੨੪ ਅੱਸੂ ਸ਼ਹਿਨਸ਼ਾਹੀ ਸੰਮਤ ੫ ਸੁਖਦੇਵ ਦੇ ਗ੍ਰਹਿ ਪਿੰਡ ਕੱਲਾ
ਪੁਰਖ ਅਕਾਲ ਨਿਰਗੁਣ ਧਾਰ, ਜੋਤੀ ਜੋਤ ਰੁਸ਼ਨਾਈਆ। ਪੰਜ ਤਤ ਕਰ ਪਿਆਰ, ਕਾਇਆ ਮਾਟੀ ਸੋਭਾ ਪਾਈਆ। ਖੇਲ ਮਾਤ ਕੀਤਾ ਨਿਰੰਕਾਰ, ਨਾਂ ਨਾਨਕ ਦਿਤਾ ਰਖਾਈਆ। ਧੁਰ ਸੰਦੇਸ਼ਾ ਦੇ ਕੇ ਅਗੰਮ ਅਪਾਰ, ਅਲਖ ਅਗੋਚਰ ਦਿਤਾ ਜਣਾਈਆ। ਸ਼ਬਦ ਅਨਾਦੀ ਦੇ ਧੁਨਕਾਰ, ਅਗੰਮੀ ਰਾਗ ਸੁਣਾਈਆ। ਕਾਗ਼ਜ਼ ਕਲਮ ਸ਼ਾਹੀ ਕਰ ਪਿਆਰ, ਤ੍ਰੈਗੁਣ ਲੇਖਾ ਦਿਤਾ ਮੁਕਾਈਆ। ਬੋਧ ਅਗਾਧਾ ਕਰ ਵਿਚਾਰ, ਅੱਖਰਾਂ ਨਾਲ ਵਡਿਆਈਆ। ਸ਼ਬਦ ਸ਼ਬਦ ਗੁਰੂ ਸ਼ਬਦ ਸੱਚੀ ਸਚ ਧਾਰ, ਧਰਨੀ ਧਰਤ ਧਵਲ ਉਤੇ ਪਰਗਟਾਈਆ। ਹੁਕਮ ਸੰਦੇਸ਼ਾ ਦੇ ਕੇ ਆਪਣੀ ਵਾਰ, ਵਾਰਸ ਗੁਰੂ ਏਕ ਇਕੋ ਇਕ ਜਣਾਈਆ। ਅੰਗਦ ਅਮਰ ਰਾਮਦਾਸ ਬਣੇ ਰਹੇ ਲਿਖਾਰ, ਗੁਰ ਅਰਜਨ ਸੋਹੰ ਰੰਗ ਚੜ੍ਹਾਈਆ। ਦੇਹ ਜੋਤ ਸ਼ਬਦੀ ਚਲਦੀ ਰਹੀ ਕਾਰ, ਕਰਨੀ ਕਰਤਾ ਆਪ ਕਰਾਈਆ। ਸਤਿ ਸਤਿ ਕਰ ਪਿਆਰ, ਸਚ ਸਚ ਨਾਲ ਰਖਾਈਆ। ਗੁਰੂ ਗੁਰੂ ਗੁਰੂ ਅਧਾਰ, ਗੁਰਦੇਵ ਸਵਾਮੀ ਇਕ ਦ੍ਰਿੜਾਈਆ। ਹਰਿ ਗੋਬਿੰਦ ਕਲਮ ਨਾ ਸਕਿਆ ਉਠਾਲ, ਹਰਿਰਾਏ ਅੰਕ ਨਾ ਜੋੜ ਜੁੜਾਈਆ। ਹਰਿਕ੍ਰਿਸ਼ਨ ਸ਼ਬਦੀ ਸੁਰਤ ਨਾ ਸਕਿਆ ਸੰਭਾਲ, ਰਾਗ ਨਾਦ ਨਾ ਕੋਇ ਜਣਾਈਆ। ਤੇਗ਼ ਬਹਾਦਰ ਉਪਰ ਹੋ ਕਿਰਪਾਲ, ਨਾਨਕ ਨਿਰਗੁਣ ਜੋਤ ਕੀਤੀ ਰੁਸ਼ਨਾਈਆ। ਉਸ ਨੇ ਸ਼ਬਦੀ ਸ਼ਬਦ ਲਿਖੇ ਬਣ ਦਲਾਲ, ਮਾਰੂ ਰਾਗ ਸਿਫ਼ਤ ਸਾਲਾਹੀਆ। ਗੋਬਿੰਦ ਵੇਖਿਆ ਨਾਲ ਖ਼ਿਆਲ, ਚੌਦਾਂ ਸੌ ਤੀਸ ਅੰਕ ਫੋਲ ਫੁਲਾਈਆ। ਇਕ ਕੰਨਾ ਬਣਾਉਣਾ ਵਿਚ ਦਲਾਲ, ਜਿਸ ਨੇ ਪੰਨਾ ਪੰਨਾ ਦੇਣਾ ਉਠਾਈਆ। ਏਕਾ ਜੋਤ ਦਸ ਦੇਹ ਗੋਬਿੰਦ ਸੱਚੀ ਧਰਮਸਾਲ, ਧਰਮ ਦਵਾਰਾ ਇਕ ਵਖਾਈਆ। ਜਿਥੇ ਵਸੇ ਸ਼ਾਹ ਕੰਗਾਲ, ਊਚ ਨੀਚ ਨਾ ਕੋਇ ਜਣਾਈਆ। ਅੰਮ੍ਰਿਤ ਜਾਮ ਦਏ ਪਿਆਲ, ਰਸ ਨਿਝਰ ਇਕ ਵਖਾਈਆ। ਝਗੜਾ ਮੇਟ ਕੇ ਕਾਲ ਮਹਾਂਕਾਲ, ਦਰ ਠਾਂਡੇ ਦਏ ਵਡਿਆਈਆ। ਹੁਕਮ ਸੰਦੇਸ਼ਾ ਮੰਨੇ ਪੁਰਖ ਅਕਾਲ, ਅਕਲ ਕਲਧਾਰੀ ਆਪ ਜਣਾਈਆ। ਗੋਬਿੰਦ ਤੂੰ ਮੇਰਾ ਸ਼ਬਦੀ ਸੁਤ ਦੁਲਾਰਾ ਲਾਲ, ਲਾਲਨ ਏਕਾ ਰੰਗ ਰੰਗਾਈਆ। ਤੇਰਾ ਲਹਿਣਾ ਲੇਖੇ ਲਾਉਣਾ ਸੰਤਾਂ ਭਗਤਾਂ ਬਾਲ, ਬਾਲ ਅਵਸਥਾ ਆਪਣੇ ਲੇਖੇ ਪਾਈਆ। ਤ੍ਰੈਗੁਣ ਮਾਇਆ ਤੋੜ ਜੰਜਾਲ, ਜਾਗਰਤ ਜੋਤ ਕਰਨੀ ਰੁਸ਼ਨਾਈਆ। ਸੰਦੇਸ਼ਾ ਦੇ ਕੇ ਦੀਨ ਦਿਆਲ, ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਲੇਖਾ ਆਪ ਸੁਣਾਈਆ। ਨਾਨਕ ਗੋਬਿੰਦ ਨਿਰਗੁਣ ਜੋਤੀ, ਜੋਤੀ ਜੋਤ ਰੁਸ਼ਨਾਈਆ। ਪੁਰਖ ਅਕਾਲ ਅੰਦਰ ਚੜ੍ਹਿਆ ਚੋਟੀ, ਚੋਟ ਅਗੰਮੀ ਸ਼ਬਦ ਲਗਾਈਆ। ਸੁਰਤੀ ਰਹੀ ਮੂਲ ਨਾ ਸੋਤੀ, ਆਲਸ ਨਿੰਦਰਾ ਦਿਤੀ ਗਵਾਈਆ। ਇਕ ਸੁਣਾ ਕੇ ਸਚ ਸਲੋਕੀ, ਸੋਹਲਾ ਸਤਿਨਾਮ ਦ੍ਰਿੜਾਈਆ। ਜਿਸ ਦੀ ਮਹਿੰਮਾ ਵਿਚ ਗੁਰੂ ਗ੍ਰੰਥ ਦੀ ਬਣ ਗਈ ਪੋਥੀ, ਰਾਗਾਂ ਨਾਦਾਂ ਨਾਲ ਵਡਿਆਈਆ। ਪੁਰਖ ਅਕਾਲਾ ਦੀਨ ਦਿਆਲਾ ਆਪਣੇ ਪ੍ਰੇਮ ਦਾ ਸਦਾ ਮੌਜ਼ੀ, ਠਾਕਰ ਹੋ ਕੇ ਆਪਣੀ ਕਾਰ ਕਮਾਈਆ। ਆਪਣੇ ਸ਼ਬਦ ਦਾ ਆਪੇ ਬਣ ਕੇ ਖੋਜੀ, ਆਪੇ ਆਪਣੀ ਕਰੇ ਸਿਫ਼ਤ ਸਾਲਾਹੀਆ। ਜਗਤ ਵਿਕਾਰ ਦਾ ਰਹੇ ਨਾ ਕੋਈ ਰੋਗੀ, ਸ਼ਬਦ ਅਣਿਆਲਾ ਤੀਰ ਲਗਾਈਆ। ਜਿਸ ਵਿਚ ਨਾਮ ਭੰਡਾਰਾ ਭਰਿਆ ਰਸ ਭਰਿਆ ਜਗਤ ਰਸੀਆ ਭੋਗੀ, ਭਸਮੜ ਆਪਣੀ ਕਾਰ ਕਮਾਈਆ। ਖੇਲ ਖਿਲਾਇਆ ਬਣ ਸੰਜੋਗੀ ਵਿਯੋਗੀ, ਕਰਨੀ ਕਰਤਾ ਆਪਣਾ ਹੁਕਮ ਵਰਤਾਈਆ। ਧਾਰ ਬਦਲ ਕੇ ਵੇਦੀ ਸੋਢੀ, ਸੋ
❋
❋
ਸੋਹਲਾ ਇਕ ਉਪਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਨਿਰਗੁਣ ਜੋਤ ਦਸ ਅਵਤਾਰ, ਅਵਤਰੀ ਰੂਪ ਵਟਾਈਆ। ਗੁਰੂ ਗੁਰੂ ਗੁਰਦੇਵ ਘਰ ਬਾਹਰ, ਕਾਇਆ ਮਾਟੀ ਵੱਜੀ ਵਧਾਈਆ। ਸ਼ਬਦ ਸੰਦੇਸ਼ਾ ਦੇ ਅਗੰਮ ਅਪਾਰ, ਸਾਢੇ ਤਿੰਨ ਹੱਥ ਬੰਕ ਸੁਹਾਈਆ। ਰਸਨਾ ਜਿਹਵਾ ਗਏ ਉਚਾਰ, ਬੱਤੀ ਦੰਦ ਸਿਫ਼ਤ ਸਾਲਾਹੀਆ। ਭਾਈ ਗੁਰਦਾਸ ਬਣ ਲਿਖਾਰ, ਲੇਖਾ ਗਿਆ ਵਖਾਈਆ। ਤਤ ਵਜੂਦ ਸ਼ਿੰਗਾਰ, ਗੁਰੂ ਗੁਰਦੇਵ ਬੇਪਰਵਾਹੀਆ। ਨਾਨਕ ਤੋਂ ਲੈ ਕੇ ਗੋਬਿੰਦ ਤਕ ਦਸ ਸਰੀਰ ਰਹੇ ਨਾ ਵਿਚ ਸੰਸਾਰ, ਵੱਖਰੇ ਵੱਖਰੇ ਆਪਣਾ ਰੂਪ ਗਏ ਛੁਪਾਈਆ। ਫੇਰ ਕਿਹਨੂੰ ਮੰਨਣਾ ਸਿਰਜਣਹਾਰ, ਸਿਰ ਹੱਥ ਕਵਣ ਰਖਾਈਆ। ਨਾਨਕ ਅੰਗਦ ਅਮਰ ਰਾਮਦਾਸ ਅਰਜਨ ਹਰਿਗੋਬਿੰਦ ਹਰਿਰਾਏ ਹਰਿਕ੍ਰਿਸ਼ਨ ਤੇਗ਼ ਬਹਾਦਰ ਨਾਨਕ ਦਾ ਰੂਪ ਗੋਬਿੰਦ ਦੇਹ ਹੋ ਗਏ ਖ਼ਾਕੀ ਛਾਰ, ਖ਼ਾਕ ਵਿਚ ਤਨ ਖ਼ਾਕ ਰੂਪ ਬਣਾਈਆ। ਨਿਸ਼ਾਨਾ ਰਿਹਾ ਨਾ ਕੋਇ ਵਿਚ ਸੰਸਾਰ, ਜਿਸ ਨਿਸ਼ਾਨੇ ਉਤੇ ਦੀਨ ਦੁਨੀ ਝੱਟ, ਲੰਘਾਈਆ। ਏਸੇ ਕਰ ਕੇ ਗੁਰ ਗੋਬਿੰਦ ਨੇ ਅੰਤ ਕਿਹਾ ਉਚਾਰ, ਧੁਰ ਸੰਦੇਸ਼ਾ ਇਕ ਸੁਣਾਈਆ। ਸ਼ਬਦ ਗੁਰੂ ਗੁਰੂ ਗੁਰੂ ਮੰਨੋ ਅਗੰਮ ਅਪਾਰ, ਜੋ ਜਨਮ ਮਰਨ ਵਿਚ ਕਦੇ ਨਾ ਆਈਆ। ਉਸ ਸ਼ਬਦ ਨੂੰ ਕਹਿੰਦੇ ਸ਼ਬਦ ਸਾਰ, ਜਿਸ ਸ਼ਬਦ ਦੀ ਮਹਿੰਮਾ ਗੁਰੂ ਅਵਤਾਰ ਅੱਖਰਾਂ ਵਿਚ ਸਤਰਾਂ ਵਿਚ ਲਾਈਨਾਂ ਵਿਚ ਸਿਫ਼ਤਾਂ ਵਿਚ ਸਾਲਾਹੀਆ। ਤਨ ਵਜੂਦ ਦੀ ਜਗਹ ਇਕ ਨੂੰ ਕਰੋ ਨਿਮਸਕਾਰ, ਜੋ ਇਕ ਜੋਤ ਇਕ ਰੂਪ ਇਕ ਇਕੱਲਾ ਆਦਿ ਜੁਗਾਦਿ ਅਖਵਾਈਆ। ਓਸੇ ਦਾ ਗੁਰੂ ਗ੍ਰੰਥ ਕਰੇ ਇਜ਼ਹਾਰ, ਓਸੇ ਦੀ ਸ਼ਾਸਤਰ ਸਿਮਰਤ ਵੇਦ ਕਰਨ ਪੁਕਾਰ, ਓਸੇ ਦਾ ਅੰਜੀਲ ਕੁਰਾਨ ਬਾਈਬਲ ਵਿਚ ਕੀਤਾ ਪਿਆਰ, ਪ੍ਰੇਮੀ ਪ੍ਰੀਤਮ ਪਿਆਰਾ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰਾਹ ਵਖਾਈਆ। ਗੋਬਿੰਦ ਸ਼ਬਦ ਧਾਰ ਕਿਹਾ ਮੈਨੂੰ ਮੰਨਿਓ ਸ਼ਬਦ ਗ੍ਰੰਥ, ਗ੍ਰੰਥ ਗੁਰਦੇਵ ਨਜ਼ਰੀ ਆਈਆ। ਓਸ ਮੰਜ਼ਲ ਨੂੰ ਕਿਹੜਾ ਸਮਝੇ ਵਿਚੋਂ ਪੰਥ, ਪੰਥਕ ਵਾਲੇ ਆਪਣੀ ਵਿਦਿਆ ਵਿਚ ਕਰਨ ਪੜ੍ਹਾਈਆ। ਜਿਸ ਮੰਜ਼ਲ ਨੂੰ ਲੱਭ ਨਹੀਂ ਸਕੇ ਕੋਟਨ ਕੋਟ ਪਾਂਧੇ ਪੰਡਤ, ਸੋ ਮੰਜ਼ਲ ਗੋਬਿੰਦ ਗਿਆ ਜਣਾਈਆ। ਪੰਜਾਂ ਤਤਾਂ ਵਾਲਾ ਗੁਰੂ ਨਾ ਮੰਨਿਓ ਕਿਉਂਕਿ ਪੁਰਖ ਅਕਾਲ ਲਏ ਅਵਤਾਰ ਅੰਤ, ਨਿਰਗੁਣ ਨੂਰ ਜੋਤ ਕਰੇ ਰੁਸ਼ਨਾਈਆ। ਜਿਸ ਨੇ ਤਾਰਨੇ ਸਾਰੇ ਭਗਤ ਸੰਤ, ਗੁਰਮੁਖ ਗੁਰ ਗੁਰ ਆਪਣੇ ਰੰਗ ਰੰਗਾਈਆ। ਓਹ ਆਦਿ ਤੋਂ ਲੈ ਕੇ ਅੰਤ ਤਕ ਗੁਰ ਅਵਤਾਰਾਂ ਪੈਗ਼ੰਬਰਾਂ ਦਾ ਧੁਰ ਦਾ ਕੰਤ, ਪਾਰਬ੍ਰਹਮ ਪਤਿਪਰਮੇਸ਼ਵਰ ਇਕੋ ਨਜ਼ਰੀ ਆਈਆ। ਜਿਸ ਨੇ ਲੱਖ ਚੁਰਾਸੀ ਵੇਖਣਾ ਜੀਵ ਜੰਤ, ਜਾਗਰਤ ਜੋਤ ਬਿਨ ਵਰਨ ਗੋਤ ਕਰ ਰੁਸ਼ਨਾਈਆ। ਓਸ ਦੀ ਮਹਿੰਮਾ ਕੋਈ ਜਾਣ ਨਾ ਸਕੇ ਮੁੱਲਾ ਸ਼ੇਖ਼ ਮੁਸਾਇਕ ਪਾਂਧਾ ਪੰਡਤ, ਵਿਦਿਆ ਧਾਰ ਨਾ ਕੋਇ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸ਼ਾ ਇਕ ਸੁਣਾਈਆ। ਗੁਰ ਗੋਬਿੰਦ ਕਿਹਾ ਗੁਰ ਸਤਿਗੁਰ ਮੰਨਣਾ ਇਕੋ ਇਸ਼ਟ, ਪੁਰਖ ਅਕਾਲ ਨਜ਼ਰੀ ਆਈਆ। ਗੁਰੂ ਗ੍ਰੰਥ ਦੀ ਬਾਣੀ ਵਾਚਣ ਵਾਲਿਆਂ ਖੋਲ੍ਹੇ ਅੰਦਰੋਂ ਦ੍ਰਿਸ਼ਟ, ਦ੍ਰਿਸ਼ਟੀ ਦਾ ਦ੍ਰਿਸ਼ਟ ਕਵਣ ਸਮਝਾਈਆ। ਜਿਥੇ ਇਸ਼ਾਰਾ ਕੀਤਾ ਰਾਮ ਤੋਂ ਵਸ਼ਿਸ਼ਟ, ਵਿਸ਼ਿਆਂ ਤੋਂ ਬਾਹਰ ਦਿਤਾ ਸਮਝਾਈਆ। ਜਿਥੇ ਨਾ ਕੋਈ ਸਵਰਗ ਨਾ ਕੋਈ ਬਹਿਸ਼ਤ, ਇਕੋ ਨਿਰਗੁਣ ਨੂਰ ਜੋਤ ਰੁਸ਼ਨਾਈਆ। ਨਾ ਕੋਈ ਅੱਖਰਾਂ ਵਾਲੀ ਪੜ੍ਹਤ ਲਿਖਤ, ਨਾ ਕੋਈ ਲੇਖਾ ਕਲਮ ਸ਼ਾਹੀ ਕਾਗ਼ਜ਼ ਨਾਲ ਬਣਾਈਆ। ਜੋਤੀ ਜੋਤ ਸਰੂਪ
❋
❋
ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਖੇਲ ਆਪ ਵਰਤਾਈਆ। ਗੁਰ ਗੋਬਿੰਦ ਕਿਹਾ ਸਚ, ਸਤਿ ਸਚ ਦ੍ਰਿੜਾਈਆ। ਗੁਰੂ ਕਦੇ ਨਾ ਬਣੇ ਕਾਇਆ ਮਾਟੀ ਕੱਚ, ਜੋ ਜੰਮੇ ਤੇ ਮਰ ਜਾਈਆ। ਸਤਿਗੁਰ ਸ਼ਬਦ ਸ਼ਬਦ ਸਤਿਗੁਰ ਜੋ ਹਰ ਹਿਰਦੇ ਜਾਏ ਰਚ, ਲੂੰ ਲੂੰ ਵਿਚ ਆਪਣਾ ਰੰਗ ਰੰਗਾਈਆ। ਸਭ ਦੀ ਅੰਦਰੋਂ ਬਦਲ ਦੇਵੇ ਮਤ, ਬੁਧ ਬਿਬੇਕ ਦਏ ਵਖਾਈਆ। ਝਗੜਾ ਮੁਕਾ ਕੇ ਵਿਕਾਰ ਤਤ, ਆਤਮ ਬ੍ਰਹਮ ਦਏ ਸਮਝਾਈਆ। ਬਹੱਤਰ ਨਾੜ ਨਾ ਉਬਲੇ ਰੱਤ, ਤਿੰਨ ਸੌ ਸੱਠ ਹਾਡੀ ਦੁੱਖਾਂ ਵਿਚ ਨਾ ਕੋਇ ਭਵਾਈਆ। ਏਸੇ ਕਰ ਕੇ ਗੁਰੂ ਗ੍ਰੰਥ ਦੀ ਗਾਥਾ ਦਿਤੀ ਦੱਸ, ਦਹਿ ਦਿਸ਼ਾ ਦਿਤਾ ਸਮਝਾਈਆ। ਏਸ ਤੋਂ ਪੜ੍ਹਿਆਂ ਸੁਣਿਆਂ ਮਾਰਗ ਮਿਲਦਾ ਜਿਥੇ ਮਿਲੇ ਪੁਰਖ ਸਮਰਥ, ਓਸ ਮੰਜ਼ਲ ਚੜ੍ਹ ਕੇ ਗੁਰਮੁਖੋ ਦਰਸ਼ਨ ਲੈਣਾ ਪਾਈਆ। ਜੇ ਐਵੇਂ ਖ਼ਾਲੀ ਟੇਕੀ ਜਾਓ ਮੱਥ, ਮੱਥੇ ਟੇਕਿਆਂ ਹੱਥ ਕੁਛ ਨਾ ਆਈਆ। ਜਿੰਨਾ ਚਿਰ ਤੁਹਾਡੇ ਅੰਦਰ ਨਾਨਕ ਗੋਬਿੰਦ ਨਾਮ ਨਾ ਜਾਏ ਵਸ, ਵਾਸਤਾ ਜਗਤ ਨਾਲੋਂ ਤੁੜਾਈਆ। ਓਨਾਂ ਚਿਰ ਖੁਲ੍ਹੇ ਨਾ ਅੰਦਰੋਂ ਅੱਖ, ਨਿਜ ਨੇਤਰ ਨਾ ਹੋਏ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੋਬਿੰਦ ਦੇ ਕੇ ਗਿਆ ਵਰ, ਗੁਰਬਾਣੀ ਬਿਨਾ ਗੁਰ ਸ਼ਬਦ ਬਿਨਾ ਗੁਰ ਧਾਰ ਬਿਨਾ ਗੁਰ ਪਿਆਰ ਬਿਨਾ ਪੁਰਖ ਅਕਾਲ ਨਜ਼ਰ ਕਿਸੇ ਨਾ ਆਈਆ। ਨਾਨਕ ਕਿਹਾ ਪੜ੍ਹ ਪੜ੍ਹ ਥੱਕਾ ਜਗਤ, ਜਗਤ ਵਿਚ ਦੁਹਾਈਆ। ਬਿਨਾ ਪ੍ਰਭੂ ਪਿਆਰ ਤੋਂ ਬਣਿਆ ਕੋਇ ਨਾ ਭਗਤ, ਭਗਵਨ ਮਿਲਣ ਕੋਇ ਨਾ ਆਈਆ। ਗੁਰੂ ਗ੍ਰੰਥ ਦੀ ਬਾਣੀ ਸਤਿਗੁਰ ਦੀ ਧਾਰ ਸ਼ਕਤ, ਸ਼ਖ਼ਸ਼ੀਅਤ ਸਭ ਨੂੰ ਦਏ ਵਖਾਈਆ। ਜੋ ਗੋਬਿੰਦ ਨੇ ਲਿਖਿਆ ਪੁਰਖ ਅਕਾਲ ਨੇ ਆਉਣਾ ਜੋਤੀ ਜਾਮਾ ਪਾਉਣਾ ਸ਼ਬਦੀ ਧਾਰ ਉਪਜਾਉਣਾ ਉਸੇ ਦੇ ਕੋਲ ਵਕਤ, ਬਾਕੀ ਸਮਝ ਕਿਸੇ ਨਾ ਆਈਆ। ਭਾਵੇਂ ਕਿੰਨੇ ਸੰਤ ਮਹਾਤਮਾ ਮੁਨੀਸ਼ਰ ਤਪੀਸ਼ਰ ਰਿਖੀਸ਼ਰ ਸੂਫ਼ੀ ਸੰਤ ਇਕੱਠੇ ਕਰ ਲਉ ਉਤੇ ਧਰਤ, ਧੌਲ ਧਵਲ ਦੇ ਮਾਲਕ ਦਾ ਭੇਵ ਸਕੇ ਨਾ ਕੋਇ ਸਮਝਾਈਆ। ਜਿਸ ਦਾ ਖੇਲ ਫ਼ਰਸ਼ ਅਰਸ਼, ਉਹ ਜਾਣੇ ਆਪਣੀ ਤਰਾ ਤਰਜ਼, ਕਿਸ ਵੇਲੇ ਆਪਣੇ ਹੁਕਮ ਦੇ ਹੁਕਮ ਨੂੰ ਦੇਵੇ ਵਰਜ, ਕਿਸ ਵੇਲੇ ਆਪਣਾ ਪਿਛਲਾ ਪੂਰਾ ਕਰੇ ਫਰਜ਼, ਅਗਲਾ ਮਾਰਗ ਲਏ ਉਪਜਾਈਆ। ਏਸ ਖੇਲ ਦੀ ਉਸ ਗੋਬਿੰਦ ਨੂੰ ਗ਼ਰਜ਼, ਜਿਹੜਾ ਦੀਨ ਦੁਨੀ ਤੋਂ ਬਾਹਰ ਡੇਰਾ ਲਾਈਆ। ਜਿਸ ਨੇ ਗ਼ਰੀਬ ਨਿਮਾਣਿਆਂ ਵੰਡਣਾ ਦਰਦ, ਦੁਖੀਆਂ ਹੋਣਾ ਆਪ ਸਹਾਈਆ। ਸ਼ਰਅ ਛੁਰੀ ਮੇਟੇ ਕਰਦ, ਕਤਲਗਾਹ ਦਾ ਲੇਖਾ ਦਏ ਚੁਕਾਈਆ। ਗੋਬਿੰਦ ਨੇ ਪੁਰਖ ਅਕਾਲ ਅੱਗੇ ਕੀਤੀ ਅਰਜ਼, ਬੇਨੰਤੀ ਕਰ ਕੇ ਦਿਤੀ ਸੁਣਾਈਆ। ਤੇਰੇ ਕੋਲ ਆਦਿ ਜੁਗਾਦਿ ਜੁਗ ਚੌਕੜੀ ਗੁਰ ਅਵਤਾਰ ਪੈਗ਼ੰਬਰਾਂ ਦੀ ਫ਼ਰਦ ਲਹਿਣਾ ਦੇਣਾ ਸਭ ਦਾ ਦੇਣਾ ਥਾਉਂ ਥਾਈਂਆ। ਪ੍ਰਭ ਨੂੰ ਆਪਣਾ ਨਾਮ ਬਦਲਦਿਆਂ ਆਪਣਾ ਰਾਜ ਬਦਲਦਿਆਂ ਆਪਣਾ ਸਮਾਜ ਬਦਲਦਿਆਂ ਕਦੇ ਨਾ ਹੋਵੇ ਕੁਛ ਹਰਜ, ਕਿਉਂ ਚੁਰਾਸੀ ਦਾ ਮਾਲਕ ਖ਼ਲਕ ਦਾ ਖ਼ਾਲਕ ਆਪਣਾ ਹੁਕਮ ਵਰਤਾਈਆ। ਉਹ ਵੇਖਣਹਾਰਾ ਕਲਜੁਗ ਅੰਧੇਰਾ ਗਰਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰਾਹ ਇਕ ਵਖਾਈਆ। ਗੋਬਿੰਦ ਕਿਹਾ ਗੁਰੂ ਗ੍ਰੰਥ ਮੰਨਣਾ ਇਕ, ਸਿਖਿਆ ਗਿਆ ਸਮਝਾਈਆ। ਜੇ ਗੁਰੂ ਗ੍ਰੰਥ ਮੰਨੋਗੇ ਤੇ ਪੁਰਖ ਅਕਾਲ ਸਮਝੋਗੇ ਇਕ, ਜੋ ਸਭ ਦਾ ਪਿਤਾ ਮਾਈਆ। ਜਿਸ ਦੇ ਵਿਚ ਚਾਰ ਜੁਗ ਦੇ ਸ਼ਾਸਤਰ ਰਹੇ ਦਿਸ, ਸਿਫ਼ਤਾਂ ਵਾਲੇ ਸਿਫ਼ਤੀ ਢੋਲੇ ਗਾਈਆ। ਇਹ ਵੀ ਮੇਰੇ ਨਾਮ ਦਾ ਹਿਸ, ਹਿੱਸਾ ਜਗਤ ਵਿਚ ਰਖਾਈਆ। ਸ਼ਬਦ ਗੁਰੂ ਕਦੇ ਨਾ ਦੇਵੇ ਪਿਠ, ਪਾਸਾ ਸਕੇ
❋
❋
ਨਾ ਕੋਇ ਮਾਤ ਬਦਲਾਈਆ। ਜੇ ਲੱਭਣਾ ਤੇ ਲੱਭਣਾ ਵਿਚੋਂ ਸਵਾ ਗਿਠ, ਲੰਮਾ ਪੰਧ ਨਾ ਕੋਇ ਰਖਾਈਆ। ਨਾਲੇ ਅਗੰਮੀ ਲਿਖ ਕੇ ਗਿਆ ਚਿਟ, ਚਿੱਟੀ ਧਾਰ ਨਾਲ ਵਡਿਆਈਆ। ਦੁਨੀਆ ਪੂਜਣੇ ਪੱਥਰ ਇੱਟ, ਗ੍ਰੰਥਾਂ ਵਡ ਵਡਿਆਈਆ। ਮੈਨੂੰ ਉਹ ਮਿਲੇ ਜਿਹੜਾ ਮੇਰਾ ਪੂਰਾ ਹੋਵੇ ਸਿਖ, ਸਿਖਿਆ ਸਿਖੀ ਵਿਚ ਰਖਾਈਆ। ਮੇਰੇ ਪੁਰਖ ਅਕਾਲ ਦੀਨ ਦਿਆਲ ਨੇ ਵੇਖ ਲੈਣਾ ਸਾਡਾ ਭਵਿਖ, ਜੋ ਭਵਿਖਤਾਂ ਵਿਚ ਉਸ ਦਾ ਰਾਹ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰਾਹ ਇਕ ਦਰਸਾਈਆ। ਗੁਰੂ ਗ੍ਰੰਥ ਕਹੇ ਮੈਂ ਕਰਦਾ ਸਿਫ਼ਤ ਸਲਾਹ, ਗੁਰ ਦਸ ਦਸ ਵਡਿਆਈਆ। ਮੇਰੇ ਵਿਚੋਂ ਤਕਣਾ ਤੇ ਲੱਭੋ ਇਕ ਮਲਾਹ, ਖੇਵਟ ਖੇਟਾ ਨਜ਼ਰੀ ਆਈਆ। ਜਿਸ ਦਾ ਪੁਰਖ ਅਕਾਲਾ ਨਾਂ, ਨਾਉਂ ਨਿਰੰਕਾਰਾ ਕਰ ਕੇ ਸਾਰੇ ਗਾਈਆ। ਜੋ ਵਸੇ ਹਰ ਘਟ ਥਾਂ, ਦੋ ਜਹਾਨਾਂ ਸੋਭਾ ਪਾਈਆ। ਤਿਸ ਦੇ ਬਲ ਬਲਹਾਰੀ ਜਾਂ, ਜੋ ਜਾਨਸ਼ੀਨ ਅਵਤਾਰ ਪੈਗ਼ੰਬਰ ਗੁਰ ਆਪਣੇ ਲਏ ਬਦਲਾਈਆ। ਉਸ ਨੇ ਅਗਲਾ ਜੁਗ ਕਰਨਾ ਰਵਾਂ, ਰਵਾਨਗੀ ਸਭ ਦੇ ਹੱਥ ਫੜਾਈਆ। ਉਹ ਚੌਧਵੀਂ ਸਦੀ ਦਾ ਅੰਤਮ ਸਮਾਂ, ਵਕਤ ਸੁਹੰਜਣਾ ਦਏ ਸੁਹਾਈਆ। ਸਭ ਨੇ ਵੇਖਣਾ ਨਾਲ ਚਵਾਂ, ਚਾਰੋਂ ਕੁੰਟ ਅੱਖ ਖੁਲ੍ਹਾਈਆ। ਬਾਰਾਂ ਸਾਲ ਬਾਕੀ ਜਿਸ ਨੇ ਬਦਲਣੀ ਪਵਣ ਹਵਾ, ਆਦਮ ਹੱਵਾ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਭੇਵ ਖੁਲ੍ਹਾਈਆ। ਗੁਰੂ ਗ੍ਰੰਥ ਦੀ ਬਾਣੀ ਨਾਮ ਨਿਧਾਨ, ਕਲਜੁਗ ਕਰੇ ਰੁਸ਼ਨਾਈਆ। ਅਗਲਾ ਹੁਕਮ ਸ੍ਰੀ ਭਗਵਾਨ, ਧੁਰ ਫ਼ਰਮਾਨਾ ਇਕ ਦ੍ਰਿੜਾਈਆ। ਜਿਸ ਨੂੰ ਅਵਤਾਰ ਪੈਗ਼ੰਬਰ ਗੁਰ ਕਰਨ ਪਰਵਾਨ, ਸਿਰ ਸਕੇ ਨਾ ਕੋਇ ਉਠਾਈਆ। ਦਰਗਾਹ ਸਾਚੀ ਬੈਠੇ ਬਾਲ ਅੰਞਾਣ, ਆਪਣੀ ਆਪ ਨਾ ਲਏ ਕੋਇ ਅੰਗੜਾਈਆ। ਤੇਰਾ ਖੇਲ ਨੌਜਵਾਨ, ਮਰਦ ਮਰਦਾਨੇ ਸੋਭਾ ਪਾਈਆ। ਅਸੀਂ ਚਾਹੁੰਦੇ ਕਲਜੁਗ ਅੰਤ ਸਭ ਦਾ ਬਦਲ ਦੇ ਵਿਧਾਨ, ਵਾਧਾ ਆਪਣਾ ਨਾ ਕੋਇ ਘੜਾਈਆ। ਅਸੀਂ ਸੁਣਨ ਵਾਲੇ ਤੇਰਾ ਫ਼ਰਮਾਨ, ਸੰਦੇਸ਼ੇ ਕਲਮੇ ਨਾਮ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਵਾਰਾ ਇਕ ਸੁਹਾਈਆ। ਅਗਲਾ ਮਾਰਗ ਹੋ ਗਿਆ ਤਿਆਰ ਤੇ ਭਗਤਾਂ ਅੰਦਰ ਗਿਆ ਲੱਗ, ਲਗ ਮਾਤਰ ਦਾ ਲੇਖਾ ਰਿਹਾ ਨਾ ਰਾਈਆ। ਓਹ ਛਡ ਗਏ ਪਿਛਲੀ ਰੀਤੀ ਜਗ, ਜਾਗਰਤ ਜੋਤ ਵਿਚ ਸਮਾਈਆ। ਭੁੱਲ ਗਿਆ ਕਾਅਬੇ ਵਾਲਾ ਹੱਜ, ਮੰਦਰ ਮਸੀਤ ਸ਼ਿਵਦਵਾਲੇ ਮੱਠ ਨਾ ਅੱਖ ਉਠਾਈਆ। ਇਕੋ ਨੂਰ ਵੇਖ ਸੂਰੇ ਸਰਬਗ, ਸੀਸ ਜਗਦੀਸ ਦਿਤਾ ਨਿਵਾਈਆ। ਦੀਨ ਮਜ਼੍ਹਬ ਦੀ ਟੱਪ ਕੇ ਹੱਦ, ਹਦੂਦ ਇਕੋ ਵੇਖ ਵਖਾਈਆ। ਜਿਥੇ ਸ਼ਬਦ ਅਨਾਦੀ ਵੱਜੇ ਨਦ, ਅਨਰਾਗੀ ਰਾਗ ਸੁਣਾਈਆ। ਦੀਪਕ ਜੋਤ ਰਿਹਾ ਜਗ, ਜੋਤੀ ਜਾਤਾ ਕਰੇ ਰੁਸ਼ਨਾਈਆ। ਅਗੰਮਾ ਡੰਕ ਰਿਹਾ ਵੱਜ, ਤੂੰ ਮੇਰਾ ਮੈਂ ਤੇਰਾ ਰਿਹਾ ਸਮਝਾਈਆ। ਸੋ ਸਵਾਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਸ਼ਬਦੀ ਧਾਰ ਦਰਸ ਦੇਵੇ ਰੱਜ ਰੱਜ, ਗ੍ਰਹਿ ਮੰਦਰ ਪੜਦਾ ਆਪ ਉਠਾਈਆ। ਉਹ ਭਗਤ ਸੁਹੇਲੇ ਪਿਛਲੀ ਰੀਤੀ ਗਏ ਤਜ, ਤਜ਼ਕਰਾ ਭਗਤਾਂ ਦਿਤਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਵੱਡਾ ਵਡ ਵਡਿਆਈਆ। ਪੁਰਖ ਅਕਾਲ ਦਾ ਸ਼ਬਦੀ ਸਮਾਜ, ਸਮਝ ਸ਼ਬਦ ਰਿਹਾ ਦ੍ਰਿੜਾਈਆ। ਸਤਿ ਧਰਮ ਦਾ ਸਤਿ ਰਿਵਾਜ਼, ਸਤਿ ਸਚ ਵਿਚੋਂ ਪਰਗਟਾਈਆ। ਇਹ ਕਰਕੇ ਧੁਰ ਦਾ ਕਾਜ, ਕਰਨੀ ਕਰਤਾ ਦਏ ਵਖਾਈਆ। ਤੁਹਾਡੇ ਸਾਹਮਣੇ ਵੇਖੋ ਸਾਰੇ
❋
❋
ਗਾਉਂਦੇ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜਿਸ ਦਾ ਲਹਿਣਾ ਆਦਿ ਜੁਗਾਦਿ, ਜੁਗ ਚੌਕੜੀ ਕਾਰ ਕਮਾਈਆ। ਏਸੇ ਧਾਰ ਨੂੰ ਨਿਰਗੁਣ ਨਿਰਗੁਣ ਮਾਰ ਕੇ ਗਏ ਆਵਾਜ਼, ਅਗੰਮ ਅਗੰਮੜੀ ਆਹ ਸੁਣਾਈਆ। ਸੋ ਦੇਵਣਹਾਰਾ ਦਾਤ, ਦਾਤਾ ਦਾਨੀ ਦਇਆ ਕਮਾਈਆ। ਜਿਸ ਨੇ ਕਲਜੁਗ ਮੇਟਣੀ ਅੰਧੇਰੀ ਰਾਤ, ਸਤਿਜੁਗ ਸਚ ਚੰਦ ਚਮਕਾਈਆ। ਇਹ ਪ੍ਰਭੂ ਦਾ ਖੇਲ ਤਮਾਸ਼, ਗੋਬਿੰਦ ਸਭ ਨੂੰ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਵਖਾਏ ਆਪਣੀ ਮੰਡਲ ਰਾਸ, ਗੋਪੀ ਕਾਹਨ ਆਪਣੀ ਖੇਲ ਕਰਾਈਆ। ਸਤਿਜੁਗ ਦਾ ਸਤਿ ਵਤੀਰਾ, ਵਿਤਕਰਾ ਨਜ਼ਰ ਕੋਇ ਨਾ ਆਈਆ। ਖੇਲ ਖਿਲਾਏ ਵਡ ਪੀਰਨ ਪੀਰਾ, ਪਾਰਬ੍ਰਹਮ ਪਤਿਪਰਮੇਸ਼ਵਰ ਪ੍ਰਭ ਆਪਣੀ ਦਇਆ ਕਮਾਈਆ। ਜਿਸ ਦਾ ਨੂਰੇ ਨਜ਼ਰ ਬੇਨਜ਼ੀਰਾ, ਜਗਤ ਨੇਤਰ ਨੈਣ ਅੱਖ ਵੇਖ ਨਾ ਕੋਇ ਸਮਝਾਈਆ। ਜਿਸ ਰਵਦਾਸੇ ਨੂੰ ਗੰਗਾ ਦੀ ਧਾਰ ਦਿਤਾ ਕਸੀਰਾ, ਕੁਸ਼ਲ ਦਾ ਮਾਲਕ ਕਿਛ ਆਪਣਾ ਪੜਦਾ ਲਾਹੀਆ। ਜਨ ਭਗਤਾਂ ਨਾਲ ਜਗਤ ਦਾ ਬਦਲ ਦੇਣਾ ਵਰਤੀਰਾ, ਵਾਰਤਾ ਅਗਲੀ ਇਕ ਸਮਝਾਈਆ। ਨਾ ਕੋਈ ਖੜਗ ਫੜੇ ਨਾ ਸ਼ਮਸ਼ੀਰਾ, ਚਿੱਲਾ ਤੀਰ ਕਮੰਦ ਨਾ ਕੋਇ ਉਠਾਈਆ। ਏਕਾ ਸੰਦੇਸ਼ ਦੇਵੇ ਸ਼ਬਦੀ ਸ਼ਬਦ ਗੁਣੀ ਗਹੀਰਾ, ਗਹਿਰ ਗੰਭੀਰ ਭੇਵ ਚੁਕਾਈਆ। ਰਾਤੀਂ ਸੁਤਿਆਂ ਦਿਨੇ ਜਾਗਦਿਆਂ ਅੰਦਰੋਂ ਬਦਲ ਦੇਵੇ ਜ਼ਮੀਰਾ, ਬੁਧ ਬਿਬੇਕ ਕਰਾਈਆ। ਜਿਹੜੀ ਆਸ਼ਾ ਰੱਖ ਕੇ ਗਿਆ ਕਬੀਰਾ, ਕਬਰਾਂ ਤੋਂ ਬਾਹਰ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਬਾਣੀ ਬੋਧ ਸ਼ਬਦ ਗੁਰ ਧਾਰ ਅੱਖਰਾਂ ਦੇਵਣਹਾਰਾ ਧੀਰਾ, ਧੀਰਜ ਧਰਵਾਸ ਧਰਮ ਦੀ ਧੁਜ ਦਇਆ ਕਮਾਈਆ।
ਗੋਬਿੰਦ ਸੇਜ ਕਹੇ ਮੇਰਾ ਰੂਪ ਘਾਸ ਫੂਸ, ਮੈਂ ਫੂਲਨ ਦਿਤੇ ਤਜਾਈਆ। ਅਸੀਂ ਤਿਨਕਾ ਤਿਨਕਾ ਬਣ ਗਏ ਤਾਣਾ ਪੇਟਾ ਸੂਤ, ਸਵੱਛ ਸਰੂਪੀ ਆਪਣਾ ਰੂਪ ਬਦਲਾਈਆ। ਸਾਡੇ ਉਤੇ ਸੁੱਤਾ ਪੁਰਖ ਅਕਾਲ ਦਾ ਸੁੱਤ, ਦੁਲਾਰਾ ਇਕੋ ਨਜ਼ਰੀ ਆਈਆ। ਸਾਡੇ ਗ੍ਰਹਿ ਮੌਲੀ ਰੁਤ, ਰੁਤੜੀ ਇਕ ਮਹਿਕਾਈਆ। ਅਸਾਂ ਹੁਣ ਨਹੀਂ ਹੋਣਾ ਚੁਪ, ਵਾਸਤਾ ਦੇਣਾ ਪਾਈਆ। ਕਿਉਂ ਸਾਡੇ ਉਤੇ ਹੋਇਆ ਖ਼ੁਸ਼, ਯਾਰੜਾ ਆਪਣੇ ਨਾਲ ਮਿਲਾਈਆ। ਕਿਧਰੋਂ ਬਦਲ ਕੇ ਆ ਗਿਆ ਰੁਖ਼, ਬਣ ਕੇ ਪਾਂਧੀ ਰਾਹੀਆ। ਤੇਰੇ ਅੰਦਰ ਨਹੀਂ ਕੋਈ ਦੁੱਖ, ਦੁੱਖ ਦਰਦ ਨਾ ਕੋਇ ਜਣਾਈਆ। ਸੇਜ ਕਹੇ ਮੈਂ ਫੇਰ ਵੇਖਿਆ ਉਸ ਨੇ ਤਾ ਦਿਤਾ ਮੁੱਛ, ਹੱਸ ਕੇ ਕਿਹਾ ਮੁਸ਼ਕਲ ਤੁਹਾਡੀ ਦੂਰ ਕਰਾਈਆ। ਜਿਸ ਵੇਲੇ ਮੈਂ ਛਡ ਕੇ ਆਵਾਂ ਕਾਇਆ ਬੁਤ, ਬੁਤਖ਼ਾਨਿਆਂ ਡੇਰਾ ਢਾਹੀਆ। ਨਾਲ ਲੈ ਕੇ ਆਉਣਾ ਅਬਿਨਾਸ਼ੀ ਅਚੁਤ, ਚੇਤਨ ਆਪਣੀ ਧਾਰ ਵਖਾਈਆ। ਤੁਹਾਨੂੰ ਗੋਦੀ ਲਵਾਂ ਚੁੱਕ, ਫੜ ਬਾਹੋਂ ਗਲੇ ਲਗਾਈਆ। ਸਚਖੰਡ ਦਵਾਰੇ ਦੇਵਾਂ ਸੁੱਟ, ਦਰਗਾਹ ਸਾਚੀ ਆਪ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਿਹਰ ਨਜ਼ਰ ਨਾਲ ਤਰਾਈਆ। ਸੇਜ ਕਹੇ ਮੇਰੇ ਅੰਦਰ ਨਿੱਕੇ ਵਡੇ ਕੰਡੇ, ਆਪਣਾ ਮੁਖ ਭਵਾਈਆ। ਤਿੱਖੀ ਧਾਰ ਦਿਸਦੇ ਦੰਦੇ, ਅੱਗੇ ਹੋ ਨਾ ਕਦੇ ਬਦਲਾਈਆ। ਸਾਰੇ ਕਹਿਣ ਸਾਡੇ ਭਾਗ ਚੰਗੇ, ਸਾਡੇ ਉਤੇ ਸੁੱਤਾ ਧੁਰ ਦਾ ਮਾਹੀਆ। ਜਿਸ ਦੇ ਖ਼ੂਨ
❋
❋
ਨਾਲ ਅਸਾਂ ਜਾਣਾ ਰੰਗੇ, ਰੰਗ ਅਗੰਮੜਾ ਦਏ ਚੜ੍ਹਾਈਆ। ਸਾਨੂੰ ਲੈ ਜਾਣਾ ਓਸ ਡੰਡੇ, ਪੱਤਨ ਆਪਣੇ ਲਏ ਬਹਾਈਆ। ਜਿਥੇ ਲੇਖੇ ਲਗਦੇ ਮੰਦੇ, ਪਤਤਾਂ ਹੋਏ ਸਹਾਈਆ। ਸਾਡੇ ਨੈਣ ਰਹਿਣ ਨਾ ਅੰਧੇ, ਗੋਬਿੰਦ ਤਕੀਏ ਚਾਈਂ ਚਾਈਂਆ। ਸਾਨੂੰ ਪ੍ਰਕਾਸ਼ ਭੁੱਲ ਗਏ ਸੂਰੀਆ ਚੰਦੇ, ਨੂਰ ਨੁਰਾਨਾ ਸੋਭਾ ਪਾਈਆ। ਅਸੀਂ ਓਹ ਮੰਜ਼ਲ ਲੰਘੇ, ਜਿਸ ਨੂੰ ਪੜ੍ਹਨ ਸੁਣਨ ਵਾਲਾ ਪਾਰ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਆਪ ਮਿਲਾਈਆ। ਸੇਜ ਕਹੇ ਮੈਂ ਬੇਨੰਤੀ ਕੀਤੀ ਇਕ, ਨਿਮਰਤਾ ਵਿਚ ਸੁਣਾਈਆ। ਗੋਬਿੰਦ ਕੁਛ ਲੇਖਾ ਦੇ ਲਿਖ, ਹਿੱਸਾ ਸਾਡੇ ਨਾਲ ਪਾਈਆ। ਕੌਣ ਅੰਦਰ ਵੜਿਆ ਤੇਰੇ ਵਿਚ, ਜੋ ਸਾਨੂੰ ਕਰੇ ਰੁਸ਼ਨਾਈਆ। ਗੋਬਿੰਦ ਕਿਹਾ ਮੇਰਾ ਪਿਤ, ਪੁਰਖ ਅਕਾਲਾ ਬੇਪਰਵਾਹੀਆ। ਜੋ ਸਾਚਾ ਕਰੇ ਹਿਤ, ਨਿਤ ਨਵਿਤ ਦਇਆ ਕਮਾਈਆ। ਜਿਸ ਨੂੰ ਲੱਭਦੇ ਕੋਟਨ ਕਿਤ, ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਖਾਣੀ ਬਾਣੀ ਪੜ੍ਹ ਪੜ੍ਹ ਧਿਆਨ ਲਗਾਈਆ। ਉਹ ਕਿਸੇ ਨਾ ਪਏ ਦਿਸ, ਪੂਜਾ ਵਾਲੇ ਰਹੇ ਕੁਰਲਾਈਆ। ਓਹ ਕਮਲੀਏ ਸੇਜਾ, ਜੇ ਸਤਿਗੁਰ ਸਾਖਿਆਤ ਮਿਲ ਜਾਏ ਉਹ ਸਭ ਲਹਿਣੇ ਦੇਣੇ ਦਏ ਨਜਿਠ, ਮਿਹਰ ਨਿਗਾਹ ਇਕ ਉਠਾਈਆ। ਮੈਂ ਤੁਹਾਡੇ ਉਤੇ ਗਿਆ ਲਿਟ, ਏਸ ਦੇ ਬਦਲੇ ਤੁਹਾਨੂੰ ਸਚਖੰਡ ਦਿਆਂ ਪਹੁੰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਮੇਲਾ ਆਪ ਕਰਾਈਆ। ਸੇਜ ਕਹੇ ਤੇਰਾ ਨਾਮ ਚੰਗਾ ਕਿ ਦਰਸ, ਸਚ ਦੇ ਸਮਝਾਈਆ। ਗੋਬਿੰਦ ਕਿਹਾ ਮੈਨੂੰ ਮਿਲ ਕੇ ਮਿਟਦੀ ਹਰਸ, ਹਵਸ ਰਹੇ ਨਾ ਰਾਈਆ। ਮੈਂ ਜਿਸ ਉਤੇ ਚਾਹਵਾਂ ਕਰ ਦੇਵਾਂ ਤਰਸ, ਪਾਪੀਆਂ ਪਾਰ ਕਰਾਈਆ। ਨਾਮ ਜਪਣ ਵਾਲੇ ਪਤਾ ਨਹੀਂ ਕਿੰਨਾ ਚਿਰ ਰਹਿਣਗੇ ਤੜਪ, ਸਤਿਗੁਰ ਨਜ਼ਰ ਕਦੇ ਨਾ ਆਈਆ। ਨਾਮ ਜਪਣ ਵਾਲੇ ਵੇਖਦੇ ਰਹਿੰਦੇ ਵਕਤ, ਦਰਸ ਕਰਨ ਵਾਲੇ ਦਰਸ ਕਰ ਕੇ ਆਪਣਾ ਆਪ ਪਾਰ ਕਰਾਈਆ। ਏਹੋ ਨਾਮ ਦਾ ਤੇ ਮੇਰੇ ਮਿਲਣ ਦਾ ਫ਼ਰਕ, ਫ਼ਿਕਰੇ ਇਕੋ ਵਿਚ ਸਮਝਾਈਆ। ਸਾਖਿਆਤ ਸਤਿਗੁਰੂ ਛਿੰਨ ਵਿਚ ਚੜ੍ਹਾ ਦਏ ਫ਼ਰਸ਼ ਦੇ ਉਤੋਂ ਅਰਸ਼, ਅਰਸ਼ ਤੋਂ ਫ਼ਰਸ਼ ਇਹ ਮੇਰੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਵਾਹਵਾ ਆਪਣਾ ਸੰਗ ਬਣਾਈਆ। ਸੇਜ ਕਿਹਾ ਗੋਬਿੰਦ ਕੀ ਚੰਗਾ ਤੈਨੂੰ ਗਾਉਣਾ, ਸਿਫ਼ਤਾਂ ਰਾਗ ਅਲਾਈਆ। ਕਿ ਚੰਗਾ ਦਰਸ਼ਨ ਪਾਉਣਾ, ਨਿਉਂ ਕੇ ਸੀਸ ਨਿਵਾਈਆ। ਗੋਬਿੰਦ ਕਿਹਾ ਮੈਂ ਓਸ ਨੂੰ ਅੰਗ ਲਗਾਉਣਾ, ਜਿਸ ਦਾ ਮੇਲਾ ਨਾਲ ਧੁਰਦਰਗਾਹੀਆ। ਜਿਨ੍ਹਾਂ ਨੂੰ ਅਜੇ ਵਿਛੋੜੇ ਵਿਚ ਰਖਾਉਣਾ, ਉਨ੍ਹਾਂ ਨੂੰ ਨਾਮ ਭਗਤੀ ਵਿਚ ਲਗਾਈਆ। ਕਿਸੇ ਨੂੰ ਵੇਦ ਪੁਰਾਨ ਸ਼ਾਸਤਰ, ਕਿਸੇ ਨੂੰ ਅੰਜੀਲ ਕੁਰਾਨ ਕਲਮੇ, ਕਿਸੇ ਨੂੰ ਗੀਤਾ ਗਿਆਨ, ਕਿਸੇ ਨੂੰ ਗੁਰੂ ਗ੍ਰੰਥ ਪੜ੍ਹਾਉਣਾ, ਭਗਤਾਂ ਗੁਰਮੁਖਾਂ ਨੂੰ ਅੰਦਰ ਵੜ ਕੇ ਆਪਣਾ ਦਰਸ ਵਖਾਈਆ। ਕਾਗ਼ਜ਼ ਕਲਮ ਸ਼ਾਹੀ ਵਾਲਾ ਲੇਖ ਨਹੀਂ ਹੱਥ ਫੜਾਉਣਾ, ਫੜ ਬਾਹੋਂ ਪਾਰ ਕਰਾਉਣਾ, ਮੰਜ਼ਲ ਸਾਚੀ ਆਪ ਚੜ੍ਹਾਉਣਾ, ਸਚਖੰਡ ਦਵਾਰ ਵਸਾਉਣਾ, ਜਿਥੇ ਮੇਰਾ ਜੋਤ ਨੂਰ ਡਗਮਗਾਈਆ। ਸਚ ਪੁਛੇਂ ਸੇਜਾ, ਮੇਰੇ ਤੋਂ ਬਾਦ ਫੇਰ ਪੁਰਖ ਅਕਾਲ ਆਉਣਾ, ਤੱਤਾਂ ਵਾਲਾ ਗੁਰੂ ਨਹੀਂ ਕਿਸੇ ਮਨਾਉਣਾ, ਜਿਸ ਨੇ ਸ਼ਬਦ ਗੁਰੂ ਉਪਜਾਉਣਾ, ਚਾਰ ਜੁਗ ਦਿਆਂ ਭਗਤਾਂ ਆਪ ਉਠਾਉਣਾ, ਸਾਚਾ ਮਾਰਗ ਇਕ ਦਰਸਾਉਣਾ, ਬਿਨਾ ਭਗਤੀ ਤੋਂ ਭਗਵਨ ਆਪੇ ਪਾਰ ਕਰਾਈਆ। ਗੋਬਿੰਦ ਨੇ ਕਿਹਾ ਮੈਂ ਆਪਣੇ ਗੁਰਸਿਖ ਨੂੰ ਕਿਸੇ ਮਕਤਬ ਵਿਚ ਪੜ੍ਹਨੇ ਨਹੀਂ ਪਾਉਣਾ, ਵਿਦਿਆਰਥੀਆਂ ਵਾਲਾ ਰੂਪ ਨਹੀਂ ਦਰਸਾਉਣਾ,
❋
❋
ੳ ਅ ੲ ਸ ਹ ਵਾਲਾ ਟੱਬਰ ਨਹੀਂ ਕੋਈ ਬਣਾਉਣਾ, ਅਲਿਫ਼ ਯੇ ਪੇ ਵਾਲਾ ਲੇਖਾ ਨਹੀਂ ਕੋਈ ਲਿਖਾਉਣਾ, ਕਲਮ ਸ਼ਾਹੀ ਨਾਲ ਪੱਟੀ ਵਾਲਾ ਪਟਾ ਨਹੀਂ ਕੋਈ ਦ੍ਰਿੜਾਉਣਾ, ਜਿਸ ਵੱਲ ਮਿਹਰ ਕੀਤੀ ਉਸ ਨੂੰ ਪਾਰ ਕਰਾਉਣਾ, ਇਹ ਗੋਬਿੰਦ ਦੀ ਬੇਪਰਵਾਹੀਆ। ਮੇਰੇ ਪਿਛੋਂ ਕਿਸੇ ਪੜ੍ਹਨਾ ਤੇ ਕਿਸੇ ਸੁਨਾਉਣਾ, ਕਿਸੇ ਹੱਸਣਾ ਤੇ ਕਿਸੇ ਗਾਉਣਾ, ਸਚ ਪੁਛੇਂ ਗੋਬਿੰਦ ਹੱਥ ਕਿਸੇ ਨਹੀਂ ਆਉਣਾ, ਮਾਛੂਵਾੜੇ ਦੀ ਸੇਜ ਦਏ ਗਵਾਹੀਆ। ਸਦੀ ਚੌਧਵੀਂ ਅੰਤ ਮੇਰਿਆਂ ਸਿੱਖਾਂ ਮੈਨੂੰ ਭੁੱਲ ਕੇ ਮਾਤਲੋਕ ਵਿਚ ਪਛਤਾਉਣਾ, ਪਸ਼ਚਾਤਾਪ ਵਿਚ ਹਾਹਾਕਾਰ ਹੋਏ ਥਾਉਂ ਥਾਈਂਆ। ਗੋਬਿੰਦ ਕਿਹਾ ਅੰਤ ਅਖ਼ੀਰ ਪੂਰੇ ਪੰਥ ਵਿਚੋਂ ਇਕ ਸੌ ਯਾਰਾਂ ਸਿੱਖਾਂ ਨੇ ਗੁਰੂ ਗ੍ਰੰਥ ਦਾ ਭੇਵ ਪਾਉਣਾ, ਬਾਕੀ ਸਮਝ ਕਿਸੇ ਨਾ ਆਈਆ। ਐਵੇਂ ਜੰਮੇ ਤੇ ਜੰਮ ਕੇ ਮਰੇ ਚੁਰਾਸੀ ਵਿਚ ਭਵਾਉਣਾ, ਚਾਰੇ ਖਾਣੀ ਉਤਭੁਜ ਸੇਤਜ ਅੰਡਜ ਜੇਰਜ ਵੰਡ ਵੰਡਾਈਆ। ਗੁਰੂ ਗ੍ਰੰਥ ਨੂੰ ਮੰਨਣਾ ਤੇ ਪੁਰਖ ਅਕਾਲ ਨੂੰ ਮਨਾਉਣਾ, ਇਹ ਗੋਬਿੰਦ ਗਿਆ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਰਗੁਣ ਨੂਰ ਜੋਤ ਜੋਤ ਚਮਕਾਉਣਾ, · ।
੨੪ ਅੱਸੂ ਸ਼ਹਿਨਸ਼ਾਹੀ ਸੰਮਤ ੫ ਪ੍ਰੀਤਮ ਸਿੰਘ ਦੇ ਗ੍ਰਹਿ ਪਿੰਡ ਕੱਲਾ
ਵਿਸ਼ਨੂੰ ਕਹੇ ਪ੍ਰਭ ਨੇ ਗੋਬਿੰਦ ਪਿੱਠ ਲਗਾਈ ਥਪਕੀ, ਸੇਜ ਸੁੰਹਜਣੀ ਉਤੇ ਦਿਤੀ ਵਡਿਆਈਆ। ਗੋਬਿੰਦ ਤੇਰੀ ਖੇਲ ਪੂਰੀ ਹੋਈ ਜਪ ਦੀ, ਅੱਗੇ ਜਾਪ ਕਰਨ ਦੀ ਲੋੜ ਰਹੇ ਨਾ ਰਾਈਆ। ਤੇਰੀ ਆਸਾ ਪੁੰਨੀ ਤਪ ਕੀ, ਤਪਾਂ ਦਾ ਲਹਿਣਾ ਦਿਤਾ ਚੁਕਾਈਆ। ਵਿਸ਼ਨੂੰ ਕਹੇ ਮੈਨੂੰ ਸੇਜ ਭੁੱਲ ਗਈ ਬਾਸ਼ਕ ਸੱਪ ਦੀ, ਸਾਂਗੋ ਪਾਂਗ ਨਜ਼ਰ ਕੋਇ ਨਾ ਆਈਆ। ਏਨੇ ਚਿਰ ਨੂੰ ਗੋਬਿੰਦ ਧਾਰ ਬ੍ਰਹਿਮੰਡਾਂ ਖੰਡਾਂ ਟੱਪ ਗਈ, ਪੁਰੀਆਂ ਲੋਆਂ ਬਾਹਰ ਸੋਭਾ ਪਾਈਆ। ਇਕ ਮੰਗ ਮੰਗੀ ਦੀਨ ਦੁਨੀ ਦੇ ਹੱਕ ਲਈ, ਹਕੀਕਤ ਪ੍ਰਭ ਨੂੰ ਦਿਤੀ ਜਣਾਈਆ। ਮੈਂ ਪਰਗਟ ਹੋਵਾਂ ਗ਼ਰੀਬ ਨਿਮਾਣਿਆਂ ਦੀ ਰਤ ਲਈ, ਗੁਰਮੁਖ ਸੰਤ ਅਮੋਲਕ ਹੀਰੇ ਲਵਾਂ ਪਰਗਟਾਈਆ। ਮੇਰੀ ਖੇਲ ਹੋਵੇ ਧੀਰਜ ਜਤ ਲਈ, ਸਾਂਤਕ ਸਤਿ ਦਿਆਂ ਵਰਤਾਈਆ। ਮੇਰੀ ਵਿਦਿਆ ਹੋਵੇ ਬ੍ਰਹਮ ਮਤ ਲਈ, ਪਾਰਬ੍ਰਹਮ ਤੇਰਾ ਪੜਦਾ ਲਾਹੀਆ। ਮੇਰੀ ਸ਼ਬਦ ਧਾਰ ਹੋਵੇ ਦੀਨ ਮਜ਼੍ਹਬ ਦੀ ਵੱਟ ਲਈ, ਕੂੜੀ ਕਿਰਿਆ ਡੇਰਾ ਢਾਹੀਆ। ਮੇਰੀ ਵਸਤ ਹੋਵੇ ਚਾਰ ਵਰਨ ਦੇ ਹੱਟ ਲਈ, ਚਾਰ ਕੁੰਟ ਸਚ ਵਰਤਾਈਆ। ਮੇਰੀ ਜੋਤ ਸ਼ਬਦੀ ਧਾਰ ਹੋਵੇ ਇਕ ਜੱਟ ਲਈ, ਜਟਾ ਜੂਟ ਦਾ ਲੇਖਾ ਦਿਆਂ ਮੁਕਾਈਆ। ਮੇਰੀ ਖੇਲ ਹੋਵੇ ਤੇਰੇ ਸਵਾਂਗੀ ਨਟ ਲਈ, ਦੂਸਰ ਸਮਝ ਕੋਇ ਨਾ ਪਾਈਆ। ਮੇਰੀ ਧਾਰ ਆਵੇ ਤੇਰੇ ਪੁਰਖ ਸਮਰਥ ਲਈ, ਸਮਰਥ ਤੇਰਾ ਸੰਗ ਰਖਾਈਆ। ਮੇਰੀ ਨਿਗਾਹ ਹੋਵੇ ਗੁਰਸਿਖਾਂ ਦੀ ਨਿਜ ਅੱਖ ਲਈ, ਨਿਜ ਨੇਤਰ ਨੈਣ ਖੁਲ੍ਹਾਈਆ। ਪੁਰਖ ਅਕਾਲ ਮੇਰੀ ਲਜਿਆ ਰੱਖ ਲਈਂ, ਰੱਖਕ ਹੋ ਕੇ ਵੇਖ ਵਖਾਈਆ। ਅਗਲਾ ਮਾਰਗ ਅਗੰਮ ਦੱਸ ਦਈਂ, ਦਹਿ ਦਿਸ਼ਾ ਆਪ ਜਣਾਈਆ। ਹਰਿ ਹਿਰਦੇ ਅੰਦਰ ਵਸ ਜਾਈਂ, ਵਾਸਤਾ ਆਪਣੇ ਨਾਲ ਜੁੜਾਈਆ। ਕਲਜੁਗ ਕੂੜੀ ਕਿਰਿਆ ਮਥ ਦਈਂ, ਮਸਲਾ ਪਿਛਲਾ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਵਿਸ਼ਨੂੰ ਕਹੇ ਪ੍ਰਭੂ ਨੇ ਖ਼ੁਸ਼ੀ
❋
❋
ਨਾਲ ਗੋਬਿੰਦ ਛਾਤੀ ਲਾਇਆ ਮੁੱਕਾ, ਮੁਕੰਮਲ ਦਿਤਾ ਜਣਾਈਆ। ਮੇਰੇ ਸ਼ਬਦੀ ਗੋਬਿੰਦ ਸੁੱਤਾ, ਪੁਤ ਪੁੱਤਰ ਦਿਆਂ ਵਡਿਆਈਆ। ਆਹ ਵੇਖ ਤੇਈ ਅਵਤਾਰ ਪੈਗ਼ੰਬਰਾਂ ਦਾ ਰੁੱਕਾ, ਈਸਾ ਮੂਸਾ ਨਾਲ ਰਲਾਈਆ। ਕਲਜੁਗ ਅੰਤਮ ਤੂੰ ਸਭ ਦਾ ਭੰਨਣਾ ਹੁੱਕਾ, ਹੁਕਮ ਮੇਰਾ ਚਲੇ ਬੇਪਰਵਾਹੀਆ। ਸਭ ਦਾ ਉਜਲ ਕਰਨਾ ਮੁਖਾ, ਦੁਰਮਤ ਮੈਲ ਧਵਾਈਆ। ਧਰਮ ਦਾ ਗਾਨਾ ਬੰਨਣਾ ਗੁਟਾ, ਚਾਰ ਵਰਨ ਸਗਨ ਮਨਾਈਆ। ਗੁਰਸਿਖ ਪਿਛਲਾ ਮਨਾਉਣਾ ਰੁੱਠਾ, ਸਿਰ ਆਪਣਾ ਹੱਥ ਰਖਾਈਆ। ਦੀਨ ਮਜ਼੍ਹਬ ਕਰਨਾ ਇਕ ਮੁੱਠਾ, ਹਿੰਦੂ ਮੁਸਲਿਮ ਸਿੱਖ ਨਾ ਕਰੇ ਲੜਾਈਆ। ਸੋ ਮੇਲਣਾ ਜੋ ਮੇਰੀ ਧਾਰੋਂ ਹੁਟਾ, ਡੋਰੀ ਸ਼ਬਦ ਤੰਦ ਬੰਧਾਈਆ। ਅੰਮ੍ਰਿਤ ਜਾਮ ਪਿਆਉਣਾ ਘੁਟਾ, ਨਿਝਰ ਰਸ ਇਕ ਚਖਾਈਆ। ਨੌਂ ਖੰਡ ਪ੍ਰਿਥਮੀ ਕੋਈ ਨਾ ਖਾਵੇ ਕੁਠਾ, ਮਦਿਰਾ ਮਾਸ ਰਸਨ ਨਾ ਕੋਇ ਲਗਾਈਆ। ਭੁੱਖਾ ਰਹੇ ਕੋਈ ਨਾ ਟੁੱਕਾ, ਵਿਸ਼ਨੂੰ ਦੇਣਾ ਸਮਝਾਈਆ। ਗੋਬਿੰਦ ਕਿਹਾ ਮੈਂ ਤੇਰੀ ਧਾਰੋਂ ਉਠਾ, ਨਿਰਗੁਣ ਨੂਰ ਨੂਰ ਰੁਸ਼ਨਾਈਆ। ਲੇਖਾ ਰਹਿਣ ਨਾਂ ਦੇਵਾਂ ਕੋਈ ਲੁਕਾ, ਫੜ ਬਾਹੋਂ ਸਾਰੇ ਬਾਹਰ ਕਢਾਈਆ। ਜਿਸ ਵੇਲੇ ਤੇਰਾ ਹੁਕਮ ਸੰਦੇਸ਼ਾ ਪੁੱਜਾ, ਪੂਜਾ ਪਿਛਲੀ ਦਿਆਂ ਚੁਕਾਈਆ। ਅਗਲਾ ਭੇਵ ਖੁਲ੍ਹਾਵਾਂ ਗੁੱਝਾ, ਪਰਦਾ ਅਵਰ ਰਹੇ ਨਾ ਰਾਈਆ। ਪੁਰਖ ਅਕਾਲ ਤੇਰੇ ਬਿਨ ਇਸ਼ਟ ਰਹੇ ਕੋਈ ਨਾ ਦੂਜਾ, ਸੀਸ ਜਗਦੀਸ ਇਕ ਝੁਕਾਈਆ। ਜਿਸ ਦੇ ਪਿਛੇ ਮੇਰਾ ਪਰਿਵਾਰ ਝੂਜਾ, ਅਜੀਤ ਜੁਝਾਰ ਦਏ ਗਵਾਹੀਆ। ਤਿਸ ਦਾ ਮਾਰਗ ਲਾਉਣਾ ਉਤੇ ਬਸੁਧਾ, ਸੁਧ ਸਭ ਦੀ ਦੇਣੀ ਬਦਲਾਈਆ। ਜਿਹੜਾ ਗੁਰ ਅਰਜਨ ਸੰਦੇਸ਼ਾ ਦਿਤਾ ਬਾਬੇ ਬੁੱਢਾ, ਬਿਨ ਰਸਨਾ ਜਿਹਵਾ ਸਮਝਾਈਆ। ਜਿਹੜਾ ਨਾਨਕ ਨਿਰਗੁਣ ਧਾਰ ਕੀਤੀ ਖੇਲ ਉਘਾ, ਉਘਣ ਆਥਣ ਦੇਣਾ ਦਰਸਾਈਆ। ਗੋਬਿੰਦ ਨੇ ਕਿਹਾ ਪ੍ਰਭੂ ਤੇਰੇ ਨਾਮ ਦਾ ਕਿਸੇ ਨੂੰ ਲੈਣ ਨਹੀਂ ਦੇਣਾ ਭੁੱਗਾ, ਕਲਜੁਗ ਦੀ ਰੀਤੀ ਦੇਣੀ ਬਦਲਾਈਆ। ਤੂੰ ਮਾਲਕ ਮੈਂ ਸੇਵਾਦਾਰ ਚਹੁੰ ਯੁਗਾ, ਗੁਰ ਸ਼ਬਦੀ ਰੂਪ ਵਟਾਈਆ। ਬ੍ਰਹਿਮੰਡਾਂ ਖੰਡਾਂ ਫਿਰਾਂ ਉਡਾ, ਦੀਨ ਦੁਨੀ ਖੋਜਾਂ ਥਾਉਂ ਥਾਈਂਆ। ਅੱਠੇ ਪਹਿਰ ਰਹਾਂ ਰੁੱਝਾ, ਘੜੀ ਪਲ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਹਿਬ ਸਵਾਮੀ ਤੇਰੀ ਓਟ ਰਖਾਈਆ। ਵਿਸ਼ਨੂੰ ਕਹੇ ਸੇਜ ਉਤੇ ਪੁਰਖ ਅਕਾਲ ਗੋਬਿੰਦ ਉਤੇ ਰੱਖਿਆ ਹੱਥ, ਹਥੇਲੀ ਨਾਲ ਦਬਾਈਆ। ਤੂੰ ਮੇਰਾ ਸੱਥਰ ਹੰਢਾਇਆ ਸਥ, ਯਾਰੜਾ ਇਕ ਮਨਾਈਆ। ਮੈਂ ਦੇਵਾਂ ਅਗੰਮੀ ਵਥ, ਵਸਤ ਅਗੰਮ ਵਰਤਾਈਆ। ਤੇਰੇ ਅੰਦਰ ਵਸ, ਵਾਸਤਾ ਆਪਣੇ ਨਾਲ ਜੁੜਾਈਆ। ਤੂੰ ਮੇਰਾ ਮੈਂ ਤੇਰਾ ਕਰਨਾ ਜਸ, ਦੋਹਾਂ ਦਾ ਢੋਲਾ ਸਿਫ਼ਤ ਸਾਲਾਹੀਆ। ਤੇਰੀ ਪਤ ਲਵਾਂ ਰੱਖ, ਰੱਖਿਆ ਕਰਾਂ ਥਾਉਂ ਥਾਈਂਆ। ਗੋਬਿੰਦ ਪਿਆ ਹੱਸ, ਵਾਹ ਤੇਰੀ ਬੇਪਰਵਾਹੀਆ। ਪੁਰਖ ਅਕਾਲ ਕਿਹਾ ਨਾਤਾ ਹੋਣਾ ਪੱਕ, ਨਾ ਕੋਈ ਤੋੜੇ ਤੋੜ ਤੁੜਾਈਆ। ਗੋਬਿੰਦ ਕਹੇ ਮੈਨੂੰ ਅਜੇ ਸ਼ੱਕ, ਮੇਰਾ ਸੰਸਾ ਦੇ ਮੁਕਾਈਆ। ਕਿਸ ਬਿਧ ਅਵਤਾਰ ਪੈਗ਼ੰਬਰਾਂ ਕੋਲੋਂ ਮੈਨੂੰ ਲੈ ਕੇ ਦੇਵੇਂ ਹੱਕ, ਸਭ ਕਿਛ ਮੇਰੇ ਹੱਥ ਫੜਾਈਆ। ਪੁਰਖ ਅਕਾਲ ਪਿਛਲੀ ਲਿਸਟ ਫੜਾਈ ਝੱਟ, ਫ਼ਰਿਸਤ ਦਿਤੀ ਦਰਸਾਈਆ। ਆਹ ਵੇਖ ਸਦੀ ਚੌਧਵੀਂ ਸਦੀ ਵੀਹਵੀਂ ਉਨ੍ਹਾਂ ਸਭ ਕੁਛ ਆਪੇ ਜਾਣਾ ਛਡ, ਪਿਛਲਾ ਇਕਰਾਰਨਾਮਾ ਸੋਭਾ ਪਾਈਆ। ਫਿਰ ਗੋਬਿੰਦ ਤੂੰ ਧਰਮ ਨਿਸ਼ਾਨਾ ਇਕ ਦੋ ਜਹਾਨਾਂ ਦੇਣਾ ਗੱਡ, ਗਾਡ ਗੁਡ ਗਾਇਡ ਕਹਿ ਕੇ ਸਾਰੇ ਤੈਨੂੰ ਸੀਸ ਨਿਵਾਈਆ। ਹਿੰਦੂ ਮੁਸਲਿਮ ਸਿੱਖ ਈਸਾਈ ਰਹਿਣਾ ਨਹੀਂ ਕੋਈ ਅੱਡ, ਬਾਹਮੀ ਨਾਤਾ ਦੇਣਾ ਜੁੜਾਈਆ। ਇਹ ਖੇਲ ਕਰੇ ਪੁਰਖ ਸਮਰਥ, ਮਿਹਰਵਾਨ ਮਹਿਬੂਬ ਮੁਹੱਬਤ ਵਿਚ ਆਪਣੀ ਕਾਰ ਕਮਾਈਆ।
❋
❋
ਵਿਸ਼ਨੂੰ ਕਹੇ ਮੈਂ ਗੋਬਿੰਦ ਸੇਜਾ ਸੁੱਤੇ ਚਰਨੀ ਗਿਆ ਢੱਠ, ਨਿਉਂ ਨਿਉਂ ਸੀਸ ਨਿਵਾਈਆ। ਗੋਬਿੰਦ ਨੇ ਇਕ ਦੋ ਤਿੰਨ ਚਾਰ ਪੰਜ ਛੇ ਗਿਣੇ ਸੱਤ ਅੱਠ, ਪੰਜ ਤਤ ਮਨ ਮਤ ਬੁਧ ਤਿਨ੍ਹਾਂ ਦਾ ਮਿਲ ਕੇ ਪੜਦਾ ਦਿਤਾ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਖੇਲ ਵੇਖੇ ਨੱਸ ਨੱਸ, ਬਿਨ ਪਾਂਧੀਉਂ ਆਪਣਾ ਪੰਧ ਮੁਕਾਈਆ।
੨੪ ਅੱਸੂ ਸ਼ਹਿਨਸ਼ਾਹੀ ਸੰਮਤ ੫ ਬੀਬੀ ਪਿਆਰੋ ਦੇ ਗ੍ਰਹਿ ਪਿੱਡ ਕੱਲਾ,
ਵਿਸ਼ਨੂੰ ਕਹੇ ਗੋਬਿੰਦ ਅੰਤਮ ਦਿਤੀ ਪਾਤੀ, ਸੇਜ ਸੁੱਤਾ ਲਿਆ ਉਠਾਈਆ। ਗੋਬਿੰਦ ਤਿੰਨ ਵਾਰ ਨਾਲ ਲਾਈ ਛਾਤੀ, ਛਤਰ ਛਾਇਆ ਮੰਗੀ ਬੇਪਰਵਾਹੀਆ। ਤੇਰਾ ਸਾਥ ਹੋਵੇ ਸਾਖਿਆਤੀ, ਸਗਲਾ ਸੰਗ ਰਖਾਈਆ। ਤੇਰੀ ਜੋਤ ਮੇਰੀ ਹਯਾਤੀ, ਤੇਰਾ ਸ਼ਬਦ ਮੇਰੀ ਅਗਵਾਈਆ। ਪੁਰਖ ਅਕਾਲ ਮਾਰੀ ਝਾਕੀ, ਪਰਦਾ ਇਕ ਚੁਕਾਈਆ। ਗੋਬਿੰਦ ਔਹ ਵੇਖ ਸਦੀ ਚੌਧਵੀਂ ਅੰਤ ਅੰਧੇਰੀ ਰਾਤੀ, ਕਲਜੁਗ ਅੰਧੇਰਾ ਛਾਈਆ। ਗੁਰ ਅਵਤਾਰ ਪੈਗ਼ੰਬਰ ਰਹਿਣਾ ਨਹੀਂ ਕਿਸੇ ਦਾ ਸਾਥੀ, ਅਗਲਾ ਸੰਗ ਨਾ ਕੋਇ ਬਣਾਈਆ। ਦੀਨਾਂ ਮਜ਼੍ਹਬਾਂ ਆਪਣੇ ਇਸ਼ਟਾਂ ਦੀ ਮੰਨਣੀ ਨਹੀਂ ਆਖੀ, ਅੱਖਰਾਂ ਵਾਲੀ ਕਰਨ ਪੜ੍ਹਾਈਆ। ਉਸ ਵੇਲੇ ਕਿਸੇ ਦੀ ਕਰੇ ਨਾ ਕੋਇ ਰਾਖੀ, ਰੱਖਕ ਨਜ਼ਰ ਕੋਇ ਨਾ ਆਈਆ। ਕਲਜੁਗ ਸਭ ਦੇ ਅੰਦਰ ਭਰ ਦੇਣੀ ਗੁਸਤਾਖੀ, ਗ਼ੁੱਸੇ ਵਿਚ ਸਰਬ ਕੁਰਲਾਈਆ। ਰੂਹ ਬੁਤ ਨਹੀਂ ਰਹਿਣਾ ਪਾਕੀ, ਕਲਮੇ ਵਾਲੇ ਦੇਣ ਦੁਹਾਈਆ। ਝਗੜਾ ਪੈਣਾ ਜ਼ਾਤ ਪਾਤੀ, ਜਗਹ ਜਗਹ ਹੋਏ ਲੜਾਈਆ। ਫਿਰਨੀ ਦਰੋਹੀ ਪਾਤਾਲ ਆਕਾਸ਼ੀ, ਕਸ਼ਮਕਸ਼ ਵੇਖਣੀ ਥਾਉਂ ਥਾਈਂਆ। ਸਤਿ ਸਚ ਦਾ ਰਹਿਣਾ ਨਹੀਂ ਕੋਈ ਜ਼ਮਾਤੀ, ਵਿਦਿਆ ਹੱਕ ਨਾ ਕੋਇ ਵਡਿਆਈਆ। ਉਸ ਵੇਲੇ ਵੇਖਣਾ ਖੇਲ ਤਮਾਸ਼ੀ, ਨਿਰਗੁਣ ਹੋ ਕੇ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਸੰਦੇਸਾ ਇਕ ਸੁਣਾਈਆ। ਵਿਸ਼ਨੂੰ ਕਹੇ ਪੁਰਖ ਅਕਾਲ ਨੇ ਦਿਤਾ ਇਕ ਸੰਦੇਸ, ਬਿਨ ਅੱਖਰਾਂ ਅੱਖਰ ਜਣਾਈਆ। ਤੂੰ ਮਾਲਕ ਹੋਵੇਂ ਨਰ ਨਰੇਸ਼, ਨਰ ਨਰਾਇਣ ਵੇਖ ਵਖਾਈਆ। ਤੇਰਾ ਲੇਖੇ ਲੱਗੇ ਮੁੱਛ ਦਾੜ੍ਹੀ ਕੇਸ, ਕੇਸਗੜ੍ਹ ਮਿਲੇ ਵਡਿਆਈਆ। ਹੁਣ ਜਾਣਾ ਪੈਣਾ ਇਕ ਵੇਰਾਂ ਸਚਖੰਡ ਦੇਸ, ਨਾਤਾ ਤਤਾਂ ਵਾਲਾ ਤੁੜਾਈਆ। ਦੱਖਣ ਦਿਸ਼ਾ ਜਾ ਕੇ ਵੇਖ, ਗੋਦਾਵਰੀ ਕੰਢਾ ਰਾਹ ਤਕਾਈਆ। ਜਿਥੇ ਧਰਮ ਦੀ ਧਾਰ ਰਹੇ ਹਮੇਸ਼, ਹਮ ਸਾਜਣ ਰਿਹਾ ਸਮਝਾਈਆ। ਜਿਥੇ ਨਾਨਕ ਦੀ ਖੁੰਡੀ ਭੂਰੀ ਖੇਸ, ਖ਼ਾਲਸ ਪੜਦਾ ਰਿਹਾ ਉਠਾਈਆ। ਉਹ ਧਰਨੀ ਧਰਤ ਵਿਸ਼ੇਸ਼, ਵਿਸ਼ਨੂੰ ਪਿਛਲੀ ਦਏ ਗਵਾਹੀਆ। ਬ੍ਰਹਮਾ ਇਥੇ ਲਿਖ ਕੇ ਗਿਆ ਲੇਖ, ਅੱਖਾਂ ਮੀਟ ਧਿਆਨ ਲਗਾਈਆ। ਸ਼ੰਕਰ ਚਵਰ ਕੀਤਾ ਕੇਸ, ਧੂੜੀ ਖ਼ਾਕ ਰਮਾਈਆ। ਕਲਜੁਗ ਅੰਤਮ ਆਉਣਾ ਗੁਰੂ ਦਸਮੇਸ, ਨੰਦੇੜ ਆਪਣਾ ਫੇਰਾ ਪਾਈਆ। ਜਿਸ ਨੇ ਤਨ ਵਜੂਦ ਏਥੇ ਜਾਣਾ ਛੇਕ, ਨਾਤਾ ਜਗਤ ਨਾਲੋਂ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਦਵਾਰਾ ਏਕੰਕਾਰਾ ਇਕ ਇਕੱਲਾ ਆਪ ਸਮਝਾਈਆ।
❋
❋
੨੪ ਅੱਸੂ ਸ਼ਹਿਨਸ਼ਾਹੀ ਸੰਮਤ ੫ ਗੁਰਬਖ਼ਸ਼ ਸਿੰਘ ਦੇ ਗ੍ਰਹਿ ਪਿੰਡ ਕੱਲਾ
ਸੇਜ ਕਹੇ ਗੋਬਿੰਦ ਨੇ ਅੰਤ ਆਪਣਾ ਹੱਥ ਲਗਾਇਆ ਨਾਲ ਕੜਾ, ਕੜੀ ਜਗਤ ਵੇਖ ਵਖਾਈਆ। ਪੁਰਖ ਅਕਾਲ ਦਾ ਬਣਿਆ ਧੜਾ, ਦੂਜਾ ਸੰਗ ਨਾ ਕੋਇ ਜਣਾਈਆ। ਮੁਖੋਂ ਕਿਹਾ ਤੇਰਾ ਸਹਾਰਾ ਬੜਾ, ਦੂਜੀ ਓਟ ਰਹੇ ਨਾ ਰਾਈਆ। ਕਲਜੁਗ ਕੂੜਾ ਵੇਖਾ ਗੜ੍ਹਾ, ਜੋ ਧਰਨੀ ਰਹੀ ਖ਼ੁਦਾਈਆ। ਪੁਰਖ ਅਕਾਲ ਕਿਹਾ ਪਹਿਲੋਂ ਮੇਟਣੀ ਜਗਤ ਸ਼ਰਅ, ਸ਼ਰੀਅਤ ਰਹੇ ਨਾ ਰਾਈਆ। ਸੰਮਤ ਸ਼ਹਿਨਸ਼ਾਹੀ ਪੰਜ ਦਾ ਆਵੇ ਮੇਰਾ ਵਰ੍ਹਾ, ਵਰਿਆਮ ਤੈਨੂੰ ਦਿਆਂ ਬਣਾਈਆ। ਤੇਰੇ ਵਿਚੋਂ ਕਰ ਕੇ ਹਰਾ, ਹਰੀ ਹਰਿ ਆਪਣਾ ਰੰਗ ਰੰਗਾਈਆ। ਸਚ ਦਵਾਰਾ ਖੋਲ੍ਹ ਕੇ ਦਰਾ, ਧੁਰ ਦਰਬਾਰਾ ਦਿਆਂ ਸੁਹਾਈਆ। ਸ਼ਬਦ ਸੰਦੇਸ਼ ਸੁਣਾਵਾਂ ਖਰਾ, ਖਰੇ ਖੋਟੇ ਪਰਖਣੇ ਥਾਉਂ ਥਾਈਂਆ। ਪ੍ਰਭ ਦਾ ਰੂਪ ਹੋਵੇ ਅਵਤਰਾ, ਨਰ ਨਰਾਇਣ ਵੇਸ ਵਟਾਈਆ। ਗੋਬਿੰਦ ਧਿਆਨ ਮਾਰਿਆ ਜ਼ਰਾ, ਜ਼ੱਰਾ ਜ਼ੱਰਾ ਵੇਖ ਵਖਾਈਆ। ਫਿਰੀ ਦਰੋਹੀ ਘਰ ਘਰਾ, ਗ੍ਰਹਿ ਮੰਦਰ ਨਾ ਕੋਇ ਰੁਸ਼ਨਾਈਆ। ਢਹਿ ਕੇ ਪ੍ਰਭ ਦੀ ਸਰਨਾਈ ਪਰਾ, ਸਰਨਗਤ ਇਕ ਰਖਾਈਆ। ਤੇਰੀ ਧਾਰ ਮੇਟਣਾ ਕਲਜੁਗ ਕਲਾ, ਕਲਕਾਤੀ ਦੇਣੇ ਖਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦੀ ਧਾਰ ਦੇਵੇ ਬਲਾ, ਬਲਧਾਰੀ ਦਇਆ ਕਮਾਈਆ।
੨੪ ਅੱਸੂ ਸ਼ਹਿਨਸ਼ਾਹੀ ਸੰਮਤ ੫ ਕਰਮ ਸਿੰਘ ਦੇ ਗ੍ਰਹਿ ਪਿੰਡ ਕੱਲਾ
ਗੋਬਿੰਦ ਪ੍ਰਭ ਨੂੰ ਕੀਤਾ ਆਦੇਸ, ਸਹਿਜੇ ਸੀਸ ਨਿਵਾਈਆ। ਪੁਰਖ ਅਕਾਲ ਵਖਾਇਆ ਮਾਝਾ ਦੇਸ, ਫੇਰ ਆਉਣਾ ਚਾਈਂ ਚਾਈਂਆ। ਮੇਰੀ ਧਾਰ ਰਹਿਣਾ ਹਮੇਸ਼, ਦੂਜਾ ਰੂਪ ਨਾ ਕੋਇ ਬਦਲਾਈਆ। ਸ਼ਬਦੀ ਸ਼ਬਦ ਦੇਣਾ ਸੰਦੇਸ਼, ਸ਼ਬਦੀ ਸਤਿਗੁਰ ਸ਼ਬਦ ਸ਼ਨਵਾਈਆ। ਵਿਸ਼ਨ ਬ੍ਰਹਮਾ ਸ਼ਿਵ ਹੋਣਾ ਪੇਸ਼, ਪੇਸ਼ੀਨਗੋਈ ਦਏ ਗਵਾਹੀਆ। ਅਵਤਾਰ ਪੈਗ਼ੰਬਰਾਂ ਆ ਕੇ ਲੈਣਾ ਵੇਖ, ਵੇਖਣ ਚਾਈਂ ਚਾਈਂਆ। ਤੇਰੀ ਸਮਝ ਨਾ ਸਕੇ ਕੋਈ ਰੇਖ, ਰੂਪ ਰੰਗ ਨਾ ਕੋਇ ਦਰਸਾਈਆ। ਤੇਰਾ ਮੇਰਾ ਜੋਤੀ ਸ਼ਬਦ ਹੋਵੇ ਭੇਖ, ਭੇਖਾਧਾਰੀ ਵੇਖਣੀ ਕੂੜ ਲੋਕਾਈਆ। ਜਿਸ ਵੇਲੇ ਕਲਜੁਗ ਅੱਗੇ ਚਲੇ ਨਾ ਕਿਸੇ ਦੀ ਪੇਸ਼, ਪੇਸ਼ੀਆਂ ਭੁਗਤਣ ਸਾਰੇ ਥਾਉਂ ਥਾਈਂਆ। ਅੱਗੇ ਹੱਸ ਕੇ ਕਿਹਾ ਦਸ ਦਸਮੇਸ਼, ਦਹਿ ਦਿਸ਼ਾ ਅੱਖ ਉਠਾਈਆ। ਮੈਂ ਸਭ ਕੁਛ ਕੀਤਾ ਤੇਰੀ ਭੇਟ, ਭੇਟਾ ਆਪਣਾ ਆਪ ਕਰਾਈਆ। ਅੱਗੇ ਆਵਾਂ ਬਣ ਕੇ ਸਭ ਦਾ ਖੇਵਟ ਖੇਟ, ਨਈਆ ਨੌਕਾ ਤੇਰਾ ਨਾਮ ਚਲਾਈਆ। ਇਹ ਖੇਲ ਕਰਨਾ ਸੰਬਲ ਦੇਸ, ਸਾਢੇ ਤਿੰਨ ਹੱਥ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਏਕਾ ਏਕ, ਇਕ ਇਕੱਲਾ ਆਪਣੀ ਕਾਰ ਕਮਾਈਆ।
੨੪ ਅੱਸੂ ਸ਼ਹਿਨਸ਼ਾਹੀ ਸੰਮਤ ੫ ਸਰਦਾਰਾ ਸਿੰਘ ਦੇ ਗ੍ਰਹਿ ਪਿੰਡ ਕੱਲਾ
ਗੋਬਿੰਦ ਕਿਹਾ ਪ੍ਰਭ ਹੁਣ ਛਡਣਾ ਜੰਗਲ ਬੇਲਾ, ਸੇਜ ਸੂਲਾਂ ਲਈ ਹੰਢਾਈਆ। ਅੱਗੇ ਬਣ ਕੇ ਸ਼ਬਦੀ ਚੇਲਾ, ਸਤਿਗੁਰ ਪੁਰਖ ਲੈਣਾ
❋
❋
ਮਨਾਈਆ। ਦੀਨ ਮਜ਼੍ਹਬ ਤੋਂ ਹੋ ਕੇ ਵਿਹਲਾ, ਤੇਰੇ ਵਿਚ ਜਾਣਾ ਸਮਾਈਆ। ਜਿਸ ਵੇਲੇ ਕਲਜੁਗ ਅੰਤਮ ਆਇਆ ਵੇਲਾ, ਲੋਕਮਾਤ ਲਵਾਂ ਅੰਗੜਾਈਆ। ਖੇਲ ਕਰਾਂ ਸਭ ਤੋਂ ਨਵੇਲਾ, ਵੱਖਰੀ ਕਾਰ ਕਮਾਈਆ। ਮੈਂ ਨਿਰਗੁਣ ਨੂਰ ਜਗਾ ਕੇ ਬਿਨ ਬਾਤੀ ਤੇਲਾ, ਤੇਰਾ ਨੂਰ ਕਰਾਂ ਰੁਸ਼ਨਾਈਆ। ਸਾਚੇ ਭਗਤਾਂ ਬਣ ਕੇ ਸੱਜਣ ਸੁਹੇਲਾ, ਮਿੱਤਰ ਪਿਆਰਾ ਹੋ ਕੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਗੋਬਿੰਦ ਕਿਹਾ ਮੇਰੀ ਅੰਤਮ ਇਕ ਅਰਜ਼ੋਈ, ਅਰਜ਼ ਦਿਆਂ ਸੁਣਾਈਆ। ਔਹ ਵੇਖ ਪੈਗ਼ੰਬਰ ਪਾਉਂਦੇ ਦਰੋਹੀ, ਤੇਰਾ ਨਾਮ ਦੁਹਾਈਆ। ਅਵਤਾਰ ਸੋਇਆ ਰਿਹਾ ਨਾ ਕੋਈ, ਉਚੀ ਕੂਕ ਕੂਕ ਜਣਾਈਆ। ਸਦੀ ਚੌਧਵੀਂ ਸਭ ਦੀ ਪਤ ਗਈ ਖੋਹੀ, ਮਾਲਕ ਨਜ਼ਰ ਕੋਇ ਨਾ ਆਈਆ। ਧਰਮ ਦਵਾਰ ਮਿਲੇ ਕਿਸੇ ਨਾ ਢੋਈ, ਮੰਦਰ ਮਸਜਦ ਸ਼ਿਵਦਵਾਲੇ ਮੱਠ ਰਹੇ ਕੁਰਲਾਈਆ। ਅਠਸਠ ਤੀਰਥ ਰਹੀ ਰੋਈ, ਗੰਗਾ ਗੋਦਾਵਰੀ ਜਮਨਾ ਸੁਰਸਤੀ ਨਾਲ ਰਲਾਈਆ। ਬੂੰਦ ਸਵਾਂਤੀ ਨਿਝਰ ਕਿਸੇ ਨਾ ਚੋਈ, ਤ੍ਰਿਸ਼ਨਾ ਭੁੱਖ ਨਾ ਕੋਇ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੁਧ ਬਿਨ ਅਵਰ ਨਾ ਦੀਸੇ ਕੋਈ, ਆਦਿ ਅੰਤ ਦੇ ਮਾਲਕ ਤੇਰਾ ਰਾਹ ਤਕਾਈਆ।
੨੪ ਅੱਸੂ ਸ਼ਹਿਨਸ਼ਾਹੀ ਸੰਮਤ ੫ ਸਰਮੁਖ ਸਿੰਘ ਦੇ ਗ੍ਰਹਿ ਪਿੰਡ ਕੱਲਾ
ਵਿਸ਼ਨੂੰ ਕਹੇ ਝਟ ਕਲਜੁਗ ਆ ਗਿਆ ਭੱਜਾ, ਆਪਣਾ ਪੰਧ ਮੁਕਾਈਆ। ਗੋਬਿੰਦ ਦਾ ਚਰਨ ਪਕੜਿਆ ਸੱਜਾ, ਹੱਸ ਕੇ ਰਿਹਾ ਸੁਣਾਈਆ। ਮੈਨੂੰ ਮੇਟਣ ਦੀ ਕਿਹੜੀ ਵਜਹ, ਮੈਨੂੰ ਦੇ ਸੁਣਾਈਆ। ਕਿਉਂ ਛੇਤੀ ਮਿਲਣੀ ਸਜ਼ਾ, ਹੁਕਮ ਕਵਣ ਦ੍ਰਿੜਾਈਆ। ਗੋਬਿੰਦ ਨੇ ਕਿਹਾ ਮੈਂ ਪੁਰਖ ਅਕਾਲ ਦੀ ਚਲਣਾ ਵਿਚ ਰਜ਼ਾ, ਜੋ ਸੰਦੇਸ਼ੇ ਰਿਹਾ ਸੁਣਾਈਆ। ਕਲਜੁਗ ਕਿਹਾ ਮੈਨੂੰ ਅਗਲੀ ਦੱਸ ਦੇ ਜਗਹ, ਜਿਥੇ ਆਉਣਾ ਵੇਸ ਵਟਾਈਆ। ਨਾਲ ਹੋਵੇ ਸੂਰਾ ਸਰਬਗਾ, ਪੁਰਖ ਅਕਾਲਾ ਨੂਰ ਖ਼ੁਦਾਈਆ। ਗੋਬਿੰਦ ਕਿਹਾ ਉਹ ਵੇਖੇ ਉਥੇ ਭਗਤਾਂ ਵਧਣਾ ਅੱਗਾ, ਭਗਤ ਦਵਾਰਾ ਨਜ਼ਰੀ ਆਈਆ। ਜਿਥੇ ਗੁਰ ਅਵਤਾਰ ਪੈਗ਼ੰਬਰ ਫਿਰੇ ਭੱਜਾ, ਨਿਰਗੁਣ ਆਪਣਾ ਵੇਸ ਵਟਾਈਆ। ਸਭ ਦੇ ਉਪਰ ਇਕੋ ਹੋਣਾ ਦੱਬਾ, ਸਿਰ ਸਕੇ ਨਾ ਕੋਇ ਉਠਾਈਆ। ਇਕੋ ਨਾਮ ਦੀ ਹੋਵੇ ਗਦਾ, ਭੈ ਸਭ ਨੂੰ ਦੇਣਾ ਜਣਾਈਆ। ਇਕੋ ਸਾਜਣ ਹੋਵੇ ਲੱਧਾ, ਸਾਹਿਬ ਸਵਾਮੀ ਵੇਖ ਵਖਾਈਆ। ਜਿਸ ਦੇ ਹੁਕਮੇ ਅੰਦਰ ਦੋ ਜਹਾਨ ਵੇਖ ਬੱਧਾ, ਤੰਦ ਸਕੇ ਨਾ ਕੋਇ ਤੁੜਾਈਆ। ਕਲਜੁਗ ਖ਼ੁਸ਼ੀਆਂ ਦੇ ਵਿਚ ਨੱਚਾ, ਘੁੰਮਰ ਰਿਹਾ ਵਖਾਈਆ। ਗੋਬਿੰਦ ਜੇ ਤੂੰ ਵੀ ਪੁਰਖ ਅਕਾਲ ਦਾ ਬੱਚਾ, ਤੇ ਮੈਂ ਵੀ ਸਾਰਿਆਂ ਜੁਗਾਂ ਤੋਂ ਛੋਟਾ ਬੱਚਾ ਓਸੇ ਦਾ ਨਜ਼ਰੀ ਆਈਆ। ਜਿਸ ਤਰਹ ਤੂੰ ਲੂੰ ਲੂੰ ਵਿਚ ਰਚਾ, ਮੈਂ ਘਰ ਘਰ ਮਨ ਦੇ ਅੰਦਰ ਡੇਰਾ ਲਾਈਆ। ਮੈਂ ਸਾਰਿਆਂ ਦੀ ਬਦਲ ਦੇਣੀ ਤਬਾ, ਤਬੀਅਤ ਦਿਤੀ ਬਦਲਾਈਆ। ਭਾਵੇਂ ਕੋਈ ਅੱਲਾ ਕਹੇ ਭਾਵੇਂ ਕੋਈ ਵਾਹਿਗੁਰੂ ਕਹੇ ਭਾਵੇਂ ਰਾਮ ਕਹੇ ਭਾਵੇਂ ਕ੍ਰਿਸ਼ਨ ਕਹੇ ਭਾਵੇਂ ਓਮ ਕਹੇ ਮੈਂ ਪਾਰ ਲੰਘਣ ਨਹੀਂ ਦਿਤਾ, ਅਧ ਵਿਚ ਸਾਰੇ ਦਿਤੇ ਰੁੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਮਿਹਰਬਾਨ ਮਹਿਬੂਬ ਮਿਹਰ ਨਜ਼ਰ ਇਕ ਉਠਾਈਆ।
❋
❋
੨੪ ਅੱਸੂ ਸ਼ਹਿਨਸ਼ਾਹੀ ਸੰਮਤ ੫ ਹਰਨਾਮ ਸਿੰਘ ਦੇ ਗ੍ਰਹਿ ਪਿੰਡ ਕੱਲਾ
ਕਲਜੁਗ ਕਿਹਾ ਗੋਬਿੰਦ ਵੇਖ ਮੈਂ ਬੜਾ ਬਲਵਾਨ, ਬਲਧਾਰੀ ਤੈਨੂੰ ਦਿਆਂ ਜਣਾਈਆ। ਮੈਂ ਪ੍ਰਭ ਦਾ ਸੁਤ ਜਵਾਨ, ਨੌਜਵਾਨ ਇਕ ਅਖਵਾਈਆ। ਮੈਂ ਅਵਤਾਰ ਪੈਗ਼ੰਬਰਾਂ ਗੁਰੂਆਂ ਕੋਲੋਂ ਯੁੱਧ ਕਰਾਇਆ ਘਮਸਾਣ, ਖੰਡਾ ਖੜਗ ਚਿੱਲਾ ਤੀਰ ਕਮਾਨ ਹੱਥ ਫੜਾਈਆ। ਤੈਨੂੰ ਵੀ ਸਵਾ ਦਿਤਾ ਵਿਚ ਜੰਗਲ ਸੁੰਝ ਮਸਾਣ, ਸੇਜ ਕੱਖਾਂ ਵਾਲੀ ਵਡਿਆਈਆ। ਪ੍ਰਭ ਨੇ ਕਿੱਡਾ ਵਡਾ ਮੈਨੂੰ ਦਿਤਾ ਮਾਣ, ਮਿਹਰ ਨਜ਼ਰ ਉਠਾਈਆ। ਚਾਰ ਜੁਗ ਦੇ ਸ਼ਾਸਤਰਾਂ ਦਾ ਰਹਿਣ ਨਹੀਂ ਦਿਤਾ ਗਿਆਨ, ਭਰਮਾਂ ਵਿਚ ਸਾਰੇ ਦਿਤੇ ਭੁਲਾਈਆ। ਚਾਰੋਂ ਕੁੰਟ ਭੱਜਾ ਫਿਰੇ ਸ਼ੈਤਾਨ, ਸ਼ਰਅ ਸ਼ਰਅ ਨਾਲ ਟਕਰਾਈਆ। ਇਕ ਪੁਰਖ ਅਕਾਲ ਦੀ ਮੰਨਾਂ ਆਣ, ਦੂਸਰ ਸੀਸ ਨਾ ਕਦੇ ਨਿਵਾਈਆ। ਮੇਰਾ ਹੱਕ ਆਪ ਪਹਿਚਾਨ, ਬੇਪਹਿਚਾਨ ਤੇਰੀ ਬੇਪਰਵਾਹੀਆ। ਗੋਬਿੰਦ ਕਿਹਾ ਆਹ ਵੇਖ ਹੁਕਮ ਹੁਕਮਰਾਨ, ਹੁਕਮ ਸੰਦੇਸ਼ਾ ਰਿਹਾ ਸੁਣਾਈਆ। ਤੇਰੇ ਵਿਚੋਂ ਸਤਿਜੁਗ ਕਰਨਾ ਪਰਧਾਨ, ਇਹ ਜੁਮੇਂਵਾਰੀ ਮੇਰੀ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਦ੍ਰਿੜਾਈਆ।
੨੪ ਅੱਸੂ ਸ਼ਹਿਨਸ਼ਾਹੀ ਸੰਮਤ ੫ ਪੂਰਨ ਸਿੰਘ ਦੇ ਗ੍ਰਹਿ ਪਿੰਡ ਕੱਲਾ
ਕਲਜੁਗ ਕਹੇ ਮੈਂ ਗੋਬਿੰਦ ਅਜੇ ਹੱਟਾ ਕੱਟਾ, ਨੌਜਵਾਨ ਨਜ਼ਰੀ ਆਈਆ। ਮੇਰਾ ਵਕਤ ਥੋੜ੍ਹਾ ਟੱਪਾ, ਕਿਉਂ ਖੜਗ ਖੰਡਾ ਰਿਹਾ ਚਮਕਾਈਆ। ਮੇਰਾ ਚਾਰ ਲੱਖ ਬੱਤੀ ਹਜ਼ਾਰ ਦਾ ਪਟਾ, ਪਟਨੇ ਵਾਲਿਆ ਵੇਖ ਵਖਾਈਆ। ਗੋਬਿੰਦ ਕਹੇ ਕਲਜੁਗ ਤੂੰ ਦੀਨਾਂ ਮਜ਼੍ਹਬਾਂ ਪਵਾਇਆ ਰੱਟਾ, ਸ਼ਰਅ ਸ਼ਰਅ ਨਾਲ ਲੜਾਈਆ। ਤੂੰ ਮਨੁਸ਼ਾਂ ਖਵਾਇਆ ਕੱਟਾ ਵੱਛਾ, ਸੂਰ ਗਾਂ ਮਨੁੱਖਾਂ ਮੁਖ ਰਖਾਈਆ। ਜਿਧਰ ਵੇਖਾਂ ਉਧਰ ਦਿਸੇ ਰੱਟਾ, ਧੀਰਜ ਧੀਰ ਨਾ ਕੋਇ ਰਖਾਈਆ। ਇਸ ਕਰਕੇ ਆਵਾਂ ਨੱਠਾ, ਭੱਜਾ ਵਾਹੋ ਦਾਹੀਆ। ਚਾਰ ਜੁਗ ਦੇ ਨਾਮ ਦੀ ਕੀਮਤ ਰਹਿਣੀ ਨਹੀਂ ਕੋਈ ਟਕਾ, ਟੱਕਿਆਂ ਪਿਛੇ ਹੱਟਾਂ ਵਿਚ ਵਿਕਾਈਆ। ਮੈਂ ਰੂਪ ਧਾਰਨਾ ਸਿੱਧਾ ਸਾਦਾ ਜੱਟਾ, ਜਟਾ ਜੂਟਾਂ ਕਰਾਂ ਸਫ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਲਏ ਮਿਲਾਈਆ।
੨੪ ਅੱਸੂ ਸ਼ਹਿਨਸ਼ਾਹੀ ਸੰਮਤ ੫ ਪ੍ਰੀਤਮ ਸਿੰਘ ਦੇ ਗ੍ਰਹਿ ਪਿੰਡ ਕੱਲਾ
ਕਲਜੁਗ ਕਿਹਾ ਗੋਬਿੰਦ ਮੈਂ ਖੇਲ ਕਰਾਂ ਬੜੀ ਅੱਛੀ, ਅੱਛੀ ਤਰਾ ਜਣਾਈਆ। ਮਨੁੱਸ਼ਾ ਨੂੰ ਖਵਾ ਕੇ ਡੱਡੀ ਮੱਛੀ, ਗਾਂ ਵੱਛੀ ਨਾਲ ਦਿਤਾ ਰਜਾਈਆ। ਮਜ਼੍ਹਬਾਂ ਦੀ ਬੰਨ੍ਹ ਕੇ ਵਿਚ ਰੱਸੀ, ਪ੍ਰਭ ਤੋਂ ਹਿੱਸੇ ਦਿਤੇ ਵੰਡਾਈਆ। ਮੈਨੂੰ ਵੇਖ ਕੇ ਸਭ ਨੂੰ ਪੈਂਦੀ ਗ਼ਸ਼ੀ, ਸਿਰ ਸਕੇ ਨਾ ਕੋਇ ਉਠਾਈਆ। ਗੋਬਿੰਦ ਕਿਹਾ ਤੂੰ ਕਥਾ ਕਹਾਣੀ ਦੱਸੀ ਸੱਚੀ, ਸਚ ਦਿਤਾ ਦਰਸਾਈਆ। ਤੇਰੀ ਕਲਪਣਾ ਘਰ ਘਰ ਵਿਚ ਨੱਚੀ, ਮੈਂ ਵੇਖਾਂ ਥਾਉਂ ਥਾਈਂਆ। ਮੇਰਾ ਅਗਲਾ ਹੁਕਮ ਮੇਰੇ ਕਮਲਾਪਤੀ, ਪਤਿਪਰਮੇਸ਼ਵਰ ਰਿਹਾ ਸੁਣਾਈਆ। ਕਿਸੇ ਦੀ ਰਹਿਣ ਨਹੀਂ ਦੇਣੀ ਹਿੱਸਾ ਪੱਤੀ, ਇਕੋ ਰਾਹ
❋
❋
ਦੇਣਾ ਦਰਸਾਈਆ। ਕਲਜੁਗ ਬੇਸ਼ਕ ਤੂੰ ਸਭ ਦੀ ਮਾਰੀ ਮਤੀ, ਸਾਬਤ ਨਜ਼ਰ ਕੋਇ ਨਾ ਆਈਆ। ਕਲਜੁਗ ਤਾੜੀ ਲਾ ਕੇ ਹੱਸਿਆ ਗੋਬਿੰਦ ਔਹ ਵੇਖ ਲੈ ਮੈਂ ਗੁਰ ਅਰਜਨ ਬਹਾ ਦਿਤਾ ਉਤੇ ਲੋਹ ਤਤੀ, ਤੇਰੇ ਪਿਤਾ ਦਾ ਸੀਸ ਦਿਤਾ ਕਟਵਾਈਆ। ਤੇਰੇ ਪੁੱਤਰਾਂ ਉਤੇ ਤਰਸ ਨਹੀਂ ਕੀਤਾ ਰਤੀ, ਨੀਹਾਂ ਹੇਠ ਦਬਾਈਆ। ਤੂੰ ਸਭ ਕੁਛ ਵੇਖਿਆ ਅੱਖੀਂ, ਮੈਂ ਕਿੱਡਾ ਜੋਧਾ ਸੂਰਬੀਰ ਆਪਣੀ ਖੇਲ ਵਖਾਈਆ। ਗੋਬਿੰਦ ਨਿਗਾਹ ਪ੍ਰੇਮ ਨਾਲ ਉਤੇ ਰੱਖੀ, ਕਲਜੁਗ ਵੱਲ ਧਿਆਨ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦਾ ਲੇਖਾ ਪੂਰ ਕਰਾਏ ਫ਼ਰਕ ਰਹਿਣ ਨਾ ਦੇਵੇ ਰਤੀ, ਤੋਲਾ ਵਿਚੋਲਾ ਇਕੋ ਬੇਪਰਵਾਹੀਆ।
੨੪ ਅੱਸੂ ਸ਼ਹਿਨਸ਼ਾਹੀ ਸੰਮਤ ੫ ਸਵਰਨ ਸਿੰਘ, ਭਜਨ ਸਿੰਘ ਨੇ ਗ੍ਰਹਿ ਪਿੰਡ ਕੱਲਾ
ਕਲਜੁਗ ਕਿਹਾ ਸੁਣ ਗੋਬਿੰਦ ਨੌਜਵਾਨ, ਜੋਬਨਵੰਤੇ ਦਿਆਂ ਜਣਾਈਆ। ਮੈਂ ਵੀ ਪ੍ਰਭ ਦਾ ਛੋਟਾ ਸੁਤ ਬਲਵਾਨ, ਚੌਥਾ ਜੁਗ ਨਾਉਂ ਧਰਾਈਆ। ਸਾਬਤ ਰਹਿਣ ਨਹੀਂ ਦਿਤਾ ਕਿਸੇ ਦਾ ਈਮਾਨ, ਧਰਮ ਦੀ ਧਾਰ ਨਾ ਕੋਇ ਵਡਿਆਈਆ। ਚਾਰੋਂ ਕੁੰਟ ਫਿਰੇ ਸ਼ੈਤਾਨ, ਸ਼ਰਅ ਵਿਚ ਕਰੇ ਲੜਾਈਆ। ਅਵਤਾਰਾਂ ਪੈਗ਼ੰਬਰਾਂ ਕੋਲੋਂ ਯੁੱਧ ਕਰਾਇਆ ਘਮਸਾਣ, ਗੋਬਿੰਦ ਖੰਡਾ ਤੇਰੇ ਹੱਥ ਫੜਾਈਆ। ਤੂੰ ਵੀ ਵੇਖਿਆ ਵਿਚ ਮੈਦਾਨ, ਆਪਣਾ ਬਲ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਹੁਕਮ ਵਰਤਾਈਆ। ਕਲਜੁਗ ਕਹੇ ਗੋਬਿੰਦ ਮੈਂ ਵੀ ਪ੍ਰਭ ਦਾ ਅਨੋਖਾ ਪੁੱਤਰ, ਓਸੇ ਪਿਤਾ ਮੈਨੂੰ ਦਿਤੀ ਵਡਿਆਈਆ। ਮੈਂ ਓਸੇ ਦੀ ਧਾਰੋਂ ਆਇਆ ਉਤਰ, ਮੈਨੂੰ ਜੰਮਿਆ ਨਹੀਂ ਕਿਸੇ ਮਾਈਆ। ਸਦਾ ਓਸੇ ਦਾ ਕਰਦਾ ਸ਼ੁਕਰ, ਸ਼ੁਕਰਾਨੇ ਵਿਚ ਸੀਸ ਨਿਵਾਈਆ। ਅੱਜੇ ਤੇ ਮੇਰਾ ਥੋੜਾ ਸਮਾਂ ਗਿਆ ਗੁਜ਼ਰ, ਬਹੁਤਾ ਅੱਗੇ ਨਜ਼ਰੀ ਆਈਆ। ਕਿਸੇ ਦਾ ਚਲਣ ਨਹੀਂ ਦੇਣਾ ਕੋਈ ਉਜਰ, ਅਰਜ਼ ਸੁਣਨ ਕੋਇ ਨਾ ਆਈਆ। ਮੈਂ ਅਜੇ ਸਾਧ ਸੰਤ ਬਣਾਉਣੇ ਚੋਰ ਚੁਗ਼ਲ, ਨਿੰਦਕ ਨਿੰਦਿਆ ਵਿਚ ਰਖਾਈਆ। ਅਜੇ ਤੇ ਤੇਰਾ ਝਗੜਾ ਨਾਲ ਮੁਗ਼ਲ, ਖ਼ਾਨ ਖ਼ਾਨਾ ਨਾਲ ਟਕਰਾਈਆ। ਫੇਰ ਔਹ ਵੇਖ ਮੈਂ ਕਰਦਾ ਉਂਗਲ, ਇਸ਼ਾਰੇ ਨਾਲ ਦਰਸਾਈਆ। ਤੇਰੇ ਪੰਥ ਵਿਚ ਫੇਰ ਪੈਣੀ ਗੁੰਝਲ, ਗੁੱਝਾ ਭੇਵ ਨਾ ਕੋਇ ਖੁਲ੍ਹਾਈਆ। ਤੇਰੀ ਰਮਜ਼ ਮੂਲ ਨਾ ਬੁੱਝਣ, ਪਰਦਾ ਸਕੇ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਜੁਗ ਜੁਗ ਆਪਣਾ ਹੁਕਮ ਵਰਤਾਈਆ। ਕਲਜੁਗ ਕਿਹਾ ਗੋਬਿੰਦ ਮੈਂ ਪ੍ਰਭ ਦਾ ਬਲਧਾਰੀ, ਚੌਥਾ ਜੁਗ ਅਖਵਾਈਆ। ਮੈਂ ਝਗੜਾ ਪਾਉਣਾ ਨਰ ਨਾਰੀ, ਪਿਤਾ ਪੂਤ ਦੇਣਾ ਲੜਾਈਆ। ਮੈਂ ਘਰ ਘਰ ਕਰਨੀ ਖ਼ੁਆਰੀ, ਦਰ ਦਰ ਫਿਰੇ ਦੁਹਾਈਆ। ਭੈਣ ਭਰਾ ਲਗਾ ਕੇ ਯਾਰੀ, ਯਰਾਨੇ ਕੂੜੇ ਦੇਣੇ ਵਖਾਈਆ। ਸਿੱਖਾਂ ਮੁਰੀਦਾਂ ਗੁਰੂਆਂ ਪੈਗ਼ੰਬਰਾਂ ਨਾਲ ਕਰਨੀ ਗ਼ੱਦਾਰੀ, ਸੀਸ ਜਗਦੀਸ ਨਾ ਕੋਇ ਨਿਵਾਈਆ। ਇਹ ਮੇਰਾ ਖੇਲ ਵੇਖਣਾ ਸਦੀ ਚੌਧਵੀਂ ਅੰਤਮ ਵਾਰੀ, ਚੌਦਾਂ ਤਬਕਾਂ ਦਿਆਂ ਹਿਲਾਈਆ। ਮੁਹੰਮਦ ਜਿਸ ਦੀ ਕਰੀ ਇੰਤਜ਼ਾਰੀ, ਇਸਮ ਆਜ਼ਮ ਉਸ ਦਾ ਦਿਆਂ ਸਮਝਾਈਆ। ਸਾਬਤ ਰਹਿਣ ਨਹੀਂ ਦੇਣੀ ਚਾਰ ਯਾਰੀ, ਚੌਥੇ ਜੁਗ ਸਰਬ ਦੁਹਾਈਆ। ਚੇਲਿਆਂ ਗੁਰੂਆਂ ਉਤੇ ਕਰਨੀ ਬੇਇਤਬਾਰੀ, ਬੇਵਾ ਹੋਵੇ ਸਰਬ ਲੋਕਾਈਆ। ਕਿਸੇ ਨੇ ਕਿਸੇ ਦੀ ਕਰਨੀ ਨਹੀਂ ਵਫ਼ਾਦਾਰੀ, ਪਿਆਰ
❋
❋
ਵਿਚ ਦਾਤਾਰ ਮਿਲਣ ਕੋਇ ਨਾ ਆਈਆ। ਮੈਂ ਸ਼ਰਅ ਦੀ ਸ਼ਰੀਅਤ ਵਿਚ ਸਭ ਦੇ ਹੱਥ ਫੜਾਉਣੀ ਕੁਹਾੜੀ, ਦੋ ਧੜ ਕਰਨੀ ਲੋਕਾਈਆ। ਮੈਂ ਤੈਨੂੰ ਸੱਯਦਾ ਕਰਾਂ ਬੰਦਨਾ ਕਰਾਂ ਕਿ ਡੰਡਾਵਤ ਕਰਾਂ ਜਿਸ ਨੇ ਮੁੱਛ ਕੇਸ ਰਖਾਈ ਦਾੜ੍ਹੀ, ਦਾਅਵਾ ਇਕੋ ਨਾਲ ਰਖਾਈਆ। ਗੋਬਿੰਦ ਔਹ ਵੇਖ ਮੇਰਾ ਪੁਰਖ ਅਕਾਲ ਐਂ ਵਖਾਉਂਦਾ ਕਲਜੁਗ ਅੰਤਮ ਕਲਜੁਗ ਨੇ ਸਾਰੀ ਦੁਨੀਆ ਕੱਟਣੀ ਵਾਂਗ ਹਾੜੀ, ਹਾੜਾ ਕਢਣ ਵਾਲਾ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦਾ ਲਹਿਣਾ ਦੇਣਾ ਚੁਕਾਵੇ ਆਪਣੀ ਵਾਰੀ, ਵਾਰਸ ਹੋ ਕੇ ਵੇਖੇ ਥਾਉਂ ਥਾਈਂਆ।
੨੪ ਅੱਸੂ ਸ਼ਹਿਨਸ਼ਾਹੀ ਸੰਮਤ ੫ ਸਾਧੂ ਸਿੰਘ ਦੇ ਗ੍ਰਹਿ ਪਿੰਡ ਕੱਲਾ
ਕਲਜੁਗ ਕਹੇ ਗੋਬਿੰਦ ਮੈਂ ਵੀ ਸੂਰਬੀਰ ਬਹਾਦਰ ਤਕੜਾ, ਤੱਕੜ ਤੋਲਾਂ ਜਗਤ ਲੋਕਾਈਆ। ਦੀਨਾਂ ਮਜ਼੍ਹਬਾਂ ਪਾਵਾਂ ਝਗੜਾ, ਝਗੜੇਲੂ ਕਰਾਂ ਲੋਕਾਈਆ। ਅਮੀਰ ਗ਼ਰੀਬਾਂ ਲਾਵਾਂ ਰਗੜਾ, ਬਚਿਆ ਰਹਿਣ ਕੋਇ ਨਾ ਪਾਈਆ। ਗੁਰ ਚੇਲੇ ਫਿਰਾਵਾਂ ਵਿਚ ਰੋਹੀ ਰਕੜਾ, ਬੇਲਿਆਂ ਵਿਚ ਦੁਹਾਈਆ। ਰੌਲਾ ਪਵਾਵਾਂ ਪ੍ਰਭੂ ਦੇ ਨਾਮ ਅੱਖਰਾਂ, ਅੱਖਰਾਂ ਵਿਚ ਸਰਬ ਕੁਰਲਾਈਆ। ਆਪ ਸਭ ਤੋਂ ਰਹਵਾਂ ਵੱਖਰਾ, ਜਗਤ ਨੇਤਰ ਨਜ਼ਰ ਕੋਇ ਨਾ ਆਈਆ। ਤੂੰ ਯਾਰੜੇ ਦਾ ਹੰਢਾਇਆ ਸੱਥਰਾ, ਸੇਜਾ ਸੁੱਤਾ ਚਾਈਂ ਚਾਈਂਆ। ਮੈਂ ਕਾਹਨ ਦਾ ਖੇਲ ਕਰਾ ਕੇ ਵਿਚ ਮਥਰਾ, ਦੁਆਪਰ ਦਾ ਲਹਿਣਾ ਦਿਤਾ ਮੁਕਾਈਆ। ਅੱਗੇ ਪ੍ਰਭ ਦਾ ਰੂਪ ਬਣ ਕੇ ਅੱਥਰਾ, ਜ਼ਰੀਆ ਹੋ ਕੇ ਮਾਤਲੋਕ ਭੱਜਾ ਚਾਈਂ ਚਾਈਂਆ। ਤੂੰ ਵੇਖ ਲੈ ਤੇਰੇ ਨਾਲ ਮੁਹੰਮਦੀਆਂ ਦੀਆਂ ਲਵਾ ਦਿਤੀਆਂ ਟੱਕਰਾ, ਟਾਕਰਾ ਦਿਤਾ ਕਰਾਈਆ। ਮੈਨੂੰ ਕਿਸੇ ਦਾ ਨਹੀਂ ਕੋਈ ਖ਼ਤਰਾ, ਕਿਉਂ ਮੇਰਾ ਪੁਰਖ ਅਕਾਲ ਮੈਨੂੰ ਹੁਕਮ ਰਿਹਾ ਸੁਣਾਈਆ। ਮੈਂ ਬੜਾ ਚਤੁਰ ਸੁਘੜ ਸਿਆਣਾ ਮੇਰੇ ਵਿਚ ਵਡਾ ਨਖ਼ਰਾ, ਦੀਨ ਦੁਨੀ ਲਵਾਂ ਭਰਮਾਈਆ। ਆਹ ਵੇਖ ਚੌਦਾਂ ਤਬਕਾਂ ਦਾ ਮੇਰੇ ਕੋਲ ਖ਼ਸਰਾ, ਮੁਹੰਮਦ ਨੂੰ ਇਕੋ ਨੰਬਰ ਵਿਚ ਛੁਪਾਈਆ। ਜਿਸ ਨੇ ਦੀਨ ਦੁਨੀ ਪਸਾਰਾ ਪਸਰਾ, ਉਹ ਪੁਸ਼ਤ ਪਨਾਹ ਮੇਰੀ ਬੈਠਾ ਬੇਪਰਵਾਹੀਆ। ਮੈਂ ਆਇਆ ਤੇਰੇ ਪੱਤਨਾ, ਦਰ ਤੇਰੇ ਸੀਸ ਨਿਵਾਈਆ। ਗੋਬਿੰਦ ਕਿਹਾ ਤੈਨੂੰ ਮੁੜਨ ਨਹੀਂ ਦਿੰਦਾ ਸੱਖਣਾ, ਕੁਛ ਲੇਖਾ ਦਿਆਂ ਜਣਾਈਆ। ਜਿਸ ਵੇਲੇ ਆਵੇ ਪੁਰਖ ਸਮਰਥਨਾ, ਕਲਜੁਗ ਅੰਤਮ ਵੇਸ ਵਟਾਈਆ। ਉਸ ਨੇ ਖੋਟਾ ਖਰਾ ਪਰਖਣਾ, ਲੱਖ ਚੁਰਾਸੀ ਫੋਲੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸੱਚਾ ਮਾਲਕ ਧੁਰਦਰਗਾਹੀਆ।
੨੪ ਅੱਸੂ ਸ਼ਹਿਨਸ਼ਾਹੀ ਸੰਮਤ ੫ ਲਾਲ ਸਿੰਘ ਦੇ ਗ੍ਰਹਿ ਪਿੰਡ ਕੱਲਾ
ਕਲਜੁਗ ਕਹੇ ਗੋਬਿੰਦ ਮੇਰੀ ਵੇਖ ਜੋਬਨ ਵਾਲੀ ਹਯਾਤੀ, ਹਯਾ ਵਿਚ ਨਾ ਕੋਇ ਰਖਾਈਆ। ਮੈਂ ਸਭ ਦੀ ਭੁਲਾਉਣੀ ਗਾਥੀ, ਗਹਿਰ ਗੰਭੀਰ ਮਿਲਣ ਕੋਇ ਨਾ ਪਾਈਆ। ਮੈਂ ਮਨ ਹੰਕਾਰੀ ਬਣਾਉਣਾ ਹਾਥੀ, ਬੁੱਧੀ ਚਲੇ ਨਾ ਕੋਇ ਚਤੁਰਾਈਆ। ਕਲਜੁਗ ਕੂੜੀ ਕਿਰਿਆ ਢਾਉਣੀ
❋
❋
ਘਾਟੀ, ਘਾਟੇ ਵਿਚ ਰਹੇ ਜਗਤ ਲੋਕਾਈਆ। ਝਗੜਾ ਪਵਾ ਕੇ ਜ਼ਾਤ ਪਾਤੀ, ਪਤਿਪਰਮੇਸ਼ਵਰ ਦਾ ਖਹਿੜਾ ਦੇਣਾ ਛੁਡਾਈਆ। ਸਦੀ ਚੌਧਵੀਂ ਕਰ ਅੰਧੇਰੀ ਰਾਤੀ, ਅੰਧ ਅੰਧੇਰਾ ਦੇਣਾ ਵਖਾਈਆ। ਹੱਥ ਮਾਰ ਕੇ ਉਤੇ ਛਾਤੀ, ਸ਼ਹਿਨਸ਼ਾਹ ਅੱਗੇ ਸੀਸ ਨਿਵਾਈਆ। ਤੂੰ ਮੇਰੀ ਕਰਨੀ ਰਾਖੀ, ਹੋਣਾ ਅੰਤ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਉਠਾਈਆ।