ਪੁਸਤਕਾਲਾਭਾਗ ੨੨

੨੧ ਅੱਸੂ ਸ਼ਹਿਨਸ਼ਾਹੀ ਸੰਮਤ ੫ ਹਰਨਾਮ ਸਿੰਘ ਦੇ ਗ੍ਰਹਿ ਪੰਡੋਰੀ

ਵਿਸ਼ਨੂੰ ਕਹੇ ਸ਼ਬਦ ਗੋਬਿੰਦ ਕਰੇ ਖੇਲ ਉਪਰ ਬਸੁਧਾ, ਧਰਨੀ ਧਰਤ ਧਵਲ ਧੌਲ ਵੇਖ ਵਖਾਈਆ। ਜਿਸ ਨੇ ਕੂੜੀ ਕਿਰਿਆ ਮੇਟਣੀ ਕਲਜੁਗਾ, ਜੁਗ ਚੌਕੜੀ ਪੈਂਡਾ ਪੰਧ ਮੁਕਾਈਆ। ਜੋ ਸੰਦੇਸ਼ ਦੇ ਕੇ ਗਿਆ ਬੁੱਧਾ, ਬੁੱਧੀ ਤੋਂ ਪਰੇ ਧਿਆਨ ਲਗਾਈਆ। ਪੁਰਖ ਅਕਾਲਾ ਦੀਨ ਦਿਆਲਾ ਹੋਣਾ ਉਘਾ, ਨਿਰਗੁਣ ਨੂਰ ਜੋਤ ਕਰੇ ਰੁਸ਼ਨਾਈਆ। ਜਨ ਭਗਤਾਂ ਦੇਵੇ ਆਪਣੀ ਸੁੱਧਾ, ਅੰਤਰ ਨਿਰੰਤਰ ਪੜਦਾ ਦਏ ਉਠਾਈਆ। ਅਗਲਾ ਭੇਵ ਖੋਲ੍ਹ ਕੇ ਗੁੱਝਾ, ਮਾਇਆ ਮਮਤਾ ਮੋਹ ਮਿਟਾਈਆ। ਨਿਰਗੁਣ ਧਾਰ ਰਹੇ ਨਾ ਲੁਕਾ, ਲੋਕ ਪਰਲੋਕ ਕਰੇ ਰੁਸ਼ਨਾਈਆ। ਜਿਸ ਦਾ ਤੀਰ ਨਿਸ਼ਾਨਾ ਕਦੇ ਨਾ ਉਕਾ, ਦੋ ਜਹਾਨਾਂ ਆਪ ਵਖਾਈਆ। ਸਦੀ ਚੌਧਵੀਂ ਮੁਹੰਮਦ ਆਪਣਾ ਕਢ ਕੇ ਵਖਾਵੇ ਰੁੱਕਾ, ਜਿਸ ਉਤੇ ਅਲਿਫ਼ ਯੇ ਵੰਡ ਨਾ ਕੋਇ ਵੰਡਾਈਆ। ਤੇਰਾ ਪਰਵਰਦਿਗਾਰ ਸਮਝ ਨਾ ਆਇਆ ਮੁੱਦਾ, ਮੁੱਦਤ ਤੋਂ ਬੈਠਾ ਧਿਆਨ ਲਗਾਈਆ। ਚਾਰ ਯਾਰੀ ਸੰਗ ਰੁੱਝਾ, ਆਮੀਨ ਯਾਮੁਬੀਨ ਤੇਰਾ ਰਾਹ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਹਰਿ ਕਰਤਾ ਅਗੰਮ ਅਥਾਹੀਆ। ਵਿਸ਼ਨੂੰ ਕਹੇ ਮੈਂ ਸ਼ਬਦ ਗੋਬਿੰਦ ਤੱਕਿਆ ਨੂਰ ਨੁਰਾਨਾ, ਜਲਵਾਗਰ ਨਜ਼ਰੀ ਆਈਆ। ਜਿਸ ਦਾ ਕਲਮਾ ਹੱਕ ਪੈਗ਼ਾਮਾ, ਚੌਦਾਂ ਤਬਕ ਬਾਹਰ ਪੜ੍ਹਾਈਆ। ਜਿਸ ਦਾ ਖੇਲ ਅਗੰਮ ਅਮਾਮਾ, ਅਮਾਮ ਅਮਾਮਾਂ ਪੜਦਾ ਲਾਹੀਆ। ਚਾਰੇ ਕੁੰਟ ਦਹਿ ਦਿਸ਼ਾ ਵੱਜਣਾ ਦਮਾਮਾ, ਨਿਰਗੁਣ ਆਪਣਾ ਡੰਕ ਸੁਣਾਈਆ। ਜਿਸ ਨੇ ਕਲਮਾ ਬਦਲ ਦੇਣਾ ਕਲਾਮਾ, ਕਾਇਨਾਤ ਦਏ ਵਡਿਆਈਆ। ਰਹਿਮਤ ਰਹੀਮ ਕਰੇ ਰਹਿਮਾਨਾ,

❋

❋

ਰਹਿਬਰ ਇਕੋ ਸੋਭਾ ਪਾਈਆ। ਖੇਲੇ ਖੇਲ ਦੋ ਜਹਾਨਾਂ, ਪੁਰੀਆਂ ਲੋਆਂ ਫੋਲ ਫੁਲਾਈਆ। ਕਲ ਕਲਕੀ ਪਹਿਰ ਕੇ ਜਾਮਾ, ਜੋਤੀ ਜਾਤਾ ਡਗਮਗਾਈਆ। ਜਿਸ ਨੂੰ ਝੁਕ ਝੁਕ ਸੱਯਦਿਆਂ ਵਿਚ ਕਰਦੇ ਰਹੇ ਸਲਾਮਾ, ਨੇਤਰ ਲੋਚਨ ਨੈਣ ਅੱਖ ਸ਼ਰਮਾਈਆ। ਉਹ ਅੰਤਮ ਆਵੇ ਵਿਚ ਮੈਦਾਨਾ, ਪੜਦਾ ਓਹਲਾ ਰਹੇ ਨਾ ਰਾਈਆ। ਜਿਸ ਨੇ ਨੌ ਖੰਡ ਪ੍ਰਿਥਮੀ ਦੇਖਣੇ ਮਾਨਵ ਹੋਵੇ ਗੁਲਾਮਾ, ਸ਼ਰਅ ਜ਼ੰਜੀਰ ਕਟਾਈਆ। ਜੋਧਾ ਸੂਰਬੀਰ ਮਰਦ ਮਰਦਾਨਾ, ਬਲਧਾਰੀ ਫੇਰਾ ਪਾਈਆ। ਜਿਸ ਨੇ ਸਤਿਜੁਗ ਮਾਰਗ ਦੱਸਣਾ ਆਸਾਨਾ, ਇਨਸਾਨਾਂ ਅੰਦਰ ਭੇਵ ਖੁਲ੍ਹਾਈਆ। ਮਾਨੁਖ ਰਹੇ ਨਾ ਕੋਇ ਬੇਗਾਨਾ, ਦੁਤੀਆ ਭਾਉ ਨਾ ਕੋਇ ਜਣਾਈਆ। ਸਭ ਦਾ ਇਕੋ ਹੋਣਾ ਗਾਣਾ, ਤੂੰ ਮੇਰਾ ਮੈਂ ਤੇਰਾ ਢੋਲਾ ਰਾਗ ਅਲਾਹੀਆ। ਇਕੋ ਮੰਨਣਾ ਸਾਹਿਬ ਸੁਲਤਾਨਾ, ਸ਼ਾਹ ਪਾਤਸ਼ਾਹ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਕਰਤਾ ਬੇਪਰਵਾਹੀਆ। ਵਿਸ਼ਨੂੰ ਕਹੇ ਸ਼ਬਦ ਗੁਰੂ ਦਾ ਹੁਕਮ ਸੰਦੇਸ਼ਾ ਏਕ, ਏਕੰਕਾਰ ਰਿਹਾ ਦ੍ਰਿੜਾਈਆ। ਜਿਸ ਦੀ ਸਭ ਨੇ ਰੱਖਣੀ ਟੇਕ, ਮਸਤਕ ਧੂੜੀ ਖ਼ਾਕ ਰਮਾਈਆ। ਸਭ ਦੀ ਬੁਧ ਕਰੇ ਬਿਬੇਕ, ਦੁਰਮਤ ਮੈਲ ਧਵਾਈਆ। ਹਰਿ ਦਰਸਾਵੇ ਨੇਤਨ ਨੇਤ, ਨਿਜ ਨੈਣ ਕਰ ਰੁਸ਼ਨਾਈਆ। ਧੁਰਦਰਗਾਹੀ ਬਣ ਕੇ ਖੇਵਟ ਖੇਟ, ਨਈਆ ਨੌਕਾ ਆਪ ਚਲਾਈਆ। ਆਤਮ ਪਰਮਾਤਮ ਨਾਤਾ ਦੱਸ ਕੇ ਬੇਟੀ ਬੇਟ, ਪਿਤਾ ਪੂਤ ਗੋਦ ਉਠਾਈਆ। ਸਚ ਸਿੰਘਾਸਣ ਪੁਰਖ ਅਬਿਨਾਸ਼ਣ ਜਾਏ ਲੇਟ, ਦਰ ਦਵਾਰਾ ਇਕ ਵਡਿਆਈਆ। ਸੋ ਸੁਹੰਜਣਾ ਕਰੇ ਦੇਸ, ਜਿਸ ਦਰ ਆਪਣਾ ਫੇਰਾ ਪਾਈਆ। ਰਾਹ ਤਕਣ ਬ੍ਰਹਮਾ ਸ਼ਿਵ ਮਹੇਸ਼, ਗਣਪਤ ਗਣੇਸ਼, ਸੁਰਪਤ ਨੇਤਰ ਨੈਣ ਨੈਣ ਸ਼ਰਮਾਈਆ। ਜਿਸ ਨਿਰਗੁਣ ਧਾਰ ਬਦਲਿਆ ਭੇਖ, ਭੇਖਾਧਾਰੀ ਰੂਪ ਨਾ ਕੋਇ ਸਮਝਾਈਆ। ਤਿਸ ਸਾਹਿਬ ਸਵਾਮੀ ਅੰਤਰਜਾਮੀ ਘਟ ਨਿਵਾਸੀ ਅੰਤ ਕੰਤ ਆਦੇਸ, ਬਿਨਾ ਸੀਸ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਵਿਸ਼ਨੂੰ ਕਹੇ ਗੋਬਿੰਦ ਸ਼ਬਦ ਆਦਿ ਅੰਤ ਦਾ ਮਾਲਕ, ਜੁਗ ਜੁਗ ਖੇਲ ਖਿਲਾਈਆ। ਜੋ ਨਿਤ ਨਵਿਤ ਬਦਲੇ ਆਦਤ, ਅਦਲ ਇਨਸਾਫ਼ ਇਕ ਕਮਾਈਆ। ਸਤਿ ਧਰਮ ਦੀ ਲਾਵੇ ਅਦਾਲਤ, ਦਰ ਘਰ ਸਾਚਾ ਇਕ ਵਡਿਆਈਆ। ਆਤਮ ਪਰਮਾਤਮ ਦੱਸ ਅਬਾਦਤ, ਨੂਰ ਨੂਰ ਵਿਚ ਚਮਕਾਈਆ। ਕੂੜੀ ਕਿਰਿਆ ਮੇਟ ਅਲਾਮਤ, ਅਮਲਾਂ ਤੋਂ ਰਹਿਤ ਕਰੇ ਨੂਰ ਖ਼ੁਦਾਈਆ। ਜਦ ਤਕੋ ਸਹੀ ਸਲਾਮਤ, ਹਰਿ ਸੱਜਣ ਸੋਭਾ ਪਾਈਆ। ਜਿਸ ਨੇ ਸਦੀ ਚੌਧਵੀਂ ਕੂੜੀ ਕਿਰਿਆ ਕਰਾਉਣੀ ਬਗ਼ਾਵਤ, ਬਗਲਗੀਰ ਰਹਿਣ ਕੋਇ ਨਾ ਪਾਈਆ। ਗੁਰ ਅਵਤਾਰ ਪੈਗ਼ੰਬਰ ਦੇਵੇ ਨਾ ਕੋਇ ਜ਼ਮਾਨਤ, ਬਰੀਖ਼ਾਨਾ ਨਾ ਕੋਇ ਜਣਾਈਆ। ਸਚ ਨਾਮ ਦੀ ਮਿਲੇ ਨਾ ਕਿਸੇ ਨਿਆਮਤ, ਅਨਰਸ ਰਸ ਨਾ ਕਿਸੇ ਚਖਾਈਆ। ਜਿਸ ਨੇ ਸਦੀ ਚੌਧਵੀਂ ਅੰਤ ਅਖ਼ੀਰ ਬੇਨਜ਼ੀਰ ਲਿਆਉਣੀ ਕਿਆਮਤ, ਕਾਇਮ ਮੁਕਾਮ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਕਰਤਾ ਅਗੰਮ ਅਥਾਹੀਆ। ਵਿਸ਼ਨੂੰ ਕਹੇ ਸ਼ਬਦ ਗੋਬਿੰਦ ਗੋਬਿੰਦ ਇਕ ਅਲੱਖ, ਅਲਖ ਅਲੱਖਣਾ ਖੇਲ ਖਿਲਾਈਆ। ਨਿਰਗੁਣ ਨੂਰ ਜੋਤ ਪ੍ਰਤਖ, ਪਾਰਬ੍ਰਹਮ ਪ੍ਰਭ ਗੁਸਾਈਂਆ। ਜਿਸ ਦਾ ਖੇਲ ਆਦਿ ਜੁਗਾਦਿ ਸਚ, ਸਤਿ ਸਚ ਵਡਿਆਈਆ। ਸੋ ਸਾਹਿਬ ਸਵਾਮੀ ਪੁਰਖ ਸਮਰਥ, ਹਰਿ ਕਰਤਾ ਫੇਰਾ ਪਾਈਆ। ਜਿਸ ਨੇ ਜੁਗ ਚੌਕੜੀ ਦੀਨ ਮਜ਼੍ਹਬ ਕਰਾਏ ਵੱਖ, ਵੱਖਰਾ ਵੱਖਰਾ ਦਰ ਸੁਹਾਈਆ। ਸੋ ਕਲਜੁਗ

❋

❋

ਅੰਤਮ ਕਰੇ ਆਪ ਇਕੱਠ, ਗੁਰ ਅਵਤਾਰ ਪੈਗ਼ੰਬਰ ਦੇਵਣ ਨਾਲ ਸਫ਼ਾਈਆ। ਸਾਰਿਆਂ ਇਕੋ ਨਾਮ ਇਕੋ ਕਲਮਾ ਕਾਇਆ ਮੰਦਰ ਅੰਦਰ ਲੈਣਾ ਰਟ, ਰੱਟਾ ਜਗਤ ਰਹੇ ਨਾ ਰਾਈਆ। ਸਚ ਦਵਾਰਾ ਇਕੋ ਹੱਟ, ਇਕੋ ਮੰਦਰ ਗ੍ਰਹਿ ਸੁਹਾਈਆ। ਇਕੋ ਵਸਤ ਅਮੋਲਕ ਰੱਖ, ਰੱਖਕ ਹੋ ਕੇ ਆਪ ਵਰਤਾਈਆ। ਜੋ ਗੁਰ ਅਵਤਾਰ ਪੈਗ਼ੰਬਰਾਂ ਭਵਿਖਤ ਦਿਤਾ ਦੱਸ, ਦਹਿ ਦਿਸ਼ਾ ਖੋਜ ਖੁਜਾਈਆ। ਸਦੀ ਚੌਧਵੀਂ ਪੰਧ ਮੁਕਾਇਆ ਲੋਕਮਾਤ ਨੱਸ ਨੱਸ, ਬਣ ਪਾਂਧੀ ਰਾਹੀਆ। ਮੁਹੰਮਦ ਨੀਰ ਵਰੋਲੇ ਆਪਣੀ ਅੱਖ, ਉਮਤ ਉਮਤੀ ਵੇਖ ਵਖਾਈਆ। ਚਾਰ ਯਾਰੀ ਪਈ ਗਸ਼, ਹਵਸ ਹੋਸ਼ ਨਾ ਕੋਇ ਵਡਿਆਈਆ। ਜਿਸ ਪਰਵਰਦਿਗਾਰ ਦਾ ਕਰਦੇ ਰਹੇ ਜਸ, ਸਿਫ਼ਤਾਂ ਵਿਚ ਢੋਲੇ ਗਾਈਆ। ਉਹ ਅੰਤ ਕੰਤ ਪਰਵਰਦਿਗਾਰ ਹੋ ਪਰਗਟ, ਸਾਡੇ ਪਰਗਣੇ ਫੋਲ ਫੁਲਾਈਆ। ਉਧਰੋਂ ਈਸਾ ਦਾ ਕਲਾਕ ਕਰੇ ਟਕ ਟਕ, ਘੜੀ ਘੜਿਆਲ ਰਿਹਾ ਖੜਕਾਈਆ। ਮੇਰਾ ਗਾਡ ਗੁਡ ਗਾਇਡ ਹੋ ਕੇ ਆਵੇ ਨੱਠ, ਜੋਤੀ ਜਾਤਾ ਪੰਧ ਮੁਕਾਈਆ। ਜਿਸ ਦਾ ਕਲਮਾ ਸਭ ਨੇ ਲੈਣਾ ਰਟ, ਰੁਟੀਨ ਰਿਟਨ ਇਕ ਸਮਝਾਈਆ। ਧਰਮ ਦੀ ਧਾਰ ਖੋਲ੍ਹਣਾ ਹੱਟ, ਦਵਾਰਾ ਇਕੋ ਇਕ ਵਡਿਆਈਆ। ਦੀਨ ਮਜ਼੍ਹਬ ਦਾ ਮੇਟ ਕੇ ਫੱਟ, ਪੱਟੀ ਦੇਵੇ ਨਾਮ ਬੰਧਾਈਆ। ਪਿਛਲੀ ਕਰਨੀ ਸਭ ਦੀ ਸ਼ਬਦੀ ਗੋਬਿੰਦ ਦੇਵੇ ਠੱਪ, ਮੋਹਰ ਆਪਣਾ ਨਾਮ ਲਗਾਈਆ। ਪੂਰਬ ਲੇਖਾ ਪੂਰਾ ਕਰ ਪੱਕ, ਪਾਰਬ੍ਰਹਮ ਪ੍ਰਭ ਆਪਣਾ ਭੇਵ ਖੁਲ੍ਹਾਈਆ। ਕਲਜੁਗ ਦੇਵੇ ਆਪਣਾ ਹੱਕ, ਹਕੀਕਤ ਵਿਚੋਂ ਝੋਲੀ ਪਾਈਆ। ਸਤਿਜੁਗ ਸਾਚਾ ਜਾਏ ਲੱਗ, ਸਦੀ ਚੌਧਵੀਂ ਲੇਖਾ ਅੰਤ ਚੁਕਾਈਆ। ਕਲਜੁਗ ਜੀਵ ਨਾ ਰਹੇ ਕੋਈ ਅਲਪਗ, ਸਰਬਗ ਦੇਵੇ ਮਾਣ ਵਡਿਆਈਆ। ਦੀਨ ਮਜ਼੍ਹਬ ਰਹੇ ਨਾ ਕੋਇ ਅਲਗ, ਆਤਮ ਪਰਮਾਤਮ ਮੇਲਾ ਮੇਲੇ ਸਹਿਜ ਸੁਭਾਈਆ। ਅੰਤ ਅਖ਼ੀਰ ਬੇਨਜ਼ੀਰ ਲਾਸ਼ਰੀਕ ਪਰਵਰਦਿਗਾਰ ਸਾਂਝਾ ਯਾਰ ਸਭ ਦੀ ਮੇਟੇ ਹੱਦ, ਹਦੂਦ ਆਪਣੀ ਦਏ ਸਮਝਾਈਆ। ਸਾਰੇ ਇਕੋ ਨਾਮ ਲੈਣਾ ਜਪ, ਇਕੋ ਕਲਮਾ ਲੈਣਾ ਗਾਈਆ। ਇਕੋ ਪੁਰਖ ਅਕਾਲਾ ਦੀਨ ਦਿਆਲਾ ਮਾਲਕ ਹੋਏ ਸਭ, ਦੂਜਾ ਨਜ਼ਰ ਕੋਇ ਨਾ ਆਈਆ। ਜਿਸ ਦੀ ਗੁਰ ਅਵਤਾਰ ਪੈਗ਼ੰਬਰ ਬਣੇ ਯਦ, ਯਦੀ ਲੇਖਾ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਆਪਣਾ ਪੜਦਾ ਲਾਹੀਆ। ਵਿਸ਼ਨੂੰ ਕਹੇ ਸ਼ਬਦ ਗੁਰੂ ਦੀ ਧਾਰ, ਗੋਬਿੰਦ ਗੋਬਿੰਦ ਗੋਬਿੰਦ ਨਾਲ ਪਰਗਟਾਈਆ। ਜਿਸ ਦਾ ਖੇਲ ਸਦਾ ਜੁਗ ਚਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੇਸ ਵਟਾਈਆ। ਸੋ ਕਲ ਕਲਕੀ ਲਏ ਅਵਤਾਰ, ਜੋਤੀ ਜਾਤਾ ਕਰੇ ਰੁਸ਼ਨਾਈਆ। ਸੰਬਲ ਬੈਠ ਧਾਮ ਨਿਆਰ, ਨਿਰਗੁਣ ਆਸਣ ਇਕ ਸੁਹਾਈਆ। ਸ਼ਬਦੀ ਨਾਦ ਧੁਨ ਜੈਕਾਰ, ਅਗੰਮ ਅਥਾਹ ਸੁਣਾਈਆ। ਅੰਮ੍ਰਿਤ ਦੇ ਕੇ ਠੰਡਾ ਠਾਰ, ਨਿਝਰ ਬੂੰਦ ਸਵਾਂਤ ਆਪ ਟਪਕਾਈਆ। ਚਾਰੋਂ ਕੁੰਟ ਵੇਖ ਕੇ ਹਾਹਾਕਾਰ, ਮਾਨਵ ਮਾਨੁਖ ਮਾਨਸ ਫੋਲ ਫੁਲਾਈਆ। ਕਿਰਪਾ ਕਰੇ ਆਪ ਕਰਤਾਰ, ਕੁਦਰਤ ਦਾ ਕਰਤਾ ਵੇਖ ਵਖਾਈਆ। ਹੁਕਮ ਸੰਦੇਸ਼ਾ ਦੇਵੇ ਆਪਣੀ ਧਾਰ, ਧਰਨੀ ਧਰਤ ਧਵਲ ਧੌਲ ਜਣਾਈਆ। ਸਾਰੇ ਹੋ ਜਾਓ ਖ਼ਬਰਦਾਰ, ਸੋਇਆ ਰਹਿਣ ਕੋਇ ਨਾ ਪਾਈਆ। ਗੋਬਿੰਦ ਖੰਡਾ ਖੜਕੇ ਅਗੰਮ ਅਪਾਰ, ਅਪਰੰਪਰ ਸਵਾਮੀ ਆਪ ਖੜਕਾਈਆ। ਲਹਿਣਾ ਦੇਣਾ ਸਭ ਦਾ ਦਏ ਨਿਵਾਰ, ਬਾਕੀ ਰਹਿਣ ਕਿਛ ਨਾ ਪਾਈਆ। ਜਨ ਭਗਤਾਂ ਪੜਦਾ ਲਾਹੇ ਆਪਣੀ ਧਾਰ, ਧਰਨੀ ਧਰਤ ਸੁਹਾਈਆ। ਗੋਬਿੰਦ ਸੂਰਾ ਸੂਰਬੀਰ ਬਲਕਾਰ, ਬਲਧਾਰੀ ਆਪ ਜਣਾਈਆ। ਮਾਝੇ ਵਾਲਿਓ ਛੱਬੀ ਪੋਹ ਨੂੰ ਲੈ ਕੇ ਆਉਣੀ ਇਕ ਤਲਵਾਰ, ਤਿੰਨ ਤਿੰਨ ਨਾਲ ਲੰਬਾਈਆ। ਲੇਖਾ ਅਗਲਾ

❋

❋

ਦੱਸੇ ਆਪ ਨਿਰੰਕਾਰ, ਕੀ ਗੋਬਿੰਦ ਖੇਲ ਖਿਲਾਈਆ। ਕਿਸ ਬਿਧ ਮੇਟਣਾ ਧੂੰਆਂਧਾਰ, ਕਿਰਿਆ ਕੂੜ ਚੁਕਾਈਆ। ਸਤਿ ਸਚ ਹੋਏ ਜੈਕਾਰ, ਧਰਮ ਧਰਮ ਨਾਲ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਇਕ ਇਕੱਲਾ ਪਾਵੇ ਸਭ ਦੀ ਸਾਰ, ਮਹਾਂਸਾਰਥੀ ਆਪਣੀ ਖੇਲ ਖਿਲਾਈਆ।

੨੨ ਅੱਸੂ ਸ਼ਹਿਨਸ਼ਾਹੀ ਸੰਮਤ ੫ ਮੱਖਣ ਸਿੰਘ ਦੇ ਗ੍ਰਹਿ ਨੌਰੰਗਾਬਾਦ

ਵਿਸ਼ਨੂੰ ਕਹੇ ਮੈਂ ਖੇਲ ਵੇਖਿਆ ਅੱਖਾਂ, ਅੱਖਰਾਂ ਵਾਲੀ ਲਿਖਤ ਨਾ ਕੋਇ ਬਣਾਈਆ। ਜਿਸ ਵੇਲੇ ਗੋਬਿੰਦ ਸੱਥਰ ਲੱਥਾ, ਯਾਰੜਾ ਸੇਜ ਹੰਢਾਈਆ। ਬਿਨਾ ਹੱਥਾਂ ਤੋਂ ਟੇਕਿਆ ਮੱਥਾ, ਬਿਨਾ ਸੀਸ ਸੀਸ ਝੁਕਾਈਆ। ਆਪਣੇ ਪਿੱਠ ਤੋਂ ਲਾਹ ਕੇ ਭੱਥਾ, ਕਮਾਨ ਦਿਤੀ ਟਿਕਾਈਆ। ਬਿਨਾ ਰਸਨਾ ਤੋਂ ਬਚਨ ਕਹਿ ਕੇ ਸੱਚਾ, ਸਚ ਦਿਤਾ ਸਮਝਾਈਆ। ਹੁਣ ਮੈਂ ਤੇਰਾ ਤੱਤਾਂ ਵਾਲਾ ਬੱਚਾ, ਅੰਤਰ ਨਿਰਗੁਣ ਨੂਰ ਜੋਤ ਰੁਸ਼ਨਾਈਆ। ਤੇਰੀ ਸ਼ਬਦੀ ਧਾਰ ਨੱਸਾ, ਦਿਵਸ ਰੈਣ ਪੰਧ ਮੁਕਾਈਆ। ਤੇਰਾ ਲਹਿਣਾ ਦੇਣਾ ਪੂਰਾ ਕੀਤਾ ਮਸਾਂ, ਮੁਸ਼ਕਲ ਅੱਗੇ ਨਾ ਕੋਇ ਰਖਾਈਆ। ਸਦ ਤੇਰੇ ਸੰਗ ਵਸਾਂ, ਸਗਲਾ ਸੰਗ ਬਣਾਈਆ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਧਾਰ ਹੋ ਕੇ ਨੱਸਾਂ, ਨਰ ਨਰਾਇਣ ਮੇਲ ਮਿਲਾਈਆ। ਅੱਖਰਾਂ ਵਾਲਾ ਲਾਈਨਾਂ ਵਾਲਾ ਸਿਫ਼ਤਾਂ ਵਾਲਾ ਕਦੇ ਨਾ ਬਦਲਾਂ ਸਫਾ, ਸਫਾ ਸਭ ਦੀ ਵੇਖ ਵਖਾਈਆ। ਪੁਰਖ ਅਕਾਲ ਦੀਨ ਦਿਆਲ ਦੇ ਦੇ ਗੱਫਾ, ਵਸਤ ਅਮੋਲਕ ਇਕ ਵਰਤਾਈਆ। ਪਾਰਬ੍ਰਹਮ ਪਤਿਰਮੇਸ਼ਵਰ ਖ਼ੁਸ਼ੀਆਂ ਨਾਲ ਹੱਸਾ, ਸਚ ਸਵਾਮੀ ਦਇਆ ਕਮਾਈਆ। ਬਿਨਾ ਹੱਥਾਂ ਤੋਂ ਪਿਠ ਤੇ ਮਾਰਿਆ ਧੱਫਾ, ਆਪਣਾ ਰੰਗ ਚੜ੍ਹਾਈਆ। ਗੋਬਿੰਦ ਤੇਰੀ ਧਾਰ ਮੇਰਾ ਹੋਣਾ ਟੱਪਾ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਤੇਰੇ ਨੂਰ ਦਾ ਹੋਣਾ ਪੱਪਾ, ਪਾਰਬ੍ਰਹਮ ਵਿਚ ਸਮਾਈਆ। ਦੋਹਾਂ ਦਾ ਸਾਂਝਾ ਹੋਣਾ ਮਤਾ, ਮਤ ਬੁੱਧੀ ਦੀ ਲੋੜ ਰਹੇ ਨਾ ਰਾਈਆ। ਤੇਰਾ ਲੇਖਾ ਅਗੰਮੀ ਤਤਾ, ਜਿਸ ਨੂੰ ਸੰਬਲ ਕਹੇ ਲੋਕਾਈਆ। ਇਸ ਵਿਚ ਫ਼ਰਕ ਹੋਵੇ ਨਾ ਰਤਾ, ਰੰਗ ਰਤੜਾ ਦਏ ਗਵਾਹੀਆ। ਮੈਂ ਮਾਲਕ ਕਮਲਾਪਤਾ, ਪਤਿਪਰਮਸ਼ੇਵਰ ਵੇਸ ਵਟਾਈਆ। ਤੇਰੀਆਂ ਹੋਣੀਆਂ ਨਹੀਂ ਬਾਹਵਾਂ ਲੱਤਾਂ, ਹਥੇਲੀ ਬਾਜ਼ ਨਾ ਕੋਇ ਟਿਕਾਈਆ। ਆਪਣੀ ਜਾਣੇ ਮਿਤ ਗਤਾ, ਗਤ ਮਿਤ ਆਪਣੇ ਹੱਥ ਰਖਾਈਆ। ਬੀਜ ਬੀਜਿਆ ਆਪਣੇ ਵੱਤਾ, ਵਾਰ ਥਿਤ ਸਮਝ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਸੰਦੇਸ਼ਾ ਇਕ ਸੁਣਾਈਆ। ਵਿਸ਼ਨੂੰ ਕਹੇ ਮੈਂ ਤੱਕਿਆ ਨਾਲ ਅੱਖੀਆਂ, ਆਪਣਾ ਨੇਤਰ ਨੈਣ ਉਠਾਈਆ। ਜਿਸ ਵੇਲੇ ਗੋਬਿੰਦ ਭਾਰ ਹੋਇਆ ਵਖੀਆ, ਪਾਸਾ ਪਾਸੇ ਨਾਲੋਂ ਬਦਲਾਈਆ। ਕਾਹਨ ਵੇਖਣ ਆਇਆ ਜਿਸ ਖੇਲ ਖਿਲਾਇਆ ਬਿੰਦਰਾ ਬਨ ਸਖ਼ੀਆਂ, ਕ੍ਰਿਸ਼ਨਾ ਆਪਣਾ ਪੰਧ ਮੁਕਾਈਆ। ਓਸ ਗੱਲਾਂ ਦੱਸੀਆਂ ਸੱਚੀਆਂ, ਸਚ ਰਿਹਾ ਜਣਾਈਆ। ਵਾਹ ਗੋਬਿੰਦ ਤੇਰੀਆਂ ਪ੍ਰੀਤਾਂ ਪੱਕੀਆਂ, ਅੱਗੇ ਸਕੇ ਨਾ ਕੋਇ ਤੁੜਾਈਆ। ਤੂੰ ਬੱਚਿਆਂ ਦੀਆਂ ਲਾਸ਼ਾਂ ਨੀਹਾਂ ਹੇਠਾਂ ਰੱਖੀਆਂ, ਅੰਦਰ ਵੱਜਦੀ ਰਹੀ ਵਧਾਈਆ। ਤੇਰੀ ਧਾਰ ਅਰਜਨ ਬੈਠਾ ਲੋਆਂ ਤਤੀਆਂ, ਤਵੀ ਜਗਤ ਦਏ ਗਵਾਹੀਆ। ਦੀਨ ਮਜ਼੍ਹਬ ਦੀਆਂ ਛਡੀਆਂ ਹਿੱਸੇ ਪੱਤੀਆਂ, ਚਾਰੇ ਵਰਨ ਰੰਗ ਰੰਗਾਈਆ। ਅੱਗੇ ਤੋਂ ਤੇਰੀਆਂ

❋

❋

ਨਿੱਕੀਆਂ ਨਿੱਕੀਆਂ ਜਗਣੀਆਂ ਨਹੀਂ ਮੋਮਬੱਤੀਆਂ, ਪੁਰਖ ਅਕਾਲ ਤੇਰਾ ਨੂਰ ਰੁਸ਼ਨਾਈਆ। ਦੀਨਾਂ ਮਜ਼੍ਹਬਾਂ ਵਾਲੀਆਂ ਲਿਖਤਾਂ ਪੱਕੀਆਂ, ਪਟਨੇ ਵਾਲੇ ਦਿਆਂ ਸੁਣਾਈਆ। ਛੋਟੀਆਂ ਛੋਟੀਆਂ ਨਾਮ ਕਲਮੇ ਦੀਆਂ ਬਣਾਉਣੀਆਂ ਨਹੀਂ ਹੱਟੀਆਂ, ਵੱਖਰੀ ਵੱਖਰੀ ਵੰਡ ਵੰਡਾਈਆ। ਤੇਰਾ ਮੇਲਾ ਮੇਲ ਪੁਰਖ ਸਮਰਥੀਆ, ਸਮਰਥ ਤੇਰੀ ਸਰਨਾਈਆ। ਜਿਸ ਦਾ ਜੁਗ ਚੌਕੜੀ ਸਾਰੇ ਗਾਉਂਦੇ ਜਸੀਆ, ਸਿਫ਼ਤਾਂ ਵਿਚ ਸਾਲਾਹੀਆ। ਤੂੰ ਭਰਨੀਆਂ ਨਹੀਂ ਕਿਸੇ ਦੀਆਂ ਚੱਟੀਆਂ, ਚੇਟਕ ਅਵਰ ਨਾ ਕੋਇ ਰਖਾਈਆ। ਤੇਰਾ ਪੁਰਖ ਅਕਾਲ ਤੇਰੇ ਨਾਲ ਮਿਲਾਵੇ ਅੱਖੀਆਂ, ਨੇਤਰ ਇਕ ਇਕ ਜਣਾਈਆ। ਲੱਖ ਚੁਰਾਸੀ ਆਤਮਾ ਤੇਰੀਆਂ ਹੋਣੀਆਂ ਬੱਚੀਆਂ, ਬੱਚਿਆਂ ਗੋਦ ਉਠਾਈਆ। ਤੇਰੀਆਂ ਧਾਰਾਂ ਗੁਰਮੁਖਾਂ ਅੰਦਰ ਲੂੰ ਲੂੰ ਹੋਣੀਆਂ ਰਚੀਆਂ, ਰਚਨਾ ਇਕ ਅਲਾਹੀਆ। ਚਾਰ ਜੁਗ ਦੇ ਗੁਰ ਅਵਤਾਰ ਪੈਗ਼ੰਬਰਾਂ ਦੀਆਂ ਪ੍ਰੀਤਾਂ ਹੋਣੀਆਂ ਕੱਚੀਆਂ, ਅੰਤ ਰਹਿਣ ਕੋਇ ਨਾ ਪਾਈਆ। ਸਭ ਦੀਆਂ ਆਸ਼ਾ ਫਿਰਨ ਨੱਠੀਆਂ, ਸਦੀ ਚੌਧਵੀਂ ਦਏ ਦੁਹਾਈਆ। ਉਨ੍ਹਾਂ ਦੀਆਂ ਖਾਹਿਸ਼ਾਂ ਸੰਮਤ ਸ਼ਹਿਨਸ਼ਾਹੀ ਪੰਜ ਛੱਬੀ ਪੋਹ ਤੇ ਹੋਣੀਆਂ ਇਕੱਠੀਆਂ, ਇਕੱਠ ਇਕੋ ਦਏ ਵਖਾਈਆ। ਜਿਥੇ ਅਗਨ ਕੁੰਡ ਦੀਆਂ ਬਣਨੀਆਂ ਭੱਠੀਆਂ, ਭਠਿਆਲਾ ਬਣੇ ਬੇਪਰਵਾਹੀਆ। ਗੋਬਿੰਦ ਪ੍ਰਭ ਨੇ ਤੇਰੇ ਉਤੇ ਡੋਰਾਂ ਸੁੱਟੀਆਂ, ਸਿੱਟਾ ਅੰਤਮ ਦਏ ਵਖਾਈਆ। ਸਭ ਦੀਆਂ ਤਾਰਾਂ ਜਾਣੀਆਂ ਕਟੀਆਂ, ਕਟਾਕਸ਼ ਆਪਣਾ ਨਾਮ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਵਿਸ਼ਨੂੰ ਕਹੇ ਜਿਸ ਵੇਲੇ ਗੋਬਿੰਦ ਸੱਥਰ ਬਦਲਿਆ ਪਾਸਾ, ਆਪਣੀ ਲਈ ਅੰਗੜਾਈਆ। ਮੈਂ ਵੇਖਿਆ ਪੁਰਖ ਅਬਿਨਾਸ਼ਾ, ਸੰਗ ਬੈਠਾ ਸੋਭਾ ਪਾਈਆ। ਓਧਰੋਂ ਰਾਮ ਕਰਦਾ ਆ ਗਿਆ ਹਾਸਾ, ਬਨਬਾਸੀ ਪੰਧ ਮੁਕਾਈਆ। ਮੈਨੂੰ ਚੌਦਾਂ ਸਾਲ ਪਿਆ ਘਾਟਾ, ਸੀਤਾ ਪਿਛੇ ਦਿਤੀ ਦੁਹਾਈਆ। ਆਹ ਵੇਖੋ ਗੋਬਿੰਦ ਜਿਸ ਦੇ ਪੱਲੇ ਨਹੀਂ ਕੋਈ ਆਟਾ, ਕੀੜੀ ਆਪਣੀ ਸੇਵ ਕਮਾਈਆ। ਦੀਨ ਦੁਨੀ ਦਾ ਤੋੜ ਕੇ ਨਾਤਾ, ਪੁਤਰਾਂ ਆਇਆ ਭੇਟ ਚੜ੍ਹਾਈਆ। ਮਾਤ ਪਿਤਾ ਦਾ ਛੱਡ ਕੇ ਸਾਕਾ, ਸੱਜਣ ਇਕੋ ਲਿਆ ਬਣਾਈਆ। ਅਗਲਾ ਫੇਰ ਵੇਖਿਆ ਖ਼ਾਕਾ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਕਲਜੁਗ ਦਿਸੀ ਅੰਧੇਰੀ ਰਾਤਾ, ਅੰਤਮ ਚੰਦ ਨਾ ਕੋਇ ਰੁਸ਼ਨਾਈਆ। ਸਚ ਰਹੀ ਨਾ ਕੋਈ ਗਾਥਾ, ਅੱਖਰਾਂ ਵਾਲੀ ਨਾ ਕੋਇ ਵਡਿਆਈਆ। ਸਹਾਈ ਹੋਏ ਨਾ ਕੋਇ ਤ੍ਰੈਲੋਕੀ ਨਾਥਾ, ਰਾਮ ਨਾਮ ਨਾ ਕੋਇ ਸਖਾਈਆ। ਸੀਤਾ ਸੁਰਤ ਸਾਹਿਬ ਕੋਇ ਨਾ ਜਾਤਾ, ਰਾਮ ਰੰਗ ਨਾ ਕੋਇ ਰੰਗਾਈਆ। ਦੀਨ ਦੁਨੀ ਦਾ ਬਦਲਿਆ ਪਾਸਾ, ਸਾਰ ਪਾਸ਼ ਦਏ ਉਲਟਾਈਆ। ਇਹ ਖੇਲ ਵੇਖਿਆ ਰਾਮ ਮੁਖੋਂ ਕਿਹਾ ਅਗੰਮੀ ਬਾਤਾ, ਬਾਤਨ ਦਿਤੀ ਜਣਾਈਆ। ਓਸ ਵੇਲੇ ਆਉਣਾ ਪੁਰਖ ਬਿਧਾਤਾ, ਬ੍ਰਹਮ ਪਾਰਬ੍ਰਹਮ ਬੇਪਰਵਾਹੀਆ। ਜਿਸ ਨੇ ਦੋ ਜਹਾਨ ਵੇਖਣਾ ਖ਼ਾਕਾ, ਲੱਖ ਚੁਰਾਸੀ ਫੋਲ ਫੁਲਾਈਆ। ਗੋਬਿੰਦ ਹੁਣ ਤੂੰ ਉਸ ਦਾ ਤਤਾਂ ਵਾਲਾ ਬੱਚਾ ਫੇਰ ਸ਼ਬਦੀ ਧਾਰ ਹੋਣਾ ਕਾਕਾ, ਕਲ ਕਾਲਖ ਮੇਟ ਮਿਟਾਈਆ। ਓਨ ਤੇਰਾ ਤੂੰ ਉਸ ਦਾ ਮੰਨਣਾ ਆਖਾ, ਦੂਜਾ ਨਜ਼ਰ ਕੋਇ ਨਾ ਆਈਆ। ਹੁਣ ਤੂੰ ਅੰਮ੍ਰਿਤ ਦਿਤਾ ਵਿਚ ਬਾਟਾ, ਫੇਰ ਗੁਰਮੁਖਾਂ ਅੰਦਰ ਅੰਤਰ ਦੇਣਾ ਪਿਆਈਆ। ਤੇਰਾ ਲਹਿਣਾ ਦੇਣਾ ਢਾਈ ਸੌ ਬਰਖ ਦੀ ਵਾਟਾ, ਵਾਹਵਾ ਵੱਜਣੀ ਫੇਰ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਦੀ ਧਾਰ ਇਕ ਜਣਾਈਆ। ਵਿਸ਼ਨੂੰ ਕਹੇ ਜਦ ਗੋਬਿੰਦ ਹੋਇਆ ਭਾਰ ਪਿੱਠ, ਨਿਗਾਹ ਉਪਰ ਅਸਮਾਨ ਟਿਕਾਈਆ। ਧਰਤੀ ਉਤੇ ਗਿਆ ਲਿਟ,

❋

❋

ਰੋੜੇ ਪੱਥਰ ਸੇਜ ਸੁਹਾਈਆ। ਜੋਤੀ ਧਾਰ ਜੋਤੀ ਟਿਕ, ਸ਼ਬਦੀ ਸ਼ਬਦ ਸ਼ਨਵਾਈਆ। ਓਸੇ ਵੇਲੇ ਮੂਸਾ ਈਸਾ ਮੁਹੰਮਦ ਲੈ ਕੇ ਆ ਗਏ ਇਕ ਚਿਟ, ਜਗਤ ਅੱਖਰ ਨਾ ਕੋਇ ਲਿਖਾਈਆ। ਦੋਹੱਥੜ ਮਾਰ ਕੇ ਪਏ ਪਿੱਟ, ਦਰੋਹੀ ਤੇਰਾ ਨਾਮ ਖ਼ੁਦਾਈਆ। ਗੋਬਿੰਦ ਸੁੱਤਾ ਕੰਡਿਆਂ ਵਿਚ ਲਿਟ, ਸੇਜ ਸੁਹੰਜਣੀ ਨਾ ਕੋਇ ਰਖਾਈਆ। ਓਸ ਵੇਲੇ ਪ੍ਰਭ ਨੇ ਆਪਣਾ ਰੂਪ ਦਖਾਇਆ ਇਕ, ਇਕ ਇਕ ਵਿਚ ਸਮਾਈਆ। ਮੁਹੰਮਦਾ ਜਿਸ ਨੂੰ ਅਮਾਮ ਅਮਾਮਾ ਆਇਆ ਲਿਖ, ਓਹ ਲੇਖਾ ਦਏ ਜਣਾਈਆ। ਸਚ ਪ੍ਰੀਤੀ ਕਰਾਂ ਹਿਤ, ਹਿਤਕਾਰੀ ਹੋ ਕੇ ਵੇਖ ਵਖਾਈਆ। ਜਿਸ ਦਾ ਖੇਲ ਨਿਤ ਨਵਿਤ, ਓਹ ਆਪਣਾ ਪੜਦਾ ਲਾਹੀਆ। ਮੁਹੰਮਦ ਚਰਨਾਂ ਵਿਚ ਗਿਆ ਲਿਟ, ਧੂੜੀ ਖ਼ਾਕ ਰਮਾਈਆ। ਫੇਰ ਖੇਲ ਦੱਸਿਆ ਅਨਡਿਠ, ਪ੍ਰਭ ਪੜਦਾ ਆਪ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਪੜਦਾ ਆਪ ਚੁਕਾਈਆ। ਵਿਸ਼ਨੂੰ ਕਹੇ ਪ੍ਰਭ ਨੇ ਮੁਹੰਮਦ ਦਿਤਾ ਇਲਹਾਮ, ਇਲਮ ਤੋਂ ਬਾਹਰ ਜਣਾਈਆ। ਸੁਣ ਅਗੰਮ ਕਲਾਮ, ਕਲਮਿਆਂ ਬਾਹਰ ਪੜ੍ਹਾਈਆ। ਵੇਖ ਆਪਣਾ ਅਮਾਮ, ਜਲਵਾ ਨੂਰ ਰੁਸ਼ਨਾਈਆ। ਜਿਸ ਝਗੜੇ ਮੇਟਣੇ ਤਮਾਮ, ਤਮਾਂ ਦਾ ਡੇਰਾ ਢਾਹੀਆ। ਬਦਲ ਦੇਣਾ ਨਜ਼ਾਮ, ਨੌਬਤ ਹੱਕ ਵਜਾਈਆ। ਮਜ਼੍ਹਬ ਦਾ ਰਹੇ ਨਾ ਕੋਇ ਗ਼ੁਲਾਮ, ਸ਼ਰਅ ਜ਼ੰਜੀਰ ਕਟਾਈਆ। ਸੰਦੇਸ਼ਾ ਦੇਣਾ ਵਿਚ ਅਵਾਮ, ਇਕੋ ਨਾਮ ਜਣਾਈਆ। ਜਿਸ ਵੇਲੇ ਚਾਰ ਜੁਗ ਦੇ ਕਲਮੇ ਨਾਮ ਹੋਏ ਬਦਨਾਮ, ਬਦੀ ਵਿਚ ਲੋਕਾਈਆ। ਪਿਤਾ ਪੂਤ ਨਾ ਕਰੇ ਪਛਾਨ, ਮਾਤਾ ਗੋਦ ਨਾ ਕੋਇ ਸੁਹਾਈਆ। ਸ਼ਾਹ ਸੁਲਤਾਨ ਹੋਵਣ ਬੇਈਮਾਨ, ਸਾਧ ਸੰਤ ਧੀਰ ਨਾ ਕੋਇ ਰਖਾਈਆ। ਸ਼ਬਦ ਸੁਣੇ ਨਾ ਕੋਇ ਧੁੰਨਕਾਨ, ਅਨਰਾਗੀ ਰਾਗ ਨਾ ਕੋਇ ਜਣਾਈਆ। ਅੰਮ੍ਰਿਤ ਮਿਲੇ ਨਾ ਪੀਣ ਖਾਣ, ਰਸਨਾ ਰਸ ਨਾ ਕੋਇ ਚਖਾਈਆ। ਜੋਤੀ ਜਗੇ ਨਾ ਕੋਇ ਚਰਾਗ਼, ਗ੍ਰਹਿ ਮੰਦਰ ਨਾ ਕੋਇ ਰੁਸ਼ਨਾਈਆ। ਓਸ ਵੇਲੇ ਪਰਗਟ ਹੋਣਾ ਸ੍ਰੀ ਭਗਵਾਨ, ਜੋਤੀ ਜਾਤਾ ਡਗਮਗਾਈਆ। ਗੋਬਿੰਦ ਦਾ ਮੇਲਾ ਹੋਣਾ ਵਿਚ ਜਹਾਨ, ਸਾਚਾ ਆਪਣਾ ਰੰਗ ਰੰਗਾਈਆ। ਪੂਰਨ ਜੋਤ ਪੂਰਨ ਵਿਚ ਸਮਾਣ, ਮੁਹੰਮਦਾ ਸਮਝ ਕੋਇ ਨਾ ਪਾਈਆ। ਜਿਸ ਦਾ ਇਕ ਨਾਮ ਇਕ ਕਲਮਾ ਇਕ ਦੇਣਾ ਗਿਆਨ, ਹੁਕਮ ਇਕੋ ਇਕ ਫ਼ਰਮਾਈਆ। ਸਦੀ ਚੌਧਵੀਂ ਵੇਖੇ ਮਾਰ ਧਿਆਨ, ਮੰਜ਼ਲ ਪੰਧ ਅੱਗੇ ਨਾ ਕੋਇ ਵਧਾਈਆ। ਮਾਝਾ ਦੇਸ਼ ਹੋਵੇ ਪਰਧਾਨ, ਪਰਧਾਨਗੀ ਆਪਣੇ ਹੱਥ ਰਖਾਈਆ। ਜਿਥੇ ਜਗੇ ਜੋਤ ਮਹਾਨ, ਨਿਰਗੁਣ ਨੂਰ ਨੂਰ ਰੁਸ਼ਨਾਈਆ। ਭਗਤ ਦਵਾਰਾ ਸੋਹੇ ਇਕ ਨਿਸ਼ਾਨ, ਨਿਸ਼ਾਨਾ ਸੱਤ ਰੰਗ ਤੇਰੇ ਜ਼ਿਮੀਂ ਅਸਮਾਨ ਦਏ ਵਡਿਆਈਆ। ਚੌਦਾਂ ਤਬਕ ਜਿਸ ਨੂੰ ਸੀਸ ਝੁਕਾਣ, ਝੁਕ ਝੁਕ ਲਾਗਣ ਪਾਈਂਆ। ਓਹ ਗੋਬਿੰਦ ਦਾ ਹੋਣਾ ਫੇਰ ਅਸਥਾਨ, ਜਿਥੇ ਸਭ ਦਾ ਲੇਖਾ ਦਏ ਮੁਕਾਈਆ। ਫੇਰ ਮੁਹੰਮਦ ਨੇ ਨਿਉਂ ਕੇ ਕੀਤਾ ਸਲਾਮ, ਸੱਯਦਾ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਈਆ। ਵਿਸ਼ਨੂੰ ਕਹੇ ਮੈਂ ਵੇਖਿਆ ਹੋ ਕਰੀਬ, ਨੇਰਨ ਨੇਰਾ ਧਿਆਨ ਲਗਾਈਆ। ਤੱਕਿਆ ਖੇਲ ਅਜੀਬ, ਈਸਾ ਬੈਠਾ ਧਿਆਨ ਲਗਾਈਆ। ਉਪਰ ਤੱਕਿਆ ਐ ਖ਼ੁਦਾ ਕੀ ਹੋਇਆ ਜੇ ਮੈਨੂੰ ਦਿਤੀ ਸਲੀਬ, ਗਲ ਫਾਸੀ ਦਿਤੀ ਲਟਕਾਈਆ। ਗੋਬਿੰਦ ਦੀ ਵੱਖਰੀ ਵੇਖੀ ਤਰਤੀਬ, ਤਰੀਕਾ ਢੰਗ ਇਕ ਦ੍ਰਿੜਾਈਆ। ਸਿਖ ਸੇਵਕ ਮਾਤ ਪਿਤ ਸਾਕ ਸੱਜਣ ਕੋਈ ਨਹੀਂ ਨਜ਼ਦੀਕ, ਨੇੜੇ ਨਜ਼ਰ ਕੋਇ ਨਾ ਆਈਆ। ਇਕੋ ਸਹਾਰਾ ਤੇਰਾ ਲਾਸ਼ਰੀਕ, ਸ਼ਰਅ ਦੇ ਬੰਧਨ ਗਿਆ ਤੁੜਾਈਆ। ਮਾਛੂਵਾੜੇ ਸੁੱਤਾ ਉਤੇ ਪੀਠ, ਨਿਗਾਹ ਤੇਰੇ ਵਿਚ

❋

❋

ਰਖਾਈਆ। ਤੂੰ ਸੱਜਣ ਇਕੋ ਮੀਤ, ਮਿੱਤਰ ਪਿਆਰਾ ਨਜ਼ਰੀ ਆਈਆ। ਉਸ ਵੇਲੇ ਪੁਰਖ ਅਕਾਲ ਮਨਾਇਆ ਤੂੰ ਮੇਰਾ ਮੈਂ ਤੇਰਾ ਇਕੋ ਘਰ ਦੋਵੇਂ ਵਸਨੀਕ, ਦੂਜਾ ਗ੍ਰਹਿ ਨਾ ਕੋਇ ਵਖਾਈਆ। ਜਿਸ ਵੇਲੇ ਸਦੀ ਬੀਸਵੀਂ ਗਈ ਬੀਤ, ਆਪ ਆਪਣਾ ਪੰਧ ਮੁਕਾਈਆ। ਫੇਰ ਨਵੀਂ ਚਲਾਉਣੀ ਰੀਤ, ਸਭ ਦਾ ਲੇਖਾ ਦੇਣਾ ਮੁਕਾਈਆ। ਪੈਗ਼ੰਬਰੋ ਜਿਹੜੀ ਤੁਸੀਂ ਮੈਥੋਂ ਕਲਮੇ ਦੀ ਮੰਗਣੀ ਭੀਖ, ਉਹ ਅੰਤਮ ਪੂਰ ਦੇਣੀ ਕਰਾਈਆ। ਜਿਹੜਾ ਕਬਾਬ ਭੁੰਨ ਕੇ ਖਾਧਾ ਉਪਰ ਸੀਖ, ਤਿਸ ਦੀ ਸਿਖਿਆ ਦੇਣੀ ਚੁਕਾਈਆ। ਝਗੜਾ ਮੁਕਾਉਣਾ ਚਰਚ ਮੰਦਰ ਮਸੀਤ, ਮਸਲਾ ਇਕ ਸਮਝਾਈਆ। ਸਭ ਨੂੰ ਦੱਸਣਾ ਪਰਵਰਦਿਗਾਰ ਸਾਂਝਾ ਯਾਰ ਪੁਰਖ ਅਕਾਲ ਵਸਦਾ ਚੀਤ, ਕਾਇਆ ਮੰਦਰ ਡੇਰਾ ਲਾਈਆ। ਬਿਨਾ ਗੋਬਿੰਦ ਤੋਂ ਗੋਬਿੰਦ ਦੀ ਕਰੇ ਨਾ ਕੋਇ ਪ੍ਰੀਤ, ਪ੍ਰੀਤਮ ਨਜ਼ਰ ਕੋਇ ਨਾ ਆਈਆ। ਗੋਬਿੰਦ ਤੂੰ ਪੂਰੀ ਪੂਰੀ ਕਰਨੀ ਬਖ਼ਸ਼ੀਸ਼, ਪੂਰਨ ਪੂਰਨ ਵੇਸ ਵਟਾਈਆ। ਜਿਸ ਦਾ ਅੰਤਰ ਇਕ ਅਤੀਤ, ਤ੍ਰੈਗੁਣ ਲੇਖ ਚੁਕਾਈਆ। ਓਸ ਵੇਲੇ ਈਸਾ ਝੁਕਾਇਆ ਸੀਸ, ਸੱਯਦਾ ਇਕ ਜਣਾਈਆ। ਨੱਕ ਨਾਲ ਕਢ ਕੇ ਲੀਕ, ਲਾਈਨ ਦਿਤੀ ਵਖਾਈਆ। ਪ੍ਰਭੂ ਮੈਂ ਵੀ ਓਸ ਵੇਲੇ ਗੋਬਿੰਦ ਦੀ ਕਰਾਂ ਤਸਦੀਕ, ਸ਼ਹਾਦਤ ਦਿਆਂ ਭੁਗਤਾਈਆ। ਜਿਸ ਵੇਲੇ ਸੰਮਤ ਸ਼ਹਿਨਸ਼ਾਹੀ ਪੰਜ ਛੱਬੀ ਪੋਹ ਦਾ ਵਕਤ ਆਇਆ ਠੀਕ, ਠਾਕਰ ਤੇਰਾ ਰਾਹ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਖਿਲਾਈਆ। ਵਿਸ਼ਨੂੰ ਕਹੇ ਗੋਬਿੰਦ ਜਿਸ ਵੇਲੇ ਹੱਥ ਰੱਖਿਆ ਉਪਰ ਛਾਤੀ, ਸ਼ਹਿਨਸ਼ਾਹ ਵੱਲ ਧਿਆਨ ਲਗਾਈਆ। ਮੂਸਾ ਆ ਗਿਆ ਲੈ ਕੇ ਪਾਤੀ, ਪਤਰਕਾ ਆਪਣੇ ਹੱਥ ਉਠਾਈਆ। ਮੈਂ ਖੇਲ ਵੇਖਿਆ ਪਿਛਲੀ ਪਰਭਾਤੀ, ਜੋ ਵੇਲਾ ਗਿਆ ਲੰਘਾਈਆ। ਸੱਥਰ ਸੇਜ ਹੰਢਾਏ ਜਿਨ ਮੰਨੀ ਧੁਰ ਦੀ ਆਖੀ, ਆਖ਼ਰ ਰੰਗ ਰੰਗਾਈਆ। ਜਿਸ ਦੇ ਅੰਦਰ ਜੋਤ ਅਗੰਮੀ ਬਾਤੀ, ਬਾਤਨ ਪੜਦਾ ਰਿਹਾ ਖੁਲ੍ਹਾਈਆ। ਮੰਜ਼ਲ ਚੜ੍ਹ ਕੇ ਘਾਟੀ, ਪੈਂਡਾ ਲਿਆ ਮੁਕਾਈਆ। ਫੇਰ ਨਜ਼ਰ ਆਈ ਕਲਜੁਗ ਅੰਤਮ ਵਾਟੀ, ਸਦੀ ਚੌਧਵੀਂ ਵੇਖ ਵਖਾਈਆ। ਝਗੜਾ ਪੈਣਾ ਜ਼ਾਤ ਪਾਤੀ, ਦੀਨ ਮਜ਼੍ਹਬ ਕਰੇ ਲੜਾਈਆ। ਤੇਰਿਆਂ ਮੁਰੀਦਾਂ ਦਾ ਕੋਈ ਨਾ ਬਣਨਾ ਸਾਥੀ, ਸੰਗੀ ਸੰਗ ਨਾ ਕੋਇ ਰਖਾਈਆ। ਇਹ ਖੇਲ ਬਾਜ਼ੀਗਰ ਨਾਟੀ, ਸਵਾਂਗੀ ਆਪਣਾ ਸਵਾਂਗ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਵਿਸ਼ਨੂੰ ਕਹੇ ਜਿਸ ਵੇਲੇ ਮੂਸਾ ਉਠਾਇਆ ਵਰਕਾ, ਵਾਰਸ ਇਕੋ ਨਜ਼ਰੀ ਆਈਆ। ਲੇਖ ਲਿਖਣਾ ਵੇਖੋ ਖੇਲ ਪ੍ਰਭੂ ਦੇ ਘਰ ਕਾ, ਘਰ ਆਪਣਾ ਰੰਗ ਰੰਗਾਈਆ। ਰਾਹ ਤਕੋ ਇਕ ਦਰ ਕਾ, ਜੋ ਦਰਗਾਹ ਸਾਚੀ ਸੁਹਾਈਆ। ਰੂਪ ਵੇਖੋ ਨਰਾਇਣ ਨਰ ਕਾ, ਜੋ ਨਰ ਹਰਿ ਨੂਰ ਅਲਾਹੀਆ। ਸਰੋਵਰ ਵੇਖੋ ਅਗੰਮੀ ਸਰ ਕਾ, ਜੋ ਸਭ ਦੀ ਵੇਖੇ ਸਫ਼ਾਈਆ। ਭੈ ਮੰਨੋਂ ਇਕ ਹਰਿ ਕਾ, ਜੋ ਹੁਕਮੇ ਅੰਦਰ ਭਵਾਈਆ। ਜਿਸ ਲੇਖਾ ਮੁਕਾਉਣਾ ਚੋਟੀ ਜੜ੍ਹ ਕਾ, ਤਤਵ ਤਤ ਦਏ ਗਵਾਹੀਆ। ਜਿਸ ਦਾ ਨਾਮ ਵਹਿਣ ਵਹਿਣਾ ਹੜ੍ਹ ਕਾ, ਕੂੜੀ ਕਿਰਿਆ ਦਏ ਰੁੜ੍ਹਾਈਆ। ਜਿਸ ਨਾਤਾ ਜੋੜਨਾ ਇਕੋ ਘਰ ਕਾ, ਗ੍ਰਹਿ ਮੰਦਰ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਕਾ ਮੇਲਾ ਆਪ ਮਿਲਾਈਆ। ਵਿਸ਼ਨੂੰ ਕਹੇ ਮੂਸਾ ਨੈਣ ਮੀਟ ਕੇ ਕਰਦਾ ਹਾਸੀ, ਹੱਥ ਕੰਨਾਂ ਉਤੇ ਟਿਕਾਈਆ। ਇਹ ਖੇਲ ਪੁਰਖ ਅਬਿਨਾਸ਼ੀ, ਕੁਦਰਤ ਦਾ ਕਾਦਰ ਰਿਹਾ ਵਖਾਈਆ। ਗੋਬਿੰਦ ਦਾ ਬਿਨਾ ਗੋਬਿੰਦ ਤੋਂ ਨਜ਼ਰ ਨਾ ਆਇਆ ਕੋਇ ਸਾਥੀ, ਮਾਛੂਵਾੜੇ ਸੋਭਾ ਪਾਈਆ।

❋

❋

ਕੀ ਲੇਖਾ ਲਿਖਿਆ ਵਿਚ ਮੇਰੀ ਪਾਤੀ, ਪਤਰਕਾ ਦਏ ਦ੍ਰਿੜਾਈਆ। ਜਿਸ ਵੇਲੇ ਕਲਜੁਗ ਆਏ ਅੰਧੇਰੀ ਰਾਤੀ, ਸਾਚਾ ਚੰਦ ਨਾ ਕੋਇ ਚਮਕਾਈਆ। ਸ਼ਰਅ ਦਾ ਰਹੇ ਨਾ ਕੋਇ ਜਮਾਤੀ, ਜੁਮਲਾ ਅੱਖਰ ਨਾ ਕੋਇ ਪੜ੍ਹਾਈਆ। ਉਸ ਵੇਲੇ ਆਉਣਾ ਕਮਲਾਪਾਤੀ, ਪਤਿਪਰਮੇਸ਼ਵਰ ਫੇਰਾ ਪਾਈਆ। ਪੂਰਨ ਪੂਰਨ ਜੋਤ ਕਰੇ ਪ੍ਰਕਾਸ਼ੀ, ਪ੍ਰਕਾਸ਼ਵਾਨ ਹੋਵੇ ਨੂਰ ਅਲਾਹੀਆ। ਪਿਛਲੀ ਚਾਰ ਜੁਗ ਦੀ ਕੜ੍ਹੀ ਰਹਿਣ ਨਾ ਦੇਵੇ ਬਾਸੀ, ਅਗਲਾ ਆਪਣਾ ਹੁਕਮ ਜਣਾਈਆ। ਸ਼ਬਦ ਸੰਦੇਸ਼ਾ ਇਕੋ ਆਖੀ, ਆਖ਼ਰ ਪੜਦਾ ਦਏ ਉਠਾਈਆ। ਨਾਲੇ ਗੋਬਿੰਦ ਵੱਲ ਵੇਖ ਕੇ ਕਿਹਾ ਗੋਬਿੰਦ ਜਿਹੜੀ ਸਿਖੀ ਬਣਾਈ ਤੂੰ ਉਤੇ ਵਿਸਾਖੀ, ਇਹਦਾ ਵਿਸਾਹ ਰਹੇ ਨਾ ਰਾਈਆ। ਸੰਮਤ ਸ਼ਹਿਨਸ਼ਾਹੀ ਪੰਜ ਸਾਰੀ ਧਰਮ ਦੇ ਮਾਰਗ ਦੇ ਉਤੋਂ ਜਾਣੀ ਪਾਟੀ, ਪਟਨੇ ਵਾਲੇ ਤੇਰੀ ਵਡਿਆਈਆ। ਰਸ ਰਹਿਣਾ ਨਾ ਤੇਰੀ ਅੰਮ੍ਰਿਤ ਬਾਟੀ, ਪੁਰਖ ਅਕਾਲਾ ਰਿਹਾ ਵਖਾਈਆ। ਗੋਬਿੰਦ ਕਿਹਾ ਮੂਸਾ ਮੈਂ ਵੀ ਹੱਥ ਨਹੀਂ ਪਾਉਣਾ ਫੇਰ ਨੀਲੇ ਵਾਲੀ ਕਾਠੀ, ਭੱਥਾ ਪਿੱਠ ਨਾ ਕੋਇ ਟਿਕਾਈਆ। ਮੇਰਾ ਸਾਥ ਦੇਵੇ ਮੇਰਾ ਸਾਥੀ, ਹਰਿ ਕਰਤਾ ਧੁਰਦਰਗਾਹੀਆ। ਮੈਂ ਇਨ੍ਹਾਂ ਗੁਰਮੁਖਾਂ ਭਗਤਾਂ ਸੰਤਾਂ ਦੀ ਆਪੇ ਕਰਾਂ ਰਾਖੀ, ਚਾਰੇ ਖਾਣੀ ਵਿਚੋਂ ਵੇਖ ਵਖਾਈਆ। ਅਗਲੀ ਕਥਾ ਕਹਾਣੀ ਦੱਸਾਂ ਸਾਚੀ, ਸਚ ਦਿਆਂ ਦ੍ਰਿੜਾਈਆ। ਕਲਜੁਗ ਅੰਤਮ ਮੇਟ ਅੰਧੇਰੀ ਰਾਤੀ, ਸਤਿਜੁਗ ਸਚ ਲੈਣਾ ਉਪਜਾਈਆ। ਪਿਛਲਾ ਨਾਤਾ ਰਹਿਣਾ ਨਹੀਂ ਫੁੱਫੀ ਤਾਈ ਚਾਚੀ, ਚਕਨਾ ਚੂਰ ਕਰਾਂ ਲੋਕਾਈਆ। ਫੜ ਕੇ ਗੋਬਿੰਦ ਨੇ ਮੂਸਾ ਤੋਂ ਚਿੱਠੀ ਵਾਚੀ, ਪੜ੍ਹ ਕੇ ਦਿਤੀ ਸੁਣਾਈਆ। ਓਏ ਕਮਲਿਓ ਤੁਹਾਡੀ ਮੁਕ ਜਾਣੀ ਵਾਟੀ, ਵੇਖੋ ਪ੍ਰਭ ਨੇ ਬਿਨ ਅੱਖਰਾਂ ਤੋਂ ਥੱਲੇ ਦਿਤਾ ਲਿਖਾਈਆ। ਅੰਤ ਸਭ ਦੀ ਕਰਨੀ ਇਕੋ ਜ਼ਾਤੀ, ਆਤਮ ਬ੍ਰਹਮ ਦੇਣਾ ਸਮਝਾਈਆ। ਸਭ ਦਾ ਬਣ ਕੇ ਪਿਤਾ ਮਾਤੀ, ਪਿਤਾ ਪੂਤ ਗੋਦ ਸੁਹਾਈਆ। ਸ਼ੰਕਰ ਵੇਖੇ ਉਤੇ ਕੈਲਾਸ਼ੀ, ਬ੍ਰਹਮਾ ਬ੍ਰਹਮ ਧਿਆਨ ਲਗਾਈਆ। ਵਿਸ਼ਨੂੰ ਸੇਵਾ ਕਰੇ ਸਾਚੀ, ਭੱਜੇ ਵਾਹੋ ਦਾਹੀਆ। ਜਿਸ ਵੇਲੇ ਗੋਬਿੰਦ ਪੂਰਨ ਪੂਰਨ ਵਿਚ ਜੋਤ ਪ੍ਰਕਾਸ਼ੀ, ਪੂਰਨ ਬ੍ਰਹਮ ਬ੍ਰਹਮ ਦ੍ਰਿੜਾਈਆ। ਇਹ ਖੇਲ ਜ਼ਰੂਰ ਹੋਣਾ ਲੋਕਮਾਤੀ, ਜਿਸ ਨੂੰ ਸਕੇ ਨਾ ਕੋਇ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵਣਹਾਰਾ ਧੁਰ ਦੀ ਦਾਤੀ, ਦਾਤਾ ਦਾਨੀ ਦਇਆ ਕਮਾਈਆ।

੨੨ ਅੱਸੂ ਸ਼ਹਿਨਸ਼ਾਹੀ ਸੰਮਤ ੫ ਕਰਨੈਲ ਸਿੰਘ ਦੇ ਗ੍ਰਹਿ ਨੌਰੰਗਾਬਾਦ

ਵਿਸ਼ਨੂੰ ਕਹੇ ਰਾਮ ਕ੍ਰਿਸ਼ਨ ਈਸਾ ਮੂਸਾ ਮੁਹੰਮਦ ਗੋਬਿੰਦ ਮਿਲਿਆ ਇਸ਼ਾਰਾ, ਮਾਛੂਵਾੜਾ ਵਕਤ ਸੁਹਾਈਆ। ਅੱਗੇ ਵੇਖੋ ਖੇਲ ਅਪਾਰਾ, ਅਪਰੰਪਰ ਸਵਾਮੀ ਵੱਜੇ ਵਧਾਈਆ। ਅਮਾਮ ਅਮਾਮਾ ਹੋ ਸਿਕਦਾਰਾ, ਨਿਰਗੁਣ ਨੂਰ ਨੂਰ ਅਲਾਹੀਆ। ਕਲ ਕਲਕੀ ਕਰ ਪਸਾਰਾ, ਵੇਸ ਅਵੇਸਾ ਆਪ ਵਟਾਈਆ। ਸਚ ਸੁਹਾ ਕੇ ਇਕ ਦਵਾਰਾ, ਭਗਤ ਦਵਾਰੇ ਦਏ ਵਡਿਆਈਆ। ਜਿਥੇ ਦੀਨ ਮਜ਼੍ਹਬ ਦਾ ਰਹੇ ਨਾ ਕੋਇ ਅਖਾੜਾ, ਜ਼ਾਤੀ ਵੰਡ ਨਾ ਕੋਇ ਵੰਡਾਈਆ। ਫੜਨੀ ਪਏ ਨਾ ਕੋਇ ਤਲਵਾਰਾ, ਖੰਡਾ ਖੜਗ ਨਾ ਕੋਇ ਚਮਕਾਈਆ। ਇਕੋ ਨਾਮ ਦਾ ਬੋਲ ਜੈਕਾਰਾ, ਇਕੋ ਮੇਲਾ ਧੁਰਦਰਗਾਹੀਆ। ਇਕੋ ਸਚ ਸਚ ਵਰਤਾਰਾ, ਵਰਤਮਾਨ ਲੇਖਾ ਦਏ ਸਮਝਾਈਆ। ਸਭ ਨੇ ਕਰਨੀ ਨਿਮਸਕਾਰਾ, ਝੁਕ ਝੁਕ ਸੀਸ ਨਿਵਾਈਆ। ਬਣ ਕੇ ਖਿਦਮਤਗਾਰਾ, ਖ਼ਾਦਮ ਹੋ ਕੇ ਆਪਣਾ ਆਪ ਭੇਟ ਚੜ੍ਹਾਈਆ। ਲਹਿਣਾ ਦੇਣਾ ਪੂਰਾ ਕਰਨਾ ਪੂਰਬ ਕਰਮ ਵਿਚਾਰਾ, ਪੜਦੇ ਓਹਲੇ

❋

❋

ਆਪ ਉਠਾਈਆ। ਧਰਮ ਦੀ ਧਾਰ ਬਣ ਸਿਕਦਾਰਾ, ਵੇਖੇ ਥਾਉਂ ਥਾਈਂਆ। ਚਾਰ ਕੁੰਟ ਦਹਿ ਦਿਸ਼ਾ ਇਕੋ ਘਰ ਵਸੇ ਘਰ ਬਾਹਰਾ, ਗ੍ਰਹਿ ਮੰਦਰ ਇਕ ਵਖਾਈਆ। ਇਕੋ ਇਸ਼ਟ ਜੀਵ ਜਗਤ ਦੀ ਧਾਰਾ, ਧਰਨੀ ਧਰਤ ਧਵਲ ਸੋਭਾ ਪਾਈਆ। ਮੈਂ ਸ਼ਬਦੀ ਧਾਰ ਆਉਣਾ ਦੁਬਾਰਾ, ਪੁਰਖ ਅਕਾਲੇ ਜੋਤ ਵਿਚ ਸਮਾਈਆ। ਦੋਹਾਂ ਦਾ ਖੇਲ ਹੋਣਾ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣੀ ਕਾਰਾ, ਕਰਨੀ ਕਰਤਾ ਕਾਰ ਕਮਾਈਆ। ਜਨ ਭਗਤ ਸੁਹੇਲੇ ਸੰਤ ਮੇਲਣੇ ਗੁਰਮੁਖ ਕਰ ਤਿਆਰਾ, ਗੁਰ ਗੁਰ ਗੋਦ ਉਠਾਈਆ। ਸਭ ਨੂੰ ਦੇਣਾ ਇਕ ਅਧਾਰਾ, ਅਦਲ ਇਨਸਾਫ਼ ਸਚ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਚੜ੍ਹਾਈਆ। ਵਿਸ਼ਨੂੰ ਕਹੇ ਗੋਬਿੰਦ ਬਿਨ ਅੱਖਾਂ ਅੱਖ ਬਦਲੀ, ਸਮਾਂ ਬਦਲਦਾ ਦਿਤਾ ਵਖਾਈਆ। ਸਾਰੇ ਵੇਖੋ ਪਰਵਰਦਿਗਾਰ ਇਕ ਅਦਲੀ, ਇਨਸਾਫ਼ ਇਕ ਕਮਾਈਆ। ਗੁਰ ਅਵਤਾਰ ਪੈਗ਼ੰਬਰ ਅਸੀਂ ਆਏ ਪੰਜ ਤਤ ਲਈ, ਤਤਾਂ ਵਾਲੀ ਵੰਡ ਵੰਡਾਈਆ। ਦੀਨਾਂ ਮਜ਼੍ਹਬਾਂ ਦੇ ਹੱਕ ਲਈ, ਹਿੱਸੇ ਲਏ ਪਾਈਆ। ਅੰਤ ਫੇਰ ਪ੍ਰਭ ਆਪਣੇ ਹੱਥ ਰੱਖ ਲਈ, ਰੱਖਿਆ ਕਰੇ ਥਾਉਂ ਥਾਈਂਆ। ਏਕਾ ਨਾਮ ਸੁਣਾਏ ਧੁਰ ਦੇ ਜਸ ਲਈ, ਜਸ ਵੇਦ ਪੁਰਾਨਾਂ ਸਿਫ਼ਤਾਂ ਤੋਂ ਬਾਹਰ ਕਰੇ ਪੜ੍ਹਾਈਆ। ਜੋਤ ਪਰਗਟਾਏ ਪਤਿਪਰਮੇਸ਼ਵਰ ਆਪਣੀ ਪਤਿ ਲਈ, ਪਤ ਪਤਵੰਤਾ ਦਇਆ ਕਮਾਈਆ। ਨਿਰਗੁਣ ਧਾਰ ਆਵੇ ਭਗਤਾਂ ਦੀ ਰਤ ਲਈ, ਰਤਨ ਅਮੋਲਕ ਆਪ ਉਪਜਾਈਆ। ਖੇਲ ਖੇਲੇ ਸਤਿਜੁਗ ਸਚ ਲਈ, ਸਚ ਸਾਜਣ ਧੁਰਦਰਗਾਹੀਆ। ਕਿਉਂ ਕਲਜੁਗ ਅੰਤਮ ਦੀਨ ਦੁਨੀ ਮੱਚ ਗਈ, ਅਗਨੀ ਅੱਗ ਨਾ ਕੋਇ ਬੁਝਾਈਆ। ਸਚ ਦਵਾਰਿਓ ਦੌੜ ਨੱਸ ਗਈ, ਪਤਿਪਰਮੇਸ਼ਵਰ ਮਿਲਣ ਕੋਇ ਨਾ ਪਾਈਆ। ਸਭ ਦੇ ਅੰਦਰੋਂ ਗੁਰਮਤ ਗਈ, ਮਨਮਤ ਬੈਠੀ ਡੇਰਾ ਲਾਈਆ। ਅਕਲ ਵਿਦਿਆ ਭੱਠ ਪਈ, ਬੁੱਧੀ ਚਲੇ ਨਾ ਕੋਇ ਚਤੁਰਾਈਆ। ਪ੍ਰਭ ਖੇਲ ਖੇਲਣਾ ਗੰਗਾ ਗੋਦਾਵਰੀ ਜਮਨਾ ਸੁਰਸਤੀ ਅੱਠ ਸੱਠ ਲਈ, ਗੁਰ ਅਵਤਾਰ ਪੈਗ਼ੰਬਰਾਂ ਲੇਖਾ ਪੂਰ ਕਰਾਈਆ। ਜਾਮਾ ਧਾਰਨਾ ਦੀਨ ਮਜ਼੍ਹਬ ਦੇ ਵੱਟ ਲਈ, ਹੱਦ ਰਹਿਣ ਕੋਇ ਨਾ ਪਾਈਆ। ਸ਼ਾਹੋ ਭੂਪ ਬਣਨਾ ਜਨ ਭਗਤਾਂ ਦੇ ਹੱਕ ਲਈ, ਹੱਕ ਸਭ ਦਾ ਆਪਣੇ ਹੱਥ ਰਖਾਈਆ। ਗੁਰ ਅਵਤਾਰ ਪੈਗ਼ੰਬਰਾਂ ਇਹ ਖੇਲ ਅਗੰਮੀ ਤਕ ਲਈ, ਨਜ਼ਰ ਨਜ਼ਰੀਆ ਦਿਤਾ ਬਦਲਾਈਆ। ਅੱਗੇ ਗੱਲ ਰਹੀ ਨਾ ਸ਼ੱਕ ਲਈ, ਸ਼ਿਕਵੇ ਦਿਤੇ ਮਿਟਾਈਆ। ਏਨੇ ਚਿਰ ਨੂੰ ਬਸੁਧਾ ਥੱਲਿਉਂ ਹੱਸ ਪਈ, ਧਰਨੀ ਤਾਲੀ ਦਿਤੀ ਵਜਾਈਆ। ਪ੍ਰਭ ਨੇ ਆਉਣਾ ਭਗਤਾਂ ਦੀ ਯਦ ਲਈ, ਗੋਬਿੰਦ ਆਪਣਾ ਰੰਗ ਰੰਗਾਈਆ। ਜਿਹੜੀ ਸ੍ਰਿਸ਼ਟੀ ਦ੍ਰਿਸ਼ਟੀ ਪ੍ਰਭ ਦਾ ਇਸ਼ਟ ਛਡ ਗਈ, ਕੂੜੀ ਕਿਰਿਆ ਵਿਚ ਹਲਕਾਈਆ। ਸਚ ਧਰਮ ਦੀ ਮੰਜ਼ਲ ਟੱਪ ਗਈ, ਮਾਇਆ ਮਮਤਾ ਵਿਚ ਕੁਰਲਾਈਆ। ਗੁਰ ਅਵਤਾਰ ਪੈਗ਼ੰਬਰਾਂ ਛਡ ਗਈ, ਨਾਤਾ ਛੱਡਿਆ ਪਿਤਾ ਮਾਈਆ। ਕੂੜ ਨਿਸ਼ਾਨੇ ਚਾਰੋਂ ਕੁੰਟ ਗੱਡ ਰਹੀ, ਗਾਡ ਨਜ਼ਰ ਕਿਸੇ ਨਾ ਆਈਆ। ਝਗੜਾ ਪਿਆ ਮਾਸ ਨਾੜੀ ਹੱਡ ਲਈ, ਹਿੱਸੇ ਤਤਾਂ ਵਾਲੇ ਪਾਈਆ। ਕਲਜੁਗ ਝੂਠ ਅੰਧੇਰੀ ਵਗ ਰਹੀ, ਅੱਗੇ ਹੋ ਨਾ ਕੋਇ ਅਟਕਾਈਆ। ਪ੍ਰਭ ਨੇ ਆਉਣਾ ਸਿਰਫ਼ ਗੋਬਿੰਦ ਪੱਗ ਲਈ, ਮਾਝੇ ਵਾਲਿਓ ਇਕ ਪੱਗ ਤੁਸਾਂ ਭੇਟ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਖੇਲ ਕਰਨੀ ਸਤਿਜੁਗ ਸਾਚੇ ਜਗ ਲਈ, ਜਾਗਰਤ ਜੋਤ ਕਰੇ ਰੁਸ਼ਨਾਈਆ।

❋

❋

੨੨ ਅੱਸੂ ਸ਼ਹਿਨਸ਼ਾਹੀ ਸੰਮਤ ੫ ਮੱਸਾ ਸਿੰਘ ਦੇ ਗ੍ਰਹਿ ਨੌਰੰਗਾਬਾਦ

ਵਿਸ਼ਨੂੰ ਕਹੇ ਝਟ ਇਕੱਠੇ ਹੋ ਗਏ ਭਗਤ, ਮਾਛੂਵਾੜੇ ਰੂਪ ਬਦਲਾਈਆ। ਕਬੀਰ ਜੁਲਾਹਾ ਅਗਵਾਹੀ ਕਰੇ ਫ਼ਕਤ, ਰਵਦਾਸ ਚਮਾਰਾ ਸੰਗ ਰਲਾਈਆ। ਕੀ ਖੇਲ ਖੇਲਿਆ ਉਪਰ ਧਰਤ, ਧਰਨੀ ਧਰਤ ਨਾਲ ਰਲਾਈਆ। ਗੋਬਿੰਦ ਹੱਸ ਕੇ ਕਿਹਾ ਜ਼ਰਾ ਵੇਖੋ ਉਪਰ ਅਰਸ਼, ਅਰਸ਼ੀ ਪ੍ਰੀਤਮ ਕੀ ਦ੍ਰਿੜਾਈਆ। ਮੈਨੂੰ ਨਾ ਕੋਇ ਸੋਗ ਨਾ ਕੋਇ ਹਰਖ, ਚਿੰਤਾ ਗ਼ਮ ਨਾ ਕੋਇ ਜਣਾਈਆ। ਜਨ ਭਗਤਾਂ ਨਿਗਾਹ ਮਾਰੀ ਖੇਲ ਵੇਖਿਆ ਮਰਦਾਨਾ ਮਰਦ, ਹਰਿ ਕਰਤਾ ਆਪ ਸਮਝਾਈਆ। ਜਿਸ ਦੇ ਅੰਤਰ ਗ਼ਰੀਬ ਨਿਮਾਣਿਆਂ ਦਰਦ, ਦੁਖੀਆਂ ਦੁੱਖ ਵੰਡਾਈਆ। ਸੰਦੇਸ਼ਾ ਮਿਲਿਆ ਜਨ ਭਗਤੋ ਏਸ ਨੇ ਫੇਰ ਆਉਣਾ ਪਰਤ, ਪਤਿਪਰਮੇਸ਼ਵਰ ਨਾਲ ਮਿਲਾਈਆ। ਲੇਖਾ ਵੇਖੇ ਖ਼ਾਕੀ ਫ਼ਰਸ਼, ਜ਼ਿਮੀ ਅਸਮਾਨਾਂ ਡੇਰਾ ਢਾਹੀਆ। ਜਿਸ ਨੇ ਝਗੜਾ ਮੇਟਣਾ ਮੰਦਰ ਮਸਜਿਦ ਸ਼ਿਵਦਵਾਲੇ ਮੱਠ ਚਰਚ, ਚਰਾਗਾਹਾਂ ਖੋਜ ਖੁਜਾਈਆ। ਤੁਹਾਡੀ ਸਭ ਦੀ ਮਨਜ਼ੂਰ ਹੋਵੇ ਅਰਜ਼, ਆਰਜ਼ੂ ਆਪਣੇ ਲੇਖੇ ਪਾਈਆ। ਸਭ ਦੇ ਨਾਲ ਸਾਂਝੀ ਕਰੇ ਗ਼ਰਜ਼, ਗਰਜ਼ੇ ਕਿ ਵੇਲਾ ਆਪਣਾ ਆਪ ਪਰਗਟਾਈਆ। ਚਾਰ ਜੁਗ ਦੇ ਸੰਤਾਂ ਭਗਤਾਂ ਫੇਰ ਫੋਲ ਕੇ ਵੇਖੇ ਫ਼ਰਦ, ਚੁਰਾਸੀ ਵਿਚੋਂ ਪੜਦਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਮਾਲਕ ਇਕ ਅਖਵਾਈਆ। ਵਿਸ਼ਨੂੰ ਕਹੇ ਜਨ ਭਗਤਾਂ ਤੱਕਿਆ ਨਾਲ ਗ਼ੌਰ, ਗਹਿਰ ਗੰਭੀਰ ਧਿਆਨ ਲਗਾਈਆ। ਗੋਬਿੰਦ ਖੇਲ ਵਖਾਇਆ ਅਵਰ ਕਾ ਔਰ, ਅਵਰੀ ਆਪਣੀ ਕਾਰ ਕਮਾਈਆ। ਜਿਸ ਵੇਲੇ ਕਲਜੁਗ ਕੂੜੀ ਕਿਰਿਆ ਜਨ ਭਗਤੋ ਚਲਿਆ ਦੌਰ, ਦਰ ਦਰ ਆਪਣਾ ਫੇਰਾ ਪਾਈਆ। ਸਾਧ ਸੰਤ ਬਣ ਗਏ ਚੋਰ, ਠੱਗੀ ਯਾਰੀ ਜਗਤ ਕਮਾਈਆ। ਮਾਣ ਰਹਿਣਾ ਨਹੀਂ ਕਿਸੇ ਮੜ੍ਹੀ ਗੋਰ, ਪੀਰ ਫ਼ਕੀਰ ਦੇਣ ਦੁਹਾਈਆ। ਮਾਇਆ ਧਾਰੀਆਂ ਦੇ ਸਿਰ ਤੇ ਝੁਲਣੇ ਚੌਰ, ਗ਼ਰੀਬਾਂ ਹੋਏ ਨਾ ਕੋਇ ਸਹਾਈਆ। ਫ਼ੁਰਨਾ ਮੰਤਰ ਫੁਰੇ ਕੋਇ ਨਾ ਫੋਰ, ਮਨ ਕਲਪਣਾ ਕੂੜ ਹਲਕਾਈਆ। ਦੁਨੀਆ ਦਾ ਧਰਮ ਅੰਤਮ ਹੋਣਾ ਉਤੇ ਢੋਰ, ਸੂਰ ਗਾਂ ਵੰਡ ਵੰਡਾਈਆ। ਉਸ ਵੇਲੇ ਸਾਹਿਬ ਸੁਲਤਾਨ ਸ੍ਰੀ ਭਗਵਾਨ ਦੀ ਪੈਣੀ ਲੋੜ, ਲੁੜੀਂਦਾ ਸੱਜਣ ਵੇਖ ਵਖਾਈਆ। ਜਿਸ ਨੇ ਤੁਹਾਡੀ ਸੁਰਤੀ ਆਪਣੇ ਨਾਲ ਲਈ ਜੋੜ, ਉਹ ਮੇਰਾ ਧੁਰ ਦਾ ਮਾਹੀਆ। ਤੁਸੀਂ ਉਸ ਦਾ ਨਾਮ ਕਲਮਾ ਖਾਂਦੇ ਭੋਰ ਭੋਰ, ਭੋਰਾ ਭੋਰਾ ਤੁਹਾਡੀ ਝੋਲੀ ਪਾਈਆ। ਹੁਕਮੇ ਅੰਦਰ ਦਿਤਾ ਤੋਰ, ਸ਼ਰਅ ਤੋਂ ਪਰੇ ਕਰ ਸੁਣਾਈਆ। ਯਾਦ ਰੱਖਿਓ ਸਦੀ ਚੌਧਵੀਂ ਅੰਤਮ ਪੈਣਾ ਸ਼ੋਰ, ਸ਼ੌਹਰ ਸਕੇ ਨਾ ਕੋਇ ਮਿਲਾਈਆ। ਗੁਰ ਅਵਤਾਰ ਪੈਗ਼ੰਬਰਾਂ ਸੁਰਤੀ ਸ਼ਬਦ ਬੰਨ੍ਹੇ ਕੋਈ ਨਾ ਡੋਰ, ਤੰਦਨ ਤੰਦ ਨਾ ਕੋਇ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਹਰਿ ਕਰਤਾ ਅਗੰਮ ਅਥਾਹੀਆ। ਵਿਸ਼ਨੂੰ ਕਹੇ ਜਨ ਭਗਤਾਂ ਕੀਤੀ ਅਰਦਾਸ, ਬੇਨੰਤੀ ਇਕ ਸੁਣਾਈਆ। ਸਾਡੇ ਅੰਤਰ ਇਕ ਵਿਸ਼ਵਾਸ਼, ਜੋ ਵਿਸ਼ਵ ਦਾ ਰੂਪ ਧਰਾਈਆ। ਨਿਰਗੁਣ ਧਾਰ ਹੋਵੇ ਪ੍ਰਕਾਸ਼, ਜੋਤੀ ਜੋਤ ਰੁਸ਼ਨਾਈਆ। ਕੁਛ ਉਸ ਦੀ ਮਹਿੰਮਾ ਆਖ, ਗੋਬਿੰਦ ਦੇ ਦ੍ਰਿੜਾਈਆ। ਗੋਬਿੰਦ ਕਿਹਾ ਓਹ ਪਰਗਟ ਹੋਣਾ ਸਾਖਿਆਤ, ਨਿਰਵੈਰ ਪੁਰਖ ਇਲਾਹੀਆ। ਮੇਰਾ ਉਸ ਨੇ ਦੇਣਾ ਸਾਥ, ਸਗਲਾ ਸੰਗ ਬਣਾਈਆ। ਕਲਜੁਗ ਮੇਟਣੀ ਅੰਧੇਰੀ ਰਾਤ, ਸਤਿਜੁਗ ਚੰਦ ਚਮਕਾਈਆ। ਸਭ ਦੀ ਪੂਰੀ ਕਰਨੀ ਆਸ, ਨਿਰਾਸਾ ਰਹਿਣ ਕੋਇ ਨਾ ਪਾਈਆ। ਸਾਚੇ ਭਗਤਾਂ ਦੇਣੀ ਸ਼ਾਬਾਸ਼, ਸਿਰ ਆਪਣਾ ਹੱਥ

❋

❋

ਟਿਕਾਈਆ। ਤੁਹਾਨੂੰ ਜ਼ਰੂਰੀ ਵਖਾਵਾਂ ਖੇਲ ਤਮਾਸ਼, ਵੇਲਾ ਵਕਤ ਨਾਲ ਵਡਿਆਈਆ। ਜਿਸ ਵੇਲੇ ਸ਼ਹਿਨਸ਼ਾਹੀ ਸੰਮਤ ਪੰਜ ਛੱਬੀ ਪੋਹ ਦੀ ਆਈ ਰਾਤ, ਰੁਤੜੀ ਇਕ ਮਹਿਕਾਈਆ। ਭਗਤੋ ਤੁਸੀਂ ਆਉਣਾ ਬਣ ਕੇ ਜਮਾਤ, ਏਸੇ ਤਰਾਂ ਰੰਗ ਰੰਗਾਈਆ। ਲੇਖਾ ਸੁਣਨਾ ਥੱਲੇ ਆਕਾਸ਼, ਧਰਤੀ ਉਪਰ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸ਼ਾ ਇਕ ਸਮਝਾਈਆ। ਜਨ ਭਗਤ ਕਹਿਣ ਗੋਬਿੰਦ ਕੀ ਤੇਰਾ ਖੇਲ ਅਗੰਮਾ, ਅਗੰਮੜੇ ਦੇ ਦ੍ਰਿੜਾਈਆ। ਕੀ ਪਰਗਟ ਹੋਵੇ ਕਾਇਆ ਮਾਟੀ ਚੰਮਾ, ਚੰਮ ਦ੍ਰਿਸ਼ਟੀ ਨਾਲ ਵਡਿਆਈਆ। ਕੀ ਦੀਨ ਮਜ਼੍ਹਬ ਦੀ ਕਰੇ ਤਮਾ, ਹਿੱਸਿਆਂ ਵੰਡ ਵੰਡਾਈਆ। ਕਿਹੜੀ ਕਰਨੀ ਕਿਹੜਾ ਕਰਨਾ ਕੰਮਾ, ਕਾਇਨਾਤ ਕੀ ਸਮਝਾਈਆ। ਕਿਹੜਾ ਨਾਮ ਪਵਣ ਸਵਾਸ ਜਪਾਉਣਾ ਦਮਾ, ਦਾਮਨਗੀਰ ਪਲੂ ਕੀ ਫੜਾਈਆ। ਕਿਹੜੀ ਹੱਦ ਕਿਹੜਾ ਬੰਨਾ, ਕਵਣ ਗ੍ਰਹਿ ਡੇਰਾ ਲਾਈਆ। ਕਿ ਪੁਰਖ ਅਕਾਲ ਦਾ ਹੋਵੇਂ ਚੰਨਾ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਵਿਚੋਂ ਉਠ ਕੇ ਬੋਲਿਆ ਧੰਨਾ, ਜ਼ੋਰ ਨਾਲ ਸੁਣਾਈਆ। ਕਿਉਂ ਅੱਖਰਾਂ ਲਾਇਆ ਇਕੋ ਕੰਨਾ, ਜਿਸ ਦਾ ਭੇਵ ਕੋਇ ਨਾ ਪਾਈਆ। ਗੋਬਿੰਦ ਕਿਹਾ ਮੈਂ ਤੇਰਾ ਕਹਿਣਾ ਮੰਨਾ, ਮਨਸਾ ਪੂਰ ਵਖਾਈਆ। ਹਰਖ ਸੋਗ ਮੇਟ ਕੇ ਗ਼ਮਾ, ਚਿੰਤਾ ਚਿਖਾ ਜਲਾਈਆ। ਜਿਸ ਵੇਲੇ ਰੂਪ ਧਾਰਿਆ ਨਵਾਂ, ਨਵ ਚਾਰ ਦਾ ਪੰਧ ਮੁਕਾਈਆ। ਜੱਟਾ ਧੰਨਿਆ ਵਿਚ ਜੱਟਾਂ ਦੇ ਰਹਿਵਾਂ, ਦੂਜਾ ਘਰ ਨਾ ਕੋਇ ਬਣਾਈਆ। ਸੰਬਲ ਆਪਣੇ ਆਸਣ ਬਹਿਵਾਂ, ਸਿੰਘਾਸਣ ਇਕ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਦਰ ਠਾਂਡੇ ਰੰਗ ਵਖਾਈਆ। ਧੰਨੇ ਕਿਹਾ ਤੂੰ ਸਾਹਿਬ ਵਡਾ ਧਨਾਢ, ਤੇਰੀ ਬੇਪਰਵਾਹੀਆ। ਕੀ ਨਵੀਂ ਕਢੇਂਗਾ ਕਾਢ, ਮੈਨੂੰ ਦੇ ਸਮਝਾਈਆ। ਗੋਬਿੰਦ ਕਿਹਾ ਮੈਂ ਚਾਰ ਜੁਗ ਦੇ ਵਿਛੜਿਆਂ ਨਾਲ ਲਡਾਵਾਂ ਲਾਡ, ਪੂਰਬ ਜਨਮ ਦੇ ਮੇਲ ਮਿਲਾਈਆ। ਜਿਨ੍ਹਾਂ ਦਾ ਲੇਖਾ ਅਵਤਾਰ ਪੈਗ਼ੰਬਰਾਂ ਗੁਰੂਆਂ ਸਾਥ, ਸਗਲਾ ਸੰਗ ਜਣਾਈਆ। ਭਾਵੇਂ ਕਿਸੇ ਨੇ ਰਾਮ ਕ੍ਰਿਸ਼ਨ ਅੱਲਾ ਵਾਹਿਗੁਰੂ ਸਤਿਨਾਮ ਜਪਿਆ ਹੋਵੇ ਜਾਪ, ਵੱਖਰਾ ਵੱਖਰਾ ਨਾਮ ਸੁਣਾਈਆ। ਮੈਂ ਅੰਤਮ ਸਭ ਦੀ ਰੱਖਾਂ ਲਾਜ, ਲਜਿਆਵੰਤ ਹੋ ਕੇ ਵੇਖ ਵਖਾਈਆ। ਭਗਤੋ ਭਗਤ ਭਗਵਾਨ ਦਾ ਚਲਾਉਣਾ ਸਮਾਜ, ਦੀਨ ਮਜ਼੍ਹਬ ਰਹਿਣ ਕੋਇ ਨਾ ਪਾਈਆ। ਜਿਸ ਬਿਧ ਸ੍ਰਿਸ਼ਟੀ ਦੀ ਰਚਨਾ ਰਚੀ ਆਦਿ, ਓਸੇ ਤਰਾਂ ਸਤਿਜੁਗ ਸਚ ਦੇਣਾ ਲਗਾਈਆ। ਏਕਾ ਨਾਮ ਹੋਣਾ ਬ੍ਰਹਿਮਾਦ, ਵਿਦਿਆ ਬ੍ਰਹਮ ਪੜ੍ਹਾਈਆ। ਇਕ ਸਰਨਾਈ ਸਭ ਨੇ ਜਾਣਾ ਲਾਗ, ਚਰਨ ਧੂੜ ਇਕ ਰਮਾਈਆ। ਇਕ ਦਾ ਨਾਮ ਰਸ ਹੋਣਾ ਸਵਾਦ, ਰਸ ਇਕੋ ਇਕ ਚਖਾਈਆ। ਇਕ ਦੀ ਸੁਰਤੀ ਇਕ ਵਿਚ ਜਾਣੀ ਜਾਗ, ਜਾਗਰਤ ਜੋਤ ਕਰੇ ਰੁਸ਼ਨਾਈਆ। ਸਤਿ ਧਰਮ ਦਾ ਖੇੜਾ ਕਰਨਾ ਆਬਾਦ, ਕਲਜੁਗ ਕੂੜ ਕੁਟੰਬ ਮੁਕਾਈਆ। ਗੋਬਿੰਦ ਕਿਹਾ ਤੁਸੀਂ ਸਾਰੇ ਰੱਖਿਉ ਯਾਦ, ਮੇਰੀ ਮਾਛੂਵਾੜੇ ਦੀ ਸੇਜ ਦਏ ਗਵਾਹੀਆ। ਸੰਮਤ ਸ਼ਹਿਨਸ਼ਾਹੀ ਪੰਜ ਛੱਬੀ ਪੋਹ ਨੂੰ ਮਿਲਣੀ ਦਾਦ, ਦਾਅਵੇਦਾਰ ਇਕੋ ਹੋ ਆਈਆ। ਜਿਸ ਨੇ ਸ੍ਰਿਸ਼ਟੀ ਦ੍ਰਿਸ਼ਟੀ ਦਾ ਬਦਲ ਦੇਣਾ ਸਮਾਜ, ਸਮਗਰੀ ਇਕੋ ਇਕ ਵਰਤਾਈਆ। ਸ਼ਬਦ ਨਾਦ ਧੁਨ ਸੁਣਾਏ ਅਗੰਮੀ ਅਵਾਜ਼, ਰਸਨਾ ਜਿਹਵਾ ਬੱਤੀ ਦੰਦ ਨਾ ਕੋਇ ਹਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਕੂੜੀ ਕਿਰਿਆ ਮੇਟੇ ਵਾਦ ਵਿਵਾਦ, ਵਿਖ ਅੰਦਰੋਂ ਸਭ ਦੇ ਬਾਹਰ ਕਢਾਈਆ।

❋

❋

੨੩ ਅੱਸੂ ਸ਼ਹਿਨਸ਼ਾਹੀ ਸੰਮਤ ੫ ਦਾਰਾ ਸਿੰਘ ਦੇ ਗ੍ਰਹਿ ਨੌਰੰਗਾਬਾਦ

ਵਿਸ਼ਨੂੰ ਕਹੇ ਭਗਤਾਂ ਕੀਤੀ ਅਰਜ਼ੋਈ, ਗੋਬਿੰਦ ਦਿਤਾ ਜਣਾਈਆ। ਅਸੀਂ ਚਾਰ ਜੁਗ ਦੇ ਕੋਈ ਕੋਈ, ਵਿਰਲੇ ਥੋੜੇ ਨਜ਼ਰੀ ਆਈਆ। ਸਦੀ ਚੌਧਵੀਂ ਕਿਸ ਨੂੰ ਮਿਲੇ ਢੋਈ, ਮਿਲੇ ਮਾਣ ਵਡਿਆਈਆ। ਉਸ ਵੇਲੇ ਸ੍ਰਿਸ਼ਟੀ ਦ੍ਰਿਸ਼ਟੀ ਜਾਣੀ ਮੋਹੀ, ਮਮਤਾ ਵਿਚ ਕੁਰਲਾਈਆ। ਕੂੜ ਕਲਪਣਾ ਵਿਚ ਜਾਣੀ ਪਰੋਈ, ਪਰਾ ਪਸੰਤੀ ਮਧਮ ਬੈਖਰੀ ਕੰਮ ਕਿਸੇ ਨਾ ਆਈਆ। ਚਾਰੋਂ ਕੁੰਟ ਜਗਤ ਸ਼ਰਅ ਦੀ ਫਿਰਨੀ ਦਰੋਹੀ, ਧਰਮ ਦੀ ਧਾਰ ਨਾ ਕੋਇ ਵਖਾਈਆ। ਸਭ ਦੀ ਪਤ ਜਾਣੀ ਖੋਹੀ, ਸਿਰ ਹੱਥ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਗੋਬਿੰਦ ਕਿਹਾ ਜਨ ਭਗਤੋ ਤੁਹਾਨੂੰ ਭਗਤੀ ਦਾ ਮਿਲਿਆ ਦਾਨ, ਸਿਮਰਨ ਜੋਗ ਅਭਿਆਸ ਸ਼ਬਦ ਦਾ ਮਿਲਿਆ ਗਿਆਨ, ਨਾਮ ਧਨ ਸਮਝਾਈਆ। ਸਦੀ ਚੌਧਵੀਂ ਕਲਜੁਗ ਅੰਤ ਮੇਰਾ ਸਾਹਿਬ ਹੋਵੇ ਮਿਹਰਵਾਨ, ਮਹਿਬੂਬ ਅਗੰਮ ਅਥਾਹੀਆ। ਜਨ ਭਗਤ ਸੁਹੇਲੇ ਲਏ ਪਹਿਚਾਨ, ਜੁਗ ਚੌਕੜੀ ਵਿਛੜੇ ਮੇਲ ਮਿਲਾਈਆ। ਏਕਾ ਸ਼ਬਦ ਸੰਦੇਸ਼ਾ ਦੇ ਮਹਾਨ, ਤੂੰ ਮੇਰਾ ਮੈਂ ਤੇਰਾ ਕਰੇ ਪੜ੍ਹਾਈਆ। ਧਰਮ ਵਖਾ ਕੇ ਇਕ ਨਿਸ਼ਾਨ, ਸਤਿ ਦਵਾਰਾ ਇਕ ਸੁਹਾਈਆ। ਜੋਤੀ ਸ਼ਬਦੀ ਦੇਵੇ ਮਾਣ, ਅਭਿਮਾਨ ਦੇਵੇ ਮਿਟਾਈਆ। ਸੁਰਤੀ ਸੁਰਤ ਦਾ ਬਣ ਕੇ ਕਾਹਨ, ਰੰਗ ਆਪਣਾ ਦਏ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਘਰ ਇਕ ਵਸਾਈਆ। ਜਨ ਭਗਤੋ ਪ੍ਰਭ ਨੇ ਦਇਆ ਕਰਨੀ ਆਪ, ਆਪਣਾ ਰੰਗ ਰੰਗਾਈਆ। ਸੋਹੰ ਸ਼ਬਦ ਦੱਸ ਕੇ ਜਾਪ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਜੈਕਾਰ ਸੁਣਾਈਆ। ਜਿਸ ਨਾਲ ਮੇਟ ਕੇ ਤੀਨੋਂ ਤਾਪ, ਤ੍ਰੈਗੁਣ ਲੇਖਾ ਦਏ ਗਵਾਈਆ। ਨਾਤਾ ਤੁੜਾ ਕੇ ਕੂੜ ਕੁਟੰਬ ਸਾਕ, ਸੱਜਣ ਇਕੋ ਦਏ ਮਿਲਾਈਆ। ਅਵਤਾਰ ਪੈਗ਼ੰਬਰਾਂ ਗੁਰੂਆਂ ਕਰੇ ਪੂਰਾ ਭਵਿਖਤ ਵਾਕ, ਵਾਕਫ਼ਕਾਰ ਇਕੋ ਇਕ ਅਖਵਾਈਆ। ਰੂਹ ਬੁਤ ਕਰੇ ਪਾਕ, ਨਗ਼ਮਾ ਕਲਾਮ ਇਕ ਸੁਣਾਈਆ। ਝਗੜਾ ਮਿਟਾਵੇ ਜ਼ਾਤ ਪਾਤ, ਦੀਨ ਮਜ਼੍ਹਬ ਨਾ ਵੰਡ ਵੰਡਾਈਆ। ਪਰਗਟ ਹੋਵੇ ਸਾਖਿਆਤ, ਜੋਤੀ ਜਾਤਾ ਡਗਮਗਾਈਆ। ਚਾਰ ਜੁਗ ਦੇ ਵੇਖੇ ਕਾਗ਼ਜ਼ਾਤ, ਸ਼ਾਸਤਰ ਸਿਮਰਤ ਫੋਲ ਫੁਲਾਈਆ। ਧਰਮ ਧਾਰ ਦੀ ਆਪਣੀ ਵੇਖੇ ਲੁਗ਼ਾਤ, ਜਿਥੋਂ ਨਵਾਂ ਨਵਾਂ ਨਾਮ ਪਰਗਟਾਈਆ। ਸਭ ਦੀ ਇਕੱਠੀ ਕਰੇ ਜਮਾਤ, ਇਕੋ ਘਰ ਵਸਾਈਆ। ਕਲਜੁਗ ਮੇਟੇ ਅੰਧੇਰੀ ਰਾਤ, ਸਾਚਾ ਨੂਰ ਚੰਦ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਇਕ ਵਖਾਈਆ। ਵਿਸ਼ਨੂੰ ਕਹੇ ਭਗਤਾਂ ਅੰਤਰ ਕੀਤਾ ਵਿਚਾਰ, ਵਿਚਰ ਕੇ ਦਿਤਾ ਨਾ ਕੁਛ ਸੁਣਾਈਆ। ਪੁਰਖ ਅਬਿਨਾਸ਼ੀ ਹੋ ਉਜਿਆਰ, ਜੋਤੀ ਜਾਤਾ ਡਗਮਗਾਈਆ। ਸ਼ਬਦ ਇਸ਼ਾਰੇ ਕਿਹਾ ਧਾਰ, ਧਰਨੀ ਧਰਤ ਧਵਲ ਦ੍ਰਿੜਾਈਆ। ਵੇਖੋ ਸਭ ਦਾ ਪੂਰਾ ਹੋਣਾ ਇਕਰਾਰ, ਕੌਲ ਅਗਲਾ ਦਏ ਜਣਾਈਆ। ਖੇਲ ਕਰੇ ਆਪ ਕਰਤਾਰ, ਕੁਦਰਤ ਦਾ ਮਾਲਕ ਨੂਰ ਇਲਾਹੀਆ। ਤੁਸਾਂ ਸਾਰਿਆਂ ਬਣਨਾ ਬਰਖ਼ੁਰਦਾਰ, ਸੇਵਕ ਹੋ ਕੇ ਸੇਵ ਕਮਾਈਆ। ਚਾਰ ਜੁਗ ਦਾ ਲਹਿਣਾ ਦੇਣਾ ਉਧਾਰ, ਕਰਜ਼ਾ ਕਮਰੂਜ਼ ਚੁਕਾਈਆ। ਇਕ ਸੁਹਾਉਣਾ ਬੰਕ ਦਵਾਰ, ਇਕੋ ਦਰ ਵੱਜੇ ਵਧਾਈਆ। ਭਗਤ ਸੁਹੇਲੇ ਲਏ ਉਠਾਲ, ਚਾਰੋਂ ਕੁੰਟ ਮੇਲ ਮਿਲਾਈਆ। ਸ਼ਬਦ ਸਤਿਗੁਰ ਹੋਏ ਵਿਚ ਦਲਾਲ, ਵਿਚੋਲਾ ਇਕੋ ਸੋਭਾ ਪਾਈਆ। ਜਿਨ੍ਹ ਝਗੜਾ

❋

❋

ਮਟਾਉਣਾ ਝਟਕਾ ਹਲਾਲ, ਸਿਰ ਸਕੇ ਨਾ ਕੋਇ ਕਟਾਈਆ। ਦੀਨ ਦੁਨੀ ਦਾ ਮੰਦਾ ਹੋਵੇ ਹਾਲ, ਹਾਲਤ ਵਿਗੜੇ ਥਾਉਂ ਥਾਈਂਆ। ਖ਼ੁਸ਼ੀ ਮਨਾਵੇ ਅੰਤਮ ਕਾਲ, ਕਲਕਾਤੀ ਵੇਖ ਵਖਾਈਆ। ਪੁਛਣਹਾਰਾ ਮੁਰੀਦਾਂ ਹਾਲ, ਮੁਰਸ਼ਦ ਅਗੰਮ ਅਥਾਹੀਆ। ਤਿਸ ਦਾ ਸਭ ਨੇ ਸੁਣਨਾ ਇਕ ਅਹਿਵਾਲ, ਅਹਿਲ ਦਏ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਵਨ ਭਗਤੀ ਭਾਗ ਸਭ ਦਾ ਫੋਲ ਫੁਲਾਈਆ।