੨੩ ਅੱਸੂ ਸ਼ਹਿਨਸ਼ਾਹੀ ਸੰਮਤ ੫ ਗਿਆਨੀ ਕੁੰਦਨ ਸਿੰਘ ਦੇ ਗ੍ਰਹਿ ਮਾਲਚੱਕ
ਵਿਸ਼ਨੂੰ ਕਹੇ ਗੋਬਿੰਦ ਸੇਜ ਸੁਹੰਜਣੀ ਸੱਥਰ ਸੁੱਤਾ, ਸ਼ਬਦੀ ਜੋਤ ਧਾਰ ਸਮਾਈਆ। ਪੁਰਖ ਅਕਾਲ ਸੁਹਾਈ ਰੁਤਾ, ਰੁਤੜੀ ਆਪਣੇ ਰੰਗ ਮਹਿਕਾਈਆ। ਨੂਰ ਨੁਰਾਨਾ ਨੌਜਵਾਨਾ ਮਰਦ ਮਰਦਾਨਾ ਆਇਆ ਅਬਿਨਾਸ਼ੀ ਅਚੁਤਾ, ਪਾਰਬ੍ਰਹਮ ਪਤਿਪਰਮੇਸ਼ਵਰ ਆਪਣਾ ਫੇਰਾ ਪਾਈਆ। ਪੰਜ ਤਤ ਵੇਖਿਆ ਕਾਇਆ ਜੁੱਸਾ, ਤਨ ਪੈਰਾਂ ਧਿਆਨ ਲਗਾਈਆ। ਹੱਸ ਕੇ ਕਿਹਾ ਵਾਹ ਮੇਰਿਆ ਸੁੱਤਾ, ਸੁਤ ਦੁਲਾਰੇ ਦਿਆਂ ਦ੍ਰਿੜਾਈਆ। ਪ੍ਰੇਮ ਨਾਲ ਤੱਕਿਆ ਮੁਖਾ, ਬਿਨ ਨੈਣਾਂ ਨੈਣ ਖੁਲ੍ਹਾਈਆ। ਤੇਰੇ ਕੋਲ ਨਹੀਂ ਕੋਈ ਟੁੱਕਰ ਸੁੱਕਾ, ਵਸਤ ਹੱਥ ਨਾ ਕੋਇ ਰਖਾਈਆ। ਗੋਬਿੰਦ ਅਗੰਮੀ ਧਾਰ ਕਢ ਕੇ ਰੁੱਕਾ, ਬਿਨ ਅੱਖਰਾਂ ਦਿਤਾ ਵਖਾਈਆ। ਨਾ ਕੋਈ ਹਰਖ਼ ਸੋਗ ਨਾ ਕੋਇ ਦੁੱਖਾ, ਚਿੰਤਾ ਗ਼ਮ ਨਾ ਕੋਇ ਸਤਾਈਆ। ਇਕੋ ਸਾਹਿਬ ਸੁਲਤਾਨ ਤੇਰੀ ਓਟਾ, ਓੜਕ ਚਰਨਾਂ ਸੀਸ ਝੁਕਾਈਆ। ਅਬਿਨਾਸ਼ੀ ਕਰਤੇ ਮੁਹੱਬਤ ਵਿਚ ਪ੍ਰੇਮ ਜਣਾਇਆ ਬਹੁਤਾ, ਬਹੁਰੂਪੀ ਧਿਆਨ ਲਗਾਈਆ। ਨਿਗਾਹ ਮਾਰ ਵੇਖ ਝੁਕਦੇ ਚੌਦਾਂ ਲੋਕਾ, ਚੌਦਾਂ ਤਬਕ ਸੀਸ ਨਿਵਾਈਆ। ਅਵਤਾਰ ਪੈਗ਼ੰਬਰ ਤੇਰਾ ਸੁਣਨ ਸਲੋਕਾ, ਸੋਹਲਾ ਅਗੰਮ ਅਥਾਹੀਆ। ਕਲਜੁਗ ਅੰਤਮ ਤੇਰੇ ਹੱਥ ਮੌਕਾ, ਮੁਕੰਮਲ ਦਿਆਂ ਦ੍ਰਿੜਾਈਆ। ਗੋਬਿੰਦ ਯਾਰੜਾ ਸੇਜ ਅੱਗੇ ਲਾਉਣਾ ਇਕੋ ਢਈਆ ਢੌਂਕਾ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸ਼ਾ ਇਕ ਸੁਣਾਈਆ। ਵਿਸ਼ਨੂੰ ਕਹੇ ਗੋਬਿੰਦ ਸੇਜ ਸੁਹੰਜਣੀ ਅਗੰਮ, ਅਗੰਮ ਮਿਲੇ ਵਡਿਆਈਆ। ਨਾਤਾ ਤੋੜ ਕੇ ਮਾਟੀ ਚੰਮ, ਚੰਮਦ੍ਰਿਸ਼ਟੀ ਡੇਰਾ ਢਾਹੀਆ। ਪਵਣ ਸਵਾਸ ਛਡ ਕੇ ਦਮ, ਰਸਨਾ ਜਿਹਵਾ ਨਾ ਕੋਇ ਹਲਾਈਆ। ਨਾ ਕੋਈ ਹਰਖ਼ ਸੋਗ ਗ਼ਮ, ਚਿੰਤਾ ਚਿਖਾ ਨਾ ਕੋਇ ਜਲਾਈਆ। ਨਾ ਕੋਈ ਬੁੱਧੀ ਨਾ ਕੋਈ ਮਨ, ਮਨਸਾ ਮੋਹ ਨਾ ਕੋਇ ਰਖਾਈਆ। ਨਾ ਕੋਈ ਸਰਵਣ ਸੁਣੇ ਕੰਨ, ਅਵਾਜ਼ ਰਾਜ਼ ਨਾ ਕੋਇ ਜਣਾਈਆ। ਨਾ ਕੋਈ ਸੂਰੀਆ ਨਾ ਕੋਈ ਚੰਨ, ਮੰਡਲ ਮੰਡਪ ਨਾ ਕੋਇ ਵਡਿਆਈਆ। ਨਾ ਕੋਈ ਮਾਇਆ ਦੌਲਤ ਧਨ, ਨਾ ਕੋਈ ਜਣੇਂਦੀ ਮਾਈਆ। ਨਾ ਕੋਈ ਛੱਪਰ ਨਾ ਕੋਈ ਛੰਨ, ਮਹੱਲ ਅਟਲ ਨਾ ਕੋਇ ਵਖਾਈਆ। ਜੇ ਕੋਈ ਵੇਖੇ ਨਾ ਕੋਈ ਘੜੀ ਤੇ ਨਾ ਕੋਈ ਪਲ, ਪਲਕ ਦੀ ਝਲਕ ਨਾ ਕੋਇ ਦ੍ਰਿੜਾਈਆ। ਨਾ ਕੋਈ ਦੁੱਖੜਾ ਨਾ ਕੋਈ ਸੱਲ, ਸਲਲ ਆਪਣਾ ਰੰਗ ਰੰਗਾਈਆ। ਵਿਸ਼ਨੂੰ ਕਹੇ ਮੈਂ ਜਾਂ ਤੱਕਿਆ ਇਕੋ ਦੀਪਕ ਨੂਰ ਜੋਤ ਅਗੰਮਾ ਰਿਹਾ ਬਲ, ਬਾਵਨ ਧਾਰ ਸੀਸ ਨਿਵਾਈਆ। ਪੁਰਖ ਅਕਾਲਾ ਦੀਨ ਦਿਆਲਾ ਅੰਤਰ ਰਿਹਾ ਰਲ, ਜੋਤੀ ਜੋਤ ਡਗਮਗਾਈਆ। ਫੇਰ
❋
❋
ਵੇਖਿਆ ਗੋਬਿੰਦ ਚਰਨਾਂ ਨਜ਼ਰੀ ਆਇਆ ਜਲ ਥਲ, ਮਹੀਅਲ ਇਕੋ ਰੂਪ ਸਮਾਈਆ। ਪਰਬਤ ਟਿੱਲੇ ਵੇਖੇ ਅਟੱਲ, ਸਮੁੰਦ ਸਾਗਰ ਸੀਸ ਨਿਵਾਈਆ। ਫੇਰ ਨਿਗਹ ਆ ਗਿਆ ਕਲਜੁਗ ਕਲ, ਕਲਕਾਤੀ ਦਏ ਦੁਹਾਈਆ। ਸ੍ਰਿਸ਼ਟੀ ਦ੍ਰਿਸ਼ਟੀ ਇਸ਼ਟੀ ਸਚ ਸਿੰਘਾਸਣ ਰਿਹਾ ਕੋਇ ਨਾ ਬਲ, ਮੰਜ਼ਲ ਹੱਕ ਨਾ ਕੋਇ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਫ਼ਰਮਾਨਾ ਇਕ ਸੁਣਾਈਆ। ਵਿਸ਼ਨੂੰ ਕਹੇ ਮੈਂ ਸੇਜ ਵੇਖੀ ਵੇਖੀ ਕੰਡਾ ਖ਼ਾਰ, ਖ਼ਾਲਕ ਖ਼ਲਕ ਖ਼ਲਕ ਜਣਾਈਆ। ਜਿਸ ਤੇ ਸੁੱਤਾ ਪੈਰ ਪਸਾਰ, ਸਚ ਸਿੰਘਾਸਣ ਸੋਭਾ ਪਾਈਆ। ਸ਼ਬਦੀ ਧਾਰ ਕਰੇ ਗੁਫ਼ਤਾਰ, ਗੁਫ਼ਤ ਸ਼ਨੀਦ ਸ਼ਨਵਾਈਆ। ਤੂੰ ਮੇਰਾ ਮੈਂ ਤੇਰਾ ਤੇਰੇ ਸੱਥਰ ਲੱਥਾ ਯਾਰ, ਯਾਰੜਾ ਸੇਜ ਇਕ ਹੰਢਾਈਆ। ਮੈਂ ਤੇਰਾ ਬਰਖ਼ੁਰਦਾਰ, ਖ਼ੁਦ ਮਾਲਕ ਨੂਰ ਇਲਾਹੀਆ। ਪੁਰਖ ਅਕਾਲੇ ਦੀਨ ਦਿਆਲੇ ਖੇਲ ਕੀਤਾ ਅਗੰਮ ਅਪਾਰ, ਅਲਖ ਅਗੋਚਰ ਦਿਤੀ ਵਡਿਆਈਆ। ਹੁਕਮ ਸੰਦੇਸ਼ਾ ਦਿਤਾ ਜਾ ਕੇ ਗੁਰੂ ਅਵਤਾਰ, ਪੈਗ਼ੰਬਰ ਪੰਧ ਮੁਕਾਈਆ। ਮਛੂਵਾੜਾ ਧਾਮ ਨਿਆਰ, ਧਰਨੀ ਧਰਤ ਧਵਲ ਧੌਲ ਵੱਜੇ ਵਧਾਈਆ। ਸਭ ਨੇ ਤੱਕਿਆ ਜੋਧਾ ਸੂਰਬੀਰ ਬਲਕਾਰ, ਬਲਧਾਰੀ ਖ਼ੁਸ਼ੀ ਵਖਾਈਆ। ਨੂਰੀ ਚਮਕ ਚਮਕ ਚਮਤਕਾਰ, ਜਲਵਾ ਜਲਵਾ ਰਿਹਾ ਦਰਸਾਈਆ। ਤੇਰਾ ਲਹਿਣਾ ਦੇਣਾ ਕਰਜ਼ ਉਤਾਰ, ਮਕਰੂਜ਼ ਲੇਖਾ ਦਿਤਾ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਵਿਸ਼ਨੂੰ ਕਹੇ ਸੇਜ ਵੇਖੀ ਸੂਲਾਂ ਸੱਥਰ, ਸਤ੍ਹਾ ਸਤ੍ਹਾ ਨਾ ਕੋਇ ਵਡਿਆਈਆ। ਮੇਰੇ ਨੇਤਰ ਵਗੇ ਅੱਥਰ, ਹੰਝੂਆਂ ਹਾਰ ਬਣਾਈਆ। ਮੈਂ ਚਾਰ ਜੁਗ ਦੇ ਠਾਕਰ ਤੱਕੇ ਪੱਥਰ, ਪਾਹਨ ਧਿਆਨ ਲਗਾਈਆ। ਚਾਰ ਜੁਗ ਦੀ ਵਿਦਿਆ ਤਕੇ ਅੱਖਰ, ਜੋ ਨਿਰਅੱਖਰ ਧਾਰ ਵਿਚੋਂ ਪਰਗਟਾਈਆ। ਸਰਗੁਣ ਸਰੂਪ ਵੇਖਿਆ ਵੱਖਰ, ਚੁਰਾਸੀ ਨੈਣ ਖੁਲ੍ਹਾਈਆ। ਫੇਰ ਨਿਗਾਹ ਮਾਰੀ ਉਪਰ ਸਿਖ਼ਰ, ਚੋਟੀ ਕੋਟੀ ਫੋਲ ਫੁਲਾਈਆ। ਜੋ ਆਦਿ ਜੁਗਾਦਿ ਜੁਗ ਚੌਕੜੀ ਸਭ ਦੀ ਬਣਾਏ ਬਣਤਰ, ਘੜਨ ਭੰਨਣਹਾਰ ਅਖਵਾਈਆ। ਉਹ ਗੋਬਿੰਦ ਦੇ ਵੜਿਆ ਅੰਤਰ, ਨਿਰੰਤਰ ਬੈਠਾ ਸੋਭਾ ਪਾਈਆ। ਤੂੰ ਮੇਰਾ ਮੈਂ ਤੇਰਾ ਪੜ੍ਹਨਾ ਮੰਤਰ, ਦੂਜੀ ਅਵਰ ਨਾ ਕੋਇ ਸਿਖਲਾਈਆ। ਜਿਸ ਦੇ ਚਰਨਾਂ ਹੇਠ ਗਗਨ ਗਗਨੰਤਰ, ਜ਼ਿਮੀਂ ਅਸਮਾਨ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਇਕ ਖੁਲ੍ਹਾਈਆ। ਵਿਸ਼ਨੂੰ ਕਹੇ ਮੈਨੂੰ ਸੇਜ ਨੇ ਦਿਤਾ ਆਖ, ਆਖ਼ਰ ਦਿਤਾ ਦ੍ਰਿੜਾਈਆ। ਜਿਹੜੀ ਗੋਬਿੰਦ ਨੇ ਸਿੱਖੀ ਬਣਾਈ ਵਿਸਾਖ, ਵਰਨ ਬਰਨ ਮੇਲ ਮਿਲਾਈਆ। ਇਹ ਸਦੀ ਚੌਧਵੀਂ ਅੰਤਮ ਹੋਣੀ ਗੁਸਤਾਖ਼, ਗ਼ੁੱਸੇ ਵਿਚ ਦੁਹਾਈਆ। ਇਨ੍ਹਾਂ ਗੰਗਾ ਗੋਦਾਵਰੀ ਜਮਨਾ ਸੁਰਸਤੀ ਸੁੱਟਣੀ ਆਪਣੀ ਰਾਖ, ਗੋਬਿੰਦ ਦਾ ਹੁਕਮ ਮੰਨਣ ਕੋਇ ਨਾ ਪਾਈਆ। ਚਾਰੋਂ ਕੁੰਟ ਹੋਣੀ ਅੰਧੇਰੀ ਰਾਤ, ਸਾਚਾ ਚੰਦ ਨਾ ਕੋਇ ਰੁਸ਼ਨਾਈਆ। ਧਰਮ ਦੀ ਰਹਿਣੀ ਨਹੀਂ ਕੋਈ ਜਮਾਤ, ਸਚ ਦੀ ਕਰੇ ਨਾ ਕੋਇ ਪੜ੍ਹਾਈਆ। ਸੇਜ ਨੂੰ ਸੁਣਿਆ ਨਹੀਂ ਗੋਬਿੰਦ ਦਾ ਭਵਿਖਤ ਵਾਕ, ਵਾਕਫ਼ਕਾਰ ਨਜ਼ਰ ਕੋਇ ਨਾ ਆਈਆ। ਕਿਸੇ ਸਾਧ ਸੰਤ ਦਾ ਅੰਦਰੋਂ ਖੁਲ੍ਹਣਾ ਨਹੀਂ ਤਾਕ, ਅੱਖਰ ਪੜ੍ਹ ਪੜ੍ਹ ਜਗਤ ਕਰਨ ਵਡਿਆਈਆ। ਫਿਰਨੀ ਦਰੋਹੀ ਲੋਕਮਾਤ, ਸਾਂਤਕ ਸਤਿ ਨਾ ਕੋਇ ਕਰਾਈਆ। ਹਰਿ ਕਾ ਨਾਮ ਸਕੇ ਕੋਇ ਨਾ ਵਾਚ, ਹਿਰਦੇ ਹਰਿ ਨਾ ਕੋਇ ਵਸਾਈਆ। ਕਿਸੇ ਨੂੰ ਸਮਝ ਨਹੀਂ ਆਉਣੀ ਲੇਖਾ ਜਿਸਤ ਕਿ ਟਾਂਕ, ਏਕਾ ਦੂਆ ਭੇਵ ਨਾ ਕੋਇ ਮਿਟਾਈਆ। ਕਲਜੁਗ ਕੂੜੀ ਕਿਰਿਆ ਕਾਮ
❋
❋
ਕਰੋਧ ਲੋਭ ਮੋਹ ਹੰਕਾਰ ਦੇ ਵਿਕਣਾ ਹਾਟ, ਕੀਮਤ ਟਕਿਆ ਵਾਲੀ ਪਾਈਆ। ਸਚ ਦਵਾਰ ਏਕੰਕਾਰ ਰਹੇ ਕੋਈ ਨਾ ਦਾਸ, ਦਾਸਤਾਨ ਸਕੇ ਨਾ ਕੋਇ ਸਮਝਾਈਆ। ਗੋਬਿੰਦ ਸੇਜ ਕਿਹਾ ਵਿਸ਼ਨੂੰ ਪ੍ਰਭ ਉਸ ਵੇਲੇ ਕਿਰਪਾ ਕਰੇ ਆਪ, ਆਪਣੀ ਦਇਆ ਕਮਾਈਆ। ਗੋਬਿੰਦ ਧਾਰ ਪਰਗਟੇ ਸਾਖਿਆਤ, ਦੋ ਜਹਾਨਾਂ ਵੱਜੇ ਵਧਾਈਆ। ਦੀਨ ਦੁਨੀ ਦਾ ਵੇਖੇ ਖੇਲ ਤਮਾਸ਼, ਨਵ ਨੌਂ ਚਾਰ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਭੇਵ ਅਭੇਦਾ ਆਪ ਜਣਾਈਆ। ਸੇਜ ਕਹੇ ਵਿਸ਼ਨੂੰ ਵੇਖ ਲੈ ਨੇਤਰ ਖੋਲ੍ਹ, ਗੋਬਿੰਦ ਧਾਰ ਜਣਾਈਆ। ਸ੍ਰਿਸ਼ਟੀ ਦ੍ਰਿਸ਼ਟੀ ਜਾਣੀ ਡੋਲ, ਧੀਰ ਰਹੇ ਨਾ ਰਾਈਆ। ਸਤਿ ਵਸਤ ਰਹਿਣੀ ਨਹੀਂ ਕਿਸੇ ਕੋਲ, ਕੂੜੀ ਕਿਰਿਆ ਹੋਣੀ ਹਲਕਾਈਆ। ਕਲਜੁਗ ਕਲਪਣਾ ਵਜਾਏ ਢੋਲ, ਡੰਕਾ ਚਾਰ ਕੁੰਟ ਸੁਣਾਈਆ। ਸਾਧਾਂ ਸੰਤਾਂ ਮਾਰਨੇ ਰੋਲ, ਰੌਲਾ ਪਏ ਕੂੜ ਲੋਕਾਈਆ। ਗੋਬਿੰਦ ਦੀ ਭੁੱਲੇ ਸਭ ਨੂੰ ਪਾਹੁਲ, ਰਸਨਾ ਰਸ ਨਾ ਕੋਇ ਚਖਾਈਆ। ਝਗੜਾ ਪੈਣਾ ਉਪਰ ਧੌਲ, ਧਰਨੀ ਧਰਤ ਧਵਲ ਦਏ ਦੁਹਾਈਆ। ਜਿਸ ਦਾ ਭੇਵ ਜਾਣੇ ਕੋਈ ਨਾ ਪੰਡਤ ਪਾਂਧਾ ਰੌਲ, ਨਛੱਤਰ ਗ੍ਰਹਿ ਨਾ ਕੋਇ ਜਣਾਈਆ। ਪੁਰਖ ਅਕਾਲਾ ਦੀਨ ਦਿਆਲਾ ਇਕ ਅਗੰਮੀ ਦੱਸੇ ਬੋਲ, ਅਨਬੋਲਤ ਆਪਣਾ ਰਾਗ ਜਣਾਈਆ। ਆਤਮ ਬ੍ਰਹਮ ਪਾਰਬ੍ਰਹਮ ਪਤਿਪਰਮੇਸ਼ਵਰ ਜਾਵੇ ਮੌਲ, ਮੌਲਾ ਹੋ ਕੇ ਆਪਣੀ ਕਾਰ ਕਮਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਅਵਤਾਰ ਪੈਗ਼ੰਬਰ ਗੁਰੂਆਂ ਪੂਰਾ ਕਰੇ ਕੌਲ, ਵਾਅਦਾ ਆਪਣਾ ਤੋੜ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਘਰ ਇਕੋ ਇਕ ਵਡਿਆਈਆ। ਸੇਜ ਕਹੇ ਮੈਂ ਸਚ ਸੁਣਾਵਾਂਗੀ, ਸੰਦੇਸ਼ਾ ਅਗੰਮ ਅਪਾਰ। ਗੋਬਿੰਦ ਰਾਗ ਅਲਾਵਾਂਗੀ, ਚਾਰ ਕੁੰਟ ਦਹਿ ਦਿਸ਼ਾ ਕਰ ਉਜਿਆਰ। ਅੰਤਮ ਏਸੇ ਦਾ ਰਾਹ ਤਕਾਵਾਂਗੀ, ਜੋ ਧਰਨੀ ਧਰਤ ਧਵਲ ਸੁੱਤਾ ਪੈਰ ਪਸਾਰ। ਲੱਖ ਚੁਰਾਸੀ ਆਖ ਸੁਣਾਵਾਂਗੀ, ਉਚੀ ਕੂਕ ਕੂਕ ਪੁਕਾਰ। ਮਾਹੀ ਧੁਰ ਦਾ ਇਕ ਮਨਾਵਾਂਗੀ, ਜਿਸ ਦੇ ਅੰਤਰ ਨੂਰ ਜੋਤ ਉਜਿਆਰ। ਗੱਲ ਪਲੂ ਪਾ ਵਾਸਤਾ ਪਾਵਾਂਗੀ, ਦਿਵਸ ਰੈਣ ਹੋ ਕੇ ਖ਼ਿਦਮਤਗਾਰ। ਗੋਬਿੰਦ ਗੋਬਿੰਦ ਤੇਰੀ ਓਟ ਤਕਾਵਾਂਗੀ, ਸਦੀ ਚੌਧਵੀਂ ਸਭ ਕੁਛ ਹੋਣਾ ਤੇਰੇ ਅਖਤਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਸਵਾਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਪਾਰਬ੍ਰਹਮ ਪਤਿਪਰਮੇਸ਼ਵਰ ਤੇਰੀ ਇਕੋ ਓਟ ਰਖਾਵਾਂਗੀ। ਸੇਜ ਕਹੇ ਵਿਸ਼ਨੂੰ ਵਿਸ਼ਵ ਵੇਖ ਧਾਰ, ਵਿਸ਼ਾ ਸਮਝ ਕਿਸੇ ਨਾ ਆਈਆ। ਚਾਰ ਕੁੰਟ ਫਿਰਦੇ ਪੈਗ਼ੰਬਰ ਗੁਰੂ ਅਵਤਾਰ, ਸਵਾਮੀ ਆਪਣਾ ਹੁਕਮ ਸਮਝਾਈਆ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਖੇਲ ਕਰੇ ਸੱਚੀ ਸਰਕਾਰ, ਕਰਨੀ ਦਾ ਕਰਤਾ ਕੁਦਰਤ ਦਾ ਮਾਲਕ ਆਪਣਾ ਹੁਕਮ ਵਰਤਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜਿਸ ਨੇ ਕੀਤੇ ਪਾਰ, ਪਾਰਬ੍ਰਹਮ ਪਤਿਪਰਮੇਸ਼ਵਰ ਆਪਣਾ ਖੇਲ ਵਖਾਈਆ। ਪਰਵਰਦਿਗਾਰ ਸਾਂਝਾ ਯਾਰ ਜਿਸ ਦਾ ਇਕੋ ਨੂਰ ਜੋਤ ਉਜਿਆਰ, ਕਲਮਾ ਕਾਇਨਾਤ ਦ੍ਰਿੜਾਈਆ। ਸੋ ਵੇਸ ਅਨੇਕਾ ਆਪਣੇ ਲਏ ਧਾਰ, ਧਰਨੀ ਧਰਤ ਧਵਲ ਦੇਵੇ ਵਡਿਆਈਆ। ਜਿਸ ਸਦੀ ਚੌਧਵੀਂ ਲਹਿਣਾ ਦੇਣਾ ਪੂਰਬ ਕਰਜ਼ ਦੇਣਾ ਉਤਾਰ, ਕਾਤਲ ਮਕਤੂਲ ਵੇਖੇ ਖ਼ਲਕ ਖ਼ੁਦਾਈਆ। ਜਿਸ ਨੂੰ ਝੁਕਦੇ ਪੈਗ਼ੰਬਰ ਕਦਮਾਂ ਵਿਚ ਹੋ ਕੇ ਖ਼ਿਦਮਤਗ਼ਾਰ, ਖ਼ਾਦਮ ਹੋ ਕੇ ਆਪਣੀ ਸੇਵ ਕਮਾਈਆ। ਸੋ ਲਹਿਣਾ ਦੇਣਾ ਮੇਟੇ ਲੇਖਾ ਜਾਣੇ ਸਰਬ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਨਾਲ ਮਿਲਾਈਆ। ਗੋਬਿੰਦ ਸੂਰਾ ਨੌਜਵਾਨਾ ਮਰਦ ਮਰਦਾਨਾ ਹੋ ਕੇ ਆਵੇ ਨਾਲ
❋
❋
ਤਿਆਰ, ਤ੍ਰੈਗੁਣ ਅਤੀਤਾ ਠਾਂਡਾ ਸੀਤਾ, ਆਪਣਾ ਫੇਰਾ ਪਾਈਆ। ਸਚ ਸੰਦੇਸ਼ਾ ਨਰ ਨਰੇਸ਼ਾ ਦੇਵੇ ਏਕੰਕਾਰ, ਇਕ ਇਕੱਲਾ ਸਚ ਮਹੱਲਾ ਸਤਿਜੁਗ ਸਾਚਾ ਆਪ ਵਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਧੁਰ ਦਾ ਵਰ, ਧੁਰ ਦਾ ਮਾਲਕ ਇਕ ਅਖਵਾਈਆ। ਸੇਜ ਕਹੇ ਵਿਸ਼ਨੂੰ ਮੇਰੇ ਉਤੇ ਸੁੱਤਾ ਗੋਬਿੰਦ ਸੂਰਾ, ਸੂਰਬੀਰ ਅਖਵਾਈਆ। ਜੋ ਆਦਿ ਜੁਗਾਦੀ ਹਾਜ਼ਰ ਹਜ਼ੂਰਾ, ਹਜ਼ਰਤਾਂ ਤੋਂ ਪਰੇ ਬੈਠਾ ਸੋਭਾ ਪਾਈਆ। ਜਿਸ ਦਾ ਸ਼ਬਦ ਅਗੰਮੀ ਨਾਦ ਤੂਰਾ, ਤੁਰੀਆ ਤੋਂ ਪਰੇ ਕਰੇ ਪੜ੍ਹਾਈਆ। ਜਿਸ ਦਾ ਜੋਤ ਅਗੰਮੀ ਨੂਰਾ, ਨੂਰ ਨੂਰਾਨਾ ਡਗਮਗਾਈਆ। ਜਿਸ ਨੇ ਕਲਜੁਗ ਕੂੜੀ ਕਿਰਿਆ ਹੂੰਝਣਾ ਕੂੜਾ, ਕਰਮ ਕਾਂਡ ਲੇਖਾ ਦਏ ਮੁਕਾਈਆ। ਚਤੁਰ ਸੁਘੜ ਬਣਾਏ ਮੂਰਖ ਮੂੜ੍ਹਾ, ਆਤਮ ਬ੍ਰਹਮ ਦਏ ਸਮਝਾਈਆ। ਗੁਰ ਅਵਤਾਰ ਪੈਗ਼ੰਬਰਾਂ ਭਵਿਖਤ ਵਾਕ ਕਰੇ ਪੂਰਾ, ਪੂਰਨ ਪਰਮੇਸ਼ਵਰ ਆਪਣੀ ਕਾਰ ਕਮਾਈਆ। ਪੜਦਾ ਲਾਹੇ ਨੇਰਨ ਦੂਰਾ, ਦੂਰ ਦੁਰਾਡਾ ਇਕੋ ਘਰ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਮਾਲਕ ਬੇਪਰਵਾਹੀਆ। ਸੇਜ ਕਹੇ ਵਿਸ਼ਨੂੰ ਮੇਰੇ ਉਤੇ ਜਗਤ ਵਾਲੇ ਤਤ, ਤਤਵ ਦਿਆਂ ਦ੍ਰਿੜਾਈਆ। ਜਿਸ ਨੇ ਦੀਨ ਦੁਨੀ ਦੀ ਬਦਲਣੀ ਮਤ, ਮਤ ਮਤਾਂਤਰ ਡੇਰਾ ਢਾਹੀਆ। ਇਕੋ ਰੂਪ ਦਰਸਾਉਣਾ ਸਤਿ, ਸਤਿ ਸਤਿਵਾਦੀ ਰੰਗ ਰੰਗਾਈਆ। ਇਕੋ ਨੇਤਰ ਖੋਲ੍ਹਣਾ ਅੱਖ, ਗਿਆਨ ਨੇਤਰ ਕਰ ਰੁਸ਼ਨਾਈਆ। ਇਕੋ ਸਭ ਨੂੰ ਦੇਣਾ ਹੱਕ, ਹਿੰਦੂ ਮੁਸਲਿਮ ਸਿਖ ਈਸਾਈ ਵੰਡ ਨਾ ਕੋਇ ਵੰਡਾਈਆ। ਇਕੋ ਧੀਰਜ ਦੇਣਾ ਜਤ, ਸਤਿ ਸੰਤੋਖ ਇਕੋ ਝੋਲੀ ਪਾਈਆ। ਇਕੋ ਨਾਮ ਕਲਮਾ ਸਭ ਨੇ ਲੈਣਾ ਰਟ, ਰੱਟੇ ਪਿਛਲੇ ਦਏ ਮੁਕਾਈਆ। ਇਕੋ ਧਰਮ ਦਵਾਰਾ ਖੋਲ੍ਹਣਾ ਹੱਟ, ਵਸਤ ਇਕੋ ਇਕ ਵਰਤਾਈਆ। ਇਕੋ ਤੀਰਥ ਦੱਸਣਾ ਤਟ, ਅੱਠ ਸੱਠ ਰਹਿਣ ਕੋਇ ਨਾ ਪਾਈਆ। ਇਕੋ ਨਾਮ ਗਵਈਆ ਹੋਣਾ ਭੱਟ, ਇਕੋ ਰਾਗ ਨਾਦ ਸ਼ਨਵਾਈਆ। ਇਕੋ ਸਤਿ ਸਰੂਪ ਹੋਣਾ ਜੱਟ, ਧੰਨਾ ਜੱਟ ਦਏ ਗਵਾਹੀਆ। ਜਿਸ ਨੇ ਦੁਰਮਤ ਮੈਲ ਸਭ ਦੀ ਦੇਣੀ ਕਟ, ਕਟਾਕਸ਼ ਆਪਣਾ ਨਾਮ ਲਗਾਈਆ। ਸੋ ਸਾਹਿਬ ਸਵਾਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਹੋਵੇ ਪਰਗਟ, ਪਰਗਣਾ ਸੰਬਲ ਨਗਰੀ ਇਕ ਸੁਹਾਈਆ। ਗੋਬਿੰਦ ਖੇਲ ਕਰਨੀ ਝਟ, ਝਟਕੇ ਹਲਾਲ ਵਾਲਾ ਰਹਿਣ ਕੋਇ ਨਾ ਪਾਈਆ। ਜਿਹੜੀ ਦੀਨਾਂ ਮਜ਼੍ਹਬਾਂ ਦੀ ਸੂਰ ਗਾਂ ਪਾਈ ਵੱਟ, ਇਹਦਾ ਲੇਖਾ ਦੇਣਾ ਮੁਕਾਈਆ। ਕਿਉਂ ਜੋ ਇਸ ਉਤੇ ਇਕ ਦੂਜੇ ਨੂੰ ਮਾਰੇ ਸੱਟ, ਸਦਮੇ ਵਿਚ ਵੇਖੀ ਖ਼ਲਕ ਖ਼ੁਦਾਈਆ। ਸਾਚਾ ਮਾਰਗ ਸਾਰੇ ਗਏ ਛਡ, ਹੱਡ ਮਾਸ ਨਾੜੀ ਖ਼ਾਲੀ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਧੁਰ ਦਾ ਵਰ, ਦਰਗਾਹ ਸਾਚੀ ਇਕ ਸੁਹਾਈਆ। ਸੇਜ ਕਹੇ ਵੇਖ ਵਿਸ਼ਨੂੰ ਖੇਲ ਅਖ਼ੀਰੀ, ਆਖ਼ਰ ਬਿਨ ਅੱਖਰਾਂ ਦਿਆਂ ਜਣਾਈਆ। ਪੁਰਖ ਅਕਾਲ ਗੋਬਿੰਦ ਧਾਰ ਖੇਲ ਹੋਣਾ ਪਾਤਸ਼ਾਹ ਵਜ਼ੀਰੀ, ਵਜ਼ਾਰਤ ਦੂਜੀ ਨਜ਼ਰ ਕੋਇ ਨਾ ਆਈਆ। ਕਲਜੁਗ ਰੇਖ ਬਦਲਣੀ ਤਕਦੀਰੀ, ਤਕੱਬਰ ਡੇਰਾ ਢਾਹੀਆ। ਆਪਣੇ ਹੱਥ ਰੱਖਣੀ ਤਦਬੀਰੀ, ਤਰੀਕਾ ਢੰਗ ਨਾ ਕਿਸੇ ਜਣਾਈਆ। ਜੋ ਆਸਾ ਰੱਖੀ ਭਗਤ ਕਬੀਰੀ, ਕਾਅਬਿਆਂ ਤੋਂ ਪਰੇ ਅੱਖ ਖੁਲ੍ਹਾਈਆ। ਜੋ ਖੇਲ ਦੱਸੀ ਹਰਿ ਗੋਬਿੰਦ ਪੀਰੀ ਮੀਰੀ, ਨਿਰਗੁਣ ਸਰਗੁਣ ਧਾਰ ਵਡਿਆਈਆ। ਕਿਸੇ ਦਾ ਹੱਕ ਨਹੀਂ ਰਹਿਣਾ ਮਾਲਕ ਜਗਤ ਜਾਗੀਰੀ, ਸ਼ਾਹ ਸੁਲਤਾਨਾਂ ਖ਼ਾਕ ਰੁਲਾਈਆ। ਜਿਹੜੀ ਉਚ ਦੇ ਪੀਰ ਗੋਬਿੰਦ ਚੌਦਾਂ ਧਾਰ ਗਲ ਵਿਚ ਪਾਈ ਜ਼ੰਜੀਰੀ, ਚੌਦਾਂ ਤਬਕ ਦੇਣ ਦੁਹਾਈਆ। ਉਸ ਨੇ ਕਲਜੁਗ ਦੀ ਬਦਲ ਦੇਣੀ ਪੀੜ੍ਹੀ, ਸਤਿਜੁਗ
❋
❋
ਸਚ ਸਚ ਪਰਗਟਾਈਆ। ਜਿਹੜਾ ਮਾਣ ਮਿਲਿਆ ਮਾਛੂਵਾੜੇ ਚਰਨ ਕੀੜੀ, ਕਰਮ ਕਾਂਡ ਦਾ ਲੇਖਾ ਦਏ ਮੁਕਾਈਆ। ਜਿਸ ਨੂੰ ਸਾਰੇ ਕਹਿੰਦੇ ਅੰਤਰ ਮੰਜ਼ਲ ਗਲੀ ਭੀੜੀ, ਸਤਿਗੁਰ ਸ਼ਬਦ ਸਹਿਜੇ ਪਾਰ ਕਰਾਈਆ। ਸਤਿਜੁਗ ਅੰਦਰ ਨਾ ਕੋਈ ਮਦਿ ਪੀਏ ਨਾ ਕਬਾਬ ਖਾਵੇ ਨਾ ਰਸਨਾ ਲਾਏ ਬੀੜੀ, ਤਮਾਕੂ ਤਮਾਂ ਰਹਿਣ ਨਾ ਪਾਈਆ। ਗੋਬਿੰਦ ਨਾਮ ਖੰਡਾ ਸ਼ਮਸ਼ੀਰੀ, ਸ਼ਰਅ ਸਭ ਦੀ ਦਏ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸ਼ਾ ਨਰ ਨਰੇਸ਼ਾ ਏਕੰਕਾਰਾ ਇਕੋ ਇਕ ਜਣਾਈਆ। ਵਿਸ਼ਨੂੰ ਕਹੇ ਸੁਣ ਸੇਜ ਸੁਹੰਜਣੀ, ਸੋਭਾਵੰਤ ਰਮਣੀਕ। ਮੈਂ ਖੇਲ ਤਕੀ ਆਦਿ ਨਿਰੰਜਣੀ, ਜੋ ਥੋੜੀ ਸਮਝ ਸਮਝਾਈ ਬਾਲਮੀਕ। ਹਨਵੰਤ ਲੇਖ ਜਣਾਇਆ ਅੰਞਣੀ, ਪੈਗ਼ੰਬਰਾਂ ਦੱਸੀ ਹੱਕ ਤੌਫ਼ੀਕ। ਰਾਮ ਨੇ ਧੂੜੀ ਦੱਸੀ ਮੱਜਣੀ, ਕ੍ਰਿਸ਼ਨ ਕਾਹਨ ਨੇ ਰੱਖੀ ਉਡੀਕ। ਈਸਾ ਵੇਖਿਆ ਨੂਰ ਇਲਾਹੀ ਅੰਗਣੀ, ਮੂਸਾ ਜਾਣਿਆ ਹੱਕ ਹਕੀਕ। ਗੋਬਿੰਦ ਕਰੇ ਨਾ ਕਿਸੇ ਮਛੰਦਣੀ, ਮਛੰਦਗੀ ਵਿਚ ਬਦਲੇ ਕਦੇ ਨਾ ਨੀਤ। ਜਿਸ ਤੇਰੇ ਉਤੇ ਆਪਣੀ ਆਸਾ ਰੱਖਣੀ, ਬੈਠਾ ਲੈ ਕੇ ਹੱਕ ਤੌਫ਼ੀਕ। ਹੁਣ ਖੇਲ ਵੇਖ ਲੈ ਬਦਨੀ, ਆਪਣੇ ਵਸਾ ਲੈ ਚੀਤ। ਦੁਬਾਰਾ ਜੋਤ ਅਕਾਲ ਪੁਰਖ ਨਿਰਗੁਣ ਧਾਰ ਜਗਣੀ, ਜਿਸ ਦੀ ਕਰਨੀ ਪਏ ਤਸਦੀਕ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਸਭ ਦੀ ਆਸਾ ਮਨਸਾ ਪੂਰੀ ਕਰੇ ਉਮੀਦ।
੨੩ ਅੱਸੂ ਸ਼ਹਿਨਸ਼ਾਹੀ ਸੰਮਤ ੫ ਗੁਰਨਾਮ ਸਿੰਘ ਦੇ ਗ੍ਰਹਿ ਪਿੰਡ ਕੰਗ
ਮਾਛੂਵਾੜਾ ਸੇਜ ਕਹੇ ਮੇਰੇ ਉਤੇ ਲੱਗਾ ਭਾਗ, ਵਿਸ਼ਨੂੰ ਵਿਸ਼ਵ ਦਾ ਮਾਲਕ ਸੋਭਾ ਪਾਈਆ। ਘਰ ਸਵਾਮੀ ਮਿਲਿਆ ਕੰਤ ਸੁਹਾਗ, ਮੇਰਾ ਮਾਲਕ ਧੁਰਦਰਗਾਹੀਆ। ਮੇਰੀ ਸੋਈ ਸੁਰਤੀ ਗਈ ਜਾਗ, ਕੰਡਾ ਖਾਰ ਰਿਹਾ ਨਾ ਰਾਈਆ। ਜੰਗਲ ਜੂਹ ਜਗਿਆ ਚਿਰਾਗ਼, ਜੋਤੀ ਜਾਤਾ ਕਰੇ ਰੁਸ਼ਨਾਈਆ। ਜਿਸ ਨੇ ਕੂੜੀ ਕਿਰਿਆ ਧੋਣਾ ਦਾਗ਼, ਦੁਰਮਤ ਮੈਲ ਕਰੇ ਸਫ਼ਾਈਆ। ਕਲਜੁਗ ਅੰਤਮ ਅਗਨ ਬੁਝਾਉਣੀ ਆਗ, ਤ੍ਰੈਗੁਣ ਤਤ ਨਾ ਕੋਇ ਤਪਾਈਆ। ਸਤਿ ਧਰਮ ਦਾ ਮਾਰਗ ਲਾਉਣਾ ਸਾਚ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਇਕੋ ਰੰਗ ਰੰਗਾਈਆ। ਦੀਨ ਮਜ਼੍ਹਬ ਦਾ ਲਹਿਣਾ ਦੇਣਾ ਮੇਟਣਾ ਹਿਸਾਬ, ਗੁਰ ਅਵਤਾਰ ਪੈਗ਼ੰਬਰ ਬੈਠੇ ਰਾਹ ਤਕਾਈਆ। ਜਿਸ ਦੇ ਕੋਲ ਬਿਨ ਅੱਖਰਾਂ ਵਾਲੀ ਕਿਤਾਬ, ਨਿਰਅੱਖਰ ਧਾਰ ਨਿਰਗੁਣ ਨਿਰਵੈਰ ਆਪ ਲਿਖਾਈਆ। ਜਿਸ ਦਾ ਸਫ਼ਾ ਜਾਣ ਨਾ ਸਕੇ ਕੋਇ ਬਾਬ, ਸਰਗੁਣ ਤੋਂ ਬਾਹਰ ਸਿਫ਼ਤ ਸਾਲਾਹੀਆ। ਉਹ ਖੇਲ ਕਰੇ ਆਪ ਮਹਾਰਾਜ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜਿਸ ਨੇ ਕਲਜੁਗ ਵਿਚ ਸਤਿਜੁਗ ਬਦਲ ਦੇਣਾ ਰਾਜ, ਕੂੜੀ ਕਿਰਿਆ ਪੰਧ ਮੁਕਾਈਆ। ਝਗੜਾ ਮੁਕਾ ਕੇ ਰੋਜ਼ਾ ਨਿਮਾਜ਼, ਸੱਯਦਾ ਸੀਸ ਜਗਦੀਸ ਇਕ ਵਖਾਈਆ। ਹੁਜਰਾ ਹੱਕ ਵਖਾਏ ਮਹਿਰਾਬ, ਮਹਿਬੂਬ ਮਿਲੇ ਨੂਰ ਇਲਾਹੀਆ। ਸਾਚਾ ਦੱਸਣਾ ਇਕ ਆਦਾਬ, ਅਦਬ ਮਜ਼੍ਹਬ ਤੋਂ ਬਾਹਰ ਜਣਾਈਆ। ਦੀਨ ਦੁਨੀ ਨੂੰ ਦਏ ਖ਼ਤਾਬ, ਮੁਖ਼ਾਤਬ ਕਰੇ ਜਗਤ ਲੋਕਾਈਆ। ਜਿਸ ਨੂੰ ਈਸਾ ਮੂਸਾ ਮੁਹੰਮਦ ਲਿਖਿਆ ਵਾਹਦ, ਲਾਸ਼ਰੀਕ ਜਲਵਾਗਰ ਅਗੰਮ ਅਥਾਹੀਆ। ਜੋ ਆਦਿ ਜੁਗਾਦੀ ਸਭ ਦਾ ਮਾਈ ਬਾਪ, ਪਿਤਾ ਪੁਰਖ
❋
❋
ਅਕਾਲ ਅਖਵਾਈਆ। ਜਿਸ ਨੇ ਜਗਤ ਰੋਗ ਮੇਟਣਾ ਸੰਤਾਪ, ਸਹਿੰਸਾ ਦੁੱਖ ਦਏ ਗਵਾਈਆ। ਲੱਖ ਚੁਰਾਸੀ ਅੰਦਰੋਂ ਕਢਣਾ ਪਾਪ, ਪਤਤ ਪੁਨੀਤ ਦਏ ਜਣਾਈਆ। ਸਭ ਦਾ ਪੂਰਾ ਕਰਨਾ ਭਵਿਖਤ ਵਾਕ, ਵਾਕਫ਼ਕਾਰ ਆਪਣੇ ਵਿਚੋਂ ਪਰਗਟਾਈਆ। ਸਦੀ ਚੌਧਵੀਂ ਸਾਚੇ ਮੰਡਲ ਪਾਵੇ ਰਾਸ, ਜੋ ਸੰਦੇਸ਼ਾ ਦੇ ਕੇ ਗਿਆ ਰਾਮ ਵਿਚ ਬਨਬਾਸ, ਦਸਰਥ ਬੇਟਾ ਨਾਮ ਜਣਾਈਆ। ਕਰੇ ਖੇਲ ਪੁਰਖ ਅਬਿਨਾਸ਼, ਅਬਿਨਾਸ਼ੀ ਕਰਤਾ ਧੁਰਦਰਗਾਹੀਆ। ਜਿਸ ਨੇ ਲਹਿਣਾ ਦੇਣਾ ਚੁਕਾਉਣਾ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਲੇਖਾ ਦਏ ਮੁਕਾਈਆ। ਸੋ ਸਾਹਿਬ ਸੁਲਤਾਨਾਂ ਨੌਜਵਾਨਾ ਪਰਗਟ ਹੋਵੇ ਆਪ, ਅੰਤਸ਼ਕਰਨ ਦੀਨ ਦੁਨੀ ਵੇਖ ਵਖਾਈਆ। ਜਿਸ ਵੇਲੇ ਦੀਨ ਦੁਨੀ ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਖਾਣੀ ਬਾਣੀ ਭੁੱਲੀ ਜਾਪ, ਰਸਨਾ ਜਿਹਵਾ ਬੱਤੀ ਦੰਦ ਹੋਏ ਹਲਕਾਈਆ। ਮਾਣ ਰਿਹਾ ਨਾ ਤੀਰਥ ਆਠ ਸਾਠ, ਗੰਗਾ ਗੋਦਾਵਰੀ ਜਮਨਾ ਸੁਰਸਤੀ ਰੋਵੇ ਮਾਰੇ ਧਾਈਂਆ। ਮੰਦਰ ਮਸਜਿਦ ਸ਼ਿਵਦਵਾਲੇ ਮੱਠ ਗੁਰੂਦਵਾਰੇ ਜਾਣ ਕਾਂਪ, ਸਤਿ ਧਰਮ ਦੀ ਧਾਰ ਨਜ਼ਰ ਕੋਇ ਨਾ ਆਈਆ। ਸੱਜਣ ਮੀਤ ਮੁਰਾਰ ਦੇਵੇ ਕੋਈ ਨਾ ਸਾਥ, ਪਿਤਾ ਪੂਤ ਕਰੇ ਲੜਾਈਆ। ਸਾਚੀ ਮੰਜ਼ਲ ਮਿਲੇ ਕਿਸੇ ਨਾ ਵਾਟ, ਆਤਮ ਪਰਮਾਤਮ ਜੋੜ ਨਾ ਕੋਇ ਜੁੜਾਈਆ। ਸਦੀ ਚੌਧਵੀਂ ਚਾਰੋਂ ਕੁੰਟ ਹੋਏ ਅੰਧੇਰੀ ਰਾਤ, ਚੌਦਸ ਨੂਰੀ ਚੰਦ ਨਾ ਕੋਇ ਚਮਕਾਈਆ। ਮਜ਼੍ਹਬਾਂ ਦੀ ਸਾਬਤ ਰਹੇ ਨਾ ਕੋਇ ਜਮਾਤ, ਚਾਰ ਯਾਰੀ ਪੰਜ ਪਿਆਰੇ ਰੰਗ ਨਾ ਕੋਇ ਰੰਗਾਈਆ। ਧੁਰ ਦੀ ਗਾਥਾ ਦੀ ਸੁਣੇ ਕੋਈ ਨਾ ਬਾਤ, ਬਾਤਨ ਪੜਦਾ ਨਾ ਕੋਇ ਉਠਾਈਆ। ਝਗੜਾ ਮੇਟੇ ਨਾ ਕੋਇ ਜ਼ਾਤ ਪਾਤ, ਊਚ ਨੀਚ ਨਾ ਕੋਇ ਗਵਾਈਆ। ਸੋ ਸਚ ਸੰਦੇਸ਼ਾ ਸੇਜ ਕਹੇ ਮੈਂ ਰਹੀ ਆਖ, ਗੋਬਿੰਦ ਮੈਨੂੰ ਅੰਦਰੋਂ ਰਿਹਾ ਜਣਾਈਆ। ਰੂਹ ਬੁਤ ਰਹਿਣਾ ਨਹੀਂ ਕੋਈ ਕਿਸੇ ਪਾਕ, ਦੁਰਮਤ ਮੈਲ ਨਾ ਕੋਇ ਧਵਾਈਆ। ਸਾਚੀ ਸਚ ਦੀ ਦੇਵੇ ਕੋਈ ਨਾ ਦਾਤ, ਦਾਤਾ ਦਾਨੀ ਨਜ਼ਰ ਕੋਇ ਨਾ ਆਈਆ। ਮਨ ਕਲਪਣਾ ਵਿਚ ਸੂਫ਼ੀ ਸੰਤ ਫ਼ਕੀਰ ਹੋਣੇ ਗੁਸਤਾਖ਼, ਮੁੱਲਾ ਸ਼ੇਖ਼ ਮੁਸਾਇਕ ਪੰਡਤ ਪਾਂਧੇ ਸਾਂਤਕ ਸਤਿ ਨਾ ਕੋਇ ਵਰਤਾਈਆ। ਇਹ ਖੇਲ ਵੇਖਣਾ ਬਾਜ਼ੀਗਰ ਨਾਟ, ਪੁਰਖ ਅਕਾਲਾ ਸਵਾਂਗੀ ਆਪਣਾ ਸਵਾਂਗ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸ਼ਾ ਨਰ ਨਰੇਸ਼ਾ ਨਰ ਨਿਰੰਕਾਰ ਇਕੋ ਇਕ ਜਣਾਈਆ। ਸੇਜ ਕਹੇ ਵਿਸ਼ਨੂੰ ਸਾਬਤ ਰਹਿਣਾ ਨਹੀਂ ਕਿਸੇ ਇਸ਼ਟ, ਇਸ਼ਟ ਦੇਵ ਨਾ ਕੋਇ ਮਨਾਈਆ। ਜੋ ਦੱਸ ਕੇ ਗਿਆ ਦਸਰਥ ਬੇਟਾ ਰਾਮਾ ਵਸ਼ਿਸ਼ਟ, ਭਵਿਖਤ ਪੇਸ਼ੀਨਗੋਈਆਂ ਵਿਚੋਂ ਪਰਗਟਾਈਆ। ਗੁਰੂ ਚੇਲੇ ਦਾ ਸਾਂਝਾ ਹੋਣਾ ਗ੍ਰਿਹਸਤ, ਧਰਮ ਦੀ ਧਾਰ ਰਹਿਣ ਕੋਇ ਨਾ ਪਾਈਆ। ਭੈਣ ਭਰਾ ਦਾ ਸਾਂਝਾ ਹੋਵੇ ਇਸ਼ਕ, ਮੁਹੱਬਤ ਸਚ ਨਾ ਕੋਇ ਕਮਾਈਆ। ਸਦੀ ਚੌਧਵੀਂ ਮੁਹੰਮਦ ਦੀ ਪੂਰੀ ਹੋਣੀ ਕਿਸ਼ਤ, ਕ੍ਰਿਸ਼ਨ ਕਾਹਨ ਅਰਜਨ ਗਿਆ ਦ੍ਰਿੜਾਈਆ। ਮੰਜ਼ਲ ਮਿਲੇ ਨਾ ਕਿਸੇ ਬਹਿਸ਼ਤ, ਸਵਰਗਾਂ ਸੰਗ ਨਾ ਕੋਇ ਨਿਭਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਪਰਵਰਦਿਗਾਰ ਸਾਂਝੇ ਯਾਰ ਚਾਰ ਜੁਗ ਦੀ ਪਿਛਲੀ ਵੇਖਣੀ ਫ਼ਰਿਸਤ, ਲੇਖਾ ਸਭ ਦਾ ਮੰਗ ਮੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਏਕਾ ਆਪਣੀ ਕਾਰ ਕਮਾਈਆ। ਸੇਜਾ ਕਹੇ ਮੈਨੂੰ ਗੋਬਿੰਦ ਰਿਹਾ ਦੱਸ, ਸੱਥਰ ਯਾਰੜਾ ਇਕ ਹੰਢਾਈਆ। ਮੇਰੇ ਅੰਦਰੋਂ ਖੋਲ੍ਹ ਕੇ ਅੱਖ, ਦੋ ਜਹਾਨ ਅੱਗੇ ਵਖਾਈਆ। ਤੀਰ ਅਣਿਆਲਾ ਮਾਰਿਆ ਕਸ, ਪੜਦਾ ਅੰਦਰੋਂ ਦਿਤਾ ਚੁਕਾਈਆ। ਮੇਰਾ ਰਿਹਾ ਕੁਛ ਨਾ ਵਸ, ਵਾਸਤਾ ਇਕੋ ਅੱਗੇ ਪਾਈਆ।
❋
❋
ਜਿਸ ਵੇਲੇ ਕਲਜੁਗ ਕੂੜੀ ਕਿਰਿਆ ਹੋਵੇ ਪਰਗਟ, ਨਵ ਨੌਂ ਅੰਧੇਰਾ ਛਾਈਆ। ਸਤਿ ਧਰਮ ਦਾ ਰਹਿਣਾ ਨਹੀਂ ਕੋਈ ਹੱਟ, ਜੂਠ ਝੂਠ ਵੱਜੇ ਡੰਕ ਸ਼ਨਵਾਈਆ। ਸਾਫ਼ ਰਹੇ ਨਾ ਕੋਇ ਤੀਰਥ ਤਟ, ਕਿਨਾਰੇ ਦੇਣ ਦੁਹਾਈਆ। ਰਸਨਾ ਜਿਹਵਾ ਬੱਤੀ ਦੰਦ ਸਾਰੇ ਨਾਮ ਲੈਣ ਰਟ, ਹਿਰਦੇ ਹਰਿ ਨਾ ਕੋਇ ਵਸਾਈਆ। ਪ੍ਰਭ ਦੇ ਨਾਮ ਤੋਂ ਹਿੰਦੂ ਮੁਸਲਿਮ ਸਿਖ ਈਸਾਈ ਦੀ ਪੈਣੀ ਵੱਟ, ਅੱਲਾ ਵਾਹਿਗੁਰੂ ਓਮ ਤਤ ਸਤਿ ਰਾਮ ਕ੍ਰਿਸ਼ਨ ਵਿਚੋਲੇ ਹੋ ਕੇ ਕਰਨ ਲੜਾਈਆ। ਮਨ ਵਾਸਨਾ ਦੀਨ ਦੁਨੀ ਚਾਰ ਕੁੰਟ ਪੈਣਾ ਨੱਠ, ਦਿਵਸ ਰੈਣ ਭੱਜੇ ਵਾਹੋ ਦਾਹੀਆ। ਸੁਰਤੀ ਸ਼ਬਦ ਲਾਏ ਕੋਈ ਨਾ ਸੱਟ, ਆਤਮ ਬ੍ਰਹਮ ਨਾ ਕੋਇ ਸਮਝਾਈਆ। ਇਹ ਖੇਲ ਕਰੇ ਅਬਿਨਾਸ਼ੀ ਕਰਤਾ ਸਮਰਥ, ਜੋ ਹਰ ਘਟ ਅੰਤਰ ਆਪਣਾ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸ਼ਾ ਇਕੋ ਇਕ ਸੁਣਾਈਆ। ਸੇਜ ਕਹੇ ਮੇਰੇ ਉਤੇ ਸੁੱਤਾ ਧੁਰ ਦਾ ਮਾਹੀ, ਮਹਿਬੂਬ ਇਕੋ ਨਜ਼ਰੀ ਆਈਆ। ਜਿਸ ਨੇ ਸ੍ਰਿਸ਼ਟੀ ਦ੍ਰਿਸ਼ਟੀ ਦਾ ਬਣਨਾ ਰਾਹੀ, ਰਥਵਾਹੀ ਹੋ ਕੇ ਸੇਵ ਕਮਾਈਆ। ਵਿਸ਼ਨੂੰ ਤੂੰ ਦੇਣੀ ਅੰਤ ਗਵਾਹੀ, ਸ਼ਹਾਦਤ ਇਕੋ ਦੇਣੀ ਭੁਗਤਾਈਆ। ਜਿਸ ਵੇਲੇ ਕਲਜੁਗ ਅੰਤਮ ਮੇਟਣੀ ਸ਼ਾਹੀ, ਸ਼ਹਿਨਸ਼ਾਹ ਆਪਣਾ ਹੁਕਮ ਜਣਾਈਆ। ਚਾਰ ਵਰਨ ਅਠਾਰਾਂ ਬਰਨ ਹੋਣੀ ਤਬਾਹੀ, ਤਾਰੀਕ ਅੰਧੇਰਾ ਨੌਂ ਖੰਡ ਪ੍ਰਿਥਮੀ ਸੱਤ ਦੀਪ ਸੋਭਾ ਪਾਈਆ। ਗੁਰ ਅਵਤਾਰ ਪੈਗ਼ੰਬਰ ਸਾਰੇ ਵੇਖਣ ਚਾਈਂ ਚਾਈਂ, ਧਰਨੀ ਧਰਤ ਧਵਲ ਉਪਰ ਫੇਰਾ ਪਾਈਆ। ਬਲ ਰਹਿਣਾ ਨਹੀਂ ਕਿਸੇ ਬਾਹੀਂ, ਬਲ ਬਾਵਨ ਲੇਖਾ ਗਿਆ ਜਣਾਈਆ। ਜਿਸ ਕਾਰਨ ਗੋਬਿੰਦ ਬੂਟਾ ਪੁੱਟਿਆ ਕਾਹੀ, ਕਲਮੇ ਵਾਲਿਆਂ ਹੋਏ ਸਫ਼ਾਈਆ। ਅੱਜ ਸੂਲਾਂ ਸੱਥਰ ਸੇਜ ਹੰਢਾਈ, ਸੋਹਣਾ ਬੈਠਾ ਆਸਣ ਲਾਈਆ। ਜੋ ਕੁਛ ਮੈਨੂੰ ਰਿਹਾ ਸਮਝਾਈ, ਮੈਂ ਤੈਨੂੰ ਦਿਤਾ ਦ੍ਰਿੜਾਈਆ। ਕਲਜੁਗ ਅੰਤ ਸ੍ਰੀ ਭਗਵੰਤ ਪਾਰਬ੍ਰਹਮ ਪਤਿਪਰਮੇਸ਼ਵਰ ਨਿਰਗੁਣ ਨੂਰ ਜੋਤ ਕਰੇ ਰੁਸ਼ਨਾਈ, ਜੋਤੀ ਜਾਤਾ ਏਕੰਕਾਰਾ ਇਕੋ ਸੋਭਾ ਪਾਈਆ। ਗੁਰੂ ਗੁਰਦੇਵ ਸਵਾਮੀ ਸਭ ਦਾ ਬਣੇ ਰਥਵਾਹੀ, ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਤਨ ਮਾਟੀ ਖ਼ਾਕ ਪੰਜ ਤਤ ਕਾਇਆ ਵਜੂਦ ਮਹਿਬੂਬ ਵੇਖੇ ਚਾਈਂ ਚਾਈਂਆ। ਇਹ ਖੇਲ ਕਰਨਾ ਰੱਬੀ ਨੂਰ ਇਲਾਹੀ, ਜਿਸ ਨੂੰ ਹਜ਼ਰਤ ਈਸਾ ਮੂਸਾ ਮੁਹੰਮਦ ਬੈਠੇ ਸੀਸ ਨਿਵਾਈਆ। ਜਿਸ ਦਾ ਵਾਸਤਾ ਰਹੇ ਪਾਈ, ਦਰੋਹੀ ਦਰੋਹੀ ਤੇਰਾ ਨਾਮ ਦੁਹਾਈਆ। ਯਾਮਬੀਨ ਤੇਰੀ ਤਲਕੀਨ, ਨਬੀ ਰਸੂਲਾਂ ਤਾਲਬਾਂ ਤਲਬਿਆਂ ਆਪਣਾ ਇਲਮ ਦੇਣਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਨਿਰਗੁਣ ਸਰਗੁਣ ਤੇਰਾ ਖੇਲ ਬੇਪਰਵਾਹੀ, ਪਾਰਬ੍ਰਹਮ ਪਤਿਪਰਮੇਸ਼ਵਰ ਤੇਰੀ ਤੇਰੇ ਹੱਥ ਵਡਿਆਈਆ।
੨੩ ਅੱਸੂ ਸ਼ਹਿਨਸ਼ਾਹੀ ਸੰਮਤ ੫ ਭਾਈ ਨਰੈਣ ਸਿੰਘ ਦੇ ਗ੍ਰਹਿ ਪਿੰਡ ਕੰਗ
ਵਿਸ਼ਨੂੰ ਕਹੇ ਗੋਬਿੰਦ ਸੇਜਾ ਰਹੀ ਕਹਿ, ਬਿਨ ਰਸਨਾ ਜਿਹਵਾ ਆਖ ਸੁਣਾਈਆ। ਕਲਜੁਗ ਕੂੜੀ ਕਿਰਿਆ ਵਹਿਣ ਵਹੇ, ਮਾਇਆ ਮਮਤਾ ਮੋਹ ਹਲਕਾਈਆ। ਸਾਧ ਸੰਤ ਜਗਿਆਸੂ ਸਾਬਤ ਕੋਈ ਨਾ ਰਹੇ, ਧਰਮ ਧਾਰ ਦੀ ਧੀਰ ਨਾ ਕੋਇ ਰਖਾਈਆ। ਘਰ ਘਰ ਅੰਤਰ ਹਉਮੇ
❋
❋
ਹੰਗਤਾ ਹੋਏ ਮੈਂ, ਹੰਕਾਰੀ ਗੜ੍ਹ ਨਾ ਕੋਇ ਤੁੜਾਈਆ। ਸਚ ਦਵਾਰ ਕੋਈ ਨਾ ਬਹੇ, ਚਾਰੋਂ ਕੁੰਟ ਸ੍ਰਿਸ਼ਟ ਦ੍ਰਿਸ਼ਟ ਹਲਕਾਈਆ। ਦੀਨਾਂ ਮਜ਼੍ਹਬਾਂ ਇਕ ਦੂਜੇ ਨਾਲ ਜਾਣਾ ਖਹਿ, ਖੈਰਖਾਹ ਨਜ਼ਰ ਕੋਇ ਨਾ ਆਈਆ। ਪੁਰਖ ਅਕਾਲਾ ਸਾਚੀ ਵਸਤ ਕਿਸੇ ਨਾ ਦਏ, ਦੀਨ ਦਿਆਲ ਨਾ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਧੁਰ ਦਾ ਵਰ, ਹਰਿ ਕਰਤਾ ਨੂਰ ਇਲਾਹੀਆ। ਸੇਜ ਕਹੇ ਵਿਸ਼ਨੂੰ ਉਹ ਵੇਖ ਅਗੰਮ ਨਜ਼ਾਰਾ, ਗੋਬਿੰਦ ਧਾਰ ਜਣਾਈਆ। ਚਾਰੋਂ ਕੰਟ ਹਾਹਾਕਾਰਾ, ਧੀਰਜ ਧੀਰ ਨਾ ਕੋਇ ਧਰਾਈਆ। ਹੋਏ ਸਹਾਈ ਨਾ ਕੋਇ ਗੁਰ ਅਵਤਾਰਾ, ਪੈਗ਼ੰਬਰ ਪਲੂ ਨਾ ਕੋਇ ਫੜਾਈਆ। ਫਿਰੀ ਦਰੋਹੀ ਵਿਚ ਸੰਸਾਰਾ, ਤੋਬਾ ਤੋਬਾ ਕਰੇ ਲੋਕਾਈਆ। ਵਰਨ ਬਰਨ ਪਾਵੇ ਕੋਈ ਨਾ ਸਾਰਾ, ਸਿਰ ਹੱਥ ਨਾ ਕੋਇ ਰਖਾਈਆ। ਚਾਰੋਂ ਕੁੰਟ ਦਿਸੇ ਅੰਧਿਆਰਾ, ਨੂਰੀ ਚੰਦ ਨਾ ਕੋਇ ਚਮਕਾਈਆ। ਓਸ ਵੇਲੇ ਪਰਗਟ ਹੋਣਾ ਭਗਤਾਂ ਵਿਚੋਂ ਭਗਤ ਰਵਦਾਸ ਚਮਾਰਾ, ਜਾਤਹੀਣ ਵਡਿਆਈਆ। ਜਿਸ ਨੇ ਲਿਖਣਾ ਧੁਰ ਦਾ ਸ਼ਬਦ ਅਪਾਰਾ, ਪੰਚਮ ਸ਼ਬਦ ਲਿਖਾਰੀ ਸੰਗ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਕਰਨੀ ਕਾਰ ਕਮਾਈਆ। ਸੇਜ ਕਹੇ ਮੈਂ ਦੱਸਾਂ ਖੇਲ ਅਪਾਰੀ, ਅਪਰੰਪਰ ਰਿਹਾ ਵਖਾਈਆ। ਲੇਖਾ ਮੁਕਣਾ ਦੋ ਜਹਾਨ ਵਿਚ ਸੰਸਾਰੀ, ਭੰਡਾਰੀ ਸੰਘਾਰੀ ਨਾਲ ਮਿਲਾਈਆ। ਨਿਰਗੁਣ ਧਾਰ ਕਲ ਕਲਕੀ ਹੋਵੇ ਅਵਤਾਰੀ, ਬ੍ਰਾਹਮਣ ਗੌੜਾ ਆਪਣੀ ਕਲ ਵਰਤਾਈਆ। ਜਿਸ ਦੇ ਚਾਰ ਜੁਗ ਸਾਰੇ ਬਣੇ ਰਹੇ ਪੁਜਾਰੀ, ਨਿਉਂ ਨਿਉਂ ਸੀਸ ਜਗਦੀਸ ਝੁਕਾਈਆ। ਅੰਤਮ ਆਉਣੀ ਉਸ ਦੀ ਵਾਰੀ, ਜਿਸ ਦੀ ਵਾਰਤਾ ਆਏ ਲਿਖਾਈਆ। ਏਕਾ ਬੋਲੇ ਨਾਮ ਜੈਕਾਰੀ, ਜੈ ਜੈਕਾਰ ਦਏ ਦ੍ਰਿੜਾਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਲੇਖਾ ਜਾਣੇ ਧੁਰ ਦਰਬਾਰੀ, ਦਰਗਾਹ ਸਾਚੀ ਪੜਦਾ ਆਪ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦਾ ਭੇਵ ਆਪ ਚੁਕਾਈਆ। ਸੇਜ ਕਹੇ ਵਿਸ਼ਨੂੰ ਔਹ ਵੇਖ ਸ਼ੰਕਰ ਹੱਥ ਫੜੀ ਤਰਸੂਲ, ਖ਼ੁਸ਼ੀ ਨਾਲ ਵਖਾਈਆ। ਸਦੀ ਚੌਧਵੀਂ ਦੁਨੀਆ ਜਾਣੀ ਭੂਲ, ਭਰਮ ਭਰਮ ਵਿਚ ਭੁਲਾਈਆ। ਪ੍ਰਭ ਮਿਲੇ ਨਾ ਕਿਸੇ ਕੰਤ ਕੰਤੂਹਲ, ਸੁਹਾਗੀ ਕੰਤ ਨਾ ਕੋਇ ਹੰਢਾਈਆ। ਸਤਿ ਧਰਮ ਦਾ ਰਹਿਣਾ ਨਹੀਂ ਕੋਈ ਅਸੂਲ, ਅਸਲ ਵਸਲ ਨਾ ਕੋਇ ਕਰਾਈਆ। ਨਾਮ ਬਾਣੀ ਦਾ ਪੂਜਾ ਪਾਠ ਦਾ ਸਾਧਾਂ ਸੰਤਾਂ ਪੰਡਤਾਂ ਪਾਂਧਿਆਂ ਲੈਣਾ ਮਸੂਲ, ਮੁੱਲਾ ਸ਼ੇਖ਼ ਮੁਸਾਇਕ ਨਿਆਜ਼ਾਂ ਵਿਚ ਆਪਣਾ ਝਟ ਲੰਘਾਈਆ। ਪ੍ਰਭ ਦਾ ਭੇਵ ਕਿਸੇ ਨਹੀਂ ਦੱਸਣਾ ਮਾਕੂਲ, ਪੜਦਾ ਸਕੇ ਨਾ ਕੋਇ ਚੁਕਾਈਆ। ਦੀਨ ਦੁਨੀ ਦਾ ਲੇਖਾ ਸਮਝੇ ਕੋਇ ਨਾ ਅਰਜ਼ ਤੂਲ, ਮਤਵਾਜ਼ੀ ਰੰਗ ਨਾ ਕੋਇ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਪਰਦਾ ਪਰਦਿਆਂ ਵਿਚੋਂ ਉਠਾਈਆ। ਸੇਜ ਕਹੇ ਮੇਰੇ ਉਤੇ ਗੋਬਿੰਦ ਆਸਣ, ਸੋਹਣਾ ਰੰਗ ਰੰਗਾਈਆ। ਮੈਂ ਤੱਕਿਆ ਪੁਰਖ ਅਬਿਨਾਸ਼ਣ, ਜੋ ਨਿਰਗੁਣ ਨੂਰ ਜੋਤ ਰੁਸ਼ਨਾਈਆ। ਜਿਸ ਦਾ ਆਦਿ ਜੁਗਾਦਿ ਪ੍ਰਕਾਸ਼ਣ, ਬ੍ਰਹਿਮੰਡ ਖੰਡ ਰੁਸ਼ਨਾਈਆ। ਓਹ ਸਭ ਦਾ ਲੇਖਾ ਆਇਆ ਵਾਚਣ, ਨਿਰਗੁਣ ਦਾਤਾ ਧੁਰਦਰਗਾਹੀਆ। ਕਲਜੁਗ ਕੂੜੀ ਕਿਰਿਆ ਮੇਟੇ ਪਾਪਣ, ਦੁਰਮਤ ਮੈਲ ਧਵਾਈਆ। ਆਤਮ ਪਰਮਾਤਮ ਦੱਸੇ ਸਾਕਣ, ਪਾਰਬ੍ਰਹਮ ਬ੍ਰਹਮ ਮੇਲਾ ਸਹਿਜ ਸੁਭਾਈਆ। ਹਉਮੇਂ ਹੰਗਤਾ ਕਰੇ ਨਾਸਣ, ਕੂੜਾ ਗੜ੍ਹ ਤੁੜਾਈਆ। ਅਗਲਾ ਭੇਵ ਖੋਲ੍ਹ ਕੇ ਬਾਤਨ, ਪਰਦਾ ਦਏ ਚੁਕਾਈਆ। ਸਤਿ ਧਰਮ ਦਾ ਦੇਵੇ ਸਾਥਨ, ਸਗਲਾ
❋
❋
ਸੰਗ ਬਣਾਈਆ। ਇਕੋ ਨਾਮ ਕਲਮਾ ਦੱਸ ਕੇ ਪਾਠਣ, ਇਕੋ ਏਕ ਕਰੇ ਪੜ੍ਹਾਈਆ। ਇਕੋ ਤੀਰਥ ਇਕੋ ਤਾਟਣ, ਕਿਨਾਰਾ ਇਕੋ ਇਕ ਜਣਾਈਆ। ਇਕੋ ਗ੍ਰਹਿ ਮੰਦਰ ਵਖਾਏ ਹਾਟਣ, ਵਸਤ ਇਕੋ ਇਕ ਵਰਤਾਈਆ। ਇਕੋ ਕਰੇ ਕਰਾਏ ਪਾਕੀ ਪਾਕਨ, ਪਤਿਤ ਪੁਨੀਤ ਇਕ ਅਖਵਾਈਆ। ਇਕੋ ਬਣ ਕੇ ਸਭ ਦਾ ਮਾਈ ਬਾਪਣ, ਪਿਤਾ ਪੁਰਖ ਅਕਾਲ ਹੋਏ ਅੰਤ ਸਹਾਈਆ। ਇਕੋ ਆਤਮ ਪਰਮਾਤਮ ਹੋਏ ਜ਼ਾਤਨ, ਦੂਸਰ ਵੰਡ ਨਾ ਕੋਇ ਵੰਡਾਈਆ। ਇਕੋ ਢੋਲਾ ਗੀਤ ਸਾਰੇ ਆਖਣ, ਤੂੰ ਮੇਰਾ ਮੈਂ ਤੇਰਾ ਰਾਗ ਸੁਣਾਈਆ। ਇਕੋ ਖੇਲ ਹੋਣਾ ਲੋਕਮਾਤਨ, ਧਰਨੀ ਧਰਤ ਧਵਲ ਧੌਲ ਵੱਜੇ ਵਧਾਈਆ। ਇਕੋ ਮੰਡਲ ਪੈਣੀ ਰਾਸਨ, ਗੋਪੀ ਕਾਹਨ ਨਾਚ ਨਚਾਈਆ। ਇਕੋ ਬਨ ਹੋਣਾ ਬਨਵਾਸਨ, ਸੀਤਾ ਰਾਮ ਇਕੋ ਗ੍ਰਹਿ ਆਤਮ ਪਰਮਾਤਮ ਖੇਲ ਖਿਲਾਈਆ। ਇਕੋ ਮੰਜ਼ਲ ਹੋਵੇ ਘਾਟਣ, ਪੈਗ਼ੰਬਰ ਇਕੋ ਘਰ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਸੇਜ ਕਹੇ ਮੈਨੂੰ ਗੋਬਿੰਦ ਦੇਵੇ ਉਤੋਂ ਥਾਪੀ, ਥਪਕ ਥਪਕ ਜਣਾਈਆ। ਕਲਜੁਗ ਮੇਟਣੇ ਸਾਰੇ ਪਾਪੀ, ਪਤਿਤ ਪੁਨੀਤ ਦੇਣੇ ਕਰਾਈਆ। ਮੇਰਾ ਮਾਲਕ ਆਵੇ ਵਡ ਪਰਤਾਪੀ, ਪਾਰਬ੍ਰਹਮ ਪਤਿਪਰਮੇਸ਼ਵਰ ਧੁਰਦਰਗਾਹੀਆ। ਜੋ ਸਭ ਦਾ ਬਣੇ ਸਾਕੀ, ਨਾਮ ਪਿਆਲਾ ਜਾਮ ਪਿਆਈਆ। ਮਨੂਆ ਰਹਿਣ ਨਾ ਦੇਵੇ ਆਕੀ, ਹਉਮੇ ਹੰਗਤਾ ਗੜ੍ਹ ਤੁੜਾਈਆ। ਸਭ ਦਾ ਪੂਰਾ ਕਰੇ ਭਵਿਖਤ ਵਾਕੀ, ਵਾਕਿਆ ਵੇਖੇ ਥਾਉਂ ਥਾਈਂਆ। ਕਲਜੁਗ ਮੇਟ ਅੰਧੇਰੀ ਰਾਤੀ, ਸਤਿਜੁਗ ਸਚ ਚੰਦ ਚਮਕਾਈਆ। ਜੀਵਣ ਵਿਚੋਂ ਜੀਵਣ ਬਦਲ ਦੇਵੇ ਹਯਾਤੀ, ਹਰ ਹਿਰਦੇ ਕਰੇ ਸਫ਼ਾਈਆ। ਇਹ ਖੇਲ ਪ੍ਰਭੂ ਪ੍ਰਭ ਕਮਲਾਪਾਤੀ, ਪਤਿਪਰਮੇਸ਼ਵਰ ਦਇਆ ਕਮਾਈਆ। ਪਰਵਰਦਿਗਾਰ ਸਾਂਝਾ ਯਾਰ ਲੇਖ ਮੁਕਾਏ ਸਾਖਿਆਤੀ, ਓਹਲਾ ਰਹਿਣ ਕੋਇ ਨਾ ਪਾਈਆ। ਜਿਸ ਨੇ ਝਗੜਾ ਮੇਟਣਾ ਕਾਗ਼ਜ਼ਾਤੀ, ਅੱਖਰਾਂ ਵਾਲੇ ਨਾਮ ਨਾ ਕੋਇ ਲੜਾਈਆ। ਸਭ ਦੀ ਮੰਜ਼ਲ ਇਕੋ ਦੱਸ ਕੇ ਘਾਟੀ, ਘਾਟਾ ਸਭ ਦਾ ਪੂਰ ਕਰਾਈਆ। ਆਤਮ ਪਰਮਾਤਮ ਧਾਰ ਹੋਵੇ ਸਾਥੀ, ਸਗਲਾ ਸੰਗ ਨਿਭਾਈਆ। ਸਭ ਦੀ ਇਕੋ ਨਜ਼ਰੀ ਆਏ ਪਰਭਾਤੀ, ਭਾਂਡਾ ਭਰਮ ਭੰਨਾਈਆ। ਸੇਜ ਕਹੇ ਗੁਰ ਗੋਬਿੰਦ ਬਿਨ ਅੱਖਰਾਂ ਤੋਂ ਲਿਖੀ ਪਾਤੀ, ਪਤਰਕਾ ਆਪਣੇ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਵਾਰਸ ਹੋ ਕੇ ਨਜ਼ਰੀ ਆਈਆ। ਪਾਤੀ ਕਹੇ ਮੇਰਾ ਲਿਖਿਆ ਲੇਖ ਅਪਾਰਾ, ਬਿਨ ਕਲਮ ਸ਼ਾਹੀ ਵਡਿਆਈਆ। ਕਲ ਕਲਕੀ ਲਏ ਅਵਤਾਰਾ, ਜਿਸ ਨੂੰ ਜਨਮੇ ਕੋਈ ਨਾ ਮਾਈਆ। ਜਿਸ ਦਾ ਹੋਵੇ ਧਾਮ ਨਿਆਰਾ, ਸੰਬਲ ਇਕ ਵਡਿਆਈਆ। ਜੋਤੀ ਨੂਰ ਹੋਵੇ ਉਜਿਆਰਾ, ਸ਼ਬਦੀ ਨਾਦ ਧੁਨ ਸ਼ਨਵਾਈਆ। ਇਹ ਖੇਲ ਸੱਚੀ ਸਰਕਾਰਾ, ਹਰਿ ਕਰਤਾ ਕਾਰ ਕਮਾਈਆ। ਜਿਸ ਦੀ ਸਭ ਨੇ ਮਸਤਕ ਧੂੜੀ ਲਾਉਣੀ ਛਾਰਾ, ਮਸਤਕ ਧੂੜੀ ਖ਼ਾਕ ਰਮਾਈਆ। ਉਹ ਕਲਜੁਗ ਵਿਚ ਸਤਿਜੁਗ ਕਰੇ ਉਜਿਆਰਾ, ਉਜਲ ਆਪਣਾ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅੰਤ ਇਕ ਅਵਤਾਰਾ, ਜੋਤੀ ਨੂਰ ਨੂਰ ਉਜਿਆਰਾ, ਸ਼ਬਦੀ ਧਾਰ ਧਾਰ ਜੈਕਾਰਾ, ਦੂਜਾ ਨਜ਼ਰ ਕੋਇ ਨਾ ਆਈਆ।
❋
❋