ਪੁਸਤਕਾਲਾਭਾਗ ੨੧

੧ ਭਾਦਰੋਂ ਸ਼ਹਿਨਸ਼ਾਹੀ ਸੰਮਤ ੫ ਹਰਿ ਭਗਤ ਦਵਾਰ ਜੇਠੂਵਾਲ ਅੰਮ੍ਰਿਤ ਵੇਲੇ ਸਵਾ ਪੰਜ ਵੱਜੇ

ਸਵਾ ਪੰਜ ਕਹੇ ਮਾਸ ਚੜ੍ਹਿਆ ਧਰਮ ਦਾ ਭਾਦੋਂ, ਭੱਦਰ ਕਾਲੀ ਸੀਸ ਨਿਵਾਈਆ। ਕ੍ਰਿਸ਼ਨ ਸੰਦੇਸ਼ਾ ਦਿਤਾ ਯਾਦੋ, ਯਾਦਵ ਬੰਸੀ ਗਿਆ ਦ੍ਰਿੜਾਈਆ। ਗੋਬਿੰਦ ਤੀਰ ਮੁੱਖੀ ਨਾਲ ਵਖਾਇਆ ਬੈਰਾਗੀ ਬੰਦਾ ਮਾਧੋ, ਮਾਧਵ ਪਾਰਬ੍ਰਹਮ ਬੇਪਰਵਾਹ ਜਣਾਈਆ । ਕਬੀਰ ਸੰਦੇਸ਼ਾ ਦਿਤਾ ਜਗਤ ਜਗਿਆਸੂ ਸੰਤ ਸਾਧੋ, ਸ਼ੁੱਭ ਲਕਸ਼ਣ ਇਕ ਜਣਾਈਆ। ਪੁਰਖ ਅਕਾਲਾ ਦੀਨ ਦਿਆਲਾ ਇਕ ਅਰਾਧੋ, ਅਰਾਧਨਾ ਵਿਚ ਸਾਧਨਾ ਆਪਣੀ ਦਏ

❋

❋

ਦ੍ਰਿੜਾਈਆ। ਜਗਤ ਜਗਿਆਸੂ ਦੀਨ ਜਾਗੋ, ਨੇਤਰ ਲੋਚਨ ਅੱਖ ਖੁਲ੍ਹਾਈਆ। ਅੰਤਰ ਉਪਜੇ ਇਕ ਵੈਰਾਗੋ, ਵੈਰੀ ਅੰਦਰੋਂ ਦੇਣੇ ਕਢਾਈਆ। ਲੱਜਿਆ ਰਹੇ ਨਾ ਸਤਿਗੁਰ ਬਾਝੋਂ, ਸਚ ਦਾ ਮਾਲਕ ਇਕ ਅਖਵਾਈਆ। ਜੀਵ ਉਠ ਹੰਸ ਬਣ ਕਾਗੋ, ਕਾਗੋਂ ਹੰਸ ਬਣਾਈਆ। ਗੋਬਿੰਦ ਖੇਲ ਕਰਨਾ ਸ਼ਬਦੀ ਧਾਰ ਬਾਜ਼ੋ, ਬਾਜ਼ਾਂ ਵਾਲਾ ਵੇਸ ਵਟਾਈਆ। ਸਰਨ ਸਰਨਾਈ ਸਾਹਿਬ ਸਵਾਮੀ ਭਾਗੋ, ਭਗਵਨ ਆਪਣਾ ਰੰਗ ਚੜ੍ਹਾਈਆ। ਤ੍ਰੈਗੁਣ ਮਾਇਆ ਡੱਸਣੀ ਡੱਸੇ ਨਾ ਨਾਗੋ, ਸਾਂਤਕ ਸਤਿ ਦਏ ਕਰਾਈਆ। ਲੇਖਾ ਦੱਸਿਆ ਮਹਾਂ ਸਿੰਘ ਨੂੰ ਢਾਈ ਚੁਲੀਆਂ ਪਾਣੀ ਦੇ ਕੇ ਢਾਬੋਂ, ਜਲ ਧਾਰਾ ਨਾਲ ਸਮਾਈਆ। ਆਸ਼ਾ ਪੂਰੀ ਕੀਤੀ ਰਾਮ ਸੀਤਾ ਵਖਾਈ ਖ਼ਾਬੋ, ਭਵਿਖ ਭਵਿਸ਼ ਵਿਚੋਂ ਪ੍ਰਗਟਾਈਆ। ਮੁਹੰਮਦ ਨਜ਼ਾਰਾ ਤੱਕਿਆ ਮਹਿਰਾਬੋ, ਮਹਿਬੂਬ ਮੁਹੱਬਤ ਵਾਲਾ ਪ੍ਰਗਟਾਈਆ। ਬਿਨਾ ਉਸ ਤੋਂ ਕਾਇਨਾਤ ਛੁੱਟਣੀ ਨਹੀਂ ਅਜ਼ਾਬੋ, ਸਜ਼ਾ ਦਾ ਮਜ਼ਾ ਸਕੇ ਨਾ ਕੋਇ ਬਦਲਾਈਆ। ਈਸਾ ਕਰ ਕੇ ਹੱਕ ਆਦਾਬੋ, ਅਦਬ ਨਾਲ ਸੀਸ ਨਿਵਾਈਆ। ਮੂਸਾ ਮੁਜਾਹਿਦ ਹੋ ਕੇ ਮਜਲਸਾਂ ਦਏ ਜੁਆਬੋ, ਹੁਕਮ ਅਗੰਮ ਇਕ ਦ੍ਰਿੜਾਈਆ। ਮਾਲਕ ਖ਼ਾਲਕ ਲਾਸ਼ਰੀਕ ਏਕਾ ਵਾਹਿਦੋ, ਵਾਹਿਦ ਆਪਣੀ ਕਾਰ ਕਮਾਈਆ। ਜਿਸ ਦੀਨ ਦੁਨੀ ਹਟਾਉਣੀ ਮਜ਼੍ਹਬ ਵਾਲੇ ਫ਼ਸਾਦੋਂ, ਫ਼ੈਸਲਾ ਆਪਣਾ ਹੱਕ ਸੁਣਾਈਆ। ਜਨ ਭਗਤ ਉਠੌਣੇ ਸਚ ਸ਼ਹਿਜ਼ਾਦੋ, ਸ਼ਹਿਨਸ਼ਾਹ ਆਪਣੀ ਕਾਰ ਕਮਾਈਆ। ਨੇਤਰ ਖੋਲ੍ਹ ਕੇ ਨਿਰਗੁਣ ਧਾਰ ਤੱਕਿਆ ਬਗ਼ਦਾਦੋ, ਹੱਥ ਬਗ਼ਲਾਂ ਵਿਚ ਟਿਕਾਈਆ। ਜਿਸ ਨੇ ਕਿਸੇ ਦੀ ਲੈਣੀ ਨਹੀਂ ਇਮਦਾਦੋ, ਸੰਗੀ ਸਾਥੀ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਸਵਾ ਪੰਜ ਕਹੇ ਭਾਦਰੋਂ ਮਹੀਨਾ ਚੜ੍ਹਿਆ, ਚੜ੍ਹਦੀ ਦਿਸ਼ਾ ਵੇਖ ਵਖਾਈਆ। ਲਹਿੰਦੀ ਦਿਸ਼ਾ ਮੁਹੰਮਦ ਧਾਰ ਅਲਿਫ਼ ਯੇ ਅੱਖਰ ਪੜ੍ਹਿਆ, ਇਬਾਰਤ ਸਫ਼ਾਰਸ਼ ਵਾਲੀ ਨਾ ਕੋਇ ਰਖਾਈਆ। ਸ਼ਰਕਣ ਸ਼ਰਅ ਜ਼ੰਜੀਰ ਕੋਇ ਨਾ ਜੜਿਆ, ਬੰਧਨ ਬੰਧ ਨਾ ਕੋਇ ਵਖਾਈਆ। ਪਹਾੜ ਦੱਖਣ ਸਤਿ ਸਵਾਮੀ ਹੋ ਕੇ ਖੜਿਆ, ਖੰਡਾ ਖੜਗ ਨਾ ਹੱਥ ਉਠਾਈਆ। ਭੈ ਵਿਚ ਭਾਓ ਵਿਚ ਭਰਮ ਭਿਆਨਕ ਡਰਿਆ, ਸਿਰ ਸਕੇ ਨਾ ਕੋਇ ਉਠਾਈਆ। ਦੋ ਜਹਾਨ ਵੇਖੇ ਨਰਾਇਣ ਨਰਿਆ, ਬ੍ਰਹਿਮੰਡ ਅੱਖ ਖੁਲ੍ਹਾਈਆ। ਜਿਹੜਾ ਸਤਿਗੁਰ ਆਦਿ ਜੁਗਾਦਿ ਕਦੇ ਨਾ ਮਰਿਆ, ਜਨਮ ਮਰਨ ਵਿਚ ਕਦੇ ਨਾ ਆਈਆ। ਜੁਗ ਚੌਕੜੀ ਸਰਨਾਈ ਕਿਸੇ ਨਾ ਪੜਿਆ, ਸ਼ਰਨਗਤ ਨਾ ਓਟ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਨਜ਼ਰੀ ਆਈਆ। ਸਵਾ ਪੰਜ ਕਹੇ ਕਿਉਂ ਗੁਰਮੁਖ ਵੇਖੇ ਪੰਝੀ, ਪੰਚ ਪੰਜ ਧਿਆਨ ਲਗਾਈਆ। ਜਿਸ ਵੇਲੇ ਅਰਜਨ ਹਰਿਮੰਦਰ ਡਾਹੀ ਸੀ ਮੰਜੀ, ਗੁਰੂ ਗ੍ਰੰਥ ਗ੍ਰੰਥ ਉਪਰ ਟਿਕਾਈਆ। ਓਸ ਵੇਲੇ ਮੰਗ ਧੁਰ ਤੋਂ ਮੰਗੀ, ਪੁਰਖ ਅਕਾਲ ਦਇਆ ਦੇਣੀ ਕਮਾਈਆ। ਜਗਤ ਸਰੋਵਰ ਅਠਸਠ ਜਮਨਾ ਸੁਰਸਤੀ ਗੋਦਾਵਰੀ ਧਾਰ ਗੰਗੀ, ਗਹਿਰ ਗੰਭੀਰ ਲੇਖਾ ਦੇਣਾ ਚੁਕਾਈਆ। ਓਸ ਵੇਲੇ ਅਰਜਨ ਪੁਰਖ ਅਕਾਲ ਨਿਮਸਕਾਰ ਕੀਤੀ ਸੀ ਵਾਰ ਪੰਝੀ, ਬਿਨ ਸੀਸ ਜਗਦੀਸ਼ ਝੁਕਾਈਆ। ਮੇਰੀ ਧਾਰ ਤੇਰੀ ਸੰਗੀ, ਸਗਲਾ ਸੰਗ ਰਖਾਈਆ। ਸ਼ਬਦ ਸੰਦੇਸ਼ਾ ਦਿਤਾ ਹੈਰਾਨ ਹੋ ਨਾ ਦੰਗੀ, ਪਰਦਾ ਦਿਆਂ ਉਠਾਈਆ। ਅੰਤ ਅਖ਼ੀਰ ਤੇਰੇ ਸ਼ਰੀਰ ਔਣੀ ਤੰਗੀ, ਤੰਗਦਸਤ ਹੋਏ ਲੋਕਾਈਆ। ਰਾਵੀ ਧਾਰ ਤੈਨੂੰ ਕਰੇ ਠੰਡੀ, ਅਗਨੀ ਅੱਗ ਬੁਝਾਈਆ। ਫੇਰ ਮੈਂ ਆਵਾਂ ਉਸ ਦੀ ਕੰਢੀ, ਨਿਰਗੁਣ ਆਪਣਾ ਫੇਰਾ ਪਾਈਆ। ਗੋਬਿੰਦ ਖੜਗ ਚਮਕਾ ਕੇ ਚੰਡੀ, ਚੰਡ ਪ੍ਰਚੰਡ ਵੇਖ ਵਖਾਈਆ। ਦੋ ਤੁਕੀ

❋

❋

ਧਾਰ ਦੱਸਾਂ ਛੰਦੀ, ਸ਼ਾਹ ਪਾਤਸ਼ਾਹ ਆਪਣਾ ਖੇਲ ਖਿਲਾਈਆ । ਭਗਤਾਂ ਦੀ ਪਿਛਲੀ ਵਖਾਵਾਂ ਸੰਧੀ, ਸਨਦ ਆਪਣੇ ਵਿਚੋਂ ਕਢਾਈਆ। ਸਵਾ ਪੰਜ ਕਹੇ ਪਹਿਲੀ ਭਾਦਰੋਂ ਇਹੋ ਵੇਲਾ ਇਹੋ ਵਕ਼ਤ ਗੁਰ ਅਰਜਨ ਆਪਣੀ ਆਸਾ ਕੀਤੀ ਨੰਗੀ, ਖ਼ਾਹਿਸ਼ ਖ਼ਾਲਕ ਦਿਤੀ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਬੇਪਰਵਾਹੀਆ। ਸਵਾ ਪੰਜ ਕਹੇ ਮੇਰਾ ਵਕ਼ਤ ਸੁਹਾਉਣਾ, ਸੋਹਣਾ ਦਿਆਂ ਦ੍ਰਿੜਾਈਆ। ਪਹਿਲੀ ਭਾਦਰੋਂ ਬੰਸਰੀ ਵਿਚ ਕ੍ਰਿਸ਼ਨ ਨੇ ਪਹਿਲਾ ਗਾਇਆ ਸੀ ਗਾਣਾ, ਥਿਤ ਵਾਰ ਏਸੇ ਮਿਲੀ ਵਡਿਆਈਆ। ਪਹਿਲੀ ਭਾਦਰੋਂ ਰਾਮ ਨੇ ਵਸ਼ਿਸ਼ਟ ਨੂੰ ਪਹਿਲੀ ਵਾਰ ਖਵਾਇਆ ਸੀ ਖਾਣਾ, ਸੇਵਕ ਹੋ ਕੇ ਸਤਿਗੁਰ ਸੇਵ ਕਮਾਈਆ। ਪਹਿਲੀ ਭਾਦਰੋਂ ਸੀਤਾ ਨੇ ਧਨੁਸ਼ ਨਾਲ ਹੱਥ ਛੁਹਾਇਆ ਪਹਿਲੀ ਵਾਰ ਕਮਾਨਾ, ਤਰਕਸ਼ ਆਪਣੇ ਨਾਲ ਰਖਾਈਆ। ਪਹਿਲੀ ਭਾਦਰੋਂ ਮੁਹੰਮਦ ਦਿਤਾ ਇਕ ਬਿਆਨਾ, ਲੇਖਾ ਲੇਖ ਬਿਨ ਕ਼ਲਮ ਸ਼ਾਹੀਆ। ਤੇਰਾ ਨੂਰ ਤੱਕਿਆ ਚੌਦਾਂ ਤਬਕ ਜ਼ਿਮੀਂ ਅਸਮਾਨਾਂ, ਅਸਲ ਕੀ ਤੇਰੀ ਬੇਪਰਵਾਹੀਆ। ਜੋ ਵੇਖਾਂ ਸੋ ਦਿਸੇ ਬੇਗਾਨਾ, ਬੇਗਮ ਮੇਰੀ ਮੇਰੇ ਸੰਗ ਕੋਇ ਨਾ ਜਾਈਆ। ਈਸਾ ਚਾਰੋਂ ਕੁੰਟ ਵੇਖਿਆ ਤੁਫ਼ਾਨਾ, ਤੋਹਫ਼ਾ ਨਜ਼ਰ ਕੋਇ ਨਾ ਆਈਆ। ਪਰਵਰਦਿਗਾਰ ਤੇਰੇ ਕੋਲ ਕੀ ਕਰੇ ਕੋਈ ਬਹਾਨਾ, ਧੋਖਾ ਨਜ਼ਰ ਕੋਇ ਨਾ ਆਈਆ। ਮੂਸਾ ਨਾਦ ਸੁਣਿਆ ਬਿਨ ਕਾਨਾਂ, ਅਗੰਮ ਵੱਜੀ ਵਧਾਈਆ। ਉਠ ਵੇਖ ਤੇਰਾ ਖ਼ੁਦਾ ਜਗਤ ਹੋਣਾ ਬੇਗਾਨਾ, ਬੇਵਾ ਹੋਏ ਖ਼ਲਕ ਖ਼ੁਦਾਈਆ। ਨਾਨਕ ਦੱਸਿਆ ਸ਼ਬਦ ਧਾਰ ਮਰਦਾਨਾ, ਮਰਦ ਮਰਦਾਂ ਦਿਤਾ ਦ੍ਰਿੜਾਈਆ। ਜਿਸ ਨੇ ਆਉਣਾ ਬਣ ਕੇ ਨੌਜਵਾਨਾ, ਨੌਬਤ ਆਪਣਾ ਨਾਮ ਵਜਾਈਆ। ਗੋਬਿੰਦ ਨੇ ਪਹਿਲੀ ਭਾਦਰੋਂ ਨੂੰ ਖੰਡੇ ਦਾ ਦੂਜਾ ਨਾਮ ਰੱਖਿਆ ਸੀ ਕਿਰਪਾਨਾ, ਕਿਰਪਾ ਕਰ ਕੇ ਆਪਣਾ ਬਚਨ ਅਲਾਈਆ। ਜੋ ਕਰੇ ਸੋ ਕਰੇ ਸ੍ਰੀ ਭਗਵਾਨਾ, ਸ੍ਰੀ ਸਾਹਿਬ ਸਾਹਿਬ ਸ੍ਰੀ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਲਏ ਮਿਲਾਈਆ। ਪਹਿਲੀ ਭਾਦਰੋਂ ਕਹੇ ਗੋਬਿੰਦ ਵਿਰੁਧ ਮਤਾ ਹੋਇਆ ਪਹਾੜੀ, ਬਾਈ ਧਾਰ ਵੰਡ ਵੰਡਾਈਆ। ਮਸ਼ਵਰਾ ਕੀਤਾ ਕਿਉਂ ਏਸ ਰਖਾਈ ਦਾੜ੍ਹੀ, ਮਜ਼੍ਹਬ ਮਜ਼੍ਹਬ ਵਿਚੋਂ ਪ੍ਰਗਟਾਈਆ। ਇਹ ਖੇਲ ਸਾਹਿਬ ਪ੍ਰਭੂ ਨਿਆਰੀ, ਨਿਰਾਕਾਰ ਨਿਰੰਕਾਰ ਆਪ ਦਿਤੀ ਵਰਤਾਈਆ। ਕੁਛ ਲੇਖਾ ਪਿਛਲਾ ਜਿਸ ਵੇਲੇ ਦਰੋਪਤ ਦੀ ਦਰੋਪਤੀ ਕੰਨਿਆ ਕਵਾਰੀ, ਦੁਆਪਰ ਸੋਭਾ ਪਾਈਆ। ਉਸ ਦੇ ਅੰਦਰ ਫ਼ੁਰਨਾ ਫੁਰਿਆ ਜੇ ਸ਼ਰੀਰ ਪੰਜ ਤੱਤਾਂ ਦਾ ਮੈਂ ਪੰਜਾਂ ਦੀ ਹੋਵਾਂ ਨਾਰੀ, ਨਰ ਨਰਾਇਣ ਵਡ ਵਡਿਆਈਆ। ਲੇਖਾ ਯਾਦ ਆਇਆ ਜਿਸ ਵੇਲੇ ਸੀਤਾ ਫਿਰਦੀ ਸੀ ਉਜਾੜੀ, ਬਨਾਂ ਵਿਚ ਫੇਰਾ ਪਾਈਆ। ਉਹ ਦਾ ਓਢਣ ਪਾਟ ਗਈ ਸਾੜ੍ਹੀ, ਬਸਤਰ ਲੀਰੋ ਲੀਰ ਵਖਾਈਆ। ਰਾਮ ਨੇ ਹੱਸ ਕੇ ਕਿਹਾ ਰਾਮ ਦੇ ਨਾਲ ਬੜੀ ਔਖੀ ਲੌਣੀ ਯਾਰੀ, ਯਾਰਾਨਾ ਤੋੜ ਨਾ ਕੋਇ ਨਿਭਾਈਆ। ਪਹਿਲੀ ਭਾਦਰੋਂ ਦਿਨ ਓਦੋਂ ਸੀ ਸ਼ਨਿੱਚਰਵਾਰੀ, ਸ਼ਹਿਨਸ਼ਾਹ ਆਪਣੀ ਕਾਰ ਭੁਗਤਾਈਆ। ਸੀਤਾ ਕਿਹਾ ਮੇਰੇ ਰਾਮ ਮੈਂ ਤੇਰੇ ਚਰਨ ਬਲਿਹਾਰੀ, ਦੂਜਾ ਇਸ਼ਟ ਨਾ ਕੋਇ ਵਖਾਈਆ। ਰਾਮ ਕਿਹਾ ਜਿਸ ਰਾਮ ਦਾ ਮੈਂ ਅਧਾਰੀ, ਓਹ ਤੇਰਾ ਪਿਤਾ ਮਾਈਆ। ਸੀਤਾ ਕਿਹਾ ਓਹ ਕਿੱਥੇ ਵਸੇ ਕਿਹੜਾ ਧਾਮ ਨਿਆਰੀ, ਕਿਸ ਬਿਧ ਵੇਖਾਂ ਚਾਈਂ ਚਾਈਂਆ। ਰਾਮ ਨੇ ਕਿਹਾ ਜ਼ਰਾ ਨੇਤਰ ਅੱਖ ਉਘਾੜੀ, ਲੋਚਨ ਦਿਆਂ ਖੁਲ੍ਹਾਈਆ। ਜਿਸ ਵੇਲੇ ਕਲਜੁਗ ਅੰਤਮ ਆਵੇ ਵਾਰੀ, ਵਾਰਸ ਹੋ ਕੇ ਫੇਰਾ ਪਾਈਆ। ਨਿਰਗੁਣ ਨੂਰ ਜੋਤ ਕਰੇ ਉਜਿਆਰੀ, ਜੋਤੀ ਜਾਤਾ ਡਗਮਗਾਈਆ। ਆਦਿ

❋

❋

ਤੋਂ ਲੈ ਕੇ ਅੰਤ ਤਕ ਉਹਦੀ ਭਗਤਾਂ ਦੀ ਫੁਲਵਾੜੀ, ਗੁਰਮੁਖ ਆਪਣੇ ਰੰਗ ਰੰਗਾਈਆ। ਵੇਖੀਂ ਅੱਜ ਦਾ ਬਚਨ ਨਾ ਕਦੇ ਵਿਸਾਰੀਂ, ਵਿਸਰਿਆਂ ਵਿਸਰਿਆ ਹੱਥ ਕਦੇ ਨਾ ਆਈਆ। ਸੀਤਾ ਕਰੇ ਨਿਮਸਕਾਰੀ, ਨਮੋਂ ਨਮੋਂ ਕਹਿ ਕੇ ਆਪਣਾ ਰੰਜ ਦਿਤਾ ਗਵਾਈਆ। ਸਵਾ ਪੰਜ ਕਹੇ ਮੇਰੀ ਸੋਹਣੀ ਦਿਸੇ ਘੜੀ, ਈਸਾ ਘੜਿਆਲ ਦਏ ਗਵਾਹੀਆ। ਏਸੇ ਵੇਲੇ ਸਾਹਿਬਜ਼ਾਦਿਆਂ ਦਾ ਮੁਖ ਚੁੰਮਿਆਂ ਸੀ ਗੋਬਿੰਦ ਨੇ ਚਮਕੌਰ ਗੜ੍ਹੀ, ਵੇਲਾ ਸਵਾ ਪੰਜ ਪੰਜ ਵਡਿਆਈਆ। ਪਹਿਲੀ ਭਾਦਰੋਂ ਕਹੇ ਇਹ ਗੱਲ ਸ਼ਹਾਦਤ ਤੋਂ ਪਹਿਲੋਂ ਗੋਬਿੰਦ ਨੇ ਅਨੰਦਪੁਰ ਸੀ ਕਰੀ, ਸਹਿਜ ਨਾਲ ਸੁਣਾਈਆ। ਜੀਤੋ ਤੂੰ ਆਪਣੇ ਬੱਚਿਆਂ ਦੀ ਬਣਾ ਲੈ ਵਰੀ, ਵਰ੍ਹਾ ਇਹੋ ਨਜ਼ਰੀ ਆਈਆ। ਨਹੀਂ ਤੇ ਜਗਤ ਜਹਾਨ ਤੋਂ ਮੈਂ ਕਰ ਦੇਣੇ ਬਰੀ, ਬੁਰਿਆਂ ਤੋਂ ਪੱਲਾ ਦੇਣਾ ਛੁਡਾਈਆ। ਆਪਣੇ ਚੋਲੇ ਦੀ ਫੜ ਕੇ ਜ਼ਰੀ, ਜ਼ਰਾ ਜ਼ਰਾ ਦਿਤਾ ਹਿਲਾਈਆ। ਮੈਂ ਖ਼ਬਰ ਸੁਣਾਵਾਂ ਖਰੀ, ਫੇਰ ਖਵਰੇ ਤੂੰ ਮਿਲੇਂ ਕਿ ਨਾ ਮਿਲੇਂ ਭਾਵੇਂ ਤੂੰ ਇਹਨਾਂ ਦੀ ਜੰਮਣ ਵਾਲੀ ਮਾਈਆ। ਉਸ ਨੇ ਆਪਣੀ ਆਦਤ ਪਿੱਛੇ ਕਰ ਦਿਤੀ ਅੜੀ, ਸਹਿਜ ਨਾਲ ਸਮਝਾਈਆ। ਤੁਹਾਨੂੰ ਇਹ ਕਾਹਲੀ ਬੜੀ, ਨਿੱਕਿਆਂ ਨੂੰ ਵੱਡੇ ਰਿਹਾ ਬਣਾਈਆ । ਗੋਬਿੰਦ ਆਪਣੀ ਛਾਤੀ ਤੋਂ ਕੱਢ ਕੇ ਇਕ ਵਰਕੇ ਵਾਲੀ ਇਕੋ ਚਿੱਠੀ ਪੜ੍ਹੀ, ਪੜ੍ਹ ਕੇ ਦਿਤਾ ਸੁਣਾਈਆ। ਔਹ ਵੇਖ ਸਚ ਦਵਾਰ ਵਿਛਦੀ ਦਰੀ, ਦਰਬਾਰਾ ਇਕੋ ਸੋਭਾ ਪਾਈਆ। ਜਿਥੇ ਨਾ ਕੋਈ ਸ਼ਰਅ ਨਾ ਸ਼ਰਈ, ਹਿੱਸਾ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਦਰ ਇਕ ਵਖਾਈਆ। ਸਵਾ ਪੰਜ ਕਹੇ ਨਾਨਕ ਨੇ ਪਹਿਲੀ ਭਾਦਰੋਂ ਸਵਾ ਪੰਜ ਚੁੱਕੀ ਸੀ ਪੰਜਾਲੀ, ਹੱਲ ਮੋਢੇ ਉਤੇ ਟਿਕਾਈਆ। ਓਦਣ ਘਟਾ ਸੀ ਕਾਲੀ, ਘਨਘੋਰ ਰੰਗ ਵਖਾਈਆ। ਜਿਹੜਾ ਮੱਝੀਆਂ ਦਾ ਸੀ ਪਾਲੀ, ਆਪਣਾ ਪਾਸਾ ਗਿਆ ਬਦਲਾਈਆ। ਮੁਖ ਤੇ ਚੜ੍ਹ ਗਈ ਲਾਲੀ, ਅੰਦਰ ਖ਼ੁਸ਼ੀਆਂ ਵੱਜੇ ਵਧਾਈਆ। ਮੈਂ ਤੇਰੀ ਹੱਥਾਂ ਸੇਵ ਕਮਾ ਲਈ ਘਾਲ ਤੇਰੇ ਨਾਮ ਵਾਲੀ ਘਾਲੀ, ਘਰ ਤੇਰੇ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਦ ਆਪਣਾ ਰੰਗ ਵਖਾਈਆ। ਸਵਾ ਪੰਜ ਕਹੇ ਮੇਰਾ ਵਕ਼ਤ ਨਾ ਸਮਝਣਾ ਵਾਧੂ, ਵਾਇਦੇ ਨਾਲ ਜਣਾਈਆ। ਗੋਬਿੰਦ ਏਸੇ ਵੇਲੇ ਹੱਥ ਛੁਹਾਇਆ ਸੀ ਮਸਤਕ ਦਾਦੂ, ਦਾਅਵੇ ਨਾਲ ਦ੍ਰਿੜਾਈਆ। ਬਿਨਾ ਮੇਰੇ ਤੋਂ ਕਲਜੁਗ ਅੰਤ ਕੋਇ ਨਾ ਜਾਗੂ, ਸਾਧ ਸੰਤ ਅੱਖ ਨਾ ਕੋਇ ਖੁਲ੍ਹਾਈਆ। ਘਰ ਘਰ ਸਾਰੇ ਹੋਵਣ ਖ਼ਾਨ ਨਾਢੂ, ਮਨ ਹੰਕਾਰ ਵਿਚ ਚਤੁਰਾਈਆ। ਸ਼ਬਦ ਗੁਰੂ ਦਾ ਜਾਣੇ ਕੋਈ ਨਾ ਜਾਦੂ, ਯਾਦ ਸਭ ਦੀ ਦੇਣੀ ਭੁਲਾਈਆ । ਅੰਤ ਮੇਰਾ ਸਾਹਿਬ ਹੋਵੇ ਸਭ ਦਾ ਵਾਗੂ, ਅਗਲਾ ਮਾਰਗ ਆਪ ਵਖਾਈਆ। ਫੇਰ ਘੁੱਟ ਕੇ ਦੋਵੇਂ ਬਾਜ਼ੂ, ਬਾਜ਼ਾਂ ਵਾਲੇ ਪ੍ਰਭ ਅੱਗੇ ਮੰਗ ਮੰਗਾਈਆ। ਤੁਧ ਬਿਨ ਲੱਜਿਆ ਕੋਇ ਨਾ ਰਾਖੂ, ਰੱਖਕ ਹੋਏ ਨਾ ਕੋਇ ਲੋਕਾਈਆ। ਬਿਨ ਤੇਰੀ ਕਿਰਪਾ ਸ੍ਰਿਸ਼ਟੀ ਛੱਡ ਨਾ ਸਕੇ ਤਮਾਕੂ, ਤਮਅ ਨਸ਼ਾ ਨਾ ਕੋਇ ਗਵਾਈਆ। ਮੈਂ ਤੇਰਾ ਨਿੱਕਾ ਜਿਹਾ ਕਾਕੂ, ਬੱਚਾ ਹੋ ਕੇ ਸੀਸ ਨਿਵਾਈਆ। ਪੁਰਖ ਅਕਾਲ ਕਿਹਾ ਮੈਂ ਇਕ ਦਾ ਨਹੀਂ ਆਦਿ ਅੰਤ ਦਾ ਸਭ ਦਾ ਬਾਪੂ, ਪਿਤਾ ਪੁਰਖ ਅਕਾਲ ਅਖਵਾਈਆ। ਜੁਗ ਜੁਗ ਦਾ ਡਾਕੂ, ਧਾੜੇ ਮਾਰਨੇ ਇਹ ਮੇਰੀ ਬੇਪਰਵਾਹੀਆ। ਜਦ ਚਾਹਵਾਂ ਆਪਣੇ ਗੁਰਸਿਖ ਸੰਤ ਸੁਹੇਲੇ ਪ੍ਰਭ ਭਗਤ ਪ੍ਰਗਟਾਵਾਂ ਸਾਧੂ, ਸਾਧਨਾ ਦੀ ਲੋੜ ਰਹੇ ਨਾ ਰਾਈਆ। ਸ਼ਰੀਣੀਆਂ ਵਿਚ ਕਿਸੇ ਤੋਂ ਮੰਗ ਕਦੇ ਨਾ ਖਾਵਾਂ ਕਾਜੂ, ਭੇਟਾ ਵਾਲੀ ਲੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ

❋

❋

ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਲਕ ਜਗਤ ਜੁਗ ਦਾ ਆਦੂ, ਅੰਤ ਦਾ ਇਕੋ ਨਜ਼ਰੀ ਆਈਆ।

੧ ਭਾਦਰੋਂ ਸ਼ਹਿਨਸ਼ਾਹੀ ਸੰਮਤ ੫ ਹਰਿ ਭਗਤ ਦਵਾਰ ਜੇਠੂਵਾਲ ਰਾਤ ਦੇ ਸਮੇਂ

ਭਾਦਰੋਂ ਕਹੇ ਪ੍ਰਭ ਮੇਟ ਦੇ ਆਪਣਾ ਭਰਮ, ਜੋ ਗੁਰ ਅਵਤਾਰ ਪੈਗ਼ੰਬਰ ਤੇਰੇ ਨਾਮ ਦਾ ਗਏ ਪਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਦੱਸ ਅਗੰਮੀ ਧਰਮ, ਜਿਸ ਦਾ ਰੂਪ ਰੰਗ ਰੇਖ ਜਗਤ ਨਾ ਕੋਇ ਦਰਸਾਈਆ। ਦੀਨ ਦੁਨੀ ਦਾ ਵੇਖ ਕਰਮ, ਕਲਜੁਗ ਕੂੜੀ ਕਿਰਿਆ ਚਾਰੋਂ ਕੁੰਟ ਫੋਲ ਫੁਲਾਈਆ। ਝਗੜਾ ਪਿਆ ਕਾਇਆ ਮਾਟੀ ਚਰਮ, ਚੰਮ ਦ੍ਰਿਸ਼ਟੀ ਰਹੇ ਨਾ ਰਾਈਆ। ਪਰਵਰਦਿਗਾਰ ਸਾਂਝੇ ਯਾਰ ਤੇਰੀ ਮੰਨਣ ਸਾਰੇ ਇਕੋ ਸਰਨ, ਦੂਜਾ ਇਸ਼ਟ ਨਾ ਕੋਇ ਮਨਾਈਆ। ਤੂੰ ਮੇਰਾ ਮੈਂ ਤੇਰਾ ਢੋਲਾ ਸਾਰੇ ਪੜ੍ਹਨ, ਦੂਸਰ ਰਾਗ ਨਾ ਕੋਇ ਅਲਾਈਆ। ਸਾਚੀ ਮੰਜ਼ਲ ਸਾਹਿਬ ਸੁਲਤਾਨ ਤੇਰੀ ਚੜ੍ਹਨ, ਗ੍ਰਹਿ ਮੰਦਰ ਅੰਦਰ ਮਹਿਬੂਬ ਮਿਲ ਕੇ ਆਪਣਾ ਰੰਗ ਵਖਾਈਆ। ਸਚ ਸਵਾਮੀ ਅੰਤਰਜਾਮੀ ਨੇਤਰ ਖੋਲ੍ਹ ਦੇ ਹਰਨ ਫਰਨ, ਨਿਜ ਨੈਣ ਕਰ ਰੁਸ਼ਨਾਈਆ। ਝਗੜਾ ਰਹੇ ਨਾ ਜ਼ਾਤ ਪਾਤ ਵਰਨ ਬਰਨ, ਛੱਤ੍ਰੀ ਬ੍ਰਾਹਮਣ ਸ਼ੂਦਰ ਵੈਸ਼ ਇਕੋ ਰੰਗ ਰੰਗਾਈਆ। ਜੀਵਣ ਵਿਚੋਂ ਸਚ ਦਾ ਦੱਸ ਦੇ ਮਰਨ, ਮਰ ਜੀਵਤ ਰੂਪ ਵਟਾਈਆ। ਸਦੀ ਚੌਧਵੀਂ ਆਪਣਾ ਕੌਲ ਇਕ਼ਰਾਰ ਪੂਰਾ ਕਰ ਦੇ ਪਰਨ, ਪ੍ਰਾਨਪਤ ਤੇਰੀ ਬੇਪਰਵਾਹੀਆ। ਸਚ ਦਵਾਰ ਏਕੰਕਾਰ ਨਿਮਸਕਾਰ ਸਾਰੇ ਕਰਨ, ਸੱਯਦਾ ਸੀਸ ਜਗਦੀਸ਼ ਇਕ ਦ੍ਰਿੜਾਈਆ। ਤੂੰ ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਤਰਨੀ ਤਰਨ, ਤਾਰਨਹਾਰ ਆਪਣੀ ਦਇਆ ਕਮਾਈਆ। ਭਾਦਰੋਂ ਕਹੇ ਚਾਰ ਕੁੰਟ ਦਹਿ ਦਿਸ਼ਾ ਨੌ ਖੰਡ ਪ੍ਰਿਥਮੀ ਸੱਤ ਦੀਪ ਮਾਨਵ ਜ਼ਾਤੀ ਲੱਗੀ ਲੜਨ, ਲੜ ਤੇਰਾ ਫੜ ਨਿਰਗੁਣ ਦਰਸ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਦੇ ਧੁਰ ਦਾ ਵਰ, ਮਿਹਰ ਨਜ਼ਰ ਇਕ ਉਠਾਈਆ। ਭਾਦਰੋਂ ਕਹੇ ਭਾਂਡਾ ਭਰਮ ਦੇਣਾ ਭੰਨ, ਭਰਾਂਤ ਰਹੇ ਨਾ ਰਾਈਆ। ਧੁਰ ਦਾ ਸ਼ਬਦ ਸੁਨੌਣਾ ਬਿਨਾ ਕੰਨ, ਅਨਹਦ ਨਾਦੀ ਨਾਦ ਜਣਾਈਆ। ਦੀਨ ਦੁਨੀ ਦਾ ਬਦਲਣਾ ਮਨ, ਮਨ ਕਾ ਮਣਕਾ ਦੇਣਾ ਭਵਾਈਆ। ਨਾਮ ਪਦਾਰਥ ਦੇਣਾ ਧਨ, ਮਾਇਆ ਮਮਤਾ ਮੋਹ ਗਵਾਈਆ। ਭਗਤ ਸੁਹੇਲੇ ਪ੍ਰਗਟੌਣੇ ਜਨ, ਜਨ ਜਣੇਂਦੀ ਬਣ ਮਾਈਆ। ਪਰਦਾ ਲਾਹੁਣਾ ਬ੍ਰਹਮ ਹੰ, ਪਾਰਬ੍ਰਹਮ ਹੋ ਸਹਾਈਆ। ਤ੍ਰਿਸ਼ਨਾ ਕੂੜੀ ਰਹੇ ਨਾ ਤਮ, ਤਾਮਸ ਅੰਦਰੋਂ ਦੇਣੀ ਕਢਾਈਆ। ਝਗੜਾ ਰਹੇ ਨਾ ਮਾਟੀ ਚੰਮ, ਆਤਮ ਬ੍ਰਹਮ ਭੇਵ ਦੇਣਾ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਭਾਦਰੋਂ ਕਹੇ ਭਰਮ ਮੇਟ ਦੇ ਦੀਨ ਦੁਨੀ ਦੇ ਮਾਲਕ, ਮਿਹਰਬਾਨ ਤੇਰੀ ਸਰਨਾਈਆ। ਆਦਿ ਜੁਗਾਦੀ ਸ੍ਰਿਸ਼ਟੀ ਦੇ ਖ਼ਾਲਕ, ਸਾਹਿਬ ਸੁਲਤਾਨ ਤੇਰੀ ਬੇਪਰਵਾਹੀਆ। ਕਲਜੁਗ ਕੂੜੀ ਕਿਰਿਆ ਮੇਟ ਦੇ ਆਲਸ, ਨਿੰਦਰਾ ਮਮਤਾ ਦੇ ਗਵਾਈਆ। ਚਾਰ ਵਰਨ ਬਣਾ ਦੇ ਖ਼ਾਲਸ, ਖ਼ਾਲਸ ਆਪਣਾ ਰੰਗ ਰੰਗਾਈਆ। ਬਿਨਾ ਸ਼ਬਦ ਗੁਰੂ ਤੋਂ ਰਹੇ ਕੋਈ ਨਾ ਸਾਲਸ, ਤੱਤਵ ਤੱਤ ਦੇਣਾ ਬੁਝਾਈਆ। ਨੌ ਸੌ ਚੁਰਾਨਵੇਂ ਚੌਕੜੀ ਜੁਗ ਪਿਛੋਂ ਤੇਰੇ ਔਣ ਦਾ ਮਿਲਦਾ ਚਾਨਸ,

❋

❋

ਚਾਰ ਜੁਗ ਅਵਤਾਰ ਪੈਗ਼ੰਬਰ ਗੁਰ ਸੇਵ ਕਮਾਈਆ। ਕੂੜੀ ਕਿਰਿਆ ਮੇਟ ਜਹਾਲਤ, ਦੀਨ ਦੁਨੀ ਅੰਦਰੋਂ ਕਰ ਸਫ਼ਾਈਆ। ਮਨ ਮਮਤਾ ਰਹੇ ਨਾ ਕੋਇ ਅਲਾਮਤ, ਇਲਮ ਆਲਮਾ ਇਕ ਜਣਾਈਆ। ਸਭ ਨੂੰ ਦੱਸ ਦੇ ਮੈਂ ਇਕੋ ਮਾਲਕ ਸਹੀ ਸਲਾਮਤ, ਜਨਮ ਮਰਨ ਵਿਚ ਕਦੇ ਨਾ ਆਈਆ। ਗੁਰ ਅਵਤਾਰ ਪੈਗ਼ੰਬਰ ਮੇਰੇ ਨਾਮ ਦੀ ਦੇਣ ਸ਼ਹਾਦਤ, ਸਿਫ਼ਤਾਂ ਵਿਚ ਸਾਲਾਹੀਆ। ਮਹਿਮਾ ਵਾਲਾ ਕਲਮਾ ਰਸਨਾ ਵਾਲੀ ਅਬਾਦਤ, ਜਿਹਵਾ ਨਾਲ ਪ੍ਰਗਟਾਈਆ। ਅਨਰਸ ਦੇ ਕੇ ਅਗੰਮ ਨਿਆਮਤ, ਅਨਡਿੱਠ ਰਸ ਚਖਾਈਆ। ਬਖ਼ਸ਼ਿਸ਼ ਕਰ ਸਖ਼ਾਵਤ, ਰਹਿਮਤ ਆਪ ਕਮਾਈਆ। ਬਾਹਰੋਂ ਤੱਤਾਂ ਦੀ ਸਮਝਾ ਕੇ ਬਨਾਵਟ, ਦੀਨਾਂ ਮਜ਼੍ਹਬਾਂ ਵੰਡ ਵੰਡਾਈਆ। ਕਿਸੇ ਦੀ ਬੋਦੀ ਕਿਸੇ ਦੀ ਹਜਾਮਤ, ਕੇਸ ਕਿਸੇ ਸੀਸ ਸੁਹਾਈਆ। ਆਪਣੇ ਨਾਮ ਦੀ ਨਾਮ ਨਾਲ ਕਰ ਮਮਾਨਤ, ਓਮ ਰਾਮ ਕ੍ਰਿਸ਼ਨ ਅੱਲਾ ਸਤਿਨਾਮ ਵਾਹਿਗੁਰੂ ਦਿਤੇ ਜਪਾਈਆ। ਕਿਸੇ ਨੂੰ ਪਤਾ ਨਹੀਂ ਕਿਸ ਵੇਲੇ ਆਵੇ ਅੰਤ ਕਿਆਮਤ, ਕ਼ਿਆਮਗਾਹ ਸਾਰੇ ਬੈਠੇ ਰਾਹ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਦੇ ਧੁਰ ਦਾ ਵਰ, ਦਰ ਤੇਰੇ ਅਲਖ ਜਗਾਈਆ। ਭਾਦਰੋਂ ਕਹੇ ਮੈਂ ਆਦਿ ਜੁਗਾਦਿ ਦਾ ਤੇਰਾ ਮਹੀਨਾ, ਜੁਗ ਜੁਗ ਵੇਸ ਵਟਾਈਆ। ਤੇਰਾ ਖੇਲ ਵੇਖਿਆ ਲੋਕ ਤੀਨਾ, ਤ੍ਰੈਲੋਕੀ ਨਾਥ ਗਏ ਫੇਰੀਆਂ ਪਾਈਆ। ਤੇਰਾ ਨਾਮ ਰਾਮ ਨੇ ਚੀਨਾ, ਸੀਤਾ ਸੁਰਤ ਸੁਰਤ ਵਡਿਆਈਆ। ਅੱਲਾ ਕਹਿ ਕੇ ਆਲਮੀਨਾ, ਮੂਸਾ ਈਸਾ ਮੁਹੰਮਦ ਸੀਸ ਨਿਵਾਈਆ। ਨਾਨਕ ਸਤਿਨਾਮ ਦੱਸ ਕੇ ਮਰਨਾ ਜੀਣਾ, ਜੀਵਣ ਜੁਗਤ ਦਿਤੀ ਦ੍ਰਿੜਾਈਆ। ਗੋਬਿੰਦ ਵਾਹਿਗੁਰੂ ਹੋ ਅਧੀਨਾ, ਫ਼ਤਿਹ ਡੰਕਾ ਇਕ ਵਜਾਈਆ। ਭਾਦਰੋਂ ਕਹੇ ਮੈਂ ਹੈਰਾਨ ਹੋਇਆ ਸਦੀ ਚੌਧਵੀਂ ਠਾਂਡਾ ਕਰੇ ਕੋਈ ਨਾ ਸੀਨਾ, ਅਗਨੀ ਤੱਤ ਨਾ ਕੋਇ ਬੁਝਾਈਆ। ਰਸਨਾ ਜਿਹਵਾ ਬੱਤੀ ਦੰਦ ਸ੍ਰਿਸ਼ਟ ਸਬਾਈ ਚੀਨਾ, ਚਿਰੀ ਵਿਛੁੰਨੇ ਮੇਲ ਨਾ ਕੋਇ ਮਿਲਾਈਆ। ਸਾਚਾ ਰੰਗ ਚਾੜ੍ਹੇ ਕੋਇ ਨਾ ਭੀਨਾ, ਭਿੰਨੜੀ ਰੈਣ ਨਾ ਕੋਇ ਵਖਾਈਆ। ਪੁਰਖ ਅਕਾਲ ਦੀਨ ਦਿਆਲ ਮੈਂ ਕੋਈ ਤੇਰਾ ਪੁੱਤ ਨਹੀਂ ਕਮੀਨਾ, ਕੋਝਾ ਕਮਲਾ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਜੋਤੀ ਜੋਤ ਵਿਚ ਮਿਲਾਈਆ। ਭਾਦਰੋਂ ਕਹੇ ਮੈਂ ਚਾਰ ਕੁੰਟ ਭੱਜਾ, ਭਜਨ ਬੰਦਗੀ ਤੇਰੀ ਵੇਖ ਵਖਾਈਆ। ਮੈਂ ਸਾਧਾਂ ਸੰਤਾਂ ਸੂਫ਼ੀਆਂ ਅੰਦਰ ਕੀਤੀ ਗਜਾ, ਗ੍ਰਹਿ ਗ੍ਰਹਿ ਜਾ ਕੇ ਅਲਖ ਜਗਾਈਆ। ਦੱਸੋ ਕਿਹੜਾ ਨਾਮ ਕਿਹੜਾ ਕਲਮਾ ਕਿਸ ਦਾ ਆਵੇ ਮਜ਼ਾ, ਰਸ ਕਵਣ ਚਖਾਈਆ। ਕਿਸ ਦੇ ਨਾਲ ਮਿਟਦੀ ਕ਼ਜ਼ਾ, ਜੀਵਣ ਜੀਵਣ ਵਿਚ ਰਖਾਈਆ। ਕਿਉਂ ਨਾਮ ਕਲਮਾ ਪੜ੍ਹਦਿਆਂ ਜੀਵਾਂ ਮਿਲਦੀ ਸਜ਼ਾ, ਚੁਰਾਸੀ ਵਿਚ ਦੁਹਾਈਆ। ਸਚ ਦੱਸੋ ਪ੍ਰਭ ਦਾ ਪੂਰਾ ਨਾਮ ਕਿ ਅੱਧਾ, ਹਿੱਸਾ ਕੀ ਕੀ ਵੰਡਾਈਆ। ਕੀ ਸਭ ਨਾਲ ਪ੍ਰਭ ਨੇ ਚਾਰ ਜੁਗ ਕੀਤਾ ਦਗ਼ਾ, ਆਪਣਾ ਭੇਵ ਨਾ ਕੋਇ ਖੁਲ੍ਹਾਈਆ। ਕਿਸੇ ਨੂੰ ਦੱਸਿਆ ਮੈਂ ਵਸਿਆ ਉਪਰ ਸ਼ਾਹ ਰਗਾ, ਨੌ ਦਵਾਰੇ ਡੇਰਾ ਢਾਹੀਆ। ਕਿਸੇ ਨੂੰ ਕਿਹਾ ਮੈਂ ਦਸਮ ਦਵਾਰੀ ਵਸਾਂ, ਘਰ ਸਾਚੇ ਵੱਜੇ ਵਧਾਈਆ। ਕਿਸੇ ਨੂੰ ਕਿਹਾ ਮੇਰੀ ਇਸ ਤੋਂ ਅੱਗੇ ਜਗਹ, ਸਚ ਦਵਾਰੇ ਸੋਭਾ ਪਾਈਆ। ਕਿਸੇ ਨੂੰ ਕਿਹਾ ਮੇਰੀ ਕੋਈ ਨਾ ਜਾਣੇ ਵਜਹ, ਵਜ਼ਾਹਤ ਵਿਚ ਨਾ ਕੋਇ ਦ੍ਰਿੜਾਈਆ। ਜਾਂ ਤੱਕਿਆ ਸਭ ਨੂੰ ਦੀਨ ਮਜ਼੍ਹਬ ਦਾ ਲਾ ਕੇ ਧੱਬਾ, ਸਾਫ਼ ਰਹਿਣ ਕੋਇ ਨਾ ਪਾਈਆ। ਕਿਸੇ ਨੇ ਪਿਤਾ ਕਿਹਾ ਕਿਸੇ ਨੇ ਬਾਪ ਕਿਸੇ ਨੇ ਕਿਹਾ ਅੱਬਾ, ਅੱਬਾ ਵਾਲੇ ਅੰਮੀ ਸੰਗ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਆਸ ਰਖਾਈਆ।

❋

❋

ਭਾਦਰੋਂ ਕਹੇ ਪ੍ਰਭੂ ਭਰਮ ਮੇਟ ਦੇ ਸਾਚਾ ਦੱਸ ਭਾਓ, ਭੈ ਵਿਚ ਸਰਨਾਈਆ। ਤੂੰ ਸਤਿਜੁਗ ਤਰੇਤਾ ਦੁਆਪਰ ਕਲਜੁਗ ਅਵਤਾਰ ਪੈਗ਼ੰਬਰਾਂ ਲਾਇਆ ਦਾਓ, ਲੰਗੋਟੇ ਧਰਮ ਵਾਲੇ ਬੰਧਾਈਆ। ਮਜ਼੍ਹਬਾਂ ਦਾ ਕਰ ਪਸਾਓ, ਪਹਿਲਵਾਨ ਦਿਤੇ ਵਖਾਈਆ। ਕਿਸੇ ਨੂੰ ਕਿਹਾ ਰਾਮ ਰਾਮ ਜਪਾਓ, ਰਾਮ ਮੇਰੀ ਸਰਨਾਈਆ। ਕਿਸੇ ਨੂੰ ਕਿਹਾ ਕ੍ਰਿਸ਼ਨ ਕ੍ਰਿਸ਼ਨ ਡੰਕ ਵਜਾਓ, ਤ੍ਰੈਲੋਕੀ ਤੇਰੇ ਚਰਨਾਂ ਹੇਠ ਦਬਾਈਆ। ਕਿਸੇ ਨੂੰ ਕਿਹਾ ਮੇਰੀ ਕੀਤੀ ਉਲਟਾਓ, ਅੱਲਾ ਅਲਾਹ ਰੂਪ ਵਟਾਈਆ। ਕਿਸੇ ਨੂੰ ਕਿਹਾ ਮੇਰਾ ਸਤਿਨਾਮ ਵਡਿਆਓ, ਹਰਿ ਵੱਡਾ ਵਡ ਵਡਿਆਈਆ। ਕਿਸੇ ਨੂੰ ਕਿਹਾ ਫ਼ਤਿਹ ਡੰਕ ਸੁਣਾਓ, ਵਾਹਿਗੁਰੂ ਵਾਹਵਾ ਤੇਰੀ ਬੇਪਰਵਾਹੀਆ। ਸਭ ਨੂੰ ਜਗਤ ਮੈਦਾਨ ਵਿਚ ਖਿੱਚ ਕੇ ਪਹਿਲਵਾਨਾਂ ਵਾਂਗ ਆਪਣਾ ਕੀਤਾ ਖਿਚਾਓ, ਖਿੱਚ ਵਿਚ ਸਾਰੇ ਦਿਤੇ ਹਿਲਾਈਆ। ਕੋਈ ਕਹੇ ਮੈਂ ਚੰਗਾ ਕੋਈ ਕਹੇ ਮੈਂ ਵੱਡਾ ਕੋਈ ਕਹੇ ਮੈਂ ਬਖ਼ਸ਼ੰਦਾ, ਕੋਈ ਕਹੇ ਮੈਂ ਦੇਵਾਂ ਅਨੰਦਾ, ਅਨੰਦ ਹੱਥ ਨਾ ਕਿਸੇ ਫੜਾਈਆ। ਜਾਂ ਵੇਖਿਆ ਗੁਰ ਅਵਤਾਰ ਪੈਗ਼ੰਬਰਾਂ ਕੋਲੋਂ ਆਪਣੇ ਨਾਮ ਦਾ ਕਰਾ ਕੇ ਦੰਗਾ, ਲੋਕਮਾਤ ਮੈਦਾਨ ਦਿਤਾ ਵਖਾਈਆ। ਇਕ ਲੰਗੋਟਾ ਮਜ਼੍ਹਬਾਂ ਦਾ ਕਰ ਕੇ ਟੋਟਾ ਟੋਟਾ, ਆਪੇ ਬਣ ਕੇ ਖਰਾ ਤੇ ਆਪੇ ਖੋਟਾ, ਕ਼ੀਮਤ ਹੱਟ ਨਾ ਕਿਸੇ ਪਵਾਈਆ। ਏਸੇ ਕਰ ਕੇ ਨਾਨਕ ਤੋਂ ਹਲ ਦਾ ਲਵਾਇਆ ਜੋਤਾ, ਨੰਗੀਂ ਪੈਰੀਂ ਹਲ ਚਲਵਾਈਆ। ਏਸੇ ਕਰ ਕੇ ਗੋਬਿੰਦ ਤੋਂ ਬੱਚਿਆਂ ਦਾ ਨੀਹਾਂ ਹੇਠ ਦਬਾਇਆ ਲੇਖਾ ਕਰ ਕੇ ਵੱਡਾ ਛੋਟਾ, ਪੜਦਾ ਭੇਵ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਭਾਦਰੋਂ ਕਹੇ ਪ੍ਰਭੂ ਮੈਂ ਵੇਖਣੇ ਤੇਰੇ ਪਹਿਲਵਾਨ, ਗੁਰ ਅਵਤਾਰ ਪੈਗ਼ੰਬਰ ਲੰਗੋਟੇ ਲੈਣ ਕਸਾਈਆ। ਮੈਂ ਵੇਖਣੇ ਸਖ਼ੀਆਂ ਵਾਲੇ ਕਾਹਨ, ਬਿੰਦਰਾਬਨ ਦੇ ਵਾਸੀ ਜਮਨਾ ਤਟ ਸੁਹਾਈਆ। ਮੈਂ ਬਨਬਾਸੀ ਤੱਕਣੇ ਰਾਮ, ਸੀਤਾ ਨਾਲ ਭੱਜਣ ਵਾਹੋ ਦਾਹੀਆ। ਮੈਂ ਪੈਗ਼ੰਬਰ ਤੱਕਣੇ ਜਹਾਨ, ਜੋ ਕ਼ਲਮਾ ਕਾਇਨਾਤ ਦ੍ਰਿੜਾਈਆ। ਮੈਂ ਗੁਰੂ ਵੇਖਣੇ ਪ੍ਰਧਾਨ, ਜੋ ਡੰਕਾ ਤੇਰਾ ਨਾਮ ਸੁਣਾਈਆ। ਮੈਂ ਚਾਹੁੰਦਾ ਸਾਰੇ ਇਕੋ ਵਾਰ ਆ ਜਾਣ ਵਿਚ ਮੈਦਾਨ, ਬਚਿਆ ਰਹਿਣ ਕੋਇ ਨਾ ਪਾਈਆ। ਸਾਰੇ ਫੇਰ ਤੱਕਣ ਸਾਡੇ ਭਲਵਾਨਾਂ ਦੇ ਹੁੰਦਿਆਂ ਸਾਡਿਆਂ ਮਜ਼੍ਹਬਾਂ ਵਿਚ ਦੀਨਾਂ ਵਿਚ ਇਸਲਾਮਾਂ ਵਿਚ ਕਲਾਮਾਂ ਵਿਚ ਸਾਡੇ ਨਜਾਮਾਂ ਵਿਚ ਚਾਰ ਕੁੰਟ ਵੜ ਗਿਆ ਸ਼ੈਤਾਨ, ਸਾਡੀ ਸ਼ਰਅ ਬਾਹਰ ਨਾ ਕੋਇ ਕਢਾਈਆ। ਅਸੀਂ ਭੱਜੀਏ ਨੱਠੀਏ ਚਾਰੋਂ ਕੁੰਟ ਵੇਖੀਏ ਜੀਵ ਜਹਾਨ, ਉੱਤਰ ਪੂਰਬ ਪੱਛਮ ਦੱਖਣ ਫੋਲ ਫੁਲਾਈਆ। ਜਿਧਰ ਤੱਕੀਏ ਸਾਡੇ ਨਾਮ ਨਾਲੋਂ ਕਾਮ ਕਰੋਧ ਲੋਭ ਮੋਹ ਹੰਕਾਰ ਬਣਿਆ ਬਲਵਾਨ, ਸਾਡੀ ਚਲੇ ਨਾ ਕੋਇ ਚਤੁਰਾਈਆ। ਸਾਡੇ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਖਾਣੀ, ਬਾਣੀ ਕੰਮ ਕਿਸੇ ਨਾ ਆਈਆ। ਜੋ ਪੜ੍ਹਦੇ ਮੰਜ਼ਲ ਮੂਲ ਨਾ ਚੜ੍ਹਦੇ ਘਰ ਘਰ ਹੋਏ ਬੇਈਮਾਨ, ਬੇਵਾ ਹੋਈ ਕੂੜ ਲੋਕਾਈਆ। ਫੇਰ ਸਾਰੇ ਹੋਏ ਹੈਰਾਨ, ਹੈਰਾਨੀ ਵਿਚ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਕਰਤਾ ਇਕ ਅਖਵਾਈਆ। ਭਾਦਰੋਂ ਕਹੇ ਪ੍ਰਭ ਕਵਣ ਵਡਭਾਗਾ, ਮੈਨੂੰ ਦੇ ਸਮਝਾਈਆ। ਕਵਣ ਸੋਇਆ ਕਵਣ ਜਾਗਾ, ਜਾਗਰਤ ਜੋਤ ਕਵਣ ਰੁਸ਼ਨਾਈਆ। ਕਵਣ ਹੰਸ ਕਵਣ ਬਣਿਆ ਕਾਗਾ, ਦੁਰਮਤ ਮੈਲ ਕਵਣ ਧਵਾਈਆ। ਕਵਣ ਦੇਸ ਕਵਣ ਪ੍ਰਦੇਸ ਕਵਣ ਮਾਹੀ ਕਵਣ ਮਾਲਕ ਬਣਿਆ ਰਾਜਾ, ਰਈਅਤ ਕਵਣ ਵੇਖ ਵਖਾਈਆ। ਮੈਂ ਜਿਧਰ ਤੱਕਾਂ ਕੋਈ ਡੰਡਾਵਤ ਕਰੇ ਕੋਈ ਨਮਸਤੇ ਕਰੇ ਕੋਈ ਝੁਕ ਝੁਕ ਪੜ੍ਹੇ ਨਿਮਾਜ਼ਾ, ਗੁਰ ਅਵਤਾਰ ਪੈਗ਼ੰਬਰ ਸਾਰੇ ਤੇਰੇ ਚਰਨਾਂ ਧਿਆਨ ਲਗਾਈਆ।

❋

❋

ਮੈਂ ਹੈਰਾਨ ਹੋ ਗਿਆ ਇਹ ਕੀ ਤੇਰਾ ਖੇਲ ਲੋਕਮਾਤ ਵਰਤਿਆ ਸਵਾਂਗਾ, ਸਵਾਂਗੀ ਕੀ ਆਪਣੀ ਕਾਰ ਕਮਾਈਆ। ਓਹ ਜਿਨ੍ਹਾਂ ਗੁਰੂ ਅਵਤਾਰ ਪੈਗ਼ੰਬਰਾਂ ਤੇਰੀਆਂ ਰੱਖੀਆਂ ਤਾਂਘਾਂ, ਉਨ੍ਹਾਂ ਨੂੰ ਜਪ ਕੇ ਦੀਨ ਦੁਨੀ ਕਿਸ ਤਰ੍ਹਾ ਲੈਣਾ ਝਟ ਲੰਘਾਈਆ। ਓਹ ਕਰਕੇ ਕੀ ਗਏ ਦੀਨ ਮਜ਼੍ਹਬ ਦੀਆਂ ਬਾਂਟਾਂ, ਮਾਨਵ ਮਾਨਵ ਨਾਲ ਲੜਾਈਆ। ਕਿਸੇ ਨੇ ਕੰਨ ਵਿਚ ਉਂਗਲੀਆਂ ਪਾ ਕੇ ਦਿਤੀਆਂ ਬਾਂਗਾਂ, ਮੰਬਰਾਂ ਉਤੇ ਦੁਹਾਈਆ। ਕਿਸੇ ਨੇ ਦੱਸਿਆ ਲੇਖਾ ਵਿਚ ਕਰਮ ਕਾਂਡਾਂ, ਨਛੱਤਰ ਗ੍ਰਹਿ ਵੰਡ ਵੰਡਾਈਆ। ਕਿਸੇ ਨੇ ਦੱਸਿਆ ਮੰਦਰ ਮਸਜਿਦ ਸ਼ਿਵਦਵਾਲੇ ਮਠ ਗੁਰੂਦਵਾਰਾ ਠਾਂਡਾ, ਮਿਲੇ ਮਾਣ ਵਡਿਆਈਆ। ਕਿਸੇ ਨੇ ਕਿਹਾ ਸੂਰ ਖਾ ਲਓ ਕਿਸੇ ਨੇ ਕਿਹਾ ਢਾਂਡਾ, ਡੰਗਰਾਂ ਉਤੇ ਦੀਨ ਦੁਨੀ ਦਿਤੀ ਲੜਾਈਆ । ਜਿਹੜਾ ਆਇਆ ਤੇਰੇ ਨਾਲ ਤੇਰੇ ਨਾਮ ਦਾ ਕਰ ਕੇ ਗਾਂਢਾ, ਕੰਨੀ ਗੰਢ ਕੇ ਆਪਣਾ ਝਟ ਗਿਆ ਲੰਘਾਈਆ। ਤੂੰ ਕੀ ਕੀਤਾ ਸਾਢੇ ਤਿੰਨ ਤਿੰਨ ਹੱਥ ਦਾ ਕਾਇਆ ਅੰਦਰੋਂ ਖੋਜ ਕੇ ਭਾਂਡਾ, ਨਾਮ ਵਸਤੂ ਦਿਤੀ ਵਰਤਾਈਆ। ਜਾਹ ਬੱਚਿਆ ਤੂੰ ਅਵਤਾਰ ਬਣਿਆ ਤੂੰ ਗੁਰੂ ਬਣਿਆ ਤੂੰ ਪੈਗ਼ੰਬਰ ਬਣਿਆ ਤੂੰ ਏਸੇ ਨੂੰ ਰਹੀਂ ਖਾਂਦਾ, ਹੱਥ ਵਿਚ ਮਾਲਾ ਦੇ ਮਣਕੇ ਦਿਤੇ ਫੜਾਈਆ। ਪਹਿਲੋਂ ਆਪਣਾ ਨਾਮ ਸਵਰਨ ਬਣਾ ਕੇ ਫੇਰ ਓਸੇ ਨੂੰ ਬਣਾ ਕਰ ਕੇ ਤਾਂਬਾ, ਕਸਵੱਟੀ ਅਗਨੀ ਉਤੇ ਲਗਾਈਆ। ਨਾਲੇ ਕਿਹਾ ਮੇਰੇ ਪ੍ਰੇਮ ਦਾ ਮੇਰੇ ਨਾਮ ਦਾ ਪੀਓ ਦੋਸ਼ਾਂਦਾ, ਜੇ ਪੀਓਗੇ ਤੇ ਫਿਰ ਅੰਦਰੋਂ ਹੋਏ ਸਫ਼ਾਈਆ। ਏਸੇ ਕਰ ਕੇ ਮਾਨਵ ਮਾਨਸ ਪੰਜ ਤੱਤ ਦਾ ਪੁਤਲਾ ਗੁਰ ਅਵਤਾਰ ਪੈਗ਼ੰਬਰ ਦੇ ਪਿਛੇ ਲੱਗ ਕੇ ਵੱਖਰਾ ਵੱਖਰਾ ਨਾਮ ਗਾਂਦਾ, ਪ੍ਰਭ ਦਾ ਇਕ ਨਾਮ ਸਮਝ ਕਿਸੇ ਨਾ ਆਈਆ। ਕਿਉਂ ਓਹ ਬੇਪ੍ਰਵਾਹ ਸਦਾ ਅੱਖਰਾਂ ਵਾਲੀ ਸਿਫ਼ਤ ਸੁਣਾਂਦਾ, ਰਾਗਾਂ ਨਾਦਾਂ ਵਿਚ ਢੋਲੇ ਜਗਤ ਜਣਾਈਆ। ਜੇ ਕੋਈ ਓਸ ਦਾ ਭੇਤ ਪੁੱਛੇ ਤੇ ਗੁਰ ਅਵਤਾਰ ਪੈਗ਼ੰਬਰ ਦੱਸਿਆ ਓਹ ਮਾਲਕ ਸਚਖੰਡ ਥਾਂ ਦਾ, ਜਿਥੇ ਵੇਖਣ ਕੋਇ ਨਾ ਪਾਈਆ । ਪ੍ਰਭੂ ਤੂੰ ਨਾ ਦਿਸੇਂ ਤੇ ਨਾ ਕਿਸੇ ਆਏਂ ਹਿੱਸੇ, ਤੇ ਕੀ ਕੀਤਾ ਝਗੜਾ ਪਾ ਕੇ ਆਪਣੇ ਨਾਂ ਦਾ, ਨਾਨਕੇ ਦਾਦਕੇ ਸਭ ਨੂੰ ਦਿਤੇ ਭੁਲਾਈਆ। ਕਿਸੇ ਨੂੰ ਕਿਹਾ ਵਿਸ਼ਨੂੰ ਬ੍ਰਹਮਾ ਸ਼ਿਵ ਸਭ ਦੀ ਬਣਤ ਬਣਾਂਦਾ, ਕਿਸੇ ਨੂੰ ਕਿਹਾ ਆਦਮ ਹੱਵਾ ਤੁਹਾਡੀ ਰਚਨ ਰਚਾਂਦਾ, ਵਾਹ ਓਏ ਰਚਨ ਰਚਾਣ ਵਾਲਿਆ ਰਚਨ ਰਚਾ ਕੇ ਆਪਣਾ ਪੱਲਾ ਨਾ ਕਿਸੇ ਫੜਾਈਆ। ਤੈਨੂੰ ਆਦਿ ਦੀ ਆਦਤ ਤੂੰ ਸਭ ਤੋਂ ਮੱਥੇ ਰਿਹੋਂ ਟਿਕਾਂਦਾ, ਸੀਸ ਬਿਨਾ ਚਰਨਾਂ ਤੋਂ ਚਰਨਾਂ ਵੱਲ ਰਖਾਈਆ। ਗੁਰ ਅਵਤਾਰ ਬਰਦਾ ਬਣਿਆ ਰਿਹਾ ਤੇਰੀ ਹਾਂ ਵਿਚ ਹਾਂ ਦਾ, ਨਾਂਹ ਦਾ ਲਫ਼ਜ਼ ਨਾ ਕੋਇ ਉਠਾਈਆ। ਭਾਦਰੋਂ ਕਹੇ ਮੈਂ ਵੀ ਪੁੱਤ ਪੁਰਖ ਅਕਾਲ ਤੇਰੇ ਵਰਗੀ ਮਾਂ ਦਾ, ਤੇ ਪਿਓ ਤੂੰ ਹੀ ਨਜ਼ਰੀ ਆਈਆ। ਹੁਣ ਤੇਰਾ ਵੇਲਾ ਨਹੀਂ ਜਗਤ ਵਾਲੇ ਦਾਅ ਦਾ, ਦਾਓ ਪੇਚ ਨਾ ਕੋਇ ਲਗਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਰੰਗਾਈਆ। ਭਾਦਰੋਂ ਕਹੇ ਮੈਂ ਨੱਠਾ ਆਇਆ ਦੌੜਾ, ਆਪਣਾ ਪੰਧ ਮੁਕਾਈਆ। ਫਲ ਵੇਖਿਆ ਮਿੱਠਾ ਕੌੜਾ, ਲੱਖ ਚੁਰਾਸੀ ਫੋਲ ਫੁਲਾਈਆ। ਮੈਂ ਵਰਕਾ ਉਲਟਿਆ ਜਿਸ ਵਿਚ ਲੇਖ ਲਿਖਿਆ ਓ ਵਿਆਸਿਆ ਬੇਆਸਿਆ ਕਿਹੜੀ ਤੇਰੀ ਧਾਰ ਵਿਚ ਬ੍ਰਾਹਮਣ ਗੌੜਾ, ਗੌੜ ਗਾਵੜ ਸਮਝ ਕਿਸੇ ਨਾ ਆਈਆ। ਤੇਈ ਅਵਤਾਰ ਛਾਤੀ ਤੇ ਹੱਥ ਰੱਖ ਕੇ ਕਹਿਣ ਪਤਾ ਨਹੀਂ ਓਹ ਕਿੱਡਾ ਲੰਮਾ ਤੇ ਕਿੱਡਾ ਚੌੜਾ, ਅਰਜ਼ ਤੂਲ ਸਕੇ ਨਾ ਕੋਇ ਸਮਝਾਈਆ। ਪੈਗ਼ੰਬਰ ਕਹਿਣ ਪਤਾ ਨਹੀਂ ਕਿਹੜੇ ਦੁਲਦੁਲ ਚੜ੍ਹੇ ਘੋੜਾ, ਅਸਵ ਅਸਵਾਰ ਸੋਭਾ ਪਾਈਆ। ਨਾਨਕ ਦੀ ਧਾਰ ਗੋਬਿੰਦ ਕਿਹਾ ਓਹ ਜਦ ਤਕੋ ਜੋਤ ਸ਼ਬਦ ਧਾਰ ਦਾ ਜੋੜਾ, ਦੂਜਾ

❋

❋

ਨਜ਼ਰ ਕੋਇ ਨਾ ਆਈਆ। ਭਾਦਰੋਂ ਕਹੇ ਪ੍ਰਭੂ ਓਹ ਕਲਜੁਗ ਦਾ ਅੰਤ ਪਾ ਕੇ ਮੋੜਾ, ਵਾਗੀ ਹੋ ਕੇ ਸਭ ਦੀਆਂ ਪਿੱਠਾਂ ਦਏ ਬਦਲਾਈਆ। ਦੁਨੀਆ ਇਕ ਤੇਰਾ ਗਾਵੇ ਦੋਹਰਾ, ਦੂਜਾ ਰਾਗ ਨਾ ਕੋਇ ਸੁਣਾਈਆ। ਸਭ ਨੂੰ ਜਵਾਬ ਦੇ ਦੇ ਕੋਰਾ, ਹੁਕਮ ਇਕੋ ਇਕ ਸੁਣਾਈਆ। ਬਿਨ ਤੇਰੀ ਕਿਰਪਾ ਦੀਨ ਦੁਨੀ ਮਜ਼੍ਹਬ ਦੀ ਕੱਢੇ ਕੋਈ ਨਾ ਖੋਰਾ, ਝਗੜਾ ਕੂੜ ਨਾ ਕੋਇ ਮਿਟਾਈਆ। ਐ ਮੇਰੇ ਮਾਲਕ ਤੇਰੇ ਹੱਥ ਸਭ ਦੀਆਂ ਡੋਰਾਂ, ਆਤਮ ਪਰਮਾਤਮ ਤੇਰਾ ਨਜ਼ਰੀ ਆਈਆ। ਐ ਮੇਰੇ ਮਿਹਰਵਾਨ ਸਦ ਫਿਰਦਾ ਰਿਹੋਂ ਵਾਂਗ ਚੋਰਾਂ, ਹੁਣ ਛਾਤੀ ਕੱਢ ਕੇ ਆਪਣਾ ਆਪ ਦੇ ਵਖਾਈਆ। ਹੁਣ ਮੇਟ ਦੇ ਕਲਜੁਗ ਕੂੜ ਘਨਘੋਰਾ, ਨਿਰਗੁਣ ਨੂਰ ਚੰਦ ਕਰ ਰੁਸ਼ਨਾਈਆ। ਤੈਨੂੰ ਪਤਾ ਨਹੀਂ ਕਿਉਂ ਗੋਬਿੰਦ ਨੇ ਨੀਂਹਾਂ ਥੱਲੇ ਚਿਣਾਇਆ ਫ਼ਤਿਹ ਸਿੰਘ ਤੇ ਜੋਰਾ, ਜੋਰੂ ਜ਼ਰ ਦੋਵੇਂ ਦੇਣੇ ਮਿਟਾਈਆ। ਤੇਰਾ ਸ਼ਬਦ ਗੁਰੂ ਆਦਿ ਦਾ ਛੋਹਰਾ, ਨੌਜਵਾਨ ਸੋਭਾ ਪਾਈਆ। ਜਿਹੜਾ ਤਨ ਮੰਦਰ ਮਨ ਅੰਦਰ ਦੀਨ ਮਜ਼੍ਹਬ ਦਾ ਬਣ ਗਿਆ ਫੋੜਾ, ਨਾਮ ਦੀ ਠੋਕਰ ਨਾਲ ਦੇ ਭੰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰਾਹ ਵਖਾਈਆ। ਭਾਦਰੋਂ ਕਹੇ ਮੇਰੇ ਭਗਵਾਨ, ਭਗੌੜੇ ਧੁਰਦੇ ਦੇ ਸਮਝਾਈਆ। ਤੈਨੂੰ ਲੱਭਦੇ ਵਿਚ ਬੀਆਬਾਨ, ਜੰਗਲਾਂ ਵਿਚ ਫੇਰੇ ਪਾਈਆ। ਤੇਰੇ ਪਿਛੇ ਧੂਣੀ ਤਾਣ, ਅਗਨੀ ਤੱਤ ਜਲਾਈਆ। ਤੇਰੇ ਪਿੱਛੇ ਸਵੇਰੇ ਉਠ ਕੇ ਕਰਨ ਇਸ਼ਨਾਨ, ਮੁਖੋਂ ਤੇਰਾ ਨਾਮ ਸਿਫ਼ਤ ਸਾਲਾਹੀਆ। ਤੇਰੇ ਪਿੱਛੇ ਕਰਦੇ ਦਾਨ, ਓ ਭੁੱਖਿਆ ਨੰਗਿਆ ਚਾਰ ਜੁਗ ਦਾ ਦਾਨ ਲੈ ਕੇ ਸਬਰ ਅਜੇ ਨਾ ਆਈਆ। ਉਠ ਵੇਖ ਸਤਿ ਧਰਮ ਦਾ ਰਿਹਾ ਨਾ ਕੋਈ ਨਿਸ਼ਾਨ, ਨਿਸ਼ਾਨਾ ਹੱਥ ਨਾ ਕੋਇ ਦ੍ਰਿੜਾਈਆ। ਸਾਬਤ ਰਿਹਾ ਨਾ ਕੋਇ ਈਮਾਨ, ਅਮਲਾਂ ਤੋਂ ਖ਼ਾਲੀ ਹੋਈ ਲੋਕਾਈਆ। ਤੇਰੇ ਨਾਮ ਦੀ ਬਣ ਗਈ ਦੁਕਾਨ, ਹੱਟਾਂ ਵਿਚ ਟਕਿਆਂ ਵਾਲੀ ਕ਼ੀਮਤ ਰਹੇ ਪਾਈਆ। ਫੇਰ ਮੈਂ ਵੇਖਿਆ ਤੇਰੇ ਗੁਰੂ ਅਵਤਾਰ ਪੈਗ਼ੰਬਰ ਬੜੇ ਬੜੇ ਪਹਿਲਵਾਨ, ਸੂਰਬੀਰ ਜੋਧੇ ਨਜ਼ਰੀ ਆਈਆ। ਕੰਧਿਆਂ ਉਤੇ ਰੁਮਾਲੀਆਂ ਸਰਬ ਸੁਟਾਨ, ਫੇਰੀਆਂ ਦੇਵਣ ਚਾਈਂ ਚਾਈਂਆ। ਮੈਂ ਪੁੱਛਿਆ ਤੁਸੀਂ ਕਿਧਰ ਫਿਰਦੇ ਨੌ ਖੰਡ ਪ੍ਰਿਥਮੀ ਮਾਰੋ ਧਿਆਨ, ਨਿਗਾਹ ਆਪਣੀ ਇਕ ਉਠਾਈਆ। ਸਾਰੇ ਕਹਿਣ ਅਸੀਂ ਮੰਗਣਾ ਇਕ ਜਜਮਾਨ, ਜੋ ਦਾਤਾ ਧੁਰਦਰਗਾਹੀਆ। ਜਿਸ ਦਾ ਇਕੋ ਹੋਣਾ ਫ਼ਰਮਾਨ, ਫ਼ੁਰਨੇ ਸਭ ਦੇ ਬੰਦ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਲਏ ਮਿਲਾਈਆ। ਭਾਦਰੋਂ ਕਹੇ ਪ੍ਰਭੂ ਯਾਦ ਕਰ ਲੈ ਬਾਵਨ ਧਾਰ, ਬਲ ਦਵਾਰੇ ਕੀ ਦੁਹਾਈਆ। ਜਿਸ ਵੇਲੇ ਖ਼ਬਰ ਦਿੰਦਾ ਨਹੀਂ ਸੀ ਕੋਈ ਅਖ਼ਬਾਰ, ਸੰਦੇਸ਼ਾ ਅਵਰ ਨਾ ਕੋਇ ਜਣਾਈਆ। ਛਪਦਾ ਨਹੀਂ ਸੀ ਕੋਈ ਇਸ਼ਤਿਹਾਰ, ਅੱਖਰਾਂ ਨਾਲ ਨਾ ਕੋਇ ਵਡਿਆਈਆ। ਓਸ ਵੇਲੇ ਕੀਤਾ ਸੀ ਇਕ਼ਰਾਰ, ਕੌਲ ਪਿਛਲਾ ਵੇਖ ਵਖਾਈਆ। ਤੇਰਾਂ ਸੌ ਅਠਾਸੀ ਰਿਖੀ ਆਏ ਪੰਧ ਮਾਰ, ਆਪਣਾ ਫੇਰਾ ਪਾਈਆ। ਓਨ੍ਹਾਂ ਦਾ ਲਹਿਣਾ ਕ਼ਰਜ਼ਾ ਦੇ ਉਤਾਰ, ਪਿਛਲੀ ਆਸਾ ਪੂਰ ਕਰਾਈਆ। ਜਿਨ੍ਹਾਂ ਨੂੰ ਸ਼ਬਦ ਸੰਦੇਸ਼ੇ ਵਿਚ ਲਿਆਂਦਾ ਉਠਾਲ, ਉਠ ਕੇ ਦਿਓ ਵਖਾਈਆ। ਵੇਖੋ ਓਹ ਨਾ ਤੇ ਸ਼ਾਹ ਨਾ ਇਹ ਕੰਗਾਲ, ਇਕੋ ਰੂਪ ਦਿਤਾ ਸਮਝਾਈਆ । ਪੁਰਖ ਅਬਿਨਾਸ਼ੀ ਹੋ ਮਿਹਰਵਾਨ, ਮਿਹਰ ਨਜ਼ਰ ਇਕ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਤੁਹਾਡਾ ਸਤਿਜੁਗ ਦਾ ਦਿਤਾ ਹੋਇਆ ਦਾਨ, ਚਾਰ ਯੁਗ ਸਾਂਭ ਕੇ ਰੱਖਿਆ ਫੇਰ ਤੁਹਾਡੇ ਹੱਥ ਫੜਾਈਆ। ਦਾਨ ਕਹੇ ਮੈਂ ਸੌਗੀ ਮੈਂ ਗਿਰੀ ਮੈਂ ਲਾਚੀ, ਪੂਰਬ ਦੀ ਨਜ਼ਰੀ ਆਈਆ। ਇਹ ਕਥਾ ਕਹਾਣੀ

❋

❋

ਸਾਚੀ, ਮੈਂ ਸ਼ਹਾਦਤ ਦਿਆਂ ਭੁਗਤਾਈਆ। ਜਿਹੜੀ ਬਲ ਦੇ ਵੇਲੇ ਬਲ ਦੀ ਸੀ ਦਾਸੀ, ਤ੍ਰਿਪਤ ਕੌਰ ਨਾਲ ਲਈ ਰਖਾਈਆ। ਇਹ ਖੇਲ ਪੁਰਖ ਅਬਿਨਾਸ਼ੀ, ਜੋ ਹਰ ਘਟ ਅੰਦਰ ਘਟ ਘਟ ਦਾ ਵਾਸੀ, ਪਾਰਬ੍ਰਹਮ ਪਤਿਪਰਮੇਸ਼ਵਰ ਸੋਭਾ ਪਾਈਆ। ਇਸ ਦੇ ਨਾਲ ਇਸ ਦੀ ਭੈਣ ਨੌ ਸਾਲ ਵੱਡੀ ‘ਰਾਜ’ ਹੁੰਦੀ ਸੀ ਜਿਸ ਨੂੰ ਪਿਛਲੇ ਮਹੀਨੇ ਸ਼ਬਦ ਧਾਰ ਵਿਚ ਅਗੰਮੀ ਗੱਲ ਆਖੀ, ਆਖ ਕੇ ਦਿਤਾ ਦ੍ਰਿੜਾਈਆ। ਇਕ ਦੀਪਕ ਜਗੌਣਾ ਜਿਸ ਦਾ ਲੇਖਾ ਨਾਲ ਕਮਲਾਪਾਤੀ, ਪਤਿਪਰਮੇਸ਼ਵਰ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਆਪਣੀ ਕਾਰ ਕਮਾਈਆ। ਭਾਦਰੋਂ ਕਹੇ ਮੈਂ ਨਹੀਂ ਭੁੱਲਿਆ, ਭੁਲੇਖਾ ਭਰਮ ਕੋਇ ਨਾ ਪਾਈਆ। ਮੈਂ ਖ਼ੁਸ਼ੀਆਂ ਵਿਚ ਫੁੱਲਿਆ, ਪਰਦਾ ਦਿਆਂ ਉਠਾਈਆ। ਬਾਵਨ ਦਾ ਤੋਲ ਪੂਰੇ ਤੋਲ ਤੁਲਿਆ, ਕੰਡਾ ਤਰਾਜੂ ਨਾਮ ਨਜ਼ਰੀ ਆਈਆ। ਜਨ ਭਗਤ ਦਾ ਦੀਪਕ ਕਦੇ ਹੋਵੇ ਨਾ ਗੁਲਿਆ, ਚੌਥੇ ਜੁਗ ਵਿਚ ਚੌਮੁਖੀਆ ਦੀਵਾ ਤੇਰਾਂ ਸੌ ਅਠਾਸੀਆਂ ਦਾ ਸਾਥੀ ਲੈ ਕੇ ਆਇਆ ਚਾਈਂ ਚਾਈਂਆ। ਇਹ ਤਨ ਦਾ ਦੀਵਾ ਜਿਸ ਦੀ ਇਕੋ ਜੋਤ ਤੇ ਇਕੋ ਬਾਤੀ, ਸੋਭਾ ਇਕੋ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਕਾਰ ਕਮਾਈਆ। ਚੌਮੁਖੀਆ ਕਹੇ ਮੈਂ ਚਾਰ ਜੁਗ ਦਾ ਭੇਤੀ, ਭੇਵ ਦਿਆਂ ਖੁਲ੍ਹਾਈਆ। ਨਿੱਕੀ ਭੈਣ ਨੇ ਵੱਡੀ ਭੈਣ ਨਾਲ ਕੀਤੀ ਸੀ ਨੇਕੀ, ਇਸ਼ਾਰੇ ਨਾਲ ਦੱਸ ਕੇ ਪ੍ਰਭ ਦਾ ਦਰਸ ਦਿਤਾ ਕਰਾਈਆ। ਆਪ ਦੂਰੋਂ ਨਿਮਸਕਾਰ ਕਰ ਕੇ ਛੇਤੀ, ਅੱਖੀਂ ਮੀਟ ਧਿਆਨ ਲਗਾਈਆ। ਰੋ ਕੇ ਕਿਹਾ ਮੈਂ ਇਕ ਪ੍ਰਭੂ ਦੀ ਬਣਾਂ ਬੇਟੀ, ਜਿਥੇ ਬੇਟੀ ਬੇਟੇ ਦਾ ਫ਼ਰਕ਼ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਕਾਰ ਕਮਾਈਆ । ਦੀਵਾ ਕਹੇ ਮੈਂ ਦੀਪਕ ਜਗਤ ਚਰਾਗ਼, ਚਰਾਗਾਹਾਂ ਕਰਾਂ ਰੁਸ਼ਨਾਈਆ। ਮੈਂ ਪਿਛਲਾ ਗਿਆ ਜਾਗ, ਨੇਤਰ ਲੋਚਣ ਅੱਖ ਖੁਲ੍ਹਾਈਆ । ਕਿਰਪਾ ਕਰੀ ਪ੍ਰਭੂ ਮਹਾਰਾਜ, ਮਿਹਰ ਨਜ਼ਰ ਉਠਾਈਆ। ਜਿਸ ਦਾ ਨੌ ਅੱਸੂ ਨੂੰ ਨਾਤਾ ਟੁੱਟਣਾ ਸੀ ਜਗਤ ਵਾਲੇ ਸਮਾਜ, ਦੀਨ ਦੁਨੀ ਰਹਿਣ ਨਾ ਪਾਈਆ। ਏਸ ਤ੍ਰਿਪਤ ਦੀ ਏਸ ਜੋਤੀ ਦੀ ਬੁਝਣੀ ਸੀ ਲਾਟ, ਮਾਤਾ ਪਿਤਾ ਸੰਗ ਨਾ ਕੋਇ ਨਿਭਾਈਆ । ਸ਼ਬਦ ਦੇ ਵਿਹਾਰ ਵਿਚ ਸਾਰੇ ਇਕੱਠੇ ਕੀਤੇ ਕੋਈ ਲੇਖਾ ਲਿਖਿਆ ਨਹੀਂ ਨਾਲ ਕ਼ਲਮ ਦਵਾਤ, ਸ਼ਹਾਦਤ ਸਤਿਗੁਰ ਵਾਲੀ ਭੁਗਤਾਈਆ। ਇਹ ਪ੍ਰਭੂ ਦਾ ਆਦਿ ਤੋਂ ਰਿਵਾਜ਼, ਭਗਤਾਂ ਦਾ ਹੋਵੇ ਆਪ ਸਹਾਈਆ। ਕੁਛ ਲੇਖਾ ਲਹਿਣਾ ਛੱਬੀ ਪੋਹ ਦੀ ਰਾਤ, ਰੁਤੜੀ ਆਪਣੇ ਨਾਲ ਮਹਿਕਾਈਆ। ਗੁਰਦਰਸ਼ਨ ਵਾਸਤੇ ਪੰਜ ਵਸਤੂ ਜੰਮੂ ਵਾਲਿਓ ਫੇਰ ਲਿਔਣੀ ਦਾਤ, ਚੇਲਾ ਸਿੰਘ ਤੇਰਾ ਸ਼ਬਦੀ ਬਚਨ ਪੂਰ ਕਰਾਈਆ। ਅੱਗੇ ਐਸਾ ਖੇਲ ਕਰੇ ਆਪ, ਆਪ ਆਪਣਾ ਪਰਦਾ ਲਾਹੀਆ। ਫੇਰ ਦੱਸਾਂਗਾ ਕਿਸ ਨੂੰ ਗੋਦ ਰੱਖਣਾ ਮਾਤ, ਕਿਸ ਦੇ ਅੰਦਰ ਆਪਣਾ ਨਿਰਗੁਣ ਨੂਰ ਕਰਾਂ ਰੁਸ਼ਨਾਈਆ। ਕਿਸ ਦੇ ਅੰਦਰ ਬਿਨ ਰਸਨਾ ਤੋਂ ਜਪਣਾ ਜਾਪ, ਆਪਣਾ ਰਾਗ ਸੁਣਾਈਆ। ਜਨ ਭਗਤੋ ਮਿਹਰ ਨਿਗਾਹ ਨਾਲ ਸਭ ਨੂੰ ਕਰ ਕੇ ਪਾਕ, ਪਤਤ ਪੁਨੀਤ ਦੇਵੇ ਵਖਾਈਆ। ਰਾਤੀਂ ਸੁਤਿਆਂ ਨੂੰ ਸੁਨੇਹੜਾ ਦੇਵੇ ਆਪ, ਚਿੱਠੀ ਚਿੱਠੀ ਰਸੈਣ ਹੱਥ ਨਾ ਕਿਸੇ ਫੜਾਈਆ। ਜ਼ਰੂਰ ਮਰਨ ਤੋਂ ਪਹਿਲੋਂ ਦਰਸ਼ਨ ਦੇਵਾਂ ਸਾਖਿਆਤ, ਕਿਉਂ ਇਹ ਗੋਬਿੰਦ ਦਾ ਵਾਕ ਨਾ ਕੋਈ ਮੇਟੇ ਮੇਟ ਮਿਟਾਈਆ। ਹੁਣ ਸਾਰਿਆਂ ਨੂੰ ਦੁੱਖ ਕਿ ਸਾਡਾ ਖੁਲ੍ਹਦਾ ਨਹੀਂ ਤਾਕ, ਐਵੇਂ ਸੋਹੰ ਸੋਹੰ ਜਪ ਕੇ ਝਟ ਲੰਘਾਈਆ। ਖ਼ਿਆਲ ਰੱਖਿਓ ਇਕ ਵਾਰ ਸਭ ਦਾ ਖੋਲ੍ਹਣਾ ਬਜਰ ਕਪਾਟ, ਪਰਦਾ ਰਹੇ ਨਾ ਰਾਈਆ। ਮੇਰੀ ਇਕੋ ਮੰਜ਼ਲ ਇਕੋ ਵਾਟ, ਦਰ ਇਕੋ ਸੋਭਾ ਪਾਈਆ।

❋

❋

ਰੂਹ ਬੁਤ ਕਰ ਕੇ ਪਾਕ, ਪਤਤ ਪੁਨੀਤ ਦੇਵਾਂ ਕਰਾਈਆ। ਏਸੇ ਕਰ ਕੇ ਨੌ ਰੰਗ ਦੀ ਪੌਣੀ ਪੁਸ਼ਾਕ, ਨੌ ਦਵਾਰ ਦਾ ਡੇਰਾ ਢਾਹੀਆ। ਮੁੰਡੇ ਕੁੜੀਆਂ ਚੁੱਕ ਕੇ ਆਪਣੀ ਢਾਕ, ਗੁਰਮੁਖ ਆਪਣੇ ਰੰਗ ਰੰਗਾਈਆ। ਓਸ ਦਵਾਰੇ ਵਿਚ ਕਰ ਕੇ ਵਾਸ, ਜਿਥੇ ਨਿਰਮਲ ਨੂਰ ਜੋਤ ਪ੍ਰਕਾਸ਼ ਚੁਰਾਸੀ ਦਾ ਗੇੜ ਦਿਆਂ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਲਏ ਮਿਲਾਈਆ। ਭਾਦਰੋਂ ਕਹੇ ਓਏ ਮੇਰੇ ਪ੍ਰਭੂ ਠਾਕਰ, ਠਾਕਰ ਮੰਦਰਾਂ ਵਿਚ ਬੜੇ ਨਜ਼ਰੀ ਆਈਆ। ਕੀ ਤੇਰਾ ਵੀ ਏ ਢਿੱਡ ਕਾਇਆ ਗਾਗਰ, ਭੁੱਖ ਤੇਹ ਵਾਲਾ ਸੋਭਾ ਪਾਈਆ। ਤਨ ਉਤੇ ਲੈ ਕੇ ਓਢਣ ਚਾਦਰ, ਆਪਣਾ ਝਟ ਲੰਘਾਈਆ। ਸਚ ਦੱਸ ਜੇ ਤੂੰ ਬੰਦਿਆਂ ਵਰਗਾ ਬੰਦਾ ਤੇ ਕਿਸ ਤਰਾ ਦੋ ਜਹਾਨ ਤਰਾਵੇਂ ਸਾਗਰ, ਗਹਿਰ ਗੰਭੀਰ ਦੇਣਾ ਦ੍ਰਿੜਾਈਆ। ਜਿਸ ਦਰ ਤੇ ਦੇਵੇਂ ਆਦਰ, ਪੀਆ ਦਰਸ ਤੇਰਾ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਓਏ ਭਾਦਰੋਂ ਜ਼ਰਾ ਛੱਬੀ ਪੋਹ ਔਣ ਦੇ, ਆਪਣਾ ਵਕ਼ਤ ਮੁਕਾਈਆ। ਗੁਰ ਅਵਤਾਰ ਪੈਗ਼ੰਬਰਾਂ ਲੰਗੋਟੇ ਕਸੌਣ ਦੇ, ਧੁਰ ਦਾ ਹੁਕਮ ਸੁਣਾਈਆ। ਦੀਨਾਂ ਮਜ਼੍ਹਬਾਂ ਨੂੰ ਇਕ ਇਕ ਵਾਰ ਲੜੌਣ ਦੇ, ਅੱਗੇ ਹੋ ਨਾ ਕੋਇ ਅਟਕਾਈਆ । ਲੱਗੀ ਪ੍ਰਭ ਦੀ ਪ੍ਰੀਤੀ ਸਭ ਨਾਲੋਂ ਇਕ ਵਾਰ ਤੁੜੌਣ ਦੇ, ਟੁੱਟੀ ਨਾ ਕੋਇ ਗੰਢਾਈਆ। ਆਪਣਿਆਂ ਅਵਤਾਰਾਂ ਪੈਗ਼ੰਬਰਾਂ ਗੁਰੂਆਂ ਦੀ ਕੀਤੀ ਜ਼ਰਾ ਅਜ਼ਮੌਣ ਦੇ, ਵੇਲਾ ਅੰਤ ਅਜ਼ਮਾਇਸ਼ ਵਾਲਾ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਕਾਰ ਕਮਾਈਆ। ਗੁਰ ਅਵਤਾਰ ਪੈਗ਼ੰਬਰ ਛੱਬੀ ਪੋਹ ਵੇਖਣਾ ਯੁੱਧ, ਆਪਣਾ ਆਪਣਾ ਬਲ ਪ੍ਰਗਟਾਈਆ। ਸ਼ਬਦ ਆਵਾਜ਼ ਨਿਕਲੇ ਕਿਸੇ ਨਾ ਬੁੱਧ, ਬੁੱਧੀ ਤੋਂ ਪਰੇ ਧਾਰ ਦ੍ਰਿੜਾਈਆ। ਬ੍ਰਹਿਮੰਡਾਂ ਦੇ ਉਤੇ ਪੈਣੇ ਕੁੱਦ, ਜ਼ਿਮੀਂ ਅਸਮਾਨ ਚਰਨ ਨਾ ਕੋਇ ਟਿਕਾਈਆ। ਸਾਰਿਆਂ ਲੜ ਲੜ ਕੇ ਕਹਿਣਾ ਸਾਡੀ ਦੁਹਾਈ ਹੁਣ ਬਦਲ ਜਾਵੇ ਜੁਗ, ਕਲਜੁਗ ਕੂੜ ਰਹੇ ਨਾ ਰਾਈਆ । ਪੁਰਖ ਅਬਿਨਾਸ਼ੀ ਸਭ ਦੇ ਹਿਰਦੇ ਕਰ ਦੇ ਸ਼ੁੱਧ, ਸੁਦੀ ਵਦੀ ਨਾ ਵੰਡ ਵੰਡਾਈਆ। ਸਾਡਾ ਪੈਂਡਾ ਰਿਹਾ ਮੁਕ, ਮੰਜ਼ਲ ਆਪਣੀ ਅੰਤਮ ਗਈ ਆਈਆ। ਅਸੀਂ ਸਾਰੇ ਨਾਮ ਕ਼ਲਮੇ ਦੀ ਥਾਂ ਤੇਰੀ ਇਹ ਪੜ੍ਹੀਏ ਤੁਕ, ਤੂੰ ਮੇਰਾ ਮੈਂ ਤੇਰਾ ਰਾਗ ਅਲਾਈਆ। ਇਕੱਠੇ ਬਿਨ ਡੰਡਾਵਤ ਬੰਦਨਾ ਸਯਦੇ ਤੈਨੂੰ ਜਾਈਏ ਝੁਕ, ਨਿਵ ਨਿਵ ਸੀਸ ਨਿਵਾਈਆ। ਕਿਉਂ ਅਸੀਂ ਸਾਰੇ ਪ੍ਰਗਟੇ ਤੇਰੀ ਸ਼ਬਦ ਧਾਰ ਦੀ ਕੁੱਖ, ਸਾਨੂੰ ਜੰਮਣ ਵਾਲੀ ਕੋਈ ਨਾ ਮਾਈਆ। ਚਾਰ ਜੁਗ ਤੇਰੇ ਵੱਖਰੇ ਵੱਖਰੇ ਬਣੇ ਰਹੇ ਪੁੱਤ, ਸ਼ਰੀਕਾ ਜਗਤ ਵਾਲਾ ਬਣਾਈਆ। ਪ੍ਰਭੂ ਤੇਰੀ ਦੁਨੀਆ ਤੇ ਲੜਦੀ ਉਤੋਂ ਟੁੱਕ, ਅਸੀਂ ਤੇਰੇ ਨਾਮ ਦੇ ਟੁਕੜੇ ਦਿਤੇ ਕਰਾਈਆ। ਸਾਡੇ ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕ਼ੁਰਾਨ ਬਾਈਬਲ ਤੁਰੈਤ ਗੁਰੂ ਗ੍ਰੰਥ ਸਭ ਦੀ ਬਾਣੀ ਇਕੱਠੀ ਕਰ ਨਾ ਸਕੀ ਇਕ ਮੁੱਠ, ਪੰਜਾਂ ਤੱਤਾਂ ਉਤੇ ਪੰਜਾ ਹੱਥ ਨਾ ਕੋਇ ਟਿਕਾਈਆ। ਕਿਸੇ ਨੇ ਨਾਮ ਕਿਸੇ ਨੇ ਕਲਮਾ ਜਣਾਇਆ ਜਪਾਇਆ ਵਖਰੀ ਵਖਰੀ ਗੁੱਠ, ਹਿੱਸੇ ਛੋਟੇ ਛੋਟੇ ਪਾਈਆ। ਏਸੇ ਵਿਚ ਅਸੀਂ ਹੁੰਦੇ ਰਹੇ ਖ਼ੁਸ਼, ਖ਼ੁਸ਼ੀਆਂ ਵਿਚ ਆਪਣਾ ਰਾਹ ਚਲਾਈਆ। ਜਾਂ ਅੰਤ ਲੇਖਾ ਮੰਗਿਆ ਕਿਉਂ ਹੋਇਆ ਕਲਜੁਗ ਅੰਧੇਰਾ ਘੁਪ, ਨੂਰੀ ਚੰਦ ਨਾ ਕੋਇ ਚਮਕਾਈਆ। ਅਸੀਂ ਸਾਰੇ ਬੈਠੇ ਚੁਪ, ਸੀਸ ਸਕੇ ਨਾ ਕੋਇ ਉਠਾਈਆ। ਇਹ ਵੀ ਲੱਗਾ ਦੁੱਖ, ਦੀਨ ਦੁਨੀ ਦੁੱਖੀ ਰਹੀ ਕੁਰਲਾਈਆ। ਸਭ ਨੂੰ ਤੇਰੇ ਮਿਲਣ ਦੀ ਭੁੱਖ, ਨਿਰਗੁਣ ਤੇਰਾ ਰਾਹ ਤਕਾਈਆ। ਸਾਡੇ ਮਜ਼੍ਹਬਾਂ ਵਾਲੇ ਸਾਡੇ ਲਿਖਿਆਂ ਅੱਖਰਾਂ

❋

❋

ਦਾ ਕਰ ਕੇ ਰੁਖ਼, ਪੰਧ ਓਥੇ ਗਏ ਮੁਕਾਈਆ। ਅੱਗੇ ਤੁਰਿਆ ਕੋਈ ਨਾ ਉਠ, ਧੁਰ ਦਾ ਬਣਿਆ ਨਾ ਪਾਂਧੀ ਰਾਹੀਆ। ਏਸੇ ਕਰ ਕੇ ਸਭ ਦੇ ਖ਼ਾਲੀ ਠੁਠ, ਵਸਤ ਨਾਮ ਨਾ ਕੋਇ ਵਰਤਾਈਆ। ਪੁਰਖ ਅਕਾਲੇ ਦੀਨ ਦਿਆਲੇ ਅਸੀਂ ਸਾਰੇ ਤੇਰੇ ਸੁਤ, ਸੰਤਾਨ ਤੇਰੀ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਭਾਦਰੋਂ ਕਹੇ ਸੁਣ ਜਗਤ ਮੇਰਿਆ ਭਰਾਵਾ, ਭਾਈ ਦਿਆਂ ਸੁਣਾਈਆ। ਕਿਉਂ ਬੰਨ੍ਹਿਆ ਝੁੂਠਾ ਦਾਅਵਾ, ਦਾਅਵੇਦਾਰ ਨਾ ਕੋਈ ਅਖਵਾਈਆ। ਮੇਰੇ ਅੰਦਰੋਂ ਨਿਕਲੇ ਹਾਵਾ, ਹਾਏ ਹਾਏ ਕਰ ਸੁਣਾਈਆ। ਕਿਉਂ ਨਹੀਂ ਸਿਖਿਆ ਦਿਤੀ ਪੁੱਤਰਾਂ ਮਾਵਾਂ, ਬਿਨਾ ਪ੍ਰਭੂ ਤੋਂ ਦੂਸਰ ਓਟ ਨਾ ਕੋਇ ਰਖਾਈਆ। ਕਿਉਂ ਹੰਸ ਬੁੱਧੀ ਹੋਈ ਵਾਂਗ ਕਾਂਵਾਂ, ਕਾਗ ਵਾਂਗ ਕੁਰਲਾਈਆ। ਕਿਉਂ ਭਾਗ ਲੱਗਾ ਨਹੀਂ ਸਾਢੇ ਤਿੰਨ ਹੱਥ ਗਰਾਵਾਂ, ਗ੍ਰਹਿ ਗ੍ਰਹਿ ਨਾ ਵੱਜੀ ਵਧਾਈਆ। ਕਿਉਂ ਸਚਖੰਡ ਦਵਾਰੇ ਲੱਗਾ ਨਹੀਂ ਨਾਂਵਾਂ, ਧਰਮ ਦੀ ਧਾਰ ਨਾ ਕੋਇ ਸੁਣਾਈਆ। ਕਿਉਂ ਬਲ ਨਹੀਂ ਆਇਆ ਅੰਦਰ ਬਾਹਵਾਂ, ਕਲਜੁਗ ਕੂੜੀ ਕਿਰਿਆ ਲਏ ਢਾਹੀਆ। ਕਿਉਂ ਮਿਲੀਆਂ ਨਹੀਂ ਠੰਡੀਆਂ ਛਾਂਵਾਂ, ਤਪਿਆਂ ਸੀਸ ਹੱਥ ਨਾ ਕੋਇ ਰਖਾਈਆ। ਕਿਉਂ ਬਿਨਾ ਪ੍ਰਭੂ ਤੋਂ ਹੋਇਆ ਨਿਥਾਵਾਂ, ਗ੍ਰਹਿ ਨਜ਼ਰ ਕੋਇ ਨਾ ਆਈਆ। ਐ ਪ੍ਰਭੂ ਮੈਂ ਚਾਹੁੰਦਾ ਤੂੰ ਭਗਤਾਂ ਨੂੰ ਮਿਲ ਸਦਾ ਸਦ ਚਾਵਾਂ, ਚਾਓ ਘਨੇਰਾ ਆਪ ਜਣਾਈਆ। ਤੇਰੇ ਚਰਨਾਂ ਬਲ ਬਲ ਜਾਵਾਂ, ਨਿਉਂ ਨਿਉਂ ਲਾਗਾਂ ਪਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਭਾਦਰੋਂ ਕਹੇ ਭਰਮ ਭੁਲੇਖਾ ਕਰ ਦੇ ਦੂਰ, ਦੂਰ ਦੁਰਾਡੇ ਦਇਆ ਕਮਾਈਆ। ਦੀਨ ਦੁਨੀ ਦਾ ਬਖ਼ਸ਼ ਕ਼ਸੂਰ, ਮਿਹਰ ਨਜ਼ਰ ਇਕ ਉਠਾਈਆ। ਕਿਰਪਾ ਕਰ ਸਾਹਿਬ ਹਜ਼ੂਰ, ਹਰਿ ਤੇਰੀ ਵਡਿਆਈਆ। ਛੱਬੀ ਪੋਹ ਨੂੰ ਮਾਲਵੇ ਵਾਲਿਆਂ ਬੱਚਾ ਲਿਔਣਾ ਇਕ ਸੂਰ, ਨੰਨ੍ਹਾ ਨਿੱਕਾ ਨਜ਼ਰੀ ਆਈਆ। ਇੱਕੀ ਕ਼ਦਮ ਰੱਖਣਾ ਦੂਰ, ਵੱਧ ਘੱਟ ਨਾ ਕੋਇ ਜਣਾਈਆ। ਜਲ ਦਾ ਗਿਲਾਸ ਲਿਔਣਾ ਅੰਗਦ ਦਰ ਖਡੂਰ, ਅਮਰਦਾਸ ਦਏ ਗਵਾਹੀਆ। ਸਰੋਵਰ ਰਸ ਕਰ ਭਰਪੂਰ, ਰਾਮਦਾਸ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸੁਣਾਈਆ। ਭਾਦਰੋਂ ਕਹੇ ਪੰਜਾਂ ਗੁਰਮੁਖਾਂ ਤੇੜ ਪੌਣਾ ਕੱਛਾ, ਤਹਿਮਤ ਨਜ਼ਰ ਕੋਇ ਨਾ ਆਈਆ। ਨਿੱਕਾ ਜਿਹਾ ਨਾਲ ਲਿਔਣਾ ਵੱਛਾ, ਮਾਝੇ ਵਾਲਿਆਂ ਵੰਡ ਵੰਡਾਈਆ। ਪੰਜਾਂ ਵਿਚ ਇਕ ਨੌ ਸਾਲ ਦਾ ਹੋਵੇ ਬੱਚਾ, ਜ਼ਾਤ ਪਾਤ ਨਾ ਕੋਇ ਵਖਾਈਆ। ਨਾਲ ਭਾਂਡਾ ਲਿਔਣਾ ਕੱਚਾ, ਮਾਟੀ ਬਰਤਨ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਵੱਡਾ ਵਡ ਵਡਿਆਈਆ। ਭਾਦਰੋਂ ਕਹੇ ਮੇਰਾ ਭਰਮ ਭੌ ਨਾਸਾ, ਨੱਸਿਆ ਕੂੜ ਵਿਚਾਰ। ਪ੍ਰਭ ਮਿਲਿਆ ਸ਼ਾਹੋ ਸ਼ਾਬਾਸ਼ਾ, ਸ਼ਾਹੋ ਭੂਪ ਸੱਚੀ ਸਰਕਾਰ। ਜਿਸ ਦਾ ਆਦਿ ਜੁਗਾਦੀ ਖੇਲ ਤਮਾਸ਼ਾ, ਲੇਖਾ ਜਾਣੇ ਸਦਾ ਜੁਗ ਚਾਰ। ਸਭ ਦੀ ਪੂਰੀ ਕਰੇ ਆਸਾ, ਵੇਖਣਹਾਰ ਆਪ ਸੰਸਾਰ। ਖੇਲੇ ਖੇਲ ਪ੍ਰਿਥਮੀ ਆਕਾਸ਼ਾ, ਗਗਨ ਮੰਡਲ ਦਏ ਅਧਾਰ। ਨਿਰਗੁਣ ਜੋਤ ਕਰ ਪ੍ਰਕਾਸ਼ਾ, ਕਲਜੁਗ ਮੇਟੇ ਧੂੰਆਂਧਾਰ। ਜਨ ਭਗਤਾਂ ਪੂਰਾ ਕਰੇ ਘਾਟਾ, ਦੇਵੇ ਨਾਮ ਭੰਡਾਰ। ਚੁਰਾਸੀ ਪੰਧ ਮੇਟ ਕੇ ਵਾਟਾ, ਆਵਣ ਜਾਵਣ ਦਏ ਨਿਵਾਰ। ਸਰੋਵਰ ਇਕ ਨੁਹਾਏ ਤਾਟਾ, ਤੀਰਥ ਤਟ ਛੱਡ ਕਿਨਾਰ। ਅੰਮ੍ਰਿਤ ਜਾਮ ਪਿਆਏ ਬਾਟਾ, ਨਿਝਰ ਝਿਰਨਾ ਝਿਰੇ ਅਪਾਰ। ਸੇਜ ਸੁਹੰਜਣੀ ਸੁਹਾਏ ਖਾਟਾ, ਆਤਮ ਅੰਤਰ ਇਕ ਵਿਸ਼ਾਲ। ਸੋਭਾਵੰਤ ਸੁਹਾਏ ਪੁਰਖ ਅਬਿਨਾਸ਼ਾ, ਦੀਨਾਂ ਬੰਧਪ ਦੀਨ ਦਿਆਲ। ਝਗੜਾ ਮੇਟ ਕੇ

❋

❋

ਜ਼ਾਤ ਪਾਤਾ, ਦੀਨਾਂ ਮਜ਼੍ਹਬਾਂ ਵਿਚੋਂ ਕਰੇ ਬਹਾਲ। ਤੂੰ ਮੇਰਾ ਮੈਂ ਤੇਰਾ ਦੱਸ ਕੇ ਗਾਥਾ, ਸਾਚਾ ਮਾਰਗ ਦੱਸੇ ਸੁਖਾਲ। ਸਚ ਦਵਾਰ ਕਰਕੇ ਵਾਸਾ, ਵਿਸ਼ਵ ਦਾ ਝਗੜਾ ਦਏ ਨਿਵਾਰ। ਇਕੋ ਬਣਕੇ ਪਿਤਾ ਮਾਤਾ, ਹਰਿਜਨ ਗੋਦੀ ਲਏ ਉਠਾਲ। ਸਾਚੇ ਨਾਮ ਦੀ ਦੇ ਕੇ ਦਾਤਾ, ਦੀਨਾਂ ਬੰਧਪ ਦੀਨ ਦਿਆਲ। ਸਿਮਰਨ ਦੱਸ ਕੇ ਪੂਜਾ ਪਾਠਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਵੱਡਾ ਵਡ ਮਿਹਰਵਾਨ। ਭਾਦਰੋਂ ਕਹੇ ਮੈਂ ਸੁਣਿਆ ਅਗੰਮੀ ਭਜਨ, ਭੱਜ ਭੱਜ ਪੰਧ ਮੁਕਾਈਆ। ਜਿਸ ਦਾ ਚਾਰ ਜੁਗ ਤੋਲਿਆ ਕਿਸੇ ਨਾ ਵਜ਼ਨ, ਮਹਿਸੂਸ ਸਕਿਆ ਨਾ ਕੋਇ ਕਰਾਈਆ। ਗੁਰ ਅਵਤਾਰ ਪੈਗ਼ੰਬਰ ਚਾਚਾ ਆਇਆ ਕਜ਼ਨ, ਅੰਕਲ ਬਣ ਕੇ ਝਟ ਲੰਘਾਈਆ। ਆਪ ਗਾਉਦੇ ਰਹੇ ਛੰਦਨ, ਸਿਖਿਆ ਜਗਤ ਵਿਚ ਸਮਝਾਈਆ। ਦੀਨਾਂ ਮਜ਼੍ਹਬਾਂ ਬੰਨ੍ਹ ਕੇ ਬੰਧਨ, ਵੰਡਣ ਵੰਡ ਵੰਡਾਈਆ। ਸਦਾ ਨਾਲ ਮੂਲ ਨਾ ਹੰਢਣ, ਜੰਮਣ ਤੇ ਮਰ ਜਾਈਆ। ਜੁਗ ਚੌਕੜੀ ਰੱਖੇ ਕੋਈ ਨਾ ਅੰਗਣ, ਪੱਥਰ ਬੁਤ ਨਾ ਕੋਇ ਸਹਾਈਆ। ਕਾਗ਼ਜ਼ ਅੱਖਰ ਮੰਜ਼ਲ ਮੂਲ ਕਦੇ ਨਾ ਲੰਘਣ, ਸਿਫ਼ਤਾਂ ਵਿਚ ਸਿਫ਼ਤ ਸਾਲਾਹੀਆ। ਬਿਨ ਪ੍ਰਭੂ ਤੋਂ ਸੱਚਾ ਦੇਵੇ ਨਾ ਕੋਈ ਅਨੰਦਨ, ਪਰਮਾਨੰਦ ਨਾ ਕੋਇ ਸਮਾਈਆ। ਭਗਤ ਸੁਹੇਲੇ ਜੁਗ ਜੁਗ ਜਗਣ, ਨਿਰਗੁਣ ਨੂਰ ਜੋਤ ਨੂਰ ਰੁਸ਼ਨਾਈਆ। ਕਲਜੁਗ ਅੰਤਮ ਮੇਟ ਪ੍ਰਭੂ ਪ੍ਰਭ ਅਗਨ, ਅੰਮ੍ਰਿਤ ਮੇਘ ਇਕ ਬਰਸਾਈਆ। ਨਿਮਸਕਾਰ ਤੇਰੇ ਬੰਦਨ, ਸਯਦਾ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਕਾਰ ਕਮਾਈਆ। ਭਾਦਰੋਂ ਕਹੇ ਪ੍ਰਭ ਸਚ ਦਾ ਦੱਸਣਾ ਧਰਮਾ, ਪਰੇਮੀਆਂ ਧਰਮ ਜਣਾਈਆ। ਦੋਆਬੇ ਵਾਲਿਆਂ ਵਿਚੋਂ ਇਕ ਬਣ ਕੇ ਔਣਾ ਬ੍ਰਹਮਾ, ਮੁਖ ਚਾਰ ਚਾਰ ਸੁਹਾਈਆ। ਜੰਮੂ ਵਾਲਿਆਂ ਸ਼ਿਵ ਪਾਰਬਤੀ ਰੂਪ ਧਰਨਾ, ਪ੍ਰਭ ਆਪਣਾ ਹੁਕਮ ਸੁਣਾਈਆ। ਲਕਛਮੀ ਵਿਸ਼ਨੂੰ ਪ੍ਰਭ ਆਪਣਾ ਮੇਲ ਆਪ ਕਰਨਾ, ਕਰਨੀ ਦਾ ਕਰਤਾ ਦਏ ਵਡਿਆਈਆ। ਸਾਚਾ ਸਗਨ ਓਸ ਵੇਲੇ ਹੱਥ ਫੜਨਾ, ਸਾਂਭ ਕੇ ਮਲ ਸਿੰਘ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਲਏ ਮਿਲਾਈਆ। ਭਾਦਰੋਂ ਕਹੇ ਹੁਕਮ ਧੁਰ ਨਿਰੰਕਾਰੀ, ਨਿਰਾਕਾਰ ਰਿਹਾ ਦ੍ਰਿੜਾਈਆ। ਜਨ ਭਗਤੋ ਸਭ ਨੇ ਚੜ੍ਹਨਾ ਧਰਮ ਦੀ ਖਾਰੀ, ਖ਼ਾਲਸ ਆਪਣਾ ਹੁਕਮ ਵਰਤਾਈਆ। ਮਾਣ ਮਿਲਣਾ ਪੁਰਖ ਨਾਰੀ, ਨਰ ਨਰਾਇਣ ਦਇਆ ਕਮਾਈਆ। ਬਿਨਾ ਪ੍ਰਭੂ ਤੋਂ ਸਭ ਦੀ ਆਤਮਾ ਰਹਿੰਦੀ ਕੁਆਰੀ, ਜਗਤ ਵਿਆਹ ਕੰਮ ਕਿਸੇ ਨਾ ਆਈਆ। ਚਾਰ ਦਿਨ ਭੋਗ ਰਸ ਹਓਮੇ ਵਾਲੀ ਬੀਮਾਰੀ, ਕਾਮ ਵਿਚ ਕੁਰਲਾਈਆ। ਬਿਨਾ ਸਾਹਿਬ ਸਤਿਗੁਰ ਤੋਂ ਧਰਮ ਦੀ ਗੰਢ ਪਵੇ ਨਾ ਵਿਚ ਸੰਸਾਰੀ, ਸਗਲਾ ਸੰਗ ਨਾ ਕੋਇ ਨਿਭਾਈਆ। ਜਗਤ ਜਹਾਨ ਸਦਾ ਖ਼ੁਆਰੀ, ਭੈਣ ਭਾਈ ਮਾਤ ਪਿਤ ਨਾਰ ਕੰਤ ਸੰਗ ਨਾ ਕੋਇ ਨਿਭਾਈਆ। ਬਿਨਾ ਭਗਤਾਂ ਤੋਂ ਲਾਜ ਰਹੇ ਨਾ ਕਿਸੇ ਮੁੱਛ ਦਾੜ੍ਹੀ, ਚੂੰਡੀ ਸੀਸ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਬਖ਼ਸ਼ੇ ਇਕ ਸਰਨਾਈਆ। ਭਾਦਰੋਂ ਕਹੇ ਕਿਉਂ ਗੋਬਿੰਦ ਵਡਿਆਈ ਭਗੌਤੀ, ਕੀ ਭਗਤਨ ਦਿਤਾ ਸਮਝਾਈਆ। ਕਿਉਂ ਓਸ ਦੀ ਹੋਈ ਮਨੌਤੀ, ਕੀ ਮਨ ਮਤ ਬੁਧ ਚਤੁਰਾਈਆ। ਓਹ ਦਾਤੀ ਸਦਾ ਭੌ ਦੀ, ਦੀਨ ਦੁਨੀ ਵਖਾਈਆ। ਕਿਉਂ ਓਸ ਵੇਲੇ ਸ਼ਰਅ ਛੁਰੀ ਬਣੀ ਸੀ ਕਾਂਓ ਦੀ, ਗਊ ਗ਼ਰੀਬ ਪਈ ਦੁਹਾਈਆ। ਵਡਿਆਈ ਰਹੀ ਨਹੀਂ ਸੀ ਰੰਕ ਰਾਓ ਦੀ, ਰਈਅਤ ਹਾਹਾਕਾਰ ਕਰ ਕੁਰਲਾਈਆ। ਸ਼ਾਨ ਰਹੀ ਨਹੀਂ ਸੀ ਕਿਸੇ ਸ਼ਾਹੋ ਦੀ, ਵਸਤ ਸਚ ਨਾ ਕੋਇ ਵਰਤਾਈਆ।

❋

❋

ਦਰੋਹੀ ਫਿਰੀ ਸੀ ਅਲਾਹ ਦੇ ਦਬਾਓ ਦੀ, ਦਬਦਬਾ ਸਭ ਦੇ ਉਤੇ ਪਾਈਆ। ਜਿਸ ਵੇਲੇ ਗੋਬਿੰਦ ਚੰਡੀ ਪ੍ਰਗਟਾਈ ਪ੍ਰਭ ਦੇ ਨਾਉਂ ਦੀ, ਨਾਉਂ ਨਿਰੰਕਾਰ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦਾ ਧਾਰ ਰੱਖੇ ਬੇਪਰਵਾਹੋ ਦੀ, ਬੇਪਰਵਾਹ ਹੋ ਕੇ ਬੇਪਰਵਾਹੀ ਵਿਚ ਸਮਾਈਆ।