੨੧ ਸਾਵਣ ਸ਼ਹਿਨਸ਼ਾਹੀ ਸੰਮਤ ੫ ਹਰਿ ਭਗਤ ਦਵਾਰ ਜੇਠੂਵਾਲ
ਸਾਵਣ ਕਹੇ ਮੇਰੀ ਸੁਹੰਜਣੀ ਥਿਤ ਇੱਕੀ, ਵਾਰ ਵਾਰਤਾ ਦਿਆਂ ਜਣਾਈਆ। ਆਸਾ ਰੱਖ ਕੇ ਗਏ ਸਪਤ ਰਿਖੀ, ਸਤਿ ਸਤਿਵਾਦੀ ਰਾਹ ਤਕਾਈਆ। ਵੇਦ ਵਿਆਸੇ ਪੱਟੀ ਲਿਖੀ, ਅੱਖਰ ਅੱਖਰਾਂ ਨਾਲ ਜੋੜ ਜੁੜਾਈਆ। ਕ੍ਰਿਸ਼ਨ ਨੇ ਕਿਹਾ ਰਾਧਾ ਸਖ਼ੀ, ਸੁਖ਼ਨ ਅਗੰਮ ਦਿਆਂ ਦ੍ਰਿੜਾਈਆ। ਰਾਮ ਸੀਤਾ ਵਖਾਇਆ ਅੱਖੀਂ, ਨਿਜ ਨੇਤਰ ਅੱਖ ਖੁਲ੍ਹਾਈਆ। ਵਸ਼ਿਸ਼ਟ ਖੇਲ ਵੇਖਿਆ ਲੱਖ ਚਾਰ ਅੱਸੀ, ਚੁਰਾਸੀ ਪਰਦਾ ਲਾਹੀਆ। ਮੂਸਾ ਨਜ਼ਾਰਾ ਤੱਕਿਆ ਹੋ ਬੇਵਸੀ, ਵਸਲ ਵੇਖ ਨੂਰ ਅਲਾਹੀਆ। ਹਜ਼ਰਤ ਈਸਾ ਹੱਥ ਲਾਇਆ ਰੱਸੀ, ਸਲੀਵ ਫਾਂਸੀ ਨਾਲ ਛੁਹਾਈਆ। ਮੁਹੰਮਦ
❋
❋
ਇਕ ਉਂਗਲ ਨਾਲ ਦਾੜ੍ਹੀ ਕੀਤੀ ਰੱਤੀ, ਨੌ ਸੌ ਨੜ੍ਹਿਨਵੇ ਵਾਲ ਰੰਗ ਰੰਗਾਈਆ। ਨਾਨਕ ਮੰਨ ਕੇ ਕਮਲਾਪਤੀ, ਪਤਿਪਰਮੇਸ਼ਵਰ ਸੀਸ ਨਿਵਾਈਆ। ਗੋਬਿੰਦ ਖੜਗ ਕਟਾਰ ਫੜ ਕੇ ਹੱਥੀਂ, ਕੂੜ ਕਿਰਿਆ ਕੀਤੀ ਸਫ਼ਾਈਆ। ਧਰਨੀ ਧਰਤ ਧਵਲ ਧੌਲ ਮੰਗ ਮੰਗੀ ਅੱਛੀ, ਅੱਛੀ ਤਰਾ ਧਿਆਨ ਲਗਾਈਆ। ਜਲ ਧਾਰਾ ਵਿਚ ਆਉਂਦਾ ਰਿਹੋਂ ਬਣ ਕੇ ਕੱਛ ਮੱਛੀ, ਰੂਪ ਅਨੂਪ ਬਦਲਾਈਆ। ਮੇਰੀ ਆਸ਼ਾ ਖਿੜ ਖਿੜਾ ਹੱਸੀ, ਹੱਸਤੀ ਤਕਣੀ ਬੇਪਰਵਾਹੀਆ। ਜਿਹੜੀ ਵੰਡ ਕਰ ਕੇ ਗਿਉਂ ਸੂਰ ਗਾਂ ਵੱਛੀ, ਵਿਸ਼ਵ ਦੇ ਮਾਲਕ ਪਰਦਾ ਦੇਣਾ ਉਠਾਈਆ। ਕਥਾ ਕਹਾਣੀ ਸੁਣਾਵੀਂ ਸੱਚੀ, ਸਚ ਸੰਜਮ ਇਕ ਦ੍ਰਿੜਾਈਆ। ਤੇਰੀ ਧਾਰ ਪਿਆਰ ਹੋਵੇ ਅਗੰਮੀ ਬੱਚੀ, ਬਚਪਨ ਆਪਣੇ ਲੇਖੇ ਲਾਈਆ। ਕੌਲ ਇਕ਼ਰਾਰ ਕਰ ਨਾ ਨੱਸੀਂ, ਚਾਰ ਜੁਗ ਦੇ ਗੁਰ ਅਵਤਾਰ ਪੈਗ਼ੰਬਰ ਧਿਆਨ ਰਖਾਈਆ। ਮਾਨਵ ਮਾਨੁਖ ਮਾਨਸ ਇਕ ਵਸਾਵੀਂ ਬਸੀ, ਖੇੜਾ ਇਕੋ ਇਕ ਵਡਿਆਈਆ। ਦੀਨਾਂ ਮਜ਼੍ਹਬਾਂ ਵਿਚ ਨਾ ਫਸੀਂ, ਫ਼ੈਸਲਾ ਆਪਣਾ ਹੱਕ ਸੁਣਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਪਿਛੋਂ ਤੇਰਾ ਔਣਾ ਹੋਵੇ ਮਸੀਂ, ਮਸਲਿਆਂ ਵਿਚ ਜਣਾਈਆ। ਧਰਨੀ ਚਾਰ ਕੁੰਟ ਫਿਰੇ ਨੱਸੀ, ਭੱਜੇ ਵਾਹੋ ਦਾਹੀਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਣੀ ਮਾਣ ਵਡਿਆਈਆ। ਸਾਵਣ ਕਹੇ ਪ੍ਰਭ ਵੇਖਣੇ ਪਈਏ ਸਹੁਰੇ, ਸੌਂਹ ਸੁਗੰਦੀ ਤੇਰੀ ਇਕ ਵਖਾਈਆ। ਮੇਰੇ ਮਾਲਕ ਗੰਭੀਰ ਗੌਰੇ, ਗਹਿਰ ਗਵਰ ਤੇਰੀ ਵਡਿਆਈਆ। ਤੁਧ ਬਿਨ ਕਾਰਜ ਕਦੇ ਨਾ ਸੌਰੇ, ਗ਼ਮੀ ਗ਼ਮ ਨਾ ਕੋਇ ਬਣਾਈਆ। ਤੇਰਾ ਰੂਪ ਹੋਵੇ ਅਵਰ ਕਾ ਔਰੇ, ਹਰਿਜੂ ਆਪਣਾ ਫੇਰਾ ਪਾਈਆ। ਅਗੰਮੀ ਧਾਰ ਜਿਹੜੇ ਸ਼ਬਦੀ ਵਰਕੇ ਰੱਖੇ ਕੋਰੇ, ਅੱਖਰ ਸਕੇ ਨਾ ਕੋਇ ਲਿਖਾਈਆ। ਗੁਰ ਅਵਤਾਰ ਪੈਗ਼ੰਬਰਾਂ ਹਿੱਸੇ ਦਿਤੇ ਥੋੜ੍ਹੇ ਥੋੜ੍ਹੇ, ਨਾਮ ਕ਼ਲਮੇ ਝੋਲੀ ਪਾਈਆ। ਇਸਤਰੀ ਮਰਦ ਬਣਾ ਕੇ ਜੋੜੇ ਜੋੜੇ, ਸੀਤਾ ਰਾਮ ਕ੍ਰਿਸ਼ਨ ਕਾਹਨ ਇਸ਼ਟ ਵਖਾਈਆ। ਪੈਗ਼ੰਬਰਾਂ ਗੁਰੂਆਂ ਚੜ੍ਹਾ ਕੇ ਉਤੇ ਘੋੜੇ, ਸ਼ਾਹ ਸਵਾਰੇ ਦਿਤੇ ਜਣਾਈਆ। ਧਰਤੀ ਉਤੇ ਫਿਰਦੇ ਦੌੜੇ, ਭੱਜਣ ਚਾਈਂ ਚਾਈਂਆ। ਤੇਰੇ ਹੁਕਮ ਦੇ ਲਾ ਕੇ ਪੌੜੇ, ਦੀਨ ਦੁਨੀ ਗਏ ਵਖਾਈਆ। ਅੰਤਮ ਵੇਲੇ ਕੋਈ ਨਾ ਬਹੁੜੇ, ਸਦਾ ਹੋਵੇ ਨਾ ਕੋਇ ਸਹਾਈਆ। ਜ਼ਾਤਾਂ ਪਾਤਾਂ ਦੇ ਅਟਕਾ ਰੋੜੇ, ਮੰਜ਼ਲ ਸਾਫ਼ ਨਾ ਕੋਇ ਵਖਾਈਆ। ਸਭ ਦੇ ਸਮੇਂ ਥੋੜ੍ਹੇ ਥੋੜ੍ਹੇ, ਆਦਿ ਦਾ ਨਜ਼ਰ ਕੋਇ ਨਾ ਆਈਆ। ਇਕ ਦੂਜੇ ਦੀ ਕੀਤੀ ਸਾਰੇ ਗਏ ਮੋੜੇ, ਮਾਰਗ ਇਕ ਨਾ ਕੋਇ ਚਲਾਈਆ। ਤੇਰਾ ਧਰਮ ਵੰਡਿਆ ਗਿਆ ਉਪਰ ਢੋਰੇ, ਚੁਪਾਇਆਂ ਪਸ਼ੂਆਂ ਰਾਹ ਬਣਾਈਆ। ਨਸਲਾਂ ਵੰਡੀਆਂ ਕਾਲੇ ਗੋਰੇ, ਚਿੱਟੀ ਧਾਰ ਸਮਝ ਕਿਸੇ ਨਾ ਆਈਆ। ਤੇਰੇ ਨਿੱਕੇ ਨਿੱਕੇ ਬਾਂਕੇ ਛੋਹਰੇ, ਜਗਤ ਨਾਮ ਖਿਲੌਣਿਆਂ ਖੇਲ ਖਿਲਾਈਆ। ਤੀਰਥ ਤਟ ਸਰੋਵਰ ਬਣਾ ਕੇ ਜੌਹੜੇ, ਪਾਣੀ ਵਿਚ ਨਾਮ ਮਧਾਣੀ ਗਏ ਸਮਝਾਈਆ। ਜਿਥੇ ਫਿਰਦੇ ਜਲ ਹੋੜੇ, ਮੱਛ ਕੱਛ ਫੇਰੀਆਂ ਪਾਈਆ। ਬਿਨ ਤੇਰੀ ਕਿਰਪਾ ਸਾਰੇ ਫਿਰਦੇ ਦੌੜੇ, ਅਗਲਾ ਪੰਧ ਨਾ ਕੋਇ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਆਸ ਰਖਾਈਆ। ਸਾਵਣ ਕਹੇ ਮੇਰਾ ਦੋ ਇਕ ਦਾ ਮੇਲਾ, ਇੱਕੀ ਪ੍ਰਵਿਸ਼ਟਾ ਦਏ ਗਵਾਹੀਆ। ਆਪੇ ਗੁਰੂ ਤੇ ਆਪੇ ਚੇਲਾ, ਗੋਬਿੰਦ ਦਾ ਲੇਖਾ ਪੂਰਾ ਦਿਆਂ ਕਰਾਈਆ। ਦੀਨ ਦੁਨੀ ਤੋਂ ਹੋ ਕੇ ਵਿਹਲਾ, ਪਾਰਬ੍ਰਹਮ ਬ੍ਰਹਮ ਆਪਣਾ ਰੰਗ ਆਪਣੇ ਵਿਚ ਸਮਾਈਆ। ਆਪੇ ਬਣ ਕੇ ਸੱਜਣ ਸੁਹੇਲਾ, ਸਗਲਾ ਸੰਗ ਬਣਾਈਆ। ਅਚਰਜ ਖੇਲ ਪ੍ਰਭੂ ਕਲ ਖੇਲਾ, ਖ਼ਾਲਕ ਖ਼ਲਕ ਨਾ ਕੋਇ ਵਡਿਆਈਆ। ਦੁਨੀਆ ਵੇਖ ਕੇ ਜੰਗਲ ਬੇਲਾ, ਸਾਢੇ ਤਿੰਨ ਹੱਥ ਮੰਦਰ ਡੇਰਾ ਲਾਈਆ।
❋
❋
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਆਪਣੀ ਕਾਰ ਕਮਾਈਆ। ਸਾਵਣ ਕਹੇ ਮੈਂ ਸੁਹੰਞਣਾ, ਸੋਭਾਵੰਤ ਰਮਣੀਕ। ਮੇਰਾ ਮਾਲਕ ਆਦਿ ਨਿਰੰਜਣਾ, ਜਿਸ ਦੇ ਵਿਚ ਹੱਕ ਤੌਫ਼ੀਕ਼। ਮੇਰਾ ਸਾਹਿਬ ਦਰਦ ਦੁੱਖ ਭੈ ਭੰਜਣਾ, ਆਦਿ ਜੁਗਾਦੀ ਇਕ ਤਬੀਬ। ਨਿਰਗੁਣ ਧਾਰ ਸਰਗੁਣ ਸੱਜਣਾ, ਸਭ ਦੀ ਮਨਸਾ ਪੂਰੀ ਕਰੇ ਉਮੀਦ। ਨੇਤਰ ਨਾਮ ਪਾਏ ਅੰਜਣਾ, ਕੂੜ ਅੰਧੇਰ ਮਿਟਾਏ ਤਾਰੀਕ। ਹੁਕਮ ਸੰਦੇਸ਼ੇ ਗੁਰ ਅਵਤਾਰ ਪੈਗ਼ੰਬਰਾਂ ਦਿਤੇ ਸਭ ਨੇ ਵੰਞਣਾ, ਵੰਝ ਮੁਹਾਣਾ ਰਹਿਣ ਕੋਇ ਨਾ ਪਾਈਆ। ਡੰਡਾਵਤ ਬੰਦਨਾ, ਬੰਦਗੀ ਬੰਦਗੀ ਵਿਚੋਂ ਪ੍ਰਗਟਾਈਆ। ਸਯਦਿਆਂ ਵਿਚੋਂ ਸਾਹਿਬ ਲੱਭਣਾ, ਸਹਿਜ ਗਿਆ ਦ੍ਰਿੜਾਈਆ । ਦੀਨ ਮਜ਼੍ਹਬ ਬਣਾ ਕੇ ਹੱਦਨਾ, ਵੰਡ ਜਗਤ ਵਿਚ ਕਰਾਈਆ। ਜਿਸ ਦੇ ਅੰਦਰ ਸਭ ਨੇ ਬੱਝਣਾ, ਲਕੀਰ ਫ਼ਕੀਰ ਦਿਤੀ ਦ੍ਰਿੜਾਈਆ। ਨਾਮ ਬੰਸਰੀ ਬਣਾ ਕੇ ਵੰਝਣਾ, ਮੱਟੀ ਪੋਰੀ ਸੋਭਾ ਪਾਈਆ। ਮੜ੍ਹੀ ਗੋਰ ਕਿਸੇ ਨਹੀਂ ਦੱਬਣਾ, ਅਗਨੀ ਤੱਤ ਜਲਾਈਆ। ਬਿਨ ਪ੍ਰਭ ਕਿਰਪਾ ਅੱਗੇ ਕਿਸੇ ਨਾ ਵਧਣਾ, ਵੰਝ ਮੁਹਾਣਾ ਕੰਮ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਵਖਾਈਆ। ਸਾਵਣ ਕਹੇ ਮੇਰੀ ਅਗੰਮੀ ਸੁਬਹ, ਸੁਬਹਾਨ ਅੱਲਾ ਕਹਿ ਕੇ ਦਿਆਂ ਜਣਾਈਆ। ਮੇਰੇ ਮਹਿਬੂਬ ਦਾ ਇਕੋ ਮੁੱਦਾ, ਜੋ ਮੁੱਦਤਾਂ ਵੇਖ ਵਖਾਈਆ। ਖੇਲ ਕਰੇ ਉਪਰ ਬਸੁੱਧਾ, ਧਰਨੀ ਧਰਤ ਧਵਲ ਦਏ ਵਡਿਆਈਆ। ਜੋ ਇਸ਼ਾਰਾ ਦੇ ਕੇ ਗਿਆ ਬੁੱਧਾ, ਬੁੱਧੀ ਤੋਂ ਪਰੇ ਗਿਆ ਜਣਾਈਆ। ਉਸ ਦਾ ਭੇਵ ਖੁਲ੍ਹਾਵੇ ਗੁੱਝਾ, ਪਰਦਾ ਅੰਤਰ ਰਹੇ ਨਾ ਰਾਈਆ। ਬਿਨਾ ਭਗਤਾਂ ਤੋਂ ਰਹੇ ਕੋਈ ਨਾ ਝੁੱਗਾ, ਝੁੱਗੀਆਂ ਵਾਲੇ ਡੇਰੇ ਢਾਹੀਆ। ਇਕੋ ਪੁਰਖ ਅਕਾਲ ਹੋਣਾ ਉਘਾ, ਉਗਣ ਆਥਣ ਕਰੇ ਰੁਸ਼ਨਾਈਆ। ਧੁਰ ਦੇ ਨਾਮ ਦਾ ਲਏ ਕੋਈ ਨਾ ਭੁੱਗਾ, ਹਿੱਸਾ ਵੰਡ ਨਾ ਕੋਇ ਵੰਡਾਈਆ। ਕੂੜੀ ਰਹੇ ਕੋਇ ਨਾ ਦੁਬਦਾ, ਨਿਰਗੁਣ ਧਾਰ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਈਆ। ਸਾਵਣ ਕਹੇ ਮੇਰੀ ਵੇਖਣੀ ਖੇਲ ਅਪਾਰੀ, ਅਪਰੰਪਰ ਰਿਹਾ ਜਣਾਈਆ। ਜਿਸ ਦੀ ਖੇਲ ਨਿਆਰੀ, ਨਿਰਾਕਾਰ ਆਪ ਦ੍ਰਿੜਾਈਆ। ਕਰੇ ਸਚ ਵਿਵਹਾਰੀ, ਭੇਵ ਅਭੇਦਾ ਦਏ ਖੁਲ੍ਹਾਈਆ। ਲਹਿਣਾ ਦੇਣਾ ਪੂਰਾ ਕਰੇ ਨਰ ਨਾਰੀ, ਨਰ ਨਰਾਇਣ ਹੋਏ ਸਹਾਈਆ। ਬੁੱਢਿਆਂ ਨੱਢਿਆਂ ਔਂਦੀ ਜਾਂਦੀ ਵਾਰੀ, ਵੇਲਾ ਵਕ਼ਤ ਦਏ ਗਵਾਹੀਆ। ਛੱਬੀ ਪੋਹ ਨੂੰ ਸਭ ਨੇ ਕਰਨੀ ਤਿਆਰੀ, ਤ੍ਰੈਗੁਣ ਅਤੀਤਾ ਆਪ ਦ੍ਰਿੜਾਈਆ। ਇਕ ਕੋਰਾ ਭਾਂਡਾ ਲਿਔਣਾ ਪਿਆਰੋ ਘੁਮਿਆਰੀ, ਸਭ ਦੇ ਧੁਮਾਰਕ ਇਕੋ ਵਾਰ ਦਏ ਭੰਨਾਈਆ। ਚਾਰ ਗੁਰਮੁਖ ਰਹਿਣੇ ਬਣ ਹੁਸ਼ਿਆਰੀ, ਮਾਝਾ ਮਾਲਵਾ ਦੁਆਬਾ ਜੰਮੂ ਵੰਡ ਵੰਡਾਈਆ। ਜਿਨ੍ਹਾਂ ਨੇ ਕਦੀ ਮੁੰਨੀ ਹੋਵੇ ਨਾ ਦਾੜ੍ਹੀ, ਦੂਆ ਰੂਪ ਨਾ ਕੋਇ ਧਰਾਈਆ। ਓਹ ਚਾਰੇ ਕਾਹਨੀ ਬਣ ਕੇ ਚੁਕਣਗੇ ਖਾਰੀ, ਖ਼ਾਲਸ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ । ਸਤਾਰਾਂ ਸਾਵਣ ਕਹੇ ਮੈਂ ਇੱਕੀ ਨੂੰ ਦਿਤਾ ਸੰਦੇਸ਼ਾ, ਸੰਧਿਆ ਦਿਤਾ ਜਣਾਈਆ। ਉਠ ਵੇਖ ਆਪਣਾ ਪੇਸ਼ਾ, ਪੇਸ਼ੀਨਗੋਈ ਪਰਦਾ ਲਾਹੀਆ। ਕੀ ਲੇਖਾ ਹੋਣਾ ਮੁੱਲਾ ਸ਼ੇਖਾ, ਸ਼ਖ਼ਸੀਅਤ ਕੀ ਕਾਰ ਕਮਾਈਆ। ਕੀ ਲਹਿਣਾ ਹੋਣਾ ਗਣਪਤ ਗਣੇਸ਼ਾ, ਗਹਿਰ ਗੰਭੀਰ ਕਾਰ ਕਮਾਈਆ। ਕੀ ਆਪਣਾ ਕਰਨਾ ਵੇਸਾ, ਨੌ ਰੰਗ ਦੇ ਬਸਤਰ ਲਏ ਬਦਲਾਈਆ। ਸਤਾਰਾਂ ਗਜ਼ ਦਾ ਮਾਰਨਾ ਪੇਚਾ, ਪੇਚੀਦਾ ਆਪਣੀ ਗੰਢ ਪੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,
❋
❋
ਸਦ ਆਪਣਾ ਖੇਲ ਖਿਲਾਈਆ । ਸਤਾਰਾਂ ਸਾਵਣ ਕਹੇ ਸਤਾਰਾਂ ਗੁਰਮੁਖ ਹੋਣੇ ਉਘੇ, ਉਦਮ ਵਿਚ ਵਡਿਆਈਆ। ਜਿਨ੍ਹਾਂ ਦੀ ਨਿਰਮਲ ਹੋਵੇ ਬੁੱਧੇ, ਬੁੱਧੀ ਵਾਲੀ ਨਾ ਕੋਇ ਚਤੁਰਾਈਆ। ਓਨ੍ਹਾਂ ਇਕੋ ਦਵਾਰਾ ਸੁੱਝੇ, ਪੁਰਖ ਅਕਾਲ ਅਕਾਲ ਸਰਨਾਈਆ। ਨਾਤੇ ਛੱਡ ਦੇਣੇ ਦੂਜੇ, ਮੁਹੱਬਤ ਕੂੜ ਨਾ ਕੋਇ ਵਧਾਈਆ। ਅੱਠ ਜਵਾਨ ਤੇ ਨੌ ਹੋਵਣ ਬੁੱਢੇ, ਵੰਡ ਆਪਣੀ ਆਪ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਸਤਾਰਾਂ ਸਾਵਣ ਕਹੇ ਇੱਕੀ ਬਣਨੇ ਓਹ ਪੁਜਾਰੀ, ਜਿਹੜੀ ਪੂਜਾ ਗੋਬਿੰਦ ਸਿੱਖਾਂ ਗਿਆ ਸਮਝਾਈਆ। ਅੱਜ ਤੱਕ ਉਸ ਦੀ ਖ਼ਬਰ ਆਈ ਨਹੀਂ ਕਿਸੇ ਸਾਰੀ, ਸਾਰ ਸਕਿਆ ਕੋਇ ਨਾ ਪਾਈਆ। ਪੰਜਾਂ ਪਿਆਰਿਆਂ ਦੱਸੀ ਸੀ ਪੰਜ ਵਾਰੀ, ਹੌਲੀ ਹੌਲੀ ਕੰਨਾਂ ਵਿਚ ਸੁਣਾਈਆ। ਫੇਰ ਉਨ੍ਹਾਂ ਦੀ ਹੱਥ ਲਾ ਕੇ ਦੋਵੇਂ ਦਾੜ੍ਹੀ, ਮੁਖ ਆਪਣੇ ਉਤੇ ਫਿਰਾਈਆ। ਫਿਰ ਕੱਢਕੇ ਨੰਗੀ ਕਟਾਰੀ, ਆਪਣੇ ਮਸਤਕ ਉਤੇ ਛੁਹਾਈਆ। ਫੇਰ ਤਕ ਜੋਤ ਨਿਰੰਕਾਰੀ, ਦੋਏ ਜੋੜ ਵਾਸਤਾ ਪਾਈਆ। ਫੇਰ ਕਰ ਨਿਮਸਕਾਰੀ, ਚਰਨ ਕਵਲਾਂ ਸੀਸ ਝੁਕਾਈਆ । ਜੇ ਤੂੰ ਮੇਰਾ ਮੈਂ ਤੇਰਾ ਗੋਬਿੰਦ ਦੀ ਗੋਬਿੰਦ ਨਾਲ ਯਾਰੀ, ਬਿਨ ਗੋਬਿੰਦ ਤੋਂ ਗੋਬਿੰਦ ਕੰਮ ਕਿਸੇ ਨਾ ਆਈਆ। ਤੇਰੀ ਮੇਰੇ ਉਤੇ ਨਾ ਹੋਵੇ ਬੇਇਤਬਾਰੀ, ਯਕੀਨ ਭਰੋਸਾ ਦਿਆਂ ਦ੍ਰਿੜਾਈਆ। ਪੁਰਖ ਅਕਾਲ ਕਿਹਾ ਗੋਬਿੰਦ ਨਾ ਮੈਂ ਪੁਰਖ ਨਾ ਮੈਂ ਨਾਰੀ, ਰੂਪ ਅਨੂਪ ਤੇਰਾ ਮੇਰਾ ਇਕੋ ਨਜ਼ਰੀ ਆਈਆ। ਹੁਣ ਤੇਰੀ ਸ਼ਹਾਦਤ ਸਤਿਗੁਰ ਸ਼ਬਦ ਦੇਵਣ ਪੰਜ ਲਿਖਾਰੀ, ਜਿਨ੍ਹਾਂ ਦਾ ਲੇਖਾ ਨਾ ਕੋਇ ਬਦਲਾਈਆ। ਰੁਤ ਸੁਹੰਞਣੀ ਹੋਵੇ ਬਹਾਰੀ, ਮਹਿਕ ਆਪਣੀ ਨਾਲ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਸਤਾਰਾਂ ਸਾਵਣ ਕਹੇ ਓਹ ਇੱਕੀ ਸਾਵਣ ਜੋੜ ਦੇ ਹੱਥਾਂ, ਦੋ ਇਕ ਦਾ ਮੇਲ ਮਿਲਾਈਆ। ਮੈਂ ਕਥਾ ਕਹਾਣੀ ਦੱਸਾਂ, ਸਚ ਸੱਚ ਸਮਝਾਈਆ। ਜਿਸ ਨੇ ਤਾਰੇ ਕਰੋੜਾਂ ਲੱਖਾਂ, ਗਿਣਤੀ ਗਣਤ ਨਾ ਕੋਇ ਗਿਣਾਈਆ। ਸੇਜ ਹੰਢਾ ਕੇ ਕੱਖਾਂ, ਯਾਰੜਾ ਲਿਆ ਮੰਨਾਈਆ। ਵਸ ਕੇ ਘਟ ਘਟਾ, ਆਪਣਾ ਰੰਗ ਰੰਗਾਈਆ। ਪਿੱਠ ਉਠਾ ਕੇ ਭੱਥਾ, ਤਰਕਸ਼ ਕੰਧ ਟਿਕਾਈਆ। ਬਣ ਕੇ ਹੱਟਾ ਕੱਟਾ, ਸੂਰਬੀਰ ਸੋਭਾ ਪਾਈਆ। ਉਸ ਨੇ ਖੇਲ ਕਰਨਾ ਰੂਪ ਧਰਨਾ ਤੱਤਾਂ ਦੇ ਬਦਲੇ ਸ਼ਬਦ ਗੁਰੂ ਦਾ ਹੋਣਾ ਵੱਟਾ, ਲੇਖਾ ਸਮਝ ਨਾ ਕੋਇ ਸਮਝਾਈਆ। ਨਾਤਾ ਛੱਡ ਕੇ ਤੱਤ ਅੱਠਾ, ਆਪਣਾ ਪਰਦਾ ਦਏ ਚੁਕਾਈਆ। ਮੇਲਾ ਕਰ ਕੇ ਸਾਂਝਾ ਇਕੱਠਾ, ਗੋਬਿੰਦ ਗੋਬਿੰਦ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਸਾਵਣ ਕਹੇ ਮੇਰਾ ਸਾਵਲ ਸੁੰਦਰ, ਮੋਹਨ ਮੋਹਨੀ ਨਜ਼ਰੀ ਆਈਆ। ਜਿਸ ਦੀ ਕੋਈ ਨਜ਼ਰ ਨਾ ਆਏ ਉਂਗਲ, ਹਿੱਸਾ ਵੰਡ ਨਾ ਕੋਇ ਵੰਡਾਈਆ। ਚਾਰ ਜੁਗ ਗੁਰ ਅਵਤਾਰ ਪੈਗ਼ੰਬਰਾਂ ਪਾਉਂਦਾ ਰਿਹਾ ਗੁੰਝਲ, ਲੋਕਮਾਤ ਨਾ ਕੋਇ ਖੁਲ੍ਹਾਈਆ। ਉਸ ਦਾ ਨਾਮ ਕਲਮਾ ਮੂਲ ਨਾ ਬੁੱਝਣ, ਸਿਫ਼ਤੀ ਢੋਲੇ ਸਾਰੇ ਗਾਈਆ। ਅੰਤਮ ਸਭ ਦੇ ਭਾਂਡੇ ਕਰੇ ਮੂਧਨ, ਸਿਰ ਸਕੇ ਨਾ ਕੋਇ ਉਠਾਈਆ। ਸਦੀ ਚੌਧਵੀਂ ਸਾਰੇ ਲੱਗੇ ਊਂਘਣ, ਨਵ ਜੋਬਨ ਲਏ ਨਾ ਕੋਇ ਅੰਗੜਾਈਆ। ਨੇਤਰ ਅੱਖੀਆਂ ਲੱਗੇ ਪੂੰਝਣ, ਛਹਿਬਰ ਬੰਦ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਸਤਾਰਾਂ ਸਾਵਣ ਕਹੇ ਡੱਲੇ ਦੇ ਢਾਈ ਹੋਣੇ ਬਸਤਰ, ਢਾਈ ਰੰਗ ਰੰਗਾਈਆ। ਹੱਥ ਵਿਚ ਫੜੀ ਹੋਵੇ ਨਸਤਰ, ਤਿੱਖੀ ਧਾਰ ਨਾਲ ਸਮਝਾਈਆ।
❋
❋
ਤਿੰਨ ਮੁੱਖੀ ਹੋਵੇ ਸ਼ਸਤਰ, ਚਿੱਕੜ ਮਿੱਟੀ ਨਾਲ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਕਾਰ ਕਮਾਈਆ। ਸਾਵਣ ਕਹੇ ਪੰਜਾਂ ਪਿਆਰਿਆਂ ਬੰਨ੍ਹਣੀਆਂ ਦਸਤਾਰਾਂ ਦੋ ਦੋ, ਦੋਹਰੀ ਧਾਰ ਸਮਝਾਈਆ। ਇਕ ਪੀਲੀ ਇਕ ਚਿੱਟੀ ਜਾਏ ਹੋ, ਦੋਹਾਂ ਦਾ ਮੇਲਾ ਸਹਿਜ ਸੁਭਾਈਆ। ਇਕ ਤੇ ਸੱਸਾ ਇਕ ਤੇ ਹੋੜਾ ਅੱਖਰ ਬਣੇ ਸੋ, ਹੰ ਦੋਹਾਂ ਵਿਚ ਲੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਆਪਣੀ ਕਾਰ ਕਮਾਈਆ। ਸਾਵਣ ਕਹੇ ਮਾਨ ਸਿੰਘ ਬਣਿਆ ਹੋਵੇ ਬੁੱਲ੍ਹਾ, ਵਾਲ ਪਿੱਛੇ ਨੂੰ ਸੁਟਾਈਆ। ਨੌ ਵਾਰ ਆਣ ਕੇ ਕਹੇ ਮੈਂ ਭੁੱਲਾ, ਗੋਬਿੰਦ ਤੇਰੀ ਬੇਪ੍ਰਵਾਹੀਆ। ਭਗਤ ਦਵਾਰਾ ਵਿਹੜਾ ਹੋਵੇ ਖੁਲ੍ਹਾ, ਖ਼ਾਲਕ ਖ਼ਲਕ ਪਰਦਾ ਲਾਹੀਆ। ਸਾਚੇ ਕੰਡੇ ਹੋਵੇ ਤੁੱਲਾ, ਤੋਲ ਤਰਾਜ਼ੂ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਸਾਵਣ ਕਹੇ ਪੰਜਾਂ ਲਿਖਾਰੀਆਂ ਕੀਤੇ ਹੋਣ ਕਮਰਕੱਸੇ, ਧੁਰ ਦੀ ਵੰਡ ਵੰਡਾਈਆ। ਖ਼ੁਸ਼ੀ ਨਾਲ ਫਿਰਨ ਨੱਸੇ, ਲਿਖਣ ਚਾਈਂ ਚਾਈਂਆ। ਗਲ ਵਿਚ ਸਾਢੇ ਤਿੰਨ ਤਿੰਨ ਹੱਥ ਧਾਗੇ ਹੋਵਣ ਕੱਚੇ, ਅੱਗੇ ਪਿੱਛੇ ਗੰਢ ਨਾ ਕੋਇ ਪੁਆਈਆ। ਮਸਤਕ ਲਿਖਿਆ ਹੋਵੇ ਅਸੀਂ ਓਸ ਪ੍ਰਭੂ ਦੇ ਬੱਚੇ, ਜੋ ਬਚਪਨ ਆਪਣੀ ਝੋਲੀ ਪਾਈਆ। ਇਸ ਤੋਂ ਅੱਗੇ ਅੱਠ ਭਾਦਰੋਂ ਫੇਰ ਦਸਾਂਗਾ ਪਤੇ, ਪਤਿਪਰਮੇਸ਼ਵਰ ਪਰਦਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰ ਘਟ ਅੰਤਰ ਅੰਤਰ ਵਸੇ, ਬਿਨ ਕਿਰਪਾ ਨਜ਼ਰ ਕਿਸੇ ਨਾ ਆਈਆ।
੨੭ ਸਾਵਣ ਸ਼ਹਿਨਸ਼ਾਹੀ ਸੰਮਤ ੫ ਹਰਿ ਭਗਤ ਦਵਾਰ ਜੇਠੂਵਾਲ ਬੀਬੀ ਚਰਨਜੀਤ ਕੌਰ ਫ਼ਰੀਦਕੋਟ ਦੇ (ਪ੍ਰਸ਼ਾਦ ਕਰਾਉਣ ਤੇ)
ਸਾਵਣ ਕਹੇ ਤੱਕਣਾ ਪ੍ਰੇਮ ਪਿਆਰ ਦਾ ਬਰਸਾ, ਮਾਹ ਮਾਸ ਦਿਨ ਵੱਜੇ ਵਧਾਈਆ। ਗੋਬਿੰਦ ਨੌ ਵਾਰ ਚਰਨ ਛੁਹਾਇਆ ਵਿਚ ਸਰਸਾ, ਵਹਿਣਾਂ ਵਿਚ ਵਹਿਣ ਦਿਤਾ ਬਣਾਈਆ। ਨੌ ਅੱਖਰਾਂ ਦਾ ਲਿਖ ਕੇ ਧਰਿਆ ਵਿਚ ਪਰਚਾ, ਪ੍ਰਾਚੀਨ ਦਾ ਭੇਵ ਖੁਲ੍ਹਾਈਆ। ਜਿਸ ਵੇਲੇ ਕਲਜੁਗ ਕਲ ਕਲਕੀ ਦੀ ਹੋਵੇ ਚਰਚਾ, ਚਰਚਾਂ ਵਿਚ ਪਏ ਦੁਹਾਈਆ। ਦੀਨ ਦੁਨੀ ਰਾਹ ਤੱਕੇ ਉਪਰ ਅਰਸ਼ਾ, ਅਰਸ਼ੀ ਪ੍ਰੀਤਮ ਵੇਖ ਵਖਾਈਆ। ਓਹ ਪ੍ਰਗਟ ਹੋ ਕੇ ਉਪਰ ਫ਼ਰਸ਼ਾ, ਫ਼ੈਸਲਾ ਹੱਕੋ ਹੱਕ ਸੁਣਾਈਆ। ਜਨ ਭਗਤਾਂ ਮੇਟੇ ਜਨਮ ਜਨਮ ਦੀਆਂ ਹਰਸਾਂ, ਹਿਰਸ ਹਵਸ ਅਗਲੀ ਰਹੇ ਨਾ ਰਾਈਆ। ਨਿਰਗੁਣ ਧਾਰ ਦੇ ਕੇ ਦਰਸਾ, ਦੀਦ ਉਮੀਦ ਵਿਚ ਬਣਾਈਆ। ਭੇਵ ਖੋਲ੍ਹ ਆਪਣੇ ਘਰ ਦਾ, ਗ੍ਰਹਿ ਮੰਦਰ ਪਰਦਾ ਦਏ ਉਠਾਈਆ। ਨੂਰ ਪ੍ਰਕਾਸ਼ ਕਰ ਨਰਾਇਣ ਨਰ ਦਾ, ਨਰ ਹਰਿ ਆਪਣੀ ਕਲ ਧਰਾਈਆ। ਗੁਰਮੁਖ ਗੁਰਸਿੱਖ ਫਿਰੇ ਵਰਦਾ, ਵਾਰਸ ਹੋ ਕੇ ਆਪਣਾ ਜੋੜ ਜੁੜਾਈਆ। ਲਹਿਣਾ ਦੇਣਾ ਲੇਖਾ ਜਾਣੇ ਦੱਖਣ ਪਹਾੜ ਲਹਿੰਦਾ ਚੜ੍ਹਦਾ, ਚਾਰੋਂ ਕੁੰਟ ਖੋਜ ਖੁਜਾਈਆ। ਤੂੰ ਮੇਰਾ ਮੈਂ ਤੇਰਾ ਢੋਲਾ ਜਾਏ ਪੜ੍ਹਦਾ, ਅਨਬੋਲਤ ਰਾਗ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਸਾਵਣ ਕਹੇ ਮੈਂ ਸੁਣਿਆ ਅਗੰਮੀ ਸਲੋਕ, ਹਰਿ ਕਰਤੇ ਦਿਤਾ ਦ੍ਰਿੜਾਈਆ। ਖੇਲ ਵੇਖਣ ਲੋਕ ਪ੍ਰਲੋਕ, ਦੋ ਜਹਾਨਾਂ ਪਰਦਾ ਲਾਹੀਆ। ਨਜ਼ਾਰਾ ਤੱਕਣਾ ਨਿਰਮਲ ਜੋਤ,
❋
❋
ਜੋਤੀ ਜਾਤਾ ਨੂਰ ਅਲਾਹੀਆ। ਜਿਸ ਦਾ ਅਗੰਮੀ ਹੋਵੇ ਚੋਜ, ਚੋਜੀ ਪ੍ਰੀਤਮ ਪ੍ਰੀਤੀ ਇਕ ਦ੍ਰਿੜਾਈਆ। ਸਤਿ ਧਰਮ ਦੀ ਦੱਸੇ ਖੋਜ, ਪਰਦਾ ਅੰਦਰੋਂ ਦਏ ਉਠਾਈਆ। ਨੌ ਖੰਡ ਪ੍ਰਿਥਮੀ ਏਕਾ ਜੋਗ, ਜੁਗਤੀ ਇਕੋ ਸਮਝਾਈਆ। ਦੂਈ ਦਾ ਰਹੇ ਕੋਈ ਨਾ ਰੋਗ, ਦਵੈਤ ਅੰਦਰੋਂ ਦਏ ਕਢਾਈਆ। ਆਤਮ ਰਸ ਦੇ ਕੇ ਭੋਗ, ਕੂੜੀ ਤ੍ਰਿਸ਼ਨਾ ਜਗਤ ਮਿਟਾਈਆ। ਆਤਮ ਪਰਮਾਤਮ ਬਣਾ ਸੰਜੋਗ, ਜੁਗਤੀ ਮੇਲਾ ਆਪ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਹਰਿ ਕਰਤਾ ਬੇਪ੍ਰਵਾਹੀਆ। ਸਾਵਣ ਕਹੇ ਮੈਂ ਵੇਖਣਾ ਖੇਲ ਨਿਰਾਲਾ, ਨਿਰਾਕਾਰ ਦਏ ਵਖਾਈਆ। ਜਨ ਭਗਤਾਂ ਲੇਖੇ ਲਾਏ ਘਾਲਾ, ਪੂਰਬ ਪੂਰਬ ਫੋਲ ਫੁਲਾਈਆ। ਦੋ ਗੁਰਮੁਖ ਰੂਪ ਧਰਨ ਮਰਦਾਨਾ ਬਾਲਾ, ਨਾਨਕ ਨਿਰਗੁਣ ਵੱਜੇ ਵਧਾਈਆ। ਸਤਿ ਧਰਮ ਦੀ ਸੁਹੰਜਣੀ ਸੁਹਾਉਣੀ ਧਰਮਸਾਲਾ, ਧਰਮ ਦਵਾਰਾ ਇਕ ਪ੍ਰਗਟਾਈਆ। ਵੇਖਣ ਆਏ ਸਿੰਘ ਪਾਲਾ, ਰੂਪ ਅਨੂਪਾ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਸਾਵਣ ਕਹੇ ਨੌ ਗੁਰਮੁਖ ਬਣੇ ਹੋਣ ਨਾਥ, ਨਾਥ ਅਨਾਥਾਂ ਵੇਖ ਵਖਾਈਆ। ਚੁਰਾਸੀ ਸਿਧ ਹੋਣ ਸਾਥ, ਸਗਲਾ ਸੰਗ ਆਪ ਬਣਾਈਆ। ਸ਼ੰਕਰ ਸ਼ੰਕਰ ਗਾਵਣ ਗਾਥ, ਓਮ ਓਮ ਦਾ ਢੋਲਾ ਸੁਣਾਈਆ। ਤ੍ਰਿਸੂਲ ਬਣਾ ਕੇ ਉਪਰ ਮਾਥ, ਮਸਤਕ ਆਪਣਾ ਰੰਗ ਰੰਗਾਈਆ। ਹੱਥ ਵਿਚ ਇਕ ਇਕ ਫੜਿਆ ਹੋਵੇ ਕਾਟ, ਕਾਰਡ ਜਿਸ ਨੂੰ ਕਹੇ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭੇਵ ਅਭੇਦਾ ਦਏ ਖੁਲ੍ਹਾਈਆ। ਸਾਵਣ ਕਹੇ ਮੈਂ ਵੇਖਣਾ ਅਗੰਮ ਸਮਾਗਮ, ਸਮਗਰੀ ਬੇਪ੍ਰਵਾਹੀਆ। ਜੋੜਾ ਬਣਿਆ ਹੋਵੇ ਮਾਈ ਹਵਾ ਤੇ ਬਾਵਾ ਆਦਮ, ਆਦਮੀਆਂ ਵਾਲਾ ਰੂਪ ਨਾ ਕੋਇ ਜਣਾਈਆ। ਨਾਲ ਨਜ਼ਰੀ ਆਏ ਇਕ ਕ਼ਾਤਲ, ਖੰਡਾ ਖੜਗ ਹੱਥ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਮੇਲਾ ਲਏ ਮਿਲਾਈਆ। ਸਾਵਣ ਕਹੇ ਜੋ ਭਗਤ ਸੁਹੇਲਾ ਬਣੇ ਐਲੀਸ਼ਾਹ, ਐਲੀ ਰੂਪ ਵਟਾਈਆ। ਨੌ ਵਾਰ ਮੁਖ ਨਾਲ ਲਏ ਲੰਬਾ ਸਾਹ, ਹੌਕਿਆਂ ਵਿਚ ਜਣਾਈਆ। ਦੋ ਹੱਥਾਂ ਰੰਗਲੀ ਮਹਿੰਦੀ ਲਵੇ ਲਾ, ਮੁਹੰਮਦ ਸ਼ਹਾਦਤ ਇਕ ਭੁਗਤਾਈਆ। ਸਯਦਿਆਂ ਵਿਚ ਸਯਦਾ ਕਰੇ ਖ਼ੁਦਾ, ਖ਼ੁਦੀ ਤਕੱਬਰ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦਾ ਰੋਗ ਸੋਗ ਮੇਟੇ ਮਰਜ਼ ਸ਼ੁਦਾ, ਸ਼ੁਧ ਆਤਮਾ ਦਏ ਕਰਾਈਆ।
੩੧ ਸਾਵਣ ਸ਼ਹਿਨਸ਼ਾਹੀ ਸੰਮਤ ੫ ਹਰਿ ਭਗਤ ਦਵਾਰ ਜੇਠੂਵਾਲ ਲੈਫ਼ਟੀਨੈਂਟ ਚੇਲਾ ਸਿੰਘ ਤੇ ਤੇਜਭਾਨ ਜੰਮੂ ਦੇ ਨਵਿਤ
ਸਾਵਣ ਕਹੇ ਮੇਰੀ ਮੇਘਲਾ ਧਾਰ ਰੁਤੀ, ਰੁਤੜੀ ਜਗਤ ਰਹੀ ਬਦਲਾਈਆ। ਮੈਂ ਚਾਰ ਕੁੰਟ ਚਾਰ ਜੁਗ ਦੀ ਕੱਟੀ ਬੁੱਤੀ, ਬੁਤਖ਼ਾਨਿਆਂ ਵੇਖ ਵਖਾਈਆ। ਦੁਨੀਆ ਨੀਂਦ ਦੀ ਗ਼ਫ਼ਲਤ ਸੁੱਤੀ, ਮਜ਼੍ਹਬ ਮਹਿਬੂਬ ਨਾ ਕੋਇ ਮਿਲਾਈਆ। ਮਨ ਕਲਪਣਾ ਰੋਂਦੀ ਉਚੀ, ਕੂਕ ਕੂਕ ਸੁਣਾਈਆ। ਮੈਨੂੰ ਰਵਦਾਸ ਦੀ ਦਿਸੀ ਟੁੱਟੀ ਜੁੱਤੀ, ਗੰਢ ਪਾਣੇ ਵਾਲੇ ਰਖਾਈਆ। ਜਿਥੇ ਰਮਜ਼ ਪ੍ਰਭੂ ਦੀ ਲੁਕੀ, ਲੁਕਮਾਨ ਕਹਿ ਕੇ ਗਿਆ ਸਮਝਾਈਆ।
❋
❋
ਸਿਰਫ਼ ਧਾਰ ਆਵੇ ਦੋ ਤੁੱਕੀ, ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ। ਮੰਜ਼ਲ ਜਗਤ ਜਹਾਨ ਜਾਣੋ ਮੁਕੀ, ਅਗਲਾ ਪੰਧ ਨਾ ਕੋਇ ਰਖਾਈਆ। ਭਗਤ ਸੁਹੇਲਾ ਦਿਸੇ ਸੁਖੀ, ਸੁਖ ਸਾਗਰ ਡੇਰਾ ਲਾਈਆ। ਜਗਤ ਵਾਸਨਾ ਵਿਸ਼ਾ ਕਰੇ ਨਾ ਦੁੱਖੀ, ਵਿਸ਼ਵਾਸ਼ ਆਪਣਾ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਸਾਵਣ ਕਹੇ ਮੈਂ ਪਿਛਲਾ ਢੋਲਾ ਆਇਆ ਗਾਵਣ, ਗਾ ਕੇ ਦਿਆਂ ਜਣਾਈਆ। ਜਿਸ ਵੇਲੇ ਰਿਸ਼ੀਆਂ ਆਸ਼ਾ ਰੱਖੀ ਮਿਲਣਾ ਬਲ ਬਾਵਨ, ਬਾਵਨ ਅੱਖਰੀ ਧਿਆਨ ਲਗਾਈਆ। ਸ਼ਬਦੀ ਧਾਰ ਉਪਜੀ ਇਕਾਵਨ, ਅਵਤਾਰ ਪੈਗ਼ੰਬਰ ਗੁਰ ਗੁਰ ਦ੍ਰਿੜਾਈਆ। ਖੇਲ ਕਰੇ ਪੱਤਤ ਪਾਵਨ, ਬੇਪ੍ਰਵਾਹ ਬੇਪ੍ਰਵਾਹੀ ਵਿਚ ਸਮਾਈਆ। ਉਸ ਵੇਲੇ ਰਿਸ਼ੀ ਜਲ ਠੰਡੇ ਨਾਲ ਨਹਾਵਣ, ਤੀਹ ਪ੍ਰਵਿਸ਼ਟਾ ਨਾਲ ਰਲਾਈਆ। ਮੁਖੋਂ ਤੂੰ ਹੀ ਤੂੰ ਗਾਵਣ, ਗਾ ਗਾ ਸ਼ੁਕਰ ਮਨਾਈਆ। ਅੰਤਰ ਆਸ਼ਾ ਰੱਖੀ ਪ੍ਰੇਮ ਮਹੀਨਾ ਚਾਵਨ, ਚਾਓ ਘਨੇਰਾ ਇਕ ਜਣਾਈਆ। ਤੇਰੀ ਯਾਦ ਵਿਚ ਖ਼ੁਸ਼ੀਆਂ ਸਰਬ ਮਨਾਵਣ, ਮਨ ਮਮਤਾ ਮੋਹ ਮਿਟਾਈਆ। ਸਾਨੂੰ ਫੜਾ ਆਪਣਾ ਦਾਮਨ, ਦਾਮਨਗੀਰ ਆਪ ਅਖਵਾਈਆ। ਦੋ ਜਹਾਨਾਂ ਬਣ ਜ਼ਾਮਨ, ਜ਼ਾਹਰ ਜ਼ਹੂਰ ਨਜ਼ਰੀ ਆਈਆ। ਸ਼ਬਦ ਸੰਦੇਸ਼ਾ ਦਿਤਾ ਬਿਨਾ ਕਾਨਨ, ਸ਼ਬਦੀ ਸੁਤ ਮਿਲਾਈਆ। ਪੁਰਖ ਅਬਿਨਾਸ਼ੀ ਘਟ ਘਟ ਜਾਨਣ, ਅੰਤਰਜਾਮੀ ਬੇਪ੍ਰਵਾਹੀਆ। ਕਰ ਪ੍ਰਕਾਸ਼ ਕੋਟ ਭਾਨਨ, ਭਾਂਡਾ ਭਰਮ ਭੌ ਭੰਨਾਈਆ। ਯਾਦ ਰੱਖਣਾ ਜਿਸ ਵੇਲੇ ਮਾਣ ਮਿਟਿਆ ਵੇਦ ਪੁਰਾਨਨ, ਸਵਾਸ ਸਾਹ ਨਾ ਕੋਇ ਚਤੁਰਾਈਆ। ਹਰਿ ਕਾ ਰੂਪ ਸਕੇ ਨਾ ਕੋਇ ਪਹਿਚਾਨਨ, ਜਗਤ ਨੇਤਰ ਨਜ਼ਰ ਕੋਇ ਨਾ ਆਈਆ। ਕਿਰਪਾ ਕਰੇ ਸ੍ਰੀ ਭਗਵਾਨਨ, ਭਗਵਨ ਆਪਣੀ ਦਇਆ ਕਮਾਈਆ। ਲੱਖ ਚੁਰਾਸੀ ਆਵੇ ਛਾਨਨ, ਸ਼ਹਿਨਸ਼ਾਹ ਹੋ ਕੇ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਕਾਰ ਕਮਾਈਆ। ਸਾਵਣ ਕਹੇ ਮੈਂ ਫਿਰਿਆ ਚਾਰੋਂ ਕੁੰਟ, ਕੂਚਾ ਗਲੀ ਵੇਖ ਵਖਾਈਆ। ਕਲ੍ਹ ਗਿਆ ਵਿਚ ਬੈਕੁੰਠ, ਪ੍ਰਭ ਅੱਗੇ ਸੀਸ ਨਿਵਾਈਆ। ਮੈਨੂੰ ਹੱਸ ਕੇ ਕਿਹਾ ਕਾਗ ਭੁਸੰਡ, ਮੁਖੋਂ ਅਗੰਮ ਅਲਾਈਆ। ਤੇਰਾ ਕਿਹੜਾ ਟਾਹਣ ਤੇ ਕਿਹੜਾ ਮੁੱਢ, ਮੈਨੂੰ ਦੇ ਜਣਾਈਆ। ਕਿਸ ਬਿਧ ਰਿਹਾ ਉਡ, ਪੁਰੀਆਂ ਲੋਆਂ ਪੰਧ ਮੁਕਾਈਆ। ਮੈਨੂੰ ਅੰਦਰੋਂ ਗਿਆ ਸੁਝ, ਪ੍ਰਭ ਸਹਿਜ ਦਿਤਾ ਸਮਝਾਈਆ। ਮੈਂ ਹੱਸ ਕੇ ਕਿਹਾ ਮੈਂ ਉਸ ਦੀ ਪ੍ਰੀਤੀ ਵਿਚ ਗਿਆ ਲੁਝ, ਜਿਹੜਾ ਲੱਜਿਆ ਰੱਖੇ ਥਾਉਂ ਥਾਈਂਆ। ਏਸੇ ਕਾਰਨ ਰਿਹਾ ਕੁੱਦ, ਜ਼ਿਮੀਂ ਅਸਮਾਨਾਂ ਪੰਧ ਮੁਕਾਈਆ। ਸ਼ਬਦ ਆਵਾਜ਼ ਆਈ ਜਿਸ ਬਾਵਨ ਰਿਸ਼ੀਆਂ ਧਾਰ ਪਿੱਛੇ ਬਦਲਿਆ ਯੁਗ, ਬਾਵਨ ਅਸਵਮੇਧ ਵੰਡ ਵੰਡਾਈਆ। ਓਥੇ ਜਾ ਕੇ ਪੁੱਜ, ਪਿਛਲੀ ਪੂਜਾ ਦੇ ਸਮਝਾਈਆ। ਜਿਸ ਦਾ ਆਦਿ ਤੋਂ ਲੈ ਕੇ ਜੁਗ ਚੌਕੜੀ ਮੁੱਦਾ ਮੁੱਦ, ਮੁੱਦਤ ਦਾ ਲੇਖਾ ਦਏ ਮੁਕਾਈਆ। ਸਾਵਣ ਘੜੀ ਸੁਲਖਣੀ ਅਖ਼ੀਰੀ ਦਿਵਸ ਹੋਵੇ ਸੁੱਧ, ਸੁਦੀ ਵਦੀ ਨਾ ਵੰਡ ਵੰਡਾਈਆ। ਭਗਤ ਦਵਾਰੇ ਜਾਣਾ ਪੁੱਜ, ਧਰਨੀ ਸੋਭਨੀਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਸਾਵਣ ਕਹੇ ਇਹ ਪੁਰਾਣੀ ਮੇਰੀ ਮੰਗਾ, ਮਾਂਗਤ ਹੋ ਕੇ ਦਿਆਂ ਜਣਾਈਆ। ਸਪਤ ਰਿਖੀਆਂ ਆਸ਼ਾ ਰੱਖੀ ਉਤੇ ਗੰਗਾ, ਤਟ ਕਿਨਾਰੇ ਧਿਆਨ ਲਗਾਈਆ। ਜਿਸ ਵੇਲੇ ਆਵੇ ਪ੍ਰਭੂ ਸੂਰਾ ਸਰਬੰਗਾ, ਹਰਿ ਕਰਤਾ ਧੁਰਦਰਗਾਹੀਆ। ਬਾਹਰੋਂ ਤੱਤਾਂ ਵਾਲਾ ਹੋਵੇ ਬੰਦਾ, ਅੰਤਰ ਨਿਰਗੁਣ ਨੂਰ ਜੋਤ ਰੁਸ਼ਨਾਈਆ। ਖੇਲ ਵਖਰਾ ਕਰੇ ਚੰਗਾ, ਚਾਰੋਂ ਕੁੰਟ ਡੰਕ ਵਜਾਈਆ। ਰਿਸ਼ੀਆਂ
❋
❋
ਦੇਵੇ ਓਹ ਅਨੰਦਾ, ਅਨੰਦ ਅਨੰਦ ਵਿਚੋਂ ਪ੍ਰਗਟਾਈਆ। ਵਿਚੋਲਾ ਰੱਖੇ ਕੋਇ ਨਾ ਪੰਡਾ, ਪੰਡਤ ਵੰਡ ਨਾ ਕੋਇ ਵੰਡਾਈਆ। ਧਾਰ ਰੱਖੇ ਕੋਇ ਨਾ ਖੰਡਾ, ਖੰਡਾ ਖੜਗ ਨਾ ਕੋਇ ਚਮਕਾਈਆ। ਸ਼ਬਦ ਧਾਰ ਸੰਦੇਸ਼ਾ ਦੇਵੇ ਸਦ ਬਖ਼ਸ਼ੰਦਾ, ਬਖ਼ਸ਼ਿਸ਼ ਆਪਣੀ ਕਾਰ ਕਮਾਈਆ। ਲਿਖਾਰੀਆਂ ਗੁੱਟ ਬੱਧਾ ਹੋਵੇ ਗਾਨਾ ਸਤਰੰਗਾ, ਸੱਤ ਸੱਤ ਨਾਲ ਜਣਾਈਆ। ਸਭ ਦੇ ਸੀਸ ਵਿਚ ਦੰਦ ਖੰਡ ਦਾ ਹੋਵੇ ਕੰਘਾ, ਕੇਸ ਚੋਟੀ ਵਿਚ ਟਿਕਾਈਆ। ਪਿਠ ਉਤੇ ਲੱਗਾ ਹੋਵੇ ਸੱਤ ਰੰਗ ਦਾ ਡੰਡਾ, ਡੰਡਾਵਤ ਅਗਲੀ ਦਏ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਸਾਵਣ ਕਹੇ ਬਾਵਨ ਖੇਲ ਦੱਸਾਂ ਬੀਤੀ, ਬਾਤਨ ਪਰਦਾ ਲਾਹੀਆ। ਰਿਸ਼ੀਆਂ ਸਾਂਝੀ ਕੀਤੀ ਰੀਤੀ, ਜਿਸ ਵੇਲੇ ਬਲ ਦਵਾਰੇ ਆਈਆ। ਧਰਮ ਦੀ ਕਰ ਪ੍ਰੀਤੀ, ਪ੍ਰੇਮ ਗੰਢ ਰਖਾਈਆ। ਸਾਫ਼ ਕਰ ਕੇ ਨੀਤੀ, ਅੰਤਰ ਲਈ ਅੰਗੜਾਈਆ। ਵਸਤ ਸਚ ਅਨਡੀਠੀ, ਪੱਲੇ ਲਈ ਬੰਧਾਈਆ। ਸਭ ਦੀ ਆਸ਼ਾ ਅੰਤਰ ਆਤਮ ਜੀਅ ਕੀ, ਜੀਵਣ ਜੁਗਤੀ ਮਿਲੇ ਵਡਿਆਈਆ। ਤ੍ਰਿਸ਼ਨਾ ਨਹੀਂ ਪੁੱਤਰ ਧੀ ਦੀ, ਧਨ ਦੌਲਤ ਅੱਖ ਨਾ ਕੋਇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਕਾਰ ਕਮਾਈਆ। ਸਾਵਣ ਕਹੇ ਰਿਸ਼ੀਆਂ ਦਾ ਉਹ ਪੁਰਾਣਾ ਸਗਨ, ਜੋ ਬਾਵਨ ਭੇਟ ਕਰਾਈਆ। ਬਾਵਨ ਹੋ ਕੇ ਮਗਨ, ਅੱਖ ਨਾ ਮੂਲ ਖੁਲ੍ਹਾਈਆ। ਸਾਰੇ ਲੱਗੇ ਮੰਗਣ, ਨਿਉਂ ਨਿਉਂ ਸੀਸ ਝੁਕਾਈਆ। ਬਾਵਨ ਪਾਸਾ ਪਰਤ ਕੇ ਕਿਹਾ ਮੇਰਾ ਇਹ ਨਹੀਂ ਰਹਿਣਾ ਬਦਨ, ਬਦਲਾ ਕਵਣ ਚੁਕਾਈਆ। ਹੁਣ ਤੁਹਾਨੂੰ ਰਾਜਾ ਬਲ ਗਿਆ ਸੱਦਣ, ਆਪਣਾ ਘਰ ਵਖਾਈਆ। ਤੁਸੀਂ ਜਗਤ ਦੀ ਧਾਰ ਫਿਰਦੇ ਨਗਨ, ਤਨ ਭਬੂਤ ਰਮਾਈਆ। ਸਹਾਰਾ ਰੱਖਦੇ ਅਗਨ, ਤਤਵ ਤਤ ਤਤ ਤਪਾਈਆ। ਜਿਸ ਵੇਲੇ ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਲੰਘਣ, ਅੰਤ ਅਖ਼ੀਰ ਅਖ਼ੀਰ ਸਮਝਾਈਆ। ਫਿਰੇ ਦੁਹਾਈ ਉਤੇ ਗਗਨ, ਮੰਡਲ ਮਾਰਨ ਧਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਖੇਲ ਵਖਾਈਆ। ਸਾਵਣ ਕਿਹਾ ਬਾਵਨ ਦਿਤਾ ਆਖ, ਸਹਿਜ ਨਾਲ ਸੁਣਾਈਆ। ਕੋਈ ਨਾ ਕਰਿਓ ਪਸ਼ਚਾਤਾਪ, ਚਿੰਤਾ ਗ਼ਮ ਨਾ ਕੋਇ ਜਣਾਈਆ। ਜਿਸ ਵੇਲੇ ਪ੍ਰਭ ਪ੍ਰਗਟ ਹੋਇਆ ਆਪ, ਆਪ ਆਪਣਾ ਵੇਸ ਵਟਾਈਆ। ਤੂੰ ਮੇਰਾ ਮੈਂ ਤੇਰਾ ਦੱਸ ਕੇ ਜਾਪ, ਜਗ ਜੀਵਣ ਦਾਤਾ ਹੋ ਕੇ ਵੇਖ ਵਖਾਈਆ। ਸਭ ਦਾ ਇਕੋ ਬਣ ਕੇ ਬਾਪ, ਪਿਤਾ ਪੁਰਖ ਅਕਾਲ ਗੋਦ ਉਠਾਈਆ। ਯਾਦ ਰੱਖਿਓ ਮੇਰਾ ਵਾਕ, ਵਾਕ਼ਫ਼ਕਾਰੋ ਦਿਆਂ ਦ੍ਰਿੜਾਈਆ। ਤੁਹਾਡਾ ਫੇਰ ਖੋਲ੍ਹੇ ਤਾਕ, ਅੰਦਰੋਂ ਪਰਦਾ ਲਾਹੀਆ। ਧਰਮ ਧਾਰ ਬਣਾ ਕੇ ਸਾਕ, ਸੱਜਣ ਲਏ ਉਠਾਈਆ। ਧੁਰਦਰਗਾਹੀ ਬਣਾ ਕੇ ਸਾਥ, ਸਗਲਾ ਸੰਗ ਵਖਾਈਆ। ਸੁਹੰਞਣੀ ਹੋਵੇ ਰਾਤ, ਭਿੰਨੜੀ ਨਾਲ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਸਾਵਣ ਕਹੇ ਬਾਵਨ ਨੇ ਮਾਰੀ ਨਿਗਾਹ, ਨਿਗਾਹ ਨਿਗਾਹ ਵਿਚੋਂ ਬਦਲਾਈਆ। ਮਾਰਗ ਵੇਖਿਆ ਸਿੱਧਾ, ਸਾਹਿਬ ਰਿਹਾ ਦ੍ਰਿੜਾਈਆ। ਜਿਸ ਦੀ ਕੋਇ ਨਾ ਜਾਣੇ ਬਿਧਾ, ਲੇਖਾ ਲਿਖਣ ਕੋਇ ਨਾ ਆਈਆ। ਜਿਸ ਵੇਲੇ ਗੁਰ ਅਵਤਾਰ ਪੈਗ਼ੰਬਰਾਂ ਕੀਤਾ ਅਲਵਿਦਾ, ਵਿਦਿਆ ਦੀ ਲੋੜ ਰਹੇ ਨਾ ਰਾਈਆ। ਭੇਵ ਖੋਲ੍ਹ ਆਤਮ ਨਿਜਾ, ਨਿਜ ਨੈਣ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਪਰਦਾ ਲਾਹੀਆ। ਬਾਵਨ ਕਿਹਾ ਜੋ ਮੇਰੇ ਦਰ ਤੇ ਮੰਗਣ ਆਇਆ ਮੰਗ ਗ੍ਰਹਿ, ਗ੍ਰਹਿ ਬ੍ਰਹਿਸਪਤ ਵੇਖ ਵਖਾਈਆ।
❋
❋
ਸ਼ੁਕਰ ਪ੍ਰੋਹਤ ਵੇਖ ਕੇ ਗਿਆ ਸ਼ਹਿ, ਦੂਰ ਦੁਰਾਡਾ ਅੱਖ ਉਠਾਈਆ। ਸਹਿਜ ਨਾਲ ਬਲ ਰਾਜੇ ਨੂੰ ਕਹਿ, ਕਹਿ ਕੇ ਦਿਤਾ ਦ੍ਰਿੜਾਈਆ। ਉਹ ਵੇਖ ਆਪਣੀ ਸ਼ੈ, ਸ਼ਹਿਨਸ਼ਾਹ ਤੋਂ ਬਿਨਾ ਬ੍ਰਾਹਮਣ ਭੇਟ ਕਰਾਈਆ। ਤੇਰੇ ਬਰਾਬਰ ਕਿਹੜਾ ਬਹਿ, ਛਤਰਧਾਰੀ ਨਜ਼ਰ ਕੋਇ ਨਾ ਆਈਆ। ਤੂੰ ਦਾਤਾ ਹੋ ਕੇ ਸਭ ਨੂੰ ਦਏ, ਦਾਨੀ ਇਕ ਅਖਵਾਈਆ। ਜੋ ਆਇਆ ਤੇਰੇ ਮੰਦਰ ਗ੍ਰਹਿ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਬਾਵਨ ਕਿਹਾ ਇਹ ਖੇਲ ਪੁਰਖ ਅਬਿਨਾਸ਼ੀ, ਧੁਰ ਕਰਤਾ ਆਪ ਕਰਾਈਆ। ਇਹ ਰਿਸ਼ੀ ਤੇਰਾਂ ਸੌ ਅਠਾਸੀ, ਧੁਰ ਦੀ ਧਾਰ ਵੰਡ ਵੰਡਾਈਆ। ਜਿਨ੍ਹਾਂ ਭਟਕਣਾ ਨਹੀਂ ਲੱਖ ਚੁਰਾਸੀ, ਜੇਰਜ ਅੰਡਜ ਉਤਭੁਜ ਸੇਤਜ ਨਾ ਫੇਰਾ ਪਾਈਆ। ਜਿਸ ਵੇਲੇ ਨੂਰ ਜੋਤ ਪ੍ਰਕਾਸ਼ੀ, ਲੋਕਮਾਤ ਵੇਸ ਵਟਾਈਆ। ਸ਼ਬਦ ਸੰਦੇਸ਼ਾ ਦੇਵੇ ਬਣਾਏ ਆਪਣੇ ਦਾਸ ਦਾਸੀ, ਸੇਵਕ ਸੇਵਾ ਰੰਗ ਰੰਗਾਈਆ। ਸਭ ਦੀ ਪੂਰੀ ਕਰੇ ਆਸੀ, ਆਹਿਸਤਾ ਆਹਿਸਤਾ ਵੇਖ ਵਖਾਈਆ। ਕਲਜੁਗ ਹੋਵੇ ਅੰਧੇਰੀ ਰਾਤੀ, ਸਾਚਾ ਚੰਦ ਨਾ ਕੋਇ ਚਮਕਾਈਆ। ਝਗੜਾ ਦਿਸੇ ਜ਼ਾਤੀ ਪਾਤੀ, ਮਜ਼੍ਹਬਾਂ ਵਿਚ ਦੁਹਾਈਆ। ਮਿਲੇ ਮੇਲ ਨਾ ਕਮਲਾਪਾਤੀ, ਪਤਿਪਰਮੇਸ਼ਵਰ ਨਜ਼ਰ ਕਿਸੇ ਨਾ ਆਈਆ। ਜਿਸ ਆਸਾ ਨਾਲ ਰਿਸ਼ੀਆਂ ਦੀ ਆਤਮਾ ਮਨ ਕਲਪਣਾ ਤੋਂ ਬਾਹਰ ਹੋ ਕੇ ਸੀ ਨ੍ਹਾਤੀ, ਜਲ ਠੰਡਾ ਧਾਰ ਵਹਾਈਆ। ਤੀਹ ਸਾਵਣ ਓਸੇ ਦੀ ਫੇਰ ਦੁਹਰਾਈ ਗਾਥੀ, ਪੂਰਬ ਲਹਿਣਾ ਲਹਿਣੇ ਵਿਚੋਂ ਪ੍ਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਭੇਵ ਚੁਕਾਈਆ। ਸਾਵਣ ਕਹੇ ਮੈਨੂੰ ਯਾਦ ਆਇਆ ਵਕ਼ਤ ਸੁਹੰਞਣਾ, ਰਿਸ਼ੀਆਂ ਨਹਾ ਕੇ ਲਿਆ ਧਿਆਈਆ। ਉਸ ਇਕ ਨੇ ਓਨ੍ਹਾਂ ਪਿਛੇ ਕਲ੍ਹ ਆਪਣਾ ਕੀਤਾ ਨਹਾਉਣਾ, ਠੰਡਾ ਜਲ ਸੀਸ ਪਵਾਈਆ। ਓਧਰੋਂ ਰਿਸ਼ੀਆਂ ਨੂੰ ਹੁਕਮ ਨਾਲ ਉਠਾਉਣਾ, ਪਾਂਧੀ ਆਪ ਬਣਾਈਆ। ਪਿਛਲਾ ਸਗਨ ਨਾਲ ਲਿਔਣਾ, ਵਿਚੋਲਾ ਹੋ ਕੇ ਦਿਤਾ ਦ੍ਰਿੜਾਈਆ। ਖ਼ੁਸ਼ੀ ਨਾਲ ਦੋਹਾਂ ਨੇ ਫੜ ਕੇ ਭੇਟ ਕਰਾਉਣਾ, ਹੱਥਾਂ ਉਤੇ ਦੇਣਾ ਟਿਕਾਈਆ। ਸਭ ਨੇ ਸੋਹੰ ਢੋਲਾ ਗਾਉਣਾ, ਪੰਜ ਵਾਰ ਸੁਣਾਈਆ। ਬਾਵਨ ਬਲ ਦਵਾਰੇ ਗਿਆ ਬਣ ਪ੍ਰਾਹੁਣਾ, ਭਗਤ ਸੁਹੇਲਾ ਰੂਪ ਵਟਾਈਆ। ਪੁਰਖ ਅਬਿਨਾਸ਼ੀ ਖੇਲ ਰਚਾਉਣਾ, ਰਚਨਾ ਆਪ ਦਏ ਦ੍ਰਿੜਾਈਆ। ਚਾਲੀ ਦਿਵਸ ਸਾਚਾ ਰੰਗ ਰੰਗੌਣਾ, ਰੰਗਣ ਆਪਣੇ ਰੰਗ ਰੰਗਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਸਰਨਾਈਆ। ਪ੍ਰਸਾਦ ਕਹੇ ਮੇਰਾ ਕੋਈ ਵਖਰਾ ਨਹੀਂ ਸਵਾਦਾ, ਸਚ ਦਿਆਂ ਜਣਾਈਆ। ਚਾਲੀ ਦਿਨ ਪ੍ਰਭੂ ਨੂੰ ਲੰਗਰ ਤੋਂ ਖਾਣਾ ਪਏ ਪ੍ਰਸਾਦਾ, ਦਿਵਸ ਰੈਣ ਹੱਥ ਉਤੇ ਰਖਾਈਆ। ਜਿਸ ਨੇ ਰਿਸ਼ੀਆਂ ਨੂੰ ਮਾਰ ਕੇ ਅਵਾਜ਼ਾ, ਸੁਤਿਆਂ ਆਵਾਜ਼ਾਂ ਲਿਆ ਉਠਾਈਆ। ਕਿਹਾ ਪ੍ਰੇਮੀ ਪਿਆਰਿਆ ਆ ਜਾ, ਅੱਜ ਦਾ ਦਿਨ ਵਡਿਆਈਆ। ਸਦਾ ਅਖ਼ੀਰੀ ਦਿਨ ਸਾਵਣ ਦੇ ਅੱਠ ਤੋਂ ਦਸ ਤਕ ਪ੍ਰਭ ਦਾ ਧਿਆਨ ਧਰਦਾ ਸੀ ਬਲ ਰਾਜਾ, ਬਿਨਾ ਬਾਵਨ ਤੋਂ ਸਮਝ ਕਿਸੇ ਨਾ ਆਈਆ। ਏਸੇ ਕਾਰਨ ਉਹ ਪੂਰਾ ਕੀਤਾ ਕਾਜਾ, ਪਿਛਲਾ ਪਿਛਲਿਆਂ ਨਾਲ ਰਲਾਈਆ। ਸਾਢੇ ਦਸ ਦਾ ਵਕ਼ਤ ਇਕ ਸੰਦੇਸ਼ਾ ਦਿਤਾ ਸੀ ਰਾਧਾ, ਕ੍ਰਿਸ਼ਨ ਰਾਧਾ ਗਿਆ ਸਮਝਾਈਆ। ਮੇਰੇ ਕਾਹਨ ਨੇ ਚਾਰ ਜੁਗ ਪਿਛੋਂ ਪਕਵਾਨਾਂ ਦਾ ਕਰਨਾ ਨਾਗਾ, ਨਾਗ ਡੱਸਣੀ ਮਾਇਆ ਦਾ ਡੇਰਾ ਢਾਹੀਆ। ਇਹ ਪੂਰਾ ਹੋਣਾ ਵਾਅਦਾ, ਵਾਹਦ ਆਪਣੀ ਕਾਰ ਕਮਾਈਆ। ਬਿਨਾ ਕਿਰਪਾ ਤੋਂ ਕਿਸੇ ਨੂੰ ਮਿਲੇ ਕਦੇ ਨਾ ਫ਼ਾਇਦਾ, ਕੋਟਨ ਕੋਟ ਕੋਟ ਸੇਵ ਕਮਾਈਆ। ਸਾਹਿਬ ਸਤਿਗੁਰ ਸਭ ਦੇ ਅੰਦਰੋਂ ਪ੍ਰੀਤੀ ਦਾ ਲੈਂਦਾ ਜਾਇਜ਼ਾ, ਬਾਹਰੋਂ ਹੱਥਾਂ
❋
❋
ਪੈਰਾਂ ਵਲ ਨਾ ਵੇਖ ਵਖਾਈਆ। ਇਕ ਗੋਬਿੰਦ ਨਾਲ ਮੁਆਹਿਦਾ, ਮਾਛੂਵਾੜੇ ਸੇਜ ਸੁਹਾਈਆ। ਤੈਥੋਂ ਕਦੇ ਨਾ ਹੋਣਾ ਅਲਾਹਿਦਾ, ਵਖਰਾ ਘਰ ਨਾ ਕੋਇ ਬਣਾਈਆ। ਮੈਂ ਤੇਰੀ ਪੱਟੀ ਤੇ ਤੂੰ ਮੇਰਾ ਕਾਇਦਾ, ਦੋਹਾਂ ਦਾ ਲੇਖਾ ਇਕੋ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਕਰਨੀ ਕਾਰ ਕਮਾਈਆ । ਪ੍ਰਸਾਦ ਕਹੇ ਏਸ ਪ੍ਰਭੂ ਦਾ ਨਹੀਂ ਜੇ ਇਤਬਾਰ, ਜੁਗ ਚੌਕੜੀ ਸਮਝ ਕਦੇ ਨਾ ਆਈਆ। ਪਤਾ ਨਹੀਂ ਕੀ ਕੀ ਅੱਗੇ ਕਰੇ ਵਿਹਾਰ, ਵਿਵਹਾਰੀ ਹੋ ਕੇ ਖੇਲ ਖਿਲਾਈਆ। ਜਿਸ ਨੇ ਛੱਡਣੇ ਯਾਰ, ਮਿੱਤਰ ਦੇਣੇ ਤਜਾਈਆ। ਅਨਗਿਣਤਾਂ ਵਿਚੋਂ ਲੱਭ ਕੇ ਦਸ ਪੰਜ ਦੋ ਚਾਰ, ਚਾਰ ਜੁਗ ਦਾ ਰੰਗ ਰੰਗਾਈਆ। ਜੋ ਆਦਿ ਦਾ ਅੰਤ ਦਾ ਮੱਧ ਦਾ ਮਧੂ ਖ਼ਿਦਮਤਗਾਰ, ਖ਼ਾਦਮ ਖ਼ੁਦ ਵੇਖ ਵਖਾਈਆ। ਉਸ ਦਾ ਗੁਰ ਅਵਤਾਰ ਪੈਗ਼ੰਬਰ ਕਰਦੇ ਰਹੇ ਇੰਤਜ਼ਾਰ, ਜੋ ਇੰਤਜ਼ਾਮੀਆਂ ਧੁਰਦਰਗਾਹੀਆ। ਜਦ ਚਾਹੇ ਪੱਤਤ ਪਾਪੀਆਂ ਨੂੰ ਜਾਏ ਤਾਰ, ਅਪਰਾਧੀ ਪਾਰ ਲੰਘਾਈਆ। ਉਸ ਦੇ ਦਰ ਤੇ ਇਕ ਦੋ ਦੀ ਨਹੀਂ ਵਿਚਾਰ, ਏਕੰਕਾਰ ਇਕੋ ਰੰਗ ਰੰਗਾਈਆ। ਰਿਸ਼ੀਓ ਤੁਹਾਡਾ ਲਹਿਣਾ ਅਪਰ ਅਪਾਰ, ਅਪਰੰਪਰ ਸਵਾਮੀ ਆਪਣੇ ਲੇਖੇ ਪਾਈਆ। ਛੱਬੀ ਪੋਹ ਨੂੰ ਇਹੋ ਸਗਨ ਕਿਸੇ ਦੀ ਝੋਲੀ ਵਿਚ ਦੇਵੇ ਡਾਰ, ਜਿਸ ਦਾ ਨਾਤਾ ਅਵਰ ਨਾ ਕੋਇ ਬਣਾਈਆ। ਓਹ ਛੱਡ ਜਗਤ ਸੰਸਾਰ, ਮਾਇਆ ਮਮਤਾ ਮੋਹ ਮਿਟਾਈਆ। ਇਹ ਖੇਲ ਹੋਣਾ ਅਪਾਰ, ਹਿਰਦੇ ਸਭ ਦੇ ਦਏ ਹਿਲਾਈਆ। ਪਤਾ ਨਹੀਂ ਉਸ ਵੇਲੇ ਕਿਹੜਾ ਗੁਰਮੁਖ ਰਹੇ ਬਰਕ਼ਰਾਰ, ਕਿ ਸਾਰੇ ਪਿੱਠ ਜਾਣ ਭਵਾਈਆ। ਜਿਨ੍ਹਾਂ ਦੇ ਅੰਦਰ ਆਇਆ ਤਕਰਾਰ, ਓਨ੍ਹਾਂ ਨੂੰ ਦਰ ਤੋਂ ਬਾਹਰ ਕਢਾਈਆ। ਪ੍ਰਭੂ ਨੂੰ ਇਕ ਭਗਤ ਚੰਗਾ ਭਾਵੇਂ ਕੋਟਨ ਕੋਟ ਹੋਵੇ ਸੰਸਾਰ, ਬਹੁਤਿਆਂ ਦੀ ਲੋੜ ਰਹੇ ਨਾ ਰਾਈਆ। ਇਕ ਜੋਤ ਜਗਮਗ ਜਗੇ ਜਿਸ ਨੂੰ ਸਯਦੇ ਕਰਨ ਗੁਰੂ ਅਵਤਾਰ, ਪੈਗ਼ੰਬਰ ਸੀਸ ਨਿਵਾਈਆ। ਇਹ ਸਗਨ ਛੁਪਿਆ ਰਿਹਾ ਜੁਗ ਚਾਰ, ਚਾਰ ਕੁੰਟ ਵੇਖਣ ਕੋਇ ਨਾ ਪਾਈਆ। ਨੰਨ੍ਹੀ ਬੱਚੀ ਏਸ ਦਾ ਖੁਸ਼ੀਆਂ ਨਾਲ ਮਨਾਵੇ ਤਿਉਹਾਰ, ਤਿਉੜੀ ਮੱਥੇ ਨਾ ਕੋਇ ਟਿਕਾਈਆ। ਗੁਰਦਰਸ਼ਨ ਪੰਜ ਲੈ ਕੇ ਹੱਥ ਵਿਚ ਹਾਰ, ਹਿਰਦਾ ਸਾਫ਼ ਕਰ ਕੇ ਹਰੀ ਦਾ ਹਰੀ ਗੁਣ ਗਾਈਆ। ਗੋਲੀ ਦਾ ਲਹਿਣਾ ਅਪਰ ਅਪਾਰ, ਜਿਹੜਾ ਧੁਰ ਤੋਂ ਚਲਿਆ ਆਈਆ। ਇਹ ਸਗਨ ਜਗਤ ਜੁਗ ਦਾ ਵਿਹਾਰ, ਭਗਤ ਭਗਵਾਨ ਦੀ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਸਾਵਣ ਕਹੇ ਮੇਰੇ ਵੱਜੇ ਸਾਢੇ ਦਸ, ਦਹਿ ਦਿਸ਼ਾ ਆਵਾਂ ਸੁਣਾਈਆ। ਇੱਕੀ ਗੁਰਮੁਖਾਂ ਕਮਰਕੱਸੇ ਆਉਣਾ ਕਸ, ਛੱਬੀ ਪੋਹ ਰਾਹ ਤਕਾਈਆ। ਸਭ ਦੇ ਸਿਰ ਤੇ ਉਚਾ ਲੇਖਾ ਹੋਵੇ ਸਵਾ ਹੱਥ, ਵੱਧ ਘੱਟ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਸਾਵਣ ਕਹੇ ਇੱਕੀ ਗੁਰਮੁਖ ਬਣੇ ਹੋਣ ਬੋਧੀ, ਮਹਾਤਮਾ ਬੁੱਧ ਨਾਲ ਮਿਲਾਈਆ। ਇੱਕੀ ਗੁਰਮੁਖ ਬਣੇ ਹੋਣ ਸੋਢੀ, ਗੋਬਿੰਦ ਵਜਦੀ ਹੋਵੇ ਵਧਾਈਆ। ਇੱਕੀ ਗੁਰਮੁਖ ਨਿਸ਼ਾਨ ਲਾਵਣ ਉਪਰ ਗੋਡੀਂ, ਗਾਡ ਗੁਡ ਨਾਲ ਮਿਲਾਈਆ। ਇੱਕੀ ਗੁਰਮੁਖ ਸਿਰ ਤੇ ਵਾਲਾਂ ਵਾਲੀ ਵਖਾਵਣ ਬੋਦੀ, ਰਾਮ ਰਾਮ ਦੁਹਾਈਆ। ਇੱਕੀ ਗੁਰਮੁਖ ਨਾਲ ਹੋਵਣ ਰਵਦਾਸ ਚਮਾਰ ਮੋਚੀ, ਗ਼ਰੀਬ ਨਿਮਾਣੇ ਨਿਮਾਣੇ ਨਿਮਾਣੇ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਸਾਵਣ ਕਹੇ ਸੱਤਾਂ ਦੀ ਲੱਗੀ ਹੋਵੇ ਸੁਰਤੀ, ਅੱਖਾਂ ਮੂੰਦ ਧਿਆਨ ਲਗਾਈਆ। ਸੱਤਾਂ ਦੀ ਨੀਲੀ ਹੋਵੇ
❋
❋
ਕੁੜਤੀ, ਕ਼ਮੀਜ਼ ਗਲ ਨਾ ਕੋਇ ਛੁਹਾਈਆ। ਸੱਤਾਂ ਦੀ ਇਕ ਦੂਜੇ ਨਾਲ ਸ਼ਕਲ ਹੋਵੇ ਜੁੜਦੀ, ਇਸਤ੍ਰੀ ਮਰਦ ਵੰਡ ਨਾ ਕੋਇ ਵੰਡਾਈਆ। ਸੱਤਾਂ ਦੀ ਦੁੱਖਾਂ ਵਿਚ ਬੇੜੀ ਹੋਵੇ ਰੁੜ੍ਹਦੀ, ਸਹਾਇਕ ਨਜ਼ਰ ਕੋਇ ਨਾ ਆਈਆ। ਸੱਤਾਂ ਦੀ ਕਲਪਣਾ ਹੋਵੇ ਮੁਰਦੀ, ਮੁਰਦਾ ਮੁਰੀਦ ਵੇਖ ਵਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਾ ਮਾਰਗ ਇਕ ਪ੍ਰਗਟਾਈਆ। ਸਾਵਣ ਕਹੇ ਮੈਂ ਸੁਜਾਖਾ, ਸੁਜਾਖਿਆਂ ਦਿਆਂ ਜਣਾਈਆ। ਪ੍ਰਭੂ ਦਾ ਸਭ ਨੇ ਮੰਨਣਾ ਆਖਾ, ਅੱਖਰਾਂ ਵੰਡ ਨਾ ਕੋਇ ਵੰਡਾਈਆ। ਮੇਰੀ ਜੁਗ ਚੌਕੜੀ ਪਿਛੋਂ ਭਾਖਾ, ਭਾਖਿਆ ਦਿਆਂ ਸੁਣਾਈਆ। ਰਿਸ਼ੀਆਂ ਦੀ ਪੂਰੀ ਆਸ਼ਾ, ਬਾਵਨ ਮਿਲੇ ਵਡਿਆਈਆ। ਬਲ ਦੀ ਸੁਹੰਜਣੀ ਗਾਥਾ, ਗਹਿਰ ਗੰਭੀਰ ਪ੍ਰਗਟਾਈਆ। ਲਹਿਣਾ ਦੇਣਾ ਦੇਵੇ ਸਾਖਿਆਤਾ, ਪਰਦਾ ਉਹਲਾ ਨਾ ਕੋਇ ਰਖਾਈਆ। ਜਿਸ ਧਾਰ ਨਾਲ ਨਹਾਤਾ, ਠੰਡ ਸਰਬ ਦਏ ਵਰਤਾਈਆ। ਜਿਸ ਪਿਆਰ ਵਿਚ ਪਕਵਾਨ ਖਾਧਾ, ਖਾ ਖਾ ਸ਼ੁਕਰ ਮਨਾਈਆ। ਸਭ ਦਾ ਪੂਰਾ ਕਰੇ ਵਾਅਦਾ, ਵਾਹਵਾ ਆਪਣਾ ਹੁਕਮ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਆਪਣਾ ਰੰਗ ਰੰਗਾਈਆ। ਸਗਨ ਕਹੇ ਅਸੀਂ ਆਏ ਮਿਲ ਕੇ ਤਿੰਨ, ਤਿੰਨ ਜੁਗ ਦਿਤੇ ਲੰਘਾਈਆ। ਦੁਆਪਰ ਤ੍ਰੇਤਾ ਕਲਜੁਗ ਲੇਖਾ ਲਿਆ ਗਿਣ, ਗਣਤ ਗਿਣਤੀ ਕਰ ਕਰ ਝਟ ਲੰਘਾਈਆ। ਸਮਾਂ ਸਮਝ ਵਿਚ ਲਿਆ ਮਿਣ, ਨਾਪ ਪੈਮਾਨਾ ਹੱਥ ਨਾ ਕੋਇ ਉਠਾਈਆ। ਸਾਨੂੰ ਨਜ਼ਰ ਆਇਆ ਉਹ ਅਗੰਮੀ ਚਿੰਨ੍ਹ, ਜਿਸ ਦਾ ਰੂਪ ਰੰਗ ਰੇਖ ਸਕੇ ਨਾ ਕੋਇ ਸਮਝਾਈਆ। ਇੱਕੀ ਪ੍ਰਵਿਸ਼ਟਾ ਪਰਾ ਪਸੰਤੀ ਮਧਮ ਬੈਖਰੀ ਤੋਂ ਪਰੇ ਦਿਨ, ਦਿਵਸ ਦਿਹਾੜਾ ਸੋਭਾ ਪਾਈਆ। ਜਿਸ ਲਹਿਣਾ ਦੇਣਾ ਦੇਣਾ ਵਿਚ ਛਿੰਨ, ਸ਼ਹਿਨਸ਼ਾਹ ਆਪਣਾ ਰੰਗ ਰੰਗਾਈਆ। ਪਤਾ ਨਹੀਂ ਲੈਣਾ ਕਿਨ੍ਹ, ਸਾਡੀ ਰਾਮ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਕਾਰ ਕਮਾਈਆ। ਗਿਰੀ ਕਹੇ ਰਿਸ਼ੀਓ ਤੁਸਾਂ ਕਲ੍ਹ ਨੂੰ ਬੰਨ੍ਹਣੀ ਗਲਵਕੜੀ ਵਾਲੀ ਧੋਤੀ, ਬਸਤਰ ਅਵਰ ਨਾ ਕੋਇ ਛੁਹਾਈਆ। ਚੇਲਾ ਸਿੰਘ ਹੱਥ ਵਿਚ ਰੱਖਣੀ ਸੋਟੀ, ਸਾਢੇ ਤਿੰਨ ਹੱਥ ਲੰਬਾਈਆ। ਤੇਜ ਭਾਨ ਚਾਰ ਮੁਖੀ ਜਗਾ ਕੇ ਜੋਤੀ, ਥਾਲ ਹੱਥ ਲੈਣਾ ਟਿਕਾਈਆ। ਦੂਜੇ ਪਾਸੇ ਰਾਜ ਹੋਵੇ ਖਲੋਤੀ, ਮੋਗਿਉਂ ਚਲ ਕੇ ਆਪਣਾ ਪੰਧ ਮੁਕਾਈਆ। ਇਕ ਪ੍ਰਭ ਦੇ ਕੋਲ ਨਵੀਂ ਰੱਖਣੀ ਲੰਗੋਟੀ, ਚਿੱਟਾ ਰੰਗ ਸੋਭਾ ਪਾਈਆ। ਵਾਸਨਾ ਅੰਦਰ ਨਾ ਹੋਵੇ ਖੋਟੀ, ਪ੍ਰਭ ਚਰਨ ਕਵਲ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਭੇਵ ਅਭੇਦਾ ਦਏ ਖੁਲ੍ਹਾਈਆ। ਸਗਨ ਕਹੇ ਰਿਸ਼ੀਓ ਤੁਸਾਂ ਲਿਆਂਦਾ ਮੇਰੇ ਅੰਦਰ ਖ਼ੁਸ਼ੀ, ਖ਼ੁਸ਼ੀ ਨਾਲ ਜਣਾਈਆ। ਮੈਂ ਧਿਆਨ ਧਰਿਆ ਆਪਣਾ ਵਿਚ ਰੁਚੀ, ਰਚਨਾ ਪ੍ਰਭ ਦੀ ਵੇਖ ਵਖਾਈਆ। ਜਾਂ ਧਿਆਨ ਧਰਿਆ ਆਵਾਜ਼ ਆਈ ਉਚੀ, ਅਗੰਮ ਅਗੰਮ ਸੁਣਾਈਆ। ਇਹ ਖੇਲ ਬਹੁ ਰੁਖ਼ੀ, ਰਿਖੀ ਮੁਨੀ ਸਕੇ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਲਏ ਮਿਲਾਈਆ। ਸਾਵਣ ਕਹੇ ਰਾਜ ਨੇ ਜਗੌਣਾ ਸਾਧਾਰਨ ਦੀਵਾ, ਚਾਰ ਮੁਖੀ ਤੇਜ ਭਾਨ ਹੱਥ ਉਠਾਈਆ। ਜਿਸ ਭਗਤ ਦਾ ਲਹਿਣਾ ਮੁਕਣਾ ਸੀ ਸਾਢੇ ਤਿੰਨ ਹੱਥ ਕਾਇਆ ਸੀਮਾ, ਤਨ ਮਾਟੀ ਮਾਤ ਰਹਿਣ ਨਾ ਪਾਈਆ। ਉਸ ਤੇ ਕਿਰਪਾ ਕਰਨੀ ਵਡਿਆਈ ਦੇਣੀ ਵਿਚੋਂ ਜੀਵਾ, ਜੀਵਣ ਜੁਗਤ ਆਪਣੇ ਲੇਖਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸੁਣਾਈਆ।
❋
❋
ਸਗਨ ਕਹੇ ਮੈਂ ਆਇਆ ਭੱਜਾ, ਆਪਣਾ ਪੰਧ ਮੁਕਾਈਆ। ਮੈਂ ਕਲ੍ਹ ਦੱਸੂੰਗਾ ਹੋਰ ਕੀ ਵਜਹ, ਵਜ਼ਾਹਤ ਨਾਲ ਦ੍ਰਿੜਾਈਆ। ਜਿਸ ਸਾਹਿਬ ਦਿਤਾ ਸੱਦਾ, ਹੁਕਮ ਇਕ ਮਨਾਈਆ। ਆਇਆ ਧਰਮ ਦੀ ਧਾਰ ਬੱਧਾ, ਨਿਉਂ ਨਿਉਂ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਮੇਲਾ ਲਏ ਮਿਲਾਈਆ। ਸਗਣ ਕਹੇ ਮੈਂ ਦੱਸਾਂ ਅਗੰਮ ਭਵਿਖਤ, ਭਰਮ ਰਹੇ ਨਾ ਰਾਈਆ। ਹੁਕਮ ਦਿਤਾ ਸੀ ਰਾਜ ਨੂੰ ਬਿਨਾ ਲਿਖਤ, ਸੰਦੇਸ਼ੇ ਵਿਚ ਸੁਣਾਈਆ। ਮਾਤਲੋਕ ਵਿਚ ਲੇਖਾ ਮੁੱਕਿਆ ਕੌਰ ਤਰਿਪਤ, ਜਗਤ ਰਹਿਣ ਕੋਇ ਨਾ ਪਾਈਆ। ਜਿੰਨਾਂ ਚਿਰ ਤੇਰੇ ਹੱਥ ਵਿਚ ਦੀਪਕ ਫੜਿਆ ਨਾ ਹੋਵੇ ਸ੍ਰਿਸ਼ਟ, ਸ੍ਰਿਸ਼ਟੀ ਵਿਚ ਵਖਾਈਆ। ਪਿਛਲੇ ਮਹੀਨੇ ਇਸ ਕਾਰਨ ਵਿਹਾਰ ਨਹੀਂ ਭੁਗਤਾਇਆ ਰਿਸ਼ੀਓ ਅਜੇ ਤੁਸੀਂ ਬਾਕੀ ਦੋ ਰਹਿੰਦੇ ਸੀ ਵਿਚ ਲਿਸਟ, ਹੁਕਮ ਨਾਲ ਪੂਰੇ ਲਏ ਕਰਾਈਆ। ਜਿਸ ਨੂੰ ਰੱਖਣਾ ਉਸ ਵਾਸਤੇ ਭਗਤਾਂ ਦੀ ਖੋਲ੍ਹ ਦ੍ਰਿਸ਼ਟ, ਲਹਿਣਾ ਦੂਸਰੇ ਦੇਣਾ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਸਗਨ ਕਹੇ ਤਰਿਪਤ ਨੇ ਮਾਤ ਪਿਤਾ ਵਲੋਂ ਜਾਣਾ ਮਰ, ਗੁਰਮੁਖੋ ਗਵਾਹੀ ਤੁਹਾਡੀ ਰਹੀ ਬਣਾਈਆ। ਇਕ ਪ੍ਰਭੂ ਦਾ ਮਿਲਣਾ ਦਰ, ਜਿਥੇ ਹੋਏ ਨਾ ਕਦੇ ਜੁਦਾਈਆ। ਭਾਵੇਂ ਸਾਰੀ ਦੁਨੀਆ ਰਹੇ ਸੜ, ਅੰਦਰੇ ਅੰਦਰ ਦੁੱਖ ਵਧਾਈਆ। ਜੋ ਕਰਨਾ ਸੋ ਦੇਣਾ ਕਰ, ਪ੍ਰਭ ਦਾਤਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤ ਆਦਿ ਅੰਤ ਜੁਗਾ ਜੁਗੰਤ ਆਤਮ ਧਾਰ ਸਦ ਲਗਾਏ ਆਪਣੇ ਲੜ, ਲੜਕਾ ਲੜਕੀ ਵੰਡ ਨਾ ਕੋਇ ਵੰਡਾਈਆ।
੩੧ ਸਾਵਣ ਸ਼ਹਿਨਸ਼ਾਹੀ ਸੰਮਤ ੫ ਹਰਿ ਭਗਤ ਦਵਾਰ ਜੇਠੂਵਾਲ ਰਾਤ ਦੇ ਸਮੇਂ
ਸਾਵਣ ਕਹੇ ਮੇਰੀ ਰੁਤ ਸੁਹੰਜਣੀ, ਹਰਿ ਸੋਭਾਵੰਤ ਸੁਹਾਈਆ। ਧਰਮ ਦੀ ਧਾਰ ਬਖ਼ਸ਼ ਕੇ ਮੱਜਨੀ, ਧੂੜੀ ਧੂੜ ਦਾ ਲਹਿਣਾ ਦਿਤਾ ਮੁਕਾਈਆ। ਇਸ਼ਟ ਦੇਵ ਆਦਿ ਨਿਰੰਜਣੀ, ਨਰ ਨਿਰੰਕਾਰਾ ਨਜ਼ਰੀ ਆਈਆ। ਠਾਕਰ ਮੀਤਾ ਦਰਦ ਦੁੱਖ ਭੈ ਭੰਜਨੀ, ਪਾਰਬ੍ਰਹਮ ਬੇਪਰਵਾਹੀਆ। ਲੇਖਾ ਜਾਣੇ ਬਾਹਮੀ ਤਮੱਦਨੀ, ਨਿਰਗੁਣ ਸਰਗੁਣ ਭੇਵ ਚੁਕਾਈਆ। ਝਗੜਾ ਮੇਟੇ ਕਾਇਆ ਬਦਨੀ, ਤਨ ਵਜੂਦ ਨਾ ਕੋਇ ਲੜਾਈਆ। ਰੰਗ ਰੰਗਾਏ ਆਅਲਾ ਅਦਨੀ, ਵਰਨ ਬਰਨ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਮੇਲ ਮਿਲਾਈਆ। ਸਾਵਣ ਕਹੇ ਮੇਰੀ ਸੁਹੰਜਣੀ ਬੂੰਦਾ ਬਾਂਦੀ, ਅੰਮ੍ਰਿਤ ਮੇਘ ਬਰਸਾਈਆ। ਚਾਰ ਜੁਗ ਵੇਖੇ ਪਾਂਧੀ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਚੱਲਣ ਵਾਹੋ ਦਾਹੀਆ। ਗੁਰ ਅਵਤਾਰ ਪੈਗ਼ੰਬਰ ਆਸ਼ਾ ਢੋਲਾ ਗਾਂਦੀ, ਗਹਿਰ ਗੰਭੀਰ ਵਡਿਆਈਆ। ਸਤਿ ਸਰੋਵਰ ਸ੍ਰਿਸ਼ਟੀ ਦ੍ਰਿਸ਼ਟੀ ਨਹਾਂਦੀ, ਦੁਰਮਤ ਮੈਲ ਕਰ ਸਫ਼ਾਈਆ। ਜਦ ਤੱਕਿਆ ਦੀਨ ਦੁਨੀ ਥੱਕੀ ਮਾਂਦੀ, ਬਲਹੀਣ ਹੋਈ ਲੋਕਾਈਆ। ਚਾਰੋਂ ਕੁੰਟ ਕੂੜ ਕਲਪਣਾ ਆਂਧੀ, ਸਾਚਾ ਚੰਦ ਨਾ ਕੋਇ ਚਮਕਾਈਆ। ਰਸਨਾ ਜਿਹਵਾ ਰਸ ਵਿਕਾਰ ਖਾਂਦੀ, ਤ੍ਰਿਸ਼ਨਾ ਤ੍ਰਿਪਤ ਨਾ ਕੋਇ ਕਰਾਈਆ। ਸ੍ਰਿਸ਼ਟੀ ਵਣਜਾਰਨ ਸੂਰ ਗਾਂ ਦੀ, ਧਰਮ ਦੀ ਧਾਰ ਨਾ ਕੋਇ ਦ੍ਰਿੜਾਈਆ। ਵਡਿਆਈ ਕਰਨ ਸਿਫ਼ਤਾਂ ਵਾਲੇ ਨਾਂ ਦੀ, ਜੋ ਜੁਗ ਚੌਕੜੀ ਪ੍ਰਭ ਬਦਲਾਈਆ। ਪੂਜਾ ਕਰਦੇ ਧਰਤੀ ਮਾਂ
❋
❋
ਦੀ, ਜਿਸ ਦੀ ਮਿੱਟੀ ਖ਼ਾਕ ਸਤਿਗੁਰ ਚਰਨ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਈਆ। ਸਾਵਣ ਕਹੇ ਮੇਰਾ ਦਿਵਸ ਸਚ ਦਿਹਾੜਾ, ਤਿਓਹਾਰ ਮਿਲੇ ਵਡਿਆਈਆ। ਜਗਤ ਜਹਾਨ ਵੇਖ ਅਖਾੜਾ, ਅੱਖੀਂ ਮੀਟ ਨੈਣ ਖੁਲ੍ਹਾਈਆ। ਜਗਤ ਦੁਨੀ ਦਿਸੇ ਅੰਧਿਆਰਾ, ਸਤਿਗੁਰ ਨੈਣ ਨੂਰ ਨਾ ਕੋਇ ਦਰਸਾਈਆ। ਸ੍ਰਿਸ਼ਟੀ ਭਰੀ ਚਿੱਕੜ ਗਾਰਾ, ਕਾਮ ਕਾਮਨਾ ਨਾ ਕੋਇ ਮਿਟਾਈਆ। ਝਗੜਾ ਵੇਖਿਆ ਜਗਤ ਦਵਾਰਾ, ਦਰਬ ਕਾਰਨ ਕਰੇ ਲੜਾਈਆ। ਖੇਲ ਕਰੇ ਆਪ ਨਿਰੰਕਾਰਾ, ਨਿਰਵੈਰ ਬੇਪਰਵਾਹੀਆ। ਸਾਵਣ ਕਹੇ ਮੈਂ ਨਿਉਂ ਕੇ ਕਰਾਂ ਨਿਮਸਕਾਰਾ, ਸੀਸ ਜਗਦੀਸ਼ ਦਿਤਾ ਝੁਕਾਈਆ। ਉਸ ਸ਼ਬਦ ਦਿਤੀ ਧੁਨਕਾਰਾ, ਆਤਮਕ ਨਾਦ ਸੁਣਾਈਆ। ਉਠ ਵੇਖ ਅਪਰ ਅਪਾਰਾ, ਅਪਰੰਪਰ ਹੋ ਕੇ ਦਿਆਂ ਦ੍ਰਿੜਾਈਆ। ਪ੍ਰਗਟ ਹੋ ਚਵੀਵਾਂ ਅਵਤਾਰਾ, ਦੋ ਚਾਰ ਜੋੜ ਜੁੜਾਈਆ। ਅੱਖਰ ਹਿੰਦਸਿਆਂ ਦੇ ਉਧਾਰਾ, ਟਿੱਪੀਆਂ ਬਿੰਦੀਆਂ ਲਹਿਣਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਸਾਵਣ ਕਹੇ ਮੈਂ ਖ਼ੁਸ਼ੀ ਨਾਲ ਗਿਆ ਲੰਘ, ਆਪਣਾ ਅੱਗੇ ਕ਼ਦਮ ਟਿਕਾਈਆ। ਸਾਹਿਬ ਵੇਖ ਸਚ ਸਿੰਘਾਸਣ ਪਲੰਘ, ਜਿਸ ਦਾ ਪਾਵਾ ਚੂਲ ਬਾਡੀ ਬਣਤ ਨਾ ਕੋਇ ਬਣਾਈਆ। ਬਿਨਾ ਨਾਦ ਤੋਂ ਨਾਮ ਵੱਜੇ ਮਰਦੰਗ, ਨਾਦ ਨਾਦ ਧੁੰਨ ਸ਼ਨਵਾਈਆ। ਬਿਨਾ ਸ਼ਸਤਰ ਤੋਂ ਬਿਨਾ ਸ਼ਰਅ ਸ਼ਰੀਅਤ ਤੋਂ ਪਰੇ ਹੋਵੇ ਜੰਗ, ਜਗਹ ਬਜਗਹ ਵੇਖ ਵਖਾਈਆ। ਬਿਨਾ ਅਸਵ ਤੋਂ ਘੋੜੇ ਕਸਿਆ ਤੰਗ, ਰਾਸਾਂ ਹੱਥ ਨਾ ਕੋਇ ਉਠਾਈਆ। ਮੈਂ ਵੇਖ ਕੇ ਹੋ ਗਿਆ ਦੰਗ, ਹੈਰਾਨੀ ਮੇਰੇ ਅੰਦਰ ਆਈਆ। ਕੀ ਖੇਲ ਸੂਰੇ ਸਰਬੰਗ, ਕੀ ਤੇਰੀ ਬੇਪਰਵਾਹੀਆ। ਪੁਰਖ ਅਕਾਲ ਸ਼ਬਦੀ ਧਾਰ ਮਾਰ ਕੇ ਚੰਡ, ਮੇਰੀ ਸੁਰਤੀ ਦਿਤੀ ਬਦਲਾਈਆ। ਉਠ ਵੇਖ ਨੌ ਖੰਡ, ਸੱਤ ਦੀਪ ਰਹੇ ਕੁਰਲਾਈਆ। ਆਤਮ ਮਿਲੇ ਨਾ ਕਿਸੇ ਅਨੰਦ, ਅੰਮ੍ਰਿਤ ਰਸ ਨਾ ਕੋਇ ਚਖਾਈਆ। ਭੇਵ ਖੁਲ੍ਹੇ ਨਾ ਹੰ ਬ੍ਰਹਮ, ਪਾਰਬ੍ਰਹਮ ਨਾ ਕੋਇ ਮਿਲਾਈਆ। ਚਾਰੋਂ ਕੁੰਟ ਤ੍ਰਿਸ਼ਨਾ ਤਮ, ਤਾਮਸ ਰਹੀ ਸਤਾਈਆ। ਘਰ ਘਰ ਅੰਦਰ ਹਰਖ ਸੋਗ ਗ਼ਮ, ਚਿੰਤਾ ਚਿਖਾ ਰਹੀ ਜਲਾਈਆ। ਸ੍ਰਿਸ਼ਟੀ ਦਾ ਇਸ਼ਟ ਹੋ ਗਿਆ ਕਾਇਆ ਮਾਟੀ ਚੰਮ, ਚੰਮਦ੍ਰਿਸ਼ਟੀ ਨਾ ਕੋਇ ਬਦਲਾਈਆ। ਰਸਨਾ ਗਾਉਂਦੇ ਨਾਮ ਦਮ, ਸਵਾਸਾਂ ਨਾਲ ਵਡਿਆਈਆ। ਬਿਨ ਪ੍ਰਭ ਕਿਰਪਾ ਕਿਸੇ ਨਹੀਂ ਕਿਛ ਕੰਮ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਵਰ ਦਾਤਾ ਇਕ ਅਖਵਾਈਆ। ਸਾਵਣ ਕਹੇ ਮੇਰਾ ਵਕ਼ਤ ਗਿਆ ਬੀਤ, ਬੀਤੀ ਕਹਾਣੀ ਦਿਆਂ ਜਣਾਈਆ। ਮੇਰਾ ਸਾਹਿਬ ਸਚ ਅਨਡੀਠ, ਜਗਤ ਨੇਤਰ ਨਜ਼ਰ ਕੋਇ ਨਾ ਆਈਆ। ਸਦ ਵਸੇ ਭਗਤਾਂ ਚੀਤ, ਚੇਤਨ ਸੁਰਤੀ ਦਏ ਕਰਾਈਆ। ਤੂੰ ਮੇਰਾ ਮੈਂ ਤੇਰਾ ਦ੍ਰਿੜਾ ਅਗੰਮ ਗੀਤ, ਗਹਿਰ ਗੰਭੀਰ ਪਰਦਾ ਆਪ ਉਠਾਈਆ। ਲਹਿਣਾ ਰਹੇ ਨਾ ਊਚ ਨੀਚ, ਜ਼ਾਤ ਪਾਤ ਨਾ ਵੰਡ ਵੰਡਾਈਆ। ਸਦਾ ਸਦ ਕਰੇ ਬਖ਼ਸ਼ੀਸ਼, ਰਹਿਮਤ ਆਪਣੀ ਆਪ ਵਰਤਾਈਆ । ਜਿਸ ਜਨ ਸਾਚਾ ਕਲਮਾ ਦਏ ਹਦੀਸ, ਹਜ਼ਰਤਾਂ ਤੋਂ ਪਾਰ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਸਾਵਣ ਕਹੇ ਮੇਰੀ ਅੰਤ ਅੰਤ ਨਮਸਤੇ, ਨਮੋਂ ਨਮੋਂ ਸਰਨਾਈਆ। ਮੈਂ ਖੇਲ ਵੇਖਾਂ ਅਗੰਮੀ ਅੱਖ ਦੇ, ਬਿਨ ਨੈਣਾਂ ਨੇਤਰ ਰੁਸ਼ਨਾਈਆ। ਢੋਲੇ ਸੁਣਾਂ ਓਸੇ ਜਸ ਦੇ, ਜਿਸ ਦੀ ਸਿਫ਼ਤ ਨਾ ਕੋਇ ਸਾਲਾਹੀਆ। ਲਹਿਣੇ ਵੇਖਾਂ ਹਕ਼ੀਕ਼ਤ ਹੱਕ ਦੇ, ਗ੍ਰਹਿ ਮੰਦਰ ਪਰਦਾ ਆਪ ਉਠਾਈਆ। ਜਿਸ
❋
❋
ਦਾ ਰਾਹ ਚਾਰ ਜੁਗ ਰਹੇ ਤਕਦੇ, ਗੁਰ ਅਵਤਾਰ ਪੈਗ਼ੰਬਰ ਨਾਲ ਰਲਾਈਆ। ਇਸ਼ਾਰੇ ਨਾਲ ਰਹੇ ਦੱਸਦੇ, ਸੈਨਤਾਂ ਨਾਲ ਸਮਝਾਈਆ। ਅੰਤ ਖੇਲ ਹੋਣੇ ਸੂਰੇ ਸਰਬਗ ਦੇ, ਸਾਹਿਬ ਸੁਲਤਾਨ ਫੇਰਾ ਪਾਈਆ। ਕੋਟਨ ਕੋਟ ਸੰਤ ਸਾਧ ਸੂਫ਼ੀ ਜਿਸ ਨੂੰ ਲੱਭਦੇ, ਖੋਜਿਆਂ ਹੱਥ ਕਿਸੇ ਨਾ ਆਈਆ। ਜਿਸ ਲਹਿਣੇ ਦੇਣੇ ਮੁਕਾਉਣੇ ਦੀਨ ਦੁਨੀ ਦੀ ਹੱਦ ਦੇ, ਹੱਦ ਹਦੂਦ ਆਪਣੀ ਇਕ ਦ੍ਰਿੜਾਈਆ। ਨਾਤੇ ਤੋੜ ਰਹਿਣ ਅਲੱਗ ਦੇ, ਆਲਮਾਂ ਇਲਮ ਦੇਣਾ ਜਣਾਈਆ। ਭੇਵ ਖੋਲ੍ਹ ਵਿਸ਼ਵ ਯਦ ਦੇ, ਵਿਸ਼ਵਾਸ ਘਾਤੀ ਦੇਣੇ ਮਿਟਾਈਆ । ਅੰਮ੍ਰਿਤ ਜਾਮ ਪਿਆਲੇ ਦੇਣੇ ਮਦਿ ਦੇ, ਮਧੁਰ ਧੁਨ ਇਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਵਾਮੀ ਹੋਏ ਸਹਾਈਆ। ਸਾਵਣ ਕਹੇ ਮੇਰਾ ਲੇਖ ਹੋਇਆ ਸਗਲਾ, ਸਗਲ ਸ੍ਰਿਸ਼ਟ ਵੇਖ ਵਖਾਈਆ। ਕੀ ਖੇਲ ਕਰੇ ਪ੍ਰਭ ਅਗਲਾ, ਆਗਮਨ ਵਿਚ ਗੁਰ ਅਵਤਾਰ ਪੈਗ਼ੰਬਰ ਰਾਹ ਤਕਾਈਆ। ਜਿਸ ਲਹਿਣਾ ਦੇਣਾ ਪੂਰਾ ਕਰਨਾ ਸਗਲਾ, ਸਗਨ ਅੱਜ ਦਾ ਦਏ ਗਵਾਹੀਆ। ਜਿਸ ਦਾ ਤੇਜ ਪ੍ਰਕਾਸ਼ ਹੋ ਕੇ ਵਧਣਾ, ਨੂਰ ਜੋਤ ਰੁਸ਼ਨਾਈਆ। ਜਿਸ ਨੂੰ ਝੁਕਣ ਆਅਲਾ ਅਦਨਾ, ਸ਼ਾਹ ਸੁਲਤਾਨ ਸੀਸ ਨਿਵਾਈਆ। ਉਹ ਕਲਜੁਗ ਵਿਚ ਸਤਿਜੁਗ ਦੇਵੇ ਬਦਲਾ, ਬਦਲੀ ਆਪ ਕਰਾਈਆ। ਚੁਰਾਸੀ ਕਰੇ ਅਦਲਾ, ਇਨਸਾਫ਼ ਇਕ ਦ੍ਰਿੜਾਈਆ। ਛੱਬੀ ਪੋਹ ਨੂੰ ਸਫ਼ੈਦ ਫੜ ਕੇ ਲਿਆਉਣਾ ਇਕ ਬਗਲਾ, ਮਲ ਸਿੰਘ ਸੇਵਾ ਦਿਤੀ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧਰਮ ਦੀ ਧਾਰ ਇਕ ਵਡਿਆਈਆ। ਸਾਵਣ ਕਹੇ ਮੇਰਾ ਅੰਤਰ ਹੋਇਆ ਅਨੰਦ, ਵੱਜੀ ਸਚ ਵਧਾਈਆ। ਖ਼ੁਸ਼ੀ ਹੋਇਆ ਬੰਦ ਬੰਦ, ਬੰਦਗੀ ਇਕ ਦ੍ਰਿੜਾਈਆ। ਜਨਮ ਦਾ ਮਿਟਿਆ ਪੰਧ, ਕਰਮ ਰਿਹਾ ਨਾ ਰਾਈਆ। ਆਤਮ ਗਾਇਆ ਛੰਦ, ਪਰਮਾਤਮ ਰੰਗ ਰੰਗਾਈਆ। ਹਿਲਣੋ ਰਹਿ ਗਏ ਦੰਦ, ਜਿਹਵਾ ਨਾ ਕੋਇ ਚਤੁਰਾਈਆ। ਵਿਕਾਰ ਖੰਡ ਖੰਡ, ਨਾਮ ਖੰਡਾ ਚਮਕਾਈਆ। ਸੁਰਤੀ ਸ਼ਬਦੀ ਡੋਰੀ ਗੰਢ, ਪੱਲੂ ਆਪਣਾ ਇਕ ਫੜਾਈਆ। ਭਾਗਹੀਣ ਰਹੇ ਨਾ ਮੰਦ, ਕਰਮ ਕਾਂਡ ਦਾ ਡੇਰਾ ਢਾਹੀਆ। ਝਗੜਾ ਰਹੇ ਨਾ ਜੇਰਜ ਅੰਡ, ਉਤਭੁਜ ਸੇਤਜ ਕਰੇ ਸਫ਼ਾਈਆ। ਕੋਟਨ ਕੋਟ ਮੁਕਤੀ ਦੇ ਦਵਾਰੇ ਜਨ ਭਗਤ ਜਾਵਣ ਲੰਘ, ਅੱਗੇ ਹੋ ਨਾ ਕੋਇ ਅਟਕਾਈਆ। ਜਿਥੇ ਨਾ ਕੋਈ ਢੋਲਾ ਨਾ ਮਰਦੰਗ, ਰਾਗੀ ਗੀਤ ਨਾ ਕੋਇ ਅਲਾਈਆ। ਨਾ ਕੋਈ ਗਾਵਣ ਵਾਲਾ ਛੰਦ, ਢੋਲਾ ਗੀਤ ਨਾ ਕੋਇ ਸੁਣਾਈਆ। ਜਿਸ ਉਪਰ ਕਿਰਪਾ ਕਰੇ ਸਾਹਿਬ ਬਖ਼ਸ਼ੰਦ, ਮਿਹਰ ਨਜ਼ਰ ਨਾਲ ਪਾਰ ਕਰਾਈਆ। ਸਾਵਣ ਕਹੇ ਮੇਰੀ ਆਦਿ ਤੋਂ ਇਕੋ ਮੰਗ, ਮਾਂਗਤ ਹੋ ਕੇ ਝੋਲੀ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਆਸ ਰਖਾਈਆ। ਸਾਵਣ ਕਹੇ ਮੇਰਾ ਦਿਵਸ ਇਕੱਤੀ, ਇਕ ਤੀਸ ਨਾਲ ਵਡਿਆਈਆ। ਗੁਰਮੁਖ ਗੁਣ ਗਾਵਣ ਬੱਤੀ, ਦੰਦ ਬੱਤੀ ਬਤੀਸਾ ਵੱਜੇ ਵਧਾਈਆ। ਰਾਗ ਹੈਰਾਨ ਹੋਏ ਛੱਤੀ, ਛੱਤੀ ਜੁਗ ਦੇਣ ਦੁਹਾਈਆ। ਸਭ ਦਾ ਮਾਲਕ ਇਕੋ ਕਮਲਾਪਤੀ, ਪਤਿਪਰਮੇਸ਼ਵਰ ਬੇਪਰਵਾਹੀਆ। ਜਿਸ ਦੀ ਗੁਰ ਅਵਤਾਰ ਪੈਗ਼ੰਬਰ ਨਿਰਗੁਣ ਧਾਰ ਜੋਤ ਬੱਤੀ, ਜਗਤ ਜੁਗਤ ਕੀਤੀ ਰੁਸ਼ਨਾਈਆ। ਖੇਲ ਵਖਾ ਕੇ ਲੱਖ ਚਾਰ ਅੱਸੀ, ਚੁਰਾਸੀ ਗੰਢ ਪਵਾਈਆ। ਦੀਨ ਮਜ਼੍ਹਬ ਦੀ ਬੰਨ੍ਹ ਕੇ ਰੱਸੀ, ਹੱਦਾਂ ਉਤੇ ਦਿਤਾ ਟਿਕਾਈਆ। ਨਾਮ ਨਿਧਾਨਾ ਦੇ ਕੇ ਰਤੀ, ਰਤਨ ਅਮੋਲਕ ਹੀਰੇ ਲਏ ਪ੍ਰਗਟਾਈਆ। ਸਿਫ਼ਤਾਂ ਵਾਲੀ ਦੱਸ ਕੇ ਪੱਟੀ, ਅੱਖਰਾਂ ਵਾਲੀ ਕਰੀ ਪੜ੍ਹਾਈਆ। ਅੰਤ ਅਖ਼ੀਰ ਸਭ ਦੀ ਵੇਖੇ ਹੱਟੀ, ਲੇਖਾ
❋
❋
ਮੰਗੇ ਥਾਉਂ ਥਾਈਂਆ। ਸਤਾਰਾਂ ਸਾਵਣ ਕਹੇ ਛੱਬੀ ਪੋਹ ਨੂੰ ਧਰਮ ਸ਼ਿੰਗਾਰ ਕਰਨਾ ਗੁਰਚਰਨ ਕੌਰ ਜੱਟੀ, ਦੁਆਬੇ ਵਿਚੋਂ ਦੋਹਰੀ ਧਾਰ ਪ੍ਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਾਲ ਲਿਆਵੇ ਢਾਈ ਸੇਰ ਲੱਸੀ ਖੱਟੀ, ਖਟਕਾ ਅਗਲਾ ਰਹੇ ਨਾ ਰਾਈਆ। ਸਾਵਣ ਕਹੇ ਮੈਂ ਗਿਆ ਬੀਤ, ਬੀਤੀ ਕਥਾ ਨਾ ਕੋਇ ਵਡਿਆਈਆ। ਜਨ ਭਗਤੋ ਪ੍ਰਭ ਦੇ ਨਾਲ ਕਰਿਓ ਪ੍ਰੀਤ, ਪ੍ਰੀਤਮ ਇਕ ਲੈਣਾ ਮਨਾਈਆ। ਕਾਇਆ ਮਾਟੀ ਕਰੇ ਸੀਤ, ਅਗਨੀ ਤੱਤ ਗਵਾਈਆ । ਸਚ ਧਰਮ ਦੀ ਦੱਸ ਕੇ ਲੀਕ, ਰਾਹ ਇਕੋ ਇਕ ਸਮਝਾਈਆ। ਤੁਸੀਂ ਓਸ ਦਵਾਰੇ ਦੇ ਬਣਨਾ ਵਸਨੀਕ, ਜਿਥੇ ਵਸਲ ਮਿਲੇ ਯਾਰ ਖ਼ੁਦਾਈਆ। ਗੁਰਮੁਖ ਕਦੇ ਨਾ ਹੋਵੇ ਸ਼ਹੀਦ, ਸ਼ਹਾਦਤ ਦੀ ਲੋੜ ਰਹੇ ਨਾ ਰਾਈਆ। ਜਨ ਭਗਤਾਂ ਪ੍ਰਭ ਮਿਲਣ ਦੀ ਸਦਾ ਉਮੀਦ, ਆਮਦ ਵਿਚ ਖ਼ੁਸ਼ਾਮਦ ਵਾਲਾ ਰਾਹ ਤਕਾਈਆ। ਜਦ ਮੰਗਣਾ ਚਰਨ ਪ੍ਰੀਤ ਭੀਖ, ਭਿਖਕਾਂ ਝੋਲੀ ਦਏ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ । ਸਾਵਣ ਕਹੇ ਮੈਂ ਸਦਕੇ ਵਾਰੀ ਘੋਲੀ, ਆਪਣਾ ਆਪ ਘੋਲ ਘੁਮਾਈਆ। ਮੇਰੇ ਪ੍ਰਭ ਦੀ ਗੁਰਮੁਖ ਵਿਰਲਾ ਸਮਝੇ ਬੋਲੀ, ਅਨਬੋਲਤ ਰਾਗ ਸੁਣਾਈਆ। ਜਿਸ ਖੇਲ ਕਰਨਾ ਉਪਰ ਧੌਲੀ, ਧਰਨੀ ਧਵਲ ਪਰਦਾ ਦਏ ਉਠਾਈਆ। ਛੱਬੀ ਪੋਹ ਨੂੰ ਪੰਜ ਗੁਰਮੁਖਾਂ ਕੰਨੀ ਬੰਨ੍ਹ ਕੇ ਆਉਣਾ ਇਕ ਇਕ ਪੌਲੀ, ਚਵੰਨੀ ਚਾਰ ਕੁੰਟ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਿਰ ਹੱਥ ਰਖਾਏ ਨੌਜਵਾਨ ਕੰਨਿਆਂ ਸੋਲਾਂ ਸਾਲ ਦੀ ਹੋਵੇ ਸਾਉਲੀ, ਵੱਡੀ ਛੋਟੀ ਨਾ ਕੋਇ ਵਡਿਆਈਆ। ਸਾਵਣ ਕਹੇ ਮੈਂ ਨਹੀਂ ਸੰਗਦਾ, ਸੰਗਦਿਲ ਹੋ ਕੇ ਵੇਖ ਵਖਾਈਆ। ਮੈਂ ਵੀ ਹਿੱਸਾ ਓਸ ਪ੍ਰਭੂ ਦੇ ਅੰਗ ਦਾ, ਜੋ ਅੰਗੀਕਾਰ ਸਭ ਨੂੰ ਰਿਹਾ ਕਰਾਈਆ। ਮੇਰਾ ਲੇਖਾ ਨਹੀਂ ਕਿਸੇ ਮੰਜ਼ਲ ਪੰਧ ਦਾ, ਪਾਂਧੀ ਹੋ ਨਾ ਕਦੇ ਉਠਾਈਆ। ਮੈਂ ਸਦਾ ਪਿਆਸਾ ਭੁੱਖਾ ਉਸ ਨੂਰੀ ਚੰਦ ਦਾ, ਜੋ ਚੰਦ ਨੂਰ ਦੋ ਜਹਾਨ ਕਰੇ ਰੁਸ਼ਨਾਈਆ। ਉਹ ਲੇਖਾ ਮੁਕਾਵੇ ਭਾਗਹੀਣ ਮੰਦ ਦਾ, ਮਿਹਰ ਨਜ਼ਰ ਇਕ ਉਠਾਈਆ। ਸਦਾ ਸਦਾ ਸਦ ਭੰਡਾਰ ਰਹੇ ਵੰਡਦਾ, ਵੰਡਣਹਾਰ ਇਕ ਅਖਵਾਈਆ। ਕਲ੍ਹ ਨੂੰ ਵਿਹਾਰ ਹੋਣਾ ਸਾਵਣ ਕਹੇ ਕੁਛ ਵੇਲਾ ਸਵਾ ਪੰਜ ਦਾ, ਪੰਝੀ ਗੁਰਮੁਖ ਇਕ ਲਾਈਨ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਮ੍ਰਿਤ ਵੇਲਾ ਸਭ ਦੀ ਚੋਲੀ ਰੰਗ ਦਾ, ਰੰਗਤ ਵਿਚ ਰੰਗ ਆਪਣਾ ਨਾਮ ਚੜ੍ਹਾਈਆ।