੪ ਕੱਤਕ ਸ਼ਹਿਨਸ਼ਾਹੀ ਸੰਮਤ ੫ ਕਪੂਰ ਸਿੰਘ ਦੇ ਗ੍ਰਹਿ ਸਰਬ ਮਾਲਵਾ ਸੰਗਤ ਨਵਿਤ ਮੋਗਾ
ਨਾਨਕ ਬਾਬਰ ਦਿਤੀ ਦਾਤ, ਦਾਨੀ ਹੋ ਕੇ ਦਇਆ ਕਮਾਈਆ। ਲੇਖਾ ਲਿਖਿਆ ਬਿਨ ਕਲਮ ਦਵਾਤ, ਕਾਗ਼ਜ਼ ਸ਼ਾਹੀ ਨਾ ਕੋਇ ਵਡਿਆਈਆ। ਸੰਦੇਸਾ ਦਿਤਾ ਵੇਖ ਪ੍ਰਭੂ ਖੇਲ ਤਮਾਸ਼, ਪਰਵਰਦਿਗਾਰ ਰਿਹਾ ਜਣਾਈਆ। ਮੈਂ ਦੀਨ ਨਾ ਤਕਾਂ ਜ਼ਾਤ, ਮਜ਼੍ਹਬ ਨਾ ਵੰਡ ਵੰਡਾਈਆ। ਜੋ ਪਰਵਰਦਿਗਾਰ ਰਿਹਾ ਆਖ, ਸੋ ਸੰਦੇਸਾ ਦਿਆਂ ਜਣਾਈਆ। ਬਿਨ ਅੱਖਰਾਂ ਵਾਲਾ ਵਾਕ, ਬਿਨ ਹਰਫ਼ ਹਰੂਫ਼ ਪੜ੍ਹਾਈਆ। ਸਿਖਿਆ ਮਿਲੇ ਬਿਨਾ ਉਸਤਾਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਨਾਨਕ ਕਿਹਾ ਸੁਣ ਬਾਬਰ, ਤੇਰੀ ਬਾਬਤ ਗਿਆ ਜਣਾਈਆ। ਸ਼ਬਦ ਸੰਦੇਸਾ ਦੇਵੇ ਕਰਤਾ ਕਾਦਰ, ਕੁਦਰਤ ਦਾ ਮਾਲਕ ਬੇਪਰਵਾਹੀਆ। ਤੇਰਾ ਕਰਮ ਹੋਵੇ ਉਜਾਗਰ, ਮਿਹਰ ਨਜ਼ਰ ਉਠਾਈਆ। ਤੂੰ ਧਰਮ ਦਾ ਬਣ ਸੌਦਾਗਰ, ਵਣਜ ਵਪਾਰਾ ਇਕ ਦ੍ਰਿੜਾਈਆ। ਸਚ ਦਵਾਰੇ ਮਿਲੇ ਆਦਰ, ਆਦਰਸ਼ ਇਕ ਵਖਾਈਆ। ਕੂੜੀ ਕਿਰਿਆ ਵਿਚ ਨਾ ਹੋਵੀਂ ਪਾਗ਼ਲ, ਮਾਇਆ ਮਮਤਾ ਮੋਹ ਹਲਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਸਤਿਗੁਰ ਨਾਨਕ ਹੱਥ ਮਾਰਿਆ ਆਪਣੀ ਉਤੇ ਪੇਸ਼ਾਨੀ, ਉਂਗਲੀ ਤ੍ਰੈ ਤ੍ਰੈ ਜਣਾਈਆ। ਫਿਰ ਮੰਜ਼ਲ ਦੱਸੀ ਰੁਹਾਨੀ,
❋
❋
ਬਾਹਰ ਅੰਦਰ ਕੀਤੀ ਰੁਸ਼ਨਾਈਆ। ਭੇਵ ਖੋਲ੍ਹ ਜਿਸਮਾਨੀ, ਜ਼ਮੀਰ ਦਿਤੀ ਬਦਲਾਈਆ। ਜੋਤ ਦੱਸੀ ਨੁਰਾਨੀ, ਅੰਧ ਦਿਤਾ ਮਿਟਾਈਆ। ਤੀਰ ਮਾਰਿਆ ਕਾਨੀ, ਸੋਈ ਸੁਰਤ ਜਗਾਈਆ। ਛਡ ਦੇ ਬੇਈਮਾਨੀ, ਕਿਰਿਆ ਕੂੜ ਤਜਾਈਆ। ਵੇਖ ਆਬੇਹਯਾਤ ਪਾਣੀ, ਨਿਝਰ ਦਿਤਾ ਝਿਰਾਈਆ। ਸੁਣ ਕਲਮਾ ਧੁਨਕਾਨੀ, ਵਾਹਦ ਲਾਸ਼ਰੀਕ ਦ੍ਰਿੜਾਈਆ। ਵੇਖ ਓਸ ਦੀ ਮਿਹਰਵਾਨੀ, ਜੋ ਮਿਹਰਵਾਨ ਅਖਵਾਈਆ। ਤੇਰੀ ਸ਼ਾਹੀ ਅੰਤਮ ਹੋਣੀ ਫ਼ਾਨੀ, ਫਨਾਹ ਫਿੱਲਾ ਦਿਸੇ ਲੋਕਾਈਆ। ਯਾਦ ਕਰ ਕਰਬਲੇ ਵਾਲੀ ਕੁਰਬਾਨੀ, ਹਸਨ ਹੁਸੈਨ ਨੀਰ ਵਹਾਈਆ। ਵੇਖ ਮੁਹੰਮਦ ਵਾਲੀ ਜਵਾਨੀ, ਕੀ ਸੰਦੇਸਾ ਰਹੀ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਬਾਬਰ ਅੰਤਰ ਖੁਲ੍ਹੀ ਅੱਖ, ਛਿਨ ਭੰਗਰ ਦਇਆ ਕਮਾਈਆ। ਨੂਰ ਵੇਖ ਪਰਤਖ, ਨਾਨਕ ਨਿਰਗੁਣ ਸਰਗੁਣ ਵਿਚ ਸਮਾਈਆ। ਹਕੀਕਤ ਲੱਭੀ ਹੱਕ, ਹਉਮੇ ਦਿਤੀ ਮਿਟਾਈਆ। ਧਿਆਨ ਹੋਇਆ ਯਕ, ਵਾਹਦ ਵੇਖ ਵਖਾਈਆ। ਚਰਨੀ ਗਿਆ ਢੱਠ, ਧੂੜੀ ਖ਼ਾਕ ਰਮਾਈਆ। ਕਲਮਾ ਰਿਹਾ ਰਟ, ਯਾਮੁਬੀਨ ਤੇਰੀ ਵਡਿਆਈਆ। ਨੂਰ ਨੁਰਾਨਾ ਤੇਰਾ ਸਚ, ਜਲਵਾਗਰ ਰੁਸ਼ਨਾਈਆ। ਨਾਨਕ ਪੁਸ਼ਤ ਪਨਾਹ ਰੱਖ ਕੇ ਹੱਥ, ਹਲੂਣਾ ਦਿਤਾ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਨਾਨਕ ਨਿਰਗੁਣ ਦਿਤੀ ਦਾਤ, ਸਰਗੁਣ ਨਾਨਕ ਸੰਗ ਮਿਲਾਈਆ। ਬਾਹਰ ਧੂੜੀ ਲਾਈ ਖ਼ਾਕ, ਮਸਤਕ ਆਪ ਛੁਹਾਈਆ। ਮੈਂ ਬਰਦਾ ਤੇਰਾ ਚਾਕ, ਨਿਉਂ ਨਿਉਂ ਲਾਗਾਂ ਪਾਈਆ। ਨਾਨਕ ਹੱਸ ਕੇ ਕਿਹਾ ਇਹ ਮੇਲ ਤੇਰਾ ਇਤਫ਼ਾਕ, ਇਤਫ਼ਾਕਿਆ ਮੇਲ ਮਿਲਾਈਆ। ਤੇਰਾ ਲਹਿਣਾ ਦੇਣਾ ਹਿਸਾਬ, ਧੁਦਰਗਾਹੋਂ ਝੋਲੀ ਪਾਈਆ। ਵੇਖੀਂ ਭੁੱਲ ਨਾ ਖਾਈਂ ਕਬਾਬ, ਇੱਕੀ ਦਿਨ ਦਿਤਾ ਸਮਝਾਈਆ। ਨੌਂ ਵਾਰ ਰੋਜ਼ ਕਰਿਆ ਕਰੀਂ ਆਦਾਬ, ਰੋਜ਼ਾ ਰੱਖ ਕੇ ਝਟ ਲੰਘਾਈਆ। ਪਾਕ ਪਵਿੱਤਰ ਰੱਖਣਾ ਮਿਜ਼ਾਜ, ਹਉਮੇ ਗੜ੍ਹ ਨਾ ਕੋਇ ਬਣਾਈਆ। ਇਕ ਖ਼ੁਦਾ ਦੀ ਰੱਖਣੀ ਯਾਦ, ਜੋ ਵਾਹਦ ਨੂਰ ਇਲਾਹੀਆ। ਕੁਛ ਲੇਖਾ ਦੱਸਣਾ ਵਿਚ ਬਗ਼ਦਾਦ, ਬਗ਼ਲਗੀਰ ਸਰਬ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਪੜਦਾ ਓਹਲਾ ਆਪ ਚੁਕਾਈਆ। ਨਾਨਕ ਹੱਥ ਰੱਖਿਆ ਪੁਸ਼ਤ ਪਨਾਹ, ਮਿਹਰ ਨਜ਼ਰ ਉਠਾਈਆ। ਬਾਬਰ ਬਖਸ਼ ਤੇਰੇ ਗੁਨਾਹ, ਕੂੜੀ ਕਿਰਿਆ ਵਿਚੋਂ ਬਾਹਰ ਕਢਾਈਆ। ਮਾਰਗ ਇਕ ਰਿਹਾ ਵਖਾ, ਨੇਤਰ ਲੋਚਣ ਨੈਣ ਅੱਖ ਖੁਲ੍ਹਾਈਆ। ਵਸਤ ਅਮੋਲਕ ਝੋਲੀ ਪਾ, ਸਤਿ ਸਤਿ ਵੰਡ ਵੰਡਾਈਆ। ਅੰਤਮ ਅੰਤ ਦਿਤਾ ਜਣਾ, ਸੰਦੇਸ਼ਾ ਸੁਣਨਾ ਧੁਰਦਰਗਾਹੀਆ। ਤੇਰਾ ਲਹਿਣਾ ਦੇਣਾ ਚੁੱਕੇ ਵਿਚ ਜਹਾਂ, ਲੋਕਮਾਤ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਬਾਬਰ ਕਦਮਬੋਸੀ ਕਰਕੇ ਗਿਆ ਝੁਕ, ਕਦਮਾਂ ਸੀਸ ਨਿਵਾਈਆ। ਅੰਤਰ ਆਪਣਾ ਦੱਸਿਆ ਦੁੱਖ, ਦੁੱਖੜਾ ਦਿਤਾ ਦ੍ਰਿੜਾਈਆ। ਨਾਨਕ ਪੜਦਾ ਰਹੇ ਨਾ ਲੁਕ, ਸਚ ਦੇਣਾ ਸਮਝਾਈਆ। ਕਿਸ ਬਿਧ ਮੇਰਾ ਪੈਂਡਾ ਜਾਵੇ ਮੁਕ, ਹੋਵੇ ਅੰਤ ਤਬਾਹੀਆ। ਕਵਣ ਜੋਧਾ ਸੂਰ ਪਵੇ ਉਠ, ਬਲਧਾਰੀ ਲਏ ਅੰਗੜਾਈਆ। ਜੇਹੜੀ ਦਾਤ ਦਿਤੀ ਸੱਤ ਮੁੱਠ, ਮੁੱਠੀ ਖੋਲ੍ਹ ਕੇ ਦੇ ਵਖਾਈਆ। ਬਾਬਰ ਖ਼ੁਸ਼ੀ ਨਾਲ ਫੜ ਲਿਆ ਗੁਟ, ਹਥੇਲੀ ਨਾਲ ਦਬਾਈਆ। ਸਤਿਗੁਰ ਨਾਨਕ ਹੋ ਕੇ ਚੁਪ, ਅੱਖਾਂ ਮੀਟ ਧਿਆਨ ਧਰਾਈਆ। ਪੁਰਖ ਅਕਾਲ ਕੋਲੋਂ ਲਿਆ ਪੁਛ, ਸਚ ਸੰਦੇਸ਼ਾ
❋
❋
ਦੇ ਦ੍ਰਿੜਾਈਆ। ਸ੍ਰੀ ਭਗਵਾਨ ਸੁਣਾਈ ਅਗੰਮੀ ਤੁਕ, ਧੁਰ ਫ਼ਰਮਾਨਾ ਇਕ ਜਣਾਈਆ। ਜਿਸ ਵੇਲੇ ਨਾਨਕ ਤੇਰੀ ਧਾਰ ਮੇਰਾ ਸ਼ਬਦੀ ਸਤਿਗੁਰ ਆਵੇ ਸੁਤ , ਗੋਬਿੰਦ ਨਾਉਂ ਧਰਾਈਆ। ਇਸ ਦੀ ਜੜ੍ਹ ਅਖ਼ੀਰੀ ਦੇਵੇ ਪੁਟ, ਬੱਚੇ ਨੀਹਾਂ ਹੇਠ ਦਬਾਈਆ। ਮੁਹੰਮਦ ਧਾਰ ਜਾਣੀ ਟੁੱਟ, ਟੁੱਟਿਆਂ ਨਾ ਕੋਇ ਗੰਢਾਈਆ। ਉਮਤੀ ਉਮਤ ਹੋਣਾ ਦੁੱਖ, ਦਰਦੀਆਂ ਦਰਦ ਨਾ ਕੋਇ ਵੰਡਾਈਆ। ਮੇਰਾ ਭਾਣਾ ਨਾ ਜਾਵੇ ਰੁਕ, ਨਾ ਕੋਈ ਮੇਟੇ ਮੇਟ ਮਿਟਾਈਆ। ਫੇਰ ਗੋਬਿੰਦ ਤਤ ਸਰੀਰ ਛਡ ਕੇ ਜਾਣਾ ਉਠ, ਲੇਖਾ ਤਤਾਂ ਵਾਲਾ ਚੁਕਾਈਆ। ਝਗੜਾ ਰਹੇ ਨਾ ਮਾਟੀ ਬੁਤ, ਬੁਤਖ਼ਾਨੇ ਜਾਏ ਤਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਇਕ ਸੁਣਾਈਆ। ਪੁਰਖ ਅਕਾਲ ਕਿਹਾ ਨਾਨਕ ਸੁਣ ਸੰਦੇਸ਼ ਅਥਾਹ, ਅਲੱਖ ਅਗੋਚਰ ਹੋ ਕੇ ਦਿਆਂ ਦ੍ਰਿੜਾਈਆ। ਬਾਬਰ ਦੇ ਸਮਝਾ, ਕੀ ਬਾਬਲ ਕਾਰ ਕਮਾਈਆ। ਜਿਸ ਵੇਲੇ ਸ੍ਰਿਸ਼ਟੀ ਦ੍ਰਿਸ਼ਟੀ ਭਰੀ ਗੁਨਾਹ, ਪਵਿੱਤ ਪਾਕ ਨਾ ਕੋਇ ਕਰਾਈਆ। ਕਾਇਨਾਤ ਭੁੱਲੇ ਨਾਮ ਖ਼ੁਦਾ, ਖ਼ੁਦਗ਼ਰਜ਼ੀ ਘਰ ਘਰ ਡੇਰਾ ਲਾਈਆ। ਸਾਚਾ ਕਲਮਾ ਰਹੇ ਨਾ ਕੋਇ ਅਦਾ, ਅਦਬ ਮਜ਼੍ਹਬ ਨਾ ਕੋਇ ਜਣਾਈਆ। ਓਸ ਵੇਲੇ ਖੇਲੇ ਖੇਲ ਬੇਪਰਵਾਹ, ਬੇਪਰਵਾਹੀ ਵਿਚ ਸਮਾਈਆ। ਗੋਬਿੰਦ ਦੁਲਾਰਾ ਲਏ ਉਠਾ, ਜੋਧਾ ਸੂਰਬੀਰ ਪਰਗਟਾਈਆ। ਅੰਤਮ ਲਹਿਣਾ ਦੇਣਾ ਦੇਵੇ ਪੂਰ ਕਰਾ, ਕਰਨੀ ਦਾ ਕਰਤਾ ਵੇਖ ਵਖਾਈਆ। ਓਸ ਦੇ ਅੱਗੇ ਕਰੇ ਇਕ ਦੁਆ, ਦੋਏ ਜੋੜ ਮੰਗ ਮੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਭੇਵ ਅਭੇਦਾ ਇਕ ਖੁਲ੍ਹਾਈਆ। ਪੁਰਖ ਅਕਾਲ ਕਿਹਾ ਨਾਨਕ ਨਾਨਕ ਨਾਨਕ ਤੇਰੀ ਜੋਤੀ ਅੰਤਮ ਧਾਰ ਦਸ, ਦਸਮੇਸ ਮਿਲੇ ਵਡਿਆਈਆ। ਕਿਸੇ ਦਾ ਰਹੇ ਕਿਛ ਨਾ ਵਸ, ਵਾਸਤਾ ਪ੍ਰਭ ਦੇ ਅੱਗੇ ਪਾਈਆ। ਨੌਜਵਾਨਾ ਆਵੇ ਨੱਸ, ਲੋਕਮਾਤ ਲਏ ਅੰਗੜਾਈਆ। ਤੀਰ ਅਣਿਆਲਾ ਮਾਰੇ ਕਸ, ਸ਼ਾਹ ਸੁਲਤਾਨਾ ਬਲ ਪਰਗਟਾਈਆ। ਅੰਤਮ ਏਸ ਦਾ ਖੇੜਾ ਕਰੇ ਭੱਠ, ਲੋਕਮਾਤ ਰਹਿਣ ਨਾ ਪਾਈਆ। ਫੇਰ ਆਪਣਾ ਸਰੀਰ ਜਾਵੇ ਛਡ, ਨਾਤਾ ਜਗਤ ਤਤ ਹੰਢਾਈਆ। ਮੇਰੀ ਜੋਤ ਧਾਰ ਜਾਏ ਵਸ, ਸਚਖੰਡ ਸਾਚੇ ਸੋਭਾ ਪਾਈਆ। ਫਿਰ ਸਦੀ ਚੌਧਵੀਂ ਹੋਵੇ ਪਰਗਟ, ਨਿਰਗੁਣ ਨਿਰਗੁਣ ਆਪਣੀ ਕਾਰ ਕਮਾਈਆ। ਸਤਿ ਧਰਮ ਦਾ ਖੋਲ੍ਹ ਕੇ ਹੱਟ, ਦੀਨਾਂ ਮਜ਼੍ਹਬਾਂ ਝਗੜਾ ਦਏ ਮੁਕਾਈਆ। ਇਹ ਖੇਲ ਕਰਾਉਣਾ ਪੁਰਖ ਸਮਰਥ, ਦੀਨ ਦਿਆਲ ਪੜਦਾ ਰਿਹਾ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਪੁਰਖ ਅਕਾਲ ਕਿਹਾ ਨਾਨਕ ਸੁਣ ਸੰਦੇਸਾ ਅਗੰਮ ਅਥਾਹ, ਹਰਿ ਕਰਤਾ ਆਪ ਦ੍ਰਿੜਾਈਆ। ਚਾਰੋਂ ਕੁੰਟ ਨਿਗਾਹ ਉਠਾ, ਉੱਤਰ ਪੂਰਬ ਪੱਛਮ ਦੱਖਣ ਵੇਖ ਵਖਾਈਆ। ਤੇਰੀ ਮੇਰੀ ਇਕ ਸਲਾਹ, ਮਸ਼ਵਰਾ ਅਵਰ ਨਾ ਕੋਇ ਜਣਾਈਆ। ਸ਼ਬਦੀ ਸ਼ਹਾਦਤ ਦੇਵਾਂ ਭੁਗਤਾ, ਗਵਾਹੀ ਗੁਰੂ ਗੁਰ ਦ੍ਰਿੜਾਈਆ। ਮੈਨੂੰ ਕਹਿੰਦੇ ਜਲਵਾਗਰ ਖ਼ੁਦਾ, ਪੈਗ਼ੰਬਰ ਕਲਮਿਆਂ ਵਿਚ ਸਿਫ਼ਤਾਂ ਵਿਚ ਆਇਤਾਂ ਵਿਚ ਸ਼ਰਾਇਤਾਂ ਵਿਚ ਗਾਈਆ। ਮੈਂ ਖੇਲਾਂ ਖੇਲ ਦੋ ਜਹਾਂ, ਜਹਾਲਤ ਵੇਖਾਂ ਥਾਉਂ ਥਾਈਂਆ। ਤੂੰ ਬਾਬਰ ਦੇ ਸਮਝਾ, ਹੁਕਮ ਸੰਦੇਸ਼ਾ ਨੂਰ ਇਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਸਤਿਗੁਰ ਨਾਨਕ ਬਾਬਰ ਕੀਤਾ ਇਸ਼ਾਰਾ, ਸੈਨਤ ਨਾਲ ਦ੍ਰਿੜਾਈਆ। ਸੁਣ ਸੰਦੇਸ਼ਾ ਪਰਵਰਦਿਗਾਰਾ, ਖ਼ੁਦ ਖ਼ੁਦਾ ਕੀ ਜਣਾਈਆ। ਤੇਰਾ ਲੇਖਾ ਮੁਕਣਾ ਵਿਚ ਸੰਸਾਰਾ, ਲੋਕਮਾਤ ਰਹਿਣ ਨਾ
❋
❋
ਪਾਈਆ। ਗੋਬਿੰਦ ਆਵੇ ਪ੍ਰਭ ਦਾ ਸੁਤ ਦੁਲਾਰਾ, ਜੋਧਾ ਸੂਰਬੀਰ ਅਖਵਾਈਆ। ਜਿਸ ਦਾ ਖੰਡਾ ਹੋਵੇ ਦੋ ਧਾਰਾ, ਕੂੜੀ ਕਿਰਿਆ ਕਰੇ ਸਫ਼ਾਈਆ। ਗ਼ਰੀਬ ਨਿਮਾਣਿਆਂ ਦਏ ਸਹਾਰਾ, ਕੋਝੇ ਕਮਲਿਆਂ ਗਲੇ ਲਗਾਈਆ। ਬਾਬਰ ਖ਼ੁਸ਼ੀ ਵਿਚ ਕੀਤੀ ਨਿਮਸਕਾਰਾ, ਸੀਸ ਦਿਤਾ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਖੁਲ੍ਹਾਈਆ। ਬਾਬਰ ਨਾਨਕ ਚਰਨ ਕੀਤੀ ਨਿਮਸਕਾਰ, ਨਿਉਂ ਨਿਉਂ ਲਾਗਾ ਪਾਈਆ। ਉਹਦੇ ਨਾਲ ਸੀ ਰਾਜਪੂਤ ਸਰਦਾਰ, ਜੋਧਾ ਸੂਰਬੀਰ ਅਖਵਾਈਆ। ਓਸ ਨਾਨਕ ਦੀ ਧੂੜੀ ਲਾਈ ਛਾਰ, ਰਸਨਾ ਚਰਨ ਚੁੰਮ ਕੇ ਖ਼ੁਸ਼ੀ ਮਨਾਈਆ। ਨੇਤਰ ਰੋ ਕੀਤੀ ਪੁਕਾਰ, ਵਾਹਵਾ ਤੇਰੀ ਬੇਪਰਵਾਹੀਆ। ਜੇ ਬਾਬਰ ਦਿਤਾ ਤਾਰ, ਸਿਰ ਮੇਰੇ ਹੱਥ ਟਿਕਾਈਆ। ਮੈਂ ਵੀ ਮੰਗਤਾ ਤੇਰੇ ਦਰਬਾਰ, ਦਰ ਤੇਰੇ ਅਲਖ ਜਗਾਈਆ। ਮੈਂ ਦਰਸ਼ਨ ਕਰਨਾ ਚਾਹੁੰਦਾ ਗੋਬਿੰਦ ਸੁਤ ਦੁਲਾਰ, ਜੋ ਸੂਰਬੀਰ ਅਖਵਾਈਆ। ਭਾਵੇਂ ਆਉਣਾ ਪਏ ਦੂਜੀ ਵਾਰ, ਲੋਕਮਾਤ ਫੇਰਾ ਪਾਈਆ। ਕਿਰਪਾ ਕਰ ਨਾਨਕ ਢਹਿ ਪਿਆ ਤੇਰੇ ਦਵਾਰ, ਦਰ ਤੇਰੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਨਾਨਕ ਬਾਬਰ ਕੀਤਾ ਸੱਯਦਾ, ਸੀਸ ਸੀਸ ਨਿਵਾਈਆ। ਮੈਂ ਤੇਰਾ ਨਫ਼ਰ ਬਰਦਾ, ਸੇਵਕ ਸੇਵ ਕਮਾਈਆ। ਭਿਖਾਰੀ ਤੇਰੇ ਦਰ ਦਾ, ਭਿੱਖਕ ਝੋਲੀ ਡਾਹੀਆ। ਆਸਾ ਇਕ ਰੱਖਦਾ, ਮਨਸਾ ਦਿਆਂ ਜਣਾਈਆ। ਮੇਰੇ ਅੰਤਰ ਕੋਈ ਦੱਸਦਾ, ਨਾਨਕ ਸੇਵਾ ਲੈ ਕਮਾਈਆ। ਸਚ ਸਚ ਖੇਲ ਤੇਰੇ ਜਸ ਦਾ, ਸਿਫ਼ਤਾਂ ਵਿਚ ਵਡਿਆਈਆ। ਤੂੰ ਲਹਿਣਾ ਦੇਣਾ ਦੇਣਾ ਹੱਕ ਦਾ, ਹਕੀਕਤ ਤੇਰੇ ਦਰ ਸੋਭਾ ਪਾਈਆ। ਤੇਰੇ ਕੋਲ ਭੰਡਾਰਾ ਬੁਧ ਮਤ ਦਾ, ਵਸਤ ਅਗੰਮ ਵਰਤਾਈਆ। ਮੈਂ ਪੁਤਲਾ ਪੰਜ ਤਤ ਦਾ, ਗੁਨਾਹਾਂ ਭਰਿਆ ਨਜ਼ਰੀ ਆਈਆ। ਬਾਬਰ ਫੇਰ ਚਰਨ ਢੱਠਦਾ, ਨਿਉਂ ਨਿਉਂ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਨਾਨਕ ਸਤਿਗੁਰ ਕੀਤੀ ਮਿਹਰਵਾਨੀ, ਹੱਥ ਸੀਸ ਦਿਤਾ ਟਿਕਾਈਆ। ਤੇਰੀ ਆਸ਼ਾ ਨਾ ਰਹੇ ਨਾਦਾਨੀ, ਦਿਤੀ ਮਾਣ ਵਡਿਆਈਆ। ਇਕੋ ਸ਼ਬਦ ਤੁਕ ਗਾਣੀ, ਬਾਬਰ ਦਿਆਂ ਸਮਝਾਈਆ। ਜਿਸ ਦਰ ਤੇ ਕਲਮਾ ਮੰਗੇ ਪਾਣੀ, ਰਹਿਬਰ ਪਿਆਸ ਬੁਝਾਈਆ। ਪੈਗ਼ੰਬਰ ਨਾ ਕੋਇ ਨਿਸ਼ਾਨੀ, ਤਤ ਨਾ ਕੋਇ ਵਖਾਈਆ। ਦੇਣੀ ਨਾ ਪਏ ਕੁਰਬਾਨੀ, ਸੀਸ ਧੜ ਨਾ ਕੋਇ ਕਟਾਈਆ। ਉਹ ਖੇਲ ਸ਼ਾਹ ਸੁਲਤਾਨੀ, ਹਰਿ ਸਚ ਸਚ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਬਾਬਰ ਫੇਰ ਕੀਤਾ ਅਦਬ, ਨਾਨਕ ਸੀਸ ਨਿਵਾਈਆ। ਸਦ ਮੇਰੀ ਕਰਨੀ ਮਦਦ, ਸਤਿਗੁਰ ਤੇਰੀ ਓਟ ਤਕਾਈਆ। ਜਗਤ ਮੇਟਣਾ ਤਸ਼ੱਦਦ, ਝਗੜਾ ਰਹੇ ਨਾ ਰਾਈਆ। ਝਗੜਾ ਚੁਕਾਉਣਾ ਏਕਾ ਦੂਆ ਅਦਦ, ਅਦਾਲਤ ਹੱਕ ਕਮਾਈਆ। ਨਾਨਕ ਆਪਣੇ ਚਰਨਾਂ ਦਾ ਵਖਾਇਆ ਪਦਮ, ਬਾਹਰ ਨੈਣ ਦਰਸਾਈਆ। ਉਸ ਲੰਮਾ ਪੈ ਕੇ ਚੁੰਮ ਲਏ ਕਦਮ, ਕਦੀਮ ਦਾ ਲੇਖਾ ਦਏ ਮੁਕਾਈਆ। ਹਲੂਣਾ ਆਇਆ ਬਦਨ, ਸੁਰਤ ਰਹੀ ਨਾ ਰਾਈਆ। ਦੀਪਕ ਲੱਗਾ ਜਗਣ, ਅੰਧ ਅੰਧੇਰ ਗਵਾਈਆ। ਨਾਨਕ ਨਿਰਗੁਣ ਧਾਰ ਹੋ ਕੇ ਮਗਨ, ਸਚ ਸੰਦੇਸ਼ਾ ਇਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਬਾਬਰ ਅੰਤਰ ਆਇਆ ਪਿਆਰ, ਪ੍ਰੇਮ ਪ੍ਰੀਤੀ ਵਿਚ ਸੀਸ ਨਿਵਾਈਆ। ਗਲੋਂ ਲਾਹ ਕੇ ਜੜਾਊ ਹਾਰ, ਸਾਢੇ ਤਿੰਨ ਦਾ ਨਾਨਕ ਚਰਨਾਂ ਭੇਟ
❋
❋
ਕਰਾਈਆ। ਫੇਰ ਧੂੜੀ ਲਾ ਕੇ ਛਾਰ, ਉਂਗਲਾਂ ਕੰਨਾਂ ਵਿਚ ਪਾਈਆ। ਉਚੀ ਕੂਕ ਕਿਹਾ ਪੁਕਾਰ, ਯਾ ਅਲਾਹ ਤੇਰੀ ਵਡਿਆਈਆ। ਮੇਰੇ ਪੈਗ਼ੰਬਰਾਂ ਦੇ ਸਿਕਦਾਰ, ਸਾਹਿਬ ਤੇਰੀ ਸਰਨਾਈਆ। ਮੁਖੋਂ ਹੱਸ ਕੇ ਕਿਹਾ ਮੈਂ ਤੇਰਾ ਬਰਖ਼ੁਰਦਾਰ, ਸਿਰ ਮੇਰੇ ਹੱਥ ਟਿਕਾਈਆ। ਆਹ ਮੁਹੱਬਤ ਦਾ ਉਧਾਰ, ਤੇਰੇ ਚਰਨਾਂ ਭੇਟ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਨਾਨਕ ਹਾਰ ਫੜਾਇਆ ਹੱਥ, ਬਾਬਰ ਦਿਤਾ ਜਣਾਈਆ। ਇਹ ਮੈਂ ਕੀ ਕਰਨੀ ਵਥ, ਤੇਰੀ ਤੋਹੇ ਭਾਈਆ। ਬਾਬਰ ਝੁਕ ਗਿਆ ਝਟ, ਸੀਸ ਕਦਮਾਂ ਵਿਚ ਟਿਕਾਈਆ। ਇਹ ਆਪਣੇ ਕੋਲ ਰੱਖ, ਮੈਂ ਅੱਜ ਸੇਵਾ ਕੀ ਕਮਾਈਆ। ਤੂੰ ਸ਼ਹਿਨਸ਼ਾਹ ਅਲਖ, ਦੋ ਜਹਾਨ ਸੋਭਾ ਪਾਈਆ। ਮੈਂ ਭਿਖਾਰੀ ਮੰਗਣ ਵਾਲਾ ਭਖ, ਦਰ ਦਰਵੇਸ਼ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਨਾਨਕ ਕਿਹਾ ਮੈਂ ਕੀ ਕਰਨਾ ਤੇਰਾ ਹਾਰ, ਹਿਰਦਾ ਆਪਣਾ ਵੇਖ ਵਖਾਈਆ। ਮੈਂ ਛੱਡਿਆ ਤਨ ਸ਼ਿੰਗਾਰ, ਬਸਤਰ ਤਨ ਨਾ ਕੋਇ ਛੁਹਾਈਆ। ਮੈਂ ਫਿਰਾਂ ਜੰਗਲ ਜੂਹ ਉਜਾੜ ਪਹਾੜ, ਚੱਕੀ ਤੇਰੇ ਦਰ ਚਲਾਈਆ। ਮੈਂ ਆਸਾ ਛਡੀ ਪੁਰਖ ਨਾਰ, ਪੁਰਖ ਅਕਾਲ ਇਕ ਮਨਾਈਆ। ਮੈਂ ਛਡ ਦਿਤਾ ਘਰ ਬਾਹਰ, ਗ੍ਰਹਿ ਮੰਦਰ ਕੂੜ ਤਜਾਈਆ। ਮੈਂ ਹੁਕਮ ਮੰਨਾਂ ਸੱਚੀ ਸਰਕਾਰ, ਜੋ ਦੇਵੇ ਧੁਰਦਰਗਾਹੀਆ। ਲੈ ਆਪਣੀ ਵਸਤ ਸੰਭਾਲ, ਮੇਰੇ ਕੰਮ ਕਿਸੇ ਨਾ ਆਈਆ। ਬਾਬਰ ਫਿਰ ਕਿਹਾ ਤੂੰ ਪਾਤਸ਼ਾਹ ਮੈਂ ਕੰਗਾਲ, ਨਾਨਕ ਤੇਰਾ ਬਰਦਾ ਨਜ਼ਰੀ ਆਈਆ। ਤੇਰਾ ਜੋਤੀ ਨੂਰ ਜਲਾਲ, ਜਲਵਾਗਰ ਰੁਸ਼ਨਾਈਆ। ਮੈਂ ਤੇਰੇ ਕਦਮਾਂ ਦਿਤਾ ਸੰਭਾਲ, ਮੈਨੂੰ ਲੋੜ ਰਹੀ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਬਾਬਰ ਫੇਰ ਟੇਕਿਆ ਮੱਥਾ, ਸੀਸ ਸੱਤ ਵੇਰਾਂ ਰਗੜਾਈਆ। ਓਸ ਦੇ ਅੰਦਰੋਂ ਆਵਾਜ਼ ਆਈ ਸੁਣ ਅਗੰਮੀ ਕਥਾ, ਕਲਮਾ ਹੱਕ ਜਣਾਈਆ। ਗੋਬਿੰਦ ਧਾਰ ਆਉਣਾ ਯਥਾਰਥ ਯਥਾ, ਸਰਗੁਣ ਆਪਣਾ ਵੇਸ ਵਟਾਈਆ। ਜਿਸ ਕਲਗੀ ਤੋੜਾ ਸੁਹਾਉਣਾ ਸੋਹਣਾ ਅੱਛਾ, ਅੱਛੀ ਤਰਾ ਸਮਝਾਈਆ। ਜਿਸ ਨੇ ਤੇੜ ਸੁਹਾਉਣਾ ਕੱਛਾ, ਕਛਿਹਰਾ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੁਰਖ ਅਕਾਲ ਬਣਾਉਣਾ ਆਪਣਾ ਬੱਚਾ, ਪੂਤ ਸਪੂਤਾ ਇਕ ਪਰਗਟਾਈਆ। ਬਾਬਰ ਅੰਤਰ ਆਈ ਵਿਚਾਰ, ਨਿਰੰਤਰ ਵੇਖ ਵਖਾਈਆ। ਗੋਬਿੰਦ ਸੂਰਬੀਰ ਸਿਕਦਾਰ, ਜੋਧਾ ਇਕ ਅਗੰਮ ਅਥਾਹੀਆ। ਜਿਸ ਦਾ ਤਨ ਵਜੂਦ ਸ਼ਿੰਗਾਰ, ਮਾਟੀ ਖ਼ਾਕ ਖ਼ਾਕ ਵਡਿਆਈਆ। ਤੱਕਿਆ ਨਾਲ ਪਿਆਰ, ਨੈਣ ਅੱਖ ਖੁਲ੍ਹਾਈਆ। ਫਿਰ ਨਾਨਕ ਅੱਗੇ ਕੀਤੀ ਪੁਕਾਰ, ਪੁਨਹ ਪੁਨਹ ਸੀਸ ਨਿਵਾਈਆ। ਇਹ ਗੋਬਿੰਦ ਦੇ ਗਲ ਦੇਣਾ ਡਾਰ, ਅਮਾਨਤ ਤੇਰੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਨਾਨਕ ਕਿਹਾ ਬਾਹਰ ਹੋਰ ਵੇਖ ਨਜ਼ਾਰਾ, ਨਜ਼ਰ ਨੈਣ ਉਠਾਈਆ। ਕੀ ਖੇਲ ਕਰੇ ਪਰਵਰਦਿਗਾਰਾ, ਬੇਪਰਵਾਹ ਅਗੰਮ ਅਥਾਹੀਆ। ਕੀ ਮੁਹੰਮਦ ਦੇਵੇ ਸਹਾਰਾ, ਲੋਕਮਾਤ ਦਇਆ ਕਮਾਈਆ। ਔਹ ਤੱਕ ਸਦੀ ਚੌਧਵੀਂ ਅੰਤ ਕਿਨਾਰਾ, ਨਈਆ ਨੌਕਾ ਪਾਰ ਨਾ ਕੋਇ ਕਰਾਈਆ। ਫੇਰ ਵੇਖ ਗੋਬਿੰਦ ਧਾਰ ਆਉਣਾ ਦੁਬਾਰਾ, ਨਿਰਗੁਣ ਆਪਣਾ ਰੂਪ ਵਟਾਈਆ। ਸੰਬਲ ਨਗਰ ਕਰੇ ਮਜ਼ਾਹਰਾ, ਹੁਕਮ ਸੰਦੇਸ਼ਾ ਇਕ ਸੁਣਾਈਆ। ਤੇਰਾ ਓਸ ਦੇ ਨਾਲ ਅਧਾਰਾ, ਦੀਨ ਦਿਆਲ ਰਿਹਾ ਜਣਾਈਆ। ਮੇਰਾ
❋
❋
ਵੇਖ ਅਗੰਮ ਇਸ਼ਾਰਾ, ਤੈਨੂੰ ਦਿਆਂ ਦ੍ਰਿੜਾਈਆ। ਤੇਰੇ ਨਾਲ ਜੋ ਰਾਜਪੂਤ ਤੇਰਾ ਸਰਦਾਰਾ, ਹੌਲਦਾਰ ਸੋਭਾ ਪਾਈਆ। ਹੁਣ ਇਸ ਦੇ ਕਰ ਹਵਾਲਾ, ਸਾਂਭ ਕੇ ਰੱਖੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਬਾਬਰ ਨੇ ਹਾਰ ਓਸ ਨੂੰ ਦਿਤਾ ਫੜਾ, ਸਹਿਜ ਨਾਲ ਉਠਾਈਆ। ਮੁਖੋਂ ਕਿਹਾ ਤੇਰਾ ਸ਼ੁਕਰ ਬੜਾ, ਬੜੇ ਦੀ ਬੜੀ ਵਡਿਆਈਆ। ਨਾਨਕ ਕਿਹਾ ਗੋਬਿੰਦ ਦੀ ਨਿਸ਼ਾਨੀ ਹੋਣੀ ਕੜਾ, ਬਾਬਰ ਤੇਰਾ ਬਾਬਲ ਰਿਹਾ ਜਣਾਈਆ। ਜਿਸ ਨੇ ਫੇਰ ਕਲਜੁਗ ਅੰਤਮ ਦੀਨ ਦੁਨੀ ਦਾ ਮੇਟਨਾ ਧੜਾ, ਮਜ਼੍ਹਬ ਰਹਿਣ ਕੋਇ ਨਾ ਪਾਈਆ। ਸਚ ਦਵਾਰੇ ਹੋਵੇ ਖੜ੍ਹਾ, ਦਰਗਾਹ ਸਾਚੀ ਆਪ ਸੁਹਾਈਆ। ਸਭ ਨੂੰ ਫੜਾਇਆ ਹੋਵੇ ਲੜਾ, ਪਲੂ ਆਪਣਾ ਗੰਢ ਪਵਾਈਆ। ਜਿਸ ਵੇਲੇ ਖੇਲ ਕਰੇ ਨਰਾਇਣ ਨਰਾ, ਕਲਜੁਗ ਅੰਤਮ ਵੇਸ ਵਟਾਈਆ। ਜਗਤ ਜੁਗ ਮੇਟੇ ਸ਼ਰੀਅਤ ਸ਼ਰਅ, ਸ਼ਾਹ ਪਾਤਸ਼ਾਹ ਆਪਣੀ ਕਾਰ ਕਮਾਈਆ। ਸਭ ਦਾ ਫੋਲੇ ਮੰਦਰ ਗ੍ਰਹਿ ਘਰਾ, ਸਾਢੇ ਤਿੰਨ ਹੱਥ ਪੜਦਾ ਆਪ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਬਾਬਰ ਕਿਹਾ ਮੈਂ ਨਾਨਕ ਅਨਜਾਣ, ਸਮਝ ਕਿਛ ਨਾ ਆਈਆ। ਤੂੰ ਮੇਰੀ ਸੇਵਾ ਕੀਤੀ ਪਰਵਾਨ, ਮਿਹਰ ਨਜ਼ਰ ਟਿਕਾਈਆ। ਹੱਥ ਫੜਾਈ ਨੌਜਵਾਨ, ਜੋ ਤੈਨੂੰ ਸੀਸ ਨਿਵਾਈਆ। ਅਗਲਾ ਖੇਲ ਜਾਣੇ ਤੂੰ ਆਪੇ ਆਪ ਮਹਾਨ, ਮੋਹੇ ਸਮਝ ਜ਼ਰਾ ਨਾ ਆਈਆ। ਨਾਨਕ ਹੱਸ ਕੇ ਕਿਹਾ ਇਹ ਹੁਕਮ ਮੇਰੇ ਮਿਹਰਵਾਨ, ਮਹਿਬੂਬ ਰਿਹਾ ਸਮਝਾਈਆ। ਜਿਸ ਵੇਲੇ ਪੁਰਖ ਅਕਾਲਾ ਪਰਗਟ ਹੋਵੇ ਵਿਚ ਜਹਾਨ, ਗੋਬਿੰਦ ਜੋਧਾ ਸੂਰ ਨਾਲ ਰਲਾਈਆ। ਓਸ ਵੇਲੇ ਉਸ ਨੂੰ ਜਨਮ ਜ਼ਰੂਰ ਮਿਲੇ ਇਨਸਾਨ, ਗੁਰਮੁਖ ਸੋਹਣਾ ਨਜ਼ਰੀ ਆਈਆ। ਲਹਿਣਾ ਦੇਣਾ ਪੂਰਾ ਹੋਵੇ (ਜਹਾਨ), ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਪਰਦਾ ਆਪ ਚੁਕਾਈਆ। ਨਾਨਕ ਕਿਹਾ ਬਾਬਰ ਕੀ ਤੈਨੂੰ ਸਮਝਾਉਣਾ, ਸਮਝ ਦੀ ਲੋੜ ਰਹੇ ਨਾ ਰਾਈਆ। ਗੋਬਿੰਦ ਤੇਰਾ ਅੰਤ ਕਰਾਉਣਾ, ਗੱਦੀ ਤੋਂ ਗਦਾਗਰ ਦਏ ਬਣਾਈਆ। ਆਪਣਾ ਤਨ ਵਜੂਦ ਸਚ ਰੂਪ ਭੇਟ ਚੜ੍ਹਾਉਣਾ, ਗੁਰ ਅਰਜਨ ਨਾਮ ਧਰਾਈਆ। ਤੇਗ਼ ਬਹਾਦਰ ਸੀਸ ਕਟਾਉਣਾ, ਦਿੱਲੀ ਦਵਾਰ ਵੱਜੇ ਵਧਾਈਆ। ਗੋਬਿੰਦ ਪੁਰ ਅਨੰਦ ਤਜਾਉਣਾ, ਇਹ ਮੇਰਾ ਖੇਲ ਅਗੰਮ ਅਥਾਹੀਆ। ਮਾਤ ਪਿਤ ਬੰਸ ਸਰਬੰਸ ਵਾਰ ਵਖਾਉਣਾ, ਵਾਰਤਾ ਆਪਣੀ ਆਪ ਜਣਾਈਆ। ਮਾਛੂਵਾੜਾ ਸੇਜ ਸਹਾਉਣਾ, ਸੱਥਰ ਯਾਰੜਾ ਇਕ ਹੰਢਾਈਆ। ਪੁਰਖ ਅਕਾਲ ਇਕ ਮਨੌਣਾ, ਦੂਸਰ ਸੀਸ ਨਾ ਕਿਸੇ ਝੁਕਾਈਆ। ਫਿਰ ਆਪਣਾ ਆਪ ਤਜਾਉਣਾ, ਸਾਢੇ ਤਿੰਨ ਹੱਥ ਡੇਰਾ ਢਾਹੀਆ। ਸਚਖੰਡ ਸਾਚਾ ਇਕ ਵਸਾਉਣਾ, ਜੋਤੀ ਜੋਤ ਜੋਤ ਮਿਲ ਜਾਈਆ। ਫੇਰ ਪੁਰਖ ਅਕਾਲ ਮਨਾਉਣਾ, ਅਬਿਨਾਸ਼ੀ ਕਰਤਾ ਸੰਗ ਰਖਾਈਆ। ਕਲ ਕਲਕੀ ਵੇਸ ਵਟਾਉਣਾ, ਅਮਾਮ ਅਮਾਮਾ ਨਾਉਂ ਧਰਾਈਆ। ਸ਼ਬਦੀ ਧਾਰ ਸੰਗ ਰਖਾਉਣਾ, ਗੋਬਿੰਦ ਗੋਬਿੰਦ ਜੋੜ ਜੁੜਾਈਆ। ਸੰਬਲ ਨਗਰ ਇਕ ਵਸਾਉਣਾ, ਸਾਢੇ ਤਿੰਨ ਹੱਥ ਵੱਜੇ ਵਧਾਈਆ। ਬਾਬਰ ਲਹਿਣਾ ਪੂਰ ਕਰਾਉਣਾ, ਨਾਨਕ ਨਿਰਗੁਣ ਦਏ ਗਵਾਹੀਆ। ਸੰਮਤ ਸ਼ਹਿਨਸ਼ਾਹੀ ਪੰਜ ਵਕਤ ਸੁਹਾਉਣਾ, ਵਦੀ ਸੁਦੀ ਨਾ ਕੋਇ ਰਖਾਈਆ। ਰਾਜਪੂਤ ਸਪੂਤ ਫੇਰ ਉਠਾਉਣਾ, ਲੋਕਮਾਤ ਜਨਮ ਦਵਾਈਆ। ਓਸ ਦਾ ਵੇਲਾ ਵਕਤ ਵਡਿਆਉਣਾ, ਮਿਹਰ ਨਜ਼ਰ ਨਾਲ ਤਰਾਈਆ। ਪੂਰਬ ਕਰਜਾ ਆਪੇ ਲਾਹੁਣਾ, ਮਕਰੂਜ਼ ਲੇਖਾ ਦਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ
❋
❋
ਕਰ, ਸਦ ਆਪਣੀ ਕਾਰ ਕਮਾਈਆ। ਬਾਬਰ ਕਿਹਾ ਮੇਰੇ ਹਜ਼ੂਰ, ਹਜ਼ੂਰੀਏ ਨਾਨਕ ਸੀਸ ਨਿਵਾਈਆ। ਮੇਰੇ ਬਖ਼ਸ਼ ਲਈਂ ਕਸੂਰ, ਕਸਮ ਖਾ ਕੇ ਸੀਸ ਝੁਕਾਈਆ। ਮੈਨੂੰ ਸ਼ਰਅ ਨਾ ਕਰੇ ਮਜਬੂਰ, ਕਲਮੇ ਵਾਲੀ ਦੁਹਾਈਆ। ਮੇਰਾ ਪਾਰ ਉਤਾਰਨਾ ਪੂਰ, ਬੇੜਾ ਮੰਞ ਨਾ ਕੋਇ ਰੁੜ੍ਹਾਈਆ। ਮੈਂ ਨਿਉਂ ਨਿਉਂ ਲਾਵਾਂ ਚਰਨਾਂ ਧੂੜ, ਖ਼ਾਕੀ ਖ਼ਾਕ ਰਮਾਈਆ। ਜੇ ਮੇਰਾ ਕਿਹਾ ਪੂਰਾ ਕਰਨਾ ਗੋਬਿੰਦ ਜ਼ਰੂਰ, ਓਸੇ ਦੀ ਝੋਲੀ ਪਾਈਆ। ਜਿਹੜਾ ਤੇਰਾ ਹੋਣਾ ਨੂਰ, ਨੂਰ ਨੂਰ ਰੁਸ਼ਨਾਈਆ। ਸਚ ਜਣਾਏ ਦਸਤੂਰ, ਦਸਤ ਆਪਣਾ ਦਸਤ ਉਠਾਈਆ। ਸ਼ਰਅ ਮੇਟੇ ਕੂੜ, ਕਿਰਿਆ ਦਏ ਗਵਾਈਆ। ਓਸ ਦਾ ਸੰਗ ਏਸ ਨੂੰ ਦੇਣਾ ਜਰੂਰ, ਜਿਸ ਨੂੰ ਹਾਰ ਦਿਤਾ ਫੜਾਈਆ। ਏਸੇ ਕਾਰਨ ਲਹਿਣਾ ਦੇਣਾ ਹੋਇਆ ਸਿੰਘ ਕਪੂਰ, ਕਪੂਰ ਦਾ ਨੂਰ ਦਿਤਾ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਨਾਨਕ ਕਿਹਾ ਖੇਲ ਹੋਣਾ ਨਾਲ ਫੇਰ ਕਪੂਰ, ਸਿੰਘ ਮਿਲੇ ਵਡਿਆਈਆ। ਲੇਖਾ ਮੁਕਾਵੇ ਸਰਬ ਗੁਣਾਂ ਭਰਪੂਰ, ਬੇਪਰਵਾਹ ਅਗੰਮ ਅਥਾਹੀਆ। ਜਿਸ ਦਰ ਸਾਰੇ ਮੰਗਣ ਧੂੜ, ਗੁਰ ਅਵਤਾਰ ਪੈਗ਼ੰਬਰ ਧਿਆਨ ਲਗਾਈਆ। ਜੋ ਚਤੁਰ ਸੁਘੜ ਬਣਾਏ ਮੂਰਖ ਮੂੜ੍ਹ, ਦੁਰਮਤ ਮੈਲ ਕਰ ਸਫ਼ਾਈਆ। ਏਕਾ ਬਖ਼ਸ਼ ਕੇ ਆਪਣਾ ਨੂਰ, ਨੂਰ ਨੁਰਾਨਾ ਚੰਦ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਨਾਨਕ ਕਹੇ ਗੋਬਿੰਦ ਲਹਿਣਾ, ਸਚ ਸਚ ਸਚ ਸਮਝਾਈਆ। ਸ਼ਹਿਨਸ਼ਾਹੀ ਸੰਮਤ ਪੰਜ ਅੰਤਮ ਅੰਤਮ ਪਏ ਦੇਣਾ, ਲੇਖਾ ਲੇਖੇ ਵਿਚ ਜਣਾਈਆ। ਭਗਤ ਭਗਵਾਨ ਵਖਾਏ ਆਪਣੇ ਨੈਣਾ, ਨੇਤਰ ਲੋਚਨ ਨੈਣ ਅੱਖ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਪੋਹ ਛੱਬੀ ਥਿਤ ਸਮਝਾਈਆ। ਛੱਬੀ ਪੋਹ ਨੂੰ ਖੇਲ ਖਿਲਾਉਣਾ, ਹਰਿ ਖ਼ਾਲਕ ਦਇਆ ਕਮਾਈਆ। ਮਾਲਵੇ ਵਾਲਿਓ ਸੋਹੰ ਮੱਥੇ ਵਿਚ ਲਟਕਾਉਣਾ, ਮਟਕ ਨਾਲ ਆਉਣਾ ਚਾਈਂ ਚਾਈਂਆ। ਪ੍ਰਭ ਦੇ ਘਰ ਸਭ ਨੇ ਬਣ ਕੇ ਜਾਣਾ ਪਰਾਹੁਣਾ, ਪੂਰਨ ਆਸਾ ਨਾਲ ਰਖਾਈਆ। ਤੂੰ ਮੇਰਾ ਮੈਂ ਤੇਰਾ ਢੋਲਾ ਗਾਉਣਾ, ਆਤਮ ਪਰਮਾਤਮ ਵੱਜੇ ਵਧਾਈਆ। ਇੱਕੀ ਗੁਰਮੁਖਾਂ ਸਵਾ ਹੱਥ ਪਲੂ ਪੱਗ ਪੀਲੇ ਰੰਗ ਰੰਗਾਉਣਾ, ਗੋਬਿੰਦ ਰੰਗ ਦੇਣਾ ਚਮਕਾਈਆ। ਇੱਕੀ ਬੀਬੀਆਂ ਪੀਲਾ ਮਸਤਕ ਤਿਲਕ ਲਗਾਉਣਾ, ਨਾਲ ਗੋਬਿੰਦ ਲਿਖਣਾ ਚਾਈਂ ਚਾਈਂਆ। ਇੱਕੀ ਗੁਰਮੁਖਾਂ ਸੱਜਾ ਹੱਥ ਸੀਸ ਟਿਕਾਉਣਾ, ਖੱਬਾ ਕੰਨ ਉਤੇ ਰਖਾਈਆ। ਇੱਕੀ ਬੀਬੀਆਂ ਹੱਥ ਵਿਚ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਲਿਖ ਕੇ ਉਠਾਉਣਾ, ਸਾਢੇ ਤਿੰਨ ਹੱਥ ਲੰਬਾਈ ਵਿਚ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਛੱਬੀ ਪੋਹ ਕਹੇ ਮੈਨੂੰ ਪ੍ਰਭ ਨੇ ਦੇਣੀ ਸ਼ਾਬਾਸ਼, ਜਨ ਭਗਤਾਂ ਨਾਲ ਵਡਿਆਈਆ। ਸਭ ਦੀ ਪੂਰੀ ਕਰਨੀ ਆਸ, ਨਿਰਾਸਾ ਨਜ਼ਰ ਕੋਇ ਨਾ ਆਈਆ। ਇੱਕੀ ਗੁਰਮੁਖਾਂ ਹੱਥ ਵਿਚ ਫੜਿਆ ਹੋਵੇ ਨੀਲੇ ਰੰਗ ਦਾ ਬਣਾ ਆਕਾਸ਼, ਸਿਤਾਰੇ ਸੱਤ ਸੱਤ ਚਮਕਾਈਆ। ਇੱਕੀ ਬੀਬੀਆਂ ਹੋਵਣ ਇਕੋ ਜਾਤ, ਢੋਲਾ ਇਕੋ ਗਾਵਣ ਧੁਰ ਦਾ ਮਾਹੀਆ। ਇੱਕੀ ਗੁਰਮੁਖਾਂ ਕਰਦੇ ਆਉਣਾ ਅਦਾਬ, ਦੋਵੇਂ ਹੱਥ ਮਸਤਕ ਉਤੇ ਟਿਕਾਈਆ। ਇੱਕੀ ਬੀਬੀਆਂ ਢੋਲੇ ਗਾਵਣ ਪੁਰਖ ਅਕਾਲ ਤੂੰ ਹੀ ਮਾਈ ਬਾਪ, ਨਾਤਾ ਕੂੜ ਦਿਤਾ ਛੁਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਭੇਵ ਅਭੇਦਾ ਆਪ ਖੁਲ੍ਹਾਈਆ। ਛੱਬੀ ਪੋਹ ਕਹੇ ਇੱਕੀ ਗੁਰਮੁਖ ਮਾਰਦੇ ਆਵਣ ਤਾਲੀ, ਜ਼ੋਰ ਜ਼ੋਰ ਲਗਾਈਆ।
❋
❋
ਇੱਕੀ ਬੀਬੀਆਂ ਸਿਰ ਚੁੰਨੀ ਲੈ ਕੇ ਕਾਲੀ, ਕਲਜੁਗ ਕੂੜੀ ਕਿਰਿਆ ਦੇਣ ਦਬਾਈਆ। ਇੱਕੀ ਗੁਰਮੁਖ ਦਿਨੇ ਮਸਾਲਾਂ ਆਵਣ ਬਾਲੀ, ਸੱਜੇ ਹੱਥਾਂ ਵਿਚ ਟਿਕਾਈਆ। ਇੱਕੀ ਬੀਬੀਆਂ ਹੱਥ ਵਿਚ ਫੜ ਕੇ ਥਾਲੀ, ਜ਼ੋਰ ਜ਼ੋਰ ਨਾਲ ਖੜਕਾਈਆ। ਇੱਕੀ ਗੁਰਮੁਖ ਜਗਤ ਜਗਿਆਸੂ ਬਣੇ ਹੋਣ ਹਾਲੀ, ਆਪ ਆਪਣਾ ਵੇਸ ਬਦਲਾਈਆ। ਇੱਕੀ ਬੀਬੀਆਂ ਸਿਰ ਤੇ ਚੁੱਕਿਆ ਹੋਵੇ ਪਾਣੀ, ਬਰਤਨ ਵਡਾ ਛੋਟਾ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਬੇਪਰਵਾਹੀਆ। ਛੱਬੀ ਪੋਹ ਕਹੇ ਮੇਰਾ ਦਿਵਸ ਹੋਣਾ ਉਘਾ, ਉਗਣ ਆਥਣ ਮਿਲੇ ਵਡਿਆਈਆ। ਮਾਲਵੇ ਵਾਲਿਓ ਇਕ ਲਿਆਉਣਾ ਬੁੱਢਾ, ਜਿਹੜਾ ਰੋਜ਼ ਪ੍ਰਭ ਨੂੰ ਗਾਲਾਂ ਕਢ ਕੇ ਆਪਣਾ ਝਟ ਲੰਘਾਈਆ। ਸੌਂਦਾ ਹੋਵੇ ਉਤੇ ਬਸੁਧਾ, ਖਟੀਆ ਖਾਟ ਨਾ ਕੋਇ ਰਖਾਈਆ। ਨਾਲ ਲਿਆਵੇ ਕੋਰਾ ਕੁੱਜਾ, ਮਾਟੀ ਬਰਤਨ ਸੋਭਾ ਪਾਈਆ। ਇਕ ਬੀਬੀ ਆਵੇ ਜਿਹੜੀ ਪੂਜਦੀ ਰਹੀ ਗੁੱਗਾ, ਸੇਵੀਆਂ ਥਾਲ ਭਰਾਈਆ। ਨਾਲ ਕਟੋਰਾ ਹੋਵੇ ਦੁੱਧਾ, ਮੱਝ ਗਾਂ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਦੀ ਕਾਰ ਕਮਾਈਆ। ਛੱਬੀ ਪੋਹ ਕਹੇ ਮਾਲਵੇ ਵਾਲਿਓ ਨੌਂ ਬਣੇ ਹੋਣ ਮਲਾਹ, ਖੇਵਟ ਖੇਟਾ ਰੂਪ ਬਣਾਈਆ। ਜਿਹੜੀ ਗੋਬਿੰਦ ਕਪੂਰੇ ਨੂੰ ਦੇ ਕੇ ਗਿਆ ਸਲਾਹ, ਉਸ ਦਾ ਪਰਦਾ ਦੇਣਾ ਖੁਲ੍ਹਾਈਆ। ਕਾਗ਼ਜ਼ ਦੀ ਬੇੜੀ ਕਾਨੇ ਦਾ ਚੱਪੂ ਲੈਣਾ ਉਠਾ, ਕਲਜੁਗ ਦੀ ਨਈਆ ਦੇਣੀ ਵਖਾਈਆ। ਵਿਚ ਪੰਜ ਪੰਜ ਤਿਨਕੇ ਰੱਖਣਾ ਘਾਹ, ਸੁੱਕਾ ਗਿੱਲਾ ਨਾ ਕੋਇ ਵਡਿਆਈਆ। ਵਿਚਲੀ ਚੋਟੀ ਤੇ ਲਿਖ ਕੇ ਰੱਖਣਾ ਖ਼ੁਦਾ, ਖ਼ੁਦ ਮਾਲਕ ਤੇਰੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਛੱਬੀ ਪੋਹ ਕਹੇ ਇੱਕੀ ਬੀਬੀਆਂ ਦੇ ਹੱਥ ਵਿਚ ਹੋਵੇ ਇਕ ਇਕ ਮੋਮਬੱਤੀ, ਜੋ ਸ਼ਮਾਂ ਰੂਪ ਬਦਲਾਈਆ। ਉਨ੍ਹਾਂ ਵਿਚੋਂ ਕਿਸੇ ਦਾ ਮਰਿਆ ਹੋਵੇ ਨਾ ਪਤੀ, ਸੁਹਾਗਣਾਂ ਮਿਲ ਕੇ ਖ਼ੁਸ਼ੀ ਮਨਾਈਆ। ਕਿਸੇ ਦੇ ਅੰਦਰ ਵਾ ਨਾ ਹੋਵੇ ਤਤੀ, ਹਉਮੇ ਰੋਗ ਨਾ ਕੋਇ ਸਤਾਈਆ। ਜਨਮ ਦੀਆਂ ਹੋਵਣ ਜਤੀ, ਬਿਨਾ ਪਤੀ ਤੋਂ ਅੱਖ ਨਾ ਕਦੇ ਮਿਲਾਈਆ। ਮਸਤਕ ਲਿਖੀ ਹੋਵੇ ਪੱਟੀ, ਪਟਨੇ ਵਾਲਾ ਧੁਰ ਦਾ ਮਾਹੀਆ। ਓਨ੍ਹਾਂ ਦੀ ਜ਼ਾਤ ਹੋਵੇ ਜੱਟੀ, ਦੂਸਰ ਸੰਗ ਨਾ ਕੋਇ ਰਖਾਈਆ। ਸਭ ਦੀ ਕੰਨੀ ਤੋਂ ਕਮੀਜ਼ ਹੋਵੇ ਫਟੀ, ਸਾਬਤ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸ਼ਾ ਇਕ ਸੁਣਾਈਆ। ਛੱਬੀ ਪੋਹ ਕਹੇ ਪੰਜ ਗੁਰਮੁਖ ਬਣੇ ਹੋਵਣ ਪਾਰਸੀ, ਪਾਰਸ ਲੋਹਾ ਸੋਨਾ ਕੰਚਨ ਰੂਪ ਬਦਲਾਈਆ। ਇਕ ਇਕ ਤੁਕ ਪੜ੍ਹਦੇ ਹੋਵਣ ਫ਼ਾਰਸੀ, ਆਲਮਾਂ ਫ਼ਾਜ਼ਲਾਂ ਤੋਂ ਪਰੇ ਪੜ੍ਹਾਈਆ। ਕ੍ਰਿਸ਼ਨ ਦੀ ਕਰਦੇ ਹੋਵਣ ਆਰਤੀ, ਦੀਪਕ ਥਾਲ ਵਿਚ ਟਿਕਾਈਆ। ਮੁਹੱਬਤ ਰੱਖਦੇ ਹੋਣ ਇਕ ਯਾਰ ਦੀ, ਏਕੰਕਾਰ ਇਸ਼ਟ ਮਨਾਈਆ। ਉਨ੍ਹਾਂ ਦੀ ਆਯੂ ਹੋਵੇ ਇਕ ਧਾਰ ਦੀ, ਵੱਡਾ ਛੋਟਾ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਛੱਬੀ ਪੋਹ ਕਹੇ ਮੈਂ ਯਾਦ ਕਰਾਉਂਦਾ ਪਿਛਲੀ ਬੀਤੀ, ਕਥਾ ਕਹਾਣੀ ਰਿਹਾ ਦ੍ਰਿੜਾਈਆ। ਨੌਆਂ ਗੁਰਮੁਖਾਂ ਸਾਫ਼ ਕਰ ਕੇ ਆਉਣਾ ਨੀਤੀ, ਪਗੜੀ ਪੁੱਠੀ ਸਿੱਧੀ ਸੀਸ ਬੰਧਾਈਆ। ਲਾਲ ਨਿਸ਼ਾਨ ਲਾਉਣਾ ਖੱਬੇ ਹੱਥ ਦੀ ਉਂਗਲੀ ਚੀਚੀ, ਅੱਗੇ ਵਾਸਤੇ ਭਗਤਾਂ ਵਿਚ ਚੀਚਕ ਦਾ ਰੋਗ ਰਹੇ ਨਾ ਰਾਈਆ। ਅੰਦਰੋਂ ਬਦਲ ਕੇ ਆਉਣਾ
❋
❋
ਨੀਤੀ, ਕੂੜੀ ਕਿਰਿਆ ਬਾਹਰ ਕਢਾਈਆ। ਆਤਮਾ ਪਰਮਾਤਮਾ ਲੱਗੀ ਹੋਵੇ ਪ੍ਰੀਤੀ, ਪ੍ਰੀਤਮ ਮਿਲ ਕੇ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਛੱਬੀ ਪੋਹ ਕਹੇ ਪ੍ਰਭ ਦੀ ਜੋਤ ਜਗੀ, ਜਗਤ ਹੋਈ ਰੁਸ਼ਨਾਈਆ। ਪੰਜਾਂ ਬੀਬੀਆਂ ਸੀਸ ਤੇ ਪਾ ਕੇ ਆਉਣੀ ਸੱਗੀ, ਪਰਾਂਦਾ ਲਾਲ ਰੰਗ ਰੰਗਾਈਆ। ਲਹਿਣਾ ਮੁਕਣਾ ਚੌਧਵੀਂ ਸਦੀ, ਸਦਮਾ ਮੁਹੰਮਦ ਦੇਣਾ ਵਖਾਈਆ। ਪਿਛਲੀ ਰਹਿਣੀ ਨਹੀਂ ਕੋਈ ਗੱਦੀ, ਗਦਾਗਰ ਹੋਵੇ ਲੋਕਾਈਆ। ਪ੍ਰਭ ਦੇ ਨਾਲ ਭਗਤਾਂ ਪ੍ਰੀਤ ਹੋਵੇ ਲੱਗੀ, ਅੱਗੇ ਸਕੇ ਨਾ ਕੋਇ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਛੱਬੀ ਪੋਹ ਕਹੇ ਮੇਰਾ ਰਹੇ ਕੋਈ ਨਾ ਰੋਸਾ, ਰੁਸਿਆਂ ਲਵਾਂ ਮਨਾਈਆ। ਪੰਜਾਂ ਗੁਰਮੁਖਾਂ ਬੰਨ੍ਹ ਕੇ ਆਉਣਾ ਭੋਥਾ, ਇਹ ਰੀਤੀ ਪਿਛਲੀ ਦੇਣੀ ਵਖਾਈਆ। ਪੰਜਾਂ ਬੱਧਾ ਹੋਏ ਲੰਗੋਟਾ, ਤੇੜ ਕਛਹਿਰਾ ਨਾ ਕੋਇ ਸੁਹਾਈਆ। ਪੰਜਾਂ ਬੀਬੀਆਂ ਲਾਇਆ ਹੋਵੇ ਲਾਲ ਰੰਗ ਦਾ ਗੋਟਾ, ਸੀਸ ਦੁਪੱਟਾ ਦਏ ਵਡਿਆਈਆ। ਸੱਜੇ ਹੱਥ ਦਾ ਰੰਗਿਆ ਹੋਵੇ ਪੀਲਾ ਪੋਟਾ, ਅੰਗੂਠਾ ਲਾਲ ਰੰਗ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਮੇਲਾ ਲਏ ਮਿਲਾਈਆ। ਛੱਬੀ ਪੋਹ ਕਹੇ ਮੇਰਾ ਵਕਤ ਸੁਹਾਨਾ, ਸੋਹਣਿਓ ਦਿਆਂ ਜਣਾਈਆ। ਗੁਰਮੁਖ ਗੁਰਸਿਖ ਹਰਿਜਨ ਭਗਤ ਸੁਹੇਲੇ ਬਣ ਕੇ ਆਉਣਾ ਆਪ ਪਰਾਹੁਣਾ, ਆਪਣਾ ਪੰਧ ਮੁਕਾਈਆ। ਮਨ ਹੰਕਾਰ ਨਾ ਕਿਸੇ ਰਖਾਣਾ, ਹਉਮੇ ਵਿਚ ਨਾ ਕੋਇ ਵਡਿਆਈਆ। ਦਰ ਓਸ ਪ੍ਰਭੂ ਦੇ ਜਾਣਾ, ਜਿਥੇ ਸਾਚੀ ਜਗ੍ਹਾ ਮਿਲੇ ਵਡਿਆਈਆ। ਦਰਗਹ ਸਾਚੀ ਜਿਸ ਪੁਚਾਣਾ, ਸਚਖੰਡ ਦਵਾਰ ਟਿਕਾਈਆ। ਆਦਿ ਅੰਤ ਦਾ ਲੇਖ ਮੁਕਾਉਣਾ, ਮੁਕੰਮਲ ਲੇਖਾ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲਹਿਣਾ ਦੇਣਾ ਆਦਿ ਜੁਗਾਦਿ ਨਿਤ ਨਵਿਤ ਚੁਕਾਏ ਵਿਚ ਦੋ ਜਹਾਨਾਂ, ਅਵਤਾਰ ਪੈਗ਼ੰਬਰ ਗੁਰ ਵਿਸ਼ਨ ਬ੍ਰਹਮਾ ਸ਼ਿਵ ਦੇਵਤ ਸੁਰ ਨਰ ਜਨ ਬਚਿਆ ਰਹਿਣ ਕੋਇ ਨਾ ਪਾਈਆ।
੫ ਕੱਤਕ ਸ਼ਹਿਨਸ਼ਾਹੀ ਸੰਮਤ ੫ ਕਪੂਰ ਸਿੰਘ ਦੇ ਗ੍ਰਹਿ ਮਾਲਵਾ ਸੰਗਤ ਨਵਿਤ ਮੋਗਾ
ਪੁਰਖ ਅਕਾਲ ਅਗੰਮੀ ਡੰਕਾ, ਧੁਰ ਸ਼ਬਦ ਨਾਮ ਜਣਾਈਆ। ਸੰਦੇਸ਼ਾ ਦੇਵੇ ਆਦਿ ਅੰਤਾ, ਹਰਿ ਕਰਤਾ ਬੇਪਰਵਾਹੀਆ। ਜਿਸ ਦਾ ਖੇਲ ਜੁਗਾ ਜੁਗੰਤਾ, ਨਿਰਗੁਣ ਸਰਗੁਣ ਕਾਰ ਕਮਾਈਆ। ਕਲਜੁਗ ਅੰਤਮ ਬੰਸ ਸੁਹਾਏ ਬੰਕਾ, ਸਾਢੇ ਤਿੰਨ ਹੱਥ ਮਿਲੇ ਵਡਿਆਈਆ। ਗੜ੍ਹ ਤੋੜ ਕੇ ਹਉਮੇ ਹੰਗਤਾ, ਹੰ ਬ੍ਰਹਮ ਇਕ ਜਣਾਈਆ। ਮੇਲ ਮਿਲਾਵੇ ਸਾਚੀ ਸੰਗਤਾ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਵੰਡ ਨਾ ਕੋਇ ਰਖਾਈਆ। ਬੋਧ ਅਗਾਧਾ ਬੁੱਧੀ ਤੋਂ ਪਰੇ ਹੋ ਕੇ ਪੰਡਤਾ, ਨਿਸ਼ਅੱਖਰ ਅੱਖਰ ਧਾਰ ਦਏ ਜਣਾਈਆ। ਸਭ ਦੀ ਲਾਹਵੇ ਮਮਤਾ, ਚਿੰਤਾ ਹਉਮੇਂ ਰੋਗ ਮਿਟਾਈਆ। ਜਨ ਭਗਤ ਸੁਹੇਲੇ ਦੇਵੇ ਸਾਚਾ ਨਿਸ਼ਚਾ, ਧੀਰਜ ਧੀਰ ਧਰਾਈਆ। ਅੱਗੇ ਸਤਿਜੁਗ ਮਾਰਗ ਲੱਗਣਾ ਇਸ ਦਾ, ਗੁਰ ਅਵਤਾਰ ਪੈਗ਼ੰਬਰ ਬੈਠਣ ਸੀਸ ਨਿਵਾਈਆ। ਨੌਂ ਖੰਡ ਪ੍ਰਿਥਮੀ ਸੱਤ ਦੀਪ ਸਤਿਜੁਗ ਰੂਪ ਹੋਣਾ ਸਾਚੇ ਸਿਖ ਦਾ, ਸਿਖਿਆ ਸਾਹਿਬ ਸੁਲਤਾਨ ਪੁਰਖ ਅਕਾਲ ਇਕ ਜਣਾਈਆ।
❋
❋
ਇਸ਼ਟ ਮੰਨਣਾ ਗੋਬਿੰਦ ਧਾਰ ਅਗੰਮੇ ਪਿਤ ਦਾ, ਪਰਮੇਸ਼ਵਰ ਇਕੋ ਸੋਭਾ ਪਾਈਆ। ਝਗੜਾ ਰਹਿਣਾ ਨਹੀਂ ਦੀਨ ਮਜ਼੍ਹਬ ਹਿਸ ਦਾ, ਜ਼ਾਤ ਪਾਤ ਵੰਡ ਨਾ ਕੋਇ ਵੰਡਾਈਆ। ਜਿਸ ਦਾ ਲੇਖਾ ਆਦਿ ਜੁਗਾਦਿ ਕੋਈ ਨਾ ਲਿਖਦਾ, ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਖਾਣੀ ਬਾਣੀ ਸਿਫ਼ਤਾਂ ਕਰ ਕਰ ਸਿਫ਼ਤ ਸਾਲਾਹੀਆ। ਸੋ ਜੁਗ ਜੁਗ ਧਾਰ ਆਪ ਨਜਿੱਠਦਾ, ਕਲਜੁਗ ਵੇਖੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਹੁਕਮ ਇਕ ਉਪਜਾਈਆ। ਸਾਚਾ ਹੁਕਮ ਸ਼ਬਦ ਅਕਾਲ, ਹਰਿ ਕਰਤਾ ਆਪ ਦ੍ਰਿੜਾਈਆ। ਅਵਤਾਰ ਪੈਗ਼ੰਬਰ ਗੁਰੂ ਨਾਲ, ਤ੍ਰੈਗੁਣ ਲਹਿਣਾ ਰਿਹਾ ਉਠਾਈਆ। ਵਿਸ਼ਨ ਬ੍ਰਹਮਾ ਸ਼ਿਵ ਸੁਰਤ ਸੰਭਾਲ, ਸੋਈ ਸੁਰਤੀ ਆਪ ਜਗਾਈਆ। ਲੇਖਾ ਵੇਖੋ ਜੀਵ ਜਹਾਨ, ਚਾਰੋਂ ਕੁੰਟ ਧਿਆਨ ਲਗਾਈਆ। ਸਾਚਾ ਇਸ਼ਟ ਰਿਹਾ ਨਾ ਕੋਇ ਇਨਸਾਨ, ਦ੍ਰਿਸ਼ਟ ਵਿਸ਼ੇਸ਼ ਨਾ ਕੋਇ ਬਣਾਈਆ। ਭੈ ਰਿਹਾ ਨਾ ਸੀਤਾ ਰਾਮ, ਕ੍ਰਿਸ਼ਨ ਕਾਹਨ ਨਾ ਕੋਇ ਵਡਿਆਈਆ। ਪੈਗ਼ੰਬਰਾਂ ਭੁੱਲਿਆ ਪੈਗ਼ਾਮ, ਸੱਯਦਾ ਹੱਕ ਨਾ ਕੋਇ ਰਖਾਈਆ। ਮੰਤਰ ਫੁਰੇ ਨਾ ਸਤਿਨਾਮ, ਚਾਰੋਂ ਕੁੰਟ ਪਈ ਦੁਹਾਈਆ। ਵਾਹਿਗੁਰੂ ਮੰਨੇ ਕੋਈ ਨਾ ਆਣ, ਗੋਬਿੰਦ ਸੀਸ ਨਾ ਕੋਇ ਨਿਵਾਈਆ। ਸ੍ਰਿਸ਼ਟੀ ਦ੍ਰਿਸ਼ਟੀ ਹੋਈ ਬੇਈਮਾਨ, ਮਾਇਆ ਮਮਤਾ ਵਿਚ ਹਲਕਾਈਆ। ਸ਼ਰਅ ਛੁਰੀ ਬਣੀ ਜਹਾਨ, ਕਤਲਗਾਹ ਦਿਸੇ ਲੋਕਾਈਆ। ਸਦੀ ਚੌਧਵੀਂ ਸਾਬਤ ਰਿਹਾ ਨਾ ਕਿਸੇ ਈਮਾਨ, ਮੁੱਲਾ ਸ਼ੇਖ਼ ਮੁਸਾਇਕ ਨੇਤਰ ਨੈਣਾਂ ਨੀਰ ਵਹਾਈਆ। ਚਾਰੋਂ ਕੁੰਟ ਦਿਸੇ ਵੈਰਾਨ, ਵੈਰੀ ਘਰ ਘਰ ਮਨ ਮਨੂਆ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਪੜਦਾ ਆਪ ਉਠਾਈਆ। ਪੁਰਖ ਅਕਾਲ ਕਹੇ ਹੁਕਮ ਅਗੰਮਾ ਦੇਣਾ ਮਾਤ, ਲੋਕ ਪਰਲੋਕ ਆਪ ਜਣਾਈਆ। ਕਲਜੁਗ ਮੇਟਣੀ ਅੰਧੇਰੀ ਰਾਤ, ਸੁਹੰਜਣੀ ਸਤਿਜੁਗ ਸਚ ਚੰਦ ਰੁਸ਼ਨਾਈਆ। ਗੁਰ ਅਵਤਾਰ ਪੈਗ਼ੰਬਰ ਰੱਖਣੇ ਸਾਥ, ਨਿਰਗੁਣ ਧਾਰ ਨਿਰਗੁਣ ਰੰਗ ਰੰਗਾਈਆ। ਸਦੀ ਚੌਧਵੀਂ ਖੇਲ ਵਖਾਉਣਾ ਸਾਖਿਆਤ, ਪਰਦਾ ਓਹਲਾ ਮਾਤ ਚੁਕਾਈਆ। ਵੇਖੋ ਜੋ ਦੱਸ ਕੇ ਆਏ ਮੇਰੇ ਨਾਮ ਦੀ ਗਾਥ, ਕਲਮਾ ਕਾਇਨਾਤ ਪੜ੍ਹਾਈਆ। ਤੁਹਾਡੇ ਉਤੇ ਰਿਹਾ ਨਾ ਕਿਸੇ ਵਿਸ਼ਵਾਸ਼, ਵਿਸ਼ਿਆਂ ਭਰੀ ਲੋਕਾਈਆ। ਮੰਦਰ ਮਸਜਿਦ ਸ਼ਿਵਦਵਾਲੇ ਮੱਠ ਹੁੰਦਾ ਘਾਤ, ਗੁਰੂਦਵਾਰੇ ਕੂੜ ਕੂੜ ਹਲਕਾਈਆ। ਆਤਮ ਪਰਮਾਤਮ ਜੁੜੇ ਕਿਸੇ ਨਾ ਨਾਤ, ਪਾਰਬ੍ਰਹਮ ਬ੍ਰਹਮ ਮੇਲ ਨਾ ਕੋਇ ਮਿਲਾਈਆ। ਸਤਿ ਧਰਮ ਦਾ ਨਿਕਲੇ ਨਾ ਕੋਈ ਵਾਕ, ਲੇਖ ਸਿਫ਼ਤ ਨਾ ਕੋਇ ਸਾਲਾਹੀਆ। ਜਿਧਰ ਤਕੋ ਸਾਧ ਸੰਤ ਕਲਜੁਗ ਹੋਏ ਗੁਸਤਾਖ, ਸਾਂਤਕ ਸਤਿ ਨਾ ਕੋਇ ਵਰਤਾਈਆ। ਸਾਚੀ ਮੰਜ਼ਲ ਚੜ੍ਹੇ ਕੋਈ ਨਾ ਘਾਟ, ਅਧਵਾਟੇ ਬੈਠੇ ਮਾਰਨ ਧਾਹੀਆ। ਰੂਹ ਬੁਤ ਪੈਗ਼ੰਬਰੋ ਹੋਇਆ ਕਿਸੇ ਨਾ ਪਾਕ, ਅਵਤਾਰੋ ਪਤਿਤ ਪੁਨੀਤ ਨਾ ਕੋਇ ਜਣਾਈਆ। ਮਾਨਸ ਜਾਤੀ ਇਕੋ ਜ਼ਾਤ, ਕਿਉਂ ਦੀਨ ਮਜ਼੍ਹਬ ਕਰੇ ਲੜਾਈਆ। ਸਚ ਦਾ ਰਿਹਾ ਨਾ ਕੋਇ ਇਖ਼ਲਾਕ, ਖ਼ਾਲਕ ਖ਼ਲਕ ਵੇਖ ਵਖਾਈਆ। ਤੁਹਾਡੀ ਉਮਤ ਹੋਈ ਗੁਸਤਾਖ਼, ਚਾਰੋਂ ਕੁੰਟ ਕੂੜ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਫ਼ਰਮਾਨਾ ਇਕ ਆਪ ਜਣਾਈਆ। ਪੁਰਖ ਅਕਾਲ ਕਹੇ ਮੇਰਾ ਹੁਕਮ ਅਗੰਮ ਅਪਾਰ, ਅਨਦ੍ਰਿਸ਼ਟ ਦਿਆਂ ਜਣਾਈਆ। ਸਭ ਦਾ ਲਹਿਣਾ ਦੇਣਾ ਮੁਕਾਉਣਾ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਲਏ ਉਠਾਈਆ। ਝਗੜਾ ਰਹੇ ਨਾ ਗੁਰੂ ਅਵਤਾਰ, ਪੈਗ਼ੰਬਰ ਵੰਡ ਨਾ ਕੋਇ ਵੰਡਾਈਆ। ਸਾਚੀ ਸਿਖਿਆ ਦੇਣੀ
❋
❋
ਸਿਖਾਲ, ਆਤਮ ਪਰਮਾਤਮ ਭੇਵ ਖੁਲ੍ਹਾਈਆ। ਕਾਇਆ ਮੰਦਰ ਸੱਚੀ ਧਰਮਸਾਲ, ਕਾਅਬਾ ਇਕੋ ਨੂਰ ਇਲਾਹੀਆ। ਜਿਥੇ ਵਸੇ ਪਰਵਰਦਿਗਾਰ, ਪਾਰਬ੍ਰਹਮ ਜੋਤ ਰੁਸ਼ਨਾਈਆ। ਸ਼ਬਦ ਨਾਦ ਧੁਨ ਸ਼ਿੰਗਾਰ, ਅਨਹਦ ਨਾਦੀ ਨਾਦ ਸ਼ਨਵਾਈਆ। ਅੰਮ੍ਰਿਤ ਝਿਰਨਾ ਨਿਝਰ ਠੰਡਾ ਠਾਰ, ਅਗਨੀ ਤਤ ਤਪਾਈਆ। ਤ੍ਰੈਗੁਣ ਮਾਇਆ ਨਾ ਸਕੇ ਸਾੜ, ਹਉਮੇ ਰੋਗ ਨਾ ਕੋਇ ਜਲਾਈਆ। ਤਤ ਰਹੇ ਨਾ ਬਹੱਤਰ ਨਾੜ, ਮਿਹਰ ਨਜ਼ਰ ਇਕ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਇਕ ਵਖਾਈਆ। ਪੁਰਖ ਅਕਾਲ ਕਹੇ ਅਵਤਾਰ ਪੈਗ਼ੰਬਰ ਗੁਰ ਖੇਲ ਵੇਖੋ ਅਪਰੰਪਰ, ਅਗੰਮ ਦਿਆਂ ਜਣਾਈਆ। ਭੇਵ ਚੁਕਾਉਣਾ ਸਭ ਦਾ ਅੰਤਰ, ਅੰਤਸ਼ਕਰਨ ਵੇਖਣਾ ਥਾਉਂ ਥਾਈਂਆ। ਸਤਿਜੁਗ ਸਚ ਚਲਾਉਣਾ ਮੰਤਰ, ਨੌਂ ਖੰਡ ਪ੍ਰਿਥਮੀ ਸੱਤ ਦੀਪ ਇਕੋ ਇਕ ਪੜ੍ਹਾਈਆ। ਚਾਰ ਵਰਨ ਬਣਾ ਕੇ ਬਣਤਰ, ਹਰਿਜਨ ਸਾਚੇ ਲੈਣੇ ਉਪਜਾਈਆ। ਝਗੜਾ ਮੇਟ ਗਗਨ ਗਗਨੰਤਰ, ਜ਼ਿਮੀਂ ਅਸਮਾਨਾਂ ਡੇਰਾ ਢਾਹੀਆ। ਸਚ ਸੰਦੇਸ਼ਾ ਦੇ ਕੇ ਅਗੰਮਾ ਸੰਤਨ, ਸਤਿ ਸਤਿਵਾਦੀ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਕਰਤਾ ਅਗੰਮ ਅਥਾਹੀਆ। ਗੁਰ ਅਵਤਾਰ ਪੈਗ਼ੰਬਰ ਲੋਕਮਾਤ ਦੇਣੀ ਦਾਤ, ਹਰਿ ਸਤਿਗੁਰ ਆਪ ਦ੍ਰਿੜਾਈਆ। ਝਗੜਾ ਮੇਟ ਦੀਨ ਮਜ਼੍ਹਬ ਜ਼ਾਤ ਪਾਤ, ਊਚ ਨੀਚ ਨਾ ਕੋਇ ਵਖਾਈਆ। ਚਾਰ ਜੁਗ ਤੁਸਾਂ ਲੇਖਾ ਲਿਖਿਆ ਨਾਲ ਕਲਮ ਦਵਾਤ, ਕਾਗ਼ਜ਼ ਸ਼ਾਹੀ ਜੋੜ ਜੁੜਾਈਆ। ਮੇਰੇ ਹੁਕਮ ਸ਼ਬਦ ਸੰਦੇਸ਼ ਨੂੰ ਨਾਮ ਕਲਮਾ ਬਾਣੀ ਆਏ ਆਖ, ਅੱਖਰਾਂ ਵਿਚ ਅੱਖਰ ਜੋੜ ਜੁੜਾਈਆ। ਮੇਰਾ ਦਰਸ ਕਰਾਇਆ ਨਾ ਕਿਸੇ ਸਾਖਿਆਤ, ਸਤਿ ਸਰੂਪ ਨਾ ਕੋਇ ਜਣਾਈਆ। ਜੁਗ ਜੁਗ ਸਾਰੇ ਤੁਹਾਡਾ ਲਹਿਣਾ ਰਹੇ ਵਾਚ, ਵਾਚਕ ਹੋ ਕੇ ਕਰਨ ਪੜ੍ਹਾਈਆ। ਐਸ ਵੇਲੇ ਆਪਣਿਆਂ ਦੀਨਾਂ ਮਜ਼੍ਹਬਾਂ ਵਿਚ ਮਾਰੋ ਝਾਕ, ਪੜਦਾ ਅੰਤਰ ਅੰਦਰ ਉਠਾਈਆ। ਸਾਚੀ ਦਿਸੇ ਨਾ ਕੋਈ ਗਾਥ, ਪ੍ਰੇਮ ਪ੍ਰੇਮ ਨਾ ਕੋਇ ਪੜ੍ਹਾਈਆ। ਤੁਹਾਡਾ ਦੇਵੇ ਕੋਈ ਨਾ ਸਾਥ, ਗੁਰ ਚੇਲੇ ਬੈਠੇ ਮੁਖ ਭਵਾਈਆ। ਮੁਰਸ਼ਦ ਮੁਰੀਦਾਂ ਰਿਹਾ ਕੋਈ ਨਾ ਸਾਥ, ਨਾਤਵਾਂ ਹੋ ਕੇ ਪਲੂ ਲਉ ਛੁਡਾਈਆ। ਸਦੀ ਚੌਧਵੀਂ ਆਪਣਾ ਆਪਣਾ ਲੇਖਾ ਵੇਖੋ ਹਿਸਾਬ, ਪਰਦਾ ਪਰਦੇ ਵਿਚੋਂ ਉਠਾਈਆ। ਕੀ ਲੇਖਾ ਲਿਖਿਆ ਪਿਛਲਾ ਪਹਿਲਾ ਹਿੱਸਾ ਤੇ ਪਹਿਲਾ ਬਾਬ, ਬਾਬਤ ਤੁਹਾਡੀ ਕੀ ਜਣਾਈਆ। ਕਲਜੁਗ ਅੰਤ ਜਿਸ ਵੇਲੇ ਪੁਰਖ ਅਕਾਲਾ ਦੀਨ ਦਿਆਲਾ ਪਰਗਟ ਹੋਵੇ ਆਪ, ਜੋਤੀ ਜਾਤਾ ਜੋਤ ਕਰੇ ਰੁਸ਼ਨਾਈਆ। ਸਭ ਦਾ ਲੇਖਾ ਜਾਣੇ ਲਹਿਣਾ ਦੇਣਾ ਪੂਰਬ ਜਾਪ, ਜਗਜੀਵਣ ਦਾਤਾ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਫ਼ਰਮਾਨਾ ਇਕ ਸੁਣਾਈਆ। ਧੁਰ ਫ਼ਰਮਾਨਾ ਦੇਵੇ ਪੁਰਖ ਅਕਾਲਾ, ਅਕਲ ਕਲਧਾਰੀ ਆਪ ਜਣਾਈਆ। ਸਤਿਜੁਗ ਮਾਰਗ ਦੱਸਣਾ ਸੁਖਾਲਾ, ਰਹਿਬਰ ਹੋ ਕੇ ਦੇਣਾ ਦ੍ਰਿੜਾਈਆ। ਆਤਮ ਪਰਮਾਤਮ ਮਨ ਮਣਕਾ ਫੇਰ ਕੇ ਮਾਲਾ, ਮਾਰਗ ਇਕੋ ਦੇਣਾ ਸਮਝਾਈਆ। ਤਨ ਵਜੂਦ ਮਾਟੀ ਖ਼ਾਕ ਸਾਢੇ ਤਿੰਨ ਹੱਥ ਵਸ ਸੱਚੀ ਧਰਮਸਾਲਾ, ਗ੍ਰਹਿ ਮੰਦਰ ਦੇਣਾ ਜਣਾਈਆ। ਜਿਥੇ ਨਾਦ ਧੁਨ ਸ਼ਬਦ ਅਗੰਮੀ ਵੱਜੇ ਧੁਨਕਾਨਾ, ਰਸਨਾ ਜਿਹਵਾ ਬੱਤੀ ਦੰਦ ਦੀ ਲੋੜ ਰਹੇ ਨਾ ਰਾਈਆ। ਅੰਮ੍ਰਿਤ ਰਸ ਨਿਝਰ ਝਿਰਨਾ ਬੂੰਦ ਸਵਾਂਤੀ ਕਵਲ ਨਾਭੀ ਮਿਲੇ ਮਹਾਨਾ, ਅੱਠ ਸੱਠ ਤੀਰਥ ਗੰਗਾ ਗੋਦਾਵਰੀ ਜਮਨਾ ਸੁਰਸਤੀ ਭੱਜਣ ਦੀ ਲੋੜ ਰਹੇ ਨਾ ਰਾਈਆ। ਘਰ ਦੀਪਕ ਜੋਤ ਜੋਤ ਕਰ ਨੁਰਾਨਾ, ਬਿਨ ਤੇਲ ਬਾਤੀ ਕਮਲਾਪਾਤੀ ਅੰਧ ਅੰਧੇਰਾ ਦਏ ਗਵਾਈਆ।
❋
❋
ਸਚ ਭੂਮਿਕਾ ਦੱਸ ਅਸਥਾਨਾ, ਸੇਜ ਸੁਹੰਜਣੀ ਇਕ ਵਖਾਈਆ। ਜਿਥੇ ਪਾਰਬ੍ਰਹਮ ਪਤਿਪਰਮੇਸ਼ਵਰ ਜੋਤੀ ਜਾਤਾ ਨੌਜਵਾਨਾ, ਇਸਤਰੀ ਮਰਦ ਰੂਪ ਨਾ ਕੋਇ ਵਟਾਈਆ। ਜਿਸ ਨੂੰ ਝੁਕਦੇ ਜ਼ਿਮੀਂ ਅਸਮਾਨਾ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਲਾਗਣ ਪਾਈਆ। ਜਿਸ ਦਰ ਤੋਂ ਅਵਤਾਰ ਪੈਗ਼ੰਬਰ ਗੁਰੂ ਦਰਵੇਸ਼ ਹੋ ਕੇ ਮੰਗਣ ਦਾਨਾ, ਖ਼ਾਲੀ ਝੋਲੀਆਂ ਅੱਗੇ ਡਾਹੀਆ। ਪੁਰਖ ਅਕਾਲ ਜੁਗ ਜੁਗ ਦੇਵੇ ਆਪਣਾ ਨਾਮਾ, ਨਾਮ ਨਾਮਾਂ ਝੋਲੀ ਪਾਈਆ। ਕਿਸੇ ਨੂੰ ਕਿਹਾ ਸੁਣਾ ਦੇ ਮਾਤ ਰਾਮਾ, ਕਿਸੇ ਨੂੰ ਕ੍ਰਿਸ਼ਨ ਕ੍ਰਿਸ਼ਨ ਨਾਲ ਪਰਚਾਈਆ। ਕਿਸੇ ਅੱਲਾ ਦਾ ਦੇ ਪੈਗ਼ਾਮਾ, ਪੈਗ਼ੰਬਰਾਂ ਕਰੀ ਪੜ੍ਹਾਈਆ। ਕਿਸੇ ਨੂੰ ਭੇਵ ਖੁਲ੍ਹਾ ਕੇ ਸਤਿਨਾਮਾ, ਸਤਿ ਸਤਿ ਦਿਤਾ ਜਣਾਈਆ। ਕਿਸੇ ਨੂੰ ਵਾਹਿਗੁਰੂ ਦੇ ਨਿਸ਼ਾਨਾ, ਨਿਸ਼ਾਨਾ ਧਰਮ ਵਾਲਾ ਦਰਸਾਈਆ। ਚਾਰ ਜੁਗ ਪ੍ਰਭ ਆਪਣਾ ਲਾਉਂਦਾ ਰਿਹਾ ਬਹਾਨਾ, ਪੂਰਨ ਭੇਵ ਨਾ ਕਿਸੇ ਖੁਲ੍ਹਾਈਆ। ਬੇਅੰਤ ਕਰਕੇ ਸਾਰਿਆਂ ਗਾਇਆ ਓਸ ਦਾ ਗਾਣਾ, ਗਾ ਗਾ ਕੇ ਆਪਣਾ ਸ਼ੁਕਰ ਮੰਨਾਈਆ। ਹੁਕਮੇ ਅੰਦਰ ਮੰਨਦੇ ਗਏ ਭਾਣਾ, ਸਿਰ ਸਕਿਆ ਨਾ ਕੋਇ ਉਠਾਈਆ। ਦੀਨਾਂ ਮਜ਼੍ਹਬਾਂ ਵੰਡ ਵੰਡਾਨਾ, ਮਾਨਵ ਮਾਨਵ ਨਾਲ ਟਕਰਾਈਆ। ਸਾਚਾ ਰੰਗ ਨਾ ਕਿਸੇ ਚੜ੍ਹਾਣਾ, ਹਿੰਦੂ ਮੁਸਲਿਮ ਸਿਖ ਈਸਾਈ ਇਸ਼ਟ ਮੰਨਣ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਪੁਰਖ ਅਕਾਲ ਕਹੇ ਅਵਤਾਰ ਪੈਗ਼ੰਬਰ ਗੁਰੂ ਚੁੱਕ ਲਓ ਪੜਦਾ, ਸਚਖੰਡ ਨਿਵਾਸੀ ਹੋ ਕੇ ਦਿਆਂ ਜਣਾਈਆ। ਧਿਆਨ ਮਾਰੋ ਉੱਤਰ ਪੂਰਬ ਪੱਛਮ ਦੱਖਣ ਲਹਿੰਦਾ ਚੜ੍ਹਦਾ, ਬਿਨਾ ਅੱਖਾਂ ਅੱਖ ਉਠਾਈਆ। ਦੀਨ ਮਜ਼੍ਹਬ ਤੁਹਾਡਾ ਵੇਖੋ ਲੜਦਾ, ਅੱਲਾ ਵਾਹਿਗੁਰੂ ਰਾਮ ਨਾਮ ਖੰਡਾ ਖੜਗ ਖੜਗ ਖੜਕਾਈਆ। ਮੇਰੀ ਮੰਜ਼ਲ ਹਕੀਕੀ ਸਾਚੇ ਦਰ ਕੋਈ ਨਾ ਚੜ੍ਹਦਾ, ਦਰਗਾਹ ਸਾਚੀ ਮਿਲਣ ਕੋਇ ਨਾ ਆਈਆ। ਰਸਨਾ ਜਿਹਵਾ ਬੱਤੀ ਦੰਦ ਸਿਖ ਮੁਰੀਦ ਤੁਹਾਡਾ ਪੜ੍ਹਦਾ, ਹਿਰਦੇ ਹਰਿ ਨਾ ਕੋਇ ਵਸਾਈਆ। ਕਿਉਂ ਨਹੀਂ ਲੋਕਮਾਤ ਵਿਚ ਕਲਜੁਗ ਜੀਵ ਤਰਦਾ, ਨਈਆ ਪਾਰ ਨਾ ਕੋਇ ਲਗਾਈਆ। ਕਿਉਂ ਇਸਨਾਨ ਮਿਲੇ ਨਾ ਸਾਚੇ ਸਰੋਵਰ ਗ੍ਰਹਿ ਸਰ ਦਾ, ਸਰੋਵਰ ਸਚ ਨਾ ਕੋਇ ਨਹਾਈਆ। ਕਿਉਂ ਲੇਖਾ ਚੁੱਕਿਆ ਅੱਠ ਸੱਠ ਜਲ ਦਾ, ਥਲ ਪਈ ਦੁਹਾਈਆ। ਆਪਣਾ ਆਪਣਾ ਲੇਖਾ ਵੇਖੋ ਚੌਧਵੀਂ ਸਦੀ ਕਲ ਦਾ, ਕਲਜੁਗ ਕੀ ਕੀ ਕਾਰ ਕਮਾਈਆ। ਮਾਣ ਰਿਹਾ ਨਾ ਤੁਹਾਡੀ ਸ਼ਬਦੀ ਧਾਰ ਗੱਲ ਦਾ, ਅੱਖਰਾਂ ਅੱਖਰਾਂ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਅਵਤਾਰ ਪੈਗ਼ੰਬਰ ਕਹਿਣ ਅਸਾਂ ਆਪਾ ਆਪ ਤੱਕਿਆ, ਤਕੀ ਖ਼ਲਕ ਖ਼ੁਦਾਈਆ। ਫਿਰੇ ਮਦੀਨੇ ਮੱਕਿਆ, ਮੰਦਰ ਮਸਜਿਦ ਫੋਲ ਫੁਲਾਈਆ। ਮਾਨਵ ਸਾਚਾ ਕੋਈ ਨਾ ਲੱਭਿਆ, ਹਉਮੇ ਰੋਗ ਨਾ ਕੋਇ ਮਿਟਾਈਆ। ਮਾਇਆ ਮਮਤਾ ਵਿਚ ਤਪਿਆ, ਪੰਡਤ ਪਾਂਧਾ ਮੁੱਲਾ ਸ਼ੇਖ਼ ਬਣਿਆ ਕਸਾਈਆ। ਅਸੀਂ ਹੈਰਾਨ ਹੋ ਗਏ ਕਿੱਥੇ ਗਿਆ ਸਾਡਾ ਨਾਮ ਜਪਿਆ, ਜੋ ਕਲਮਾ ਖ਼ੁਦ ਖ਼ੁਦਾ ਤੇਰਾ ਆਏ ਜਣਾਈਆ। ਸਾਚਾ ਖੇੜਾ ਕੋਇ ਨਾ ਵਸਿਆ, ਸਾਢੇ ਤਿੰਨ ਹੱਥ ਵੱਜੀ ਨਾ ਕੋਇ ਵਧਾਈਆ। ਮਾਨਵ ਇਕ ਦੂਜੇ ਦੀ ਕਰਨ ਹੱਤਿਆ, ਮਜ਼੍ਹਬ ਮਜ਼੍ਹਬ ਨਾਲ ਲੜਾਈਆ। ਏਹ ਲੜਨਾ ਪੈਗ਼ੰਬਰਾਂ ਅਵਤਾਰਾਂ ਗੁਰੂਆਂ ਦੱਸਿਆ, ਸਾਂਤਕ ਸਤਿ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪੜਦਾ ਆਪ ਉਠਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਕਰਨੀ ਦੇ ਕਰਤੇ ਤੇਰਾ ਕੀਤਾ ਰਿਹਾ ਹੋ, ਦੂਜੀ ਅਵਰ ਨਾ ਕੋਇ ਚਤੁਰਾਈਆ।
❋
❋
ਚਾਰੋਂ ਕੁੰਟ ਵਧਿਆ ਧਰੋ, ਦਰੋਹੀ ਦਰੋਹੀ ਨਾਮ ਖ਼ੁਦਾਈਆ। ਸਚ ਦੀ ਰਹੀ ਕੋਈ ਨਾ ਲੋ, ਨਿਜ ਲੋਚਣ ਨੈਣ ਨਾ ਕੋਇ ਖੁਲ੍ਹਾਈਆ। ਗੁਰੂ ਚੇਲੇ ਟੁੱਟਾ ਮੋਹ, ਪਿਤਾ ਪੂਤ ਪਈ ਲੜਾਈਆ। ਹੁਣ ਅਸੀਂ ਵੀ ਤੇਰੇ ਜੋਗੇ ਗਏ ਹੋ, ਅੱਗੇ ਹੁਕਮ ਨਾ ਕੋਇ ਸੁਣਾਈਆ। ਸਾਥੋਂ ਸਭ ਕਿਛ ਲੈ ਖੋਹ, ਆਪ ਆਪਣੇ ਵਿਚ ਟਿਕਾਈਆ। ਸਾਨੂੰ ਅਗਲਾ ਹੁਕਮ ਦੱਸਣਾ ਸੰਮਤ ਸ਼ਹਿਨਸ਼ਾਹੀ ਪੰਜ ਤੇ ਛੱਬੀ ਪੋਹ, ਵਦੀ ਸੁਦੀ ਨਾ ਕੋਇ ਰਖਾਈਆ। ਤੇਰੇ ਦਰ ਤੇ ਸਭ ਦਾ ਇਕੋ ਹੋਵੇ ਗਰੋਹ, ਦੂਜੀ ਵੰਡ ਨਾ ਕੋਇ ਵੰਡਾਈਆ। ਤੂੰ ਨਿਰਗੁਣ ਧਾਰ ਅਸੀਂ ਸਰਗੁਣ ਰੂਪ ਰਹੇ ਨਾ ਦੋ, ਦੂਆ ਏਕੇ ਵਿਚ ਸਮਾਈਆ। ਸਾਚੇ ਨਾਮ ਦੇ ਧਾਗੇ ਲੈਣੇ ਪਰੋ, ਪਰਹੋਤਾਂ ਦੀ ਲੋੜ ਰਹੇ ਨਾ ਰਾਈਆ। ਸਤਿਜੁਗ ਸਾਚਾ ਬੀਜ ਦੇਣਾ ਬੋ, ਹਰ ਹਿਰਦੇ ਆਪ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਕਾਰ ਕਮਾਈਆ। ਛੱਬੀ ਪੋਹ ਨੂੰ ਦੱਸਣਾ ਰਸਤਾ, ਹਰਿ ਕਰਤੇ ਦੇਣਾ ਸਮਝਾਈਆ। ਪਿਛਲਾ ਚਾਰ ਜੁਗ ਬੰਨ੍ਹਾਉਣਾ ਬਸਤਾ, ਬਸਤਰ ਬੰਧਨ ਆਪਣਾ ਇਕ ਸਮਝਾਈਆ। ਸਭ ਨੂੰ ਏਕਾ ਧਾਰ ਕਰਨਾ ਵਾਬਸਤਾ, ਵੱਖਰਾ ਰਹਿਣ ਕੋਇ ਨਾ ਪਾਈਆ। ਤੇਰਾ ਭਗਤ ਸੁਹੇਲਾ ਵੇਖਣਾ ਹੱਸਦਾ, ਤੇਰੀ ਹਸਤੀ ਵਿਚ ਸਮਾਈਆ। ਸਚਖੰਡ ਦਰਗਾਹ ਸਾਚੀ ਤੇਰਾ ਸਿਫ਼ਤ ਸਾਲਾਹੀ ਇਕੋ ਨਾਮ ਜਸ ਦਾ, ਦੂਜਾ ਰਾਗ ਨਾ ਕੋਇ ਅਲਾਈਆ। ਓਹੋ ਮਾਣ ਮਾਤਲੋਕ ਦੇਣਾ ਹੱਕ ਦਾ, ਮਾਨਵ ਮਾਨਸ ਆਪ ਸਮਝਾਈਆ। ਤੇਰਾ ਹੁਕਮ ਹੋਵੇ ਸਚ ਦਾ, ਨਾ ਕੋਇ ਮੇਟੇ ਮੇਟ ਮਿਟਾਈਆ। ਲੇਖਾ ਚੁਕਾਉਣਾ ਕਾਇਆ ਮਾਟੀ ਕੱਚ ਦਾ, ਕੰਚਨ ਗੜ੍ਹ ਦੇਣੀ ਵਡਿਆਈਆ। ਤੇਰਾ ਭਗਤ ਦਵਾਰਾ ਇਕੋ ਹੋਵੇ ਵਸਦਾ, ਜਿਥੇ ਜ਼ਾਤ ਪਾਤ ਦੀਨ ਮਜ਼੍ਹਬ ਵਰਨ ਬਰਨ ਨਾ ਕੋਇ ਰਖਾਈਆ। ਨਿਸ਼ਾਨਾ ਦੇਣਾ ਅੰਤਰ ਅੱਖ ਦਾ, ਦਿਬ ਨੇਤਰ ਆਪ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਪੁਰਖ ਅਕਾਲ ਕਹੇ ਮੇਰਾ ਮਾਰਗ ਹੋਣਾ ਏਕ, ਇਕ ਇਕੱਲਾ ਦਿਆਂ ਦ੍ਰਿੜਾਈਆ। ਸਭ ਦੀ ਸਾਚੀ ਹੋਣੀ ਟੇਕ, ਟਿੇੱਕੇ ਮਸਤਕ ਧੂੜ ਖ਼ਾਕ ਰਮਾਈਆ। ਸਤਿਜੁਗ ਬੁਧ ਕਰਾਂ ਬਿਬੇਕ, ਦੁਰਮਤ ਕੂੜੀ ਮੈਲ ਧਵਾਈਆ। ਆਤਮ ਪਰਮਾਤਮ ਦੱਸਾਂ ਹੇਤ, ਪਾਰਬ੍ਰਹਮ ਬ੍ਰਹਮ ਜੋੜ ਜੁੜਾਈਆ। ਸਤਿਜੁਗ ਵਿਚ ਮੁੱਲਾ ਸ਼ੇਖ਼ ਪੰਡਤ ਪਾਂਧਾ ਗ੍ਰੰਥੀ ਮੇਰਾ ਨਾਮ ਖਾਏ ਕੋਈ ਨਾ ਵੇਚ, ਕੀਮਤ ਹੱਟਾਂ ਵਿਚ ਪਵਾਈਆ। ਸਭ ਨੂੰ ਸਾਂਝਾ ਦੱਸਣਾ ਇਕੋ ਦੇਸ, ਜਿਸ ਸਚਖੰਡ ਵਿਚ ਦਿਸੇ ਧੁਰਦਰਗਾਹੀਆ। ਸ਼ਬਦ ਗੁਰੂ ਗੁਰ ਪਰਗਟ ਹੋਣਾ ਆਦਿ ਅੰਤ ਦਾ ਇਕ ਦਸਮੇਸ, ਜੋਧਾ ਸੂਰਬੀਰ ਅਖਵਾਈਆ। ਜਿਸ ਨੇ ਚਾਰ ਵਰਨ ਕਰਨੇ ਨੇਕ, ਨਿੱਕਿਆਂ ਵੱਡਿਆਂ ਗਲੇ ਲਗਾਈਆ। ਲਾਲਚ ਰਹਿਣ ਨਹੀਂ ਦੇਣਾ ਕਿਸੇ ਦਾ ਪੇਟ, ਮਾਇਆ ਮਮਤਾ ਮੋਹ ਗਵਾਈਆ। ਮਨ ਕਲਪਣਾ ਸਾਰੀ ਜਨ ਭਗਤਾਂ ਕਰਨੀ ਪ੍ਰਭੂ ਦੇ ਭੇਟ, ਚਰਨ ਕਵਲ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਈਆ। ਪੁਰਖ ਅਕਾਲ ਕਹੇ ਸ਼ਬਦ ਗੋਬਿੰਦ ਗੋਬਿੰਦ ਸ਼ਬਦ ਸੂਰਾ ਹੋਵੇ ਜਗ, ਜਗ ਜੀਵਣ ਦਾਤਾ ਨਾਲ ਰਖਾਈਆ। ਪੈਗ਼ੰਬਰਾਂ ਦਾ ਪੂਰਾ ਕਰੇ ਹੱਜ, ਹਾਜਤ ਅਵਰ ਰਹੇ ਨਾ ਰਾਈਆ। ਅਵਤਾਰਾਂ ਪਾਰ ਕਰਾ ਕੇ ਹੱਦ, ਹਦੂਦ ਆਪਣੀ ਦਏ ਵਖਾਈਆ। ਗੁਰੂ ਗੁਰਦੇਵ ਸਵਾਮੀ ਸੱਦ, ਸੱਦਾ ਇਕੋ ਇਕ ਸਮਝਾਈਆ। ਕਲਜੁਗ ਅੰਤਮ ਰਿਹਾ ਲੰਘ, ਸਦੀ ਚੌਧਵੀਂ ਦਏ ਗਵਾਹੀਆ। ਅੱਗੇ ਖੇਲ ਸੂਰਾ ਸਰਬਗ, ਹਰਿ ਕਰਤਾ ਆਪ ਕਰਾਈਆ। ਕਲਜੁਗ ਮੇਟੇ ਅੰਧੇਰਾ ਅੰਧ, ਸਤਿਜੁਗ ਸਚ ਚੰਦ
❋
❋
ਚਮਕਾਈਆ। ਆਤਮ ਪਰਮਾਤਮ ਬਖ਼ਸ਼ੇ ਧੁਰ ਅਨੰਦ ਪੁਰੀ ਅਨੰਦ ਵਾਲਾ ਨਾਲ ਮਿਲਾਈਆ। ਜਨ ਭਗਤਾਂ ਸਾਚੇ ਸੰਤਾਂ ਪਾਵੇ ਠੰਡ, ਅਗਨੀ ਤਤ ਅੰਤਰ ਬੁਝਾਈਆ। ਤੂੰ ਮੇਰਾ ਮੈਂ ਤੇਰਾ ਸੋਹੰ ਢੋਲਾ ਧੁਰ ਦਾ ਛੰਦ, ਆਦਿ ਜੁਗਾਦਿ ਗੁਰ ਅਵਤਾਰ ਪੈਗ਼ੰਬਰਾਂ ਰੀਤੀ ਚਲੀ ਆਈਆ। ਆਤਮਾ ਪਰਮਾਤਮਾ ਹੋਵੇ ਪਾਬੰਦ, ਬੰਧਨ ਸਕੇ ਨਾ ਕੋਇ ਤੁੜਾਈਆ। ਕਲਜੁਗ ਕੂੜੀ ਕਿਰਿਆ ਮੇਟਣਾ ਭੇਖ ਪਖੰਡ, ਭਾਂਡਾ ਭਰਮ ਭੌ ਭੰਨਾਈਆ। ਦੀਨ ਦਿਆਲ ਬਣ ਬਖ਼ਸ਼ੰਦ, ਰਹਿਮਤ ਰਹੀਮ ਰਹਿਮਾਨ ਆਪ ਕਮਾਈਆ। ਛੱਬੀ ਪੋਹ ਜੁਗ ਚੌਕੜੀ ਸਾਰੇ ਮੰਗਦੇ ਗਏ ਮੰਗ, ਮਾਂਗਤ ਹੋ ਕੇ ਝੋਲੀ ਡਾਹੀਆ। ਗੋਬਿੰਦ ਆਪਣੀ ਧਾਰ ਲਾਏ ਅੰਗ, ਅੰਗੀਕਾਰ ਇਕ ਅਖਵਾਈਆ। ਮਾਲਵੇ ਵਾਲਿਓ ਖ਼ੁਸ਼ੀਆਂ ਨਾਲ ਮਾਰ ਕੇ ਆਉਣਾ ਪੰਧ, ਗ਼ਮੀ ਸੰਗ ਨਾ ਕੋਇ ਰਖਾਈਆ। ਜੁਗ ਜਨਮ ਦੀ ਟੁੱਟੀ ਲੈਣੀ ਗੰਢ, ਅੱਗੇ ਸਕੇ ਨਾ ਕੋਇ ਤੁੜਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਪਿਛੇ ਗਏ ਹੰਢ, ਕਲ ਕਲਕੀ ਵੇਸ ਨਾ ਮਾਤ ਵਟਾਈਆ। ਜਿਸ ਦੇ ਅਵਤਾਰ ਪੈਗ਼ੰਬਰ ਗੁਰੂ ਸੰਗ, ਸਗਲਾ ਸੰਗ ਵਖਾਈਆ। ਸਭ ਦਾ ਖ਼ੁਸ਼ੀ ਹੋਵੇ ਬੰਦ ਬੰਦ, ਬੰਦਗੀ ਇਕੋ ਕਰਨੀ ਧੁਰ ਦੇ ਮਾਹੀਆ। ਮਨ ਚਾਓ ਹੋਵੇ ਵੇਖਣਾ ਓਹ ਗੋਬਿੰਦ ਨੂਰੀ ਚੰਦ, ਜੋ ਦੋ ਜਹਾਨ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਦੀਨ ਮਜ਼੍ਹਬ ਵਿਚ ਕਦੇ ਨਾ ਹੋਇਆ ਪਾਬੰਦ, ਮਾਲਕ ਖ਼ਾਲਕ ਪ੍ਰਿਤਪਾਲਕ ਇਕੋ ਆਪਣਾ ਹੁਕਮ ਵਰਤਾਈਆ।