਾਰੀ ਸੰਗਤ ਹੋਵੇ ਜਾਗੀ, ਸੋਇਆ ਰਹਿਣ ਕੋਇ ਨਾ ਪਾਈਆ। ਇਕ ਗੁਰਮੁਖ ਬਣਿਆ ਹੋਵੇ ਢਾਡੀ, ਸੋਹਣਾ ਆਪਣਾ ਰਾਗ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ
❋
❋
ਸਾਚਾ ਹਰਿ, ਸਚ ਮੇਲਾ ਲਏ ਮਿਲਾਈਆ। ਸੰਮਤ ਪੰਜ ਕਹੇ ਮੈਂ ਹੁੰਦਾ ਜਾਂਦਾ ਖ਼ੁਸ਼ਹਾਲ, ਖ਼ੁਸ਼ੀ ਦਿਆਂ ਦ੍ਰਿੜਾਈਆ। ਸਾਹਿਬ ਵੇਖੇ ਮੁਰੀਦਾਂ ਹਾਲ, ਗੋਬਿੰਦ ਗੁਰ ਗੁਰ ਖੋਜ ਖੁਜਾਈਆ। ਦੀਨ ਦਿਆਲ ਹੋ ਪ੍ਰਿਤਪਾਲ, ਪ੍ਰਿਤਪਾਲਕ ਹੋ ਕੇ ਦਇਆ ਕਮਾਈਆ। ਸਭ ਦੀ ਸੁਰਤੀ ਲਏ ਸੰਭਾਲ, ਸੰਬਲ ਆਪਣਾ ਡੇਰਾ ਲਾਈਆ। ਭਗਤ ਦਵਾਰੇ ਉਤੇ ਦੀਪਕ ਦੀਆ ਦੀਵਾਲੀ ਲੈਣੀ ਬਾਲ, ਘਿਰਤ ਜੋਤ ਨਾਲ ਵਡਿਆਈਆ। ਇਹ ਖੇਲ ਸੱਚੀ ਧਰਮਸਾਲ, ਧਰਮ ਦਵਾਰਾ ਇਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਮੇਲਾ ਲਏ ਮਿਲਾਈਆ। ਸੰਮਤ ਪੰਜ ਕਹੇ ਮੈਨੂੰ ਪ੍ਰਭ ਨੇ ਦਿਤਾ ਇਸ਼ਾਰਾ, ਅਗੰਮ ਆਪਣਾ ਹੁਕਮ ਸੁਣਾਈਆ। ਉਠ ਵੇਖ ਜਗਤ ਸੰਸਾਰਾ, ਦੀਨ ਦਿਆਲ ਖੋਜ ਖੁਜਾਈਆ। ਚਾਰੋਂ ਕੁੰਟ ਧੂੰਆਂਧਾਰਾ, ਧਰਮ ਦੀ ਧਾਰ ਨਾ ਕੋਇ ਉਪਜਾਈਆ। ਇਸ਼ਟ ਭੁੱਲਿਆ ਗੁਰੂ ਅਵਤਾਰਾ, ਪੈਗ਼ੰਬਰ ਸੀਸ ਨਾ ਕੋਇ ਨਿਵਾਈਆ। ਮਨ ਕਲਪਣਾ ਹਾਹਾਕਾਰਾ, ਹਿਰਦੇ ਹਰਿ ਨਾ ਕੋਇ ਧਿਆਈਆ। ਮਿਲੇ ਮੇਲ ਨਾ ਏਕੰਕਾਰਾ, ਅਕਲ ਕਲਧਾਰੀ ਨਜ਼ਰ ਕਿਸੇ ਨਾ ਆਈਆ। ਸਾਹਿਬ ਸਵਾਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਪਾਵੇ ਕਿਸੇ ਨਾ ਸਾਰਾ, ਸਿਰ ਹੱਥ ਨਾ ਕੋਇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਪੰਚਮ ਜੇਠ ਕਹੇ ਮੈਂ ਪਿਛਲਾ ਕਰਾਂ ਯਾਦ, ਸਭ ਨੂੰ ਦਿਆਂ ਜਣਾਈਆ। ਕਲਜੁਗ ਅੰਤਮ ਖ਼ੁਸ਼ੀਆਂ ਵਾਲਾ ਸੁਹਾਗ, ਪ੍ਰਭ ਏਕਾ ਏਕ ਸੋਭਾ ਪਾਈਆ। ਜਿਸ ਸ੍ਰਿਸ਼ਟੀ ਦ੍ਰਿਸ਼ਟੀ ਪਕੜੀ ਵਾਗ, ਡੋਰੀ ਆਪਣੇ ਨਾਲ ਬੰਧਾਈਆ। ਨਿਰਗੁਣ ਧਾਰ ਪਿਆ ਜਾਗ, ਸਰਗੁਣ ਦੇਵੇ ਮਾਣ ਵਡਿਆਈਆ। ਗੁਰਮੁਖ ਹੰਸ ਬਣਾ ਕੇ ਕਾਗ, ਮਾਣਕ ਮੋਤੀ ਚੋਗ ਦਏ ਚੁਗਾਈਆ। ਪਿਛਲਾ ਲੇਖਾ ਸਭ ਦਾ ਕਰ ਬੇਬਾਕ, ਅੱਗੇ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਮੇਲਾ ਲਏ ਮਿਲਾਈਆ। ਸੰਮਤ ਸ਼ਹਿਨਸ਼ਾਹੀ ਪੰਜ ਕਹੇ ਮੈਂ ਆਇਆ ਜੇਠ ਅਠਾਰਾਂ, ਦਸ ਅੱਠ ਵੇਖ ਵਖਾਈਆ। ਸ਼ਬਦ ਸੰਦੇਸ਼ਾ ਦੇ ਅਪਾਰਾ, ਅਪਰੰਪਰ ਦਿਆਂ ਦ੍ਰਿੜਾਈਆ। ਸਵਾਧਾਨ ਹੋਣਾ ਪੁਰਖ ਨਾਰਾ, ਬਾਲ ਬਿਰਧ ਲਏ ਅੰਗੜਾਈਆ। ਜਿਹੜਾ ਨਿਰਗੁਣ ਧਾਰ ਆਇਆ ਦੁਬਾਰਾ, ਜੋਤੀ ਜੋਤ ਡਗਮਗਾਈਆ। ਸ਼ਬਦੀ ਗੁਰ ਦੇ ਇਸ਼ਾਰਾ, ਆਲੀਸ਼ਾਨ ਪਰਦਾ ਰਿਹਾ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧਰਮ ਦੀ ਧਾਰ ਇਕ ਸਮਝਾਈਆ। ਧਰਮ ਦੀ ਧਾਰ ਕਹੇ ਮੈਂ ਹੋਈ ਭਗਤਾਂ ਦੀ ਦਾਸੀ, ਦਾਸੀ ਦਾਸ ਸੇਵ ਕਮਾਈਆ। ਜਿਥੇ ਨਿਰਗੁਣ ਨੂਰ ਜੋਤ ਪ੍ਰਕਾਸ਼ੀ, ਅੰਧ ਅੰਧੇਰ ਰਿਹਾ ਨਾ ਰਾਈਆ। ਪ੍ਰਭ ਮਿਲਿਆ ਸਚਖੰਡ ਨਿਵਾਸੀ, ਦਰਗਾਹ ਸਾਚੀ ਸੋਭਾ ਪਾਈਆ। ਮੇਰੀ ਪੁੰਨੀ ਆਸੀ, ਤ੍ਰਿਸ਼ਨਾ ਰਹੀ ਨਾ ਰਾਈਆ। ਲੇਖਾ ਰਿਹਾ ਨਾ ਪਵਣ ਸਵਾਸੀ, ਸਾਹ ਸਾਹ ਨਾ ਕੋਇ ਗਿਣਾਈਆ। ਝਗੜਾ ਮੁਕਿਆ ਲੋਕਮਾਤੀ, ਮੋਹ ਦਿਤਾ ਗਵਾਈਆ। ਪੁਰਖ ਅਕਾਲਾ ਬਣ ਕੇ ਸਾਥੀ, ਸਗਲਾ ਸੰਗ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਮੇਲਾ ਲਏ ਮਿਲਾਈਆ। ਸ਼ਹਿਨਸ਼ਾਹੀ ਸੰਮਤ ਕਹੇ ਮੈਂ ਦੱਸਾਂ ਪੁਰਾਤਨ ਧਾਰ, ਧਰਮ ਧਰਮ ਧਰਮ ਦ੍ਰਿੜਾਈਆ। ਬਲ ਬਾਵਨ ਖੇਲ ਅਪਾਰ, ਸਤਿਜੁਗ ਸਚ ਦਏ ਵਡਿਆਈਆ। ਲਹਿਣਾ ਦੇਣਾ ਅਪਰ ਅਪਾਰ, ਅਪਰੰਪਰ ਆਪ ਸਮਝਾਈਆ। ਜਿਸ ਵੇਲੇ ਸਮਗਰੀ ਹੋਈ ਤਿਆਰ, ਬਲ ਰਾਜਾ ਵੇਖੇ ਚਾਈਂ ਚਾਈਂਆ। ਰਿਸ਼ੀ ਮੁਨੀਆਂ
❋
❋
ਦੇਵਾਂ ਖਵਾਲ, ਗ਼ਰੀਬ ਨਿਮਾਣਿਆਂ ਤ੍ਰਿਸ਼ਨ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਸੰਮਤ ਪੰਜ ਕਹੇ ਬਲ ਨੇ ਅੰਤਰ ਕੀਤਾ ਧਿਆਨ, ਅੰਤਸ਼ਕਰਨ ਬਦਲਾਈਆ। ਕਿਰਪਾ ਕਰ ਮੇਰੇ ਭਗਵਾਨ, ਤੇਰੇ ਹੱਥ ਵਡਿਆਈਆ। ਮੇਰੀ ਸੇਵਾ ਤੇਰਾ ਦਾਨ, ਦੇਵਤ ਸੁਰ ਵੱਜੇ ਵਧਾਈਆ। ਮੈਨੂੰ ਬਖ਼ਸ਼ ਨਿਮਾਣਿਆਂ ਮਾਣ, ਹੰਕਾਰ ਵਿਕਾਰ ਡੇਰਾ ਢਾਹੀਆ। ਤੇਰਾ ਭੰਡਾਰਾ ਪੀਣ ਖਾਣ, ਤੇਰੀ ਝੋਲੀ ਦਿਤਾ ਰਖਾਈਆ। ਤੂੰ ਸਰਬ ਕਲਾ ਮਿਹਰਵਾਨ, ਮਿਹਰਵਾਨ ਤੇਰੀ ਸਰਨਾਈਆ। ਬਿਨ ਡਿੱਠਿਆਂ ਕਰ ਪ੍ਰਵਾਨ, ਸੀਸ ਦਿਤਾ ਝੁਕਾਈਆ। ਹੁਕਮ ਕੀਤਾ ਫ਼ਰਮਾਨ, ਸਭ ਨੂੰ ਦਿਓ ਖਵਾਈਆ। ਜਿਹੜੇ ਪਹਿਲੀ ਪੰਗਤ ਬੈਠੇ ਆਣ, ਹਿਰਦੇ ਹਰਿ ਧਿਆਈਆ । ਰਸਨਾ ਰਸ ਰਸ ਚਖਾਣ, ਖਾ ਖਾ ਸ਼ੁਕਰ ਮਨਾਈਆ। ਬਾਵਨ ਬੈਠਾ ਬਣ ਨਾਦਾਨ, ਦਰ ਦਰਵੇਸ਼ ਡੇਰਾ ਲਾਈਆ। ਜਿਸ ਵੇਲੇ ਕੰਨਿਆ ਦੇ ਨਾਲ ਛੋਟਾ ਕਾਕਾ ਲੈ ਕੇ ਆਇਆ ਪਕਵਾਨ, ਖ਼ੁਸ਼ੀਆਂ ਭੇਟ ਚੜ੍ਹਾਈਆ। ਬਲ ਦਵਾਰੇ ਬਾਵਨ ਕੀਤਾ ਪ੍ਰਵਾਨ, ਹੁਕਮ ਇਕ ਜਣਾਈਆ। ਜਿਸ ਵੇਲੇ ਆਵਾਂ ਵਿਚ ਜਹਾਨ, ਨਿਰਗੁਣ ਨੂਰ ਜੋਤ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਰੰਗ ਆਪ ਰੰਗਾਈਆ। ਬੱਚੇ ਕਿਹਾ ਮੇਰੇ ਨਾਲ ਕਰ ਲੈ ਵਾਅਦਾ, ਵਾਅਦਾ ਇਕ ਜਣਾਈਆ। ਜਿਨ੍ਹਾਂ ਪਕਵਾਨ ਪਹਿਲੋਂ ਖਾਧਾ, ਆਪਣਾ ਰੰਗ ਦੇਣਾ ਚੜ੍ਹਾਈਆ। ਤੂੰ ਗੁਰੂ ਪੁਰਖ ਅਕਾਲ ਮੇਲਣਾ ਦਾਦਾ, ਅੱਗੇ ਵਿਛੋੜਾ ਰਹੇ ਨਾ ਰਾਈਆ। ਫੇਰ ਮੇਲ ਹੋਵੇ ਸਾਡਾ, ਸਹਿਜੇ ਦੇਣਾ ਮਿਲਾਈਆ। ਬਾਵਨ ਕਿਹਾ ਪੱਕਾ ਮੇਰਾ ਇਰਾਦਾ, ਸਚ ਦਿਆਂ ਸਮਝਾਈਆ। ਹੁਕਮ ਬੋਧ ਅਗਾਧਾ, ਬੁੱਧੀ ਤੋਂ ਪਰੇ ਸੁਣਾਈਆ। ਹੁਣ ਪਕਵਾਨ ਦੇਵੇ ਬਲ ਰਾਜਾ, ਆਪਣੀ ਸੇਵ ਕਮਾਈਆ। ਫੇਰ ਬਦਲ ਦੇਵਾਂ ਸਮਾਜਾ, ਕਲ ਆਪਣੀ ਕਾਰ ਕਮਾਈਆ। ਇਨ੍ਹਾਂ ਵਿਚ ਪ੍ਰੇਮ ਦਾ ਕਰ ਕੇ ਵਾਧਾ, ਅੰਮ੍ਰਿਤ ਰਸ ਭਰਾਈਆ। ਸਾਚਾ ਦੇ ਸਵਾਦਾ, ਪਰਦਾ ਦਿਆਂ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਕਾਕੇ ਕਿਹਾ ਮੇਰੀ ਛੋਟੀ ਇਕ ਅਰਦਾਸ, ਹੱਸ ਕੇ ਦਿਆਂ ਜਣਾਈਆ। ਕੀ ਤੂੰ ਬਿਰਧ ਮੇਰਾ ਦੇਵੇਂ ਸਾਥ, ਸਗਲਾ ਸੰਗ ਬਣਾਈਆ। ਬਾਵਨ ਫੜ ਕੇ ਹਾਥ, ਹੱਥ ਹੱਥਾਂ ਨਾਲ ਛੁਹਾਈਆ । ਸਭ ਤੋਂ ਪੁੱਛਿਆ ਜਿਸ ਨੂੰ ਭਗਵਾਨ ਉਤੇ ਵਿਸ਼ਵਾਸ, ਉਂਗਲਾਂ ਲਓ ਉਠਾਈਆ। ਓਨ੍ਹਾਂ ਵਿਚੋਂ ਇਕ ਸੌ ਤੇਰਾਂ ਜਿਹੜੇ ਪ੍ਰੇਮੀ ਖ਼ਾਸ, ਪਿਆਰ ਵਿਚ ਸਮਾਈਆ। ਜਗਤ ਨਾਲੋਂ ਹੋ ਉਦਾਸ, ਉਨ੍ਹਾਂ ਲਈ ਅੰਗੜਾਈਆ। ਅਸੀਂ ਓਸ ਪ੍ਰਭੂ ਨੂੰ ਮੰਨਿਆ ਬਾਪ, ਜਿਹੜਾ ਆਦਿ ਜੁਗਾਦਿ ਜੰਮਣ ਵਾਲਾ ਪਿਤਾ ਮਾਈਆ। ਸਦਾ ਸੁਹੇਲਾ ਰਹੇ ਪਵਿਤ੍ਰ ਪਾਕ, ਪੁਨੀਤ ਸਭ ਨੂੰ ਦਏ ਕਰਾਈਆ। ਲੇਖੇ ਲਾਵੇ ਮਾਟੀ ਖ਼ਾਕ, ਤਨ ਵਜੂਦ ਰੰਗ ਚੜ੍ਹਾਈਆ। ਬਾਵਨ ਖ਼ੁਸ਼ੀ ਨਾਲ ਦਿਤਾ ਆਖ, ਸ਼ਬਦ ਰਾਗ ਅਲਾਈਆ। ਪੁਰਖ ਅਕਾਲਾ ਦੀਨ ਦਿਆਲਾ ਦਰਸ਼ਨ ਦੇਵੇ ਪ੍ਰਗਟ ਹੋ ਕੇ ਸਾਖਿਆਤ, ਸਨਮੁਖ ਸਾਚਾ ਸੋਭਾ ਪਾਈਆ। ਜਿਸ ਦੇ ਕੋਲ ਨਾ ਕੋਈ ਮਜ਼੍ਹਬ ਨਾ ਕੋਈ ਜ਼ਾਤ, ਦੀਨ ਮਜ਼੍ਹਬ ਵੰਡ ਨਾ ਕੋਇ ਵੰਡਾਈਆ। ਸਭ ਦਾ ਲਹਿਣਾ ਦੇਣਾ ਵੇਖੇ ਹਿਸਾਬ, ਪੂਰਬ ਲਹਿਣਾ ਵੇਖ ਵਖਾਈਆ। ਤੂੰ ਮੇਰਾ ਮੈਂ ਤੇਰਾ ਦੱਸ ਕੇ ਰਾਗ, ਸਾਚਾ ਢੋਲਾ ਦਏ ਜਣਾਈਆ। ਦੀਨ ਦੁਨੀ ਦਾ ਕਰ ਤਿਆਗ, ਵੈਰਾਗ ਅੰਦਰ ਇਕ ਉਪਜਾਈਆ। ਨਾਤਾ ਤੋੜ ਕੇ ਕੂੜ ਸਾਕ, ਮਾਇਆ ਮਮਤਾ ਮੋਹ ਮਿਟਾਈਆ। ਸਚ ਪ੍ਰੀਤੀ ਬਖ਼ਸ਼ ਕੇ ਪੁਰਖ ਸਮਰਾਥ, ਸਿਰ ਆਪਣਾ ਹੱਥ ਰਖਾਈਆ। ਪੂਰਾ ਕਰੇ ਭਵਿਖਤ ਵਾਕ, ਨਾ ਕੋਈ ਮੇਟੇ ਮੇਟ
❋
❋
ਮਿਟਾਈਆ। ਬਾਬੂਪੁਰ ਵਾਲਿਓ ਏਸੇ ਕਰ ਕੇ ਤੁਹਾਨੂੰ ਦਿਤੀ ਪਿਛਲੀ ਰਾਤ, ਪੂਰਬ ਲੇਖਾ ਭੁੱਲ ਨਾ ਜਾਈਆ। ਦਵਿੰਦਰ ਨੇ ਅੰਦਰੇ ਅੰਦਰ ਯਾਦ ਰੱਖੀ ਓਹ ਬਾਤ, ਭੁੱਲ ਵਿਚ ਭੁੱਲ ਨਾ ਕੋਇ ਭੁਲਾਈਆ। ਜ਼ੋਰ ਨਾਲ ਮਾਰ ਆਵਾਜ਼, ਸਭ ਨੂੰ ਦਿਤਾ ਸਮਝਾਈਆ। ਤੁਹਾਡੇ ਕੋਲ ਜ਼ਰੂਰ ਔਣਾ ਇਹੋ ਮੇਰੀ ਆਸ, ਆਸਾ ਤੁਹਾਡੇ ਨਾਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਦਵਿੰਦਰ ਕਹੇ ਮੈਂ ਤੁਹਾਡਾ ਓਹ ਪਿਛਲਾ ਵੀਰ, ਜਿਸ ਵਾਰਤਾ ਦਿਤੀ ਦੁਹਰਾਈਆ । ਆਇਆ ਪੰਧ ਚੀਰ, ਪੈਂਡਾ ਜਨਮ ਕਰਮ ਮੁਕਾਈਆ। ਮੈਂ ਮੰਗ ਮੰਗੀ ਪ੍ਰਭ ਇਨ੍ਹਾਂ ਦੀ ਬਦਲ ਜਾਵੀਂ ਤਕ਼ਦੀਰ, ਤਦਬੀਰ ਦੀ ਲੋੜ ਰਹੇ ਨਾ ਰਾਈਆ। ਲੇਖੇ ਲਾਉਣੇ ਸ਼ਾਹ ਹਕੀਰ, ਗ਼ਰੀਬ ਨਿਮਾਣੇ ਗੋਦ ਉਠਾਈਆ। ਪਿਛਲੇ ਕਰਮਾਂ ਉਤੇ ਮਾਰ ਲਕੀਰ, ਅੱਗੇ ਆਪਣਾ ਸੰਗ ਬਣਾਈਆ। ਅੰਤਰ ਅੰਤਰ ਰਹੇ ਧੀਰ, ਮਨ ਮਮਤਾ ਨਾ ਕੋਇ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸਚ ਮੇਲਾ ਲਿਆ ਮਿਲਾਈਆ। ਦਵਿੰਦਰ ਕਹੇ ਮੇਰੀਆਂ ਗੱਲਾਂ ਨੂੰ ਕਰਦੇ ਰਹੇ ਹਾਸਾ, ਹੱਸ ਹੱਸ ਆਪ ਸੁਣਾਈਆ। ਮੈਨੂੰ ਪਿਛਲਾ ਲਹਿਣਾ ਯਾਦ ਖ਼ਾਸਾ, ਅੰਦਰੇ ਅੰਦਰ ਪ੍ਰਭੂ ਦਿਤਾ ਦ੍ਰਿੜਾਈਆ। ਕਿਸੇ ਦਾ ਰਹਿਣ ਨਹੀਂ ਦੇਣਾ ਘਾਟਾ, ਪੂਰਬ ਝੋਲੀ ਪਾਈਆ। ਮੰਜ਼ਲ ਪੂਰੀ ਹੋਵੇ ਵਾਟਾ, ਅਧਵਾਟੇ ਨਾ ਕੋਇ ਦੁਹਾਈਆ। ਖ਼ੁਸ਼ੀਆਂ ਵਾਲੀ ਰਾਤਾ, ਮਿਲ ਕੇ ਵੱਜੇ ਵਧਾਈਆ। ਏਸੇ ਕਰ ਕੇ ਘਰ ਘਰ ਫਿਰ ਕੇ ਸਭ ਦਾ ਪ੍ਰੇਮ ਪਛਾਤਾ, ਪੱਛਮ ਦੱਖਣ ਉੱਤਰ ਪੂਰਬ ਆਪਣਾ ਰੰਗ ਰੰਗਾਈਆ। ਸਾਡਾ ਸਭ ਦਾ ਇਕੋ ਪਿਤਾ ਤੇ ਇਕੋ ਮਾਤਾ, ਦੂਜੀ ਅਵਰ ਨਾ ਕੋਇ ਮਾਈਆ। ਸਾਰੇ ਬਣ ਗਏ ਭੈਣ ਭਰਾਤਾ, ਵੱਡਾ ਛੋਟਾ ਨਾ ਕੋਇ ਅਖਵਾਈਆ। ਮੇਰੀ ਪੂਰੀ ਹੋਈ ਆਸਾ, ਅਸਲ ਦਿਆਂ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਆਪਣਾ ਖੇਲ ਵਖਾਈਆ। ਦਵਿੰਦਰ ਕਹੇ ਓਹ ਬੁੱਢਾ ਬੁੱਢਾ ਬ੍ਰਾਹਮਣ ਬਾਵਨ, ਆਪਣਾ ਰੂਪ ਬਦਲਾਈਆ। ਜਿਹੜਾ ਮੇਰਾ ਹੋਇਆ ਜ਼ਾਮਨ, ਜੁੰਮੇਂਵਾਰੀ ਆਪ ਉਠਾਈਆ। ਪ੍ਰਭ ਪਰਗਟ ਕਰ ਕੇ ਸਾਹਮਣ, ਸਨਮੁਖ ਦਿਤਾ ਵਖਾਈਆ। ਗੁਰਮੁਖੋ ਤੁਹਾਡੇ ਅੰਦਰ ਕਰ ਕੇ ਚਾਨਣ, ਅੰਧ ਅੰਧੇਰ ਰਿਹਾ ਗਵਾਈਆ। ਸੁਣ ਲਓ ਸ਼ਬਦ ਸੰਦੇਸ਼ਾ ਕਾਨਣ, ਕੰਨਿਆ ਰਹੀ ਦ੍ਰਿੜਾਈਆ। ਸਾਹਿਬ ਸਤਿਗੁਰ ਦਾ ਛਡਿਓ ਕਦੇ ਨਾ ਦਾਮਨ, ਦਾਮਨਗੀਰ ਇਕ ਅਖਵਾਈਆ। ਜਿਸ ਹੰਕਾਰੀ ਮਾਰਿਆ ਰਾਵਣ, ਲੰਕਾ ਗੜ੍ਹ ਤੁੜਾਈਆ। ਕਲਜੁਗ ਮਿਟੇ ਅੰਧੇਰੀ ਸ਼ਾਮਣ, ਸਤਿਜੁਗ ਸੱਚਾ ਚੰਦ ਚਮਕਾਈਆ। ਤੁਹਾਡੇ ਗ੍ਰਹਿ ਦਾ ਖਾ ਕੇ ਤਾਮਨ, ਤ੍ਰਿਸ਼ਨਾ ਦਿਤੀ ਮੁਕਾਈਆ। ਬਿਨ ਪ੍ਰਭ ਕਿਰਪਾ ਤੋਂ ਕੋਈ ਨਾ ਆਏ ਪਹਿਚਾਨਣ, ਸਮਝ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਾਗ ਲਗਾਏ ਤੁਹਾਡੇ ਧੁਰ ਦੇ ਗਰਾਮਣ, ਗਾਉਂ ਗਰਾਮ ਪਿੰਡ ਜੂਹ ਆਪ ਆਪਣਾ ਰੰਗ ਰੰਗਾਈਆ।
੧੯ ਜੇਠ ਸ਼ਹਿਨਸ਼ਾਹੀ ਸੰਮਤ ੫ ਮੇਲਾ ਸਿੰਘ ਸਰਪੰਚ ਦੇ ਗ੍ਰਹਿ ਪਿੰਡ ਬਾਬੂਪੁਰ
ਜੇਠ ਕਹੇ ਹਾਲਤ ਵੇਖੀ ਗ਼ਰੀਬ ਗਊ, ਗੌਰਵ ਵਿਚ ਗਹਿਰ ਗੰਭੀਰ ਧਿਆਨ ਲਗਾਈਆ। ਕਲਜੁਗ ਸਭ ਦਾ ਪੀਤਾ ਲਹੂ, ਸਤਿ ਧਰਮ ਪ੍ਰੇਮ ਨਜ਼ਰ ਕੋਇ ਨਾ ਆਈਆ। ਧੁਰ ਦਾ ਹੁਕਮ ਸਾਚਾ ਭਾਣਾ ਬਿਨ ਗੁਰਮੁਖਾਂ ਕੋਇ ਨਾ ਸਹੂ, ਚਾਰ ਵਰਨ ਰਿਹਾ ਕੁਰਲਾਈਆ। ਕੋਟਾਂ ਵਿਚੋਂ
❋
❋
ਸੰਤ ਸੁਹੇਲਾ ਕੋਈ ਕਹੂ, ਸਚ ਸੰਦੇਸ਼ਾ ਨਾਮ ਜਣਾਈਆ। ਧਰਮ ਦੀ ਧਾਰ ਵਿਚ ਗਾਂ ਸੂਰ ਬਣਿਆ ਹਊ, ਹਿੰਦੂ ਮੁਸਲਿਮ ਸਿੱਖ ਰਿਹਾ ਤੜਫਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,, ਧੁਰ ਦਾ ਲੇਖਾ ਵੇਖ ਵਖਾਈਆ। ਜੇਠ ਕਹੇ ਮੈਨੂੰ ਆ ਗਈ ਯਾਦ, ਪੂਰਬ ਲੇਖ ਜਣਾਈਆ। ਕਿਸ ਬਿਧ ਕ੍ਰਿਸ਼ਨ ਜਗਤ ਸੁਣੀ ਫ਼ਰਿਆਦ, ਗੋਪਾਲਾ ਗਵਾਲਾ ਹੋ ਕੇ ਸੇਵ ਕਮਾਈਆ। ਅੰਤਰ ਅੰਤਰ ਸੁਣੀ ਅਗੰਮ ਆਵਾਜ਼, ਅੰਤਰਜਾਮੀ ਹੋ ਕੇ ਖੋਜ ਖੁਜਾਈਆ। ਸਾਚਾ ਦਿਸੇ ਕੋਈ ਨਾ ਸਾਕ, ਸੱਜਣ ਨਜ਼ਰ ਕੋਇ ਨਾ ਆਈਆ। ਸੀਰ ਸ਼ੀਰ ਵਾਲੀ ਕਿਉਂ ਹੋਈ ਪਾਕ, ਬਛੜਿਆਂ ਰੰਗ ਰੰਗਾਈਆ। ਧਰਮ ਦੀ ਧਾਰ ਵੇਖੀ ਆਸ, ਤ੍ਰਿਸ਼ਨਾ ਆਪਣੀ ਆਪ ਉਪਜਾਈਆ। ਕ੍ਰਿਸ਼ਨ ਨੇ ਤਕ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਵੇਖ ਵਖਾਈਆ। ਫੇਰ ਫੇਰ ਕੇ ਉਪਰ ਹਾਥ, ਗਊ ਗ਼ਰੀਬ ਦਿਤਾ ਜਣਾਈਆ। ਇਹ ਖੇਲ ਅਲੱਖਣਾ ਅਲਾਖ, ਅਲਖ ਅਗੋਚਰ ਆਪ ਕਰਾਈਆ। ਮੈਨੂੰ ਬਣਾ ਤ੍ਰੈਲੋਕੀ ਨਾਥ, ਸਿਰ ਆਪਣਾ ਹੱਥ ਟਿਕਾਈਆ। ਮੈਂ ਦੱਸ ਕੇ ਜਾਵਾਂ ਗਾਥ, ਧੁਰ ਸੰਦੇਸ਼ਾ ਇਕ ਸਮਝਾਈਆ। ਤੁਹਾਡੇ ਪਿੱਛੇ ਮੈਂ ਫਿਰਦਾ ਵਿਚ ਭਰਵਾਸ, ਜਮਨ ਕਿਨਾਰੇ ਗੋਕਲ ਬਿੰਦਰਾਬਨ ਸੁਹਾਈਆ। ਤੁਹਾਡੀ ਆਦਿ ਦੀ ਵੇਖਾਂ ਸਾਖ, ਭੋਲਾਨਾਥ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ । ਜੇਠ ਕਹੇ ਗਊ ਦੇ ਨੇਤਰ ਵਗਿਆ ਨੀਰ, ਕ੍ਰਿਸ਼ਨ ਚਰਨ ਟਪਕਾਈਆ। ਤੁਧ ਬਿਨ ਕੋਇ ਨਾ ਦਸਤਗੀਰ, ਦਾਮਨ ਪੱਲੂ ਨਾ ਕੋਇ ਫੜਾਈਆ। ਦੱਸ ਖੇਲ ਬੇਨਜ਼ੀਰ, ਜਿਹੜਾ ਨਜ਼ਰ ਕਿਸੇ ਨਾ ਆਈਆ। ਕ੍ਰਿਸ਼ਨ ਹੱਸ ਕੇ ਕਿਹਾ ਤੁਹਾਡੀ ਇਹ ਨਹੀਂ ਰਹਿਣੀ ਤਕ਼ਦੀਰ, ਤਦਬੀਰ ਪ੍ਰਭੂ ਰਿਹਾ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਕ੍ਰਿਸ਼ਨ ਲਕੀਰ ਮਕੀਰ ਮਾਰ ਕੇ ਇਕ ਕ਼ਦਮ ਉਤੋਂ ਗਿਆ ਲੰਘ, ਆਪਣਾ ਪੰਧ ਮੁਕਾਈਆ। ਮੈਂ ਕੌਰੋ ਪਾਂਡਵ ਕਰਾਉਣਾ ਜੰਗ, ਹਸਦ ਦੀਨ ਦੁਨੀ ਮਿਟਾਈਆ। ਫੇਰ ਮਿਲ ਕੇ ਓਸ ਕਾਹਨ ਦੇ ਸੰਗ, ਜੋ ਕਾਹਨਾ ਕਾਹਨ ਉਪਜਾਈਆ। ਤੂੰ ਮੇਰਾ ਮੈਂ ਤੇਰਾ ਗਾ ਕੇ ਛੰਦ, ਅੰਤ ਓਸੇ ਵਿਚ ਸਮਾਈਆ। ਓਹ ਸਾਹਿਬ ਸੂਰਾ ਸਰਬੰਗ, ਬੇਅੰਤ ਇਕ ਅਖਵਾਈਆ। ਹੁਣ ਦੀਨ ਦੁਨੀ ਦਾ ਬਦਲ ਦੇ ਢੰਗ, ਕਰਨੀ ਕਰਤਾ ਇਕ ਉਪਜਾਈਆ। ਤੁਹਾਡਾ ਲੇਖਾ ਹੋਣਾ ਮੰਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਲੇਖਾ ਦਏ ਜਣਾਈਆ। ਕ੍ਰਿਸ਼ਨ ਕਿਹਾ ਮੈਂ ਦੇਵਾਂ ਪ੍ਰੇਮ ਦੀ ਦਾਤਾ, ਦਇਆਵਾਨ ਅਖਵਾਈਆ। ਧਰਮ ਦੇ ਨਾਲ ਤੁਹਾਨੂੰ ਕਹਿੰਦਾ ਗਊ ਮਾਤਾ, ਸੀਰ ਸਭ ਦੇ ਮੁਖ ਚੁਆਈਆ। ਮੈਂ ਵੇਖਾਂ ਉਪਰ ਆਕਾਸ਼ਾ, ਸਚਖੰਡ ਸਾਚੇ ਧਿਆਨ ਲਗਾਈਆ। ਜਿਥੇ ਵਸੇ ਪੁਰਖ ਅਬਿਨਾਸ਼ਾ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਜੋ ਜੁਗ ਚੌਕੜੀ ਵੇਖਣਹਾਰ ਤਮਾਸ਼ਾ, ਸਤਿਜੁਗ ਤਰੇਤਾ ਦੁਆਪਰ ਪਾਰ ਕਰਾਈਆ। ਕਲਜੁਗ ਰੱਖੀ ਬੈਠਾ ਆਸਾ, ਤ੍ਰਿਸ਼ਨਾ ਆਪਣੇ ਵਿਚ ਵਧਾਈਆ। ਸਾਹਿਬ ਸਵਾਮੀ ਓਸ ਦਾ ਥਾਪਣ ਲੱਗਾ ਥਾਪਾ, ਲੋਕਮਾਤ ਦਏ ਵਡਿਆਈਆ। ਦੁਨੀਆ ਭੁੱਲੀ ਰਾਮ ਕ੍ਰਿਸ਼ਨ ਦਾ ਜਾਪਾ, ਢੋਲਾ ਧੁਰ ਦਾ ਦੇਣਾ ਸੁਣਾਈਆ। ਪੈਗ਼ੰਬਰਾਂ ਦੱਸ ਕੇ ਭੇਵ ਆਪਾ, ਪਰਦਾ ਦੇਣਾ ਉਠਾਈਆ। ਮੂਸਾ ਈਸਾ ਮੁਹੰਮਦ ਬਣੌਣਾ ਸਾਥਾ, ਸਗਲਾ ਸੰਗ ਜਣਾਈਆ। ਸਾਡਾ ਮੰਨੇ ਕੋਈ ਨਾ ਆਖਾ, ਆਖ਼ਰ ਦਿਆਂ ਦ੍ਰਿੜਾਈਆ। ਤੁਹਾਡਾ ਰਹਿਣਾ ਨਹੀਂ ਕੋਈ ਰਾਖਾ, ਮਾਨਵ ਬਣੇ ਰੂਪ ਕਸਾਈਆ। ਕਲਜੁਗ ਬਦਲ ਜਾਣਾ ਪਾਸਾ, ਕਰਵਟ ਆਪਣੀ ਲਏ ਅੰਗੜਾਈਆ। ਅੱਗੇ ਨੇੜੇ ਦਿਸੇ ਵਾਟਾ, ਪਿਛਲਾ ਪੰਧ
❋
❋
ਮੁਕਾਈਆ। ਤੁਹਾਨੂੰ ਚਾਰੋਂ ਕੁੰਟ ਪੈਣਾ ਘਾਟਾ, ਵਾਧਾ ਅੱਗੇ ਨਾ ਕੋਇ ਵਧਾਈਆ। ਹੋਣਾ ਸਹਾਈ ਨਾ ਕੋਇ ਅਨਾਥਾ, ਦੀਨਾਂ ਦਇਆ ਨਾ ਕੋਇ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਕ੍ਰਿਸ਼ਨ ਕਿਹਾ ਕਲਜੁਗ ਅੰਤ ਕਰੇ ਖੇਲ ਆਪ ਨਿਰੰਕਾਰ, ਹਰਿ ਕਰਤਾ ਕਾਰ ਕਮਾਈਆ। ਆਪ ਬਣ ਪਰਵਰਦਿਗਾਰ, ਜਲਵਾਗਰ ਨੂਰ ਖ਼ੁਦਾਈਆ। ਪੈਗ਼ੰਬਰਾਂ ਦੇ ਇਕ ਆਧਾਰ, ਪੰਜ ਤੱਤ ਨੂਰ ਰੁਸ਼ਨਾਈਆ। ਜਗਤ ਸ਼ਰਅ ਦੇਣੀ ਸਿਖਾਲ, ਧੁਰ ਦਾ ਕ਼ਲਮਾ ਇਕ ਪੜ੍ਹਾਈਆ। ਤੁਹਾਡੀ ਕਰੇ ਨਾ ਕੋਇ ਸੰਭਾਲ, ਸਿਰ ਹੱਥ ਨਾ ਕੋਇ ਟਿਕਾਈਆ। ਤੁਹਾਡੀ ਕੰਮ ਨਾ ਆਵੇ ਖਾਲ, ਹੱਡ ਮਾਸ ਨਾੜੀ ਦਏ ਦੁਹਾਈਆ। ਤੁਹਾਡੇ ਉਤੇ ਦੀਨ ਦੀ ਬੰਨ੍ਹਣੀ ਚਾਲ, ਮਜ਼੍ਹਬ ਵੰਡ ਵੰਡਾਈਆ। ਤੁਹਾਡੇ ਛੋਟੇ ਛੋਟੇ ਹੋਣੇ ਬਾਲ, ਬਛੜੇ ਵੇਖ ਵਖਾਈਆ। ਓਨ੍ਹਾਂ ਦਾ ਕਰਨਾ ਹਾਲ ਬੇਹਾਲ, ਮਰਦ ਰਹਿਣ ਕੋਇ ਨਾ ਪਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਗਊ ਖਿੜ ਖਿੜਾ ਕੇ ਹੱਸੀ, ਕ੍ਰਿਸ਼ਨ ਅੱਗੇ ਜਣਾਈਆ। ਮੈਂ ਸੁਣਿਆ ਧੁਰ ਦਾ ਕਮਲਾਪਤੀ, ਪਤਿਪਰਮੇਸ਼ਵਰ ਬੇਪਰਵਾਹੀਆ। ਕੀ ਸਾਡੇ ਉਤੇ ਤਰਸ ਕਰੇ ਨਾ ਰਤੀ, ਮਿਹਰ ਨਜ਼ਰ ਉਠਾਈਆ। ਜਿਹੜਾ ਮਾਲਕ ਲੱਖ ਚਾਰ ਅੱਸੀ, ਆਦਿ ਜੁਗਾਦਿ ਇਕ ਅਖਵਾਈਆ। ਕਿਉਂ ਸਾਡੇ ਬਚੜੇ ਕਰੇ ਖ਼ੱਸੀ, ਜਗਤ ਨਾ ਹੋਏ ਜੁਦਾਈਆ। ਕ੍ਰਿਸ਼ਨ ਕਿਹਾ ਮੇਰੇ ਇਸ਼ਾਰੇ ਨਾਲ ਤੁਹਾਡੇ ਬੱਚਿਆਂ ਦੀ ਥੋੜ੍ਹੀ ਥੋੜ੍ਹੀ ਰਹਿ ਜਾਣੀ ਹਿੱਸਾ ਪੱਤੀ, ਵਿਰਲਾ ਵਿਰਲਾ ਨਜ਼ਰੀ ਆਈਆ। ਇਹ ਖੇਲ ਪੁਰਖ ਸਮਰਥੀ, ਨਾ ਕੋਇ ਮੇਟੇ ਮੇਟ ਮਿਟਾਈਆ। ਪੈਗ਼ੰਬਰਾਂ ਜਿਬਹ ਕਰੌਣਾ ਆਪਣੇ ਹੱਥੀਂ, ਜਗਤ ਅੱਖੀਂ ਵੇਖ ਵਖਾਈਆ। ਓਨ੍ਹਾਂ ਹਕ਼ੀਕ਼ਤ ਦੱਸਣੀ ਹੱਕੀ, ਹੁਕਮ ਮੰਨੋ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧਰਮ ਦੀ ਧਾਰ ਇਕ ਦ੍ਰਿੜਾਈਆ। ਗਊ ਨੇਤਰ ਰੋਈ ਜ਼ਾਰੋ ਜ਼ਾਰ, ਨੈਣਾਂ ਨੀਰ ਵਹਾਈਆ। ਕ੍ਰਿਸ਼ਨ ਕੀਤਾ ਅਗੰਮ ਪਿਆਰ, ਮਿਹਰ ਨਜ਼ਰ ਉਠਾਈਆ। ਗਊ ਕੀਤੀ ਹਾਹਾਕਾਰ, ਤੇਰੇ ਨਾਮ ਦੁਹਾਈਆ। ਕ੍ਰਿਸ਼ਨ ਦਿਤਾ ਇਕ ਅਧਾਰ, ਭੇਵ ਅਭੇਦਾ ਦਿਤਾ ਜਣਾਈਆ। ਤੂੰ ਰਹਿਣਾ ਖ਼ਬਰਦਾਰ, ਸਚ ਦਿਆਂ ਸੁਣਾਈਆ। ਜਿਸ ਵੇਲੇ ਚਾਰੋਂ ਕੁੰਟ ਹੋਵੇ ਹਾਹਾਕਾਰ, ਕ਼ਤਲਗਾਹ ਬਣੇ ਲੋਕਾਈਆ। ਉਸ ਵੇਲੇ ਸ਼ਬਦੀ ਸਤਿਗੁਰ ਨਾਨਕ ਧਾਰ ਗੋਬਿੰਦ ਜੋਧਾ ਪ੍ਰਗਟ ਹੋਵੇ ਇਕ ਬਲਕਾਰ, ਖੰਡਾ ਖੜਗ ਖੜਗ ਉਠਾਈਆ। ਸ਼ਰਅ ਕੂੜ ਮੇਟੇ ਨਾਲ ਕਟਾਰ, ਚਾਰੋਂ ਕੁੰਟ ਵੇਖ ਵਖਾਈਆ। ਸਾਚਾ ਮਾਰਗ ਦੱਸ ਇਕ ਸੰਸਾਰ, ਖੱਤ੍ਰੀ ਬ੍ਰਾਹਮਣ ਸ਼ੂਦਰ ਵੈਸ਼ ਜੋੜ ਜੁੜਾਈਆ। ਅੰਮ੍ਰਿਤ ਜਾਮ ਜਾਏ ਪਿਆਲ, ਰਸ ਇਕੋ ਇਕ ਚਖਾਈਆ। ਰੰਗ ਰੰਗਾਏ ਸ਼ਾਹ ਕੰਗਾਲ, ਊਚ ਨੀਚ ਨਾ ਕੋਇ ਜਣਾਈਆ। ਤੁਹਾਡੀ ਕਰਨੀ ਕਰੇ ਬਹਾਲ, ਗਊ ਗ਼ਰੀਬ ਵੇਖ ਵਖਾਈਆ। ਤੁਹਾਡੇ ਪਿੱਛੇ ਆਪਣੇ ਵਾਰ ਕੇ ਲਾਲ, ਜ਼ਿਮੀਂ ਜ਼ਮਾਂ ਵੇਖ ਵਖਾਈਆ। ਵੇਖਣਹਾਰ ਮੁਰੀਦਾਂ ਹਾਲ, ਮੁਰਸ਼ਦ ਮਿਲੇ ਧੁਰਦਰਗਾਹੀਆ। ਸਭ ਦਾ ਹੱਲ ਕਰੇ ਸਵਾਲ, ਬਚਿਆ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧਰਮ ਦਵਾਰਾ ਇਕ ਵਖਾਈਆ। ਕ੍ਰਿਸ਼ਨ ਕਿਹਾ ਗੋਬਿੰਦ ਹੋਵੇ ਸੂਰਬੀਰ ਬਹਾਦਰ, ਯੋਧਾ ਇਕ ਅਖਵਾਈਆ। ਪੁਰਖ ਅਕਾਲ ਦੇਵੇ ਆਦਰ, ਪਾਰਬ੍ਰਹਮ ਦਏ ਵਡਿਆਈਆ। ਤੁਹਾਡਾ ਨਿਰਮਲ ਕਰਮ ਕਰੇ ਉਜਾਗਰ, ਦੁਰਮਤ ਮੈਲ ਧਵਾਈਆ। ਸਾਚਾ ਵਣਜ ਕਰਾਏ ਬਣ ਸੁਦਾਗਰ, ਵਸਤ ਇਕੋ ਹੱਟ ਨਾਮ ਵਿਕਾਈਆ। ਭਾਗ
❋
❋
ਲਗਾ ਕਾਇਆ ਗਾਗਰ, ਤਨ ਵਜੂਦ ਕਰੇ ਸਫ਼ਾਈਆ। ਕੂੜੀ ਮੇਟੇ ਨਿੰਦਰਾ ਆਲਸ, ਤਾਮਸ ਤ੍ਰਿਸ਼ਨਾ ਦਏ ਗਵਾਈਆ। ਪੰਥ ਬਣਾ ਆਪਣਾ ਖ਼ਾਲਸ, ਛੱਤ੍ਰੀ ਬ੍ਰਾਹਮਣ ਸ਼ੂਦਰ ਵੈਸ਼ ਜੋੜ ਜੁੜਾਈਆ। ਦੀਨ ਦੁਨੀ ਦਾ ਬਣ ਕੇ ਸਾਲਸ, ਹੱਕ ਹਕ਼ੀਕ਼ਤ ਇਕ ਸਮਝਾਈਆ। ਤੁਹਾਡੇ ਨੰਨ੍ਹੇ ਵੇਖੇ ਬਾਲਕ, ਜੋ ਦੁਖੀ ਹੋ ਕੇ ਦੇਣ ਦੁਹਾਈਆ। ਫਿਰ ਅਰਦਾਸ ਕਰੇ ਅੱਗੇ ਖ਼ਾਲਕ, ਪੁਰਖ ਅਕਾਲ ਤੇਰੀ ਸਰਨਾਈਆ। ਕਲਜੁਗ ਕੂੜੇ ਵਿਚੋਂ ਕੱਢ ਜਹਾਲਤ, ਜਹਾਂ ਤਹਾਂ ਵੇਖ ਵਖਾਈਆ। ਤੇਰੀ ਹੋਵੇ ਸਚ ਅਦਾਲਤ, ਹੁਕਮ ਧੁਰ ਦਾ ਇਕ ਸੁਣਾਈਆ। ਤੂੰ ਆਦਿ ਜੁਗਾਦਿ ਸਹੀ ਸਲਾਮਤ, ਜਨਮ ਮਰਨ ਵਿਚ ਨਾ ਆਈਆ। ਗ਼ਰੀਬ ਨਿਮਾਣਿਆਂ ਦੇਵਾਂ ਮੈਂ ਜ਼ਮਾਨਤ, ਬਰੀ ਤੇਰੇ ਕੋਲੋਂ ਕਰਾਈਆ। ਕ੍ਰਿਸ਼ਨ ਕਿਹਾ ਸ੍ਰੀ ਭਗਵਾਨ ਕਹੇ ਗੋਬਿੰਦ ਮੈਂ ਦੇਵਾਂ ਓਹ ਨਿਆਮਤ, ਜਿਹੜੀ ਵਸਤ ਚਾਰ ਜੁਗ ਹੱਥ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਦਾ ਹੁਕਮ ਇਕ ਸੁਣਾਈਆ। ਪੁਰਖ ਅਕਾਲ ਕਿਹਾ ਸੁਣ ਗੋਬਿੰਦ ਸੁਤ ਦੁਲਾਰੇ, ਸ਼ਬਦੀ ਧਾਰ ਦਿਆਂ ਜਣਾਈਆ। ਮੇਰਾ ਖੇਲ ਸਦਾ ਜੁਗ ਚਾਰੇ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਰੰਗ ਰੰਗਾਈਆ। ਮੇਰੇ ਹੁਕਮੇ ਅੰਦਰ ਪੈਗ਼ੰਬਰ ਗੁਰੂ ਅਵਤਾਰੇ, ਹੁਕਮੇ ਅੰਦਰ ਕਾਰ ਕਮਾਈਆ। ਕਲਜੁਗ ਕੀਤੇ ਖੇਲ ਨਿਆਰੇ, ਅੱਲਾ ਰਾਮ ਦਿਤਾ ਲੜਾਈਆ। ਮਜ਼੍ਹਬ ਵੰਡ ਵਿਚ ਸੰਸਾਰੇ, ਮਾਨਵ ਮਾਨਵ ਦਿਤੇ ਟਕਰਾਈਆ। ਸਦੀ ਚੌਧਵੀਂ ਸਭ ਨੇ ਚੜ੍ਹਨਾ ਖਾਰੇ, ਅੰਤ ਰਹਿਣ ਕੋਇ ਨਾ ਪਾਈਆ। ਏਕਾ ਕਲਕੀ ਹੋਏ ਅਵਤਾਰੇ, ਨਿਹਕਲੰਕਾ ਨਾਉਂ ਧਰਾਈਆ। ਗੋਬਿੰਦ ਸ਼ਬਦ ਗੁਰੂ ਤੇਰਾ ਰੂਪ ਹੋਏ ਅਪਾਰੇ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਢਈਆ ਨਾ ਸਮਝੇ ਕੋਇ ਵਿਚ ਸੰਸਾਰੇ, ਬੁੱਧੀ ਜਗਤ ਨਾ ਕੋਇ ਜਣਾਈਆ। ਫੇਰ ਹੋਣਾ ਮਾਤ ਉਜਿਆਰੇ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਚਾਰ ਕੁੰਟ ਦਹਿ ਦਿਸ਼ਾ ਪਾਉਣੀ ਸਾਰੇ, ਉੱਤਰ ਪੂਰਬ ਪੱਛਮ ਦੱਖਣ ਖੋਜ ਖੁਜਾਈਆ। ਤੇਰੇ ਨਾਮ ਦਾ ਹੋਵੇ ਇਕ ਜੈਕਾਰੇ, ਜੈ ਜੈਕਾਰ ਕਰੇ ਲੋਕਾਈਆ। ਤੁਧ ਬਿਨ ਦੁਖੀਆਂ ਦੁੱਖ ਨਾ ਕੋਇ ਨਿਵਾਰੇ, ਦਰਦੀਆਂ ਦਰਦ ਨਾ ਕੋਇ ਵੰਡਾਈਆ। ਗੋਬਿੰਦ ਕਰ ਕੇ ਨਿਮਸਕਾਰੇ, ਪੁਰਖ ਅਕਾਲ ਸੀਸ ਦਿਤਾ ਨਿਵਾਈਆ। ਸ੍ਰੀ ਭਗਵਾਨ ਕਿਹਾ ਤੇਰਾ ਨੂਰ ਚਮਕੇ ਦੁਬਾਰੇ, ਦੋ ਜਹਾਨਾਂ ਡਗਮਗਾਈਆ। ਜਿਸ ਦਾ ਲੇਖਾ ਕਾਗ਼ਜ਼ ਕ਼ਲਮ ਨਾ ਲਿਖਣਹਾਰੇ, ਸ਼ਾਹੀ ਚਲੇ ਨਾ ਕੋਇ ਚਤੁਰਾਈਆ। ਕਲਜੁਗ ਮੇਟਣਾ ਅੰਧ ਅੰਧਿਆਰੇ, ਚਾਰ ਲੱਖ ਬੱਤੀ ਹਜ਼ਾਰ ਆਯੂ ਨਾ ਕੋਇ ਭੁਗਤਾਈਆ। ਕੂੜੀ ਕਿਰਿਆ ਕਰਨੀ ਗ੍ਰਿਫ਼ਤਾਰੇ, ਸ਼ਬਦੀ ਸ਼ਬਦ ਸ਼ਬਦ ਹੁਕਮ ਸ਼ਨਵਾਈਆ। ਸਭ ਦੀ ਸੁਣਨੀ ਪੁਕਾਰੇ, ਗਊ ਗ਼ਰੀਬ ਵੇਖ ਵਖਾਈਆ। ਜਿਹੜੇ ਬਛੜੇ ਸਦਾ ਰਹੇ ਕਵਾਰੇ, ਜਗਤ ਵਿਚ ਆਪਣਾ ਜਨਮ ਪਾਈਆ। ਓਨ੍ਹਾਂ ਨੇ ਸਿੰਧ ਤੋਂ ਪਾਰ ਸਦੀ ਚੌਧਵੀਂ ਸਭ ਨੇ ਜਨਮ ਧਾਰੇ, ਆਪਣੀ ਆਪ ਲੈਣ ਅੰਗੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦਾ ਹੁਕਮ ਇਕ ਦ੍ਰਿੜਾਈਆ। ਪੁਰਖ ਅਕਾਲ ਕਿਹਾ ਜਿਸ ਵੇਲੇ ਸਦੀ ਚੌਧਵੀਂ ਆਇਆ ਅੰਤ, ਅੰਤਸ਼ਕਰਨ ਵੇਖ ਵਖਾਈਆ। ਕਿਰਪਾ ਕਰੇ ਸ੍ਰੀ ਭਗਵੰਤ, ਪਾਰਬ੍ਰਹਮ ਨੂਰ ਖ਼ੁਦਾਈਆ। ਲਹਿਣਾ ਦੇਣਾ ਚੁਕਾਏ ਜੀਵ ਜੰਤ, ਸਾਧ ਸੰਤ ਭੇਵ ਰਹੇ ਨਾ ਰਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਕਰ ਕੇ ਇਕੋ ਮੰਤ, ਇਕੋ ਨਾਮ ਦਏ ਜਣਾਈਆ। ਗੜ੍ਹ ਤੋੜ ਕੇ ਹਉਮੇ ਹੰਗਤ, ਪਾਰਬ੍ਰਹਮ ਦਏ ਸਮਝਾਈਆ । ਬੋਧ ਅਗਾਧਾ ਬਣ ਕੇ ਪੰਡਤ, ਧੁਰ ਦਾ ਨਾਮ ਕਰੇ ਪੜ੍ਹਾਈਆ। ਪੁਰਖ ਅਕਾਲ ਦੀ ਇਕੋ ਮੰਨਤ, ਦੂਜਾ ਇਸ਼ਟ ਰਹਿਣ
❋
❋
ਕੋਇ ਨਾ ਪਾਈਆ। ਗੋਬਿੰਦ ਤੇਰੇ ਹੱਥ ਵਖਾਉਣੀ ਸਨਦ, ਚਾਰ ਜੁਗ ਦਾ ਲਹਿਣਾ ਦੇਣਾ ਚੁਕਾਈਆ। ਤੇਰੇ ਨਾਲ ਕਰੇ ਕੋਈ ਨਾ ਹਸਦ, ਦੂਈ ਦਵੈਤ ਨਾ ਕੋਇ ਰਖਾਈਆ। ਨਾਮ ਖ਼ੁਮਾਰੀ ਦੇ ਕੇ ਮਸਤ, ਨਿਰਗੁਣ ਨੂਰ ਜੋਤ ਡਗਮਗਾਈਆ। ਝਗੜਾ ਮੁਕਾਉਣਾ ਉਤੇ ਫ਼ਰਸ਼, ਹਿੰਦੂ ਮੁਸਲਿਮ ਸਿੱਖ ਈਸਾਈ ਵੰਡ ਨਾ ਕੋਇ ਵੰਡਾਈਆ। ਤੁਧ ਬਿਨ ਗਊਆਂ ਉਤੇ ਕਰੇ ਕੋਈ ਨਾ ਤਰਸ, ਗ਼ਰੀਬਾਂ ਹੋਏ ਨਾ ਕੋਇ ਸਹਾਈਆ। ਗ਼ਰੀਬਾਂ ਕੀਤੀ ਇਕ ਅਰਜ਼, ਪ੍ਰਭ ਅੱਗੇ ਸੀਸ ਨਿਵਾਈਆ। ਕਿਸ ਬਿਧ ਪੁੱਠੀ ਸਿੱਧੀ ਹੋਵੇ ਨਰਦ, ਨਰ ਨਰਾਇਣ ਦੇਣਾ ਜਣਾਈਆ। ਪੁਰਖ ਅਕਾਲ ਕਿਉਂ ਸੰਮਤ ਸ਼ਹਿਨਸ਼ਾਹੀ ਪੰਜ ਤੇਰਿਆਂ ਪੰਜਾਂ ਪਿਆਰਿਆਂ ਦੇ ਕਮਰਕਸੇ ਵਿਚ ਹੋਣੀ ਕਰਦ, ਕ਼ਾਤਲ ਮਕ਼ਤੂਲ ਦਾ ਡੇਰਾ ਢਾਹੀਆ। ਤੁਧ ਬਿਨ ਦੂਜਾ ਸੂਰਬੀਰ ਮਰਦਾਨਾ ਬਣੇ ਕੋਈ ਨਾ ਮਰਦ, ਮੱਦਦ ਵਾਲਾ ਨਜ਼ਰ ਕੋਇ ਨਾ ਆਈਆ। ਚਾਰ ਵਰਨ ਅਠਾਰਾਂ ਬਰਨ ਚਾਰ ਕੁੰਟ ਦਹਿ ਦਿਸ਼ਾ ਸਭ ਦਾ ਸੀਨਾ ਕਰਨਾ ਸਰਦ, ਅਗਨੀ ਤੱਤ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧਰਮ ਦੀ ਧਾਰ ਇਕ ਦ੍ਰਿੜਾਈਆ। ਗੋਬਿੰਦ ਕਹੇ ਵੇਖੋ ਹੁਕਮ ਸਾਹਿਬ ਸੁਲਤਾਨ, ਹਰਿ ਕਰਤਾ ਆਪ ਜਣਾਈਆ। ਜਿਸ ਨੂੰ ਮੰਨੇ ਜ਼ਿਮੀਂ ਅਸਮਾਨ, ਚੌਦਾਂ ਲੋਕ ਚੌਦਾਂ ਤਬਕ ਸੀਸ ਨਿਵਾਈਆ। ਵਿਸ਼ਨ ਬ੍ਰਹਮਾ ਸ਼ਿਵ ਦੇਵਤ ਸੁਰ ਸੁਣੇ ਬਿਨ ਕਾਨ, ਅਨਾਦੀ ਨਾਦ ਧੁਨ ਸ਼ਨਵਾਈਆ । ਧਰਨੀ ਧਰਤ ਧਵਲ ਧੌਲ ਹੋਏ ਪ੍ਰਧਾਨ, ਉੱਤਰ ਪੂਰਬ ਪੱਛਮ ਦੱਖਣ ਸੋਭਾ ਪਾਈਆ। ਜਿਸ ਨੂੰ ਹਿੰਦੂ ਮੁਸਲਿਮ ਸਿੱਖ ਈਸਾਈ ਕਰਨ ਪ੍ਰਵਾਨ, ਅਵਤਾਰ ਪੈਗ਼ੰਬਰ ਗੁਰੂ ਹੱਦ ਨਾ ਕੋਇ ਵਖਾਈਆ। ਸਭ ਨੇ ਮੰਨਣਾ ਇਕੋ ਪੁਰਖ ਅਕਾਲ ਭਗਵਾਨ, ਭਗਵਨ ਸੀਸ ਝੁਕਾਈਆ। ਜਗਤ ਦਾ ਬਦਲ ਜਾਣਾ ਵਿਧਾਨ, ਸ਼ਰਅ ਮਜ਼੍ਹਬ ਨਾ ਕੋਇ ਲੜਾਈਆ। ਮੁਹੱਬਤ ਨਾਤਾ ਜੁੜੇ ਇਨਸਾਨ, ਇਨਸਾਨੀਅਤ ਇਨਸਾਨਾਂ ਵਿਚ ਭਰਾਈਆ। ਸਭ ਦਾ ਸਾਂਝਾ ਹੋਵੇ ਖ਼ਾਨਦਾਨ, ਸੂਰ ਗਾਂ ਕੱਟ ਕੋਇ ਨਾ ਖਾਈਆ। ਕਿਰਪਾ ਕਰੇ ਸ੍ਰੀ ਭਗਵਾਨ, ਮਿਹਰ ਨਜ਼ਰ ਉਠਾਈਆ। ਫੇਰ ਰੀਤੀ ਨੀਤੀ ਬਦਲ ਜਗਤ ਜਹਾਨ, ਜਹਾਲਤ ਮਿਟੇ ਕੂੜ ਲੋਕਾਈਆ। ਏਸੇ ਕਰ ਕੇ ਸੰਤ ਦੇ ਕੇ ਗਏ ਬਲੀਦਾਨ, ਆਪਣੀ ਸੇਵ ਕਮਾਈਆ। ਰਾਮ ਸਿੰਘ ਹੁਕਮ ਕੀਤਾ ਪਰਵਾਨ, ਆਪ ਆਪਣੇ ਲੇਖੇ ਪਾਈਆ। ਅੱਗੇ ਖੇਲ ਵੇਖ ਨਾਲ ਧਿਆਨ, ਕੀ ਕਰਤਾ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧਰਮ ਦਵਾਰਾ ਇਕ ਵਖਾਈਆ। ਜੇਠ ਕਹੇ ਪ੍ਰਭ ਕਰੇ ਆਪ ਕਿਰਪਾ, ਕਿਰਪਾ ਨਿਧਾਨ ਦਇਆ ਕਮਾਈਆ। ਗਊ ਗ਼ਰੀਬ ਕਟੇ ਬਿਪਤਾ, ਦੁੱਖ ਦਰਦ ਦਏ ਗਵਾਈਆ। ਜਿਸ ਵੇਲੇ ਸਾਰੀ ਸ੍ਰਿਸ਼ਟੀ ਨੇ ਰੂਪ ਧਾਰ ਲਿਆ ਸਾਚੇ ਸਿੱਖ ਦਾ, ਅੰਦਰੋਂ ਰਹੇ ਨਾ ਕੋਇ ਕਸਾਈਆ। ਇਹ ਕੋਈ ਸਮਝਾਉਣਾ ਨਹੀਂ ਇਕ ਦਾ, ਬਾਬੂਪੁਰੇ ਦੇ ਸਮਝਾਇਆਂ ਨੂੰ ਨੌ ਖੰਡ ਪ੍ਰਿਥਮੀ ਸਮਝ ਕਿਸੇ ਨਾ ਆਈਆ। ਅਬਿਨਾਸ਼ੀ ਕਰਤਾ ਮਾਲਕ ਸਾਰੀ ਸ੍ਰਿਸ਼ਟ ਦਾ, ਲੱਖ ਚੁਰਾਸੀ ਮੇਲ ਮਿਲਾਈਆ। ਜਿਸ ਵੇਲੇ ਪਰਦਾ ਖੋਲ੍ਹੇ ਅੰਦਰਲੀ ਦ੍ਰਿਸ਼ਟ ਦਾ, ਦਇਆਵਾਨ ਹੋ ਸਹਾਈਆ। ਉਸ ਵੇਲੇ ਨਜ਼ਾਰਾ ਮਿਲਦਾ ਉਸ ਇਕ ਦਾ, ਜਿਸ ਨੂੰ ਅੱਲਾ ਵਾਹਿਗੁਰੂ ਰਾਮ ਓਮ ਕ੍ਰਿਸ਼ਨ ਕਹਿ ਕੇ ਸਾਰੇ ਗਾਈਆ। ਹੁਣ ਸਮਾਂ ਕਲਜੁਗ ਮਿਟਣਾ ਕੂੜੀ ਨਿੰਦ ਦਾ, ਝਗੜਾ ਰਹੇ ਨਾ ਰਾਈਆ। ਸਤਿਜੁਗ ਵਿਚ ਗਾਂ ਸੂਰ ਦਾ ਮਾਸ ਹੱਟ ਵਿਚ ਕਦੇ ਨਾ ਵਿਕਦਾ, ਛੁਰੀ ਸ਼ਰਅ ਕਰਦ ਨਾ ਕੋਇ ਉਠਾਈਆ । ਤੁਸੀਂ ਸਾਰੇ ਹੁਕਮ ਮੰਨੋ ਗੋਬਿੰਦ ਸੱਚੇ ਪਿਤ ਦਾ, ਜੋ ਜਨਮ ਮਰਨ ਵਿਚ ਕਦੇ ਨਾ ਆਈਆ। ਝਗੜਾ ਰਹੇ ਨਾ ਪੱਥਰ ਇੱਟ ਦਾ,
❋
❋
ਅੱਖਰਾਂ ਵਾਲੀ ਨਾ ਕੋਇ ਲੜਾਈਆ। ਜਿਧਰ ਵੇਖੋ ਓਧਰ ਪੁਰਖ ਅਕਾਲਾ ਦੀਨ ਦਿਆਲਾ ਦਿਸਦਾ, ਹਰ ਘਟ ਆਪਣਾ ਡੇਰਾ ਲਾਈਆ। ਅੱਗੇ ਝਗੜਾ ਮੁਕਾਉਣਾ ਜਿਸ ਨੇ ਨਿਤ ਦਾ, ਕੂੜੀ ਕਿਰਿਆ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਜੇਠ ਕਹੇ ਪ੍ਰਭ ਨੇ ਦੀਨ ਦੁਨੀ ਬਦਲ ਦੇਣਾ ਸਮਾਜ, ਸਾਚੀ ਸਿਖਿਆ ਨਾਲ ਜਣਾਈਆ। ਧਰਮ ਦੀ ਧਾਰ ਹੋਣਾ ਰਿਵਾਜ, ਰਈਅਤ ਹੋਵੇ ਬੇਗੁਨਾਹੀਆ। ਅੱਗੇ ਸਭ ਦੀ ਰੱਖਣੀ ਲਾਜ, ਦੂਰ ਦੁਰਾਡਾ ਵੇਖ ਵਖਾਈਆ। ਤੁਸੀਂ ਸਾਰੇ ਜਾਓ ਜਾਗ, ਨਿਜ ਨੇਤਰ ਨੈਣ ਅੱਖ ਖੁਲ੍ਹਾਈਆ। ਗੁਰਮੁਖ ਬਣੋ ਹੰਸ ਨਾ ਬਣਿਓ ਕਾਗ, ਆਪਣਾ ਰੰਗ ਬਦਲਾਈਆ। ਕਾਇਆ ਮੰਦਰ ਅੰਦਰ ਦੀਪਕ ਜੋਤ ਜਗਾਓ ਚਰਾਗ਼, ਘਰ ਘਰ ਵਿਚ ਕਰੇ ਰੁਸ਼ਨਾਈਆ। ਤ੍ਰੈਗੁਣ ਬੁਝਾਓ ਆਗ, ਅਗਨੀ ਤੱਤ ਨਾ ਕੋਇ ਤਪਾਈਆ। ਜਿਹੜਾ ਸਤਿਗੁਰੂ ਸਦਾ ਰਹੇ ਆਦਿ, ਜੁਗਾਦਿ ਦਾ ਮਾਲਕ ਇਕ ਅਖਵਾਈਆ। ਉਸ ਦੀ ਸ਼ਬਦ ਸੁਣੇ ਆਵਾਜ਼, ਜੋ ਧੁਨ ਆਤਮਕ ਰਾਗ ਸੁਣਾਈਆ। ਜਿਸ ਨੇ ਸ੍ਰਿਸ਼ਟੀ ਦ੍ਰਿਸ਼ਟੀ ਦੇਣੀ ਸਾਧ, ਸਾਧਨਾ ਆਪਣੀ ਇਕ ਵਖਾਈਆ। ਸਭ ਦੀ ਪਵਿਤ੍ਰ ਰਹੇ ਔਲਾਦ, ਗਊ ਗ਼ਰੀਬ ਨਾ ਕੋਇ ਸਤਾਈਆ। ਇਹ ਛੇਤੀ ਹੋਣ ਵਾਲਾ ਕਾਜ, ਕਰਨੀ ਕਰਤਾ ਆਪ ਕਰਾਈਆ। ਜਿਸ ਨੇ ਕਲਜੁਗ ਕੂੜੀ ਕਿਰਿਆ ਬੇੜਾ ਡੋਬਣਾ ਜਹਾਜ਼, ਸਤਿਜੁਗ ਨਈਆ ਨੌਕਾ ਨਾਮ ਜਹਾਜ਼ ਇਕੋ ਇਕ ਜਣਾਈਆ। ਗੋਬਿੰਦ ਦਾ ਸ਼ਬਦ ਅਗੰਮੀ ਬਾਜ਼, ਦੋ ਜਹਾਨ ਝਪਟ ਲਗਾਈਆ। ਹਉਮੇ ਹੰਗਤਾ ਕਰੇ ਬਰਬਾਦ, ਸਤਿ ਸਚ ਲਏ ਉਪਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾਨਕ ਦਾ ਬਚਨ ਪੂਰਾ ਕਰੇ ਜੋ ਸੰਦੇਸ਼ਾ ਦਿਤਾ ਵਿਚ ਬਗ਼ਦਾਦ, ਬਗ਼ਲੀਆਂ ਵਾਲਿਆਂ ਬਗ਼ਲਗੀਰ ਇਕ ਸਮਝਾਈਆ।
੧੯ ਜੇਠ ਸ਼ਹਿਨਸ਼ਾਹੀ ਸੰਮਤ ੫ ਦਲੀਪ ਸਿੰਘ ਦੇ ਗ੍ਰਹਿ ਬਾਬੂਪੁਰ ਜ਼ਿਲਾ ਗੁਰਦਾਸਪੁਰ
ਸੰਮਤ ਸ਼ਹਿਨਸ਼ਾਹੀ ਕਹੇ ਸਾਢੇ ਨੌ ਦਾ ਹੋਵੇ ਵਕ਼ਤ, ਸਤਾਰਾਂ ਹਾੜ ਰੈਣ ਸੁਹਾਈਆ। ਧਰਮ ਦੀ ਧਾਰ ਸਜਿਆ ਹੋਵੇ ਤਖ਼ਤ, ਤਖ਼ਤ ਨਿਵਾਸੀ ਦਇਆ ਕਮਾਈਆ। ਸੱਤ ਸੀਤਲ ਸੁਭਾਵ ਸੇਵਾਦਾਰ ਹੋਣ ਭਗਤ, ਭਗਵਾਨ ਮਿਲ ਕੇ ਵੱਜੇ ਵਧਾਈਆ। ਸੋਹਣਿਆਂ ਬਸਤਰਾਂ ਵਿਚ ਹੋਵੇ ਜਿਗਰੇ ਲਖ਼ਤ, ਅਮਰਜੀਤ ਸਿੰਘ ਰੰਗ ਰੰਗਾਈਆ। ਸਾਰੀ ਸੰਗਤ ਇਕੇ ਵਾਰ ਨੇਤਰ ਖੋਲ੍ਹ ਕੇ ਕਰੇ ਦਰਸ, ਅੱਖ ਸਕੇ ਨਾ ਕੋਇ ਝਮਕਾਈਆ। ਫੇਰ ਜੈਕਾਰਾ ਬੋਲਣਾ ਅਸੀਂ ਤੇਰੇ ਹੋ ਗਏ ਵਿਚੋਂ ਜਗਤ, ਦੀਨ ਦੁਨੀ ਦਿਤੀ ਤਜਾਈਆ। ਸਾਡੇ ਸਿਰ ਦੀ ਬਾਜ਼ੀ ਤੇ ਆਤਮਾ ਦੀ ਸ਼ਰਤ, ਸ਼ਰਅ ਵਿਚੋਂ ਬਾਹਰ ਦੇਣਾ ਕਢਾਈਆ। ਫੇਰ ਬੋਲਣਾ ਕੂਕ ਗਰਜ, ਜ਼ੋਰ ਨਾਲ ਸੁਣਾਈਆ। ਤੂੰ ਸਾਹਿਬ ਸੁਲਤਾਨਾ ਮਰਦ, ਮਰਦ ਮਰਦਾਨਾ ਦੋ ਜਹਾਨਾਂ ਨਜ਼ਰੀ ਆਈਆ। ਓਸ ਵੇਲੇ ਪੰਜਾਂ ਪਿਆਰਿਆਂ ਕਮਰਕਸੇ ਵਿਚੋਂ ਕੱਢਣੀ ਇਕ ਇਕ ਕਰਦ, ਕ਼ਦਮ ਅੱਗੇ ਕ਼ਦਮ ਪਿੱਛੇ ਆਪਣਾ ਆਪ ਲੈਣਾ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸਮਝਾਈਆ। ਤਖ਼ਤ ਕਹੇ ਸੇਵਾਦਾਰ ਹੋਣ ਚਾਰੇ ਵਰਨ, ਚੌਕੜੀ ਆਪਣਾ ਮੂਲ ਜਣਾਈਆ। ਓਨ੍ਹਾਂ ਦੇ ਨੰਗੇ ਹੋਣ ਪੈਰ ਪ੍ਰਭ ਦੇ ਚੁੰਮਣ ਚਰਨ, ਰਸਨਾ ਰਸ ਨਾਲ ਚਖਾਈਆ। ਸਚ
❋
❋
ਜੈਕਾਰਾ ਇਕੋ ਪੜ੍ਹਨ, ਆਵਾਜ਼ ਪ੍ਰੇਮ ਨਾਲ ਉਠਾਈਆ। ਫੇਰ ਹਰਿ ਸੰਗਤ ਵਿਚ ਵੜਨ, ਚਾਰੋਂ ਕੁੰਟ ਨਿਉਂ ਨਿਉਂ ਸੀਸ ਝੁਕਾਈਆ । ਫੇਰ ਇਕੱਠੇ ਹੋ ਕੇ ਮੁਖੋਂ ਕਹਿਣ ਅਸੀਂ ਛੱਡੇ ਬਰਨ, ਝਗੜਾ ਦੁਨੀ ਵਾਲਾ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਹੁਕਮ ਇਕ ਉਪਜਾਈਆ। ਤਖ਼ਤ ਕਹੇ ਉੱਤਰ ਹੋਵੇ ਰਾਮ ਤਸਵੀਰ, ਪੂਰਬ ਕ੍ਰਿਸ਼ਨ ਦੇਣਾ ਬਿਠਾਈਆ। ਪੱਛਮ ਦਿਸ਼ਾ ਹੋਵੇ ਕਬੀਰ, ਦੱਖਣ ਹਜ਼ਰਤ ਈਸਾ ਮੂਸਾ ਮੁਹੰਮਦ ਨਾਮ ਦੇਣਾ ਲਟਕਾਈਆ। ਸਾਹਮਣੇ ਹੋਵੇ ਨਾਨਕ ਗੋਬਿੰਦ ਹੱਥ ਸ਼ਮਸ਼ੀਰ, ਸ਼ਮਾਂਦਾਨ ਕਰਨ ਰੁਸ਼ਨਾਈਆ। ਹਰਿਸੰਗਤ ਅੰਦਰੋਂ ਹੋਏ ਨਾ ਕੋਇ ਦਿਲਗੀਰ, ਖ਼ੁਸ਼ੀ ਖ਼ੁਸ਼ੀ ਵਿਚੋਂ ਪ੍ਰਗਟਾਈਆ। ਆਪਣੇ ਅੱਗੇ ਸੱਜੀ ਉਂਗਲ ਨਾਲ ਹਰ ਇਕ ਕੱਢੇ ਲਕੀਰ, ਲਾਈਨ ਸਿੱਧੀ ਸਿੱਧੀ ਬਣਾਈਆ। ਹਿਰਦੇ ਅੰਦਰ ਕਹਿਣ ਸਾਡੀ ਬਦਲ ਜਾਏ ਤਕ਼ਦੀਰ, ਜਨਮ ਮਰਨ ਵਿਚ ਫੇਰ ਕਦੇ ਨਾ ਆਈਆ। ਪ੍ਰਭੂ ਕਟੇ ਚੁਰਾਸੀ ਭੀੜ, ਚਾਰੇ ਖਾਣੀ ਲੇਖਾ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਾ ਹੁਕਮ ਇਕ ਸਮਝਾਈਆ। ਤਖ਼ਤ ਕਹੇ ਪਿੱਛੇ ਦੁਰਗਾ ਹੋਵੇ ਸਿੰਘ ਅਸਵਾਰ, ਆਪਣਾ ਆਪ ਟਿਕਾਈਆ। ਅੱਗੇ ਪੰਜ ਪਿਆਰੇ ਹੋਵਣ ਖ਼ਬਰਦਾਰ, ਧਰਮ ਧਾਰ ਲੈਣ ਅੰਗੜਾਈਆ। ਉਚੇ ਪੰਜ ਲਿਖਾਰੀ ਰਹਿਣ ਤਿਆਰ, ਤ੍ਰੈਗੁਣ ਦਾ ਡੇਰਾ ਢਾਹੀਆ। ਦੋ ਗੁਰਮੁਖ ਹੋਰ ਬਣੌਣੇ ਸਿਪਹਸਾਲਾਰ, ਸਤਿ ਵਰਦੀ ਸੋਭਾ ਪਾਈਆ। ਇਕ ਹੋਵੇ ਕਲਾਕਾਰ, ਜੋ ਆਪਣਾ ਕਰਤੱਬ ਦਏ ਜਣਾਈਆ। ਇਕ ਬਣਿਆ ਹੋਵੇ ਜਲਾਦ, ਹੱਥ ਖੜਗ ਕਟਾਰ ਉਠਾਈਆ। ਇਕ ਮਾਰਨ ਵਾਲਾ ਹੋਵੇ ਆਵਾਜ਼, ਹੁਕਮ ਸਭ ਨੂੰ ਦਏ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਪ੍ਰਗਟਾਈਆ। ਤਖ਼ਤ ਕਹੇ ਸੁਣਨਾ ਹੁਕਮ ਅਗੰਮ ਸਰਕਾਰੀ, ਹਰਿ ਸਤਿਗੁਰ ਆਪ ਜਣਾਈਆ। ਸਭ ਨੇ ਕ਼ਬੂਲ ਕਰਨੀ ਤਾਬਿਆਦਾਰੀ, ਦਾਰਾ ਸ਼ਿਕੋਹ ਦਾ ਲੇਖਾ ਦੇਣਾ ਚੁਕਾਈਆ। ਅੱਗੇ ਕਰੇ ਨਾ ਕੋਇ ਗ਼ਦਾਰੀ, ਗਦਾ ਚੱਕਰ ਨਾ ਕੋਇ ਉਠਾਈਆ। ਸਭ ਦੀ ਧਰਮ ਦੀ ਹੋਵੇ ਤਿਆਰੀ, ਤ੍ਰੈਗੁਣ ਦਾ ਡੇਰਾ ਢਾਹੀਆ। ਪੁਰਖ ਅਕਾਲ ਨਾਲ ਪੱਕੀ ਕਰਨੀ ਯਾਰੀ, ਯਰਾਨੇ ਕੂੜੇ ਜਗਤ ਦੇਣੇ ਤੁੜਾਈਆ। ਕਿਸੇ ਚੁਰਾਸੀ ਵਾਲੀ ਕੱਟਣੀ ਨਾ ਪਏ ਖ਼ੁਆਰੀ, ਖਾਣੀ ਵਿਚ ਨਾ ਕੋਇ ਭਵਾਈਆ। ਜਨਮ ਲੈਣਾ ਨਾ ਪਏ ਦੁਬਾਰੀ, ਮਰਨ ਵੰਡ ਨਾ ਕੋਇ ਵੰਡਾਈਆ। ਮੰਜ਼ਲ ਚੜ੍ਹਨਾ ਓਸ ਅਟਾਰੀ, ਜੋ ਮਹੱਲ ਅਟੱਲ ਸੋਭਾ ਪਾਈਆ। ਭਗਤ ਭਗਵਾਨ ਵਿਚ ਰਹੇ ਨਾ ਬੇਇਤਬਾਰੀ, ਧੁਰ ਦਾ ਹੁਕਮ ਦੇਣਾ ਦਰਸਾਈਆ। ਸਤਾਰਾਂ ਹਾੜ ਕਹੇ ਧਰਮ ਦੀ ਧਾਰ ਵੇਖਣਾ ਇਕ ਤਰਾਜੂ, ਕੰਡਾ ਗੋਬਿੰਦ ਹੱਥ ਉਠਾਈਆ । ਜਿਸ ਉਤੇ ਦੋਵੇਂ ਰੱਖਣੇ ਬਾਜ਼ੂ, ਜੋ ਬਾਜ਼ਾਂ ਵਾਲਾ ਗਿਆ ਜਣਾਈਆ। ਜਨ ਭਗਤਾਂ ਲੇਖੇ ਲੌਣੀ ਆਯੂ, ਜਨਮ ਮਰਨ ਆਪਣੇ ਵਿਚ ਟਿਕਾਈਆ। ਸਤਿ ਧਰਮ ਬਣਾ ਕੇ ਸਾਧੂ, ਸੰਤ ਸੱਜਣ ਲੈਣੇ ਸਮਝਾਈਆ। ਬਿਨਾ ਭਗਤ ਭਗਵਾਨ ਤੋਂ ਦੂਜਾ ਰਹੇ ਕੋਈ ਨਾ ਵਾਧੂ, ਵਾਅਦਾ ਇਕੋ ਪੂਰ ਕਰਾਈਆ। ਲੇਖਾ ਦੱਸਣਾ ਜੋ ਗੋਬਿੰਦ ਨਾਲ ਕੀਤਾ ਦਾਦੂ, ਦਾਅਵੇ ਨਾਲ ਦ੍ਰਿੜਾਈਆ। ਸਦੀ ਚੌਧਵੀਂ ਅੰਤ ਅਖ਼ੀਰ ਬਿਨ ਪੁਰਖ ਅਕਾਲ ਤੋਂ ਰਹਿਣਾ ਕੋਈ ਨਹੀਂ ਆਗੂ, ਆਗਿਆ ਵਿਚ ਸਾਰੇ ਸੀਸ ਨਿਵਾਈਆ। ਕੋਟਾਂ ਵਿਚੋਂ ਕੋਇ ਭਗਤ ਸੁਹੇਲਾ ਜਾਗੂ, ਜਿਸ ਜਨ ਨੇਤਰ ਅੱਖ ਖੁਲ੍ਹਾਈਆ। ਬਿਨਾ ਸ਼ਬਦ ਤੋਂ ਮਨ ਹੋਣਾ ਨਹੀਂ ਕਿਸੇ ਦਾ ਕ਼ਾਬੂ, ਕ਼ਾਬਲ ਕ਼ੰਧਾਰੀ ਦਏ ਦੁਹਾਈਆ। ਕਲਜੁਗ ਮਾਇਆ ਮਮਤਾ ਦਾ ਚਲਣਾ ਜਾਦੂ, ਯਾਦਵਾਂ ਕ੍ਰਿਸ਼ਨ ਗਿਆ ਸਮਝਾਈਆ। ਜੋਤੀ
❋
❋
ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਉਠਾਈਆ। ਸਤਾਰਾਂ ਹਾੜ ਕਹੇ ਮੈਂ ਵੇਖਣਾ ਇਕ ਹਾਕਮ, ਜੋ ਹੁਕਮ ਧੁਰ ਸੁਣਾਈਆ। ਭੇਵ ਚੁਕਾਏ ਪੁਰਾਤਨ, ਪਰਦਾ ਦਏ ਉਠਾਈਆ। ਲੇਖਾ ਦੱਸੇ ਬਾਤਨ, ਆਪਣਾ ਰੰਗ ਰੰਗਾਈਆ। ਜਿਸ ਨੂੰ ਸਾਰੇ ਸਭ ਦਾ ਮਾਹੀ ਆਖਣ, ਆਖ਼ਰ ਧੁਰਦਰਗਾਹੀਆ। ਓਸ ਦਾ ਲੈਣਾ ਸਾਥਣ, ਸਗਲਾ ਸੰਗ ਬਣਾਈਆ। ਕੂੜੇ ਮਿੱਤਰ ਸਰਬ ਗਵਾਚਣ, ਦੁਨੀ ਵਿਚ ਨਾ ਕੋਇ ਵਡਿਆਈਆ। ਜੋ ਧੁਰ ਦਾ ਨਾਮ ਵਾਚਣ, ਸੰਦੇਸਿਆਂ ਵਿਚ ਸਮਝਾਈਆ। ਇਕੋ ਵੇਖਣ ਪੁਰਖ ਅਬਿਨਾਸ਼ਣ, ਜੋ ਬੈਠਾ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਮੇਲਾ ਲਏ ਮਿਲਾਈਆ। ਸਤਾਰਾਂ ਹਾੜ ਕਹੇ ਸੱਤ ਰੰਗ ਦੀ ਹੋਵੇ ਡੋਰੀ, ਸਾਢੇ ਤਿੰਨ ਹੱਥ ਲੰਬੀ ਨਜ਼ਰੀ ਆਈਆ। ਪਾਣੀ ਦੀ ਹੋਵੇ ਨਾਲ ਕਟੋਰੀ, ਸਾਫ਼ ਸੁਥਰਾ ਸੋਭਾ ਪਾਈਆ। ਦਵਿੰਦਰ ਹੋਵੇ ਛੋਟੀ ਛੋਹਰੀ, ਦੋਹਾਂ ਲਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਤ ਭਗਵਾਨ ਦੀ ਆਪ ਬਣਾਏ ਜੋੜੀ, ਜੋੜੀ ਦਾ ਸੱਜਣ ਲੋੜੀਂਦਾ ਆਪਣਾ ਮੇਲ ਮਿਲਾਈਆ।