ਪਹਿਲੀ ਕੱਤਕ ਸ਼ਹਿਨਸ਼ਾਹੀ ਸੰਮਤ ੫ ਹਰਿ ਭਗਤ ਦਵਾਰ ਜੇਠੂਵਾਲ
ਸ਼ਬਦ ਗੋਬਿੰਦ ਕਿਹਾ ਪ੍ਰਭ ਵੇਖੀ ਤੇਰੀ ਸ੍ਰਿਸ਼ਟੀ, ਦੀਨ ਦੁਨੀ ਕਾਇਨਾਤ ਫੋਲ ਫੁਲਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਪਰਵਰਦਿਗਾਰ ਸਾਂਝੇ ਯਾਰ ਸਾਚਾ ਰਿਹਾ ਕੋਈ ਨਾ ਇਸ਼ਟੀ, ਇਸ਼ਟ ਦੇਵ ਨਜ਼ਰ ਕੋਇ ਨਾ ਆਈਆ। ਮਿਹਰਵਾਨ ਮਹਿਬੂਬ ਸਾਬਤ ਰਹੀ ਨਾ ਕਿਸੇ ਦ੍ਰਿਸ਼ਟੀ, ਅੰਤਰ ਨਿਰੰਤਰ ਨਿਰਾਕਾਰ ਭੇਵ ਨਾ ਕੋਇ ਚੁਕਾਈਆ। ਚਾਰ ਜੁਗ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜੋ ਗੁਰ ਅਵਤਾਰ ਪੈਗ਼ੰਬਰਾਂ ਧਾਰ ਲੇਖ ਰਹੀ ਲਿਖਦੀ, ਧੁਰ ਸ਼ਬਦ ਅਗੰਮ ਅਥਾਹ ਬੇਪਰਵਾਹ ਤੇਰਾ ਹੁਕਮ ਸੁਣਾਈਆ। ਅੰਤ ਧਾਰ ਰਹੀ ਨਾ ਸਾਚੇ ਹਿਤ ਦੀ, ਹਿਤਕਾਰੀ ਜੋਤ ਨਿਰੰਕਾਰੀ ਨਿਰਗੁਣ ਨਿਰਵੈਰ ਤੇਰੇ ਰੰਗ ਨਾ ਕੋਇ ਸਮਾਈਆ। ਵੇਖ ਖੇਲ ਪਾਰਬ੍ਰਹਮ ਪਤਿਪਰਮੇਸ਼ਵਰ ਆਪਣੀ ਨਿਤ ਦੀ, ਅਲਖ ਅਗੋਚਰ ਅਗੰਮ ਅਥਾਹ ਪੜਦਾ ਆਪ ਉਠਾਈਆ। ਪ੍ਰੀਤ ਰਹੀ ਨਾ ਪ੍ਰੀਤਮ ਸਾਚੇ ਸਿੱਖ ਦੀ, ਸਤਿ ਸਰੂਪ ਸ਼ਾਹੋ ਭੂਪ ਬਿਨ ਰੰਗ ਰੂਪ ਤੇਰੇ ਵਿਚ ਨਾ ਕੋਇ ਸਮਾਈਆ। ਪੂਜਾ ਰਹੀ ਨਾ ਪ੍ਰਿਥਮੀ ਆਕਾਸ਼ ਇਕ ਦੀ, ਇਕ ਇਕੱਲੇ ਤੇਰਾ ਨੂਰ ਨਾ ਕੋਇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਸ਼ਬਦ ਗੁਰੂ ਕਹੇ ਗੋਬਿੰਦ ਪੁਰਖ ਅਕਾਲ ਮੈਂ ਵੇਖੀ ਤੇਰੀ ਕਾਇਨਾਤ, ਕਲਮਾ ਹੱਕ ਨਾ ਕੋਇ ਜਣਾਈਆ। ਸਚ ਦਵਾਰੇ ਮਿਲੇ ਕੋਇ ਨਾ ਦਾਤ, ਦਇਆਵਾਨ ਨਜ਼ਰ ਕੋਇ ਨਾ ਆਈਆ। ਨੌਂ ਖੰਡ ਪ੍ਰਿਥਮੀ ਅੰਧੇਰੀ ਰਾਤ, ਸੱਤ ਦੀਪ ਸਾਚਾ ਚੰਦ ਨਾ ਕੋਇ ਚਮਕਾਈਆ। ਆਤਮ ਪਰਮਾਤਮ ਗਾਏ ਕੋਇ ਨਾ ਗਾਥ, ਗਹਿਰ ਗੰਭੀਰ ਤੇਰੇ ਵਿਚ ਨਾ ਕੋਇ ਸਮਾਈਆ। ਨਿਰਗੁਣ ਸਰਗੁਣ ਵੇਖ ਹਾਲਾਤ, ਹਾਲਤ ਵਿਗੜੀ ਜਗਤ ਲੋਕਾਈਆ। ਤੇਰਾ ਦੇਵੇ ਕੋਇ ਨਾ ਸਾਥ, ਸਗਲਾ ਸੰਗ ਨਾ ਕੋਇ ਬਣਾਈਆ। ਕਿਸੇ ਕੰਮ ਨਾ ਆਵੇ ਪੂਜਾ ਪਾਠ, ਬਿਨ ਤੇਰੀ ਕਿਰਪਾ ਤੇਰਾ ਨੂਰ ਨਾ ਕੋਇ ਚਮਕਾਈਆ। ਵੇਖ ਖੇਲ ਅਲਖਣਾ ਅਲਾਖ, ਅਲਖ ਅਗੋਚਰ ਪਰਦਾ ਆਪ ਚੁਕਾਈਆ। ਮੇਰੀ ਅੰਤ ਕੰਤ ਭਗਵੰਤ ਸਚ ਦਰ ਅਰਦਾਸ, ਬੇਨੰਤੀ ਇਕ ਦ੍ਰਿੜਾਈਆ। ਪੂਰਾ ਕਰਦੇ ਭਵਿਖਤ ਵਾਕ, ਵਾਕਿਆ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਘਰ ਠਾਂਡੇ ਮੰਗ ਮੰਗਾਈਆ। ਪੁਰਖ ਅਕਾਲ ਕਹੇ ਸੁਣ ਸ਼ਬਦ ਦੁਲਾਰੇ ਮੀਤ, ਸਤਿ ਸਚ ਦਿਆਂ ਦ੍ਰਿੜਾਈਆ। ਆਦਿ ਜੁਗਾਦੀ ਧੁਰ ਦੀ ਰੀਤ, ਜੁਗ ਚੌਕੜੀ ਵੇਸ ਵਟਾਈਆ। ਝਗੜਾ ਮੇਟਾਂ ਮੰਦਰ ਮਸੀਤ, ਕਾਇਆ ਕਾਅਬਾ ਇਕ ਦਰਸਾਈਆ। ਝਗੜਾ ਰਹੇ ਨਾ ਊਚ ਨੀਚ, ਜ਼ਾਤ ਪਾਤ ਨਾ ਕੋਇ ਲੜਾਈਆ। ਧੁਰ ਦਾ ਕਲਮਾ ਦੱਸ ਹਦੀਸ, ਹਜ਼ਰਤਾਂ ਤੋਂ ਪਰੇ ਕਰਾਂ ਪੜ੍ਹਾਈਆ। ਪੰਧ ਮੁਕਾ ਕੇ ਬੀਸ ਬੀਸ, ਇਕੀਸਾ ਆਪਣਾ ਰੰਗ ਰੰਗਾਈਆ। ਏਕਾ ਛਤ੍ਰ ਝੁਲਣਾ ਸੀਸ, ਦੂਜਾ ਨਜ਼ਰ ਕੋਇ ਨਾ ਆਈਆ। ਆਤਮ ਪਰਮਾਤਮ ਸਾਚੀ ਦੱਸਣੀ ਪ੍ਰੀਤ, ਪੀਆ ਪ੍ਰੀਤਮ ਦੇਣਾ ਮਿਲਾਈਆ। ਭੇਦ ਖੋਲ੍ਹਣਾ ਕਾਇਆ ਬੀਚ, ਨਵ ਦਰ ਡੇਰਾ ਦੇਣਾ ਢਾਹੀਆ। ਗ੍ਰਹਿ ਵਖਾ ਇਕ ਅਨਡੀਠ, ਘਰ ਮੰਦਰ ਦੇਣਾ ਸੁਹਾਈਆ। ਧਰਮ ਦੀ ਧਾਰ ਚਾੜ੍ਹ ਰੰਗ ਮਜੀਠ, ਦੁਰਮਤ ਮੈਲ ਦੇਣੀ ਧਵਾਈਆ। ਸਭ ਦੀ ਆਸਾ ਮਨਸਾ ਪੂਰੀ ਕਰ ਉਮੀਦ, ਮੇਲ ਮੇਲਣਾ ਸਹਿਜ ਸੁਭਾਈਆ। ਜਿਸ ਦੀ ਗੁਰ ਅਵਤਾਰ ਪੈਗ਼ੰਬਰ ਕਰ ਕੇ ਗਏ ਤਾਕੀਦ, ਤਕਰੀਰ ਤਹਿਰੀਰ ਵਿਚ ਲਿਖਾਈਆ। ਜਿਸ ਦੀ ਆਸ਼ਾ ਕਰੇ ਕੁਰਾਨ ਮਜੀਦ, ਸਿਫ਼ਤਾਂ ਵਿਚ ਸਿਫ਼ਤ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ
❋
❋
ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਪੁਰਖ ਅਕਾਲ ਕਹੇ ਸੁਣ ਸ਼ਬਦ ਗੋਬਿੰਦ ਮਾਰ ਅਗੰਮੀ ਝਾਕੀ, ਝਗੜਾ ਦੀਨ ਦੁਨੀ ਮੁਕਾਈਆ। ਲੇਖਾ ਵੇਖ ਪੰਜ ਤਤ ਖ਼ਾਕੀ, ਖ਼ਾਲਸ ਆਪਣਾ ਰੰਗ ਰੰਗਾਈਆ। ਅੰਮ੍ਰਿਤ ਜਾਮ ਦੇ ਕੇ ਸਾਕੀ, ਸਾਖਿਆਤ ਕਰੇ ਰੁਸ਼ਨਾਈਆ। ਝਗੜਾ ਰਹਿਣ ਨਹੀਂ ਦੇਣਾ ਕਾਗ਼ਜ਼ਾਤੀ, ਅਲਿਫ਼ ਯੇ ਵੰਡ ਨਾ ਕੋਇ ਵੰਡਾਈਆ। ਏਕਾ ਨਾਮ ਦੱਸਣਾ ਸਫ਼ਾਤੀ, ਜ਼ਾਹਰ ਜ਼ਹੂਰ ਕਰ ਰੁਸ਼ਨਾਈਆ। ਨਿਰਗੁਣ ਧਾਰ ਬਣ ਇਮਦਾਦੀ, ਮਿਹਰ ਨਜ਼ਰ ਇਕ ਉਠਾਈਆ। ਆਤਮ ਪਰਮਾਤਮ ਸਭ ਦੀ ਹੋਵੇ ਸ਼ਾਦੀ, ਸ਼ਾਦਿਆਨੇ ਪੰਚ ਸ਼ਬਦ ਧੁਨ ਸ਼ਨਵਾਈਆ। ਤੂੰ ਮੇਰਾ ਮੈਂ ਤੇਰਾ ਸਭ ਨੇ ਲੈਣਾ ਅਰਾਧੀ, ਰਾਧਾ ਕ੍ਰਿਸ਼ਨ ਸੀਸ ਨਿਵਾਈਆ। ਸੁਰਤ ਸ਼ਬਦ ਸਚ ਸਮਾਧੀ, ਸੀਤਾ ਰਾਮ ਸੀਸ ਝੁਕਾਈਆ। ਧੁਰ ਦਾ ਢੋਲਾ ਬੋਧ ਅਗਾਧੀ, ਬੁੱਧੀ ਤੋਂ ਪਰੇ ਕਰੇ ਪੜ੍ਹਾਈਆ। ਕਰੇ ਪ੍ਰਕਾਸ਼ ਤਿੰਨ ਸੌ ਸੱਠ ਹਾਡੀ, ਨਾੜ ਬਹੱਤਰ ਹੋਵੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਧੁਰ ਦਾ ਵਰ, ਧੁਰ ਸੰਦੇਸਾ ਇਕ ਸੁਣਾਈਆ। ਧੁਰ ਸੰਦੇਸ਼ਾ ਇਕ ਸੁਣਾਵਾਂਗਾ। ਭੇਵ ਅਭੇਦਾ ਆਪ ਖੁਲ੍ਹਾਵਾਂਗਾ। ਪਰਦਾ ਓਹਲਾ ਸ਼ਬਦ ਚੁਕਾਵਾਂਗਾ। ਕਲਜੁਗ ਅੰਤਮ ਵੇਖ ਵਖਾਵਾਂਗਾ। ਗੁਰ ਅਵਤਾਰ ਪੈਗ਼ੰਬਰ ਨਾਲ ਰਲਾਵਾਂਗਾ। ਵਿਸ਼ਨ ਬ੍ਰਹਮਾ ਸ਼ਿਵ ਉਠਾਵਾਂਗਾ। ਕਰੋੜ ਤੇਤੀਸਾ ਸਰਬ ਹਿਲਾਵਾਂਗਾ। ਸੁਰਪਤ ਰਾਜਾ ਇੰਦ ਦਰ ਬੁਲਾਵਾਂਗਾ। ਹੁਕਮ ਸੰਦੇਸ਼ਾ ਅਗਲਾ ਇਕ ਜਣਾਵਾਂਗਾ। ਸਤਿਜੁਗ ਸਾਚਾ ਸਵਾਧਾਨ ਕਰਾਵਾਂਗਾ। ਆਤਮ ਦੇ ਕੇ ਬ੍ਰਹਮ ਗਿਆਨ, ਪਰਦਾ ਅੰਤਰ ਅੰਤਰ ਉਠਾਵਾਂਗਾ। ਜਾ ਕੇ ਮਾਤਲੋਕ ਹੋ ਪਰਧਾਨ, ਪੁਸ਼ਤ ਪਨਾਹ ਹੱਥ ਟਿਕਾਵਾਂਗਾ। ਕਲਜੁਗ ਕੂੜੀ ਕਿਰਿਆ ਮੇਟ ਅਗਿਆਨ, ਅੰਧ ਅੰਧੇਰਾ ਦੂਰ ਕਰਾਵਾਂਗਾ। ਸਤਿ ਧਰਮ ਝੁਲਾ ਨਿਸ਼ਾਨ, ਸੱਤ ਦੀਪ ਰੰਗ ਰੰਗਾਵਾਂਗਾ। ਪੜਦਾ ਖੋਲ੍ਹ ਜ਼ਿਮੀਂ ਅਸਮਾਨ, ਜ਼ਿਮੀਂ ਜ਼ਮਾਂ ਆਪ ਹੋ ਜਾਵਾਂਗਾ। ਸੰਦੇਸ਼ਾ ਜਣਾ ਬਿਨਾ ਕਾਨ, ਨਾਦੀ ਧੁਨ ਸ਼ਬਦ ਸ਼ਨਵਾਵਾਂਗਾ। ਅੰਮ੍ਰਿਤ ਦੇ ਪੀਣ ਖਾਣ, ਨਿਝਰ ਝਿਰਨਾ ਇਕ ਝਿਰਾਵਾਂਗਾ। ਅਗੰਮ ਅਗੰਮੜਾ ਬਣ ਅਮਾਮ, ਅਮਲਾਂ ਤੋਂ ਰਹਿਤ ਖੇਲ ਦਰਸਾਵਾਂਗਾ। ਮਜ਼੍ਹਬ ਦਾ ਰਹਿਣ ਦੇਣਾ ਨਹੀਂ ਕੋਈ ਗ਼ੁਲਾਮ, ਸ਼ਰਅ ਜ਼ੰਜੀਰ ਆਪ ਕਟਾਵਾਂਗਾ। ਨਿਰਗੁਣ ਧਾਰ ਹੋ ਮਿਹਰਵਾਨ, ਮਹਿਬੂਬ ਆਪਣੀ ਕਲ ਪਰਗਟਾਵਾਂਗਾ। ਗੁਰ ਅਵਤਾਰ ਪੈਗ਼ੰਬਰ ਜੋ ਦੇ ਕੇ ਆਏ ਬਿਆਨ, ਅੰਤਮ ਆਸਾ ਸਭ ਦੀ ਪੂਰ ਕਰਾਵਾਂਗਾ। ਸਦੀ ਚੌਧਵੀਂ ਵੇਖ ਮਾਰ ਧਿਆਨ, ਬਿਨ ਅੱਖਾਂ ਅੱਖ ਉਠਾਵਾਂਗਾ। ਮੁਹੰਮਦ ਹੋਣ ਲੱਗਾ ਹੈਰਾਨ, ਹੈਰਾਨੀ ਅਗਲੀ ਦੂਰ ਕਰਾਵਾਂਗਾ। ਕਿਉਂ ਸ਼ਰਅ ਹੋਈ ਸ਼ੈਤਾਨ, ਧੁਰਦਰਗਾਹੀ ਪੁਛ ਪੁਛਾਵਾਂਗਾ। ਕਿਉਂ ਕੂੜ ਹੋਇਆ ਇਸਲਾਮ, ਇਸਮ ਆਜ਼ਮ ਇਕ ਜਣਾਵਾਂਗਾ। ਕਿਉਂ ਨੂਰ ਹੋਇਆ ਬਦਨਾਮ, ਬਦੀ ਘਰ ਘਰ ਫੋਲ ਫੁਲਾਵਾਂਗਾ। ਅਗੰਮੀ ਕਲਮਾ ਦੇ ਕਲਾਮ, ਕਾਇਨਾਤ ਆਪ ਪੜ੍ਹਾਵਾਂਗਾ। ਸਭ ਦਾ ਇਕੋ ਹੋਣਾ ਅਮਾਮ, ਆਮਦ ਵਿਚ ਖ਼ੁਸ਼ਾਮਦ ਸਰਬ ਮਿਟਾਵਾਂਗਾ। ਇਕੋ ਦਰ ਸੱਯਦਾ ਹੋਏ ਸਲਾਮ, ਸੀਸ ਜਗਦੀਸ ਇਕ ਵਖਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਪਰਦਾ ਆਪ ਚੁਕਾਵਾਂਗਾ। ਧੁਰ ਪਰਦਾ ਅੰਤਮ ਚੁਕੇਗਾ। ਪੁਰਖ ਅਕਾਲਾ ਇਕੋ ਉਠੇਗਾ। ਦੀਨ ਦਿਆਲਾ ਕਲਜੁਗ ਤੁਠੇਗਾ। ਕੂੜੀ ਕਿਰਿਆ ਹਰ ਹਿਰਦੇ ਵਿਚੋਂ ਲੁਟੇਗਾ। ਨਾਮ ਨਿਧਾਨ ਨੌਜਵਾਨ ਮਰਦ ਮਰਦਾਨ ਹਰ ਘਟ ਅੰਦਰ ਆਪੇ ਸੁੱਟੇਗਾ। ਸਾਚਾ ਨਾਮ ਦੇ ਕੇ ਦਾਨ, ਗ੍ਰਹਿ ਸਾਚੇ ਆਪੇ ਝੁਕੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ
❋
❋
ਹਰਿ, ਸਚ ਦਵਾਰੇ ਆਪੇ ਤੁਠੇਗਾ। ਸ਼ਬਦ ਗੋਬਿੰਦ ਕਿਹਾ ਮੇਰੇ ਸ੍ਰੀ ਭਗਵਾਨ, ਭਗਵਨ ਦਿਆਂ ਜਣਾਈਆ। ਉਠ ਵੇਖ ਲੈ ਵਿਚ ਜਹਾਨ, ਜਹਾਲਤ ਭਰੀ ਲੋਕਾਈਆ। ਸਤਿ ਰਿਹਾ ਨਾ ਵਿਚ ਇਨਸਾਨ, ਪੰਜ ਤਤ ਰਿਹਾ ਕੁਰਲਾਈਆ। ਤਨ ਵਜੂਦ ਹੋਇਆ ਹਰਾਮ, ਹੈਰਤ ਵਿਚ ਦੁਹਾਈਆ। ਤੇਰਾ ਨਜ਼ਰ ਨਾ ਆਵੇ ਨਾਮ, ਕਾਮ ਪੜਦਾ ਲਿਆ ਪਾਈਆ। ਤੇਰੀ ਬਾਣੀ ਨਾਲੋਂ ਵੱਧ ਸ਼ੈਤਾਨ, ਆਪਣਾ ਹੁਕਮ ਰਿਹਾ ਵਰਤਾਈਆ। ਕਿਉਂ ਨਹੀਂ ਹੁੰਦਾ ਪ੍ਰਭੂ ਸਵਾਧਾਨ, ਆਪਣੀ ਲੈ ਅੰਗੜਾਈਆ। ਅੱਖਰਾਂ ਦਾ ਰਿਹਾ ਨਾ ਕੋਇ ਗਿਆਨ, ਚਾਰ ਜੁਗ ਦੇ ਸ਼ਾਸਤਰ ਦੇਣ ਗਵਾਹੀਆ। ਸਾਬਤ ਦਿਸੇ ਨਾ ਕੋਇ ਈਮਾਨ, ਪੈਗ਼ੰਬਰ ਮੁਖ ਛੁਪਾਈਆ। ਉਠ ਵੇਖ ਨੌਜਵਾਨ, ਜੋਧੇ ਆਪਣਾ ਪੜਦਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਆਸ ਰਖਾਈਆ। ਪੁਰਖ ਅਕਾਲ ਕਹੇ ਗੋਬਿੰਦ ਉਹ ਕੱਤਕ ਵੇਖ ਕਰਮ, ਸਚ ਦਿਆਂ ਦ੍ਰਿੜਾਈਆ। ਸਾਬਤ ਰਿਹਾ ਨਾ ਕੋਇ ਧਰਮ, ਧਰਮ ਦੀ ਧਾਰ ਨਾ ਕੋਇ ਜਣਾਈਆ। ਸਤਿਗੁਰੂ ਦੇ ਘਰ ਹੋਏ ਕਿਸੇ ਨਾ ਜਰਮ, ਜਨਮ ਨਾ ਕੋਇ ਜਣਾਈਆ। ਜਿਧਰ ਤਕੇ ਓਧਰ ਭਰਮ, ਭਰਮਾਂ ਭਰੀ ਲੋਕਾਈਆ। ਕੂੜ ਹਯਾ ਜਗਤ ਮੇਟਿਆ ਸ਼ਰਮ, ਸ਼ਰਅ ਦਏ ਦੁਹਾਈਆ। ਕੋਟਾਂ ਵਿਚੋਂ ਭਗਤ ਸੁਹੇਲਾ ਵਿਰਲਾ ਮੇਰੀ ਲਗਦਾ ਸਰਨ, ਸਰਨਗਤ ਹੱਥ ਕਿਸੇ ਨਾ ਆਈਆ। ਓਹ ਵੇਖ ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਸਾਰੇ ਪੜ੍ਹਨ, ਪੁਸਤਕ ਹੱਥਾਂ ਵਿਚ ਉਠਾਈਆ। ਜ਼ਰਾ ਨਿਗਾਹ ਮਾਰ ਲੈ ਤੇਰੀ ਮੇਰੀ ਮੰਜ਼ਲ ਮੂਲ ਨਾ ਚੜ੍ਹਨ, ਨੌਂ ਦਵਾਰੇ ਪਾਰ ਨਾ ਕੋਇ ਕਰਾਈਆ। ਮਨ ਮਮਤਾ ਵਿਚ ਸੜਨ, ਹਉਮੇ ਅਗਨੀ ਤਤ ਜਲਣ, ਕਾਮ ਕਰੋਧ ਵਿਚ ਲੜਨ, ਸਾਂਤਕ ਸਤਿ ਨਾ ਕੋਇ ਕਰਾਈਆ। ਝਗੜਾ ਵੇਖ ਵਰਨ ਬਰਨ, ਜ਼ਾਤ ਪਾਤ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਆਪਣਾ ਹੁਕਮ ਵਰਤਾਈਆ। ਗੋਬਿੰਦ ਕਿਹਾ ਪ੍ਰਭੂ ਕੀ ਤੇਰਾ ਕੱਤਕ ਕਹਿੰਦਾ, ਕਹਿ ਕੇ ਰਿਹਾ ਸੁਣਾਈਆ। ਮੈਂ ਧਿਆਨ ਮਾਰਿਆ ਜਿਧਰ ਨੂੰ ਸੂਰੀਯਾ ਲਹਿੰਦਾ, ਦਿਸ਼ਾ ਅੱਖ ਉਠਾਈਆ। ਈਸਾ ਮੂਸਾ ਮੁਹੰਮਦ ਖਹਿੰਦਾ, ਅੱਗੇ ਹੋ ਨਾ ਕੋਇ ਬਚਾਈਆ। ਉਮਤ ਉਮਤੀਆਂ ਡੇਰਾ ਢਹਿੰਦਾ, ਢਈਆ ਗੋਬਿੰਦ ਵਾਲਾ ਦਏ ਗਵਾਹੀਆ। ਸਚ ਦਵਾਰ ਕੋਇ ਨਾ ਬਹਿੰਦਾ, ਮੰਜ਼ਲ ਤੇਰੀ ਮਿਲਣ ਕੋਇ ਨਾ ਆਈਆ। ਔਹ ਵੇਖ ਤੇਰੇ ਹੁਕਮ ਦਾ ਵਹਿਣ ਵਹਿੰਦਾ, ਅੱਗੇ ਹੋ ਨਾ ਕੋਇ ਅਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਭੇਵ ਅਭੇਦਾ ਆਪ ਖੁਲ੍ਹਾਈਆ। ਕੱਤਕ ਕਹੇ ਗੋਬਿੰਦ ਮੈਂ ਕੀ ਕਹਿਣਾ, ਕਹਿ ਕੀ ਦਿਆਂ ਜਣਾਈਆ। ਅਗਲੇ ਸੰਮਤ ਸਭ ਕੁਛ ਵੇਖਣਾ ਨੈਣਾਂ, ਨੈਣਹੀਣ ਨਾ ਰਹੇ ਲੋਕਾਈਆ। ਨਬੀ ਰਸੂਲਾਂ ਝਗੜਾ ਪੈਣਾ, ਪਵਣ ਪਾਣੀ ਦਏ ਗਵਾਹੀਆ। ਪਰਵਰਦਿਗਾਰ ਨੇ ਲੇਖਾ ਲੈਣਾ, ਨਾ ਕੋਈ ਮੇਟੇ ਮੇਟ ਮਿਟਾਈਆ। ਤਖ਼ਤ ਨਿਵਾਸੀ ਤਖ਼ਤ ਤੇ ਬਹਿਣਾ, ਨਿਰਗੁਣ ਆਪਣਾ ਨੂਰ ਕਰੇ ਰੁਸ਼ਨਾਈਆ। ਉਸ ਦਾ ਭਾਣਾ ਸਭ ਨੂੰ ਪੈਣਾ ਸਹਿਣਾ, ਸਿਰ ਸਕੇ ਨਾ ਕੋਇ ਉਠਾਈਆ। ਸਭ ਨੇ ਨੇਤਰ ਨੀਰ ਵਹੌਣਾ ਨੈਣਾ, ਧੀਰਜ ਧੀਰ ਨਾ ਕੋਇ ਧਰਾਈਆ। ਕਲਜੁਗ ਜੀਵਾਂ ਲੇਖਾ ਪੈਣਾ ਦੇਣਾ, ਜਿਨ੍ਹਾਂ ਖਾਧਾ ਸੂਰ ਗਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਕੱਤਕ ਕਹੇ ਗੋਬਿੰਦ ਆਪਣੀ ਫੋਲ ਕੇ ਵੇਖ ਕਿਤਾਬ, ਜੋ ਬਿਨਾ ਕੁਤਬਖ਼ਾਨੇ ਰਖਾਈਆ। ਜਿਸ ਦਾ ਲੇਖਾ ਜਾਣੇ ਕੋਇ ਨਾ ਬਾਬ, ਹਿੱਸਾ ਸਕੇ ਨਾ
❋
❋
ਕੋਇ ਸਮਝਾਈਆ। ਉਸ ਦੇ ਵਿਚ ਲੈਣਾ ਇਕ ਮਿੱਤਰ ਅਹਿਬਾਬ, ਮਹਿਬੂਬ ਨੂਰ ਇਲਾਹੀਆ। ਜਿਸ ਨੇ ਸਭ ਤੋਂ ਮੰਗਣਾ ਜਵਾਬ, ਜਵਾਬਤਲਬੀ ਲਏ ਕਰਾਈਆ। ਜਿਸ ਗੁਰ ਅਵਤਾਰ ਪੈਗ਼ੰਬਰਾਂ ਦਿਤਾ ਖਵਾਬ, ਮੁਖਾਤਬ ਹੋ ਕੇ ਦਏ ਸਮਝਾਈਆ। ਜਿਸ ਨੂੰ ਸੱਯਦੇ ਕਰਦੇ ਆਦਾਬ, ਨਮਸਤੇ ਸੀਸ ਝੁਕਾਈਆ। ਉਸ ਨੇ ਸਭ ਦੀ ਆਪਣੇ ਹੱਥ ਪਕੜਨੀ ਵਾਗ, ਵਾਹਵਾ ਆਪਣਾ ਹੁਕਮ ਵਰਤਾਈਆ। ਇਹ ਲੇਖ ਲਿਖਾਉਣਾ ਛੱਬੀ ਪੋਹ ਤੇ ਪਹਿਲੀ ਮਾਘ, ਕੀ ਕਰੇ ਨੂਰ ਇਲਾਹੀਆ। ਜਿਸ ਨੇ ਕਲਜੁਗ ਕੂੜੀ ਕਿਰਿਆ ਮੇਟਣਾ ਦਾਗ਼, ਦੁਰਮਤ ਮੈਲ ਕਰੇ ਸਫ਼ਾਈਆ। ਸਤਿਜੁਗ ਨੂਰੀ ਚੰਦ ਜਗਾਏ ਚਿਰਾਗ਼, ਚਰਾਗਾਹਾਂ ਕਰੇ ਰੁਸ਼ਨਾਈਆ। ਕੂੜੀ ਕਿਰਿਆ ਮੇਟ ਕੇ ਆਗ, ਅਗਨੀ ਤਤ ਬੁਝਾਈਆ। ਘਰ ਮੇਲ ਮਿਲਾਏ ਕੰਤ ਸੁਹਾਗ, ਬਾਹਰ ਖੋਜਣ ਕੋਇ ਨਾ ਜਾਈਆ। ਸਤਿਜੁਗ ਸਤਿ ਕਰ ਅਦਾਬ, ਅਦਬ ਇਕੋ ਦਏ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਕੱਤਕ ਕਹੇ ਗੋਬਿੰਦ ਮੈਂ ਕੀ ਦੱਸਾਂ, ਖ਼ੁਸ਼ੀ ਵਿਚ ਜਣਾਈਆ। ਪ੍ਰਭੂ ਦਾ ਖੇਲ ਵੇਖ ਕੇ ਹੱਸਾਂ, ਹਸਤੀ ਤੱਕ ਨੂਰ ਇਲਾਹੀਆ। ਜਿਹੜਾ ਰੂਪ ਬਦਲਦਾ ਰਿਹਾ ਕੱਛ ਮੱਛਾਂ, ਜਲ ਅਸਗਾਹਾਂ ਵਿਚ ਸਮਾਈਆ। ਫੇਰ ਲਗਾ ਕੇ ਬਾਹਵਾਂ ਲੱਤਾਂ, ਪੰਜ ਤਤ ਡਗਮਗਾਈਆ। ਫੇਰ ਕਰ ਕੇ ਆਪਣੀ ਹੱਤਾ, ਤਨ ਵਜੂਦ ਗਿਆ ਛੁਪਾਈਆ। ਓਹਲੇ ਹੋ ਗਿਆ ਦੀਨ ਦੁਨੀ ਦੀਆਂ ਅੱਖਾਂ, ਨੇਤਰ ਦਰਸ ਕੋਇ ਨਾ ਪਾਈਆ। ਸੋ ਸਵਾਮੀ ਸਭ ਦਾ ਸਖ਼ਾ, ਸਗਲਾ ਸੰਗ ਨਿਭਾਈਆ। ਜਿਸ ਨੇ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਚਲਾਇਆ ਰਥਾ, ਬਣ ਰਥਵਾਹੀ ਕਾਰ ਕਮਾਈਆ। ਉਹ ਵੇਸ ਬਦਲੇ ਪੁਰਖ ਸਮਰਥਾ, ਸਵਾਮੀ ਅਗੰਮ ਅਥਾਹੀਆ। ਜਿਸ ਨੇ ਸਭ ਨੂੰ ਦੇਣੀ ਨਾਮ ਦੀ ਵੱਥਾ, ਵਸਤ ਅਮੋਲਕ ਇਕ ਵਰਤਾਈਆ। ਸਤਿਜੁਗ ਸਾਚੀ ਸਚ ਦੱਸ ਕੇ ਕਥਾ, ਕਥਨੀ ਦਾ ਝਗੜਾ ਦੇਣਾ ਮਿਟਾਈਆ। ਇਕੋ ਮਾਰਗ ਦੇਣਾ ਯਥਾਰਥ ਯਥਾ, ਯਦੀ ਆਪਣੀ ਕਾਰ ਕਮਾਈਆ। ਜਿਸ ਕਾਰਨ ਗੋਬਿੰਦ ਨੇ ਪਿੱਠ ਉਠਾਇਆ ਭੱਥਾ, ਚਿੱਲਾ ਤੀਰ ਕਮਾਨ ਸੰਗ ਰਖਾਈਆ। ਨਾਤਾ ਛਡ ਕੇ ਤਤ ਅੱਠਾ, ਨੌ ਦਵਾਰ ਦਾ ਡੇਰਾ ਢਾਹੀਆ। ਜੋਤੀ ਨੂਰ ਜਗੇ ਲਟ ਲਟਾ, ਨਿਰਗੁਣ ਜੋਤੀ ਜਾਤਾ ਡਗਮਗਾਈਆ। ਅੰਤ ਲੇਖਾ ਮੁਕਾਉਣਾ ਪੱਥਰ ਇੱਟਾਂ, ਸਿਲ ਪਾਹਨ ਪੂਜਣ ਕੋਇ ਨਾ ਜਾਈਆ। ਇਕੋ ਮਾਰਗ ਦੱਸਣਾ ਸੱਚਾ, ਸਤਿ ਸਚ ਦਰਸਾਈਆ। ਤਨ ਵਜੂਦ ਕਾਅਬਾ ਮੱਕਾ, ਮਕਬਰਿਆਂ ਦਾ ਝਗੜਾ ਦੇਣਾ ਮੁਕਾਈਆ। ਸਚ ਸਰੀਰ ਵਜੂਦ ਦੱਸਣਾ ਮੰਦਰ ਮੱਠਾ, ਸ਼ਿਵਦਵਾਲਾ ਇਕ ਦ੍ਰਿੜਾਈਆ। ਇਹੋ ਗੁਰੂਦੁਆਰਾ ਹੱਕਾ, ਜਿਸ ਦੀ ਅਮਰਦਾਸ ਦਏ ਗਵਾਹੀਆ। ਅੱਗੇ ਫ਼ਰਕ ਰਹੇ ਨਾ ਰਤਾ, ਰਤਨ ਅਮੋਲਕ ਹੀਰੇ ਗੁਰਮੁਖ ਲਏ ਪਰਗਟਾਈਆ। ਜਿਨ੍ਹਾਂ ਦੇ ਅੰਤਰ ਦੇਵੇ ਨਾਮ ਦੀ ਸੱਤਾ, ਸਤਿ ਸਤਿਵਾਦੀ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਸਰਨਾਈਆ। ਕੱਤਕ ਕਹੇ ਗੋਬਿੰਦ ਯਾਦ ਕਰ ਪਿਛਲਾ ਵਕਤ, ਬੇਵਕਤ ਦਿਆਂ ਦ੍ਰਿੜਾਈਆ। ਕੀ ਸੰਦੇਸ਼ਾ ਦਿਤਾ ਜਗਤ, ਜਾਗਰਤ ਜੋਤ ਕਰ ਰੁਸ਼ਨਾਈਆ। ਗੁਰਮੁਖਾਂ ਤੋਂ ਬਣਾਉਣੇ ਭਗਤ, ਭਗਵਨ ਨਾਲ ਮਿਲਾਈਆ। ਆਤਮ ਪਰਮਾਤਮ ਨਾਤਾ ਜੋੜਨਾ ਮੇਰੀ ਸ਼ਰਤ, ਸ਼ਰਅ ਦਾ ਲੇਖਾ ਦੇਣਾ ਚੁਕਾਈਆ। ਮੈਂ ਅਰਸ਼ ਤੋਂ ਆਵਾਂ ਉਤੇ ਫ਼ਰਸ਼, ਫ਼ੈਸਲਾ ਹੱਕ ਸੁਣਾਈਆ। ਗ਼ਰੀਬ ਨਿਮਾਣਿਆਂ ਉਤੇ ਕਰ ਕੇ ਤਰਸ, ਮਿਹਰ ਨਜ਼ਰ ਇਕ ਉਠਾਈਆ। ਜਿਸ ਕਾਰਨ ਆਇਉਂ ਪਰਤ, ਪਤਿਪਰਮੇਸ਼ਵਰ ਨਾਲ ਮਿਲਾਈਆ।
❋
❋
ਭਾਗ ਲਗਾ ਦੇ ਉਪਰ ਧਰਤ, ਧਰਨੀ ਧੌਲ ਧਵਲ ਰਾਹ ਤਕਾਈਆ। ਸਭ ਦੀ ਪੂਰੀ ਕਰ ਦੇ ਸ਼ਰਤ, ਸ਼ਹਿਨਸ਼ਾਹ ਤੇਰੇ ਹੱਥ ਵਡਿਆਈਆ। ਪੂਰਬ ਰਹੇ ਕਿਸੇ ਨਾ ਕਰਜ਼, ਮਕਰੂਜ਼ ਦੇਣਾ ਚੁਕਾਈਆ। ਇਕੋ ਨਾਮ ਤੇ ਇਕੋ ਤਰਜ਼, ਇਕੋ ਢੋਲਾ ਦੇਣਾ ਸੁਣਾਈਆ। ਤੇਰੇ ਮਿਲਣ ਦੀ ਇਕੋ ਗ਼ਰਜ਼, ਦੂਜੀ ਆਸ ਨਾ ਕੋਇ ਰਖਾਈਆ। ਤੇਰਾ ਖੇਲ ਹੋਵੇ ਅਸਚਰਜ, ਸ਼ਾਸਤਰ ਸਿਮਰਤ ਵੇਦ ਪੁਰਾਨ ਸਮਝ ਕਿਛ ਨਾ ਪਾਈਆ। ਗ਼ਰੀਬ ਨਿਮਾਣਿਆਂ ਕੋਝਿਆਂ ਕਮਲਿਆਂ ਵੰਡ ਦਰਦ, ਦੀਨਾਂ ਅਨਾਥਾਂ ਹੋ ਸਹਾਈਆ। ਤੂੰ ਜੋਧਾ ਸੂਰਬੀਰ ਮਰਦਾਨਾ ਮਰਦ, ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਮੰਗ ਮੰਗਾਈਆ। ਕੱਤਕ ਕਹੇ ਮੇਰਾ ਕਰਮ ਸਤਿਗੁਰ ਸ਼ਬਦ ਧਾਰ ਚੰਗਾ, ਸਤਿ ਸਚ ਦ੍ਰਿੜਾਈਆ। ਕੁਛ ਲੇਖ ਲਿਖਿਆ ਜਿਸ ਵੇਲੇ ਛੱਡਿਆ ਪੁਰੀ ਅਨੰਦਾ, ਅਨੰਦ ਜਗਤ ਵਾਲਾ ਤਜਾਈਆ। ਸੰਦੇਸ਼ਾ ਸੁਣਿਆ ਪੁਰਖ ਅਕਾਲ ਸੰਦਾ, ਵੇਲਾ ਸੰਧਿਆ ਦਏ ਗਵਾਹੀਆ। ਗੋਬਿੰਦ ਤੇਰਾ ਨਾਮ ਧਾਰ ਗੰਗਾ, ਗੋਦਾਵਰੀ ਜਮਨਾ ਸੁਰਸਤੀ ਤੇਰਾ ਚਰਨ ਛੂਹ ਕੇ ਝਟ ਲੰਘਾਈਆ। ਤੇਰਾ ਪ੍ਰੇਮ ਪਿਆਰ ਬੰਦਗੀ ਵਾਲਾ ਬੰਦਾ, ਬੰਧਨ ਰਹੇ ਨਾ ਰਾਈਆ। ਅੰਤ ਪੁਰਖ ਅਕਾਲ ਲਾਉਣਾ ਅੰਗਾ, ਅੰਗੀਕਾਰ ਇਕ ਅਖਵਾਈਆ। ਜਿਸ ਕਾਰਨ ਤੈਨੂੰ ਇੱਕੀਆਂ ਦੰਦਿਆਂ ਵਾਲਾ ਬਖ਼ਸ਼ਿਆ ਕੰਘਾ, ਦੋ ਇਕ ਦਾ ਜੋੜ ਜੁੜਾਈਆ। ਜਿਸ ਵੇਲੇ ਕਲਜੁਗ ਅੰਤਮ ਆਇਆ ਕੰਢਾ, ਚਾਰੋਂ ਕੁੰਟ ਅੰਧੇਰਾ ਛਾਈਆ। ਜਗਤ ਜਹਾਨ ਹੋਇਆ ਰੰਡਾ, ਆਤਮ ਸੇਜ ਨਾ ਕੋਇ ਸੁਹਾਈਆ। ਤੇਰਿਆਂ ਸਿੱਖਾਂ ਤੇਰੇ ਦਵਾਰੇ ਕਰਨਾ ਦੰਗਾ, ਝਗੜੇ ਵਿਚ ਕੁਰਲਾਈਆ। ਸਾਬਤ ਰਹਿਣਾ ਨਹੀਂ ਦਾਲ ਮੰਡਾ, ਪ੍ਰੇਮ ਪ੍ਰੀਤੀ ਰੰਗ ਨਾ ਕੋਇ ਰੰਗਾਈਆ। ਗੁਰੂਦਵਾਰਾਂ ਵਿਚ ਕੁਕਰਮ ਹੋਣਾ ਗੰਦਾ, ਨਾਰੀ ਨਰ ਇਕ ਦੂਜੇ ਵੱਲ ਤਕਾਈਆ। ਤੇਰਾ ਭੈ ਨਹੀਂ ਰਹਿਣਾ ਅੰਤਮ ਖੰਡਾ, ਖੜਗ ਕੰਮ ਕਿਸੇ ਨਾ ਆਈਆ। ਗੋਬਿੰਦ ਹੱਸ ਕੇ ਕਿਹਾ ਇਹ ਵੀ ਖੇਲ ਪ੍ਰਭੂ ਤੇਰੇ ਸੰਗਾ, ਤੇਰੀ ਬੇਪਰਵਾਹੀਆ। ਇਕ ਮੰਗ ਅਗੰਮੀ ਮੰਗਾਂ, ਦੋਏ ਜੋੜ ਸੀਸ ਨਿਵਾਈਆ। ਜੇ ਤੂੰ ਆਪਣਾ ਸੁਤ ਬਣਾਇਆ ਅੱਗੇ ਨੂਰੀ ਬਣਾਈਂ ਚੰਦਾ, ਦੋ ਜਹਾਨ ਕਰਾਂ ਰੁਸ਼ਨਾਈਆ। ਆਪਣੇ ਨਾਲ ਪਾਈਂ ਗੰਢਾ, ਨਿਰਗੁਣ ਸਰਗੁਣ ਸਕੇ ਨਾ ਕੋਇ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਵਸਤ ਅਮੋਲਕ ਇਕ ਵਰਤਾਈਆ। ਗੋਬਿੰਦ ਕਿਹਾ ਮੇਰੇ ਸਾਹਿਬ ਸਵਾਮੀ ਅੰਤਰ, ਅੰਤਸ਼ਕਰਨ ਦਿਆਂ ਬਦਲਾਈਆ। ਤੇਰਾ ਖੇਲ ਵੇਖਣਾ ਨਿਰੰਤਰ, ਨਿਰੰਕਾਰ ਤੇਰੀ ਵਡਿਆਈਆ। ਜਿਸ ਵੇਲੇ ਗੋਬਿੰਦ ਧਾਰ ਨਾਮ ਚਲਿਆ ਮੰਤਰ, ਮੰਤਵ ਤੇਰੀ ਝੋਲੀ ਪਾਈਆ। ਫੇਰ ਬਣਾਵਾਂ ਆਪਣੀ ਨਵੀਂ ਬਣਤਰ, ਰੂਪ ਅਨੂਪ ਪਰਗਟਾਈਆ। ਹੱਥ ਉਠਾਉਣਾ ਕੋਇ ਨਾ ਸ਼ਸਤਰ, ਚਿੱਲਾ ਤੀਰ ਕਮਾਨ ਖੜਗ ਨਾ ਕੋਇ ਸੁਹਾਈਆ। ਤਨ ਪਹਿਨਾਂ ਕੋਇ ਨਾ ਬਸਤਰ, ਕਲਗੀ ਤੋੜਾ ਨਾ ਕੋਇ ਚਤੁਰਾਈਆ। ਵੇਖਾਂ ਖੇਲ ਗਗਨ ਗਗਨੰਤਰ, ਬ੍ਰਹਿਮੰਡ ਖੰਡ ਪੜਦਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਝੋਲੀ ਡਾਹੀਆ। ਗੋਬਿੰਦ ਕਿਹਾ ਜਿਸ ਵੇਲੇ ਕਲ ਹੋਵੇ ਅੰਧੇਰਾ, ਕਲ ਕਲਕੀ ਵੇਸ ਵਟਾਈਆ। ਸ਼ਬਦੀ ਸਤਿਗੁਰ ਮਾਰਾਂ ਫੇਰਾ, ਵੇਖਾਂ ਤੇਰੀ ਖ਼ਲਕ ਖ਼ੁਦਾਈਆ। ਤੂੰ ਗੁਰੂ ਤੇ ਮੈਂ ਚੇਰਾ, ਪੁਰਖ ਅਕਾਲ ਤੇਰੀ ਬੇਪਰਵਾਹੀਆ। ਨਾਉਂ ਗਾਉਣਾ ਤੇਰਾ ਮੇਰਾ, ਮੋਰਾ ਤੋਰਾ ਭੇਵ ਰਹੇ ਨਾ ਰਾਈਆ। ਝਗੜਾ ਰਹੇ ਨਾ ਮੰਦਰ ਦਿਹੁਰਾ, ਮਸੀਤ
❋
❋
ਚਰਚ ਨਾ ਕੋਇ ਵਡਿਆਈਆ। ਇਕੋ ਸੱਸੇ ਉਪਰ ਲਾਉਣਾ ਹੋੜਾ, ਨਿਰਗੁਣ ਸਰਗੁਣ ਕਾਰ ਕਮਾਈਆ। ਹਾਹੇ ਟਿੱਪੀ ਜੋੜ ਜੋੜਾ, ਹੰ ਬ੍ਰਹਮ ਤੇਰੀ ਵਡਿਆਈਆ। ਆਤਮ ਪਰਮਾਤਮ ਦੋਹਾਂ ਦੀ ਪੂਰੀ ਹੋਵੇ ਲੋੜਾ, ਲੋੜੀਂਦਾ ਸੱਜਣ ਮਿਲ ਕੇ ਵੱਜੇ ਵਧਾਈਆ। ਕਲਜੁਗ ਅੰਤਮ ਭਗਤ ਭਗਵਾਨ ਦਾ ਰਹੇ ਜੋੜਾ, ਗੁਰ ਚੇਲੇ ਬੈਠਣ ਮੁਖ ਛੁਪਾਈਆ। ਇਹ ਸਮਾਂ ਵਕਤ ਮੇਰੇ ਢਈਏ ਤੋਂ ਬਾਅਦ ਥੋੜਾ, ਥੋੜਾ ਥੋੜਾ ਸਮਝਾਈਆ। ਚਾਰੋਂ ਕੁੰਟ ਫੇਰ ਕੇ ਘੋੜਾ, ਨੀਲੇ ਵਾਲੇ ਨੀਲੇ ਤੋਂ ਪਰੇ ਦਿਤਾ ਦਰਸਾਈਆ। ਉਸ ਵੇਲੇ ਪ੍ਰਭੂ ਦੀਨਾਂ ਮਜ਼੍ਹਬਾਂ ਨੂੰ ਜਵਾਬ ਦੇਣਾ ਕੋਰਾ, ਗੁਰ ਅਵਤਾਰ ਪੈਗ਼ੰਬਰਾਂ ਦੇਣਾ ਸੁਣਾਈਆ। ਅੱਗੇ ਤੁਹਾਡੀ ਰਹੇ ਨਾ ਲੋੜਾ, ਕਲਜੁਗ ਅੰਤਮ ਹੋਏ ਸਫ਼ਾਈਆ। ਮੈਂ ਇਕੋ ਸੁਤ ਦੁਲਾਰਾ ਤੇਰਾ ਬਾਂਕਾ ਛੋਹਰਾ, ਸ਼ਹਿਨਸ਼ਾਹ ਤੇਰਾ ਹੁਕਮ ਸੁਣਾਈਆ। ਜਿਸ ਦੇ ਅੱਗੇ ਚਲੇ ਕਿਸੇ ਨਾ ਜ਼ੋਰਾ, ਜ਼ੋਰੂ ਜ਼ਰ ਸੀਸ ਝੁਕਾਈਆ। ਸਭ ਦੀ ਸ਼ਬਦੀ ਧਾਰ ਆਤਮ ਪਕੜਾਂ ਡੋਰਾ, ਡੌਰੂ ਡੰਕ ਤੇਰਾ ਨਾਮ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਮਿਲੇ ਸਰਨਾਈਆ। ਗੋਬਿੰਦ ਕਹੇ ਪ੍ਰਭੂ ਮੇਰਾ ਇਕੋ ਦਾਅਵਾ, ਦਾਅਵੇ ਨਾਲ ਜਣਾਈਆ। ਤੇਰੇ ਨਾਲ ਤਰਾਜ਼ੂ ਕਰਨਾ ਸਾਵਾਂ, ਸਚ ਸਚ ਤੇਰੀ ਸਰਨਾਈਆ। ਕਲਜੁਗ ਜੀਵਾਂ ਹੰਸ ਬਣਾਵਾਂ ਕਾਵਾਂ, ਕਾਗੋਂ ਹੰਸ ਉਡਾਈਆ। ਲਾਡ ਲਡਾਉਣਾ ਜਿਉਂ ਪੁੱਤਰਾਂ ਮਾਵਾਂ, ਪਿਤਾ ਪੂਤ ਗੋਦ ਉਠਾਈਆ। ਗੁਰਮੁਖ ਚੁੱਕਣੇ ਆਪਣੀਆਂ ਬਾਹਵਾਂ, ਭੁਜਾਂ ਲਵਾਂ ਸੁਹਾਈਆ। ਨਿਰਗੁਣ ਧਾਰ ਹੋ ਕੇ ਆਵਾਂ, ਸ਼ਬਦੀ ਰੂਪ ਬਦਲਾਈਆ। ਅੰਤਮ ਸਭ ਦੇ ਨਾਲ ਲੈਣੀਆਂ ਲਾਵਾਂ, ਆਤਮ ਪਰਮਾਤਮ ਸੰਗ ਰਖਾਈਆ। ਗੁਰਮੁਖ ਵੇਖਣੇ ਨਾਲ ਚਾਵਾਂ, ਚਾਉ ਘਨੇਰਾ ਇਕ ਜਣਾਈਆ। ਸਦਾ ਰੱਖਣੀਆਂ ਠੰਡੀਆਂ ਛਾਵਾਂ, ਛਹਿਬਰ ਆਪਣਾ ਨਾਮ ਲਗਾਈਆ। ਬਿਨ ਭਜਨ ਬੰਦਗੀਓ ਪਾਰ ਕਰਾਵਾਂ, ਚੁਰਾਸੀ ਵਿਚ ਨਾ ਕੋਇ ਭਵਾਈਆ। ਕਲਜੁਗ ਸਾਗਰ ਪਾਰ ਕਰਾਵਾਂ, ਮੰਝਧਾਰ ਨਾ ਕੋਇ ਰੁੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਕਰਤਾ ਅਗੰਮ ਅਥਾਹੀਆ। ਕੱਤਕ ਕਿਹਾ ਗੋਬਿੰਦ ਕਵਣ ਵਕਤ ਸੁਹੰਜਣਾ, ਸਚ ਦੇ ਦਰਸਾ। ਕੀ ਖੇਲ ਕਰੇ ਦਰਦ ਦੁੱਖ ਭੈ ਭੰਜਣਾ, ਪ੍ਰਭ ਦਾਤਾ ਬੇਪਰਵਾਹ। ਜਿਸ ਵੇਲੇ ਕਲਜੁਗ ਸਮਾਂ ਲੰਘਣਾ, ਕਵਣ ਨੂਰ ਹੋਵੇ ਰੁਸ਼ਨਾ। ਕਵਣ ਬਣੇ ਸਾਚਾ ਸੱਜਣਾ, ਦੁਰਮਤ ਮੈਲ ਦਏ ਧਵਾ। ਗੋਬਿੰਦ ਕਿਹਾ ਕੱਤਕ ਏਕਾ ਸ਼ਬਦ ਗੁਰੂ ਨੇ ਗੱਜਣਾ, ਤਤਾਂ ਵਾਲਾ ਗੁਰੂ ਰਹੇ ਕੋਇ ਨਾ। ਜਿਥੇ ਪੁਰਖ ਅਕਾਲ ਦਾ ਜੋਤੀ ਦੀਪਕ ਜਗਣਾ, ਉਹ ਸੰਬਲ ਸੁਹਾਵੇ ਥਾਂ। ਸਾਢੇ ਤਿੰਨ ਹੱਥ ਨਗਾਰਾ ਵੱਜਣਾ, ਡੰਕਾ ਇਕੋ ਦਿਆਂ ਜਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾਤਾ ਬੇਪਰਵਾਹ। ਗੋਬਿੰਦ ਕਹੇ ਕੱਤਕ ਉਹ ਹੋਣੀ ਰੁਤ ਸੁਹਾਉਣੀ, ਸੋਹਣੀ ਮਿਲੇ ਵਡਿਆਈਆ। ਪੁਰਖ ਅਕਾਲੇ ਜੋਤ ਜਗਾਉਣੀ, ਨਿਰਮਲ ਨੂਰ ਨੂਰ ਰੁਸ਼ਨਾਈਆ। ਗੁਰ ਅਵਤਾਰ ਪੈਗ਼ੰਬਰਾਂ ਆਸ ਪੂਰ ਕਰਾਉਣੀ, ਪੂਰਨ ਬ੍ਰਹਮ ਜਣਾਈਆ। ਕਲਜੁਗ ਕੂੜੀ ਕਿਰਿਆ ਆਪ ਮਿਟਾਉਣੀ, ਮੇਟਣਹਾਰ ਵੇਖ ਵਖਾਈਆ। ਸਦੀ ਚੌਧਵੀਂ ਲੇਖੇ ਲਾਉਣੀ, ਮੁਹੰਮਦ ਆਸਾ ਦਏ ਦੁਹਾਈਆ। ਸਦੀ ਵੀਹਵੀਂ ਖੇਲ ਖਲਾਉਣੀ, ਈਸਾ ਨੈਣਾਂ ਰਿਹਾ ਤਕਾਈਆ। ਮੂਸਾ ਧਾਰ ਆਪ ਜਗਾਉਣੀ, ਮੁਸਲਸਲ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਾ ਮਾਲਕ ਇਕ ਅਖਵਾਈਆ। ਸੰਮਤ ਸ਼ਹਿਨਸ਼ਾਹੀ ਪੰਜ ਕਹੇ ਜਗ ਆਇਆ ਕੱਤਕ ਮਹੀਨਾ, ਮਹਾਂ ਮੰਤ ਗ੍ਰੰਥ ਸਕੇ ਨਾ ਕੋਇ ਸਮਝਾਈਆ।
❋
❋
ਜਿਸ ਵੇਲੇ ਖੇਲ ਵੇਖਣਾ ਲੋਕ ਤੀਨਾ, ਤ੍ਰੈਗੁਣ ਅਤੀਤਾ ਦਏ ਜਣਾਈਆ। ਕੁਛ ਝਗੜਾ ਹੋਣਾ ਰੂਸਾ ਚੀਨਾ, ਚਾਰ ਕੁੰਟ ਕੁੰਟ ਕੁਰਲਾਈਆ। ਕਲਜੁਗ ਠਾਂਡਾ ਕਰੇ ਕੋਇ ਨਾ ਸੀਨਾ, ਅਗਨੀ ਤਤ ਨਾ ਕੋਇ ਬੁਝਾਈਆ। ਹਰਿ ਕਾ ਨਾਮ ਰਿਦੇ ਕੋਇ ਨਾ ਚੀਨਾ, ਚਿੰਤਾ ਚਿਖਾ ਦੂਰ ਨਾ ਕੋਇ ਕਰਾਈਆ। ਸ੍ਰਿਸ਼ਟੀ ਦ੍ਰਿਸ਼ਟੀ ਹੋਏ ਗ਼ਮਗੀਨਾ, ਗ਼ਮਖਾਰ ਨਾ ਮਿਲੇ ਧੁਰ ਦਾ ਮਾਹੀਆ। ਰੰਗ ਚਾੜ੍ਹੇ ਨਾ ਕੋਇ ਨਵੀਨਾ, ਨਵ ਨੌਂ ਚਾਰ ਪੰਧ ਮੁਕਾਈਆ। ਸਚ ਸੰਦੇਸ਼ਾ ਦਿਤਾ ਗੋਬਿੰਦ ਜਿਸ ਵੇਲੇ ਹੱਥ ਰੱਖਿਆ ਉਪਰ ਜ਼ੀਨਾ, ਪਾਖਰ ਪਹਿਲੀ ਵਾਰ ਨੀਲੇ ਉਤੇ ਟਿਕਾਈਆ। ਜਗਤ ਜੀਵ ਜਹਾਨ ਧਰਮ ਦੀ ਧਾਰ ਹੋਣਾ ਕਮੀਨਾ, ਸ਼ਾਹ ਸ਼ਾਹਕਾਰ ਰੂਪ ਨਾ ਕੋਇ ਧਰਾਈਆ। ਕੋਟਾਂ ਵਿਚੋਂ ਗੁਰਮੁਖ ਮਿਲੇ ਨਾ ਕੋਇ ਨਗੀਨਾ, ਜਿਸ ਉਤੇ ਨਿਗਾਹ ਗੋਬਿੰਦ ਲਏ ਟਿਕਾਈਆ। ਉਸ ਵੇਲੇ ਮੇਰੇ ਸਾਹਿਬ ਆਉਣਾ ਪਰਬੀਨਾ, ਪਾਰਬ੍ਰਹਮ ਪਤਿਪਰਮੇਸ਼ਵਰ ਆਪਣਾ ਫੇਰਾ ਪਾਈਆ। ਜਿਸ ਪਰਗਟ ਹੋਣਾ ਉਤੇ ਜ਼ਮੀਨਾ, ਧਰਨੀ ਧਰਤ ਧਵਲ ਧੌਲ ਕਰੇ ਰੁਸ਼ਨਾਈਆ। ਜਿਸ ਦੀ ਇਕੋ ਮੰਜ਼ਲ ਤੇ ਇਕੋ ਜੀਨਾ, ਇਕੋ ਮੰਦਰ ਦਏ ਵਖਾਈਆ। ਜਿਥੇ ਝਗੜਾ ਨਹੀਂ ਨਰ ਮਦੀਨਾ, ਆਤਮ ਪਰਮਾਤਮ ਮਿਲ ਕੇ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਸੰਮਤ ਪੰਜ ਕਹੇ ਮੈਂ ਆਇਆ ਮਾਤਲੋਕ ਜਗ, ਜਗਤ ਦਿਆਂ ਜਣਾਈਆ। ਬਿਨਾ ਸ਼ਬਦ ਗੁਰੂ ਤੋਂ ਕਿਸੇ ਨਹੀਂ ਬੁਝਾੳਣੀ ਅੱਗ, ਅਗਨੀ ਤਤ ਨਾ ਕੋਇ ਗਵਾਈਆ। ਮੰਜ਼ਲ ਮਿਲਣੀ ਨਹੀਂ ਉਪਰ ਸ਼ਾਹਰਗ, ਸ਼ਹਿਨਸ਼ਾਹ ਦਰਸ ਕੋਇ ਨਾ ਪਾਈਆ। ਬਿਨਾ ਮੁਰਸ਼ਦ ਮੁਰੀਦਾਂ ਕਰਨਾ ਹੱਜ, ਕਾਇਆ ਕਾਅਬੇ ਮਿਲੇ ਨਾ ਨੂਰ ਇਲਾਹੀਆ। ਜਿਸ ਨੇ ਚਾਰ ਜੁਗ ਦੇ ਅਵਤਾਰ ਲੈਣੇ ਸੱਦ, ਪੈਗ਼ੰਬਰਾਂ ਜੋੜ ਜੁੜਾਈਆ। ਸਚ ਦੱਸੋ ਤੁਸਾਂ ਮਿਲ ਕੇ ਰਹਿਣਾ ਕਿ ਅੱਡ, ਵੱਖੋ ਵੱਖਰਾ ਦਰ ਸੁਹਾਈਆ। ਓਸ ਵੇਲੇ ਸਭ ਨੇ ਕਹਿਣਾ ਪ੍ਰਭੂ ਆਪਣਾ ਧਰਮ ਨਿਸ਼ਾਨਾ ਗੱਡ, ਗਾਈਡ ਗੌਡ ਗੁਡ ਇਕੋ ਨਜ਼ਰੀ ਆਈਆ। ਸਾਡੀ ਰਹੀ ਨਾ ਕੋਈ ਹੱਦ, ਦੀਨ ਮਜ਼੍ਹਬ ਗਏ ਤਜਾਈਆ। ਤੂੰ ਵਿਸ਼ਵ ਧਾਰ ਵਿਸ਼ਵ ਤੇਰੀ ਯਦ, ਆਦਿ ਅੰਤ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਫ਼ਰਮਾਨਾ ਇਕ ਸੁਣਾਈਆ। ਕੱਤਕ ਕਹੇ ਸੰਮਤ ਪੰਜ ਅੰਤ ਮਾਰ ਲੈ ਝਾਕੀ, ਮਾਤਲੋਕ ਧਿਆਨ ਲਗਾਈਆ। ਸੰਮਤ ਪੰਜ ਕਿਹਾ ਆਹ ਵੇਖ ਮੇਰੇ ਕੋਲ ਗੋਬਿੰਦ ਵਾਲੀ ਪਾਤੀ, ਪਤਰਕਾ ਦਿਆਂ ਵਖਾਈਆ। ਜਿਸ ਦਾ ਲੇਖ ਲਿਖਿਆ ਉਪਰ ਛਾਤੀ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਈਆ। ਪ੍ਰਭੂ ਜਿਸ ਵੇਲੇ ਕਲਜੁਗ ਅੰਤਮ ਬਣ ਕੇ ਆਵੇਂ ਕਮਲਾਪਾਤੀ, ਪਤਿਪਰਮੇਸ਼ਵਰ ਰੂਪ ਵਟਾਈਆ। ਮੈਂ ਸ਼ਬਦ ਗੁਰੂ ਤੇਰਾ ਹੋਵਾਂ ਸਾਥੀ, ਸਗਲਾ ਸੰਗ ਬਣਾਈਆ। ਦੋਹਾਂ ਨੇ ਇਕ ਦੂਜੇ ਦੀ ਮੰਨਣੀ ਆਖੀ, ਆਖ਼ਰ ਇਕੋ ਰੰਗ ਰੰਗਾਈਆ। ਜਿਹੜਾ ਪੰਥ ਸਜਾਇਆ ਇਕ ਸੱਤ ਪੰਜ ਛੇ ਦੀ ਵਸਾਖੀ, ਅੰਤ ਮੈਨੂੰ ਇਹ ਵੀ ਵਿਸਰ ਜਾਈਆ। ਮੇਰੀ ਮੰਜ਼ਲ ਚੜ੍ਹੇ ਕੋਇ ਨਾ ਘਾਟੀ, ਦਰ ਤੇਰਾ ਨਾ ਕੋਇ ਸੁਹਾਈਆ। ਫੇਰ ਦੋਹਾਂ ਨੇ ਖੇਲ ਕਰਨਾ ਲੋਕਮਾਤੀ, ਮਤਾ ਸ਼ਬਦ ਜੋਤ ਪਕਾਈਆ। ਕਲਜੁਗ ਕੂੜੀ ਕਿਰਿਆ ਮੇਟ ਅੰਧੇਰੀ ਰਾਤੀ, ਸਤਿਜੁਗ ਸਚ ਚੰਦ ਚਮਕਾਈਆ। ਸਚ ਸੁਨੇਹੜਾ ਦੇਣਾ ਆਖੀ, ਧੁਰ ਸੰਦੇਸ਼ਾ ਨਾਮ ਸੁਣਾਈਆ। ਜਨ ਭਗਤੋ ਪੁਰਖ ਅਕਾਲਾ ਦੀਨ ਦਿਆਲਾ ਆਦਿ ਜੁਗਾਦਿ ਸਭ ਦਾ ਸਾਥੀ, ਸਗਲਾ ਸੰਗ ਬਣਾਈਆ। ਜਿਸ ਦਾ ਇਕ ਦਵਾਰਾ ਇਕ ਹਾਟੀ, ਵਣਜ ਵਣਜਾਰਾ ਇਕ ਹੋ ਜਾਈਆ। ਇਕੋ ਨਾਮ ਭੰਡਾਰਾ ਦੇਵੇ ਦਾਤੀ, ਦਇਆਵਾਨ
❋
❋
ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦਾ ਪਰਦਾ ਆਪ ਉਠਾਈਆ। ਪਾਤੀ ਕਹੇ ਕੀ ਮੇਰੇ ਵਿਚ ਲਿਖਿਆ, ਅੱਖਰ ਦੇਣ ਗਵਾਹੀਆ। ਗੋਬਿੰਦ ਗੋਬਿੰਦ ਦਿਤੀ ਸਿਖਿਆ, ਗੋਬਿੰਦ ਗੋਬਿੰਦ ਜਣਾਈਆ। ਬਿਨਾ ਗੋਬਿੰਦ ਤੋਂ ਗੋਬਿੰਦ ਕਰੇ ਕਿਸੇ ਨਾ ਹਿਤਿਆ, ਗੋਬਿੰਦ ਮੇਲ ਨਾ ਕੋਇ ਮਿਲਾਈਆ। ਕਲਜੁਗ ਅੰਤਮ ਖੇਲ ਅਬਿਨਾਸ਼ੀ ਅਚੁਤਿਆ, ਪਾਰਬ੍ਰਹਮ ਪ੍ਰਭ ਆਪਣੀ ਕਾਰ ਕਮਾਈਆ। ਸਦੀ ਚੌਧਵੀਂ ਪੈਂਡਾ ਜਾਂਦਾ ਮੁੱਕਿਆ, ਮੁਕੰਮਲ ਪੈਗ਼ੰਬਰ ਧਿਆਨ ਲਗਾਈਆ। ਲੇਖਾ ਰਹਿਣ ਨਹੀਂ ਦੇਣਾ ਜਗਤ ਲੁਕਿਆ, ਹੁਕਮ ਧੁਰ ਦਾ ਇਕ ਸੁਣਾਈਆ। ਇਕੋ ਜੋਧਾ ਸੂਰ ਉਠਿਆ, ਸ਼ਬਦ ਗੁਰੂ ਬਲਧਾਰੀ ਨਜ਼ਰੀ ਆਈਆ। ਜੋ ਪ੍ਰਭ ਦੇ ਹੁਕਮ ਅੰਦਰ ਜੁਟਿਆ, ਜਟਾਂ ਜੂਟਾਂ ਕਰੇ ਸਫ਼ਾਈਆ। ਲਹਿਣਾ ਮੁਕਾਏ ਈਸਾ ਮੂਸਿਆ, ਮੁਹੰਮਦ ਲੇਖਾ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਸਚ ਹੁਕਮ ਸੁਣੋ ਪ੍ਰਭ ਸਵਾਮੀ, ਹਰਿ ਕਰਤਾ ਆਪ ਜਣਾਈਆ। ਪੁਰਖ ਅਕਾਲਾ ਅੰਤਰਜਾਮੀ, ਪਰਦਾ ਰਿਹਾ ਚੁਕਾਈਆ। ਸਤਿਜੁਗ ਦੀ ਸੱਚੀ ਬਾਣੀ, ਬਾਣ ਅਣਿਆਲਾ ਤੀਰ ਲਗਾਈਆ। ਝਗੜਾ ਮੁਕਣਾ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਲੇਖਾ ਰਹੇ ਨਾ ਰਾਈਆ। ਅੰਮ੍ਰਿਤ ਦੇਣਾ ਠੰਡਾ ਪਾਣੀ, ਨਿਝਰ ਝਿਰਨਾ ਇਕ ਝਿਰਾਈਆ। ਸਤਿਗੁਰ ਸ਼ਬਦ ਕਹੇ ਜਨ ਭਗਤੋ ਵੇਖਣਾ ਖੇਲ ਮਹਾਨੀ, ਹਰਿ ਕਰਤਾ ਆਪ ਦ੍ਰਿੜਾਈਆ। ਮੰਜ਼ਲ ਰਹੇ ਨਾ ਕਿਸੇ ਰੁਹਾਨੀ, ਰੂਹ ਬੁਤ ਦੇਣ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਘਰ ਵਸਾਈਆ। ਕੱਤਕ ਕਹੇ ਜਨ ਭਗਤੋ ਦੱਸਾਂ ਇਕ ਵਿਚਾਰ, ਵਿਚਰ ਕੇ ਦਿਆਂ ਸੁਣਾਈਆ। ਖੇਲ ਕਰੇ ਹਰਿ ਦਾਤਾਰ, ਦਇਆਵਾਨ ਵਡਿਆਈਆ। ਸਭ ਨੇ ਰਹਿਣਾ ਹੁਸ਼ਿਆਰ, ਮਨ ਮਮਤਾ ਮੋਹ ਗਵਾਈਆ। ਕਰਨਾ ਇਕ ਪਿਆਰ, ਏਕੰਕਾਰ ਸੱਚੀ ਸਰਨਾਈਆ। ਸ਼ਬਦ ਗੁਰੂ ਸਿਕਦਾਰ, ਜੁਗ ਜੁਗ ਹੁਕਮ ਮਨਾਈਆ। ਸਦੀ ਚੌਧਵੀਂ ਕਰੇ ਖ਼ਬਰਦਾਰ, ਬੇਖ਼ਬਰਾਂ ਆਪ ਉਠਾਈਆ। ਪੁਰਖ ਅਕਾਲ ਦਾ ਲੱਗਣਾ ਇਕ ਦਰਬਾਰ, ਦਰਬਾਰੀ ਸੋਹਣੇ ਸੋਭਾ ਪਾਈਆ। ਓਨ੍ਹਾਂ ਦੇ ਗਲ ਵਿਚ ਤਿੰਨ ਤਿੰਨ ਪਾਉਣੇ ਹਾਰ, ਤਿੰਨਾਂ ਰੰਗਾਂ ਰੰਗ ਰੰਗਾਈਆ। ਲਾਲ ਰੰਗ ਲੱਗਾ ਹੋਵੇ ਬਿੰਦੀ ਰੂਪ ਦਸਤਾਰ, ਮਸਤਕ ਸਾਹਮਣੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਇਕ ਰੰਗਾਈਆ। ਕੱਤਕ ਕਹੇ ਦਰਬਾਰੀ ਪੰਜੇ ਕਿਸੇ ਆਇਓ ਵਿਚ ਨਾ ਦੱਬੇ, ਦਬਦਬਾ ਨਜ਼ਰ ਕੋਇ ਨਾ ਆਈਆ। ਭਗਤ ਸੁਹੇਲੇ ਬਣ ਕੇ ਸਭੇ, ਸਭਾ ਆਪਣੀ ਲੈਣੀ ਬਣਾਈਆ। ਇਕੋ ਨੂਰ ਜੋਤ ਜਗੇ, ਜਾਗਰਤ ਜੋਤ ਹੋਵੇ ਰੁਸ਼ਨਾਈਆ। ਸਾਰਿਆਂ ਰਹਿਣਾ ਇਕ ਦੂਜੇ ਦੇ ਸੱਜੇ ਖੱਬੇ, ਅੱਗੇ ਕਦਮ ਨਾ ਕੋਇ ਟਿਕਾਈਆ। ਨਾਮ ਡੋਰੀ ਵਿਚ ਰਹਿਣਾ ਬੱਧੇ, ਪੀਆ ਪ੍ਰੀਤਮ ਧਿਆਨ ਰਖਾਈਆ। ਵੇਖਿਓ ਛੱਬੀ ਪੋਹ ਦੀ ਰੈਣ ਭਗਤਾਂ ਮਿਲਦੇ ਮਜ਼ੇ, ਮਜ਼ਾਕ ਹੋਵੇ ਜਗਤ ਲੋਕਾਈਆ। ਇਹ ਲੇਖਾ ਦੱਸਣਾ ਥੋੜਾ ਜਿਹਾ ਅੱਜੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਸਚ ਦਾ ਹੁਕਮ ਇਕ ਵਰਤਾਈਆ। ਹੁਕਮ ਕਹੇ ਮੈਂ ਹੁਕਮ ਅਗੰਮਾ, ਮਨ ਮਤ ਬੁਧ ਨਾ ਕੋਇ ਚਤੁਰਾਈਆ। ਕਿਸੇ ਜਨਣੀ ਕੁੱਖ ਵਿਚੋਂ ਨਾ ਜੰਮਾ, ਤਨ ਵਜੂਦ ਨਾ ਕੋਇ ਰਖਾਈਆ। ਨਾ ਕੋਇ ਲਾਲਚ ਨਾ ਕੋਇ ਤਮਾਂ, ਤਮੰਨਾ ਵਿਚ ਨਾ ਕੋਇ ਦੁਹਾਈਆ। ਨਾ ਕੋਇ ਹਰਖ ਸੋਗ ਗ਼ਮਾ, ਚਿੰਤਾ ਚਿਖਾ ਨਾ ਕੋਇ ਜਲਾਈਆ। ਮੈਂ ਤਕਦਾ ਕਵਣ ਵੇਲਾ ਮੇਰੇ ਪੁਰਖ
❋
❋
ਅਕਾਲ ਦਾ ਆਵੇ ਸਮਾਂ, ਸਮਾਪਤ ਹੋਵੇ ਕੂੜ ਲੋਕਾਈਆ। ਝਗੜਾ ਮੇਟੇ ਕਾਇਆ ਚੰਮਾ, ਚੰਮ ਦ੍ਰਿਸ਼ਟੀ ਡੇਰਾ ਢਾਈਆ। ਇਕੋ ਨਾਮ ਪਵਣ ਸਵਾਸ ਜਣਾਏ ਦਮਾ, ਦਾਮਨਗੀਰ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਪਰਦਾ ਆਪ ਉਠਾਈਆ। ਪਰਦਾ ਕਹੇ ਮੈਂ ਜਾਣਾ ਉਠ, ਲੋਕਮਾਤ ਰਹਿਣ ਨਾ ਪਾਈਆ। ਸਾਹਿਬ ਸਤਿਗੁਰ ਜਾਣਾ ਤੁਠ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਜਿਸ ਨੇ ਦੱਸਣੀ ਆਤਮ ਪਰਮਾਤਮ ਇਕੋ ਤੁਕ, ਤੂੰ ਮੇਰਾ ਮੈਂ ਤੇਰਾ ਸਚ ਪੜ੍ਹਾਈਆ। ਅੰਤਮ ਬਦਲ ਕੇ ਆਪਣਾ ਰੁਖ਼, ਰਸਤਾ ਅਵਰ ਰਿਹਾ ਜਣਾਈਆ। ਪੁਰਖ ਅਕਾਲਾ ਜੰਮਿਆ ਕਿਸੇ ਨਾ ਕੁੱਖ, ਜਨਣੀ ਗੋਦ ਨਾ ਕੋਇ ਟਿਕਾਈਆ। ਉਲਟਾ ਗਰਭ ਨਾ ਹੋਇਆ ਰੁੱਖ਼, ਦਸ ਦਸ ਮਾਸ ਨਾ ਅਗਨ ਤਪਾਈਆ। ਪੰਜ ਭੂਤ ਨਾ ਬਣਿਆ ਮਨੁੱਖ, ਹੱਥ ਪੈਰ ਨਾ ਕੋਇ ਵਡਿਆਈਆ। ਪਿਤਾ ਗੋਦ ਨਾ ਬੈਠਾ ਪੁੱਤ, ਤਨ ਵਜੂਦ ਨਾ ਕੋਇ ਰਖਾਈਆ। ਆਪਣੀ ਆਪ ਸੁਹਾਈ ਰੁਤ, ਰੁਤੜੀ ਆਪ ਮਹਿਕਾਈਆ। ਕਰ ਪ੍ਰਕਾਸ਼ ਅਬਿਨਾਸ਼ੀ ਅਚੁਤ, ਚਾਰੋਂ ਕੁੰਟ ਕਰੇ ਰੁਸ਼ਨਾਈਆ। ਕੂੜੀ ਕਿਰਿਆ ਮੇਟ ਕੇ ਦੁੱਖ, ਦਰਦੀਆਂ ਹੋਏ ਸਹਾਈਆ। ਜਨ ਭਗਤਾਂ ਉਜਲ ਕਰ ਕੇ ਮੁਖ, ਦੁਰਮਤ ਮੈਲ ਧਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਸੰਮਤ ਪੰਜ ਕਹੇ ਮੈਂ ਪਿਛਾ ਦਿਤਾ ਛਡ, ਅੱਗੇ ਦਿਆਂ ਜਣਾਈਆ। ਜਨ ਭਗਤੋ ਧਰਮ ਦੀ ਧਾਰ ਕੂੜੀ ਕਿਰਿਆ ਨਾਲੋਂ ਹੋ ਜਾਓ ਅੱਡ, ਵੱਖਰਾ ਘਰ ਸੁਹਾਈਆ। ਜਿਥੇ ਦੀਨ ਮਜ਼੍ਹਬ ਦੀ ਨਹੀਂ ਕੋਈ ਹੱਦ, ਉਹ ਦਵਾਰਾ ਇਕੋ ਸੋਭਾ ਪਾਈਆ। ਇਕ ਦੂਜੇ ਨੂੰ ਲਓ ਸੱਦ, ਸਦਕੇ ਵਾਰੀ ਘੋਲੀ ਘੋਲ ਘੁਮਾਈਆ। ਖ਼ੁਸ਼ੀਆਂ ਵਿਚ ਗਾਓ ਸਦ, ਤੂੰ ਮੇਰਾ ਮੈਂ ਤੇਰਾ ਇਕੋ ਧੁਰ ਦਾ ਰਾਗ ਅਲਾਈਆ। ਨਾਮ ਖ਼ੁਮਾਰੀ ਪੀਉ ਮਦਿ, ਮਧੁਰ ਧੁਨ ਸੁਣੋ ਚਾਈਂ ਚਾਈਂਆ। ਛੱਬੀ ਪੋਹ ਨੂੰ ਹਰਿ ਸੰਗਤ ਆਉਣਾ ਸਜ, ਸੱਜਣ ਵੇਖਣਾ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਸੰਮਤ ਸ਼ਹਿਨਸ਼ਾਹੀ ਪੰਜ ਕਹੇ ਪੰਜਾਂ ਗੁਰਮੁਖਾਂ ਕੋਲ ਹੋਵੇ ਪੰਚਮ ਧਾਰ, ਪਰਪੰਚ ਨਜ਼ਰ ਕੋਇ ਨਾ ਆਈਆ। ਓਨਾਂ ਦੀ ਛਾਤੀ ਤੇ ਲਿਖਿਆ ਹੋਵੇ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਵੇਖਣ ਥਾਉਂ ਥਾਈਂਆ। ਉਹ ਚਲਣ ਵਿਚ ਇਕ ਕਤਾਰ, ਅੱਗੇ ਪਿਛੇ ਕਦਮ ਨਾ ਕੋਇ ਉਠਾਈਆ। ਖੱਬਾ ਹੱਥ ਰੱਖਿਆ ਹੋਵੇ ਉਪਰ ਦਸਤਾਰ, ਨੌਂ ਗਿਆਰਾਂ ਕਦਮ ਚਲ ਕੇ ਫੇਰ ਹੇਠਾਂ ਲੈਣ ਕਰਾਈਆ। ਮੁਖੋਂ ਕਹਿਣ ਸੱਥਰ ਵੇਖਿਆ ਯਾਰ, ਯਾਰੜਾ ਗਿਆ ਹੰਢਾਈਆ। ਇਹ ਖੇਲ ਸੱਚੀ ਸਰਕਾਰ, ਹਰਿ ਕਰਤਾ ਆਪ ਵਖਾਈਆ। ਲਹਿਣਾ ਚੁਕਣਾ ਭਗਤ ਦਵਾਰ, ਭਗਵਨ ਆਪਣਾ ਪੜਦਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਕਾਰ ਕਮਾਈਆ। ਛੱਬੀ ਪੋਹ ਕਹੇ ਮੈਂ ਦੇਣੀ ਸ਼ਾਬਾਸ਼, ਧੁਰ ਦਾ ਹੁਕਮ ਸੁਣਾਈਆ। ਪੰਜਾਂ ਗੁਰਮੁਖਾਂ ਅੰਦਰ ਰੱਖੀ ਹੋਵੇ ਆਸ, ਪ੍ਰਭ ਮਿਲਣਾ ਧੁਰਦਰਗਾਹੀਆ। ਓਨ੍ਹਾਂ ਦੀ ਇਕੋ ਹੋਵੇ ਜ਼ਾਤ, ਦੂਜੀ ਵੰਡ ਨਾ ਕੋਇ ਵੰਡਾਈਆ। ਹੱਥ ਵਿਚ ਫੜੀ ਹੋਵੇ ਕਲਮ ਦਵਾਤ, ਕਾਗ਼ਜ਼ ਕੋਰੇ ਨਾਲ ਸੁਹਾਈਆ। ਇਹਦਾ ਲੇਖਾ ਦੱਸਣਾ ਛੱਬੀ ਪੋਹ ਦੀ ਰਾਤ, ਰੈਣ ਭਿੰਨੜੀ ਦਏ ਗਵਾਹੀਆ। ਕਿਉਂ ਪੁਰਖ ਅਕਾਲ ਪਰਗਟ ਹੋਇਆ ਲੋਕਮਾਤ, ਧਰਨੀ ਧਰਤ ਧਵਲ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਸੰਮਤ
❋
❋
ਕਹੇ ਮੈਨੂੰ ਆਇਆ ਯਾਦ ਪਿਛਲਾ ਵੇਲਾ, ਵਕਤ ਨਾਲ ਜਣਾਈਆ। ਨਿਰਗੁਣ ਧਾਰ ਕੀ ਖੇਲ ਖੇਲਾ, ਕਲਜੁਗ ਅੰਤਮ ਲਏ ਅੰਗੜਾਈਆ। ਕੀ ਲਹਿਣਾ ਹੋਣਾ ਗੁਰੂ ਗੁਰ ਚੇਲਾ, ਚੇਲਾ ਗੁਰ ਧਾਰ ਦੇਣੀ ਸਮਝਾਈਆ। ਸਦੀ ਚੌਧਵੀਂ ਅੰਤਮ ਵੇਖਣਾ ਮੇਲਾ, ਵੇਖਣਹਾਰ ਨੂਰ ਇਲਾਹੀਆ। ਮਿੱਤਰ ਦਿਸੇ ਨਾ ਕੋਇ ਸੱਜਣ ਸੁਹੇਲਾ, ਸੰਗੀ ਸੰਗ ਨਾ ਕੋਇ ਨਿਭਾਈਆ। ਪੰਜਾਂ ਗੁਰਮੁਖਾਂ ਗਲ ਵਿਚ ਪਾਈਆਂ ਹੋਣ ਹਮੇਲਾਂ, ਘੁੰਗਰੂ ਫੜ ਕੇ ਦੇਣ ਛਣਕਾਈਆ। ਮੁਖੋਂ ਕਹਿਣ ਕਲਜੁਗ ਅੰਤਮ ਜਾਣਾ ਧਰਮ ਰਾਏ ਦੀ ਜੇਲਾ, ਬਿਨਾ ਸ਼ਬਦ ਗੁਰੂ ਤੋਂ ਹੋਏ ਨਾ ਕੋਇ ਸਹਾਈਆ। ਇਹ ਸੰਸਾਰ ਕੂੜੀ ਕਿਰਿਆ ਦਾ ਬੇਲਾ, ਜੰਗਲ ਜੂਹ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਹੁਕਮ ਕਹੇ ਪ੍ਰਭ ਹੁਕਮ ਅਪਾਰਾ, ਅਪਰੰਪਰ ਰਿਹਾ ਜਣਾਈਆ। ਜਿਸ ਨੇ ਖੇਲ ਕਰਨਾ ਵਿਚ ਸੰਸਾਰਾ, ਸਹਿੰਸਾ ਅਵਰ ਰਹੇ ਨਾ ਰਾਈਆ। ਨਿਰਗੁਣ ਧਾਰ ਲਏ ਅਵਤਾਰਾ, ਜੋਤੀ ਜੋਤ ਡਗਮਗਾਈਆ। ਖੇਲੇ ਖੇਲ ਅਗੰਮ ਅਪਾਰਾ, ਅਲਖ ਅਗੋਚਰ ਧੁਰਦਰਗਾਹੀਆ। ਜੋ ਗੋਬਿੰਦ ਦੇ ਕੇ ਗਿਆ ਇਸ਼ਾਰਾ, ਅਗੰਮੀ ਰਮਜ਼ ਨਾਲ ਜਣਾਈਆ। ਮਾਝੇ ਵਿਚੋਂ ਉਂਨੀ ਗੁਰਸਿਖ ਜਿਨ੍ਹਾਂ ਸੱਜੇ ਖੱਬੇ ਬੰਨ੍ਹੀਆਂ ਹੋਣ ਦਸਤਾਰਾਂ, ਦਸਤ ਲਾਲ ਰੰਗ ਰੰਗਾਈਆ। ਉਹ ਮਾਰਨ ਧੁਰ ਦਾ ਨਾਅਰਾ, ਉਚੀ ਕੂਕ ਕੂਕ ਸੁਣਾਈਆ। ਇਹੋ ਨੂਰ ਅਗੰਮੀ ਚਵੀਵਾਂ ਅਵਤਾਰਾ, ਅਮਾਮ ਅਮਾਮਾ ਸੋਭਾ ਪਾਈਆ। ਜਿਸ ਨੂੰ ਅਵਤਾਰ ਪੈਗ਼ੰਬਰ ਗੁਰ ਕਰਦੇ ਨਿਮਸਕਾਰਾ, ਸੱਯਦਿਆਂ ਵਿਚ ਸੀਸ ਝੁਕਾਈਆ। ਉਹ ਖੇਲ ਕਰੇ ਨਿਆਰਾ, ਨਿਰਾਕਾਰ ਆਪਣਾ ਪੜਦਾ ਲਾਹੀਆ। ਜਿਸ ਦਾ ਰੂਪ ਬਦਲਿਆ ਦੁਬਾਰਾ, ਸਰਗੁਣ ਨਿਰਗੁਣ ਆਪਣਾ ਖੇਲ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਲੇਖਾ ਦਏ ਦ੍ਰਿੜਾਈਆ। ਸੰਮਤ ਪੰਜ ਕਹੇ ਮੈਂ ਸਚ ਦ੍ਰਿੜਾਵਾਂਗਾ। ਜਨ ਭਗਤੋ ਦ੍ਰਿੜ ਵਿਸ਼ਵਾਸ, ਆਪ ਕਰਾਵਾਂਗਾ। ਜ਼ਰਾ ਵੇਖਿਓ ਉਪਰ ਪ੍ਰਿਥਮੀ ਆਕਾਸ਼, ਅਕਲ ਕਲਧਾਰੀ ਨਾਲ ਰਲਾਵਾਂਗਾ। ਤੁਸੀਂ ਓਸ ਦੇ ਉਹ ਤੁਹਾਡਾ ਰਹੇ ਦਾਸ, ਦਾਸੀ ਦਾਸ ਰੂਪ ਜਣਾਵਾਂਗਾ। ਆਤਮਾ ਪਰਮਾਤਮਾ ਵਸਣਾ ਇਕ ਦੂਜੇ ਦੇ ਪਾਸ, ਪਾਸਾ ਦਿਵਸ ਰੈਣ ਨਾ ਕਦੇ ਪਰਤਾਵਾਂਗਾ। ਜਨ ਭਗਤੋ ਤੁਹਾਨੂੰ ਪ੍ਰਭ ਦੀ ਕਰਨੀ ਨਾ ਪਏ ਤਲਾਸ਼, ਜੰਗਲਾਂ ਜੂਹਾਂ ਵਿਚੋਂ ਬਾਹਰ ਕਢਾਵਾਂਗਾ। ਜੋ ਮਾਲਕ ਤੁਹਾਡਾ ਖ਼ਾਸ, ਖ਼ਾਲਸ ਤੁਹਾਡੇ ਘਰ ਵਖਾਵਾਂਗਾ। ਜਿਸ ਨੂੰ ਝੁਕਦੇ ਪ੍ਰਿਥਮੀ ਆਕਾਸ਼ ਗਗਨ ਗਗਨੰਤਰ ਲੇਖ ਮੁਕਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੁਹਾਡੇ ਲੇਖੇ ਲਾਵੇ ਸਵਾਸ ਸਵਾਸ, ਸਾਹ ਸਾਹ ਸਾਚਾ ਰੰਗ ਰੰਗਾਵਾਂਗਾ। ਛੱਬੀ ਪੋਹ ਕਹੇ ਕੱਤਕ ਤੂੰ ਦੱਸੀ ਨਹੀਂ ਕਹਾਣੀ, ਕਿਉਂ ਬੈਠਾ ਮੁਖ ਛੁਪਾਈਆ। ਕੀ ਪ੍ਰਭੂ ਨੇ ਨਵੀਂ ਦੱਸਣੀ ਬਾਣੀ, ਜੇਹੜੀ ਚਾਰ ਜੁਗ ਨਾ ਕਿਸੇ ਲਿਖਾਈਆ। ਸਮਝਣੀ ਨਹੀਂ ਵਿਚੋਂ ਕਿਸੇ ਚਾਰ ਖਾਣੀ, ਅਕਲ ਬੁਧੀ ਚਲੇ ਨਾ ਕੋਇ ਚਤੁਰਾਈਆ। ਜਨ ਭਗਤੋ ਇਕੋ ਵਾਰ ਤੁਹਾਨੂੰ ਅੰਮ੍ਰਿਤ ਆਤਮ ਦੇਣਾ ਪਾਣੀ, ਨਿਝਰ ਝਿਰਨਾ ਦੇਣਾ ਝਿਰਾਈਆ। ਆਤਮਾ ਪਰਮਾਤਮਾ ਬਣਾ ਕੇ ਹਾਣੀ, ਸੁਰਤੀ ਸ਼ਬਦ ਨਾਲ ਜੁੜਾਈਆ। ਤੁਹਾਡਾ ਝਗੜਾ ਰਹਿਣ ਨਹੀਂ ਦੇਣਾ ਜਿਸਮਾਨੀ, ਜਿਸਮ ਜ਼ਮੀਰ ਦੇਣਾ ਬਦਲਾਈਆ। ਮੰਜ਼ਲ ਦੱਸ ਇਕ ਆਸਾਨੀ, ਅਸਲ ਵਸਲ ਦੇਣਾ ਕਰਾਈਆ। ਗੁਰਮੁਖੋ ਗੁਰੂ ਪਿਛੇ ਗੁਰਸਿਖ ਨੂੰ ਦੇਣੀ ਨਾ ਪਏ ਕੁਰਬਾਨੀ, ਸਤਿਗੁਰ ਸ਼ਬਦ ਸਦਾ ਸਦਾ ਸਿਰ ਆਪਣਾ ਹੱਥ ਟਿਕਾਈਆ। ਜਦ ਦੇਵੇ ਤੇ ਗੁਰਮੁਖਾਂ ਨੂੰ ਪ੍ਰੇਮ ਦੀ ਨਿਸ਼ਾਨੀ, ਨਿਸ਼ਾਨਾ ਧਰਮ ਦਾ ਦਏ ਝੁਲਾਈਆ।
❋
❋
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਛੱਬੀ ਪੋਹ ਕਹੇ ਕੱਤਕ ਕਿਉਂ ਆਲਸ ਨਿੰਦਰਾ ਵਿਚ ਸੋਇਆ, ਸੁੱਤਿਆ ਲੈ ਅੰਗੜਾਈਆ। ਪੁਰਖ ਅਕਾਲ ਆਦਿ ਅੰਤ ਨਵਾਂ ਨਰੋਆ, ਨਰ ਨਰਾਇਣ ਇਕੋ ਰੂਪ ਸਮਾਈਆ। ਜਿਸ ਦਾ ਬੀਜ ਕਿਸੇ ਨਾ ਬੋਇਆ, ਜੰਮਣ ਵਾਲੀ ਕੋਇ ਨਾ ਮਾਈਆ। ਆਪਣੇ ਵਰਗਾ ਉਹ ਆਪੇ ਹੋਇਆ, ਦੂਜਾ ਰੂਪ ਨਾ ਕੋਇ ਦਰਸਾਈਆ। ਜਿਸ ਨੇ ਖੇਲ ਕਰਨਾ ਪਰੇ ਤ੍ਰੈਲੋਆ, ਤ੍ਰੈਲੋਕੀ ਨਾਥ ਝੁਕ ਝੁਕ ਲਾਗਣ ਪਾਈਂਆ। ਜਗਤ ਜਹਾਨ ਅੰਤਰ ਧਿਆਨ ਜਾਣਾ ਮੋਹਿਆ, ਮੁਹੱਬਤ ਆਪਣੇ ਨਾਲ ਰਖਾਈਆ। ਦੂਜਾ ਦਿਸੇ ਅਵਰ ਨਾ ਕੋਇਆ, ਦਵੈਤੀ ਵੰਡ ਨਾ ਕੋਇ ਵੰਡਾਈਆ। ਏਕਾ ਸ਼ਬਦ ਧਾਗੇ ਜੀਵ ਜਹਾਨ ਜਾਣਾ ਪਰੋਇਆ, ਪਰੋਹਤਾਂ ਦੀ ਲੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਛੱਬੀ ਪੋਹ ਕਹੇ ਕੱਤਕ ਕੀ ਕਰਮ ਕਾਂਡ ਦਾ ਝਗੜਾ, ਜੁਗ ਜੁਗ ਗ੍ਰੰਥਾਂ ਦਿਤਾ ਸੁਣਾਈਆ। ਕੁਛ ਭੇਤ ਦੱਸ ਅਗਲਾ, ਕੀ ਪ੍ਰਭ ਜੂ ਖੇਲ ਖਿਲਾਈਆ। ਵੇਖੀਂ ਬਣੀ ਨਾ ਬਪੜਾ ਬਗਲਾ, ਬਾਹਰੋਂ ਰੂਪ ਵਖਾਈਆ। ਫਿਰੀਂ ਨਾ ਜੂਹਾਂ ਜੰਗਲਾਂ, ਟਿੱਲੇ ਪਰਬਤ ਖੋਜ ਖੁਜਾਈਆ। ਬੱਝ ਨਾ ਜਾਈਂ ਸ਼ਰਅ ਵਾਲੇ ਸੰਗਲਾ, ਨਾਤਾ ਜਾਣਾ ਤੁੜਾਈਆ। ਕਿਉਂ ਨਾਨਕ ਨੀਤੀ ਦੱਸ ਕੇ ਗਿਆ ਹੋ ਕੇ ਕੰਗਲਾ, ਗ਼ਰੀਬ ਨਿਮਾਣਾ ਆਪਣਾ ਵੇਸ ਵਟਾਈਆ। ਜਗਤ ਜਹਾਨ ਰਹੇ ਨਾ ਅੰਧਲਾ, ਨੇਤਰ ਲੋਚਣ ਨੈਣ ਅੱਖ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸ਼ਾ ਨਰ ਨਰੇਸ਼ਾ ਇਕੋ ਇਕ ਸੁਣਾਈਆ। ਕੱਤਕ ਕਹੇ ਮੈਂ ਵੇਖਿਆ ਦੀਨ ਦੁਨੀ ਦਾ ਕਿੱਤਾ, ਚਾਰੋਂ ਕੁੰਟ ਧਿਆਨ ਲਗਾਈਆ। ਸਾਚਾ ਨਜ਼ਰ ਨਾ ਆਇਆ ਹਿੱਤਾ, ਹਿਤਕਾਰੀ ਰੂਪ ਨਾ ਕੋਇ ਦਰਸਾਈਆ। ਮਾਣ ਹੰਕਾਰ ਵਿੱਚ ਵੇਖਿਆ ਵੱਡਾ ਨਿੱਕਾ, ਹਉਮੇ ਗੜ੍ਹ ਨਾ ਕੋਇ ਤੁੜਾਈਆ। ਅੰਮ੍ਰਿਤ ਰਸ ਨਾ ਮਿਲਿਆ ਮਿੱਠਾ, ਵਿਖ ਕੂੜ ਭਰੀ ਲੋਕਾਈਆ। ਸਾਚਾ ਦਰ ਕਿਸੇ ਨਾ ਡਿੱਠਾ, ਧਰਮ ਦਵਾਰ ਰਹੇ ਕੁਰਲਾਈਆ। ਪੁਰਖ ਅਕਾਲ ਨੂੰ ਛਡ ਕੇ ਸ੍ਰਿਸ਼ਟੀ ਮੰਨਦੀ ਪੱਥਰ ਇੱਟਾਂ, ਪਾਹਨਾਂ ਸੀਸ ਨਿਵਾਈਆ। ਅੰਤ ਸਭ ਦਾ ਕਾਗ਼ਜ਼ ਕੋਰਾ ਤੇ ਲੇਖਾ ਚਿੱਟਾ, ਪ੍ਰਭ ਦੇ ਲੇਖੇ ਵਿਚ ਕੋਇ ਨਾ ਆਈਆ। ਸਦੀ ਚੌਧਵੀਂ ਅੰਤ ਅਖ਼ੀਰ ਬੇਨਜ਼ੀਰ ਸਭ ਦਾ ਕਢਣਾ ਸਿੱਟਾ, ਸਿੱਟੇਬਾਜ਼ੀ ਦਾ ਲਹਿਣਾ ਸਭ ਦੀ ਝੋਲੀ ਪਾਈਆ। ਕਿਉਂ ਛੱਬੀ ਪੋਹ ਨੂੰ ਗੁਰ ਅਵਤਾਰ ਪਗ਼ੰਬਰਾਂ ਦੇ ਜਰਮ ਕਰਮ ਦਾ ਲੈ ਕੇ ਆਉਣਾ ਚਿੱਠਾ, ਦੀਨ ਮਜ਼੍ਹਬ ਦਾ ਲੇਖਾ ਦੇਣਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਪੜਦਾ ਓਹਲਾ ਦਏ ਉਠਾਈਆ। ਛੱਬੀ ਪੋਹ ਕਹੇ ਕੱਤਕ ਕੁਛ ਦੱਸ ਦੇ ਹੋਰ, ਅੱਗੇ ਤੋ ਅੱਗੇ ਧਿਆਨ ਲਗਾਈਆ। ਕੱਤਕ ਕਹੇ ਮੈਂ ਕੀ ਦੱਸਾਂ ਜਿਧਰ ਤਕਾਂ ਸਾਰੇ ਦਿਸਣ ਚੋਰ, ਠੱਗੀ ਪ੍ਰਭ ਦੇ ਨਾਲ ਕਮਾਈਆ। ਰਸਨਾ ਨਾਮ ਜਪਦੇ ਅੰਤਰ ਕਠੋਰ, ਕਾਮ ਕਰੋਧ ਲੋਭ ਮੋਹ ਹੰਕਾਰ ਵਿਚ ਹਲਕਾਈਆ। ਸੁਰਤੀ ਸ਼ਬਦ ਸਕੇ ਨਾ ਕੋਇ ਜੋੜ, ਆਤਮ ਪਰਮਾਤਮ ਰੰਗ ਨਾ ਕੋਇ ਰੰਗਾਈਆ। ਮਨ ਵਾਸਨਾ ਕਾਮ ਕਲਪਣਾ ਇਸਤਰੀ ਪੁਰਸ਼ ਕੀ ਜਗਤ ਵਾਲੀ ਲੋੜ, ਲੋੜੀਂਦਾ ਸਾਜਣ ਹੱਥ ਕਿਸੇ ਨਾ ਆਈਆ। ਕੱਤਕ ਕਹੇ ਸਦੀ ਚੌਧਵੀਂ ਦੇ ਮਨੁਸ਼ਾਂ ਨਾਲੋਂ ਚੰਗੇ ਢੋਰ, ਜੋ ਖਾ ਪੀ ਕੇ ਪ੍ਰਭ ਦਾ ਸ਼ੁਕਰ ਮਨਾਈਆ। ਛੱਬੀ ਪੋਹ ਕਿਹਾ ਦੱਸ ਹੋਰ, ਹੋਰ ਦੇ ਸਮਝਾਈਆ। ਕੱਤਕ ਕਹੇ ਜਨ ਭਗਤਾਂ ਪ੍ਰਭੂ ਜਾਣਾ ਬਹੁੜ, ਬਹੁੜ ਗਲੇ ਲਗਾਈਆ। ਇਕੋ ਮੰਜ਼ਲ ਇਕੋ
❋
❋
ਦਵਾਰਾ ਇਕੋ ਨਾਮ ਲਗਾ ਕੇ ਪੌੜ, ਪਾਰਬ੍ਰਹਮ ਪ੍ਰਭ ਆਪਣਾ ਘਰ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਲਏ ਮਿਲਾਈਆ। ਪੋਹ ਕਹੇ ਸੰਮਤ ਸ਼ਹਿਨਸ਼ਾਹੀ ਪੰਜ ਪੰਚ, ਪੰਚਮ ਦੇ ਸਮਝਾਈਆ। ਸ੍ਰਿਸ਼ਟੀ ਵੇਖਣੀ ਕਾਇਆ ਕੰਚ, ਕੰਚਨ ਗੜ੍ਹ ਫੋਲ ਫੁਲਾਈਆ। ਕੀ ਧਰਮ ਦਾ ਵੇਖਣਾ ਮੰਚ, ਕੀ ਕੂੜੀ ਕਿਰਿਆ ਸਿੰਘਾਸਣ ਰਹੀ ਜਮਾਈਆ। ਜਾਂ ਤੱਕਿਆ ਸਤਿ ਦੀ ਧਾਰ ਰਹੀ ਕੋਈ ਨਾ ਅੰਸ਼, ਬੰਸ ਸਰਬੰਸ ਨਾ ਕੋਇ ਵਡਿਆਈਆ। ਕਲਜੁਗ ਕੂੜ ਕੁੜਿਆਰਾ ਜਿਸ ਮਨ ਹੰਕਾਰੀ ਕੀਤਾ ਕੰਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਵਰ ਦਾਤਾ ਇਕ ਅਖਵਾਈਆ। ਕੱਤਕ ਕਹੇ ਔਹ ਕਲਜੁਗ ਆ ਗਿਆ ਨੱਠਾ, ਆਪਣਾ ਪੰਧ ਮੁਕਾਈਆ। ਸਭ ਨੂੰ ਕਰਦਾ ਠੱਠਾ, ਠੁੱਠਾ ਰਿਹਾ ਵਖਾਈਆ। ਭਾਵੇਂ ਕੋਈ ਅਵਤਾਰ ਪੈਗ਼ੰਬਰ ਗੁਰ ਪ੍ਰਭ ਦਾ ਬਣ ਕੇ ਆਇਆ ਪੱਠਾ, ਆਪਣਾ ਬਲ ਧਰਾਈਆ। ਮੈਂ ਸਭ ਦਾ ਲੇਖਾ ਮੁਕਾਉਣਾ ਇਕੱਠਾ, ਇਕੱਠਿਆਂ ਦਿਆਂ ਜਣਾਈਆ। ਜਾ ਕੇ ਵੇਖੋ ਦੀਨ ਮਜ਼੍ਹਬਾਂ ਵਿਚ ਪਾਇਆ ਰੱਟਾ, ਝਗੜਾ ਸਕੇ ਨਾ ਕੋਇ ਚੁਕਾਈਆ। ਧੂੜੀ ਖ਼ਾਕ ਛਾਰ ਉਡਦੀ ਘੱਟਾ, ਅੰਧ ਅੰਧੇਰ ਸਕੇ ਨਾ ਕੋਇ ਮਿਟਾਈਆ। ਉਹ ਮੁਹੰਮਦਾ ਵੇਖ ਲੈ ਤੇਰੀ ਸਦੀ ਚੌਧਵੀਂ ਦਾ ਪੂਰਾ ਹੋਣ ਵਾਲਾ ਪਟਾ, ਪਟਨੇ ਵਾਲਾ ਦਏ ਗਵਾਹੀਆ। ਤੁਹਾਡੇ ਸਾਰਿਆਂ ਦੇ ਬਦਲੇ ਇਕੋ ਸ਼ਬਦ ਗੁਰੂ ਦਾ ਵੱਟਾ, ਤੱਤਾਂ ਦਾ ਲੇਖਾ ਦੇਣਾ ਮੁਕਾਈਆ। ਤੁਹਾਡੀ ਕੀਮਤ ਪੈ ਗਈ ਹੱਟਾਂ ਵਿਚ ਟਕਾ, ਟਕਿਆਂ ਉਤੇ ਤੁਹਾਡਾ ਨਾਮ ਵਿਕ ਕੇ ਤੁਹਾਡਾ ਰੂਪ ਗਿਆ ਬਦਲਾਈਆ। ਜ਼ਰਾ ਵੇਖੋ ਵੜ ਕੇ ਵਿਚ ਤਤ ਅੱਠਾਂ, ਨੌਂ ਦਵਾਰੇ ਖੋਜ ਖੁਜਾਈਆ। ਸਭ ਦਾ ਚੀਥੜ ਪੁਰਾਣਾ ਫਟਾ, ਅੰਤਰ ਰੰਗ ਨਾ ਕੋਇ ਰੰਗਾਈਆ। ਨਾ ਕੋਈ ਸਿਖਿਆ ਰਹੀ ਨਾ ਕੋਈ ਧਰਮ ਧਾਰ ਦੀ ਮਤਾ, ਮਨਮਤ ਚਾਰੇ ਕੁੰਟ ਹੋਈ ਹਲਕਾਈਆ। ਨਾ ਕੋਈ ਧੀਰਜ ਰਹੀ ਨਾ ਕੋਈ ਜਤਾ, ਸਤਿ ਸੰਤੋਖ ਨਾ ਕੋਇ ਵਖਾਈਆ। ਗੁਰ ਅਵਤਾਰ ਪੈਗ਼ੰਬਰੋ ਆਪਣੀ ਦੁਨੀਆ ਵੇਖੋ ਰਤਾ, ਰਤਨ ਅਮੋਲਕ ਹੀਰਾ ਨਜ਼ਰ ਕੋਇ ਨਾ ਆਈਆ। ਕਿਧਰ ਗਏ ਤੁਹਾਡੇ ਰਾਗ ਛੱਤੀ ਛਤਾ, ਸ਼ਹਿਨਸ਼ਾਹ ਮੇਲ ਨਾ ਕੋਇ ਮਿਲਾਈਆ। ਕਿਧਰ ਗਏ ਸਪਾਰੇ ਤੀਸ ਬਤੀਸ ਬਤਾ, ਬੱਤੀ ਦੰਦ ਸਿਫ਼ਤ ਸਾਲਾਹੀਆ। ਕਿਧਰ ਗਏ ਧਿਆਏ ਦਸ ਅੱਠਾ, ਅੱਠ ਦਸ ਨਾਲ ਵਡਿਆਈਆ। ਕਿਧਰ ਗਏ ਸਲੋਕ ਚਾਰ ਲੱਖ ਸਤਾਰਾਂ ਹਜ਼ਾਰ ਅਠਾਰਾਂ ਪੁਰਾਨ ਕੀਤਿਆਂ ਇਕੱਠਾ, ਇਕੱਠਿਆਂ ਦਾ ਰੂਪ ਨਜ਼ਰ ਕੋਇ ਨਾ ਆਈਆ। ਕਿਉਂ ਕਿਧਰ ਗਿਆ ਤੁਹਾਡਾ ਮਾਰਗ ਵਖਾ, ਵੱਖਰੀ ਵੱਖਰੀ ਕਾਰ ਕਮਾਈਆ। ਅੰਤਮ ਵੇਖੋ ਸਾਰੇ ਆਪਣੀਆਂ ਅੱਖਾਂ, ਬਿਨ ਅੱਖਾਂ ਨੈਣ ਉਠਾਈਆ। ਬਾਹਰੋਂ ਤੁਹਾਨੂੰ ਸਾਰੇ ਟੇਕਦੇ ਮੱਥਾ, ਝੁਕ ਝੁਕ ਲਾਗਣ ਪਾਈਂਆ। ਕਿਉਂ ਤੁਹਾਡਾ ਨੂਰ ਜ਼ਹੂਰ ਕਿਸੇ ਅੰਦਰ ਨਹੀਂ ਵਸਾ, ਵਾਸਤਾ ਆਪਣੇ ਨਾਲ ਜੁੜਾਈਆ। ਮਾਝੇ ਵਾਲਿਓ ਛੱਬੀ ਪੋਹ ਨੂੰ ਇੱਕੀ ਹੱਥ ਦਾ ਲੈ ਕੇ ਆਉਣਾ ਰੱਸਾ, ਰਸਤਾ ਸਭ ਦਾ ਸਾਫ਼ ਦਏ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਰਗ ਇਕ ਜਣਾਈਆ। ਕੱਤਕ ਕਹੇ ਛੱਬੀ ਪੋਹ ਔਹ ਬਲ ਬਾਵਨ ਦੀ ਵੇਖ ਧਾਰ, ਰਿਸ਼ੀਆਂ ਨਾਲ ਜਣਾਈਆ। ਕਰਾਂ ਖ਼ਬਰਦਾਰ, ਸੰਦੇਸ਼ਾ ਦੇਵਾਂ ਧੁਰਦਰਗਾਹੀਆ। ਕੀ ਕ੍ਰਿਸ਼ਨ ਕੀਤਾ ਵਿਚਾਰ, ਕਾਹਨ ਅਰਜਨ ਗਿਆ ਦ੍ਰਿੜਾਈਆ। ਕੁਰੋਕੁਸ਼ੇਤਰ ਖੋਲ੍ਹ ਕਿਵਾੜ, ਪੜਦਾ ਦਿਤਾ ਉਠਾਈਆ। ਉਂਨੀ ਇੱਕੀ ਦੇ ਅਧਾਰ, ਬੀਸ ਵਿਚੋਂ ਗਿਆ ਛੁਪਾਈਆ। ਸਰਗੁਣ ਤੋਂ ਜ਼ੀਰੋ ਸਿਫ਼ਰ ਰੂਪ ਸੰਸਾਰ, ਕਰਤਾਰ ਸਿਫ਼ਰੇ
❋
❋
ਵਿਚ ਸਮਾਈਆ। ਜਿਸ ਖੇਲ ਕਰਨਾ ਅਪਾਰ, ਅਪਰੰਪਰ ਆਪਣਾ ਵੇਸ ਵਟਾਈਆ। ਕਲ ਕਲਕੀ ਲਏ ਅਵਤਾਰ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਗੋਬਿੰਦ ਸ਼ਬਦ ਹੋਵੇ ਸਿਕਦਾਰ, ਧੁਰ ਫ਼ਰਮਾਨਾ ਹੁਕਮ ਜਣਾਈਆ। ਪੂਰਬ ਲੇਖਾ ਲਏ ਉਧਾਰ, ਪਿਛਲਾ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਕੱਤਕ ਕਹੇ ਕ੍ਰਿਸ਼ਨ ਹਲਾਈ ਆਪਣੀ ਉਂਗਲ, ਚੱਕਰ ਸੁਦਰਸ਼ਨ ਨਾਲ ਘੁਮਾਈਆ। ਫੇਰ ਆਪਣਾ ਅੰਗੂਠਾ ਲੱਗਾ ਚੁੰਮਣ, ਚੂਸ ਚੂਸ ਦਿਤਾ ਵਖਾਈਆ। ਫੇਰ ਜਾਮੇ ਨੂੰ ਪਾ ਕੇ ਗੁੰਝਲ, ਵਟ ਦਿਤਾ ਚੜ੍ਹਾਈਆ। ਫੇਰ ਮਸਤੀ ਵਿਚ ਲੱਗਾ ਊਂਘਣ, ਨੈਣ ਬੰਦ ਕਰਾਈਆ। ਫੇਰ ਹੰਝੂ ਲੱਗਾ ਪੂੰਝਣ, ਨੈਣਾਂ ਨੀਰ ਕਰ ਸਫ਼ਾਈਆ। ਫੇਰ ਬਣ ਕੇ ਮਧੁਸੂਦਨ, ਸਿਰ ਆਪਣਾ ਦਿਤਾ ਹਿਲਾਈਆ। ਫੇਰ ਭੇਵ ਖੋਲ੍ਹ ਕੇ ਗੂਝਣ, ਅਰਜਨ ਦਿਤਾ ਉਠਾਈਆ। ਔਹ ਵੇਖ ਗੋਬਿੰਦ ਦੇ ਬੱਚੇ ਲੱਗੇ ਝੂਜਣ, ਕਲਜੁਗ ਅੰਤਮ ਦਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਕੱਤਕ ਕਹੇ ਮੈਂ ਵੇਖੇ ਰਿਸ਼ੀ ਤੇਰਾਂ ਸੌ ਸਤਾਸੀ, ਬਲ ਬਾਵਨ ਧਿਆਨ ਲਗਾਈਆ। ਜਿਨ੍ਹਾਂ ਦਾ ਲੇਖਾ ਪੁਰਖ ਅਬਿਨਾਸ਼ੀ, ਕਲਜੁਗ ਅੰਤਮ ਮੇਲ ਮਿਲਾਈਆ। ਉਹ ਬਣ ਕੇ ਦਾਸ ਦਾਸੀ, ਸੇਵਕ ਸੇਵਾ ਸਚ ਕਮਾਈਆ। ਓਧਰੋਂ ਕ੍ਰਿਸ਼ਨ ਨੇ ਆਪਣੇ ਕੰਨ ਤੇ ਮਾਰਿਆ ਆਪਣਾ ਹਾਥੀ, ਸਹਿਜ ਨਾਲ ਹਿਲਾਈਆ। ਕੁੰਡਲ ਹਿਲਿਆ ਤੇ ਬਚਨ ਦੱਸਿਆ ਸਾਚੀ, ਸਚ ਦਿਤਾ ਦ੍ਰਿੜਾਈਆ। ਕ੍ਰਿਸ਼ਨ ਓਹ ਵੇਖ ਜਿਸ ਵੇਲੇ ਰਾਮ ਬਣਿਆ ਬਨਵਾਸੀ, ਤ੍ਰੇਤਾ ਦਏ ਗਵਾਹੀਆ। ਓਸ ਕੁੰਡਲ ਵੱਲ ਮਾਰੀ ਝਾਕੀ, ਜੋ ਪਿਛਲਾ ਪੂਰਬ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਭੇਵ ਖੁਲ੍ਹਾਈਆ। ਕੁੰਡਲ ਕਿਹਾ ਕ੍ਰਿਸ਼ਨ ਮੈਨੂੰ ਹੱਥ ਲਾਇਆ, ਲਾ ਕੇ ਦਿਤਾ ਹਟਾਈਆ। ਮੈਂ ਵੇਖੀ ਤ੍ਰੈਗੁਣ ਮਾਇਆ, ਮਮਤਾ ਰਹੀ ਵਖਾਈਆ। ਮੈਂ ਵੇਖਿਆ ਉਸ ਦਾ ਛਾਇਆ, ਚਾਰੋਂ ਕੁੰਟ ਨਜ਼ਰੀ ਆਈਆ। ਮੈਂ ਹੰਝੂਆਂ ਨੀਰ ਵਹਾਇਆ, ਰੋ ਕੇ ਦਿਤਾ ਵਖਾਈਆ। ਪ੍ਰਭੂ ਇਹ ਕੀ ਖੇਲ ਰਚਾਇਆ, ਤੇਰੀ ਬੇਪਰਵਾਹੀਆ। ਕ੍ਰਿਸ਼ਨ ਨੇ ਹੱਸ ਕੇ ਮੁਖੋਂ ਅਲਾਇਆ, ਸਹਿਜੇ ਦਿਤਾ ਦ੍ਰਿੜਾਈਆ। ਵੇਖ ਕੁਰੋਕੁਸ਼ੇਤਰ ਵਿਚ ਤੇਰਾ ਪੜਦਾ ਪਾਇਆ, ਪੜਦਾ ਸਕੇ ਨਾ ਕੋਇ ਉਠਾਈਆ। ਕੌਰਵ ਪਾਂਡਵ ਯੁਧ ਕਰਾਇਆ, ਯੁਧਿਸ਼ਟਰ ਦੁਰਯੋਧਨ ਦਏ ਗਵਾਹੀਆ। ਯਾਦ ਰੱਖੀਂ ਜਿਸ ਵੇਲੇ ਕਲਜੁਗ ਅੰਤਮ ਆਇਆ, ਕਾਹਨ ਦਾ ਕਾਹਨ ਫੇਰਾ ਪਾਈਆ। ਪੂਰਬ ਰਿਸ਼ੀਆਂ ਲੇਖ ਚੁਕਾਇਆ, ਕੁੰਡਲ ਬਾਵਨ ਵਾਲਾ ਮੰਗ ਮੰਗਾਈਆ। ਕ੍ਰਿਸ਼ਨ ਕਿਹਾ ਅਗਲਾ ਖੇਲ ਬੇਪਰਵਾਹਿਆ, ਬੇਪਰਵਾਹੀ ਵਿਚ ਸਮਾਈਆ। ਦੂਜਾ ਕੁੰਡਲ ਉਹਦੇ ਨਾਲ ਦਿਆਂ ਰਲਾਇਆ, ਪੂਰਬ ਜੋੜੀ ਜੋੜ ਜੁੜਾਈਆ। ਓਸ ਵੇਲੇ ਅਰਜਨ ਦੇ ਸਾਥੀ ਯੁਧਿਸ਼ਟਰ ਦੇ ਮੰਨਣ ਵਾਲੇ ਆਖੀ ਫੇਰ ਜਨਮ ਲੈਣ ਪਾਇਆ, ਧਰਨੀ ਏਸੇ ਸੋਭਾ ਪਾਈਆ। ਓਸੇ ਕਾਰਨ ਹਰਿ ਸੰਗਤ ਇਰਦ ਗਿਰਦ ਡੇਰਾ ਲਾਇਆ, ਦੂਰ ਨੇੜਾ ਵੰਡ ਨਾ ਕੋਇ ਵੰਡਾਈਆ। ਕੁੰਡਲ ਦੇ ਨਾਲ ਕੁੰਡਲ ਲੈਣਾ ਮਿਲਾਇਆ, ਵੱਧ ਘੱਟ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਾ ਆਪਣਾ ਹੁਕਮ ਵਰਤਾਈਆ। ਸਚ ਦਾ ਹੁਕਮ ਵਰਤੇ ਜ਼ਰੂਰ, ਜ਼ਰੂਰਤ ਸਭ ਦੀ ਵੇਖ ਵਖਾਈਆ। ਇਕੋ ਮਾਲਕ ਇਕੋ ਸ਼ਬਦ ਗੁਰੂ ਹਜ਼ੂਰ, ਹਜ਼ੂਰੀਏ ਗੁਰ ਅਵਤਾਰ ਪੈਗ਼ੰਬਰ ਨਜ਼ਰੀ ਆਈਆ। ਜੋ ਸਰਬ ਕਲਾ ਭਰਪੂਰ, ਭਰਪੂਰ ਰਿਹਾ ਸਰਬ ਠਾਈਆ। ਜਿਸ ਦਾ ਆਦਿ ਜੁਗਾਦਿ ਦਸਤੂਰ, ਜੁਗ ਚੌਕੜੀ ਨੀਤੀ ਚਲੀ
❋
❋
ਆਈਆ। ਨਾਤਾ ਤੋੜਨਾ ਕੂੜੋ ਕੂੜ, ਸਚ ਸੁੱਚ ਦਏ ਪਰਗਟਾਈਆ। ਜਨ ਭਗਤੋ ਛੱਬੀ ਪੋਹ ਨੂੰ ਸਾਰੀ ਸੰਗਤ ਨੇ ਲਾਉਣੀ ਇਕ ਵਾਰੀ ਮਸਤਕ ਧੂੜ, ਧੂੜੀ ਟਿੱਕੇ ਖ਼ਾਕ ਸਭ ਨੂੰ ਦਏ ਰਮਾਈਆ। ਦਰ ਆਇਆ ਕੋਈ ਗੁਰਮੁਖ ਰਹੇ ਨਾ ਮੂਰਖ ਮੂੜ੍ਹ, ਚਤੁਰ ਸੁਘੜ ਸੁਚੱਜੇ ਦਏ ਬਣਾਈਆ। ਇਕੋ ਵਾਰ ਬਖ਼ਸ਼ ਕੇ ਅੰਤਰ ਆਤਮ ਦਾ ਨੂਰ, ਅੰਧ ਅੰਧੇਰਾ ਦੇਣਾ ਮਿਟਾਈਆ। ਜਨਮ ਜਨਮ ਦਾ ਕਰਮ ਕਰਮ ਦਾ ਬਖ਼ਸ਼ ਕੇ ਕਸੂਰ, ਕਰਮ ਕਾਂਡ ਦਾ ਲੇਖਾ ਦੇਣਾ ਢਾਹੀਆ। ਕਿਉਂ ਆਦਿ ਤੋਂ ਲੈ ਕੇ ਅੰਤ ਤਕ ਜੁਗ ਚੌਕੜੀ ਸ਼ਬਦ ਗੁਰੂ ਸਰਬ ਕਲਾ ਭਰਪੂਰ, ਦੂਜੇ ਦਰ ਮੰਗਣ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦੀ ਬੇਨੰਤੀ ਕਰ ਮਨਜ਼ੂਰ, ਮਨਜ਼ੂਰੀ ਵਿਚ ਸਭ ਦੀ ਮੰਜ਼ਲ ਦਏ ਵਖਾਈਆ।