ਪੁਸਤਕਾਲਾਭਾਗ ੨੧

੧੭ ਹਾੜ ਸ਼ਹਿਨਸ਼ਾਹੀ ਸੰਮਤ ੫ ਸਾਢੇ ਨੌ ਵਜੇ ਹਰਿ ਭਗਤ ਦਵਾਰ ਜੇਠੂਵਾਲ

ਸਤਾਰਾਂ ਹਾੜ ਕਹੇ ਮੇਰਾ ਲੇਖਾ ਅਗੰਮ ਅਪਾਰ, ਅਲਖ ਅਗੋਚਰ ਦਿਆਂ ਦ੍ਰਿੜਾਈਆ। ਹੁਕਮ ਦਿਤਾ ਸੋ ਪੁਰਖ ਨਿਰੰਜਣ ਸੱਚੀ ਸਰਕਾਰ, ਹਰਿ ਪੁਰਖ ਨਿਰੰਜਣ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਰਿਹਾ ਉਠਾਈਆ। ਏਕੰਕਾਰ ਕੀਤਾ ਖ਼ਬਰਦਾਰ, ਆਦਿ ਨਿਰੰਜਣ ਦਰਦ ਦੁੱਖ ਭੈ ਭੰਜਣ, ਪਰਦਾ ਦਿਤਾ ਉਠਾਈਆ। ਅਬਿਨਾਸ਼ੀ ਕਰਤੇ ਸੰਦੇਸ਼ਾ ਦਿਤਾ ਆਪਣੀ ਧਾਰ, ਸ੍ਰੀ ਭਗਵਾਨ ਸ਼ਾਹ ਸੁਲਤਾਨ ਰਿਹਾ ਦ੍ਰਿੜਾਈਆ। ਪਾਰਬ੍ਰਹਮ ਬ੍ਰਹਮ ਕਰਨਾ ਖ਼ਬਰਦਾਰ, ਆਲਸ ਨਿੰਦਰਾ ਰਹੇ ਨਾ ਰਾਈਆ। ਵਿਸ਼ਨ ਬ੍ਰਹਮਾ ਸ਼ਿਵ ਧੁਰ ਦੀ ਦੱਸਣ ਅਗੰਮੀ ਕਾਰ, ਹਰਿ ਕਰਤਾ ਆਪ ਦ੍ਰਿੜਾਈਆ। ਜੋਤੀ ਜਾਤੇ ਕਰ ਉਜਿਆਰ, ਗੁਰ ਅਵਤਾਰ ਪੈਗ਼ਬਰ ਅੱਖ ਖੁਲ੍ਹਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਕਰਤਾ ਬੇਪਰਵਾਹੀਆ। ਸਤਾਰਾਂ ਹਾੜ ਕਹੇ ਹੁਕਮ ਦਿਤਾ ਸ੍ਰੀ ਭਗਵੰਤ, ਹਰਿ ਕਰਤਾ ਆਪ ਜਣਾਈਆ। ਚਾਰ ਜੁਗ ਦਾ ਨਾਮ

❋

❋

ਕਲਮਾ ਵੇਖ ਮਣੀਆਂ ਮੰਤ, ਘਟ ਅੰਤਰ ਨਿਰੰਤਰ ਵੇਖ ਵਖਾਈਆ। ਚਾਰ ਕੁੰਟ ਦਹਿ ਦਿਸ਼ਾ ਨੌ ਖੰਡ ਪ੍ਰਿਥਮੀ ਸੱਤ ਦੀਪ ਵੇਖੇ ਸੰਤ, ਧਰਨੀ ਧਰਤ ਧੌਲ ਧਵਲ ਗ੍ਰਹਿ ਮੰਦਰ ਫੋਲ ਫੁਲਾਈਆ। ਆਤਮ ਪਰਮਾਤਮ ਵੇਖ ਕਵਣ ਨਾਰ ਸੁਹਾਗੀ ਕੰਤ, ਸਚ ਸਵਾਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਕਵਣ ਘਰ ਵਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸਚ ਦਏ ਵਡਿਆਈਆ। ਸਤਾਰਾਂ ਹਾੜ ਕਹੇ ਸੁਣਿਆ ਸ਼ਬਦ ਅਵੱਲਾ, ਹਰਿ ਕਰਤਾ ਆਪ ਦ੍ਰਿੜਾਈਆ। ਜੋ ਵਸਿਆ ਦਰਗਾਹ ਸਾਚੀ ਸਚਖੰਡ ਮਹੱਲਾ, ਮੁਕਾਮੇ ਹੱਕ ਸੋਭਾ ਪਾਈਆ। ਜਿਥੇ ਨੂਰ ਅਲਾਹੀ ਏਕੰਕਾਰਾ ਅੱਲਾ, ਅਲਾਹ ਆਪਣਾ ਆਪ ਕਰੇ ਰੁਸ਼ਨਾਈਆ। ਸਚ ਦਰਬਾਰਾ ਏਕੰਕਾਰਾ ਸੁਹਾਏ ਅਟਲ ਅਟੱਲਾ, ਨਿਹਚਲ ਸੋਭਾ ਪਾਈਆ। ਗੁਰ ਅਵਤਾਰ ਪੈਗ਼ੰਬਰ ਜਿਸ ਦੇ ਦੀਪਕ ਅਗੰਮੀ ਜਲਾ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਓਹ ਕਰੇ ਖੇਲ ਇਕ ਇਕੱਲਾ, ਅਕਲ ਕਲਧਾਰੀ ਧੁਰਦਰਗਾਹੀਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਪਰਦਾ ਆਪ ਚੁਕਾਈਆ। ਸਤਾਰਾਂ ਹਾੜ ਕਹੇ ਪੁਰਖ ਅਕਾਲ ਦੇਵੇ ਖ਼ਬਰ, ਬੇਖ਼ਬਰਾਂ ਖ਼ਬਰ ਜਣਾਈਆ। ਗੁਰ ਅਵਤਾਰ ਪੈਗ਼ੰਬਰ ਉਠੋ ਮੇਰਾ ਟੱਬਰ, ਪਿਤਾ ਪੂਤ ਦਏ ਵਡਿਆਈਆ। ਦੀਨ ਦੁਨੀ ਕਾਇਨਾਤ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਹੋਇਆ ਬੇਸਬਰ, ਸਿਦਕ ਸਬੂਰੀ ਨਜ਼ਰ ਕੋਇ ਨਾ ਆਈਆ। ਤੁਸੀਂ ਮੜ੍ਹੀ ਗੋਰ ਸਮਾਏ ਆਸਣ ਲਾਇਆ ਵਿਚ ਕ਼ਬਰ, ਮਕ਼ਬਰਿਆਂ ਰੰਗ ਰੰਗਾਈਆ। ਸਦੀ ਚੌਧਵੀਂ ਚਾਰੋਂ ਕੁੰਟ ਤੁਹਾਡੇ ਦੀਨਾਂ ਮਜ਼੍ਹਬਾਂ ਪਾਇਆ ਗ਼ਦਰ, ਸਾਂਤਕ ਸਤਿ ਨਾ ਕੋਇ ਕਰਾਈਆ। ਚਾਰ ਜੁਗ ਦਾ ਨਾਮ ਕਲਮਾ ਕਰੇ ਕੋਈ ਨਾ ਅਦਲ, ਇਨਸਾਫ਼ ਹੱਕ ਨਾ ਕੋਇ ਕਰਾਈਆ। ਪਿਤਾ ਪੂਤ ਕਰੇ ਕ਼ਤਲ, ਮਕ਼ਤੂਲ ਕ਼ਾਤਲ ਵੰਡ ਨਾ ਕੋਇ ਵੰਡਾਈਆ। ਤੁਹਾਡੇ ਸ਼ਾਸਤਰ ਸਿਮਰਤ ਵੇਦ ਪੁਰਾਨਾਂ ਅੰਜੀਲ ਕ਼ੁਰਾਨਾਂ ਖਾਣੀ ਬਾਣੀ ਚਾਰਾ ਚਲੇ ਨਾ ਕੋਈ ਯਤਨ, ਯਥਾਰਥ ਭੇਵ ਨਾ ਕੋਇ ਖੁਲ੍ਹਾਈਆ। ਆਤਮ ਪਰਮਾਤਮ ਨਾਲੋਂ ਵਿਛੜ ਲੋਕਮਾਤ ਹੋਈ ਬੇਵਤਨ, ਘਰ ਸਚ ਨਾ ਕੋਇ ਮਿਲਾਈਆ। ਜੀਵ ਜੰਤ ਸਾਧ ਸੰਤ ਪਤ ਆਏ ਕੋਈ ਨਾ ਰੱਖਣ, ਪਾਰਬ੍ਰਹਮ ਬ੍ਰਹਮ ਰੰਗ ਨਾ ਕੋਇ ਰੰਗਾਈਆ। ਆਪਣਾ ਘਾਟ ਦੀਨ ਮਜ਼੍ਹਬ ਦਾ ਵੇਖੋ ਪੱਤਨ, ਪੱਤਰੇ ਅੱਖਰਾਂ ਵਾਲੇ ਫੋਲ ਫੁਲਾਈਆ। ਚਾਰ ਵਰਨ ਅਠਾਰਾਂ ਬਰਨ ਮਨ ਕਲਪਣਾ ਵਿਚ ਤਪਣ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਰਸਨਾ ਜਿਹਵਾ ਬੱਤੀ ਦੰਦ ਅੱਲਾ ਵਾਹਿਗੁਰੂ ਰਾਮ ਓਮ ਹਰੀ ਓਮ ਤੱਤ ਸਤਿ ਸਾਰੇ ਜਪਣ, ਹਿਰਦੇ ਹਰਿ ਨਾ ਕੋਇ ਵਸਾਈਆ। ਸੱਯਦੇ ਕਰਦੇ ਜਾਂਦੇ ਮੱਕੇ ਕਾਅਬੇ ਕਰਨ ਹੱਜਣ, ਮਹਿਬੂਬ ਮਿਲਣ ਕੋਇ ਨਾ ਪਾਈਆ। ਅੱਠ ਸੱਠ ਤੀਰਥ ਸਾਰੇ ਨੱਠਣ, ਗੁਰ ਦਰ ਮੰਦਰ ਮਸਜਿਦ ਸ਼ਿਵਦਵਾਲੇ ਮਠ ਆਪਣੀਆਂ ਫੇਰੀਆਂ ਪਾਈਆ। ਮਨ ਕਲਪਣਾ ਅੰਦਰ ਕਾਇਆ ਮਾਟੀ ਨੱਚਣ, ਨੌ ਦਵਾਰੇ ਪੰਧ ਨਾ ਕੋਇ ਮੁਕਾਈਆ। ਕਾਮ ਕਰੋਧ ਲੋਭ ਮੋਹ ਮਾਇਆ ਮਮਤਾ ਆਸਾ ਤ੍ਰਿਸ਼ਨਾ ਵਿਚ ਹੱਸਣ, ਹਸਤੀ ਮਿਲੇ ਨਾ ਬੇਪਰਵਾਹੀਆ । ਚੁਰਾਸੀ ਕੋਈ ਨਾ ਆਵੇ ਕੱਟਣ, ਕਟਾਕਸ਼ ਨਾਮ ਤੀਰ ਨਾ ਕੋਇ ਲਗਾਈਆ। ਕੰਮ ਨਾ ਆਏ ਚੌਦਾਂ ਲੋਕ ਹੱਟਣ, ਚੌਦਾਂ ਤਬਕ ਸਬਕ ਹਕ਼ੀਕ਼ੀ ਨਾ ਕੋਇ ਪੜ੍ਹਾਈਆ। ਧਰਮ ਦੀ ਧਾਰ ਚਲੇ ਕੋਈ ਨਾ ਮੱਤਨ, ਮਨ ਮਨਸਾ ਰਹੀ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਫ਼ਰਮਾਨਾ ਇਕ ਸੁਣਾਈਆ। ਪੁਰਖ ਅਕਾਲ ਕਹੇ ਗੁਰ ਅਵਤਾਰ ਪੈਗ਼ੰਬਰੋ ਵੇਖੋ ਆਪਣਾ ਲੋਕਮਾਤ, ਬਿਨ ਅੱਖਾਂ ਅੱਖ ਖੁਲ੍ਹਾਈਆ। ਨੂਰੀ

❋

❋

ਧਾਰ ਮਾਰੋ ਝਾਕ, ਝਲਕ ਦੇਵੇ ਬੇਪਰਵਾਹੀਆ। ਆਪਣਾ ਵੇਖੋ ਭਵਿਖਤ ਵਾਕ, ਜੋ ਨਾਮ ਕਲਮਿਆਂ ਵਿਚ ਸਾਲਾਹੀਆ। ਅੱਖਰਾਂ ਵਾਲੀ ਵੇਖੋ ਲੁਗ਼ਾਤ, ਨਿਰਅੱਖਰ ਵਿਚੋਂ ਸਮਝਾਈਆ। ਕਿਉਂ ਝਗੜਾ ਪਾਇਆ ਜ਼ਾਤ ਪਾਤ, ਦੀਨ ਮਜ਼੍ਹਬ ਵੰਡ ਵੰਡਾਈਆ। ਮੇਰਾ ਭੇਵ ਭੇਦ ਨਾ ਦੱਸਿਆ ਖ਼ਾਸ, ਖ਼ਸੂਸੀਅਤ ਹੱਕ ਨਾ ਕੋਇ ਦ੍ਰਿੜਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਕਰੇ ਕੋਈ ਨਾ ਜਾਪ, ਪਾਰਬ੍ਰਹਮ ਬ੍ਰਹਮ ਰੰਗ ਨਾ ਕੋਇ ਰੰਗਾਈਆ। ਰੂਹ ਬੁਤ ਹੋਏ ਕਿਸੇ ਨਾ ਪਾਕ, ਪਤਿਤ ਪੁਨੀਤ ਨਾ ਕੋਇ ਕਰਾਈਆ। ਚਾਰੋਂ ਕੁੰਟ ਅੰਧੇਰੀ ਰਾਤ, ਨੂਰੀ ਚੰਦ ਨਾ ਕੋਇ ਚਮਕਾਈਆ। ਤੁਸੀਂ ਨੰਨ੍ਹੇ ਬੱਚੇ ਮੇਰੀ ਅਗੰਮੀ ਸ਼ਾਖ਼, ਸ਼ਨਾਖ਼ਤ ਵਿਚ ਤਨ ਵਜੂਦ ਦਿਤੇ ਬਣਾਈਆ। ਅੰਤ ਕੋਈ ਨਾ ਨਿਭਿਆ ਸਾਥ, ਸਗਲਾ ਸੰਗ ਨਾ ਕੋਇ ਜਣਾਈਆ। ਆਪਣੀ ਮੰਜ਼ਲ ਵੇਖੋ ਘਾਟ, ਪੌੜੀ ਪੌੜੀ ਕ਼ਦਮ ਟਿਕਾਈਆ। ਸਾਚੀ ਮਿਲੇ ਕਿਸੇ ਨਾ ਵਾਟ, ਦਰਗਾਹ ਸਚ ਨਾ ਕੋਇ ਸੁਹਾਈਆ। ਅੰਤ ਮਿਲੇ ਨਾ ਕਿਸੇ ਨਜਾਤ, ਪੁਸ਼ਤ ਪਨਾਹ ਹੱਥ ਨਾ ਕੋਇ ਰਖਾਈਆ। ਹੁਕਮ ਦੇਵੇ ਪੁਰਖ ਅਬਿਨਾਸ਼, ਪਰਵਰਦਿਗਾਰ ਧੁਰਦਰਗਾਹੀਆ। ਤੁਹਾਡੇ ਉਤੋਂ ਤੁਹਾਡਿਆਂ ਮੁਰੀਦਾਂ ਸਿੱਖਾਂ ਦਾ ਗਿਆ ਵਿਸ਼ਵਾਸ, ਵਿਸ਼ਿਆਂ ਵਿਚ ਕੂੜ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਪੁਰਖ ਅਕਾਲ ਕਹੇ ਤੇਈ ਅਵਤਾਰ ਕਰੋ ਸਵਾਧਾਨੀ, ਜੋਤੀ ਜੋਤ ਜੋਤ ਲਓ ਅੰਗੜਾਈਆ। ਜਾ ਕੇ ਵੇਖੋ ਆਪਣੀ ਜੂਹ ਬੇਗਾਨੀ, ਜੋ ਮਾਤਲੋਕ ਛੱਡ ਕੇ ਆਈਆ। ਮੰਜ਼ਲ ਵੇਖੋ ਜੀਵ ਰੁਹਾਨੀ, ਅੰਦਰ ਮੰਦਰ ਫੋਲ ਫੁਲਾਈਆ। ਜਗਹ ਛੱਡੋ ਅਰਸ਼ ਅਸਮਾਨੀ, ਜਿਸਮਾਨੀ ਪਰਦਾ ਦਿਓ ਉਠਾਈਆ। ਜਿਹੜੀ ਅੱਖਰਾਂ ਵਾਲੀ ਲਿਖ ਕੇ ਆਏ ਬਾਣੀ, ਅਣਿਆਲਾ ਤੀਰ ਨਾ ਕੋਇ ਚਲਾਈਆ। ਸਦੀ ਚੌਧਵੀਂ ਬਣ ਗਈ ਜਗਤ ਕਹਾਣੀ, ਆਤਮ ਬ੍ਰਹਮ ਨਾ ਕੋਇ ਵਡਿਆਈਆ। ਧਰਮ ਦੀ ਦਿਸੇ ਨਾ ਕੋਇ ਨਿਸ਼ਾਨੀ, ਸਤਿ ਸਚ ਨਾ ਕੋਇ ਜਣਾਈਆ। ਧਰਮ ਦਵਾਰੇ ਦਿਸਦੇ ਖ਼ਾਲੀ, ਨਾਮ ਭੰਡਾਰਾ ਨਾ ਕੋਇ ਵਰਤਾਈਆ। ਜਗਤ ਬਾਗ਼ ਦਾ ਰਿਹਾ ਕੋਇ ਨਾ ਮਾਲੀ, ਹਰਿਆ ਸਿੰਚ ਨਾ ਕੋਇ ਕਰਾਈਆ। ਮੰਦਰ ਦਿਸੇ ਨਾ ਕੋਇ ਸ਼ਾਨੇ ਆਲੀ, ਆਲਮ ਇਲਮ ਉਲਮਾ ਸਕੇ ਨਾ ਕੋਇ ਸਮਝਾਈਆ। ਓਹ ਗੁਰਮੁਖ ਉਠੋ ਜਿਨ੍ਹਾਂ ਚੌਹਾਂ ਨੇ ਦੋ ਹੱਥਾਂ ਨਾਲ ਵਜੌਣੀ ਤਾਲੀ, ਕਲਜੁਗ ਕਾਇਆ ਵੇਖ ਕੇ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਪੁਰਖ ਅਕਾਲ ਕਹੇ ਹਜ਼ਰਤ ਈਸਾ ਮੂਸਾ ਮੁਹੰਮਦ ਖੋਲ੍ਹੋ ਅੱਖ, ਲਾਸ਼ਰੀਕ ਆਪ ਜਣਾਈਆ। ਜੋ ਨਿਰਗੁਣ ਧਾਰ ਆਏ ਦੱਸ, ਕਲਮਾ ਵਾਹਦ ਇਕ ਪੜ੍ਹਾਈਆ। ਹਕ਼ੀਕ਼ੀ ਜਣਾ ਕੇ ਆਏ ਹੱਜ, ਹੁਜਰਾ ਇਕੋ ਇਕ ਦ੍ਰਿੜਾਈਆ। ਜਿਥੇ ਨੂਰ ਅਗੰਮੀ ਜੋਤ ਰਹੀ ਜਗ, ਅੰਧ ਅੰਧੇਰ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਕਰਤਾ ਵਡ ਵਡਿਆਈਆ। ਪਰਵਰਦਿਗਾਰ ਕਹੇ ਗੁਜ਼ਲੇ ਜੂਜ਼ਕਜ਼ਾ ਜ਼ੌਬੋ ਜ਼ਗੀ ਨੂਰੇ ਚਸ਼ਾਂ ਚਸ਼ਮੇ ਦੀਦ ਚੂਜ਼ੇ ਮੁਜ਼ੂ ਨੂਰੇ ਨੂਰ ਨੂਰ ਇਕ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਕਰਤਾ ਬੇਪ੍ਰਵਾਹੀਆ। ਪਰਵਰਦਿਗਾਰ ਕਹੇ ਕੀ ਪੈਗ਼ੰਬਰੋ ਦਿਤਾ ਪੈਗ਼ਾਮ, ਪਰਾ ਪਸੰਤੀ ਮਧਮ ਬੈਖਰੀ ਤੋਂ ਪਰੇ ਦੇਣਾ ਦ੍ਰਿੜਾਈਆ। ਕੀ ਕਲਮਾ ਦੱਸਿਆ ਕਲਾਮ, ਕਾਇਨਾਤ ਕੀ ਜਣਾਈਆ। ਕੀ ਸ਼ਰਅ ਦੱਸੀ ਅਵਾਮ, ਉਮਤ ਪਰਦਾ ਕੀ ਉਠਾਈਆ। ਕੀ ਹੱਕ ਦਾ ਦੱਸਿਆ ਨਜ਼ਾਮ, ਨੌਬਤ ਨਾਮ ਵਜਾਈਆ। ਕੀ ਹਕ਼ੀਕ਼ੀ ਦਿਤਾ ਜਾਮ, ਮਧੁਰ ਰਸ ਰਸ ਚਖਾਈਆ।

❋

❋

ਆਪਣੀ ਉਮਤ ਵੇਖੋ ਤਮਾਮ, ਤਮਅ ਵਿਚ ਲੋਕਾਈਆ। ਤੁਹਾਡਾ ਰਿਹਾ ਨਾ ਕੋਇ ਗ਼ੁਲਾਮ, ਗ਼ੁਰਬਤ ਵਿਚ ਪਈ ਦੁਹਾਈਆ। ਸਚ ਦੀ ਰਹੀ ਕੋਈ ਨਾ ਸ਼ਾਨ, ਸ਼ਮਅ ਨੂਰ ਨਾ ਕੋਇ ਚਮਕਾਈਆ। ਚਾਰੋਂ ਕੁੰਟ ਬੇਈਮਾਨ, ਧਰਮ ਦੀ ਧਾਰ ਨਾ ਕੋਇ ਰਖਾਈਆ। ਸਦੀ ਚੌਧਵੀਂ ਹੋਈ ਹਰਾਮ, ਹੈਰਾਨੀ ਹਰ ਘਟ ਅੰਦਰ ਆਈਆ। ਪਵਿਤ੍ਰ ਰਿਹਾ ਨਾ ਪੀਣ ਖਾਣ, ਅੰਮ੍ਰਿਤ ਰਸ ਨਾ ਕੋਇ ਚਖਾਈਆ। ਕਿਉਂ ਦਰਗਾਹ ਸਾਚੀ ਸਚਖੰਡ ਲੁਕੇ ਆਣ, ਆਪਣਾ ਆਪ ਛੁਪਾਈਆ। ਜਾ ਕੇ ਵੇਖੋ ਜੀਵ ਜਹਾਨ, ਚਾਰੋਂ ਕੁੰਟ ਰਿਹਾ ਕੁਰਲਾਈਆ। ਪਿਆਰ ਰਿਹਾ ਨਾ ਕਿਸੇ ਵਿਚ ਇਨਸਾਨ, ਇਨਸਾਨੀਅਤ ਹੱਥ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਪੁਰਖ ਅਕਾਲ ਕਹੇ ਵੇਖੋ ਸਤਿਗੁਰ ਦਸ, ਨਾਨਕ ਗੋਬਿੰਦ ਭੇਵ ਖੁਲ੍ਹਾਈਆ। ਅੰਮ੍ਰਿਤ ਮਿਲੇ ਕੋਇ ਨਾ ਰਸ, ਰਸਨਾ ਕੂੜ ਜਗਤ ਹਲਕਾਈਆ। ਧੀਰਜ ਰਿਹਾ ਕੋਈ ਨਾ ਹੱਠ, ਸਾਧ ਸੰਤ ਦੇਣ ਦੁਹਾਈਆ। ਸੁਹਾਏ ਕੋਈ ਨਾ ਤੀਰਥ ਤਟ, ਗੰਗਾ ਗੋਦਾਵਰੀ ਜਮਨਾ ਸੁਰਸਤੀ ਮਾਰੇ ਧਾਈਂਆ। ਦੀਨਾਂ ਮਜ਼੍ਹਬਾਂ ਪਾਈ ਵਟ, ਛੱਤ੍ਰੀ ਬ੍ਰਾਹਮਣ ਸ਼ੂਦਰ ਵੈਸ਼ ਇਕੋ ਘਰ ਨਾ ਕੋਇ ਵਸਾਈਆ। ਸਤਿ ਧਰਮ ਨਾ ਦਿਸੇ ਹੱਟ, ਵਸਤ ਅਗੰਮ ਨਾ ਕੋਇ ਰਖਾਈਆ। ਮਨ ਕਲਪਣਾ ਜਗਤ ਜਗਿਆਸੂ ਰਹੇ ਨੱਠ, ਸਤਿਗੁਰ ਸ਼ਬਦ ਨਾ ਕੋਇ ਕਮਾਈਆ। ਦੁਰਮਤ ਮੈਲ ਕੋਈ ਨਾ ਸਕੇ ਕਟ, ਪੜਦਾ ਦੂਈ ਨਾ ਕੋਇ ਚੁਕਾਈਆ। ਮਾਤਲੋਕ ਵੇਖੋ ਛੇਤੀ ਝੱਟ, ਝਟਕਾ ਖਾ ਕੇ ਬਣੇ ਕਸਾਈਆ। ਅੱਖਰਾਂ ਵਾਲੀ ਬਾਣੀ ਤੁਹਾਡੀ ਦਿਤੀ ਠੱਪ, ਮੋਹਰ ਕਲਜੁਗ ਨਾਮ ਲਗਾਈਆ। ਹੋਛੀ ਸਭ ਦੀ ਹੋਈ ਮਤ, ਬ੍ਰਹਮਮਤ ਨਾ ਕੋਇ ਰਖਾਈਆ। ਝਗੜਾ ਪਿਆ ਪੰਜ ਤੱਤ, ਤ੍ਰੈਗੁਣ ਅਗਨੀ ਰਹੀ ਤਪਾਈਆ। ਜੋ ਦੱਸ ਕੇ ਆਏ ਸੱਚ, ਸੋ ਬੈਠਾ ਮੁਖ ਛੁਪਾਈਆ। ਲੂੰ ਲੂੰ ਅੰਦਰ ਪ੍ਰਭੂ ਜਾਏ ਕਿਸੇ ਨਾ ਰਚ, ਸਾਢੇ ਤਿੰਨ ਕਰੋੜ ਨੇਤਰ ਨੀਰ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਪੁਰਖ ਅਕਾਲ ਕਹੇ ਵੇਖੋ ਵਕ਼ਤ ਆ ਗਿਆ ਸਮਾਂ, ਸਹਿਜ ਨਾਲ ਸਮਝਾਈਆ। ਅੱਗੇ ਜੁਗ ਚਲਣਾ ਨਵਾਂ, ਨਵ ਨੌ ਚਾਰ ਦਏ ਵਡਿਆਈਆ। ਕੂੜੀ ਕਿਰਿਆ ਮੇਟਣਾ ਗ਼ਮਾ, ਮਾਇਆ ਮਮਤਾ ਮੋਹ ਗਵਾਈਆ। ਜਨ ਭਗਤਾਂ ਜਗਾਉਣੀ ਸ਼ਮਾਂ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਕੂੜ ਕਲਪਣਾ ਮੇਟ ਕੇ ਮਨਾਂ, ਮਨਸਾ ਦੂਰ ਦੇਣੀ ਕਰਾਈਆ। ਸਚ ਨੂਰ ਚਮਕਾ ਕੇ ਚੰਨਾ, ਤਾਰਾ ਚੰਦ ਮੁਖ ਭਵਾਈਆ। ਜੋ ਦੀਨਾਂ ਮਜ਼੍ਹਬਾਂ ਤੁਸਾਂ ਬਣਾਇਆ ਬੰਨਾ, ਕਲਜੁਗ ਕਰਨੀ ਅੰਤ ਸਫ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਇਕ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਨਿਰਗੁਣ ਉਠੋ ਵਿਚੋਂ ਮੇਰੀ ਧਾਰ, ਹਰਿ ਕਰਤਾ ਆਪ ਦ੍ਰਿੜਾਈਆ। ਜਾ ਕੇ ਵੇਖੋ ਆਪਣਾ ਸੰਸਾਰ, ਦੀਨ ਦੁਨੀ ਫੋਲ ਫੁਲਾਈਆ। ਚਾਰੋਂ ਕੁੰਟ ਹਾਹਾਕਾਰ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਧਰਮ ਦਵਾਰਿਆਂ ਹੋਏ ਵਿਭਚਾਰ, ਚਾਰੋਂ ਕੁੰਟ ਕੂੜ ਦਿਸਾਈਆ। ਦੀਨ ਮਜ਼੍ਹਬ ਆਪਣੇ ਕਰੋ ਖ਼ਬਰਦਾਰ, ਸੁੱਤਿਆਂ ਸੋਇਆਂ ਲਓ ਉਠਾਈਆ। ਇਹ ਅੰਤ ਅਖ਼ੀਰੀ ਵਾਰ, ਸੰਮਤ ਸੰਮਤੀ ਨਾ ਕੋਇ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਇਕ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਸਾਰੇ ਕਰਨ ਸਲਾਹ, ਸਚਖੰਡ ਲੈ ਅੰਗੜਾਈਆ। ਸਾਡੇ ਗ੍ਰੰਥ ਸਾਡੇ ਗਵਾਹ, ਸ਼ਹਾਦਤ ਦੇਣ ਭੁਗਤਾਈਆ। ਜਿਸ ਨੂੰ ਦੱਸਦੇ ਆਏ ਬੇਪ੍ਰਵਾਹ, ਬੇਪ੍ਰਵਾਹੀ ਵਿਚ ਸਮਾਈਆ। ਓਮ ਰਾਮ ਕ੍ਰਿਸ਼ਨ ਅੱਲਾ ਵਾਹਿਗੁਰੂ

❋

❋

ਕਹਿ ਕੇ ਆਏ ਗਾ, ਨਾਮ ਸਤਿ ਸਤਿ ਸਮਝਾਈਆ। ਨਿਰਗੁਣ ਨੂਰੀ ਨੂਰ ਖ਼ੁਦਾ, ਖ਼ੁਦ ਮਾਲਕ ਇਕ ਅਖਵਾਈਆ। ਜਿਸ ਦੇ ਉਤੇ ਹੋ ਕੇ ਆਏ ਫ਼ਿਦਾ, ਆਪ ਆਪਣੇ ਲੇਖੇ ਲਾਈਆ। ਸੋ ਮਾਰਗ ਦੱਸੇ ਸਿੱਧਾ, ਸਚ ਸਵਾਮੀ ਭੇਵ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਆਪਣੀ ਕਾਰ ਕਮਾਈਆ। ਪੁਰਖ ਅਕਾਲ ਕਹੇ ਕਰੋ ਸਚ ਤਿਆਰੀ, ਤ੍ਰੈਗੁਣ ਅਤੀਤਾ ਰਿਹਾ ਦ੍ਰਿੜਾਈਆ। ਤੁਸੀਂ ਨਿਰਗੁਣ ਨੂਰ ਜੋਤ ਪ੍ਰਭੂ ਨਿਰੰਕਾਰੀ, ਨਿਰਾਕਾਰ ਨਿਰਵੈਰ ਉਪਜਾਈਆ। ਪੰਜ ਤੱਤ ਤੱਤ ਸ਼ੰਗਾਰੀ, ਤਨ ਵਜੂਦ ਦਿਤੀ ਵਡਿਆਈਆ। ਜਾ ਕੇ ਓਨ੍ਹਾਂ ਪਾਓ ਸਾਰੀ, ਜਿਨ੍ਹਾਂ ਨੂੰ ਆਪਣਾ ਇਸ਼ਟ ਆਏ ਦ੍ਰਿੜਾਈਆ। ਮਜ਼੍ਹਬਾਂ ਦੀ ਮੁਖ਼ਤਿਆਰੀ, ਆਲਮ ਹੱਥ ਨਾ ਕਿਸੇ ਫੜਾਈਆ। ਮੇਰਾ ਨਾਮ ਕਲਮਾ ਤੁਹਾਡੀ ਜਗਤ ਵਾਲੀ ਰੋਜ਼ਗਾਰੀ, ਲੇਖਾ ਧੁਰ ਸਮਝਾਈਆ। ਅੰਤਮ ਮਿਹਨਤ ਜਾਏ ਬੇਕਾਰੀ, ਧੁਰ ਦੀ ਧਾਰ ਨਾ ਕੋਇ ਵਖਾਈਆ। ਚਾਰੋਂ ਕੁੰਟ ਦਿਸੇ ਜਵਾਰੀ, ਜ਼ਾਹਰ ਜ਼ਹੂਰ ਨਜ਼ਰ ਕੋਇ ਨਾ ਪਾਈਆ। ਭਰਮੇ ਭੁੱਲੇ ਨਰ ਨਾਰੀ, ਨਰ ਨਰਾਇਣ ਮਿਲਣ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਇਕ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪੁਰਖ ਅਕਾਲ ਸੀਸ ਨਿਵਾਉਂਦੇ ਹਾਂ। ਦੀਨ ਦਿਆਲ ਸਾਹਿਬ ਸੁਲਤਾਨ, ਦਰ ਠਾਂਡੇ ਅਲਖ ਜਗਾਉਂਦੇ ਹਾਂ। ਤੂੰ ਸ਼ਹਿਨਸ਼ਾਹ ਸ਼ਾਹ ਸੁਲਤਾਨ, ਖ਼ਾਲੀ ਝੋਲੀ ਅੱਗੇ ਡਾਉਂਦੇ ਹਾਂ। ਤੂੰ ਵਾਲੀ ਦੋ ਜਹਾਨ, ਹਉਂ ਬਾਲਕ ਮੰਗ ਮੰਗਾਉਂਦੇ ਹਾਂ। ਜੋ ਦੱਸ ਕੇ ਆਏ ਜਹਾਨ, ਉਸ ਦਾ ਪਰਦਾ ਆਪ ਉਠਾਉਂਦੇ ਹਾਂ। ਦੀਨਾਂ ਮਜ਼੍ਹਬਾਂ ਕਰ ਕੇ ਆਏ ਕਲਿਆਣ, ਕਲਮਾ ਤੇਰਾ ਇਕ ਜਣਾਉਂਦੇ ਹਾਂ। ਅੰਤ ਵੇਖੀਏ ਮਾਰ ਧਿਆਨ, ਚੌਦਾਂ ਤਬਕਾਂ ਪੰਧ ਮੁਕਾਉਂਦੇ ਹਾਂ। ਖੇਲ ਮੁਕੇ ਜ਼ਿਮੀਂ ਅਸਮਾਨ, ਦੋ ਜਹਾਨਾਂ ਵੰਡ ਨਾ ਕੋਇ ਵੰਡਾਉਂਦੇ ਹਾਂ। ਤੇਰਾ ਹੁਕਮ ਇਕ ਫ਼ਰਮਾਨ, ਪਰਵਰਦਿਗਾਰ ਸੀਸ ਟਿਕਾਉਂਦੇ ਹਾਂ। ਚਾਰ ਦਿਨ ਰਹਿ ਕੇ ਆਏ ਜਹਾਨ, ਅੰਤਮ ਤੇਰੇ ਦਰ ਸੁਹਾਉਂਦੇ ਹਾਂ। ਤੂੰ ਸਾਹਿਬ ਸਦਾ ਮਿਹਰਵਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਦੇ ਧੁਰ ਦਾ ਵਰ, ਦਰ ਤੇਰੇ ਅਲਖ ਜਗਾਉਂਦੇ ਹਾਂ। ਦਰ ਤੇਰੇ ਅਲਖ ਜਗਾਵਾਂਗੇ। ਦਰਗਾਹ ਸਾਚੀ ਮੰਗ ਮੰਗਾਵਾਂਗੇ। ਲੋਕਮਾਤ ਰਾਹ ਤਕਾਵਾਂਗੇ। ਹਾੜ ਸਤਾਰਾਂ ਵੇਖ ਵਖਾਵਾਂਗੇ। ਜੋਤੀ ਜੋਤ ਵਿਚੋਂ ਪ੍ਰਗਟਾਵਾਂਗੇ। ਵਰਨ ਗੋਤ ਨਾ ਕੋਇ ਰਖਾਵਾਂਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਆਸ ਰਖਾਵਾਂਗੇ। ਗੁਰ ਅਵਤਾਰ ਪੈਗ਼ੰਬਰ ਝੁਕਦੇ, ਦਰ ਦਰ ਸੀਸ ਨਿਵਾਈਆ। ਸਾਡੇ ਪੈਂਡੇ ਸਭ ਦੇ ਮੁਕਦੇ, ਅੰਤ ਰਿਹਾ ਨਾ ਰਾਈਆ । ਅਸੀਂ ਵਣਜਾਰੇ ਤੇਰੇ ਨਾਮ ਤੁਕ ਦੇ, ਆਪਣਾ ਢੋਲਾ ਦੇ ਦ੍ਰਿੜਾਈਆ। ਅਸੀਂ ਵਣਜਾਰੇ ਨਹੀਂ ਸੁਖ ਦੇ, ਸਾਗਰਾਂ ਵਿਚ ਨਾ ਕੋਇ ਸਮਾਈਆ। ਅਸੀਂ ਪੁੱਜੇ ਤੇਰੇ ਦਵਾਰੇ ਉਚ ਦੇ, ਉਚ ਅਗੰਮ ਤੇਰੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਅਲਖ ਜਗਾਈਆ। ਅਵਤਾਰ ਪੈਗ਼ੰਬਰ ਕਹਿਣ ਸਤਿਗੁਰੂ ਤੇਰੇ ਚਰਨ ਬਲਿਹਾਰੀ, ਬਿਨ ਚਰਨਾਂ ਸੀਸ ਨਿਵਾਈਆ। ਤੂੰ ਆਦਿ ਜੁਗਾਦਿ ਇਕ ਅਵਤਾਰੀ, ਜੁਗ ਜੁਗ ਵੇਸ ਵਟਾਈਆ। ਸਭ ਨੂੰ ਨਾਮ ਦੀ ਦੇ ਖ਼ੁਮਾਰੀ, ਲੋਕਮਾਤ ਦਿਤੀ ਵਡਿਆਈਆ। ਪੰਜ ਤੱਤ ਕਰ ਸ਼ਿੰਗਾਰੀ, ਤੱਤਾਂ ਵਿਚ ਭਵਾਈਆ। ਦੀਨਾਂ ਮਜ਼੍ਹਬਾਂ ਦੇ ਅਖ਼ਤਿਆਰੀ, ਕਲਮਿਆਂ ਨਾਮ ਸੁਣਾਈਆ। ਅੰਤਮ ਛੱਡ ਕੇ ਆਏ ਯਾਰੀ, ਯਾਰਾਨਾ ਤੋੜ ਨਾ ਕੋਇ ਨਿਭਾਈਆ। ਸੰਦੇਸ਼ਾ ਦੇ ਕੇ ਆਏ ਕਲਜੁਗ ਅੰਤਮ ਕਲ ਕਲਕੀ ਲਏ ਅਵਤਾਰੀ, ਅਮਾਮ

❋

❋

ਅਮਾਮਾਂ ਫੇਰਾ ਪਾਈਆ। ਜਿਸ ਦੀ ਕਰਨੀ ਵਫ਼ਾਦਾਰੀ, ਦਰ ਠਾਂਡੇ ਸੇਵ ਕਮਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਵਰਦਾਤਾ ਇਕ ਅਖਵਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਖੋਲ੍ਹ ਦੇ ਧੁਰ ਦਰਵਾਜ਼ਾ, ਦਰ ਤੇਰੇ ਮੰਗ ਮੰਗਾਈਆ। ਤੂੰ ਗ਼ਰੀਬਾਂ ਦਾ ਗ਼ਰੀਬ ਨਿਵਾਜ਼ਾ, ਕਰਨੈਲ ਸਿੰਘ ਅੱਗੇ ਜਾਣਾ ਆਈਆ। ਤੇਰਾ ਮੁਹੰਮਦ ਦਾ ਪਿਛਲਾ ਸਾਕਾ, ਸਾਹਿਬ ਦਏ ਸਮਝਾਈਆ। ਜਿਸ ਵੇਲੇ ਮੱਕਿਉਂ ਮਦੀਨਾ ਝਾਕਾ, ਆਪਣਾ ਪੰਧ ਮੁਕਾਈਆ। ਓਹ ਕਿਸੇ ਤੋਂ ਖਿਚਿਆ ਨਹੀਂ ਗਿਆ ਖ਼ਾਕਾ, ਮੁਸੱਵਰ ਤਸੱਵਰ ਨਾ ਕੋਇ ਕਰਾਈਆ। ਕੋਈ ਗਾ ਨਾ ਸਕਿਆ ਭਾਟਾ, ਕਾਤਬ ਕ਼ਲਮ ਨਾ ਕੋਇ ਲਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭੂ ਜੇ ਸਾਰੇ ਜਾਈਏ ਜਗ, ਜਗਜੀਵਣ ਦਾਤੇ ਤੇਰੀ ਵਡ ਵਡਿਆਈਆ। ਕੀ ਜਾ ਕੇ ਕਰੀਏ ਹੱਜ, ਕਾਅਬਿਆਂ ਸੀਸ ਨਿਵਾਈਆ। ਕੀ ਵੜੀਏ ਮੰਦਰ ਮਠ, ਸ਼ਿਵਦਵਾਲਿਆਂ ਸੋਭਾ ਪਾਈਆ। ਕੀ ਗੁਰੂਦਵਾਰ ਵੇਖੀਏ ਨਠ ਨਠ, ਜਿਥੇ ਧਰਮ ਰਿਹਾ ਨਾ ਰਾਈਆ। ਨੌ ਖੰਡ ਪ੍ਰਿਥਮੀ ਤੇਰਾ ਤੱਕੀਏ ਹੱਟ, ਸੱਤਾਂ ਦੀਪਾਂ ਵੰਡ ਕੀ ਵੰਡਾਈਆ। ਸਾਧੂ ਦਿਸੇ ਨਾ ਕੋਈ ਜਿਸ ਦੇ ਅੰਦਰ ਜਤ ਸਤਿ, ਧਰਮ ਦੀ ਧਾਰ ਨਾ ਕੋਇ ਦ੍ਰਿੜਾਈਆ। ਤੇਰੇ ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਖਾਣੀ ਬਾਣੀ ਰਸਨਾ ਜਿਹਵਾ ਬੱਤੀ ਦੰਦ ਦੀਨ ਦੁਨੀ ਪੜ੍ਹ ਪੜ੍ਹ ਗਈ ਥੱਕ, ਪੜ੍ਹਿਆਂ ਹੱਥ ਕਿਛ ਨਾ ਆਈਆ। ਅੰਤਮ ਸਾਰੇ ਗਏ ਅੱਕ, ਧੁਰ ਦਾ ਪ੍ਰੇਮ ਨਾ ਕੋਇ ਬਣਾਈਆ। ਕੁਛ ਸੰਦੇਸ਼ਾ ਦੇਵੇਂ ਬਿਨ ਅੱਖਰਾਂ ਵਾਲੀ ਪੱਤ, ਪਤਿਪਰਮੇਸ਼ਵਰ ਦਇਆ ਕਮਾਈਆ। ਅਸੀਂ ਇਕੱਠੇ ਜਾਈਏ ਗੁਰ ਅਵਤਾਰ ਪੈਗ਼ੰਬਰ ਦੀਨ ਮਜ਼੍ਹਬ ਛੱਡ, ਜਗਤ ਵੰਡ ਨਾ ਕੋਇ ਵੰਡਾਈਆ। ਤੇਰੇ ਨਾਮ ਦਾ ਧਰਮ ਨਿਸ਼ਾਨਾ ਦਈਏ ਗੱਡ, ਗਾਡ ਗਾਈਡ ਗੁਡ ਦਈਏ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਮਿਹਰ ਨਜ਼ਰ ਇਕ ਉਠਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਅੰਤ ਪ੍ਰਭੂ ਨਿਮਸਕਾਰੇ, ਨਮੋਂ ਨਮੋਂ ਸੀਸ ਨਿਵਾਈਆ। ਅਸੀਂ ਚਾਹੁੰਦੇ ਜਾਈਏ ਓਸ ਦਵਾਰੇ, ਜਿਥੇ ਤੇਰਾ ਨਾਮ ਵਡਿਆਈਆ। ਮਜ਼੍ਹਬ ਦਾ ਦੇਵੇ ਨਾ ਕੋਇ ਇਸ਼ਾਰੇ, ਜ਼ਾਤ ਪਾਤ ਨਾ ਕੋਇ ਰਖਾਈਆ। ਚਾਰੋਂ ਕੁੰਟ ਤੱਕੀਏ ਵਾਰੋ ਵਾਰੇ, ਉੱਤਰ ਪੂਰਬ ਪੱਛਮ ਦੱਖਣ ਵੇਖ ਵਖਾਈਆ। ਜਾਂ ਵੇਖਿਆ ਸਚ ਨਜ਼ਰ ਆਇਆ ਤੇਰਿਆਂ ਭਗਤਾਂ ਦੇ ਦਵਾਰੇ, ਜਿਥੇ ਚਾਰ ਵਰਨ ਬੈਠੇ ਸੋਭਾ ਪਾਈਆ । ਅਸੀਂ ਚਾਹੁੰਦੇ ਅੱਜ ਦਿਨ ਸਤਾਰਾਂ ਹਾੜੇ, ਜਿਸ ਦਾ ਗੁਰ ਅਵਤਾਰ ਪੈਗ਼ੰਬਰ ਭਵਿਖਤ ਗਏ ਸਮਝਾਈਆ। ਪ੍ਰੇਮ ਪ੍ਰੀਤੀ ਵਿਚ ਜਾਈਏ ਜਗਤ ਸੰਸਾਰੇ, ਆਪਣਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਮੇਲਾ ਲੈਣਾ ਮਿਲਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪੁਰਖ ਅਬਿਨਾਸ਼ਣ, ਅਬਿਨਾਸ਼ੀ ਤੇਰੀ ਬੇਪ੍ਰਵਾਹੀਆ। ਅਸੀਂ ਤੇਰੇ ਦਾਸੀ ਦਾਸਨ, ਜੁਗ ਜੁਗ ਸੇਵ ਕਮਾਈਆ। ਅਸੀਂ ਚਾਹੁੰਦੇ ਤੇਰਾ ਨੂਰ ਜ਼ਹੂਰ ਚਮਕੇ ਓਸ ਜਗਹ ਜਿਥੇ ਨਾ ਕੋਈ ਪ੍ਰਿਥਮੀ ਨਾ ਆਕਾਸ਼ਣ, ਜ਼ਿਮੀਂ ਅਸਮਾਨ ਨਜ਼ਰ ਕੋਇ ਨਾ ਆਈਆ। ਤੇਰਾ ਜਲਵਾ ਵੇਖੀਏ ਬਾਤਨ, ਬੇਪ੍ਰਵਾਹ ਤੇਰੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਸਰਨਾਈਆ। ਪੁਰਖ ਅਕਾਲ ਕਹੇ ਮੈਂ ਦੀਨ ਦਿਆਲਾ, ਦੀਨਾਂ ਬੰਧਪ ਅਖਵਾਈਆ । ਜੁਗ ਚੌਕੜੀ ਖੇਲ ਨਿਰਾਲਾ, ਸਤਿਜੁਗ ਤਰੇਤਾ ਦਵਾਪਰ ਕਲਜੁਗ ਸਮਝ ਕਿਸੇ ਨਾ ਆਈਆ, ਕਿਸੇ ਨੂੰ ਰਾਮ ਕਿਸੇ ਨੂੰ ਬਣਾ ਕਾਹਨ ਗਵਾਲਾ,

❋

❋

ਕਿਸੇ ਨੂੰ ਈਸਾ ਮੂਸਾ ਕਿਸੇ ਨੂੰ ਨਾਨਕ ਕਿਸੇ ਨੂੰ ਗੋਬਿੰਦ ਬਣਾ ਕੇ ਬਾਲਾ, ਸ਼ਬਦ ਸੁਤ ਸਮਝਾਈਆ। ਜਦ ਵੇਖੋ ਪਾਰਬ੍ਰਹਮ ਪਤਿਪਰਮੇਸ਼ਵਰ ਰੂਪ ਸਦਾ ਸਭ ਤੋਂ ਨਿਰਾਲਾ, ਏਕੰਕਾਰ ਸੋਭਾ ਪਾਈਆ। ਅਸੀਂ ਹੈਰਾਨ ਹੋ ਗਏ ਗੁਰ ਅਵਤਾਰ ਪੈਗ਼ੰਬਰ ਕਹਿਣ, ਜੁਗ ਜੁਗ ਭਗਤਾਂ ਦੇ ਕੇ ਰਾਹ ਸੁਖਾਲਾ, ਸਿੱਧਾ ਆਪਣੇ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਕਰਤਾ ਨੂਰ ਖ਼ੁਦਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਐ ਸਾਡੇ ਗੁਰਦੇਵਾ, ਤੇਰੇ ਚਰਨ ਕਵਲ ਸਰਨਾਈਆ। ਤੂੰ ਮਾਲਕ ਖ਼ਾਲਕ ਪ੍ਰਿਤਪਾਲਕ ਆਦਿ ਜੁਗਾਦਿ ਅਲਖ ਅਭੇਵਾ, ਆਦਿ ਨਿਰੰਜਣ ਤੇਰੀ ਵਡ ਵਡਿਆਈਆ। ਅਸੀਂ ਬਾਲਕ ਤੇਰੇ ਨੰਨ੍ਹੇ ਕਰਨ ਵਾਲੇ ਸੇਵਾ, ਸੇਵਕ ਜੁਗ ਜੁਗ ਸੇਵ ਕਮਾਈਆ। ਤੇਰਾ ਨਾਮ ਰਸ ਅੰਮ੍ਰਿਤ ਮੇਵਾ ਵਡ ਦੇਵੀ ਦੇਵਾ, ਦੇਵਤ ਸੁਰ ਤੇਰੀ ਸਰਨਾਈਆ। ਤੈਨੂੰ ਜਿਸ ਗਾਇਆ ਰਸਨਾ ਜਿਹਵਾ, ਅਜਪਾ ਜਾਪ ਵਿਚ ਬਿਨ ਭਗਤਾਂ ਤੋਂ ਨਜ਼ਰ ਕੋਇ ਨਾ ਆਈਆ। ਤੇਰਾ ਧਾਮ ਨਿਹਚਲ ਨਿਹਕੇਵਾ, ਸਚ ਸਿੰਘਾਸਣ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਸਚ ਕਰਨੀ ਕਾਰ ਕਮਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭੂ ਅਸੀਂ ਤੇਰੇ ਪੁਜਾਰੀ, ਪੂਜਨੀਕ ਇਕ ਅਖਵਾਈਆ। ਨਿਰਗੁਣ ਸਰਗੁਣ ਵਿਸ਼ਨੂੰ ਬ੍ਰਹਮਾ ਸ਼ਿਵ ਭੰਡਾਰੀ ਸੰਘਾਰੀ, ਉਤਭੁਜ ਵਾਲਾ ਨਜ਼ਰ ਕੋਇ ਨਾ ਆਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਪਿੱਛੋਂ ਪੁਰਖ ਅਕਾਲ ਦੀਨ ਦਿਆਲ ਪਾਰਬ੍ਰਹਮ ਪਤਿਪਰਮੇਸ਼ਵਰ ਏਕੰਕਾਰ ਪਰਵਰਦਿਗਾਰ ਸਾਂਝੇ ਯਾਰ ਤੇਰੀ ਆਈ ਲੋਕਮਾਤ ਵਾਰੀ, ਵਾਰਸ ਹੋ ਕੇ ਵਿਰਸਾ ਸਭ ਦਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਮੰਗ ਮੰਗਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਉਠੋ ਪੰਜ ਦਰਬਾਰੀ, ਦਰੇ ਦਰਬਾਰ ਸੋਭਾ ਪਾਈਆ। ਗੁਰਦਰਸ਼ਨ ਬੋਲੇ ਓਹ ਜੈਕਾਰੀ, ਜੋ ਈਸਾ ਇਸਮ ਆਜ਼ਮ ਵਿਚ ਸਮਝਾਈਆ। ਪੰਜ ਅੱਖਰਾਂ ਦੀ ਪੰਚਮ ਨਾਲ ਧਾਰੀ, ਧਰਨੀ ਧਰਤ ਧਵਲ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਸਾਚੇ ਮੰਗ ਮੰਗਾਈਆ। ਦਰਬਾਰੀ ਕਹਿਣ ਤੇਰਾ ਦਰਬਾਰਾ, ਦਰ ਠਾਂਡਾ ਨਜ਼ਰੀ ਆਈਆ। ਜਿਥੇ ਪੁੱਜਣ ਗੁਰੂ ਅਵਤਾਰਾ, ਪੈਗ਼ੰਬਰ ਪੰਧ ਮੁਕਾਈਆ। ਜਿਨ੍ਹਾਂ ਦੀ ਆਸ਼ਾ ਜਗਤ ਅਹਾਰਾ, ਚਾਰੇ ਥਾਲ ਮੰਗ ਮੰਗਾਈਆ। ਇਹ ਭੇਟਾ ਅੰਤਮ ਵਾਰਾ, ਦੂਜੀ ਲੋੜ ਰਹੇ ਨਾ ਰਾਈਆ। ਤੇਰਾ ਹੁਕਮ ਸੱਚੀ ਸਰਕਾਰਾ, ਨਾ ਕੋਈ ਮੇਟੇ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਕਰਨ ਹਾਰ ਇਕ ਅਖਵਾਈਆ। ਥਾਲ ਕਹਿਣ ਅਸੀਂ ਜਗਤ ਪਰੋਸੇ, ਪੰਚਮ ਪੰਚ ਨਾਲ ਵਡਿਆਈਆ। ਨਾਲ ਪਾਣੀ ਗਲਾਸ ਕੋਸੇ, ਈਸਾ ਮੂਸਾ ਮੁਹੰਮਦ ਮੰਗ ਮੰਗਾਈਆ। ਦੁੱਧ ਨਾਲ ਪੂਰੇ ਕੀਤੇ ਰੋਜ਼ੇ, ਰਾਜ਼ਕ ਰਿਜ਼ਕ ਰਹੀਮ ਤੇਰੀ ਸਰਨਾਈਆ। ਤਨ ਵਜੂਦ ਸੁਹਾਏ ਚੋਗੇ, ਮਾਟੀ ਖ਼ਾਕ ਵੱਜੇ ਵਧਾਈਆ। ਮਨ ਕਲਪਣਾ ਹਿਰਦੇ ਸੋਧੇ, ਸਚ ਸੁੱਚ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤਮ ਮਿਲੇ ਤੇਰੀ ਜੋਤੇ, ਜੋਤ ਜੋਤ ਵਿਚ ਰਲਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਵਸਤੂ ਵਿਚ ਥਾਲ, ਗਗਨ ਮੰਡਲ ਵਡਿਆਈਆ। ਸਮਰਥ ਪੁਰਖ ਤੇਰੀ ਧਰਮਸਾਲ, ਸਚ ਦਵਾਰਾ ਨਜ਼ਰੀ ਆਈਆ। ਜਿਥੇ ਭਗਤ ਸੁਹੇਲੇ ਇਕੱਠੇ ਹੋਏ ਆਣ, ਦੂਜਾ ਨਜ਼ਰ ਕੋਇ ਨਾ ਆਈਆ। ਕਾਲੀਆਂ ਝੰਡੀਆਂ ਵਾਲਿਓ ਉਪਰ ਕਰ ਦਿਓ ਕਾਲੇ ਨਿਸ਼ਾਨ, ਬੇਮੁਖਾਂ ਨਾਲੋਂ

❋

❋

ਕਰੋ ਜੁਦਾਈਆ। ਤੁਹਾਡਾ ਓਹ ਮਿੱਤਰ ਜਿਹੜਾ ਮੰਨੇ ਸ੍ਰੀ ਭਗਵਾਨ, ਪੁਰਖ ਅਕਾਲ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਮੇਲਾ ਲਏ ਮਿਲਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਜਿਨ੍ਹਾਂ ਹੱਥ ਕੀਤੇ ਨੀਲੇ, ਅੱਗੇ ਜਾਓ ਆਈਆ। ਜਿਸ ਬੁੱਢੇ ਨੇ ਬਸਤਰ ਪਾਏ ਪੀਲੇ, ਗੋਬਿੰਦ ਵੇਖੇ ਚਾਈਂ ਚਾਈਂਆ। ਪ੍ਰਭ ਮਿਲਣ ਦੇ ਸਚ ਵਸੀਲੇ, ਵਸਲ ਮਿਲੇ ਨੂਰ ਅਲਾਹੀਆ। ਤੁਸੀਂ ਓਸ ਪ੍ਰਭੂ ਦੇ ਕ਼ਬੀਲੇ, ਜੋ ਕ਼ਿਬਲੇ ਅਜ਼ ਕਰੇ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਥਾਉਂ ਥਾਈਂਆ। ਗੁਰ ਅਵਤਾਰ ਪੈਗ਼ੰਬਰ ਕਹਿਣ ਜਿਨ੍ਹਾਂ ਪੱਗਾਂ ਨੂੰ ਪਾਏ ਡੱਬ, ਦੋ ਦੋ ਰੰਗ ਰੰਗਾਈਆ। ਓਹ ਅੱਗੇ ਆਓ ਝਬ, ਆਪਣਾ ਪੰਧ ਚੁਕਾਈਆ। ਸਭ ਨੂੰ ਦੱਸੋ ਦੀਨ ਮਜ਼੍ਹਬ ਦੀ ਛੱਡਣੀ ਹੱਦ, ਮਾਨਵ ਮਾਨਵ ਇਕੋ ਰੂਪ ਦਰਸਾਈਆ। ਝਗੜਾ ਦੁਨੀ ਰਹੇ ਨਾ ਜਗ, ਜਾਗਰਤ ਜੋਤ ਕਰੇ ਰੁਸ਼ਨਾਈਆ। ਦਵੈਤੀ ਸੜਨਾ ਨਹੀਂ ਅੱਗ, ਤਾਮਸ ਤਮਅ ਨਾ ਕੋਇ ਤਪਾਈਆ। ਵਿਕਾਰ ਦੀ ਪੀਣੀ ਨਹੀਂ ਮਦਿ, ਨਾਮ ਖ਼ੁਮਾਰੀ ਲੈਣੀ ਚੜ੍ਹਾਈਆ। ਬਿਨਾ ਕਾਅਬਿਉਂ ਕਰਨਾ ਹੱਜ, ਕਾਇਆ ਮਿਲੇ ਨੂਰ ਅਲਾਹੀਆ। ਸਭ ਨੇ ਪ੍ਰਣ ਕਰਨਾ ਅੱਜ, ਹਿੰਦੂ ਮੁਸਲਿਮ ਸਿੱਖ ਈਸਾਈ ਵੰਡ ਨਾ ਕੋਇ ਵੰਡਾਈਆ। ਓਹ ਸਭ ਦਾ ਮਾਲਕ ਸੂਰਾ ਸਰਬਗ, ਜਿਸ ਨੇ ਗੁਰ ਅਵਤਾਰ ਪੈਗ਼ੰਬਰ ਲਏ ਉਪਜਾਈਆ। ਉਸ ਦਾ ਨਾਮ ਕਲਮਾ ਇਕੋ ਅਗੰਮੀ ਮਦਿ, ਧੁਨ ਆਤਮਕ ਰਾਗ ਸੁਣਾਈਆ। ਪਿਛਲੀ ਰੀਤੀ ਸਭ ਨੇ ਜਾਣੀ ਛੱਡ, ਛੱਡਣੀ ਕੂੜ ਲੋਕਾਈਆ । ਪੁਰਖ ਅਕਾਲਾ ਦੀਨ ਦਿਆਲਾ ਪਰਵਰਦਿਗਾਰ ਸਾਂਝਾ ਯਾਰ ਕਾਇਆ ਮੰਦਰ ਅੰਦਰ ਲੈਣਾ ਲੱਭ, ਬਾਹਰ ਲੱਭਣ ਦੀ ਲੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਅਗੰਮੀ ਵਰ, ਜਿਸ ਦਾ ਲੇਖ ਨਾ ਕੋਇ ਦ੍ਰਿੜਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਾਡੀ ਆਦਿ ਜੁਗਾਦਿ ਦੀ ਮਨਸਾ, ਅੰਤ ਦਈਏ ਦ੍ਰਿੜਾਈਆ। ਆਤਮ ਨਾਰੀ ਮਿਲੇ ਕੰਤਾ, ਪਰਮਾਤਮ ਸੋਭਾ ਪਾਈਆ। ਲੇਖਾ ਰਹੇ ਨਾ ਬਹਿਸ਼ਤ ਜੱਨਤਾ, ਸਵਰਗ ਅੱਖ ਨਾ ਕੋਇ ਉਠਾਈਆ। ਗੜ੍ਹ ਤੁੱਟੇ ਹਉਮੇ ਹੰਗਤਾ, ਹੰ ਬ੍ਰਹਮ ਵਡਿਆਈਆ। ਮੰਨਣਾ ਪਏ ਨਾ ਕੋਈ ਪੰਡਤਾ, ਬੋਧ ਅਗਾਧ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਸੱਚਾ ਸਚ ਅਖਵਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਾਡਾ ਅੰਤ ਵਿਹਾਰਾ, ਵਿਵਹਾਰੀ ਰਿਹਾ ਜਣਾਈਆ। ਅਸੀਂ ਕਰ ਕੇ ਨਿਮਸਕਾਰਾ, ਅੱਗੇ ਪੱਲੂ ਲੈਣਾ ਛੁਡਾਈਆ। ਵੱਸ ਕੇ ਸਚਖੰਡ ਦਵਾਰਾ, ਸਚਖੰਡ ਸਾਚੇ ਡੇਰਾ ਲਾਈਆ। ਬੋਲ ਕੇ ਇਕ ਜੈਕਾਰਾ, ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ। ਪੁਰਖ ਅਕਾਲ ਦਾ ਖੇਲ ਵੇਖ ਦੁਬਾਰਾ, ਦੋਹਰੀ ਧਾਰ ਵੱਜੇ ਵਧਾਈਆ। ਜਨ ਭਗਤਾਂ ਮਿਲੇ ਸਹਾਰਾ, ਸਹਾਇਕ ਇਕੋ ਇਕ ਅਖਵਾਈਆ। ਜਿਸ ਨੂੰ ਕਿਹਾ ਪਰਵਰਦਿਗਾਰਾ, ਜਲਵਾਗਰ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਸਤਾਰਾਂ ਹਾੜ ਕਹੇ ਮੇਰਾ ਖੇਲ ਅਪਰ ਅਪਾਰ, ਅਪਰੰਪਰ ਸਵਾਮੀ ਰਿਹਾ ਜਣਾਈਆ। ਭੇਜਦਾ ਰਿਹਾ ਗੁਰੂ ਅਵਤਾਰ, ਪੈਗ਼ੰਬਰਾਂ ਹੁਕਮ ਮਨਾਈਆ। ਸੰਦੇਸੇ ਦਿੰਦਾ ਰਿਹਾ ਵਾਰੋ ਵਾਰ, ਜੁਗ ਚੌਕੜੀ ਕਰ ਪੜ੍ਹਾਈਆ। ਕਿਸੇ ਹੱਥ ਨਾ ਆਇਆ ਨੇਤਰ ਨੈਣ ਸਕਿਆ ਨਾ ਕੋਇ ਵਖਾਲ, ਤਨ ਵਜੂਦ ਨਾ ਕੋਇ ਵਡਿਆਈਆ। ਬਣਿਆ ਰਿਹਾ ਸ਼ਾਹ ਕੰਗਾਲ, ਨਿਰਗੁਣ ਸਰਗੁਣ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ

❋

❋

ਵਡਿਆਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਅਸੀਂ ਕਰੀਏ ਹੱਕ ਨਿਮਸਕਾਰੀ, ਸੱਯਦਾ ਸੀਸ ਝੁਕਾਈਆ। ਜੁਗ ਜੁਗ ਕੀਤੀ ਖੇਲ ਨਿਆਰੀ, ਨਿਰਾਕਾਰ ਆਪਣੀ ਕਾਰ ਕਮਾਈਆ। ਸਾਨੂੰ ਸਮਝ ਨਹੀਂ ਦਿਤੀ ਸਾਰੀ, ਸਾਰ ਸ਼ਬਦ ਨਾ ਕੋਇ ਦ੍ਰਿੜਾਈਆ। ਦੀਨ ਮਜ਼੍ਹਬ ਦੀ ਲਾ ਕੇ ਕਾਰੀ, ਧੰਦੇ ਜਗਤ ਵਾਲੇ ਵਖਾਈਆ। ਕਿਸੇ ਦਾ ਮੂੰਡ ਮੁੰਡਾ ਕਿਸੇ ਦੀ ਬੋਦੀ ਕਿਸੇ ਦੀ ਮੁੱਛ ਕੇਸ ਦਾੜ੍ਹੀ, ਜੁਗ ਜੁਗ ਹੁਕਮ ਵਰਤਾਈਆ। ਆਪ ਨਾ ਪੁਰਖ ਨਾ ਨਾਰੀ, ਨਰ ਨਰਾਇਣ ਨੂਰ ਨਜ਼ਰੀ ਆਈਆ। ਤੱਤਾਂ ਵਾਲੇ ਗੁਰੂਆਂ ਦੀ ਕਰਦਾ ਰਿਹਾ ਖ਼ੁਆਰੀ, ਹੁਕਮੇ ਅੰਦਰ ਹੁਕਮ ਭਵਾਈਆ। ਜਨ ਭਗਤੋ ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭ ਦੇ ਉਤੇ ਸਦਾ ਸਦਾ ਬੇਇਤਬਾਰੀ, ਇਤਬਾਰ ਸਕੇ ਨਾ ਕੋਇ ਜਮਾਈਆ। ਇਹ ਚਾਰ ਜੁਗ ਦਾ ਜੁਆਰੀ, ਸਾਰ ਪਾਸ਼ਾ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਰਿਹਾ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਹੁਕਮ ਇਕ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪੁਰਖ ਅਕਾਲ ਧੋਖੇਬਾਜ਼, ਸਤਿ ਸਚ ਜਣਾਈਆ। ਸਾਨੂੰ ਭੇਵ ਨਾ ਦੱਸਿਆ ਆਪਣਾ ਰਾਜ਼, ਨਾਮ ਕਲਮੇ ਦੇ ਕੇ ਦਿਤਾ ਪ੍ਰਚਾਈਆ। ਮੁਖ਼ਤਲਿਫ਼ ਸੁਣਾ ਕੇ ਆਪਣੀ ਆਵਾਜ਼, ਇਖ਼ਤਲਾਫ਼ ਵਿਚ ਕੀਤੀ ਲੜਾਈਆ। ਥੋੜ੍ਹਾ ਜਿਹਾ ਅੰਦਰੋਂ ਲਾਹ ਕੇ ਗਿਲਾਫ਼, ਨੂਰ ਦਿਤਾ ਚਮਕਾਈਆ। ਮੰਡਲ ਵਖਾ ਕੇ ਰਾਸ, ਸੁਰਤੀ ਸ਼ਬਦ ਗੋਪੀ ਕਾਹਨ ਨਾਚ ਨਚਾਈਆ। ਪਵਣ ਚਲਾ ਕੇ ਸਵਾਸ, ਸਾਹ ਸਾਹ ਦਰਸਾਈਆ। ਖ਼ੁਸ਼ੀ ਸੰਦੇਸ਼ਾ ਆਖ, ਅਗੰਮ ਕਰੀ ਪੜ੍ਹਾਈਆ। ਖੋਲ੍ਹ ਕੇ ਨਿੱਕਾ ਜਿਹਾ ਤਾਕ, ਬਾਹਰ ਦਿਤਾ ਕਢਾਈਆ। ਬਣਾ ਕੇ ਆਪਣਾ ਚਾਕ, ਸੇਵਕ ਸੇਵਾ ਸਚ ਜਣਾਈਆ । · ਅੰਤ ਬਣਾ ਕੇ ਖ਼ਾਕ, ਮਿੱਟੀ ਤਨ ਵਜੂਦ ਰਹੀ ਨਾ ਰਾਈਆ।

ਓਸ ਪ੍ਰਭੂ ਦੀ ਕਰੀਏ ਕੀ ਬਾਤ, ਜੋ ਜੁਗ ਜੁਗ ਆਪਣਾ ਹੁਕਮ ਜਣਾਈਆ। ਅਸੀਂ ਵੀ ਰੱਖਦੇ ਰਹੇ ਆਸ, ਆਸਾ ਇਕ ਉਪਜਾਈਆ। ਜਿਸ ਵੇਲੇ ਕਰੇ ਨਿਰਗੁਣ ਨੂਰ ਜੋਤ ਪ੍ਰਕਾਸ਼, ਨੂਰ ਨੁਰਾਨਾ ਡਗਮਗਾਈਆ। ਝਗੜਾ ਮੇਟੇ ਜ਼ਾਤ ਪਾਤ, ਦੀਨ ਮਜ਼੍ਹਬ ਨਾ ਕੋਇ ਰਖਾਈਆ। ਸਾਡਾ ਪੂਰਾ ਕਰੇ ਵਾਕ, ਭਵਿਖਤ ਦੇਣ ਗਵਾਹੀਆ। ਸੋ ਸਤਾਰਾਂ ਹਾੜ ਆ ਗਿਆ ਨਾਲ ਇਤਫ਼ਾਕ਼, ਇਤਫ਼ਾਕ਼ੀਆ ਦਿਤਾ ਜਣਾਈਆ। ਸ਼ਬਦੀ ਸੱਦਾ ਦੇ ਕੇ ਆਪ, ਆਪ ਆਪਣੇ ਦਰ ਮੰਗਾਈਆ। ਆਦਿ ਅੰਤ ਦਾ ਬਣ ਕੇ ਬਾਪ, ਪਿਤਾ ਪੂਤ ਗੋਦ ਸੁਹਾਈਆ। ਵੇਖਣਹਾਰ ਅੰਧੇਰੀ ਰਾਤ, ਕਲਜੁਗ ਅੰਤਮ ਖੋਜ ਖੁਜਾਈਆ। ਧਰਮ ਦਾ ਦਿਸੇ ਕੋਈ ਨਾ ਸਾਧ, ਸਾਧਨਾ ਸਚ ਨਾ ਕੋਇ ਕਮਾਈਆ। ਜਿਧਰ ਤੱਕੋ ਵਾਦ ਵਿਵਾਦ, ਵਿਖ ਕੂੜ ਭਰੀ ਲੋਕਾਈਆ। ਨਾਮ ਮਿਲੇ ਨਾ ਬੋਧ ਅਗਾਧ, ਬੁੱਧੀ ਤੋਂ ਪਰੇ ਨਾ ਕੋਇ ਸਮਝਾਈਆ। ਅੱਖਰਾਂ ਵਾਲੀ ਬਾਣੀ ਸਾਰੇ ਕਰ ਕੇ ਯਾਦ, ਕਲਮਾ ਕਾਇਨਾਤ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਖੇਲ ਖਿਲਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਜਨ ਭਗਤੋ ਤੁਹਾਨੂੰ ਦਈਏ ਅਗੰਮੀ ਤਾਰ, ਤਾਰਾ ਮੰਡਲ ਨਾ ਕੋਇ ਅਟਕਾਈਆ। ਪ੍ਰਭੂ ਬਣਿਆ ਨਹੀਂ ਕਿਸੇ ਦਾ ਯਾਰ, ਯਾਰਾਨਾ ਸਕੇ ਨਾ ਕੋਇ ਸਮਝਾਈਆ। ਉਸ ਜਿਸ ਨੂੰ ਉਪਜਾਇਆ ਓਸੇ ਨੂੰ ਦਿਤਾ ਮਾਰ, ਗੁਰ ਅਵਤਾਰ ਪੈਗ਼ੰਬਰ ਬਚਿਆ ਨਜ਼ਰ ਕੋਇ ਨਾ ਆਈਆ। ਜਿਸ ਨੇ ਉਸ ਦਾ ਕਲਮਾ ਗਾਇਆ ਓਸੇ ਨੂੰ ਦਿਤਾ ਉਜਾੜ, ਗੋਬਿੰਦ ਦਏ ਗਵਾਹੀਆ। ਇਹੋ ਆਸਾ ਰੱਖੀ ਸਤਾਰਾਂ ਹਾੜ, ਹਾੜਾ ਕਰ ਕੇ ਰਹੇ ਸੁਣਾਈਆ। ਪੰਜੇ ਦਰਬਾਰੀ ਹੋਵੋ ਖ਼ਬਰਦਾਰ, ਅੱਗੇ ਜਾਣਾ ਆਈਆ। ਇਹ ਖੇਲ ਸੱਚੀ ਸਰਕਾਰ, ਸੱਜੇ ਖੱਬੇ ਲਏ ਲਗਾਈਆ। ਕੋਈ

❋

❋

ਚਲੇ ਨਾ ਅਗੰਮੀ ਆਪਣੀ ਧਾਰ, ਮੰਜ਼ਲ ਮੰਜ਼ਲ ਪੰਧ ਮੁਕਾਈਆ। ਵੇਖੇ ਖੇਲ ਅਪਰ ਅਪਾਰ, ਮਿਹਰਵਾਨ ਮਹਿਬੂਬ ਨੂਰ ਅਲਾਹੀਆ। ਜਿਸ ਦਾ ਸਚ ਸੱਚਾ ਦਰਬਾਰ, ਦਰਗਾਹ ਸਾਚੀ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਖੁਲ੍ਹਾਈਆ। ਪੰਜ ਦਰਬਾਰੀ ਵੇਖੋ ਦਰ ਦਰਬਾਰਾ, ਹਰਿ ਕਰਤਾ ਆਪ ਜਣਾਈਆ। ਓਧਰੋਂ ਈਸਾ ਮਾਰੇ ਨਾਅਰਾ, ਕੂਕ ਕੂਕ ਸੁਣਾਈਆ। ਵਾਹ ਮੇਰੇ ਪਰਵਰਦਿਗਾਰਾ, ਤੇਰੀ ਬੇਪਰਵਾਹੀਆ। ਮੈਂ ਸਲੀਵ ਦਾ ਲਿਆ ਹੁਲਾਰਾ, ਫਾਂਸੀ ਗਲ ਲਟਕਾਈਆ । ਤੇਰਾ ਜਲਵਾ ਤੱਕਿਆ ਸਚ ਨੂਰ ਉਜਿਆਰਾ, ਉਜਲ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਦਏ ਰੰਗਾਈਆ। ਮੂਸਾ ਕਹੇ ਮੈਂ ਵੇਖਿਆ ਮੁਕਾਮੇ ਹੱਕ, ਨੂਰੋ ਨੂਰ ਨੂਰ ਰੁਸ਼ਨਾਈਆ। ਜਿਸ ਦੇ ਵਿਚ ਨਹੀਂ ਕੋਈ ਸ਼ੱਕ, ਸ਼ਿਕਵਾ ਸਭ ਦਾ ਰਿਹਾ ਮਿਟਾਈਆ। ਮੇਰੇ ਨਾਲ ਮੇਰੇ ਖ਼ੁਦਾ ਵਾਹਵਾ ਕੀਤਾ ਪੱਕ, ਪੱਕੀ ਰਿਹਾ ਪਕਾਈਆ। ਕਲਜੁਗ ਅੰਤਮ ਆਵਾਂ ਝਟ, ਨਿਰਗੁਣ ਨੂਰ ਵੇਸ ਵਟਾਈਆ। ਬ੍ਰਹਿਮੰਡਾਂ ਖੰਡਾਂ ਲੋਆਂ ਪੁਰੀਆਂ ਜ਼ਿਮੀਂ ਅਸਮਾਨਾਂ ਆਵਾਂ ਟੱਪ, ਅੱਗੇ ਹੋ ਨਾ ਕੋਇ ਅਟਕਾਈਆ। ਧੁਰ ਦਾ ਹੁਕਮ ਦੇ ਕੇ ਯੱਕ, ਸਚ ਸੰਦੇਸ਼ਾ ਇਕ ਸੁਣਾਈਆ। ਪਿਛਲੀ ਕੀਤੀ ਚਾਰ ਜੁਗ ਦੀ ਹੁਕਮੇ ਨਾਲ ਕਰੇ ਰਫ਼, ਰਸਤਾ ਸਭ ਦਾ ਸਾਫ਼ ਕਰਾਈਆ। ਚਾਰੋਂ ਕੁੰਟ ਮਲੇਛਾਂ ਰਹੇ ਕੋਈ ਨਾ ਸਫ਼, ਧਰਨੀ ਧਰਤ ਧਵਲ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਮੂਸਾ ਕਹੇ ਮੇਰਾ ਪਰਵਰਦਿਗਾਰ ਹੱਕ ਮੁਰੀਦਾਂ ਕਰੇ ਪਿਆਰ, ਜਨ ਭਗਤਾਂ ਦਇਆ ਕਮਾਈਆ। ਜਨਮ ਕਰਮ ਦੇ ਅਧਾਰ, ਸਿਰ ਆਪਣਾ ਹੱਥ ਟਿਕਾਈਆ। ਬਣਾ ਕੇ ਬਰਖ਼ੁਰਦਾਰ, ਖ਼ੁਦੀ ਤਕੱਬਰ ਦਏ ਗਵਾਈਆ। ਮਸਤਕ ਧੂੜ ਲਾ ਕੇ ਛਾਰ, ਟਿੱਕੇ ਖ਼ਾਕ ਦਏ ਰਮਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਠਾਂਡਾ ਇਕ ਵਖਾਈਆ। ਮੂਸਾ ਕਹੇ ਮੈਂ ਖੇਲ ਦੱਸਣਾ ਪ੍ਰੈਜੈਂਟ ਹਾਲੀ, ਹਾਲਤ ਦੀਨ ਦੁਨੀ ਜਣਾਈਆ। ਚਾਰੋਂ ਕੁੰਟ ਹੋਣੀ ਰੈਣ ਅੰਧੇਰੀ ਕਾਲੀ, ਕਲਮੇ ਵਾਲਾ ਨਜ਼ਰ ਕੋਇ ਨਾ ਆਈਆ। ਪ੍ਰਭੂ ਦਾ ਖੇਲ ਵੇਖਣਾ ਬੇਮਿਸਾਲੀ, ਜਿਸ ਦੀ ਮਿਸਲ ਨਾ ਕੋਇ ਸਮਝਾਈਆ। ਪ੍ਰਗਟ ਹੋ ਕੇ ਦੋ ਜਹਾਨ ਵਾਲੀ, ਵਾਹਵਾ ਆਪਣਾ ਹੁਕਮ ਵਰਤਾਈਆ। ਪੰਜ ਭਗਤ ਪਿਆਰਿਓ ਵਜਾ ਦਿਓ ਤਾਲੀ, ਜਿਸ ਦੇ ਨਾਲ ਤਬਅ ਤਬੀਅਤ ਸਭ ਦੀ ਦਏ ਬਦਲਾਈਆ। ਜਨ ਭਗਤੋ ਤੁਹਾਡੇ ਭਗਤ ਦਵਾਰ ਤੇ ਦੀਵਾਲੀ, ਤੁਹਾਡੀ ਕਾਇਆ ਅੰਦਰ ਨਿਰਗੁਣ ਨੂਰ ਜੋਤ ਕਰਾਂ ਰੁਸ਼ਨਾਈਆ। ਅੱਜ ਦੀ ਰਾਤ ਤੁਸੀਂ ਬਣ ਜਾਇਓ ਸਵਾਲੀ, ਮੁੜ ਕੇ ਮੰਗਣ ਦੀ ਲੋੜ ਰਹੇ ਨਾ ਰਾਈਆ। ਭਾਗ ਲਗਾਵਾਂ ਤੁਹਾਡੀ ਕਾਇਆ ਪੱਤ ਡਾਲੀ, ਮਾਨਸ ਮਾਨੁਖ ਮਾਨੁਸ਼ ਆਪਣਾ ਰੰਗ ਰੰਗਾਈਆ। ਕਿਸੇ ਦੀ ਰਹਿਣ ਨਹੀਂ ਦੇਣੀ ਦਲਾਲੀ, ਦਿਲਾਂ ਦਾ ਮਾਲਕ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਖਿਲਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਉਠੋ ਪੁਜਾਰੀ, ਪੰਜੇ ਲਓ ਅੰਗੜਾਈਆ। ਤੇਰਾ ਤਾਰਾ ਚੰਦ ਨਿਸ਼ਾਨ ਮੁਹੰਮਦ ਦੀ ਯਾਰੀ, ਯਾਦ ਪਿਛਲੀ ਰਿਹਾ ਕਰਾਈਆ। ਇਹ ਖੇਲ ਅਪਰ ਅਪਾਰੀ, ਸਪਾਰਿਆਂ ਵਿਚੋਂ ਹੱਥ ਕਿਸੇ ਨਾ ਆਈਆ। ਧੁਰ ਹੁਕਮ ਕਹੇ ਜਨ ਭਗਤੋ ਕਰਿਓ ਨਾ ਕਦੇ ਕੋਇ ਗ਼ੱਦਾਰੀ, ਗ਼ਦਾਗਰ ਹੋ ਕੇ ਪ੍ਰਭ ਵੇਖੇ ਥਾਉਂ ਥਾਈਂਆ। ਇਹ ਸਦੀ ਚੌਧਵੀਂ ਸਭ ਨੇ ਰਹਿਣਾ ਨਾਲ ਹੁਸ਼ਿਆਰੀ, ਹੋਛੀ ਮਤ ਨਾ ਕੋਇ ਬਣਾਈਆ। ਓਏ ਤੇਰੇ ਰੋਣ ਦੀ ਕਿਉਂ ਨਹੀਂ ਆਈ ਵਾਰੀ, ਚੌਥੇ ਜੁਗ ਵਿਚ ਚਾਰ ਦਿਨ ਦਿਤਾ ਰੁਵਾਈਆ।

❋

❋

ਇਹ ਖੇਲ ਸਭ ਤੋਂ ਨਿਆਰੀ, ਨਾਨਕ ਦਾ ਲੇਖਾ ਰਿਹਾ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਮੇਲਾ ਲਏ ਮਿਲਾਈਆ। ਤੇਰੇ ਮਸਤਕ ਵਿਚ ਤਿੰਨ ਲਕੀਰ, ਸੂਹੀ ਪੀਲੀ ਨੀਲੀ ਨਜ਼ਰੀ ਆਈਆ। ਤੂੰ ਗੋਬਿੰਦ ਵੇਲੇ ਦਾ ਦਰਵੇਸ਼ ਤੇ ਫ਼ਕੀਰ, ਤਿੰਨ ਵੇਰਾਂ ਸੱਯਦਾ ਕਰ ਕੇ ਗੋਬਿੰਦ ਸੀਸ ਦਿਤਾ ਝੁਕਾਈਆ। ਓਸ ਬਦਲ ਕੇ ਤੇਰੀ ਤਕ਼ਦੀਰ, ਮਾਣਸ ਤੋਂ ਮਾਣਸ ਦਿਤਾ ਵਖਾਈਆ। ਜਿਸ ਦੇ ਹੱਥ ਸ਼ਬਦ ਸ਼ਮਸ਼ੀਰ, ਸ਼ਰਅ ਦਏ ਬਦਲਾਈਆ। ਓ ਤੂੰ ਸਾਥੀ ਨਾਲ ਕਬੀਰ, ਕ਼ਬਰ ਦੇ ਉਤੇ ਬਹਿ ਕੇ ਨੂਰ ਤੱਕਿਆ ਸਚ ਖ਼ੁਦਾਈਆ। ਨਾਲੇ ਪੜ੍ਹੀ ਤਕਬੀਰ, ਤੂੰ ਹੀ ਤੂੰ ਹੀ ਰਾਗ ਅਲਾਈਆ। ਖੇਲ ਵਖਾਇਆ ਬੇਨਜ਼ੀਰ, ਨਜ਼ਰ ਦਿਤੀ ਬਦਲਾਈਆ। ਤੈਨੂੰ ਮਿਲੌਣਾ ਅੰਤ ਓਸ ਦੇ ਨਾਲ ਅਖ਼ੀਰ, ਜੋ ਸਭ ਦਾ ਪਿਤਾ ਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਸਭ ਦਾ ਪੂਰ ਕਰਾਈਆ। ਸਤਿਗੁਰ ਸ਼ਬਦ ਕਹੇ ਤੂੰ ਵਜਾ ਦੇ ਦੋ ਹੱਥਾਂ ਦੀ ਤਾਲੀ, ਤਲਬ ਪਿਛਲੀ ਯਾਦ ਕਰਾਈਆ। ਤੂੰ ਫਲ ਖਵਾਇਆ ਸੀ ਸੀਤਾ ਨੂੰ ਵਿਚੋਂ ਤੋੜ ਕੇ ਬਾਗ਼ ਦੀ ਡਾਲੀ, ਲੰਕਾ ਗੜ੍ਹ ਵੱਜੀ ਵਧਾਈਆ। ਓਸ ਕਿਹਾ ਮੇਰਾ ਰਾਮ ਹੋਵੇ ਤੇਰਾ ਮਾਲੀ, ਮਾਲਕ ਇਕ ਅਖਵਾਈਆ। ਤੈਨੂੰ ਸੇਵਾ ਦੇਵੇ ਬਾਹਲੀ, ਮਿਹਰਵਾਨ ਮਿਹਰ ਨਜ਼ਰ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਲਏ ਮਿਲਾਈਆ। ਸਤਿਗੁਰ ਸ਼ਬਦ ਕਹੇ ਕਿੱਥੇ ਪੰਜ ਪਤਵੰਤੇ, ਸਤਿਗੁਰੂ ਦੇ ਮੀਤੇ, ਮਿੱਤਰ ਪਿਆਰੇ ਵੇਖ ਵਖਾਈਆ। ਕੁਛ ਯਾਦ ਕਰ ਲਓ ਗੁਰੂ ਅਰਜਨ ਨਾਲ ਦਿਨ ਬੀਤੇ, ਰਾਵੀ ਕੰਢਾ ਦਏ ਦੁਹਾਈਆ। ਤੁਹਾਡੇ ਕੋਲੋਂ ਪੰਜ ਪੰਜ ਇਕੱਠੇ ਕਰਾਏ ਸੀ ਗੀਟੇ, ਧੁਰ ਦਾ ਹੁਕਮ ਇਕ ਸਮਝਾਈਆ। ਮਿਹਰਵਾਨ ਕਿਹਾ ਤੁਸੀਂ ਸਦਾ ਰਹੋ ਜਗ ਜੀਤੇ, ਗੋਬਿੰਦ ਮਿਲੇ ਇਕ ਸਰਨਾਈਆ। ਏਸੇ ਕਰ ਕੇ ਇਕੱਠੇ ਕੀਤੇ, ਲੇਖਾ ਪਿਛਲਾ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਕਾਰ ਭੁਗਤਾਈਆ। ਸਤਿਗੁਰ ਸ਼ਬਦ ਕਹੇ ਮੈਂ ਵੇਖਣਾ ਸ਼ਹਿਨਸ਼ਾਹ ਨਿਰੰਕਾਰੀ, ਨਿਰਾਕਾਰ ਨਜ਼ਰੀ ਆਈਆ। ਜਿਸ ਦੇ ਸੱਜੇ ਖੱਬੇ ਹੋਣ ਓਹ ਸਿਪਾਹਸਾਲਾਰੀ, ਜਿਹੜੇ ਰਾਮ ਭਗਤ ਰਾਮ ਵਿਚ ਸਮਾਈਆ। ਤ੍ਰੇਤਾ ਛੱਡਿਆ ਦਵਾਪਰ ਛੱਡਿਆ ਕਲਜੁਗ ਆ ਗਈ ਵਾਰੀ, ਵਾਰਤਾ ਪਿਛਲੀ ਇਕ ਸੁਣਾਈਆ। ਪੰਚਬਟੀ ਦੀ ਖੇਲ ਨਿਆਰੀ, ਜਿਸ ਨੂੰ ਨੇਤਰ ਵੇਖਣ ਕੋਇ ਨਾ ਆਈਆ। ਇਹ ਦੋਵੇਂ ਸੀ ਸ਼ਿਕਾਰੀ, ਰਾਜ ਰਾਜਾਨੇ ਵੱਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਖੁਲ੍ਹਾਈਆ। ਸਤਿਗੁਰ ਸ਼ਬਦ ਕਹੇ ਰਾਮ ਸੁੱਤਾ ਸੀ ਬਨਵਾਸ, ਦਸਰਥ ਬੇਟਾ ਆਸਣ ਲਾਈਆ। ਦੋਵੇਂ ਆ ਗਏ ਪਾਸ, ਭੱਜੇ ਵਾਹੋ ਦਾਹੀਆ। ਲੱਗੀ ਸੀ ਪਿਆਸ, ਬਿਹਬਲ ਹੋ ਸੁਣਾਈਆ। ਸਾਡੀ ਪੂਰੀ ਕਰ ਦੇ ਆਸ, ਤੇਰਾ ਨਾਮ ਦੁਹਾਈਆ। ਹੱਸ ਕੇ ਰਾਮ ਨੇ ਕਿਹਾ ਮੇਰਾ ਰਾਮ ਸਭ ਦਾ ਬਾਪ, ਜੋ ਰਾਮ ਦਾ ਰਾਮ ਸੋਭਾ ਪਾਈਆ। ਜਿਸ ਵੇਲੇ ਕਲਜੁਗ ਅੰਤ ਨਿਰਗੁਣ ਧਾਰ ਆਵੇ ਆਪ, ਆਪਣਾ ਫੇਰਾ ਪਾਈਆ। ਤੁਹਾਡਾ ਦੋਹਾਂ ਦਾ ਮੇਲ ਕੇ ਸਾਥ, ਸਗਲਾ ਸੰਗ ਜਣਾਈਆ। ਦਰ ਦਵਾਰੇ ਪੁੱਛੇ ਬਾਤ, ਮਿਹਰ ਨਜ਼ਰ ਇਕ ਉਠਾਈਆ। ਸੋ ਲਹਿਣਾ ਪੂਰਾ ਕਰਨਾ ਅੱਜ ਦੀ ਰਾਤ, ਹਾੜ ਸਤਾਰਾਂ ਦਏ ਗਵਾਹੀਆ। ਸਚ ਦੱਸੋ ਕੀ ਵਕ਼ਤ ਹੋਇਆ ਉਤੇ ਕਲਾਕ, ਟਕ ਟਕ ਕੀ ਆਵਾਜ਼ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਦਏ ਸਮਝਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਜਨ ਭਗਤੋ ਵੇਖੋ ਵੱਜ ਗਏ

❋

❋

ਬਾਰਾਂ ਘੜੀ ਕਲਾਕ ਵਾਚ, ਪੰਜ ਦਰਬਾਰੀ ਵੇਖ ਵਖਾਈਆ। ਹੋ ਗਈ ਅੱਧੀ ਰਾਤ, ਦੁਨੀਆ ਸੁੰਞ ਮਸਾਣ ਆਸਣ ਲਾਈਆ। ਤੁਸੀਂ ਛੱਡ ਕੇ ਸੱਜਣ ਸਾਕ, ਨਾਤਾ ਭੈਣ ਭਾਈ ਤੁੜਾਈਆ। ਮੇਟ ਕੇ ਜ਼ਾਤ ਪਾਤ, ਦੀਨ ਦੁਨੀ ਹੱਦ ਗਵਾਈਆ। ਮਸਤਕ ਧੂੜੀ ਲਾ ਕੇ ਖ਼ਾਕ, ਟਿੱਕੇ ਇਕ ਰਮਾਈਆ। ਪੂਰਬ ਪੂਰੀ ਕਰੇ ਆਸ, ਨਿਰਾਸਾ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਹੁਕਮ ਰਿਹਾ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸੁਣੋ ਅਗੰਮ ਫ਼ਰਮਾਨਾ, ਸਭ ਨੂੰ ਦਈਏ ਜਣਾਈਆ। ਪ੍ਰਭੂ ਸ਼ਰਅ ਦਾ ਸ਼ੈਤਾਨਾ, ਜੁਗ ਜੁਗ ਕਰੇ ਲੜਾਈਆ। ਸ਼ਬਦਾਂ ਦਾ ਮਸਤਾਨਾ, ਨਾਮ ਕਲਮੇ ਰਿਹਾ ਪੜ੍ਹਾਈਆ। ਦੱਸ ਕੇ ਧੁਨ ਆਤਮਕ ਦਾ ਗਾਣਾ, ਅਗੰਮੀ ਰਾਗ ਸੁਣਾਈਆ। ਅਛਲ ਛਲ ਕਰੇ ਵਿਚ ਜਹਾਨਾਂ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਜਦ ਆਵੇ ਗੁਰ ਅਵਤਾਰ ਪੈਗ਼ੰਬਰਾਂ ਲਾ ਕੇ ਬਹਾਨਾ, ਆਪਣਾ ਪੱਲੂ ਜਾਏ ਛੁਡਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਓ ਗੁਰ ਅਵਤਾਰ ਪੈਗ਼ੰਬਰੋ, ਕਲਜੁਗ ਕਹੇ ਮੈਂ ਆਇਆ, ਆਪਣਾ ਫੇਰਾ ਪਾਈਆ। ਮੇਰੇ ਨਾਲ ਤ੍ਰੈਗੁਣ ਮਾਇਆ, ਭੱਜੀ ਚਾਈਂ ਚਾਈਂਆ। ਪੰਜਾਂ ਤੱਤਾਂ ਰੰਗ ਰੰਗਾਇਆ, ਆਪਣਾ ਖੇਲ ਵਖਾਈਆ। ਮਨ ਮਨੂਆ ਡੰਕ ਰਿਹਾ ਵਜਾਇਆ, ਵਜਹ ਸਕੇ ਨਾ ਕੋਇ ਸਮਝਾਈਆ। ਕਲਜੁਗ ਕਹੇ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਖਾਣੀ ਬਾਣੀ ਕੰਮ ਕਿਸੇ ਨਾ ਆਇਆ, ਬਿਨ ਸਤਿਗੁਰ ਸੱਚੇ ਪਾਰ ਨਾ ਕੋਇ ਕਰਾਈਆ। ਸਤਿਗੁਰ ਸੱਚਾ ਇਕੋ ਸ਼ਬਦ ਅਖਵਾਇਆ, ਜਿਸ ਨੇ ਅਵਤਾਰ ਪੈਗੰਬਰ ਗੁਰ ਦਿਤੇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਪਰਦਾ ਲਾਹੀਆ। ਸਤਿਗੁਰ ਸ਼ਬਦ ਕਹੇ ਗੁਰਮੁਖੋ ਤੱਤਾਂ ਦੇ ਕਦੇ ਨਾ ਬਣਿਓ ਪੁਜਾਰੀ, ਪੂਜਾ ਕੰਮ ਕਿਸੇ ਨਾ ਆਈਆ। ਜਦ ਮੰਨੋ ਤੇ ਮੰਨੋ ਜੋਤ ਨਿਰੰਕਾਰੀ, ਜੋ ਘਟ ਘਟ ਰਿਹਾ ਸਮਾਈਆ। ਜਿਸ ਦੀ ਗੁਰ ਅਵਤਾਰ ਪੈਗ਼ੰਬਰਾਂ ਸਿਫ਼ਤਾਂ ਵਿਚ ਸਿਫ਼ਤ ਲਿਖੀ ਭਾਰੀ, ਭਾਰਤ ਵਰਸ਼ ਦਏ ਗਵਾਹੀਆ। ਪਰ ਸਤਾਰਾਂ ਹਾੜ ਕਹੇ ਅੱਜ ਓਹ ਦਿਹਾੜੀ, ਜਿਸ ਦਾ ਰਾਹ ਚਾਰ ਜੁਗ ਰਹੇ ਤਕਾਈਆ। ਪੰਜੇ ਪਿਆਰੇ ਖ਼ਬਰਦਾਰ ਹੋ ਜਾਓ ਏਸ ਨੂੰ ਕਰ ਲਓ ਗ੍ਰਿਫ਼ਤਾਰੀ, ਜਿਹੜਾ ਗਿਫ਼ਟ ਵਿਚ ਨਾਮ ਕਲਮੇ ਦੇ ਕੇ ਸਭ ਨੂੰ ਦਏ ਪਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਹਾੜ ਕਹੇ ਮੈਂ ਵੇਖੇ ਸੂਰਬੀਰ ਬਹਾਦਰ, ਬਹਾਦਰ ਸ਼ਾਹ ਅੱਗੇ ਜਾਣਾ ਆਈਆ। ਵੇਖੋ ਜਿਸ ਨੂੰ ਕਹਿੰਦੇ ਕਰੀਮ ਕ਼ਾਦਰ, ਕ਼ੁਦਰਤ ਦਾ ਮਾਲਕ ਨੂਰ ਅਲਾਹੀਆ। ਜਿਹੜਾ ਗਾਡ ਹੋ ਕੇ ਦੇਂਦਾ ਰਿਹਾ ਆਡਰ, ਆਇਦ ਆਪਣਾ ਨਾਮ ਕਰਾਈਆ। ਦੀਨਾਂ ਮਜ਼੍ਹਬਾਂ ਦੀ ਬਣਾ ਕੇ ਬਾਡਰ, ਬਾਡੀ ਨਾਲ ਬਾਡੀ ਦਿਤੀ ਟਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਖਿਲਾਈਆ। ਸਦੀ ਚੌਧਵੀਂ ਕਹੇ ਓਏ ਪੀਰ ਮੁਰੀਦੋ ਪੈਗ਼ੰਬਰੋ ਜਿਸ ਨੂੰ ਕਹਿੰਦੇ ਮੌਲਾ, ਆਲਮੀਨ ਵਡਿਆਈਆ। ਓਹ ਫੜਿਆ ਸ਼ੇਰ ਕਿਉਂ ਨਹੀਂ ਪਾਉਂਦੇ ਰੌਲਾ, ਉਚੀ ਕੂਕ ਕੂਕ ਸੁਣਾਈਆ। ਸਭ ਦਾ ਪੂਰਾ ਹੋਇਆ ਕੌਲਾ, ਇਕ਼ਰਾਰ ਰਹਿਣ ਕੋਇ ਨਾ ਪਾਈਆ। ਜਨ ਭਗਤੋ ਤੁਹਾਡਾ ਫੜਕਣ ਲੱਗਾ ਡੌਲਾ, ਆਪਣਾ ਬਲ ਲੈਣਾ ਪ੍ਰਗਟਾਈਆ। ਧਰਨੀ ਦਾ ਭਾਰ ਕਰਨਾ ਹੌਲਾ, ਹੌਲੀ ਹੌਲੀ ਕ਼ਦਮ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਈਆ। ਜਨ ਭਗਤੋ ਤੁਹਾਨੂੰ ਖ਼ੁਸ਼ੀ ਬੜੀ, ਮਾਝੇ ਵਾਲਿਓ ਬੜ੍ਹਕਾਂ

❋

❋

ਦਿਓ ਲਗਾਈਆ। ਸਾਡੇ ਵਿਚ ਹਿੰਮਤ ਬੜੀ, ਪ੍ਰਭ ਨੂੰ ਫੜ ਕੇ ਆਪਣੇ ਵਿਚ ਰਖਾਈਆ। ਭਗਤ ਦਵਾਰੇ ਵਿਚ ਆਇਆ ਤੇ ਮਾਰ ਲਈ ਹੱਥਕੜੀ, ਕੜੀ ਕੜੀ ਨਾਲ ਜੁੜਾਈਆ। ਅੱਜ ਮਨਾ ਲਓ ਤੁਹਾਨੂੰ ਦਰਸ਼ਨ ਦੇਣ ਲੱਗਿਆਂ ਕਦੇ ਨਾ ਕਰੇ ਅੜੀ, ਅੜਿੱਕਾ ਅੱਗੇ ਨਾ ਕੋਇ ਰਖਾਈਆ । ਤੁਹਾਡੀ ਪ੍ਰੀਤੀ ਖਰੀ, ਖਰਿਆਂ ਦੇ ਖਰੇ ਲਏ ਉਪਾਈਆ। ਸਚ ਪੁਛੋ ਤੁਹਾਨੂੰ ਚੁਰਾਸੀ ਵਿਚੋਂ ਕੀਤਾ ਅੱਜ ਤੋਂ ਬਰੀ, ਆਪਣੇ ਬੰਧਨ ਲਏ ਬੰਧਾਈਆ। ਪੰਜਾਂ ਬੀਬੀਆਂ ਨੇ ਜਿਨ੍ਹਾਂ ਕੱਪੜੇ ਚੰਗੇ ਪਹਿਨੇ ਜ਼ਰੀ, ਸ਼ਸਤਰ ਕੰਧਿਆਂ ਉਤੇ ਉਠਾਈਆ। ਅੱਗੇ ਆ ਜਾਓ ਤੁਸੀਂ ਸ਼ਾਹੀ ਲਸ਼ਕਰ ਤੁਹਾਡੇ ਵਿਚ ਕੋਈ ਨਹੀਂ ਸ਼ਰਅਈ, ਸ਼ਰਅ ਵਾਲਾ ਨਜ਼ਰ ਕੋਇ ਨਾ ਆਈਆ। ਤੁਸੀਂ ਕੂੜੀ ਕਿਰਿਆ ਪੈਰਾਂ ਹੇਠਾਂ ਦੇਣੀ ਮਲੀ, ਮਾਇਆ ਮਮਤਾ ਦੇਣੀ ਗਵਾਈਆ। ਅੱਜ ਤੋਂ ਭਗਤੋਂ ਤੁਹਾਡੀ ਲੜੀ ਚਲੀ, ਚਾਰ ਜੁਗ ਦਾ ਰਸਤਾ ਦਿਤਾ ਬਦਲਾਈਆ। ਇਹ ਭਗਤ ਦਵਾਰੇ ਦੀ ਗਲੀ, ਜਿਥੇ ਇਸਤਰੀ ਪੁਰਸ਼ ਵੰਡ ਨਾ ਕੋਇ ਵੰਡਾਈਆ। ਇਕ ਗੋਬਿੰਦ ਨੇ ਆਪਣੇ ਬੱਚਿਆਂ ਦੀ ਦੇ ਕੇ ਬਲੀ, ਗੁਰਸਿੱਖਾਂ ਦਾ ਲਹਿਣਾ ਦਿਤਾ ਮੁਕਾਈਆ। ਬੇਸ਼ਕ ਪੁਰਖ ਅਕਾਲ ਬੜਾ ਛਲੀ, ਲੱਖ ਚੁਰਾਸੀ ਨੂੰ ਛਲ ਕੇ ਤੁਹਾਨੂੰ ਲਿਆ ਬਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਸਤਿਗੁਰ ਸ਼ਬਦ ਕਹੇ ਉਹ ਗੁਰਮੁਖ ਅੱਗੇ ਆਓ ਜਿਹੜੇ ਚਾਰ ਬਣੇ ਕੰਨਿਆਂ, ਨਾਰੀ ਰੂਪ ਵਟਾਈਆ। ਸਚ ਦਾ ਹੁਕਮ ਮੰਨਿਆਂ, ਮਨਸਾ ਮੋਹ ਮਿਟਾਈਆ। ਪ੍ਰਭ ਦਾ ਖੇਲ ਨਜ਼ਰ ਨਾ ਆਵੇ ਨੇਤਰ ਅੰਨ੍ਹਿਆਂ, ਨੈਣਹੀਣ ਹੋਈ ਲੋਕਾਈਆ। ਜਿਸ ਨੇ ਭਰਮ ਦਾ ਭਾਂਡਾ ਭੰਨਿਆ, ਬੁੱਢੇ ਨੱਢੇ ਦਿਤੇ ਉਠਾਈਆ। ਗੋਬਿੰਦ ਦਾ ਚੌਦਾਂ ਸੌ ਤੀਹ ਅੰਕ ਦਾ ਇਕ ਪੂਰਾ ਕਰ ਕੇ ਕੰਨਿਆ, ਏਕੇ ਦਾ ਏਕਾ ਦਿਤਾ ਸਮਝਾਈਆ। ਉਠ ਓਏ ਜਰਨੈਲ ਸਿੰਘ ਮੇਰੇ ਚੰਨਿਆ, ਚੰਨਾਂ ਤੈਨੂੰ ਦਿਆਂ ਵਡਿਆਈਆ। ਤੇਰਾ ਨੰਗਾ ਵੇਖ ਕੇ ਤਨਿਆਂ, ਉਚ ਦਾ ਪੀਰ ਹੋਏ ਸਹਾਈਆ। ਜਿਸ ਨੇ ਗੋਬਿੰਦ ਨੂੰ ਚੁੱਕਿਆ ਕੰਧਿਆ, ਨਿਉਂ ਕੇ ਚਰਨਾਂ ਸੀਸ ਨਿਵਾਈਆ। ਖ਼ੁਸ਼ੀਆਂ ਵਿਚ ਮੂਲ ਨਾ ਹੰਬਿਆ, ਹਿਰਦੇ ਗਾਇਆ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਲਏ ਮਿਲਾਈਆ। ਹਾੜ ਸਤਾਰਾਂ ਕਹੇ ਓ ਪ੍ਰਭੂ ਬੀਤਦੀ ਜਾਂਦੀ ਅੱਧੀ ਰਾਤ, ਅੱਧੇ ਅੱਧ ਵੰਡ ਵੰਡਾਈਆ। ਕੁਛ ਭਗਤ ਭਗਵਾਨ ਦੀ ਦੱਸ ਦੇ ਗਾਥ, ਸਤਿਜੁਗ ਰਾਹ ਸਮਝਾਈਆ। ਸਾਨੂੰ ਯਾਦ ਆ ਗਿਆ ਗੁਰ ਅਵਤਾਰ ਪੈਗ਼ੰਬਰ ਸਚਖੰਡ ਦਵਾਰਿਉਂ ਆਏ ਆਜ, ਆਜਜ਼ ਹੋ ਕੇ ਸੀਸ ਨਿਵਾਈਆ। ਜਿਸ ਦਾ ਹੋਏ ਆਦਿ ਜੁਗਾਦੀ ਇਕ ਤਾਜ, ਤਖ਼ਤ ਨਿਵਾਸੀ ਨੂਰ ਅਲਾਹੀਆ। ਜੁਗ ਜੁਗ ਆਪਣਾ ਕਰੇ ਕਾਜ, ਕਰਨੀ ਕਰਤਾ ਇਕ ਕਮਾਈਆ। ਸ਼ਬਦ ਸੰਦੇਸ਼ੇ ਦੇ ਕੇ ਬੋਧ ਅਗਾਧ, ਬੁੱਧੀ ਤੋਂ ਪਰੇ ਕਰੇ ਪੜ੍ਹਾਈਆ। ਦੀਨ ਮਜ਼੍ਹਬ ਦੇ ਬਣਾ ਸਮਾਜ, ਸਮਾਂ ਸਮੇਂ ਵਿਚੋਂ ਉਲਟਾਈਆ । ਅਜਬ ਖੇਲ ਕਰੇ ਤਮਾਸ਼, ਤਮਅ ਸਭ ਦੀ ਰਿਹਾ ਗਵਾਈਆ। ਸਾਰੇ ਜਾਓ ਜਾਗ, ਸੋਇਆ ਰਹਿਣ ਕੋਇ ਨਾ ਪਾਈਆ। ਨਾਲੇ ਸ਼ਬਦ ਦੀ ਮਾਰੇ ਆਵਾਜ਼, ਧੁਨ ਆਤਮਕ ਰਾਗ ਸੁਣਾਈਆ। ਕਦੇ ਹੱਥ ਉਤੇ ਉਡਦਾ ਸੀ ਬਾਜ਼, ਅੱਜ ਹੱਥਕੜੀ ਲਈ ਲਗਾਈਆ। ਇਹ ਕਲਜੁਗ ਦੀ ਕੂੜੀ ਕਿਰਿਆ ਦਾ ਰਿਵਾਜ, ਸਾਹਿਬ ਸਤਿਗੁਰ ਆਪਣੇ ਉਤੇ ਭੁਗਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਰੈਣ ਅੱਧੀ ਕਹੇ ਭਗਤ ਭਗਵਾਨ ਲੱਗਾ ਦਰਬਾਰਾ, ਹਰਿ ਦਰਬਾਰੀ ਲਿਆ ਲਗਾਈਆ। ਕਲਜੁਗ ਕੂੜ ਮਿਟੇ ਅੰਧਿਆਰਾ, ਅੰਧ ਅਗਿਆਨ ਰਹੇ ਨਾ ਰਾਈਆ।

❋

❋

ਸਤਿਜੁਗ ਸਚ ਉਪਜੇ ਉਜਿਆਰਾ, ਧਰਮ ਧਾਰ ਪ੍ਰਗਟਾਈਆ। ਚਾਰ ਵਰਨਾਂ ਦਿਸੇ ਇਕ ਦਵਾਰਾ, ਸਤਿਗੁਰ ਇਕੋ ਸੋਭਾ ਪਾਈਆ। ਇਕੋ ਨਾਮ ਹੋਵੇ ਜੈਕਾਰਾ, ਇਕੋ ਇਸ਼ਟ ਦੇਵ ਮਨਾਈਆ। ਇਕੋ ਚਰਨ ਕਵਲ ਸਹਾਰਾ, ਇਕੋ ਧੂੜੀ ਖ਼ਾਕ ਰਮਾਈਆ। ਇਕੋ ਨੂਰ ਪਰਵਰਦਿਗਾਰਾ, ਇਕੋ ਰਹਿਮਤ ਸਚ ਕਮਾਈਆ। ਇਕੋ ਘਰ ਸੱਚਾ ਘਰ ਬਾਰਾ, ਇਕੋ ਦਰ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਅੱਧੀ ਰਾਤ ਕਹੇ ਔਹ ਵੇਖੋ ਆ ਗਿਆ ਦਾਦੂ, ਦਾਅਵੇ ਨਾਲ ਜਗਾਈਆ। ਗੋਬਿੰਦ ਸ਼ਬਦ ਇਕੋ ਆਗੂ, ਗੋਬਿੰਦ ਗੋਬਿੰਦ ਗਿਆ ਦ੍ਰਿੜਾਈਆ। ਓਹ ਗੁਰਮੁਖ ਅੱਗੇ ਆਵਣ ਜਿਨ੍ਹਾਂ ਵਿਚ ਸਿੰਘ ਭਾਗੂ, ਪੰਜੇ ਕ਼ਦਮ ਉਠਾਈਆ। ਓਹ ਨੇੜੇ ਆਵੇ ਜਿਹੜਾ ਕਸਾਈ ਬਣਿਆ ਫੜ ਕੇ ਕਰਦ ਚਾਕੂ, ਖੰਡਾ ਹੱਥ ਵਿਚ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਸਾਚਾ ਵਰ, ਗੋਬਿੰਦ ਕਹੇ ਇਹ ਦਾਦੂ ਤੇਰੇ ਮੀਤ ਜਿਹੜੇ ਪੀਂਦੇ ਸੀ ਤਮਾਕੂ, ਤਮਅ ਵਿਚ ਤੇਰੀ ਸੇਵ ਕਮਾਈਆ। ਦਾਦੂ ਕਹੇ ਮੈਂ ਕਰ ਕੇ ਕੌਲ ਨਾ ਜਾਵਾਂ ਮੁਕਰ, ਗੋਬਿੰਦ ਦਿਆਂ ਜਣਾਈਆ। ਜਿਹੜਾ ਮੇਰੇ ਨਾਲੇ ਖਾਂਦਾ ਸੀ ਟੁੱਕਰ, ਸਚ ਮੀਤ ਅਖਵਾਈਆ। ਇਕ ਦਿਨ ਓਸ ਤੋਂ ਮਰ ਗਿਆ ਕੁੱਕੜ, ਮੇਰੇ ਪੁੱਛਿਆਂ ਮੰਨਣ ਵਿਚ ਮੂਲ ਨਾ ਆਈਆ। ਮੈਂ ਬਥੇਰਾ ਚੁਕਿਆ ਕੁੱਛੜ, ਪਿਆਰ ਨਾਲ ਵਰਚਾਈਆ। ਓਸ ਕੀਤਾ ਨਾ ਤੇਰਾ ਸ਼ੁਕਰ, ਸਚ ਸਚ ਨਾ ਕੋਇ ਦਰਸਾਈਆ। ਮੈਂ ਤੱਕਿਆ ਦੱਖਣ ਪੂਰਬ ਪੱਛਮ ਉੱਤਰ, ਚਾਰੋਂ ਕੁੰਟ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਦਾਦੂ ਕਹੇ ਗੋਬਿੰਦ ਜਿਸ ਨੇ ਕੁੱਕੜ ਫੜਿਆ ਹੱਥ, ਆਇਆ ਚਾਈਂ ਚਾਈਂਆ। ਇਹ ਤੈਨੂੰ ਟੇਕਦਾ ਸੀ ਅੰਦਰੇ ਅੰਦਰ ਮੱਥ, ਬਾਹਰੋਂ ਮੇਰੀ ਸੇਵ ਕਮਾਈਆ। ਇਕ ਦਿਨ ਮੈਂ ਸੁਣ ਲਿਆ ਤੇਰਾ ਜਸ, ਅੰਦਰ ਬੈਠਾ ਧਿਆਨ ਲਗਾਈਆ। ਮੈਂ ਬਾਹਰੋਂ ਪਿਆ ਹੱਸ, ਤਾਲੀ ਦਿਤੀ ਵਜਾਈਆ। ਖ਼ੁਸ਼ੀ ਵਿਚ ਕਿਹਾ ਤੈਨੂੰ ਓਹੋ ਲਏ ਰੱਖ, ਸਿਰ ਤੇਰੇ ਹੱਥ ਟਿਕਾਈਆ। ਏਸ ਨਿਉਂ ਕੇ ਕਿਹਾ ਤੇਰਾ ਆਖਾ ਹੋਵੇ ਸੱਚ, ਸਚ ਮਿਲੇ ਵਡਿਆਈਆ। ਕੌਲ ਇਕ਼ਰਾਰ ਪੂਰਾ ਕੀਤਾ ਪੱਕ, ਏਸੇ ਕਾਰਨ ਕਰਤਾਰ ਸਿੰਘ ਕੁੱਕੜ ਲੈ ਕੇ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਈਆ। ਦਾਦੂ ਕਹੇ ਮੈਂ ਤੇਰਾ ਦਾਅਵੇਦਾਰ, ਸਚ ਸੱਚ ਸੁਣਾਈਆ। ਜਿਨ੍ਹਾਂ ਪਿਆਰਿਆਂ ਕੀਤਾ ਗ੍ਰਿਫ਼ਤਾਰ, ਹੱਥਕੜੀ ਹੱਥਾਂ ਨਾਲ ਛੁਹਾਈਆ। ਅੰਦਰੋਂ ਕਰ ਕੇ ਹੱਕ ਪਿਆਰ, ਇਹ ਖੇਲ ਦਿਤਾ ਬਣਾਈਆ। ਤੇਰੀ ਕ਼ੁਦਰਤ ਮੇਰੇ ਮਾਲਕ ਤੇਰਾ ਖੇਲ ਤੇਰੇ ਦਰਬਾਰ, ਦਰਗਾਹ ਸਾਚੀ ਵੱਜੀ ਵਧਾਈਆ। ਅੱਜ ਆਏ ਗੁਰੂ ਅਵਤਾਰ, ਪੈਗ਼ੰਬਰ ਵੇਖਣ ਕੂੜ ਕਸਾਈਆ। ਜਿਨ੍ਹਾਂ ਮਹਿੰਦੀ ਨਾਲ ਹੱਥ ਕੀਤੇ ਲਾਲ, ਦੋਵੇਂ ਹੱਥ ਲਓ ਉਠਾਈਆ। ਜਿਨ੍ਹਾਂ ਚੌਂਹ ਵਰਨਾਂ ਵਿਚ ਵਰਖਾ ਕੀਤੀ ਮਹਾਨ, ਕਿਉੜਾ ਸਤਿ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਮੇਲਾ ਲਏ ਮਿਲਾਈਆ। ਸਤਿਗੁਰ ਸ਼ਬਦ ਕਹੇ ਸਤਿਗੁਰ ਹੋਣਾ ਨਹੀਂ ਕਦੇ ਨਿਰਮੋਹ, ਮੁਹੱਬਤ ਵਿਚ ਸਮਾਈਆ। ਤੇਰਾ ਰੂਪ ਨਹੀਂ ਕੋਈ ਦੋ, ਏਕਾ ਇਕਾ ਸੋਭਾ ਪਾਈਆ। ਯਾਦ ਕਰ ਲਾ ਜੋ ਵਾਅਦਾ ਕੀਤਾ ਸ਼ਾਹ ਬਹਾਦਰ ਨਾਲ ਓਹ, ਓੜਕ ਦੇਣਾ ਦ੍ਰਿੜਾਈਆ। ਜਿਸ ਦੇ ਨਾਲ ਤਿੰਨਾਂ ਦਾ ਗਰੋਹ, ਚੋਬਦਾਰ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਦੇਣਾ ਲਿਖਾਈਆ। ਗੋਬਿੰਦ ਕਹੇ ਇਹ ਬਹਾਦਰ ਸ਼ਾਹ,

❋

❋

ਸ਼ਾਹ ਸ਼ਹਿਨਸ਼ਾਹ ਜਗਤ ਅਖਵਾਈਆ। ਮੈਂ ਪਾਤਸ਼ਾਹ ਬੇਪਰਵਾਹ, ਬੇਪਰਵਾਹੀ ਵਿਚ ਸਮਾਈਆ। ਜਿਸ ਨੂੰ ਚਾਹਵਾਂ ਲਵਾਂ ਬਚਾ, ਅਗਨੀ ਅੱਗ ਨਾ ਲਾਗੇ ਰਾਈਆ। ਜਿਸ ਨੂੰ ਚਾਹਵਾਂ ਲਵਾਂ ਰੁੜ੍ਹਾ, ਬੇੜਾ ਸ਼ੌਹ ਦਰਿਆ ਡੁਬਾਈਆ। ਏਸ ਨੇ ਇਕ ਵਾਰ ਮੈਨੂੰ ਮੰਨਿਆ ਖ਼ੁਦਾ, ਖ਼ੁਦੀ ਅੰਦਰੋਂ ਬਾਹਰ ਕਢਾਈਆ। ਮੈਂ ਪਿੱਠ ਉਤੇ ਹੱਥ ਟਿਕਾ, ਪੁਸ਼ਤ ਪਨਾਹ ਤਲੀ ਤਲੀ ਨਾਲ ਛੁਹਾਈਆ। ਤੇਰਾ ਬਖ਼ਸ਼ਿਆ ਸਰਬ ਗੁਨਾਹ, ਪਾਪਾਂ ਕੀਤੀ ਸਫ਼ਾਈਆ। ਮੈਂ ਸ਼ਬਦ ਗੁਰੂ ਤੇ ਮੇਰਾ ਮਾਲਕ ਇਕ ਅੱਲਾਹ, ਜਿਸ ਨੂੰ ਅੱਲਾ ਕਹਿ ਕੇ ਸਾਰੇ ਗਾਈਆ। ਜਿਸ ਸਦੀ ਚੌਧਵੀਂ ਜਾਣਾ ਆ, ਆਪ ਆਪਣਾ ਫੇਰਾ ਪਾਈਆ। ਹਿੰਦੂ ਮੁਸਲਮਾਨਾਂ ਬਣਨਾ ਮਲਾਹ, ਬੇੜਾ ਆਪਣੇ ਕੰਧ ਟਿਕਾਈਆ। ਓਸ ਵੇਲੇ ਤੇਰਾ ਲਹਿਣਾ ਦੇਣਾ ਦਏ ਚੁਕਾ, ਜਨਮ ਜਨਮ ਵਿਚੋਂ ਬਦਲਾਈਆ। ਤੂੰ ਉਠ ਕੇ ਸੀਸ ਚਰਨ ਦੇਣਾ ਝੁਕਾ, ਕਲਗੀ ਤੋੜਾ ਪਰੇ ਸੁਟਾਈਆ। ਮਸਤਕ ਧੂੜੀ ਲੈਣੀ ਰਮਾ, ਰਹਿਮਤ ਦਏ ਕਮਾਈਆ। ਸਚ ਦਵਾਰੇ ਦਏ ਵਸਾ, ਜਿਥੇ ਮਿਲੇ ਵਸਲ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੇ ਘਰ ਵਸਾਈਆ। ਸਤਿਗੁਰ ਸ਼ਬਦ ਕਹੇ ਪੰਜ ਆਓ ਮੁਗ਼ਲ ਖ਼ਾਨਦਾਨ, ਆਪਣੀ ਲੈ ਅੰਗੜਾਈਆ। ਜਿਨ੍ਹਾਂ ਗੋਬਿੰਦ ਧਰਿਆ ਸੀ ਧਿਆਨ, ਨਿਉਂ ਨਿਉਂ ਲਾਗੇ ਪਾਈਂਆ। ਸਤਾਰਾਂ ਸੌ ਸੱਠ ਬਿਕ੍ਰਮੀ ਮਹੀਨਾ ਸੀ ਰਮਜ਼ਾਨ, ਰੋਜ਼ਿਆਂ ਵਿਚ ਰਹਿਬਰ ਸੀਸ ਨਿਵਾਈਆ। ਮੁਖੋਂ ਗਾਇਆ ਸੀ ਗਾਨ, ਤੇਰਾ ਮੇਰਾ ਭੇਵ ਨਾ ਰਾਈਆ। ਗੋਬਿੰਦ ਹੋ ਕੇ ਮਿਹਰਵਾਨ, ਸਿਰ ਆਪਣਾ ਹੱਥ ਟਿਕਾਈਆ। ਤੁਹਾਡਾ ਲੇਖਾ ਨਾਲ ਸ੍ਰੀ ਭਗਵਾਨ, ਭਗਵਨ ਹੋਵੇ ਆਪ ਸਹਾਈਆ । ਸਦੀ ਚੌਧਵੀਂ ਮਿਲੇ ਆਣ, ਆਨਨ ਫ਼ਾਨਨ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਸਤਿਗੁਰ ਸ਼ਬਦ ਕਹੇ ਹੁਕਮੇ ਅੰਦਰ ਆਓ ਸੱਦੇ, ਸਦਾ ਸਚ ਸੁਣਾਈਆ। ਜਿਨ੍ਹਾਂ ਇੱਕੀਆਂ ਨੇ ਲੱਕ ਨੂੰ ਰੱਸੇ ਬੱਧੇ, ਆਪਣਾ ਸੀਸ ਦਿਓ ਨਿਵਾਈਆ। ਜਿਹੜੇ ਗੁਰਮੁਖ ਚਾਰ ਹੱਸਦੇ ਫਿਰਨ ਭੱਜੇ, ਹਾਸੀ ਖ਼ੁਸ਼ੀਆਂ ਵਿਚ ਸੁਣਾਈਆ। ਜਿਹੜੇ ਗੁਰਮੁਖ ਨੌ ਭਗਤ ਦਵਾਰੇ ਸੇਵਾ ਲੱਗੇ, ਸੋਹਣੀ ਸੇਵ ਕਮਾਈਆ। ਜਿਹੜੇ ਗੁਰਮੁਖ ਨੌ ਫਿਰਨ ਭੱਜੇ, ਚਾਰੋਂ ਕੁੰਟ ਵਾਹੋ ਦਾਹੀਆ। ਜਿਹੜੇ ਸੱਤ ਸੀਤਲ ਸੁਭਾਉ ਸਜੇ, ਸਚ ਆਪਣੀ ਕਾਰ ਕਮਾਈਆ। ਜਿਹੜੇ ਗੁਰਮੁਖ ਇਕ ਇਕ ਅਲੱਗ ਅਲੱਗੇ, ਅਗਲਾ ਲੇਖਾ ਗਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੇਵੇ ਮਾਣ ਵਡਿਆਈਆ। ਜਿਨ੍ਹਾਂ ਇੱਕੀ ਬੀਬੀਆਂ ਕੀਤੇ ਕਮਰਕਸੇ, ਦੁਪੱਟੇ ਦੋਹਰੇ ਨਾਲ ਰਖਾਈਆ। ਓਹ ਸਚ ਦਵਾਰੇ ਬਹਿਣ ਸੱਜੇ, ਸੋਹਣਾ ਰੰਗ ਰੰਗਾਈਆ। ਕਲਜੁਗ ਵਾ ਵਗੀ ਤੱਤੇ, ਅਗਨੀ ਤੱਤ ਰਹੀ ਤਪਾਈਆ। ਤੁਹਾਡੀ ਸਾਹਿਬ ਸਤਿਗੁਰ ਪਤ ਰੱਖੇ, ਸਿਰ ਆਪਣਾ ਹੱਥ ਟਿਕਾਈਆ। ਆਤਮ ਪਰਮਾਤਮ ਸਭ ਦੇ ਨਾਤੇ ਹੋਏ ਪੱਕੇ, ਅੱਗੇ ਸਕੇ ਨਾ ਕੋਇ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਸਮਝਾਈਆ। ਸਤਿਗੁਰ ਸ਼ਬਦ ਕਹੇ ਰੱਸਿਆਂ ਵਾਲਿਓ ਜਾਣਾ ਜਾਗ, ਜਾਗਣ ਵੇਲਾ ਆਇਆ। ਘਰ ਘਰ ਜਗਦਾ ਵੇਖੋ ਚਰਾਗ਼, ਹਰਿ ਕਰਤਾ ਆਪ ਜਗਾਇਆ। ਸਭ ਦਾ ਉਦੇ ਹੋਵੇ ਭਾਗ, ਅੰਧ ਅੰਧੇਰਾ ਦਏ ਮਿਟਾਇਆ। ਜਿਹੜੇ ਬਚ ਗਏ ਗੁਰਮੀਤ ਸਿੰਘ ਓਨ੍ਹਾਂ ਨੂੰ ਮਾਰ ਆਵਾਜ਼, ਲਿਸਟ ਉਤੋਂ ਵੇਖ ਵਖਾਇਆ। ਨਹੀਂ ਤੇ ਦੇਣਾ ਪਊ ਜਵਾਬ, ਸੱਤ ਰੰਗਾ ਹੱਥ ਉਠਾਇਆ। ਇਹ ਕੋਈ ਮੁਰਗੇ ਖਾਣ ਵਾਲਾ ਨਹੀਂ ਨਵਾਬ, ਜਿਸ ਨੂੰ ਕੀਮਿਆਂ ਨਾਲ ਲਏ ਪਰਚਾਇਆ।

❋

❋

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰੇ ਕੋਲੋਂ ਮੰਗੇ ਹਿਸਾਬ, ਲੇਖਾ ਸਚ ਦੇਣਾ ਸੁਣਾਇਆ। ਨਾਲ ਪੜ੍ਹ ਲਾ ਸਤਰ ਕਤਾਰ, ਅੱਖਰ ਅੱਖਰ ਫੋਲ ਫੁਲਾਈਆ। ਕੋਈ ਦੁਆਬੇ ਵਿਚੋਂ ਸੱਦ ਲਾ ਯਾਰ, ਜਿਹੜਾ ਤੈਨੂੰ ਦਏ ਸਮਝਾਈਆ। ਮਾਲਵੇ ਵਿਚੋਂ ਮਾਰ ਲਾ ਵਾਜ, ਜੋ ਅੱਖਰ ਦਏ ਦ੍ਰਿੜਾਈਆ। ਮਾਝੇ ਵਿਚੋਂ ਲੱਭ ਲੈ ਸਾਕ, ਜਿਹੜਾ ਤੇਰਾ ਹੋਏ ਸਹਾਈਆ। ਜੰਮੂ ਵਾਲਿਆਂ ਨੂੰ ਲੈ ਆਖ, ਤੇਰਾ ਪੱਲੂ ਲੈਣ ਛੁਡਾਈਆ। ਦਿੱਲੀ ਵਾਲਿਆਂ ਨੂੰ ਕਰ ਲਾ ਯਾਦ, ਜੇ ਕੋਈ ਪੱਲੂ ਲਏ ਛੁਡਾਈਆ। ਇਟਾਰਸੀ ਵਿਚੋਂ ਲੱਭ ਲਾ ਕੋਈ ਸਾਧ, ਜੋ ਲੇਖਾ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਮੇਲਾ ਲਏ ਮਿਲਾਈਆ। ਸਤਿਗੁਰ ਸ਼ਬਦ ਕਹੇ ਕੁਝ ਖੁਲ੍ਹਦੀ ਜਾਂਦੀ ਸੁਰਤੀ, ਹਲੂਣਾ ਜ਼ੋਰ ਨਾਲ ਲਗਾਈਆ। ਹੁਣ ਓਨੂੰ ਸੱਦ ਲਾ ਜਿਸ ਨੇ ਜੰਮਿਆਂ ਨੂੰ ਦਿਤੀ ਸੀ ਗੁੜ੍ਹਤੀ, ਕਿੱਥੇ ਜੰਮਣ ਵਾਲੀ ਮਾਈਆ। ਕੁਛ ਸਮਾਂ ਵੇਖ ਲਾ ਬੱਚੂ ਤੇਰਾ ਜਨਮ ਹੁੰਦਾ ਸੀ ਵਿਚ ਤੁਰਕੀ, ਤੁਰਤ ਦਿਆਂ ਦ੍ਰਿੜਾਈਆ। ਤੂੰ ਤੇਗ਼ ਬਹਾਦਰ ਨੂੰ ਨਿਮਸਕਾਰ ਕੀਤੀ ਸੀ ਨਾਲ ਫੁਰਤੀ, ਫ਼ੁਰਨਾ ਮਨ ਦਾ ਅੱਗੇ ਰਖਾਈਆ। ਮੈਨੂੰ ਕ਼ਸਮ ਸੱਚੇ ਸਤਿਗੁਰ ਦੀ, ਜੇ ਹਿੰਦੂਆਂ ਨਾਲ ਕਰਾਂ ਲੜਾਈਆ। ਓਹ ਹੱਦ ਸੀ ਅਨੰਦ ਪੁਰ ਦੀ, ਸਰਸੇ ਤੋਂ ਪੰਜ ਮੀਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਖੇਲ ਖਿਲਾਈਆ। ਕੁਛ ਯਾਦ ਕਰ ਲੈ ਸਰਸੇ ਦੇ ਕੋਲ ਵਾਲੇ ਖੂਹੇ, ਲਹਿੰਦੀ ਦਿਸ਼ਾ ਵਖਾਈਆ। ਜਿਨ੍ਹਾਂ ਬੀਬੀਆਂ ਦੇ ਕੱਪੜੇ ਸੂਹੇ, ਓਹ ਅੱਗੇ ਜਾਵਣ ਆਈਆ। ਤੂੰ ਗਿਆ ਸੈਂ ਉਨ੍ਹਾਂ ਦੇ ਬੂਹੇ, ਆਪਣੀ ਆਵਾਜ਼ ਦਿਤੀ ਸੁਣਾਈਆ। ਜਿਨ੍ਹਾਂ ਨੇ ਸਾਫ਼ ਕਰਨੇ ਬੁੱਤ ਰੂਹੇ, ਓਹ ਗੋਬਿੰਦ ਨੂੰ ਮਿਲਣ ਚਾਈਂ ਚਾਈਂਆ। ਉਥੇ ਪੰਜ ਮਾਈਆਂ ਸੀ ਜਿਨ੍ਹਾਂ ਨੇ ਤੈਨੂੰ ਮਖ਼ੌਲ ਕੀਤਾ ਓਏ ਮੁਸਲਿਆ ਤੂੰ ਨੱਕ ਵਿਚੋਂ ਕੱਢ ਲੈ ਚੂਹੇ, ਤੂੰ ਗੋਬਿੰਦ ਦਾ ਸਾਕ ਕਿੱਧਰੋਂ ਆਈਆ। ਤੂੰ ਰੋ ਕੇ ਕਿਹਾ ਜਿਹੜੇ ਨੌ ਭਗਤ ਦਵਾਰੇ ਦੇ ਸੂਹੇ, ਇਹ ਇਹਨਾਂ ਦੇ ਪੁੱਤ ਪੋਤੇ ਨਜ਼ਰੀ ਆਈਆ। ਇਹ ਬੁੱਢੜੀਆਂ ਜਿਨ੍ਹਾਂ ਨੇ ਆਪਣੇ ਆਪ ਦੇ ਨਾ ਖੋਲ੍ਹੇ ਬੂਹੇ, ਕੁੰਡਾ ਨਾ ਕੋਇ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਖੇਲ ਵਖਾਈਆ। ਸਤਿਗੁਰ ਸ਼ਬਦ ਕਹੇ ਓਨੇ ਚਿਰ ਨੂੰ ਗੋਬਿੰਦ ਆ ਗਿਆ ਉਡੌਂਦਾ ਬਾਜ਼, ਬਾਜ਼ਾਂ ਵਾਲਾ ਫੇਰਾ ਪਾਈਆ। ਉਸ ਵੇਲੇ ਸਿਰ ਤੇ ਕਲਗੀ ਨਹੀਂ ਸੀ ਤੇ ਨਾਹੀਂ ਸੀ ਕੋਈ ਤਾਜ, ਕਲਗੀ ਵਾਲਾ ਸੋਭਾ ਪਾਈਆ। ਹੱਸ ਕੇ ਕਹਿੰਦਾ ਮਾਈਓ ਜਾਓ ਜਾਗ, ਜਾਗਣ ਵੇਲਾ ਆਈਆ। ਜਿਹੜੇ ਪੀਰ ਦਾ ਜਗੌਦੀਆਂ ਚਰਾਗ਼, ਚਰਾਗਾਹਾਂ ਵਿਚ ਫੇਰਾ ਪਾਈਆ। ਓਹ ਤੁਹਾਡੀ ਬੁਝਾਵਣ ਆ ਗਿਆ ਆਗ, ਅਗਨੀ ਲੇਖਾ ਦਏ ਦ੍ਰਿੜਾਈਆ। ਤੁਹਾਨੂੰ ਫੇਰ ਜਨਮ ਦੇਵੇ ਵਿਚ ਪੰਜਾਬ, ਪੰਜਾ ਆਪਣਾ ਦਏ ਲਗਾਈਆ। ਸਭ ਦਾ ਸਾਂਝਾ ਬਣ ਕੇ ਬਾਪ, ਪਿਤਾ ਪੁਰਖ ਅਕਾਲ ਵੇਸ ਵਟਾਈਆ। ਚਰਨ ਪ੍ਰੀਤੀ ਜੋੜ ਕੇ ਨਾਤ, ਨਾਤਵਾਂ ਆਪਣਾ ਰੰਗ ਰੰਗਾਈਆ। ਇਹ ਵੇਖ ਲੈ ਆਪਣੇ ਵਿਛੜੇ ਹੋਏ ਸਾਥ, ਸਾਥੀਆਂ ਦਿਆਂ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਵਖਾਈਆ। ਇਹ ਚੂਹੇ ਪਿਛਲੇ ਚੌਂਹ ਜੁਗਾਂ ਦੇ ਚੋਰ, ਚੋਰੀ ਸਤਿਗੁਰ ਨਾਲ ਕਮਾਈਆ। ਇਹ ਰਹਿੰਦੇ ਸੀ ਗੰਗੂ ਦੇ ਕੋਲ, ਹਰਾਮ ਖਾ ਕੇ ਝਟ ਲੰਘਾਈਆ। ਮਾਤਾ ਗੁਜਰੀ ਨੂੰ ਕੱਢਿਆ ਸੀ ਬੋਲ ਕਬੋਲ, ਸਰਸੇ ਪਾਰ ਦਿਤਾ ਸੁਣਾਈਆ। ਗੁਜਰੀ ਨੇ ਕਿਹਾ ਮੇਰਾ ਪੁਰਖ ਅਕਾਲ ਤੋਲੇ ਪੂਰੇ ਤੋਲ, ਕੰਡਾ ਧਰਮ ਹੱਥ ਉਠਾਈਆ। ਆਪਣਿਆਂ ਭਗਤਾਂ ਸਦਾ ਰੱਖੇ ਅਡੋਲ, ਅਡੁਲ ਡੁਲ ਕਦੇ ਨਾ

❋

❋

ਜਾਈਆ। ਜਿਸ ਨੇ ਭਗਤ ਦਵਾਰਾ ਦੇਣਾ ਖੋਲ੍ਹ, ਹਿੰਦੂ ਮੁਸਲਿਮ ਸਿੱਖ ਈਸਾਈ ਇਕੋ ਘਰ ਵਸਾਈਆ। ਕਿਸੇ ਨਾਲ ਨਹੀਂ ਮਾਰਨਾ ਰੋਲ, ਦਗ਼ਿਆਂ ਵਾਲਾ ਡੇਰਾ ਢਾਹੀਆ। ਹਰ ਹਿਰਦੇ ਵਸਣਾ ਕੋਲ, ਨੌ ਦਵਾਰ ਪੰਧ ਚੁਕਾਈਆ। ਸ਼ਬਦ ਅਨਾਦ ਸੁਣਾ ਕੇ ਬੋਲ, ਅਗੰਮੀ ਰਾਗ ਉਪਜਾਈਆ। ਹਰ ਘਟ ਅੰਦਰ ਜਾਣਾ ਮੌਲ, ਮੌਲਾ ਹੋ ਕੇ ਵੇਖ ਵਖਾਈਆ। ਓਹ ਜ਼ਰੂਰ ਮੇਰਾ ਪੂਰਾ ਕਰੇ ਕੌਲ, ਇਕ਼ਰਾਰਨਾਮਾ ਆਪਣੇ ਨਾਲ ਵਖਾਈਆ। ਪ੍ਰਗਟ ਹੋ ਕੇ ਉਪਰ ਧੌਲ, ਧਰਨੀ ਵੇਖੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਤੱਕੜੀ ਕਹੇ ਮੇਰਾ ਵੇਖ ਲਓ ਤਰਾਜ਼ੂ, ਸਾਹਿਬ ਹੱਥ ਵਡਿਆਈਆ। ਲੀਲਾਵੰਤੀ ਅੱਗੇ ਆਵੇ ਮੋਮਬੱਤੀ ਜਗਾ ਕੇ ਆਪਣੇ ਪਤੀ ਦਾ ਫੜ ਕੇ ਬਾਜ਼ੂ, ਬਾਜ਼ਾਂ ਵਾਲਾ ਅੱਗੇ ਨਜ਼ਰੀ ਆਈਆ। ਜਿਸ ਨੇ ਗੋਬਿੰਦ ਨੂੰ ਭੇਟਾ ਕੀਤਾ ਸੀ ਦਾਣਾ ਪੰਜ ਕਾਜੂ, ਕ਼ਜ਼ਾ ਦਾ ਡੇਰਾ ਢਾਹੀਆ। ਉਸ ਦੀ ਮਨਜ਼ੂਰ ਹੋ ਗਈ ਆਰਜ਼ੂ, ਅਰਜ਼ ਲੇਖੇ ਲਾਈਆ। ਜਨਮ ਦਿਤਾ ਦੂਜੀ ਵਾਰ ਜੂ, ਵਾਹਵਾ ਆਪਣਾ ਹੁਕਮ ਵਰਤਾਈਆ। ਫੜ ਕੇ ਬਾਹੋਂ ਜਗਤ ਤਾਰ ਦਊ, ਦੋ ਜਹਾਨਾਂ ਪਾਰ ਕਰਾਈਆ। ਦਸਮ ਦਵਾਰੀ ਆਪਣੀ ਸਾਰ ਦਊ, ਸੁਰਤੀ ਸ਼ਬਦ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਆਪਣਾ ਖੇਲ ਖਿਲਾਈਆ। ਮੋਮਬੱਤੀ ਕਹੇ ਮੈਂ ਆਈ ਜਗਦੀ, ਸੋਹਣੀ ਲਾਟ ਵਖਾਈਆ। ਮੈਂ ਭਗਤੋ ਵੇਖੋ ਤਪਦੀ, ਅਗਨੀ ਅੱਗ ਸਤਾਈਆ। ਮੈਂ ਖ਼ਬਰ ਦੱਸਾਂ ਸਚ ਦੀ, ਸੁਨੇਹੜਾ ਇਕ ਵਖਾਈਆ। ਪ੍ਰਭ ਦੀ ਜੋਤ ਜਿਸ ਦੇ ਅੰਦਰ ਰੱਚ ਦੀ, ਸਾਂਤਕ ਸਤਿ ਦਏ ਵਰਤਾਈਆ। ਧਾਰ ਰਹਿਣ ਨਾ ਦੇਵੇ ਪਾਪ ਦੀ, ਪਤਤ ਪੁਨੀਤ ਬਣਾਈਆ। ਤੁਸੀਂ ਓਟ ਰੱਖਣੀ ਪੁਰਖ ਅਕਾਲ ਬਾਪ ਦੀ, ਜੋ ਸਭ ਦਾ ਪਿਤਾ ਮਾਈਆ। ਜਿਸ ਦੀ ਖੇਲ ਆਪਣੇ ਜਾਪ ਦੀ, ਦੂਸਰ ਅਵਰ ਨਾ ਕੋਇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਪਰਦਾ ਲਾਹੀਆ। ਸਤਿਗੁਰ ਸ਼ਬਦ ਕਹੇ ਇਹ ਦੋਵੇਂ ਪਤਨੀ ਪਤਿ, ਪਤਿਪਰਮੇਸ਼ਵਰ ਦਏ ਵਡਿਆਈਆ। ਖੋਲ੍ਹ ਕੇ ਅੰਦਰੋਂ ਅੱਖ, ਪ੍ਰਤੱਖ ਮਿਲੇ ਗੁਸਾਈਂਆ। ਮਨੂਆ ਕਰ ਕੇ ਵਸ, ਮਮਤਾ ਦਏ ਮਿਟਾਈਆ। ਨਾਮ ਚੜ੍ਹਾ ਕੇ ਰਥ, ਪੈਂਡਾ ਪੰਧ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਰੱਖ ਕੇ ਆਪਣਾ ਹੱਥ, ਬਿਨ ਹੱਥਾਂ ਬੱਧੀ ਪਾਰ ਲੰਘਾਈਆ। ਸਤਿਗੁਰ ਸ਼ਬਦ ਕਹੇ ਓ ਗੁਰਮੀਤ ਕਿਉਂ ਬੈਠਾ ਲੁਕ, ਅੱਗੇ ਆ ਜਾ ਚਾਈਂ ਚਾਈਂਆ। ਏਸ ਲਿਸਟ ਕੋਲੋਂ ਹੋਰ ਕੁਝ ਪੁਛ, ਜੋ ਤੈਨੂੰ ਦਏ ਸਮਝਾਈਆ। ਕਿਉਂ ਤੇਰੇ ਸਾਥੀ ਕੀਤੇ ਚੁੱਪ, ਉਨ੍ਹਾਂ ਲੈ ਉਠਾਈਆ। ਜਿਨ੍ਹਾਂ ਸ਼ਬਦ ਪੜ੍ਹਨੇ ਓਹ ਕਿਉਂ ਓਹਲੇ ਹੋਏ ਗੁੱਠ, ਰਾਮ ਪਿਆਰੇ ਆਓ ਚਾਈਂ ਚਾਈਂਆ। ਗੁਰਮੁਖ ਬੀਬੀਆਂ ਕਹਿਣ ਸਾਡੀ ਦਲੀਲ ਬਦਲੀ ਅੰਦਰ, ਅੰਦਰੇ ਅੰਦਰ ਜਣਾਈਆ। ਸਾਡਾ ਪ੍ਰਭੂ ਤੂੰ ਹੈਂ ਸ਼ਿਵਦਵਾਲਾ ਮੰਦਰ, ਗੁਰੂਦਵਾਰ ਨਜ਼ਰੀ ਆਈਆ। ਸਾਡਾ ਖੋਲ੍ਹ ਦੇ ਆਪੇ ਜੰਦਰ, ਕੁੰਜੀ ਨਾਮ ਵਾਲੀ ਲਗਾਈਆ। ਮਨੂਆ ਭਵੇ ਨਾ ਦਹਿ ਦਿਸ਼ਾ ਬੰਦਰ, ਡੋਰੀ ਸ਼ਬਦ ਨਾਮ ਬੰਧਾਈਆ। ਭਾਗ ਲਗਾ ਦੇ ਕੰਦਰ, ਨਿਰਗੁਣ ਜੋਤ ਰੁਸ਼ਨਾਈਆ। ਤੇਰੇ ਦਰ ਮੂਲ ਨਾ ਸੰਗਣ, ਨਿਉਂ ਨਿਉਂ ਸੀਸ ਝੁਕਾਈਆ। ਸਤਿ ਸਚ ਦੀ ਚਾੜ੍ਹ ਦੇ ਰੰਗਣ, ਬੁੱਢੇ ਨੱਢੇ ਮੰਗ ਮੰਗਾਈਆ। ਹੋਏ ਵਧਾਈ ਵਿਚ ਵਰਭੰਡਣ, ਬ੍ਰਹਿਮੰਡ ਕਰੇ ਸ਼ਨਵਾਈਆ। ਜਿਸ ਕਾਰਨ ਚਿੱਟਾ ਸਭ ਦੇ ਨੇਤਰ ਪਵਾਇਆ ਅੰਞਣ, ਅੰਗੂਠਾ ਸੂਹਾ ਰੰਗ ਰੰਗਾਈਆ। ਸੋਹੰ ਦਸਤ ਬਣਾਇਆ ਸੱਜਣ, ਦਸਤ ਮੁਬਾਰਕ ਆਪਣਾ ਨਾਮ ਲਗਾਈਆ। ਸੀਨੇ ਉਤੇ ਛੁਹਾ ਕੇ ਦੱਸਿਆ

❋

❋

ਭਜਨ, ਮਸਤਕ ਸਿੱਖੀ ਨਾਲ ਵਡਿਆਈਆ। ਤੇਰਾ ਨੂਰ ਆਦਿ ਨਿਰੰਜਣ, ਨਿਰਾਕਾਰ ਨਿਰਵੈਰ ਸੀਸ ਨਿਵਾਈਆ। ਸਚ ਪ੍ਰੀਤੀ ਸਾਰੇ ਮੰਗਣ, ਦੇਵਣਹਾਰ ਤੇਰੀ ਸਰਨਾਈਆ। ਲੇਖੇ ਲਾਵੀਂ ਕਾਇਆ ਮਾਟੀ ਬਦਨ, ਬਦੀ ਦਾ ਡੇਰਾ ਦੇਣਾ ਢਾਹੀਆ। ਤੇਰੇ ਸ਼ਮਾਂਦਾਨ ਜਗਣ, ਭਗਤ ਦਵਾਰ ਤੇਰੇ ਰੁਸ਼ਨਾਈਆ। ਸਭ ਦੇ ਅੰਦਰ ਬਖ਼ਸ਼ੀਂ ਲਗਣ, ਲਗ ਮਾਤਰ ਵੇਖ ਵਖਾਈਆ। ਚਰਨ ਧੂੜ ਕਰਾਵੀਂ ਮਜਨ, ਦੁਰਮਤ ਮੈਲ ਧਵਾਈਆ। ਪੋਹ ਨਾ ਸਕੇ ਕਲਜੁਗ ਅਗਨ, ਅੰਮ੍ਰਿਤ ਮੇਘ ਇਕ ਬਰਸਾਈਆ। ਤੂੰ ਸਾਹਿਬ ਸੂਰਾ ਸਰਬੱਗਣ, ਸੁਲਤਾਨ ਤੇਰੀ ਸ਼ਹਿਨਸ਼ਾਹੀਆ। ਤੂੰ ਵਸੇਂ ਉਪਰ ਸ਼ਾਹਰਗਣ, ਨੌ ਦਵਾਰੇ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਇੱਕੀ ਸਿੱਖ ਕਹਿਣ ਸਾਡੀ ਦਲੀਲ ਕਹੇ ਸਾਡਾ ਅੰਦਰੋਂ ਕੱਢ ਦੇ ਰੋਗ, ਰੋਗ ਰਹੇ ਨਾ ਰਾਈਆ। ਸਾਡਾ ਤੇਰੇ ਨਾਲ ਸੰਜੋਗ, ਪ੍ਰਭ ਤੇਰੇ ਨਾਲ ਕੁੜਮਾਈਆ। ਗੁਰ ਅਵਤਾਰ ਪੈਗ਼ੰਬਰ ਤੇਰੇ ਹੁੰਦਿਆਂ ਲਾ ਸਕੇ ਕੋਈ ਨਾ ਭੋਗ, ਸਾਰੇ ਬੈਠੇ ਸੀਸ ਨਿਵਾਈਆ। ਤੇਰਾ ਖੇਲ ਅਗੰਮੀ ਚੋਜ, ਚੋਜੀ ਪ੍ਰੀਤਮ ਤੇਰੀ ਬੇਪਰਵਾਹੀਆ। ਨਾ ਕੋਈ ਹਰਖ ਨਾ ਕੋਈ ਸੋਗ, ਚਿੰਤਾ ਗ਼ਮ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਦਇਆ ਕਮਾਈਆ। ਇੱਕੀ ਬੀਬੀਆਂ ਕਹਿਣ ਸਾਡੀ ਸਭ ਦੀ ਇਹੋ ਆਸ, ਹਰਿ ਸੰਗਤ ਨਾਲ ਮਿਲਾਈਆ। ਪ੍ਰਭੂ ਭੋਗ ਲਗਾ ਦੇ ਚੌਹਾਂ ਥਾਲਾਂ ਕੋਸੇ ਪਾਣੀ ਵਾਲੇ ਗਲਾਸ, ਠੰਡਾ ਗੁਰਮੁਖਾਂ ਦੇ ਕਰਾਈਆ। ਸਾਚਾ ਖਾਣਾ ਤੇਰੇ ਦਰ ਪ੍ਰਵਾਨ ਹੋਵੇ ਖ਼ਾਸ, ਦੂਸਰ ਭੇਟ ਨਾ ਕਦੇ ਚੜ੍ਹਾਈਆ। ਅੱਜ ਤੋਂ ਤੇਰੇ ਉਤੇ ਹੋਇਆ ਵਿਸ਼ਵਾਸ, ਦੂਜਾ ਵਿਸ਼ਾ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਰਸਨਾ ਲਾ ਕੇ ਭਾਤ, ਭਾਂਡਾ ਭਰਮ ਦੇਣਾ ਭੰਨਾਈਆ। ਗਲਾਸ ਕਹੇ ਮੈਂ ਕੋਸੇ ਤੋਂ ਹੋਵਾਂ ਠੰਡਾ ਪਾਣੀ, ਅੰਮ੍ਰਿਤ ਨਜ਼ਰੀ ਆਈਆ। ਦੁੱਧ ਮੇਰਾ ਸਦਾ ਦਾ ਹਾਣੀ, ਜੁਗ ਜੁਗ ਸੰਗ ਨਿਭਾਈਆ। ਮੇਰਾ ਖੇਲ ਚਾਰੇ ਖਾਣੀ, ਖ਼ਾਲਸ ਪ੍ਰਭ ਦਏ ਵਡਿਆਈਆ। ਜਿਸ ਵੇਲੇ ਅਰਜਨ ਰਚਣ ਲੱਗਾ ਸੀ ਬਾਣੀ, ਦੁੱਧ ਪਾਣੀ ਮੇਲ ਮਿਲਾਈਆ। ਸਤਿਗੁਰ ਸ਼ਬਦ ਤੇ ਗੁਰਮੁਖ ਹਾਣੀ, ਨਾਤਾ ਧੁਰ ਦਾ ਜੋੜ ਜੁੜਾਈਆ। ਮੇਲ ਮਿਲਾ ਕੇ ਪਾਤਸ਼ਾਹ ਤੇ ਰਾਣੀ, ਆਤਮ ਪਰਮਾਤਮ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਜਲ ਕਹੇ ਮੈਂ ਆਦਿ ਜੁਗਾਦੀ ਠੰਡਾ, ਠੰਡਕ ਦਿਆਂ ਵਰਤਾਈਆ। ਮੈਨੂੰ ਗੰਗਾ ਵਿਚ ਸਮਝ ਸਕਿਆ ਕੋਇ ਨਾ ਪੰਡਾ, ਪਿੰਡ ਇੰਡ ਨਾ ਕੋਇ ਦ੍ਰਿੜਾਈਆ। ਕੋਟਨ ਨਹਾ ਨਹਾ ਗਏ ਮੇਰੇ ਕੰਢਾ, ਘਾਟਾਂ ਉਤੇ ਫੇਰਾ ਪਾਈਆ। ਮੇਰਾ ਖੇਲ ਸਮਝਿਆ ਕਿਸੇ ਨਾ ਚੰਗਾ, ਗੰਗਾ ਗੋਦਾਵਰੀ ਰਹੀ ਕੁਰਲਾਈਆ। ਜਿਸ ਵੇਲੇ ਪੁਰਖ ਅਕਾਲ ਨੇ ਗੋਬਿੰਦ ਲਾਇਆ ਅੰਗਾ, ਅੰਮ੍ਰਿਤ ਰਸ ਸੋਹਣਾ ਮੁਖ ਚੁਆਈਆ। ਇਹ ਖੇਲ ਸੂਰਾ ਸਰਬੰਗਾ, ਜੁਗ ਜੁਗ ਆਪਣੀ ਧਾਰ ਪ੍ਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਮੇਲਾ ਲਏ ਮਿਲਾਈਆ। ਗੁਰਮੁਖ ਕਹਿਣ ਜਿਸ ਵੇਲੇ ਗੋਬਿੰਦ ਤਾਰਿਆ ਬੰਦਾ, ਮਿਹਰ ਨਜ਼ਰ ਉਠਾਈਆ। ਮੋਹ ਕੱਢਿਆ ਗੰਦਾ, ਸਚ ਰਸ ਚਖਾਈਆ। ਵਖਾ ਕੇ ਤਾਰਾ ਚੰਦਾ, ਨਿਸ਼ਾਨ ਦਿਤਾ ਮਿਟਾਈਆ। ਸੱਤ ਰੰਗ ਵਖਾ ਕੇ ਡੰਡਾ, ਪੁਰਖ ਅਕਾਲ ਦਿਤਾ ਦ੍ਰਿੜਾਈਆ। ਜਿਸ ਸਭ ਦੀਆਂ ਮੇਟਣੀਆਂ ਵੰਡਾ, ਪਿਛਲਾ ਝਗੜਾ ਦਏ ਗਵਾਈਆ। ਸਚ ਪ੍ਰੇਮ ਦਾ ਦਏ ਅਨੰਦਾ, ਰਸ ਆਪਣਾ ਆਪ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ

❋

❋

ਕਰ, ਸਿਰ ਆਪਣਾ ਹੱਥ ਟਿਕਾਈਆ। ਜਲ ਕਹੇ ਮੇਰਾ ਤਨ ਮਨ ਠਰਿਆ, ਠੰਡਕ ਨਜ਼ਰੀ ਆਈਆ। ਜਿਸ ਵੇਲੇ ਗੋਦਾਵਰੀ ਗੋਬਿੰਦ ਚਰਨ ਧਰਿਆ, ਧਰਨੀ ਧਰਤ ਵੱਜੀ ਵਧਾਈਆ। ਮੈਂ ਨਿਉਂ ਕੇ ਸਰਨ ਸਰਨਾਈ ਪੜਿਆ, ਨਿਉਂ ਨਿਉਂ ਸੀਸ ਝੁਕਾਈਆ। ਮੇਰੇ ਮਾਹੀ ਦੱਸ ਅੜਿਆ, ਆਪਣਾ ਮਾਹੀ ਕਦੋਂ ਮਿਲਾਈਆ। ਗੋਬਿੰਦ ਬਿਨ ਅੱਖਰਾਂ ਤੋਂ ਅੱਖਰ ਪੜ੍ਹਿਆ, ਸਹਿਜ ਨਾਲ ਸਮਝਾਈਆ। ਜਿਹੜਾ ਉਪਰ ਅਕਾਸ਼ਾਂ ਚੜ੍ਹਿਆ, ਧਰਨੀ ਉਪਰ ਵੇਸ ਵਟਾਈਆ। ਉਸ ਨੂੰ ਕਹਿਣਾ ਨਿਹਕਲੰਕ ਨਰਾਇਣ ਨਰਿਆ, ਨਿਹਕਲੰਕ ਵੱਜੇ ਵਧਾਈਆ। ਮੈਂ ਉਸ ਦੀ ਸਰਨੀ ਪੜਿਆ, ਜੋ ਸਭ ਦਾ ਪਿਤਾ ਮਾਈਆ। ਜਿਸ ਨੇ ਭਗਤ ਸੁਹੇਲਾ ਵਰਿਆ, ਵਾਹਵਾ ਖ਼ੁਸ਼ੀ ਵਖਾਈਆ। ਜ਼ਾਲਮ ਹੋ ਕੇ ਜ਼ਾਲਮਾਂ ਨਾਲ ਲੜਿਆ, ਖੰਡਾ ਖੜਗ ਨਾਲ ਟਕਰਾਈਆ। ਜਿਸ ਪੈਗ਼ੰਬਰ ਦਬਾਏ ਵਿਚ ਗੜ੍ਹਿਆ, ਕ਼ਬਰਾਂ ਵਿਚ ਟਿਕਾਈਆ। ਆਦਿ ਜੁਗਾਦਿ ਕਦੇ ਨਾ ਮਰਿਆ, ਮਰਨ ਜਨਮ ਨਾ ਰੂਪ ਧਰਾਈਆ। ਓਸ ਨੇ ਖੇਲ ਅਗੰਮਾ ਕਰਿਆ, ਹਰਿ ਕਰਤਾ ਇਕ ਕਰਾਈਆ। ਤਪਦਾ ਪਾਣੀ ਓਸ ਦੀ ਨਿਗਾਹ ਠਰਿਆ, ਆਪਣਾ ਆਪ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸੁਣਾਈਆ। ਜਲ ਕਹੇ ਜੇ ਰਸਨਾ ਜਾਵਾਂ ਲੱਗ, ਰਸਤਾ ਮਿਲੇ ਅਲਾਹੀਆ। ਹੋਵਾਂ ਕਦੇ ਨਾ ਅੱਡ, ਵਖਰੇ ਦਰ ਨਾ ਡੇਰਾ ਲਾਈਆ। ਭਗਤ ਦਵਾਰੇ ਨਿਸ਼ਾਨਾ ਦੇਣਾ ਗੱਡ,

। ਭਗਤ ਭਗਵਾਨ ਦੀ ਵੇਖ ਕੇ ਯਦ, ਮੇਰੇ ਅੰਦਰ ਵੱਜੇ ਵਧਾਈਆ। ਜਨ ਭਗਤੋ ਪ੍ਰਭ ਦਾ ਹਿੱਸਾ ਲੈ ਲਿਓ ਅੱਧ, ਆਪਣੀ ਗੰਢ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਕਰਤਾ ਨੂਰ ਅਲਾਹੀਆ। ਜਲ ਕਹੇ ਮੈਨੂੰ ਸਾਹਿਬ ਸਤਿਗੁਰ ਪੀਣਾ, ਪੀਆ ਪੀਆ ਤੇਰੀ ਸਰਨਾਈਆ। ਗੁਰਮੁਖ ਹੋਇਓ ਕੋਇ ਨਾ ਹੀਣਾ, ਭੈ ਵਿਚ ਸੀਸ ਨਾ ਕੋਇ ਝੁਕਾਈਆ। ਜਲ ਵਾਲੀ ਬਣਿਓ ਕੋਇ ਨਾ ਮੀਨਾ, ਤੜਫ ਤੜਫ ਮਰ ਜਾਈਆ। ਸਤਿਗੁਰ ਪਿਆਰ ਵਿਚ ਸਦਾ ਠੰਡਾ ਰੱਖਿਓ ਸੀਨਾ, ਅਗਨੀ ਤੱਤ ਨਾ ਕੋਇ ਤਪਾਈਆ। ਖ਼ੁਸ਼ੀਆਂ ਵਾਲਾ ਆਇਆ ਹਾੜ ਮਹੀਨਾ, ਇਕ ਸੱਤ ਮਿਲ ਕੇ ਵੱਜੇ ਵਧਾਈਆ। ਤੁਹਾਡਾ ਲੇਖੇ ਲੱਗੇ ਜੀਣਾ, ਮਰਨ ਦੀ ਲੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਭੇਵ ਖੁਲ੍ਹਾਈਆ । ਜਲ ਕਹੇ ਮੇਰੇ ਵਿਚ ਹੱਕ ਤੌਫ਼ੀਕ਼, ਸਚ ਦਿਆਂ ਸਮਝਾਈਆ। ਜਨ ਭਗਤੋ ਕਰਿਓ ਪ੍ਰਭ ਪ੍ਰੀਤ, ਪ੍ਰੀਤਮ ਮਿਲ ਕੇ ਵੱਜੇ ਵਧਾਈਆ । ਗੁਰਮੁਖ ਬਣਿਓ ਨਾ ਕੋਇ ਸ਼ਰੀਕ, ਸ਼ਰਕਤ ਵਿਚ ਲੜਾਈਆ। ਮੰਨਿਓ ਇਕ ਹਦੀਸ, ਹਜ਼ਰਤ ਇਕੋ ਇਕ ਸਮਝਾਈਆ। ਲੇਖਾ ਵੇਖਣਾ ਸਦੀ ਬੀਸ, ਬੀਸ ਬੀਸਾ ਫੇਰਾ ਪਾਈਆ। ਹੁਕਮ ਦੇਵੇ ਇਕ ਜਗਦੀਸ਼, ਜਾਗਰਤ ਜੋਤ ਰੁਸ਼ਨਾਈਆ। ਜਿਸ ਦੀ ਕਰਦੇ ਰਹੇ ਉਡੀਕ, ਓੜਕ ਓਹੋ ਆਇਆ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਸੁਣਾਈਆ। ਸਤਿਗੁਰ ਸ਼ਬਦ ਕਹੇ ਇਕ ਕੁਲ ਦੇ ਇਕੱਠੇ ਹੋ ਜਾਣ ਪੰਜੇ ਭੈਣ ਭਰਾ, ਪੰਜਾਂ ਉਤੇ ਦਇਆ ਕਮਾਈਆ। ਓਨ੍ਹਾਂ ਵਿਚੋਂ ਬਲਦੇਵ ਸਿੰਘ ਅੱਜ ਹੋਣਾ ਸੀ ਜੁਦਾ, ਲੋਕਮਾਤ ਰਹਿਣ ਨਾ ਪਾਈਆ। ਉਸ ਦਾ ਹੁਕਮ ਵਿਚ ਨਾਮ ਲਿਖਾ, ਭਗਤਾਂ ਵਿਚ ਦਿਤਾ ਟਿਕਾਈਆ। ਜਨਮ ਦੇ ਵਿਚੋਂ ਜਨਮ ਬਦਲਾ, ਜੀਵਣ ਜੀਵਣ ਝੋਲੀ ਪਾਈਆ। ਆਯੂ ਹੋਰ ਦਿਤੀ ਵਧਾ, ਖ਼ੁਸ਼ੀ ਖ਼ੁਸ਼ੀ ਨਾਲ ਰਖਾਈਆ। ਦੁੱਖ ਦਰਦ ਰਹੇ ਨਾ ਰਾ, ਮਿਹਰ ਨਜ਼ਰ ਨਾਲ ਤਰਾਈਆ। ਵਡ ਦਾਤਾ ਬੇਪਰਵਾਹ, ਪਾਰਬ੍ਰਹਮ ਪ੍ਰਭ ਗੁਸਾਈਂਆ।

❋

❋

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਸਚ ਦਏ ਵਡਿਆਈਆ। ਸਤਿਗੁਰ ਸ਼ਬਦ ਕਹੇ ਪੰਜੇ ਆ ਜਾਓ ਭਜਨ ਸਿੰਘ, ਮਾਂ ਮਹਿੱਟਰ ਨਜ਼ਰ ਨਾ ਆਈਆ। ਤੁਹਾਡਾ ਲਹਿਣਾ ਨਾਲ ਸੁਰਪਤ ਇੰਦ, ਇੰਦ ਇੰਦਰਾਸਣ ਵੇਖ ਵਖਾਈਆ। ਨੌ ਜਨਮ ਪਿਛੇ ਰਹੀ ਚਿੰਦ, ਚਿੰਤਾ ਚਿਖਾ ਜਗਤ ਤਪਾਈਆ। ਇਕ ਦਿਨ ਮਿਲਿਆ ਗੋਬਿੰਦ ਮਰਗਿੰਦ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਤੁਸਾਂ ਪਾਣੀ ਪਿਆਇਆ ਸੀ ਵਿਚ ਟਿੰਡ, ਕੱਚੀ ਮਿੱਟੀ ਹੱਥ ਉਠਾਈਆ। ਹੱਸ ਕੇ ਕਿਹਾ ਅਸੀਂ ਹੋਈਏ ਤੇਰੀ ਬਿੰਦ, ਦੂਜਾ ਨਜ਼ਰ ਕੋਇ ਨਾ ਆਈਆ। ਗੋਬਿੰਦ ਕਿਹਾ ਜਿਸ ਵੇਲੇ ਮੇਰਾ ਮਾਲਕ ਆਵੇ ਹਿੰਦ, ਹਿੰਦਸਾ ਪਿਛਲਾ ਵੇਖ ਵਖਾਈਆ। ਤੁਹਾਡੀ ਸਰਬ ਮੇਟ ਕੇ ਚਿੰਦ, ਚਿੰਤਾ ਚਿਖਾ ਦਏ ਗਵਾਈਆ। ਓਦੋਂ ਪੂਜਦੇ ਸੀ ਸ਼ਿਵ ਲਿੰਗ, ਸ਼ੰਕਰ ਕਹਿ ਕੇ ਢੋਲਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਇਕ ਸਰਨਾਈਆ। ਸਤਿਗੁਰ ਸ਼ਬਦ ਕਹੇ ਨੌ ਆ ਜਾਓ ਬੂਰੇ ਕੱਕੇ, ਕ ਖ ਦੇਣਾ ਪੜ੍ਹਾਈਆ। ਤੁਸਾਂ ਨੇਤਰ ਨੀਰ ਵਹਾਇਆ ਸੀ ਵਿਚ ਮੱਕੇ, ਜਦੋਂ ਮੁਹੰਮਦ ਕੀਤੀ ਜੁਦਾਈਆ। ਚਾਚੇ ਤਾਏ ਮਾਸੀ ਦੇ ਭਰਾ ਸੀ ਸਕੇ, ਨਾਤਾ ਬਾਹਮੀ ਵੇਖ ਵਖਾਈਆ। ਤੁਸਾਂ ਮੰਗ ਮੰਗੀ ਹੱਕੇ, ਨਿਉਂ ਕੇ ਸਯਦਾ ਸੀਸ ਝੁਕਾਈਆ। ਮੁਹੰਮਦ ਕਿਹਾ ਮੇਰਾ ਖ਼ੁਦਾ ਸਭ ਨੂੰ ਤੱਕੇ, ਵੇਖਣਹਾਰਾ ਥਾਉਂ ਥਾਈਂਆ। ਅਸੀਂ ਆਈਏ ਦੀਗਰੇ ਬਾਦ ਯਕੇ, ਨਿਤ ਨਿਤ ਵੇਸ ਵਟਾਈਆ। ਓਹ ਸਭ ਦੇ ਅੰਦਰ ਵਸੇ, ਘਰ ਘਰ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਲੇਖਾ ਦਏ ਚੁਕਾਈਆ। ਸਤਾਰਾਂ ਹਾੜ ਕਹੇ ਹੋਰ ਜਿਹੜੇ ਰਹਿੰਦੇ ਬਾਕੀ, ਆਪਣੀ ਲਉ ਅੰਗੜਾਈਆ। ਜਿਨ੍ਹਾਂ ਬਸਤਰ ਪਹਿਨੇ ਖ਼ਾਕੀ, ਚਾਰੇ ਵਰਨ ਚਾਰੇ ਝੰਡੀਆਂ ਲਓ ਉਠਾਈਆ। ਉਚੀ ਕੂਕ ਕਹੋ ਬਾਕੀ, ਸੰਦੇਸ਼ਾ ਸਚ ਸੁਣਾਈਆ। ਅਸੀਂ ਪ੍ਰਭ ਦੇ ਭੁੱਲਿਆਂ ਦੇ ਰਹਿਣਾ ਨਹੀਂ ਸਾਥੀ, ਕੂੜਾ ਸੰਗ ਜਾਣਾ ਤਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਸਤਾਰਾਂ ਹਾੜ ਕਹੇ ਗੁਰਮੀਤ ਸਿੰਘ ਹੋਰ ਰਹਿ ਗਏ ਕਿਹੜੇ, ਉਠ ਕੇ ਦੇ ਸੁਣਾਈਆ। ਸਤਾਰਾਂ ਹਾੜ ਕਹੇ ਜਨ ਭਗਤ ਬੋਲੇ ਜੈਕਾਰਾ, ਭਗਤ ਦਵਾਰੇ ਉਤੇ ਰਿਹਾ ਸੁਣਾਈਆ। ਖ਼ਬਰਦਾਰੀ ਦਾ ਲਲਕਾਰਾ, ਲਾਇਕ਼ ਨਾਲਾਇਕ਼ਾਂ ਦਿਆਂ ਸਮਝਾਈਆ। ਦੁਨੀਆਦਾਰੋ ਆ ਗਿਆ ਚੌਵੀਆਂ ਅਵਤਾਰਾ, ਜਿਸ ਦਾ ਸਾਰੇ ਰਾਹ ਤਕਾਈਆ। ਜਿਸ ਨੇ ਪਹਿਲੋਂ ਮਨਜੀਤ ਜਗਦੀਸ਼ ਦਾ ਪਾਇਆ ਛੁਹਾਰਾ, ਸਗਣ ਤਨ ਵਾਲਾ ਮਨਾਈਆ। ਅੱਜ ਸ਼ਾਦੀ ਦਾ ਕਰੇ ਵਿਹਾਰਾ, ਸ਼ਾਦਿਆਨੇ ਰਿਹਾ ਖੜਕਾਈਆ। ਸੋ ਗੁਰਮੁਖ ਵਿਆਹਿਆ ਸਮਝੋ ਜੋ ਗਿਆ ਹਰੀ ਕੇ ਦਵਾਰਾ, ਪ੍ਰਭੂ ਕੰਤ ਹੰਢਾਈਆ। ਓਹ ਸੁਹਾਗੀ ਕਾਹਦਾ, ਜੋ ਜੰਮੇ ਤੇ ਮਰ ਜਾਈਆ। ਪੂਰਾ ਕਰੇ ਕੌਲ ਵਾਅਦਾ, ਲੇਖਾ ਸਰਬ ਚੁਕਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਈਆ। ਸਤਾਰਾਂ ਹਾੜ ਕਹੇ ਕਿਉਂ ਸੂਹੇ ਕਪੜੇ ਪਹਿਨਾਏ ਰਣਜੀਤ ਕੌਰ, ਕਾਰੀ ਖ਼ਬਰ ਦਿਆਂ ਸੁਣਾਈਆ। ਕਲਜੁਗ ਵਿਚ ਸਤਿਜੁਗ ਚਲਣਾ ਦੌਰ, ਹੁਕਮ ਹੁਕਮ ਵਿਚੋਂ ਪ੍ਰਗਟਾਈਆ। ਜਨ ਭਗਤਾਂ ਕਾਰਜ ਜਾਣਾ ਸੌਰ, ਸੌਹਰਾ ਪੇਈਆ ਇਕੋ ਘਰ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਸਤਾਰਾਂ ਹਾੜ ਕਹੇ ਅੱਜ ਓਨ੍ਹਾਂ ਦਾ ਵਿਵਾਹ, ਜੋ ਇਕੋ ਕੰਤ ਪ੍ਰਨਾਈਆ। ਨਾਤੇ ਛੱਡ ਕੇ ਭੈਣ ਭਰਾ, ਮਾਤਾ ਪਿਤਾ ਜਗਤ ਤਜਾਈਆ। ਵੇਖਿਆ ਧੁਰ ਦਾ ਥਾਂ, ਜਿਥੇ ਨਿਰਗੁਣ ਨੂਰ ਜੋਤ ਰੁਸ਼ਨਾਈਆ।

❋

❋

ਪੁਰਖ ਅਕਾਲਾ ਮੰਨ ਕੇ ਪਿਤਾ ਮਾਂ, ਗੋਦ ਸੁਹੰਜਣੀ ਸੋਭਾ ਪਾਈਆ। ਸੋ ਮਾਲਕ ਪਕੜੇ ਬਾਂਹ, ਸਿਰ ਆਪਣਾ ਹੱਥ ਟਿਕਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਈਆ। ਸਚ ਵਿਆਹ ਦੀ ਸਾਚੀ ਖ਼ੁਸ਼ੀ, ਖ਼ੁਸ਼ੀਆਂ ਵਿਚ ਵਡਿਆਈਆ। ਧਰਮ ਦੀ ਦੇ ਕੇ ਰੁਚੀ, ਰਚਨਾ ਦਏ ਸਮਝਾਈਆ। ਜਨ ਭਗਤੋ ਤੁਸੀਂ ਕੱਟਣ ਨਹੀਂ ਆਏ ਬੁੱਤੀ, ਬੁਤਖ਼ਾਨਿਆਂ ਡੇਰਾ ਲਾਈਆ। ਮੈਂ ਕੂਕ ਸੁਣਾਵਾਂ ਉਚੀ, ਧੁਰ ਸੰਦੇਸ਼ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦਾ ਹੁਕਮ ਇਕ ਦਰਸਾਈਆ। ਸਤਾਰਾਂ ਹਾੜ ਕਹੇ ਕਿਉਂ ਅਮਰਜੀਤ ਪਵਾਏ ਕਪੜੇ ਚੰਗੇ, ਸੂਰੀਆ ਚੰਦ ਰੁਸ਼ਨਾਈਆ। ਅੱਗੇ ਕਰਨਾ ਪਏ ਕੋਇ ਨਾ ਜੰਗੇ, ਖੰਡਾ ਖੜਗ ਨਾ ਕੋਇ ਲੜਾਈਆ। ਭੈ ਵਿਚ ਕੋਇ ਨਾ ਕੰਬੇ, ਮਿਹਰਵਾਨ ਹੋਏ ਸਹਾਈਆ। ਜਨਮ ਕਰਮ ਦੇ ਪਾਉਣੇ ਪੈਣ ਫੇਰ ਨਾ ਤੰਬੇ, ਗਲਾਫ਼ ਮਾਫ਼ ਦਏ ਕਰਾਈਆ। ਜਿਹੜੇ ਪੰਜ ਇਕੱਠੇ ਹੋਏ ਵਿਚੋਂ ਛੰਬੇ, ਅੱਗੇ ਆਪਣਾ ਧਾਮ ਬਦਲਾਈਆ। ਪੰਜੇ ਪੋਸਤ ਡੋਡੇ ਜਿਨ੍ਹਾਂ ਕੋਲ ਕੰਨ੍ਹੇ, ਕੰਨਾਂ ਨਾਲ ਸੁਣਾਈਆ। ਕਦੇ ਦਾਦੂ ਦੇ ਦਿਉਹਰੇ ਪੋਸਤ ਪੀ ਕੇ ਹੁੰਦੇ ਸੋ ਅੰਨ੍ਹੇ, ਮਸਤੀ ਵਿਚ ਆਪਣਾ ਰੰਗ ਰੰਗਾਈਆ। ਜਿਨ੍ਹਾਂ ਪੰਜਾਂ ਗ਼ਰੀਬਾਂ ਨੇ ਕਾਲੇ ਨਿਸ਼ਾਨ ਲਾਏ ਉਪਰ ਤਨੇ, ਅੱਗੇ ਜਾਣਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਕਾਰ ਕਮਾਈਆ। ਸਤਾਰਾਂ ਹਾੜ ਕਹੇ ਜਿਨ੍ਹਾਂ ਲਕੀਰ ਮਾਰੀ ਉਤੇ ਪੇਟ, ਲੈਨ ਲਈ ਬਣਾਈਆ। ਇਹ ਪੰਜੇ ਸੰਤਰੀ ਹੁੰਦੇ ਸੀ ਉਤੇ ਗੇਟ, ਜਿਸ ਬੁਰਜ ਵਿਚ ਮਾਤਾ ਗੁਜਰੀ ਬੰਦ ਰਖਾਈਆ। ਇਹ ਚੋਰੀ ਚੋਰੀ ਮੱਥਾ ਲੈਂਦੇ ਸੀ ਟੇਕ, ਦੂਰੋਂ ਦੂਰੋਂ ਸੀਸ ਨਿਵਾਈਆ। ਅਸੀਂ ਸਤਿਗੁਰ ਤੇਰੀ ਭੇਟ, ਤੁਧ ਬਿਨ ਅਵਰ ਨਾ ਕੋਇ ਅਖਵਾਈਆ। ਸਾਨੂੰ ਲੈ ਜਾ ਆਪਣੇ ਦੇਸ, ਜਿਥੇ ਮਿਲੇ ਬੇਪਰਵਾਹੀਆ। ਗੋਬਿੰਦ ਕਿਹਾ ਤੁਹਾਨੂੰ ਆਉਣਾ ਪੈਣਾ ਵਾਰ ਫੇਰ ਏਕ, ਏਕੰਕਾਰ ਨਾਲ ਮਿਲਾਈਆ। ਸਾਚੀ ਰੱਖਣੀ ਟੇਕ, ਟਿੱਕੇ ਮਸਤਕ ਧੂੜੀ ਖ਼ਾਕ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਤੁਗ਼ਲਕ ਖ਼ਾਨਦਾਨ ਦਾ ਪਿਛਲਾ ਨਜ਼ੀਰ, ਨਸੀਰ ਹੁਸੈਨ ਸਾਰੇ ਗਾਈਆ। ਇਹ ਹੁੰਦਾ ਸੀ ਘਰ ਵਜ਼ੀਰ, ਵਜ਼ਾਰਤ ਇਕ ਵਡਿਆਈਆ। ਕਰਦਾ ਹੁੰਦਾ ਸੀ ਤਕ਼ਰੀਰ, ਤਰਾ ਤਰਾ ਸਮਝਾਈਆ। ਚਿੱਟੇ ਉਤੇ ਕਾਲੀ ਮਾਰਦਾ ਸੀ ਲਕੀਰ, ਲਾਇਕ਼ ਆਪਣਾ ਆਪ ਬਣਾਈਆ। ਇਕ ਦਿਨ ਮਿਲ ਗਿਆ ਰਸਤੇ ਵਿਚ ਕਬੀਰ, ਕਾਇਆ ਤੋਂ ਬਾਹਰ ਜਣਾਈਆ। ਕਿਉਂ ਹੱਥ ਫੜੀ ਸ਼ਮਸ਼ੀਰ, ਕੀ ਸ਼ਰਅ ਨਾਲ ਲੜਾਈਆ। ਸਭ ਦਾ ਖ਼ੁਦਾ ਇਕੋ ਪੀਰ, ਪਾਰਬ੍ਰਹਮ ਅਖਵਾਈਆ। ਜੇ ਬਦਲ ਦੇਵੇ ਤਕ਼ਦੀਰ, ਹੋਏ ਆਪ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਪਰਦਾ ਆਪ ਚੁਕਾਈਆ। ਨਸੀਰ ਕਿਹਾ ਮੇਰਾ ਲੇਖਾ ਨਹੀ ਵਿਚ ਨਸਰ, ਅੱਖਰਾਂ ਨਾ ਵੰਡ ਵੰਡਾਈਆ। ਮੈਂ ਵੇਖਾਂ ਕਲਜੁਗ ਕੀ ਕੂੜ ਕੁੜਿਆਰੇ ਹੁੰਦਾ ਹਸ਼ਰ, ਹੈਰਤ ਵਿਚ ਦੁਹਾਈਆ। ਚਾਰੋਂ ਕੁੰਟ ਦਿਸੇ ਅਸਰ, ਬਚਿਆ ਰਹਿਣ ਕੋਇ ਨਾ ਪਾਈਆ। ਚੁਗ਼ਲੀ ਮਾਰਨੀ ਜਿਸ ਦਾ ਹੁੰਦਾ ਸੀ ਜਸ਼ਨ, ਖ਼ੁਸ਼ੀ ਵਿਚ ਵਡਿਆਈਆ। ਇਸ ਦਾ ਸੋਹਣਾ ਹੁੰਦਾ ਸੀ ਮਿਸ਼ਨ, ਮਸਲਾ ਅੱਗੇ ਅੱਗੇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਸਮਝਾਈਆ। ਇਹ ਗੁਰਮੁਖ ਜਿਹੜਾ ਢਾਡੀ, ਢੱਡ ਰਿਹਾ ਖੜਕਾਈਆ। ਇਹ ਤਲਵੰਡੀ ਦਾ ਗਾਡੀ, ਨਾਨਕ ਨੂੰ ਸੀਸ ਨਿਵਾਈਆ। ਇਹਦੀ ਬ੍ਰਾਹਮਣੀ ਹੁੰਦੀ ਸੀ ਦਾਦੀ, ਜੋ ਤਿਲਕ

❋

❋

ਮੱਥੇ ਵਿਚ ਲਗਾਈਆ। ਇਹਦੀ ਸੁਰਤੀ ਅੰਦਰੋਂ ਜਾਗੀ, ਭਰਮ ਰਿਹਾ ਨਾ ਰਾਈਆ। ਇਸ ਨੇ ਜ਼ਾਤ ਪਾਤ ਤਿਆਗੀ, ਵਰਨ ਬਰਨ ਦਿਤਾ ਗਵਾਈਆ। ਮੈਲ ਧੋ ਕੇ ਦਾਗ਼ੀ, ਸੀਸ ਸੀਸ ਦਿਤਾ ਝੁਕਾਈਆ। ਨਾਨਕ ਹੱਸ ਕੇ ਕਿਹਾ ਤੇਰਾ ਲੇਖਾ ਅੰਤਮ ਬਾਕੀ, ਪ੍ਰਭ ਦੇ ਹੱਥ ਫੜਾਈਆ। ਜਿਸ ਵੇਲੇ ਕਲਜੁਗ ਹੋਵੇ ਅੰਧੇਰੀ ਰਾਤੀ, ਨਿਰਗੁਣ ਆਪਣਾ ਫੇਰਾ ਪਾਈਆ। ਤੇਰੀ ਲੇਖੇ ਲਾਵੇ ਹਯਾਤੀ, ਜੀਵਣ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਪਰਦਾ ਲਾਹੀਆ। ਮੁਸਾਹਿਬੋ ਆਓ ਕਰੀਏ ਸਲਾਹ, ਪੰਜਾਂ ਸਚ ਦੇਣਾ ਜਣਾਈਆ। ਕਿਹੜਾ ਸਤਿਗੁਰੂ ਬਣੇ ਮਲਾਹ, ਬੇੜਾ ਪਾਰ ਕਰਾਈਆ। ਦੱਸੇ ਧੁਰ ਦਾ ਰਾਹ, ਨੇਤਰ ਅੱਖ ਖੁਲ੍ਹਾਈਆ। ਕੰਨੀ ਨਾ ਜਾਏ ਕਤਰਾ, ਪੱਲੂ ਲਏ ਛੁਡਾਈਆ। ਉਸ ਦਾ ਭੇਤ ਦਿਓ ਸਮਝਾ, ਆਪਣਾ ਬਚਨ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਪੰਜੇ ਦੱਸੋ ਕੋਈ ਬਾਤ, ਪਰਦਾ ਇਕ ਉਠਾਈਆ। ਕਿਹੜਾ ਸਤਿਗੁਰੂ ਜਿਹੜਾ ਮੇਟੇ ਕਲਜੁਗ ਅੰਧੇਰੀ ਰਾਤ, ਸਤਿਜੁਗ ਸਚ ਕਰੇ ਰੁਸ਼ਨਾਈਆ। ਝਗੜਾ ਮਿਟਾ ਕੇ ਜ਼ਾਤ ਪਾਤ, ਦੀਨਾਂ ਆਪਣਾ ਰੰਗ ਰੰਗਾਈਆ। ਹਿੱਸਾ ਰਹੇ ਨਾ ਕਾਗ਼ਜ਼ਾਤ, ਨਾਮ ਕ਼ਲਮਾ ਇਕੋ ਇਕ ਸੁਣਾਈਆ। ਸਦਾ ਸੁਹੇਲਾ ਹੋ ਕੇ ਦੇਵੇ ਸਾਥ, ਸਗਲਾ ਸੰਗ ਨਿਭਾਈਆ। ਸਭ ਦੀ ਸਾਂਝੀ ਕਰੇ ਜਮਾਤ, ਹਿੰਦੂ ਮੁਸਲਿਮ ਸਿੱਖ ਈਸਾਈ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਉਪਜਾਈਆ। ਮੁਸਾਹਿਬ ਕਹਿਣ ਸਤਿਗੁਰ ਸ਼ਬਦ ਮੰਨੀਏ ਸੱਚਾ, ਸਚ ਦਏ ਸਮਝਾਈਆ। ਕਾਇਆ ਅੰਦਰ ਵਖਾ ਕੇ ਮਦੀਨਾ ਮੱਕਾ, ਕਾਅਬਾ ਅੰਦਰੇ ਅੰਦਰ ਦਏ ਪ੍ਰਗਟਾਈਆ। ਦਰ ਆਇਆਂ ਕਦੇ ਨਾ ਦੇਵੇ ਧੱਕਾ, ਜੁਗ ਜੁਗ ਲਏ ਉਠਾਈਆ। ਦਾਤਾ ਦਾਨੀ ਬਣ ਕੇ ਸਕਾ, ਸਚ ਰਹਿਮਤ ਨਾਮ ਕਮਾਈਆ। ਸੋ ਸਤਿਗੁਰੂ ਵੇਖਿਆ ਨਾਲ ਅੱਖਾਂ, ਸਨਮੁਖ ਬੈਠਾ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਮੇਲਾ ਲਏ ਮਿਲਾਈਆ । ਪੰਜੇ ਆ ਜਾਓ ਇਕ ਪਿੰਡ ਦੇ ਗਵਾਂਢੀ, ਇਕੱਠੇ ਰੰਗ ਰੰਗਾਈਆ। ਤੁਸਾਂ ਕਸਾਈਆਂ ਕੋਲੋਂ ਛੁਡਾ ਕੇ ਢਾਂਡੀ, ਨਾਨਕ ਦੀਆਂ ਮੱਝਾਂ ਵਿਚ ਦਿਤਾ ਰਲਾਈਆ। ਇਕ ਇਕ ਰੁਪਈਆ ਮੱਥਾ ਟੇਕ ਕੇ ਚਾਂਦੀ, ਧੂੜ ਮਸਤਕ ਨਾਲ ਛੁਹਾਈਆ। ਰੋ ਕੇ ਕਿਹਾ ਸਾਨੂੰ ਬਣਾ ਲੈ ਆਪਣੀ ਬਾਂਦੀ, ਬੰਦਨਾ ਕਰ ਕੇ ਆਪਣੀ ਮੰਗ ਮੰਗਾਈਆ। ਨਾਨਕ ਕਿਹਾ ਮੇਰਾ ਪੁਰਖ ਅਕਾਲ ਬਣਨਾ ਸਵਾਂਗੀ, ਆਪਣਾ ਵੇਸ ਵਟਾਈਆ। ਤੁਸਾਂ ਉਸ ਦੀ ਰੱਖਣੀ ਤਾਂਘੀ, ਓੜਕ ਆਪੇ ਹੋਵੇ ਸਹਾਈਆ। ਸੋ ਵੇਲਾ ਵਕ਼ਤ ਸੁਹੰਜਣਾ ਕੀਤਾ ਕਲਜੁਗ ਮੇਟ ਕੇ ਕੂੜ ਆਂਧੀ, ਅੰਧ ਅੰਧੇਰਾ ਦਿਤਾ ਗਵਾਈਆ। ਜਿਹੜੀ ਧਾਰਾ ਸਾਹਿਬ ਸਤਿਗੁਰ ਅਖਵਾਂਦੀ, ਓਹ ਸ਼ਬਦ ਜੋਤ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਈਆ। ਸਤਿਜੁਗ ਕਹੇ ਮੈਂ ਸੰਦੇਸ਼ਾਂ ਦੇਵਾਂ ਦੀਪਾਂ ਸੱਤਾਂ, ਸਤਿ ਸਤਿ ਸਮਝਾਈਆ। ਜਗਤ ਪ੍ਰਧਾਨ ਬਦਲ ਲਓ ਆਪਣੀ ਮੱਤਾ, ਬੁੱਧ ਬਿਬੇਕ ਲੈਣੀ ਕਰਾਈਆ । ਚਾਰੋਂ ਕੁੰਟ ਡੁਲ੍ਹਣੀ ਰੱਤਾ, ਰੱਤੀ ਰੱਤ ਦਏ ਦੁਹਾਈਆ। ਜਿਨ੍ਹਾਂ ਨੇ ਮਹਿੰਦੀ ਲਾਈ ਹੱਥਾਂ, ਅਮਾਮ ਅਮਾਮਾ ਹੋਏ ਸਹਾਈਆ। ਪਰਮ ਪੁਰਖ ਨੂੰ ਲੱਭਦੇ ਫਿਰਦੇ ਲੱਖਾਂ, ਕੋਟਨ ਕੋਟ ਧਿਆਨ ਲਗਾਈਆ। ਉਹ ਸੌਂਦੇ ਸੇਜ ਬਣਾ ਕੇ ਕੱਖਾਂ, ਧੂੜੀ ਖ਼ਾਕ ਵਾਲੀ ਰਮਾਈਆ। ਅੰਨ ਖਾਂਦੇ ਨਹੀਂ ਭੋਜਨ ਪੱਕਾ, ਭੁੱਖੇ ਰਹਿ ਕੇ ਝਟ ਲੰਘਾਈਆ। ਪੱਲੇ ਬੰਨ੍ਹਦੇ ਨਹੀਂ ਕੋਈ ਟਕਾ, ਆਪਣੀ

❋

❋

ਦੇਣ ਸਫ਼ਾਈਆ। ਸਤਿਜੁਗ ਕਹੇ ਜਿੰਨਾਂ ਚਿਰ ਸੋਹੰ ਪੜ੍ਹਨ ਨਾ ਟੱਪਾ, ਅੱਗੇ ਪਾਰ ਨਾ ਕੋਇ ਕਰਾਈਆ। ਸਭ ਦੇ ਉਤੋਂ ਪਿਛਲਾ ਗਿਆ ਦੱਬਾ, ਛੱਪਾ ਨਜ਼ਰ ਕੋਇ ਨਾ ਆਈਆ। ਪੁਰਖ ਅਕਾਲ ਇਕੋ ਮੰਨਣਾ ਅੱਬਾ, ਅੰਮੀ ਇਕੋ ਲੈਣੀ ਜਣਾਈਆ। ਲਹਿਣਾ ਸਭ ਦਾ ਚੁਕਣਾ ਹੱਬਾ, ਹਰਿ ਕਰਤਾ ਝੋਲੀ ਪਾਈਆ। ਸਾਚੇ ਨਾਮ ਦਾ ਲੈਣਾ ਰਸਾ, ਅਨਰਸ ਨਾ ਕੋਇ ਵਡਿਆਈਆ । ਜੋ ਹਿਰਦੇ ਅੰਦਰ ਵਸਾ, ਵਾਸਤਾ ਆਪਣੇ ਨਾਲ ਜੁੜਾਈਆ। ਜਿਸ ਨੇ ਮਾਣ ਦਿਤਾ ਸੱਸਾ, ਹੋੜਾ ਵੇਖ ਵਖਾਈਆ। ਓਹ ਹਾਹਾ ਹੰ ਬ੍ਰਹਮ ਦਾ ਕਰ ਕੇ ਪੱਖਾ, ਸਾਜਣ ਸੱਜਣ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਸਤਿਜੁਗ ਕਹੇ ਮੈਂ ਧਰਮ ਦਾ ਦੇਣਾ ਨੂਰ, ਨੂਰ ਨੂਰ ਉਪਜਾਈਆ। ਕੂੜਾ ਤੋੜ ਗ਼ਰੂਰ, ਹੰਗਤਾ ਦੇਣੀ ਮਿਟਾਈਆ। ਸਚ ਦਾ ਦੇ ਸਰੂਰ, ਖ਼ੁਸ਼ੀ ਦੇਣੀ ਵਖਾਈਆ। ਉਸ ਦਾ ਬਖ਼ਸ਼ਣਾ ਪ੍ਰਭ ਨੇ ਸਰਬ ਕ਼ਸੂਰ, ਜੋ ਬੈਠਾ ਸੀਸ ਨਿਵਾਈਆ। ਸਦਾ ਦਰਸ਼ਨ ਦੇਵੇ ਹਾਜ਼ਰਾ ਹਜ਼ੂਰ, ਹਜ਼ਰਤਾਂ ਤੋਂ ਬਾਹਰ ਕਰੇ ਪੜ੍ਹਾਈਆ। ਉਚੀ ਮੰਜ਼ਲ ਚੜ੍ਹ ਕੇ ਕੋਹਤੂਰ, ਤੁਰੀਆ ਤੋਂ ਪਰੇ ਲੇਖਾ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਿਹਰਵਾਨ ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਉਠਾਈਆ। ਸਤਾਰਾਂ ਹਾੜ ਕਹੇ ਮੈਂ ਫਿਰਦਾ ਅੱਗੇ ਅੱਗੇ, ਅਗਲਾ ਪੰਧ ਮੁਕਾਈਆ। ਪ੍ਰਭ ਸਿੰਘਾਸਣ ਧਾਰ ਬੱਗੇ, ਬਗਲਾ ਬਪੜਾ ਸਮਝ ਕੋਇ ਨਾ ਪਾਈਆ। ਜਿਥੇ ਦੀਪ ਅਨੋਖਾ ਜਗੇ, ਜਾਗਰਤ ਜੋਤ ਨੂਰ ਰੁਸ਼ਨਾਈਆ। ਸਚ ਦਵਾਰ ਸੁਹੰਞਣਾ ਸੋਹਣਾ ਸਜੇ, ਭਗਤ ਸੁਹੇਲੇ ਸੱਜਣ ਸੋਭਾ ਪਾਈਆ। ਜੋ ਹੁਕਮੇ ਅੰਦਰ ਬੱਧੇ, ਬੰਦਗੀ ਬੰਧਨਾਂ ਗਈ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿ ਸਚ ਮਿਲੇ ਸਰਨਾਈਆ। ਸਤਿਗੁਰ ਸ਼ਬਦ ਕਹੇ ਮੈਂ ਆ ਗਿਆ, ਆਪਣਾ ਪੰਧ ਮੁਕਾਈਆ। ਦੀਨ ਦੁਨੀ ਦਾ ਵੇਖਾਂ ਵਾਕਿਆ, ਘਰ ਘਰ ਫੋਲ ਫੁਲਾਈਆ। ਅੰਤਰ ਰਹੇ ਕੋਈ ਨਾ ਸ਼ੱਕਿਆ, ਸਹਿਸਾ ਦੇਣਾ ਮਿਟਾਈਆ। ਕਲਜੁਗ ਪਾਵੇ ਕੋਈ ਨਾ ਘਾਟਿਆ, ਘੜਨ ਭੰਨਣਹਾਰ ਇਕ ਸਰਨਾਈਆ। ਜੋ ਮੇਟ ਕੇ ਮਮਤਾ ਵਾਟਿਆ, ਮਿਹਰ ਨਜ਼ਰ ਨਾਲ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਕਾਰ ਕਮਾਈਆ। ਸਤਾਰਾਂ ਹਾੜ ਕਹੇ ਮੇਰਾ ਆਇਆ ਧੁਰ ਦਾ ਵਕ਼ਤ, ਵਿਅਕਤੀਆਂ ਦਿਆਂ ਜਣਾਈਆ। ਪ੍ਰਭ ਨੂੰ ਮਿਲਣਾ ਵਿਚ ਜਗਤ, ਜਗ ਜੀਵਣ ਦਾਤਾ ਹੋਏ ਸਹਾਈਆ। ਜਿਸ ਦਾ ਇਕੋ ਨਾਮ ਫ਼ਕ਼ਤ, ਫਿਕਰੇ ਸਿਫ਼ਤਾਂ ਵਾਲੇ ਸਾਲਾਹੀਆ। ਜਦੋਂ ਪ੍ਰਗਟਾਵੇ ਪ੍ਰਗਟਾਏ ਆਪਣੇ ਭਗਤ, ਬਿਨਾ ਭਗਤਾਂ ਪ੍ਰਭ ਗ੍ਰਹਿ ਕਿਸੇ ਨਾ ਜਾਈਆ। ਜਦ ਆਵੇ ਤੇ ਆਵੇ ਉਤੋਂ ਅਰਸ਼, ਫ਼ਰਸ਼ ਆਪਣਾ ਰੰਗ ਰੰਗਾਈਆ। ਜਨ ਭਗਤਾਂ ਉਤੇ ਕਰ ਕੇ ਤਰਸ, ਰਹਿਮਤ ਆਪਣੀ ਨਾਲ ਤਰਾਈਆ। ਸਤਾਰਾਂ ਹਾੜ ਕਹੇ ਇਹ ਜਗਤ ਪ੍ਰਧਾਨਾਂ ਵਾਸਤੇ ਔਖਾ ਬਰਸ, ਚਾਰੋਂ ਕੁੰਟ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿ ਸਤਿਗੁਰ ਆਪ ਅਖਵਾਈਆ। ਸਤਾਰਾਂ ਹਾੜ ਕਹੇ ਮੇਰੇ ਪ੍ਰਸਿਧ ਪੰਜ ਲਿਖਾਰੀ, ਪੰਚ ਮਿਲੀ ਵਡਿਆਈਆ। ਮਿਲੇ ਮੇਲ ਜੋਤ ਨਿਰੰਕਾਰੀ, ਨਿਰਗੁਣ ਆਪਣਾ ਰੰਗ ਰੰਗਾਈਆ। ਦੁਨੀਆ ਵਿਚ ਰਹਿਣਾ ਨਾਲ ਹੁਸ਼ਿਆਰੀ, ਚਾਰ ਕੁੰਟ ਠੋਕਰਾਂ ਰਹੀ ਲਗਾਈਆ। ਬਿਨਾ ਪ੍ਰਭੂ ਤੋਂ ਦੂਸਰ ਸਚ ਨਾ ਕੋਇ ਪਿਆਰੀ, ਪ੍ਰੀਤਮ ਪਰਮ ਪੁਰਖ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਈਆ। ਸਤਾਰਾਂ

❋

❋

ਹਾੜ ਕਹੇ ਹਰਿ ਭਗਤ ਬੈਠੇ ਉਤੇ ਬਸੁਧਾ, ਭਗਤ ਦਵਾਰੇ ਡੇਰਾ ਲਾਈਆ। ਜਿਥੇ ਬਸਤਰ ਪਾਏ ਈਸ਼ਰ ਸਿੰਘ ਬੁੱਢਾ, ਰੰਗਤ ਰੰਗ ਰੰਗਾਈਆ। ਇਸ ਦਾ ਲੇਖੇ ਲੌਣਾ ਪੀਤਾ ਦੁੱਧਾ, ਸ਼ੀਰ ਧਾਰ ਚੁਆਈਆ। ਮਿਲਣਾ ਮਾਣ ਚੌਥੇ ਜੁਗਾ, ਅੰਤਮ ਰੰਗ ਰੰਗਾਈਆ। ਪੂਜਣਾ ਨਹੀਂ ਕੋਈ ਗੁੱਗਾ, ਗਹਿਰ ਗੰਭੀਰ ਸਰਨਾਈਆ। ਪੰਜਾਂ ਮੁਸਾਹਿਬਾਂ ਨਾਮ ਕਰੇ ਉਘਾ, ਉਗਣ ਆਥਣ ਰੰਗ ਰੰਗਾਈਆ। ਧੁਰ ਦਾ ਸ਼ਬਦ ਸੰਦੇਸ਼ਾ ਪੁੱਜਾ, ਅਵਤਾਰ ਪੈਗ਼ੰਬਰ ਗੁਰੂ ਰਹੇ ਸੁਣਾਈਆ। ਸਾਡਾ ਅੱਗੇ ਇਕੋ ਮੁੱਦਾ, ਮੁੱਦਤ ਦਾ ਝਗੜਾ ਦੇਣਾ ਗਵਾਈਆ। ਇਕੋ ਵਸੌਣਾ ਝੁੱਗਾ, ਗ੍ਰਹਿ ਇਕੋ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਆਪਣਾ ਖੇਲ ਦਰਸਾਈਆ। ਸਤਾਰਾਂ ਹਾੜ ਕਹੇ ਮੈਂ ਖ਼ੁਸ਼ੀ ਇਕ ਜਣਾਵਾਂ, ਜਨ ਭਗਤੋ ਆਪ ਸੁਣਾਈਆ। ਸਚ ਦਵਾਰੇ ਲੱਗੇ ਨਾਵਾਂ, ਨਰ ਨਿਰੰਕਾਰ ਆਪ ਲਗਾਈਆ। ਜਿਹੜਾ ਰੌਲਾ ਪਾਇਆ ਵਾਂਗ ਕਾਵਾਂ, ਕਾਇਨਾਤ ਦਿਤੀ ਹਿਲਾਈਆ। ਤੁਹਾਨੂੰ ਇਕੱਠਾ ਕਰ ਕੇ ਵਿਚੋਂ ਗਰਾਵਾਂ, ਸ਼ਹਿਨਸ਼ਾਹਾਂ ਦੀ ਜੜ੍ਹ ਰਿਹਾ ਉਖੜਾਈਆ। ਤੁਹਾਡੀਆਂ ਭੁਜਾਂ ਵੇਖ ਕੇ ਬਾਹਵਾਂ, ਬਲ ਆਪਣਾ ਆਪ ਵਖਾਈਆ। ਧਰਮ ਦਵਾਰਾ ਦੱਸ ਕੇ ਸਾਂਵਾਂ, ਸਾਂਝਾ ਇਕੋ ਇਕ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿ ਸੰਗਤ ਤੁਹਾਡੇ ਸੀਸ ਤੇ ਰੱਖੇ ਛਾਵਾਂ, ਛਹਿਬਰ ਆਪਣਾ ਨਾਮ ਲਗਾਈਆ।