੮ ਭਾਦਰੋਂ ਸ਼ਹਿਨਸ਼ਾਹੀ ਸੰਮਤ ੫ ਭਾਗ ਸਿੰਘ ਦੇ ਗ੍ਰਹਿ ਪਿੰਡ ਮਾਹਲਾਂ ਜ਼ਿਲਾ ਅੰਮ੍ਰਿਤਸਰ
ਗੁਰ ਅਵਤਾਰ ਪੈਗ਼ੰਬਰੋ ਕਿਉਂ ਹੋਇਆ ਕਲਜੁਗ ਘੋਰ, ਹਰਿ ਕਰਤਾ ਸ਼ਬਦੀ ਧਾਰ ਰਿਹਾ ਜਣਾਈਆ। ਕਿਉਂ ਸ੍ਰਿਸ਼ਟੀ ਦ੍ਰਿਸ਼ਟੀ ਹੋਈ ਚੋਰ, ਚਾਰ ਕੁੰਟ ਦਹਿ ਦਿਸ਼ਾ ਧਰਮ ਦੀ ਧਾਰ ਨਾ ਕੋਇ ਵਖਾਈਆ। ਕਿਉਂ ਮਾਇਆ ਮਮਤਾ ਮੋਹ ਵਿਕਾਰ ਪਾਇਆ ਜ਼ੋਰ, ਕਿਉਂ ਸ਼ਰਅ ਛੁਰੀ ਬਣੀ ਕਸਾਈਆ। ਕਿਉਂ ਮਨ ਕਲਪਣਾ ਝਗੜਾ ਪਿਆ ਤੋਰ ਮੋਰ, ਬੁੱਧ ਬਿਬੇਕੀ ਨਜ਼ਰ ਕੋਇ ਨਾ ਆਈਆ। ਕਿਉਂ ਦੀਨਾਂ ਮਜ਼੍ਹਬਾਂ ਪਾਇਆ ਸ਼ੋਰ, ਜ਼ਾਤ ਪਾਤ ਕਰੇ ਲੜਾਈਆ। ਕਿਉਂ ਆਤਮ ਪਰਮਾਤਮ ਬੰਨ੍ਹੇ ਕੋਇ ਨਾ ਡੋਰ, ਸੁਰਤੀ ਸ਼ਬਦ ਨਾ ਕੋਇ ਮਿਲਾਈਆ। ਕਿਉਂ ਸਦੀ ਚੌਧਵੀਂ ਚਾਰੋਂ ਕੁੰਟ ਜਗਤ ਜਗਿਆਸੂ ਰਹੇ ਦੌੜ, ਕੂੜ ਤਮੰਨਾ ਭੱਜੇ ਵਾਹੋ ਦਾਹੀਆ। ਕਿਉਂ ਸਚ ਦਵਾਰੇ ਲੱਗੇ ਕਿਸੇ ਨਾ ਪੌੜ, ਅੰਦਰ ਮੰਦਰ ਚੜ੍ਹ ਕੇ ਪ੍ਰਭੂ ਦਾ ਦਰਸ ਕੋਇ ਨਾ ਪਾਈਆ। ਕਿਉਂ ਅੰਮ੍ਰਿਤ ਰਸ ਮਿੱਠਾ ਹੋਇਆ ਕੌੜ, ਅੱਠ ਸੱਠ ਤੀਰਥ ਗੰਗਾ ਗੋਦਾਵਰੀ ਜਮਨਾ ਸੁਰਸਤੀ ਰਹੀ ਕੁਰਲਾਈਆ। ਕਿਉਂ ਭਵਿਖਤਾਂ ਵਿਚ ਲਿਖਤਾਂ ਵਿਚ ਇਸ਼ਟਾਂ ਵਿਚ ਤੁਸਾਂ ਆਸਾ ਰੱਖੀ ਪੁਰਖ ਅਕਾਲਾ ਦੀਨ ਦਿਆਲਾ ਕਲਜੁਗ ਅੰਤਮ ਜਾਵੇ ਬਹੁੜ, ਕਲ ਕਲਕੀ ਆਪਣਾ ਵੇਸ ਵਟਾਈਆ। ਕਿਉਂ ਸ਼ਾਸਤਰ ਗਾਉਂਦੇ ਪਾਰਬ੍ਰਹਮ ਪਤਿਪਰਮੇਸ਼ਵਰ ਬ੍ਰਾਹਮਣ ਗੌੜ, ਗਹਿਰ ਗੰਭੀਰ ਬੇਨਜ਼ੀਰ ਨਜ਼ਰ ਕਿਸੇ ਨਾ ਆਈਆ। ਕਿਉਂ ਪੈਗ਼ੰਬਰਾਂ ਕਿਹਾ ਅਮਾਮ ਅਮਾਮਾ ਬਦਲ ਦੇਵੇ ਸਭ ਦੇ ਤੌਰ, ਤੌਰ ਤਰੀਕਾ ਨੀਕਨ ਨੀਕਾ ਆਪਣੇ ਹੱਥ ਰਖਾਈਆ। ਸਦੀ ਚੌਧਵੀਂ ਨੌ ਖੰਡ ਪ੍ਰਿਥਮੀ ਤੇਈ ਅਵਤਾਰ ਹਜ਼ਰਤ ਈਸਾ ਮੂਸਾ ਮੁਹੰਮਦ ਨਾਨਕ ਕਰੋ ਗ਼ੌਰ, ਗਹਿਰ ਗੰਭੀਰ ਰਿਹਾ ਜਣਾਈਆ। ਮੰਬਰ ਮੁਨਾਰਿਆਂ ਉਤੇ ਤੱਕੋ ਮਜੌਰ, ਸ਼ਿਵਦਵਾਲੇ ਮਠ ਖੋਜੋ ਥਾਉਂ ਥਾਈਂਆ। ਕਿਉਂ ਝਗੜਾ ਪਾਇਆ ਸੂਰ ਗਾਂ ਉਤੇ ਢੋਰ, ਪਸ਼ੂਆਂ ਉਤੇ ਆਪਣੀ ਵੰਡ ਵੰਡਾਈਆ। ਕਿਉਂ ਕਾਮ ਕਰੋਧ ਲੋਭ ਮੋਹ ਹੰਕਾਰ ਦਾ ਚਲਿਆ ਜ਼ੋਰ, ਦਰ ਦਵਾਰਾ ਏਕੰਕਾਰਾ ਸਕੇ ਨਾ ਕੋਇ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਸੰਦੇਸ਼ਾ ਇਕ ਸੁਣਾਈਆ। ਗੁਰ ਅਵਤਾਰ ਪੈਗ਼ੰਬਰੋ ਵੇਖੋ ਆਪਣੀ ਦੀਨ ਦੁਨੀ ਦੀ ਹਾਲਤ ਹਾਲਾਂਕਿ ਸਾਰੇ ਸ਼ਾਸਤਰ ਸਿਮਰਤ ਵੇਦ ਪੁਰਾਨ ਖਾਣੀ ਬਾਣੀ ਸਿਫ਼ਤੀ ਸਿਫ਼ਤ ਸਾਲਾਹੀਆ। ਆਤਮ ਅੰਤਰ ਨਿਰੰਤਰ ਕੋਇ ਨਾ ਜਾਵੇ ਬਹੁੜ, ਬਹੁੜੀ ਬਹੁੜੀ ਕਰੇ ਲੋਕਾਈਆ। ਮਨ ਮਨੂਆ ਜਗਤ ਕਲਪਣਾ ਵਿਚੋਂ ਸਕੇ ਨਾ ਕੋਇ ਮੋੜ, ਮੁਰਦਾ ਮੁਰੀਦ ਮੁਰਸ਼ਦ ਮਿਲਣ ਕੋਇ ਨਾ ਪਾਈਆ। ਸਾਚਾ ਮੰਤਰ ਫ਼ੁਰਨਾ ਫੁਰੇ ਕੋਇ ਨਾ ਫੋਰ, ਨਿਜ ਨੇਤਰ ਲੋਚਨ ਨੈਣ ਅੱਖ ਨਾ ਕੋਇ ਖੁਲ੍ਹਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਵਰਨਾਂ ਬਰਨਾਂ ਵੇਖੋ ਅੰਧੇਰਾ ਅੰਧ
❋
❋
ਘੋਰ, ਕਿਉਂ ਸਭ ਦਾ ਸਗਲਾ ਸਾਥ ਗਏ ਛੋੜ, ਟੁੱਟੀ ਗੰਢ ਨਾ ਕੋਇ ਪਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਦਾ ਹੁਕਮ ਇਕ ਜਣਾਈਆ। ਗੁਰ ਅਵਤਾਰ ਪੈਗ਼ੰਬਰੋ ਦੀਨ ਮਜ਼੍ਹਬ ਵੇਖੋ ਆਪਣੇ ਮਾਤ ਕ਼ਬੀਲੇ, ਕਾਇਆ ਕਾਅਬੇ ਫੋਲ ਫੁਲਾਈਆ। ਨਾਮ ਕਲਮੇ ਜੋ ਦੱਸ ਕੇ ਆਏ ਵਸੀਲੇ, ਪ੍ਰਭ ਦੇ ਮਿਲਣ ਦਾ ਰਾਹ ਸਮਝਾਈਆ। ਬਸਤਰ ਪਹਿਨ ਕੇ ਤਨ ਵਜੂਦ ਨੀਲੇ, ਨੀਲੀ ਧਾਰੋਂ ਪਾਰ ਦ੍ਰਿੜਾਈਆ। ਅੰਤਮ ਸਭ ਦੇ ਕਿਧਰ ਗਏ ਹੀਲੇ, ਹਾਲਤ ਵਿਗੜੀ ਜਗਤ ਲੋਕਾਈਆ। ਤੁਸੀਂ ਯੋਧੇ ਨੌਜਵਾਨ ਛੈਲ ਛਬੀਲੇ, ਸ਼ਬਦ ਗੁਰੂ ਦੇ ਬਾਂਕੇ ਛੋਹਰੇ ਨਜ਼ਰੀ ਆਈਆ। ਬਲਹੀਣ ਕਿਉਂ ਕਲਜੁਗ ਅੰਤਮ ਹੋਏ ਢੀਲੇ, ਜੋਰੂ ਜ਼ਰ ਨਾ ਕੋਇ ਦਬਾਈਆ। ਕਿਉਂ ਲੇਖਾ ਲਿਖ ਕੇ ਆਏ ਕ਼ਾਗਜ਼ ਕ਼ਲਮ ਸ਼ਾਹੀ ਨਾਲ ਤੀਲੇ, ਤ੍ਰੈਲੋਕੀ ਸਲੋਕ ਇਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧਰਮ ਦੀ ਧਾਰ ਇਕ ਜਣਾਈਆ। ਗੁਰ ਅਵਤਾਰ ਪੈਗ਼ੰਬਰੋ ਕਿਉਂ ਦੁਨੀਆ ਵੰਡੀ ਵੰਡ, ਸਤਿ ਸਚ ਦੇਣਾ ਦ੍ਰਿੜਾਈਆ। ਕਿਉਂ ਮੇਰੇ ਨਾਮ ਦਾ ਵਖਰਾ ਵਖਰਾ ਗਾਇਆ ਛੰਦ, ਰਾਮ ਕ੍ਰਿਸ਼ਨ ਵਾਹਿਗੁਰੂ ਅੱਲਾ ਕਹਿ ਕੇ ਆਏ ਸੁਣਾਈਆ। ਕਿਉਂ ਅੱਖਰਾਂ ਵਿਚ ਅੱਖਰ ਕੀਤੇ ਬੰਦ, ਬੰਦਗੀ ਕਲਮਾ ਡੰਡਾਵਤ ਸਯਦਾ ਜਗਤ ਦ੍ਰਿੜਾਈਆ। ਕਿਉਂ ਰਸਨਾ ਜਿਹਵਾ ਗੀਤ ਸੁਣਾਏ ਬੱਤੀ ਦੰਦ, ਢੋਲੇ ਰਾਗਾਂ ਵਿਚ ਸੁਣਾਈਆ। ਕਿਉਂ ਹਰ ਘਟ ਅੰਦਰ ਮਿਲੇ ਨਾ ਪਰਮਾਨੰਦ, ਨਿਜਾਨੰਦ ਨਾ ਕੋਇ ਰੁਸ਼ਨਾਈਆ। ਕਿਉਂ ਜ਼ਾਤ ਪਾਤ ਪਾਈ ਕੰਧ, ਭਾਂਡਾ ਭਰਮ ਨਾ ਕੋਇ ਭੰਨਾਈਆ। ਕਿਉਂ ਸ਼ਸਤਰਾਂ ਨਾਲ ਤੀਰ ਤਰਕਸ਼ਾਂ ਨਾਲ ਕੀਤਾ ਜੰਗ, ਮਾਨਵ ਮਾਨਵ ਨਾਲ ਲੜਾਈਆ। ਜੇ ਸਮਝਿਆ ਪਰਵਰਦਿਗਾਰ ਸਾਂਝਾ ਯਾਰ ਦੀਨ ਦਿਆਲ ਪੁਰਖ ਅਕਾਲ ਆਦਿ ਜੁਗਾਦਿ ਸਦਾ ਬਖ਼ਸ਼ੰਦ, ਰਹਿਮਤ ਰਹੀਮ ਰਹਿਮਾਨ ਆਪ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਦਰ ਪਰਦਾ ਆਪ ਚੁਕਾਈਆ। ਗੁਰ ਅਵਤਾਰ ਪੈਗ਼ੰਬਰੋ ਕਿਉਂ ਨਾਮ ਦਾ ਕੀਤਾ ਇਤਰਾਜ਼, ਕਲਮਾ ਕਲਮੇ ਨਾਲ ਟਕਰਾਈਆ। ਕਿਉਂ ਰਾਮ ਕ੍ਰਿਸ਼ਨ ਤੋਂ ਪੜ੍ਹੀ ਨਿਮਾਜ਼, ਸੀਸ ਸਯਦਿਆਂ ਵਿਚ ਝੁਕਾਈਆ। ਕਿਉਂ ਅੱਲਾ ਤੋਂ ਸਤਿਨਾਮ ਦਾ ਕੀਤਾ ਆਗ਼ਾਜ਼, ਸਤਿ ਸਤਿ ਸਮਝਾਈਆ। ਕਿਉਂ ਸਤਿ ਦਾ ਛੱਡ ਕੇ ਸਾਜ਼, ਵਾਹਿਗੁਰੂ ਡੰਕ ਦਿਤਾ ਸੁਣਾਈਆ। ਕਿਹੜਾ ਬੇੜਾ ਕਿਹੜਾ ਜਹਾਜ਼, ਕਿਸ ਉਤੇ ਦੀਨ ਦੁਨੀ ਆਏ ਚੜ੍ਹਾਈਆ। ਸਭ ਨੇ ਵਖ ਵਖ ਬਣਾਇਆ ਸਮਾਜ, ਮੇਰਾ ਇਕੋ ਰੰਗ ਨਾ ਕੋਇ ਰੰਗਾਈਆ। ਸ਼ਬਦੀ ਕਲਮੇ ਦੀ ਦੱਸ ਆਵਾਜ਼, ਸਿਫ਼ਤ ਸਿਫ਼ਤ ਵਾਲੀ ਅਲਾਈਆ। ਅਗੰਮ ਅਗੰਮੜਾ ਮਾਰ ਕੇ ਆਵਾਜ਼, ਕੂਕ ਕੂਕ ਸੁਣਾਈਆ। ਅੰਤ ਅਖ਼ੀਰ ਕਲਜੁਗ ਕੋਇ ਨਾ ਰੱਖੇ ਕਿਸੇ ਦੀ ਲਾਜ, ਸਿਰ ਹੱਥ ਨਾ ਕੋਇ ਰਖਾਈਆ। ਗੁਰ ਅਵਤਾਰ ਪੈਗ਼ੰਬਰੋ ਕਿਉਂ ਨਿਹਕਲੰਕ ਕਲ ਕਲਕੀ ਦੇ ਹੋਏ ਮੁਹਤਾਜ, ਅਮਾਮ ਅਮਾਮਾ ਰਾਹ ਤਕਾਈਆ। ਜਿਸ ਨੇ ਬਦਲ ਦੇਣਾ ਸਰਬ ਸਮਾਜ, ਸਮਗਰੀ ਦੀਨ ਦੁਨੀ ਇਕ ਵਰਤਾਈਆ। ਸਭ ਦੀ ਨੇਤਰ ਖੋਲ੍ਹੇ ਜਾਗ, ਜਾਗਰਤ ਜੋਤ ਕਰੇ ਰੁਸ਼ਨਾਈਆ । ਛੱਤ੍ਰੀ ਬ੍ਰਾਹਮਣ ਸ਼ੂਦਰ ਵੈਸ਼ ਚਾਰ ਵਰਨ ਅਠਾਰਾਂ ਬਰਨ ਹੰਸ ਬਣਾਏ ਕਾਗ, ਦੁਰਮਤ ਮੈਲ ਧਵਾਈਆ। ਆਤਮ ਦੀਪ ਜਗਾਏ ਚਰਾਗ਼, ਜੋਤੀ ਜਾਤਾ ਡਗਮਗਾਈਆ। ਜਨਮ ਜਨਮ ਦਾ ਕਰਮ ਕਰਮ ਦਾ ਚੁਕਾਏ ਹਿਸਾਬ, ਲੇਖਾ ਦਏ ਗਵਾਈਆ। ਸਤਿਜੁਗ ਸਾਚਾ ਦੇ ਕੇ ਨਾਮ ਸੁਆਦ, ਬਿਨ ਰਸਨਾ ਰਸ ਚਖਾਈਆ। ਸੰਦੇਸ਼ਾ ਦੇ ਕੇ ਬੋਧ ਅਗਾਧ, ਮਨ ਮਤ ਬੁਧ ਤੋਂ ਪਰੇ ਕਰੇ ਪੜ੍ਹਾਈਆ। ਭਗਤ
❋
❋
ਸੁਹੇਲੇ ਕਰ ਬਿਸਮਾਦ, ਬਿਸਮਿਲ ਆਪਣੇ ਵਿਚ ਕਰਾਈਆ। ਝਗੜਾ ਮੇਟ ਕੇ ਸੰਤ ਸਾਧ, ਸੂਫ਼ੀ ਫ਼ਕੀਰਾਂ ਫ਼ਿਕਰਾ ਇਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਮਾਲਕ ਦਇਆ ਕਮਾਈਆ। ਗੁਰ ਅਵਤਾਰ ਪੈਗ਼ੰਬਰੋ ਕਿਉਂ ਹੋਏ ਹੱਕੇ ਬੱਕੇ, ਹੈਰਾਨੀ ਚਾਰੋਂ ਕੁੰਟ ਛਾਈਆ। ਦੀਨ ਦੁਨੀ ਵਜਦੇ ਧੱਕੇ, ਧਰਮ ਦੀ ਗੰਢ ਨਾ ਕੋਇ ਰਖਾਈਆ। ਮਜ਼੍ਹਬਾਂ ਵਿਚ ਜਗਤ ਜਗਿਆਸੂ ਰਹੇ ਮੂਲ ਨਾ ਪੱਕੇ, ਹੁਕਮੇ ਅੰਦਰ ਹੁਕਮ ਨਾ ਕੋਇ ਦ੍ਰਿੜਾਈਆ। ਡੋਰੀ ਤੰਦ ਹੋ ਗਏ ਕੱਚੇ, ਕੰਚਨ ਗੜ੍ਹ ਨਾ ਕੋਇ ਸੁਹਾਈਆ। ਨਿਗਾਹ ਮਾਰੋ ਮਦੀਨੇ ਮੱਕੇ, ਕਾਅਬਿਆਂ ਪਏ ਦੁਹਾਈਆ। ਹੁਜਰੇ ਰੰਗ ਕੋਇ ਨਾ ਰੱਤੇ, ਧੁਰ ਦਾ ਰਾਜ਼ ਨਾ ਕੋਇ ਖੁਲ੍ਹਾਈਆ। ਤੀਰਥ ਵੇਖੋ ਅੱਠ ਸੱਠੇ, ਚਾਰੋਂ ਕੁੰਟ ਭੱਜੋ ਵਾਹੋ ਦਾਹੀਆ। ਲੱਖ ਚੁਰਾਸੀ ਫਾਂਸੀ ਕੋਈ ਨਾ ਕਟੇ, ਆਵਣ ਜਾਵਣ ਨਾ ਕੋਇ ਕਟਾਈਆ। ਨਿਗਾਹ ਮਾਰੋ ਮੰਦਰ ਮੱਠੇ, ਕਾਮ ਕਰੋਧ ਲੋਭ ਮੋਹ ਹੰਕਾਰ ਹੋਇਆ ਹਲਕਾਈਆ। ਦੀਪਕ ਨੂਰੀ ਜੋਤ ਕੋਇ ਨਾ ਜਗੇ ਲਟ ਲਟੇ, ਗੁਰੂਦਵਾਰੇ ਗੁਰੂ ਦਾ ਦਰਸ ਕੋਇ ਨਾ ਪਾਈਆ। ਸਚ ਦਵਾਰੇ ਦੇ ਦੱਸੇ ਕੋਇ ਨਾ ਪਤੇ, ਪਤਿਪਰਮੇਸ਼ਵਰ ਮਿਲਣ ਕੋਇ ਨਾ ਆਈਆ। ਜਿਸ ਵਾਹਿਗੁਰੂ ਦੀ ਗੋਬਿੰਦ ਬੁਲਾਈ ਫ਼ਤਿਹ, ਉਸ ਦਾ ਡੰਕ ਸੁਣਨ ਕੋਇ ਨਾ ਪਾਈਆ। ਖ਼ਬਰਦਾਰ ਹੋ ਜਾਓ ਕੁਛ ਹਲੂਣਾ ਲੱਗਣਾ ਗੁਰ ਅਵਤਾਰ ਪੈਗ਼ੰਬਰੋ ਏਸੇ ਕੱਤੇ, ਕੱਤਕ ਕਾਤਕ ਰਾਹ ਤਕਾਈਆ। ਆਪਣੇ ਆਪਣੇ ਜਨਮ ਦੇ ਕੱਢ ਲਓ ਪੱਤਰੀ ਪੱਤੇ, ਪਤ੍ਰਕਾ ਅਗਲੀ ਦਏ ਦ੍ਰਿੜਾਈਆ। ਜਿਹੜੇ ਚਾਰ ਜੁਗ ਦੇ ਲਾਹ ਖੱਟੇ, ਨਾਮ ਕਲਮੇ ਢੋਲੇ ਗਾਈਆ। ਉਨ੍ਹਾਂ ਦਾ ਲਹਿਣਾ ਦੇਣਾ ਲੇਖਾ ਦੇਵੇ ਸਤਿ ਸਚ ਦੇ ਵੱਟੇ, ਕੂੜ ਕੁੜਿਆਰਾ ਤੋਲ ਤੁਲਾਈਆ। ਨਿਗਾਹ ਮਾਰੋ ਤੁਹਾਡੇ ਨਾਮ ਦੀ ਕ਼ੀਮਤ ਪੈ ਗਈ ਕਲਜੁਗ ਟਕੇ, ਟੱਕਿਆਂ ਵਿਚ ਹੱਟੋ ਹੱਟ ਫਿਰਾਈਆ। ਸਦੀ ਚੌਧਵੀਂ ਸਾਰੇ ਵੇਖੋ ਆਪਣੇ ਖਾਤੇ ਖੱਤੇ, ਪੜਦਾ ਉਹਲਾ ਰਹੇ ਨਾ ਰਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਦੋ ਜਹਾਨ ਵੇਖਣਾ ਕਿਉਂ ਲੱਖ ਚੁਰਾਸੀ ਜੀਵ ਜੰਤ ਮਾਇਆ ਮਮਤਾ ਵਿਚ ਮੱਤੇ, ਪਾਰਬ੍ਰਹਮ ਦਾ ਦਰਸ ਕੋਇ ਨਾ ਪਾਈਆ। ਫੇਰ ਤੁਹਾਨੂੰ ਵਖੌਣਾ ਤੁਹਾਡੇ ਨਿਜ ਅੱਖੇ, ਲੋਚਨ ਜਗਤ ਨਾ ਕੋਇ ਵਡਿਆਈਆ। ਦੀਨ ਦੁਨੀ ਦੀ ਦਾਅਵੇ ਨਾਲ ਪਤ ਕੋਇ ਨਾ ਰੱਖੇ, ਸਾਹਿਬ ਸਵਾਮੀ ਹੋ ਕੇ ਸਿਰ ਹੱਥ ਨਾ ਕੋਇ ਟਿਕਾਈਆ। ਚਾਰ ਜੁਗ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਖਾਣੀ ਬਾਣੀ ਪੜ੍ਹ ਪੜ੍ਹ ਸਾਰੇ ਅੱਕੇ, ਅਕ਼ਲ ਬੁੱਧੀ ਦੀ ਚਲੇ ਨਾ ਕੋਇ ਚਤੁਰਾਈਆ। ਨਿਰਗਣ ਨੂਰ ਨਿਰਾਕਾਰ ਨਿਰੰਕਾਰ ਜੋ ਹਰ ਘਟ ਅੰਤਰ ਵਸੇ, ਸਚ ਸਵਾਮੀ ਦਰਸ ਕੋਇ ਨਾ ਪਾਈਆ। ਕੋਟਨ ਵਿਚੋਂ ਕੋਈ ਭਗਤ ਸੁਹੇਲਾ ਜਿਸ ਮਿਲਿਆ ਪਾਰਬ੍ਰਹਮ ਸਮਰੱਥੇ, ਧੁਰ ਦਾ ਮਾਲਕ ਨੂਰ ਅਲਾਹੀਆ। ਸਰਵਣ ਸੁਣਦੇ ਮਹਿਮਾ ਵਾਲੀ ਕਥਾ ਕਹਾਣੀ ਕੱਥੇ, ਅੱਖਰਾਂ ਵਿਚ ਸਤਰਾਂ ਵਿਚ ਰਾਗਾਂ ਨਾਦਾਂ ਵਿਚ ਵਡਿਆਈਆ। ਤੁਸੀਂ ਸਾਰੇ ਆਦਿ ਅੰਤ ਜੁਗਾ ਜੁਗੰਤ ਇਕ ਪ੍ਰਭੂ ਦੇ ਬੱਚੇ, ਬਚਪਨ ਸਭ ਦਾ ਫੋਲ ਫੁਲਾਈਆ। ਕਿਉਂ ਵਖਰੇ ਵਖਰੇ ਨਾਮ ਜਪੇ, ਜਗ ਜੀਵਣ ਦਾਤੇ ਕੀਤੀ ਮਾਤ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਬ੍ਰਹਮ ਬ੍ਰਹਿਮਾਦ ਪਾਰਬ੍ਰਹਮ ਪਤਿਪਰਮੇਸ਼ਵਰ ਸਚਖੰਡ ਨਿਵਾਸੀ ਲੱਖ ਚੁਰਾਸੀ ਹਰ ਘਟ ਅੰਤਰ ਵਸੇ, ਨਿਰੰਤਰ ਹੋ ਕੇ ਥਾਉਂ ਥਾਈਂਆ।
❋
❋
੮ ਭਾਦਰੋਂ ਸ਼ਹਿਨਸ਼ਾਹੀ ਸੰਮਤ ੫ ਹਰਬੰਸ ਸਿੰਘ ਦੇ ਗ੍ਰਹਿ ਪਿੰਡ ਮਾਹਲਾਂ
ਗੁਰ ਅਵਤਾਰ ਪੈਗ਼ੰਬਰੋ ਵੇਖੋ ਪ੍ਰਭ ਦੇ ਭਗਤ, ਹਰਿ ਭਗਵਨ ਆਪ ਵਖਾਈਆ। ਜਿਨ੍ਹਾਂ ਤੁਹਾਡੇ ਨਾਮ ਦਾ ਰੱਖਿਆ ਵਰਤ, ਢੋਲਾ ਧੁਰ ਦਾ ਇਕੋ ਗਾਈਆ। ਜਨਮ ਦੀ ਪੂਰੀ ਕਰ ਕੇ ਸ਼ਰਤ, ਸ਼ਰਅ ਦਾ ਲੇਖਾ ਦਿਤਾ ਮੁਕਾਈਆ। ਵਡਿਆਈ ਲੈ ਕੇ ਉਪਰ ਧਰਤ, ਧਵਲ ਦਾ ਭਾਰ ਵੰਡਾਈਆ। ਅੰਤਮ ਮੰਜ਼ਲ ਚੜ੍ਹ ਕੇ ਉਪਰ ਅਰਸ਼, ਅਰਸ਼ੀ ਪ੍ਰੀਤਮ ਮਿਲ ਕੇ ਖ਼ੁਸ਼ੀ ਬਣਾਈਆ । ਜਿਸ ਮਾਰਗ ਨੂੰ ਮੰਜ਼ਲ ਨੂੰ ਤੁਹਾਡੇ ਮੁਰੀਦ ਰਹੇ ਤਰਸ, ਮੈਂ ਸਹਿਜੇ ਦਿਤੀ ਵਖਾਈਆ। ਪਿਛੇ ਕੋਟਨ ਕੋਟ ਜਨਮ ਬੀਤੇ ਅਨਕ ਕਾਲ ਲੰਘੇ ਬਰਸ, ਰੁਤ ਰੁਤੜੀ ਆਪਣਾ ਰੂਪ ਬਦਲਾਈਆ। ਬਿਨਾ ਪ੍ਰਭੂ ਤੋਂ ਭਗਤਾਂ ਉਤੇ ਕਿਸੇ ਕਦੇ ਕੀਤਾ ਨਾ ਤਰਸ, ਰਹਿਮਤ ਵਿਚ ਰਹਿਮ ਨਾ ਕੋਇ ਕਮਾਈਆ। ਸਚ ਦਵਾਰੇ ਕਰੇ ਕੋਇ ਨਾ ਜੜਤ, ਨਗੀਨਾ ਗੁਰਮੁਖ ਨਾ ਕੋਇ ਉਠਾਈਆ। ਜਿਸ ਦੀ ਆਦਿ ਤੋਂ ਅੰਤ ਤਕ ਲਿਖਤ ਪੜ੍ਹਤ, ਬਿਨ ਅੱਖਰਾਂ ਅੱਖਰ ਸਮਝਾਈਆ। ਸੋ ਖੇਲੇ ਖੇਲ ਮਰਦਾਨਾ ਮਰਦ, ਮਦਦ ਅਵਰ ਨਾ ਕੋਇ ਜਣਾਈਆ। ਗ਼ਰੀਬ ਨਿਮਾਣਿਆਂ ਵੰਡੇ ਦਰਦ, ਦੀਨਾਂ ਅਨਾਥਾਂ ਹੋਏ ਸਹਾਈਆ। ਪੂਰਬ ਜਨਮ ਦੀ ਮੰਨ ਕੇ ਅਰਜ਼, ਆਰਜ਼ੂ ਪਿਛਲੀ ਲੇਖੇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਗੁਰ ਅਵਤਾਰ ਪੈਗ਼ੰਬਰੋ ਵੇਖੋ ਭਗਤਾਂ ਰਾਹ, ਭਗਵਨ ਰਿਹਾ ਦ੍ਰਿੜਾਈਆ। ਜਿਨ੍ਹਾਂ ਦਾ ਆਦਿ ਅੰਤ ਇਕ ਮਲਾਹ, ਜੁਗ ਜੁਗ ਨਾਉਂ ਨਾ ਕੋਇ ਬਦਲਾਈਆ। ਚਾਰ ਜੁਗ ਦਿਆਂ ਭਗਤਾਂ ਇਕੋ ਸੋਹੰ ਨਾਮ ਦਿਤਾ ਜਪਾ, ਦੂਜੀ ਕੀਤੀ ਨਾ ਕੋਇ ਪੜ੍ਹਾਈਆ। ਆਤਮਾ ਪਰਮਾਤਮਾ ਵਿਚ ਮਿਲਾ, ਨੂਰ ਨੂਰ ਵਿਚ ਸਮਾਈਆ। ਸਭ ਦੀ ਕ਼ਬੂਲ ਕਰ ਦੁਆ, ਦੋ ਆਲਮ ਮਾਲਕ ਹੋਇਆ ਸਹਾਈਆ। ਜਿਸ ਨੂੰ ਸੂਫ਼ੀਆਂ ਕਿਹਾ ਖ਼ੁਦਾ, ਖ਼ਾਲਕ ਖ਼ਲਕ ਨੂਰ ਅਲਾਹੀਆ। ਸੋ ਭਗਤਾਂ ਨਾਲੋਂ ਕਦੇ ਨਾ ਹੋਵੇ ਜੁਦਾ, ਜੁਜ਼ ਵਖਰਾ ਵੰਡ ਨਾ ਕੋਇ ਵੰਡਾਈਆ। ਬੇਸ਼ਕ ਪੰਜ ਤੱਤ ਸ਼ਰੀਰ ਦੁੱਖ ਸੁਖ ਵੇਖੇ ਵਬਾ, ਤਨ ਵਜੂਦ ਮਾਟੀ ਖ਼ਾਕ ਰੰਗ ਰੰਗਾਈਆ। ਨਿਰਗੁਣ ਨੂਰ ਨਿਰਾਕਾਰ ਆਪਣੇ ਲੇਖੇ ਲਾ, ਪਿਛਲਾ ਲਹਿਣਾ ਦਏ ਚੁਕਾਈਆ। ਭਗਤ ਵਛਲ ਆਪ ਅਖਵਾ, ਜੁਗ ਜੁਗ ਆਪਣਾ ਫੇਰਾ ਪਾਈਆ। ਏਸੇ ਤਰਾ ਕਲਜੁਗ ਅੰਤ ਹਰਬੰਸ ਸਿੰਘ ਦਿਤਾ ਤਰਾ, ਤਾਰਨਹਾਰ ਆਪਣੀ ਦਇਆ ਕਮਾਈਆ। ਆਵਣ ਜਾਵਣ ਲੱਖ ਚੁਰਾਸੀ ਪੈਂਡਾ ਦਿਤਾ ਮੁਕਾ, ਮੁਕੰਮਲ ਦਰਗਾਹ ਸਾਚੀ ਸਚਖੰਡ ਟਿਕਾਈਆ। ਜਿਥੇ ਨਾ ਕੋਇ ਪਵਣ ਨਾ ਹਵਾ, ਜਲ ਥਲ ਨਾ ਕੋਇ ਵਡਿਆਈਆ। ਇਕੋ ਨੂਰ ਜੋਤ ਰੁਸ਼ਨਾ, ਜਿਸ ਵਿਚ ਅਵਤਾਰ ਪੈਗ਼ੰਬਰ ਗੁਰ ਭਗਤ ਬੈਠੇ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਦਾ ਮਿਹਰਵਾਂ, ਮਿਹਰਵਾਨ ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਉਠਾਈਆ।
੮ ਭਾਦਰੋਂ ਸ਼ਹਿਨਸ਼ਾਹੀ ਸੰਮਤ ੫ ਅਵਤਾਰ ਸਿੰਘ ਦੇ ਗ੍ਰਹਿ ਪਿੰਡ ਕਾਉਂਕੇ ਜ਼ਿਲਾ ਅੰਮ੍ਰਿਤਸਰ
ਗੁਰ ਅਵਤਾਰ ਪੈਗ਼ੰਬਰ ਪ੍ਰਭ ਤੇਰੇ ਦਾਸੀ ਦਾਸ, ਦਾਸਤਾਨ ਪਿਛਲੀ ਸਭ ਦੀ ਵੇਖ ਵਖਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਤੇਰੀ
❋
❋
ਰੱਖ ਕੇ ਗਏ ਆਸ, ਆਹਿਸਤਾ ਆਹਿਸਤਾ ਨਿਤ ਨਵਿਤ ਤੇਰਾ ਰਾਹ ਤਕਾਈਆ। ਤੇਰਾ ਨਾਮ ਸੰਦੇਸਾ ਕ਼ਲਮਾ ਦੇ ਕੇ ਗਏ ਖ਼ਾਸ, ਖ਼ਾਲਸ ਤੇਰਾ ਰੂਪ ਅਨੂਪ ਸਚ ਸਮਝਾਈਆ। ਸ੍ਰਿਸ਼ਟੀ ਦ੍ਰਿਸ਼ਟੀ ਦੱਸਿਆ ਧੁਰ ਦਾ ਮਾਈ ਬਾਪ, ਪਿਤਾ ਪੁਰਖ ਅਕਾਲ ਇਕ ਅਖਵਾਈਆ। ਤੇਰੇ ਹੁਕਮ ਨਾਲ ਤੇਰਾ ਬਦਲਦਾ ਰਿਹਾ ਜਾਪ, ਜਗ ਜੀਵਣ ਦਾਤੇ ਤੇਰੀ ਸਿਫ਼ਤ ਸਾਲਾਹੀਆ। ਤੇਰੀ ਮੰਜ਼ਲ ਤੇਰਾ ਦੱਸਦੇ ਰਹੇ ਘਾਟ, ਪੱਤਨ ਦਵਾਰਾ ਤੇਰਾ ਇਕ ਦ੍ਰਿੜਾਈਆ। ਭੇਵ ਅਭੇਦਾ ਖੋਲ੍ਹ ਕੇ ਸੁਣੌਂਦੇ ਰਹੇ ਗਾਥ, ਅੱਖਰਾਂ ਵਾਲੀ ਕਰ ਪੜ੍ਹਾਈਆ। ਸਾਹਿਬ ਸਵਾਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਸਮਰਾਥ, ਗਹਿਰ ਗੰਭੀਰ ਬੇਨਜ਼ੀਰ ਤੇਰਾ ਰੰਗ ਰੰਗਾਈਆ। ਤੇਰਾ ਨਾਮ ਪੱਟੀ ਲੇਖ ਲਿਖਿਆ ਨਾਲ ਕ਼ਲਮ ਦਵਾਤ, ਸ਼ਾਹੀ ਸ਼ਹਿਨਸ਼ਾਹ ਤੇਰੀ ਸੇਵ ਕਮਾਈਆ। ਜੁਗ ਚੌਕੜੀ ਜਗਤ ਧਾਰ ਬਣਾ ਸਮਾਜ, ਸਮਗਰੀ ਤੇਰਾ ਹੁਕਮ ਵਰਤਾਈਆ। ਹੁਕਮੇ ਅੰਦਰ ਰਈਅਤ ਹੋ ਕੇ ਤੇਰਾ ਵੇਖਦੇ ਰਹੇ ਰਾਜ, ਰਾਜ ਰਾਜਾਨੇ ਸ਼ਾਹ ਸੁਲਤਾਨੇ ਤੇਰੀ ਇਕ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਤੇਰੇ ਨਾਮ ਦੇ ਗਾਏ ਗੀਤ, ਹਰਿ ਵੱਡੇ ਵਡ ਵਡਿਆਈਆ। ਜੁਗ ਚੌਕੜੀ ਬਦਲੀ ਰੀਤ, ਧਰਮ ਦੀ ਧਾਰ ਧਾਰ ਨਾਲ ਟਕਰਾਈਆ। ਤੇਰਾ ਖੇਲ ਸਦਾ ਅਨਡੀਠ, ਜਗ ਨੇਤਰ ਨਜ਼ਰ ਕੋਇ ਨਾ ਪਾਈਆ। ਜਿਸ ਦੀ ਠੋਕ ਦੇਵੇਂ ਪੀਠ, ਸਿਰ ਆਪਣਾ ਹੱਥ ਟਿਕਾਈਆ। ਨਾਮ ਕਲਮਾ ਕਰ ਬਖ਼ਸ਼ੀਸ਼, ਮਿਹਰ ਨਜ਼ਰ ਟਿਕਾਈਆ। ਦੇ ਕੇ ਅਗੰਮ ਹਦੀਸ, ਕਰੇਂ ਅਥਾਹ ਪੜ੍ਹਾਈਆ। ਓਹ ਆਵੇ ਲੋਕਮਾਤ ਬੀਚ, ਧਰਨੀ ਧਰਤ ਧਵਲ ਧੌਲ ਡੇਰਾ ਲਾਈਆ। ਤੈਨੂੰ ਸੱਯਦਾ ਡੰਡਾਵਤ ਬੰਦਨਾ ਕਰ ਝੁਕਾ ਸੀਸ, ਜਗਦੀਸ਼ ਤੇਰੀ ਓਟ ਤਕਾਈਆ। ਸਰਗੁਣ ਹੋ ਕੇ ਕਰਕੇ ਗਏ ਪ੍ਰੀਤ, ਨਿਰਗੁਣ ਤੇਰਾ ਪ੍ਰੇਮ ਬਣਾਈਆ। ਤੇਰੀ ਸ਼ਰਅ ਦੀ ਦੱਸ ਕੇ ਲੀਕ, ਲਾਈਨ ਐਨ ਇਕ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਤੇਰੇ ਨਾਮ ਦੀ ਦੱਸੀ ਨਿਸ਼ਾਨੀ, ਨਿਸ਼ਾਨਾ ਇਕੋ ਇਕ ਦ੍ਰਿੜਾਈਆ। ਪਤਾ ਨਹੀਂ ਕਿਉਂ ਜੂਹ ਹੋਈ ਬੇਗਾਨੀ, ਬੇਵਾ ਦਿਸੇ ਜਗਤ ਲੋਕਾਈਆ। ਆਤਮ ਬ੍ਰਹਮ ਦਾ ਰਿਹਾ ਨਾ ਕੋਇ ਗਿਆਨੀ, ਸੂਫ਼ੀਆਂ ਸਤਿ ਨਾ ਕੋਇ ਸਮਾਈਆ। ਮੰਜ਼ਲ ਚੜ੍ਹੇ ਨਾ ਕੋਇ ਰੁਹਾਨੀ, ਸ਼ਾਸਤਰ ਪੜ੍ਹ ਕੇ ਆਪਣਾ ਝਟ ਲੰਘਾਈਆ। ਦੀਨਾਂ ਮਜ਼੍ਹਬਾਂ ਵਿਚ ਵੜੀ ਬੇਈਮਾਨੀ, ਅੰਤਰ ਨਿਰੰਤਰ ਕਰੇ ਨਾ ਕੋਇ ਸਫ਼ਾਈਆ। ਜਿਸ ਦੇ ਪਿਛੇ ਗੋਬਿੰਦ ਬੱਚਿਆਂ ਦੀ ਦੇ ਕੇ ਗਿਆ ਕ਼ੁਰਬਾਨੀ, ਕਰਬਲੇ ਵਾਲੇ ਰਹੇ ਕੁਰਲਾਈਆ। ਉਨ੍ਹਾਂ ਮਿਲਿਆ ਨਾ ਸਾਹਿਬ ਸੁਲਤਾਨੀ, ਸ਼ਹਿਨਸ਼ਾਹ ਤੇਰਾ ਦਰਸ ਕੋਇ ਨਾ ਪਾਈਆ। ਸ਼ਬਦ ਨਾਦ ਸੁਣੇ ਕੋਇ ਨਾ ਬਾਣੀ, ਬਾਣ ਅਣਿਆਲਾ ਤੀਰ ਨਾ ਕੋਇ ਚਲਾਈਆ। ਜਿਧਰ ਤੱਕੀ ਚਾਰੋਂ ਕੁੰਟ ਪ੍ਰੇਸ਼ਾਨੀ, ਪਸ਼ਚਾਤਾਪ ਵਿਚ ਲੋਕਾਈਆ। ਪੁਰਖ ਅਕਾਲ ਦੀਨ ਦਿਆਲ ਪਰਵਰਦਿਗਾਰ ਸਾਂਝੇ ਯਾਰ ਕਰ ਮਿਹਰਵਾਨੀ, ਮਹਿਬੂਬ ਤੇਰੀ ਓਟ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਮਾਲਕ ਦਇਆ ਕਮਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਅਸੀਂ ਸਾਰੇ ਕਰੀਏ ਸਯਦਾ, ਸੀਸ ਜਗਦੀਸ਼ ਝੁਕਾਈਆ। ਤੂੰ ਮਾਲਕ ਘਰ ਘਰ ਦਾ, ਗ੍ਰਹਿ ਮੰਦਰ ਫੋਲ ਫੁਲਾਈਆ। ਵਿਸ਼ਨ ਬ੍ਰਹਮਾ ਸ਼ਿਵ ਤੈਥੋਂ ਡਰਦਾ, ਦੇਵਤ ਸੁਰ ਭੱਜੇ ਵਾਹੋ ਦਾਹੀਆ। ਅਵਤਾਰ ਪੈਗ਼ੰਬਰ ਗੁਰ ਤੈਥੋਂ ਪੜ੍ਹਦਾ, ਤੂੰ ਸ਼ਬਦ ਗੁਰੂ ਕਰੇਂ ਸ਼ਨਵਾਈਆ।
❋
❋
ਤੂੰ ਮਾਲਕ ਚੋਟੀ ਜੜ੍ਹ ਦਾ, ਚੇਤਨ ਤੇਰਾ ਰਾਹ ਤਕਾਈਆ। ਤੂੰ ਲੱਖ ਚੁਰਾਸੀ ਘਾੜਤ ਘੜਦਾ, ਵਿਸ਼ਨ ਬ੍ਰਹਮਾ ਸ਼ਿਵ ਸੇਵਕ ਰਖਾਈਆ। ਤੂੰ ਭੇਤੀ ਦੋ ਜਹਾਨਾਂ ਘਰ ਦਾ, ਗ੍ਰਹਿ ਇਕੋ ਇਕ ਵਖਾਈਆ। ਤੇਰਾ ਨੂਰ ਜ਼ਹੂਰ ਨਰਾਇਣ ਨਰ ਦਾ, ਨਾਰ ਕੰਤ ਤੇਰੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਆਸ ਰਖਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਮੇਰੇ ਸਾਹਿਬ ਅਜ਼ੀਮ, ਆਲੀਸ਼ਾਨ ਤੇਰੀ ਸਰਨਾਈਆ। ਸਭ ਦੀ ਸਾਂਝੀ ਕਰ ਤਾਲੀਮ, ਸਿਖਿਆ ਇਕੋ ਇਕ ਦ੍ਰਿੜਾਈਆ। ਝਗੜਾ ਮੁਕਾ ਦੇ ਚਾਰ ਜੁਗ ਕ਼ਦੀਮ, ਕ਼ੁਦਰਤ ਦੇ ਮਾਲਕ ਕ਼ੁਤਬਖਾਨੇ ਆਪਣੇ ਦੇ ਸਮਝਾਈਆ। ਗੁਰ ਅਵਤਾਰ ਪੈਗ਼ੰਬਰ ਤੇਰੇ ਮਨੀਮ, ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਲੇਖ ਗਏ ਜਣਾਈਆ। ਹੁਕਮੇ ਅੰਦਰ ਸਦਾ ਅਧੀਨ, ਸਿਰ ਸਕੇ ਨਾ ਕੋਇ ਉਠਾਈਆ। ਅਲਿਫ਼ ਯੇ ਦਰ ਤੇਰੇ ਮਸਕੀਨ, ਅੱਖਰਾਂ ਚਲੇ ਨਾ ਕੋਇ ਚਤੁਰਾਈਆ। ਅਗਲਾ ਮਾਰਗ ਦੱਸ ਮਹੀਨ, ਰਹਿਬਰ ਹੋ ਕੇ ਪੰਧ ਮੁਕਾਈਆ। ਤੈਨੂੰ ਅੱਲਾ ਪਾਕ ਕਹਿਣ ਯਾਮੁਬੀਨ, ਮਿਹਰਵਾਨ ਤੇਰੀ ਆਸ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਣੀ ਮਾਣ ਵਡਿਆਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਾਡੀ ਨਿਮਸਕਾਰ, ਨਮੋਂ ਨਮੋਂ ਸੀਸ ਨਿਵਾਈਆ। ਪੂਰਬ ਲਹਿਣਾ ਕ਼ਰਜ਼ ਉਤਾਰ, ਮਕ਼ਰੂਜ਼ ਝੋਲੀਆਂ ਦੇ ਭਰਾਈਆ। ਜੁਗ ਜੁਗ ਤੇਰੇ ਖ਼ਿਦਮਤਗਾਰ, ਖ਼ਾਦਮ ਹੋ ਕੇ ਸੇਵ ਕਮਾਈਆ। ਤੇਰਾ ਕਰਦੇ ਰਹੇ ਇੰਤਜ਼ਾਰ, ਨਿੱਤ ਨਵਿਤ ਤੇਰਾ ਰਾਹ ਤਕਾਈਆ। ਕਵਣ ਵੇਲਾ ਕਲ ਕਲਕੀ ਲਏ ਅਵਤਾਰ, ਅਮਾਮ ਅਮਾਮਾ ਵੇਸ ਵਟਾਈਆ। ਚਾਰ ਜੁਗ ਦੇ ਕਲਮੇ ਨਾਮ ਤੇਰਾ ਜੈਕਾਰ, ਸਿਫ਼ਤੀ ਢੋਲੇ ਗੀਤ ਅਲਾਈਆ। ਇਸ ਤੋਂ ਪਰੇ ਤੇਰਾ ਦਰਬਾਰ, ਜਿਥੇ ਨਾਦ ਧੁਨ ਨਹੀਂ ਧੁਨਕਾਰ, ਰਾਗਾਂ ਵਿਚ ਨਾ ਕੋਇ ਵਡਿਆਈਆ। ਨਾ ਕੋਈ ਹਿੱਸਾ ਵੰਡ ਗੁਰੂ ਅਵਤਾਰ, ਪੈਗ਼ੰਬਰ ਨਜ਼ਰ ਕੋਇ ਨਾ ਆਈਆ। ਇਕੋ ਜੋਤ ਨੂਰ ਉਜਿਆਰ, ਜੋਤੀ ਜਾਤੇ ਤੇਰਾ ਖੇਲ ਬੇਪਰਵਾਹੀਆ। ਕਲਜੁਗ ਅੰਤ ਸ੍ਰੀ ਭਗਵੰਤ ਜੀਵ ਜੰਤ ਪਾ ਸਾਰ, ਮਹਾਂਸਾਰਥੀ ਆਪਣਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਕਲਜੁਗ ਅੰਤਮ ਵੇਖ ਮੌਕਾ, ਮੁਕੰਮਲ ਦਈਏ ਦ੍ਰਿੜਾਈਆ। ਅਸੀਂ ਜੁਗ ਜੁਗ ਦਿਤਾ ਹੋਕਾ, ਹੁਕਮ ਤੇਰਾ ਨਾਮ ਸੁਣਾਈਆ। ਕਿਸੇ ਦਾ ਵੇਸ ਵਟਾਇਆ ਜੰਞੂ ਬੋਦਾ, ਲੋਟਾ ਕਿਸੇ ਹੱਥ ਫੜਾਈਆ। ਕਿਸੇ ਦਾ ਰੰਗ ਰੰਗਾਇਆ ਤੇਰੀ ਧਾਰ ਤੇਰਾ ਰੂਪ ਅਨੂਪ ਜਿਸ ਦੀ ਅਵਰ ਨਾ ਕੋਇ ਸੋਚਾ, ਸਮਝ ਨਾ ਕੋਇ ਚਤੁਰਾਈਆ। ਸਭ ਦੇ ਉਤੇ ਦੀਨ ਮਜ਼੍ਹਬ ਦਾ ਭਾਰ ਟਿਕਾਇਆ ਬੋਝਾ, ਵਜ਼ਨ ਦਿਤਾ ਵਖਾਈਆ। ਕਿਸੇ ਦਾ ਪਰਦਾ ਲਾਹਿਆ ਚੌਦਾਂ ਲੋਕਾ, ਚੌਦਾਂ ਤਬਕਾਂ ਕਿਸੇ ਸ਼ਨਵਾਈਆ। ਕਿਸੇ ਸੁਣਾ ਕੇ ਅਗੰਮ ਸਲੋਕਾ, ਬੇਅੰਤ ਬੇਅੰਤ ਬੇਅੰਤ ਦਿਤਾ ਅਖਵਾਈਆ। ਚਾਰ ਜੁਗ ਦੇ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਖਾਣੀ ਬਾਣੀ ਬਣਾ ਕੇ ਪੋਥਾ, ਅੱਖਰਾਂ ਨਾਲ ਅੱਖਰ ਦਿਤੇ ਮਿਲਾਈਆ। ਸਾਢੇ ਤਿੰਨ ਹੱਥ ਜਣਾ ਕੇ ਕਾਇਆ ਕੋਠਾ, ਜ਼ਿਮੀਂ ਅਸਮਾਨ ਗਗਨ ਗਗਨੰਤਰ ਏਸੇ ਵਿਚ ਸਮਾਈਆ। ਸਭ ਦੀ ਆਸਾ ਮਨਸਾ ਪੂਰੀ ਕਰਦਾ ਰਿਹਾ ਲੋਚਾ, ਨਿਜ ਲੋਚਨ ਨੈਣ ਅੱਖ ਖੁਲ੍ਹਾਈਆ। ਇਕ ਸੰਦੇਸ਼ਾ ਦੇ ਕੇ ਗਿਆ ਮਹਾਤਮ ਬੋਧਾ, ਬੁੱਧੀ ਤੋਂ ਪਰੇ ਜਗਤ ਜਣਾਈਆ। ਕਲਜੁਗ ਅੰਤ ਜਿਸ ਵੇਲੇ ਗੁਰੂ ਗੁਰ ਚੇਲੇ ਚੇਲੇ ਗੁਰੂਆਂ ਨਾਲ ਕਰਨ ਧੋਖਾ, ਸਾਬਤ ਨਜ਼ਰ ਕੋਇ ਨਾ ਆਈਆ। ਮਨੂਆ ਮਨ
❋
❋
ਹਰ ਘਟ ਅੰਤਰ ਹੋਵੇ ਖੋਟਾ, ਖਰਾ ਰਹਿਣ ਕੋਇ ਨਾ ਪਾਈਆ। ਸਾਧ ਸੰਤ ਦੁਖੀ ਹੋਵੇ ਬੇਦੋਸ਼ਾ, ਦੋਸ਼ੀਆਂ ਦੇਵੇ ਨਾ ਕੋਇ ਸਜ਼ਾਈਆ। ਜਗਤ ਵਿਕਾਰ ਵਿਚ ਹੋਵੇ ਮਦਹੋਸ਼ਾ, ਨਾਮ ਖ਼ੁਮਾਰੀ ਨਾ ਕੋਇ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਲੇਖਾ ਵੇਖ ਵਖਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭ ਤੇਰੇ ਅੱਗੇ ਇਕ ਅਪੀਲ, ਅਪਰੰਪਰ ਸਵਾਮੀ ਦਈਏ ਜਣਾਈਆ। ਕਲਜੁਗ ਕੂੜੀ ਕਿਰਿਆ ਸਭ ਦੀ ਬਦਲ ਦੇ ਦਲੀਲ, ਦੀਨ ਦੁਨੀ ਦੇ ਮਾਲਕ ਆਪਣਾ ਰੰਗ ਰੰਗਾਈਆ। ਸਤਿ ਸੰਤੋਖ ਧਰਮ ਦੀ ਧਾਰ ਕਰ ਸ਼ੀਲ, ਅਗਨੀ ਤੱਤ ਨਾ ਕੋਇ ਤਪਾਈਆ। ਕਪਟ ਵਿਕਾਰੀ ਰਹੇ ਨਾ ਕੋਇ ਕੁਚੀਲ, ਕੰਚਨ ਗੜ੍ਹ ਦੇ ਵਡਿਆਈਆ। ਤੇਰੀ ਧਾਰ ਵੇਖਣੀ ਜਿਸ ਕਾਰਨ ਗੋਬਿੰਦ ਬਸਤਰ ਪਹਿਨੇ ਨੀਲ, ਬਸਨ ਬਨਵਾਰੀ ਆਪਣਾ ਪਰਦਾ ਲਾਹੀਆ। ਕੁਛ ਸੰਦੇਸ਼ਾ ਦੇ ਕੇ ਗਿਆ ਕ੍ਰਿਸ਼ਨ ਭੀਲ, ਤ੍ਰੈਲੋਕੀ ਨਾਥ ਅਨਾਥਾਂ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਸਾਚੀ ਕਾਰ ਕਮਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਤੇਰੇ ਅੱਗੇ ਇਕੋ ਅਰਜ਼, ਅਜ਼ੀਜ਼ ਹੋ ਕੇ ਦਈਏ ਜਣਾਈਆ। ਸਾਡੀ ਸਭ ਦੀ ਸਾਂਝੀ ਗ਼ਰਜ਼, ਗਰਜ਼ੇ ਕਿ ਹੋਰ ਲੋੜ ਨਾ ਕੋਇ ਵਧਾਈਆ। ਆਪਣਾ ਪੂਰਾ ਕਰ ਦੇ ਫ਼ਰਜ਼, ਸਦੀ ਚੌਧਵੀਂ ਵੇਖ ਵਖਾਈਆ। ਸ਼ਰਅ ਛੁਰੀ ਮੇਟ ਦੇ ਕਰਦ, ਕ਼ਤਲਗਾਹ ਨਾ ਬਣੇ ਲੋਕਾਈਆ। ਗ਼ਰੀਬ ਨਿਮਾਣਿਆਂ ਵੰਡ ਦਰਦ, ਦੁਖੀਆਂ ਹੋ ਸਹਾਈਆ। ਪੁੱਠੀ ਸਿੱਧੀ ਕਰ ਦੇ ਨਰਦ, ਨਰ ਨਰਾਇਣ ਤੇਰੀ ਓਟ ਤਕਾਈਆ। ਕੂੜਾ ਮੇਟ ਅੰਧੇਰਾ ਗਰਦ, ਸਾਚਾ ਚੰਨ ਹੋਵੇ ਰੁਸ਼ਨਾਈਆ। ਚਾਰ ਜੁਗ ਦੀ ਪੂਰੀ ਕਰ ਸ਼ਰਤ, ਸ਼ਰਅ ਦੇ ਮਾਲਕ ਸ਼ਹਿਨਸ਼ਾਹੀਆ। ਨਿਰਗੁਣ ਧਾਰ ਆ ਪਰਤ, ਪਤਿਪਰਮੇਸ਼ਵਰ ਵੇਸ ਵਟਾਈਆ। ਤੇਰੇ ਕੋਲ ਸਭ ਦੀ ਫ਼ਰਦ, ਪੂਰਬ ਲੇਖਾ ਰਹੇ ਨਾ ਰਾਈਆ। ਤੇਰਾ ਹੁਕਮ ਹੋਵੇ ਅਸਚਰਜ, ਅਚਰਜ ਆਪਣੀ ਕਾਰ ਕਮਾਈਆ। ਯੋਧੇ ਸੂਰਬੀਰ ਮਰਦਾਨੇ ਮਰਦ, ਦਰ ਤੇਰੇ ਆਸ ਰਖਾਈਆ। ਕਿਸੇ ਦਾ ਹੋਣ ਨਾ ਦੇਵੀਂ ਹਰਜ, ਹਰਜਾਨੇ ਸਭ ਦੇ ਪੂਰ ਕਰਾਈਆ। ਤੇਰੇ ਨਾਮ ਦਾ ਖੰਡਾ ਅਗੰਮੀ ਇਕੋ ਖੜਗ, ਦੋ ਜਹਾਨ ਕਰੇ ਸਫ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰਾ ਇਕ ਸੁਹਾਈਆ। ਦਰ ਤੇਰਾ ਹੋਏ ਸੁਹੰਞਣਾ, ਸੋਭਾਵੰਤ ਰਮਣੀਕ। ਸਚ ਸਵਾਮੀ ਦਰਦ ਦੁੱਖ ਭੈ ਭੰਜਣਾ, ਕਿਰਪਾ ਕਰ ਪਰਵਰਦਿਗਾਰ ਲਾਸ਼ਰੀਕ। ਦੀਨ ਦੁਨੀ ਪਾ ਅਗੰਮਾ ਅੰਜਣਾ, ਤੇਰੇ ਵਿਚ ਹੱਕ ਤੌਫ਼ੀਕ਼। ਗੁਰ ਅਵਤਾਰ ਪੈਗ਼ੰਬਰਾਂ ਤੇਰਾ ਦਰ ਮੰਗਣਾ, ਸਦੀ ਚੌਧਵੀਂ ਸਾਰੇ ਕਰਨ ਉਡੀਕ। ਲੱਖ ਚੁਰਾਸੀ ਚਾੜ੍ਹ ਦੇ ਰੰਗਣਾ, ਨਿਰਗੁਣ ਸਰਗੁਣ ਧਾਰ ਬਦਲ ਦੇ ਨੀਤ। ਤੇਰਾ ਹੁਕਮ ਫਿਰੇ ਵਿਚ ਬ੍ਰਹਿਮੰਡਣਾ, ਵਰਭੰਡੀ ਅੰਧੇਰਾ ਮੇਟੇ ਤਾਰੀਕ। ਤੁਧ ਬਿਨ ਸਾਚਾ ਨਾਮ ਕਿਸੇ ਨਾ ਵੰਡਣਾ, ਮਿਹਰ ਮੁਹੱਬਤ ਕਰੇ ਨਾ ਕੋਇ ਬਖ਼ਸ਼ੀਸ਼। ਬਿਨਾ ਸੀਸ ਬਿਨਾ ਹੱਥ ਕਰਦੇ ਬੰਦਨਾ, ਬਿਨਾ ਤੱਤ ਵਜੂਦ ਤੇਰਾ ਵੇਖਣ ਖੇਲ ਅਤੀਤ। ਤੂੰ ਸਚ ਦਵਾਰਾ ਲੰਘਣਾ, ਦੀਨਾਂ ਮਜ਼੍ਹਬਾਂ ਮੇਟਣੀ ਲੀਕ। ਤੇਰਾ ਡੰਕਾ ਇਕੋ ਵੱਜਣਾ, ਸਿਰ ਝੁਕੇ ਰਾਓ ਰੰਕਾਂ ਊਚ ਨੀਚ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਜਿਸ ਵਿਚ ਤੇਰੇ ਨਾਮ ਦੀ ਹੋਵੇ ਸਚ ਤਮਹੀਦ। ਗੁਰ ਅਵਤਾਰ ਪੈਗ਼ੰਬਰ ਕਹਿਣ ਧਰਨੀ ਧੌਲ ਵੇਖੇ ਧਰਤ, ਧਵਲ ਧਿਆਨ ਲਗਾਈਆ। ਅਰਸ਼ਾਂ ਦੇ ਮਾਲਕ ਆ ਪਰਤ, ਪਤਿਪਰਮੇਸ਼ਵਰ ਫੇਰਾ ਪਾਈਆ। ਤੈਨੂੰ ਉਡੀਕਦਿਆਂ ਜੁਗ ਚੌਕੜੀ ਬੀਤੇ ਬਰਸ, ਸਮੇਂ ਕਾਲ ਗਏ
❋
❋
ਵਕ਼ਤ ਲੰਘਾਈਆ। ਕਿਰਪਾ ਕਰ ਮਰਦਾਨੇ ਮਰਦ, ਮਦਦ ਅਵਰ ਨਾ ਕੋਇ ਰਖਾਈਆ। ਪੂਰਬ ਪੂਰਬ ਵੇਖ ਫ਼ਰਦ, ਪਰਦਾ ਪਰਦਿਆਂ ਵਿਚੋਂ ਉਠਾਈਆ। ਅਵਤਾਰ ਕਹਿਣ ਸਾਡੀ ਅਰਜ਼, ਪੈਗ਼ੰਬਰਾਂ ਆਰਜ਼ੂ ਤੇਰੇ ਅੱਗੇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਭਾਦਰੋਂ ਕਹੇ ਮੈਂ ਵੀ ਦੱਸਾਂ ਬਾਤ, ਬਾਤਨ ਦਿਆਂ ਦ੍ਰਿੜਾਈਆ। ਅਵਤਾਰੋ ਮਾਰੋ ਪਿਛੇ ਝਾਤ, ਪਰਦਾ ਦਿਆਂ ਉਠਾਈਆ। ਧਰਨੀ ਵੇਖੋ ਮਿੱਟੀ ਖ਼ਾਕ, ਖ਼ਾਕੀ ਖ਼ਾਕ ਸਮਾਈਆ। ਜਿਥੇ ਬਾਲਮੀਕ ਰਹਿ ਕੇ ਗਿਆ ਇਕ ਰਾਤ, ਥਾਂ ਸਿੰਘਾਸਣ ਇਹੋ ਨਜ਼ਰੀ ਆਈਆ। ਸ਼ਬਦ ਸੰਦੇਸ਼ਾ ਗਿਆ ਆਖ, ਰਮਾਇਣ ਭਵਿਖਤ ਦਏ ਗਵਾਹੀਆ। ਏਥੇ ਖੇਲ ਕਰਨਾ ਪੁਰਖ ਅਬਿਨਾਸ਼, ਕਲ ਕਲਕੀ ਨੂਰ ਅਲਾਹੀਆ। ਜਿਸ ਦੀ ਸਮਝੇ ਨਾ ਕੋਇ ਜ਼ਾਤ, ਪਰਦਾ ਸਕੇ ਨਾ ਕੋਇ ਉਠਾਈਆ। ਲੇਖਾ ਲਿਖੇ ਨਾ ਕ਼ਲਮ ਦਵਾਤ, ਸ਼ਾਹੀ ਚਲੇ ਨਾ ਕੋਇ ਚਤੁਰਾਈਆ। ਜਿਸ ਨੇ ਸਭ ਦੀ ਪੁਛਣੀ ਵਾਤ, ਵਾਤਾਵਰਨ ਵੇਖੇ ਖ਼ਲਕ ਖ਼ੁਦਾਈਆ। ਦੀਨ ਦੁਨੀ ਕਰੇ ਪਾਕ, ਪਤਤ ਪੁਨੀਤ ਆਪ ਬਣਾਈਆ। ਅੰਮ੍ਰਿਤ ਰਸ ਦੇਵੇ ਆਬੇਹਯਾਤ, ਜੀਵਣ ਜੀਵਣ ਵਿਚੋਂ ਪ੍ਰਗਟਾਈਆ। ਧੁਰ ਸਵਾਮੀ ਬਣ ਕੇ ਸਾਥ, ਸਗਲਾ ਸੰਗ ਰਖਾਈਆ। ਸਭ ਦੀ ਪੂਰੀ ਕਰੇ ਆਸ, ਨਿਰਾਸਾ ਰਹਿਣ ਕੋਇ ਨਾ ਪਾਈਆ। ਓਸ ਦਾ ਮੇਰੇ ਰਾਮ ਨੇ ਕਰਨਾ ਜਾਪ, ਰਾਮ ਰਾਮ ਰਾਮ ਸਰਨਾਈਆ। ਇਕ ਮੁੱਠੀ ਲੈ ਕੇ ਖ਼ਾਕ, ਧੂੜੀ ਮਸਤਕ ਨਾਲ ਛੁਹਾਈਆ। ਦੋਏ ਜੋੜ ਕਰ ਅਰਦਾਸ, ਬੇਨੰਤੀ ਵਿਚ ਸੀਸ ਨਿਵਾਈਆ। ਸੁਣਿਆ ਹੁਕਮ ਅਗੰਮਾ ਗਾਥ, ਕਰੀ ਅਗੰਮ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਭਾਦਰੋਂ ਕਹੇ ਵੇਖੋ ਧਾਮ ਉਤੇ ਧਰਨੀ ਮਿੱਟੀ, ਖ਼ਾਕੀ ਖ਼ਾਕ ਸਮਾਈਆ। ਜਿਸ ਦੀ ਧਾਰ ਬਾਲਮੀਕ ਰੱਖੀ ਚਿੱਟੀ, ਅੱਖਰ ਅੱਖਰ ਨਾ ਵੰਡ ਵੰਡਾਈਆ। ਸਮਾਧੀ ਵਿਚ ਆਦੀ ਦੀ ਲਾਈ ਟਿਕਟਿਕੀ, ਨਿਜ ਨੇਤਰ ਲੋਚਨ ਨੈਣ ਅੱਖ ਖੁਲ੍ਹਾਈਆ। ਉਹਨੂੰ ਕਲਜੁਗ ਅੰਤਮ ਧਾਰ ਦਿਸੀ, ਦਹਿ ਦਿਸ਼ਾ ਹੋਈ ਰੁਸ਼ਨਾਈਆ। ਜਿਸ ਵੇਲੇ ਸਤਿ ਧਰਮ ਦੀ ਰਹੇ ਕੋਈ ਨਾ ਸਿੱਖੀ, ਗੁਰ ਚੇਲੇ ਕਰਨ ਲੜਾਈਆ। ਓਹ ਭਾਦਰੋਂ ਮਹੀਨਾ ਸ਼ਹਿਨਸ਼ਾਹੀ ਸੰਮਤ ਅੱਠ ਪ੍ਰਵਿਸ਼ਟਾ ਦਿਸੀ ਮਿਤੀ, ਮਿੱਤਰ ਪਿਆਰੇ ਦਿਤੀ ਜਣਾਈਆ। ਫਿਰ ਹੱਥ ਰੱਖਿਆ ਉਤੇ ਗਿੱਚੀ, ਧੌਣ ਜ਼ੋਰ ਨਾਲ ਦਬਾਈਆ। ਫੇਰ ਨਜ਼ਰ ਆਈ ਹਾਹੇ ਉਤੇ ਟਿੱਪੀ, ਆਤਮ ਹੋਈ ਰੁਸ਼ਨਾਈਆ। ਫੇਰ ਅਗਲੀ ਪੱਟੀ ਲਿਖੀ, ਲਿਖਿਆ ਲੇਖ ਅਥਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਖੇਲ ਖਿਲਾਈਆ। ਭਾਦਰੋਂ ਕਹੇ ਬਾਲਮੀਕ ਨੇ ਤੱਕਿਆ ਅਗੰਮਾ ਰਾਮ, ਰਾਮ ਰਾਮ ਵਿਚ ਸਮਾਈਆ। ਓਧਰੋਂ ਆ ਗਿਆ ਬਾਲ ਅੰਜਾਣ, ਚੌਦਾਂ ਸਾਲ ਦੀ ਅਵਸਥਾ ਸੋਭਾ ਪਾਈਆ। ਓਸ ਸਚ ਕੀਤੀ ਪ੍ਰਨਾਮ, ਨਿਉਂ ਕੇ ਸੀਸ ਝੁਕਾਈਆ। ਕੱਢਕੇ ਨੌ ਬਾਦਾਮ, ਰਿਸ਼ੀ ਦੀ ਭੇਟਾ ਦਿਤੇ ਕਰਾਈਆ। ਬਾਲਮੀਕ ਨੇ ਸੁਣਿਆ ਹੁਕਮ ਫ਼ਰਮਾਨ, ਸੰਦੇਸ਼ਾ ਧੁਰਦਰਗਾਹੀਆ। ਅਗਲਾ ਖੇਲ ਵੇਖ ਮਹਾਨ, ਹਰਿ ਕਰਤਾ ਰਿਹਾ ਜਣਾਈਆ। ਇਹ ਬਾਲਾ ਨੱਢਾ ਜਿਸ ਕਰੀ ਪ੍ਰਨਾਮ, ਨਿਵ ਨਿਵ ਸੀਸ ਝੁਕਾਈਆ । ਇਸ ਦਾ ਲੇਖਾ ਹੋਰ ਜਹਾਨ, ਜਨਮ ਜਨਮ ਵਿਚੋਂ ਬਦਲਾਈਆ। ਤਰੇਤਾ ਦਵਾਪਰ ਕਰੇ ਨਾ ਕੋਇ ਧਿਆਨ, ਧਿਆਨੀ ਧਿਆਨ ਨਾ ਕੋਇ ਲਗਾਈਆ। ਜਿਸ ਵੇਲੇ ਹੋਵੇ ਕਲਜੁਗ ਅੰਧੇਰਾ ਸ਼ਾਮ, ਸ਼ਮਅ ਨੂਰ ਨਾ ਕੋਇ ਰੁਸ਼ਨਾਈਆ। ਨਿਰਗੁਣ ਜੋਤ ਨੂਰ ਪ੍ਰਕਾਸ਼ ਕਰੇ ਸ੍ਰੀ ਭਗਵਾਨ, ਜੋਤੀ ਜਾਤਾ ਧੁਰਦਰਗਾਹੀਆ। ਇਸ ਦਾ ਲਹਿਣਾ ਦੇਣਾ
❋
❋
ਦੇਵੇ ਫੇਰ ਆਣ, ਆਪ ਆਪਣਾ ਫੇਰਾ ਪਾਈਆ। ਏਸੇ ਕਾਰਨ ਖੇਲਿਆ ਖੇਲ ਮਹਾਨ, ਮਹਿਮਾ ਅਗੰਮ ਅਥਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਭਾਦਰੋਂ ਕਹੇ ਬਾਲੇ ਅੰਤਰ ਆਈ ਵਿਚਾਰ, ਵਿਚਰ ਕੇ ਦਿਤਾ ਸੁਣਾਈਆ। ਬਾਲਮੀਕ ਕਿਹਾ ਨਾਲ ਪਿਆਰ, ਪ੍ਰੀਤੀ ਵਿਚ ਸਮਝਾਈਆ। ਤੇਰਾ ਲਹਿਣਾ ਦੇਣਾ ਨਾਲ ਨਿਰੰਕਾਰ, ਨਿਰਗੁਣ ਸ਼ਬਦੀ ਹੁਕਮ ਦ੍ਰਿੜਾਈਆ। ਜਿਸ ਵੇਲੇ ਕਲ ਕਲਕੀ ਲਏ ਅਵਤਾਰ, ਜੋਤੀ ਜਾਤਾ ਫੇਰਾ ਪਾਈਆ। ਤੂੰ ਵੀ ਜਨਮ ਲੈਣਾ ਸੰਸਾਰ, ਪੰਜ ਤੱਤ ਸੋਭਾ ਪਾਈਆ । ਓਸੇ ਦਾ ਰੂਪ ਸਿੰਘ ਅਵਤਾਰ, ਜਿਸ ਦਾ ਲਹਿਣਾ ਦਿਤਾ ਮੁਕਾਈਆ। ਪੂਰਬ ਬਾਦਾਮਾਂ ਦਾ ਉਧਾਰ, ਸਾਖਿਆਤ ਨੌ ਨੌ ਵਖਾਈਆ । ਦੂਸਰ ਮੰਗੇ ਨਾ ਕਿਸੇ ਦਵਾਰ, ਝੋਲੀ ਡਾਹ ਨਾ ਕੋਇ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜ਼ਰਾ ਜ਼ਰਾ ਆਪਣੀ ਕਾਰ ਕਮਾਈਆ। ਭਾਦਰੋਂ ਕਹੇ ਵੇਖੋ ਜੁਗ ਦੁਆਪਰ, ਦੋਹਰੀ ਧਾਰ ਜਣਾਈਆ। ਸਾਚਾ ਖੇਲ ਰਿਹਾ ਵਾਪਰ, ਵਾਪਸ ਸਕੇ ਨਾ ਕੋਇ ਕਰਾਈਆ। ਜਨਮ ਕਰਮ ਦਾ ਜਿਸ ਦਾ ਨਾਤਨ, ਨਾਤਾ ਬਿਧਾਤਾ ਆਪ ਜੁੜਾਈਆ। ਆਤਮ ਪਰਮਾਤਮ ਬਣਾ ਕੇ ਸਾਥਨ, ਸਗਲਾ ਸੰਗ ਵਖਾਈਆ। ਨਾਰਦ ਜੀ ਆਪਣਾ ਲੇਖਾ ਲੱਗਾ ਵਾਚਣ, ਪਰਦਿਆਂ ਵਿਚੋਂ ਪਰਦਾ ਆਪ ਉਠਾਈਆ । ਕਿਸ ਬਿਧ ਪ੍ਰਭ ਪੂਰਾ ਕਰੇ ਵਾਕਨ, ਭਵਿਖਤ ਭਵਿਖਤਾਂ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਕਾਰ ਕਮਾਈਆ। ਭਾਦਰੋਂ ਕਹੇ ਔਹ ਆ ਗਿਆ ਨਾਰਦ ਮੁਨੀ, ਮੁਨੀਸ਼ਰ ਫੇਰਾ ਪਾਈਆ। ਜਿਸ ਨੂੰ ਕਹਿੰਦੇ ਚਾਰ ਜੁਗ ਦਾ ਗੁਣੀ, ਗੁਣਵੰਤਾ ਮਿਲੇ ਵਡਿਆਈਆ। ਜਿਸ ਦੀ ਪੁਕਾਰ ਪ੍ਰਭੂ ਨੇ ਸੁਣੀ, ਅਣਸੁਣ ਕਰ ਲੋਕਾਈਆ। ਲੇਖਾ ਵੇਖ ਕੇ ਦੀਨ ਦੁਨੀ, ਦੋਹਰੀ ਧਾਰ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਨਾਰਦ ਕਹੇ ਸੁਣ ਦੁਆਪਰ ਦੇ ਕ੍ਰਿਸ਼ਨ ਕਾਹਨ, ਮੁਕੰਦ ਮਨੋਹਰ ਲਖਮੀ ਨਰਾਇਣ ਧਿਆਨ ਲਗਾਈਆ। ਆਪਣੀ ਸਖ਼ੀ ਦਾ ਵੇਖ ਲੈ ਦਾਨ, ਦੀਦਾ ਦਾਨਿਸਤਾ ਦਿਆਂ ਜਣਾਈਆ। ਜਿਸ ਦਾ ਵਿਚੋਲਾ ਬਣਿਆ ਸ੍ਰੀ ਭਗਵਾਨ, ਦੂਜਾ ਨਜ਼ਰ ਕੋਇ ਨਾ ਆਈਆ। ਹੁਕਮ ਸੰਦੇਸ਼ਾ ਦਿਤਾ ਫ਼ਰਮਾਨ, ਫ਼ੁਰਨਿਆਂ ਤੋਂ ਬਾਹਰ ਕਰੀ ਪੜ੍ਹਾਈਆ। ਜਿਸ ਵੇਲੇ ਕਲਜੁਗ ਅੰਤ ਲੋਕਮਾਤ ਹੋਵੇ ਵਿਚ ਜਹਾਨ, ਚਾਰੋਂ ਕੁੰਟ ਅੰਧੇਰਾ ਛਾਈਆ। ਓਸ ਵੇਲੇ ਪ੍ਰਗਟ ਹੋਵੇ ਨੌਜਵਾਨ, ਨਰ ਨਿਰੰਕਾਰ ਨੂਰ ਅਲਾਹੀਆ । ਜੋ ਲੇਖਾ ਮੁਕਾਏ ਜ਼ਿਮੀਂ ਅਸਮਾਨ, ਮੰਡਲ ਮੰਡਪ ਵੇਖ ਵਖਾਈਆ। ਲਹਿਣਾ ਦੇਣਾ ਵੇਖੇ ਸਭ ਦਾ ਆਣ, ਆਨਨ ਫ਼ਾਨਨ ਆਪਣਾ ਫੇਰਾ ਪਾਈਆ। ਸੋ ਵੇਲਾ ਵਕ਼ਤ ਪਹੁੰਚਿਆ ਆਣ, ਸਚ ਸਚ ਦ੍ਰਿੜਾਈਆ। ਬਿਨ ਅੱਖਾਂ ਤੋਂ ਕਰੇ ਧਿਆਨ, ਬਿਨ ਨੈਣਾਂ ਨੈਣ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਨਾਰਦ ਕਹੇ ਮੈਂ ਦੱਸਾਂ ਨਾਲ ਪਿਆਰ, ਪ੍ਰੀਤੀ ਵਿਚ ਜਣਾਈਆ। ਜਿਹੜੀ ਵਸਤ ਮੰਗੀ ਅਪਾਰ, ਕਾਹਨ ਸਖ਼ੀ ਮੇਰੇ ਹੱਥ ਫੜਾਈਆ। ਮੈਂ ਓਸ ਦਾ ਕੀਤਾ ਵਿਚਾਰ, ਵਿਚਰ ਕੇ ਦਿਆਂ ਸੁਣਾਈਆ। ਜਿਸ ਕਰਮੰਡਲ ਕੀਤਾ ਤਿਆਰ, ਓਹ ਏਥੋਂ ਦਾ ਠਠਿਆਰ ਰਹਿਣ ਵਾਲਾ ਦਵਾਪਰ ਜੁਗ ਦਾ ਨਜ਼ਰੀ ਆਈਆ। ਓਸ ਦਾ ਲਹਿਣਾ ਦੇਣਾ ਉਤਾਰ, ਇਹ ਖੇਲ ਸੱਚੀ ਸਰਕਾਰ, ਜੁਗ ਜੁਗ ਰੀਤੀ ਚਲੀ ਆਈਆ। ਜਿਸ ਨੂੰ ਸਮਝੇ ਨਾ ਕੋਇ ਗਿਆਨ ਵਿਚਾਰ, ਅੱਖਰਾਂ ਪਰਦਾ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਨਾਰਦ
❋
❋
ਕਹੇ ਮੈਂ ਦੇਵਾਂ ਸਚ ਸ਼ਹਾਦਤ, ਗਵਾਹ ਇਕੋ ਨਜ਼ਰੀ ਆਈਆ। ਜਿਸ ਵੇਲੇ ਕੌਰਵ ਪਾਂਡਵ ਕਰੀ ਬਗ਼ਾਵਤ, ਝਗੜਾ ਜੋਰੂ ਜ਼ਰ ਵਖਾਈਆ। ਨਿਰਗੁਣ ਸਰਗੁਣ ਕਰੀ ਨਾ ਕੋਇ ਮਮਾਨਤ, ਕਾਹਨ ਸਖ਼ੀ ਨਾ ਕੋਇ ਸਮਝਾਈਆ। ਸਭ ਦੇ ਅੰਤਰ ਲੱਗੀ ਅਲਾਮਤ, ਵਬਾ ਸਕੇ ਨਾ ਕੋਇ ਮਿਟਾਈਆ। ਦੁਆਪਰ ਅੰਤਮ ਆਈ ਸ਼ਾਮਤ, ਸ਼ਮਅ ਨੂਰ ਨਾ ਕੋਇ ਰੁਸ਼ਨਾਈਆ। ਦੁਨੀਆ ਕੂੜੀ ਕੂੜ ਦਿਸੇ ਬਨਾਵਟ, ਸਜਾਵਟ ਤਨ ਵਜੂਦ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਨਾਰਦ ਕਹੇ ਮੈਂ ਵੇਖਿਆ ਖੇਲ ਅਨੋਖਾ, ਬਿਨ ਅੱਖਾਂ ਅੱਖ ਜਣਾਈਆ। ਜਿਸ ਦੇ ਵਿਚ ਨਹੀਂ ਕੋਈ ਧੋਖਾ, ਧਰਮ ਦੀ ਧਾਰ ਨਾਲ ਵਡਿਆਈਆ। ਯੁਧਿਸ਼ਟਰ ਸਮਝ ਕੇ ਆਪਣਾ ਮੌਕਾ, ਕ੍ਰਿਸ਼ਨ ਡੰਡਾਵਤ ਸੀਸ ਨਿਵਾਈਆ। ਚਰਨਾਂ ਨਾਲ ਛੁਹਾ ਕੇ ਅਗਲਾ ਪੋਟਾ, ਪੰਜਾ ਪੰਜੇ ਨਾਲ ਰਗੜਾਈਆ। ਨੇਤਰ ਮੀਟ ਕੇ ਪੈ ਗਿਆ ਸੋਚਾ, ਸਮਝ ਸਮਝ ਨਾਲ ਟਕਰਾਈਆ। ਕੀ ਆਸਾ ਮਨਸਾ ਲੋਚਾ, ਲੋਚਨ ਨੈਣ ਕੀ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸੁਣਾਈਆ। ਯੁਧਿਸ਼ਟਰ ਅੰਤਰ ਆਇਆ ਉਦਾਰ, ਹਰਿ ਕਰਤੇ ਦਿਤਾ ਜਣਾਈਆ। ਜੇ ਯੁੱਧ ਕਰਨਾ ਅਪਾਰ, ਅਪਰੰਪਰ ਸਵਾਮੀ ਆਪ ਸੁਣਾਈਆ। ਕ੍ਰਿਸ਼ਨ ਦੀ ਭੇਟਾ ਕਰਨਾ ਇਕ ਅਨਾਰ, ਜਿਸ ਦਾ ਦਾਣਾ ਗਣਤ ਨਾ ਕੋਇ ਗਿਣਾਈਆ। ਨੌ ਵਾਰ ਕਰਨੀ ਨਿਮਸਕਾਰ, ਨੌ ਨੌ ਦਾ ਟੰਕ ਬਣਾਈਆ। ਨੌ ਖੰਡ ਪ੍ਰਿਥਮੀ ਪੈਣੀ ਮਾਰ, ਨੌ ਦਵਾਰੇ ਹਾਹਾਕਾਰ ਕਰੇ ਲੋਕਾਈਆ। ਨੌ ਰਸਨਾ ਰਸਨ ਵਿਚਾਰ, ਰਸ ਰਸ ਨਾ ਕੋਇ ਚਖਾਈਆ। ਫੇਰ ਦਿਤਾ ਹੋਰ ਹੁਲਾਰ, ਪਰਦਾ ਪਰਦਿਉਂ ਪਰੇ ਚੁਕਾਈਆ। ਕ੍ਰਿਸ਼ਨ ਬੋਲ ਕੇ ਕਿਹਾ ਸ਼ਬਦ ਦੀ ਧਾਰ, ਰਸਨਾ ਜਿਹਵਾ ਨਾ ਕੋਇ ਹਿਲਾਈਆ। ਯੁਧਿਸ਼ਟਰ ਮੇਰਾ ਓਸ ਕਾਹਨ ਨਾਲ ਉੱਧਾਰ, ਜੋ ਕਾਹਨ ਲੱਖ ਚੁਰਾਸੀ ਗੋਪੀਆਂ ਸਦਾ ਹੰਢਾਈਆ। ਜਿਸ ਨੇ ਕਲ ਕਲਕੀ ਲੈਣਾ ਅਵਤਾਰ, ਅਮਾਮ ਅਮਾਮਾ ਹੋਏ ਸਿਕਦਾਰ, ਸਖ਼ੀ ਸੁਲਤਾਨਾ ਧੁਰਦਰਗਾਹੀਆ। ਮੇਰੀਆਂ ਸਖ਼ੀਆਂ ਓਸ ਨੂੰ ਕਰਨ ਨਿਮਸਕਾਰ, ਜਿਸ ਦਾ ਆਦਿ ਅੰਤ ਨਾ ਪਾਰਾਵਾਰ, ਜੁਗ ਚੌਕੜੀ ਆਪਣਾ ਹੁਕਮ ਵਰਤਾਈਆ। ਇਹ ਭੇਟਾ ਹੋਣਾ ਓਸ ਦੀ ਧਾਰ, ਜਿਸ ਨੂੰ ਝੁਕਣ ਗੁਰੂ ਅਵਤਾਰ, ਪੈਗ਼ੰਬਰ ਨਿਉਂ ਨਿਉਂ ਲਾਗਣ ਪਾਈਂਆ। ਸੋਹਣੀ ਭੂਮਿਕਾ ਸੋਹਣਾ ਹੋਵੇ ਦਵਾਰ, ਦਵਾਰਕਾ ਵਾਸੀ ਗਿਆ ਜਣਾਈਆ। ਜਿਸ ਫਲ ਬੂਟਾ ਲਗਾਇਆ ਖਿੜੀ ਮਾਤ ਗੁਲਜ਼ਾਰ, ਗੁਲਸ਼ਨ ਇਕ ਮਹਿਕਾਈਆ। ਓਹ ਮਾਲੀ ਇਥੋਂ ਦਾ ਰਹਿਣ ਵਾਲਾ ਸੀ ਪੁਰਾਤਨ ਜ਼ਿਮੀਂਦਾਰ, ਜ਼ਮਾਨੇ ਵਿਚ ਆਪਣਾ ਆਪ ਬਦਲਾਈਆ। ਸਭ ਦਾ ਲੇਖਾ ਲੇਖੇ ਦੇਵੇ ਡਾਰ, ਲਹਿਣਾ ਲਹਿਣੇ ਵਿਚ ਰਖਾਈਆ। ਅਗਲਾ ਫੇਰ ਹੋਣ ਲੱਗਾ ਵਿਹਾਰ, ਕਲਜੁਗ ਕਾਤੀ ਦਏ ਗਵਾਹੀਆ। ਗੋਬਿੰਦ ਸੂਰਾ ਹੋ ਤਿਆਰ, ਤ੍ਰੈਗੁਣ ਅਤੀਤਾ ਰਿਹਾ ਜਣਾਈਆ। ਸਦੀ ਚੌਧਵੀਂ ਕਰਨਾ ਸਰਬ ਖੁਆਰ, ਚਾਰੋਂ ਕੁੰਟ ਧੀਰਜ ਧੀਰ ਨਾ ਕੋਇ ਧਰਾਈਆ। ਕਲਜੁਗ ਕੂੜੀ ਕਿਰਿਆ ਪੈਣੀ ਮਾਰ, ਅੱਗੇ ਹੋ ਨਾ ਕੋਇ ਬਚਾਈਆ। ਸ਼ਾਹ ਸੁਲਤਾਨਾਂ ਹੋਣਾ ਖ਼ੁਆਰ, ਰਾਜ ਰਾਜਾਨ ਭੱਜਣ ਵਾਹੋ ਦਾਹੀਆ। ਭਾਦਰੋਂ ਅੱਠ ਕਹੇ ਮੇਰਾ ਆ ਗਿਆ ਦਿਵਸ ਅਪਾਰ, ਪ੍ਰਭ ਦਿਤੀ ਮਾਣ ਵਡਿਆਈਆ। ਮੈਂ ਨਿਤ ਕਰਾਂ ਚਰਨ ਨਿਮਸਕਾਰ, ਧੂੜੀ ਧੂਲ ਖ਼ਾਕ ਰਮਾਈਆ। ਜਿਸ ਕਾਰਨ ਖੇਲ ਖਿਲਾਇਆ ਆਣ, ਆਪਣਾ ਵਕ਼ਤ ਸੁਹਾਈਆ। ਦਲਜੀਤ ਦਾ ਲੇਖਾ ਪਿਛਲਾ ਪੂਰਾ ਕਰ ਜਹਾਨ, ਦਵਾਪਰ ਦਾ ਖਹਿੜਾ ਦਿਤਾ ਛੁਡਾਈਆ। ਧਰਤ ਸੁਹੰਜਣਾ ਵਕ਼ਤ ਸੁਹਾਵਾ ਧਰਮ ਦੀ ਹੋਵੇ ਕਲਿਆਣ,
❋
❋
ਕਰਮ ਕਾਂਡ ਰਹੇ ਨਾ ਰਾਈਆ। ਗੁਰ ਅਵਤਾਰ ਪੈਗ਼ੰਬਰ ਕਰੋ ਧਿਆਨ, ਸਚਖੰਡ ਬੈਠੇ ਸਚ ਨੈਣ ਉਠਾਈਆ। ਕਲਜੁਗ ਕੂੜਾ ਮੇਟਣਾ ਜਿਸ ਨਿਸ਼ਾਨ, ਸਤਿਜੁਗ ਸਤਿ ਸਤਿ ਪ੍ਰਗਟਾਈਆ। ਊਚਾਂ ਨੀਚਾਂ ਦੇਵੇ ਇਕੋ ਮਾਣ, ਰਾਓ ਰੰਕਾਂ ਇਕੋ ਘਰ ਵਖਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਜਿਸ ਨੇ ਦੱਸਣਾ ਗਾਣ, ਸੋਹੰ ਢੋਲਾ ਅਗੰਮ ਅਥਾਹੀਆ। ਸੋ ਮਾਲਕ ਖ਼ਾਲਕ ਵਾਲੀ ਦੋ ਜਹਾਨ, ਨਿਰਵੈਰ ਨਿਰਾਕਾਰ ਨਿਰੰਕਾਰ ਇਕ ਅਖਵਾਈਆ। ਜਿਸ ਨੂੰ ਝੁਕ ਝੁਕ ਸਾਰੇ ਸਯਦੇ ਕਰਨ ਸਲਾਮ, ਡੰਡਾਵਤ ਬੰਦਨਾ ਨਮੋਂ ਨਮੋਂ ਨਮਸਤੇ ਕਹਿ ਸੁਣਾਈਆ। ਓਹ ਹੁਕਮ ਸੰਦੇਸ਼ਾ ਦੇਵੇ ਫ਼ਰਮਾਨ, ਪਾਰਬ੍ਰਹਮ ਪਤਿਪਰਮੇਸ਼ਵਰ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਵਨ ਹੋ ਕੇ ਲੇਖਾ ਸਭ ਦਾ ਦਏ ਚੁਕਾਈਆ।
੧੫ ਭਾਦਰੋਂ ਸ਼ਹਿਨਸ਼ਾਹੀ ਸੰਮਤ ੫ ਅਵਤਾਰ ਸਿੰਘ ਦੇ ਗ੍ਰਹਿ ਪਿੰਡ ਮਾੜੀ ਪਨੂਆਂ
ਭਾਦਰੋਂ ਕਹੇ ਮੈਂ ਚਾਰ ਕੁੰਟ ਭੱਜਿਆ ਦੌੜਾ, ਨਵ ਨੌ ਚਾਰ ਖੋਜ ਖੁਜਾਈਆ। ਲੱਖ ਚੁਰਾਸੀ ਜੀਵ ਜੰਤ ਚਾਰੇ ਖਾਣੀ ਫਲ ਵੇਖਿਆ ਕੌੜਾ, ਅੰਮ੍ਰਿਤ ਰਸ ਨਾ ਕੋਇ ਭਰਾਈਆ। ਸਚ ਦਵਾਰ ਏਕੰਕਾਰ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਲੱਗਾ ਕੋਇ ਨਾ ਪੌੜਾ, ਦਰਗਾਹ ਸਾਚੀ ਚੜ੍ਹਨ ਕੋਇ ਨਾ ਪਾਈਆ। ਜਾਂ ਨਿਗਾਹ ਮਾਰੀ ਨਾਨਕ ਸੱਸੇ ਉਪਰ ਦੱਸਿਆ ਹੋੜਾ, ਹਾਹੇ ਟਿੱਪੀ ਹੰ ਜਣਾਈਆ। ਆਦਿ ਜੁਗਾਦੀ ਆਤਮ ਪਰਮਾਤਮ ਧੁਰ ਦਾ ਜੋੜਾ, ਸਚ ਦਵਾਰ ਵਿਛੜ ਕਦੇ ਨਾ ਜਾਈਆ। ਜਿਸ ਪ੍ਰਭੂ ਦੀ ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਸਭ ਨੂੰ ਲੋੜਾ, ਲੋੜੀਂਦਾ ਸਾਜਣ ਇਕ ਅਖਵਾਈਆ। ਸੋ ਸਾਹਿਬ ਸਵਾਮੀ ਅੰਤਰਜਾਮੀ ਸ਼ਬਦ ਅਗੰਮੀ ਚਾੜ੍ਹੇ ਘੋੜਾ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਪਾਰ ਕਰਾਈਆ। ਨਿਰਗੁਣ ਸਰਗੁਣ ਸਭ ਦੀਆਂ ਪਕੜੇ ਡੋਰਾਂ, ਦੋ ਜਹਾਨਾਂ ਵੇਖ ਵਖਾਈਆ। ਨੌਜਵਾਨਾ ਮਰਦ ਮਰਦਾਨਾ ਬਣ ਕੇ ਬਾਂਕਾ ਛੋਹਰਾ, ਸ੍ਰੀ ਭਗਵਾਨ ਆਪਣੀ ਕਲ ਵਰਤਾਈਆ। ਜਿਸ ਝਗੜਾ ਮੇਟਣਾ ਕਾਲਾ ਗੋਰਾ, ਚੰਮ ਦ੍ਰਿਸ਼ਟੀ ਡੇਰਾ ਢਾਹੀਆ। ਭਗਤ ਜਨਾਂ ਰਹਿਣ ਨਾ ਦਏ ਵਿਛੋੜਾ, ਸੰਤ ਸੁਹੇਲੇ ਵਿਛੜੇ ਲਏ ਮਿਲਾਈਆ। ਭੇਵ ਚੁਕਾ ਕੇ ਤੋਰਾ ਮੋਰਾ, ਆਤਮ ਬ੍ਰਹਮ ਦਏ ਦਰਸਾਈਆ। ਕੂੜ ਕਲਪਣਾ ਵਿਕਾਰ ਹੰਕਾਰ ਮੇਟੇ ਚੋਰਾ, ਠੱਗੀ ਠਗ ਨਾ ਕੋਇ ਕਮਾਈਆ। ਸਦੀ ਚੌਧਵੀਂ ਤੱਕੇ ਵੇਲਾ ਥੋੜ੍ਹਾ, ਬੀਸ ਬੀਸਾ ਨੈਣ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਇਕ ਸੁਣਾਈਆ। ਭਾਦਰੋਂ ਕਹੇ ਮੈਂ ਦੋ ਜਹਾਨਾਂ ਬਣਿਆ ਪਾਂਧੀ, ਮੰਜ਼ਲ ਬਾਮੰਜ਼ਲ ਪੰਧ ਮੁਕਾਈਆ। ਨਵ ਸੱਤ ਕੂੜ ਦੀ ਦਿਸੀ ਆਂਧੀ, ਅੰਧ ਅੰਧੇਰਾ ਨਾ ਕੋਇ ਮਿਟਾਈਆ। ਮਨਸਾ ਮਮਤਾ ਹੋਈ ਬਾਂਦੀ, ਬੰਧਨ ਸਕੇ ਨਾ ਕੋਇ ਤੁੜਾਈਆ। ਰਸਨਾ ਜਿਹਵਾ ਦੁਨੀਆ ਸਾਰੀ ਗਾਂਦੀ, ਹਿਰਦੇ ਹਰਿ ਨਾ ਕੋਇ ਵਸਾਈਆ। ਚਾਰ ਵਰਨਾਂ ਧਾਰ ਥੱਕੀ ਮਾਂਦੀ, ਬਲਹੀਣ ਰਹੀ ਕੁਰਲਾਈਆ। ਝਗੜਾ ਮੇਟੇ ਕੋਈ ਸੂਰ ਨਾ ਢਾਂਡੀ, ਸ਼ਰਅ ਸ਼ਰੀਅਤ ਨਾ ਕੋਇ ਬਦਲਾਈਆ। ਆਤਮਾ ਪਰਮਾਤਮਾ ਮਿਲੇ ਨਾ ਹੱਕ ਗੁਆਂਢੀ, ਕਾਇਆ ਮੰਦਰ ਨਾ ਵੱਜੇ ਵਧਾਈਆ। ਅਗੰਮੀ ਪਵਣ ਮਿਲੇ ਨਾ ਠਾਂਡੀ, ਕਲਜੁਗ ਅਗਨੀ ਤੱਤ ਬੁਝਾਈਆ। ਮਮਤਾ ਮੋਹ ਮਿਟੇ ਨਾ ਸੋਨਾ ਚਾਂਦੀ, ਸੂਰੀਆ ਚੰਦ ਨਾ ਕੋਇ ਰੁਸ਼ਨਾਈਆ। ਸਚ ਸਰੋਵਰ ਸ਼ਬਦੀ ਧਾਰ
❋
❋
ਆਤਮ ਨਾਰ ਕੋਇ ਨਾ ਨਹਾਂਦੀ, ਪਤੀ ਪੁਰਖ ਅਕਾਲ ਮਿਲਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਮੰਗ ਮੰਗਾਈਆ। ਭਾਦਰੋਂ ਕਹੇ ਮੈਂ ਫਿਰਿਆ ਚੌਦਾਂ ਲੋਕ, ਪਰਲੋਕ ਖੋਜ ਖੁਜਾਈਆ। ਤੇਰਾ ਸਿਫ਼ਤੀ ਸੁਣਿਆ ਸਲੋਕ, ਅੱਖਰਾਂ ਵਾਲੀ ਪੜ੍ਹਾਈਆ। ਤੱਕਿਆ ਵਰਨ ਗੋਤ, ਜ਼ਾਤ ਪਾਤ ਦੁਹਾਈਆ। ਅਕ਼ਲ ਰਹੀ ਨਾ ਸੋਚ, ਰੋ ਕੇ ਦਿਆਂ ਜਣਾਈਆ। ਕਵਣ ਦਵਾਰੇ ਪੁਰਖ ਅਕਾਲੇ ਤੇਰੀ ਨਿਰਮਲ ਜੋਤ, ਜੋਤੀ ਜਾਤੇ ਪੁਰਖ ਬਿਧਾਤੇ ਦੇ ਦ੍ਰਿੜਾਈਆ। ਜਿਸ ਦੀ ਗੁਰ ਅਵਤਾਰ ਪੈਗ਼ੰਬਰਾਂ ਰੱਖੀ ਓਟ, ਕਲਜੁਗ ਓੜਕ ਆਵੇ ਧੁਰ ਦਾ ਮਾਹੀਆ। ਲੱਖ ਚੁਰਾਸੀ ਅੰਦਰੋਂ ਕੱਢੇ ਹਉਮੇ ਖੋਟ, ਹੰਗਤਾ ਗੜ੍ਹ ਤੁੜਾਈਆ। ਜੀਵ ਜੰਤ ਉਧਾਰੇ ਕੋਟੀ ਕੋਟ, ਕੋਟਨ ਕੋਟ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਭਾਦਰੋਂ ਕਹੇ ਮੈਂ ਚੌਦਾਂ ਤਬਕ ਤੱਕਿਆ ਰਾਹ, ਰਹਿਬਰ ਤੇਰਾ ਧਿਆਨ ਲਗਾਈਆ। ਮੇਰੇ ਹਕ਼ੀਕ਼ਤ ਵਾਲੇ ਹੱਕ ਖ਼ੁਦਾ, ਖ਼ੁਦੀ ਤਕੱਬਰ ਦੇ ਮਿਟਾਈਆ। ਰਹਿਮਤ ਵਿਚ ਮੇਰੀ ਦੁਆ, ਦੋਏ ਜੋੜ ਸੀਸ ਨਿਵਾਈਆ। ਕੂੜੀ ਕਿਰਿਆ ਮੇਟ ਵਬਾ, ਹਉਮੇ ਹੰਗਤਾ ਗੜ੍ਹ ਤੁੜਾਈਆ। ਸਦੀ ਚੌਧਵੀਂ ਹੋ ਸਹਾ, ਅਮਾਮ ਅਮਾਮਾ ਵੇਸ ਵਟਾਈਆ। ਉਚੀ ਕੂਕ ਦਵਾਰੇ ਕਹਾਂ, ਕਹਿ ਕਹਿ ਰਿਹਾ ਸੁਣਾਈਆ। ਧੁਰ ਦੇ ਕ਼ਲਮੇ ਸ਼ਬਦ ਅਗੰਮੀ ਕਰ ਦੇ ਹਾਂ, ਬਿਨ ਇਸ਼ਾਰੇ ਦੇ ਦ੍ਰਿੜਾਈਆ। ਸਾਚਾ ਮਾਰਗ ਦੇ ਵਖਾ, ਵਖਰਾ ਗ੍ਰਹਿ ਨਾ ਕੋਇ ਜਣਾਈਆ। ਜੋ ਭਵਿਖਤਾਂ ਵਿਚ ਪੇਸ਼ੀਨਗੋਈਆਂ ਆਏ ਲਿਖਾ, ਕਾਗ਼ਜ਼ ਕ਼ਲਮ ਸ਼ਾਹੀ ਨਾਲ ਗਵਾਹੀਆ। ਜੋ ਸਭ ਦਾ ਲਹਿਣਾ ਪੂਰਾ ਦਏ ਕਰਾ, ਕਾਰਨ ਆਪਣਾ ਦੇਣਾ ਦ੍ਰਿੜਾਈਆ। ਨਿਉਂ ਨਿਉਂ ਸਯਦਾ ਸੀਸ ਦੇਣਾ ਝੁਕਾ, ਝੁਕ ਝੁਕ ਲਾਗਾਂ ਪਾਈਂਆ। ਮਿਹਰਵਾਨ ਮੇਰੇ ਮਿਹਰਵਾਂ, ਮਿਹਰ ਨਜ਼ਰ ਦੇ ਉਠਾਈਆ। ਕਿਸ ਬਿਧ ਸਤਿਜੁਗ ਕਲਜੁਗ ਵਿਚੋਂ ਹੋਣਾ ਰਵਾਂ, ਰਾਹ ਰਸਤਾ ਦੇਣਾ ਦਰਸਾਈਆ। ਤੇਰਾ ਨਾਮ ਨਿਧਾਨਾ ਹੋਵੇ ਨਵਾਂ, ਨੌ ਖੰਡ ਵੱਜੇ ਵਧਾਈਆ। ਸਚ ਸਰਨਾਈ ਤੇਰੀ ਢਹਵਾਂ, ਧੂੜੀ ਖ਼ਾਕ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਘਰ ਸਾਚੇ ਮੰਗ ਮੰਗਾਈਆ। ਭਾਦਰੋਂ ਕਹੇ ਮੈਂ ਵੇਖਿਆ ਤੇਰਾ ਨਜ਼ਾਰਾ, ਨਜ਼ਰ ਦੀਨ ਦੁਨੀ ਟਿਕਾਈਆ। ਕਲਜੁਗ ਅੰਤਮ ਦਿਸੇ ਕਿਨਾਰਾ, ਘਾਟ ਤਟ ਕਿਨਾਰਾ ਦੇਣਾ ਦ੍ਰਿੜਾਈਆ। ਦਰ ਵੇਖ ਪੈਗ਼ੰਬਰ ਗੁਰ ਅਵਤਾਰਾ, ਸਚਖੰਡ ਸਾਚੇ ਸੋਭਾ ਪਾਈਆ। ਸਾਰੇ ਮੰਗਦੇ ਇਕੋ ਵਾਰਾ, ਵਾਸਤਾ ਤੇਰੇ ਅੱਗੇ ਪਾਈਆ। ਪੁਰਖ ਅਕਾਲੇ ਦੀਨ ਦਿਆਲੇ ਨਿਰਗੁਣ ਨੂਰ ਕਰ ਉਜਿਆਰਾ, ਪਰਵਰਦਿਗਾਰ ਤੇਰੀ ਬੇਪਰਵਾਹੀਆ। ਸਾਡਾ ਪੂਰਾ ਹੋਇਆ ਕੌਲ ਇਕ਼ਰਾਰਾ, ਵਕ਼ਤ ਬਾਵਕ਼ਤ ਦੇ ਸਮਝਾਈਆ। ਤੇਰੇ ਔਣ ਦਾ ਦੇ ਕੇ ਆਏ ਸਰਬ ਇਸ਼ਾਰਾ, ਨਾਮ ਸੰਦੇਸ਼ਿਆਂ ਵਿਚ ਜਣਾਈਆ । ਕਲ ਕਲਕੀ ਲਏ ਅਵਤਾਰਾ, ਨਿਹਕਲੰਕ ਡੰਕ ਵਜਾਈਆ। ਅਮਾਮ ਅਮਾਮਾ ਹੋਏ ਸਿਕਦਾਰਾ, ਜਲਵਾਗਰ ਨੂਰ ਅਲਾਹੀਆ। ਜਿਸ ਨੇ ਕਲਜੁਗ ਮੇਟਣਾ ਧੁੰਦੂਕਾਰਾ, ਸਤਿਜੁਗ ਸਚ ਕਰੇ ਰੁਸ਼ਨਾਈਆ। ਸਭ ਦਾ ਬਣ ਕੇ ਪਰਵਰਦਿਗਾਰਾ, ਪ੍ਰਿਤਪਾਲਕ ਹੋ ਕੇ ਸੇਵ ਕਮਾਈਆ। ਨਿਰਗੁਣ ਨੂਰ ਦਏ ਦੀਦਾਰਾ, ਜੋਤੀ ਜੋਤ ਕਰੇ ਰੁਸ਼ਨਾਈਆ। ਸ਼ਬਦ ਨਾਦ ਦਏ ਧੁਨਕਾਰਾ, ਅਨਹਦ ਨਾਦੀ ਧੁਨ ਉਪਜਾਈਆ। ਅੰਮ੍ਰਿਤ ਰਸ ਦੇਵੇ ਠੰਡਾ ਠਾਰਾ, ਅਗਨੀ ਤਤ ਤਤ ਗਵਾਈਆ। ਕਾਇਆ ਮੰਦਰ ਖੋਲ੍ਹ ਕਿਵਾੜਾ, ਸਚ ਸਿੰਘਾਸਣ ਦਏ ਦਰਸਾਈਆ। ਜਿਥੇ ਇਕੋ ਰੂਪ ਅਪਾਰਾ, ਦੁਤੀਆ ਨਜ਼ਰ ਕੋਇ ਨਾ ਆਈਆ। ਤੇਰਾ ਖੇਲ ਸੱਚੀ
❋
❋
ਸਰਕਾਰਾ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਸਮਝ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਅਲਖ ਜਗਾਈਆ। ਭਾਦਰੋਂ ਕਹੇ ਮੈਂ ਦੀਨ ਦੁਨੀ ਖੋਜੀ, ਖੋਜਤ ਖੋਜਤ ਵੇਖ ਵਖਾਈਆ। ਸਾਬਤ ਦਿਸਿਆ ਕੋਇ ਨਾ ਜੋਗੀ, ਜੁਗੀਸ਼ਰ ਜੁਗਤ ਨਾ ਕੋਇ ਦ੍ਰਿੜਾਈਆ। ਮੁਨੀ ਚੜ੍ਹਿਆ ਕੋਇ ਨਾ ਚੋਟੀ, ਮਨ ਮਮਤਾ ਨਾ ਕੋਇ ਮਿਟਾਈਆ । ਜਗਤ ਸਾਧੂਆਂ ਵਾਸਨਾ ਹੋਈ ਖੋਟੀ, ਅੰਤਸ਼ਕਰਨ ਕਰੇ ਨਾ ਕੋਇ ਸਫ਼ਾਈਆ। ਸੂਫ਼ੀ ਝਗੜਾ ਕਰਦੇ ਕਾਰਨ ਰੋਟੀ, ਮਜ਼੍ਹਬ ਦਾ ਮਹਿਬੂਬ ਮਿਲਣ ਕੋਇ ਨਾ ਪਾਈਆ। ਆਤਮ ਪਰਮਾਤਮ ਬਣਿਆ ਕੋਇ ਨਾ ਗੋਤੀ, ਗੌਤਮ ਬੁੱਧ ਦਏ ਗਵਾਹੀਆ। ਸਾਰੀ ਸ੍ਰਿਸ਼ਟੀ ਦਿਸਦੀ ਰੋਤੀ, ਨੇਤਰ ਨੈਣਾਂ ਨੀਰ ਵਹਾਈਆ। ਕਿਸੇ ਦਵਾਰੇ ਜਗੇ ਤੇਰੀ ਕੋਈ ਨਾ ਜੋਤੀ, ਜਾਗਰਤ ਜੋਤ ਨਾ ਕੋਇ ਰੁਸ਼ਨਾਈਆ। ਪ੍ਰਭ ਕਿਰਪਾ ਕਰ ਕੇ ਜਨ ਭਗਤ ਸੁਹੇਲੇ ਚੁਣ ਲੈ ਮਾਣਕ ਮੋਤੀ, ਲੱਖ ਚੁਰਾਸੀ ਵਿਚੋਂ ਖੋਜ ਖੁਜਾਈਆ। ਬਿਨ ਤੇਰੀ ਕਿਰਪਾ ਕੰਮ ਆਵੇ ਪੜ੍ਹੀ ਨਾ ਪੋਥੀ, ਪੁਸਤਕ ਦੇਵੇ ਨਾ ਕੋਇ ਵਡਿਆਈਆ। ਤੂੰ ਆਦਿ ਜੁਗਾਦਿ ਠਾਕਰ ਧੁਰ ਦਾ ਮੌਜੀ, ਮਜਲਸ ਭਗਤਾਂ ਨਾਲ ਰਖਾਈਆ। ਕਲਜੁਗ ਅੰਤਮ ਦੇਰ ਕਰ ਨਾ ਬਹੁਤੀ, ਬਹੁੜੀ ਬਹੁੜੀ ਮੇਰੀ ਦੁਹਾਈਆ। ਸਾਰੀ ਦੁਨੀਆ ਉਠਾ ਸੋਤੀ, ਆਲਸ ਨਿੰਦਰਾ ਗ਼ਫ਼ਲਤ ਦੇ ਮਿਟਾਈਆ। ਝਗੜਾ ਮੁਕਾ ਕੇ ਬੋਦੀ ਜੰਞੂ ਧੋਤੀ, ਤਹਿਮਤ ਕਰੇ ਨਾ ਕੋਇ ਲੜਾਈਆ । ਆਤਮ ਬ੍ਰਹਮ ਬਣਾ ਲੈ ਗੋਤੀ, ਰੂਪ ਅਨੂਪ ਦੇ ਦਰਸਾਈਆ। ਤੇਰਾ ਇਕੋ ਨਾਮ ਇਕੋ ਕਲਮਾ ਇਕੋ ਹੋਵੇ ਸਲੋਕੀ, ਸੋਹਲਾ ਢੋਲਾ ਇਕੋ ਨਾਮ ਸ਼ਨਵਾਈਆ। ਸਦੀ ਚੌਧਵੀਂ ਦੁਨੀਆ ਹੋਈ ਬਹੁਤੀ ਔਖੀ, ਸਾਂਤਕ ਸਤਿ ਨਾ ਕੋਇ ਕਰਾਈਆ। ਤੇਰੀ ਮੰਜ਼ਲ ਹਕ਼ੀਕ਼ੀ ਤੇਰੀ ਧਾਰ ਕੋਇ ਨਾ ਪਹੁੰਚੀ, ਸਚ ਦਵਾਰ ਨਜ਼ਰ ਕਿਸੇ ਨਾ ਆਈਆ। ਮਾਲਕ ਖ਼ਾਲਕ ਪ੍ਰਿਤਪਾਲਕ ਧੁਰ ਦੇ ਖੌਂਤੀ, ਖ਼ਸਮ ਡੋਰੀ ਆਪਣੇ ਹੱਥ ਉਠਾਈਆ। ਤੇਰੇ ਪਿਆਰ ਬਿਨਾ ਸ੍ਰਿਸ਼ਟੀ ਦ੍ਰਿਸ਼ਟੀ ਜਾਏ ਔਂਤੀ, ਧਰਮ ਦੀ ਧਾਰ ਸੁਤ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਮਿਹਰ ਨਜ਼ਰ ਇਕ ਉਠਾਈਆ । ਭਾਦਰੋਂ ਕਹੇ ਪ੍ਰਭ ਪੂਰੀ ਕਰ ਦੇ ਆਸਾ, ਤ੍ਰਿਸ਼ਨਾ ਕੂੜ ਰਹੇ ਨਾ ਰਾਈਆ। ਜਨ ਭਗਤਾਂ ਅੰਤਰ ਦੇ ਭਰਵਾਸਾ, ਭਾਂਡਾ ਭਰਮ ਭੰਨਾਈਆ। ਸਚ ਬੇਨੰਤੀ ਇਕੋ ਆਖਾਂ, ਆਖ਼ਰ ਦਿਆਂ ਸੁਣਾਈਆ। ਲਹਿਣਾ ਦੇਣਾ ਵੇਖ ਭਵਿਖਤ ਵਾਕਾ, ਜੋ ਨਾਨਕ ਗੋਬਿੰਦ ਗਿਆ ਜਣਾਈਆ। ਸਚ ਦਵਾਰ ਦਾ ਖੋਲ੍ਹ ਕੇ ਤਾਕਾ, ਪਰਦਾ ਆਪ ਉਠਾਈਆ। ਸੰਤ ਸੁਹੇਲਾ ਹੋ ਕੇ ਰਾਖਾ, ਰੱਖਕ ਹੋ ਕੇ ਸੇਵ ਕਮਾਈਆ। ਤੇਰਾ ਨਾਮ ਨਾ ਕੋਇ ਤੋਲਾ ਨਾ ਕੋਇ ਮਾਸਾ, ਵਜ਼ਨਾਂ ਵਿਚ ਵਜ਼ਨ ਨਾ ਕੋਇ ਜਣਾਈਆ। ਕਿਰਪਾ ਕਰ ਪੁਰਖ ਅਬਿਨਾਸ਼ਾ, ਅਬਿਨਾਸ਼ੀ ਕਰਤੇ ਤੇਰੀ ਸਰਨਾਈਆ। ਤੇਰਾ ਹਰ ਘਟ ਅੰਦਰ ਵਾਸਾ, ਵਸਲ ਦੇਣਾ ਯਾਰ ਖ਼ੁਦਾਈਆ। ਰੂਹ ਬੁਤ ਕਰਨਾ ਪਾਕਾ, ਪਤਤ ਪੁਨੀਤ ਆਪ ਹੋ ਜਾਈਆ। ਸਭ ਦੀ ਜੋਤ ਜੋਤ ਦਾ ਜਾਤਾ, ਨਿਰਗੁਣ ਧਾਰ ਤੇਰੀ ਵਡਿਆਈਆ। ਸਤਿਜੁਗ ਸਚ ਧਰਮ ਦਾ ਖੋਲ੍ਹ ਕੇ ਹਾਟਾ, ਨਾਮ ਨਿਧਾਨਾ ਇਕ ਵਿਕਾਈਆ। ਗੁਰਮੁਖਾਂ ਪੂਰਾ ਕਰ ਦੇ ਘਾਟਾ, ਮਿਹਰ ਨਜ਼ਰ ਨਾਲ ਤਰਾਈਆ। ਜਿਨ੍ਹਾਂ ਤੇਰੇ ਪਿੱਛੇ ਪੰਧ ਮਾਰੀਆਂ ਵਾਟਾਂ, ਵਾਟ ਅਗਲੀ ਦੇਣੀ ਚੁਕਾਈਆ। ਤੇਰਾ ਸਚ ਸਰੋਵਰ ਨਾਮ ਅਗੰਮੀ ਤਾਟਾ, ਤੀਰਥ ਇਕ ਵਖਾਈਆ। ਜਿਥੇ ਇਕੋ ਨੂਰ ਪ੍ਰਕਾਸ਼ਾ, ਜੋਤੀ ਜੋਤ ਡਗਮਗਾਈਆ। ਸਚਖੰਡ ਨਿਵਾਸੀ ਤੇਰਾ ਸਚ ਦਵਾਰ ਨਿਵਾਸਾ, ਦਰਗਾਹ ਸਾਚੀ ਸੋਭਾ ਪਾਈਆ। ਦੀਨ ਦੁਨੀ ਦਾ
❋
❋
ਬਦਲ ਦੇ ਪਾਸਾ, ਪੁਸ਼ਤ ਪਨਾਹ ਆਪਣਾ ਹੱਥ ਰਖਾਈਆ। ਤੂੰ ਸਾਹਿਬ ਸੁਲਤਾਨ ਅਲਖਣਾ ਅਲਾਖਾ, ਅਲਖ ਅਗੋਚਰ ਤੇਰੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਦੇਣੀ ਮਾਣ ਵਡਿਆਈਆ। ਭਾਦਰੋਂ ਕਹੇ ਪ੍ਰਭੂ ਸਭ ਦਾ ਕੱਢ ਦੇ ਭਰਮ ਭੁਲੇਖਾ, ਭੁੱਲਿਆ ਰਹਿਣ ਕੋਇ ਨਾ ਪਾਈਆ। ਨਿਰਗੁਣ ਧਾਰ ਬਦਲ ਕੇ ਵੇਸਾ, ਵੇਸਵਾ ਵਿਕਾਰ ਦੇਣਾ ਮਿਟਾਈਆ। ਭਾਗ ਲਗਾ ਕੇ ਮਾਝੇ ਦੇਸਾ, ਦੇਸ਼ ਦੇਸੰਤਰ ਦੇਣਾ ਦਰਸਾਈਆ। ਜੋ ਵਾਅਦਾ ਕੀਤਾ ਗੋਬਿੰਦ ਨਾਲ ਦਸ ਦਸਮੇਸ਼ਾ, ਦਹਿ ਦਿਸ਼ਾ ਦੇਣਾ ਭੁਗਤਾਈਆ। ਭਗਤ ਉਧਾਰਨਾ ਤੇਰਾ ਪੇਸ਼ਾ, ਪੇਸ਼ੀਨਗੋਈਆਂ ਦੇਣ ਗਵਾਹੀਆ। ਤੈਨੂੰ ਝੁਕਦੇ ਵਿਸ਼ਨ ਬ੍ਰਹਮਾ ਸ਼ਿਵ ਗਣੇਸ਼ਾ, ਗਣਪਤ ਨਿਉਂ ਨਿਉਂ ਲਾਗਣ ਪਾਈਂਆ। ਸਦੀ ਚੌਧਵੀ ਸਭ ਦੇ ਨਾਲ ਕਰ ਹੇਤਾ, ਹਿੰਦੂ ਮੁਸਲਿਮ ਸਿੱਖ ਈਸਾਈ ਸਭ ਨੂੰ ਆਪਣੇ ਗਲੇ ਲਗਾਈਆ। ਤੇਰਾ ਆਦਿ ਅੰਤ ਤੱਕਿਆ ਇਕੋ ਗੋਬਿੰਦ ਬੇਟਾ, ਸ਼ਬਦ ਗੁਰ ਗੁਰ ਵਡਿਆਈਆ। ਜਿਸ ਨੇ ਦੀਨ ਦੁਨੀ ਦਾ ਵੇਖਣਾ ਅੰਤਰ ਪੇਟਾ, ਬਾਹਰੋਂ ਖੋਜ ਖੁਜਾਈਆ। ਕਲਜੁਗ ਵਿਚ ਸਤਿਜੁਗ ਬਣ ਕੇ ਖੇਵਟ ਖੇਟਾ, ਨਈਆ ਨੌਕਾ ਤੇਰਾ ਨਾਮ ਚਲਾਈਆ। ਆਦਿ ਅੰਤ ਜੋ ਸਦਾ ਰਹੇ ਹਮੇਸ਼ਾ, ਹਮ ਸਾਜਣ ਸਤਿਗੁਰ ਬੇਪਰਵਾਹੀਆ। ਜਿਸ ਨੇ ਬਣਾਏ ਪੀਰ ਐਲੀ ਗੌਂਸ ਸ਼ੇਖ਼ਾ, ਰਸੂਲ ਪੈਗ਼ੰਬਰ ਦਿਤੀ ਵਡਿਆਈਆ। ਓਹ ਮਾਲਕ ਦੋ ਜਹਾਨਾਂ ਨਰ ਨਰੇਸ਼ਾ, ਨਰ ਨਰਾਇਣ ਅਗੰਮ ਅਥਾਹੀਆ। ਕਲਜੁਗ ਅੰਤ ਸ੍ਰੀ ਭਗਵੰਤ ਧਰਮ ਦੀ ਧਾਰ ਕਰਨਾ ਹੇਤਾ, ਹਿਤਕਾਰੀ ਹੋ ਕੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਆਦਿ ਅੰਤ ਦਾ ਇਕੋ ਨਾਮ ਕਲਮਾ ਇਕੋ ਸ਼ਬਦ ਹੋਵੇ ਉਪਦੇਸ਼ਾ, ਉੱਤਰ ਪੂਰਬ ਪੱਛਮ ਦੱਖਣ ਏਕੰਕਾਰ ਤੇਰੀ ਇਕੋ ਇਕ ਪੜ੍ਹਾਈਆ।