੧੮ ਹਾੜ ਸ਼ਹਿਨਸ਼ਾਹੀ ਸੰਮਤ ੫ ਹਰਿ ਭਗਤ ਦਵਾਰ ਜੇਠੂਵਾਲ
ਗੁਰ ਅਵਤਾਰ ਪੈਗ਼ੰਬਰ ਕਹਿਣ ਵੇਖਿਆ ਹਾਲ ਬਸੁੱਧਾ, ਸੁੱਧ ਰਹੀ ਨਾ ਰਾਈਆ। ਪਾਣੀ ਧਾਰ ਸਮਝੇ ਕੋਈ ਨਾ ਦੁੱਧਾ, ਸਚ ਝੂਠ ਨਾ ਕੋਇ ਦ੍ਰਿੜਾਈਆ। ਏਕਾ ਨਾਮ ਹੋਇਆ ਨਾ ਉਘਾ, ਉਗਣ ਆਥਣ ਨਾ ਹੁਕਮ ਮੰਨਾਈਆ। ਇਕ ਦਵਾਰ ਨਾ ਵਸਿਆ ਝੁੱਗਾ, ਘਰ ਸਚ ਨਾ ਕੋਇ ਵਡਿਆਈਆ। ਭੌ ਮਿਟਿਆ ਨਾ ਕੋਇ ਦੂਜਾ, ਏਕਾ ਰੰਗ ਨਾ ਕੋਇ ਰੰਗਾਈਆ। ਚਾਰੋਂ ਕੁੰਟ ਦੀਪਕ ਬੁੱਝਾ, ਜੋਤੀ ਨੂਰ ਨਾ ਕੋਇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਧਰਨੀ ਵੇਖੀ ਰੋਂਦੀ, ਨੈਣਾਂ ਨੀਰ ਵਹਾਈਆ। ਖੁਲ੍ਹੀ ਮੇਢੀ ਵੇਖੀ ਖੋਂਹਦੀ, ਸੀਸ ਸੁਹਾਗ ਨਾ ਕੋਇ ਗੁੰਦਾਈਆ। ਹਾਏ ਹਾਏ ਕਰ ਕੇ ਗਾਉਂਦੀ, ਗੀਤ ਗੋਬਿੰਦ ਨਾ ਕੋਇ ਜਣਾਈਆ। ਉਚੀ ਕੂਕ ਕੂਕ ਸੁਣਾਉਂਦੀ, ਦੋ ਜਹਾਨਾਂ ਆਪ ਦ੍ਰਿੜਾਈਆ। ਬਹੁੜੀ ਮੈਂ ਪੁਰਖ ਅਕਾਲ ਇਕੋ ਚਾਹੁੰਦੀ, ਦੂਜੀ ਲੋੜ ਰਹੇ ਨਾ ਰਾਈਆ। ਗੁਰ ਅਵਤਾਰ ਪੈਗ਼ੰਬਰਾਂ ਕੋਲੋਂ ਪੱਲੂ ਛੁਡਾਉਂਦੀ, ਦੀਨ ਮਜ਼੍ਹਬ ਵੰਡ ਨਾ ਕੋਇ ਵੰਡਾਈਆ। ਮੈਂ ਵੇਖਾਂ ਖੇਲ ਪ੍ਰਭੂ ਪ੍ਰਭ ਭਾਉਂਦੀ, ਜਿਥੇ ਮਨੂਆ ਮਨ ਰਹੇ ਨਾ ਰਾਈਆ। ਵਿਚਾਰ ਰਹੇ ਨਾ ਕਲਜੁਗ ਕਾਉਂ ਕੀ, ਕਲਜੁਗ ਕੂੜ ਨਾ ਕੋਇ ਕੁਰਲਾਈਆ। ਜਗਤ ਖ਼ਿਆਲਾਂ ਰਹੀ ਢਾਉਂਦੀ, ਢਾਹ ਢਾਹ ਢੇਰੀ ਖ਼ਾਕ ਬਣਾਈਆ। ਇਕੋ ਮਾਹੀ ਦੀਆਂ ਔਂਸੀਆਂ ਪਾਉਂਦੀ, ਔਂਸਰ ਹੋਏ ਆਪ ਸਹਾਈਆ। ਕਰਨੀ ਹਟਾਏ ਹਉੇਂ ਮੈਂ ਦੀ, ਹਉਮੇ ਹੰਗਤਾ ਗੜ੍ਹ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਧਰਨੀ ਵੇਖਿਆ ਲੱਗਾ ਧੱਬਾ, ਧੋਬੀ ਸਾਫ਼ ਨਾ ਕੋਇ ਕਰਾਈਆ। ਰੂਪ ਨਜ਼ਰ ਨਾ ਆਏ ਬੱਗਾ, ਬਪੜੇ ਸਾਰੇ ਰਹੇ ਕੁਰਲਾਈਆ। ਸਚ ਦੇਵੇ ਨਾ ਕੋਇ ਸੱਦਾ, ਸੰਦੇਸ਼ਾ ਹੱਕ ਨਾ ਕੋਇ ਸੁਣਾਈਆ। ਅੱਗੇ ਵਧੇ ਕੋਇ ਨਾ ਅੱਗਾ, ਮਿਲੇ ਮਾਣ ਨਾ ਕੋਇ ਵਡਿਆਈਆ। ਜਿਧਰ ਤੱਕੀਏ ਮੁਰੀਦ ਮੁਰਸ਼ਦਾਂ ਕਰਦੇ ਦਗ਼ਾ, ਦਗ਼ੇਬਾਜ਼ੀ ਵਿਚ ਲੋਕਾਈਆ। ਜਗਤ ਜਹਾਨ ਫਿਰੇ ਭੱਜਾ, ਭਜਨ ਬੰਦਗੀ ਸਮਝ ਕਿਸੇ ਨਾ ਆਈਆ। ਅੰਤਮ ਪਰਦਾ ਕਿਸੇ ਨਾ ਕੱਜਾ, ਕ਼ਜ਼ਾ ਤੋਂ ਸਕੇ ਨਾ ਕੋਇ ਬਚਾਈਆ। ਮਾਇਆ ਮਮਤਾ ਨਾ ਮੇਟੇ ਦੱਬਾ, ਸਿਰ ਸਕੇ ਨਾ ਕੋਇ ਉਠਾਈਆ। ਕੂੜੀ ਤੋੜੇ ਨਾ ਕੋਇ ਹੱਦਾ, ਹਦੂਦ ਸਚ ਨਾ ਕੋਇ ਵਖਾਈਆ। ਆਤਮ ਪਰਮਾਤਮ ਮਿਲੇ ਨਾ ਕੋਇ ਮਜ਼ਾ, ਮਜ਼ਾਕ਼ ਵਿਚ ਖ਼ਲਕ ਖ਼ੁਦਾਈਆ। ਸਚ ਸਾਹਿਬ ਦੀ ਚਲੇ ਨਾ ਕੋਇ ਰਜ਼ਾ, ਰਾਜ਼ਕ ਰਿਜ਼ਕ ਰਹੀਮ ਨਾ ਕੋਇ ਸ਼ਰਨਾਈਆ। ਧਰਮ ਦਾ ਮਿਲੇ ਨਾ ਕਿਸੇ ਪਦਾ, ਦਰਗਾਹ ਸਚ ਨਾ ਕੋਇ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਮੇਲਾ ਲਏ
❋
❋
ਮਿਲਾਈਆ। ਸਤਿਗੁਰ ਸ਼ਬਦ ਕਹੇ ਧਰਨੀ ਰੋ ਰੋ ਕਹਿੰਦੀ, ਕਹਿ ਕੇ ਰਹੀ ਸੁਣਾਈਆ। ਪੈਗ਼ੰਬਰੋ ਵੇਖੋ ਦਿਸ਼ਾ ਲਹਿੰਦੀ, ਮੇਰੇ ਖ਼ੁਦਾ ਦੀ ਮੇਰੀ ਦੁਹਾਈਆ। ਜਗਤ ਨਿਸ਼ਾਨੇ ਵੇਖੋ ਢਹਿੰਦੀ, ਅੱਗੇ ਹੋ ਨਾ ਕੋਇ ਅਟਕਾਈਆ। ਉਮਤ ਉਮਤ ਨਾਲ ਖਹਿੰਦੀ, ਸੀਸ ਜਗਦੀਸ਼ ਨਾ ਕੋਇ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ ਸਿਰ ਆਪਣਾ ਹੱਥ ਰਖਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਧਰਨੀ ਉਤੇ ਦਿਸੇ ਧੂੜ, ਧੂੜੀ ਖ਼ਾਕ ਨਾ ਕੋਇ ਰਮਾਈਆ। ਸ੍ਰਿਸ਼ਟੀ ਹੋ ਗਈ ਮੂੜ੍ਹ, ਮੂਰਖ ਰੂਪ ਜਣਾਈਆ। ਨਾਤਾ ਤੋੜੇ ਨਾ ਕੋਇ ਕੂੜ, ਕੂੜ ਕੁਟੰਬ ਨਾ ਕੋਇ ਤੁੜਾਈਆ । ਗੁਰ ਅਵਤਾਰ ਪੈਗ਼ੰਬਰ ਹੋਏ ਮਜਬੂਰ, ਮਜਬੂਰੀ ਸਾਰੇ ਰਹੇ ਜਣਾਈਆ। ਸਾਡਾ ਮੰਨੇ ਨਾ ਕੋਇ ਦਸਤੂਰ, ਦਸਤਯਾਬ ਨਾ ਕੋਇ ਅਖਵਾਈਆ। ਚਾਰੋਂ ਕੁੰਟ ਹੋਏ ਮਗ਼ਰੂਰ, ਹੰਕਾਰ ਵਿਚ ਕੂੜ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਕਲਜੁਗ ਸਾਡੇ ਨਾਮ ਦਾ ਪੈ ਗਿਆ ਕਾਲ, ਕਾਲੀ ਰੈਣ ਦਏ ਗਵਾਹੀਆ। ਜੋ ਗੋਬਿੰਦ ਮਾਰਗ ਦੱਸ ਕੇ ਗਿਆ ਸੁਖਾਲ, ਸ਼ਬਦ ਸੰਦੇਸ਼ੇ ਵਿਚ ਦ੍ਰਿੜਾਈਆ। ਕਲਗੀ ਦੀ ਨਿਸ਼ਾਨੀ ਦੇ ਕੇ ਨਾਲ, ਨਰ ਨਾਰੀ ਆਪ ਸਮਝਾਈਆ। ਮੇਰਾ ਨਾਮ ਸਕੇ ਨਾ ਕੋਇ ਸੰਭਾਲ, ਹਿਰਦੇ ਵਿਚ ਨਾ ਕੋਇ ਵਸਾਈਆ। ਪੁਰਖ ਅਕਾਲਾ ਬਦਲ ਕੇ ਆਵੇ ਚਾਲ, ਚਾਲ ਨਿਰਾਲੀ ਆਪ ਬਣਾਈਆ। ਆ ਕੇ ਵੇਖੇ ਮੁਰੀਦਾਂ ਹਾਲ, ਮੁਰਸ਼ਦ ਹੋ ਕੇ ਫੇਰਾ ਪਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਧਰਨੀ ਉਤੇ ਪ੍ਰਭ ਕਰੇ ਧਰਮ ਦਾ ਰਾਜ, ਰਈਅਤ ਸਾਰੀ ਵੇਖ ਵਖਾਈਆ। ਕਲਗੀ ਦੀ ਥਾਂ ਪਹਿਨ ਕੇ ਤਾਜ, ਤਾਜਾਂ ਵਾਲਾ ਵੇਸ ਵਟਾਈਆ। ਸਭ ਦੀ ਆਲਸ ਨਿੰਦਰਾ ਖੋਲ੍ਹੇ ਜਾਗ, ਜਾਗਰਤ ਜੋਤ ਕਰੇ ਰੁਸ਼ਨਾਈਆ। ਗੁਰਮੁਖਾਂ ਕਰ ਕਰ ਵੱਡੇ ਭਾਗ, ਭਾਗਾਂ ਵਾਲੇ ਰਿਹਾ ਬਣਾਈਆ। ਈਸ਼ਰ ਸਿੰਘ ਨੂੰ ਮਾਰ ਆਵਾਜ਼, ਅੱਗੇ ਲੈਣਾ ਬੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਕੀ ਗੋਬਿੰਦ ਤੇਰੀ ਰੀਤੀ, ਰੀਤੀਵਾਨ ਦੇਣਾ ਜਣਾਈਆ। ਜਿਸ ਵੇਲੇ ਭਾਉ ਰਿਹਾ ਨਾ ਮੰਦਰ ਮਸੀਤੀ, ਮਸਲਾ ਹੱਲ ਨਾ ਕੋਇ ਕਰਾਈਆ। ਧਰਮ ਦੀ ਰਹੇ ਨਾ ਕੋਇ ਬਗ਼ੀਚੀ, ਫੁੱਲ ਫੁਲਵਾੜੀ ਨਾ ਕੋਇ ਮਹਿਕਾਈਆ। ਗੋਬਿੰਦ ਲਹੂ ਕੱਢਕੇ ਆਪਣੀ ਚੀਚੀ, ਚੀਰੇ ਨਾਲ ਦਿਤਾ ਸੁਹਾਈਆ। ਮੇਰੀ ਸਿੱਖੀ ਰਹੇ ਸਦ ਜੀਤੀ, ਪ੍ਰਭ ਦੀ ਝੋਲੀ ਪਾਈਆ। ਜਿਸ ਵੇਲੇ ਸਦੀ ਚੌਧਵੀਂ ਬੀਤੀ, ਪਰਮ ਪੁਰਖ ਲਏ ਅੰਗੜਾਈਆ। ਸਾਚੀ ਦੱਸ ਇਕ ਹਦੀਸੀ, ਹਜ਼ਰਤਾਂ ਤੋਂ ਪਰੇ ਕਰੇ ਪੜ੍ਹਾਈਆ। ਲੇਖਾ ਜਾਣ ਤਨ ਅੰਗੀਠੀ, ਕਾਇਆ ਕੰਚਨ ਫੋਲ ਫੁਲਾਈਆ। ਧੁਰ ਦੀ ਬਾਣੀ ਦੱਸ ਕੇ ਮੀਠੀ, ਸੋਹੰ ਢੋਲਾ ਇਕ ਜਣਾਈਆ। ਹਰਿਜਨ ਸਾਚੇ ਗਾਵਣ ਬਣ ਕੇ ਮੀਤੀ, ਮਿੱਤਰ ਪਿਆਰੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ । ਸਤਿਗੁਰ ਸ਼ਬਦ ਕਹੇ ਮੈਂ ਸਤਿਜੁਗ ਦੱਸਾਂ ਧਾਰ, ਸਚ ਨਾਲ ਸਮਝਾਈਆ। ਜਿਸ ਵੇਲੇ ਗੁਰਮੁਖ ਛੱਡੇ ਮਾਤਲੋਕ ਸੰਸਾਰ, ਤਨ ਵਜੂਦ ਨਾਤਾ ਰਹੇ ਨਾ ਰਾਈਆ। ਉਸ ਨੂੰ ਪੀਲੇ ਬਸਤਰ ਦੇਣੇ ਡਾਰ, ਧੁਰ ਦਾ ਹੁਕਮ ਹੁਕਮ ਪ੍ਰਗਟਾਈਆ। ਪੰਜ ਗੁਰਮੁਖ ਲੈਣ ਨੁਹਾਲ, ਛੇਵਾਂ ਹੱਥ ਨਾ ਕੋਇ ਲਗਾਈਆ। ਸੱਜੇ ਗੁੱਟ ਨੂੰ ਬੰਨ੍ਹਣ ਰੁਮਾਲ, ਗੰਢਾਂ ਤਿੰਨ ਤਿੰਨ ਬੰਧਾਈਆ। ਉਤੇ ਲੀੜਾ ਪਾਵਣ ਲਾਲ, ਜੋ ਗੁਰਮੁਖ
❋
❋
ਗੁਰਮੁਖ ਵਾਸਤੇ ਲੈ ਕੇ ਆਈਆ। ਇਹ ਸ਼ਬਦੀ ਖੇਲ ਕਮਾਲ, ਲੁਧਿਆਣੇ ਵਾਲੇ ਦੇਣ ਗਵਾਹੀਆ । ਲੋਕ ਲੱਜਿਆ ਰਹੇ ਨਾ ਵਿਚ ਜਹਾਨ, ਸਮਾਜ ਰਾਜ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਸਤਿਜੁਗ ਕਹੇ ਜਿਸ ਉਤੇ ਹੋਵੇ ਲਾਲ ਕਪੜਾ, ਜਗਤ ਪਲੀਤੀ ਕੱਪੜ ਰਹਿਣ ਕੋਇ ਨਾ ਪਾਈਆ। ਉਹ ਹੰਸ ਬਣੇ ਬਗਲਾ ਬਪੜਾ, ਬਲਧਾਰੀ ਆਪ ਬਣਾਈਆ। ਦੀਨ ਦੁਨੀ ਤੋਂ ਕਰ ਕੇ ਵਖਰਾ, ਘਰ ਸਾਚਾ ਇਕ ਸੁਹਾਈਆ। ਗੋਬਿੰਦ ਯਾਰ ਹੰਢਾਵੇ ਸੱਥਰਾ, ਸੂਲਾਂ ਸੇਜ ਵੱਜੇ ਵਧਾਈਆ। ਸਚਖੰਡ ਵਸਾਵੇ ਜਿਥੇ ਬਿਨਾ ਭਗਤਾਂ ਕੋਇ ਨਾ ਅੱਪੜਾ, ਮੰਜ਼ਲ ਮੰਜ਼ਲ ਨਾ ਕੋਇ ਰਖਾਈਆ। ਖਾਣਾ ਪਏ ਨਾ ਰਸਨਾ ਜਿਹਵਾ ਕੋਇ ਬੱਕਰਾ, ਪਲੀਤ ਰੂਪ ਨਾ ਕੋਇ ਵਖਾਈਆ। ਧੁਰ ਦੇ ਹੁਕਮ ਵਿਚੋਂ ਹੁਕਮ ਭੁੱਲੇ ਕੋਇ ਨਾ ਕਤਰਾ, ਨਾਮ ਦਾ ਕਹਿਤ ਘਰ ਘਰ ਨਜ਼ਰੀ ਆਈਆ। ਸਾਚਾ ਨਾਮ ਜਗਤ ਜਹਾਨ ਵਖਰਾ, ਨਿਤ ਨਿਤ ਵਖਰੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਵੱਡਾ ਵਡ ਵਡਿਆਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਧਰਨੀ ਵੇਖੀ ਹਾਲਤ, ਮਸਲਾ ਹੱਲ ਨਾ ਕੋਇ ਕਰਾਈਆ। ਚਾਰੋਂ ਕੁੰਟ ਦਿਸੇ ਜਹਾਲਤ, ਚਾਰ ਵਰਨ ਫਿਰੀ ਦੁਹਾਈਆ। ਸਾਚੀ ਕਰੇ ਨਾ ਕੋਇ ਅਦਾਲਤ, ਇਨਸਾਫ਼ ਹੱਕ ਨਾ ਕੋਇ ਕਮਾਈਆ। ਦੀਨਾਂ ਮਜ਼੍ਹਬਾਂ ਪਾਈ ਬਗ਼ਾਵਤ, ਦੀਨ ਦੁਨੀ ਰਹੇ ਲੜਾਈਆ। ਬਿਨਾ ਪੁਰਖ ਅਕਾਲ ਦੀਨ ਦਿਆਲ ਕਰੇ ਨਾ ਕੋਇ ਸਖ਼ਾਵਤ, ਮਿਹਰ ਨਜ਼ਰ ਨਾ ਕੋਇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਾਡਾ ਸਭ ਦਾ ਇਕੋ ਰਾਮ, ਰਮਈਆ ਇਕੋ ਨਜ਼ਰੀ ਆਈਆ। ਸਾਡਾ ਇਕੋ ਸਭ ਦਾ ਸ਼ਾਮ, ਸ਼ਾਮ ਰੈਣ ਅੰਧੇਰੀ ਦਏ ਮਿਟਾਈਆ। ਜਿਸ ਨੇ ਰਹਿਣ ਨਹੀਂ ਦਿਤਾ ਗ਼ੁਲਾਮ, ਸ਼ਰਅ ਜ਼ੰਜੀਰ ਦਿਤੀ ਕਟਾਈਆ। ਮਾਰਗ ਦੱਸ ਸ੍ਰੀ ਭਗਵਾਨ, ਪਰਦਾ ਦਿਤਾ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਪਰਦਾ ਦੇਣਾ ਉਠਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਧਰਨੀ ਉਤੇ ਵੇਖਿਆ ਧਰਮ ਦਵਾਰਾ, ਧਰਮ ਧਾਰ ਪ੍ਰਗਟਾਈਆ । ਕਰਨਾ ਖੇਲ ਜਗਤ ਨਿਆਰਾ, ਨਿਰਾਕਾਰ ਹੋ ਕੇ ਆਪਣੀ ਕਾਰ ਕਮਾਈਆ। ਜਨ ਭਗਤਾਂ ਦੇ ਸਹਾਰਾ, ਸਿਰ ਆਪਣਾ ਹੱਥ ਰਖਾਈਆ। ਵਕ਼ਤ ਸੁਹੰਜਣਾ ਹੋਇਆ ਸਤਾਰਾਂ ਹਾੜਾ, ਹਰ ਹਿਰਦੇ ਮਿਲੇ ਵਡਿਆਈਆ। ਪ੍ਰਭ ਮਾਣ ਦੇਵੇ ਪੁਰਖ ਨਾਰਾ, ਬੁੱਢੇ ਨੱਢੇ ਰੰਗ ਰੰਗਾਈਆ। ਖੇਲ ਖਿਲਾਏ ਸੱਚਾ ਸ਼ਾਹਕਾਰਾ, ਸ਼ਹਿਨਸ਼ਾਹ ਆਪਣੀ ਕਾਰ ਕਮਾਈਆ। ਜਨ ਭਗਤੋ ਤੁਹਾਡਾ ਸੋਹਣਾ ਸਦਾ ਵਿਹਾਰਾ, ਵਿਵਹਾਰੀ ਕਾਰ ਕਮਾਈਆ। ਜਿਸ ਦੀਆਂ ਭਵਿਖਤਾਂ ਵਿਚ ਕਰਦੇ ਰਹੇ ਇੰਤਜ਼ਾਰਾਂ, ਇੰਤਜ਼ਾਰੀ ਸਿਰ ਤੁਹਾਡੇ ਹੱਥ ਰਖਾਈਆ। ਤੁਸੀਂ ਸਾਰੇ ਪ੍ਰਭ ਦੀਆਂ ਕੱਟਣਵਾਲੇ ਵਗਾਰਾਂ, ਥਿਰ ਰਹਿਣ ਕੋਇ ਨਾ ਪਾਈਆ। ਸ਼ਬਦੀ ਧਾਰ ਸੁਣ ਇਸ਼ਾਰਾ, ਅੰਦਰੇ ਅੰਦਰ ਰਿਹਾ ਦਰਸਾਈਆ। ਸਭ ਦਾ ਹੋਵੇ ਪਾਰ ਕਿਨਾਰਾ, ਮੰਝਧਾਰ ਨਾ ਕੋਇ ਰੁੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਮੰਗੇ ਇਕ ਸਹਾਰਾ, ਸਹਾਇਕ ਹੋ ਕੇ ਨਾਮ ਅਨਾਇਤ ਝੋਲੀ ਦੇਣਾ ਪਾਈਆ।
❋
❋
੧੯ ਹਾੜ ਸ਼ਹਿਨਸ਼ਾਹੀ ਸੰਮਤ ੫ ਫ਼ਿਰੋਜਪੁਰ ਵਾਲੇ ਰਣਜੀਤ ਸਿੰਘ ਦੇ ਸਗਣ ਪੈਣ ਸਮੇਂ ਹਰਿ ਭਗਤ ਦਵਾਰ ਜੇਠੂਵਾਲ
ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭ ਤੱਕਿਆ ਧੁਰ ਦਾ ਰਾਣਾ, ਰਈਅਤ ਸੰਤ ਭਗਤ ਸੋਭਾ ਪਾਈਆ। ਜੋ ਆਦਿ ਜੁਗਾਦਿ ਜੁਗ ਚੌਕੜੀ ਦੇਵੇ ਨਾਮ ਦਾਨਾ, ਦਾਤਾ ਦਾਨੀ ਦਇਆ ਕਮਾਈਆ। ਤੂੰ ਮੇਰਾ ਮੈਂ ਤੇਰਾ ਸਤਿ ਸਚ ਦਾ ਦੱਸ ਕੇ ਗਾਣਾ, ਗਹਿਰ ਗੰਭੀਰ ਕਰੇ ਪੜ੍ਹਾਈਆ। ਗੜ੍ਹ ਤੋੜ ਅਭਿਮਾਨਾ, ਮਾਇਆ ਮਮਤਾ ਮੋਹ ਮਿਟਾਈਆ। ਜਨ ਭਗਤੋ ਸਾਚਾ ਮੰਨਣਾ ਪ੍ਰਭ ਦਾ ਭਾਣਾ, ਭਾਣੇ ਵਿਚ ਸਮਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਜੋ ਪ੍ਰਭ ਦੇ ਮੀਤੇ ਸੋ ਖਾਵਣ ਲਾਚੀ ਦਾ ਇਕ ਇਕ ਦਾਣਾ, ਸਗਣ ਭਗਤ ਭਗਵਾਨ ਵੇਖ ਵਖਾਈਆ। ਅਸੀਂ ਛੱਡਿਆ ਜੀਵ ਜਹਾਨਾ, ਸਾਨੂੰ ਲੋੜ ਰਹੀ ਨਾ ਰਾਈਆ। ਜਿਥੇ ਜੋਤੀ ਧਾਰ ਪਹਿਰਿਆ ਬਾਣਾ, ਬਾਣ ਅਣਿਆਲਾ ਤੀਰ ਚਲਾਈਆ। ਜੋ ਸੂਰਬੀਰ ਬਣ ਜਵਾਨਾ, ਜੋਬਨ ਆਪਣਾ ਇਕ ਦ੍ਰਿੜਾਈਆ । ਜਿਸ ਨੂੰ ਝੁਕਦੇ ਕ੍ਰਿਸ਼ਨਾ ਰਾਮਾ, ਪੈਗ਼ੰਬਰ ਸੀਸ ਨਿਵਾਈਆ। ਨਿਉਂ ਨਿਉਂ ਕਰਨ ਸਲਾਮਾ, ਨਮਸਤੇ ਕਹਿ ਕੇ ਝਟ ਲੰਘਾਈਆ। ਸੋ ਆ ਗਿਆ ਗੁਣ ਨਿਧਾਨਾ, ਗਹਿਰ ਗੰਭੀਰ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਸਚ ਲੇਖਾ ਪੂਰ ਕਰਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਰਸਨਾ ਰਸ ਜਾਣਾ ਭੁੱਲ, ਅਭੁੱਲ ਦਏ ਦ੍ਰਿੜਾਈਆ। ਭਗਤ ਬਣੋ ਪ੍ਰਭੂ ਦੀ ਕੁਲ, ਕੁਲ ਆਲਮ ਵੇਖ ਵਖਾਈਆ। ਦੀਨ ਦੁਨੀ ਦੀਵਾ ਹੋਵੇ ਗੁਲ, ਬਿਨਾ ਭਗਤਾਂ ਗੁਲਸ਼ਨ ਨਾ ਕੋਇ ਮਹਿਕਾਈਆ। ਮਾਇਆਧਾਰੀ ਜਾਣੇ ਰੁਲ, ਭਗਤ ਭਗਵਾਨ ਹੋਏ ਸਹਾਈਆ। ਸਾਚੀ ਬਖ਼ਸ਼ ਕੇ ਚਰਨ ਧੂਲ, ਦੁਰਮਤ ਮੈਲ ਦਏ ਮਿਟਾਈਆ। ਜਨ ਭਗਤੋ ਸਤਿਜੁਗ ਦਾ ਸਚ ਅਸੂਲ, ਅਸਲ ਨੂੰ ਅਸਲ ਦੇਣਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਮੇਲਾ ਲਏ ਮਿਲਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਗੁਰਮੁਖ ਸੱਜਣ ਮਿਲਣ ਸਾਥੀ, ਸਾਚਾ ਸੰਗ ਬਣਾਈਆ। ਮੁਹੱਬਤ ਵਿਚ ਮੰਨਣ ਆਖੀ, ਪ੍ਰੇਮ ਵਿਚ ਵਡਿਆਈਆ। ਇਹ ਅੱਗੇ ਚਾਰ ਜੁਗ ਦੀ ਸਾਖੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦਾ ਜਨਮ ਕਰਮ ਰਿਹਾ ਵਾਚੀ, ਵਾਚਕਾਂ ਦਾ ਪਰਦਾ ਰਿਹਾ ਉਠਾਈਆ।
੧੯ ਹਾੜ ਸ਼ਹਿਨਸ਼ਾਹੀ ਸੰਮਤ ੫ ਹਰਿ ਭਗਤ ਦਵਾਰ ਜੇਠੂਵਾਲ
ਪੈਗ਼ੰਬਰ ਨਾ ਦਿਵਨੇ ਮਨਿਖੇ ਅਵਤਾਰ ਚੋਜ਼ੇਜ਼ੀਏ ਜਿਆ ਕੂਜ਼ ਵਿਖੇ ਗੁਰੂ ਮਹੀਵਨੇ ਮਲ ਜਿਜ਼ਾਕੂ ਜਖੀਨੇ ਸ਼ਬਦੇ ਸ਼ਮਸ਼ਾਸੀ ਕ਼ਲਮਾ ਕਲਾਮੇ ਕੁਲ ਅਲਯਾਸੀ ਹੈਜ਼ਿਨਵੇ ਕੋਇਨਸ਼ਾਤੇ ਬਜ਼ੋਤੋ ਵਜਿਜ਼ਤੇ ਕੌਮੀਨੇ ਜਾਮੇ ਨਾ ਜ਼ਿਨਹਾ ਨੂਰੇ ਫਿਵਜ਼ੀਨੇ ਅਨੀਆਨੇ ਪੀਨਾਜ਼ੂ ਪੀਰੇ ਪੀਜ਼ਾਈ ਖੁਨੰਤਾ ਖ਼ੁਜ਼ੀ ਦਹਿਲਿਜ਼ਖਾ ਮੌਜ਼ੂਨੇ ਮੂਜ਼ੀ ਤਨੂਸਵਿਤੱਤ ਤਸਕੇ ਤਾਅਬੇ ਤਾਜ਼ੀਰੇ ਸ਼ਿਨਾਹਾਊ ਵਕੀਜ਼ਾ ਮਸ਼ੋਸ਼ੋਤੂ ਫ਼ਜ਼ਲੇ ਵਜ਼ੂ ਮੁਹੰਮਦੇ ਰਜ਼ੂ ਪੈਗ਼ੰਬਰੇ ਅਜ਼ੂ ਨਾਕੂ ਜੀਵਾ ਜ਼ਨਤੇ ਜਾਖਿਤ ਖਾਕੇ ਅਲਾਹ ਅਲੀ ਵਜ਼ਿਦ ਵਲੀ ਐਹਦ ਵਾਹਦਿਆਂ ਵਿਚ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਕਰਨੀ ਕਾਰ ਕਮਾਈਆ। ਪੈਗ਼ੰਬਰੋ ਗੋਸ਼ੇ ਕਜ਼ੁਨ ਅਵਤਾਰ ਵਨੌਸ਼ੇ ਵਜ਼ੂਨ ਗੁਰੂ ਚਸ਼ਮੇ ਚੋਸ਼ੇ ਚਾਲੀਜ਼ੇ ਜ਼ੁਨ ਸਤਿਗੁਰ ਸ਼ਬਦ
❋
❋
ਮਨਜ਼ਾ ਮਹੋਸ਼ੇ ਵੇਵੀਦੇ ਸੁਨ ਖਲਤਾਏ ਮਜ਼੍ਹਬ ਖਲਕਾਏ ਗ਼ਜ਼ਬ ਫ਼ਰਸ਼ਾਏ ਤਅਜਬ ਅਰਸ਼ਾਏ ਅਦਬ ਜ਼ਾਨੂ ਜਾਏ ਕ਼ਦਮ ਬੋਸਾਏ ਪਦਮ ਕਜ਼ੀਨਾ ਅਦਮ ਮਜ਼ਕੂਹਾ ਬਦਨ ਨੇਸਤਾਏ ਨੇਸਤੋ ਵਤਨ ਬੇਵਤਨ ਬੇਪ੍ਰਵਾਹ ਆਪਣੇ ਦਰ ਵਖਾਈਆ। ਪੈਗ਼ੰਬਰ ਕਾਅਬਾਏ ਖ਼ੁਦਾ ਅਵਤਾਰ ਵਹਦਤੇ ਦੁਆ ਗੁਰੂ ਸਲਾਹਤੇ ਜ਼ਬਾਂ ਸ਼ਬਦ ਸਤਿਗੁਰ ਅਨਾਇਤੇ ਕੁਨ ਕੁਲ ਅਜ਼ਸ਼, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੰਦੇਸ਼ ਦੇਵੇ ਦਰੇ ਜਵਾ ਦਹਿਲੀਜ਼ੇ ਅਜ਼ੀਜ਼ੇ ਤਹਮੀਜ਼ੇ ਤਮਹੀਦ ਤਾਰੀਫ਼ ਹਰੀਫ਼ ਹਰਫ਼ ਹਰੂਫ਼ ਨਾਲ ਜਣਾਈਆ।
੧ ਸਾਵਣ ਸ਼ਹਿਨਸ਼ਾਹੀ ਸੰਮਤ ੫ ਹਰਿ ਭਗਤ ਦਵਾਰ ਜੇਠੂਵਾਲ
ਤੇਈ ਅਵਤਾਰ ਨੇਤਰ ਨੀਰ ਵਹਾਵਣ ਹੰਝੂ, ਛਹਿਬਰ ਮੁਹੱਬਤ ਪ੍ਰੇਮ ਪਿਆਰ ਰਖਾਈਆ। ਪੁਰਖ ਅਕਾਲ ਤੇਰੀ ਭੇਟਾ ਕਰਨਾ ਬੋਦੀ ਜੰਞੂ, ਦੋ ਜਹਾਨ ਨੌਜਵਾਨ ਤੇਰੀ ਇਕ ਸਰਨਾਈਆ। ਸਭ ਦਾ ਅੰਤਰ ਤੇਰਾ ਹੁਕਮ ਮੰਨੂ, ਮਨਮੁਖ ਨਜ਼ਰ ਕੋਇ ਨਾ ਆਈਆ। ਸਾਨੂੰ ਯਾਦ ਤੇਰਾ ਸੰਦੇਸ਼ਾ ਜੋ ਜੱਟ ਜਟੇ ਦਿਤਾ ਧੰਨੂ, ਧਰਮ ਦੀ ਧਾਰ ਇਕ ਸਮਝਾਈਆ। ਨਾਨਕ ਸਿਖਿਆ ਦਿਤੀ ਬਾਲੇ ਸੰਧੂ, ਸੰਧਿਆ ਵੇਲੇ ਸਤਿ ਦ੍ਰਿੜਾਈਆ। ਲੇਖਾ ਯਾਦ ਆਇਆ ਗੁਰ ਅਰਜਨ ਨਾਲ ਚੰਦੂ, ਸੂਰੀਆ ਚੰਦ ਦਏ ਗਵਾਹੀਆ। ਬਕਾਇਆ ਦਿਸਿਆ ਬ੍ਰਾਹਮਣ ਗੰਗੂ, ਗੰਗਾ ਗੋਦਾਵਰੀ ਜਮਨਾ ਸੁਰਸਤੀ ਰੋਏ ਮਾਰੇ ਧਾਹੀਆ। ਗੋਬਿੰਦ ਧਾਰ ਕਿਹਾ ਕਰੇ ਖੇਲ ਪ੍ਰਭ ਦੀਨਾ ਬੰਧੂ, ਬੰਧਨ ਵੇਖੇ ਜਗਤ ਲੋਕਾਈਆ। ਜੋ ਆਤਮ ਪਰਮਾਤਮ ਸਭ ਦਾ ਬਣੇ ਸੰਗੂ, ਸਗਲਾ ਸਾਥ ਨਿਭਾਈਆ। ਜਨ ਭਗਤਾਂ ਅੰਦਰ ਦਊ ਨਾਮ ਅਨੰਦੂ, ਅਨੰਦ ਅਨੰਦ ਵਿਚੋਂ ਪ੍ਰਗਟਾਈਆ। ਕਲਜੁਗ ਅੰਤਮ ਲੇਖਾ ਵੇਖੇ ਕੰਢੂ, ਕਿਨਾਰੇ ਫੋਲ ਫੁਲਾਈਆ। ਝਗੜਾ ਮੁਕਾਊ ਕਰੀਰ ਜੰਡੂ, ਮੜ੍ਹੀ ਗੋਰ ਨਾ ਕੋਇ ਵਡਿਆਈਆ। ਕੂੜੀ ਕਿਰਿਆ ਚਾਰੋਂ ਕੁੰਟ ਡੰਨੂ, ਡੰਕਾ ਆਪਣਾ ਨਾਮ ਲਗਾਈਆ। ਸਤਿ ਧਰਮ ਦਾ ਬੇੜਾ ਬੰਨੂ, ਬੰਧਨ ਦੀਨ ਮਜ਼੍ਹਬ ਕਟਾਈਆ। ਸ਼ਬਦੀ ਧਾਰ ਸਭ ਨੂੰ ਪਕੜੇ ਕੰਨੂ, ਕਰਨੀ ਦਾ ਕਰਤਾ ਧੁਰਦਰਗਾਹੀਆ। ਲੇਖਾ ਜਾਣੇ ਲੱਖ ਚੁਰਾਸੀ ਛੱਪਰ ਛੰਨੂ, ਤਨ ਮਾਟੀ ਖ਼ਾਕ ਫੋਲ ਫੁਲਾਈਆ। ਦੀਨ ਦੁਨੀ ਨੇਤਰਹੀਣ ਤੱਕੇ ਅੰਨੂ, ਘਟ ਘਟ ਅੰਤਰ ਫੋਲ ਫੁਲਾਈਆ। ਕੀ ਸੰਦੇਸ਼ਾ ਦਿਤਾ ਮਾਤਾ ਗਰਭ ਵਿਚ ਅਭਿਮੰਨੂ, ਕ੍ਰਿਸ਼ਨ ਕਾਹਨ ਵਡ ਵਡਿਆਈਆ। ਕੀ ਰਾਮ ਕਿਹਾ ਮੇਰਾ ਰਾਮ ਜਨਣੀ ਮੂਲ ਕੋਇ ਨਾ ਜਣੂ, ਜਣੇਂਦੀ ਬਣੇ ਕੋਇ ਨਾ ਮਾਈਆ। ਜੋ ਅੰਤਰ ਨਿਰੰਤਰ ਨੂਰੀ ਧਾਰ ਸਭ ਦੇ ਰਲੂ, ਨਿਰਗੁਣ ਸਰਗੁਣ ਖੇਲ ਖਿਲਾਈਆ। ਭਗਤ ਦਵਾਰਾ ਏਕਾ ਮੱਲੂ, ਮਾਲਕ ਹੋ ਕੇ ਵੇਖ ਵਖਾਈਆ। ਗੁਰਮੁਖਾਂ ਨਾਮ ਨਿਸ਼ਾਨੇ ਹਿਰਦੇ ਸਲੂ, ਸਾਹਿਬ ਸੁਲਤਾਨ ਤੀਰ ਚਲਾਈਆ। ਸਮੁੰਦ ਸਾਗਰ ਵੇਖੂ ਜਲੂ, ਜਲ ਥਲ ਮਹੀਅਲ ਖੋਜ ਖੁਜਾਈਆ। ਅਗਨੀ ਰੇਤ ਵੇਖੂ ਥਲੂ, ਪਰਬਤ ਟਿੱਲੇ ਪਰਦਾ ਲਾਹੀਆ। ਧੁਰ ਦਾ ਹੁਕਮ ਬੋਲ ਕੇ ਹੱਲੂ, ਹਾਲਤ ਬਦਲੇ ਜਗਤ ਲੋਕਾਈਆ। ਵਸ ਕੇ ਨਿਹਚਲ ਧਾਮ ਅਟੱਲੂ, ਦੋ ਜਹਾਨਾਂ ਵੇਖ ਵਖਾਈਆ। ਧੁਰ ਫ਼ਰਮਾਨਾ ਅਗੰਮ ਘੱਲੂ, ਘਾਇਲ ਕਰੇ ਥਾਉਂ ਥਾਈਂਆ। ਨਵ ਖੰਡ ਪ੍ਰਿਥਮੀ ਦਲੂ, ਸੱਤ ਦੀਪ ਸਤਿ ਸਮਝਾਈਆ। ਕੋਟਾਂ ਵਿਚੋਂ ਭਗਤ ਸੁਹੇਲਾ ਮਾਤ ਫਲੂ, ਪੱਤ ਟਹਿਣੀ ਰਹਿਣ ਨਾ ਪਾਈਆ। ਪੁਰਖ ਅਕਾਲਾ ਦੀਨ ਦਿਆਲਾ ਨਿਰਗੁਣ ਜੋਤ ਹੋ ਕੇ ਬਲੂ, ਦੀਆ ਬਾਤੀ ਨਾ ਕੋਇ ਰੁਸ਼ਨਾਈਆ।
❋
❋
ਕਲਜੁਗ ਕੂੜੀ ਕਿਰਿਆ ਮੇਟੂ ਕਲੂ, ਕਲ ਕਾਤੀ ਦਏ ਖਪਾਈਆ। ਜਗਤ ਵਿਦਿਆ ਸਾਰੀ ਛਲੂ, ਬੁੱਧੀ ਚਲੇ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਅਵਤਾਰ ਕਹਿਣ ਪ੍ਰਭ ਤੇਰੀ ਧਾਰ ਜੰਞੂ ਬੋਦੀ, ਸੂਤਰਧਾਰੀ ਵਡ ਵਡਿਆਈਆ। ਸ੍ਰਿਸ਼ਟੀ ਹੋਈ ਕਰਮ ਕਾਂਡ ਦੀ ਰੋਗੀ, ਕੂੜੀ ਕਿਰਿਆ ਨਾ ਕੋਇ ਗਵਾਈਆ। ਕਾਮ ਵਾਸਨਾ ਹੋਈ ਭੋਗੀ, ਅੰਤਰ ਰਸ ਨਾ ਕੋਇ ਚਖਾਈਆ। ਸਾਬਤ ਰਿਹਾ ਨਾ ਕੋਇ ਜੋਗੀ, ਜੋਗੀਸ਼ਰ ਨਜ਼ਰ ਕੋਇ ਨਾ ਆਈਆ। ਹਉਮੇ ਹੰਗਤਾ ਸਭ ਨੂੰ ਕੀਤਾ ਰੋਗੀ, ਹੰਗਤਾ ਗੜ੍ਹ ਨਾ ਕੋਇ ਤੁੜਾਈਆ। ਪਾਪਾਂ ਭਾਰ ਹੋਇਆ ਬੋਝੀ, ਕਲਜੁਗ ਪਾਰ ਨਾ ਕੋਇ ਕਰਾਈਆ। ਹਿਰਦਾ ਸਕੇ ਕੋਈ ਨਾ ਸੋਧੀ, ਸੁਧ ਬੁਧ ਨਾ ਕੋਇ ਚਤੁਰਾਈਆ। ਭੇਵ ਖੁਲ੍ਹੇ ਨਾ ਅਗਾਧ ਬੋਧੀ, ਬੁੱਧੀ ਤੋਂ ਪਰੇ ਨਾ ਕੋਇ ਪੜ੍ਹਾਈਆ। ਖ਼ਾਨਾਜੰਗੀ ਲੱਗੀ ਘਰੋਗੀ, ਗ੍ਰਹਿ ਮੰਦਰ ਨਾ ਕੋਇ ਸਫ਼ਾਈਆ। ਕੂੜੀ ਕਿਰਿਆ ਬਣੇ ਵਿਯੋਗੀ, ਬਿਰਹੋਂ ਚੋਟ ਨਾ ਕੋਇ ਲਗਾਈਆ। ਸਤਿ ਧਰਮ ਦਾ ਦਿਸੇ ਕੋਇ ਨਾ ਮੋਢੀ, ਸਾਰੇ ਬੈਠੇ ਮੁਖ ਭਵਾਈਆ। ਨਿਸ਼ਾਨਾ ਵੇਖ ਚਿੰਨ੍ਹ ਰਾਮ ਦੀ ਠੋਡੀ, ਨੌ ਨੱਕੇ ਸੂਈ ਸੋਭਾ ਪਾਈਆ। ਕੀ ਖੇਲ ਦੱਸਿਆ ਯੁਧਿਸ਼ਟਰ ਕ੍ਰਿਸ਼ਨ ਹੱਥ ਲਾ ਕੇ ਗੋਡੀਂ, ਕਾਹਨ ਕਾਹਨ ਦਿਤਾ ਦ੍ਰਿੜਾਈਆ। ਕੀ ਮੂਸਾ ਹੋਈ ਸੋਝੀ, ਪਰਦਾ ਅੰਤਰ ਅੰਤਰ ਉਠਾਈਆ। ਕੀ ਈਸਾ ਫੜ ਕੇ ਉਲਟੀ ਕੌਡੀ, ਧਰਨੀ ਉਤੇ ਦਿਤੀ ਰਗੜਾਈਆ। ਕੀ ਮੁਹੰਮਦ ਚੌਦਾਂ ਤਬਕਾਂ ਵਿਚ ਨਜ਼ਰ ਨਾ ਆਈ ਬੋਦੀ, ਬੁੱਧੀ ਤੋਂ ਪਰੇ ਕੀ ਜਣਾਈਆ। ਕੀ ਨਾਨਕ ਖੇਲ ਦੱਸਿਆ ਸੋਢੀ, ਵੇਦੀ ਕੁਲ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਅਵਤਾਰ ਕਹਿਣ ਤੇਰਾ ਜੰਞੂ ਬੋਦੀ ਸ਼ਿਕਾਰ, ਧਰਮ ਧਾਰ ਸਮਝਾਈਆ। ਇਸ਼ਟ ਗੁਰੂ ਅਵਤਾਰ, ਦ੍ਰਿਸ਼ਟ ਵਿਚ ਸਮਝਾਈਆ। ਨਮੋ ਨਮੋ ਨਿਮਸਕਾਰ, ਡੰਡਾਵਤ ਸਹਿਜ ਸੁਖਦਾਈਆ। ਚਰਨ ਕਵਲ ਬਲਹਾਰ, ਘੋਲੀ ਘੋਲ ਘੁਮਾਈਆ। ਧੂੜੀ ਮਸਤਕ ਛਾਰ, ਟਿੱਕੇ ਨਾਮ ਰਮਾਈਆ। ਹੋ ਕੇ ਖ਼ਿਦਮਤਗਾਰ, ਖ਼ਾਦਮ ਸੇਵ ਕਮਾਈਆ। ਦਰ ਵੇਖ ਸੱਚਾ ਦਰਬਾਰ, ਦਰ ਠਾਂਡੇ ਸੀਸ ਨਿਵਾਈਆ। ਤੇਰਾ ਖੇਲ ਅਗੰਮ ਅਪਾਰ, ਅਲਖ ਅਗੋਚਰ ਤੇਰੀ ਬੇਪਰਵਾਹੀਆ। ਤੇਰੀ ਰਸਮ ਨਾਲ ਅਧਾਰ, ਤੇਰੀ ਕ਼ਸਮ ਨਾਲ ਵਡਿਆਈਆ। ਤੇਰਾ ਚਸ਼ਮ ਨਾਲ ਦੀਦਾਰ, ਤੇਰੇ ਖ਼ਸਮ ਨਾਲ ਖ਼ਾਵੰਦ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਅਵਤਾਰ ਕਹਿਣ ਤੇਰੀ ਧਾਰ ਜੰਞੂ ਬੋਦੀ ਟਿੱਕਾ, ਟਿਕਟਿਕੀ ਤੇਰੇ ਨਾਲ ਲਗਾਈਆ। ਪੁਰਖ ਅਕਾਲ ਬਦਲ ਦੇ ਸਿੱਕਾ, ਸਾਚੇ ਰਾਮ ਰਾਮ ਦੁਹਾਈਆ। ਲਹਿਣਾ ਦੇਣਾ ਵੇਖ ਵੱਡਾ ਨਿੱਕਾ, ਕਾਹਨਾਂ ਦੇ ਕਾਹਨ ਬੇਪਰਵਾਹੀਆ। ਸਭ ਦਾ ਮਾਲਕ ਬਣ ਪਿਤਾ, ਪਤਿਪਰਮੇਸ਼ਵਰ ਸੋਭਾ ਪਾਈਆ। ਸਾਨੂੰ ਯਾਦ ਨਾ ਆਵੇ ਪਿੱਛਾ, ਪਿਛਲਾ ਲੇਖਾ ਦੇਣਾ ਮੁਕਾਈਆ। ਸਰਬ ਸਵਾਮੀ ਕਰ ਰਿਛਾ, ਰੱਛਕ ਹੋ ਕੇ ਵੇਖ ਵਖਾਈਆ। ਕੀ ਸਤਿਜੁਗ ਤ੍ਰੇਤਾ ਦਵਾਪਰ ਦਿਤੀ ਸਿਖਾ, ਸਿਖਿਆ ਸਚ ਨਾਮ ਸਮਝਾਈਆ। ਕੀ ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਲਿਖਾ, ਅੱਠ ਦਸ ਵੱਜੀ ਵਧਾਈਆ। ਕੀ ਅੰਤ ਓਸ ਦਾ ਨਿਕਲਣਾ ਸਿੱਟਾ, ਸਿੱਟੇਬਾਜ਼ੀ ਦੇ ਸਮਝਾਈਆ। ਕਲਜੁਗ ਕੂੜੀ ਕਿਰਿਆ ਲੇਖ ਕਰ ਦੇ ਚਿੱਟਾ, ਚੇਟਕ ਆਪਣਾ ਨਾਮ ਲਗਾਈਆ। ਤੇਰਾ ਖੇਲ ਕਿਸੇ ਨਾ ਦਿਸਾ, ਨੇਤਰ ਅੱਖ ਨਾ ਕੋਇ ਸਮਝਾਈਆ। ਸਭ ਦਾ ਮਾਲਕ ਬਣ ਪਿਤਾ, ਪਤਿਪਰਮੇਸ਼ਵਰ
❋
❋
ਹੋ ਸਹਾਈਆ। ਤੁਧ ਬਿਨ ਜੁਗ ਨਾ ਕਿਸੇ ਨਜਿੱਠਾ, ਲਹਿਣਾ ਅੰਤ ਨਾ ਕੋਇ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸਚ ਨਾਲ ਮਿਲਾਈਆ। ਅਵਤਾਰ ਕਹਿਣ ਜੰਞੂ ਬੋਦੀ ਤੇਰੀ ਝੋਲੀ, ਝਲਕ ਦੇਣੀ ਰਾਮ ਦੁਹਾਈਆ। ਆਤਮ ਪਰਮਾਤਮ ਸਭ ਦੀ ਸਾਂਝੀ ਕਰ ਬੋਲੀ, ਅਨਬੋਲਤ ਰਾਗ ਸੁਣਾਈਆ। ਸਤਿਗੁਰ ਸ਼ਬਦ ਬਣਾ ਢੋਲੀ, ਦੋ ਜਹਾਨ ਕਰੇ ਸ਼ਨਵਾਈਆ। ਕਲਜੁਗ ਕੂੜੀ ਮੇਟ ਦੇ ਰੌਲੀ, ਰੌਣਕ ਆਪਣਾ ਨਾਮ ਲਗਾਈਆ । ਅਸਾਂ ਖੇਲ ਦੱਸਿਆ ਹੌਲੀ ਹੌਲੀ, ਜਗ ਜੁਗਤੀ ਗਏ ਜਣਾਈਆ। ਤੇਰਾ ਲੇਖਾ ਉਪਰ ਧੌਲੀ, ਧਰਨੀ ਧਰਤ ਧਵਲ ਸੀਸ ਝੁਕਾਈਆ। ਧਾਰ ਵੇਖ ਕ੍ਰਿਸ਼ਨ ਕਾਹਨ ਸੌਲੀ, ਸਾਵਲ ਸੁੰਦਰ ਰੰਗ ਰੰਗਾਈਆ। ਸ੍ਰਿਸ਼ਟੀ ਦ੍ਰਿਸ਼ਟੀ ਕਰੇ ਬਹੁੜੀ ਬਹੁੜੀ, ਦੁੱਖ ਦਰਦ ਵਿਚ ਕੁਰਲਾਈਆ। ਸਾਚੇ ਨਾਮ ਦੀ ਲਾ ਦੇ ਪੌੜ੍ਹੀ, ਡੰਡਾ ਇਕੋ ਇਕ ਵਖਾਈਆ। ਮਾਨਸ ਵੇਲ ਰਹੇ ਕੋਇ ਨਾ ਕੌੜੀ, ਅੰਮ੍ਰਿਤ ਰਸ ਦੇਣਾ ਭਰਾਈਆ। ਗਲੀ ਭੀੜੀ ਮੇਟ ਦੇ ਸੌੜੀ, ਮਾਰਗ ਪੰਥ ਇਕ ਜਣਾਈਆ। ਭਗਤ ਭਗਵਾਨ ਬਣਾ ਲੈ ਜੋੜੀ, ਆਤਮ ਪਰਮਾਤਮ ਰੰਗ ਰੰਗਾਈਆ। ਸੁਰਤੀ ਸ਼ਬਦ ਬੰਨ੍ਹ ਲੈ ਡੋਰੀ, ਤੰਦਵ ਤੰਦ ਨਾ ਕੋਇ ਕਟਾਈਆ। ਪੁਰਖ ਅਕਾਲ ਅਰਜ਼ ਮੋਰੀ, ਅਵਤਾਰ ਅਵਤਰਾ ਰਿਹਾ ਜਣਾਈਆ। ਤੇਰੇ ਨਾਮ ਦੀ ਹੋਵੇ ਚੋਰੀ, ਠੱਗੀ ਯਾਰੀ ਵੇਖ ਲੋਕਾਈਆ। ਮੰਤਰ ਫੁਰਨਾ ਫੁਰੇ ਨਾ ਕੋਈ ਫੋਰੀ, ਕਲਪਣਾ ਕੂੜ ਨਾ ਕੋਇ ਮਿਟਾਈਆ। ਸਾਚਾ ਨਾਮ ਬਖ਼ਸ਼ ਦੇ ਭੋਰੀ, ਭੋਰਿਆਂ ਵਿਚ ਪੈਣ ਦੀ ਲੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰਾ ਵੇਖ ਵਖਾਈਆ। ਅਵਤਾਰ ਕਹਿਣ ਬੋਦੀ ਜੰਞੂ ਤੇਰਾ ਰਸਤਾ, ਰਾਹੇ ਰਾਸਤ ਦਿਤਾ ਦ੍ਰਿੜਾਈਆ। ਅੰਤਮ ਬੰਨ੍ਹ ਸਭ ਦਾ ਬਸਤਾ, ਸ਼ਬਦੀ ਧਾਰ ਗੰਢ ਪਵਾਈਆ। ਸਾਚਾ ਮਾਰਗ ਦੱਸ ਦੇ ਸਸਤਾ, ਜਿਥੇ ਕ਼ੀਮਤ ਮੂਲ ਨਾ ਲਾਗੇ ਰਾਈਆ। ਮਨ ਫਿਰੇ ਮੂਲ ਨਾ ਨੱਸਦਾ, ਕੂੜ ਕਲਪਣਾ ਨਾ ਕੋਇ ਕੁਰਲਾਈਆ। ਨਜ਼ਾਰਾ ਦੇ ਦੇ ਆਪਣੀ ਅੱਖ ਦਾ, ਨਿਜ ਨੇਤਰ ਨੈਣ ਕਰ ਰੁਸ਼ਨਾਈਆ। ਗ੍ਰਹਿ ਮੰਦਰ ਵਖਾ ਦੇ ਸਚ ਦਾ, ਜਿਥੇ ਨਿਰਗੁਣ ਨੂਰ ਜੋਤ ਰੁਸ਼ਨਾਈਆ। ਝਗੜਾ ਰਹੇ ਨਾ ਕਾਇਆ ਮਾਟੀ ਕੱਚ ਦਾ, ਕੱਚੀ ਤੰਦ ਦੇਣੀ ਤੁੜਾਈਆ। ਤੇਰਾ ਪਿਆਰ ਲੂੰ ਲੂੰ ਹੋਵੇ ਰਚਦਾ, ਰਚਨਾ ਆਪਣੀ ਦੇਣੀ ਵਖਾਈਆ। ਝਗੜਾ ਰਹੇ ਨਾ ਮਨਮਤ ਦਾ, ਗੁਰਮਤ ਇਕੋ ਇਕ ਦ੍ਰਿੜਾਈਆ। ਮੇਲ ਮਿਲ ਜਾਏ ਕਮਲਾਪਤ ਦਾ, ਪਤਿਪਰਮੇਸ਼ਵਰ ਸੋਭਾ ਪਾਈਆ। ਦਰ ਖੋਲ੍ਹ ਅਗੰਮੇ ਹੱਟ ਦਾ, ਵਣਜਾਰੇ ਗੁਰਮੁਖ ਲੈ ਬਣਾਈਆ। ਰਾਗ ਸੁਣਾ ਸ਼ਬਦੀ ਭੱਟ ਦਾ, ਰਸਨਾ ਜਿਹਵਾ ਨਾ ਕੋਇ ਹਿਲਾਈਆ। ਕਿਨਾਰਾ ਦੱਸਦੇ ਆਪਣੇ ਤਟ ਦਾ, ਜਿਥੇ ਅੰਮ੍ਰਿਤ ਧਾਰ ਵਹਾਈਆ। ਤੇਰਾ ਨਾਮ ਨਿਧਾਨਾ ਚਾਰ ਕੁੰਟ ਫਿਰੇ ਟਪਦਾ, ਟੱਪਾ ਤੇਰੀ ਸਿਫ਼ਤ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਅਵਤਾਰ ਕਹਿਣ ਜੰਞੂ ਬੋਦੀ ਤੇਰੀ ਰਸਮ, ਰਸਤਾ ਦੀਨ ਦੁਨੀ ਸਮਝਾਈਆ। ਵੰਡ ਕਰ ਕੇ ਮਾਟੀ ਜਿਸਮ, ਹੁਕਮ ਨਾਮ ਦਿਤਾ ਦ੍ਰਿੜਾਈਆ। ਆਪਣੀ ਇਕੋ ਸਮਝਾ ਕੇ ਕਿਸਮ, ਨੂਰ ਜ਼ਹੂਰ ਜਗਤ ਚਮਕਾਈਆ। ਜਲਵਾ ਜਣਾ ਕੇ ਆਪਣੇ ਚਸ਼ਮ, ਚਸ਼ਮਦੀਦ ਦਰ ਸਮਝਾਈਆ। ਸਭ ਦੇ ਪੂਰੇ ਕਰ ਬਚਨ, ਭਵਿਖਤ ਲਿਖਤ ਦੇ ਵਡਿਆਈਆ। ਕਲਜੁਗ ਜੀਵ ਚਾਰੋਂ ਕੁੰਟ ਮੱਚਣ, ਅਗਨੀ ਅੱਗ ਨਾ ਕੋਇ ਬੁਝਾਈਆ। ਜਗਤ ਵਿਕਾਰੇ ਵਿਚ ਤਪਣ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਕਲਜੁਗ ਅੰਤ ਸਭ ਦਾ ਫਲ ਲੱਗਾ
❋
❋
ਪੱਕਣ, ਸਭ ਦੀ ਝੋਲੀ ਦੇਣਾ ਪਾਈਆ। ਅਸਾਂ ਛੱਡਣਾ ਲੋਕਮਾਤ ਦਾ ਵਤਨ, ਬੇਵਤਨ ਦਈਏ ਜਣਾਈਆ। ਸਚ ਦਵਾਰੇ ਤੇਰੇ ਵਸਣ, ਵਸਨੀਕ ਇਕੋ ਸੋਭਾ ਪਾਈਆ। ਤੇਰਾ ਨਾਮ ਧੁਰ ਦਾ ਹੋਵੇ ਭਜਨ, ਬੰਦਗੀ ਇਕ ਦ੍ਰਿੜਾਈਆ। ਇਕੋ ਧੂੜ ਕਰਾਉਣਾ ਮਜਨ, ਦੁਰਮਤ ਮੈਲ ਰਹੇ ਨਾ ਰਾਈਆ। ਪਰਮਾਤਮ ਆਤਮ ਬਣਨਾ ਸੱਜਣ, ਸਗਲਾ ਸੰਗ ਨਿਭਾਈਆ। ਤੇਰੇ ਭਗਤ ਸੁਹੇਲੇ ਦੀਪਕ ਜੋਤੀ ਜਗਣ, ਚਾਰ ਕੁੰਟ ਹੋਏ ਰੁਸ਼ਨਾਈਆ। ਸੰਤ ਸੁਹੇਲੇ ਤੈਨੂੰ ਸੱਦਣ, ਅੰਤਰ ਆਤਮ ਆਵਾਜ਼ ਲਗਾਈਆ। ਪ੍ਰੇਮ ਪ੍ਰੀਤੀ ਵਿਚ ਹੋ ਕੇ ਮਗਨ, ਮਾਇਆ ਮਮਤਾ ਮੋਹ ਗਵਾਈਆ। ਨਾਦ ਅਗੰਮੀ ਤੇਰੇ ਵੱਜਣ, ਧੁਨ ਧੁਨ ਸ਼ਨਵਾਈਆ। ਅਵਤਾਰ ਦਵਾਰੇ ਤੇਰੇ ਮੰਗਣ, ਮਾਂਗਤ ਹੋ ਕੇ ਝੋਲੀ ਡਾਹੀਆ। ਬਾਵਨ ਹੋ ਕੇ ਲੱਗਾ ਗੱਜਣ, ਕੂਕ ਕੂਕ ਸੁਣਾਈਆ। ਬਲ ਖਲੋ ਕੇ ਉਪਰ ਪੱਬਨ, ਨਿਗਾਹ ਜ਼ਿਮੀਂ ਅਸਮਾਨ ਜਣਾਈਆ। ਜਿਸ ਦਾ ਆਕਾਰ ਲੱਗਾ ਵਧਣ, ਸਾਕਾਰ ਦਏ ਵਡਿਆਈਆ। ਸ੍ਰਿਸ਼ਟੀ ਦ੍ਰਿਸ਼ਟੀ ਦਿਸੇ ਨਗਨ, ਪਰਦਾ ਨਾਮ ਨਾ ਕੋਇ ਰਖਾਈਆ। ਨਿਗਾਹ ਮਾਰੀ ਉਪਰ ਗਗਨ, ਗਗਨੰਤਰ ਦਏ ਦੁਹਾਈਆ। ਵਿਸ਼ਨ ਬ੍ਰਹਮਾ ਸ਼ਿਵ ਭੱਜਣ, ਚਲਣ ਵਾਹੋ ਦਾਹੀਆ। ਰਾਵੀ ਕਿਨਾਰਾ ਸਾਰੇ ਲੱਭਣ, ਆਪਣਾ ਪੰਧ ਮੁਕਾਈਆ। ਇਕ ਦੂਜੇ ਦੀਆਂ ਪੈੜਾਂ ਦੱਬਣ, ਚਾਰ ਜੁਗ ਦਾ ਖੁਰਾ ਖੋਜ ਖੁਜਾਈਆ। ਆਪਣੀਆਂ ਵਿਚਾਰਾਂ ਵਿਚੋਂ ਕੱਢਣ, ਧਿਆਨ ਧਿਆਨ ਨਾਲ ਮਿਲਾਈਆ। ਬਲ ਨੂੰ ਯਾਦ ਆ ਗਿਆ ਪਿਛਲਾ ਸਿੰਘ ਬਚਨ, ਬਚਨ ਜਿਸ ਦਾ ਪੂਰ ਕਰਾਈਆ। ਜਿਹੜਾ ਜੁਗਿੰਦਰ ਸਿੰਘ ਨੇ ਭੇਜਿਆ ਸਗਣ, ਕੌਰ ਜੁਗਿੰਦਰ ਦੀ ਝੋਲੀ ਦੇਣਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਪਰਦਾ ਆਪ ਉਠਾਈਆ। ਅਵਤਾਰ ਕਹਿਣ ਬੋਦੀ ਜੰਞੂ ਤੇਰਾ ਰੂਪ, ਸਾਹਿਬ ਤੇਰੀ ਸ਼ਰਨਾਈਆ। ਬਲ ਬਾਵਨ ਵਾਲਾ ਭੂਪ, ਦਾਤਾ ਦਾਨੀ ਰਿਹਾ ਵਖਾਈਆ। ਜਿਸ ਨੇ ਆਪਣਾ ਕੀਤਾ ਕੂਚ, ਕੂਚਾ ਗਲੀ ਵਖਾਈਆ। ਉਸ ਦਾ ਨੰਨ੍ਹਾ ਇਕ ਸਪੂਤ, ਰਾਵੀ ਕੰਢੇ ਡੇਰਾ ਲਾਈਆ। ਉਸ ਦੇ ਨਾਲ ਨਫ਼ਰ ਸੀ ਦੂਤ, ਨੀਦਾ ਪਿਛਲਾ ਨਾਮ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਨੀਦਾ ਬਣ ਕੇ ਖੇਵਟ ਖੇਟਾ, ਬਲ ਸਪੁੱਤਰ ਕੰਧ ਉਠਾਈਆ। ਪ੍ਰੇਮ ਪਿਆਰ ਦੀ ਦੇ ਕੇ ਭੇਟਾ, ਕੱਪੜ ਤਨ ਛੁਹਾਈਆ। ਪੁਰਖ ਅਕਾਲ ਤੱਕਿਆ ਨੇਤਾ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਜਿਸ ਪਿਆਰ ਬਖ਼ਸ਼ਿਆ ਹੇਤਾ, ਅੰਦਰ ਅੰਤਰ ਦਰਸਾਈਆ। ਵੇਲਾ ਵਕ਼ਤ ਯਾਦ ਕਰ ਲਾ ਚੇਤਾ, ਚੇਤਨ ਸੁਰਤੀ ਦਿਆਂ ਕਰਾਈਆ। ਫੇਰ ਭੇਵ ਖੁਲ੍ਹਾਇਆ ਦਸ ਦਸਮੇਸ਼ਾ, ਪਰਦਾ ਆਪ ਖੁਲ੍ਹਾਈਆ। ਫਿਰ ਅੰਤ ਜਣਾਇਆ ਜਿਸ ਵੇਲੇ ਕਲਜੁਗ ਧਾਰਿਆ ਭੇਸਾ, ਕਲ ਕਲਕੀ ਨਾਉਂ ਵਡਿਆਈਆ। ਖੇਲ ਖਿਲਾਵਾਂ ਮਾਝੇ ਦੇਸਾ, ਦੇਸ ਦੇਸੰਤਰ ਡੇਰਾ ਢਾਹੀਆ। ਭਗਤ ਸੁਹੇਲੇ ਪੂਰਬ ਵੇਖਾਂ, ਨੇਤਰ ਲੋਚਣ ਨੈਣ ਅੱਖ ਖੁਲ੍ਹਾਈਆ। ਸਭ ਦਾ ਪੂਰਾ ਕਰਾਂ ਲੇਖਾ, ਬਚਿਆ ਰਹਿਣ ਕੋਇ ਨਾ ਪਾਈਆ। ਮਾਣ ਦਵਾਵਾਂ ਮੂੰਡ ਮੁੰਡਾਏ ਧਾਰੀ ਕੇਸਾ, ਸੁੰਨਤ ਹੁੰਨਤ ਨਾ ਕੋਇ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਨੀਦੂ ਕਿਹਾ ਮੇਰੇ ਅੰਤਰ ਇਕ ਰੀਝ, ਪ੍ਰੇਮ ਨਾਲ ਜਣਾਈਆ। ਬਲ ਸਪੂਤੇ ਤੇਰੇ ਗਲ ਪਹਿਨਾਵਾਂ ਕ਼ਮੀਜ਼, ਤਨ ਵਜੂਦ ਨਾਲ ਵਡਿਆਈਆ। ਮਸਤਕ ਉਤੇ ਮਾਰ ਕੇ ਲੀਕ, ਬਿਨਾ ਨਿਸ਼ਾਨ ਉਂਗਲ ਛੁਹਾਈਆ। ਧੁਰ ਹੁਕਮ ਹੋਇਆ ਤੇਰੀ ਆਸਾ ਪੂਰੀ ਹੋਏ ਉਮੀਦ, ਮਨਸਾ ਵੇਖ ਵਖਾਈਆ। ਓਸ ਸਾਹਿਬ ਦੀ ਰੱਖ
❋
❋
ਉਡੀਕ, ਜੋ ਮਾਲਕ ਧੁਰਦਰਗਾਹੀਆ। ਜਿਸ ਵੇਲੇ ਕਲਜੁਗ ਅੰਧੇਰਾ ਹੋਇਆ ਤਾਰੀਕ, ਨਿਰਗੁਣ ਨੂਰ ਨਾ ਕੋਇ ਚਮਕਾਈਆ। ਓਸ ਵੇਲੇ ਪ੍ਰਭ ਠਾਕਰ ਆਵੇ ਠੀਕ, ਠੋਕਰ ਆਪਣਾ ਨਾਮ ਲਗਾਈਆ। ਸਾਚਾ ਨਾਮ ਦੱਸ ਹਦੀਸ, ਧੁਰ ਦਾ ਮੰਤਰ ਦਏ ਜਣਾਈਆ। ਇਕੇ ਗ੍ਰਹਿ ਕਰ ਵਸਨੀਕ, ਵਾਸਤਾ ਆਪਣੇ ਨਾਲ ਜੁੜਾਈਆ। ਸ਼ਬਦੀ ਧਾਰ ਦੇ ਤਮੀਜ਼, ਲੇਖਾ ਪੂਰਬ ਦਏ ਦ੍ਰਿੜਾਈਆ। ਏਸੇ ਕਾਰਨ ਜੁਗਿੰਦਰ ਸਿੰਘ ਦੀ ਪੂਰੀ ਕੀਤੀ ਰੀਝ, ਰਮਜ਼ ਆਪਣਾ ਨਾਮ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੇਵੇ ਮਾਣ ਵਡਿਆਈਆ। ਅਵਤਾਰ ਕਹਿਣ ਪ੍ਰਭ ਜੰਞੂ ਬੋਦੀ ਲੈ ਸੰਭਾਲ, ਸੰਭਲ ਤੇਰੇ ਚਰਨ ਟਿਕਾਈਆ। ਤੂੰ ਸ਼ਹਿਨਸ਼ਾਹ ਅਸੀਂ ਕੰਗਾਲ, ਜੁਗ ਜੁਗ ਦੇ ਮੰਗਤੇ ਝੋਲੀ ਡਾਹੀਆ। ਤੂੰ ਪਿਤਾ ਪੁਰਖ ਅਕਾਲ, ਆਦਿ ਅੰਤ ਤੇਰੀ ਸਰਨਾਈਆ। ਹਉਂ ਬਾਲਕ ਨੱਢੇ ਤੇਰੇ ਲਾਲ, ਤੇਰੀ ਗੋਦ ਡੇਰਾ ਲਾਈਆ। ਜੁਗ ਚੌਕੜੀ ਸਮਝ ਨਾ ਸਕੇ ਚਾਲ, ਨਿਤ ਨਵਿਤ ਵੇਸ ਵਟਾਈਆ। ਸ਼ਬਦ ਸੰਦੇਸ਼ਾ ਸੁਣਦੇ ਰਹੇ ਹਾਲ, ਅੱਗੇ ਅਵਰ ਨਾ ਕੋਇ ਚਤੁਰਾਈਆ। ਤੇਰੀ ਮਹਿਮਾ ਵਿਚ ਕਰਦੇ ਰਹੇ ਭਾਲ, ਸਿਫ਼ਤਾਂ ਵਿਚ ਸਿਫ਼ਤ ਸਾਲਾਹੀਆ। ਖੋਜਦੇ ਰਹੇ ਕਾਇਆ ਮਾਟੀ ਖਾਲ, ਤਨ ਵਜੂਦ ਪਰਦਾ ਲਾਹੀਆ। ਜਾਂ ਤੱਕਿਆ ਤੂੰ ਦਾਤਾ ਦੀਨ ਦਿਆਲ, ਦਇਆਨਿਧ ਸਰਨਾਈਆ। ਜਹਾਂ ਤਹਾਂ ਕਰੇਂ ਪ੍ਰਿਤਪਾਲ, ਦੋ ਜਹਾਨਾਂ ਵੇਖ ਵਖਾਈਆ। ਕਲਜੁਗ ਅੰਤਮ ਵੇਖ ਹਾਲ, ਹਾਲਤ ਵਿਗੜੀ ਜਗਤ ਲੋਕਾਈਆ। ਸਭ ਦੇ ਸਿਰ ਤੇ ਕੂਕੇ ਕਾਲ, ਡੌਰੂ ਡੰਕ ਰਿਹਾ ਵਜਾਈਆ। ਮਾਇਆ ਤੋੜੇ ਨਾ ਕੋਇ ਜੰਜਾਲ, ਜਾਗਰਤ ਜੋਤ ਨਾ ਕੋਇ ਰੁਸ਼ਨਾਈਆ। ਸਾਚੀ ਸਿਖਿਆ ਇਕ ਸਿਖਾਲ, ਚਾਰ ਵਰਨ ਇਕ ਸਰਨਾਈਆ। ਸਤਿ ਧਰਮ ਬਣਾ ਧਰਮਸਾਲ, ਦਵਾਰਾ ਇਕੋ ਇਕ ਵਡਿਆਈਆ। ਜਿਥੇ ਬੈਠਣ ਸ਼ਾਹ ਕੰਗਾਲ, ਜ਼ਾਤ ਪਾਤ ਦੀਨ ਮਜ਼੍ਹਬ ਨਾ ਕੋਇ ਰਖਾਈਆ। ਸਭ ਦਾ ਹੋਵੇ ਇਕੋ ਸਵਾਲ, ਮਾਂਗਤ ਇਕੋ ਅਲਖ ਜਗਾਈਆ। ਇਕੋ ਸ਼ਬਦ ਹੋਵੇ ਦਲਾਲ, ਦੂਜਾ ਵਿਚੋਲਾ ਨਾ ਕੋਇ ਵਡਿਆਈਆ । ਕਾਇਆ ਮੰਦਰ ਅੰਦਰ ਹੋਵੇ ਤੇਰੀ ਭਾਲ, ਬਾਹਰ ਖੋਜਣ ਕੋਇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਸੀਸ ਨਿਵਾਈਆ। ਅਵਤਾਰ ਕਹਿਣ ਪ੍ਰਭ ਜੰਞੂ ਬੋਦੀ ਰੀਤੀ ਜਗ, ਤੱਤਾਂ ਵੰਡ ਵੰਡਾਈਆ। ਤੇਰਾ ਦਰਸ ਉਪਰ ਸ਼ਾਹਰਗ, ਜਿਥੇ ਨਿਰਗੁਣ ਨੂਰ ਜੋਤ ਰੁਸ਼ਨਾਈਆ। ਕਰਮ ਦੀ ਸਾੜੇ ਕੋਇ ਨਾ ਅੱਗ, ਵਿਕਾਰ ਹੰਕਾਰ ਨਾ ਕੋਇ ਜਣਾਈਆ। ਤੇਰਾ ਸ਼ਬਦ ਸੁਣੀਏ ਅਨਹਦ, ਨਾਦੀ ਨਾਦ ਸ਼ਨਵਾਈਆ। ਪਿਛਲੇ ਝਗੜੇ ਜਾਈਏ ਛੱਡ, ਅੱਖਰਾਂ ਵਾਲੇ ਨਾਮ ਨਾ ਵੰਡ ਵੰਡਾਈਆ। ਇਕੋ ਨਿਸ਼ਾਨਾ ਦਏ ਗੱਡ, ਦੋ ਜਹਾਨਾਂ ਦਈਏ ਝੁਲਾਈਆ। ਤੈਥੋਂ ਰਹੇ ਕੋਇ ਨਾ ਅੱਡ, ਆਤਮ ਪਰਮਾਤਮ ਜੋੜ ਜੁੜਾਈਆ। ਹੁਕਮੇ ਅੰਦਰ ਸਾਰੇ ਸੱਦ, ਸਦਕੇ ਵਾਰੀ ਘੋਲ ਘੁਮਾਈਆ। ਅਸੀਂ ਸਾਰੇ ਤੇਰੀ ਯੱਦ, ਯਕੇ ਬਾਦ ਦੀਗਰੇ ਸੇਵ ਕਮਾਈਆ। ਜੁਗ ਚੌਕੜੀ ਗਏ ਲੰਘ, ਸਤਿਜੁਗ ਤਰੇਤਾ ਦੁਆਪਰ ਪੰਧ ਮੁਕਾਈਆ। ਕਲਜੁਗ ਕਿਰਪਾ ਕਰ ਝੱਬ, ਦਰ ਤੇਰੇ ਵਾਸਤਾ ਪਾਈਆ। ਚਾਰੋਂ ਕੁੰਟ ਅੰਧੇਰੀ ਖੱਡ, ਬਿਨ ਸੰਬਲ ਤੋਂ ਸੰਭਲ ਕੇ ਚਰਨ ਨਾ ਕੋਇ ਟਿਕਾਈਆ। ਸੰਤ ਸੁਹੇਲੇ ਆਪਣੇ ਲੱਭ, ਚਾਰੋਂ ਕੁੰਟ ਫੋਲ ਫੁਲਾਈਆ। ਕਲਜੁਗ ਜੀਵ ਬਗੜੇ ਬਪ, ਰਸਨਾ ਕਾਗ ਵਾਂਗ ਕੁਰਲਾਈਆ। ਬਿਨ ਹਰਿ ਨਾਮੇ ਖ਼ਾਲੀ ਹੱਡ, ਨਾੜੀ ਪਿੰਜਰ ਦਏ ਦੁਹਾਈਆ। ਅਵਤਾਰ ਕਹਿਣ ਬਹੁੜੀ ਸਾਡਾ ਨਹੀਂ ਕੋਈ ਵੱਸ, ਵਾਸਤਾ ਤੇਰੇ ਅੱਗੇ ਪਾਈਆ। ਅਸੀਂ ਤੇਰੇ ਨਾਮ
❋
❋
ਦਾ ਗਾ ਕੇ ਆਏ ਜਸ, ਸਿਫ਼ਤਾਂ ਵਿਚ ਸਾਲਾਹੀਆ। ਕਲਜੁਗ ਵੇਖ ਰੈਣ ਅੰਧੇਰੀ ਮੱਸ, ਸਾਚਾ ਚੰਦ ਨਾ ਕੋਇ ਚਮਕਾਈਆ। ਕਲਜੁਗ ਕੂੜ ਕਲਪਣਾ ਰਹੀ ਨਚ, ਧਰਮ ਦਵਾਰਿਆਂ ਨਾਚ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਸੁਹੰਜਣਾ ਇਕ ਸੁਹਾਈਆ । ਅਵਤਾਰ ਕਹਿਣ ਜੰਞੂ ਬੋਦੀ ਧੋਤੀ, ਧੁਰ ਧਰਮ ਸਰਨਾਈਆ। ਸ੍ਰਿਸ਼ਟ ਸਬਾਈ ਉਠਾ ਸੋਤੀ, ਕਲਜੁਗ ਸੁੱਤਿਆਂ ਰੈਣ ਵਿਹਾਈਆ । ਕਰ ਪ੍ਰਕਾਸ਼ ਨਿਰਮਲ ਜੋਤੀ, ਅੰਧ ਅੰਧੇਰ ਮਿਟਾਈਆ। ਸਾਚਾ ਸ਼ਬਦ ਸੁਣਾ ਸਲੋਕੀ, ਸੋਹਲਾ ਅਗੰਮ ਅਥਾਹੀਆ। ਤੇਰੀ ਖੇਲ ਵੇਖੀ ਅਨੋਖੀ, ਅਚਰਜ ਦੇ ਦ੍ਰਿੜਾਈਆ। ਕਲਜੁਗ ਜੀਵਾਂ ਮਤ ਰਹੇ ਨਾ ਹੋਛੀ, ਹੁਸ਼ਿਆਰੀ ਨਾਲ ਦੇ ਬਦਲਾਈਆ। ਤੇਰੀ ਸਮਝ ਨਾ ਆਵੇ ਸੋਚੀ, ਅਕ਼ਲ ਬੁੱਧੀ ਨਾ ਕੋਇ ਚਤੁਰਾਈਆ। ਲੇਖਾ ਵੇਖ ਰਵਿਦਾਸ ਚਮਾਰੇ ਮੋਚੀ, ਜੋ ਮਚਲ ਕੇ ਗਿਆ ਵਖਾਈਆ। ਕਲਜੁਗ ਕਾਇਆ ਬਾਹਰੋਂ ਹੋਣੀ ਪੋਚੀ, ਅੰਤਰ ਕੂੜ ਕੁਰਲਾਈਆ। ਉਸ ਵੇਲੇ ਬਿਨਾ ਪੁਰਖ ਅਕਾਲ ਤੋਂ ਹੋਣਾ ਕੋਇ ਨਾ ਧੋਬੀ, ਨਾਮਾ ਛੀਂਬਾ ਦਏ ਗਵਾਹੀਆ। ਬਿਨਾ ਦੀਨ ਦਿਆਲ ਚੁੱਕੇ ਕੋਇ ਨਾ ਗੋਦੀ, ਗੋਦਾਵਰੀ ਕੰਢੇ ਗੋਬਿੰਦ ਗਿਆ ਜਣਾਈਆ। ਕੰਨ ਪਾਟਾ ਰਹੇ ਕੋਇ ਨਾ ਜੋਗੀ, ਗੋਰਖ ਮਛੰਦਰ ਕੂਕ ਸੁਣਾਈਆ। ਰਾਮ ਰਸੀਆ ਰਹੇ ਕੋਇ ਨਾ ਭੋਗੀ, ਰਾਵਣ ਰਾਹ ਵਿਚ ਗਿਆ ਜਣਾਈਆ। ਸਾਬਤ ਰਹੇ ਕਿਸੇ ਨਾ ਬੋਦੀ, ਬੁੱਧ ਕੂਕ ਕੇ ਦਿਤੀ ਦੁਹਾਈਆ। ਪੰਚਬਟੀ ਰਾਮ ਨੇ ਬੰਨ੍ਹ ਕੇ ਧੋਤੀ, ਸੀਤਾ ਸਹਿਜ ਨਾਲ ਜਣਾਈਆ। ਕਲਜੁਗ ਅੰਤਮ ਸਭ ਦੀ ਵਾਸਨਾ ਹੋਣੀ ਖੋਟੀ, ਮੇਰਾ ਲਬਾਸ ਸਾਥ ਨਾ ਕੋਇ ਨਿਭਾਈਆ। ਬ੍ਰਾਹਮਣਾ ਖਾਣੀ ਬ੍ਰਹਮ ਧਾਰ ਦੀ ਬੋਟੀ, ਸਚ ਸੁਚ ਨਾ ਕੋਇ ਸਮਾਈਆ। ਵਿਦਿਆ ਫਿਰਨੀ ਮਗਰ ਰੋਟੀ, ਘਰ ਘਰ ਪਏ ਦੁਹਾਈਆ। ਬੋਦੀ ਵਾਲਿਆਂ ਪਹਿਨਣੀ ਟੋਪੀ, ਟੋਪੀਆਂ ਵਾਲਿਆਂ ਟੱਪਾ ਰਾਮ ਜਾਣਾ ਭੁਲਾਈਆ। ਸਾਧਾਂ ਬੰਨ੍ਹਣੀ ਤੇੜ ਲੰਗੋਟੀ, ਸਾਬਤ ਨਜ਼ਰ ਕੋਇ ਨਾ ਆਈਆ। ਕਲਜੁਗ ਆਯੂ ਹੋਣੀ ਛੋਟੀ, ਪੂਰੀ ਪੂਰਨ ਪ੍ਰਭ ਨਾ ਕੋਇ ਕਰਾਈਆ। ਸਾਧਾਂ ਨਾਮ ਜਪਣਾ ਹੋਠੀਂ, ਹਿਰਦੇ ਹਰਿ ਨਾ ਕੋਇ ਵਸਾਈਆ। ਜਗਤ ਚਿੰਨ੍ਹ ਬਣੌਣੇ ਠੋਡੀ, ਛਾਰ ਸੀਸ ਵਿਚ ਸੁਟਾਈਆ। ਰਸ ਰਹਿਣਾ ਨਹੀਂ ਵਿਚ ਡੋਡੀ, ਪੰਖੜੀਆਂ ਰੂਪ ਨਾ ਕੋਇ ਮਹਿਕਾਈਆ। ਪਿਉਆਂ ਪੁੱਤਰਾਂ ਦੀ ਹੱਥ ਲਾਉਣਾ ਗੋਡੀਂ, ਜਗਤ ਮਾਣ ਵਡਿਆਈਆ। ਗੋਬਿੰਦ ਪ੍ਰਗਟ ਹੋਣਾ ਕੁਲ ਸੋਢੀ, ਸੋਢ ਬੰਸ ਸਮਝਾਈਆ। ਫੇਰ ਉਸ ਨੇ ਸਭ ਨੂੰ ਜਾਣਾ ਛੋਡੀ, ਅਗਲਾ ਸੰਗ ਨਾ ਕੋਇ ਵਖਾਈਆ। ਪੁਰਖ ਅਕਾਲ ਦੀ ਬਹਿਣਾ ਗੋਦੀ, ਸਚ ਦਵਾਰ ਸੁਹਾਈਆ। ਉਸ ਦੀ ਲੈ ਕੇ ਓਟੀ, ਸੰਬਲ ਨੂਰ ਰੁਸ਼ਨਾਈਆ। ਸਭ ਦੀ ਚੜ੍ਹ ਕੇ ਚੋਟੀ, ਚੋਟਾ ਬਣ ਕੇ ਵੇਖ ਵਖਾਈਆ। ਪਿਆਰ ਵਿਚ ਨਾ ਹੋਏ ਦੋਖੀ, ਵਿਹਾਰ ਵਿਚ ਸਰਬ ਤਜਾਈਆ। ਆਤਮ ਦਾ ਬਣ ਕੇ ਸ਼ੌਕੀ, ਪਰਮਾਤਮ ਆਪਣਾ ਜੋੜ ਜੁੜਾਈਆ। ਜਿਸ ਦੀ ਸਤਿਜੁਗ ਤ੍ਰੇਤਾ ਦੁਆਪਰ ਭਰੀ ਚੌਕੀ, ਨਿਤ ਨਿਤ ਸੇਵ ਕਮਾਈਆ। ਉਸ ਦੀ ਕੁਲ ਕਦੇ ਜਾਏ ਨਾ ਔਂਤੀ, ਜਨ ਭਗਤ ਲਏ ਪ੍ਰਗਟਾਈਆ। ਭਗਤਾਂ ਨਾਲ ਪ੍ਰਭ ਦੀ ਧਾਰ ਸੋਹਤੀ, ਸੁਖ ਸਤਿਗੁਰ ਆਪ ਦ੍ਰਿੜਾਈਆ। ਆਤਮ ਨਾਰ ਸੁਹਾਗਣ ਖੌਂਤੀ, ਖ਼ਸਮ ਇਕੋ ਇਕ ਜਣਾਈਆ । ਗੋਬਿੰਦ ਢਈਆ ਲੌਣਾ ਢੌਂਕੀ, ਅੰਤ ਲਏ ਅੰਗੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿ ਸਾਹਿਬ ਵੱਡ ਵਡਿਆਈਆ। ਅਵਤਾਰ ਕਹਿਣ ਜੰਞੂ ਬੋਦੀ ਤੇਰੀ ਸ਼ਰਧਾ, ਸ਼ਰਧਾਲੂ ਸੇਵ ਕਮਾਈਆ। ਤੂੰ ਮਾਲਕ ਸਾਚੇ ਘਰ ਦਾ, ਗ੍ਰਹਿ ਤੇਰੀ ਵਡਿਆਈਆ।
❋
❋
ਤੂੰ ਰੂਪ ਨਰਾਇਣ ਨਰ ਦਾ, ਨਿਰੰਕਾਰ ਤੇਰੀ ਸ਼ਰਨਾਈਆ। ਜੋ ਚਾਹੇਂ ਸੋ ਕਰਦਾ, ਕਰਤਾ ਪੁਰਖ ਵਡ ਵਡਿਆਈਆ। ਨਾ ਜਨਮੇ ਨਾ ਮਰਦਾ, ਨਿਰਗੁਣ ਨੂਰ ਜੋਤ ਚਮਕਾਈਆ। ਸ਼ਬਦੀ ਧਾਰ ਘਾੜਨ ਘੜਦਾ, ਆਦਿ ਅੰਤ ਕਾਰ ਕਮਾਈਆ। ਲੇਖਾ ਜਾਣੇ ਚੋਟੀ ਜੜ੍ਹ ਦਾ, ਜੜ੍ਹ ਚੇਤਨ ਤੇਰੀ ਸਰਨਾਈਆ। ਅਵਤਾਰ ਤੇਰਾ ਨਾਮ ਪੜ੍ਹਦਾ, ਮਹਿਮਾ ਅਗੰਮ ਅਥਾਹੀਆ। ਚਰਨ ਧੂੜੀ ਖ਼ਾਕ ਮਲਦਾ, ਆਪਣੀ ਖ਼ੁਸ਼ੀ ਮਨਾਈਆ। ਜਿਸ ਵੇਲੇ ਤੇਰਾ ਦੀਪਕ ਜੋਤ ਬਲਦਾ, ਕਾਇਆ ਮੰਦਰ ਹੋਏ ਰੁਸ਼ਨਾਈਆ। ਨਾਮ ਸੰਦੇਸ਼ਾ ਹੋਵੇ ਘੱਲਦਾ, ਧੁਰ ਦੀ ਧਾਰ ਜਣਾਈਆ। ਪਰਦਾ ਲਾਹ ਕੇ ਨਿਹਚਲ ਧਾਮ ਅਟੱਲ ਦਾ, ਘਰ ਦਏ ਵਖਾਈਆ। ਹੁਣ ਵੇਲਾ ਕਲਜੁਗ ਕਲ ਦਾ, ਕੌਰਵ ਪਾਂਡਵ ਰੋਵਣ ਮਾਰਨ ਧਾਹੀਂਆ। ਕੀ ਲੇਖਾ ਅਠਾਰਾਂ ਕਸ਼ੂਣੀ ਦਲ ਦਾ, ਅਠਾਈ ਅੱਠ ਨਾਲ ਦੁਹਾਈਆ। ਤੇਰੇ ਅੱਗੇ ਜ਼ੋਰ ਨਾ ਚਲਦਾ, ਨਿਉਂ ਨਿਉਂ ਸੀਸ ਨਿਵਾਈਆ। ਕੁਝ ਭੇਵ ਦੱਸ ਦੇ ਸਵਾਲ ਹੱਲ ਦਾ, ਹਾਲਾਂਕਿ ਤੇਰੇ ਨਾਮ ਵਿਚੋਂ ਤੇਰਾ ਭੇਵ ਕੋਇ ਨਾ ਪਾਈਆ। ਤੇਰਾ ਖੇਲ ਅਛਲ ਅਛੱਲ ਦਾ, ਛਲਧਾਰੀ ਕੀ ਚਤੁਰਾਈਆ। ਕੀ ਲੇਖਾ ਹੋਣਾ ਸੱਤ ਸਮੁੰਦਰ ਜਲ ਦਾ, ਸਤ ਸਤ ਨਾਲ ਦ੍ਰਿੜਾਈਆ। ਕੀ ਖੇਲ ਹੋਣਾ ਕਲਜੁਗ ਡੂੰਘੀ ਡਲ ਦਾ, ਡੱਲੇ ਗੋਬਿੰਦ ਗਿਆ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਆਸ ਰਖਾਈਆ। ਅਵਤਾਰ ਕਹਿਣ ਪ੍ਰਭੂ ਜੰਞੂ ਬੋਦੀ ਤੇਰੀ ਦਾਤ, ਦਾਤੇ ਦਾਨੀ ਤੇਰੀ ਸ਼ਰਨਾਈਆ। ਸਾਡਾ ਏਸ ਨਾਲ ਨਹੀਂ ਕੋਈ ਸਾਕ, ਨਾਤਾ ਰਹੇ ਤੁੜਾਈਆ। ਤੇਰਾ ਦੱਸ ਕੇ ਇਕੋ ਵਾਕ, ਵਾਕਿਆ ਰਹੇ ਜਣਾਈਆ। ਸਭ ਨੂੰ ਕਰਨਾ ਪਏ ਇਤਫ਼ਾਕ਼, ਨਿਫ਼ਾਕ਼ ਵਿਚ ਨਾ ਕੋਇ ਰਖਾਈਆ। ਅਸੀਂ ਅਵਤਾਰ ਤੇਰੇ ਅੰਤ ਹੋ ਗਏ ਮਾਟੀ ਖ਼ਾਕ, ਜਿਸਮ ਨਜ਼ਰ ਕੋਇ ਨਾ ਆਈਆ। ਸਤਿ ਵਿਚ ਸਤਿ ਮਿਲਣ ਦੀ ਸਤਿ ਦੱਸੀ ਜਾਚ, ਯਾਚਕਾਂ ਦਿਤੀ ਦ੍ਰਿੜਾਈਆ। ਕੀ ਹੋਇਆ ਜੇ ਰਾਮ ਦੀ ਮਹਿਮਾ ਬਾਲਮੀਕ ਲਿਖੀ ਨਾਲ ਕ਼ਲਮ ਦਵਾਤ, ਇਸ਼ਾਰਿਆਂ ਵਿਚ ਦ੍ਰਿੜਾਈਆ। ਅੰਤ ਫੇਰ ਰਾਮ ਦੇ ਰਾਮ ਨੂੰ ਕਰ ਕੇ ਯਾਦ, ਡੰਡਾਵਤ ਵਿਚ ਸੀਸ ਨਿਵਾਈਆ। ਬਿਨਾ ਉਸ ਤੋਂ ਪੂਰੀ ਹੋਵੇ ਕਿਸੇ ਨਾ ਖ਼ਾਹਿਸ਼, ਤ੍ਰਿਸ਼ਨਾ ਤ੍ਰਿਖਾ ਨਾ ਕੋਇ ਗਵਾਈਆ। ਜਿਸ ਰਾਮ ਨੇ ਰਾਮ ਭੇਜਣਾ ਬਨਬਾਸ, ਜੰਗਲ ਜੂਹਾਂ ਵਿਚ ਫਿਰਾਈਆ। ਉਸ ਦਾ ਖੇਲ ਅਜਬ ਤਮਾਸ਼, ਅੱਗੇ ਪਿੱਛੇ ਨਾ ਕੋਇ ਦ੍ਰਿੜਾਈਆ। ਉਸ ਨੇ ਅੰਤਮ ਆਉਣਾ ਖ਼ਾਸ, ਖ਼ਾਲਸ ਆਪਣਾ ਰੂਪ ਦ੍ਰਿੜਾਈਆ। ਸਭ ਦਾ ਲੇਖਾ ਵੇਖਣਾ ਆਪ, ਆਪਣਾ ਪਰਦਾ ਲਾਹੀਆ। ਉਸ ਨੂੰ ਸਭ ਨੇ ਮੰਨਣਾ ਬਾਪ, ਪਿਤਾ ਪੁਰਖ ਅਕਾਲ ਸਰਨਾਈਆ। ਬਿਨਾ ਉਸ ਤੋਂ ਸਾਂਝਾ ਕਿਸੇ ਨਹੀਂ ਕਰਨਾ ਜਾਪ, ਮਾਨਵ ਰੰਗ ਨਾ ਕੋਇ ਰੰਗਾਈਆ। ਉਸ ਦੀ ਤਨ ਦੀ ਸਭ ਤੋਂ ਵਖਰੀ ਹੋਣੀ ਪੋਸ਼ਾਕ, ਬਿਨਾ ਜਨਮ ਤੋਂ ਆਪਣਾ ਆਪ ਵਿਚ ਛੁਪਾਈਆ। ਜਿਥੇ ਕਦੇ ਨਾ ਹੋਵੇ ਕੋਇ ਉਦਾਸ, ਚਿੰਤਾ ਗ਼ਮ ਨਾ ਕੋਇ ਰਖਾਈਆ। ਜਨ ਭਗਤਾਂ ਦੀ ਇਕੋ ਜਮਾਤ ਤੇ ਇਕੋ ਬਣਾਏ ਕਲਾਸ, ਕਲਾ ਆਪਣੀ ਆਪ ਦਰਸਾਈਆ। ਇਕੋ ਨਾਮ ਕ਼ਲਮਾ ਸ਼ਬਦ ਹੋਵੇ ਗਾਥ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਤੂੰ ਮੇਰਾ ਮੈਂ ਤੇਰਾ ਧੁਰ ਦਾ ਸਾਥ, ਦੋ ਜਹਾਨ ਨਾਤਾ ਨਾ ਕੋਇ ਤੁੜਾਈਆ। ਸਭ ਦੀ ਪੂਰੀ ਕਰੇ ਆਸ, ਨਿਰਾਸਾ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਚ ਵਿਚੋਂ ਪ੍ਰਗਟਾਈਆ। ਅਵਤਾਰ ਕਹਿਣ ਪ੍ਰਭ ਜੰਞੂ ਬੋਦੀ ਤੇਰੇ ਹਵਾਲੇ, ਅਹਿਵਾਲ ਵਿਚ ਜਣਾਈਆ। ਤੇਰੇ ਖੇਲ ਵੇਖ ਨਿਰਾਲੇ, ਨਿਰਾਕਾਰ ਤੇਰੀ ਸਰਨਾਈਆ। ਅਸੀਂ ਸਭ
❋
❋
ਦੇ ਕੱਢੇ ਦਿਵਾਲੇ, ਬਾਕੀ ਹਿਸਾਬ ਨਾ ਕੋਇ ਰਖਾਈਆ। ਅੰਤਮ ਬਦਲ ਕੇ ਆਪਣੇ ਚਾਲੇ, ਚਾਲ ਨਿਰਾਲੀ ਇਕ ਰਖਾਈਆ। ਤੁਧ ਬਿਨ ਮਾਤਲੋਕ ਨਾ ਕੋਇ ਸੰਭਾਲੇ, ਸੰਬਲ ਘਰ ਨਾ ਕੋਇ ਵਸਾਈਆ। ਲੱਭਿਆਂ ਹੱਥ ਨਾ ਆਵੇ ਭਾਲੇ, ਤੇਰਾ ਨੂਰ ਨਾ ਕੋਇ ਚਮਕਾਈਆ। ਕਲਜੁਗ ਕੂੜੀ ਕਿਰਿਆ ਤੋੜ ਜੰਜਾਲੇ, ਜਾਗਰਤ ਜੋਤ ਕਰ ਰੁਸ਼ਨਾਈਆ । ਕੀ ਪੁਕਾਰ ਕੀਤੀ ਤੇਗ਼ ਬਹਾਦਰ ਕੋਲ ਦੇਗ ਉਬਲਣ ਲੱਗੇ ਦਿਆਲੇ, ਸੀਸ ਸੀਸ ਵਿਚੋਂ ਨਿਵਾਈਆ। ਤੇਰੀ ਰਹਿਮਤ ਦੇ ਮੇਰੇ ਬਦਨ ਉਤੇ ਛਾਲੇ, ਸ਼ਾਲਾ ਬਖ਼ਸ਼ਣੀ ਇਕ ਸਰਨਾਈਆ। ਕਲਜੁਗ ਅੰਤ ਸਾਚੀ ਘਾਲਣਾ ਕੋਇ ਨਾ ਘਾਲੇ, ਗੁਰਮੁਖ ਨਜ਼ਰ ਕੋਇ ਨਾ ਆਈਆ। ਭੇਖਾਧਾਰੀ ਹੋਏ ਬਾਹਲੇ, ਬਹੁ ਗਿਣਤੀ ਵਿਚ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਸੀਸ ਨਿਵਾਈਆ। ਅਵਤਾਰ ਕਹਿਣ ਜੰਞੂ ਬੋਦੀ ਤੇਰਾ ਖੇਲ ਪੰਜ ਤੱਤ ਬੁਤ, ਬੁਤਖ਼ਾਨੇ ਵੇਖ ਵਖਾਈਆ। ਅਸੀਂ ਤੇਰੇ ਲਾਡਲੇ ਸੁਤ, ਸਤਿਗੁਰ ਤੇਰੀ ਓਟ ਤਕਾਈਆ। ਤੂੰ ਸਾਹਿਬ ਸਵਾਮੀ ਅਬਿਨਾਸ਼ੀ ਅਚੁਤ, ਚਾਰ ਜੁਗ ਤੇਰੀ ਸਰਨਾਈਆ। ਸਾਰਾ ਤੈਨੂੰ ਦੱਸੀਏ ਦੁੱਖ, ਦੁਖੜੇ ਵਿਚ ਕੁਰਲਾਈਆ। ਜਨਣੀ ਪਵਿਤ੍ਰ ਨਾ ਕੋਇ ਕੁੱਖ, ਭਗਤ ਜਨਮੇ ਕੋਇ ਨਾ ਮਾਈਆ। ਮਾਤ ਗਰਭ ਉਲਟਾ ਰੁੱਖ, ਦਸ ਦਸ ਮਾਸ ਅਗਨ ਤਪਾਈਆ। ਕਲਜੁਗ ਵੇਖ ਅੰਧੇਰਾ ਘੁੱਪ, ਹੈਰਾਨੀ ਸਾਡੇ ਅੰਤਰ ਆਈਆ। ਪ੍ਰਭੂ ਬੈਠ ਗਏ ਅਸੀਂ ਚੁਪ, ਰਸਨਾ ਜਿਹਵਾ ਨਾ ਕੋਇ ਹਿਲਾਈਆ। ਹੁਣ ਆਪ ਨਾ ਜਾਵੀਂ ਛੁਪ, ਛਾਪਾ ਮਾਰ ਥਾਉਂ ਥਾਈਂਆ। ਸਾਡੀਆਂ ਕਰਨੀਆਂ ਸਾਡੇ ਕੋਲੋਂ ਪੁਛ, ਪਿੱਛਾ ਸਭ ਨੂੰ ਯਾਦ ਕਰਾਈਆ। ਪਰਦਾ ਉਹਲਾ ਰਹੇ ਨਾ ਲੁਕ, ਲੁਕਿਆਂ ਲੈ ਉਠਾਈਆ। ਅਸੀਂ ਤੇਰੀ ਸਾਰੇ ਗਾਉਣਾ ਚਾਹੁੰਦੇ ਇਕੋ ਤੁਕ, ਸੋਹੰ ਢੋਲਾ ਬੇਪਰਵਾਹੀਆ। ਜੋ ਆਦਿ ਦਾ ਰੂਪ ਮਾਨਸ ਮਾਨੁਖ, ਮਾਨਵ ਰੰਗ ਰੰਗਾਈਆ। ਇਸ ਤੋਂ ਪਰੇ ਨਹੀਂ ਹੋਰ ਕੁਛ, ਪਾਰਬ੍ਰਹਮ ਬ੍ਰਹਮ ਤੇਰਾ ਰੂਪ ਨਜ਼ਰੀ ਆਈਆ। ਕਲਜੁਗ ਅੰਤਮ ਆਪਣੀ ਗੋਦੀ ਚੁਕ, ਚਾਰੋਂ ਕੁੰਟ ਹੋ ਸਹਾਈਆ। ਜਨ ਭਗਤਾਂ ਮੇਟ ਤ੍ਰਿਸ਼ਨਾ ਭੁੱਖ, ਮਮਤਾ ਮੋਹ ਨਾ ਕੋਇ ਹਲਕਾਈਆ। ਜੋ ਜਨਮ ਕਰਮ ਦੇ ਗਏ ਰੁਠ, ਰੁਸਿਆਂ ਲੈ ਮਨਾਈਆ। ਪੁਰਖ ਅਕਾਲੇ ਆਪੇ ਤੁਠ, ਮਿਹਰ ਨਜ਼ਰ ਟਿਕਾਈਆ। ਅਵਤਾਰ ਕਹਿਣ ਪ੍ਰਭੂ ਤੇਰੀ ਸੁਹੰਜਣੀ ਵੇਖੀਏ ਰੁਤ, ਰੁਤੜੀ ਤੇਰੇ ਨਾਲ ਮਹਿਕਾਈਆ। ਸਾਡੀ ਔਧ ਰਹੀ ਪੁਗ, ਪੂਜਣਯੋਗ ਤੇਰੀ ਸਰਨਾਈਆ। ਤੈਨੂੰ ਯਾਦ ਕਰਦੇ ਆਏ ਸਤਿਜੁਗ ਤ੍ਰੇਤਾ ਦਵਾਪਰ ਕਲਜੁਗ, ਜੁਗ ਚੌਕੜੀ ਤੇਰਾ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਤੇਜ ਸੂਰੀਆ ਜੋਤ ਨਾਮ ਜਾਏ ਉਗ, ਉਗਣ ਆਥਣ ਤੇਰਾ ਨੂਰ ਹੋਏ ਰੁਸ਼ਨਾਈਆ।
੨ ਸਾਵਣ ਸ਼ਹਿਨਸ਼ਾਹੀ ਸੰਮਤ ੫ ਕਰਤਾਰ ਸਿੰਘ ਤੇ ਸਰਬਜੀਤ ਦੇ ਵਿਆਹ ਨਵਿਤ ਹਰਿ ਭਗਤ ਦਵਾਰ ਜੇਠੂਵਾਲ
ਸੀਤਾ ਕਹੇ ਰਾਮ ਬਨਬਾਸੀ, ਰਾਮ ਕੀ ਰਾਮ ਵਿਚ ਵਡਿਆਈਆ। ਮੈਂ ਸੇਵਕ ਤੇਰੀ ਦਾਸੀ, ਤੂੰ ਕਿਸ ਨੂੰ ਸੀਸ ਨਿਵਾਈਆ । ਮੇਰੇ ਅੰਤਰ ਆਈ ਉਦਾਸੀ, ਚਿੰਤਾ ਦੇਣੀ ਮਿਟਾਈਆ। ਰਾਮ ਜ਼ਿਮੀਂ ਅਸਮਾਨਾਂ ਮਾਰੀ ਝਾਤੀ, ਨਿਗਾਹ ਅੱਖ ਵਿਚੋਂ ਬਦਲਾਈਆ । ਦਿਵਸ ਤੱਕਿਆ ਰਾਤੀ,
❋
❋
ਘੜੀ ਪਲ ਖੋਜ ਖੁਜਾਈਆ। ਸਮਾਂ ਸੁਹੰਞਣਾ ਪ੍ਰਭਾਤੀ, ਅੰਮ੍ਰਿਤ ਵੇਲਾ ਵੰਡ ਵੰਡਾਈਆ। ਖੇਲ ਸਮਝਾਇਆ ਪੁਰਖ ਅਬਿਨਾਸ਼ੀ, ਹਰਿ ਕਰਤਾ ਬੇਪ੍ਰਵਾਹੀਆ। ਜਿਸ ਨੇ ਦੋ ਜਹਾਨ ਰਚਾਈ ਰਾਸੀ, ਰਸਤਾ ਆਪਣਾ ਆਪ ਵਖਾਈਆ। ਓਹ ਆਦਿ ਅੰਤ ਦਾ ਨਾਤੀ, ਨਾਤਵਾਂ ਰੂਪ ਨਾ ਕੋਇ ਦਰਸਾਈਆ। ਸਭ ਦੀ ਮੰਜ਼ਲ ਵੇਖੇ ਵਾਟੀ, ਜੁਗ ਜੁਗ ਪਰਦਾ ਲਾਹੀਆ। ਪੁਸ਼ਤ ਪਨਾਹ ਮਾਰ ਕੇ ਥਾਪੀ, ਥਪਕੀ ਨਾਲ ਦਿਤਾ ਦ੍ਰਿੜਾਈਆ। ਜਿਸ ਦੀ ਖ਼ਤਮ ਨਾ ਹੋਵੇ ਹਯਾਤੀ, ਓਹ ਰਾਮ ਮੇਰਾ ਮਾਹੀਆ । ਕਦੇ ਨਾ ਬਣੇ ਬਨਬਾਸੀ, ਹਰ ਘਟ ਅੰਦਰ ਡੇਰਾ ਲਾਈਆ। ਲੱਖ ਚੁਰਾਸੀ ਸੀਤਾ ਸੁਰਤੀ ਜਿਸ ਦੇ ਚਰਨ ਕਵਲ ਨ੍ਹਾਤੀ, ਦੁਰਮਤ ਮੈਲ ਧਵਾਈਆ। ਰਸਨਾ ਕਰੇ ਕੋਈ ਨਾ ਪਾਠੀ, ਜਿਹਵਾ ਰਾਗ ਨਾ ਕੋਇ ਅਲਾਈਆ। ਜੋਧਾ ਸੂਰਬੀਰ ਬਣੇ ਨਾ ਰਾਠੀ, ਤਰਕਸ਼ ਤੀਰ ਕਮਾਨ ਨਾ ਕੰਧ ਉਠਾਈਆ। ਪਾਖਰ ਜ਼ੀਨ ਅਸਵ ਪਾਵੇ ਨਾ ਕਾਠੀ, ਰਾਸ ਹੱਥ ਨਾ ਕੋਇ ਉਠਾਈਆ। ਸਰੋਵਰ ਲਹਿਰ ਨਾ ਮਾਰੇ ਠਾਠੀ, ਜਲ ਧਾਰ ਨਾ ਵੰਡ ਵੰਡਾਈਆ। ਮੰਜ਼ਲ ਮੰਜ਼ਲ ਨਾ ਕੋਇ ਘਾਟੀ, ਹਿੱਸਾ ਵੰਡ ਨਾ ਕੋਇ ਰਖਾਈਆ। ਜਿਧਰ ਵੇਖਿਆ ਉਧਰ ਜੋਤ ਪ੍ਰਕਾਸ਼ੀ, ਪ੍ਰਕਾਸ਼ਵਾਨ ਬੇਪ੍ਰਵਾਹੀਆ। ਜੋ ਸਭ ਦੀ ਪੁੱਛੇ ਬਾਤੀ, ਵਾਤਾਵਰਨ ਖੋਜ ਖੁਜਾਈਆ। ਬੰਦ ਨਾ ਹੋਇਆ ਕਦੀ ਮਜ਼੍ਹਬ ਬਲਾਕੀਂ, ਗਜ਼ਬ ਦੀ ਆਪਣੀ ਖੇਲ ਖਿਲਾਈਆ। ਮਿਹਰ ਵਿਚ ਸਭ ਦੀ ਬਖ਼ਸ਼ ਦੇਵੇ ਗੁਸਤਾਖ਼ੀ, ਗ਼ੁੱਸਾ ਗ਼ਮ ਨਾ ਕੋਇ ਸਮਝਾਈਆ। ਮੈਂ ਉਸ ਰਾਮ ਦੀ ਮੰਨਾਂ ਆਖੀ, ਜੋ ਰਾਮ ਰਾਮ ਵਿਚ ਸਮਾਈਆ। ਜਿਸ ਦਾ ਖੇਲ ਬਾਜ਼ੀਗਰ ਨਾਟੀ, ਜੁਗ ਜੁਗ ਆਪਣਾ ਸਵਾਂਗ ਵਰਤਾਈਆ। ਸੀਤਾ ਸਤਿ ਦੀ ਦੇਵੇ ਦਾਤੀ, ਦਾਤਾ ਦਾਨੀ ਦਇਆ ਕਮਾਈਆ। ਲੇਖਾ ਰਹਿਣ ਨਾ ਦੇਵੇ ਬਾਕੀ, ਬਾਕਾਇਦਾ ਆਪਣਾ ਹੁਕਮ ਵਰਤਾਈਆ। ਕਦੇ ਨਾ ਕਰੇ ਸ਼ਤਾਬੀ, ਸ਼ਰਅ ਸ਼ਰਅ ਨਾ ਕੋਇ ਟਕਰਾਈਆ । ਰਾਮ ਨੇ ਫੇਰ ਵੇਖਿਆ ਸੀਤਾ ਗੱਲ ਸੁਣਾਵਾਂ ਸਾਚੀ, ਸਚ ਦਿਆਂ ਦ੍ਰਿੜਾਈਆ। ਮੇਰਾ ਰਾਮ ਰਾਮ ਬੜਾ ਫ਼ਸਾਦੀ, ਝਗੜਾ ਰਾਮ ਰਾਵਣ ਵਿਚ ਕਰਾਈਆ। ਆਪਣਾ ਖੇਲ ਦੱਸ ਕੇ ਕਾਗ਼ਜ਼ਾਤੀ, ਕ਼ਲਮਾਂ ਨਾਲ ਲਿਖਾਈਆ। ਸਿਫ਼ਤਾਂ ਵਿਚ ਬਣ ਕੇ ਸਾਥੀ, ਸਲਾਹਾਂ ਰੰਗ ਰੰਗਾਈਆ। ਧਾਰ ਹੋਣ ਨਾ ਦੇਵੇ ਨਿਰਾਸੀ, ਪਿਆਰ ਆਪਣਾ ਨਾਮ ਵਖਾਈਆ। ਸੀਤਾ ਕੱਢ ਕੇ ਕੋਲੋਂ ਗਲਾਸੀ, ਉਂਗਲਾਂ ਪੰਜ ਹੱਥ ਉਠਾਈਆ। ਜੇ ਅੰਮ੍ਰਿਤ ਦੇਵੇਂ ਅੰਮਿਉਂ ਰਸ ਹਯਾਤੀ, ਆਪਣੀ ਦਇਆ ਕਮਾਈਆ। ਰਾਮ ਨੇ ਚਰਨ ਧੂੜ ਪਾਈ ਵਿਚ ਖ਼ਾਕੀ, ਆਪਣੇ ਹੱਥ ਉਠਾਈਆ। ਨਾਲੇ ਹੱਸ ਕੇ ਕਿਹਾ ਔਹ ਵੇਖ ਗੋਬਿੰਦ ਵਾਲੀ ਵਸਾਖੀ, ਜਿਥੇ ਰਾਮ ਰਮਿਆ ਚਾਰ ਵਰਨਾਂ ਇਕੋ ਰੰਗ ਰੰਗਾਈਆ। ਸਾਡੇ ਹਿੱਸੇ ਸਦੀ ਚੌਧਵੀਂ ਰੱਖੀ ਇਕ ਇਲਾਚੀ, ਦਾਣਾ ਸਮਝ ਕਿਸੇ ਨਾ ਆਈਆ। ਬਿਨਾ ਰਾਮ ਤੋਂ ਰਾਮ ਦੀ ਕਰੇ ਨਾ ਕੋਇ ਖ਼ੁਲਾਸੀ, ਖ਼ੁਲਾਸਾ ਖੋਲ੍ਹ ਨਾ ਕੋਇ ਸਮਝਾਈਆ। ਜਿਸ ਰਾਮ ਨੇ ਪੈਗ਼ੰਬਰਾਂ ਦੇਣਾ ਫਾਸੀ, ਕੀ ਹੋਇਆ ਜੇ ਬਨਾਂ ਵਿਚ ਭਵਾਈਆ। ਜਿਸ ਰਾਮ ਨੇ ਕਲਜੁਗ ਅੰਤਮ ਕਰਨਾ ਘਾਤੀ, ਕੌਰਵ ਪਾਂਡਵ ਦੇਣ ਦੁਹਾਈਆ। ਜਿਸ ਰਾਮ ਨੇ ਮੁਹੰਮਦ ਬਣਨਾ ਅਮਦਾਦੀ, ਕਲਮਾ ਕਾਇਨਾਤ ਦ੍ਰਿੜਾਈਆ। ਜਿਸ ਰਾਮ ਨੇ ਨਾਨਕ ਬਣਾਉਣਾ ਜਮਾਤੀ, ਅੱਖਰ ਨਿਰਅੱਖਰ ਧਾਰ ਪੜ੍ਹਾਈਆ। ਜਿਸ ਰਾਮ ਨੇ ਗੋਬਿੰਦ ਬਣਨਾ ਹਮਾਇਤੀ, ਹਮਸਾਜਣ ਹੋ ਕੇ ਵੇਖ ਵਖਾਈਆ। ਉਸ ਰਾਮ ਦੀ ਸਿਫ਼ਤ ਕਾਹਦੀ, ਜੋ ਸਿਫ਼ਤਾਂ ਤੋਂ ਪਰੇ ਡੇਰਾ ਲਾਈਆ। ਜਿਸ ਰਾਮ ਨੇ ਕਾਲਖ ਮੇਟਣੀ ਕਲਜੁਗ ਸ਼ਾਹ ਦੀ, ਸ਼ਹਿਨਸ਼ਾਹ ਆਪਣੀ ਕਾਰ ਕਮਾਈਆ। ਜਿਸ ਰਾਮ ਨੇ ਧਾਰ ਚਲੌਣੀ ਬੇਪ੍ਰਵਾਹ ਦੀ, ਬੇਪ੍ਰਵਾਹੀ ਵਿਚ ਸਮਾਈਆ। ਜਿਸ ਰਾਮ ਨੇ ਗੁਰ
❋
❋
ਅਵਤਾਰ ਪੈਗ਼ੰਬਰਾਂ ਰਸਮ ਕਰਨੀ ਅਲਵਿਦਾ ਦੀ, ਲੇਖਾ ਸਭ ਦਾ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਹੁਕਮ ਇਕ ਸੁਣਾਈਆ। ਸੀਤਾ ਕਹੇ ਮੇਰੇ ਰਾਮ ਮੇਰੇ ਅੰਤਰ ਰਹੇ ਨਾ ਗ਼ਮ, ਗ਼ਮੀ ਦੇ ਗਵਾਈਆ। ਨੇਤਰ ਰੋਈ ਛੰਮ ਛੰਮ, ਸ਼ਮਾਂਦਾਨ ਨਾ ਕੋਇ ਰੁਸ਼ਨਾਈਆ। ਫੇਰ ਵੇਖਿਆ ਬਦਨ ਮਾਟੀ ਚੰਮ, ਸਿਰ ਪੈਰ ਖੋਜ ਖੁਜਾਈਆ। ਫੇਰ ਦੋਵੇਂ ਹੱਥ ਰੱਖੇ ਉਪਰ ਕੰਨ, ਨੈਣ ਮੂੰਦ ਧਿਆਨ ਲਗਾਈਆ। ਜਾਂ ਤੱਕਿਆ ਨੂਰੀ ਚੰਨ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਮੁਖੋਂ ਕਹਿ ਕੇ ਧੰਨ ਧੰਨ, ਧੰਨ ਰਾਮ ਤੇਰੀ ਦੁਹਾਈਆ। ਕਲਜੁਗ ਅੰਤਮ ਬੇੜਾ ਰਿਹਾ ਬੰਨ੍ਹ, ਬੰਧਨ ਤੋੜੇ ਕੂੜ ਲੋਕਾਈਆ। ਸਭ ਦਾ ਕਾਰਜ ਪੂਰਾ ਕਰੇ ਕੰਮ, ਗੁਰ ਅਵਤਾਰ ਪੈਗ਼ੰਬਰ ਸੰਗ ਵਖਾਈਆ। ਏਕਾ ਭੇਵ ਖੁਲ੍ਹਾਏ ਬ੍ਰਹਮ, ਪਾਰਬ੍ਰਹਮ ਪ੍ਰਭ ਦਇਆ ਕਮਾਈਆ। ਮਾਨਸ ਜ਼ਾਤ ਸਭ ਦਾ ਸਤਿ ਧਰਮ, ਮਜ਼੍ਹਬੀ ਵੰਡ ਨਾ ਕੋਇ ਵੰਡਾਈਆ। ਜਨ ਭਗਤਾਂ ਲੇਖੇ ਲਾਵੇ ਜਰਮ, ਜਨਮ ਜਨਮ ਦੀ ਸੇਵਾ ਝੋਲੀ ਪਾਈਆ। ਲੇਖਾ ਰਹੇ ਕੋਇ ਨਾ ਕਰਮ, ਕਰਮ ਕਾਂਡ ਦਾ ਡੇਰਾ ਢਾਹੀਆ। ਝਗੜਾ ਮੁਕਾ ਕੇ ਵਰਨ ਬਰਨ, ਛੱਤ੍ਰੀ ਬ੍ਰਾਹਮਣ ਸ਼ੂਦਰ ਵੈਸ਼ ਇਕੋ ਰੰਗ ਰੰਗਾਈਆ। ਓਨੇ ਚਿਰ ਨੂੰ ਦੋ ਰਾਹੀ ਡਿੱਗੇ ਚਰਨ, ਸਾਥੀ ਖਰ ਦੂਖਣ ਸੋਭਾ ਪਾਈਆ। ਇਕ ਕਹੇ ਰਾਮ ਤਰਨੀ ਤਰਨ, ਤਾਰਨਹਾਰ ਅਖਵਾਈਆ। ਇਕ ਕਹੇ ਇਸ ਦੇ ਚਰਨੀ ਹੋਵੇ ਮਰਨ, ਮਰ ਜੀਵਤ ਰੂਪ ਵਟਾਈਆ। ਇਕ ਕਹੇ ਸਾਚਾ ਕਰੀਏ ਪ੍ਰਨ, ਪ੍ਰਨਾਮ ਕਰ ਕੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਇਕ ਕਹੇ ਮੇਰੇ ਅੰਤਰ ਆਈ ਵਿਚਾਰੀ, ਵਿਚਰ ਕੇ ਦਿਆਂ ਸੁਣਾਈਆ। ਦੂਸਰਾ ਕਹੇ ਰਾਮ ਪੁਰਖ ਤੇ ਸੀਤਾ ਨਾਰੀ, ਨਾਰ ਕੰਤ ਵੱਜੇ ਵਧਾਈਆ। ਬੈਠੇ ਜੰਗਲ ਜੂਹ ਪਹਾੜੀ, ਬਨਾਂ ਵਿਚ ਸੋਭਾ ਪਾਈਆ। ਇਕ ਕਹੇ ਰਾਮ ਦੇ ਮੁਖ ਤੇ ਨਹੀਂ ਦਾਹੜੀ, ਦੂਜਾ ਕਹੇ ਸੀਤਾ ਰੂਪ ਨਜ਼ਰੀ ਆਈਆ। ਪਤਾ ਨਹੀਂ ਇਹ ਜੁਗ ਚੌਕੜੀ ਬਦਲਦੇ ਆਪਣੀ ਵਾਰੀ, ਨਿਤ ਨਵਿਤ ਆਪਣਾ ਖੇਲ ਖਿਲਾਈਆ। ਇਕ ਕਹੇ ਅਸੀਂ ਬਣੀਏ ਏਸ ਦੇ ਪੁਜਾਰੀ, ਇਸ਼ਟ ਇਕੋ ਇਕ ਮਨਾਈਆ। ਦੂਜਾ ਕਹੇ ਜੇ ਫੇਰ ਆਵੇ ਤੇ ਆਈਏ ਨਾਲ ਦੁਬਾਰੀ, ਆਪਣਾ ਫੇਰਾ ਪਾਈਆ। ਸੀਤਾ ਅੰਤਰ ਸੁਣ ਕੇ ਆਵਾਜ਼ ਅਗੰਮੀ ਮਾਰੀ, ਸ਼ਬਦ ਨਾਲ ਸ਼ਨਵਾਈਆ। ਜਿਸ ਵੇਲੇ ਰਾਮ ਦਾ ਰਾਮ ਹੋਵੇ ਅਵਤਾਰੀ, ਕਲ ਕਲਕੀ ਫੇਰਾ ਪਾਈਆ। ਤੁਹਾਡੀ ਪੈਜ ਦੇਵੇ ਸਵਾਰੀ, ਸਵਾਰਥ ਆਪਣੇ ਨਾਲ ਰਖਾਈਆ। ਤੁਸੀਂ ਵੀ ਇਕ ਪੁਰਖ ਹੋਵੋ ਤੇ ਇਕ ਨਾਰੀ, ਨਾਤਾ ਨਿਰਗੁਣ ਧਾਰ ਜੁੜਾਈਆ। ਰਾਮ ਨੇਤਰ ਅੱਖ ਉਘਾੜੀ, ਵੇਖਿਆ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਦੇਵੇ ਮਾਣ ਵਡਿਆਈਆ। ਸੀਤਾ ਕਹੇ ਮੇਰੇ ਰਾਮ ਕਿਉਂ ਆਇਆ ਬੇਲੇ ਜੰਗਲ, ਜਗਹ ਜਗਹ ਬਦਲਾਈਆ। ਖਾ ਕੇ ਮੂਲ ਕੰਦਨ, ਆਪਣਾ ਝਟ ਲੰਘਾਈਆ। ਕਿਸ ਨੂੰ ਅੰਮ੍ਰਿਤ ਵੇਲੇ ਸਾਢੇ ਤਿੰਨ ਕਰੇਂ ਬੰਦਨ, ਸੀਸ ਸਾਢੇ ਤਿੰਨ ਵਾਰ ਝੁਕਾਈਆ। ਤੇਰਾ ਕਿਹੜਾ ਮੁਕੰਦ ਮੁਕੰਦਨ, ਨੂਰ ਨੁਰਾਨਾ ਸੋਭਾ ਪਾਈਆ। ਪੁੱਠੇ ਹੱਥ ਕਰ ਕੇ ਕਿਸ ਦੇ ਕੋਲੋਂ ਜਾਵੇਂ ਮੰਗਣ, ਆਪਣੀ ਆਸ ਵਧਾਈਆ। ਕਮਾਨ ਲਾਹ ਕੇ ਉਤੋਂ ਕੰਧਨ, ਭੱਥਾ ਜ਼ਿਮੀ ਉਤੇ ਟਿਕਾਈਆ। ਮੱਥੇ ਧੂੜ ਲਾ ਕੇ ਚੰਦਨ, ਉਂਗਲ ਤਿੰਨ ਵਾਰ ਘਸਾਈਆ। ਫਿਰ ਕੱਚੇ ਤੰਦ ਦਾ ਬੰਨ੍ਹ ਕੇ ਤੰਦਨ, ਸੱਜਾ ਗੁੱਟ ਵੇਖ ਵਖਾਈਆ। ਫੇਰ ਅੰਤਰ ਕਹੇ ਤੇਰਾ ਹੁਕਮ ਨਾ ਹੋਵੇ ਉਲੰਘਣ, ਹੁਕਮੇ ਵਿਚ ਰਖਾਈਆ।
❋
❋
ਫੇਰ ਪ੍ਰੇਮ ਪ੍ਰੀਤੀ ਮੰਗੇਂ ਸਗਣ, ਸਗਲਾ ਸੰਗ ਜਣਾਈਆ। ਫੇਰ ਗੋਦੀ ਬਹੇਂ ਅੰਗਣ, ਸਚ ਦਰ ਵਡਿਆਈਆ। ਫੇਰ ਦੀਪਕ ਲੱਗੇ ਜਗਣ, ਨੂਰ ਹੋਵੇ ਰੁਸ਼ਨਾਈਆ। ਕਿਸ ਪਿਆਰ ਵਿਚ ਹੋਵੇਂ ਮਗਨ, ਮੁਹੱਬਤ ਮੇਰੇ ਨਾਲੋਂ ਤੁੜਾਈਆ। ਰਾਮ ਕਿਹਾ ਸੀਤਾ ਜਿਸ ਰਾਮ ਦਾ ਨਹੀਂ ਬਦਨ, ਤਨ ਵਜੂਦ ਨਾ ਕੋਇ ਰਖਾਈਆ। ਸੜੇ ਨਾ ਕਦੇ ਅਗਨ, ਜਲ ਨਾ ਕੋਇ ਰੁੜ੍ਹਾਈਆ। ਦੇਵੇ ਸਦ ਅਨੰਦਨ, ਅਨੰਦ ਅਨੰਦ ਵਿਚੋਂ ਪ੍ਰਗਟਾਈਆ। ਮੈਂ ਉਸ ਰਾਮ ਨੂੰ ਕਰਦਾ ਬੰਦਨ, ਜਿਸ ਰਾਮ ਨੂੰ ਕਲਜੁਗ ਜੀਵਾਂ ਕਹਿਣਾ ਸ਼ੌਦਾਈਆ। ਸੀਤਾ ਰੋ ਕੇ ਪਾਈ ਡੰਡਨ, ਹਾਏ ਹਾਏ ਕਰ ਕੁਰਲਾਈਆ। ਰਾਮ ਧੂੜੀ ਖ਼ਾਕ ਲੱਗਾ ਵੰਡਣ, ਦੋਹਾਂ ਬੁੱਲਾਂ ਨਾਲ ਛੁਹਾਈਆ। ਝਟ ਵਖਾਈ ਗੋਬਿੰਦ ਚੰਡ ਪ੍ਰਚੰਡਣ, ਤਿੱਖੀ ਧਾਰ ਦਰਸਾਈਆ। ਜੋ ਦੁਸ਼ਟਾਂ ਲੱਗੀ ਦੰਡਣ, ਦੁਸ਼ਟ ਦਮਨ ਰੂਪ ਬਦਲਾਈਆ। ਫੇਰ ਇਸ਼ਾਰਾ ਕੀਤਾ ਉਤੇ ਗਗਨ, ਮੰਡਲਾਂ ਪਰੇ ਪਰਦਾ ਲਾਹੀਆ। ਫੇਰ ਧਰਨੀ ਧਰਤ ਧਵਲ ਵਖਾਈ ਲੱਖ ਚੁਰਾਸੀ ਨਗਨ, ਪਰਦਾ ਸੀਸ ਨਾ ਕੋਇ ਟਿਕਾਈਆ। ਫੇਰ ਅੰਤ ਅਖ਼ੀਰ ਵਖਾਈ ਮੰਜ਼ਲ, ਮਜ਼ਮੂਨ ਬਿਨ ਅੱਖਰਾਂ ਦਿਤਾ ਪੜ੍ਹਾਈਆ। ਫੇਰ ਦੀਨ ਦੁਨੀ ਦਾ ਕਰ ਕੇ ਵਜ਼ਨ, ਕੰਡੇ ਨਾਮ ਵਾਲੇ ਤੁਲਾਈਆ। ਰਾਮ ਕਿਹਾ ਵੇਖ ਸੀਤਾ ਗੁਰੂ ਚੇਲੇ ਇਕ ਦੂਜੇ ਨੂੰ ਛਲਣ, ਵਲ ਛਲ ਵਿਚ ਖ਼ਲਕ ਖ਼ੁਦਾਈਆ। ਮਾਇਆ ਮਮਤਾ ਵਿਚ ਸਾਰੇ ਬਲਣ, ਅਗਨੀ ਤੱਤ ਨਾ ਕੋਇ ਬੁਝਾਈਆ। ਕੋਟਾਂ ਵਿਚੋਂ ਭਗਤ ਸੁਹੇਲੇ ਪ੍ਰਭ ਦੀ ਗੋਦੀ ਪਲਣ, ਜੋ ਪਲਕ ਨਾ ਝੱਲਣ ਜੁਦਾਈਆ। ਸਚ ਪ੍ਰੀਤੀ ਅੰਦਰ ਫਲਣ, ਫਲ ਫੂਲ ਪੱਤ ਟਹਿਣੀ ਲਹਿਰਾਈਆ। ਸਚ ਦਵਾਰਾ ਇਕੋ ਮੱਲਣ, ਮਾਲਕ ਮਿਲ ਕੇ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਸੰਦੇਸ਼ ਸੁਣਾਏ ਬਿਨਾ ਕੰਨਣ, ਅਵਤਾਰ ਪੈਗ਼ੰਬਰ ਗੁਰ ਸ਼ਬਦ ਧਾਰ ਸਮਝਾਈਆ।