ਪੁਸਤਕਾਲਾਭਾਗ ੨੨

੧੪ ਅੱਸੂ ਸ਼ਹਿਨਸ਼ਾਹੀ ਸੰਮਤ ੫ ਬੀਬੀ ਇੰਦਰੋ ਦੇ ਗ੍ਰਹਿ ਸਈ ਕੈਂਪ ਜੰਮੂ

ਵਿਸ਼ਨੂੰ ਕਹੇ ਜਨ ਭਗਤੋ ਵਿਸ਼ਵ ਕਰੋ ਵਿਚਾਰ, ਵਿਸ਼ਨ ਬ੍ਰਹਮਾ ਸ਼ਿਵ ਨਾਲ ਮਿਲਾਈਆ। ਬਿਨਾ ਸਾਹਿਬ ਸਤਿਗੁਰ ਤੋਂ ਕੋਈ ਨਾ ਉਤਰੇ

❋

❋

ਪਾਰ, ਉੱਤਰ ਪੂਰਬ ਪੱਛਮ ਦੱਖਣ ਵੇਖ ਵਖਾਈਆ। ਮਾਨਸ ਜਨਮ ਸਕੇ ਨਾ ਕੋਇ ਸਵਾਰ, ਚੁਰਾਸੀ ਫਾਸੀ ਨਾ ਕੋਇ ਕਟਾਈਆ। ਮੇਲਾ ਮਿਲੇ ਨਾ ਸਚ ਦਰਬਾਰ, ਦਰਗਾਹ ਸਾਚੀ ਨਾ ਕੋਇ ਵਖਾਈਆ। ਨਾਤਾ ਕੂੜ ਜਗਤ ਸੰਸਾਰ, ਮਾਇਆ ਮਮਤਾ ਮੋਹ ਹਲਕਾਈਆ। ਜਿਸ ਨੇ ਸ੍ਰਿਸ਼ਟੀ ਦ੍ਰਿਸ਼ਟੀ ਕੀਤੀ ਗ੍ਰਿਫ਼ਤਾਰ, ਜਗਤ ਸ਼ਾਸਤਰ ਸਕੇ ਨਾ ਕੋਇ ਛੁਡਾਈਆ। ਜਿਸ ਉਤੇ ਕਿਰਪਾ ਕਰੇ ਆਪ ਨਿਰੰਕਾਰ, ਨਿਰਵੈਰ ਹੋਏ ਸਹਾਈਆ। ਉਸ ਦਾ ਲਹਿਣਾ ਦੇਣਾ ਆਵਣ ਜਾਵਣ ਗੇੜਾ ਦਏ ਨਿਵਾਰ, ਜੂਨੀ ਜੂਨ ਨਾ ਕੋਇ ਭਵਾਈਆ। ਸੋ ਮਾਲਕ ਖ਼ਾਲਕ ਪ੍ਰਿਤਪਾਲਕ ਲਏ ਅਵਤਾਰ, ਸੰਤ ਸੁਹੇਲੇ ਅੰਗ ਲਗਾਈਆ। ਜਿਸ ਨੂੰ ਝੁਕਦੇ ਗੁਰੂ ਅਵਤਾਰ, ਪੈਗ਼ੰਬਰ ਸੱਯਦਾ ਸੀਸ ਝੁਕਾਈਆ। ਸੋ ਸਵਾਮੀ ਅੰਤਰਜਾਮੀ ਤੁਹਾਡੀ ਪਾਵਣਹਾਰਾ ਸਾਰ, ਮਹਾਂਸਾਰਥੀ ਆਪਣਾ ਫੇਰਾ ਪਾਈਆ। ਤਿਸ ਚਰਨ ਕਵਲ ਸਦਾ ਨਿਮਸਕਾਰ, ਨਿਮਖ ਨਿਮਖ ਆਪਣਾ ਆਪ ਕਟਾਈਆ। ਜੋ ਕਲਜੁਗ ਅੰਤਮ ਦੇਵੇ ਨਾਮ ਅਧਾਰ, ਅਦਲ ਇਨਸਾਫ਼ ਇਕ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੀਨ ਦੁਨੀ ਦਾ ਬਣ ਸਿਕਦਾਰ, ਫ਼ਰਮਾਨਾ ਧੁਰ ਦਾ ਰਾਣਾ ਇਕ ਸੁਣਾਈਆ।

੧੪ ਅੱਸੂ ਸ਼ਹਿਨਸ਼ਾਹੀ ਸੰਮਤ ੫ ਲਛਮਣ ਸਿੰਘ, ਕੁਲਵੰਤ ਸਿੰਘ, ਖੇਮ ਕੌਰ ਦੇ ਗ੍ਰਹਿ ਸਈ ਕੈਂਪ ਜੰਮੂ

ਵਿਸ਼ਨੂੰ ਕਹੇ ਮੈਂ ਸਲਾਹ ਕੀਤੀ ਨਾਲ ਲਛਮੀ, ਲਕਸ਼ਮਣ ਸੀਤਾ ਰਾਮ ਨਾਲ ਮਿਲ ਕੇ ਖ਼ੁਸ਼ੀ ਬਣਾਈਆ। ਉਠ ਖੇਲ ਵੇਖ ਦੱਖਣ ਪੱਛਮੀ, ਲਹਿੰਦੇ ਆਪਣੀ ਅੱਖ ਉਠਾਈਆ। ਈਸਾ ਮੂਸਾ ਮੁਹੰਮਦ ਜੋ ਧਾਰ ਦੱਸੀ ਰਸਮੀ, ਜਗਤ ਇਸ਼ਾਰੇ ਵਿਚ ਸੁਣਾਈਆ। ਸਭ ਦਾ ਭੇਵ ਚੁਕਾਉਣਾ ਇਸਮੀ, ਆਜ਼ਮ ਨਾਜ਼ਮ ਇਕ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਲਛਮੀ ਕਹੇ ਮੇਰੇ ਸਾਹਿਬ ਵਿਸ਼ਨ, ਵਿਸ਼ਵ ਵੇਖ ਵਖਾਈਆ। ਜੋ ਇਸ਼ਾਰਾ ਦੇ ਕੇ ਗਿਆ ਕ੍ਰਿਸ਼ਨ, ਅਰਜਨ ਸੈਨਤ ਨਾਲ ਦ੍ਰਿੜਾਈਆ। ਮੈਨੂੰ ਅੰਤ ਲੱਛਣ ਓਹੋ ਦਿਸਣ, ਚਾਰੋਂ ਕੁੰਟ ਨਜ਼ਰੀ ਆਈਆ। ਮਾਣ ਰਿਹਾ ਨਾ ਕਿਸੇ ਪਿਤਨ, ਪਿਤਾ ਪੂਤ ਨਾ ਗੋਦ ਸੁਹਾਈਆ। ਪ੍ਰਭੂ ਦਾ ਨਾਮ ਟਕਿਆ ਉਤੋਂ ਲੱਗਾ ਵਿਕਣ, ਧਰਮ ਦੀ ਧਾਰ ਨਾ ਕੋਇ ਜਣਾਈਆ। ਸ੍ਰਿਸ਼ਟੀ ਦ੍ਰਿਸ਼ਟੀ ਭਰੀ ਵਿਖਣ, ਅੰਮ੍ਰਿਤ ਰਸ ਨਾ ਕੋਇ ਚਖਾਈਆ। ਕੂੜੀ ਕਿਰਿਆ ਵਿਚ ਸਾਧ ਸੰਤ ਲੱਗੇ ਲਿਟਣ, ਦੁਰਮਤ ਮੈਲ ਨਾ ਕੋਇ ਧਵਾਈਆ। ਦੀਨ ਮਜ਼੍ਹਬ ਲੱਗੇ ਪਿੱਟਣ, ਨੇਤਰ ਰੋ ਰੋ ਰਹੇ ਕੁਰਲਾਈਆ। ਵੇਲਾ ਵਕਤ ਆਏ ਨਾ ਕੋਇ ਨਜਿੱਠਣ, ਗੁਰੂ ਅਵਤਾਰ ਪੈਗ਼ੰਬਰ ਬੈਠੇ ਪਲੂ ਛੁਡਾਈਆ। ਸਾਚੀ ਸਿਖਿਆ ਚਾਰ ਵਰਨ ਮੂਲ ਨਾ ਸਿੱਖਣ, ਅਠਾਰਾਂ ਬਰਨ ਪਈ ਦੁਹਾਈਆ। ਨੌਂ ਖੰਡ ਪ੍ਰਿਥਮੀ ਦਿਸੇ ਮਿਥਣ, ਦੀਪ ਸੱਤ ਨਾ ਕੋਇ ਚਤੁਰਾਈਆ। ਮਾਇਆ ਮਮਤਾ ਵਿਚ ਪਿਸਣ, ਬਾਹਰ ਸਕੇ ਨਾ ਕੋਇ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਕਰਤਾ ਆਪ ਸਮਝਾਈਆ। ਵਿਸ਼ਨੂੰ ਕਹੇ ਲਛਮੀ ਨਾ ਕਰ ਤਕਰਾਰ, ਨਿਮਰਤਾ ਵਿਚ ਸੀਸ ਨਿਵਾਈਆ। ਉਹ ਵੇਖ ਪੈਗ਼ੰਬਰਾਂ ਦਾ ਇਕਰਾਰ, ਇਕਰਾਰਨਾਮਾ ਰਿਹਾ ਜਣਾਈਆ। ਜਿਸ ਉਤੇ ਸਾਫ਼ ਲਿਖਿਆ ਅਮਾਮ ਅਮਾਮਾ ਆਉਣਾ ਸਿਕਦਾਰ, ਨੂਰ ਨੁਰਾਨਾ ਨੂਰ ਇਲਾਹੀਆ। ਜਿਸ ਨੂੰ ਸਜਦੇ ਕਰਨ

❋

❋

ਸਦਾ ਜੁਗ ਚਾਰ, ਪੈਗ਼ੰਬਰ ਨਬੀ ਰਸੂਲ ਸੀਸ ਨਿਵਾਈਆ। ਉਸ ਦਾ ਖੇਲ ਹੋਣਾ ਅਪਾਰ, ਅਪਰੰਪਰ ਹੋ ਕੇ ਆਪ ਕਰਾਈਆ। ਕਲਜੁਗ ਕੂੜੀ ਕਿਰਿਆ ਕਰੇ ਖ਼ੁਆਰ, ਖਾਰੀ ਮਮਤਾ ਸੀਸ ਨਾ ਕੋਇ ਉਠਾਈਆ। ਦੀਨ ਦੁਨੀ ਵੇਖੇ ਦੁਰਾਚਾਰ, ਵਿਭਚਾਰੀਆਂ ਪੜਦਾ ਦਏ ਚੁਕਾਈਆ। ਪਰਗਟ ਹੋ ਕੇ ਆਪ ਨਿਰੰਕਾਰ, ਨਿਰਵੈਰ ਆਪਣੀ ਕਾਰ ਕਮਾਈਆ। ਸਚ ਸੰਦੇਸ਼ਾ ਦੇ ਕੇ ਅਗੰਮ ਅਪਾਰ, ਅਲਖ ਅਗੋਚਰ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧਰਮ ਦਵਾਰਾ ਇਕ ਸੁਹਾਈਆ। ਵਿਸ਼ਨੂੰ ਕਹੇ ਵੇਖ ਪੈਗ਼ੰਬਰਾਂ ਲੇਖਾ ਲੇਖ, ਅਲਿਫ਼ ਯੇ ਵੰਡ ਨਾ ਕੋਇ ਵੰਡਾਈਆ। ਕੀ ਸੰਦੇਸ਼ਾ ਦਿਤਾ ਦਸਮੇਸ਼, ਗੋਬਿੰਦ ਸ਼ਬਦੀ ਬਚਨ ਅਲਾਈਆ। ਕਿਸ ਬਿਧ ਪਾਰਬ੍ਰਹਮ ਪ੍ਰਭ ਕਰਨਾ ਆਪਣਾ ਵੇਸ, ਜਿਸ ਵੇਲੇ ਵੇਸਵਾ ਰੂਪ ਹੋਏ ਲੋਕਾਈਆ। ਸਾਬਤ ਰਹੇ ਨਾ ਕੋਇ ਮੁੱਲਾ ਸ਼ੇਖ਼, ਔਲੀਆ ਗੌਂਸ ਕੁਤਬ ਨਾ ਕੋਇ ਵਡਿਆਈਆ। ਪੰਡਤ ਪਾਂਧਾ ਦਿਸੇ ਕੋਈ ਨਾ ਨੇਕ, ਮਾਇਆ ਮਮਤਾ ਮੋਹ ਹਲਕਾਈਆ। ਗ੍ਰੰਥੀ ਪੰਥੀ ਫਿਰਨ ਭੱਜੇ ਮਾਰੇ ਪੇਟ, ਪਟਨੇ ਵਾਲਾ ਨਜ਼ਰ ਕਿਸੇ ਨਾ ਆਈਆ। ਹੁਕਮ ਨਾਮ ਬਾਣੀ ਦਾ ਕਲਜੁਗ ਵਿਚ ਬੱਝ ਜਾਏ ਰੇਟ, ਬਿਨ ਪੈਸਿਆਂ ਤੋਂ ਪ੍ਰਭ ਦਾ ਨਾਮ ਨਾ ਕੋਇ ਧਿਆਈਆ। ਚਾਰ ਜੁਗ ਦੇ ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਹੱਟਾਂ ਵਿਚ ਵੇਚ, ਬਾਈਬਲ ਤੁਰੈਤ ਗੁਰੂ ਗ੍ਰੰਥ ਟਕਿਆਂ ਉਤੋਂ ਵਿਕਾਈਆ। ਸਤਿ ਦਾ ਰਹੇ ਨਾ ਕੋਇ ਆਦੇਸ, ਸੱਯਦਾ ਸੀਸ ਨਾ ਕੋਇ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਏਕਾ ਹਰਿ, ਏਕੰਕਾਰ ਆਪਣੀ ਕਲ ਵਰਤਾਈਆ। ਲਛਮਣ ਕਹੇ ਮੈਂ ਲਹਿੰਦੀ ਦਿਸ਼ਾ ਮਾਰਿਆ ਧਿਆਨ, ਬਿਨਾ ਅੱਖਾਂ ਅੱਖ ਉਠਾਈਆ। ਮੈਨੂੰ ਸ਼ਰਅ ਦਿਸੀ ਸ਼ੈਤਾਨ, ਸ਼ਰੀਅਤ ਕਰੇ ਲੜਾਈਆ। ਸਾਬਤ ਰਿਹਾ ਨਾ ਕਿਸੇ ਈਮਾਨ, ਅਮਲ ਹੱਕ ਨਾ ਕੋਇ ਕਮਾਈਆ। ਦੀਨ ਦੁਨੀ ਹੋਈ ਬੇਈਮਾਨ, ਬੇਵਾ ਰੂਪ ਖ਼ਲਕ ਖ਼ੁਦਾਈਆ। ਇਸਮ ਆਜ਼ਮ ਨਜ਼ਰ ਨਾ ਆਇਆ ਇਸਲਾਮ, ਆਲੀਸ਼ਾਨ ਤੇਰਾ ਦਰ ਨਾ ਕੋਇ ਸੁਹਾਈਆ। ਮਾਇਆ ਮਮਤਾ ਮੋਹ ਵੇਖਿਆ ਤੂਫ਼ਾਨ, ਕਿਰਿਆ ਕੂੜ ਕੁੜਿਆਰ ਹਲਕਾਈਆ। ਧੁੰਧੂਕਾਰ ਹੋਇਆ ਜ਼ਿਮੀਂ ਅਸਮਾਨ, ਤਾਰਾ ਚੰਦ ਦਏ ਗਵਾਹੀਆ। ਚੌਦਾਂ ਤਬਕ ਰੋਵਣ ਕੁਰਲਾਣ, ਹਾਏ ਉਫ਼ ਤੇਰੀ ਦੁਹਾਈਆ। ਸਾਚਾ ਦਿਸੇ ਨਾ ਕੋਈ ਮੁਸਲਮਾਨ, ਮੁਸਲਸਲ ਤੇਰਾ ਕਲਮਾ ਨਾ ਕੋਇ ਜਣਾਈਆ। ਸਦੀ ਚੌਧਵੀਂ ਵੇਖ ਆਣ, ਹਜ਼ਰਤਾਂ ਦੇ ਹਜ਼ਰਤ ਹਜ਼ੂਰ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਮੰਗ ਮੰਗਾਈਆ। ਲਛਮਣ ਕਹੇ ਫਿਰ ਤਕ, ਹੱਥ ਪੇਸ਼ਾਨੀ ਉਤੇ ਰਖਾਈਆ। ਪੁਰਖ ਅਕਾਲਾ ਸਭ ਦਾ ਪੂਰਾ ਕਰੇ ਹੱਕ, ਹਕੀਕਤ ਵੇਖੇ ਥਾਉਂ ਥਾਈਂਆ। ਅੰਤਮ ਲਹਿਣਾ ਰਹੇ ਨਾ ਵਿਚ ਸ਼ੱਕ, ਸ਼ਕਵਾ ਸਭ ਦਾ ਦਏ ਮਿਟਾਈਆ। ਪੈਗ਼ੰਬਰ ਗਏ ਥੱਕ, ਮੰਜ਼ਲ ਮੰਜ਼ਲ ਕਦਮ ਟਿਕਾਈਆ। ਅੱਗੇ ਹੁਕਮ ਸੁਣਨਾ ਚਾਹੁੰਦੇ ਯਕ, ਯਕਤਰਫ਼ ਧਿਆਨ ਰਖਾਈਆ। ਕਿਸ ਬਿਧ ਪਰਵਰਦਿਗਾਰ ਸਾਂਝਾ ਯਾਰ ਪਿਛਲੀ ਕਰਨੀ ਕਰੇ ਫੱਕ, ਅਗਲਾ ਹੁਕਮ ਇਕ ਪਰਗਟਾਈਆ। ਦੀਨ ਮਜ਼੍ਹਬ ਤੋਂ ਬਿਨਾ ਖੋਲ੍ਹ ਕੇ ਆਪਣਾ ਹੱਟ, ਨਾਮ ਨਿਧਾਨਾ ਦਏ ਵਰਤਾਈਆ। ਹਿੰਦੂ ਮੁਸਲਿਮ ਸਿੱਖ ਈਸਾਈ ਰਹੇ ਕੋਈ ਨਾ ਵੱਟ, ਝਗੜਾ ਮਜ਼੍ਹਬ ਨਾ ਕੋਇ ਲੜਾਈਆ। ਸਭ ਨੂੰ ਜੋਤੀ ਨੂਰ ਦਰਸਾਏ ਲਟ ਲਟ, ਸ਼ਾਹ ਸੁਲਤਾਨ ਡਗਮਗਾਈਆ। ਇਕੋ ਨਾਮ ਕਲਮਾ ਸਾਰੇ ਲੈਣ ਰਟ, ਰੱਟਾ ਮੁਕੇ ਕੂੜ ਲੋਕਾਈਆ। ਸਾਚਾ ਲਾਹਾ ਲੈਣ ਖੱਟ, ਖਟਕਾ ਅਵਰ ਨਾ ਕੋਇ ਵਖਾਈਆ। ਜੋ ਮਾਲਕ

❋

❋

ਵਸਣ ਵਾਲਾ ਘਟ ਘਟ, ਜਲਵਾਗਰ ਨੂਰ ਇਲਾਹੀਆ। ਉਹ ਲਹਿੰਦੀ ਦਿਸ਼ਾ ਮਾਰਨ ਵਾਲਾ ਫੱਟ, ਫੱਟੜ ਕਰੇ ਥਾਉਂ ਥਾਈਂਆ। ਲਛਮੀ ਪਈ ਹੱਸ, ਤਾਲੀ ਬਿਨ ਹੱਥਾਂ ਦਿਤੀ ਵਜਾਈਆ। ਵਿਸ਼ਨੂੰ ਇਹ ਖੇਲ ਪੁਰਖ ਸਮਰਥ, ਜੋ ਸਭ ਦਾ ਪਿਤਾ ਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਮਹਿੰਮਾ ਦੱਸੀ ਅਕਥ, ਕਥਨ ਤੋਂ ਬਾਹਰ ਕਥਾ ਆਪਣੀ ਇਕ ਜਣਾਈਆ।

੧੫ ਅੱਸੂ ਸ਼ਹਿਨਸ਼ਾਹੀ ਸੰਮਤ ੫ ਵਕੀਲ ਸਿੰਘ ਅੰਗਰੇਜ਼ ਸਿੰਘ ਦੇ ਗ੍ਰਹਿ ਸੇਈ ਕਲਾਂ

ਜਨ ਭਗਤੋ ਤੁਸਾਂ ਅੰਦਰੋਂ ਰਹਿਣਾ ਸਹੀ, ਸਹੀ ਸਲਾਮਤ ਦਏ ਵਡਿਆਈਆ। ਧਰਮ ਰਾਏ ਲੇਖਾ ਮੰਗੇ ਨਾ ਕੱਢ ਕੇ ਵਹੀ, ਚਿਤ੍ਰਗੁਪਤ ਨਾ ਲੇਖ ਵਖਾਈਆ। ਤੁਹਾਡੀ ਏਥੇ ਓਥੇ ਪਤ ਰਹੀ, ਪਤਿਪਰਮੇਸ਼ਵਰ ਹੋਏ ਸਹਾਈਆ। ਕੁਛ ਹਲੂਣਾ ਲੱਗਣਾ ਅਗਲੇ ਸਾਲ ਮਈ, ਮਾਹ ਮਹਿਬੂਬ ਦਏ ਦ੍ਰਿੜਾਈਆ। ਅੱਗੇ ਧਾਰ ਚਲਣੀ ਨਈ, ਨਵ ਨੌਂ ਚਾਰ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਹੁਕਮ ਇਕ ਵਰਤਾਈਆ। ਸਚ ਹੁਕਮ ਵਰਤਣਾ ਏਕ, ਏਕੰਕਾਰ ਆਪ ਜਣਾਈਆ। ਚਾਰ ਜੁਗ ਦਾ ਲਹਿਣਾ ਪ੍ਰਭ ਦੇ ਹੋਣਾ ਭੇਟ, ਭੇਟਾ ਗੁਰ ਅਵਤਾਰ ਪੈਗ਼ੰਬਰ ਚੜ੍ਹਾਈਆ। ਧਰਨੀ ਧਰਤ ਧਵਲ ਦਾ ਖ਼ਾਲੀ ਹੋਣਾ ਪੇਟ, ਮਾਇਆ ਮਮਤਾ ਮੋਹ ਮਿਟਾਈਆ। ਨਵੇਂ ਜੁਗ ਦੀ ਨਵੀਂ ਰੀਤੀ ਬਦਲਣੀ ਚੇਤ, ਚਾਤਰਕ ਗੁਰਮੁਖ ਰਾਹ ਤਕਾਈਆ। ਕੂੜੀ ਕਿਰਿਆ ਰਣਭੂਮੀ ਸੌਣਾ ਖੇਤ, ਖੇਤਰਪਾਲ ਹਾਹਾਕਾਰ ਕਰ ਸੁਣਾਈਆ। ਪ੍ਰਭੂ ਨੇ ਦੱਸਣਾ ਆਪਣਾ ਭੇਤ, ਪਾਰਬ੍ਰਹਮ ਹੋ ਕੇ ਪੜਦਾ ਲਾਹੀਆ। ਸਚਖੰਡ ਦਵਾਰਾ ਸੁਹਾ ਕੇ ਸਾਚਾ ਖੇਤ, ਦਿਸ਼ਾ ਆਪਣੀ ਆਸਣ ਲਾਈਆ। ਚਾਰ ਜੁਗ ਤੋਂ ਵੱਖਰਾ ਵੇਸ, ਭੇਖਾਧਾਰੀ ਰੂਪ ਬਦਲਾਈਆ। ਰਾਮ ਨਾਮ ਦੇਵੇ ਸੰਦੇਸ਼, ਕਲਮਾ ਕਲਮਾ ਆਪ ਜਣਾਈਆ। ਆਪਣਾ ਹੁਕਮ ਦੱਸ ਦਸਮੇਸ਼, ਵਿਸ਼ਾ ਵਿਸ਼ਵ ਦਾ ਇਕ ਪਰਗਟਾਈਆ। ਲਹਿੰਦੀ ਧਾਰੋਂ ਲਿਖ ਬਦੇਸ਼, ਬਦੀ ਦਾ ਪੜਦਾ ਦਏ ਚੁਕਾਈਆ। ਨੇਤਰ ਰੋਣੇ ਮੁੱਲਾਂ ਸ਼ੇਖ਼, ਮੁਸਾਇਕਾਂ ਮਸਲਾ ਹੱਲ ਨਾ ਕੋਇ ਕਰਾਈਆ। ਕੋਟਾਂ ਵਿਚੋਂ ਜਨ ਭਗਤ ਸੁਹੇਲੇ ਮਿਲੇ ਟੇਕ, ਟਿੱਕਾ ਮਸਤਕ ਧੂੜੀ ਖ਼ਾਕ ਰਮਾਈਆ। ਦੀਨ ਦੁਨੀ ਨਾਲੋਂ ਬਣਨਾ ਨੇਕ, ਗੁਰਮੁਖ ਨਿੱਕਾ ਵਡਾ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਸਾਚੀ ਕਰਨੀ ਕਰਨੀ ਮਾਤ, ਮਤਾ ਆਪਣਾ ਆਪ ਪਕਾਈਆ। ਕਲਜੁਗ ਵੇਖੋ ਅੰਧੇਰੀ ਰਾਤ, ਸਚ ਚੰਦ ਨਾ ਕੋਇ ਰੁਸ਼ਨਾਈਆ। ਤੁਸੀਂ ਪ੍ਰਭੂ ਦੀ ਇਕੋ ਜ਼ਾਤ, ਦੂਜੀ ਵੰਡ ਨਾ ਕੋਇ ਵੰਡਾਈਆ। ਚਰਨ ਪ੍ਰੀਤੀ ਧੁਰ ਦਾ ਨਾਤ, ਰਿਸ਼ਤਾ ਫ਼ਰਿਸ਼ਤਾ ਨਾ ਕੋਇ ਸਮਝਾਈਆ। ਪੁਰਖ ਅਕਾਲ ਤੇ ਇਕੋ ਵਿਸ਼ਵਾਸ਼, ਵਿਸ਼ਵ ਦਾ ਮਾਲਕ ਇਕ ਅਖਵਾਈਆ। ਜਿਸ ਦਾ ਨੂਰ ਜੋਤ ਪ੍ਰਕਾਸ਼, ਘਰ ਘਰ ਕਰੇ ਰੁਸ਼ਨਾਈਆ। ਉਹ ਸਦਾ ਸੁਹੇਲਾ ਵਸੇ ਪਾਸ, ਕਾਇਆ ਮੰਦਰ ਅੰਦਰ ਸੋਭਾ ਪਾਈਆ। ਸਭ ਨੇ ਮਾਰ ਕੇ ਵੇਖਣਾ ਝਾਤ, ਪੜਦਾ ਅੰਤਰ ਇਕ ਉਠਾਈਆ। ਰਾਹ ਤਕੇ ਸ਼ੰਕਰ ਉਤੇ ਕੈਲਾਸ਼, ਕੇਸ਼ਵ ਆਪਣਾ ਮੇਲ ਮਿਲਾਈਆ। ਤੁਹਾਨੂੰ ਮੁਫ਼ਤ ਦੀ ਸ਼ਾਬਾਸ਼, ਬਿਨਾ ਭਗਤੀ

❋

❋

ਭਗਤ ਬਣਾਈਆ। ਬ੍ਰਹਮਾ ਅੰਤਮ ਕਲਜੁਗ ਹੋਇਆ ਉਦਾਸ, ਉਦਾਸੀ ਆਪਣੇ ਅੰਦਰੋਂ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਕਰਨੀ ਕਹੇ ਮੈਂ ਬੜੀ ਵੱਡੀ, ਨਿੱਕਿਉਂ ਵੱਡੇ ਦਿਆਂ ਬਣਾਈਆ। ਮੈਂ ਵੇਖਣੀ ਚੌਧਵੀਂ ਸਦੀ, ਸਦਮੇ ਵਾਲੇ ਧਿਆਨ ਲਗਾਈਆ। ਮੈਂ ਲੋਕਮਾਤ ਆਉਂਦੀ ਕਦੀ ਕਦੀ, ਜਿਸ ਵੇਲੇ ਕਦੀਮ ਦਾ ਮਾਲਕ ਦਏ ਵਡਿਆਈਆ। ਕਲਜੁਗ ਅੰਤਮ ਕਢਣੀ ਬਦੀ, ਬਦਕਾਰ ਨਜ਼ਰ ਕੋਇ ਨਾ ਆਈਆ। ਪਿਛਲੀ ਕੀਤੀ ਕਰਨੀ ਰੱਦੀ, ਅੱਗੇ ਧੁਰ ਦਾ ਹੁਕਮ ਸੁਣਾਈਆ। ਗੁਰ ਅਵਤਾਰ ਪੈਗ਼ੰਬਰਾਂ ਰਹਿਣ ਨਹੀਂ ਦੇਣੀ ਗੱਦੀ, ਗਦਾਗਰ ਹੋਵੇ ਲੋਕਾਈਆ। ਮਾਇਆ ਮਮਤਾ ਵੱਜਣ ਨਹੀਂ ਦੇਣੀ ਅੱਡੀ, ਕੂੜੀ ਕਿਰਿਆ ਨਾਚ ਨਾ ਕੋਇ ਨਚਾਈਆ। ਜਨ ਭਗਤੋ ਪ੍ਰਭ ਦੇ ਪਿਆਰ ਵਿਚ ਤੁਸੀਂ ਸ੍ਰਿਸ਼ਟੀ ਬੈਠੇ ਛਡੀ, ਨਾਤਾ ਛੱਡਿਆ ਭੈਣ ਭਾਈਆ। ਵੇਖਿਓ ਕਿਸੇ ਤੋਂ ਨਾਮ ਦੀ ਲਿਓ ਨਾ ਵੱਢੀ, ਰਿਸ਼ਵਤ ਰੇਸ਼ਾ ਨਾ ਕੋਇ ਬਣਾਈਆ। ਤੁਹਾਡੀ ਜੋਤ ਉਸ ਦਵਾਰੇ ਜਗੀ, ਜਿਥੋਂ ਸਕੇ ਨਾ ਕੋਇ ਬੁਝਾਈਆ। ਤੁਹਾਡੀ ਆਤਮਾ ਪਰਮਾਤਮਾ ਨੇ ਆਪ ਲੱਭੀ, ਤੁਹਾਨੂੰ ਖੋਜਣ ਦੀ ਲੋੜ ਰਹੀ ਨਾ ਰਾਈਆ। ਸਭ ਦੀ ਮਮਤਾ ਰਹੇ ਨਾ ਦੱਬੀ, ਪਰਦਾ ਪਰਦੇ ਵਿਚੋਂ ਖੁਲ੍ਹਾਈਆ। ਇਹ ਨੂਰ ਅਲਾਹੀ ਰੱਬੀ, ਰੱਬੇ ਆਲਮ ਕਹਿ ਕੇ ਜਿਸ ਨੂੰ ਗਾਈਆ। ਸਚ ਪ੍ਰੀਤੀ ਪ੍ਰੀਤਮ ਨਾਲ ਲੱਗੀ, ਅੱਗੇ ਸਕੇ ਨਾ ਕੋਇ ਤੁੜਾਈਆ। ਤੁਹਾਡੀ ਲੇਖੇ ਲਾਵੇ ਇਕ ਇਕ ਹੱਡੀ, ਹੱਡ ਮਾਸ ਨਾੜੀ ਚੰਮ ਆਪਣੇ ਪੇਟੇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾਮ ਖ਼ੁਮਾਰੀ ਦੇਵੇ ਮਧੀ, ਮਦਿ ਦਾ ਰਸ ਨਾ ਕੋਇ ਚਖਾਈਆ।

੧੫ ਅੱਸੂ ਸ਼ਹਿਨਸ਼ਾਹੀ ਸੰਮਤ ੫ ਦੌਲਤ ਰਾਮ ਦੇ ਗ੍ਰਹਿ ਕੋਟਲੀ ਜੰਮੂ

ਵਿਸ਼ਨੂੰ ਕਹੇ ਕਲਜੁਗ ਹੋਇਆ ਅੰਧੇਰਾ ਘੁੱਪ, ਸਾਚਾ ਚੰਦ ਨਾ ਕੋਇ ਰੁਸ਼ਨਾਈਆ। ਸਦੀ ਚੌਧਵੀਂ ਗੁਰ ਅਵਤਾਰ ਪੈਗ਼ੰਬਰ ਬੈਠੇ ਛੁਪ, ਸਨਮੁਖ ਨੂਰੀ ਚਮਕ ਨਾ ਕੋਇ ਚਮਕਾਈਆ। ਸ੍ਰਿਸ਼ਟੀ ਦੀ ਦ੍ਰਿਸ਼ਟੀ ਭਰੀ ਨਾਲ ਦੁੱਖ, ਮਾਇਆ ਮਮਤਾ ਮੋਹ ਹੰਕਾਰ ਵਿਚ ਹਲਕਾਈਆ। ਸਚ ਧਰਮ ਦੀ ਮੌਲੇ ਕੋਈ ਨਾ ਰੁਤ, ਫਲ ਫੁਲਵਾੜੀ ਨਾ ਕੋਇ ਮਹਿਕਾਈਆ। ਨਾਤਾ ਟੁੱਟ ਗਿਆ ਪਿਤਾ ਪੁੱਤ, ਸਾਕ ਸੱਜਣ ਸੈਣ ਨਜ਼ਰ ਕੋਇ ਨਾ ਆਈਆ। ਨੌਂ ਖੰਡ ਪ੍ਰਿਥਮੀ ਸੱਤ ਦੀਪ ਉਜਲ ਹੋਏ ਕਿਸੇ ਨਾ ਮੁਖ, ਭਗਤ ਭਗਵਾਨ ਮੇਲ ਨਾ ਕੋਇ ਮਿਲਾਈਆ। ਅੰਮ੍ਰਿਤ ਜਾਮ ਮਿਲੇ ਕਿਸੇ ਨਾ ਘੁਟ, ਅੱਠ ਸੱਠ ਤੀਰਥ ਗੰਗਾ ਗੋਦਾਵਰੀ ਜਮਨਾ ਸੁਰਸਤੀ ਰੋਵੇ ਮਾਰੇ ਧਾਈਆ। ਆਤਮ ਪਰਮਾਤਮ ਪਰਮਾਤਮ ਆਤਮ ਸਾਚਾ ਮਿਲੇ ਕਿਸੇ ਨਾ ਸੁਖ, ਸੁਖਸਾਗਰ ਵਿਚ ਨਾ ਕੋਇ ਸਮਾਈਆ। ਮਾਤ ਗਰਭ ਲਹਿਣਾ ਮੁਕੇ ਨਾ ਕਿਸੇ ਉਲਟਾ ਰੁੱਖ, ਚੁਰਾਸੀ ਫਾਸੀ ਗਲ ਨਾ ਕੋਇ ਕਟਾਈਆ। ਫਿਰੀ ਦਰੋਹੀ ਮਾਨਸ ਮਾਨੁਖ, ਮਨ ਮਤ ਬੁਧ ਧੀਰ ਨਾ ਕੋਇ ਧਰਾਈਆ। ਪਰਦਾ ਓਹਲਾ ਰਿਹਾ ਕੋਈ ਨਾ ਲੁਕ, ਕਲਜੁਗ ਕੂੜ ਕੁਕਰਮ ਕਰੇ ਲੋਕਾਈਆ। ਤੂੰ ਮੇਰਾ ਮੈਂ ਤੇਰਾ ਸਭ ਨੂੰ ਭੁੱਲੀ ਤੁਕ, ਸਿਫ਼ਤੀ ਨਾਮ ਗਾ ਕੇ ਦੁਨੀ ਝਟ ਲੰਘਾਈਆ। ਪੁਰਖ ਅਕਾਲ ਦੀਨ ਦਿਆਲ ਪਰਵਰਦਿਗਾਰ ਸਾਂਝੇ ਯਾਰ ਤੈਨੂੰ ਜਾਏ ਕੋਈ ਨਾ ਝੁਕ, ਮੰਦਰ ਮਸਜਿਦ ਸ਼ਿਵਦਵਾਲੇ ਮੱਠ ਗੁਰੂਦਵਾਰ ਜਗਤ ਸੀਸ ਨਿਵਾਈਆ। ਆਵਣ ਜਾਵਣ ਪਤਿਤ ਪਾਵਣ ਪੈਂਡਾ ਕਿਸੇ

❋

❋

ਨਾ ਜਾਏ ਮੁਕ, ਅੰਡਜ ਜੇਰਜ ਉਤਭੁਜ ਸੇਤਜ ਪੰਧ ਨਾ ਕੋਇ ਮੁਕਾਈਆ। ਮਿਹਰਵਾਨ ਮਹਿਬੂਬ ਕਲਜੁਗ ਅੰਤਮ ਆਪ ਉਠ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਆਪਣੀ ਦਇਆ ਕਮਾਈਆ। ਗ਼ਰੀਬ ਨਿਮਾਣਿਆਂ ਕੋਝਿਆਂ ਕਮਲਿਆਂ ਜਨ ਭਗਤਾਂ ਉਪਰ ਤੁਠ, ਚਾਰ ਕੁੰਟ ਦਹਿ ਦਿਸ਼ਾ ਵੇਖ ਵਖਾਈਆ। ਮਨ ਮਨੂਆ ਮਮਤਾ ਵਿਚ ਪਾਈ ਫਿਰੇ ਲੁੱਟ, ਅੰਦਰ ਬਾਹਰ ਗੁਪਤ ਜ਼ਾਹਰ ਧੀਰਜ ਧੀਰ ਨਾ ਕੋਇ ਰਖਾਈਆ। ਤੇਰਾ ਪਿਆਰ ਏਕੰਕਾਰ ਜਗਤ ਜਹਾਨ ਗਿਆ ਟੁੱਟ, ਟੁੱਟੀ ਗੰਢ ਨਾ ਕੋਇ ਵਖਾਈਆ। ਕੋਟਾਂ ਵਿਚ ਤੇਰੇ ਸੰਤ ਸੁਹੇਲੇ ਥੋੜ੍ਹੇ ਮੁਠ, ਜੋ ਨਿਰਗੁਣ ਨਿਰਵੈਰ ਤੇਰੀ ਓਟ ਤਕਾਈਆ। ਤੂੰ ਸਾਹਿਬ ਸਵਾਮੀ ਅੰਤਰਜਾਮੀ ਅਬਿਨਾਸ਼ੀ ਅਚੁਤ, ਪਾਰਬ੍ਰਹਮ ਬ੍ਰਹਮ ਪਤਿਪਰਮੇਸ਼ਵਰ ਨੂਰ ਅਲਾਹੀਆ। ਕਲਜੁਗ ਅੰਤ ਸ੍ਰੀ ਭਗਵੰਤ ਸ਼ਬਦੀ ਧਾਰ ਕਿਉਂ ਬੈਠਾ ਚੁੱਪ, ਅਨਾਦ ਅਨਾਦੀ ਬ੍ਰਹਮ ਬ੍ਰਹਿਮਾਦੀ ਕਰ ਸ਼ਨਵਾਈਆ। ਗੁਰ ਅਵਤਾਰ ਪੈਗ਼ੰਬਰ ਵਿਸ਼ਨ ਬ੍ਰਹਮਾ ਸ਼ਿਵ ਕਰੋੜ ਤੇਤੀਸਾ ਸੁਰਪਤ ਰਾਜੇ ਇੰਦ ਪੁਛ, ਜੋ ਇਸ਼ਟ ਦੇਵ ਗੁਰੂ ਗੁਰਦੇਵ ਜਗਤ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਆਸ ਰਖਾਈਆ। ਵਿਸ਼ਨੂੰ ਕਹੇ ਦੀਨ ਦੁਨੀਆ ਅੰਤਰ ਰਿਹਾ ਨਾ ਸਤਿ, ਸਚ ਵਿਚ ਨਾ ਕੋਇ ਸਮਾਈਆ। ਪਰਮ ਪੁਰਖ ਦੀ ਭੁੱਲੀ ਸਭ ਨੂੰ ਮਤ, ਮਨਮਤ ਕਰੇ ਲੜਾਈਆ। ਝਗੜਾ ਪਾਇਆ ਪੰਜ ਤਤ, ਹਿੰਦੂ ਮੁਸਲਿਮ ਸਿੱਖ ਈਸਾਈ ਸਾਚੀ ਮੰਜ਼ਲ ਚੜ੍ਹੇ ਕੋਈ ਨਾ ਹੱਸ, ਹਸਤੀ ਵੇਖੇ ਨਾ ਕੋਇ ਬੇਪਰਵਾਹੀਆ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਖਾਣੀ ਬਾਣੀ ਪੜ੍ਹ ਪੜ੍ਹ ਗਏ ਥੱਕ, ਅੱਖਰਾਂ ਨਾਲ ਅੱਖਰ ਮਿਲਾਈਆ। ਸਤਿ ਸਰੂਪ ਸ਼ਾਹੋ ਭੂਪ ਅੰਤਰ ਆਤਮ ਮਿਲਿਆ ਕਿਸੇ ਨਾ ਰਸ, ਰਸਤਾ ਬਾਵਸਤਾ ਹੋ ਨਾ ਕੋਇ ਵਖਾਈਆ। ਨਿਜ ਨੇਤਰ ਜਾਗ ਖੁਲ੍ਹੀ ਕਿਸੇ ਨਾ ਅੱਖ, ਦੋਏ ਲੋਚਨ ਨੈਣ ਪ੍ਰਭ ਦਾ ਦਰਸ ਕੋਇ ਨਾ ਪਾਈਆ। ਚਾਰ ਵਰਨ ਅਠਾਰਾਂ ਬਰਨ ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਰਹੇ ਨੱਠ, ਚਾਰ ਕੁੰਟ ਦਹਿ ਦਿਸ਼ਾ ਭੱਜਣ ਵਾਹੋ ਦਾਹੀਆ। ਪੁਰਖ ਅਕਾਲੇ ਦੀਨ ਦਿਆਲੇ ਮਿਲਿਆ ਮੇਲ ਨਾ ਕਿਸੇ ਸਮਰਥ, ਸਚ ਦਵਾਰੇ ਦਰਸ ਕੋਇ ਨਾ ਪਾਈਆ। ਜਗਤ ਸਨਿਆਸ ਵੈਰਾਗ ਤਿਆਗ ਜੁਗੀਸ਼ਰਾਂ ਤਪੀਸ਼ਰਾਂ ਹੋਇਆ ਬਸ, ਮੁਨੀਸ਼ਰ ਮੁਨੀ ਨਜ਼ਰ ਕੋਇ ਨਾ ਆਈਆ। ਰਸਨਾ ਜਿਹਵਾ ਬੱਤੀ ਦੰਦ ਅੱਲਾ ਵਾਹਿਗੁਰੂ ਰਾਮ ਓਮ ਹਰੀਓਮ ਕ੍ਰਿਸ਼ਨ ਜੈ ਜੈ ਰਹੇ ਰਟ, ਢੋਲੇ ਸੋਹਲੇ ਜਗਤ ਸੁਣਾਈਆ। ਦੀਨ ਮਜ਼੍ਹਬ ਜ਼ਾਤ ਪਾਤ ਊਚ ਨੀਚ ਰਾਓ ਰੰਕ ਕਢੇ ਕੋਈ ਨਾ ਵੱਟ, ਦੂਈ ਦਵੈਤ ਡੇਰਾ ਕੋਈ ਨਾ ਢਾਹੀਆ। ਸਾਚਾ ਸਚ ਪਲੇ ਕੋਈ ਨਾ ਹੱਕ, ਹਕੀਕਤ ਪੜਦਾ ਨਾ ਕੋਇ ਉਠਾਈਆ। ਹਰ ਘਟ ਅੰਦਰ ਰਿਹਾ ਸ਼ੱਕ, ਸ਼ਿਕਵਾ ਸਕੇ ਨਾ ਕੋਇ ਮਿਟਾਈਆ। ਪੁਰਖ ਅਕਾਲੇ ਦੀਨ ਦਿਆਲੇ ਆਦਿ ਨਿਰੰਜਣ ਆਪਣੀ ਦੀਨ ਦੁਨੀ ਤਕ, ਤਕਦੀਰ ਸਕੇ ਨਾ ਕੋਇ ਬਦਲਾਈਆ। ਚਾਰ ਜੁਗ ਦੇ ਨਾਮ ਸੰਦੇਸ਼ੇ ਅਕਸ਼ਰਾਂ ਵਾਲੇ ਖਤ, ਗੁਰ ਅਵਤਾਰ ਪੈਗ਼ੰਬਰ ਗਏ ਦ੍ਰਿੜਾਈਆ। ਅੰਤ ਕੰਤ ਭਗਵੰਤ ਤੁਧ ਬਿਨ ਰੱਖੇ ਕੋਇ ਨਾ ਪਤ, ਪਤਿਪਰਮੇਸ਼ਵਰ ਹੋਏ ਨਾ ਕੋਇ ਸਹਾਈਆ। ਸਦੀ ਚੌਧਵੀਂ ਚੌਦਾਂ ਤਬਕ ਰਹੇ ਤੱਕ, ਚੌਦਸ ਚੰਦ ਨਾ ਕੋਇ ਰੁਸ਼ਨਾਈਆ। ਨਿਰਗੁਣ ਧਾਰ ਏਕੰਕਾਰ ਪਰਵਰਦਿਗਾਰ ਸਾਂਝੇ ਯਾਰ ਅਮਾਮ ਅਮਾਮਾ ਹੋ ਪਰਗਟ, ਪਰਗਣਾ ਆਪਣਾ ਇਕ ਦਰਸਾਈਆ। ਸੰਬਲ ਨਗਰ ਸਾਹਿਬ ਸਵਾਮੀ ਦੱਸ, ਵਾਸਤਾ ਆਪਣੇ ਨਾਲ ਰਖਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਪੰਧ ਮੁਕਾਇਆ ਨੱਸ ਨੱਸ, ਅੰਤਮ ਅੰਤਸ਼ਕਰਨ ਵੇਖ ਲੋਕਾਈਆ। ਜੁਗ ਚੌਕੜੀ ਤੇਰੇ ਹੱਥ, ਸਾਹਿਬ ਸਮਰਥ ਤੇਰੀ ਬੇਪਰਵਾਹੀਆ।

❋

❋

ਜਨ ਭਗਤ ਸੁਹੇਲੇ ਇਕ ਦਵਾਰੇ ਕਰ ਇਕੱਠ, ਗ੍ਰਹਿ ਇਕੋ ਇਕ ਵਡਿਆਈਆ। ਤੇਰਾ ਮੰਦਰ ਗੁਰੂਦਵਾਰ ਨਿਰਗੁਣ ਧਾਰ ਜਾਏ ਨਾ ਢੱਠ, ਛੱਪਰ ਛੰਨ ਨਾ ਕੋਇ ਛੁਹਾਈਆ। ਜਿਥੇ ਜੋਤ ਅਗੰਮੀ ਜਗੇ ਲਟ ਲਟ, ਦੀਵਾ ਬਾਤੀ ਤੇਲ ਨਾ ਕੋਇ ਰਖਾਈਆ। ਸ਼ਬਦੀ ਨਾਦ ਅਗੰਮੀ ਸੁਣੇ ਨਦ, ਅਨਹਦ ਨਾਦੀ ਨਾਦ ਸ਼ਨਵਾਈਆ। ਅੰਮ੍ਰਿਤ ਆਤਮ ਰਸ ਲਏ ਚੱਟ, ਤ੍ਰਿਸ਼ਨਾ ਭੁੱਖ ਰਹੇ ਨਾ ਰਾਈਆ। ਕਲਜੁਗ ਜੀਵਾਂ ਜਨਮ ਕਰਮ ਦਾ ਲਹਿਣਾ ਦੇਣਾ ਕਟ, ਕਟਾਕਸ਼ ਆਪਣਾ ਨਾਮ ਲਗਾਈਆ। ਸਤਿਜੁਗ ਸਚ ਧਰਮ ਦਾ ਮਾਰਗ ਦੱਸ, ਦੀਨ ਮਜ਼੍ਹਬ ਜ਼ਾਤ ਪਾਤ ਵੰਡ ਨਾ ਕੋਇ ਵੰਡਾਈਆ। ਹਰ ਹਿਰਦੇ ਹਰਿ ਅੰਤਰ ਜਾਣਾ ਵਸ, ਹਰ ਘਟ ਮੇਲਾ ਸਹਿਜ ਸੁਭਾਈਆ। ਵਿਸ਼ਨੂੰ ਕਹੇ ਮੇਰੇ ਵਿਸ਼ਵ ਦੇ ਮਾਲਕ ਤੂੰ ਮੇਰਾ ਮੈਂ ਤੇਰਾ ਦੋ ਜਹਾਨ ਗਾਵੇ ਤੇਰਾ ਜਸ, ਸਿਫ਼ਤਾਂ ਵਿਚ ਸਿਫ਼ਤ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਲਖਣਾ ਅਲਖ ਅਲਖ ਅਗੋਚਰ ਅਗੰਮ ਅਥਾਹ ਬੇਪਰਵਾਹ ਬੇਪਰਵਾਹੀ ਵਿਚ ਸਮਾਈਆ।

੧੫ ਅੱਸੂ ਸ਼ਹਿਨਸ਼ਾਹੀ ਸੰਮਤ ੫ ਪ੍ਰਕਾਸ਼ ਚੰਦ ਦੇ ਗ੍ਰਹਿ ਮਘੋਵਾਲੀ ਜੰਮੂ

ਵਿਸ਼ਨੂੰ ਕਹੇ ਤੇਰਾ ਵਿਸ਼ਵ ਰਿਹਾ ਡੋਲ, ਵਿਸ਼ਾਲ ਵਿਸ਼ਾ ਨਾ ਕੋਇ ਸਮਝਾਈਆ। ਤੇਰੇ ਅਵਤਾਰ ਪੈਗ਼ੰਬਰ ਗੁਰੂਆਂ ਦਾ ਹੁੰਦਾ ਘੋਲ, ਦੀਨ ਦੀਨ ਨਾਲ ਟਕਰਾਈਆ। ਤੇਰਾ ਨੂਰ ਨਜ਼ਰ ਨਾ ਆਵੇ ਕਿਸੇ ਸੋਲ, ਸੋ ਸਵਾਮੀ ਧਿਆਨ ਲਗਾਈਆ। ਤੇਰਾ ਪਿਆਰ ਦਿਸੇ ਨਾ ਕਿਸੇ ਕੋਲ, ਸਚ ਰੰਗ ਨਾ ਕੋਇ ਰੰਗਾਈਆ। ਕਲਜੁਗ ਕੂੜਾ ਡੰਕਾ ਵੱਜਿਆ ਢੋਲ, ਤੇਰੇ ਨਾਮ ਦੇ ਢਮੱਕੇ ਬੈਠੇ ਮੁਖ ਛੁਪਾਈਆ। ਨਿਗਾਹ ਮਾਰ ਜ਼ਰਾ ਉਪਰ ਧੌਲ, ਧਰਨੀ ਵੇਖ ਵਖਾਈਆ। ਸਭ ਦਾ ਪੂਰਾ ਹੋਇਆ ਕੌਲ, ਇਕਰਾਰਨਾਮੇ ਦੇਣ ਗਵਾਹੀਆ। ਸਚ ਦਵਾਰਾ ਇਕ ਖੋਲ੍ਹ, ਖ਼ਾਲਸ ਆਪਣਾ ਘਰ ਪਰਗਟਾਈਆ। ਨਿਰਗੁਣ ਧਾਰ ਹੋ ਕੇ ਮੌਲ, ਮੌਲਾ ਆਪਣਾ ਰੂਪ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦੇ ਮਾਲਕ ਹੋ ਸਹਾਈਆ। ਵਿਸ਼ਨੂੰ ਕਹੇ ਤੇਰਾ ਵਿਸ਼ਵ ਵਿਸ਼ਾ ਨਾ ਸਕਿਆ ਜਾਣ, ਵਿਸ਼ੇਸ਼ ਦੇਣੀ ਵਡਿਆਈਆ। ਮੇਰੇ ਮਿਹਰਵਾਨ ਭਗਵਾਨ, ਭਗਵਨ ਧਿਆਨ ਲਗਾਈਆ। ਪਿਛਲਾ ਚਾਰ ਜੁਗ ਦਾ ਰਿਹਾ ਨਾ ਕੋਇ ਈਮਾਨ, ਦ੍ਰਿਸ਼ਟੀ ਇਸ਼ਟੀ ਨਾ ਕੋਇ ਸਮਝਾਈਆ। ਅੰਤ ਕਰੇ ਨਾ ਕੋਇ ਕਲਿਆਣ, ਕਲਮੇ ਵਾਲਾ ਕਾਇਨਾਤ ਨਜ਼ਰ ਕੋਇ ਨਾ ਆਈਆ। ਕਲਜੁਗ ਕੂੜ ਕੁੜਿਆਰਾ ਯੁੱਧ ਕਰੇ ਘਮਸਾਣ, ਸ਼ਸਤਰ ਮਾਇਆ ਮਮਤਾ ਮੋਹ ਰਖਾਈਆ। ਨੇਤਰ ਨਜ਼ਰ ਨਾ ਆਏ ਕੋਈ ਕਾਹਨ, ਸਖ਼ੀਆਂ ਸੰਗ ਨਾ ਕੋਇ ਨਿਭਾਈਆ। ਫਿਰੀ ਦਰੋਹੀ ਧੁਰ ਦੇ ਨਾਮ, ਰਾਮ ਰਾਮ ਨਾ ਕੋਇ ਸਹਾਈਆ। ਨਿਗਾਹ ਮਾਰ ਅਗੰਮੀ ਅਮਾਮ, ਅਮਲ ਵੇਖ ਖ਼ਲਕ ਖ਼ੁਦਾਈਆ। ਪੈਗ਼ੰਬਰਾਂ ਸੰਦੇਸ਼ਾ ਫ਼ਰਮਾਨ, ਸ਼ਰਅ ਛੁਰੀ ਕਸਾਈਆ। ਤੂੰ ਵਸ ਕੇ ਉਪਰ ਅਸਮਾਨ, ਜ਼ਿਮੀਂ ਜ਼ਮਾਂ ਦਿਤਾ ਭੁਲਾਈਆ। ਸਾਹਿਬ ਸਾਹਿਬ ਹੋ ਸਵਾਧਾਨ, ਸਵਾਰਥ ਆਪਣਾ ਨਾ ਕੋਇ ਰਖਾਈਆ। ਕਲਜੁਗ ਜੀਵ ਅੰਤ ਕੁਰਲਾਣ, ਕੁਰਲਾਹਟ ਵਿਚ ਦੇਣ ਦੁਹਾਈਆ। ਨਿਗਾਹ ਮਾਰ ਨਿਗਾਹਬਾਨ, ਨਿਗਾਹ ਆਪਣੀ ਇਕ ਰਖਾਈਆ। ਬਿਨ ਤੇਰੀ ਕਿਰਪਾ ਹੋਏ ਨਾ ਕੋਇ ਪਰਵਾਨ, ਜਗਤ ਪਰਵਾਨੇ ਕੰਮ ਕਿਸੇ ਨਾ ਆਈਆ। ਲਹਿਣਾ ਦੇਣਾ ਚੁਕਾ ਭਗਤਾਂ ਵਿਚ ਜਹਾਨ, ਜਹਾਲਤ ਤੇਰੀ

❋

❋

ਅਦਾਲਤ ਵਿਚ ਰਹਿਣ ਨਾ ਪਾਈਆ। ਧੁਰ ਦੇ ਨੌਜਵਾਨੇ ਮਰਦ ਮਰਦਾਨ, ਮਦਦ ਕਰ ਥਾਉਂ ਥਾਈਂਆ। ਵਿਸ਼ਨੂੰ ਕਹੇ ਮੇਰਾ ਕਹਿਣਾ ਕਰ ਪਰਵਾਨ, ਪਰਵਾਨਗੀ ਆਪਣੀ ਆਪਣੇ ਨਾਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੁਧ ਬਿਨ ਦੂਸਰ ਦਿਸੇ ਨਾ ਕੋਇ ਨਿਸ਼ਾਨ, ਨਿਸ਼ਾਨਾ ਨਿਸ਼ਾਨੀਆਂ ਵਿਚੋਂ ਪਰਗਟਾਈਆ।

੧੫ ਅੱਸੂ ਸ਼ਹਿਨਸ਼ਾਹੀ ਸੰਮਤ ੫ ਹੰਸਰਾਜ ਦੇ ਗ੍ਰਹਿ ਮਘੋਵਾਲੀ ਜੰਮੂ

ਵਿਸ਼ਨੂੰ ਕਹੇ ਤੇਰੀ ਦੁਨੀਆ ਦਿਸਦੀ ਭੁੱਖੀ, ਮੈਂ ਭੁੱਖ ਨਾ ਸਕਿਆ ਮਿਟਾਈਆ। ਜਗਤ ਵਾਸਨਾ ਵਿਚ ਦੁਖੀ, ਕਲਪਣਾ ਰਹੀ ਕੁਰਲਾਈਆ। ਤੇਰੀ ਧਾਰ ਤੋਂ ਹੋਈ ਬੇਰੁਖੀ, ਮਾਰਗ ਸਚ ਨਾ ਕੋਇ ਅਪਣਾਈਆ। ਮੁਹੱਬਤ ਸਚ ਕਿਸੇ ਨਾ ਉਠੀ, ਪਿਆਰ ਪ੍ਰੇਮ ਨਾ ਕੋਇ ਬਣਾਈਆ। ਵਸਤ ਅਮੋਲਕ ਗਈ ਲੁੱਟੀ, ਗ੍ਰਹਿ ਖ਼ਾਲੀ ਨਜ਼ਰੀ ਆਈਆ। ਆਤਮ ਪਰਮਾਤਮ ਤੇਰੀ ਰੁੱਠੀ, ਸਕਿਆ ਨਾ ਕੋਇ ਮਨਾਈਆ। ਮੈਂ ਵੇਖਿਆ ਚਾਰੇ ਗੁੱਠੀ, ਉੱਤਰ ਪੂਰਬ ਪੱਛਮ ਦੱਖਣ ਅੱਖ ਖੁਲ੍ਹਾਈਆ। ਸਾਰੇ ਤੇਰਾ ਨਾਂ ਗਾਂਦੇ ਬੁੱਲ੍ਹਾਂ ਬੁੱਟੀਂ, ਹਿਰਦੇ ਸਕਿਆ ਨਾ ਕੋਇ ਵਸਾਈਆ। ਏਸੇ ਕਰ ਕੇ ਸ਼ਬਦੀ ਧਾਰ ਟੁੱਟੀ, ਟੁੱਟਿਆਂ ਗੰਢ ਨਾ ਕੋਇ ਪਵਾਈਆ। ਸਭ ਦੀ ਚੋਗ ਅੰਤ ਨਿਖੁੱਟੀ, ਅੰਮ੍ਰਿਤ ਰਸ ਨਾ ਕੋਇ ਚਖਾਈਆ। ਮੈਂ ਵੀ ਜੁਗ ਚੌਕੜੀ ਤੇਰੇ ਹੁਕਮ ਦੀ ਕੀਤੀ ਬੁਤੀ, ਬੁਤਖ਼ਾਨਿਆਂ ਸੇਵ ਕਮਾਈਆ। ਅੰਤ ਵੇਖ ਲੈ ਆਪਣੀ ਰੁਤੀ, ਬਿਨ ਤੇਰੇ ਨਾ ਕੋਇ ਮਹਿਕਾਈਆ। ਗੁਰ ਅਵਤਾਰ ਪੈਗ਼ੰਬਰ ਕਰ ਗਏ ਛੁੱਟੀ, ਸਚ ਹੁਕਮ ਨਾ ਕੋਇ ਮਨਾਈਆ। ਧਰਨੀ ਧਾਰ ਹੋਈ ਵਿਗੁੱਚੀ, ਧਰਮ ਦਵਾਰਾ ਨਾ ਕੋਇ ਵਡਿਆਈਆ। ਮਨ ਵਾਸਨਾ ਹੋਈ ਲੁੱਚੀ, ਲੋਇਨ ਅੱਖ ਨਾ ਕੋਇ ਖੁਲ੍ਹਾਈਆ। ਤੇਰੇ ਨਾਲ ਰਹੀ ਕਿਸੇ ਨਾ ਰੁਚੀ, ਰਚਨਾ ਵੇਖ ਜਗਤ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਆਸ ਰਖਾਈਆ। ਵਿਸ਼ਨੂੰ ਕਹੇ ਮੇਰਾ ਅੰਨ ਦਾਣਾ ਵੇਖ ਮਿਹਰਵਾਂ, ਮਿਹਰਵਾਨ ਦਇਆ ਕਮਾਈਆ। ਗੁਰ ਅਵਤਾਰਾਂ ਪੈਗ਼ੰਬਰਾਂ ਕੀਤਾ ਨਾ ਕੋਇ ਨਿਆਂ, ਨਿਆਂਕਾਰੀ ਨਜ਼ਰ ਕੋਇ ਨਾ ਆਈਆ। ਮਾਣਸ ਜੀਵਾਂ ਵੰਡ ਵੰਡਾ ਕੇ ਸੂਰ ਗਾਂ, ਪਸ਼ੂਆਂ ਪੋਸ਼ ਦਿਤਾ ਲੁਹਾਈਆ। ਮੈਂ ਵੇਖ ਹੋਇਆ ਹੈਰਾਂ, ਹੈਰਾਨੀ ਮੇਰੇ ਅੰਦਰ ਆਈਆ। ਅੰਤ ਅੰਤ ਕਲਜੁਗ ਦਿਆਂ ਸੁਣਾ, ਅਣਸੁਣਤ ਤੇਰੇ ਅੱਗੇ ਸ਼ਨਵਾਈਆ। ਕਲਜੁਗ ਕੂੜਾ ਬਦਲ ਦੇ ਸਮਾਂ, ਸਮਾਪਤ ਕਰ ਬੇਵਫ਼ਾ ਜੋ ਤੈਨੂੰ ਗਏ ਭੁਲਾਈਆ। ਤੇਰਾ ਹੁਕਮ ਹੋਵੇ ਨਵਾਂ, ਨਵ ਨੌਂ ਚਾਰ ਦਾ ਪੰਧ ਮੁਕਾਈਆ। ਸਚ ਸੰਦੇਸ਼ ਕਹਿਵਾਂ, ਕਹਿ ਕਹਿ ਦਿਆਂ ਦ੍ਰਿੜਾਈਆ। ਭਗਵਨ ਤੇਰੀ ਧਾਰ ਤੇਰੇ ਚਰਨ ਬਹਿਵਾਂ, ਪਾਰਬ੍ਰਹਮ ਤੇਰੀ ਸੇਵ ਕਮਾਈਆ। ਆਪਣਾ ਸਤਿਜੁਗ ਸਚ ਕਰ ਦੇ ਰਵਾਂ, ਹੁਕਮ ਹਾਕਮ ਇਕ ਸੁਣਾਈਆ। ਮੈਂ ਤੇਰਾ ਭੰਡਾਰਾ ਸਭ ਨੂੰ ਇਕੋ ਜੇਹਾ ਦੇਵਾਂ, ਦਵੈਤ ਵਿਚ ਨਾ ਕੋਇ ਰਖਾਈਆ। ਤੇਰਾ ਢੋਲਾ ਤੂੰ ਮੇਰਾ ਮੈਂ ਤੇਰਾ ਗਵਾਂ, ਗਾ ਗਾ ਖ਼ੁਸ਼ੀ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਸਦਾ ਸਦ ਤੇਰੀ ਧਾਰ ਤੇਰੇ ਵਿਚ ਰਹਵਾਂ, ਵੱਖਰਾ ਅੰਗ ਨਾ ਕੋਇ ਰਖਾਈਆ।

❋

❋

੧੫ ਅੱਸੂ ਸ਼ਹਿਨਸ਼ਾਹੀ ਸੰਮਤ ੫ ਦੇਵੀ ਸਿੰਘ ਦੇ ਗ੍ਰਹਿ ਮਘੋਵਾਲੀ ਜੰਮੂ

ਵਿਸ਼ਨੂੰ ਕਹੇ ਮੈਂ ਵਿਸ਼ਵ ਦੀ ਵੇਖੀ ਸੁਰਤੀ, ਲੱਖ ਚੁਰਾਸੀ ਅੰਤਰ ਨਿਰੰਤਰ ਧਿਆਨ ਲਗਾਈਆ। ਮਾਨਵ ਮਾਨੁਸ਼ ਮਾਨੁਖ ਦੀ ਵੇਖੀ ਨਿਰਤੀ, ਨਿਰਾਕਾਰ ਨਿਰੰਕਾਰ ਆਪਣੀ ਸੇਵ ਕਮਾਈਆ। ਕਿਸੇ ਮੇਲ ਨਾ ਦਿਸਿਆ ਅਕਾਲ ਮੂਰਤੀ, ਅਕਲ ਕਲਧਾਰੀ ਤੇਰੀ ਜੋਤ ਨਾ ਕੋਇ ਸਮਾਈਆ। ਸ਼ਬਦ ਨਾਦ ਸੁਣੇ ਨਾ ਕੋਇ ਤੂਰਤੀ, ਤੁਰੀਆ ਤੋਂ ਪਰੇ ਮੰਜ਼ਲ ਚੜ੍ਹਨ ਕੋਇ ਨਾ ਪਾਈਆ। ਦੁਨੀਆ ਵਣਜਾਰਨ ਹੋਈ ਗਾਂ ਸੂਰ ਦੀ, ਦੀਨ ਮਜ਼੍ਹਬ ਪਸ਼ੂਆਂ ਉਤੋਂ ਕਰੇ ਲੜਾਈਆ। ਤੇਰੀ ਜੋਤ ਨਜ਼ਰ ਨਾ ਆਏ ਅਗੰਮੀ ਨੂਰ ਦੀ, ਨੂਰ ਨੁਰਾਨੇ ਡਗਮਗਾਈਆ। ਕਾਇਨਾਤ ਕਲਪਨਾ ਭਰੀ ਕੂੜ ਦੀ, ਜੂਠ ਝੂਠ ਮੋਹ ਹੰਕਾਰ ਵਿਕਾਰ ਹਲਕਾਈਆ। ਕਿਸੇ ਖ਼ਬਰ ਨਹੀਂ ਤੇਰੇ ਅਗੰਮੀ ਸ਼ਬਦ ਦੂਤ ਦੀ, ਜੋ ਦੋ ਜਹਾਨਾਂ ਨੌਜਵਾਨਾ ਤੇਰਾ ਹੁਕਮ ਸੁਣਾਈਆ। ਸਾਰ ਆਈ ਨਾ ਸਾਰ ਸ਼ਬਦ ਸਪੂਤ ਦੀ, ਪਿਤਾ ਪੂਤ ਪੜਦਾ ਨਾ ਕੋਇ ਉਠਾਈਆ। ਹੁਣ ਘੜੀ ਆਈ ਕਲਜੁਗ ਅੰਤਮ ਕੂਚ ਦੀ, ਕੂਚਾ ਗਲੀ ਲੋਕਮਾਤ ਕਰ ਸਫ਼ਾਈਆ। ਮੰਜ਼ਲ ਦੱਸ ਦੇ ਆਪਣੇ ਸਚ ਸੂਚ ਦੀ, ਸੰਜਮ ਇਕੋ ਇਕ ਦ੍ਰਿੜਾਈਆ। ਕੂੜ ਵਾਸਨਾ ਮਨ ਕਲਪਨਾ ਰਹੇ ਨਾ ਮੂਰਖ ਮੁਗਧ ਦੂਤ ਦੀ, ਉੱਤਰ ਪੂਰਬ ਪੱਛਮ ਦੱਖਣ ਇਕੋ ਕਰ ਪੜ੍ਹਾਈਆ। ਤੇਰੀ ਨਾਮ ਸਦਾ ਆਵੇ ਇਕੋ ਚਾਰੋਂ ਕੂਟ ਦੀ, ਚਾਰ ਵਰਨ ਇਕੋ ਢੋਲਾ ਗਾਈਆ। ਹੰਗਤਾ ਰਹੇ ਨਾ ਦੀਨ ਮਜ਼੍ਹਬ ਦੂਜ ਦੀ, ਜ਼ਾਤ ਪਾਤ ਲੇਖ ਦੇਣਾ ਚੁਕਾਈਆ। ਕਲਪਨਾ ਮੇਟ ਕੇ ਨੀਚ ਊਚ ਦੀ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਇਕੋ ਘਰ ਵਸਾਈਆ। ਆਪਣੀ ਮੰਜ਼ਲ ਹੱਕ ਦੱਸ ਮਕਸੂਦ ਦੀ, ਰਹਿਬਰ ਹੋ ਕੇ ਨੂਰ ਖ਼ੁਦਾਈਆ। ਤੇਰੀ ਹੱਦ ਨਾ ਰਹੇ ਮਹਿਦੂਦ ਦੀ, ਵੰਡਨ ਵੰਡ ਨਾ ਕੋਇ ਵੰਡਾਈਆ। ਮੁਹੱਬਤ ਮਿਲੇ ਇਕੋ ਪਰਵਰਦਿਗਾਰ ਸਾਂਝੇ ਮਹਿਬੂਬ ਦੀ, ਪਾਰਬ੍ਰਹਮ ਪਤਿਪਰਮੇਸ਼ਵਰ ਤੇਰੀ ਇਕ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਵਿਸ਼ਨੂੰ ਕਹੇ ਵੇਖ ਆਪਣੀ ਦੀਨ ਦੁਨੀ ਦਾ ਖਾਤਾ, ਜੋ ਖ਼ਤੋ ਕਿਤਾਬਤ ਨਾਲ ਗੁਰ ਅਵਤਾਰ ਪੈਗ਼ੰਬਰ ਗਏ ਜਣਾਈਆ। ਦੀਨ ਮਜ਼੍ਹਬਾਂ ਦਾ ਵੇਖ ਅਹਾਤਾ, ਜੋ ਤੇਰੇ ਨਾਮ ਦੀਆਂ ਵੰਡਾਂ ਰਹੇ ਪਾਈਆ। ਕਲਮੇ ਨਾਮ ਦਾ ਵੇਖ ਤਮਾਸ਼ਾ, ਜੋ ਅੱਲਾ ਵਾਹਿਗੁਰੂ ਰਾਮ ਕ੍ਰਿਸ਼ਨ ਓਮ ਗਾਡ ਤੇਰਾ ਨਾਦ ਵਜਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਆਤਮ ਪਰਮਾਤਮ ਤੇਰਾ ਦੇਵੇ ਕੋਈ ਨਾ ਸਾਥਾ, ਸਗਲਾ ਸੰਗ ਨਾ ਕੋਇ ਰਖਾਈਆ। ਸਾਰੀ ਸ੍ਰਿਸ਼ਟੀ ਮੰਦਰ ਮਸਜਿਦ ਸ਼ਿਵਦਵਾਲੇ ਮੱਠ ਗੁਰੂਦਵਾਰ ਇੱਟਾਂ ਪੱਥਰਾਂ ਟੇਕਦੇ ਮਾਥਾ, ਅਬਿਨਾਸ਼ੀ ਕਰਤੇ ਤੈਨੂੰ ਸੀਸ ਨਾ ਕੋਇ ਝੁਕਾਈਆ। ਤੂੰ ਹਰ ਘਟ ਅੰਦਰ ਵਸਿਆ ਨਿਰਗੁਣ ਨੂਰ ਜੋਤ ਪ੍ਰਕਾਸ਼ਾ, ਨਿਰਾਕਾਰ ਤੇਰਾ ਦਰਸ ਕੋਇ ਨਾ ਪਾਈਆ। ਰਸਨਾ ਜਿਹਵਾ ਬੱਤੀ ਦੰਦ ਅੱਖਰਾਂ ਵਾਲੀ ਸਾਰੇ ਪੜ੍ਹਦੇ ਗਾਥਾ, ਸਿਫ਼ਤਾਂ ਵਾਲੇ ਢੋਲੇ ਗਾਈਆ। ਤੇਰਾ ਨੂਰ ਜ਼ਹੂਰ ਕਿਸੇ ਨਾ ਜਾਤਾ, ਜੋਤੀ ਜਾਤੇ ਪੁਰਖ ਬਿਧਾਤੇ ਤੇਰਾ ਮੇਲ ਨਾ ਕੋਇ ਮਿਲਾਈਆ। ਕਲਜੁਗ ਅੰਤ ਸ੍ਰੀ ਭਗਵੰਤ ਚਾਰੋਂ ਕੁੰਟ ਅੰਧੇਰੀ ਰਾਤਾ, ਸਾਚਾ ਚੰਦ ਨਾ ਕੋਇ ਚਮਕਾਈਆ। ਨਾਤਾ ਤੁਟਾ ਪਿਤਾ ਪੂਤ ਮਾਤਾ, ਭੈਣ ਭਾਈ ਸਾਕ ਸੱਜਣ ਸੈਣ ਸੰਗ ਨਾ ਕੋਇ ਰਖਾਈਆ। ਵਿਸ਼ਨੂੰ ਕਹੇ ਮੇਰੀ ਅੰਤ ਅਖ਼ੀਰ ਇਕ ਅਰਦਾਸਾ, ਨਿਰਮਾਣਤਾ ਵਿਚ ਸੀਸ ਨਿਵਾਈਆ। ਪੁਰਖ ਅਕਾਲ ਦੀਨ ਦਿਆਲ ਕਲਜੁਗ ਵਿਚ ਸਤਿਜੁਗ ਬਦਲ ਦੇ ਪਾਸਾ, ਮਾਰਗ ਅਗਲਾ ਇਕ ਉਪਜਾਈਆ। ਚਾਰ ਵਰਨ ਅਠਾਰਾਂ ਬਰਨ ਤੇਰਾ ਇਕੋ ਨਾਮ

❋

❋

ਗਾਵਣ ਸਵਾਸ ਸਵਾਸਾ, ਸਾਹ ਸਾਹ ਤੇਰੀ ਕਰਨ ਵਡਿਆਈਆ। ਮੇਰੀ ਪੂਰੀ ਕਰ ਦੇ ਮਨਸਾ ਆਸਾ, ਅਸਲ ਆਪਣਾ ਆਪ ਪਰਗਟਾਈਆ। ਹਉਂ ਸੇਵਕ ਜੁਗ ਚੌਕੜੀ ਦਾਸੀ ਦਾਸਾ, ਰਾਜ਼ਕ ਰਿਜ਼ਕ ਰਹੀਮ ਤੇਰੀ ਸੇਵ ਕਮਾਈਆ। ਆਦਿ ਅੰਤ ਤੇਰਾ ਇਕ ਭਰਵਾਸਾ, ਓਟ ਜੋਤ ਨਿਰਗੁਣ ਇਕ ਰਖਾਈਆ। ਅਗਲਾ ਭੇਵ ਖੋਲ੍ਹ ਦੇ ਨਾਲ ਖੁਲਾਸਾ, ਖ਼ਾਲਸ ਆਪਣਾ ਪੜਦਾ ਲਾਹੀਆ। ਵਿਸ਼ਨੂੰ ਕਹੇ ਤੂੰ ਸਾਹਿਬ ਸੁਲਤਾਨ ਪੁਰਖ ਸਮਰਾਥਾ, ਦੀਨ ਦਿਆਲ ਇਕ ਅਖਵਾਈਆ। ਹੋ ਸਹਾਈ ਨਾਥ ਅਨਾਥਾ, ਗ਼ਰੀਬ ਨਿਮਾਣਿਆਂ ਗਲੇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਹੁਕਮ ਪ੍ਰਿਥਮੀ ਆਕਾਸ਼ਾ, ਗਗਨ ਗਗਨੰਤਰ ਮੰਡਲ ਮੰਡਪ ਸਾਰੇ ਸੀਸ ਨਿਵਾਈਆ।

੧੫ ਅੱਸੂ ਸ਼ਹਿਨਸ਼ਾਹੀ ਸੰਮਤ ੫ ਲਕਸ਼ਮੀ ਦੇ ਗ੍ਰਹਿ ਪਿੰਡ ਸੀੜ

ਵਿਸ਼ਨੂੰ ਕਹੇ ਮੈਂ ਵਿਸ਼ਵ ਦਾ ਵੇਖਿਆ ਚੁੱਕ ਕੇ ਪੜਦਾ, ਭਗਵਨ ਤੇਰੀ ਓਟ ਤਕਾਈਆ। ਜਗਤ ਜਹਾਨ ਚਾਰੋਂ ਕੁੰਟ ਵੇਖਿਆ ਸੜਦਾ, ਤ੍ਰੈਗੁਣ ਅਗਨੀ ਤਤ ਨਾ ਕੋਇ ਬੁਝਾਈਆ। ਬੇਸ਼ਕ ਮਾਨਵ ਚਾਰ ਜੁਗ ਦੇ ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਪੜ੍ਹਦਾ, ਖਾਣੀ ਬਾਣੀ ਅੱਖਰਾਂ ਵਿਚ ਤੇਰਾ ਸਿਫ਼ਤੀ ਢੋਲਾ ਗਾਈਆ। ਦਰੋਹੀ ਤੇਰੀ ਮੰਜ਼ਲ ਕੋਇ ਨਾ ਚੜ੍ਹਦਾ, ਦਰਗਾਹ ਸਾਚੀ ਸਚਖੰਡ ਦਵਾਰੇ ਮਿਲਣ ਕੋਇ ਨਾ ਆਈਆ। ਜੀਵਤ ਜੀਅ ਤੇਰੇ ਪ੍ਰੇਮ ਪਿਆਰ ਕੋਇ ਨਾ ਮਰਦਾ, ਮੁਰਦਾ ਮੁਰੀਦ ਮੁਰਸ਼ਦ ਵਿਚ ਨਾ ਕੋਇ ਸਮਾਈਆ। ਕਿਸੇ ਨੂੰ ਪਤਾ ਨਹੀਂ ਕਲਜੁਗ ਅੰਤਮ ਆਪਣੇ ਘਰ ਦਾ, ਸਾਧ ਸੰਤ ਸੂਫ਼ੀ ਫ਼ਕੀਰ ਬੇਨਜ਼ੀਰ ਨਜ਼ਰ ਕੋਇ ਨਾ ਆਈਆ। ਮੈਂ ਤੱਕਿਆ ਨਜ਼ਾਰਾ ਕਲਜੁਗ ਕਲ ਦਾ, ਕਲਕਾਤੀ ਆਪਣੀ ਕਾਰ ਕਮਾਈਆ। ਲੱਖ ਚੁਰਾਸੀ ਜੀਵ ਜੰਤ ਲੋਕਮਾਤ ਦਲ ਦਾ, ਦਲਿੱਦਰ ਸਭ ਦੇ ਉਤੇ ਪਾਈਆ। ਆਤਮ ਸਿੰਘਾਸਣ ਸਾਚੀ ਸੇਜਾ ਕੋਈ ਨਾ ਮੱਲ ਦਾ, ਪਾਰਬ੍ਰਹਮ ਬ੍ਰਹਮ ਮੇਲ ਨਾ ਕੋਇ ਮਿਲਾਈਆ। ਦਵਾਰਾ ਤੇਰਾ ਜਾਣੇ ਕੋਈ ਨਾ ਨਿਹਚਲ ਧਾਮ ਅਟਲ ਦਾ, ਪਦਵੀ ਪਦ ਨਾ ਕੋਇ ਰਖਾਈਆ। ਜਿਧਰ ਵੇਖਾਂ ਦੂਈ ਦਵੈਤੀ ਵਿਛੋੜਾ ਸਲ ਦਾ, ਦੀਨ ਮਜ਼੍ਹਬ ਜ਼ਾਤ ਪਾਤ ਕਰੇ ਲੜਾਈਆ। ਤੇਰਾ ਭਾਣਾ ਸੀਸ ਜਗਦੀਸ ਕੋਇ ਨਾ ਝਲਦਾ, ਗੁਰ ਗੋਬਿੰਦ ਦੇਵੇ ਅੰਤ ਗਵਾਹੀਆ। ਝਗੜਾ ਪਿਆ ਕਾਇਆ ਮਾਟੀ ਖੱਲ ਦਾ, ਆਤਮ ਬ੍ਰਹਮ ਨਾ ਕੋਇ ਸਮਝਾਈਆ। ਅੰਮ੍ਰਿਤ ਰਸ ਮਿਲੇ ਨਾ ਤੇਰੇ ਅਗੰਮੀ ਜਲ ਦਾ, ਅੱਠ ਸੱਠ ਤੀਰਥ ਕੰਮ ਕਿਸੇ ਨਾ ਆਈਆ। ਕਿਸੇ ਨੂੰ ਪਤਾ ਨਹੀਂ ਅੱਗੇ ਘੜੀ ਪਲ ਦਾ, ਪਲਕਾਂ ਦੇ ਪਿਛੇ ਕਿਥੇ ਬੈਠਾ ਮੇਰਾ ਮਾਹੀਆ। ਸਚ ਪ੍ਰਕਾਸ਼ ਤੇਰਾ ਦੀਪਕ ਜੋਤ ਵੇਖਿਆ ਦਿਸੇ ਨਾ ਬਲਦਾ, ਕਾਇਆ ਮਾਟੀ ਅੰਦਰ ਸਾਢੇ ਤਿੰਨ ਹੱਥ ਨਾ ਕੋਇ ਰੁਸ਼ਨਾਈਆ। ਚਾਰੋਂ ਕੁੰਟ ਕੂੜ ਕਲਪਣਾ ਸਭ ਨੂੰ ਛਲਦਾ, ਮਾਇਆ ਮਮਤਾ ਮੋਹ ਹੰਕਾਰ ਵਿਕਾਰ ਸਰਬ ਹਲਕਾਈਆ। ਤੇਰੀ ਆਤਮ ਧਾਰ ਨਾ ਕੋਈ ਰਲਦਾ, ਜੋਤੀ ਜੋਤ ਨਾ ਕੋਇ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਵਿਸ਼ਨੂੰ ਕਹੇ ਮੈਂ ਚਾਰੋਂ ਕੁੰਟ ਤੱਕਿਆ ਅੰਧ, ਅੰਧੇਰਾ ਦੀਨ ਦੁਨੀ ਨਜ਼ਰੀ ਆਈਆ। ਸਾਚਾ ਭਗਤ ਤੇਰਾ

❋

❋

ਦਿਸੇ ਕੋਇ ਨਾ ਚੰਦ, ਨੂਰੀ ਚੰਦ ਨਾ ਕੋਇ ਚਮਕਾਈਆ। ਆਤਮ ਬ੍ਰਹਮ ਮਾਣੇ ਨਾ ਕੋਇ ਅਨੰਦ, ਨਿਜਾਨੰਦ ਨਾ ਕੋਇ ਸਮਾਈਆ। ਕਲਜੁਗ ਜੀਵ ਕੂੜੀ ਕਿਰਿਆ ਫਸੇ ਵਿਚ ਗੰਦ, ਦੁਰਮਤ ਮੈਲ ਨਾ ਕੋਇ ਧਵਾਈਆ। ਆਵਣ ਜਾਵਣ ਕਿਸੇ ਨਾ ਮਿਟੇ ਪੰਧ, ਚੁਰਾਸੀ ਗੇੜ ਨਾ ਕੋਇ ਕਟਾਈਆ। ਜਗਤ ਆਤਮਾ ਬਿਨ ਪਰਮਾਤਮਾ ਹੋਈ ਰੰਡ, ਸੁਹਾਗੀ ਕੰਤ ਨਾ ਕੋਇ ਹੰਢਾਈਆ। ਗੁਰ ਅਵਤਾਰ ਪੈਗ਼ੰਬਰਾਂ ਮਾਨਵ ਜ਼ਾਤੀ ਕੀਤੀ ਖੰਡ ਖੰਡ, ਦੀਨਾਂ ਮਜ਼੍ਹਬਾਂ ਵਿਚ ਵੰਡ ਵੰਡਾਈਆ। ਸਦੀ ਚੌਧਵੀਂ ਹਿੰਦੂ ਮੁਸਲਿਮ ਸਿੱਖ ਈਸਾਈ ਸਾਰੇ ਪਾਉਂਦੇ ਡੰਡ, ਡੰਡਾਵਤ ਬੰਦਨਾ ਸੱਯਦਾ ਕਰਨ ਵਾਲਾ ਨਜ਼ਰ ਕੋਇ ਨਾ ਆਈਆ। ਤੇਰੀ ਮੰਜ਼ਲ ਮਹਿਬੂਬ ਹਕੀਕੀ ਕੋਈ ਨਾ ਜਾਵੇ ਲੰਘ, ਅਧਵਾਟੇ ਬੈਠੇ ਸਾਰੇ ਮਾਰਨ ਧਾਈਂਆ। ਤੂੰ ਸਾਹਿਬ ਸੁਲਤਾਨ ਬਖ਼ਸ਼ੰਦ, ਪਾਰਬ੍ਰਹਮ ਪਤਿਪਰਮੇਸ਼ਵਰ ਇਕ ਅਖਵਾਈਆ। ਕਿਰਪਾ ਨਿਧਾਨ ਠਾਕਰ ਸਵਾਮੀ ਜਨ ਭਗਤ ਸੁਹੇਲੇ ਆਪਣੇ ਰੰਗਣ ਰੰਗ, ਦੁਰਮਤ ਮੈਲ ਅੰਦਰ ਬਾਹਰ ਗੁਪਤ ਜ਼ਾਹਰ ਕਰ ਸਫ਼ਾਈਆ। ਮੇਰੀ ਅੰਤ ਅਖ਼ੀਰ ਬੇਨਜ਼ੀਰ ਵਿਸ਼ਨੂੰ ਕਹੇ ਇਹੋ ਮੰਗ, ਮਾਂਗਤ ਹੋ ਕੇ ਝੋਲੀ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅੰਤ ਸੂਰੇ ਸਰਬੰਗ, ਸਤਿ ਸਤਿਵਾਦੀ ਸ਼ਬਦ ਅਨਾਦੀ ਆਪਣਾ ਹੁਕਮ ਵਰਤਾਈਆ।

੧੫ ਅੱਸੂ ਸ਼ਹਿਨਸ਼ਾਹੀ ਸੰਮਤ ੫ ਗੁਰਨਾਮ ਸਿੰਘ ਦੇ ਗ੍ਰਹਿ ਸੀੜ ਜੰਮੂ

ਵਿਸ਼ਨੂੰ ਕਹੇ ਤੇਰੀ ਸ੍ਰਿਸ਼ਟੀ ਵੇਖੀ ਵਿਚ ਨਿੰਦਰਾ, ਆਲਸ ਗ਼ਫ਼ਲਤ ਵਿਚ ਸਮਾਈਆ। ਨਜ਼ਰ ਨੂਰ ਆਇਆ ਨਾ ਸਾਢੇ ਤਿੰਨ ਹੱਥ ਅੰਦਰ ਕਾਇਆ ਪਿੰਜਰਾ, ਜਲਵਾ ਜਲਵਾਗਰ ਨਾ ਕੋਇ ਚਮਕਾਈਆ। ਸਾਚੀ ਧਾਰ ਦਿਸੀ ਨਾ ਬਣ ਬਿੰਦਰਾ, ਕਾਹਨ ਗੋਪੀ ਰੰਗ ਨਾ ਕੋਇ ਰੰਗਾਈਆ। ਅੰਮ੍ਰਿਤ ਮੇਘ ਨਾ ਦਿਸਿਆ ਇੰਦਰਾ, ਇੰਦਰਾਸਣ ਸਿੰਘਾਸਣ ਸਾਰੇ ਰਹੇ ਕੁਰਲਾਈਆ। ਤਨ ਵਜੂਦ ਕਾਇਆ ਮਾਟੀ ਖੁਲ੍ਹਿਆ ਕਿਸੇ ਨਾ ਜਿੰਦਰਾ, ਬਜਰ ਕਪਾਟ ਪੜਦਾ ਨਾ ਕੋਇ ਉਠਾਈਆ। ਰਸਨਾ ਜਿਹਵਾ ਗਾਉਂਦੇ ਸੁਖਮਨ ਈੜਾ ਪਿੰਗਲਾ, ਤ੍ਰੈ ਤ੍ਰੈ ਤੇਰੀ ਵੰਡ ਵੰਡਾਈਆ। ਕਿਸੇ ਲੇਖਾ ਪਾਰ ਨਾ ਕੀਤਾ ਦਸ ਉਂਗਲਾਂ, ਪਾਂਧੀ ਪੰਧ ਨਾ ਕੋਇ ਮੁਕਾਈਆ। ਕਲਜੁਗ ਅੰਤਮ ਐ ਪ੍ਰਭੂ ਸਾਧਾਂ ਸੰਤਾਂ ਫ਼ਕੀਰਾਂ ਪਾਈਆਂ ਗੁੰਝਲਾਂ, ਗੰਢ ਸਕੇ ਨਾ ਕੋਇ ਖੁਲ੍ਹਾਈਆ। ਕਿਸੇ ਕੰਮ ਨਾ ਆਵਣ ਕੰਨ ਵਿਚ ਪਾਈਆਂ ਮੁੰਦਰਾਂ, ਸੀਸ ਖ਼ਾਕ ਧੂੜੀ ਜਗਤ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਮੰਗ ਮੰਗਾਈਆ। ਵਿਸ਼ਨੂੰ ਕਹੇ ਤੇਰੀ ਦੀਨ ਦੁਨੀ ਵੇਖੀ ਜਗਤ ਉਦਾਸ, ਉਦਾਸੀ ਵੈਰਾਗੀ ਤਿਆਗੀ ਬੈਰਾਗੀ ਧੀਰ ਨਾ ਕੋਇ ਧਰਾਈਆ। ਜਗਤ ਜਗਿਆਸੂ ਕੋਈ ਨਾ ਰਿਹਾ ਜਾਗ, ਦਿਵਸ ਰੈਣ ਅੱਖ ਨਾ ਕੋਇ ਖੁਲ੍ਹਾਈਆ। ਮਾਨਵ ਬੁੱਧੀ ਹੰਸ ਹੋਈ ਕਾਗ, ਕਾਗ ਵਾਂਗ ਰਹੀ ਕੁਰਲਾਈਆ। ਤ੍ਰੈਗੁਣ ਮਾਇਆ ਬੁਝੀ ਕਿਸੇ ਨਾ ਆਗ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਘਰ ਸਵਾਮੀ ਅੰਤਰਜਾਮੀ ਜਗੇ ਨਾ ਕੋਇ ਚਿਰਾਗ਼, ਦੀਪਕ ਲੋਚਨ ਨੈਣ ਨਾ ਕੋਇ ਰੁਸ਼ਨਾਈਆ। ਸਾਚਾ ਮਾਲਕ ਖ਼ਾਲਕ ਬਣਿਆ ਨਾ ਕੰਤ ਸੁਹਾਗ, ਜਗਤ ਰੰਡੇਪਾ ਘਰ ਘਰ ਨਜ਼ਰੀ ਆਈਆ। ਰੂਹ ਬੁਤ ਹੋਏ ਕੋਈ ਨਾ ਪਾਕ, ਪਤਤ ਪੁਨੀਤ ਨਾ ਕੋਇ ਕਰਾਈਆ। ਤੇਰੀ ਚਰਨ ਧੂੜੀ ਮਸਤਕ

❋

❋

ਮਿਲੇ ਕੋਈ ਨਾ ਖ਼ਾਕ, ਖ਼ਾਕਸਾਰ ਹੋਈ ਲੋਕਾਈਆ। ਸਚ ਦਵਾਰ ਏਕੰਕਾਰ ਖੋਲ੍ਹੇ ਕੋਈ ਨਾ ਤਾਕ, ਪਰਦਾ ਅੰਤਰ ਨਾ ਕੋਇ ਉਠਾਈਆ। ਸਦੀ ਚੌਧਵੀਂ ਗੁਰ ਅਵਤਾਰ ਪੈਗ਼ੰਬਰਾਂ ਸਭ ਦਾ ਪੂਰਾ ਕਰ ਭਵਿਖਤ ਵਾਕ, ਵਾਹਵਾ ਤੇਰੇ ਨਾਮ ਦੀ ਇਕੋ ਵੱਜੇ ਵਧਾਈਆ। ਭਗਤ ਸੁਹੇਲੇ ਇਕ ਅਕੇਲੇ ਹੋਣਾ ਭਗਤਾਂ ਸਾਥ, ਸਗਲੇ ਸੰਗੀ ਬਹੁਰੰਗੀ ਆਪਣੀ ਕਾਰ ਕਮਾਈਆ। ਨੌਂ ਖੰਡ ਪ੍ਰਿਥਮੀ ਸੱਤ ਦੀਪ ਸਭ ਤੇਰੀ ਗਾਵਣ ਗਾਥ, ਗਹਿਰ ਗੰਭੀਰ ਬੇਨਜ਼ੀਰ ਤੇਰਾ ਢੋਲਾ ਗਾਈਆ। ਸੀਸ ਜਗਦੀਸ ਝੁਕੇ ਮਾਥ, ਦੂਜਾ ਇਸ਼ਟ ਨਾ ਕੋਇ ਮਨਾਈਆ। ਬਿਨ ਤੇਰੀ ਕਿਰਪਾ ਕਿਸੇ ਕੁਛ ਨਾ ਆਵੇ ਹਾਥ, ਗੁਰ ਅਵਤਾਰ ਪੈਗ਼ੰਬਰ ਤੇਰੇ ਅੱਗੇ ਝੋਲੀਆਂ ਡਾਹੀਆ। ਸ਼ੰਕਰ ਸੀਸ ਨਿਵਾਵੇ ਬੈਠਾ ਉਪਰ ਕੈਲਾਸ਼, ਵਿਸ਼ਨੂੰ ਸਾਂਗੋ ਪਾਂਗ ਬਾਸ਼ਕ ਤਸ਼ਕਾ ਤੇਰਾ ਧਿਆਨ ਲਗਾਈਆ। ਬ੍ਰਹਮਾ ਬਿਰਹੋਂ ਵਾਲੇ ਵਿਚ ਵੈਰਾਗ, ਪਾਰਬ੍ਰਹਮ ਪ੍ਰਭ ਤੇਰਾ ਰਾਹ ਤਕਾਈਆ। ਕਲਜੁਗ ਅੰਤ ਸ੍ਰੀ ਭਗਵੰਤ ਨਿਰਗੁਣ ਧਾਰ ਲਾ ਭਾਗ, ਭਗਵਨ ਆਪਣਾ ਰੂਪ ਬਦਲਾਈਆ। ਕੂੜ ਕਿਰਿਆ ਜਗਤ ਮੇਟ ਦਾਗ਼, ਦੁਰਗਤਾਂ ਦੁਰਮਤ ਮੈਲ ਧਵਾਈਆ। ਸਭ ਤੋਂ ਪਿਛੋਂ ਸਭ ਦੇ ਅਖ਼ੀਰ ਤੇ ਸਭ ਤੋਂ ਆਉਣਾ ਬਾਦ, ਵਿਵਾਦ ਰਹਿਣ ਕੋਇ ਨਾ ਪਾਈਆ। ਸਤਿਜੁਗ ਸਾਚਾ ਖੇੜਾ ਕਰ ਆਬਾਦ, ਅਬਾਦੀ ਭਗਤਾਂ ਨਾਲ ਵਧਾਈਆ। ਤੇਰੀ ਗੁਰਮੁਖ ਹਰਿਜਨ ਸੰਤ ਸੁਹੇਲੇ ਸੂਫ਼ੀ ਫ਼ਕੀਰ ਫੁਲਵਾੜੀ ਮਹਿਕੇ ਅਗੰਮੀ ਬਾਗ਼, ਬਾਗ਼ਵਾਨ ਹੋ ਕੇ ਵੇਖ ਵਖਾਈਆ। ਕਲਜੁਗ ਕੂੜੀ ਕਿਰਿਆ ਕਰ ਬਰਬਾਦ, ਮਾਇਆ ਮਮਤਾ ਜੜ੍ਹ ਉਖੜਾਈਆ। ਤੁਧ ਬਿਨ ਦੂਜਾ ਸਾਜਣ ਸਕੇ ਕੋਇ ਨਾ ਸਾਜ, ਸੱਜਣ ਮੀਤ ਨਾ ਕੋਇ ਅਖਵਾਈਆ। ਅਵਤਾਰ ਪੈਗ਼ੰਬਰ ਗੁਰੂ ਭਵਿਖਤਾਂ ਵਿਚ ਸ਼ਬਦੀ ਮਾਰ ਕੇ ਗਏ ਆਵਾਜ਼, ਕਲਮਿਆਂ ਵਿਚ ਕਾਇਨਾਤ ਸੁਣਾਈਆ। ਸੋ ਸਾਹਿਬ ਸਤਿਗੁਰ ਸਭ ਦਾ ਬਦਲ ਦਏ ਸਮਾਜ, ਹਿੰਦੂ ਮੁਸਲਿਮ ਸਿੱਖ ਈਸਾਈ ਵੰਡ ਨਾ ਕੋਇ ਵੰਡਾਈਆ। ਇਕੋ ਤੇਰਾ ਨਾਮ ਢੋਲਾ ਗੀਤ ਕਲਮਾ ਆਵੇ ਆਵਾਜ਼, ਇਕੋ ਰਾਗ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਨਵ ਜ਼ਾਤੀ ਦੀਨਾਂ ਮਜ਼੍ਹਬਾਂ ਵਿਚੋਂ ਕਰ ਆਜ਼ਾਦ, ਆਤਮ ਬ੍ਰਹਮ ਪਾਰਬ੍ਰਹਮ ਪੜਦਾ ਦੇਣਾ ਉਠਾਈਆ।

੧੫ ਅੱਸੂ ਸ਼ਹਿਨਸ਼ਾਹੀ ਸੰਮਤ ੫ ਕੇਸਰੀ ਦੇਵੀ ਦੇ ਗ੍ਰਹਿ ਰਾਣੀ ਬਾਗ਼ ਜੰਮੂ

ਵਿਸ਼ਨੂੰ ਕਹੇ ਮੈਂ ਦੋ ਜਹਾਨ ਵੇਖੀ ਤੇਰੀ ਗਲੀ, ਕੂਚਾ ਕੂਚਾ ਫੋਲ ਫੁਲਾਈਆ। ਪੈਗ਼ੰਬਰ ਨਜ਼ਰ ਨਾ ਆਵੇ ਕੋਈ ਵਲੀ, ਵਲੀਐਹਦ ਰੂਪ ਨਾ ਕੋਇ ਦਰਸਾਈਆ। ਧੁਰ ਦਾ ਨਾਅਰਾ ਸੁਣਿਆ ਕੋਇ ਨਾ ਅਲੀ, ਅੱਲਾ ਅਲਾਹ ਤੇਰੇ ਵਿਚ ਨਾ ਕੋਇ ਸਮਾਈਆ। ਜਾਂ ਵੇਖਿਆ ਮਕਬਰਿਆਂ ਉਤੇ ਦੀਵਿਆਂ ਵਿਚ ਪਾ ਕੇ ਤੇਲ ਦੀ ਪਲੀ, ਅਗਨੀ ਅੱਗ ਨਾਲ ਮਚਾਈਆ। ਤੇਰਾ ਖੇਲ ਵਲੀ ਛਲੀ, ਨਿਰਗੁਣ ਧਾਰ ਸਮਝ ਕਿਸੇ ਨਾ ਆਈਆ। ਕਲਜੁਗ ਅੰਤਮ ਸ੍ਰਿਸ਼ਟੀ ਕੂੜ ਵਿਕਾਰ ਵਿਚ ਦਲੀ, ਦਲਿਦ੍ਰੀਆਂ ਦਲਿਦ੍ਰ ਨਾ ਕੋਇ ਮਿਟਾਈਆ। ਅੰਮ੍ਰਿਤ ਰਸ ਮਿਲੇ ਕੋਈ ਨਾ ਫਲੀ, ਸਿੰਮਲ ਰੁੱਖ ਰਹੇ ਲਹਿਰਾਈਆ। ਤਾਕਤ ਰਹੀ ਨਾ ਅੱਠ ਸੱਠ ਜਲੀਂ, ਜਲ ਥਲ ਮਹੀਅਲ ਪਈ ਦੁਹਾਈਆ। ਤੇਰੇ ਨਾਮ ਦੀ ਮਹਿਕੀ ਕੋਈ ਨਾ ਕਲੀ, ਕਲਾਧਾਰੀ

❋

❋

ਤੇਰਾ ਕਲਮਾ ਕੋਇ ਨਾ ਗਾਈਆ। ਆਤਮ ਪਿਆਰ ਦੇਵੇ ਨਾ ਕੋਇ ਬਲੀ, ਬਲ ਬਾਵਨ ਰੂਪ ਨਾ ਕੋਇ ਵਟਾਈਆ। ਕੂੜ ਵਿਕਾਰਾ ਸ੍ਰਿਸ਼ਟੀ ਸੱਲੀ, ਸੱਲ ਸਕੇ ਨਾ ਕੋਇ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸਾਹਿਬ ਸਤਿਗੁਰ ਤੇਰੀ ਵਡ ਵਡਿਆਈਆ। ਵਿਸ਼ਨੂੰ ਕਹੇ ਮੈਂ ਵੇਖੀ ਸ੍ਰਿਸ਼ਟੀ ਅੰਧੀ, ਅੰਧ ਅਗਿਆਨ ਨਾ ਕੋਇ ਗਵਾਈਆ। ਦੀਨਾਂ ਮਜ਼੍ਹਬਾਂ ਦੀ ਪਈ ਬੰਦੀ, ਬੰਦੀਖ਼ਾਨਾ ਨਾ ਕੋਇ ਤੁੜਾਈਆ। ਰਹਿਬਰ ਦੱਸ ਕੇ ਗਏ ਮਜ਼੍ਹਬਾਂ ਵਾਲੀ ਡੰਡੀ, ਤੇਰੀ ਡੰਡਾਵਤ ਇਕ ਨਾ ਕੋਇ ਜਣਾਈਆ। ਇਕ ਦੂਜੇ ਨਾਲੋਂ ਤੋੜ ਕੇ ਆਪਣੇ ਨਾਲ ਗਏ ਗੰਢੀ, ਨਾਤਾ ਦੁਨੀਆ ਵਿਚ ਰਖਾਈਆ। ਕਿਸੇ ਨੂੰ ਪੌਣ ਨਾ ਦਿਤੀ ਠੰਡੀ, ਅਗਨੀ ਅੱਗ ਨਾ ਕੋਇ ਬੁਝਾਈਆ। ਸੂਰਬੀਰ ਬਹਾਦਰ ਬਣ ਕੇ ਜੰਗੀ, ਜਗਤ ਜਲਾਦ ਰੂਪ ਕਸਾਈਆ। ਮਾਨਵ ਮਾਨਵ ਦੇ ਕੇ ਤੰਗੀ, ਤੰਗਦਸਤ ਕੀਤੀ ਲੋਕਾਈਆ। ਤੇਰਾ ਨਾਮ ਦੱਸ ਕੇ ਸਾਚਾ ਸੰਗੀ, ਸੰਗਲ ਸ਼ਰਅ ਵਾਲੇ ਪਾਈਆ। ਤੇਰੀ ਖੇਲ ਪ੍ਰਭੂ ਬਹੁਰੰਗੀ, ਚਾਰ ਜੁਗ ਸਮਝ ਕਿਸੇ ਨਾ ਆਈਆ। ਤੂੰ ਨਿਰਗੁਣ ਧਾਰ ਬੜਾ ਢੰਗੀ, ਆਪਣਾ ਭੇਵ ਨਾ ਕੋਇ ਖੁਲ੍ਹਾਈਆ। ਸਚ ਵਸਤ ਥੋੜ੍ਹੀ ਥੋੜ੍ਹੀ ਕਰ ਕੇ ਵੰਡੀ, ਨਾਮ ਕਲਮਿਆਂ ਵਿਚ ਰਖਾਈਆ। ਕਲਜੁਗ ਅੰਤਮ ਦੇਵੇ ਨਾ ਕੋਇ ਸਾਚਾ ਅਨੰਦੀ, ਅੰਤਰ ਰਸ ਨਾ ਕੋਇ ਚਖਾਈਆ। ਧੁਰ ਦੀ ਵਸਤ ਮਿਲੇ ਨਾ ਮੰਗੀ, ਮਾਂਗਤ ਬੈਠੇ ਮਾਰਨ ਧਾਈਆ। ਸਦੀ ਚੌਧਵੀਂ ਜਾਂਦੀ ਲੰਘੀ, ਹਜ਼ਰਤ ਮੂਸਾ ਈਸਾ ਮੁਹੰਮਦ ਬੈਠੇ ਰਾਹ ਤਕਾਈਆ। ਗ਼ਮੀ ਗ਼ਮਖਾਰ ਮੇਟ ਰੰਜੀ, ਰੰਜ਼ਸ਼ ਦੀਨ ਦੁਨੀ ਰਹੇ ਨਾ ਰਾਈਆ। ਤੇਰੀ ਧਾਰ ਨਿਰੰਕਾਰ ਇਕੋ ਲੱਗੇ ਸਭ ਨੂੰ ਚੰਗੀ, ਚਾਰ ਜੁਗ ਦਾ ਲੇਖਾ ਦਏ ਮੁਕਾਈਆ। ਮਨ ਕਲਪਨਾ ਨਾ ਰਹੇ ਕੋਇ ਫ਼ਰੰਗੀ, ਦੁਤੀਆ ਭਾਓ ਨਾ ਕੋਇ ਵਖਾਈਆ। ਲਹਿਣਾ ਦੇਣਾ ਚੁਕਾ ਵਿਚ ਵਰਭੰਡੀ, ਬ੍ਰਹਿਮੰਡ ਮਿਲੇ ਵਡਿਆਈਆ। ਤੂੰ ਮੇਰਾ ਮੈਂ ਤੇਰਾ ਸੋਹੰ ਸਭ ਨੂੰ ਦੱਸ ਛੰਦੀ, ਸ਼ਹਿਨਸ਼ਾਹ ਆਪਣਾ ਪੜਦਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੀ ਆਤਮ ਸੇਜ ਸੁਹਾਏ ਇਕ ਪਲੰਘੀ, ਪਾਰਬ੍ਰਹਮ ਬ੍ਰਹਮ ਦਰ ਬੈਠਾ ਸੋਭਾ ਪਾਈਆ।

੧੫ ਅੱਸੂ ਸ਼ਹਿਨਸ਼ਾਹੀ ਸੰਮਤ ੫ ਚੇਲਾ ਸਿੰਘ ਦੇ ਗ੍ਰਹਿ ਜੰਮੂ

ਵਿਸ਼ਨੂੰ ਕਹੇ ਮੇਰੇ ਅੰਤਰ ਆਈ ਹੈਰਾਨੀ, ਹੈਰਤ ਵਿਚ ਹਰਿਜੂ ਦਿਆਂ ਦ੍ਰਿੜਾਈਆ। ਮੈਂ ਨੌਂ ਖੰਡ ਪ੍ਰਿਥਮੀ ਜਿਸਮ ਜ਼ਮੀਰ ਤੱਕਿਆ ਇਨਸਾਨੀ, ਤਤਵ ਤਤ ਖੋਜ ਖੁਜਾਈਆ। ਗੁਰ ਅਵਤਾਰ ਪੈਗ਼ੰਬਰਾਂ ਦੀ ਵੇਖੀ ਨਿਸ਼ਾਨੀ, ਚਾਰ ਕੁੰਟ ਦਹਿ ਦਿਸ਼ਾ ਧਿਆਨ ਲਗਾਈਆ। ਦੀਨਾਂ ਮਜ਼੍ਹਬਾਂ ਦੀ ਵੇਖੀ ਤੁਗ਼ਿਆਨੀ, ਜੋ ਦਿਵਸ ਰੈਣ ਰਹੀ ਰੁੜ੍ਹਾਈਆ। ਸ਼ਰਅ ਸ਼ਰੀਅਤ ਵੇਖੀ ਸ਼ੈਤਾਨੀ, ਛੁਰੀ ਕਰਦ ਹੱਥ ਉਠਾਈਆ। ਮਨ ਮਨਸਾ ਵੇਖੀ ਅਭਿਮਾਨੀ, ਹੰਕਾਰ ਗੜ੍ਹ ਨਾ ਕੋਇ ਤੁੜਾਈਆ। ਸ਼ਾਸਤਰ ਪੁਰਾਨਾਂ ਵੇਖੀ ਵਿਦਵਾਨੀ, ਵਿਦਿਆ ਵਿਚ ਵਿਦਤ ਨਾ ਕੋਇ ਵਖਾਈਆ। ਅੱਖਰਾਂ ਵਾਲੀ ਵੇਖੀ ਬਾਣੀ, ਬਾਣ ਅਣਿਆਲਾ ਤੀਰ ਨਾ ਕੋਇ ਚਲਾਈਆ। ਗੰਗਾ ਗੋਦਾਵਰੀ ਜਮਨਾ ਸੁਰਸਤੀ ਵੇਖਿਆ ਵਹਿੰਦਾ ਪਾਣੀ, ਅੱਠ ਸੱਠ ਫੋਲਿਆ ਥਾਉਂ ਥਾਈਂਆ। ਅਲਿਫ਼ ਯੇ ਦਾ ਲੇਖਾ ਵੇਖਿਆ ਅੰਜੀਲ ਕੁਰਾਨੀ, ਹਕੀਕਤ ਹੱਕ ਨਾ ਕੋਇ ਸਮਝਾਈਆ। ਨੌਂ ਖੰਡ ਪ੍ਰਿਥਮੀ ਦਿਸੀ ਜੂਹ ਬੇਗਾਨੀ,

❋

❋

ਸੱਤ ਦੀਪ ਸਤਿ ਧਾਰ ਨਾ ਕੋਇ ਸਮਾਈਆ। ਪੁਰਖ ਅਕਾਲੇ ਦੀਨ ਦਿਆਲੇ ਚਾਰੋਂ ਕੁੰਟ ਦਿਸੇ ਹਾਨੀ, ਸੀਸ ਸਕੇ ਨਾ ਕੋਇ ਉਠਾਈਆ। ਕਿਸ ਲੇਖੇ ਲੱਗੀ ਗੋਬਿੰਦ ਦੀ ਕੁਰਬਾਨੀ, ਕਰਬਲਾ ਮੁਹੰਮਦ ਦਏ ਗਵਾਹੀਆ। ਮੂਸਾ ਬਿਨ ਸਲੀਵ ਹੋਇਆ ਫ਼ਾਨੀ, ਈਸਾ ਫਾਸੀ ਗਲ ਲਟਕਾਈਆ। ਤੇਰਾ ਲੇਖ ਵੇਖ ਦੋ ਜਹਾਨੀ, ਜ਼ਾਹਰ ਜ਼ਹੂਰ ਦਿਆਂ ਦੁਹਾਈਆ। ਸਦੀ ਚੌਧਵੀਂ ਅੰਤ ਅਖ਼ੀਰ ਬੇਨਜ਼ੀਰ ਗ੍ਰਹਿ ਗ੍ਰਹਿ ਅੰਦਰ ਹੋਈ ਬੇਈਮਾਨੀ, ਬੇਵਾ ਰੂਪ ਤੇਰੀ ਖ਼ਲਕ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦੇ ਮਾਲਕ ਆਪਣਾ ਭੇਵ ਖੁਲ੍ਹਾਈਆ। ਵਿਸ਼ਨੂੰ ਕਹੇ ਪ੍ਰਭ ਵੇਖ ਆਪਣੀ ਦੀਨ ਦੁਨੀ ਦੀ ਧਾਰ, ਨਿਰਗੁਣ ਸਰਗੁਣ ਖੋਜ ਖੁਜਾਈਆ। ਕੀ ਕਰ ਕੇ ਗਏ ਗੁਰ ਅਵਤਾਰ, ਪੈਗ਼ੰਬਰ ਫੇਰਾ ਪਾਈਆ। ਮਜ਼੍ਹਬਾਂ ਵਿਚ ਵੰਡ ਦਿਤਾ ਸੰਸਾਰ, ਦੀਨਾਂ ਵਿਚ ਦੀਨ ਦੁਨੀ ਰਖਾਈਆ। ਤੇਰਾ ਨਾਮ ਕਲਮਾ ਖੜਗ ਖੰਡਾ ਬਣਾ ਤਲਵਾਰ, ਜੀਵ ਨਿਮਾਣਿਆਂ ਉਤੇ ਗਏ ਚਲਾਈਆ। ਅੱਲਾ ਵਾਹਿਗੁਰੂ ਰਾਮ ਬੋਲ ਜੈਕਾਰ, ਸ੍ਰਿਸ਼ਟੀ ਦ੍ਰਿਸ਼ਟੀ ਦਿਤੀ ਬਦਲਾਈਆ। ਤੇਰਾ ਏਕਾ ਮਾਰਗ ਕਿਸੇ ਦੱਸਿਆ ਨਾ ਅਗੰਮ ਅਪਾਰ, ਅਲਖ ਅਗੋਚਰ ਤੇਰਾ ਜੋੜ ਨਾ ਕੋਇ ਜੁੜਾਈਆ। ਚਾਰੋਂ ਕੁੰਟ ਵੇਖ ਹਾਹਾਕਾਰ, ਹਿਰਦੇ ਹਰਿ ਨਾ ਕੋਇ ਵਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਮਿਹਰਵਾਨ ਮਹਿਬੂਬ ਆਪਣਾ ਰੰਗ ਰੰਗਾਈਆ। ਵਿਸ਼ਨੂੰ ਕਹੇ ਤੇਰੀਆਂ ਜੁਗ ਜੁਗ ਵੇਖੀਆਂ ਵੰਡਾਂ, ਨਿਰਗੁਣ ਸਰਗੁਣ ਆਪ ਵੰਡਾਈਆ। ਨਿਗਾਹ ਮਾਰ ਵਿਚ ਨੌਂ ਖੰਡਾਂ, ਨਵ ਨੌਂ ਆਪਣਾ ਪੜਦਾ ਲਾਹੀਆ। ਧਰਮ ਦੀ ਧਾਰ ਵਿਚ ਦਿਸੇ ਕੋਇ ਨਾ ਬੰਦਾ, ਤੇਰੀ ਬੰਦਗੀ ਵਿਚ ਨਾ ਕੋਇ ਸਮਾਈਆ। ਆਤਮ ਮਿਲੇ ਨਾ ਕਿਸੇ ਪਰਮਾਨੰਦਾ, ਨਿਜਾਨੰਦ ਨਾ ਕੋਇ ਸਮਾਈਆ। ਦੀਨ ਮਜ਼੍ਹਬ ਰਿਹਾ ਕੋਇ ਨਾ ਚੰਗਾ, ਚਾਰ ਵਰਨ ਕਰੇ ਲੜਾਈਆ। ਗੁਰ ਅਵਤਾਰ ਪੈਗ਼ੰਬਰ ਪਾਇਆ ਲੋਕਮਾਤ ਵਿਚ ਦੰਗਾ, ਦਗ਼ੇ ਫ਼ਰੇਬੀ ਵਿਚ ਤੇਰਾ ਨਾਮ ਵਡਿਆਈਆ। ਅੰਤਮ ਸਭ ਨੇ ਇਕੋ ਦੱਸਿਆ ਕੰਢਾ, ਕਲਜੁਗ ਅੰਤਮ ਕਲ ਕਲਕੀ ਵੇਸ ਵਟਾਈਆ। ਤੂੰ ਕਿਰਪਾ ਨਿਧਾਨ ਠਾਕਰ ਸਵਾਮੀ ਨਿਗਾਹ ਮਾਰ ਵਿਚ ਬ੍ਰਹਿਮੰਡਾ, ਪੁਰੀਆਂ ਲੋਆਂ ਤੋਂ ਬਾਹਰ ਪੜਦਾ ਦੇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦੇ ਮਾਲਕ ਖ਼ਲਕ ਦੇ ਖ਼ਾਲਕ ਮਖ਼ਲੂਕ ਤੇਰੀ ਵਡਿਆਈਆ। ਵਿਸ਼ਨੂੰ ਕਹੇ ਮੈਂ ਦੱਸਾਂ ਕੀ ਹਾਲਤ, ਹਾਲਾਂਕਿ ਗੁਰ ਅਵਤਾਰ ਪੈਗ਼ੰਬਰ ਭੱਜਣ ਥਾਉਂ ਥਾਈਂਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਵੜੀ ਜਹਾਲਤ, ਚਾਰ ਕੁੰਟ ਦਹਿ ਦਿਸ਼ਾ ਪਵਿੱਤਰ ਪਾਕ ਨਾ ਕੋਇ ਕਰਾਈਆ। ਚਾਰ ਜੁਗ ਤੇਰੀ ਸਾਚੀ ਸਮਝੀ ਨਾ ਕਿਸੇ ਇਬਾਦਤ, ਅੱਖਰਾਂ ਵਿਚ ਤੇਰਾ ਨਾਮ ਵੰਡ ਕੇ ਵੰਡੀਆਂ ਮਾਨਵ ਵਾਲੀਆਂ ਪਾਈਆ। ਪੁਰਖ ਅਕਾਲੇ ਦੀਨ ਦਿਆਲੇ ਕਲਜੁਗ ਅੰਤ ਸ੍ਰੀ ਭਗਵੰਤ ਲੱਖ ਚੁਰਾਸੀ ਜੀਵ ਜੰਤ ਬਦਲ ਦੇ ਆਦਤ, ਅਦਲ ਇਨਸਾਫ਼ ਆਪਣਾ ਇਕ ਕਮਾਈਆ। ਤੇਰਾ ਲਹਿਣਾ ਦੇਣਾ ਗੁਰ ਅਵਤਾਰ ਪੈਗ਼ੰਬਰਾਂ ਦੱਸਿਆ ਵਿਚ ਭਾਰਤ, ਭੇਵ ਭਾਉ ਆਪਣਾ ਦੇਣਾ ਖੁਲ੍ਹਾਈਆ। ਸ਼ਰਅ ਸ਼ਰੀਅਤ ਦੀਨ ਮਜ਼੍ਹਬ ਕਰੇ ਨਾ ਕੋਇ ਸ਼ਰਾਰਤ, ਸ਼ਾਇਦ ਦਾ ਲੇਖਾ ਦੇਣਾ ਚੁਕਾਈਆ। ਆਤਮ ਪਰਮਾਤਮ ਪਰਮਾਤਮ ਆਤਮ ਤੇਰੀ ਇਕੋ ਧਾਰ ਹੋਵੇ ਰਫ਼ਾਕਤ, ਰਫ਼ੀਕ ਤੌਫ਼ੀਕ ਆਪਣੀ ਦੇਣੀ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧਰਮ ਦਵਾਰਾ ਇਕੋ ਇਕ ਪਰਗਟਾਈਆ। ਵਿਸ਼ਨੂੰ ਕਹੇ ਤੇਰੇ ਨਾਮ ਦਾ ਪ੍ਰਭੂ ਵੇਖਿਆ ਰੌਲਾ, ਅੱਲਾ ਵਾਹਿਗੁਰੂ ਰਾਮ ਓਮ ਪਈ ਲੜਾਈਆ।

❋

❋

ਕੋਈ ਪਾਰਬ੍ਰਹਮ ਕਹੇ ਕੋਈ ਕਹੇ ਮੌਲਾ, ਡੰਡਾਵਤ ਬੰਦਨਾ ਸੱਯਦਿਆਂ ਵਿਚ ਵੱਖ ਵੱਖ ਸੀਸ ਝੁਕਾਈਆ। ਕੋਈ ਕਹੇ ਮੁਕੰਦ ਮਨੋਹਰ ਲਖਮੀ ਨਰਾਇਣ ਸੁੰਦਰ ਸਾਵਲ ਸੌਲਾ, ਘਨ੍ਹਈਆ ਨਈਆ ਇਕ ਚਲਾਈਆ। ਰਾਮ ਰੂਪ ਸਤਿ ਸਰੂਪ ਸੀਤਾ ਸੁਰਤੀ ਮਾਣ ਦੇਵੇ ਉਪਰ ਧੌਲਾ, ਧਰਨੀ ਧਰਤ ਵੱਜਦੀ ਰਹੇ ਵਧਾਈਆ। ਕੋਈ ਕਹੇ ਆਦਿ ਜੁਗਾਦਿ ਨੂਰ ਅਲਾਹੀ ਆਲਮੀਨ ਅੱਵਲਾ, ਯਾਮੁਬੀਨ ਮਿਹਰਵਾਨ ਮਹਿਬੂਬ ਮਹਿਬਾਨ ਬੀਦੋ ਬੀਖ਼ੈਰੀ ਯਾ ਅੱਲਾਹ ਤੇਰੀ ਇਕ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਘਰ ਸਾਚਾ ਇਕੋ ਇਕ ਵਖਾਈਆ। ਵਿਸ਼ਨੂੰ ਕਹੇ ਤੇਰੇ ਨਾਮ ਦੀ ਵੇਖੀ ਸ਼ਰਾਰਤ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜੁਗ ਜੁਗ ਵੰਡ ਕਰਾਈਆ। ਤੇਰੀ ਅੱਖਰਾਂ ਵਾਲੀ ਵੇਖੀ ਅਬਾਦਤ, ਸਿਫ਼ਤਾਂ ਵਿਚ ਤੇਰਾ ਨਾਮ ਗੁਰ ਅਵਤਾਰ ਪੈਗ਼ੰਬਰ ਗਏ ਗਾਈਆ। ਤੇਰੀ ਮਹਿੰਮਾ ਨਾਲ ਕਰਦੇ ਗਏ ਸਫ਼ਾਰਸ਼, ਸਫੇ ਸਫ਼ਿਆਂ ਨਾਲ ਉਲਟਾਈਆ। ਤੇਰਾ ਭੇਵ ਕਿਸੇ ਨਾ ਪਾਇਆ ਚਾਰ ਜੁਗ ਦੇ ਆਰਫ਼, ਹਰੂਫ਼ਾਂ ਵਿਚ ਪਰੂਫ਼ ਦੇ ਕੇ ਪੜਦਾ ਸਕਿਆ ਨਾ ਕੋਇ ਖੁਲ੍ਹਾਈਆ। ਵਿਸ਼ਨੂੰ ਕਹੇ ਮਿਹਰਵਾਨ ਮਹਿਬੂਬ ਆਪ ਆਪਣਾ ਆਤਮ ਪਰਮਾਤਮ ਕਰ ਤੁਆਰਫ, ਪੜਦਾਨਸ਼ੀਂ ਪੜਦਾ ਦੇਣਾ ਉਠਾਈਆ। ਚਾਰ ਜੁਗ ਦੀ ਪਿਛਲੀ ਬਦਲ ਦੇ ਆਦਤ, ਅਦਲ ਇਨਸਾਫ਼ ਆਪਣਾ ਇਕ ਰਖਾਈਆ। ਸਚ ਦਵਾਰ ਤੇਰੀ ਇਕ ਸਦਾਕਤ, ਸਦਾ ਸਦ ਤੇਰੀ ਓਟ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਵਿਸ਼ਵ ਦਾ ਲੇਖਾ ਦੇਣਾ ਸਮਝਾਈਆ। ਵਿਸ਼ਨੂੰ ਕਹੇ ਮੈਂ ਦੀਨ ਦੁਨੀ ਨੂੰ ਤੱਕਿਆ, ਤੱਕਿਆ ਤੇਰਾ ਨੂਰ ਅਲਾਹ। ਮੈਂ ਖੇਲ ਵੇਖਿਆ ਮਦੀਨਾ ਮੱਕਿਆ, ਜਿਥੇ ਪਰਵਰਦਿਗਾਰ ਬਣਿਉਂ ਖ਼ੁਦਾ। ਨਬੀ ਰਸੂਲਾਂ ਨਾਤਾ ਵੇਖਿਆ ਸਕਿਆ, ਸਾਜਣ ਮੀਤ ਜਿਥੇ ਮੁਰਾਰ ਬਣਿਉਂ ਮਲਾਹ। ਸਦੀ ਚੌਧਵੀਂ ਚਾਰ ਕੁੰਟ ਕੂੜ ਕੁੜਿਆਰਾ ਅੰਗਿਆਰਾ ਮੱਚਿਆ, ਅਗਨੀ ਅੱਗ ਸਕੇ ਨਾ ਕੋਇ ਬੁਝਾ। ਮੁਹੰਮਦ ਚਾਰ ਯਾਰੀ ਨਾਲ ਫਿਰੇ ਨੱਠਿਆ, ਉੱਤਰ ਪੂਰਬ ਪੱਛਮ ਦੱਖਣ ਪੰਧ ਮੁਕਾ। ਸਦੀ ਚੌਧਵੀਂ ਅੰਤ ਅਖ਼ੀਰ ਬੇਨਜ਼ੀਰ ਅਮਾਮ ਅਮਾਮਾ ਖੇਲ ਆਪਣਾ ਇਕੋ ਦੱਸਿਆ, ਦਹਿ ਦਿਸ਼ਾ ਦਏ ਉਲਟਾ। ਜਗਤ ਖੇੜਾ ਕਰਨਾ ਭੱਠਿਆ, ਅੱਗੇ ਹੋ ਸਕੇ ਨਾ ਕੋਇ ਬਚਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾ। ਵਿਸ਼ਨੂੰ ਕਹੇ ਮੈਂ ਵੇਖੇ ਪੈਗ਼ੰਬਰ ਰਸੂਲ, ਕਲਮਿਆਂ ਵਿਚ ਧਿਆਨ ਲਗਾਈਆ। ਕਾਇਨਾਤ ਦਾ ਤੱਕਿਆ ਅਸੂਲ, ਅਸਲ ਪੜਦਾ ਇਕ ਚੁਕਾਈਆ। ਸਚ ਵਸਤ ਕਿਤੋਂ ਨਾ ਹੋਏ ਵਸੂਲ, ਵਸਲ ਯਾਰ ਨਾ ਕੋਇ ਕਰਾਈਆ। ਮੁਲਾ ਸ਼ੇਖ਼ ਮੁਸਾਇਕ ਤੇਰਾ ਰਸਤਾ ਗਏ ਭੂਲ, ਰਹਿਬਰ ਮਿਲਣ ਕੋਇ ਨਾ ਪਾਈਆ। ਕਦਮ ਬੋਸੀ ਚਰਨ ਕਵਲ ਮਸਤਕ ਲਾਏ ਕੋਇ ਨਾ ਧੂਲ, ਟਿੱਕਾ ਖ਼ਾਕ ਨਾ ਕੋਇ ਰਮਾਈਆ। ਕਿਸੇ ਨਜ਼ਰ ਨਾ ਆਏ ਕੰਤ ਕੰਤੂਹਲ, ਮਾਲਕ ਖ਼ਾਲਕ ਆਪਣਾ ਨੂਰ ਕਰ ਰੁਸ਼ਨਾਈਆ। ਸਾਚਾ ਹੁਕਮ ਦੱਸ ਮਾਕੂਲ, ਮੁਕੰਮਲ ਆਪਣਾ ਭੇਵ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰਗਾਹ ਸਾਚੀ ਆਪਣੀ ਕਾਰ ਕਮਾਈਆ। ਵਿਸ਼ਨੂੰ ਕਹੇ ਮੈਂ ਵੇਖੇ ਪੈਗ਼ੰਬਰ ਨਬੀ, ਨਬੀ ਨੂਹ ਧਿਆਨ ਲਗਾਈਆ। ਤੇਰਾ ਰਾਹ ਤਕਣ ਸਭੀ, ਬਿਨ ਨੇਤਰ ਨੈਣ ਅੱਖ ਉਠਾਈਆ। ਲਹਿਣਾ ਮੁਕਣਾ ਚੌਧਵੀਂ ਸਦੀ, ਸਦਮੇ ਵਿਚ ਸਾਰੇ ਦੇਣ ਦੁਹਾਈਆ। ਜਿਸ ਉਮਤ ਦੀ ਮੇਟਣੀ ਬਦੀ, ਬਦੀਆਂ ਦਾ ਲੇਖਾ ਦਏ ਚੁਕਾਈਆ। ਪਿਛਲੀ ਕੀਤੀ ਕਰਨੀ ਰੱਦੀ, ਅੱਗੇ ਆਪਣਾ ਹੁਕਮ ਦ੍ਰਿੜਾਈਆ। ਇਹ

❋

❋

ਖੇਲ ਹੁੰਦਾ ਨੌ ਸੌ ਚੁਰਾਨਵੇ ਚੌਕੜੀ ਬਾਦ ਕਦੀ ਕਦੀ, ਕਦੀਮ ਦੇ ਮਾਲਕ ਕੁਦਰਤ ਦੇ ਕਾਦਰ ਬੇਪਰਵਾਹ ਆਪਣੀ ਕਾਰ ਕਮਾਈਆ। ਚਾਰ ਕੁੰਟ ਦਹਿ ਦਿਸ਼ਾ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਵੇਖ ਅੱਗ ਲੱਗੀ, ਆਬੇਹਯਾਤ ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਹੁਕਮ ਆਦਿ ਜੁਗਾਦਿ ਜੁਗ ਚੌਕੜੀ ਧਰਮ ਦੀ ਧਾਰ ਮਧੀ, ਮਾਧਵ ਆਪਣਾ ਪੜਦਾ ਦੇਣਾ ਚੁਕਾਈਆ।