ਪੁਸਤਕਾਲਾਭਾਗ ੨੨

੨ ਕੱਤਕ ਸ਼ਹਿਨਸ਼ਾਹੀ ਸੰਮਤ ੫ ਸੁਲੱਖਣ ਸਿੰਘ ਦੇ ਗ੍ਰਹਿ ਪਿੰਡ ਰੁਕਨਾ ਮੂੰਗਲਾ ਜ਼ਿਲਾ ਫਿਰੋਜ਼ ਪੁਰ

ਸ਼ਬਦੀ ਗੋਬਿੰਦ ਵੇਖ ਮਹੀਨਾ ਕੱਤਕ, ਕਾਰਤਕ ਧਿਆਨ ਲਗਾਈਆ। ਪੰਚਮ ਵਕਤ ਸੁਹੇਲਾ ਆਇਆ ਜਗਤ, ਜਾਗਰਤ ਜੋਤ ਜੋਤ ਰੁਸ਼ਨਾਈਆ। ਸੰਤ ਸੁਹੇਲੇ ਵੇਖ ਭਗਤ, ਭਗਵਨ ਭੇਵ ਖੁਲ੍ਹਾਈਆ। ਪਿਛਲਾ ਲਹਿਣਾ ਪੂਰੀ ਕਰ ਸ਼ਰਤ, ਸ਼ਰਅ ਜ਼ੰਜੀਰ ਕਟਾਈਆ। ਫਿਰੀ ਦੁਹਾਈ ਉਤੇ ਫ਼ਰਸ਼, ਧਰਨੀ ਧਰਤ ਧਵਲ ਕੁਰਲਾਈਆ। ਤੂੰ ਮਾਲਕ ਆਲੀ ਅਰਸ਼, ਆਲੀਸ਼ਾਨ ਤੇਰੀ ਸਰਨਾਈਆ। ਸਦੀ ਚੌਧਵੀਂ ਕਰ ਤਰਸ, ਰਹਿਮਤ ਆਪ ਕਮਾਈਆ। ਉਠ ਵੇਖ ਸ਼ਹਿਨਸ਼ਾਹੀ ਬਰਸ, ਸੰਮਤ ਪੰਚਮ ਗਿਆ ਆਈਆ। ਨਿਰਗੁਣ ਧਾਰ ਤੇਰਾ ਖੇਲ ਉਪਰ ਧਰਤ, ਧਵਲ ਦੇ ਵਡਿਆਈਆ। ਸ਼ਰਅ ਛੁਰੀ ਰਹੇ ਨਾ ਕਰਦ, ਕਲਮਾ ਰੂਪ ਨਾ ਕੋਇ ਕਸਾਈਆ। ਕੂੜੀ ਕਿਰਿਆ ਮੇਟ ਅੰਧੇਰਾ ਗਰਦ, ਅੰਧ ਅਗਿਆਨ ਗਵਾਈਆ। ਗ਼ਰੀਬ ਨਿਮਾਣਿਆਂ ਵੰਡ ਦਰਦ, ਦੁਖੀਆਂ ਹੋ ਸਹਾਈਆ। ਸਚ ਬੇਨੰਤੀ ਅਰਜ਼, ਆਰਜ਼ੂ ਦਿਤੀ ਜਣਾਈਆ। ਜੁਗ ਚੌਕੜੀ ਵੇਖ ਫ਼ਰਦ, ਪੂਰਬ ਪੜਦਾ ਆਪ ਉਠਾਈਆ। ਜੋਧੇ ਸੂਰਬੀਰ ਮਰਦਾਨੇ ਮਰਦ, ਮਦਦ ਤੇਰੀ ਮੰਗ ਮੰਗਾਈਆ। ਆਪਣਾ ਖੇਲ ਦੱਸ ਅਸਚਰਜ, ਅਚਰਜ ਆਪਣੀ ਕਾਰ ਕਮਾਈਆ। ਸਭ ਦੀ ਪੂਰੀ ਹੋਵੇ ਗ਼ਰਜ਼, ਮਨਸਾ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਮਿਹਰ ਨਜ਼ਰ ਆਪ ਉਠਾਈਆ। ਗੋਬਿੰਦ ਸ਼ਬਦ ਕਹੇ ਕੱਤਕ ਦੱਸ ਦੇ ਭੇਦ, ਭੇਵ ਰਹੇ ਨਾ ਰਾਈਆ। ਕੀ ਲੇਖਾ ਚਾਰੇ ਵੇਦ, ਵਿਦਿਆ ਤੋਂ ਬਾਹਰ ਬ੍ਰਹਮ ਪੜ੍ਹਾਈਆ। ਕੀ ਖੇਲ ਅਛਲ ਅਛੇਦ, ਵਲ ਛਲ ਕਾਰ ਕਮਾਈਆ। ਪੜਦਾ ਲਾਹ ਦੇ ਏਕੰਕਾਰ ਏਕ, ਇਕ ਇਕੱਲਾ ਭੇਵ ਰਹੇ ਨਾ ਰਾਈਆ। ਜਿਸ ਦੀ ਸਭ ਨੇ ਰੱਖਣੀ ਟੇਕ, ਟਿੱਕੇ ਧੂੜੀ ਖ਼ਾਕ ਰਮਾਈਆ। ਬੁਧ ਕਰੇ ਬਿਬੇਕ, ਦੁਰਮਤ ਮੈਲ ਧਵਾਈਆ। ਹਰ ਘਟ ਲਏ ਵੇਖ, ਲੱਖ ਚੁਰਾਸੀ ਖੋਜ ਖੁਜਾਈਆ। ਜੋਤੀ ਜਾਤਾ ਧਾਰ ਕੇ ਭੇਖ, ਭੇਖਾਧਾਰੀ ਰੂਪ ਵਖਾਈਆ। ਜਿਸ ਦਾ ਮੁੱਛ ਦਾੜ੍ਹੀ ਨਾ ਕੋਇ ਕੇਸ, ਮੂੰਡ ਮੁੰਡਾਏ ਨਾ ਵੰਡ ਵੰਡਾਈਆ। ਨਾਤਾ ਜੋੜੇ ਨਾਲ ਦਸ ਦਸਮੇਸ, ਦਹਿ ਦਿਸ਼ਾ ਕਰ ਰੁਸ਼ਨਾਈਆ। ਸ਼ਬਦ ਸੰਦੇਸ਼ਾ ਦਏ ਵਿਸ਼ੇਸ਼, ਵਿਸ਼ਿਆਂ ਤੋਂ ਬਾਹਰ ਸਮਝਾਈਆ। ਓਸ ਦੇ ਅੱਗੇ ਹੋਣਾ ਪੇਸ਼, ਜੋ ਪੇਸ਼ਤਰ ਗਿਆ ਜਣਾਈਆ। ਜਿਸ ਝਗੜਾ ਚੁਕਾਉਣਾ ਵਿਸ਼ਨ ਬ੍ਰਹਮਾ ਸ਼ਿਵ

❋

❋

ਮਹੇਸ਼, ਮਹਿਖ਼ਾਸੁਰ ਲੇਖਾ ਰਹੇ ਨਾ ਰਾਈਆ। ਦੋ ਜਹਾਨ ਵੇਖਣਾ ਦੇਸ ਪਰਦੇਸ, ਬ੍ਰਹਿਮੰਡ ਖੰਡ ਆਪਣੀ ਕਲ ਵਰਤਾਈਆ। ਮਾਲਕ ਬਣ ਕੇ ਇਕ ਨਰੇਸ਼, ਨਰ ਨਰਾਇਣ ਹੁਕਮ ਜਣਾਈਆ। ਜਿਸ ਨੂੰ ਝੁਕਦੇ ਅਵਤਾਰ ਪੈਗ਼ੰਬਰ ਅਨੇਕ, ਅਣਗਿਣਤ ਸੀਸ ਨਿਵਾਈਆ। ਸੋ ਭਗਤਾਂ ਕਰੇ ਹੇਤ, ਹਿਤਕਾਰੀ ਹੋ ਕੇ ਵੇਖ ਵਖਾਈਆ। ਅੰਦਰ ਵੜ ਕੇ ਦੱਸੇ ਭੇਤ, ਮੰਦਰ ਕੁੰਡਾ ਦਏ ਖੁਲ੍ਹਾਈਆ। ਸਗਲਾ ਸੰਗ ਬਣਾਏ ਹਮੇਸ਼, ਹਮਸਾਜਣ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਹਰਿ ਕਰਤਾ ਦਇਆ ਕਮਾਈਆ। ਸਤਿਗੁਰ ਸ਼ਬਦ ਵਕਤ ਸੁਹੇਲਾ ਸੁਹੰਜਣਾ ਵੇਖ ਮਾਤ, ਕੱਤਕ ਰਾਹ ਤਕਾਈਆ। ਚਾਰ ਜੁਗ ਦੀ ਪਿਛਲੀ ਯਾਦ ਕਰ ਬਾਤ, ਬਾਤਨ ਪੜਦਾ ਇਕ ਖੁਲ੍ਹਾਈਆ। ਰਾਮ ਵਸ਼ਿਸ਼ਟ ਗਏ ਆਖ, ਧੁਰ ਸੰਦੇਸ਼ਾ ਅਗੰਮ ਅਥਾਹੀਆ। ਕ੍ਰਿਸ਼ਨ ਕਾਹਨ ਦੱਸਿਆ ਤ੍ਰੈਲੋਕੀ ਨਾਥ, ਨਾਥ ਅਨਾਥਾਂ ਹੋਏ ਸਹਾਈਆ। ਮੂਸਾ ਕਿਹਾ ਪਰਗਟ ਹੋਏ ਸਾਖਿਆਤ, ਜਲਵਾਗਰ ਨੂਰ ਇਲਾਹੀਆ। ਈਸਾ ਕਹੇ ਮੈਂ ਓਸੇ ਦੀ ਜ਼ਾਤ, ਜੋ ਸਦੀ ਬੀਸਵੀਂ ਫੇਰਾ ਪਾਈਆ। ਮੁਹੰਮਦ ਕਹੇ ਮੈਂ ਓਸੇ ਦਾ ਮੰਗਾਂ ਸਾਥ, ਜੋ ਸਦੀ ਚੌਧਵੀਂ ਅੰਤ ਕਰਾਈਆ। ਨਾਨਕ ਸਰਗੁਣ ਨਿਰਗੁਣ ਧਾਰ ਗਿਆ ਆਖ, ਨਿਹਕਲੰਕ ਕਲ ਆਪਣਾ ਫੇਰਾ ਪਾਈਆ। ਗੋਬਿੰਦ ਬਚਨ ਸੁਣਾਇਆ ਸਾਚ, ਸਤਿ ਸਚ ਦ੍ਰਿੜਾਈਆ। ਜਿਸ ਵੇਲੇ ਮਾਲਵੇ ਦੇਸ ਕਟੀ ਰਾਤ, ਭੂਮੀ ਭੂਮਿਕਾ ਸੋਭਾ ਪਾਈਆ। ਸ਼ਬਦ ਅਗੰਮੀ ਜਣਾਈ ਬਾਤ, ਪਰਦਾ ਆਪ ਚੁਕਾਈਆ। ਡੱਲਾ ਵੇਖਿਆ ਸਾਥ, ਗੁਰਮੁਖ ਸੰਗ ਨਿਭਾਈਆ। ਲੇਖਾ ਲਿਖਿਆ ਬਿਨ ਕਲਮ ਦਵਾਤ, ਕਾਗ਼ਜ਼ ਸ਼ਾਹੀ ਨਾ ਕੋਇ ਚਤੁਰਾਈਆ। ਮੈਂ ਖੇਲ ਵੇਖਣਾ ਸਾਖਿਆਤ, ਸਨਮੁਖ ਹੋ ਕੇ ਨਜ਼ਰੀ ਆਈਆ। ਝਗੜਾ ਰਹਿਣ ਨਹੀਂ ਦੇਣਾ ਦੀਨ ਮਜ਼੍ਹਬ ਜ਼ਾਤ ਪਾਤ, ਪਤਿਪਰਮੇਸ਼ਵਰ ਆਪ ਸਮਝਾਈਆ। ਸ਼ਬਦ ਅਗੰਮੀ ਗਿਆ ਆਖ, ਆਖ਼ਰ ਦਿਤਾ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਪਰਦਾ ਆਪ ਚੁਕਾਈਆ। ਗੋਬਿੰਦ ਸ਼ਬਦ ਸੰਦੇਸ਼ਾ ਦਿਤਾ ਸਤਿ, ਸਤਿ ਸਤਿ ਦ੍ਰਿੜਾਈਆ। ਕਲਜੁਗ ਅੰਤਮ ਖੇਲ ਪੁਰਖ ਸਮਰਥ, ਪਾਰਬ੍ਰਹਮ ਪ੍ਰਭ ਆਪਣੀ ਕਾਰ ਕਮਾਈਆ। ਧਰਮ ਦੀ ਧਾਰ ਚਲਾਏ ਰਥ, ਰਥ ਰਥਵਾਹੀ ਇਕੋ ਨਜ਼ਰੀ ਆਈਆ। ਵਸਤ ਅਗੰਮੀ ਇਕੋ ਦੇ ਕੇ ਵੱਥ, ਖ਼ਾਲੀ ਝੋਲੀ ਸਰਬ ਭਰਾਈਆ। ਧੁਰ ਹਕੀਕਤ ਦੱਸ ਦੇ ਹੱਕ, ਪਰਦਾ ਦਏ ਉਠਾਈਆ। ਗੋਬਿੰਦ ਸੱਜੀ ਬਾਂਹ ਉਲਾਰੀ ਮੁੱਠੀ ਮੀਟੀ ਹੱਥ, ਉਂਗਲੀ ਸੱਜੀ ਲਈ ਦਬਾਈਆ। ਜਿਸ ਵੇਲੇ ਆਤਮ ਪਰਮਾਤਮ ਹੋਇਆ ਜਸ, ਪ੍ਰਭ ਸਿਫ਼ਤੀ ਸਿਫ਼ਤ ਸਾਲਾਹੀਆ। ਭਗਤਾਂ ਅੰਤਰ ਜਾਵੇ ਵਸ, ਵਾਸਤਾ ਆਪਣੇ ਨਾਲ ਰਖਾਈਆ। ਖੇਲ ਕਰੇ ਹੱਸ ਹੱਸ, ਹਸਤੀ ਆਪਣੀ ਲਏ ਪਰਗਟਾਈਆ। ਓਸ ਵੇਲੇ ਸ਼ਬਦੀ ਧਾਰ ਮੈਂ ਵੀ ਆਵਾਂ ਨੱਸ, ਜੋਤੀ ਜਾਤੇ ਨਾ ਹੋਏ ਜੁਦਾਈਆ। ਸਾਚਾ ਅੰਮ੍ਰਿਤ ਦੇਵਾਂ ਰਸ, ਨਿਝਰ ਆਪ ਝਿਰਾਈਆ। ਨਿਜ ਨੇਤਰ ਖੋਲ੍ਹ ਕੇ ਅੱਖ, ਪ੍ਰਤਖ ਗੁਸਾਈਂ ਦਿਆਂ ਮਿਲਾਈਆ। ਸੰਤ ਸੁਹੇਲਾ ਰਹੇ ਕੋਇ ਨਾ ਵੱਖ, ਗੁਰਮੁਖ ਗੁਰ ਗੁਰ ਜੋੜ ਜੁੜਾਈਆ। ਫੇਰ ਧਰਤੀ ਤੇ ਹੱਥ ਮਾਰਿਆ ਝਟ, ਜ਼ੋਰ ਨਾਲ ਖੜਕਾਈਆ। ਮੇਰੇ ਭਗਤ ਸੁਹੇਲੇ ਜਾਣੇ ਵਸ, ਸ਼ਬਦੀ ਧਾਰ ਮਿਲੇ ਵਡਿਆਈਆ। ਫਿਰ ਕੰਗਣ ਲਾਹ ਕੇ ਦਿਤਾ ਰੱਖ, ਢਾਈ ਇੰਚ ਮਿੱਟੀ ਹੇਠ ਦਬਾਈਆ। ਫੇਰ ਬੋਲ ਜੈਕਾਰ ਅਲੱਖ, ਅਲੱਖ ਦਿਤਾ ਸਮਝਾਈਆ। ਜਿਸ ਵੇਲੇ ਆਵਾਂ ਵਤ, ਵਤਨ ਆਪਣੇ ਸੋਭਾ ਪਾਈਆ। ਗੁਰਮੁਖਾਂ ਰੱਖਾਂ ਪਤ, ਪਤਿਪਰਮੇਸ਼ਵਰ ਨਾਲ ਮਿਲਾਈਆ। ਧੀਰਜ ਦੇਣਾ ਸਤਿ, ਸਤਿਜੁਗ ਰਾਹ

❋

❋

ਜਣਾਈਆ। ਸੰਮਤ ਸ਼ਹਿਨਸ਼ਾਹੀ ਹੋਵੇ ਪੰਜ, ਪੰਚ ਮਿਲੇ ਵਡਿਆਈਆ। ਹਰਖ ਸੋਗ ਰਹੇ ਨਾ ਰੰਜ, ਚਿੰਤਾ ਚਿਖਾ ਨਾ ਕੋਇ ਜਲਾਈਆ। ਛੱਬੀ ਪੋਹ ਮਾਲਵੇ ਵਾਲਿਆਂ ਧਰਮ ਦੀ ਧਾਰ ਚੜ੍ਹਨਾ ਜੰਞ, ਦੁਲਾਰੇ ਲਾੜੇ ਸੋਹਣੇ ਸੋਭਾ ਪਾਈਆ। ਨੇਤਰ ਨੀਰ ਕਿਸੇ ਨਾ ਵਹਾਉਣਾ ਅੰਞ, ਹੰਝੂ ਧਾਰ ਨਾ ਕੋਇ ਵਹਾਈਆ। ਗੋਬਿੰਦ ਦਾ ਕੰਗਣ ਗੁਰਮੁਖ ਲਿਆਵਣ ਪੰਜ, ਸਵਾ ਧਾਰ ਵੰਡ ਵੰਡਾਈਆ। ਉਪਰ ਲੇਖ ਹੋਵੇ ਮੰਞ, ਭਾਈ ਮੰਞ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਸਾਚਾ ਦੇਵੇ ਸੰਗ, ਸਗਲਾ ਸੰਗੀ ਬਹੁਰੰਗੀ ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਆਪਣੀ ਕਾਰ ਕਮਾਈਆ।

੩ ਕੱਤਕ ਸ਼ਹਿਨਸ਼ਾਹੀ ਸੰਮਤ ੫ ਗੁਰਚਰਨ ਕੌਰ ਦੇ ਗ੍ਰਹਿ ਫ਼ਿਰੋਜ਼ਪੁਰ ਸ਼ਹਿਰ

ਗੋਬਿੰਦ ਸ਼ਬਦ ਕਿਹਾ ਕਲਜੁਗ ਕਿਉਂ ਪਾਏ ਆਪਣੇ ਝੇੜੇ, ਝਗੜਾ ਦੀਨ ਦੁਨੀ ਰਖਾਈਆ। ਆਤਮ ਪਰਮਾਤਮ ਆਏ ਕੋਈ ਨਾ ਨੇੜੇ, ਪਾਰਬ੍ਰਹਮ ਬ੍ਰਹਮ ਮੇਲ ਨਾ ਕੋਇ ਮਿਲਾਈਆ। ਸਤਿ ਧਰਮ ਦੇ ਚੜ੍ਹੇ ਕੋਈ ਨਾ ਬੇੜੇ, ਮੰਜ਼ਲ ਹੱਕ ਨਾ ਕੋਇ ਪੁਚਾਈਆ। ਤਨ ਵਜੂਦ ਮਾਟੀ ਖ਼ਾਕ ਪੰਜ ਤਤ ਉਜੜੇ ਖੇੜੇ, ਸਤਿ ਸਰੂਪ ਸ਼ਾਹੋ ਭੂਪ ਰੰਗ ਨਾ ਕੋਇ ਰੰਗਾਈਆ। ਚਾਰ ਵਰਨ ਅਠਾਰਾਂ ਬਰਨ ਦੀਨ ਮਜ਼੍ਹਬਾਂ ਦਿਤੇ ਗੇੜੇ, ਜ਼ਾਤ ਪਾਤ ਦਏ ਦੁਹਾਈਆ। ਮੀਤ ਰਹੇ ਨਾ ਗੁਰੂ ਗੁਰ ਚੇਰੇ, ਮੁਰੀਦ ਮੁਰਸ਼ਦ ਨਾ ਕੋਇ ਵਡਿਆਈਆ। ਨੌਂ ਖੰਡ ਪ੍ਰਿਥਮੀ ਸੱਤ ਦੀਪ ਮਾਨਵ ਜ਼ਾਤੀ ਫਿਰੇ ਅੰਧੇਰੇ, ਨਿਰਗੁਣ ਨੂਰ ਚੰਦ ਨਾ ਕੋਇ ਚਮਕਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਗੁਰ ਅਵਤਾਰ ਪੈਗ਼ੰਬਰ ਹੋਏ ਬਥੇਰੇ, ਨਿਰਗੁਣ ਸਰਗੁਣ ਰੂਪ ਵਟਾਈਆ। ਸਦੀ ਚੌਧਵੀਂ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਭੇਵ ਖੋਲ੍ਹੇ ਨਾ ਤੇਰੇ ਮੇਰੇ, ਅੰਤਸ਼ਕਰਨ ਨਾ ਕੋਇ ਬਦਲਾਈਆ। ਧਰਨੀ ਧਰਤ ਧਵਲ ਧੌਲ ਧੂੰਆਂਧਾਰ ਦਿਸੇ ਜਗਤ ਵਿਹੜੇ, ਅੰਧ ਅੰਧੇਰ ਨਾ ਕੋਇ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਕਲਜੁਗ ਕਹੇ ਗੋਬਿੰਦ ਮੈਂ ਦੱਸਾਂ ਹੱਥ ਬੱਧੀ, ਬੰਦਨਾ ਸੱਯਦਾ ਕਰ ਕੇ ਸੀਸ ਨਿਵਾਈਆ। ਉਹ ਵੇਖ ਮੁਹੰਮਦ ਵਾਲੀ ਚੌਧਵੀਂ ਸਦੀ, ਸਦਮਾ ਘਰ ਘਰ ਨਜ਼ਰੀ ਆਈਆ। ਅੰਤ ਅਖ਼ੀਰ ਬੇਨਜ਼ੀਰ ਪੰਜ ਤਤ ਰਹਿਣ ਦੇਣੀ ਨਹੀਂ ਕੋਈ ਗੱਦੀ, ਗਦਾਗਰ ਕਰੇ ਲੋਕਾਈਆ। ਚਾਰ ਜੁਗ ਦੀ ਪਿਛਲੀ ਕਰਨੀ ਕੀਤੀ ਰੱਦੀ, ਰਹਿਬਰ ਹੋ ਕੇ ਰਾਹ ਅਗਲਾ ਦਏ ਵਖਾਈਆ। ਸਾਧ ਸੰਤ ਜੀਵ ਜੰਤ ਮੁਲਾ ਸ਼ੇਖ਼ ਮੁਸਾਇਕ ਪੰਡਤ ਕਰਦੇ ਬਦੀ, ਵਿਕਾਰ ਹੰਕਾਰ ਵਿਭਚਾਰ ਕੁਕਰਮ ਵਿਚ ਲੋਕਾਈਆ। ਮਾਇਆ ਮਮਤਾ ਕੂੜ ਕੁੜਿਆਰ ਵਹਿਣ ਵਹਿੰਦਾ ਨਦੀ, ਨਈਆ ਨੌਕਾ ਨਾਮ ਉਪਰ ਨਾ ਕੋਇ ਚੜ੍ਹਾਈਆ। ਕਾਇਆ ਮੰਦਰ ਗ੍ਰਹਿ ਮਾਟੀ ਨਿਰਗੁਣ ਧਾਰ ਜੋਤ ਕਿਸੇ ਨਾ ਜਗੀ, ਆਤਮ ਪਰਮਾਤਮ ਮੇਲ ਨਾ ਕੋਇ ਮਿਲਾਈਆ। ਸ਼ਬਦ ਨਾਦ ਧੁਨ ਅਗੰਮੀ ਆਵਾਜ਼ ਕਿਸੇ ਨਾ ਵੱਜੀ, ਬਿਨ ਕੰਨਾਂ ਰਾਗ ਨਾ ਕੋਇ ਸੁਣਾਈਆ। ਅੰਮ੍ਰਿਤ ਰਸ ਧਾਰ ਨਿਝਰ ਕਿਸੇ ਨਾ ਲੱਭੀ, ਬੂੰਦ ਸਵਾਂਤੀ ਇਕ ਇਕਾਂਤੀ ਨਾ ਕੋਇ ਚੁਆਈਆ। ਮੈਂ ਵੇਖਿਆ ਕਾਇਆ ਮਾਟੀ ਤਿੰਨ ਸੌ ਸੱਠ ਹੱਡੀ, ਨਾੜ ਬਹੱਤਰ ਫੋਲ ਫੁਲਾਈਆ। ਸਚ ਪ੍ਰੀਤ ਪਾਰਬ੍ਰਹਮ ਪਤਿਪਰਮੇਸ਼ਵਰ ਕਲਜੁਗ ਜੀਵ ਕਿਸੇ ਨਾ ਲੱਗੀ, ਅੰਤਰ ਨਿਰੰਤਰ

❋

❋

ਮੇਲ ਨਾ ਕੋਇ ਮਿਲਾਈਆ। ਚਾਰ ਕੁੰਟ ਦਹਿ ਦਿਸ਼ਾ ਨੌਂ ਸੱਤ ਸਰਗੁਣ ਤਤ ਵਜੂਦ ਅੱਗ ਲੱਗੀ, ਸਾਂਤਕ ਸਤਿ ਨਾ ਕੋਇ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਕਰਤਾ ਅਗੰਮ ਅਥਾਹੀਆ। ਗੋਬਿੰਦ ਕਿਹਾ ਕਲਜੁਗ ਕੀ ਕਰੇਂ ਖੇਲ ਨਿਆਰਾ, ਨਿਰੰਤਰ ਦੇ ਜਣਾਈਆ। ਕਲਜੁਗ ਕਹੇ ਮੈਂ ਹੁਕਮ ਮੰਨਾ ਸੱਚੀ ਸਰਕਾਰਾ, ਸ਼ਾਹ ਪਾਤਸ਼ਾਹ ਸੀਸ ਨਿਵਾਈਆ। ਗੋਬਿੰਦ ਕਿਹਾ ਔਹ ਵੇਖ ਤੇਈ ਅਵਤਾਰਾ, ਨਿਰਗੁਣ ਨੂਰ ਜੋਤ ਇਲਾਹੀਆ। ਕਲਜੁਗ ਕਿਹਾ ਮੈਂ ਸਭ ਦਾ ਕਰਨਾ ਪਾਰ ਕਿਨਾਰਾ, ਪੁਰਖ ਅਕਾਲ ਦੀਨ ਦਿਆਲ ਮੇਰੀ ਪੁਸ਼ਤ ਪਨਾਹ ਹੱਥ ਲਗਾਈਆ। ਗੋਬਿੰਦ ਕਿਹਾ ਔਹ ਵੇਖ ਮੂਸਾ ਈਸਾ ਹਜ਼ਰਤ ਮੁਹੰਮਦ ਨੂਰ ਉਜਿਆਰਾ, ਜਲਵਾਗਰ ਨੂਰ ਇਲਾਹੀਆ। ਕਲਜੁਗ ਕਿਹਾ ਮੈਂ ਸਭ ਦਾ ਕਰਨਾ ਪਾਰ ਕਿਨਾਰਾ, ਲੋਕਮਾਤ ਰਹਿਣ ਨਾ ਪਾਈਆ। ਗੋਬਿੰਦ ਕਿਹਾ ਔਹ ਵੇਖ ਨਾਨਕ ਗੋਬਿੰਦ ਜੋਤ ਉਜਿਆਰਾ, ਜੋਤੀ ਜੋਤ ਡਗਮਗਾਈਆ। ਕਲਜੁਗ ਕਿਹਾ ਇਹ ਖੇਲ ਮੇਰੇ ਸਾਹਿਬ ਸੱਚੀ ਸਰਕਾਰਾ, ਕਰਨੀ ਦਾ ਕਰਤਾ ਆਪ ਕਰਾਈਆ। ਚਾਰ ਕੁੰਟ ਦਹਿ ਦਿਸ਼ਾ ਮੈਂ ਚਲਣ ਦੇਣਾ ਨਹੀਂ ਕਿਸੇ ਦਾ ਚਾਰਾ, ਚਾਰ ਕੁੰਟ ਕਰਾਂ ਹਲਕਾਈਆ। ਮੇਰੇ ਕੋਲ ਅੰਤ ਸ੍ਰੀ ਭਗਵੰਤ ਦਿਤਾ ਮੁਖਤਿਆਰਾ, ਹੁਕਮ ਹਾਸਲ ਇਕੋ ਦਿਤਾ ਸੁਣਾਈਆ। ਹਰ ਘਟ ਅੰਦਰ ਜੂਠ ਝੂਠ ਕਰਾਂ ਪਸਾਰਾ, ਕਾਮ ਕਰੋਧ ਲੋਭ ਮੋਹ ਹੰਕਾਰ ਦਿਆਂ ਟਿਕਾਈਆ। ਮਾਣ ਰਹੇ ਨਾ ਕਿਸੇ ਪੈਗ਼ੰਬਰ ਗੁਰੂ ਅਵਤਾਰਾ, ਇਹ ਮੇਰੀ ਬੇਪਰਵਾਹੀਆ। ਝਗੜਾ ਪਾਵਾਂ ਅੱਲਾ ਵਾਹਿਗੁਰੂ ਓਮ ਰਾਮ ਕ੍ਰਿਸ਼ਨ ਜੈ ਜੈਕਾਰਾ, ਦੀਨ ਮਜ਼੍ਹਬ ਸ਼ਰਅ ਸ਼ਰੀਅਤ ਵਿਚ ਟਕਰਾਈਆ। ਜਿਸ ਦੀ ਯਾਦ ਕਰਦੇ ਗਏ ਕਲ ਅੰਤਮ ਪਰਗਟ ਹੋਏ ਕਲਕੀ ਅਵਤਾਰਾ, ਨਿਹਕਲੰਕ ਕਲ ਆਪਣੀ ਆਪ ਧਰਾਈਆ। ਤਿਸ ਸਵਾਮੀ ਅੰਤਰਜਾਮੀ ਸਚ ਦਾ ਕਰਾਂ ਨਿਮਸਕਾਰਾ, ਨਿਉਂ ਨਿਉਂ ਲਾਗਾਂ ਪਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਗੋਬਿੰਦ ਕਿਹਾ ਕਲਜੁਗ ਕਿਉਂ ਚਾਰ ਵਰਨ ਰੌਲਾ, ਧੀਰਜ ਧੀਰ ਨਾ ਕੋਇ ਧਰਾਈਆ। ਸਾਚਾ ਰੂਪ ਦਿਸੇ ਕੋਈ ਨਾ ਮੌਲਾ, ਪਾਰਬ੍ਰਹਮ ਬ੍ਰਹਮ ਰੰਗ ਨਾ ਕੋਇ ਰੰਗਾਈਆ। ਕਲਜੁਗ ਕਿਹਾ ਓਹ ਵੇਖ ਗੋਬਿੰਦ ਆਪਣਾ ਮਾਛੂਵਾੜੇ ਦਾ ਕੌਲਾ, ਇਕਰਾਰਨਾਮਾ ਸੋਭਾ ਪਾਈਆ। ਪੁਰਖ ਅਕਾਲ ਦੀਨ ਦਿਆਲ ਜੋਤੀ ਜਾਮਾ ਪਹਿਨੇ ਉਪਰ ਧੌਲਾ, ਧਰਨੀ ਧਰਤ ਧਵਲ ਦਏ ਵਡਿਆਈਆ। ਅੰਤਮ ਸਭ ਦਾ ਭਾਰ ਕਰੇ ਹੌਲਾ, ਮਿਹਰਵਾਨ ਮਹਿਬੂਬ ਮਿਹਰ ਨਜ਼ਰ ਇਕ ਉਠਾਈਆ। ਤਤ ਵਜੂਦ ਕਾਇਆ ਮਾਟੀ ਕਿਸੇ ਨਜ਼ਰ ਨਾ ਆਏ ਚੋਲਾ, ਚੋਜੀ ਪ੍ਰੀਤਮ ਆਪਣੀ ਕਾਰ ਕਮਾਈਆ। ਸਤਿਗੁਰ ਸਾਚਾ ਸਾਚੇ ਨਾਮ ਦਾ ਦੱਸੇ ਬੋਲਾ, ਅਨਬੋਲਤ ਆਪਣਾ ਰਾਗ ਅਲਾਈਆ। ਨੌਂ ਖੰਡ ਪ੍ਰਿਥਮੀ ਸੱਤ ਦੀਪ ਏਕਾ ਸ਼ਬਦ ਸੁਣਾਏ ਢੋਲਾ, ਗੀਤ ਸੰਗੀਤ ਇਕ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਸੰਦੇਸ਼ਾ ਇਕ ਸੁਣਾਈਆ। ਕਲਜੁਗ ਕਹੇ ਗੋਬਿੰਦ ਮੇਰੇ ਸਤਿਗੁਰ ਮਾਰ ਝਾਕੀ, ਸ਼ਬਦੀ ਧਾਰ ਦਿਆਂ ਜਣਾਈਆ। ਸਦੀ ਚੌਧਵੀਂ ਸਾਬਤ ਰਿਹਾ ਨਾ ਕੋਈ ਬੰਦਾ ਖ਼ਾਕੀ, ਖ਼ਾਲਸ ਨਜ਼ਰ ਕੋਇ ਨਾ ਆਈਆ। ਮਨ ਮਨੂਆ ਸਭ ਦੇ ਅੰਤਰ ਹੋਇਆ ਆਕੀ, ਅਕਲ ਬੁੱਧੀ ਦੀ ਚਲੇ ਨਾ ਕੋਇ ਚਤੁਰਾਈਆ। ਬੰਦ ਕੁਆੜਾ ਖੋਲ੍ਹੇ ਕੋਇ ਨਾ ਤਾਕੀ, ਨਿਰੰਤਰ ਪੜਦਾ ਨਾ ਕੋਇ ਉਠਾਈਆ। ਚਾਰੋਂ ਕੁੰਟ ਕੂੜੀ ਕਿਰਿਆ ਅੰਧੇਰੀ ਰਾਤੀ, ਸਤਿ ਸਚ ਚੰਦ ਨਾ ਕੋਇ ਚਮਕਾਈਆ। ਬਿਨ ਅੱਖਰਾਂ ਵੇਖ ਅਗੰਮੀ ਪਾਤੀ, ਜੋ ਪਤਰਕਾ ਪ੍ਰਭ ਨੇ ਦਿਤੀ ਫੜਾਈਆ। ਕੀ

❋

❋

ਵਸਤ ਅਮੋਲਕ ਨਿਰਗੁਣ ਧਾਰ ਦਿਤੀ ਦਾਤੀ, ਦਇਆਵਾਨ ਦਇਆ ਕਮਾਈਆ। ਮੈਂ ਹੁਕਮ ਮੰਨਾ ਧੁਰ ਦੀ ਆਖੀ, ਆਖ਼ਰ ਆਪਣੀ ਕਾਰ ਕਮਾਈਆ। ਮੇਰੇ ਵਿਚ ਨਹੀਂ ਕੋਈ ਗੁਸਤਾਖ਼ੀ, ਗ਼ੁੱਸਾ ਗਿਲਾ ਨਾ ਕੋਇ ਰਖਾਈਆ। ਮੈਂ ਕੂੜ ਵਿਕਾਰ ਮਾਇਆ ਮਮਤਾ ਲੋਕਮਾਤ ਖੋਲ੍ਹੀ ਹਾਟੀ, ਵਣਜਾਰਾ ਇਕੋ ਨਜ਼ਰੀ ਆਈਆ। ਤਨ ਵਜੂਦ ਰਹਿਣ ਨਹੀਂ ਦਿਤਾ ਕੋਈ ਪਾਕੀ, ਪਤਿਤ ਪੁਨੀਤ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਧੁਰ ਦਾ ਵਰ, ਧੁਰ ਦਾ ਨਾਮ ਅਗੰਮ ਅਥਾਹੀਆ। ਕਲਜੁਗ ਕਹੇ ਗੋਬਿੰਦ ਮੇਰੀ ਪੁਸ਼ਤ ਪਨਾਹ ਲਗਾ ਥਾਪੀ, ਥਾਪਣਾ ਦੇਣੀ ਚਾਈਂ ਚਾਈਂਆ। ਮੈਂ ਸਾਬਤ ਰਹਿਣ ਨਹੀਂ ਦਿਤਾ ਕੋਈ ਜਾਪੀ, ਕਲਜੁਗ ਜੀਵ ਜੰਤ ਸਾਧ ਸੰਤ ਦਿਤੇ ਭੁਲਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਮੇਟ ਸਕੇ ਨਾ ਅੰਧੇਰੀ ਰਾਤੀ, ਮੇਰਾ ਪਰਦਾ ਨਾ ਕੋਇ ਉਠਾਈਆ। ਤੀਰ ਅਣਿਆਲਾ ਮਾਰਿਆ ਕਾਤੀ, ਕਤਲਗਾਹ ਵੇਖ ਲੋਕਾਈਆ। ਗੁਰੂ ਅਵਤਾਰ ਪੈਗ਼ੰਬਰਾਂ ਦੇ ਹੁੰਦਿਆਂ ਮੰਜ਼ਲ ਚੜ੍ਹੇ ਕੋਇ ਨਾ ਸਾਚੀ, ਹਕੀਕਤ ਹੱਕ ਵੇਖਣ ਕੋਇ ਨਾ ਪਾਈਆ। ਦੀਨ ਦੁਨੀ ਪੜ੍ਹ ਪੜ੍ਹ ਥੱਕੀ ਕਿਤਾਬੀ, ਕਾਇਆ ਕਾਅਬਾ ਨਜ਼ਰ ਕਿਸੇ ਨਾ ਆਈਆ। ਸਾਬਤ ਰਹਿਣ ਨਹੀਂ ਦਿਤਾ ਇਸ਼ਕ ਹਕੀਕੀ ਮਜਾਜ਼ੀ, ਮਜ਼ਾ ਕੂੜ ਦਿਤਾ ਚਖਾਈਆ। ਸੱਯਦਾ ਸਚ ਨਾ ਰਿਹਾ ਅਦਾਬੀ, ਡੰਡਾਵਤ ਬੰਦਨਾ ਕੰਮ ਕਿਸੇ ਨਾ ਆਈਆ। ਮੰਜ਼ਲ ਮਿਲੇ ਨਾ ਕਿਸੇ ਮਹਿਰਾਬੀ, ਮਹਿਬੂਬ ਦਰਸ ਕੋਇ ਨਾ ਪਾਈਆ। ਸਾਬਤ ਰਿਹਾ ਕੋਇ ਨਾ ਹਾਜ਼ੀ, ਹੁਜਰਾ ਹੱਕ ਨਾ ਕੋਇ ਸੁਹਾਈਆ। ਇਸ਼ਟ ਸਤਿ ਨਾ ਕ੍ਰਿਸ਼ਨਾ ਰਾਧੀ, ਸੀਤਾ ਰਾਮ ਨਾ ਕੋਇ ਚਤੁਰਾਈਆ। ਤੁਹਾਡੇ ਮੁਰੀਦ ਸਿੱਖ ਤੁਹਾਡੇ ਨਾਲੋਂ ਕੀਤੇ ਬਾਗ਼ੀ, ਪ੍ਰੇਮ ਪਿਆਰ ਮੁਹੱਬਤ ਨਾਤਾ ਦਿਤਾ ਤੁੜਾਈਆ। ਇਹ ਲੇਖਾ ਜੋ ਨਾਨਕ ਲਿਖ ਕੇ ਗਿਆ ਬਗ਼ਦਾਦੀ, ਬਗ਼ਲਗੀਰ ਰਹਿਣ ਕੋਇ ਨਾ ਪਾਈਆ। ਚਾਰ ਜੁਗ ਦਾ ਨਾਮ ਸਦੀ ਚੌਧਵੀਂ ਰਹੇ ਨਾ ਕੋਇ ਇਮਦਾਦੀ, ਸਗਲਾ ਸੰਗ ਨਾ ਕੋਇ ਰਖਾਈਆ। ਵੇਖ ਮੇਰੀ ਅੰਤਮ ਬਾਜ਼ੀ, ਬਾਜਾਂ ਵਾਲੇ ਧਿਆਨ ਲਗਾਈਆ। ਬੁੱਧੀ ਕਿਸੇ ਦੀ ਰਹੇ ਨਾ ਬੋਧ ਅਗਾਧੀ, ਅਨੁਭਵ ਦ੍ਰਿਸ਼ਟੀ ਸਕੇ ਨਾ ਕੋਇ ਖੁਲ੍ਹਾਈਆ। ਪੁਰਖ ਅਕਾਲ ਦੀਨ ਦਿਆਲ ਮੈਨੂੰ ਸਭ ਦਾ ਬਣਾਇਆ ਗਾਡੀ, ਗੁਰ ਅਵਤਾਰ ਪੈਗ਼ੰਬਰ ਛੋਟੇ ਛੋਟੇ ਹਿੱਸੇ ਮਜ਼੍ਹਬਾਂ ਵਾਲੇ ਰਖਾਈਆ। ਮੈਂ ਪਵਿੱਤਰ ਰਹਿਣ ਦਿਤੀ ਨਹੀਂ ਕਿਸੇ ਦੀ ਬਾਡੀ, ਮਾਇਆ ਮਮਤਾ ਵਿਚ ਹਲਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਹੁਕਮ ਇਕ ਉਪਜਾਈਆ। ਗੋਬਿੰਦ ਕਿਹਾ ਕਲਜੁਗ ਅੱਗੇ ਹੋ ਜਾ ਚੁਪ, ਬਚਨ ਕਹਿਣ ਕੋਇ ਨਾ ਪਾਈਆ। ਤੇਰਾ ਪ੍ਰਕਾਸ਼ ਜਾਣਾ ਛੁਪ, ਕੂੜ ਅੰਧ ਰਹੇ ਨਾ ਰਾਈਆ। ਪੁਰਖ ਅਕਾਲ ਦੀਨ ਦਿਆਲ ਇਕ ਉਠਾਉਣਾ ਆਪਣਾ ਸੁਤ , ਸ਼ਬਦ ਦੁਲਾਰਾ ਸੋਭਾ ਪਾਈਆ। ਜਿਸ ਨੇ ਜੂਠ ਝੂਠ ਕਢਣਾ ਕੁੱਟ, ਕੂੜ ਕੁਕਰਮ ਕਰੇ ਸਫ਼ਾਈਆ। ਕਲਜੁਗ ਸਾਚੀ ਬਦਲੇ ਰੁਤ, ਰੁਤੜੀ ਇਕੋ ਨਾਮ ਮਹਿਕਾਈਆ। ਤੇਰਾ ਲਹਿਣਾ ਦੇਣਾ ਜਾਣਾ ਮੁਕ, ਮੁਕੰਮਲ ਰਿਹਾ ਸੁਣਾਈਆ। ਤੂੰ ਮੇਰਾ ਮੈਂ ਤੇਰਾ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਪੜ੍ਹਨੀ ਤੁਕ, ਸੋਹੰ ਢੋਲਾ ਅਗੰਮ ਅਥਾਹੀਆ। ਚਾਰ ਵਰਨ ਅਠਾਰਾਂ ਬਰਨ ਸਭ ਦਾ ਉਜਲ ਕਰਨਾ ਮੁਖ, ਦੁਰਮਤ ਮੈਲ ਧਵਾਈਆ। ਧਰਤ ਧਵਲ ਦੀ ਸੁਫਲ ਕਰਨੀ ਕੁੱਖ, ਭਗਤ ਸੁਹੇਲੇ ਆਪ ਉਠਾਈਆ। ਕਰੇ ਖੇਲ ਅਬਿਨਾਸ਼ੀ ਅਚੁਤ, ਚੇਤਨ ਸੁਰਤੀ ਦਏ ਕਰਾਈਆ। ਪੜਦਾ ਓਹਲਾ ਰਹੇ ਨਾ ਲੁਕ, ਭੇਵ ਅਭੇਦਾ ਦੇ ਖੁਲ੍ਹਾਈਆ। ਸਤਿ ਸਚ ਜੀਵ ਜਹਾਨ ਬਦਲ ਜਾਣਾ ਰੁਖ਼, ਰੁਖ਼ਸਤ ਕੂੜ ਕਲਪਨਾ

❋

❋

ਦਏ ਕਰਾਈਆ। ਇਕੋ ਰੂਪ ਨਵ ਸੱਤ ਦਿਸੇ ਮਨੁੱਖ, ਮਾਨਵ ਮਾਨਸ ਮਾਨੁਖ ਵੰਡ ਨਾ ਕੋਇ ਵੰਡਾਈਆ। ਝਗੜਾ ਰਹੇ ਨਾ ਤਨ ਵਜੂਦ ਪੰਜ ਭੂਤ, ਸ਼ਰੀਰ ਬੇਨਜ਼ੀਰ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਮ੍ਰਿਤ ਜਾਮ ਹਰ ਘਟ ਅੰਤਰ ਦੇਵੇ ਘੁਟ, ਰਸਨਾ ਚੱਖਣ ਦੀ ਲੋੜ ਰਹੇ ਨਾ ਰਾਈਆ।

੩ ਕੱਤਕ ਸ਼ਹਿਨਸ਼ਾਹੀ ਸੰਮਤ ੫ ਸੂਬੇਦਾਰ ਰਾਮ ਸਿੰਘ ਦੇ ਗ੍ਰਹਿ ਫ਼ਿਰੋਜ਼ਪੁਰ ਛਾਉਣੀ

ਤਿੰਨ ਕੱਤਕ ਕਹੇ ਵਾਹ ਆ ਗਿਆ ਰਾਮ, ਸੀਤਾ ਸਤਿ ਨਾਲ ਵਡਿਆਈਆ। ਓਹ ਪਰਗਟਿਆ ਕਾਹਨ, ਰਾਧਾ ਆਪਣੇ ਰੰਗ ਰੰਗਾਈਆ। ਮੂਸਾ ਪਹੁੰਚਿਆ ਆਣ, ਸੱਯਦਾ ਸੀਸ ਇਕ ਝੁਕਾਈਆ। ਈਸਾ ਆ ਕੇ ਕਰੇ ਸਲਾਮ, ਸਾਹਿਬ ਤੇਰੀ ਬੇਪਰਵਾਹੀਆ। ਪੈਗ਼ੰਬਰ ਮੁਹੰਮਦ ਦਏ ਪੈਗ਼ਾਮ, ਸੰਦੇਸ਼ਾ ਅਗੰਮ ਅਥਾਹੀਆ। ਨਾਨਕ ਨਿਰਗੁਣ ਸਰਗੁਣ ਖੇਲ ਮਹਾਨ, ਮਹਿੰਮਾ ਕਥ ਕਥ ਦ੍ਰਿੜਾਈਆ। ਗੋਬਿੰਦ ਚਿੱਲਾ ਲੈ ਕਮਾਨ, ਤੀਰ ਤਰਕਸ਼ ਕੰਧ ਟਿਕਾਈਆ। ਮੁਖੋਂ ਹੱਸ ਕੇ ਕਿਹਾ ਖੇਲ ਸ੍ਰੀ ਭਗਵਾਨ, ਹਰਿ ਕਰਤਾ ਆਪ ਕਰਾਈਆ। ਜੋਤੀ ਜਾਤਾ ਹੋ ਮਿਹਰਵਾਨ, ਮਿਹਰ ਨਜ਼ਰ ਇਕ ਉਠਾਈਆ। ਸ਼ਬਦ ਸੰਦੇਸ਼ਾ ਦਿਤਾ ਭੇਵ ਖੁਲ੍ਹਾਇਆ ਦੋ ਜਹਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਗੋਬਿੰਦ ਕਹੇ ਮੈਂ ਫੜਿਆ ਕਮਾਨ ਤੀਰ, ਤਰਕਸ਼ ਵੇਖ ਵਖਾਈਆ। ਸੰਦੇਸ਼ਾ ਦਿਤਾ ਬੇਨਜ਼ੀਰ, ਨਜ਼ਰ ਨਜ਼ਰੀਆ ਦਿਤਾ ਬਦਲਾਈਆ। ਉਹ ਵੇਖ ਕਲਜੁਗ ਅਖ਼ੀਰ, ਆਖ਼ਰ ਦਿਆਂ ਦ੍ਰਿੜਾਈਆ। ਚਾਰੋਂ ਕੁੰਟ ਸ਼ਰਅ ਜ਼ੰਜੀਰ, ਬੰਧਨ ਸਕੇ ਨਾ ਕੋਇ ਤੁੜਾਈਆ। ਬਦਲ ਸਕੇ ਨਾ ਕੋਇ ਤਕਦੀਰ, ਤਦਬੀਰ ਵਿਚ ਕਦੇ ਨਾ ਆਈਆ। ਫੇਰ ਹੋਕਾ ਦਿਤਾ ਕਬੀਰ, ਕੂਕ ਕੂਕ ਦਿਤਾ ਸੁਣਾਈਆ। ਰਵਦਾਸ ਪਾਟੇ ਚੀਥੜ ਵਖਾ ਕੇ ਲੀਰ, ਨੈਣ ਅੱਖ ਉਠਾਈਆ। ਨਾਮੇ ਨੇਤਰ ਵਹਾਇਆ ਨੀਰ, ਹੰਝੂਆਂ ਹਾਰ ਬਣਾਈਆ। ਸ਼ਮਸ ਤਬਰੇਜ਼ ਮੰਨ ਕੇ ਇਕੋ ਪੀਰ, ਖੱਲ ਖਲੜੀ ਦਿਤੀ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਫ਼ਰਮਾਨਾ ਇਕ ਦ੍ਰਿੜਾਈਆ। ਕੱਤਕ ਕਹੇ ਮੈਂ ਵੇਖਿਆ ਇਕੋ ਕਰਤਾ, ਵਾਰਤਾ ਧੁਰਦਰਗਾਹੀਆ। ਨਾ ਜੀਵਤ ਨਾ ਮਰਦਾ, ਜੀਵਣ ਮਰਨ ਨਾ ਰੂਪ ਵਖਾਈਆ। ਆਦਿ ਜੁਗਾਦੀ ਮਾਲਕ ਸਾਚੇ ਘਰ ਦਾ, ਗ੍ਰਹਿ ਮੰਦਰ ਡੇਰਾ ਲਾਈਆ। ਜੁਗ ਚੌਕੜੀ ਨਿਰਗੁਣ ਸਰਗੁਣ ਰੂਪ ਧਰਦਾ, ਧਰਨੀ ਧਰਤ ਧਵਲ ਵੇਖ ਵਖਾਈਆ। ਆਦਿ ਜੁਗਾਦਿ ਸ਼ਬਦ ਖੰਡਾ ਧਾਰ ਹੋ ਕੇ ਲੜਦਾ, ਝਗੜਾ ਕਰੇ ਥਾਉਂ ਥਾਈਂਆ। ਨਿਰਵੈਰ ਨਿਰਅੱਖਰ ਧਾਰ ਹੋ ਕੇ ਅੱਖਰ ਪੜ੍ਹਦਾ, ਸੰਦੇਸ਼ਾ ਨਾਮ ਕਲਮਾ ਜਣਾਈਆ। ਨਿਤ ਨਵਿਤ ਆਪਣਾ ਭਾਣਾ ਜਰਦਾ, ਸੀਸ ਜਗਦੀਸ ਨਿਰਗੁਣ ਸਰਗੁਣ ਆਪ ਝੁਕਾਈਆ। ਜਿਸ ਖੇਲ ਕਰਨਾ ਕਲਜੁਗ ਕਲ ਦਾ, ਕਲ ਕਾਤੀ ਵੇਖ ਵਖਾਈਆ। ਜੋ ਸਤਿ ਸਰੂਪ ਵੇਸ ਵਟਾਏ ਅਛਲ ਅਛੱਲ ਦਾ, ਵਲ ਛਲ ਆਪਣੀ ਕਾਰ ਕਮਾਈਆ। ਲਹਿਣਾ ਦੇਣਾ ਜਾਣੇ ਜਲ ਥਲ ਦਾ, ਮਹੀਅਲ ਵੇਖੇ ਥਾਉਂ ਥਾਈਂਆ। ਜਿਸ ਦਾ ਦੀਪਕ ਜੋਤ ਅਗੰਮੀ ਬਲਦਾ, ਚਾਰ ਕੁੰਟ ਬੈਕੁੰਠ ਕਰੇ ਰੁਸ਼ਨਾਈਆ। ਜੋ ਗੁਰ ਅਵਤਾਰ ਪੈਗ਼ੰਬਰ ਘੱਲਦਾ, ਹਲਕਿਆਂ ਵਿਚ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ

❋

❋

ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਕੱਤਕ ਕਹੇ ਰਾਮ ਆਇਆ ਨੱਠਾ, ਕ੍ਰਿਸ਼ਨ ਪੰਧ ਮੁਕਾਈਆ। ਪੈਗ਼ੰਬਰ ਹੋ ਇਕੱਠਾ, ਗੁਰੂ ਗੁਰ ਸੀਸ ਨਿਵਾਈਆ। ਲੇਖਾ ਕੋਈ ਜਾਣ ਨਾ ਸਕੇ ਆਈਜਨ ਤਥਾ, ਯਥਾਰਥ ਸਮਝ ਕੋਇ ਨਾ ਆਈਆ। ਲੋਚਨ ਵੇਖ ਨਾ ਸਕੇ ਅੱਖਾ, ਨੈਣ ਨਾ ਕੋਇ ਉਠਾਈਆ। ਪ੍ਰਭੂ ਭੇਵ ਨਾ ਦਿਤਾ ਰਤਾ, ਰਤਨ ਅਮੋਲਕ ਹੀਰੇ ਮਾਣ ਵਡਿਆਈਆ। ਅੰਤਮ ਆਪਣੇ ਨਾਲ ਪਕਾਵੇ ਮਤਾ, ਮਸ਼ਵਰਾ ਅਵਰ ਨਾ ਕੋਇ ਰਖਾਈਆ। ਜਿਸ ਨੇ ਚਾਰ ਜੁਗ ਚਲਾਇਆ ਰਥਾ, ਨਿਰਗੁਣ ਸਰਗੁਣ ਬਣ ਰਥਵਾਹੀਆ। ਸ਼ਾਸਤਰ ਸਿਮਰਤ ਵੇਦ ਪੁਰਾਨ ਚਲਾਈ ਕਥਾ, ਅੰਜੀਲ ਕੁਰਾਨ ਰਾਹ ਵਖਾਈਆ। ਸੋ ਪੁਰਖ ਅਕਾਲਾ ਫਿਰੇ ਨੱਠਾ, ਦੀਨ ਦਿਆਲਾ ਭੱਜੇ ਵਾਹੋ ਦਾਹੀਆ। ਸਦੀ ਚੌਧਵੀਂ ਸਭ ਦਾ ਵੇਖੇ ਪੱਟਾ, ਪਾਰਬ੍ਰਹਮ ਪ੍ਰਭ ਪੜਦਾ ਲਾਹੀਆ। ਜਿਸ ਵਿਚ ਦੀਨ ਮਜ਼੍ਹਬ ਦਾ ਰੱਟਾ, ਚਾਰੋਂ ਕੁੰਟ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਕਰਤਾ ਵਡ ਵਡਿਆਈਆ। ਗੋਬਿੰਦ ਕਹੇ ਮੈਂ ਤੀਰ ਦੀ ਵੇਖੀ ਮੁਖੀ, ਮੁਖ ਬ੍ਰਹਮਾ ਧਿਆਨ ਲਗਾਈਆ। ਸ੍ਰਿਸ਼ਟੀ ਵਿਚ ਕੋਈ ਨਾ ਸੁਖੀ, ਵਿਸ਼ਨੂੰ ਵਿਸ਼ਵ ਦਿਤਾ ਦ੍ਰਿੜਾਈਆ। ਕੂੜ ਕੁੜਿਆਰ ਧਾਰ ਅੱਜੇ ਨਾ ਮੁਕੀ, ਸ਼ੰਕਰ ਫੜ ਕੇ ਦਿਤਾ ਸਮਝਾਈਆ। ਮਮਤਾ ਜੜ੍ਹ ਗਈ ਨਾ ਪੁੱਟੀ, ਅਵਤਾਰ ਪੈਗ਼ੰਬਰ ਗਏ ਫੇਰੀਆਂ ਪਾਈਆ। ਨਿਰਗੁਣ ਧਾਰ ਮੂਲ ਨਾ ਉਠੀ, ਸ਼ਾਸਤਰ ਸਿਮਰਤ ਵੇਦ ਪੁਰਾਨ ਕਰ ਪੜ੍ਹਾਈਆ। ਅੰਮ੍ਰਿਤ ਰਸ ਮਿਲਿਆ ਨਾ ਘੁਟੀਂ, ਅਠ ਸਠ ਤੀਰਥ ਪੰਧ ਚੁਕਾਈਆ। ਉਠ ਸਕੀ ਨਾ ਸੁਰਤੀ ਸੁੱਤੀ, ਹਲੂਣਾ ਹੱਕ ਨਾ ਕੋਇ ਲਗਾਈਆ। ਸੁਹੰਜਣੀ ਹੋਏ ਕੋਇ ਨਾ ਰੁਤੀਂ, ਰੁਤੜੀ ਰੁਤ ਨਾ ਕੋਇ ਮਹਿਕਾਈਆ। ਝਗੜਾ ਪਿਆ ਪੰਜ ਤਤ ਬੁਤੀਂ, ਬੁਤਖ਼ਾਨੇ ਦੇਣ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਪਰਦਾ ਆਪ ਚੁਕਾਈਆ। ਗੋਬਿੰਦ ਕਹੇ ਮੈਂ ਤੀਰ ਦਾ ਵੇਖਿਆ ਨਿਸ਼ਾਨਾ, ਨਿਸ਼ਾਨਾ ਆਪਣਾ ਇਕ ਰਖਾਈਆ। ਮੈਨੂੰ ਨਜ਼ਰੀ ਆਇਆ ਕ੍ਰਿਸ਼ਨਾ ਕਾਹਨਾ, ਘਨਈਆ ਆਪਣਾ ਰੂਪ ਦਰਸਾਈਆ। ਜਿਸ ਨੇ ਕੀਤਾ ਖੇਲ ਮਹਾਨਾ, ਤ੍ਰੈਲੋਕੀ ਨਾਥ ਵਡ ਵਡਿਆਈਆ। ਉਸ ਨੇ ਹੁਕਮ ਸੰਦੇਸ਼ਾ ਦਿਤਾ ਅਰਜਨ ਜਾਣੀ ਜਾਣਾ, ਭੇਵ ਅਭੇਦਾ ਇਕ ਖੁਲ੍ਹਾਈਆ। ਫੇਰ ਪਰਭਾਸ ਤੱਕਿਆ ਜਿਥੇ ਸੁੰਞ ਮਸਾਣਾ, ਨਗਰ ਖੇੜਾ ਨਜ਼ਰ ਕੋਇ ਨਾ ਆਈਆ। ਜਿਥੇ ਬਧਕ ਮਾਰਿਆ ਨਿਸ਼ਾਨਾ, ਚਰਨ ਕਵਲ ਕਵਲ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਆਪਣਾ ਰੰਗ ਰੰਗਾਈਆ। ਗੋਬਿੰਦ ਕਹੇ ਬੱਧਕ ਦਾ ਤੀਰ ਅਪਾਰਾ, ਤੁਰੀਆ ਸਮਝ ਕੋਇ ਨਾ ਪਾਈਆ। ਉਹਨੂੰ ਘੜਿਆ ਨੌਂ ਨੌਂ ਵਾਰਾਂ, ਅਗਨੀ ਭੱਠੀ ਵਿਚ ਤਪਾਈਆ। ਉਹਦੀ ਮੁਖੀ ਬਣਾਈ ਪੇਂਦੂ ਨਾਮ ਸੁਨਿਆਰਾ, ਪਿੰਜਰ ਤਨ ਵਜੂਦ ਹੰਢਾਈਆ। ਜਿਸ ਦੀ ਅੰਤਰ ਹੁੰਦੀ ਇਕ ਵਿਚਾਰਾ, ਵਿਚਰ ਕੇ ਸਕੇ ਨਾ ਕਿਸੇ ਸੁਣਾਈਆ। ਜੇ ਕਿਰਪਾ ਕਰੇ ਆਪ ਨਿਰੰਕਾਰਾ, ਨਿਰਗੁਣ ਹੋਏ ਸਹਾਈਆ। ਮੇਰੀ ਸੇਵਾ ਲਏ ਵਿਚ ਦਰਬਾਰਾ, ਘਰ ਸਾਚੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦਰ ਸਾਚਾ ਇਕ ਵਖਾਈਆ। ਸੁਨਿਆਰ ਕਹੇ ਮੈਂ ਮੁਖੀ ਘੜਿਆ ਘਾੜ, ਘਾੜਤ ਦਏ ਜਣਾਈਆ। ਉਹ ਦਿਨ ਸੀ ਸਤਾਰਾਂ ਹਾੜ, ਜਿਸ ਵੇਲੇ ਕੁਠਾਲੀ ਰੰਗ ਰੰਗਾਈਆ। ਨੌਂ ਵਾਰ ਸੁਹਾਗਾ ਉਤੇ ਫੇਰਿਆ ਪ੍ਰੇਮ ਦੀ ਧਾਰ, ਨੇਤਰ ਨੈਣ ਨੈਣ ਚਮਕਾਈਆ। ਜੇ ਮਨਜ਼ੂਰ ਕਰੇ ਨਿਰੰਕਾਰ, ਕਰਤਾਰ

❋

❋

ਬੇਪਰਵਾਹੀਆ। ਓਸ ਦਾ ਬੱਧਕ ਨਾਲ ਸੀ ਪਿਆਰ, ਗਵਾਂਢੀ ਨਾਵੇਂ ਘਰ ਦਾ ਨਜ਼ਰੀ ਆਈਆ। ਉਹ ਪਹੁੰਚਿਆ ਓਸ ਬਾਜ਼ਾਰ, ਖ਼ੁਸ਼ੀਆਂ ਵਿਚ ਪੰਧ ਮੁਕਾਈਆ। ਅੱਗੋਂ ਹੱਸ ਕੇ ਕਿਹਾ ਸੁਨਿਆਰ ਆ ਯਾਰ, ਮੇਰੇ ਪਾਸ ਆਸਣ ਲੈ ਲਗਾਈਆ। ਆਹ ਵੇਖ ਮੇਰਾ ਹਥਿਆਰ, ਤੇਰੇ ਤੀਰ ਦੀ ਮੁਖੀ ਦਿਆਂ ਬਣਾਈਆ। ਓਨੇ ਚਿਰ ਨੂੰ ਕ੍ਰਿਸ਼ਨ ਨੇ ਅੰਦਰ ਦਿਤਾ ਹੁਲਾਰ, ਮੂਰਤੀ ਆਪਣੀ ਦਿਤੀ ਵਖਾਈਆ। ਇਹਦੀ ਮੁਖੀ ਤੀਰ ਉਤੇ ਚਾੜ੍ਹ, ਨੌਂ ਵਾਰ ਦੇਣੀ ਦਬਾਈਆ। ਏਸ ਆਉਣਾ ਵਿਚ ਉਜਾੜ, ਜੂਹ ਫੇਰਾ ਪਾਈਆ। ਮੈਂ ਸੌਣਾ ਚਰਨ ਪਸਾਰ, ਆਪ ਆਪਣੀ ਲੈ ਅੰਗੜਾਈਆ। ਇਹ ਖੇਲ ਹੋਣਾ ਵਿਚ ਸੰਸਾਰ, ਸੰਸਾਰੀ ਸਮਝ ਕੋਇ ਨਾ ਆਈਆ। ਤੇਰਾ ਲਹਿਣਾ ਦੇਣਾ ਪੂਰਾ ਕਰੇ ਕਰਤਾਰ, ਕੁਦਰਤ ਦਾ ਮਾਲਕ ਪੜਦਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਕਾਰ ਕਮਾਈਆ। ਬੱਧਕ ਕਿਹਾ ਤੈਨੂੰ ਤੀਰ ਫੜਾਵਾਂ ਹੱਥੀਂ, ਹੱਥ ਦਿਤਾ ਟਿਕਾਈਆ। ਸੁਨਿਆਰ ਕਿਹਾ ਮੈਂ ਮੁਖੀ ਲਾਵਾਂ ਚਾਰ ਮਾਸੇ ਨੌਂ ਰੱਤੀ ਇਹ ਮੇਰੀ ਵੰਡ ਵੰਡਾਈਆ। ਅਗਲੀ ਕਥਾ ਕਹਾਣੀ ਸਚੀ, ਸਚ ਦਿਆਂ ਸਮਝਾਈਆ। ਤੇਰਾ ਮੇਲ ਹੋਣਾ ਨਾਲ ਓਸ ਸਭਾਪਤੀ, ਜਿਸ ਨੂੰ ਸਾਰੇ ਸੀਸ ਨਿਵਾਈਆ। ਤੂੰ ਖੇਲ ਵੇਖਣਾ ਅੱਖੀਂ, ਅੱਖਰਾਂ ਤੋਂ ਬਾਹਰ ਮੇਰੀ ਪੜ੍ਹਾਈਆ। ਜਿਸ ਨੇ ਪਿਆਰ ਕੀਤਾ ਨਾਲ ਸਖ਼ੀ, ਸਖ਼ੀਆਂ ਦਾ ਕਾਹਨ ਸੋਭਾ ਪਾਈਆ। ਉਹ ਤੇਰਾ ਰਾਹ ਰਿਹਾ ਤਕੀ, ਨੇਤਰ ਲੋਚਨ ਨੈਣ ਅੱਖ ਉਠਾਈਆ। ਸੱਜਣਾ ਮੈਂ ਤੈਨੂੰ ਕਰਦਾ ਪੱਕੀ, ਸਚ ਵਿਚ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪੜਦਾ ਆਪ ਉਠਾਈਆ। ਤੀਰ ਕਹੇ ਮੇਰੇ ਉਤੇ ਚੜ੍ਹ ਗਿਆ ਕੰਚਨ ਰੂਪ ਅਪਾਰਾ, ਅਪਰੰਪਰ ਸਵਾਮੀ ਦਿਤੀ ਵਡਿਆਈਆ। ਮੇਰੇ ਅੰਦਰ ਆਇਆ ਇਸ਼ਾਰਾ, ਸੈਨਤ ਰਿਹਾ ਲਗਾਈਆ। ਤੇਰਾ ਖੇਲ ਹੋਣਾ ਨਿਆਰਾ, ਨਿਰੰਕਾਰ ਆਪ ਕਰਾਈਆ। ਕੀ ਬੱਧਕ ਕਰੇ ਬੇਚਾਰਾ, ਵਿਚਰ ਕੇ ਸਕੇ ਨਾ ਕੋਇ ਸਮਝਾਈਆ। ਇਹ ਖੇਲ ਸੱਚੀ ਸਰਕਾਰਾ, ਕਰਨੀ ਦਾ ਕਰਤਾ ਆਪਣੇ ਹੱਥ ਰਖਾਈਆ। ਜਾਂ ਵਕਤ ਸੁਹੰਜਣਾ ਆਏ ਵਿਚ ਸੰਸਾਰਾ, ਲਹਿਣਾ ਦੇਣਾ ਦਏ ਮੁਕਾਈਆ। ਬੱਧਕ ਚਲਿਆ ਵਿਚ ਉਜਾੜਾ, ਸਾਥੀ ਆਪਣੇ ਨਾਲ ਲਿਆਈਆ। ਕ੍ਰਿਸ਼ਨ ਸੁੱਤਾ ਚਰਨ ਪਸਾਰਾ, ਆਪ ਆਪਣੀ ਸੋਭਾ ਪਾਈਆ। ਓਸ ਮਾਰਿਆ ਤੀਰ ਕਰਾਰਾ, ਪਦਮ ਕਦਮ ਵਿਚ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਕਾਰ ਕਮਾਈਆ। ਤੀਰ ਮਾਰਿਆ ਬੱਧਕ, ਮਿਰਗ ਨੈਣ ਜਗ ਜਾਣ। ਖੇਲ ਪ੍ਰਭੂ ਦਾ ਅਧਿਕ, ਕਰਾਏ ਆਪ ਭਗਵਾਨ। ਹੁਕਮ ਦੇਵੇ ਸਖ਼ਤ, ਮੇਟ ਸਕੇ ਨਾ ਕੋਈ ਵਿਚ ਜਹਾਨ। ਸੁਹੰਜਣਾ ਹੋਇਆ ਵਕਤ, ਖੇਲ ਹੋਇਆ ਮਹਾਨ। ਪੂਰੀ ਹੋਈ ਸ਼ਰਤ, ਰਾਮ ਨਿਗਾਹਵਾਨ। ਲੇਖਾ ਮੁਕਿਆ ਫ਼ਰਸ਼, ਖ਼ੁਸ਼ੀ ਜ਼ਿਮੀਂ ਅਸਮਾਨ। ਨੇੜੇ ਆਇਆ ਨਿਧੜਕ, ਬਲ ਸੂਰਬੀਰ ਬਲਵਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਹੁਕਮ ਇਕ ਸੁਣਾਈਆ। ਤਿੰਨ ਕੱਤਕ ਕਹੇ ਬੱਧਕ ਆ ਗਿਆ ਕੋਲ, ਦੱਬੇ ਦੱਬੇ ਪੈਰ ਟਿਕਾਈਆ। ਸੁਰਤੀ ਹੋਈ ਅਨਭੋਲ, ਭੇਵ ਸਕਿਆ ਨਾ ਕੋਇ ਖੁਲ੍ਹਾਈਆ। ਜਾਂ ਵੇਖਿਆ ਆ ਕੇ ਉਪਰ ਧੌਲ, ਲੋਚਨ ਦੋਏ ਦੋਏ ਰਾਹ ਤਕਾਈਆ। ਕ੍ਰਿਸ਼ਨ ਹੱਸ ਕੇ ਪਿਆ ਬੋਲ, ਫ਼ਰਮਾਨਾ ਇਕ ਜਣਾਈਆ। ਆ ਤੋਲਾਂ ਤੇਰਾ ਤੋਲ, ਤਰਾਜ਼ੂ ਆਪਣਾ ਆਪ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਬੱਧਕ ਵੇਖ ਹੋਇਆ ਹੈਰਾਨ, ਹੈਰਾਨੀ

❋

❋

ਅੰਤਰ ਆਈਆ। ਇਹ ਕਾਹਨ ਸ੍ਰੀ ਭਗਵਾਨ, ਕ੍ਰਿਸ਼ਨ ਕ੍ਰਿਸ਼ਨ ਸੋਭਾ ਪਾਈਆ। ਮੈਂ ਮੂਰਖ ਬੜਾ ਨਾਦਾਨ, ਤੀਰ ਨਿਸ਼ਾਨਾ ਦਿਤਾ ਲਗਾਈਆ। ਨੇਤਰ ਹੰਝੂ ਲੱਗਾ ਵਹਾਣ, ਛਹਿਬਰ ਇਕ ਲਗਾਈਆ। ਕ੍ਰਿਸ਼ਨ ਨੇ ਪਕੜ ਕੇ ਕਾਨ, ਹਲੂਣਾ ਦੇ ਕੇ ਜ਼ੋਰ ਨਾਲ ਲਗਾਈਆ। ਆਹ ਵੇਖ ਤੇਰਾ ਲੇਖਾ ਵਿਚ ਜਹਾਨ, ਤੈਨੂੰ ਦਿਆਂ ਦ੍ਰਿੜਾਈਆ। ਤੀਰ ਦੀ ਮੁਖੀ ਉਹਦੇ ਮਸਤਕ ਛੁਹਾਈ ਨਾਲੇ ਦਿਤਾ ਦਾਨ, ਦਇਆ ਆਪ ਕਮਾਈਆ। ਏਸ ਤੀਰ ਦੇ ਨਾਲ ਗੋਬਿੰਦ ਨੇ ਗ਼ਰੀਬਾਂ ਦੀ ਰੱਖਿਆ ਕਰਨੀ ਮਹਾਨ, ਮਿਹਰ ਨਜ਼ਰ ਇਕ ਉਠਾਈਆ। ਏਸ ਤੀਰ ਦਾ ਲੇਖਾ ਨਾਲ ਹੋਵੇ ਵਿਸ਼ਨੂੰ ਭਗਵਾਨ, ਭਗਵਨ ਆਪਣਾ ਸੰਗ ਬਣਾਈਆ। ਸ਼ਬਦ ਗੁਰੂ ਜੋਧਾ ਸੂਰ ਹੋਵੇ ਬਲਵਾਨ, ਬਲਧਾਰੀ ਇਕ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਲਏ ਮਿਲਾਈਆ। ਕ੍ਰਿਸ਼ਨ ਕਿਹਾ ਬੱਧਕ ਉਠ ਵੇਖ ਮਾਰ ਝਾਕੀ, ਪੜਦਾ ਦਿਆਂ ਉਠਾਈਆ। ਆਹ ਵੇਖ ਗੋਬਿੰਦ ਸਾਕੀ, ਸਚ ਪਿਆਲਾ ਅੰਮ੍ਰਿਤ ਜਾਮ ਪਿਆਲਾ ਰਿਹਾ ਪਿਆਈਆ। ਔਹ ਵੇਖ ਅੰਧੇਰੀ ਰਾਤੀ, ਸਾਚਾ ਚੰਦ ਰਿਹਾ ਚਮਕਾਈਆ। ਵੇਸ ਵਟਾ ਕੇ ਕਮਲਾਪਾਤੀ, ਪਤਿਪਰਮੇਸ਼ਵਰ ਸੋਭਾ ਪਾਈਆ। ਆਪਣੀ ਖੇਲ ਦੇਵਾਂ ਦਾਤੀ, ਦਾਤਾ ਹੋ ਕੇ ਦਇਆ ਕਮਾਈਆ। ਕਲਜੁਗ ਅੰਤ ਤੇਰਾ ਜਨਮ ਹੋਵੇ ਸਾਖਿਆਤੀ, ਸਿਰ ਆਪਣਾ ਹੱਥ ਟਿਕਾਈਆ। ਇਹ ਜਿਹੜੇ ਤੇਰੇ ਨਾਲ ਸਾਥੀ, ਉਹਨਾਂ ਮਾਨਸ ਦੇਹੀ ਮਿਲੇ ਵਡਿਆਈਆ। ਤੂੰ ਮੰਨਣੀ ਮੇਰੀ ਆਖੀ, ਨਿਮਰਤਾ ਵਿਚ ਸੀਸ ਝੁਕਾਈਆ। ਮੇਲ ਮਿਲਾਵੇ ਕਮਲਾਪਾਤੀ, ਪਤਿਪਰਮੇਸ਼ਵਰ ਬੇਪਰਵਾਹੀਆ। ਪੂਰਾ ਕਰੇ ਮੇਰਾ ਵਾਕੀ, ਵਾਕਫ਼ਕਾਰ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਕ੍ਰਿਸ਼ਨ ਕਿਹਾ ਬੱਧਕ ਅੰਤਰ ਨਾ ਕਰ ਰੰਜ, ਰੰਜਸ਼ ਦੀ ਲੋੜ ਰਹੀ ਨਾ ਰਾਈਆ। ਕ੍ਰਿਸ਼ਨ ਨੇ ਨੇਤਰ ਦਬਾ ਕੇ ਕਿਹਾ ਅੱਗੇ ਵੇਖ ਸੰਮਤ ਸ਼ਹਿਨਸ਼ਾਹੀ ਪੰਜ, ਪੰਜ ਧਾਰ ਤੋਂ ਪਰੇ ਦ੍ਰਿੜਾਈਆ। ਜਿਸ ਵੇਲੇ ਕੋਈ ਮੁਹਾਣਾ ਰਿਹਾ ਨਾ ਵੰਝ, ਪੱਤਨ ਪਾਰ ਨਾ ਕੋਇ ਕਰਾਈਆ। ਦੀਨ ਦੁਨੀ ਹੋਣੀ ਅੰਧ, ਸਾਚਾ ਚੰਦ ਨਾ ਕੋਇ ਚਮਕਾਈਆ। ਦੀਨ ਦਿਆਲ ਹੋਣਾ ਬਖ਼ਸ਼ੰਦ, ਪਾਰਬ੍ਰਹਮ ਪ੍ਰਭ ਬੇਪਰਵਾਹੀਆ। ਤੇਰੇ ਸਾਥੀਆਂ ਨੂੰ ਪੌਣਾ ਤੰਦ, ਜੋੜੀ ਆਪਣੇ ਨਾਲ ਜੁੜਾਈਆ। ਸਾਹਿਬ ਸੁਲਤਾਨ ਹੋ ਬਖ਼ਸ਼ੰਦ, ਸਚ ਸਿੰਘਾਸਣ ਸੋਭਾ ਪਾਈਆ। ਓਸ ਵੇਲੇ ਉਹਦਿਆਂ ਸੰਤਾਂ ਭਗਤਾਂ ਦੀ ਛੱਬੀ ਪੋਹ ਨੂੰ ਚੜ੍ਹ ਕੇ ਔਣੀ ਜੰਞ, ਲਾੜੇ ਸਾਰੇ ਨਜ਼ਰੀ ਆਈਆ। ਗੋਬਿੰਦ ਨੇ ਗੋਬਿੰਦ ਦੀ ਧਾਰ ਵੇਖਣਾ ਰੰਗ, ਰੰਗਤ ਇਕੋ ਦਏ ਵਖਾਈਆ। ਤਖ਼ਤ ਨਿਵਾਸੀ ਤਖ਼ਤ ਦੇ ਉਤੇ ਬੈਠ ਕੇ ਏਹੋ ਤੀਰ ਤੈਥੋਂ ਲੈਣਾ ਮੰਗ, ਸੱਜੇ ਹੱਥ ਨਾਲ ਸੱਜੇ ਹੱਥ ਦੇਣਾ ਫੜਾਈਆ। ਫੇਰ ਜ਼ਰੂਰ ਕਲਜੁਗ ਅੰਤ ਸ੍ਰਿਸ਼ਟੀ ਵਿਚ ਹੋਵੇ ਜੰਗ, ਜਗਹ ਜਗਹ ਹੋਵੇ ਲੜਾਈਆ। ਅਗਲਾ ਲੇਖਾ ਛੱਬੀ ਪੋਹ ਨੂੰ ਦਏ ਵੰਡ, ਭੇਵ ਸਾਰਾ ਦਏ ਖੁਲ੍ਹਾਈਆ। ਜਿਸ ਨੇ ਖੇਲ ਖੇਲਿਆ ਪੁਰੀ ਅਨੰਦ, ਅਨੰਦ ਅਨੰਦ ਵਿਚੋਂ ਪਰਗਟਾਈਆ। ਤੂੰ ਮੇਰਾ ਮੈਂ ਤੇਰਾ ਦੱਸ ਕੇ ਛੰਦ, ਆਤਮ ਪਰਮਾਤਮ ਜੋੜ ਜੁੜਾਈਆ। ਸੋ ਸਵਾਮੀ ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਆਵੇ ਲੰਘ, ਸਚ ਦਵਾਰਾ ਇਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਵਿਚ ਵਰਭੰਡ, ਵਰਭੰਡੀ ਆਪਣਾ ਹੁਕਮ ਵਰਤਾਈਆ।

❋

❋

੪ ਕੱਤਕ ਸ਼ਹਿਨਸ਼ਾਹੀ ਸੰਮਤ ੫ ਸੋਭਾ ਸਿੰਘ ਦੇ ਗ੍ਰਹਿ ਪਿੰਡ ਵਲੂਰ ਜ਼ਿਲਾ ਫ਼ਿਰੋਜ਼ਪੁਰ

ਧਰਨੀ ਕਹੇ ਮੇਰਾ ਸੁਹਾਵਾ ਦੇਸ, ਦਿਸ਼ਾ ਮਿਲੇ ਵਡਿਆਈਆ। ਘਰ ਸਵਾਮੀ ਮਿਲੇ ਨਰੇਸ਼, ਨਰ ਨਿਰੰਕਾਰ ਦਇਆ ਕਮਾਈਆ। ਜਿਸ ਸੰਦੇਸ਼ਾ ਸ਼ਬਦ ਦਿਤਾ ਦਸ਼ਮੇਸ, ਗੁਰ ਗੋਬਿੰਦ ਗਿਆ ਦ੍ਰਿੜਾਈਆ। ਉਠ ਵੇਖ ਆਪਣੇ ਖੇਤ, ਚਾਰੋਂ ਕੁੰਟ ਹਰਿਆਵਲ ਛਾਈਆ। ਇਹ ਪ੍ਰਭੂ ਦਾ ਸਾਚਾ ਹੇਤ, ਪਰਮ ਪੁਰਖ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਉਠਾਈਆ। ਗੋਬਿੰਦ ਕਹੇ ਮੈਨੂੰ ਆਈ ਅਗੰਮੀ ਖ਼ਬਰ, ਪੁਰਖ ਅਕਾਲ ਦਿਤਾ ਜਣਾਈਆ। ਥੋੜਾ ਸਮਾਂ ਕਰ ਸਬਰ, ਸਿਦਕ ਆਪਣਾ ਵੇਖ ਵਖਾਈਆ। ਫੇਰ ਬਣਾ ਕੇ ਭੇਜਾਂ ਸ਼ੇਰ ਬੱਬਰ, ਨਿਰਗੁਣ ਹੋ ਕੇ ਆਪਣਾ ਸੰਗ ਰਖਾਈਆ। ਝਗੜਾ ਮੁਕਾਵੀਂ ਮੜ੍ਹੀ ਗੋਰ ਕਬਰ, ਮਕਬਰਿਆਂ ਡੇਰਾ ਢਾਹੀਆ। ਮੇਰਾ ਨਾਮ ਸੁਣਾਵੀਂ ਧੁਨ ਮਧੁਰ, ਮਧਸੂਧਨ ਪੜਦਾ ਆਪ ਚੁਕਾਈਆ। ਕਲਜੁਗ ਕੂੜੀ ਕਿਰਿਆ ਦੇਵੀਂ ਬਦਲ, ਸਤਿਜੁਗ ਸਚ ਸਚ ਸਮਝਾਈਆ। ਦੀਨਾਂ ਮਜ਼੍ਹਬਾਂ ਦਾ ਤੇਰੇ ਹੱਥ ਹੋਵੇ ਅਦਲ, ਇਨਸਾਫ਼ ਇਕ ਕਰਾਈਆ। ਸ਼ਰਅ ਕਰੇ ਕੋਈ ਨਾ ਕਤਲ, ਮਕਤੂਲ ਰੂਪ ਨਾ ਕੋਇ ਵਟਾਈਆ। ਸਚ ਵਖਾਉਣਾ ਮੇਰਾ ਵਤਨ, ਬੇਵਤਨਾਂ ਦਇਆ ਕਮਾਈਆ। ਬਿਨ ਤੇਰੇ ਲੇਖੇ ਲੱਗੇ ਕਿਸੇ ਨਾ ਯਤਨ, ਯਥਾਰਥ ਮੇਰਾ ਗ੍ਰਹਿ ਨਾ ਕੋਇ ਵਖਾਈਆ। ਤੂੰ ਸਭ ਨੂੰ ਦੱਸਣਾ ਇਕੋ ਪਤਨ, ਪਿਤਾ ਪੁਰਖ ਅਕਾਲ ਇਕ ਜਣਾਈਆ। ਭਗਤ ਸੁਹੇਲੇ ਉਪਜਾਉਣੇ ਰਤਨ, ਅਮੋਲਕ ਹੀਰੇ ਮਾਤ ਪਰਗਟਾਈਆ। ਜਿਨ੍ਹਾਂ ਦੀ ਲੱਜਿਆ ਆਉਣੀ ਰੱਖਣ, ਸਿਰ ਆਪਣਾ ਹੱਥ ਟਿਕਾਈਆ। ਸਚ ਦਵਾਰੇ ਧੁਰ ਦੇ ਵਸਣ, ਦਰਗਾਹ ਸਚ ਮਿਲੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਧਰਨੀ ਕਹੇ ਮੇਰਾ ਹੋਇਆ ਭਾਗ ਉਘਾ, ਉਦੇ ਅਸਤ ਮਿਲੇ ਵਡਿਆਈਆ। ਪ੍ਰਭ ਕਿਰਪਾ ਕੀਤੀ ਉਤੇ ਬਸੁਧਾ, ਮੇਰੀ ਸੁਧ ਦਿਤੀ ਬਦਲਾਈਆ। ਜਿਸ ਪਾਰ ਕਰਨਾ ਕਲਜੁਗਾ, ਚੌਥੇ ਜੁਗ ਡੇਰਾ ਢਾਹੀਆ। ਮਾਨਵ ਜ਼ਾਤੀ ਇਕੋ ਦੱਸਣਾ ਮੁੱਦਾ, ਜੋ ਮੁੱਦਤ ਦਾ ਮਾਲਕ ਸੋਭਾ ਪਾਈਆ। ਅਗਲਾ ਭੇਵ ਰਹੇ ਨਾ ਲੁਕਾ, ਓਹਲਾ ਅੰਦਰੋਂ ਦੇਣਾ ਚੁਕਾਈਆ। ਤਨ ਵਜੂਦ ਸਾਫ਼ ਕਰ ਕੇ ਜੁੱਸਾ, ਜ਼ਮੀਰ ਦੇਣੀ ਬਦਲਾਈਆ। ਕੂੜੀ ਕਿਰਿਆ ਮੇਟ ਕੇ ਗ਼ੁੱਸਾ, ਅੰਮ੍ਰਿਤ ਮੇਘ ਦੇਣਾ ਬਰਸਾਈਆ। ਭਗਤ ਸੁਹੇਲਾ ਸੰਤ ਰਹੇ ਕੋਈ ਨਾ ਰੁੱਸਾ, ਫੜ ਬਾਹੋਂ ਗਲੇ ਲਗਾਈਆ। ਬਸੁਧਾ ਕਹੇ ਮੇਰਾ ਪਿਛਲਾ ਪੈਂਡਾ ਮੁਕਾ, ਮੁਕੰਮਲ ਦਿਆਂ ਜਣਾਈਆ। ਮੈਂ ਗੋਬਿੰਦ ਧਾਰ ਤੱਕਿਆ ਪੁਰਖ ਅਕਾਲ ਦਾ ਸੁੱਤਾ, ਦਿਲਦਾਰ ਇਕੋ ਨਜ਼ਰੀ ਆਈਆ। ਜਿਸ ਨੇ ਮਾਰਗ ਜੀਵਣ ਜੁਗ ਜਗਤ ਦੱਸਣਾ ਉਚਾ, ਉਚ ਅਗੰਮ ਅਥਾਹ ਦਇਆ ਕਮਾਈਆ। ਪ੍ਰੇਮ ਪਿਆਰ ਦੱਸਣਾ ਸੁੱਚਾ, ਸੰਜਮ ਇਕ ਸਮਝਾਈਆ। ਉਜਲ ਕਰਾਉਣਾ ਗੁਰਮੁਖ ਮੁਖਾ, ਦੁਰਮਤ ਮੈਲ ਧਵਾਈਆ। ਭਾਗ ਲਗਾਏ ਜਨਣੀ ਕੁੱਖਾ, ਮਿਹਰ ਨਜ਼ਰ ਇਕ ਟਿਕਾਈਆ। ਜਨਮ ਕਰਮ ਦਾ ਮੇਟ ਦਏ ਦੁੱਖਾ, ਦਰਦੀਆਂ ਦਰਦ ਰਹੇ ਨਾ ਰਾਈਆ। ਘਰ ਉਪਜਾਵੇ ਸਾਚਾ ਸੁਖਾ, ਸਾਂਤਕ ਸਤਿ ਸਤਿ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਗੁਣ ਧਾਰ ਕਦੇ ਨਾ ਹੋਵੇ ਜੁਦਾ, ਹਰ ਘਟ ਅੰਤਰ ਆਪਣਾ ਮੇਲ ਮਿਲਾਈਆ।

❋

❋

੪ ਕੱਤਕ ਸ਼ਹਿਨਸ਼ਾਹੀ ਸੰਮਤ ੫ ਕੁਲਵੰਤ ਕੌਰ ਦੇ ਗ੍ਰਹਿ ਬਸਤੀ ਖਲੀਲ

ਧਰਨੀ ਕਹੇ ਮੈਂ ਦਿਵਸ ਰੈਣ ਘੁੰਮਾਂ, ਭੱਜਾਂ ਵਾਹੋ ਦਾਹੀਆ। ਜਨ ਭਗਤਾਂ ਪੈਰ ਚੁੰਮਾਂ, ਜੁਗ ਜੁਗ ਆਪਣੀ ਸੇਵ ਕਮਾਈਆ। ਪੰਡਤ ਪਾਂਧੇ ਛਡਾਂ ਸ਼ੇਖ਼ ਮੁੱਲਾ, ਮੁਸਾਇਕਾਂ ਸੰਗ ਨਾ ਕੋਇ ਰਖਾਈਆ। ਮੈਂ ਚਰਨੀ ਧੂੜ ਲਾਵਾਂ ਬੁੱਲਾਂ, ਜੋ ਪ੍ਰਭ ਦਾ ਨਾਮ ਧਿਆਈਆ। ਗ੍ਰਹਿ ਵੇਖਾਂ ਓਸ ਕੁਲਾ, ਜੋ ਕੁਲ ਭਗਤ ਭਗਵਾਨ ਰੂਪ ਵਟਾਈਆ। ਓਥੇ ਮਿਲੇ ਸਵਾਮੀ ਸੁਲਹਕੁਲਾ, ਸਹਿਜ ਦਾ ਮਾਲਕ ਦਇਆ ਕਮਾਈਆ। ਜਿਸ ਦੀ ਯਾਦ ਵਿਚ ਤੜਫਦਾ ਰਿਹਾ ਬੁੱਲਾ, ਫ਼ਿਕਰੇ ਸ਼ਹਿਨਸ਼ਾਹੀ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਧਰਨੀ ਕਹੇ ਮੈਂ ਆਦਿ ਜੁਗਾਦਿ ਨੱਠੀ, ਭੱਜੀ ਵਾਹੋ ਦਾਹੀਆ। ਚਾਰ ਜੁਗ ਦੀ ਵੇਖੀ ਖੱਟੀ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਫੋਲ ਫੁਲਾਈਆ। ਅਵਤਾਰ ਪੈਗ਼ੰਬਰਾਂ ਗੁਰੂਆਂ ਦੀ ਵੇਖੀ ਪੱਟੀ, ਜੋ ਅੱਖਰਾਂ ਵਿਚ ਸਤਰਾਂ ਗਏ ਸਮਝਾਈਆ। ਨਾਮ ਕਲਮੇ ਦੀ ਵੇਖੀ ਹੱਟੀ, ਗ੍ਰੰਥ ਸ਼ਾਸਤਰ ਦੇਣ ਗਵਾਹੀਆ। ਧਾਰ ਤਕੀ ਅੱਠ ਸੱਠੀ, ਤੀਰਥ ਤਟ ਕਿਨਾਰੇ ਪੜਦਾ ਲਾਹੀਆ। ਸਾਚੀ ਵਸਤ ਕਿਤੋਂ ਨਾ ਮਿਲੇ ਰਤੀ, ਨਾਮ ਭੰਡਾਰਾ ਦਾਤ ਨਾ ਕੋਇ ਵਰਤਾਈਆ। ਚਾਰੋਂ ਕੁੰਟ ਵਿਛੋੜਾ ਹੋਇਆ ਕਮਲਾਪਤੀ, ਪਤਿਪਰਮੇਸ਼ਵਰ ਮੇਲ ਨਾ ਕੋਇ ਮਿਲਾਈਆ। ਬੇਸ਼ਕ ਮਾਨਵ ਗਾਉਂਦੇ ਦੰਦ ਬੱਤੀ, ਰਸਨਾ ਜਿਹਵਾ ਹਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਧਰਨੀ ਕਹੇ ਮੈਂ ਜੁਗ ਜੁਗ ਰਹੀ ਭੱਜਦੀ, ਭਜਨ ਬੰਦਗੀ ਵਾਲੇ ਵੇਖ ਵਖਾਈਆ। ਪੁਰਖ ਅਕਾਲ ਰਹੀ ਲੱਭਦੀ, ਗੁਰ ਅਵਤਾਰ ਪੀਰ ਪੈਗ਼ੰਬਰਾਂ ਭਾਰ ਉਠਾਈਆ। ਬਿਰਹੋਂ ਵੈਰਾਗਣ ਹੋ ਕੇ ਰਹੀ ਸੱਦਦੀ, ਹੋਕਾ ਹੱਕ ਹੱਕ ਜਣਾਈਆ। ਤੇਰੀ ਖੇਲ ਨਹੀਂ ਚੰਗੀ ਲਗਦੀ, ਸਚ ਸਵਾਮੀ ਲੈਣਾ ਮਿਲਾਈਆ। ਕਿਉਂ ਮੈਨੂੰ ਵਣਜਾਰਨ ਕੀਤਾ ਸਾਰੇ ਜਗ ਦੀ, ਚੁਰਾਸੀ ਲੱਖ ਜੂਨੀ ਮੇਰੇ ਉਤੇ ਟਿਕਾਈਆ। ਕਿਉਂ ਖੇਲ ਕਰਾਈ ਅੱਗ ਦੀ, ਚਾਰ ਕੁੰਟ ਰਹੀ ਤਪਾਈਆ। ਕਿਉਂ ਵੰਡ ਵੰਡਾਈ ਦੀਨ ਮਜ਼੍ਹਬ ਹੱਦ ਦੀ, ਮੰਦਰ ਮਸੀਤ ਰਹੇ ਕੁਰਲਾਈਆ। ਸਚ ਖੇਲ ਦੱਸ ਆਪਣੀ ਯਦ ਦੀ, ਵਿਸ਼ਵ ਪਰਦਾ ਦੇ ਚੁਕਾਈਆ। ਨਾਮ ਖ਼ੁਮਾਰੀ ਦੇ ਕੇ ਮਦਿ ਦੀ, ਧੁਨ ਅਗੰਮੀ ਰਾਗ ਸੁਣਾਈਆ। ਮੈਂ ਖੋਜਦੀ ਤੈਨੂੰ ਕਦ ਦੀ, ਜੁਗ ਚੌਕੜੀ ਗਏ ਵਿਹਾਈਆ। ਘੜੀ ਸੁਲੱਖਣੀ ਕਰ ਅੱਜ ਦੀ, ਆਪ ਆਪਣਾ ਰੰਗ ਰੰਗਾਈਆ। ਪੁਰਖ ਅਕਾਲ ਦੀਨ ਦਿਆਲ ਬਿਨ ਤੇਰੇ ਚਰਨ ਕਵਲ ਕਿਤੇ ਨਾ ਸਜਦੀ, ਸੋਭਾਵੰਤ ਸੋਭਾ ਪਾਏ ਕੋਇ ਨਾ ਥਾਈਂਆ। ਮੈਂ ਮਾਰੀ ਸ਼ਰਮ ਹਯਾ ਲੱਜ ਦੀ, ਨੈਣ ਸਕਾਂ ਨਾ ਕੋਇ ਉਠਾਈਆ। ਮੇਰੇ ਉਤੇ ਝਗੜਾ ਪਿਆ ਖੇਲ ਹੋਈ ਮਾਸ ਨਾੜੀ ਹੱਡ ਦੀ, ਮਾਨਵ ਮਾਨਵ ਫੋਲ ਫੁਲਾਈਆ। ਮੈਂ ਤੇਰੇ ਪਿਆਰ ਮੁਹੱਬਤ ਵਿਚ ਤੇਰਾ ਇਕੋ ਧਰਮ ਨਿਸ਼ਾਨਾ ਗੱਡਦੀ, ਮੇਰੇ ਗਾਡ ਹੋਣਾ ਸਹਾਈਆ। ਹੰਸ ਬੁਧੀ ਨਾ ਰਹੇ ਕਲਜੁਗ ਜੀਵ ਕੱਗ ਦੀ, ਗੁਰਮੁਖ ਗੁਰ ਗੁਰ ਲੈ ਉਪਜਾਈਆ। ਓਹ ਵੇਖ ਤੇਰੀ ਸਦੀ ਚੌਧਵੀਂ ਲੰਘਦੀ, ਮੰਜ਼ਲ ਮੰਜ਼ਲ ਪੰਧ ਮੁਕਾਈਆ। ਹੁਣ ਖੇਲ ਦੱਸ ਆਪਣੇ ਅਨੰਦ ਦੀ, ਅਨੰਦਪੁਰੀ ਵਾਲਾ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਖੇਲ ਵਖਾ ਆਪਣੇ ਨੂਰੀ ਚੰਦ ਦੀ, ਚੰਦ ਚਾਂਦਨਾ ਇਕ ਚਮਕਾਈਆ।

❋

❋

੪ ਕੱਤਕ ਸ਼ਹਿਨਸ਼ਾਹੀ ਸੰਮਤ ੫ ਹਰੀ ਸਿੰਘ ਦੇ ਗ੍ਰਹਿ ਬਸਤੀ ਖਲੀਲ

ਕਿਰਪਾ ਕਰੇ ਜੋਤ ਰੱਬੀ, ਰਾਬਤਾ ਅਵਰ ਨਾ ਕੋਇ ਰਖਾਈਆ। ਮੇਰੀ ਮਨਸਾ ਪੂਰੀ ਹੋਏ ਸਭੀ, ਦਰ ਘਰ ਸਚ ਮਿਲੇ ਵਡਿਆਈਆ। ਸਚ ਵਸਤ ਅਮੋਲਕ ਲੱਭੀ, ਖੋਜਣ ਦੀ ਲੋੜ ਰਹੀ ਨਾ ਰਾਈਆ। ਪੁਰਖ ਅਕਾਲ ਜੋਤ ਜਗੀ, ਅੰਧ ਅੰਧੇਰਾ ਰਿਹਾ ਗਵਾਈਆ। ਜਿਸ ਲੇਖੇ ਲਾਉਣੀ ਪੈਗ਼ੰਬਰਾਂ ਵਾਲੀ ਸਦੀ, ਸਦਮੇ ਸਭ ਦੇ ਦੇਣੇ ਗਵਾਈਆ। ਕਲਜੁਗ ਕੂੜੀ ਕਿਰਿਆ ਮੇਟਣੀ ਬਦੀ, ਬਦਲਾ ਚੁਕਾਏ ਥਾਉਂ ਥਾਈਂਆ। ਮੈਂ ਭਗਤਾਂ ਦੇ ਚਰਨਾਂ ਹੇਠ ਦੱਬੀ, ਭਾਰ ਆਪਣੇ ਸੀਨੇ ਟਿਕਾਈਆ। ਕਿਉਂ ਉਹਨਾਂ ਦੀ ਪ੍ਰੀਤ ਓਸ ਨਾਲ ਲੱਗੀ, ਜਿਥੋਂ ਸਕੇ ਨਾ ਕੋਇ ਤੁੜਾਈਆ। ਸਤਿਜੁਗ ਸਤਿ ਪੁਰਖ ਨਿਰੰਜਣ ਦੀ ਚਲਣੀ ਗੱਦੀ, ਬਾਕੀ ਨਜ਼ਰ ਕੋਇ ਨਾ ਆਈਆ। ਧੁਰ ਦੇ ਨਾਮ ਦੀ ਲਏ ਕੋਇ ਨਾ ਵੱਢੀ, ਰਿਸ਼ਵਤ ਹਿੱਸਾ ਵੰਡ ਨਾ ਕੋਇ ਵੰਡਾਈਆ। ਨਾ ਕੋਈ ਖਾਏ ਮੱਛੀ ਡੱਡੀ, ਡੰਡਾਵਤ ਇਕੋ ਦੇਣੀ ਜਣਾਈਆ। ਨਾ ਕੋਈ ਝਗੜਾ ਮਾਸ ਹੱਡੀ, ਤਨ ਵਜੂਦ ਨਾ ਕੋਇ ਲੜਾਈਆ। ਇਕੋ ਧਾਰ ਦੱਸਣੀ ਬੱਗੀ, ਬਗ ਬਪੜੇ ਲੈਣੇ ਤਰਾਈਆ। ਇਕੋ ਮੰਜ਼ਲ ਦੱਸਣੀ ਪਦੀ, ਪਤਿਪਰਮੇਸ਼ਵਰ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਮੇਲਾ ਲਏ ਮਿਲਾਈਆ। ਧਰਨੀ ਕਹੇ ਮੇਰਾ ਹੌਲਾ ਹੋਣਾ ਭਾਰ, ਭਾਰਦਵਾਜ ਗਿਆ ਜਣਾਈਆ। ਕਲ ਕਲਕੀ ਲਏ ਅਵਤਾਰ, ਕਲੇਸ਼ ਦਏ ਮਿਟਾਈਆ। ਪੈਗ਼ੰਬਰਾਂ ਪਾਵੇ ਸਾਰ, ਅਮਾਮ ਨੂਰ ਇਲਾਹੀਆ। ਸਭ ਨੂੰ ਕਰੇ ਦਸਤਬਰਦਾਰ, ਹੁਕਮ ਧੁਰ ਦਾ ਇਕ ਸੁਣਾਈਆ। ਸਤਿ ਸਚ ਬਣਾ ਸਰਕਾਰ, ਧੁਰ ਫ਼ਰਮਾਨਾ ਇਕ ਦ੍ਰਿੜਾਈਆ। ਸ਼ਬਦੀ ਗੁਰੂ ਬਣਾ ਮੁਖਤਿਆਰ, ਹੁਕਮ ਇਕੋ ਇਕ ਸੁਣਾਈਆ। ਸ੍ਰਿਸ਼ਟੀ ਦ੍ਰਿਸ਼ਟੀ ਪੈਜ ਦਏ ਸਵਾਰ ਸਵਾਰਥ ਆਪਣਾ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਨੂੰ ਦਏ ਆਧਾਰ, ਅਦਲ ਇਨਸਾਫ਼ ਇਕ ਕਮਾਈਆ।

੪ ਕੱਤਕ ਸ਼ਹਿਨਸ਼ਾਹੀ ਸੰਮਤ ੫ ਸੰਪੂਰਨ ਸਿੰਘ ਦੇ ਗ੍ਰਹਿ ਫ਼ਿਰੋਜ਼ਸ਼ਾਹ

ਧਰਨੀ ਕਹੇ ਮੇਰੀ ਆਸਾ ਪੁੰਨੀ, ਪ੍ਰਭ ਦਿਤੀ ਮਾਣ ਵਡਿਆਈਆ। ਕਲਜੁਗ ਅੰਤ ਪੁਕਾਰ ਸੁਣੀ, ਮਿਹਰ ਨਜ਼ਰ ਇਕ ਉਠਾਈਆ। ਵਡ ਦਾਤਾ ਬਣ ਕੇ ਗੁਣੀ, ਵਸਤ ਅਮੋਲਕ ਆਪ ਵਰਤਾਈਆ। ਨਾਮ ਸ਼ਬਦ ਦੀ ਦੇ ਕੇ ਧੁਨੀ, ਸੋਈ ਸੁਰਤੀ ਲਈ ਉਠਾਈਆ। ਭਗਤ ਸੁਹੇਲੇ ਮਾਤ ਚੁਣੀ, ਹਰਿਜਨ ਆਪਣੇ ਰੰਗ ਰੰਗਾਈਆ। ਭਾਗ ਲਗਾ ਕੇ ਸਾਚੀ ਕੁੱਲੀ, ਕਾਇਆ ਬੰਕ ਦਵਾਰ ਵੇਖ ਵਖਾਈਆ। ਪ੍ਰੇਮ ਪ੍ਰੀਤੀ ਵਸਤ ਦਏ ਅਨਮੁਲੀ, ਅਨਮੁਲੜੀ ਦੌਲਤ ਝੋਲੀ ਪਾਈਆ। ਲੇਖਾ ਮੁਕਾਇਆ ਜਾਪ ਰਸਨਾ ਬੁੱਲ੍ਹੀਂ, ਹਿਰਦੇ ਵਸ ਕੇ ਅੰਤਰ ਆਤਮ ਰੰਗ ਰੰਗਾਈਆ। ਗੁਰਮੁਖ ਆਤਮ ਰਹੇ ਨਾ ਭੁੱਲੀ, ਫੜ ਬਾਹੋਂ ਆਪ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਇਕ ਰੰਗਾਈਆ। ਧਰਨੀ ਕਹੇ ਮੇਰੇ ਉਤੇ ਭਗਤ ਸੁਹੰਦੇ, ਸਚ ਧਿਆਨ ਲਗਾਈਆ। ਤੂੰ ਮੇਰਾ ਮੈਂ ਤੇਰਾ ਸੋਹੰ ਗਾਉਂਦੇ ਛੰਦੇ,

❋

❋

ਸ਼ਹਿਨਸ਼ਾਹ ਮਿਲ ਕੇ ਆਪਣੀ ਖ਼ੁਸ਼ੀ ਬਣਾਈਆ। ਬਾਹਰੋਂ ਦਿਸਦੇ ਤਤਾਂ ਵਾਲੇ ਬੰਦੇ, ਅੰਦਰ ਨਿਰਗੁਣ ਜੋਤ ਰੁਸ਼ਨਾਈਆ। ਛਡ ਕੇ ਰਸਨ ਵਿਕਾਰ ਗੰਦੇ, ਹਰਿ ਸਿਮਰਨ ਵਿਚ ਧਿਆਨ ਰਖਾਈਆ। ਨੇਤਰ ਨੈਣਹੀਣ ਹੋਏ ਨਾ ਅੰਧੇ, ਸਚ ਨੇਤਰ ਲਿਆ ਖੁਲ੍ਹਾਈਆ। ਪੁਰਖ ਅਕਾਲ ਦੀਨ ਦਿਆਲ ਬਖ਼ਸ਼ੰਦੇ, ਮਿਹਰ ਨਜ਼ਰ ਇਕ ਉਠਾਈਆ। ਚੁਰਾਸੀ ਵਿਚੋਂ ਕਰਕੇ ਚੰਗੇ, ਚਾਰ ਵਰਨਾਂ ਵਿਚੋਂ ਬਾਹਰ ਕਢਾਈਆ। ਸਦਾ ਸੁਹੇਲਾ ਵਸ ਕੇ ਸੰਗੇ, ਸਗਲਾ ਸੰਗ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਦਇਆ ਕਮਾਈਆ। ਧਰਨੀ ਕਹੇ ਮੈਂ ਵੇਖੇ ਭਗਤ ਪਿਆਰੇ ਮੀਤ, ਪੁਰਖ ਅਕਾਲ ਦਿਤਾ ਜਣਾਈਆ। ਜਿਨ੍ਹਾਂ ਦੀ ਸਭ ਤੋਂ ਵੱਖਰੀ ਪਿਆਰੀ ਰੀਤ, ਸਤਿਜੁਗ ਸਾਚਾ ਰਾਹ ਤਕਾਈਆ। ਖਹਿੜਾ ਛਡ ਗਏ ਮੰਦਰ ਮਸੀਤ, ਕਾਇਆ ਕਾਅਬਾ ਧਿਆਨ ਲਗਾਈਆ। ਜਿਥੇ ਸਾਹਿਬ ਵਸੇ ਅਨਡੀਠ, ਹਰਿ ਕਰਤਾ ਡੇਰਾ ਲਾਈਆ। ਆਤਮ ਪਰਮਾਤਮ ਬਣਾਏ ਪ੍ਰੀਤ, ਪ੍ਰੀਤਮ ਹੋ ਕੇ ਮੇਲ ਮਿਲਾਈਆ। ਕਾਇਆ ਕਰੇ ਠਾਂਡੀ ਸੀਤ, ਅਗਨੀ ਤਤ ਬੁਝਾਈਆ। ਤੂੰ ਮੇਰਾ ਮੈੈੈੈੈੈੈੈੈੈੈੈੈੈੈੈੈੈੈੈੈੈੈੈੈੈੈਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਤੇਰਾ ਸੋਹੰ ਗਾ ਕੇ ਗੀਤ, ਪਾਰਬ੍ਰਹਮ ਬ੍ਰਹਮ ਆਪਣਾ ਰੰਗ ਰੰਗਾਈਆ। ਅੱਠੇ ਪਹਿਰ ਵਸੇ ਚੀਤ, ਮਨ ਚਿਤ ਠਗੌਰੀ ਰਹੇ ਨਾ ਰਾਈਆ। ਝਗੜਾ ਮੁਕਾ ਕੇ ਹਸਤ ਕੀਟ, ਊਚ ਨੀਚ ਇਕੋ ਘਰ ਵਸਾਈਆ। ਸਾਚੇ ਨਾਮ ਦੀ ਦੇ ਕੇ ਭੀਖ, ਭੁੱਖਿਆਂ ਝੋਲੀ ਦਏ ਭਰਾਈਆ। ਏਕਾ ਛਤਰ ਝੁੱਲੇ ਸੀਸ, ਦੋ ਜਹਾਨ ਵੱਜੇ ਵਧਾਈਆ। ਕਰੇ ਖੇਲ ਆਪ ਜਗਦੀਸ, ਜਗਦੀਸ਼ਰ ਦਾਤਾ ਧੁਰਦਰਗਾਹੀਆ। ਲੱਖ ਚੁਰਾਸੀ ਪਰਖੇ ਨੀਤ, ਵਰਨ ਬਰਨ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਭਗਤ ਸੁਹੇਲਾ ਸਾਚਾ ਮੀਤ, ਮਿੱਤਰ ਪਿਆਰਾ ਏਕੰਕਾਰਾ ਇਕੋ ਨਜ਼ਰੀ ਆਈਆ।