੭ ਸਾਵਣ ਸ਼ਹਿਨਸ਼ਾਹੀ ਸੰਮਤ ੫ ਜਮਾਂਦਾਰ ਕਿਸ਼ਨ ਸਿੰਘ ਦੇ ਨਵਿਤ ਹਰਿ ਭਗਤ ਦਵਾਰ ਜੇਠੂਵਾਲ
ਜਨਮ ਵਿਚੋਂ ਮਿਲੀ ਜਨਮ ਦੀ ਦਾਤ, ਦਾਤੇ ਦਿਤੀ ਵਰਤਾਈਆ। ਆਪਣੇ ਨਾਲ ਬਣਾ ਕੇ ਆਪਣੇ ਸਾਕ, ਸੱਜਣ ਆਪਣੇ ਲਏ ਪ੍ਰਗਟਾਈਆ। ਲਾਲੋ ਦੇ ਲੇਖੇ ਲਾ ਕੇ ਸਵਾਸ, ਨਾਨਕ ਲਹਿਣਾ ਝੋਲੀ ਪਾਈਆ। ਭਗਤਾਂ ਦੀ ਭਗਤ ਸੁਹਾ ਕੇ ਜਮਾਤ, ਸੰਗੀ ਸੰਗੀਆਂ ਨਾਲ ਰਖਾਈਆ। ਅਗਲਾ ਲੇਖਾ ਪੰਦਰਾਂ ਕੱਤਕ ਨੂੰ ਦੱਸਾਂਗਾ ਖ਼ਾਸ, ਖ਼ਾਲਸ ਪਰਦਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਪੰਦਰਾਂ ਕੱਤਕ ਦੇਵੇ ਮਾਣ, ਮਾਣ ਮਿਲੇ ਵਡਿਆਈਆ। ਪੰਜ ਤੱਤ ਕਰ ਪ੍ਰਵਾਨ, ਪ੍ਰਵਾਨਾ ਅਗਲਾ ਦਏ ਸਮਝਾਈਆ। ਕਰੇ ਖੇਲ ਮਹਾਨ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਮਾਝਾ ਮਾਲਵਾ ਦੁਆਬਾ ਜੰਮੂ ਪੰਜ ਪੰਜ ਗੁਰਮੁਖ ਆਵਣ ਨੌਜਵਾਨ, ਜੋਬਨਵੰਤੇ ਰੰਗ ਰੰਗਾਈਆ। ਬਿਰਧ ਬਾਲ ਨਾ ਕੋਇ ਪਹਿਚਾਨ, ਵੱਡਾ ਛੋਟਾ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਸਰਨਾਈਆ। ਪੰਦਰਾਂ ਕੱਤਕ ਕਹੇ ਗੁਰਮੁਖ ਪ੍ਰੇਮ ਪਿਆਰੇ ਆਉਣਗੇ। ਮਾਝਾ ਮਾਲਵਾ ਦੁਆਬਾ ਜੰਮੂ ਇਕ ਇਕ ਪੱਗੜੀ ਨਾਲ ਰਖਾਉਣਗੇ। ਰਾਤ ਸਾਢੇ ਨੌ ਵਜੇ ਕਿਸ਼ਨ ਸਿੰਘ ਦੇ ਸੀਸ ਸਜਾਉਣਗੇ। ਪੁਰਖ ਅਬਿਨਾਸ਼ੀ ਮਿਲ ਕੇ ਹਰਿ ਜਗਦੀਸ਼, ਸਾਰੇ ਇਸ ਦੀ ਮੰਗ ਮੰਗਾਉਣਗੇ। ਸਾਨੂੰ ਇਸ ਦੇ ਮਿਲਣ ਦੀ ਸਦਾ ਰੀਝ, ਹੱਥ ਜੋੜ ਕੇ ਵਾਸਤਾ ਪਾਉਗੇ। ਪ੍ਰਭੂ ਬੇਸ਼ਕ ਇਹਦੀ ਆਤਮਾ ਤੇਰੀ ਚੀਜ਼, ਵਸਤ ਅਮੋਲਕ ਆਪਣੇ ਨਾਲ ਰਲਾਉਣਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਉਣਗੇ। ਸਾਰੀ ਸੰਗਤ ਕਰੇ ਅਰਦਾਸ, ਨਿਉਂ ਨਿਉਂ ਸੀਸ ਨਿਵਾਈਆ। ਫੇਰ ਕਿਸ਼ਨ ਸਿੰਘ ਰਹਿਣ ਦੇਵਾਂ ਸੰਗਤ ਪਾਸ, ਬਿਨਾ ਬੇਨੰਤੀ ਸਕੇ ਨਾ ਕੋਇ ਬਚਾਈਆ। ਇਸ ਦਾ ਨੌ ਮੱਘਰ ਨੂੰ ਅਖ਼ੀਰੀ ਸੀ ਸਵਾਸ, ਸਵਾਸ ਪ੍ਰਭ ਦੇ ਲੇਖੇ ਲਾਈਆ। ਇਹ ਕਿਰਪਾ ਕੀਤੀ ਖ਼ਾਸ, ਖ਼ਾਲਸ ਆਪਣਾ ਰੰਗ ਰੰਗਾਈਆ। ਪੰਜਾਂ ਲਿਖਾਰੀਆਂ ਜ਼ਰੂਰ ਹੋਣਾ ਸਾਥ, ਸਗਲਾ ਸੰਗ ਬਣਾਈਆ। ਦਰਸ਼ਨ ਸਿੰਘ ਨੂੰ ਮਾਰ ਲੈਣੀ ਆਵਾਜ਼, ਦਿੱਲੀਉਂ ਲੈਣਾ ਬੁਲਾਈਆ। ਸਭ ਨੇ ਜਾਣਾ ਜਾਗ, ਸੋਇਆ ਰਹਿਣ ਕੋਇ ਨਾ ਪਾਈਆ। ਭਗਤ ਭਗਵਾਨ ਦਾ ਇਕ ਵੈਰਾਗ, ਵੈਰੀ ਨਜ਼ਰ ਕੋਇ ਨਾ ਆਈਆ। ਸਭ ਤੋਂ ਸ੍ਰੇਸ਼ਟ ਉਤਮ ਸਾਹਿਬ ਸਤਿਗੁਰ ਦਾ ਸਾਥ, ਗੁਰਮੁਖ ਸੋਹਣਾ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਪੰਦਰਾਂ ਕੱਤਕ ਕਹੇ ਪੰਜਾਂ ਪੰਜਾਂ ਪੰਂਜਾਂ ਪੰਜਾਂ ਦੇ ਹੋਣੇ ਸੋਹਣੇ ਬਸਤਰ, ਪੰਜ ਪੰਚਮ ਨਾਲ ਵਡਿਆਈਆ। ਨੰਗੀ ਧਾਰ ਮੋਢਿਆਂ ਤੇ ਹੋਣੇ ਸ਼ਸ਼ਤਰ, ਸੋਹਣੇ ਰੂਪ ਬਣਾਈਆ। ਸਭ ਨੇ ਜਾਣਾ ਉਪਰ ਅਸਤਰ, ਸ਼ਾਹ ਸਵਾਰਾ ਆਸਣ ਲਾਈਆ। ਖਾਣਾ ਖਾਣਾ ਨਹੀਂ ਵਿਚ ਕਿਸੇ ਨੇ ਬਰਤਨ, ਹੁਕਮ ਦਿਤਾ ਦ੍ਰਿੜਾਈਆ। ਸਭ ਦਾ ਸਾਂਝਾ ਹੋਣਾ ਖਰਚਣ, ਹਿੱਸਾ ਵੱਡਾ ਛੋਟਾ ਪਾਈਆ। ਕਰੇ ਖੇਲ ਪ੍ਰਭੂ ਪ੍ਰਭ ਮਰਦਨ, ਪਾਰਬ੍ਰਹਮ ਪ੍ਰਭ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਪੰਦਰਾਂ ਕੱਤਕ ਕਹੇ ਸਾਹਿਬ ਸਤਿਗੁਰ ਦੇ ਲੱਕ ਨੂੰ ਬੰਨ੍ਹਣਾ ਸੰਗਲ, ਕੁੰਡੀ ਕੁੰਡੀ ਵਿਚ ਅੜਾਈਆ। ਸਭ ਨੇ ਗਾਉਣਾ ਮੰਗਲ, ਸਿੰਘਾਸਣ ਉਤੇ ਟਿਕਾਈਆ। ਪੰਜਾਂ ਪਿਆਰਿਆਂ ਲੌਣਾ ਚੰਦਨ, ਮਸਤਕ ਨਾਲ ਛੁਹਾਈਆ। ਪੰਜਾਂ ਲਿਖਾਰੀਆਂ ਕਰ ਕੇ ਬੰਦਨ, ਆਸਣ
❋
❋
ਲੈਣਾ ਜਮਾਈਆ। ਮਿਆਨੋਂ ਨੰਗੇ ਕੱਢ ਕੇ ਖੰਡਨ, ਚੰਡੀ ਦੇਣੀ ਚਮਕਾਈਆ। ਸਭ ਨੇ ਢੋਲਾ ਗੌਣਾ ਛੰਦਨ, ਜੈਕਾਰਾ ਇਕੋ ਵਾਰ ਲਗਾਈਆ। ਅੱਗੇ ਸਾਹਿਬ ਸਤਿਗੁਰ ਚਾੜ੍ਹੇ ਰੰਗਣ, ਆਪਣਾ ਰੰਗ ਰੰਗਾਈਆ। ਧੂੜੀ ਚਰਨ ਦੇ ਕੇ ਸਾਚਾ ਸਗਣ, ਪਾਪਾਂ ਕਰੇ ਸਫ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਪੰਦਰਾਂ ਕੱਤਕ ਕਹੇ ਇਹ ਖੇਲ ਹੋਣਾ ਅਲ੍ਹੜ ਪਿੰਡੀ, ਪਿੰਡ ਪਿੰਡ ਦੇਣਾ ਬਖ਼ਸ਼ਾਈਆ। ਇਕ ਲਿਖਾਰੀ ਲੇਖ ਲਿਖੇ ਵਿਚੋਂ ਹਿੰਦੀ, ਹਿੰਦੋਸਤਾਨ ਦਏ ਦ੍ਰਿੜਾਈਆ। ਪੰਜਾਂ ਲਿਖਾਰੀਆਂ ਮਸਤਕ ਲੌਣੀ ਲਾਲ ਬਿੰਦੀ, ਬਿੰਦਰਾਬਨ ਦਾ ਲੇਖਾ ਦੇਣਾ ਮੁਕਾਈਆ। ਪਗੜੀ ਦੀ ਧਾਰ ਰੱਖਣੀ ਡਿੰਗੀ, ਟੇਡਾ ਰੂਪ ਦਰਸਾਈਆ। ਫੇਰ ਜ਼ਿੰਦਗਾਨੀ ਬਖ਼ਸ਼ਣੀ ਜ਼ਿੰਦੀ, ਜ਼ਿੰਦਾ ਦਏ ਕਰਾਈਆ। ਇਕ ਗੁਰਸਿੱਖ ਨੇ ਵਿਚੋਂ ਉਠ ਕੇ ਜਾਣਾ ਨਿੰਦੀ, ਇਹ ਅਪਰਾਧੀ ਨੂਰ ਖ਼ੁਦਾਈਆ। ਇਕ ਬੱਚੀ ਨਾਲ ਹੋਵੇ ਛਿੰਦੀ, ਦਵਿੰਦਰ ਕੋਲ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਲਏ ਮਿਲਾਈਆ। ਕੱਤਕ ਕਹੇ ਮੇਰਾ ਲੇਖਾ ਕੋਈ ਨਾ ਜਾਣੇ ਕੱਤਕ, ਕਟਕ ਕੋਟਨ ਗਏ ਵਿਹਾਈਆ। ਕ੍ਰਿਸ਼ਨ ਨੇ ਇਕ ਬਚਨ ਸੁਣਾ ਬੱਧਕ, ਬੱਧਕ ਦਿਤਾ ਜਣਾਈਆ। ਜਿਸ ਵੇਲੇ ਧਰਮ ਸਤਿ ਰਿਹਾ ਨਾ ਅਧਿਕ, ਧੀਰਜ ਧੀਰ ਨਾ ਕੋਇ ਧਰਾਈਆ। ਚਾਰੋਂ ਕੁੰਟ ਲੱਗੀ ਆਤਸ਼, ਅਗਨੀ ਅੱਗ ਨਾ ਕੋਇ ਬੁਝਾਈਆ। ਸਾਬਤ ਰਿਹਾ ਕੋਈ ਨਾ ਸ਼ਖ਼ਸ਼, ਸ਼ਖ਼ਸੀਅਤ ਨਜ਼ਰ ਕੋਇ ਨਾ ਆਈਆ। ਚਾਰੋਂ ਕੁੰਟ ਪੈਣਾ ਬਖ਼ਤ, ਧੀਰਜ ਧੀਰ ਨਾ ਕੋਇ ਧਰਾਈਆ। ਬਿਨਾ ਭਗਤਾਂ ਤੋਂ ਰਹੇ ਕੋਈ ਨਾ ਮਸਤ, ਖ਼ੁਮਾਰੀ ਨਾਮ ਦੇਣੀ ਚੜ੍ਹਾਈਆ। ਮੇਰਾ ਕਾਹਨ ਆਉਣਾ ਪਰਤ, ਨਿਰਗੁਣ ਨਿਰਵੈਰ ਵੇਸ ਵਟਾਈਆ। ਆਵੇ ਉਤੇ ਧਰਤ, ਧਰਨੀ ਧਵਲ ਵੇਖ ਵਖਾਈਆ। ਸਭ ਦੀ ਪੂਰੀ ਕਰੇ ਸ਼ਰਤ, ਸ਼ਰਅ ਅਗਲੀ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੇਵੇ ਮਾਣ ਵਡਿਆਈਆ । ਕੱਤਕ ਕਹੇ ਮੈਂ ਤਕਦਾ, ਤਕ਼ਦੀਰ ਵੇਖ ਵਖਾਈਆ। ਕੀ ਹੁਕਮ ਹੋਵੇ ਯਕ ਦਾ, ਯਦੀ ਕੀ ਸਮਝਾਈਆ। ਕੀ ਇਸ਼ਾਰਾ ਮਿਲੇ ਅੱਖ ਦਾ, ਕੀ ਸ਼ਬਦ ਧੁਨ ਸ਼ਨਵਾਈਆ। ਕੀ ਸੰਦੇਸ਼ਾ ਮਿਲੇ ਸਚ ਦਾ, ਸਚ ਵਿਚ ਵਡਿਆਈਆ। ਜਾਂ ਖ਼ਬਰ ਸੁਣੀ ਪ੍ਰਭ ਜਨ ਭਗਤਾਂ ਆਪ ਰੱਖਦਾ, ਰੱਖਕ ਹੋ ਕੇ ਵੇਖ ਵਖਾਈਆ। ਮਰਨ ਵਿਚੋਂ ਜੀਵਣ ਕੱਢਦਾ, ਜੀਵਣ ਵਿਚੋਂ ਜੀਵਣ ਰਖਾਈਆ। ਜਿਸ ਨਾਲ ਪਿਆਰ ਉਸ ਨੂੰ ਕਦੇ ਨਾ ਛੱਡਦਾ, ਜੁਗ ਜਨਮ ਦੇ ਵਿਛੜੇ ਆਪਣੇ ਨਾਲ ਰਖਾਈਆ। ਸੰਸਾਰ ਭਰਮ ਮਾਸ ਨਾੜੀ ਹੱਡ ਦਾ, ਚੰਮ ਕੰਮ ਕਿਸੇ ਨਾ ਆਈਆ। ਕਦੇ ਵਸੇਰਾ ਨਹੀਂ ਭਗਤ ਭਗਵਾਨ ਅੱਡ ਦਾ, ਘਰ ਇਕੋ ਸੋਭਾ ਪਾਈਆ। ਦੋਹਾਂ ਇਕੋ ਦੀਪਕ ਜਗਦਾ, ਜਗ ਕਰੇ ਰੁਸ਼ਨਾਈਆ। ਜਿਸ ਦਾ ਲਹਿਣਾ ਉਸ ਨੂੰ ਸੱਦਦਾ, ਓਸੇ ਦੀ ਝੋਲੀ ਪਾਈਆ। ਪ੍ਰਭ ਦਾ ਪਿਆਰ ਸਦਾ ਸਦਾ ਜਾਏ ਵਧਦਾ, ਭਗਤੀ ਭਗਤਾਂ ਨਾਲ ਰਖਾਈਆ। ਇਹ ਲੇਖਾ ਵਿਸ਼ਨੂੰ ਵਿਸ਼ਵ ਯੱਦ ਦਾ, ਯਾਦਵਾਂ ਕ੍ਰਿਸ਼ਨ ਗਿਆ ਸਮਝਾਈਆ। ਪੈਗ਼ੰਬਰਾਂ ਵੇਲਾ ਰਹਿਣਾ ਨਹੀਂ ਹੱਜ ਦਾ, ਕਾਅਬੇ ਕਰਬਲਾ ਵਾਂਗ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਕਰਨੀ ਤੋਂ ਕਦੇ ਨਹੀਂ ਭੱਜਦਾ, ਭੱਜਿਆਂ ਆਪਣੇ ਨਾਲ ਰਖਾਈਆ।
❋
❋
੧੭ ਸਾਵਣ ਸ਼ਹਿਨਸ਼ਾਹੀ ਸੰਮਤ ੫ ਹਰਿ ਭਗਤ ਦਵਾਰ ਜੇਠੂਵਾਲ ਤਰਿਪਤ ਕੌਰ ਜੁਗਿੰਦਰ ਕੌਰ ਦੇ ਪ੍ਰਸ਼ਾਦ ਕਰਾਉਣ ਤੇ
ਸਤਾਰਾਂ ਸਾਵਣ ਕਹੇ ਮੇਰੀ ਨਿਮਸਕਾਰ, ਸਚਖੰਡ ਨਿਵਾਸੀ ਸੀਸ ਝੁਕਾਈਆ। ਦਸ ਅੱਠ ਅਠਾਰਾਂ ਪਿਛੋਂ ਆਈ ਮੇਰੀ ਬਹਾਰ, ਖ਼ੁਸ਼ੀਆਂ ਵਿਚ ਦਰ ਸਚ ਅਲਖ ਜਗਾਈਆ। ਨਿਉਂ ਨਿਉਂ ਮਸਤਕ ਧੂੜੀ ਲਾਵਾਂ ਛਾਰ, ਸ਼ਹਿਨਸ਼ਾਹ ਮਿਲ ਮਿਲ ਵੱਜੇ ਵਧਾਈਆ। ਜਿਸ ਹੁਕਮ ਸੰਦੇਸ਼ਾ ਦਿਤਾ ਸੀ ਆਪਣੀ ਧਾਰ, ਨਾਮ ਨਿਧਾਨਾ ਅਗੰਮ ਦ੍ਰਿੜਾਈਆ। ਜੁਗ ਚੌਕੜੀ ਸੁਣ ਪੁਕਾਰ, ਪੂਰਬ ਦਾ ਪੂਰਬ ਵੇਖ ਵਖਾਈਆ। ਜਗਦੀਸ਼ ਦਾ ਜਨਮ ਹੋਣਾ ਵਿਚ ਸੰਸਾਰ, ਜਨਮ ਤੋਂ ਪਹਿਲੇ ਏਸੇ ਦਿਨ ਦਿਤੀ ਵਡਿਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਸਤਾਰਾਂ ਸਾਵਣ ਕਹੇ ਸਤਾਰਾਂ ਦਿਨ ਪ੍ਰਭ ਕਿਰਪਾ ਕੀਤੀ ਆਪ, ਜੋਤੀ ਜੋਤ ਜੋਤ ਰੁਸ਼ਨਾਈਆ। ਮਾਤ ਗਰਭ ਥਾਪਣਾ ਥਾਪ, ਜਗਤ ਜਗਦੀਸ਼ ਦਿਤੀ ਵਡਿਆਈਆ। ਹੁਕਮ ਸੰਦੇਸ਼ਾ ਦੇ ਕੇ ਆਪ, ਆਪ ਆਪਣੀ ਕਾਰ ਕਮਾਈਆ। ਲੇਖਾ ਲਿਖ ਕੇ ਕਾਗ਼ਜ਼ ਕ਼ਲਮ ਦਵਾਤ, ਸਹੀ ਸਹੀ ਸਲਾਮਤ ਦਿਤੀ ਪਾਈਆ। ਜਿਸ ਨੇ ਮੇਟਣੀ ਅੰਧੇਰੀ ਰਾਤ, ਕਲਜੁਗ ਕੂੜੀ ਕਿਰਿਆ ਡੇਰਾ ਢਾਹੀਆ। ਪ੍ਰਗਟ ਹੋਣਾ ਸਾਖਿਆਤ, ਨਿਰਗੁਣ ਨੂਰ ਜੋਤ ਕਰ ਰੁਸ਼ਨਾਈਆ। ਝਗੜਾ ਮੇਟਣਾ ਜ਼ਾਤ ਪਾਤ, ਦੀਨ ਦੁਨੀ ਕਰ ਸਫ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੇਵਣਹਾਰ ਵਡਿਆਈਆ। ਸਤਾਰਾਂ ਸਾਵਣ ਕਹੇ ਹਰਿ ਜਗਦੀਸ਼, ਜਗਦੀਸ਼ ਦਿਤਾ ਜਣਾਈਆ। ਸਤਿਜੁਗ ਸਾਚੀ ਚਲਣੀ ਰੀਤ, ਰੀਤ ਰੀਤੀਵਾਨ ਦ੍ਰਿੜਾਈਆ। ਝਗੜਾ ਮੁਕਣਾ ਮੰਦਰ ਮਸੀਤ, ਸ਼ਿਵਦਵਾਲੇ ਮੱਠ ਨਾ ਕੋਇ ਚਤੁਰਾਈਆ। ਦੀਨ ਦੁਨੀ ਦੀ ਬਦਲਣੀ ਨੀਤ, ਨੀਤੀਵਾਨ ਹੋ ਕੇ ਵੇਖ ਵਖਾਈਆ। ਚਾਰ ਵਰਨਾਂ ਸਾਂਝੀ ਕਰਨੀ ਪ੍ਰੀਤ, ਪ੍ਰੀਤਮ ਹੋ ਕੇ ਮੇਲ ਮਿਲਾਈਆ। ਜਗਤ ਜਗਦੀਸ਼ ਤੇਰਾ ਲੇਖੇ ਲਾ ਕੇ ਸੀਸ, ਸੀਸ ਗੋਬਿੰਦ ਝੋਲੀ ਆਪ ਟਿਕਾਈਆ। ਮੁਹੰਮਦ ਕਲਮਾ ਵੇਖ ਹਦੀਸ, ਹਜ਼ਰਤਾਂ ਹਜ਼ੂਰ ਪਰਦਾ ਦਏ ਉਠਾਈਆ। ਸੋ ਸਮਾਂ ਪਹੁੰਚਿਆ ਠੀਕ, ਠਾਕਰ ਹੋ ਕੇ ਦਏ ਵਡਿਆਈਆ। ਕਲਜੁਗ ਮੇਟਣਾ ਅੰਧੇਰਾ ਤਾਰੀਕ, ਅੰਧ ਅਗਿਆਨ ਦਏ ਗਵਾਈਆ। ਤੇਰਾ ਦਰ ਸੁਹਾ ਕੇ ਠੀਕ, ਠਾਕਰ ਹੋ ਕੇ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਸਤਾਰਾਂ ਸਾਵਣ ਕਹੇ ਹੁਕਮ ਦਿਤਾ ਬੇਪਰਵਾਹ, ਬੇਪਰਵਾਹੀ ਵਿਚ ਸਮਾਈਆ। ਭਗਤ ਸੁਹੇਲਾ ਲੈਣਾ ਉਪਜਾ, ਜੀਵਣ ਜੁਗਤੀ ਜਗਤ ਪ੍ਰਗਟਾਈਆ। ਤ੍ਰੈਲੋਕੀ ਲਹਿਣਾ ਦੇਣਾ ਮੁਕਾ, ਮੂਰਖ ਮੂੜ੍ਹਾਂ ਡੇਰਾ ਢਾਹੀਆ। ਚਾਰ ਜੁਗ ਦਾ ਝਗੜਾ ਦੇਣਾ ਮੁਕਾ, ਵਰਨ ਬਰਨ ਨਾ ਕੋਇ ਲੜਾਈਆ। ਚਾਰ ਜੁਗ ਦਾ ਲਹਿਣਾ ਝੋਲੀ ਦੇਣਾ ਪਾ, ਦੋ ਜਹਾਨ ਵੇਖ ਵਖਾਈਆ। ਚਾਰ ਜੁਗ ਦਾ ਨਾਮ ਕਲਮਾ ਦੇਣਾ ਬਦਲਾ, ਬਦੀ ਬਦਕਾਰਾਂ ਵਿਚੋਂ ਬਾਹਰ ਕਢਾਈਆ। ਚਾਰ ਜੁਗ ਦਾ ਸਦਮਾ ਦੇਣਾ ਗਵਾ, ਦੁੱਖਾਂ ਦਰਦਾਂ ਡੇਰਾ ਢਾਹੀਆ। ਅਦਲ ਇਨਸਾਫ਼ ਲੈਣਾ ਕਮਾ, ਸਤਿ ਸਚ ਨਾਲ ਮਿਲਾਈਆ। ਚਾਰ ਜੁਗ ਦਾ ਲੇਖਾ ਲੇਖੇ ਲੈਣਾ ਲਾ, ਵੇਖਣਹਾਰਾ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੇਵਣਹਾਰ ਵਡਿਆਈਆ। ਸਤਾਰਾਂ ਸਾਵਣ ਕਹੇ ਪ੍ਰਭ ਕਿਰਪਾ ਕੀਤੀ ਅਪਾਰ, ਅਪਰੰਪਰ ਦਿਤੀ ਵਡਿਆਈਆ। ਜਗਦੀਸ਼ ਸਿੰਘ ਜਨਮ ਦੇ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਦਿਤੇ ਹਿਲਾਈਆ। ਗੁਰ ਅਵਤਾਰ
❋
❋
ਪੈਗ਼ੰਬਰਾਂ ਕਰੇ ਖ਼ਬਰਦਾਰ, ਸਚ ਸੰਦੇਸ਼ਾ ਨਾਮ ਦ੍ਰਿੜਾਈਆ । ਸਾਰੇ ਕਰੋ ਅਗੰਮ ਵਿਚਾਰ, ਬਿਨ ਬੁੱਧੀ ਧਿਆਨ ਲਗਾਈਆ। ਜਿਸ ਨੂੰ ਕਹਿ ਕੇ ਆਏ ਕਲ ਕਲਕੀ ਅਵਤਾਰ, ਅਕਲ ਕਲਧਾਰੀ ਆਪਣਾ ਹੁਕਮ ਵਰਤਾਈਆ। ਜਿਸ ਨੇ ਭਗਤ ਦਵਾਰਾ ਕਰਨਾ ਤਿਆਰ, ਭਗਤ ਭਗਵੰਤ ਮਿਲ ਕੇ ਵੱਜੇ ਵਧਾਈਆ। ਜਗਦੀਸ਼ ਸਿੰਘ ਦੀ ਖ਼ਾਕ ਨੀਆਂ ਵਿਚ ਦੇਵੇ ਡਾਰ, ਡਾਲੀ ਪੱਤ ਆਪ ਮਹਿਕਾਈਆ। ਮੰਜ਼ਲ ਦੱਸ ਇਕ ਸੱਚੀ ਸਰਕਾਰ, ਘਰ ਸੱਚੋ ਸਚ ਵਡਿਆਈਆ। ਇਕੋ ਸ਼ਬਦ ਨਾਮ ਜੈਕਾਰ, ਢੋਲਾ ਰਾਗ ਗੀਤ ਇਕ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਦਰ ਸਚ ਇਕ ਦਰਸਾਈਆ। ਜਗਦੀਸ਼ ਕਹੇ ਜਨਮ ਤੋਂ ਪਹਿਲਾਂ ਮੇਰੀ ਵੇਖੀ ਆਸਾ, ਆਸਾ ਨਾਲ ਰਲਾਈਆ। ਪੁਰਖ ਅਬਿਨਾਸ਼ੀ ਦੇ ਭਰਵਾਸਾ, ਭਾਂਡਾ ਭਰਮ ਦਿਤਾ ਭੰਨਾਈਆ। ਉਠ ਵੇਖ ਖੇਲ ਪ੍ਰਿਥਮੀ ਆਕਾਸ਼ਾ, ਗਗਨ ਗਗਨੰਤਰ ਦਿਆਂ ਦ੍ਰਿੜਾਈਆ। ਤੇਰਾ ਨਿਰਗੁਣ ਧਾਰ ਬਣ ਕੇ ਰਾਖਾ, ਸਰਗੁਣ ਹੋ ਕੇ ਵੇਖ ਵਖਾਈਆ। ਬ੍ਰਹਿਮੰਡ ਖੰਡ ਦਾ ਤਕ ਲੈ ਖ਼ਾਕਾ, ਖ਼ਾਕ ਮਿੱਟੀ ਡੇਰਾ ਢਾਹੀਆ। ਤੇਰਾ ਮਾਲਕ ਜੋਤੀ ਜਾਤਾ, ਜੋਤ ਜੋਤ ਰੁਸ਼ਨਾਈਆ। ਸਦਾ ਸੁਹੇਲਾ ਦੇਵੇ ਸਾਥਾ, ਸਗਲਾ ਸੰਗ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਜਗਦੀਸ਼ ਕਹੇ ਜਨਮ ਤੋਂ ਪਹਿਲਾਂ ਮੇਰੇ ਅੰਤਰ ਦਿਤੀ ਸੁੱਧ, ਸੂਝ ਸੂਝ ਨਾਲ ਸਮਝਾਈਆ। ਮੇਰੀ ਨਿਰਮਲ ਹੋਵੇ ਬੁੱਧ, ਬੁੱਧੀ ਤੋਂ ਪਰੇ ਕੀਤੀ ਪੜ੍ਹਾਈਆ। ਮੈਨੂੰ ਪਿਆਰ ਨਾਲ ਕਿਹਾ ਤੇਰੀ ਧਾਰ ਨੇ ਬਦਲਣਾ ਜੁਗ, ਕਲਜੁਗ ਡੇਰਾ ਢਾਹੀਆ। ਪ੍ਰਭ ਦਾ ਹੁਕਮ ਚਲਣਾ ਸ਼ੁੱਧ, ਅੱਗੇ ਸਕੇ ਨਾ ਕੋਇ ਮਿਟਾਈਆ। ਗੁਰ ਅਵਤਾਰ ਪੈਗ਼ੰਬਰਾਂ ਕੋਲ ਨਹੀਂ ਕੁਝ, ਕੋਝਿਆਂ ਕਮਲਿਆਂ ਪਾਰ ਨਾ ਕੋਇ ਕਰਾਈਆ। ਮੈਂ ਸਹਿਜ ਨਾਲ ਲਿਆ ਪੁਛ, ਚਰਨ ਕਵਲ ਧਿਆਨ ਰਖਾਈਆ। ਕਵਣ ਤੇਰਾ ਹੋਵੇ ਸੁਤ, ਅਬਿਨਾਸ਼ੀ ਕਰਤੇ ਦੇਣਾ ਦ੍ਰਿੜਾਈਆ। ਪੁਰਖ ਅਕਾਲ ਕਿਹਾ ਮੈਂ ਬਦਲ ਜਾਣਾ ਰੁਖ਼, ਰੁਖ਼ਸਤ ਦੀਨ ਦੁਨੀ ਤੋਂ ਪਾਈਆ। ਇਕੋ ਜਨਣੀ ਸੁਫ਼ਲ ਕਰ ਕੇ ਕੁੱਖ, ਭਗਤਾਂ ਦੇਵਾਂ ਮਾਣ ਵਡਿਆਈਆ। ਜਗਦੀਸ਼ ਹੱਸ ਕੇ ਕਿਹਾ ਵਿਚੋਂ ਮੁਖ, ਬਚਨ ਸਹਿਜ ਨਾਲ ਜਣਾਈਆ। ਸਾਹਿਬ ਜੇ ਮੌਲੇ ਤੇਰੀ ਰੁਤ, ਰੁਤੜੀ ਮੇਰੀ ਲੇਖੇ ਪਾਈਆ। ਤੂੰ ਮਾਲਕ ਅਬਿਨਾਸ਼ੀ ਅਚੁਤ, ਤੇਰੇ ਹੱਥ ਵਡਿਆਈਆ। ਪੁਰਖ ਅਕਾਲ ਗੋਦੀ ਚੁਕ, ਸ਼ਬਦੀ ਧਾਰ ਦਿਤਾ ਹਿਲਾਈਆ। ਤੇਰਾ ਉਜਲ ਕਰਾਂ ਮੁਖ, ਲੋਕਮਾਤ ਹੋਵਾਂ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਸਰਨਾਈਆ। ਜਗਦੀਸ਼ ਕਹੇ ਮੈਂ ਕੀਤਾ ਹੋਰ ਧਿਆਨ, ਨਿਗਾਹ ਨਿਗਾਹ ਵਿਚੋਂ ਉਠਾਈਆ। ਪੁਰਖ ਅਕਾਲ ਫੜ ਕੇ ਮੇਰਾ ਕਾਨ, ਚਾਰੋਂ ਕੁੰਟ ਦਿਤਾ ਭਵਾਈਆ। ਉਠ ਵੇਖ ਨੌਜਵਾਨ, ਆਯੂ ਤੇਰੀ ਵਡ ਵਡਿਆਈਆ। ਚਾਰ ਯੁਗ ਝੁਲਣਾ ਸਚ ਨਿਸ਼ਾਨ, ਜਿਥੇ ਨਿਸ਼ਾਨਾ ਤੇਰਾ ਦਿਆਂ ਗਡਾਈਆ । ਝੁਕ ਜਾਣ ਜ਼ਿਮੀਂ ਅਸਮਾਨ, ਸੱਤ ਰੰਗ ਨੂਰ ਜੋਤ ਰੁਸ਼ਨਾਈਆ। ਵੇਖਣ ਆਵਣ ਸੀਤਾ ਰਾਮ, ਕਾਹਨ ਗੋਪੀਆਂ ਫੇਰਾ ਪਾਈਆ । ਪੈਗ਼ੰਬਰ ਕਰ ਸਲਾਮ, ਈਸਾ ਮੂਸਾ ਮੁਹੰਮਦ ਸੱਯਦਿਆਂ ਵਿਚ ਵਡਿਆਈਆ। ਗੁਰੂ ਕਰਨ ਪ੍ਰਨਾਮ, ਨਮੋਂ ਨਮੋਂ ਜਸ ਗਾਈਆ। ਤੇਰਾ ਮੰਦਰ ਸੋਹੇ ਮਕ਼ਾਮ, ਮਕ਼ਬਰਿਆਂ ਡੇਰਾ ਢਾਹੀਆ। ਚਾਰੇ ਵਰਨ ਇਕੱਠੇ ਹੋਵਣ ਆਣ, ਬਰਨਾਂ ਵਾਲੀ ਨਾ ਕੋਇ ਲੜਾਈਆ । ਆਤਮ ਬ੍ਰਹਮ ਕਰਨ ਪਹਿਚਾਨ, ਜ਼ਾਤ ਪਾਤੀ ਡੇਰਾ ਢਾਹੀਆ। ਸਤਿਗੁਰ ਸ਼ਬਦ ਤੇਰਾ ਮਿਹਰਵਾਨ, ਮਹਿਬੂਬ ਇਕ ਅਖਵਾਈਆ । ਤੇਰਾ ਲੇਖਾ
❋
❋
ਵੇਖੇ ਵਿਚ ਜਹਾਨ, ਜਹਾਲਤ ਮੇਟੇ ਕੂੜ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਕਾਰ ਕਮਾਈਆ। ਜਗਦੀਸ਼ ਕਹੇ ਮੈਂ ਮਾਤ ਗਰਭ ਕੀਤੀ ਨਿਮਸਕਾਰੀ, ਸ਼ਬਦੀ ਧਾਰ ਨਿਉਂ ਨਿਉਂ ਲਾਗਾ ਪਾਈਂਆ। ਤੇਰੇ ਚਰਨ ਕਵਲ ਬਲਿਹਾਰੀ, ਸਦ ਦੇਣੀ ਮਾਣ ਵਡਿਆਈਆ। ਪੁਰਖ ਅਕਾਲ ਕਿਹਾ ਹਉਂ ਸਦਕੇ ਘੋਲੀ ਵਾਰੀ, ਵਾਹਵਾ ਤੇਰਾ ਰੰਗ ਰੰਗਾਈਆ। ਤੇਰੇ ਪਿੱਛੇ ਭਗਤਾਂ ਪੈਜ ਦੇਣੀ ਸਵਾਰੀ, ਸਵਾਰਥ ਆਪਣਾ ਨਾ ਕੋਇ ਰਖਾਈਆ। ਸਚ ਦਵਾਰ ਬਣਾਏ ਵਡ ਦਰਬਾਰੀ, ਭਗਤ ਦਵਾਰ ਨਾਉਂ ਰਖਾਈਆ। ਸ਼ੰਕਰ ਛੱਡ ਜਾਏ ਸਿਕਦਾਰੀ, ਤੇਰਾ ਰੰਗ ਵਖਾਈਆ। ਪ੍ਰੇਮ ਪ੍ਰੀਤੀ ਇਕ ਨਿਆਰੀ, ਅਲਖ ਅਗੋਚਰ ਆਪ ਸਮਝਾਈਆ। ਜਗਦੀਸ਼ ਕਹੇ ਮੈਂ ਮਸਤਕ ਧੂੜ ਲਾਈ ਛਾਰੀ, ਸ਼ਹਿਨਸ਼ਾਹ ਤੇਰੀ ਓਟ ਤਕਾਈਆ । ਕੀ ਲੇਖਾ ਦੇਵੇ ਵਿਚ ਸੰਸਾਰੀ, ਸਹਿਸਾ ਰੋਗ ਦਏ ਗਵਾਈਆ। ਪੁਰਖ ਅਕਾਲ ਕਿਹਾ ਮੇਰੀ ਖੇਲ ਅਪਰ ਅਪਾਰੀ, ਅਪਰੰਪਰ ਹੋ ਕੇ ਦਿਆਂ ਦ੍ਰਿੜਾਈਆ। ਕਲਜੁਗ ਰੈਣ ਹੋਣੀ ਅੰਧ ਅੰਧਿਆਰੀ, ਸਾਚਾ ਚੰਦ ਨਾ ਕੋਇ ਚਮਕਾਈਆ। ਗੁਰ ਚੇਲਿਆਂ ਟੁੱਟਣੀ ਯਾਰੀ, ਪਿਤਾ ਪੂਤ ਨਾ ਅੰਗ ਲਗਾਈਆ। ਦੁਹਾਗਣ ਹੋਏ ਜਗਤ ਨਾਰੀ, ਸ੍ਰਿਸ਼ਟੀ ਦ੍ਰਿਸ਼ਟੀ ਵਿਚ ਹਲਕਾਈਆ। ਚਾਰੋਂ ਕੁੰਟ ਧੂੰਆਂਧਾਰੀ, ਸਾਚਾ ਚੰਦ ਨਾ ਕੋਇ ਚਮਕਾਈਆ। ਚਾਰ ਜੁਗ ਦੇ ਸ਼ਾਸਤਰ ਰੋਵਣ ਜ਼ਾਰੋ ਜ਼ਾਰੀ, ਜ਼ਾਹਰ ਜ਼ਹੂਰ ਨਜ਼ਰ ਕੋਇ ਨਾ ਆਈਆ। ਕਿਰਪਾ ਕਰ ਬਖ਼ਸ਼ ਫੇਰ ਸੱਚੀ ਸਿਕਦਾਰੀ, ਸਿਰ ਆਪਣਾ ਹੱਥ ਟਿਕਾਈਆ। ਭਗਤ ਦਵਾਰਾ ਸੋਹੇ ਮਹੱਲ ਅਟਾਰੀ, ਅਟਲ ਪਦਵੀ ਇਕ ਜਣਾਈਆ। ਪਰਪੰਚ ਮੇਟਣ ਨੂੰ ਮੇਰੇ ਹੋਣ ਪੰਜ ਲਿਖਾਰੀ, ਪੰਜਾਂ ਦਾ ਪੰਜਾ ਗੋਬਿੰਦ ਗਿਆ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਜਗਦੀਸ਼ ਕਿਹਾ ਪ੍ਰਭੂ ਪੰਜ ਲਿਖਣ ਕੀ ਲਿਖਤ, ਲੇਖਾ ਦੇ ਦ੍ਰਿੜਾਈਆ। ਇਕ ਨਾਲ ਤੈਨੂੰ ਕਿਉਂ ਨਹੀਂ ਆਇਆ ਸਿਦਕ, ਬੇਸਬਰੇ ਦੇਣਾ ਦ੍ਰਿੜਾਈਆ । ਮੇਰੀ ਤੇਰੇ ਅੱਗੇ ਮਿੰਨਤ, ਨਿਉਂ ਨਿਉਂ ਸੀਸ ਨਿਵਾਈਆ। ਪੁਰਖ ਅਕਾਲ ਕਿਹਾ ਪੰਜਾਂ ਸ਼ਬਦਾਂ ਨਾਲੋਂ ਪੰਜਾਂ ਚੋਰਾਂ ਦੀ ਵਧ ਗਈ ਹਿੰਮਤ, ਘਰ ਘਰ ਪਈ ਦੁਹਾਈਆ। ਮਨੂਆ ਮਨ ਹੀ ਕਰੇ ਇੱਲਤ, ਇਲਮ ਆਲਮ ਨਾ ਕੋਇ ਚਤੁਰਾਈਆ। ਸਾਧਾਂ ਸੰਤਾਂ ਹੋਵੇ ਜ਼ਿੱਲਤ, ਖ਼ੁਆਰੀ ਘਰ ਘਰ ਨਜ਼ਰੀ ਆਈਆ। ਗੁਰਮੁਖਾਂ ਅੰਦਰੋਂ ਕੋਇ ਨਾ ਮੇਟੇ ਚਿੰਨਤ, ਹਰਖ ਸੋਗ ਨਾ ਕੋਇ ਗਵਾਈਆ । ਬਿਨਾ ਕਿਰਪਾ ਸਾਂਝੀ ਹੋਏ ਨਾ ਕੋਇ ਸਿੰਮਤ, ਮਾਰਗ ਇਕ ਨਾ ਕੋਇ ਪ੍ਰਗਟਾਈਆ। ਦੀਨ ਦੁਨੀ ਹੋਏ ਹਰਾਮ ਨਿਮਕ, ਨਿਮਖ ਨਿਮਖ ਆਪਣਾ ਆਪ ਨਾ ਕੋਇ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਪੰਜ ਲਿਖਾਰੀ ਲੇਖਾ ਲਿਖਣ ਪੰਚਮ ਧਾਰ, ਧਰਨੀ ਧਰਤ ਧਵਲ ਧੌਲ ਮਿਲੇ ਵਡਿਆਈਆ। ਭਗਤ ਭਗਵਾਨ ਦਾ ਨਾਤਾ ਰਹਿਣਾ ਜੁਗ ਚਾਰ, ਚੌਕੜੀ ਆਪਣਾ ਰੰਗ ਰੰਗਾਈਆ। ਬਿਨਾ ਲੇਖ ਲਿਖਤ ਤੋਂ ਗੰਢ ਪਏ ਨਾ ਸੰਸਾਰ, ਪਰਦਾ ਉਹਲਾ ਨਾ ਕੋਇ ਚੁਕਾਈਆ। ਜਿਸ ਦੀ ਸਿਫ਼ਤ ਕਰ ਕੇ ਗਏ ਗੁਰ ਅਵਤਾਰ, ਪੈਗ਼ੰਬਰ ਗਏ ਸੁਣਾਈਆ। ਪ੍ਰਭ ਦਾ ਹੋਣਾ ਖੇਲ ਅਪਾਰ, ਅਪਰੰਪਰ ਆਪ ਕਰਾਈਆ। ਹੁਕਮ ਸੱਚੀ ਸਰਕਾਰ, ਨਾ ਕੋਈ ਮੇਟੇ ਮੇਟ ਮਿਟਾਈਆ। ਜਗਦੀਸ਼ ਕਹੇ ਮੈਂ ਤਕਦਾ ਰਿਹਾ ਵਾਰੋ ਵਾਰ, ਸਾਲ ਬਸਾਲਾ ਧਿਆਨ ਲਗਾਈਆ। ਮੇਰੇ ਪਿਛੇ ਮੇਰੀ ਮਾਤਾ ਅਜੇ ਤਕ ਕਰਦੀ ਰਹੀ ਗਿਰਿਆਜ਼ਾਰ, ਅੰਤਰ ਅੰਤਰ ਅੰਤਰ ਦੁੱਖ ਮਨਾਈਆ। ਮੈਂ ਤਿੰਨ ਦਿਨ ਪਹਿਲੋਂ ਰੋ ਕੇ ਕੀਤੀ ਪੁਕਾਰ, ਸਾਢੇ ਤਿੰਨ ਘੰਟੇ
❋
❋
ਭਗਤ ਦਵਾਰੇ ਆ ਕੇ ਸੀਸ ਨਿਵਾਈਆ। ਕਿਰਪਾ ਕਰ ਮੇਰੇ ਨਿਰੰਕਾਰ, ਤੇਰੇ ਹੱਥ ਵਡਿਆਈਆ। ਰੋਣਾ ਧੋਣਾ ਹੋਏ ਨਾ ਤੇਰੇ ਵਿਚ ਦਰਬਾਰ, ਨੇਤਰ ਨੀਰ ਨਾ ਕੋਇ ਵਹਾਈਆ। ਇਕੋ ਵਾਰ ਸਭ ਨੂੰ ਦੇ ਅਧਾਰ, ਉਦਰ ਤੋਂ ਬਾਹਰ ਦੇਣਾ ਸਮਝਾਈਆ। ਜਗਦੀਸ਼ ਕਹੇ ਏਸੇ ਕਾਰਨ ਰਣਜੀਤ ਕੌਰ ਨੂੰ ਪਈ ਮਾਰ, ਮੇਰੀ ਬੇਨੰਤੀ ਆਪਣੇ ਲੇਖੇ ਲਾਈਆ। ਅੱਗੇ ਤੋਂ ਮੇਰੇ ਬਦਲੇ ਕੋਇ ਨਾ ਰੋਵੇ ਵਿਚ ਸੰਸਾਰ, ਭੈਣਾਂ ਭਾਈਂਆ ਦਿਆਂ ਦ੍ਰਿੜਾਈਆ। ਮੇਰੇ ਪਿੱਛੇ ਭਗਤਾਂ ਦੀ ਲੱਗੀ ਬਹਾਰ, ਭਗਤ ਦਵਾਰਾ ਸੋਭਾ ਪਾਈਆ। ਨੀਹਾਂ ਹੇਠਾਂ ਮੈਨੂੰ ਦਿਤਾ ਸਵਾਲ, ਗੋਬਿੰਦ ਆਪਣਾ ਰੰਗ ਰੰਗਾਈਆ। ਨੌ ਦਵਾਰੇ ਖੋਲ੍ਹ ਅਪਾਰ, ਅਪਰੰਪਰ ਭੇਵ ਚੁਕਾਈਆ। ਇਹ ਖੇਲ ਸੱਚੀ ਸਰਕਾਰ, ਨਾ ਕੋਈ ਮੇਟੇ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੇਵੇ ਮਾਣ ਵਡਿਆਈਆ। ਜਗਦੀਸ਼ ਕਹੇ ਮੇਰੀ ਇਹੋ ਅਗੰਮੀ ਖ਼ਬਰ, ਬੇਖ਼ਬਰਾਂ ਦਿਆਂ ਦ੍ਰਿੜਾਈਆ। ਸਭ ਨੇ ਸਦਾ ਕਰਨਾ ਸਬਰ, ਭਾਣੇ ਵਿਚ ਸੀਸ ਨਿਵਾਈਆ। ਵੇਖੋ ਪੈਗ਼ੰਬਰ ਇਸ਼ਾਰੇ ਕਰਦੇ ਵਿਚੋਂ ਕ਼ਬਰ, ਕਾਅਬਿਆਂ ਪਰੇ ਕੁਰਲਾਈਆ । ਸਭ ਦਾ ਮਾਲਕ ਇਕੋ ਸ਼ੇਰ ਬੱਬਰ, ਭਬਕ ਨਾਮ ਵਾਲੀ ਸੁਣਾਈਆ। ਜਿਸ ਦਾ ਭਗਤ ਸੁਹੇਲਾ ਸਾਚਾ ਟੱਬਰ, ਦੁਤੀਆ ਵੰਡ ਨਾ ਕੋਇ ਵੰਡਾਈਆ। ਗੁਰ ਅਵਤਾਰ ਪੈਗ਼ੰਬਰਾਂ ਟਿਕ ਮਾਰਕ ਲਗਾਏ ਨੰਬਰ, ਹਿੰਸਿਆਂ ਵਿਚ ਸਮਝਾਈਆ। ਪੁਰਖ ਅਕਾਲ ਸਰਬ ਭਰਤੰਬਰ, ਭਰਪੂਰ ਰਿਹਾ ਸਰਬ ਠਾਈਆ। ਛੱਬੀ ਪੋਹ ਜਿਸ ਨੇ ਭਗਤਾਂ ਦਾ ਇਕੋ ਵਾਰ ਕਰਨਾ ਸਵੰਬਰ, ਨਾਰੀ ਕੰਤ ਬੁੱਢੇ ਨੱਢੇ ਜੋੜੀ ਜੋੜੀ ਦੇਣੇ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਸਤਾਰਾਂ ਸਾਵਣ ਕਹੇ ਮੈਂ ਉਠਿਆ ਸੁੱਤਾ, ਅਠਾਰਾਂ ਸਾਲ ਪਿੱਛੋਂ ਲਈ ਅੰਗੜਾਈਆ। ਜਗਤ ਸੁਹਾਵਣੀ ਵੇਖ ਕੇ ਰੁੱਤਾ, ਮੇਰੇ ਅੰਤਰ ਵੱਜੀ ਵਧਾਈਆ। ਸਭ ਦਾ ਪੂਰਬ ਲੇਖਾ ਪੁੱਜਾ, ਅੱਗੇ ਹੁਕਮ ਸ਼ਹਿਨਸ਼ਾਹੀਆ। ਰਮਜ਼ ਇਸ਼ਾਰਾ ਸਮਝੇ ਕੋਇ ਨਾ ਗੁੱਝਾ, ਬੱਚਿਆਂ ਵਾਂਗ ਸਾਰੇ ਭਰਮ ਭੁਲਾਈਆ। ਭਗਤ ਭਗਵਾਨ ਦਾ ਲੇਖਾ ਹੋ ਨਹੀਂ ਸਕਦਾ ਦੂਜਾ, ਆਦਿ ਜੁਗਾਦਿ ਇਕੋ ਰੰਗ ਸਮਾਈਆ। ਛੱਬੀ ਪੋਹ ਸਮਝਾਉਣਾ ਮੁੱਦਾ, ਮੁੱਦਤ ਦੇ ਵਿਛੜੇ ਲਏ ਕਿਉਂ ਮਨਾਈਆ। ਸਭ ਤੋਂ ਅੱਗੇ ਜੋੜਾ ਉਹ ਬਹਾਉਣਾ ਜਿਹੜਾ ਸਭ ਤੋਂ ਹੋਵੇ ਬੁੱਢਾ, ਅੰਤ ਅਖ਼ੀਰੀ ਵਕ਼ਤ ਵਖਾਈਆ। ਮਾਣ ਦਵਾਉਣਾ ਉਤੇ ਬਸੁੱਧਾ, ਬੁੱਧ ਸੁੱਧ ਆਪ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਸਤਾਰਾਂ ਸਾਵਣ ਕਹੇ ਮੈਂ ਵੇਖਣੇ ਪ੍ਰਭ ਦੇ ਜੋੜੇ, ਜੋ ਭਗਤੀ ਵਿਚ ਵਡਿਆਈਆ। ਜੋ ਇਕ ਦੂਜੇ ਨੂੰ ਰਹੇ ਲੋੜੇ, ਪਿਆਰ ਮੁਹੱਬਤ ਵਿਚ ਸਮਾਈਆ। ਭਾਵੇਂ ਬਹੁਤਿਆਂ ਨਾਲੋਂ ਰਹਿ ਜਾਣ ਥੋੜ੍ਹੇ, ਥੋੜ੍ਹੇ ਇਕੋ ਘਰ ਵਸਾਈਆ। ਮੇਰੇ ਸਾਹਿਬ ਸਤਿਗੁਰ ਚੜ੍ਹਨਾ ਉਪਰ ਘੋੜੇ, ਰਾਸਾਂ ਵਾਗਾਂ ਆਪਣੇ ਹੱਥ ਫੜਾਈਆ। ਹਰਿਸੰਗਤ ਦੇ ਹੱਥ ਵਿਚ ਹੋਣੇ ਨਿੱਕੇ ਪੰਜ ਪੰਜ ਰੋੜੇ, ਰੋੜੀ ਸੱਖਰ ਲੇਖ ਚੁਕਾਈਆ। ਦੋ ਗੁਰਮੁਖ ਇਕੱਠੇ ਹੋਣੇ ਜੋੜੇ, ਜੋੜਾ ਜੋੜ ਵੰਡ ਵੰਡਾਈਆ। ਸ਼ਬਦੀ ਹੁਕਮ ਨਾਲ ਤੋਰੇ, ਤੁਰਤ ਆਪਣੀ ਕਾਰ ਕਮਾਈਆ। ਸਤਿਗੁਰੂ ਦਵਾਰਾ ਸਭ ਨੇ ਸਮਝਣਾ ਇਹੋ ਪਈਏ ਤੇ ਇਹੋ ਸੌਹਰੇ, ਗ੍ਰਹਿ ਇਕੋ ਨਜ਼ਰੀ ਆਈਆ। ਨਾਉਂ ਨਿਰੰਕਾਰ ਗਾਉਣੇ ਦੋਹਰੇ, ਦੋਹਰੀ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਜਗਦੀਸ਼ ਕਹੇ ਮੈਂ ਵੇਖਣਾ ਅਜਬ ਨਜ਼ਾਰਾ, ਨਜ਼ਰੀਆ ਨਜ਼ਰ ਉਠਾਈਆ। ਮੈਂ ਵੀ ਜਵਾਨ ਹੋ ਕੇ ਬਣਿਆ ਲਾੜਾ,
❋
❋
ਸਤਾਰਾਂ ਹਾੜ ਵੱਜੀ ਵਧਾਈਆ। ਗੀਤ ਸੁਣਿਆ ਨਾਲ ਬਹਾਰਾ, ਖ਼ੁਸ਼ੀਆਂ ਰੰਗ ਰੰਗਾਈਆ। ਰੰਗ ਮਾਣਿਆ ਪੁਰਖ ਨਾਰਾ, ਬਾਲੇ ਨੱਢੇ ਸੰਗ ਮਿਲਾਈਆ। ਅਗਲਾ ਖੇਲ ਸੱਚੀ ਸਰਕਾਰਾ, ਸਰੋਕਾਰ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਕਾਰ ਕਮਾਈਆ। ਜਗਦੀਸ਼ ਕਹੇ ਮੈਂ ਤਕਣੀ ਖੇਲ ਨਿਆਰੀ, ਨਿਰਾਕਾਰ ਦੇਣੀ ਵਖਾਈਆ। ਪ੍ਰਭ ਦੇ ਨਾਲ ਪੱਲੂ ਗੰਢਣ ਪੰਜ ਲਿਖਾਰੀ, ਇੱਕੀ ਇੱਕੀ ਹੱਥ ਡੋਰੀ ਸੋਭਾ ਪਾਈਆ। ਪੰਜ ਪਿਆਰੇ ਖਿੱਚ ਨੰਗੀ ਤਲਵਾਰੀ, ਲਾਲ ਰੰਗ ਨਾਲ ਰੰਗਾਈਆ। ਖੁਲ੍ਹੀ ਛੱਡ ਕੇ ਆਪਣੀ ਦਾਹੜੀ, ਦਾਅਵੇਦਾਰ ਜਗਤ ਹੋ ਆਈਆ। ਆਪਣੇ ਨੈਣਾਂ ਆਵਣ ਸ਼ਿੰਗਾਰੀ, ਨੇਤਰ ਨਾਮ ਟਿਕਾਈਆ। ਹੋਕਾ ਦੇਵਣ ਜਨ ਭਗਤ ਬਣਿਓ ਨਾ ਕੋਇ ਗ਼ਦਾਰੀ, ਗਦਾਗਰ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਸਤਾਰਾਂ ਸਾਵਣ ਕਹੇ ਕੀ ਖੇਲ ਦੱਸਾਂ ਹਕ਼ੀਕ਼ੀ, ਹੁਕਮ ਅਗੰਮ ਅਥਾਹੀਆ। ਪਿਛਲੀ ਪਿੱਛੇ ਧਾਰ ਬੀਤੀ, ਅਗਲੀ ਅੱਗੇ ਦੇਣੀ ਦ੍ਰਿੜਾਈਆ। ਕਿਸ ਬਿਧ ਭਗਤਾਂ ਬਦਲੇ ਨੀਤੀ, ਇਹ ਕਰਨੀ ਦੇਣੀ ਕਰਾਈਆ। ਗੁਰਮੁਖਾਂ ਪੰਜ ਕ਼ਦਮ ਚਲਣਾ ਅੱਖੀਂ ਮੀਟੀ, ਅੱਖਾਂ ਮੀਟਿਆਂ ਸਭ ਨੂੰ ਦਰਸ ਦਿਖਾਈਆ। ਸ਼ਬਦ ਦੀ ਇਕ ਗੁਰਮੁਖ ਵਿਸਲ ਵਜਾਏ ਬਣ ਕੇ ਟੀਟੀ, ਬਿਨ ਟਕਿਆਂ ਸੇਵ ਕਮਾਈਆ। ਸਭ ਨੂੰ ਅੰਮ੍ਰਿਤ ਧਾਰ ਦੇਣੀ ਮੀਠੀ, ਰਸ ਮਿੱਠਾ ਇਕ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਆਪਣੀ ਕਾਰ ਕਮਾਈਆ। ਜਗਦੀਸ਼ ਕਹੇ ਬੁੱਢੀਆਂ ਨੱਢੀਆਂ ਬੀਬੀਆਂ ਦੇ ਸਿਰ ਤੇ ਹੋਵੇ ਲੀੜਾ ਸੂਹਾ, ਸੂਹਾ ਰੰਗ ਰੰਗਾਈਆ। ਸੱਜੇ ਹੱਥ ਨਾਲ ਆਪਣੇ ਘਰੋਂ ਮਾਰ ਕੇ ਆਵਣ ਬੂਹਾ, ਭਿਤ ਦਰਵਾਜ਼ਾ ਬੰਦ ਕਰਾਈਆ। ਅੰਦਰ ਆਸਾ ਰੱਖਣੀ ਅਸੀਂ ਇਕ ਪ੍ਰਭੂ ਦੀਆਂ ਰੂਹਾਂ, ਜੋ ਸਭ ਦਾ ਪਿਤਾ ਮਾਈਆ। ਓਸੇ ਦੀਆਂ ਧੀਆਂ ਤੇ ਓਸੇ ਦੀਆਂ ਨੂਹਾਂ, ਅੱਗੇ ਕਰੇ ਨਾ ਕੋਇ ਲੜਾਈਆ। ਸਤਿਗੁਰ ਸ਼ਬਦ ਸਭ ਦਾ ਬਣੇ ਸੂਹਾ, ਅੰਦਰੇ ਅੰਦਰ ਖੋਜ ਖੁਜਾਈਆ। ਸਭ ਨੇ ਮੁਖ ਧੋ ਕੇ ਆਉਣਾ ਨਾਲ ਪਾਣੀ ਖੂਹਾ, ਪ੍ਰੀਤੀ ਇਕ ਵਧਾਈਆ। ਮੁਖੋਂ ਕਹਿਣਾ ਅਸੀਂ ਮਾਣ ਲੈਣਾ ਵਾਂਗ ਧ੍ਰੂਆ, ਧੁਰ ਧਾਰ ਵਿਚ ਸਮਾਈਆ। ਸਾਡਾ ਪ੍ਰਭ ਦੇ ਲੇਖੇ ਸਾਢੇ ਤਿੰਨ ਕਰੋੜ ਲੂੰਆਂ, ਲੂੰ ਲੂੰ ਅੰਦਰ ਰਚਿਆ ਨਜ਼ਰੀ ਆਈਆ। ਖਹਿੜਾ ਛੱਡਿਆ ਜਗਤ ਗੁਰੂਆਂ, ਸਤਿਗੁਰੂ ਇਕੋ ਲਿਆ ਮਨਾਈਆ। ਜਿਸ ਦਾ ਲੇਖਾ ਬਾਹਰ ਲੋਆਂ ਪੁਰੀਆਂ, ਪੁਰੀ ਅਨੰਦ ਵਾਲਾ ਵਡਿਆਈਆ। ਸਾਨੂੰ ਗੋਦ ਬਹਾਏ ਕੋਝੀਆਂ ਕਮਲੀਆਂ ਬੁਰੀਆਂ, ਮਤਹੀਣ ਦਏ ਵਡਿਆਈਆ। ਸਾਨੂੰ ਕੋਹ ਨਾ ਸਕਣ ਜਗਤ ਵਿਕਾਰ ਦੀਆਂ ਛੁਰੀਆਂ, ਸ਼ਹਿਨਸ਼ਾਹ ਆਪਣੇ ਰੰਗ ਰੰਗਾਈਆ। ਚਾਰ ਜੁਗ ਦੀਆਂ ਵਿਛੜੀਆਂ ਰੂਹਾਂ ਤੁਰੀਆਂ, ਤੁਰ ਤੁਰ ਪੰਧ ਮੁਕਾਈਆ। ਅੰਤ ਓਸ ਦਵਾਰੇ ਮੁੜੀਆਂ, ਜਿਥੋਂ ਫੇਰ ਨਾ ਕੋਇ ਪਰਤਾਈਆ। ਨਿਰਗੁਣ ਆਤਮ ਹੋ ਕੇ ਜੁੜੀਆਂ, ਜੋੜੀ ਪ੍ਰਭ ਦੇ ਨਾਲ ਰਖਾਈਆ। ਜਿਥੇ ਇਕੋ ਮਾਣ ਮੁੰਡੇ ਕੁੜੀਆਂ, ਤੱਤਾਂ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਸਾਵਣ ਕਹੇ ਗੁਰਮੁਖੋ ਸਭ ਨੇ ਬਣ ਕੇ ਆਉਣਾ ਲਾੜੇ, ਸੋਹਣਾ ਰੰਗ ਬਣਾਈਆ। ਬੁੱਢੇ ਨੱਢੇ ਦਿਨ ਦਿਹਾੜੇ, ਭੱਜਣਾ ਚਾਈਂ ਚਾਈਂਆ। ਉਸ ਦਿਨ ਸਰਦੀ ਵਾਲੇ ਹੋਣੇ ਜਾੜੇ, ਪਵਣ ਆਪਣਾ ਰੰਗ ਰੰਗਾਈਆ। ਪਾਣੀ ਤੁਹਾਨੂੰ ਕੋਈ ਨਾ ਠਾਰੇ, ਸੀਤਲ ਸੀਤ ਨਾ ਕੋਇ ਵਖਾਈਆ। ਅੰਦਰੋਂ ਸਭ ਨੇ ਕਹਿਣਾ ਅਸੀਂ ਅੱਜ ਤਕ ਰਹੇ ਕਵਾਰੇ, ਸਾਚੀ ਹੋਈ ਨਾ ਕੋਇ ਕੁੜਮਾਈਆ। ਵਿਆਹ ਕੀਤੇ ਭਾਈ
❋
❋
ਚਾਰੇ, ਸੱਜਣ ਮਿੱਤਰਾਂ ਖ਼ੁਸ਼ੀ ਮਨਾਈਆ। ਬਿਨ ਸਤਿਗੁਰ ਤੋਂ ਸਾਚੇ ਘੋੜੇ ਕੋਈ ਨਾ ਚਾੜ੍ਹੇ, ਸਾਚਾ ਰੰਗ ਨਾ ਕੋਇ ਰੰਗਾਈਆ। ਇਹ ਖੇਲ ਸੱਚੀ ਸਰਕਾਰੇ, ਹਰਿ ਕਰਤਾ ਆਪ ਕਰਾਈਆ। ਬੁੱਢਿਆਂ ਮਾਰਨੇ ਉਚੀ ਉਚੀ ਲਲਕਾਰੇ, ਕੂਕ ਕੂਕ ਸੁਣਾਈਆ। ਅਸੀਂ ਚੜ੍ਹਨਾ ਅਗੰਮੀ ਖਾਰੇ, ਜਿਥੇ ਕੰਡਾ ਖ਼ਾਰ ਨਾ ਕੋਇ ਚੁਭਾਈਆ। ਵਿਸ਼ੇ ਵਿਕਾਰਾਂ ਦੇ ਭੋਗ ਭੋਗ ਲਏ ਸਾਰੇ, ਸੁਰਤੀ ਸਾਰ ਕੋਇ ਨਾ ਆਈਆ। ਜੰਮਦੇ ਮਰਦੇ ਰਹੇ ਵਿਚ ਸੰਸਾਰੇ, ਆਵਣ ਜਾਵਣ ਖੇਲ ਖਲਾਈਆ। ਜੇ ਸਤਿਗੁਰ ਕਿਰਪਾ ਕਰੇ ਬੇੜਾ ਪਾਰ ਉਤਾਰੇ, ਨਈਆ ਨੌਕਾ ਨਾਮ ਚੜ੍ਹਾਈਆ। ਸੁਖ ਤੱਕੀਏ ਉਸ ਮਹੱਲ ਮੁਨਾਰੇ, ਜਿਥੇ ਨਿਰਗੁਣ ਨੂਰ ਜੋਤ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਖੇਲ ਵਖਾਈਆ। ਬੀਬੀਆਂ ਸਭ ਨੇ ਵਾਹ ਕੇ ਆਉਣਾ ਕੇਸ, ਕੇਸਾਧਾਰੀ ਦਏ ਵਡਿਆਈਆ। ਅੰਦਰ ਚਾਓ ਜਾ ਕੇ ਮਿਲਣਾ ਗੁਰ ਦਸਮੇਸ਼, ਦਹਿ ਦਿਸ਼ਾ ਦਾ ਮਾਲਕ ਨਜ਼ਰੀ ਆਈਆ। ਬੁੱਢਿਆਂ ਨੱਢਿਆਂ ਹੋਣਾ ਉਸ ਦੇ ਪੇਸ਼, ਪੇਸ਼ੀਨਗੋਈ ਗੋਬਿੰਦ ਸਭ ਦੀ ਵੇਖ ਵਖਾਈਆ। ਸਭ ਦੀ ਬਦਲੀ ਕਰ ਕੇ ਰੇਖ, ਰਿਖੀਆਂ ਮੁਨੀਆਂ ਪੰਧ ਚੁਕਾਈਆ। ਇਕੋ ਦੇ ਧੁਰ ਸੰਦੇਸ਼, ਸੰਦੇਸ਼ਾ ਅਗੰਮ ਅਥਾਹੀਆ। ਤੇਰੇ ਚਰਨ ਰਹੀਏ ਹਮੇਸ਼, ਵਿਛੋੜੇ ਵਿਚ ਵਿਛੜ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਕਾਰ ਕਮਾਈਆ। ਜਗਦੀਸ਼ ਕਹੇ ਮੈਂ ਹੁਕਮ ਦੱਸਣਾ ਹਰਿ ਸੱਚੀ ਸਰਕਾਰ, ਜਿਸ ਦੀ ਸਮਝ ਕੋਇ ਨਾ ਪਾਈਆ। ਛੱਬੀ ਪੋਹ ਨੂੰ ਸਭ ਤੋਂ ਵਖਰਾ ਹੋਣਾ ਵਿਹਾਰ, ਦੇਵਤ ਸੁਰ ਅਵਤਾਰ ਗੁਰੂ ਪੈਗ਼ੰਬਰ ਹੈਰਾਨੀ ਵਿਚ ਆਈਆ। ਕੀ ਖੇਲ ਕਰੇ ਕਰਤਾਰ, ਕਰਨੀ ਦਾ ਕਰਤਾ ਆਪਣਾ ਹੁਕਮ ਵਰਤਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਵੇਖਣ ਨੈਣ ਉਘਾੜ, ਅੰਜੀਲ ਕ਼ੁਰਾਨ ਰਾਹ ਤਕਾਈਆ। ਕੀ ਕਰਨੀ ਦਾ ਕਰਤਾ ਹੁਕਮ ਦੇਵੇ ਨਿਰੰਕਾਰ, ਨਿਰਵੈਰ ਆਪ ਸੁਣਾਈਆ। ਭਗਤ ਦਵਾਰਾ ਭਗਤਾਂ ਦਾ ਦਰਬਾਰ, ਦਰਬਾਰੀ ਪ੍ਰਭ ਦੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਮੇਲਾ ਲਏ ਮਿਲਾਈਆ। ਜਗਦੀਸ਼ ਕਹੇ ਮੈਂ ਪ੍ਰਭ ਦਾ ਕਰਾਂ ਧੰਨਵਾਦ, ਜਿਨ੍ਹ ਵਾਦੀ ਭਗਤਾਂ ਦਿਤੀ ਸੁਹਾਈਆ । ਅਗੰਮਾ ਘਰ ਕਰ ਆਬਾਦ, ਜਗਤ ਖੇੜਾ ਦਿਤਾ ਪ੍ਰਗਟਾਈਆ। ਜਿਥੇ ਇਕੋ ਰੂਪ ਸੰਤ ਸਾਧ, ਵੱਡਾ ਛੋਟਾ ਨਾ ਕੋਇ ਅਖਵਾਈਆ । ਨਾਮ ਸੰਦੇਸ਼ਾ ਬੋਧ ਅਗਾਧ, ਸ਼ਾਸਤਰਾਂ ਵਾਲੀ ਨਾ ਕੋਇ ਪੜ੍ਹਾਈਆ। ਨਾਮ ਕ਼ਲਮਾ ਧੁਰ ਦਾ ਨਾਦ, ਅਨਾਦੀ ਆਪ ਜਣਾਈਆ । ਸਾਹਿਬ ਸਤਿਗੁਰ ਹੋ ਵਿਸਮਾਦ, ਬਿਸਮਿਲ ਆਪਣੀ ਕਾਰ ਕਮਾਈਆ। ਹੂ ਅੱਲਾ ਅੱਲਾ ਹੂ ਗਾਡ, ਗਾਡ ਗਾਈਡ ਆਪਣਾ ਪਰਦਾ ਲਾਹੀਆ। ਅਵਤਾਰ ਪੈਗ਼ੰਬਰਾਂ ਮੰਗ ਮੰਗੀ ਆਜ, ਸੁਬਹ ਅੱਠ ਵਜੇ ਵਾਸਤਾ ਪਾਈਆ। ਪੁਰਖ ਅਕਾਲੇ ਤੇਰਾ ਬਦਲਦਾ ਵੇਖਿਆ ਸਮਾਜ, ਭਗਤ ਸੁਹੇਲੇ ਰੰਗ ਰੰਗਾਈਆ। ਅੱਗੇ ਇਕ ਦਾ ਹੋਣਾ ਰਾਜ, ਰਈਅਤ ਖੁਸਣੀ ਥਾਉਂ ਥਾਈਂਆ। ਅਸੀਂ ਚਾਹੁੰਦੇ ਤੇਰੇ ਲਿਖਾਰੀ ਕਰਨ ਪ੍ਰਸ਼ਾਦ, ਪੁਰਸ਼ਾਰਥ ਆਪਣਾ ਦਿਤਾ ਦ੍ਰਿੜਾਈਆ। ਕਿਉਂ ਤੂੰ ਸਭ ਦਾ ਪਰਮਾਤਮਾ ਇਕ ਆਤਮਾ ਤੇਰੀ ਆਵਾਜ਼, ਰਾਜ਼ ਇਕੋ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਹਰਿ ਕਰਤਾ ਆਪ ਹੋ ਆਈਆ। ਸਤਾਰਾਂ ਸਾਵਣ ਕਹੇ ਮੇਰੀ ਇਕ ਬੇਨੰਤੀ, ਨਿੱਕੀ ਜਿਹੀ ਜਣਾਈਆ। ਤੇਰਾ ਸੰਮਤ ਤੇ ਤੇਰੀ ਮਿਤੀ, ਪ੍ਰਭ ਮਿੱਤਰਾਂ ਨਾਲ ਵਡਿਆਈਆ। ਪ੍ਰੇਮ ਤੇਰੀ ਸਿੱਖੀ, ਤੇਰਾ ਰੂਪ ਨਜ਼ਰੀ ਆਈਆ। ਸਾਵਣ ਫੇਰ ਦਿਨ ਸੁਹਾ ਇੱਕੀ,
❋
❋
ਇੱਕੀ ਆਪਣੇ ਰੰਗ ਰੰਗਾਈਆ। ਨਾਮ ਸਤਿ ਦੀ ਲਿਖਣੀ ਚਿੱਠੀ, ਚਿੱਠੀ ਰਸੈਣ ਆਪ ਹੋ ਜਾਈਆ। ਜਿਹੜੀ ਧਾਰ ਸਦਾ ਅਨਡਿੱਠੀ, ਓਹ ਪੜਦਾ ਦੇਣਾ ਚੁਕਾਈਆ। ਭਗਤ ਦਵਾਰੇ ਪ੍ਰਭ ਨੇ ਚਰਨ ਘਸੌਣੇ ਉਤੇ ਮਿੱਟੀ, ਨੌਂ ਵਾਰ ਰਗੜਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਇੱਕੀ ਸਾਵਣ ਨੌਂ ਨਾਲ ਨੌ ਦਾ ਹੋਵੇ ਟਾਈਮ, ਬਦਲੀ ਸਕੇ ਨਾ ਕੋਇ ਕਰਾਈਆ। ਲਿਖਾਰੀ ਪਹਿਲੇ ਹੋਵਣ ਕ਼ਾਇਮ, ਮੁਕ਼ਾਮ ਆਪਣੇ ਆਸਣ ਲਾਈਆ। ਆਪਣੀ ਆਪਣੀ ਚਿੱਠੀ ਲਿਖ ਕੇ ਸਤਿਗੁਰੂ ਕੋਲੋਂ ਕਰੌਣ ਸਾਈਨ, ਲੇਖਾ ਨਾਲ ਕ਼ਲਮ ਸ਼ਾਹੀਆ। ਸਾਚਾ ਹੁਕਮ ਮੰਨਣਾ ਐਨ, ਅਹਨਲਹਕ ਵਾਂਗ ਦੁਹਾਈਆ। ਨਾਤਾ ਤੁਟਣਾ ਭਾਈ ਭੈਣ, ਸਾਕ ਸੱਜਣ ਨਾ ਕੋਇ ਸਹਾਈਆ। ਸਚ ਦਵਾਰੇ ਇਕੋ ਰਹਿਣ, ਇਕੋ ਗ੍ਰਹਿ ਮਿਲੇ ਵਡਿਆਈਆ। ਭਗਤ ਭਗਵਾਨ ਪ੍ਰਭ ਦਾ ਵੇਖਣਾ ਮਹੈਣ, ਮਿਹਣਾ ਤਾਅਨਾ ਰਹਿਣ ਕੋਇ ਨਾ ਪਾਈਆ। ਫਿਰਨੀ ਦਰੋਹੀ ਵਿਚ ਹਿੰਦਵੈਣ, ਹਿੰਦਸਾ ਹਿੰਦ ਦੇਣਾ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਜਗਦੀਸ਼ ਕਹੇ ਮੈਂ ਹੈਰਾਨ ਹੋਇਆ ਅਤੀ, ਅਤਿਅੰਤ ਦਿਆਂ ਜਣਾਈਆ। ਪ੍ਰਭ ਨੇ ਸਤਾਰਾਂ ਹਾੜ੍ਹ ਨੂੰ ਕਿਉਂ ਨਹੀਂ ਲੇਖ ਲਿਖਾਇਆ ਜਗਤ ਰਾਸ਼ਟਰਪਤੀ, ਪ੍ਰਧਾਨਾਂ ਹੁਕਮ ਸੁਣਾਈਆ। ਇਸ ਦੀ ਸਮਝ ਨਹੀਂ ਆਈ ਕਿਸੇ ਰਤੀ, ਭੇਵ ਅਭੇਦਾ ਨਾ ਕੋਇ ਦ੍ਰਿੜਾਈਆ। ਗੁਰ ਅਵਤਾਰ ਪੈਗ਼ੰਬਰਾਂ ਉਸ ਦਿਨ ਬੇਨੰਤੀ ਕੀਤੀ ਸੀ ਵਾਰ ਛੱਤੀ, ਨਿਉਂ ਨਿਉਂ ਸੀਸ ਝੁਕਾਈਆ। ਤੂੰ ਸਭ ਦਾ ਮਾਲਕ ਸੂਰਬੀਰ ਸਮਰਥੀ, ਤੇਰੇ ਹੱਥ ਵਡਿਆਈਆ। ਅਸੀਂ ਚਾਹੁੰਦੇ ਤੇਰਾ ਖੇਲ ਵੇਖੀਏ ਸਾਹਿਬ ਸਵਾਮੀ ਅੱਖੀਂ, ਅੱਖਰਾਂ ਵਾਲੀ ਖੇਲ ਰਹੇ ਨਾ ਰਾਈਆ। ਜਿਸ ਵੇਲੇ ਭਗਤ ਭਗਵਾਨ ਜੋੜੇ ਬਣਾ ਕੇ ਪ੍ਰੇਮ ਪਿਆਰ ਦੀ ਬਣਾ ਲਏ ਸਖ਼ੀ, ਸਖ਼ਾਵਤ ਆਪਣਾ ਨਾਮ ਕਰਾਈਆ। ਫਿਰ ਲੇਖਾ ਲਿਖ ਦੇਵੀਂ ਪਹਿਲਾ ਅੱਖਰ ਆਪਣੇ ਹੱਥੀਂ, ਅੰਕੜਾ ਜਗਤ ਬਦਲਾਈਆ। ਅੱਗੇ ਪੜ੍ਹਨੀ ਸਭ ਨੇ ਧੁਰ ਦੀ ਪੱਟੀ, ਪਟਨੇ ਵਾਲਾ ਨਾਲ ਮਿਲਾਈਆ। ਧਰਮ ਦਵਾਰ ਦੀ ਖੋਲ੍ਹ ਕੇ ਹੱਟੀ, ਹੱਟਵਾਣੇ ਦੇਣਾ ਸਮਝਾਈਆ। ਸਿੰਘਾਸਣ ਕੋਲ ਛੱਬੀ ਪੋਹ ਨੂੰ ਭਖਾ ਕੇ ਭੱਠੀ, ਅਗਨੀ ਹੇਠਾਂ ਦੇਣੀ ਜਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੀ ਖੇਲ ਸਦਾ ਸਦ ਅੱਛੀ, ਅੱਛੀ ਤਰਾ ਅਛਲ ਅਛੱਲ ਦੇਣਾ ਦ੍ਰਿੜਾਈਆ।