੪ ਸਾਵਣ ਸ਼ਹਿਨਸ਼ਾਹੀ ਸੰਮਤ ੫ ਚੰਨਣ ਸਿੰਘ ਦੇ ਗ੍ਰਹਿ ਪਿੰਡ ਗਗੋਬੂਆ
ਅਵਤਾਰ ਕਹਿਣ ਪ੍ਰਭ ਤੇਰੇ ਚਰਨ ਕਵਲ ਬੰਦਨਾ, ਬੰਦਗੀ ਬੰਦਿਆਂ ਤੋਂ ਬਾਹਰ ਦੇਣੀ ਦ੍ਰਿੜਾਈਆ। ਰਾਮ ਵਸ਼ਿਸ਼ਟ ਤੂੰਹੀ ਬਖ਼ਸ਼ੰਦਨਾ, ਦੂਜਾ ਨਜ਼ਰ ਕੋਇ ਨਾ ਆਈਆ। ਸੀਸ ਝੁਕਾਏ ਕ੍ਰਿਸ਼ਨ ਕਾਹਨਾ ਨੰਦ ਮੁਕੰਦਨਾ, ਤ੍ਰੈਲੋਕੀ ਨਾਥ ਲਾਗੇ ਪਾਈਆ। ਅੰਤਮ ਸਭ ਨੇ ਏਥੋਂ ਵੰਞਣਾ, ਲੋਕਮਾਤ ਰਹਿਣ ਕੋਇ ਨਾ ਪਾਈਆ। ਬਿਨ ਤੇਰੀ ਕਿਰਪਾ ਮਿਲੇ ਨਾ ਕਿਸੇ ਅਨੰਦਨਾ, ਨਿਜਾਨੰਦ ਨਾ ਕੋਇ ਵਖਾਈਆ। ਆਤਮ ਸੇਜ ਸੁਹਾਏ ਨਾ ਕੋਇ ਪਲੰਘਨਾ, ਸਤਿ ਸਵਾਮੀ ਨਜ਼ਰ ਕੋਇ ਨਾ ਆਈਆ। ਕਲਜੁਗ ਅੰਤ ਇਕੋ ਨਾਮ ਕਿਸੇ ਨਾ ਵੰਡਣਾ, ਮਾਰਗ ਇਕ ਨਾ ਕੋਇ ਦਰਸਾਈਆ। ਨੇਤਰ ਰੋਵੇ ਸੂਰੀਆ ਚੰਦਨਾ, ਮੰਡਲ ਮੰਡਪ ਦਏ ਦੁਹਾਈਆ। ਕਲਜੁਗ ਅੰਤਮ ਵੇਖ ਕੰਢਣਾ, ਤਟ ਕਿਨਾਰਾ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਵਡਿਆਈਆ। ਅਵਤਾਰ ਕਹਿਣ ਪ੍ਰਭ ਤੇਰੇ ਚਰਨ ਕਵਲ ਅਰਦਾਸ, ਸੀਸ ਜਗਦੀਸ਼ ਨਿਵਾਈਆ। ਸਾਡੇ ਰਿਹਾ ਕਿਛ ਨਾ ਪਾਸ, ਪਾਸਾ ਦੀਨ ਦੁਨੀ ਬਦਲਾਈਆ। ਵੇਲਾ ਵਕ਼ਤ ਵੇਖ ਲੈ ਖ਼ਾਸ, ਖ਼ਾਲਸ ਆਪਣਾ ਰੰਗ ਰੰਗਾਈਆ। ਜੋ ਬੋਲ ਕੇ ਆਏ ਭਵਿਖਤ ਵਾਕ, ਸੰਦੇਸ਼ਾ ਧੁਰ ਦੇ ਰਾਮ ਸੁਣਾਈਆ। ਸੋ ਲਹਿਣਾ ਮੁਕਾ ਦੇ ਮਾਟੀ ਖ਼ਾਕ, ਖ਼ਾਲਕ ਖ਼ਲਕ ਤੇਰੀ ਵਡਿਆਈਆ। ਕਲਜੁਗ ਅੰਦਰ ਸਤਿਜੁਗ ਖੋਲ੍ਹ ਦੇ ਤਾਕ, ਨਾਨਕ ਗੋਬਿੰਦ ਦਏ ਗਵਾਹੀਆ । ਤੁਧ ਬਿਨ ਦੂਜਾ ਰਹੇ ਕੋਈ ਨਾ ਸਾਕ, ਆਤਮ ਪਰਮਾਤਮ ਜੋੜ ਜੁੜਾਈਆ। ਸਦੀ ਚੌਧਵੀਂ ਮੇਟ ਦੇ ਵਾਟ, ਮੁਹੰਮਦ ਹਮਦ ਵਿਚ ਸੁਣਾਈਆ। ਵੀਂਹਵੀ ਸਦੀ ਲੇਖੇ ਲਾਵੇ ਆਪ, ਈਸਾ ਇਸ਼ਟ ਤੇਰਾ ਇਕ ਮਨਾਈਆ। ਮੂਸਾ ਰਾਹ ਤੱਕੇ ਅਗੰਮੀ ਬਾਪ, ਨੇਤਰ ਲੋਚਨ ਨੈਣ ਅੱਖ ਉਠਾਈਆ। ਬ੍ਰਹਮਾ ਕਹੇ ਮੇਟ ਦੇ ਜ਼ਾਤ, ਆਤਮ ਬ੍ਰਹਮ ਦੇਣਾ ਜਣਾਈਆ। ਸ਼ੰਕਰ ਕਹੇ ਕੂੜੀ ਕਿਰਿਆ ਕਰ ਦੇ ਘਾਤ, ਹੁਕਮ ਫ਼ਰਮਾਨਾ ਇਕ ਸੁਣਾਈਆ। ਵਿਸ਼ਨੂੰ ਕਹੇ ਸਭ ਨੂੰ ਦੇ ਭੰਡਾਰਾ ਦਾਤ, ਦਇਆਵਾਨ ਆਪ ਵਰਤਾਈਆ। ਧੁਰ ਦਾ ਸ਼ਬਦ ਕਹੇ ਪ੍ਰਭ ਤੂੰ ਸਭ ਕੁਛ ਆਪੇ ਆਪ, ਦੂਜਾ ਨਜ਼ਰ ਕੋਇ ਨਾ ਆਈਆ। ਲੱਖ ਚੁਰਾਸੀ ਥਾਪਣ ਥਾਪ, ਤ੍ਰੈ ਪੰਜ ਜੋੜ ਜੁੜਾਈਆ। ਆਪਣਾ ਨਾਮ ਦੱਸ ਕੇ ਪੂਜਾ ਪਾਠ, ਸਿਮਰਨ ਰਸਨਾ ਵਾਲਾ ਵਖਾਈਆ। ਨਿਰਗੁਣ ਨੂਰ ਕਰ ਪ੍ਰਕਾਸ਼, ਹਰ ਘਟ ਕਰੇਂ ਰੁਸ਼ਨਾਈਆ। ਤੇਰੇ ਅੱਗੇ ਇਕ ਦਰਖ਼ਾਸਤ, ਬੇਨੰਤੀ ਚਰਨਾਂ ਵਿਚ ਸੁਣਾਈਆ। ਸਭ ਦਾ ਲੇਖਾ ਵੇਖ ਵਾਸਤਕ, ਵਾਹਵਾ ਤੇਰੀ ਓਟ ਤਕਾਈਆ। ਜੀਵ ਰਹੇ ਨਾ ਕੋਈ ਨਾਸਤਕ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਵਸਤ ਅਗੰਮ ਆਪ ਵਰਤਾਈਆ। ਅਵਤਾਰ ਕਹਿਣ ਸਚ ਥਾਪਣਾ ਥਾਪ, ਥਪਕੀ ਨਾਮ ਵਾਲੀ ਲਗਾਈਆ। ਕਲਜੁਗ ਕੂੜੀ ਕਿਰਿਆ ਮੇਟ ਦੇ ਪਾਪ, ਪੱਤਤ ਪੁਨੀਤ ਦੇ ਬਣਾਈਆ। ਸਤਿਜੁਗ ਸਾਚਾ ਦੱਸ ਜਾਪ, ਜਗਜੀਵਣ ਦਾਤੇ ਆਪ ਦ੍ਰਿੜਾਈਆ। ਕਲਜੁਗ ਮੇਟ ਅੰਧੇਰੀ ਰਾਤ, ਜੂਠ ਝੂਠ ਡੇਰਾ ਢਾਹੀਆ। ਸਤਿਜੁਗ ਸਚ ਦੇ ਸੌਗ਼ਾਤ, ਵਸਤ ਅਮੋਲਕ ਆਪ ਵਰਤਾਈਆ। ਕਲਜੁਗ ਝਗੜਾ ਮੇਟ ਦੇ ਜ਼ਾਤ, ਜ਼ਾਤੀ ਨਜ਼ਰ ਕੋਇ ਨਾ ਆਈਆ। ਸਤਿਜੁਗ ਸਚ ਬਖ਼ਸ਼ ਇਤਫ਼ਾਕ਼, ਕਲਜੁਗ ਨਿਫ਼ਾਕ਼ ਦੇ ਗਵਾਈਆ। ਸਾਡਾ ਪੂਰਾ ਕਰ ਭਵਿਖਤ ਵਾਕ, ਵੇਦ ਵਿਆਸਾ ਕਰਮੰਡਲੀ ਰਿਹਾ ਖੜਕਾਈਆ। ਚਾਰ ਵੇਦਾਂ ਵਲ ਝਾਕ, ਬ੍ਰਹਮਾ ਵਰਕਾ ਵਰਕਾ ਰਿਹਾ ਉਲਟਾਈਆ। ਰਾਮ ਰੋ ਰੋ ਰਿਹਾ ਆਖ, ਬਨਬਾਸੀ
❋
❋
ਦਏ ਦੁਹਾਈਆ। ਸ਼ੰਕਰ ਭੱਜੇ ਉਪਰ ਕੈਲਾਸ਼, ਵਿਸ਼ਨੂੰ ਵਿਸ਼ਵ ਧਾਰ ਦੁਹਾਈਆ। ਕ੍ਰਿਸ਼ਨਾ ਛੱਡ ਕੇ ਯਾਦਵ ਸਾਥ, ਬੰਸਰੀ ਨਾਤਾ ਮਾਤ ਤੁੜਾਈਆ। ਕਿਰਪਾ ਕਰ ਪ੍ਰਭੂ ਪ੍ਰਭ ਆਪ, ਕਾਹਨ ਕਾਹਨਾ ਵੇਸ ਵਟਾਈਆ। ਸਚ ਧਰਮ ਦਾ ਖੋਲ੍ਹ ਦੇ ਹਾਟ, ਦਵਾਰਾ ਇਕੋ ਇਕ ਪ੍ਰਗਟਾਈਆ । ਤੂੰ ਮੇਰਾ ਮੈਂ ਤੇਰਾ ਦੀਨ ਦੁਨੀ ਦਾ ਕਰ ਦੇ ਜਾਪ, ਆਤਮ ਪਰਮਾਤਮ ਰੰਗ ਰੰਗਾਈਆ। ਰੂਹ ਬੁਤ ਹੋਵੇ ਪਾਕ, ਤਨ ਮਾਟੀ ਖ਼ਾਕ ਕਰ ਸਫ਼ਾਈਆ। ਸਾਨੂੰ ਤੇਰੇ ਉਤੇ ਵਿਸ਼ਵਾਸ, ਵਿਸ਼ਿਆਂ ਤੋਂ ਬਾਹਰ ਤੂੰ ਸਤਿਗੁਰ ਇਕੋ ਨਜ਼ਰੀ ਆਈਆ। ਤੇਰਾ ਹੱਡ ਮਾਸ ਨਾੜੀ ਨਾ ਕੋਇ ਸਰਗੁਣ ਪਾਵੇ ਰਾਸ, ਤੱਤਾਂ ਵਾਲੀ ਨਾ ਕੋਇ ਲੜਾਈਆ। ਨਿਰਗੁਣ ਨੂਰ ਜੋਤ ਪ੍ਰਕਾਸ਼, ਆਦਿ ਜੁਗਾਦੀ ਇਕ ਅਖਵਾਈਆ। ਸਾਡੀ ਬੇਨੰਤੀ ਮਨਜ਼ੂਰ ਕਰ ਅਰਦਾਸ, ਨਿਮਰਤਾ ਵਿਚ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਵਰ ਦਾਤੇ ਤੇਰੀ ਵਡਿਆਈਆ। ਅਵਤਾਰ ਕਹਿਣ ਤੇਰਾ ਲੇਖਾ ਪਰਾ ਪਸੰਤੀ, ਮਧਮ ਬੈਖਰੀ ਖੋਜ ਖੁਜਾਈਆ। ਤੇਰਾ ਲਹਿਣਾ ਅੱਖਰਾਂ ਵਾਲਾ ਪੰਡਤੀ ਵਿਦਿਆ ਵਿਚ ਚਤੁਰਾਈਆ। ਤੇਰਾ ਮਾਣ ਪਿਆ ਸੰਗਤੀ, ਹਰਿਜਨ ਮੇਲਾ ਸਹਿਜ ਸੁਭਾਈਆ। ਤੇਰਾ ਝਗੜਾ ਜੇਰਜ ਅੰਡਜੀ, ਉਤਭੁਜ ਸੇਤਜ ਖੋਜ ਖੁਜਾਈਆ। ਕਿਰਪਾ ਕਰ ਸਾਹਿਬ ਬਖ਼ਸ਼ੰਦਗੀ, ਬਖ਼ਸ਼ਣਹਾਰ ਤੇਰੀ ਸਰਨਾਈਆ। ਅਵਤਾਰਾਂ ਆਸ਼ਾ ਇਹੋ ਮੰਗ ਲਈ, ਮਾਂਗਤ ਹੋ ਕੇ ਝੋਲੀ ਡਾਹੀਆ। ਦੀਨ ਦੁਨੀ ਦੀ ਕਾਇਆ ਮਾਟੀ ਰੰਗ ਦਈ, ਰੰਗਣ ਆਪਣਾ ਨਾਮ ਰੰਗਾਈਆ। ਸਦੀ ਚੌਧਵੀਂ ਜਾਵੇ ਲੰਘਦੀ, ਮੁਹੰਮਦ ਵੇਖੇ ਥਾਉਂ ਥਾਈਂਆ। ਕੋਈ ਆਵਾਜ਼ ਆਵੇ ਨਾ ਧੁਨੀ ਧੰਨ ਦੀ, ਸ਼ੁਕਰਾਨੇ ਵਿਚ ਨਾ ਹੱਕ ਖ਼ੁਦਾਈਆ। ਸ੍ਰਿਸ਼ਟੀ ਭੁੱਖੀ ਹੋਈ ਅੰਨ ਦੀ, ਮਾਇਆ ਮਮਤਾ ਵਿਚ ਕੁਰਲਾਈਆ। ਕਿਸੇ ਨੂੰ ਆਸ ਨਹੀਂ ਗੋਬਿੰਦ ਚੰਨ ਦੀ, ਗੋਬਿੰਦ ਦਰਸ ਕੋਇ ਨਾ ਪਾਈਆ। ਮਨਸਾ ਨਾਨਕ ਕੋਇ ਨਾ ਮੰਨਦੀ, ਮਮਤਾ ਮੋਹ ਨਾ ਕੋਇ ਮਿਟਾਈਆ। ਜਗਤ ਘੜੀ ਦਿਸੇ ਗ਼ਮ ਦੀ, ਗ਼ਮਖ਼ਾਰ ਮਿਲੇ ਨਾ ਕੋਇ ਗੁਸਾਈਂਆ। ਦੁਨੀਆਂ ਭੋਗੀ ਹੋਈ ਦ੍ਰਿਸ਼ਟੀ ਚੰਮ ਦੀ, ਆਤਮ ਸੇਜ ਨਾ ਕੋਇ ਹੰਢਾਈਆ। ਵਣਜਾਰੀ ਹੋਈ ਨਿੰਦਿਆ ਕੰਨ ਦੀ, ਸਰਵਣ ਨਾਮ ਨਾ ਕੋਇ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਬਖ਼ਸ਼ ਸਰਨਾਈਆ । ਅਵਤਾਰ ਕਹਿਣ ਆਪਣੀ ਦੀਨ ਦੁਨੀ ਤੱਕ, ਚੁਰਾਸੀ ਆਪਣੀ ਵੇਖ ਵਖਾਈਆ। ਸਾਨੂੰ ਸਭ ਤੇ ਪਿਆ ਸ਼ੱਕ, ਤੇਰਾ ਪ੍ਰੇਮ ਨਾ ਕੋਇ ਵਧਾਈਆ। ਰਸਨਾ ਗੌਂਦੇ ਕੋਟਨ ਭੱਟ, ਜਿਹਵਾ ਨਾਲ ਜਣਾਈਆ। ਮਣਕੇ ਮਾਲਾ ਰਹੇ ਰਟ, ਧੂੜੀ ਖ਼ਾਕ ਸੀਸ ਰਮਾਈਆ । ਭੱਜੇ ਫਿਰਦੇ ਤੀਰਥ ਤਟ, ਅੱਠਾਂ ਸੱਠਾਂ ਵੰਡ ਵੰਡਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਪੜ੍ਹ ਪੜ੍ਹ ਗਏ ਥੱਕ, ਅੱਖਰ ਅੱਖਰਾਂ ਜੋੜ ਜੁੜਾਈਆ। ਸੀਸ ਨਿਵੌਂਦੇ ਰਹੇ ਮੰਦਰ ਮਸਜਿਦ ਸ਼ਿਵਦਵਾਲੇ ਮੱਠ, ਗੁਰੂਦੁਆਰ ਵੇਖਣ ਚਾਈਂ ਚਾਈਂਆ। ਕਲਜੁਗ ਅੰਤ ਸ੍ਰੀ ਭਗਵੰਤ ਤੇਰਾ ਨਾਮ ਮਿਲੇ ਕਿਸੇ ਨਾ ਰਸ, ਰਸਤਾ ਅੰਦਰੋਂ ਨਾ ਕੋਇ ਖੁਲ੍ਹਾਈਆ। ਮਨ ਕਲਪਣਾ ਹੋ ਕੇ ਵੱਸ, ਭੱਜਣ ਥਾਉਂ ਥਾਈਂਆ। ਕਿਸੇ ਦੇ ਕੁਛ ਨਾ ਆਵੇ ਹੱਥ, ਖ਼ਾਲੀ ਹੱਥ ਦਿਸੇ ਲੋਕਾਈਆ। ਕਿਰਪਾਲ ਕਿਰਪਾਨਿਧ ਕਲਜੁਗ ਅੰਤਮ ਹੋ ਪ੍ਰਗਟ, ਪ੍ਰਗਣਾ ਆਪਣਾ ਦੇ ਸਮਝਾਈਆ। ਜਿਥੇ ਗੁਰ ਅਵਤਾਰ ਪੈਗ਼ੰਬਰ ਵਿਸ਼ਨ ਬ੍ਰਹਮਾ ਸ਼ਿਵ ਦੇਵਤ ਸੁਰ ਤੇਰਾ ਨਾਮ ਰਹੇ ਰਟ, ਇਕੋ ਸਦ ਆਵਾਜ਼ ਲਗਾਈਆ। ਓਹ ਕਲਮਾ ਕਾਇਨਾਤ ਦੱਸ, ਹਰ ਹਿਰਦੇ ਦੇ ਦਿਸਾਈਆ। ਤੇਰੀ ਸ੍ਰਿਸ਼ਟੀ ਤੇਰਾ ਕਰੇ ਜਸ, ਤੱਤਾਂ ਵਾਲਾ ਇਸ਼ਟ ਨਾ ਕੋਇ ਮਨਾਈਆ। ਸ਼ਬਦ ਸਤਿਗੁਰੂ ਹਰ ਘਟ ਅੰਦਰ
❋
❋
ਵਸ, ਹੋਕਾ ਦੇ ਕੇ ਲੈ ਜਗਾਈਆ। ਅੰਮ੍ਰਿਤ ਝਿਰਨਾ ਦੇਵੇ ਤੇਰਾ ਰਸ, ਰਸਨਾ ਰਸ ਚੱਖਣ ਦੀ ਲੋੜ ਰਹੇ ਨਾ ਰਾਈਆ। ਨਿਜ ਨੇਤਰ ਖੋਲ੍ਹ ਦੇ ਅੱਖ, ਅੱਠੇ ਪਹਿਰ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਵਰ ਆਪਣਾ ਇਕ ਸਮਝਾਈਆ। ਅਵਤਾਰ ਕਹਿਣ ਅਸੀਂ ਛੱਡੀਏ ਅਯੁਧਿਆ ਪਰਾਗ, ਕਾਸ਼ੀ ਕ਼ਸਮ ਨਾਲ ਤਜਾਈਆ। ਬਨ ਬਿੰਦਰਾ ਕਰ ਤਿਆਗ, ਮਥਰਾ ਗੋਕਲ ਨਾ ਵੰਡ ਵੰਡਾਈਆ। ਇਕੋ ਤੇਰਾ ਹੋਏ ਵੈਰਾਗ, ਦੂਜਾ ਪਿਆਰ ਨਾ ਕੋਇ ਵਧਾਈਆ। ਕਿਰਪਾ ਕਰ ਸਭ ਦੀ ਖੋਲ੍ਹ ਦੇ ਜਾਗ, ਜਾਗਰਤ ਜੋਤ ਕਰ ਰੁਸ਼ਨਾਈਆ। ਸਾਡੇ ਕਹਿੰਦਿਆਂ ਸ੍ਰਿਸ਼ਟੀ ਦ੍ਰਿਸ਼ਟੀ ਲੱਗੀ ਆਗ, ਤ੍ਰੈਗੁਣ ਸਕੇ ਨਾ ਕੋਇ ਬੁਝਾਈਆ। ਬ੍ਰਹਮ ਦਾ ਜਗੇ ਨਾ ਕੋਇ ਚਰਾਗ਼, ਕਾਇਆ ਮੰਦਰ ਨਾ ਕੋਇ ਰੁਸ਼ਨਾਈਆ। ਕੋਟਨ ਕੋਟ ਰਾਧਾ ਕ੍ਰਿਸ਼ਨ ਸੀਤਾ ਰਾਮ ਦਾ ਕਰਦੇ ਪਾਠ, ਸੀਤਾ ਰਾਮ ਮਿਲਣ ਕਿਸੇ ਨਾ ਆਈਆ। ਸਭ ਦੀ ਪੂਰੀ ਹੋਈ ਵਾਟ, ਪੈਂਡਾ ਮੁਕਣਾ ਥਾਉਂ ਥਾਈਂਆ। ਕਲਜੁਗ ਵੇਖ ਅੰਧੇਰੀ ਰਾਤ, ਅੰਧ ਅੰਧੇਰ ਦੇਣਾ ਗਵਾਈਆ। ਅਸੀਂ ਸਾਰੇ ਛੱਡੇ ਸਾਕ, ਸੱਜਣ ਗਏ ਤਜਾਈਆ। ਬੋਲ ਕੇ ਤੇਰਾ ਵਾਕ, ਨਾਅਰਾ ਨਾਮ ਸੁਣਾਈਆ। ਕਲਜੁਗ ਅੰਤ ਕਲ ਕਲਕੀ ਆਵੇ ਆਪ, ਆਪ ਆਪਣਾ ਫੇਰਾ ਪਾਈਆ। ਜੋ ਸਭ ਦਾ ਹੋਵੇ ਮਾਈ ਬਾਪ, ਪਿਤਾ ਪੁਰਖ ਅਕਾਲ ਵਡ ਵਡਿਆਈਆ। ਸਾਂਝਾ ਦੇਵੇ ਧੁਰ ਦਾ ਜਾਪ, ਜਗਜੀਵਣ ਦਾਤਾ ਆਪ ਵਰਤਾਈਆ । ਸੋ ਸਾਡੀ ਪੂਰੀ ਕਰ ਦੇ ਆਸ, ਨਿਰਾਸਾ ਰਹਿਣ ਕੋਇ ਨਾ ਪਾਈਆ। ਅਵਤਾਰ ਕਹਿਣ ਤੇਰੀ ਆਦਿ ਅੰਤ ਦੀ ਇਕੋ ਜ਼ਾਤ, ਦੂਜਾ ਰੂਪ ਨਾ ਕੋਇ ਬਦਲਾਈਆ। ਸਭ ਦੀ ਕਰਨੀ ਕਰ ਦੇ ਮੁਆਫ਼, ਮਿਹਰ ਨਜ਼ਰ ਇਕ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਦਰਸ ਕਰੀਏ ਸਾਖਿਆਤ, ਪਰਦਾ ਉਹਲਾ ਕਾਇਆ ਚੋਲਾ ਰਹਿਣ ਕੋਇ ਨਾ ਪਾਈਆ।
੪ ਸਾਵਣ ਸ਼ਹਿਨਸ਼ਾਹੀ ਸੰਮਤ ੫ ਦਲੀਪ ਸਿੰਘ ਦੇ ਗ੍ਰਹਿ ਪਿੰਡ ਗਗੋਬੂਆ
ਅਵਤਾਰ ਕਹਿਣ ਪ੍ਰਭ ਤੇਰਾ ਪ੍ਰਸਿੱਧ ਹੋਵੇ ਇਕੋ ਊੜਾ, ਓਅੰਕਾਰ ਤੇਰੀ ਸਰਨਾਈਆ। ਸ੍ਰਿਸ਼ਟੀ ਦ੍ਰਿਸ਼ਟੀ ਰੰਗ ਚਾੜ੍ਹ ਗੂੜ੍ਹਾ, ਦੁਤੀਆ ਭਾਓ ਦੇ ਮਿਟਾਈਆ। ਚਤੁਰ ਸੁਘੜ ਬਣਾ ਮੂਰਖ ਮੂੜ੍ਹਾ, ਅਗਿਆਨ ਅੰਧੇਰਾ ਰਹੇ ਨਾ ਰਾਈਆ। ਸਾਚੇ ਨਾਮ ਦੀ ਦੇ ਦੇ ਤੂਰਾ, ਤੁਰੀਆ ਤੋਂ ਪਰੇ ਕਰ ਸ਼ਨਵਾਈਆ। ਜੋਤੀ ਨੂਰ ਦੇ ਜ਼ਹੂਰਾ, ਜ਼ਾਹਰ ਜ਼ਹੂਰ ਦਇਆ ਕਮਾਈਆ। ਸਭ ਦਾ ਵਾਕ ਕਰ ਪੂਰਾ, ਭਵਿਖਤਾਂ ਵਿਚ ਸਿਫ਼ਤਾਂ ਵਿਚ ਮੰਗ ਮੰਗਾਈਆ। ਕਲਜੁਗ ਕੂੜੀ ਕਿਰਿਆ ਸਾਂਭ ਦੇ ਕੂੜਾ, ਗਲੀ ਕੂਚਾ ਹੋਏ ਸਫ਼ਾਈਆ। ਸਚ ਪ੍ਰੇਮ ਦੀ ਦੇ ਧੂੜਾ, ਟਿੱਕੇ ਮਸਤਕ ਨਾਮ ਰਮਾਈਆ। ਚਾਰ ਜੁਗ ਦਾ ਭਗਤ ਤੇਰਾ ਮਜ਼ਦੂਰਾ, ਚਾਕਰ ਸੇਵਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਅਲਖ ਜਗਾਈਆ। ਅਵਤਾਰ ਕਹਿਣ ਪ੍ਰਭ ਸਿਧ ਕਰ ਦੇ ਊੜਾ ਅੱਖਰ, ਅੱਖਰਾਂ ਵੰਡ ਨਾ ਕੋਇ ਵੰਡਾਈਆ। ਗੋਬਿੰਦ ਲੇਖੇ ਲਾ ਲੈ ਸੱਥਰ, ਸੇਜ ਯਾਰੜਾ ਇਕ ਹੰਢਾਈਆ। ਪੂਜਾ ਰਹੇ ਨਾ ਮੜ੍ਹੀ ਗੋਰ ਪੱਥਰ, ਸਿਲ ਪਾਹਿਨ ਪੂਜਨ ਕੋਇ ਨਾ ਪਾਈਆ।
❋
❋
ਨੇਤਰ ਨੀਰ ਵਹਾਵਣ ਪ੍ਰੇਮੀ ਪਿਆਰੇ ਅੱਥਰ, ਬਿਰਹੋਂ ਵੈਰਾਗੀ ਚੋਟ ਲਗਾਈਆ। ਚਾਰੋਂ ਕੁੰਟ ਤੇਰੀ ਯਾਦ ਵਿਚ ਨੱਸਣ, ਭੱਜਣ ਥਾਉਂ ਥਾਈਂਆ। ਚਰਨ ਦਵਾਰੇ ਤੇਰੇ ਵਸਣ, ਦੂਜਾ ਗ੍ਰਹਿ ਨਾ ਕੋਇ ਸੁਹਾਈਆ। ਇਕੋ ਨਾਮ ਢੋਲਾ ਜਪਣ, ਕ਼ਲਮਾ ਕਾਇਨਾਤ ਦ੍ਰਿੜਾਈਆ। ਧਰਮ ਦੀ ਧਾਰ ਕਰਾਉਣਾ ਮਜਨ, ਦੁਰਮਤ ਮੈਲ ਕਰ ਸਫ਼ਾਈਆ। ਆਤਮ ਪਰਮਾਤਮ ਬਣਨਾ ਸੱਜਣ, ਸਗਲਾ ਸੰਗ ਇਕ ਵਖਾਈਆ। ਤੁਧ ਬਿਨ ਦੂਜਾ ਕੋਇ ਨਾ ਪਰਦਾ ਕੱਜਣ, ਸਿਰ ਹੱਥ ਨਾ ਕੋਇ ਰਖਾਈਆ। ਝਗੜਾ ਮੁਕਾ ਦੇ ਮਾਟੀ ਬਦਨ, ਮਜ਼੍ਹਬਾਂ ਰਹੇ ਨਾ ਕੋਇ ਲੜਾਈਆ। ਅਵਤਾਰ ਦਰ ਸੀਸ ਨਿਵਾ ਕੇ ਤੈਨੂੰ ਸੱਦਣ, ਲੋਕਮਾਤ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਵੱਜੇ ਵਧਾਈਆ। ਅਵਤਾਰ ਕਹਿਣ ਆਪਣੀ ਕਰ ਦੇ ਕਿਰਪਾ, ਕਿਰਪਾਲ ਤੇਰੀ ਵਡਿਆਈਆ। ਦੀਨ ਦੁਨੀ ਦੀ ਮੇਟ ਦੇ ਬਿਪਤਾ, ਵਿਪਰੀਤ ਦਾ ਝਗੜਾ ਦੇ ਮੁਕਾਈਆ। ਮਾਨਵ ਰੂਪ ਬਣਾ ਲੈ ਸਿੱਖ ਦਾ, ਸਚ ਧਰਮ ਇਕ ਸਮਝਾਈਆ। ਇਸ਼ਟ ਪ੍ਰਗਟਾ ਦੇ ਏਕੰਕਾਰ ਇਕ ਦਾ, ਇਕ ਇਕੱਲਾ ਹੋ ਸਹਾਈਆ। ਜੋ ਗੁਰ ਅਵਤਾਰ ਪੈਗ਼ੰਬਰ ਤੇਰਾ ਲੇਖਾ ਰਿਹਾ ਲਿਖਦਾ, ਨਾਤਾ ਜੋੜ ਕਾਗ਼ਜ਼ ਕ਼ਲਮ ਸ਼ਾਹੀਆ। ਵਣਜਾਰਾ ਬਣਿਆ ਰਿਹਾ ਪੱਥਰ ਇੱਟ ਦਾ, ਖੇਲ ਜੁਗ ਜੁਗ ਮਾਤ ਕਰਾਈਆ। ਕਲਜੁਗ ਅੰਤਮ ਤੇਰਾ ਨਾਮ ਟਕਿਆਂ ਦੇ ਵਿਚ ਵਿਕਦਾ, ਬਿਨਾ ਟੱਕਿਆਂ ਤੋਂ ਗ੍ਰੰਥੀ ਪਾਠ ਕਰਨ ਕੋਇ ਨਾ ਪਾਈਆ। ਨਾਨਕ ਨਿਰਗੁਣ ਸਰਗੁਣ ਤੇਰਾ ਨਿਸ਼ਾਨਾ ਵੇਖ ਲੰਮਾ ਚਿੱਟ ਦਾ, ਜਿਸ ਦਾ ਅੱਖਰ ਪੜ੍ਹਨ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਮਾਂਗਤ ਮੰਗ ਮੰਗਾਈਆ। ਅਵਤਾਰ ਕਹਿਣ ਪ੍ਰਭ ਤੇਰੇ ਊੜੇ ਵਿਚ ਜਜ਼ਬ ਹੋਵੇ ਓਮ, ਵਿਸ਼ਨ ਬ੍ਰਹਮਾ ਸ਼ਿਵ ਨਾ ਕੋਇ ਵਡਿਆਈਆ। ਦੁਤੀਆ ਰਹੇ ਕੋਇ ਨਾ ਦੋਮ, ਦੂਆ ਏਕੇ ਵਿਚ ਰਲਾਈਆ। ਝਗੜਾ ਰਹੇ ਨਾ ਕੋਇ ਸੋਮ, ਸਵੈਮ ਆਪਣਾ ਰੰਗ ਰੰਗਾਈਆ। ਚੌਥਾ ਘਰ ਵੰਡ ਨਾ ਹੋਮ, ਹਰ ਘਟ ਅੰਦਰ ਨਜ਼ਰੀ ਆਈਆ। ਪੰਚਮ ਪੰਚ ਸਾਹਿਬ ਮੋਹਣ, ਮੋਹਨ ਇਕੋ ਸੋਭਾ ਪਾਈਆ। ਸ੍ਰਿਸ਼ਟੀ ਦ੍ਰਿਸ਼ਟੀ ਖੋਲ੍ਹ ਦੇ ਲੋਇਣ, ਨੇਤਰ ਅੱਖ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਭੇਵ ਅਭੇਦਾ ਆਪ ਖੁਲ੍ਹਾਈਆ। ਅਵਤਾਰ ਕਹਿਣ ਊੜੇ ਵਿਚੋਂ ਵੇਖੀਏ ਤੇਰਾ ਇਸ਼ਟ, ਇਸ਼ਟੀ ਇਕੋ ਨਜ਼ਰੀ ਆਈਆ। ਨੌ ਸੱਤ ਖੋਲ੍ਹ ਦੇ ਦ੍ਰਿਸ਼ਟ, ਦਿਸ਼ਾ ਆਪਣੀ ਪਰਦਾ ਲਾਹੀਆ। ਝਗੜਾ ਮੁਕਾ ਸਵਰਗ ਬਹਿਸ਼ਤ, ਜੱਨਤ ਤੋਂ ਪਰੇ ਦੇ ਸਮਝਾਈਆ। ਝਗੜਾ ਮੁਕਾ ਮਜਾਜ਼ੀ ਹਕ਼ੀਕ਼ੀ ਇਸ਼ਕ, ਆਤਮ ਪਰਮਾਤਮ ਰੰਗ ਰੰਗਾਈਆ। ਝਗੜਾ ਰਹੇ ਨਾ ਟਾਂਕ ਜਿਸਤ, ਇਕ ਦੋ ਨਾ ਕੋਇ ਵਖਾਈਆ। ਗੁਰ ਅਵਤਾਰ ਪੈਗ਼ੰਬਰ ਰਹੇ ਬਿਸਤ, ਜੁਗ ਜੁਗ ਧਿਆਨ ਲਗਾਈਆ। ਸਦੀ ਚੌਧਵੀਂ ਅੰਤ ਅਖ਼ੀਰ ਤੇਰੇ ਹੱਥ ਸਭ ਦੀ ਲਿਸਟ, ਪਰਦਾ ਖੋਲ੍ਹਣਾ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਧਾਮ ਇਕ ਪ੍ਰਗਟਾਈਆ। ਅਵਤਾਰ ਕਹਿਣ ਤੇਰਾ ਊੜਾ ਤੇਰਾ ਦਿਸੇ ਧਰਮ, ਧਰਮ ਧਾਰ ਜਣਾਈਆ। ਜਿਸ ਦੇ ਵਿਚ ਨਹੀਂ ਕੋਈ ਕਰਮ, ਕਰਮ ਕਾਂਡ ਵੰਡ ਨਾ ਕੋਇ ਕਰਾਈਆ। ਝਗੜਾ ਰਹੇ ਨਾ ਕਿਸੇ ਬਰਨ, ਵਰਨ ਰੰਗ ਨਾ ਕੋਇ ਰੰਗਾਈਆ। ਇਕੋ ਨਜ਼ਰੀ ਆਏ ਸਰਨ, ਸਰਨਗਤ ਇਕ ਅਖਵਾਈਆ। ਇਕੋ ਪੂਜਾ ਹੋਵੇ ਚਰਨ, ਚਰਨ ਧੂੜੀ ਵਡ ਵਡਿਆਈਆ। ਦੋ ਜਹਾਨ ਤੈਥੋਂ ਡਰਨ, ਸਿਰ ਸਕੇ ਨਾ ਕੋਇ ਉਠਾਈਆ।
❋
❋
ਗੁਰ ਅਵਤਾਰ ਪੈਗ਼ੰਬਰ ਤੇਰਾ ਨਾਮ ਪੜ੍ਹਨ, ਵਖਰੀ ਕਰੇ ਨਾ ਕੋਇ ਪੜ੍ਹਾਈਆ। ਸਚ ਦਵਾਰੇ ਸਾਰੇ ਖੜ੍ਹਨ, ਹੋਕਾ ਇਕੋ ਹੱਕ ਸੁਣਾਈਆ। ਕੌਲ ਇਕ਼ਰਾਰ ਸਭ ਦਾ ਹੋਵੇ ਪਰਨ, ਪਤਿਪਰਮੇਸ਼ਵਰ ਤੇਰੀ ਬੇਪਰਵਾਹੀਆ। ਜਨ ਭਗਤਾਂ ਖੋਲ੍ਹ ਕੇ ਹਰਨ ਫਰਨ, ਲਹਿਣਾ ਸਭ ਨੂੰ ਦੇ ਸਮਝਾਈਆ। ਤੂੰ ਸਾਹਿਬ ਸਵਾਮੀ ਕਰਨੀ ਕਰਨ, ਕਰਤਾ ਪੁਰਖ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬਿਨ ਤੇਰੀ ਕਿਰਪਾ ਆਦਿ ਜੁਗਾਦਿ ਜੁਗ ਚੌਕੜੀ ਤੇਰੀ ਮੰਜ਼ਲ ਜੀਵ ਮੂਲ ਨਾ ਚੜ੍ਹਨ, ਚੜ੍ਹਦਾ ਲਹਿੰਦਾ ਦੱਖਣ ਪਹਾੜ ਨਿਰਗੁਣ ਧਾਰ ਸਮਝ ਕਿਸੇ ਨਾ ਆਈਆ।
੪ ਸਾਵਣ ਸ਼ਹਿਨਸ਼ਾਹੀ ਸੰਮਤ ੫ ਕਰਮ ਸਿੰਘ ਦੇ ਗ੍ਰਹਿ ਪਿੰਡ ਗਗੋਬੂਆ
ਅਵਤਾਰ ਕਹਿਣ ਪ੍ਰਭ ਸਾਡੀ ਪੂਰੀ ਕਰ ਦੇ ਸ਼ਰਤ, ਸ਼ਰਤੀਆ ਆਪਣਾ ਹੁਕਮ ਵਰਤਾਈਆ। ਰਾਮ ਕਹੇ ਮੈਂ ਸੰਦੇਸ਼ਾ ਦਿਤਾ ਭਰਤ, ਅਯੁੱਧਿਆ ਤੋਂ ਬਾਹਰ ਆਪ ਸਮਝਾਈਆ। ਕਲਜੁਗ ਦੁਹਾਈ ਫਿਰਨੀ ਉਤੇ ਧਰਤ, ਚਾਰੋਂ ਕੁੰਟ ਹਾਹਾਕਾਰ ਮਚਾਈਆ। ਨਿਰਗੁਣ ਧਾਰ ਪ੍ਰਭ ਨੇ ਆਉਣਾ ਪਰਤ, ਪਤਿਪਰਮੇਸ਼ਵਰ ਵੇਸ ਵਟਾਈਆ। ਅਸੀਂ ਵੇਖਣਾ ਉਤੋਂ ਅਰਸ਼, ਅਰਸ਼ੀ ਪ੍ਰੀਤਮ ਕੀ ਕੀ ਕਾਰ ਕਮਾਈਆ। ਕਿਸ ਬਿਧ ਭਗਤਾਂ ਉਪਰ ਕਰੇ ਤਰਸ, ਰਹਿਮਤ ਸਚ ਕਮਾਈਆ। ਅੰਮ੍ਰਿਤ ਮੇਘ ਅਗੰਮਾ ਦੇਵੇ ਬਰਸ, ਬਰਖਾ ਆਪਣਾ ਨਾਮ ਬਰਸਾਈਆ। ਚਿੰਤਾ ਸੋਗ ਮਿਟੇ ਹਰਖ, ਹਵਸ ਕੂੜੀ ਦਏ ਬੁਝਾਈਆ। ਸਭ ਦਾ ਲਹਿਣਾ ਪੂਰਾ ਕਰੇ ਕ਼ਰਜ਼, ਮਕ਼ਰੂਜ਼ ਝੋਲੀ ਦਏ ਭਰਾਈਆ। ਦੀਨਾਂ ਅਨਾਥਾਂ ਵੰਡੇ ਦਰਦ, ਦੁਖੀਆਂ ਹੋਏ ਸਹਾਈਆ। ਸ਼ਰਅ ਛੁਰੀ ਨਾ ਕਾਟੇ ਕਰਦ, ਕ਼ਤਲਗਾਹ ਦਾ ਡੇਰਾ ਢਾਹੀਆ। ਬੇਨੰਤੀ ਮੰਜ਼ੂਰ ਕਰੇ ਅਰਜ਼, ਆਰਜ਼ੂ ਆਪਣੇ ਲੇਖੇ ਪਾਈਆ। ਇਹ ਖੇਲ ਹੋਣਾ ਅਸਚਰਜ, ਜਿਸ ਨੂੰ ਸਮਝੇ ਨਾ ਕੋਇ ਰਾਈਆ। ਜੋਧਾ ਸੂਰਬੀਰ ਮਰਦਾਨਾ ਬਣਕੇ ਮਰਦ, ਮੁੱਦਾ ਆਪਣਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਅਵਤਾਰ ਕਹਿਣ ਸਾਡੀ ਪੂਰੀ ਕਰੇ ਖ਼ਾਹਿਸ਼, ਖ਼ਾਲਸ ਆਪਣਾ ਰੰਗ ਰੰਗਾਈਆ। ਜਨ ਭਗਤ ਸੁਹੇਲੇ ਕਰ ਤਲਾਸ਼, ਨਿਰਗੁਣ ਸਰਗੁਣ ਮੇਲ ਮਿਲਾਈਆ। ਗੁਰ ਅਵਤਾਰ ਪੈਗ਼ੰਬਰਾਂ ਦੇ ਸ਼ਾਬਾਸ਼, ਬੱਲੇ ਬੱਲੇ ਕਰ ਵਡਿਆਈਆ। ਅੰਤਮ ਸਭ ਦਾ ਲੇਖਾ ਪੂਰਾ ਕਰੇ ਹੁਕਮ ਦੇਵੇ ਆਪ, ਆਪਣੀ ਕਾਰ ਕਮਾਈਆ। ਚਾਰ ਵਰਨ ਦਾ ਸਾਂਝਾ ਕਰ ਕੇ ਜਾਪ, ਜਗਜੀਵਣ ਦਾਤਾ ਦਏ ਸਮਝਾਈਆ। ਨੌ ਖੰਡ ਪ੍ਰਿਥਮੀ ਸ਼ਬਦ ਧਾਰ ਆਪ ਨਾਪ, ਬਿਨਾ ਕ਼ਦਮ ਕ਼ਦਮ ਉਠਾਈਆ। ਸ੍ਰਿਸ਼ਟੀ ਦ੍ਰਿਸ਼ਟੀ ਵੇਖਣਹਾਰ ਪਲੀਤ ਪਾਕ, ਪਤਤ ਪਾਪੀ ਖੋਜ ਖੁਜਾਈਆ। ਇਹ ਖੇਲ ਕਰੇ ਪੁਰਖ ਅਬਿਨਾਸ਼, ਹਰਿ ਕਰਤਾ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਗੁਣ ਨੂਰ ਕਰ ਜੋਤ ਪ੍ਰਕਾਸ਼, ਪ੍ਰਕਾਸ਼ਤ ਏਕਾ ਆਪਣਾ ਨਾਮ ਕਰਾਈਆ।
❋
❋
੪ ਸਾਵਣ ਸ਼ਹਿਨਸ਼ਾਹੀ ਸੰਮਤ ੫ ਅਜੀਤ ਸਿੰਘ ਦੇ ਗ੍ਰਹਿ ਵੇਰਕਾ
ਅਵਤਾਰ ਕਹਿਣ ਪ੍ਰਭ ਅਸਲੀ ਰਹੀ ਨਾ ਸਾਡੀ ਸੂਰਤ, ਪਾਥਰ ਪਾਹਨ ਰੂਪ ਗਏ ਬਦਲਾਈਆ। ਸਤਿਜੁਗ ਸਾਚੀ ਸਤਿ ਸਤਿ ਦੀ ਕਰ ਮਹੂਰਤ, ਮਿਹਰਵਾਨ ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਉਠਾਈਆ। ਆਪਣੇ ਨਾਮ ਸ਼ਬਦ ਦੀ ਦੇ ਦੇ ਇਕ ਤੂਰਤ, ਤੁਰੀਆ ਤੋਂ ਪਰੇ ਤੁਰਤ ਦੇ ਸਮਝਾਈਆ। ਕਲਜੁਗ ਜੀਵ ਸਮਝਾ ਮੂੜ੍ਹ ਮੂਰਖ, ਅਗਿਆਨ ਅੰਧੇਰ ਦੇ ਗਵਾਈਆ। ਨਾਤਾ ਤੋੜ ਕੂੜੋ ਕੂੜਤ, ਸਚ ਸੁਚ ਸੰਜਮ ਇਕ ਪ੍ਰਗਟਾਈਆ। ਨਿਰਗੁਣ ਜੋਤ ਬਖ਼ਸ਼ ਨੂਰਤ, ਨੂਰ ਨੁਰਾਨਾ ਡਗਮਗਾਈਆ। ਤੂੰ ਸਰਬ ਕਲਾ ਭਰਪੂਰਤ, ਸਮਰਥ ਸਵਾਮੀ ਇਕ ਅਖਵਾਈਆ। ਹਰ ਘਟ ਹਾਜ਼ਰ ਹਜ਼ੂਰਤ, ਗ੍ਰਹਿ ਗ੍ਰਹਿ ਮੰਦਰ ਡੇਰਾ ਲਾਈਆ। ਸਾਡੀ ਆਸਾ ਮਨਸਾ ਕਰ ਪੂਰਤ, ਪੂਰਨ ਬ੍ਰਹਮ ਦੇ ਜਣਾਈਆ। ਹਉਮੇ ਰੋਗ ਸਗਲਾ ਮੇਟ ਵਸੂਰਤ, ਵਿਸ਼ੇ ਵਿਕਾਰਾਂ ਡੇਰਾ ਢਾਹੀਆ। ਕਲਜੁਗ ਅੰਤਮ ਸਭ ਨੂੰ ਤੇਰੀ ਪਈ ਜ਼ਰੂਰਤ, ਜ਼ਾਹਰ ਜ਼ਹੂਰ ਹੋ ਕੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਹਰਿ ਆਪਣਾ ਰੰਗ ਰੰਗਾਈਆ। ਅਵਤਾਰ ਕਹਿਣ ਤੇਰੇ ਨਾਮ ਦਾ ਵੱਜੇ ਡੰਕਾ, ਚਾਰ ਵਰਨ ਸ਼ਨਵਾਈਆ। ਸਤਿ ਧਰਮ ਦਾ ਇਕ ਸੁਹਾ ਬੰਕਾ, ਛੱਤ੍ਰੀ ਬ੍ਰਾਹਮਣ ਸ਼ੂਦਰ ਵੈਸ਼ ਇਕੋ ਘਰ ਵਸਾਈਆ। ਇਕੋ ਇਸ਼ਟ ਦੇਵ ਸਵਾਮੀ ਤੇਰੀ ਹੋਵੇ ਮੰਨਤਾ, ਦੂਜਾ ਨਜ਼ਰ ਕੋਇ ਨਾ ਆਈਆ। ਗੁਰਮੁਖ ਸੰਤ ਸੁਹੇਲੇ ਪ੍ਰਗਟਾ ਗੜ੍ਹ ਤੋੜ ਹਉਮੇ ਹੰਗਤਾ, ਹੰ ਬ੍ਰਹਮ ਇਕ ਜਣਾਈਆ। ਬੋਧ ਅਗਾਧ ਬਣ ਪੰਡਤਾ, ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਨਿਸ਼ਅੱਖਰ ਦੇ ਸਮਝਾਈਆ। ਤੇਰਾ ਖੇਲ ਜੁਗ ਚੌਕੜੀ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਅੰਤਾ, ਅੰਤਸ਼ਕਰਨ ਵੇਖ ਖ਼ਲਕ ਖ਼ੁਦਾਈਆ। ਸਤਿ ਧਰਮ ਦੀ ਸਚ ਬਣਾ ਦੇ ਬਣਤਾ, ਘੜਨ ਭੰਨਣਹਾਰ ਸਮਰਥ ਤੇਰਾ ਲੇਖਾ ਅਗੰਮ ਅਥਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸਚ ਤੇਰੀ ਆਸ ਰਖਾਈਆ। ਅਵਤਾਰ ਕਹਿਣ ਦੀਨ ਦੁਨੀ ਦੀ ਬਦਲ ਦੇ ਆਦਤ, ਅਦਲ ਇਨਸਾਫ਼ ਇਕ ਕਮਾਈਆ। ਇਕੋ ਕਲਮਾ ਦੱਸ ਇਬਾਦਤ, ਨਾਮ ਨਿਧਾਨਾ ਇਕ ਜਣਾਈਆ। ਚਾਰ ਜੁਗ ਦੇ ਸ਼ਾਸਤਰ ਦੇਣ ਸ਼ਹਾਦਤ, ਗਵਾਹ ਅੰਜੀਲ ਕ਼ੁਰਾਨ ਲੈ ਭੁਗਤਾਈਆ। ਕੂੜੀ ਕਿਰਿਆ ਹਰ ਹਿਰਦੇ ਕਰ ਮਮਾਨਤ, ਤਨ ਵਜੂਦ ਰਹਿਣ ਨਾ ਪਾਈਆ। ਸਤਿਜੁਗ ਸਚ ਸਾਚੀ ਵਸਤ ਬਖ਼ਸ਼ ਨਿਆਮਤ, ਮਿਹਰਵਾਨ ਮਹਿਬੂਬ ਆਪਣਾ ਰੰਗ ਰੰਗਾਈਆ। ਮਨੂਆ ਕਰੇ ਨਾ ਕੋਇ ਬਗ਼ਾਵਤ, ਬੁੱਧੀ ਵਿਚ ਨਾ ਕੋਇ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਵੇਖ ਵਖਾਈਆ। ਅਵਤਾਰ ਕਹਿਣ ਪ੍ਰਭ ਸਾਚੀ ਦੱਸ ਦੇ ਸਤਿਜੁਗ ਰੀਤੀ, ਰੀਤੀਵਾਨ ਤੇਰੀ ਸਰਨਾਈਆ। ਭੇਵ ਚੁਕਾ ਦੇ ਮੰਦਰ ਮਸੀਤੀ, ਕਾਇਆ ਕਾਅਬਾ ਇਕ ਵਡਿਆਈਆ। ਦੀਨ ਦੁਨੀ ਦੀ ਬਦਲ ਦੇ ਨੀਤੀ, ਮਾਇਆ ਮਮਤਾ ਮੋਹ ਦੇ ਗਵਾਈਆ। ਕਾਇਆ ਅਗਨੀ ਕਰ ਦੇ ਠਾਂਡੀ ਸੀਤੀ, ਤ੍ਰੈਗੁਣ ਅੰਮ੍ਰਿਤ ਧਾਰ ਬੁਝਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਦੀਨ ਦੁਨੀ ਵੇਖ ਆਪਣੀ ਬਗ਼ੀਚੀ, ਚਾਰ ਵਰਨ ਅਠਾਰਾਂ ਬਰਨ ਖੋਜ ਖੁਜਾਈਆ। ਏਕੋ ਨਾਮ ਕਲਮਾ ਤੇਰੀ ਧਰਮ ਦੀ ਹੋਏ ਹਦੀਸੀ, ਹਜ਼ਰਤਾਂ ਤੋਂ ਪਰੇ ਕਰ ਪੜ੍ਹਾਈਆ। ਸਦੀ ਚੌਧਵੀਂ ਅੰਤ ਅਖ਼ੀਰੀ ਰਹੀ ਬੀਤੀ, ਬਾਤਨ ਪਰਦਾ ਦੇ ਉਠਾਈਆ। ਤੂੰ ਪਰਮਾਤਮਾ ਆਤਮਾ ਦੀ ਆਪਣੇ ਨਾਲ ਲਗਾ ਪ੍ਰੀਤੀ, ਪ੍ਰੀਤਮ ਹੋ ਕੇ ਜੋੜ ਜੁੜਾਈਆ।
❋
❋
ਸਤਿਜੁਗ ਤ੍ਰੇਤਾ ਦੁਆਪਰ ਤੇਰੀ ਖੇਲ ਸਦਾ ਰਹੀ ਅਨਡੀਠੀ, ਜਗਤ ਨੇਤਰ ਜੀਵ ਜਹਾਨ ਨਜ਼ਰ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਅਵਤਾਰ ਕਹਿਣ ਸਾਡਾ ਵਕ਼ਤ ਵੇਖ ਲੈ ਪੂਰਾ, ਪਾਰਬ੍ਰਹਮ ਤੇਰੀ ਸਰਨਾਈਆ। ਇਕੋ ਬਖ਼ਸ਼ ਆਪਣਾ ਨੂਰਾ, ਜੋਤੀ ਜਾਤੇ ਕਰ ਰੁਸ਼ਨਾਈਆ। ਕਲਜੁਗ ਜੀਵ ਰਹੇ ਨਾ ਮੂਰਖ ਮੂੜ੍ਹਾ, ਚਤੁਰ ਸੁਘੜ ਸੁਚੱਜੇ ਦੇ ਬਣਾਈਆ। ਨਿਰਗੁਣ ਧਾਰ ਬਖ਼ਸ਼ ਕੇ ਧੂੜਾ, ਮਸਤਕ ਟਿੱਕੇ ਅਗੰਮ ਰਮਾਈਆ। ਨਜ਼ਰੀ ਆ ਹਾਜ਼ਰ ਹਜ਼ੂਰਾ, ਹਰ ਹਿਰਦੇ ਸੋਭਾ ਪਾਈਆ। ਅਨਹਦ ਸ਼ਬਦ ਵਜਾ ਤੂਰਾ, ਤੁਰਤ ਆਪਣਾ ਨਾਮ ਜਣਾਈਆ। ਸਾਡੀ ਅਰਜ਼ ਕਰ ਮਨਜ਼ੂਰਾ, ਦਰ ਠਾਂਡੇ ਸੀਸ ਝੁਕਾਈਆ। ਅਵਤਾਰ ਕਹਿਣ ਤੂੰ ਸਰਬ ਸਵਾਮੀ ਭਰਪੂਰਾ, ਪਤਿਪਰਮੇਸ਼ਵਰ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੁਗ ਚੌਕੜੀ ਨਿਤ ਨਵਿਤ ਨਿਰਗੁਣ ਸਰਗੁਣ ਤੇਰਾ ਨਾਮ ਸਿਫ਼ਤਾਂ ਵਿਚ ਕਰ ਕੇ ਆਏ ਮਸ਼ਹੂਰਾ, ਸ਼ਬਦ ਗੁਰੂ ਧਾਰ ਜਣਾਈਆ।
੪ ਸਾਵਣ ਸ਼ਹਿਨਸ਼ਾਹੀ ਸੰਮਤ ੫ ਗੁਰਨਾਮ ਸਿੰਘ ਦੇ ਗ੍ਰਹਿ ਵੇਰਕਾ
ਅਵਤਾਰੋ ਸੁਣੀ ਅਗੰਮੀ ਅਰਜ਼, ਪੁਰਖ ਅਕਾਲ ਅਕਾਲ ਜਣਾਈਆ। ਸਭ ਦੀ ਪੂਰਬ ਵੇਖਾਂ ਗ਼ਰਜ਼, ਲਹਿਣਾ ਦੇਵਾਂ ਥਾਉਂ ਥਾਈਂਆ। ਧਰਮ ਦਾ ਪੂਰਾ ਕਰਾਂ ਫ਼ਰਜ਼, ਹੁਕਮੀ ਸ਼ਬਦ ਸ਼ਬਦ ਸਮਝਾਈਆ। ਕਲਜੁਗ ਮੇਟਾਂ ਅੰਧੇਰਾ ਗਰਦ, ਗਰਦਸ਼ ਵੇਖਾਂ ਜਗਤ ਲੋਕਾਈਆ। ਛੁਰੀ ਸ਼ਰਅ ਰਹਿਣ ਨਾ ਦੇਵਾਂ ਕਰਦ, ਕ਼ਾਤਲ ਮਕ਼ਤੂਲ ਰੂਪ ਨਾ ਕੋਇ ਦਰਸਾਈਆ। ਜੋਧਾ ਸੂਰਬੀਰ ਮਰਦਾਨਾ ਬਣ ਕੇ ਮਰਦ, ਮਦਦ ਕਰਾਂ ਥਾਉਂ ਥਾਈਂਆ। ਅਗਲਾ ਖੇਲ ਦੱਸਾਂ ਅਸਚਰਜ, ਜਿਸ ਦੀ ਸਮਝ ਕੋਇ ਨਾ ਪਾਈਆ । ਦੋ ਜਹਾਨਾਂ ਹੋਣ ਨਾ ਦੇਵਾਂ ਹਰਜ, ਹਰ ਹਿਰਦਾ ਤੱਕਾਂ ਚਾਈਂ ਚਾਈਂਆ। ਗ਼ਰੀਬ ਨਿਮਾਣਿਆਂ ਵੰਡਾਂ ਦਰਦ, ਦੁਖੀਆਂ ਦੁੱਖ ਗਵਾਈਆ। ਸਾਚੇ ਨਾਮ ਦੀ ਬਦਲ ਦੇਵਾਂ ਤਰਜ਼, ਰਾਗ ਅਨਾਦੀ ਇਕ ਸ਼ਨਵਾਈਆ। ਸਚ ਜੈਕਾਰਾ ਬੋਲਾਂ ਗਰਜ, ਗ਼ਰਜ਼ ਸਭ ਦੀ ਵੇਖ ਵਖਾਈਆ। ਚਾਰ ਜੁਗ ਦੀ ਪੂਰਬ ਵੇਖਾਂ ਫ਼ਰਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਹੁਕਮ ਇਕ ਉਪਜਾਈਆ। ਅਵਤਾਰੋ ਤੁਹਾਡਾ ਸੁਣਿਆ ਅੰਤਰ ਸੰਦੇਸ਼ਾ, ਸੰਧਿਆ ਸਰਘੀ ਧਿਆਨ ਲਗਾਈਆ। ਜੁਗ ਚੌਕੜੀ ਖ਼ਿਆਲ ਰੱਖਾਂ ਹਮੇਸ਼ਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਭੁੱਲ ਵਿਚ ਨਾ ਆਈਆ। ਏਕੰਕਾਰਾ ਬਣ ਕੇ ਧੁਰ ਦਾ ਨੇਤਾ, ਨਰ ਨਰਾਇਣ ਹੋ ਕੇ ਖੋਜ ਖੁਜਾਈਆ। ਲੇਖਾ ਜਾਣਾਂ ਸਚਖੰਡ ਸਾਚੇ ਦੇਸਾ, ਧਰਨੀ ਧਰਤ ਧਵਲ ਪਰਦਾ ਦਿਆਂ ਉਠਾਈਆ। ਖ਼ਬਰਦਾਰ ਕਰਾਂ ਸ਼ਬਦੀ ਸੁਤ ਦੁਲਾਰਾ ਬੇਟਾ, ਹੁਕਮ ਹੁਕਮ ਨਾਲ ਉਠਾਈਆ। ਦੋ ਜਹਾਨ ਬਣਾਵਾਂ ਨੇਤਾ, ਨਿਆਂਕਾਰ ਇਕ ਅਖਵਾਈਆ। ਸਾਚੇ ਭਗਤਾਂ ਕਰੇ ਹੇਤਾ, ਗੁਰਮੁਖਾਂ ਜੋੜ ਜੁੜਾਈਆ। ਸੀਸ ਦੀ ਮੰਗੇ ਕੋਈ ਨਾ ਭੇਟਾ, ਜਗਦੀਸ਼ ਹੁਕਮੇ ਕਾਰ ਕਮਾਈਆ। ਨਿਰਗੁਣ ਧਾਰ ਹੋਵਾਂ ਖੇਵਟ ਖੇਟਾ, ਸਰਗੁਣ ਨਈਆ ਮਾਤ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਵਸਤ
❋
❋
ਅਮੋਲਕ ਅਗੰਮ ਵਰਤਾਈਆ। ਅਵਤਾਰੋ ਤੁਹਾਡੀ ਸੁਣੀ ਅੰਤਰ ਆਵਾਜ਼, ਜੋ ਬਿਨ ਰਸਨਾ ਦਿਤੀ ਸੁਣਾਈਆ। ਸਾਰਾ ਭੇਵ ਖੋਲ੍ਹਾਂ ਰਾਜ਼, ਪਰਦਾ ਰਹਿਣ ਕੋਇ ਨਾ ਪਾਈਆ । ਸ੍ਰਿਸ਼ਟੀ ਦ੍ਰਿਸ਼ਟੀ ਦਿਆਂ ਸਾਧ, ਸਾਧਨਾ ਰਹਿਣ ਕੋਇ ਨਾ ਪਾਈਆ। ਸ਼ਬਦ ਸੁਣਾਵਾਂ ਧੁਰ ਦਾ ਨਾਦ, ਅਗੰਮੀ ਰਾਗ ਅਲਾਈਆ । ਦ੍ਰਿਸ਼ਟੀ ਸਭ ਦੀ ਜਾਏ ਜਾਗ, ਸੋਈ ਸੁਰਤੀ ਲਵਾਂ ਉਠਾਈਆ। ਬੁੱਧੀ ਰਹੇ ਕੋਈ ਨਾ ਕਾਗ, ਹੰਸ ਗੁਰਮੁਖ ਲਵਾਂ ਪ੍ਰਗਟਾਈਆ । ਕਲਜੁਗ ਅਗਨ ਬੁਝਾਵਾਂ ਆਗ, ਅੰਮ੍ਰਿਤ ਮੇਘ ਇਕ ਬਰਸਾਈਆ। ਤੁਹਾਡੀ ਬੇਨੰਤੀ ਦਾ ਇਕ ਜਵਾਬ, ਧੁਰ ਸੰਦੇਸ਼ਾ ਦਿਆਂ ਸੁਣਾਈਆ। ਜਿਸ ਕਲ ਕਲਕੀ ਦਾ ਲੈਂਦੇ ਰਹੇ ਖ਼ਵਾਬ, ਸੁਪਨਿਆਂ ਵਿਚ ਧਿਆਨ ਲਗਾਈਆ। ਓਹ ਖੇਲ ਕਰੇ ਪ੍ਰਭ ਆਪ, ਆਪਣਾ ਪਰਦਾ ਆਪ ਚੁਕਾਈਆ। ਦੋ ਜਹਾਨਾਂ ਦੱਸ ਕੇ ਜਾਪ, ਲੱਖ ਚੁਰਾਸੀ ਕਰੇ ਪੜ੍ਹਾਈਆ। ਕਲਜੁਗ ਕੂੜੀ ਕਿਰਿਆ ਮੇਟ ਕੇ ਪਾਪ, ਪਤਤ ਪੁਨੀਤ ਆਪ ਲਏ ਬਣਾਈਆ। ਪਾਰਬ੍ਰਹਮ ਬ੍ਰਹਮ ਬਣਾ ਕੇ ਸਾਕ, ਸੱਜਣ ਇਕੋ ਇਕ ਅਖਵਾਈਆ। ਸਚ ਦਵਾਰ ਦਾ ਖੋਲ੍ਹ ਕੇ ਤਾਕ, ਛੱਤ੍ਰੀ ਬ੍ਰਾਹਮਣ ਸ਼ੂਦਰ ਵੈਸ਼ ਲਏ ਲੰਘਾਈਆ। ਪ੍ਰੇਮ ਪ੍ਰੀਤੀ ਵਿਚ ਹੋ ਕੇ ਚਾਕ, ਸੇਵਕ ਆਪਣੀ ਸੇਵ ਕਮਾਈਆ। ਕਲਜੁਗ ਕੂੜੀ ਕਿਰਿਆ ਮੇਟੇ ਖ਼ਾਕ, ਖ਼ਾਲਸ ਆਪਣਾ ਰੰਗ ਦਏ ਚੜ੍ਹਾਈਆ। ਝਗੜਾ ਰਹਿਣ ਨਾ ਦੇਵੇ ਜ਼ਾਤ ਪਾਤ, ਦੀਨ ਮਜ਼੍ਹਬ ਕਰੇ ਨਾ ਕੋਇ ਲੜਾਈਆ। ਸਦੀ ਚੌਧਵੀਂ ਮੇਟ ਅੰਧੇਰੀ ਰਾਤ, ਨੂਰੀ ਚੰਦ ਇਕ ਰੁਸ਼ਨਾਈਆ। ਸਭ ਨੂੰ ਬਖ਼ਸ਼ ਦੇਵਾਂ ਦਾਤ, ਨਾਮ ਕਲਮਾ ਝੋਲੀ ਪਾਈਆ। ਹਿੰਦੂ ਮੁਸਲਿਮ ਸਿੱਖ ਈਸਾਈ ਬਣਾ ਕੇ ਇਕ ਜਮਾਤ, ਤੁਲਬਿਆਂ ਕਰਾਂ ਹੱਕ ਪੜ੍ਹਾਈਆ। ਤੁਹਾਡੀ ਮਨਸਾ ਪੂਰੀ ਕਰ ਕੇ ਖ਼ਾਹਿਸ਼, ਖ਼ਾਲਸ ਆਪਣਾ ਘਰ ਵਖਾਈਆ। ਪੁਰਖ ਅਕਾਲਾ ਬਾਹਰੋਂ ਕਰਨਾ ਨਾ ਪਏ ਤਲਾਸ਼, ਕਾਇਆ ਮੰਦਰ ਅੰਦਰ ਮਿਲ ਕੇ ਵੱਜੇ ਵਧਾਈਆ। ਧੁਰ ਦੀ ਮੰਜ਼ਲ ਦੇ ਕੇ ਘਾਟ, ਪੌੜੀ ਡੰਡੇ ਨਾਮ ਚੜ੍ਹਾਈਆ । ਆਵਣ ਜਾਵਣ ਮੇਟ ਕੇ ਵਾਟ, ਭਗਤ ਸੁਹੇਲੇ ਜੋਤ ਸਮਾਈਆ। ਆਤਮ ਬ੍ਰਹਮ ਦਾ ਦੇ ਕੇ ਸਾਥ, ਪਾਰਬ੍ਰਹਮ ਦਾ ਮੇਲ ਮਿਲਾਈਆ । ਨਿਜ ਗ੍ਰਹਿ ਕਰ ਕੇ ਵਾਸ, ਵਾਸਤਾ ਆਪਣੇ ਨਾਲ ਜੁੜਾਈਆ। ਸਾਚੇ ਮੰਡਲ ਪਾ ਕੇ ਰਾਸ, ਸੁਰਤੀ ਸ਼ਬਦ ਗੋਪੀ ਕਾਹਨ ਨਚਾਈਆ । ਤੁਹਾਡਾ ਸੁਖਾਲਾ ਕਰਾਂ ਸਾਸ, ਜੋ ਸਾਹ ਸਾਹ ਧਿਆਈਆ। ਨਿਰਗੁਣ ਨੂਰ ਕਰ ਪ੍ਰਕਾਸ਼, ਜੋਤੀ ਜਾਤਾ ਡਗਮਗਾਈਆ। ਕਲ ਕਲਕੀ ਪ੍ਰਗਟ ਹੋ ਕੇ ਆਪ, ਆਪ ਆਪਣਾ ਰਾਹ ਚਲਾਈਆ। ਰੂਹ ਬੁਤ ਕਰ ਕੇ ਪਾਕ, ਪੈਗ਼ੰਬਰਾਂ ਤੋਂ ਪਰੇ ਕਰਾਂ ਸਫ਼ਾਈਆ । ਲੱਖ ਚੁਰਾਸੀ ਪੁੱਛਾਂ ਵਾਤ, ਚਾਰੇ ਖਾਣੀ ਵੇਖ ਵਖਾਈਆ। ਸਭ ਨੂੰ ਇਕ ਦਾ ਦੇ ਵਿਸ਼ਵਾਸ, ਵਿਸ਼ਿਆਂ ਤੋਂ ਬਾਹਰ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤਨ ਵਜੂਦ ਮਾਟੀ ਖ਼ਾਕ ਦਾ ਬਦਲ ਲਬਾਸ, ਜੋਤੀ ਜਾਤਾ ਹੋ ਕੇ ਵੇਖ ਵਖਾਈਆ।
੪ ਸਾਵਣ ਸ਼ਹਿਨਸ਼ਾਹੀ ਸੰਮਤ ੫ ਡਾਕਟਰ ਬਲਵੰਤ ਸਿੰਘ ਦੇ ਗ੍ਰਹਿ ਵੇਰਕਾ
ਪੁਰਖ ਅਕਾਲ ਕਹੇ ਅਵਤਾਰੋ ਹੋਵਾਂ ਮਿਹਰਵਾਨ, ਸਚਖੰਡ ਨਿਵਾਸੀ ਹੋ ਕੇ ਦਇਆ ਕਮਾਈਆ। ਸੋ ਪੁਰਖ ਨਿਰੰਜਣ ਹੋ ਕੇ ਦੇਵਾਂ ਦਾਨ, ਦਾਤਾ ਦਾਨੀ ਦਇਆ ਕਮਾਈਆ। ਹਰਿ ਪੁਰਖ ਨਿਰੰਜਣ ਹੋ ਕੇ ਕਿਰਪਾ ਕਰਾਂ ਮਹਾਨ, ਮਹਿਮਾ ਅਕਥ ਕਥ ਦ੍ਰਿੜਾਈਆ। ਆਦਿ ਨਿਰੰਜਣ
❋
❋
ਹੋ ਕੇ ਦੀਪਕ ਜਗਾਵਾਂ ਮਹਾਨ, ਨਿਰਗੁਣ ਨੂਰ ਨੂਰ ਰੁਸ਼ਨਾਈਆ। ਜੋਧਾ ਸੂਰਬੀਰ ਬਣ ਸ੍ਰੀ ਭਗਵਾਨ, ਭਗਵਨ ਹੋ ਕੇ ਵੇਖ ਵਖਾਈਆ। ਅਬਿਨਾਸ਼ੀ ਕਰਤਾ ਹੋ ਕੇ ਦੇਵਾਂ ਮਾਣ, ਮਾਣ ਨਿਮਾਣਿਆਂ ਆਪ ਅਖਵਾਈਆ। ਪਾਰਬ੍ਰਹਮ ਹੋ ਕੇ ਵੇਖਾਂ ਮਾਰ ਧਿਆਨ, ਬਿਨ ਅੱਖਾਂ ਅੱਖ ਉਠਾਈਆ। ਬ੍ਰਹਮ ਦਾ ਲੇਖਾ ਕਰਾਂ ਪ੍ਰਵਾਨ, ਪਰਮ ਪੁਰਖ ਆਪਣੀ ਕਾਰ ਕਮਾਈਆ। ਵਿਸ਼ਨ ਬ੍ਰਹਮਾ ਸ਼ਿਵ ਦੇਵਤ ਸੁਰ ਸਾਰੇ ਸੀਸ ਝੁਕਾਣ, ਸਿਰ ਸਕੇ ਨਾ ਕੋਇ ਉਠਾਈਆ। ਦੋ ਜਹਾਨਾਂ ਮਰਦ ਮਰਦਾਨਾ ਨੌਜਵਾਨਾ ਸੰਦੇਸ਼ਾ ਦੇਵਾਂ ਆਣ, ਅਨਕ ਕਲਧਾਰੀ ਆਪਣੀ ਕਲ ਵਰਤਾਈਆ। ਜਿਸ ਦੀ ਨਿਰਗੁਣ ਸਰਗੁਣ ਖੇਲ ਮਹਾਨ, ਨਿਰਵੈਰ ਨਿਰਾਕਾਰ ਨਿਰੰਕਾਰ ਆਪਣੀ ਕਾਰ ਕਮਾਈਆ। ਪ੍ਰਗਟ ਹੋਵਾਂ ਜੋਧਾ ਸੂਰਬੀਰ ਮਰਦ ਮਰਦਾਨ, ਭੈ ਭਿਆਨਕ ਵੇਖਾਂ ਥਾਉਂ ਥਾਈਂਆ। ਤੇਈ ਅਵਤਾਰੋ ਸਭ ਨੂੰ ਕਰਾਂ ਸਵਾਧਾਨ, ਆਲਸ ਨਿੰਦਰਾ ਰਹੇ ਨਾ ਰਾਈਆ। ਸਚ ਦਾ ਮਾਲਕ ਹੋ ਪ੍ਰਧਾਨ, ਕੂੜੀ ਕਿਰਿਆ ਫੋਲ ਫੁਲਾਈਆ। ਕਲਜੁਗ ਮੇਟਾਂ ਝੂਠ ਨਿਸ਼ਾਨ, ਨਿਸ਼ਾਨਾ ਇਕੋ ਨਾਮ ਜਣਾਈਆ। ਸ਼ਰਅ ਦਾ ਰਹਿਣ ਨਾ ਦੇਵਾਂ ਕੋਇ ਸ਼ੈਤਾਨ, ਛੁਰੀ ਬਣੇ ਨਾ ਜਗਤ ਕਸਾਈਆ। ਹਉਮੇ ਹੰਗਤਾ ਗੜ੍ਹ ਤੋੜਾਂ ਅਭਿਮਾਨ, ਮਨ ਕਾ ਮਣਕਾ ਆਪ ਭਵਾਈਆ। ਕਰਾਂ ਖੇਲ ਵਿਚ ਜਹਾਨ, ਜਹਾਲਤ ਮੇਟਾਂ ਕੂੜ ਲੋਕਾਈਆ। ਤੁਹਾਡੀ ਕਰਨੀ ਸਭ ਦੀ ਕਰਾਂ ਪ੍ਰਵਾਨ, ਪਰਮ ਪੁਰਖ ਹੋ ਕੇ ਵੇਖ ਵਖਾਈਆ। ਸਤਿ ਧਰਮ ਦਾ ਬਣਾ ਇਕ ਵਿਧਾਨ, ਹੁਕਮ ਸੰਦੇਸ਼ਾ ਇਕ ਸੁਣਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਇਕੋ ਇਸ਼ਟ ਦਿਸੇ ਵਿਚ ਜਹਾਨ, ਦੂਸਰ ਸੀਸ ਨਾ ਕਿਸੇ ਨਿਵਾਈਆ। ਲੇਖਾ ਜਾਣਾਂ ਸ਼ਾਸਤਰ ਸਿਮਰਤ ਵੇਦ ਪੁਰਾਨ, ਅੰਜੀਲ ਕ਼ੁਰਾਨ ਖਾਣੀ ਬਾਣੀ ਪਰਦਾ ਦਿਆਂ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਵੱਡਾ ਵਡ ਵਡਿਆਈਆ। ਪੁਰਖ ਅਕਾਲ ਕਹੇ ਅਵਤਾਰੋ ਏਕਾ ਦੇਵਾਂ ਨਾਮ ਸੰਦੇਸ਼ਾ, ਧੁਰ ਦੀ ਧਾਰ ਆਪ ਪ੍ਰਗਟਾਈਆ। ਜਿਸ ਨੂੰ ਮੰਨਣ ਵਿਸ਼ਨ ਬ੍ਰਹਮਾ ਸ਼ਿਵ ਗਣੇਸ਼ਾ, ਸੁਰਪਤ ਨਿਉਂ ਨਿਉਂ ਸੀਸ ਨਿਵਾਈਆ। ਖੇਲ ਖਿਲਾਵਾਂ ਸਚਖੰਡ ਦੇਸਾ, ਦਰਗਾਹ ਸਾਚੀ ਸੋਭਾ ਪਾਈਆ। ਤੁਹਾਡਾ ਸਭ ਦਾ ਕਰ ਕੇ ਏਕਾ, ਏਕੰਕਾਰ ਹੋ ਕੇ ਵੇਖ ਵਖਾਈਆ। ਸਭ ਨੂੰ ਇਕੋ ਬਖ਼ਸ਼ ਕੇ ਟੇਕਾ, ਟਿੱਕੇ ਮਸਤਕ ਧੂੜੀ ਖ਼ਾਕ ਰਮਾਈਆ। ਦੀਨ ਦੁਨੀ ਦੀ ਬੁੱਧ ਕਰਾਂ ਬਿਬੇਕਾ, ਦੁਰਮਤ ਮੈਲ ਕਰਾਂ ਸਫ਼ਾਈਆ। ਨਾਲ ਰਲਾ ਸ਼ਬਦ ਗੁਰੂ ਗੋਬਿੰਦ ਆਦਿ ਜੁਗਾਦਿ ਦਾ ਬੇਟਾ, ਜਿਸ ਨੂੰ ਤੱਤਾਂ ਵਾਲੀ ਜਨਮੇ ਕੋਇ ਨਾ ਮਾਈਆ। ਓਹ ਏਥੇ ਓਥੇ ਦੋ ਜਹਾਨਾਂ ਹੋਵੇ ਖੇਵਟ ਖੇਟਾ, ਨਈਆ ਨੌਕਾ ਨਾਮ ਇਕ ਚਲਾਈਆ। ਭਗਤ ਉਧਾਰਨਾ ਜਿਸ ਦਾ ਆਦਿ ਜੁਗਾਦਿ ਪੇਸ਼ਾ, ਪੇਸ਼ੀਨਗੋਈ ਸਭ ਦੀ ਵੇਖ ਵਖਾਈਆ। ਲੇਖਾ ਜਾਣੇ ਮੂੰਡ ਮੁੰਡਾਏ ਧਾਰੀ ਕੇਸਾ, ਪਰਦਾ ਉਹਲਾ ਆਪ ਉਠਾਈਆ। ਆਤਮ ਪਰਮਾਤਮ ਪਰਮਾਤਮ ਆਤਮ ਪਾਰਬ੍ਰਹਮ ਬ੍ਰਹਮ ਦੱਸੇ ਆਪਣਾ ਹੇਤਾ, ਹਿਤਕਾਰੀ ਹੋ ਕੇ ਖੋਜ ਖੁਜਾਈਆ। ਨਿਰਗੁਣ ਸਭ ਨੇ ਮੰਨਣਾ ਨੇਤਾ, ਨਰ ਨਿਰੰਕਾਰ ਨੂਰ ਅਲਾਹੀਆ। ਸਦੀ ਚੌਧਵੀਂ ਸਭ ਦਾ ਪੂਰਾ ਹੋਣਾ ਠੇਕਾ, ਲੇਖਾ ਸਭ ਦਾ ਦਏ ਮੁਕਾਈਆ। ਅੱਗੋਂ ਦੇਵੇ ਨਾਮ ਸੰਦੇਸ਼ਾ, ਸ਼ਬਦ ਅਗੰਮੀ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦੀ ਧਾਰ ਇਕ ਸਮਝਾਈਆ। ਪੁਰਖ ਅਕਾਲ ਕਹੇ ਅਵਤਾਰੋ ਕਰਾਂ ਖੇਲ ਮਹਾਨਾ, ਮਨਸਾ ਸਭ ਦੀ ਵੇਖ ਵਖਾਈਆ। ਸ਼ਬਦੀ ਨਾਦ ਦੇ ਤਰਾਨਾ, ਤੁਰੀਆ ਤੋਂ ਪਰੇ ਦਿਆਂ ਦ੍ਰਿੜਾਈਆ। ਜਿਥੇ ਨਿਰਗੁਣ ਨੂਰ ਜੋਤ ਮਹਾਨਾ, ਸੂਰੀਆ ਚੰਦ ਕਰੇ ਰੁਸ਼ਨਾਈਆ। ਤਖ਼ਤ ਨਿਵਾਸੀ ਨੌਂਜਵਾਨਾ,
❋
❋
ਸ੍ਰੀ ਭਗਵਾਨ ਸੋਭਾ ਪਾਈਆ। ਜਿਸ ਨੂੰ ਝੁਕੇ ਜ਼ਿਮੀਂ ਅਸਮਾਨਾ, ਗਗਨ ਗਗਨੰਤਰ ਲਾਗਣ ਪਾਈਂਆ। ਸੋ ਮਾਲਕ ਪਹਿਰੇ ਅੰਤਮ ਆਪਣਾ ਜਾਮਾ, ਸੰਬਲ ਨਗਰ ਸੋਭਾ ਪਾਈਆ। ਜਿਸ ਨੂੰ ਬੁੱਧੀ ਕਰੇ ਨਾ ਕੋਇ ਪਹਿਚਾਨਾ, ਸ਼ਾਸਤਰ ਸਕੇ ਨਾ ਕੋਇ ਦ੍ਰਿੜਾਈਆ। ਲੱਭ ਸਕੇ ਨਾ ਕੋਇ ਵਿਦਵਾਨਾ, ਅੱਖਰਾਂ ਵਾਲੀ ਨਾ ਕੋਇ ਪੜ੍ਹਾਈਆ। ਜਿਸ ਨੇ ਦੀਨ ਦੁਨੀ ਦਾ ਕਲਜੁਗ ਅੰਤਮ ਬਦਲ ਦੇਣਾ ਜ਼ਮਾਨਾ, ਸਤਿਗੁਰ ਸਚ ਦਏ ਪ੍ਰਗਟਾਈਆ। ਸ਼ਰਅ ਦਾ ਰਹੇ ਨਾ ਕੋਈ ਬੇਈਮਾਨਾ, ਬੇਵਾ ਕਰੇ ਖ਼ਲਕ ਖ਼ੁਦਾਈਆ। ਸਾਚਾ ਨਾਮ ਸੰਦੇਸ਼ਾ ਦਏ ਪੈਗ਼ਾਮਾ, ਪੈਗ਼ੰਬਰਾਂ ਤੋਂ ਪਰੇ ਕਰੇ ਪੜ੍ਹਾਈਆ। ਜਿਸ ਨੂੰ ਮੁਹੰਮਦ ਮੰਨਿਆ ਮਹਿਦੀ ਅਮਾਮਾ, ਮਾਲਕ ਖ਼ਾਲਕ ਹੋ ਕੇ ਵੇਖ ਵਖਾਈਆ। ਜਿਸ ਦਾ ਮਹੱਲ ਅਟਲ ਅਗੰਮ ਅਥਾਹ ਆਲੀਸ਼ਾਨਾ, ਆਲਮ ਇਲਮ ਵਿਚ ਨਾ ਕਿਸੇ ਸਮਝਾਈਆ। ਓਹ ਸਾਹਿਬ ਸੁਲਤਾਨ ਵਾਲੀ ਦੋ ਜਹਾਨਾ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣੀ ਕਾਰ ਕਮਾਈਆ। ਜਿਸ ਨੂੰ ਤੇਈ ਅਵਤਾਰ ਨਿਵ ਨਿਵ ਕਰਨ ਪ੍ਰਨਾਮਾ, ਡੰਡਾਵਤ ਵਿਚ ਸੀਸ ਨਿਵਾਈਆ। ਓਹ ਕਰੇ ਖੇਲ ਇਕ ਮਹਾਨਾ, ਮਿਹਰਵਾਨ ਆਪਣਾ ਹੁਕਮ ਵਰਤਾਈਆ। ਨਵ ਨੌ ਚਾਰ ਝੁਲਾ ਇਕ ਨਿਸ਼ਾਨਾ, ਨਿਸ਼ਾਨੇ ਪਿਛਲੇ ਦਏ ਬਦਲਾਈਆ। ਹਰਿਜਨ ਰਹਿਣ ਨਾ ਦੇਵੇ ਕੋਇ ਬੇਗਾਨਾ, ਗੁਰਮੁਖ ਆਪਣੇ ਘਰ ਵਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਦਾ ਮਾਲਕ ਇਕ ਅਖਵਾਈਆ। ਪੁਰਖ ਅਕਾਲ ਕਹੇ ਧਰਨੀ ਧਰਤ ਧਵਲ ਤੱਕੋ ਰਾਹ, ਧੌਲ ਦਿਆਂ ਜਣਾਈਆ। ਨਿਗਾਹ ਮਾਰੋ ਜਲ ਥਲ ਅਸਗਾਹ, ਮਹੀਅਲ ਵੇਖ ਵਖਾਈਆ। ਜਿਸ ਨੇ ਰਚਨਾ ਲਈ ਰਚਾ, ਜੁਗ ਜੁਗ ਆਪਣੀ ਕਾਰ ਕਮਾਈਆ। ਸੋ ਲਹਿਣਾ ਦੇਣਾ ਸਭ ਦਾ ਦਏ ਮੁਕਾ, ਮੁਕੰਮਲ ਆਪਣਾ ਹੁਕਮ ਵਰਤਾਈਆ। ਨਿਰਗੁਣ ਨੂਰ ਕਰ ਰੁਸ਼ਨਾ, ਕਲਜੁਗ ਅੰਧ ਅੰਗਿਆਨ ਦਏ ਮਿਟਾਈਆ। ਸਾਚੇ ਮਾਰਗ ਦਏ ਲਾ, ਸਤਿਜੁਗ ਸਤਿ ਸਤਿ ਵਖਾਈਆ। ਸਭ ਦਾ ਬਣ ਕੇ ਪਿਤਾ ਮਾਂ, ਸੰਤ ਸੁਹੇਲੇ ਗੋਦ ਟਿਕਾਈਆ। ਸਾਢੇ ਤਿੰਨ ਹੱਥ ਸੁਹਾ ਕੇ ਗਰਾਂ, ਨੌ ਦਵਾਰੇ ਲੇਖਾ ਦਏ ਮੁਕਾਈਆ। ਆਤਮ ਜੋਤੀ ਕਰ ਰੁਸ਼ਨਾ, ਮੰਦਰ ਅੰਦਰ ਨੂਰ ਨੁਰਾਨਾ ਡਗਮਗਾਈਆ। ਜਿਸ ਨੂੰ ਪੈਗ਼ੰਬਰ ਕਹਿ ਕੇ ਆਏ ਖ਼ੁਦਾ, ਖ਼ੁਦ ਮਾਲਕ ਨੂਰ ਅਲਾਹੀਆ। ਕਿਸੇ ਨੂੰ ਰਹਿਣ ਨਾ ਦੇਵੇ ਜੁਦਾ, ਜੁਜ਼ ਵਖਰਾ ਵੰਡ ਨਾ ਕੋਇ ਵੰਡਾਈਆ। ਸੋ ਸਵਾਮੀ ਬਣ ਕੇ ਦਿਲਰੁਬਾ, ਰਹਿਮਤ ਆਪਣੀ ਹੱਕ ਕਮਾਈਆ। ਉਸ ਦਾ ਇਕੋ ਕਲਮਾ ਇਕ ਹੋਣੀ ਸਦਾ, ਆਵਾਜ਼ ਇਕੋ ਇਕ ਪ੍ਰਗਟਾਈਆ। ਸੋ ਲੇਖਾ ਜਾਣੇ ਥਾਉਂ ਥਾਂ, ਥਾਨ ਥਨੰਤਰ ਵੇਖ ਵਖਾਈਆ। ਅਵਤਾਰੋ ਸਭ ਦਾ ਲੇਖਾ ਦਏ ਮੁਕਾ, ਮੁਕੰਮਲ ਆਪਣਾ ਹੁਕਮ ਚਲਾਈਆ। ਕਲਜੁਗ ਅੰਤਮ ਕਰੇ ਨਿਆਂ, ਅਦਲ ਇਨਸਾਫ਼ ਆਪ ਵਖਾਈਆ। ਵੇਖਣਹਾਰਾ ਦੋ ਜਹਾਂ, ਜਹਾਂ ਤਹਾਂ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਦੇਵਣਹਾਰਾ ਦਾਨ, ਦਾਤਾ ਦਾਨੀ ਦਇਆਵਾਨ ਇਕ ਅਖਵਾਈਆ।
❋
❋