੯ ਅੱਸੂ ਸ਼ਹਿਨਸ਼ਾਹੀ ਸੰਮਤ ੫ ਸਵੇਰੇ ਸਾਢੇ ਅੱਠ ਵਜੇ ਹਰਿ ਭਗਤ ਦਵਾਰ ਜੇਠੂਵਾਲ
ਵਿਸ਼ਨੂੰ ਕਹੇ ਦੀਨ ਦੁਨੀ ਦੀ ਬਦਲ ਪ੍ਰਕਿਰਤੀ, ਪਰਮ ਪੁਰਖ ਦਇਆ ਕਮਾਈਆ। ਅੰਤਰ ਧਾਰ ਬਦਲ ਦੇ ਬਿਰਤੀ, ਜਿਹੜੀ ਬਿਪਰ ਸੁਦਾਮੇ ਮੰਗ ਮੰਗਾਈਆ। ਯਕਸੂਈ ਕਰ ਦੇ ਸੁਰਤੀ ਨਿਰਤੀ, ਨਿਰਾਕਾਰ ਹੋ ਸਹਾਈਆ। ਤੇਰਿਆਂ ਭਗਤਾਂ ਤੇਰੀ ਸੇਵਾ ਜਾਏ ਨਾ ਬਿਰਥੀ, ਜੋ ਪ੍ਰੇਮ ਪਿਆਰ ਵਿਚ ਕਮਾਈਆ। ਲਹਿਣਾ ਦੇਣਾ ਪੂਰਾ ਕਰ ਪ੍ਰਿਥਮੀ ਪ੍ਰਿਥੀ, ਪ੍ਰਿਥਮ ਆਪਣਾ ਰੰਗ ਰੰਗਾਈਆ। ਦੁੱਖ ਭੁੱਖ ਕਟ ਸ੍ਰਿਸ਼ਟੀ, ਸ੍ਰੇਸ਼ਟ ਆਪਣਾ ਨਾਮ ਵਡਿਆਈਆ। ਨਿਰਗੁਣ ਨੂਰ ਨਜ਼ਰ ਆ ਇਸ਼ਟੀ, ਇਸ਼ਟ ਦੇਵ ਆਤਮਾ ਪਰਮਾਤਮਾ ਸੋਭਾ ਪਾਈਆ। ਆਤਮ ਧਾਰ ਬਣ ਗ੍ਰਿਹਸਥੀ, ਗ੍ਰਹਿ ਮੰਦਰ ਸੇਜ ਸਿੰਘਾਸਣ ਸੋਭਾ ਪਾਈਆ। ਤੇਰਿਆਂ ਭਗਤਾਂ ਲੋੜ ਰਹੇ ਨਾ ਸਵਰਗ ਬਹਿਸ਼ਤੀ, ਚਰਨ ਕਵਲ ਦੇ ਸਰਨਾਈਆ। ਸਤਿ ਧਾਰ ਜਣਾ ਚਾਰ ਵਰਨ ਸਿੱਖ ਦੀ, ਸਿਖਿਆ ਸਿੱਖ ਇਕ ਉਪਜਾਈਆ। ਜਿਹੜੀ ਕਲਮ ਚਾਰ ਜੁਗ ਦੇ ਸ਼ਾਸਤਰ ਰਹੀ ਲਿਖਦੀ, ਸੋ ਕਲਮਾ ਲੇਖਾ ਸਭ ਦਾ ਪੂਰ ਕਰਾਈਆ। ਤੇਰੀ ਪੂਜਾ ਰਹਿ ਜਾਏ ਇਕ ਦੀ, ਏਕੰਕਾਰ ਤੇਰੀ ਵਡਿਆਈਆ। ਸਦਾ ਬਾਜ਼ੀ ਹੋਵੇ ਜਿੱਤ ਦੀ, ਹਾਰ ਹਰ ਹਿਰਦਿਉਂ ਦੇਣੀ ਕਢਾਈਆ। ਧੂੜ ਮਿਲੇ ਪਰਮ ਪੁਰਖ ਪੁਰਖੋਤਮ ਪਿਤ ਦੀ, ਪਤਿਪਰਮੇਸ਼ਵਰ ਤੇਰੀ ਇਕ ਸਰਨਾਈਆ। ਚਾਰ ਕੁੰਟ ਦਹਿ ਦਿਸ਼ਾ ਤੇਰੀ ਨੂਰ
❋
❋
ਜੋਤ ਹੋਵੇ ਦਿਸਦੀ, ਅੰਧ ਅੰਧੇਰ ਰਹੇ ਨਾ ਰਾਈਆ। ਮਮਤਾ ਕੂੜ ਰਹੇ ਨਾ ਵਿਸਦੀ, ਵਿਸ਼ੇ ਵਿਕਾਰਾਂ ਡੇਰਾ ਢਾਈਆ। ਪ੍ਰਭੂ ਆਸਾ ਪੂਰੀ ਕਰ ਦੇ ਗੁਰਮੁਖ ਜਿਸ ਜਿਸ ਦੀ, ਜਿਸ ਤਰਾ ਪਿਤਾ ਪੂਤ ਗੋਦ ਸੁਹਾਈਆ। ਤੇਰੀ ਯਾਦ ਸਦਾ ਰਹੇ ਨਿਤ ਦੀ, ਨਵਿਤ ਆਪਣੀ ਕਾਰ ਕਮਾਈਆ। ਗੁੰਝਲ ਰਹੇ ਨਾ ਕਾਇਆ ਵਿਚ ਦੀ, ਵਿਚਲਾ ਪੜਦਾ ਦੇਣਾ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਵਿਸ਼ਨੂੰ ਕਹੇ ਤੇਰਾ ਆਦਿ ਜੁਗਾਦਿ ਭੰਡਾਰਾ, ਵਰਭੰਡ ਤੇਰੀ ਚਤੁਰਾਈਆ। ਮੈਂ ਸੇਵਕ ਸੇਵਾਦਾਰਾ, ਸੇਵ ਸਵਾਮੀ ਸਚ ਕਮਾਈਆ। ਜੁਗ ਚੌਕੜੀ ਖੇਲ ਵੇਖਿਆ ਸਾਰਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਪੰਧ ਮੁਕਾਈਆ। ਮੈਂ ਭਰਪੂਰ ਕਰ ਨਾ ਸਕਿਆ ਸੰਸਾਰਾ, ਸੰਸਾਰੀ ਮੇਰੀ ਦਏ ਗਵਾਹੀਆ। ਸ਼ੰਕਰ ਉਂਗਲਾਂ ਨਾਲ ਬਣ ਲਿਖਾਰਾ, ਲੇਖਾ ਮੈਨੂੰ ਰਿਹਾ ਸਮਝਾਈਆ। ਜਿਸ ਵੇਲੇ ਨਿਰਗੁਣ ਧਾਰ ਪੁਰਖ ਅਕਾਲ ਆਇਆ ਦੁਬਾਰਾ, ਦੋਹਰੀ ਆਪਣੀ ਕਾਰ ਕਮਾਈਆ। ਸਚ ਦਾ ਮਾਰਗ ਦੱਸੇ ਅਪਾਰਾ, ਅਪਾਰ ਅਗੰਮ ਅਥਾਹੀਆ। ਸਤਿਜੁਗ ਸਚ ਸਚ ਕਰੇ ਪਸਾਰਾ, ਪਸਰ ਪਸਾਰੀ ਵੇਖ ਵਖਾਈਆ। ਸਭ ਨੂੰ ਇਕੋ ਜਿਹਾ ਦਏ ਅਧਾਰਾ, ਆਦਮ ਇਕੋ ਰੰਗ ਰੰਗਾਈਆ। ਚਾਕਰ ਸੇਵਕ ਬਣ ਪਨਿਹਾਰਾ, ਪਾਰਬ੍ਰਹਮ ਆਪਣੀ ਸੇਵ ਕਮਾਈਆ। ਦੀਨ ਦੁਨੀ ਵਿਚ ਵੇਖੇ ਵਿਗਸੇ ਵੇਖਣਹਾਰਾ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਸਭ ਦਾ ਸਾਂਝਾ ਕਰ ਪਿਆਰਾ, ਪ੍ਰੇਮ ਪ੍ਰੀਤੀ ਨਾਲ ਜੁੜਾਈਆ। ਗ਼ਰੀਬ ਨਿਮਾਣਿਆਂ ਲੇਖੇ ਲਾ ਅਹਾਰਾ, ਭੱਖ ਭੋਜ ਲਹਿਜ ਫਹਿਜ ਇਕੋ ਰੰਗ ਰੰਗਾਈਆ। ਸਤਿਜੁਗ ਸਤਿ ਚਲਦੀ ਰਹੇ ਧਾਰਾ, ਧਰਮ ਦੀ ਧਾਰ ਇਕ ਵਖਾਈਆ। ਜਿਸ ਵੇਲੇ ਛੱਬੀ ਪੋਹ ਸਤਾਰਾਂ ਹਾੜ ਦਾ ਆਏ ਤਿਉਹਾਰਾ, ਸਾਲ ਬਸਾਲਾ ਇਕੋ ਹੁਕਮ ਵਰਤਾਈਆ। ਪੰਜ ਗੁਰਮੁਖ ਸਦਾ ਤਿਆਰ ਕਰਨ ਭੰਡਾਰਾ, ਸੇਵਾ ਸਤਿ ਸਚ ਕਮਾਈਆ। ਅੰਦਰ ਕਰੇ ਨਾ ਕੋਇ ਹੰਕਾਰਾ, ਹਉਮੇ ਵਿਚ ਨਾ ਕੋਇ ਰਖਾਈਆ। ਲੰਗਰ ਪਕੌਣ ਤੋਂ ਪਹਿਲਾਂ ਪੰਜ ਵੇਰ ਜਰੂਰ ਲਾਉਣਾ ਜੈਕਾਰਾ, ਬਿਨ ਜੈਕਾਰਿਉਂ ਚਪਾਤੀ ਹੱਥ ਨਾ ਕੋਇ ਛੁਹਾਈਆ। ਖ਼ਤਮ ਹੋਣ ਤੋਂ ਬਾਦ ਫੇਰ ਏਹੋ ਹੁਕਮ ਦੁਬਾਰਾ, ਜੈ ਜੈਕਾਰ ਦੇਣਾ ਸੁਣਾਈਆ। ਅੱਜ ਤੋਂ ਇਹ ਭੁੱਲਣਾ ਨਹੀਂ ਵਿਵਹਾਰਾ, ਧੁਰ ਦਾ ਹੁਕਮ ਇਕ ਸੁਣਾਈਆ। ਉਸ ਵੇਲੇ ਜ਼ਰੂਰ ਹਾਜ਼ਰ ਹੋਵੇ ਨਿਰੰਕਾਰਾ, ਨਿਰਗੁਣ ਆਪਣੀ ਦਇਆ ਕਮਾਈਆ। ਜਨ ਭਗਤੋ ਤੁਹਾਡਾ ਨਿਖੁੱਟ ਨਾ ਜਾਏ ਭੰਡਾਰਾ, ਭਰਪੂਰ ਘਰ ਘਰ ਦਏ ਵਖਾਈਆ। ਹਰਿ ਭਗਤਾਂ ਵੇਖੇ ਸੱਚਾ ਦਵਾਰਾ, ਸਚ ਸਿੰਘਾਸਣ ਸੋਭਾ ਪਾਈਆ। ਜਿਥੇ ਨਿਰਗੁਣ ਧਾਰ ਬੈਠਾ ਉਹ ਚੌਵੀਵਾਂ ਅਵਤਾਰਾ, ਜਿਸ ਨੂੰ ਗੁਰ ਅਵਤਾਰ ਪੈਗ਼ੰਬਰ ਸੀਸ ਨਿਵਾਈਆ। ਉਸ ਦਾ ਸ਼ਬਦ ਸ਼ਬਦੀ ਸ਼ਬਦ ਇਸ਼ਾਰਾ, ਬਿਨਾ ਸ਼ਬਦ ਤੋਂ ਦੂਜਾ ਰਾਗ ਨਾ ਕੋਇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਵਿਸ਼ਨੂੰ ਕਹੇ ਸਾਹਿਬ ਸਤਿਗੁਰ ਦਾ ਜਿਥੇ ਚਲਦਾ ਹੋਵੇ ਲੰਗਰ, ਲਾਂਗਰੀ ਸੇਵਾ ਪ੍ਰੇਮ ਕਮਾਈਆ। ਹਿਰਦੇ ਅੰਦਰੋਂ ਗਾਵਣ ਚਾਰ ਮੰਗਲ, ਖ਼ੁਸ਼ੀ ਖ਼ੁਸ਼ੀ ਵਿਚੋਂ ਪਰਗਟਾਈਆ। ਕੋਈ ਗੰਦੀ ਰੱਖੇ ਨਾ ਉਂਗਲ, ਸਾਫ਼ ਸੁਥਰੇ ਸੋਭਾ ਪਾਈਆ। ਸਤਿਗੁਰ ਦੇ ਲੰਗਰ ਦਾ ਕੋਈ ਮਾਰੇ ਕਦੇ ਨਾ ਚੁਗ਼ਲੀ ਚੁਗ਼ਲ, ਮਾੜਾ ਕਹਿ ਨਾ ਕੋਇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਜੋ ਲੰਗਰ ਵਿਚ ਹੋਵਣ ਸੇਵਾਦਾਰ, ਸੇਵਾ ਪ੍ਰੇਮ ਨਾਲ ਕਮਾਈਆ। ਮੁਖੋਂ ਕੁਬਚਨ ਸਕੇ ਨਾ ਕੋਇ ਉਚਾਰ, ਰਸਨਾ ਫਿਕ ਨਾ ਕੋਇ ਰਖਾਈਆ।
❋
❋
ਇਹ ਸਭ ਤੋਂ ਵਡਾ ਵਿਵਹਾਰ, ਜਿਸ ਨੂੰ ਗੁਰ ਅਵਤਾਰ ਪੈਗ਼ੰਬਰ ਥੋੜ੍ਹਾ ਥੋੜ੍ਹਾ ਥੋੜ੍ਹਾ ਕਰਕੇ ਗਏ ਚਲਾਈਆ। ਵਿਸ਼ਨੂੰ ਜੋੜ ਕੇ ਹੱਥ ਕਰੇ ਨਿਮਸਕਾਰ, ਸੀਸ ਬੰਦਨਾ ਵਿਚ ਨਿਵਾਈਆ। ਇਹ ਖੇਲ ਸੱਚੀ ਸਰਕਾਰ, ਹਰਿ ਨਿਰੰਕਾਰ ਆਪ ਵਖਾਈਆ। ਸਤਿਜੁਗ ਵਿਚ ਸਤਿ ਧਰਮ ਦਾ ਸਤਿ ਹੋਣਾ ਵਿਹਾਰ, ਵਿਹਾਰੀ ਆਪਣਾ ਹੁਕਮ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਵਿਸ਼ਨੂੰ ਕਹੇ ਵੇਖੋ ਮੇਰੇ ਸਾਹਿਬ ਦਾ ਲਗਦਾ ਭੋਗ, ਭੋਜਨ ਬਿਨਾ ਭਜਨ ਬੰਦਗੀ ਤੋਂ ਪਾਰ ਕਰਾਈਆ। ਸਭ ਤੋਂ ਵਡਾ ਇਹ ਯੋਗ, ਜਿਸ ਦੀ ਜੁਗੀਸ਼ਰ ਬੈਠੇ ਓਟ ਰਖਾਈਆ। ਏਸ ਦੀ ਸਭ ਤੋਂ ਵੱਖਰੀ ਮੌਜ, ਜੋ ਮੌਜੂਦ ਹੋ ਕੇ ਦਏ ਪਰਗਟਾਈਆ। ਜਿਸ ਨੂੰ ਲੱਭਣ ਚੌਦਾਂ ਲੋਕ, ਲੱਭਿਆਂ ਹੱਥ ਕਿਸੇ ਨਾ ਆਈਆ। ਜਨ ਭਗਤੋ ਸਭ ਨੂੰ ਮਿਲੇ ਉਹ ਮੋਖ, ਜਿਹਨੂੰ ਅਟੱਲ ਪਦਵੀ ਕਹਿ ਕੇ ਸਾਰੇ ਗਾਈਆ। ਜਿਸ ਗ੍ਰਹਿ ਵਿਚੋਂ ਇਕ ਵਾਰ ਛੱਕਿਆ ਉਨ੍ਹਾਂ ਦੇ ਦੇਵੇ ਸੰਤੋਖ, ਸਤਿ ਧੀਰ ਨਾਲ ਮਿਲਾਈਆ। ਭਾਵੇਂ ਭਗਤੀ ਕਰੋ ਜਨਮ ਕੋਟੀ ਕੋਟ, ਬਿਨਾ ਪ੍ਰਭ ਕਿਰਪਾ ਮੰਜ਼ਲ ਚੜ੍ਹਨ ਕੋਇ ਨਾ ਪਾਈਆ। ਤੁਹਾਡਾ ਪ੍ਰੇਮ ਸਤਿਗੁਰ ਦਾ ਪਿਆਰ ਅਤੋਟ, ਸ਼ਬਦ ਦੀ ਧਾਰ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਧਾਰ ਪਰਗਟਾਈਆ। ਵਿਸ਼ਨੂੰ ਕਹੇ ਵੇਖੋ ਸਾਹਿਬ ਦਾ ਸਚ ਪਕਵਾਨ, ਪੱਕੀ ਸਭ ਨੂੰ ਦਿਆਂ ਕਰਾਈਆ। ਜਿਸ ਗ੍ਰਹਿ ਵਿਚੋਂ ਛਕ ਲਿਆ ਇਕ ਵਾਰ ਵਿਚ ਜਹਾਨ, ਸ਼ੱਕ ਸਹਿੰਸਾ ਅੱਗੇ ਰਹੇ ਨਾ ਰਾਈਆ। ਜਨ ਭਗਤੋ ਮੱਥੇ ਟੇਕਣ ਨਾਲੋਂ ਲੰਗਰ ਦੀ ਸੇਵਾ ਮਹਾਨ, ਮਹਿੰਮਾ ਅਕਥ ਕਥ ਨਾ ਕੋਇ ਦ੍ਰਿੜਾਈਆ। ਇਹ ਰੀਤੀ ਸਭ ਤੋਂ ਵੱਖਰੀ ਦੱਸੀ ਸ੍ਰੀ ਭਗਵਾਨ, ਭਾਗ ਹਿੱਸਾ ਆਪਣਾ ਤੁਹਾਡੇ ਵਿਚ ਪਾਈਆ। ਥੋੜ੍ਹਾ ਜਿਹਾ ਇਸ਼ਾਰਾ ਦਿਤਾ ਕ੍ਰਿਸ਼ਨ ਕਾਹਨ, ਸੁਦਾਮੇ ਕੰਨ ਵਿਚ ਸੁਣਾਈਆ। ਦਲਿਦ੍ਰੀਆ ਜਿਸ ਵੇਲੇ ਆਇਆ ਮੇਰਾ ਮਿਹਰਵਾਨ, ਮਿਹਰਵਾਨ ਮਿਹਰਵਾਨ ਫੇਰਾ ਪਾਈਆ। ਗ਼ਰੀਬ ਨਿਮਾਣੇ ਕੋਝੇ ਕਮਲੇ ਪਾਰ ਲੰਘਾਏ ਵਿਚ ਜਹਾਨ, ਜਹਾਲਤ ਵਿਚ ਅਦਾਲਤ ਆਪਣੀ ਇਕ ਲਗਾਈਆ। ਉਸ ਨੇ ਸੁਦਾਮਿਆਂ ਨਾਮ ਦੱਸਣਾ ‘‘ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ,’’ ਜਿਸ ਨੂੰ ਸੁਣ ਕੇ ਗੁਰੂ ਅਵਤਾਰ ਪੈਗ਼ੰਬਰ ਸਾਰੇ ਸੀਸ ਨਿਵਾਣ, ਬਹੁਤੇ ਤ੍ਰੈਲੋਕੀ ਨਾਥਾਂ ਨੂੰ ਇਹ ਮਿਲਿਆ ਨਹੀਂ ਦਾਨ, ਰਾਮ ਦੀ ਰਾਮ ਨੇ ਝੋਲੀ ਨਾ ਕਦੇ ਭਰਾਈਆ। ਪੈਗ਼ੰਬਰਾਂ ਨੂੰ ਦੱਸ ਕੇ ਸ਼ਰਅ ਵਾਲਾ ਈਮਾਨ, ਅਮਲ ਵਿਚ ਦਿਤਾ ਫਸਾਈਆ। ਗੁਰੂਆਂ ਨੂੰ ਦੇ ਕੇ ਗੱਦੀ ਦਾ ਦਾਨ, ਸ਼ਬਦਾਂ ਦੀ ਸਿਫ਼ਤ ਵਿਚ ਲਗਾਈਆ। ਫੇਰ ਸੰਦੇਸ਼ਾ ਦੇ ਕੇ ਇਕ ਜਵਾਨ, ਗੋਬਿੰਦ ਗੋਬਿੰਦ ਆਪ ਪਰਗਟਾਈਆ। ਜਿਸ ਵੇਲੇ ਆਵਾਂ ਆਪ ਹੋ ਕੇ ਸਵਾਧਾਨ, ਸੋ ਸਵਾਮੀ ਆਪਣਾ ਵੇਸ ਵਟਾਈਆ। ਸਤਿਜੁਗ ਦਾ ਮਾਰਗ ਫੇਰ ਦੱਸਾਂ ਮਹਾਨ, ਮਹਿੰਮਾ ਅਕਥ ਅਕਥ ਦ੍ਰਿੜਾਈਆ। ਚਾਰ ਵਰਨ ਅਠਾਰਾਂ ਬਰਨ ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਦੀਨ ਮਜ਼੍ਹਬ ਜ਼ਾਤ ਪਾਤ ਊਚ ਨੀਚ ਰਾਓ ਰੰਕ ਸ਼ਾਹ ਹਕੀਰ ਸਤਿਗੁਰ ਫ਼ਕੀਰ ਸਭ ਦਾ ਇਕੋ ਕਰ ਪਕਵਾਨ, ਪੱਕਾ ਨਾਤਾ ਸਭ ਦੇ ਨਾਲ ਜੁੜਾਈਆ। ਜਨ ਭਗਤੋ ਗੁਰਮੁਖੋ ਗੁਰਸਿਖੋ ਵੇਖੋ ਕਿਸ ਬਿਧ ਦੇ ਨਾਲ ਤੁਹਾਡਾ ਬਣਾਇਆ ਵਿਧਾਨ, ਵਿਦਿਆ ਸਮਝ ਸਕੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਵਿਸ਼ਨੂੰ ਕਹੇ ਜਨ ਭਗਤੋ ਜੰਮੂ ਨੂੰ ਨੌਂ ਛਟਾਂਕ ਨਾਲ ਲੈ ਕੇ ਜਾਣੀ ਮਿਸ਼ਰੀ, ਮਿਸਲ ਗੋਬਿੰਦ ਦਏ ਦੁਹਰਾਈਆ। ਕਿਉਂ ਕਲਜੁਗ ਦੀ ਧਾਰ ਚੜ੍ਹੀ ਸਿਖ਼ਰੀ, ਸਿਖ਼ਰ ਦੀ ਚੋਟ ਵੇਖ ਵਖਾਈਆ। ਗੁਰ ਅਵਤਾਰ ਪੈਗ਼ੰਬਰਾਂ ਦੀ ਲਾਹੁਣੀ
❋
❋
ਬੇਫ਼ਿਕਰੀ, ਫ਼ਿਕਰਾ ਆਪਣਾ ਨਾਮ ਸੁਣਾਈਆ। ਜਿਹੜੀ ਕਾਹਨ ਖੇਲ ਕੀਤੀ ਗ਼ਰੀਬਾਂ ਨਾਲ ਮਿਤਰੀ, ਮਿੱਤਰ ਪਿਆਰਾ ਸਭ ਦਾ ਨਜ਼ਰੀ ਆਈਆ। ਜਿਹੜੀ ਪੂਜਾ ਹੁੰਦੀ ਰਹੀ ਜਲ ਧਾਰਾ ਵਿਚ ਪਿਤਰੀ, ਸੋ ਪੁਰਖ ਅਕਾਲ ਪਿਛਲੀ ਰੀਤੀ ਸਾਰੀ ਦਏ ਮਿਟਾਈਆ। ਤੁਹਾਡੀ ਆਤਮਾ ਤੁਹਾਡੇ ਵਿਚੋਂ ਨਿਤਰੀ, ਸਾਫ਼ ਸੁਥਰੀ ਸੋਭਾ ਪਾਈਆ। ਵੇਖਿਓ ਪ੍ਰਭ ਦਾ ਪਿਆਰ ਨਾ ਸਮਝਿਓ ਜਗਤ ਹੱਟ ਵਾਲੀ ਵਿਕਰੀ, ਪੈਸੇ ਵਾਲੀ ਕੀਮਤ ਨਾ ਕੋਇ ਰਖਾਈਆ। ਜਨ ਭਗਤੋ ਕਲਜੁਗ ਦੀ ਧਾਰ ਅੰਤ ਲਹਿਣਾ ਦੇਣਾ ਮੁਕਣਾ ਜਗਤ ਮੰਦਰ ਛਿਤਰੋ ਛਿਤਰੀ, ਛੱਤੀ ਜੁਗ ਦਾ ਮਾਲਕ ਨਾਨਕ ਦਏ ਗਵਾਹੀਆ। ਕਿਸੇ ਵਾਚ ਨਹੀਂ ਸਕਣੀ ਪੱਤਰੀ, ਪਤਰਕਾ ਸਕੇ ਨਾ ਕੋਇ ਸਮਝਾਈਆ। ਕਿਸੇ ਸਮਝ ਨਹੀਂ ਆਉਣੀ ਨਾੜ ਬਹੱਤਰੀ, ਬਿਨਾ ਬਹੱਤਰ ਭਗਤ ਜਨਾਂ ਮਿਲੇ ਨਾ ਕੋਇ ਵਡਿਆਈਆ। ਮੁਖ ਵਿਚੋਂ ਧਾਹ ਲੈ ਸਪਤ ਰਿਖੀਆਂ ਵਿਚੋਂ ਵਾਸਤਾ ਪਾਇਆ ਅਤਰੀ, ਅਤੀਤ ਆਪਣਾ ਧਿਆਨ ਲਗਾਈਆ। ਬਿਨਾ ਪ੍ਰਭੂ ਤੋਂ ਕਿਸੇ ਝਗੜਾ ਨਹੀਂ ਮੇਟਣਾ ਸ਼ੂਦਰ ਵੈਸ਼ ਬ੍ਰਾਹਮਣ ਖੱਤਰੀ, ਝਗੜਾ ਕੂੜ ਨਾ ਕੋਇ ਮਿਟਾਈਆ। ਜਨ ਭਗਤੋ ਵਿਸ਼ਨੂੰ ਕਹੇ ਛੱਬੀ ਪੋਹ ਨੂੰ ਸੱਜੇ ਹੱਥ ਨਾਲ ਸਭ ਨੇ ਬੰਨ੍ਹਣੀ ਰੱਖੜੀ, ਸਾਰਿਆਂ ਦਾ ਨਾਤਾ ਇਕੋ ਵਾਰ ਇਕੋ ਘਰ ਦਏ ਬਣਾਈਆ। ਅਮੀਰ ਚੰਦ ਨੇ ਪਿੱਤਲ ਦੀ ਲਿਆਉਣੀ ਤਕੜੀ, ਪਾਸਕੂ ਥੋੜ੍ਹਾ ਜਿਹਾ ਰਖਾਈਆ। ਨਾਲ ਵਿਛਾਉਣ ਵਾਲੀ ਲਿਆਉਣੀ ਟਾਟ ਦੀ ਤਪੜੀ, ਸਵਾ ਗਜ਼ ਲੰਬਾਈ ਚੌੜਾਈਆ। ਇਕ ਲਿਖਣ ਵਾਸਤੇ ਲਿਆਉਣੀ ਫਟੜੀ, ਕੀਮਤ ਪਚਵੰਜੇ ਪੈਸੇ ਸਮਝਾਈਆ। ਇਕ ਕੋਲ ਨਿੱਕੀ ਜਿਹੀ ਬਣਾਉਣੀ ਟੱਪਰੀ, ਸਿੰਘਾਸਣ ਲਾਗੇ ਸੋਭਾ ਪਾਈਆ। ਇਕ ਸੂਤ ਦੀ ਰੱਖਣੀ ਅੱਟੜੀ, ਤੇਜ ਕੌਰ ਦੁਆਬੇ ਵਿਚੋਂ ਦਏ ਪਹੁੰਚਾਈਆ। ਇਹ ਖੇਲ ਪ੍ਰਭੂ ਨੇ ਦੱਸਣੀ ਅੱਛੜੀ, ਅੱਛੀ ਤਰਾਂ ਵਖਾਈਆ। ਕੋਈ ਸ਼ਰੀਣੀ ਜ਼ਾਤ ਸਾਹਿਬ ਸਤਿਗੁਰ ਦੇ ਚਰਨ ਤੋਂ ਰਹੇ ਨਾ ਪਛੜੀ, ਜੋ ਆ ਕੇ ਸੀਸ ਨਿਵਾਈਆ। ਉਹ ਆਤਮਾ ਕਹੇ ਮੈਂ ਉਸ ਪਰਮਾਤਮਾ ਕੋਲ ਅੱਪੜੀ, ਜਿਥੇ ਅਨਪੜ੍ਹਾਂ ਮਿਲੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਗ੍ਰਹਿ ਨਛੱਤਰੀ, ਪਰਦਾ ਓਹਲਾ ਆਪ ਉਠਾਈਆ।
੧੨ ਅੱਸੂ ਸ਼ਹਿਨਸ਼ਾਹੀ ਸੰਮਤ ੫ ਠੇਕੇਦਾਰ ਠਾਕਰ ਸਿੰਘ ਦੇ ਗ੍ਰਹਿ ਪਿੰਡ ਜੇਠੂਵਾਲ
ਸਾਹਿਬ ਸਤਿਗੁਰ ਸ਼ਬਦ ਬਹਾਦਰ, ਸੂਰਬੀਰ ਅਖਵਾਈਆ। ਆਦਿ ਜੁਗਾਦੀ ਕਰਨੀ ਦਾ ਕਰਤਾ ਕਾਦਰ, ਕਦੀਮ ਦਾ ਲਹਿਣਾ ਵੇਖ ਵਖਾਈਆ। ਜੁਗ ਚੌਕੜੀ ਨਿਰਮਲ ਕਰਮ ਕਰੇ ਉਜਾਗਰ, ਜਗਤ ਜੀਵਣ ਜੁਗਤ ਦਏ ਵਡਿਆਈਆ। ਪਾਰ ਕਰਾਏ ਜਨਮ ਕਰਮ ਦਾ ਡੂੰਘਾ ਸਾਗਰ, ਸਾਹਿਬ ਸਵਾਮੀ ਆਪਣੀ ਦਇਆ ਕਮਾਈਆ। ਦੋ ਜਹਾਨ ਸ੍ਰੀ ਭਗਵਾਨ ਦਰਗਾਹ ਸਾਚੀ ਦੇਵੇ ਆਦਰ, ਆਦਰਸ਼ ਆਪਣਾ ਇਕ ਰਖਾਈਆ। ਠਾਕਰ ਸਿੰਘ ਨਾਲ ਮਿਲਾ ਕੇ ਸਿੰਘ ਠਾਕਰ, ਠਾਕਰ ਸਿੰਘ ਤਿੰਨਾਂ ਇਕਾ ਦਰ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਤਿੰਨੇ ਠਾਕਰ ਸਿੰਘ ਤਿੰਨੇ ਰੰਗ ਦੇ ਪਾਉਣ ਬਸਤਰ, ਚਿੱਟਾ ਸੂਹਾ ਪੀਲਾ ਵੇਸ ਵਟਾਈਆ। ਪਿਠ ਉਤੇ ਬੱਧਾ ਹੋਵੇ ਇਕ ਇਕ ਸ਼ਸਤਰ, ਸ਼ਰਅ ਦੀ ਧਾਰ ਨਾ ਕੋਇ ਰਖਾਈਆ। ਸਚ ਪ੍ਰੇਮ ਦੀ ਅੰਤਰ ਹੋਵੇ ਹਸਰਤ, ਹਾਸਲ ਜ਼ਰਬ ਨਾ
❋
❋
ਕੋਇ ਵਖਾਈਆ। ਜੀਵਣ ਜ਼ਿੰਦਗੀ ਪ੍ਰਭ ਦੇ ਚਰਨ ਹੋਵੇ ਬਸਰਤ, ਵਿਛੜੇ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਕਾਰ ਕਮਾਈਆ। ਤਿੰਨੇ ਠਾਕਰ ਸਿੰਘ ਛੱਬੀ ਪੋਹ ਨੂੰ ਸੇਵਾ ਕਰਨੀ ਖ਼ਾਸ, ਖ਼ਾਲਸ ਆਪਣਾ ਆਪ ਬਣਾਈਆ। ਨੌਂ ਰੰਗ ਦਾ ਸਾਹਿਬ ਸਤਿਗੁਰ ਦਾ ਬਣਾਉਣਾ ਲਿਬਾਸ, ਪ੍ਰੇਮ ਪ੍ਰੀਤੀ ਨਾਲ ਰਖਾਈਆ। ਜਿਸ ਦਾ ਰੰਗ ਹੋਵੇ ਵਾਂਗ ਆਕਾਸ਼, ਨੌਂ ਸਿਤਾਰੇ ਵੱਖ ਵੱਖ ਵੱਖ ਵੰਡ ਵੰਡਾਈਆ। ਚੰਦ ਦੀ ਪੂਰੀ ਕਰਨੀ ਆਸ, ਸੂਰੀਆ ਆਪਣੀ ਛਡੇ ਛਵਾਈਆ। ਮੰਡਲ ਦੀ ਮੰਡਪ ਵਾਲੀ ਹੋਵੇ ਰਾਸ, ਰਸਤਾ ਰਹਿਬਰ ਇਕ ਵਖਾਈਆ। ਸਦੀ ਚੌਧਵੀਂ ਮਿਲੇ ਸ਼ਾਬਾਸ਼, ਸ਼ਰਅ ਦਾ ਬੰਧਨ ਪੂਰ ਕਰਾਈਆ। ਵੱਖਰੀ ਨਿਰਾਲੀ ਹੋਵੇ ਪੋਸ਼ਾਕ, ਪੁਸ਼ਤ ਨੌਂ ਰੰਗ ਨਾਲ ਲਿਖਾਈਆ। ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲਿਖਿਆ ਹੋਵੇ ਖ਼ਾਸ, ਖ਼ਾਲਸ ਸਭ ਨੂੰ ਦਏ ਜਣਾਈਆ। ਸ਼ੰਕਰ ਦੀ ਮੂਰਤੀ ਨਜ਼ਰੀ ਆਵੇ ਨਾਲ ਵਾਂਗ ਕੈਲਾਸ਼, ਪਰਬਤ ਦਾ ਰੂਪ ਸੋਭਾ ਪਾਈਆ। ਬ੍ਰਹਮਾ ਚਾਰੇ ਮੁਖ ਖੋਲ੍ਹ ਚਾਰੋਂ ਕੁੰਟ ਰੱਖੇ ਆਸ, ਆਸਾ ਆਪਣੀ ਇਕ ਵਧਾਈਆ। ਵਿਸ਼ਨੂੰ ਵਸਤ ਭੰਡਾਰ ਉਠਾਏ ਸਾਥ, ਥਾਲ ਤਲੀ ਉਤੇ ਟਿਕਾਈਆ। ਇੰਦਰ ਜਲ ਦਾ ਲੈ ਕੇ ਗਲਾਸ, ਖਵਾਜ਼ੇ ਨਾਲ ਮਿਲ ਕੇ ਸੀਸ ਨਿਵਾਈਆ। ਸਭ ਦੇ ਉਤੇ ਪੂਰਨ ਦਾ ਪੂਰਨ ਹੋਏ ਪ੍ਰਕਾਸ਼, ਜੋਤੀ ਜੋਤ ਡਗਮਗਾਈਆ। ਠਾਕਰਾਂ ਦਾ ਠਾਕਰ ਉਤੇ ਹੋਏ ਵਿਸ਼ਵਾਸ਼, ਵਿਸ਼ਿਆਂ ਦਾ ਵਿਸ਼ਾ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਆਪਣਾ ਹੁਕਮ ਵਰਤਾਈਆ। ਛੱਬੀ ਪੋਹ ਕਹੇ ਨੌ ਰੰਗ ਦੇ ਨੌ ਹੋਣ ਪੱਥਰ, ਪੰਜ ਚਾਰ ਸੋਭਾ ਪਾਈਆ। ਨਾਲ ਗੋਬਿੰਦ ਦਾ ਹੋਵੇ ਸੱਥਰ, ਯਾਰੜਾ ਸੇਜ ਹੰਢਾਈਆ। ਸੋਹੰ ਲਿਖਿਆ ਹੋਵੇ ਅੱਖਰ, ਹਾਹਾ ਸੱਸੇ ਵਿਚ ਛੁਪਾਈਆ। ਬਾਹਰ ਬਣਿਆ ਹੋਵੇ ਚੱਕਰ, ਸੁਦਰਸ਼ਨ ਸੋਹਣਾ ਰੂਪ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਲੇਖਾ ਦਏ ਬਣਾਈਆ। ਛੱਬੀ ਪੋਹ ਕਹੇ ਠਾਕਰ ਸਿੰਘ ਤਿੰਨਾਂ ਠਾਕਰਾਂ ਹੋਣਾ ਮਿਲਾਪ, ਪੂਰਬ ਲੇਖਾ ਲੇਖ ਜਣਾਈਆ। ਜਿਨ੍ਹਾਂ ਦਾ ਦੁਰਬਾਸ਼ੇ ਨਾਲ ਸਾਥ, ਰਿਖੀਆਂ ਦੀ ਰੇਖ ਫੋਲ ਫੁਲਾਈਆ। ਉਹ ਸਾਰੇ ਇਕੱਠੇ ਕਰਨੇ ਆਪ, ਆਪ ਆਪਣੀ ਦਇਆ ਕਮਾਈਆ। ਤਿੰਨਾਂ ਕੋਲੋਂ ਕਰਾ ਕੇ ਇਕ ਜਾਪ, ਜਗਜੀਵਣ ਦਾਤਾ ਦਏ ਵਡਿਆਈਆ। ਤ੍ਰੈਲੋਕੀ ਤੋਂ ਬਾਹਰ ਜਿਨ੍ਹਾਂ ਦਾ ਸਾਥ, ਤਿਨ੍ਹਾਂ ਦਾ ਤ੍ਰੈਗੁਣ ਡੇਰਾ ਢਾਹੀਆ। ਦੁਰਬਾਸ਼ੇ ਦੀ ਮੰਗ ਕ੍ਰਿਸ਼ਨ ਦਾ ਵਾਕ, ਕਾਹਨਾਂ ਦਾ ਕਾਹਨ ਪੂਰ ਕਰਾਈਆ। ਲਹਿਣਾ ਦੇਣਾ ਚੁਕਾਏ ਸਾਖਿਆਤ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ।
੧੩ ਅੱਸੂ ਸ਼ਹਿਨਸ਼ਾਹੀ ਸੰਮਤ ੫ ਸੰਗਤ ਦੇ ਨਵਿਤ ਗੁਰਦਾਸ ਪੁਰ
ਜਨ ਭਗਤੋ ਤੁਹਾਡੀ ਲੇਖੇ ਲਾਈ ਜਨਮ ਦੀ ਫ਼ਕੀਰੀ, ਫ਼ਿਕਰਾ ਇਕੋ ਨਾਮ ਸੁਣਾਈਆ। ਜੀਵਣ ਮਰਨ ਦੀ ਕਟ ਦਲਗੀਰੀ, ਮੰਜ਼ਲ ਇਕੋ ਘਰ ਵਖਾਈਆ। ਤੁਹਾਡੀ ਗ਼ਰੀਬੀ ਵਿਚੋਂ ਬਦਲ ਗਈ ਅਮੀਰੀ, ਸ਼ਹਿਨਸ਼ਾਹ ਦੇ ਸੁਤ ਹੋ ਕੇ ਘਰ ਸ਼ਹਿਨਸ਼ਾਹ ਸੋਭਾ ਪਾਈਆ। ਪ੍ਰਭ ਦਾ ਖੇਲ ਬੇਨਜ਼ੀਰੀ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਜੋ ਯਾਦ ਕੀਤਾ ਭਗਤ ਧਾਰ ਧਾਰ ਕਬੀਰੀ, ਕਾਅਬੇ ਤੋਂ ਪਰੇ ਅੱਖ ਉਠਾਈਆ। ਨਿਗਾਹ
❋
❋
ਮਾਰੀ ਲਾਲੋ ਦੇ ਕੋਲ ਆਉਣਾ ਨਾਨਕ ਦਾ ਪਾਤਸ਼ਾਹ ਅਖ਼ੀਰੀ, ਆਖ਼ਰ ਆਪਣੀ ਖੇਲ ਖਿਲਾਈਆ। ਜਿਸ ਦਾ ਮੇਲ ਓਸ ਦੀ ਕਿਰਪਾ ਨਾਲ ਹੋਣਾ ਤਕਦੀਰੀ, ਤਕਦੀਰ ਸਭ ਦੀ ਦਏ ਬਦਲਾਈਆ। ਛੱਬੀ ਪੋਹ ਨੂੰ ਭਗਤ ਭਗਵਾਨ ਇਕੋ ਰੰਗ ਦੇਣਾ ਸ਼ਹਿਨਸ਼ਾਹ ਹਕੀਰੀ, ਪਾਤਸ਼ਾਹ ਵਜ਼ੀਰੀ ਮਾਣ ਵਡਿਆਈਆ। ਸਰਬ ਸੰਗਤ ਸਤਾਈ ਇੰਚ ਦੀ ਲਿਆਉਣੀ ਉਹ ਜ਼ੰਜੀਰੀ, ਜਿਹੜੀ ਗੋਬਿੰਦ ਨੇ ਇੱਕੀ ਸਾਲ ਦੀ ਆਯੂ ਵਿਚ ਆਪਣੇ ਗਲ ਛੁਹਾਈਆ। ਜਿਸ ਦੀ ਧਾਰ ਹਰਿਗੋਬਿੰਦ ਨੇ ਦੱਸੀ ਮੀਰੀ ਪੀਰੀ, ਪੀਰ ਪੀਰਾਂ ਸੋਭਾ ਪਾਈਆ। ਨਾਲ ਦਸਤਾਰ ਹੋਵੇ ਕਸ਼ਮੀਰੀ, ਜੰਮੂ ਵਾਲੇ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਲੇਖਾ ਦਏ ਮੁਕਾਈਆ। ਜਨ ਭਗਤੋ ਤੁਸੀਂ ਆਏ ਭੱਜੇ ਦੌੜੇ, ਪ੍ਰੇਮ ਪਿਆਰ ਵਿਚ ਵਡਿਆਈਆ। ਮੰਜ਼ਲ ਓਸ ਬੌਹੜੇ, ਜਿਥੇ ਮਿਲੇ ਧੁਰਦਰਗਾਹੀਆ। ਤੁਹਾਨੂੰ ਚੜ੍ਹਾ ਕੇ ਜਾਏ ਆਪਣੇ ਪੌੜੇ, ਅਧ ਵਿਚ ਨਾ ਕੋਇ ਅਟਕਾਈਆ। ਮੇਰੇ ਨਾਲ ਤੁਹਾਡੇ ਬਣਾਏ ਜੋੜੇ, ਜੋੜੀ ਧੁਰਦਰਗਾਹੀਆ। ਤੁਹਾਡੀ ਕਾਇਆ ਫਲ ਨਾ ਹੋਵਣ ਕੌੜੇ, ਮਿੱਠਾ ਰਸ ਸਭ ਨੂੰ ਦਿਤਾ ਚਖਾਈਆ। ਜਿਸ ਨੂੰ ਚਾਰ ਜੁਗ ਦੇ ਸ਼ਾਸਤਰ ਕਹਿੰਦੇ ਬ੍ਰਾਹਮਣ ਗੌੜੇ, ਇਹੋ ਤੁਹਾਡਾ ਪਾਲਕ ਤੁਹਾਡਾ ਪਿਤਾ ਮਾਈਆ। ਜਿਹੜਾ ਆਦਿ ਅੰਤ ਜੀਵਤ ਮਰਨ ਅੰਤਮ ਬੌਹੜੇ, ਆਪਣੇ ਗਲੇ ਲਗਾਈਆ। ਵੇਖਿਓ ਆਪਣੇ ਮਨ ਨਾ ਕਰਿਓ ਕੌੜੇ, ਅੰਦਰ ਵੱਜਦੀ ਰਹੇ ਵਧਾਈਆ। ਤੁਹਾਡੇ ਜਨਮ ਜੁਗ ਚੌਕੜੀ ਸਾਹਿਬ ਸਤਿਗੁਰ ਨਾਲ ਸਦਾ ਨਵੇਂ ਨਕੋਰੇ, ਚੁਰਾਸੀ ਵਿਚ ਨਾ ਕੋਇ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਜਨ ਭਗਤੋ ਤੁਹਾਡਾ ਆਉਣਾ ਹੋਇਆ ਮਨਜ਼ੂਰ, ਲੇਖਾ ਸਭ ਦਾ ਲੇਖੇ ਪਾਈਆ। ਦਰਸ ਕਰਕੇ ਇਕ ਹਜ਼ੂਰ, ਹਾਜ਼ਰੀ ਆਪਣੀ ਲੈਣੀ ਲਗਾਈਆ। ਤੁਹਾਡਾ ਸਾਹਿਬ ਬੜਾ ਮਸ਼ਕੂਰ, ਖ਼ੁਸ਼ੀ ਵਿਚ ਆਪਣਾ ਰੰਗ ਰੰਗਾਈਆ। ਤੁਸੀਂ ਸਮਝਿਓ ਨਾ ਕਦੇ ਦੂਰ, ਹਰ ਹਿਰਦੇ ਬੈਠਾ ਡੇਰਾ ਲਾਈਆ। ਚੁਰਾਸੀ ਵਿਚੋਂ ਨਿਤਰੇ ਵਾਂਗ ਕਪੂਰ, ਸੁਗੰਧੀ ਧੁਰ ਦਾ ਨਾਮ ਭਰਾਈਆ। ਤੁਹਾਡੀ ਪ੍ਰੇਮ ਮੁਹੱਬਤ ਵਾਲੀ ਧਾਰ ਭਰਪੂਰ, ਭਾਂਡਾ ਭਰਮ ਭਾਉ ਭੰਨਾਈਆ। ਤੁਸੀਂ ਹੁਣ ਖ਼ੁਸ਼ੀ ਨਾਲ ਘਰਾਂ ਨੂੰ ਜਾਣਾ ਜ਼ਰੂਰ, ਯਾਦ ਪ੍ਰਭ ਦੀ ਨਾਲ ਰਖਾਈਆ। ਸਭ ਦੇ ਤਨ ਮਾਟੀ ਵਜੂਦ ਮਸਤਕ ਲਾ ਕੇ ਜਾਵਾਂ ਉਹ ਧੂੜ, ਜਿਸ ਦੇ ਨਾਲ ਦੁਰਮਤ ਮੈਲ ਰਹੇ ਨਾ ਰਾਈਆ। ਸਭ ਦੀ ਆਸਾ ਮਨਸਾ ਕਰਕੇ ਪੂਰ, ਦੇਵੇ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਤ ਉਧਾਰਨਾ ਜਿਸ ਦਾ ਦਸਤੂਰ, ਦਰਸ ਦੇ ਕੇ ਦਰਸ ਕਰ ਕੇ ਦਰਸ ਦਾ ਦਰਸ ਤਰਸ ਵਿਚ ਰਖਾਈਆ।
੧੩ ਅੱਸੂ ਸ਼ਹਿਨਸ਼ਾਹੀ ਸੰਮਤ ੫ ਤੇਜ ਭਾਨ ਦੇ ਘਰ ਸਈ ਕੈਂਪ ਜੰਮੂ
ਤੇਰਾਂ ਸੌ ਸਤਾਸੀ ਰਿਸ਼ੀਓ ਆਹ ਲਓ ਸਗਣ ਛਟਾਂਕ ਨੌਂ, ਬਾਵਨ ਦੀ ਆਸਾ ਨਾਲ ਮਿਲਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਲਿਆ ਭੌਂ, ਭਾਵਨਾ ਸਭ ਦੀ ਖੋਜ ਖੁਜਾਈਆ। ਸਭ ਨੇ ਤਿੰਨ ਜੁਗ ਲਿਆ ਸੌਂ, ਆਲਸ ਨਿੰਦਰਾ ਅੰਤ ਲੈਣਾ ਚੁਕਾਈਆ। ਲੇਖਾ ਰਿਹਾ ਨਾ ਮੈਂ ਹਉਂ,
❋
❋
ਹੰ ਹੰਗਤਾ ਦਏ ਤੁੜਾਈਆ। ਜੁਗ ਜਨਮ ਦੇ ਵਿਛੜੇ ਪਕੜੇ ਬਾਹੋਂ, ਪਾਰਬ੍ਰਹਮ ਆਪਣੀ ਦਇਆ ਕਮਾਈਆ। ਕਲਜੁਗ ਅੰਤਮ ਕਰੇ ਨਿਆਉਂ, ਨਿਆਂਕਾਰ ਇਕ ਅਖਵਾਈਆ। ਹਰਿਜਨ ਕਦੇ ਨਾ ਭੁੱਲੇ ਰਾਹੋਂ, ਰਸਤਾ ਬਾਵਸਤਾ ਆਪਣੇ ਨਾਲ ਰਖਾਈਆ। ਪੁਰਖ ਅਕਾਲਾ ਬਣਕੇ ਪਿਤਾ ਮਾਉਂ, ਪੂਤ ਸਪੂਤਾ ਗੋਦ ਟਿਕਾਈਆ। ਵਕਤ ਸੁਹੰਜਣਾ ਵੇਖੋ ਨਾਲ ਚਾਓ, ਚਾਓ ਘਨੇਰਾ ਇਕ ਸਮਝਾਈਆ। ਸਾਚਾ ਢੋਲਾ ਧੁਰ ਦਾ ਗਾਓ, ਗਹਿਰ ਗੰਭੀਰ ਹੋਏ ਸਹਾਈਆ। ਵਿਛੋੜਾ ਹੋਏ ਨਾ ਧੁਰਦਰਗਾਹੋ, ਦਰਗਾਹ ਸਾਚੀ ਮੇਲ ਮਿਲਾਈਆ। ਫੜ ਕੇ ਹੰਸ ਬਣਾਏ ਕਾਉਂ, ਸੋਹੰ ਹੰਸਾ ਮਾਣਕ ਮੋਤੀ ਚੋਗ ਚੁਗਾਈਆ। ਸਚ ਸਾਹਿਬ ਦੇ ਲਾਗੇ ਪਾਉਂ, ਪਾਰਬ੍ਰਹਮ ਸਿਰ ਆਪਣਾ ਹੱਥ ਟਿਕਾਈਆ। ਜੋ ਸ਼ਾਹੋ ਭੂਪ ਵਡ ਸ਼ਾਹੋ, ਸ਼ਹਿਨਸ਼ਾਹ ਸ਼ਾਹ ਇਕ ਅਖਵਾਈਆ। ਤਿਸ ਸਵਾਮੀ ਬਲ ਬਲ ਜਾਓ, ਜੋ ਦੋ ਜਹਾਨਾਂ ਲਏ ਤਰਾਈਆ। ਨਿਥਾਵਿਆਂ ਦੇਵਣਹਾਰਾ ਥਾਉਂ, ਥਾਨ ਥਨੰਤਰ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਮਿਸਰੀ ਕਹੇ ਮੈਂ ਲੇਖਾ ਜਾਣਾ ਪੰਡਤ ਮਿਸਰ, ਮੈਨੂੰ ਵਿਦਿਆ ਵਿਚ ਭਟਕਾਈਆ। ਬਾਵਨ ਦਾ ਲਹਿਣਾ ਗਿਆ ਨਾ ਵਿਸਰ, ਯਾਦ ਇਕੋ ਇਕ ਸਤਾਈਆ। ਜਿਸ ਸੰਦੇਸ਼ਾ ਦਿਤਾ ਵੇਖ ਕੇ ਚੋਟੀ ਸਿਖ਼ਰ, ਸਿਖ਼ਰ ਚੜ੍ਹ ਕੇ ਖੋਜ ਖੁਜਾਈਆ। ਜਿਸ ਵੇਲੇ ਕਲਜੁਗ ਚੇਲਾ ਗੁਰੂ ਰਿਹਾ ਨਾ ਮਿੱਤਰ, ਸੱਜਣ ਮਿੱਤਰ ਨਾ ਕੋਇ ਅਖਵਾਈਆ। ਸ੍ਰਿਸ਼ਟੀ ਦ੍ਰਿਸ਼ਟੀ ਭਰੇ ਚਿੱਕੜ, ਕੀਚੜ ਭਰੀ ਹੋਵੇ ਲੋਕਾਈਆ। ਚੁਰਾਸੀ ਵਿਚੋਂ ਸਕੇ ਕੋਈ ਨਾ ਨਿਕਲ, ਆਵਣ ਜਾਵਣ ਫੰਦ ਨਾ ਕੋਇ ਕਟਾਈਆ। ਸ੍ਰਿਸ਼ਟੀ ਧਾਰ ਹੋਵੇ ਪਿੱਤਲ, ਪਤਿਪਰਮੇਸ਼ਵਰ ਸੀਸ ਨਾ ਕੋਇ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਕਰਨੀ ਕਾਰ ਕਮਾਈਆ। ਮਿਸਰੀ ਕਹੇ ਮੈਂ ਦੇਵਾਂ ਆਪਣੀ ਮਿਸਾਲ, ਮਿਸਰਾ ਸਕੇ ਨਾ ਕੋਇ ਸਮਝਾਈਆ। ਜਿਸ ਵੇਲੇ ਬਾਵਨ ਅੱਗੇ ਛੋਟੀ ਕੰਨਿਆਂ ਰੱਖਿਆ ਥਾਲ, ਵਸਤ ਵਸਤ ਵਿਚ ਰਖਾਈਆ। ਨੈਣ ਰੋ ਕੇ ਕਿਹਾ ਬਾਲ, ਬਾਲੀ ਬੁਧ ਵਿਚ ਜਣਾਈਆ। ਕੁਛ ਦੱਸ ਅਗਲਾ ਹਾਲ, ਹਾਲਤ ਅਗਲੀ ਦੇ ਜਣਾਈਆ। ਬਾਵਨ ਹੱਸ ਕੇ ਕਿਹਾ ਕਲਜੁਗ ਖੇਲ ਅੰਤ ਮਹਾਨ, ਮਹਿੰਮਾ ਸਿਫ਼ਤ ਨਾ ਕੋਇ ਸਾਲਾਹੀਆ। ਸਖ਼ੀਆਂ ਦਾ ਦਿਸੇ ਕੋਈ ਨਾ ਕਾਹਨ, ਸੀਤਾ ਸੁਰਤ ਰਾਮ ਨਾ ਕੋਇ ਪਰਨਾਈਆ। ਪੈਗ਼ੰਬਰ ਦਿਸੇ ਨਾ ਕੋਇ ਨਿਸ਼ਾਨ, ਸਵੰਬਰ ਸਚ ਨਾ ਕੋਇ ਜਣਾਈਆ। ਗੁਰੂ ਦੇਵੇ ਨਾ ਕੋਇ ਗਿਆਨ, ਸਤਿਗੁਰ ਸਤਿ ਨਾ ਕੋਇ ਮਿਲਾਈਆ। ਓਸ ਵੇਲੇ ਪਰਗਟ ਹੋਵੇ ਸ੍ਰੀ ਭਗਵਾਨ, ਹਰਿ ਕਰਤਾ ਧੁਰਦਰਗਾਹੀਆ। ਜਿਹੜਾ ਤੇਰਾਂ ਸੌ ਸਤਾਸੀ ਰਿਖੀਆਂ ਖਾਧਾ ਪਕਵਾਨ, ਕੱਚਾ ਪੱਕਾ ਪੇਟ ਟਿਕਾਈਆ। ਸਾਰੇ ਖਾ ਕੇ ਖ਼ੁਸ਼ੀ ਮਨਾਣ, ਚੱਲਣ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਮਿਸਰੀ ਕਹੇ ਜਿਸ ਵੇਲੇ ਰਿਸ਼ੀ ਆਏ ਕੋਲ, ਬਾਵਨ ਵੱਲ ਧਿਆਨ ਲਗਾਈਆ। ਬਾਵਨ ਪਿਆ ਬੋਲ, ਕੀ ਮਿਲਿਆ ਬੇਪਰਵਾਹੀਆ। ਸਾਰੇ ਢਿੱਡ ਵਜਾਣ ਵਾਂਗ ਢੋਲ, ਹੱਥ ਹੱਥ ਨਾਲ ਮਿਲਾਈਆ। ਬਲ ਭੰਡਾਰਾ ਦਿਤਾ ਖੋਲ੍ਹ, ਤੇ ਰਿਸ਼ੀ ਮੁਨੀ ਦਿਤੇ ਰਜਾਈਆ। ਬਿਰਧਾ ਤੂੰ ਕੀ ਕਰੇਂ ਮਖੌਲ, ਮੈਨੂੰ ਸਮਝ ਕੋਇ ਨਾ ਆਈਆ। ਓਸ ਹੱਸ ਕੇ ਕਿਹਾ ਆਹ ਵੇਖੋ ਆਪਣਾ ਤੋਲ, ਮਾਸਾ ਰੱਤੀ ਨਾ ਕੋਇ ਚੜ੍ਹਾਈਆ। ਅੰਦਰ ਨਿਗਾਹ ਮਾਰੋ ਸਭ ਦੇ ਅੰਦਰ ਪੋਲ, ਪ੍ਰਭ ਦਾ ਦਰਸ ਕੋਇ ਨਾ ਪਾਈਆ। ਤੁਹਾਡਾ ਬਣਿਆ ਨਾ ਕੋਇ ਵਿਚੋਲ, ਵਿਚਲਾ ਭੇਵ ਨਾ ਕੋਇ ਖੁਲ੍ਹਾਈਆ।
❋
❋
ਜੰਗਲਾਂ ਵਿਚ ਤੁਹਾਡੇ ਨਾਲ ਵੱਜਦਾ ਰੋਲ, ਰਾਮ ਮਿਲਣ ਕੋਇ ਨਾ ਪਾਈਆ। ਤੁਸੀਂ ਸਰਬ ਅਜੇ ਅਨਭੋਲ, ਭਾਂਡਾ ਭਰਮ ਨਾ ਕੋਇ ਭੰਨਾਈਆ। ਕੀ ਤੁਹਾਡੀ ਵਸਤ ਕੋਈ ਏਸ ਵੇਲੇ ਪਈ ਕੋਲ, ਮੈਨੂੰ ਦਿਓ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਬਾਵਨ ਕਿਹਾ ਕੀ ਬਲ ਦਵਾਰਿਉਂ ਮਿਲਿਆ ਸਗਨ, ਸਗਲਾ ਦਿਓ ਜਣਾਈਆ। ਕਿਸ ਪਿਆਰ ਵਿਚ ਹੋਵੇ ਮਗਨ, ਮਸਤੀ ਨਾਮ ਚੜ੍ਹਾਈਆ। ਕਿਸ ਬਿਧ ਮਿਟਾਓ ਅਗਨ, ਅਗਨੀ ਤਤ ਜਲਾਈਆ। ਕਿਸ ਸਵਾਮੀ ਮਿਲੋ ਸੱਜਣ, ਮੇਲਾ ਸਹਿਜ ਸੁਭਾਈਆ। ਕਿਸ ਲੇਖੇ ਲਾਓ ਬਦਨ, ਆਪਣਾ ਆਪ ਗਵਾਈਆ। ਕਿਸ ਪਿਆਰ ਦੀ ਚਾੜ੍ਹੋ ਰੰਗਣ, ਦੁਰਮਤ ਮੈਲ ਧਵਾਈਆ। ਕਿਉਂ ਪਿੰਡਿਉਂ ਹੋਏ ਨਗਨ, ਕਿਉਂ ਧੂੜੀ ਖ਼ਾਕ ਰਮਾਈਆ। ਕਿਉਂ ਨਹੀਂ ਦੀਪਕ ਲੱਗੇ ਜਗਣ, ਅੰਧ ਅੰਧੇਰ ਨਾ ਕੋਇ ਮਿਟਾਈਆ। ਕਿਉਂ ਮੇਰੇ ਕੋਲੋਂ ਲੱਗੇ ਸੰਗਣ, ਮੈਨੂੰ ਦਿਓ ਸਮਝਾਈਆ। ਸਾਰੇ ਬੋਲਣ ਲੱਗੇ ਬਚਨ, ਸਾਡੇ ਨੇਤਰ ਨੈਣ ਨੈਣ ਸ਼ਰਮਾਈਆ। ਸਾਡੇ ਅੰਦਰ ਨਾਦ ਨਾ ਵੱਜਣ, ਧੁਨੀ ਨਾਦ ਨਾ ਕੋਇ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਸਾਰੇ ਕਹਿਣ ਸਾਡੇ ਖ਼ਾਲੀ ਹੱਥ, ਹਥੇਲੀ ਉਤੇ ਨਾ ਕੁਝ ਟਿਕਾਈਆ। ਨਾ ਮਿਲਿਆ ਪੁਰਖ ਸਮਰਥ, ਨੇਤਰ ਦਰਸ ਕੋਇ ਨਾ ਪਾਈਆ। ਨਿਜ ਨੇਤਰ ਖੁਲ੍ਹੀ ਨਾ ਅੱਖ, ਲੋਚਨ ਮਿਲੇ ਨਾ ਕੋਇ ਵਡਿਆਈਆ। ਰਸਨਾ ਨਾਲ ਨਾ ਹੋਵੇ ਜਸ, ਸਿਫ਼ਤਾਂ ਵਿਚ ਸਾਲਾਹੀਆ। ਜੰਗਲਾਂ ਵਿਚ ਕਰਕੇ ਹਠ, ਬੈਠੇ ਡੇਰਾ ਲਾਈਆ। ਬਲ ਸੰਦੇਸ਼ੇ ਉਤੇ ਆਏ ਨੱਠ, ਭੱਜੇ ਵਾਹੋ ਦਾਹੀਆ। ਅਸਵਮੇਧ ਯੱਗ ਦਾ ਵੇਖ ਇਕੱਠ, ਆਪਣੀ ਲਈ ਅੰਗੜਾਈਆ। ਖਾਧਾ ਪੀਤਾ ਝੱਟ, ਦੱਛਣਾ ਹੱਥ ਨਾ ਕਿਸੇ ਫੜਾਈਆ। ਹੁਣ ਪਿਛੇ ਚਲੇ ਹਟ, ਆਪਣਾ ਮੁਖ ਭਵਾਈਆ। ਬਾਵਨ ਨੇ ਰੂਪ ਬਦਲਿਆ ਝੱਟ, ਸਰੂਪ ਅਨੂਪ ਦਰਸਾਈਆ। ਸਾਰਿਆਂ ਦੇ ਹਿਰਦੇ ਲਾਇਆ ਫੱਟ, ਤੀਰ ਅਣਿਆਲਾ ਇਕ ਲਗਾਈਆ। ਜਾਂ ਤੱਕਿਆਂ ਤੇ ਸਭ ਦੇ ਵਸੇ ਘਟ ਘਟ, ਬੁੱਢਾ ਬੈਠਾ ਡੇਰਾ ਲਾਈਆ। ਜਾਂ ਇਸ਼ਾਰਾ ਕਰਕੇ ਝੱਟ, ਜੋਤ ਜਗੇ ਲਟ ਲਟ, ਨੂਰ ਨੁਰਾਨਾ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਰਿਸ਼ੀ ਵੇਖ ਹੋਏ ਹੈਰਾਨ, ਹੈਰਾਨੀ ਅੰਦਰ ਆਪਣਾ ਆਪ ਪਰਗਟਾਈਆ। ਬ੍ਰਾਹਮਣ ਬੜਾ ਸ਼ੈਤਾਨ, ਸਾਨੂੰ ਰਿਹਾ ਭਰਮਾਈਆ। ਕੁਛ ਬੋਲੇ ਨਾ ਨਾਲ ਜ਼ਬਾਨ, ਇਸ਼ਾਰੇ ਸਿਰ ਨਾਲ ਦ੍ਰਿੜਾਈਆ। ਸਾਡੇ ਵੱਲ ਨਾ ਕਰੇ ਧਿਆਨ, ਉਗਲਾਂ ਜ਼ਿਮੀਂ ਉਤੇ ਘਸਾਈਆ। ਸਾਡੇ ਆਵਾਜ਼ ਦਿਤੀ ਵਿਚ ਕਾਨ, ਧੁਨ ਦਿਤੀ ਉਪਜਾਈਆ। ਝਟ ਤੀਰ ਮਾਰਿਆ ਬਾਣ, ਸੋਈ ਸੁਰਤ ਉਠਾਈਆ। ਝਟ ਦੇ ਕੇ ਨੂਰ ਮਹਾਨ, ਅੰਦਰ ਕੀਤੀ ਰੁਸ਼ਨਾਈਆ। ਮੁਖੋਂ ਲੱਗੇ ਗਾਣ, ਤੇਰੀ ਬੇਪਰਵਾਹੀਆ। ਬਾਵਨ ਨੇ ਆਪਣੀ ਗੋਦੜੀ ਵਿਚੋਂ ਕਢ ਕੇ ਦਾਨ, ਦਾਤਾ ਹੋ ਕੇ ਦਿਤਾ ਵਰਤਾਈਆ। ਆਹ ਲਓ ਨੌ ਕੂਜੇ ਤੁਹਾਡਾ ਨੌ ਖੰਡ ਪ੍ਰਿਥਮੀ ਦਾ ਪੀਣ ਖਾਣ, ਤ੍ਰਿਸ਼ਨਾ ਜਗਤ ਵਾਲੀ ਗਵਾਈਆ। ਇਕ ਹੁਕਮ ਦਿਤਾ ਫ਼ਰਮਾਨ, ਫੁਰਨੇ ਵਿਚ ਦ੍ਰਿੜਾਈਆ। ਤ੍ਰੇਤਾ ਦੁਆਪਰ ਪ੍ਰਭੂ ਦੇ ਘਰ ਰਹਿਣਾ ਮਹਿਮਾਨ, ਸਚਖੰਡ ਸਾਚੇ ਡੇਰਾ ਲਾਈਆ। ਕਲਜੁਗ ਅੰਤ ਫੇਰ ਬਣਨਾ ਇਨਸਾਨ, ਪੰਜਾਂ ਤਤਾਂ ਵਾਲਾ ਵੇਸ ਵਟਾਈਆ। ਪਰਗਟ ਹੋਵੇ ਸ੍ਰੀ ਭਗਵਾਨ, ਪਾਰਬ੍ਰਹਮ ਆਪਣਾ ਫੇਰਾ ਪਾਈਆ। ਤੁਹਾਡੀ ਚੁਰਾਸੀ ਵਿਚੋਂ ਕਰੇ ਪਹਿਚਾਨ, ਬੇਪਹਿਚਾਨ ਆਪ ਜਗਾਈਆ। ਮਿੱਠਾ ਰਸ ਦੇ ਕੇ ਪੀਣ ਖਾਣ, ਤੁਹਾਡੀ
❋
❋
ਤ੍ਰਿਸ਼ਨਾ ਦਏ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਰਿਸ਼ੀਆਂ ਕਿਹਾ ਇਹ ਕੀ ਸਾਨੂੰ ਦਿਤੀ ਦਾਤ, ਸਚ ਦੇ ਸਮਝਾਈਆ। ਬਾਵਨ ਕਿਹਾ ਇਹ ਮੇਰੀ ਸੌਗ਼ਾਤ, ਜਿਹੜੀ ਜੁਗ ਜੁਗ ਭਗਤਾਂ ਆਪ ਵਰਤਾਈਆ। ਜਿਸ ਵੇਲੇ ਕਲਜੁਗ ਹੋਈ ਅੰਧੇਰੀ ਰਾਤ, ਏਸੇ ਨਾਲ ਤੁਹਾਡਾ ਨਾਤਾ ਲਏ ਜੁੜਾਈਆ। ਤੁਸੀਂ ਓਸ ਦੇ ਹੋਏ ਉਹ ਤੁਹਾਡਾ ਬਣਿਆ ਸਾਕ, ਸਗਨ ਆਪਣਾ ਆਪ ਪਵਾਈਆ। ਤੁਹਾਡੀ ਇਕੋ ਕਰਕੇ ਜ਼ਾਤ, ਜਨਮ ਜਨਮ ਦਾ ਗੇੜ ਕਟਾਈਆ। ਇਹ ਮੇਰਾ ਮੁਖ ਵਾਕ, ਨਾ ਕੋਈ ਮੇਟੇ ਮੇਟ ਮਿਟਾਈਆ। ਪੂਰਾ ਹੋਵੇ ਪ੍ਰਿਥਮੀ ਆਕਾਸ਼, ਸ਼ਹਾਦਤ ਗਗਨ ਦਏ ਭੁਗਤਾਈਆ। ਤੁਸਾਂ ਇਕ ਤੇ ਰੱਖਣਾ ਵਿਸ਼ਵਾਸ਼, ਜੋ ਵਿਸ਼ਵ ਦਾ ਲਹਿਣਾ ਦਏ ਚੁਕਾਈਆ। ਤੁਹਾਡਾ ਨੂਰ ਕਰ ਪ੍ਰਕਾਸ਼, ਜੋਤ ਆਪਣੀ ਡਗਮਗਾਈਆ। ਛੋਟੀ ਨੰਨ੍ਹੀ ਬੱਚੀ ਦਾ ਹੋਵੇ ਸਾਥ, ਜਨਮ ਕਰਮ ਦਾ ਲੇਖਾ ਨਾਲ ਰਖਾਈਆ। ਦਵਿੰਦਰ ਸੁਨਹਿਰੀ ਰੰਗ ਦੀ ਪਹਿਨ ਪੌਸ਼ਾਕ, ਛੱਬੀ ਪੋਹ ਨੂੰ ਤੁਹਾਡਾ ਸਾਥ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਮਿਸਰੀ ਕਹੇ ਰਿਸ਼ੀਓ ਛੱਬੀ ਪੋਹ ਵਕਤ ਸੁਹਾਉਣਾ, ਸੋਹਣੀ ਖ਼ੁਸ਼ੀ ਬਣਾਈਆ। ਇਕ ਇਕ ਕੂਜਾ ਸਭ ਨੇ ਨਾਲ ਲਿਆਉਣਾ, ਖ਼ਾਲੀ ਵਿਚੋਂ ਨਾ ਕੋਇ ਜਣਾਈਆ। ਦੂਜਾ ਧਾਰ ਦਾ ਧਰਮ ਰਖਾਉਣਾ, ਦਰ ਦਰ ਮਿਲੇ ਵਡਿਆਈਆ। ਸਾਹਿਬ ਸਤਿਗੁਰ ਭੇਟ ਚੜ੍ਹਾਉਣਾ, ਵਕਤ ਨੌ ਦਸ ਸੁਹਾਈਆ। ਇਕ ਇਕ ਦਾ ਰੰਗ ਰੰਗਾਉਣਾ, ਮਾਇਆ ਮਮਤਾ ਮੋਹ ਚੁਕਾਈਆ। ਅਗਲਾ ਲੇਖਾ ਫੇਰ ਸਮਝਾਉਣਾ, ਪਾਰਬ੍ਰਹਮ ਪੜਦਾ ਦਏ ਉਠਾਈਆ। ਹੁਣ ਸਭ ਨੂੰ ਇਹ ਪਰਸ਼ਾਦ ਕਰਕੇ ਵਰਤਾਉਣਾ, ਛੋਟਾ ਮੋਟਾ ਹਿੱਸਾ ਸਭ ਦੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦਾ ਨਗਰ ਸਾਚਾ ਇਕ ਸੁਹਾਉਣਾ, ਸੋਹਣਾ ਆਪਣਾ ਹੁਕਮ ਵਰਤਾਈਆ।
੧੪ ਅੱਸੂ ਸ਼ਹਿਨਸ਼ਾਹੀ ਸੰਮਤ ੫ ਚੇਲਾ ਸਿੰਘ ਦੇ ਘਰ ਸਈ ਕੈਂਪ
ਰਿਸ਼ੀਓ ਛੱਬੀ ਪੋਹ ਨੂੰ ਲੈ ਕੇ ਆਉਣੀ ਨਿਸ਼ਾਨੀ, ਨਿਸ਼ਾਨਾ ਪਿਛਲਾ ਨਾਲ ਮਿਲਾਈਆ। ਤੁਹਾਡੀ ਲੇਖੇ ਲੱਗੇ ਭਗਤੀ ਦੀ ਕੁਰਬਾਨੀ, ਭਗਵਨ ਆਪਣੀ ਦਇਆ ਕਮਾਈਆ। ਬਾਵਨ ਧਾਰ ਲਿਖੀ ਹੋਵੇ ਪੇਸ਼ਾਨੀ, ਮਸਤਕ ਸੋਭਾ ਪਾਈਆ। ਸਭ ਦੀ ਹੋਵੇ ਤਰਲ ਜਵਾਨੀ, ਬਿਰਧ ਬਾਲ ਇਕੋ ਰੰਗ ਸਮਾਈਆ। ਸਾਹਿਬ ਸਤਿਗੁਰ ਜਾਣ ਜਾਣੀ, ਜਾਨਣਹਾਰ ਵੇਖ ਵਖਾਈਆ। ਇਕ ਕਲਮ ਲਿਆਉਣੀ ਨਾਲ ਕਾਨੀ, ਕਾਇਨਾਤ ਵੇਖੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਰਿਸ਼ੀਓ ਮਸਤਕ ਲਿਖੇ ਹੋਣ ਤਿੰਨ ਅੱਖਰ, ਬਾਵਨ ਸੋਭਾ ਪਾਈਆ। ਇਕ ਯਾਰੜੇ ਦਾ ਹੋਵੇ ਸੱਥਰ, ਸੇਜ ਸਾਢੇ ਤਿੰਨ ਹੱਥ ਵਡਿਆਈਆ। ਇਕ ਹੋਵੇ ਨਾਲ ਗੋਬਿੰਦ ਪੱਤਰ, ਤਾਬਿਆਦਾਰੀ ਜਿਸ ਦੇ ਵਿਚ ਦਏ ਸਮਝਾਈਆ। ਢਾਈ ਰਤੀਆਂ ਲਿਆਉਣਾ ਅਤਰ, ਜਿਹੜਾ ਬਲ ਬਾਵਨ ਭੇਟ ਕਰਾਈਆ। ਅੰਤਰ ਪੜ੍ਹਨਾ ਸੋਹੰ ਮੰਤਰ, ਰਸਨਾ ਜਿਹਵਾ ਨਾ ਕੋਇ ਹਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ
❋
❋
ਹਰਿ, ਸਚ ਕਰਨੀ ਕਾਰ ਕਮਾਈਆ। ਰਿਸ਼ੀਓ ਇਕ ਲਿਆਉਣਾ ਕੁੰਡਲ, ਕੁੰਡਲੀਆਂ ਪਿਛਲੀਆਂ ਵੇਖ ਵਖਾਈਆ। ਜਿਸ ਵਿਚ ਢਾਈ ਵਾਰ ਪਏ ਗੁੰਝਲ, ਢਾਈ ਕਦਮ ਦਾ ਲੇਖ ਚੁਕਾਈਆ। ਸੋਹਣਾ ਰੂਪ ਹੋਵੇ ਸੁੰਦਰ, ਨੈਣ ਬਲ ਅੱਖ ਉਠਾਈਆ। ਨਾਲ ਸਾਰ ਹੋਵੇ ਕੁੰਦਨ, ਕੰਚਨ ਵਡ ਵਡਿਆਈਆ। ਲੇਖਾ ਜਾਣੇ ਨੈਣ ਮੂਧਨ, ਪਾਰਬ੍ਰਹਮ ਪ੍ਰਭ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਘਰ ਵਸਾਈਆ। ਰਿਸ਼ੀਓ ਬਾਵਨ ਧਾਰ ਮਸਤਕ ਬੱਧੀ ਹੋਵੇ ਪੱਟੀ, ਰੰਗ ਚਿੱਟਾ ਸੋਭਾ ਪਾਈਆ। ਦੋਹਾਂ ਸਿਰਿਆਂ ਤੋਂ ਤਿੱਖੀ ਹੋਵੇ ਕਟੀ, ਨੋਕਦਾਰ ਵਖਾਈਆ। ਸਭ ਨੇ ਇਕੋ ਜਿਹੀ ਕਰਕੇ ਆਉਣਾ ਮਤੀ, ਕੂੜੀ ਕਿਰਿਆ ਬਾਹਰ ਕਢਾਈਆ। ਕੇਸਰ ਕੋਲ ਰੱਖਣਾ ਇਕ ਇਕ ਰਤੀ, ਜੋ ਪ੍ਰਭ ਦੇ ਅੱਗੇ ਭੇਟਾ ਦੇਣੀ ਕਰਾਈਆ। ਇਕ ਕੱਚੀ ਰੂਈ ਦੀ ਰੱਖਣੀ ਵੱਟੀ, ਨੌ ਇੰਚ ਵਿਚ ਲੰਬਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਬਖ਼ਸ਼ਣਹਾਰ ਇਕ ਸਰਨਾਈਆ। ਰਿਸ਼ੀਓ ਨੌਆਂ ਨੇ ਮਸਤਕ ਲਾ ਕੇ ਆਉਣਾ ਧੂੜੀ, ਲਾਈਨਾਂ ਤਿੰਨ ਤਿੰਨ ਬਣਾਈਆ। ਪਿਛੇ ਗਿੱਚੀ ਵਿਚ ਕੀਤੀ ਹੋਵੇ ਜੂੜੀ, ਸੀਸ ਪੱਗ ਨਾ ਕੋਇ ਰਖਾਈਆ। ਮਤ ਅੰਦਰ ਹੋਵੇ ਨਾ ਮੂੜ੍ਹੀ, ਮੂਰਖਾਂ ਕੋਲੋਂ ਪੱਲਾ ਛੁਡਾਈਆ। ਸਵਾ ਸੇਰ ਕੁੱਟ ਕੇ ਲਿਆਉਣੀ ਚੂਰੀ, ਚਾਰ ਘਰ ਮਿਲ ਕੇ ਲੈਣ ਬਣਾਈਆ। ਮੇਰੀ ਰੱਖਣੀ ਵਿਚ ਹਜ਼ੂਰੀ, ਹਾਜ਼ਰ ਹੋ ਕੇ ਸੀਸ ਨਿਵਾਈਆ। ਮੁਖੋਂ ਕਹਿਣਾ ਭੁੱਖਿਆਂ ਦੀ ਭੁੱਖ ਕਰੋ ਦੂਰੀ, ਦਰਦੀਆਂ ਦਰਦ ਮਿਟਾਈਆ। ਗ਼ਰੀਬਾਂ ਮਾਣ ਦੇਣਾ ਜ਼ਰੂਰੀ, ਇਹ ਤੇਰੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਰਿਸ਼ੀਓ ਨੌ ਲਿਆਉਣੇ ਮਣਕੇ ਉਹ, ਜਿਹੜੇ ਬਾਵਨ ਤੁਹਾਨੂੰ ਦਿਤੇ ਵਖਾਈਆ। ਜਿਹਨਾਂ ਦੇ ਆਰ ਪਾਰ ਹੋਵੇ ਲੋ, ਲੋਇਣ ਇਕ ਨਾਲ ਤਕਾਈਆ। ਇਹ ਲੇਖਾ ਛੱਬੀ ਪੋਹ, ਪਾਰਬ੍ਰਹਮ ਪ੍ਰਭ ਦਏ ਵਡਿਆਈਆ। ਤੁਹਾਡੇ ਅੰਦਰ ਰੂਪ ਵਸਾਉਣਾ ਸੋ, ਹੰ ਬ੍ਰਹਮ ਆਪਣਾ ਘਰ ਬਣਾਈਆ। ਜਗਤ ਨਾਤਾ ਤੋੜ ਕੇ ਮੋਹ, ਮੁਹੱਬਤ ਇਕੋ ਨਾਲ ਰਖਾਈਆ। ਚਾਰ ਜੁਗ ਦੇ ਵਿਛੜਿਆਂ ਆਪਣੇ ਨਾਮ ਵਿਚ ਲਏ ਪ੍ਰੋਅ, ਪਰੋਹਤਾਂ ਦਾ ਝਗੜਾ ਦਏ ਛੁਡਾਈਆ। ਇਕ ਦੇ ਇਕ ਰੂਪ ਜਾਣਾ ਹੋ, ਇਕ ਦਾ ਇਕੋ ਘਰ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਲਏ ਮਿਲਾਈਆ। ਰਿਸ਼ੀਓ ਇਕ ਇਕ ਜੇਬ ਵਿਚ ਪਾ ਕੇ ਲਿਆਉਣੀ ਰੱਸੀ, ਨੌ ਨੌ ਇੰਚ ਲੰਬਾਈਆ। ਜਿਹੜੀ ਬਾਵਨ ਤੁਹਾਨੂੰ ਧਾਰ ਦੱਸੀ, ਦਹਿ ਦਿਸ਼ਾ ਧਿਆਨ ਕਰਾਈਆ। ਓਸ ਕਹਿਣਾ ਬਿਨਾ ਪ੍ਰਭੂ ਤੋਂ ਕੋਈ ਕਟੇ ਨਾ ਚੁਰਾਸੀ ਚਾਰ ਲੱਖ ਅੱਸੀ, ਗੁਰ ਅਵਤਾਰ ਪੈਗ਼ੰਬਰ ਓਸੇ ਨੂੰ ਸੀਸ ਨਿਵਾਈਆ। ਸੋ ਪੁਰਖ ਅਕਾਲਾ ਕਲਜੁਗ ਅੰਤ ਆਏ ਸਮਰਥੀ, ਸਾਹਿਬ ਸਤਿਗੁਰ ਫੇਰਾ ਪਾਈਆ। ਤੁਹਾਡਾ ਲੇਖਾ ਮੁਕਾਵੇ ਹੱਥੋ ਹੱਥੀ, ਓਹੀ ਨਿੱਕੀ ਰੱਸੀ ਦਏ ਗਵਾਹੀਆ। ਅੱਗੇ ਪ੍ਰੇਮ ਪ੍ਰੀਤੀ ਧਾਰ ਹੋਵੇ ਪੱਕੀ, ਪਕਵਾਨ ਖਾ ਕੇ ਭਗਵਾਨ ਤੁਹਾਡਾ ਸ਼ੁਕਰ ਮਨਾਈਆ। ਨਾਲ ਆਟਾ ਲਿਆਉਣਾ ਸਵਾ ਵੱਟੀ, ਵੱਖਰਾ ਇਕੋ ਥਾਂ ਬੰਧਾਈਆ। ਵਿਚ ਰੱਖਕੇ ਸੂਤ ਦੀ ਅੱਟੀ, ਤੰਦ ਮੌਲੀ ਨਾਲ ਜੁੜਾਈਆ। ਫੇਰ ਹਿੰਦਸੇ ਲਿਖ ਕੇ ਛੱਤੀ, ਤਿੰਨ ਛੇ ਸੋਭਾ ਪਾਈਆ। ਇਹ ਖੇਲ ਕਮਲਾਪਤੀ, ਪਤਿਪਰਮੇਸ਼ਵਰ ਦਏ ਜਣਾਈਆ। ਲਹਿਣਾ ਦੇਣਾ ਸਭ ਦਾ ਵਖਾਵੇ ਅੱਖੀਂ, ਆਖ਼ਰ ਆਪਣਾ ਰੰਗ ਰੰਗਾਈਆ। ਇਕ ਗੁਰਮੁਖ ਪ੍ਰੇਮ ਪਿਆਰ ਮੁਹੱਬਤ ਵਾਲੀ ਬਣੀ ਹੋਵੇ ਸਖ਼ੀ, ਹਾਰ ਸ਼ਿੰਗਾਰ ਜੋਬਨਵੰਤਾ ਆਪ ਪਰਗਟਾਈਆ।
❋
❋
ਸਤਾਈ ਪੋਹ ਨੂੰ ਇਹ ਖੇਲ ਕਰਨੀ ਅੱਛੀ, ਅੱਛੀ ਤਰਾ ਦਏ ਜਣਾਈਆ। ਧਰਮ ਧਾਰ ਦੀ ਗੋਲੀ ਸਤਿ ਸਰੂਪ ਵਿਚ ਫਿਰੇ ਨੱਸੀ, ਨਰ ਨਰਾਇਣ ਆਪਣਾ ਪੜਦਾ ਲਾਹੀਆ। ਚੇਲਾ ਸਿੰਘ ਨੇ ਫੜੀ ਹੋਵੇ ਹੱਥ ਵਿਚ ਲਿਖੀ ਪੱਟੀ, ਜਿਸ ਦਾ ਲੇਖ ਹੋਵੇ ਪਟਨੇ ਵਾਲਾ ਧੁਰ ਦਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਰਿਸ਼ੀਓ ਵੇਖਿਓ ਆਪਣਾ ਰਾਹ, ਰਸਤਾ ਇਕ ਵਖਾਈਆ। ਤੁਹਾਡਾ ਸਗਣ ਬਣੇ ਗਵਾਹ, ਸ਼ਹਾਦਤ ਇਕ ਭੁਗਤਾਈਆ। ਤਿੰਨਾਂ ਗੁਰਮੁਖਾਂ ਮਸਤਕ ਲਾ ਕੇ ਆਉਣੀ ਸਵਾਹ, ਛੱਬੀ ਪੋਹ ਰੈਣ ਸੋਭਾ ਪਾਈਆ। ਮੁਖੋਂ ਕਹਿਣਾ ਤੂੰ ਹੀ ਪਿਤਾ ਤੂੰ ਹੀ ਮਾਂ, ਦੂਜਾ ਨਜ਼ਰ ਕੋਇ ਨਾ ਆਈਆ। ਓਮ ਲਿਖਿਆ ਹੋਵੇ ਉਤੇ ਸੱਜੀ ਬਾਂਹ, ਕੱਪੜ ਤਨ ਨਾ ਕੋਇ ਛੁਹਾਈਆ। ਤਿੰਨਾਂ ਗੁਰਮੁਖਾਂ ਹੱਥ ਵਿਚ ਮੂਰਤੀ ਫੜੀ ਹੋਵੇ ਗਾਂ, ਉਚੀ ਕੱਢ ਕੇ ਸਭ ਨੂੰ ਦੇਣ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲਹਿਣਾ ਦੇਣਾ ਸਭ ਦਾ ਵੇਖੇ ਥਾਉਂ ਥਾਂ, ਥਾਨ ਥਨੰਤਰ ਹਰ ਘਟ ਫੋਲ ਫੁਲਾਈਆ।
੧੪ ਅੱਸੂ ਸ਼ਹਿਨਸ਼ਾਹੀ ਸੰਮਤ ੫ ਨੰਦੂ ਸ਼ਾਹ ਦੇ ਗ੍ਰਹਿ ਸਈ ਕੈਂਪ
ਰਿਖੀਓ ਬਿਨਾ ਰਿਸ਼ਵਤ ਤੋਂ ਪ੍ਰਭ ਸੱਦਾ, ਲਾਲਚ ਜਗਤ ਨਾ ਕਦੇ ਵਖਾਈਆ। ਲਾਲ ਰੰਗ ਦਾ ਗਾਨਾ ਸਭ ਨੇ ਹੋਵੇ ਬੱਧਾ, ਬੰਧਨ ਅੱਗੇ ਨਾ ਕੋਇ ਰਖਾਈਆ। ਅੰਤਮ ਕਹਿਣਾ ਪਰਮ ਪੁਰਖ ਪਰਮਾਤਮ ਲੱਧਾ, ਹਰਿ ਦਾਤਾ ਧੁਰਦਰਗਾਹੀਆ। ਜੋ ਸਚ ਸਰਨਾਈ ਲੱਗਾ, ਲਗ ਮਾਤਰ ਗਿਆ ਗਾਈਆ। ਪਿਛਲਾ ਅੱਗੇ ਸਵਾਰਿਆ ਅੱਗਾ, ਅਗਲਾ ਪੰਧ ਮੁਕਾਈਆ। ਬਾਵਨ ਦਾ ਕੌਲ ਕਲਜੁਗ ਅੰਤਮ ਕੀਤਾ ਨਹੀਂ ਦਗ਼ਾ, ਲਹਿਣਾ ਸਭ ਦਾ ਵੇਖ ਵਖਾਈਆ। ਨਾਮ ਖ਼ੁਮਾਰੀ ਦੇ ਕੇ ਮਧਾ, ਮਧੁਰ ਧੁਨ ਆਪਣਾ ਰਾਗ ਸੁਣਾਈਆ। ਇਹ ਉਹ ਸੁਹੰਜਣੀ ਜਗਹ, ਜਿਥੇ ਸਪਤ ਰਿਖੀ ਬਹਿ ਕੇ ਆਪਣਾ ਆਸਣ ਗਏ ਲਾਈਆ। ਮੁਖੋਂ ਨੌਂ ਵਾਰ ਕਿਹਾ ਸਾਥੋਂ ਹੋਈਂ ਨਾ ਕਦੇ ਅਲੱਗਾ, ਵੱਖ ਰਹਿਣ ਕਦੇ ਨਾ ਪਾਈਆ। ਆਪਣੇ ਪਿਆਰ ਦਾ ਦੇਵੀਂ ਮਜ਼ਾ, ਮਜ਼ਾਕ ਵਿਚ ਨਾ ਕੋਇ ਰਖਾਈਆ। ਸੀਸ ਆਵੇ ਕਦੇ ਨਾ ਕਜ਼ਾ, ਕਤਲ ਕਰੇ ਨਾ ਕੋਇ ਲੋਕਾਈਆ। ਸਦ ਚਲੀਏ ਤੇਰੀ ਵਿਚ ਰਜ਼ਾ, ਰਹਿਮਤ ਆਪਣੀ ਦੇਣੀ ਕਮਾਈਆ। ਜਿਸ ਦੀ ਸਮਝੇ ਨਾ ਕੋਇ ਵਜਹ, ਵਜ਼ਾਹਤ ਨਾਲ ਦਏ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਸਪਤਸ ਰਿਖੀਆਂ ਕੀਤੀ ਅਰਜ਼ੋਈ, ਅਰਜ਼ ਇਕ ਸੁਣਾਈਆ। ਤੇਰੇ ਦਰ ਬਿਨ ਤੇਰੀ ਕਿਰਪਾ ਮਿਲੇ ਨਾ ਢੋਈ, ਸਿਰ ਹੱਥ ਨਾ ਕੋਇ ਟਿਕਾਈਆ। ਤੇਰਾ ਨਾਮ ਦਰੋਹੀ ਦਰੋਹੀ, ਚਹੁੰ ਯਾਰਾਂ ਗਈ ਸੁਣਾਈਆ। ਜਿਸ ਵੇਲੇ ਕਲਜੁਗ ਅੰਤਮ ਪਤ ਸਭ ਦੀ ਸੀ ਖੋਈ, ਖ਼ਾਲਸ ਨਜ਼ਰ ਕੋਇ ਨਾ ਆਈਆ। ਓਸ ਵੇਲੇ ਮੁਹੱਬਤ ਵਿਚ ਆਤਮਾ ਜਾਏ ਮੋਹੀ, ਮੇਲਾ ਮੇਲ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਸਪਤਸ ਰਿਖੀਆਂ ਮੁੱਠੀ ਲੈ ਕੇ ਰਾਖ, ਨਵ ਤਨ ਬਦਨ ਸੁਹਾਈਆ। ਮੁਖੋਂ ਦਿਤਾ ਆਖ, ਆਖ਼ਰ ਧਿਆਨ ਲਗਾਈਆ।
❋
❋
ਜਿਸ ਵੇਲੇ ਸਤਿ ਧਰਮ ਦੀ ਰਹੇ ਕੋਈ ਨਾ ਸ਼ਾਖ਼, ਸ਼ਨਾਖ਼ਤ ਪ੍ਰਭੂ ਨਾ ਕੋਇ ਕਰਾਈਆ। ਓਸ ਵੇਲੇ ਸਾਹਿਬ ਸਤਿਗੁਰ ਆਉਣਾ ਆਪ, ਆਪ ਆਪਣਾ ਫੇਰਾ ਪਾਈਆ। ਤੂੰ ਮੇਰਾ ਮੈਂ ਤੇਰਾ ਦੱਸਣਾ ਜਾਪ, ਆਤਮ ਪਰਮਾਤਮ ਵੱਜੇ ਵਧਾਈਆ। ਸਚ ਸਿੰਘਾਸਣ ਬੈਠਾ ਸਾਖਿਆਤ, ਸਤਿ ਸਵਾਮੀ ਸੋਭਾ ਪਾਈਆ। ਸਪਤਸ ਰਿਖੀਆਂ ਲੇਖ ਦੱਸਿਆ ਤੇ ਲੇਖਾ ਬਿਨ ਕਲਮ ਦਵਾਤ, ਅੱਖਰ ਅਗਲਾ ਨਾਲ ਵਖਾਈਆ। ਸੰਮਤ ਸ਼ਹਿਨਸ਼ਾਹੀ ਪੰਜ ਛੱਬੀ ਪੋਹ ਦੀ ਹੋਣੀ ਰਾਤ, ਰਾਤੀ ਰੁਤੜੀ ਆਪ ਸੁਹਾਈਆ। ਜਿਸ ਵੇਲੇ ਨੌਂ ਰੰਗ ਦੀ ਪਹਿਨੀ ਪੋਸ਼ਾਕ, ਨਵ ਜੋਬਨ ਰੂਪ ਬਦਲਾਈਆ। ਜਨ ਭਗਤੋ ਸਭ ਨੇ ਮੰਗਣੀ ਦਾਤ, ਪ੍ਰਭ ਅੱਗੇ ਝੋਲੀ ਢਾਹੀਆ। ਇਕ ਦਾ ਇਕ ਭੇਟਾ ਕਰਨਾ ਆਪ, ਮਾਇਆ ਮਮਤਾ ਮਾਇਆ ਸੰਗ ਰਖਾਈਆ। ਅਸੀਂ ਓਸ ਵੇਲੇ ਹਾਜ਼ਰ ਹੋ ਕੇ ਵੇਖਾਂਗੇ ਸਾਖਿਆਤ, ਤੁਹਾਡੇ ਪਿਛੇ ਖਲੋ ਕੇ ਆਪਣੀ ਅੱਖ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਸਚ ਪੋਸ਼ਾਕ ਦੀ ਸਤਿ ਸਚ ਭੇਟਾ, ਇਕ ਇਕ ਸੀਸ ਨਿਵਾਈਆ। ਸਤਿਜੁਗ ਵਿਚ ਇਕ ਦਾ ਇਕ ਹੋਵੇ ਕਿਸੇ ਨਾ ਬੇਟਾ, ਇਕ ਦਾ ਇਕ ਦਏ ਵਡਿਆਈਆ। ਗੁਰ ਅਵਤਾਰ ਪੈਗ਼ੰਬਰਾਂ ਦਾ ਰੱਖੇ ਚੇਤਾ, ਚੇਤਨ ਸਭ ਨੂੰ ਦਏ ਕਰਾਈਆ। ਇਹ ਗੋਬਿੰਦ ਦਾ ਅੰਤਮ ਪੁਰੀ ਅਨੰਦ ਦਾ ਲੇਖਾ, ਗੁਰਮੁਖਾਂ ਗਿਆ ਜਣਾਈਆ। ਤੁਸੀਂ ਮੈਨੂੰ ਕਹਿੰਦੇ ਦਸ ਦਸਮੇਸ਼ਾ, ਦਹਿ ਦਿਸ਼ਾ ਦਾ ਮਾਲਕ ਧੁਰਦਰਗਾਹੀਆ। ਮੇਰਾ ਪੁਰਖ ਅਕਾਲ ਮੇਰਾ ਨਰ ਨਰੇਸ਼ਾ, ਨਰ ਨਰਾਇਣ ਇਕ ਅਖਵਾਈਆ। ਜਿਸ ਨੇ ਖੇਲ ਕਰਨਾ ਦੇਸ਼ ਬਦੇਸ਼ਾ, ਦੋ ਜਹਾਨਾਂ ਪੜਦਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਰਹੇ ਹਮੇਸ਼ਾ, ਜੁਗ ਜੁਗ ਨਿਤ ਨਵਿਤ ਆਪਣਾ ਖੇਲ ਵਖਾਈਆ।
੧੪ ਅੱਸੂ ਸ਼ਹਿਨਸ਼ਾਹੀ ਸੰਮਤ ੫ ਗੂੜਾ ਰਾਮ ਦੇ ਗ੍ਰਹਿ ਸਈ ਕੈਂਪ ਜੰਮੂ
ਰਿਸ਼ੀਓ ਤੁਹਾਡੀ ਜਨਮ ਕਰਮ ਦੀ ਇਕੋ ਰਾਸੀ, ਪਿਛਲੀ ਇਕੋ ਝੋਲੀ ਪਾਈਆ। ਇਕੋ ਦਵਾਰ ਦੇ ਬਣਨਾ ਵਾਸੀ, ਇਕੋ ਘਰ ਮਿਲੇ ਵਡਿਆਈਆ। ਇਕੋ ਪੂਰੀ ਕਰੇ ਸਭ ਦੀ ਆਸੀ, ਇਕੋ ਤ੍ਰਿਸ਼ਨਾ ਦਏ ਗਵਾਈਆ। ਇਕੋ ਪਰਮੇਸ਼ਵਰ ਹੋਵੇ ਸਾਥੀ, ਦੂਜਾ ਸੰਗ ਨਾ ਕੋਇ ਨਿਭਾਈਆ। ਜਿਹੜੀ ਬਾਵਨ ਪੁਸ਼ਤ ਪਨਾਹ ਦਿਤੀ ਥਾਪੀ, ਮਿਹਰ ਨਿਗਾਹ ਉਠਾਈਆ। ਸੰਦੇਸ਼ਾ ਦਿਤਾ ਜਿਸ ਵੇਲੇ ਆਵੇ ਕਮਲਾਪਾਤੀ, ਪਤਿਪਰਮੇਸ਼ਵਰ ਫੇਰਾ ਪਾਈਆ। ਜਨਮ ਕਰਮ ਦੇ ਤਾਰ ਦੇਵੇ ਪਾਪੀ, ਪਤਤਾਂ ਕਰੇ ਸਫ਼ਾਈਆ। ਸੋ ਪੂਰਾ ਕਰਨਾ ਭਵਿਖਤ ਵਾਕੀ, ਵਾਕਫ਼ਕਾਰ ਹੋ ਕੇ ਖੋਜ ਖੁਜਾਈਆ। ਤੁਹਾਡਾ ਲਹਿਣਾ ਦੇਣਾ ਬਾਕੀ, ਬਕਾਇਦਾ ਆਪਣਾ ਖੇਲ ਵਖਾਈਆ। ਵਕਤ ਸੁਹਾਉਣਾ ਸੁਹੰਜਣੀ ਰਾਤੀ, ਛੱਬੀ ਪੋਹ ਰੰਗ ਰੰਗਾਈਆ। ਕਥਾ ਕਹਾਣੀ ਲਏ ਵਾਚੀ, ਵਾਚਕ ਹੋ ਕੇ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਧਾਰ ਦਾ ਬਣ ਪਰਤਾਪੀ, ਪਰਤ ਕੇ ਆਪਣਾ ਹੁਕਮ ਵਰਤਾਈਆ।
❋
❋
੧੪ ਅੱਸੂ ਸ਼ਹਿਨਸ਼ਾਹੀ ਸੰਮਤ ੫ ਸ਼ਿਵ ਸਿੰਘ ਦੇ ਗ੍ਰਹਿ ਸਈ ਕੈਂਪ ਜੰਮੂ
ਰਿਸ਼ੀਓ ਤਿੰਨਾਂ ਪੈਰੀਂ ਪਾ ਕੇ ਆਉਣਾ ਖੜਾਵਾਂ, ਦੂਸਰ ਜੋੜਾ ਚਰਨ ਨਾ ਕੋਇ ਛੁਹਾਈਆ। ਸਚ ਦਵਾਰੇ ਪੁਜਣਾ ਨਾਲ ਚਾਵਾਂ, ਚਾਓ ਘਨੇਰਾ ਇਕ ਵਖਾਈਆ। ਪੁੱਤਰਾਂ ਨਾਲ ਪਿਆਰ ਕਰਦੀਆ ਆਉਣ ਮਾਵਾਂ, ਰਸਨਾ ਬੁਰਾ ਕਹਿ ਨਾ ਕੋਇ ਸੁਣਾਈਆ। ਹਉਕੇ ਵਿਚ ਭਰੇ ਕੋਈ ਨਾ ਹਾਵਾ, ਹਾਏ ਕਰ ਨਾ ਕੋਇ ਸੁਣਾਈਆ। ਸਭ ਦਾ ਭਾਰ ਕਰਨਾ ਸਾਵਾਂ, ਇਸਤਰੀ ਮਰਦ ਇਕੋ ਰੰਗ ਰੰਗਾਈਆ। ਜਨਮ ਕਰਮ ਦਾ ਖਾਰਜ ਹੋਣਾ ਦਾਅਵਾ, ਲੇਖਾ ਪੂਰਬ ਦਏ ਲਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਕਰਤਾ ਆਪ ਅਖਵਾਈਆ। ਰਿਸ਼ੀਓ ਸਚ ਪ੍ਰੇਮ ਦਾ ਜੋੜਨਾ ਰਿਸ਼ਤਾ, ਭਗਤ ਭਗਤ ਨਾਲ ਵਡਿਆਈਆ। ਕਲਜੁਗ ਬਦਲ ਦੇਣਾ ਆਹਿਸਤਾ ਆਹਿਸਤਾ, ਸਤਿਜੁਗ ਸੱਚਾ ਰਾਹ ਦਰਸਾਈਆ। ਨੇਤਰ ਨੀਰ ਵਹਾਵੇ ਜਬਰਾਈਲ ਫ਼ਰਿਸ਼ਤਾ, ਨੇਤਰ ਨੈਣ ਅੱਖ ਉਠਾਈਆ। ਸਚ ਤਿਉਹਾਰ ਲੇਖੇ ਲੱਗਣਾ ਪਰਵਿਸ਼ਟਾ, ਪਾਰਬ੍ਰਹਮ ਪ੍ਰਭ ਦਏ ਮਾਣ ਵਡਿਆਈਆ। ਦੀਨ ਦੁਨੀ ਦਾ ਇਕ ਦਰਸਾਉਣਾ ਇਸ਼ਟਾ, ਇਸ਼ਟ ਗੁਰਦੇਵ ਸਵਾਮੀ ਸੋਭਾ ਪਾਈਆ। ਮਨ ਰਹੇ ਨਾ ਕੋਇ ਭਰਿਸ਼ਟਾ, ਦੁਰਮਤ ਮੈਲ ਕਰੇ ਸਫ਼ਾਈਆ। ਸਭ ਦਾ ਪੱਕਾ ਹੋਵੇ ਨਿਸਚਾ, ਚਿੰਤਾ ਚਿਖਾ ਨਾ ਕੋਇ ਜਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਸਿਰ ਆਪਣਾ ਹੱਥ ਟਿਕਾਈਆ। ਰਿਸ਼ੀਓ ਹਰ ਹਿਰਦੇ ਦੇਣਾ ਇਸ਼ਾਰਾ, ਸ਼ਬਦੀ ਸਤਿਗੁਰ ਆਪ ਜਗਾਈਆ। ਮਾਹੀ ਵੇਖਣਾ ਭਗਤ ਦਵਾਰਾ, ਦੁਆਰਕਾ ਵਾਸੀ ਸੋਭਾ ਪਾਈਆ। ਨਿਰਗੁਣ ਧਾਰ ਦਏ ਨਜ਼ਾਰਾ, ਨਿਰਵੈਰ ਨਜ਼ਰੀਆ ਆਪ ਬਦਲਾਈਆ। ਕਲਜੁਗ ਕੂੜ ਦੱਸੇ ਕਿਨਾਰਾ, ਕੂੜੀ ਨਈਆ ਮੇਟੇ ਥਾਉਂ ਥਾਈਂਆ। ਸਤਿ ਦਾ ਸਚ ਹੋਵੇ ਜੈਕਾਰਾ, ਜੈ ਜੈਕਾਰ ਕਰੇ ਲੋਕਾਈਆ। ਪੁਰਖ ਅਕਾਲ ਦੀਨ ਦਿਆਲ ਜੋਤੀ ਨੂਰ ਕਰੇ ਚਮਤਕਾਰਾ, ਚਮਕ ਆਪਣੀ ਇਕ ਪਰਗਟਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਵਖਾਏ ਸਚ ਘਰ ਬਾਹਰਾ, ਗ੍ਰਹਿ ਮੰਦਰ ਇਕੋ ਇਕ ਵਡਿਆਈਆ। ਕਰੇ ਖੇਲ ਚਵੀਆਂ ਅਵਤਾਰਾ, ਜਿਸ ਨੂੰ ਜਨਮੇ ਕੋਈ ਨਾ ਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਸਚ ਮਾਰਗ ਇਕ ਪਰਗਟਾਈਆ। ਸਚ ਦਾ ਮਾਰਗ ਦੱਸੇ ਰਾਹ, ਰਹਿਬਰ ਇਕੋ ਨਜ਼ਰੀ ਆਈਆ। ਜਿਸ ਨੂੰ ਪੈਗ਼ੰਬਰਾਂ ਲਾਸ਼ਰੀਕ ਕਿਹਾ ਖ਼ੁਦਾ, ਖ਼ੁਦੀ ਤਕੱਬਰ ਡੇਰਾ ਢਾਈਆ। ਜਲਵਾਗਰ ਨੂਰ ਰੁਸ਼ਨਾ, ਆਲਮੀਨ ਬੇਪਰਵਾਹੀਆ। ਜਿਸ ਨੇ ਕੂੜੀ ਸਫ਼ਾ ਦੇਣੀ ਉਠਾ, ਮੋਹ ਵਿਕਾਰਾ ਡੇਰਾ ਢਾਈਆ। ਏਕਾ ਕਲਮਾ ਦਏ ਦ੍ਰਿੜਾ, ਕਾਇਨਾਤ ਕੁਨ ਕਰੇ ਪੜ੍ਹਾਈਆ। ਏਕਾ ਸੀਸ ਜਗਦੀਸ ਸੱਯਦਾ ਦਏ ਸਮਝਾ, ਸਾਹਿਬ ਸੁਲਤਾਨ ਪੜਦਾ ਲਾਹੀਆ। ਇਕੋ ਦਰ ਹੋਏ ਅਦਾ, ਅਦਾਬ ਇਕੋ ਇਕ ਜਣਾਈਆ। ਵਾਹਦ ਨੂਰ ਆਪ ਚਮਕਾ, ਵਾਅਦਾ ਪਿਛਲਾ ਪੂਰ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਸਚ ਦਵਾਰੇ ਸੋਭਾ ਪਾਈਆ। ਸਚ ਦਵਾਰਾ ਇਕ ਸੁਹੰਜਣਾ, ਹਰਿ ਸੋਭਾਵੰਤ ਸੁਹਾਏ। ਕਰੇ ਖੇਲ ਦਰਦ ਦੁਖ ਭੈ ਭੰਜਣਾ, ਪਾਰਬ੍ਰਹਮ ਬੇਪਰਵਾਹੇ। ਜੋ ਆਦਿ ਜੁਗਾਦੀ ਇਕ ਨਿਰੰਜਣਾ, ਜੋਤੀ ਜਾਤਾ ਡਗਮਗਾਏ। ਚਾਰ ਵਰਨਾਂ ਬਣੇ ਸੱਜਣਾ, ਸਗਲਾ ਸੰਗ ਰਖਾਏ। ਚਰਨ ਧੂੜੀ ਦੇਵੇ ਮਜਨਾ, ਦੁਰਮਤ ਮੈਲ ਧਵਾਏ। ਦੀਨਾਂ ਮਜ਼੍ਹਬਾਂ ਦੱਸੇ ਅਗੰਮੀ ਬੰਦਨਾ, ਡੰਡਾਵਤ ਸੱਯਦਾ ਇਕ ਦਰਸਾਏ। ਦੂਜਾ ਦਰ ਪਏ ਨਾ
❋
❋
ਮੰਗਣਾ, ਗ੍ਰਹਿ ਗ੍ਰਹਿ ਅਲਖ ਨਾ ਕੋਇ ਜਗਾਏ। ਸਚਖੰਡ ਦਵਾਰਾ ਸਭ ਨੇ ਮੰਗਣਾ, ਜਿਥੇ ਨਿਰਗੁਣ ਨੂਰ ਜੋਤ ਰੁਸ਼ਨਾਏ। ਸ਼ਬਦ ਅਨਾਦੀ ਨਾਦ ਵੱਜਣਾ, ਧੁਨ ਅਗੰਮੀ ਰਾਗ ਅਲਾਹੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪੜਦਾ ਆਪ ਉਠਾਏ। ਸਚ ਦਾ ਪੜਦਾ ਖੋਲ੍ਹੇ ਆਪ, ਹਰਿ ਵੱਡਾ ਵਡ ਵਡਿਆਈਆ। ਤੂੰ ਮੇਰਾ ਮੈਂ ਤੇਰਾ ਕਰਨਾ ਜਾਪ, ਆਤਮ ਪਰਮਾਤਮ ਰੰਗ ਰੰਗਾਈਆ। ਤ੍ਰੈਗੁਣ ਮਾਇਆ ਕੂੜ ਕਲਪਨਾ ਮੇਟੇ ਪਾਪ, ਅਗਨੀ ਅੱਗ ਬੁਝਾਈਆ। ਨਿਰਗੁਣ ਸਰਗੁਣ ਦੇਵੇ ਸਾਥ, ਸਗਲਾ ਸੰਗ ਰਖਾਈਆ। ਜਿਸ ਦਾ ਰਾਹ ਤਕਦੇ ਗਏ ਤ੍ਰਿਲੋਕੀ ਨਾਥ, ਲੋਆਂ ਪੁਰੀਆਂ ਬਾਹਰ ਅੱਖ ਉਠਾਈਆ। ਸੋ ਸ੍ਰਿਸ਼ਟੀ ਦ੍ਰਿਸ਼ਟੀ ਮੇਟੇ ਸੰਤਾਪ, ਸਹਿੰਸਾ ਰੋਗ ਦਏ ਗਵਾਈਆ। ਨਿਰਗੁਣ ਧਾਰ ਪਰਗਟ ਹੋਵੇ ਲੋਕਮਾਤ, ਧਰਨੀ ਧਰਤ ਧਵਲ ਕਰੇ ਰੁਸ਼ਨਾਈਆ। ਭਗਤ ਸੁਹੇਲੇ ਖੋਲ੍ਹ ਜਾਗ, ਜਾਗਰਤ ਜੋਤ ਕਰੇ ਰੁਸ਼ਨਾਈਆ। ਦੀਨ ਦੁਨੀ ਦਾ ਬਦਲ ਸਮਾਜ, ਸਮੱਗਰੀ ਇਕੋ ਇਕ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਤਤ ਪਾਪੀਆਂ ਕਰਕੇ ਪਾਕ, ਪੁਨੀਤ ਆਪਣੇ ਵਿਚ ਰਖਾਈਆ।
੧੪ ਅੱਸੂ ਸ਼ਹਿਨਸ਼ਾਹੀ ਸੰਮਤ ੫ ਕਿਰਪਾਲ ਸਿੰਘ ਦੇ ਗ੍ਰਹਿ ਸਈ ਕੈਂਪ
ਵਿਸ਼ਨੂੰ ਕਹੇ ਮੈਂ ਤੱਕਿਆ ਖੇਲ ਵਿਸ਼ੇਸ਼, ਵਿਸ਼ਵ ਦਾ ਪੜਦਾ ਦਿਤਾ ਉਠਾਈਆ। ਸਿੰਘਾਸਣ ਤੱਕਿਆ ਉਪਰ ਸ਼ੇਸ਼, ਆਸਣ ਅਬਿਨਾਸ਼ਣ ਦਿਤਾ ਟਿਕਾਈਆ। ਧਾਰਾ ਤੱਕੀ ਗਣੇਸ਼, ਸ਼ੰਕਰ ਰੰਗ ਚੜ੍ਹਾਈਆ। ਸੇਵਾ ਵੇਖੀ ਹਮੇਸ਼, ਜੁਗ ਜੁਗ ਜੋਗ ਕਮਾਈਆ। ਸਚ ਦਰ ਦਾ ਬਣ ਦਰਵੇਸ਼, ਦਰ ਠਾਂਡੇ ਅਲਖ ਜਗਾਈਆ। ਤੂੰ ਮਾਲਕ ਇਕ ਨਰੇਸ਼, ਨਰ ਨਰਾਇਣ ਤੇਰੀ ਸਰਨਾਈਆ। ਕਲਜੁਗ ਅੰਤਮ ਤੇਰਾ ਵੇਸ, ਅਵਲੜਾ ਸੋਭਾ ਪਾਈਆ। ਭਾਗ ਲੱਗਾ ਮਾਝੇ ਦੇਸ, ਦਿਸੰਤਰ ਵੱਜੇ ਵਧਾਈਆ। ਸਚ ਧਾਰ ਦਾ ਲਿਖਾ ਲੇਖ, ਲੇਖਾ ਪਿਛਲਾ ਰਿਹਾ ਮਿਟਾਈਆ। ਗੁਰ ਅਵਤਾਰ ਪੈਗੰਬਰ ਤੇਰੇ ਉਤੋਂ ਹੋਏ ਖੇਤ, ਸਿਰ ਸਕਿਆ ਨਾ ਕੋਇ ਉਠਾਈਆ। ਤੇਰਾ ਸਮਝ ਨਾ ਸਕਿਆ ਕੋਇ ਭੇਤ, ਭੂਤ ਭਵਿਖਤ ਕਾਲ ਦਏ ਗਵਾਹੀਆ। ਮੇਰੀ ਨਮੋ ਨਮੋ ਆਦੇਸ, ਸੀਸ ਜਗਦੀਸ ਝੁਕਾਈਆ। ਲਹਿਣਾ ਤਕ ਦਸ ਦਸਮੇਸ਼, ਤੇਰੇ ਚਰਨ ਧਿਆਨ ਰਖਾਈਆ। ਝਗੜਾ ਮੁਕਣਾ ਮੁੱਲਾ ਸ਼ੇਖ਼, ਪੈਗ਼ੰਬਰ ਦੇਣ ਗਵਾਹੀਆ। ਤੇਰਾ ਅਗੰਮ ਇਕ ਸੰਦੇਸ਼, ਦੋ ਜਹਾਨ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਹੁਕਮ ਸ਼ਬਦ ਬਦੇਸ਼, ਜਿਸ ਦਾ ਨਾਨਕ ਬੇਦੀ ਧਿਆਨ ਲਗਾਈਆ।
੧੪ ਅੱਸੂ ਸ਼ਹਿਨਸ਼ਾਹੀ ਸੰਮਤ ੫ ਬੀਬੀ ਵੀਰੋ ਦੇ ਗ੍ਰਹਿ ਸਈ ਕੈਂਪ
ਵਿਸ਼ਨੂੰ ਕਹੇ ਮੇਰੀ ਵਿਸ਼ਾਲ ਇੱਛਾ, ਨਿਰਇਛਕ ਤੈਨੂੰ ਦਿਆਂ ਜਣਾਈਆ। ਤੇਰੇ ਪਿਆਰ ਦੀ ਮਿਲੇ ਭਿੱਖਾ, ਭਿਖਕ ਝੋਲੀ ਦੇਣੀ ਭਰਾਈਆ।
❋
❋
ਜਿਹੜਾ ਪਿਛਲਾ ਸਮਾਂ ਮਿਥਾ, ਅੰਤ ਮਿਥਣ ਦਿਸੇ ਲੋਕਾਈਆ। ਬਾਕੀ ਰਿਹਾ ਕੋਈ ਨਾ ਹਿੱਸਾ, ਹਿੱਸੇਦਾਰੀ ਨਾ ਵੰਡ ਕਰਾਈਆ। ਤੇਰਾ ਅਗਲਾ ਦਿਸਦਾ ਅਗੰਮੀ ਵਿਸ਼ਾ, ਜਿਸ ਦਾ ਪੜਦਾ ਨਾ ਕੋਇ ਉਠਾਈਆ। ਕੀ ਖੇਲ ਵਰਤਣਾ ਦਹਿ ਦਿਸ਼ਾ, ਦੋ ਜਹਾਨਾਂ ਦਏ ਦ੍ਰਿੜਾਈਆ। ਕੀ ਲੇਖ ਅਨੋਖਾ ਲਿਖਾ, ਪੈਗ਼ਾਮ ਇਕ ਪਰਗਟਾਈਆ। ਕਿਸ ਬਿਧ ਕਲਜੁਗ ਲਾਹੁਣੀ ਵਿਖਾ, ਵਿਖ ਅੰਮ੍ਰਿਤ ਰੂਪ ਬਣਾਈਆ। ਝਗੜਾ ਮੁਕਾਉਣਾ ਵੱਡਾ ਨਿੱਕਾ, ਨਰ ਨਿਰੰਕਾਰ ਹੋ ਸਹਾਈਆ। ਦੀਨ ਦੁਨੀ ਦਾ ਬਣ ਕੇ ਪਿਤਾ, ਪਤਿਪਰਮੇਸ਼ਵਰ ਸੋਭਾ ਪਾਈਆ। ਧਰਮ ਦੀ ਧਾਰ ਕਿਹੜੀ ਰਿਤਾ, ਰਤ ਰਤੂਬਤ ਕਰੇ ਕਵਣ ਸਫ਼ਾਈਆ। ਮੇਰੇ ਸਾਹਿਬ ਤੇਰਾ ਹਿੱਤਾ, ਹਿਤਕਾਰੀ ਨਜ਼ਰੀ ਆਈਆ। ਜਗਤ ਜੀਵ ਨਾ ਰਹੇ ਦੁਚਿਤਾ, ਚੇਤਨ ਸਭ ਨੂੰ ਦੇਣਾ ਕਰਾਈਆ। ਕਲਜੁਗ ਆਇਉਂ ਕਾਰਨ ਜਿਸ ਨਵਿਤਾ, ਸਧਾਰਣ ਆਪਣਾ ਰਾਹ ਵਖਾਈਆ। ਜਨ ਭਗਤਾਂ ਹੱਥ ਰੱਖਣਾ ਪਿੱਠਾ, ਪੁਸ਼ਤ ਪਨਾਹ ਟਿਕਾਈਆ। ਨਾਮ ਰਸ ਦੇ ਕੇ ਮਿੱਠਾ, ਅਗਨੀ ਅੱਗ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤ ਅਖ਼ੀਰੀ ਸਭ ਦਾ ਕਢਣਾ ਸਿੱਟਾ, ਸਿੱਟੇਬਾਜ਼ੀ ਜਗਤ ਰਹੇ ਨਾ ਰਾਈਆ।
੧੪ ਅੱਸੂ ਸ਼ਹਿਨਸ਼ਾਹੀ ਸੰਮਤ ੫ ਪ੍ਰਕਾਸ਼ ਸਿੰਘ ਦੇ ਗ੍ਰਹਿ ਸਈ ਕੈਂਪ
ਵਿਸ਼ਨੂੰ ਕਹੇ ਪ੍ਰਭ ਵਿਸ਼ਵ ਅਧਾਰੀ, ਆਦਿ ਅੰਤ ਇਕ ਅਖਵਾਈਆ। ਜੁਗ ਜੁਗ ਜਨ ਭਗਤਾਂ ਪੈਜ ਰਿਹਾ ਸਵਾਰੀ, ਨਿਤ ਨਿਤ ਹੋਏ ਸਹਾਈਆ। ਸਾਚਾ ਦੇਵੇ ਨਾਮ ਅਧਾਰੀ, ਗੁਣ ਨਿਧਾਨਾ ਦਇਆ ਕਮਾਈਆ। ਜਿਸ ਦਾ ਰਾਹ ਤਕਦੇ ਪੈਗ਼ੰਬਰ ਗੁਰ ਅਵਤਾਰੀ, ਸ਼ੰਕਰ ਬ੍ਰਹਮਾ ਧਿਆਨ ਲਗਾਈਆ। ਕਲਜੁਗ ਅੰਤਮ ਆਏ ਉਸ ਦੀ ਵਾਰੀ, ਵਾਰਸ ਹੋ ਕੇ ਵੇਖ ਵਖਾਈਆ। ਚਾਰ ਜੁਗ ਦਾ ਲਹਿਣਾ ਵੇਖੇ ਗ਼ਦਾਰੀ, ਗ਼ਦਾਗਰ ਆਪਣਾ ਪੰਧ ਮੁਕਾਈਆ। ਕਲਜੁਗ ਕੂੜੀ ਕਿਰਿਆ ਮੇਟੇ ਦੁਰਾਚਾਰੀ, ਦੁਰਮਤ ਮੈਲ ਧਵਾਈਆ। ਹਉਮੇਂ ਹੰਗਤਾ ਗੜ੍ਹ ਤੋੜੇ ਹੰਕਾਰੀ, ਹੰ ਬ੍ਰਹਮ ਇਕ ਸਮਝਾਈਆ। ਭਗਤ ਸੁਹੇਲੇ ਜਾਵੇ ਤਾਰੀ, ਗੁਰ ਚੇਲੇ ਪਾਰ ਕਰਾਈਆ। ਸਾਚਾ ਬਖ਼ਸ਼ ਪ੍ਰੇਮ ਭੰਡਾਰੀ, ਭੰਡਾਰਾ ਧੁਰ ਦਾ ਇਕ ਵਰਤਾਈਆ। ਨਿਖੁਟ ਨਾ ਜਾਏ ਵਿਚ ਸੰਸਾਰੀ, ਅਤੋਟ ਅਤੁਟ ਆਪ ਕਰਾਈਆ। ਲੇਖਾ ਜਾਣੇ ਆਪਣੀ ਧਾਰੀ, ਧਰਨੀ ਧਰਤ ਧਵਲ ਸੋਭਾ ਪਾਈਆ। ਜਿਸ ਨੂੰ ਮੰਨਿਆ ਨਿਹਕਲੰਕ ਅਵਤਾਰੀ, ਸੋ ਕਲ ਕਲਕੀ ਆਪਣਾ ਵੇਸ ਵਟਾਈਆ। ਕੋਟਨ ਕੋਟ ਕੋਟ ਮੇਰੀ ਨਿਮਸਕਾਰੀ, ਨਿਉਂ ਨਿਉਂ ਲਾਗਾਂ ਪਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਕਵਲ ਜਾਵਾਂ ਬਲਿਹਾਰੀ, ਬਲ ਬਲ ਆਪਣਾ ਆਪ ਕਰਾਈਆ।