ਪੁਸਤਕਾਲਾਭਾਗ ੨੨

੨੪ ਅੱਸੂ ਸ਼ਹਿਨਸ਼ਾਹੀ ਸੰਮਤ ੫ ਹਰਦੀਪ ਸਿੰਘ, ਗੁਰਦਿਆਲ ਸਿੰਘ ਦੇ ਗ੍ਰਹਿ ਪਿੰਡ ਕੱਲਾ

ਕਲਜੁਗ ਕਹੇ ਗੋਬਿੰਦ ਮੈਨੂੰ ਖ਼ੁਦਾ ਨੇ ਦਿਤਾ ਪੈਗ਼ਾਮ, ਪੈਗ਼ੰਬਰਾਂ ਤੋਂ ਪਰੇ ਦਿਤਾ ਜਣਾਈਆ। ਕਿਸੇ ਦੇ ਅੰਦਰ ਵਸਣ ਨਹੀਂ ਦੇਣਾ ਨਾਮ ਕਲਾਮ, ਕਾਇਨਾਤ ਸਾਚੇ ਕਰਮ ਨਾ ਕੋਇ ਕਮਾਈਆ। ਹਿਰਦੇ ਰਹੇ ਕਿਸੇ ਨਾ ਨਾਮ, ਅੰਤਰ ਪ੍ਰੇਮ ਨਾ ਕੋਇ ਵਧਾਈਆ। ਸਭ ਨੂੰ ਸ਼ਰਅ ਦੇ ਕਰਨਾ ਗ਼ੁਲਾਮ, ਜ਼ੰਜੀਰੀ ਸ਼ਰੀਅਤ ਵਾਲੀ ਵਖਾਈਆ। ਜਿਧਰ ਵੇਖਾਂ ਉਧਰ ਹੋਏ ਹਰਾਮ, ਧਰਨੀ ਧਰਮ ਨਾ ਕੋਇ ਰਖਾਈਆ। ਅਵਤਾਰ ਪੈਗ਼ੰਬਰਾਂ ਦਾ ਰਹਿਣ ਨਹੀਂ ਦੇਣਾ ਇੰਤਜ਼ਾਮ, ਬੰਧਨ ਸਾਰੇ ਦੇਣੇ ਤੁੜਾਈਆ। ਕਲਮੇ ਤੋਂ ਨਾਮ ਕਰਾਉਣਾ ਬਦਨਾਮ, ਨਾਮ ਨਾਲ ਕਲਮਾ ਦੇਣਾ ਟਕਰਾਈਆ। ਕਿਸੇ ਦੀ ਰਹਿਣ ਨਹੀਂ ਦੇਣੀ ਸ਼ਾਨ, ਇੱਜ਼ਤ ਮਾਣ ਨਾ ਕੋਇ ਵਖਾਈਆ। ਇਹ ਹੁਕਮ ਸ੍ਰੀ ਭਗਵਾਨ, ਧੁਰ ਦੇ ਮਾਲਕ ਦਿਤਾ ਸੁਣਾਈਆ। ਮੈਂ ਝਗੜਾ ਪਾਉਣਾ ਵਿਚ ਅਵਾਮ, ਸਾਚਾ ਅਮਲ ਨਾ ਕੋਇ ਕਮਾਈਆ। ਤੂੰ ਜੋਧਾ ਸੂਰਬੀਰ ਬਲਵਾਨ, ਬਲਧਾਰੀ ਇਕ ਅਖਵਾਈਆ। ਮੈਂ ਵੀ ਓਸੇ ਦਾ ਰੂਪ ਮਹਾਨ, ਨਿਰਗੁਣ ਨੂਰ ਨਜ਼ਰੀ ਆਈਆ। ਮੇਰਾ ਅੰਤ ਮੇਰਾ ਕੰਤ ਇਕ ਜਾਣੇ ਭਗਵਾਨ, ਦੂਜੇ ਸਮਝ ਕਿਸੇ ਨਾ ਪਾਈਆ। ਗੋਬਿੰਦ ਹੱਸ ਕੇ ਵਖਾਇਆ ਔਹ ਤਕ ਸਾਹਿਬ ਦਾ ਨਿਸ਼ਾਨ, ਜੋ ਸੱਤ ਰੰਗ ਰਿਹਾ ਝੁਲਾਈਆ। ਜਿਸ ਨੇ ਬਦਲ ਦੇਣਾ ਵਿਧਾਨ, ਹੁਕਮ ਇਕੋ ਇਕ ਦ੍ਰਿੜਾਈਆ। ਕਲਜੁਗ ਕਹੇ ਮੈਂ ਫੇਰ ਮੰਗਾਂ ਦਾਨ, ਦਾਤੇ ਅੱਗੇ ਝੋਲੀ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਰ ਹਰਿ ਆਪਣਾ ਹੁਕਮ ਵਰਤਾਈਆ।

੨੪ ਅੱਸੂ ਸ਼ਹਿਨਸ਼ਾਹੀ ਸੰਮਤ ੫ ਕੁੰਦਨ ਸਿੰਘ ਦੇ ਗ੍ਰਹਿ ਪਿੰਡ ਕੱਲਾ

ਗੋਬਿੰਦ ਸੇਜਾ ਕਿਹਾ ਕਲਜੁਗ ਨਾ ਕਰ ਇਤਨਾ ਗਰੂਰ, ਹੰਕਾਰ ਵਿਚ ਨਾ ਕੋਇ ਵਡਿਆਈਆ। ਕਲਜੁਗ ਅੰਤਮ ਆਉਣਾ ਹਰਿ ਹਜ਼ੂਰ, ਹਰਿ ਕਰਤਾ ਧੁਰਦਰਗਾਹੀਆ। ਜਿਸ ਨੇ ਮੂਸਾ ਮੂੰਹ ਦੇ ਭਾਰ ਸੁੱਟਿਆ ਉਤੇ ਕੋਹਤੂਰ, ਈਸਾ ਫਾਸੀ ਗਲ ਲਟਕਾਈਆ। ਮੁਹੰਮਦ ਨੂੰ ਕਰ ਮਜਬੂਰ, ਜਗਤ ਝਗੜਾ ਕੀਤਾ ਲੜਾਈਆ। ਗੁਰੂਆਂ ਨਾਲ ਵੇਖ ਕਿਆ ਹੋਇਆ ਦਸਤੂਰ, ਤੱਤੀ ਲੋਹ ਉਤੇ ਟਿਕਾਈਆ। ਦਿੱਲੀ ਸੀਸ ਲੱਥਾ ਬਿਨਾ ਕੁਸੂਰ, ਤੇਗ਼ ਬਹਾਦਰ ਦਏ ਗਵਾਹੀਆ। ਗੋਬਿੰਦ ਦੇ ਬੱਚਿਆਂ ਦਾ ਰਿਹਾ ਕੋਇ ਨਾ ਨੂਰ, ਚਾਰੇ ਚੌਥੇ ਜੁਗ ਤੇਰੀ ਝੋਲੀ ਪਾਈਆ। ਬੇਸ਼ਕ ਤੂੰ ਕਲਜੁਗ ਜੀਵਾਂ ਸੁਰਤੀ ਕੀਤੀ ਮੂਰਖ ਮੂੜ੍ਹ, ਨਿੰਦਕ ਨਿੰਦਿਆ ਵਿਚ ਵਡਿਆਈਆ। ਨਾਤਾ ਜੋੜਿਆ ਕੂੜੋ ਕੂੜ, ਕੁਕਰਮ ਵਿਚ ਫਿਰੀ ਦੁਹਾਈਆ।

❋

❋

ਪਰ ਜਿਸ ਵੇਲੇ ਪੁਰਖ ਅਕਾਲ ਦੀ ਤੇਰੇ ਮਸਤਕ ਲੱਗੀ ਧੂੜ, ਤੂੰ ਆਪਣੀ ਦਲੀਲ ਜਾਣੀ ਬਦਲਾਈਆ। ਐਵੇਂ ਨਾ ਪਾ ਫ਼ਤੂਰ, ਫ਼ਤਵਾ ਦੂਸਰਿਆਂ ਉਤੇ ਲਗਾਈਆ। ਬੇਸ਼ਕ ਤੂੰ ਹੱਕ ਦਾ ਨਾਅਰਾ ਲਾਉਣ ਵਾਲਾ ਸੂਲੀ ਚਾੜ੍ਹਿਆ ਮਨਸੂਰ, ਖੱਲ ਸ਼ਮਸ ਤਬਰੇਜ਼ ਲੁਹਾਈਆ। ਅੰਤ ਤੈਨੂੰ ਵੀ ਹੋਣਾ ਪੈਣਾ ਮਜਬੂਰ, ਮੁਸ਼ਕਲ ਵੇਖ ਆਪਣੀ ਥਾਈਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਜੁਗ ਜੁਗ ਆਪਣੀ ਕਲ ਵਰਤਾਈਆ। ਗੋਬਿੰਦ ਸੇਜ ਕਹੇ ਕਲਜੁਗ ਨਾ ਕਰ ਹੰਕਾਰ, ਹਉਮੇ ਰੂਪ ਵਟਾਈਆ। ਓਹ ਖੇਲ ਵੇਖ ਨਿਰੰਕਾਰ, ਜੋ ਨਿਰਗੁਣ ਦਾਤਾ ਰਿਹਾ ਵਖਾਈਆ। ਜਿਸ ਗੋਬਿੰਦ ਲੈਣਾ ਉਭਾਰ, ਸ਼ਬਦੀ ਸ਼ਬਦ ਰੂਪ ਬਦਲਾਈਆ। ਜੋਤੀ ਜਾਤਾ ਹੋ ਤਿਆਰ, ਨਿਰਗੁਣ ਲੋਕਮਾਤ ਲਏ ਅੰਗੜਾਈਆ। ਕਲ ਕਲਕੀ ਖੇਲ ਕਰੇ ਕਰਤਾਰ, ਕੁਦਰਤ ਦਾ ਕਾਦਰ ਇਕ ਅਖਵਾਈਆ। ਅਮਾਮ ਅਮਾਮਾਂ ਹੋ ਸਿਕਦਾਰ, ਵੇਸ ਅਨੇਕਾ ਰੂਪ ਵਟਾਈਆ। ਤੇਰੀ ਕਲੂ ਮਤ ਕਰੇ ਖ਼ੁਆਰ, ਹਿਕਮਤ ਅੱਗੇ ਚਲੇ ਨਾ ਰਾਈਆ। ਸਦੀ ਚੌਧਵੀਂ ਸਭ ਦਾ ਲਹਿਣਾ ਦੇਣਾ ਦਏ ਉਤਾਰ, ਅੱਗੇ ਹੋ ਨਾ ਕੋਇ ਅਟਕਾਈਆ। ਓਹ ਤਕ ਸਤਿਜੁਗ ਮਾਰ ਰਿਹਾ ਲਲਕਾਰ, ਉਚੀ ਕੂਕ ਕੂਕ ਸੁਣਾਈਆ। ਮੈਂ ਹੋਇਆ ਖ਼ਬਰਦਾਰ, ਬੇਖ਼ਬਰਾਂ ਦਿਆਂ ਉਠਾਈਆ। ਦੀਨ ਦੁਨੀ ਦਾ ਝਗੜਾ ਮੇਟਣਾ ਤਕਰਾਰ, ਨਾਮ ਦੀ ਇਕੋ ਤੁਕ ਸੁਣਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਦੱਸ ਕੇ ਸਭ ਨੂੰ ਯਾਰ, ਯਾਰੜਾ ਸੱਥਰ ਲੇਖੇ ਲਾਈਆ। ਜ਼ਰਾ ਹੋਣਾ ਆਪ ਹੁਸ਼ਿਆਰ, ਹੁਸ਼ਿਆਰੀ ਵਿਚ ਦਰਸਾਈਆ। ਜਿਸ ਨੂੰ ਸਾਰੇ ਕਹਿੰਦੇ ਕਲ ਕਲਕੀ ਅਵਤਾਰ, ਸੋ ਕਲਾ ਸਭ ਦੀ ਦਏ ਬਦਲਾਈਆ। ਜਿਸ ਨੇ ਜਲ ਥਲ ਮਈਅਲ ਪਾਉਣੀ ਸਾਰ, ਸਮੁੰਦ ਸਾਗਰ ਟਿੱਲੇ ਪਰਬਤ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਖ਼ਲਕ ਦਾ ਖ਼ਾਲਕ, ਆਦਿ ਅੰਤ ਸ੍ਰੀ ਭਗਵੰਤ ਆਪਣਾ ਹੁਕਮ ਹੁਕਮ ਵਿਚੋਂ ਬਦਲਾਈਆ।

੨੪ ਅੱਸੂ ਸ਼ਹਿਨਸ਼ਾਹੀ ਸੰਮਤ ੫ ਹਰੀ ਸਿੰਘ ਦੇ ਗ੍ਰਹਿ ਪਿੰਡ ਕੱਲਾ

ਗੋਬਿੰਦ ਕਿਹਾ ਖੇਲ ਕਰੇ ਮੇਰਾ ਪ੍ਰਭ ਮੀਤ, ਸਾਹਿਬ ਸੁਲਤਾਨ ਦਇਆ ਕਮਾਈਆ। ਜਿਸ ਨੇ ਸਭ ਨੂੰ ਲੈਣਾ ਜੀਤ, ਹਾਰ ਵਿਚ ਦਿਸੇ ਲੋਕਾਈਆ। ਤੇਰਾ ਨਾਮ ਦੱਸ ਕੇ ਗੀਤ, ਸਾਚਾ ਕਲਮਾ ਦੇਣਾ ਸਮਝਾਈਆ। ਏਕਾ ਛਤਰ ਝੁੱਲੇ (ਸੀਸ) ਜਗਦੀਸ, ਜਗਤ ਦਾ ਮਾਲਕ ਆਪਣੀ ਕਾਰ ਕਮਾਈਆ। ਕਲਜੁਗ ਤੇਰੀ ਕਿਰਿਆ ਜਾਣੀ ਪੀਸ, ਸਦੀ ਚੌਧਵੀਂ ਅੰਤ ਰਾਹ ਤਕਾਈਆ। ਸਭ ਦੀ ਨੰਗੀ ਹੋਣੀ ਪੀਠ, ਓਢਣ ਉਪਰ ਨਾ ਕੋਇ ਟਿਕਾਈਆ। ਇਹ ਖੇਲ ਕਰਨਾ ਅਨਡੀਠ, ਅਨਡਿਠੜਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਹੁਕਮ ਇਕ ਵਰਤਾਈਆ। ਗੋਬਿੰਦ ਕਿਹਾ ਕਲਜੁਗ ਅੰਤਮ ਸਭ ਨੂੰ ਹੋਣਾ ਸਦਮਾ, ਦੁੱਖਾਂ ਵਿਚ ਦੀਨ ਦੁਨੀ ਕੁਰਲਾਈਆ। ਤੂੰ ਵੀ ਝੁਕਣਾ ਪ੍ਰਭ ਦੇ ਕਦਮਾਂ, ਕਦਮਬੋਸੀ ਕਰਕੇ ਖ਼ੁਸ਼ੀ ਮਨਾਈਆ। ਜਿਸ ਨੇ ਝਗੜਾ ਮੁਕਾਉਣਾ ਕਾਇਆ ਮਾਟੀ ਬਦਨਾ, ਤਨ ਵਜੂਦ ਖ਼ਾਕ ਡੇਰਾ ਢਾਈਆ। ਏਕਾ ਰੰਗ ਰੰਗਾਉਣਾ ਆਅਲਾ ਅਦਨਾ, ਊਚ ਨੀਚ ਦੇਵੇ ਮਾਣ ਵਡਿਆਈਆ। ਜੋ ਯਾਦ ਕਰਕੇ ਗਿਆ

❋

❋

ਕਸਾਈ ਸਦਨਾ, ਛੁਰੀ ਜਗਤ ਵਾਲੀ ਸੁਟਾਈਆ। ਰਵਦਾਸ ਮੰਗਦਾ ਗਿਆ ਮੰਗਣਾ, ਪ੍ਰਭ ਅੱਗੇ ਝੋਲੀ ਡਾਹੀਆ। ਕਬੀਰ ਕਹਿੰਦਾ ਗਿਆ ਕਲਜੁਗ ਅੰਤਮ ਆਵੇ ਦਰਦ ਦੁੱਖ ਭੈ ਭੰਜਣਾ, ਭਵ ਸਾਗਰ ਪਾਰ ਕਰਾਈਆ। ਜਿਸ ਦਾ ਨੇਤਰ ਨਾਮ ਬਲੋਵੇ ਅੰਜਣਾ, ਕਾਇਆ ਕੰਚਨ ਗੜ੍ਹ ਦੇਵੇ ਵਡਿਆਈਆ। ਜਿਸ ਨੂੰ ਗੁਰ ਅਵਤਾਰ ਪੈਗ਼ੰਬਰ ਮੰਨਿਆਂ ਆਦਿ ਨਿਰੰਜਣਾ, ਆਦਿ ਦਾ ਮਾਲਕ ਇਕ ਅਖਵਾਈਆ। ਸੋ ਖੇਲ ਕਰੇ ਸੂਰਾ ਸਰਬੰਗਣਾ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜਿਸ ਦਾ ਨਾਮ ਨਗ਼ਾਰਾ ਵੱਜਣਾ, ਗੋਬਿੰਦ ਡੰਕ ਕਰੇ ਸ਼ਨਵਾਈਆ। ਤੇਰਾ ਕੂੜ ਕੁੜਿਆਰਾ ਸ੍ਰਿਸ਼ਟੀ ਦੀ ਦ੍ਰਿਸ਼ਟੀ ਵਿਚੋਂ ਭੱਜਣਾ, ਭੈ ਭਉ ਇਕ ਵਖਾਈਆ। ਸਾਚੀ ਧੂੜ ਕਰਾ ਕੇ ਮਜਨਾ, ਦੁਰਮਤ ਮੈਲ ਕਰੇ ਸਫ਼ਾਈਆ। ਕਰੇ ਖੇਲ ਆਪਣੀ ਨਿਰਗੁਣ ਧਾਰ ਜਿਸ ਜੋਤੀ ਜਾਤਾ ਹੋ ਕੇ ਜਗਣਾ, ਜਾਗਰਤ ਜੋਤ ਬਿਨ ਵਰਨ ਗੋਤ ਡਗਮਗਾਈਆ। ਜਿਸ ਨੂੰ ਖੋਜਦੇ ਕੋਟਨ ਕੋਟ ਪਦਮ ਪਦਮਾ, ਪਦ ਦਾ ਮਾਲਕ ਹੱਥ ਕਿਸੇ ਨਾ ਆਈਆ। ਜਿਸ ਨੇ ਪਿਛਲਾ ਕੀਤਾ ਰੱਦਣਾ, ਰਾਧਾ ਕ੍ਰਿਸ਼ਨ ਗਿਆ ਦ੍ਰਿੜਾਈਆ। ਜਿਸ ਨੇ ਮਾਰਗ ਲਾਉਣਾ ਅਗਲਾ, ਸੀਤਾ ਰਾਮ ਦਏ ਦੁਹਾਈਆ। ਪੈਗ਼ੰਬਰਾਂ ਕਾਇਨਾਤ ਵਿਚੋਂ ਵੰਞਣਾ, ਵੰਝ ਮੁਹਾਣਾ ਰਹਿਣ ਕੋਇ ਨਾ ਪਾਈਆ। ਪੁਰਖ ਅਕਾਲ ਦੀਨ ਦਿਆਲ ਏਕੰਕਾਰ ਸੰਤ ਸੁਹੇਲੇ ਲਾਉਣੇ ਆਪਣੇ ਅੰਗਣਾ, ਅੰਗੀਕਾਰ ਆਪ ਹੋ ਜਾਈਆ। ਗੋਬਿੰਦ ਕਿਹਾ ਕਲਜੁਗ ਤੇਰੇ ਅੰਤ ਸ੍ਰੀ ਭਗਵੰਤ ਆਪਣਾ ਦੇਣਾ ਇਕ ਅਨੰਦਨਾ, ਅਨੰਦ ਅਨੰਦ ਵਿਚੋਂ ਵਖਾਈਆ। ਗੋਬਿੰਦ ਨੂਰ ਚਮਕਾ ਕੇ ਚੰਦਨਾ, ਚੰਦ ਚਾਂਦਨੀ ਇਕ ਦਿਖਾਈਆ। ਓਸ ਵੇਲੇ ਕਲਜੁਗ ਨੇ ਗੋਬਿੰਦ ਅੱਗੇ ਕੀਤੀ ਬੰਦਨਾ, ਦੋਏ ਜੋੜ ਸੀਸ ਨਿਵਾਈਆ। ਮੈਂ ਵੀ ਖੇਲ ਵੇਖਣਾ ਵਿਚ ਬ੍ਰਹਿਮੰਡਣਾ, ਵਰਭੰਡ ਅੱਖ ਖੁਲ੍ਹਾਈਆ। ਜਿਸ ਵੇਲੇ ਪੁਰਖ ਅਕਾਲ ਦਾ ਵਕਤ ਹੋਇਆ ਸੁਹੰਜਣਾ, ਸੋਭਾਵੰਤ ਦੇਵੇ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦਾ ਦਵਾਰਾ ਇਕੋ ਮੰਗਣਾ, ਮਾਂਗਤ ਹੋ ਕੇ ਭਿੱਖਕ ਆਪਣੀ ਝੋਲੀ ਅੱਗੇ ਡਾਹੀਆ।

੨੪ ਅੱਸੂ ਸ਼ਹਿਨਸ਼ਾਹੀ ਸੰਮਤ ੫ ਸੁਖਦੇਵ ਰਾਮ ਦੇ ਗ੍ਰਹਿ ਪਿੰਡ ਕੱਲਾ

ਸੇਜ ਕਹੇ ਗੋਬਿੰਦ ਮੇਰਾ ਵਕਤ ਸੁਹਾਉਣਾ, ਸੋ ਸਾਹਿਬ ਦਿਤੀ ਮਾਣ ਵਡਿਆਈਆ। ਪ੍ਰੇਮ ਵਿਚ ਗਾਇਆ ਅਗੰਮੀ ਗਾਣਾ, ਬਿਨ ਰਸਨਾ ਜਿਹਵਾ ਦਿਤਾ ਦ੍ਰਿੜਾਈਆ। ਨਿਰਗੁਣ ਧਾਰ ਵੇਸ ਵਟਾਉਣਾ, ਸ਼ਬਦੀ ਆਪਣਾ ਨਾਉਂ ਪਰਗਟਾਈਆ। ਦੋ ਜਹਾਨਾਂ ਵੇਖ ਵਖਾਉਣਾ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਧੁਰ ਦਾ ਹੁਕਮ ਇਕ ਦ੍ਰਿੜਾਉਣਾ, ਪਰਦਾ ਆਪ ਖੁਲ੍ਹਾਈਆ। ਪੁਰਖ ਅਕਾਲ ਨਾਲ ਮਿਲਾਉਣਾ, ਵਿਛੋੜਾ ਰਹੇ ਨਾ ਰਾਈਆ। ਦੋਹਾਂ ਨੇ ਸਾਂਝਾ ਧਾਮ ਬਣਾਉਣਾ, ਬਾਡੀ ਘੜਤ ਨਾ ਕੋਇ ਘੜਾਈਆ। ਜੋਤੀ ਦੀਪਕ ਜੋਤ ਜਗਾਉਣਾ, ਬਿਨ ਤੇਲ ਬਾਤੀ ਕਰ ਰੁਸ਼ਨਾਈਆ। ਕਲਜੁਗ ਰਾਤੀ ਵੇਖ ਵਖਾਉਣਾ, ਬਣ ਬਣ ਕੇ ਪਾਂਧੀ ਰਾਹੀਆ। ਪੜਦਾ ਓਹਲਾ ਆਪ ਉਠਾਉਣਾ, ਭੇਵ ਰਹੇ ਨਾ ਰਾਈਆ। ਨਾਮ ਨਿਧਾਨਾ ਡੰਕ ਵਜਾਉਣਾ, ਨਵ ਸੱਤ ਦਏ ਉਠਾਈਆ। ਸਚ ਮਰਦੰਗ ਇਕ ਖੜਕਾਉਣਾ, ਦੋ ਜਹਾਨ ਕਰੇ ਸ਼ਨਵਾਈਆ। ਸੂਰਾ ਸਰਬੰਗ

❋

❋

ਆਪ ਅਖਵਾਉਣਾ, ਆਖ਼ਰ ਆਪਣਾ ਹੁਕਮ ਵਰਤਾਈਆ। ਕਲਜੁਗ ਕੂੜ ਕੁਟੰਬ ਮਿਟਾਉਣਾ, ਲੇਖਾ ਵੇਖਣਾ ਥਾਉਂ ਥਾਈਂਆ। ਸਤਿਜੁਗ ਸਾਚਾ ਰਾਹ ਚਲਾਉਣਾ, ਚਾਰੋਂ ਕੁੰਟ ਵੱਜੇ ਵਧਾਈਆ। ਨਿਹਕਲੰਕਾ ਖੇਲ ਖਲਾਉਣਾ, ਅਮਾਮ ਅਮਾਮਾ ਫੇਰਾ ਪਾਈਆ। ਧੁਰ ਦਾ ਧਾਮ ਇਕ ਵਸਾਉਣਾ, ਵਾਸਤਾ ਆਪਣੇ ਨਾਲ ਰਖਾਈਆ। ਵਿਸ਼ਨ ਬ੍ਰਹਮਾ ਸੀਸ ਨਿਵਾਉਣਾ, ਨਿਉਂ ਨਿਉਂ ਲਾਗਣ ਪਾਈਂਆ। ਚਾਰ ਜੁਗ ਦੇ ਸ਼ਾਸਤਰ ਪੰਧ ਮੁਕਾਉਣਾ, ਚੌਥੇ ਜੁਗ ਡੇਰਾ ਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਮੇਲਾ ਆਪ ਮਿਲਾਈਆ। ਸੇਜ ਕਿਹਾ ਗੋਬਿੰਦ ਸੁਣਾਇਆ ਰਾਗ, ਅਨੁਰਾਗੀ ਦਿਤਾ ਜਣਾਈਆ। ਮੈਂ ਸੁਣੀ ਅਗੰਮੀ ਆਵਾਜ਼, ਮੇਰੇ ਅੰਤਰ ਲਈ ਅੰਗੜਾਈਆ। ਕੀ ਇਸ ਦੇ ਅੰਦਰ ਰਾਜ਼, ਪੜਦਾ ਕਵਣ ਖੁਲ੍ਹਾਈਆ। ਮੇਰੀ ਅੰਤਰ ਖੁਲ੍ਹ ਗਈ ਜਾਗ, ਨਿੰਦਰਾ ਆਲਸ ਰਿਹਾ ਨਾ ਰਾਈਆ। ਮੇਰਾ ਵਡਾ ਹੋਇਆ ਭਾਗ, ਮਿਲੀ ਮਾਣ ਵਡਿਆਈਆ। ਮੈਂ ਸਭ ਕੁਛ ਦਿਤਾ ਤਿਆਗ, ਆਪਣੀ ਰੱਖੀ ਨਾ ਕੋਇ ਚਤੁਰਾਈਆ। ਆਪਣਾ ਆਪ ਲਿਆ ਸਾਧ, ਸਾਧਨਾ ਵਿਚ ਸੀਸ ਨਿਵਾਈਆ। ਫਿਰ ਪੁਰਖ ਅਕਾਲਾ ਲਿਆ ਅਰਾਧ, ਨਾਉਂ ਨਿਰੰਕਾਰਾ ਇਕ ਵਡਿਆਈਆ। ਫਿਰ ਚਰਨੀ ਗਈ ਲਾਗ, ਗੋਬਿੰਦ ਸੀਸ ਨਿਵਾਈਆ। ਓਸ ਵਖਾਇਆ ਮੈਂ ਬਦਲ ਦੇਣਾ ਸਮਾਜ, ਦੀਨ ਦੁਨੀ ਬਦਲਾਈਆ। ਕਲਜੁਗ ਰੀਤੀ ਮੇਟ ਦੇਣਾ ਰਾਜ, ਰਈਅਤ ਕੂੜ ਦੇਣੀ ਗਵਾਈਆ। ਸਤਿਜੁਗ ਸਾਚੇ ਦੇਣਾ ਤਾਜ, ਤਖ਼ਤ ਨਿਵਾਸੀ ਵੇਖ ਵਖਾਈਆ। ਅਗਲਾ ਭੇਵ ਖੋਲ੍ਹ ਕੇ ਆਗ਼ਾਜ਼, ਤੈਨੂੰ ਦਿਤਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਹਰਿ ਕਰਤਾ ਨੂਰ ਇਲਾਹੀਆ। ਸੇਜ ਕਹੇ ਮੈਂ ਸੋਈ ਉਠੀ, ਆਪਣੀ ਲਈ ਅੰਗੜਾਈਆ। ਮੈਨੂੰ ਗੋਬਿੰਦ ਫੜਿਆ ਦੋਹੀਂ ਗੁੱਟੀਂ, ਹਲੂਣਾ ਦਿਤਾ ਲਗਾਈਆ। ਓਹ ਕਮਲੀਏ, ਮੈਂ ਹੁਣ ਲੈ ਕੇ ਚਲਿਆ ਛੁੱਟੀ, ਆਪਣਾ ਖੇਲ ਵਖਾਈਆ। ਵੇਖੀਂ ਲੋਕਮਾਤ ਨਾ ਜਾਈਂ ਲੁੱਟੀ, ਲੁਟੇਰਾ ਹੋਣਾ ਕਲਜੁਗ ਰੂਪ ਕਸਾਈਆ। ਵੇਖੀਂ ਮੇਰਾ ਨਾਂ ਕਦੇ ਨਾ ਜਪੀਂ ਬੁੱਲਣਾ ਬੁੱਟੀਂ, ਰਸਨਾ ਰਸ ਨਾ ਕੋਇ ਵਖਾਈਆ। ਮੇਰੀ ਲਿਵ ਅੰਦਰੋਂ ਕਦੀ ਨਾ ਟੁੱਟੀ, ਜਿਹਵਾ ਗਾਉਣ ਵਾਲਿਆਂ ਹੱਥ ਕਦੇ ਨਾ ਆਈਆ। ਹੁਣ ਮੇਰੀ ਔਧ ਪੁੱਗੀ, ਮੇਰਾ ਸਾਹਿਬ ਰਿਹਾ ਬੁਲਾਈਆ। ਮੈਂ ਖੇਲ ਕਰਨੀ ਜਿਹੜੀ ਕੀਤੀ ਨਹੀਂ ਕਿਸੇ ਚਹੁੰ ਜੁਗੀਂ, ਚੌਥਾ ਜੁਗ ਵੇਖ ਵਖਾਈਆ। ਕਿਉਂ ਕਲਜੁਗ ਨੇ ਸਭ ਦੀ ਮਲੀਨ ਕੀਤੀ ਬੁੱਧੀ, ਬੁਧ ਬਿਬੇਕ ਨਾ ਕੋਇ ਵਖਾਈਆ। ਮਨ ਵਾਸਨਾ ਵਿਚ ਸ੍ਰਿਸ਼ਟੀ ਰੁਝੀ, ਦ੍ਰਿਸ਼ਟੀ ਪੜਦਾ ਕੋਇ ਨਾ ਲਾਹੀਆ। ਰਸ ਆਵੇ ਕਿਸੇ ਨਾ ਦੁੱਧੀਂ, ਮਾਤਾ ਸੀਰ ਨਾ ਕੋਇ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਸੇਜ ਕਹੇ ਮੇਰੇ ਉਤੇ ਅੰਤ ਅਖ਼ੀਰ ਗੋਬਿੰਦ ਪਾਇਆ ਭਾਰ, ਸਹਿਜ ਦਿਤਾ ਦਬਾਈਆ। ਉਠ ਵੇਖ ਮੇਰਾ ਨਿਰੰਕਾਰ, ਕੋਝੀਏ ਕਮਲੀਏ ਤੈਨੂੰ ਦਿਆਂ ਦ੍ਰਿੜਾਈਆ। ਜਿਸ ਨੂੰ ਝੁਕਦੇ ਗੁਰੂ ਅਵਤਾਰ, ਪੈਗ਼ੰਬਰ ਸੱਯਦਿਆਂ ਵਿਚ ਆਪਣਾ ਆਪ ਮਿਟਾਈਆ। ਧੂੜੀ ਮਸਤਕ ਲਾਉਂਦੇ ਸ਼ਾਰ, ਟਿੱਕੇ ਧੁਰ ਦੇ ਰਹੇ ਰਮਾਈਆ। ਦਸਤ ਬੰਨ੍ਹ ਕੇ ਕਹਿਣ ਤੇਰੇ ਨੰਨ੍ਹੇ ਨੰਨ੍ਹੇ ਬਰਖੁਰਦਾਰ, ਵੱਡਾ ਛੋਟਾ ਨਾ ਕੋਇ ਬਣਾਈਆ। ਔਹ ਵੇਖ ਮੇਰਾ ਆ ਗਿਆ ਪੁਰਖ ਅਕਾਲ, ਜੋਤੀ ਜਾਤਾ ਡਗਮਗਾਈਆ। ਦੀਨਾ ਬੰਧਪ ਦੀਨ ਦਿਆਲ, ਦਇਆਨਿਧ ਦਇਆ ਕਮਾਈਆ। ਸੇਜ ਕਹੇ ਜਾਂ ਮੈਂ ਤੱਕਿਆ ਗੋਬਿੰਦ ਨੂੰ ਆ ਕੇ ਕਿਹਾ ਉਠ ਮੇਰੇ ਲਾਲ, ਲਾਲਨ ਲਏ ਅੰਗੜਾਈਆ। ਸਚਖੰਡ ਦਵਾਰਾ

❋

❋

ਤੇਰੀ ਧਰਮਸਾਲ, ਕਿਉਂ ਸੂਲਾਂ ਸੱਥਰ ਰਿਹਾ ਹੰਢਾਈਆ। ਇਹ ਤੇਰੀ ਜੁਗ ਜੁਗ ਅਵੱਲੜੀ ਚਾਲ, ਚਾਲ ਨਿਰਾਲੀ ਇਕ ਅਖਵਾਈਆ। ਗੋਬਿੰਦ ਹੱਸ ਕੇ ਕਿਹਾ ਮੈਂ ਤੇਰਾ ਤੇ ਪ੍ਰਭੂ ਗੁਰਮੁਖ ਮੇਰੇ ਲਾਲ, ਓਨ੍ਹਾਂ ਆਪਣੀ ਗੋਦ ਟਿਕਾਈਆ। ਪਹਿਲਾਂ ਓਨ੍ਹਾਂ ਨੂੰ ਸੰਭਾਲ, ਜੋ ਮੇਰੇ ਪਿਛੇ ਆਇਆ ਭੇਟ ਕਰਾਈਆ। ਜੋ ਸਰਸੇ ਵਹਿਣ ਵਹੇ ਹੋ ਗਏ ਕੁਰਬਾਨ, ਤੇਰਾ ਰਾਹ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਗੋਬਿੰਦ ਕਹੇ ਮੇਰੇ ਪੁਰਖ ਅਕਾਲਾ, ਅਕਲ ਕਲਧਾਰੀ ਦਿਆਂ ਜਣਾਈਆ। ਜੇ ਮੈਂ ਤੇਰਾ ਸੱਚਾ ਬਾਲਾ, ਬਾਲਕ ਆਪਣੀ ਗੋਦ ਉਠਾਈਆ। ਵਸਾਂ ਤੇਰੀ ਧਰਮਸਾਲਾ, ਸਚਖੰਡ ਸਾਚੇ ਸੋਭਾ ਪਾਈਆ। ਮੇਰੇ ਹੁਕਮੇ ਅੰਦਰ ਕਾਲ ਮਹਾਂਕਾਲਾ, ਸਿਰ ਸਕੇ ਨਾ ਕੋਇ ਉਠਾਈਆ। ਮੈਂ ਤੋੜਾਂ ਜਗਤ ਜੰਜਾਲਾ, ਤ੍ਰੈਗੁਣ ਲੇਖਾ ਦਿਆਂ ਮੁਕਾਈਆ। ਹੁਣ ਵੇਖ ਲੈ ਮੇਰਾ ਹਾਲਾ, ਤੇਰੇ ਪਿਛੇ ਯਾਰੜੇ ਸੇਜ ਸੁਹਾਈਆ। ਆਪਣੇ ਗਲੋਂ ਲਾਹ ਕੇ ਸੁੱਟੀ ਮਾਲਾ, ਮਣਕੇ ਤੇਰੀ ਝੋਲੀ ਪਾਈਆ। ਮੈਥੋਂ ਨਾਮ ਜਪਿਆ ਨਹੀਂ ਜਾਂਦਾ ਬਾਹਲਾ, ਮਿੰਨਤਾਂ ਵਿਚ ਸੀਸ ਨਾ ਬਹੁ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਅਲਖ ਅਗੋਚਰ ਆਪਣੀ ਕਾਰ ਕਮਾਈਆ। ਗੋਬਿੰਦ ਕਿਹਾ ਮੇਰੀ ਸੇਜ ਵੇਖ ਲੈ ਅੰਤ, ਪ੍ਰਭੂ ਦਿਆਂ ਦ੍ਰਿੜਾਈਆ। ਨਿਗਾਹ ਉਠਾਈ ਸ੍ਰੀ ਭਗਵੰਤ, ਬਿਨ ਅੱਖਾਂ ਅੱਖ ਮਿਲਾਈਆ। ਗੋਬਿੰਦ ਹੱਸ ਕੇ ਕਿਹਾ ਹੁਣ ਅਗਲਾ ਦੇ ਦੇ ਮੰਤ, ਮੰਤਰ ਦੇ ਸਮਝਾਈਆ। ਪੁਰਖ ਅਕਾਲ ਕਿਹਾ ਜਿਸ ਨਾਲ ਪਾਰ ਉੱਤਰੇ ਜੀਵ ਜੰਤ, ਜਾਗਰਤ ਜੋਤ ਹੋਵੇ ਰੁਸ਼ਨਾਈਆ। ਗੋਬਿੰਦ ਕਿਹਾ ਤੂੰ ਬਣ ਜਾ ਇਕੋ ਕੰਤ, ਕੰਤੂਹਲ ਤੇਰੀ ਸਰਨਾਈਆ। ਅਬਿਨਾਸ਼ੀ ਕਰਤੇ ਕਿਹਾ ਤੇਰਾ ਰੂਪ ਬੋਧ ਅਗਾਧਾ ਪੰਡਤ, ਸ਼ਬਦੀ ਸ਼ਬਦ ਸ਼ਬਦ ਸਮਝਾਈਆ। ਤੇਰਾ ਲਹਿਣਾ ਦੇਣਾ ਹੋਣਾ ਕਲਜੁਗ ਅੰਤ, ਅੰਤਸ਼ਕਰਨ ਵੇਖਣਾ ਖ਼ਲਕ ਖ਼ੁਦਾਈਆ। ਗੜ੍ਹ ਤੋੜਨਾ ਹਉਮੇ ਹੰਗਤ, ਹੰ ਬ੍ਰਹਮ ਦੇਣਾ ਸਮਝਾਈਆ। ਚਾਰ ਵਰਨ ਬਨਾਉਣੀ ਇਕੋ ਸੰਗਤ, ਸਗਲਾ ਸੰਗ ਆਪ ਰਖਾਈਆ। ਗੋਬਿੰਦ ਦੂਜੇ ਦਾ ਨਾ ਹੋਣਾ ਮੰਗਤ, ਭਿੱਛਿਆ ਲੈਣ ਕਦੇ ਨਾ ਜਾਈਆ। ਖੇਲ ਵਖਾਉਣਾ ਤੈਨੂੰ ਆਪਣੇ ਪੰਚਮ ਮੀਤੇ ਪੰਚਮ ਸ਼ਹਿਨਸ਼ਾਹੀ ਸੰਮਤ, ਸਮਾਂ ਸਮੇਂ ਨਾਲੋਂ ਬਦਲਾਈਆ। ਨਿਰਗੁਣ ਧਾਰ ਤੇਰੀ ਬਣਨੀ ਬਣਤ, ਤੱਤਾਂ ਵਾਲਾ ਜੋੜ ਨਾ ਕੋਇ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਜਣਾਈਆ। ਗੋਬਿੰਦ ਕਹੇ ਮੈਂ ਛੱਡਾਂ ਸੇਜ ਸੁਹਾਵੀ, ਪ੍ਰਭੂ ਤੇਰੀ ਸਰਨਾਈਆ। ਅੱਗੇ ਮੇਰੇ ਉਤੇ ਵਰਤੇ ਤੇਰੀ ਕਦੇ ਨਾ ਭਾਵੀ, ਮੇਰਾ ਤਤ ਨਾ ਕੋਇ ਕੁਰਲਾਈਆ। ਕਿਉਂ ਸੰਦੇਸਾ ਦੇ ਕੇ ਗਿਆ ਪੰਚਮ ਸਤਿਗੁਰ ਉਤੇ ਰਾਵੀ, ਵਹਿਣਾਂ ਵਿਚ ਚਰਨ ਛੁਹਾਈਆ। ਗੋਬਿੰਦ ਦੀ ਧਾਰ ਅੰਤਮ ਪੁਰਖ ਅਕਾਲ ਦੇ ਨਾਲ ਹੋਣੀ ਸਾਵੀਂ, ਕੰਡਾ ਤਰਾਜ਼ੂ ਇਕੋ ਤੋਲ ਤੁਲਾਈਆ। ਮੇਰੇ ਦੀਨ ਦਿਆਲ ਤੂੰ ਮੇਰਾ ਢੋਲਾ ਗਾਵੀਂ, ਮੈਂ ਤੇਰਾ ਰਾਗ ਸੁਣਾਈਆ। ਹੁਣ ਤੂੰ ਮੈਨੂੰ ਬਲ ਦਿਤਾ ਜੋਧਾ ਸੂਰਬੀਰ ਬਣਾ ਕੇ ਬਾਹਵੀਂ, ਫੇਰ ਸ਼ਬਦੀ ਤੇਰੀ ਕਲ ਵਰਤਾਈਆ। ਕੁਛ ਯਾਦ ਕਰ ਲੈ ਕੀ ਮਿੰਨਤ ਕੀਤੀ ਪਾਤਸ਼ਾਹੀ ਨਾਵੀਂ, ਤੇਗ਼ ਬਹਾਦਰ ਤੇਰੇ ਅੱਗੇ ਝੋਲੀ ਡਾਹੀਆ। ਮੇਰੇ ਦੀਨ ਦਿਆਲ ਪੁਰਖ ਅਕਾਲ ਅੱਗੇ ਵਾਸਤੇ ਗੁਰੂਆਂ ਨੂੰ ਕਦੇ ਨਾ ਲੋਕਮਾਤ ਲੜਾਵੀਂ, ਝਗੜੇ ਵਿਚ ਨਾ ਕਦੇ ਫਸਾਈਆ। ਸਤਿਗੁਰੂ ਤੇਰੇ ਦਰਵੇਸ਼ ਬਣਨਾ ਮੰਗਤੇ ਬਣਨਾ ਫ਼ਕੀਰ ਬਣਨਾ ਤੇਰੇ ਦਵਾਰੇ ਉਤੇ ਕੋਈ ਕਰਨ ਨਹੀਂ ਆਉਂਦੇ ਲਾਵੀ, ਦਿਹਾੜੀ ਕਰ ਕੇ ਆਪਣਾ ਝਟ ਨਾ ਕੋਇ ਲੰਘਾਈਆ। ਜੋਤੀ ਜੋਤ ਸਰੂਪ ਹਰਿ, ਆਪ

❋

❋

ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਗੋਬਿੰਦ ਕਹੇ ਮੈਂ ਸੇਜ ਛੱਡਾਂ ਜਗ, ਜਗਜੀਵਣ ਦਾਤੇ ਦਿਆਂ ਜਣਾਈਆ। ਨਿਰਗੁਣ ਧਾਰ ਨਿਰਗੁਣ ਨਿਰਗੁਣ ਲੈਣਾ ਸੱਦ, ਸੱਦਾ ਸ਼ਬਦ ਨਾਮ ਜਣਾਈਆ। ਆਦਿ ਅੰਤ ਤੈਥੋਂ ਰਹਵਾਂ ਨਾ ਕਦੇ ਅਲੱਗ, ਵੱਖਰਾ ਘਰ ਨਾ ਕਦੇ ਬਣਾਈਆ। ਖੇਲ ਵੇਖਾਂ ਤੇਰਾ ਸੂਰੇ ਸਰਬਗ, ਸ਼ਾਹ ਪਾਤਸ਼ਾਹ ਤੇਰੀ ਵਡਿਆਈਆ। ਮਾਛੂਵਾੜੇ ਦੇ ਜੰਗਲ ਵਿਚ ਮੈਨੂੰ ਆਪਣਾ ਹਿੱਸਾ ਲਿਖ ਕੇ ਦੇ ਦੇ ਅਧ, ਜਿੰਨਾਂ ਚਿਰ ਲਿਖ ਕੇ ਨਾ ਦੇਵੇਂ ਤੇਰੀ ਮੇਰੀ ਸੁਲਹਾ ਨਾ ਕੋਇ ਕਰਾਈਆ। ਮੈਂ ਦੁਲਾਰੇ ਚਾਰੇ ਨੀਹਾਂ ਹੇਠਾਂ ਦਿਤੇ ਦੱਬ, ਖ਼ਾਲੀ ਹੱਥੀਂ ਤੇਰਾ ਰਾਹ ਤਕਾਈਆ। ਹੁਣ ਤੈਥੋਂ ਕਿਧਰ ਜਾਵਾਂ ਭੱਜ, ਮੈਂ ਭਜਨ ਬੰਦਗੀ ਦਾ ਡੇਰਾ ਦਿਤਾ ਢਾਹੀਆ। ਇਕੋ ਪੁਰਖ ਅਕਾਲ ਤੇਰਾ ਜੈਕਾਰਾ ਲਾਵਾਂ ਗੱਜ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਮੈਨੂੰ ਅਗਲਾ ਮਾਰਗ ਦੱਸ, ਕਿਸ ਬਿਧ ਕਲਜੁਗ ਲੇਖਾ ਦੇਣਾ ਮੁਕਾਈਆ। ਅਬਿਨਾਸ਼ੀ ਕਰਤਾ ਗੋਬਿੰਦ ਵੱਲ ਵੇਖ ਕੇ ਪਿਆ ਹੱਸ, ਹਸਤੀ ਹਸਤੀ ਵਿਚੋਂ ਪਰਗਟਾਈਆ। ਗੋਬਿੰਦ ਔਹ ਵੇਖ ਮਾਝੇ ਵਿਚ ਤੇਰਾ ਖੇੜਾ ਰਿਹਾ ਵਸ, ਜਿਥੇ ਵਸਲ ਮਿਲੇ ਯਾਰ ਖ਼ੁਦਾਈਆ। ਓਥੇ ਤੂੰ ਤੇ ਮੈਂ ਜੋਤ ਸ਼ਬਦ ਦੀ ਧਾਰ ਆਉਣਾ ਨੱਸ, ਭੱਜਣਾ ਵਾਹੋ ਦਾਹੀਆ। ਗੁਰ ਅਵਤਾਰ ਪੈਗ਼ੰਬਰਾਂ ਸੁਣਾ ਸਚ, ਸਚ ਦਿਆਂ ਦ੍ਰਿੜਾਈਆ। ਹੁਣ ਛੇਤੀ ਭੰਨ ਦੇ ਕਾਇਆ ਮਾਟੀ ਕੱਚ, ਭਾਂਡਾ ਤਤ ਰਹਿਣ ਨਾ ਪਾਈਆ। ਫੇਰ ਮੇਰੇ ਵਿਚ ਜਾਣਾ ਰਚ, ਅਗਲੀ ਰਚਨਾ ਦਿਆਂ ਵਖਾਈਆ। ਜਿਸ ਧਾਰ ਨਾਲ ਹੋਣਾ ਪਰਗਟ, ਕਲ ਕਲਕੀ ਵੇਸ ਵਟਾਈਆ। ਗੋਬਿੰਦ ਪ੍ਰਭ ਸਰਨਾਈ ਗਿਆ ਢੱਠ, ਝੁਕ ਝੁਕ ਲਾਗੇ ਪਾਈਂਆ। ਤੇਰੀ ਜੋਤ ਜਗੇ ਲਟ ਲਟ, ਅੰਧ ਅੰਧੇਰਾ ਰਹੇ ਨਾ ਰਾਈਆ। ਤੂੰ ਵਸੇਂ ਘਟ ਘਟ, ਹਰ ਘਟ ਰਿਹਾ ਸਮਾਈਆ। ਕਿਉਂ ਦੀਨਾਂ ਮਜ਼੍ਹਬਾਂ ਪਾਈ ਵੱਟ, ਪਟਨੇ ਵਾਲਾ ਰਿਹਾ ਜਣਾਈਆ। ਪੁਰਖ ਅਕਾਲ ਸਹਿਜ ਨਾਲ ਦਿਤਾ ਦੱਸ, ਦਸ ਦਸਮੇਸ਼ ਦ੍ਰਿੜਾਈਆ। ਜੇ ਖੇਲ ਨਾ ਕਰਾਂ ਵੱਖ ਵੱਖ, ਮੈਨੂੰ ਬੇਅੰਤ ਕਹਿ ਕੇ ਸੀਸ ਨਾ ਕੋਇ ਨਿਵਾਈਆ। ਔਹ ਵੇਖ ਗੁਰ ਅਵਤਾਰ ਪੈਗ਼ੰਬਰ ਛੋਟਿਆਂ ਛੋਟਿਆਂ ਖ਼ਾਨਿਆਂ ਵਿਚ ਛੱਡੇ ਰੱਖ, ਆਪਣੇ ਚਰਨਾਂ ਹੇਠ ਦਬਾਈਆ। ਜਿਸ ਵੇਲੇ ਚਾਹਵਾਂ ਲੋਕਮਾਤ ਨੂੰ ਭੇਜਾਂ ਝਟ, ਸਿਰ ਆਪਣਾ ਹੱਥ ਟਿਕਾਈਆ। ਉਹ ਮੇਰਾ ਨਾਮ ਮੇਰਾ ਕਲਮਾ ਆਹ ਲਿਓ ਰਟ, ਏਸੇ ਦੇ ਨਾਲ ਰੱਟਾ ਦਿਆਂ ਪਾਈਆ। ਜਿਸ ਵੇਲੇ ਚਾਹਵਾਂ ਫੇਰ ਲਵਾਂ ਸੱਦ, ਨਾਤਾ ਤਤਾਂ ਵਾਲਾ ਤੁੜਾਈਆ। ਗੋਬਿੰਦ ਵੇਖ ਕੇ ਹੋਇਆ ਗਦ ਗਦ, ਖ਼ੁਸ਼ੀ ਖ਼ੁਸ਼ੀ ਵਿਚੋਂ ਪਰਗਟਾਈਆ। ਫੇਰ ਵੇਖਿਆ ਭਗਤ ਭਗਵਾਨ ਦੀ ਇਕੋ ਯਦ, ਦੂਜਾ ਨਜ਼ਰ ਕੋਇ ਨਾ ਆਈਆ। ਕਿਰਪਾ ਕੀਤੀ ਪੁਰਖ ਸਮਰਥ, ਆਪਣਾ ਪੜਦਾ ਦਿਤਾ ਉਠਾਈਆ। ਗੋਬਿੰਦ ਅੰਤ ਕਲਜੁਗ ਤੇਰਾ ਮੇਰਾ ਇਕੋ ਹੋਣਾ ਜਸ, ਸਿਫ਼ਤਾਂ ਤੋਂ ਬਾਹਰ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੁਗ ਚੌਕੜੀ ਚਲਾਵਣਹਾਰਾ ਰਥ, ਬੇਪਰਵਾਹ ਬੇਪਰਵਾਹੀ ਨੂਰ ਇਲਾਹੀ ਇਕੋ ਇਕ ਅਖਵਾਈਆ।

੨੫ ਅੱਸੂ ਸ਼ਹਿਨਸ਼ਾਹੀ ਸੰਮਤ ੫ ਸੋਹਣ ਸਿੰਘ ਦੇ ਗ੍ਰਹਿ ਪਿੰਡ ਰਾਮ ਪੁਰ

ਪੁਰਖ ਅਕਾਲ ਕਿਹਾ ਗੋਬਿੰਦ ਮਾਝਾ ਤੇਰਾ ਅੰਤਮ ਅਸਥਾਨ, ਭੂਮਿਕਾ ਸੋਹਣੀ ਮਿਲੇ ਵਡਿਆਈਆ। ਤੇਰੇ ਨਾਲ ਹੋਵਾਂ ਬਣ ਸ੍ਰੀ ਭਗਵਾਨ,

❋

❋

ਭਗਵਨ ਹੋ ਕੇ ਆਪਣਾ ਸੰਗ ਰਖਾਈਆ। ਜਿਥੇ ਝੁਕਣੇ ਜ਼ਿਮੀਂ ਅਸਮਾਨ, ਦੋ ਜਹਾਨਾਂ ਸੀਸ ਨਿਵਾਈਆ। ਦਰਸ਼ਨ ਕਰਨ ਸੀਤਾ ਰਾਮ, ਕ੍ਰਿਸ਼ਨ ਕਾਹਨ ਭੱਜਣ ਵਾਹੋ ਦਾਹੀਆ। ਪੈਗ਼ੰਬਰ ਸੱਯਦਿਆਂ ਵਿਚ ਕਰਨ ਸਲਾਮ, ਈਸਾ ਮੂਸਾ ਮੁਹੰਮਦ ਧੂੜੀ ਖ਼ਾਕ ਰਮਾਈਆ। ਦੇਵਤ ਸੁਰ ਕਰਨ ਪਰਨਾਮ, ਦਰ ਠਾਂਡੇ ਅਲਖ ਜਗਾਈਆ। ਕਲਜੁਗ ਵੇਖ ਹੋਏ ਹੈਰਾਨ, ਹੈਰਾਨੀ ਅੰਦਰ ਦਏ ਦੁਹਾਈਆ। ਤ੍ਰੈਗੁਣ ਰੂਪ ਸਰਬ ਪਛਤਾਣ, ਮਾਇਆ ਮਮਤਾ ਮੋਹ ਵਿਕਾਰ ਹੰਕਾਰ ਵਿਭਚਾਰ ਸਿਰ ਸਕੇ ਨਾ ਕੋਇ ਉਠਾਈਆ। ਸਾਚੇ ਨਾਮ ਦਾ ਬਣਾਉਣਾ ਇਕ ਵਿਧਾਨ, ਚਾਰ ਜੁਗ ਦੀ ਰੀਤੀ ਨੀਤੀ ਦੇਣੀ ਬਦਲਾਈਆ। ਧੁਰ ਦਾ ਸ਼ਬਦ ਸੰਦੇਸ਼ਾ ਦੱਸਣਾ ਗਾਣ, ਆਤਮ ਪਰਮਾਤਮ ਪੜਦਾ ਦੇਣਾ ਉਠਾਈਆ। ਦੀਨ ਦੁਨੀ ਦਾ ਸਾਂਝਾ ਬਣਾਉਣਾ ਮਕਾਨ, ਮੰਦਰ ਮਸਜਿਦ ਸ਼ਿਵਦਵਾਲਾ ਮੱਠ ਵੰਡ ਨਾ ਕੋਇ ਵੰਡਾਈਆ। ਅੰਮ੍ਰਿਤ ਰਸ ਅਗੰਮਾ ਦੇਣਾ ਪੀਣ ਖਾਣ, ਜਗਤ ਤ੍ਰਿਸ਼ਨਾ ਭੁੱਖ ਮਿਟਾਈਆ। ਚਾਰ ਵਰਨ ਅਠਾਰਾਂ ਬਰਨ ਇਕੋ ਘਰ ਸੋਭਾ ਪਾਉਣ, ਦੂਜਾ ਘਰ ਨਾ ਕੋਇ ਦ੍ਰਿੜਾਈਆ। ਸੀਸ ਜਗਦੀਸ ਤੇਰੇ ਛਤਰ ਝੁਲਾਏ ਆਣ, ਕਲਗੀ ਤੋੜੇ ਦੀ ਲੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸਮਝਾਈਆ। ਪੁਰਖ ਅਕਾਲ ਕਿਹਾ ਸਾਚਾ ਧਾਮ ਹੋਵੇ ਸੁਹੰਜਣਾ, ਹਰਿ ਸੱਜਣ ਆਪ ਸੁਹਾਏ। ਖੇਲੇ ਖੇਲ ਦਰਦ ਦੁੱਖ ਭੈ ਭੰਜਣਾ, ਪਾਰਬ੍ਰਹਮ ਬੇਪਰਵਾਹੇ। ਜਿਸ ਵੇਲੇ ਸਦੀ ਚੌਧਵੀਂ ਵੇਲਾ ਲੰਘਣਾ, ਮੁਹੰਮਦ ਕੂਕ ਕੂਕ ਦਏ ਦੁਹਾਏ। ਚਾਰੋਂ ਕੁੰਟ ਕੂੜ ਵਿਕਾਰਾ ਵਹਿਣ ਵਗਣਾ, ਅਵਤਾਰ ਪੈਗ਼ੰਬਰ ਗੁਰ ਨਾ ਕੋਇ ਅਟਕਾਏ। ਧਰਮ ਧਾਰ ਸਚ ਦਵਾਰ ਸਭ ਨੇ ਛਡਣਾ, ਜੂਠ ਝੂਠ ਹੋਏ ਹਲਕਾਏ। ਕਾਇਆ ਮਾਟੀ ਚੜ੍ਹੇ ਕੋਇ ਨਾ ਰੰਗਣਾ, ਸ਼ਬਦੀ ਸ਼ਬਦ ਨਾ ਕੋਇ ਸ਼ਨਵਾਏ। ਦਰਸ਼ਨ ਮਿਲੇ ਨਾ ਕਿਸੇ ਮੁਕੰਦ ਮਨੋਹਰ ਮਦਨਾ, ਜੋਤੀ ਨੂਰ ਨਾ ਕੋਇ ਚਮਕਾਏ। ਝਗੜਾ ਪੈਣਾ ਆਅਲਾ ਅਦਨਾ, ਦੀਨ ਮਜ਼੍ਹਬ ਦਏ ਲੜਾਏ। ਉਸ ਵੇਲੇ ਸਭ ਨੇ ਪੁਰਖ ਅਕਾਲ ਦੀਨ ਦਿਆਲ ਕਲ ਕਲਕੀ ਅਵਤਾਰ ਸੱਦਣਾ, ਨਿਹਕਲੰਕਾ ਆਪਣਾ ਰੂਪ ਬਦਲਾਏ। ਤੇਰੇ ਨਾਲ ਮਿਲ ਕੇ ਡੰਕ ਦਮਾਮਾ ਵੱਜਣਾ, ਦੋ ਜਹਾਨਾਂ ਆਪ ਸੁਣਾਏ। ਸਭ ਨੂੰ ਇਕੋ ਦੱਸਣੀ ਬੰਦਨਾ, ਸੱਯਦਾ ਸੀਸ ਇਕ ਝੁਕਾਏ। ਕਲਮਾ ਨਬੀ ਰਸੂਲਾਂ ਛਡਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਏ। ਗੋਬਿੰਦ ਸਾਚਾ ਥਾਨ ਹੋਏ ਅਪਾਰ, ਅਪਰੰਪਰ ਦਿਆਂ ਜਣਾਈਆ। ਜਿਸ ਨੂੰ ਕਹਿਣਾ ਹਰਿ ਭਗਤ ਦਵਾਰ, ਭਗਵਨ ਆਪਣੇ ਰੰਗ ਰੰਗਾਈਆ। ਧੁਰ ਦਾ ਨੂਰ ਹੋਵੇ ਉਜਿਆਰ, ਸ਼ਬਦੀ ਤੇਰਾ ਨਾਦ ਸੁਣਾਈਆ। ਜਿਸ ਨੂੰ ਸੰਬਲ ਕਿਹਾ ਪੁਕਾਰ, ਸੋ ਤਨ ਵਜੂਦ ਦਏ ਵਡਿਆਈਆ। ਇਹ ਖੇਲ ਕਲਜੁਗ ਅੰਤਮ ਵਾਰ, ਸਦੀ ਚੌਧਵੀਂ ਦਏ ਸਮਝਾਈਆ। ਚਾਰ ਕੁੰਟ ਦਹਿ ਦਿਸ਼ਾ ਰੋਵੇ ਜ਼ਾਰੋ ਜ਼ਾਰ, ਧੀਰਜ ਧੀਰ ਨਾ ਕੋਇ ਧਰਾਈਆ। ਸਾਚਾ ਰਿਹਾ ਨਾ ਕਿਸੇ ਪਿਆਰ, ਦੀਨ ਮਜ਼੍ਹਬ ਕਰੇ ਲੜਾਈਆ। ਮੰਦਰ ਮਸਜਿਦ ਸ਼ਿਵਦਵਾਲੇ ਮੱਠ ਗੁਰੂਦਵਾਰ ਮੱਚੇ ਹਾਹਾਕਾਰ, ਸਤਿ ਸੰਤੋਖ ਨਾ ਕੋਇ ਰਖਾਈਆ। ਸਾਧ ਸੰਤ ਕਰਨ ਵਿਭਚਾਰ, ਧਾਨ ਮਲੇਸ਼ਾ ਰੂਪ ਵਖਾਈਆ। ਓਸ ਵੇਲੇ ਕਲ ਕਲਕੀ ਲਏ ਅਵਤਾਰ, ਨਿਰਗੁਣ ਹੋ ਕੇ ਆਵਾਂ ਚਾਈਂ ਚਾਈਂਆ। ਤੇਰਾ ਮੇਲਾ ਮੇਲਾਂ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਸਾਰੇ ਸੀਸ ਨਿਵਾਈਆ। ਇਹ ਖੇਲ ਜਗਤ ਬੁੱਧੀ ਤੋਂ ਬਾਹਰ, ਸ਼ਾਸਤਰ ਸਕੇ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਆਪਣੀ ਕਾਰ

❋

❋

ਕਮਾਈਆ। ਗੋਬਿੰਦ ਕਿਹਾ ਮੇਰੇ ਸਾਹਿਬ ਸਮਰਥ, ਸਹਿਜ ਤੇਰੀ ਸਰਨਾਈਆ। ਚਰਨ ਟੇਕ ਕੇ ਮਥ, ਧੂੜੀ ਖ਼ਾਕ ਰਮਾਈਆ। ਨੇਤਰ ਮੀਟ ਕੇ ਅੱਖ, ਨਿਜ ਨੈਣ ਅੱਖ ਖੁਲ੍ਹਾਈਆ। ਸਚ ਹਕੀਕਤ ਦੇ ਹੱਕ, ਧੁਰ ਦੇ ਹਾਕਮ ਬੇਪਰਵਾਹੀਆ। ਕਿਸ ਬਿਧ ਕਲਜੁਗ ਅੰਤਮ ਹੋਵੇਂ ਪਰਗਟ, ਪਟਨੇ ਵਾਲਾ ਮੰਗ ਮੰਗਾਈਆ। ਪੁਰਖ ਅਕਾਲ ਭੇਵ ਖੋਲ੍ਹਿਆ ਝਟ, ਪਰਦਾ ਅੰਦਰੋਂ ਦਿਤਾ ਉਠਾਈਆ। ਮੇਰਾ ਜੋਤੀ ਨੂਰ ਜਗੇ ਲਟ ਲਟ, ਕਾਇਆ ਵਜੂਦ ਨਜ਼ਰ ਕੋਇ ਨਾ ਆਈਆ। ਤੇਰਾ ਰੂਪ ਸ਼ਬਦ ਅਗੰਮੀ ਮੇਰੇ ਨਾਮ ਦੀ ਲਾਏ ਸੱਟ, ਸਿੱਟੇਬਾਜ਼ੀ ਵੇਖੇ ਜਗਤ ਲੋਕਾਈਆ। ਸਾਢੇ ਤਿੰਨ ਹੱਥ ਸੰਬਲ ਜਾਵਾਂ ਵਸ, ਵਾਸਤਾ ਤੇਰਾ ਮੇਰਾ ਇਕੋ ਨਜ਼ਰੀ ਆਈਆ। ਇਹ ਮਹਿੰਮਾ ਅਕਥਨਾ ਅਕਥ, ਜਿਸ ਨੂੰ ਸਕੇ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਦ ਆਪਣਾ ਰੰਗ ਰੰਗਾਈਆ। ਪੁਰਖ ਅਕਾਲ ਕਿਹਾ ਗੋਬਿੰਦ ਤੂੰ ਮੇਰਾ ਮੈਂ ਤੇਰਾ ਦਾਸ, ਸੇਵਕ ਸੇਵਾ ਰੂਪ ਅਖਵਾਈਆ। ਕੀ ਨੂਰ ਨੂਰ ਪ੍ਰਿਥਮੀ ਆਕਾਸ਼, ਦੋ ਜਹਾਨਾਂ ਡਗਮਗਾਈਆ। ਤੇਰਾ ਸਰੂਪ ਪੂਰਨ ਪੂਰਨ ਪ੍ਰਕਾਸ਼, ਪਾਰਬ੍ਰਹਮ ਪ੍ਰਭ ਪਰਦਾ ਦਏ ਉਠਾਈਆ। ਸਚ ਦਵਾਰਾ ਘਰ ਸਾਚੇ ਕਰੇ ਵਾਸ, ਵਾਸਤਾ ਆਪਣੇ ਨਾਲ ਰਖਾਈਆ। ਜਿਥੇ ਬਾਲਮੀਕ ਰਾਮਾ ਵਸ਼ਿਸ਼ਟ ਲੇਖਾ ਲਿਖ ਕੇ ਗਏ ਖ਼ਾਸ, ਹਰਿਗੋਬਿੰਦ ਧਿਆਨ ਲਗਾਈਆ। ਨਾਨਕ ਨੇ ਰੱਖੀ ਆਸ, ਅੰਤਰ ਅੰਤਰ ਵੇਖ ਵਖਾਈਆ। ਸ਼ੰਕਰ ਵੇਖੇ ਉਪਰ ਕੈਲਾਸ਼, ਬ੍ਰਹਮਾ ਚਾਰੇ ਮੁਖ ਭਵਾਈਆ। ਵਿਸ਼ਨੂੰ ਬੈਠਾ ਰਿਹਾ ਘਾਟ, ਓਸੇ ਪੱਤਨ ਡੇਰਾ ਲਾਈਆ। ਪਰਗਟ ਹੋਣਾ ਤੇਰਾ ਹੋਣਾ ਸਾਥ, ਸਗਲਾ ਸੰਗ ਬਣਾਈਆ। ਚਾਰ ਜੁਗ ਦੇ ਵਿਛੜੇ ਸੰਤ ਸੁਹੇਲੇ ਚੜ੍ਹਾਉਣੇ ਆਪਣੇ ਰਾਥ, ਰਥ ਰਥਵਾਹੀ ਆਪ ਅਖਵਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਸੋਹੰ ਦੱਸਣੀ ਗਾਥ, ਗਹਿਰ ਗੰਭੀਰ ਬੇਨਜ਼ੀਰ ਪੜਦਾ ਆਪ ਉਠਾਈਆ। ਓਸ ਜਗਹ ਤੂੰ ਸਤਿਜੁਗ ਸਾਚੇ ਭਗਤ ਦਵਾਰੇ ਸਭ ਨੂੰ ਦੇਣਾ ਆਖ, ਹਰੀ ਹਰਿ ਆਪਣਾ ਰੂਪ ਦਰਸਾਈਆ। ਗੋਬਿੰਦ ਕਿਹਾ ਪ੍ਰਭੂ ਇਹ ਪੂਰਾ ਜ਼ਰੂਰ ਕਰੀਂ ਵਾਕ, ਵਾਕਿਆ ਆਪਣਾ ਵੇਖ ਵਖਾਈਆ। ਪੁਰਖ ਅਕਾਲ ਕਿਹਾ ਜਿਸ ਵੇਲੇ ਕਲਜੁਗ ਹੋਵੇ ਅੰਧੇਰੀ ਰਾਤ, ਸਾਚਾ ਚੰਦ ਨਾ ਕੋਇ ਚਮਕਾਈਆ। ਗੁਰ ਅਵਤਾਰ ਪੈਗ਼ੰਬਰਾਂ ਉਤੇ ਰਹੇ ਨਾ ਕਿਸੇ ਵਿਸ਼ਵਾਸ, ਵਿਸ਼ਿਆਂ ਵਿਚ ਦੀਨ ਦੁਨੀ ਹੋਏ ਹਲਕਾਈਆ। ਉਸ ਵੇਲੇ ਨਿਰਗੁਣ ਧਾਰ ਆਵਾਂ ਆਪ, ਆਪ ਆਪਣਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਅੰਤਮ ਪੂਰੀ ਕਰੇ ਵਾਟ, ਲਹਿਣਾ ਦੇਣਾ ਸਭ ਦੀ ਝੋਲੀ ਪਾਈਆ।

੨੫ ਅੱਸੂ ਸ਼ਹਿਨਸ਼ਾਹੀ ਸੰਮਤ ੫ ਊਧਮ ਸਿੰਘ ਦੇ ਗ੍ਰਹਿ ਪਿੰਡ ਜਲਾਲਾਬਾਦ

ਸ਼ਬਦ ਗੋਬਿੰਦ ਕਿਹਾ ਮੇਰਾ ਭੇਵ ਪਾਏ ਕੋਈ ਨਾ ਪੋਥਾ, ਪੁਸਤਕ ਸਕੇ ਨਾ ਕੋਇ ਸਮਝਾਈਆ। ਕਲਜੁਗ ਅੰਤਮ ਦੀਨ ਦਿਆਲ ਨਾਲ ਧੋਖਾ, ਪਰਦਾ ਸਕੇ ਨਾ ਕੋਇ ਚੁਕਾਈਆ। ਜਨ ਭਗਤਾਂ ਦੇ ਕੇ ਮੌਕਾ, ਆਪਣਾ ਭੇਵ ਦਿਤਾ ਖੁਲ੍ਹਾਈਆ। ਮਾਰਗ ਦੱਸ ਕੇ ਸੌਖਾ, ਰਾਹ ਇਕੋ ਦਿਤਾ ਸਮਝਾਈਆ। ਪਾਰ ਕਰਨਾ ਜੁਗ ਚੌਥਾ, ਜੁਗਤੀ ਆਪਣੇ ਵਿਚ ਛੁਪਾਈਆ। ਸ਼ਬਦੀ ਹੁਕਮ ਵਰਤਣਾ ਬਹੁਤਾ, ਹੱਥੀਂ ਕਾਰ ਨਾ ਕੋਇ ਕਮਾਈਆ।

❋

❋

ਸਤਿ ਧਰਮ ਨਾ ਜਾਏ ਔਂਤਾ, ਸਚ ਸਚ ਦਏ ਪਰਗਟਾਈਆ। ਹਰਿ ਖ਼ਾਲਕ ਹੋ ਕੇ ਖੌਂਤਾ, ਪ੍ਰਭ ਮਿਲਿਆ ਧੁਰਦਰਗਾਹੀਆ। ਜਿਸ ਲਈ ਚਾਰ ਜੁਗ ਸਾਫ਼ ਕਰਦੇ ਰਹੇ ਚੌਂਕਾ, ਵੇਦ ਮੰਤਰ ਪੜ੍ਹ ਪੜ੍ਹ ਕਰ ਸਫ਼ਾਈਆ। ਸੋ ਬ੍ਰਾਹਮਣ ਗੌੜਾ ਓਸੇ ਧਾਮ ਪਹੁੰਚਾ, ਜਿਥੇ ਬ੍ਰਹਮ ਆਪਣਾ ਧਿਆਨ ਲਗਾਈਆ। ਭਗਤ ਦਵਾਰ ਕਰ ਕੇ ਸੌਂਤਾ, ਸੋਹਣਾ ਰੰਗ ਰੰਗਾਈਆ। ਗੋਬਿੰਦ ਕਹੇ ਮੇਰਾ ਪੂਰਾ ਕਰ ਕੇ ਢਈਆ ਢੌਂਕਾ, ਢਾਲ ਤਲਵਾਰ ਦਾ ਪੰਧ ਮੁਕਾਈਆ। ਸਾਚੇ ਨਾਮ ਚਲਾ ਕੇ ਨੌਕਾ, ਨਈਆ ਇਕੋ ਦਿਤੀ ਵਖਾਈਆ। ਪੜਦਾ ਲਾਹ ਕੇ ਧੁਰ ਦੇ ਸ਼ਾਹੋ ਕਾ, ਸ਼ਹਿਨਸ਼ਾਹ ਆਪਣਾ ਰੰਗ ਰੰਗਾਈਆ। ਖੇਲ ਵਖਾਏ ਅਗੰਮ ਅਥਾਹੋ ਕਾ, ਅਲਖ ਅਗੋਚਰ ਆਪਣੀ ਕਾਰ ਕਮਾਈਆ। ਪੰਧ ਚੁਕਾਏ ਵਾਹੋ ਵਾਹੋ ਕਾ, ਵਾਹਵਾ ਆਪਣਾ ਹੁਕਮ ਵਰਤਾਈਆ। ਝਗੜਾ ਵੇਖੇ ਥਲ ਅਸਗਾਹੋ ਕਾ, ਸਮੁੰਦ ਸਾਗਰ ਫੋਲ ਫੁਲਾਈਆ। ਲਹਿਣਾ ਜਾਣੇ ਜਗਤ ਪਸਾਓ ਕਾ, ਪਸਰ ਪਸਾਰੀ ਪੜਦਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਗੋਬਿੰਦ ਕਹੇ ਮੈਂ ਕਹਿਣਾ ਇਕ ਸਲੋਕਾ, ਹਰਿ ਸੋਹਲਾ ਦਿਤਾ ਸੁਣਾਈਆ। ਝਗੜਾ ਵੇਖਣਾ (ਚੌਦਾਂ) ਲੋਕਾ, ਪਰਲੋਕਾ ਪੰਧ ਮੁਕਾਈਆ। ਕਲਜੁਗ ਅੰਤਮ ਭਰੇ ਹੌਕਾ, ਹਾਏ ਉਫ਼ ਦੁਹਾਈਆ। ਕਿਸ ਬਿਧ ਖੇਲ ਹੋਣਾ ਇਕ ਦੋ ਕਾ, ਨਿਰਗੁਣ ਸਰਗੁਣ ਵੰਡ ਵੰਡਾਈਆ। ਕਿਸ ਬਿਧ ਪ੍ਰਕਾਸ਼ ਹੋਣਾ ਅਗੰਮੀ ਲੋ ਕਾ, ਲੋਇਣ ਅੱਖ ਖੁਲ੍ਹਾਈਆ। ਕਿਸ ਬਿਧ ਝਗੜਾ ਮੁਕਣਾ ਦੀਨ ਮਜ਼੍ਹਬ ਗਰੋਹ ਕਾ, ਗ੍ਰਿਹਾ ਸਭ ਦਾ ਸਾਫ਼ ਕਰਾਈਆ। ਕਿਸ ਬਿਧ ਲਹਿਣਾ ਪੂਰਾ ਕਰੇ ਮਾਇਆ ਮਮਤਾ ਮੋਹ ਕਾ, ਮੁਹੱਬਤ ਇਕ ਨਾਲ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਗੋਬਿੰਦ ਕਹੇ ਮੈਂ ਆਇਆ ਆਪਣੇ ਧਾਮ ਨਗਰ, ਸੰਬਲ ਸੋਭਾ ਪਾਈਆ। ਜਿਹਦੀ ਸਦ ਮਤਵਾਲੀ ਪੱਧਰ, ਯਕਸਾਂ ਸੋਭਾ ਪਾਈਆ। ਮਨ ਨਾ ਪਾਵੇ ਗ਼ਦਰ, ਕਰੇ ਨਾ ਕੋਇ ਲੜਾਈਆ। ਮੇਰੀ ਪੂਰੀ ਹੋਈ ਸੱਧਰ, ਸਦਕੇ ਵਾਰੀ ਘੋਲ ਘੁਮਾਈਆ। ਪੁਰਖ ਅਕਾਲ ਕੀਤਾ ਅਦਲ, ਇਨਸਾਫ਼ ਦਿਤਾ ਜਣਾਈਆ। ਗੋਬਿੰਦ ਦੀ ਧਾਰ ਪੂਰਨ ਆਇਆ ਬਦਲ, ਪੂਰਨ ਪੂਰਨ ਰੂਪ ਬਦਲਾਈਆ। ਜਿਸ ਵਿਚ ਗੋਬਿੰਦ ਹੋਵੇ ਕਦੇ ਨਾ ਕਤਲ, ਖੰਡਾ ਖੜਗ ਨਾ ਕੋਇ ਚਤੁਰਾਈਆ। ਹੱਥ ਨਾ ਆਵੇ ਜਗਤ ਕੀਤਿਆਂ ਯਤਨ, ਯਥਾਰਥ ਆਪਣਾ ਭੇਵ ਛੁਪਾਈਆ। ਦਵਾਰੇ ਬਹਿ ਕੇ ਅਗੰਮੇ ਪੱਤਨ, ਬੈਠਾ ਖੇਲ ਖਿਲਾਈਆ। ਜਨ ਭਗਤਾਂ ਸਚ ਸੰਦੇਸ਼ਾ ਆਇਆ ਦੱਸਣ, ਸਹਿਜ ਸਹਿਜ ਸੁਣਾਈਆ। ਅੰਦਰੋਂ ਖੋਲ੍ਹ ਕੇ ਅੱਖਣ, ਮੇਲਾ ਲਿਆ ਮਿਲਾਈਆ। ਦਵਾਰ ਜਣਾ ਕੇ ਵਤਨ, ਘਰ ਦਿਤਾ ਵਖਾਈਆ। ਜਿਥੇ ਭਗਤ ਭਗਵਾਨ ਵਸਣ, ਤਨ ਮੰਦਰ ਦਿਤਾ ਸੁਹਾਈਆ। ਗੋਬਿੰਦ ਦਾ ਗੋਬਿੰਦ ਪੂਰਾ ਕਰਨਾ ਬਚਨ, ਜੋ ਮਾਛੂਵਾੜੇ ਗਿਆ ਦ੍ਰਿੜਾਈਆ। ਹਰਿਜਨ ਗੁਰਮੁਖ ਵੇਖਣੇ ਆਪਣੇ ਰਤਨ, ਹੀਰੇ ਅਮੋਲਕ ਖੋਜ ਖੁਜਾਈਆ। ਜਿਨ੍ਹਾਂ ਪਿਛੇ ਲੱਥਾ ਸੱਥਨ, ਸੱਥਰ ਯਾਰ ਹੰਢਾਈਆ। ਉਨ੍ਹਾਂ ਦੀ ਕਰਨੀ ਕਥਨ, ਕਥਾ ਵਾਰਤਾ ਆਪ ਬਣਾਈਆ। ਸ੍ਰਿਸ਼ਟੀ ਆਇਆ ਮਥਣ, ਨਾਮ ਮਧਾਣਾ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਉਠਾਈਆ। ਗੋਬਿੰਦ ਕਹੇ ਮੈਂ ਸ਼ਬਦ ਗੁਰੂ ਦੀ ਧਾਰ, ਧਰਨੀ ਧਰਤ ਧਵਲ ਸੁਹਾਈਆ। ਮੇਰਾ ਰੂਪ ਅਪਾਰ, ਅਪਰੰਪਰ ਦਿਤਾ ਬਣਾਈਆ। ਮੇਰਾ ਖੇਲ ਨਿਆਰ, ਨੇਤਰ ਵੇਖਣ ਕੋਇ ਨਾ ਪਾਈਆ। ਮੇਰਾ ਅਗੰਮ ਸ਼ਿੰਗਾਰ,

❋

❋

ਸੋਹਣਾ ਰੰਗ ਰੰਗਾਈਆ। ਮੇਰਾ ਕੌਲ ਇਕਰਾਰ, ਭੁੱਲ ਕਦੇ ਨਾ ਜਾਈਆ। ਸੰਦੇਸ਼ਾ ਦੇਵੇ ਪੁਰਖ ਅਕਾਲ, ਦੀਨ ਦੁਨੀ ਦਾ ਮਾਲਕ ਧੁਰਦਰਗਾਹੀਆ। ਮਾਝੇ ਵਿਚੋਂ ਨੌਂ ਵੇਖਣੇ ਲਾਲ, ਜਿਨ੍ਹਾਂ ਦੇ ਸੀਸ ਲਾਲ ਰੰਗ ਬੰਧਾਈਆ। ਉਨ੍ਹਾਂ ਦੇ ਗਲ ਵਿਚ ਬੱਧਾ ਹੋਵੇ ਰੁਮਾਲ, ਪੀਲਾ ਰੰਗ ਸੋਭਾ ਪਾਈਆ। ਹੱਥ ਵਿਚ ਹੋਵੇ ਇਕ ਇਕ ਦੁਸ਼ਾਲ, ਚਿੱਟੇ ਰੰਗ ਵਿਚ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਇਹ ਗੋਬਿੰਦ ਦੇ ਦਰ ਦਾ ਪੂਰਾ ਕਰੇ ਸਵਾਲ, ਸਵਾਲ ਪਿਛਲੇ ਵੇਖ ਵਖਾਈਆ। ਗੋਬਿੰਦ ਕਹੇ ਮੈਂ ਸ਼ਬਦ ਗੁਰੂ ਬਲਕਾਰ, ਬਲਧਾਰੀ ਇਕ ਅਖਵਾਈਆ। ਮੇਰਾ ਰੂਪ ਅਨੂਪ ਨਿਰੰਕਾਰ, ਨਿਰਗੁਣ ਆਪ ਸਮਝਾਈਆ। ਮੇਰਾ ਗ੍ਰਹਿ ਮੰਦਰ ਦਵਾਰ, ਘਰ ਇਕੋ ਸੋਭਾ ਪਾਈਆ। ਜਿਥੇ ਨੂਰ ਜੋਤ ਉਜਿਆਰ, ਜੋਤੀ ਜਾਤਾ ਡਗਮਗਾਈਆ। ਮੈਂ ਓਸ ਦਾ ਦੁਲਾਰ, ਜੋ ਸਭ ਦਾ ਪਿਤਾ ਮਾਈਆ। ਉਹ ਕਰੇ ਸਚ ਪਿਆਰ, ਪ੍ਰੀਤਮ ਧੁਰਦਰਗਾਹੀਆ। ਉਹ ਵੇਖੇ ਵੇਖਣਹਾਰ, ਪੂਰਬ ਲੇਖਾ ਗਿਆ ਦ੍ਰਿੜਾਈਆ। ਲੇਖਾ ਜਾਣ ਸਦਾ ਜੁਗ ਚਾਰ, ਜੁਗ ਚੌਕੜੀ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਗੋਬਿੰਦ ਕਹੇ ਮੈਂ ਸ਼ਬਦ ਗੁਰੂ ਸਚ ਸਚ ਕਰਾਂ ਆਦਾਬ, ਸਚ ਸਚ ਵਿਚ ਸਮਾਈਆ। ਮੈਨੂੰ ਲਹਿਣਾ ਯਾਦ ਆ ਗਿਆ ਢਾਬ, ਮਹਾਂ ਸਿੰਘ ਵੱਲ ਧਿਆਨ ਲਗਾਈਆ। ਉਹ ਮੇਰਾ ਫੁੱਲ ਗੁਲਾਬ, ਮਹਿਕੇ ਥਾਉਂ ਥਾਈਂਆ। ਉਸ ਕੀਤਾ ਮੇਰੇ ਨਾਲ ਹਿਸਾਬ, ਲੇਖਾ ਮੇਰੇ ਮਸਤਕ ਵਿਚ ਟਿਕਾਈਆ। ਬੇਨੰਤੀ ਵਿਚ ਕਿਹਾ ਮੈਨੂੰ ਰੱਖਣਾ ਯਾਦ, ਯਾਦਾਸ਼ਤ ਨਾ ਦੇਣੀ ਭੁਲਾਈਆ। ਜਿਸ ਵੇਲੇ ਕਲਜੁਗ ਅੰਤ ਬਦਲੇ ਸਮਾਜ, ਸਮਗਰੀ ਆਪਣੀ ਆਪ ਵਰਤਾਈਆ। ਸਚ ਧਰਮ ਦਾ ਕਰੇਂ ਰਾਜ, ਰਈਅਤ ਚਾਰ ਵਰਨ ਉਪਜਾਈਆ। ਗੁਰਮੁਖਾਂ ਖੋਲ੍ਹਣੀ ਜਾਗ, ਨਿੰਦਰਾ ਦੇਣੀ ਮਿਟਾਈਆ। ਨੇਤਰ ਰੋਦਿਆਂ ਗੋਬਿੰਦ ਦੇ ਚੋਲੇ ਤੇ ਪੈ ਗਿਆ ਦਾਗ਼, ਮਹਾਂ ਸਿੰਘ ਨੇ ਰਸਨਾ ਨਾਲ ਚੁੰਮ ਕੇ ਆਪਣੀ ਖ਼ੁਸ਼ੀ ਬਣਾਈਆ। ਅਗੰਮ ਆਇਆ ਸਵਾਦ, ਸੁਖ ਸਾਗਰ ਵਿਚ ਸਮਾਈਆ। ਫੇਰ ਖੇਲ ਵੇਖਿਆ ਉਸ ਤੋਂ ਬਾਦ, ਬਾਦਸ਼ਾਹ ਪਾਤਸ਼ਾਹ ਆਪਣਾ ਰੂਪ ਦਰਸਾਈਆ। ਮਸਤਕ ਜ਼ੰਜੀਰੀ ਤਕੀ ਜਿਸ ਦੀ ਢਾਈ ਇੰਚ ਲੰਬਾਈ ਪਿਆਰ ਦਾ ਸਾਜਣ ਸਾਜ, ਮਹਾਂ ਸਿੰਘ ਨੇ ਹੱਥ ਦਿਤਾ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਭੇਵ ਚੁਕਾਈਆ। ਮਹਾਂ ਸਿੰਘ ਨੇ ਕਿਹਾ ਮੈਂ ਤੇਰੀ ਮਸਤਕ ਜ਼ੰਜੀਰੀ ਚੁੰਮਾਂ, ਉਠ ਕੇ ਮੁਖ ਦਿਤਾ ਲਗਾਈਆ। ਮਾਝੇ ਦਾ ਲੇਖ ਪਾੜ ਦੇ ਮੇਰੇ ਲਾ ਦੇ ਜੁੰਮਾ, ਜਾਮਨ ਮੈਂ ਤੈਨੂੰ ਲਵਾਂ ਬਣਾਈਆ। ਗੋਬਿੰਦ ਦੇ ਹੱਥ ਵਿਚ ਸੀ ਇਕ ਕੌੜਾ ਤੁੰਮਾ, ਮਾਲਵੇ ਦੀ ਰੇਤ ਦਾ ਗਵਾਹ ਨਜ਼ਰੀ ਆਈਆ। ਉਧਰੋਂ ਨੀਲੇ ਹਲਾਇਆ ਸੁੰਬਾ, ਪੌੜ ਦਿਤਾ ਉਠਾਈਆ। ਉਧਰੋਂ ਇਕ ਭੁੱਲਾ ਹੋਇਆ ਆ ਗਿਆ ਦੁੰਬਾ, ਭੱਜਿਆ ਵਾਹੋ ਦਾਹੀਆ। ਉਧਰੋਂ ਉਸ ਥੇਹ ਉਤੇ ਬਬਰ ਪਿਆ ਸੀ ਭੱਜਿਆ ਕੁੰਭਾ, ਨੌਂ ਦਿਨ ਦਾ ਪਹਿਲੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪੜਦਾ ਆਪ ਉਠਾਈਆ। ਗੋਬਿੰਦ ਕਿਹਾ ਮਹਾਂ ਸਿੰਘ ਮੇਰੇ ਮਸਤਕ ਵੇਖ ਜ਼ੰਜੀਰੀ, ਸ਼ਰਅ ਜ਼ੰਜੀਰਾਂ ਰਹੀ ਕਟਾਈਆ। ਤੇਰਾ ਮੇਰਾ ਮੇਲ ਹੋਇਆ ਤਕਦੀਰੀ, ਤਦਬੀਰ ਆਪਣੀ ਲਈ ਬਣਾਈਆ। ਮੈਂ ਪਾਤਸ਼ਾਹ ਤੇ ਤੂੰ ਸਿੱਖ ਮੇਰਾ ਵਜ਼ੀਰੀ, ਸਹਿਜ ਦਿਤਾ ਸੁਣਾਈਆ। ਕੁਛ ਮੰਗ ਲੈ ਮੀਰੀ ਪੀਰੀ, ਤੇਰੀ ਝੋਲੀ ਦਿਆਂ ਭਰਾਈਆ। ਮਹਾਂ ਸਿੰਘ ਨੱਕ ਨਾਲ ਕੱਢ ਕੇ ਲਕੀਰੀ, ਗਲ ਵਾਸਤਾ ਦਿਤਾ ਪਾਈਆ। ਨੇਤਰ

❋

❋

ਵਹਾ ਕੇ ਨੀਰੀ, ਰੋ ਰੋ ਦਿਤਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਮਹਾਂ ਸਿੰਘ ਨੇ ਕਿਹਾ ਮੇਰਾ ਇਕ ਹਾੜਾ, ਮਿੰਨਤ ਵਿਚ ਜਣਾਈਆ। ਕਿਉਂ ਨਹੀਂ ਅੱਜੇ ਲੇਖ ਪਾੜਾ, ਮਾਝੇ ਵਾਲਿਆਂ ਲੈ ਤਰਾਈਆ। ਗੋਬਿੰਦ ਦੋਵੇਂ ਹੱਥ ਫੇਰੇ ਉਪਰ ਦਾੜ੍ਹਾ, ਫੇਰ ਛਾਤੀ ਉਤੇ ਟਿਕਾਈਆ। ਫੇਰ ਹੱਥਾਂ ਉਤੇ ਚੁੱਕ ਕੇ ਮੁਖ ਚੁੰਮਿਆਂ ਤੂੰ ਮੇਰਾ ਧੁਰ ਦਾ ਲਾੜਾ, ਸੋਹਣਾ ਸੋਹਣਾ ਨਜ਼ਰੀ ਆਈਆ। ਯਾਦ ਰੱਖ ਲਈਂ ਮਾਝੇ ਵਾਲਿਆਂ ਨੂੰ ਫੇਰ ਮੰਗਣਾ ਪੈਣਾ ਮੇਰਾ ਵਾੜਾ, ਦਰ ਮੇਰੇ ਸੀਸ ਨਿਵਾਈਆ। ਹੁਣ ਮੈਂ ਤੇਰੇ ਨਾਲ ਕੌਲ ਕਰਦਾ ਵਿਚ ਉਜਾੜਾ, ਫੇਰ ਭਗਤ ਦਵਾਰਾ ਸੋਭਾ ਪਾਈਆ। ਮਹਾਂ ਸਿੰਘ ਨੇ ਨੌਂ ਵਾਰ ਕੀਤੀ ਨਮਸਕਾਰਾ, ਨਿਉਂ ਨਿਉਂ ਸੀਸ ਝੁਕਾਈਆ। ਗੋਬਿੰਦ ਦੇ ਚਰਨ ਵਿਚ ਲਿਖਿਆ ਓਸ ਵੇਲੇ ਮਾਝੇ ਵਾਲੇ ਤੇਰੀ ਮਸਤਕ ਜ਼ੰਜੀਰੀ ਦਾ ਕਰਨ ਫੇਰ ਸ਼ਿੰਗਾਰਾ, ਵਾਸਤਾ ਤੇਰੇ ਅੱਗੇ ਪਾਈਆ। ਗੋਬਿੰਦ ਨੇ ਉਠ ਕੇ ਪੁਰਖ ਅਕਾਲ ਨੂੰ ਕੀਤਾ ਇਸ਼ਾਰਾ, ਨਿਗਾਹ ਅਸਮਾਨ ਉਤੇ ਟਿਕਾਈਆ। ਜੇ ਮੈਂ ਆਉਣਾ ਫੇਰ ਦੁਬਾਰਾ, ਤੂੰ ਮੇਰਾ ਸੰਗ ਰਖਾਈਆ। ਸਚ ਦੱਸ ਦੇ ਉਹ ਕੇਹੜਾ ਦਿਵਸ ਤੇ ਕੇਹੜਾ ਦਿਹਾੜਾ, ਕਵਣ ਵੇਲਾ ਵੱਜੇ ਵਧਾਈਆ। ਪੁਰਖ ਅਕਾਲ ਕਿਹਾ ਗੋਬਿੰਦ ਸ਼ਬਦੀ ਸ਼ਬਦ ਇਸ਼ਾਰਾ, ਇਸ਼ਾਰੇ ਵਿਚ ਸਮਝਾਈਆ। ਸੰਮਤ ਸ਼ਹਿਨਸ਼ਾਹੀ ਪੰਜ ਤੇ ਛੱਬੀ ਪੋਹ ਤਿਉਹਾਰਾ, ਤੇਰਾ ਸੋਹਣਾ ਰੰਗ ਰੰਗਾਈਆ। ਫੇਰ ਤੈਨੂੰ ਸਾਰੀ ਦੁਨੀਆ ਵਿਚ ਕਰਨਾ ਜ਼ਾਹਰਾ, ਇਹ ਮੇਰੇ ਹੱਥ ਵਡਿਆਈਆ। ਪਹਿਲਾ ਪਿਛਲਾ ਸਭ ਦਾ ਲਾਹੁਣਾ ਉਧਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅੰਤ ਦਾ ਮਾਲਕ ਇਕ ਅਵਤਾਰਾ, ਅਵਤਰ ਆਪਣੀ ਕਾਰ ਕਮਾਈਆ।

੨੫ ਅੱਸੂ ਸ਼ਹਿਨਸ਼ਾਹੀ ਸੰਮਤ ੫ ਗਿਆਨੀ ਗੁਰਮੁਖ ਸਿੰਘ ਦੇ ਗ੍ਰਹਿ ਪਿੰਡ ਭਲਾਈ ਪੁਰ ਡੋਗਰਾਂ

ਗੋਬਿੰਦ ਕਹੇ ਪ੍ਰਭ ਖੇਲ ਖਲਾਉਣਾ ਯਕੀਨੀ, ਹੁਕਮ ਯਕ ਹੱਕ ਸੁਣਾਈਆ। ਜਿਸ ਨੂੰ ਗੁਰ ਅਵਤਾਰ ਪੈਗ਼ੰਬਰ ਕਰਨ ਤਸਲੀਮੀ, ਤਿਲਸਮਾ ਅਵਰ ਨਾ ਕੋਇ ਜਣਾਈਆ। ਸੱਯਦਾ ਸੀਸ ਝੁਕਾ ਕੇ ਕਹਿਣ ਅਮੀਨੀ, ਬੇਪਰਵਾਹ ਤੇਰੀ ਵਡਿਆਈਆ। ਖੇਲ ਦ੍ਰਿੜਾਉਣਾ ਨਰ ਮਦੀਨੀ, ਮੁੱਦਾ ਮਾਨਵ ਆਪ ਸਮਝਾਈਆ। ਜ਼ਾਤ ਰਹੇ ਨਾ ਕੋਇ ਕਮੀਨੀ, ਸ਼ਰਅ ਛੁਰੀ ਨਾ ਕੋਇ ਕਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਫ਼ਰਮਾਨਾ ਇਕ ਸੁਣਾਈਆ। ਗੋਬਿੰਦ ਕਹੇ ਦਿਤਾ ਹੁਕਮ ਯੱਕ, ਵਾਹਿਦ ਆਪ ਸੁਣਾਈਆ। ਵੇਖਣਾ ਖੇਲ ਸਮਰਥ, ਕਲ ਕਰਤਾ ਕਾਰ ਕਮਾਈਆ। ਚਾਰ ਜੁਗ ਦਾ ਪਿਛਲਾ ਲੈਣਾ ਹੱਕ, ਹਕੀਕਤ ਦਏ ਦਰਸਾਈਆ। ਝਗੜਾ ਮੇਟ ਕੇ ਗੁਰੂ ਤਤ, ਸ਼ਬਦੀ ਸਤਿਗੁਰ ਲਏ ਪਰਗਟਾਈਆ। ਜਿਸ ਨੇ ਦੀਨ ਦੁਨੀ ਦੀ ਬਦਲ ਦੇਣੀ ਮਤ, ਮਨਮਤ ਰਹੇ ਨਾ ਰਾਈਆ। ਧੀਰਜ ਦੇਵੇ ਸੰਤੋਖ ਸਤਿ, ਸਤਿ ਸਤਿਵਾਦੀ ਵੇਖ ਵਖਾਈਆ। ਨਾਮ ਭੰਡਾਰਾ ਦਰਸਾ ਦੇ ਹੱਟ, ਵਸਤ ਇਕੋ ਇਕ ਵਰਤਾਈਆ। ਕਲਜੁਗ ਕੂੜੀ ਕਿਰਿਆ ਕਟ, ਕਾਮ ਕਰੋਧ ਲੋਭ ਮੋਹ ਹੰਕਾਰ ਦਏ ਮਿਟਾਈਆ। ਨਾਮ ਅਗੰਮੀ ਮਾਰੇ ਸੱਟ, ਸੋਈ ਸੁਰਤੀ ਜਗਤ ਉਠਾਈਆ। ਕੂੜਾ ਖੇੜਾ ਕਰੇ ਭੱਠ, ਭਠਿਆਲਾ

❋

❋

ਅਗਨੀ ਆਪ ਤਪਾਈਆ। ਜਿਸ ਪਿਛੇ ਗੋਬਿੰਦ ਲੇਖੇ ਲਾਈ ਰੱਤ, ਸੋ ਰੁਤੜੀ ਦਏ ਸੁਹਾਈਆ। ਖੇਲ ਖਿਲਾਏ ਕਮਲਾਪਤ, ਪਤਿਪਰਮੇਸ਼ਵਰ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਗੋਬਿੰਦ ਕਹੇ ਮਿਲਿਆ ਹੁਕਮ ਅਨੋਖਾ, ਹਰਿ ਕਰਤੇ ਦਿਤਾ ਦ੍ਰਿੜਾਈਆ। ਕਰਨਾ ਨਹੀਂ ਕਿਸੇ ਨਾਲ ਧੋਖਾ, ਮਜ਼੍ਹਬ ਵੰਡ ਨਾ ਕੋਇ ਵੰਡਾਈਆ। ਤੇਰਾ ਲਹਿਣਾ ਜੁਗ ਚੌਥਾ, ਚਾਰੇ ਵਰਨ ਤੇਰੀ ਝੋਲੀ ਪਾਈਆ। ਗੁਰਮੁਖ ਅੰਤਰ ਰਹੇ ਕੋਇ ਨਾ ਥੋਥਾ, ਦੁਰਮਤ ਮੈਲ ਦੇਣੀ ਧਵਾਈਆ। ਪੜ੍ਹਨਾ ਪਏ ਕਿਸੇ ਨਾ ਪੋਥਾ, ਆਤਮ ਬ੍ਰਹਮ ਦੇਣਾ ਸਮਝਾਈਆ। ਰੱਖਣਾ ਪਏ ਕੋਇ ਨਾ ਰੋਜ਼ਾ, ਨਿਮਾਜ਼ਾਂ ਵਿਚ ਨਾ ਸੀਸ ਨਿਵਾਈਆ। ਸੀਸ ਵਧਾਉਣਾ ਪਏ ਨਾ ਬੋਦਾ, ਜੰਞੂ ਸੰਗ ਨਾ ਕੋਇ ਬਣਾਈਆ। ਸਭ ਦਾ ਹਿਰਦਾ ਜਾਏ ਸੋਧਾ, ਵਦੀ ਸੁਦੀ ਨਾ ਵੇਖ ਵਖਾਈਆ। ਪੜਦਾ ਲਾਹੁਣਾ ਚੌਦਾਂ ਲੋਕਾ, ਚੌਦਾਂ ਤਬਕ ਭੇਵ ਖੁਲ੍ਹਾਈਆ। ਏਕਾ ਕਲਮਾ ਨਾਮ ਸਲੋਕਾ, ਸੋਹਲਾ ਧੁਰ ਦੇਣਾ ਦ੍ਰਿੜਾਈਆ। ਤੇਰੇ ਹੱਥ ਅੰਤਮ ਮੌਕਾ, ਮੁਕੰਮਲ ਦਿਆਂ ਜਣਾਈਆ। ਇਕੋ ਨਾਮ ਚਲਾਉਣੀ ਨੌਕਾ, ਨਈਆ ਇਕੋ ਇਕ ਵਖਾਈਆ। ਤੇਰੇ ਵਿਛੋੜੇ ਵਿਚ ਗੁਰਸਿਖ ਭਰੇ ਕੋਈ ਨਾ ਹੌਕਾ, ਹਉਮੇ ਦੇਣੀ ਮਿਟਾਈਆ। ਮੇਲ ਮਿਲਾਉਣਾ ਸਾਚੇ ਸ਼ਾਹੋ ਕਾ, ਸ਼ਹਿਨਸ਼ਾਹ ਆਪਣੇ ਘਰ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਪੜਦਾ ਆਪ ਚੁਕਾਈਆ। ਗੋਬਿੰਦ ਕਹੇ ਪ੍ਰਭ ਦੱਸੀ ਕਹਾਣੀ ਅਕਥ, ਗੰਭੀਰ ਦਿਤੀ ਜਣਾਈਆ। ਆਹ ਲੈ ਅਗੰਮੀ ਵਥ, ਵਸਤ ਦਿਆਂ ਵਰਤਾਈਆ। ਜਿਸ ਕਾਰਨ ਸੱਥਰ ਸੁੱਤਾ ਸੱਥ, ਯਾਰੜਾ ਸੇਜ ਹੰਢਾਈਆ। ਪਿਛਲਾ ਲੇਖਾ ਗਿਆ ਟੱਪ, ਅੱਗੇ ਮਿਲੇ ਵਡਿਆਈਆ। ਪੰਧ ਮੁਕਾਉਣਾ ਨਠ ਨਠ, ਭੱਜਣਾ ਵਾਹੋ ਦਾਹੀਆ। ਸਦੀ ਚੌਧਵੀਂ ਮਾਰਨੀ ਸੱਟ, ਸ਼ਬਦੀ ਖੰਡਾ ਖੜਗ ਖੜਕਾਈਆ। ਦੀਨ ਮਜ਼੍ਹਬ ਮੇਟਣੀ ਵੱਟ, ਵਟਣਾ ਲਾਉਣਾ ਖ਼ਲਕ ਖ਼ੁਦਾਈਆ। ਇਕ ਦਵਾਰਾ ਖੋਲ੍ਹਣਾ ਹੱਟ, ਇਕੋ ਵਸਤ ਜਗਤ ਵਰਤਾਈਆ। ਇਕੋ ਤੀਰਥ ਦੱਸਣਾ ਤਟ, ਕਿਨਾਰਾ ਇਕ ਸੁਹਾਈਆ। ਇਕੋ ਕਲਮਾ ਲੈਣਾ ਰਟ, ਇਕੋ ਨਾਮ ਵੱਜੇ ਵਧਾਈਆ। ਚਾਰ ਜੁਗ ਦਾ ਪਿਛਲਾ ਲਹਿਣਾ ਦੇਣਾ ਛਡ, ਅੱਗੇ ਆਪਣਾ ਹੁਕਮ ਵਰਤਾਈਆ। ਸੂਰ ਗਾਂ ਕਰੇ ਕੋਇ ਨਾ ਬਧ, ਛੁਰੀ ਫੜੇ ਨਾ ਕੋਇ ਕਸਾਈਆ। ਇਕੋ ਨਾਮ ਢੋਲਾ ਗਾਵਣ ਸਦ, ਸਦਕੇ ਵਾਰੀ ਘੋਲੀ ਘੋਲ ਘੁਮਾਈਆ। ਇਕ ਜੈਕਾਰਾ ਬੋਲਣਾ ਗੱਜ, ਦੋ ਜਹਾਨ ਵੱਜੇ ਵਧਾਈਆ। ਇਹ ਖੇਲ ਸੂਰਾ ਸਰਬਗ, ਹਰਿ ਕਰਤਾ ਆਪ ਸਮਝਾਈਆ। ਸ੍ਰਿਸ਼ਟੀ ਦੀ ਦ੍ਰਿਸ਼ਟੀ ਮੂਲ ਰਹੇ ਨਾ ਕਗ, ਕਾਗੋਂ ਹੰਸ ਦੇਣੇ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਫ਼ਰਮਾਨਾ ਇਕ ਸੁਣਾਈਆ। ਗੋਬਿੰਦ ਕਿਹਾ ਕਹਿ ਪ੍ਰਭੂ ਪ੍ਰਭ ਸਤਿ, ਹਰਿ ਸਤਿ ਦਿਤਾ ਦ੍ਰਿੜਾਈਆ। ਜਿਸ ਵੇਲੇ ਆਵਾਂ ਫੇਰ ਵਤ, ਵਤਨ ਬੇਵਤਨਾਂ ਵੇਖ ਵਖਾਈਆ। ਗ਼ਰੀਬ ਨਿਮਾਣਿਆਂ ਰੱਖਾਂ ਪਤ, ਪਤਿਪਰਮੇਸ਼ਵਰ ਤੇਰੀ ਓਟ ਤਕਾਈਆ। ਨਿਜ ਨੇਤਰ ਖੋਲ੍ਹ ਕੇ ਅੱਖ, ਤੇਰਾ ਦਰਸ਼ਨ ਦਿਆਂ ਕਰਾਈਆ। ਸਚ ਦਵਾਰੇ ਹੋ ਪ੍ਰਤਖ, ਪਰਗਟ ਆਪਣਾ ਆਪ ਕਰਾਈਆ। ਲੱਭਿਆਂ ਕਿਸੇ ਨਾ ਆਵਾਂ ਹੱਥ, ਭਾਵੇਂ ਖੋਜੇ ਜਗਤ ਲੋਕਾਈਆ। ਮੇਰੀ ਮਹਿੰਮਾ ਤੇਰਾ ਹੋਵੇ ਜਸ, ਸਿਫ਼ਤੀ ਸਿਫ਼ਤ ਨਾਲ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਆਸ ਰਖਾਈਆ। ਪੁਰਖ ਅਕਾਲ ਕਹੇ ਮੈਂ ਕਰਾਂ ਕਿਰਪਾ, ਕਲਜੁਗ ਅੰਤ ਦਇਆ

❋

❋

ਕਮਾਈਆ। ਕਲਜੁਗ ਕੂੜੀ ਕਿਰਿਆ ਮੇਟਣੀ ਬਿਪਤਾ, ਬਿਪਰੀਤ ਦੇਣੀ ਗਵਾਈਆ। ਮਾਨਸ ਮਾਨਵ ਮਾਨੁੱਖ ਰੂਪ ਬਣਾਉਣਾ ਸਾਚੇ ਸਿੱਖ ਦਾ, ਸਿਖਿਆ ਇਕ ਦ੍ਰਿੜਾਈਆ। ਰਵਦਾਸ ਚਮਾਰਾ ਤੇਰਾ ਲੇਖ ਹੋਵੇ ਲਿਖਦਾ, ਗੁਰਮੁਖ ਰੰਗ ਰੰਗਾਈਆ। ਫੇਰ ਭੇਵ ਖੋਲ੍ਹਣਾ ਪੰਜਾਂ ਵਿਚ ਦਾ, ਪੰਚਮ ਕਲਮ ਚਲਾਈਆ। ਝਗੜਾ ਮਿਟਣਾ ਊਚ ਨੀਚ ਦਾ, ਜ਼ਾਤ ਪਾਤ ਨਾ ਕੋਇ ਲੜਾਈਆ। ਇਹ ਖੇਲ ਹੋਣਾ ਈਸਾ ਵਾਲੀ ਸਦੀ ਬੀਸ ਦਾ, ਬੀਸ ਬੀਸਾ ਨਾਲ ਮਿਲਾਈਆ। ਜਗਤ ਜਹਾਨ ਹੋਣਾ ਪੀਸਦਾ, ਪੁਸ਼ਤ ਪਨਾਹ ਹੱਥ ਨਾ ਕੋਇ ਟਿਕਾਈਆ। ਫੇਰ ਖੇਲ ਵਖਾਉਣਾ ਤ੍ਰੈਗੁਣ ਅਤੀਤ ਦਾ, ਤ੍ਰੈਭਵਣ ਧਨੀ ਕਾਰ ਕਮਾਈਆ। ਲੇਖਾ ਪੂਰਾ ਕਰਨਾ ਜੁਝਾਰ ਅਜੀਤ ਦਾ, ਮੁਹੰਮਦ ਰੋਵੇ ਮਾਰੇ ਧਾਈਆ। ਝਗੜਾ ਮੁਕਣਾ ਮੰਦਰ ਮਸੀਤ ਦਾ, ਕਾਇਆ ਕਾਅਬਾ ਇਕ ਵਖਾਈਆ। ਗੋਬਿੰਦ ਡੰਕਾ ਵੱਜਣਾ ਤੇਰੇ ਗੀਤ ਦਾ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਈਆ। ਸਮਾਂ ਸਮੇਂ ਵਿਚੋਂ ਬੀਤਦਾ, ਆਪਣਾ ਪੰਧ ਮੁਕਾਈਆ। ਵਕਤ ਸੁਹੰਜਣਾ ਹੋਣਾ ਅਗੰਮੀ ਹਦੀਸ ਦਾ, ਹਜ਼ਰਤਾਂ ਤੋਂ ਪਰੇ ਕਰੇ ਪੜ੍ਹਾਈਆ। ਸਦੀ ਚੌਧਵੀਂ ਰਾਹ ਉਡੀਕਦਾ, ਵੇਲਾ ਵਕਤ ਦਏ ਗਵਾਹੀਆ। ਜਿਸ ਲੇਖਾ ਬਦਲਣਾ ਚਾਰ ਜੁਗ ਦੀ ਤਵਾਰੀਖ ਦਾ, ਤਾਰੀਖ ਸਮਝ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਪਰਦਾ ਓਹਲਾ ਆਪ ਚੁਕਾਈਆ। ਗੋਬਿੰਦ ਕਹੇ ਪੁਰਖ ਅਕਾਲ ਕਰੇ ਇਸ਼ਾਰਾ, ਸੈਨਤ ਰਿਹਾ ਲਗਾਈਆ। ਆਉਣਾ ਅੰਤ ਦੁਬਾਰਾ, ਦੋਹਰੀ ਧਾਰ ਚਲਾਈਆ। ਨੂਰ ਕਰ ਉਜਿਆਰਾ, ਸ਼ਬਦੀ ਸ਼ਬਦ ਸ਼ਨਵਾਈਆ। ਸੋਹਣਾ ਇਕ ਦਵਾਰਾ, ਭਗਤ ਮਿਲੇ ਵਡਿਆਈਆ। ਆਉਣ ਗੁਰ ਅਵਤਾਰਾ, ਪੈਗ਼ੰਬਰ ਸੀਸ ਨਿਵਾਈਆ। ਵਿਸ਼ਨ ਬ੍ਰਹਮਾ ਸ਼ਿਵ ਬਣੇ ਭਿਖਾਰਾ, ਦਰ ਠਾਂਡੇ ਅਲਖ ਜਗਾਈਆ। ਓਹ ਵੇਖਣਾ ਅਜਬ ਨਜ਼ਾਰਾ, ਨਜ਼ਰੀਆ ਸਭ ਦਾ ਦਏ ਬਦਲਾਈਆ। ਗੋਬਿੰਦ ਨਿਉਂ ਕੇ ਕੀਤੀ ਨਿਮਸਕਾਰਾ, ਸੀਸ ਦਿਤਾ ਝੁਕਾਈਆ। ਕਵਣ ਵੇਲਾ ਕਵਣ ਦਿਹਾੜਾ, ਕਵਣ ਥਿਤ ਵੱਜੇ ਵਧਾਈਆ। ਪੁਰਖ ਅਕਾਲ ਸ਼ਬਦ ਜੈਕਾਰਾ, ਏਕੰਕਾਰ ਦਿਤਾ ਸੁਣਾਈਆ। ਸੰਮਤ ਸ਼ਹਿਨਸ਼ਾਹੀ ਪੰਜ ਚਲੇ ਵਿਚ ਸੰਸਾਰਾ, ਹਰਿ ਕਰਤਾ ਆਪ ਪਰਗਟਾਈਆ। ਛੱਬੀ ਪੋਹ ਦਾ ਹੋਏ ਦਿਹਾੜਾ, ਤਿਉਹਾਰ ਇਕੋ ਇਕ ਸਮਝਾਈਆ। ਭਗਤ ਦਵਾਰੇ ਲੱਗਣਾ ਤੇਰਾ ਅਖਾੜਾ, ਖੜਗ ਖੰਡਾ ਇਕੋ ਇਕ ਵਖਾਈਆ। ਸਾਚੇ ਸੰਤਾਂ ਦੇਣਾ ਸਚ ਅਧਾਰਾ, ਗੁਰਮੁਖ ਗੁਰ ਗੁਰ ਗੋਦ ਟਿਕਾਈਆ। ਗੁਰਸਿਖਾਂ ਕਰ ਪਿਆਰਾ, ਪ੍ਰੇਮੀ ਪ੍ਰੀਤਮ ਵੇਖ ਵਖਾਈਆ। ਸਭ ਨੇ ਇਕੋ ਬੋਲਣਾ ਨਾਅਰਾ, ਜੈਕਾਰਾ ਇਕ ਜਣਾਈਆ। ਪੁਰਖ ਅਕਾਲ ਕਹੇ ਗੋਬਿੰਦ ਨੌ ਨੌ ਫ਼ੁਟ ਦਾ ਰੱਖਣਾ ਅਧਵਿਚਕਾਰ ਦਾਇਰਾ, ਦਾਅਵਾ ਬੇਦਾਅਵਾ ਅਗਲਾ ਦਏ ਸਮਝਾਈਆ। ਓਥੇ ਪੰਜਾਂ ਗੁਰਮੁਖਾਂ ਦਾ ਹੋਵੇ ਪਹਿਰਾ, ਜੋ ਪਾਰਬ੍ਰਹਮ ਨੂੰ ਮਿਲ ਕੇ ਪਾਰਬ੍ਰਹਮ ਵਿਚ ਸਮਾਈਆ। ਵਿਚ ਹੋਏ ਨਾ ਕੋਇ ਗ਼ਦਾਰਾ, ਜੋ ਕਲਪਣਾ ਵਿਚ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਗੋਬਿੰਦ ਕਹੇ ਓਹ ਸੁਹੰਜਣੀ ਹੋਣੀ ਰਾਤ, ਰੁਤੜੀ ਆਪ ਮਹਿਕਾਈਆ। ਜਨ ਭਗਤੋ ਪਾਣੀ ਦੀ ਭਰੀ ਹੋਵੇ ਪਰਾਤ, ਸਾਫ਼ ਸੁਥਰਾ ਸੋਭਾ ਪਾਈਆ। ਲਾਗੇ ਰੱਖੀ ਹੋਵੇ ਕਲਮ ਦਵਾਤ, ਕਾਗ਼ਜ਼ ਕੋਰਾ ਨਾਲ ਟਿਕਾਈਆ। ਨੌਂ ਰੱਖੇ ਹੋਣ ਕਾਟ, ਜਿਨ੍ਹਾਂ ਨੂੰ ਕਾਰਡ ਕਹੇ ਲੋਕਾਈਆ। ਇਕ ਨਿੱਕੀ ਜੇਹੀ ਕੋਲ ਵਿਛੀ ਹੋਵੇ ਖਾਟ, ਤਕੀਆ ਸੀਸ ਵੱਲ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਗੋਬਿੰਦ

❋

❋

ਕਹੇ ਮੈਂ ਗੁਰਮੁਖ ਵੇਖਣੇ ਹੀਰੇ, ਮਾਣਕ ਮੋਤੀ ਧੁਰ ਦੇ ਨਜ਼ਰੀ ਆਈਆ। ਨੌ ਨੇ ਨੌ ਰੰਗ ਦੇ ਬੰਨ੍ਹੇ ਹੋਣ ਚੀਰੇ, ਮਾਝੇ ਵਾਲੇ ਆਪਣਾ ਰੂਪ ਬਦਲਾਈਆ। ਹੱਥਾਂ ਵਿਚ ਫੜੇ ਹੋਣ ਕਮਾਨ ਤੀਰੇ, ਕਮਰਕਸਿਆਂ ਨਾਲ ਸੁਹਾਈਆ। ਇੱਕੀ ਬੀਬੀਆਂ ਲਾਲ ਰੰਗੇ ਹੋਣ ਲੀੜੇ, ਦੁਪੱਟੇ ਸੀਸ ਉਤੇ ਟਿਕਾਈਆ। ਹੱਥੀਂ ਬੰਨ੍ਹੇ ਹੋਣ ਕਲੀਰੇ, ਮੁਖੋਂ ਕਹਿਣਾ ਮਿਲਣਾ ਗੋਬਿੰਦ ਮਾਹੀਆ। ਸਾਰੀ ਸੰਗਤ ਨੂੰ ਕਹਿਣਾ ਭੈਣ ਭਰਾ ਵੀਰੇ, ਬਿਨਾ ਨਾਰ ਕੰਤ ਤੋਂ ਦੂਜਾ ਹੱਥ ਨਾ ਕੋਇ ਉਠਾਈਆ। ਪੰਜਾਂ ਮਿਸਤਰੀਆਂ ਹੱਥ ਵਿਚ ਫੜੇ ਹੋਣ ਗਡੀਰੇ, ਬਸਤਰ ਮੋਢਿਆਂ ਉਤੇ ਟਿਕਾਈਆ। ਪੰਜਾਂ ਬੀਬੀਆਂ ਹੱਥ ਵਿਚ ਫੜੇ ਹੋਣ ਪੀੜ੍ਹੇ, ਲਾਲ ਰੰਗਲੇ ਨਜ਼ਰੀ ਆਈਆ। ਅੱਗੇ ਵਧਣ ਧੀਰੇ ਧੀਰੇ, ਆਹਿਸਤਾ ਆਹਿਸਤਾ ਆਹਿਸਤਾ ਕਦਮ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਗੋਬਿੰਦ ਕਹੇ ਕਲਜੁਗ ਜ਼ਰੂਰ ਵਗਣੀ ਆਂਧੀ, ਅੰਧੇਰਾ ਹੋਵੇ ਲੋਕਾਈਆ। ਮਾਝੇ ਵਾਲਿਆਂ ਨੌ ਤੋਲੇ ਲਿਆਉਣੀ ਚਾਂਦੀ, ਚੰਦ ਸੂਰਜ ਦਏ ਗਵਾਹੀਆ। ਇਹ ਹਿੱਸੇ ਆਈ ਚੌਧਵੀਂ ਸਦੀ ਦੀ ਬਾਂਦੀ, ਬੰਦਨਾਂ ਵਿਚ ਦੁਹਾਈਆ। ਅੱਗੇ ਵਾਸਤੇ ਨਾ ਕੋਇ ਸੂਰ ਖਾਏ ਨਾ ਢਾਂਡੀ, ਰਸਨਾ ਮਾਸ ਨਾ ਕੋਇ ਲਗਾਈਆ। ਕਸਮ ਰਹੇ ਨਾ ਕਿਸੇ ਵਛੜੇ ਦੇਵਣ ਵਾਲੀ ਮਾਂ ਦੀ, ਚੁਪਾਇਆ ਉਤੇ ਧਰਮ ਨਾ ਕੋਇ ਟਿਕਾਈਆ। ਇਕੋ ਸਹਾਇਤਾ ਹੋਵੇ ਸ਼ਬਦੀ ਗੋਬਿੰਦ ਛਾਂ ਦੀ, ਦੂਸਰ ਓਟ ਨਾ ਕੋਇ ਜਣਾਈਆ। ਇਕੋ ਵਡਿਆਈ ਹੋਵੇ ਪੁਰਖ ਅਕਾਲ ਦੇ ਨਾਂ ਦੀ, ਦੂਸਰ ਗੀਤ ਨਾ ਕੋਇ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਖੇਲ ਅਗੰਮ ਅਥਾਹ ਦੀ, ਜਿਸ ਦਾ ਅਰਥ ਅਰਥਾਤ ਸਕੇ ਨਾ ਕੋਇ ਸਮਝਾਈਆ।