੧੬ ਭਾਦਰੋਂ ਸ਼ਹਿਨਸ਼ਾਹੀ ਸੰਮਤ ੫ ਜੁਗਿੰਦਰ ਸਿੰਘ ਦੇ ਗ੍ਰਹਿ ਪਿੰਡ ਮਾੜੀ ਪਨੂਆਂ
ਭਾਦਰੋਂ ਕਹੇ ਮੈਂ ਵੇਖੇ ਕਲਜੁਗ ਜੀਵ ਜੰਤ, ਹਰ ਹਿਰਦੇ ਅੰਤਰ ਨਿਰੰਤਰ ਫੋਲ ਫੁਲਾਈਆ। ਚਾਰ ਕੁੰਟ ਦਹਿ ਦਿਸ਼ਾ ਵੇਖੇ ਸੰਤ, ਮਾਇਆ ਮਮਤਾ ਮੋਹ ਵਿਚ ਹਲਕਾਈਆ। ਗੜ੍ਹ ਤੋੜੇ ਕੋਇ ਨਾ ਹਉਮੇ ਹੰਗਤ, ਹੰ ਬ੍ਰਹਮ ਨਾ ਕੋਇ ਜਣਾਈਆ। ਸਤਿ ਧਰਮ ਦੀ ਰਹੀ ਕੋਈ ਨਾ ਸੰਗਤ, ਚਾਰ ਵਰਨ ਕਰਨ ਲੜਾਈਆ। ਬੋਧ ਅਗਾਧ ਦਿਸੇ ਕੋਇ ਨਾ ਪੰਡਤ, ਭੇਵ ਅਭੇਦਾ ਨਾ ਕੋਇ ਖੁਲ੍ਹਾਈਆ। ਜਿਧਰ ਤੱਕਾਂ ਦੀਨ ਦੁਨੀ ਹੋਈ ਨੰਗਤ, ਨਾਮ ਓਢਣ ਸੀਸ ਨਾ ਕੋਇ ਰਖਾਈਆ। ਜਗਤ ਵਾਸਨਾ ਮਾਇਆ ਮਮਤਾ ਸਾਰੇ ਮੰਗਤ, ਵਸਤ ਅਮੋਲਕ ਨਾਮ ਨਿਧਾਨਾ ਨਾ ਕੋਇ ਵਰਤਾਈਆ। ਮੇਰੇ ਅੰਤਰ ਆਈ ਚਿੰਦਕ, ਹੈਰਾਨੀ ਵਿਚ ਦੁਹਾਈਆ। ਸਦੀ ਚੌਧਵੀਂ ਪੁਰਖ ਅਕਾਲ ਪਰਵਰਦਿਗਾਰ ਤੇਰੇ ਸਾਰੇ ਹੋਏ ਨਿੰਦਕ, ਜੂਠ ਝੂਠ ਵਿਚ ਜਗਤ ਵਡਿਆਈਆ। ਤੇਰੀ ਮੰਜ਼ਲ ਚੜ੍ਹਨ ਦੀ ਕਿਸੇ ਅੰਦਰ ਰਹੀ ਨਾ ਹਿੰਮਤ, ਸਚਖੰਡ ਦਵਾਰ ਮਿਲਣ ਕੋਇ ਨਾ ਜਾਈਆ। ਮਨ ਮਨੂਆ ਘਰ ਘਰ ਕਰੇ ਇੱਲਤ, ਸਾਂਤਕ ਸਤਿ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧਰਮ ਦਵਾਰੇ ਆਸ ਰਖਾਈਆ। ਧਰਮ ਦਵਾਰ ਕਰ ਮਿਹਰਵਾਨੀ, ਪ੍ਰਭ ਤੇਰੀ ਓਟ ਤਕਾਈਆ। ਚਾਰੋਂ ਕੁੰਟ ਸ਼ਰਅ ਸ਼ੈਤਾਨੀ,
❋
❋
ਦੀਨ ਮਜ਼੍ਹਬ ਕਰੇ ਲੜਾਈਆ। ਜਗਤ ਜਗਿਆਸੂ ਅੰਦਰ ਹੋਈ ਬੇਈਮਾਨੀ, ਸਚ ਵਿਚ ਨਾ ਕੋਇ ਸਮਾਈਆ। ਰਸਨਾ ਜਿਹਵਾ ਪੜ੍ਹਦੇ ਬਾਣੀ, ਹਿਰਦੇ ਹਰਿ ਨਾ ਕੋਇ ਵਸਾਈਆ। ਅਠਸਠ ਤੀਰਥ ਖ਼ਾਲੀ ਦਿਸਦੇ ਪਾਣੀ, ਦੁਰਮਤ ਮੈਲ ਨਾ ਕੋਇ ਧਵਾਈਆ। ਆਤਮ ਪਰਮਾਤਮ ਮਿਲੇ ਕੋਇ ਨਾ ਹਾਣੀ, ਲੱਖ ਚੁਰਾਸੀ ਨਾਰ ਕੰਤ ਰੂਪ ਵਟਾਈਆ। ਅੰਮ੍ਰਿਤ ਰਸ ਨਿਝਰ ਝਿਰਨਾ ਬੂੰਦ ਸਵਾਂਤ ਦੇਵੇ ਕੋਇ ਨਾ ਪਾਣੀ, ਕੂੜ ਤ੍ਰਿਸ਼ਨਾ ਅੱਗ ਨਾ ਕੋਇ ਬੁਝਾਈਆ। ਸਾਹਿਬ ਸੁਲਤਾਨ ਸ੍ਰੀ ਭਗਵਾਨ ਤੇਰੀ ਮੰਜ਼ਲ ਚੜ੍ਹੇ ਨਾ ਕੋਇ ਰੁਹਾਨੀ, ਰੂਹ ਬੁਤ ਸਾਫ਼ ਨਾ ਕੋਇ ਕਰਾਈਆ। ਸਤਿ ਸਚ ਦਿਸੇ ਨਾ ਕੋਇ ਨਿਸ਼ਾਨੀ, ਕੂੜ ਨਿਸ਼ਾਨਾ ਜਗਤ ਝੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸਾਹਿਬ ਸਤਿਗੁਰ ਦਇਆ ਕਮਾਈਆ। ਸਾਹਿਬ ਸਤਿਗੁਰ ਧੁਰ ਦੇ ਮੀਤ, ਹਰਿ ਕਰਤੇ ਤੇਰੀ ਸਰਨਾਈਆ। ਕਲਜੁਗ ਕੂੜੀ ਕਿਰਿਆ ਬਦਲ ਦੇ ਰੀਤ, ਸਤਿਜੁਗ ਸਾਚਾ ਰਾਹ ਵਖਾਈਆ। ਝਗੜਾ ਮਿਟਾ ਦੇ ਮੰਦਰ ਮਸੀਤ, ਕਾਇਆ ਕਾਅਬਾ ਇਕ ਵਖਾਈਆ। ਤੂੰ ਮੇਰਾ ਮੈਂ ਤੇਰਾ ਤੇਰੇ ਆਤਮ ਪਰਮਾਤਮ ਗਾਵਣ ਗੀਤ, ਗਹਿਰ ਗੰਭੀਰ ਤੇਰਾ ਢੋਲਾ ਅਗੰਮ ਅਥਾਹੀਆ। ਮਾਨਵ ਜ਼ਾਤੀ ਸਭ ਦੀ ਕਾਇਆ ਕਰ ਦੇ ਠਾਂਡੀ ਸੀਤ, ਅਗਨੀ ਤੱਤ ਨਾ ਕੋਇ ਜਲਾਈਆ। ਝਗੜਾ ਮੇਟ ਦੇ ਹਸਤ ਕੀਟ, ਊਚ ਨੀਚ ਇਕੋ ਰੰਗ ਰੰਗਾਈਆ। ਸਦੀ ਚੌਧਵੀਂ ਰਹੀ ਬੀਤ, ਬਾਤਨ ਪਰਦਾ ਦੇ ਖੁਲ੍ਹਾਈਆ। ਤੁਧ ਬਿਨ ਦਿਸੇ ਨਾ ਕੋਇ ਅਤੀਤ, ਤ੍ਰੈਗੁਣ ਲੇਖਾ ਦੇਣਾ ਚੁਕਾਈਆ। ਪਾਪੀਆਂ ਕਰ ਪੁਨੀਤ, ਪਤਤਾਂ ਦੇ ਵਡਿਆਈਆ। ਤੂੰ ਹਰ ਘਟ ਵਸੇਂ ਬੀਚ, ਬਾਹਰ ਖੋਜਣ ਦੀ ਲੋੜ ਰਹੇ ਨਾ ਰਾਈਆ। ਸਾਚੇ ਨਾਮ ਦੀ ਦੱਸ ਤਮੀਜ਼, ਤਮੰਨਾ ਕੂੜੀ ਦੇਣੀ ਗਵਾਈਆ। ਗੁਰ ਅਵਤਾਰ ਪੈਗੰਬਰਾਂ ਤੇਰੀ ਰੱਖੀ ਉਮੀਦ, ਆਸਾ ਆਸ਼ਾ ਵਿਚੋਂ ਪ੍ਰਗਟਾਈਆ। ਆਪਣੀ ਸ੍ਰਿਸ਼ਟੀ ਵੇਖ ਜਿਹੜੀ ਗੂੜ੍ਹੀ ਸੁੱਤੀ ਨੀਂਦ, ਗ਼ਫ਼ਲਤ ਮਮਤਾ ਦੇ ਮਿਟਾਈਆ। ਸਚ ਦਵਾਰ ਦੀ ਸਭ ਨੂੰ ਬਖ਼ਸ਼ ਸਾਚੀ ਈਦ, ਆਦਤ ਪਿਛਲੀ ਦੇ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸ਼ਾਹ ਪਾਤਸ਼ਾਹ ਸੱਚੇ ਸ਼ਹਿਨਸ਼ਾਹੀਆ। ਸ਼ਹਿਨਸ਼ਾਹ ਮੇਰੇ ਸੁਲਤਾਨ, ਹਰਿ ਕਰਤੇ ਤੇਰੀ ਓਟ ਤਕਾਈਆ। ਕਲਜੁਗ ਅੰਤਮ ਮਾਰ ਧਿਆਨ, ਗਿਆਨੀ ਧਿਆਨੀ ਫੋਲ ਫੁਲਾਈਆ। ਸਾਚਾ ਦੇਵੇ ਨਾ ਕੋਇ ਬ੍ਰਹਮ ਗਿਆਨ, ਜਗਤ ਵਿਦਿਆ ਸ੍ਰਿਸ਼ਟੀ ਹਲਕਾਈਆ। ਸਾਬਤ ਰਿਹਾ ਨਾ ਕਿਸੇ ਈਮਾਨ, ਭਰਮੇ ਭੁੱਲੀ ਸਰਬ ਲੋਕਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਸਰਬ ਕੁਰਲਾਣ, ਖਾਣੀ ਬਾਣੀ ਦਏ ਦੁਹਾਈਆ। ਧਰਮ ਦਾ ਝੁੱਲੇ ਨਾ ਕੋਇ ਨਿਸ਼ਾਨ, ਗੁਰਦਰ ਮੰਦਰ ਮਸਜਿਦ ਸ਼ਿਵਦਵਾਲੇ ਮੱਠ ਸਤਿ ਸਚ ਨਾ ਕੋਇ ਸਮਾਈਆ। ਮੈਂ ਚਾਰ ਕੁੰਟ ਵੇਖ ਹੋਇਆ ਹੈਰਾਨ, ਹੈਰਤ ਵਿਚ ਸੁਣਾਈਆ। ਜੂਠ ਝੂਠ ਚੜ੍ਹਿਆ ਤੁਫ਼ਾਨ, ਦੀਨ ਦੁਨੀ ਰਿਹਾ ਰੁੜ੍ਹਾਈਆ। ਗੁਰ ਅਵਤਾਰ ਪੈਗ਼ੰਬਰ ਦਰਸ ਦੇਵੇ ਕੋਇ ਨਾ ਆਣ, ਲੋਚਨ ਨੈਣ ਨਾ ਕੋਇ ਖੁਲ੍ਹਾਈਆ । ਸਾਰੇ ਤੇਰਾ ਰਾਹ ਤਕਾਣ, ਦਰਗਾਹ ਸਾਚੀ ਸਚਖੰਡ ਬੈਠੇ ਆਸ ਰਖਾਈਆ। ਕਵਣ ਵੇਲੇ ਪ੍ਰਭ ਪ੍ਰਗਟ ਹੋਵੇ ਵਾਲੀ ਦੋ ਜਹਾਨ, ਦੋਜ਼ਖ਼ ਬਹਿਸ਼ਤਾਂ ਲੇਖਾ ਦਏ ਮੁਕਾਈਆ। ਕਲ ਕਲਕੀ ਵੇਸ ਵਟਾਏ ਸੂਰਾ ਬਲਵਾਨ, ਬਲਧਾਰੀ ਆਪਣਾ ਵੇਸ ਵਟਾਈਆ। ਅਮਾਮ ਅਮਾਮਾ ਹੋਏ ਪ੍ਰਧਾਨ, ਕਲਮਾ ਕਾਇਨਾਤ ਸੁਣਾਈਆ। ਸ਼ਰਅ ਛੁਰੀ ਨਾ ਚਲੇ ਉਤੇ ਇਨਸਾਨ, ਕ਼ਾਤਲ ਮਕ਼ਤੂਲ ਲੇਖਾ ਦਏ ਮੁਕਾਈਆ। ਸਾਚਾ ਮਾਰਗ ਦੱਸੇ ਆਣ, ਹਿੰਦੂ ਮੁਸਲਿਮ ਸਿੱਖ ਈਸਾਈ ਵੰਡ ਨਾ ਕੋਇ ਵੰਡਾਈਆ। ਇਕੋ ਮੰਦਰ ਹੋਏ ਮਕਾਨ,
❋
❋
ਗ੍ਰਹਿ ਇਕੋ ਸੋਭਾ ਪਾਈਆ। ਇਕੋ ਤੇਰਾ ਜਪਣ ਵਾਲਾ ਹੋਵੇ ਨਾਮ, ਨੌ ਖੰਡ ਪ੍ਰਿਥਮੀ ਸੱਤ ਦੀਪ ਤੇਰਾ ਢੋਲਾ ਗਾਈਆ। ਇਕੋ ਸਭ ਦਾ ਸਾਂਝਾ ਹੋਵੇ ਪੀਣ ਖਾਣ, ਸੂਰ ਗਾਂ ਜ਼ਿਬਹ ਨਾ ਕੋਇ ਕਰਾਈਆ। ਚਾਰ ਵਰਨ ਕਰੇ ਨਾ ਕੋਇ ਹਰਾਮ, ਅਠਾਰਾਂ ਬਰਨ ਨਾ ਕੋਇ ਲੜਾਈਆ। ਤੇਰਾ ਹਕ਼ੀਕ਼ੀ ਕਲਮਾ ਹੋਵੇ ਹੱਕ ਕਲਾਮ, ਨਾਮ ਨਿਧਾਨਾ ਨਾਉਂ ਨਿਰੰਕਾਰਾ ਦੇਣਾ ਜਣਾਈਆ। ਸਾਚੀ ਮੰਜ਼ਲ ਦੱਸਣੀ ਆਸਾਨ, ਅਸਲ ਵਸਲ ਦੇਣਾ ਨੂਰ ਖ਼ੁਦਾਈਆ। ਧੁਰ ਸੰਦੇਸ਼ਾ ਅਗੰਮ ਪੈਗ਼ਾਮ, ਪੀਰ ਪੈਗ਼ੰਬਰਾਂ ਤੋਂ ਅੱਗੇ ਦੇਣਾ ਦ੍ਰਿੜਾਈਆ। ਰਸ ਹਕ਼ੀਕ਼ੀ ਦੇਣਾ ਜਾਮ, ਨਾਮ ਖ਼ੁਮਾਰੀ ਇਕ ਚੜ੍ਹਾਈਆ। ਕਲਜੁਗ ਅੰਤ ਸ੍ਰੀ ਭਗਵੰਤ ਨਿਰਗੁਣ ਧਾਰ ਕਰ ਇੰਤਜ਼ਾਮ, ਪੂਰਬ ਲੇਖਾ ਦੇ ਮੁਕਾਈਆ। ਮਜ਼੍ਹਬਾਂ ਦਾ ਰਹੇ ਨਾ ਕੋਇ ਗ਼ੁਲਾਮ, ਸ਼ਰਅ ਜ਼ੰਜੀਰ ਦੇਣਾ ਕਟਾਈਆ। ਧਰਮ ਦੀ ਧਾਰ ਹੋਏ ਵਿਧਾਨ, ਧਾਰਾ ਸਕੇ ਨਾ ਕੋਇ ਬਦਲਾਈਆ। ਨਾਮ ਜੈਕਾਰਾ ਦੋ ਜਹਾਨਾਂ ਕਰ ਪ੍ਰਵਾਨ, ਸਿਰ ਸਕੇ ਨਾ ਕੋਇ ਉਠਾਈਆ। ਜੋਧੇ ਸੂਰਬੀਰ ਬਲਵਾਨ, ਬਲਧਾਰੀ ਦੇ ਵਡਿਆਈਆ। ਤੇਰਾ ਦਰ ਠਾਂਡਾ ਵਾਲੀ ਦੋ ਜਹਾਨ, ਦੋਏ ਜੋੜ ਵਾਸਤਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਨਾਮ ਦਾ ਦੇਣਾ ਦਾਨ, ਦਾਤੇ ਦਾਨੀ ਦਇਆਵਾਨ ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ।
੧੬ ਭਾਦਰੋਂ ਸ਼ਹਿਨਸ਼ਾਹੀ ਸੰਮਤ ੫ ਵਿਰਸਾ ਸਿੰਘ ਦੇ ਗ੍ਰਹਿ ਪਿੰਡ ਸ੍ਰੀ ਹਰਿਗੋਬਿੰਦ ਪੁਰਾ
ਭਾਦਰੋਂ ਕਹੇ ਪ੍ਰਭ ਗੁਰ ਅਵਤਾਰ ਪੈਗ਼ੰਬਰ ਵੇਖੇ ਝੁਕਦੇ, ਨਿਰਗੁਣ ਧਾਰ ਨੌਜਵਾਨ ਮਰਦ ਮਰਦਾਨ ਸੀਸ ਝੁਕਾਈਆ। ਨਾਮ ਕ਼ਲਮੇ ਅਗੰਮੇ ਕਹਿਣ ਸਾਡੇ ਪੈਂਡੇ ਮੁਕਦੇ, ਨਵ ਨੌ ਚਾਰ ਧਾਰ ਖੋਜ ਖੁਜਾਈਆ। ਦਰੋਹੀ ਅਸੀਂ ਵਣਜਾਰੇ ਹੋਣਾ ਇਕੋ ਤੁਕ ਦੇ, ਤੂੰ ਮੇਰਾ ਮੈਂ ਤੇਰਾ ਢੋਲਾ ਰਾਗ ਨਾਦ ਸੁਣਨਾ ਅਗੰਮ ਅਥਾਹੀਆ। ਸਹਿਜ ਸੁਭਾਓ ਇਕ ਦੂਜੇ ਨੂੰ ਪੁਛਦੇ, ਦਰਗਾਹ ਸਾਚੀ ਸਚਖੰਡ ਬੈਠੇ ਸੋਭਾ ਪਾਈਆ। ਕੀ ਮੇਲ ਹੋਣੇ ਸ਼ਬਦ ਦੁਲਾਰੇ ਸੁਤ ਦੇ, ਸਚ ਦਵਾਰ ਕੀ ਵਡਿਆਈਆ। ਪਰਦੇ ਉਹਲੇ ਰਹਿਣੇ ਨਾ ਅੱਗੇ ਲੁਕ ਦੇ, ਲੋਕਮਾਤ ਹੋਵੇ ਰੁਸ਼ਨਾਈਆ। ਜਿਸ ਨੇ ਜੀਵ ਜੰਤ ਲੇਖੇ ਪੌਣੇ ਪਰੇ ਦੁੱਖ ਦੇ, ਦੀਨਾਂ ਅਨਾਥਾਂ ਦਇਆ ਕਮਾਈਆ। ਭੇਵ ਖੁਲ੍ਹੌਣੇ ਮਾਨਵ ਮਾਨਸ ਮਾਨੁਖ ਦੇ, ਅੰਤਰ ਆਤਮ ਬ੍ਰਹਮ ਗਿਆਨ ਦ੍ਰਿੜਾਈਆ। ਭਾਗ ਵਡਿਔਣੇ ਭਗਤ ਜਨ ਜਨਣੀ ਕੁੱਖ ਦੇ, ਹਰਿਜਨ ਆਪਣੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਦਰ ਇਕੋ ਇਕ ਦਰਸਾਈਆ। ਭਾਦਰੋਂ ਕਹੇ ਅਵਤਾਰ ਪੈਗ਼ੰਬਰ ਗੁਰੂ ਦਰ ਸਾਚੇ ਵੇਖਿਆ ਬਰਦਾ, ਬਿਨ ਬੰਦਗੀ ਸੀਸ ਨਿਵਾਈਆ। ਨਿਉਂ ਨਿਉਂ ਸੀਸ ਸਯਦਾ ਜਗਦੀਸ ਕਰਦਾ, ਝੁਕ ਝੁਕ ਲਾਗੇ ਪਾਈਂਆ। ਹਉਂ ਬਾਲਕ ਸੇਵਕ ਨੱਢਾ ਤੇਰੇ ਦਰ ਦਾ, ਦਰ ਠਾਂਡੇ ਅਲਖ ਜਗਾਈਆ। ਪਰਵਰਦਿਗਾਰ ਸਾਂਝੇ ਯਾਰ ਖੇਲ ਵੇਖ ਆਪਣੀ ਲੋਕਮਾਤ ਘਰ ਦਾ, ਧਰਨੀ ਧਰਤ ਧਵਲ ਧੌਲ ਆਪਣਾ ਫੇਰਾ ਪਾਈਆ। ਤੇਰਾ ਨਾਮ ਹਕ਼ੀਕ਼ੀ ਲਾਸ਼ਰੀਕੀ ਹੱਕ ਹਕ਼ੀਕ਼ੀ ਕੋਈ ਨਾ ਪੜ੍ਹਦਾ, ਪਰਦਾ ਸਕੇ ਨਾ ਕੋਇ ਉਠਾਈਆ। ਲੇਖਾ ਜਣਾ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਆਪਣੇ ਦਰ ਦਾ, ਦਰਵੇਸ਼ਾਂ ਮੇਲਾ ਲੈ ਮਿਲਾਈਆ। ਤੇਰਾ ਖੇਲ ਵੇਖਣਾ ਨਰਾਇਣ ਨਰ ਦਾ, ਨਰ ਨਿਰੰਕਾਰ ਤੇਰੀ ਸਰਨਾਈਆ।
❋
❋
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਘਰ ਸਾਚੇ ਮੰਗ ਮੰਗਾਈਆ। ਭਾਦਰੋਂ ਕਹੇ ਗੁਰ ਅਵਤਾਰ ਪੈਗ਼ੰਬਰ ਕਰਨ ਸਲਾਮ, ਸਮਾਂ ਸਮਾਂ ਧਿਆਨ ਲਗਾਈਆ। ਮੇਰੇ ਰਹਿਬਰ ਹੱਕ ਅਮਾਮ, ਤੇਰੀ ਆਮਦ ਵਿਚ ਦੁਹਾਈਆ। ਕਿਰਪਾ ਕਰ ਨੌਜਵਾਨ, ਮਰਦ ਮਰਦਾਨੇ ਝੋਲੀ ਡਾਹੀਆ। ਪ੍ਰਗਟ ਹੋ ਵਾਲੀ ਦੋ ਜਹਾਨ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣੀ ਖੇਲ ਵਖਾਈਆ। ਚਾਰ ਕੁੰਟ ਸ੍ਰਿਸ਼ਟੀ ਦ੍ਰਿਸ਼ਟੀ ਹੋਈ ਬੇਈਮਾਨ, ਬੇਵਾ ਜਗਤ ਲੋਕਾਈਆ। ਸਾਚਾ ਸੁਣੇ ਨਾ ਕੋਇ ਪੈਗ਼ਾਮ, ਪੈਗ਼ੰਬਰ ਰੋ ਕੇ ਰਹੇ ਸੁਣਾਈਆ। ਸਦੀ ਚੌਧਵੀਂ ਬਦਲ ਗਿਆ ਇੰਤਜ਼ਾਮ, ਬੰਦੋਬਸਤ ਨਾ ਕੋਇ ਰਖਾਈਆ। ਮਹਿਰਾਬਾਂ ਮਸਜਿਦਾਂ ਵਿਚ ਹੁੰਦਾ ਹਰਾਮ, ਤੇਰਾ ਭੈ ਨਾ ਕੋਇ ਦਸਾਈਆ। ਕੂੜ ਕਲਪਣਾ ਸਭ ਨੂੰ ਕੀਤਾ ਗ਼ੁਲਾਮ, ਗ਼ੁਰਬਤ ਸਕੇ ਨਾ ਕੋਇ ਕਢਾਈਆ। ਝਗੜਾ ਪਿਆ ਨਾਲ ਇਨਸਾਨ, ਇਨਸਾਨੀਅਤ ਹੱਥ ਕਿਸੇ ਨਾ ਆਈਆ। ਸਾਡੇ ਮਜ਼੍ਹਬ ਬਣੇ ਦੁਕਾਨ, ਜਗਤ ਹੱਟੋ ਹੱਟ ਚਲਾਈਆ। ਤੇਰਾ ਨਾਮ ਹੋਇਆ ਬਦਨਾਮ, ਬਦੀ ਘਰ ਘਰ ਡੇਰਾ ਲਾਈਆ। ਸਾਹਿਬ ਸਵਾਮੀ ਅੰਤਰਜਾਮੀ ਘਟ ਨਿਵਾਸੀ ਹੋ ਮਿਹਰਵਾਨ, ਮਹਿਬੂਬ ਤੇਰੀ ਸ਼ਰਨਾਈਆ। ਮਨ ਕਲਪਣਾ ਕੂੜੀ ਕਿਰਿਆ ਨੌ ਖੰਡ ਪ੍ਰਿਥਮੀ ਕਰਦੇ ਕ਼ਤਲੇਆਮ, ਸਾਢੇ ਤਿੰਨ ਹੱਥ ਕਾਇਆ ਕ਼ਤਲਗਾਹ ਦ੍ਰਿੜਾਈਆ। ਪਵਿਤ੍ਰ ਕਰ ਦੇ ਖੇੜਾ ਸਚ ਗਰਾਮ, ਗ੍ਰਹਿ ਮੰਦਰ ਹੋਵੇ ਸਫ਼ਾਈਆ। ਨਿਜ ਨੇਤਰ ਨਜ਼ਰੀ ਆ ਧੁਰ ਦੇ ਰਾਮ, ਰਾਮ ਰਮਈਆ ਰਾਹ ਤਕਾਈਆ। ਨਾਮ ਬੰਸਰੀ ਸੁਣਾ ਧੁਰ ਦੇ ਕਾਹਨ, ਸਖ਼ੀ ਆਤਮਾ ਦਏ ਦੁਹਾਈਆ। ਹਜ਼ਰਤ ਪੈਗ਼ੰਬਰ ਮੂਸਾ ਈਸਾ ਮੁਹੰਮਦ ਦੇ ਪੈਗ਼ਾਮ, ਇਸਮ ਆਜ਼ਮ ਇਕ ਸਮਝਾਈਆ। ਨਾਨਕ ਨਿਰਗੁਣ ਸਰਗੁਣ ਮੰਤਰ ਸਤਿਨਾਮ, ਸਤਿ ਦਾ ਪਰਦਾ ਆਪ ਉਠਾਈਆ। ਗੋਬਿੰਦ ਵਾਹਿਗੁਰੂ ਕਹਿ ਕੇ ਫ਼ਤਿਹ ਡੰਕ ਵਜਾਇਆ ਜਵਾਨ, ਜੋਵਨਵੰਤਾ ਆਪ ਸੁਣਾਈਆ। ਸਭ ਦਾ ਮਾਲਕ ਖ਼ਾਲਕ ਪ੍ਰਿਤਪਾਲਕ ਅੰਤਮ ਪ੍ਰਗਟ ਹੋਣਾ ਸ੍ਰੀ ਭਗਵਾਨ, ਭਗਵਨ ਆਪਣੀ ਕਲ ਧਰਾਈਆ। ਜਿਸ ਦਾ ਨਿਰਗੁਣ ਨੂਰ ਜੋਤ ਬਿਨ ਵਰਨ ਗੋਤ ਖੇਲ ਕਰੇ ਮਹਾਨ, ਮਹਿਮਾ ਅਕਥ ਕਥ ਸੁਣਾਈਆ। ਸੋ ਵੇਲਾ ਵਕ਼ਤ ਪਹੁੰਚਿਆ ਆਣ, ਆਨਨ ਫ਼ਾਨਣ ਪਰਦਾ ਦਏ ਉਠਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਅਬਿਨਾਸ਼ੀ ਕਰਤੇ ਆਦਿ ਨਿਰੰਜਣ ਦੇ ਦਾਨ, ਸ੍ਰੀ ਭਗਵਾਨ ਝੋਲੀ ਅਗੰਮ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਭਾਦਰੋਂ ਕਹੇ ਗੁਰ ਅਵਤਾਰ ਪੈਗ਼ੰਬਰ ਕਰਨ ਕ਼ਦਮਬੋਸੀ, ਧੂੜੀ ਖ਼ਾਕ ਰਮਾਈਆ। ਨਾਮ ਖ਼ੁਮਾਰੀ ਸਦਾ ਮਦਹੋਸ਼ੀ, ਮਧੁਰ ਧੁਨ ਰਾਗ ਸੁਣਾਈਆ। ਸਭ ਦੀ ਆਸਾ ਮਨਸਾ ਕਲਜੁਗ ਅੰਤਮ ਇਕੋ ਲੋਚੀ, ਲੋਚਨ ਨੈਣ ਦੇ ਖੁਲ੍ਹਾਈਆ। ਸਚ ਸਲਾਹ ਧੁਰ ਮਲਾਹ ਇਕੋ ਸੋਚੀ, ਪਰਮ ਪੁਰਖ ਹੋਣਾ ਸਹਾਈਆ। ਲਹਿਣਾ ਦੇਣਾ ਲੇਖਾ ਯਾਦ ਕਰ ਰਵਦਾਸ ਚਮਾਰਾ ਮੋਚੀ, ਜੋ ਸ਼ਬਦ ਅਗੰਮ ਗਿਆ ਦ੍ਰਿੜਾਈਆ। ਲਹਿਣਾ ਦੇਣਾ ਵੇਖ ਨਾਥ ਤ੍ਰੈਲੋਕੀ, ਕਾਹਨਾ ਕ੍ਰਿਸ਼ਨ ਕੀ ਸਮਝਾਈਆ। ਦੀਨ ਦੁਨੀ ਦੀ ਵਾਸਨਾ ਹੋਣੀ ਖੋਟੀ, ਰਾਮ ਰਮਈਆ ਗਿਆ ਜਣਾਈਆ। ਕਲਜੁਗ ਅੰਤਮ ਮੰਜ਼ਲ ਚੜ੍ਹੇ ਕੋਇ ਨਾ ਚੋਟੀ, ਦਰਗਾਹ ਮਿਲਣ ਕੋਇ ਨਾ ਆਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਖਾਣੀ ਬਾਣੀ ਪੜ੍ਹਨ ਕਾਰਨ ਰੋਟੀ, ਧਰਮ ਦੀ ਧਾਰ ਨਾ ਕੋਇ ਸਮਾਈਆ। ਮਾਣਸ ਹੋ ਕੇ ਖਾਣ ਬੋਟੀ, ਨਾਤਾ ਆਤਮ ਪਰਮਾਤਮ ਜਗਤ ਤੁੜਾਈਆ। ਸਾਧਾਂ ਸਾਬਤ ਰਹੇ ਨਾ ਕੋਇ ਲੰਗੋਟੀ, ਧੀਰਜ ਯਤ ਨਾ ਕੋਇ ਰਖਾਈਆ। ਪੜ੍ਹੀ ਕੰਮ ਨਾ ਆਵੇ ਪੋਥੀ, ਪੁਸਤਕ ਬਗ਼ਲਾਂ
❋
❋
ਵਿਚ ਰਖਾਈਆ। ਮੰਜ਼ਲ ਜਾਣੇ ਕੋਇ ਨਾ ਜੋਗੀ, ਜਗਤ ਗਿਆਨ ਨਾ ਕੋਇ ਦ੍ਰਿੜਾਈਆ। ਸ੍ਰਿਸ਼ਟੀ ਕਾਮ ਵਾਸਨਾ ਹੋਣੀ ਭੋਗੀ, ਭਈਆ ਭੈਣ ਲਏ ਤਕਾਈਆ। ਹਉਮੇ ਅੰਦਰ ਹੋਣਾ ਸਭ ਨੇ ਰੋਗੀ, ਮੁੱਲਾ ਸ਼ੇਖ਼ ਮੁਸਾਇਕ ਪੰਡਤ ਪਾਂਧਾ ਸਾਬਤ ਨਜ਼ਰ ਕੋਇ ਨਾ ਆਈਆ। ਪੁਰਖ ਅਕਾਲ ਦੀ ਬਹੇ ਕੋਈ ਨਾ ਗੋਦੀ, ਗੋਦਾਵਰੀ ਕੰਢੇ ਗੋਬਿੰਦ ਗਿਆ ਜਣਾਈਆ। ਗੁਰ ਅਵਤਾਰ ਪੈਗ਼ੰਬਰ ਹਿਰਦਾ ਸਕੇ ਕੋਇ ਨਾ ਸੋਧੀ, ਵਦੀ ਸੁਦੀ ਲੇਖਾ ਨਾ ਕੋਇ ਚੁਕਾਈਆ। ਝਗੜਾ ਪੈਣਾ ਲੋਕ ਪ੍ਰਲੋਕੀ, ਪੁਰੀਆਂ ਲੋਆਂ ਦੇਣ ਦੁਹਾਈਆ। ਪੁਰਖ ਅਕਾਲ ਦੀਨ ਦਿਆਲ ਕਲਜੁਗ ਅੰਤਮ ਸਭ ਨੂੰ ਦੇ ਸੋਝੀ, ਬੁੱਧ ਬਿਬੇਕ ਦੇਣੀ ਕਰਾਈਆ। ਕਲਜੁਗ ਜੀਵਾਂ ਮਤ ਰਹੇ ਨਾ ਹੋਛੀ, ਹੁਸ਼ਿਆਰੀ ਨਾਲ ਲੈਣਾ ਤਰਾਈਆ। ਕਰਮਾਂ ਵੱਲ ਨਾ ਤੱਕੀਂ ਸ੍ਰਿਸ਼ਟੀ ਸਾਰੀ ਦੋਸ਼ੀ, ਬਿਨ ਤੇਰੇ ਨਿਰਦੋਸ਼ ਨਜ਼ਰ ਕੋਇ ਨਾ ਆਈਆ। ਅੰਤ ਘੜੀ ਵੇਖ ਲੈ ਔਖੀ, ਮੁਸ਼ਕਲ ਹੱਲ ਨਾ ਕੋਇ ਕਰਾਈਆ। ਮਨ ਮਨਸਾ ਸਭ ਨੂੰ ਕੀਤਾ ਸ਼ੌਂਕੀ, ਸ਼ਹਿਨਸ਼ਾਹ ਤੇਰਾ ਰੰਗ ਨਾ ਕੋਇ ਰੰਗਾਈਆ। ਗੋਬਿੰਦ ਦਾ ਪੂਰਾ ਢਈਆ ਤੇ ਆਸਾ ਮਨਸਾ ਸਾਢੇ ਤਿੰਨ ਹੱਥ ਦੀ ਔਂਤੀ, ਅਗਲਾ ਪਰਦਾ ਦੇਣਾ ਚੁਕਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਹਰਿ ਸਵਾਮੀ ਬੇਪਰਵਾਹੀਆ। ਭਾਦਰੋਂ ਕਹੇ ਗੁਰ ਅਵਤਾਰ ਪੈਗ਼ੰਬਰ ਚਰਨ ਛੂੰਹਦੇ ਮੱਥਾ, ਮਸਤਕ ਧੂੜ ਰਮਾਈਆ। ਭੇਵ ਦੱਸ ਯਥਾਰਥ ਯਥਾ, ਗਹਿਰ ਗੰਭੀਰ ਤੇਰੀ ਸਰਨਾਈਆ। ਸਤਿਜੁਗ ਅੰਦਰ ਕਿਹੜੀ ਚਲਣੀ ਕਥਾ, ਕਵਣ ਨਾਮ ਸਿਫ਼ਤ ਸਾਲਾਹੀਆ। ਜਿਸ ਦਾ ਲੇਖਾ ਐਜ਼ਨ ਵਿਚ ਨਾ ਹੋਵੇ ਤਥਾ, ਤਬਦੀਲੀ ਕਰਨ ਕੋਇ ਨਾ ਪਾਈਆ। ਕੀ ਸੰਦੇਸ਼ਾ ਦਿਤਾ ਜਿਸ ਵੇਲੇ ਗੋਬਿੰਦ ਆਪਣੀ ਪਿੱਠ ਉਤੋਂ ਲਾਹਿਆ ਭੱਥਾ, ਤੀਰ ਕਮਾਨ ਟੰਕ ਹੱਥ ਸੁਟਾਈਆ। ਲਹਿਣਾ ਦੇਣਾ ਹੋਣਾ ਕੀ ਤੱਤ ਅੱਠਾ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨਮਤ ਬੁਧ ਕੀ ਚਤੁਰਾਈਆ। ਕੀ ਗੁਰ ਅਰਜਨ ਸੰਦੇਸ਼ਾ ਦਿਤਾ ਭੱਟਾ, ਭਠ ਖੇੜਾ ਗਿਆ ਦ੍ਰਿੜਾਈਆ। ਕੀ ਹੁਕਮ ਸੁਣਾਇਆ ਜਿਸ ਵੇਲੇ ਨਾਨਕ ਤੱਕੜੀ ਵਿਚ ਰਖਾਇਆ ਵੱਟਾ, ਭੇਵ ਅਭੇਦਾ ਅਗੰਮ ਅਲਾਈਆ। ਕੀ ਮੁਹੰਮਦ ਦੱਸਿਆ ਜਿਸ ਵੇਲੇ ਸ਼ਰਅ ਦਾ ਮਾਸ ਕੱਟਾ, ਸੁੰਨਤ ਜਗਤ ਬਣਾਈਆ। ਕੀ ਸੰਦੇਸ਼ਾ ਦਿਤਾ ਜਿਸ ਵੇਲੇ ਈਸਾ ਗਲ ਵਿਚ ਪਿਆ ਰੱਸਾ, ਸਲੀਵ ਜਗਤ ਵਾਲੀ ਜਣਾਈਆ। ਕੀ ਕੂਕ ਪੁਕਾਰਿਆ ਜਿਸ ਵੇਲੇ ਮੂਸਾ ਮੂੰਹ ਦੇ ਭਾਰ ਢੱਠਾ, ਹੋਕਾ ਹੱਕ ਹੱਕ ਦ੍ਰਿੜਾਈਆ। ਸਭ ਦਾ ਲਹਿਣਾ ਦੇਣਾ ਵੇਖ ਪੁਰਖ ਅਕਾਲ ਇਕੋ ਵਾਰ ਇਕੱਠਾ, ਦਰਗਾਹ ਸਾਚੀ ਸਚਖੰਡ ਦਵਾਰੇ ਫੋਲ ਫੁਲਾਈਆ। ਕਲਜੁਗ ਅੰਤਮ ਸਭ ਦਾ ਮਨਸੂਖ਼ ਕਰ ਦੇ ਦੀਨਾਂ ਮਜ਼੍ਹਬਾਂ ਵਾਲਾ ਪਟਾ, ਪਟਨੇ ਵਾਲਾ ਦਏ ਗਵਾਹੀਆ। ਸਤਿਜੁਗ ਸਾਚੇ ਤੂੰ ਮੇਰਾ ਮੈਂ ਤੇਰਾ ਦੱਸ ਦੇ ਟੱਪਾ, ਟੌਪਕ ਅਵਰ ਨਾ ਕੋਇ ਜਣਾਈਆ। ਦੀਨ ਮਜ਼੍ਹਬ ਦਾ ਰਹੇ ਕੋਈ ਨਾ ਰੱਟਾ, ਝਗੜਾ ਕਰੇ ਨਾ ਕੋਇ ਲੋਕਾਈਆ। ਨਿਜ ਨੇਤਰ ਲੋਚਣ ਨੈਣ ਖੋਲ੍ਹ ਦੇ ਅੱਖਾ, ਗ੍ਰਹਿ ਮੰਦਰ ਕਰ ਰੁਸ਼ਨਾਈਆ। ਤੂੰ ਮਾਲਕ ਖ਼ਾਲਕ ਸਖ਼ਾ ਸਹਾਈ ਸਖ਼ਾ, ਸਾਹਿਬ ਤੇਰੀ ਸਰਨਾਈਆ। ਕਲਜੁਗ ਜਗਤ ਜਹਾਨ ਵੇਖ ਤਪਾ, ਤਪਸ਼ ਅਵਰ ਨਾ ਕੋਇ ਬੁਝਾਈਆ। ਜੋ ਤੇਰਾ ਦੱਸ ਕੇ ਗਿਆ ਪਤਾ, ਪਤਿਪਰਮੇਸ਼ਵਰ ਤੇਰਾ ਭੇਵ ਖੁਲ੍ਹਾਈਆ। ਸਭ ਦੇ ਨਾਲ ਤੇਰਾ ਸਾਂਝਾ ਮਤਾ, ਮਤ ਮਤਾਂਤਰ ਰਹਿਣ ਕੋਇ ਨਾ ਪਾਈਆ। ਅੰਤ ਅਖ਼ੀਰ ਬੇਨਜ਼ੀਰ ਲਾਸ਼ਰੀਕ ਪਰਵਰਦਿਗਾਰ ਪਾਰਬ੍ਰਹਮ ਪਤਿਪਰਮੇਸ਼ਵਰ ਆਦਿ ਨਿਰੰਜਣ ਸਾਂਝਾ ਖੋਲ੍ਹ ਦੇ ਹੱਟਾ, ਹਟਵਾਣਾ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ
❋
❋
ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਜੁਗ ਚੌਕੜੀ ਤੇਰਾ ਏਕਾ ਨਾਮ ਸੱਚਾ, ਜਿਸ ਨਾਮ ਦੀ ਮਹਿਮਾ ਚਾਰ ਜੁਗ ਦੇ ਗੁਰ ਅਵਤਾਰ ਪੈਗ਼ੰਬਰ ਅੱਖਰਾਂ ਵਿਚ ਗਏ ਗਾਈਆ।
੧੬ ਭਾਦਰੋਂ ਸ਼ਹਿਨਸ਼ਾਹੀ ਸੰਮਤ ੫ ਬਖ਼ਸ਼ੀਸ਼ ਸਿੰਘ ਦੇ ਗ੍ਰਹਿ ਪਿੰਡ ਕ਼ਾਦਰਾਬਾਦ
ਭਾਦਰੋਂ ਕਹੇ ਪ੍ਰਭ ਨੌ ਖੰਡ ਪ੍ਰਿਥਮੀ ਫਿਰਿਆ ਪੈਰ ਦੱਬੇ, ਚਾਰ ਕੁੰਟ ਦਹਿ ਦਿਸ਼ਾ ਬਿਨ ਕ਼ਦਮਾ ਕ਼ਦਮ ਉਠਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਮਾਨਵ ਮਾਨਸ ਮਾਨੁਖ ਵੇਖੇ ਸਭੇ, ਸਾਢੇ ਤਿੰਨ ਹੱਥ ਕਾਇਆ ਮਾਟੀ ਫੋਲ ਫੁਲਾਈਆ। ਨਿਰਗੁਣ ਨਿਰੰਕਾਰ ਏਕੰਕਾਰ ਤੇਰਾ ਦੀਪਕ ਨੂਰ ਜੋਤੀ ਕੋਇ ਨਾ ਜਗੇ, ਜਾਗਰਤ ਜੋਤ ਬਿਨ ਵਰਨ ਗੋਤ ਨਜ਼ਰ ਕੋਇ ਨਾ ਆਈਆ। ਜਿਧਰ ਵੇਖਾਂ ਤੇਰੇ ਨਾਮ ਦੇ ਪੈਂਦੇ ਸੱਦੇ, ਵਖਰੇ ਵਖਰੇ ਢੋਲੇ ਰਾਗ ਸੁਣਾਈਆ। ਦੀਨਾਂ ਮਜ਼੍ਹਬਾਂ ਵਾਲੇ ਤੱਕਦੇ ਮਜ਼ੇ, ਮਜ਼ਾਕ਼ ਕਰੇ ਜਗਤ ਲੋਕਾਈਆ । ਕਲਜੁਗ ਕੂੜ ਕੁੜਿਆਰ ਵਹਿਣ ਵਗੇ, ਅੱਗੇ ਹੋ ਨਾ ਕੋਇ ਅਟਕਾਈਆ। ਹੁਕਮੇ ਅੰਦਰ ਰਹੇ ਕੋਇ ਨਾ ਬੱਧੇ, ਬਦੀ ਜਗਤ ਰਹੇ ਕਮਾਈਆ। ਸਾਚਾ ਮਿਲੇ ਨਾ ਕਿਸੇ ਅਮਰਾ ਪਦੇ, ਪਤਿਪਰਮੇਸ਼ਵਰ ਮਿਲਣ ਕੋਇ ਨਾ ਆਈਆ। ਕਿਰਪਾ ਕਰ ਜਗਤ ਜਗਦੀਸ਼ਰ ਯਦੇ, ਯਦਿਪ ਆਪਣਾ ਰੂਪ ਪ੍ਰਗਟਾਈਆ। ਬਿਨ ਤੇਰੇ ਕੂੜ ਵਿਕਾਰ ਕੋਇ ਨਾ ਕੱਢੇ, ਕਾਇਆ ਰਹੇ ਨਾ ਕੋਇ ਸਫ਼ਾਈਆ । ਝਗੜਾ ਮੇਟ ਦੇ ਪੰਜ ਤੱਤ ਤਨ ਵਜੂਦ ਮਾਸ ਨਾੜੀ ਹੱਡੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਆਸ ਰਖਾਈਆ। ਭਾਦਰੋਂ ਕਹੇ ਮੈਂ ਫਿਰਦਾ ਚੁਪ ਚੁਪੀਤਾ, ਚਾਰੋਂ ਕੁੰਟ ਵਾਹੋ ਦਾਹੀਆ। ਇਸ਼ਟ ਤੱਕਿਆ ਰਾਮ ਸੀਤਾ, ਬਨ ਖੰਡ ਖੋਜ ਖੁਜਾਈਆ। ਰਾਧਾ ਕ੍ਰਿਸ਼ਨ ਤੱਕਿਆ ਮੀਤਾ, ਤੀਰਥ ਤਟ ਫੋਲ ਫੁਲਾਈਆ। ਈਸਾ ਮੂਸਾ ਮੁਹੰਮਦ ਤੱਕੀਆਂ ਤੌਫ਼ੀਕ਼ਾਂ, ਤਾਕ਼ਤਵਰ ਖੋਜ ਖੁਜਾਈਆ। ਨਾਨਕ ਗੋਬਿੰਦ ਵੇਖੀਆਂ ਉਮੀਦਾਂ, ਜੋ ਆਸਾ ਗਏ ਵਧਾਈਆ। ਚਾਰ ਜੁਗ ਦੇ ਨਾਮ ਦੀਆਂ ਤੱਕੀਆਂ ਰਸੀਦਾਂ, ਜੋ ਸਿਫ਼ਤਾਂ ਵਿਚ ਸਿਫ਼ਤ ਸਾਲਾਹੀਆ। ਧੁਰ ਕਲਮਾ ਕਾਇਨਾਤ ਵੇਖੀਆਂ ਹਦੀਸਾਂ, ਜੋ ਹਜ਼ਰਤਾਂ ਕਰੀ ਪੜ੍ਹਾਈਆ। ਖੇਲ ਵੇਖਿਆ ਊਚਾਂ ਨੀਚਾਂ, ਦੀਨ ਮਜ਼੍ਹਬ ਕੀ ਵਡਿਆਈਆ। ਰਾਓ ਰੰਕਾਂ ਤਕ ਕੇ ਮੇਰੀਆਂ ਨਿਕਲੀਆਂ ਚੀਕਾਂ, ਉਚੀ ਕੂਕ ਕੂਕ ਸੁਣਾਈਆ। ਬਹੁੜੀ ਤੇਰੀਆਂ ਜੁਗ ਜੁਗ ਕਿਹੋ ਜਿਹੀਆਂ ਰੀਤਾਂ, ਰੀਤੀਵਾਨ ਦੇਣਾ ਸਮਝਾਈਆ। ਕਦੇ ਸ਼ਿਵਦਵਾਲੇ ਮਠ ਮੰਦਰ ਉਤੇ ਬਣਾਏ ਮਸੀਤਾਂ, ਮਸਲਾ ਅਗਲਾ ਇਕ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਅਲਖ ਜਗਾਈਆ। ਭਾਦਰੋਂ ਕਹੇ ਮੈਂ ਫਿਰਿਆ ਚੋਰੀ ਚੋਰੀ, ਚੋਰਾਂ ਯਾਰਾਂ ਠੱਗਾਂ ਵੇਖ ਵਖਾਈਆ। ਕਲਜੁਗ ਰੈਣ ਅੰਧੇਰੀ ਵੇਖੀ ਘੋਰੀ, ਘੋਰ ਕਲਜੁਗ ਰਿਹਾ ਤਕਾਈਆ। ਝਗੜਾ ਪਿਆ ਪਸ਼ੂ ਢੋਰੀ, ਸੂਰ ਗਾਂ ਦਏ ਦੁਹਾਈਆ। ਆਤਮ ਪਰਮਾਤਮ ਬਣੇ ਕੋਈ ਨਾ ਜੋੜੀ, ਲੱਖ ਚੁਰਾਸੀ ਨਾਰ ਕੰਤ ਜੋੜ ਜੁੜਾਈਆ। ਚਾਰ ਕੁੰਟ ਦਹਿ ਦਿਸ਼ਾ ਖੇਲ ਤੱਕੀ ਤੋਰੀ ਮੋਰੀ, ਮਿਹਰਵਾਨ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਇਕ ਅਖਵਾਈਆ। ਭਾਦਰੋਂ ਕਹੇ ਮੈਂ ਫਿਰਿਆ ਚਾਰੋਂ ਕੁੰਟ, ਗ੍ਰਹਿ ਗ੍ਰਹਿ ਖੋਜ ਖੁਜਾਈਆ । ਨਰਕ ਸਵਰਗ ਵੇਖੇ ਬੈਕੁੰਠ,
❋
❋
ਪਰਦਾ ਉਹਲਾ ਸਰਬ ਚੁਕਾਈਆ। ਜੰਞੂ ਬੋਦੀ ਦੀਨ ਮਜ਼੍ਹਬ ਵੇਖੇ ਵਿਚ ਸੁੰਨਤ, ਮੁੱਛ ਦਾੜ੍ਹੀ ਕੇਸ ਨਾਲ ਵਡਿਆਈਆ। ਨਬੀ ਰਸੂਲਾਂ ਤੱਕੀ ਮਾਤ ਉਮਤ, ਅਮਲਾਂ ਵਿਚ ਜਣਾਈਆ। ਸੀਸ ਜਗਦੀਸ਼ ਵੇਖੇ ਮੂਨ ਮੁੰਡਤ, ਮੁੰਡੀ ਤਨ ਵਜੂਦ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਹਰਿ ਵੱਡਾ ਬੇਪਰਵਾਹੀਆ। ਭਾਦਰੋਂ ਕਹੇ ਮੈਂ ਦੀਨ ਦੁਨੀ ਦਾ ਤੱਕਿਆ ਰਾਹ, ਰਸਤਾ ਰਹਿਬਰ ਹੋ ਕੇ ਵੇਖ ਵਖਾਈਆ। ਤੁਧ ਬਿਨ ਦੂਜਾ ਦਿਸੇ ਨਾ ਕੋਇ ਮਲਾਹ, ਨਈਆ ਨੌਕਾ ਪਾਰ ਨਾ ਕੋਇ ਕਰਾਈਆ। ਤੇਰੇ ਨਾਲੋਂ ਸਾਰੇ ਹੋਏ ਜੁਦਾ, ਜੁਜ਼ ਆਪਣਾ ਵੰਡ ਵੰਡਾਈਆ । ਜੇ ਤੂੰ ਵਾਹਦ ਇਕ ਖ਼ੁਦਾ, ਖ਼ੁਦੀ ਤਕੱਬਰ ਦੇ ਗਵਾਈਆ। ਮਾਲਕ ਖ਼ਾਲਕ ਬਣ ਦਿਲਰੁਬਾ, ਮਹਿਬੂਬ ਤੇਰੀ ਸਰਨਾਈਆ। ਦੂਈ ਦਵੈਤੀ ਕੱਢ ਵਬਾ, ਹਉਮੇ ਰੋਗ ਦੇਣਾ ਮਿਟਾਈਆ। ਤੈਨੂੰ ਕਿਹਾ ਹੱਕ ਅਲਾਹ, ਆਲੀਸ਼ਾਨ ਤੇਰੀ ਸਰਨਾਈਆ। ਤੇਰਾ ਕਲਮਾ ਇਕ ਸਦਾ, ਸਹੀ ਸਲਾਮਤ ਸੋਭਾ ਪਾਈਆ। ਸਭ ਦੀ ਕ਼ਬੂਲ ਕਰ ਦੁਆ, ਦਰ ਤੇਰੇ ਸੀਸ ਨਿਵਾਈਆ। ਸਾਚੇ ਨਾਮ ਦਾ ਦੱਸ ਇਕ ਮਜ਼ਾ, ਮਜਲਸ ਆਪਣੇ ਨਾਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦੇਣਾ ਖੁਲ੍ਹਾਈਆ। ਭਾਦਰੋਂ ਕਹੇ ਮੈਂ ਕਿਹਾ ਮੇਰੇ ਨਿਰੰਕਾਰ, ਨਿਰਵੈਰ ਤੇਰੀ ਸਰਨਾਈਆ। ਚਾਰੋਂ ਕੁੰਟ ਧੂੰਆਂਧਾਰ, ਨਿਰਗੁਣ ਨੂਰ ਨਾ ਕੋਇ ਰੁਸ਼ਨਾਈਆ। ਚਰਨ ਝੁਕਣ ਤੇਰੇ ਗੁਰ ਅਵਤਾਰ, ਪੈਗ਼ੰਬਰ ਸੀਸ ਨਿਵਾਈਆ। ਸਦੀ ਚੌਧਵੀਂ ਸਭ ਦੀ ਪੈਜ ਦੇ ਸਵਾਰ, ਕਲਜੁਗ ਅੰਤਮ ਹੋ ਸਹਾਈਆ। ਦੀਨ ਦੁਨੀ ਦੀ ਪਾ ਸਾਰ, ਮਹਾਂਸਾਰਥੀ ਵੇਸ ਵਟਾਈਆ। ਤੇਰਾ ਨੂਰ ਹੋਵੇ ਉਜਿਆਰ, ਨਿਰਾਕਾਰ ਸਾਕਾਰ ਦੇਣਾ ਦ੍ਰਿੜਾਈਆ। ਦਰਗਾਹ ਸਾਚੀ ਸਚਖੰਡ ਤੇਰਾ ਕਰਦੇ ਸਰਬ ਇੰਤਜ਼ਾਰ, ਆਸਾ ਵਿਚ ਆਸ ਵਧਾਈਆ। ਮਾਤਲੋਕ ਤੇਰਾ ਨੂਰੀ ਨੂਰ ਹੋਵੇ ਚਮਤਕਾਰ, ਪ੍ਰਕਾਸ਼ ਪ੍ਰਕਾਸ਼ ਵਿਚੋਂ ਪ੍ਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਆਸ ਰਖਾਈਆ। ਭਾਦਰੋਂ ਕਹੇ ਮੇਰੇ ਪ੍ਰਭੂ ਆਪਣੀ ਕਰ ਦੇ ਕਿਰਪਾ, ਕਿਰਪਾ ਨਿਧਾਨ ਤੇਰੀ ਵਡਿਆਈਆ। ਦੀਨ ਦੁਨੀ ਦੀ ਮੇਟ ਦੇ ਬਿਪਤਾ, ਵਿਪਰੀਤ ਰਹਿਣ ਕੋਇ ਨਾ ਪਾਈਆ। ਮਾਨਵ ਰੂਪ ਬਣਾ ਦੇ ਸਾਚੇ ਸਿੱਖ ਦਾ, ਸਿਖਿਆ ਸਚ ਦ੍ਰਿੜਾਈਆ। ਉਪਾਸ਼ਕ ਹੋ ਜਾਏ ਇਸ਼ਟ ਇਕ ਦਾ, ਏਕੰਕਾਰ ਤੇਰੀ ਸਰਨਾਈਆ। ਝਗੜਾ ਮੁਕ ਜਾਏ ਪੱਥਰ ਇੱਟ ਦਾ, ਮੰਦਰਾਂ ਸੀਸ ਨਾ ਕੋਇ ਨਿਵਾਈਆ। ਬਿਨ ਤੇਰੀ ਕਿਰਪਾ ਮਨ ਕਿਸੇ ਨਾ ਟਿਕਦਾ, ਟਿਕਟਿਕੀ ਅੰਦਰ ਦੇ ਲਗਾਈਆ। ਤੇਰਾ ਆਤਮਾ ਤੱਤ ਸ਼ਰੀਰ ਕਦੇ ਨਾ ਭਿੱਟਦਾ, ਊਚ ਨੀਚ ਨਾ ਕੋਇ ਜਣਾਈਆ। ਤੂੰ ਆਦਿ ਜੁਗਾਦਿ ਜੁਗ ਚੌਕੜੀ ਨਿਰਗੁਣ ਸਰਗੁਣ ਆਪਣਾ ਖੇਲ ਆਪ ਨਜਿੱਠਦਾ, ਦੂਜਾ ਨਜ਼ਰ ਕੋਇ ਨਾ ਆਈਆ। ਭੇਵ ਖੁਲ੍ਹਾ ਦੇ ਪਤਿਪਰਮੇਸ਼ਵਰ ਪਿਤ ਦਾ, ਪਾਰਬ੍ਰਹਮ ਬ੍ਰਹਮ ਆਪਣਾ ਪਰਦਾ ਲਾਹੀਆ। ਅੰਤ ਅਖ਼ੀਰ ਬੇਨਜ਼ੀਰ ਤੇਰਾ ਨੂਰ ਅਗੰਮਾ ਇਕੋ ਦਿਸਦਾ, ਬਿਨ ਮਾਟੀ ਚੰਮਾ ਸੋਭਾ ਪਾਈਆ। ਲਹਿਣਾ ਦੇਣਾ ਚੁਕਾ ਦੇ ਲੋਕਮਾਤ ਜਿਸ ਜਿਸ ਦਾ, ਜਿਸਮ ਜ਼ਮੀਰ ਕਰ ਰੁਸ਼ਨਾਈਆ । ਨਾਤਾ ਜੋੜ ਦੇ ਆਤਮ ਪਰਮਾਤਮ ਹਿਤ ਦਾ, ਹਿਤਕਾਰੀ ਹੋ ਕੇ ਵੇਖ ਵਖਾਈਆ। ਮਨ ਠਗੌਰੀ ਝਗੜਾ ਰਹੇ ਨਾ ਚਿਤ ਦਾ, ਚੇਤਨ ਸੁਰਤੀ ਦੇ ਕਰਾਈਆ। ਲੇਖਾ ਮੁਕ ਜਾਏ ਲੱਖ ਚੁਰਾਸੀ ਆਵਣ ਜਾਵਣ ਨਿਤ ਦਾ, ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਹੋਣਾ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ,
❋
❋
ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਨੂਰ ਅਗੰਮੀ ਇਕ ਦਾ, ਇਕ ਇਕੱਲੇ ਸਚ ਮਹੱਲੇ ਤੇਰਾ ਨੂਰ ਨੁਰਾਨਾ ਨਜ਼ਰੀ ਆਈਆ।
❋
