੩ ਭਾਦਰੋਂ ਸ਼ਹਿਨਸ਼ਾਹੀ ਸੰਮਤ ੫ ਹਰਿ ਭਗਤ ਦਵਾਰ ਜੇਠੂਵਾਲ
ਸਦੀ ਚੌਧਵੀਂ ਕਹੇ ਮੈਂ ਤੱਕੇ ਵੇਦੀ ਸੋਢੀ, ਸਾਊਂਡ ਸਭ ਦੀ ਸੁਣੀ ਚਾਈਂ ਚਾਈਂਆ। ਗ਼ੁੰਚਾ ਫੁੱਲ ਖਿੜਿਆ ਵੇਖਿਆ ਡੋਡੀ, ਮਹਿਕ ਮਹਿਬੂਬ ਮੁਹੱਬਤ ਵਾਲੀ ਮਹਿਕਾਈਆ। ਪੈਗ਼ੰਬਰਾਂ ਵੇਖਿਆ ਝੁਕਦਿਆਂ ਗੋਡੀਂ, ਘੁਟਨੇ ਜ਼ਿਮੀਂ ਜਮਾਂ ਸੁਹਾਈਆ। ਜਗਤ ਜਹਾਨ ਖੇਲ ਵੇਖ ਕਬੱਡੀ ਕੌਡੀ, ਦੀਨ ਦੁਨੀ ਭੱਜੀ ਵਾਹੋ ਦਾਹੀਆ। ਪੈਗ਼ੰਬਰਾਂ ਧਾਰ ਤੱਕੀ ਅਗੰਮੀ ਓਢੀ, ਜੋ ਓੜਕ ਇਕ ਅਖਵਾਈਆ। ਅਵਤਾਰਾਂ ਉਂਗਲਾਂ ਰੱਖ ਕੇ ਉਪਰ ਠੋਡੀ, ਚਿੰਨ੍ਹ ਚਿੰਨ੍ਹ ਵਿਚੋਂ ਬਦਲਾਈਆ। ਨਾਰਾਂ ਸਹਾਰਾ ਦੇ ਕੇ ਮੋਢੀਂ, ਰਾਧਾ ਸੀਤਾ ਸੰਗ ਰਖਾਈਆ। ਜਗਤ ਧਾਰ ਓਢਣ ਓਢੀ, ਬਸਤਰ ਭੂਸ਼ਨ ਤਨ ਛੁਹਾਈਆ। ਰਸ ਰਸੈਣ ਬਣ ਕੇ ਧੋਬੀ, ਜਗਤ ਤ੍ਰਿਸ਼ਨਾ ਰੰਗ ਰੰਗਾਈਆ। ਤਕਦੇ ਰਹੇ ਤਪੀਸ਼ਰ ਜੋਗੀ, ਜੁਗਤੀ ਜਗਤ ਵੇਖ ਵਖਾਈਆ। ਨਿਗਾਹ ਮਾਰਦੇ ਰਹੇ ਪਰਲੋਕ ਲੋਕੀ, ਲੁਕਮਾਨ ਲੁਕਮਾ ਖਾ ਕੇ ਗਿਆ ਜਣਾਈਆ। ਸਰਗੁਣ ਧਾਰ ਬਣਦੇ ਰਹੇ ਬੋਧੀ, ਜਗਤ ਦੁਰਮਤ ਮੈਲ ਧਵਾਈਆ। ਸ਼ਬਦ ਨਾਦ ਸੁਣਾਉਂਦੇ ਰਹੇ ਅਗਾਧ ਬੋਧੀ, ਬੁੱਧੀ ਤੋਂ ਬੋਧ ਕਰਾਈਆ। ਰਮਜ਼ ਦੇਂਦੇ ਰਹੇ ਗੋਝੀ, ਗੋਕਲ ਬਿੰਦਰਾਬਨ ਦੁਹਾਈਆ। ਧੁਰ ਦੀ ਧਾਰ ਕਰਦੇ ਰਹੇ ਉਘੀ, ਉਗਣ ਆਥਣ ਡੰਕ ਵਜਾਈਆ। ਅੰਤਮ ਸਭ ਦੀ ਔਧ ਪੁੱਗੀ, ਪੂਜਾ ਪਾਠ ਵੇਖੇ ਥਾਉਂ ਥਾਈਂਆ। ਜਿਸ ਖੇਲ ਖਿਲਾਇਆ ਚਹੁੰ ਜੁਗੀ, ਜੁਗ ਚੌਕੜੀ ਕਾਰ ਕਮਾਈਆ। ਓਹ ਅਗੰਮ ਅਗੰਮੜਾ ਰਿਹਾ ਕੁੱਦੀ, ਕੱਦ ਸੂਰਤ ਨਜ਼ਰ ਕਿਸੇ ਨਾ ਆਈਆ। ਲੇਖਾ ਜਾਣ ਵਦੀ ਸੁਦੀ, ਥਿਤ ਵਾਰਾਂ ਫੋਲ ਫੁਲਾਈਆ। ਮੰਜ਼ਲ ਰਹਿਣ ਨਾ ਦੇਵੇ ਲੁੱਕੀ, ਪਰਦਾ ਅੰਤਰ ਦਏ ਚੁਕਾਈਆ। ਸ੍ਰਿਸ਼ਟੀ ਚਾਰ ਵਰਨਾਂ ਵਿਚ ਘੁੱਕੀ, ਲਾਟੂ ਮਧਾਣੀਆਂ ਦੇਣ ਗਵਾਹੀਆ। ਸ਼ਬਦ ਧਾਰ ਗਾਏ ਕੋਈ ਨਾ ਦੋ ਤੁਕੀ, ਨਿਰਗੁਣ ਸਰਗੁਣ ਮੇਲ ਨਾ ਕੋਇ ਮਿਲਾਈਆ। ਭਾਗ ਲੱਗੇ ਕਿਸੇ ਨਾ ਕੁੱਖੀ, ਧਨ ਬਣੇ ਨਾ ਕੋਈ ਜਣੇਂਦੀ ਮਾਈਆ। ਐਵੇਂ ਗਰਭ ਭਾਰ ਰਹੀ ਚੁੱਕੀ, ਬਿਨ ਭਗਤਾਂ ਤੋਂ ਮਨੁੱਸ਼ ਜੰਮਿਆ ਕੰਮ ਕਿਸੇ ਨਾ ਆਈਆ। ਕਰੇ ਖੇਲ ਪ੍ਰਭ ਸਾਹਿਬ ਦੀਨ ਦੁਨੀ ਵੇਖ ਕੇ ਦੁਖੀ, ਦੀਨ ਦਿਆਲ ਦਇਆ ਕਮਾਈਆ। ਜਿਸ ਖੇਲ ਖਿਲੌਣਾ ਪੰਜ ਮੁਖੀ, ਪੰਚਮ ਆਪਣਾ ਰੰਗ ਰੰਗਾਈਆ। ਸੰਤ ਸੁਹੇਲਾ ਕਰ ਕੇ ਸੁਖੀ, ਸੁਖਸਾਗਰ ਵਿਚ ਸਮਾਈਆ। ਝਗੜਾ ਮੇਟ ਮਾਨਸ ਮਨੁੱਖੀ, ਮਮਤਾ ਕੂੜ ਦੇਣੀ ਗਵਾਹੀਆ। ਜਿਹੜੀ ਆਤਮਾ ਪਰਮਾਤਮਾ ਦਰਸ਼ਨ ਭੁੱਖੀ, ਨਿਜ ਗ੍ਰਹਿ ਮੇਲ ਮਿਲਾਈਆ। ਸਭ ਦੀ ਬਦਲ ਦੇਵੇ ਰੁਚੀ, ਰਚਨਾ ਆਪਣੀ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਸਤਿ ਕਹੇ ਮੈਂ ਵਾਰੀ ਵਿਟੋਂ, ਵੀਟੋ ਆਪਣਾ ਅਧਿਕਾਰ ਜਮਾਈਆ। ਖਹਿੜਾ ਛੁੱਟਣ ਲੱਗਾ ਪੱਥਰ ਇੱਟੋਂ, ਸਿਲ ਪਾਹਨ ਨਾ ਸੀਸ ਨਿਵਾਈਆ। ਭਗਤ
❋
❋
ਭਗਵਾਨ ਪ੍ਰਗਟ ਹੋਵੇ ਵਿਚੋਂ, ਵਿਚਲਾ ਪਰਦਾ ਦਏ ਖੁਲ੍ਹਾਈਆ। ਜੋ ਆਦਿ ਜੁਗਾਦੀ ਜੁਗ ਜੁਗ ਇਕੋ, ਅੰਤ ਦਾ ਮਾਲਕ ਨੂਰ ਅਲਾਹੀਆ। ਸਾਚੀ ਸਿਖਿਆ ਉਸ ਤੋਂ ਸਿੱਖੋ, ਜੋ ਸਿਖਿਆ ਸਿੱਖ ਦਏ ਵਡਿਆਈਆ । ਓਸੇ ਦੀ ਮਹਿਮਾ ਬੋਧ ਅਗਾਧ ਲਿਖੋ, ਲੇਖਾ ਬਣੇ ਕ਼ਲਮ ਸ਼ਾਹੀਆ। ਸਰਬ ਸਵਾਮੀ ਤੱਕੋ ਮਿੱਤੋ, ਮਿੱਤਰ ਪਿਆਰਾ ਨਜ਼ਰੀ ਆਈਆ। ਜੋ ਮੁਹੱਬਤ ਕਰੇ ਕਰਾਏ ਬਾਹਿਰ ਵਿਤੋਂ, ਵਿਤਕਰਾ ਰਹਿਣ ਕੋਇ ਨਾ ਪਾਈਆ। ਸਚ ਪ੍ਰੀਤੀ ਅੰਦਰ ਖਿੱਚੋ, ਪ੍ਰੇਮ ਪਿਆਰ ਗੰਢ ਰਖਾਈਆ। ਸਦ ਬਚਨ ਬੋਲਣਾ ਮਿੱਠੋ, ਰਸ ਰਸਨਾ ਨਾਲ ਵਡਿਆਈਆ। ਪ੍ਰਭ ਵਸਿਆ ਨਹੀਂ ਕਦੇ ਬਾਹਰ ਸਵਾ ਗਿੱਠੋਂ, ਮੇਰੂਡੰਡ ਦਏ ਗਵਾਹੀਆ। ਕਲਜੁਗ ਵੇਲੇ ਅੰਤ ਆਪਣਾ ਆਪ ਨਜਿੱਠੋ, ਦੂਜੇ ਸਿਖਿਆ ਨਾ ਕੋਇ ਸਮਝਾਈਆ। ਪ੍ਰਭ ਆਦਿ ਅੰਤ ਦਾ ਇਕੋ ਪਿਤੋ, ਪਤਿਪਰਮੇਸ਼ਵਰ ਬੇਪਰਵਾਹੀਆ। ਜਿਸ ਨੂੰ ਸਾਰੇ ਯਾਦ ਕਰਦੇ ਪਿਛੋਂ, ਸਨਮੁਖ ਹੋ ਕੇ ਦਰਸ ਕੋਇ ਨਾ ਪਾਈਆ। ਜੋ ਆਦਿ ਅੰਤ ਪੂਰੀ ਕਰਨ ਵਾਲਾ ਇੱਛੋ, ਆਸਾ ਸਭ ਦੀ ਵੇਖ ਵਖਾਈਆ। ਉਸ ਦੇ ਕੋਲੋਂ ਮੂਲ ਨਾ ਛਿਪੋ, ਛੱਪਰ ਛੰਨ ਦਏ ਵਡਿਆਈਆ। ਸਚ ਦਵਾਰੇ ਅਗੰਮੀ ਵਿਕੋ, ਕ਼ੀਮਤ ਕਰਤਾ ਦਏ ਚੁਕਾਈਆ। ਇਸ਼ਟ ਮੰਨਣਾ ਸਦਾ ਸਿਖੋ, ਏਕੰਕਾਰ ਇਕ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਰੰਗ ਕਹੇ ਮੈਂ ਰੰਗਲਾ, ਰੰਗਤ ਅਗੰਮ ਅਪਾਰ। ਸੁਹਾਵਾਂ ਸੋਹਣਾ ਬੰਗਲਾ, ਸ੍ਰੀ ਸਚਖੰਡ ਦਵਾਰ। ਜਿਥੇ ਸ਼ਬਦੀ ਹੋਵੇ ਚਾਰ ਮੰਗਲਾ, ਦੂਜੀ ਅਵਰ ਨਾ ਕੋਇ ਗੁਫ਼ਤਾਰ। ਬਿਨ ਸੀਸ ਤੋਂ ਹੋਵੇ ਬੰਦਨਾ, ਬਿਨ ਚਰਨ ਕਵਲ ਨਿਮਸਕਾਰ। ਬਿਨ ਤੀਰਥ ਹੋਵੇ ਮੱਜਨਾ, ਬਿਨ ਪੂਜਾ ਮਿਲੇ ਸਚ ਧਾਰ। ਬਿਨ ਤਨ ਲਗਾਏ ਅੰਗਨਾ, ਬਿਨ ਮਨ ਸੁਣੇ ਪੁਕਾਰ। ਬਿਨ ਅੰਜਣ ਪਾਏ ਨੇਤਰ ਅੰਜਣਾ, ਨਾਮ ਨਿਧਾਨਾ ਅਗੰਮ ਅਪਾਰ। ਬਿਨ ਕੰਧੋਂ ਡਾਹੇ ਕੰਧਨਾ, ਦੂਈ ਦਵੈਤੀ ਕਰੇ ਛਾਰ। ਬਿਨ ਦਵਾਰਿਉਂ ਜਿਸ ਦਵਾਰੇ ਲੰਘਣਾ, ਝਗੜਾ ਮੁਕਾਏ ਆਰ ਪਾਰ। ਜਿਸ ਬਿਨ ਮਾਂਗਤ ਦਵਾਰਾ ਸਾਚਾ ਮੰਗਣਾ, ਭਿਖਕ ਹੋ ਕੇ ਬਣੇ ਭਿਖਾਰ। ਜਿਸ ਸਚ ਦਵਾਰੇ ਬਿਨਾ ਦਵਾਰਿਉਂ ਵੰਞਣਾ, ਵੰਝ ਮੁਹਾਣਾ ਨਾ ਕੋਇ ਅਧਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ੇ ਇਕ ਪਿਆਰ। ਪਿਆਰ ਕਹੇ ਮੈਂ ਆਦਿ ਪ੍ਰੇਮੀ, ਪਰਮ ਪੁਰਖ ਪ੍ਰਗਟਾਈਆ। ਜੁਗ ਚੌਕੜੀ ਧੁਰ ਦਾ ਨੇਮੀ, ਅਮਲਾਂ ਵਿਚ ਸੋਭਾ ਪਾਈਆ। ਮੇਰਾ ਲੇਖਾ ਕੁੰਟ ਹੇਮੀ, ਹਮਸਾਜਣ ਦਏ ਦ੍ਰਿੜਾਈਆ। ਜਿਥੇ ਇਕੋ ਸਾਕ ਸੈਣੀ, ਦੂਜਾ ਨਜ਼ਰ ਕੋਇ ਨਾ ਆਈਆ। ਕਲਪਣਾ ਵਿਚ ਨਾ ਹੋਏ ਬੇਚੈਨੀ, ਅਗਨੀ ਤੱਤ ਨਾ ਕੋਇ ਤਪਾਈਆ। ਜ਼ਾਲਮ ਹੋ ਕੇ ਕਰੇ ਨਾ ਕੋਈ ਬੇਰਹਿਮੀ, ਸ਼ਰਅ ਛੁਰੀ ਨਾ ਕੋਇ ਚਮਕਾਈਆ। ਦ੍ਰਿਸ਼ਟੀ ਰਹੇ ਕੋਈ ਨਾ ਸਹਿਮੀ, ਭੈ ਭੌ ਨਾ ਕੋਇ ਰਖਾਈਆ। ਧੁਰ ਦਾ ਖੇਲ ਸਦਾ ਦਾਇਮੀ, ਦੀਦਾ ਦਾਨਿਸਤਾ ਦਏ ਜਣਾਈਆ। ਸਤਿਜੁਗ ਵਸੇ ਧਾਮ ਮੁਕਾਇਮੀ, ਮੁਕੰਮਲ ਆਪਣਾ ਡੇਰਾ ਲਾਈਆ। ਮਿੱਤਰ ਪਿਆਰਾ ਹੋਵੇ ਸੈਣੀ, ਸਗਲਾ ਸੰਗ ਰਖਾਈਆ। ਕਦੇ ਹੋਵਣ ਨਾ ਦੇਵੇ ਬੇਚੈਨੀ, ਚੰਦ ਸੂਰਜ ਤੋਂ ਪਰੇ ਕਰੇ ਰੁਸ਼ਨਾਈਆ । ਕੀ ਸੰਦੇਸ਼ਾ ਦੇ ਕੇ ਗਿਆ ਭਗਤ ਬੇਣੀ, ਭਗਤ ਦਵਾਰ ਧਰਮ ਪ੍ਰਗਟਾਈਆ। ਜਿਸ ਵੇਲੇ ਕਲਜੁਗ ਦੁਨੀਆ ਹੋਈ ਵਹਿਮੀ, ਭਾਂਡਾ ਭਰਮ ਨਾ ਕੋਇ ਭੰਨਾਈਆ। ਦਰਸ ਕਰੇ ਕੋਈ ਨਾ ਨੈਣੀ, ਲੋਚਨ ਨੈਣ ਨਾ ਕੋਇ ਖੁਲ੍ਹਾਈਆ। ਸਾਰੇ ਸਿਖ ਜਾਣ ਮੁਖ ਕਹਿਣੀ, ਸਹਿਣ ਵਾਲਾ ਨਜ਼ਰ ਕੋਇ ਨਾ ਆਈਆ। ਵਹਿਣ ਧਾਰ ਵੇਖਣੀ ਤ੍ਰਿਬੈਣੀ, ਤ੍ਰਿਕੁਟੀ ਤੀਨ ਲੋਕ ਖੇਲ ਕੀ ਵਖਾਈਆ । ਜੋਤੀ ਜੋਤ ਸਰੂਪ ਹਰਿ, ਆਪ
❋
❋
ਆਪਣੀ ਕਿਰਪਾ ਕਰ, ਸਦ ਆਪਣੀ ਕਾਰ ਕਮਾਈਆ। ਕਾਰ ਕਹੇ ਮੈਂ ਵੇਖਾਂ ਕੁੰਦਰਾਂ, ਕ਼ਦਮ ਕ਼ਦੀਮ ਦਾ ਫੋਲ ਫੁਲਾਈਆ। ਪੰਜਾਂ ਗੁਰਮੁਖਾਂ ਕੰਨੀ ਹੋਵਣ ਮੁੰਦਰਾਂ, ਮਛੰਦਰ ਗੋਰਖ ਵੇਸ ਵਟਾਈਆ। ਪੰਜੇ ਰੰਗੀਆਂ ਹੋਵਣ ਉਂਗਲਾਂ, ਰੰਗ ਤਿੰਨ ਤਿੰਨ ਚੜ੍ਹਾਈਆ। ਵਾਲਾਂ ਨੂੰ ਪਾਈਂਆ ਹੋਵਣ ਗੁੰਝਲਾਂ, ਸਿੱਧੇ ਸਾਫ਼ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਖੇਲ ਕਰਾਈਆ। ਖੇਲ ਕਹੇ ਮੈਂ ਖੇਲ ਖਲਾਉਣਾ, ਖ਼ਾਲਕ ਖ਼ਲਕ ਜਣਾਈਆ। ਛੱਬੀ ਪੋਹ ਗੁਰਮੁਖ ਸਭ ਤੋਂ ਛੋਟਾ ਵੇਖਣਾ ਇਕ ਬੌਨਾ, ਕੱਦ ਨਿੱਕਾ ਨਜ਼ਰੀ ਆਈਆ। ਓਸ ਨੇ ਦਾੜ੍ਹੀ ਕੇਸ ਵਧੌਣਾ, ਛੱਬੀ ਛੱਬੀ ਇੰਚ ਲੰਬਾਈਆ। ਗਲ ਬਸਤਰ ਇਕੋ ਪਾਉਣਾ, ਪਾਰਬ੍ਰਹਮ ਦਏ ਦ੍ਰਿੜਾਈਆ। ਮਸਤਕ ਤ੍ਰਿਸੂਲ ਨਿਸ਼ਾਨ ਬਣਾਉਣਾ, ਸੋਹਣਾ ਰੰਗ ਰੰਗਾਈਆ। ਜਿਸ ਨੇ ਸਭ ਦੇ ਉਤੇ ਅੰਮ੍ਰਿਤ ਜਲ ਛਿੜਕੌਣਾ, ਸੇਵਾ ਸਚ ਲਗਾਈਆ। ਪੰਜਾਂ ਗੁਰਮੁਖਾਂ ਡੰਕਾ ਇਕ ਵਜਾਉਣਾ, ਨੌਬਤ ਨੌ ਮਿੰਟ ਖੜਕਾਈਆ। ਬਿਨਾ ਹੁਕਮ ਤੋਂ ਕਿਸੇ ਨਹੀਂ ਸੌਣਾ, ਸਾਵਣ ਦਾ ਮਹੀਨਾ ਦਏ ਗਵਾਹੀਆ । ਵਿਸ਼ਨ ਬ੍ਰਹਮਾ ਸ਼ਿਵ ਬਣ ਕੇ ਆਉਣਾ ਪਰੌਹੁਣਾ, ਨਿਰਗੁਣ ਸਰਗੁਣ ਧਾਰ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਮੇਲਾ ਲਏ ਮਿਲਾਈਆ। ਮੇਲਾ ਕਹੇ ਮੈਂ ਕਰਾਂ ਮਿਲਾਪ, ਮਿਲਣੀ ਜਗਦੀਸ਼ ਕਰਾਈਆ। ਖੇਲੇ ਖੇਲ ਪ੍ਰਭੂ ਪ੍ਰਭ ਆਪ, ਆਪਣੀ ਦਇਆ ਕਮਾਈਆ। ਇਕ ਗੁਰਮੁਖ ਜਿਸ ਨੂੰ ਚੜ੍ਹਿਆ ਹੋਵੇ ਤਾਪ, ਤਪਦਾ ਪਿੰਡਾ ਨਾਲ ਰਖਾਈਆ। ਇਕ ਗੁਰਮੁਖ ਜਿਸ ਨੂੰ ਵੱਜਾ ਹੋਵੇ ਕਾਠ, ਬੰਧਨ ਬੰਧਨ ਵਿਚ ਬੰਧਾਈਆ। ਇਕ ਗੁਰਮੁਖ ਜਿਹੜਾ ਕੰਨਾਂ ਵਿਚ ਉਂਗਲਾਂ ਪਾ ਕੇ ਕਰੇ ਪਾਠ, ਸੋਹੰ ਢੋਲਾ ਸਚ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚਾ ਵੇਖ ਵਖਾਈਆ। ਘਰ ਕਹੇ ਮੈਂ ਹੋਵਾਂ ਸੁਹੰਞਣਾ, ਸੋਭਾਵੰਤ ਸੁਹਾਏ। ਨੇਤਰ ਪਾਉਂਣਾ ਧੁਰ ਦਾ ਅੰਜਣਾ, ਨੈਣ ਨੈਣ ਮਟਕਾਏ। ਪ੍ਰਭ ਵੇਖਣਾ ਦਰਦ ਦੁੱਖ ਭੈ ਭੰਜਨਾ, ਭਵ ਸਾਗਰ ਪਾਰ ਕਰਾਏ। ਜਿਸ ਰੰਗ ਰੰਗਾਉਂਣਾ ਆਅਲਾ ਅਦਨਾ, ਅਦਲ ਇਨਸਾਫ਼ ਇਕ ਵਡਿਆਏ। ਸਭ ਦੀ ਸਾਂਝੀ ਕਰੇ ਬੰਦਨਾ, ਬੰਦੀਖ਼ਾਨੇ ਦਏ ਤੁੜਾਏ। ਨਾਮ ਨਿਧਾਨਾ ਇਕੋ ਵੰਡਨਾ, ਲੱਖ ਚੁਰਾਸੀ ਝੋਲੀ ਦਏ ਟਿਕਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਦਰ ਠਾਂਡਾ ਇਕ ਦਰਸਾਏ। ਦਰ ਠਾਂਡਾ ਗਹਿਰ ਗੰਭੀਰ, ਦੂਸਰ ਅਵਰ ਨਾ ਕੋਇ ਜਣਾਈਆ। ਜਿਥੇ ਝਗੜਾ ਨਹੀਂ ਤੱਤ ਸਰੀਰ, ਵੰਡਣ ਵੰਡ ਨਾ ਕੋਇ ਵੰਡਾਈਆ। ਸ਼ਹਾਦਤ ਦੇਵੇ ਰਵਦਾਸ ਕਬੀਰ, ਕ਼ਬਰਾਂ ਤੋਂ ਬਾਹਰ ਸੁਣਾਈਆ। ਮੇਰਾ ਸ਼ਹਿਨਸ਼ਾਹ ਸ਼ਾਹ ਪਾਤਸ਼ਾਹ ਅਮੀਰ, ਨਿਮਾਣ ਨਿਮਾਣਾ ਆਪ ਅਖਵਾਈਆ । ਜਿਸ ਦੀ ਦੋ ਜਹਾਨ ਬ੍ਰਹਿਮੰਡ ਖੰਡ ਜਾਗੀਰ, ਧਨ ਦੌਲਤ ਆਪਣੀ ਨਾਮ ਨਾਮ ਪ੍ਰਗਟਾਈਆ। ਜਿਸ ਨੇ ਲੇਖ ਜਣਾਇਆ ਅੱਖਰਾਂ ਮਾਰ ਲਕੀਰ, ਸ਼ਾਸਤਰਾਂ ਵੰਡ ਵੰਡਾਈਆ। ਖੇਲ ਖਿਲਾਇਆ ਚਿੱਲਾ ਤੀਰ, ਕਮਾਨ ਨਾਲ ਸ਼ਮਸ਼ੀਰ, ਖੜਗ ਖੰਡਾ ਖੜਗ ਖੜਗ ਟਕਰਾਈਆ। ਸੋ ਜਨ ਭਗਤ ਹੋਣ ਨਾ ਦੇਵੇ ਦਿਲਗੀਰ, ਅੰਤਰ ਅੰਤਸ਼ਕਰਨ ਫੋਲ ਫੁਲਾਈਆ। ਛੱਬੀ ਪੋਹ ਗੋਬਿੰਦ ਬਣਨਾ ਉਚ ਦਾ ਪੀਰ, ਗੁਰਮੁਖ ਕੰਧਿਆਂ ਉਤੇ ਟਿਕਾਈਆ। ਨਾਲ ਅੰਮ੍ਰਿਤ ਰੱਖਣਾ ਨੀਰ, ਚਾਰੇ ਕੁੰਟਾਂ ਨਾਲ ਲਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵੇਖਣਹਾਰਾ ਸਰਬ ਜ਼ਮੀਰ, ਅੰਤਰ ਨਿਰੰਤਰ ਨਿਰੰਤਰ ਅੰਤਰ ਫੋਲ ਫੁਲਾਈਆ।
❋
❋
੭ ਭਾਦਰੋਂ ਸ਼ਹਿਨਸ਼ਾਹੀ ਸੰਮਤ ੫ ਹਜ਼ਾਰਾ ਸਿੰਘ ਦੇ ਗ੍ਰਹਿ ਅੰਮ੍ਰਿਤਸਰ
ਭਾਦਰੋਂ ਕਹੇ ਮੇਰੇ ਭਗਵੰਤ, ਹਰਿ ਕਰਤੇ ਧੁਰਦਰਗਾਹੀਆ। ਕਿਰਪਾ ਕਰ ਸਾਹਿਬ ਗੁਣਵੰਤ, ਪਾਰਬ੍ਰਹਮ ਤੇਰੀ ਸਰਨਾਈਆ । ਲਹਿਣਾ ਦੇਣਾ ਚੁਕਾ ਜੁਗਾ ਜੁਗੰਤ, ਜੁਗ ਚੌਕੜੀ ਤੇਰੀ ਓਟ ਤਕਾਈਆ। ਕਲਜੁਗ ਕੂੜੀ ਮਾਇਆ ਵੇਖ ਬੇਅੰਤ, ਚਾਰ ਕੁੰਟ ਦਹਿ ਦਿਸ਼ਾ ਅੰਧੇਰਾ ਛਾਈਆ। ਸਤਿ ਵਿਚ ਰਿਹਾ ਕੋਈ ਨਾ ਸੰਤ, ਧਰਮ ਦੀ ਧਾਰ ਨਾ ਕੋਈ ਪ੍ਰਗਟਾਈਆ। ਚਾਰ ਵਰਨਾਂ ਗੜ੍ਹ ਬਣਿਆ ਹਉਮੇ ਹੰਗਤ, ਹਉਮੇ ਗੜ੍ਹ ਨਾ ਕੋਇ ਤੁੜਾਈਆ। ਬੋਧ ਅਗਾਧਾ ਦਿਸੇ ਕੋਈ ਨਾ ਪੰਡਤ, ਭੇਵ ਅਭੇਦਾ ਤੇਰਾ ਸਕੇ ਨਾ ਕੋਇ ਖੁਲ੍ਹਾਈਆ। ਲਹਿਣਾ ਦੇਣਾ ਮੁਕਾ ਦੇ ਜੇਰਜ ਅੰਡਜ, ਉਤਭੁਜ ਸੇਤਜ ਲੇਖਾ ਰਹੇ ਨਾ ਰਾਈਆ। ਸਚਖੰਡ ਦਵਾਰ ਏਕੰਕਾਰ ਦਰ ਤੇਰੇ ਮੰਗਤ, ਮਾਂਗਤ ਹੋ ਕੇ ਝੋਲੀ ਡਾਹੀਆ। ਅੰਤਰ ਨਿਰੰਤਰ ਨਿਰਵੈਰ ਚਾੜ੍ਹ ਦੇ ਰੰਗਤ, ਅਨਡਿੱਠ ਆਪਣਾ ਰੰਗ ਰੰਗਾਈਆ। ਸਤਿ ਧਰਮ ਦੀ ਸਚ ਬਣਾ ਸੰਗਤ, ਸਗਲਾ ਸੰਗ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਸੀਸ ਨਿਵਾਈਆ। ਭਾਦਰੋਂ ਕਹੇ ਮੇਰੇ ਸਾਹਿਬ ਸਤਿਗੁਰ ਮੀਤ, ਮਿੱਤਰ ਪਿਆਰੇ ਦੇ ਦ੍ਰਿੜਾਈਆ। ਸਚ ਧਰਮ ਦੀ ਸਚ ਕਰ ਬਖ਼ਸ਼ੀਸ਼, ਰਹਿਮਤ ਰਹੀਮ ਰਹਿਮਾਨ ਆਪ ਕਮਾਈਆ। ਤੂੰ ਮੇਰਾ ਮੈਂ ਤੇਰਾ ਧੁਰ ਦਾ ਕਲਮਾ ਹੋਵੇ ਗੀਤ, ਕਾਇਨਾਤ ਦੀਨ ਦੁਨੀ ਦ੍ਰਿਸ਼ਟੀ ਇਸ਼ਟੀ ਇਕੋ ਨਜ਼ਰੀ ਆਈਆ। ਝਗੜਾ ਰਹੇ ਨਾ ਮੰਦਰ ਮਸੀਤ, ਕਾਇਆ ਕਾਅਬਾ ਇਕੋ ਨੂਰ ਕਰ ਰੁਸ਼ਨਾਈਆ। ਸਚ ਦਾ ਕਲਮਾ ਨਾਮ ਅਗੰਮਾ ਦੇ ਹਦੀਸ, ਹਜ਼ਰਤਾਂ ਤੋਂ ਪਰੇ ਕਰ ਪੜ੍ਹਾਈਆ। ਲੇਖਾ ਮੁਕਾ ਦੇ ਹਸਤ ਕੀਟ, ਊਚਾਂ ਨੀਚਾਂ ਡੇਰਾ ਢਾਹੀਆ। ਚਰਨ ਕਵਲ ਉਪਰ ਧਵਲ ਧਰਮ ਦੀ ਧਾਰ ਹੋਵੇ ਪ੍ਰੀਤ, ਪ੍ਰੀਤਮ ਪਾਰਬ੍ਰਹਮ ਪ੍ਰਭ ਇਕੋ ਨਜ਼ਰੀ ਆਈਆ। ਸਤਿਗੁਰ ਸ਼ਬਦ ਅੰਤ ਕਰੇ ਤਸਦੀਕ਼, ਸ਼ਹਾਦਤ ਸ਼ਹਿਨਸ਼ਾਹ ਭੁਗਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਮੰਗ ਮੰਗਾਈਆ। ਭਾਦਰੋਂ ਕਹੇ ਮੇਰੇ ਸਾਹਿਬ ਸਵਾਮੀ, ਅੰਤਰ ਅੰਤਰ ਸੀਸ ਨਿਵਾਈਆ। ਨਿਰਗੁਣ ਧਾਰ ਅੰਤਰਜਾਮੀ, ਅੰਤਸ਼ਕਰਨ ਵੇਖ ਖ਼ਲਕ ਖ਼ੁਦਾਈਆ। ਚਾਰ ਜੁਗ ਦੀ ਪਿਛਲੀ ਕਟ ਗ਼ੁਲਾਮੀ, ਗਹਿਰ ਗੰਭੀਰ ਵੇਖ ਵਖਾਈਆ। ਤੈਨੂੰ ਮਾਲਕ ਮੰਨਦੇ ਅਨਾਮੀ, ਸਚਖੰਡ ਤੋਂ ਪਰੇ ਸਚ ਤੇਰੀ ਰੁਸ਼ਨਾਈਆ। ਸਦੀ ਚੌਧਵੀਂ ਤੇਰੇ ਕਲਮਿਆਂ ਹੋਈ ਬਦਨਾਮੀ, ਬਦੀ ਦਾ ਬਦਲਾ ਦੇ ਚੁਕਾਈਆ। ਚਾਰ ਕੁੰਟ ਵੇਖ ਬਦਇੰਤਜ਼ਾਮੀ, ਨਿਗਾਹ ਨੈਣ ਆਪ ਉਠਾਈਆ। ਮਨੂਆ ਮਨ ਵਿਕਾਰ ਕਰੇ ਕਲਾਮੀ, ਕਲਮਾ ਹੱਕ ਨਾ ਕੋਇ ਸੁਣਾਈਆ। ਜਲਵਾ ਨੂਰ ਨਾ ਕੋਇ ਅਰਸ਼ਾਨੀ, ਅਗੰਮੀ ਅੱਗ ਨਾ ਕੋਇ ਬੁਝਾਈਆ। ਨਬੀ ਰਸੂਲਾਂ ਹੋਈ ਪ੍ਰੇਸ਼ਾਨੀ, ਪਰਾ ਪਸੰਤੀ ਮਧਮ ਬੈਖਰੀ ਰੋਵੇ ਮਾਰੇ ਧਾਈਂਆ। ਝਗੜਾ ਪਿਆ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਕਰੇ ਨਾ ਕੋਇ ਸਫ਼ਾਈਆ। ਅੰਮ੍ਰਿਤ ਰਸ ਦੇਵੇ ਨਾ ਕੋਈ ਅਗੰਮਾ ਪਾਣੀ, ਨਿਝਰ ਝਿਰਨਾ ਬੂੰਦ ਸਵਾਂਤ ਨਾ ਕੋਇ ਟਪਕਾਈਆ। ਆਤਮ ਪਰਮਾਤਮ ਪਾਰਬ੍ਰਹਮ ਬ੍ਰਹਮ ਮਿਲੇ ਨਾ ਸਾਚਾ ਹਾਣੀ, ਸਗਲਾ ਸੰਗ ਨਾ ਕੋਇ ਵਖਾਈਆ। ਤੇਰੀ ਸਿਫ਼ਤ ਸੁਣੀ ਵੇਦ ਪੁਰਾਨੀ, ਸ਼ਾਸਤਰ ਸਿਮਰਤ ਅੰਜੀਲ ਕ਼ੁਰਾਨ ਗੀਤਾ ਗਿਆਨ ਢੋਲਾ ਗਾਈਆ। ਤੂੰ ਲੇਖਾ ਵੇਖ ਦੋ ਜਹਾਨੀ, ਤੇਰਾ ਖੇਲ ਸਦਾ ਆਲਮੇ ਜਾਵਦਾਨੀ, ਜ਼ਾਹਿਰ ਜ਼ਹੂਰ ਤੇਰੀ ਸਰਨਾਈਆ। ਤੂੰ ਆਦਿ ਅੰਤ ਪੈਗ਼ੰਬਰ ਇਕ ਅਮਾਮੀ, ਤੇਰਾ ਨਾਮ ਸਚ ਸਲਾਮੀ, ਸਹੀ ਸਲਾਮਤ ਨਜ਼ਰੀ ਆਈਆ।
❋
❋
ਤੇਰੀ ਅਲ੍ਹੜ ਤਰਲ ਜਵਾਨੀ, ਤੇਰਾ ਨੂਰ ਜੋਤ ਮਹਾਨੀ, ਦੀਪਕ ਸਕੇ ਨਾ ਕੋਇ ਬੁਝਾਈਆ। ਅਵਤਾਰ ਪੈਗ਼ੰਬਰ ਗੁਰ ਤੇਰੇ ਨੰਨ੍ਹੇ ਬਾਲ ਨਿਧਾਨੀ, ਜੁਗ ਜੁਗ ਨਿਰਗੁਣ ਸਰਗੁਣ ਸੇਵ ਕਮਾਈਆ। ਅੰਤ ਕੰਤ ਭਗਵੰਤ ਸਾਹਿਬ ਸਤਿਗੁਰ ਕਰ ਮਿਹਰਵਾਨੀ, ਮਹਿਬੂਬ ਮੁਹੱਬਤ ਵਿਚ ਮੰਗ ਮੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਧੁਰ ਦਾ ਵਰ, ਦਰ ਤੇਰੇ ਆਸ ਰਖਾਈਆ। ਦਰ ਤੇਰਾ ਇਕ ਸੁਹੰਜਣਾ, ਮੇਰੇ ਸਾਹਿਬ ਸਚ ਸੁਲਤਾਨ। ਕਲਜੁਗ ਅੰਤਮ ਦਾਤੇ ਮੰਗਣਾ, ਨਿਰਧਨ ਬਣ ਕੇ ਬਾਲ ਅੰਜਾਣ। ਤੂੰ ਖ਼ਾਲਕ ਮਾਲਕ ਚਾੜ੍ਹੀਂ ਰੰਗਣਾ, ਮੁਹੱਬਤ ਵਿਚ ਹੋ ਮਿਹਰਵਾਨ। ਮੇਰੀ ਡੰਡਾਵਤ ਮੇਰੀ ਬੰਦਨਾ, ਹਉਂ ਵਿਟੋਂ ਕ਼ੁਰਬਾਨ। ਤੇਰਾ ਹੁਕਮ ਭਾਣਾ ਸਭ ਨੇ ਮੰਨਣਾ, ਸੀਸ ਜਗਦੀਸ਼ ਸਰਬ ਝੁਕਾਨ। ਸ਼ਬਦ ਸੁਣਾ ਬਿਨ ਕੰਨਨਾ, ਅਨਹਦ ਨਾਦੀ ਦੇ ਗਾਨ। ਗੜ੍ਹ ਹੰਕਾਰ ਕੂੜ ਭੰਨਣਾ, ਕਲਜੁਗ ਸ਼ਰਅ ਨਾ ਰਹੇ ਸ਼ੈਤਾਨ, ਨਿਰਗੁਣ ਨੂਰ ਜੋਤ ਚਾੜ੍ਹਦੇ ਚੰਦਨਾ, ਅੰਧ ਅੰਧੇਰ ਮਿਟੇ ਜਹਾਨ। ਤੇਰਾ ਨਾਉਂ ਸੂਰਾ ਸਰਬੰਗਨਾ, ਆਦਿ ਜੁਗਾਦੀ ਦੋ ਜਹਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਵੇ ਵਿਚ ਜ਼ਿਮੀਂ ਅਸਮਾਨ। ਭਾਦਰੋਂ ਕਹੇ ਮੇਰੇ ਸਾਹਿਬ ਕੰਤ ਸੁਹੇਲੇ, ਸਚ ਤੇਰੀ ਵਡਿਆਈਆ। ਏਕਾ ਰੰਗ ਰੰਗ ਦੇ ਗੁਰੂ ਗੁਰ ਚੇਲੇ, ਚੇਲਾ ਗੁਰ ਇਕੋ ਰੂਪ ਨਜ਼ਰੀ ਆਈਆ। ਆਤਮ ਪਰਮਾਤਮ ਕਰ ਦੇ ਮੇਲੇ, ਪਾਰਬ੍ਰਹਮ ਬ੍ਰਹਮ ਮਿਲ ਕੇ ਵੱਜੇ ਵਧਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਤੂੰ ਖੇਲ ਅਗੰਮੀ ਖੇਲੇ, ਖ਼ਾਲਕ ਖ਼ਲਕ ਤੇਰੀ ਵਡਿਆਈਆ। ਹੁਣ ਲੱਭਣਾ ਨਾ ਪਏ ਤੈਨੂੰ ਵਿਚ ਜੰਗਲ ਬੇਲੇ, ਜੂਹਾਂ ਖੋਜ ਨਾ ਕੋਇ ਖੁਜਾਈਆ। ਦੀਨ ਦੁਨੀ ਨਾਲੋਂ ਹੋ ਕੇ ਵਿਹਲੇ, ਵੇਲਾ ਵਕ਼ਤ ਲਏ ਪ੍ਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸਿਰ ਆਪਣਾ ਹੱਥ ਰਖਾਈਆ। ਭਾਦਰੋਂ ਸੁਣ ਅਗੰਮੀ ਫ਼ਰਮਾਨ, ਹਰਿ ਕਰਤਾ ਆਪ ਦ੍ਰਿੜਾਈਆ। ਖੇਲਾਂ ਖੇਲ ਵਿਚ ਜਹਾਨ, ਨਿਰਗੁਣ ਸਰਗੁਣ ਕਾਰ ਕਮਾਈਆ। ਕੂੜੀ ਕਿਰਿਆ ਮੇਟ ਸ਼ੈਤਾਨ, ਸ਼ਰਅ ਸ਼ਰੀਅਤ ਕਰਾਂ ਸਫ਼ਾਈਆ। ਸ੍ਰਿਸ਼ਟੀ ਦ੍ਰਿਸ਼ਟੀ ਦੇ ਕੇ ਇਕ ਗਿਆਨ, ਮਨ ਕਾ ਮਣਕਾ ਦਿਆਂ ਭਵਾਈਆ। ਮਾਇਆ ਮਮਤਾ ਮੋਹ ਨਾ ਰਹੇ ਹਰਾਮ, ਕਲਪਣਾ ਕੂੜ ਨਾ ਕੋਇ ਹਲਕਾਈਆ। ਸਚ ਨਾਦ ਦੇ ਧੁਨਕਾਨ, ਅਨਾਦੀ ਨਾਦ ਇਕ ਸੁਣਾਈਆ। ਅੰਮ੍ਰਿਤ ਰਸ ਦੇ ਕੇ ਪੀਣ ਖਾਣ, ਤ੍ਰਿਸ਼ਨਾ ਕੂੜੀ ਦਿਆਂ ਬੁਝਾਈਆ। ਸ਼ਬਦ ਸੁਣਾ ਕੇ ਬਿਨਾ ਕਾਨ, ਗ੍ਰਹਿ ਮੰਦਰ ਪਰਦਾ ਆਪ ਉਠਾਈਆ। ਕਰ ਪ੍ਰਕਾਸ਼ ਬਿਨਾ ਸੂਰੀਆ ਭਾਨ, ਨਿਰਗੁਣ ਨੂਰ ਡਗਮਗਾਈਆ। ਸਚ ਸਿੰਘਾਸਣ ਦੇ ਆਰਾਮ, ਆਤਮ ਸੇਜਾ ਇਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧਰਮ ਦੀ ਧਾਰ ਇਕ ਸਮਝਾਈਆ। ਸਚ ਧਰਮ ਇਕ ਦ੍ਰਿੜਾਵਾਂਗਾ। ਲੱਖ ਚੁਰਾਸੀ ਵੇਖ ਵਖਾਵਾਂਗਾ। ਭਗਤ ਸੁਹੇਲੇ ਜਗਤ ਉਠਾਵਾਂਗਾ। ਸਾਚੀ ਖੇਲ ਆਪਣੀ ਖੇਲੇ, ਖ਼ਾਲਕ ਖ਼ਲਕ ਰੂਪ ਪ੍ਰਗਟਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਮਾਰਗ ਇਕੋ ਇਕ ਵਖਾਵਾਂਗਾ। ਮਾਰਗ ਇਕੋ ਇਕ ਵਖਾਏਗਾ। ਦੀਨ ਦਿਆਲ ਦਇਆ ਕਮਾਏਗਾ। ਪਾਰਬ੍ਰਹਮ ਪ੍ਰਭ ਪਰਦਾ ਲਾਹੇਗਾ। ਸਾਹਿਬ ਸਤਿਗੁਰ ਵੇਸ ਵਟਾਏਗਾ। ਵਰਨ ਬਰਨ ਖੋਜ ਖੁਜਾਏਗਾ। ਜ਼ਾਤ ਪਾਤ ਦਾ ਲੇਖ ਚੁਕਾਏਗਾ। ਕਲਜੁਗ ਮੇਟ ਅੰਧੇਰੀ ਰਾਤ, ਸਤਿਜੁਗ ਸਚ ਚੰਦ ਚਮਕਾਏਗਾ। ਤੂੰ ਮੇਰਾ ਮੈਂ ਤੇਰਾ ਦੱਸ ਕੇ ਆਤਮ ਗਾਥ, ਪਾਰਬ੍ਰਹਮ
❋
❋
ਪ੍ਰਭ ਢੋਲਾ ਰਾਗ ਅਲਾਏਗਾ। ਕਾਇਆ ਮੰਦਰ ਅੰਦਰ ਕਰ ਕੇ ਵਾਸ, ਵਾਸਤਾ ਆਪਣੇ ਨਾਲ ਜੁੜਾਏਗਾ। ਗੁਰ ਅਵਤਾਰ ਪੈਗ਼ੰਬਰਾਂ ਦੇ ਸ਼ਾਬਾਸ਼, ਸਿਰ ਆਪਣਾ ਹੱਥ ਰਖਾਏਗਾ। ਸਦੀ ਚੌਧਵੀਂ ਅੰਤ ਅਖ਼ੀਰ ਸਭ ਦੀ ਪੂਰੀ ਹੋਈ ਖ਼ਾਹਿਸ਼, ਪੈਗ਼ੰਬਰ ਨਬੀਆਂ ਰਸੂਲਾਂ ਰਹਿਮ ਕਮਾਏਗਾ। ਸਦੀ ਬੀਸਵੀਂ ਸੀਸ ਰਹੇ ਕੋਈ ਨਾ ਤਾਜ, ਤਖ਼ਤਾ ਦੀਨ ਦੁਨੀ ਉਲਟਾਏਗਾ। ਜੋ ਨਾਨਕ ਗੋਬਿੰਦ ਲਿਖਿਆ ਬੋਧ ਅਗਾਧ, ਬੁੱਧੀ ਤੋਂ ਪਰੇ ਭੇਵ ਖੁਲ੍ਹਾਏਗਾ। ਜਿਸ ਨੇ ਨੌ ਖੰਡ ਪ੍ਰਿਥਮੀ ਚਾਰ ਵਰਨ ਬਣਾਉਣਾ ਇਕ ਸਮਾਜ, ਸਮੇਂ ਦਾ ਮਾਲਕ ਆਪਣੀ ਕਾਰ ਭੁਗਤਾਏਗਾ। ਜਿਸ ਨੂੰ ਅੱਲਾ ਰਾਮ ਵਾਹਿਗੁਰੂ ਕਹਿੰਦੇ ਗਾਡ, ਗਾਈਡ ਇਕੋ ਨਜ਼ਰੀ ਆਏਗਾ। ਜਿਸ ਨੂੰ ਝੁਕਦੇ ਸੰਤ ਸਾਧ, ਸੱਜਣ ਬੇਪ੍ਰਵਾਹ ਆਪ ਅਖਵਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਕਲਮਾ ਦੇ ਕੇ ਵਾਹਿਦ, ਲਾਸ਼ਰੀਕ ਸ਼ਰਅ ਦੀਨ ਦੁਨੀ ਬਦਲਾਏਗਾ। ਭਾਦਰੋਂ ਕਹੇ ਮੈਂ ਝੁਕ ਝੁਕ ਕਰਾਂ ਪ੍ਰਨਾਮ, ਨਮਸਤੇ ਸੀਸ ਨਿਵਾਈਆ। ਕਲਜੁਗ ਅੰਤ ਪਹੁੰਚਿਆ ਆਣ, ਵੇਲਾ ਵਕ਼ਤ ਦਏ ਗਵਾਹੀਆ। ਕਿਰਪਾ ਕਰੇ ਸ੍ਰੀ ਭਗਵਾਨ, ਹਰਿ ਕਰਤਾ ਧੁਰਦਰਗਾਹੀਆ। ਅੱਠ ਭਾਦਰੋਂ ਹੁਕਮ ਦੇਣਾ ਫ਼ਰਮਾਨ, ਫ਼ਰਮਾਨ ਸੰਦੇਸ਼ਾ ਅਗੰਮ ਅਥਾਹੀਆ। ਨੌ ਰੱਖਣੇ ਨਾਲ ਬਦਾਮ, ਨਵ ਖੰਡ ਦਾ ਪਰਦਾ ਲਾਹੀਆ। ਸਰਬ ਜੀਆਂ ਦਾ ਬਣ ਕੇ ਜਾਣੀ ਜਾਣ, ਕੀ ਖੇਲ ਹੋਣਾ ਉਤੇ ਅਸਮਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਹੁਕਮ ਇਕ ਸੁਣਾਈਆ। ਸਚ ਦਾ ਹੁਕਮ ਅਗੰਮ ਇਕ, ਏਕੰਕਾਰ ਦ੍ਰਿੜਾਈਆ। ਜਿਸ ਦਾ ਲੇਖਾ ਕੋਈ ਨਾ ਸਕੇ ਲਿਖ, ਕ਼ਲਮ ਸਿਆਹੀ ਨਾ ਕੋਇ ਚਤੁਰਾਈਆ। ਜਿਸ ਤੋਂ ਸਾਰੇ ਸਿਖਿਆ ਰਹੇ ਸਿਖ, ਗੁਰ ਅਵਤਾਰ ਪੈਗ਼ੰਬਰ ਮੁਰੀਦ ਮੁਰਸ਼ਦ ਰੂਪ ਵਟਾਈਆ। ਦਰ ਦਰਵੇਸ਼ ਮੰਗਣ ਭਿਖ, ਮਾਂਗਤ ਹੋ ਕੇ ਝੋਲੀ ਡਾਹੀਆ। ਸੋ ਸਭ ਦਾ ਲਹਿਣਾ ਦੇਣਾ ਆਦਿ ਅੰਤ ਦਾ ਲਏ ਨਜਿੱਠ, ਚਾਰ ਜੁਗ ਦਾ ਲੇਖਾ ਦਏ ਮੁਕਾਈਆ। ਅੱਠ ਭਾਦਰੋਂ ਨੂੰ ਗੋਬਿੰਦ ਵਾਲੀ ਕੱਢ ਕੇ ਚਿੱਟ, ਚਿੱਟੀ ਧਾਰ ਦੇਣੀ ਦ੍ਰਿੜਾਈਆ। ਕਿਉਂ ਰਵਦਾਸ ਨੇ ਗੋਡੇ ਥੱਲੇ ਰੱਖੀ ਇੱਟ, ਰੰਬੀ ਉਤੇ ਦਿਤੀ ਘਸਾਈਆ। ਕਿਉਂ ਦੀਨ ਦੁਨੀਆ ਕੂੜ ਵਿਕਾਰੇ ਗਈ ਵਿਕ, ਕ਼ੀਮਤ ਕਰਨੀ ਵਾਲੀ ਪਾਈਆ। ਕਿਉਂ ਸਾਹਿਬ ਸਵਾਮੀ ਪਏ ਨਾ ਦਿਸ, ਦਹਿ ਦਿਸ਼ਾ ਨਾ ਕੋਇ ਰੁਸ਼ਨਾਈਆ। ਕਿਉਂ ਸ੍ਰਿਸ਼ਟੀ ਭਰੀ ਵਿਸ, ਵਿਸ਼ਿਆਂ ਵਿਚ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਭਾਦਰੋਂ ਕਹੇ ਹੁਕਮ ਅਪਾਰਾ, ਹਰਿ ਕਰਤਾ ਆਪ ਦ੍ਰਿੜਾਈਆ। ਜਿਸ ਨੂੰ ਕਹਿੰਦੇ ਚਵੀਆਂ ਅਵਤਾਰਾ, ਕਲ ਕਲਕੀ ਵੇਸ ਵਟਾਈਆ। ਜੋਤੀ ਜੋਤ ਨੂਰ ਉਜਿਆਰਾ, ਨੂਰ ਨੁਰਾਨਾ ਡਗਮਗਾਈਆ। ਜਿਸ ਨੇ ਕਲਜੁਗ ਅੰਤਮ ਦਾ ਦਿਤਾ ਸਰਬ ਇਸ਼ਾਰਾ, ਸੈਨਤ ਨਾਲ ਦ੍ਰਿੜਾਈਆ। ਓਹ ਵੇਖੇ ਖੇਲ ਪਰਵਰਦਿਗਾਰਾ, ਸਾਂਝਾ ਯਾਰਾ ਨੂਰ ਅਲਾਹੀਆ। ਜਿਸ ਨੂੰ ਝੁਕਦੇ ਗੁਰੂ ਅਵਤਾਰਾ, ਪੈਗ਼ੰਬਰ ਸੀਸ ਨਿਵਾਈਆ। ਓਹ ਸਰਗੁਣ ਤੋਂ ਨਿਰਗੁਣ ਧਾਰ ਆਇਆ ਦੁਬਾਰਾ, ਦੋ ਜਹਾਨਾਂ ਫੋਲ ਫੁਲਾਈਆ। ਦੇਵੇ ਹੁਕਮ ਸੱਚੀ ਸਰਕਾਰਾ, ਨਾ ਕੋਈ ਮੇਟੇ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਕਰਾਈਆ। ਭਾਦਰੋਂ ਕਹੇ ਪ੍ਰਭ ਦਾ ਖੇਲ ਅਪਾਰਾ, ਅਪਰੰਪਰ ਸਵਾਮੀ ਆਪ ਦ੍ਰਿੜਾਈਆ। ਜੁਗ ਚੌਕੜੀ ਜਿਸ ਦਾ ਵਿਹਾਰਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਕਾਰ ਕਮਾਈਆ। ਨਿਰਗੁਣ ਧਾਰ ਹੋ ਉਜਿਆਰਾ, ਜੋਤੀ ਜਾਤਾ ਡਗਮਗਾਈਆ। ਜਿਸ ਦਾ ਆਲਮ ਕੁੱਲ ਇਸ਼ਾਰਾ, ਇਲਮ ਨਾ ਕੋਇ ਵਡਿਆਈਆ।
❋
❋
ਓਹ ਲੇਖਾ ਜਾਣੇ ਦੀਨ ਦੁਨੀ ਦੀ ਧਾਰਾ, ਧਰਮ ਈਮਾਨ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਪਰਦਾ ਲਾਹੀਆ। ਭਾਦਰੋਂ ਕਹੇ ਮੈਂ ਵੇਖਣੀ ਪ੍ਰਭ ਦੀ ਰੀਤ, ਰੀਤੀਵਾਨ ਦਇਆ ਕਮਾਈਆ। ਕਿਸ ਬਿਧ ਬਖ਼ਸ਼ੇ ਸਚ ਪ੍ਰੀਤ, ਪ੍ਰੀਤਮ ਹੋ ਕੇ ਹੋਏ ਸਹਾਈਆ। ਸਾਚਾ ਦੇਵੇ ਨਾਮ ਗੀਤ, ਢੋਲਾ ਸੋਹਲਾ ਅਗੰਮ ਅਥਾਹੀਆ। ਹਰ ਹਿਰਦੇ ਵਸੇ ਚੀਤ, ਚਿਤਵਿਤ ਠਗੌਰੀ ਰਹੇ ਨਾ ਰਾਈਆ। ਝਗੜਾ ਮੇਟੇ ਊਚ ਨੀਚ, ਰਾਓ ਰੰਕ ਕਰੇ ਸਫ਼ਾਈਆ। ਕਾਇਆ ਕਰ ਕੇ ਠਾਂਡੀ ਸੀਤ, ਅਗਨੀ ਤੱਤ ਬੁਝਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਧਰਮ ਧਾਰ ਦਾ ਗੀਤ, ਗਹਿਰ ਗੰਭੀਰ ਕਰੇ ਪੜ੍ਹਾਈਆ। ਜੋ ਸਚਖੰਡ ਦਾ ਸਚ ਵਸਨੀਕ, ਵਸਲ ਦੇਵੇ ਨੂਰ ਅਲਾਹੀਆ। ਸਦੀ ਚੌਧਵੀਂ ਦੱਸੇ ਹੱਕ ਤੌਫ਼ੀਕ਼, ਤਰਫ਼ ਦੋਤਰਫ਼ ਨਾ ਵੰਡ ਵੰਡਾਈਆ। ਸਤਿ ਸਚ ਦੀ ਕਰ ਬਖ਼ਸ਼ੀਸ਼, ਰਹਿਮਤ ਆਪ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਉਠਾਈਆ। ਸਚ ਕਹੇ ਮੈਂ ਆਦਿ ਅੰਤ ਦਾ ਸਾਚਾ, ਸਚ ਵਿਚ ਸਮਾਈਆ। ਮੇਰਾ ਲਹਿਣਾ ਜੀਓ ਪਿੰਡ ਕਾਚਾ, ਤਨ ਮਾਟੀ ਵੱਜੇ ਵਧਾਈਆ। ਮੈਂ ਮਨੂਆ ਹੋ ਕੇ ਨਾਚਾ, ਨਵ ਦਰ ਭੱਜਾ ਵਾਹੋ ਦਾਹੀਆ। ਮੈਂ ਨੂਰ ਨੂਰ ਪ੍ਰਕਾਸ਼ਾ, ਨੂਰ ਮੇਰਾ ਪਿਤਾ ਮਾਈਆ। ਮੈਂ ਸਾਹਿਬ ਸਤਿਗੁਰ ਦਾ ਦਾਸਾ, ਸੇਵਕ ਸੇਵਾ ਵਿਚ ਸਮਾਈਆ। ਮੈਂ ਵੇਖਾਂ ਪ੍ਰਿਥਮੀ ਆਕਾਸ਼ਾ, ਗਗਨ ਗਗਨੰਤਰ ਫੋਲ ਫੁਲਾਈਆ। ਮੈਂ ਮੰਡਲ ਪਾਵਾਂ ਰਾਸਾ, ਗੋਪੀਆਂ ਕਾਹਨ ਖੇਲ ਖਿਲਾਈਆ। ਮੈਂ ਧਰਮ ਧਾਰ ਦੀਆਂ ਤੱਕਾਂ ਸ਼ਾਖ਼ਾਂ, ਸ਼ਖ਼ਸੀਅਤ ਤੋਂ ਪਰੇ ਵੇਖ ਵਖਾਈਆ। ਮੈਂ ਸਾਹਿਬ ਸਤਿਗੁਰ ਨੂੰ ਆਖਾਂ, ਨਿਉਂ ਨਿਉਂ ਸੀਸ ਨਿਵਾਈਆ। ਕਲਜੁਗ ਅੰਦਰ ਸਤਿਜੁਗ ਖੋਲ੍ਹ ਕੇ ਹਾਟਾ, ਵਸਤ ਅਮੋਲਕ ਅਗੰਮ ਵਰਤਾਈਆ। ਕਿਹੜਾ ਤੈਨੂੰ ਆਉਂਦਾ ਘਾਟਾ, ਅਤੋਟ ਅਤੁਟ ਤੇਰੀ ਸ਼ਰਨਾਈਆ। ਦੂਰ ਦੁਰਾਡਾ ਨੇੜੇ ਕਰ ਦੇ ਵਾਟਾ, ਅਗਲਾ ਪੰਧ ਮੁਕਾਈਆ। ਗੋਬਿੰਦ ਦਾ ਲੇਖੇ ਲਾ ਦੇ ਅੰਮ੍ਰਿਤ ਬਾਟਾ, ਜੋ ਚਾਰ ਵਰਨਾਂ ਰਸ ਪਿਆਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਦਾ ਵੇਖ ਖਾਤਾ, ਪੂਰਬ ਪਿਛਲਾ ਫੋਲ ਫੁਲਾਈਆ। ਕਿਸ ਗ੍ਰਹਿ ਮੰਦਰ ਅੰਦਰ ਤੇਰਾ ਵਾਸਾ, ਅਸਥਾਨ ਭੂਮਿਕਾ ਦੇ ਦ੍ਰਿੜਾਈਆ। ਤੂੰ ਸਾਹਿਬ ਸਰਬ ਕਲਾ ਸਮਰਾਥਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਵਸਤ ਵਸਤੂ ਆਪ ਵਰਤਾਈਆ। ਵਸਤੂ ਕਹੇ ਮੈਂ ਦੱਸਾਂ ਨਾਲ ਪਿਆਰ, ਪਿਆਰ ਵਿਚ ਜਣਾਈਆ। ਨੌ ਛਟਾਂਕ ਦਾ ਲਿਆਉਣਾ ਇਕ ਅਨਾਰ, ਜਿਹੜਾ ਰਾਧਾ ਕ੍ਰਿਸ਼ਨ ਭੇਟ ਚੜ੍ਹਾਈਆ। ਹੁਕਮ ਦਿਤਾ ਸ਼ਬਦ ਦੀ ਧਾਰ, ਸੰਦੇਸ਼ਾ ਅਗੰਮ ਅਥਾਹੀਆ । ਜਿਸ ਵੇਲੇ ਕਲ ਕਲਕੀ ਲਏ ਅਵਤਾਰ, ਵੇਦ ਵਿਆਸਾ ਦਏ ਗਵਾਹੀਆ। ਨਿਰਗੁਣ ਨੂਰ ਕਰ ਉਜਿਆਰ, ਜੋਤੀ ਜੋਤ ਡਗਮਗਾਈਆ। ਲੇਖਾ ਜਾਣੇ ਸਰਬ ਸੰਸਾਰ, ਸ੍ਰਿਸ਼ਟੀ ਦ੍ਰਿਸ਼ਟੀ ਫੋਲ ਫੁਲਾਈਆ। ਓਧਰੋਂ ਨਾਰਦ ਆ ਗਿਆ ਕਹੇ ਉਚੀ ਪੁਕਾਰ, ਵਾਹਵਾ ਤੇਰੀ ਬੇਪ੍ਰਵਾਹੀਆ। ਇਹ ਅਨਾਰ ਮੇਰੀ ਕਰਮੰਡਲੀ ਵਿਚ ਦੇ ਡਾਰ, ਮੇਰੇ ਤੋਂ ਵੱਡਾ ਭਗਵਾਨ ਨਜ਼ਰ ਕੋਇ ਨਾ ਆਈਆ। ਮੈਂ ਉਸੇ ਦਾ ਰੂਪ ਸਦਾ ਰਹਾਂ ਜੁਗ ਚਾਰ, ਜੁਗ ਚੌਕੜੀ ਭੱਜਾਂ ਵਾਹੋ ਦਾਹੀਆ। ਨਾ ਮਰਾਂ ਨਾ ਜੰਮਾਂ ਨਾ ਹੋਵਾਂ ਖ਼ੁਆਰ, ਹਾਹਾਕਾਰ ਨਾ ਕੋਇ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਅਨਾਰ ਕਹੇ ਮੈਂ ਚਮੜੀ ਅੰਦਰ ਬੰਦ, ਦਾਣਾ ਦਾਣਾ ਨਜ਼ਰੀ ਆਈਆ। ਮੈਂ ਕਿਸ ਦੀ ਆਉਣਾ ਵੰਡ, ਕਵਣ ਹਿੱਸੇ ਰਿਹਾ ਵਖਾਈਆ। ਕਿਸ ਦਾ ਮੇਲਣਾ
❋
❋
ਸੰਗ, ਕਵਣ ਆਪਣੇ ਨਾਲ ਚਲਾਈਆ। ਕ੍ਰਿਸ਼ਨ ਨੇ ਕਿਹਾ ਤੈਨੂੰ ਉਸ ਨੇ ਲਾਉਣਾ ਅੰਗ, ਜੋ ਮਾਲਕ ਧੁਰਦਰਗਾਹੀਆ। ਨਾਰਦ ਕਿਹਾ ਮੈਂ ਕਾਹਨ ਉਸ ਕਾਹਨ ਤੋਂ ਪਹਿਲੇ ਮੈਂ ਲਿਆ ਮੰਗ, ਮੇਰੀ ਕਰਮੰਡਲੀ ਦੇ ਭਰਾਈਆ। ਓਨੇ ਚਿਰ ਨੂੰ ਇਕ ਸਖ਼ੀ ਆਈ ਉਸ ਨੇ ਚਪੇੜ ਮਾਰੀ ਵਿਚ ਕੰਡ, ਬੋਦੀ ਫੜ ਕੇ ਦਿਤਾ ਹਿਲਾਈਆ। ਨਾਰਦ ਉਚੀ ਉਚੀ ਪਾਈ ਡੰਡ, ਹਾਹਾਕਾਰ ਕਰ ਸੁਣਾਈਆ। ਨੀ ਕਾਹਨ ਦੀਏ ਸਖ਼ੀਏ ਵੇਖ ਲੈ ਅੱਖੀਏਂ ਜਿਸ ਵੇਲੇ ਓਹ ਕਾਹਨ ਆਇਆ ਮੇਰੇ ਹੁਕਮ ਨਾਲ ਤੂੰ ਵੀ ਪੈਣਾ ਜੰਮ, ਮੈਂ ਵੀ ਸੰਦੇਸ਼ਾ ਦਿਤਾ ਸੁਣਾਈਆ। ਓਸ ਵੇਲੇ ਆਵੇਂਗੇ ਫਿਰ ਵੀ ਹਮ, ਆਪਣਾ ਫੇਰਾ ਪਾਈਆ। ਧਰਮ ਧਾਰ ਲੰਗੋਟੀ ਬੰਨ੍ਹ, ਭੱਜਾਂ ਚਾਈਂ ਚਾਈਂਆ। ਤੂੰ ਸੁਣ ਲੈ ਲਾ ਕੇ ਕੰਨ, ਸਹਿਜ ਨਾਲ ਦ੍ਰਿੜਾਈਆ। ਉਸ ਵੇਲੇ ਇਹ ਤੈਨੂੰ ਮਿਲਣਾ ਡੰਨ, ਤੇਰੇ ਪੱਲਿਉਂ ਕ਼ੀਮਤ ਦੇਣੀ ਖਰਚਾਈਆ। ਮੇਰੀ ਕਰਮੰਡਲੀ ਦਾ ਤੈਨੂੰ ਲੇਖਾ ਦੇਣਾ ਪੈਣਾ ਹੁਣੇ ਜਾ ਮੰਨ, ਨਹੀ ਤੇ ਪ੍ਰਭੂ ਤੋਂ ਲਵਾਂ ਮਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਆਪਣਾ ਹੁਕਮ ਮਨਾਈਆ। ਸਖ਼ੀ ਕਹੇ ਓ ਨਾਰਦ ਸ਼ੈਤਾਨ, ਕੀ ਰਿਹਾ ਸੁਣਾਈਆ। ਕ੍ਰਿਸ਼ਨ ਤੋਂ ਵੱਡਾ ਕਿਹੜਾ ਕਾਹਨ, ਬੰਸਰੀਆਂ ਧੁਨ ਅਲਾਈਆ। ਮੈਂ ਕਿਸ ਤੋਂ ਮੰਗਾਂ ਦਾਨ, ਝੋਲੀ ਕਿਸ ਦੇ ਅੱਗੇ ਰਖਾਈਆ। ਨਾਰਦ ਆਪਣਾ ਕੰਨ ਮਰੋੜਿਆ ਉਚੀ ਰੋ ਕੇ ਲੱਗਾ ਕੁਰਲਾਉਣ, ਕੂਕ ਕੂਕ ਸੁਣਾਈਆ। ਮੇਰਾ ਓਹ ਸ੍ਰੀ ਭਗਵਾਨ, ਜਿਸ ਨੂੰ ਨੰਦ ਯਸ਼ੋਦਾ ਜੰਮੇ ਕੋਇ ਨਾ ਪਿਤਾ ਮਾਈਆ। ਮੇਰਾ ਓਹ ਮਿਹਰਵਾਨ, ਜਿਹੜਾ ਜ਼ਿਮੀਂ ਅਸਮਾਨਾਂ ਨਜ਼ਰ ਕਿਸੇ ਨਾ ਆਈਆ। ਮੇਰਾ ਓਹ ਸ਼ਹਿਨਸ਼ਾਹ ਸੁਲਤਾਨ, ਜਿਸ ਦੇ ਹੁਕਮ ਅੰਦਰ ਗੋਪੀਆਂ ਕਾਹਨ ਭੱਜਣ ਥਾਉਂ ਥਾਈਂਆ। ਜਿਸ ਵੇਲੇ ਕਲਜੁਗ ਅੰਤਮ ਉਸ ਕਿਰਪਾ ਕੀਤੀ ਮਹਾਨ, ਮਿਹਰ ਨਜ਼ਰ ਉਠਾਈਆ। ਨਿਰਗੁਣ ਰੂਪ ਧਰ ਕੇ ਆਵੇ ਵਿਚ ਜਹਾਨ, ਜਗਤ ਨੇਤਰ ਦਰਸ ਕੋਇ ਨਾ ਪਾਈਆ। ਤੇਰਾ ਲਹਿਣਾ ਦੇਣਾ ਵੇਖੇ ਆਣ, ਆਪ ਆਪਣਾ ਰੰਗ ਰੰਗਾਈਆ। ਉਸ ਦਾ ਸ਼ਬਦ ਸੰਦੇਸ਼ਾ ਵਡ ਬਲਵਾਨ, ਜੁਗ ਜੁਗ ਦੇ ਸੁੱਤਿਆਂ ਲਏ ਜਗਾਈਆ । ਓਸ ਸਮੇਂ ਉਸ ਸਖ਼ੀ ਦੇ ਨਾਲ ਉਹਦੀ ਭੈਣ ਸੀ ਉਨੀ ਸਾਲ ਦੀ ਨੌਜਵਾਨ, ਜੋਬਨਵੰਤੀ ਸੋਭਾ ਪਾਈਆ। ਉਸ ਹੱਸ ਕੇ ਕਿਹਾ ਪੰਡਤ ਜੀ ਕੀ ਦਿਓ ਫ਼ਰਮਾਨ, ਕੀ ਰਹੇ ਜਣਾਈਆ। ਨਾਰਦ ਕਿਹਾ ਤੂੰ ਅਜੇ ਅਣਜਾਣ, ਤੈਨੂੰ ਸੁੱਤੀ ਨੂੰ ਸੁੱਤਿਆਂ ਲਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਕਾਰ ਕਮਾਈਆ। ਨਾਰਦ ਕਹੇ ਵਕ਼ਤ ਆ ਗਿਆ ਕ਼ਰੀਬ, ਸਮਾਂ ਸਮੇਂ ਵਿਚੋਂ ਬਦਲਾਈਆ। ਪ੍ਰਭ ਦਾ ਖੇਲ ਅਜੀਬ, ਅਜਬ ਨਿਰਾਲਾ ਰਿਹਾ ਵਖਾਈਆ। ਜਿਸ ਨੇ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਦਿਤੀ ਤਰਤੀਬ, ਯਕੇ ਬਾਦ ਦੀਗਰੇ ਆਪਣਾ ਹੁਕਮ ਸੁਣਾਈਆ। ਓਸੇ ਦੇ ਵਿਚ ਹੱਕ ਤੌਫ਼ੀਕ਼, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਧੁਰਦਰਗਾਹੀਆ। ਅੱਠ ਭਾਦਰੋਂ ਓਸੇ ਦੀ ਕਰਾਂ ਉਡੀਕ, ਜਿਸ ਦਾ ਲੇਖਾ ਕਾਹਨ ਘਨਈਆ ਗਿਆ ਦ੍ਰਿੜਾਈਆ। ਏਸੇ ਕਾਰਨ ਸ਼ਬਦੀ ਹੁਕਮ ਅੰਦਰ ਸੱਦਿਆ ਦਲਜੀਤ, ਪੂਰਬ ਲਹਿਣਾ ਝੋਲੀ ਪਾਈਆ। ਵਿਚੋਲਾ ਰੱਖਿਆ ਨਹੀਂ ਕੋਈ ਬੀਚ, ਕ਼ਲਮ ਸਿਆਹੀ ਵੰਡ ਨਾ ਕੋਇ ਵੰਡਾਈਆ। ਸਭ ਦੀ ਆਸਾ ਮਨਸਾ ਪੂਰੀ ਕਰੇ ਉਮੀਦ, ਨਿਰਾਸਾ ਰਹਿਣ ਕੋਇ ਨਾ ਪਾਈਆ। ਜੁਗ ਚੌਕੜੀ ਜਿਸ ਸਾਹਿਬ ਸਤਿਗੁਰ ਦੀ ਨਿਰਗੁਣ ਧਾਰ ਸਾਰੇ ਵੇਖਦੇ ਰਹੇ ਤਵਾਰੀਖ, ਤਾਰੀਖ਼ ਨਜ਼ਰ ਕਿਸੇ ਨਾ ਆਈਆ। ਉਹ ਸਾਹਿਬ ਸਵਾਮੀ ਅੰਤਰਜਾਮੀ ਨਿਰਗੁਣ ਧਾਰ ਆਪਣੀ ਕਰੇ ਬਖ਼ਸ਼ੀਸ਼, ਰਹਿਮਤ ਧੁਰ ਦੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,
❋
❋
ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅੰਤ ਜੁਗਾ ਜੁਗੰਤ ਜਨ ਭਗਤਾਂ ਚਾੜ੍ਹੇ ਰੰਗ ਮਜੀਠ, ਏਥੇ ਓਥੇ ਦੋ ਜਹਾਨਾਂ ਉਤਰ ਕਦੇ ਨਾ ਜਾਈਆ।
੮ ਭਾਦਰੋਂ ਸ਼ਹਿਨਸ਼ਾਹੀ ਸੰਮਤ ੫ ਮਹਿੰਦਰ ਸਿੰਘ ਦੇ ਨਵਿਤ ਅੰਮ੍ਰਿਤਸਰ ਸ਼ਹਿਰ
ਤੇਰਾ ਕਲਮਾ ਆਲੋ ਜ਼ੀਨਾ ਜ਼ੀਨਾ, ਕਾਇਨਾਤ ਨਜ਼ਰੀ ਆਈਆ। ਤੇਰਾ ਖੇਲ ਯਾਮੁਬੀਨਾ, ਮਲਜੂਮਬੀ ਮਸਰਰੇ ਬਹਿਜ਼ਾਨ ਸੋਭਾ ਪਾਈਆ। ਕਨਜ਼ਵੀ ਕੋਜ਼ਿਮ ਤਾਨੀਸਾ ਦੋਜ਼ਕੋਦੀ ਬਹਿਸ਼ਤ ਵਜ਼ੀ ਪੈਗ਼ੰਬਰੇ ਨਜ਼ੀ ਨੂਰੇ ਨਜ਼ਾਹ ਜ਼ਹੂਰੇ ਜ਼ਾਹਿਰ ਬੇਪ੍ਰਵਾਹੀਆ। ਕ਼ਦੀਮੇ ਕ਼ਦਿਸ ਆਲਮੀਨੇ ਨਵਿਸ ਸ਼ਾਹੇ ਸੁਲਤਾਨ ਮਨੀਜ਼ੀ ਸੋਜ਼ੇਵੀ ਤਾਵਿਸ ਤਮੰਨਾ, ਤਮਅ ਤਾਮਸ ਨਾ ਕੋਇ ਰਖਾਈਆ। ਜ਼ਵਾਲੇ ਅਰਜ਼ ਮਿਮਜ਼ਾਲੇ ਗ਼ਰਜ਼ ਸ਼ੈਹ ਜ਼ਵਾਲੇ ਸੁਲਤਾਨਾ ਬੂ ਨਕੋ ਸੋਇਦ ਆਦਮੇ ਆਦਮ ਦਮੇ ਦਮ ਖ਼ਾਹਿਸ਼ ਖ਼ਾਸ ਖ਼ਾਲਸ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧਰਮ ਦਵਾਰਾ ਇਕੋ ਸੋਭਾ ਪਾਈਆ। ਪੈਗ਼ੰਬਰੇ ਪਜ਼ਿਸਤ ਨੂਰੇ ਨਜ਼ਰੇ ਨਾਜ਼ੀਨੇ ਜ਼ਵਿਦੇ ਇਸ਼ਟ ਜ਼ਖ਼ਤਲੂ ਆਫ਼ਤਾਬ ਸਲੂ ਮੁਅਜ਼ਜ਼ੇ ਅਜ਼ੂ ਆਜਜ਼ੇ ਤਾਜਰ ਤਖ਼ਤੇ ਤਹਿਰਾਨ ਤਹਜ਼ੀਬਉਲ ਇਨਸਾਨ ਫ਼ਿਤਰੇ ਫ਼ਾਤਾ ਫ਼ਰਸ਼ੇ ਖ਼ਾਕਾ ਜ਼ਮੀਉਲ ਜ਼ਾਕਾ ਆਕ਼ਾ ਇਕ ਅਖਵਾਈਆ। ਬਹਿਸ਼ਤੇ ਬੌਜ਼ੂ ਹਾਵਿਸਤੇ ਹਰੂ ਕਾਨਿਸਤੇ ਮੌਜੂਦਾ ਮੌਜ਼ੂ ਮੁਫ਼ਸਲੇ ਮੁਫ਼ਾਦ ਸ਼ਾਹਾਨਾ ਜ਼ਵਾਦ ਸ਼ਹਿਨਸ਼ਾਹ ਅਫ਼ਰਾਦ ਜਿਸ ਦੀ ਆਫ਼ਰ ਵਿਚ ਮੁਸਾਫ਼ਰ ਗੁਰ ਅਵਤਾਰ ਪੈਗ਼ੰਬਰ ਰਾਹ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਗਤ ਜਗਿਆਸੂ ਜੋਤ ਦਾ ਪ੍ਰਕਾਸੂ, ਸ਼ਬਦ ਦਾ ਸਨਿਆਸੂ, ਆਦਿ ਅੰਤ ਦਾ ਵਾਸੂ, ਵਿਸ਼ਵ ਵਾਸਵ ਦੇਵ ਆਤਮਾ ਦਰਬ ਦੀਨਾਂ ਦੀਨ ਨਾਥਾ ਦਇਆਵਾਨ ਦਾਤਾਰ ਇਕ ਅਖਵਾਈਆ।
੮ ਭਾਦਰੋਂ ਸ਼ਹਿਨਸ਼ਾਹੀ ਸੰਮਤ ੫ ਲਾਲ ਸਿੰਘ ਦੇ ਗ੍ਰਹਿ ਅੰਮ੍ਰਿਤਸਰ ਛਾਉਣੀ
ਗੁਰ ਅਵਤਾਰ ਪੈਗ਼ੰਬਰ ਆਪਣਾ ਧਾਰੋ ਬਲ, ਬਲਧਾਰੀ ਹੋ ਕੇ ਲੋਕਮਾਤ ਵੇਖ ਵਖਾਈਆ। ਕਿਉਂ ਦੀਨਾਂ ਮਜ਼੍ਹਬਾਂ ਵਿਚ ਹੋਇਆ ਛਲ, ਕੂੜੀ ਕਿਰਿਆ ਲੋਭ ਮੋਹ ਹੰਕਾਰ ਹਲਕਾਈਆ। ਅੰਮ੍ਰਿਤ ਸਰੋਵਰ ਰਿਹਾ ਕੋਇ ਨਾ ਜਲ, ਤੀਰਥ ਤਟ ਰਹੇ ਕੁਰਲਾਈਆ। ਜੀਵਣ ਜ਼ਿੰਦਗੀ ਮਸਲਾ ਹੋਏ ਕਿਸੇ ਨਾ ਹੱਲ, ਲੱਖ ਚੁਰਾਸੀ ਫੰਦ ਨਾ ਕੋਇ ਕਟਾਈਆ। ਨਿਰਗੁਣ ਨੂਰ ਜੋਤ ਪ੍ਰਕਾਸ਼ ਹੋਵੇ ਨਾ ਕਿਸੇ ਪਲ, ਪਲਕ ਦੇ ਪਿਛੇ ਮਿਲੇ ਨਾ ਨੂਰ ਅਲਾਹੀਆ। ਸਚ ਮੁਕਾਮ ਵੇਖੇ ਨਾ ਕੋਇ ਅਟੱਲ, ਸ਼ਾਸ਼ਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਪੜ੍ਹ ਪੜ੍ਹ ਥੱਕੀ ਲੋਕਾਈਆ। ਤੂੰ ਮੇਰਾ ਮੈਂ ਤੇਰਾ ਪਾਰਬ੍ਰਹਮ ਬ੍ਰਹਮ ਜਾਏ ਕੋਇ ਨਾ ਰਲ, ਨਿਰਗੁਣ ਨਿਰਗੁਣ ਵਿਚ ਨਾ ਕੋਇ ਸਮਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਝਗੜਾ ਪਿਆ ਕਾਇਆ ਮਾਟੀ ਖੱਲ, ਭੇਵ ਅਭੇਦਾ ਅੰਤਰ ਨਿਰੰਤਰ ਨਾ ਕੋਇ ਖੁਲ੍ਹਾਈਆ। ਕਿਉਂ ਦੀਨ ਦੁਨੀ ਜਗਤ ਹਿੱਸੇ ਆਏ ਮੱਲ, ਮਾਲਕ ਹੋ ਕੇ ਆਪਣੀ ਵੰਡ
❋
❋
ਵੰਡਾਈਆ। ਸਦੀ ਚੌਧਵੀਂ ਅੰਤ ਅਖ਼ੀਰ ਕੀ ਗ੍ਰਹਿ ਗ੍ਰਹਿ ਦੇਵੋ ਫਲ, ਵਸਤ ਅਮੋਲਕ ਅਗੰਮ ਕੀ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਧੁਰ ਦਾ ਵਰ, ਧੁਰ ਫ਼ਰਮਾਨਾ ਇਕ ਦ੍ਰਿੜਾਈਆ। ਗੁਰ ਅਵਤਾਰ ਪੈਗ਼ੰਬਰ ਉਠੋ ਨੌਜਵਾਨ, ਬਲਧਾਰੀ ਬਲ ਪ੍ਰਗਟਾਈਆ। ਕਿਉਂ ਤੁਹਾਡਿਆਂ ਮਜ਼੍ਹਬਾਂ ਵਿਚ ਕਲਜੁਗ ਵੜਿਆ ਕੂੜ ਸ਼ੈਤਾਨ, ਸ਼ਰਅ ਸ਼ਰਅ ਨਾਲ ਟਕਰਾਈਆ। ਆਤਮ ਬ੍ਰਹਮ ਦਿਸੇ ਨਾ ਕੋਇ ਗਿਆਨ, ਬੁੱਧੀ ਬਿਬੇਕ ਨਾ ਕੋਇ ਕਰਾਈਆ। ਮੰਦਰ ਮਸਜਿਦ ਸ਼ਿਵਦਵਾਲੇ ਮੱਠ ਗੁਰੂਦਵਾਰ ਹੋਏ ਹਰਾਮ, ਹਿਰਦੇ ਹਰਿ ਨਾ ਕੋਇ ਵਸਾਈਆ। ਗੰਗਾ ਗੋਦਾਵਰੀ ਜਮਨਾ ਸੁਰਸਤੀ ਅੱਠਸੱਠ ਤੀਰਥ ਕਰ ਕਰ ਥੱਕੇ ਇਸ਼ਨਾਨ, ਦੁਰਮਤ ਮੈਲ ਪਾਪਾਂ ਕਰੇ ਨਾ ਕੋਇ ਸਫ਼ਾਈਆ। ਸੁਰਤੀ ਸ਼ਬਦੀ ਮੇਲ ਹੋਏ ਨਾ ਸਾਚੇ ਸ਼ਾਮ, ਨਾਮ ਧੁਨ ਅਗੰਮੀ ਬੰਸਰੀ ਨਾਦ ਨਾ ਕੋਇ ਸੁਣਾਈਆ। ਨਿਜ ਨੇਤਰ ਲੋਚਣ ਨੈਣ ਦਰਸ ਮਿਲੇ ਨਾ ਕਿਸੇ ਅਮਾਮ, ਅਮਲਾਂ ਕੂੜ ਕਰੇ ਨਾ ਕੋਇ ਸਫ਼ਾਈਆ। ਗੁਰ ਅਵਤਾਰ ਪੈਗ਼ੰਬਰੋ ਤੁਹਾਡੇ ਹੁੰਦਿਆਂ ਤੁਹਾਡੇ ਸਿੱਖ ਮੁਰੀਦ ਮਾਇਆ ਮਮਤਾ ਕੀਤੇ ਗ਼ੁਲਾਮ, ਮੋਹ ਜ਼ੰਜੀਰ ਨਾ ਕੋਇ ਤੁੜਾਈਆ। ਸਦੀ ਚੌਧਵੀਂ ਸਾਰੇ ਹੋਵੋ ਸਵਾਧਾਨ, ਸਚਖੰਡ ਦਵਾਰੇ ਦਰਗਾਹ ਸਾਚੀ ਮੁਕਾਮੇ ਹੱਕ ਲਓ ਅੰਗੜਾਈਆ। ਜੋ ਨਾਮ ਸੰਦੇਸ਼ਾ ਕਲਮਾ ਦੇਂਦੇ ਆਏ ਵਿਚ ਜਹਾਨ, ਅੱਖਰਾਂ ਵਿਚ ਸਿਫ਼ਤਾਂ ਵਾਲੀ ਕਰ ਪੜ੍ਹਾਈਆ। ਤਿਸ ਉਤੇ ਮਾਨਵ ਜ਼ਾਤੀ ਹਿੰਦੂ ਮੁਸਲਿਮ ਸਿੱਖ ਈਸਾਈ ਇਕ ਦੂਜੇ ਦਾ ਕਰਨ ਕ਼ਤਲੇਆਮ, ਕ਼ਤਲਗਾਹ ਬਣੀ ਖ਼ਲਕ ਖ਼ੁਦਾਈਆ। ਧੁਰ ਸੰਦੇਸ਼ਾ ਸੁਣੋ ਅਗੰਮ ਫ਼ਰਮਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਦਾਤਾ ਬੇਪ੍ਰਵਾਹੀਆ। ਗੁਰ ਅਵਤਾਰ ਪੈਗ਼ੰਬਰੋ ਕਲਜੁਗ ਅੰਤ ਲਓ ਅੰਗੜਾਈ, ਆਲਸ ਨਿੰਦਰਾ ਰਹਿਣ ਨਾ ਪਾਈਆ। ਕਿਉਂ ਤੁਹਾਡਾ ਇਸ਼ਟ ਮੰਨਣ ਵਾਲਿਆਂ ਪ੍ਰਭ ਨਾਲੋਂ ਹੋਈ ਜੁਦਾਈ, ਆਤਮ ਪਰਮਾਤਮ ਮੇਲ ਨਾ ਕੋਇ ਕਰਾਈਆ। ਕਿਉਂ ਚਾਰ ਕੁੰਟ ਦਹਿ ਦਿਸ਼ਾ ਰੈਣ ਅੰਧੇਰੀ ਛਾਈ, ਸਾਚਾ ਨੂਰ ਨਾ ਕੋਇ ਚਮਕਾਈਆ। ਕਿਉਂ ਜ਼ਾਤਾਂ ਪਾਤਾਂ ਪਈ ਦੁਹਾਈ, ਦੀਨ ਮਜ਼੍ਹਬ ਕਰੇ ਲੜਾਈਆ। ਜੇ ਸਭ ਨੇ ਦੱਸਿਆ ਅੱਲਾ ਵਾਹਿਗੁਰੂ ਰਾਮ ਇਕੋ ਨੂਰ ਅਲਾਹੀ, ਦੂਜਾ ਨਜ਼ਰ ਕੋਇ ਨਾ ਆਈਆ। ਅੱਖਰਾਂ ਵਿਚ ਲੇਖਾ ਲਿਖ ਕੇ ਕਾਗ਼ਜ਼ ਉਤੇ ਸ਼ਾਹੀ, ਸ਼ਹਿਨਸ਼ਾਹ ਦਾ ਝਗੜਾ ਆਏ ਪਾਈਆ। ਧਰਮ ਜਣਾਇਆ ਕਿਸੇ ਨੇ ਸੂਰ ਕਿਸੇ ਨੇ ਗਾਂਈ, ਪਸ਼ੂਆਂ ਉਤੇ ਦੀਨ ਦੁਨੀ ਵੰਡ ਵੰਡਾਈਆ। ਸਚ ਦੱਸੋ ਲੋਕਮਾਤ ਕੌਣ ਕਸਾਈ, ਸ਼ਰਅ ਦੀ ਛੁਰੀ ਕਿਸ ਉਠਾਈਆ। ਸਭ ਤੋਂ ਲੇਖਾ ਮੰਗੇ ਹਰਿ ਕਰਤਾ ਅੰਤ ਗੁਸਾਈਂ, ਗਹਿਰ ਗੰਭੀਰ ਵੇਖ ਵਖਾਈਆ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਜਿਸ ਨੇ ਜੁਗ ਚੌਕੜੀ ਖੇਲ ਖਿਲਾਈ, ਖ਼ਾਲਕ ਖ਼ਲਕ ਅਗੰਮ ਅਥਾਹੀਆ। ਸੋ ਸਵਾਮੀ ਅੰਤਰਜਾਮੀ ਵੇਖਣਹਾਰਾ ਥਾਉਂ ਥਾਈਂ, ਥਾਨ ਥਨੰਤਰ ਨਿਰੰਤਰ ਪਰਦਾ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਸਚ ਸੰਦੇਸ਼ਾ ਇਕ ਜਣਾਈਆ। ਗੁਰ ਅਵਤਾਰ ਪੈਗ਼ੰਬਰੋ ਕਿਉਂ ਨਾਮ ਦਾ ਪਾਇਆ ਰੌਲਾ, ਦੀਨ ਦੁਨੀ ਲੜਾਈਆ। ਨਾਮ ਦੱਸ ਕੇ ਅੱਲਾ ਮੌਲਾ, ਵਾਹਿਗੁਰੂ ਰਾਮ ਰਾਮ ਜਣਾਈਆ। ਫਿਰੀ ਦਰੋਹੀ ਉਪਰ ਧੌਲਾ, ਧਰਨੀ ਧਰਤ ਧਵਲ ਰਹੀ ਕੁਰਲਾਈਆ। ਸਤਿਜੁਗ ਤਰੇਤਾ ਦਵਾਪਰ ਕਲਜੁਗ ਕਿਉਂ ਪ੍ਰਭ ਨੇ ਰੱਖਿਆ ਓਹਲਾ, ਪਰਦਾ ਆਪਣਾ ਨਾ ਹੱਕ ਖੁਲ੍ਹਾਈਆ। ਸਾਰੇ ਵੇਖੋ ਆਪਣਾ ਕੀਤਾ ਇਕ਼ਰਾਰ ਕੌਲਾ, ਮਾਜ਼ੀ ਪੂਰਬ ਦਾ ਪਰਦਾ ਲਓ ਉਠਾਈਆ। ਕਲਜੁਗ ਅੰਤ ਕਵਣ ਕਰੇ ਭਾਰ ਹੌਲਾ, ਲੱਖ ਚੁਰਾਸੀ ਜਮ ਕੀ ਫਾਸੀ ਦਏ ਤੁੜਾਈਆ। ਸਤਿ
❋
❋
ਧਰਮ ਦਾ ਨੌ ਖੰਡ ਪ੍ਰਿਥਮੀ ਸੱਤ ਦੀਪ ਮਾਨਵ ਜ਼ਾਤੀ ਲਾਵੇ ਇਕੋ ਧਰਮ ਦਾ ਪੌੜਾ, ਪਾਰਬ੍ਰਹਮ ਮੇਲਾ ਮੇਲੇ ਸਹਿਜ ਸੁਭਾਈਆ। ਸਚ ਦੱਸੋ ਤੁਹਾਡਾ ਵਕ਼ਤ ਕਿੰਨਾ ਬਹੁਤਾ ਤੇ ਕਿੰਨਾ ਥੋੜ੍ਹਾ, ਪੇਸ਼ੀਨਗੋਈਆਂ ਵਿਚ ਕੀ ਦ੍ਰਿੜਾਈਆ। ਕੀ ਤੁਹਾਡਾ ਦੀਨ ਮਜ਼੍ਹਬ ਮਾਇਆ ਮਮਤਾ ਵਿਚ ਹੋਇਆ ਕੌੜਾ, ਨਿਝਰ ਰਸ ਅਨਰਸ ਨਾ ਕੋਇ ਚਖਾਈਆ। ਸਦੀ ਚੌਧਵੀਂ ਪੈਗ਼ੰਬਰੋ ਕਿਉਂ ਧੁਰ ਅਮਾਮ ਦੀ ਪਏ ਲੋੜਾ, ਮੁਹੰਮਦ ਮਹਿਬੂਬ ਮੰਗ ਕਿਉਂ ਮੰਗਾਈਆ। ਤੇਈ ਅਵਤਾਰ ਦੱਸੋ ਆਪਣਾ ਦੋਹਰਾ, ਭੇਵ ਅਭੇਦਾ ਅਗੰਮ ਖੁਲ੍ਹਾਈਆ। ਦਸ ਗੁਰੂ ਨਿਰਗੁਣ ਸਰਗੁਣ ਧਾਰ ਤੱਕੋ ਜੋੜਾ, ਜੋ ਜੁਗ ਚੌਕੜੀ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਦਰ ਠਾਂਡਾ ਇਕ ਦਰਸਾਈਆ। ਗੁਰ ਅਵਤਾਰ ਪੈਗ਼ੰਬਰੋ ਕਿੱਥੇ ਗਿਆ ਤੁਹਾਡਾ ਬੋਧ, ਬੁੱਧੀ ਤੋਂ ਪਰ੍ਹੇ ਪੜ੍ਹਾਈਆ। ਹਰ ਹਿਰਦਾ ਕਿਉਂ ਨਾ ਸਕੇ ਸੋਧ, ਸੁਦੀ ਵਦੀ ਕੀ ਚਤੁਰਾਈਆ। ਭੇਵ ਖੋਲ੍ਹ ਨਾ ਸਕੇ ਗੋਝ, ਰਮਜ਼ ਨਾਮ ਨਾ ਕੋਇ ਲਗਾਈਆ। ਕਿਉਂ ਦੀਨ ਦੁਨੀਆ ਮਾਇਆ ਮਮਤਾ ਕਰੇ ਚੋਜ, ਚੋਜੀ ਪ੍ਰੀਤਮ ਮਿਲਣ ਕੋਇ ਨਾ ਪਾਈਆ। ਕਿਉਂ ਮਨ ਵਾਸਨਾ ਭੋਗੇ ਭੋਗ, ਭਾਂਡਾ ਭਰਮ ਨਾ ਕੋਇ ਭੰਨਾਈਆ। ਕਿਉਂ ਹਉਮੇ ਲੱਗਾ ਰੋਗ, ਹੰਗਤਾ ਗੜ੍ਹ ਨਾ ਕੋਇ ਤੁੜਾਈਆ। ਕਿਉਂ ਝਗੜਾ ਪਿਆ ਚੌਦਾਂ ਲੋਕ, ਚੌਦਾਂ ਤਬਕ ਦੇਣ ਦੁਹਾਈਆ। ਕਿਉਂ ਸੁਣਾਇਆ ਨਾਮ ਨਾ ਇਕ ਸਲੋਕ, ਸੋਹਲਾ ਧੁਰਦਰਗਾਹੀਆ। ਸਾਰੇ ਬੈਠੇ ਆਪਣੀ ਆਪਣੀ ਵਿਚ ਮੌਜ, ਮਜਲਸ ਮਜ਼੍ਹਬਾਂ ਵਾਲੀ ਲਗਾਈਆ। ਸਦੀ ਚੌਧਵੀਂ ਸਾਚੀ ਮੰਜ਼ਲ ਸਕਿਆ ਕੋਇ ਨਾ ਪਹੁੰਚ, ਮੁਰੀਦ ਸਿੱਖ ਦੇਣ ਦੁਹਾਈਆ। ਅੰਤ ਅਖ਼ੀਰ ਸਵਾਮੀ ਮਿਲੇ ਕੋਇ ਨਾ ਖੌਂਤ, ਖ਼ਤਰਾ ਸਭ ਦੇ ਅੰਦਰ ਛਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਹਰਿ, ਧੁਰ ਦਰਬਾਰੀ ਦਇਆ ਕਮਾਈਆ। ਗੁਰ ਅਵਤਾਰ ਪੈਗ਼ੰਬਰੋ ਜੋ ਤੁਹਾਡਾ ਨਾਮ ਕਲਮਾ ਪੜ੍ਹਦੇ, ਸਿਮਰਨ ਜੋਗ ਪਾਠ ਵਿਚ ਸਮਾਈਆ। ਕਿਉਂ ਨਹੀਂ ਮੰਜ਼ਲ ਧੁਰ ਦੀ ਚੜ੍ਹਦੇ, ਘਰ ਘਰ ਵਿਚ ਮੇਲਾ ਮਿਲੇ ਸਹਿਜ ਸੁਭਾਈਆ। ਕਿਉਂ ਨਹੀਂ ਲੱਖ ਚੁਰਾਸੀ ਤਰਦੇ, ਚਾਰੇ ਖਾਣੀ ਪੰਧ ਮੁਕਾਈਆ। ਕਿਉਂ ਨਹੀਂ ਦਰਸ ਪ੍ਰਭੂ ਦਾ ਕਰਦੇ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਕਿਉਂ ਨਹੀਂ ਕੰਤ ਸੁਹਾਗੀ ਵਰਦੇ, ਨਾ ਜੰਮੇ ਨਾ ਮਰ ਜਾਈਆ। ਵੇਖੋ ਖੇਲ ਕਲਕੀ ਕਲ ਦੇ, ਕਲਕਾਤੀ ਬਣੇ ਸਰਬ ਲੋਕਾਈਆ। ਝਗੜੇ ਪੈ ਗਏ ਮਾਟੀ ਖੱਲ ਦੇ, ਹਿੰਦੂ ਮੁਸਲਿਮ ਸਿੱਖ ਈਸਾਈ ਕਰਨ ਲੜਾਈਆ। ਪਿਆਸੇ ਰਹੇ ਨਾ ਅੰਮ੍ਰਿਤ ਜਲ ਦੇ, ਪੰਚ ਵਿਕਾਰ ਹੋਇਆ ਹਲਕਾਈਆ। ਤੁਸੀਂ ਕਿਉਂ ਨਹੀਂ ਉਨ੍ਹਾਂ ਦੇ ਅੰਦਰ ਆਸਣ ਮੱਲਦੇ, ਮਲਕੁਲਮੌਤ ਨਾ ਦਏ ਸਜ਼ਾਈਆ। ਗੁਰ ਅਵਤਾਰ ਪੈਗ਼ੰਬਰ ਹੋ ਕੇ ਕਿਉਂ ਆਪਣਿਆਂ ਰਹੇ ਛਲ ਦੇ, ਸਾਚਾ ਸੰਗ ਨਾ ਕੋਇ ਨਿਭਾਈਆ। ਆਵਾਜ਼ ਸੁਣਾਉਂਦੇ ਰਹੇ ਟੱਲ ਦੇ, ਬਾਂਗਾਂ ਵਿਚ ਦੁਹਾਈਆ। ਸੰਖਾਂ ਵਿਚ ਸੁਨੇਹੜੇ ਰਹੇ ਘੱਲਦੇ, ਹੁਕਮ ਅਲਾਹ ਅਲਾਹੀਆ। ਆਤਮ ਪਰਮਾਤਮ ਹੋ ਕੇ ਕਿਉਂ ਨਹੀਂ ਰਹੇ ਰਲਦੇ, ਰਲਮਿਲ ਆਪਣਾ ਸੰਗ ਨਿਭਾਈਆ। ਜ਼ਰਾ ਖੇਲ ਵੇਖੋ ਆਪਣੇ ਆਪਣੇ ਬਲ ਦੇ, ਕਲਜੁਗ ਬਲੀ ਸਭ ਨੂੰ ਰਿਹਾ ਢਾਹੀਆ। ਖਾਤੇ ਵੇਖੋ ਡੂੰਘੀ ਅੰਧੇਰੀ ਡਲ ਦੇ, ਚਾਰ ਕੁੰਟ ਪਾਰ ਨਾ ਕੋਇ ਲੰਘਾਈਆ। ਗੁਰ ਅਵਤਾਰ ਪੈਗ਼ੰਬਰ ਸਾਰੇ ਹੱਥ ਬੰਨ੍ਹਦੇ, ਨਿਉਂ ਨਿਉਂ ਸੀਸ ਝੁਕਾਈਆ। ਪ੍ਰਭੂ ਸਾਡੇ ਸ਼ੁਕਰਾਨੇ ਤੇਰੇ ਧੰਨ ਧੰਨ ਦੇ, ਧੰਨ ਤੇਰੀ ਸਰਨਾਈਆ। ਅਸੀਂ ਵਣਜਾਰੇ ਬਣੇ ਰਹੇ ਨਾਮ ਮਜ਼੍ਹਬ ਤੇਰੇ ਅੰਨ ਦੇ, ਅਨਡਿੱਠੜੀ ਕਾਰ ਕਮਾਈਆ। ਜਗਤ ਸਰੋਤਿਆਂ ਨਾਮ ਸੁਣਾਇਆ ਨਾਲ ਕੰਨ ਦੇ, ਅੰਤਰ ਕਰੀ ਨਾ ਕੋਇ ਪੜ੍ਹਾਈਆ । ਝਗੜੇ ਪਾ ਕੇ ਕਾਇਆ
❋
❋
ਮਾਟੀ ਤਨ ਦੇ, ਹਿੱਸਿਆਂ ਵਿਚ ਆਏ ਵੰਡਾਈਆ। ਅੰਤਮ ਸਭ ਦੇ ਭਰੇ ਭੰਡਾਰੇ ਗ਼ਮ ਦੇ, ਖ਼ੁਸ਼ੀ ਨਜ਼ਰ ਕੋਇ ਨਾ ਆਈਆ। ਜਿਉਂ ਭਾਵੇ ਤਿਉਂ ਅੰਤਮ ਸਭ ਨੂੰ ਡੰਨ ਦੇ, ਅੱਗੇ ਹੋ ਨਾ ਕੋਇ ਅਟਕਾਈਆ। ਅਸੀਂ ਤੇਰੀ ਧਾਰੋਂ ਜੰਮਦੇ, ਅੰਤਮ ਤੇਰੇ ਵਿਚ ਸਮਾਈਆ। ਤੇਰੇ ਖੇਲ ਪਾਰਬ੍ਰਹਮ ਬ੍ਰਹਮ ਦੇ, ਆਤਮ ਤੇਰਾ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਲਵੇ ਤਕਣੇ ਤੇਰੇ ਅਗੰਮੀ ਨੂਰ ਚੰਨ ਦੇ, ਜਿਸ ਨੂੰ ਸੂਰੀਆ ਚੰਦ ਸਮਝ ਸਕੇ ਨਾ ਰਾਈਆ।