ਪੁਸਤਕਾਲਾਭਾਗ ੨੨

੨੬ ਅੱਸੂ ਸ਼ਹਿਨਸ਼ਾਹੀ ਸੰਮਤ ੫ ਗਿਰਧਾਵਰ ਸਿੰਘ ਦੇ ਖੂਹ ਉਤੇ ਪਿੰਡ ਰੁੜਕਾ ਕਲਾਂ ਜ਼ਿਲਾ ਜਲੰਧਰ

ਗੋਬਿੰਦ ਕਹੇ ਗੁਰ ਅਵਤਾਰ ਪੈਗ਼ੰਬਰ ਆਏ ਦੁਆਬੇ, ਦੋਹਰੀ ਧਾਰ ਗੋਬਿੰਦ ਵੇਖ ਵਖਾਈਆ। ਇਹ ਬਚਨ ਸੁਣਿਆ ਸੀ ਨਾਨਕ ਧੁਰ ਦੇ ਬਾਬੇ, ਬਾਬਤ ਪ੍ਰਭ ਦੀ ਸਰਬ ਜਣਾਈਆ। ਇਸ਼ਾਰਾ ਕੀਤਾ ਸੀ ਵਿਚ ਬਗ਼ਦਾਦੇ, ਬਗ਼ਲਗੀਰ ਨਾ ਕੋਇ ਰਖਾਈਆ। ਜਿਸ ਵੇਲੇ ਕਲ ਕਲਕੀ ਆਵੇ ਮਾਝੇ, ਸੰਬਲ ਆਪਣਾ ਡੇਰਾ ਲਾਈਆ। ਬਿਨਾ ਭਗਤਾਂ ਕੋਇ ਨਾ ਜਾਗੇ, ਜਾਗਰਤ ਜੋਤ ਨਾ ਕੋਇ ਰੁਸ਼ਨਾਈਆ। ਕਲਜੁਗ ਜੀਵ ਹੰਸ ਬਣਨ ਕਾਗੇ, ਬੁੱਧੀ ਕਾਗ ਵਾਂਗ ਕੁਰਲਾਈਆ। ਹਿਰਦੇ ਕੋਈ ਨਾ ਆਪਣੇ ਸਾਧੇ, ਸਾਧਨਾ ਸਕੇ ਨਾ ਕੋਇ ਕਰਾਈਆ। ਪ੍ਰਭ ਦੀ ਸਰਨ ਕੋਇ ਨਾ ਲਾਗੇ, ਇਸ਼ਟ ਇਕ ਨਾ ਕੋਇ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਗੋਬਿੰਦ ਕਹੇ ਪ੍ਰਭ ਖੇਲ ਖਿਲਾਉਣਾ, ਹਰਿ ਆਪਣੀ ਦਇਆ ਕਮਾਈਆ। ਨਾਨਕ ਕਹੇ ਭੇਵ ਚਕਾਉਣਾ, ਪੜਦਾ ਆਪ ਉਠਾਈਆ। ਸਚ ਸੰਦੇਸ਼ਾ ਇਕ ਦ੍ਰਿੜਾਉਣਾ, ਦ੍ਰਿਸ਼ਟੀ ਸ੍ਰਿਸ਼ਟੀ ਦਏ ਬਦਲਾਈਆ। ਕੂੜੀ ਕਿਰਿਆ ਡੇਰਾ ਢਾਹੁਣਾ, ਮਾਇਆ ਮਮਤਾ ਮੋਹ ਮਿਟਾਈਆ। ਸਾਚਾ ਮਾਰਗ ਇਕ ਲਗਾਉਣਾ, ਰਹਿਬਰ ਇਕ ਅਖਵਾਈਆ। ਤਖ਼ਤ ਨਿਵਾਸੀ ਤਖ਼ਤ ਸੁਹਾਉਣਾ, ਦਰਗਾਹ ਸਾਚੀ ਵੱਜੇ ਵਧਾਈਆ। ਨਿਰਗੁਣ ਨੂਰ

❋

❋

ਜੋਤ ਪਰਗਟਾਉਣਾ, ਪਰਗਣਾ ਆਪਣਾ ਦਏ ਵਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਪਰਦਾ ਆਪ ਚੁਕਾਈਆ। ਗੋਬਿੰਦ ਕਹੇ ਗੁਰ ਅਵਤਾਰ ਪੈਗ਼ੰਬਰ ਪੁੱਜੇ, ਪੂਜਨੀਕ ਵਡਿਆਈਆ। ਅਗਲੀ ਰਮਜ਼ ਕੋਇ ਨਾ ਬੁੱਝੇ, ਪਰਦਾ ਸਕੇ ਨਾ ਕੋਇ ਉਠਾਈਆ। ਸਾਰੇ ਸੰਦੇਸ਼ੇ ਦੇਂਦੇ ਗੁੱਝੇ, ਅੰਤਰ ਅੰਤਰ ਦ੍ਰਿੜਾਈਆ। ਸਦੀ ਚੌਧਵੀਂ ਪੈਗ਼ੰਬਰ ਫਿਰਦੇ ਲੁਕੇ, ਅੱਗੇ ਹੋ ਲਏ ਨਾ ਕੋਇ ਅੰਗੜਾਈਆ। ਸਭ ਦੇ ਪੈਂਡੇ ਮੁਕੇ, ਪਾਂਧੀ ਪੰਧ ਰਿਹਾ ਮੁਕਾਈਆ। ਅੱਗੇ ਦੀਨ ਦੁਨੀ ਦੇ ਮੇਟਣੇ ਦੁੱਖੇ, ਦਰਦੀਆਂ ਦਰਦ ਆਪ ਵੰਡਾਈਆ। ਭਗਤ ਸੁਹੇਲੇ ਗੋਦੀ ਚੁੱਕੇ, ਚਕਨਾ ਚੂਰ ਕਰੇ ਲੋਕਾਈਆ। ਚਾਰ ਜੁਗ ਦੇ ਸ਼ਾਸਤਰ ਜੋ ਸ਼ਬਦ ਸੰਦੇਸੇ ਦੇਂਦੇ ਰੁੱਕੇ, ਰੁਖ਼ਸਤ ਸਭ ਨੂੰ ਦਏ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਗੋਬਿੰਦ ਕਿਹਾ ਗੁਰ ਅਵਤਾਰ ਪੈਗ਼ੰਬਰੋ ਅੰਤਰ ਮਾਰੋ ਝਾਕੀ, ਪਰਦਾ ਲਉ ਉਠਾਈਆ। ਜਿਸ ਦਾ ਲਹਿਣਾ ਓਹੋ ਦੱਸੋ ਬਾਕੀ, ਦੂਜਾ ਸੰਗ ਨਾ ਕੋਇ ਰਖਾਈਆ। ਕਲਜੁਗ ਵੇਖੋ ਅੰਧੇਰੀ ਰਾਤੀ, ਨੂਰੀ ਚੰਦ ਨਾ ਕੋਇ ਚਮਕਾਈਆ। ਪਿਆਲਾ ਦੇਵੇ ਕੋਈ ਨਾ ਸਾਕੀ, ਅੰਮ੍ਰਿਤ ਜਾਮ ਨਾ ਕੋਇ ਚਖਾਈਆ। ਸਾਚੀ ਚੜ੍ਹੇ ਕੋਈ ਨਾ ਘਾਟੀ, ਮੰਦਰ ਮਿਲਣ ਕੋਇ ਨਾ ਪਾਈਆ। ਸ੍ਰਿਸ਼ਟੀ ਦ੍ਰਿਸ਼ਟੀ ਹੋਈ ਉਦਾਸੀ, ਖ਼ੁਸ਼ੀ ਰੰਗ ਨਾ ਕੋਇ ਰੰਗਾਈਆ। ਝਟ ਈਸਾ ਬੋਲਿਆ ਜਿਸ ਕਾਰਨ ਮੈਂ ਚੜ੍ਹਿਆ ਫਾਂਸੀ, ਸਲੀਬ ਗਲ ਲਟਕਾਈਆ। ਉਹ ਤੱਕਿਆ ਨੂਰ ਜੋਤ ਪ੍ਰਕਾਸ਼ੀ, ਪ੍ਰਕਾਸ਼ਤ ਕਰੇ ਲੋਕਾਈਆ। ਸਭ ਦੀ ਲਾਹੇ ਉਦਾਸੀ, ਚਿੰਤਾ ਦਏ ਗਵਾਈਆ। ਨੇਤਰ ਵੇਖੇ ਸ਼ੰਕਰ ਉਤੇ ਕੈਲਾਸ਼ੀ, ਬ੍ਰਹਮਾ ਚਾਰੇ ਮੁਖ ਮੁਖ ਉਠਾਈਆ। ਵਿਸ਼ਨੂੰ ਵੇਖ ਕੇ ਵਿਸ਼ਵ ਦੀ ਹਾਸੀ, ਹਸਤੀ ਆਪਣੀ ਦਏ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਕਾਰ ਕਮਾਈਆ। ਈਸਾ ਕਿਹਾ ਮੈਂ ਦੱਸਾਂ ਅਸਲ, ਅਸਲੀਅਤ ਦਿਆਂ ਦ੍ਰਿੜਾਈਆ। ਗੋਬਿੰਦ ਦਾ ਗੋਬਿੰਦ ਕਰਨਾ ਵਸਲ, ਸਾਚਾ ਰੰਗ ਰੰਗਾਈਆ। ਆ ਕੇ ਵੇਖੇ ਆਪਣੀ ਧਾਰ ਅੱਖਣ, ਜਗ ਨੇਤਰ ਨਾ ਕੋਇ ਚਤੁਰਾਈਆ। ਗੁਰ ਅਵਤਾਰ ਪੈਗ਼ੰਬਰ ਲੱਗੇ ਹੱਸਣ, ਤਾਲੀ ਦਿਤੀ ਵਜਾਈਆ। ਕਵਣ ਮੇਟੇ ਰੈਣ ਅੰਧੇਰੀ ਮੱਸਣ, ਕਲਜੁਗ ਕਿਰਿਆ ਕੂੜ ਗਵਾਈਆ। ਸਾਡਾ ਕੰਮ ਨਾ ਆਇਆ ਯਤਨ, ਯਥਾਰਥ ਦਈਏ ਜਣਾਈਆ। ਕਿਨਾਰਾ ਦਿਸੇ ਕੋਇ ਨਾ ਪੱਤਨ, ਤਟ ਰਹਿਣ ਕੋਇ ਨਾ ਪਾਈਆ। ਔਖਾ ਹੋਇਆ ਮਾਤਲੋਕ ਵਸਣ, ਸ਼ਿਵਦਵਾਲੇ ਮੱਠ ਦੇਣ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਜਣਾਈਆ। ਗੋਬਿੰਦ ਕਹੇ ਦੁਆਬੇ ਵਾਲੇ ਫੱਬੇ, ਗੋਬਿੰਦ ਕੀੜੀ ਧਾਰ ਵਡਿਆਈਆ। ਸਭ ਦੇ ਸੋਹੰ ਲਿਖਿਆ ਹੋਵੇ ਛਾਤੀ ਗੱਭੇ, ਅੱਖਰ ਇਕ ਦ੍ਰਿੜਾਈਆ। ਗੁਰਮੁਖਾਂ ਇਕ ਦੂਜੇ ਦੇ ਘਰ ਸਭ ਨੇ ਦੇਣੇ ਸੱਦੇ, ਸੰਦੇਸ਼ੇ ਦੇਣੇ ਦ੍ਰਿੜਾਈਆ। ਛੱਬੀ ਪੋਹ ਨੂੰ ਸਭ ਨੇ ਜਾਣਾ ਭੱਜੇ, ਭਜਨ ਬੰਦਗੀ ਜਗਤ ਤਜਾਈਆ। ਭਗਤ ਦਵਾਰ ਵਿਚ ਵੜਦਿਆਂ ਸਭ ਦੇ ਮੁਖ ਹੋਣ ਕੱਜੇ, ਪਲੂ ਸਕੇ ਨਾ ਕੋਇ ਉਠਾਈਆ। ਖੱਬੇ ਪਾਸੇ ਹੋਏ ਇਸਤਰੀ ਮਰਦ ਹੋਵਣ ਸੱਜੇ, ਜੋੜੀ ਜੋੜੀ ਰੰਗ ਰੰਗਾਈਆ। ਨਾਲ ਢੋਲ ਲਾਵਣ ਡੱਗੇ, ਡੱਗਾ ਢੋਲ ਉਤੇ ਲਗਾਈਆ। ਫੇਰ ਜੈਕਾਰਾ ਬੋਲਣ ਸਭੇ, ਤੂੰ ਮਾਲਕ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਗੋਬਿੰਦ ਕਹੇ ਗੁਰ ਅਵਤਾਰ ਪੈਗ਼ੰਬਰੋ ਮਾਰੋ ਹੱਥ ਛਾਤੀ, ਛਤਰ ਛਾਇਆ ਰਹਿਣ

❋

❋

ਕੋਇ ਨਾ ਪਾਈਆ। ਓਹ ਵੇਖੋ ਧੁਰ ਦਾ ਕਮਲਾਪਾਤੀ, ਪਤਿਪਰਮੇਸ਼ਵਰ ਸੋਭਾ ਪਾਈਆ। ਜਿਸ ਦੀ ਆਦਿ ਤੋਂ ਅੰਤ ਤਕ ਇਕੋ ਜ਼ਾਤੀ, ਦੀਨ ਮਜ਼੍ਹਬ ਨਾ ਵੰਡ ਵੰਡਾਈਆ। ਇਕੋ ਇਲਮ ਦੱਸੇ ਸਫ਼ਾਤੀ, ਦੂਸਰ ਕਰੇ ਨਾ ਕੋਇ ਪੜ੍ਹਾਈਆ। ਸਦੀ ਚੌਧਵੀਂ ਮੇਟਣ ਲੱਗਾ ਰਾਤੀ, ਕਲਜੁਗ ਅੰਧ ਅੰਧੇਰ ਗਵਾਈਆ। ਨਵੀਂ ਦੱਸਣ ਲੱਗਾ ਗਾਥੀ, ਕਰੇ ਸਚ ਪੜ੍ਹਾਈਆ। ਧਰਮ ਦੀ ਖੋਲ੍ਹਣ ਲੱਗਾ ਹਾਟੀ, ਵਣਜਾਰਾ ਨੂਰ ਇਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਗੋਬਿੰਦ ਕਿਹਾ ਮੈਂ ਦੱਸਾਂ ਖੇਲ ਅਪਾਰਾ, ਅਪਰੰਪਰ ਰਿਹਾ ਜਣਾਈਆ। ਸਭ ਨੇ ਲੈਣਾ ਇਕ ਹੁਲਾਰਾ, ਹਿਰਦੇ ਵਿਚ ਅੰਗੜਾਈਆ। ਦੁਆਬੇ ਵਿਚੋਂ ਇਕ ਗੁਰਮੁਖ ਲੈਣਾ ਕਵਾਰਾ, ਜਿਸ ਦੀ ਆਯੂ ਅਠਾਰਾਂ ਬੀਸ ਵਿਚ ਰਖਾਈਆ। ਗਲ ਵਿਚ ਪਾਵੇ ਨੌ ਹਾਰਾ, ਹਰਿ ਹਿਰਦੇ ਨਾਲ ਜੁੜਾਈਆ। ਛਾਤੀ ਲਾਇਆ ਹੋਵੇ ਚੰਨ ਸਿਤਾਰਾ, ਸਤ੍ਹਾ ਜ਼ਿਮੀਂ ਅਸਮਾਨ ਵਾਲੀ ਸਮਝਾਈਆ। ਪੈਰੀਂ ਲੱਗਾ ਹੋਵੇ ਗਾਰਾ, ਜੋੜਾ ਚਰਨ ਨਾ ਕੋਇ ਛੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਗੋਬਿੰਦ ਕਹੇ ਦੁਆਬੇ ਵਾਲਿਓ ਕਰਨੀ ਜੁਗਤ, ਜੁਗਤੀ ਦਿਆਂ ਦ੍ਰਿੜਾਈਆ। ਛੋਟੀ ਧਾਰ ਲਿਆਉਣਾ ਮੁਕਟ, ਕੀਮਤ ਥੋੜੀ ਵਿਚ ਵਡਿਆਈਆ। ਗੋਲੀ ਧਾਰ ਪਹਿਨਣਾ ਦਰੁਸਤ, ਸਦੀ ਚੌਧਵੀਂ ਦਏ ਗਵਾਹੀਆ। ਇਸ ਦੇ ਵਿਚ ਨਹੀਂ ਹੋਣਾ ਸੁਸਤ, ਸੁੱਤਿਆਂ ਦਿਤਾ ਉਠਾਈਆ। ਹੱਥ ਰੱਖਾਂ ਉਤੇ ਪੁਸ਼ਤ, ਪਨਾਹ ਇਕੋ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਮੇਲਾ ਲਏ ਮਿਲਾਈਆ। ਗੋਬਿੰਦ ਕਹੇ ਵੇਖਣਾ ਛੱਬੀ ਪੋਹ ਦਾ ਖੇਲ, ਸਚ ਦਿਆਂ ਵਖਾਈਆ। ਨਾਤਾ ਜੁੜਨਾ ਗੁਰੂ ਗੁਰ ਚੇਲ, ਚੇਲਾ ਗੁਰ ਸਰਨਾਈਆ। ਸਭ ਨੂੰ ਇਕੋ ਵਾਰ ਚਾੜ੍ਹਨਾ ਤੇਲ, ਸੁਹੰਜਣੀ ਰੁਤ ਆਪ ਵਖਾਈਆ। ਪੁਰਖ ਅਕਾਲਾ ਬਣ ਕੇ ਸੱਜਣ ਸੁਹੇਲ, ਨਾਤਾ ਬਿਧਾਤਾ ਦਏ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਛੱਬੀ ਪੋਹ ਕਹੇ ਹੋਣਾ ਖ਼ਬਰਦਾਰ, ਖ਼ਬਰਾਂ ਖ਼ਬਰਾਂ ਖ਼ਬਰਾਂ ਵਿਚੋਂ ਜਣਾਈਆ। ਇਕਾਸੀ ਗੁਰਮੁਖ ਹੋਣੇ ਉਹ ਸਿਕਦਾਰ, ਜਿਨ੍ਹਾਂ ਇਕਾਸੀਆਂ ਨੂੰ ਗੋਬਿੰਦ ਆਪਣੀ ਧੂੜੀ ਆਪਣੀ ਹੱਥੀਂ ਖ਼ਾਕ ਰਮਾਈਆ। ਅੰਮ੍ਰਿਤ ਵੇਲੇ ਉਠ ਕੇ ਇਕਾਸੀ ਦਿਨ ਕਰਦੇ ਰਹੇ ਦੀਦਾਰ, ਸਨਮੁਖ ਹੋ ਕੇ ਸੋਭਾ ਪਾਈਆ। ਅੰਤ ਓਹ ਸਰਸੇ ਵਿਚ ਰੋੜ੍ਹੇ ਏਕਾ ਵਾਰ, ਬਚਿਆਂ ਰਹਿਣ ਕੋਇ ਨਾ ਪਾਈਆ। ਓਨ੍ਹਾਂ ਅੰਤਰ ਆਈ ਵਿਚਾਰ, ਵਿਛੋੜਾ ਸਹਿ ਸਕੀਏ ਨਾ ਰਾਈਆ। ਗੋਬਿੰਦ ਕਿਹਾ ਸ਼ਬਦ ਦੀ ਧਾਰ, ਸੰਦੇਸ਼ਾ ਇਕ ਜਣਾਈਆ। ਬੱਚਿਓ ਹੁਣ ਜਾਣਾ ਕੋਲ ਪੁਰਖ ਅਕਾਲ, ਸਚਖੰਡ ਡੇਰਾ ਲਾਈਆ। ਜਿਸ ਵੇਲੇ ਹੋਵਾਂ ਫੇਰ ਦਿਆਲ, ਧਰਨੀ ਧਰਤ ਧਵਲ ਉਤੇ ਵਡਿਆਈਆ। ਤੁਹਾਨੂੰ ਆਪਣੇ ਲਿਆਵਾਂ ਨਾਲ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਸਚ ਸੰਦੇਸ਼ਾ ਦੇਵਾਂ ਸ਼ਬਦੀ ਸ਼ਬਦ ਕਮਾਲ, ਅਗੰਮ ਅਥਾਹ ਪੜ੍ਹਾਈਆ। ਤੁਸਾਂ ਸੇਵਾ ਕਰਨੀ ਨਾਲ ਧਿਆਨ, ਨਿਗਾਹ ਨਿਗਾਹ ਵਿਚ ਰਖਾਈਆ। ਕਮਰਕਸੇ ਕਰਨੇ ਹੋ ਬਲਵਾਨ, ਬਲਧਾਰੀ ਰੂਪ ਪਰਗਟਾਈਆ। ਛੱਬੀ ਪੋਹ ਵਕਤ ਲੈਣਾ ਸੰਭਾਲ, ਸੰਬਲ ਦੇਸ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਛੱਬੀ ਪੋਹ ਕਹੇ ਔਹ ਈਸਾ ਆ ਗਿਆ ਕਰਦਾ ਹਾਸੀ, ਤਾਲੀ ਖ਼ੁਸ਼ੀਆਂ ਵਾਲੀ ਵਜਾਈਆ। ਓਹ ਗੋਬਿੰਦ ਇਹ

❋

❋

ਮੇਰੇ ਪਿਛਲੇ ਸਾਥੀ, ਸੰਗੀ ਸੋਭਾ ਪਾਈਆ। ਜਿਸ ਵੇਲੇ ਮੈਂ ਚੜ੍ਹਿਆ ਸੀ ਫਾਸੀ, ਇਹਨਾਂ ਹੰਝੂਆਂ ਧਾਰ ਵਹਾਈਆ। ਝਟ ਰਾਮ ਆ ਗਿਆ ਇਹ ਮੇਰੇ ਸੇਵਕ ਦਾਸੀ, ਪੂਰਬ ਦਿਆਂ ਜਣਾਈਆ। ਇਹ ਪੰਡਤ ਰਹਿੰਦੇ ਸੀ ਵਿਚ ਕਾਸ਼ੀ, ਅੱਖਰਾਂ ਵਾਲੀ ਵਡਿਆਈਆ। ਇਕ ਦਿਨ ਚਰਨ ਧੂੜ ਮੇਰੀ ਲਾਈ ਰਸਤੇ ਦੇ ਵਿਚ ਵਾਟੀ, ਮਿਲ ਕੇ ਖ਼ੁਸ਼ੀ ਮਨਾਈਆ। ਮੈਂ ਹੱਸ ਕੇ ਕਿਹਾ ਜਿਸ ਵੇਲੇ ਆਵੇ ਕਲਜੁਗ ਅੰਧੇਰੀ ਰਾਤੀ, ਤੁਹਾਡਾ ਮੇਰਾ ਰਾਮ ਹੋਵੇ ਸਹਾਈਆ। ਤੁਸਾਂ ਫੇਰ ਆਉਣਾ ਵਿਚ ਮਾਨਵ ਜ਼ਾਤੀ, ਚੁਰਾਸੀ ਵਿਚ ਨਾ ਕੋਇ ਭਵਾਈਆ। ਓਨ੍ਹਾਂ ਇਕਾਸੀਆਂ ਦੇ ਹੱਥ ਵਿਚ ਹੋਣੀ ਇਕ ਇਕ ਦਾਤੀ, ਦੱਤਾਤ੍ਰੈ ਗਿਆ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਛੱਬੀ ਪੋਹ ਕਹੇ ਮੇਰਾ ਹੋਣਾ ਵਕਤ ਰੰਗੀਲਾ, ਰੰਗਲਾ ਮਾਧਵ ਦਏ ਜਣਾਈਆ। ਪੰਜਾਂ ਗੁਰਮੁਖਾਂ ਦੁਆਬੇ ਵਿਚੋਂ ਪ੍ਰਭੂ ਨੂੰ ਬਣਾਉਣਾ ਇਕ ਵਸੀਲਾ, ਵਿਸਲ ਮਾਰ ਕੇ ਸਭ ਨੂੰ ਦੇਣਾ ਜਣਾਈਆ। ਓਨ੍ਹਾਂ ਦਾ ਬਸਤਰ ਹੋਵੇ ਪੀਲਾ, ਰੰਗ ਇਕੋ ਇਕ ਰੰਗਾਈਆ। ਅੰਦਰੋਂ ਬਦਲ ਕੇ ਆਣ ਦਲੀਲਾ, ਕੂੜੀ ਕਿਰਿਆ ਬਾਹਰ ਕਢਾਈਆ। ਹੱਥ ਵਿਚ ਲਿਖ ਕੇ ਫੜਿਆ ਹੋਵੇ ਭਗਤ ਦਵਾਰ ਪ੍ਰਭੂ ਦਾ ਇਕ ਕਬੀਲਾ, ਦੂਜਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਦਏ ਉਠਾਈਆ। ਛੱਬੀ ਪੋਹ ਕਹੇ ਪ੍ਰਭ ਦਾ ਸੋਹਣਾ ਲਾਉਣਾ ਤਖ਼ਤ, ਤਖ਼ਤ ਨਿਵਾਸੀ ਇਕ ਅਖਵਾਈਆ। ਜਿਸ ਨੇ ਸਾਰੀ ਸ੍ਰਿਸ਼ਟੀ ਨੂੰ ਪਾਉਣਾ ਵਖਤ, ਵੱਖਰੀ ਆਪਣੀ ਕਾਰ ਕਮਾਈਆ। ਜ਼ਰਾ ਵੇਖਿਓ ਹਲੂਣਾ ਮਿਲਦਾ ਅਗਲੇ ਅਗਸਤ, ਅੱਗਾ ਪਿੱਛਾ ਫੇਰ ਦਏ ਸਮਝਾਈਆ। ਲਾਲ ਸਿੰਘ ਤੂੰ ਬਣ ਕੇ ਆਉਣਾ ਮਸਤ, ਵਾਲ ਖੁਲ੍ਹੇ ਤੇ ਭੂਰੀ ਮੋਢੇ ਉਤੇ ਅਟਕਾਈਆ। ਅੱਖੀਆਂ ਲਾਉਣੀਆਂ ਉਪਰ ਅਰਸ਼, ਓ ਗੋਬਿੰਦ ਓ ਗੋਬਿੰਦ ਓ ਗੋਬਿੰਦ ਮੁਖੋਂ ਕਹਿ ਕੇ ਦੇਣਾ ਸੁਣਾਈਆ। ਪਰ ਯਾਦ ਰੱਖੀਂ ਸਵੇਰ ਤੋਂ ਰੱਖਿਆ ਹੋਵੇ ਬਰਤ, ਅੰਨ ਮੁਖ ਨਾ ਕੋਇ ਛੁਹਾਈਆ। ਸਾਰੇ ਦੁਆਬੇ ਦੀ ਤੇਰੇ ਹੱਥ ਵਿਚ ਹੋਵੇ ਫ਼ਰਦ, ਵੱਡਾ ਛੋਟਾ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਛੱਬੀ ਪੋਹ ਕਹੇ ਗੁਰਮੁਖੋ ਕੋਈ ਨਾ ਆਇਓ ਵਿਚ ਸੋਗ, ਚਿੰਤਾ ਨਾ ਕੋਇ ਰਖਾਈਆ। ਸਭ ਦਾ ਪੂਰਾ ਕਰਨਾ ਇਕੋ ਦਿਨ ਜੋਗ, ਜੁਗੀਸ਼ਰ ਤਪੀਸ਼ਰ ਤੁਹਾਡੇ ਚਰਨ ਧਿਆਨ ਲਗਾਈਆ। ਤੁਹਾਨੂੰ ਵਖਾਉਣੀ ਉਹ ਮੌਜ, ਜਿਹੜੀ ਮੁਜ਼ਰਿਆਂ ਵਿਚੋਂ ਗੋਪੀਆਂ ਕਾਹਨਾਂ ਚਾਰ ਜੁਗ ਹੱਥ ਨਾ ਆਈਆ। ਇਕ ਦੂਜੇ ਨਾਲ ਕਿਸੇ ਰੱਖਣੀ ਨਹੀਂ ਅਦੌਤ, ਪ੍ਰੇਮ ਪ੍ਰੀਤੀ ਵਿਚ ਵਡਿਆਈਆ। ਸਤਿ ਧਰਮ ਦੀ ਚਲਾਉਣੀ ਰੌਂਸ, ਰਸਤਾ ਇਕ ਉਪਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਧਾਰ ਇਕ ਪਰਗਟਾਈਆ। ਛੱਬੀ ਪੋਹ ਕਹੇ ਹਰਿ ਸੰਗਤ ਤੁਰਨ ਲੱਗਿਆਂ ਸਭ ਨੇ ਪਿਛੇ ਹਟਣਾ ਢਾਈ ਕਦਮ, ਹੁਕਮ ਸੁਣਨਾ ਧੁਰਦਰਗਾਹੀਆ। ਫੇਰ ਆਪਣਾ ਜ਼ੋਰ ਨਾਲ ਹਿਲਾਉਣਾ ਬਦਨ, ਬਲਹੀਣ ਨਾ ਕੋਇ ਅਖਵਾਈਆ। ਫੇਰ ਆਪਣੇ ਅੰਦਰ ਕਹਿਣਾ ਅਸੀਂ ਉਸ ਪ੍ਰਭੂ ਦੇ ਰਤਨ, ਜਿਹੜਾ ਰੰਗ ਰਤੜਾ ਧੁਰ ਦਾ ਮਾਹੀਆ। ਫੇਰ ਲਕਾਰ ਮਾਰਨੀ ਕਹਿਣਾ ਸਾਡਾ ਅਖ਼ੀਰੀ ਪੱਤਨ, ਅੱਗੇ ਅਵਰ ਨਾ ਕੋਇ ਜਣਾਈਆ। ਪੁਰਖ ਅਕਾਲਾ ਆਇਆ ਰੱਖਣ, ਗੋਬਿੰਦ ਵੇਖੇ ਅਗੰਮ ਅਥਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਕਰਨੀ ਕਾਰ ਕਮਾਈਆ।

❋

❋

ਛੱਬੀ ਪੋਹ ਕਹੇ ਮੈਂ ਦੱਸਣਾ ਆਪਣਾ ਵਿਧਾਨ, ਵਾਅਦਾ ਪਿਛਲਾ ਪੂਰ ਕਰਾਈਆ। ਨੌਂ ਗੁਰਮੁਖ ਹੋਣ ਚਤੁਰ ਸੁਜਾਣ, ਸੁਰਤੀ ਸ਼ਬਦ ਨਾਲ ਮਿਲਾਈਆ। ਇੱਕੀ ਬੀਬੀਆਂ ਹੋਣ ਪਰਧਾਨ, ਜੋ ਆਪਣੀ ਅਕਲ ਬੁੱਧੀ ਤੋਂ ਪਰੇ ਪ੍ਰਭ ਦਾ ਧਿਆਨ ਲਗਾਈਆ। ਇੱਕੀਆਂ ਨੇ ਫੜੇ ਹੋਣ ਕਾਨ, ਸੱਜਾ ਹੱਥ ਨਾਲ ਛੁਹਾਈਆ। ਇੱਕੀ ਧੁਰ ਦਾ ਢੋਲਾ ਗਾਣ, ਜੈਕਾਰਾ ਅਗੰਮ ਅਥਾਹੀਆ। ਇੱਕੀ ਮਸਤਕ ਨਿਸ਼ਾਨ ਵਖਾਣ, ਪੀਲਾ ਰੰਗ ਚੜ੍ਹਾਈਆ। ਇੱਕੀਆਂ ਕੋਲ ਹੋਵੇ ਇਕ ਇਕ ਨਿਸ਼ਾਨ, ਜਿਸ ਦਾ ਲੇਖ ਕਲ ਕਲਕੀ ਵੇਸ ਵਟਾਈਆ। ਇੱਕੀਆਂ ਬੀਬੀਆਂ ਕੋਲ ਹੋਵੇ ਕਿਰਪਾਨ, ਪੁੱਠੀ ਕੰਧੇ ਉਤੇ ਟਿਕਾਈਆ। ਸਾਰੀ ਸੰਗਤ ਉਤੇ ਪ੍ਰਭ ਹੋਏ ਮਿਹਰਵਾਨ, ਮਿਹਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਰਗ ਇਕ ਸਮਝਾਈਆ। ਛੱਬੀ ਪੋਹ ਕਹੇ ਮੇਰਾ ਲੰਗਰ ਵਰਤੇ ਵਜੇ ਅੱਠ, ਅੱਠ ਤਤ ਨਾਲ ਵਡਿਆਈਆ। ਸਭ ਦਾ ਪ੍ਰੇਮ ਦਾ ਹੋਵੇ ਇਕੱਠ, ਵੱਖਰਾ ਨਜ਼ਰ ਕੋਇ ਨਾ ਆਈਆ। ਇਕ ਦੂਜੇ ਨੂੰ ਮਿਲਣਾ ਨਠ ਨਠ, ਨਾਤਾ ਸਮਝਣਾ ਭੈਣ ਭਾਈਆ। ਦੀਨ ਮਜ਼੍ਹਬ ਦੀ ਛਡਣੀ ਵੱਟ, ਸ਼ਰਅ ਨਾ ਕੋਇ ਲੜਾਈਆ। ਇਕੋ ਨਾਮ ਲੈਣਾ ਰਟ, ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਦਾ ਢੋਲਾ ਲਾਈਆ। ਇਕੋ ਗਾਨਾ ਬੱਧਾ ਹੋਵੇ ਸੱਜੇ ਗਿੱਟੇ ਉਤੇ ਲੱਤ, ਰੰਗ ਨੀਲਾ ਨਜ਼ਰੀ ਆਈਆ। ਭਗਤ ਦਵਾਰ ਵਿਚ ਵੜਦਿਆਂ ਸਭ ਨੇ ਉਸ ਉਤੇ ਲਾਉਣਾ ਹੱਥ, ਹਥੇਲੀ ਨਾਲ ਦਬਾਈਆ। ਗੁਰ ਅਵਤਾਰ ਪੈਗ਼ੰਬਰਾਂ ਦੇਣਾ ਦੱਸ, ਸੁਣੋ ਮਾਲਕ ਧੁਰਦਰਗਾਹੀਆ। ਉਹ ਤੱਕਣ ਆਪਣੀ ਅਗੰਮੀ ਅੱਖ, ਬਿਨ ਨੇਤਰ ਨੈਣ ਉਠਾਈਆ। ਸਾਡਾ ਵਾਅਦਾ ਹੋਇਆ ਪੂਰਾ ਪੱਕ, ਹਰਿ ਕਰਤਾ ਆਪ ਕਰਾਈਆ। ਅੰਤਰ ਰਿਹਾ ਨਾ ਸ਼ਿਕਵਾ ਸ਼ੱਕ, ਸ਼ਕਾਇਤ ਕਰਨ ਕੋਇ ਨਾ ਪਾਈਆ। ਨੌਆਂ ਗੁਰਮੁਖਾਂ ਆਪਣਾ ਬੱਧਾ ਹੋਵੇ ਲੱਕ, ਕਪੜਾ ਤਿੰਨ ਰੰਗ ਰੰਗਾਈਆ। ਮੁਖੋਂ ਕਹਿੰਦੇ ਆਉਣ ਟਕ ਟਕ, ਉਚੀ ਕੂਕ ਕੂਕ ਸੁਣਾਈਆ। ਭਗਤ ਦਵਾਰ, ਦੇ ਅੱਗੇ ਇਕ ਖਲੋਤਾ ਹੋਵੇ ਬਣ ਕੇ ਭੋਲਾ ਜੱਟ, ਸਾਂਘਾ ਹੱਥ ਵਿਚ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਛੱਬੀ ਪੋਹ ਕੀ ਤੇਰੀ ਰਾਸ, ਸਚ ਦੇ ਜਣਾਈਆ। ਕੀ ਖੇਲ ਹੋਣਾ ਖ਼ਾਸ, ਪ੍ਰਭ ਕੀ ਵਡਿਆਈਆ। ਕਿਹੜੀ ਵੇਖਣੀ ਰਾਸ, ਮੰਡਲ ਕੀ ਸੁਹਾਈਆ। ਪੋਹ ਕਿਹਾ ਸਭ ਤੋਂ ਉਤਮ ਭਗਤਾਂ ਦੀ ਵੇਖਿਓ ਜਮਾਤ, ਜਿਹੜੀ ਚਾਰ ਜੁਗ ਵੇਖਣ ਕੋਇ ਨਾ ਪਾਈਆ। ਉਹ ਇਕੋ ਮੰਨਦੇ ਪਿਤਾ ਮਾਤ, ਪੁਰਖ ਅਕਾਲ ਸੀਸ ਨਿਵਾਈਆ। ਵੱਖ ਵੱਖ ਨਹੀਂ ਮਾਰਦੇ ਵਾਟ, ਪਾਂਧੀ ਹੋ ਨਾ ਪੰਧ ਜਣਾਈਆ। ਆਤਮ ਪਰਮਾਤਮ ਜਾਣ ਕੇ ਸਾਥ, ਸਗਲਾ ਸੰਗ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਧਾਰ ਇਕ ਵਖਾਈਆ। ਗੋਬਿੰਦ ਕਹੇ ਸ਼ਬਦ ਗੁਰੂ ਦਾ ਦਾਇਰਾ, ਦਾਇਮ ਮੁਕਾਮ ਮੁਕੀਮ ਨਜ਼ਰੀ ਆਈਆ। ਕੁਛ ਝਗੜਾ ਪੈਣਾ ਕਾਹਿਰਾ, ਕਾਇਰ ਹੋਏ ਲੋਕਾਈਆ। ਪ੍ਰਭ ਦਾ ਖੇਲ ਹੋਣਾ ਗਹਿਰਾ, ਗਹਿਰ ਗੰਭੀਰ ਪੜਦਾ ਆਪ ਉਠਾਈਆ। ਜਨ ਭਗਤੋ ਛੱਬੀ ਪੋਹ ਨੂੰ ਸਭ ਨੇ ਕਰਨਾ ਮੁਸ਼ਾਇਰਾ, ਖ਼ੁਸ਼ੀਆਂ ਵਾਲਾ ਢੋਲਾ ਗਾਈਆ। ਸਾਹਿਬ ਸਤਿਗੁਰ ਉਤੇ ਪੰਜਾਂ ਕਿਰਪਾਨਾਂ ਦਾ ਹੋਵੇ ਪਹਿਰਾ, ਪਹਿਰੇਦਾਰ ਸੋਹਣੇ ਨਜ਼ਰੀ ਆਈਆ। ਤੇੜ ਉਹਨਾਂ ਦੇ ਹੋਵੇ ਕਛਿਹਰਾ, ਧੋਤੀ ਤੰਬੀ ਨਾ ਕੋਇ ਲਗਾਈਆ। ਉਨ੍ਹਾਂ ਰਹਿਣਾ ਉਸ ਵਿਚ ਦਾਇਰਾ, ਜਿਸ ਦਾ ਲੇਖਾ ਪਿਛੇ ਦਿਤਾ ਲਿਖਾਈਆ। ਓਨ੍ਹਾਂ ਵਿਚੋਂ ਇਕ ਹੋਵੇ

❋

❋

ਬਹਿਰਾ, ਜਿਸ ਨੂੰ ਬੋਲਾ ਕਹੇ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਰਗ ਇਕ ਵਖਾਈਆ। ਛੱਬੀ ਪੋਹ ਕਹੇ ਜਨ ਭਗਤੋ ਵੇਖਣਾ ਆਪਣਾ ਗ੍ਰਹਿ, ਮੰਦਰ ਇਕ ਵਡਿਆਈਆ। ਜਿਥੇ ਸਾਹਿਬ ਸਵਾਮੀ ਇਕ ਬਹੈ, ਸਿੰਘਾਸਣ ਇਕ ਸੁਹਾਈਆ। ਝਗੜਾ ਪਏ ਤ੍ਰੈਗੁਣ ਤ੍ਰੈ, ਤ੍ਰੈਗੁਣ ਅਤੀਤਾ ਦਇਆ ਕਮਾਈਆ। ਸਾਰੀ ਸ੍ਰਿਸ਼ਟੀ ਕਰ ਕੇ ਲੈ, ਲਾਇਕ ਗੁਰਮੁਖ ਲਏ ਉਠਾਈਆ। ਜੋ ਰਾਮ ਵਸ਼ਿਸ਼ਟ ਵਸ਼ਿਸਟ ਰਾਮ ਨੂੰ ਗਿਆ ਕਹਿ, ਸੰਦੇਸ਼ਾ ਇਕ ਜਣਾਈਆ। ਪੁਰਖ ਅਕਾਲਾ ਇਕੋ ਅੰਤਮ ਰਹੇ, ਦੂਸਰ ਸੀਸ ਨਾ ਕੋਇ ਨਿਵਾਈਆ। ਇਕੋ ਸੁਹੰਜਣਾ ਹੋਵੇ ਥਹਿ, ਸਿੰਘਾਸਣ ਆਸਣ ਜਿਥੇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਛੱਬੀ ਪੋਹ ਕਹੇ ਦੁਆਬੇ ਵਾਲਿਓ ਕਿਸੇ ਦੇ ਆਉਣਾ ਨਹੀਂ ਵਿਚ ਦੱਬਾ, ਦਬਾਉ ਦੇਵੇ ਨਾ ਕੋਇ ਲੋਕਾਈਆ। ਤੁਹਾਡਾ ਸਤਿ ਸਰੂਪ ਬੱਗਾ, ਕਾਲਾ ਦਾਗ਼ ਨਾ ਕੋਇ ਵਖਾਈਆ। ਸਭ ਦਾ ਅੱਗੇ ਵਧਣਾ ਅੱਗਾ, ਬਿਨਾ ਪੂਤ ਤੋਂ ਖ਼ਾਲੀ ਰਹੇ ਕੋਇ ਨਾ ਰਾਈਆ। ਇਕ ਧਾਰ ਲਿਆਉਣਾ ਛੱਬਾ, ਦੋ ਛੇ ਵੰਡ ਵੰਡਾਈਆ। ਉਤੇ ਲੇਖ ਲਿਖਿਆ ਹੋਵੇ ਹਾਏ ਰੱਬਾ, ਹਿੰਦਸਾ ਅੱਖਰ ਇਕੋ ਰੰਗ ਰੰਗਾਈਆ। ਸਭ ਨੂੰ ਦੇਣਾ ਗ੍ਰਹਿ ਗ੍ਰਹਿ ਸੱਦਾ, ਸਧਨਾ ਗਿਆ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਛੱਬੀ ਪੋਹ ਕਹੇ ਗੋਬਿੰਦ ਦਾ ਖੇਲ ਨਹੀਂ ਫ਼ਰੇਬ, ਜਗਤ ਕੂੜ ਨਾ ਕੋਇ ਚਤੁਰਾਈਆ। ਤਿੰਨ ਵਾਰ ਦੁਆਬੇ ਵਿਚੋਂ ਖਾਧੇ ਸੀ ਸੇਬ, ਗੁਰਮੁਖ ਭੇਟਾ ਲੈ ਕੇ ਜਾਈਆ। ਲੇਖਾ ਹੁੰਦਾ ਸੀ ਬਿਨਾ ਕਤੇਬ, ਲਹਿਣਾ ਤਕੇ ਬਿਨ ਕਲਮ ਸ਼ਾਹੀਆ। ਗੋਬਿੰਦ ਦੁਆਬੇ ਵਾਲਿਆਂ ਵਾਸਤੇ ਕੂਜੇ ਦਾ ਸਗਨ ਦੇਂਦਾ ਸੀ ਭੇਜ, ਖ਼ੁਸ਼ੀ ਨਾਲ ਭੇਟ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਦ ਆਪਣਾ ਹੁਕਮ ਵਰਤਾਈਆ। ਛੱਬੀ ਪੋਹ ਕਹੇ ਮੈਂ ਵੇਖਣਾ ਉਹ ਕਾਮ, ਜਿਹੜਾ ਕਾਮ ਕਰੋਧ ਮਿਟਾਈਆ। ਪਕੜਨਾ ਓਹ ਦਾਮ, ਜੋ ਦਾਮਨਗੀਰ ਅਖਵਾਈਆ। ਇਕ ਦਿਨ ਵਸ਼ਿਸ਼ਟ ਨੂੰ ਰਾਮ ਨੇ ਦਿਤੇ ਬਾਦਾਮ, ਖ਼ੁਸ਼ੀਆਂ ਨਾਲ ਹੱਥ ਫੜਾਈਆ। ਵਸ਼ਿਸ਼ਟ ਨੇ ਕਿਹਾ ਰਾਮ ਇਹ ਦੇਣੇ ਓਸ ਭਗਵਾਨ, ਜੋ ਭਗਤਾਂ ਰੰਗ ਰੰਗਾਈਆ। ਰਾਮ ਨੇ ਕਿਹਾ ਇਹ ਖੇਲ ਕਲਜੁਗ ਮਹਾਨ, ਅੰਤਮ ਅੰਤ ਅੰਤ ਨਜ਼ਰੀ ਆਈਆ। ਵਸ਼ਿਸ਼ਟ ਨੇ ਕਿਹਾ ਮਾਰ ਧਿਆਨ, ਬਿਨ ਅੱਖਾਂ ਅੱਖ ਉਠਾਈਆ। ਉਹਦੇ ਭਗਤ ਭਗਤੀ ਵਿਚ ਪਰਵਾਨ, ਪਰਵਾਨੇ ਆਪਣੇ ਲਏ ਬਣਾਈਆ। ਉਨ੍ਹਾਂ ਦੇ ਕੋਲੋਂ ਦਵਾਉਣਾ ਇਹ ਦਾਨ, ਜੋ ਦੀਦਾ ਦਾਨਿਸਤਾ ਨਜ਼ਰੀ ਆਈਆ। ਛੱਬੀ ਪੋਹ ਦਾ ਪੂਰਾ ਕਰਨਾ ਵਿਧਾਨ, ਵਾਇਦਾ ਅਗਲਾ ਫੇਰ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਛੱਬੀ ਪੋਹ ਕਹੇ ਗੋਬਿੰਦ ਭਗਤਾਂ ਗੁਰਮੁਖਾਂ ਨੂੰ ਦੇਣ ਲੱਗਾ ਪਦਵੀ, ਅੰਤਰ ਆਪਣੇ ਆਸਣ ਲਾਈਆ। ਸਭ ਦੀ ਆਸਾ ਸੱਦ ਲਈ, ਦੂਰ ਨੇੜਿਉਂ ਲਈ ਮੰਗਾਈਆ। ਤੁਸੀਂ ਜੀਉਣਾ ਮੇਰੇ ਲਈ ਕਿ ਜਗ ਲਈ, ਮੈਨੂੰ ਦਿਓ ਜਣਾਈਆ। ਬਹੁਤਿਆਂ ਦੀ ਆਸਾ ਵਧ ਗਈ, ਇਸਤਰੀ ਪੁੱਤਰ ਧੀਆਂ ਵੱਲ ਵੇਖ ਵਖਾਈਆ। ਅਜੇ ਖ਼ੁਸ਼ੀ ਜਗ ਵਿਚ ਨਹੀਂ ਰੱਜ ਲਈ, ਆਪਣਾ ਰੰਗ ਰੰਗਾਈਆ। ਜੋ ਮੰਗਦਾ ਸੋ ਆਪਣੇ ਹੱਕ ਲਈ, ਹੱਕ ਸਭ ਦਾ ਚਲਿਆ ਆਈਆ। ਪੰਜਾਂ ਨੇ ਆਸਾ ਰੱਖੀ ਅਸਾਂ ਜੀਉਣਾ ਗੋਬਿੰਦ ਆਪਣੀ ਯਦ ਲਈ, ਗ੍ਰਹਿ ਆਪਣੇ ਸੋਭਾ ਪਾਈਆ। ਜੇ ਤੈਨੂੰ

❋

❋

ਲੋੜ ਫੇਰ ਸਾਨੂੰ ਸੱਦ ਲਈਂ, ਸੱਦਾ ਆਪਣਾ ਨਾਮ ਸੁਣਾਈਆ। ਗੋਬਿੰਦ ਬਿਨਾ ਅੱਖਰਾਂ ਤੋਂ ਇਹ ਆਸ਼ਾ ਆਪਣੇ ਕੋਲ ਰੱਖ ਲਈ, ਰੱਖਕ ਹੋ ਕੇ ਹੋਏ ਸਹਾਈਆ। ਓਧਰੋਂ ਸ੍ਰੀ ਭਗਵਾਨ ਦੀ ਵਾਜ ਵੱਜ ਗਈ, ਸੰਦੇਸ਼ਾ ਇਕ ਜਣਾਈਆ। ਗੋਬਿੰਦ ਇਹ ਕੀ ਕਹਿੰਦੇ ਫੇਰ ਲਹਿਣਾ ਕਦ ਲਈ, ਕੁਦਰਤ ਦਾ ਮਾਲਕ ਆਖ ਸੁਣਾਈਆ। ਗੋਬਿੰਦ ਕਿਹਾ ਇਨ੍ਹਾਂ ਦੀ ਕਲਪਣਾ ਵਧ ਗਈ, ਮਾਇਆ ਮੋਹ ਮਮਤਾ ਰਖਾਈਆ। ਅੰਤ ਤੇਰੀ ਆਸ਼ਾ ਰੱਖ ਲਈ, ਤੇਰੀ ਓਟ ਤਕਾਈਆ। ਪੁਰਖ ਅਕਾਲ ਕਿਹਾ ਮੇਰੀ ਪ੍ਰੀਤੀ ਜਿਸ ਨਾਲ ਲੱਗ ਗਈ, ਲਗ ਮਾਤਰ ਡੇਰਾ ਦੇਣਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਗੋਬਿੰਦ ਕਿਹਾ ਉਹ ਪੰਜੇ ਵੇਖੇ ਵਿਚ ਪਰਵਾਰ, ਘਰ ਵਿਚ ਸੇਵ ਕਮਾਈਆ। ਜਲ ਢੋਂਦੇ ਵਾਰੋ ਵਾਰ, ਕਾਇਆ ਕੁੰਭ ਵਿਚ ਟਿਕਾਈਆ। ਅੱਧੇ ਰੋਂਦੇ ਅਧ ਵਿਚਕਾਰ, ਅੰਤ ਨਜ਼ਰ ਕੋਇ ਨਾ ਆਈਆ। ਪੁਰਖ ਅਕਾਲ ਪਾਵੀਂ ਸਾਰ, ਸਰਬ ਤੇਰੀ ਸਰਨਾਈਆ। ਤੂੰ ਆਦਿ ਜੁਗਾਦੀ ਏਕੰਕਾਰ, ਅਕਲ ਕਲ ਅਖਵਾਈਆ। ਪੁਰਖ ਅਕਾਲ ਕਿਹਾ ਤੁਸਾਂ ਰਹਿਣਾ ਤਿਆਰ, ਤ੍ਰੈਭਵਨ ਧਨੀ ਹੋ ਕੇ ਦਿਆਂ ਜਣਾਈਆ। ਕਲਜੁਗ ਅੰਤਮ ਪਾਵਾਂ ਸਾਰ, ਮਹਾਂਸਾਰਥੀ ਹੋ ਕੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਆਪਣਾ ਹੁਕਮ ਵਰਤਾਈਆ। ਪੁਰਖ ਅਕਾਲ ਕਿਹਾ ਧੁਰ ਦਾ ਹੁਕਮ ਸੁਣੋ ਕੋਰਾ, ਕਰਮ ਕਾਂਡ ਤੋਂ ਬਾਹਰ ਜਣਾਈਆ। ਤੁਸਾਂ ਉਸ ਵੇਲੇ ਮੇਰੀ ਨਿਸ਼ਾਨੀ ਪਾਣੀ ਦਾ ਭਰਨਾ ਦੌਰਾ, ਮਾਟੀ ਕਾਚੀ ਨਜ਼ਰੀ ਆਈਆ। ਮੈਂ ਆਪਣੇ ਅੰਮ੍ਰਿਤ ਦਾ ਉਸ ਵਿਚ ਸੁੱਟਾਂ ਕਟੋਰਾ, ਰਸ ਦਿਆਂ ਬਣਾਈਆ। ਜਨ ਭਗਤੋ ਤੁਹਾਡਾ ਮੇਰਾ ਸਾਕ ਹੋ ਜਾਏ ਦੋਹਰਾ, ਅੱਗੇ ਸਕੇ ਨਾ ਕੋਇ ਤੁੜਾਈਆ। ਤੁਹਾਡਾ ਅੰਮ੍ਰਿਤ ਪਹਿਲੋਂ ਮੈਂ ਚੱਖਾਂ ਭੋਰਾ, ਫੇਰ ਤੁਹਾਨੂੰ ਦਿਆਂ ਪਿਆਈਆ। ਉਧਰੋਂ ਗੋਬਿੰਦ ਦਾ ਹਿਣਕਣ ਲੱਗਾ ਘੋੜਾ, ਨੀਲਾ ਸਿਰ ਹਿਲਾਈਆ। ਗੋਬਿੰਦ ਵੇਖ ਕੇ ਆਪਣਾ ਜੋੜਾ, ਪੈਰ ਦਿਤਾ ਦਬਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਪੰਜਾਂ ਕਿਹਾ ਕੀ ਤੇਰੀ ਹੋਵੇ ਲਗਨ, ਸਾਹਿਬ ਦੇ ਸਮਝਾਈਆ। ਪੁਰਖ ਅਕਾਲ ਕਿਹਾ ਮੈਂ ਤੁਹਾਡੀ ਝੋਲੀ ਪ੍ਰੇਮ ਦਾ ਪਾਣਾ ਸਗਨ, ਹਿੱਸਾ ਧੁਰ ਦਾ ਨਾਲ ਰਖਾਈਆ। ਕਲਜੁਗ ਅੰਤਮ ਮੇਟਾਂ ਅਗਨ, ਤ੍ਰੈਗੁਣ ਮਾਇਆ ਡੇਰਾ ਢਾਹੀਆ। ਆਹ ਵੇਖ ਲਓ ਪੂਰਬ ਦਾ ਲੇਖਾ ਪੂਰਬ ਦਾ ਵਜ਼ਨ, ਹਿਸਾਬ ਵਿਚ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਛੱਬੀ ਪੋਹ ਕਹੇ ਮੈਂ ਕੀ ਜਾਣਾ ਵਕਤ ਗੁਜ਼ਰਾ, ਪਿਛਲੀ ਕਹਾਣੀ ਕੀ ਚਤੁਰਾਈਆ। ਮੈਂਨੂੰ ਐਂ ਦਿਸਦਾ ਸਦੀ ਚੌਧਵੀਂ ਗੁਰ ਅਵਤਾਰ ਪੈਗ਼ੰਬਰਾਂ ਕੋਲੋਂ ਕਿਸੇ ਦਾ ਅੰਤ ਨਹੀਂ ਸੁਧਰਾ, ਬਦੀ ਵਿਚ ਲੋਕਾਈਆ। ਕਿਸੇ ਨੇ ਵੇਖਿਆ ਨਹੀਂ ਕਾਇਆ ਕਾਅਬਾ ਤੇ ਪਰਮ ਪੁਰਖ ਦਾ ਹੁਜਰਾ, ਹੁਜਤਾਂ ਕਰੇ ਲੋਕਾਈਆ। ਮੈਂ ਵੇਖਣਾ ਚਾਰੇ ਨੁਕਰਾ, ਕੂਟਾਂ ਫੋਲ ਫੁਲਾਈਆ। ਬਿਨਾ ਗੋਬਿੰਦ ਤੋਂ ਪ੍ਰਭ ਨੇ ਕਿਸੇ ਨੂੰ ਕਿਹਾ ਨਹੀਂ ਪੁੱਤਰਾ, ਪਿਤਾ ਪੂਤ ਨਾ ਗੋਦ ਟਿਕਾਈਆ। ਅੱਜ ਤਕ ਜੋਤ ਸਰੂਪ ਸ਼ਰੀਰ ਵਿਚ ਕੋਈ ਨਹੀਂ ਉਤਰਾ, ਬਿਨਾ ਜਨਮ ਤੋਂ ਗੁਰ ਅਵਤਾਰ ਪੈਗ਼ੰਬਰ ਵਜੂਦ ਨਾ ਕੋਇ ਰਖਾਈਆ। ਸਾਰੇ ਆਪਣੀ ਮਾਤਾ ਦੇ ਲਖਤੇ ਜਿਗਰ ਬਣਦੇ ਰਹੇ ਟੁਕੜਾ, ਏਸੇ ਕਰਕੇ ਟੁਕੜੇ ਟੁਕੜੇ ਦੀਨਾਂ ਮਜ਼੍ਹਬਾਂ ਵਿਚ ਸਭ ਨੂੰ ਗਏ ਕਰਾਈਆ। ਸਚ ਪੁਛੋ ਪੁਰਖ ਅਕਾਲ ਨੇ ਇਕ ਸਵਾਏ ਆਪਣੇ ਨਾਮ ਦਾ ਗੋਬਿੰਦ

❋

❋

ਦੇ ਹੱਥ ਵਿਚ ਪਾਇਆ ਮੁੰਦਰਾ, ਨਿਸ਼ਾਨੀ ਪਿਛਲੀ ਚਲੀ ਆਈਆ। ਕਿਉਂ ਇਹਦੇ ਵਿਚ ਬੜੀਆਂ ਗੁੰਝਲਾ, ਗੁੱਝਾ ਭੇਵ ਦਏ ਸਮਝਾਈਆ। ਗੋਬਿੰਦ ਹਮੇਸ਼ਾ ਪੰਜਾਂ ਸਿੱਖਾਂ ਉਤੇ ਆਪਣੀਆਂ ਪੰਜ ਰੱਖਦਾ ਸੀ ਉਂਗਲਾ, ਪੰਜੇ ਪੰਜੇ ਨਾਲ ਮਿਲਾਈਆ। ਤੁਹਾਨੂੰ ਵੜਨਾ ਪਏ ਨਾ ਵਿਚ ਕਿਸੇ ਕੁੰਦਰਾਂ, ਜੰਗਲਾਂ ਵਿਚ ਨਾ ਕੋਇ ਫਿਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪੜਦਾ ਦਏ ਉਠਾਈਆ। ਗੋਬਿੰਦ ਨੇ ਕਿਹਾ ਗੁਰਮੁਖੋ ਪ੍ਰਭ ਦੇ ਨਾਮ ਦੀ ਇਕ ਫ਼ਕੀਰੀ, ਫ਼ਿਕਰਾ ਪੁਰਖ ਅਕਾਲ ਜਣਾਈਆ। ਹੱਥ ਛੁਹਾ ਕੇ ਛੋਟੀ ਉਂਗਲ ਨਾਲ ਜ਼ੰਜੀਰੀ, ਸ਼ਰਅ ਵਿਚੋਂ ਸ਼ਰਅ ਦਿਤੀ ਬਦਲਾਈਆ। ਇਹ ਖੇਲ ਬੇਨਜ਼ੀਰੀ, ਕਲਜੁਗ ਅੰਤਮ ਫੇਰ ਦਏ ਸਮਝਾਈਆ। ਕੀ ਲਹਿਣਾ ਦੇਣਾ ਗੋਬਿੰਦ ਸੇਜਾ ਕੀੜੀ, ਕੂੜੀ ਕਿਰਿਆ ਦਏ ਮਿਟਾਈਆ। ਅੱਗੇ ਗਲੀ ਰਹੇ ਕੋਈ ਨਾ ਭੀੜੀ, ਰਾਏ ਧਰਮ ਨਾ ਦਏ ਸਜ਼ਾਈਆ। ਜਨ ਭਗਤੋ ਤੁਹਾਡੀ ਸਤਿਜੁਗ ਵਿਚ ਚਲਣੀ ਪੀੜ੍ਹੀ, ਅਵਤਾਰ ਗੁਰੂ ਤੁਹਾਡਾ ਜਸ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਰਗ ਇਕ ਵਖਾਈਆ। ਛੱਬੀ ਪੋਹ ਕਹੇ ਮੇਰਾ ਮਾਰਗ ਭਗਤਾਂ ਦਾ ਰਸਤਾ, ਰਾਹੋਂ ਘੁਥਿਆਂ ਦਿਆਂ ਵਖਾਈਆ। ਪੰਜਾਂ ਸਿੱਖਾਂ ਨੇ ਦੁਆਬੇ ਵਿਚੋਂ ਕਰਮ ਕਾਂਡ ਦਾ ਬੰਨ੍ਹ ਕੇ ਆਉਣਾ ਬਸਤਾ, ਉਚਾ ਨੌ ਨੌ ਉਂਗਲਾਂ ਨਜ਼ਰੀ ਆਈਆ। ਉਹ ਮੁਖੋਂ ਆਵੇ ਹੱਸਦਾ, ਖ਼ੁਸ਼ੀ ਆਪਣੇ ਅੰਦਰ ਪਰਗਟਾਈਆ। ਰੁਖ਼ ਬਦਲਿਆ ਹੋਵੇ ਨੱਕ ਦਾ, ਨਿਸ਼ਾਨ ਕਾਲਾ ਉਤੇ ਟਿਕਾਈਆ। ਆਪਣੀਆਂ ਉਂਗਲਾਂ ਦੰਦਾਂ ਨਾਲ ਆਵੇ ਕਟਦਾ, ਮੁਖ ਵਿਚ ਰਖਾਈਆ। ਖ਼ੁਸ਼ੀਆਂ ਨਾਲ ਭੱਜਾ ਆਵੇ ਟੱਪਦਾ, ਟਾਪੂ ਦਾ ਡੇਰਾ ਢਾਹੀਆ। ਉਹਦਾ ਪਾਸਾ ਨੰਗਾ ਹੋਵੇ ਇਕ ਪੱਟ ਦਾ, ਸੱਜਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਧਾਰ ਇਕ ਜਣਾਈਆ। ਛੱਬੀ ਪੋਹ ਕਹੇ ਪੰਜ ਗੁਰਮੁਖ ਬਣੇ ਹੋਣ ਛਤਰਧਾਰੀ, ਮੁਕਟ ਸੀਸ ਉਤੇ ਲਗਾਈਆ। ਹੱਥ ਫੜੀ ਹੋਵੇ ਕਟਾਰੀ, ਕਟਾਕਸ਼ ਆਪਣਾ ਰਹੀ ਵਖਾਈਆ। ਉਹ ਖਲੋਣ ਭਗਤ ਦਵਾਰੇ ਦੀ ਮੰਜ਼ਲ ਦੂਜੀ ਅਟਾਰੀ, ਮੁਖ ਪਹਾੜ ਵੱਲ ਜਣਾਈਆ। ਸਭ ਦੀ ਖੁਲ੍ਹੀ ਤੇ ਲੰਮੀ ਹੋਵੇ ਦਾੜ੍ਹੀ, ਰੂਪ ਅਨੂਪ ਵੱਜੇ ਵਧਾਈਆ। ਛਾਤੀ ਉਤੇ ਲਿਖਿਆ ਹੋਵੇ ਸਾਡੀ ਪ੍ਰਭ ਦੇ ਨਾਲ ਯਾਰੀ, ਯਾਰਾਨਾ ਅਵਰ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਕਲਜੁਗ ਕਹੇ ਆਹ ਵੇਖੋ ਜਗਤ ਦਾ ਰੁਪਈਆ, ਰੁਪਾ ਸੋਨਾ ਵੇਖ ਵਖਾਈਆ। ਜਿਸ ਨੇ ਮਾਰ ਮਿਟਾਇਆ ਭੈਣਾ ਭਈਆ, ਪਿਤਾ ਪੂਤ ਕੀਤੀ ਜੁਦਾਈਆ। ਜਿਸ ਦੇ ਪਿਛੇ ਧਰਮ ਰਾਏ ਕਢੇ ਵਹੀਆ, ਚਿਤ੍ਰਗੁਪਤ ਲੇਖਾ ਮੰਗੇ ਥਾਉਂ ਥਾਈਂਆ। ਜਨ ਭਗਤੋ ਤੁਹਾਡਾ ਆ ਗਿਆ ਧੁਰ ਦਾ ਸਈਆ, ਹਰਿ ਸਾਹਿਬ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਪਰਦਾ ਆਪ ਉਠਾਈਆ। ਰੁਪਈਆ ਕਹੇ ਮੈਂ ਨਹੀਂ ਕੋਈ ਮਾਇਆ, ਮਾਇਆ ਵਾਲਾ ਨਾ ਰੂਪ ਵਟਾਈਆ। ਮੈਂ ਹੁਕਮੇ ਅੰਦਰ ਆਇਆ, ਹੁਕਮੀ ਸੇਵ ਕਮਾਈਆ। ਮੈਂ ਗ਼ਰੀਬਾਂ ਨੂੰ ਪਾਤਸ਼ਾਹ ਬਣਾਇਆ, ਸ਼ਹਿਨਸ਼ਾਹ ਖ਼ਾਕ ਵਿਚ ਰੁਲਾਈਆ। ਮੈਂ ਕਲਜੁਗ ਸਾਧਾਂ ਨੂੰ ਭਰਮਾਇਆ, ਆਪਣਾ ਬਲ ਵਧਾਈਆ। ਮੇਰੇ ਪਿਛੇ ਕਲਜੁਗ ਜੀਵਾਂ ਵੇਸਵਾ ਰੂਪ ਵਟਾਇਆ, ਧੀਰਜ ਧਰਮ ਧਾਰ ਰਹੀ ਨਾ ਰਾਈਆ। ਏਸੇ ਕਰਕੇ ਪੁਰਖ ਅਕਾਲ ਨੇ ਨੌ ਦਵਾਰਿਆਂ ਵਾਸਤੇ ਨੌ ਰੰਗ ਦਾ ਆਪਣਾ ਬਸਤਰ ਸਵਾਇਆ, ਨਵ ਨੌਂ ਪੰਧ

❋

❋

ਮੁਕਾਈਆ। ਜਿਸ ਦਾ ਲੇਖਾ ਇਕ ਇਕ ਨਾਲ ਰਖਾਇਆ, ਇਕ ਇਕ ਓਸੇ ਦੀ ਭੇਟ ਕਰਾਈਆ। ਗੁਰਮੁਖੋ ਗੁਰਸਿਖੋ ਜਨ ਭਗਤੋ ਛੱਬੀ ਪੋਹ ਕਹੇ ਤੁਹਾਡਾ ਲਹਿਣਾ ਦੇਣਾ ਅੱਗੇ ਰਹੇ ਨਾ ਰਾਇਆ, ਰਾਈ ਰਤਾ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਰਗ ਇਕ ਵਖਾਈਆ। ਛੱਬੀ ਪੋਹ ਕਹੇ ਜਨ ਭਗਤੋ ਜ਼ਬਾਨੋਂ ਬੋਲਣਾ ਨਹੀਂ ਕਿਸੇ ਨੇ ਬੁਰਾ, ਬੁਰੀ ਮਤ ਨਾ ਕੋਇ ਰਖਾਈਆ। ਵੇਖਿਓ ਭਗਤ ਦਵਾਰੇ ਵਿਚ ਆ ਕੇ ਹੋਇਓ ਨਾ ਕੋਈ ਨਿਗੁਰਾ, ਭਗਤ ਭਗਵਾਨ ਦਾ ਰੂਪ ਜਾਣਾ ਸਮਾਈਆ। ਇਹ ਲੇਖਾ ਲਿਖ ਕੇ ਗਿਆ ਗੋਬਿੰਦ ਅਨੰਦ ਪੁਰਾ, ਪੁਰੀਆਂ ਤੋਂ ਬਾਹਰ ਮਿਲੇ ਮੇਰਾ ਮਾਹੀਆ। ਛਾਤੀ ਉਤੇ ਹੱਥ ਮਾਰਿਆ ਮੈਂ ਉਸ ਦੇ ਨਾਲ ਜੁੜਾ, ਦੋਏ ਜੋੜ ਕੇ ਵਾਸਤਾ ਪਾਈਆ। ਜਿਸ ਦੇ ਦਵਾਰਿਉਂ ਗੁਰਮੁਖੋ ਕੋਈ ਨਹੀ ਮੁੜਾ, ਸਚ ਦਵਾਰੇ ਆਪਣੀ ਜੋਤ ਵਿਚ ਸਮਾਈਆ। ਫੇਰ ਕਢਕੇ ਬਗ਼ਲ ਵਿਚੋਂ ਛੁਰਾ, ਆਪਣੇ ਮਸਤਕ ਵਿਚ ਟਿਕਾਈਆ। ਫੇਰ ਮੰਤਰ ਇਕੋ ਫੁਰਾ, ਤੂੰ ਮੇਰਾ ਮੈਂ ਤੇਰਾ ਦੂਜਾ ਰਾਗ ਨਾ ਕੋਇ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਪਰਗਟਾਈਆ। ਛੱਬੀ ਪੋਹ ਕਹੇ ਮੇਰਾ ਵੇਖੋ ਖੇਲ ਰੰਗੀਲਾ, ਰੰਗਲਾ ਦਿਆਂ ਜਣਾਈਆ। ਜਨ ਭਗਤੋ ਸਤਾਈ ਪੋਹ ਨੂੰ ਸਭ ਨੇ ਪ੍ਰਭੂ ਨੂੰ ਇਕ ਇਕ ਮਾਰਨਾ ਤੀਲਾ, ਤਿਨਕਾ ਨਿੱਕਾ ਨਿੱਕਾ ਹੱਥ ਉਠਾਈਆ। ਸਾਹਿਬ ਸਤਿਗੁਰ ਨੇ ਬਸਤਰ ਪਾਉਣਾ ਨੀਲਾ, ਨੀਲੇ ਵਾਲਾ ਵੇਸ ਵਟਾਈਆ। ਅਗਲਾ ਤੁਹਾਡਾ ਬਣਨਾ ਵਸੀਲਾ, ਵਿਸ਼ਵ ਦਾ ਲੇਖਾ ਦਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਦੁਆਬੇ ਵਾਲਿਓ ਤੁਹਾਡਾ ਇਕੋ ਇਕ ਦਾਅਵਾ, ਦਾਅਵੇਦਾਰ ਅਖਵਾਈਆ। ਉਪਰ ਉਠਾ ਲਉ ਬਾਹਵਾਂ, ਦੋਵੇਂ ਹੱਥ ਵਖਾਈਆ। ਕਹਿ ਦਿਉ ਪ੍ਰਭੂ ਤੇਰੇ ਘਰ ਵਿਚ ਲੱਗ ਗਿਆ ਸਾਡਾ ਨਾਵਾਂ, ਅੱਗੇ ਸਕੇ ਨਾ ਕੋਇ ਕਟਾਈਆ। ਲਾਡ ਲਾਡਾਵਾਂ ਜਿਉਂ ਪੁੱਤਰਾਂ ਮਾਵਾਂ, ਗੋਦੀ ਗੋਦ ਉਠਾਈਆ। ਤੇਰਾ ਭਗਤ ਰਹੇ ਨਾ ਕੋਇ ਨਿਥਾਵਾਂ, ਇਹ ਤੇਰੀ ਬੇਪਰਵਾਹੀਆ। ਅਸਾਂ ਤੇਰੇ ਨਾਲ ਆਪਣਾ ਵਜ਼ਨ ਕਰਨਾ ਸਾਵਾਂ, ਕੰਡੇ ਇਕੇ ਲੈਣਾ ਤੁਲਾਈਆ। ਤੇਰੇ ਦਵਾਰੇ ਜਾਈਏ ਨਾਲ ਚਾਵਾਂ, ਅੱਗੇ ਹੋ ਨਾ ਕੋਇ ਅਟਕਾਈਆ। ਕਿਉਂਕਿ ਬੁੱਢਿਆਂ ਨੱਢਿਆਂ ਪ੍ਰਭ ਨਾਲ ਲੈਣੀਆਂ ਲਾਵਾਂ, ਨਾਰ ਕੰਤ ਇਕੋ ਮਿਲ ਕੇ ਵੱਜੇ ਵਧਾਈਆ। ਦੂਰ ਦੁਰਾਡਿਉਂ ਛਡ ਕੇ ਆਉਣਾ ਆਪਣਿਆਂ ਗਰਾਵਾਂ, ਖ਼ੁਸ਼ੀਆਂ ਨਾਲ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਕਾਰ ਕਮਾਈਆ। ਦੁਆਬੇ ਵਾਲਿਓ ਆਹ ਵੇਖੋ ਸਗਨਾਂ ਵਾਲੀ ਠੂਠੀ, ਮੁਹੰਮਦ ਰਿਹਾ ਵਖਾਈਆ। ਸਦੀ ਚੌਧਵੀਂ ਸ਼ਬਦ ਧਾਰ ਦੀ ਗੋਲੀ ਇਕ ਛੋਟੀ ਉਂਗਲ ਪਾਉਣੀ ਅੰਗੂਠੀ, ਅੰਗੂਠਾ ਅਗਲਾ ਤੁਹਾਡੇ ਹਿੱਸੇ ਦੇਵੇ ਲਗਾਈਆ। ਇਹ ਲੇਖਾ ਪੋਹ ਸਤਾਈ ਚਾਰ ਕੂਟੀਂ, ਚਾਰ ਜੁਗ ਦੀ ਵੰਡ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪੜਦਾ ਦਏ ਉਠਾਈਆ। ਛੱਬੀ ਪੋਹ ਕਹੇ ਮੈਂ ਮਾਣ ਦੇਵਾਂ ਅੱਸੂ ਛੱਬੀ, ਮੇਰੀ ਆਸਾ ਪੂਰ ਕਰਾਈਆ। ਮੇਰੀ ਖਾਹਸ਼ ਰਹੀ ਨਹੀਂ ਦੱਬੀ, ਪੜਦਾ ਦਿਤਾ ਚੁਕਾਈਆ। ਮੈਂ ਟੱਪ ਗਿਆ ਪਾਰ ਹੱਦੀ, ਹਦੂਦ ਦਿਤੀ ਗਵਾਈਆ। ਮੈਂ ਵੇਖੀ ਚੌਧਵੀਂ ਸਦੀ, ਅੰਤ ਅਖ਼ੀਰ ਧਿਆਨ ਲਗਾਈਆ। ਪੁਰਖ ਅਕਾਲ ਰਹਿਣ ਨਹੀਂ ਦੇਣੀ ਕਿਸੇ ਦੀ ਗੱਦੀ, ਚਾਰੋਂ ਕੁੰਟ ਪਏ ਦੁਹਾਈਆ। ਜਨ ਭਗਤੋ ਤੁਸਾਂ ਵੀ ਵਿਕਾਰ ਜਾਣਾ ਛਡੀ, ਹਉਮੇ ਗੜ੍ਹ

❋

❋

ਤੁੜਾਈਆ। ਇਕ ਪ੍ਰੀਤ ਤੇ ਇਕੋ ਨਾਲ ਲੱਗੀ, ਤੋੜ ਇਕੋ ਦਏ ਨਿਭਾਈਆ। ਜਿਸ ਦੀ ਜੋਤ ਮਾਝੇ ਵਿਚ ਜਗੀ, ਦੁਆਬੇ ਦਾ ਬਣ ਕੇ ਤਬੀ, ਅੰਦਰੋਂ ਰੋਗ ਰਿਹਾ ਗਵਾਈਆ। ਤੁਸਾਂ ਸਾਰਿਆਂ ਖ਼ੁਸ਼ੀ ਨਾਲ ਵੇਖਣਾ ਪੋਹ ਛੱਬੀ, ਛਹਿਬਰ ਆਪਣਾ ਨਾਮ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦੀ ਬੁਝਾਵਣਹਾਰਾ ਅੱਗੀ, ਤਤਵ ਤਤ ਆਪਣੇ ਨਾਲ ਰੰਗਾਈਆ।

੨੭ ਅੱਸੂ ਸ਼ਹਿਨਸ਼ਾਹੀ ਸੰਮਤ ੫ ਸੁਰਜੀਤ ਸਿੰਘ ਤੇ ਦਰਸ਼ਨ ਸਿੰਘ ਦੇ ਗ੍ਰਹਿ ਪਿੰਡ ਰੁੜਕਾ ਕਲਾਂ

ਵਿਸ਼ਨੂੰ ਕਹੇ ਮੈਂ ਰੈਣ ਸਬਾਈ ਸੋਚ ਸੋਚੀ, ਸਚ ਸਚ ਵਿਚ ਧਿਆਨ ਲਗਾਈਆ। ਪ੍ਰਭ ਕਿਸ ਬਿਧ ਆਸਾ ਮਨਸਾ ਪੂਰੀ ਕਰੇ ਲੋਚੀ, ਲੋਚਨ ਨੈਣ ਖੁਲ੍ਹਾਈਆ। ਫੇਰ ਯਾਦ ਆ ਗਿਆ ਇਕ ਦਿਨ ਸਿਲਾ ਘਸਾਈ ਰਵਦਾਸ ਚਮਾਰ ਮੋਚੀ, ਰੰਬੀ ਆਰ ਦਿਤੀ ਰਗੜਾਈਆ। ਨਾਲੇ ਹੱਸ ਕੇ ਕਿਹਾ, ਪ੍ਰਭੂ ਅੱਗੇ ਭਗਤਾਂ ਨੂੰ ਦੇਵੀਂ ਆਪਣੀ ਰੋਜ਼ੀ, ਮੇਰੇ ਵਾਂਗ ਭੁੱਖਾ ਰਹਿਣ ਕੋਇ ਨਾ ਪਾਈਆ। ਇਕੋ ਵਾਰ ਬਣਾ ਲਈਂ ਆਪਣੇ ਜੋਗੀ, ਜੁਗਤੀ ਆਪਣੀ ਇਕ ਸਮਝਾਈਆ। ਜਨਮ ਦਾ ਰਹੇ ਨਾ ਕੋਇ ਰੋਗੀ, ਚੁਰਾਸੀ ਵਿਚ ਨਾ ਕੋਇ ਭਵਾਈਆ। ਤੇਰੇ ਪ੍ਰੇਮ ਦਾ ਹੋਏ ਭੋਗੀ, ਜਗਤ ਭੋਗ ਨਾ ਕੋਇ ਵਡਿਆਈਆ। ਸਦ ਚੁੱਕੀਂ ਆਪਣੀ ਗੋਦੀ, ਗੋਦਾਵਰੀ ਵਾਲਾ ਨਾਲ ਮਿਲਾਈਆ। ਤੇਰਾ ਖੇਲ ਹੋਣਾ ਵੇਦੀ ਸੋਢੀ, ਪਾਤਸ਼ਾਹ ਤੇਰੀ ਸਰਨਾਈਆ। ਚਾਰ ਵਰਨ ਚੁੱਕਣੇ ਮੋਢੀਂ, ਮੁਢਲਾ ਪੜਦਾ ਦੇਣਾ ਉਠਾਈਆ। ਤੇਰਾ ਗੁਲਸ਼ਨ ਵੇਖਣਾ ਡੋਡੀ, ਗੁਲ ਫੁੱਲ ਮਹਿਕ ਮਹਿਕਾਈਆ। ਪੜਦਾ ਲਾਹੁਣਾ ਚੌਦਾਂ ਲੋਕੀ, ਪਰਲੋਕ ਦੇਣਾ ਸਮਝਾਈਆ। ਤੇਰਾ ਸੁਣਨਾ ਨਾਮ ਸਲੋਕੀ, ਸੋਹਲਾ ਇਕ ਦ੍ਰਿੜਾਈਆ। ਜਿਸ ਵੇਲੇ ਕਲਜੁਗ ਅੰਤਮ ਘੜੀ ਆਵੇ ਔਖੀ, ਜਨ ਭਗਤਾਂ ਹੋਣਾਂ ਸਹਾਈਆ। ਕਿਸੇ ਦਾ ਰਹੇ ਕੋਈ ਨਾ ਦੋਖੀ, ਨਾਤਾ ਮੁਹੱਬਤ ਦੇਣਾ ਜੁੜਾਈਆ। ਮੰਜ਼ਲ ਦੱਸਣੀ ਅਗੰਮੀ ਸੌਖੀ, ਇਕੋ ਨਾਮ ਮਿਲੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਵਿਸ਼ਨੂੰ ਕਹੇ ਮੈਂ ਫਿਰਿਆ ਸਿੱਧਾ ਸਾਦਾ, ਭੋਲਾ ਨਾਥ ਸੰਗ ਰਖਾਈਆ। ਪੁਰਖ ਅਕਾਲ ਦੀਨ ਦਿਆਲ ਇਕੋ ਲਾਧਾ, ਆਦਿ ਅੰਤ ਦਾ ਮਾਲਕ ਬੇਪਰਵਾਹੀਆ। ਓਸ ਸ਼ਬਦ ਸੁਣਾਇਆ ਬੋਧ ਅਗਾਧਾ, ਅਗੰਮ ਕੀਤੀ ਪੜ੍ਹਾਈਆ। ਫੇਰ ਸੀਤਾ ਰਾਮ ਮਾਰੀਆਂ ਵਾਜਾਂ, ਸ਼ਬਦੀ ਹੁਕਮ ਸੁਣਾਈਆ। ਫੇਰ ਸੰਦੇਸ਼ਾ ਦਿਤਾ ਕ੍ਰਿਸ਼ਨ ਰਾਧਾ, ਤ੍ਰੈਲੋਕੀ ਡੇਰਾ ਢਾਈਆ। ਫੇਰ ਈਸਾ ਮੂਸਾ ਮੁਹੰਮਦ ਕਿਹਾ ਆ ਜਾ, ਆਜਜ਼ ਹੋ ਕੇ ਸਾਰੇ ਸੀਸ ਨਿਵਾਈਆ। ਫੇਰ ਨਾਨਕ ਗੋਬਿੰਦ ਦਰ ਘਰ ਸਾਚਾ ਲਾਧਾ, ਮਿਲੇ ਮਾਣ ਵਡਿਆਈਆ। ਫੇਰ ਪੁਰਖ ਅਕਾਲ ਹੋ ਕੇ ਅਲਾਹਿਦਾ, ਨਿਰਗੁਣ ਨੂਰ ਕੀਤਾ ਰੁਸ਼ਨਾਈਆ। ਫੇਰ ਤਖ਼ਤ ਨਿਵਾਸੀ ਬਣ ਬਾਕਾਇਦਾ, ਸ਼ਾਹ ਪਾਤਸ਼ਾਹ ਸਿੰਘਾਸਣ ਇਕ ਸੁਹਾਈਆ। ਫੇਰ ਚਾਰ ਜੁਗ ਦਾ ਵੇਖਿਆ ਵਾਇਦਾ, ਵਾਹਵਾ ਪੜਦਾ ਦਿਤਾ ਖੁਲ੍ਹਾਈਆ। ਫੇਰ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਚੁਰਾਸੀ ਲੱਖ ਦਾ ਲਿਆ ਜਾਇਜ਼ਾ, ਜਾਇਜ਼ ਨਾਜਾਇਜ਼ ਵੇਖਿਆ ਥਾਉਂ ਥਾਈਂਆ। ਫੇਰ ਭਗਤਾਂ ਵੇਖਿਆ ਫਾਇਦਾ, ਚਾਰ ਵਰਨਾਂ ਫੋਲ ਫੁਲਾਈਆ। ਫੇਰ ਸਭ ਨੂੰ ਕਿਹਾ ਇਕੋ ਪੁਰਖ ਅਕਾਲ

❋

❋

ਹੈਗਾ, ਦੂਜਾ ਨਜ਼ਰ ਕੋਇ ਨਾ ਆਈਆ। ਫੇਰ ਹੁਕਮ ਸੁਣਾਇਆ ਕਲਜੁਗ ਅੰਤਮ ਢਹੇਗਾ, ਢਈਆ ਗੋਬਿੰਦ ਵੰਡ ਵੰਡਾਈਆ। ਫੇਰ ਸ਼ਬਦ ਗੁਰੂ ਕੁਛ ਕਹੇਗਾ, ਕਹਿ ਕੇ ਕੁਛ ਜਣਾਈਆ। ਕੋਟਾਂ ਵਿਚੋਂ ਭਗਤ ਸੁਹੇਲਾ ਕੋਈ ਰਹੇਗਾ, ਜਿਸ ਰਹਿਮਤ ਆਪ ਕਮਾਈਆ। ਭਾਣਾ ਸਿਰ ਤੇ ਸਾਹਿਬ ਵਾਲਾ ਸਹੇਗਾ, ਸਤਿ ਸਚ ਵਿਚ ਸਮਾਈਆ। ਅੰਤਮ ਸਚ ਦਵਾਰ ਬਹੇਗਾ, ਦਰਗਾਹ ਸਾਚੀ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਵਿਸ਼ਨੂੰ ਕਹੇ ਮੈਂ ਰੈਣ ਸਬਾਈ ਭੱਜਾ ਨੱਠਾ ਦੌੜਾ, ਚੱਲਿਆ ਵਾਹੋ ਦਾਹੀਆ। ਮੈਨੂੰ ਮਾਰਗ ਦਿਸਿਆ ਸੌੜਾ, ਭੀੜੀ ਗਲੀ ਦੁਹਾਈਆ। ਜਗਤ ਵੇਖਿਆ ਕੌੜਾ, ਮਿੱਠਾ ਰਸ ਨਾ ਕੋਇ ਚਖਾਈਆ। ਫੇਰ ਸੱਸੇ ਉਪਰ ਤੱਕਿਆ ਹੋੜਾ, ਹੋਕਾ ਦੇਵੇ ਧੁਰਦਰਗਾਹੀਆ। ਵਿਸ਼ਨੂੰ ਕਹੇ ਮੈਂ ਨਿਗਹ ਮਾਰੀ ਭਗਤ ਭਗਵਾਨ ਦਾ ਦਿਸਿਆ ਜੋੜਾ, ਜੋੜੀ ਆਪਣੇ ਨਾਲ ਰਖਾਈਆ। ਦੋਹਾਂ ਦਾ ਸਾਂਝਾ ਦੋਹਰਾ, ਤੂੰ ਮੇਰਾ ਮੈਂ ਤੇਰਾ ਰਾਗ ਅਲਾਈਆ। ਝਗੜਾ ਮੁਕਿਆ ਤੋਰਾ ਮੋਰਾ, ਤੁਰਤ ਆਪਣਾ ਮੇਲ ਮਿਲਾਈਆ। ਸਭ ਨੂੰ ਜਵਾਬ ਦੇ ਕੇ ਕੋਰਾ, ਕੂੜ ਕੁਟੰਬ ਦਿਤਾ ਛੁਡਾਈਆ। ਜਨ ਭਗਤਾਂ ਕਰ ਕੇ ਭਾਗ ਮਥੋਰਾ, ਮਿਥਿਆ ਦੱਸੀ ਲੋਕਾਈਆ। ਪ੍ਰੀਤ ਚੰਗੀ ਬਣਾਈ ਨਾਲੋਂ ਚੰਦ ਚਕੋਰਾ, ਜੋ ਰੈਣ ਦਿਵਸ ਇਕੋ ਰੰਗ ਰੰਗਾਈਆ। ਗੁਰਮੁਖ ਉਪਜਾ ਕੇ ਬਾਂਕਾ ਛੋਹਰਾ, ਸ਼ਹਿਨਸ਼ਾਹ ਸਿਰ ਆਪਣਾ ਹੱਥ ਟਿਕਾਈਆ। ਜਿਸ ਦੀ ਆਦਿ ਅੰਤ ਲੋੜਾ, ਸੋ ਲੋਇਣ ਰਿਹਾ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਆਪ ਕਰਾਈਆ। ਵਿਸ਼ਨੂੰ ਕਹੇ ਮੈਂ ਰੈਣ ਸਬਾਈ ਅੰਦਰ ਬਾਹਰ ਤੱਕੀ, ਤਾਕਤ ਨਾਲ ਧਿਆਨ ਲਗਾਈਆ। ਖੇਲ ਵੇਖੀ ਹਕੀਕਤ ਹੱਕੀ, ਹਰਿ ਕਰਤੇ ਦਿਤੀ ਦ੍ਰਿੜਾਈਆ। ਭਗਤ ਸੁਹੇਲੇ ਮੇਲ ਮਿਲਿਆ ਕਮਲਾਪਤੀ, ਪਤਿਪਰਮੇਸ਼ਵਰ ਜੋੜ ਜੁੜਾਈਆ। ਨਿਰੰਤਰ ਫ਼ਰਕ ਰਹੇ ਨਾ ਰਤੀ, ਅੰਤਰ ਮਿਲ ਕੇ ਵੱਜੇ ਵਧਾਈਆ। ਫੇਰ ਕਰਾਉਣੀ ਪਏ ਕਿਸੇ ਨਾ ਗਤੀ, ਦਰ ਘਰ ਸਾਚੇ ਆਪ ਬਹਾਈਆ। ਇਹ ਖੇਲ ਵੇਖਿਆ ਅੱਖੀਂ, ਵਿਸ਼ਨੂੰ ਕਹੇ ਆਖ਼ਰ ਦਿਆਂ ਦ੍ਰਿੜਾਈਆ। ਛੱਬੀ ਪੋਹ ਨੂੰ ਧਾਰ ਦੱਸਣੀ ਸਚੀ, ਸਚ ਨਾਲ ਸਮਝਾਈਆ। ਸਤਾਈ ਪੋਹ ਨੂੰ ਜਿਹੜੀ ਜੰਮੂ ਵਿਚੋਂ ਗੁਰਮੁਖ ਬਣ ਕੇ ਆਵੇ ਸਖ਼ੀ, ਸੱਤ ਰੰਗ ਦਾ ਨਿਸ਼ਾਨਾ ਪੁਸ਼ਤ ਉਤੇ ਬੰਧਾਈਆ। ਗੋਲੀ ਤਿੰਨ ਰੰਗ ਲਾਉਣੇ ਆਪਣੀ ਸੱਜੀ ਵੱਖੀ, ਚਾਰ ਖੱਬੀ ਨਾਲ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੁਆਬੇ ਵਾਲਿਓ ਸਤਾਈ ਅੱਸੂ ਪਰਸ਼ਾਦ ਵੰਡੇ ਆਪਣੇ ਹੱਥੀਂ, ਰੈਣ ਰੈਣ ਵਿਚੋਂ ਸੋਭਾ ਪਾਈਆ।

੨੭ ਅੱਸੂ ਸ਼ਹਿਨਸ਼ਾਹੀ ਸੰਮਤ ੫ ਨਾਜਰ ਸਿੰਘ ਦੇ ਗ੍ਰਹਿ ਪਿੰਡ ਰਾਜੋ ਕੇ

ਧਰਨੀ ਕਹੇ ਏਥੇ ਗੋਬਿੰਦ ਢਾਈ ਘੰਟੇ ਖੇਡਿਆ ਸੀ ਸ਼ਿਕਾਰ, ਸ਼ਿਕਾਰੀ ਗੁਰਮੁਖ ਨਾਲ ਰਖਾਈਆ। ਉਹ ਭੱਜੇ ਫਿਰਦੇ ਸੀ ਨਾਲ ਪਿਆਰ, ਪ੍ਰੇਮ ਪ੍ਰੀਤੀ ਨਾਲ ਵਾਹੋ ਦਾਹੀਆ। ਨੌ ਵਾਰ ਬੁਲਾਇਆ ਜੈ ਜੈਕਾਰ, ਫ਼ਤਹਿ ਵਾਹਿਗੁਰੂ ਡੰਕ ਸੁਣਾਈਆ। ਫਿਰ ਸੌਂ ਗਿਆ ਪੈਰ ਪਸਾਰ, ਨੌਂ ਮਿੰਟ ਆਸਣ ਲਿਆ ਜਮਾਈਆ। ਫੇਰ ਹੱਸ ਕੇ ਕਿਹਾ ਵਾਹ ਮੇਰੇ ਦਾਤਾਰ, ਤੇਰੀ ਬੇਪਰਵਾਹੀਆ। ਫੇਰ ਤੱਕਿਆ ਜੋਤੀ ਨੂਰ ਉਜਿਆਰ, ਕਲ

❋

❋

ਕਲਕੀ ਸੋਭਾ ਪਾਈਆ। ਸ਼ਬਦੀ ਗੋਬਿੰਦ ਖੇਲ ਨਿਆਰ, ਆਪਣਾ ਰੰਗ ਰੰਗਾਈਆ। ਗੁਰਮੁਖ ਸੋਹਣੇ ਜਗਤ ਹੋ ਉਜਿਆਰ, ਭਗਤ ਰੂਪ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਕਾਰ ਕਮਾਈਆ। ਧਰਨੀ ਕਹੇ ਗੋਬਿੰਦ ਮਾਰਿਆ ਨਹੀਂ ਕੋਈ ਸ਼ਿਕਾਰ, ਬਾਜ਼ ਝਪਟ ਨਾ ਕੋਇ ਲਗਾਈਆ। ਫੇਰ ਮੇਰੇ ਉਤੇ ਕਢੀ ਲਕਾਰ, ਲਾਈਨ ਨੌਂ ਇੰਚ ਬਣਾਈਆ। ਫੇਰ ਅੰਮ੍ਰਿਤ ਛਿੜਕ ਕੇ ਧਾਰ, ਸਾਂਤਕ ਸਤਿ ਵਰਤਾਈਆ। ਫੇਰ ਅੱਖਰ ਲਿਖ ਕੇ ਦੋ ਚਾਰ, ਚੌਵੀ ਦਿਤੇ ਬਣਾਈਆ। ਫੇਰ ਕਿਹਾ ਆਵੇ ਮੇਰਾ ਪਰਵਰਦਿਗਾਰ, ਨਿਰਗੁਣ ਦਾਤਾ ਧੁਰਦਰਗਾਹੀਆ। ਧਰਨੀ ਕਹੇ ਮੈਂ ਚਰਨ ਚੁੰਮ ਕੇ ਕਿਹਾ ਕੀ ਵਕਤ ਕੀ ਵੇਲਾ ਕਵਣ ਹੋਵੇ ਬਹਾਰ, ਮੈਨੂੰ ਦੇ ਦ੍ਰਿੜਾਈਆ। ਗੋਬਿੰਦ ਹੱਸ ਕੇ ਕਿਹਾ ਜਿਸ ਵੇਲੇ ਸੰਮਤ ਸ਼ਹਿਨਸ਼ਾਹੀ ਪੰਜ ਪੰਚਮ ਚਲੇ ਸ਼ਬਦ ਲਿਖਾਰ, ਲੇਖਾ ਬੇਪਰਵਾਹੀਆ। ਤੇਰਾ ਲਹਿਣਾ ਦੇਣਾ ਦਏ ਨਿਵਾਰ, ਨਰ ਨਰਾਇਣ ਫੇਰਾ ਪਾਈਆ। ਸ੍ਰਿਸ਼ਟੀ ਦੀ ਦ੍ਰਿਸ਼ਟੀ ਮਾਰੇ ਮਾਰ, ਖੰਡਾ ਖੜਗ ਇਕ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਧਰਨੀ ਕਿਹਾ ਕਿਉਂ ਬੈਠਾ ਪੈਰ ਪਸਾਰ, ਗੋਬਿੰਦ ਦੇ ਜਣਾਈਆ। ਨਾ ਕੋਈ ਥੱਲੇ ਪਲੰਘ ਨਵਾਰ, ਸੇਜਾ ਤਖ਼ਤ ਨਾ ਕੋਇ ਵਡਿਆਈਆ। ਨਾ ਕੋਈ ਦੀਆ ਬਾਤੀ ਉਜਿਆਰ, ਨਾ ਕੋਈ ਸੂਰੀਆ ਚੰਦ ਰੁਸ਼ਨਾਈਆ। ਬਾਦਲ ਹੋਇਆ ਧੂੰਆਂਧਾਰ, ਘਨਘੋਰ ਘਟਾ ਛਾਈਆ। ਗੋਬਿੰਦ ਹੱਸ ਕੇ ਕਿਹਾ ਧਰਨੀ ਜਿਸ ਵੇਲੇ ਕਲਜੁਗ ਅੰਤਮ ਇਹ ਦਿਸ਼ਾ ਹੋਈ ਸੰਸਾਰ, ਸਚ ਨੂਰ ਨਾ ਕੋਇ ਚਮਕਾਈਆ। ਓਸ ਵੇਲੇ ਆਉਣਾ ਕਲ ਕਲਕੀ ਅਵਤਾਰ, ਨਿਹਕਲੰਕਾ ਨਾਉਂ ਧਰਾਈਆ। ਜਿਸ ਨੇ ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਦਾ ਖੇਡਣਾ ਸ਼ਿਕਾਰ, ਸ਼ਿਕਾਰੀ ਹੋ ਕੇ ਆਪਣੀ ਕਾਰ ਕਮਾਈਆ। ਤੇਰਾ ਦਰ ਸੁਹਾਵੇ ਆਣ, ਸ੍ਰੀ ਭਗਵਾਨ ਸੋਭਾ ਪਾਈਆ। ਤੇਰਾ ਲਹਿਣਾ ਦੇਣਾ ਕਰ ਪਰਵਾਨ, ਪਰਵਾਨੇ ਗੁਰਮੁਖ ਸੰਗ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੂਰਬ ਲੇਖ ਚੁਕਾਏ ਆਣ, ਅਗਲਾ ਆਪਣਾ ਹੁਕਮ ਵਰਤਾਈਆ।

੨੭ ਅੱਸੂ ਸ਼ਹਿਨਸ਼ਾਹੀ ਸੰਮਤ ੫ ਲਛਮਣ ਸਿੰਘ ਦੇ ਗ੍ਰਹਿ ਪਿੰਡ ਰੁੜਕਾ ਕਲਾਂ

ਵਿਸ਼ਨੂੰ ਕਹੇ ਮੈਂ ਤੱਕਿਆ ਭਗਤ ਸੁਹੇਲਾ, ਹਰਿ ਸੱਜਣ ਬੇਪਰਵਾਹੀਆ। ਜੋ ਆਦਿ ਜੁਗਾਦੀ ਇਕ ਅਕੇਲਾ, ਜੁਗ ਚੌਕੜੀ ਇਕੋ ਨਜ਼ਰੀ ਆਈਆ। ਜਿਸ ਦਾ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣੀ ਧਾਰ ਹੋਵੇ ਮੇਲਾ, ਮਿਲਣੀ ਹਰਿ ਜਗਦੀਸ ਕਰਾਈਆ। ਉਹ ਅਚਰਜ ਖੇਲ ਆਪਣੀ ਖੇਲਾ, ਕਲ ਕਲਕੀ ਵੇਸ ਵਟਾਈਆ। ਜਾਂ ਤੱਕਾਂ ਵਸੇ ਧਾਮ ਨਵੇਲਾ, ਗ੍ਰਹਿ ਮੰਦਰ ਇਕ ਸੁਹਾਈਆ। ਜਿਥੇ ਨਾ ਕੋਈ ਗੁਰੂ ਨਾ ਕੋਈ ਚੇਲਾ, ਤਤ ਵਜੂਦ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਸਚ ਦਾ ਹੁਕਮ ਸੁਣੋ ਹਰਿ ਸਵਾਮੀ, ਹਰਿ ਕਰਤਾ ਆਪ ਦ੍ਰਿੜਾਈਆ। ਖੇਲੇ ਖੇਲ ਅੰਤਰਜਾਮੀ, ਘਟ ਘਟ ਅੰਤਰ ਫੋਲ ਫੁਲਾਈਆ। ਲੇਖਾ ਜਾਣੇ ਚਾਰ ਜੁਗ ਦੀ ਸਿਫ਼ਤਾਂ ਵਾਲੀ ਬਾਣੀ, ਬਾਣ ਅਣਿਆਲਾ ਤੀਰ ਚਲਾਈਆ। ਵਰੋਲਣਹਾਰਾ ਅੱਠ ਸੱਠ

❋

❋

ਪਾਣੀ, ਗੰਗਾ ਗੋਦਾਵਰੀ ਜਮਨਾ ਸੁਰਸਤੀ ਪੜਦਾ ਦਏ ਉਠਾਈਆ। ਅੰਤਮ ਲਹਿਣਾ ਮੁਕਾਏ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਫੋਲ ਫੁਲਾਈਆ। ਵੇਖਣਹਾਰਾ ਧਰਤ ਸਰੋਵਰ ਪਾਣੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਸਚ ਕਹੇ ਮੈਂ ਦੱਸਾਂ ਖੇਲ ਅਪਾਰਾ, ਹਰਿ ਕਰਤਾ ਆਪ ਦ੍ਰਿੜਾਈਆ। ਇਕੱਠੇ ਹੋ ਗੁਰੂ ਅਵਤਾਰਾ, ਪੈਗ਼ੰਬਰ ਖ਼ੁਸ਼ੀ ਮਨਾਈਆ। ਚਲੋ ਵੇਖੀਏ ਸਚ ਵਿਹਾਰਾ, ਵਿਵਹਾਰੀ ਆਪ ਦ੍ਰਿੜਾਈਆ। ਜਿਸ ਨੂੰ ਕਹਿੰਦੇ ਚੌਵੀਆਂ ਅਵਤਾਰਾ, ਕਲ ਕਲਕੀ ਫੇਰਾ ਪਾਈਆ। ਓਸ ਨੇ ਰੰਗ ਰੰਗਾਉਣਾ ਨਿਰਗੁਣ ਧਾਰ ਹਰਿ ਭਗਤ ਦਵਾਰਾ, ਦੋਹਰਾ ਆਪਣਾ ਖੇਲ ਖਿਲਾਈਆ। ਸ਼ਬਦ ਅਨਾਦ ਬੋਲ ਜੈਕਾਰਾ, ਅਗੰਮੀ ਰਾਗ ਦਏ ਸੁਣਾਈਆ। ਧੁਰ ਦਾ ਹੁਕਮ ਦੇਵੇ ਸੱਚੀ ਸਰਕਾਰਾ, ਸਚ ਕਰਨੀ ਕਾਰ ਕਮਾਈਆ। ਪੰਜਾਂ ਗੁਰਮੁਖਾਂ ਦਰਵਾਜ਼ੇ ਅੱਗੇ ਦੇਣਾ ਪਹਿਰਾ, ਦੁਆਬੇ ਵਾਲੇ ਪੰਜ ਪਗੜੀ ਲਾਲ ਰੰਗ ਰੰਗਾਈਆ। ਪੁੱਠੀਆਂ ਫੜੀਆਂ ਹੋਣ ਕਟਾਰਾਂ, ਧਾਰ ਉਪਰ ਨੀਚੇ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਮੇਲਾ ਆਪ ਮਿਲਾਈਆ। ਪੰਜ ਪਗੜੀਆਂ ਦੇਵੇ ਨੰਨ੍ਹੀ ਬੱਚੀ ਦਵਿੰਦਰ, ਦੁਆਬੇ ਵਾਲਿਆਂ ਸੀਸ ਬੰਧਾਈਆ। ਵੇਖਣ ਆਏ ਕਰੋੜ ਤੇਤੀਸਾ ਸੁਰਪਤ ਇੰਦਰ, ਬ੍ਰਹਮਾ ਸ਼ਿਵ ਅੱਖ ਖੁਲ੍ਹਾਈਆ। ਸਭ ਨੇ ਨੇਤਰ ਖੋਲ੍ਹਣੀ ਨਿੰਦਰ, ਆਸਣ ਗ਼ਫ਼ਲਤ ਨਾ ਕੋਇ ਰਖਾਈਆ। ਮਨਸਾ ਮਨ ਰਹੇ ਨਾ ਚਿੰਦਨ, ਚਿੰਤਾ ਚਿਖਾ ਦੇਣੀ ਜਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਵਿਸ਼ਨੂੰ ਕਹੇ ਮੈਂ ਵੇਖੀ ਹੋਰ ਕਹਾਣੀ, ਪ੍ਰਭੂ ਸਹਿਜ ਦਿਤੀ ਦ੍ਰਿੜਾਈਆ। ਜਿਸ ਦਾ ਭੇਵ ਖੋਲ੍ਹੇ ਅਗੰਮ ਬਾਣੀ, ਬਾਣ ਅਣਿਆਲਾ ਤੀਰ ਲਗਾਈਆ। ਗੁਰਦਰਸ਼ਨ ਨੌਂ ਗਲਾਸ ਦੁਆਬੇ ਵਾਲਿਆਂ ਦੇਣਾ ਪਾਣੀ, ਭਗਤ ਦਵਾਰੇ ਅੱਗੇ ਹੱਥ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਵਿਸ਼ਨੂੰ ਕਹੇ ਸਚ ਦੀ ਬੰਨ੍ਹਣੀ ਧਾਰ, ਸਚ ਮਿਲੇ ਵਡਿਆਈਆ। ਇਹ ਖੇਲ ਸੱਚੀ ਸਰਕਾਰ, ਨਾ ਕੋਈ ਮੇਟੇ ਮੇਟ ਮਿਟਾਈਆ। ਨਿਰਗੁਣ ਨੂਰ ਜੋਤ ਉਜਿਆਰ, ਹਰਿ ਕਰਤਾ ਕਾਰ ਕਮਾਈਆ। ਵੇਖੇ ਖੇਲ ਸੱਚੀ ਸਰਕਾਰ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜਿਸ ਨੂੰ ਝੁਕਦੇ ਗੁਰੂ ਅਵਤਾਰ, ਪੈਗ਼ੰਬਰ ਸੱਯਦਿਆਂ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਦ ਆਪਣਾ ਰੰਗ ਵਖਾਈਆ। ਵਿਸ਼ਨੂੰ ਕਹੇ ਚਾਰ ਗੁਰਮੁਖਾਂ ਚੌਦਾਂ ਮਿੰਟ ਕਰਨਾ ਚੌਰ, ਸਦੀ ਚੌਧਵੀਂ ਰਾਹ ਤਕਾਈਆ। ਸਾਰੀ ਸੰਗਤ ਵੱਲ ਵੇਖਣਾ ਕਰ ਕੇ ਗ਼ੌਰ, ਨੇਤਰ ਅੱਖ ਨਾ ਕੋਇ ਬਦਲਾਈਆ। ਅੰਤਰ ਮਨ ਨਾ ਪਾਵੇ ਸ਼ੋਰ, ਸੁਰਤੀ ਸ਼ਬਦ ਸਮਾਈਆ। ਉਨ੍ਹਾਂ ਮਸਤਕ ਤਿਲਕ ਲਗਾਵੇ ਬਲਵਿੰਦਰ ਕੌਰ, ਕੇਸਰ ਰਤੀ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਾ ਰੰਗ ਇਕ ਵਖਾਈਆ। ਵਿਸ਼ਨੂੰ ਕਹੇ ਮੈਂ ਵਿਸ਼ਾ ਵੇਖਿਆ ਵਿਸ਼ਨ ਬ੍ਰਹਮਾ ਸ਼ਿਵ ਧਾਰ, ਧਰਨੀ ਧਰਤ ਧਵਲ ਸੁਹਾਈਆ। ਦੁਆਬੇ ਵਾਲਿਆਂ ਨੌਂ ਲੈ ਕੇ ਜਾਣੇ ਹਾਰ, ਕੀਮਤ ਬਹੁਤ ਨਾ ਕੋਇ ਵਖਾਈਆ। ਗੁਰਮੁਖ ਸਿੰਘ ਦੇ ਗਲ ਵਿਚ ਦੇਣੇ ਡਾਰ, ਸਾਢੇ ਨੌ ਵਕਤ ਸੁਹਾਈਆ। ਫੇਰ ਵੇਖ ਕੇ ਚਾਰ ਚੁਫਾਰ, ਆਪਣਾ ਪਾਸਾ ਲੈਣਾ ਬਦਲਾਈਆ। ਸੰਦੇਸ਼ਾ ਸੁਣਨਾ ਧੁਰ ਦੀ ਧਾਰ, ਹਰਿ ਕਰਤਾ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ,

❋

❋

ਧੁਰ ਦਾ ਹੁਕਮ ਇਕ ਸੁਣਾਈਆ। ਵਿਸ਼ਨੂੰ ਕਹੇ ਮੈਂ ਵੇਖਿਆ ਖੇਲ ਪੂਰਬ ਦੱਖਣ ਪੱਛਮ ਉੱਤਰੇ, ਉੱਤਰ ਦਿਆਂ ਜਣਾਈਆ। ਪੁਰਖ ਅਕਾਲਾ ਭਗਤ ਬਣਾਏ ਪੁੱਤਰੇ, ਪਿਤਾ ਪੂਤ ਗੋਦ ਸੁਹਾਈਆ। ਲੇਖਾ ਲਿਖ ਕੇ ਦੇਵੇ ਤੁਹਾਡੇ ਨਾਲੋਂ ਅੱਗੇ ਕਦੇ ਨਾ ਮੁਕਰੇ, ਵਿਛੋੜਾ ਰਹਿਣ ਕੋਇ ਨਾ ਪਾਈਆ। ਜਨਮ ਮਰਨ ਦੇ ਮੇਟੇ ਦੁੱਖੜੇ, ਆਵਣ ਜਾਵਣ ਪੰਧ ਚੁਕਾਈਆ। ਤੁਹਾਡੇ ਲੇਖੇ ਲਾ ਕੇ ਸੁੱਕੇ ਟੁਕੜੇ, ਵਿਸ਼ਨੂੰ ਮਾਣ ਦਿਤਾ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਦਰਸਾਈਆ। ਵਿਸ਼ਨੂੰ ਕਹੇ ਮੈਂ ਲਹਿਣਾ ਦੱਸਾਂ ਦੇਸ਼ ਦੁਆਬਾ, ਦੋ ਆਬਾ ਧਾਰ ਜਣਾਈਆ। ਜਿਸ ਦਾ ਲੇਖਾ ਲਿਖ ਕੇ ਗਿਆ ਨਾਨਕ ਬਾਬਾ, ਬਾਵਰਾ ਸੰਸਾਰ ਸਮਝ ਕੋਇ ਨਾ ਪਾਈਆ। ਕਲ ਖੇਲ ਖਲਾਉਣਾ ਪੁਰਖ ਅਕਾਲ ਜੋ ਸਭ ਦਾ ਦਾਦਾ, ਪਿਤਾ ਗੋਬਿੰਦ ਜਗਤ ਦ੍ਰਿੜਾਈਆ। ਜਿਸ ਨੇ ਪੂਰਾ ਕਰਨਾ ਵਾਇਦਾ, ਗੁਰ ਅਵਤਾਰ ਪੈਗ਼ੰਬਰ ਨਾਲ ਉਠਾਈਆ। ਭਗਤ ਸੁਹੇਲੇ ਕਰ ਅਲਾਹਿਦਾ, ਜਗਤ ਇਲਮ ਤੋਂ ਖਹਿੜਾ ਦਏ ਛੁਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਇਕ ਰੰਗਾਈਆ। ਵਿਸ਼ਨੂੰ ਕਹੇ ਮੈਨੂੰ ਯਾਦ ਆ ਗਈ ਪੁਰਾਣੀ ਝੁੱਗੀ, ਝੌਂਪੜੀ ਰਹੀ ਕੁਰਲਾਈਆ। ਮੈਂ ਅੰਤਮ ਹੋ ਗਈ ਬੁੱਢੀ, ਔਧ ਗਈ ਵਿਹਾਈਆ। ਲੱਤੋਂ ਹੋ ਗਈ ਡੁੱਡੀ, ਭੱਜ ਨਾ ਸਕਾਂ ਰਾਈਆ। ਮੇਰੀ ਮੂਰਖ ਹੋ ਗਈ ਬੁੱਧੀ, ਕਲਜੁਗ ਜੀਵਾਂ ਦਿਤੀ ਬਦਲਾਈਆ। ਫੇਰ ਰੋ ਪਈ ਭੁੱਬੀ ਭੁੱਬੀ, ਹਉਕੇ ਹਾਏ ਉਫ਼ ਸੁਣਾਈਆ। ਮੈਂ ਵੇਖੀ ਸੁਦੀ ਵਦੀ, ਕਿਸ਼ਨਾ ਸ਼ੁਕਲਾ ਪੱਖ ਦੁਹਾਈਆ। ਚੌਥੇ ਜੁਗ ਸਾਬਤ ਰਹੀ ਕੋਈ ਨਾ ਗੱਦੀ, ਧਰਮ ਦੀ ਧਾਰ ਨਾ ਕੋਇ ਜਣਾਈਆ। ਕਿਸੇ ਨੂੰ ਸਮਝ ਨਾ ਆਈ ਕਿਉਂ ਨਾਨਕ ਚਰਾਈ ਮੱਝੀ, ਪਾਲੀ ਆਪਣਾ ਰੂਪ ਵਟਾਈਆ। ਮੇਰੀ ਚਾਰ ਜੁਗ ਦੀ ਆਸਾ ਅੰਦਰ ਦੱਬੀ, ਹਾਏ ਬਾਹਰ ਨਾ ਕੋਇ ਕਢਾਈਆ। ਮੇਰੇ ਅੰਤਰ ਅਗਨੀ ਲੱਗੀ, ਸਕੇ ਨਾ ਕੋਇ ਬੁਝਾਈਆ। ਵੇਖੋ ਸ੍ਰਿਸ਼ਟੀ ਕਰਦੀ ਬਦੀ, ਬੁਧ ਮਤ ਰਹੀ ਨਾ ਰਾਈਆ। ਚਾਰੋਂ ਕੁੰਟ ਵਿਕਾਰ ਦੀ ਨਦੀ, ਕਲਜੁਗ ਵਹਿਣ ਦਿਤਾ ਵਹਾਈਆ। ਮੁਹੰਮਦ ਦੀ ਅੰਤਮ ਨੇੜੇ ਆਈ ਸਦੀ, ਸਦਮੇ ਦੁੱਖ ਸਭ ਨੂੰ ਰਹੀ ਜਣਾਈਆ। ਧਰਮ ਨਿਸ਼ਾਨਾ ਬਿਨਾ ਭਗਤਾਂ ਹੋਰ ਰਿਹਾ ਕੋਈ ਨਾ ਗੱਡੀ, ਧੁਰ ਦਾ ਗਾਈਡ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਹਰਿ ਸਾਚੀ ਆਸ ਰਖਾਈਆ। ਵਿਸ਼ਨੂੰ ਕਹੇ ਪ੍ਰਭ ਦੇ ਦੇ ਅੰਤ ਦਿਲਾਸਾ, ਸਿਰ ਆਪਣਾ ਹੱਥ ਟਿਕਾਈਆ। ਸਤਿ ਤੇਰਾ ਹੋਵੇ ਭਰਵਾਸਾ, ਭਾਂਡਾ ਭਰਮ ਦੇਣਾ ਭੰਨਾਈਆ। ਸਭ ਦੀ ਪੂਰੀ ਕਰਨੀ ਆਸਾ, ਆਸਾਵੰਦ ਤੇਰੀ ਸਰਨਾਈਆ। ਸਾਚਾ ਭੇਵ ਖੋਲ੍ਹ ਖੁਲਾਸਾ, ਪੜਦਾ ਅੰਤਰ ਰਹੇ ਨਾ ਰਾਈਆ। ਇਕੋ ਇਸ਼ਟ ਬਣ ਇਕੋ ਦਰ ਟਿਕਾ ਮਾਥਾ, ਇਕੋ ਨੂਰ ਜੋਤ ਰੁਸ਼ਨਾਈਆ। ਇਕੋ ਨਾਮ ਜਣਾ ਗਾਥਾ, ਦੂਸਰ ਅਵਰ ਨਾ ਕੋਇ ਪੜ੍ਹਾਈਆ। ਮੈਂ ਤੇਰਾ ਸੇਵਕ ਆਦਿ ਤੋਂ ਦਾਸੀ ਦਾਸਾ, ਅੰਤਮ ਤੇਰੀ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤੋ ਤੁਹਾਨੂੰ ਦੁੱਧ ਦਾ ਦੁੱਧ ਪਿਆਏ ਅੰਮ੍ਰਿਤ ਜਾਮ ਪਿਆਏ ਅਗੰਮੀ ਧੁਰ ਦਾ ਬਾਟਾ, ਮਾਇਆ ਵਿਚੋਂ ਬਾਹਰ ਕਢਾਏ ਦੇਵੇ ਆਪਣਾ ਸਾਥਾ, ਸਗਲਾ ਸੰਗ ਵਖਾਈਆ।

❋

❋