ਪੁਸਤਕਾਲਾਭਾਗ ੨੧

੧੯ ਜੇਠ ਸ਼ਹਿਨਸ਼ਾਹੀ ਸੰਮਤ ੫ ਬੀਬੀ ਚੰਨੀ ਦੇ ਗ੍ਰਹਿ ਅੱਲੜਪਿੰਡੀ

ਸੰਮਤ ਪੰਜ ਕਹੇ ਹਰਿਸੰਗਤ ਸੋਹੰ ਲਿਖਣਾ ਆਪਣੀ ਸੱਜੀ ਤਲੀ, ਤਲਬ ਸਭ ਦੀ ਵੇਖ ਵਖਾਈਆ। ਆਤਮ ਰਹੇ ਕੋਇ ਨਾ ਇਕੱਲੀ, ਕੁੱਲ ਮਾਲਕ ਹੋਏ ਸਹਾਈਆ। ਯਾਰ ਮਿਲੇ ਓਸ ਗਲੀ, ਜਿਸ ਨੂੰ ਭੀੜੀ ਕਹਿ ਕੇ ਸਾਰੇ ਗਏ ਗਾਈਆ। ਧੁਰ ਦਾ ਮਾਲਕ ਬਣ ਕੇ ਵਲੀ, ਵਲੀ ਅੱਲਾ ਨੂਰ ਖ਼ੁਦਾਈਆ। ਜੋਧਾ ਸੂਰਬੀਰ ਹੋ ਕੇ ਬਲੀ, ਬਲਧਾਰੀ ਫੇਰਾ ਪਾਈਆ। ਜਿਸ ਦੀ ਧਾਰ ਨਵੀਂ ਚਲੀ, ਚਾਰ ਵਰਨ ਰਿਹਾ ਮਿਲਾਈਆ। ਏਸੇ ਦੀ ਯਾਦ ਕੀਤੀ ਹਜ਼ਰਤ ਅਲੀ, ਅੱਲਾ ਤੇਰੀ ਬੇਪ੍ਰਵਾਹੀਆ। ਜਿਸ ਨੇ ਸਭ ਦੀ ਕਰਨੀ ਭਲੀ, ਭੁੱਲਿਆਂ ਭਟਕਿਆਂ ਗਲੇ ਲਗਾਈਆ। ਫ਼ਕੀਰਾਂ ਦੇ ਚਿਰਾਗ਼ਾਂ ਵਿਚ ਚਿਰਾਂ ਦੀ ਪੈਂਦੀ ਤੇਲ ਦੀ ਪਲੀ, ਪਲਕ ਵਿਚ ਲੇਖੇ ਦਏ ਚੁਕਾਈਆ। ਜਿਹੜੀ ਦੁਹਾਈ ਦਿਤੀ ਹਸਨ ਹੁਸੈਨ ਵਿਚ ਥਲੀਂ, ਬਾਲੂ ਰੇਤ ਬਾਲਮ ਰਹੀ ਜਣਾਈਆ। ਓਸ ਦੀ ਖੇਲ ਅਨੋਖੀ ਚਲੀ, ਚਾਰੋਂ ਕੁੰਟ ਪਰਦਾ ਲਾਹੀਆ। ਗੁਰ ਅਵਤਾਰ ਪੈਗ਼ੰਬਰਾਂ ਝਗੜਾ ਰਿਹਾ ਦਲੀਂ, ਦਲਦਲ ਦੀਨਾਂ ਮਜ਼੍ਹਬਾਂ ਵਿਚ ਫਸਾਈਆ। ਪੁਰਖ ਅਕਾਲ ਬਣ ਕੇ ਛਲੀ, ਵਲ ਛਲ ਆਪਣਾ ਖੇਲ ਖਿਲਾਈਆ। ਜੋ ਗੁਰਸਿੱਖ ਸਵਾਣੀ ਸਾਹਿਬ ਸਤਿਗੁਰ ਨਾਲ ਰਲੀ, ਦਰਗਾਹ ਸਾਚੀ ਸੋਭਾ ਪਾਈਆ। ਲੱਖ ਚੁਰਾਸੀ ਵਿਚੋਂ ਫੁਲੀ ਫਲੀ, ਮਾਨਸ ਜਨਮ ਲੇਖੇ ਦਏ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਸੰਦੇਸ਼ਾ ਰਿਹਾ ਘੱਲੀ, ਧੁਰ ਫ਼ਰਮਾਨਾ ਧੁਰਦਰਬਾਰੀ ਇਕ ਸੁਣਾਈਆ।

੧੯ ਜੇਠ ਸ਼ਹਿਨਸ਼ਾਹੀ ਸੰਮਤ ੫ ਜਮਾਂਦਾਰ ਕਿਸ਼ਨ ਸਿੰਘ ਦੇ ਗ੍ਰਹਿ ਅੱਲੜਪਿੰਡੀ

ਸੰਮਤ ਪੰਜ ਕਹੇ ਸੋ ਪੁਰਖ ਨਿਰੰਜਣ ਸੁਹੌਣਾ ਤਖ਼ਤ, ਹਰਿ ਪੁਰਖ ਨਿਰੰਜਣ ਦਇਆ ਕਮਾਈਆ। ਏਕੰਕਾਰ ਹੁਕਮ ਦੇਣਾ ਸਖ਼ਤ, ਆਦਿ

❋

❋

ਨਿਰੰਜਣ ਆਪ ਮਨਾਈਆ। ਸ੍ਰੀ ਭਗਵਾਨ ਖੇਲ ਕਰਨਾ ਉਪਰ ਅਰਸ਼, ਅਬਿਨਾਸ਼ੀ ਕਰਤਾ ਧਾਰ ਬੰਧਾਈਆ। ਪਾਰਬ੍ਰਹਮ ਵੇਖਣਾ ਵਕ਼ਤ, ਵੇਲਾ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧਰਮ ਦਵਾਰਾ ਇਕ ਵਖਾਈਆ। ਸੰਮਤ ਪੰਜ ਕਹੇ ਸਵਾਧਾਨ ਹੋਣਾ ਸ਼ਬਦੀ ਸ਼ਬਦ ਏਕ, ਸ਼ਬਦ ਸ਼ਬਦ ਵਡਿਆਈਆ। ਸਾਚੇ ਦਰ ਦੀ ਇਕ ਟੇਕ, ਇਕੋ ਓਟ ਬਣਾਈਆ। ਇਕੋ ਰੂਪ ਇਕੋ ਭੇਖ, ਇਕੋ ਕਰਨੀ ਕਾਰ ਕਮਾਈਆ। ਇਕੋ ਹੁਕਮ ਇਕ ਸੰਦੇਸ਼, ਇਕੋ ਕਲਮਾ ਨਾਮ ਪੜ੍ਹਾਈਆ। ਇਕੋ ਬਣ ਨਰ ਨਰੇਸ਼, ਹੁਕਮ ਇਕੋ ਇਕ ਸੁਣਾਈਆ। ਇਕੋ ਦੇ ਹੋਣਾ ਸਭ ਨੇ ਪੇਸ਼, ਪੇਸ਼ੀਨਗੋਈ ਦਏ ਜਣਾਈਆ। ਜੋ ਸਤਿਗੁਰ ਸ਼ਬਦ ਰਹੇ ਹਮੇਸ਼, ਆਦਿ ਅੰਤ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਭੇਵ ਅਭੇਦਾ ਆਪ ਖੁਲ੍ਹਾਈਆ। ਸੰਮਤ ਪੰਜ ਕਹੇ ਸ਼ਬਦ ਗੁਰੂ ਹੋਣਾ ਸਵਾਧਾਨ, ਸਚਖੰਡ ਸਾਚੇ ਲਏ ਅੰਗੜਾਈਆ। ਆਪਣੀ ਕਰਨੀ ਮਾਰ ਧਿਆਨ, ਆਪ ਆਪਾ ਵੇਖ ਵਖਾਈਆ। ਸੰਦੇਸ਼ਾ ਸੁਣ ਸ੍ਰੀ ਭਗਵਾਨ, ਹੁਕਮ ਮੰਨੇ ਚਾਈਂ ਚਾਈਂਆ। ਕਿਸ ਬਿਧ ਖੇਲ ਕਰਨਾ ਜਹਾਨ, ਲੋਕਮਾਤ ਕਾਰ ਕਮਾਈਆ। ਤਖ਼ਤ ਨਿਵਾਸੀ ਹੋ ਨੌਜਵਾਨ, ਨੌਬਤ ਨਾਮ ਹੱਕ ਸੁਣਾਈਆ। ਕਰਨਾ ਖੇਲ ਮਾਲਕ ਕੁੱਲ ਜਹਾਨ, ਖ਼ਾਲਕ ਖ਼ਲਕ ਆਪ ਦ੍ਰਿੜਾਈਆ। ਜਿਸ ਦੀ ਕਰੇ ਨਾ ਕੋਇ ਪਹਿਚਾਨ, ਬੇਪਹਿਚਾਨ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਮੇਲਾ ਲਏ ਮਿਲਾਈਆ। ਸਤਿਗੁਰ ਸ਼ਬਦ ਕਹੇ ਮੇਰਾ ਸਾਹਿਬ ਸੱਚਾ ਦਰਬਾਰੀ, ਆਦਿ ਜੁਗਾਦੀ ਇਕ ਅਖਵਾਈਆ। ਜਿਸ ਦੀ ਧਾਰ ਦੋ ਜਹਾਨਾਂ ਨਿਆਰੀ, ਨਿਰਗੁਣ ਆਪਣੀ ਕਾਰ ਕਮਾਈਆ। ਅਵਤਾਰ ਪੈਗ਼ੰਬਰ ਗੁਰ ਜਿਸ ਦੇ ਪੁਜਾਰੀ, ਜੁਗ ਜੁਗ ਸੀਸ ਝੁਕਾਈਆ। ਸਾਰੇ ਆਸਾ ਰੱਖ ਕੇ ਗਏ ਵਾਰੋ ਵਾਰੀ, ਭਵਿਖਤਾਂ ਵਿਚ ਜਣਾਈਆ। ਕਲ ਕਲਕੀ ਹੋਏ ਅਵਤਾਰੀ, ਜੋਤੀ ਜਾਤਾ ਡਗਮਗਾਈਆ। ਸੰਬਲ ਵਸੇ ਧਾਮ ਨਿਆਰੀ, ਇਕ ਇਕੱਲਾ ਡੇਰਾ ਲਾਈਆ। ਅੰਤ ਓਸ ਦੀ ਆ ਗਈ ਵਾਰੀ, ਵਾਰਸ ਹੋਵੇ ਬੇਪ੍ਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸਤਿਗੁਰ ਸ਼ਬਦ ਕਹੇ ਜਗ ਹੋਣਾ ਵਕ਼ਤ ਸੁਹੰਜਣਾ, ਸੋਭਾਵੰਤ ਸੁਹਾਈਆ। ਕਰੇ ਖੇਲ ਦਰਦ ਦੁੱਖ ਭੈ ਭੰਜਨਾ, ਪ੍ਰਭ ਠਾਕਰ ਬੇਪ੍ਰਵਾਹੀਆ। ਨਿਰਗੁਣ ਸਰਗੁਣ ਬਣ ਕੇ ਸੱਜਣਾ, ਸਗਲੀ ਕਾਰ ਕਮਾਈਆ। ਜਿਸ ਦਾ ਅਗੰਮੀ ਦਰਬਾਰ ਲੱਗਣਾ, ਜੁਗ ਚੌਕੜੀ ਵੰਡ ਨਾ ਕੋਇ ਵੰਡਾਈਆ। ਵਿਸ਼ਨ ਬ੍ਰਹਮਾ ਸ਼ਿਵ ਧੁਰ ਦੇ ਹੁਕਮ ਸੱਦਣਾ, ਸੰਦੇਸ਼ਾ ਇਕ ਜਣਾਈਆ। ਤੇਈ ਅਵਤਾਰ ਉਠ ਉਠ ਭੱਜਣਾ, ਬਣ ਬਣ ਪਾਂਧੀ ਰਾਹੀਆ। ਈਸਾ ਮੂਸਾ ਮੁਹੰਮਦ ਸਰਨੀ ਲੱਗਣਾ, ਨਿਉਂ ਨਿਉਂ ਲਾਗਣ ਪਾਈਂਆ। ਨਾਨਕ ਗੋਬਿੰਦ ਖੇਲ ਵੇਖਣਾ ਸੂਰੇ ਸਰਬਗਣਾ, ਜੋਤੀ ਜਾਤਾ ਜੋਤ ਕਰੇ ਰੁਸ਼ਨਾਈਆ। ਨਾਮ ਦਮਾਮਾ ਏਕਾ ਵੱਜਣਾ, ਬ੍ਰਹਿਮੰਡ ਖੰਡ ਦਏ ਉਠਾਈਆ। ਕਲਜੁਗ ਕੂੜ ਕੁੜਿਆਰਾ ਦਗਣਾ, ਚਾਰੋਂ ਕੁੰਟ ਤੱਤ ਜਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਮੇਲਾ ਲਏ ਮਿਲਾਈਆ। ਸਤਿਗੁਰ ਸ਼ਬਦ ਕਹੇ ਵਿਸ਼ਨੂੰ ਕਰਨੀ ਸਚ ਤਿਆਰੀ, ਤ੍ਰੈਗੁਣ ਅਤੀਤਾ ਦਏ ਜਣਾਈਆ। ਕਿਉਂ ਸ੍ਰਿਸ਼ਟੀ ਹੋਏ ਖ਼ੁਆਰੀ, ਗ਼ਰੀਬ ਨਿਮਾਣੇ ਦੇਣ ਦੁਹਾਈਆ। ਕਿਉਂ ਨਾ ਬਣਿਆ ਜਗਤ ਅਧਾਰੀ, ਤ੍ਰਿਸ਼ਨਾ ਭੁੱਖ ਗਵਾਈਆ। ਅੰਤਮ ਵੇਖ ਖੇਲ ਅਪਾਰੀ, ਅਪਰੰਪਰ ਸਵਾਮੀ ਦਏ ਜਣਾਈਆ। ਓਸ ਦੀ ਆਈ ਵਾਰੀ, ਜਿਸ ਦੀ ਵਾਰਤਾ ਸਾਰੇ ਗਏ ਗਾਈਆ। ਜਿਸ

❋

❋

ਆਪਣੀ ਕਲ ਧਾਰੀ, ਕਲ ਰਾਖੇ ਜਗਤ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸਤਿਗੁਰ ਸ਼ਬਦ ਕਹੇ ਬ੍ਰਹਮੇ ਚਲ ਵੇਖ ਪਾਰਬ੍ਰਹਮ, ਬ੍ਰਹਮ ਵੇਤੇ ਦਿਆਂ ਜਣਾਈਆ। ਜਿਸ ਦੀ ਧਾਰੋਂ ਤੇਰਾ ਹੋਇਆ ਜਰਮ, ਜਨਮ ਦਿਤਾ ਖ਼ਲਕ ਲੋਕਾਈਆ। ਅੱਗੇ ਕੋਇ ਨਾ ਰਹੇ ਭਰਮ, ਭਾਂਡਾ ਭਰਮ ਭੰਨਾਈਆ। ਇਕ ਬ੍ਰਹਮ ਕਿਉਂ ਬਣੇ ਵਰਨ, ਬਰਨ ਕਿਉਂ ਰੰਗ ਰੰਗਾਈਆ। ਕਿਉਂ ਨਹੀਂ ਪ੍ਰਭ ਦੇ ਪੂਜੇ ਸਭ ਨੇ ਚਰਨ, ਇਸ਼ਟ ਇਕ ਨਾ ਕੋਇ ਰਖਾਈਆ । ਕਿਉਂ ਨਾ ਮੰਜ਼ਲ ਸਾਚੀ ਚੜ੍ਹਨ, ਪੈਂਡਾ ਪੰਧ ਨਾ ਕੋਇ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਦ੍ਰਿੜਾਈਆ। ਸਤਿਗੁਰ ਸ਼ਬਦ ਕਹੇ ਉਠ ਸ਼ੰਕਰ ਭੋਲੇ ਨਾਥ, ਸਚ ਦਿਆਂ ਜਣਾਈਆ। ਛੱਡ ਦੇ ਖਹਿੜਾ ਕੈਲਾਸ਼, ਪਰਬਤ ਸਾਰੇ ਦੇਣ ਦੁਹਾਈਆ। ਕੂੜ ਕੁੜਿਆਰਿਆਂ ਖ਼ਾਲੀ ਹੋਈ ਲਾਸ਼, ਤਨ ਵਜੂਦ ਨਾ ਮਾਟੀ ਖ਼ਾਕ ਰੁਲਾਈਆ। ਕਿਉਂ ਮਾਇਆ ਮਮਤਾ ਖੇੜਾ ਹੋਇਆ ਆਬਾਦ, ਚਾਰੋਂ ਕੁੰਟ ਜੂਠ ਝੂਠ ਲਹਿਰਾਈਆ। ਕਿਉਂ ਗੁਰ ਅਵਤਾਰ ਪੈਗ਼ੰਬਰ ਹੋਏ ਆਜ਼ਾਦ, ਏਕਾ ਇਸ਼ਟ ਨਾ ਕੋਇ ਮਨਾਈਆ। ਕਿਉਂ ਤਨ ਭਬੂਤੀ ਲਾਈ ਖ਼ਾਕ, ਬਾਸ਼ਕ ਤਸ਼ਕਾ ਗਲ ਲਟਕਾਈਆ। ਕਿਉਂ ਬੰਦ ਕਵਾੜੀ ਖ਼ੁਲ੍ਹਿਆ ਕਿਸੇ ਨਾ ਤਾਕ, ਸ਼ੰਭੂ ਤੇਰਾ ਨਾਮ ਧਿਆਈਆ। ਉਠ ਵੇਖ ਆਪਣਾ ਭਵਿਖਤ ਵਾਕ, ਜੋ ਬ੍ਰਹਮੇ ਨਾਲ ਦਿਤਾ ਸਮਝਾਈਆ । ਨੌ ਸੌ ਚੁਰਾਨਵੇਂ ਚੌਕੜੀ ਜੁਗ ਪਿੱਛੋਂ ਸਤਾਰਾਂ ਹਾੜ ਦੀ ਆਉਣੀ ਉਹ ਰਾਤ, ਰੁਤੜੀ ਇਕ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸੁਣਾਈਆ। ਸਤਿਗੁਰ ਸ਼ਬਦ ਕਹੇ ਤੇਈ ਅਵਤਾਰ ਹੋਣਾ ਸਵਾਧਾਨ, ਬਿਨ ਨੇਤਰ ਲੋਚਣ ਨੈਣ ਅੱਖ ਖੁਲ੍ਹਾਈਆ। ਲੋਕਮਾਤ ਸਭ ਨੇ ਧਰਨਾ ਧਿਆਨ, ਦੂਸਰ ਰਾਹ ਨਾ ਕੋਇ ਤਕਾਈਆ। ਸਾਚੇ ਪ੍ਰਭ ਦਾ ਨੂਰ ਵੇਖਣਾ ਮਹਾਨ, ਮਹਿੰਮਾ ਅਕਥ ਕਥ ਦ੍ਰਿੜਾਈਆ। ਜਿਸ ਬਣਾਏ ਕ੍ਰਿਸ਼ਨ ਰਾਮ, ਕਾਹਨਾ ਬੰਸਰੀਆਂ ਧੁੰਨ ਸੁਣਾਈਆ । ਸੋ ਖੇਲ ਕਰੇ ਵਿਚ ਜਹਾਨ, ਜੋਤੀ ਜਾਤਾ ਵੇਸ ਵਟਾਈਆ। ਹੁਕਮ ਸੰਦੇਸ਼ਾ ਦੇਵੇ ਫ਼ਰਮਾਨ, ਕਲਮਾ ਇਕੋ ਇਕ ਪੜ੍ਹਾਈਆ। ਜਾ ਕੇ ਸਾਰੇ ਕਰੋ ਪ੍ਰਵਾਨ, ਅੱਗੇ ਹੁਕਮ ਨਾ ਕੋਇ ਸੁਣਾਈਆ। ਬਰਦੇ ਬਣੋ ਗ਼ੁਲਾਮ, ਨਿਉਂ ਨਿਉਂ ਸੀਸ ਝੁਕਾਈਆ। ਪਿਛਲਾ ਲੇਖਾ ਛੱਡੋ ਤਮਾਮ, ਤਮੰਨਾ ਅਵਰ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਸਚ ਸੰਦੇਸ਼ਾ ਇਕ ਸੁਣਾਈਆ। ਸਤਿਗੁਰ ਸ਼ਬਦ ਕਹੇ ਸੁਣੋ ਪੈਗ਼ੰਬਰ ਹਜ਼ਰਤ, ਹਜ਼ੂਰ ਹਾਜ਼ਰ ਰਿਹਾ ਜਣਾਈਆ। ਜਿਸ ਦੀ ਰਹਿਮਤ ਨਾਲ ਕੀਤਾ ਐਸ਼ੋ ਇਸ਼ਰਤ, ਰਸ ਕਲਮੇ ਵਾਲਾ ਖਾਈਆ। ਜੀਵਣ ਜ਼ਿੰਦਗੀ ਕੀਤੀ ਬਸਰਤ, ਲੋਕਮਾਤ ਮਿਲੀ ਵਡਿਆਈਆ। ਦੀਨਾਂ ਮਜ਼੍ਹਬਾਂ ਨਾਲ ਕੀਤੀ ਕਸਰਤ, ਬਲ ਬਲ ਵਿਚੋਂ ਪ੍ਰਗਟਾਈਆ। ਹੁਣ ਕਿਉਂ ਹੋਈ ਲੋਕਮਾਤ ਨਫ਼ਰਤ, ਨੇਤਰ ਅੱਖ ਨਾ ਕੋਇ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਹੁਕਮ ਇਕ ਸੁਣਾਈਆ। ਗੁਰ ਅਵਤਾਰ ਪੈਗ਼ੰਬਰੋ ਵੇਖੋ ਧੁਰ ਇਜਲਾਸ, ਹਰਿ ਕਰਤਾ ਆਪ ਲਗਾਈਆ। ਹੁਕਮ ਸੰਦੇਸ਼ਾ ਸੁਣਨਾ ਖ਼ਾਸ, ਖ਼ਸੂਸੀਅਤ ਨਾਲ ਦ੍ਰਿੜਾਈਆ। ਜਿਸ ਦੇ ਉਤੇ ਤੁਹਾਨੂੰ ਵਿਸ਼ਵਾਸ, ਵਿਸ਼ਾ ਪਿਛਲਾ ਦਏ ਮੁਕਾਈਆ। ਕਲਜੁਗ ਮਿਟੇ ਅੰਧੇਰੀ ਰਾਤ, ਸਤਿਜੁਗ ਸਚ ਚੰਦ ਚਮਕਾਈਆ। ਤੁਹਾਨੂੰ ਦੀਨ ਮਜ਼੍ਹਬ ਦੀ ਛੱਡਣੀ ਪਏ ਜਮਾਤ, ਕਲਮਾ ਕਾਇਨਾਤ ਨਾ ਕੋਇ ਸੁਣਾਈਆ। ਸਚ ਦਵਾਰੇ ਹੋਣਾ ਪੈਣਾ ਦਾਸੀ ਦਾਸ, ਸੇਵਕ ਸੇਵਕ ਰੂਪ ਵਖਾਈਆ। ਜ਼ਰਾ ਨਿਗਾਹ ਮਾਰੋ ਉਪਰ

❋

❋

ਆਕਾਸ਼, ਆਕਾਸ਼ ਆਕਾਸ਼ਾਂ ਖੋਜ ਖੁਜਾਈਆ। ਫੇਰ ਧਰਨੀ ਤੱਕੋ ਜਿਥੇ ਨਿਰਗੁਣ ਨੂਰ ਜੋਤ ਪ੍ਰਕਾਸ਼, ਜੋਤੀ ਜਾਤਾ ਨਜ਼ਰੀ ਆਈਆ। ਜੋ ਸਭ ਦੀ ਸੁਣੇ ਬਾਤ, ਬਾਤਨ ਭੇਵ ਖੁਲ੍ਹਾਈਆ। ਦਰਸ਼ਨ ਦੇਵੇ ਸਾਖਿਆਤ, ਜ਼ਾਹਰ ਜ਼ਹੂਰ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਲੇਖਾ ਆਪ ਜਣਾਈਆ। ਸਤਿਗੁਰ ਸ਼ਬਦ ਕਹੇ ਗੁਰੂ ਦਸ ਕਰੋ ਤਿਆਰੀ, ਤਰ੍ਹਾ ਤਰ੍ਹਾ ਵਡਿਆਈਆ। ਖੇਲ ਵੇਖਣਾ ਜੋਤ ਨਿਰੰਕਾਰੀ, ਨਿਰਵੈਰ ਨਿਰਾਕਾਰ ਆਪ ਕਰਾਈਆ। ਅੰਤਮ ਆਈ ਜਿਸ ਦੀ ਵਾਰੀ, ਵਾਰਸ ਹੋਏ ਸਰਬ ਲੋਕਾਈਆ। ਆਪਣੀ ਕਲਾ ਵਰਤੋ ਜ਼ਾਹਰੀ, ਪਰਦਾ ਓਹਲਾ ਦਿਓ ਉਠਾਈਆ। ਜਿਸ ਨੂੰ ਗ੍ਰੰਥਾਂ ਸ਼ਾਸਤਰਾਂ ਵੇਦਾਂ ਪੁਰਾਣਾਂ ਅੰਜੀਲਾਂ ਕ਼ੁਰਾਨਾਂ ਵਿਚ ਤੁਸਾਂ ਕੀਤਾ ਇਸ਼ਤਿਹਾਰੀ, ਲੱਭਿਆਂ ਹੱਥ ਕਿਸੇ ਨਾ ਆਈਆ। ਓਹ ਸ਼ਹਿਨਸ਼ਾਹ ਬਣ ਸਿਕਦਾਰੀ, ਲੋਕਮਾਤ ਫੇਰਾ ਪਾਈਆ। ਜਿਸ ਦੀ ਸਭ ਨੇ ਮੰਨਣੀ ਤਾਬਿਆਦਾਰੀ, ਤਬਾ ਤਬੀਅਤ ਦਏ ਬਦਲਾਈਆ। ਕਿਸੇ ਦੀ ਰਹਿਣ ਨਾ ਦੇਵੇ ਕੋਇ ਮੁਖ਼ਤਿਆਰੀ, ਮੁਖ਼ਤਾਰਨਾਮੇ ਸਭ ਦੇ ਲਏ ਕਢਾਈਆ। ਸਭ ਦੀ ਲਾ ਕੇ ਇਕ ਨਾਲ ਯਾਰੀ, ਯਰਾਨਾ ਪਿਛਲਾ ਦਏ ਚੁਕਾਈਆ। ਓਹ ਵੇਖਣਾ ਧੁਰਦਰਬਾਰੀ, ਦਰਗਾਹ ਸਾਚੀ ਦਾ ਮਾਲਕ ਅਗੰਮ ਅਥਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਪਰਦਾ ਉਹਲਾ ਆਪ ਉਠਾਈਆ। ਸਤਿਗੁਰ ਸ਼ਬਦ ਕਹੇ ਸੁਣੋ ਹੁਕਮ ਸਤਿ ਸਚ ਸੰਦੇਸ਼ਾ, ਸੰਧਿਆ ਸਰਘੀ ਵੰਡ ਨਾ ਕੋਇ ਵੰਡਾਈਆ। ਵਿਸ਼ਨ ਬ੍ਰਹਮਾ ਸ਼ਿਵ ਮਾਤਲੋਕ ਦਾ ਵੇਖੋ ਦੇਸਾ, ਪੁਰੀ ਲੋਅ ਬ੍ਰਹਿਮੰਡ ਖੰਡ ਪੰਧ ਮੁਕਾਈਆ। ਤੇਈ ਅਵਤਾਰ ਆਪਣਾ ਪੂਰਾ ਕਰੋ ਲੇਖਾ, ਬਾਕੀ ਨਜ਼ਰ ਕੋਇ ਨਾ ਆਈਆ । ਪੈਗ਼ੰਬਰ ਝਗੜਾ ਛੱਡੋ ਸ਼ੇਖ਼ਾ, ਮੁੱਲਾ ਰੋ ਰੋ ਮਾਰਨ ਧਾਈਆ। ਦਸ ਗੁਰੂ ਨਿਗਾਹ ਮਾਰੋ ਤੁਹਾਡਾ ਸਾਚਾ ਦਿਸੇ ਕੋਇ ਨਾ ਬੇਟਾ, ਗੁਰਮੁਖ ਗੋਬਿੰਦ ਵਿਚ ਨਾ ਕੋਇ ਸਮਾਈਆ। ਕੌਲ ਇਕ਼ਰਾਰ ਕਰ ਲਓ ਚੇਤਾ, ਚੇਤਨ ਦਿਆਂ ਕਰਾਈਆ। ਅੰਤਮ ਸਭ ਦਾ ਹੋਣਾ ਇਕੋ ਨੇਤਾ, ਨਰ ਨਰਾਇਣ ਨੂਰ ਅਲਾਹੀਆ। ਜਿਸ ਦੀ ਸਭ ਨੇ ਦੇਣੀ ਭੇਟਾ, ਭਜਨ ਬੰਦਗੀ ਵਿਚ ਸੀਸ ਨਿਵਾਈਆ। ਓਹ ਦੋ ਜਹਾਨਾਂ ਬਣੇ ਖੇਵਟ ਖੇਟਾ, ਬੇਪ੍ਰਵਾਹ ਦਇਆ ਕਮਾਈਆ। ਲੇਖਾ ਜਾਣੇ ਮੂੰਡ ਮੁੰਡਾਏ ਧਾਰੀ ਕੇਸਾ, ਦਸ ਦਸਮੇਸ਼ਾ ਫੇਰਾ ਪਾਈਆ। ਜੋ ਆਦਿ ਜੁਗਾਦਿ ਰਹੇ ਹਮੇਸ਼ਾ, ਜਨਮ ਮਰਨ ਨਾ ਕੋਇ ਰਖਾਈਆ। ਓਹ ਕਰ ਅਗੰਮੀ ਵੇਸਾ, ਵੇਖਣਹਾਰਾ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ । ਸਤਿਗੁਰ ਸ਼ਬਦ ਕਹੇ ਗੁਰ ਅਵਤਾਰ ਪੈਗ਼ੰਬਰੋ ਆਪਣੀ ਕਰੋ ਹਾਂ, ਸਚ ਦਿਆਂ ਜਣਾਈਆ। ਸਾਰੇ ਕਹਿਣ ਪ੍ਰਭੂ ਇਕੋ ਪਿਤਾ ਤੇ ਇਕੋ ਮਾਂ, ਦੂਜਾ ਨਜ਼ਰ ਕੋਇ ਨਾ ਆਈਆ। ਸਾਡੀ ਦਰੋਹੀ ਅਸੀਂ ਵੰਡਾਂ ਆਏ ਪਾ, ਪਾਰਬ੍ਰਹਮ ਬ੍ਰਹਮ ਰੰਗ ਰੰਗਾਈਆ। ਕਿਸੇ ਨੇ ਰਾਮ ਕਿਸੇ ਨੇ ਕਿਹਾ ਕ੍ਰਿਸ਼ਨ ਕੋਈ ਕਹਿ ਕੇ ਆਇਆ ਖ਼ੁਦਾ, ਸਤਿਨਾਮ ਵਾਹਿਗੁਰੂ ਸਿਫ਼ਤਾਂ ਵਿਚ ਸਾਲਾਹੀਆ। ਕਿਸੇ ਨੇ ਸ਼ਰਅ ਸੂਰ ਬਣਾਈ ਕਿਸੇ ਬਣਾਈ ਗਾਂ, ਪਸ਼ੂਆਂ ਉਤੇ ਧਰਮ ਆਏ ਟਿਕਾਈਆ। ਜੇ ਸਾਰਿਆਂ ਦੱਸਿਆ ਪ੍ਰਭੂ ਦਾ ਇਕੋ ਕਲਮਾ ਤੇ ਇਕੋ ਨਾਂ, ਨਰ ਨਰਾਇਣ ਇਕ ਅਖਵਾਈਆ। ਫਿਰ ਕਿਉਂ ਵੰਡ ਰਖਾਈ ਕਾਇਆ ਸਾਢੇ ਤਿੰਨ ਹੱਥ ਗਰਾਂ, ਪਰਦਾ ਸਚ ਨਾ ਕੋਇ ਖੁਲ੍ਹਾਈਆ। ਮੁਹੱਬਤ ਵਿਚ ਪਕੜੀ ਕਿਸੇ ਨਾ ਬਾਂਹ, ਉਲਫ਼ਤ ਵਿਚ ਨਾ ਕੋਇ ਚਤੁਰਾਈਆ। ਸਾਂਝਾ ਕੀਤਾ ਨਾ ਕਿਸੇ ਨਿਆਂ, ਮਜ਼੍ਹਬਾਂ ਵਾਲੀ ਆਪਣੀ ਹੱਦ ਬਣਾਈਆ। ਏਸੇ ਕਾਰਨ ਆਏ ਲਿਖਾ, ਭਵਿਖਤਾਂ ਵਿਚ

❋

❋

ਜਣਾਈਆ। ਜਿਸ ਵੇਲੇ ਸਾਰੀ ਦੁਨੀਆ ਹੋਈ ਬੇਵਫ਼ਾ, ਵਫ਼ਾਦਾਰ ਰਹਿਣ ਕੋਇ ਨਾ ਪਾਈਆ। ਪੁਰਖ ਅਕਾਲਾ ਦੀਨ ਦਿਆਲਾ ਨਿਹਕਲੰਕਾ ਕਲਕਲਕੀ ਅਮਾਮ ਅਮਾਮਾ ਜਾਵੇ ਆ, ਧੁਰ ਦਾ ਮਾਲਕ ਫੇਰਾ ਪਾਈਆ। ਸਭ ਦਾ ਲਹਿਣਾ ਦੇਣਾ ਦਏ ਚੁਕਾ, ਚੁਕੰਨਾ ਕਰੇ ਲੋਕਾਈਆ। ਸੋ ਵਕ਼ਤ ਪਹੁੰਚਿਆ ਆ, ਵੇਲਾ ਦਏ ਗਵਾਹੀਆ। ਪੁਰਖ ਅਬਿਨਾਸ਼ੀ ਦਇਆ ਰਿਹਾ ਕਮਾ, ਮਿਹਰ ਨਜ਼ਰ ਇਕ ਉਠਾਈਆ। ਸਚ ਦਰਬਾਰਾ ਰਿਹਾ ਲਗਾ, ਸੰਬਲ ਸੋਭਾ ਆਪੇ ਪਾਈਆ। ਭਗਤ ਭਗਵਾਨ ਰਿਹਾ ਵਡਿਆ, ਵੱਡਾ ਛੋਟਾ ਨਾ ਕੋਇ ਅਖਵਾਈਆ। ਗੁਰ ਅਵਤਾਰ ਪੈਗ਼ੰਬਰੋ ਇਕੱਠੇ ਹੋਣਾ ਆ, ਆਪਣਾ ਪੰਧ ਚੁਕਾਈਆ। ਦੀਨ ਮਜ਼੍ਹਬ ਦਾ ਅੱਗੇ ਲੱਗਣਾ ਨਹੀਂ ਕਿਸੇ ਦਾ ਦਾਅ, ਦਾਅਵਤ ਵਾਲੇ ਖਾਣੇ ਸਭ ਦੇ ਬੰਦ ਕਰਾਈਆ। ਮੇਰੇ ਨਾਂ ਦੀ ਜਿਹੜੀ ਮਨੁੱਖਾਂ ਵਿਚ ਲਾਈ ਵਬਾ, ਬੀਮਾਰੀ ਅੰਦਰੋਂ ਦੇਣੀ ਕਢਾਈਆ। ਸਭ ਦਾ ਸਾਂਝਾ ਬਣ ਕੇ ਇਕ ਖ਼ੁਦਾ, ਪਰਮਾਤਮ ਆਤਮ ਜੋੜ ਜੁੜਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਾਨੂੰ ਧੁਰ ਦਾ ਹੋਵੇ ਚਾਅ, ਚਾਓ ਘਨੇਰਾ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਸਾਚੀ ਆਸ ਪੁਚਾਈਆ। ਵਿਸ਼ਨ ਬ੍ਰਹਮਾ ਸ਼ਿਵ ਕਹੇ, ਖ਼ੁਸ਼ੀਆਂ ਨਾਲ ਆਵਾਂਗੇ। ਤੇਈ ਅਵਤਾਰ ਕਹਿਣ ਸਾਡੀ ਪਤਿ ਰਹੇ, ਪਤਿਪਰਮੇਸ਼ਵਰ ਸੀਸ ਨਿਵਾਵਾਂਗੇ। ਪੈਗ਼ੰਬਰ ਕਹਿਣ ਜੋ ਸਭ ਨੂੰ ਦਾਤ ਦਏ, ਦਰ ਉਸ ਦੇ ਅਲਖ ਜਗਾਵਾਂਗੇ। ਗੁਰ ਦਸ ਕਹਿਣ ਜੋ ਹਰ ਘਟ ਅੰਦਰ ਰਹੇ, ਸੋ ਸਵਾਮੀ ਵੇਖ ਵਖਾਵਾਂਗੇ। ਜੋ ਆਦਿ ਜੁਗਾਦਿ ਜੁਗ ਚੌਕੜੀ ਸ੍ਰਿਸ਼ਟੀ ਕਰਦਾ ਲਯ, ਉਤਪਤ ਵਿਚ ਉਸ ਦੀ ਸੇਵ ਕਮਾਵਾਂਗੇ। ਜੋ ਭਗਤਾਂ ਆਇਆ ਗ੍ਰਹਿ, ਘਰ ਉਸ ਦੇ ਡੇਰਾ ਲਾਵਾਂਗੇ। ਜੋ ਪਿਆਰ ਮੁਹੱਬਤ ਦੀ ਵਹਾਵੇ ਨੈਂ, ਰਸ ਅੰਮ੍ਰਿਤ ਵੇਖ ਵਖਾਵਾਂਗੇ। ਜਿਸ ਦਾ ਜੁਗ ਜੁਗ ਮੰਨਦੇ ਆਏ ਭੈ, ਭਜਨ ਉਸੇ ਦਾ ਗੀਤ ਸੁਣਾਵਾਂਗੇ। ਜਿਸ ਦਾ ਮੰਦਰ ਕਦੇ ਨਾ ਢਹੇ, ਦਵਾਰਾ ਇਕੋ ਇਕ ਵਡਿਆਵਾਂਗੇ। ਜਿਥੇ ਤਖ਼ਤ ਨਿਵਾਸੀ ਤਖ਼ਤ ਬਹੇ, ਸੋ ਸਿੰਘਾਸਣ ਵੇਖ ਖ਼ੁਸ਼ੀ ਉਪਜਾਵਾਂਗੇ। ਹੰਕਾਰੀ ਰਹੇ ਕੋਈ ਨਾ ਮੈਂ, ਮਮਤਾ ਮੋਹ ਸਰਬ ਤਜਾਵਾਂਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਵਾਂਗੇ। ਰਾਮ ਕਹੇ ਸਭ ਦਾ ਮਾਲਕ ਸਭ ਕਿਛ ਸਭ ਨੂੰ ਦਏ, ਦੇਵਤ ਸੁਰ ਵਡਿਆਵਾਂਗੇ। ਮੈਂ ਚਾਹੁੰਦਾ ਪ੍ਰਭੂ ਦੇ ਚਰਨਾਂ ਵਿਚ ਹਰਿਸੰਗਤ ਮੇਰੀ ਆਸ਼ਾ ਕਾਰਨ ਸੀਤਾ ਰਾਮ ਦੀ ਜੈ ਕਹੈ, ਤਿੰਨ ਵਾਰ ਸੁਣਾਈਆ। ਕ੍ਰਿਸ਼ਨ ਕਿਹਾ ਮੇਰਾ ਕਾਹਨ ਹੈ, ਕਾਹਨ ਕਾਹਨ ਇਕ ਅਖਵਾਈਆ। ਜਿਸ ਦੇ ਨਾਲ ਰਾਧਾ ਰਹੇ, ਨਿਰਗੁਣ ਨੂਰ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਕ੍ਰਿਸ਼ਨ ਕਹੇ ਮੇਰਾ ਕਾਹਨ ਪਿਆਰਾ, ਪ੍ਰੇਮੀ ਇਕ ਅਖਵਾਈਆ। ਜਿਸ ਨੂੰ ਕਹਿਣ ਚੌਵੀਆਂ ਅਵਤਾਰਾ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਸਭ ਦੀ ਪਾਵੇ ਸਾਰਾ, ਮਹਾਂਸਾਰਥੀ ਵੇਸ ਵਟਾਈਆ। ਮੈਂ ਵੀ ਕਰਦਾ ਰਿਹਾ ਇੰਤਜ਼ਾਰਾ, ਧਿਆਨ ਧਿਆਨ ਵਿਚ ਲਗਾਈਆ। ਤ੍ਰੈਲੋਕੀ ਤੋਂ ਬਾਹਰਾ ਜਿਸ ਦਾ ਖੇਲ ਨਿਆਰਾ, ਜੁਗ ਚੌਕੜੀ ਸਮਝ ਕਿਸੇ ਨਾ ਪਾਈਆ। ਮੈਂ ਚਾਹੁੰਦਾ ਉਹਦਿਆਂ ਕ਼ਦਮਾਂ ਵਿਚ ਰਾਧਾ ਕ੍ਰਿਸ਼ਨ ਦਾ ਲੱਗੇ ਨਾਅਰਾ, ਹਰਿ ਸੰਗਤ ਦੋ ਵਾਰ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਪਰਦਾ ਦਏ ਉਠਾਈਆ। ਹਜ਼ਰਤ ਈਸਾ ਮੂਸਾ ਮੁਹੰਮਦ ਕਹੇ ਸਾਡਾ ਇਸਲਾਮੀਆ ਟੱਬਰ, ਦੀਨ ਦੁਨੀ ਕਾਇਨਾਤ ਨਜ਼ਰੀ ਆਈਆ। ਅਸੀਂ ਸੰਤੋਖ ਕੀਤਾ

❋

❋

ਸਬਰ, ਸ਼ੁਕਰਾਨੇ ਵਿਚ ਦੁਹਾਈਆ। ਦਰੋਹੀ ਦਰੋਹੀ ਦਰੋਹੀ ਵਾਸਤਾ ਪਾਇਆ ਵਿਚ ਕ਼ਬਰ, ਮਕ਼ਬਰੇ ਦੇਣ ਦੁਹਾਈਆ। ਜਿਸ ਵੇਲੇ ਆਇਆ ਅਗੰਮੀ ਬੱਬਰ, ਸ਼ੇਰ ਸ਼ੇਰਾ ਰੂਪ ਵਟਾਈਆ। ਸਭ ਦੀ ਕਰੇ ਕ਼ਦਰ, ਕ਼ੁਦਰਤ ਦਾ ਮਾਲਕ ਨੂਰ ਖ਼ੁਦਾਈਆ। ਸਦੀ ਚੌਧਵੀਂ ਵੇਖੇ ਅਦਲ, ਇਨਸਾਫ਼ ਆਪਣਾ ਇਕ ਜਣਾਈਆ। ਦੀਨ ਦੁਨੀ ਦਾ ਸਮਾਜ ਦੇਵੇ ਬਦਲ, ਬਦਲਾ ਰਹੇ ਨਾ ਰਾਈਆ। ਸਭ ਦਾ ਬਣ ਕੇ ਸਾਂਝਾ ਸੱਜਣ, ਮਿੱਤਰ ਇਕ ਅਖਵਾਈਆ। ਨਾਮ ਕਲਮਾ ਜਣਾ ਕੇ ਭਜਨ, ਬੰਦਗੀ ਇਕ ਦ੍ਰਿੜਾਈਆ। ਚਾਰ ਵਰਨ ਤੋਲ ਕੇ ਵਜ਼ਨ, ਕੰਡਾ ਆਪਣੇ ਹੱਥ ਉਠਾਈਆ। ਸਾਡਾ ਸਾਰਿਆਂ ਦਾ ਸਾਂਝਾ ਕਰ ਕੇ ਵਤਨ, ਬੇਵਤਨਾਂ ਲਏ ਮਿਲਾਈਆ। ਵਖਾ ਅਗੰਮੀ ਪੱਤਨ, ਬੇੜੇ ਲਏ ਚੜ੍ਹਾਈਆ। ਸਭ ਦੀ ਲੱਜਿਆ ਆਵੇ ਰੱਖਣ, ਸਿਰ ਆਪਣਾ ਹੱਥ ਟਿਕਾਈਆ। ਜਿਸ ਨੂੰ ਅਵਤਾਰ ਪੈਗ਼ੰਬਰ ਸਾਰੇ ਤੱਕਣ, ਚਾਰੋਂ ਕੁੰਟ ਵੇਖ ਵਖਾਈਆ। ਅਸੀਂ ਚਾਹੁੰਦੇ ਜਨ ਭਗਤ ਸੁਹੇਲੇ ਸੂਫ਼ੀ ਫ਼ਕੀਰ ਨਾਅਰਾ ਲਾਵਣ ਅੱਲਾ ਹੂ ਅਕਬਰ, ਉਚੀ ਇਕ ਵਾਰ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਮੇਲਾ ਲਏ ਮਿਲਾਈਆ। ਨਾਨਕ ਨਿਰਗੁਣ ਕਹੇ ਮੈਂ ਵੇਖਣਾ ਓਹ ਅਮਾਮ, ਜੋ ਅਮਲਾਂ ਤੋਂ ਰਹਿਤ ਨਜ਼ਰੀ ਆਈਆ। ਜਿਸ ਦੇ ਅੰਤਰ ਦਿਸਿਆ ਸਤਿਨਾਮ, ਕਲਮਾ ਕਲਮੇ ਵਿਚ ਬਦਲਾਈਆ। ਸੰਦੇਸ਼ਾ ਦੇ ਪੈਗ਼ਾਮ, ਕੀਤੀ ਸ਼ਬਦ ਪੜ੍ਹਾਈਆ। ਨਿਰਗੁਣ ਨੂਰ ਦੱਸ ਪਹਿਚਾਨ, ਪਰਦਾ ਦਿਤਾ ਉਠਾਈਆ। ਸਾਂਝਾ ਦੇ ਗਿਆਨ, ਸਿਖਿਆ ਇਕ ਵਖਾਈਆ। ਬਖ਼ਸ਼ ਕੇ ਚਰਨ ਧਿਆਨ, ਮੇਲਾ ਲਿਆ ਮਿਲਾਈਆ। ਏਕਾ ਜੋਤ ਕਰ ਪਰਧਾਨ, ਦਸ ਜਾਮੇ ਲਏ ਭੁਗਤਾਈਆ। ਗੋਬਿੰਦ ਸੂਰਾ ਨੌਜਵਾਨ, ਸ਼ਬਦੀ ਡੰਕ ਸੁਣਾਈਆ। ਦੇ ਕੇ ਧੁਰ ਫ਼ਰਮਾਨ, ਭੇਵ ਅਭੇਦਾ ਇਕ ਜਣਾਈਆ। ਕਲ ਕਲਕੀ ਹੋਵੇ ਪ੍ਰਧਾਨ, ਨਿਹਕਲੰਕਾ ਨਾਉਂ ਧਰਾਈਆ। ਸੰਬਲ ਵਸੇ ਆਣ, ਸਿੰਘਾਸਣ ਆਸਣ ਇਕ ਰਖਾਈਆ । ਸਭ ਦਾ ਕਰੇ ਕਲਿਆਣ, ਜੋ ਸਰਨ ਲੱਗੇ ਸਰਨਾਈਆ। ਕਲਜੁਗ ਮੇਟੇ ਕੂੜ ਤੁਫ਼ਾਨ, ਸਤਿਜੁਗ ਸਚ ਲਏ ਪ੍ਰਗਟਾਈਆ। ਨਾਨਕ ਕਹੇ ਮੈਂ ਚਾਹੁੰਦਾ ਚਾਰ ਵੇਰਾਂ ਹਰਿਸੰਗਤ ਬੋਲਣਾ ਸਤਿਨਾਮ, ਸਤਿ ਸਤਿ ਵਿਚ ਸਮਾਈਆ। ਗੋਬਿੰਦ ਕਹੇ ਮੇਰਾ ਫ਼ਤਿਹ ਜੈਕਾਰਾ ਸੁਣੋ ਵਿਚ ਜਹਾਨ, ਚਾਰ ਵਰਨ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਰਬਾਰਾ ਇਕ ਵਖਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ, ਪ੍ਰਭ ਸਚ ਦਰਬਾਰ ਲਗਾਵੇਗਾ। ਵਿਸ਼ਨ ਬ੍ਰਹਮਾ ਸ਼ਿਵ ਵੇਖੇ ਬਿਨ ਨੈਣ, ਜੋਤੀ ਜਾਤਾ ਡਗਮਗਾਵੇਗਾ। ਜਿਸ ਦੇ ਕੋਲ ਨਾਮ ਰਸੈਣ, ਬਿਨ ਰਸਨਾ ਜਿਹਵਾ ਸਰਬ ਪੜ੍ਹਾਵੇਗਾ। ਜਿਸ ਦਾ ਨੂਰ ਐਨ ਦਾ ਐਨ, ਜਲਵਾ ਇਕੋ ਇਕ ਵਖਾਵੇਗਾ। ਓਹ ਸਭ ਦਾ ਲੇਖਾ ਆਵੇ ਲੈਣ, ਲਹਿਣਾ ਸਭ ਦਾ ਮੂਲ ਚੁਕਾਵੇਗਾ। ਨਾਤਾ ਤੋੜ ਭਾਈ ਭੈਣ, ਜਨ ਭਗਤਾਂ ਆਪ ਪ੍ਰਗਟਾਵੇਗਾ। ਕੂੜੀ ਕਿਰਿਆ ਮੂਲ ਨਾ ਵਹਿਣ, ਮਾਇਆ ਮਮਤਾ ਮੋਹ ਮਿਟਾਵੇਗਾ। ਭਗਤ ਦਵਾਰੇ ਸਾਚੇ ਬਹਿਣ, ਭਗਵਨ ਆਸਣ ਇਕ ਸੁਹਾਵੇਗਾ। ਧੁਰ ਦਾ ਭਾਣਾ ਸਦਾ ਸਹਿਣ, ਸਿਰ ਅੱਗੇ ਨਾ ਕੋਇ ਉਠਾਵੇਗਾ। ਜੋ ਝਗੜਾ ਪਿਆ ਮੱਤ ਜੈਨ, ਪੱਟੀ ਸਭ ਦਾ ਮੁਖ ਖੁਲ੍ਹਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਰੰਗ ਆਪ ਰੰਗਾਵੇਗਾ। ਗੁਰ ਅਵਤਾਰ ਪੈਗ਼ੰਬਰ ਕਹਿਣ ਅਸੀਂ ਸੁਣਨਾ ਨਾਮ ਅਨਾਦੀ, ਅਨਹਦ ਧੁਨ ਸ਼ਨਵਾਈਆ। ਜਨ ਭਗਤਾਂ ਵੇਖ ਆਬਾਦੀ, ਦਰ ਸੋਹਣੇ ਸੋਭਾ ਪਾਈਆ। ਭਗਤ ਭਗਵਾਨ ਦੀ ਤੱਕਣੀ ਸ਼ਾਦੀ, ਘਰ ਮੇਲਾ ਸਹਿਜ ਸੁਭਾਈਆ। ਸਭ ਨੇ

❋

❋

ਇਕ ਦੇ ਬਣਨਾ ਸਮਾਜੀ, ਸਮਾਂ ਸ਼ਹਾਦਤ ਦਏ ਗਵਾਹੀਆ। ਬਿਨਾ ਪ੍ਰਭੂ ਤੋਂ ਵਡਿਆਈ ਕਾਹਦੀ, ਤਨ ਵਜੂਦ ਕੰਮ ਕਿਸੇ ਨਾ ਆਈਆ। ਵਸਤ ਮਿਲੇ ਕਿਸੇ ਨਾ ਹਾਜੀ, ਹੁਜਰਿਆਂ ਸੀਸ ਨਾ ਕੋਇ ਨਿਵਾਈਆ। ਬਿਨ ਧੁਰ ਦੇ ਨਾਮ ਤੋਂ ਸਾਰੇ ਹੋਏ ਦਾਗ਼ੀ, ਦਗ਼ਾ ਕਰੇ ਲੋਕਾਈਆ। ਸੋਈ ਸੁਰਤੀ ਕਿਸੇ ਨਾ ਜਾਗੀ, ਨੇਤਰ ਅੱਖ ਨਾ ਕੋਇ ਖੁਲ੍ਹਾਈਆ। ਖੇਲ ਵੇਖਣਾ ਕਲਜੁਗ ਅੰਤਮ ਬਾਜ਼ੀ, ਬਾਜ਼ਾਂ ਵਾਲਾ ਦਏ ਵਖਾਈਆ। ਜਨ ਭਗਤੋ ਗੁਰ ਅਵਤਾਰ ਪੈਗ਼ੰਬਰ ਕਹਿਣ ਸਾਡੇ ਵਾਸਤੇ ਸਭ ਨੇ ਇਕ ਇਕ ਵਸਤ ਲਿਔਣੀ ਘਰੋਂ ਭਾਜੀ, ਲਾਚੀ ਦਾਣਾ ਜੇਬ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਸਚ ਮੇਲਾ ਆਪ ਮਿਲਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਜਨ ਭਗਤੋ ਸਾਡਾ ਪਕਵਾਨ ਪਕਾਇਓ ਪੱਕਾ, ਪੱਕੀ ਤਰ੍ਹਾ ਜਣਾਈਆ। ਚਾਰ ਵਰਨ ਬਣਾਇਓ ਸਕਾ, ਦਵੈਤ ਅੰਦਰ ਰਹੇ ਨਾ ਰਾਈਆ। ਝਗੜਾ ਮੇਟਣਾ ਬੂਰਾ ਕੱਕਾ, ਕਾਲੇ ਗੋਰੇ ਕੋਝੇ ਕਮਲੇ ਗਲ ਲਗਾਈਆ। ਦੂਸਰ ਰਹੇ ਕੋਈ ਨਾ ਵੱਖਾ, ਵਖਰੀ ਵੰਡ ਨਾ ਕੋਇ ਵੰਡਾਈਆ। ਸਭ ਕੁਛ ਵੇਖਿਓ ਨਾਲ ਅੱਖਾਂ, ਅੱਖੀ ਦੇਣ ਦ੍ਰਿੜਾਈਆ। ਜਿਹੜਾ ਸਾਢੇ ਤਿੰਨ ਹੱਥ ਰੱਖਿਆ ਰੱਸਾ, ਪੰਜ ਪਿਆਰਿਆਂ ਹੱਥ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜਿਸ ਨੇ ਮਲੇਛਾਂ ਉਠੌਣੀ ਸਫਾ, ਸਫਾ ਆਪਣੀ ਦਏ ਬਦਲਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਚਾਰ ਥਾਲ ਹੋਣ ਪਰੋਸੇ, ਮਾਝਾ ਮਾਲਵਾ ਜੰਮੂ ਦੁਆਬਾ ਵਾਲੇ ਲਿਆਈਆ। ਪਾਣੀ ਦੇ ਗਲਾਸ ਰੱਖਣੇ ਨਾਲ ਕੋਸੇ, ਠੰਡਾ ਜਲ ਨਾ ਕੋਇ ਭਰਾਈਆ। ਪੰਜਾਂ ਤੋਂ ਵੱਧ ਖਾਣੇ ਹੋਣ ਨਾ ਬਹੁਤੇ, ਸਚ ਦਈਏ ਦ੍ਰਿੜਾਈਆ। ਅਸੀਂ ਹੋਣਾ ਨਹੀਂ ਕੋਈ ਮੋਟੇ, ਤਨ ਰਹਿਣ ਕੋਇ ਨਾ ਪਾਈਆ। ਅੱਗੇ ਤੋਂ ਗੁਰਮੁਖ ਜੀਉਂਦਾ ਦੇਵੇ ਕੋਈ ਨਾ ਮੋਛੇ, ਪੀਰਾਂ ਭੇਟ ਨਾ ਕੋਇ ਚੜ੍ਹਾਈਆ। ਪਿਛਲੀ ਰੀਤੀ ਬਿਨਾ ਪ੍ਰਭੂ ਤੋਂ ਕੋਈ ਨਾ ਰੋਕੇ, ਰੁਕਮਣੀ ਕ੍ਰਿਸ਼ਨ ਗਿਆ ਸਮਝਾਈਆ। ਜਿਸ ਵੇਲੇ ਗਨਕਾ ਗਿਆਨ ਦਿਤਾ ਸੀ ਤੋਤੇ, ਸ਼ਬਦੀ ਸ਼ਬਦ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਆਪ ਚੜ੍ਹਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਖਾਣਾ ਹੋਵੇ ਵਿਚ ਪੰਜ ਬਰਤਨ, ਪੰਜਾਂ ਦਿਆਂ ਜਣਾਈਆ। ਪ੍ਰਭ ਨੇ ਸਾਡੀ ਪੂਰੀ ਕਰਨੀ ਸ਼ਰਤਨ, ਜੋ ਸ਼ਰਅ ਵਿਚ ਸਮਝਾਈਆ। ਮਾਲਕ ਹੋ ਕੇ ਅਰਸ਼ਨ, ਫ਼ਰਸ਼ਨ ਸੋਭਾ ਪਾਈਆ। ਜਨ ਭਗਤੋ ਤੁਹਾਡਾ ਸਾਂਝਾ ਕਰਨਾ ਮਿਲਨ ਵਰਤਨ, ਊਚ ਨੀਚ ਨਾ ਕੋਇ ਰਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੇਵਣਹਾਰ ਸਰਨਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਚ ਦਰਬਾਰਾ ਵੇਖ ਵਖਾਵਾਂਗੇ। ਜੋ ਹੁਕਮ ਦੱਸੇ ਨਰ ਨਿਰੰਕਾਰ, ਸੋ ਸੁਣ ਕੇ ਖ਼ੁਸ਼ੀ ਮਨਾਵਾਂਗੇ। ਜੋ ਖਾਣਾ ਲੈ ਕੇ ਆਉਣ ਜਨ ਭਗਤ ਨਾਲ ਪਿਆਰ, ਸੋ ਪ੍ਰੇਮ ਵਿਚ ਮਿਲ ਖਾਵਾਂਗੇ। ਇਹ ਸਭ ਦੀ ਸਾਚੀ ਕਾਰ, ਸਚ ਕਰਨੀ ਕਾਰ ਕਮਾਵਾਂਗੇ। ਅਗਲਾ ਮੇਲ ਅਗੰਮ ਅਪਾਰ, ਪ੍ਰਭ ਅੱਗੇ ਸੀਸ ਨਿਵਾਵਾਂਗੇ। ਸਾਡਾ ਰਹੇ ਨਾ ਕੋਇ ਅਖ਼ਤਿਆਰ, ਤੇਰੇ ਹੁਕਮੇ ਅੰਦਰ ਸੇਵ ਕਮਾਵਾਂਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦੇ ਪੂਰੇ ਕਰੇ ਕੌਲ ਇਕ਼ਰਾਰ, ਇਕ਼ਰਾਰਨਾਮੇ ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭ ਦੇ ਅੱਗੇ ਟਿਕਾਵਾਂਗੇ।

❋

❋

੨੦ ਜੇਠ ਸ਼ਹਿਨਸ਼ਾਹੀ ਸੰਮਤ ੫ ਆਸਾ ਸਿੰਘ ਦੇ ਗ੍ਰਹਿ ਅੱਲੜ ਪਿੰਡੀ ਗੁਰਦਾਸਪੁਰ

ਸਤਿਗੁਰ ਸ਼ਬਦ ਕਹੇ ਮੇਰਾ ਸਮਝਿਆ ਨਾ ਕਿਸੇ ਖਰੜਾ, ਬੇਅੰਤ ਦਾ ਅੰਤ ਕੋਇ ਨਾ ਪਾਈਆ। ਜੁਗ ਜੁਗ ਮੈਂ ਪੁਆਉਂਦਾ ਰਿਹਾ ਝਗੜਾ, ਸਤਿਗੁਰ ਹੁਕਮ ਸੰਦੇਸ਼ ਸੁਣਾਈਆ। ਵਡਿਆਈ ਵਿਚ ਇਕ ਦੂਜੇ ਨੂੰ ਕਰਦਾ ਰਿਹਾ ਤਕੜਾ, ਥਾਪੀ ਪੁਸ਼ਤ ਪਨਾਹ ਲਗਾਈਆ। ਹੁਕਮੇ ਅੰਦਰ ਸਭ ਨੂੰ ਰਿਹਾ ਰਗੜਾ, ਰਗ ਪੱਠੇ ਵਾਲਿਆਂ ਕੀਤੀ ਸਫ਼ਾਈਆ। ਸਿਫ਼ਤਾਂ ਵਾਲਾ ਦੱਸਦਾ ਰਿਹਾ ਚਾਰ ਮੰਗਲਾ, ਮਹਿੰਮਾ ਵਾਲੀ ਪੜ੍ਹਾਈਆ। ਕਾਇਆ ਵਾਲਾ ਸੁਹਾਉਂਦਾ ਰਿਹਾ ਬੰਗਲਾ, ਵਜੂਦ ਅੰਦਰ ਕਰ ਰੁਸ਼ਨਾਈਆ। ਆਪਣਾ ਭੇਤ ਰੱਖ ਕੇ ਗੰਧਲਾ, ਆਖ਼ਰ ਸਮਝ ਨਾ ਕਿਸੇ ਸਮਝਾਈਆ। ਕਿਸੇ ਨੂੰ ਸ਼ਾਹ ਬਣਾਇਆ ਕਿਸੇ ਨੂੰ ਕੰਗਲਾ, ਕਾਮਲ ਨਜ਼ਰ ਕੋਇ ਨਾ ਆਈਆ। ਕਿਸੇ ਡੰਡੌਤ ਦੱਸੀ ਕਿਸੇ ਬੰਦਨਾ, ਕੋਈ ਸਯਦਿਆਂ ਵਿਚ ਸੀਸ ਝੁਕਾਈਆ। ਸਭ ਨੂੰ ਦੱਸਿਆ ਬੜਾ ਚੰਗਾ ਸਤਿਗੁਰ ਦੇ ਚਰਨਾਂ ਲੱਗਣਾ, ਲਗ ਮਾਤਰ ਅਗਲੀ ਨਾ ਕੋਇ ਦ੍ਰਿੜਾਈਆ। ਪਿਆਰ ਕਰੌਂਦਾ ਰਿਹਾ ਤਨ ਮਾਟੀ ਬਦਨਾ, ਸਰੀਰ ਨਾਲ ਸੋਭਾ ਪਾਈਆ। ਹਿੱਸਾ ਵੰਡਾ ਕੇ ਆਅਲਾ ਅਦਨਾ, ਖੇਲ ਦਿਤਾ ਕਰਾਈਆ। ਗੁਰ ਅਵਤਾਰ ਪੈਗ਼ੰਬਰ ਲਗਦਾ ਰਿਹਾ ਸਗਣਾ, ਗੱਦੀਦਾਰ ਗੱਦੀਦਾਰ ਗੱਦੀਦਾਰ ਜਗਤ ਅਖਵਾਈਆ। ਤਖ਼ਤ ਬਹਿ ਕੇ ਵੰਡਦੇ ਰਹੇ ਹੱਦਨਾ, ਮਜ਼੍ਹਬਾਂ ਵਾਲੀ ਲਾਈਨ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਹੁਕਮ ਇਕ ਉਪਜਾਈਆ। ਸਤਿਗੁਰ ਸ਼ਬਦ ਕਹੇ ਮੈਂ ਨਾਮ ਦੇ ਦੇਂਦਾ ਰਿਹਾ ਡਗਰੂ, ਲੋਕਮਾਤ ਹੱਥ ਫੜਾਈਆ। ਨੰਨ੍ਹੇ ਬੱਚੇ ਕਰ ਕੇ ਗੱਭਰੂ, ਗੁਰ ਅਵਤਾਰ ਪੈਗ਼ੰਬਰ ਦਿਤੇ ਲੜਾਈਆ। ਸਾਚਾ ਰਹਿਣ ਨਾ ਕੋਇ ਦਿਤਾ ਅਦਲੂ, ਇਨਸਾਫ਼ ਹੱਕ ਨਾ ਕੋਇ ਕਮਾਈਆ। ਏਸੇ ਤਰ੍ਹਾਂ ਹੁਣ ਵੀ ਕਲਜੁਗ ਬਦਲੂ, ਅੱਗੇ ਹੋ ਨਾ ਕੋਇ ਅਟਕਾਈਆ। ਗੁਰਮੁਖ ਵਿਰਲਾ ਪ੍ਰਭ ਦਾ ਸੰਗ ਮੰਗ ਲਊ, ਮੰਗਤਾ ਹੋ ਕੇ ਝੋਲੀ ਡਾਹੀਆ। ਸਚ ਦਵਾਰੇ ਇਕ ਅਨੰਦ ਲਊ, ਸੁਖ ਸਾਗਰ ਵਿਚ ਸਮਾਈਆ। ਪੁਰਖ ਅਕਾਲਾ ਦੀਨ ਦਿਆਲਾ ਇਕੋ ਮੰਨ ਲਊ, ਮਾਇਆ ਮਮਤਾ ਮੋਹ ਗਵਾਈਆ। ਸਚ ਖ਼ਜ਼ੀਨਾ ਅਗੰਮਾ ਧਨ ਲਊ, ਨਾਮ ਨਿਧਾਨਾ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਗੁਰ ਅਵਤਾਰ ਪੈਗ਼ੰਬਰੋ ਸਤਿਗੁਰ ਸ਼ਬਦ ਕਹੇ, ਕਿਸ ਦੀ ਕਰਦੇ ਭਗਤੀ, ਨਾਮ ਸਿਮਰਨ ਪੂਜਾ ਕਿਸ ਜਣਾਈਆ। ਮਾਣ ਵਡਿਆਈ ਪੌਦੇ ਰਹੇ ਬਣ ਕੇ ਵਿਅਕਤੀ, ਵਾਕਿਆ ਆਪਣੀ ਕਾਰ ਕਮਾਈਆ। ਪ੍ਰਸਿੱਧ ਹੁੰਦੀ ਰਹੀ ਤੱਤਾਂ ਵਾਲੀ ਹੱਸਤੀ, ਹਸਤ ਕੀਟ ਰੰਗ ਰੰਗਾਈਆ। ਲਹਿਣਾ ਦੇਣਾ ਮਿਲਦਾ ਰਿਹਾ ਦਸਤੀ, ਲੋਕਮਾਤ ਵੱਜੀ ਵਧਾਈਆ। ਨਾਮ ਸੰਦੇਸ਼ਾ ਦੇਂਦੇ ਰਹੇ ਸ਼ਰਤੀ, ਸ਼ਰਅ ਵੰਡ ਵੰਡਾਈਆ। ਸ਼ਬਦ ਗੁਰੂ ਦੇ ਬਣੇ ਰਹੇ ਗ਼ਰਜ਼ੀ, ਦਿਵਸ ਰੈਣ ਸੇਵ ਕਮਾਈਆ। ਸਤਿ ਧਾਰ ਦੀ ਦੇਂਦੇ ਰਹੇ ਅਰਜ਼ੀ, ਬਿਨ ਅੱਖਰਾਂ ਲੇਖ ਬਣਾਈਆ। ਫਿਰ ਵੀ ਸਤਿਗੁਰ ਸ਼ਬਦ ਕਰਦਾ ਰਿਹਾ ਆਪਣੀ ਮਰਜ਼ੀ, ਮਜ਼ਾ ਥੋੜ੍ਹਾ ਥੋੜ੍ਹਾ ਚਖਾਈਆ। ਖੇਲ ਦੱਸਦਾ ਰਿਹਾ ਨਰਾਇਣ ਨਰ ਦੀ, ਜਿਸ ਦੀ ਸਿਫ਼ਤ ਵਿਚ ਸਿਫ਼ਤਾਂ ਸਾਰੇ ਗਏ ਗਾਈਆ। ਸਭ ਦੀ ਅੰਤਰ ਧਾਰ ਢੋਲਾ ਰਹੀ ਪੜ੍ਹਦੀ, ਨਾਮ ਕਲਮਾ ਅਗੰਮ ਅਥਾਹੀਆ। ਤੱਤ ਸ਼ਰੀਰ ਪਹਿਨਾ ਕੇ ਵਰਦੀ, ਜਗਤ ਸਿਪਾਹੀ ਦਿਤੇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਸਤਿਗੁਰ ਸ਼ਬਦ ਕਹੇ ਮੇਰਾ ਸਮਝਿਆ ਨਾ ਕਿਸੇ

❋

❋

ਰਾਜ਼, ਰਾਜ਼ਕ ਰਿਜ਼ਕ ਰਹੀਮ ਨਾ ਕੋਇ ਦ੍ਰਿੜਾਈਆ। ਮੇਰਾ ਜਾਣਿਆ ਕਿਸੇ ਨਾ ਸਾਜ਼, ਕਹਾਂ ਕਹਾਂ ਨੌਬਤ ਨਾਮ ਵਜਾਈਆ। ਮੇਰਾ ਵੇਖਿਆ ਕਿਸੇ ਨਾ ਸਮਾਜ, ਸਮਗਰੀ ਹੱਥ ਨਾ ਕੋਇ ਉਠਾਈਆ। ਮੇਰਾ ਤੱਕਿਆ ਕਿਸੇ ਨਾ ਕਾਜ, ਕਿਸ ਬਿਧ ਆਪਣੀ ਕਾਰ ਹੱਥ ਕਮਾਈਆ। ਮੇਰੇ ਚੜ੍ਹਿਆ ਨਾ ਕੋਇ ਜਹਾਜ਼, ਮੰਜ਼ਲ ਚੜ੍ਹਨ ਅੰਤ ਕੋਇ ਨਾ ਪਾਈਆ। ਜਿਸ ਨੂੰ ਕਿਰਪਾ ਕਰ ਕੇ ਥੋੜ੍ਹੀ ਦਿਤੀ ਦਾਤ, ਲੋਕਮਾਤ ਦਇਆ ਕਮਾਈਆ। ਉਹ ਦੱਸਣ ਲੱਗਾ ਸ੍ਰਿਸ਼ਟੀ ਕਰਾਮਾਤ, ਮੇਰਾ ਭੇਵ ਖੁਲ੍ਹਾਈਆ। ਚਰਨ ਕਵਲਾਂ ਜੁੜਾ ਕੇ ਨਾਤ, ਡੋਰੀ ਤੰਦ ਬੰਧਾਈਆ। ਧੁਰ ਦਾ ਦੇ ਕੇ ਸਾਥ, ਸਿਖਿਆ ਇਕ ਸਮਝਾਈਆ। ਪ੍ਰੇਮ ਦਾ ਦੇ ਕੇ ਪਰਕਾਸ਼, ਅੰਧ ਅੰਧੇਰਾ ਦਿਤਾ ਚੁਕਾਈਆ । ਅੰਤ ਤੋਰ ਕੇ ਖਾਲੀ ਹਾਥ, ਕਾਇਆ ਮਾਟੀ ਖ਼ਾਕ ਮੜ੍ਹੀ ਗੋਰ ਦਬਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਸਤਿਗੁਰ ਸ਼ਬਦ ਕਹੇ ਗੁਰ ਅਵਤਾਰ ਪੈਗ਼ੰਬਰ ਘੱਲੇ, ਹੁਕਮ ਇਕ ਜਣਾਈਆ। ਨਾਮ ਵਸਤ ਬੰਨ੍ਹ ਕੇ ਪੱਲੇ, ਪਲਕਾਂ ਪਿੱਛੇ ਕੀਤੀ ਰੁਸ਼ਨਾਈਆ। ਬਿਰਹੋਂ ਵੈਰਾਗ ਵਿਚ ਕਰ ਕੇ ਝੱਲੇ, ਝਲਕ ਆਪਣੀ ਇਕ ਦ੍ਰਿੜਾਈਆ। ਸਚ ਦਵਾਰਿਉਂ ਆਏ ਥੱਲੇ, ਧਰਨੀ ਧਰਤ ਧਵਲ ਡੇਰਾ ਲਾਈਆ। ਦੀਨ ਮਜ਼੍ਹਬ ਬਣਾ ਕੇ ਮਹੱਲੇ, ਘਰ ਆਪਣਾ ਗਏ ਸੁਹਾਈਆ । ਨਾਮ ਕਲਮੇ ਸਾਗਰ ਵਿਚੋਂ ਉਛੱਲੇ, ਲਹਿਰਾਂ ਜਗਤ ਨਾਲ ਲਹਿਰਾਈਆ। ਸਿੱਖਾਂ ਮੁਰੀਦਾਂ ਕਿਹਾ ਬੱਲੇ ਬੱਲੇ, ਸਤਿਗੁਰ ਮੁਰਸ਼ਦ ਹੱਥ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰ ਇਕ ਅਖਵਾਈਆ। ਸਤਿਗੁਰ ਸ਼ਬਦ ਕਹੇ ਮੈਂ ਖੇਲ ਕਰਦਾ ਰਿਹਾ ਰੁਹਾਨੀ, ਆਪਣਾ ਹੁਕਮ ਜਣਾਈਆ। ਕਰਦਾ ਰਿਹਾ ਬੇਈਮਾਨੀ, ਸ਼ਰਅ ਵੰਡ ਵੰਡਾਈਆ। ਚੜ੍ਹੌਂਦਾ ਰਿਹਾ ਤੁਗ਼ਿਆਨੀ, ਮਜ਼੍ਹਬ ਮਜ਼੍ਹਬ ਨਾਲ ਟਕਰਾਈਆ। ਖੇਲ ਖੇਲਦਾ ਰਿਹਾ ਤੁਫ਼ਾਨੀ, ਦੀਨ ਦੁਨੀ ਦਿਤੀ ਲੜਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਬਣਾ ਕਥਾ ਕਹਾਣੀ, ਕਥਾ ਕਬੀਰ ਕੋਲੋਂ ਸੁਣਾਈਆ। ਨਾਮ ਸਿਫ਼ਤ ਬਣਾ ਕੇ ਬਾਣੀ, ਮਹਿੰਮਾ ਜਗਤ ਵਿਚ ਬਣਾਈਆ। ਆਪ ਸਦਾ ਸੁੱਤਾ ਰਿਹਾ ਆਪਣਾ ਓਢਣ ਤਾਣੀ, ਲੋਕਮਾਤ ਨਾ ਲਈ ਅੰਗੜਾਈਆ। ਗੁਰ ਅਵਤਾਰ ਪੈਗ਼ੰਬਰ ਸਭ ਦਾ ਜਾਣ ਜਾਣੀ, ਹਰ ਘਟ ਵੇਖੇ ਥਾਉਂ ਥਾਈਂਆ। ਮੰਜ਼ਲ ਉਸ ਦੀ ਪਦ ਨਿਰਬਾਣੀ, ਨਿਰਗੁਣ ਆਪਣਾ ਆਸਣ ਲਾਈਆ। ਸਤਿਗੁਰ ਸ਼ਬਦ ਕਹੇ ਗੁਰ ਅਵਤਾਰ ਪੈਗ਼ੰਬਰ ਮੇਰੇ ਰਸ ਦਾ ਮੰਗਦੇ ਰਹੇ ਪਾਣੀ, ਆਬੇਹਯਾਤ ਰਾਹ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਉਪਜਾਈਆ। ਸਤਿਗੁਰ ਸ਼ਬਦ ਕਹੇ ਮੈਂ ਖੇਲਾਂ ਖੇਲ ਬਹੁ ਬਿਧ ਭੱਟੀਆਂ, ਭਟਨਾਗਰ ਰੂਪ ਵਟਾਈਆ। ਮੈਂ ਲੋਕ ਪ੍ਰਲੋਕ ਚਲਾਵਾਂ ਹੱਟੀਆਂ, ਤਬਕਾਂ ਵੰਡ ਵੰਡਾਈਆ। ਗੁਰ ਅਵਤਾਰ ਪੈਗ਼ੰਬਰਾਂ ਬਣਾਵਾਂ ਪੱਤੀਆਂ, ਹਿੱਸੇਦਾਰ ਅਖਵਾਈਆ। ਕੋਟਨ ਕੋਟ ਹੰਢਾਵਾਂ ਸਖ਼ੀਆਂ, ਨਾਰੀ ਕੰਤ ਸੋਭਾ ਪਾਈਆ। ਲੱਖ ਚੁਰਾਸੀ ਜਗਾਵਾਂ ਮੋਮਬੱਤੀਆਂ, ਆਤਮ ਨੂਰ ਕਰ ਰੁਸ਼ਨਾਈਆ। ਗੁਰੂ ਬਹਾਵਾਂ ਲੋਹ ਤੱਤੀਆਂ, ਰੇਤਾ ਸੀਸ ਵਿਚ ਪਵਾਈਆ। ਮਾਣ ਗਵਾਵਾਂ ਲਛਮਣ ਜਤੀਆਂ, ਸਤਿ ਵਿਚ ਨਾ ਕੋਇ ਸਮਾਈਆ। ਪੈਗ਼ੰਬਰਾਂ ਦੀ ਹਾਲਤ ਵੇਖਾਂ ਅੱਖੀਆਂ, ਮੁਰੀਦ ਮੁਰਸ਼ਦ ਕਰਨ ਲੜਾਈਆ। ਅਵਤਾਰਾਂ ਦੀਆਂ ਵੇਖਾਂ ਪੱਟੀਆਂ, ਜੋ ਅੱਖਰਾਂ ਕਰਨ ਪੜ੍ਹਾਈਆ। ਗੁਰਮੁਖਾਂ ਦੀਆਂ ਰੂਹਾਂ ਵੇਖਾਂ ਜਿਹੜੀਆਂ ਜਗਤ ਹੱਦੋਂ ਟੱਪੀਆਂ, ਮੰਜ਼ਲ ਇਕੋ ਰਾਹ ਤਕਾਈਆ। ਜੁਗ ਜੁਗ ਸਾਰੇ ਕਰਦੇ ਗਏ ਮੇਰੇ ਨਾਲ ਪੱਕੀਆਂ, ਪੱਕਾ ਵਾਅਦਾ ਸਭ ਦੇ ਨਾਲ ਰਖਾਈਆ।

❋

❋

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਵਾਰਾ ਇਕ ਸੁਹਾਈਆ। ਸਤਿਗੁਰ ਸ਼ਬਦ ਕਹੇ ਗੁਰ ਅਵਤਾਰ ਪੈਗ਼ੰਬਰ ਮੇਰੇ ਸਿਫ਼ਤ ਨਾਮ ਦੇ ਢਾਡੀ, ਢੋਲਾ ਜਗਤ ਸੁਣਾਈਆ । ਪਿਆਰ ਮੁਹੱਬਤ ਦੇ ਰਾਗੀ, ਨਾਦਾਂ ਰਹੇ ਅਲਾਈਆ। ਕਿਰਪਾ ਦ੍ਰਿਸ਼ਟੀ ਸੁਰਤੀ ਜਾਗੀ, ਨੇਤਰ ਅੱਖ ਖੁਲ੍ਹਾਈਆ। ਜਦ ਭੈ ਵਿਚ ਕਹਾਂ ਤੇ ਸਾਰੇ ਕਹਿਣ ਹਾਂ ਜੀ, ਸਿਰ ਸਕੇ ਨਾ ਕੋਇ ਉਠਾਈਆ। ਜਾਂ ਮੈਂ ਸ਼ਰਾਰਤ ਵਿਚ ਇਬਾਦਤ ਵਿਚ ਸਿਫ਼ਾਰਸ਼ ਵਿਚ ਵੇਸ ਵਟਾਇਆ, ਅਸ਼ਟਭੁਜ ਕਹੇ, ਸਾਰੇ ਮੈਨੂੰ ਕਹਿਣ ਡਹਿ ਪਏ ਮਾਂ ਜੀ, ਮਾਤਾ ਕਹਿ ਕੇ ਸੀਸ ਨਿਵਾਈਆ। ਮੈਂ ਹੱਸ ਕੇ ਕਿਹਾ ਇਕ ਵਡਿਆਈ ਮੇਰੇ ਨਾਂ ਦੀ, ਦੂਜੀ ਅਵਰ ਨਾ ਕੋਇ ਚਤੁਰਾਈਆ। ਜਦ ਲੋੜ ਪਏ ਭਗਤਾਂ ਨੂੰ ਮੇਰੀ ਮਿਹਰ ਛਾਂ ਦੀ, ਆਸਰਾ ਅਵਰ ਨਾ ਕੋਇ ਰਖਾਈਆ। ਏਸੇ ਕਰ ਕੇ ਗੁਰ ਅਵਤਾਰ ਪੈਗ਼ੰਬਰਾਂ ਵੰਡ ਕਰਾਈ ਸੂਰ ਗਾਂ ਦੀ, ਦੋਹਾਂ ਤੋਂ ਵਖਰਾ ਆਪਣਾ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਮਨਾਈਆ। ਸਤਿਗੁਰ ਸ਼ਬਦ ਕਹੇ ਗੁਰ ਅਵਤਾਰ ਪੈਗ਼ੰਬਰ ਮੇਰੇ ਗੋਲੇ, ਗੋਲੀ ਬਣ ਕੇ ਸੇਵ ਕਮਾਈਆ। ਜਿਹੜਾ ਨਾਮ ਕਲਮਾ ਦੱਸਾਂ ਓਸੇ ਦੇ ਗੌਂਦੇ ਢੋਲੇ, ਖ਼ੁਸ਼ੀਆਂ ਵਿਚ ਸੁਣਾਈਆ। ਜਿਸ ਉਤੇ ਕਿਰਪਾ ਕਰਾਂ ਭਾਗ ਲੱਗੇ ਕਾਇਆ ਚੋਲੇ, ਚੋਲੀ ਤੱਤ ਵਜੂਦ ਬਦਲਾਈਆ। ਬਿਨਾ ਸ਼ਬਦ ਗੁਰੂ ਤੋਂ ਕਿਸੇ ਦੇ ਅੰਦਰ ਸਤਿਗੁਰ ਰੂਪ ਕੋਇ ਨਾ ਬੋਲੇ, ਬਿਨਾ ਸ਼ਬਦ ਤੋਂ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਖਾਣੀ ਬਾਣੀ ਕਹਿਣ ਕੋਇ ਨਾ ਪਾਈਆ। ਇਹ ਆਦਿ ਅੰਤ ਜੁਗਾ ਜੁਗੰਤ ਮੇਰੇ ਉਹਲੇ, ਪਰਦਾ ਸਕਿਆ ਨਾ ਕੋਇ ਉਠਾਈਆ। ਸਾਰੇ ਕਹਿੰਦੇ ਗਏ ਵਸੇ ਕੋਲੇ, ਕੋਲ ਵਸਿਆ ਨਜ਼ਰ ਕਿਸੇ ਨਾ ਆਈਆ। ਜੇ ਸਮਝ ਲੈਂਦੇ ਹਰ ਘਟ ਅੰਦਰ ਪ੍ਰਭੂ ਸਵਾਮੀ ਮੌਲੇ, ਕਿਉਂ ਮੌਲਾ ਅੱਲਾ ਕਹਿ ਕੇ ਰੱਟੇ ਜਗਤ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜਦ ਚਾਹੇ ਵਡਿਆਈ ਦੇਵੇ ਭਾਵੇਂ ਕੋਈ ਵੇਚਣ ਵਾਲਾ ਹੋਵੇ ਛੋਲੇ, ਸਿਰ ਆਪਣਾ ਹੱਥ ਰਖਾਈਆ। ਸਤਿਗੁਰ ਸ਼ਬਦ ਕਹੇ ਮੈਂ ਵੱਡਾ ਗੁਣ ਨਿਧਾਨੀ, ਗਹਿਰ ਗੰਭੀਰ ਅਖਵਾਈਆ। ਜੁਗ ਜੁਗ ਖੇਲਾਂ ਖੇਲ ਦੋ ਜਹਾਨੀ, ਨਿਰਗੁਣ ਸਰਗੁਣ ਧਾਰ ਚਲਾਈਆ। ਜਿਸ ਵੇਲੇ ਮੇਰੇ ਅੰਦਰ ਸ਼ਰਅ ਦੀ ਆਵੇ ਬੇਈਮਾਨੀ, ਸਮਾਜ ਦਾ ਰਾਜ ਦਿਆਂ ਬਦਲਾਈਆ। ਤੱਤਾਂ ਅੰਦਰ ਨਾਮ ਦੀ ਦੇ ਨਿਸ਼ਾਨੀ, ਕਲਮਿਆਂ ਦੀ ਕਰਾਂ ਪੜ੍ਹਾਈਆ। ਓਹੋ ਵਜੂਦ ਓਹੋ ਸਰੀਰ ਜੋ ਅਵਤਾਰ ਬਣੇ ਪੈਗ਼ੰਬਰ ਬਣੇ ਗੁਰੂ ਬਣੇ ਦੱਸਣ ਆਪਣੀ ਜ਼ਬਾਨੀ, ਕਥਾ ਕਥ ਕਥ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਚੁਕਾ ਰੀਤ ਪੁਰਾਣੀ, ਪੂਰਨ ਬ੍ਰਹਮ ਦਏ ਵਡਿਆਈਆ।

੨੩ ਜੇਠ ਸ਼ਹਿਨਸ਼ਾਹੀ ਸੰਮਤ ੫ ਹਰਿ ਭਗਤ ਦਵਾਰ ਜੇਠੂਵਾਲ

ਸੰਮਤ ਪੰਜ ਕਹੇ ਪੰਜ ਗੁਰਮੁਖ ਕਰਨ ਫੂਲਨ ਬਰਖਾ, ਵਰਖ ਮਾਸ ਵੰਡ ਨਾ ਕੋਇ ਵੰਡਾਈਆ। ਅੰਦਰ ਹਰਖ ਸੋਗ ਨਾ ਹੋਵੇ ਕੋਈ ਹਿਰਸਾ, ਚਿੰਤਾ ਗ਼ਮ ਨਾ ਕੋਇ ਜਣਾਈਆ। ਹੋਵਣ ਉਹ ਜਿਨ੍ਹਾਂ ਯਾਦ ਕੀਤਾ ਗੋਬਿੰਦ ਸਰਸਾ, ਸਾਹ ਸਾਹ ਨਾਲ ਧਿਆਈਆ। ਜਨਮ ਕਰਮ ਦਾ ਕੋਲ

❋

❋

ਹੋਵੇ ਪਰਚਾ, ਪਰਾਚੀਨ ਵੇਖ ਵਖਾਈਆ। ਜਿਨ੍ਹਾਂ ਦਾ ਲੇਖਾ ਹੋਵੇ ਉਪਰ ਅਰਸ਼ਾ, ਦਰਗਾਹ ਸਾਚੀ ਸੋਭਾ ਪਾਈਆ। ਜਨਮ ਜਨਮ ਦੀ ਰਹੇ ਕੋਈ ਨਾ ਹਿਰਸਾ, ਹਿਰਸ ਹਵਸ ਦੂਰ ਕਰਾਈਆ। ਮਾਨਸ ਜਨਮ ਜਾਏ ਨਾ ਬਿਰਥਾ, ਸਾਹਿਬ ਸਤਿਗੁਰ ਰੰਗ ਰੰਗਾਈਆ। ਲੇਖਾ ਜਾਣ ਪ੍ਰੀਤਮ ਪਿਰ ਕਾ, ਪਤਿਪਰਮੇਸ਼ਵਰ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਸੰਮਤ ਪੰਜ ਕਹੇ ਪੰਜਾਂ ਬੀਬੀਆਂ ਦੇ ਹੱਥ ਵਿਚ ਹੋਵਣ ਹਾਰ, ਹਿਰਦੇ ਹਰਿ ਹਰਿ ਧਿਆਈਆ। ਪੰਜੇ ਇਕੇ ਵਾਰ ਗਲ ਵਿਚ ਦੇਣ ਡਾਰ, ਵਖਰੀ ਵੰਡ ਨਾ ਕੋਇ ਵੰਡਾਈਆ। ਫੇਰ ਨਿਉਂ ਕੇ ਕਰਨ ਨਿਮਸਕਾਰ, ਚਰਨ ਬੰਦਨਾ ਸੀਸ ਨਿਵਾਈਆ। ਮੁਖੋਂ ਕਹਿਣ ਸ਼ਾਹ ਪਾਤਸ਼ਾਹ ਸੱਚੀ ਸਰਕਾਰ, ਸ਼ਹਿਨਸ਼ਾਹ ਤੇਰੀ ਓਟ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਮੇਲਾ ਲਏ ਮਿਲਾਈਆ। ਸੰਮਤ ਪੰਜ ਕਹੇ ਮੈਂ ਸੰਦੇਸ਼ਾ ਦੇਵਾਂ ਅਵਤਾਰ ਗੁਰ ਦਾ, ਪੈਗ਼ੰਬਰਾਂ ਹਾਲ ਜਣਾਈਆ। ਜੋ ਕਹਿ ਕੇ ਗਏ ਗੁਰਮੁਖ ਕਦੇ ਨਾ ਹੋਵੇ ਮੁਰਦਾ, ਮੁਰੀਦ ਮੁਰਸ਼ਦ ਵਿਚ ਸਮਾਈਆ। ਜੋ ਆਇਆ ਸੋ ਗਿਆ ਤੁਰਦਾ, ਪੰਜ ਤੱਤ ਕਾਇਆ ਚੋਲੀ ਜਗਤ ਤਜਾਈਆ। ਜਿਨ੍ਹਾਂ ਮਾਰਗ ਮਿਲਿਆ ਧੁਰ ਦਾ, ਦਰਗਾਹ ਸਾਚੀ ਦਰ ਖੁਲ੍ਹਾਈਆ। ਓਹ ਮੋੜਿਆ ਕਦੇ ਨਾ ਮੁੜਦਾ, ਲੱਖ ਚੁਰਾਸੀ ਦਏ ਠੁਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਸੰਮਤ ਪੰਜ ਕਹੇ ਗੁਰਮੁਖ ਕਦੇ ਨਾ ਮਰਿਆ, ਮਰ ਜੀਵਤ ਰੂਪ ਵਟਾਈਆ। ਸਾਚੀ ਮੰਜ਼ਲ ਧੁਰ ਦੀ ਚੜ੍ਹਿਆ, ਅਗੰਮ ਅਥਾਹ ਦਏ ਵਡਿਆਈਆ। ਜਿਸ ਨੇ ਸੋਹੰ ਢੋਲਾ ਪੜ੍ਹਿਆ, ਰਸਨਾ ਜਿਹਵਾ ਨਾਲ ਗਾਈਆ। ਓਹ ਜਾਵੇ ਆਪਣੇ ਘਰਿਆ, ਦਰਗਾਹ ਸਾਚੀ ਸੋਭਾ ਪਾਈਆ। ਪੁਰਖ ਅਕਾਲ ਦੀਨ ਦਿਆਲ ਲਏ ਵਰਿਆ, ਵਾਰਸ ਹੋ ਕੇ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਰੰਗ ਦਏ ਰੰਗਾਈਆ। ਸੰਮਤ ਪੰਜ ਕਹੇ ਜਿਸ ਨੂੰ ਕਿਹਾ ਭੁੱਲੀ ਭਟਕੀ, ਭਰਮ ਦਿਤਾ ਗਵਾਈਆ। ਸਚਖੰਡ ਜਾਂਦਿਆਂ ਰਾਹ ਵਿਚ ਮੂਲ ਨਾ ਅਟਕੀ, ਅਟਕਣ ਅੱਗੇ ਰਹੀ ਨਾ ਰਾਈਆ। ਦਰਸ਼ਨ ਪਾ ਕੇ ਪ੍ਰੀਤਮ ਅਰਸ਼ੀ, ਅਰਸ਼ਾਂ ਉਪਰ ਸੋਭਾ ਪਾਈਆ। ਸੰਦੇਸ਼ਾ ਦੇਵੇ ਸਦਾ ਪੁਰਖ ਅਕਾਲ ਕਰੇ ਆਪਣੀ ਮਰਜ਼ੀ, ਮਿਹਰਵਾਨ ਆਪਣਾ ਹੁਕਮ ਵਰਤਾਈਆ। ਮਾਨਸ ਜਨਮ ਨਾਤਾ ਜਗਤ ਫ਼ਰਜ਼ੀ, ਥਿਰ ਰਹਿਣ ਕੋਇ ਨਾ ਪਾਈਆ। ਪ੍ਰੇਮ ਸਿੰਘ ਦੇ ਪਿਛੋਂ ਮੇਰੀ ਮਨਜ਼ੂਰ ਹੋਈ ਅਰਜ਼ੀ, ਹੱਸਦਿਆਂ ਹੱਸਦਿਆਂ ਮੁਖੋਂ ਬਚਨ ਦਿਤਾ ਕਢਾਈਆ। ਵੇਖ ਖੇਲ ਨਰਾਇਣ ਨਰ ਦੀ, ਹੈਰਾਨੀ ਮੇਰੇ ਅੰਦਰ ਆਈਆ। ਤੂੰਹੀ ਤੂੰਹੀ ਤੇਰਾ ਢੋਲਾ ਆਈ ਪੜ੍ਹਦੀ, ਸੋਹੰ ਰਾਗ ਅਲਾਈਆ। ਸੌਂਪਣਾ ਕੀਤੀ ਨਹੀਂ ਕੋਈ ਘਰ ਦੀ, ਲਾਲਚ ਮੋਹ ਨਾ ਕੋਇ ਵਖਾਈਆ। ਅੰਦਰੇ ਅੰਦਰ ਰਹੀ ਡਰਦੀ, ਭੈ ਵਿਚ ਸੀਸ ਝੁਕਾਈਆ। ਇਕ ਬੇਨੰਤੀ ਕੀਤੀ ਜਿਸ ਵੇਲੇ ਮੇਰੀ ਅੰਤ ਖ਼ਾਹਿਸ਼ ਮਰਦੀ, ਮੁਰਦਾ ਮੁਰੀਦ ਵਿਚ ਸਮਾਈਆ। ਸਚ ਦਵਾਰੇ ਬਣਾ ਲੈ ਬਰਦੀ, ਬੰਦੀਖ਼ਾਨਾ ਦੇ ਤੁੜਾਈਆ। ਇਕ ਓਟ ਤੇਰੀ ਹਰਿ ਜੀ, ਹਿਰਦੇ ਅੰਦਰ ਧਿਆਨ ਰਖਾਈਆ। ਮੈਨੂੰ ਆਸ ਰਹੀ ਨਾ ਘਰ ਦੀ, ਘਰਾਨੇ ਦਿਤੇ ਤਜਾਈਆ। ਬੰਸ ਸਰਬੰਸ ਤੇਰੇ ਚਰਨਾਂ ਧਰਦੀ, ਦੂਜੀ ਓਟ ਨਾ ਕੋਇ ਜਣਾਈਆ। ਤੇਰੀ ਮਿਹਰ ਨਜ਼ਰ ਨਾਲ ਤਰਦੀ, ਨਜ਼ਰੀਆ ਲੈਣਾ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਰੰਗ ਦਏ ਰੰਗਾਈਆ । ਸੰਮਤ ਪੰਜ ਕਹੇ ਜੋ ਗੁਰਮੁਖ

❋

❋

ਮੇਰੇ ਵਿਚ ਜਾਵੇ, ਸਚਖੰਡ ਸਾਚੇ ਸੋਭਾ ਪਾਈਆ। ਪ੍ਰਭੂ ਚਰਨ ਧੂੜੀ ਨਹਾਵੇ, ਦੁਰਮਤ ਮੈਲ ਗਵਾਈਆ। ਆਪਣੇ ਪੱਲੇ ਕਰੇ ਸਾਵੇਂ, ਪਿਛਲਾ ਲੇਖਾ ਰਹੇ ਨਾ ਰਾਈਆ। ਹਉਕਿਆਂ ਵਿਚ ਭਰੇ ਕੋਈ ਨਾ ਹਾਵੇ, ਸਿਸਕੀਆਂ ਵਿਚ ਨਾ ਕੋਇ ਕੁਰਲਾਈਆ। ਸਾਹਿਬ ਸਤਿਗੁਰ ਸਚ ਦਵਾਰੇ ਆਪ ਬਹਾਵੇ, ਫੜ ਬਾਹੋਂ ਗਲੇ ਲਗਾਾਈਆ। ਦੀਨ ਦੁਨੀ ਦੇ ਕੂੜੇ ਦਾਅਵੇ, ਅੰਤਮ ਨਜ਼ਰ ਕੋਇ ਨਾ ਆਈਆ। ਹਰ ਹਿਰਦੇ ਅੰਦਰ ਹਰ ਪੁਰਖ ਨਿਰੰਜਣ ਗੁਰਮੁਖ ਸਦਾ ਰਾਵੇ, ਰਾਗ ਆਪਣਾ ਇਕ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾਮੋਂ ਨੂੰ ਨਾਮ ਦੇ ਪਾਵੇ ਛਾਬੇ, ਤੱਕੜ ਆਪਣੇ ਤੋਲ ਤੁਲਾਈਆ।