ਪੁਸਤਕਾਲਾਭਾਗ ੨੨

੨੧ ਭਾਦਰੋਂ ਸ਼ਹਿਨਸ਼ਾਹੀ ਸੰਮਤ ੫ ਹਰਿ ਭਗਤ ਦਵਾਰ ਜੇਠੂਵਾਲ

ਸਤਿ ਪੁਰਖ ਸਤਿ ਦੇ ਮਾਲਕ, ਸਚ ਤੇਰੀ ਵਡਿਆਈਆ। ਤੇਰਾ ਖੇਲ ਭਗਤ ਜਨ ਯਾਚਕ, ਯਾਦਵ ਬੰਸੀ ਕ੍ਰਿਸ਼ਨ ਗਿਆ ਦ੍ਰਿੜਾਈਆ। ਸੰਤ ਸੁਹੇਲੇ ਤੇਰੇ ਸਾਦਕ, ਸਾਹਿਬ ਸੁਲਤਾਨ ਤੇਰੀ ਵਡਿਆਈਆ। ਆਪਣੀ ਧਾਰ ਦੀ ਆਪੇ ਕਰ ਸਫ਼ਾਰਸ਼, ਕੂੜਾ ਸੰਗ ਨਾ ਕੋਇ ਮਿਲਾਈਆ। ਤੇਰਾ ਲਹਿਣਾ ਦੇਣਾ ਬੜਾ ਅਜੇ ਵਿਚ ਭਾਰਤ, ਭਾਂਡਾ ਭਰਮ ਭਉ ਭੰਨਾਈਆ। ਤੇਰੇ ਨਾਮ ਦੀ ਲਵੇ ਕੋਈ ਨਾ ਆੜ੍ਹਤ, ਸਤਿ ਸਚ ਤੇਰਾ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਸਤਿ ਕਹੇ ਸਤਿ ਸਤਿਵੰਤ, ਆਦਿ ਜੁਗਾਦਿ ਅਖਵਾਈਆ। ਮੇਰਾ ਮਾਲਕ ਇਕ ਭਗਵੰਤ, ਦੂਜਾ ਨਜ਼ਰ ਕੋਇ ਨਾ ਆਈਆ। ਦੋ ਜਹਾਨਾਂ ਅਗੰਮੀ ਕੰਤ, ਕੰਤੂਹਲ ਇਕ ਅਖਵਾਈਆ। ਜਿਸ ਨੇ ਉਧਾਰਨੇ ਨੌਂ ਖੰਡ ਪ੍ਰਿਥਮੀ ਸੰਤ, ਸੂਫ਼ੀਆਂ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਖੇਲ ਖਿਲਾਈਆ। ਸਤਿ ਕਹੇ ਸਤਿ ਕਦੇ ਨਾ ਮਰਿਆ, ਜਨਮ ਮਰਨ ਨਾ ਕੋਇ ਵਡਿਆਈਆ। ਜਿਸ ਆਦਿ ਜੁਗਾਦਿ ਜੁਗ ਚੌਕੜੀ ਖੇਲ ਕਰਿਆ, ਕਰਨੀ ਦਾ ਕਰਤਾ ਬੇਪਰਵਾਹੀਆ। ਓਸ ਜਗਤ ਵਿਚ ਜੀਵਣ ਦਾ ਨਵਾਂ ਜੀਵਣ ਧਰਿਆ, ਜੁਗਤ ਦੀਨ ਦੁਨੀ ਸਮਝਾਈਆ। ਚਾਰੋਂ ਕੁੰਟ ਅੰਧੇਰਾ ਹੋਣਾ ਘਰ ਘਰਿਆ, ਕਲਜੁਗ ਕੂੜ ਕੂਕੇ ਦਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਸਤਿ ਕਹੇ ਮੈਂ ਸ਼ਬਦੀ ਧਾਰ, ਧਾਰ ਵਿਚ ਪਰਗਟਾਈਆ। ਜਨਮ ਮਰਨ ਜਿਸ ਦੇ ਅਖਤਿਆਰ, ਬੇਅਖਤਿਆਰੀ ਕੀਤੀ ਜਗਤ ਲੋਕਾਈਆ। ਨਵੇਂ ਜੁਗ ਦਾ ਨਵਾਂ ਖੇਲ ਕਰਨਾ ਸੰਸਾਰ, ਸਮਾਂ ਸਮੇਂ ਵਿਚੋਂ ਬਦਲਾਈਆ। ਲਿਖਤ ਭਵਿਖਤ ਨੇੜੇ ਆ ਕੇ ਕਰੇ ਪੁਕਾਰ, ਪੁਨਹ ਪੁਨਹ ਸੀਸ ਨਿਵਾਈਆ। ਤੇਰਾ ਖੇਲ ਕਲ ਕਲਕੀ ਅਵਤਾਰ, ਕਲਧਾਰੀ ਤੇਰੀ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿ ਧਰਮ ਦੀ ਸਦਾ ਕਰੇ ਸਾਚੀ ਕਾਰ, ਕਰਨੀ ਦਾ ਕਰਤਾ ਕੁਦਰਤ ਦਾ ਕਾਦਰ ਇਕ ਅਖਵਾਈਆ। ਸਤਿਗੁਰ ਸ਼ਬਦ ਕਹੇ ਨੌਂ ਰਤੀਆਂ ਖਾਧਾ

❋

❋

ਜ਼ਹਿਰ, ਨੌਂ ਦਿਨ ਆਪਣੇ ਬਗ਼ਲ ਵਿਚ ਛੁਪਾਈਆ। ਫੇਰ ਕੀਤੀ ਮਿਹਰ, ਮਿਹਰ ਨਜ਼ਰ ਉਠਾਈਆ। ਕਿਉਂ, ਜਿਸ ਦਾ ਮਾਲਕ ਸਿੰਘ ਸ਼ੇਰ, ਸ਼ਰਅ ਤੋਂ ਬਾਹਰ ਸੋਭਾ ਪਾਈਆ। ਉਹ ਆਦਿ ਅੰਤ ਦੇ ਲਹਿਣੇ ਦੇਣੇ ਦਏ ਨਬੇੜ, ਜਗਤ ਵਿਚ ਨਾ ਕੋਇ ਸਮਝਾਈਆ। ਸਾਢੇ ਸੈਂਤੀ ਸਾਲ ਬੁੱਕਣਾ ਵਾਂਗ ਕੇਹਰ, ਕਾਇਆ ਮਾਟੀ ਰੰਗ ਰੰਗਾਈਆ। ਝਗੜਾ ਮੁਕਾ ਕੇ ਜ਼ਬਰ ਜ਼ੇਰ, ਜ਼ਾਹਰ ਜ਼ਹੂਰ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਸ਼ਬਦ ਕਹੇ ਜੇ ਰਵਦਾਸ ਸੱਤ ਰੰਗਾ ਸੀਸ ਨਾ ਮਾਰਦਾ ਡੰਡਾ, ਡੰਡਾਵਤ ਜਗਤ ਨਾ ਕੋਇ ਬਦਲਾਈਆ। ਜ਼ਹਿਰ ਖਾ ਕੇ ਬਚੇ ਕੋਇ ਨਾ ਬੰਦਾ, ਬੰਦਗੀ ਵਾਲੇ ਬੈਠਣ ਮੁਖ ਭਵਾਈਆ। ਇਹ ਖੇਲ ਸੂਰਾ ਸਰਬੰਗਾ, ਜੋ ਸਤਿ ਸਚ ਦਾ ਮਾਲਕ ਇਕ ਅਖਵਾਈਆ। ਦੁੱਖ ਦੇ ਥਾਂ ਭੁੱਖ ਦੇ ਥਾਂ ਦੇਵੇ ਆਪਣਾ ਆਪ ਅਨੰਦਾ, ਅਨੰਦ ਅਨੰਦ ਵਿਚੋਂ ਪਰਗਟਾਈਆ। ਵੇਖ ਲਉ ਸਰੀਰ ਹੋ ਗਿਆ ਠੰਡਾ, ਅਗਨੀ ਅੱਗ ਰਹੀ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਧਾਮ ਸੁਹੰਦਾ, ਸੁਹੰਝਣੀ ਰੁਤ ਵਡਿਆਈਆ।

ਪਹਿਲੀ ਅੱਸੂ ਸ਼ਹਿਨਸ਼ਾਹੀ ਸੰਮਤ ੫ ਹਰਿ ਭਗਤ ਦਵਾਰ ਜੇਠੂਵਾਲ

ਅੱਸੂ ਕਹੇ ਮੈਂ ਆਸਾ ਰੱਖੀ, ਹਰਿ ਰੱਖਕ ਬੇਪਰਵਾਹੀਆ। ਕਥਾ ਕਹਾਣੀ ਵਿਸ਼ਨ ਬ੍ਰਹਮਾ ਸ਼ਿਵ ਜਿਹੜੀ ਦੱਸੀ, ਪੁਰਖ ਅਕਾਲ ਦਿਆਲ ਦ੍ਰਿੜਾਈਆ। ਚਾਰ ਜੁਗ ਸਮਝ ਨਾ ਆਈ ਰਾਗ ਛੱਤੀ, ਸਿਫ਼ਤਾਂ ਵਿਚ ਨਾ ਕੋਇ ਸਲਾਹੀਆ। ਜੇ ਕਿਸੇ ਨੇ ਬੜਾ ਕਿਹਾ ਪ੍ਰਭ ਨੂੰ ਕਿਹਾ ਕਮਲਾਪਤੀ, ਅੱਗੇ ਭੇਵ ਨਾ ਕੋਇ ਜਣਾਈਆ। ਜੇ ਦਇਆ ਕੀਤੀ ਅੱਖਰਾਂ ਵਾਲੀ ਪੜ੍ਹਾਈ ਪੱਟੀ, ਸਿਫ਼ਤਾਂ ਵਿਚ ਜਣਾਈਆ। ਜੇ ਮਿਹਰ ਕੀਤੀ ਮਜ਼੍ਹਬਾਂ ਵਾਲੀ ਚਲਾ ਕੇ ਹੱਟੀ, ਹਟਵਾਣੇ ਦਿਤੇ ਉਪਜਾਈਆ। ਜੇ ਖੇਲ ਕੀਤੀ ਜੁਗ ਜੁਗ ਨਿਰਾਲੀ ਅੱਛੀ, ਅੱਛਾ ਆਪਣਾ ਹੁਕਮ ਵਰਤਾਈਆ। ਜਿਸ ਦੀ ਧਾਰ ਸ੍ਰਿਸ਼ਟੀ ਵਸੀ, ਬਸਤੀ ਦੀਨ ਦੁਨੀ ਬਣਾਈਆ। ਓਸ ਦਾ ਖੇਲ ਵੇਖਣਾ ਅੱਖੀਂ, ਹਰਿ ਕਰਤਾ ਆਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਭੇਵ ਚੁਕਾਈਆ। ਅੱਸੂ ਕਹੇ ਮੇਰੀ ਆਸਾ ਅਗੰਮ, ਅਗੰਮ ਦਿਆਂ ਦ੍ਰਿੜਾਈਆ। ਪ੍ਰਭੂ ਮੇਰਾ ਤੇ ਮੇਰਾ ਪ੍ਰਭੂ ਹੋਣਾ ਹਮ, ਹਮਸਾਜਣ ਨੂਰ ਅਲਾਹੀਆ। ਨਾ ਕੋਈ ਮਾਟੀ ਨਾ ਕੋਈ ਚੰਮ, ਦ੍ਰਿਸ਼ਟੀ ਜਗਤ ਨਾ ਕੋਇ ਜਣਾਈਆ। ਨਾ ਕੋਈ ਹਰਖ਼ ਸੋਗ ਗ਼ਮ, ਚਿੰਤਾ ਚਿਖਾ ਨਾ ਕੋਇ ਤਪਾਈਆ। ਨਾ ਕੋਈ ਪਵਣ ਸਵਾਸੀ ਦਮ, ਦਾਮਨਗੀਰ ਨਾ ਕੋਇ ਵਡਿਆਈਆ। ਜੋ ਕਰਨਾ ਸੋ ਆਪਣਾ ਆਪੇ ਕੰਮ, ਕਰਨੀ ਕਰਤਾ ਕਾਰ ਕਮਾਈਆ। ਅੱਸੂ ਕਹੇ ਮੈਂ ਕਹਿਣਾ ਧੰਨ ਧੰਨ, ਧੰਨ ਤੇਰੀ ਸਰਨਾਈਆ। ਜਿਨ ਕੋਟਾਂ ਵਿਚੋਂ ਭਗਤ ਸੁਹੇਲੇ ਵੇਖੇ ਥੋੜ੍ਹੇ ਜਨ, ਬਣੀ ਆਪ ਜਣੇਂਦੀ ਮਾਈਆ। ਪ੍ਰੇਮ ਪ੍ਰੀਤੀ ਅੰਦਰ ਬੰਨ੍ਹ ਕੇ ਮਨ, ਮਨ ਮਨਕਾ ਲਿਆ ਭਵਾਈਆ। ਬਿਨਾ ਰਾਗ ਸੁਣਾ ਕੇ ਕੰਨ, ਧੁਨ ਅੰਤਰ ਇਕ ਉਪਜਾਈਆ। ਮੈਂ ਬ੍ਰਹਿਮੰਡ ਖੰਡ ਛਡੇ ਵੇਖੇ ਭਗਤ ਪ੍ਰਭੂ ਦੇ ਚੰਨ, ਚੰਨ ਨੂਰ ਰੁਸ਼ਨਾਈਆ। ਜਿਹੜੇ ਨੇਤਰਹੀਣ ਹੋਏ ਅੰਨ੍ਹ, ਨਿਜ ਲੋਚਨ ਨੈਣ ਰਹੇ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਅੱਸੂ

❋

❋

ਕਹੇ ਮੇਰੀ ਆਸਾ ਲੰਬੀ, ਸਚ ਦਿਆਂ ਦ੍ਰਿੜਾਈਆ। ਸ੍ਰਿਸ਼ਟੀ ਦ੍ਰਿਸ਼ਟੀ ਵੇਖਾਂ ਕੰਬੀ, ਧੀਰਜ ਧੀਰ ਨਾ ਕੋਇ ਰਖਾਈਆ। ਸਭ ਦੀ ਹਾਲਤ ਹੋਣੀ ਮੰਦੀ, ਮੰਦ ਭਾਗ ਹੋਈ ਲੋਕਾਈਆ। ਵਾਸ਼ਨਾ ਰਹੇ ਕਿਸੇ ਨਾ ਚੰਗੀ, ਚਾਰੋਂ ਕੁੰਟ ਕੂੜ ਹਲਕਾਈਆ। ਸਿਧੀ ਰਹਿਣ ਨਹੀਂ ਦੇਣੀ ਡੰਡੀ, ਡੰਡਾਵਤ ਸਭ ਦੀ ਦੇਣੀ ਭੁਲਾਈਆ। ਮਨ ਕਲਪਣਾ ਮੁਸ਼ਟੰਡੀ, ਘਰ ਘਰ ਦੇਣੀ ਫਿਰਾਈਆ। ਸਤਿ ਦੀ ਧਾਰ ਕਰ ਕੇ ਰੰਡੀ, ਜਗਤ ਦੁਹਾਗਣ ਰੂਪ ਨਚਾਈਆ। ਓਢਣ ਸੀਸ ਤਨ ਰਹੇ ਨਾ ਅੰਗੀ, ਅੰਗੀਕਾਰ ਨਾ ਕੋਇ ਕਰਾਈਆ। ਜਿਹੜੀ ਮੰਗ ਗੁਜਰੀ ਨੇ ਗੋਬਿੰਦ ਕੋਲੋਂ ਸੀ ਮੰਗੀ, ਜਿਸ ਵੇਲੇ ਗੰਗੂ ਨਾਲੋਂ ਹੋਈ ਜੁਦਾਈਆ। ਗੋਬਿੰਦ ਮੌਤ ਤੇਰੇ ਵਿਛੋੜੇ ਨਾਲੋਂ ਚੰਗੀ, ਚੰਗੀ ਤੇਰੀ ਪਿਆਰ ਦੁਹਾਈਆ। ਗੋਬਿੰਦ ਖਿੱਚ ਕਟਾਰ ਨੰਗੀ, ਸਨਮੁਖ ਹੋ ਕੇ ਦਿਤਾ ਵਖਾਈਆ। ਅਜੇ ਤੇ ਗੁਜਰੀ ਇਕੋ ਸਰਸਾ ਧਾਰ ਲੰਘੀ, ਕਲਜੁਗ ਸਾਰਾ ਬਾਕੀ ਨਜ਼ਰੀ ਆਈਆ। ਤੇਰਾ ਸੂਰਬੀਰ ਬਹਾਦਰ ਜੋਧਾ ਇਕੋ ਜੰਗੀ, ਜਿਸ ਨੂੰ ਜਨਮੇ ਅਵਰ ਕੋਇ ਨਾ ਮਾਈਆ। ਜਿਸ ਵੇਲੇ ਸਦੀ ਚੌਧਵੀਂ ਲੰਘੀ, ਜਗ ਆਵਾਂ ਚਾਈਂ ਚਾਈਂਆ। ਇਕੇ ਵਾਰ ਤੇਰਿਆਂ ਭਗਤਾਂ ਦੀ ਆਪਣੇ ਸਿਰ ਤੇ ਚੁੱਕ ਕੇ ਤੰਗੀ, ਦੁੱਖ ਸਭ ਦੇ ਦਿਆਂ ਮਿਟਾਈਆ। ਜਿਹੜੀ ਚਾਰ ਜੁਗ ਦੀ ਵਿਛੜੀ ਉਹ ਆਤਮਾ ਲਵਾਂ ਗੰਢੀ, ਆਪਣੀ ਗੰਢ ਕੇ ਫੇਰ ਲਵਾਂ ਤੁੜਾਈਆ। ਆਪਣੀ ਧਾਰ ਰੱਖਾਂ ਸਦਾ ਠੰਡੀ, ਅਗਨੀ ਅੱਗ ਨਾ ਕੋਇ ਜਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਗੁਜਰੀ ਨੇ ਨੌਂ ਵਾਰੀ ਫੇਰੀ ਅੱਖਾਂ ਦੇ ਉਤੇ ਉਂਗਲ, ਆਹ ਕਰ ਕੇ ਦਿਤਾ ਸੁਣਾਈਆ। ਗੋਬਿੰਦ ਤੇਰੇ ਬਿਨਾ ਕੌਣ ਤੇਰਿਆਂ ਆਵੇ ਚੁੱਕਣ, ਕਵਣ ਗੋਦ ਉਠਾਈਆ। ਗੋਬਿੰਦ ਕਿਹਾ ਮਾਤਾ ਜਿਸ ਵੇਲੇ ਕਲਜੁਗ ਅੰਤਮ ਆਇਆ ਮੁਕਣ, ਮੁਕੰਮਲ ਵੇਸ ਵਟਾਈਆ। ਸ਼ੇਰ ਹੋ ਕੇ ਆਵਾਂ ਬੁੱਕਣ, ਭਬਕ ਇਕੋ ਨਾਮ ਲਗਾਈਆ। ਤੇਰਿਆਂ ਭਗਤਾਂ ਤੇਰਿਆਂ ਸਿੱਖਾਂ ਤੇਰਿਆਂ ਪਿਆਰਿਆਂ ਪਿਛੇ ਆਪਣੀ ਕਟ ਕੇ ਭੁੱਖਣ, ਦੁੱਖ ਭੁੱਖ ਸਭ ਦਾ ਦੂਰ ਕਰਾਈਆ। ਔਖਾ ਰਹੇ ਨਾ ਕੋਈ ਕਦੀ ਕਿਸੇ ਟੁੱਕਣ, ਟੁਕੜੇ ਘਰ ਘਰ ਦਿਆਂ ਪੁਚਾਈਆ। ਸੂਰਬੀਰ ਬਹਾਦਰ ਬਣ ਕੇ ਆਵਾਂ ਉਠਣ, ਆਪਣੀ ਲੈ ਅੰਗੜਾਈਆ। ਜਿਥੇ ਗੁਰ ਅਵਤਾਰ ਪੈਗ਼ੰਬਰ ਮੂਲ ਨਾ ਪੁੱਜਣ, ਉਥੇ ਜਾਵਾਂ ਚਾਈਂ ਚਾਈਂਆ। ਜਿਹੜੇ ਵਿਚਾਰ ਚਾਰ ਜੁਗ ਕਿਸੇ ਨਾ ਸੁਝਣ, ਉਨ੍ਹਾਂ ਪੜਦਾ ਦਿਆਂ ਖੁਲ੍ਹਾਈਆ। ਮੇਰੇ ਮੇਰੇ ਨਾਲੋਂ ਕਦੇ ਨਾ ਰੁੱਸਣ, ਇਹ ਰੀਤੀ ਦੇਣੀ ਬਣਾਈਆ। ਮੇਰੇ ਨਿਸ਼ਾਨਿਉਂ ਕਦੇ ਨਾ ਉਕਣ, ਚਲਣ ਚਾਈਂ ਚਾਈਂਆ। ਜੇ ਚਲਦੇ ਚਲਦੇ ਘੁੱਸਣ, ਅੱਗੇ ਫੜ ਕੇ ਲਵਾਂ ਉਠਾਈਆ। ਕਰ ਪਿਆਰ ਚੁੱਕਾਂ ਕੁੱਛੜ, ਗੋਦੀ ਆਪ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਗੁਜਰੀ ਨੇ ਤਿੰਨ ਵਾਰ ਅੱਖਾਂ ਤੇ ਮਾਰੀ ਮੁੱਠੀ, ਆਹ ਆਹ ਆਹ ਕਰ ਸੁਣਾਈਆ। ਗੋਬਿੰਦ ਕਿਉਂ ਦੁਨੀਆ ਸਾਡੇ ਨਾਲੋਂ ਰੁੱਠੀ, ਸੰਗੀ ਨਜ਼ਰ ਕੋਇ ਨਾ ਆਈਆ। ਗੋਬਿੰਦ ਕਿਹਾ ਮਾਤਾ ਮੇਰੀ ਓਸ ਨਾਲੋਂ ਨਹੀਂ ਟੁੱਟੀ, ਜੋ ਟੁੱਟਿਆਂ ਗੰਢ ਪਵਾਈਆ। ਸ਼ਬਦ ਰੂਪ ਹੱਥ ਮਾਰਿਆ ਗੁਟ ਤੇ ਗੁੱਟੀ, ਨਾਤਾ ਧੁਰ ਦਾ ਲਿਆ ਬਣਾਈਆ। ਹੁਣ ਲੈ ਜਾ ਏਸ ਜਗਤ ਚੋਂ ਛੁੱਟੀ, ਲੋਕਮਾਤ ਦੇਣਾ ਤਜਾਈਆ। ਜਿਸ ਵੇਲੇ ਮੇਰੀ ਤੇ ਮੇਰੇ ਸਾਹਿਬ ਦੀ ਪੋਹ ਫੁੱਟੀ, ਤੇਰਾ ਨੂਰ ਦਿਆਂ ਚਮਕਾਈਆ। ਤੂੰ ਫੇਰ ਕਦੇ ਜਾਣਾ ਨਹੀਂ ਲੁੱਟੀ, ਤੇਰਾ ਲੁਟੇਰਾ ਸਭ ਨੂੰ ਲੁੱਟ ਪੁੱਟ ਖਾਈਆ। ਗੁਜਰੀ ਹੌਸਲਾ ਕਰ ਕੇ ਉਠੀ, ਚਾਰੋਂ ਕੁੰਟ ਲਈ ਅੰਗੜਾਈਆ। ਗੋਬਿੰਦ ਲਾਹ ਕੇ ਪੈਰੋਂ ਜੁੱਤੀ, ਚਰਨ ਚਰਨ ਉਤੇ

❋

❋

ਟਿਕਾਈਆ। ਫੇਰ ਚਾੜ੍ਹ ਕੇ ਤਾਅ ਮੁੱਛੀਂ, ਸੂਰਬੀਰ ਰੂਪ ਬਦਲਾਈਆ। ਗੁਜਰੀ ਇਕ ਵਾਰ ਫੇਰ ਪੁਛੀਂ, ਤੈਨੂੰ ਦਿਆਂ ਸੁਣਾਈਆ। ਗੁਜਰੀ ਰੋ ਪਈ ਭੁੱਬੀ ਭੁੱਬੀਂ, ਹਾਏ ਹਾਏ ਕਰ ਸੁਣਾਈਆ। ਗੋਬਿੰਦ ਹੱਥ ਲਾ ਕੇ ਗੋਡੀਂ, ਗੁਟਨੇ ਦਿਤੇ ਦਬਾਈਆ। ਮਾਤਾ ਇਹ ਤੇਰੀ ਫੁਲਵਾੜੀ ਨਿੱਕੀ ਜਿਹੀ ਡੋਡੀ, ਗੁਲ ਮੈਂ ਫੇਰ ਦੇਣੇ ਖਿਲਾਈਆ। ਢਾਈ ਸੌ ਸਾਲ ਮੈਨੂੰ ਕਰ ਲੈਣ ਦੇ ਗੋਡੀ, ਸੋਹਣਾ ਜ਼ੋਰ ਲਗਾਈਆ। ਨਾ ਮੈਂ ਸਨਿਆਸੀ ਤੇ ਨਾ ਮੈਂ ਜੋਗੀ, ਨਾ ਮੈਂ ਰਸੀਆ ਨਾ ਮੈਂ ਭੋਗੀ, ਨਾ ਕੋਈ ਸਾਧ ਸੰਤ ਨਾ ਕੋਈ ਵਿਜੋਗੀ, ਜਦ ਵੇਖੇਂ ਇਕੋ ਧਾਰ ਇਕ ਸਲੋਕੀ, ਦੂਜਾ ਨਜ਼ਰ ਕੋਇ ਨਾ ਆਈਆ। ਨਾ ਮੈਂ ਪੁਸਤਕ ਨਾ ਸ਼ਾਸਤਰ ਵੇਦ ਪੁਰਾਨ ਨਾ ਕੋਈ ਪੜ੍ਹਨ ਵਾਲੀ ਪੋਥੀ, ਨਾ ਕੋਈ ਅੱਖਰਾਂ ਵਾਲੀ ਲਿਖਾਈਆ। ਨਾ ਕੋਈ ਮੰਜ਼ਲ ਨਾ ਕੋਈ ਚੋਟੀ, ਅੰਦਰ ਬਾਹਰ ਨਜ਼ਰ ਕੋਇ ਨਾ ਆਈਆ। ਗੁਜਰੀ ਜਦ ਤਕੇਂ ਤੇ ਮੈਂ ਭਗਤਾਂ ਦਾ ਸੱਚਾ ਗੋਤੀ, ਉਹ ਮੇਰੇ ਮਾਣਕ ਮੋਤੀ, ਜਿਨ੍ਹਾਂ ਦੀ ਜਗਦੀ ਜੋਤੀ, ਜਿਸ ਜੋਤੀ ਪਿਛੇ ਤੁਹਾਡਾ ਜੋਤੀ ਜਾਤਾ ਨਜ਼ਰੀ ਆਈਆ। ਜਿਹਨੂੰ ਕਹਿਣ ਸਭਦਾ ਮਾਲਕ ਤੇ ਸਭਦਾ ਮੋਖੀ, ਨਾ ਕੋਈ ਹਰਖ਼ ਤੇ ਨਾ ਕੋਈ ਸੋਗੀ, ਜਦ ਵੇਖੋ ਤੇ ਤੁਹਾਡੀ ਚੜ੍ਹਿਆ ਉਤੇ ਚੋਟੀ, ਚੋਟਿਓ ਤੁਹਾਡੇ ਨਾਲੋਂ ਚੋਟਾ ਬਣ ਕੇ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਗੁਜਰੀ ਕਿਹਾ ਗੋਬਿੰਦ ਭੇਵ ਦੱਸ ਦੇ ਗੁੱਝਾ, ਕਿਉਂ ਗੁੰਝਲ ਵਿਚ ਰਖਾਈਆ। ਗੋਬਿੰਦ ਕਿਹਾ ਮਾਤਾ ਇਕ ਮੈਂ ਤੇ ਇਕ ਮੇਰਾ ਪ੍ਰਭੂ ਦੋਹਾਂ ਦਾ ਇਕੋ ਵਸਣਾ ਝੁਗਾ, ਝੁਗੀ ਨਜ਼ਰ ਕੋਇ ਨਾ ਆਈਆ। ਜਿਸ ਨੇ ਲੇਖਾ ਮੁਕਾਉਣਾ ਚਹੁੰ ਜੁਗਾ, ਜੁਗਤੀ ਆਪਣੇ ਵਿਚ ਛੁਪਾਈਆ। ਬਿਨਾ ਕਿਸੇ ਦੀ ਮਦਦ ਤੋਂ ਆਪੇ ਹੋ ਜਾਣਾ ਉਘਾ, ਦੋ ਜਹਾਨ ਕਰੇ ਰੁਸ਼ਨਾਈਆ। ਪਰਗਟ ਹੋ ਬਸੁਧਾ, ਸੁਧ ਸਭ ਦੀ ਦਏ ਬਦਲਾਈਆ। ਗੁਜਰੀ ਕਿਹਾ ਗੋਬਿੰਦ ਕੀ ਤੂੰ ਓਨੇ ਚਿਰ ਨੂੰ ਹੋ ਜਾਣਾ ਬੁੱਢਾ, ਮੈਨੂੰ ਦੇ ਦ੍ਰਿੜਾਈਆ। ਗੋਬਿੰਦ ਕਿਹਾ ਮੈਂ ਸ਼ਬਦੀ ਧਾਰ ਨਾ ਲੰਗੜਾ ਲੂਲ੍ਹਾ ਡੁੱਡਾ, ਵੱਡਾ ਛੋਟਾ ਰੂਪ ਨਾ ਕੋਇ ਬਦਲਾਈਆ। ਮੇਰੇ ਮਾਲਕ ਦਾ ਮੇਰੇ ਨਾਲ ਆਦਿ ਤੋਂ ਲੈ ਕੇ ਜੁਗਾਂ ਤਕ ਇਕੋ ਜਿਹਾ ਮੁੱਦਾ, ਮੁੱਦਤਾਂ ਦਾ ਭੇਵ ਨਾ ਕੋਇ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਪਹਿਲੀ ਅੱਸੂ ਕਹੇ ਮੇਰੀ ਆਸਾ ਇਕ ਨਿਰਾਲੀ, ਨਿਰਾਕਾਰ ਦ੍ਰਿੜਾਈਆ। ਜਨ ਭਗਤੋ ਖੇਲ ਦੱਸਾਂ ਸੁਖਾਲੀ, ਸੁੱਖੀ ਸਾਂਦੀ ਸਰਬ ਸਮਝਾਈਆ। ਛੱਬੀ ਪੋਹ ਨੂੰ ਸਭ ਦੇ ਮਸਤਕ ਚੜ੍ਹੀ ਹੋਵੇ ਲਾਲੀ, ਲਾਲ ਬਿੰਦੀ ਨਾਲ ਵਡਿਆਈਆ। ਨਾਲ ਸਹੇਲੀ ਹੋਵੇ ਕਾਲੀ, ਕਲਜੁਗ ਰੋਂਦੀ ਧਾਰ ਮਾਰੇ ਧਾਹੀਂਆ। ਦੋਹਾਂ ਦੀ ਨਿਰਗੁਣ ਧਾਰ ਕਰੇ ਦਲਾਲੀ, ਵਿਚਲੀ ਆਪਣੀ ਕਾਰ ਕਮਾਈਆ। ਵੇਖਿਓ ਕੋਈ ਹੱਥ ਨਾ ਆਇਓ ਖ਼ਾਲੀ, ਭੇਟਾ ਕੁਛ ਨਾ ਕੁਛ ਚੜ੍ਹਾਈਆ। ਭਾਂਵੇ ਹਰਿਆਂ ਪੱਤਿਆਂ ਦੀ ਲੈ ਆਇਓ ਡਾਲੀ, ਇਹ ਤੁਹਾਡੇ ਹੱਥ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਛੱਬੀ ਪੋਹ ਕਹੇ ਪੰਜ ਬਣਾਉਣੇ ਅਨੋਖੇ ਰੂਪ, ਜਿਹੜੇ ਗੋਦਾਵਰੀ ਵਿਚ ਬੰਦੇ ਨੂੰ ਗੋਬਿੰਦ ਦਿਤੇ ਸਮਝਾਈਆ। ਉਹ ਹੋਣ ਪ੍ਰਭੂ ਦੇ ਪੂਤ, ਬਿਨਾ ਪੁਰਖ ਅਕਾਲ ਤੋਂ ਸੀਸ ਨਾ ਕਿਸੇ ਨਿਵਾਈਆ। ਅੰਦਰੋਂ ਕਢ ਕੇ ਦੂਜ, ਝਗੜਾ ਜ਼ਾਤ ਪਾਤ ਮਿਟਾਈਆ। ਲਿਖ ਕੇ ਦੇਣ ਤੇਰੇ ਹੁਕਮ ਵਿਚ ਗਏ ਝੂਜ, ਸਾਡਾ ਨਾ ਕੋਈ ਪਿਤਾ ਨਾ ਕੋਈ ਮਾਈਆ। ਸਾਨੂੰ ਸਾਰੀ ਦੁਨੀਆ ਲਾਵੇ ਊਜ, ਬਦਮਾਸ਼ ਕਹੇ ਲੋਕਾਈਆ। ਅਸੀਂ ਸ੍ਰਿਸ਼ਟੀ ਦਾ ਛੱਡਿਆ ਕੂਚ,

❋

❋

ਕੂਚਾ ਗਲੀ ਦਿਤੀ ਤਜਾਈਆ। ਜਿਸ ਨੇ ਦਿਤਾ ਸ਼ਰੀਰ ਪੰਜ ਭੂਤ, ਓਸੇ ਦੀ ਝੋਲੀ ਪਾਈਆ। ਭਾਵੇਂ ਪੂਤ ਬਣਾ ਭਾਵੇਂ ਕਪੂਤ, ਇਹ ਤੇਰੇ ਹੱਥ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸਚ ਕਰਨੀ ਕਾਰ ਕਮਾਈਆ। ਓਹ ਛੱਬੀ ਪੋਹ ਕਹਿੰਦਾ ਉਹ ਸ਼ਬਦ ਯਾਦ ਕਿਸੇ ਨਹੀਂ ਕੀਤਾ, ਪੰਜ ਸੌ ਸਾਲ ਸਮਝ ਕਿਸੇ ਨਾ ਆਈਆ। ਜਿਸ ਵੇਲੇ ਨਾਨਕ ਨੂੰ ਨਾਨਕ ਦੀ ਦੱਸੀ ਰੀਤਾ, ਬਿਨਾ ਜਨਮ ਤੋਂ ਬਿਨਾ ਅੱਖਰਾਂ ਤੋਂ ਨਾਨਕ ਨਾਮ ਦਿਤਾ ਪੜ੍ਹਾਈਆ। ਓਸ ਵਿਦਿਆਲੇ ਵਿਚ ਨਾ ਕੋਈ ਰਾਮ ਤੇ ਨਾ ਕੋਈ ਸੀਤਾ, ਨਾ ਕੋਈ ਕਾਹਨ ਕ੍ਰਿਸ਼ਨ ਗੀਤਾ, ਨਾ ਕੋਈ ਈਸਾ ਮੂਸਾ ਮੁਹੰਮਦ ਨਾ ਕੋਈ ਚਰਚ ਮਸੀਤਾ, ਨਾ ਕੋਈ ਮਸਲਾ ਕੁਰਾਨ ਈਮਾਨ ਨਜ਼ਰੀ ਆਈਆ। ਜਿਸ ਵੇਲੇ ਨਿਰਗੁਣ ਧਾਰ ਨਿਰਗੁਣ ਨਿਰਗੁਣ ਦਾ ਕੀਤਾ ਟੀਕਾ, ਟਿੱਕਾ ਨਿਰਗੁਣ ਨਿਰਗੁਣ ਤਾਈਂ ਲਗਾਈਆ। ਓਸ ਵੇਲੇ ਪਤਾ ਨਹੀਂ ਸੀ ਕਿ ਨਾਨਕ ਜੀਅ ਧਰਨਾ ਇਕ ਜੀਅ ਕਾ, ਤਨ ਸ਼ਰੀਰ ਵਿਚ ਵਡਿਆਈਆ। ਇਹ ਖੇਲ ਬੇਵਜ਼ੀਹ ਕਾ, ਵਜ਼ਾਹਤ ਵਿਚ ਨਾ ਕੋਇ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਅੱਸੂ ਕਹੇ ਮੈਂ ਬੜਾ ਖ਼ੁਸ਼ਹਾਲ, ਖ਼ੁਸ਼ੀਆਂ ਵਿਚ ਜਣਾਈਆ। ਸਾਰੇ ਬਣ ਜਾਉ ਇਕ ਦੇ ਲਾਲ, ਲਾਲਾ ਪਾਪਾ ਅਵਰ ਨਾ ਕੋਇ ਮਨਾਈਆ। ਬਹਿ ਜਾਉ ਇਕੋ ਧਰਮਸਾਲ, ਧਰਮ ਦਵਾਰਾ ਧੁਰ ਦਾ ਨਜ਼ਰੀ ਆਈਆ। ਜਿਥੇ ਨਾ ਕੋਈ ਸ਼ਾਹ ਤੇ ਨਾ ਕੋਈ ਕੰਗਾਲ, ਭਗਤ ਭਗਵਾਨ ਮਿਲ ਕੇ ਦੋਵੇਂ ਝਟ ਲੰਘਾਈਆ। ਇੱਕੀ ਅੱਸੂ ਨੂੰ ਦੁਆਬੇ ਵਾਲਿਓ ਹੋਣਾ ਸਵਾਧਾਨ, ਸਚ ਸੰਦੇਸ਼ਾ ਦਿਆਂ ਸੁਣਾਈਆ। ਛੱਬੀ ਅੱਸੂ ਸਭ ਨੇ ਲੌਣੀ ਮੀਜ਼ਾਨ, ਗੁਰਮੁਖ ਅੰਕੜਿਆਂ ਵਿਚ ਜਣਾਈਆ। ਢਾਈ ਘੰਟੇ ਹੋਣਾ ਫ਼ਰਮਾਨ, ਸੰਦੇਸ਼ਾ ਅਗੰਮ ਅਥਾਹੀਆ। ਜਿਸ ਵਿਚ ਛੱਬੀ ਪੋਹ ਦਾ ਲਿਖਿਆ ਜਾਣਾ ਵਿਧਾਨ, ਕੀ ਵਹਦਤ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਦੇਵਣਹਾਰਾ ਦਾਨ, ਦਾਤਾ ਦਇਆਵਾਨ ਅਖਵਾਈਆ।

ਅਜੀਤ ਸਿੰਘ ਦੇ ਬੇਨੰਤੀ ਕਰਨ ਤੇ ਸ਼ਬਦ ਉਚਾਰਿਆ ਗਿਆ

ਏਸ ਸ਼ਰੀਰ ਨੂੰ ਕੋਈ ਕਹੇ ਚੰਗਾ ਕੋਈ ਕਹੇ ਮਾੜਾ, ਉਂਗਲਾਂ ਸਾਰੇ ਰਹੇ ਉਠਾਈਆ। ਕੋਈ ਕਹੇ ਸਤਿਗੁਰੂ ਕੋਈ ਕਹੇ ਲਾੜਾ, ਕੋਈ ਕਹੇ ਪਾਰਬ੍ਰਹਮ ਪਤਿਪਰਮੇਸ਼ਵਰ ਸੋਭਾ ਪਾਈਆ। ਕੋਈ ਕਹੇ ਖੇਲ ਕਰੇ ਲਾ ਅਗੰਮੀ ਖਾੜਾ, ਆਪਣੀ ਕਾਰ ਕਮਾਈਆ। ਕੋਈ ਕਹੇ ਇਹ ਭਰਿਆ ਪੰਚ ਵਿਕਾਰ ਧਾੜਾ, ਕਾਮ ਕਰੋਧ ਲੋਭ ਮੋਹ ਹੰਕਾਰ ਹਲਕਾਈਆ। ਕੋਈ ਕਹੇ ਇਹ ਖੇਲ ਬਹੱਤਰ ਨਾੜਾ, ਤਤਾਂ ਵਰਗਾ ਤਤ ਸੋਭਾ ਪਾਈਆ। ਕੋਈ ਕਹੇ ਇਹ ਫਿਰਦਾ ਜੰਗਲ ਜੂਹਾਂ ਪਹਾੜਾਂ, ਭੱਜੇ ਥਾਉਂ ਥਾਈਂਆ। ਪਰ ਇਹ ਸਾਰਾ ਖੇਲ ਓਸੇ ਦਾ ਅਪਰ ਅਪਾਰਾ, ਜਿਸ ਅਪਰੰਪਰ ਆਪਣੀ ਬਣਤ ਬਣਾਈਆ। ਜਿਹੜਾ ਅੰਦਰ ਬਾਹਰ ਗੁਪਤ ਜ਼ਾਹਰਾ, ਉਹ ਆਪਣੀ ਕਾਰ ਕਮਾਈਆ। ਦੁੱਖ ਸੁਖ ਦਾ ਜਿਹੜਾ ਸਹਾਰਾ, ਰਸੀਆ ਭੋਗੀਆ ਆਪਣੀ ਕਰਨੀ ਵਿਚ ਆਪਣਾ ਆਪ ਰਖਾਈਆ। ਇਹ ਧਾਰ ਸੰਸਾਰ ਵਿਹਾਰ ਜੁਗ ਜੁਗ ਚਲਦੀ ਰਹੀ ਕਾਰਾ, ਕਰਨੀ ਕਰਤਾ ਆਪ ਭੁਗਤਾਈਆ।

❋

❋

ਭਾਵੇਂ ਤਾਪ ਹੋਵੇ ਤੇ ਭਾਵੇਂ ਉਹਨੂੰ ਕਹੋ ਬੁਖਾਰਾ, ਭਾਵੇਂ ਅਗਨੀ ਤਤ ਜਲਾਈਆ। ਜੇ ਸ਼ਬਦ ਹੈ ਤੇ ਸ਼ਬਦ ਗੁਰੂਦਵਾਰਾ, ਦੁੱਖ ਰੋਗ ਨਾ ਲਾਗੇ ਰਾਈਆ। ਜੇ ਜੋਤ ਹੈ ਜੋਤ ਨੂਰ ਉਜਿਆਰਾ, ਨੂਰੋ ਨੂਰ ਡਗਮਗਾਈਆ। ਜੇ ਤਤ ਹੈ ਤੇ ਜਗਤ ਵਾਲਾ ਖੇਲ ਅਪਾਰਾ, ਤਾੜੀ ਦਿਉ ਲਗਾਈਆ। ਇਹ ਹੁਕਮ ਮੰਨਣ ਦੀ ਧਾਰਾ, ਸਭ ਨੂੰ ਰਿਹਾ ਸਮਝਾਈਆ। ਇਕ ਦਾ ਇਕ ਨਾਲ ਪਿਆਰਾ, ਇਕ ਇਕ ਵਿਚ ਸਮਾਈਆ। ਏਸ ਇਕ ਦਾ ਤੁਹਾਡੇ ਨਾਲ ਵਿਹਾਰਾ, ਕਿਉਂ ਬੈਠੇ ਮੁਖ ਭਵਾਈਆ। ਇਕ ਦਾ ਇਕ ਨਾਲ ਪਿਆਰਾ, ਇਕ ਇਕ ਨਾਲ ਨਿਭਾਈਆ। ਇਹ ਕੋਈ ਪੂਰਨ ਨਹੀਂ ਵਿਭਚਾਰਾ, ਕੁਕਰਮੀ ਕਰਮ ਕਾਂਡ ਨਾ ਕੋਇ ਵਖਾਈਆ। ਜੋ ਕਰੇ ਕਰਾਏ ਸੋ ਕਰਨੇਹਾਰਾ, ਖ਼ੁਦ ਮਾਲਕ ਬੇਪਰਵਾਹੀਆ। ਸਾਰੀ ਸ੍ਰਿਸ਼ਟੀ ਏਸੇ ਦੀ ਇਸਤਰੀ ਤੇ ਏਸੇ ਦਾ ਪੁਰਖ ਤੇ ਏਹੋ ਏਸ ਦੀ ਨਾਰਾ, ਏਹੋ ਮਾਤ ਪਿਤ ਭੈਣ ਭਾਈਆ। ਜਿਹੜਾ ਅੰਦਰ ਹੈ ਗੁਪਤ ਹੈ ਜ਼ਾਹਰ ਹੈ (ਬਾਹਰਾ,) ਹਰ ਘਟ ਵਸਿਆ ਸਾਹਿਬ ਸਵਾਮੀ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ,

। ਕੀ ਪੂਰਨ ਕਦੀ ਮਰਦਾ ! ਮਰਨ ਵਿਚ ਨਾ ਆਈਆ। ਇਹ ਸੜਦਾ ! ਸੜਨ ਵਿਚ ਨਾ ਆਈਆ। ਇਹ ਡਰਦਾ ! ਡਰਨ ਵਿਚ ਨਾ ਆਈਆ। ਜਿਧਰ ਜਾਵਾਂ ਉਧਰ ਚੜ੍ਹਦਾ, ਜੋਧਾ ਸੂਰਬੀਰ ਅਖਵਾਈਆ। ਇਹ ਖੇਲ ਨਰਾਇਣ ਨਰ ਦਾ, ਸ਼ਾਹ ਪਾਤਸ਼ਾਹ ਆਪਣੀ ਕਾਰ ਭੁਗਤਾਈਆ। ਤੁਹਾਡੇ ਪਿਛੇ ਸਾਰੇ ਦੁੱਖ ਝਲਦਾ, ਦੁਖੀਆਂ ਦਾ ਦਰਦ ਆਪਣੀ ਝੋਲੀ ਪਾਈਆ। ਤੇ ਗੋਬਿੰਦ ਦਾ ਬਚਨ ਪੂਰਾ ਕਰਦਾ, ਜੋ ਗੁਜਰੀ ਨਾਲ ਵਾਅਦਾ ਕਰ ਕੇ ਤੇ ਘੁੱਟ ਨਾਲ ਘੁੱਟ ਕਰ ਕੇ ਮਾਂ ਨੂੰ ਗਿਆ ਸਮਝਾਈਆ। ਅੱਜ ਇਹ ਖੇਲ ਨਾ ਕਰਦਾ, ਗ਼ਰੀਬਾਂ ਨਿਮਾਣਿਆਂ ਗੋਦ ਨਾ ਕੋਇ ਟਿਕਾਈਆ। ਆਪਣਾ ਖ਼ੂਨ ਤੁਹਾਡਾ ਰੂਪ ਨਾ ਬਣਦਾ, ਦਰਦੀ ਦਰਦ ਕਵਣ ਅਖਵਾਈਆ। ਉਫ਼ ਹਾਏ ਨਾ ਕਰਦਾ, ਤੁਹਾਡੇ ਅੰਦਰ ਵੜ ਕੇ ਕਵਣ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਕਾਰ ਭੁਗਤਾਈਆ। ਜਿਤਨਾ ਲੱਗਾ ਦੁੱਖ ਰੋਗ ਸਰੀਰ, ਸਰੀਰ ਇਕ ਦਿਤਾ ਜਣਾਈਆ। ਇਹ ਵੀ ਇਕ ਖ਼ਾਸ ਤਹਿਰੀਰ, ਤਰੀਕੇ ਨਾਲ ਬਣਾਈਆ। ਜਿਸ ਦਾ ਖੇਲ ਬੇਨਜ਼ੀਰ, ਨਜ਼ਰ ਤੋਂ ਪਰੇ ਦਏ ਸਮਝਾਈਆ। ਜੇ ਮੈਂ ਪਾਤਸ਼ਾਹ ਤੇ ਤੁਸੀਂ ਮੇਰੇ ਵਜ਼ੀਰ, ਤੇ ਦੋਹਾਂ ਦਾ ਮੇਲਾ ਸਹਿਜ ਸੁਭਾਈਆ। ਜੇ ਮੈਂ ਹੀ ਤੁਹਾਡਾ ਮਾਲਕ ਅਖ਼ੀਰ, ਕਿਉਂ ਨਾ ਦੁੱਖੜੇ ਤੁਹਾਡੇ ਪਹਿਲੋਂ ਦਿਆਂ ਮਿਟਾਈਆ। ਥੋੜ੍ਹੀ ਜਿਹੀ ਖੇਲ ਕਰ ਕੇ ਤੁਹਾਡੀ ਬਦਲ ਦੇਵਾਂ ਤਕਦੀਰ, ਇਹ ਮੇਰੀ ਬੇਪਰਵਾਹੀਆ। ਜੇ ਝਾੜੀਆਂ ਪਿਛੇ ਲੁਕਿਆ ਕਬੀਰ, ਤੇ ਓਹਲੇ ਲੁਕ ਲੁਕ ਝਟ ਲੰਘਾਈਆ। ਜੇ ਬਣ ਗਿਆ ਪੈਗ਼ੰਬਰਾਂ ਪਿਛੇ ਖ਼ਮੀਰ, ਆਪਣਾ ਰੂਪ ਬਦਲਾਈਆ। ਤੇ ਜੇ ਬਦਲ ਗਈ ਤਦਬੀਰ, ਤਰੀਕਾ ਢੰਗ ਰਿਹਾ ਸਿਖਲਾਈਆ। ਫਿਰ ਦਿਉ ਬਾਦ ਅਸ਼ੀਰ, ਵਾਹਵਾ ਪ੍ਰਭੂ ਤੇਰੀ ਬੇਪਰਵਾਹੀਆ। ਜਿਸ ਨੇ ਦੁੱਖ ਵਿਚ ਸੁਖ ਵਿਚ ਸਭ ਦੀ ਬਦਲ ਦੇਣੀ ਜ਼ਮੀਰ, ਜ਼ਾਮਨ ਆਪਣਾ ਆਪ ਕਰਾਈਆ। ਇਹ ਕੋਈ ਜੰਡ ਨਹੀਂ ਕਰੀਰ, ਜਿਹੜਾ ਸੜ ਸੁੱਕ ਕੇ ਅਗਨੀ ਵਿਚ ਦਿਉ ਡਾਹੀਆ। ਇਹ ਕੋਈ ਇੱਟਾਂ ਪੱਥਰਾਂ ਵਾਲਾ ਮੰਦਰ ਨਹੀਂ ਜਿਹਨੂੰ ਕਰ ਕੇ ਤਾਅਮੀਰ, ਫੇਰ ਦਿਉ ਢਾਹੀਆ। ਇਹ ਕੋਈ ਦੀਨ ਮਜ਼੍ਹਬ ਦੀ ਨਹੀਂ ਜਗੀਰ, ਧਨ ਦੌਲਤ ਕਿਸੇ ਦੀ ਨਜ਼ਰੀ ਆਈਆ। ਇਹ ਕੋਈ ਕੜਾਹ ਪੂੜੀ ਖਾਣ ਵਾਲਾ ਨਹੀਂ ਖੀਰ, ਟੁਕੜਿਆਂ ਨਾਲ ਝਟ ਲੰਘਾਈਆ। ਇਹ ਦਾਤਾ ਬੇਨਜ਼ੀਰ, ਜਦ ਚਾਹੋ ਤੁਹਾਡੇ ਵਰਗਾ ਤੁਹਾਡੇ ਵਿਚ ਸਮਾਈਆ। ਪਿਛਲੀ ਸਭ ਦੇ ਉਤੇ ਫੇਰਨੀ ਲਕੀਰ,

❋

❋

ਲਾਈਨ ਇਕੋ ਦੇਣੀ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਦੁੱਖ ਸੁਖ ਰੋਗ ਨਹੀਂ ਸੰਤਾਪ, ਜਗਤ ਵਾਲੀ ਕਾਰ ਭੁਗਤਾਈਆ। ਨਾਲੇ ਅਕਾਲ ਤੇ ਨਾਲੇ ਆਪ ਤੇ ਨਾਲੇ ਪਿਤਾ ਤੇ ਨਾਲੇ ਬਾਪ, ਤੇ ਨਾਲੇ ਬੱਚਿਆਂ ਨੂੰ ਕਹੇ ਉਫ ਹਾਏ ਬਹੁੜੀ ਮਰ ਕੇ ਦਏ ਦੁਹਾਈਆ। ਨਾਲੇ ਪਵਿੱਤਰ ਨਾਲੇ ਪਾਕ, ਨਾਲੇ ਦੇਵੇ ਸਭ ਦਾ ਸਾਥ, ਨਾਲੇ ਕਹੇ ਫੜੋ ਘੁੱਟੋ ਡੱਕੋ ਮੇਰੀ ਜਾਨ, ਬਹੁੜੀ ਬਹੁੜੀ ਕਰ ਕੇ ਦਏ ਦੁਹਾਈਆ। ਇਹ ਗੋਬਿੰਦ ਦਾ ਵਾਕ, ਗੁਜਰੀ ਦਾ ਸਾਕ, ਦੁੱਖ ਸੁਖ ਸਭ ਦਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਨਾਲੇ ਲੱਭਾ ਪੁਰਖ ਅਕਾਲ ਤੇ ਲਭ ਗਿਆ ਬੌਰਾ, ਭੋਲਾ ਭਾਲਾ ਨਜ਼ਰੀ ਆਈਆ। ਸੁਧ ਬੁਧ ਵਿਚ ਹੋ ਜਾਏ ਡੋਰਾ ਭੌਰਾ, ਸੁਰਤ ਰਹੇ ਨਾ ਰਾਈਆ। ਕਦੀ ਸੱਸੇ ਦਾ ਲਾ ਕੇ ਹੋੜਾ, ਹਾਹੇ ਦਿਤੀ ਵਡਿਆਈਆ। ਕਦੀ ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਜ਼ਿਮੀ ਅਸਮਾਨ ਬਣਾ ਕੇ ਚੌੜਾ, ਘਰ ਵਡਾ ਛੋਟਾ ਦਿਤਾ ਸਮਝਾਈਆ। ਕਦੀ ਪਾ ਕੇ ਹਾਏ ਲੋਹੜਾ, ਜੁਗ ਚੌਕੜੀ ਦਿਤੇ ਬਦਲਾਈਆ। ਕਦੀ ਦੇ ਕੇ ਨਾਮ ਥੋੜ੍ਹਾ ਥੋੜ੍ਹਾ, ਸਾਰੇ ਦਿਤੇ ਵਰਚਾਈਆ। ਕਦੀ ਬਣਾ ਕੇ ਜੋੜਾ ਜੋੜਾ, ਨਾਰੀ ਇਸਤਰੀ ਵੰਡ ਵੰਡਾਈਆ। ਕਦੀ ਫੜ ਕੇ ਨਾਮ ਸ਼ਬਦ ਘੋੜਾ, ਪਿਠ ਸਭ ਦੀ ਦਏ ਠੁਕਰਾਈਆ। ਨਾਂ ਰਖਾ ਕੇ ਬ੍ਰਹਿਮਣ ਗੌੜਾ, ਆਪਣਾ ਭੇਵ ਨਾ ਕਿਸੇ ਸਮਝਾਈਆ। ਲੱਭੋ ਥੱਲੇ ਉਤੇ ਲਾਏ ਪੌੜਾ, ਨਾ ਅੰਦਰ ਦਿਸੇ ਨਾ ਬਾਹਰ ਦਿਸੇ, ਹਾਏ ਬਹੁੜੀ ਸਾਰੇ ਕਰ ਕੇ ਦੇਣ ਦੁਹਾਈਆ। ਏਥੇ ਦੱਸ ਕਿਸੇ ਦਾ ਕੀ ਜੋਰਾ, ਜੋਰੂ ਜ਼ਰ ਸਾਰੇ ਰਹੇ ਕੁਰਲਾਈਆ। ਜਦ ਵੇਖੋ ਤੇ ਨਵੇਂ ਦਾ ਨਵਾਂ ਨਕੋਰਾ, ਨਵ ਨੌ ਜੋਬਨ ਸੋਭਾ ਪਾਈਆ। ਆਦਿ ਤੋਂ ਲੈ ਕੇ ਅੰਤ ਤਕ ਨਾ ਇਹ ਬੁੱਢਾ ਤੇ ਨਾ ਇਹ ਛੋਹਰਾ, ਰੂਪ ਰੰਗ ਰੇਖ ਵਿਚ ਨਾ ਕੋਇ ਵਡਿਆਈਆ। ਜਿਸ ਦਾ ਮੰਤਰ ਸਦਾ ਫੋਰਾ, ਫ਼ੁਰਨੇ ਸਭ ਦੇ ਬੰਦ ਕਰਾਈਆ। ਗ਼ੁੱਸੇ ਵਿਚ ਦਿਉ ਖਾਂ ਹਨੋਰਾ, ਪਾਸੇ ਲਉ ਬਦਲਾਈਆ। ਤੇ ਜੇ ਸ਼ਬਦ ਗੁਰੂ ਤੇ ਅੱਗੇ ਉਹਦਾ ਘੋੜਾ, ਕਿਧਰ ਭੱਜੋਗੇ ਨੱਠੋ ਕਿਹੜੀ ਥਾਈਂਆ। ਫੇਰ ਵੇਖੋ ਤੇ ਸੋਹੰ ਦੁਹਰਾ, ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ। ਫੇਰ ਵੇਖੋ ਤੇ ਅੱਗੋਂ ਲਾ ਕੇ ਮੋੜਾ, ਆਪਣੇ ਵੱਲ ਖਿਚਾਈਆ। ਫੇਰ ਵੇਖੋ ਤੇ ਫੇਰ ਜੋੜੇ ਦਾ ਜੋੜਾ, ਆਤਮ ਪਰਮਾਤਮ ਸੋਭਾ ਪਾਈਆ। ਫੇਰ ਵੇਖੋ ਪਾਵੇ ਲੋਹੜਾ, ਤੂੰ ਏਧਰ ਤੇ ਮੈਂ ਏਧਰ, ਸਭ ਨੂੰ ਦਏ ਭਵਾਈਆ। ਫੇਰ ਵੇਖੋ ਖਿੱਚ ਕੇ ਡੋਰਾ, ਸ਼ਬਦੀ ਡੋਰੀ ਤੰਦ ਬੰਧਾਈਆ। ਇਹ ਸਤਿਗੁਰੂ ਪਤਾ ਨਹੀਂ ਕਿਧਰੋਂ ਆ ਗਿਆ ਜਿਸ ਦੀ ਨੰਗੀ ਹੋ ਗਈ ਕੰਗਰੋੜਾ, ਹੱਡ ਮਾਸ ਦਾ ਖੇਲ ਨਜ਼ਰ ਕੋਇ ਨਾ ਆਈਆ। ਇਹ ਨਹੀਂ ਪਤਾ ਇਹ ਜਨਮ ਕਰਮ ਦੇ ਸਭ ਦੀ ਗੋਬਿੰਦ ਦੇ ਪ੍ਰੇਮੀਆਂ ਦੀ ਕਢਣ ਆਇਆ ਖੋਰਾ, ਆਪਣੇ ਆਪ ਨੂੰ ਖੋਰ ਖੋਰ ਕੇ ਖੁਰਿਆਂ ਨੂੰ ਖੁਰੇ ਤੋਂ ਫੜ ਕੇ ਲਿਆ ਬਚਾਈਆ।

ਇਹ ਪ੍ਰੀਤੀ ਬੜੀ ਸ਼ੈਤਾਨ, ਸ਼ੈਤਾਨੀ ਵਿਚ ਭੱਜੇ ਚਾਈਂ ਚਾਈਂਆ। ਕਹਿੰਦੀ ਗਿਆਨੀਆਂ ਨੂੰ ਦੇ ਗਿਆਨ, ਧਿਆਨੀਆਂ ਨੂੰ ਦੇ ਧਿਆਨ, ਮਾਨੀਆਂ ਨੂੰ ਦੇ ਮਾਣ, ਤੇ ਖਾਣ ਪੀਣ ਵਾਲਿਆਂ ਨੂੰ ਦੇ ਪੀਣ ਖਾਣ, ਤੇ ਢਿੱਡ ਸਭਦੇ ਦੇ ਫੁਲਾਈਆ। ਚੁਗ਼ਲਾਂ ਨੂੰ ਦੇ ਕਾਨ, ਪਾਪੀਆਂ ਨੂੰ ਦੇ ਇਸ਼ਨਾਨ, ਨਾਹ ਧੋ ਕੇ ਆਪਣਾ ਝਟ ਲੰਘਾਈਆ। ਤੇ ਹੋਰ ਕੀ ਸਭ ਕੁਛ ਮੰਗੀ ਜਾਨੀ ਏ, ਜੇ ਭਗਤਾਂ ਨੂੰ ਦੇਣਾ ਈ ਤੇ ਪ੍ਰੀਤੀ ਦਾਨ, ਹੋਰ

❋

❋

ਕੁਛ ਨਾ ਮੰਗ ਮੰਗਾਈਆ। ਪ੍ਰਭੂ ਕਹੇ ਓ ਕਮਲੀਏ ਜੋ ਇਕ ਵੇਰਾਂ ਮੇਰਾ ਦਰਸ਼ਨ ਪਾਣ, ਜਨਮ ਮਰਨ ਦੀ ਲੋੜ ਰਹੀ ਨਾ ਰਾਈਆ। ਮੇਰਾ ਇਕੋ ਇਕ ਮਕਾਨ, ਦੂਜਾ ਘਰ ਨਾ ਕੋਇ ਵਸਾਈਆ। ਜਿਥੇ ਕਦੇ ਨਾ ਹੋਵੇ ਕੋਈ ਗ਼ੁਲਾਮ, ਸ਼ਰਅ ਬੰਧਨ ਨਾ ਕੋਇ ਬੰਧਾਈਆ। ਜਦੋਂ ਕਿਰਪਾ ਕੀਤੀ ਤੇ ਕੀਤੀ ਮਿਹਰ ਨਾਲ ਅਸਾਨ, ਰੋੜਾ ਰਾਹ ਨਾ ਕੋਇ ਅਟਕਾਈਆ। ਜਦੋਂ ਆਇਆ ਭਗਤਾਂ ਨੂੰ ਖਿੱਚ ਕੇ ਲੈ ਗਿਆ ਵਿਚੋਂ ਮੈਦਾਨ, ਮਵਾਇਦੇ ਪਿਛਲੇ ਪੂਰ ਕਰਾਈਆ। ਕਦੀ ਨਹੀਂ ਕਲਾਮਾਂ ਵਾਲਾ ਅੱਖਰਾਂ ਵਾਲਾ ਦਿਤਾ ਗਿਆਨ, ਸਿਫ਼ਤਾਂ ਵਿਚ ਸਿਫ਼ਤਾਂ ਨਾ ਕੋਇ ਜਣਾਈਆ। ਜਦੋਂ ਹੋਇਆ ਤੇ ਹੋਇਆ ਮਿਹਰਵਾਨ, ਮਿਹਰ ਨਿਗਾਹ ਨਾਲ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚਖੰਡ ਦਵਾਰ ਏਕੰਕਾਰ ਜਨ ਭਗਤਾਂ ਦਏ ਟਿਕਾਈਆ।

੮ ਅੱਸੂ ਸ਼ਹਿਨਸ਼ਾਹੀ ਸੰਮਤ ੫ ਹਰਿ ਭਗਤ ਦਵਾਰ ਜੇਠੂਵਾਲ

ਵਿਸ਼ਨੂੰ ਵਿਸ਼ਵ ਧਾਰ ਹੋ ਜਾ ਹਾਜ਼ਰ, ਹਾਜ਼ਰੀ ਆਪਣੀ ਲੈ ਲਗਾਈਆ। ਤੂੰ ਨੌਂ ਸੌ ਚੁਰਾਨਵੇ ਚੌਕੜੀ ਜੁਗ ਦਾ ਬਣਿਓ ਰਿਹੋਂ ਤਾਜਰ, ਵਣਜ ਵਪਾਰ ਆਪਣਾ ਨਫਾ ਦੇ ਦ੍ਰਿੜਾਈਆ। ਧਰਮ ਦੀ ਧਾਰ ਰਿਹੋਂ ਸੌਦਾਗਰ, ਭੱਜਿਆ ਵਾਹੋ ਦਾਹੀਆ। ਹੁਕਮ ਸੁਣਾਉਂਦਾ ਰਿਹੋਂ ਕਰੀਮ ਕਾਦਰ, ਕੀ ਕਰਤਾ ਖੇਲ ਖਿਲਾਈਆ। ਕਿਉਂ ਨਹੀਂ ਸਚ ਕੀਤਾ ਆਦਲ, ਇਨਸਾਫ਼ ਨਾ ਕੋਇ ਵਖਾਈਆ। ਗ਼ਰੀਬ ਨਿਮਾਣਿਆਂ ਮਿਲਿਆ ਕਿਸੇ ਨਾ ਆਦਰ, ਭੁੱਖਿਆਂ ਭੁੱਖ ਨਾ ਕੋਇ ਮਿਟਾਈਆ। ਯਾਦ ਕਰਨਾ ਕੀ ਪੁਕਾਰ ਕੀਤੀ ਤੇਗ਼ ਬਹਾਦਰ, ਸੀਸ ਧੜ ਨਾਲੋਂ ਵੱਖ ਕਰਾਈਆ। ਜਗਤ ਮਜ਼੍ਹਬ ਬਣਿਆ ਕਾਤਲ, ਛੁਰੀ ਇਸਲਾਮ ਰੂਪ ਕਸਾਈਆ। ਉਸ ਨੇ ਭੇਦ ਖੋਲ੍ਹਿਆ ਬਾਤਨ, ਪਰਦਾ ਦਿਤਾ ਚੁਕਾਈਆ। ਜਿਸ ਵੇਲੇ ਕਲਜੁਗ ਅੰਧੇਰਾ ਹੋਵੇ ਰਾਤਨ, ਸਾਚਾ ਚੰਦ ਨਾ ਕੋਇ ਚਮਕਾਈਆ। ਉਸ ਵੇਲੇ ਆਵੇ ਪੁਰਖ ਅਬਿਨਾਸ਼ਣ, ਨਿਰਗੁਣ ਨਿਰਵੈਰ ਬੇਪਰਵਾਹੀਆ। ਗੋਬਿੰਦ ਸੂਰਾ ਹੋਵੇ ਸਾਥਨ, ਸਗਲਾ ਸੰਗ ਨਿਭਾਈਆ। ਜਿਸ ਨੂੰ ਕਹਿੰਦੇ ਗ਼ਰੀਬ ਨਿਵਾਜ਼ਨ, ਨਵਾਜ਼ਿਸ਼ ਕਰੇ ਥਾਉਂ ਥਾਈਂਆ। ਸਚ ਦੀ ਥਾਪਣ ਆਏ ਥਾਪਣ, ਧੁਰ ਫ਼ਰਮਾਨਾ ਇਕ ਉਪਜਾਈਆ। ਦੀਨ ਦੁਨੀ ਦਾ ਮੇਟ ਕੇ ਪਾਪਨ, ਦੁਰਮਤ ਮੈਲ ਕਰੇ ਸਫ਼ਾਈਆ। ਜੁਗ ਚੌਕੜੀ ਬਦਲ ਕੇ ਜਾਪਨ, ਸਿਖਿਆ ਇਕੋ ਦਏ ਸਮਝਾਈਆ। ਸਚ ਦਵਾਰੇ ਕਰਕੇ ਵਾਸਨ, ਵਸਲ ਆਪਣਾ ਇਕ ਵਖਾਈਆ। ਨਿਰਗੁਣ ਨੂਰ ਕਰ ਪ੍ਰਕਾਸ਼ਨ, ਜੋਤੀ ਜੋਤ ਡਗਮਗਾਈਆ। ਖੇਲ ਖੇਲੇ ਪ੍ਰਿਥਮੀ ਆਕਾਸ਼ਨ, ਗਗਨ ਮੰਡਲ ਪੜਦਾ ਲਾਹੀਆ। ਦੋ ਜਹਾਨਾਂ ਪਾ ਰਾਸਨ, ਨਿਰਗੁਣ ਸਰਗੁਣ ਨਾਚ ਨਚਾਈਆ। ਲੇਖਾ ਜਾਣ ਭੋਗ ਬਲਾਸਨ, ਲੱਖ ਚੁਰਾਸੀ ਖੋਜ ਖੁਜਾਈਆ। ਜਿਸ ਦਾ ਹੁਕਮ ਸਾਰੇ ਵਾਚਨ, ਪੜ ਪੜ੍ਹ ਰਹੇ ਸੁਣਾਈਆ। ਉਹ ਕਰੇ ਆਪਣਾ ਵਡ ਪਰਤਾਪਨ, ਬੇਪਰਵਾਹ ਆਪਣਾ ਵੇਸ ਵਟਾਈਆ। ਕੂੜੀ ਕਿਰਿਆ ਕਰੇ ਨਾਸਨ, ਨਾਸਤਕ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਈਆ। ਵਿਸ਼ਨੂੰ ਛੇਤੀ ਆ ਗਿਆ ਅੱਗੇ, ਕਦਮ ਚੁੰਮ ਕੇ ਸੀਸ ਨਿਵਾਈਆ। ਪ੍ਰਭ ਵੇਖ ਲੈ ਮੇਰੇ ਲੇਖ ਬੱਗੇ, ਕਾਲੀ ਧਾਰ ਨਾ ਕੋਇ ਜਣਾਈਆ। ਤੇਰਾ ਨੂਰ ਨੁਰਾਨਾ ਜਗੇ, ਇਕੋ ਇਕ ਡਗਮਗਾਈਆ। ਤੇਰੇ ਅੱਗੇ ਕੋਈ

❋

❋

ਨਾ ਵਧੇ, ਵਾਧਾ ਨਜ਼ਰ ਕੋਇ ਨਾ ਆਈਆ। ਮੇਰੇ ਦੋਵੇਂ ਹੱਥ ਬੱਧੇ, ਨਿਉਂ ਨਿਉਂ ਸੀਸ ਝੁਕਾਈਆ। ਤੇਰੇ ਹੁਕਮ ਅੰਦਰ ਫਿਰੀਏ ਭੱਜੇ, ਜੁਗ ਚੌਕੜੀ ਵਾਹੋ ਦਾਹੀਆ। ਵਿਸਰ ਨਾ ਜਾਈਏ ਕਦੇ, ਕਦੀਮ ਦੇ ਮਾਲਕ ਤੇਰੀ ਓਟ ਤਕਾਈਆ। ਤੇਰੀ ਸਮਝ ਨਾ ਸਕੇ ਆਰ ਪਾਰ ਹੱਦੇ, ਅਗੰਮ ਪੜਦਾ ਨਾ ਕੋਇ ਚੁਕਾਈਆ। ਤੇਰੀ ਸਰਨ ਇਕੋ ਲੱਗੇ, ਲਗ ਮਾਤਰ ਡੇਰਾ ਢਾਹੀਆ। ਪੁਰਖ ਅਕਾਲ ਪਿਠ ਉਤੇ ਮਾਰ ਕੇ ਧੱਫੇ, ਸਹਿਜ ਨਾਲ ਸੁਣਾਈਆ। ਉਹ ਵਿਸ਼ਨੂੰ ਮੈਥੋਂ ਲੈ ਕੇ ਭੰਡਾਰ ਦੇ ਗੱਫੇ, ਆਪਣੀ ਝੋਲੀ ਲਈ ਭਰਾਈਆ। ਨਿਰਗੁਣ ਦੀ ਧਾਰ ਉਤੇ ਵੇਖ ਤੀਸਰੇ ਸਫ਼ੇ, ਜਿਸ ਦਾ ਅੰਕ ਨਾ ਕੋਇ ਜਣਾਈਆ। ਉਥੇ ਸਭ ਨੂੰ ਮਿਲਦੇ ਨਫੇ, ਨੁਕਸਾਨ ਵੰਡ ਨਾ ਕੋਇ ਵੰਡਾਈਆ। ਇਹ ਖੇਲ ਅਲਖਣਾ ਅਲਖੇ, ਲੱਖ ਕਰੋੜ ਕਹਿਣ ਕੋਇ ਨਾ ਪਾਈਆ। ਸਚ ਸਚ ਦੇ ਦੱਸੇ, ਦਹਿ ਦਿਸ਼ਾ ਧਿਆਨ ਲਗਾਈਆ। ਲੋਕਮਾਤ ਵੇਖ ਮੇਰੇ ਭੁੱਖੇ ਰਹਿੰਦੇ ਬਹੁਤੇ ਬੱਚੇ, ਪੇਟ ਭਰ ਨਾ ਕੋਇ ਰਜਾਈਆ। ਚਾਰ ਜੁਗ ਦੇ ਮਾਰਗ ਹੋ ਗਏ ਕੱਚੇ, ਕੱਚੀ ਧਾਰ ਤੰਦ ਵਖਾਈਆ। ਮਾਇਆ ਮਮਤਾ ਮੋਹ ਨੱਸੇ, ਭੱਜੇ ਵਾਹੋ ਦਾਹੀਆ। ਮੇਰਾ ਨੂਰ ਕਿਤੇ ਨਾ ਵਸੇ, ਸਚ ਜੋਤ ਨਾ ਕੋਇ ਰੁਸ਼ਨਾਈਆ। ਤੂੰ ਦੱਸ ਮੇਰੇ ਭੰਡਾਰੇ ਕਿਥੇ ਰੱਖੇ, ਜਿਹੜੇ ਅਤੋਟ ਅਤੁਟ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਵਿਸ਼ਨੂੰ ਮਾਰ ਕੇ ਉਪਰ ਹੱਥ ਆਪਣੀ ਛਾਤੀ, ਸ਼ਹਿਨਸ਼ਾਹ ਦਿਤਾ ਵਖਾਈਆ। ਇਹ ਵੇਖ ਲੇਖ ਕਮਲਾਪਾਤੀ, ਪਤਿਪਰਮੇਸ਼ਵਰ ਤੇਰਾ ਨਜ਼ਰੀ ਆਈਆ। ਮੈਨੂੰ ਦੇ ਕੇ ਭੰਡਾਰਾ ਦਾਤੀ, ਦਾਤੇ ਦਇਆ ਕਮਾਈਆ। ਇਕ ਗੱਲ ਅਨੋਖੀ ਆਖੀ, ਸਹਿਜ ਨਾਲ ਸਮਝਾਈਆ। ਮੈਂ ਸਭ ਦੀ ਕਰਾਂ ਰਾਖੀ, ਵੇਖਾਂ ਥਾਉਂ ਥਾਈਂਆ। ਤੂੰ ਥੋੜ੍ਹੀ ਥੋੜ੍ਹੀ ਮਾਤਲੋਕ ਵੰਡਣੀ ਚਪਾਤੀ, ਚਾਰੇ ਖਾਣੀ ਝੋਲੀ ਪਾਈਆ। ਕਿਸੇ ਨੂੰ ਆਉਣ ਨਾ ਦੇਵੀਂ ਸ਼ਾਂਤੀ, ਸਤਿ ਵਿਚ ਨਾ ਕੋਇ ਸਮਾਈਆ। ਅੰਦਰ ਭਰਮ ਰਹੇ ਭਰਾਂਤੀ, ਭਾਂਡਾ ਨਾ ਕੋਇ ਭੰਨਾਈਆ। ਮੈਂ ਅਵਤਾਰ ਪੈਗ਼ੰਬਰ ਗੁਰੂ ਭੇਜਾਂ ਸ਼ਬਦ ਦੇ ਬਣਾ ਜਮਾਤੀ, ਅੱਖਰਾਂ ਵਾਲੀ ਕਰ ਪੜ੍ਹਾਈਆ। ਆਪਣੀ ਮੰਜ਼ਲ ਦੱਸ ਕੇ ਘਾਟੀ, ਥੱਲੇ ਸਭ ਨੂੰ ਦਿਆਂ ਭਵਾਈਆ। ਸਰੀਰ ਤਨ ਦੀ ਦੇ ਦੇ ਖਾਟੀ, ਸੇਜ ਸਿੰਘਾਸਣ ਉਤੇ ਟਕਾਈਆ। ਨਾਮ ਦੀ ਦੇ ਕੇ ਪਾਤੀ, ਅੱਖਰਾਂ ਵਿਚ ਵਖਾਈਆ। ਅੰਤ ਹੁਕਮ ਦੀ ਦੇ ਕੇ ਫਾਸੀ, ਫ਼ੈਸਲੇ ਦਿਆਂ ਕਰਾਈਆ। ਭੇਵ ਰੱਖ ਪੁਰਖ ਅਬਿਨਾਸ਼ੀ, ਪਰਦਾ ਪਰਦਿਆਂ ਵਿਚ ਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਵਿਸ਼ਨੂੰ ਕਹੇ ਆਹ ਮੇਰਾ ਮਸਤਕ ਲੈ ਤਕ, ਪ੍ਰਭ ਆਪਣੀ ਦਇਆ ਕਮਾਈਆ। ਜਿਸ ਵਿਚ ਲੇਖ ਲਿਖਿਆ ਆਪਣੇ ਅਗੰਮੇ ਹੱਥ, ਸ਼ਾਹੀ ਕਲਮ ਨਾ ਕੋਇ ਵਡਿਆਈਆ। ਜੁਗ ਚੌਕੜੀ ਖੇਲ ਹੋਣਾ ਵੱਖ ਵੱਖ, ਧੁਰ ਦਾ ਰਾਹ ਨਾ ਕੋਇ ਦ੍ਰਿੜਾਈਆ। ਅਵਤਾਰ ਪੈਗ਼ੰਬਰ ਆਉਣੇ ਨੱਠ, ਗੁਰੂਆਂ ਗੋਦ ਜਣਾਈਆ। ਕਲਮੇ ਨਾਮ ਜਾਣੇ ਜਪ, ਸਿਫ਼ਤਾਂ ਵਿਚ ਸਾਲਾਹੀਆ। ਜੋਗ ਅਭਿਆਸ ਕਰਨੇ ਤਪ, ਪੂਜਾ ਪਾਠ ਵਿਚ ਵਡਿਆਈਆ। ਸਰੀਰ ਉਤੇ ਝਲਣੇ ਕਸ਼ਟ ਝਟ, ਸਿਰ ਸਕੇ ਨਾ ਕੋਇ ਉਠਾਈਆ। ਅੰਤਮ ਸਾਰੇ ਪਾਸਾ ਜਾਣ ਵਟ, ਆਪਣਾ ਪੰਧ ਮੁਕਾਈਆ। ਤੇਰੇ ਭਾਣੇ ਅੰਦਰ ਵਸ, ਸੀਸ ਜਗਦੀਸ ਝੁਕਾਈਆ। ਤੇਰੇ ਕੋਲੋਂ ਮੰਗਦੇ ਰਹਿਣ ਕਰਕੇ ਹੱਥ, ਝੋਲੀ ਆਪਣੀ ਖ਼ਾਲੀ ਡਾਹੀਆ। ਤੂੰ ਕਿਰਪਾ ਨਾਲ ਦੇਣੀ ਵਥ, ਇਹ ਤੇਰੀ ਬੇਪਰਵਾਹੀਆ। ਸਾਰੀ ਸ੍ਰਿਸ਼ਟੀ ਦਾ ਭਾਰ ਸਕਣਾ ਨਹੀਂ ਕਿਸੇ ਚੱਕ, ਹਿੱਸਾ ਥੋੜ੍ਹਾ ਥੋੜ੍ਹਾ ਰਖਾਈਆ। ਅੰਤਮ ਸਾਰਿਆਂ ਜਾਣਾ ਅੱਕ, ਵਾਸਤਾ ਤੇਰੇ ਅੱਗੇ ਪਾਈਆ।

❋

❋

ਦੀਨ ਦੁਨੀ ਦਾ ਪੂਰਾ ਦੇਵੇ ਕੋਇ ਨਾ ਹੱਕ, ਮੰਜ਼ਲ ਹੱਕ ਨਾ ਕੋਇ ਪਹੁੰਚਾਈਆ। ਸਭ ਨੇ ਤੇਰਾ ਮਾਰਗ ਜਾਣਾ ਦੱਸ, ਊਚੀ ਕੂਕ ਕੂਕ ਸੁਣਾਈਆ। ਕਲਜੁਗ ਅੰਤਮ ਹੋਵੇ ਪਰਗਟ, ਪੁਰਖ ਅਕਾਲਾ ਧੁਰ ਦਾ ਮਾਹੀਆ। ਜਿਸਨੇ ਸਭ ਦਾ ਮੇਟਣਾ ਫੱਟ, ਦੁੱਖੜਾ ਦਏ ਗਵਾਈਆ। ਉਸਨੇ ਧੁਰ ਦਾ ਖੋਲ੍ਹਣਾ ਹੱਟ, ਹਟਵਾਣਾ ਆਪ ਹੋ ਜਾਈਆ। ਅਵਤਾਰ ਪੈਗ਼ੰਬਰ ਗੁਰੂਆਂ ਨੌ ਨੌ ਵਾਰ ਦੱਸਿਆ ਸ਼ਬਦੀ ਧਾਰ ਤੇ ਸ਼ਬਦ ਸਤਿਗੁਰੂ ਤੇ ਸ਼ਬਦ ਸਰੀਰ ਹੋਣਾ ਜੱਟ, ਜਟਾ ਜੂਟ ਰਹਿਣ ਕੋਇ ਨਾ ਪਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਦੀ ਗ਼ਰੀਬ ਨਿਮਾਣਿਆਂ ਕੋਝਿਆਂ ਕਲਮਿਆਂ ਦੀ ਭੁੱਖ ਆਪੇ ਲਏ ਕਟ, ਵਿਸ਼ਨੂੰ ਦੂਸਰ ਚਲੇ ਨਾ ਕੋਇ ਚਤੁਰਾਈਆ। ਛੱਤੀ ਜੁਗ ਨਾਨਕ ਦੱਸਿਆ ਨਾਲ ਹੱਠ, ਚੌਥੇ ਜੁਗ ਚਾਰ ਵਰਨ ਵੰਡ ਵੰਡਾਈਆ। ਚਾਲੀ ਦਿਨ ਏਸੇ ਕਾਰਨ ਖੇਲ ਕੀਤਾ ਅਲਗ, ਵੱਖਰੀ ਆਪਣੀ ਕਾਰ ਕਮਾਈਆ। ਨਾ ਜ਼ਿਮੀਂ ਰਿਹਾ ਨਾ ਅਸਮਾਨ ਰਿਹਾ ਨਾ ਜਗਤ ਰਿਹਾ ਨਾ ਜਗ, ਜੀਵਣ ਦਾਤਾ ਹੋ ਕੇ ਗੁਰਮੁਖਾਂ ਹਿਰਦੇ ਅੰਦਰ ਡੇਰਾ ਲਾਈਆ। ਜਿਤਨਾ ਸਰੀਰ ਨੂੰ ਚੜ੍ਹਦਾ ਸੀ ਤਪ, ਉਤਨਾ ਗੁਰਮੁਖ ਅੰਦਰ ਨਾਮ ਲੈਂਦੇ ਸੀ ਜਪ, ਪਿਆਰ ਪਿਆਰ ਵਿਚੋਂ ਪਰਗਟਾਈਆ। ਹਾਏ ਜੇ ਸਤਿਗੁਰ ਸਾਥ ਗਿਆ ਛਡ, ਜਾਵਾਂਗੇ ਕਿਹੜੀ ਥਾਈਂਆ। ਵਿਸ਼ਨੂੰ ਕਹੇ ਮੈਂ ਪ੍ਰਭੂ ਤੇਰੇ ਚਰਨਾਂ ਦੇ ਵਿਚਕਾਰੇ ਤੇਰਾ ਨਿਸ਼ਾਨਾ ਰੱਖਦਾ ਸਾਂ ਗੱਡ, ਜਗਤ ਜਹਾਨ ਦੀ ਅੱਗ ਤੇਰੇ ਚਰਨਾਂ ਵਿਚ ਤਪਾਈਆ। ਪਿਛੇ ਹੋ ਕੇ ਛਡਦਾ ਸਾਂ ਹੱਸ, ਬਾਹਵਾਂ ਕੱਛਾਂ ਵਿਚ ਰਖਾਈਆ। ਵੇਖੋ ਕਿਸ ਬਿਧ ਆਪਣੀ ਖੇਲ ਕਰੇ ਸਮਰਥ, ਦਾਤਾ ਬੇਪਰਵਾਹੀਆ। ਜਿਸ ਨੇ ਸਤਿਜੁਗ ਸਭ ਨੂੰ ਦੇਣੀ ਵਥ, ਵਸਤ ਅਮੋਲਕ ਇਕ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਵਿਸ਼ਨੂੰ ਕਹੇ ਮੈਂ ਇਕ ਦਿਨ ਅੱਖਾਂ ਲਈਆਂ ਮੀਟ, ਆਪਣਾ ਧਿਆਨ ਬਦਲਾਈਆ। ਜਾਂ ਤੱਕਿਆ ਗੁਰ ਅਵਤਾਰ ਪੈਗ਼ੰਬਰ ਸਾਰੇ ਕਰਨ ਉਡੀਕ, ਅੱਖਾਂ ਚੁਕ ਚੁਕ ਵੇਖਣ ਥਾਉਂ ਥਾਈਂਆ। ਹਾਏ ਉਫ਼ ਬੌਹੜੀ ਤੇ ਕਿਤੇ ਆ ਤੇ ਨਹੀਂ ਗਈ ਤਰੀਕ, ਜਿਸ ਵਿਚ ਤਵਾਰੀਖ ਦੇਣੀ ਬਦਲਾਈਆ। ਵਿਸ਼ਨੂੰ ਕਹੇ ਮੈਂ ਵੀ ਡਰ ਗਿਆ ਉਸ ਦਿਨ ਮੈਨੂੰ ਕੰਨੋਂ ਫੜ ਕੇ ਕਿਹਾ ਗ਼ਰੀਬ ਨਿਮਾਣਿਆਂ ਦੀ ਝੋਲੀ ਪਾ ਦੇ ਭੀਖ, ਭੁੱਖਾ ਰਹਿਣ ਕੋਇ ਨਾ ਪਾਈਆ। ਗੋਬਿੰਦ ਦੀ ਭੁੱਖ ਦੋ ਜਹਾਨਾਂ ਦੀ ਕਰੇ ਤਸਦੀਕ, ਸ਼ਹਾਦਤ ਆਪਣੇ ਉਤੇ ਭੁਗਤਾਈਆ। ਗੁਰਮੁਖੋ ਹੁਣ ਤੁਹਾਨੂੰ ਵੱਟਣੀ ਨਹੀਂ ਪੈਂਦੀ ਕਸੀਸ, ਤੁਹਾਡਾ ਖ਼ਸਮ ਹੋ ਕੇ ਸਦ ਆਪਣਾ ਸੰਗ ਰਖਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭੂ ਸਾਨੂੰ ਵੀ ਦੇ ਬਖ਼ਸ਼ੀਸ਼, ਬੌਹੜੀ ਸਾਡੀ ਝੋਲੀ ਦੇ ਭਰਾਈਆ। ਪੁਰਖ ਅਕਾਲ ਕਹੇ ਨਾਨਕ ਤੂੰ ਕਿਉਂ ਕਿਹਾ ਮੈਂ ਨੀਚਾਂ ਦਾ ਨੀਚ, ਨੀਚਾਂ ਵਿਚ ਸਮਾਈਆ। ਭਗਤ ਉਧਾਰਨਾ ਗ਼ਰੀਬਾਂ ਨੂੰ ਤਾਰਨਾ ਮੇਰੀ ਸਦਾ ਦੀ ਰੀਤ, ਸ਼ਾਹ ਸੁਲਤਾਨਾਂ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਵਿਸ਼ਨੂੰ ਕਹੇ ਆਪ ਬਣ ਕੇ ਰਹੀਮ ਰਿਜ਼ਕ, ਰਾਜ਼ਕ ਮੈਨੂੰ ਦਿਤੀ ਵਡਿਆਈਆ। ਜੋ ਜੁਗ ਚੌਕੜੀ ਰਿਹਾ ਝਿਜਕ, ਖੁਲ੍ਹਾ ਗੱਫਾ ਨਾ ਕਦੇ ਵਰਤਾਈਆ। ਜੇ ਤੂੰ ਕਿਰਪਾ ਕਰੇਂ ਅੱਗੇ ਸਤਿਜੁਗ ਵਿਚ ਸਭ ਨੂੰ ਦੇ ਦਿਆਂ ਸਿਦਕ, ਸਬੂਰੀ ਸਭ ਦੇ ਅੰਦਰ ਵਸਾਈਆ। ਤੇਰਾ ਰਹੇ ਕੋਇ ਨਾ ਨਿੰਦਕ, ਨਿੰਦਿਆ ਕੂੜ ਨਾ ਕੋਇ ਸੁਣਾਈਆ। ਮੇਰੀ ਤੇਰੇ ਅੱਗੇ ਮਿੰਨਤ, ਵਾਸਤਾ ਰਿਹਾ ਪਾਈਆ। ਤੇਰੀ ਰਹਿਮਤ ਤੇ ਮੇਰੀ ਹੋਵੇ ਹਿੰਮਤ, ਬਖ਼ਸ਼ਿਸ਼ ਧੁਰ ਦੀ ਨਾਲ ਰਖਾਈਆ। ਪਰ ਉਠ ਕੇ ਵੇਖ ਲੈ ਜ਼ਰਾ ਲਹਿੰਦੀ ਸਿੰਮਤ, ਸਮਾਂ ਤੇਰਾ ਗਿਆ ਆਈਆ। ਕੰਜੂਸਾਂ

❋

❋

ਵਾਂਗ ਸਚਖੰਡ ਨਾ ਜਾਵੀਂ ਚਿੰਮਟ, ਲੋਕਮਾਤ ਲੈ ਅੰਗੜਾਈਆ। ਕਿਉਂ ਤੇਰੇ ਭਗਤ ਵਿਛੋੜਾ ਸਹਿ ਨਾ ਸਕਣ ਮਿੰਟ, ਅੰਤਰ ਝਲਣ ਨਾ ਕਦੇ ਜੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਵਿਸ਼ਨੂੰ ਕਹੇ ਮੈਨੂੰ ਦੇ ਦੇ ਭੰਡਾਰਾ ਹੋਰ, ਹੋਰ ਦਾ ਹੋਰ ਝੋਲੀ ਪਾਈਆ। ਨਾਲ ਸਤਿਗੁਰ ਸ਼ਬਦ ਦੇ ਤੋਰ, ਤੁਰਤ ਆਪਣਾ ਹੁਕਮ ਸਮਝਾਈਆ। ਜਿਹੜਾ ਮਿਟਾਵੇ ਕਲਜੁਗ ਅੰਧੇਰਾ ਘੋਰ, ਕੂੜੀ ਕਿਰਿਆ ਕਰੇ ਸਫ਼ਾਈਆ। ਸਭ ਦੀ ਅੰਤਰ ਪਕੜ ਡੋਰ, ਸ਼ਬਦੀ ਨਾਮ ਤੰਦ ਜੁੜਾਈਆ। ਮਨ ਕਲਪਨਾ ਮੇਟ ਕੇ ਸ਼ੋਰ, ਸ਼ਰਅ ਵਿਚੋਂ ਬਾਹਰ ਰਖਾਈਆ। ਸਭ ਦਾ ਕਾਰਜ ਜਾਏ ਸੌਰ, ਸੌਹਰੇ ਪੇਈਏ ਵੱਜੇ ਵਧਾਈਆ। ਜੇ ਪ੍ਰਭੂ ਤੂੰ ਤਕ ਲਏਂ ਵਾਰੀ ਇਕ ਗ਼ੌਰ, ਗਹਿਰ ਗੰਭੀਰ ਦਇਆ ਕਮਾਈਆ। ਫੇਰ ਮੈਂ ਘਰ ਘਰ ਜਾਵਾਂ ਬੌਹੜ, ਦਰ ਦਰ ਪੰਧ ਮੁਕਾਈਆ। ਸਭ ਦੀ ਆਸਾ ਮਨਸਾ ਪੂਰੀ ਕਰਾਂ ਲੋੜ, ਲੁੜੀਂਦੇ ਸੱਜਣ ਹੋਣਾ ਸਹਾਈਆ। ਤੇਰਾ ਨਾਤਾ ਤੇਰੇ ਨਾਲ ਜੋੜ, ਜੋੜੀ ਧੁਰ ਦੀ ਆਪ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸਚ ਕਰਨੀ ਕਾਰ ਕਮਾਈਆ। ਵਿਸ਼ਨੂੰ ਕਹੇ ਜਨ ਭਗਤੋ ਵੇਖਿਆ ਖੇਲ ਤਮਾਮ, ਅੱਖੀਂ ਸਭ ਨੂੰ ਦਿਤਾ ਵਖਾਈਆ। ਗੋਬਿੰਦ ਕੀਤਾ ਨਹੀਂ ਅਰਾਮ, ਆਸਣ ਸਿੰਘਾਸਣ ਨਾ ਕੋਇ ਵਡਿਆਈਆ। ਅੱਗੇ ਤੋਂ ਬਣੇ ਨਾ ਕਦੇ ਤੁਹਾਡਾ ਨਿਮਕ ਹਰਾਮ, ਜਿਸ ਘਰ ਦਾ ਖਾਧਾ ਉਸਦਾ ਪਿਉ ਦਾਦਾ ਸਚਖੰਡ ਪਹੁੰਚਾਈਆ। ਇਹ ਖੇਲ ਬਕਾਇਦਾ ਸੀ ਜੁਗ ਜੁਗਾਂ ਦਾ, ਜੁਗ ਚੌਕੜੀ ਲੇਖਾ ਨਾ ਕੋਇ ਮੁਕਾਈਆ। ਸੋ ਵਕਤ ਸੁਹੰਜਣਾ ਆਂਦਾ, ਵੇਲਾ ਵਕਤ ਨਾਲ ਮਿਲਾਈਆ। ਜਿਸਨੂੰ ਸਮਝੇ ਨਾ ਕੋਇ ਪੰਡਤ ਪਾਂਧਾ, ਵਿਦਿਆ ਵਿਚ ਨਾ ਕੋਇ ਚਤੁਰਾਈਆ। ਸਭ ਦੀਆਂ ਆਸਾ ਮਨਸਾ ਪੂਰ ਕਰਾਂਦਾ, ਪੂਰਨ ਹੋ ਕੇ ਪੂਰਨ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਜਨ ਭਗਤੋ ਤੁਹਾਡਾ ਸਾਥੀ ਹੋ ਗਿਆ ਸੱਚਾ, ਸਚ ਦਿਆਂ ਦ੍ਰਿੜਾਈਆ। ਭਾਵੇਂ ਤੁਸੀਂ ਆਪਣਾ ਨਾਤਾ ਸਮਝੋ ਕੱਚਾ, ਇਹ ਕੰਚਨ ਗੜ੍ਹ ਦਏ ਵਡਿਆਈਆ। ਜਿਹੜਾ ਇਕ ਵਾਰ ਬਣਾ ਲਿਆ ਬੱਚਾ, ਗੋਦੀ ਵਿਚੋਂ ਬਾਹਰ ਨਾ ਕੋਇ ਕਢਾਈਆ। ਜਿਹੜੇ ਮੇਰੇ ਭਗਤ ਉਹੋ ਮੇਰੇ ਰੂਪ ਦਾ ਸਚਾ, ਤੇ ਨੂਰ ਇਕੋ ਨਜ਼ਰੀ ਆਈਆ। ਤੁਸੀਂ ਇਕ ਦੂਜੇ ਨੂੰ ਕਹਿਣਾ ਅੱਛਾ, ਨਿੰਦਣ ਵਾਲਾ ਗੁਰਸਿਖ ਇਕ ਦੂਜੇ ਨੂੰ ਸਾਹਮਣੇ ਕਦੇ ਨਾ ਆਈਆ। ਤੁਸੀਂ ਕੋਈ ਮੁਸਾਫ਼ਰ ਨਹੀਂ ਚੜ੍ਹਨ ਵਾਲੇ ਉਤੇ ਬੱਸਾ, ਆਏ ਤੇ ਉਠ ਜਾਈਆ। ਤੁਹਾਡਾ ਸਾਹਿਬ ਇਕ ਸਮਰਥਾ, ਜੋ ਸਭ ਦਾ ਪਿਤਾ ਮਾਈਆ। ਤੁਹਾਡਾ ਏਥੇ ਇਕ ਤੇ ਅੱਗੇ ਥਾਂ ਇਕੱਠਾ, ਵਿਛੋੜੇ ਵਾਲਾ ਰਾਹ ਨਾ ਕੋਇ ਵਖਾਈਆ। ਜੇ ਸਚ ਪੁੱਛੋ ਤੇ ਗੋਬਿੰਦ ਦੇ ਸੀਨੇ ਵਿਚ ਤੁਹਾਡਾ ਲਿਖਿਆ ਪੱਟਾ, ਚਾਰ ਸਾਹਿਬਜ਼ਾਦਿਆਂ ਦਾ ਖ਼ੂਨ ਅੱਖਰ ਰਿਹਾ ਬਣਾਈਆ। ਵੇਖਿਓ ਸਤਿਗੁਰੂ ਦਵਾਰੇ ਕੋਇ ਨਾ ਬਣਿਉ ਨਾਮ ਕਟਾ, ਜਗਤ ਜੀਵਣ ਕੰਮ ਕਿਸੇ ਨਾ ਆਈਆ। ਤੁਸਾਂ ਤੇ ਸਿਰਫ਼ ਇਕੋ ਗਾਉਣਾ ਸੋਹੰ ਟੱਪਾ, ਬਾਕੀ ਦੋ ਜਹਾਨ ਦੇ ਟਾਪੂਆਂ ਤੋਂ ਆਪੇ ਪਾਰ ਕਰਾਈਆ। ਕਿਉਂ ਤੁਹਾਡਾ ਪੂਰਨ ਪਰਮੇਸ਼ਵਰ ਤੇ ਪਰਮੇਸ਼ਵਰ ਨੂੰ ਪਹਿਲਾਂ ਪੱਪਾ, ਪੱਪੇ ਦਾ ਪਾਰਬ੍ਰਹਮ ਬ੍ਰਹਮ ਤੁਹਾਡੇ ਵਿਚ ਰਲਾਈਆ। ਆਪ ਭੁੱਖਾ ਰਿਹਾ ਤੇ ਤੁਹਾਨੂੰ ਦੇਣ ਆ ਗਿਆ ਗੱਫਾ, ਦੁਖੀਆਂ ਦੁੱਖ ਦਰਦ ਗਵਾਈਆ। ਏਸ ਦਾ ਇਹੋ ਤੁਹਾਨੂੰ ਨਫ਼ਾ, ਅੱਗੇ ਬਿਨਾ ਸਤਿਗੁਰ ਤੋਂ ਲੋਕਮਾਤ ਫੇਰਾ ਕੋਇ ਨਾ ਪਾਈਆ। ਪਿਛੇ ਗ਼ੁੱਸੇ ਵਿਚ ਤੁਹਾਨੂੰ ਹੋ ਗਿਆ ਖ਼ਫ਼ਾ, ਅੱਜ ਤੋਂ ਉਹ ਵੀ ਲੇਖਾ ਦਿਤਾ ਗਵਾਈਆ।

❋

❋

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਜਨ ਭਗਤੋ ਅੱਜ ਤੋਂ ਤੁਹਾਨੂੰ ਕਦੇ ਕਹਿਣਾ ਨਹੀਂ ਬਚਨ ਸਖ਼ਤ, ਸਦ ਪ੍ਰੇਮ ਨਾਲ ਬੁਲਾਈਆ। ਯਾਦ ਰੱਖਿਓ ਇਹ ਵਕਤ, ਜੁਗ ਚੌਕੜੀ ਫੇਰ ਹੱਥ ਕਿਸੇ ਨਾ ਆਈਆ। ਬਿਨਾ ਪ੍ਰਭੂ ਤੋਂ ਕਿਸੇ ਨਹੀਂ ਕਹਿਣਾ ਭਗਤ, ਕੋਝੇ ਕਮਲਿਆਂ ਗਲੇ ਨਾ ਕੋਇ ਲਗਾਈਆ। ਤੁਸੀਂ ਉਤੇ ਫ਼ਰਸ਼ ਮੈਂ ਮਾਲਕ ਉਤੇ ਅਰਸ਼, ਅੰਤਰ ਅੰਮ੍ਰਿਤ ਮੇਘ ਬਰਸ ਤੁਹਾਡੀ ਮੈਲ ਧਵਾਈਆ। ਕਿਉਂ, ਗੁਰ ਅਵਤਾਰ ਪੈਗ਼ੰਬਰਾਂ ਨੂੰ ਵੇਖ ਕੇ ਮੈਨੂੰ ਤੁਹਾਡੇ ਉਤੇ ਆ ਗਿਆ ਤਰਸ, ਚਾਰ ਜੁਗ ਤੁਹਾਡਾ ਲੇਖ ਨਾ ਕੋਇ ਮੁਕਾਈਆ। ਜਿਹੜਾ ਆਇਆ ਉਹ ਕਰਕੇ ਗਿਆ ਮੇਰੇ ਅੱਗੇ ਅਰਜ਼, ਤੇਰੇ ਤੇਰੀ ਝੋਲੀ ਪਾਈਆ। ਜਿਸ ਦੇ ਤੁਸੀਂ ਤੇ ਓਸੇ ਨੂੰ ਆਇਆ ਦਰਦ, ਦਰਦੀਆਂ ਦੁੱਖ ਵੰਡਾਈਆ। ਕਿਸ਼ਨ ਸਿੰਹਾਂ ਯਾਦ ਰੱਖੀਂ ਪੰਦਰਾਂ ਕੱਤਕ ਨੂੰ ਸਤਿਗੁਰ ਦੀ ਬਗ਼ਲ ਵਿਚ ਦੇਣੀ ਕਰਦ, ਖੱਬੇ ਹੱਥ ਨਾਲ ਖੱਬੀ ਬਗ਼ਲ ਟਿਕਾਈਆ। ਏਸੇ ਕਰਕੇ ਤੈਨੂੰ ਅੱਜ ਆਉਣਾ ਪਿਆ ਪਰਤ, ਹੋਰ ਦੁੱਖ ਨਾ ਕੋਇ ਸਤਾਈਆ। ਜਨ ਭਗਤੋ ਖੇਲ ਹੋਣਾ ਅਸਚਰਜ, ਛੱਬੀ ਪੋਹ ਵਡਿਆਈਆ। ਇੱਕੀ ਬੀਬੀਆਂ ਤੇ ਇੱਕੀ ਹੋਣੇ ਮਰਦ, ਬਸਤਰ ਸੋਹਣੇ ਤਨ ਸਜਾਈਆ। ਗੁਟਨੇ ਟੇਕੇ ਹੋਣ ਉਤੇ ਫ਼ਰਸ਼, ਆਹਮੋ ਸਾਹਮਣੇ ਸੋਭਾ ਪਾਈਆ। ਨੈਣ ਸਤਿਗੁਰ ਚਰਨ ਕਰਦੇ ਹੋਣ ਦਰਸ, ਜ਼ਿਮੀਂ ਉਤੇ ਟਕਾਈਆ। ਹੱਥੀਂ ਫੜੇ ਹੋਣ ਤੀਰ ਤਰਕਸ਼, ਅਸਮਾਨ ਵੱਲ ਕਮੰਦ ਖਿਚਾਈਆ। ਪੰਜੇ ਲਿਖਾਰੀ ਆਪਣੇ ਹਿਰਦੇ ਅੰਦਰ ਕਰਨ ਸਰਚ, ਧਿਆਨ ਧਿਆਨ ਵਿਚ ਟਿਕਾਈਆ। ਪੰਜ ਪਿਆਰੇ ਜੈਕਾਰਾ ਬੋਲਣ ਗਰਜ, ਸਾਰੀ ਸੰਗਤ ਸੰਗ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਪੰਜਾਂ ਲਿਖਾਰੀਆਂ ਆਪਣੀ ਜੋਬਨ ਵਾਲੀ ਬਣਾਉਣੀ ਹਯਾਤੀ, ਆਪਣਾ ਬਲ ਧਰਾਈਆ। ਵਾਰੀ ਵਾਰੀ ਆਪਣਾ ਰਜਿਸਟਰ ਲਾਉਣਾ ਪ੍ਰਭ ਦੀ ਉਤੇ ਛਾਤੀ, ਲਾਈਨਾਂ ਪੰਜ ਪੰਜ ਅੱਖਰਾਂ ਵਿਚ ਰਖਾਈਆ। ਪੰਜਾਂ ਨੇ ਲਿਖ ਕੇ ਪੱਟਾਂ ਉਤੇ ਮਾਰਨੀ ਥਾਪੀ, ਸਾਹਿਬ ਸਤਿਗੁਰ ਸਾਨੂੰ ਦਿਤੀ ਵਡਿਆਈਆ। ਸਾਡੀ ਨਿੰਦਿਆ ਕਰੇ ਕੋਈ ਨਾ ਪਾਪੀ, ਅਸੀਂ ਹਰਿ ਸੰਗਤ ਦੇ ਭੈਣ ਭਾਈਆ। ਜਿਹੜਾ ਸਾਡੇ ਸਾਹਿਬ ਦੀ ਮੰਨੇ ਨਾ ਆਖੀ, ਉਹਦਾ ਦਰਸ ਕੋਇ ਨਾ ਪਾਈਆ। ਫੇਰ ਸਾਰੀ ਸੰਗਤ ਨੇ ਕਹਿਣਾ ਸਾਡੀ ਇਕੋ ਜ਼ਾਤੀ, ਦੂਜੀ ਵੰਡ ਨਾ ਕੋਇ ਵੰਡਾਈਆ। ਤਾਲੀ ਮਾਰਨੀ ਸਾਡਾ ਰੂਹ ਬੁਤ ਹੋਇਆ ਪਾਕੀ, ਦੁੱਖ ਦਰਦ ਦਿਤਾ ਗਵਾਈਆ। ਫੇਰ ਖ਼ੁਸ਼ੀ ਵਿਚ ਕਰਨੀ ਹਾਸੀ, ਵਾਹਵਾ ਤੇਰੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਪੰਜਾਂ ਲਿਖਾਰੀਆਂ ਪੰਜਾਂ ਉਂਗਲਾਂ ਦੇ ਲਾਉਣੇ ਪੰਜੇ, ਹਰਿ ਸੰਗਤ ਦੇਣਾ ਵਖਾਈਆ। ਛੱਬੀ ਪੋਹ ਤੋਂ ਬਾਦ ਇੱਕੀ ਦਿਨ ਅਸੀਂ ਸੌਣਾ ਨਹੀਂ ਉਤੇ ਮੰਜੇ, ਸੇਜ ਸੁਹੰਜਣੀ ਧਰਨ ਧਰਤ ਸੁਹਾਈਆ। ਇਹ ਲੇਖਾ ਦੁਆਪਰ ਵਿਚ ਦੱਸਿਆ ਸੀ ਸੰਜੇ, ਦੋ ਜਹਾਨਾਂ ਅੱਖ ਖੁਲ੍ਹਾਈਆ। ਜਿਸ ਵੇਲੇ ਜਗਤ ਨਾਮ ਮੁਹਾਣੇ ਰਹੇ ਨਾ ਵੰਝੇ, ਖੇਟਾ ਪਾਰ ਨਾ ਕੋਇ ਲੰਘਾਈਆ। ਸਤਿਗੁਰ ਸ਼ਬਦ ਧਾਰ ਕੋਈ ਨਾ ਜੰਮੇ, ਧੁਰ ਦਾ ਹੁਕਮ ਨਾ ਕੋਇ ਸੁਣਾਈਆ। ਚਾਰ ਜੁਗ ਦੇ ਸ਼ਾਸਤਰ ਹੋਣੇ ਨਿਕੰਮੇ, ਭਾਰ ਸਕੇ ਨਾ ਕੋਇ ਉਠਾਈਆ। ਮੋਹ ਰਹਿਣਾ ਨਹੀਂ ਕਿਸੇ ਪੰਮੇ, ਪਾਰਬ੍ਰਹਮ ਆਪਣੀ ਕਾਰ ਕਮਾਈਆ। ਇਹ ਖੇਲ ਹੋਣਾ ਪ੍ਰਭੂ ਦੀ ਧਾਰ ਪ੍ਰਭੂ ਦੇ ਸਮੇਂ, ਜਿਸ ਨੂੰ ਸਕੇ ਨਾ ਕੋਇ ਬਦਲਾਈਆ। ਗੁਰਮੁਖੋ ਬੜੇ ਖੇਲ ਹੋਣੇ ਨਵੇਂ, ਨਵੇਂ ਜੁਗ ਦੀ ਨਵੀਂ ਰੀਤ ਦੇਣੀ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ

❋

❋

ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਵਿਸ਼ਨੂੰ ਕਹੇ ਵਾਹਵਾ ਦੇਣ ਵਾਲੇ ਲਾਰੇ, ਤੇਰੀ ਵਡੀ ਵਡਿਆਈਆ। ਅਸੀਂ ਵੀ ਕਢਦੇ ਰਹੇ ਹਾੜੇ, ਤੂੰ ਇਸ਼ਾਰਿਆਂ ਨਾਲ ਪਰਚਾਈਆ। ਕਦੀ ਆਹ ਲੰਘ ਜਾਣ ਦਿਓ ਜੁਗ ਚਾਰੇ, ਅੱਗੇ ਜੁਗਾਂ ਵਿਚ ਹੋਰ ਦਿਆਂ ਵਡਿਆਈਆ। ਅਸੀਂ ਦਿਨੋ ਦਿਨ ਹੁੰਦੇ ਗਏ ਨਕਾਰੇ, ਆਪਣਾ ਬਲ ਨਾ ਕੋਇ ਰਖਾਈਆ। ਭੁੱਖਿਆਂ ਭੁੱਖ ਨਾ ਕੋਇ ਨਵਾਰੇ, ਦੁਖੀਆਂ ਦੁੱਖ ਨਾ ਕੋਇ ਮਿਟਾਈਆ। ਅੰਤ ਹੋ ਗਏ ਤੇਰੇ ਸਹਾਰੇ, ਸਾਡੀ ਚਲੇ ਨਾ ਕੋਇ ਚਤੁਰਾਈਆ। ਜਿਸ ਦਿਨ ਗੋਬਿੰਦ ਦੇ ਪੇਟ ਹੋਇਆ ਸੀ ਅਫਾਰੇ, ਉਸ ਦਿਨ ਵਿਸ਼ਨ ਬ੍ਰਹਮਾ ਸ਼ਿਵ ਸਾਰੇ ਰਹੇ ਕੁਰਲਾਈਆ। ਕਹਿਣ ਵੇਖੋ ਖੇਲ ਨਿਰੰਕਾਰੇ, ਨਿਰਗੁਣ ਸਰਗੁਣ ਭਰਮ ਭੁਲਾਈਆ। ਫੇਰ ਅਸਾਂ ਹੌਸਲੇ ਛਡ ਦਿਤੇ ਸਾਰੇ, ਸਭ ਕੁਛ ਤੇਰੀ ਝੋਲੀ ਪਾਈਆ। ਤੂੰ ਬੜਾ ਬੇਦਰਦੀ ਜੋ ਆਪਣਾ ਆਪ ਸਾੜ ਫੂਕ ਕੇ ਫੇਰ ਆ ਗਿਆ ਦੁਬਾਰੇ, ਦੋਹਰੀ ਆਪਣੀ ਕਾਰ ਕਮਾਈਆ। ਤੇਰੇ ਖੇਲ ਸਦਾ ਸਦ ਨਿਆਰੇ, ਨਿਰਾਕਾਰ ਤੇਰੀ ਵਡਿਆਈਆ। ਵਿਸ਼ਨੂੰ ਕਹੇ ਪ੍ਰਭੂ ਤੇਰੇ ਚਰਨ ਨਿਮਸਕਾਰੇ, ਨਮੋ ਨਮੋ ਨਮੋ ਸੀਸ ਝੁਕਾਈਆ। ਪਰ ਯਾਦ ਰੱਖਿਓ ਸਵੇਰੇ ਪੰਜ ਗੁਰਮੁਖ ਪਰਸ਼ਾਦਾ ਕਰਨਾ ਤਿਆਰੇ, ਨਹਾ ਧੋ ਕੇ ਆਪਣੀ ਸੇਵ ਕਮਾਈਆ। ਫੇਰ ਭੋਗ ਲਗਾਵੇ ਆ ਕੇ ਵਿਚ ਦਰਬਾਰੇ, ਸਤਿਗੁਰ ਬੈਠੇ ਆਸਣ ਲਾਈਆ। ਇਹ ਸਾਰਾ ਸਵੇਰੇ ਸਾਢੇ ਅੱਠ ਵਜੇ ਹੋਵੇ ਵਿਵਹਾਰੇ, ਵਿਵਹਾਰੀ ਆਪਣੀ ਕਾਰ ਕਮਾਈਆ। ਫੇਰ ਤੁਸੀਂ ਖ਼ੁਸ਼ੀਆਂ ਵਿਚ ਰਹੋ ਸਾਰੇ, ਸਾਰੀ ਉਮਰ ਤੁਹਾਡਾ ਸਾਥ ਨਾ ਕੋਇ ਤੁੜਾਈਆ। ਸਤਿਗੁਰ ਦੇ ਘਰ ਵਿਚ ਇਕੋ ਜਿਹੇ ਵਿਆਹੇ ਕਵਾਰੇ, ਦੂਜੀ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਹੁਕਮ ਸਦਾ ਜੁਗ ਚਾਰੇ, ਜੁਗ ਚੌਕੜੀ ਚਲੇ ਤੇਰੀ ਰਜ਼ਾਈਆ।