ਪੁਸਤਕਾਲਾਭਾਗ ੨੧

੧੫ ਹਾੜ ਸ਼ਹਿਨਸ਼ਾਹੀ ਸੰਮਤ ੫ ਹਰਿ ਭਗਤ ਦਵਾਰ ਜੇਠੂਵਾਲ

ਸਤਿਗੁਰ ਸ਼ਬਦ ਕਹੇ ਮੈਂ ਵੇਖਾਂ ਜੂਹਾਂ ਕੰਦਰਾਂ, ਜੰਗਲ ਪਹਾੜ ਟਿੱਲੇ ਪਰਬਤ ਫੋਲ ਫੁਲਾਈਆ। ਲੱਖ ਚੁਰਾਸੀ ਜੀਵ ਜੰਤ ਚਾਰੇ ਖਾਣੀ
ਵੇਖਾਂ ਅੰਦਰਾਂ, ਤਨ ਵਜੂਦ ਮਾਟੀ ਖ਼ਾਕ ਫੋਲ ਫੁਲਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਧਰਮ ਦੀ ਧਾਰ ਵੇਖਾਂ ਮੰਦਰਾਂ, ਨਵ ਨੌ ਚਾਰ ਦਾ ਡੇਰਾ
ਢਾਹੀਆ। ਸਚ ਦਵਾਰ ਵਿਚ ਮਿਹਰਵਾਨ ਹੋ ਕੇ ਲੰਘਣਾ, ਦੋ ਜਹਾਨ ਮਰਦ ਮਰਦਾਨ ਨੌਜਵਾਨ ਆਪਣੀ ਕਾਰ ਕਮਾਈਆ। ਗੁਰ ਅਵਤਾਰ
ਪੈਗ਼ੰਬਰਾਂ ਡੰਡਾਵਤ ਵੇਖਾਂ ਬੰਦਨਾ, ਸਯਦਿਆਂ ਵਾਲਾ ਪਰਦਾ ਲਾਹੀਆ। ਕਵਣ ਆਤਮ ਪਰਮਾਤਮ ਤੂੰ ਮੇਰਾ ਮੈਂ ਤੇਰਾ ਗਾਵੇ ਛੰਦਨਾ, ਧੁਰ ਦਾ
ਕਲਮਾ ਨਾਮ ਅਗੰਮ ਅਥਾਹੀਆ। ਨਿਰਗੁਣ ਸਰਗੁਣ ਧਾਰ ਵੇਖਾਂ ਨੂਰੀ ਚੰਦਨਾ, ਜੋਤੀ ਜਾਤਾ ਹੋ ਕੇ ਫੋਲ ਫੁਲਾਈਆ। ਹਰ ਹਿਰਦਾ ਤੱਕਾਂ
ਵਰਭੰਡਣਾ, ਬ੍ਰਹਿਮੰਡਾਂ ਖੋਜ ਖੁਜਾਈਆ। ਕਵਣ ਦਵਾਰੇ ਮਿਲੇ ਅਨੰਦਨਾ, ਅਨੰਦ ਅਨੰਦ ਵਿਚੋਂ ਪ੍ਰਗਟਾਈਆ। ਕਲਜੁਗ ਕੂੜੀ ਕਿਰਿਆ ਕਰਮ
ਕਾਂਡ ਕਰਾਂ ਖੰਡਨਾ, ਖੰਡਾ ਖੜਗ ਗੋਬਿੰਦ ਨਾਮ ਚਮਕਾਈਆ। ਜਨ ਭਗਤਾਂ ਧੁਰ ਦੀ ਧੂੜੀ ਮਸਤਕ ਲਾਵਾਂ ਚੰਦਨਾ, ਅਗੰਮੀ ਖ਼ਾਕ ਰਮਾਈਆ।
ਸਾਚੇ ਸੰਤਾਂ ਚਰਨ ਧੂੜ ਕਰਾਵਾਂ ਮਜਨਾ, ਦੁਰਮਤ ਮੈਲ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ
ਧੁਰ ਦਾ ਹਰਿ, ਹਰਿ ਕਰਤਾ ਬੇਪ੍ਰਵਾਹੀਆ। ਸਤਿਗੁਰ ਸ਼ਬਦ ਕਹੇ ਮੈਂ ਖੇਲ ਦੱਸਾਂ ਹੱਕ ਖ਼ੁਦਾ, ਖ਼ੁਦ ਮਾਲਕ ਪ੍ਰਿਤਪਾਲਕ ਰਿਹਾ ਜਣਾਈਆ।
ਜਿਸ ਦੀ ਕਲਮਿਆਂ ਵਿਚ ਸੱਯਦਿਆਂ ਵਿਚ ਕਰਦੇ ਗਏ ਦੁਆ, ਨਿਉਂ ਨਿਉਂ ਸੀਸ ਝੁਕਾਈਆ। ਤਨ ਵਜੂਦ ਹੱਕ ਮਹਿਬੂਬ ਤੋਂ ਕਰ ਕੇ ਗਏ ਫ਼ਿਦਾ,
ਫ਼ੈਸਲਾ ਆਪਣਾ ਅੰਤ ਜਣਾਈਆ। ਸਦੀ ਚੌਧਵੀਂ ਅੰਤ ਅਖ਼ੀਰ ਬੇਨਜ਼ੀਰ ਜਾਵੇ ਆ, ਆਮਦ ਵਿਚ ਆਪਣਾ ਨੂਰ ਕਰੇ ਰੁਸ਼ਨਾਈਆ। ਬੀਸ ਬੀਸਾ
ਹਰਿ ਜਗਦੀਸ਼ਾ ਸਭ ਦਾ ਲਹਿਣਾ ਦੇਣਾ ਦਏ ਚੁਕਾ, ਚੁਕੰਨੀ ਕਰੇ ਲੋਕਾਈਆ। ਵਕ਼ਤ ਸੁਹੰਜਣਾ ਆਦਿ ਨਿਰੰਜਣਾ ਦਏ ਸੁਹਾ, ਪਰਵਰਦਿਗਾਰ

❋

❋

ਸਾਂਝਾ ਯਾਰ ਆਪਣੀ ਕਾਰ ਕਮਾਈਆ। ਗੁਰ ਅਵਤਾਰ ਪੈਗ਼ੰਬਰ ਲਏ ਬੁਲਾ, ਧੁਰ ਸੰਦੇਸ਼ਾ ਇਕ ਸੁਣਾ, ਸ਼ਬਦ ਅਨਾਦੀ ਨਾਦ ਜਣਾਈਆ। ਭੇਵ ਅਭੇਦਾ ਦਏ ਖੁਲ੍ਹਾ, ਨਿਰਗੁਣ ਸਰਗੁਣ ਪਰਦਾ ਲਾਹ, ਵਾਹਦ ਲਾਸ਼ਰੀਕ ਪੁਰਖ ਅਕਾਲਾ ਆਪਣੀ ਕਾਰ ਕਮਾਈਆ। ਸਚ ਸਵਾਮੀ ਅੰਤਰਜਾਮੀ ਬਣ ਮਲਾਹ, ਖੇਵਟ ਖੇਟਾ ਨਈਆ ਨੌਕਾ ਇਕੋ ਨਾਮ ਚਲਾਈਆ। ਸਚ ਦਵਾਰਾ ਏਕੰਕਾਰਾ ਏਕ ਏਕਾ ਦਏ ਸੁਹਾ, ਸੋਭਾਵੰਤ ਵੱਡੀ ਵਡਿਆਈਆ। ਚਾਰ ਵਰਨ ਅਠਾਰਾਂ ਬਰਨ ਏਕੋ ਨੂਰ ਦਏ ਚਮਕਾ, ਅੰਧ ਅੰਧੇਰਾ ਤਨ ਵਜੂਦ ਮਾਟੀ ਖ਼ਾਕ ਬਾਹਰ ਕਢਾਈਆ। ਹਜ਼ਰਤ ਈਸਾ ਮੂਸਾ ਮੁਹੰਮਦ ਜਿਸ ਨੂੰ ਬੈਠੇ ਸੀਸ ਝੁਕਾ, ਓਹ ਮਾਲਕ ਹੋਕੇ ਦਿਲਰੁਬਾ, ਵਹਦਤ ਵਿਚ ਵਾਹਵਾ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਸਤਿਗੁਰ ਸ਼ਬਦ ਕਹੇ ਗੁਰ ਅਵਤਾਰ ਪੈਗ਼ੰਬਰੋ ਕਰੋ ਤਿਆਰੀ, ਤ੍ਰੈਗੁਣ ਅਤੀਤਾ ਆਪ ਜਣਾਈਆ। ਨਿਰਗੁਣ ਨੂਰ ਜੋਤ ਹੋਵੋ ਉਜਿਆਰੀ, ਤਨ ਵਜੂਦ ਨਾ ਕੋਇ ਵਖਾਈਆ। ਮਾਤਲੋਕ ਵੇਖੋ ਬਿਨ ਨੇਤਰ ਲੋਚਨ ਨੈਣ ਉਘਾੜੀ, ਅੱਖ ਪ੍ਰਤੱਖ ਇਕ ਉਠਾਈਆ। ਝਗੜਾ ਪਿਆ ਜੰਞੂ ਬੋਦੀ ਮੁੱਛ ਕੇਸ ਦਾੜ੍ਹੀ, ਸੁੰਨਤ ਵਾਲੇ ਦੇਣ ਦੁਹਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਪਿਛੋਂ ਪ੍ਰਭ ਦੇ ਸੰਮਤ ਦੀ ਆਏ ਸਤਾਰਾਂ ਹਾੜੀ, ਹਾੜਾ ਕੱਢੇ ਖ਼ਲਕ ਖ਼ੁਦਾਈਆ। ਦੀਨ ਦੁਨੀ ਹੋਈ ਤੱਤ ਪੁਜਾਰੀ, ਨਿਰਗੁਣ ਇਸ਼ਟ ਨਾ ਕੋਇ ਮਨਾਈਆ। ਚਾਰ ਕੁੰਟ ਦਹਿ ਦਿਸ਼ਾ ਹੋਈ ਖ਼ੁਆਰੀ, ਖ਼ਾਲਸ ਰੰਗ ਨਾ ਕੋਇ ਰੰਗਾਈਆ। ਮਨ ਮਮਤਾ ਮੋਹ ਮਾਇਆ ਜਗਤ ਗੁਲਸ਼ਨ ਬਹਾਰੀ, ਭੈ ਭੌ ਨਾ ਕੋਇ ਜਣਾਈਆ। ਸਾਚੀ ਮੰਜ਼ਲ ਚੜ੍ਹੇ ਨਾ ਕੋਇ ਅਟਾਰੀ, ਅਟਲ ਪਦਵੀ ਨਾ ਕੋਇ ਪਾਈਆ। ਜਿਧਰ ਵੇਖੋ ਚਾਰ ਕੁੰਟ ਬਦਕਾਰੀ, ਬਦਕਾਰਾਂ ਦਾ ਬਦਲਾ ਨਾ ਕੋਇ ਚੁਕਾਈਆ। ਘਰ ਘਰ ਅੰਦਰ ਮਨ ਮਨਸਾ ਹੋਈ ਮੁਖ਼ਤਿਆਰੀ, ਮੁਫ਼ਤੀ ਬਣ ਕੇ ਲੈਣ ਅੰਗੜਾਈਆ। ਤੁਹਾਡੀ ਚਲੇ ਨਾ ਕੋਇ ਤਾਬਿਆਦਾਰੀ, ਤਬਾ ਤਬੀਅਤ ਨਾ ਕੋਇ ਬਦਲਾਈਆ। ਝਗੜਾ ਵੇਖੋ ਪੁਰਖ ਨਾਰੀ, ਪਿਤਾ ਪੂਤ ਕਰੇ ਲੜਾਈਆ। ਮੰਦਰ ਮਸਜਿਦ ਸ਼ਿਵਦਵਾਲੇ ਮਠ ਗੁਰੂਦਵਾਰ ਕਰਨ ਵਿਭਚਾਰੀ, ਕੁਕਰਮ ਕਲਜੁਗ ਜੀਵ ਰਹੇ ਕਮਾਈਆ। ਹਕ਼ੀਕ਼ਤ ਵਾਲੀ ਰਹੀ ਨਾ ਕੋਈ ਯਾਰੀ, ਯਾਰਾਨੇ ਕੂੜੇ ਜਗਤ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਵੱਡਾ ਵਡ ਵਡਿਆਈਆ। ਸਤਿਗੁਰ ਸ਼ਬਦ ਕਹੇ ਗੁਰ ਅਵਤਾਰ ਪੈਗ਼ੰਬਰ ਆਪਣਾ ਕਲਮਾ ਵੇਖੋ ਕਿਤਾਬ, ਬਿਨ ਅੱਖਾਂ ਲੇਖ ਦ੍ਰਿੜਾਈਆ। ਜੋ ਸਭ ਨੂੰ ਦੇਵੇ ਦਾਦ, ਦੌਲਤ ਧੁਰ ਦਾ ਨਾਮ ਵਰਤਾਈਆ। ਜਿਸ ਦੀਨ ਮਜ਼੍ਹਬ ਦੇ ਤੁਹਾਡੇ ਖੇੜੇ ਕੀਤੇ ਆਬਾਦ, ਅੰਤਮ ਲੇਖਾ ਦਏ ਮੁਕਾਈਆ। ਜਿਸ ਦਾ ਕਲਮਾ ਪੜ੍ਹੇ ਨਿਮਾਜ਼, ਰੋਜ਼ੇ ਰੱਖ ਕੇ ਝਟ ਲੰਘਾਈਆ। ਉਸ ਦੀ ਸੁਣੋ ਅਗੰਮੀ ਆਵਾਜ਼, ਜੋ ਹੱਕ ਹੱਕ ਸੁਣਾਈਆ। ਤੇਈ ਅਵਤਾਰ ਜਾਓ ਜਾਗ, ਆਲਸ ਨਿੰਦਰਾ ਰਹੇ ਨਾ ਰਾਈਆ। ਜਿਸ ਨੇ ਸਭ ਦਾ ਬਦਲ ਦੇਣਾ ਮਿਜ਼ਾਜ, ਤਬੀਅਤ ਤਬਾ ਦੇਣੀ ਬਦਲਾਈਆ। ਦੀਨ ਦੁਨੀ ਦਾ ਬਦਲ ਦੇਣਾ ਸਮਾਜ, ਸਮਗਰੀ ਇਕੋ ਨਾਮ ਵਰਤਾਈਆ। ਦੀਨ ਦੁਨੀ ਦਾ ਬਦਲ ਦੇਣਾ ਰਾਜ, ਰਈਅਤ ਇਕੋ ਹੋਵੇ ਸ਼ਹਿਨਸ਼ਾਹੀਆ। ਚਾਰ ਵਰਨ ਦੀ ਸਾਂਝੀ ਕਰ ਜਮਾਤ, ਸਾਚਾ ਅੱਖਰ ਦਏ ਪੜ੍ਹਾਈਆ। ਕਲਜੁਗ ਮੇਟੇ ਅੰਧੇਰੀ ਰਾਤ, ਸਤਿਜੁਗ ਸਤਿ ਚੰਦ ਚਮਕਾਈਆ। ਸ਼ਾਹੋ ਭੂਪ ਬਣ ਨਵਾਬ, ਨੌਬਤ ਨਾਮ ਹੱਕ ਸੁਣਾਈਆ। ਜਿਸ ਦਾ ਭਵਿਖਤਾਂ ਵਿਚ ਲੈਂਦੇ ਗਏ ਖ਼ੁਆਬ, ਸੋ ਖ਼ਾਲਕ ਖ਼ਲਕ ਫੇਰਾ ਪਾਈਆ। ਜਿਸ ਦਾ ਸੰਦੇਸ਼ਾ ਨਾਨਕ ਦੇ ਕੇ ਆਇਆ

❋

❋

ਵਿਚ ਬਗ਼ਦਾਦ, ਬਗ਼ਲੀਆਂ ਹੱਥਾਂ ਉਤੇ ਟਿਕਾਈਆ। ਜਿਸ ਨੇ ਦੀਨ ਦੁਨੀ ਦਾ ਸਾਂਝਾ ਕਰਨਾ ਜਾਪ, ਆਤਮ ਪਰਮਾਤਮ ਰੰਗ ਰੰਗਾਈਆ। ਜਨ ਭਗਤਾਂ ਜਨਮ ਕਰਮ ਦੇ ਮੇਟ ਕੇ ਪਾਪ, ਪਤਤ ਪਾਪੀਆਂ ਕਰੇ ਸਫ਼ਾਈਆ। ਸਭ ਦਾ ਸਾਂਝਾ ਬਣ ਕੇ ਬਾਪ, ਪਿਤਾ ਪੁਰਖ ਅਕਾਲ ਦਏ ਵਡਿਆਈਆ । ਚਰਨ ਪ੍ਰੀਤੀ ਜੋੜ ਕੇ ਨਾਤ, ਨਰ ਨਰਾਇਣ ਲਏ ਮਿਲਾਈਆ। ਤੁਹਾਡਾ ਪੂਰਾ ਕਰੇ ਭਵਿਖਤ ਵਾਕ, ਪੇਸ਼ੀਨਗੋਈ ਆਪਣੇ ਲੇਖੇ ਲਾਈਆ। ਸਚ ਸੰਦੇਸ਼ ਦੇ ਸ਼ਾਬਾਸ਼, ਸ਼ਾਲਾ ਆਪਣਾ ਰੰਗ ਰੰਗਾਈਆ। ਸਭ ਦੀ ਪੂਰੀ ਕਰ ਕੇ ਆਸ, ਆਲਸ ਨਿੰਦਰਾ ਦਏ ਗਵਾਈਆ। ਇਹ ਖੇਲ ਪ੍ਰਭੂ ਦਾ ਖ਼ਾਸ, ਖ਼ਸੂਸੀਅਤ ਸਮਝ ਕੋਇ ਨਾ ਪਾਈਆ। ਜਿਸ ਸੰਬਲ ਕੀਤਾ ਵਾਸ, ਸਾਢੇ ਤਿੰਨ ਹੱਥ ਜੋਤੀ ਜੋਤ ਡਗਮਗਾਈਆ। ਪਾਰਬ੍ਰਹਮ ਬ੍ਰਹਮ ਕਰ ਪ੍ਰਕਾਸ਼, ਅੰਧ ਅੰਧੇਰਾ ਦਿਤਾ ਗਵਾਈਆ। ਸਭ ਦਾ ਸੱਜਣ ਬਣ ਕੇ ਸਾਕ, ਸਗਲਾ ਸੰਗ ਨਿਭਾਈਆ। ਗੁਰਮੁਖਾਂ ਖੋਲ੍ਹ ਕੇ ਅੰਦਰੋਂ ਤਾਕ, ਨਿਜ ਪਰਦਾ ਰਿਹਾ ਉਠਾਈਆ। ਕਲਜੁਗ ਮੇਟੇ ਅੰਧੇਰੀ ਰਾਤ, ਸਤਿਜੁਗ ਸਚ ਕਰੇ ਰੁਸ਼ਨਾਈਆ। ਝਗੜਾ ਰਹੇ ਨਾ ਜ਼ਾਤ ਪਾਤ, ਦੀਨ ਦੁਨੀ ਨਾ ਵੰਡ ਵੰਡਾਈਆ। ਗੁਰ ਅਵਤਾਰ ਪੈਗ਼ੰਬਰੋ ਸਭ ਨੇ ਪਹੁੰਚਣਾ ਖ਼ਾਸ, ਖ਼ਾਲਸ ਆਪਣਾ ਖੇਲ ਖਿਲਾਈਆ। ਸਤਾਰਾਂ ਪ੍ਰਵਿਸ਼ਟਾ ਹਾੜ ਮਹੀਨਾ ਆਉਣਾ ਮਾਸ, ਮਸਲਾ ਸਭ ਦਾ ਹੱਲ ਕਰਾਈਆ। ਕਿਸੇ ਨੂੰ ਕਰਨਾ ਨਾ ਪਏ ਤਲਾਸ਼, ਜੰਗਲ ਜੂਹਾਂ ਨਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਮੇਲਾ ਆਪ ਮਿਲਾਈਆ। ਸਤਿਗੁਰ ਸ਼ਬਦ ਕਹੇ ਗੁਰ ਅਵਤਾਰ ਪੈਗ਼ੰਬਰ ਆਉਣਗੇ। ਵਕ਼ਤ ਸੁਹੰਜਣਾ ਮਾਤ ਸੁਹਾਉਣਗੇ। ਨਿਰਗੁਣ ਧਾਰ ਜੋਤ ਜਗਾਉਣਗੇ। ਸ਼ਬਦੀ ਧਾਰ ਡੰਕ ਵਜਾਉਣਗੇ। ਬਿਨ ਨੇਤਰ ਲੋਚਣ ਨੈਣ ਦਰਸ਼ਨ ਪਾਉਣਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਰੰਗ ਰੰਗਾਉਣਗੇ। ਸਤਿਗੁਰ ਸ਼ਬਦ ਕਹੇ ਜਨ ਭਗਤੋ ਦੱਸਾਂ ਹੱਕ ਸਲਾਹ, ਸਾਹਿਬ ਰਿਹਾ ਸਮਝਾਈਆ। ਧੁਰ ਦਾ ਮੰਨੋ ਇਕ ਮਲਾਹ, ਖੇਵਟ ਖੇਟਾ ਨੂਰ ਅਲਾਹੀਆ। ਜੋ ਦੋ ਜਹਾਨਾਂ ਹੋਏ ਸਹਾ, ਏਥੇ ਓਥੇ ਵੇਖ ਵਖਾਈਆ। ਸੋ ਖੇਲ ਰਿਹਾ ਖਿਲਾ, ਖ਼ਾਲਕ ਖ਼ਲਕ ਬੇਪਰਵਾਹੀਆ। ਓਸ ਮਹਿਬੂਬ ਦਾ ਦਰਸ਼ਨ ਲੈਣਾ ਪਾ, ਜੋ ਪਾਕ ਪਾਕੀਜ਼ਾ ਸੋਭਾ ਪਾਈਆ। ਜਿਸ ਨੂੰ ਪੈਗ਼ੰਬਰਾਂ ਮੰਨਿਆਂ ਖ਼ੁਦਾ, ਖ਼ੁਦ ਮਾਲਕ ਨੂਰ ਅਲਾਹੀਆ। ਸਾਰੇ ਕਰਿਓ ਇਕ ਦੁਆ, ਦੋਆਬੇ ਵਾਲੇ ਨਾਲ ਰਲਾਈਆ। ਸਭ ਦੇ ਅੰਦਰੋਂ ਕੂੜੀ ਕਿਰਿਆ ਕੱਢੇ ਵਬਾ, ਦੁਰਮਤ ਮੈਲ ਕਰੇ ਸਫ਼ਾਈਆ। ਪੰਜਾਂ ਗੁਰਮੁਖਾਂ ਨੇ ਦੋਹਾਂ ਹੱਥਾਂ ਨੂੰ ਮਹਿੰਦੀ ਲੈਣੀ ਲਾ, ਸੋਹਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵੇਖਣਹਾਰਾ ਜਲ ਥਲ ਅਸਗਾਹ, ਮਹੀਅਲ ਆਪਣੇ ਖੋਜ ਖੁਜਾਈਆ।

੧੬ ਹਾੜ ਸ਼ਹਿਨਸ਼ਾਹੀ ਸੰਮਤ ੫ ਹਰਿ ਭਗਤ ਦਵਾਰ ਜੇਠੂਵਾਲ

ਸਤਾਰਾਂ ਹਾੜ ਕਹੇ ਮੈਂ ਆਇਆ ਨਚਦਾ ਟਪਦਾ, ਨਵ ਨੌ ਚਾਰ ਚੌਕੜੀ ਪੰਧ ਮੁਕਾਈਆ। ਨਵ ਖੰਡ ਪ੍ਰਿਥਮੀ ਸੱਤ ਦੀਪ ਜਗਤ ਜਹਾਨ ਵੇਖਿਆ ਤਪਦਾ, ਸਾਂਤਕ ਸਤਿ ਨਾ ਕੋਇ ਕਰਾਈਆ। ਮਿਲਿਆ ਮੇਲ ਨਾ ਕਿਸੇ ਕਮਲਾਪਤਿ ਦਾ, ਪਤਿਪਰਮੇਸ਼ਵਰ ਦਰਸ ਕੋਇ ਨਾ ਪਾਈਆ।

❋

❋

ਕੋਟਾਂ ਵਿਚੋਂ ਜਨ ਭਗਤ ਸੁਹੇਲਾ ਸੋਹੰ ਨਾਮ ਜਪਦਾ, ਆਤਮ ਪਰਮਾਤਮ ਰੰਗ ਰੰਗਾਈਆ। ਨਾਤਾ ਜੋੜ ਪਾਰਬ੍ਰਹਮ ਬ੍ਰਹਮ ਨਤ ਦਾ, ਨਰ ਨਰਾਇਣ ਵੇਖ ਵਖਾਈਆ। ਜਿਸ ਲਹਿਣਾ ਦੇਣਾ ਦੇਣਾ ਹੱਕ ਦਾ, ਹਕ਼ੀਕ਼ਤ ਪਰਦਾ ਦਏ ਚੁਕਾਈਆ। ਲੇਖਾ ਮੁਕਾ ਜਗਤ ਜਹਾਨ ਮਤ ਦਾ, ਬ੍ਰਹਮ ਵਿਦਿਆ ਇਕ ਦ੍ਰਿੜਾਈਆ। ਵਕ਼ਤ ਸੁਹਾ ਕੇ ਸਾਚੇ ਸਤਿ ਦਾ, ਧਰਮ ਦਏ ਪ੍ਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਕਰਤਾ ਕਾਰ ਕਮਾਈਆ। ਸਤਾਰਾਂ ਹਾੜ ਕਹੇ ਮੈਂ ਦੋ ਜਹਾਨਾਂ ਆਇਆ ਭੱਜਾ, ਭਜਨ ਬੰਦਗੀ ਸਭ ਦੀ ਵੇਖ ਵਖਾਈਆ। ਪ੍ਰਭ ਦੇ ਹੁਕਮੇ ਅੰਦਰ ਬੱਧਾ, ਬੰਦਗੀ ਕਰ ਕਰ ਸੀਸ ਨਿਵਾਈਆ। ਗੁਰ ਅਵਤਾਰ ਪੈਗ਼ੰਬਰਾਂ ਦੇ ਕੇ ਆਇਆ ਸੱਦਾ, ਧੁਰ ਫ਼ਰਮਾਨਾ ਇਕ ਦ੍ਰਿੜਾਈਆ। ਆਪਣੀ ਆਪਣੀ ਬਿਆਨ ਕਰੋ ਵਜਹ, ਕਿਉਂ ਕੂੜੀ ਕਿਰਿਆ ਭਰੀ ਲੋਕਾਈਆ। ਉਫ਼ ! ਹਾਏ, ਕਹਿਣ ਸਾਰੇ ਰੱਬਾ, ਰਹਿਮਤ ਵਿਚ ਮੰਗ ਮੰਗਾਈਆ। ਤੁਹਾਡਾ ਰਿਹਾ ਕੋਈ ਨਾ ਦੱਬਾ, ਭੈ ਭੌ ਨਾ ਕੋਇ ਜਣਾਈਆ। ਸਚ ਨਾਮ ਨਾ ਵੱਜੇ ਨੱਦਾ, ਕਲਮਾ ਅਗੰਮ ਨਾ ਕੋਇ ਦ੍ਰਿੜਾਈਆ। ਚਾਰ ਵਰਨ ਪੀਂਦੇ ਮਧਾ, ਮਧੁਰ ਧੁਨ ਨਾ ਕੋਇ ਸੁਣਾਈਆ। ਪੁਰਖ ਅਕਾਲ ਚਰਨ ਕੋਇ ਨਾ ਲੱਗਾ, ਭਗਤ ਭਗਵਾਨ ਰੂਪ ਨਾ ਕੋਇ ਬਣਾਈਆ। ਵੇਖੋ ਖੇਲ ਸੂਰਾ ਸਰਬਗਾ, ਕੀ ਕਰਤਾ ਕਾਰ ਕਮਾਈਆ । ਜੋ ਹੰਸ ਬਣਾਏ ਕੱਗਾ, ਕਾਗ ਹੰਸ ਦਰਸਾਈਆ। ਕਲਜੁਗ ਬੁਝਾਏ ਅਗਨੀ ਅੱਗਾ, ਅੰਮ੍ਰਿਤ ਮੇਘ ਇਕ ਬਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਮੇਲਾ ਆਪ ਕਰਾਈਆ। ਸਤਾਰਾਂ ਹਾੜ ਕਹੇ ਮੈਂ ਆਇਆ ਨਾਲ ਸ਼ੌਂਕ, ਸ਼ਾਇਦ ਦਾ ਲੇਖਾ ਦਿਆਂ ਮੁਕਾਈਆ। ਸਭ ਦਾ ਸਾਂਝਾ ਦੱਸ ਕੇ ਖੌਂਤ, ਕੰਤ ਕੰਤੂਹਲ ਇਕ ਪ੍ਰਗਟਾਈਆ । ਜਿਹੜਾ ਕਦੇ ਨਾ ਜਾਵੇ ਔਂਤ, ਭਗਤ ਸੁਹੇਲੇ ਗੋਦ ਉਠਾਈਆ। ਜਿਸ ਦੀ ਮੰਜ਼ਲ ਸਕੇ ਨਾ ਕੋਈ ਪਹੁੰਚ, ਓਹ ਨਿਰਗੁਣ ਹੋ ਕੇ ਫੇਰਾ ਪਾਈਆ। ਸਤਿ ਦੀ ਸਚ ਜਣਾਏ ਮੌਜ, ਮਿਹਰਵਾਨ ਮਿਹਰ ਨਜ਼ਰ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਮੇਲਾ ਲਏ ਮਿਲਾਈਆ। ਸਤਾਰਾਂ ਹਾੜ ਕਹੇ ਮੈਂ ਆਉਣਾ ਉਤੇ ਧਰਤ, ਧਵਲ ਦਿਆਂ ਜਣਾਈਆ। ਪੁਰਖ ਅਕਾਲਾ ਵੇਖਣਾ ਜੋ ਸਭ ਦੀ ਪੂਰੀ ਕਰੇ ਸ਼ਰਤ, ਸ਼ਰਅ ਸ਼ਰਅ ਵਿਚੋਂ ਸਮਝਾਈਆ। ਨਿਰਗੁਣ ਧਾਰ ਆਵੇ ਪਰਤ, ਪਤਿਪਰਮੇਸ਼ਵਰ ਬੇਪ੍ਰਵਾਹੀਆ। ਸਭ ਦੀ ਪੁੱਠੀ ਕਰ ਕੇ ਨਰਦ, ਨਰ ਨਰਾਇਣ ਦਏ ਸਜ਼ਾਈਆ। ਸ਼ਰਅ ਛੁਰੀ ਪੈਗ਼ੰਬਰਾਂ ਵਾਲੀ ਕਰਦ, ਕ਼ਜ਼ਾ ਸਭ ਦੀ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਮੇਲਾ ਲਏ ਮਿਲਾਈਆ। ਸਤਾਰਾਂ ਹਾੜ ਕਹੇ ਮੈਂ ਵੇਖਿਆ ਪਤਤ ਪੁਨੀਤ, ਪੀਆ ਪ੍ਰੀਤਮ ਸੀਸ ਨਿਵਾਈਆ। ਜਿਸ ਦੀ ਅਗੰਮ ਅਥਾਹ ਰੀਤ, ਭੇਵ ਅਭੇਦ ਨਾ ਕੋਇ ਜਣਾਈਆ। ਕਰਨਹਾਰਾ ਠਾਂਡਾ ਸੀਤ, ਅਗਨੀ ਤੱਤ ਬੁਝਾਈਆ। ਜਿਸ ਦੀ ਗੁਰ ਅਵਤਾਰ ਪੈਗ਼ੰਬਰਾਂ ਰੱਖੀ ਉਡੀਕ, ਭਵਿਖਤਾਂ ਵਿਚ ਧਿਆਨ ਲਗਾਈਆ। ਓਹ ਸਭ ਦਾ ਲਹਿਣਾ ਦੇਣਾ ਕਰਨ ਆਇਆ ਤਸਦੀਕ, ਸ਼ਹਾਦਤ ਸ਼ਬਦ ਗੁਰੂ ਭੁਗਤਾਈਆ। ਜਿਸ ਨੇ ਛੁਡਾਉਣੇ ਮੰਦਰ ਮਸੀਤ, ਕਾਇਆ ਕਾਅਬਾ ਇਕ ਦ੍ਰਿੜਾਈਆ। ਉਸ ਦਾ ਇੱਕੀ ਬੀਬੀਆਂ ਰਲ ਕੇ ਗਾਉਣਾ ਗੀਤ, ਸਤਿਗੁਰ ਸ਼ਬਦ ਸ਼ਬਦ ਵਡਿਆਈਆ। ਚੌਵੀ ਸਾਲ ਤੋਂ ਹੋਏ ਨਾ ਕੋਈ ਵਧੀਕ, ਸਤਾਰਾਂ ਸਾਲ ਤੋਂ ਨਿੱਕੀ ਨਾ ਕੋਇ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਮੇਲਾ ਲਏ ਮਿਲਾਈਆ। ਸਤਾਰਾਂ ਹਾੜ ਕਹੇ ਨੌ ਗੁਰਮੁਖ

❋

❋

ਹੋਣੇ ਬੂਰੇ ਕੱਕੇ ਬੱਗੇ, ਏਕਾ ਦਰ ਵਡਿਆਈਆ। ਗਲੋਂ ਲਾਹੇ ਹੋਵਣ ਝੱਗੇ, ਕ਼ਮੀਜ਼ ਤਨ ਨਾ ਕੋਇ ਰਖਾਈਆ। ਢਿੱਡ ਤੇ ਹੱਥ ਮਾਰ ਕੇ ਕਹਿਣ ਅਸੀਂ ਭੁੱਖੇ ਬੜੇ ਅੱਗੇ, ਭੁੱਖਿਆਂ ਭੁੱਖ ਦੇ ਗਵਾਈਆ। ਦੀਨ ਦੁਨੀ ਨੂੰ ਛੱਡ ਕੇ ਤੇਰੀ ਸਰਨਾਈ ਲੱਗੇ, ਸਿਰ ਆਪਣਾ ਹੱਥ ਟਿਕਾਈਆ। ਚਾਲੀ ਸਾਲ ਤੋਂ ਹੋਵਣ ਮੂਲ ਨਾ ਵੱਡੇ, ਤੀਸ ਦੇ ਵਿਚ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਸਤਾਰਾਂ ਹਾੜ ਕਹੇ ਜਿਸ ਵੇਲੇ ਮੇਰੇ ਵੱਜਣੇ ਢਾਈ, ਢਈਆ ਗੋਬਿੰਦ ਵਾਲਾ ਪੂਰ ਕਰਾਈਆ। ਸਭ ਨੇ ਇਕੱਠੇ ਹੋਣਾ ਭੈਣ ਭਾਈ, ਦਰ ਸਾਚੇ ਸੋਭਾ ਪਾਈਆ। ਪੁਰਖ ਅਕਾਲ ਦਏ ਵਧਾਈ, ਮਿਹਰ ਨਜ਼ਰ ਟਿਕਾਈਆ। ਸਾਚੀ ਸਿਖਿਆ ਦਏ ਸਮਝਾਈ, ਸਾਜਨ ਹੋ ਕੇ ਆਪ ਦ੍ਰਿੜਾਈਆ। ਕੀ ਕੁਝ ਕਰਨਾ ਕੀ ਕੀਤੀ ਪਿੱਛੇ ਕਮਾਈ, ਕੀ ਲਹਿਣਾ ਝੋਲੀ ਪਾਈਆ। ਸਤਾਰਾਂ ਹਾੜ ਕਹੇ ਮੈਂ ਦੇਵਾਂ ਕੂਕ ਦੁਹਾਈ, ਸੰਮਤ ਪੰਜ ਵਿਚ ਸੁਣਾਈਆ। ਜਿਸ ਨੂੰ ਗੁਰ ਅਵਤਾਰ ਪੈਗ਼ੰਬਰਾਂ ਮੰਨਿਆ ਧੁਰ ਦਾ ਮਾਹੀ, ਮਾਲਕ ਇਕ ਹੋ ਆਈਆ। ਜਨ ਭਗਤੋ ਜਦ ਮੰਗੋ ਤੇ ਮੰਗੋ ਤੇਰੀ ਹੋਏ ਨਾ ਕਦੀ ਜੁਦਾਈ, ਵਿਛੋੜੇ ਵਿਚ ਵਿਛੜ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਆਪਣੇ ਹੱਥ ਰਖਾਈਆ। ਢਈਆ ਕਹੇ ਗੁਰਮੁਖ ਸਿੰਘ ਪੋਤਾ ਚੁੱਕਿਆ ਹੋਵੇ ਢਾਕੇ, ਨੌ ਮਿੰਟ ਆਪ ਉਠਾਈਆ। ਜਿਸ ਦਾ ਲੇਖ ਕਤੇ ਨਾ ਜਾਪੇ, ਪੜ੍ਹਨ ਵਿਚ ਨਾ ਕੋਇ ਪੜ੍ਹਾਈਆ। ਜਨ ਭਗਤ ਸੁਹੇਲੇ ਸਾਰੇ ਹੋਣੇ ਸਾਚੇ, ਸਗਲਾ ਸੰਗ ਬਣਾਈਆ। ਰਣਜੀਤ ਕੌਰ ਨੇ ਸੰਧੂਰ ਲਗੌਣਾ ਮਾਥੇ, ਹੁਕਮ ਮਿਲੇ ਬੇਪਰਵਾਹੀਆ। ਜਿਸ ਕਾਰਨ ਖੇਲ ਕਰੇ ਪ੍ਰਭ ਆਪੇ, ਆਪਣਾ ਰੰਗ ਰੰਗਾਈਆ। ਲੇਖਾ ਪੂਰਾ ਕਰਨਾ ਮਨਜੀਤ ਜਗਦੀਸ਼ ਅਗੰਮੇ ਕਾਕੇ, ਕਲਾ ਆਪਣੀ ਕਲ ਪ੍ਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਮੇਲਾ ਲਏ ਮਿਲਾਈਆ। ਸਤਾਰਾਂ ਹਾੜ ਕਹੇ ਢਾਈ ਵਜੇ ਮੈਂ ਗੁਰਮੁਖ ਵੇਖਣੇ ਪੰਜ ਗ਼ਰੀਬ, ਮੁਫ਼ਲਸਾਂ ਵਿਚੋਂ ਮੁਫ਼ਲਸ ਨਜ਼ਰੀ ਆਈਆ। ਦਰਸ ਕਰਾਂ ਆਪਣੀ ਦੀਦ, ਬਿਨ ਨੈਣਾਂ ਨੈਣ ਉਠਾਈਆ। ਆਸਾ ਮਨਸਾ ਵੇਖ ਉਮੀਦ, ਖਾਹਿਸ਼ ਵਿਚ ਜਣਾਈਆ। ਓਹ ਪੇਟ ਤੇ ਕਾਲੀ ਮਾਰਨ ਲੀਕ, ਉਂਗਲਾਂ ਦਸ ਵਿਚ ਲੰਬਾਈਆ। ਅਗਲਾ ਲੇਖਾ ਫੇਰ ਦੱਸੇ ਪ੍ਰਭ ਠੀਕ, ਠਾਕਰ ਆਪ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨੇਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦੀ ਕਰੇ ਆਪ ਤਸਦੀਕ਼, ਸ਼ਹਾਦਤ ਸ਼ਰਅ ਅਵਰ ਨਾ ਕੋਇ ਭੁਗਤਾਈਆ।

੧੭ ਹਾੜ ਸ਼ਹਿਨਸ਼ਾਹੀ ਸੰਮਤ ੫ ਸਵੇਰੇ ਢਾਈ ਵਜੇ ਹਰਿ ਭਗਤ ਦਵਾਰ ਜੇਠੂਵਾਲ

ਸਤਾਰਾਂ ਹਾੜ ਕਹੇ ਜਿਥੇ ਖੜ੍ਹੀ ਮਾਤਾ ਬਿਸ਼ਨ ਕੌਰ, ਕੌਰਵਾਂ ਪਾਂਡਵਾਂ ਕ੍ਰਿਸ਼ਨ ਇਸ਼ਾਰੇ ਨਾਲ ਗਿਆ ਜਣਾਈਆ। ਮੂਸਾ ਈਸਾ ਮੁਹੰਮਦ ਕਰ ਕੇ ਗ਼ੌਰ, ਮਕ਼ਬਰਿਆਂ ਤੋਂ ਪਰੇ ਗਿਆ ਜਣਾਈਆ। ਨਾਨਕ ਨਿਰਗੁਣ ਸਮਝ ਕੇ ਅਵਰ ਕਾ ਔਰ, ਔਰਤ ਮਰਦ ਗਿਆ ਦ੍ਰਿੜਾਈਆ। ਗੋਬਿੰਦ ਪੁਰਖ ਅਕਾਲ ਦੀ ਫੜ ਕੇ ਡੋਰ, ਪ੍ਰੇਮ ਪ੍ਰੀਤੀ ਨਾਲ ਜੁੜਾਈਆ। ਸ਼ਬਦੀ ਧਾਰ ਪਾ ਕੇ ਸ਼ੋਰ, ਸ਼ਾਹ ਸੁਲਤਾਨ ਇਕ ਜਣਾਈਆ। ਬਿਆਸਾ

❋

❋

ਤੋਂ ਅੱਗੇ ਕ਼ਦਮ ਲੈਣਾ ਤੋਰ, ਚਰਨ ਚਰਨ ਨਾ ਕੋਇ ਟਿਕਾਈਆ। ਚਾਰ ਜੁਗ ਦੀ ਮਾਲਾ ਤਸਬੀ ਫੜ ਕੇ ਦੋਵੇਂ ਹੱਥ ਦਿਤੇ ਜੋੜ, ਪੁਨਹ ਪੁਨਹ ਸੀਸ ਨਿਵਾਈਆ। ਪੁਰਖ ਅਕਾਲ ਦੀਨ ਦਿਆਲ ਕਲਜੁਗ ਅੰਤਮ ਤੇਰੀ ਲੋੜ, ਦੂਜਾ ਨਜ਼ਰ ਕੋਇ ਨਾ ਆਈਆ। ਮੈਂ ਫਿਰ ਕੇ ਵੇਖਿਆ ਜਗਤ ਜਹਾਨ ਤੱਤਾਂ ਵਾਲੇ ਪੌੜ, ਨੀਲਾ ਜ਼ੇਬੋ ਜ਼ੀਨਤ ਨਾਲ ਸੁਹਾਈਆ। ਚਾਰੋਂ ਕੁੰਟ ਅੰਧੇਰਾ ਘੋਰ, ਸਾਚਾ ਨੂਰ ਨਾ ਕੋਇ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਖੇਲ ਆਪ ਖਿਲਾਈਆ। ਸਤਾਰਾਂ ਹਾੜ ਕਹੇ ਗੋਬਿੰਦ ਕੀਤੀ ਆਪਣੀ ਉਂਗਲ, ਅੰਤਰ ਵੇਖ ਵਖਾਈਆ। ਬਿਨ ਪੁਰਖ ਅਕਾਲ ਤੋਂ ਖੋਲ੍ਹੇ ਕੋਈ ਨਾ ਗੁੰਝਲ, ਪਰਦਾ ਸਕੇ ਨਾ ਕੋਇ ਉਠਾਈਆ। ਚਾਰ ਵਰਨ ਹੋਣਾ ਚੁਗਲ, ਨਿੰਦਕ ਨਿੰਦਿਆ ਵਿਚ ਵਡਿਆਈਆ। ਨਜ਼ਰੀ ਆਏ ਨਾ ਨੈਣ ਮੂੰਦਨ, ਜੋਤੀ ਜੋਤ ਨਾ ਕੋਇ ਰੁਸ਼ਨਾਈਆ। ਚਾਰ ਜੁਗ ਦੇ ਸ਼ਾਸਤਰ ਕੂਕਣ, ਉਚੀ ਕੂਕ ਕੂਕ ਸੁਣਾਈਆ। ਪਵਿਤ੍ਰ ਜਨਮ ਕਰੇ ਨਾ ਕੋਇ ਮਲ ਮੂਤਨ, ਆਤਮ ਪਰਮਾਤਮ ਰੰਗ ਨਾ ਕੋਇ ਰੰਗਾਈਆ। ਝਗੜਾ ਪੈਣਾ ਪੰਜ ਭੂਤਨ, ਦੀਨ ਮਜ਼੍ਹਬ ਫਿਰੇ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਸਤਾਰਾਂ ਹਾੜ ਕਹੇ ਗੋਬਿੰਦ ਨਿਗਾਹ ਕੀਤੀ ਆਪ, ਸਚ ਧਿਆਨ ਲਗਾਈਆ। ਪਵਿਤ੍ਰ ਹੋਵੇ ਓਹ ਖ਼ਾਕ, ਧੂੜ ਮਿਲੇ ਵਡਿਆਈਆ। ਜਿਥੇ ਮਿਟੇ ਅੰਧੇਰੀ ਰਾਤ, ਸਚ ਚੰਦ ਚਮਕਾਈਆ । ਰੂਹ ਬੁਤ ਹੋਵੇ ਪਾਕ, ਦੁਰਮਤ ਮੈਲ ਧਵਾਈਆ। ਪੁਰਖ ਅਕਾਲਾ ਪ੍ਰਗਟ ਹੋਵੇ ਸਾਖਿਆਤ, ਨਿਰਗੁਣ ਨਿਰਾਕਾਰ ਆਪਣਾ ਰੂਪ ਬਦਲਾਈਆ। ਸਚ ਦਵਾਰ ਦਾ ਖੋਲ੍ਹ ਕੇ ਤਾਕ, ਭਗਤ ਦਵਾਰਾ ਇਕ ਵਡਿਆਈਆ। ਝਗੜਾ ਮੇਟ ਕੇ ਜ਼ਾਤ ਪਾਤ, ਦੀਨ ਦੁਨੀ ਦਾ ਡੇਰਾ ਢਾਹੀਆ। ਸਚ ਸੰਦੇਸ਼ਾ ਦੇਵੇ ਆਪ, ਧੁਰ ਫ਼ਰਮਾਨਾ ਹੱਕ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਸਤਾਰਾਂ ਹਾੜ ਕਹੇ ਪ੍ਰਭ ਚਰਨਾਂ ਉਤੇ ਪੈਰ, ਪੈਰਾਂ ਹੇਠ ਚਰਨ ਦਬਾਈਆ। ਸ੍ਰਿਸ਼ਟੀ ਦ੍ਰਿਸ਼ਟੀ ਦਿਸੇ ਕਹਿਰ, ਸਤਿ ਸਤਿ ਨਾ ਕੋਇ ਜਣਾਈਆ। ਮਾਤਾ ਪੁੱਤਰਾਂ ਦੇਵੇ ਜ਼ਹਿਰ, ਦੁਹਾਗਣ ਹੋ ਕੇ ਦਏ ਦੁਹਾਈਆ। ਮਾਤ ਪਿਤਾ ਦਾ ਹੋਵੇ ਵੈਰ, ਗੋਦੀ ਸੁਤ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਗੋਬਿੰਦ ਕਹੇ ਸਦਾ ਮਾਤਾ ਪੁੱਤਰ ਨੂੰ ਚੁਕਦੀ ਗੋਦੀ, ਗੋਦਾਵਰੀ ਕੰਢੇ ਗਿਆ ਜਣਾਈਆ। ਮਾਤਾ ਦੇ ਪੁੱਤਰ ਹੁੰਦੇ ਗੁਰੂ ਜਗਤ ਜੁਗੀਸ਼ਰ ਜੋਗੀ, ਤਪੀਸ਼ਰ ਰੂਪ ਵਟਾਈਆ। ਮਾਤਾ ਦਾ ਪੁੱਤਰ ਹੁੰਦੇ ਕੂੜ ਕਲਪਣਾ ਕਾਮਨਾ ਵਸ ਭੋਗੀ, ਮਮਤਾ ਮੋਹ ਹਲਕਾਈਆ। ਮਾਤਾ ਦੇ ਪੁੱਤਰ ਹੁੰਦੇ ਧੁਰ ਸੰਜੋਗੀ, ਦਰਗਾਹ ਸਾਚੀ ਮੇਲ ਮਿਲਾਈਆ। ਮਾਤਾ ਦੇ ਪੁੱਤਰ ਹੁੰਦੇ ਜਨਮ ਜਨਮ ਦੇ ਰੋਗੀ, ਕਰਮ ਕਰਮ ਵਿਚ ਚੁਰਾਸੀ ਖੇਲ ਖਿਲਾਈਆ। ਮਾਤਾ ਦੇ ਪੁੱਤਰ ਹੋ ਕੇ ਗਏ ਵੇਦੀ ਸੋਢੀ, ਨਿਰਗੁਣ ਸਰਗੁਣ ਕਾਰ ਕਮਾਈਆ। ਮਾਤਾ ਦਾ ਪੁੱਤਰ ਸੁਹਵੇ ਮਾਤਾ ਕੋਲ, ਘਰ ਮਿਲੇ ਵਡਿਆਈਆ। ਮਾਤਾ ਦਾ ਪੁੱਤਰ ਮਾਤਾ ਨਾਲ ਬੋਲੇ ਬੋਲ, ਸਾਚੀ ਸਿਖਿਆ ਝੋਲੀ ਪਾਈਆ। ਮਾਤਾ ਨਾਲ ਕਰੇ ਚੋਹਲ, ਸੋਹਣਾ ਰੰਗ ਵਖਾਈਆ। ਮਾਤਾ ਵਾਸਤੇ ਸਦਾ ਅਨਭੋਲ, ਆਯੂ ਵੱਡ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਖੇਲ ਖਿਲਾਈਆ। ਗੋਬਿੰਦ ਕਹੇ ਮਾਤਾ ਛੱਡ ਦੇ ਪਿਛਲਾ ਖ਼ਿਆਲ, ਅੰਤਸ਼ ਲੈ ਬਦਲਾਈਆ। ਜਿਹੜਾ ਗੋਦੀ ਚੁੱਕਿਆ ਬਾਲ, ਨੰਨ੍ਹਾ ਆਪ ਉਠਾਈਆ। ਜਿਸ

❋

❋

ਨੂੰ ਕਹਿੰਦੀ ਰਹੀ ਲਾਲ, ਖ਼ੁਸ਼ੀਆਂ ਨਾਲ ਬੁਲਾਈਆ। ਓਹ ਬਣ ਕੇ ਪੁਰਖ ਅਕਾਲ, ਆਪਣਾ ਰੂਪ ਆਇਆ ਬਦਲਾਈਆ। ਸਾਚੀ ਗੋਦੀ ਲਏ ਸਵਾਲ, ਸੁੱਤਿਆਂ ਫੇਰ ਨਾ ਕੋਇ ਉਠਾਈਆ। ਏਥੇ ਓਥੇ ਪੁੱਛੇ ਹਾਲ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਸਤਾਰਾਂ ਹਾੜ ਕਹੇ ਪੁੱਤ ਦੀ ਮਾਤਾ ਬੈਠ ਗਈ ਗੋਦੀ, ਪਿਤਾ ਪੁਰਖ ਅਕਾਲ ਆਇਆ ਰੂਪ ਬਦਲਾਈਆ। ਜਿਸ ਨੂੰ ਕਹਿੰਦੀ ਪੂਰਨ ਜੋਤੀ, ਓਹ ਜੋਤੀ ਜਾਤਾ ਵੇਖ ਵਖਾਈਆ। ਮਾਤਾ ਜਗਤ ਦੀ ਇਹ ਬੱਚੇ ਸਾਰੇ ਤੇਰੇ ਗੋਤੀ, ਸਭ ਨੂੰ ਦਿਆਂ ਵਖਾਈਆ। ਨਾ ਕੋਈ ਹਿਰਖ ਤੇ ਨਾ ਕੋਈ ਸੋਗੀ, ਚਿੰਤਾ ਦੇਣੀ ਕਢਾਈਆ। ਸਾਰੇ ਬੱਚੇ ਤੇਰੇ ਜੋਗੀ, ਜਨ ਭਗਤ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਖੁਲ੍ਹਾਈਆ। ਗੋਬਿੰਦ ਕਹੇ ਸ਼ਬਦੀ ਧਾਰ ਅਗੰਮੀ ਬੱਚੀ, ਬਚਪਨ ਵਿਚ ਵਡਿਆਈਆ। ਜਿਸ ਦੀ ਡੋਰ ਰਹੀ ਨਾ ਕੱਚੀ, ਤੰਦਨ ਤੰਦ ਬੰਧਾਈਆ। ਇਕ ਖ਼ਬਰ ਸੁਣਨੀ ਸੱਚੀ, ਸਚ ਸਚ ਜਣਾਈਆ। ਭਰਮ ਰਹੇ ਨਾ ਰਤੀ, ਭਾਂਡਾ ਕੂੜਾ ਦੇਣਾ ਭੰਨਾਈਆ। ਬਿਸ਼ਨ ਕੌਰ ਕਹੇ ਜਿਸ ਪੂਰਨ ਨੇ ਮੈਨੂੰ ਚੁੱਕਿਆ ਆਪਣੀ ਪੱਟੀਂ, ਪਟਨੇ ਵਾਲਾ ਵੇਸ ਵਟਾਈਆ। ਓਹ ਜਨ ਭਗਤੋ ਤੁਹਾਨੂੰ ਸੱਦ ਸਦਾ ਸਦ ਆਪਣੇ ਨਾਲ ਰਿਹਾ ਰੱਖੀ, ਵਿਛੋੜਾ ਰਹਿਣ ਕੋਇ ਨਾ ਪਾਈਆ। ਕਿਉਂ ਤੁਸਾਂ ਤੂੰ ਮੇਰਾ ਮੈਂ ਤੇਰਾ ਧਾਰ ਜਪੀ, ਦੂਜਾ ਨਾਤਾ ਦਿਤਾ ਤੁੜਾਈਆ। ਸਤਾਰਾਂ ਹਾੜ ਕਹੇ ਮੈਂ ਜਨ ਭਗਤ ਰਹਿਣ ਨਹੀਂ ਦੇਣਾ ਕੋਈ ਛੁੱਟੜ, ਵਿਧਵਾ ਨਜ਼ਰ ਕੋਇ ਨਾ ਆਈਆ। ਗੁਰਮੁਖ ਸਿੰਘ ਆਪਣਾ ਪੋਤਰਾ ਚੁਕ ਲੈ ਕੁੱਛੜ, ਧੁਰ ਫ਼ਰਮਾਨਾ ਇਕ ਜਣਾਈਆ। ਗੋਬਿੰਦ ਨਾਲ ਕੀਤਾ ਕੌਲ ਸਾਹਿਬ ਸਵਾਮੀ ਨਾ ਜਾਏ ਮੁਕਰ, ਆਦਿ ਜੁਗਾਦਿ ਪੂਰ ਕਰਾਈਆ। ਬਿਸ਼ਨ ਕੌਰ ਅੱਜ ਆਪਣਾ ਕਰ ਲੈ ਸ਼ੁਕਰ, ਸ਼ੁਕਰਾਨੇ ਵਿਚ ਆਪਣੀ ਖ਼ੁਸ਼ੀ ਬਣਾਈਆ। ਜਿਹੜਾ ਅਗੰਮੀ ਧਾਰੋਂ ਆਇਆ ਉਤਰ, ਉੱਤਰ ਪੂਰਬ ਪੱਛਮ ਦੱਖਣ ਪੰਧ ਮੁਕਾਈਆ। ਜਿਸ ਪੂਰਨ ਨੂੰ ਕਹਿੰਦੀ ਰਹੀ ਪੁੱਤਰ, ਓਹ ਪੂਰਨ ਪਰਮੇਸ਼ਵਰ ਹੋ ਕੇ ਆਪਣੀ ਗੋਦ ਉਠਾਈਆ। ਗੁਰਮੁਖਾਂ ਕਦੇ ਨਾ ਦੇਵੇ ਲੁੱਕਣ, ਚਾਰੋਂ ਕੁੰਟਾਂ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਹਰਿ ਦਾਤਾ ਧੁਰਦਰਗਾਹੀਆ। ਹਾੜ ਸਤਾਰਾਂ ਕਹੇ ਪਿਤਾ ਪੂਤ ਨਾਤਾ ਗੁਰਮੁਖ ਪੋਤਰਾ, ਜੋਤ ਸ਼ਬਦ ਧਾਰ ਆਤਮ ਬ੍ਰਹਮ ਵਡਿਆਈਆ। ਸਚ ਸੰਦੇਸ਼ਾ ਨਾਮ ਅਗੰਮ ਹੋਕਰਾ, ਹੁਕਮ ਇਕੋ ਇਕ ਸੁਣਾਈਆ। ਜਨ ਭਗਤਾਂ ਮਾਰਗ ਦੇ ਕੇ ਮੋਕਲਾ, ਭੀੜੀ ਗਲੀ ਨਾ ਪੰਧ ਜਣਾਈਆ। ਵੇਲੇ ਅੰਤ ਕੱਟ ਕੇ ਔਕੜਾ, ਓੜਕ ਆਪਣਾ ਰੰਗ ਰੰਗਾਈਆ। ਜਨ ਭਗਤੋ ਝਗੜਾ ਕਰਿਓ ਨਾ ਵਾਂਗ ਸੌਕਣਾ, ਸੌਹਰਾ ਪੇਕਾ ਇਕੋ ਪਿਤਾ ਮਾਈਆ। ਸਚਖੰਡ ਦਵਾਰੇ ਇਕ ਘਰ ਸਭ ਨੇ ਪਹੁੰਚਣਾ, ਦੂਜਾ ਦਰ ਨਾ ਕੋਇ ਵਡਿਆਈਆ। ਦੋ ਜਹਾਨ ਕਿਸੇ ਨਾ ਰੋਕਣਾ, ਰੁਕਮਣੀ ਰਾਧਾ ਨੂੰ ਕ੍ਰਿਸ਼ਨ ਗਿਆ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਸਤਾਰਾਂ ਹਾੜ ਕਹੇ ਮੈਂ ਪ੍ਰਭ ਦਾ ਭਰਿਆ ਵੇਖਾਂ ਪੂਰ, ਪੂਰਨ ਪੁਰਖ ਦਏ ਜਣਾਈਆ। ਹਾਜ਼ਰ ਹੋ ਹਜ਼ੂਰ, ਲੇਖਾ ਪੂਰਬ ਫੋਲ ਫੁਲਾਈਆ। ਰਣਜੀਤ ਕੌਰ ਲਾ ਕੇ ਮਸਤਕ ਸੰਧੂਰ, ਸੰਧਿਆ ਦਾ ਵਕ਼ਤ ਇਕ ਸੁਹਾਈਆ। ਅੰਤਰ ਵਿਕਾਰ ਰਹੇ ਨਾ ਕੂੜ, ਕਿਰਿਆ ਕੂੜ ਦੇਣੀ ਮਿਟਾਈਆ। ਜਿਸ ਜਨ ਭਗਤ ਪ੍ਰਭ ਚਰਨ ਲਾ ਲਈ ਧੂੜ, ਓਸ ਦਾ ਇਕੋ ਪਿਤਾ ਮਾਈਆ। ਸ਼ਰੀਰ ਵਾਸਤੇ ਮਾਤਾ ਪਿਤਾ ਜਗਤ ਜ਼ਰੂਰ,

❋

❋

ਆਤਮ ਦਾ ਪਰਮਾਤਮ ਆਦਿ ਅੰਤ ਸਦਾ ਅਖਵਾਈਆ। ਜਿਸ ਕੂੜੀ ਕਿਰਿਆ ਕਲਜੁਗ ਮੇਟਣੀ ਜ਼ਰੂਰ, ਜ਼ਾਹਰ ਜ਼ਹੂਰ ਕਰੇ ਰੁਸ਼ਨਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਜਨ ਭਗਤ ਕਰੇ ਮਸ਼ਹੂਰ, ਮਸ਼ਵਰਾ ਲੈਣ ਕੋਇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਸਤਾਰਾਂ ਹਾੜ ਕਹੇ ਪ੍ਰਭ ਦਾ ਸ਼ਬਦ ਧਾਰ ਮਜ਼ਮੂਨ, ਲੇਖਾ ਕ਼ਲਮ ਸ਼ਾਹੀ ਵਡਿਆਈਆ। ਭਗਤ ਦਵਾਰੇ ਜਿਸ ਮਾਤਾ ਦਾ ਲੱਗਾ ਖ਼ੂਨ, ਸ਼ਹਾਦਤ ਬੱਚਿਆਂ ਵਾਲੀ ਭੁਗਤਾਈਆ। ਓਸ ਦਾ ਨੁਕ਼ਤਾ ਸਮਝ ਨਾ ਸਕੇ ਕੋਇ ਨੂਨ, ਅੱਖਰਾਂ ਵਿਚ ਨਾ ਕੋਇ ਵਡਿਆਈਆ । ਆਦਿ ਅੰਤ ਆਪਣੇ ਹੱਥ ਰੱਖੇ ਕ਼ਾਨੂੰਨ, ਕਾਇਦਾ ਬਾਕਾਇਦਾ ਆਪ ਦ੍ਰਿੜਾਈਆ। ਜੋ ਲੇਖੇ ਲਾਏ ਮਾਸੂਮ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਸਤਾਰਾਂ ਹਾੜ ਕਹੇ ਜਿਥੇ ਭਗਤਾਂ ਦੀ ਆਬਾਦੀ, ਭਗਤ ਦਵਾਰਾ ਸੋਭਾ ਪਾਈਆ। ਸਾਡੇ ਪਿਤਾ ਦੀ ਗੋਦੀ ਬੈਠ ਗਈ ਸਾਡੀ ਦਾਦੀ, ਦਾਅਵੇ ਨਾਲ ਜਣਾਈਆ। ਮਾਤਾ ਸੰਧੂਰ ਲਗਾ ਕੇ ਰਸਮ ਕਰੇ ਸਮਾਜੀ, ਸਮਾਜ ਵਾਲਿਆਂ ਦਏ ਜਣਾਈਆ। ਬਿਨਾ ਪ੍ਰਭੂ ਦੀ ਕ੍ਰਿਪਾ ਸਦਾ ਰਹੇ ਕੋਈ ਨਾ ਰਾਜ਼ੀ, ਸਤਿ ਸਤਿ ਨਾ ਕੋਇ ਸਮਾਈਆ। ਕੀ ਸ਼ਰਅ ਸ਼ਰੀਅਤ ਕਰੇ ਕ਼ਾਜ਼ੀ, ਕ਼ਜ਼ਾ ਸਕਿਆ ਨਾ ਕੋਇ ਬਦਲਾਈਆ। ਕਲਜੁਗ ਅੰਤ ਸ੍ਰੀ ਭਗਵੰਤ ਅਗੰਮੀ ਸਾਜਣ ਸਾਜੀ, ਸਾਜਣਹਾਰ ਦਇਆ ਕਮਾਈਆ। ਸੰਮਤ ਸ਼ਹਿਨਸ਼ਾਹੀ ਪੰਜ ਜਗਦੀਸ਼ ਮਨਜੀਤ ਦੀ ਹੋਣੀ ਸ਼ਾਦੀ, ਖ਼ੁਸ਼ੀਆਂ ਭਗਤਾਂ ਨਾਲ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਪਰਦਾ ਆਪ ਉਠਾਈਆ। ਮਨਜੀਤ ਜਗਦੀਸ਼ ਕਹੇ ਅਸੀਂ ਆਏ ਧਰਮ ਦੀ ਧਾਰ ਆਖਣ, ਨਿਉਂ ਨਿਉਂ ਸੀਸ ਨਿਵਾਈਆ। ਜਿਥੇ ਲੱਗੇ ਸਚ ਸਿੰਘਾਸਣ, ਸੋਭਾਵੰਤ ਵਡਿਆਈਆ। ਧਰਨੀ ਹੋਵੇ ਵਡ ਵਡ ਭਾਗਣ, ਧਵਲ ਖ਼ੁਸ਼ੀ ਰਖਾਈਆ। ਕਿਰਪਾ ਕਰੇ ਮਾਧਵ ਮਾਧਨ, ਮੋਹਣ ਮੋਹਣੀ ਰੂਪ ਦਰਸਾਈਆ। ਜਿਸ ਰਚਨਾ ਰਚੀ ਆਦਨ, ਅੰਤ ਆਪੇ ਵੇਖ ਵਖਾਈਆ। ਜਨ ਭਗਤੋ ਤੁਸੀਂ ਸਾਰੇ ਹੋਏ ਸੁਹਾਗਣ, ਰੰਡੇਪਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਧਰਨੀ ਕਹੇ ਮੇਰੇ ਉਪਰ ਸੁਹੰਞਣੀ ਹੋਵੇ ਜਗਹ, ਜਾਗਰਤ ਜੋਤ ਰੁਸ਼ਨਾਈਆ। ਗੁਰ ਅਵਤਾਰ ਪੈਗ਼ੰਬਰ ਚਾਰ ਜੁਗ ਦਾ ਇਸ਼ਟ ਮਜ਼੍ਹਬਾਂ ਦਾ ਸਕਾ, ਦੀਨਾਂ ਰੰਗ ਰੰਗਾਈਆ। ਪੁਰਖ ਅਕਾਲਾ ਦੀਨ ਦਿਆਲਾ ਸਭ ਦਾ ਬਣਨ ਲੱਗਾ ਅੱਬਾ, ਪਤਿਪਰਮੇਸ਼ਵਰ ਫੇਰਾ ਪਾਈਆ। ਵਕ਼ਤ ਸੁਹੰਞਣਾ ਸੁਹਾਵਾ ਸੋਹਣਾ ਸਜਾ, ਮਿਲੇ ਮਾਣ ਵਡਿਆਈਆ। ਚਾਰੇ ਦਿਸ਼ਾ ਅੱਗਾ ਪਿੱਛਾ ਸੱਜਾ ਖੱਬਾ, ਗੁਰ ਅਵਤਾਰ ਪੈਗ਼ੰਬਰ ਰੰਗ ਰੰਗਾਈਆ। ਪੂਰਬ ਲੇਖਾ ਮੇਟੇ ਹੱਭਾ, ਅੱਗੇ ਆਪਣਾ ਹੁਕਮ ਜਣਾਈਆ। ਜਨ ਭਗਤੋ ਸਾਢੇ ਨੌ ਵਜੇ ਰੈਣ ਰਾਤੀਂ ਭਗਤ ਦਵਾਰੇ ਉਤੇ ਢੋਲ ਦਾ ਲੱਗੇ ਡੱਗਾ, ਖ਼ੁਸ਼ੀ ਨਾਲ ਖੜਕਾਈਆ। ਸ਼ਮਾਂਦਾਨ ਹੋਵੇ ਜਗਾ, ਆਪਣਾ ਆਪ ਚਮਕਾਈਆ। ਗੁਰ ਅਵਤਾਰ ਪੈਗ਼ੰਬਰ ਹੋਵੇ ਸੱਦਾ, ਆਵਣ ਚਾਈਂ ਚਾਈਂਆ। ਖਾਣੇ ਨਾਲ ਦੁੱਧ ਗਲਾਸ ਲਿਔਣਾ ਅੱਧਾ ਅੱਧਾ, ਪੂਰਾ ਭਰ ਨਾ ਕੋਇ ਟਿਕਾਈਆ। ਇਕ ਇਕ ਵਿਚ ਰਖ ਕੇ ਟਕਾ, ਅੰਤਮ ਲਹਿਣਾ ਦੇਣਾ ਮੁਕਾਈਆ। ਮੁਖੋਂ ਕਹਿਣਾ ਗੁਰ ਅਵਤਾਰ ਪੈਗ਼ੰਬਰੋ ਪੁਰਖ ਅਕਾਲ ਆਇਆ ਤੁਹਾਡੇ ਵੱਟਾ, ਵਟਣਾ ਸਭ ਨੂੰ ਦਏ ਲਗਾਈਆ। ਤੁਹਾਡਾ ਪੂਰਾ ਕਰ ਕੇ ਪੱਟਾ, ਪਟਨੇ ਵਾਲਾ ਇਕੋ ਨਾਲ ਰਖਾਈਆ। ਅੱਗੇ ਸਾਚਾ ਦੱਸ ਕੇ ਟੱਪਾ, ਸੋਹੰ ਕਰੇ ਪੜ੍ਹਾਈਆ। ਤੁਸੀਂ ਵਸੋ ਇਕੋ ਇਕ ਟਿਕਾਣਾ ਇਕੋ ਤੁਹਾਡਾ ਪਤਾ,

❋

❋

ਜਿਥੇ ਪਤਿਪਰਮੇਸ਼ਵਰ ਸੋਭਾ ਪਾਈਆ। ਜਗਤ ਜਹਾਨ ਰਿਹਾ ਕੋਈ ਨਾ ਸਕਾ, ਸਾਜਣ ਮੀਤ ਨਾ ਕੋਇ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਸਤਾਰਾਂ ਹਾੜ ਕਹੇ ਰਣਜੀਤ ਕੌਰ ਤਿਲਕ ਲਗਾਇਆ ਕਿਹੜੇ ਮਸਤਕ, ਮਸਤਕ ਚਰਨਾਂ ਉਤੇ ਟਿਕਾਈਆ। ਕਿਹੜਾ ਸੁਹੰਜਣਾ ਹੋਇਆ ਵਰਸ਼ਕ, ਬਰਸ ਬਰਸੀ ਵੇਖ ਵਖਾਈਆ। ਸਤਿਗੁਰ ਦਵਾਰਾ ਕਦੇ ਨਾ ਬਣੇ ਮਰਘਟ, ਮਸਾਣਾ ਵਾਲਾ ਨਾ ਰੂਪ ਜਣਾਈਆ। ਜਗਤ ਜਹਾਨ ਵਾਸਤੇ ਤੀਰਥ ਤਟ, ਘਾਟ ਕਿਨਾਰਾ ਇਕੋ ਇਕ ਰਖਾਈਆ। ਚਾਰ ਵਰਨ ਦੇ ਇਕੱਠੇ ਝੀਵਰ ਛੀਂਬੇ ਨਾਈ ਜੱਟ, ਜੱਟਾਂ ਦਾ ਮਾਲਕ ਜੱਟ ਨਜ਼ਰੀ ਆਈਆ। ਤੁਸੀਂ ਜਗਤ ਜ਼ਾਤੀਆਂ ਸਾਰੇ ਗਏ ਟਪ, ਅੱਗੇ ਸਕੇ ਨਾ ਕੋਇ ਅਟਕਾਈਆ। ਮਿਲ ਗਏ ਓਸ ਪ੍ਰਭੂ ਦੇ ਹੱਕ, ਜੋ ਹਕ਼ੀਕ਼ਤ ਦਾ ਮਾਲਕ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਕਲਾ ਸਮਰਥ, ਸਮਰਥ ਸਵਾਮੀ ਇਕ ਅਖਵਾਈਆ।

ਜਨ ਭਗਤ ਕਦੇ ਨਾ ਹੋਵੇ ਰੰਡਾ, ਰੰਡੇਪਾ ਨਜ਼ਰ ਕੋਇ ਨਾ ਆਈਆ। ਜੋ ਸਤਿਗੁਰ ਮੰਜ਼ਲ ਚੜ੍ਹੇ ਡੰਡਾ, ਪੌੜੀ ਪੌੜੀ ਪੰਧ ਮੁਕਾਈਆ। ਦੀਨ ਦੁਨੀ ਦਾ ਕੂੜਾ ਸਮਝਣਾ ਧੰਦਾ, ਮਾਇਆ ਮਮਤਾ ਜਗਤ ਹਲਕਾਈਆ। ਮਾਇਆ ਮੋਹ ਵਿਕਾਰ ਹੰਕਾਰ ਵਿਸ਼ਾ ਵਿਸ਼ੇਸ਼ ਨਹੀਂ ਗੰਦਾ, ਪੱਤਤ ਪੁਨੀਤ ਨਾ ਕੋਇ ਕਰਾਈਆ। ਜਿਨ੍ਹਾਂ ਦਾ ਲੇਖਾ ਸਾਹਿਬ ਸਵਾਮੀ ਸੰਦਾ, ਸੰਧਿਆ ਆਪਣਾ ਰੰਗ ਰੰਗਾਈਆ। ਮਿਹਰ ਕਰ ਸੂਰਾ ਸਰਬੰਗਾ, ਸਿਰ ਆਪਣਾ ਹੱਥ ਟਿਕਾਈਆ । ਅੰਗੀਕਾਰ ਕਰਾਏ ਅੰਗਾ, ਆਂਗਨ ਆਪਣਾ ਇਕ ਸਮਝਾਈਆ। ਤੂੰ ਮੇਰਾ ਮੈਂ ਤੇਰਾ ਆਦਿ ਜੁਗਾਦੀ ਸਾਚਾ ਛੰਦਾ, ਆਤਮ ਪਰਮਾਤਮ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਧਰਨੀ ਉਤੇ ਸਿੰਘਾਸਣ ਵਾਲਾ ਡਾਹੇ ਪਲੰਘਾ, ਆਸਣ ਭਗਤਾਂ ਨਾਲ ਰਖਾਈਆ।