੧੬ ਅੱਸੂ ਸ਼ਹਿਨਸ਼ਾਹੀ ਸੰਮਤ ੫ ਪ੍ਰਕਾਸ਼ ਚੰਦ ਦੇ ਗ੍ਰਹਿ ਜੰਮੂ ਸ਼ਹਿਰ
ਵਿਸ਼ਨੂੰ ਕਹੇ ਮੈਂ ਤਕੇ ਭਗਤ ਸੁਹੇਲੇ ਮੀਤ, ਜੋ ਮਿੱਤਰ ਪਿਆਰਾ ਇਕ ਬਣਾਈਆ। ਤੂੰ ਮੇਰਾ ਮੈਂ ਤੇਰਾ ਗਾ ਕੇ ਗੀਤ, ਜੀਵਣ ਜ਼ਿੰਦਗੀ ਗਏ ਬਦਲਾਈਆ। ਨਾਮ ਵਿਚੋਲਾ ਰੱਖ ਕੇ ਬੀਚ, ਆਤਮ ਪਰਮਾਤਮ ਜੋੜ ਜੁੜਾਈਆ। ਨਾਤਾ ਤੋੜ ਕੇ ਮੰਦਰ ਮਸੀਤ, ਕਾਇਆ ਕਾਅਬਾ ਵੇਖ ਵਖਾਈਆ। ਕਲਜੁਗ ਕੂੜੀ ਛਡ ਕੇ ਰੀਤ, ਸਤਿਜੁਗ ਸਾਚਾ ਇਕ ਅਪਣਾਈਆ। ਪੁਰਖ ਅਕਾਲ ਵਸਾ ਕੇ ਚੀਤ, ਮਨ ਠਗੌਰੀ ਦਿਤੀ ਗਵਾਈਆ। ਆਪਣੀ ਪਵਿਤਰ ਕਰ ਕੇ ਨੀਤ, ਨੀਤੀ ਧੁਰ ਦੀ ਲਈ ਮਨਾਈਆ। ਕਾਇਆ ਹੋਈ ਠੰਡੀ ਸੀਤ, ਅਗਨੀ ਤਤ ਨਾ ਕੋਇ ਜਲਾਈਆ। ਮੇਰੀ ਖ਼ੁਸ਼ੀ ਵਿਚ ਨਿਕਲੀ ਚੀਕ, ਉਚੀ ਕੂਕ ਦਿਤਾ ਸੁਣਾਈਆ। ਬਿਨਾ ਭਗਤਾਂ ਤੋਂ ਪ੍ਰਭੂ ਦੇ ਵਸਿਆ ਨਾ ਕੋਇ ਨਜ਼ਦੀਕ, ਦੀਨ ਦੁਨੀ ਦੂਰ ਦੁਰਾਡਾ ਡੇਰਾ ਲਾਈਆ। ਦੀਨ ਮਜ਼੍ਹਬ ਇਕ ਦੂਜੇ ਦਾ ਦਿਸਿਆ ਸ਼ਰੀਕ, ਸ਼ਰਅ ਵਿਚ ਕਰੇ ਲੜਾਈਆ। ਹੱਕ ਰੱਖੇ ਨਾ ਕੋਇ ਤੌਫ਼ੀਕ, ਤੋਬਾ ਤੋਬਾ ਵਿਚ ਦੁਹਾਈਆ। ਨਿਗਾਹ ਆਈ ਈਸਾ ਵਾਲੀ ਸਲੀਬ, ਅੰਤ ਅਖ਼ੀਰੀ ਸੋਭਾ ਪਾਈਆ। ਸੋ ਸਭ ਦਾ ਵਕਤ ਆਇਆ ਕਰੀਬ, ਕਰਬਲੇ ਵਾਲਾ ਦਏ ਗਵਾਹੀਆ। ਲਹਿਣਾ ਮੁਕਾਵੇ ਅਮੀਰ ਗ਼ਰੀਬ, ਦੀਨਾਂ ਅਨਾਥਾਂ ਦਇਆ ਕਮਾਈਆ। ਤੇਰਾ ਖੇਲ ਹੋਵੇ ਅਜੀਬ, ਅਜਬ ਨਿਰਾਲੇ ਦੇਣਾ ਦ੍ਰਿੜਾਈਆ। ਸ੍ਰਿਸ਼ਟੀ ਦੀ ਦ੍ਰਿਸ਼ਟੀ ਅੰਦਰ ਦੇ ਤਰਤੀਬ, ਤਰਾ ਤਰਾ ਆਪ ਸਮਝਾਈਆ। ਤੇਰੇ ਉਪਰ ਅੰਤ ਉਮੀਦ, ਆਸਾ ਗੁਰ ਅਵਤਾਰ ਪੈਗ਼ੰਬਰ ਬੈਠੇ ਲਾਈਆ। ਤੇਰੇ ਨਾਮ ਕਲਮੇ ਦੀ ਇਕੋ ਹੋਵੇ ਤਮਹੀਦ, ਸਿਫ਼ਤਾਂ ਵਿਚ ਸਾਰੇ ਢੋਲੇ ਗਾਈਆ। ਸਭ ਦੀ ਪੂਰੀ ਕਰ ਵਸੀਅਤ, ਵਸਲ ਯਾਰ ਦੇ ਖ਼ੁਦਾਈਆ। ਤੁਧ ਬਿਨ ਬਖ਼ਸ਼ੇ ਨਾ ਕੋਇ ਅਸਲੀਅਤ, ਸਚ ਸੁਚ ਨਾ ਕੋਇ ਜਣਾਈਆ। ਕਾਇਨਾਤ ਦੀ ਬਦਲ ਤਬੀਅਤ, ਤਬਾ ਤਬੀਅਤ ਵੇਖ ਵਖਾਈਆ। ਦੋ ਜਹਾਨ ਬ੍ਰਹਿਮੰਡ ਖੰਡ ਤੇਰੀ ਮਲਕੀਅਤ, ਲੱਖ ਚੁਰਾਸੀ ਤੇਰਾ ਨੂਰ ਨਜ਼ਰੀ ਆਈਆ। ਚਾਰ ਖਾਣੀ ਦੀ ਸਚ ਤੂੰ ਵਲਦੀਅਤ, ਵਾਲਦ ਵਾਲਦਾ ਇਕੋ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਤੇਰੇ ਵਿਚ ਇਕ ਐਹਮੀਅਤ, ਤੁਧ ਬਿਨ ਦੂਸਰ ਦੁਤੀਆ ਭੇਦ ਨਾ ਕੋਇ ਮਿਟਾਈਆ।
❋
❋
੧੯ ਅੱਸੂ ਸ਼ਹਿਨਸ਼ਾਹੀ ਸੰਮਤ ੫ ਤੇਜਾ ਸਿੰਘ ਦੇ ਗ੍ਰਹਿ ਜੰਡਿਆਲਾ ਗੁਰੂ
ਵਿਸ਼ਨੂੰ ਕਹੇ ਮੈਂ ਤੱਕਿਆ ਮਾਝਾ, ਮਜ਼ਾ ਪ੍ਰਭ ਨੇ ਦਿਤਾ ਚਖਾਈਆ। ਜਿਸ ਨੇ ਆਦਿ ਜੁਗਾਦੀ ਸਾਜਣ ਸਾਜਾ, ਸੱਜਣ ਦਾਤਾ ਧੁਰਦਰਗਾਹੀਆ। ਨਿਰਗੁਣ ਨਿਰਵੈਰ ਗ਼ਰੀਬ ਨਿਵਾਜ਼ਾ, ਨਰ ਨਿਰੰਕਾਰ ਨੂਰ ਇਲਾਹੀਆ। ਸ਼ਾਹੋ ਭੂਪ ਵੇਖਿਆ ਰਾਜਾ, ਸ਼ਹਿਨਸ਼ਾਹ ਇਕੋ ਨਜ਼ਰੀ ਆਈਆ। ਜੋ ਜੁਗ ਚੌਕੜੀ ਬਣਿਆ ਰਿਹਾ ਮਹਾਰਾਜਾ, ਮਹਿਬੂਬ ਅਗੰਮ ਅਥਾਹੀਆ। ਜਿਸ ਨੇ ਸੰਗ ਰਖਾਇਆ ਨਾਲ ਵਾਲਾ ਬਾਜਾਂ, ਗੋਬਿੰਦ ਗੋਬਿੰਦ ਗੋਬਿੰਦ ਸੰਗ ਵਖਾਈਆ। ਜੋ ਲਹਿਣਾ ਦੇਣਾ ਵੇਖੇ ਦੀਨ ਮਜ਼੍ਹਬ ਸਮਾਜਾ, ਚਾਰ ਜੁਗ ਦਾ ਖੋਜ ਖੁਜਾਈਆ। ਭੇਵ ਅਭੇਦਾ ਜਾਣੇ ਜੁਗ ਆਦੀ ਆਦਾ, ਅੰਤਮ ਪੜਦਾ ਲਾਹੀਆ। ਧੁਨ ਆਵਾਜ਼ ਸੁਣਾਏ ਸ਼ਬਦ ਅਨਾਦਾ, ਰਾਗ ਅਗੰਮਾ ਕਰ ਸੁਣਾਈਆ। ਜਿਸ ਦਾ ਖੇਲ ਸਭ ਤੋਂ ਸਾਦਾ, ਜਗਤ ਜੁਗਤ ਨਾ ਕੋਇ ਜਣਾਈਆ। ਲਹਿਣਾ ਦੇਣਾ ਵੇਖੇ ਸੀਤਾ ਰਾਮ ਕ੍ਰਿਸ਼ਨਾ ਰਾਧਾ, ਰਹਿਬਰ ਖੋਜੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਵਿਸ਼ਨੂੰ ਕਹੇ ਮੈਂ ਵੇਖਿਆ ਮਾਝੇ ਅਗੰਮਾ ਰੰਗ, ਹਰਿ ਕਰਤੇ ਦਿਤਾ ਵਖਾਈਆ। ਮੇਰੀ ਮਨਸਾ ਪੂਰੀ ਹੋਈ ਮੰਗ, ਮਾਂਗਤ ਝੋਲੀ ਦੇਣੀ ਭਰਾਈਆ। ਮੈਨੂੰ ਆਇਆ ਸਚ ਅਨੰਦ, ਤ੍ਰਿਸ਼ਨਾ ਕੂੜ ਦਿਤੀ ਗਵਾਈਆ। ਜਾਂ ਤੱਕਿਆ ਸੂਰਾ ਸਰਬੰਗ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜੋਤੀ ਧਾਰ ਬੈਠ ਪਲੰਘ, ਸੇਜ ਸੁਹੰਜਣੀ ਇਕ ਵਡਿਆਈਆ। ਕਲਜੁਗ ਮੇਟਣ ਆਇਆ ਪੰਧ, ਪਾਂਧੀ ਹੋ ਕੇ ਫੇਰਾ ਪਾਈਆ। ਦੋ ਜਹਾਨਾ ਆਇਆ ਲੰਘ, ਅੱਗੇ ਹੋ ਨਾ ਕੋਇ ਅਟਕਾਈਆ। ਜਨ ਭਗਤ ਸੁਹੇਲੇ ਰੱਖੇ ਸੰਗ, ਸਗਲਾ ਸੰਗ ਆਪ ਨਿਭਾਈਆ। ਨਿਰਗੁਣ ਧਾਰ ਸ਼ਬਦ ਤਰੰਗ, ਨਿਰਵੈਰ ਆਪ ਦੌੜਾਈਆ। ਕੋਟਨ ਕੋਟ ਪਾਰ ਕਰ ਬ੍ਰਹਿਮੰਡ, ਖੰਡ ਚਰਨਾਂ ਹੇਠ ਦਬਾਈਆ। ਲਹਿਣਾ ਵੇਖਣ ਆਇਆ ਜੇਰਜ ਅੰਡ, ਉਤਭੁਜ ਸੇਤਜ ਫੋਲ ਫੁਲਾਈਆ। ਸੰਤ ਸੁਹੇਲੇ ਚਮਕਾਵਣ ਆਇਆ ਚੰਦ, ਗੁਰਮੁਖ ਨੂਰ ਜੋਤ ਰੁਸ਼ਨਾਈਆ। ਭਗਤ ਸੁਹੇਲਾ ਰਹਿਣ ਨਾ ਦੇਵੇ ਕੋਇ ਭਾਗਾਂਮੰਦ, ਜਨਮ ਕਰਮ ਦਾ ਲੇਖ ਚੁਕਾਈਆ। ਚੁਰਾਸੀ ਤੋੜੇ ਆਪ ਫੰਦ, ਬੰਧਨ ਅਵਰ ਕੋਇ ਨਾ ਪਾਈਆ। ਦੀਨ ਦਿਆਲ ਬਣ ਬਖ਼ਸ਼ੰਦ, ਰਹਿਮਤ ਸਚ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸਾਚੀ ਕਾਰ ਜਣਾਈਆ। ਵਿਸ਼ਨੂੰ ਕਹੇ ਮੈਂ ਵੇਖਿਆ ਆਪਣਾ ਪ੍ਰੀਤਮ ਮੀਤ, ਮਿੱਤਰ ਪਿਆਰਾ ਨਜ਼ਰੀ ਆਈਆ। ਕਾਇਆ ਹੋਈ ਠਾਂਡੀ ਸੀਤ, ਅਗਨੀ ਤਤ ਨਾ ਕੋਇ ਜਲਾਈਆ। ਜਿਸ ਨੇ ਚਾਰ ਜੁਗ ਦੀ ਬਦਲਣੀ ਰੀਤ, ਰੀਤੀਵਾਨ ਇਕ ਅਖਵਾਈਆ। ਝਗੜਾ ਮੁਕਾ ਕੇ ਮੰਦਰ ਮਸੀਤ, ਆਤਮ ਅਤੀਤ ਦੇਣਾ ਦ੍ਰਿੜਾਈਆ। ਲੇਖਾ ਰਹੇ ਨਾ ਊਚ ਨੀਚ, ਦੀਨ ਮਜ਼੍ਹਬ ਨਾ ਵੰਡ ਵੰਡਾਈਆ। ਇਕੋ ਨਾਮ ਕਰੇ ਬਖ਼ਸ਼ੀਸ਼, ਰਹਿਮਤ ਸਭ ਦੀ ਝੋਲੀ ਪਾਈਆ। ਇਕੋ ਕਲਮਾ ਦਏ ਹਦੀਸ, ਹਜ਼ਰਤਾਂ ਤੋਂ ਪਰੇ ਕਰੇ ਪੜ੍ਹਾਈਆ। ਸਾਹਿਬ ਸਵਾਮੀ ਹੋ ਕੇ ਵਸੇ ਚੀਤ, ਮਨ ਚਿਤ ਠਗੌਰੀ ਰਹਿਣ ਕੋਇ ਨਾ ਪਾਈਆ। ਤੂੰ ਮੇਰਾ ਮੈਂ ਤੇਰਾ ਦੱਸੇ ਗੀਤ, ਆਤਮ ਪਰਮਾਤਮ ਵੱਜੇ ਵਧਾਈਆ। ਝਗੜਾ ਰਹੇ ਨਾ ਹਸਤ ਕੀਟ, ਰਾਓ ਰੰਕ ਇਕੋ ਰੰਗ ਰੰਗਾਈਆ। ਇਹ ਖੇਲ ਹੋਣਾ ਅਨਡੀਠ, ਅਨਡਿਠੜੀ ਕਾਰ ਕਮਾਈਆ। ਮਾਝੇ ਵਾਲਿਓ ਸੋਹੰ ਸਭ ਦੀ ਲਿਖਿਆ ਹੋਵੇ ਉਤੇ ਪੀਠ, ਖ਼ਾਲੀ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,
❋
❋
ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਵਿਸ਼ਨੂੰ ਕਹੇ ਮੈਂ ਤੱਕਿਆ ਸਾਹਿਬ ਸਵਾਮੀ ਇਕ, ਏਕੰਕਾਰਾ ਨਜ਼ਰੀ ਆਈਆ। ਮੇਰੀ ਨਿਗਾਹ ਗਈ ਟਿਕ, ਟਿਕਟਿਕੀ ਇਕੋ ਵਿਚ ਰਖਾਈਆ। ਜਿਸ ਨੇ ਹੁਕਮ ਕੀਤਾ ਵਿਸ਼ਨ ਬ੍ਰਹਮਾ ਸ਼ਿਵ ਧਾਰ ਮੇਰਾ ਸਿੱਖ, ਸਿਖਿਆ ਸਿਖ ਸਹਿਜ ਸੁਖਦਾਈਆ। ਜਿਸ ਨੇ ਲੇਖਾ ਦਿਤਾ ਲਿਖ, ਅੱਖਰ ਅੱਖਰਾਂ ਨਾਲ ਜੁੜਾਈਆ। ਓਸ ਪਰਗਟ ਕਰਨਾ ਆਪਣਾ ਭਵਿਖ, ਭੇਵ ਅਭੇਦ ਖੁਲ੍ਹਾਈਆ। ਸਭ ਦੇ ਨਿਰੰਤਰ ਹੋ ਕੇ ਵਿਚ, ਪਰਦਾ ਅੰਤਰ ਦੇਣਾ ਚੁਕਾਈਆ। ਜਿਸ ਨੂੰ ਲੱਭਦੇ ਕੇਤੇ ਕਿਤ, ਨੇਤਰ ਦਰਸ ਕੋਇ ਨਾ ਪਾਈਆ। ਜਨ ਭਗਤਾਂ ਕਰੇ ਹਿਤ, ਮਾਝੇ ਬੈਠਾ ਡੇਰਾ ਲਾਈਆ। ਜਿਸ ਨੇ ਪੂਜਾ ਹਟਾਉਣੀ ਪੱਥਰ ਇੱਟ, ਸਿਲ ਪਾਹਨ ਸੀਸ ਨਾ ਕੋਇ ਨਿਵਾਈਆ। ਚਾਰ ਜੁਗ ਦੇ ਨਾਮਾਂ ਦੀ ਗੁਰ ਅਵਤਾਰ ਪੈਗ਼ੰਬਰਾਂ ਕੋਲੋਂ ਅੰਤ ਅਖ਼ੀਰ ਕਰਾਉਣੀ ਰਿਟ, ਅੱਗੇ ਰੱਟਾ ਦੇਣਾ ਮੁਕਾਈਆ। ਸਭ ਦਾ ਲਹਿਣਾ ਦੇਣਾ ਪੁਰਖ ਅਕਾਲਾ ਦੀਨ ਦਿਆਲਾ ਆਪੇ ਲਏ ਨਜਿਠ, ਦੂਜਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਵਿਸ਼ਨੂੰ ਕਹੇ ਪ੍ਰਭ ਮੁਸ਼ਕਲ ਕੀਤੀ ਆਸਾਨੀ, ਅਹਿਸਾਨ ਮੇਰੇ ਸਿਰ ਚੜ੍ਹਾਈਆ। ਹੁਕਮ ਦਿਤਾ ਸ਼ਾਹ ਸੁਲਤਾਨੀ, ਅਗੰਮ ਅਥਾਹ ਦ੍ਰਿੜਾਈਆ। ਜ਼ਰਾ ਨਿਗਾਹ ਮਾਰਨੀ ਪ੍ਰਾਨੀ, ਪ੍ਰਾਨਾਂ ਤੋਂ ਪਰੇ ਧਿਆਨ ਲਗਾਈਆ। ਜਿਥੇ ਸ਼ਰਅ ਨਹੀਂ ਬੇਗਾਨੀ, ਸ਼ਰੀਅਤ ਵੰਡ ਨਾ ਕੋਇ ਰਖਾਈਆ। ਲਿਖਣ ਵਾਲੀ ਨਹੀਂ ਕੋਇ ਕਾਨੀ, ਅੱਖਰਾਂ ਨਾਲ ਨਾ ਸਿਫ਼ਤ ਸਾਲਾਹੀਆ। ਇਕੋ ਨੂਰ ਜੋਤ ਨੁਰਾਨੀ, ਨੂਰ ਨੁਰਾਨਾ ਸੋਭਾ ਪਾਈਆ। ਸੋ ਖੇਲੇ ਖੇਲ ਦੋ ਜਹਾਨੀ, ਨਿਰਗੁਣ ਆਪਣਾ ਹੁਕਮ ਵਰਤਾਈਆ। ਵਿਸ਼ਨੂੰ ਕਹੇ ਮੇਰਾ ਪੜਦਾ ਚੁੱਕਣਾ ਪ੍ਰਭ ਕੀਤੀ ਮਿਹਰਵਾਨੀ, ਮੇਰਾ ਮੇਰੇ ਵਿਚੋਂ ਪਰਗਟਾਈਆ। ਮੈਨੂੰ ਯਾਦ ਆ ਗਿਆ ਮੈਂ ਗੋਬਿੰਦ ਤੱਕਿਆ ਜਿਸ ਦਾ ਖੇਲ ਮਹਾਨੀ, ਮਹਿੰਮਾਂ ਅਕਥ ਅਕਥ ਦ੍ਰਿੜਾਈਆ। ਮੈਨੂੰ ਨਜ਼ਰ ਆਈ ਉਹਦੀ ਇੱਕੀਆਂ ਮਣਕਿਆਂ ਵਾਲੀ ਗਾਨੀ, ਜਿਸ ਨਾਲ ਇੱਕੀ ਹਿੱਸੇ ਸੰਗਤ ਦਿਤੀ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਵਿਸ਼ਨੂੰ ਕਹੇ ਗੋਬਿੰਦ ਦੀ ਗਾਨੀ ਇੱਕੀ ਧਾਰ ਮਣਕਾ, ਮਨ ਕਾ ਮਣਕਾ ਦਏ ਬਦਲਾਈਆ। ਝਗੜਾ ਮਿਟਾਵੇ ਵਜੂਦ ਤਨ ਕਾ, ਮਾਟੀ ਖ਼ਾਕ ਡੇਰਾ ਢਾਹੀਆ। ਲਹਿਣਾ ਰਹੇ ਨਾ ਰਾਗ ਕੰਨ ਕਾ, ਰਸਨਾ ਵਾਲੀ ਨਾ ਕੋਇ ਸ਼ਨਵਾਈਆ। ਪ੍ਰਕਾਸ਼ ਮਿਟੇ ਸੂਰੀਆ ਚੰਨ ਕਾ, ਨਿਜ ਜੋਤ ਨੂਰ ਚਮਕਾਈਆ। ਇਹ ਲੇਖਾ ਸਾਹਿਬ ਸਤਿਗੁਰ ਧੰਨ ਕਾ, ਧੰਨ ਧੰਨ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਵਿਸ਼ਨੂੰ ਕਹੇ ਗੋਬਿੰਦ ਕਿਹਾ ਦੋ ਤੋਂ ਬਣਾ ਕੇ ਇਕ, ਸਰਗੁਣ ਤੋਂ ਨਿਰਗੁਣ ਇੱਕੀ ਦੇਣੀ ਵਖਾਈਆ। ਇਕੋ ਪਿਤਾ ਤੇ ਇਕੋ ਪਿਤ, ਇਕੋ ਜੰਮਣ ਵਾਲੀ ਮਾਈਆ। ਇਕੋ ਵਰਨ ਹੋਣਾ ਸਿੱਖ, ਚਾਰ ਵਰਨ ਵੰਡ ਨਾ ਕੋਇ ਰਖਾਈਆ। ਆਪਣੀ ਉਂਗਲੀ ਨਾਲ ਲੇਖਾ ਆਪਣੇ ਮਸਤਕ ਵਿਚ ਦਿਤਾ ਲਿਖ, ਕਾਗ਼ਜ਼ ਕਲਮ ਸ਼ਾਹੀ ਹੱਥ ਨਾ ਕੋਇ ਉਠਾਈਆ। ਇਹ ਮੇਰਾ ਧਰਮ ਧਾਰ ਦਾ ਭਵਿਖ, ਭਵਿਖਤਾਂ ਤੋਂ ਪਰੇ ਪੜ੍ਹਾਈਆ। ਬਿਨਾ ਪ੍ਰਭੂ ਤੋਂ ਕਿਸੇ ਦੀ ਲਾਹੇ ਕੋਈ ਨਾ ਵਿਖ, ਵਿਸ਼ਾ ਵਿਕਾਰ ਨਾ ਕੋਇ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਵਿਸ਼ਨੂੰ ਕਹੇ ਗੋਬਿੰਦ ਨੇ ਦੋ ਇਕ ਸਿੱਖੀ ਦਾ ਦੱਸਣਾ ਰੂਪ, ਪੋਹ ਛੱਬੀ ਵਡਿਆਈਆ। ਜਿਹੜੀ ਫੈਲਣੀ ਚਾਰੇ ਕੂਟ, ਨੌ ਖੰਡ ਖੰਡ ਵਡਿਆਈਆ। ਇਕੋ
❋
❋
ਧਾਗਾ ਹੋਣਾ ਸੂਤ, ਇਕੋ ਰੰਗ ਰੰਗਾਈਆ। ਇਕੋ ਮਾਣ ਦੇਣਾ ਪੰਜ ਭੂਤ, ਤਨ ਵਜੂਦ ਇਕ ਸਾਲਾਹੀਆ। ਅੰਤਰ ਨਿਰੰਤਰ ਕੂੜੀ ਕਿਰਿਆ ਕਰਾਉਣਾ ਕੂਚ, ਕੂਚਾ ਗਲੀ ਕਰ ਸਫ਼ਾਈਆ। ਜਨ ਭਗਤ ਸੁਹੇਲੇ ਬਣਾਉਣੇ ਸਪੂਤ, ਪਿਤਾ ਪੂਤ ਗੋਦ ਟਿਕਾਈਆ। ਜਨਮ ਕਰਮ ਦਾ ਮੇਟਣਾ ਦੂਖ, ਦਰਦ ਰਹੇ ਨਾ ਰਾਈਆ। ਇਕੋ ਦੇਣਾ ਧੁਰ ਦਾ ਸੂਖ, ਸਚ ਸੰਜਮ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਦਰ ਠਾਂਡੇ ਸੀਸ ਨਿਵਾਈਆ। ਵਿਸ਼ਨੂੰ ਕਹੇ ਇੱਕੀ ਮਣਕੇ ਆਉਣੇ ਵਿਚੋਂ ਮਾਝੇ ਦੇਸ, ਬ੍ਰਹਮਾ ਸ਼ਿਵ ਵੇਖਣ ਚਾਈਂ ਚਾਈਂਆ। ਇਹ ਲਹਿਣਾ ਗੋਬਿੰਦ ਦਸ ਦਸਮੇਸ਼, ਜੋ ਸ਼ਬਦੀ ਧਾਰ ਸਮਝਾਈਆ। ਇੱਕੀਆਂ ਸਿੱਖਾਂ ਨੇ ਕਰਨੇ ਪੇਸ਼, ਬਸਤਰ ਸੋਹਣੇ ਤਨ ਸਜਾਈਆ। ਇੱਕੀਆਂ ਦੇ ਸਿਰ ਤੇ ਸੋਂਹਦਾ ਹੋਵੇ ਨਾਗ ਸ਼ੇਸ਼, ਪਗੜੀ ਉਤੇ ਸੱਤ ਇੰਚ ਸੋਭਾ ਪਾਈਆ। ਪਿਛੇ ਖੁਲ੍ਹੇ ਹੋਣ ਕੇਸ, ਪਿਠ ਉਤੇ ਟਿਕਾਈਆ। ਹੱਥ ਵਿਚ ਲਿਖਿਆ ਹੋਵੇ ਦਸ ਦਸਮੇਸ਼, ਸੁਨਹਿਰੀ ਅੱਖਰਾਂ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅੰਤ ਜੁਗਾ ਜੁਗੰਤ ਰਹੇ ਹਮੇਸ਼, ਹਮਸਾਜਣ ਨਜ਼ਰੀ ਆਈਆ।
੨੦ ਅੱਸੂ ਸ਼ਹਿਨਸ਼ਾਹੀ ਸੰਮਤ ੫ ਦਲੀਪ ਸਿੰਘ ਦੇ ਗ੍ਰਹਿ ਗੁਰੂ ਕਾ ਜੰਡਿਆਲਾ
ਵਿਸ਼ਨੂੰ ਕਹੇ ਪ੍ਰਭ ਗੋਬਿੰਦ ਦਿਤਾ ਭੰਡਾਰਾ, ਗੋਬਿੰਦ ਝੋਲੀ ਗੋਬਿੰਦ ਭਰਾਈਆ। ਜੋਤੀ ਨੂਰ ਦੇ ਚਮਤਕਾਰਾ, ਪਰਦਾ ਆਪਣਾ ਦਿਤਾ ਉਠਾਈਆ। ਸ਼ਬਦ ਨਾਦ ਦੇ ਧੁਨਕਾਰਾ, ਅਗੰਮੀ ਰਾਗ ਸੁਣਾਈਆ। ਮੇਰੇ ਵੇਂਹਦਿਆਂ ਬਖ਼ਸ਼ ਕੇ ਭੰਡਾਰਾ, ਦੋ ਧਾਰਾ ਥਾਪੀ ਪੁਸ਼ਤ ਪਨਾਹ ਲਗਾਈਆ। ਹੱਸ ਕੇ ਕਿਹਾ ਤੇਰਾ ਖੇਲ ਵਿਚ ਸੰਸਾਰਾ, ਚੰਡ ਪਰਚੰਡ ਦਰਸਾਈਆ। ਬੰਸ ਸਰਬੰਸ ਵਾਰਨਾ ਸਾਰਾ, ਅੰਸ ਪ੍ਰਭ ਦੀ ਇਕ ਅਖਵਾਈਆ। ਤਨ ਸ਼ਰੀਰ ਵਜੂਦ ਹੋਵੇ ਵਡ ਸ਼ਿੰਗਾਰਾ, ਕਲਗੀ ਤੋੜਾ ਸੀਸ ਸੁਹਾਈਆ। ਨੀਲੀ ਧਾਰ ਹੋਣਾ ਸਵਾਰਾ, ਨੀਲਾ ਆਪਣਾ ਰੰਗ ਰੰਗਾਈਆ। ਚਾਰ ਵਰਨ ਕਰਨਾ ਪਿਆਰਾ, ਬਰਨ ਅਠਾਰਾਂ ਜੋੜ ਜੁੜਾਈਆ। ਹਿੰਦੂ ਮੁਸਲਿਮ ਦੇਣਾ ਸਹਾਰਾ, ਸਿਰ ਆਪਣਾ ਹੱਥ ਟਿਕਾਈਆ। ਮੇਰਾ ਖੇਲ ਦੱਸਣਾ ਨਿਆਰਾ, ਪੰਜ ਤਤ ਰੰਗ ਰੰਗਾਈਆ। ਮੁੱਛ ਦਾੜ੍ਹੀ ਕੇਸ ਤੇਰਾ ਹਿੱਸਾ ਅਪਰ ਅਪਾਰਾ, ਝੋਲੀ ਲੋਕਮਾਤ ਭਰਾਈਆ। ਦਾਮਨਗੀਰ ਹੋ ਕੇ ਨਰ ਨਿਰੰਕਾਰਾ, ਪਲੂ ਆਪਣਾ ਨਾਲ ਗੰਢਾਈਆ। ਖੇਲ ਦੱਸਿਆ ਨਿਰਗੁਣ ਧਾਰਾ, ਜੋਤੀ ਜੋਤ ਜੋਤ ਰੁਸ਼ਨਾਈਆ। ਨੈਣ ਬੰਦ ਕਰਾ ਦਿਤਾ ਇਸ਼ਾਰਾ, ਅਗੰਮੀ ਆਪਣਾ ਖੇਲ ਵਖਾਈਆ। ਗੋਬਿੰਦ ਫੇਰ ਆਉਣਾ ਪਏ ਦੁਬਾਰਾ, ਸਰਗੁਣ ਨਿਰਗੁਣ ਰੂਪ ਵਟਾਈਆ। ਮੇਰਾ ਹੋਵੇ ਇਕ ਪਿਆਰਾ, ਦੂਸਰ ਮੀਤ ਨਾ ਕੋਇ ਜਣਾਈਆ। ਦੋਹਾਂ ਦਾ ਇਕ ਹੋਵੇ ਵਿਵਹਾਰਾ, ਵਿਵਹਾਰੀ ਦਏ ਸਮਝਾਈਆ। ਜੋਤ ਸ਼ਬਦ ਧਾਰ ਧਰਨੀ ਹੋਵੇ ਉਜਿਆਰਾ, ਉਜਲ ਇਕੋ ਇਕ ਕਰਾਈਆ। ਗੁਰਸਿਖ ਭਗਤ ਬਣਾਉਣੇ ਇਸ਼ਟ ਜਣਾਉਣਾ ਇਕ ਮੇਰਾ ਏਕੰਕਾਰਾ, ਇਕ ਇਕੱਲਾ ਭੇਵ ਖੁਲ੍ਹਾਈਆ। ਇਕੋ ਨਾਮ ਹੋਵੇ ਜੈਕਾਰਾ, ਪੁਰਖ ਅਕਾਲ ਓਟ ਇਕ ਦਰਸਾਈਆ। ਲਹਿਣਾ ਮੁਕਾਉਣਾ ਤੇਈ ਅਵਤਾਰਾ, ਪੈਗ਼ੰਬਰਾਂ ਲੇਖਾ ਝੋਲੀ ਪਾਈਆ। ਗੁਰੂਆਂ ਕਾਇਮ
❋
❋
ਕਰ ਮੁਨਾਰਾ, ਧਰਮ ਦੀ ਧਾਰ ਇਕ ਸਮਝਾਈਆ। ਸਭ ਦਾ ਪਾਲਕ ਬਣ ਪਰਵਰਦਿਗਾਰਾ, ਪਰਵਰਿਸ਼ ਕਰੇ ਥਾਉਂ ਥਾਈਂਆ। ਸੀਸ ਨਵਾਵਣ ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਜ਼ਿਮੀ ਅਸਮਾਨ ਸੂਰੀਆ ਚੰਦ ਸਿਤਾਰਾ, ਗ੍ਰਹਿ ਨਿਵ ਨਿਵ ਲਾਗਣ ਪਾਈਆ। ਤੇਰਾ ਨੂਰ ਮੇਰਾ ਜ਼ਹੂਰ ਸ਼ਬਦੀ ਤੂਰ ਜੋਤੀ ਜੋਤ ਹੋਏ ਉਜਿਆਰਾ, ਅੰਧ ਅੰਧੇਰਾ ਦਏ ਗਵਾਈਆ। ਤਖ਼ਤ ਨਿਵਾਸੀ ਬਣ ਸਿਕਦਾਰਾ, ਸਿਧ ਮਾਰਗ ਇਕ ਪਰਗਟਾਈਆ। ਨਵ ਸੱਤ ਬਣ ਵਣਜਾਰਾ, ਵਸਤ ਅਮੋਲਕ ਇਕ ਵਰਤਾਈਆ। ਹੁਕਮ ਸ਼ਬਦ ਇਕ ਇਸ਼ਾਰਾ, ਸ਼ਰਅ ਤੋਂ ਬਾਹਰ ਦਿਤਾ ਸਮਝਾਈਆ। ਗੋਬਿੰਦ ਕਰ ਨਿਮਸਕਾਰਾ, ਸੀਸ ਜਗਦੀਸ਼ ਦਿਤਾ ਝੁਕਾਈਆ। ਝਟ ਨਾਨਕ ਰੂਪ ਕਰ ਪਸਾਰਾ, ਸਨਮੁਖ ਹੋ ਕੇ ਸੋਭਾ ਪਾਈਆ। ਦੋਏ ਜੋੜ ਕਿਹਾ ਮੇਰੇ ਪਤਿਪਰਮੇਸ਼ਵਰ ਯਾਰਾ, ਯਾਰੜਾ ਸੱਥਰ ਗੋਬਿੰਦ ਦੇਣਾ ਹੰਢਾਈਆ। ਜਿਸ ਨੇ ਸਤਿਲੁਜ ਬਿਆਸਾ ਪਾਰ ਨਹੀਂ ਕਰਨਾ ਕਿਨਾਰਾ, ਨਾਨਕ ਦੀ ਸ਼ਾਹੀ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਹੁਕਮ ਇਕ ਵਰਤਾਈਆ। ਵਿਸ਼ਨੂੰ ਕਹੇ ਨਾਨਕ ਮਾਲਾ ਦੇ ਮਣਕੇ ਫੇਰੇ ਇਕਾਸੀ, ਪੁੱਠੇ ਹੱਥ ਚਲਾਈਆ। ਫੇਰ ਪ੍ਰਭ ਨੂੰ ਕਿਹਾ ਮੈਂ ਤੇਰੀ ਦਾਸੀ, ਦਾਸੀ ਹੋ ਕੇ ਸੇਵ ਕਮਾਈਆ। ਫੇਰ ਉਂਗਲ ਕੀਤੀ ਔਹ ਵੇਖ ਤੂੰ ਈਸਾ ਚੜ੍ਹਾਇਆ ਫਾਸੀ, ਸਲੀਵ ਗਲ ਲਟਕਾਈਆ। ਝਟ ਗੋਬਿੰਦ ਕੀਤੀ ਹਾਸੀ, ਤਾਲੀ ਦਿਤੀ ਵਜਾਈਆ। ਇਹ ਕਿਹੜੀ ਖੇਲ ਤਮਾਸੀ, ਜੋ ਪ੍ਰਭੂ ਰਿਹਾ ਕਰਾਈਆ। ਨਾਨਕ ਕਿਹਾ ਅੱਗੇ ਮਾਰ ਝਾਕੀ, ਗੋਬਿੰਦ ਲੈ ਅੰਗੜਾਈਆ। ਤੈਨੂੰ ਅੰਮ੍ਰਿਤ ਜਾਮ ਦਾ ਬਣਾਉਣਾ ਸਾਕੀ, ਧੁਰ ਪਿਆਲਾ ਹੱਥ ਫੜਾਈਆ। ਫੇਰ ਬੰਸ ਸਰਬੰਸ ਕੋਈ ਰਹਿਣ ਨਹੀਂ ਦੇਣਾ ਸਾਥੀ, ਪਿਤਾ ਪੂਤ ਨਾ ਗੋਦ ਸੁਹਾਈਆ। ਅਸਵ ਰਹੇ ਨਾ ਜਿਸ ਦੀ ਚਾਲ ਬਾਂਕੀ, ਨੰਗੀ ਪੈਰੀਂ ਭੱਜਣਾ ਵਾਹੋ ਦਾਹੀਆ। ਗੋਬਿੰਦ ਹੱਥ ਮਾਰਿਆ ਉਤੇ ਛਾਤੀ, ਖ਼ੁਸ਼ੀ ਨਾਲ ਲਈ ਅੰਗੜਾਈਆ। ਨਾਨਕ ਇਹ ਨਾਨਕ ਤੇਰੀ ਘਾਟੀ, ਤੇ ਨਾਨਕ ਦਾ ਨੂਰ ਗੋਬਿੰਦ ਨੂਰ ਇਲਾਹੀਆ। ਨਾਨਕ ਕਿਹਾ ਤੇਰੇ ਹਿੱਸੇ ਇਕ ਪਿਆਲਾ ਬਾਟੀ, ਜਿਸ ਵਿਚ ਅੰਮ੍ਰਿਤ ਲੈਣਾ ਬਣਾਈਆ। ਬਾਕੀ ਵਸਤੂ ਦੀ ਕਰਨੀ ਪਏ ਕੋਈ ਨਾ ਰਾਖੀ, ਘਰ ਬਾਹਰ ਸਾਰਾ ਦੇਣਾ ਤਜਾਈਆ। ਗੋਬਿੰਦ ਨੇ ਸਾਢੇ ਤਿੰਨ ਹੱਥ ਦੀ ਲੈ ਕੇ ਲਾਠੀ, ਜ਼ਿਮੀਂ ਤੇ ਠੁਕਰਾਈਆ। ਫਿਰ ਹੱਥ ਪਾ ਕੇ ਜ਼ੀਨਾ ਕਾਠੀ, ਖੱਬਾ ਜ਼ੋਰ ਜ਼ੋਰ ਹਿਲਾਈਆ। ਫੇਰ ਦੋ ਜਹਾਨਾਂ ਮੰਜ਼ਲ ਵੇਖ ਕੇ ਵਾਟੀ, ਨਿਗਾਹ ਅਸਮਾਨਾਂ ਉਪਰ ਟਿਕਾਈਆ। ਝੱਟ ਨਾਨਕ ਕਿਹਾ ਗੋਬਿੰਦ ਜ਼ਰਾ ਆਹ ਵੇਖ ਪਾਤੀ, ਪਤਰਕਾ ਦਿਆਂ ਦਰਸਾਈਆ। ਜਿਹੜੀ ਮੈਂ ਸ਼ਬਦ ਕਹਾਣੀ ਆਖੀ, ਮਾਝੇ ਤੇਰਾ ਚਰਨ ਟਿਕੇ ਨਾ ਰਾਈਆ। ਪਿਛਲਾ ਪਾਸਾ ਤਕ ਅੰਤ ਮਾਝੇ ਦਾ ਰਹਿਣਾ ਨਹੀਂ ਕੋਈ ਸਾਥੀ, ਨਾਨਕ ਦਏ ਗਵਾਹੀਆ। ਪੁਰਖ ਅਕਾਲ ਕੀਤੀ ਹਾਸੀ, ਇਸ਼ਾਰੇ ਦੋਹਾਂ ਨੂੰ ਰਿਹਾ ਵਖਾਈਆ। ਨਾਨਕ ਗੋਬਿੰਦ ਇਹ ਮੇਰਾ ਹਿੱਸਾ ਬਾਕੀ, ਤੇ ਤੁਹਾਡਾ ਹਿੱਸਾ ਆਪਣੇ ਵਿਚ ਛੁਪਾਈਆ। ਜਿਸ ਵੇਲੇ ਸ੍ਰਿਸ਼ਟੀ ਦੀ ਦ੍ਰਿਸ਼ਟੀ ਹੋਈ ਬੇਇਖ਼ਲਾਕੀ, ਖ਼ਲਕ ਖ਼ੁਦਾ ਗਈ ਭੁਲਾਈਆ। ਗੋਬਿੰਦ ਤੇਰਿਆਂ ਸਿੱਖਾਂ ਵਿਚ ਪੈਣੀ ਬੇਇਤਫ਼ਾਕੀ, ਸਿੱਖ ਸਿੱਖ ਨਾਲ ਕਰੇ ਲੜਾਈਆ। ਨਾਨਕ ਤੇਰੀ ਬਾਣੀ ਨਾਲ ਮੈਲ ਜਾਏ ਨਾ ਕਾਟੀ, ਪੜ੍ਹਨ ਵਾਲੇ ਦੇਣ ਦੁਹਾਈਆ। ਨਾਨਕ ਨੇਤਰ ਮੀਟ ਕੇ ਗੋਬਿੰਦ ਬਾਹੋਂ ਫੜ ਕੇ ਕਿਹਾ ਅੱਗੇ ਵੇਖੀਏ ਕਲਜੁਗ ਅੰਧੇਰੀ ਰਾਤੀ, ਕੀ ਸਮਾਂ ਰਹੀ ਬਦਲਾਈਆ। ਗੋਬਿੰਦ ਕਿਹਾ ਇਹ ਖੇਲ ਸਾਹਿਬ ਸਮਰਾਥੀ, ਜੋ ਸਭ ਦਾ ਪਿਤਾ ਮਾਈਆ। ਨਾਨਕ ਕਿਹਾ ਮੈਂ ਵੀ ਓਸੇ ਦੀ ਦਾਸੀ, ਸੇਵਾ ਆਦਿ ਦੀ ਸਚ ਕਮਾਈਆ। ਵਿਸ਼ਨੂੰ
❋
❋
ਕਿਹਾ ਮੈਂ ਸੁਣਿਆ ਬਚਨ ਅਪਾਰਾ, ਉਂਗਲਾਂ ਕੰਨਾਂ ਵਿਚ ਪਾਈਆ। ਹੈਰਾਨ, ਹੋ ਗਿਆ ਕਿਸ ਤਰਾ ਗੋਬਿੰਦ ਆਏ ਦੁਬਾਰਾ, ਚਾਰ ਜੁਗ ਵਿਚ ਅੱਗੇ ਗਿਆ ਮੁੜ ਕੇ ਫੇਰਾ ਕੋਇ ਨਾ ਪਾਈਆ। ਓਨੇ ਚਿਰ ਨੂੰ ਪੁਰਖ ਅਕਾਲ ਮੈਨੂੰ ਕੰਨੋ ਫੜ ਕੇ ਦਿਤਾ ਇਸ਼ਾਰਾ, ਹਲੂਣਾ ਦਿਤਾ ਲਗਾਈਆ। ਇਹ ਯੋਧਾ ਸੂਰਬੀਰ ਸਿਕਦਾਰਾ, ਸੁਤ ਦੁਲਾਰਾ ਮੇਰਾ ਸੋਭਾ ਪਾਈਆ। ਜਿਸ ਵੇਲੇ ਮੈਂ ਕਲ ਕਲਕੀ ਲਵਾਂ ਅਵਤਾਰਾਂ, ਇਹ ਮੇਰਾ ਸੰਗ ਰਖਾਈਆ। ਇਹ ਸ਼ਬਦ ਗੁਰੂ ਸੰਸਾਰਾ, · । ਮੈਂ ਨੂਰ ਜੋਤ ਉਜਿਆਰਾ, ਘਰ ਘਰ ਕਰਾਂ ਰੁਸ਼ਨਾਈਆ। ਦੋਹਾਂ ਦਾ ਪ੍ਰੇਮ ਖੰਡਾ ਹੋਏ
ਹੋਏ ਦੋ ਧਾਰਾ, ਦੂਜਾ ਸ਼ਸਤਰ ਹੱਥ ਨਾ ਕੋਇ ਉਠਾਈਆ। ਗੁਰਮੁਖਾਂ ਸਚ ਕਰਾਂ ਪਿਆਰ ਅਗੰਮ ਅਪਾਰਾ, ਜਿਸ ਨੂੰ ਸਮਝੇ ਕੋਇ ਨਾ ਰਾਈਆ। ਸਚ ਦਾ ਖੋਲ੍ਹ ਕੇ ਸਚ ਦਵਾਰਾ, ਭਗਤ ਭਗਵਾਨ ਰੂਪ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਵਿਸ਼ਨੂੰ ਕਹੇ ਮੈਂ ਵੇਖਿਆ ਗੋਬਿੰਦ ਧਾਰ ਰੂਪ ਅਤਿ ਸੁੰਦਰੀ, ਨੈਣ ਨੈਣ ਸੋਭਾ ਪਾਈਆ। ਗੋਬਿੰਦ ਹੱਥੋਂ ਲਾਹ ਕੇ ਮੁੰਦਰੀ, ਉਂਗਲੀ ਵਿਚ ਭਵਾਈਆ। ਕਲਜੁਗ ਅੰਤ ਮੈਂ ਭਗਤਾਂ ਸੰਤਾਂ ਦੀ ਬਦਲ ਦੇਣੀ ਕੁੰਡਲੀ, ਰਾਸ਼ੀ ਆਪਣੇ ਨਾਲ ਮਿਲਾਈਆ। ਚਾਰ ਵਰਨ ਬਣਾ ਕੇ ਜੁੰਡਲੀ, ਰੰਗ ਇਕੋ ਦੇਣਾ ਚੜ੍ਹਾਈਆ। ਇਹ ਦੱਸਣੀ ਉਹ ਮੁਢਲੀ, ਜਿਹੜੀ ਆਤਮ ਪਰਮਾਤਮ ਦੀ ਰੀਤੀ ਚਲੀ ਆਈਆ। ਇਹ ਧਾਰ ਚਾਰ ਜੁਗ ਕਿਸੇ ਨਾ ਬੁੱਝ ਲਈ, ਬੁਝਾਰਤਾਂ ਵਿਚ ਗੁਰ ਅਵਤਾਰ ਪੈਗ਼ੰਬਰ ਫੇਰੀਆਂ ਗਏ ਪਾਈਆ। ਅੰਤ ਅਖ਼ੀਰ ਪ੍ਰਭ ਕਿਰਪਾ ਨਾਲ ਮੈਨੂੰ ਸੁਝ ਗਈ, ਸਮਝ ਦਿਤੀ ਸਮਝਾਈਆ। ਨਾਨਕ ਕਿਹਾ ਗੋਬਿੰਦ ਔਹ ਵੇਖ ਮਾਝੇ ਵਾਲਿਆਂ ਦੀ ਬੁੱਧ ਗਈ, ਨਾਤਾ ਤੇਰੇ ਨਾਲੋਂ ਤੁੜਾਈਆ। ਗੋਬਿੰਦ ਦੀ ਮੁੰਦਰੀ ਉਂਗਲੀਂ ਉਤੋਂ ਉਡ ਗਈ, ਵੇਂਹਦਿਆਂ ਨਜ਼ਰ ਕਿਸੇ ਨਾ ਆਈਆ। ਉਹ ਮਾਝੇ ਦੇਸ ਦੀ ਧਰਤੀ ਪੁੱਜ ਗਈ, ਜਿਥੇ ਪੂਜਾ ਕਰੇ ਲੋਕਾਈਆ। ਗੋਬਿੰਦ ਦੀ ਆਸ਼ਾ ਏਥੇ ਰੁਝ ਗਈ, ਧਿਆਨ ਧਿਆਨ ਵਿਚੋਂ ਪਰਗਟਾਈਆ। ਝਟ ਉਹ ਮੁੰਦਰੀ ਲੁਕ ਗਈ, ਨਜ਼ਰ ਕੋਇ ਨਾ ਆਈਆ। ਨਾਨਕ ਓਸੇ ਵੇਲੇ ਆਪਣੀ ਭੂਰੀ ਚੁੱਕ ਲਈ, ਕੰਨੀ ਲਈ ਉਠਾਈਆ। ਖ਼ੁਸ਼ੀ ਵਿਚ ਕਿਹਾ ਗੋਬਿੰਦ ਤੂੰ ਆਇਆ ਦਰਦੀਆਂ ਦੇ ਦੁੱਖ ਲਈ, ਗ਼ਰੀਬਾਂ ਹੋਣਾ ਸਹਾਈਆ। ਔਹ ਵੇਖ ਕਲਜੁਗ ਔਧ ਪੁੱਗ ਗਈ, ਵੇਲਾ ਵਕਤ ਦਏ ਗਵਾਹੀਆ। ਤੇਰੀ ਆਸ਼ਾ ਨਹੀਂ ਕਿਸੇ ਜਗਤ ਧਾਰ ਦੁੱਧ ਲਈ, ਵਾਸਨਾ ਅਵਰ ਨਾ ਕੋਇ ਬਣਾਈਆ। ਤੇਰਾ ਖੇਲ ਹੋਣਾ ਮਾਨਵ ਮਾਨੁਖ ਲਈ, ਮਮਤਾ ਕੂੜ ਮਿਟਾਈਆ। ਸਹਾਰਾ ਹੋਣਾ ਮਾਤ ਕੁੱਖ ਲਈ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਆਪਣੀ ਕਾਰ ਕਮਾਈਆ। ਗੋਬਿੰਦ ਕਿਹਾ ਮੇਰੀ ਮੁੰਦਰੀ ਹੋ ਗਈ ਅਲੋਪ, ਸਚ ਦਵਾਰੇ ਮੁਖ ਛੁਪਾਈਆ। ਮੈਂ ਵੇਖਿਆ ਚੌਦਾਂ ਲੋਕ, ਚੌਦਾਂ ਤਬਕ ਨਜ਼ਰ ਨਾ ਆਈਆ। ਬ੍ਰਹਿਮੰਡ ਖੰਡ ਦਿਤੇ ਰੋਕ, ਪੜਦਾ ਸਭ ਦਾ ਦਿਤਾ ਉਠਾਈਆ। ਵੇਖੇ ਕਿਲੇ ਕੋਟ, ਮਹੱਲ ਅਟਲ ਫੋਲ ਫੁਲਾਈਆ। ਕਿਤੋਂ ਨਜ਼ਰ ਨਾ ਆਈ ਕਿਸ ਉਤੇ ਲਾਵਾਂ ਦੋਸ਼, ਕਿਸ ਨੂੰ ਦਿਆਂ ਸਜ਼ਾਈਆ। ਫਿਰ ਥੋੜ੍ਹੇ ਸਮੇਂ ਲਈ ਹੋ ਗਿਆ ਖ਼ਾਮੋਸ਼, ਮੁਖ ਜ਼ਬਾਨ ਨਾ ਕੋਇ ਹਿਲਾਈਆ। ਫੇਰ ਹੱਥ ਮਾਰਿਆ ਉਪਰ ਬਦਨ ਪੋਸ਼, ਸਿਰ ਪੈਰ ਤਾਈਂ ਫਿਰਾਈਆ। ਝਟ ਵੇਖਿਆ ਇਕ ਖ਼ਰਗੋਸ਼, ਜੋ ਭੱਜਿਆ ਆਵੇ ਚਾਈਂ ਚਾਈਂਆ। ਚਰਨਾਂ ਵਿਚ ਸੁੱਟੀ ਆਪਣੀ ਲੋਥ, ਡੇਰਾ ਦਿਤਾ ਜਮਾਈਆ। ਗੋਬਿੰਦ ਨੇ ਉਹਦੇ ਅੰਦਰੋਂ ਵੇਖਿਆ ਇਕ ਕੋਸ਼, ਜਿਸ ਉਤੇ ਲਿਖਿਆ ਤੂੰ ਮੇਰਾ ਮੈਂ ਤੇਰਾ
❋
❋
ਦੂਜਾ ਨਜ਼ਰ ਕੋਇ ਨਾ ਆਈਆ। ਮੈਨੂੰ ਇਕੋ ਇਕ ਦੀ ਸੋਚ, ਦੂਸਰ ਆਸ ਨਾ ਕੋਇ ਵਧਾਈਆ। ਮੇਰੀ ਮਨਸਾ ਪੂਰੀ ਕਰ ਦੇ ਲੋਚ, ਲੋਚਾ ਤੇਰੇ ਨਾਲ ਬਣਾਈਆ। ਨਾਮ ਖ਼ੁਮਾਰੀ ਦੇ ਮਦਹੋਸ਼, ਮਧੁਰ ਰਾਗ ਧੁਨ ਸ਼ਨਵਾਈਆ। ਗੋਬਿੰਦ ਪਿਆਰ ਵਿਚ ਕਿਹਾ ਤੈਨੂੰ ਅੱਗੇ ਦਿਤਾ ਬਹੁਤ, ਸਚ ਮਿਲੀ ਸਰਨਾਈਆ। ਖ਼ਰਗੋਸ਼ ਕਿਹਾ ਗੋਬਿੰਦ ਮੇਰੀ ਇਕ ਬੇਨੰਤੀ ਤੇਰਾ ਮਾਝਾ ਜਾਏ ਨਾ ਔਂਤ, ਤੇਰਾ ਦਰ ਤੇਰੇ ਸੋਭਾ ਪਾਈਆ। ਵੇਲਾ ਦੱਸ ਢਈਆ ਕਿ ਔਂਟ, ਵਕਤ ਵਕਤ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਗੋਬਿੰਦ ਕਿਹਾ ਵਾਹ ਮੇਰੇ ਮਿਹਰਵਾਨ, ਕੀ ਆਪਣਾ ਰੂਪ ਬਦਲਾਈਆ। ਕਿਉਂ ਭੱਜਿਆ ਵਿਚ ਮੈਦਾਨ, ਚੌਪਾਇਆਂ ਵਾਲੀ ਛਲਾਂਗ ਲਗਾਈਆ। ਮੈਂ ਵੇਖ ਹੋਇਆ ਹੈਰਾਨ, ਕੀ ਤੇਰੀ ਬੇਪਰਵਾਹੀਆ। ਝਟ ਉਹ ਬਣ ਕੇ ਨੌਜਵਾਨ, ਆਪਣੀ ਲਏ ਅੰਗੜਾਈਆ। ਫੇਰ ਰੂਪ ਧਰ ਸ੍ਰੀ ਭਗਵਾਨ, ਜੋਤੀ ਜਾਤਾ ਡਗਮਗਾਈਆ। ਫੇਰ ਸ਼ਬਦ ਨਾਦ ਧੁਨਕਾਨ, ਅਗੰਮ ਦਿਤੀ ਸੁਣਾਈਆ। ਫੇਰ ਪਿੱਠ ਮਾਰਿਆ ਹੱਥ ਮਾਝਾ ਦੇਸ ਉਹ ਸਥਾਨ, ਜਿਥੇ ਭਗਤ ਦਵਾਰਾ ਸੋਭਾ ਪਾਈਆ। ਜ਼ਰਾ ਵੇਖ ਸ਼ਹਿਨਸ਼ਾਹ ਸੁਲਤਾਨ, ਨੂਰ ਨੁਰਾਨਾ ਨਜ਼ਰੀ ਆਈਆ। ਤੇਰਿਆਂ ਗੁਰਮੁਖਾਂ ਤੋਂ ਉਹ ਤੇਰਾ ਫੇਰ ਲੈ ਕੇ ਦੇਵਾਂ ਉਹ ਦਾਨ, ਵਿਚੋਲਾ ਆਪਣਾ ਆਪ ਬਣਾਈਆ। ਤੂੰ ਉਂਗਲੀ ਉਤੇ ਪਾਉਣਾ ਉਹ ਫੇਰ ਨਿਸ਼ਾਨ, ਜਿਸ ਨਿਸ਼ਾਨੇ ਨੂੰ ਵਿਸ਼ਨ ਬ੍ਰਹਮਾ ਸ਼ਿਵ ਵੇਖਣ ਚਾਈਂ ਚਾਈਂਆ। ਉਤੇ ਗੋਬਿੰਦ ਲਿਖਿਆ ਹੋਵੇ ਇਹ ਗੋਬਿੰਦ ਦਾ ਈਮਾਨ, ਗੋਬਿੰਦ ਗੋਬਿੰਦ ਰੰਗ ਰੰਗਾਈਆ। ਗੋਬਿੰਦ ਤੇਰੇ ਮਾਝੇ ਵਾਲੇ ਪਹਿਲੋਂ ਕਰਾਂ ਸਵਾਧਾਨ, ਪਿਛਲਾ ਲੇਖਾ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਲਹਿਣਾ ਦਏ ਚੁਕਾਈਆ। ਗੋਬਿੰਦ ਝਟ ਦੋਵੇਂ ਹੱਥ ਰੱਖੇ ਉਤੇ ਮੱਥੇ, ਸਾਹਮਣੇ ਦਿਤੇ ਵਖਾਈਆ। ਮੈਂ ਛਡ ਦਿਤੇ ਤੇਰੇ ਤੀਰ ਭੱਥੇ, ਕਮਾਨ ਕੰਧੇ ਨਾ ਕੋਇ ਟਿਕਾਈਆ। ਤੇਰਾ ਖੇਲ ਵੇਖਣਾ ਆਪਣੀ ਅਗੰਮੀ ਅੱਖੇ, ਜਗਤ ਨੇਤਰ ਬੰਦ ਕਰਾਈਆ। ਤੂੰ ਮੇਰੇ ਅੰਦਰ ਵਸੇਂ, ਮੈਂ ਤੇਰੇ ਵਿਚ ਸਮਾਈਆ। ਤੂੰ ਮੇਰੇ ਪਤੇ ਦੱਸੇਂ, ਮੈਂ ਤੇਰਾ ਪੜਦਾ ਲਾਹੀਆ। ਤੂੰ ਮੇਰੇ ਵੱਲ ਨੱਸੇਂ, ਮੈਂ ਤੇਰਾ ਰਾਹ ਤਕਾਈਆ। ਤੂੰ ਰੂਪ ਧਰਨਾ ਸੱਸੇ, ਮੈਂ ਹੋੜਾ ਰੰਗ ਰੰਗਾਈਆ। ਹੰ ਬ੍ਰਹਮ ਸਾਰੀ ਸਾਡੇ ਦੋਹਾਂ ਦੇ ਵਿਚ ਵਸੇ, ਸੋਹੰ ਰੂਪ ਸ੍ਰਿਸ਼ਟ ਸਬਾਈਆ। ਜਿਹੜੇ ਗੁਰਮੁਖ ਹੋਣੇ ਬੱਚੇ, ਸਿਰ ਉਹਨਾਂ ਹੱਥ ਟਿਕਾਈਆ। ਜਿਨ੍ਹਾਂ ਤੇ ਕਿਰਪਾ ਕਰਨੀ ਓਨ੍ਹਾਂ ਨੂੰ ਮਰਨ ਵਿਚੋਂ ਮਰਨ ਪਹਿਲੋਂ ਦੱਸੇ, ਸੰਦੇਸ਼ਾ ਸਚ ਸਚ ਸੁਣਾਈਆ। ਫੇਰ ਕਿਰਪਾ ਕਰ ਕੇ ਰੱਖੇ, ਮਿਹਰ ਨਜ਼ਰ ਇਕ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣ ਹਕੀਕਤ ਹੱਕੇ, ਹੱਕ ਦਾ ਮਾਲਕ ਇਕ ਅਖਵਾਈਆ।
੨੦ ਅੱਸੂ ਸ਼ਹਿਨਸ਼ਾਹੀ ਸੰਮਤ ੫ ਸਵਰਨ ਸਿੰਘ ਦੇ ਗ੍ਰਹਿ ਜਡਿਆਲਾ ਗੁਰੂ
ਵਿਸ਼ਨੂੰ ਕਹੇ ਮੈਂ ਸ਼ਬਦ ਧਾਰ ਤੱਕਿਆ ਗੋਬਿੰਦ ਸਪੂਤ, ਸਪੁੱਤਰ ਉੱਤਰ ਪੂਰਬ ਪੱਛਮ ਦੱਖਣ ਇਕੋ ਨਜ਼ਰੀ ਆਈਆ। ਜਿਸ ਦਾ ਨੂਰ ਨਜ਼ਾਰਾ ਚਾਰੇ ਕੂਟ, ਦਹਿ ਦਿਸ਼ਾ ਪੜਦਾ ਓਹਲਾ ਰਿਹਾ ਉਠਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਅਵਤਾਰ ਪੈਗ਼ੰਬਰ ਗੁਰ ਰੂਪ ਬਦਲਦਾ ਰਿਹਾ
❋
❋
ਪੰਜ ਭੂਤ, ਤਨ ਵਜੂਦ ਮਾਟੀ ਖ਼ਾਕ ਸੋਭਾ ਪਾਈਆ। ਅੰਤ ਕਰਦਾ ਰਿਹਾ ਕੂਚ, ਕੂਚਾ ਗਲੀ ਧਰਨੀ ਧਰਤ ਧਵਲ ਹੋਕਾ ਹੱਕ ਨਾਮ ਸੁਣਾਈਆ। ਵੰਡਾਂ ਵੰਡਦਾ ਰਿਹਾ ਦੀਨ ਮਜ਼੍ਹਬ ਜ਼ਾਤ ਪਾਤ ਨੀਚ ਊਚ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਹਿੰਦੂ ਮੁਸਲਿਮ ਸਿੱਖ ਈਸਾਈ ਨਾਉਂ ਪਰਗਟਾਈਆ। ਭੇਵ ਖੋਲ੍ਹਦਾ ਰਿਹਾ ਆਤਮਾ ਪਰਮਾਤਮਾ ਤਾਣਾ ਪੇਟਾ ਇਕੋ ਸੂਤ, ਸੂਤਰਧਾਰੀ ਸਾਹਿਬ ਸਵਾਮੀ ਅੰਤਰਜਾਮੀ ਇਕੋ ਇਕ ਅਖਵਾਈਆ। ਸੋ ਕਲਜੁਗ ਅੰਤ ਲੇਖਾ ਮੁਕਾਵੇ ਲਹਿਣਾ ਦੇਣਾ ਜੂਠ ਝੂਠ, ਮਾਇਆ ਮਮਤਾ ਮੋਹ ਵਿਕਾਰ ਹੰਕਾਰ ਡੇਰਾ ਢਾਹੀਆ। ਕਿਰਪਾ ਨਿਧਾਨ ਸਾਹਿਬ ਸੁਲਤਾਨ ਹੋ ਕੇ ਜਾਏ ਤੂਠ, ਮਿਹਰਵਾਨ ਮਹਿਬੂਬ ਆਪਣਾ ਰੰਗ ਰੰਗਾਈਆ। ਭਗਤ ਸੁਹੇਲੇ ਜੁਗ ਜਨਮ ਜੋ ਪਿਆਰ ਮੁਹੱਬਤ ਵਿਚ ਗਏ ਰੂਠ, ਮਿੱਤਰ ਪਿਆਰਾ ਹੋ ਕੇ ਆਪਣਾ ਮੇਲ ਮਿਲਾਈਆ। ਪਾਵੇ ਸਾਰ ਨੌ ਖੰਡ ਪ੍ਰਿਥਮੀ ਸੱਤ ਦੀਪ ਚਾਰ ਕੂਟ, ਚਾਰ ਗੁੱਠ ਲੁਕਿਆ ਨਜ਼ਰ ਕੋਇ ਨਾ ਆਈਆ। ਸ਼ਬਦੀ ਧਾਰ ਹੋ ਤਿਆਰ ਨਾਮ ਨਿਧਾਨਾ ਗਾਨਾ ਬੰਨ੍ਹੇ ਧਰਮ ਦੇ ਗੁਟ, ਗੁਰ ਗੁਰ ਧਾਰ ਆਪਣੀ ਇਕ ਪਰਗਟਾਈਆ। ਗੁਰਮੁਖਾਂ ਜਨ ਭਗਤਾਂ ਉਜਲ ਕਰੇ ਲੋਕਮਾਤ ਮੁਖ, ਮੁਖੀਆ ਹੋ ਕੇ ਦੁਖੀਆਂ ਦੁੱਖ ਦਏ ਗਵਾਈਆ। ਸੰਤ ਸੁਹੇਲਾ ਹੋ ਕੇ ਲਏ ਪੁਛ, ਸ਼ਾਹ ਫ਼ਕੀਰਾਂ ਮੇਲ ਮਿਲਾਈਆ। ਸਾਡਾ ਲਹਿਣਾ ਦੇਣਾ ਜਾਣੇ ਜਿਸ ਕਾਰਨ ਕਟਾਈ ਦਾੜ੍ਹੀ ਮੁੱਛ, ਬੋਦੀ ਸੀਸ ਜਗਦੀਸ ਟਿੱਕਾ ਗਿਰਦਾ ਖੋਜ ਖੁਜਾਈਆ। ਸਾਚੀ ਵਸਤ ਨਾਮ ਅਮੋਲਕ ਦੇ ਕੇ ਕੁਛ, ਕੱਛ ਮੱਛ ਦੀ ਆਸਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸਮਝਾਈਆ। ਵਿਸ਼ਨੂੰ ਕਹੇ ਮੈਂ ਵੇਖਿਆ ਸ਼ਬਦੀ ਸੁਤ ਦੁਲਾਰਾ, ਦੂਲ੍ਹਾ ਧੁਰ ਦਾ ਨਜ਼ਰੀ ਆਈਆ। ਜਿਸ ਦਾ ਰੂਪ ਤੇਈ ਅਵਤਾਰਾ, ਪੈਗ਼ੰਬਰ ਨੂਰੇ ਚਸ਼ਮ ਨੂਰ ਰੁਸ਼ਨਾਈਆ। ਗੁਰੂ ਗੁਰਦੇਵ ਵਿਚ ਸੰਸਾਰਾ, ਇਸ਼ਟ ਸ੍ਰਿਸ਼ਟ ਦ੍ਰਿਸ਼ਟ ਵਿਚ ਵਡਿਆਈਆ। ਜਿਸ ਦੀ ਮਹਿੰਮਾ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਜੁਗ ਚਾਰਾ, ਗੀਤਾ ਗਿਆਨ ਧਿਆਨ ਇਕੋ ਇਕ ਸਮਝਾਈਆ। ਸੋ ਸ਼ਾਹੋ ਭੂਪ ਬਣ ਸਿਕਦਾਰਾ, ਸਚ ਸੁਲਤਾਨਾ ਸੋਭਾ ਪਾਈਆ। ਜਿਸ ਦਾ ਨੂਰੇ ਨਜ਼ਰ ਕਲ ਕਲਕੀ ਅਵਤਾਰਾ, ਕਲ ਕਲੇਸ਼ ਦਸ ਦਸਮੇਸ਼ ਸੰਗ ਮਿਟਾਈਆ। ਚਾਰ ਕੁੰਟ ਵੇਖੇ ਵਿਗਸੇ ਪਾਵੇ ਸਾਰਾ, ਪਾਰਬ੍ਰਹਮ ਪਤਿਪਰਮੇਸ਼ਵਰ ਆਪਣਾ ਭੇਵ ਖੁਲ੍ਹਾਈਆ। ਸਦੀ ਚੌਧਵੀਂ ਜਿਸ ਨੇ ਕਰਨਾ ਅੰਤ ਕਿਨਾਰਾ, ਮੁਹੰਮਦ ਆਸ਼ਾ ਦਏ ਵਡਿਆਈਆ। ਈਸਾ ਲੇਖਾ ਜਾਣੇ ਵੀਹਵੀਂ ਸਦੀ ਤਕਰਾਰਾ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਨਾਨਕ ਗੋਬਿੰਦ ਗੋਬਿੰਦ ਧਾਰ ਪਰਗਟ ਹੋ ਸੰਸਾਰਾ, ਸੰਸਾਰੀ ਭੰਡਾਰੀ ਸੰਘਾਰੀ ਭੇਵ ਚੁਕਾਈਆ। ਜਿਸ ਦਾ ਭੇਵ ਕਾਗਦ ਕਲਮ ਨਾ ਲਿਖਣਹਾਰਾ, ਆਦਿ ਅੰਤ ਕਹਿਣ ਕੋਇ ਨਾ ਪਾਈਆ। ਸੋ ਸਾਹਿਬ ਸਤਿਗੁਰ ਦੀਨ ਦਿਆਲ ਪੁਰਖ ਅਕਾਲ ਪਰਵਰਦਿਗਾਰ ਸਾਂਝਾ ਯਾਰਾ, ਵੇਖਣਹਾਰਾ ਥਾਉਂ ਥਾਈਂਆ। ਲਹਿਣਾ ਦੇਣਾ ਕਲਜੁਗ ਅੰਤਮ ਮੇਟੇ ਅਗੰਮ ਅਪਾਰਾ, ਅਲਖ ਅਗੋਚਰ ਆਪਣੀ ਕਾਰ ਕਮਾਈਆ। ਗੋਬਿੰਦ ਗੋਬਿੰਦ ਧਾਰ ਖੇਲ ਕਰੇ ਵਿਚ ਸੰਸਾਰਾ, ਨਿਰਗੁਣ ਨਿਰਗੁਣ ਸਰਗੁਣ ਸਰਗੁਣ ਸਰਗੁਣ ਨਿਰਗੁਣ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੱਤ ਰੰਗ ਦੀ ਬੰਨ੍ਹ ਸੀਸ ਦਸਤਾਰਾ, ਮਾਝੇ ਵਾਲਿਆਂ ਮਜਲਸ ਆਪਣੀ ਦਏ ਵਖਾਈਆ।
❋
❋
੨੦ ਅੱਸੂ ਸ਼ਹਿਨਸ਼ਾਹੀ ਸੰਮਤ ੫ ਸੁਰੈਣ ਸਿੰਘ ਦੇ ਗ੍ਰਹਿ ਜੰਡਿਆਲਾ ਗੁਰੂ
ਵਿਸ਼ਨੂੰ ਕਹੇ ਮੈਂ ਕਲਜੁਗ ਅੰਤਮ ਵੇਖਿਆ ਕੂੜਨ, ਕੂੜ ਕੁਟੰਬ ਦਿਸੀ ਲੋਕਾਈਆ। ਸਭ ਦੀ ਦ੍ਰਿਸ਼ਟੀ ਹੋਈ ਮੂੜ੍ਹਨ, ਮੂਰਖ ਮੁਗਧ ਰੂਪ ਦਰਸਾਈਆ। ਪ੍ਰਭ ਦੀ ਮੰਗੇ ਕੋਇ ਨਾ ਚਰਨ ਧੂੜਨ, ਗੁਰੂ ਅਵਤਾਰ ਪੈਗ਼ੰਬਰਾਂ ਇਸ਼ਟ ਸਰਬ ਮਨਾਈਆ। ਫੇਰ ਸਾਹਿਬ ਤੱਕਿਆ ਹਾਜ਼ਰ ਹਜ਼ੂਰਨ, ਹਰਿ ਕਰਤਾ ਧੁਰਦਰਗਾਹੀਆ। ਜੋਧਾ ਅਗੰਮੀ ਬੀਰ ਸੂਰਨ, ਸਤਿ ਸਤਿਵਾਦੀ ਇਕ ਅਖਵਾਈਆ। ਜਿਸ ਦਾ ਰੂਪ ਅਨੂਪ ਪੂਰਨ, ਪਰਮ ਪੁਰਖ ਪ੍ਰਭ ਵੇਸ ਵਟਾਈਆ। ਕਲਜੁਗ ਪੰਧ ਮਿਟਾਏ ਨੇੜ ਦੂਰਨ, ਦੂਰ ਦੁਰਾਡਾ ਵੇਖ ਵਖਾਈਆ। ਜਨ ਭਗਤਾਂ ਜਨਮ ਜਨਮ ਦਾ ਬਖ਼ਸ਼ ਕੁਸੂਰਨ, ਮਿਹਰ ਨਜ਼ਰ ਨਾਲ ਤਰਾਈਆ। ਵਿਸ਼ਨੂੰ ਕਹੇ ਅੰਤਮ ਖੇਲ ਵੇਖ ਹੋਇਆ ਮਜਬੂਰਨ, ਮਜਬੂਰੀ ਵਿਚ ਦੁਹਾਈਆ। ਚਾਰ ਜੁਗ ਦਾ ਲੇਖਾ ਦਿਸਿਆ ਅਧੂਰਨ, ਅੰਤ ਸਕਿਆ ਨਾ ਕੋਇ ਕਰਾਈਆ। ਚਾਰ ਜੁਗ ਦੇ ਸ਼ਾਸਤਰ ਦਿਸੇ ਮਜ਼ਦੂਰਨ, ਮਜ਼ਦੂਰੀ ਜਗਤ ਵਾਲੀ ਕਮਾਈਆ। ਪ੍ਰਭ ਦਾ ਨਾਮ ਕਰਨ ਮਸ਼ਹੂਰਨ, ਸਿਫ਼ਤਾਂ ਵਿਚ ਸਿਫ਼ਤ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਕਰਤਾ ਇਕ ਅਖਵਾਈਆ। ਵਿਸ਼ਨੂੰ ਕਹੇ ਮੈਂ ਕਲਜੁਗ ਅੰਤ ਵੇਖ ਹੋਇਆ ਉਦਾਸ, ਉਦਾਸੀ ਮੇਰੇ ਅੰਦਰ ਆਈਆ। ਮੈਨੂੰ ਹੁਕਮ ਦਿਤਾ ਪੁਰਖ ਅਬਿਨਾਸ਼, ਅਬਿਨਾਸ਼ੀ ਕਰਤੇ ਦਿਤਾ ਦ੍ਰਿੜਾਈਆ। ਮੇਰਾ ਖੇਲ ਵੇਖ ਸਰਬ ਗੁਣ ਤਾਸ, ਗੁਣਵੰਤਾ ਆਪ ਜਣਾਈਆ। ਆਦਿ ਅੰਤ ਸਭ ਕਿਛ ਮੇਰੇ ਪਾਸ, ਦੇਵਣਹਾਰ ਅਗੰਮ ਅਥਾਹੀਆ। ਪ੍ਰਭ ਪੂਰਨ ਪੂਰਨ ਵਿਚ ਪ੍ਰਕਾਸ਼, ਪੂਰਨ ਪੂਰ ਰਿਹਾ ਸਰਬ ਠਾਈਂਆ। ਪੰਜਾਂ ਤਤਾਂ ਦੇ ਸ਼ਾਬਾਸ਼, ਸ਼ਾਹ ਸੁਤਲਾਨ ਇਕ ਸਮਝਾਈਆ। ਫੇਰ ਥੱਲਿਉਂ ਵਖਾਇਆ ਆਕਾਸ਼, ਆਕਾਸ਼ ਦੇ ਨੀਚੇ ਧਰਨੀ ਧਰਤ ਧਵਲ ਵਡਿਆਈਆ। ਜਿਧਰ ਤਕਾਂ ਓਧਰ ਸਾਥ, ਸਗਲਾ ਸੰਗ ਨਿਭਾਈਆ। ਹੁਕਮੀ ਹੁਕਮ ਰਿਹਾ ਆਖ, ਬਿਨ ਅੱਖਰਾਂ ਕਰ ਪੜ੍ਹਾਈਆ। ਸਭ ਦਾ ਪੂਰਾ ਕਰਨਾ ਭਵਿਖਤ ਵਾਕ, ਲਿਖਤ ਸ਼ਹਾਦਤ ਦਏ ਭੁਗਤਾਈਆ। ਹੁਕਮ ਵਰਤਾਉਣਾ ਇਕ ਸਾਚ, ਸਚ ਸਚ ਵਡਿਆਈਆ। ਧਰਮ ਦੀ ਧਾਰ ਵਖਾ ਤਮਾਸ਼, ਖੇਲ ਅਗੰਮ ਦੇਣਾ ਸਮਝਾਈਆ। ਵਿਸ਼ਨੂੰ ਕਹੇ ਮੇਰਾ ਇਕ ਤੇ ਹੋਇਆ ਵਿਸ਼ਵਾਸ਼, ਵਿਸ਼ਾ ਅਵਰ ਨਾ ਕੋਇ ਜਣਾਈਆ। ਓਸ ਵੇਲੇ ਮੇਰਾ ਭਗਵਨ ਮੇਰੇ ਸਾਥ, ਪਾਸਾ ਸਕਿਆ ਨਾ ਕੋਇ ਬਦਲਾਈਆ। ਮੈਨੂੰ ਵਖਾਈ ਮੰਡਲ ਰਾਸ, ਗੋਪੀ ਕਾਹਨ ਨਚਾਈਆ। ਫੇਰ ਸਹਿਜ ਦਿਤਾ ਆਖ, ਸ਼ਬਦੀ ਸ਼ਬਦ ਹੁਕਮ ਦ੍ਰਿੜਾਈਆ। ਵਿਸ਼ਨੂੰ ਕਰੀਂ ਨਾ ਪਸ਼ਚਾਤਾਪ, ਚਿੰਤਾ ਗ਼ਮ ਨਾ ਕੋਇ ਰਖਾਈਆ। ਕਲਜੁਗ ਅੰਤ ਪਰਗਟ ਹੋਵਾਂ ਆਪ, ਆਪ ਆਪਣਾ ਫੇਰਾ ਪਾਈਆ। ਜਨ ਭਗਤਾਂ ਬਣਾਂ ਮਾਈ ਬਾਪ, ਪਿਤਾ ਪੂਤ ਗੋਦ ਸੁਹਾਈਆ। ਤੂੰ ਮੇਰਾ ਮੈਂ ਤੇਰਾ ਦੱਸ ਕੇ ਜਾਪ, ਮਾਰਗ ਇਕੋ ਇਕ ਰਖਾਈਆ। ਸਤਿਗੁਰ ਸ਼ਬਦ ਧਾਰ ਦੀ ਦੇ ਕੇ ਦਾਤ, ਵਸਤ ਅਮੋਲਕ ਝੋਲੀ ਆਪ ਟਿਕਾਈਆ। ਚਾਰ ਜੁਗ ਦਾ ਲੇਖਾ ਲਿਖਿਆ ਨਾਲ ਕਲਮ ਦਵਾਤ, ਨਿਰਗੁਣ ਹੋ ਕੇ ਖੋਜ ਖੁਜਾਈਆ। ਨਵੇਂ ਜੁਗ ਦਾ ਲਹਿਣਾ ਦੇਣਾ ਦੇਵਾਂ ਸਾਖਿਆਤ, ਸਚ ਸਵਾਮੀ ਹੋ ਕੇ ਫੇਰਾ ਪਾਈਆ। ਪੰਜਾਂ ਤਤਾਂ ਦੀ ਪੰਜਾਂ ਲਿਖਾਰੀਆਂ ਕੋਲੋਂ ਕਰਾਵਾਂ ਯਾਚ, ਯਜੁਰ ਵੇਦ ਦਏ ਗਵਾਹੀਆ। ਚਰਨ ਕਵਲ ਬਣਾ ਦਾਸੀ ਦਾਸ, ਸੇਵਕ ਸੇਵਾ ਸਚ ਕਮਾਈਆ। ਬਿਨਾ ਪੁਰਖ ਅਕਾਲ ਤੋਂ ਉਨ੍ਹਾਂ ਦਾ ਦੂਜਾ ਰਹੇ ਕੋਈ ਨਾ ਮਾਈ ਬਾਪ, ਭੈਣ ਭਾਈ ਦਾ ਨਾਤਾ ਦਏ ਤੁੜਾਈਆ। ਇਕ ਆਤਮਾ ਇਕ ਪਰਮਾਤਮਾ ਇਕ ਬਣਾ ਕੇ ਸਾਕ,
❋
❋
ਸੱਜਣ ਇਕ ਅਖਵਾਈਆ। ਕਲਜੁਗ ਹੋਵੇ ਅੰਧੇਰੀ ਰਾਤ, ਸਾਚਾ ਚੰਦ ਕਰਾਂ ਰੁਸ਼ਨਾਈਆ। ਰਵਦਾਸ ਚਮਾਰਾ ਪ੍ਰੇਮ ਧਾਰ ਦੀ ਰੱਖੇ ਪਰਭਾਤ, ਅੱਠੇ ਪਹਿਰ ਇਕੋ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਲਏ ਮਿਲਾਈਆ। ਵਿਸ਼ਨੂੰ ਕਹੇ ਮੈਂ ਵੇਖਿਆ ਕਲਜੁਗ ਅੰਤਮ ਵਕਤ ਵਕਤ ਥੋੜਾ, ਥੋੜਾ ਧਿਆਨ ਲਗਾਈਆ। ਪੁਰਖ ਅਕਾਲ ਦਾ ਤੱਕਿਆ ਨਿਰਗੁਣ ਧਾਰ ਘੋੜਾ, ਦੋ ਜਹਾਨਾਂ ਭੱਜੇ ਵਾਹੋ ਦਾਹੀਆ। ਸ਼ਾਹ ਪਾਤਸ਼ਾਹ ਤੱਕਿਆ ਬਾਂਕਾ ਛੋਹਰਾ, ਸ਼ਹਿਨਸ਼ਾਹ ਸਚ ਸਿੰਘਾਸਣ ਸੋਭਾ ਪਾਈਆ। ਵਿਸ਼ਨੂੰ ਕਹੇ ਮੈਂ ਹੁਕਮ ਸੁਣਾਵਾਂ ਕੋਰਾ, ਜੋ ਧੁਰ ਫ਼ਰਮਾਨਾ ਸ੍ਰੀ ਭਗਵਾਨਾ ਰਿਹਾ ਦ੍ਰਿੜਾਈਆ। ਪੰਜਾਂ ਲਿਖਾਰੀਆਂ ਪ੍ਰਭ ਦਾ ਨਵਾਂ ਬਣਾਉਣਾ ਜੋੜਾ, ਚਰਨ ਕਵਲ ਵਾਰੀ ਵਾਰੀ ਪਾਈਆ। ਅੱਗੇ ਕਰਨਾ ਭਾਗ ਮਥੋਰਾ, ਮਿਥਿਆ ਦੱਸਣੀ ਸਰਬ ਲੋਕਾਈਆ। ਜਿਸ ਕਾਰਨ ਸੱਸੇ ਉਪਰ ਲਾਇਆ ਹੋੜਾ, ਹਾਹੇ ਟਿੱਪੀ ਦਿਤੀ ਵਡਿਆਈਆ। ਜਗਤ ਜਹਾਨ ਨਾਲੋਂ ਕਰ ਵਿਛੋੜਾ, ਵਿਛੜੇ ਆਪਣੇ ਨਾਲ ਮਿਲਾਈਆ। ਹਰਿ ਸੰਗਤ ਪ੍ਰਭ ਲਈ ਕੁਛ ਦਾਨ ਲਿਆਉਣਾ ਥੋੜਾ ਥੋੜਾ, ਇਕ ਇਕ ਦਾਣਾ ਆਪਣੇ ਹੱਥ ਟਿਕਾਈਆ। ਵਿਸ਼ਨੂੰ ਕਹੇ ਸਚਖੰਡ ਵਾਸਤੇ ਸਤਿਜੁਗ ਧਾਰ ਮੈਨੂੰ ਪਈ ਲੋੜਾ, ਬਿਨਾ ਭਗਤਾਂ ਤੋਂ ਪੂਰ ਨਾ ਕੋਇ ਕਰਾਈਆ। ਪੰਜਾਂ ਪਿਆਰਿਆਂ ਨੌਂ ਹੱਥ ਦਾ ਲਿਆਉਣਾ ਡੋਰਾ, ਡੋਰੀ ਸੂਤਰ ਧਾਰ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਲੇਖਾ ਮੁਕਾਏ ਪੰਜ ਵਿਕਾਰ ਚੋਰਾ, ਚੋਰੀ ਚੋਰੀ ਸਭ ਤੇ ਦਇਆ ਕਮਾਈਆ।
੨੦ ਅੱਸੂ ਸ਼ਹਿਨਸ਼ਾਹੀ ਸੰਮਤ ੫ ਦੀਦਾਰ ਸਿੰਘ ਦੇ ਗ੍ਰਹਿ ਸ਼ਫ਼ੀਪੁਰ ਜ਼ਿਲਾ ਅੰਮ੍ਰਿਤਸਰ
ਵਿਸ਼ਨੂੰ ਕਹੇ ਬ੍ਰਹਮਾ ਵੇਖ ਗੋਬਿੰਦ ਦਾ ਪੂਰਨ ਪਰਗਣਾ, ਪਰਗਟ ਨਿਰਗੁਣ ਧਾਰ ਕਰਾਈਆ। ਜਿਸ ਦੀ ਆਸਾ ਰੱਖ ਕੇ ਗਿਆ ਤਤੀ ਲੋਹ ਉਤੇ ਗੁਰ ਅਰਜਨਾ, ਅਰਜ਼ ਬੇਨੰਤੀ ਆਰਜ਼ੂ ਵਿਚ ਸਮਝਾਈਆ। ਸ਼ਬਦੀ ਧਾਰ ਅਗੰਮੀ ਸਤਿਗੁਰੂ ਅਗੰਮੀ ਗਰਜਣਾ, ਭੈ ਦੋ ਜਹਾਨ ਰਖਾਈਆ। ਜਿਸ ਨੂੰ ਅੱਗੇ ਹੋ ਕਿਸੇ ਨਾ ਵਰਜਣਾ, ਸਾਰੇ ਬੈਠੇ ਸੀਸ ਨਿਵਾਈਆ। ਉਸ ਦਾ ਹੁਕਮ ਕਦੇ ਨਾ ਪਰਤਣਾ, ਪ੍ਰਤਖ ਆਪਣੀ ਕਾਰ ਕਮਾਈਆ। ਕਲਜੁਗ ਅੰਤਮ ਭਾਣਾ ਵਰਤਣਾ, ਨਾ ਕੋਈ ਮੇਟੇ ਮੇਟ ਮਿਟਾਈਆ। ਅਵਤਾਰ ਪੈਗ਼ੰਬਰਾਂ ਗੁਰੂਆਂ ਦੀ ਪੂਰੀ ਕਰਨੀ ਸ਼ਰਤਨਾ, ਸ਼ਰਅ ਦਾ ਲੇਖਾ ਦੇਣਾ ਚੁਕਾਈਆ। ਜਨ ਭਗਤਾਂ ਚਿੰਤਾ ਰੋਗ ਮਿਟਾਏ ਹਰਸਨਾ, ਹਿਰਸ ਹਵਸ ਆਪਣੀ ਇਕ ਜਣਾਈਆ। ਕੋਟਾਂ ਵਿਚੋਂ ਸੰਤ ਸੁਹੇਲੇ ਦਰਸ਼ਨ ਪਰਸਣਾ, ਪਾਰਸ ਕੰਚਨ ਲੋਹਾ ਦਏ ਵਖਾਈਆ। ਅੰਮ੍ਰਿਤ ਮੇਘ ਅਗੰਮਾ ਬਰਸਣਾ, ਨਿਰਗੁਣ ਬੂੰਦ ਸਵਾਂਤ ਟਪਕਾਈਆ। ਜਿਸ ਨੇ ਚਾਰ ਜੁਗ ਦਾ ਲੇਖਾ ਨਾਂ ਕਸਵਟੀ ਉਤੇ ਪਰਖਣਾ, ਪਾਰਖੂ ਹੋ ਕੇ ਫੇਰਾ ਪਾਈਆ। ਉਸ ਦੇ ਅੱਗੇ ਕਿਸੇ ਨਾ ਅਟਕਣਾ, ਅਟਕ ਤੋਂ ਪਾਰ ਪਏ ਦੁਹਾਈਆ। ਜਿਸ ਨੇ ਦੋ ਜਹਾਨ ਨੌਂ ਖੰਡ ਪ੍ਰਿਥਮੀ ਝਟਕਣਾ, ਝਟਕਾ ਦੇਵੇ ਥਾਉਂ ਥਾਈਂਆ। ਸ਼ਬਦੀ ਧਾਰ ਖੰਡਾ ਖੜਕਣਾ, ਪੂਰਨ ਗੋਬਿੰਦ ਸਚ ਦ੍ਰਿੜਾਈਆ। ਦੀਨ ਮਜ਼੍ਹਬ ਦਾ ਰੋੜਾ ਅਟਕਣਾ, ਦੁਨੀ ਰੋਵੇ ਥਾਉਂ ਥਾਈਂਆ। ਧੁਰ ਦਾ ਹੁਕਮ ਚੜ੍ਹਨਾ ਕਟਕਣਾ, ਚਾਰੋਂ ਕੁੰਟ ਵੇਖ ਵਖਾਈਆ। ਮਨ ਕਲਪਣਾ
❋
❋
ਵਿਚ ਸਭ ਨੇ ਭਟਕਣਾ, ਸਾਂਤਕ ਸਤਿ ਨਾ ਕੋਇ ਕਰਾਈਆ। ਜਮ ਕੀ ਫਾਸੀ ਮਨਮੁਖ ਜੀਵਾਂ ਲਟਕਣਾ, ਚੁਰਾਸੀ ਗੇੜ ਨਾ ਕੋਇ ਕਟਾਈਆ। ਦੁਖੀਆਂ ਵੰਡੇ ਕੋਈ ਦਰਦ ਨਾ, ਦੀਨਾਂ ਦੇਵੇ ਨਾ ਕੋਇ ਵਡਿਆਈਆ। ਇਹ ਖੇਲ ਕਰਨਾ ਮਰਦ ਮਰਦਾਨੇ ਮਰਦਨਾ, ਮਦਦ ਆਪਣੀ ਨਾਲ ਰਖਾਈਆ। ਸ਼ਰਅ ਕਸਾਈ ਰਹੇ ਕਰਦਨਾ, ਕੁਦਰਤ ਦਾ ਕਾਦਰ ਕਰਨੀ ਦਾ ਕਰਤਾ ਲੇਖ ਮੁਕਾਈਆ। ਸਭ ਦੀ ਕਢ ਕੇ ਚਾਰ ਜੁਗ ਦੀ ਫ਼ਰਦਨਾ, ਲਹਿਣਾ ਵੇਖੇ ਥਾਉਂ ਥਾਈਂਆ। ਕਲਜੁਗ ਪੁੱਠੀ ਕਰੇ ਨਰਦਨਾ, ਨਾਰਦ ਮੁਨੀ ਦਏ ਦੁਹਾਈਆ। ਇਹ ਖੇਲ ਕਰਨਾ ਅਸਚਰਜਨਾ, ਅਚਰਜ ਲੀਲਾ ਆਪ ਵਖਾਈਆ। ਇਕੋ ਸੰਬਲ ਸੁਹਾਉਣਾ ਪਰਗਣਾ, ਪਟਨੇ ਵਾਲਾ ਡੇਰਾ ਲਾਈਆ। ਗੁਰਮੁਖਾਂ ਹੋਣ ਨਾ ਦੇਵੇ ਹਰਜਨਾ, ਹਰਜ ਆਪਣੇ ਘਰ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਹੁਕਮ ਇਕ ਸੁਣਾਈਆ। ਵਿਸ਼ਨੂੰ ਕਹੇ ਗੋਬਿੰਦ ਦਾ ਬ੍ਰਹਮਾ ਪੂਰਨ ਵੇਖ ਗ੍ਰਹਿ, ਘਰ ਇਕੋ ਸੋਭਾ ਪਾਈਆ। ਜਿਥੇ ਪਰਮ ਪੁਰਖ ਪਰਮਾਤਮਾ ਰਹੇ, ਰਹਿਬਰ ਬਣ ਕੇ ਨੂਰ ਇਲਾਹੀਆ। ਜਿਸ ਨੂੰ ਯਾਦ ਕਰਦੇ ਕੋਟਨ ਕੋਟ ਲੱਖ ਕਰੋੜੀ ਸੈ, ਗਣਤੀ ਗਣਤ ਨਾ ਕੋਇ ਗਣਾਈਆ। ਜਿਸ ਦੇ ਹੁਕਮ ਅੰਦਰ ਜੁਗ ਚੌਕੜੀ ਵਹਿਣ ਵਹੇ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਧਾਰ ਵਹਾਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਸਚ ਸਿੰਘਾਸਣ ਆਪ ਬਹੇ, ਤਖ਼ਤ ਨਿਵਾਸੀ ਡੇਰਾ ਲਾਈਆ। ਜਿਸ ਨੇ ਦੀਨ ਦੁਨੀ ਕਰਨੀ ਲੈ, ਲਹਿਣਾ ਸਭ ਦਾ ਝੋਲੀ ਪਾਈਆ। ਇਕ ਦੋ ਜਹਾਨ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਹੋਵੇ ਜੈ, ਜੈ ਜੈਕਾਰ ਆਪ ਕਰਾਈਆ। ਜੁਗ ਚੌਕੜੀ ਪੁਰਖ ਅਕਾਲ ਆਪਣਾ ਨਾਮ ਕਿਸੇ ਨਹੀਂ ਕੀਤਾ ਬੈ, ਹੱਕ ਫਕ ਨਾ ਕੋਇ ਕਰਾਈਆ। ਸਾਰੇ ਰਸਨਾ ਨਾਲ ਗਏ ਕਹਿ, ਕਹਿ ਕਹਿ ਜਗਤ ਸੁਣਾਈਆ। ਅੰਤ ਪ੍ਰਭ ਦੀ ਸਰਨੀ ਪਏ, ਸਿਰ ਸਕੇ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਏਕਾ ਹੈ, ਦੂਜਾ ਨਜ਼ਰ ਕੋਇ ਨਾ ਆਈਆ।
੨੦ ਅੱਸੂ ਸ਼ਹਿਨਸ਼ਾਹੀ ਸੰਮਤ ੫ ਸੋਹਣ ਸਿੰਘ ਦੇ ਗ੍ਰਹਿ ਤਰਨਤਾਰਨ
ਵਿਸ਼ਨੂੰ ਕਹੇ ਮੈਂ ਤੱਕਿਆ ਅਜਬ ਨਜ਼ਾਰਾ, ਨਿਰਗੁਣ ਨਿਰਾਕਾਰ ਨਿਰੰਕਾਰ ਦਿਤਾ ਵਖਾਈਆ। ਕਲਜੁਗ ਚਾਰੋਂ ਕੁੰਟ ਅੰਧ ਅੰਧਿਆਰਾ, ਸਾਚਾ ਚੰਦ ਨਾ ਕੋਇ ਰੁਸ਼ਨਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਹੋਇਆ ਧੂੰਆਂਧਾਰਾ, ਧੁੰਦੂਕਾਰ ਨਾ ਕੋਇ ਮਿਟਾਈਆ। ਭੁੱਲਿਆ ਮਾਰਗ ਗੁਰ ਅਵਤਾਰਾ, ਪੈਗ਼ੰਬਰਾਂ ਭੈ ਨਾ ਕੋਇ ਰਖਾਈਆ। ਚਾਰ ਬਰਨ ਅਠਾਰਾਂ ਬਰਨ, ਕਰਨ ਹਾਹਾਕਾਰਾ, ਸਾਂਤਕ ਸਤਿ ਨਾ ਕੋਇ ਵਰਤਾਈਆ। ਨੇਤਰ ਰੋਵਣ ਜ਼ਾਰੋ ਜ਼ਾਰਾ, ਧੀਰਜ ਧੀਰ ਨਾ ਕੋਇ ਰਖਾਈਆ। ਪੁਰਖ ਅਕਾਲਾ ਦੀਨ ਦਿਆਲਾ ਵੇਖਣਹਾਰ ਸਰਬ ਸੰਸਾਰਾ, ਸੰਸਾਰੀ ਭੰਡਾਰੀ ਸੰਘਾਰੀ ਰਿਹਾ ਉਠਾਈਆ। ਵੇਖੋ ਖੇਲ ਜਗਤ ਦੀ ਧਾਰਾ, ਧਰਨੀ ਧਰਤ ਧਵਲ ਧੌਲ ਬਿਨ ਨੇਤਰ ਰਾਹ ਤਕਾਈਆ। ਨਾਲ ਰਲਾਏ ਤੇਈ ਅਵਤਾਰਾ, ਤ੍ਰੈਗੁਣ ਅਤੀਤਾ ਹੁਕਮ ਸੁਣਾਈਆ। ਹਜ਼ਰਤ ਈਸਾ ਮੂਸਾ ਮੁਹੰਮਦ ਹੋਣਾ ਖ਼ਬਰਦਾਰਾ, ਸਦੀ ਚੌਧਵੀਂ ਲਏ ਅੰਗੜਾਈਆ। ਨਾਨਕ ਗੋਬਿੰਦ ਦੋ ਜਹਾਨਾਂ
❋
❋
ਪਰਦਾ ਲਾਹੁਣਾ ਸਾਰਾ, ਸਾਰ ਸ਼ਬਦ ਇਕ ਪਰਗਟਾਈਆ। ਕਿਸ ਬਿਧ ਕਲਜੁਗ ਕੂੜੀ ਕਿਰਿਆ ਹੋਵੇ ਪਾਰ ਕਿਨਾਰਾ, ਦਰ ਘਰ ਸਾਚੇ ਮਿਲੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਸੰਦੇਸ਼ਾ ਇਕ ਸੁਣਾਈਆ। ਵਿਸ਼ਨੂੰ ਕਹੇ ਮੇਰੇ ਅੰਤਰ ਆਈ ਹੈਰਾਨੀ, ਹੈਰਤ ਵਿਚ ਜਣਾਈਆ। ਸਤਿ ਧਰਮ ਦੀ ਦਿਸੇ ਨਾ ਕੋਇ ਨਿਸ਼ਾਨੀ, ਨਿਸ਼ਾਨਾ ਧਰਮ ਨਾ ਕੋਇ ਉਠਾਈਆ। ਪੰਡਤ ਪਾਂਧੇ ਮੁੱਲਾ ਸ਼ੇਖ਼ ਜਗਤ ਗ੍ਰੰਥੀ ਕਰਨ ਬੇਈਮਾਨੀ, ਬੇਵਾ ਰੂਪ ਹੋਈ ਲੋਕਾਈਆ। ਸਚ ਧਾਰ ਦਿਸੇ ਨਾ ਕੋਈ ਬ੍ਰਹਮ ਗਿਆਨੀ, ਬ੍ਰਹਮ ਵਿਦਿਆ ਨਾ ਕੋਇ ਪੜ੍ਹਾਈਆ। ਨੌਂ ਖੰਡ ਪ੍ਰਿਥਮੀ ਸੱਤ ਦੀਪ ਝਗੜਾ ਪਿਆ ਅੰਜੀਲ ਕੁਰਾਨੀ, ਸ਼ਰਅ ਸਕੇ ਨਾ ਕੋਇ ਗਵਾਈਆ। ਨਾਮ ਨਿਧਾਨਾ ਮਾਰੇ ਨਾ ਕੋਇ ਕਾਨੀ, ਅਣਿਆਲਾ ਤੀਰ ਨਾ ਕੋਇ ਚਲਾਈਆ। ਕਲਜੁਗ ਅੰਤ ਚਾਰ ਕੁੰਟ ਮਾਇਆ ਮਮਤਾ ਕੂੜ ਚੜ੍ਹੀ ਤੁਗ਼ਿਆਨੀ, ਅੱਗੇ ਹੋ ਨਾ ਕੋਇ ਅਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਹੁਕਮ ਸੰਦੇਸ਼ਾ ਇਕ ਸੁਣਾਈਆ। ਵਿਸ਼ਨੂੰ ਕਹੇ ਪ੍ਰਭ ਵਖਾਇਆ ਕਲਜੁਗ ਅੰਤਮ ਖੇਲ, ਖ਼ਾਲਕ ਖ਼ਲਕ ਦਿਤਾ ਦ੍ਰਿੜਾਈਆ। ਝਗੜਾ ਪਿਆ ਗੁਰੂ ਗੁਰ ਚੇਲ, ਚੇਲਾ ਗੁਰ ਨਾ ਕੋਇ ਵਡਿਆਈਆ। ਸਚ ਦਵਾਰੇ ਕਰੇ ਕੋਈ ਨਾ ਮੇਲ, ਆਤਮ ਪਰਮਾਤਮ ਰੰਗ ਨਾ ਕੋਇ ਰੰਗਾਈਆ। ਧਰਮ ਰਾਏ ਦੀ ਕਟੇ ਕੋਈ ਨਾ ਜੇਲ, ਚੁਰਾਸੀ ਫਾਸੀ ਨਾ ਕੋਇ ਕਟਾਈਆ। ਮੈਂ ਹੈਰਾਨ ਹੋਇਆ ਇਹ ਪ੍ਰਭ ਦਾ ਅਚਰਜ ਖੇਲ, ਹਰਿ ਕਰਤਾ ਆਪ ਖਿਲਾਈਆ। ਆਪੇ ਵਸ ਸਰਬ ਨਵੇਲ, ਦਰ ਘਰ ਬੈਠਾ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਸਚ ਦਵਾਰਾ ਇਕ ਦਰਸਾਈਆ। ਵਿਸ਼ਨੂੰ ਕਹੇ ਮੈਨੂੰ ਸ਼ਬਦ ਅਗੰਮੀ ਅਗੰਮੀ ਆਈ ਆਵਾਜ਼, ਅਗੰਮ ਅਗੰਮ ਜਣਾਈਆ। ਤੇਰਾ ਭੇਵ ਖੋਲ੍ਹਾਂ ਰਾਜ਼, ਪਰਦਾ ਦਿਆਂ ਉਠਾਈਆ। ਤਕ ਰਾਹ ਗ਼ਰੀਬ ਨਿਵਾਜ, ਬਿਨ ਨੇਤਰ ਨੈਣ ਨੈਣ ਤਕਾਈਆ। ਜਿਸਨੇ ਕਲਜੁਗ ਕੂੜੀ ਕਿਰਿਆ ਬਦਲ ਦੇਣਾ ਸਮਾਜ, ਸਚ ਸਮਗਰੀ ਸਤਿਜੁਗ ਇਕ ਵਰਤਾਈਆ। ਕੂੜੀ ਕਿਰਿਆ ਧੋ ਕੇ ਦਾਗ਼, ਦੁਰਮਤ ਮੈਲ ਕਰੇ ਸਫ਼ਾਈਆ। ਅੰਤਰ ਨਿਰੰਤਰ ਉਪਜਾਵੇ ਇਕ ਵੈਰਾਗ, ਵੈਰੀ ਅੰਦਰੋਂ ਬਾਹਰ ਕਢਾਈਆ। ਅੰਮ੍ਰਿਤ ਰਸ ਨਿਝਰ ਝਿਰਨਾ ਬੂੰਦ ਸਵਾਂਤੀ ਦਏ ਸਵਾਦ, ਅੱਠ ਸੱਠ ਲੇਖਾ ਦਏ ਚੁਕਾਈਆ। ਮਿਹਰ ਨਿਗਾਹ ਨਾਲ ਹੰਸ ਬਣਾਏ ਕਾਗ, ਕਾਗ ਹੰਸ ਰੂਪ ਬਦਲਾਈਆ। ਜੋਤੀ ਦੀਪ ਜਲਾਏ ਚਿਰਾਗ਼, ਅੰਧ ਅੰਧੇਰ ਦਏ ਮਿਟਾਈਆ। ਘਰ ਸਵਾਮੀ ਮਿਲੇ ਕੰਤ ਸੁਹਾਗ, ਰੰਡੇਪਾ ਨਜ਼ਰ ਕੋਇ ਨਾ ਆਈਆ। ਕਲਜੁਗ ਜੀਵਾਂ ਆਲਸ ਨਿੰਦਰਾ ਵਿਚੋਂ ਖੋਲ੍ਹ ਕੇ ਜਾਗ, ਜਾਗਰਤ ਜੋਤ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧਰਮ ਦੀ ਧਾਰ ਇਕ ਦ੍ਰਿੜਾਈਆ। ਵਿਸ਼ਨੂੰ ਕਹੇ ਪ੍ਰਭ ਦਿਤਾ ਇਕ ਸੰਦੇਸ਼, ਸਤਿ ਸਚ ਜਣਾਈਆ। ਨਿਗਾਹ ਮਾਰ ਮਾਝੇ ਦੇਸ, ਦੇਸ ਦੇਸਾਂਤਰ ਫੋਲ ਫੁਲਾਈਆ। ਨਿਰਗੁਣ ਜੋਤ ਨਰ ਨਰੇਸ਼, ਨੂਰ ਨੂਰਾਨਾ ਸੋਭਾ ਪਾਈਆ। ਜੋ ਆਦਿ ਅੰਤ ਰਹੇ ਹਮੇਸ਼, ਜਨਮ ਕਰਮ ਨਾ ਕੋਇ ਰਖਾਈਆ। ਜਿਸ ਨੂੰ ਝੁਕਣ ਵਿਸ਼ਨ ਬ੍ਰਹਮਾ ਸ਼ਿਵ ਗਣੇਸ਼, ਸੁਰਪਤ ਬੈਠਾ ਸੀਸ ਨਿਵਾਈਆ। ਗੁਰ ਅਵਤਾਰ ਪੈਗ਼ੰਬਰ ਕਰਨ ਆਦੇਸ਼, ਨਿਉਂ ਨਿਉਂ ਲਾਗਣ ਪਾਈਆ। ਜਿਸ ਦਾ ਮੁੱਛ ਦਾੜ੍ਹੀ ਨਾ ਕੋਇ ਕੇਸ, ਮੂੰਡ ਮੁੰਡਾਇਆ ਰੂਪ ਨਾ ਕੋਇ ਦਰਸਾਈਆ। ਸੋ ਕਲਜੁਗ ਬਦਲਣ ਲੱਗਾ ਰੇਖ, ਰਿਖੀ ਮੁਨੀ ਸਮਝ ਕਿਸੇ ਨਾ ਆਈਆ। ਜਨ ਭਗਤ ਸੁਹੇਲੇ ਬਣਾਵੇ
❋
❋
ਨੇਕ, ਬਦੀ ਅੰਦਰੋਂ ਦਏ ਗਵਾਈਆ। ਜਿਨ੍ਹਾਂ ਕਲਜੁਗ ਜੀਵਾਂ ਪ੍ਰਭ ਦਾ ਨਾਮ ਖਾਧਾ ਵੇਚ, ਤਿਨ੍ਹਾਂ ਦੇਵੇ ਆਪ ਸਜ਼ਾਈਆ। ਸ਼ਬਦ ਸਤਿਗੁਰੂ ਦੀਨ ਦੁਨੀ ਨੂੰ ਮਾਰੇ ਪੇਚ, ਪੇਚੀਦਾ ਆਪਣੀ ਕਾਰ ਕਮਾਈਆ। ਅੱਗੇ ਚਲੇ ਕਿਸੇ ਨਾ ਪੇਸ਼, ਪੇਸ਼ੀਨਗੋਈਆਂ ਦੇਣ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਹੁਕਮ ਇਕ ਸੁਣਾਈਆ। ਵਿਸ਼ਨੂੰ ਕਹੇ ਪ੍ਰਭ ਦਾ ਹੁਕਮ ਅਪਾਰਾ, ਅਪਰੰਪਰ ਆਪ ਦ੍ਰਿੜਾਈਆ। ਜਗਤ ਵੇਖੋ ਤੇਈ ਅਵਤਾਰਾ, ਪੈਗ਼ੰਬਰ ਨੇਤਰ ਲੋਚਨ ਨੈਣ ਅੱਖ ਖੁਲ੍ਹਾਈਆ। ਗੁਰ ਗੁਰ ਵੇਖੋ ਸਚ ਦੀ ਧਾਰਾ, ਧਰਨੀ ਧਰਤ ਧਵਲ ਧਿਆਨ ਰਖਾਈਆ। ਸਾਚਾ ਦਿਸੇ ਨਾ ਕੋਇ ਮੀਤ ਮੁਰਾਰਾ, ਸੱਜਣ ਸੰਗ ਨਾ ਕੋਇ ਨਿਭਾਈਆ। ਚਾਰੋਂ ਕੁੰਟ ਧੁੰਦੂਕਾਰਾ, ਅੰਧ ਅੰਧੇਰ ਨਾ ਕੋਇ ਗਵਾਈਆ। ਧਰਮ ਰਿਹਾ ਨਾ ਮੰਦਰ ਮਸਜਿਦ ਸ਼ਿਵਦਵਾਲੇ ਮੱਠ ਗੁਰੂਦਵਾਰਾ, ਵਿਭਚਾਰ ਕਰਮ ਕਰੇ ਲੋਕਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਖਾਣੀ ਬਾਣੀ ਪੜ੍ਹ ਕੇ ਮਨ ਮਿਟੇ ਨਾ ਕਿਸੇ ਵਿਕਾਰਾ, ਹੰਗਤਾ ਗੜ੍ਹ ਨਾ ਕੋਇ ਤੁੜਾਈਆ। ਕਲਜੁਗ ਜੀਵ ਵਿਭਚਾਰ ਹੋਏ ਚਾਰ ਕੁੰਟ ਦਹਿ ਦਿਸ਼ਾ ਕੁਲਖਣੀ ਨਾਰਾ, ਸੁਹਾਗੀ ਕੰਤ ਨਾ ਕੋਇ ਹੰਢਾਈਆ। ਸ਼ਬਦੀ ਹੁਕਮ ਦੇਵੇ ਸੱਚੀ ਸਰਕਾਰਾ, ਸਾਹਿਬ ਸਵਾਮੀ ਆਪ ਦ੍ਰਿੜਾਈਆ। ਗੋਬਿੰਦ ਅੰਤਮ ਉਠ ਯੋਧੇ ਸੂਰਬੀਰ ਮਾਰ ਲਲਕਾਰਾ, ਨਾਮ ਡੰਕਾ ਇਕ ਵਜਾਈਆ। ਸਰਗੁਣ ਕਰ ਖ਼ਬਰਦਾਰਾ, ਸਦੀ ਚੌਧਵੀਂ ਸੋਇਆ ਰਹਿਣ ਕੋਇ ਨਾ ਪਾਈਆ। ਪੈਗ਼ੰਬਰਾਂ ਦੇ ਇਕ ਹੁਲਾਰਾ, ਚੌਦਾਂ ਤਬਕ ਕਰ ਸ਼ਨਵਾਈਆ। ਚੌਦਾਂ ਲੋਕਾਂ ਤੇਰਾ ਇਸ਼ਾਰਾ, ਐਸ਼ੋ ਇਸ਼ਰਤ ਵੇਖਣ ਥਾਉਂ ਥਾਈਂਆ। ਸਭ ਨੂੰ ਦੱਸਣ ਕਲਜੁਗ ਹੋਣਾ ਅੰਤ ਕਿਨਾਰਾ, ਵੇਲਾ ਵਕਤ ਦਏ ਗਵਾਹੀਆ। ਹੁਕਮ ਸੰਦੇਸ਼ਾ ਦੇਵੇ ਕਲ ਕਲਕੀ ਚਵੀਂਆ ਅਵਤਾਰਾ, ਜਿਸ ਨੂੰ ਜਨਮੇ ਕੋਈ ਨਾ ਮਾਈਆ। ਜਿਸ ਦਾ ਸ਼ਬਦ ਸੁਤ ਗੋਬਿੰਦ ਇਕ ਦੁਲਾਰਾ, ਦੂਲ੍ਹਾ ਧੁਰ ਦਾ ਨਜ਼ਰੀ ਆਈਆ। ਉਹ ਵੇਖਣਹਾਰ ਸਰਬ ਸੰਸਾਰਾ, ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਦਾਤਾ ਬੇਪਰਵਾਹੀਆ। ਵਿਸ਼ਨੂੰ ਕਹੇ ਮੈਂ ਸ਼ਬਦ ਅਗੰਮੀ ਗੋਬਿੰਦ ਤੱਕਿਆ, ਤੱਕਿਆ ਜ਼ਾਹਰ ਜ਼ਹੂਰ। ਜਿਸ ਫਿਰਨਾ ਮਦੀਨਾ ਮੱਕਿਆ, ਕਾਅਬਾ ਹਜ਼ਰਤਾਂ ਵੇਖੇ ਜ਼ਰੂਰ। ਜਿਸ ਦਾ ਹੁਕਮ ਸੰਦੇਸ਼ਾ ਪੱਕਿਆ, ਕਲਜੁਗ ਤੋੜੇ ਅੰਤ ਗ਼ਰੂਰ। ਲੇਖਾ ਜਾਣੇ ਕਾਇਆ ਮੱਟਿਆ, ਪੰਜ ਤਤ ਮਨ ਪਾਏ ਨਾ ਕੋਇ ਫ਼ਤੂਰ। ਨੌਂ ਖੰਡ ਪ੍ਰਿਥਮੀ ਫਿਰੇ ਨੱਠਿਆ, ਪੰਧ ਮੁਕਾਏ ਨੇੜੇ ਦੂਰ। ਸੋ ਸਵਾਮੀ ਹਰ ਘਟ ਵਸਿਆ, ਜੋਤੀ ਜਾਤਾ ਚਮਕੇ ਨੂਰ। ਜਿਸ ਮੇਟਣੀ ਰੈਣ ਅੰਧੇਰੀ ਮੱਸਿਆ, ਨਾਤਾ ਤੋੜਨਾ ਕੂੜੋ ਕੂੜ। ਦੀਨ ਮਜ਼੍ਹਬ ਦਾ ਰਹਿਣ ਨਾ ਦੇਵੇ ਰੱਟਿਆ, ਮਾਨਸ ਮਾਨਵ ਮਾਨੁਖ ਏਕਾ ਦੱਸੇ ਦਸਤੂਰ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਜਣਾਏ ਟੱਪਿਆ, ਕਿਰਪਾ ਕਰੇ ਆਪ ਜ਼ਰੂਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਜੋਤੀ ਜਾਤਾ ਜ਼ਾਹਰ ਜ਼ਹੂਰ। ਵਿਸ਼ਨੂੰ ਕਹੇ ਮੇਰੇ ਅੰਤਰ ਦਿਤੀ ਅਗੰਮ ਵਿਚਾਰ, ਵਿਚਰ ਕੇ ਦਿਆਂ ਜਣਾਈਆ। ਕਿਰਪਾ ਕਰੇ ਆਪ ਨਿਰੰਕਾਰ, ਨਿਰਵੈਰ ਧੁਰਦਰਗਾਹੀਆ। ਜੋਤੀ ਜਾਤਾ ਹੋ ਉਜਿਆਰ, ਪਰਵਰਦਿਗਾਰ ਵੇਸ ਵਟਾਈਆ। ਜਿਸ ਨੂੰ ਕਹਿੰਦੇ ਸਾਂਝਾ ਯਾਰ, ਜਲਵਾਗਰ ਨੂਰ ਇਲਾਹੀਆ। ਕਲਜੁਗ ਮੇਟੇ ਕੂੜ ਕੁੜਿਆਰ, ਮਾਇਆ ਮਮਤਾ ਮੋਹ ਮਿਟਾਈਆ। ਮਨ ਕਲਪਨਾ ਕਰੇ ਗ੍ਰਿਫ਼ਤਾਰ, ਸ਼ਬਦੀ ਡੋਰੀ ਤੰਦ ਬੰਧਾਈਆ। ਆਸਾ ਤ੍ਰਿਸ਼ਨਾ ਦਏ ਨਿਵਾਰ, ਅੰਮ੍ਰਿਤ ਬੂੰਦ ਇਕ ਪਿਆਈਆ। ਧੁਰ ਦਾ ਹੁਕਮ ਸੱਚੀ ਸਰਕਾਰ,
❋
❋
ਸਚ ਸੰਦੇਸ਼ਾ ਇਕ ਸੁਣਾਈਆ। ਸਦੀ ਚੌਧਵੀਂ ਅੰਤ ਕੰਤ ਭਗਵੰਤ ਲਹਿਣਾ ਦੇਣਾ ਦਏ ਨਿਵਾਰ, ਲੇਖਾ ਅਵਰ ਰਹੇ ਨਾ ਰਾਈਆ। ਮੁਹੰਮਦ ਸੱਯਦਾ ਸੀਸ ਝੁਕਾਏ ਨਾਲ ਚਾਰ ਯਾਰ, ਕਲਮਾ ਕਾਇਨਾਤ ਵਿਚ ਜਣਾਈਆ। ਦਰੋਹੀ ਖ਼ੁਦਾ ਖ਼ੁਦਾ ਦੇ ਨਬੀ ਮੇਰਾ ਰਿਹਾ ਨਾ ਕੋਇ ਅਖਤਿਆਰ, ਮੁਖਤਿਆਰਨਾਮਾ ਆਪਣੀ ਮੁਹਲਤ ਗਿਆ ਪੁਗਾਈਆ। ਮੇਰਾ ਮਾਲਕ ਖ਼ਾਲਕ ਪ੍ਰਿਤਪਾਲਕ ਪਰਗਟ ਹੋਇਆ ਅਮਾਮ ਅਮਾਮਾ ਸਿਕਦਾਰ, ਸਿਕਦਾਰੀ ਆਪਣੇ ਹੱਥ ਰਖਾਈਆ। ਅਸੀਂ ਓਸ ਦੇ ਬਰਖ਼ੁਰਦਾਰ, ਚੌਦਾਂ ਸਦੀਆਂ ਸੇਵ ਕਮਾਈਆ। ਕਰਦੇ ਰਹੇ ਇੰਤਜ਼ਾਰ, ਬਿਨ ਨੈਣਾਂ ਨੈਣ ਤਕਾਈਆ। ਸੋ ਆਇਆ ਆਪਣੀ ਧਾਰ, ਜੋਤੀ ਜਾਤਾ ਡਗਮਗਾਈਆ। ਜਿਸ ਨੇ ਬਦਲ ਦੇਣਾ ਸੰਸਾਰ, ਦੀਨ ਦੁਨੀ ਨਾ ਕੋਇ ਚਤੁਰਾਈਆ। ਸਤਿਗੁਰ ਸ਼ਬਦ ਇਕ ਹੋਣਾ ਉਜਿਆਰ, ਚਾਰ ਕੁੰਟ ਕਰੇ ਰੁਸ਼ਨਾਈਆ। ਜਿਸ ਦਾ ਖੰਡਾ ਹੋਣਾ ਦੋ ਧਾਰ, ਨਿਰਗੁਣ ਸਰਗੁਣ ਰੰਗ ਰੰਗਾਈਆ। ਸੋ ਵੇਲਾ ਵਕਤ ਪਹੁੰਚਿਆ ਆਣ, ਆਨਨ ਫ਼ਾਨਨ ਆਪਣੀ ਕਾਰ ਕਮਾਈਆ। ਜਿਸ ਨੂੰ ਝੁਕਦੇ ਸਰਬ ਗੁਰੂ ਅਵਤਾਰ, ਪੈਗ਼ੰਬਰ ਸੱਯਦਿਆਂ ਵਿਚ ਸੀਸ ਨਿਵਾਈਆ। ਤਿਸ ਸਾਹਿਬ ਨੂੰ ਮੇਰੀ ਨਮੋ ਨਮੋ ਨਮੋ ਨਮਸਕਾਰ, ਨਮਸਤੇ ਕਹਿ ਕੇ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਖੇਲੇ ਖੇਲ ਅਗੰਮ ਅਪਾਰ, ਅਲਖ ਅਗੋਚਰ ਅਗੰਮ ਅਥਾਹ ਬੇਪਰਵਾਹ ਆਪਣਾ ਹੁਕਮ ਵਰਤਾਈਆ।