੧੧ ਹਾੜ ਸ਼ਹਿਨਸ਼ਾਹੀ ਸੰਮਤ ੫ ਹਰਿ ਭਗਤ ਦਵਾਰ ਜੇਠੂਵਾਲ
ਗਿਆਰਾਂ ਹਾੜ ਕਹੇ ਇਕ ਦਾ ਇਕ ਨਾਲ ਹੋਇਆ ਮਿਲਾਪ, ਮਿਲ ਮਿਲ ਵੱਜੀ ਵਧਾਈਆ। ਇਕ ਦਾ ਇਕ ਬਣਿਆ ਬਾਪ, ਇਕ ਦਾ ਇਕ ਪਿਤਾ ਪੂਤ ਅਖਵਾਈਆ। ਇਕ ਦਾ ਇਕ ਹੋਇਆ ਜਾਪ, ਇਕ ਦਾ ਇਕ ਢੋਲਾ ਗਾਈਆ। ਇਕ ਦਾ ਇਕ ਹੋਇਆ ਪ੍ਰਤਾਪ, ਇਕ ਦਾ ਇਕ ਵੇਖ ਵਖਾਈਆ। ਇਕ ਦਾ ਇਕ ਹੋਇਆ ਸਾਕ, ਇਕ ਦਾ ਇਕ ਸੱਜਣ ਮੀਤ ਵਡਿਆਈਆ। ਇਕ ਦਾ ਇਕ ਹੋਇਆ ਨਾਤ, ਇਕ ਦਾ ਇਕ ਨਜ਼ਰੀ ਆਈਆ। ਇਕ ਦਾ ਇਕ ਰੂਪ ਸਾਖਿਆਤ, ਇਕ ਦਾ ਇਕ ਸੋਭਾ ਪਾਈਆ। ਇਕ ਦਾ ਇਕ ਹੋਵੇ ਵਾਕ, ਇਕ ਦਾ ਇਕ ਪੂਰ ਕਰਾਈਆ। ਇਕ ਦਾ ਇਕ ਹੋਵੇ ਦਾਸ, ਇਕ ਦਾ ਇਕ ਸੀਸ ਨਿਵਾਈਆ। ਇਕ ਦਾ ਇਕ ਹੋਇਆ ਪ੍ਰਕਾਸ਼, ਇਕ ਦਾ ਇਕ ਦਏ ਵਡਿਆਈਆ। ਇਕ ਦਾ ਇਕ ਹੋਇਆ ਸਾਥ, ਇਕ ਦਾ ਇਕ ਸੰਗ ਨਿਭਾਈਆ। ਇਕ ਦਾ ਇਕ ਹੋਇਆ ਵਿਸ਼ਵਾਸ਼, ਇਕ ਦਾ ਇਕ ਵਿਸਰ ਕਦੇ ਨਾ ਜਾਈਆ। ਇਕ ਦਾ ਇਕ ਹੋਇਆ ਆਪ, ਇਕ ਦਾ ਇਕ ਆਪਣੇ ਵਿਚੋਂ ਪ੍ਰਗਟਾਈਆ। ਗਿਆਰਾਂ ਹਾੜ ਕਹੇ ਇਕ ਦਾ ਇਕ ਕਦੇ ਨਾ ਹੋਵੇ ਨਾਸ, ਇਕ ਦਾ ਇਕ ਸਦਾ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਕਰਤਾ ਧੁਰਦਰਗਾਹੀਆ। ਗਿਆਰਾਂ ਹਾੜ ਕਹੇ ਇਕ ਦਾ ਇਕ ਹੋਇਆ ਏਕ, ਇਕ ਏਕ ਨਜ਼ਰੀ ਆਈਆ। ਇਕ
❋
❋
ਇਕ ਦਾ ਇਕ ਹੋਇਆ ਬੇਟ, ਪਿਤਾ ਇਕ ਦਾ ਇਕ ਅਖਵਾਈਆ। ਇਕ ਦਾ ਇਕ ਹੋਇਆ ਖੇਵਟ ਖੇਟ, ਇਕ ਦਾ ਮਾਰਗ ਇਕ ਚਲਾਈਆ। ਇਕ ਦਾ ਇਕ ਹੋਇਆ ਨੇਤਨ ਨੇਤ, ਇਕ ਦਾ ਇਕ ਨੇਤਰ ਨੈਣ ਦਏ ਬਦਲਾਈਆ। ਇਕ ਦਾ ਇਕ ਖੋਲ੍ਹੇ ਭੇਤ, ਇਕ ਦਾ ਇਕ ਪਰਦਾ ਦਏ ਉਠਾਈਆ। ਇਕ ਦਾ ਇਕ ਵਸਾਏ ਦੇਸ, ਇਕ ਦਾ ਇਕ ਨੂਰ ਚਮਕਾਈਆ। ਇਕ ਦਾ ਇਕ ਕਰ ਕੇ ਹੇਤ, ਇਕ ਦਾ ਇਕ ਮਾਲਕ ਜੋੜ ਜੁੜਾਈਆ। ਇਕ ਦਾ ਇਕ ਵਸਿਆ ਦੇਸ, ਇਕ ਦਾ ਇਕ ਨਗਰ ਸੋਭਾ ਪਾਈਆ। ਇਕ ਦਾ ਇਕ ਹੋ ਗਿਆ ਭੇਟ, ਇਕ ਦਾ ਇਕ ਆਪਾ ਆਪ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਗਿਆਰਾਂ ਹਾੜ ਕਹੇ ਇਕ ਦਾ ਇਕ ਬਣਿਆ ਮੀਤਾ, ਮਿੱਤਰ ਪਿਆਰਾ ਇਕ ਅਖਵਾਈਆ। ਇਕ ਦਾ ਇਕ ਬਣ ਅਤੀਤਾ, ਇਕ ਦਾ ਇਕ ਤ੍ਰੈਗੁਣ ਲੇਖਾ ਰਿਹਾ ਮੁਕਾਈਆ। ਇਕ ਦਾ ਇਕ ਬਣ ਕੇ ਠਾਂਡਾ ਸੀਤਾ, ਇਕ ਦਾ ਇਕ ਅਗਨੀ ਤੱਤ ਗਵਾਈਆ। ਇਕ ਦਾ ਇਕ ਚਲਾ ਕੇ ਰੀਤਾ, ਇਕ ਦਾ ਇਕ ਮਾਰਗ ਰਿਹਾ ਵਖਾਈਆ। ਇਕ ਦਾ ਇਕ ਰੂਪ ਅਨਡੀਠਾ, ਇਕ ਦਾ ਇਕ ਨਜ਼ਰ ਕਿਸੇ ਨਾ ਆਈਆ। ਇਕ ਦਾ ਇਕ ਸਦਾ ਸਦ ਜੀਤਾ, ਇਕ ਦਾ ਇਕ ਇਕੋ ਨਜ਼ਰੀ ਆਈਆ। ਇਕ ਦਾ ਇਕ ਲੇਖਾ ਜਾਣੇ ਬੀਤਾ, ਇਕ ਦਾ ਇਕ ਪੂਰਬ ਭੇਵ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਆਪ ਮਿਲਾਈਆ। ਗਿਆਰਾਂ ਹਾੜ ਕਹੇ ਮੈਂ ਸਿਫ਼ਤ ਕਰਾਂ ਇਕਾ, ਏਕੰਕਾਰ ਵੱਡ ਵਡਿਆਈਆ। ਜਿਸ ਦਾ ਆਦਿ ਜੁਗਾਦਿ ਦਾ ਸਿੱਕਾ, ਨਾਮ ਨਿਧਾਨਾ ਮੋਹਰ ਲਗਾਈਆ। ਜਗਤ ਹੱਟ ਕਦੇ ਨਾ ਵਿਕਾ, ਕ਼ੀਮਤ ਦੁਨੀ ਨਾ ਕੋਇ ਵਖਾਈਆ। ਜਗ ਨੇਤਰ ਕਿਸੇ ਨਾ ਦਿਸਾ, ਦਹਿ ਦਿਸ਼ਾ ਨਾ ਰੂਪ ਬਦਲਾਈਆ। ਜਿਸ ਦਾ ਲੇਖ ਕਿਸੇ ਨਾ ਲਿਖਾ, ਦੇਵਣਹਾਰ ਨਾ ਕੋਇ ਗਵਾਹੀਆ। ਓਹ ਬਣ ਕੇ ਸਭ ਦਾ ਪਿਤਾ, ਪਤਿਪਰਮੇਸ਼ਵਰ ਆਪਣਾ ਨਾਉਂ ਪ੍ਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, । ਗਿਆਰਾਂ ਹਾੜ ਕਹੇ ਇਕ ਦਾ ਇਕ ਹੋਇਆ ਸਾਥੀ, ਸਗਲਾ ਸੰਗ ਬਣਾਈਆ। ਇਕ ਦਾ ਇਕ ਬਣਿਆ ਰਘੁਨਾਥੀ, ਰਘੁਪਤ ਆਪਣੀ ਖੇਲ ਖਿਲਾਈਆ। ਇਕ ਦਾ ਇਕ ਹੋਇਆ ਜਮਾਤੀ, ਇਕ ਦਾ ਇਕ ਪੜ੍ਹ ਪੜ੍ਹ ਸਦਾ ਸੁਣਾਈਆ। ਇਕ ਦਾ ਇਕ ਬਣਿਆ ਜ਼ਾਤੀ, ਇਕ ਦਾ ਇਕੋ ਨਜ਼ਰੀ ਆਈਆ। ਇਕ ਦਾ ਇਕ ਮੰਨੇ ਆਖੀ, ਇਕ ਦਾ ਇਕ ਸੀਸ ਨਿਵਾਈਆ। ਇਕ ਦਾ ਇਕ ਰੂਪ ਅਬਿਨਾਸ਼ੀ, ਇਕ ਦਾ ਇਕ ਸੋਭਾ ਪਾਈਆ। ਇਕ ਦਾ ਇਕ ਖੇਲ ਕਰੇ ਬਹੁਭਾਤੀ, ਇਕ ਦਾ ਇਕ ਵੇਸ ਵਟਾਈਆ। ਇਕ ਦਾ ਇਕ ਦਾਤਾ ਹੋਵੇ ਦਾਤੀ, ਇਕ ਦਾ ਇਕ ਦੇਵਣਹਾਰ ਅਖਵਾਈਆ। ਇਕ ਦਾ ਇਕ ਸੰਦੇਸ਼ਾ ਦੇਵੇ ਪਾਤੀ, ਇਕ ਦਾ ਇਕ ਸ਼ਬਦ ਨਾਮ ਸ਼ਨਵਾਈਆ। ਇਕ ਦਾ ਇਕ ਮੰਜ਼ਲ ਚੜ੍ਹੇ ਘਾਟੀ, ਇਕ ਦਾ ਇਕ ਪੰਧ ਮੁਕਾਈਆ। ਇਕ ਦਾ ਇਕ ਦੱਸੇ ਬਾਤੀ, ਇਕ ਦਾ ਇਕ ਪਰਦਾ ਦਏ ਉਠਾਈਆ। ਇਕ ਨੇ ਇਕ ਨੂੰ ਸ਼ਬਦ ਕਹਾਣੀ ਆਖੀ, ਬਿਨ ਅੱਖਰਾਂ ਆਪ ਜਣਾਈਆ। ਇਕ ਦਾ ਇਕੋ ਪਿਤਾ ਮਾਤੀ, ਇਕੋ ਜਨ ਜਣੇਂਦੀ ਮਾਈਆ। ਇਕੋ ਗ੍ਰਹਿ ਮੰਦਰ ਇਕੋ ਘਰ ਇਕੋ ਦਾਤਾ ਦਾਤੀ, ਇਕੋ ਦੇਵਣਹਾਰ ਇਕ ਅਖਵਾਈਆ। ਨਵ ਨੌ ਚਾਰ ਦੀ ਖੇਲ ਵਖਾਈ ਬਹੁਭਾਂਤੀ, ਭਰਮ ਰਿਹਾ ਨਾ ਰਾਈਆ। ਜਿਸ ਵੇਲੇ ਕਲਜੁਗ ਅੰਤਮ ਆਵੇ ਅੰਧੇਰੀ ਰਾਤੀ, ਰੁਤੜੀ ਚੰਦ ਨਾ ਕੋਇ ਚਮਕਾਈਆ।
❋
❋
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਦਰ ਸਚ ਇਕ ਦਰਸਾਈਆ। ਗਿਆਰਾਂ ਹਾੜ ਕਹੇ ਇਕ ਨੇ ਇਕ ਨੂੰ ਦਿਤੀ ਖ਼ਬਰ, ਬੇਖ਼ਬਰ ਖ਼ਬਰ ਸੁਣਾਈਆ। ਇਕ ਦਾ ਇਕ ਬਣਨਾ ਟੱਬਰ, ਇਕ ਇਕ ਨਾਲ ਵਡਿਆਈਆ। ਇਕ ਦਾ ਇਕ ਨਾਲ ਹੋਣਾ ਸਬਰ, ਇਕ ਇਕ ਵਿਚ ਸਮਾਈਆ। ਇਕ ਇਕ ਨਾ ਜਾਏ ਵਿਚ ਕ਼ਬਰ, ਇਕ ਇਕ ਨਾ ਗੋਰ ਸਮਾਈਆ। ਇਕ ਇਕ ਦੀ ਪੂਰੀ ਕਰੇ ਸੱਧਰ, ਇਕ ਇਕ ਦੀ ਆਸ ਪੁਜਾਈਆ। ਇਕ ਇਕ ਦਾ ਕਰੇ ਕ਼ਦਰ, ਇਕ ਇਕ ਦਾ ਹੋਏ ਸਹਾਈਆ। ਇਕ ਇਕ ਦਾ ਵੇਖੇ ਅਦਲ, ਇਕ ਇਕ ਦਾ ਪਰਦਾ ਲਾਹੀਆ। ਇਕ ਨੇ ਕਿਹਾ ਮੈਂ ਇਕ ਦਾ ਰੂਪ ਆਵਾਂ ਬਦਲ, ਬਦਲੀ ਇਕ ਦੀ ਇਕ ਨਾਲ ਕਰਾਈਆ। ਇਕ ਦਾ ਇਕ ਹੋਵੇ ਵਤਨ, ਇਕ ਦਾ ਇਕੋ ਘਰ ਸੁਹਾਈਆ। ਇਕ ਦਾ ਇਕੋ ਜਣਾਏ ਪੱਤਨ, ਇਕ ਦਾ ਇਕੋ ਘਾਟ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ ਸਚ ਪਰਦਾ ਆਪ ਉਠਾਈਆ। ਇਕ ਦਾ ਇਕ ਕਹੇ ਮੈਂ ਏਕਾ, ਏਕਾ ਨਜ਼ਰੀ ਆਈਆ। ਇਕ ਦਾ ਇਕ ਕਹੇ ਮੈਨੂੰ ਏਕਾ ਟੇਕਾ, ਦੂਜਾ ਰੂਪ ਨਾ ਕੋਇ ਦਰਸਾਈਆ। ਇਕ ਦਾ ਇਕ ਕਹੇ ਮੈਂ ਵਸਾਂ ਤੇਰੇ ਦੇਸਾ, ਘਰ ਸਾਚਾ ਇਕ ਸੁਹਾਈਆ। ਇਕ ਦਾ ਇਕ ਕਹੇ ਤੇਰੀ ਸੇਵਾ ਕਰਨੀ ਮੇਰਾ ਹੋਵੇ ਪੇਸ਼ਾ, ਪੇਸ਼ਤਰ ਦਿਆਂ ਦ੍ਰਿੜਾਈਆ। ਇਕ ਦਾ ਇਕ ਕਹੇ ਤੂੰ ਮਾਲਕ ਰਹੇਂ ਹਮੇਸ਼ਾ, ਇਕ ਦਾ ਇਕ ਵਿਛੜ ਕਦੇ ਨਾ ਜਾਈਆ। ਇਕ ਦਾ ਇਕ ਕਹੇ ਦੇਵਾਂ ਸਦਾ ਸੰਦੇਸ਼ਾ, ਸਦ ਤੇਰੀ ਸਿਫ਼ਤ ਸਾਲਾਹੀਆ। ਇਕ ਦਾ ਇਕ ਹੋਵੇ ਨਰੇਸ਼ਾ, ਦੂਸਰ ਸੀਸ ਨਾ ਕਦੇ ਝੁਕਾਈਆ। ਇਕ ਦਾ ਇਕ ਕਰਾਏ ਲੇਖਾ, ਇਕ ਦਾ ਇਕ ਕਰੇ ਵਡਿਆਈਆ। ਇਕ ਦਾ ਇਕ ਕਰੇ ਚੇਤਾ, ਇਕ ਦਾ ਇਕ ਸੰਗ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਮੇਲਾ ਲਏ ਮਿਲਾਈਆ। ਇਕ ਦਾ ਇਕ ਕਹੇ ਮੈਂ ਤੇਰਾ ਸੁਤ ਦੁਲਾਰਾ, ਸਤਿਗੁਰ ਸਾਰ ਸ਼ਬਦ ਅਖਵਾਈਆ। ਆਦਿ ਜੁਗਾਦਿ ਤੇਰਾ ਪਿਆਰਾ, ਪ੍ਰੀਤਮ ਇਕੋ ਇਕ ਮਨਾਈਆ। ਇਕੋ ਗ੍ਰਹਿ ਵੇਖ ਦਵਾਰਾ, ਇਕੋ ਘਰ ਸੋਭਾ ਪਾਈਆ। ਇਕੋ ਨੂਰ ਕਰ ਉਜਿਆਰਾ, ਇਕੋ ਦਰ ਮਿਲੇ ਵਡਿਆਈਆ। ਇਕੋ ਤੇਰਾ ਹੋਏ ਜੈਕਾਰਾ, ਦੂਜਾ ਰਾਗ ਨਾ ਕੋਇ ਅਲਾਈਆ। ਇਕੋ ਖੇਲ ਤੇਰਾ ਵੇਖਾਂ ਅਪਰ ਅਪਾਰਾ, ਅਪਰੰਪਰ ਸਵਾਮੀ ਸੀਸ ਨਿਵਾਈਆ। ਇਕੋ ਤੇਰੇ ਚਰਨ ਹੋਵੇ ਨਿਮਸਕਾਰਾ, ਦੂਸਰ ਸੀਸ ਨਾ ਕੋਇ ਨਿਵਾਈਆ। ਇਕ ਦਾ ਇਕ ਜੇ ਆਵੇ ਦੁਬਾਰਾ, ਦੋਹਰੀ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਇਕ ਨੇ ਕਿਹਾ ਮੇਰੇ ਸ਼ਬਦ ਦੁਲਾਰੇ ਦੂਹਲੇ, ਸਤਿ ਦਿਆਂ ਵਡਿਆਈਆ। ਤੇਰਾ ਪਿਆਰ ਕਦੇ ਨਾ ਭੂਲੇ, ਅਨਭੁੱਲ ਦਇਆ ਕਮਾਈਆ। ਸਤਿ ਧਾਰ ਜਣਾ ਅਸੂਲੇ, ਅਸਲ ਦਿਆਂ ਦ੍ਰਿੜਾਈਆ। ਹੁਕਮ ਦੇ ਮਾਅਕ਼ੂਲੇ, ਮੁਕੰਮਲ ਕਾਰ ਕਮਾਈਆ। ਧੁਰ ਚਰਨ ਦੇ ਕੇ ਧੂਲੇ, ਅਗੰਮੀ ਖ਼ਾਕ ਰਮਾਈਆ। ਬਣ ਕੇ ਆਦਿ ਦਾ ਕੰਤ ਕੰਤੂਹਲੇ, ਅੰਤ ਹੋਵਾਂ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਇਕ ਕਹੇ ਸੁਤ ਦੁਲਾਰੇ ਸ਼ਬਦ ਮੇਰਾ ਹੁਕਮ ਹੋਣਾ ਸਖ਼ਤ, ਸਖ਼ਤੀ ਨਾਲ ਜਣਾਈਆ। ਮੈਂ ਤਖ਼ਤ ਨਿਵਾਸੀ ਸੋਹਾਂ ਅਗੰਮੇ ਤਖ਼ਤ, ਜਿਸ ਦੀ ਧਾਰ ਨਾ ਕੋਇ ਜਣਾਈਆ। ਜਿਸ ਦਾ ਆਦਿ ਨਾ ਜਾਣੇ ਕੋਈ ਵਕ਼ਤ, ਭੇਵ ਸਕਿਆ ਨਾ ਕੋਇ ਖੁਲ੍ਹਾਈਆ। ਬਿਨ ਤੇਰੇ ਦਿਤਾ ਕਿਸੇ ਨਹੀਂ ਦਰਸ, ਸਤਿ ਸਰੂਪ ਨਾ ਕੋਇ ਵਖਾਈਆ।
❋
❋
ਇਕੋ ਵਾਰ ਮੇਟ ਲੈ ਹਰਸ, ਹਵਸ ਅੱਗੇ ਰਹੇ ਨਾ ਰਾਈਆ। ਇਕੋ ਵਾਰ ਕਰਾਂ ਤਰਸ, ਇਕੋ ਵਾਰ ਦਇਆ ਕਮਾਈਆ। ਮੇਰੇ ਸੁੱਤ ਦੁਲਾਰੇ ਬੱਚਿਆ ਹੁਣ ਵੇਖ ਲੈ ਮੇਰਾ ਅਰਸ਼, ਅਰਸ਼ੀ ਹੋ ਕੇ ਦਿਆਂ ਜਣਾਈਆ। ਜਦ ਚਾਹਵਾਂ ਤੇ ਤੈਨੂੰ ਭੇਜਾਂ ਉਤੇ ਫ਼ਰਸ਼, ਧਰਨੀ ਧਰਤ ਧਵਲ ਧਾਰ ਬਣਾਈਆ। ਮੇਰੇ ਪਿਆਰ ਦਾ ਹੋਵੇ ਤੇਰੇ ਕੋਲ ਖਰਚ, ਵਸਤ ਅਗੰਮ ਅਥਾਹ ਵਰਤਾਈਆ। ਮੇਰੀ ਸਿਫ਼ਤ ਨਾਲ ਜਾਵੇਂ ਪਰਚ, ਖ਼ੁਸ਼ੀ ਖ਼ੁਸ਼ੀ ਨਾਲ ਵਡਿਆਈਆ। ਸੁਤ ਦੁਲਾਰੇ ਕੀਤੀ ਅਰਜ਼, ਨਿਉਂ ਕੇ ਸੀਸ ਨਿਵਾਈਆ। ਇਕ ਤੈਨੂੰ ਮੇਰੀ ਗ਼ਰਜ਼, ਤੇਰੀ ਬੇਪਰਵਾਹੀਆ। ਇਕ ਕਿਹਾ ਮੇਰਾ ਖੇਲ ਅਸਚਰਜ, ਇਕ ਦਿਆਂ ਜਣਾਈਆ। ਜਿਸ ਵਿਚ ਹੋਵੇ ਨਾ ਕੋਈ ਹਰਜ਼, ਵਾਧ ਘਾਟ ਨਾ ਕੋਇ ਰਖਾਈਆ। ਭੇਵ ਖੁਲ੍ਹਾਵਾਂ ਮੁੜ ਮੁੜ ਪਰਤ, ਪਰਤੀਨਿਧ ਦਿਆਂ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਸਤਿਗੁਰ ਸ਼ਬਦ ਕਹੇ ਮੇਰੇ ਇਕ ਅਕੇਲੇ ਆਕ਼ਾ, ਇਕ ਦੇ ਦ੍ਰਿੜਾਈਆ। ਕੀ ਤੇਰਾ ਹੋਵੇ ਸਾਕਾ, ਕੀ ਸਿਫ਼ਤ ਸਾਲਾਹੀਆ। ਮੈਂ ਨਿੱਕਾ ਤੇਰਾ ਕਾਕਾ, ਆਯੂ ਸਮਝ ਕੋਇ ਨਾ ਪਾਈਆ। ਮੈਨੂੰ ਦਿਸਦਾ ਕੋਈ ਨਹੀਂ ਚਾਚਾ, ਸਾਕ ਅਵਰ ਨਾ ਕੋਇ ਵਡਿਆਈਆ। ਤੂੰ ਇਕੋ ਪਿਤਾ ਮਾਤਾ, ਦਰ ਤੇਰੇ ਸੀਸ ਨਿਵਾਈਆ। ਪੁਰਖ ਅਕਾਲ ਖੋਲ੍ਹ ਕੇ ਤਾਕਾ, ਪਰਦਾ ਦਿਤਾ ਚੁਕਾਈਆ। ਜਿਧਰ ਤੱਕਿਆ ਨੂਰ ਪ੍ਰਕਾਸ਼ਾ, ਏਕਾ ਇਕੋ ਵਿਚ ਸਮਾਈਆ। ਸਤਿ ਦਾ ਖੇਲ ਤਮਾਸ਼ਾ, ਦੂਸਰ ਨਜ਼ਰ ਕੋਇ ਨਾ ਆਈਆ। ਸ਼ਬਦ ਗੁਰੂ ਬਦਲ ਕੇ ਪਾਸਾ, ਕਰਵਟ ਲਈ ਬਦਲਾਈਆ। ਜਾਂ ਤੱਕਿਆ ਤੇ ਓਹੋ ਨੂਰ ਅਬਿਨਾਸ਼ਾ, ਦੂਸਰ ਰੰਗ ਨਾ ਕੋਇ ਰੰਗਾਈਆ। ਜਾਂ ਵੇਖਿਆ ਸੰਦੇਸ਼ਿਆਂ ਵਿਚ ਕਰੇ ਬਾਤਾ, ਅਗੰਮ ਅਗੰਮ ਜਣਾਈਆ। ਸਤਿਗੁਰ ਸ਼ਬਦ ਕਹੇ ਮੇਰਾ ਖ਼ੁਸ਼ੀ ਵਿਚ ਨਿਕਲ ਗਿਆ ਹਾਸਾ, ਹੱਸ ਕੇ ਦਿਤਾ ਦ੍ਰਿੜਾਈਆ। ਪੁਰਖ ਅਕਾਲ ਝਟ ਵਖਾਇਆ ਅਗੰਮ ਖਾਤਾ, ਬਿਨਾ ਰਚਨਾਂ ਤੋਂ ਰਚਨਾ ਦਿਤੀ ਵਖਾਈਆ। ਹੁਕਮ ਸੰਦੇਸ਼ਾ ਦੇ ਕੇ ਖ਼ਾਸਾ, ਖ਼ਸੂਸੀਅਤ ਦਿਤੀ ਦ੍ਰਿੜਾਈਆ। ਹੁਣ ਮੇਰੇ ਚਰਨਾਂ ਵਿਚ ਤੇਰਾ ਵਾਸਾ, ਇਕੋ ਦਰ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਮੇਲਾ ਲਏ ਮਿਲਾਈਆ। ਸਤਿਗੁਰ ਸ਼ਬਦ ਕਹੇ ਮੇਰੇ ਸ਼ਹਿਨਸ਼ਾਹ ਸੁਲਤਾਨ, ਦਰ ਤੇਰੇ ਸੀਸ ਨਿਵਾਈਆ। ਪੁਰਖ ਅਕਾਲ ਕਹੇ ਮੈਂ ਸਦਾ ਨਿਗਾਹਬਾਨ, ਆਦਿ ਜੁਗਾਦਿ ਵੇਖ ਵਖਾਈਆ। ਸਤਿਗੁਰ ਸ਼ਬਦ ਕਹੇ ਮੈਂ ਸੂਰਬੀਰ ਬਲਵਾਨ, ਬਲਧਾਰੀ ਇਕ ਅਖਵਾਈਆ। ਪੁਰਖ ਅਕਾਲ ਕਹੇ ਮੈਂ ਬੱਚੂ ਤੇਰਾ ਹੁਕਮਰਾਨ, ਬਿਨ ਮੇਰੇ ਹੁਕਮ ਤੇਰੀ ਚਲੇ ਨਾ ਕੋਇ ਚਤੁਰਾਈਆ। ਮੈਂ ਆਦਿ ਜੁਗਾਦਿ ਨੌਜਵਾਨ, ਜਿਸ ਦਾ ਰੂਪ ਰੰਗ ਨਾ ਕੋਇ ਬਦਲਾਈਆ। ਸਤਿਗੁਰ ਸ਼ਬਦ ਕਿਹਾ ਵਾਹ ਮੇਰੇ ਭਗਵਾਨ, ਤੇਰੀ ਬੇਪਰਵਾਹੀਆ। ਮੈਂ ਤੇਰਾ ਬੱਚਾ ਨਾਦਾਨ, ਬਾਲਾ ਧੁਰ ਦਾ ਸੋਭਾ ਪਾਈਆ। ਮੇਰੇ ਬਿਨਾ ਦੱਸ ਹੋਰ ਕਿਹੜਾ ਤੇਰਾ ਖ਼ਾਨਦਾਨ, ਦੂਜਾ ਨਜ਼ਰ ਕੋਇ ਨਾ ਆਈਆ। ਤੂੰ ਜੋਤੀ ਧਾਰ ਬੇਪਹਿਚਾਨ, ਕੀ ਤੇਰੀ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਦ ਆਪਣਾ ਹੁਕਮ ਵਰਤਾਈਆ । ਪੁਰਖ ਅਕਾਲ ਕਹੇ ਆਹ ਵੇਖ ਮੇਰਾ ਘਰਾਨਾ, ਸਚ ਦਿਆਂ ਵਖਾਈਆ। ਜਿਥੇ ਹੋਣਾ ਮਿਹਰਵਾਨਾ, ਮਿਹਰ ਨਜ਼ਰ ਉਠਾਈਆ। ਤੈਨੂੰ ਕਰਾਂ ਪ੍ਰਵਾਨਾ, ਆਪਣੇ ਰੰਗ ਰੰਗਾਈਆ। ਦੇ ਅਗੰਮ ਫ਼ਰਮਾਨਾ, ਸੰਦੇਸ਼ਾ ਇਕ ਸਮਝਾਈਆ। ਸਦਾ ਮੰਨਣਾ ਮੇਰਾ ਭਾਣਾ, ਨੇਤਰ ਨੈਣ ਅੱਖ ਸ਼ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,
❋
❋
ਕਰੇ ਖੇਲ ਸਾਚਾ ਹਰਿ, ਭੇਵ ਅਭੇਦਾ ਦਏ ਖੁਲ੍ਹਾਈਆ। ਪੁਰਖ ਅਕਾਲ ਕਿਹਾ ਮੇਰੇ ਸੁਤ ਦੁਲਾਰੇ, ਆਹ ਵੇਖ ਲੈ ਮੇਰੀ ਝਲਕ, ਝੱਲਿਆ ਦਿਆਂ ਜਣਾਈਆ। ਆਹ ਵੇਖ ਲੈ ਮੇਰਾ ਪਲਕ, ਕੋਟਨ ਜੁਗ ਦਿਤੇ ਦ੍ਰਿੜਾਈਆ। ਆਹ ਵੇਖ ਲੈ ਮੇਰੀ ਖ਼ਲਕ, ਚੁਰਾਸੀ ਲੱਖ ਰੰਗ ਰੰਗਾਈਆ। ਆਹ ਵੇਖ ਲੈ ਮੇਰਾ ਫ਼ਲਕ, ਬ੍ਰਹਿਮੰਡ ਖੰਡ ਜ਼ਿਮੀਂ ਅਸਮਾਨਾਂ ਖੇਲ ਖਿਲਾਈਆ। ਆਹ ਵੇਖ ਲੈ ਮੇਰਾ ਧਰਤ, ਧਰਨੀ ਇਕ ਸੁਹਾਈਆ । ਮੈਂ ਸੂਰਬੀਰ ਮਰਦਾਨਾ ਮਰਦ, ਏਕੰਕਾਰ ਇਕੋ ਨੂਰ ਅਲਾਹੀਆ। ਮੈਨੂੰ ਤੇਰੀ ਸਦਾ ਦਰਦ, ਸਿਰ ਤੇਰੇ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਖੁਲ੍ਹਾਈਆ। ਪੁਰਖ ਅਕਾਲ ਕਹੇ ਵੇਖ ਲੈ ਮੇਰਾ ਨੂਰ ਨੁਰਾਨਾ, ਨਰ ਨਾਰੀ ਨਜ਼ਰ ਕੋਇ ਨਾ ਆਈਆ। ਸਤਿਗੁਰ ਸ਼ਬਦ ਤੱਕਿਆ ਮੇਰਾ ਸਾਹਿਬ ਇਹੋ ਮਿਹਰਵਾਨਾ, ਮਹਿਬੂਬ ਨੂਰ ਖ਼ੁਦਾਈਆ। ਪੁਰਖ ਅਕਾਲ ਕਿਹਾ ਅੱਗੇ ਹੋਰ ਮਾਰ ਧਿਆਨਾ, ਬਿਨ ਅੱਖਾਂ ਅੱਖ ਉਠਾਈਆ। ਜਾਂ ਤੱਕਿਆ ਸ਼ਹਿਨਸ਼ਾਹ ਸੁਲਤਾਨਾ, ਤਖ਼ਤ ਨਿਵਾਸੀ ਸੋਭਾ ਪਾਈਆ। ਜਿਥੇ ਝੁਲੇ ਅਗੰਮ ਨਿਸ਼ਾਨਾ, ਹਿੱਸਾ ਵੰਡ ਨਾ ਕੋਇ ਵੰਡਾਈਆ। ਦੂਸਰ ਦਿਸੇ ਨਾ ਕੋਇ ਬੇਗਾਨਾ, ਏਕਾ ਇਕੋ ਨਜ਼ਰੀ ਆਈਆ। ਇਕ ਦਾ ਇਕ ਜੁਗ ਜੁਗ ਧਾਰੇ ਜਾਮਾ, ਵੇਸ ਅਨੇਕਾ ਆਪ ਕਰਾਈਆ। ਸ਼ਬਦ ਸੰਦੇਸ਼ੇ ਦਏ ਪੈਗ਼ਾਮਾ, ਸੁਨੇਹੜਾ ਅਗੰਮ ਅਥਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪਰਦਾ ਆਪ ਉਠਾਈਆ। ਸ਼ਬਦ ਸੁਤ ਕਹੇ ਮੈਂ ਤੱਕਿਆ ਤਖ਼ਤ ਅਨੋਖਾ, ਤਖ਼ਤ ਨਿਵਾਸੀ ਸੋਭਾ ਪਾਈਆ। ਛੱਪਰ ਛੰਨ ਕੋਇ ਨਾ ਕੋਠਾ, ਮੰਜ਼ਲ ਰੂਪ ਨਾ ਕੋਇ ਬਦਲਾਈਆ। ਨਾਦ ਧੁਨ ਨਾ ਕੋਇ ਸਲੋਕਾ, ਰਾਗੀ ਰਾਗ ਨਾ ਕੋਇ ਸੁਣਾਈਆ। ਉਸ ਸਮੇਂ ਦਾ ਕੋਈ ਨਾ ਜਾਣੇ ਮੌਕਾ, ਬਿਨ ਸਤਿਗੁਰ ਸ਼ਬਦ ਤੋਂ ਵੇਖਣ ਕੋਇ ਨਾ ਪਾਈਆ। ਪੁਰਖ ਅਕਾਲ ਨੇ ਫੇਰ ਵਖਾਇਆ ਚਾਰ ਜੁਗ ਮੈਂ ਸਭ ਨਾਲ ਕਰਨਾ ਧੋਖਾ, ਭਰਮਾਂ ਵਿਚ ਭੁਲਾਈਆ। ਮੇਰੇ ਕੋਲ ਸ਼ਬਦ ਭੰਡਾਰਾ ਬਹੁਤਾ, ਅਤੋਟ ਅਤੁਟ ਰਖਾਈਆ। ਮੇਰਾ ਨੂਰ ਅਗੰਮੀ ਜੋਤਾ, ਜੋਤੀ ਵੇਖਾਂ ਖੇਲ ਖ਼ੁਦਾਈਆ। ਸਤਿਗੁਰ ਸ਼ਬਦ ਕਹੇ ਮੈਂ ਪੈ ਗਿਆ ਵਿਚ ਸੋਚਾ, ਕੀ ਮੈਨੂੰ ਰਿਹਾ ਦ੍ਰਿੜਾਈਆ। ਪੁਰਖ ਅਕਾਲ ਕਿਹਾ ਓ ਸਤਿਗੁਰ ਸ਼ਬਦ ਬੱਚੇ, ਤੁਧ ਬਿਨ ਮੇਰਾ ਨਾ ਕੋਈ ਪੁੱਤ ਤੇ ਨਾ ਕੋਈ ਪੋਤਾ, ਪੁੱਤਰ ਧੀ ਨਾ ਕੋਇ ਵਡਿਆਈਆ । ਤੂੰ ਖ਼ਬਰਦਾਰ ਰਹਿਣਾ ਮੇਰਾ ਹੁਕਮ ਸੁਣਾਉਂਣਾ ਹੋਕਾ, ਜੁਗ ਜੁਗ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਭੇਵ ਆਪ ਖੁਲ੍ਹਾਈਆ। ਸਤਿਗੁਰ ਸ਼ਬਦ ਕਹੇ ਤਖ਼ਤ ਤੱਕਿਆ ਅਜਬ ਨਜ਼ਾਰਾ, ਨਜ਼ਰ ਨਾ ਕੋਇ ਵਡਿਆਈਆ। ਜਿਸ ਦਾ ਮੈਂ ਚਾਰ ਕੁੰਟ ਫਿਰ ਕੇ ਵੇਖਿਆ ਕਿਨਾਰਾ, ਆਰ ਪਾਰ ਨਾ ਕੋਇ ਸਮਝਾਈਆ। ਮੈਂ ਫੇਰ ਵੇਖਿਆ ਦੁਬਾਰਾ, ਬਿਨ ਅੱਖਾਂ ਅੱਖ ਖੁਲ੍ਹਾਈਆ। ਮੈਂ ਸਮਝ ਨਾ ਸਕਿਆ ਵਿਸਥਾਰਾ, ਜਿਥੇ ਬੈਠਾ ਨੂਰ ਅਲਾਹੀਆ। ਮੈਂ ਕੂਕ ਕੂਕ ਪੁਕਾਰਾ, ਰੋ ਕੇ ਦਿਤੀ ਦੁਹਾਈਆ। ਗ਼ੁੱਸੇ ਵਿਚ ਕਿਹਾ ਦੁਬਾਰਾ, ਜ਼ੋਰ ਨਾਲ ਸੁਣਾਈਆ। ਜਿੰਨਾਂ ਚਿਰ ਭੇਵ ਨਾ ਦਏਂ ਸਾਰਾ, ਪਰਦਾ ਆਪ ਉਠਾਈਆ। ਓਨਾਂ ਚਿਰ ਨਾ ਕੋਇ ਸਹਾਰਾ, ਸਿਰ ਹੱਥ ਨਾ ਕੋਇ ਟਿਕਾਈਆ। ਪੁਰਖ ਅਕਾਲ ਕਿਹਾ ਸਤਿਗੁਰ ਸ਼ਬਦ ਵੇਖ ਨਜ਼ਾਰਾ, ਨਜ਼ਰੀਆ ਦਿਆਂ ਬਦਲਾਈਆ। ਚਾਰ ਜੁਗ ਦਾ ਖੇਲ ਵਿਚ ਸੰਸਾਰਾ, ਸੰਸਾਰੀ ਭੰਡਾਰੀ ਸੰਘਾਰੀ ਤੇਰੀ ਵਡਿਆਈਆ। ਰੂਪ ਦਰਸਾ ਤੇਈ ਅਵਤਾਰਾ, ਲੱਖ ਚੁਰਾਸੀ ਦਿਤੀ ਜਣਾਈਆ। ਪੈਗ਼ੰਬਰਾਂ ਵਲ ਕਰ ਇਸ਼ਾਰਾ, ਬਿਨ ਤੱਤਾਂ ਤੋਂ ਤੱਤ ਜਣਾਈਆ। ਗੁਰੂਆਂ ਦਾ ਵਖਾ ਅਖਾੜਾ, ਇਕ ਦਸ ਦੀ
❋
❋
ਧਾਰ ਜਣਾਈਆ। ਚਾਰ ਜੁਗ ਦਾ ਬੋਧ ਦੱਸ ਕੇ ਸਾਰਾ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਖਾਣੀ ਬਾਣੀ ਪਰਦਾ ਲਾਹੀਆ। ਫੇਰ ਲੱਫੜ ਮਾਰ ਕੇ ਨਾਲ ਪਿਆਰਾ, ਹਲੂਣਾ ਦਿਤਾ ਲਗਾਈਆ। ਉਠ ਵੇਖ ਜਿਸ ਵੇਲੇ ਤੇਰੇ ਅਵਤਾਰ ਪੈਗ਼ੰਬਰ ਗੁਰੂ ਕਰ ਗਏ ਕਿਨਾਰਾ, ਸ੍ਰਿਸ਼ਟੀ ਦੀ ਸਾਰ ਕੋਇ ਨਾ ਪਾਈਆ। ਉਸ ਵੇਲੇ ਜਾਵਾਂ ਮੈਂ ਦੁਬਾਰਾ, ਸਰਗੁਣ ਨਿਰਗੁਣ ਖੇਲ ਕਰਾਈਆ। ਮੇਰਾ ਕਿਸੇ ਨਾਲ ਨਹੀਂ ਲਹਿਣਾ ਤੱਤਾਂ ਵਾਲਾ, ਮੈਨੂੰ ਸਭ ਨੇ ਕਹਿਣਾ ਨਿਹਕਲੰਕ ਕਲ ਕਲਕੀ ਅਵਤਾਰਾ, ਜਿਸ ਦਾ ਗੁਰ ਅਵਤਾਰ ਪੈਗ਼ੰਬਰ ਭੇਵ ਕੋਇ ਨਾ ਪਾਈਆ। ਹੁਣ ਤੈਨੂੰ ਦੇਵਾਂ ਛੋਟਾ ਜਿਹਾ ਇਸ਼ਾਰਾ, ਸ੍ਰਿਸ਼ਟੀ ਰਚਨ ਤੋਂ ਪਹਿਲਾਂ ਦਿਆਂ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਵੱਡਾ ਵਡ ਵਡਿਆਈਆ। ਸਤਿਗੁਰ ਸ਼ਬਦ ਕਹੇ ਪ੍ਰਭ ਮੇਰੇ ਵਾਹ, ਵਾਹਵਾ ਤੇਰੀ ਸਰਨਾਈਆ। ਮੈਂ ਵੇਖੇ ਤੇਰੇ ਥਲ ਅਸਗਾਹ, ਦੋ ਜਹਾਨਾਂ ਅੱਖ ਉਠਾਈਆ। ਵਖ ਵਖ ਤੇਰੇ ਤੱਕੇ ਰਾਹ, ਜੋ ਰਹਿਬਰਾਂ ਦਿਤੇ ਜਣਾਈਆ। ਅਵਤਾਰ ਪੈਗ਼ੰਬਰ ਗੁਰੂ ਬਣਾ, ਕਲਮੇ ਜਗਤ ਦਿਤੇ ਪੜ੍ਹਾਈਆ। ਰਾਮ ਕ੍ਰਿਸ਼ਨ ਬਣ ਖ਼ੁਦਾ, ਅੱਲਾ ਵਾਹਿਗੁਰੂ ਵੰਡ ਵੰਡਾਈਆ। ਓ ਪ੍ਰਭੂ ਤੂੰ ਇਕ ਤੇ ਮੈਂ ਇਕ ਕਿਉਂ ਬਾਕੀ ਕੀਤੇ ਜੁਦਾ, ਜੁਜ਼ ਵਖਰੇ ਵਖਰੇ ਬਣਾਈਆ। ਇਹਦੇ ਵਿਚੋਂ ਤੈਨੂੰ ਕੀ ਲੱਭਾ, ਮੈਨੂੰ ਦੇ ਸਮਝਾਈਆ। ਪੁਰਖ ਅਕਾਲ ਕਿਹਾ ਇਹੋ ਮੇਰੇ ਨਾਮ ਦਾ ਸਭ ਦੇ ਉਤੇ ਦੱਬਾ, ਭੈ ਵਿਚ ਰਖਾਈਆ । ਜਿਸ ਦੇ ਅੰਦਰ ਥੋੜ੍ਹਾ ਨੂਰ ਚਮਕਾਵਾਂ ਉਹ ਫਿਰੇ ਉਤੇ ਪੱਬਾਂ, ਪਾਰਬ੍ਰਹਮ ਤੇਰੀ ਵਡਿਆਈਆ। ਮੈਂ ਆਦਿ ਜੁਗਾਦੀ ਬਣ ਕੇ ਕੱਬਾ, ਅਚਰਜ ਖੇਲ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਮੇਲਾ ਲਏ ਮਿਲਾਈਆ। ਸਤਿਗੁਰ ਸ਼ਬਦ ਕਹੇ ਮੈਂ ਤੇਰੇ ਜੁਗ ਵੇਖੇ ਮੁਕਦੇ, ਬਿਨਾ ਰਚਨਾ ਰਚਣ ਤੋਂ ਦਿਤੇ ਵਖਾਈਆ। ਗੁਰ ਅਵਤਾਰ ਪੈਗ਼ੰਬਰ ਵੇਖੇ ਝੁਕਦੇ, ਨਿਉਂ ਨਿਉਂ ਲਾਗਣ ਪਾਈਂਆ। ਵਣਜਾਰੇ ਬਣੇ ਤੇਰੀ ਤੁਕ ਦੇ, ਨਾਮ ਕਲਮੇ ਰਹੇ ਗਾਈਆ। ਰੂਪ ਬਣ ਮਾਨਸ ਮਾਨੁਖ ਦੇ, ਪੰਜਾਂ ਤੱਤਾਂ ਵਿਚ ਸਮਾਈਆ। ਸ਼ਰਅ ਸ਼ਰੀਅਤ ਰਹੇ ਟੁਟਦੇ, ਅੱਖਰਾਂ ਵੰਡ ਵੰਡਾਈਆ। ਅੰਤਮ ਸਭ ਦੇ ਪੈਂਡੇ ਮੁਕਦੇ, ਥਿਰ ਰਹਿਣ ਕੋਇ ਨਾ ਪਾਈਆ। ਤੇਰੇ ਕੋਲੋਂ ਤੇਰਾ ਭੇਤ ਰਹੇ ਪੁਛਦੇ, ਨਿਤ ਨਵਿਤ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਇਕ ਖੁਲ੍ਹਾਈਆ। ਪੁਰਖ ਅਕਾਲ ਕਹੇ ਮੇਰੇ ਸ਼ਬਦੀ ਦੁਲਾਰੇ, ਦੋ ਜਹਾਨ ਦਿਆਂ ਜਣਾਈਆ । ਜੁਗ ਚੌਕੜੀ ਖੇਲ ਕਰਾਂ ਅਪਾਰੇ, ਅਪਰੰਪਰ ਹੋ ਕੇ ਵੇਖ ਵਖਾਈਆ। ਕਲਜੁਗ ਅੰਤਮ ਲੈ ਅਵਤਾਰੇ, ਨਿਰਗੁਣ ਨੂਰ ਜੋਤ ਕਰਾਂ ਰੁਸ਼ਨਾਈਆ। ਜਿਹੜੇ ਸਚਖੰਡ ਤੱਕੇ ਤੂੰ ਨਜ਼ਾਰੇ, ਮਾਤਲੋਕ ਦਿਆਂ ਵਖਾਈਆ। ਜਿਸ ਵੇਲੇ ਅਵਤਾਰ ਪੈਗ਼ੰਬਰ ਗੁਰੂ ਪਾਵੇ ਕੋਇ ਨਾ ਸਾਰੇ, ਸਿਰ ਹੱਥ ਨਾ ਕੋਇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਦ ਆਪਣਾ ਹੁਕਮ ਵਰਤਾਈਆ। ਪੁਰਖ ਅਕਾਲ ਕਹੇ ਜਿਸ ਵੇਲੇ ਦੀਨ ਦੁਨੀ ਨੂੰ ਹੋਇਆ ਸਦਮਾ, ਧੀਰਜ ਧੀਰ ਨਾ ਕੋਇ ਧਰਾਈਆ। ਸਿਰ ਝੁਕੇ ਕਿਸੇ ਨਾ ਕਦਮਾ, ਹਿਰਦੇ ਹਰਿ ਨਾ ਕੋਇ ਵਸਾਈਆ। ਧਰਮ ਦੀ ਰਹੇ ਕੋਇ ਨਾ ਬੰਦਨਾ, ਨਮੋਂ ਨਮੋਂ ਨਾ ਕੋਇ ਸਰਨਾਈਆ। ਕੂੜਾ ਤੋੜੇ ਕੋਇ ਨਾ ਫੰਦਨਾ, ਮਮਤਾ ਮੋਹ ਨਾ ਕੋਇ ਮਿਟਾਈਆ। ਉਸ ਵੇਲੇ ਇਕ ਦਾ ਇਕੋ ਦੀਪਕ ਜਗਣਾ, ਜਾਗਰਤ ਜੋਤ ਕਰੇ ਰੁਸ਼ਨਾਈਆ। ਪੂਰਬ ਜਨਮ ਦਾ ਭਗਤ ਸੁਹੇਲਾ ਸੱਦਣਾ, ਸਦ ਆਪਣਾ ਰੰਗ ਰੰਗਾਈਆ। ਇਕੋ ਮੇਲ ਮਿਲਾ ਕੇ ਆਅਲਾ ਅਦਨਾ, ਦਰ ਠਾਂਡੇ ਦਏ ਵਡਿਆਈਆ।
❋
❋
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਇਕ ਸੁਣਾਈਆ। ਸਤਿਗੁਰ ਸ਼ਬਦ ਕਹੇ ਕੀ ਕਰੇਂ ਖੇਲ ਨਿਰੰਕਾਰ, ਨਿਰਗੁਣ ਦੇ ਜਣਾਈਆ। ਪੁਰਖ ਅਕਾਲ ਕਿਹਾ ਮੇਰੀ ਹੋਵੇ ਅਗੰਮੀ ਧਾਰ, ਧਰਨੀ ਧਰਤ ਧਵਲ ਵੱਜੇ ਵਧਾਈਆ। ਮੈਂ ਦੋ ਜਹਾਨਾਂ ਪਿਛਲੀ ਬਦਲ ਦੇਣੀ ਸਰਕਾਰ, ਸਰੋਕਾਰ ਨਾ ਕੋਇ ਵਡਿਆਈਆ। ਸਤਿ ਧਰਮ ਦਾ ਲਾਵਾਂ ਇਕ ਦਰਬਾਰ, ਦਰ ਦਰਬਾਰੀ ਵੇਖ ਵਖਾਈਆ। ਤਖ਼ਤ ਨਿਵਾਸੀ ਹੋ ਕੇ ਸ਼ਾਹਕਾਰ, ਸ਼ਹਿਨਸ਼ਾਹ ਆਪਣੀ ਕਾਰ ਕਮਾਈਆ। ਤੂੰ ਹੋਣਾ ਸੇਵਾਦਾਰ, ਸੇਵਕ ਹੋ ਕੇ ਸੇਵ ਕਮਾਈਆ। ਖੇਲ ਅਗੰਮ ਅਪਾਰ, ਅਗੰਮ ਅਗੰਮੜਾ ਦਏ ਸਮਝਾਈਆ। ਰਹਿਣਾ ਖ਼ਬਰਦਾਰ, ਭੁੱਲ ਵਿਚ ਕਦੇ ਨਾ ਆਈਆ। ਤੂੰ ਮੇਰਾ ਬਰਖ਼ੁਰਦਾਰ, ਨੰਨ੍ਹਾ ਨੱਢਾ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਸਤਿ ਧਰਮ ਦਏ ਵਡਿਆਈਆ । ਪੁਰਖ ਅਕਾਲ ਕਹੇ ਜਿਸ ਵੇਲੇ ਸਭ ਤੇ ਹੋਏ ਬੇਇਤਬਾਰੀ, ਇਤਬਾਰ ਨਜ਼ਰ ਕੋਇ ਨਾ ਆਈਆ। ਉਸ ਵੇਲੇ ਜਗੇ ਜੋਤ ਨਿਰੰਕਾਰੀ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਗੋਬਿੰਦ ਖੇਲ ਕਰੇ ਦੁਬਾਰੀ, ਪੂਰਬ ਲਹਿਣਾ ਝੋਲੀ ਪਾਈਆ। ਪੰਜ ਪਿਆਰੇ ਦੇ ਸਰਦਾਰੀ, ਸਿਰ ਆਪਣਾ ਹੱਥ ਟਿਕਾਈਆ। ਪੰਜ ਭਗਤ ਸੁਹੇਲੇ ਬਣਾ ਲਿਖਾਰੀ, ਲਿਖਤ ਭਵਿਖਤ ਦਿਆਂ ਦ੍ਰਿੜਾਈਆ। ਭਗਤ ਆਤਮਾ ਰਹੇ ਨਾ ਕੋਇ ਕਵਾਰੀ, ਨਿਰਗੁਣ ਧਾਰ ਸਰਬ ਪ੍ਰਨਾਈਆ। ਸਭ ਦੇ ਨਾਲੋਂ ਤੋੜ ਕੇ ਯਾਰੀ, ਯਰਾਨਾ ਇਕੋ ਨਾਲ ਲਗਾਈਆ। ਸਤਿਗੁਰ ਸ਼ਬਦ ਕਰੀ ਨਿਮਸਕਾਰੀ, ਨਿਉਂ ਨਿਉਂ ਲਾਗਾ ਪਾਈਂਆ ਪ੍ਰਭੂ ਤੇਰੀ ਖੇਲ ਨਿਆਰੀ, ਤੇਰੇ ਹੱਥ ਵਡਿਆਈਆ। ਪੁਰਖ ਅਕਾਲ ਕਿਹਾ ਜਨ ਭਗਤ ਇਕੋ ਵਾਰ ਬਣਾ ਪੁਜਾਰੀ, ਜੁਗ ਜਨਮ ਦੀ ਪੂਜਾ ਦਿਆਂ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਸਤਿਗੁਰ ਸ਼ਬਦ ਕਹੇ ਕੀ ਦਿਤਾ ਹੋਰ ਸੰਦੇਸ਼ਾ, ਪ੍ਰਭੂ ਰਿਹਾ ਜਣਾਈਆ। ਜ਼ਰਾ ਵੇਖ ਜੁਗ ਤਰੇਤਾ, ਪਰਦਾ ਲੈ ਉਠਾਈਆ। ਜਿਸ ਵੇਲੇ ਰਾਮ ਸੀ ਨੇਤਾ, ਦਸਰਥ ਬੇਟਾ ਨਾਉਂ ਧਰਾਈਆ। ਉਸ ਦਾ ਅਜੇ ਨਾ ਭੁਲਿਆ ਚੇਤਾ, ਚੇਤਨ ਸਭ ਨੂੰ ਦਏ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਸਤਿਗੁਰ ਸ਼ਬਦ ਕਹੇ ਰਾਮ ਫਿਰਦਾ ਸੀ ਦਰਬਾਰ, ਅਯੁੱਧਿਆ ਜਗਤ ਸੁਹਾਈਆ। ਓਹ ਦਿਨ ਸੀ ਗਿਆਰਾਂ ਹਾੜ੍ਹ, ਇਕ ਇਕ ਨਾਲ ਮਿਲਾਈਆ। ਉਸ ਦਿਨ ਹੁੰਦੀ ਸੀ ਉਸ ਦੇ ਪੀੜ ਦਾੜ੍ਹ, ਦੰਦ ਦੰਦਾਂ ਹੇਠ ਦਬਾਈਆ। ਤਿੰਨ ਵਾਰ ਉਂਗਲੀ ਲਾ ਕੇ ਪਾਇਆ ਭਾਰ, ਸਹਿਜ ਸਹਿਜ ਦਬਾਈਆ। ਓਨੇ ਚਿਰ ਨੂੰ ਉਹਦਾ ਆ ਗਿਆ ਸੇਵਾਦਾਰ, ਬਿੰਦੂ ਆਪਣਾ ਪੰਧ ਮੁਕਾਈਆ। ਉਸ ਦੇ ਨਾਲ ਸੀ ਉਸ ਦੀ ਨਾਰ, ਧੀਮਾ ਕਹਿ ਕੇ ਸਾਰੇ ਸੁਣਾਈਆ। ਉਹ ਕਰ ਕੇ ਨਿਮਸਕਾਰ, ਨਮਸਤੇ ਵਿਚ ਆਪਣੀ ਖ਼ੁਸ਼ੀ ਬਣਾਈਆ। ਓਨੇ ਚਿਰ ਨੂੰ ਚਿੜੀ ਚਿੜਾ ਡਿੱਗੇ ਮੂੰਹ ਦੇ ਭਾਰ, ਰਾਮ ਚਰਨਾਂ ਆਸਣ ਲਾਈਆ। ਰਾਮ ਨੇ ਹੱਥ ਨਾਲ ਦਿਤਾ ਪਿਆਰ, ਦੋਹਾਂ ਨੂੰ ਫੜ ਕੇ ਲਿਆ ਉਠਾਈਆ। ਕੁਛ ਕੋਲੋਂ ਦਿਤਾ ਖਵਾਲ, ਮੁਖ ਵਿਚ ਥੁੱਕ ਕੇ ਜਨਮ ਮਰਨ ਦਿਤਾ ਬਦਲਾਈਆ। ਦਾਸੀ ਦਾਸ ਨੂੰ ਆਈ ਵਿਚਾਰ, ਹਾਏ ਹਾਏ ਕਹਿ ਸੁਣਾਈਆ। ਸਾਡੇ ਨਾਲੋਂ ਇਹ ਚੰਗੇ ਜਿਹੜੇ ਪਰ ਆਏ ਮਾਰ, ਆਪਣਾ ਪੰਧ ਮੁਕਾਈਆ। ਨਾ ਕੋਈ ਹੱਥਾਂ ਵਾਲੀ ਕੀਤੀ ਕਾਰ, ਨਾ ਕੋਈ ਦਰ ਤੇ ਸੇਵ ਕਮਾਈਆ। ਉਹਲੇ ਹੋ ਕੇ ਇਕ ਦੂਜੇ ਨੂੰ ਬਾਹਵਾਂ ਰਹੇ ਮਾਰ, ਪਤਿ ਪਤਨੀ ਰਹੇ ਸਮਝਾਈਆ। ਜੇ ਅਸੀਂ ਵੀ ਚਿੜੀ ਚਿੜਾ
❋
❋
ਹੁੰਦੇ ਰਾਮ ਦੇ ਹੱਥਾਂ ਦਾ ਲੈਂਦੇ ਪਿਆਰ, ਮਾਨਸ ਜਨਮ ਨਾਲੋਂ ਇਹ ਜਨਮ ਸੋਹਣਾ ਨਜ਼ਰੀ ਆਈਆ। ਰਾਮ ਨੇ ਹੱਸ ਕੇ ਕਿਹਾ ਤੁਸੀਂ ਫੇਰ ਝੁਕੋ ਇਕ ਵਾਰ, ਚਰਨਾਂ ਉਤੇ ਸੀਸ ਨਿਵਾਈਆ। ਓਹ ਡਿੱਗ ਪਏ ਮੂੰਹ ਦੇ ਭਾਰ, ਪਿੱਛਾ ਯਾਦ ਨਾ ਕੋਇ ਰਖਾਈਆ। ਰਾਮ ਨੇ ਹੱਸ ਕੇ ਕਿਹਾ ਜਿਸ ਵੇਲੇ ਤੁਹਾਡੇ ਰਾਮ ਦਾ ਰਾਮ ਲਏ ਅਵਤਾਰ, ਨਿਰਗੁਣ ਆਪਣਾ ਫੇਰਾ ਪਾਈਆ। ਤੁਹਾਡਾ ਦੋਹਾਂ ਦਾ ਕਰੇ ਉਧਾਰ, ਸਚ ਦਵਾਰੇ ਹੋਏ ਸਹਾਈਆ। ਤੁਸੀਂ ਏਸੇ ਤਰਾ ਪੁਰਖ ਤੇ ਨਾਰ, ਤੁਹਾਡੇ ਬੱਚੇ ਪਹਿਲੋਂ ਆਪਣੇ ਹੱਥਾਂ ਵਿਚ ਉਠਾਈਆ। ਫੇਰ ਤੁਹਾਨੂੰ ਲਏ ਸੰਭਾਲ, ਸੰਬਲ ਬੈਠਾ ਵੇਖ ਵਖਾਈਆ । ਹੁਣ ਤੁਸੀਂ ਰਾਮ ਦੇ ਦਵਾਰ, ਫੇਰ ਭਗਤਾਂ ਦੇ ਦਵਾਰੇ ਲੇਖਾ ਦਏ ਮੁਕਾਈਆ। ਸੋ ਵੇਲਾ ਵਕ਼ਤ ਪਹੁੰਚਿਆ ਆਣ, ਮਿਹਰਵਾਨ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਕਾਰ ਕਮਾਈਆ। ਚਿੜਾ ਚਿੜੀ ਕਹੇ ਅਸੀਂ ਨਾ ਕੋਈ ਪੰਜਾਂ ਤੱਤਾਂ ਵਾਲੇ ਨਾਰੀ ਪੁਰਸ਼, ਜਗਤ ਭਗਤ ਦ੍ਰਿੜਾਈਆ। ਨਾ ਕੋਈ ਵਾਧਾ ਕੀਤਾ ਦਰਜਨ ਗੁਰਸ, ਕੌੜੀਆਂ ਵਿਚ ਨਾ ਗਣਤ ਗਣਾਈਆ। ਸਾਨੂੰ ਸਿੱਧਾ ਜਨਮ ਮਿਲਿਆ ਤੁਰਤ, ਚੁਰਾਸੀ ਵਿਚ ਨਾ ਕੋਇ ਭਵਾਈਆ। ਅਸੀਂ ਮੁੜ ਮੁੜ ਆਏ ਨਹੀਂ ਮਾਂ ਦੇ ਉਦਰ, ਅਗਨੀ ਤੱਤ ਨਾ ਕੋਇ ਤਪਾਈਆ। ਜਨ ਭਗਤੋ ਤੁਸੀਂ ਖੋਲ੍ਹ ਲਓ ਆਪਣੀ ਸੁਰਤ, ਪਰਦਾ ਦਏ ਉਠਾਈਆ। ਸਭ ਨੇ ਰਹਿਣਾ ਚੁਸਤ, ਆਲਸ ਨਿੰਦਰਾ ਦੇਣੀ ਗਵਾਈਆ। ਪ੍ਰਭੂ ਜਦੋਂ ਤਾਰਦਾ ਬਿਨਾ ਭਗਤੀ ਤੋਂ ਮੁਫ਼ਤ, ਚਰਨਾਂ ਤੇ ਸੀਸ ਨਿਵਾਇਆ ਲੇਖਾ ਦਏ ਮੁਕਾਈਆ। ਵੇਖੋ ਸਾਨੂੰ ਕੀ ਮਿਲਦਾ ਲੁਤਫ਼, ਆਪਣਿਆਂ ਹੱਥਾ ਵਿਚ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਚਿੜੀ ਚਿੜਾ ਕਹੇ ਅਸਾਂ ਸਤਾਰਾਂ ਹਾੜ ਨੂੰ ਛਡਣੀ ਦੇਹ, ਦਿਹੁਰੇ ਮਸੀਤ ਜਾਣੇ ਤਜਾਈਆ। ਜਨ ਭਗਤੋ ਇਕੋ ਪ੍ਰਭੂ ਨਾਲ ਲਾਇਓ ਨੇਂਹ, ਨਿਉਂ ਨਿਉਂ ਸੀਸ ਨਿਵਾਈਆ । ਕਿਸੇ ਵਿਚ ਮੈਂ ਨਾ ਰਹੇ, ਮੈਂ ਮਮਤਾ ਦੇਣੀ ਮਿਟਾਈਆ। ਸਭ ਦਾ ਤਨ ਮਾਟੀ ਹੋਣਾ ਖੇਹ, ਵਿਸ਼ਿਆਂ ਵਾਲਾ ਕੰਮ ਕਿਸੇ ਨਾ ਆਈਆ। ਧੁਰਦਰਗਾਹੀ ਮੰਨਣਾ ਪੇ, ਪਿਤਾ ਪੁਰਖ ਅਕਾਲ ਸੋਭਾ ਪਾਈਆ। ਕਿਤੇ ਨਾ ਸਮਝਿਓ ਅਸੀਂ ਵੱਡੇ ਹੁੰਦੇ ਜੇ, ਅਮੀਰਾਂ ਘਰ ਸੋਭਾ ਪਾਈਆ। ਸ਼ਾਹ ਸੁਲਤਾਨਾਂ ਮੰਦਰ ਹੁੰਦੇ ਖੇਹ, ਭਗਤਾਂ ਦੀ ਕੁਲੀ ਮਿਲੇ ਵਡਿਆਈਆ। ਮੁਹੱਬਤ ਵਾਲਾ ਮੰਗਿਓ ਬ੍ਰੇਹ, ਬਿਰਹੋਂ ਮੰਗ ਮੰਗਾਈਆ। ਜੇ ਕਿਰਪਾ ਕਰੇ ਤੇ ਬਰਖੇ ਮੇਂਹ, ਅਮ੍ਰਿਤ ਦਏ ਬਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਕਾਰ ਕਮਾਈਆ। ਚਿੜੀ ਚਿੜਾ ਕਹੇ ਓਏ ਰਾਮ ਆ ਕੇ ਦੇ ਦੇ ਸ਼ਹਾਦਤ, ਤੇਰੀ ਓਟ ਤਕਾਈਆ। ਸਾਡੀ ਲੇਖੇ ਲੱਗੀ ਇਬਾਦਤ, ਪਿਛਲੀ ਤੇਰੀ ਵੰਡ ਵੰਡਾਈਆ। ਪ੍ਰਭੂ ਨੂੰ ਕਹੋ ਆਪਣਿਆਂ ਭਗਤਾਂ ਦੀ ਬਦਲ ਦੇ ਆਦਤ, ਬਿਨਾ ਪ੍ਰਭੂ ਦੇ ਸੀਸ ਨਾ ਕਿਸੇ ਝੁਕਾਈਆ। ਕਰ ਦੇ ਸਚ ਸਖ਼ਾਵਤ, ਰਹਿਮਤ ਨਾਮ ਵਰਤਾਈਆ। ਇਕ ਦੂਜੇ ਦੀ ਛੱਡ ਦੇਣ ਅਦਾਵਤ, ਘਰ ਘਰ ਨਾ ਕੋਇ ਲੜਾਈਆ। ਜੇ ਤੂੰ ਲੇਖਾ ਬਦਲ ਦਿਤਾ ਬੋਦੀ ਜੰਞੂ ਹਜਾਮਤ, ਹੁਜਰਾ ਇਕੋ ਇਕ ਵਸਾਈਆ। ਕੂੜੀ ਕਿਰਿਆ ਮੇਟ ਅਲਾਮਤ, ਦੁੱਖ ਰੋਗ ਰਹੇ ਨਾ ਰਾਈਆ। ਤੇਰਾ ਨਾਮ ਪਿਆਰਾ ਇਕੋ ਇਕ ਨਿਆਮਤ, ਨਰ ਨਰਾਇਣ ਤੇਰੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧਰਮ ਦਵਾਰਾ ਇਕ ਸੁਹਾਈਆ। ਧਰਮ ਦਵਾਰਾ ਇਕ ਸਜਣਾ, ਸੋਭਾਵੰਤ ਸੁਹਾਏ। ਜਨ ਭਗਤ ਸੁਹੇਲਾ ਸੱਦਣਾ, ਸ਼ਬਦੀ ਹੁਕਮ ਦ੍ਰਿੜਾਏ। ਸਭ ਨੇ ਕਰਨੀ ਬੰਦਨਾ, ਨਿਵ ਨਿਵ ਸੀਸ
❋
❋
ਝੁਕਾਏ। ਨੇਤਰ ਪਾ ਕੇ ਔਣਾ ਅੰਜਣਾ, ਚਿੱਟੀ ਧਾਰ ਵਡਿਆਏ। ਸੱਜਾ ਅੰਗੂਠਾ ਸਭ ਨੇ ਰੰਗਣਾ, ਗੋਬਿੰਦ ਰੰਗ ਚੜ੍ਹਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰੰਗ ਸੂਹਾ ਵੇਖ ਵਖਾਏ। ਸੂਹਾ ਰੰਗ ਕਹੇ ਮੈਂ ਹੋਣਾ ਸੁਹਾਗੀ, ਸੁਹਾਗ ਵਾਲਿਓ ਦਿਆਂ ਜਣਾਈਆ। ਪੰਜ ਗੁਰਮੁਖ ਲੈਣੇ ਤਿਆਗੀ, ਜੋ ਨਾਤਾ ਕੂੜ ਤੁੜਾਈਆ। ਜਿਨ੍ਹਾਂ ਦਾ ਕਰਮ ਨਾ ਹੋਵੇ ਦਾਗ਼ੀ, ਦੁਰਮਤ ਮੈਲ ਸਫ਼ਾਈਆ। ਤੇੜ ਬੱਧੀ ਹੋਵੇ ਤੜਾਗੀ, ਬਸਤਰ ਤਨ ਛੁਹਾਈਆ। ਓਹ ਹੋਵਣ ਇਕ ਨਗਰ ਦੇ ਗਵਾਂਢੀ, ਖੇੜਾ ਇਕੋ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਖੇਲ ਖਿਲਾਈਆ। ਚਿੜੀ ਚਿੜਾ ਕਹੇ ਪੰਜ ਪਿਆਰੇ ਲਾ ਦਿਓ ਪੰਜਾ, ਪੰਚ ਮਿਲੇ ਵਡਿਆਈਆ। ਅੱਜ ਤੋਂ ਸੌਣਾ ਨਹੀਂ ਤੁਸੀਂ ਉਤੇ ਮੰਜਾ, ਬਹੁੜੀ ਮੇਰੀ ਦੁਹਾਈਆ। ਪਹਿਲੋਂ ਸੌਣਾ ਕਰ ਕੇ ਹੇਠਾਂ ਸੱਜਾ ਕੰਧਾ, ਫੇਰ ਜਿਹੜਾ ਚਾਹੋ ਪਾਸਾ ਲੈਣਾ ਬਦਲਾਈਆ। ਬਸਤਰ ਰੱਖਣਾ ਨਹੀਂ ਗੰਦਾ, ਸਵੇਰੇ ਉਠ ਕੇ ਲੈਣਾ ਬਦਲਾਈਆ। ਨਵਾਂ ਸਿਰ ਵਿਚ ਟਿਕੌਣਾ ਕੰਘਾ, ਗੋਬਿੰਦ ਗੁਰ ਵਡਿਆਈਆ। ਸ਼ਾਮ ਦੇ ਪੰਜ ਵਜੇ ਤੋਂ ਬਾਦ ਕਰਨਾ ਨਹੀਂ ਕੋਈ ਧੰਦਾ, ਧਿਆਨ ਚਰਨ ਕਵਲ ਰਖਾਈਆ । ਨਹੀਂ ਤੇ ਵੇਖ ਲਿਓ ਸੱਤ ਰੰਗ ਦਾ ਡੰਡਾ, ਲਿਹਾਜ ਕਰੇ ਪ੍ਰਭੂ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਚਿੜੀ ਚਿੜਾ ਕਹੇ ਪੰਜ ਲਿਖਾਰੀ ਸਾਢੇ ਪੰਜ ਵਜੇ ਸਵੇਰੇ ਨਾਹ ਧੋ ਕੇ ਸਾਫ਼ ਕਰਨਾ ਜੁੱਸਾ, ਜਿਸਮ ਜ਼ਮੀਰ ਬਦਲਾਈਆ। ਸਤਾਰਾਂ ਹਾੜ ਤੱਕ ਅੰਦਰ ਔਣ ਨਹੀਂ ਦੇਣਾ ਗ਼ੁੱਸਾ, ਭਾਵੇਂ ਕੋਈ ਦੁੱਖ ਨਾਲ ਸਤਾਈਆ। ਕਿਸੇ ਨੇ ਵਟ ਨਹੀਂ ਦੇਣਾ ਤਾਅ ਮੁੱਛਾਂ, ਨਿਰਮਾਣਤਾ ਵਿਚ ਝਟ ਲੰਘਾਈਆ। ਸਾਢੇ ਪੰਜ ਵਜੇ ਤੋਂ ਬਾਅਦ ਰਹੇ ਕੋਈ ਨਾ ਸੁੱਤਾ, ਆਪਣੀ ਆਪ ਲੈਣ ਅੰਗੜਾਈਆ। ਗਾਨਾ ਬੰਨ੍ਹ ਕੇ ਰੱਖਣਾ ਨਾਲ ਗੁੱਟਾ, ਮੌਲੀ ਆਪਣਾ ਤੰਦ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਹੁਕਮ ਇਕ ਸੁਣਾਈਆ। ਸਾਚਾ ਹੁਕਮ ਕਹੇ ਪ੍ਰਭ ਦਾ ਤਖ਼ਤ ਸੁਹੌਣ ਓਹ, ਜੋ ਓੜਕ ਆਪਣਾ ਆਪ ਭੇਟ ਕਰਾਈਆ। ਜਿਨ੍ਹਾਂ ਦਾ ਲੇਖਾ ਸੀ ਛੱਬੀ ਪੋਹ, ਪੋਹ ਦਿਤੀ ਵਡਿਆਈਆ। ਓਹ ਪੰਜਾਂ ਦਾ ਹੋਣਾ ਗ੍ਰੋਹ, ਪੰਜਾਂ ਹਿੱਸਿਆਂ ਵਿਚੋਂ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੇਵਣਹਾਰ ਸਰਨਾਈਆ। ਸਤਿਗੁਰ ਸ਼ਬਦ ਕਹੇ ਤਖ਼ਤ ਲੱਗਣ ਤੋਂ ਪਹਿਲਾਂ ਪੰਜ ਪਿਆਰੇ ਕਰਨ ਨਿਮਸਕਾਰ, ਨਿਰਮਾਣਤਾ ਵਿਚ ਮੰਗ ਮੰਗਾਈਆ। ਪੰਜੇ ਦਰਬਾਰੀ ਹੋਵਣ ਨਾਲ, ਸੋਹਣਾ ਰੂਪ ਸੁਹਾਈਆ। ਪੰਜੇ ਲਿਖਾਰੀ ਹੋ ਕੇ ਤਿਆਰ, ਕਲਮਾਂ ਪੰਜ ਪੰਜ ਨਾਲ ਉਠਾਈਆ। ਪ੍ਰਦੱਖਣਾ ਲੈਣ ਨਾਲ ਵਾਰ ਚਾਰ, ਚਾਰੋਂ ਕੁੰਟ ਘੁੰਮ ਘੁੰਮਾਈਆ। ਮੁਖੋਂ ਕਹਿਣ ਅਸੀਂ ਛੱਡ ਦਿਤਾ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਸੀਸ ਨਾ ਕੋਇ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਖੇਲ ਆਪ ਖਿਲਾਈਆ। ਪੁਰਖ ਅਕਾਲ ਕਹੇ ਸਿੰਘਾਸਣ ਦਾ ਆਪਣਾ ਹੋਵੇ ਘੇਰਾ, ਘਿਰਤ ਚਾਰੋਂ ਕੁੰਟ ਦੇਣਾ ਪਾਈਆ। ਜਿਥੇ ਭਗਤਾਂ ਦਾ ਲਗਣਾ ਡੇਰਾ, ਸਚ ਸਿੰਘਾਸਣ ਇਕ ਵਖਾਈਆ। ਓਥੇ ਤਿੰਨਾਂ ਬੀਬੀਆਂ ਨੇ ਉਠ ਕੇ ਪੌਣਾ ਫੇਰਾ, ਜਿਨ੍ਹਾਂ ਵਿਧਵਾ ਦੀ ਆਪਣੇ ਕੰਤ ਨਾਲੋਂ ਹੋਈ ਜੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਆਪ ਹੋ ਆਈਆ। ਸਤਿਗੁਰ ਸ਼ਬਦ ਕਹੇ ਤਖ਼ਤ ਦਾ ਵੇਖਣਾ ਰਾਜਾ, ਜੋ ਰਾਜਨ ਰਾਜਾ ਨਜ਼ਰ ਕਦੇ ਨਾ ਆਈਆ। ਜਿਸ ਨੇ ਖੇਲ ਕਰਨਾ
❋
❋
ਵਿਚ ਮਾਝਾ, ਮਜਲਸ ਭਗਤਾਂ ਨਾਲ ਬਣਾਈਆ। ਮੇਲ ਮਿਲਾ ਕੇ ਦੋਆਬਾ, ਗੋਬਿੰਦ ਲਹਿਣਾ ਚੁਕਾਈਆ। ਹੱਕ ਵਖਾ ਕੇ ਕਾਅਬਾ, ਕ਼ਬਰਾਂ ਤੋਂ ਦਏ ਛੁਡਾਈਆ। ਸੰਬਲ ਜਿਸ ਨੇ ਸਾਜਣ ਸਾਜਾ, ਸੱਜਣ ਹੋ ਕੇ ਡੇਰਾ ਲਾਈਆ। ਸ਼ਬਦੀ ਹੁਕਮ ਸਵਾਰੇ ਕਾਜਾ, ਕਰਨੀ ਕਰਤਾ ਕਾਰ ਕਮਾਈਆ। ਸਤਿਜੁਗ ਦਾ ਦੱਸੇ ਰਿਵਾਜਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਉਠਾਈਆ। ਗਿਆਰਾਂ ਹਾੜ ਕਹੇ ਮੈਂ ਰੀਤੀ ਕੀਤੀ ਸ਼ੁਰੂ, ਸ਼ਰਅ ਵਾਲਿਓ ਦਿਆਂ ਜਣਾਈਆ। ਸਭ ਦਾ ਇਕੋ ਖ਼ੁਦਾ, ਇਕੋ ਰਾਮ ਤੇ ਇਕੋ ਸਤਿਗੁਰੂ, ਗੁਰੂ ਗਰੋਹ ਨਾ ਕੋਇ ਵਖਾਈਆ। ਜਿਸ ਦਾ ਨਾਮ ਮੰਤਰ ਕਲਮਾ ਇਕੋ ਫੁਰੂ, ਫ਼ੁਰਨੇ ਬੰਦ ਕਰਾਈਆ। ਜਿਸ ਦੀ ਰਜ਼ਾ ਵਿਚ ਜਨ ਭਗਤ ਸੁਹੇਲਾ ਵਿਰਲਾ ਤੁਰੂ, ਤੁਰਕ ਹਿੰਦੂ ਵੰਡ ਨਾ ਕੋਇ ਵੰਡਾਈਆ। ਜੁਗ ਜਨਮ ਦਾ ਵਿਛੜਿਆ ਗੁਰਮੁਖ ਸੱਚਾ ਜੁੜੂ, ਜੋੜੀ ਆਪਣੇ ਨਾਲ ਰਖਾਈਆ। ਸੰਤ ਸੁਹੇਲਾ ਚਰਨ ਪ੍ਰੀਤੀ ਕਰਦਾ ਕਦੇ ਨਾ ਮੁੜੂ, ਮੋੜਾ ਸਕੇ ਨਾ ਕੋਇ ਲਗਾਈਆ। ਕਲਜੁਗ ਕੂੜ ਕੁੜਿਆਰਾ ਅੰਤਮ ਰੁੜੂ, ਵਹਿੰਦੇ ਵਹਿਣ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨੇਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦੀ ਕਰਾ ਕੇ ਦੁੜੂ ਦੁੜੂ, ਦੋਹਰਾ ਆਪਣਾ ਹੁਕਮ ਵਰਤਾਈਆ।
੧੨ ਹਾੜ ਸ਼ਹਿਨਸ਼ਾਹੀ ਸੰਮਤ ੫ ਹਰਿ ਭਗਤ ਦਵਾਰ ਜੇਠੂਵਾਲ
ਧਰਨੀ ਕਹੇ ਮੈਂ ਦੇਵਾਂ ਆਦਰ, ਜਿਥੇ ਪ੍ਰਭੂ ਦਾ ਤਖ਼ਤ ਸੁਹਾਈਆ। ਮੇਰੇ ਉਤੇ ਸੱਤ ਰੰਗ ਦੀ ਹੋਵੇ ਚਾਦਰ, ਚਾਰੋਂ ਕੁੰਟ ਸੋਭਾ ਪਾਈਆ। ਆਸਾ ਪੂਰੀ ਕਰਨੀ ਤੇਗ਼ ਬਹਾਦਰ, ਜਦੋਂ ਤੇਗ਼ ਨਾਲ ਤੇਗ਼ ਬਹਾਦਰ ਦਿਤਾ ਮਿਟਾਈਆ। ਖੇਲ ਵੇਖਣਾ ਕਰੀਮ ਕ਼ਾਦਰ, ਹਰਿ ਕਰਤਾ ਕੀ ਕਾਰ ਕਮਾਈਆ। ਸਤਿ ਧਰਮ ਦਾ ਬਖ਼ਸ਼ੇ ਕੀ ਸਾਧਨ, ਤਰੀਕਾ ਤ੍ਰਿਪਤ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਈਆ। ਧਰਨੀ ਕਹੇ ਮੈਂ ਵੇਖਣਾ ਸਤਿ ਸਰੂਪ, ਸਤਿ ਪੁਰਖ ਨਿਰੰਜਣ ਨਜ਼ਰੀ ਆਈਆ। ਚਾਰੋਂ ਕੁੰਟ ਕਰ ਕੇ ਕੂਚ, ਕੂਚਾ ਗਲੀ ਫੋਲ ਫੁਲਾਈਆ। ਤਾਣਾ ਪੇਟਾ ਦੱਸ ਕੇ ਸੂਤ, ਸੂਤਰਧਾਰੀ ਦੇਣਾ ਦ੍ਰਿੜਾਈਆ। ਜਿਸ ਦਾ ਲਹਿਣਾ ਪੰਜ ਭੂਤ, ਤੱਤਵ ਤੱਤ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਧਰਨੀ ਕਹੇ ਚਾਦਰ ਉਤੇ ਹੋਵਣ ਚਾਰ ਗੁਲਦਸਤੇ, ਚਾਰੋਂ ਕੁੰਟ ਸੋਭਾ ਪਾਈਆ। ਗੁਰਮੁਖ ਚਾਰ ਹੋਵਣ ਹੱਸਦੇ, ਖ਼ੁਸ਼ੀ ਖ਼ੁਸ਼ੀ ਵਿਚੋਂ ਪ੍ਰਗਟਾਈਆ। ਢੋਲੇ ਗਾਵਣ ਪ੍ਰਭੂ ਦੇ ਜੱਸ ਦੇ, ਤਾਲੀ ਹੱਥਾਂ ਨਾਲ ਵਜਾਈਆ। ਨਿਰਗੁਣ ਧਾਰ ਹੋਵਣ ਸੱਦਦੇ, ਹੋਕਾ ਹੱਕ ਹੱਕ ਦ੍ਰਿੜਾਈਆ। ਚਰਨ ਪ੍ਰੀਤੀ ਹੋਵਣ ਵਧਦੇ, ਅੱਗੇ ਹੋ ਨਾ ਕੋਇ ਅਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਲੇਖਾ ਆਪ ਪ੍ਰਗਟਾਈਆ। ਧਰਨੀ ਕਹੇ ਗੁਲਦਸਤਿਆਂ ਕੋਲ ਹੋਵੇ ਗੋਲਕ, ਚਾਰ ਜੁਗ ਦਾ ਲੇਖ ਮੁਕਾਈਆ। ਗੁਰ ਅਵਤਾਰ ਪੈਗ਼ੰਬਰਾਂ ਪੂਰੀ ਹੋਵੇ ਮੁਹਲਤ, ਮੁਹਰ ਆਪਣਾ ਨਾਮ ਲਗਾਈਆ। ਲੋਕਮਾਤ ਜਿਸ ਦੀ ਆਉਂਦੇ ਰਹੇ ਬਦੌਲਤ, ਬੰਦਨਾ ਵਿਚ ਸੀਸ ਨਿਵਾਈਆ। ਓਹ ਪੁਰਖ ਅਕਾਲਾ ਦੀਨ ਦਿਆਲਾ ਨਾ ਮਰਦ ਨਾ ਔਰਤ, ਰੂਪ ਰੰਗ ਰੇਖ
❋
❋
ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਮੇਲਾ ਆਪ ਮਿਲਾਈਆ। ਧਰਨੀ ਕਹੇ ਮੇਰੇ ਉਤੇ ਧਰਮ ਦਾ ਹੋਵੇ ਪਰਚਾਰ, ਪਰਚਾ ਇਕੋ ਇਕ ਵਖਾਈਆ। ਇਕੋ ਨਾਮ ਹੋਵੇ ਜੈਕਾਰ, ਨਾਅਰਾ ਇਕੋ ਇਕ ਸੁਣਾਈਆ। ਇਕੋ ਖ਼ਾਦਮ ਹੋਵੇ ਖ਼ਿਦਮਤਗਾਰ, ਇਕੋ ਸੱਯਦਾ ਸੀਸ ਝੁਕਾਈਆ। ਕਰੇ ਖੇਲ ਸਰਬ ਸੰਸਾਰ, ਸ਼ਾਹ ਪਾਤਸ਼ਾਹ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਕਰਤਾ ਇਕ ਅਖਵਾਈਆ। ਧਰਨੀ ਕਹੇ ਜਿਥੇ ਸਿੰਘਾਸਣ ਦੇ ਮੇਰੇ ਉਤੇ ਆਵਣ ਪਾਵੇ, ਪਾਰਬ੍ਰਹਮ ਪ੍ਰਭ ਵੇਖ ਵਖਾਈਆ। ਸਾਚੇ ਭਗਤਾਂ ਬਦਲ ਕੇ ਪਿਛਲੇ ਨਾਵੇਂ, ਨਾਉਂ ਨਿਰੰਕਾਰ ਦਏ ਦ੍ਰਿੜਾਈਆ। ਸਤਿ ਸੰਦੇਸ਼ਾ ਇਕ ਸੁਣਾਵੇ, ਹਰਿ ਕਰਤਾ ਅਗੰਮ ਅਥਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਆਪਣੀ ਦਇਆ ਕਮਾਈਆ। ਧਰਨੀ ਕਹੇ ਜਿਥੇ ਸਿੰਘਾਸਣ ਦਾ ਸੁਹੌਣਾ ਥਾਂ, ਮੈਨੂੰ ਮਿਲੇ ਵਡਿਆਈਆ। ਓਥੇ ਪਹਿਲੋਂ ਖਲੋਵੇ ਬਿਸ਼ਨ ਕੌਰ ਸਭ ਦੀ ਮਾਂ, ਮਮਤਾ ਮਾਇਆ ਮੋਹ ਚੁਕਾਈਆ। ਜਿਸ ਦੇ ਨੂਰ ਦਾ ਚਮਕਿਆ ਥਾਂ, ਜ਼ਹੂਰ ਵਿਚ ਰੁਸ਼ਨਾਈਆ । ਸਰੀਰ ਦਾ ਬਣ ਕੇ ਸੰਬਲ ਗਰਾਂ, ਪੁਰਖ ਅਕਾਲ ਲਿਆ ਵਸਾਈਆ। ਝਗੜਾ ਮੁਕਾ ਕੇ ਸੂਰ ਗਾਂ, ਮਾਰਗ ਇਕੋ ਇਕ ਦ੍ਰਿੜਾਈਆ । ਮਾਨਵ ਜਾਤੀ ਸਾਂਝਾ ਨਾਂ, ਤੂੰ ਮੇਰਾ ਮੈਂ ਤੇਰਾ ਲਿਆ ਸਮਝਾਈਆ। ਸੁਹੇਲਾ ਬਣ ਕੇ ਦੇਵਾਂ ਛਾਂ, ਅਗਨੀ ਅੱਗ ਨਾ ਕੋਇ ਤਪਾਈਆ । ਠਾਂਡੇ ਘਰ ਕਰੇ ਨਿਆਂ, ਅਦਲ ਇਨਸਾਫ਼ ਆਪ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਕਵਲ ਬਲ ਬਲ ਜਾਂ, ਜਾਨਣਹਾਰ ਤੇਰੀ ਸਰਨਾਈਆ।
੧੩ ਹਾੜ ਸ਼ਹਿਨਸ਼ਾਹੀ ਸੰਮਤ ੫ ਹਰਿ ਭਗਤ ਦਵਾਰ ਜੇਠੂਵਾਲ
ਪਰਵਰਦਿਗਾਰ ਕਹੇ ਅਲਾਹੀ ਕਲਮੇ ਤਖਲੱਲਾ ਵਲਲੇਜ਼ੂ ਜ਼ਾਮਨੀਜ਼ਾ ਜ਼ੁਕੋਜ਼ੂ ਆਜ਼ੀਨੁਜ਼ ਕਜ਼ੀਨੇ ਕਮੱਕ ਮਜ਼ਹਿਤੇ ਮਸੀਹ ਗੁਲੀਜ਼ਾਨੇ ਗੁਲ ਪੈਗ਼ੰਬਰ ਜ਼ਖਨਾਏ ਜ਼ਰ ਦਵੀਉਲੇ ਦੌਲਤ ਦਮੀਮੇ ਰਸ਼ਾਂ ਅਜ਼ੀਮੇ ਨਿਸ਼ਾਂ ਸ਼ਾਨੇ ਸ਼ਾਹ ਸੋਭਾ ਪਾਈਆ। ਮਖਤਲੂਜ਼ਾ ਮੁਹਕਜ਼ਿਮਾ ਤਹਨੀਜ਼ੇ ਉਮਾ ਜੇਉਮਾ ਮੁਹੱਬਤੇ ਅਵਾਂ ਪਾਸਤੇ ਖ਼ੁਦਾ ਲੌਗੁਸਗ਼ੂ ਨੇਜ਼ੀਵਿਕ ਵਜ਼ਾਹੇ ਵਜ਼ਾ ਵਜ਼ੂਉਲ ਰਫ਼ਾ ਨਖ਼ਤੇ ਮੌਜ਼ੁਕ ਵਹਦਿਤੇ ਦਵਾ ਦੋ ਜਹਾਨਾਂ ਨੂਰ ਅਲਾਹੀਆ। ਮਾਜ਼ੀਉਲ ਮਜ਼ਾ ਹਾਲਉਲ ਕ਼ਜ਼ਾ ਨੂਰੇ ਨਵਜ਼ਾ ਦਸਤੇ ਦਜ਼ੂ ਹਜ਼ਰਤੇ ਮਹਿਬੂ ਮੁਹੱਬਤੇ ਮੌਜ਼ਿਨ ਕਲਾਮੇ ਕੁਨ ਕੁੱਲ ਮਾਲਕ ਨੂਰ ਅਲਾਹੀਆ। ਦਖ਼ਲਸੀਨੇ ਮਲਉਲਾ ਚਸ਼ਮੇ ਚੇਸ਼ਤ ਨੂਰੇ ਨਜ਼ੀਂ ਜ਼ਾਹਰੇ ਜ਼ਕੂ ਮਹਿਵੇ ਕਦੂ ਕ਼ਾਦਰੇ ਕ਼ੁਦਰਤ ਕ਼ੁਦਰਤ ਕ਼ਾਦਰ ਸੋਭਾ ਪਾਈਆ। ਜ਼ਨਖ਼ਾਨੇ ਜ਼ਹਿਦ ਮਹਿਵਖ਼ਾਨੇ ਰਿੰਦ ਸਾਹਿਬੇ ਬਖ਼ਸ਼ਿੰਦ ਨੂਰੇ ਨਿਸ਼ਾਨੇ ਹਿੰਦ ਗ਼ਜ਼ੀਨੇ ਗਵਿਦ ਜ਼ੀਨੇ ਅਜ਼ਹਿਦ ਸੀਨੇ ਪ੍ਰਸਿੱਧ ਪਰਸਜ਼ਾਲੂ ਆਲਮੇ ਆਅਲਾ ਖ਼ੁਦਾਏ ਤਾਅਲਾ, ਤਲਬ ਸਭ ਦੀ ਵੇਖ ਵਖਾਈਆ। ਪੈਗ਼ੰਬਰੇ ਬਹੁਜ਼ੂਨਾ ਮੁਹੰਮਦੇ ਮਮਨੂਨਾ ਮੂਸਾ ਮੁਸਲਸਲ ਕ਼ਦੀਮੇ ਕ਼ਦਮ ਕਜ਼ੂਨਾ ਈਸਾ ਆਸਮਾਨੇ ਨਜ਼ੀਨਾ ਜ਼ਾਗੁਰੇ ਕੋਜ਼ਤੇ ਮੁਅੱਜ਼ਜੇ ਨਾਰੀ ਮਦੀਨਾ ਮੁੱਦਤੇ ਆਜ਼ੀਉਲ ਵਲਜ਼ੀਨਾ ਵਾਹਦੇ ਵਾਹਦ ਕਲਮਾ ਆਇਦ ਹੁਕਮੇ ਜ਼ਨਾਂ ਮਿਹਰਵਾਨੇ ਗੁਨਾਂਹ ਤਾਰੀਕੇ ਰੌਸ਼ਨਾ ਨੂਰੇ ਨੌਗ਼ੁਸ ਜ਼ਾਹਰੇ ਬਾਖ਼ੁਜ਼ ਖ਼ੁਫ਼ੀਆ ਖ਼ਸਿਸ
❋
❋
ਜ਼ਮਾਨਾ ਨਵਿਸ ਚਸ਼ਮੇ ਚਅਜ਼ੀਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧਾਰ ਜਣਾ ਉਪਰ ਬਸੁਧਾ, ਬਹਸ ਮੁਬਾਹਸ ਦਾ ਝਗੜਾ ਦਏ ਗਵਾਈਆ।
੧੪ ਹਾੜ ਸ਼ਹਿਨਸ਼ਾਹੀ ਸੰਮਤ ੫ ਹਰਿ ਭਗਤ ਦਵਾਰ ਜੇਠੂਵਾਲ
ਸਤਿਗੁਰ ਸ਼ਬਦ ਕਹੇ ਤੇਰਾ ਲੇਖਾ ਪਿਤਾ ਪੁੱਤ ਦਾ, ਪ੍ਰੀਤਮ ਪਰਮ ਪੁਰਖ ਤੇਰੀ ਸਰਨਾਈਆ। ਨਿਰਗੁਣ ਧਾਰ ਨਿਰਵੈਰ ਨਿਰਾਕਾਰ ਹੋ ਕੇ ਰਿਹੋਂ ਲੁਕਦਾ, ਲੋਚਣ ਨੈਣ ਨਜ਼ਰ ਨਾ ਆਈਆ। ਪੋਸ਼ੀਦਾ ਹੋ ਕੇ ਰਿਹੋਂ ਛੁਪਦਾ, ਛੱਪਰ ਛੰਨ ਨਾ ਕੋਇ ਦ੍ਰਿੜਾਈਆ। ਨੌ ਸੌ ਚੁਰਾਨਵੇਂ ਚੌਕੜੀ ਜੁਗ ਖੇਲ ਕੀਤਾ ਚੁਪ ਦਾ, ਆਪਣਾ ਸ਼ਬਦ ਆਪ ਨਾ ਗਾਈਆ। ਅਵਤਾਰ ਪੈਗ਼ੰਬਰ ਗੁਰ ਸੰਦੇਸ਼ਾ ਦੇ ਕੇ ਆਪਣੀ ਤੁਕ ਦਾ, ਜਗਤ ਜਹਾਨ ਖੇਲ ਖਿਲਾਈਆ। ਵਕ਼ਤ ਸੁਹੰਜਣਾ ਸੁਹਾਉਂਦਾ ਰਿਹੋਂ ਦੀਨ ਮਜ਼੍ਹਬ ਰੁਤ ਦਾ, ਨਿਤ ਨਵਿਤ ਆਪਣੀ ਖੇਲ ਖਿਲਾਈਆ। ਹਿੱਸਾ ਪਾਉਂਦਾ ਰਿਹੋਂ ਕਾਇਆ ਮਾਟੀ ਪੰਜ ਤੱਤ ਬੁਤ ਦਾ, ਬੁਤਖ਼ਾਨੇ ਫਿਰੀ ਦੁਹਾਈਆ। ਜਗਤ ਜਹਾਨ ਰਿਹੋਂ ਲੁਟਦਾ, ਲੁਟੇਰਾ ਹੋ ਕੇ ਬਲ ਵਧਾਈਆ। ਖੇਲ ਖਲਾਇਆ ਮੁੱਛ ਦਾੜ੍ਹੀ ਕੇਸ ਜੰਞੂ ਬੋਦੀ ਗੁੱਤ ਦਾ, ਮੇਂਢੀ ਚੂੰਡੀ ਸੀਸ ਬਣਾਈਆ। ਮਾਣਸ ਰੂਪ ਬਣਾਇਆ ਉਲਟੇ ਰੁੱਖ ਦਾ, ਅਗਨੀ ਗਰਭ ਤੱਤ ਤਪਾਈਆ। ਖੇਲ ਵਖਾਇਆ ਸੁੱਖ ਦੁੱਖ ਦਾ, ਜੀਵ ਜਗਤ ਜਹਾਨ ਭਵਾਈਆ। ਤੇਰਾ ਭੇਵ ਸਮਝਿਆ ਕਿਸੇ ਨਾ ਸੁੱਚ ਦਾ, ਸੰਜਮ ਹੱਥ ਕਿਸੇ ਨਾ ਆਈਆ। ਮੈਂ ਅੰਤ ਨਿਮਾਣਾ ਹੋ ਕੇ ਪੁਛਦਾ, ਮੇਰੀ ਪੁਸ਼ਤ ਪਨਾਹ ਹੱਥ ਦੇਣਾ ਟਿਕਾਈਆ। ਹੁਣ ਕਿਉਂ ਚਾਰ ਜੁਗ ਦਾ ਮਾਤਲੋਕ ਬੂਟਾ ਪੁੱਟਦਾ, ਜੜ੍ਹ ਕਿਰਿਆ ਕੂੜ ਉਖੜਾਈਆ। ਸਚ ਦੱਸ ਕੀ ਵੇਲਾ ਉਹੋ ਢੁਕਦਾ, ਜਿਸ ਦਾ ਗੁਰ ਅਵਤਾਰ ਪੈਗ਼ੰਬਰ ਧਿਆਨ ਲਗਾਈਆ। ਕਿਉਂ ਦੋ ਜਹਾਨਾਂ ਅਗੰਮੀ ਧਾਰ ਬੁੱਕਦਾ, ਬੁੱਕਲ ਸਭ ਦੀ ਰਿਹਾ ਖੁਲ੍ਹਾਈਆ। ਕਿਉਂ ਝਗੜਾ ਮਿਟਾਇਆ ਰਸਨਾ ਜਿਹਵਾ ਨਾਮ ਬੁੱਟ ਦਾ, ਹੋਠਾਂ ਵੰਡ ਨਾ ਕੋਇ ਵੰਡਾਈਆ। ਕਿਉਂ ਸਗਣ ਮਨਾਇਆ ਪੰਜਾਂ ਲਿਖਾਰੀਆਂ ਗਾਨਾ ਬੰਨ੍ਹਿਆ ਗੁੱਟ ਦਾ, ਗੁਰਮੁਖ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ । ਸਤਿਗੁਰ ਸ਼ਬਦ ਕਹੇ ਕਿਉਂ ਮੌਲੀ ਬੱਧਾ ਤੰਦ, ਤੰਦ ਤੱਤ ਵਡਿਆਈਆ। ਮੇਰੇ ਦੀਨ ਦਿਆਲ ਬਖ਼ਸ਼ੰਦ, ਸਾਹਿਬ ਦੇਣਾ ਦ੍ਰਿੜਾਈਆ । ਪੁਰਖ ਅਕਾਲ ਕਿਹਾ ਯਾਦ ਕਰ ਜਿਸ ਵੇਲੇ ਗੋਬਿੰਦ ਛੱਡਿਆ ਪੁਰੀ ਅਨੰਦ, ਅਨੰਦ ਜਗਤ ਵਾਲਾ ਤਜਾਈਆ। ਬਣ ਕੇ ਮੇਰਾ ਧੁਰ ਦਾ ਚੰਦ, ਚੰਦ ਨੂਰ ਦਿਤਾ ਚਮਕਾਈਆ। ਜਿਸ ਵੇਲੇ ਸਰਸੇ ਤੇ ਕੀਤਾ ਜੰਗ, ਜੰਗਲਾਂ ਪਈ ਦੁਹਾਈਆ। ਸੱਜਣ ਰਿਹਾ ਕੋਈ ਨਾ ਸੰਗ, ਸਾਥੀ ਸਾਥ ਨਾ ਕੋਇ ਵਡਿਆਈਆ। ਧੁਰ ਦੀ ਮਹਿੰਮਾ ਦੇ ਲਿਖੇ ਗੰਜ, ਨੌ ਤਿੰਨ ਚਾਰ ਆਪ ਉਠਾਈਆ। ਨਾ ਵੇਲਾ ਸਵੇਰ ਨਾ ਸੰਝ, ਰਾਤ ਅੱਧੀ ਸੋਭਾ ਪਾਈਆ। ਨਿਗਾਹ ਮਾਰੀ ਅਜੀਤ ਜੁਝਾਰ ਦੀ ਚੜ੍ਹਿਆ ਨਹੀਂ ਜੰਞ, ਖ਼ੁਸ਼ੀਆਂ ਵਿਚ ਵਧਾਈਆ। ਓਧਰੋਂ ਸ਼ਬਦ ਸੁਣਿਆ ਅਗੰਮੀ ਬਿਨਾ ਕੰਨ, ਪੁਰਖ ਅਕਾਲ ਦਿਤਾ ਦ੍ਰਿੜਾਈਆ। ਗੋਬਿੰਦ ਤੇਰਾ ਨਾ ਕੋਈ ਮਾਲ ਨਾ ਕੋਈ ਧਨ, ਜਗਤ ਖ਼ਜ਼ੀਨਾ ਨਾ ਕੋਇ ਰਖਾਈਆ। ਨਾ ਕੋਈ ਮੰਦਰ ਛੱਪਰ ਛੰਨ, ਮਹੱਲ ਅਟਲ ਨਾ ਕੋਇ ਦਰਸਾਈਆ। ਤੇਰਾ ਲੇਖਾ ਨਾਲ ਤਨ, ਪੰਚਮ
❋
❋
ਰੰਗ ਰੰਗਾਈਆ। ਧੁਰ ਦਾ ਭਾਣਾ ਲੈਣਾ ਮੰਨ, ਮਮਤਾ ਮੋਹ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਸਤਿਗੁਰ ਸ਼ਬਦ ਕਹੇ ਗੋਬਿੰਦ ਸਰਸੇ ਆਇਆ ਕੰਢਾ, ਕੰਢੀ ਵਾਲਾ ਵੇਖ ਵਖਾਈਆ। ਨਾਲ ਲੈ ਕੇ ਸੁੱਕਾ ਮੰਡਾ, ਭੋਜਨ ਆਪਣਾ ਆਪ ਵਰਤਾਈਆ। ਪ੍ਰੇਮ ਰਸ ਸਮਝ ਕੇ ਚੰਗਾ, ਆਪਣੇ ਮੁਖ ਵਿਚ ਪਾਈਆ। ਨੌਂ ਵਾਰ ਟੁੱਕ ਕੇ ਖਾਧਾ ਨਾਲ ਦੰਦਾ, ਦੰਦ ਦੰਦਾਂ ਨਾਲ ਦਬਾਈਆ । ਓਸ ਵੇਲੇ ਵਰ ਦਿਤਾ ਬੈਰਾਗੀ ਬੰਦਾ, ਮਾਧੋ ਮਧੁਰ ਧੁਨ ਸੁਣਾਈਆ। ਚਰਨ ਛੁਹਾ ਕੇ ਵਿਚ ਨੰਗਾ, ਸਰਸੇ ਧਾਰ ਦਿਤੀ ਵਡਿਆਈਆ। ਫੇਰ ਖਿੱਚ ਮਿਆਨੋਂ ਖੰਡਾ, ਪਾਣੀ ਵਿਚ ਭਵਾਈਆ। ਤੂੰ ਪਵਿਤ੍ਰ ਹੋਇਉਂ ਗੰਦਾ, ਸਤਿ ਵਿਚ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਸਰਸੇ ਕੰਢੇ ਗੋਬਿੰਦ ਤੱਕਿਆ ਆਪਣਾ ਪੰਥ, ਪੰਥ ਵਾਲਾ ਤਕਾਈਆ। ਜਾਂ ਵੇਖੇ ਪ੍ਰਭੂ ਦੀ ਸਿਫ਼ਤਾਂ ਵਾਲੇ ਗ੍ਰੰਥ, ਅੱਖਰਾਂ ਨਾਲ ਅੱਖਰ ਵਡਿਆਈਆ। ਬੇਨੰਤੀ ਕੀਤੀ ਵਾਰ ਅਨਕ, ਬੇਅੰਤ ਤੇਰੀ ਸਰਨਾਈਆ। ਅਗੰਮੀ ਧਾਰ ਮੰਨ ਮਿੰਨਤ, ਸਾਹਿਬ ਤੇਰੀ ਵਡਿਆਈਆ। ਮੇਰਾ ਲੇਖਾ ਵੇਖ ਲਿਖਿਆ ਨਾਲ ਹਿੰਮਤ, ਹੌਸਲਾ ਸਚ ਵਧਾਈਆ। ਜਿਸ ਵਿਚ ਲੇਖਾ ਨਹੀਂ ਕਿਸੇ ਨਿੰਦਕ, ਗੁਰਮੁਖਾਂ ਦਿਤੀ ਵਡਿਆਈਆ। ਪੁਰਖ ਅਕਾਲ ਕਿਹਾ ਨਾ ਕਰ ਚਿੰਨਤ, ਚਿੰਤਾ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਪੁਰਖ ਅਕਾਲ ਕਿਹਾ ਤੂੰ ਗੋਬਿੰਦੇ ਗੋਬਿੰਦ ਬੇਟਾ, ਗੋਬਿੰਦ ਤੇਰੀ ਵਡਿਆਈਆ। ਮੇਰਾ ਲੇਖਾ ਕਰ ਦੇ ਮੇਰੀ ਭੇਟਾ, ਸਰਸੇ ਵਿਚ ਟਿਕਾਈਆ। ਜੈਕਾਰੇ ਵਿਚ ਰੱਖ ਲੈ ਟੇਕਾ, ਟਿੱਕਾ ਧੂਲ ਰਮਾਈਆ। ਮੈਂ ਆਦਿ ਅੰਤ ਦਾ ਏਕਾ, ਇਕੋ ਇਕ ਅਖਵਾਈਆ। ਵਸਾਂ ਸਚਖੰਡ ਦੇਸਾ, ਦਰਗਾਹ ਸੋਭਾ ਪਾਈਆ। ਰੂਪ ਨੂਰ ਹਮੇਸ਼ਾ, ਨਾ ਮਰਾਂ ਨਾ ਜਾਈਆ। ਤੇਰਾ ਰੱਖਾਂ ਚੇਤਾ, ਅਭੁੱਲ ਭੁੱਲ ਵਿਚ ਕਦੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਵੱਡਾ ਵਡ ਵਡਿਆਈਆ। ਗੋਬਿੰਦ ਕਿਹਾ ਮੈਂ ਲੇਖ ਲਿਖਿਆ ਮਸਾਂ, ਮੱਸ ਨਾਲ ਵਡਿਆਈਆ । ਹੁਣ ਤੇਰੇ ਚਰਨ ਰੱਖਾਂ, ਸਰਸੇ ਵਿਚ ਟਿਕਾਈਆ। ਖੋਲ੍ਹ · ਕੇ ਦੋਵੇਂ ਅੱਖਾਂ, ਆਖ਼ਰ ਦਿਤਾ ਜਣਾਈਆ। ਤੁਹਾਨੂੰ ਲੱਭਣ ਕੋਟਨ ਲੱਖਾਂ, ਲੱਭਿਆਂ
ਹੱਥ ਕਿਸੇ ਨਾ ਆਈਆ। ਓਸ ਵੇਲੇ ਜੁਝਾਰ ਬੋਲਿਆ ਗੋਬਿੰਦ ਦਾ ਬੱਚਾ, ਸਹਿਜ ਨਾਲ ਸੁਣਾਈਆ। ਕੀ ਸਤਿਗੁਰ ਤੂੰ ਵੀ ਤੱਤਾ ਵਾਲਾ ਬੰਦਾ, ਬੰਦਗੀ ਕਰ ਕੇ ਝਟ ਲੰਘਾਈਆ। ਕੀ ਝਗੜਾ ਕਰੇਂ ਦੰਗਾ, ਫ਼ਸਾਦਾਂ ਵਿਚ ਦੁਹਾਈਆ। ਖਲੋ ਕੇ ਇਕ ਟੰਗਾ, ਬੇਨੰਤੀ ਦਿਤੀ ਜਣਾਈਆ। ਜਿਹੜਾ ਲੇਖ ਲਿਖਿਆ ਪੰਜ ਸਾਲ ਤ੍ਰੇਠ ਦਿਨ ਪੁਰੀ ਅਨੰਦਾ, ਅੰਦਰ ਵੜ ਕੇ ਕ਼ਲਮ ਚਲਾਈਆ। ਓਨ੍ਹਾਂ ਵਿਚੋਂ ਇਕ ਦੱਸ ਦੇ ਛੰਦਾ, ਬਾਕੀ ਸਰਸਾ ਭੇਟ ਕਰਾਈਆ। ਸਰਨ ਸਰਨਾਈ ਮੰਗ ਮੰਗਾਂ, ਮਾਂਗਤ ਹੋ ਕੇ ਝੋਲੀ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਗੋਬਿੰਦ ਬਚਨ ਕੋਇ ਨਾ ਬੋਲਾ, ਹੱਸ ਕੇ ਦਿਤਾ ਵਖਾਈਆ। ਪੁਰਖ ਅਕਾਲ ਅਗੰਮੀ ਸੁਣਾਇਆ ਢੋਲਾ, ਸੁਤ ਦੁਲਾਰੇ ਦਿਤਾ ਦ੍ਰਿੜਾਈਆ। ਜਿਸ ਘਰ ਦਾ ਨਾਨਕ ਬਣਿਆ ਗੋਲਾ, ਗੋਬਿੰਦ ਵਿਚੋਲਾ ਲੈਣਾ ਬਣਾਈਆ। ਮੇਰਾ ਪਿਆਰ ਸਦਾ ਅਨਮੋਲਾ, ਕ਼ੀਮਤ ਜਗਤ ਨਾ ਕੋਇ ਜਣਾਈਆ। ਪਰਦਾ ਲਾਹਵਾਂ ਓਹਲਾ, ਭੇਵ ਰਹੇ ਨਾ ਰਾਈਆ। ਤੂੰ ਮੇਰਾ ਮੈਂ ਤੇਰਾ ਸੋਹੰ ਸਾਚਾ
❋
❋
ਢੋਲਾ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਵਰ ਦਾਤਾ ਬੇਪ੍ਰਵਾਹੀਆ। ਸਤਿਗੁਰ ਸ਼ਬਦ ਕਿਹਾ ਇਹ ਖੇਲ ਅਗੰਮ ਨਿਆਰੀ, ਹਰਿ ਕਰਤਾ ਆਪ ਕਰਾਈਆ। ਤੈਨੂੰ ਚਿੰਤਾ ਰਹੇ ਨਾ ਭਾਰੀ, ਸਹਿਸਾ ਨਾ ਕੋਇ ਵਡਿਆਈਆ। ਜਿਹੜੀ ਭਵਿਖਤ ਲਿਖਤ ਸਰਸੇ ਰੋੜ੍ਹੀ ਸਾਰੀ, ਧਰਮ ਧਾਰ ਕਮਾਈਆ। ਜਿਸ ਦਾ ਲਹਿਣਾ ਦੇਣਾ ਦੇਵੇ ਆਪ ਨਿਰੰਕਾਰੀ, ਨਿਰਾਕਾਰ ਹੋਏ ਸਹਾਈਆ। ਪ੍ਰਭ ਦੇ ਦਰ ਖੇਲ ਅਪਾਰੀ, ਅਪਰੰਪਰ ਆਪ ਕਰਾਈਆ। ਜਿਸ ਵੇਲੇ ਧਰਮ ਦਾ ਰਿਹਾ ਨਾ ਕੋਇ ਵਪਾਰੀ, ਸਚ ਹੱਟ ਨਾ ਕੋਇ ਵਿਕਾਈਆ। ਗੁਰ ਅਵਤਾਰ ਪੈਗ਼ੰਬਰ ਆਏ ਨਾ ਕੋਇ ਦਵਾਰੀ, ਨਿਰਗੁਣ ਧਾਰ ਨਾ ਰੂਪ ਚਮਕਾਈਆ। ਪੁਰਖ ਅਕਾਲਾ ਜੋਤ ਕਰੇ ਉਜਿਆਰੀ, ਅੰਧ ਅਗਿਆਨ ਦਏ ਮਿਟਾਈਆ। ਸ਼ਬਦ ਧਾਰ ਦੇ ਹੋਣੇ ਪੰਜ ਲਿਖਾਰੀ, ਗੋਬਿੰਦ ਮਿਲ ਕੇ ਵੱਜੇ ਵਧਾਈਆ। ਜਿਨ੍ਹਾਂ ਨੂੰ ਝੁਕਣ ਸੰਸਾਰੀ, ਭੰਡਾਰੀ ਸੰਘਾਰੀ ਰਾਹ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਸਤਿਗੁਰ ਸ਼ਬਦ ਕਹੇ ਗੋਬਿੰਦ ਨੇ ਮਾਰੀ ਤਾੜੀ, ਜੁਝਾਰ ਨੂੰ ਹੱਸ ਕੇ ਦਿਤਾ ਜਣਾਈਆ। ਬੱਚਿਆ ਅੱਧੀ ਰਾਤ ਵੇਖ ਲੈ ਅੰਧੇਰੀ ਕਾਲੀ, ਸਾਚਾ ਚੰਦ ਨਾ ਕੋਇ ਚਮਕਾਈਆ। ਪਿਛਲਾ ਲੇਖ ਲਿਖਿਆ ਰੱਖਿਆ ਅਗਾੜੀ, ਸਹਿਜ ਨਾਲ ਰੁੜ੍ਹਾਈਆ । ਸਿਰ ਨਿਵਾ ਜੋਤ ਨਿਰੰਕਾਰੀ, ਸੀਸ ਦਿਤਾ ਝੁਕਾਈਆ। ਗੋਬਿੰਦ ਨੇ ਦੋਵੇਂ ਹੱਥ ਫੇਰ ਕੇ ਉਤੇ ਦਾੜ੍ਹੀ, ਆਪਣੀ ਲਈ ਅੰਗੜਾਈਆ। ਤੇਰੀ ਖੇਲ ਪ੍ਰਭੂ ਨਿਆਰੀ, ਨਿਰੰਕਾਰ ਤੇਰੀ ਬੇਪ੍ਰਵਾਹੀਆ। ਪੁਰਖ ਅਕਾਲ ਆਵਾਜ਼ ਅਗੰਮੀ ਅਗੰਮ ਮਾਰੀ, ਅੰਤਰ ਅੰਤਰ ਦਿਤੀ ਜਣਾਈਆ। ਸਦਾ ਰਹਵਾਂ ਪਿੱਛੇ ਅਗਾੜੀ, ਮਿਹਰ ਨਜ਼ਰ ਇਕ ਉਠਾਈਆ। ਗੋਬਿੰਦ ਕਿਹਾ ਮੈਂ ਸਦਕੇ ਘੋਲੀ ਵਾਰੀ, ਨਮੋਂ ਨਮੋਂ ਸੀਸ ਝੁਕਾਈਆ। ਮੇਰੇ ਪਰਮ ਪੁਰਖ ਮੈਂ ਪ੍ਰੀਤਮ ਤੇਰਾ ਅਧਾਰੀ, ਉਦਰ ਦਾ ਲੇਖਾ ਰਹੇ ਨਾ ਰਾਈਆ। ਮੈਂ ਸਿੱਖਾਂ ਦਾ ਵਪਾਰੀ, ਦੂਜਾ ਵਣਜ ਨਾ ਕੋਇ ਕਰਾਈਆ। ਪੁਰਖ ਅਕਾਲ ਕਿਹਾ ਜ਼ਰਾ ਵੇਖ ਲੈ ਨੈਣ ਉਘਾੜੀ, ਬਿਨ ਨੇਤਰ ਅੱਖ ਖੁਲ੍ਹਾਈਆ। ਜਿਸ ਵੇਲੇ ਮੇਰੇ ਪੰਜਵੇਂ ਸੰਮਤ ਦੀ ਆਵੇ ਹਾੜੀ, ਹਿਰਦਾ ਸਭ ਦਾ ਵੇਖ ਵਖਾਈਆ। ਪੰਜਾਂ ਦੀ ਸੇਵਾ ਲਾ ਕੇ ਭਾਰੀ, ਤੇਰਾ ਭਵਿਖਤ ਦਿਆਂ ਪ੍ਰਗਟਾਈਆ। ਸ਼ਹਿਨਸ਼ਾਹ ਬਣ ਦਰਬਾਰੀ, ਦਰਵੇਸ਼ਾਂ ਵੇਖ ਵਖਾਈਆ। ਪੰਜਾਂ ਪਿਆਰਿਆਂ ਨਾਲ ਹੋਵਣ ਪੰਜ ਲਿਖਾਰੀ, ਲੇਖਾ ਆਪਣੇ ਨਾਲ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਮੇਲਾ ਆਪ ਮਿਲਾਈਆ। ਸਤਿਗੁਰ ਸ਼ਬਦ ਕਹੇ ਜੁਝਾਰ ਦਾ ਹੁੰਦਾ ਸੀ ਇਕ ਸਾਥੀ, ਆਯੂ ਚੌਦਾਂ ਸਾਲ ਵਡਿਆਈਆ। ਸਦਾ ਪ੍ਰੇਮ ਵਿਚ ਮੰਨਦਾ ਸੀ ਆਖੀ, ਮੁਹੱਬਤ ਵਿਚ ਰਹੇ ਸਰਨਾਈਆ। ਸਾਲ ਵਿਚ ਤਿੰਨ ਵੇਰਾਂ ਉਹਦੇ ਅੰਦਰ ਆਉਂਦੀ ਸੀ ਉਦਾਸੀ, ਚਿੰਤਾ ਵਿਚ ਘਬਰਾਈਆ। ਗੋਬਿੰਦ ਦਰਸ ਨਾਲ ਕੱਟੀ ਜਾਂਦੀ ਸੀ ਫਾਂਸੀ, ਮਮਤਾ ਮੋਹ ਕੂੜ ਗਵਾਈਆ। ਸਰਸੇ ਕੰਢੇ ਨਾਲ ਸੀ ਕਿਨਾਰੇ ਘਾਟੀ, ਤਟ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਹੁਕਮ ਇਕ ਸੁਣਾਈਆ। ਜਿਸ ਵੇਲੇ ਮਨਜ਼ੂਰ ਹੋਏ ਪੰਜ ਲਿਖਾਰੀ, ਸਰਸੇ ਵੱਜੀ ਵਧਾਈਆ । ਜੁਝਾਰ ਸਿੰਘ ਨੂੰ ਸੈਨਤ ਮਾਰੀ, ਸੱਜਣ ਹੋ ਕੇ ਸੀਸ ਨਿਵਾਈਆ। ਮੇਰੀ ਸਫ਼ਾਰਸ਼ ਕਰ ਭਾਰੀ, ਗੋਬਿੰਦ ਅੱਗੇ ਝੋਲੀ ਡਾਹੀਆ। ਤੇਰੇ ਨਾਲ ਮੇਰੀ ਰਹੇ ਯਾਰੀ, ਜੁਗ ਜੁਗ ਸਾਚਾ ਸੰਗ ਬਣਾਈਆ। ਇਹ ਆਸਾ ਮੇਰੀ ਆਹ ਨਾਲ ਪੁਕਾਰੀ, ਪੁਨਹ ਪੁਨਹ ਸੀਸ ਨਿਵਾਈਆ।
❋
❋
ਗੋਬਿੰਦ ਗਿਆ ਤਾੜੀ, ਚੋਰੀ ਯਾਰੀ ਦੋਵੇਂ ਵੇਖ ਵਖਾਈਆ। ਹੱਸ ਕੇ ਕਿਹਾ ਬੱਚੂ ਆ ਜਾ ਅਗਾੜੀ, ਖੰਡਾ ਪਿਠ ਉਤੇ ਠੁਕਰਾਈਆ। ਕਟਾਰ ਵਖਾ ਕੇ ਤਿੱਖੀ ਧਾਰੀ, ਧਰਮ ਦੀ ਧਾਰ ਦਿਤੀ ਜਣਾਈਆ। ਜੇ ਸਚ ਦੀ ਲਾਉਣੀ ਯਾਰੀ, ਮਾਤ ਪਿਆਰੀ ਦੇਣੀ ਤਜਾਈਆ। ਐਸ਼ੋ ਇਸ਼ਰਤ ਛੱਡਣੀ ਸਾਰੀ, ਸੇਵਾ ਸਤਿਗੁਰ ਸਚ ਕਮਾਈਆ। ਮਨ ਮਨਸਾ ਰਹੇ ਨਾ ਹੰਕਾਰੀ, ਹਉਮੇ ਗੜ੍ਹ ਤੁੜਾਈਆ। ਜੁਝਾਰ ਦੇ ਮਿਤ੍ਰ ਭਗਤੂ ਨੇ ਕਿਹਾ ਤੇਰੇ ਚਰਨ ਬਲਿਹਾਰੀ, ਬਲ ਬਲ ਸੀਸ ਨਿਵਾਈਆ। ਗੋਬਿੰਦ ਕਿਹਾ ਭਗਤੂ ਤੇਰੀ ਭਗਤਾਂ ਨਾਲ ਬੰਧਾਵਾਂ ਧਾਰੀ, ਧਰਮ ਦੀ ਧਾਰ ਇਕ ਰਖਾਈਆ। ਜਿਸ ਵੇਲੇ ਪ੍ਰਭ ਦੇ ਪੰਜ ਪ੍ਰਸਿੱਧ ਹੋਏ ਲਿਖਾਰੀ, ਨਾਤਾ ਦੀਨ ਦੁਨੀ ਤੁੜਾਈਆ। ਤੇਰੀ ਵੀ ਉਨ੍ਹਾਂ ਨਾਲ ਰੱਖਾਂ ਵਾਰੀ, ਆਪਣਾ ਹਿੱਸਾ ਤੇਰੀ ਝੋਲੀ ਪਾਈਆ। ਤੂੰ ਵੀ ਕਰ ਕੇ ਰੱਖੀਂ ਤਿਆਰੀ, ਤ੍ਰੈਗੁਣ ਡੇਰਾ ਢਾਹੀਆ। ਸੰਮਤ ਸ਼ਹਿਨਸ਼ਾਹੀ ਪੰਜ ਛੱਬੀ ਪੋਹ ਨੂੰ ਤੇਰੀ ਪੈਜ ਜਾਏ ਸਵਾਰੀ, ਲੇਖਾ ਪੰਜਾਂ ਨਾਲ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਜੀਤ ਸਿੰਘ ਦੀ ਪਿਛਲੀ ਸੇਵਾ ਲੇਖੇ ਲਾ ਕੇ ਸਾਰੀ, ਸਾਰ ਸ਼ਬਦ ਦੇ ਨਾਲ ਕ਼ਲਮ ਦੀ ਧਾਰ ਦਏ ਦ੍ਰਿੜਾਈਆ।