ਪੁਸਤਕਾਲਾਭਾਗ ੨੧

੧੮ ਹਾੜ ਸ਼ਹਿਨਸ਼ਾਹੀ ਸੰਮਤ ੫ ਹਰਿ ਭਗਤ ਦਵਾਰ ਜੇਠੂਵਾਲ

ਸ਼ਬਦ ਸਿੰਘਾਸਣ ਰਿਹਾ ਸਜ, ਹਰਿ ਸੱਜਣ ਆਪ ਸੁਹਾਈਆ। ਰਾਮ ਕ੍ਰਿਸ਼ਨ ਨਾ ਰਿਹਾ ਅਲਗ, ਦਰ ਠਾਂਡੇ ਸੋਭਾ ਪਾਈਆ । ਭਗਤ ਕਬੀਰਾ ਆਇਆ ਭੱਜ, ਭਜਨ ਬੰਦਗੀ ਇਕ ਸੁਣਾਈਆ। ਹਜ਼ਰਤ ਈਸਾ ਮੂਸਾ ਕਰ ਇਕੱਠ, ਦਰ ਘਰ ਸਾਚੇ ਡੇਰਾ ਲਾਈਆ। ਅਸ਼ਟਭੁਜ ਨਗਾਰਾ ਰਿਹਾ ਵੱਜ, ਸੰਖ ਨਾਦ ਧੁਨ ਸ਼ਨਵਾਈਆ। ਨਾਨਕ ਗੋਬਿੰਦ ਵੇਖ ਪੁਰਖ ਸਮਰੱਥ, ਖੰਡਾ ਖੜਗ ਇਕ ਚਮਕਾਈਆ। ਦੀਨ ਦੁਨੀ ਨੂੰ ਰਹੇ ਦੱਸ, ਦਹਿ ਦਿਸ਼ਾ ਸਮਝਾਈਆ। ਸਭ ਨੇ ਇਕ ਦਾ ਗੌਣਾ ਜਸ, ਜੋ ਆਦਿ ਅੰਤ ਦਾ ਪਿਤਾ ਮਾਈਆ। ਸਾਡਾ ਰਿਹਾ ਕੋਈ ਨਾ ਵਸ, ਕਲਜੁਗ ਅੰਤਮ ਵੇਸ ਵਟਾਈਆ। ਦੋ ਜਹਾਨਾਂ ਮਾਰਗ ਰਿਹਾ ਦੱਸ, ਮਰਦ ਮਰਦਾਨਾ ਹੁਕਮ ਸੁਣਾਈਆ। ਸ੍ਰਿਸ਼ਟੀ ਦ੍ਰਿਸ਼ਟੀ ਬਦਲੇ ਝੱਬ, ਮਮਤਾ ਮੋਹ ਗਵਾਈਆ। ਬਦੀ ਕਰੇ ਕੋਇ ਨਾ ਬਦ, ਬਦਲਾ ਦੇਵੇ ਥਾਉਂ ਥਾਈਂਆ। ਚਾਰ ਵਰਨ ਰਹਿਣ ਨਾ ਅੱਡ, ਨਾਤਾ ਬਾਹਮੀ ਲਏ ਮਿਲਾਈਆ। ਸੰਤ ਸੁਹੇਲੇ ਸੱਜਣ ਲਏ ਸੱਦ, ਹੋਕਾ ਆਪਣਾ ਨਾਮ ਸੁਣਾਈਆ। ਸਚ ਪ੍ਰੀਤੀ ਜਾਣਾ ਬੱਝ, ਡੋਰੀ ਤੰਦ ਇਕ ਵਖਾਈਆ। ਮੂਰਖ ਰਹੇ ਨਾ ਕੋਇ ਬਗਲਾ ਬਪੜਾ ਬਪ, ਕਾਗ ਹੰਸ ਰੂਪ ਬਣਾਈਆ। ਆਤਮ ਪਰਮਾਤਮ ਆਦਿ ਅੰਤ ਦਾ ਜਪ, ਸਿਫ਼ਤਾਂ ਵਾਲੀ ਨਾ ਕੋਇ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਭੇਵ ਆਪ ਖੁਲ੍ਹਾਈਆ। ਧੁਰ ਦਾ ਭੇਵ ਖੋਲ੍ਹ ਕੇ ਭੇਦਾ, ਪਰਦਾ ਰਿਹਾ ਉਠਾਈਆ। ਕੀ ਲੇਖਾ ਚਾਰੇ ਵੇਦਾ, ਪੁਰਾਣ ਅਠਾਰਾਂ ਕੀ ਵਡਿਆਈਆ। ਕੀ ਸ਼ਾਸਤਰ ਕਹੇ ਕਿਤੇਬਾ, ਕੀ ਸਿਮਰਤੀ ਰੰਗ ਰੰਗਾਈਆ। ਕੀ ਗੀਤਾ ਗਿਆਨ

❋

❋

ਮਾਰੇ ਨੇਜ਼ਾ, ਨੇਤਰ ਅੱਖ ਖੁਲ੍ਹਾਈਆ। ਕੀ ਅੰਜੀਲ ਕ਼ੁਰਾਨ ਸਾਫ਼ ਕੀਤਾ ਮਿਹਦਾ, ਦੁਰਮਤ ਮੈਲ ਧਵਾਈਆ। ਕੀ ਖਾਣੀ ਬਾਣੀ ਪੂਰਾ ਕੀਤਾ ਲੇਖਾ, ਚੁਰਾਸੀ ਲੱਖ ਕਟਾਈਆ। ਜਾਂ ਤੱਕਿਆ ਪ੍ਰਭ ਨੇ ਨਾਮ ਦੇ ਵਿਚੋਂ ਨਾਮ ਦਾ ਪਾਇਆ ਭੁਲੇਖਾ, ਅਸਲ ਅਸਲ ਨਾ ਕਿਸੇ ਦ੍ਰਿੜਾਈਆ। ਵੱਖੋ ਵਖ ਦੇ ਕੇ ਠੇਕਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਬੋਲੀ ਨਾਮ ਦੀ ਦਿਤੀ ਕਰਾਈਆ। ਅੱਲਾ ਵਾਹਿਗੁਰੂ ਓਮ ਰਾਮ ਰੱਖ ਸਿਫ਼ਤ ਦਾ ਰੇਟਾ, ਕ਼ੀਮਤ ਜਗਤ ਜਣਾਈਆ। ਕਿਸੇ ਦਾ ਸਾਫ਼ ਨਾ ਹੋਇਆ ਪੇਟਾ, ਭਾਂਡਾ ਭਰਮ ਨਾ ਕੋਇ ਭੰਨਾਈਆ। ਜੋ ਆਇਆ ਸੋ ਪ੍ਰਭ ਦੀ ਕਰ ਕੇ ਗਿਆ ਵੇਟਾ, ਇੰਤਜ਼ਾਰੀ ਵਿਚ ਧਿਆਨ ਲਗਾਈਆ। ਇਕੋ ਸਤਿਗੁਰ ਸ਼ਬਦ ਬਣ ਕੇ ਬੇਟਾ, ਜਿਹੜਾ ਜੋਧਾ ਸੂਰਬੀਰ ਅਖਵਾਈਆ। ਨਿਤ ਨਵਿਤ ਹੋ ਕੇ ਖੇਵਟ ਖੇਟਾ, ਨਈਆ ਨੌਕਾ ਜਗਤ ਚਲਾਈਆ। ਆਦਿ ਅੰਤ ਭੁੱਲੇ ਨਾ ਚੇਤਾ, ਚੇਤਨ ਸਭ ਨੂੰ ਦਏ ਕਰਾਈਆ। ਜਿਹੜਾ ਵਸੇ ਸਚਖੰਡ ਦੇਸਾ, ਦਰਗਾਹ ਸਾਚੀ ਸੋਭਾ ਪਾਈਆ। ਓਹ ਧਾਰ ਕੇ ਆਪਣਾ ਵੇਸਾ, ਨਿਹਕਲੰਕਾ ਨਾਉਂ ਪ੍ਰਗਟਾਈਆ। ਜਨ ਭਗਤਾਂ ਕਰੇ ਹੇਤਾ, ਗੁਰਮੁਖ ਸੰਗ ਰਖਾਈਆ। ਦੀਨ ਉਧਾਰਨਾ ਜਿਸ ਦਾ ਪੇਸ਼ਾ, ਪੇਸ਼ੀਨਗੋਈ ਸਭ ਦੀ ਵੇਖ ਵਖਾਈਆ। ਜਿਸ ਨੂੰ ਵਿਸ਼ਨ ਬ੍ਰਹਮਾ ਸ਼ਿਵ ਝੁਕਣ ਗਣੇਸ਼ਾ, ਸੁਰਪਤ ਰਾਜਾ ਇੰਦ ਕਰੋੜ ਤੇਤੀਸਾ ਸੀਸ ਨਿਵਾਈਆ। ਓਹ ਅੰਤਮ ਮਾਰ ਕੇ ਆਪਣਾ ਪੇਚਾ, ਪਰਪੰਚ ਵੇਖੇ ਥਾਉਂ ਥਾਈਂਆ। ਜਿਨ੍ਹਾਂ ਪੁਰਖ ਅਕਾਲ ਦਾ ਨਾਉਂ ਬੇਚਾ, ਕ਼ੀਮਤ ਕਰਨੀ ਵਾਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਅਸੀਂ ਆਏ ਭਗਤ ਦਵਾਰੇ, ਚਾਰੇ ਕੁੰਟਾਂ ਸੋਭਾ ਪਾਈਆ। ਸ਼ਬਦੀ ਸਤਿਗੁਰ ਦੇ ਇਸ਼ਾਰੇ, ਬਿਨ ਅੱਖਾਂ ਸੈਨਤ ਰਿਹਾ ਲਗਾਈਆ। ਸਭ ਨੇ ਬੋਲਣੇ ਸਚ ਜੈਕਾਰੇ, ਇਕੋ ਨਾਮ ਧਿਆਈਆ। ਦੂਜਾ ਵੜੇ ਕੋਈ ਨਾ ਵਾੜੇ, ਕੰਡਾ ਖ਼ਾਰ ਰਿਹਾ ਚੁਭਾਈਆ। ਲੇਖਾ ਵੇਖ ਸਤਾਰਾਂ ਹਾੜੇ, ਸੰਮਤ ਪੰਜ ਰਿਹਾ ਵਖਾਈਆ। ਜਨ ਭਗਤਾਂ ਚਾੜ੍ਹ ਕੇ ਰੰਗ ਗਾੜ੍ਹੇ, ਕੂੜੀ ਕਿਰਿਆ ਕਰੇ ਸਫ਼ਾਈਆ। ਨਿਰਗੁਣ ਧਾਰ ਆ ਦੁਬਾਰੇ, ਦੋਹਰੀ ਕਾਰ ਕਮਾਈਆ। ਫੜ ਫੜ ਬਾਹੋਂ ਸਾਨੂੰ ਤਾਰੇ, ਤਾਰਨਹਾਰ ਨੂਰ ਅਲਾਹੀਆ। ਜੁਗ ਚੌਕੜੀ ਗੁਰ ਅਵਤਾਰ ਪੈਗ਼ੰਬਰਾਂ ਨੂੰ ਦਿਤੇ ਆਪਣੇ ਨਾਮ ਵਾਲੇ ਰੁਜ਼ਗਾਰੇ, ਨਾਮ ਜਪ ਕੇ ਰੋਜ਼ੀ ਗਏ ਕਮਾਈਆ। ਅਖ਼ੀਰੀ ਛੱਡ ਜਗਤ ਸੰਸਾਰੇ, ਨਾਤਾ ਸਿੱਖਾਂ ਮੁਰੀਦਾਂ ਨਾਲੋਂ ਤੁੜਾਈਆ। ਲਿਖ ਲਿਖ ਅੱਖਰ ਸਿਫ਼ਤਾਂ ਗਏ ਉਚਾਰੇ, ਮਹਿਮਾ ਅਕਥ ਕਥ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਰੰਗ ਇਕ ਰੰਗਾਈਆ। ਪੈਗ਼ੰਬਰ ਕਹਿਣ ਜਿਸ ਅੰਗਰੇਜ਼ੀ ਦੇ ਬੋਲੇ ਪੰਜ ਅੱਖਰ, ਅੱਗੇ ਜਾਵੇ ਆਈਆ। ਬਲ ਬਾਵਨ ਧਾਰ ਸਤਿ ਵੇਖਣੀ ਵੱਖਰ, ਵਖਰੀ ਕਾਰ ਕਮਾਈਆ। ਜਿਸ ਨੇਤਰ ਨੀਰ ਵਰੋਲਿਆ ਅੱਥਰ, ਹੌਕਿਆਂ ਵਿਚ ਦੁਹਾਈਆ। ਸਾਡੇ ਗ੍ਰਹਿਉਂ ਭੰਡਾਰ ਉਹ ਛੱਕਣ, ਜਿਨ੍ਹਾਂ ਬਲ ਦਵਾਰੇ ਰਸ ਨਾ ਕੋਇ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਕਾਰ ਕਮਾਈਆ। ਬਾਵਨ ਕਿਹਾ ਤੁਸੀਂ ਭੈਣ ਭਰਾ, ਸਚ ਸਚ ਸਮਝਾਈਆ। ਤੁਹਾਡਾ ਖਾਣਾ ਲਵਾਂ ਖਾ, ਖ਼ਾਲਸ ਆਪਣਾ ਰੰਗ ਰੰਗਾਈਆ। ਜਿਸ ਵੇਲੇ ਕਲਜੁਗ ਅੰਤਮ ਵੇਲਾ ਗਿਆ ਆ, ਚਾਰੋਂ ਕੁੰਟ ਅੰਧੇਰਾ ਛਾਈਆ। ਗੁਰ ਅਵਤਾਰ ਪੈਗ਼ੰਬਰ ਹੋਏ ਨਾ ਕੋਇ ਸਹਾ, ਸਹਾਇਤਾ ਕਰਨ ਕੋਇ ਨਾ ਆਈਆ। ਸਾਢੇ ਤਿੰਨ ਹੱਥ ਤੁਹਾਨੂੰ ਦੇਵਾਂ ਵਸਾ, ਸੱਤ ਰੰਗ ਦੀ ਡੋਰੀ ਦਏ ਗਵਾਹੀਆ। ਜੇ ਤੁਸੀਂ ਹੁਣ ਭੈਣ ਭਰਾ, ਨਾਤਾ ਫੇਰ

❋

❋

ਦਿਆਂ ਬਦਲਾਈਆ। ਪ੍ਰਭ ਦਾ ਖੇਲ ਅਗੰਮ ਅਥਾਹ, ਸ਼ਬਦੀ ਸ਼ਬਦ ਵਿਚ ਜਣਾਈਆ। ਬੱਚੀ ਹੱਸ ਕੇ ਸੀਸ ਦਿਤਾ ਨਿਵਾ, ਧੂੜੀ ਚਰਨਾਂ ਖ਼ਾਕ ਰਮਾਈਆ। ਸਾਡਾ ਮੇਲਾ ਦੇਈਂ ਮਿਲਾ, ਆਪਣੇ ਭਗਤਾਂ ਲਈ ਪ੍ਰਗਟਾਈਆ। ਭਗਤਾਂ ਤੋਂ ਨਾਤਾ ਚੰਗਾ ਨਹੀਂ ਭੈਣ ਭਰਾ, ਦਰ ਤੇਰੇ ਮੰਗ ਮੰਗਾਈਆ। ਬਾਵਨ ਸਹਿਜ ਨਾਲ ਦਿਤਾ ਸਮਝਾ, ਸਿਰ ਆਪਣਾ ਹੱਥ ਟਿਕਾਈਆ। ਜਾਮਾ ਦੋਹਾਂ ਦਾ ਅੰਤ ਬਦਲਾ, ਦਰ ਠਾਂਡੇ ਮੇਲ ਮਿਲਾਈਆ। ਜਿਥੇ ਵਿਛੋੜਾ ਹੋਵੇ ਨਾ, ਪੱਲੂ ਨਾ ਕੋਇ ਛੁਡਾਈਆ। ਦੋਹਾਂ ਦਾ ਬਣ ਕੇ ਪਿਤਾ ਮਾਂ, ਬੱਚੇ ਆਪਣੀ ਗੋਦ ਟਿਕਾਈਆ। ਦਰਬਾਰੀਓ ਤੁਸੀਂ ਬਣ ਜਾਓ ਗਵਾਹ, ਸ਼ਹਾਦਤ ਦਿਆਂ ਭੁਗਤਾਈਆ। ਬਣ ਕੇ ਸ਼ਹਿਨਸ਼ਾਹਾਂ ਦਾ ਸ਼ਹਿਨਸ਼ਾਹ, ਸਿਰ ਆਪਣਾ ਹੱਥ ਟਿਕਾਈਆ। ਜਿਹੜੀ ਜਗਤ ਵਾਲੀ ਮਾਂ, ਗੋਦੀ ਉਸ ਦੀ ਦਿਤੀ ਸੁਹਾਈਆ। ਆਦਿ ਅੰਤ ਦਾ ਨਿਆਂ, ਫ਼ਰਕ਼ ਰਿਹਾ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਸਾਚਾ ਇਕ ਸੁਹਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭ ਤੇਰੀ ਖੇਲ ਨਿਆਰੀ, ਨਿਰਾਕਾਰ ਤੇਰੀ ਸਰਨਾਈਆ। ਉਠ ਵੇਖ ਆਪਣੇ ਉਹ ਲਿਖਾਰੀ, ਜਿਨ੍ਹਾਂ ਦਾ ਲੇਖਾ ਥਾਉਂ ਥਾਈਂਆ। ਪ੍ਰਗਟ ਹੋ ਜਗਤ ਆਪਣੀ ਧਾਰੀ, ਧਰਨੀ ਧਰਤ ਧਵਲ ਸੁਹਾਈਆ । ਪੂਰਬ ਪੂਰਬ ਦੀ ਜਿਨ੍ਹਾਂ ਨਾਲ ਯਾਰੀ, ਓਨ੍ਹਾਂ ਦੇਣੀ ਮਾਣ ਵਡਿਆਈਆ। ਤੇਰਾ ਖੇਲ ਅਪਰ ਅਪਾਰੀ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਸਤਿਗੁਰ ਸ਼ਬਦ ਕਹੇ ਜੋ ਲਿਖਦਾ ਤੇਰਾ ਲੇਖ, ਲਿਖਤ ਵਿਚ ਵਡਿਆਈਆ। ਉਹਨੂੰ ਲੈ ਜਾ ਆਪਣੇ ਦੇਸ, ਜਿਥੇ ਤੇਰਾ ਨੂਰ ਰੁਸ਼ਨਾਈਆ। ਝੁਕਦੇ ਵਿਸ਼ਨ ਬ੍ਰਹਮਾ ਸ਼ਿਵ ਗਣੇਸ਼, ਨਿਉਂ ਨਿਉਂ ਲਾਗਣ ਪਾਈਂਆ। ਤੇਰਾ ਸਭ ਤੋਂ ਵਖਰਾ ਹੇਤ, ਜਗਤ ਨੇਤਰ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਮੇਲ ਮਿਲਾਈਆ। ਸਤਿਗੁਰ ਸ਼ਬਦ ਕਹੇ ਜਿਹੜੇ ਬਲ ਰਾਜੇ ਦੇ ਘਰ ਦੇ, ਦਰ ਤੇਰੇ ਸੋਭਾ ਪਾਈਆ। ਓਹ ਧੁਰ ਦੀ ਸਿਖਿਆ ਪੜ੍ਹਦੇ, ਅੰਤਰ ਕਰ ਰੁਸ਼ਨਾਈਆ। ਝਗੜਾ ਮੁਕਾ ਦੇ ਚੋਟੀ ਜੜ੍ਹ ਦੇ, ਨਿਰਗੁਣ ਨੂਰ ਕਰ ਰੁਸ਼ਨਾਈਆ। ਭੇਵ ਖੋਲ੍ਹ ਦੇ ਆਤਮ ਸਰ ਦੇ, ਸਰ ਸਰੋਵਰ ਇਕ ਸੁਹਾਈਆ। ਤੇਰੇ ਭਗਤ ਨਾ ਜੰਮਦੇ ਨਾ ਮਰਦੇ, ਜੀਵਣ ਤੇਰੇ ਨਾਲ ਰਖਾਈਆ। ਦੀਨ ਦੁਨੀ ਦੇ ਵਿਚੋਂ ਕੱਢ ਦੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਚ ਇਕ ਸੁਣਾਈਆ। ਸਤਿਗੁਰ ਸ਼ਬਦ ਕਹੇ ਜੋ ਬਲ ਬਾਵਨ ਦੀ ਧਾਰਾ, ਧਰਨੀ ਧਰਤ ਧਵਲ ਵਡਿਆਈਆ। ਉਸ ਦਾ ਲੇਖ ਵਿਚ ਸੰਸਾਰਾ, ਸਾਹਿਬ ਸਵਾਮੀ ਦੇਣਾ ਜਣਾਈਆ। ਕਿਸੇ ਨੂੰ ਰਹੇ ਨਾ ਕੋਇ ਵਿਚਾਰਾ, ਵਿਚਲਾ ਭੇਵ ਦੇਣਾ ਖੁਲ੍ਹਾਈਆ। ਸਤਿਗੁਰ ਸ਼ਬਦ ਸਦਾ ਪਿਆਰਾ, ਪ੍ਰੇਮ ਪ੍ਰੀਤੀ ਵਿਚ ਵਡਿਆਈਆ। ਜਿਸ ਦੀ ਮੰਜ਼ਲ ਮਿਲੇ ਨਾ ਵਿਚ ਸੰਸਾਰਾ, ਪਰਦਾ ਸਕੇ ਨਾ ਕੋਇ ਖੁਲ੍ਹਾਈਆ। ਜੋ ਤੇਰੇ ਦਰ ਦਾ ਬਣਿਆ ਲਿਖਾਰਾ, ਗੁਰ ਅਵਤਾਰ ਪੈਗ਼ੰਬਰ ਉਸੇ ਦਾ ਦਰਸ਼ਨ ਪਾਈਆ। ਸੱਤ ਰੰਗ ਦਾ ਤੇਰਾ ਨਜ਼ਾਰਾ, ਦੋ ਜਹਾਨਾਂ ਦੇਣਾ ਵਖਾਈਆ। ਜਿਥੇ ਭਗਤਾਂ ਦਾ ਅਖਾੜਾ, ਦੂਜਾ ਨਜ਼ਰ ਕੋਇ ਨਾ ਆਈਆ। ਜ਼ਰਾ ਨਿਗਾਹ ਮਾਰ ਪਛਾੜਾ, ਆਪਣਾ ਨਾਮ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਕਾਰ ਕਮਾਈਆ। ਸਤਿਗੁਰ ਸ਼ਬਦ ਕਹੇ ਵੇਖ ਆਪਣੇ ਬਾਲੇ ਬੱਚੇ, ਬੱਚਿਆਂ ਨਾਲ ਸੁਹਾਈਆ । ਜਿਨ੍ਹਾਂ ਦੇ ਤਨ ਮਾਟੀ ਕੱਚੇ, ਕੰਚਨ ਰੰਗ ਰੰਗਾਈਆ। ਮਾਤਲੋਕ ਹੋਣ ਨਾ ਤੱਤੇ, ਅਗਨੀ ਦੇਣੀ ਬੁਝਾਈਆ। ਧਰਮ ਦੇਣਾ ਸੱਤੇ, ਸਤਿ ਵਿਚ

❋

❋

ਵਡਿਆਈਆ। ਤੇਰਾ ਲਿਖਿਆ ਲੇਖ ਕਦੇ ਨਾ ਫੱਟੇ, ਹਿੱਸਾ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਸੱਤ ਰੰਗ ਕਹੇ ਮੈਂ ਖੋਲ੍ਹਣਾ ਪੜਦਾ, ਭੇਵ ਦੇਣਾ ਖੁਲ੍ਹਾਈਆ । ਰਾਮ ਕਹੇ ਮੈਂ ਵੇਖਾਂ ਬੈਠਾ ਖੜ੍ਹਦਾ, ਆਪਣੇ ਰਾਮ ਧਿਆਈਆ। ਕ੍ਰਿਸ਼ਨ ਕਹੇ ਤੀਨ ਲੋਕ ਮੈਥੋਂ ਡਰਦਾ, ਤ੍ਰੈਲੋਕੀ ਵਿਚ ਦੁਹਾਈਆ । ਗੋਬਿੰਦ ਕਹੇ ਮੈਂ ਨਾਨਕ ਦੀ ਧਾਰ ਖੰਡਾ ਫੜਦਾ, ਨੰਨ੍ਹਿਆਂ ਬੱਚਿਆਂ ਦਇਆ ਕਮਾਈਆ। ਮੇਰਾ ਗੁਰਸਿੱਖ ਕਦੇ ਨਾ ਮਰਦਾ, ਗੋਬਿੰਦ ਗਿਆ ਸਮਝਾਈਆ। ਭਾਵੇਂ ਪ੍ਰਭੂ ਸਦਾ ਖੇਲ ਵਲ ਛਲ ਵਾਲਾ ਕਰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਗੋਬਿੰਦ ਕਹੇ ਓ ਮੇਰੇ ਸਿਪਾਹਸਾਲਾਰ, ਬੱਚੇ ਨੰਨ੍ਹੇ ਨਜ਼ਰੀ ਆਈਆ। ਖੜ੍ਹੇ ਧਰਮ ਦਵਾਰ, ਮਿਲੇ ਮਾਣ ਵਡਿਆਈਆ। ਜਿਨ੍ਹਾਂ ਬੀਬੀਆਂ ਕੋਲ ਕਟਾਰ, ਉਤੇ ਜਾਵਣ ਆਈਆ। ਮੰਗਲ ਸਿੰਹਾ ਚਾਂਗਰ ਉਤੇ ਦੇ ਮਾਰ, ਲਲਕਾਰਾ ਜ਼ੋਰ ਨਾਲ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਮੇਲਾ ਲਏ ਮਿਲਾਈਆ। ਸਤਿਗੁਰ ਸ਼ਬਦ ਕਹੇ ਜਨ ਭਗਤੋ ਦੀਨ ਦੁਨੀ ਦਾ ਵੇਖੋ ਵੱਜਦਾ ਡਮਰੂ, ਡੱਬੇ ਸਭ ਦੇ ਰਿਹਾ ਖੜਕਾਈਆ। ਪੁਰਖ ਅਕਾਲ ਆਦਿ ਅੰਤ ਦਾ ਇਕੋ ਗਭਰੂ, ਜੋਬਨਵੰਤਾ ਸੋਭਾ ਪਾਈਆ। ਜਿਸ ਨੂੰ ਚਾਹੇ ਓਸੇ ਨੂੰ ਸਦ ਲਊ, ਆਪਣੇ ਆਪ ਵਿਚੋਂ ਉਠਾਈਆ । ਜਿਸ ਵੇਲੇ ਚਾਹੇ ਪਿਛਲੀ ਕੀਤੀ ਰੱਦ ਲਊ, ਅੱਗੇ ਆਪਣਾ ਹੁਕਮ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੇਵੇ ਮਾਣ ਵਡਿਆਈਆ। ਸਤਿਗੁਰ ਸ਼ਬਦ ਕਹੇ ਜੋ ਗੋਬਿੰਦ ਦੀ ਆ ਗਿਆ ਵਿਚ ਧਾਰ, ਧਰਨੀ ਮਿਲੇ ਵਡਿਆਈਆ। ਗੁਰਸਿੱਖ ਨਾ ਪੁਰਖ ਤੇ ਨਾ ਨਾਰ, ਨਰ ਨਰਾਇਣ ਆਪਣਾ ਰੰਗ ਰੰਗਾਈਆ। ਓਹ ਛੱਡ ਜਾਏ ਸੰਸਾਰ, ਨਾਤਾ ਕੂੜੋ ਕੂੜ ਤੁੜਾਈਆ। ਮੁਹੱਬਤ ਵਿਚ ਹੋ ਕੇ ਗ੍ਰਿਫ਼ਤਾਰ, ਆਪਣਾ ਆਪ ਮੇਟ ਮਿਟਾਈਆ। ਮੰਜ਼ਲ ਰਹੇ ਨਾ ਕੋਇ ਦੁਸ਼ਵਾਰ, ਜਿਸ ਦਾ ਸਤਿਗੁਰ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵੇ ਮਾਣ ਵਡਿਆਈਆ। ਸਤਿਗੁਰ ਸ਼ਬਦ ਕਹੇ ਜਿਨ੍ਹਾਂ ਬੀਬੀਆਂ ਨੇ ਕੀਤੀ ਆਰਤੀ, ਆਪਣਾ ਰੰਗ ਵਖਾਈਆ। ਓਨ੍ਹਾਂ ਦਾ ਲੇਖਾ ਲਿਖਣਾ ਨਾਲ ਇਬਾਰਤੀ, ਅੱਖਰ ਅੱਖਰਾਂ ਨਾਲ ਬਦਲਾਈਆ। ਭਗਤ ਦਵਾਰੇ ਵਿਚ ਦੀਨਾਂ ਮਜ਼੍ਹਬਾਂ ਵਾਲਾ ਆਏ ਨਾ ਕੋਇ ਸਫ਼ਾਰਸ਼ੀ, ਸ਼ਫਾਰਸ਼ ਕੰਮ ਕਿਸੇ ਨਾ ਆਈਆ। ਜਿਸ ਨੂੰ ਖ਼ਬਰ ਸ਼ਬਦ ਸਾਰ ਦੀ, ਸੋ ਸਾਹਿਬ ਸੁਲਤਾਨ ਧੁਰਦਰਗਾਹੀਆ। ਇਹ ਖ਼ੁਸ਼ੀ ਸਤਾਰਾਂ ਹਾੜ ਦੀ, ਦੋ ਜਹਾਨਾਂ ਵੇਖ ਵਖਾਈਆ। ਧਰਨੀ ਧਰਤ ਧਵਲ ਜੁਗ ਜੁਗ ਰਾਹ ਭਾਲਦੀ, ਰਹਿਬਰ ਮਿਲੇ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਰਿਹਾ ਖੁਲ੍ਹਾਈਆ। ਸਤਿਗੁਰ ਸ਼ਬਦ ਕਹੇ ਗੁਰ ਅਵਤਾਰ ਪੈਗ਼ੰਬਰੋ ਕਰੋ ਤਵੱਜਹ, ਧਿਆਨ ਧਿਆਨ ਵਿਚੋਂ ਪ੍ਰਗਟਾਈਆ। ਕਿਸ ਕਾਰਨ ਭਗਤ ਦਵਾਰੇ ਸਚ ਸਿੰਘਾਸਣ ਸਜਾ, ਕਿਉਂ ਸੱਜੇ ਖੱਬੇ ਅੱਗੇ ਪਿੱਛੇ ਬੈਠੇ ਡੇਰਾ ਲਾਈਆ। ਸਦੀ ਚੌਧਵੀਂ ਪੈਗ਼ੰਬਰ ਆਪਣੀ ਬਿਆਨ ਕਰੋ ਵਜਹ, ਕਿਉਂ ਕਲਮਿਆਂ ਵਾਲੇ ਕ਼ਲਮਾ ਗਏ ਭੁਲਾਈਆ। ਅਵਤਾਰੋ ਧਰਮ ਦੀ ਮਿਲੇ ਕਿਸੇ ਨਾ ਜਗਹ, ਮੰਦਰ ਮਠ ਰਹੇ ਕੁਰਲਾਈਆ। ਗੁਰੂ ਸਾਹਿਬਾਨੋਂ ਕਿਉਂ ਹੰਸ ਹੋਏ ਕੱਗਾ, ਮਾਣਕ ਮੋਤੀ ਨਾਮ ਚੋਗ ਨਾ ਕੋਇ ਚੁਗਾਈਆ। ਚਾਰ ਜੁਗ ਦੀ ਬਾਣੀ ਪੜ੍ਹਦਿਆਂ ਕਿਉਂ ਪ੍ਰਕਾਸ਼ ਨਾ ਹੋਏ ਉਪਰ ਸ਼ਾਹ ਰਗਾ, ਜਗਤ ਦਵਾਰੇ ਡੇਰਾ ਢਾਹੀਆ। ਸਾਰੇ ਚਾਹੁੰਦੇ ਸ਼ਬਦ ਸੁਣੀਏ ਅਨਹਦਾ, ਧੁਨ ਆਤਮਕ ਰਾਗ ਅਲਾਹੀਆ । ਜੋਤੀ

❋

❋

ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਈਆ। ਭਗਤ ਕਹੇ ਕਬੀਰ, ਮੇਰੀ ਕ਼ਬਰਾਂ ਤੋਂ ਬਾਹਰ ਦੁਹਾਈਆ। ਮੈਂ ਛੱਡ ਕੇ ਸ਼ਰਅ ਜ਼ੰਜੀਰ, ਸੰਗਲ ਗਿਆ ਤੁੜਾਈਆ। ਜਲਵਾ ਤੱਕ ਬੇਨਜ਼ੀਰ, ਆਪਣੀ ਅੱਖ ਖੁਲ੍ਹਾਈਆ । ਦੁਨੀਆ ਪੂਜੇ ਜੰਡ ਕਰੀਰ, ਪੱਥਰਾਂ ਸੀਸ ਨਿਵਾਈਆ। ਮਕ਼ਬਰਿਆਂ ਨੂੰ ਮੰਨ ਕੇ ਪੀਰ, ਨਿਆਜ਼ਾਂ ਰਹੇ ਚੜ੍ਹਾਈਆ। ਅੱਖਰਾਂ ਦੀ ਬਣਾ ਕੇ ਬੀੜ, ਓਸੇ ਨੂੰ ਸੀਸ ਝੁਕਾਈਆ। ਮੰਜ਼ਲ ਚੜ੍ਹਿਆ ਨਾ ਕੋਇ ਅਖ਼ੀਰ, ਮਜ਼੍ਹਬਾਂ ਵੰਡ ਵੰਡਾਈਆ। ਮੈਂ ਹੋ ਕੇ ਅੰਤ ਦਿਲਗੀਰ, ਨਾਅਰਾ ਦਿਆਂ ਲਗਾਈਆ। ਮੇਰੇ ਪਾਤਸ਼ਾਹ ਤੂੰ ਸ਼ਹਿਨਸ਼ਾਹ ਮੈਂ ਆਤਮਾ ਤੇਰਾ ਵਜ਼ੀਰ, ਦੂਜੀ ਵਜ਼ਾਰਤ ਨਜ਼ਰ ਕੋਇ ਨਾ ਆਈਆ। ਤੂੰ ਮਹਿਬੂਬ ਮੈਂ ਮੁਹੱਬਤ ਕਰਨ ਵਾਲਾ ਫ਼ਕੀਰ, ਦਰ ਦਰਵੇਸ਼ਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਸਤਿਗੁਰ ਸ਼ਬਦ ਕਹੇ ਇਹ ਕ੍ਰਿਸ਼ਨ ਦੇ ਸਾਰੇ ਪੁਜਾਰੀ, ਪੂਜਾ ਕਰ ਕਰ ਧਿਆਨ ਲਗਾਈਆ। ਨੌ ਵਾਰ ਭੁੱਲੇ ਸੀ ਵਿਚ ਸੰਸਾਰੀ, ਆਪਣਾ ਆਪ ਗਵਾਈਆ। ਫੇਰ ਕਰ ਕੇ ਮਿੰਨਤਦਾਰੀ, ਭੁੱਲ ਲਈ ਬਖ਼ਸ਼ਾਈਆ। ਕ੍ਰਿਸ਼ਨ ਨੇ ਕਿਹਾ ਜਿਸ ਵੇਲੇ ਮੇਰਾ ਕਾਹਨ ਆਵੇ ਬਣ ਵਡ ਸੰਸਾਰੀ, ਲੋਕਮਾਤ ਫੇਰਾ ਪਾਈਆ। ਤੁਹਾਡੀ ਕੀਤੀ ਲੇਖੇ ਲਾਵੇ ਦਿਨ ਦਿਹਾੜੀ, ਬਚਿਆ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਸਤਿਗੁਰ ਸ਼ਬਦ ਕਹੇ ਬਿਨ ਕਿਰਪਾ ਕੋਇ ਨਾ ਲਿਖਦਾ, ਲਿਖਣ ਵਾਲਾ ਨਜ਼ਰ ਕੋਇ ਨਾ ਆਈਆ। ਸਤਿਗੁਰ ਰੂਪ ਵੀ ਸੱਚੇ ਸਿੱਖ ਦਾ, ਬਿਨਾ ਸਿੱਖਾਂ ਤੋਂ ਦਰ ਕਿਸੇ ਨਾ ਜਾਈਆ। ਕ਼ੀਮਤ ਹੱਟ ਕਿਸੇ ਨਾ ਵਿਕਦਾ, ਟਕਿਆਂ ਵਾਲਾ ਨਾ ਮੁੱਲ ਕਰਾਈਆ। ਜਿਸ ਨੂੰ ਪਿਆਰ ਦੇਵੇ ਨਿਤ ਦਾ, ਸਚ ਦਏ ਸਮਝਾਈਆ। ਰੂਪ ਬਣ ਕੇ ਧੁਰ ਦੇ ਪਿਤ ਦਾ, ਪਿਤਾ ਪੁਰਖ ਅਕਾਲ ਆਪਣੀ ਗੋਦ ਸੁਹਾਈਆ। ਲਹਿਣਾ ਦੇਣਾ ਜਿਸ ਜਿਸ ਦਾ, ਜਾਗਰਤ ਜੋਤ ਜੋਤ ਰੁਸ਼ਨਾਈਆ। ਜਨ ਭਗਤੋ ਅੱਜ ਤੋਂ ਤੁਹਾਡਾ ਝਗੜਾ ਮੁਕ ਗਿਆ ਪੱਥਰ ਇੱਟ ਦਾ, ਮੰਦਰਾਂ ਸੀਸ ਨਾ ਕੋਇ ਨਿਵਾਈਆ। ਜਿਹੜਾ ਤੁਹਾਡੇ ਅੰਦਰ ਟਿਕਦਾ, ਟਿਕਟਿਕੀ ਅੰਦਰ ਦਏ ਵਖਾਈਆ। ਵੇਖੋ ਤੁਹਾਡਾ ਲੇਖ ਲਿਖਦਾ, ਜਿਸ ਨੂੰ ਸਕੇ ਨਾ ਕੋਇ ਮਿਟਾਈਆ। ਤੁਸੀਂ ਮੇਰੇ ਤੇ ਮੈਂ ਰੂਪ ਤੁਹਾਡਾ ਸਿੱਖ ਦਾ, ਸਿੱਖੀ ਤੁਹਾਡੇ ਮੱਥੇ ਵਿਚ ਟਿਕਾਈਆ। ਇਹ ਨਿਸ਼ਾਨਾ ਨਹੀਂ ਕਾਗ਼ਜ਼ ਚਿੱਟ ਦਾ, ਕਾਲੇ ਤੇ ਚਿੱਟਾ ਦਿਤਾ ਪਾਈਆ। ਗੋਬਿੰਦ ਦਾ ਸੀਰ ਕਦੇ ਨਹੀਂ ਫਿਟਦਾ, ਅੰਮ੍ਰਿਤ ਰਸ ਇਕ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਵਖਾਈਆ। ਸਤਿਗੁਰ ਸ਼ਬਦ ਕਹੇ ਪੁਜਾਰੀ ਆ ਜਾਓ ਪ੍ਰੇਮੀ ਪੰਜੇ, ਪੰਜੂ ਦਿਆਂ ਸਮਝਾਈਆ। ਜ਼ਰਾ ਖੜ੍ਹੇ ਹੋ ਜਾਓ ਜਿਹੜੇ ਸੁੱਤੇ ਨਹੀਂ ਉਤੇ ਮੰਜੇ, ਗੋਬਿੰਦ ਦਾ ਸੱਥਰ ਲਿਆ ਹੰਢਾਈਆ। ਚਾਰ ਸਿੰਘਾਸਣ ਅੱਗੇ ਖੜ੍ਹੇ ਹੋ ਜਾਓ ਗੰਜੇ, ਜਿਨ੍ਹਾਂ ਚਰਨ ਚੁੰਮ ਕੇ ਝਟ ਲੰਘਾਈਆ। ਇੱਕੀ ਬੀਬੀਆਂ ਆਪਣੇ ਨਿਸ਼ਾਨੇ ਉਚੇ ਲਓ ਟੰਗੇ, ਸੱਤ ਰੰਗ ਦੇਵੋ ਹਿਲਾਈਆ। ਤੀਰ ਕਮਾਨ ਰੱਖੋ ਕੰਧੇ, ਚਿੱਲੇ ਪ੍ਰਭ ਦੇ ਨਾਮ ਚੜ੍ਹਾਈਆ। ਚਿੰਤਾ ਰਹੇ ਕੋਈ ਨਾ ਚਿੰਦੇ, ਚਿਖਾ ਨਾ ਕੋਇ ਤਪਾਈਆ। ਸਾਰੇ ਪ੍ਰਨ ਕਰੋ ਅਸੀਂ ਓਸ ਪ੍ਰਭੂ ਦੀ ਬਿੰਦੇ, ਜਿਹੜਾ ਜੰਮਣ ਮਰਨ ਵਿਚ ਕਦੇ ਨਾ ਆਈਆ। ਜਿਸ ਗੁਰ ਅਵਤਾਰ ਪੈਗ਼ੰਬਰਾਂ ਰਾਹ ਦੱਸੇ ਡਿੰਗੇ, ਦੀਨਾਂ ਮਜ਼੍ਹਬਾਂ ਵੰਡ ਵੰਡਾਈਆ। ਵੰਡ ਵੰਡਾ ਕੇ ਜੀਓ ਪਿੰਡੇ, ਹਿੰਦੂ ਮੁਸਲਮ ਸਿੱਖ ਈਸਾਈ ਦਿਤੇ ਬਣਾਈਆ। ਸਚ ਪੁੱਛੋ ਬਿਨਾ ਪ੍ਰਭੂ ਤੋ ਰਹਿਣ ਮੂਲ ਨਾ ਜ਼ਿੰਦੇ, ਬਿਨਾ ਆਤਮਾ ਤੱਤ ਨਜ਼ਰ ਕੋਇ ਨਾ ਆਈਆ। ਜੋਤੀ ਜੋਤ

❋

❋

ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਹਰਿ ਵੱਡਾ ਵਡ ਵਡਿਆਈਆ। ਸਤਿਗੁਰ ਸ਼ਬਦ ਕਹੇ ਕਿਹਦੀ ਕਰੋਗੇ ਪੂਜਾ, ਕੀ ਸਿਲ ਪੂਜਸ ਝਟ ਲੰਘਾਈਆ। ਕੀ ਇਸ਼ਟ ਮੰਨੋਗੇ ਦੂਜਾ, ਪੱਥਰਾਂ ਸੀਸ ਨਿਵਾਈਆ। ਕੀ ਗੁਰੂ ਮੰਨੋਗੇ ਪੰਜ ਭੂਤਾ, ਜੋ ਜੰਮੇ ਅੰਤ ਮਰ ਜਾਈਆ। ਕੀ ਦੀਨਾਂ ਮਜ਼੍ਹਬਾਂ ਦੀਆਂ ਗਲੀਆਂ ਵੇਖੋਗੇ ਕੂਚਾ, ਦਰ ਦਰ ਅਲਖ ਜਗਾਈਆ। ਕੀ ਸਤਿਗੁਰ ਜੰਗਲੀਂ ਲੱਭੇ ਢੂੰਡਾ, ਉਚੇ ਟਿਲਿਆਂ ਵੇਖ ਵਖਾਈਆ। ਸਤਿਗੁਰ ਸ਼ਬਦ ਕਹੇ ਜਿੰਨਾਂ ਚਿਰ ਪ੍ਰਭ ਦਾ ਨਾਮ ਕਿਸੇ ਨਾ ਬੂਝਾ, ਬੁਝਾ ਦੀਪਕ ਨਾ ਕੋਇ ਜਗਾਈਆ। ਕਵਲ ਨਾਭ ਹੋਏ ਕਦੇ ਨਾ ਮੂਧਾ, ਅੰਮ੍ਰਿਤ ਰਸ ਨਾ ਕੋਇ ਝਿਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ । ਪੰਜਾ ਕਹੇ ਜਨ ਭਗਤੋ ਮੰਨਣਾ ਕਮਲਾਪਤੀ, ਪਤਿਪਰਮੇਸ਼ਵਰ ਸੀਸ ਨਿਵਾਈਆ। ਲੀਲਾਵੰਤੀ ਜਗਾ ਦੇ ਮੋਮਬੱਤੀ, ਕਲਜੁਗ ਅੰਧੇਰੇ ਵਿਚ ਹੋਏ ਰੁਸ਼ਨਾਈਆ। ਗੁਰਮੁਖਾਂ ਧੀਰਜ ਦੇਵੇ ਵਾ ਨਾ ਲੱਗੇ ਤੱਤੀ, ਅਗਨੀ ਤੱਤ ਤਪਾਈਆ। ਗੁਰਮੁਖੋ ਬਿਨਾ ਸ਼ਬਦ ਗੁਰੂ ਤੋਂ ਕਿਸੇ ਨਹੀਂ ਕਰਨੀ ਗਤੀ, ਚੁਰਾਸੀ ਗੇੜ ਨਾ ਕੋਇ ਕਟਾਈਆ। ਜਗਤ ਵਾਸਨਾ ਮਾਇਆ ਮਮਤਾ ਰਤੀ, ਰਤਨ ਅਮੋਲਕ ਹੀਰਾ ਨਾ ਕੋਇ ਬਣਾਈਆ। ਵੇਖੋ ਜਿਨ੍ਹਾਂ ਦੇ ਮੱਥੇ ਉਤੇ ਸੋਹੰ ਪੱਟੀ, ਸੋਹੰ ਸੀਨੇ ਉਤੇ ਟਿਕਾਈਆ। ਓਨ੍ਹਾਂ ਫ਼ਿਕਰ ਰਿਹਾ ਨਾ ਰਤੀ, ਰਾਏ ਧਰਮ ਨਾ ਦਏ ਸਜ਼ਾਈਆ। ਜਿਸ ਵਾਹਿਗੁਰੂ ਦੀ ਮਹਿੰਮਾ ਕੀਤੀ ਜੁਗ ਛੱਤੀ, ਛੰਤਾਂ ਨਾਲ ਨਾਨਕ ਗਿਆ ਗਾਈਆ। ਓਸ ਪ੍ਰਭੂ ਦਾ ਖੇਲ ਵੇਖੋ ਅੱਖੀਂ, ਭੁਲੇਖਾ ਭਰਮ ਰਹੇ ਨਾ ਰਾਈਆ। ਤੁਹਾਡੀ ਮੰਜ਼ਲ ਪਿਛਲੀ ਟੱਪੀ, ਪੰਧ ਦਿਤਾ ਮੁਕਾਈਆ। ਭਾਵੇਂ ਪ੍ਰਭੂ ਨੂੰ ਸਮਝ ਲਓ ਗੱਪੀ, ਗੱਪਾਂ ਵਿਚ ਸਭ ਨੂੰ ਪਾਰ ਲੰਘਾਈਆ। ਇਹ ਗੁਰੂ ਅਰਜਨ ਕੀਤੀ ਪੱਕੀ, ਜਿਸ ਵੇਲੇ ਤੱਤੀ ਲੋਹ ਤਪਾਈਆ। ਫਿਰ ਗੋਬਿੰਦ ਕਿਹਾ ਗੁਰਮੁਖ ਉਬਲੇ ਵਿਚ ਕੋਇ ਨਾ ਭੱਠੀ, ਤੱਤਾਂ ਤਨ ਜਲਾਈਆ। ਜੇ ਸਤਿਗੁਰ ਸ਼ਬਦ ਕਿਰਪਾ ਕਰੇ ਤੇ ਕਲਜੁਗ ਕਰੇ ਅੱਛੀ, ਅੱਛੀ ਤਰਾ ਵੇਖ ਵਖਾਈਆ। ਗੋਬਿੰਦ ਕਹਿ ਕੇ ਗਿਆ ਮੇਰਾ ਉਹ ਸ਼ਬਦ ਗੁਰੂ ਕਿਸੇ ਨੂੰ ਖਾਣ ਨਾ ਦੇਵੇ ਡੱਡੀ ਮੱਛੀ, ਡੰਡਾਵਤ ਆਪਣੀ ਦਏ ਦ੍ਰਿੜਾਈਆ। ਧਰਮ ਦਵਾਰ ਦੀ ਖੋਲ੍ਹ ਕੇ ਹੱਟੀ, ਚਾਰ ਵਰਨਾਂ ਦਾ ਸਾਂਝਾ ਘਰ ਬਣਾਈਆ। ਕਿਸੇ ਨੂੰ ਲਿਖਣੀ ਨਾ ਪਏ ਪੱਟੀ, ਦੀਨਾਂ ਮਜ਼੍ਹਬਾਂ ਦਿਆਂ ਫਾਟਕਾਂ ਵਿਚੋਂ ਤੁਹਾਨੂੰ ਦਿਤਾ ਕਢਾਈਆ। ਵੇਖੋ ਲਿਖਾਰੀਆਂ ਦਿਆਂ ਗਿੱਟਿਆਂ ਤੇ ਬੰਨ੍ਹੀ ਮੌਲੀ ਅੱਟੀ, ਗਾਨਾ ਗੁੱਟ ਨਾਲ ਸੁਹਾਈਆ। ਪੰਜਾਂ ਪਿਆਰਿਆਂ ਅਰਕ ਰੱਖੀ ਨੰਗੀ, ਨੰਗਿਆਂ ਉਤੇ ਪਰਦਾ ਕੋਇ ਨਾ ਪਾਈਆ। ਓਹ ਪੋਸਤੀ ਪਿਆਰੇ ਭੰਗੀ, ਭੰਗ ਵਾਲਿਓ ਤੁਹਾਨੂੰ ਰਹੇ ਸੁਣਾਈਆ। ਖ਼ਬਰਦਾਰ ਹੋ ਜਾਓ ਸਤਿਗੁਰ ਸ਼ਬਦ ਇਕੋ ਜੰਗੀ, ਜੰਗਜੂ ਬਹਾਦਰ ਇਕੋ ਨਜ਼ਰੀ ਆਈਆ। ਜਿਸ ਨੇ ਗੁਰੂਆਂ ਦੀ ਲੱਗਣ ਨਹੀਂ ਦੇਣੀ ਮੰਡੀ, ਅੱਲਾ ਵਾਹਿਗੁਰੂ ਸਤਿਨਾਮ ਓਮ ਕ੍ਰਿਸ਼ਨ ਰਾਮ ਵਪਾਰੀ ਬਣ ਕੇ ਖ਼ਰੀਦਣ ਕੋਇ ਨਾ ਆਈਆ। ਤੁਹਾਨੂੰ ਔਣ ਨਹੀਂ ਦੇਣੀ ਕੋਈ ਤੰਗੀ, ਤੰਗਦਸਤੀ ਦੇਣੀ ਕਢਾਈਆ। ਤੁਹਾਡੀ ਆਤਮਾ ਹੋਵੇ ਕਦੇ ਨਾ ਰੰਡੀ, ਸਦਾ ਸੁਹਾਗਣ ਦਿਆਂ ਬਣਾਈਆ। ਅੱਜ ਤੋਂ ਗੁਰਮੁਖ ਬਣ ਜਾਓ ਇਕ ਦੂਜੇ ਦੇ ਸੰਗੀ, ਸ੍ਰਿਸ਼ਟੀ ਵਿਚ ਪੈਣੀ ਭੰਡੀ, ਵਰਭੰਡ ਦਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਸਤਿਗੁਰ ਸ਼ਬਦ ਕਹੇ ਪੁਜਾਰੀਓ ਚਲੋ ਥੱਲੇ, ਥੱਲਾ ਪ੍ਰਭ ਜੂ ਵੇਖ ਵਖਾਈਆ। ਜਿਸ ਨੇ ਗੁਰ ਅਵਤਾਰ ਘੱਲੇ, ਘਲੂਘਾਰਾ ਕਰੇ ਲੋਕਾਈਆ । ਜਿਸ ਦਾ ਹੁਕਮ ਕਦੇ ਨਾ ਟਲੇ, ਟੱਲੀਆਂ ਵਾਲੇ ਲਏ ਉਠਾਈਆ।

❋

❋

ਕੁਛ ਯਾਦ ਬਚਨ ਕਰ ਲੈ ਡੱਲੇ, ਅੱਗੇ ਆ ਕੇ ਸੀਸ ਨਿਵਾਈਆ। ਕੀ ਹੁਕਮ ਦਿਤਾ ਕਪੂਰੇ ਵਾਲੇ ਮਹੱਲੇ, ਗੋਬਿੰਦ ਗੁਰ ਦ੍ਰਿੜਾਈਆ। ਜਿਸ ਵੇਲੇ ਪੰਜਾਂ ਕੱਕਿਆਂ ਵਾਲੇ ਹੋਏ ਝੱਲੇ, ਝਲਕ ਮਿਲੇ ਨਾ ਧੁਰਦਰਗਾਹੀਆ। ਮਾਇਆ ਨੂੰ ਕਰਨ ਬੱਲੇ ਬੱਲੇ, ਤਾੜੀ ਗੁਰ ਧਾਮਾਂ ਵਿਚ ਵਜਾਈਆ। ਹੱਥੀਂ ਕੰਗਣ ਪਾ ਕੇ ਮੇਰੇ ਛੱਲੇ, ਠੱਗੀ ਚੋਰੀ ਲੈਣ ਕਮਾਈਆ। ਦਿਨ ਨੂੰ ਗੋਲਕ ਗੁਰੂ ਦੇ ਸਿੰਘਾਸਣ ਥੱਲੇ, ਤੇ ਰਾਤ ਨੂੰ ਗੱਲੇ ਕੱਢਕੇ ਘਰਾਂ ਵਲ ਉਠ ਜਾਈਆ। ਚਾਰੋਂ ਕੁੰਟ ਵੇਖਣ ਪਲੇ ਪਲੇ, ਕਿਧਰੋਂ ਕੋਈ ਸਿੱਖ ਧਨੀ ਆਵੇ ਤੇ ਭੇਟਾ ਦਏ ਰਖਾਈਆ। ਮਾਇਆ ਕਾਰਨ ਸਭ ਨੇ ਗੁਰੂ ਘਰ ਮੱਲੇ, ਸਤਿਗੁਰ ਪ੍ਰੇਮ ਨਾ ਕੋਇ ਰਖਾਈਆ। ਗੋਬਿੰਦ ਕਹੇ ਮੈਂ ਸਭ ਤੋਂ ਛੁਡਾਉਣੇ ਪੱਲੇ, ਪਲਕ ਵਿਚ ਕਰਾਂ ਜੁਦਾਈਆ। ਮੇਰੀ ਝਾਲ ਕੋਇ ਨਾ ਝੱਲੇ, ਮੇਰੀ ਸਿੱਖੀ ਸਿਰ ਨਾ ਕੋਇ ਉਠਾਈਆ। ਕਾਮ ਕਰੋਧ ਨੇ ਮਾਰਨੇ ਹੱਲੇ, ਵੈਰੀ ਘਰ ਲੈਣੇ ਉਪਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਵਖਾਈਆ। ਗੋਬਿੰਦ ਕਹੇ ਇਹ ਸ਼ਬਦ ਗੁਰੂ ਦੀ ਡੋਰੀ, ਸੋਹਣੀ ਨਜ਼ਰੀ ਆਈਆ। ਜਿਸ ਤੋਂ ਸਾਰੇ ਕਰਦੇ ਚੋਰੀ, ਓਹ ਠੱਗਾਂ ਚੋਰਾਂ ਵੇਖ ਵਖਾਈਆ। ਲੱਖ ਚੁਰਾਸੀ ਦਾ ਬਣ ਕੇ ਘੋਰੀ, ਲੁਕ ਲੁਕ ਅੰਦਰ ਵੜ ਕੇ ਵੇਖ ਵਖਾਈਆ। ਭਾਵੇਂ ਕੋਈ ਕਰੇ ਬਹੁੜੀ ਬਹੁੜੀ, ਫ਼ਰਿਆਦ ਸੁਣਨ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚਾ ਇਕ ਸੁਹਾਈਆ। ਗੋਬਿੰਦ ਕਹੇ ਮੈਂ ਦੱਸਾਂ ਸ਼ਬਦ ਨਿਸ਼ਾਨਾ, ਤੀਰ ਕਮਾਨ ਸ਼ਬਦ ਉਠਾਈਆ। ਤੁਸੀਂ ਮੇਰੇ ਨੌਜਵਾਨਾ, ਜੋ ਆਪਣਾ ਬਲ ਪ੍ਰਗਟਾਈਆ। ਰੂਪ ਧਰ ਮਰਦਾਨਾ, ਖੇਲ੍ਹ ਦਿਤਾ ਵਖਾਈਆ। ਤੁਹਾਡਾ ਸਤਿਗੁਰ ਕਦੇ ਨਾ ਹੋਇ ਜ਼ਨਾਨਾ, ਨਾਰੀ ਨਰ ਨਰਾਇਣ ਨਾ ਕਦੇ ਅਖਵਾਈਆ । ਇਹ ਸਾਢੇ ਤਿੰਨ ਹੱਥ ਦਾ ਕਾਨਾ, ਕਾਇਨਾਤ ਦਏ ਹਿਲਾਈਆ। ਪ੍ਰਭ ਦੇ ਕੋਲ ਸਾਢੇ ਤਿੰਨ ਹੱਥ ਦਾ ਪੈਮਾਨਾ, ਜੋ ਬਲ ਦੀ ਵੰਡ ਸਮਝਾਈਆ। ਜਨ ਭਗਤੋ ਕਿਸੇ ਨੂੰ ਸਮਝਿਓ ਨਾ ਕੋਇ ਬੇਗਾਨਾ, ਹਰਿਜਨ ਸਾਚੇ ਮੇਲ ਮਿਲਾਈਆ। ਇਹ ਬਦੀ ਵਾਲਾ ਜ਼ਮਾਨਾ, ਜ਼ਿਮੀਂ ਅਸਮਾਨ ਰਹੇ ਕੁਰਲਾਈਆ। ਅੱਗੇ ਆ ਜਾਓ ਪੰਜ ਅਫ਼ਗ਼ਾਨਾ, ਪੰਜ ਪਿਆਰੇ ਬਹਿ ਕੇ ਆਸਣ ਲਓ ਜਮਾਈਆ। ਤੁਸੀਂ ਵੇਖੋ ਮਾਰ ਧਿਆਨਾ, ਇਹ ਓਹੋ ਧੁਰ ਦਾ ਮਾਹੀਆ। ਜਿਸ ਨਾਲੋਂ ਤੋੜ ਗਏ ਸੀ ਯਾਰਾਨਾ, ਯਾਰੀ ਲਾ ਕੇ ਅੱਖ ਬਦਲਾਈਆ। ਕਹਿੰਦੇ ਸੀ ਤੂੰ ਸਤਿਗੁਰ ਗੁਣ ਨਿਧਾਨਾ, ਤੇਰੇ ਹੱਥ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੇ ਘਰ ਵਸਾਈਆ। ਓ ਬਸੀ ਦਿਓ ਪਠਾਣੋ, ਅੱਖ ਲਓ ਖੁਲ੍ਹਾਈਆ। ਜਗਤ ਦੇ ਜਵਾਨੋ, ਜੋਬਨ ਵੇਖ ਵਖਾਈਆ। ਓਦੋਂ ਭੱਜ ਗਏ ਸੀ ਵਿਚ ਮੈਦਾਨੋਂ, ਆਪਣਾ ਆਪ ਬਦਲਾਈਆ। ਅੰਦਰੇ ਅੰਦਰ ਯਾਦ ਕੀਤਾ ਤੂੰ ਸਤਿਗੁਰ ਮਿਹਰਬਾਨੋ, ਮਿਹਰ ਨਜ਼ਰ ਉਠਾਈਆ। ਅਸੀਂ ਭੁੱਲੇ ਤੂੰ ਬਖ਼ਸ਼ਿੰਦ ਸਾਡਾ ਲੇਖਾ ਮੁਕਾ ਦੇ ਜਗਤ ਜਹਾਨੋ, ਜੀਵਣ ਦੀ ਲੋੜ ਰਹੇ ਨਾ ਰਾਈਆ। ਗੋਬਿੰਦ ਸ਼ਬਦੀ ਕਿਹਾ ਤੁਸੀਂ ਸ਼ਰਅ ਵਾਲੇ ਸ਼ੈਤਾਨੋ, ਚੋਰੀ ਰਹੇ ਕਮਾਈਆ। ਦੋਵੇਂ ਹੱਥ ਲਾਓ ਕਾਨੋ, ਹੱਥ ਕੰਨਾਂ ਉਤੇ ਧਰਾਈਆ। ਜਿਸ ਵੇਲੇ ਆਏ ਸ੍ਰੀ ਭਗਵਾਨੋ, ਭਗਵਨ ਆਪਣਾ ਵੇਸ ਵਟਾਈਆ। ਤੁਹਾਡਾ ਲਹਿਣਾ ਦੇਣਾ ਪੂਰਾ ਕਰ ਦੇਵੇ ਦਰ ਗੁਣ ਨਿਧਾਨੋ, ਦਰਗਾਹ ਸਾਚੀ ਇਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਵਖਾਈਆ। ਸਤਿਗੁਰ ਸ਼ਬਦ ਕਹੇ ਬਹਿ ਜਾਓ ਮੁਗ਼ਲ ਮੁਗ਼ਲੀਆ ਖ਼ਾਨਦਾਨ, ਖ਼ਾਨਾ ਦਿਤਾ ਸੁਹਾਈਆ। ਬਹਾਦਰ ਸ਼ਾਹ ਅੱਗੇ ਆ ਜਾ ਜਵਾਨ, ਸ਼ਹਿਨਸ਼ਾਹ ਤੇਰੀ ਕੀ ਵਡਿਆਈਆ। ਵਕ਼ਤ ਵੇਖ

❋

❋

ਵਿਚ ਜਹਾਨ, ਜਹਾਲਤ ਭਰੀ ਲੋਕਾਈਆ। ਹੁਣ ਔਰੰਗਜ਼ੇਬ ਦਾ ਨਹੀਂ ਮਕਾਨ, ਭਗਤ ਦਵਾਰਾ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਮੇਲ ਮਿਲਾਈਆ। ਰਾਤੀ ਸੁੱਤਿਆਂ ਕੀਤਾ ਯਾਦ, ਯਾਦਦਾਸ਼ਤ ਲਈ ਬਣਾਈਆ। ਸੁਫ਼ਨੇ ਵਿਚ ਖੁਲ੍ਹੀ ਜਾਗ, ਜਾਗਰਤ ਰੂਪ ਸਮਝਾਈਆ। ਬਿਨਾ ਦੀਵੇ ਤੋਂ ਜਗਾਇਆ ਚਰਾਗ਼, ਪੀਰ ਪੀਰਾ ਸੀਸ ਨਿਵਾਈਆ। ਮੇਰੀ ਸਹਾਇਤਾ ਕਰ ਆਜ, ਆਜਜ਼ ਹੋ ਕੇ ਹੋ ਸਹਾਈਆ। ਗੋਬਿੰਦ ਤੇਰੇ ਬਿਨਾ ਮੇਰੇ ਸੀਸ ਨਹੀਂ ਆਉਂਦਾ ਤਾਜ, ਤਖ਼ਤ ਰਹਿਣ ਕੋਇ ਨਾ ਪਾਈਆ। ਤੇਰਾ ਉਡਦਾ ਵੇਖਾਂ ਬਾਜ਼, ਬਾਜ਼ਾਂ ਵਾਲੇ ਤੇਰੀ ਰੁਸ਼ਨਾਈਆ। ਗੋਬਿੰਦ ਸ਼ਬਦ ਵਿਚ ਕਿਹਾ ਤੇਰਾ ਡੁੱਬਣ ਨਹੀਂ ਦੇਂਦਾ ਜਹਾਜ਼, ਬੇੜਾ ਬੰਨੇ ਦਿਆਂ ਲਗਾਈਆ। ਤੇਰਾ ਲੇਖਾ ਅੰਤਮ ਨਾਲ ਓਸ ਗਾਡ, ਜਿਸ ਨੂੰ ਪੁਰਖ ਅਕਾਲ ਕਹਿ ਕੇ ਗਾਈਆ। ਓਹ ਕਲਜੁਗ ਅੰਤਮ ਆਵੇ ਆਪ, ਆਪ ਆਪਣਾ ਰੰਗ ਰੰਗਾਈਆ। ਗੁਰਮੁਖ ਮੀਤੇ ਰੱਖੇ ਸਾਥ, ਪੰਜੇ ਲਏ ਉਠਾਈਆ। ਤੇਰਾ ਲਹਿਣਾ ਦੇਣਾ ਲਏ ਵਾਚ, ਵਾਚਕ ਹੋ ਕੇ ਖੋਜ ਖੁਜਾਈਆ। ਵੇਖੀਂ ਭੁੱਲ ਕੇ ਕਦੇ ਵੇਸਵਾ ਦਾ ਕਰਾਉਣਾ ਨਹੀਂ ਨਾਚ, ਇਹ ਗੋਬਿੰਦ ਦਿਤਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਈਆ। ਸ਼ਬਦ ਵਿਚ ਗੋਬਿੰਦ ਬਹਾਦਰ ਸ਼ਾਹ ਦੇ ਹੱਥ ਮਾਰਿਆ ਉਤੇ ਕੰਧੇ, ਥਪਕੀ ਦਿਤੀ ਲਗਾਈਆ। ਟਾਇਮ ਵੇਖਣ ਵਾਲੇ ਰਹਿਣ ਨਹੀਂ ਦੇਣੇ ਬੰਦੇ, ਵਾਚ ਕਲਾਕ ਨਾ ਕੋਇ ਚਤੁਰਾਈਆ। ਪਤਾ ਨਹੀਂ ਓਹ ਕਿਹੜੇ ਵੇਲੇ ਲੰਘੇ, ਸਿੰਘਾਸਣ ਉਤੇ ਸੋਭਾ ਪਾਈਆ। ਓਹ ਵੇਖੇ ਓਹ ਪਿਆਰੇ ਪੰਜੇ, ਪੰਜਾਂ ਦਿਤੀ ਵਡਿਆਈਆ। ਤੇਰਾ ਸੀਸ ਬਣਾ ਕੇ ਗੰਜੇ, ਤਾਜ ਜਗਤ ਵਾਲਾ ਦਿਤਾ ਸੁਹਾਈਆ। ਮਾਣ ਦੇ ਕੇ ਧਰਮ ਦੇ ਡੰਡੇ, ਪੌੜੇ ਧੁਰ ਦੇ ਦਿਤਾ ਚੜ੍ਹਾਈਆ। ਹੁਣ ਯੁੱਧ ਕਰਨਾ ਨਹੀਂ ਕੋਈ ਖੰਡੇ, ਖੜਗ ਨਾ ਕੋਇ ਉਠਾਈਆ। ਸਤਿਗੁਰ ਦੋ ਜਹਾਨ ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਲੰਘੇ, ਈਸਾ ਗਿਰਜਿਆਂ ਵਿਚੋਂ ਉਠਾਈਆ। ਮੂਸਾ ਓਸੇ ਦਾ ਨਾਮ ਮੰਗੇ, ਮੁਸ਼ਕਲ ਸਭ ਦੀ ਵੇਖ ਵਖਾਈਆ। ਮੁਹੰਮਦ ਹੋ ਕੇ ਇਕ ਟੰਗੇ, ਅੱਲਾ ਹੂ ਦਾ ਨਾਅਰਾ ਦਿਤਾ ਸੁਣਾਈਆ। ਰਾਮ ਬਨਵਾਸ ਵਿਚ ਇਕੱਲਾ ਹੋ ਕੇ ਮੰਗ ਮੰਗੇ, ਮੇਰੇ ਰਾਮ ਤੇਰੀ ਦੁਹਾਈਆ। ਕ੍ਰਿਸ਼ਨ ਕਿਹਾ ਮੇਰੇ ਕਾਹਨ ਚੰਗੇ, ਲੱਖ ਚੁਰਾਸੀ ਤੇਰੀ ਗੋਪੀ ਸੋਭਾ ਪਾਈਆ। ਮੈਂ ਤੇ ਆਇਆ ਜਮਨਾ ਦੇ ਕੰਢੇ, ਮਥਰਾ ਗੋਕਲ ਡੇਰਾ ਲਾਈਆ। ਦੋ ਜਹਾਨ ਜਿਧਰ ਵੇਖਾਂ ਤੇਰਾ ਖੇਲ ਸੂਰਾ ਸਰਬੰਗੇ, ਘਰ ਘਰ ਵਿਚ ਨਜ਼ਰੀ ਆਈਆ। ਕਬੀਰ ਕਿਹਾ ਮੈਂ ਖਾਣੇ ਨਹੀਂ ਘਿਓ ਖੰਡੇ, ਰੁੱਖੀ ਸੁੱਖੀ ਖਾਏ ਨਿਮਾਣਾ ਬਣ ਕੇ ਆਪਣਾ ਝਟ ਲੰਘਾਈਆ। ਦੁਰਗਾ ਕਿਹਾ ਮੇਰੀ ਅਸ਼ਟਭੁਜ ਤੇ ਸ਼ੇਰ ਸਿੰਘ ਅਸਵਾਰੀ ਤੇ ਮੇਰੇ ਪੈਰ ਨੰਗੇ, ਜੋੜਾ ਚਰਨ ਨਾ ਕੋਇ ਛੁਹਾਈਆ। ਗੋਬਿੰਦ ਕਿਹਾ ਮੇਰੀ ਖੜਗ ਧਾਰ ਵੇਖੋ ਖੰਡੇ, ਖੰਡਾ ਖੜਗ ਸ਼ਬਦੀ ਸ਼ਬਦ ਸੋਭਾ ਪਾਈਆ। ਬਿਨਾ ਪ੍ਰਭੂ ਤੋਂ ਆਪਣੇ ਭਗਤਾਂ ਨੂੰ ਕੋਈ ਨਾ ਗੰਢੇ, ਗੰਢਣਹਾਰ ਨਾ ਕੋਇ ਅਖਵਾਈਆ। ਇਕੋ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਜਿਸ ਦੇ ਕੋਲੋ ਦੋ ਜਹਾਨ ਮੰਗੇ, ਵਿਸ਼ਨ ਬ੍ਰਹਮਾ ਸ਼ਿਵ ਸਾਰੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਕਾਰ ਕਮਾਈਆ। ਸਤਿਗੁਰ ਸ਼ਬਦ ਕਹੇ ਬੇਟੀ ਰਣਜੀਤ ਕੌਰ ਆ ਜਾਏ ਨੇੜੇ, ਨੇੜਾ ਦੂਰ ਰਹੇ ਨਾ ਰਾਈਆ। ਵੇਖ ਭਗਤ ਭਗਵਾਨ ਵਸਦੇ ਖੇੜੇ, ਚਾਰੋਂ ਕੁੰਟ ਧਿਆਨ ਲਗਾਈਆ। ਏਥੇ ਕਿਸੇ ਦੇ ਨਾਲ ਨਹੀਂ ਕੋਈ ਝੇੜੇ, ਝਗੜਾ ਮਨ ਨਾ ਕੋਇ ਰਖਾਈਆ। ਇਕ ਦਾ ਮਾਲਕ ਇਕ ਤੇ ਇਕ ਆਤਮ ਸਰਬ ਚੜ੍ਹਾਵੇ ਬੇੜੇ, ਕੰਢੇ

❋

❋

ਰਹਿਣ ਕੋਇ ਨਾ ਪਾਈਆ। ਮੈਂ ਸਭ ਦੇ ਵਸ ਕੇ ਕਾਇਆ ਖੇੜੇ, ਖਿੜਕੀ ਅੰਦਰੋਂ ਦਿਤੀ ਖੁਲ੍ਹਾਈਆ। ਸ਼ਰਨ ਆ ਗਏ ਜਿਹੜੇ, ਤੂੰ ਮੈਂ ਦਾ ਝਗੜਾ ਦਿਤਾ ਚੁਕਾਈਆ। ਸਭ ਨੇ ਇਸ ਸਤਿਗੁਰੂ ਨਾਲ ਲੈ ਲਏ ਫੇਰੇ, ਉਹਲਾ ਲੁਕ ਰਹੇ ਨਾ ਰਾਈਆ। ਜਨ ਭਗਤੋ ਕੋਟਾਂ ਵਿਚੋਂ ਅਣਗਿਣਤਾਂ ਵਿਚੋਂ ਮੈਨੂੰ ਓਹ ਬਥੇਰੇ, ਜਿਹੜੇ ਜੁਗ ਜੁਗ ਦੇ ਮੇਰੇ ਚਲੇ ਆਈਆ। ਤੁਸੀਂ ਕੋਈ ਕਾਗ ਨਹੀਂ ਮੰਦਰ ਮਸਜਿਦ ਸ਼ਿਵਦਵਾਲੇ ਮੱਠਾਂ ਬਹਿਣ ਵਾਲੇ ਉਤੇ ਬਨੇਰੇ, ਨੈਣ ਚਾਰੋਂ ਕੁੰਟ ਉਠਾਈਆ। ਤੁਹਾਡੇ ਉਤੇ ਪੁਰਖ ਅਕਾਲ ਨੇ ਕੀਤੀ ਮਿਹਰੇ, ਮਿਹਰਵਾਨ ਦਇਆ ਕਮਾਈਆ। ਤੁਸੀਂ ਸ਼ਬਦ ਗੁਰੂ ਦੇ ਚੇਰੇ, ਚੇਲਾ ਹੋਰ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਖਿਲਾਈਆ। ਸਤਿਗੁਰ ਸ਼ਬਦ ਕਹੇ ਤੂੰ ਬੰਨ੍ਹ ਕੇ ਹਰੇ ਰੰਗ ਦੀ ਪੇਟੀ, ਪਟਨੇ ਵਾਲਾ ਵੇਖ ਵਖਾਈਆ। ਜਿਹੜਾ ਧਰਮ ਦਵਾਰੇ ਦਾ ਗੇਟੀ, ਉਹ ਗੇਟਕੀਪਰ ਹੋ ਕੇ ਸੰਤਰੀ ਹੋ ਕੇ ਸਭ ਨੂੰ ਦਏ ਸੁਣਾਈਆ। ਜੋ ਆਇਆ ਉਹ ਸਭ ਬੇਟਾ ਬੇਟੀ, ਦੂਜਾ ਨਜ਼ਰ ਕੋਇ ਨਾ ਆਈਆ। ਵੇਖਿਓ ਭਗਤਾਂ ਵਿਚ ਰਹਿ ਕੇ ਕਦੇ ਨਾ ਕਰਿਓ ਸ਼ੇਖ਼ੀ, ਨਿਮਾਣੇ ਹੋ ਕੇ ਝਟ ਲੰਘਾਈਆ। ਧਰਮ ਦੀ ਧਾਰ ਜੁਗ ਚੌਕੜੀ ਕਿਸੇ ਦੇ ਕੋਲ ਕਦੇ ਨਹੀਂ ਬੇਚੀ, ਚੋਰਾਂ ਠੱਗਾਂ ਹੱਥ ਨਾ ਕਦੇ ਫੜਾਈਆ । ਗੁਰ ਅਵਤਾਰ ਪੈਗ਼ੰਬਰਾਂ ਦੀ ਸਦਾ ਯਾਦ ਰੱਖਾਂ ਨੇਕੀ, ਜੋ ਨਿੱਕੀਆਂ ਨਿੱਕੀਆਂ ਨਾਮ ਦੀਆਂ ਕਥਾ ਕਹਾਣੀਆਂ ਤੁਹਾਨੂੰ ਗਏ ਸੁਣਾਈਆ। ਹੁਣ ਵੇਖੋ ਮੈਂ ਸਾਢੇ ਤਿੰਨ ਹੱਥ ਦਾ ਵੇਸੀ, ਭਾਵੇਂ ਮੈਨੂੰ ਵੇਸਵਾ ਕਹੋ ਤੇ ਭਾਵੇਂ ਸਤਿਗੁਰੂ ਲਓ ਬਣਾਈਆ। ਤੁਹਾਡੇ ਦਵਾਰੇ ਜਨ ਭਗਤੋ ਆਪਣੀ ਭੁਗਤ ਕੇ ਪੇਸ਼ੀ, ਪਿਛਲਾ ਲੇਖਾ ਦਿਤਾ ਮੁਕਾਈਆ। ਤੁਸੀ ਨਹੀਂ ਜਾਣਦੇ ਸਤਿਗੁਰ ਕਦੇ ਨਾ ਹੋਵੇ ਪ੍ਰਦੇਸੀ, ਪ੍ਰਦੇਸਾਂ ਵਿਚੋਂ ਤੁਹਾਨੂੰ ਆਪਣੇ ਦੇਸ ਪਹੁੰਚਾਈਆ। ਇਹ ਦੁਨੀਆ ਵਾਸਤੇ ਕਰਦਾ ਖੇਤੀ, ਤੁਹਾਡੇ ਵਾਸਤੇ ਕਾਇਆ ਦੇ ਖੱਤਿਆਂ ਅੰਦਰ ਹੱਲ ਚਲਾਈਆ। ਤੁਹਾਡਾ ਨਾਮ ਭੰਡਾਰਾ ਤੇ ਪ੍ਰਭੂ ਤੁਹਾਡਾ ਸੇਠੀ, ਆਕੜਖਾਨ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਰਿਹਾ ਮਿਲਾਈਆ। ਸਤਿਗੁਰ ਸ਼ਬਦ ਕਹੇ ਜਨ ਭਗਤੋ ਕਿਤੇ ਲੱਗਦੀ ਤੇ ਨਹੀਂ ਧੁੱਪ, ਸੂਰਜ ਸੰਨ ਸੰਨ ਰਿਹਾ ਤਪਾਈਆ। ਵੇਖਿਓ ਐਵੇਂ ਕਰ ਨਾ ਜਾਇਓ ਚੁਪ, ਅੰਦਰ ਦੀ ਕਥਾ ਦੇਣੀ ਸੁਣਾਈਆ। ਜੇ ਚਾਹੋ ਹੁਣੇ ਪਰਦਾ ਹੋ ਜਾਏ ਧੁੱਪ, ਇਹ ਮੇਰੇ ਹੱਥ ਵਡਿਆਈਆ। ਸੋਹਣਾ ਸੁਹੰਜਣਾ ਵਕ਼ਤ ਜਾਏ ਢੁੱਕ, ਢੁਕਵਾਂ ਰਾਗ ਸੁਣਾਈਆ। ਸਾਰੇ ਖੜ੍ਹੇ ਕਰ ਲਓ ਸੱਜੇ ਗੁੱਟ, ਮੁੱਠੀ ਮੀਟ ਕੇ ਦਿਓ ਵਖਾਈਆ। ਅਸੀ ਸ਼ਬਦ ਗੁਰੂ ਦੇ ਪੁੱਤ, ਦੂਜੀ ਜੰਮਣ ਵਾਲੀ ਕੋਇ ਨਾ ਮਾਈਆ। ਸਾਨੂੰ ਪ੍ਰਭ ਦਰਸ ਦੀ ਭੁੱਖ, ਜਗਤ ਤ੍ਰਿਸ਼ਨਾ ਗਏ ਮਿਟਾਈਆ। ਸਾਡਾ ਸਤਿਗੁਰ ਨਾ ਜਾਏ ਲੁਕ, ਦੋ ਜਹਾਨ ਕਰੇ ਰੁਸ਼ਨਾਈਆ। ਅਸੀਂ ਤਾਅ ਦਈਏ ਮੁੱਛ, ਪਾਇਆ ਪ੍ਰਭੂ ਬੇਪ੍ਰਵਾਹੀਆ। ਜਿਸ ਨਾਮ ਦੀ ਪਾਈ ਲੁੱਟ, ਖ਼ਜ਼ਾਨੇ ਰਿਹਾ ਭਰਾਈਆ। ਲੱਗੀ ਪ੍ਰੀਤ ਨਾ ਜਾਏ ਟੁੱਟ, ਟੁੱਟਿਆਂ ਰਿਹਾ ਜੁੜਾਈਆ। ਸਾਡਾ ਪੈਂਡਾ ਗਿਆ ਮੁਕ, ਰਾਏ ਧਰਮ ਨਾ ਦਏ ਸਜ਼ਾਈਆ। ਸ਼ਾਸਤਰ ਸਿਮਰਤ ਗਿਆਤਾ ਸਾਨੂੰ ਮਿਲ ਗਿਆ ਸਭ ਕੁਛ, ਕਸ਼ਮਕਸ਼ ਦਾ ਡੇਰਾ ਢਾਹੀਆ। ਅਸੀਂ ਸਾਰੇ ਹੋ ਗਏ ਖ਼ੁਸ਼, ਖ਼ੁਸ਼ੀਆਂ ਦੇ ਢੋਲੇ ਗਾਈਆ। ਸਾਡੀ ਮੰਜ਼ਲ ਜਾਏ ਨਾ ਰੁਕ, ਦਰਗਾਹ ਜਾਈਏ ਚਾਈਂ ਚਾਈਂਆ। ਸਾਨੂੰ ਮਿਲੇ ਗੋਬਿੰਦ ਮਿਤ, ਪੁਰਖ ਅਕਾਲ ਨਾਲ ਮਿਲਾਈਆ। ਤੂੰ ਮੇਰਾ ਮੈਂ ਤੇਰਾ ਜਿਸ ਨੇ ਗਾਈ ਤੁਕ, ਤੁਖ਼ਮ ਤਾਅਸੀਰ ਲਈ ਬਦਲਾਈਆ। ਸਾਰੇ ਦੋਂਹ ਹੱਥਾਂ ਨਾਲ ਮੂੰਹ ਲਓ ਘੁੱਟ, ਓ ਦੰਦੋ ਓ ਜ਼ਬਾਨੇ ਤੈਨੂੰ ਨਾਮ

❋

❋

ਜਪਣ ਦੀ ਲੋੜ ਰਹੀ ਨਾ ਰਾਈਆ। ਸਾਨੂੰ ਉਹ ਮਿਲ ਗਿਆ ਸੁਖ, ਜੋ ਸੁਖ ਨਾਲ ਆਪਣੇ ਘਰ ਪਹੁੰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਤਾਲੋਂ ਜੁਗ ਚੌਕੜੀ ਕਦੇ ਨਾ ਜਾਏ ਘੁੱਥ, ਪਗਡੰਡੀ ਰਾਹ ਖੈੜਾ ਸਕੇ ਨਾ ਕੋਇ ਭੁਲਾਈਆ।