ਪੁਸਤਕਾਲਾਭਾਗ ੨੧

੧ ਹਾੜ ਸ਼ਹਿਨਸ਼ਾਹੀ ਸੰਮਤ ੫ ਹਰਿ ਭਗਤ ਦਵਾਰ ਜੇਠੂਵਾਲ

ਸੰਮਤ ਪੰਜ ਕਹੇ ਕੀ ਖੇਲ ਕਰੇ ਸ੍ਰੀ ਭਗਵਾਨਾ, ਭਗਵਨ ਆਪਣਾ ਹੁਕਮ ਵਰਤਾਈਆ। ਸ਼ਬਦੀ ਸੁਤ ਉਠੇ ਸੂਰਬੀਰ ਮਰਦਾਨਾ, ਜੋਧੇ ਦਿਆਂ ਵਡਿਆਈਆ। ਪੂਰਬ ਲੇਖਾ ਵੇਖ ਦੋ ਜਹਾਨਾਂ, ਪੁਰੀਆਂ ਲੋਆਂ ਬ੍ਰਹਿਮੰਡਾਂ ਖੰਡਾਂ ਖੋਜ ਖੁਜਾਈਆ। ਹੁਕਮ ਸੰਦੇਸ਼ਾ ਦੇਵੇ ਸ਼ਾਹ ਸੁਲਤਾਨਾ, ਸ਼ਹਿਨਸ਼ਾਹ ਧੁਰਦਰਗਾਹੀਆ। ਖੇਲ ਵੇਖਣਾ ਨਿਰਗੁਣ ਧਾਰ ਦੋ ਜਹਾਨਾਂ, ਨਿਰਵੈਰ ਹੋ ਕੇ ਫੇਰਾ ਪਾਈਆ । ਧਰਮ ਦੀ ਧਾਰ ਦਿਸੇ ਨਾ ਕੋਇ ਬੇਗਾਨਾ, ਵੈਰੀ ਮੀਤ ਵੰਡ ਨਾ ਕੋਇ ਵੰਡਾਈਆ। ਸਭ ਦਾ ਸਾਂਝਾ ਹੋਣਾ ਕਾਹਨਾ, ਲੱਖ ਚੁਰਾਸੀ ਗੋਪੀ ਸਹਿਜ ਸੁਭਾਈਆ। ਹੁਕਮ ਸੰਦੇਸ਼ਾ ਸੁਣ ਅਗੰਮ ਪੁਰਾਣਾ, ਜਿਸ ਦਾ ਪੁਰਾਣ ਵੇਦ ਭੇਵ ਕੋਇ ਨਾ ਪਾਈਆ। ਤੇਈ ਅਵਤਾਰ ਜਿਸ ਦਾ ਨਿਸ਼ਾਨਾ, ਨਿਛਾਵਰ ਆਪਣਾ ਆਪ ਕਰਾਈਆ। ਜਿਸ ਦੀ ਯਾਦ ਵਿਚ ਯਾਦ ਰੱਖ ਕੇ ਗਿਆ ਰਾਮਾ, ਰਾਮ ਰਾਮ ਵੇਖ ਵਖਾਈਆ। ਜਿਸ ਦਾ ਰਾਹ ਤਕਦਾ ਗਿਆ ਕਾਹਨਾ, ਘਨਈਆ ਆਪਣਾ ਭੇਵ ਖੁਲ੍ਹਾਈਆ। ਜਿਸ ਨੂੰ ਪੈਗ਼ੰਬਰਾਂ ਮੰਨਿਆ ਅਮਾਮਾ, ਬੇਪ੍ਰਵਾਹ ਨੂਰ ਖ਼ੁਦਾਈਆ। ਜਿਸ ਨੂੰ ਝੁਕ ਝੁਕ ਕਰਦੇ ਰਹੇ ਸਲਾਮਾਂ, ਸਯਦਿਆਂ ਸੀਸ ਨਿਵਾਈਆ। ਜਿਸ ਦਾ ਮੰਤਰ ਗਾਇਆ ਸਤਿਨਾਮਾ, ਨਾਨਕ ਵੱਜੀ ਵਧਾਈਆ। ਜਿਸ ਨੂੰ ਗੋਬਿੰਦ ਕੀਤਾ ਪ੍ਰਨਾਮਾ, ਪਾਰਬ੍ਰਹਮ ਪਤਿਪਰਮੇਸ਼ਵਰ ਬੇਪ੍ਰਵਾਹੀਆ। ਓਹ ਲੇਖਾ ਜਾਣੇ ਜੀਵ ਜਹਾਨਾ, ਲੱਖ ਚੁਰਾਸੀ ਖੋਜ ਖੁਜਾਈਆ। ਕਲਜੁਗ ਅੰਤਮ ਪਹਿਰ ਕੇ ਬਾਣਾ, ਨਿਰਗੁਣ ਆਪਣਾ ਵੇਸ ਵਟਾਈਆ। ਸ਼ਬਦ ਅਗੰਮ ਦੱਸ ਤਰਾਨਾ, ਤੁਰੀਆ ਤੋਂ ਪਰੇ ਕਰੇ ਪੜ੍ਹਾਈਆ। ਖੇਲ ਵੇਖ ਜ਼ਿਮੀਂ ਅਸਮਾਨਾ, ਪੁਰੀਆਂ ਲੋਆਂ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ । ਸੰਮਤ ਪੰਜ ਕਹੇ ਸਤਿਗੁਰ ਸ਼ਬਦ ਹੋਵੇ ਸਾਵਧਾਨ, ਦਰ ਸਾਚੇ ਲਏ ਅੰਗੜਾਈਆ। ਲੇਖਾ ਵੇਖ ਜਗਤ ਜਹਾਨ, ਆਤਮ ਬ੍ਰਹਮ ਭੇਵ ਖੁਲ੍ਹਾਈਆ। ਚਾਰ ਜੁਗ ਦਾ ਤਕ ਵਿਧਾਨ, ਹੁਕਮ ਕਲਮੇ ਖੋਜ ਖੁਜਾਈਆ। ਦੀਨ ਮਜ਼੍ਹਬ ਸ਼ਰਅ ਜਗਤ ਦੀ ਜਾਨ, ਨਵ ਸੱਤ ਫੋਲੇ ਥਾਉਂ ਥਾਈਂਆ। ਜਿਧਰ ਤੱਕੇ ਹੋਏ ਹੈਰਾਨ, ਹਿਰਦੇ ਹਰਿ ਨਾ ਕੋਇ ਵਖਾਈਆ। ਮਨ ਕਲਪਣਾ ਦਿਸੇ ਸ਼ੈਤਾਨ, ਸ਼ਰਅ ਦਏ ਲੜਾਈਆ। ਅਵਤਾਰ ਪੈਗ਼ੰਬਰ ਦਰਗਾਹ ਸਾਚੀ ਦਰ ਠਾਂਡੇ ਸੀਸ ਝੁਕਾਣ, ਸਿਰ ਸਰ ਸਕੇ ਨਾ ਕੋਇ ਉਠਾਈਆ। ਪੁਰਖ ਅਕਾਲਾ ਦੀਨ ਦਿਆਲਾ ਦੇਵੇ ਅਗੰਮ ਫ਼ਰਮਾਨ, ਜਿਸ ਦੀ ਚਾਰ ਜੁਗ ਸਮਝ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ,

❋

❋

ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਕਰਤਾ ਵਡ ਵਡਿਆਈਆ। ਸੰਮਤ ਪੰਜ ਕਹੇ ਸ਼ਬਦ ਗੁਰੂ ਹੱਸ ਕੇ ਕਹੇ, ਬਿਨ ਹਸਤੀ ਹਸਤੀ ਨਜ਼ਰ ਕੋਇ ਨਾ ਆਈਆ। ਬਿਨ ਸ਼ਬਦ ਤੋਂ ਗੁਰੂ ਕੋਈ ਨਾ ਰਹੇ, ਰਹਿਮਤ ਹੱਕ ਨਾ ਕੋਇ ਕਮਾਈਆ। ਬਿਨ ਸਤਿਗੁਰ ਸ਼ਬਦ ਤੋਂ ਸਚ ਦਵਾਰ ਕੋਇ ਨਾ ਬਹੇ, ਸਿੰਘਾਸਣ ਆਸਣ ਡੇਰਾ ਕੋਇ ਨਾ ਲਾਈਆ। ਬਿਨਾ ਸ਼ਬਦ ਗੁਰੂ ਤੋਂ ਕੋਈ ਨਾ ਕਰੇ ਲਯ, ਉਤਪਤ ਵਾਲਾ ਸਮਝ ਕੋਇ ਨਾ ਪਾਈਆ। ਬਿਨ ਸ਼ਬਦ ਗੁਰੂ ਤੋਂ ਲਹਿਣਾ ਮਾਤ ਕੋਈ ਨਾ ਦਏ, ਦੇਵਣਹਾਰਾ ਨਜ਼ਰ ਕੋਇ ਨਾ ਆਈਆ। ਬਿਨਾ ਸ਼ਬਦ ਗੁਰੂ ਤੋਂ ਸਾਚੇ ਮੰਦਰ ਵਸੇ ਕੋਈ ਨਾ ਗ੍ਰਹਿ, ਦਰ ਠਾਂਡਾ ਨਾ ਕੋਇ ਸੁਹਾਈਆ। ਬਿਨਾ ਸ਼ਬਦ ਗੁਰੂ ਤੋਂ ਹੋਏ ਨਾ ਕੋਈ ਨਿਰਭੈ, ਗੁਰ ਅਵਤਾਰ ਪੈਗ਼ੰਬਰ ਭੈ ਵਿਚ ਆਪਣਾ ਝਟ ਲੰਘਾਈਆ। ਆਦਿ ਅੰਤ ਕੋਈ ਨਾ ਰਹੈ, ਤੱਤਾਂ ਵਾਲਾ ਗੁਰੂ ਜੰਮੇ ਤੇ ਮਰ ਜਾਈਆ। ਸ਼ਬਦ ਗੁਰੂ ਕਹੇ ਆਦਿ ਜੁਗਾਦਿ ਸਭ ਦਾ ਮਾਲਕ ਮੈਂ, ਮਮਤਾ ਵਿਚ ਕਦੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਵੱਡਾ ਵਡ ਵਡਿਆਈਆ। ਸ਼ਬਦ ਗੁਰੂ ਕਹੇ ਮੇਰੇ ਵਿਚ ਨਹੀਂ ਕੋਈ ਬੁੱਧੀ, ਅਕਲ ਵਾਲੀ ਨਾ ਕੋਇ ਚਤੁਰਾਈਆ। ਮੇਰੀ ਮਤ ਨਹੀਂ ਕੋਈ ਉਚੀ, ਮੰਜ਼ਲ ਜਗਤ ਨਾ ਕੋਇ ਜਣਾਈਆ। ਮੇਰੀ ਆਸ਼ਾ ਵਾਲੀ ਨਹੀਂ ਰੁਚੀ, ਧਿਆਨ ਧਿਆਨ ਵਿਚ ਟਿਕਾਈਆ। ਮੈਂ ਕਾਇਆ ਮਾਟੀ ਕੋਈ ਬਣੌਣੀ ਨਹੀਂ ਸੁੱਚੀ, ਤਨ ਵਜੂਦ ਕਰ ਸਫ਼ਾਈਆ। ਮੇਰੀ ਬਦਲਣੀ ਨਹੀਂ ਰੁਤੀ, ਰੁਤੜੀ ਜਗਤ ਨਾ ਕੋਇ ਮਹਿਕਾਈਆ। ਮੇਰੀ ਸੁਰਤੀ ਨਹੀਂ ਸੁੱਤੀ, ਸੋਏ ਨਾ ਕੋਇ ਉਠਾਈਆ। ਮੇਰੀ ਖੇਲ ਨਹੀਂ ਕੋਈ ਲੁੱਕੀ, ਪਰਦਿਆਂ ਵਿਚ ਨਾ ਕੋਇ ਛੁਪਾਈਆ। ਮੇਰੀ ਆਦਿ ਤੋਂ ਧਾਰ ਸਦਾ ਦੋ ਤੁਕੀ, ਬਹੁ ਵਿਦਿਆ ਮੇਰੀ ਸਿਫ਼ਤਾਂ ਵਾਲੀ ਪੜ੍ਹਾਈਆ। ਮੈਨੂੰ ਕੀ ਜਾਨਣ ਜਿਹੜੇ ਫਿਰਦੇ ਵਿਚ ਤ੍ਰੈਕੁਟੀ, ਦਸਮ ਦਵਾਰੀ ਵਾਲਾ ਕਹਿਣ ਕਿਛ ਨਾ ਪਾਈਆ। ਕੀ ਹੋਇਆ ਜੇ ਗੁਰ ਅਵਤਾਰ ਪੈਗ਼ੰਬਰਾਂ ਮੇਰੀ ਜੋਤ ਦੀ ਪੌਹ ਫੁੱਟੀ, ਪ੍ਰਕਾਸ਼ ਵਿਚੋਂ ਪ੍ਰਕਾਸ਼ ਦਿਤਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਕਰਤਾ ਨੂਰ ਅਲਾਹੀਆ। ਸੰਮਤ ਪੰਜ ਕਹੇ ਸ਼ਬਦ ਗੁਰੂ ਕਿਉਂ ਉਠਿਆ, ਆਪਣੀ ਲੈ ਅੰਗੜਾਈਆ। ਕਿਉਂ ਗੁਰ ਅਵਤਾਰ ਪੈਗ਼ੰਬਰਾਂ ਪੈਂਡਾ ਮੁੱਕਿਆ, ਅਗਲਾ ਪੰਧ ਨਾ ਕੋਇ ਵਖਾਈਆ। ਕਿਉਂ ਅੰਮ੍ਰਿਤ ਧਾਰ ਸੋਮਾ ਸੁਕਿਆ, ਸਚ ਸਰੋਵਰ ਨਾ ਕੋਇ ਨੁਹਾਈਆ। ਕਿਉਂ ਹਉਮੇ ਮੇਟੇ ਕੋਇ ਨਾ ਦੁਖਿਆ, ਹੰਗਤਾ ਗੜ੍ਹ ਨਾ ਕੋਇ ਤੁੜਾਈਆ। ਕਿਉਂ ਸਾਹਿਬ ਸਤਿਗੁਰ ਬੈਠਾ ਲੁਕਿਆ, ਨਿਰਗੁਣ ਨੂਰ ਕਰ ਰੁਸ਼ਨਾਈਆ। ਕਿਉਂ ਕਲਜੁਗ ਕੂੜ ਕੁੜਿਆਰਾ ਰੁੱਸਿਆ, ਪੱਲੂ ਸਚ ਨਾ ਕੋਇ ਗੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਕਰਤਾ ਬੇਪਰਵਾਹੀਆ। ਸ਼ਬਦ ਗੁਰੂ ਕਹੇ ਗੁਰ ਅਵਤਾਰ ਪੈਗ਼ੰਬਰ ਆਓ ਅਗਾਂਹ, ਆਂਗਣ ਆਪਣਾ ਦਿਆਂ ਵਖਾਈਆ। ਬਸਤਰ ਭੂਸ਼ਣ ਖਾਟ ਸੌਣਾ ਨਹੀਂ ਕੋਈ ਮੰਜਾ, ਤਨ ਸ਼ਿੰਗਾਰ ਨਾ ਕੋਇ ਕਰਾਈਆ। ਮੁੱਛ ਦਾੜ੍ਹੀ ਕੇਸ ਬੋਦੀ ਨਾ ਹੋਵੇ ਸੀਸ ਗੰਜਾ, ਤੱਤਾਂ ਵਾਲੀ ਨਾ ਕੋਇ ਚਤੁਰਾਈਆ। ਨਾ ਸੁਖ ਦੁੱਖ ਨਾ ਕੋਇ ਅਨੰਦਾ, ਰਸ ਵੇਖਣ ਕੋਇ ਨਾ ਪਾਈਆ। ਨਾ ਤਨ ਵਜੂਦ ਪੰਚਮ ਮੀਤਾ ਬੰਦਾ, ਬੰਦਗੀ ਵਿਚ ਧਿਆਨ ਨਾ ਕੋਇ ਲਗਾਈਆ। ਨਾ ਮੰਜ਼ਲ ਪੌੜੀ ਡੰਡਾ, ਨਾ ਡੰਡਾਵਤ ਵਿਚ ਸੀਸ ਝੁਕਾਈਆ। ਨਾ ਕੋਈ ਆਰ ਪਾਰ ਕੰਢਾ, ਨਾ ਘਾਟ ਰਿਹਾ ਵਖਾਈਆ। ਆਦਿ ਦਾ ਅੰਤ ਅੰਤ ਦਾ ਆਦਿ ਸਦਾ ਇਕੋ ਰੰਗਾ, ਰੂਪ ਰੰਗ ਰੇਖ ਸਮਝ ਕਿਸੇ ਨਾ ਆਈਆ। ਗੁਰ ਅਵਤਾਰ ਪੈਗ਼ੰਬਰਾਂ ਆਪਣੀ

❋

❋

ਸਿਫ਼ਤ ਦੱਸ ਕੇ ਛੰਦਾ, ਨਾਮ ਕਲਮੇ ਦਿਤੇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਦਰ ਠਾਂਡਾ ਇਕ ਸੁਹਾਈਆ। ਸ਼ਬਦ ਗੁਰੂ ਕਹੇ ਆਦਿ ਜੁਗਾਦਿ ਮੇਰਾ ਇਕ ਪਰਵਾਰ, ਪਾਰਬ੍ਰਹਮ ਪ੍ਰਭ ਦਿਤੀ ਮਾਣ ਵਡਿਆਈਆ। ਗੁਰ ਅਵਤਾਰ ਪੈਗ਼ੰਬਰਾਂ ਮੇਰਾ ਆਧਾਰ, ਬਿਨ ਕਿਰਪਾ ਨਜ਼ਰ ਕੋਇ ਨਾ ਆਈਆ। ਮੈਂ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਦੋ ਜਹਾਨ ਸੱਚੀ ਸਰਕਾਰ, ਸਤਿ ਸਤਿਵਾਦੀ ਇਕ ਅਖਵਾਈਆ। ਜੁਗ ਬਦਲਣਾ ਮੇਰੀ ਕਾਰ, ਕਰਨੀ ਦਾ ਕਰਤਾ ਸਾਚੀ ਸੇਵ ਲਗਾਈਆ। ਮੈਂ ਆਦਿ ਦਾ ਜੁਗਾਦਿ ਦਾ ਇਕ ਬਰਖ਼ੁਰਦਾਰ, ਦੂਜਾ ਨਜ਼ਰ ਕੋਇ ਨਾ ਆਈਆ। ਦੋ ਜਹਾਨਾਂ ਖੇਲ ਕਰਾਂ ਅਪਾਰ, ਅਪਰੰਪਰ ਆਪਣੀ ਕਾਰ ਕਮਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਪਿੱਛੋਂ ਨਿਰਗੁਣ ਜੋਤ ਲਿਆ ਅਵਤਾਰ, ਜੋਤੀ ਜਾਤਾ ਡਗਮਗਾਈਆ। ਜਿਸ ਨੂੰ ਝੁਕਦੇ ਗੁਰੂ ਅਵਤਾਰ, ਪੈਗ਼ੰਬਰ ਸੀਸ ਨਿਵਾਈਆ। ਆਸਾਂ ਵਿਚ ਪਿਆਸਾਂ ਵਿਚ ਵਾਜਾਂ ਗਏ ਮਾਰ, ਕੂਕ ਕੂਕ ਸੁਣਾਈਆ। ਸਦੀ ਚੌਧਵੀਂ ਕਲ ਕਲਕੀ ਲਏ ਅਵਤਾਰ, ਅਮਾਮ ਅਮਾਮਾ ਫੇਰਾ ਪਾਈਆ। ਜਿਸ ਦਾ ਸੁਹੰਜਣਾ ਹੋਣਾ ਇਕ ਦਵਾਰ, ਭਗਤ ਦਵਾਰ ਵੱਜੇ ਵਧਾਈਆ। ਸੋਹਣਾ ਸੁਹੰਞਣਾ ਲੌਣਾ ਦਰਬਾਰ, ਦਰਬਾਰੀ ਇਕੋ ਨਜ਼ਰੀ ਆਈਆ। ਸਾਰੇ ਹੋਣੇ ਖ਼ਿਦਮਤਗਾਰ, ਖ਼ਾਦਮ ਹੋ ਕੇ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਕਰਤਾ ਸਹਿਜ ਸੁਖਦਾਈਆ। ਸੰਮਤ ਪੰਜ ਕਹੇ ਸਤਿਗੁਰ ਸ਼ਬਦ ਦਾ ਸੋਹਣਾ ਲੱਗੇ ਦਰਬਾਰ, ਦਰਬਾਰੀ ਪੰਜੇ ਅੱਗੇ ਆਈਆ। ਸੰਦੇਸ਼ੇ ਵਿਚ ਕਰੇ ਖ਼ਬਰਦਾਰ, ਸੋਇਆ ਰਹਿਣ ਕੋਇ ਨਾ ਪਾਈਆ। ਸਤਾਰਾਂ ਹਾੜ ਰਹਿਣਾ ਹੁਸ਼ਿਆਰ, ਗ਼ਫ਼ਲਤ ਅੰਦਰੋਂ ਦੇਣੀ ਕਢਾਈਆ। ਮਸਤਕ ਵਿਚ ਚਿੱਟੀ ਮਾਰਨੀ ਇਕ ਲਕਾਰ, ਇੰਚ ਢਾਈ ਵਿਚ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਸ਼ਬਦ ਗੁਰੂ ਕਹੇ ਮੇਰੇ ਸਾਹਿਬ ਪੰਜ ਦਰਬਾਰੀ, ਪੰਚਮ ਰੰਗ ਰੰਗਾਈਆ। ਗੁਰਮੀਤ ਸਿੰਘ ਨਾਲ ਕਰ ਕੇ ਰੱਖਣੀ ਤਿਆਰੀ, ਤ੍ਰੈਗੁਣ ਡੇਰਾ ਢਾਹੀਆ। ਤੇਰੇ ਕੋਲ ਇਕ ਲਿਸਟ ਹੋਵੇ ਭਾਰੀ, ਜੋ ਖੱਬੇ ਹੱਥ ਵਿਚ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਸਾਚਾ ਹੁਕਮ ਸੁਣੋ ਸਚ ਏਕ, ਏਕਾ ਇਕ ਜਣਾਈਆ। ਇਕੋ ਰੱਖਣੀ ਟੇਕ, ਟਿੱਕਾ ਮਸਤਕ ਧੂੜੀ ਖ਼ਾਕ ਰਮਾਈਆ । ਪ੍ਰਭੂ ਦਾ ਵੇਖਣਾ ਦੇਸ, ਦੂਸਰ ਅੱਖ ਨਾ ਕੋਇ ਤਕਾਈਆ। ਤੁਹਾਡਾ ਮਾਲਕ ਸਚ ਨਰੇਸ਼, ਨਰ ਨਰਾਇਣ ਦਏ ਵਡਿਆਈਆ। ਜਿਸ ਕਾਰਨ ਪਹਿਲੀ ਹਾੜ ਹੋਏ ਪੇਸ਼, ਪੇਸ਼ਤਰ ਦਿਆਂ ਸਮਝਾਈਆ। ਤੁਸਾਂ ਨੌ ਸਾਲ ਪੂਜਾ ਕੀਤੀ ਸੀ ਗਣੇਸ਼, ਨੌ ਨੌਂ ਵਾਰ ਰੋਜ਼ ਸੀਸ ਝੁਕਾਈਆ। ਤਿੰਨ ਵਾਰ ਦਰਸ਼ਨ ਕੀਤਾ ਸੀ ਸ਼ੇਸ਼, ਸਾਂਗੋ ਪਾਂਗ ਸੇਜ ਨਾਲ ਸੁਹਾਈਆ। ਤੁਹਾਡੇ ਲੰਬੇ ਹੁੰਦੇ ਸੀ ਕੇਸ, ਕਾਲਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸਤਿਗੁਰ ਸ਼ਬਦ ਕਹੇ ਤੁਸਾਂ ਚਲਣਾ ਸਾਥ ਸਾਥ, ਸਵਾਧਾਨ ਆਪਣਾ ਆਪ ਕਰਾਈਆ। ਜਿਸ ਵੇਲੇ ਚਾਹੇ ਪ੍ਰਭੂ ਤੁਹਾਡੇ ਨਾਲ ਕਰੇ ਟਾਕ, ਬੋਲੀ ਅਗੰਮ ਅਥਾਹ ਦ੍ਰਿੜਾਈਆ। ਤੁਸੀਂ ਛੇਤੀ ਦੇਣਾ ਜਵਾਬ, ਸਮਝ ਦੀ ਲੋੜ ਰਹੇ ਨਾ ਰਾਈਆ। ਸਭ ਨੇ ਆਪਣੇ ਕੋਲ ਰੱਖਣੀ ਇਕ ਇਕ ਵਾਚ, ਘੜੀ ਕਲਾਕ ਸੋਭਾ ਪਾਈਆ। ਜਿਸ ਵੇਲੇ ਈਸਾ ਬੋਲੇ ਨਾਲ ਇਤਫ਼ਾਕ, ਬਾਂਹ ਖੱਬੀ ਉਪਰ ਦੇਣੀ ਉਠਾਈਆ। ਜਿਸ ਵੇਲੇ ਮੂਸਾ ਮਾਰੇ ਹਾਕ, ਦੋਵੇਂ ਹੱਥ ਦੇਣੇ ਦਰਸਾਈਆ। ਜਿਸ ਵੇਲੇ ਸਾਹਿਬ ਸਤਿਗੁਰ

❋

❋

ਪੁੱਛੇ ਤੁਹਾਡੀ ਵਾਤ, ਨਿਉਂ ਨਿਉਂ ਕੇ ਸੀਸ ਦੇਣਾ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ । ਸੰਮਤ ਪੰਜ ਕਹੇ ਪੰਜ ਦਰਬਾਰੀ ਆਪਣਾ ਆਪ ਲੈਣਾ ਸੰਭਾਲ, ਬਲਧਾਰੀ ਰੂਪ ਵਟਾਈਆ। ਪਤਾ ਨਹੀਂ ਲੱਗਣਾ ਕਿਸ ਵੇਲੇ ਪ੍ਰਭੂ ਮਾਰ ਕੇ ਆਪਣੀ ਛਾਲ, ਤੁਹਾਡੇ ਉਤੇ ਬੈਠੇ ਚਾਈਂ ਚਾਈਂਆ। ਫੇਰ ਪੁੱਛੇ ਅੰਦਰਲਾ ਹਾਲ, ਸ਼ਬਦ ਸ਼ਬਦ ਨਾਲ ਜਣਾਈਆ। ਤੁਸਾਂ ਇਕ ਇਕ ਕੋਲ ਦਾਣਾ ਰੱਖਣਾ ਦਾਲ, ਜੋ ਮਾਸ਼ ਦਾ ਬਾਵਨ ਗਿਆ ਸਮਝਾਈਆ। ਜਿਸ ਵੇਲੇ ਹੁਕਮ ਨਾਲ ਦੋਹਾਂ ਹੱਥਾਂ ਦਾ ਵੱਜੇ ਤਾਲ, ਤਾਲੀ ਦੇਣੀ ਵਜਾਈਆ। ਤੁੱਟੇ ਤ੍ਰੈਗੁਣ ਜੰਜਾਲ, ਜਾਗਰਤ ਜੋਤ ਕਰੇ ਰੁਸ਼ਨਾਈਆ। ਆਪਣਾ ਆਪ ਚਲਣਾ ਸੰਭਾਲ, ਸੰਬਲ ਵਿਚ ਸੰਭਲ ਕੇ ਆਪਣਾ ਕ਼ਦਮ ਟਿਕਾਈਆ। ਲਹਿਣਾ ਦੇਣਾ ਦੱਸਣਾ ਕੀ ਗੋਬਿੰਦ ਨਾਲ ਸਰ ਰਵਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਸੰਮਤ ਪੰਜ ਕਹੇ ਸੋਹਣਾ ਸਿੰਘਾਸਣ ਹੋਵੇ ਸਜਿਆ, ਤਖ਼ਤ ਨਿਵਾਸੀ ਸੋਭਾ ਪਾਈਆ। ਨਾਮ ਖ਼ੁਮਾਰੀ ਵਿਚ ਜਨ ਭਗਤ ਸੁਹੇਲਾ ਹੋਵੇ ਰੱਜਿਆ, ਖ਼ੁਸ਼ੀ ਖ਼ੁਸ਼ੀ ਵਿਚੋਂ ਪ੍ਰਗਟਾਈਆ। ਹਾੜ ਸਤਾਰਾਂ ਨੂੰ ਮਾਤ ਪਿਤ ਨੂੰ ਛੱਡ ਕੇ ਆਵੇ ਭੱਜਿਆ, ਜੋ ਗੁਰ ਸਤਿਗੁਰ ਦਾ ਅਖਵਾਈਆ। ਦੀਨ ਦੁਨੀ ਦੀ ਲਾਹ ਕੇ ਲੱਜਿਆ, ਢੋਲਾ ਗਾਵੇ ਚਾਈਂ ਚਾਈਂਆ। ਜਿਹੜਾ ਮਿਲੇ ਉਹਨੂੰ ਕਹਿਣਾ ਮੈਨੂੰ ਪੁਰਖ ਅਕਾਲ ਲੱਭਿਆ, ਪਰਦਾ ਉਹਲਾ ਰਹੇ ਨਾ ਰਾਈਆ । ਜਿਸ ਦਾ ਤਖ਼ਤ ਅਗੰਮਾ ਸਜਿਆ, ਤਖ਼ਤ ਨਿਵਾਸੀ ਡੇਰਾ ਲਾਈਆ। ਜਿਸ ਦਾ ਭਗਤ ਪਰਿਵਾਰ ਵਧਿਆ, ਚਾਰ ਜੁਗ ਨਾਲੋਂ ਅਨਗਿਣਤ ਦਿਤੇ ਵਧਾਈਆ। ਜਿਸ ਨੂੰ ਗੁਰ ਅਵਤਾਰ ਪੈਗ਼ੰਬਰਾਂ ਸੱਦੇ ਦੇ ਕੇ ਸੱਦਿਆ, ਭਵਿਖਤਾਂ ਵਿਚ ਆਪਣੀ ਆਸ ਰਖਾਈਆ । ਓਹ ਕਰੇ ਖੇਲ ਸੂਰਾ ਸਰਬੱਗਿਆ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜਿਸ ਦਾ ਦੀਪਕ ਇਕੋ ਜਗਿਆ, ਦੋ ਜਹਾਨ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ ਸਚ ਕਰਨੀ ਕਾਰ ਕਮਾਈਆ। ਸਤਿਗੁਰ ਸ਼ਬਦ ਕਹੇ ਸੁਣੋ ਭਗਤ ਸੁਹੇਲੇ ਮੀਤ, ਧਰਮ ਦੀ ਧਾਰ ਦਿਆਂ ਜਣਾਈਆ। ਤੁਹਾਡੀ ਤੁਹਾਡੇ ਨਾਲ ਪ੍ਰੀਤ, ਪ੍ਰੀਤ ਵਿਚੋਂ ਪ੍ਰੀਤਮ ਲੈਣਾ ਪਾਈਆ। ਗੁਰਮੁਖ ਰਹੇ ਕੋਈ ਨਾ ਨੀਚ, ਵਰਨਾਂ ਵੰਡ ਨਾ ਕੋਇ ਵੰਡਾਈਆ। ਸਭ ਦਾ ਇਕੋ ਆਤਮ ਪਰਮਾਤਮ ਮੀਤ, ਢੋਲਾ ਧੁਰਦਰਗਾਹੀਆ। ਕਿਸੇ ਠਗੌਰੀ ਪਾਏ ਕੋਇ ਨਾ ਚੀਤ, ਚੇਤਨ ਸਭ ਨੂੰ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਸੰਮਤ ਪੰਜ ਕਹੇ ਇੱਕੀਆਂ ਕਸੇ ਹੋਣ ਕਮਰਕੱਸੇ, ਕ਼ਸਮ ਆਪਣੀ ਆਪ ਖਾਈਆ। ਲੱਕ ਬੱਧੇ ਹੋਣ ਨਾਲ ਰੱਸੇ, ਸਾਢੇ ਤਿੰਨ ਹੱਥ ਵੰਡ ਵੰਡਾਈਆ। ਦੋਵੇਂ ਹੱਥ ਹੋਣ ਬੱਧੇ, ਬੰਦਨਾਂ ਵਿਚ ਸੀਸ ਝੁਕਾਈਆ। ਓਹ ਕਮਰੋਂ ਝੁਕਣ ਅੱਧੇ, ਘੁਟਨੇ ਟੇਢੇ ਨਾ ਕੋਇ ਕਰਾਈਆ। ਪੰਜ ਜੈਕਾਰੇ ਬੋਲਣ ਗੱਜੇ, ਜ਼ੋਰ ਜ਼ੋਰ ਸੁਣਾਈਆ। ਹਰਿ ਸੰਗਤ ਉਨ੍ਹਾਂ ਪਿੱਛੇ ਲੱਗੇ, ਢੋਲਾ ਗਾਉਣਾ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਸਤਿਗੁਰ ਸ਼ਬਦ ਕਹੇ ਇੱਕੀ ਬੀਬੀਆਂ ਕਮਰ ਨੂੰ ਬੱਧੇ ਹੋਣ ਦੁੱਪਟੇ, ਦੁਪੱਟਾ ਸੀਸ ਉਤੇ ਟਿਕਾਈਆ। ਸਾਰੀਆਂ ਹੋਵਣ ਇਕੋ ਉਮਰ ਤੇ ਇਕੋ ਵੱਤੇ, ਇਕੋ ਰੰਗ ਰੰਗਾਈਆ। ਜੋ ਨਾਤਾ ਤੋੜਨ ਭਾਈ ਭੈਣ ਸਕੇ, ਪਿਛਲੀ ਯਾਦ ਨਾ ਕੋਇ ਕਰਾਈਆ। ਜੇ ਭਾਵੇ ਪ੍ਰਭ ਆਪਣੇ ਕੋਲ ਰੱਖੇ, ਸਭ ਨਾਲੋਂ ਕਰੇ ਜੁਦਾਈਆ। ਸਚ ਦਰਬਾਰ ਹੁਕਮ ਦੇਵੇ ਸੱਚੇ, ਸੀਸ ਧੜ ਲੈਣਾ ਨਿਵਾਈਆ। ਜਨ ਭਗਤ ਭਗਤੀ ਵਿਚ ਰਹਿਣ ਨਾ ਕੱਚੇ, ਕੰਚਨ ਗੜ੍ਹ ਆਪ ਸੁਹਾਈਆ। ਜੋਤੀ

❋

❋

ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸੰਮਤ ਪੰਜ ਕਹੇ ਸਚ ਦਰਬਾਰਾ ਲੱਗਣਾ, ਲੱਗੇ ਜਗਤ ਜਹਾਨ । ਨਾਮ ਦਮਾਮਾ ਵੱਜਣਾ, ਵਜਾਏ ਸ੍ਰੀ ਭਗਵਾਨ। ਗੁਰ ਅਵਤਾਰ ਪੈਗ਼ੰਬਰ ਸੱਦਣਾ, ਸੱਦਾ ਦੇ ਕੇ ਧੁਰ ਫ਼ਰਮਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਸਤਿਗੁਰ ਸ਼ਬਦ ਕਹੇ ਚਾਰ ਜੁਗ ਦੇ ਭਗਤ ਹੋਵਣ ਮੇਰੇ ਚਾਰ ਚੁਫੇਰੇ, ਚਾਰੋਂ ਕੁੰਟ ਸੋਭਾ ਪਾਈਆ। ਪਿਆਰ ਮੁਹੱਬਤ ਵਾਲੇ ਪਾਵਣ ਘੇਰੇ, ਚਾਰੇ ਕੂਟਾਂ ਵੱਜੇ ਵਧਾਈਆ। ਦੂਰ ਦੁਰਾਡੇ ਆਵਣ ਨੇੜੇ, ਸਚ ਦਵਾਰੇ ਸੋਭਾ ਪਾਈਆ। ਦੀਨ ਮਜ਼੍ਹਬ ਦਾ ਕਰੇ ਕੋਇ ਨਾ ਝੇੜੇ, ਝਗੜਾ ਛੱਡੇ ਕੂੜ ਲੋਕਾਈਆ। ਸਾਰੇ ਕਹਿਣ ਅਸੀਂ ਵਸੀਏ ਭਗਤ ਜਨਾਂ ਦੇ ਖੇੜੇ, ਖੰਡ ਬ੍ਰਹਿਮੰਡ ਤਜਾਈਆ। ਕਲਜੁਗ ਮਿਲੇ ਪ੍ਰਭੂ ਨੂੰ ਜਿਹੜੇ, ਜੀਵਣ ਜੁਗਤ ਜਗਤ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਮੇਲਾ ਦਏ ਮਿਲਾਈਆ। ਸਚ ਮੇਲਾ ਆਪ ਮਿਲਾਵਾਂਗਾ। ਭਗਤ ਸੁਹੇਲੇ ਰੰਗ ਰੰਗਾਵਾਂਗਾ। ਹਾੜ ਸਤਾਰਾਂ ਨੂਰ ਚਮਕਾਵਾਂਗਾ । ਜੋਤੀ ਜੋਤ ਡਗਮਗਾਵਾਂਗਾ। ਪੁਰਖ ਬਿਧਾਤਾ ਨਾਉਂ ਧਰਾਵਾਂਗਾ। ਜਗਤ ਗਿਆਤਾ ਇਕ ਅਖਵਾਵਾਂਗਾ। ਭਗਤ ਸੁਹੇਲੇ ਗੋਦ ਟਿਕਾਵਾਂਗਾ। ਮਾਤ ਪਿਤ ਨਾਮ ਉਪਜਾਵਾਂਗਾ। ਕਰ ਕੇ ਸਾਚਾ ਹਿਤ, ਰੰਗ ਰੰਗਾਵਾਂਗਾ। ਕਰ ਕੇ ਖੇਲ ਨਿਤ, ਨਵਿਤ ਵੇਸ ਵਟਾਵਾਂਗਾ। ਅਗਲਾ ਲੇਖਾ ਸਭ ਦਾ ਲਿਖ, ਪਿਛਲਾ ਜਨਮ ਕਰਮ ਗਵਾਵਾਂਗਾ। ਜਨ ਭਗਤ ਸੁਹੇਲੇ ਬਣਾ ਕੇ ਧੁਰ ਦੇ ਸਿੱਖ, ਸਿੱਖੀ ਮਸਤਕ ਉਤੇ ਟਿਕਾਵਾਂਗਾ। ਜਨ ਭਗਤੋ ਪੂਜਣਾ ਨਹੀਂ ਕੋਈ ਪੱਥਰ ਇੱਟ, ਸਿਲ ਪਾਹਨ ਕੋਲੋਂ ਛੁਡਾਵਾਂਗਾ। ਪੁਰਖ ਅਕਾਲ ਮੰਨਣਾ ਇਕ, ਦੂਜਾ ਇਸ਼ਟ ਨਾ ਕੋਇ ਦਰਸਾਵਾਂਗਾ। ਜੋ ਹਰ ਘਟ ਰਿਹਾ ਦਿਸ, ਜੋਤ ਨੂਰ ਦਰਸਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਵਾਂਗਾ। ਸਤਿਗੁਰ ਸ਼ਬਦ ਕਹੇ ਨੌ ਵਾਰ ਬਰਸਾਉਣੇ ਫੂਲ, ਗੁਲ ਗੁਲਸ਼ਨ ਨਾਲ ਮਹਿਕਾਈਆ। ਮੁਖੋਂ ਕਹਿਣਾ ਧਰਮ ਦਾ ਹੋਏ ਅਸੂਲ, ਅਸਲ ਅਸਲ ਮਿਲੇ ਵਡਿਆਈਆ। ਸਾਹਿਬ ਸਤਿਗੁਰ ਨਾ ਜਾਏ ਭੂਲ, ਅਭੁੱਲ ਦਇਆ ਕਮਾਈਆ। ਸਭ ਨੇ ਲਹਿਣਾ ਕਰਨਾ ਵਸੂਲ, ਵਸਲ ਯਾਰ ਦੇਵੇ ਖ਼ੁਦਾਈਆ। ਹੁਕਮ ਸੁਣਨਾ ਇਕ ਮਾਕ਼ੂਲ, ਮਿਹਰਵਾਨ ਆਪ ਦ੍ਰਿੜਾਈਆ। ਸਿੰਘਾਸਣ ਓਹ ਨਾ ਡਾਹਿਓ ਜਿਸ ਦਾ ਹੋਵੇ ਪਾਵਾ ਚੂਲ, ਹਿੱਸਿਆਂ ਵਿਚ ਵੰਡ ਵੰਡਾਈਆ। ਸਚ ਦਰਬਾਰ ਦਾ ਨਾ ਕੋਈ ਅਰਜ਼ ਤੇ ਨਾ ਕੋਈ ਤੂਲ, ਮੁਸਤਤੀਲ ਹੱਕ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਸਤਿਗੁਰ ਸ਼ਬਦ ਕਹੇ ਨਾ ਕੋਈ ਬਣਾਇਓ ਥੜ੍ਹਾ, ਪੱਥਰ ਇੱਟਾਂ ਵੰਡ ਵੰਡਾਈਆ। ਨਾ ਕੋਈ ਖੋਦਿਓ ਗੜ੍ਹਾ, ਧੂਣੀਆਂ ਵਾਲਾ ਰੂਪ ਦਰਸਾਈਆ। ਨਾ ਕੋਈ ਬਣਾਇਓ ਮੱਠ ਮੜ੍ਹਾ, ਆਪਣੀ ਸ਼ਾਨ ਜਣਾਈਆ। ਇਕ ਥਾਂ ਸੁਹਾਉਣਾ ਰੜਾ, ਸੋਹਣਾ ਸੁਥਰਾ ਸਾਫ਼ ਬਣਾਈਆ। ਗਿਆਰਾਂ ਹਾੜ ਨੂੰ ਓਥੇ ਪੁਰਖ ਅਕਾਲ ਹੋਵੇ ਖੜ੍ਹਾ, ਅਗਲਾ ਹੁਕਮ ਫੇਰ ਸਮਝਾਈਆ। ਇਕ ਫੜ ਕੇ ਲਿਆਉਣਾ ਕੋਲ ਚਿੜੀ ਚਿੜਾ, ਜਿਸ ਦੀ ਰਾਮ ਦਏ ਗਵਾਹੀਆ। ਨੌ ਹੱਥ ਦਾ ਹੋਵੇ ਪਿੜਾ, ਚਾਰੋਂ ਕੁੰਟ ਸੋਭਾ ਪਾਈਆ। ਫੂਲਨ ਗੁਲਦਸਤਾ ਹੋਵੇ ਖਿੜਾ, ਇੱਕੀ ਗੁਲ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਮੇਲਾ ਲਏ ਮਿਲਾਈਆ। ਸਤਿਗੁਰ ਸ਼ਬਦ ਕਹੇ ਮੇਰੀ ਖੇਲ ਨਿਆਰੀ, ਸਮਝ ਕਿਸੇ ਨਾ ਆਈਆ। ਗਿਆਰਾਂ

❋

❋

ਹਾੜ ਨੂੰ ਪੰਜਾਂ ਲਿਖਾਰੀਆਂ ਕਰ ਕੇ ਆਉਣਾ ਤਿਆਰੀ, ਤ੍ਰੈਗੁਣ ਡੇਰਾ ਢਾਹੀਆ। ਮਾਤ ਪਿਤਾ ਦੀ ਛੱਡ ਕੇ ਯਾਰੀ, ਨਾਤਾ ਇਕੋ ਨਾਲ ਜੁੜਾਈਆ। ਸਵਾ ਘੰਟਾ ਹੋਵੇ ਰੋਜ਼ ਵਿਹਾਰੀ, ਵਿਵਹਾਰੀ ਦਏ ਸੁਣਾਈਆ। ਵਿਚੋਂ ਕਰੇ ਨਾ ਕੋਈ ਗ਼ਦਾਰੀ, ਧੁਰ ਫ਼ਰਮਾਨਾ ਦੇਵੇ ਧੁਰਦਰਗਾਹੀਆ। ਜਿਹੜਾ ਬਚਨ ਗਿਆ ਹਾਰੀ, ਪੂਰਾ ਕੌਲ ਨਾ ਤੋੜ ਨਿਭਾਈਆ। ਅਠਾਰਾਂ ਹਾੜ ਨੂੰ ਉਸ ਨੂੰ ਲੱਗੇ ਬੀਮਾਰੀ, ਅੱਗੇ ਸਕੇ ਨਾ ਕੋਇ ਬਚਾਈਆ । ਨਾਰੀ ਕਰੇ ਨਾ ਕੋਇ ਪਿਆਰੀ, ਭੈਣ ਭਾਈ ਨਾ ਸੰਗ ਨਿਭਾਈਆ। ਇਹ ਹੁਕਮ ਜੋਤ ਨਿਰੰਕਾਰੀ, ਜਗਤ ਵਾਲੀ ਨਾ ਕੋਇ ਸਮਝਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਪਿਛੋਂ ਭਗਤੋ ਆਈ ਤੁਹਾਡੀ ਵਾਰੀ, ਵਾਰਸ ਹੋ ਕੇ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਵੱਡਾ ਵਡ ਵਡਿਆਈਆ। ਗਿਆਰਾਂ ਹਾੜ ਕਹੇ ਪੰਜਾਂ ਪਿਆਰਿਆਂ ਨੂੰ ਪੈਣਾ ਆਉਣਾ, ਮੈਂ ਸਚ ਦਿਆਂ ਸਮਝਾਈਆ। ਪੰਜਾਂ ਨੂੰ ਇਕੱਠਾ ਪਏ ਸੌਣਾ, ਘਰ ਘਰ ਦੇਣਾ ਤਜਾਈਆ। ਪੰਜਾਂ ਨੂੰ ਪੰਜ ਵਾਰ ਰੋਜ਼ ਸੀਸ ਪਏ ਨਿਵਾਉਣਾ, ਗ਼ੈਰਹਾਜ਼ਰ ਰਹਿਣ ਕੋਇ ਨਾ ਪਾਈਆ। ਪੰਜਾਂ ਨੇ ਕਿਸੇ ਦੇ ਘਰ ਨਹੀਂ ਜਾਣਾ ਬਣ ਪ੍ਰਾਹੁਣਾ, ਜਗਤ ਨਾਤਾ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਗਿਆਰਾਂ ਹਾੜ ਕਹੇ ਮੇਰਾ ਵਕ਼ਤ ਹੋਣਾ ਸੁਹਾਵਾ, ਸੋਹਣੀ ਰੁਤ ਸੁਹਾਈਆ। ਮੇਰਾ ਪੂਰਾ ਹੋਣਾ ਦਾਅਵਾ, ਜੋ ਆਸਾ ਇਕ ਜਣਾਈਆ। ਗੋਬਿੰਦ ਨੇ ਕਿਹਾ ਮੇਰਾ ਪੁਰਖ ਅਕਾਲ ਕਿਸੇ ਨੇ ਤੋਲ ਤੋਲਿਆ ਨਹੀਂ ਸਾਂਵਾਂ, ਤੱਕੜ ਹੱਥ ਨਾ ਕੋਇ ਉਠਾਈਆ। ਓਹ ਖੇਲ ਕਰੇ ਜਨ ਭਗਤ ਗੋਦ ਉਠਾਏ ਜਿਉਂ ਪੁੱਤਰ ਮਾਂਵਾਂ, ਪਿਤਾ ਆਪੇ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਸੰਮਤ ਪੰਜ ਕਹੇ ਜਨ ਭਗਤੋ ਖੋਲ੍ਹੋ ਆਪਣੇ ਪੜਦੇ, ਪੜਦਾ ਦਿਆਂ ਉਠਾਈਆ। ਮਾਲਕ ਬਣੋ ਆਪਣੇ ਘਰ ਦੇ, ਕਿਉਂ ਘਰੋਂ ਹੋਈ ਜੁਦਾਈਆ। ਦਰਵੇਸ਼ ਹੋਇਓ ਨਾ ਕਿਸੇ ਦੇ ਦਰ ਦੇ, ਮੰਗਤੇ ਜਗਤ ਰੂਪ ਵਟਾਈਆ। ਤੁਸੀਂ ਪਿਆਰੇ ਉਸ ਹਰਿ ਦੇ, ਜੋ ਹਰ ਹਿਰਦੇ ਰਿਹਾ ਸਮਾਈਆ। ਜੁਗ ਜੁਗ ਤੁਸੀਂ ਪ੍ਰਭੂ ਦੀ ਭਗਤੀ ਰਹੇ ਕਰਦੇ, ਕਲਜੁਗ ਅੰਤਮ ਮੇਲ ਮਿਲਾਈਆ। ਜਿਸ ਸਾਹਿਬ ਨੂੰ ਰਹੇ ਲੱਭਦੇ, ਓਹ ਸਹਿਜੇ ਲਏ ਮਿਲਾਈਆ। ਨਾਮ ਪਿਆਲੇ ਦੇਵੇ ਅੰਮ੍ਰਿਤ ਮਦਿ ਦੇ, ਮਧੁਰ ਰਸ ਵਖਾਈਆ। ਤੁਸੀਂ ਪੁਜਾਰੀ ਨਹੀਂ ਬਣਨਾ ਸ਼ੰਕਰ ਵਾਲੀ ਅੱਗ ਦੇ, ਧੂਣੀ ਨਾ ਕੋਇ ਤਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਹਰਿ ਕਰਤਾ ਸਹਿਜ ਸੁਭਾਈਆ। ਸਤਿਗੁਰ ਸ਼ਬਦ ਕਹੇ ਮੈਂ ਹੁਕਮ ਦੇਣਾ ਸਖ਼ਤ, ਸਖ਼ਤੀ ਨਾਲ ਦ੍ਰਿੜਾਈਆ। ਕਿਹੋ ਜਿਹਾ ਬਣੌਣਾ ਤਖ਼ਤ, ਕਵਣ ਧਾਰ ਸੁਹਾਈਆ। ਕਿਸ ਬਿਧ ਸੁਹੌਣਾ ਵਕ਼ਤ, ਵੇਲਾ ਦਏ ਗਵਾਹੀਆ। ਜਨ ਭਗਤੋ ਇਹ ਇਕੋ ਦਿਨ ਨਵ ਨੌ ਚਾਰ ਪਿਛੋਂ ਆਇਆ ਜਗਤ, ਜਗ ਜੀਵਣ ਦਾਤਾ ਦਏ ਦ੍ਰਿੜਾਈਆ। ਤੁਹਾਡੇ ਸਾਹਮਣੇ ਗੁਰ ਅਵਤਾਰ ਪੈਗ਼ੰਬਰਾਂ ਪੂਰੀ ਕਰਨੀ ਸ਼ਰਤ, ਸ਼ਰਅ ਦੇਣੀ ਬਦਲਾਈਆ। ਤੁਹਾਡਾ ਮੇਲਾ ਮੇਲ ਕੇ ਉਪਰ ਧਰਤ, ਧਰਤ ਤੋਂ ਅਰਸ਼ ਦੇਣਾ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਰ ਦਏ ਵਡਿਆਈਆ। ਸੰਮਤ ਪੰਜ ਕਹੇ ਤਖ਼ਤ ਸੁਹਾਏ ਇਕ, ਇਕ ਇਕ ਜਣਾਈਆ। ਜਿਸ ਦੀ ਧਾਰ ਨੂੰ ਗੋਬਿੰਦ ਗਿਆ ਲਿਖ, ਨੌ ਅੱਖਰਾਂ ਵੰਡ ਵੰਡਾਈਆ। ਰਾਮ ਪਾ ਕੇ ਹਿੱਸ, ਬਾਲਿਸ਼ਤਾਂ ਵਿਚ ਗਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ।

❋

❋

ਸਤਿਗੁਰ ਸ਼ਬਦ ਕਹੇ ਮੇਰੀ ਧਾਰ ਨੇ ਜਿਥੇ ਬਹਿਣਾ, ਜੋਤ ਨੂਰ ਰੁਸ਼ਨਾਈਆ। ਉਸ ਦਾ ਲੇਖਾ ਰਸਨਾ ਕਿਸੇ ਨਾ ਕਹਿਣਾ, ਹਿੱਸਿਆਂ ਵੰਡ ਨਾ ਕੋਇ ਵੰਡਾਈਆ। ਜਨ ਭਗਤਾਂ ਲਹਿਣਾ ਲੈਣਾ, ਦੇਵਣਹਾਰ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਇਕ ਸੈਣਾ, ਸੱਜਣ ਧੁਰ ਦੀ ਧਾਰ ਅਖਵਾਈਆ।

੨ ਹਾੜ ਸ਼ਹਿਨਸ਼ਾਹੀ ਸੰਮਤ ੫ ਮੋਤਾ ਸਿੰਘ ਦੇ ਗ੍ਰਹਿ ਪਿੰਡ ਕਲਸੀਆਂ ਜ਼ਿਲਾ ਅੰਮ੍ਰਿਤਸਰ

ਸੰਮਤ ਪੰਜ ਕਹੇ ਪ੍ਰਭ ਵੇਖਿਆ ਸਰਬ ਵਿਆਪੀ, ਵਿਆਪਕ ਹੋ ਕੇ ਆਪਣੀ ਕਾਰ ਕਮਾਈਆ। ਦੋ ਜਹਾਨਾਂ ਬਣਿਆ ਸ਼ਾਹ ਪਾਤਸ਼ਾਹ ਵਡ ਪ੍ਰਤਾਪੀ, ਪਾਰਬ੍ਰਹਮ ਪਤਿਪਰਮੇਸ਼ਵਰ ਇਕੋ ਨਜ਼ਰੀ ਆਈਆ। ਜੋ ਆਦਿ ਜੁਗਾਦਿ ਜੁਗ ਚੌਕੜੀ ਲਹਿਣਾ ਦੇਣਾ ਦੇਵੇ ਸਭ ਦਾ ਬਾਕੀ, ਨਿਰਗੁਣ ਸਰਗੁਣ ਆਪਣੀ ਖੇਲ ਖਿਲਾਈਆ। ਗੁਰ ਅਵਤਾਰ ਪੈਗ਼ੰਬਰਾਂ ਨਾਮ ਸੰਦੇਸ਼ਾ ਧੁਰ ਦਾ ਕਲਮਾ ਦੇਵੇ ਕਥਾ ਕਹਾਣੀ ਦੱਸੇ ਸਾਚੀ, ਸਚ ਸੁਚ ਸੰਜਮ ਇਕ ਸਮਝਾਈਆ। ਸੋ ਸਾਹਿਬ ਸਵਾਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਕਲਜੁਗ ਅੰਤਮ ਵੇਖੇ ਅੰਧੇਰੀ ਰਾਤੀ, ਚਾਰ ਕੁੰਟ ਦਹਿ ਦਿਸ਼ਾ ਨਵ ਸੱਤ ਖੋਜ ਖੁਜਾਈਆ। ਸਦੀ ਚੌਧਵੀਂ ਅੰਤ ਅਖ਼ੀਰ ਬੇਨਜ਼ੀਰ ਲਾਸ਼ਰੀਕ ਪਰਵਰਦਿਗਾਰ ਸਾਂਝਾ ਯਾਰ ਬਦਲ ਦੇਵੇ ਹਯਾਤੀ, ਜ਼ਿੰਦਗੀ ਵਿਚੋਂ ਜ਼ਿੰਦਗੀ ਆਪ ਸਮਝਾਈਆ। ਭਗਤ ਸੁਹੇਲਾ ਇਕ ਅਕੇਲਾ ਏਕੰਕਾਰਾ ਹਰਿ ਨਿਰੰਕਾਰਾ ਜਨ ਭਗਤਾਂ ਦੇ ਕੇ ਅੰਮ੍ਰਿਤ ਬੂੰਦ ਸਵਾਂਤੀ, ਅਗਨੀ ਤੱਤ ਦਏ ਬੁਝਾਈਆ। ਏਥੇ ਓਥੇ ਦੋ ਜਹਾਨਾਂ ਨੌਜਵਾਨਾ ਮਰਦ ਮਰਦਾਨਾ ਵੇਖੇ ਖੇਲ ਪੁਰਖ ਅਬਿਨਾਸ਼ੀ, ਕਰਨੀ ਦਾ ਕਰਤਾ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਸਚ ਦਾ ਮਾਲਕ ਏਕੰਕਾਰਾ, ਹਰਿ ਕਰਤਾ ਵਡ ਵਡਿਆਈਆ। ਜਿਸ ਨੂੰ ਕਹਿੰਦੇ ਕਲ ਕਲਕੀ ਅਵਤਾਰਾ, ਨਿਰਗੁਣ ਨਿਰਵੈਰ ਬੇਪਰਵਾਹੀਆ। ਸੰਬਲ ਵਸੇ ਧਾਮ ਨਿਆਰਾ, ਅਲਖ ਅਗੋਚਰ ਡੇਰਾ ਲਾਈਆ। ਜਿਸ ਨੂੰ ਝੁਕਦੇ ਗੁਰੂ ਅਵਤਾਰਾ, ਪੈਗ਼ੰਬਰ ਸੱਯਦਿਆਂ ਸੀਸ ਝੁਕਾਈਆ। ਜਿਸ ਦਾ ਲੇਖਾ ਕਾਗਦ ਕ਼ਲਮ ਨਾ ਲਿਖਣਹਾਰਾ, ਸ਼ਾਹੀ ਮਿਲੇ ਨਾ ਕੋਇ ਵਡਿਆਈਆ। ਸੋ ਸਵਾਮੀ ਅੰਤਰਜਾਮੀ ਘਟ ਨਿਵਾਸੀ ਪਾਵੇ ਸਭ ਦੀ ਸਾਰਾ, ਸਾਰ ਸ਼ਬਦ ਦੀ ਧਾਰ ਇਕ ਪ੍ਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਹੁਕਮ ਇਕ ਸੁਣਾਈਆ। ਧੁਰ ਦਾ ਹੁਕਮ ਅਗੰਮ ਅਥਾਹ, ਨਿਰਗੁਣ ਨਿਰਵੈਰ ਆਪ ਜਣਾਈਆ। ਜਿਸ ਦਾ ਖੇਲ ਜਲ ਥਲ ਅਸਗਾਹ, ਮਹੀਅਲ ਵੇਖੇ ਪਰਦਾ ਲਾਹੀਆ। ਜਿਸ ਨੂੰ ਝੁਕਦੇ ਜ਼ਿਮੀਂ ਅਸਮਾਂ, ਰਵ ਸਸ ਸੀਸ ਨਿਵਾਈਆ। ਲੇਖਾ ਜਾਣੇ ਦੋ ਜਹਾਂ, ਬ੍ਰਹਿਮੰਡ ਖੰਡ ਫੋਲ ਫੁਲਾਈਆ। ਗੁਰ ਅਵਤਾਰ ਪੈਗ਼ੰਬਰਾਂ ਦੇ ਕੇ ਨਾਂ, ਕਲਮਾ ਕਾਇਨਾਤ ਪੜ੍ਹਾਈਆ। ਲੇਖਾ ਜਾਣੇ ਨੌਜਵਾਂ, ਬਿਰਧ ਬਾਲ ਨਾ ਰੂਪ ਵਟਾਈਆ। ਪ੍ਰਗਟ ਹੋ ਕੇ ਵਾਲੀ ਦੋ ਜਹਾਂ, ਸ਼ਹਿਨਸ਼ਾਹ ਆਪਣੀ ਕਾਰ ਕਮਾਈਆ। ਜਨ ਭਗਤਾਂ ਬਣ ਕੇ ਪਿਤਾ ਮਾਂ, ਸੰਤ ਸੁਹੇਲੇ ਗੋਦ ਉਠਾਈਆ। ਕਲਜੁਗ ਕੂੜੀ ਕਲਪਣਾ ਵੇਖੇ ਕਾਂ, ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਖੋਜ ਖੁਜਾਈਆ। ਕਿਸੇ ਨੇ ਸੂਰ ਖਾਧਾ ਕਿਸੇ ਨੇ ਖਾਧੀ ਗਾਂ, ਹਰਿ ਕਾ ਭੇਵ ਕੋਇ ਨਾ ਪਾਈਆ। ਪੁਰਖ ਅਕਾਲਾ ਦੀਨ ਦਿਆਲਾ

❋

❋

ਨੌਜਵਾਨਾ ਮਰਦ ਮਰਦਾਨਾ ਅੰਤ ਅਖ਼ੀਰ ਬੇਨਜ਼ੀਰ ਸਦੀ ਚੌਧਵੀਂ ਕਰੇ ਹੱਕ ਨਿਆਂ, ਹਕ਼ੀਕ਼ਤ ਦਾ ਮਾਲਕ ਖ਼ਲਕ ਦਾ ਖ਼ਾਲਕ ਪਰਦਾ ਉਹਲਾ ਆਪ ਉਠਾਈਆ। ਸੰਮਤ ਪੰਜ ਕਹੇ ਮੈਂ ਸੁਣਿਆ ਸੰਦੇਸ਼ਾ ਅਗੰਮ, ਹਰਿ ਕਰਤਾ ਆਪ ਜਣਾਈਆ। ਕਲਜੁਗ ਝਗੜਾ ਮੇਟਣਾ ਕਾਇਆ ਮਾਟੀ ਚੰਮ, ਚੰਮ ਦ੍ਰਿਸ਼ਟੀ ਦੇਣੀ ਬਦਲਾਈਆ। ਮਾਇਆ ਮਮਤਾ ਮੋਹ ਵਿਕਾਰ ਰਹੇ ਨਾ ਗ਼ਮ, ਤਾਮਸ ਅੰਦਰੋਂ ਦੇਣੀ ਕਢਾਈਆ। ਹਰਖ ਸੋਗ ਰਹੇ ਨਾ ਗ਼ਮ, ਚਿੰਤਾ ਚਿਖਾ ਨਾ ਕੋਇ ਜਲਾਈਆ । ਚਾਰ ਵਰਨਾਂ ਬੇੜਾ ਬੰਨ੍ਹ, ਨਈਆ ਨੌਕਾ ਇਕੋ ਨਾਮ ਚੜ੍ਹਾਈਆ। ਆਤਮ ਭੇਵ ਖੁਲੌਣਾ ਬ੍ਰਹਮ, ਪਾਰਬ੍ਰਹਮ ਪ੍ਰਭ ਆਪਣਾ ਰੰਗ ਰੰਗਾਈਆ। ਸ਼ਬਦ ਸੁਨੌਣਾ ਬਿਨਾ ਕੰਨ, ਧੁਨ ਅਨਾਦੀ ਨਾਦ ਵਜਾਈਆ। ਸੰਤ ਸੁਹੇਲੇ ਬਣਾ ਕੇ ਜਨ, ਜਨ ਜਣੇਂਦੀ ਹੋਏ ਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧਰਮ ਦਵਾਰਾ ਇਕ ਵਡਿਆਈਆ । ਧਰਮ ਦਵਾਰਾ ਆਦਿ ਅੰਤ, ਹਰਿ ਕਰਤਾ ਇਕ ਦ੍ਰਿੜਾਇੰਦਾ। ਜਿਥੇ ਮਿਲੇ ਵਡਿਆਈ ਧੁਰ ਦੇ ਸੰਤ, ਸਾਜਣ ਮੀਤ ਸੋਭਾ ਪਾਇੰਦਾ। ਹੋਏ ਮਿਲਾਵਾ ਨਾਲ ਕੰਤ, ਆਤਮ ਪਰਮਾਤਮ ਰੰਗ ਚੜ੍ਹਾਇੰਦਾ। ਗੜ੍ਹ ਰਹੇ ਨਾ ਹਉਮੇ ਹੰਗਤ, ਹੰ ਬ੍ਰਹਮ ਭੇਵ ਖੁਲ੍ਹਾਇੰਦਾ। ਪੰਧ ਮੁਕਾਏ ਬਹਿਸ਼ਤ ਜੱਨਤ, ਸਵਰਗ ਚਰਨਾਂ ਹੇਠ ਦਬਾਇੰਦਾ। ਬੋਧ ਅਗਾਧਾ ਬਣ ਕੇ ਪੰਡਤ, ਭੇਵ ਅਭੇਦਾ ਆਪ ਖੁਲ੍ਹਾਇੰਦਾ। ਨਾਤਾ ਤੋੜ ਕੇ ਜੇਰਜ ਅੰਡਜ, ਉਤਭੁਜ ਸੇਤਜ ਡੇਰਾ ਢਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧਰਮ ਦਵਾਰਾ ਇਕ ਵਡਿਆਇੰਦਾ। ਧਰਮ ਦਵਾਰਾ ਕਹੇ ਮੇਰਾ ਮਾਲਕ ਏਕੰਕਾਰ, ਇਕ ਇਕੱਲਾ ਨਜ਼ਰੀ ਆਈਆ। ਜਿਸ ਨੂੰ ਕਹਿੰਦੇ ਪਰਵਰਦਿਗਾਰ, ਜਲਵਾਗਰ ਨੂਰ ਅਲਾਹੀਆ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਜਿਸ ਨੇ ਪੌਣੀ ਸਾਰ, ਮਹਾਂਸਾਰਥੀ ਆਪਣਾ ਵੇਸ ਵਟਾਈਆ। ਗੁਰ ਅਵਤਾਰ ਪੈਗ਼ੰਬਰ ਜਿਸ ਦੇ ਖ਼ਿਦਮਤਗਾਰ, ਖ਼ਾਦਮ ਹੋ ਕੇ ਸੇਵ ਕਮਾਈਆ। ਸੋ ਧਰਨੀ ਧਰਤ ਧਵਲ ਨਿਰਗੁਣ ਨੂਰ ਜੋਤ ਕਰ ਉਜਿਆਰ, ਅੰਧ ਅੰਧੇਰ ਦਏ ਗਵਾਈਆ। ਚਾਰ ਕੁੰਟ ਦਹਿ ਦਿਸ਼ਾ ਨਵ ਨੌ ਚਾਰ ਪਾਵੇ ਸਾਰ, ਭੇਵ ਅਭੇਦਾ ਅਛਲ ਅਛੇਦਾ ਦਏ ਖੁਲ੍ਹਾਈਆ। ਜਿਸ ਨੂੰ ਰਵ ਸਸ ਸੂਰੀਆ ਚੰਦ ਮੰਡਲ ਮੰਡਪ ਕਰਨ ਨਿਮਸਕਾਰ, ਵਿਸ਼ਨ ਬ੍ਰਹਮਾ ਸ਼ਿਵ ਦੇਵਤ ਸੁਰ ਨਿਉਂ ਨਿਉਂ ਲਾਗਣ ਪਾਈਂਆ। ਸੋ ਕਲ ਕਲਕੀ ਲਏ ਅਵਤਾਰ, ਲੇਖਾ ਜਾਣੇ ਧਰਮ ਦੀ ਧਾਰ, ਅਮਾਮ ਅਮਾਮਾ ਆਪਣਾ ਹੁਕਮ ਵਰਤਾਈਆ। ਕ਼ੁਦਰਤ ਦਾ ਕ਼ਾਦਰ ਕਾਇਨਾਤ ਦਾ ਸਿਕਦਾਰ, ਦ੍ਰਿਸ਼ਟੀ ਦਾ ਇਸ਼ਟ ਸ੍ਰਿਸ਼ਟ ਦਾ ਸਾਹਿਬ ਸਵਾਮੀ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸਵਾਮੀ ਭੇਵ ਅਭੇਦ ਖੁਲ੍ਹਾਈਆ। ਸੰਮਤ ਪੰਜ ਕਹੇ ਮੇਰਾ ਆਇਆ ਵਕ਼ਤ ਸੁਹੰਞਣਾ, ਪ੍ਰਭ ਦੇਵੇ ਮਾਣ ਵਡਿਆਈਆ। ਦੀਪਕ ਜਗਾ ਕੇ ਆਦਿ ਨਿਰੰਜਣਾ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਦੀਨਾਂ ਨਾਥ ਹੋ ਕੇ ਦਰਦ ਦੁੱਖ ਭੈ ਭੰਜਨਾ, ਭਵ ਸਾਗਰ ਪਾਰ ਕਰਾਈਆ। ਭਗਤ ਜਨਾਂ ਬਣ ਕੇ ਸੱਜਣਾ, ਮੀਤ ਮੁਰਾਰਾ ਹੋ ਕੇ ਵੇਖ ਵਖਾਈਆ। ਨਾਮ ਨੇਤਰ ਪਾਵੇ ਅੰਜਣਾ, ਅੰਧ ਅੰਧੇਰ ਦਏ ਗਵਾਈਆ। ਦਰਸ ਵਖਾਏ ਗੋਪਾਲ ਮੂਰਤ ਮਦਨਾ, ਅਨੁਭਵ ਪ੍ਰਕਾਸ਼ ਆਪਣਾ ਇਕ ਦ੍ਰਿੜਾਈਆ । ਜਿਸ ਦਾ ਨਾਮ ਦਮਾਮਾ ਦੋ ਜਹਾਨਾਂ ਵੱਜਣਾ, ਡੰਕਾ ਰਾਓ ਰੰਕ ਸੁਣਾਈਆ। ਖੇਲੇ ਖੇਲ ਚੰਡ ਪਰਚੰਡਣਾ, ਬ੍ਰਹਿਮੰਡ ਖੰਡ ਸੋਇਆ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਵਾਰਾ ਇਕ ਵਖਾਈਆ। ਸਚ ਦਵਾਰਾ

❋

❋

ਆਦਿ ਜੁਗਾਦੀ ਇਕ, ਜੁਗ ਜੁਗ ਆਪ ਜਣਾਈਆ। ਜਗਤ ਨੇਤਰ ਕਿਸੇ ਨਾ ਆਵੇ ਦਿਸ, ਦੋਏ ਲੋਚਣ ਨੈਣਾਂ ਨੀਰ ਵਹਾਈਆ। ਜਿਸ ਉਤੇ ਕਿਰਪਾ ਕਰ ਕਰੇ ਆਪਣਾ ਹਿੱਤ, ਹਿੱਤਕਾਰੀ ਹੋ ਕੇ ਦਇਆ ਕਮਾਈਆ। ਸਾਹਿਬ ਸਵਾਮੀ ਹੋ ਕੇ ਵਸੇ ਵਿਚ, ਕਾਇਆ ਮੰਦਰ ਅੰਦਰ ਡੇਰਾ ਲਾਈਆ। ਤਿਨ੍ਹਾਂ ਦਰਸ਼ਨ ਦੇਵੇ ਨਿਤ, ਨਿਜ ਨੇਤਰ ਅੱਖ ਖੁਲ੍ਹਾਈਆ । ਸ਼ਬਦ ਅਗੰਮਾ ਦੱਸੇ ਮਿੱਠ, ਅਨਹਦ ਨਾਦੀ ਨਾਦ ਕਰ ਸ਼ਨਵਾਈਆ। ਸੋ ਸੰਤ ਸੁਹੇਲਾ ਮਾਨਸ ਜਨਮ ਜਾਏ ਜਿੱਤ, ਲੱਖ ਚੁਰਾਸੀ ਆਪਣਾ ਫੰਦ ਕਟਾਈਆ। ਪੁਰਖ ਅਕਾਲਾ ਦੀਨ ਦਿਆਲਾ ਮਰਦ ਮਰਦਾਨਾ ਨੌਜਵਾਨਾ ਬਣੇ ਮਿਤ, ਮਿੱਤਰ ਪਿਆਰਾ ਇਕੋ ਇਕ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਕਰਤਾ ਇਕ ਅਖਵਾਈਆ । ਸੰਮਤ ਪੰਜ ਕਹੇ ਮੇਰਾ ਸੰਮਤ ਪੰਜ ਸੁਹਾਵਣਾ, ਸੋਭਾਵੰਤ ਸੁਹਾਏ। ਪ੍ਰਭ ਆਪਣਾ ਹੁਕਮ ਵਰਤਾਵਣਾ, ਨਾ ਕੋਈ ਮੇਟੇ ਮੇਟ ਮਿਟਾਏ। ਗੁਰ ਅਵਤਾਰ ਪੈਗ਼ੰਬਰ ਉਠਾਵਣਾ, ਜੋਤੀ ਜੋਤ ਕਰ ਰੁਸ਼ਨਾਏ। ਸ਼ਬਦ ਸੰਦੇਸ਼ਾ ਇਕ ਸੁਣਾਵਣਾ, ਅਗੰਮ ਅਥਾਹ ਦਏ ਪੜ੍ਹਾਏ। ਲੋਕਮਾਤ ਦਾ ਰਾਹ ਤਕਾਵਣਾ, ਬ੍ਰਹਿਮੰਡ ਖੰਡ ਪੁਰੀ ਲੋਅ ਨਾ ਕੋਇ ਉਠਾਏ। ਸਚ ਦਵਾਰਾ ਇਕ ਸੁਹਾਵਣਾ, ਸਚ ਸਵਾਮੀ ਦਏ ਸਮਝਾਏ। ਭਗਤ ਦਵਾਰੇ ਡੇਰਾ ਲਾਵਣਾ, ਜਿਥੇ ਪੁਰਖ ਅਬਿਨਾਸ਼ੀ ਸੋਭਾ ਪਾਏ। ਦੀਨ ਮਜ਼੍ਹਬ ਨਾ ਵੰਡ ਵੰਡਾਵਣਾ, ਜ਼ਾਤ ਪਾਤ ਨਾ ਕੋਇ ਰਖਾਏ। ਸਭ ਨੇ ਇਕੋ ਢੋਲਾ ਗਾਵਣਾ, ਅੱਲਾ ਵਾਹਿਗੁਰੂ ਰਾਮ ਓਮ ਹਰੀ ਓਮ ਆਪਣਾ ਤੱਤ ਜਣਾਏ। ਸਾਚੇ ਕਲਮਾ ਸੀਸ ਝੁਕਾਵਣਾ, ਡੰਡਾਵਤ ਇਕੋ ਘਰ ਦ੍ਰਿੜਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸ਼ਾ ਇਕ ਸੁਣਾਏ। ਸਚ ਸੰਦੇਸ਼ਾ ਦੇਵੇ ਸਾਹਿਬ ਸੁਲਤਾਨ, ਹਰਿ ਵੱਡਾ ਵਡ ਵਡਿਆਈਆ । ਗੁਰ ਅਵਤਾਰ ਪੈਗ਼ੰਬਰ ਸੁਣਨਾ ਬਿਨਾ ਕਾਨ, ਤਨ ਵਜੂਦ ਮਾਟੀ ਖ਼ਾਕ ਨਾ ਕੋਇ ਰਖਾਈਆ। ਅਗੰਮ ਅਥਾਹ ਇਕ ਫ਼ਰਮਾਨ, ਫ਼ਰਮਾਂਬਰਦਾਰਾਂ ਦਿਆਂ ਜਣਾਈਆ। ਬਿਨਾ ਬੁੱਧੀ ਤੋਂ ਹੋਵੇ ਗਿਆਨ, ਅਨੁਭਵ ਦ੍ਰਿਸ਼ਟੀ ਇਕ ਖੁਲ੍ਹਾਈਆ। ਹਾੜ ਸਤਾਰਾਂ ਸਭ ਨੇ ਬਣਨਾ ਮਹਿਮਾਨ, ਮਿਹਰਵਾਨੀ ਮਿਹਰ ਨਜ਼ਰ ਟਿਕਾਈਆ। ਸਚ ਦਵਾਰੇ ਪਹੁੰਚਣਾ ਆਣ, ਮੰਜ਼ਲ ਆਪਣਾ ਪੰਧ ਮੁਕਾਈਆ। ਅੰਤ ਅਖ਼ੀਰੀ ਤੁਹਾਨੂੰ ਮਿਲੇ ਪਕਵਾਨ, ਭੇਟਾ ਭੇਟ ਚੜ੍ਹਾਈਆ। ਫਿਰ ਨਾਤਾ ਤੋੜਨਾ ਨਾਲੋਂ ਜਹਾਨ, ਸ੍ਰਿਸ਼ਟੀ ਵਿਚ ਨਾ ਕੋਇ ਵਡਿਆਈਆ। ਸਭ ਨੇ ਮੰਨਣਾ ਇਕ ਈਮਾਨ, ਧਰਮ ਇਕ ਦਰਸਾਈਆ। ਇਕੋ ਨੂਰ ਜੋਤ ਭਗਵਾਨ, ਇਕੋ ਅੱਲਾ ਆਲਮੀਨ ਅਖਵਾਈਆ। ਇਕੋ ਕਲਮਾ ਗਾਉਣਾ ਨਾਮ, ਢੋਲਾ ਧੁਰਦਰਗਾਹੀਆ। ਜਿਸ ਨੇ ਦੀਨ ਦੁਨੀ ਦਾ ਬਦਲ ਦੇਣਾ ਨਿਜ਼ਾਮ, ਨੌਬਤ ਨਾਮ ਹੱਕ ਸੁਣਾਈਆ। ਚਾਰ ਵਰਨ ਅਠਾਰਾਂ ਬਰਨ ਦੇ ਕੇ ਧਰਮ ਦਾ ਦਾਨ, ਦਰ ਦਵਾਰਾ ਇਕ ਵਖਾਈਆ। ਜਿਥੇ ਰਾਓ ਰੰਕ ਬੈਠੇ ਸੀਸ ਝੁਕਾਣ, ਦਰਗਾਹ ਸਾਚੀ ਵੱਜੇ ਵਧਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਢੋਲਾ ਸਾਰੇ ਗਾਣ, ਅਨਰਾਗੀ ਰਾਗ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਕਰਤਾ ਵਡ ਵਡਿਆਈਆ । ਗੁਰ ਅਵਤਾਰ ਪੈਗ਼ੰਬਰੋ ਤਨ ਵਜੂਦ ਨਹੀਂ ਕੋਈ ਬਸਤਰ, ਖ਼ਾਕੀ ਖ਼ਾਕ ਨਾ ਕੋਇ ਵਡਿਆਈਆ। ਸ਼ਰਅ ਸ਼ਰੀਅਤ ਹਥਿਆਰ ਨਹੀਂ ਕੋਈ ਸ਼ਸਤਰ, ਤਿੱਖੀ ਧਾਰ ਨਾ ਕੋਇ ਬਣਾਈਆ। ਵਖ ਵਖ ਨਹੀਂ ਕੋਈ ਮੰਤਰ, ਚਾਰ ਜੁਗ ਦਾ ਰਾਗ ਅਲਾਈਆ। ਸਭ ਦੀ ਧਾਰ ਵੇਖਾਂ ਅੰਤਰ, ਅੰਤਰ ਅੰਤਰੀਵ ਖੋਜ ਖੁਜਾਈਆ। ਜਿਸ ਦਾ ਲੇਖਾ ਜੁਗਾ ਜੁਗੰਤਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਰਿਹਾ

❋

❋

ਹੰਢਾਈਆ। ਓਹ ਸਚ ਬਣਾਏ ਬਣਤਰ, ਕੂੜੀ ਕਿਰਿਆ ਡੇਰਾ ਢਾਹੀਆ। ਕਰ ਪ੍ਰਕਾਸ਼ ਗਗਨ ਗਗਨੰਤਰ, ਅੰਧ ਅੰਧੇਰਾ ਦਏ ਗਵਾਈਆ। ਸਿਸ਼ਟੀ ਦ੍ਰਿਸ਼ਟੀ ਬਣ ਕੇ ਹੇਤਨ, ਲੱਖ ਚੁਰਾਸੀ ਨਾਰ ਹੰਢਾਈਆ। ਗੁਰਮੁਖ ਸੁਹੇਲੇ ਉਠਾ ਕੇ ਸੰਤਨ, ਜਨ ਭਗਤ ਲਏ ਮਿਲਾਈਆ। ਲੇਖਾ ਜਾਣੇ ਦੀਨ ਦੁਨੀ ਮਨ ਤਨ, ਮਮਤਾ ਮੋਹ ਖੋਜ ਖੁਜਾਈਆ। ਗੁਰਮੁਖ ਵੇਖੇ ਹੀਰੇ ਅਨਮੁਲੇ ਆਪਣੇ ਰਤਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦੀ ਧਾਰ ਇਕ ਵਡਿਆਈਆ। ਧੁਰ ਦੀ ਧਾਰ ਕਹੇ ਮੈਂ ਧਰਨੀ ਧਰਤ ਸੁਹਾਵਾਂ, ਸੋਭਾਵੰਤ ਵਡਿਆਈਆ। ਪਤਿਪਰਮੇਸ਼ਵਰ ਢੋਲਾ ਗਾਵਾਂ, ਪਰਵਰਦਿਗਾਰ ਇਕੋ ਮਾਹੀਆ। ਚਰਨ ਕਵਲ ਬਲ ਬਲ ਜਾਵਾਂ, ਕ਼ਦਮਬੋਸੀ ਸੀਸ ਨਿਵਾਈਆ। ਚਾਰੋਂ ਕੁੰਟ ਫਿਰਾਂ ਚਾਵਾਂ, ਭੱਜਾਂ ਵਾਹੋ ਦਾਹੀਆ। ਦੀਨ ਦੁਨੀ ਆਖ ਸੁਣਾਵਾਂ, ਸਚ ਸੰਦੇਸ਼ਾ ਇਕ ਅਲਾਹੀਆ। ਪ੍ਰਭੂ ਦਵਾਰੇ ਰਹੇ ਨਾ ਕੋਈ ਨਿਥਾਵਾਂ, ਜੋ ਸਰਨ ਆਇਆ ਸੋ ਸਚਖੰਡ ਸਾਚੇ ਦਏ ਪੁਚਾਈਆ। ਸਭ ਦਾ ਤੋਲ ਕਰ ਕੇ ਸਾਂਵਾਂ, ਤਰਾਜ਼ੂ ਆਪਣੇ ਹੱਥ ਉਠਾਈਆ। ਗੁਰਮੁਖਾਂ ਫੜ ਕੇ ਦੋਵੇਂ ਬਾਹਵਾਂ, ਬਲਧਾਰੀ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧਰਮ ਦੀ ਧਾਰ ਇਕ ਦਰਸਾਈਆ। ਸੰਮਤ ਪੰਜ ਕਹੇ ਮੇਰੀ ਸੁਹੰਞਣੀ ਹੋਈ ਰੁੱਤੀ, ਰੁਤੜੀ ਪ੍ਰਭ ਮਹਿਕਾਈਆ। ਦੁਨੀ ਉਠਾਉਣੀ ਸੁੱਤੀ, ਜਾਗਰਤ ਜੋਤ ਕਰ ਰੁਸ਼ਨਾਈਆ। ਭਾਗ ਲਗਾਉਣਾ ਕਾਇਆ ਬੁੱਤੀਂ, ਬੁਤਖ਼ਾਨੇ ਕਰ ਸਫ਼ਾਈਆ। ਕਲਪਣਾ ਰਹਿਣ ਨਹੀਂ ਦੇਣੀ ਦੂਜੀ, ਦਵੈਤੀ ਪੰਧ ਮੁਕਾਈਆ। ਆਤਮ ਪਰਮਾਤਮ ਸਭ ਦੀ ਖੋਲ੍ਹਣੀ ਰੁਚੀ, ਰਚਨਾ ਅੰਦਰੋਂ ਦੇਣੀ ਵਖਾਈਆ। ਤਨ ਕਾਇਆ ਮਾਟੀ ਕਰ ਕੇ ਸੁੱਚੀ, ਸਚ ਦਵਾਰੇ ਦਏ ਵਡਿਆਈਆ। ਜਗਤ ਸੁਹੰਜਣੀ ਹੋਵੇ ਰੁੱਤੀ, ਪੱਤ ਟਹਿਣੀ ਆਪ ਮਹਿਕਾਈਆ। ਭਗਤ ਆਤਮਾ ਰਹੇ ਕੋਈ ਨਾ ਰੁੱਸੀ, ਰਸਤਾ ਆਪਣਾ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਅਲਖ ਜਗਾਈਆ। ਦਰ ਤੇਰੇ ਇਕ ਅਲੱਖ, ਅਲਖ ਅਗੋਚਰ ਦਿਆਂ ਜਣਾਈਆ। ਆਪਣਾ ਭੇਵ ਖੋਲ੍ਹਣਾ ਸੱਚ, ਸਚ ਸਵਾਮੀ ਦੇਣਾ ਸਮਝਾਈਆ। ਕੀ ਖੇਲ ਕਰੌਣਾ ਕਾਇਆ ਮਾਟੀ ਕੱਚ, ਪੰਚਮ ਤੱਤ ਤੱਤ ਵਡਿਆਈਆ। ਨਿਰਗੁਣ ਧਾਰ ਹੋ ਪ੍ਰਗਟ, ਜੋਤੀ ਜਾਤੇ ਡਗਮਗਾਈਆ। ਖੇਲ ਦੱਸ ਪੁਰਖ ਸਮਰਥ, ਕੀ ਤੇਰੀ ਬੇਪਰਵਾਹੀਆ। ਸਤਿਜੁਗ ਕਿਸ ਬਿਧ ਚਲੌਣਾ ਰਥ, ਮਹਾਂਸਾਰਥੀ ਆਪਣਾ ਹੁਕਮ ਵਰਤਾਈਆ। ਸ੍ਰਿਸ਼ਟੀ ਦੀ ਦ੍ਰਿਸ਼ਟੀ ਅੰਦਰ ਦੇਣਾ ਰਸ, ਰਸਤਾ ਅੰਦਰੋਂ ਇਕ ਖੁਲ੍ਹਾਈਆ। ਸ਼ਬਦ ਅਣਿਆਲਾ ਤੀਰ ਮਾਰੇਂ ਕਸ, ਬਜਰ ਕਪਾਟੀ ਡੇਰਾ ਢਾਹੀਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਸਾਂਝਾ ਹੋਵੇ ਜਸ, ਵੇਦ ਪੁਰਾਨਾਂ ਲੋੜ ਰਹੇ ਨਾ ਰਾਈਆ। ਪੁਰਖ ਅਕਾਲਾ ਦੀਨ ਦਿਆਲਾ ਪਿਆ ਹੱਸ, ਖ਼ੁਸ਼ੀ ਖ਼ੁਸ਼ੀ ਵਿਚੋਂ ਪ੍ਰਗਟਾਈਆ। ਸੰਮਤ ਪੰਜ ਵੇਖਣਾ ਆਪਣੀ ਅੱਖ, ਬਿਨਾ ਅੱਖ ਦਿਆਂ ਦਰਸਾਈਆ। ਸਤਾਰਾਂ ਹਾੜ ਖੇਲ ਪ੍ਰਤੱਖ, ਪਰਦਾ ਉਹਲਾ ਦਿਆਂ ਚੁਕਾਈਆ। ਸਤਿ ਧਰਮ ਦਾ ਖੋਲ੍ਹ ਕੇ ਹੱਟ, ਦਵਾਰਾ ਇਕੋ ਇਕ ਵਡਿਆਈਆ। ਸੰਤ ਸੁਹੇਲੇ ਲਾਹਾ ਲੈਣ ਖੱਟ, ਘਰ ਸਾਚੇ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸ਼ਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਲੂੰ ਲੂੰ ਅੰਦਰ ਜਾਏ ਰਚ, ਅੰਤਰ ਨਿਰੰਤਰ ਨਿਰਾਕਾਰ ਨਿਰੰਕਾਰ ਨਿਰਵੈਰ ਆਪਣਾ ਖੇਲ ਖਿਲਾਈਆ।

❋

❋

੫ ਹਾੜ ਸ਼ਹਿਨਸ਼ਾਹੀ ਸੰਮਤ ੫ ਹਰਭਜਨ ਕੌਰ ਸੁਪਤਨੀ ਪਿਸ਼ੌਰਾ ਸਿੰਘ ਵੇਰਕਾ ਦੇ ਨਵਿਤ
ਹਰਿ ਭਗਤ ਦਵਾਰ ਜੇਠੂਵਾਲ

ਸੰਮਤ ਪੰਜ ਕਹੇ ਗੁਰ ਅਵਤਾਰ ਪੈਗ਼ੰਬਰ ਫਿਰਦੇ ਨੱਠੇ, ਦਰਗਾਹ ਸਾਚੀ ਸਚਖੰਡ ਦਵਾਰੇ ਵਾਹੋ ਦਾਹੀਆ। ਸਦੀ ਚੌਧਵੀਂ ਅੰਤ ਅਖ਼ੀਰੀ ਭਗਤ ਭਗਵਾਨ ਹੁੰਦੇ ਜਾਂਦੇ ਇਕੱਠੇ, ਸਰਗੁਣ ਧਾਰ ਨਿਰਗੁਣ ਰੂਪ ਬਦਲਾਈਆ। ਸਚ ਦਵਾਰੇ ਬਹਿੰਦੇ ਜਾਂਦੇ ਸਾਚੇ ਹੱਟੇ, ਸਚਖੰਡ ਦਵਾਰੇ ਸਾਚੇ ਸੋਭਾ ਪਾਈਆ। ਜਨਮ ਕਰਮ ਦੇ ਮੇਟਦੇ ਔਂਦੇ ਰੱਟੇ, ਰੱਟਾ ਇਕੋ ਨਾਮ ਲਗਾਈਆ। ਗੁਰ ਅਵਤਾਰ ਪੈਗ਼ੰਬਰਾਂ ਲੇਖ ਚੁਕਾਉਂਦੇ ਆਏ ਪਟੇ, ਪਟਨੇ ਵਾਲਾ ਪਾਟਲ ਦਏ ਗਵਾਹੀਆ। ਸਚ ਸਵਾਮੀ ਅੰਤਰਜਾਮੀ ਜੋਤ ਵੇਖ ਲਟ ਲਟੇ, ਨੂਰ ਨੂਰ ਵਿਚ ਸਮਾਈਆ। ਸਚ ਪ੍ਰੇਮ ਪ੍ਰੀਤੀ ਭਗਤੀ ਵਿਚ ਰੱਤੇ, ਰਤਨ ਅਮੋਲਕ ਨਜ਼ਰੀ ਆਈਆ। ਬੀਜ ਬੀਜਦੇ ਆਪਣੇ ਵੱਤੇ, ਮਾਨਸ ਜਨਮ ਫਲ ਫੁੱਲ ਵੇਖ ਵਖਾਈਆ। ਪੁਰਖ ਅਕਾਲਾ ਦੀਨ ਦਿਆਲਾ ਸਤਿ ਸਵਾਮੀ ਪਤ ਰੱਖੇ, ਰੱਖਿਅਕ ਹੋ ਕੇ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਸੰਮਤ ਪੰਜ ਕਹੇ ਗੁਰ ਅਵਤਾਰ ਫਿਰਨ ਭੌਂਦੇ, ਭਵਸਾਗਰ ਖੋਜ ਖੁਜਾਈਆ। ਤੂੰ ਮੇਰਾ ਮੈਂ ਤੇਰਾ ਢੋਲਾ ਫਿਰਦੇ ਗਾਉਦੇ, ਗ੍ਰਹਿ ਮੰਦਰ ਇਕੋ ਰਾਗ ਅਲਾਈਆ। ਚਾਰ ਜੁਗ ਦਾ ਲੇਖ ਪਏ ਵਖਾਉਂਦੇ, ਫਿਰ ਫਿਰ ਆਪਣਾ ਪੰਧ ਮੁਕਾਈਆ। ਪੁਰਖ ਅਕਾਲ ਦੀਨ ਦਿਆਲ ਰਾਹ ਤਕਾਉਂਦੇ, ਤਕਵਾ ਇਕੋ ਉਤੇ ਟਿਕਾਈਆ। ਸਚ ਸੰਦੇਸ਼ਾ ਨਰ ਨਰੇਸ਼ ਸੁਣਾਉਂਦੇ, ਢੋਲਾ ਅਗੰਮ ਅਥਾਹੀਆ । ਪਾਰਬ੍ਰਹਮ ਪਤਿਪਰਮੇਸ਼ਵਰ ਸੀਸ ਨਿਵਾਉਂਦੇ, ਨਿਉਂ ਨਿਉਂ ਲਾਗਣ ਪਾਈਆ। ਦਰ ਘਰ ਸਾਚੇ ਅਲਖ ਜਗਾਉਂਦੇ, ਅਲਖ ਅਗੋਚਰ ਤੇਰੀ ਵੱਡ ਵਡਿਆਈਆ। ਸਾਚੀ ਵਸਤ ਅਗੰਮ ਮੰਗ ਮੰਗਾਉਂਦੇ, ਮਾਂਗਤ ਹੋ ਕੇ ਝੋਲੀ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਮੇਲਾ ਆਪ ਮਿਲਾਈਆ। ਸੰਮਤ ਪੰਜ ਕਹੇ ਗੁਰ ਅਵਤਾਰ ਪੈਗ਼ੰਬਰ ਲਾਵਣ ਚੱਕਰ, ਚਕ੍ਰਵਰਤੀ ਵੇਖ ਵਖਾਈਆ। ਨਿਰਅੱਖਰ ਧਾਰ ਵੇਖਣ ਸਤਰ, ਇਲਮ ਵੰਡ ਨਾ ਕੋਇ ਵੰਡਾਈਆ। ਸੰਦੇਸ਼ਾ ਨਾਮ ਵੇਖਣ ਪੱਤਰ, ਪਤ੍ਰਕਾ ਬੇਪ੍ਰਵਾਹੀਆ। ਦੀਨ ਦੁਨੀ ਦਾ ਵੇਖਣ ਗ੍ਰਹਿ ਨਛੱਤਰ, ਕੁੰਡਲੀਆਂ ਲੇਖਾ ਫੋਲ ਫੁਲਾਈਆ। ਯਾਦ ਕਰਨ ਨਾਮੇ ਬਹੱਤਰ, ਸੱਤਰ ਗੋਬਿੰਦ ਰੰਗ ਰੰਗਾਈਆ। ਚੁਹੱਤਰ ਸਤਿ ਸ਼ਬਦ ਦੀ ਧਾਰ ਸ਼ਬਦੀ ਸ਼ਬਦ ਚੁਅੱਖਰ, ਚਾਰੋਂ ਕੁੰਟ ਖੋਜ ਖੁਜਾਈਆ। ਜਨ ਭਗਤ ਸੁਹੇਲੇ ਵੇਖਣੇ ਅਮੋਲਕ ਰਤਨ, ਜਿਸ ਦੀ ਕ਼ੀਮਤ ਵੰਡ ਨਾ ਕੋਇ ਵੰਡਾਈਆ। ਘਰ ਕਿਨਾਰੇ ਛੱਡ ਕੇ ਪੱਤਨ, ਤਟ ਇਕੋ ਸੋਭਾ ਪਾਈਆ। ਕਵਣ ਵੇਲਾ ਪ੍ਰਭ ਪੈਜ ਆਏ ਰੱਖਣ, ਹਰਿ ਕਰਤਾ ਹੋਏ ਸਹਾਈਆ। ਏਥੇ ਓਥੇ ਦੋ ਜਹਾਨਾਂ ਬਣ ਕੇ ਸੱਜਣ, ਸਤਿ ਸਵਾਮੀ ਅੰਤਰਜਾਮੀ ਪਰਦਾ ਦਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਮੇਲਾ ਆਪ ਮਿਲਾਈਆ। ਸੰਮਤ ਪੰਜ ਕਹੇ ਗੁਰ ਅਵਤਾਰ ਪੈਗ਼ੰਬਰ ਰਹੇ ਤਕ, ਤਕਵਾ ਇਕੋ ਉਪਰ ਰਖਾਈਆ। ਕਿਰਪਾ ਕਰ ਪੁਰਖ ਸਮਰਥ, ਬੇਪਰਵਾਹ ਤੇਰੀ ਬੇਪਰਵਾਹੀਆ। ਜਨ ਭਗਤ ਸੁਹੇਲੇ ਦੇ ਆਪਣਾ ਰਸ, ਰਸਤਾ ਅੰਦਰੋਂ ਦੇ ਦ੍ਰਿੜਾਈਆ। ਸਭ ਦੀ ਪੂਰੀ ਹੋਵੇ ਅਸ, ਨਿਰਾਸਾ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਲੇਖਾ

❋

❋

ਇਕ ਸਮਝਾਈਆ। ਸੰਮਤ ਪੰਜ ਕਹੇ ਗੁਰ ਅਵਤਾਰ ਪੈਗ਼ੰਬਰ ਗੌਦੇ ਫਿਰਨ ਗੀਤ, ਢੋਲਾ ਸਿਫ਼ਤ ਸਾਲਾਹੀਆ। ਮੰਦਰ ਮਸਜਿਦ ਸ਼ਿਵਦਵਾਲੇ ਤੱਕਣ ਮਸੀਤ, ਮਸਲਾ ਹਲ ਨਾ ਕੋਇ ਕਰਾਈਆ। ਲੇਖਾ ਤੱਕਣ ਨਾਲ ਤਰਤੀਬ, ਤਬਾ ਤਬੀਅਤ ਜਗਤ ਬਦਲਾਈਆ। ਪ੍ਰਭ ਦਾ ਖੇਲ ਅਜਬ ਅਜੀਬ, ਨਿਰਾਲਾ ਅਕਾਲਾ ਆਪ ਦ੍ਰਿੜਾਈਆ। ਸਭ ਦੀ ਆਸਾ ਮਨਸਾ ਪੂਰੀ ਕਰੇ ਉਮੀਦ, ਤ੍ਰਿਸ਼ਨਾ ਰਹਿਣ ਕੋਇ ਨਾ ਪਾਈਆ। ਜਨ ਭਗਤ ਸਤਿਗੁਰ ਸ਼ਬਦ ਸਦਾ ਹੋਵੇ ਸ਼ਹੀਦ, ਸ਼ਹਾਦਤ ਅਵਰ ਨਾ ਕੋਇ ਭੁਗਤਾਈਆ। ਜੋ ਅੰਤ ਕੰਤ ਪ੍ਰਭ ਮਿਲਣ ਦਾ ਗਾਵੇ ਗੀਤ, ਸੋਹੰ ਢੋਲਾ ਚਾਈਂ ਚਾਈਂਆ। ਸੋ ਮਾਨਸ ਜਨਮ ਜਾਏ ਜੀਤ, ਹਿਰਦੇ ਹੋਰ ਨਾ ਕੋਇ ਰਖਾਈਆ। ਪੁਰਖ ਅਕਾਲ ਬਦਲ ਕੇ ਨੀਤ, ਪਰਦਾ ਪਰਦਿਆਂ ਵਿਚੋਂ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਮੇਲਾ ਲਏ ਮਿਲਾਈਆ। ਸੰਮਤ ਪੰਜ ਕਹੇ ਜਨ ਭਗਤ ਸੁਹੇਲਾ ਆਦਿ ਅੰਤ ਕਦੇ ਨਾ ਮਰਦਾ, ਮੁਰਦਾ ਮੁਰੀਦ ਮੁਰਸ਼ਦ ਵਿਚ ਸਮਾਈਆ। ਓਹ ਨਜ਼ਾਰਾ ਤੱਕੇ ਆਪਣੇ ਘਰ ਦਾ, ਦਰਗਾਹ ਸਾਚੀ ਸੋਭਾ ਪਾਈਆ। ਜਿਥੇ ਗੁਰ ਅਵਤਾਰ ਪੈਗ਼ੰਬਰ ਸਭ ਡਰਦਾ, ਸਿਰ ਸਕੇ ਨਾ ਕੋਇ ਉਠਾਈਆ। ਤੂੰ ਮੇਰਾ ਮੈਂ ਤੇਰਾ ਢੋਲਾ ਪੜ੍ਹਦਾ, ਅਵਰ ਰਾਗ ਨਾ ਕੋਇ ਅਲਾਈਆ। ਪ੍ਰਭ ਸਰਨਾਈ ਸਰਨ ਵਿਚ ਤਰਦਾ, ਤਾਰਨਹਾਰ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲ ਕਾਇਲ ਹੋ ਕੇ ਸਚ ਭਗਤ ਦਵਾਰੇ ਚੜ੍ਹਦਾ, ਜਿਥੇ ਚੜ੍ਹਦਾ ਲਹਿੰਦਾ ਦੱਖਣ ਪਹਾੜ ਸਿੰਮਤ ਵੰਡ ਨਾ ਕੋਇ ਵੰਡਾਈਆ।