ਕਪੂਰ ਸਿੰਘ ਦੀ ਵਰਕਸ਼ਾਪ ਵਿਚ
ਹਰਿ ਭਗਤ ਹਰਿ ਕਾ ਰੂਪ, ਹਰਿ ਹਿਰਦੇ ਵਿਚ ਸਮਾਇੰਦਾ। ਸ਼ਰੀਰਕ ਨਾਤਾ ਪੰਜ ਭੂਤ, ਤਨ ਵਜੂਦ ਵੰਡ ਵੰਡਾਇੰਦਾ। ਆਪ ਵਸੇ ਆਪਣੀ ਕੂਟ, ਜਗ ਨੇਤਰ ਨਜ਼ਰ ਕੋਇ ਨਾ ਪਾਇੰਦਾ। ਦਿਵਸ ਰੈਣ ਵੇਖੇ ਸਚ ਝੂਠ, ਕਾਮ ਕਰੋਧ ਲੋਭ ਮੋਹ ਹੰਕਾਰ ਫੋਲ ਫੁਲਾਇੰਦਾ। ਚਾਰ ਜੁਗ ਵਿਚ ਬਿਨਾ ਪ੍ਰਭ ਦੀ ਕਿਰਪਾ ਤੋਂ ਅਜੇ ਤਕ ਬਣੇ ਨਾ ਕੋਇ ਸਪੂਤ, ਸਚ ਵਿਚ ਨਾ ਕੋਇ ਸਮਾਇੰਦਾ। ਮਨ ਮਤ ਬੁੱਧੀ ਵਾਲੇ ਸਾਰੇ ਗਏ ਊਤ, ਚੁਰਾਸੀ ਫਾਸੀ ਗਲ ਲਟਕਾਇੰਦਾ। ਅਗਲੀ ਕਿਸੇ ਨਾ ਆਈ ਸੂਝ, ਪਿਛਲੀ ਸਮਝ ਨਾ ਕਿਸੇ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਇੰਦਾ। ਭਗਤ ਭਗਵਾਨ ਇਕੋ ਰਾਹ, ਅੰਤਰ ਅੰਤਰ ਵੇਖ ਵਖਾਈਆ। ਭਗਵਨ ਨੂੰ ਦੇਵੇ ਨਾ ਕੋਇ ਸਲਾਹ, ਜਗਤ ਅਕਲ ਬੁੱਧੀ ਕੰਮ ਕਿਸੇ ਨਾ ਆਈਆ। ਅਵਤਾਰ ਗੁਰੂ ਪੈਗ਼ੰਬਰ ਜਿਸ ਦੇ ਬਣ ਨਾ ਸਕੇ ਗਵਾਹ, ਸ਼ਹਾਦਤ ਸਕੇ ਨਾ ਕੋਇ ਭੁਗਤਾਈਆ। ਓਸ ਨੂੰ ਕੀ ਕੋਈ ਸਕੇ ਸਮਝਾ, ਜਿਹੜਾ ਹਰ ਘਟ ਰਮਿਆ ਬੇਪਰਵਾਹੀਆ। ਜਿਸ ਵੇਲੇ ਚਾਹੇ ਪਤਿਤ ਪਾਪੀਆਂ ਦਏ ਤਰਾ, ਰਿਸ਼ੀਆਂ ਮੁਨੀਆਂ ਖ਼ਾਕ ਮਿਲਾਈਆ। ਉਹ ਦਾਤਾ ਬੇਪਰਵਾਹ, ਅਗੰਮ ਅਥਾਹ ਇਕ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਇਕ ਰੰਗਾਈਆ। ਭਗਤ ਭਗਵਾਨ ਨਾ ਕੋਈ ਮੁੰਡਾ ਨਾ ਕੋਈ ਕੁੜੀ, ਤਨ ਵਜੂਦ ਨਾ ਕੋਇ ਵਖਾਈਆ। ਭਗਤ ਭਗਵਾਨ ਰੱਖੇ ਵਾਸਨਾ ਕਦੇ ਨਾ ਬੁਰੀ, ਬੁਰੀ ਹੋਵੇ ਜਗਤ ਲੋਕਾਈਆ। ਉਹ ਕਲਪਣਾ
❋
❋
ਸਦਾ ਨਿਗੁਰੀ, ਸਤਿਗੁਰ ਵਿਚ ਨਾ ਕਦੇ ਸਮਾਈਆ। ਪ੍ਰੇਮ ਵਿਚ ਨਾ ਕਦੇ ਜੁੜੀ, ਜੋ ਨੇਤਰ ਨੈਣ ਰਹੀ ਤਕਾਈਆ। ਏਸੇ ਕਰ ਕੇ ਗੋਬਿੰਦ ਨੇ ਛੱਡੀ ਅਨੰਦਪੁਰੀ, ਪੁਰ ਅਨੰਦ ਗਿਆ ਤਜਾਈਆ। ਏਸੇ ਕਰ ਕੇ ਸ਼ੇਰ ਸਿੰਘ ਦੀ ਕਾਇਆ ਰੁੜ੍ਹੀ, ਤਨ ਵਜੂਦ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਸ਼ੇਰ ਸਿੰਘ ਨਾ ਕੋਈ ਤਨ ਵਜੂਦ ਮਾਟੀ ਖ਼ਾਕੀ, ਭਗਵਾਨ ਭਗਤ ਵੇਖ ਵਖਾਈਆ। ਆਦਿ ਅੰਤ ਦਾ ਬਣ ਕੇ ਸਾਕੀ, ਜਾਮ ਪਿਆਲੇ ਰਿਹਾ ਪਿਆਈਆ। ਉਹਨੂੰ ਕੀ ਕੋਈ ਸਮਝਾਵੇ ਬਾਤੀ, ਅਕਲ ਵਿਚ ਕੀ ਦ੍ਰਿੜਾਈਆ। ਜਿਸ ਨੇ ਚਾਰ ਜੁਗ ਗੁਰ ਅਵਤਾਰ ਪੈਗ਼ੰਬਰਾਂ ਤਨ ਦਾ ਬਣਾ ਕੇ ਸਾਥੀ, ਫੇਰ ਵਿਛੋੜਾ ਦਿਤਾ ਕਰਾਈਆ। ਅਗਲੀ ਖੇਲ ਕਿਸੇ ਸਮਝ ਨਾ ਆਈ ਬਾਕੀ, ਪਰਦਾ ਸਕੇ ਨਾ ਕੋਇ ਉਠਾਈਆ। ਜਿਸ ਵੇਲੇ ਚਾਹੇ ਜਿਧਰ ਚਾਹੇ ਓਧਰ ਬਣਾ ਲਏ ਆਪਣੇ ਸਾਥੀ, ਅੰਦਰ ਵੜ ਕੇ ਆਪਣਾ ਰੰਗ ਰੰਗਾਈਆ। ਕਿਉਂ ਇਹ ਖੇਲ ਪੁਰਖ ਅਬਿਨਾਸ਼ੀ, ਤਤਾਂ ਵਾਲਾ ਜੀਵ ਸਮਝ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਆਪ ਮਿਲਾਈਆ। ਭਗਤ ਭਗਵਾਨ ਇਕੋ ਸੇਜ, ਆਤਮ ਪਰਮਾਤਮ ਸੋਭਾ ਪਾਈਆ। ਜਿਥੇ ਦੇਵੇ ਜੋਤੀ ਤੇਜ, ਨੂਰ ਜੋਤ ਰੁਸ਼ਨਾਈਆ। ਸ਼ਬਦ ਸੰਦੇਸ਼ਾ ਦੇਵੇ ਭੇਜ, ਅਗੰਮ ਨਾਦ ਸੁਣਾਈਆ। ਉਥੇ ਇਹ ਦੋ ਅੱਖਾਂ ਨਾ ਸਕਣ ਵੇਖ, ਜਿਥੇ ਬੈਠਾ ਆਪਣਾ ਰਸੀਆ ਰਸ ਚਖਾਈਆ। ਪੁੱਜ ਨਾ ਸਕਣ ਚਾਰ ਵੇਦ, ਪੁਰਾਨ ਪਰਦਾ ਨਾ ਕੋਇ ਖੁਲ੍ਹਾਈਆ। ਕੀ ਹੋਇਆ ਜੇ ਦੁਨੀਆ ਵਾਲੇ ਦੁਨੀਆ ਰਹੇ ਵੇਖ, ਦੁਨੀਆ ਦੀ ਮਮਤਾ ਵਿਚ ਦੁਨੀਆ ਦੀ ਮਹਿੰਮਾ ਵਿਚ ਆਪਣਾ ਆਪ ਗਵਾਈਆ। ਪੁਰਖ ਅਕਾਲਾ ਦੀਨ ਦਿਆਲਾ ਜਿਸ ਨੇ ਆਪਣੀ ਕਰਨੀ ਅੱਜ ਤਕ ਨਹੀਂ ਦਿਤੀ ਕਿਸੇ ਅੱਗੇ ਵੇਚ, ਵਣਜਾਰਾ ਨਜ਼ਰ ਕੋਇ ਨਾ ਆਈਆ। ਜਦ ਆਇਆ ਤੇ ਰੱਖ ਕੇ ਆਪਣੀ ਸੇਧ, ਨਿਸ਼ਾਨੇ ਆਪਣੇ ਗਿਆ ਚਲਾਈਆ। ਪੁਰਖ ਅਕਾਲ ਸੱਚਾ ਸਤਿਗੁਰੂ ਨਹੀਂ ਕੋਈ ਬੱਕਰੀ ਭੇਡ, ਵਾੜੇ ਵਿਚ ਫੜ ਕੇ ਜਿਥੇ ਕੋਈ ਚਾਹੇ ਓਥੇ ਬੰਦ ਕਰਾਈਆ। ਇਹ ਓਸ ਪ੍ਰਭੂ ਦੀ ਖੇਡ, ਜੋ ਜੁਗ ਜੁਗ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦ ਵਸੇ ਆਪਣੇ ਅਗੰਮੇ ਦੇਸ, ਦਿਸ਼ਾ ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਸਭ ਦੀ ਵੇਖ ਵਖਾਈਆ।
੫ ਕੱਤਕ ਸ਼ਹਿਨਸ਼ਾਹੀ ਸੰਮਤ ੫ ਸਰਦਾਰਾ ਸਿੰਘ ਦੇ ਗ੍ਰਹਿ ਮਨਾਵਾਂ
ਤਨ ਵਜੂਦ ਹੋਣ ਸਭ ਦੇ ਪਵਿੱਤਰ, ਘਰ ਮਿਲੇ ਸਚ ਵਡਿਆਈਆ। ਪਵਣ ਵਾਸਨਾ ਜਾਏ ਨਿਕਲ, ਅਗਨੀ ਤਤ ਨਾ ਕੋਇ ਜਲਾਈਆ। ਕਿਰਪਾ ਕਰੇ ਸਵਾਮੀ ਮਿੱਤਰ, ਹਰਿ ਕਰਤਾ ਧੁਰਦਰਗਾਹੀਆ। ਮਾਨਸ ਜਨਮ ਗੁਰਮੁਖ ਜਿੱਤਣ, ਲੱਖ ਚੁਰਾਸੀ ਡੇਰਾ ਢਾਹੀਆ। ਦੂਸਰ ਹੱਟ ਕਦੇ ਨਾ ਵਿਕਣ, ਕੀਮਤ ਅਵਰ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਆਪਣਾ ਰੰਗ ਰੰਗਾਈਆ। ਤਨ ਖ਼ਾਕੀ ਮਿਟੇ ਰੋਗ, ਚਿੰਤਾ ਗ਼ਮ ਰਹੇ ਨਾ ਰਾਈਆ। ਘਰ ਰਹੇ ਨਾ ਸੋਗ, ਕੂੜ ਕੁੜਿਆਰ ਡੇਰਾ ਢਾਹੀਆ।
❋
❋
ਦੇ ਕੇ ਦਰਸ ਅਮੋਘ, ਤ੍ਰਿਸ਼ਨਾ ਦਏ ਮਿਟਾਈਆ। ਸੁਰਤ ਸ਼ਬਦ ਸੰਜੋਗ, ਮੇਲਾ ਸਹਿਜ ਸੁਭਾਈਆ। ਸਿਰ ਰਹੇ ਕਿਸੇ ਨਾ ਬੋਝ, ਕੰਧਾ ਭਾਰ ਨਾ ਕੋਇ ਉਠਾਈਆ। ਪੇਟ ਰਹੇ ਕੋਈ ਨਾ ਸੋਜ, ਦੁੱਖ ਦਰਦਾਂ ਡੇਰਾ ਢਾਹੀਆ। ਸਦਾ ਸੁਹਾਵੀ ਹੋਵੇ ਮੌਜ਼, ਮਜਲਸ ਇਕ ਰਖਾਈਆ। ਜੋ ਪਿਛਲੇ ਹੋਏ ਫ਼ੌਤ, ਅਜੂਨੀ ਵਿਚੋਂ ਬਾਹਰ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਸਤਿਗੁਰ ਸ਼ਬਦ ਸ਼ਬਦ ਗੁਰਦੇਵਾ, ਦੇਵ ਆਤਮਾ ਵੇਖ ਵਖਾਈਆ। ਅੰਮ੍ਰਿਤ ਰਸ ਦੇਵੇ ਅਗੰਮਾ ਮੇਵਾ, ਅਮੀਉਂ ਰਸ ਆਪ ਚੁਆਈਆ। ਲੇਖੇ ਲਾਏ ਜ਼ਬਾਨ ਰਸਨਾ ਜਿਹਵਾ, ਗੁਣਵੰਤਾ ਗੁਣਵਾਨ ਦਇਆ ਕਮਾਈਆ। ਘਾਲ ਥਾਏਂ ਪਾਏ ਗੁਰਮੁਖਾਂ ਸੇਵਾ, ਸੇਵਕ ਸੇਵਾ ਸਚ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਦਾਤਾ ਦਇਆ ਕਮਾਈਆ। ਤਨ ਵਜੂਦ ਸੁਖ ਹੋਵੇ ਸਰੀਰ, ਸਿਰ ਆਪਣਾ ਹੱਥ ਟਿਕਾਈਆ। ਅੰਤਰ ਰਹੇ ਕੋਈ ਨਾ ਪੀੜ, ਦਰਦੀ ਦਰਦੀਆਂ ਦਰਦ ਵੰਡਾਈਆ। ਨੇਤਰ ਵਹਾਵੇ ਕੋਈ ਨਾ ਨੀਰ, ਹੰਝੂ ਅੱਖ ਨਾ ਕੋਇ ਗਿਰਾਈਆ। ਮਨ ਮਤ ਬੁਧ ਹੋਏ ਨਾ ਕੋਇ ਦਿਲਗੀਰ, ਸਾਂਤਕ ਸਤਿ ਦਏ ਵਰਤਾਈਆ। ਗ੍ਰਹਿ ਰਹੇ ਨਾ ਕੋਇ ਫ਼ਕੀਰ, ਸ਼ਹੀਦ ਸ਼ਰਅ ਨਾ ਕੋਇ ਵਖਾਈਆ। ਹਾਕਨ ਡਾਕਨ ਕਟ ਜ਼ੰਜੀਰ, ਪਸੂ ਪ੍ਰੇਤਾਂ ਡੇਰਾ ਢਾਈਆ। ਸ਼ਬਦ ਨਾਮ ਮਾਰ ਲਕੀਰ, ਪਿਛਲਾ ਲੇਖਾ ਦਏ ਚੁਕਾਈਆ। ਬੱਚਾ ਰੋਵੇ ਨਾ ਕੋਇ ਖਾਰ ਸ਼ੀਰ, ਦੋਧੀ ਦੰਦ ਨਾ ਕੋਇ ਦੁਹਾਈਆ। ਕਿਰਪਾ ਕਰੇ ਬੇਨਜ਼ੀਰ, ਮਿਹਰ ਨਜ਼ਰ ਇਕ ਉਠਾਈਆ। ਬੰਸ ਸਰਬੰਸ ਬਦਲ ਦੇਵੇ ਤਕਦੀਰ, ਤਹਿਰੀਰ ਤਕਰੀਰ ਵਿਚ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਰ ਦੇਵੇ ਸਾਚੀ ਧੀਰ, ਧੀਰਜ ਧਰਮ ਧਾਰ ਬਣਾਈਆ।
੫ ਕੱਤਕ ਸ਼ਹਿਨਸ਼ਾਹੀ ਸੰਮਤ ੫ ਗੁਰਬਚਨ ਸਿੰਘ ਦੇ ਗ੍ਰਹਿ ਪਿੰਡ ਉਸਮਾ ਜ਼ਿਲਾ ਅੰਮ੍ਰਿਤਸਰ
ਸਤਿਗੁਰ ਸ਼ਬਦ ਕਹੇ ਮੇਰੇ ਸ਼ਹਿਨਸ਼ਾਹ ਸੁਲਤਾਨੀ, ਪੁਰਖ ਅਕਾਲ ਤੇਰੀ ਸਰਨਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਜਲਵਾਗਰ ਨੁਰਾਨੀ, ਪਰਵਰਦਿਗਾਰ ਸਾਂਝੇ ਯਾਰ ਤੇਰੀ ਵਡਿਆਈਆ। ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਤੇਰੀ ਖੇਲ ਮਹਾਨੀ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣੀ ਕਾਰ ਕਮਾਈਆ। ਸਦੀ ਚੌਧਵੀਂ ਅੰਤ ਅਖ਼ੀਰ ਬੇਨਜ਼ੀਰ ਮਹਿਬੂਬ ਮੁਹੱਬਤ ਵਿਚ ਕਰ ਮਿਹਰਵਾਨੀ, ਮਹਿਬਾਨ ਬੀਦੋ ਬੀ ਖੈਰ ਯਾ ਅਲਾਹ ਤੇਰੀ ਇਕ ਸਰਨਾਈਆ। ਨੌਂ ਖੰਡ ਪ੍ਰਿਥਮੀ ਸੱਤ ਦੀਪ ਚਾਰ ਕੁੰਟ ਦਹਿ ਦਿਸ਼ਾ ਵਧੀ ਬੇਈਮਾਨੀ, ਬੇਵਾ ਰੂਪ ਹੋਈ ਲੋਕਾਈਆ। ਧੁਰ ਦਾ ਕਲਮਾ ਸਾਚਾ ਨਾਮ ਹਿਰਦੇ ਵਸਾਏ ਕੋਈ ਨਾ ਬਾਣੀ, ਪਾਰਬ੍ਰਹਮ ਬ੍ਰਹਮ ਮੇਲ ਨਾ ਕੋਇ ਮਿਲਾਈਆ। ਚਾਰ ਵਰਨ ਅਠਾਰਾਂ ਬਰਨ ਦਿਸੇ ਸ਼ਰਅ ਸ਼ੈਤਾਨੀ, ਸ਼ਰੀਅਤ ਵਿਚੋਂ ਅਸਲੀਅਤ ਨਾ ਕੋਇ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਸਤਿਗੁਰ ਸ਼ਬਦ ਕਹੇ ਗੋਬਿੰਦ ਨੂਰ ਅਪਾਰਾ, ਪਰਮ ਪੁਰਖ ਤੇਰੀ ਸਰਨਾਈਆ। ਨਿਰਗੁਣ ਨੂਰੀ ਨੂਰ ਕਰ
❋
❋
ਉਜਿਆਰਾ, ਜੋਤੀ ਜੋਤ ਡਗਮਗਾਈਆ। ਤੇਰਾ ਸ਼ਬਦ ਨਾਦ ਧੁਨ ਜੈਕਾਰਾ, ਇਕੋ ਇਕ ਅਗੰਮ ਅਥਾਹੀਆ। ਮਾਣ ਰਿਹਾ ਨਾ ਗੁਰੂ ਅਵਤਾਰਾ, ਪੈਗ਼ੰਬਰ ਮਿਲੇ ਨਾ ਕੋਇ ਵਡਿਆਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਹਾਹਾਕਾਰਾ, ਧੀਰਜ ਧੀਰ ਨਾ ਕੋਇ ਰਖਾਈਆ। ਭੇਵ ਅਭੇਦਾ ਖੋਲ੍ਹ ਕਿਰਪਾ ਕਰ ਆਪ ਨਿਰੰਕਾਰਾ, ਨਿਰਗੁਣ ਨਿਰਵੈਰ ਦਇਆ ਕਮਾਈਆ। ਸਦੀ ਚੌਧਵੀਂ ਵੇਖ ਖੇਲ ਪਰਵਰਦਿਗਾਰਾ, ਬੇਐਬ ਪੜਦਾ ਆਪ ਉਠਾਈਆ। ਅਮਾਮ ਬਣ ਸਿਕਦਾਰਾ, ਹੁਕਮ ਹੁਕਮ ਵਿਚੋਂ ਜਣਾਈਆ। ਚੌਥੇ ਜੁਗ ਤੇਰੀ ਕਰਦੇ ਰਹੇ ਇੰਤਜਾਰਾ, ਧਿਆਨ ਧਿਆਨ ਵਿਚੋਂ ਲਗਾਈਆ। ਤੇਰਾ ਖੇਲ ਵੇਖਣਾ ਕਲ ਕਲਕੀ ਅਵਤਾਰਾ, ਨਿਹਕਲੰਕ ਤੇਰੀ ਵਡਿਆਈਆ। ਕੂੜੀ ਕਿਰਿਆ ਮੇਟ ਅਖਾੜਾ, ਮਾਇਆ ਮਮਤਾ ਮੋਹ ਵਿਕਾਰ ਦੇ ਗਵਾਈਆ। ਝਗੜਾ ਮਿਟਾ ਪੁਰਖ ਨਾਰਾ, ਨਰ ਨਰਾਇਣ ਦਇਆ ਕਮਾਈਆ। ਤੁਧ ਬਿਨ ਅਵਰ ਨਾ ਕੋਇ ਸਹਾਰਾ, ਸਤਿਜੁਗ ਮੀਤ ਨਾ ਕੋਇ ਅਖਵਾਈਆ। ਧਰਮ ਦੀ ਧਾਰ ਹੋਵੇ ਜੈਕਾਰਾ, ਪੁਰਖ ਅਕਾਲ ਤੇਰੀ ਸਰਨਾਈਆ। ਗੋਬਿੰਦ ਤੇਰਾ ਇਕੋ ਸੁਤ ਦੁਲਾਰਾ, ਦੋ ਜਹਾਨਾਂ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਹਿਬ ਸਵਾਮੀ ਅੰਤਰਜਾਮੀ ਆਪਣੀ ਦਇਆ ਕਮਾਈਆ। ਸ਼ਬਦ ਗੁਰੂ ਕਹੇ ਪੁਰਖ ਅਕਾਲ ਤੇਰਾ ਲੇਖਾ ਬੇਪਰਵਾਹ, ਪਤਿਪਰਮੇਸ਼ਵਰ ਬੇਪਰਵਾਹੀ ਵਿਚ ਸਮਾਈਆ। ਭੇਵ ਅਭੇਦਾ ਅਛਲ ਅਛੇਦਾ ਦੇ ਖੁਲ੍ਹਾ, ਖ਼ਾਲਕ ਖ਼ਲਕ ਪਰਦਾ ਇਕ ਉਠਾਈਆ। ਤੇਰਾ ਵਕਤ ਸੁਹੰਜਣਾ ਆਦਿ ਨਿਰੰਜਣਾ ਜੋਤੀ ਜਾਤੇ ਗਿਆ ਆ, ਪੁਰਖ ਬਿਧਾਤੇ ਭੇਵ ਰਹੇ ਨਾ ਰਾਈਆ। ਜੋ ਭਵਿਖਤਾਂ ਵਿਚ ਲਿਖਤਾਂ ਵਿਚ ਨਿਰਗੁਣ ਸਰਗੁਣ ਆਏ ਦ੍ਰਿੜਾ, ਲੇਖਾ ਲਿਖ ਕੇ ਕਲਮ ਸ਼ਾਹੀਆ। ਗੁਰ ਅਵਤਾਰ ਪੈਗ਼ੰਬਰ ਸਾਰੇ ਰਹੇ ਸੁਣਾ, ਬਿਨ ਰਸਨਾ ਜਿਹਵਾ ਸ਼ਬਦੀ ਸ਼ਬਦ ਸ਼ਬਦ ਪਰਗਟਾਈਆ। ਪੁਰਖ ਅਕਾਲੇ ਦੀਨ ਦਿਆਲੇ ਅਸੀਂ ਨਿਰਗੁਣ ਬਣੀਏ ਸਚ ਗਵਾਹ, ਸ਼ਹਾਦਤ ਇਕ ਭੁਗਤਾਈਆ। ਸਭ ਦੀ ਕਬੂਲ ਕਰ ਦੁਆ, ਸੀਸ ਜਗਦੀਸ ਇਕ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਸ਼ਬਦ ਗੁਰੂ ਕਹੇ ਪੁਰਖ ਅਕਾਲੇ ਸੱਜਣ, ਸਾਹਿਬ ਤੇਰੀ ਸਰਨਾਈਆ। ਸਾਚਾ ਰਿਹਾ ਕੋਈ ਨਾ ਮਜਣ, ਦੁਰਮਤ ਮੈਲ ਨਾ ਕੋਇ ਧਵਾਈਆ। ਪ੍ਰੇਮ ਪ੍ਰੀਤੀ ਵਿਚ ਕਰੇ ਕੋਈ ਨਾ ਭਜਨ, ਬੰਦਗੀ ਬੰਦਾ ਨਾ ਕੋਇ ਕਮਾਈਆ। ਝਗੜਾ ਪਿਆ ਸਾਢੇ ਤਿੰਨ ਹੱਥ ਕਾਇਆ ਮਾਟੀ ਬਦਨ, ਬਦਲਾ ਸਕੇ ਨਾ ਕੋਇ ਚੁਕਾਈਆ। ਸ਼ਾਹ ਸੁਲਤਾਨ ਕਰੇ ਕੋਈ ਨਾ ਅਦਲ, ਇਨਸਾਫ਼ ਹੱਕ ਨਾ ਕੋਇ ਕਮਾਈਆ। ਪਿਤਾ ਪੂਤ ਕਰੇ ਕਤਲ, ਕਤਲਗਾਹ ਬਣੀ ਲੋਕਾਈਆ। ਸਾਚਾ ਮਿਲੇ ਨਾ ਕਿਸੇ ਵਤਨ, ਬੇਵਤਨ ਹੋਈ ਲੋਕਾਈਆ। ਗੁਰ ਅਵਤਾਰ ਪੈਗ਼ੰਬਰ ਤੇਰਾ ਰਾਹ ਤੱਕਣ, ਬਿਨ ਅੱਖਾਂ ਅੱਖ ਉਠਾਈਆ। ਮਾਣ ਰਿਹਾ ਨਾ ਮਦੀਨਾ ਮੱਕਣ, ਕਾਅਬੇ ਨੂਰ ਨਾ ਕੋਇ ਚਮਕਾਈਆ। ਪੰਡਤ ਪਾਂਧੇ ਸਾਰੇ ਨੱਠਣ, ਅਠਸਠ ਤੀਰਥ ਦੇਣ ਦੁਹਾਈਆ। ਸਾਚੀ ਚਾੜ੍ਹੇ ਕੋਈ ਨਾ ਰੰਗਣ, ਨਾਮ ਖ਼ੁਮਾਰੀ ਨਾ ਕੋਇ ਰਖਾਈਆ। ਤੇਰੇ ਦਵਾਰੇ ਸਾਰੇ ਮੰਗਣ, ਦਰ ਠਾਂਡੇ ਅਲਖ ਜਗਾਈਆ। ਕਿਰਪਾ ਕਰ ਸੂਰੇ ਸਰਬੰਗਣ, ਪਤਿਪਰਮੇਸ਼ਵਰ ਦਇਆ ਕਮਾਈਆ। ਸਚ ਦਵਾਰ ਸੁਹਾ ਆਪਣਾ ਅੰਗਣ, ਅੰਗੀਕਾਰ ਆਪ ਹੋ ਜਾਈਆ। ਆਤਮ ਬ੍ਰਹਮ ਦੇ ਅਨੰਦਨ, ਨਿਜਾਨੰਦ ਆਪਣਾ ਰਸ ਚਖਾਈਆ। ਮੇਰੀ ਡੰਡਾਵਤ ਸੱਯਦਾ ਬੰਦਨ, ਨਮੋਂ ਨਮੋਂ ਕਰ ਕੇ ਸੀਸ ਝੁਕਾਈਆ। ਸਦੀ ਚੌਧਵੀਂ ਆਤਮ ਪਰਮਾਤਮ ਪਾ ਗੰਢਣ, ਸ਼ਬਦੀ ਡੋਰੀ ਤੰਦ ਬੰਧਾਈਆ। ਤੇਰਾ ਖੇਲ ਸੂਰੇ ਸਰਬੰਗਣ,
❋
❋
ਸਾਹਿਬ ਸੁਲਤਾਨ ਮਿਹਰਵਾਨ ਤੁਧ ਬਿਨ ਅਵਰ ਨਾ ਕੋਇ ਕਰਾਈਆ। ਅੰਤ ਅਖ਼ੀਰੀ ਵੇਖ ਆਪਣੀ ਮੰਜ਼ਲ, ਮਜ਼ਲ ਚੁੱਕੇ ਕੂੜ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਸ਼ਬਦ ਗੁਰੂ ਕਹੇ ਮੇਰੇ ਪ੍ਰਭ ਸਵਾਮੀ, ਸਮਾਂ ਕਲਜੁਗ ਵੇਖ ਵਖਾਈਆ। ਘਟ ਨਿਵਾਸੀ ਅੰਤਰਜਾਮੀ, ਲੱਖ ਚੁਰਾਸੀ ਫੋਲ ਫੁਲਾਈਆ। ਤੇਰੇ ਨਾਮ ਹੋਈ ਬਦਨਾਮੀ, ਕਲਮਾ ਕਾਇਨਾਤ ਨਾ ਕੋਇ ਦ੍ਰਿੜਾਈਆ। ਸ਼ਰਅ ਜ਼ੰਜੀਰ ਪਾਈ ਗ਼ੁਲਾਮੀ, ਬੰਧਨ ਸਕੇ ਨਾ ਕੋਇ ਤੁੜਾਈਆ। ਜਗਤ ਸੰਤ ਸਾਧ ਹੋਏ ਕਾਮੀ, ਕਰੋਧ ਲੋਭ ਮੋਹ ਹੰਕਾਰ ਨਾ ਕੋਇ ਤਜਾਈਆ। ਨਾਤਾ ਜੋੜੇ ਕੋਈ ਨਾ ਬਾਹਮੀ, ਬ੍ਰਾਹਮਣ ਸ਼ੱਤਰੀ ਸ਼ੂਦਰ ਵੈਸ਼ ਰੰਗ ਨਾ ਕੋਇ ਰੰਗਾਈਆ। ਕਿਰਪਾ ਕਰ ਸਾਹਿਬ ਸੁਲਤਾਨੀ, ਹਰਿ ਸੱਜਣ ਹੋ ਸਹਾਈਆ। ਸਾਚੀ ਮੰਜ਼ਲ ਕਰ ਅਸਾਨੀ, ਰਹਿਬਰ ਆਪਣਾ ਰਾਹ ਵਖਾਈਆ। ਦੇਣੀ ਪਏ ਨਾ ਕੋਇ ਕੁਰਬਾਨੀ, ਕਾਤਲ ਮਕਤੂਲ ਰੂਪ ਨਾ ਕੋਇ ਵਟਾਈਆ। ਇਕੋ ਸਾਹਿਬ ਸਤਿਗੁਰ ਤੇਰੀ ਹੋਵੇ ਮਿਹਰਵਾਨੀ, ਮਹਿਬੂਬ ਤੇਰੀ ਆਸ ਰਖਾਈਆ। ਕਲਜੁਗ ਕੂੜੀ ਕਿਰਿਆ ਚਾਰੋਂ ਕੁੰਟ ਚੜ੍ਹੀ ਤੁਗ਼ਿਆਨੀ, ਜੀਵਾਂ ਜੰਤਾਂ ਸਾਧਾਂ ਸੰਤਾਂ ਰਹੀ ਰੁੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰਗਹ ਸਾਚੀ ਸਚਖੰਡ ਦਵਾਰ ਏਕੰਕਾਰ ਤੇਰੀ ਓਟ ਤਕਾਈਆ। ਸਤਿਗੁਰ ਸ਼ਬਦ ਕਹੇ ਮੇਰੇ ਪਰਮ ਪੁਰਖ ਪ੍ਰਭ ਸੰਗੀ, ਸੰਗਦਿਲ ਦਿਆਂ ਜਣਾਈਆ। ਕਲਜੁਗ ਜੀਵਾਂ ਪੁਸ਼ਤ ਪਨਾਹ ਪਿੱਠ ਹੋਈ ਨੰਗੀ, ਸਿਰ ਹੱਥ ਨਾ ਕੋਇ ਟਿਕਾਈਆ। ਟੁੱਟੀ ਧਾਰ ਜਾਏ ਨਾ ਗੰਢੀ, ਨਾਤਾ ਸਕੇ ਨਾ ਕੋਇ ਜੁੜਾਈਆ। ਪਰਮਾਤਮ ਆਤਮ ਤੁਧ ਬਿਨ ਹੋਈ ਰੰਡੀ, ਸੁਹਾਗੀ ਕੰਤ ਨਾ ਕੋਇ ਹੰਢਾਈਆ। ਚਾਰੋਂ ਕੁੰਟ ਭੇਖ ਭਖੰਡੀ, ਸਤਿ ਸਚ ਨਾ ਕੋਇ ਸਮਾਈਆ। ਦੀਨਾਂ ਮਜ਼੍ਹਬਾਂ ਵੇਖ ਡੰਡੀ, ਡੰਡਾਵਤ ਬੰਦਨਾ ਸੱਯਦਾ ਤੇਰਾ ਗਏ ਭੁਲਾਈਆ। ਹਰ ਘਟ ਅੰਤਰ ਵਾਸਨਾ ਹੋਈ ਗੰਦੀ, ਪਤਿਤ ਪੁਨੀਤ ਨਜ਼ਰ ਕੋਇ ਨਾ ਆਈਆ। ਮਾਇਆ ਮਮਤਾ ਲਾਈ ਪਾਬੰਦੀ, ਹਉਮੇ ਗੜ੍ਹ ਨਾ ਕੋਇ ਤੁੜਾਈਆ। ਸਾਚਾ ਮਿਲੇ ਨਾ ਕਿਸੇ ਅਨੰਦੀ, ਸੁਖ ਸਾਗਰ ਨਾ ਕੋਇ ਸਮਾਈਆ। ਸਾਚੀ ਮੰਜ਼ਲ ਕਿਸੇ ਨਾ ਲੰਘੀ, ਦਰਗਹ ਸਾਚੀ ਸਚਖੰਡ ਦਵਾਰ ਮੁਕਾਮੇ ਹੱਕ ਮਿਲਣ ਕੋਇ ਨਾ ਆਈਆ। ਮੈਂ ਜਿਧਰ ਤਕਾਂ ਸ੍ਰਿਸ਼ਟੀ ਹੋਈ ਅੰਧੀ, ਲੋਚਨ ਨੈਣ ਨਾ ਕੋਇ ਖੁਲ੍ਹਾਈਆ। ਫਿਰੀ ਦਰੋਹੀ ਵਿਚ ਵਰਭੰਡੀ, ਪਰਦਾ ਸਕੇ ਨਾ ਕੋਇ ਉਠਾਈਆ। ਚੜ੍ਹੇ ਚੰਦ ਨਾ ਕੋਇ ਨੌਚੰਦੀ, ਨੂਰ ਜ਼ਹੂਰ ਨਾ ਕੋਇ ਰੁਸ਼ਨਾਈਆ। ਸਦੀ ਚੌਧਵੀਂ ਜਾਂਦੀ ਲੰਘੀ, ਮੁਹੰਮਦ ਆਸਾ ਦਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਇਕੋ ਆਸ ਰਖਾਈਆ। ਸਤਿਗੁਰ ਸ਼ਬਦ ਕਹੇ ਪੁਰਖ ਅਕਾਲ ਖੇਲ ਵੇਖ ਅਗੰਮਾ, ਅਗੰਮੜੇ ਦੇਣਾ ਦ੍ਰਿੜਾਈਆ। ਕਿਉਂ ਝਗੜਾ ਪਾਇਆ ਮਾਟੀ ਚੰਮਾ, ਚੰਮ ਦ੍ਰਿਸ਼ਟੀ ਦੇ ਬਦਲਾਈਆ। ਕਿਉਂ ਦੀਨ ਮਜ਼੍ਹਬ ਰਖਾਈ ਤਮਾਂ, ਲਾਲਚ ਅਵਤਾਰ ਪੈਗ਼ੰਬਰਾਂ ਝੋਲੀ ਪਾਈਆ। ਕਲਜੁਗ ਅੰਤਮ ਸਭ ਦਾ ਮੇਟ ਕੇ ਸੋਗ ਗ਼ਮਾ, ਚਿੰਤਾ ਹਰਖ ਰਹੇ ਨਾ ਰਾਈਆ। ਸਤਿਜੁਗ ਮਾਰਗ ਦੇ ਦੇ ਨਵਾਂ, ਨਵ ਨੌ ਚਾਰ ਦਾ ਪੰਧ ਮੁਕਾਈਆ। ਦੀਨ ਮਜ਼੍ਹਬ ਦਾ ਰਹੇ ਨਾ ਬੰਨਾ, ਜ਼ਾਤ ਪਾਤ ਨਾ ਕੋਇ ਰਖਾਈਆ। ਇਕੋ ਨੂਰੀ ਤੇਰਾ ਜੋਤ ਚੰਦ ਚਮਕੇ ਚੰਨਾ, ਚਾਰੋਂ ਕੁੰਟ ਕਰੇ ਰੁਸ਼ਨਾਈਆ। ਸ਼ਬਦ ਸੁਣਾ ਦੇ ਬਿਨਾ ਕੰਨਾਂ, ਅਨਹੱਦ ਨਾਦੀ ਨਾਦ ਵਜਾਈਆ। ਜੋ ਆਸਾ ਰੱਖ ਕੇ ਗਿਆ ਜੱਟ ਧੰਨਾ, ਸਦੀ ਚੌਧਵੀਂ ਪੂਰ ਕਰਾਈਆ। ਜੋ ਲਹਿਣਾ ਦੇਣਾ ਲੇਖਾ ਲਿਖਿਆ ਨਾਨਕ
❋
❋
ਧਾਰ ਚੌਦਾਂ ਸੌ ਤੀਸ ਪੰਨਾ, ਪਨਿਸ਼ਮੈਂਟ ਸਭ ਨੂੰ ਦਏ ਸਜ਼ਾਈਆ। ਪੂਰਾ ਲੇਖਾ ਕਰ ਦੇ ਗੋਬਿੰਦ ਕੰਨਾ, ਕਾਇਨਾਤ ਦੇ ਦ੍ਰਿੜਾਈਆ। ਤੇਰਾ ਖੇਲ ਸ੍ਰੀ ਭਗਵਨਾ, ਭਗਵਨ ਜੁਗ ਜੁਗ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਿੰਤਾ ਰੋਗ ਮਿਟਾਵੇ ਗ਼ਮਾ, ਗ਼ਮੀ ਦਾ ਪਿਆਰ ਇਕੋ ਦੇਣਾ ਜਣਾਈਆ।
ਜਗਤ ਦਸਹਿਰਾ ਦਹਿਸਰ ਰਾਵਣ, ਰਾਮ ਰਾਮ ਦੁਹਾਈਆ। ਰਾਮ ਨਾਲੋਂ ਦਹਿਸਰ ਨੂੰ ਬਹੁਤੇ ਗਾਵਣ, ਇਹ ਪ੍ਰਭ ਦੀ ਬੇਪਰਵਾਹੀਆ। ਜਿਸ ਦਾ ਲੇਖਾ ਨਾਲ ਬਾਵਨ, ਨਿਰਗੁਣ ਧਾਰ ਅਗੰਮ ਅਥਾਹੀਆ। ਜਿਸ ਦਾ ਹਿਸਾਬ ਗੁਰੂ ਗ੍ਰੰਥ ਦੀ ਧਾਰ ਇਕਾਵਨ, ਪੰਜ ਇਕ ਸੋਭਾ ਪਾਈਆ। ਜਿਸ ਦਾ ਭੇਵ ਜਗਤ ਜੁਗ ਦਾਮਨ, ਪਲੂ ਜਗਤ ਵਖਾਈਆ। ਰਾਵਣ ਦਾ ਭੇਵ ਨਾ ਕੋਇ ਆਇਆ ਸਮਝਾਵਣ, ਕਵਣ ਰਾਮ ਕਵਣ ਰਾਵਣ ਰਾਵਣ ਰਾਮ ਕੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸਮਝਾਈਆ। ਰਾਵਣ ਰਾਮ ਕਦੇ ਨਾ ਮਰਦਾ, ਮਰਨ ਵਿਚ ਕਦੇ ਨਾ ਆਈਆ। ਜਿਸ ਨੂੰ ਰਾਮ ਮਾਰਿਆ ਉਹ ਰਾਵਣ ਸਚਖੰਡ ਦਵਾਰੇ ਵੜਦਾ, ਸਚ ਸਚ ਵਿਚ ਸਮਾਈਆ। ਜਿਸ ਰਾਵਣ ਪਿਛੇ ਰਾਮ ਰਿਹਾ ਲੜਦਾ, ਉਹ ਰਾਵਣ ਰਾਮ ਰੂਪ ਪਹਿਲੋਂ ਆਇਆ ਪਰਗਟਾਈਆ। ਜੇ ਰਾਵਣ ਇਹ ਖੇਲ ਨਾ ਕਰਦਾ, ਫੇਰ ਆਦਿ ਦੀ ਰੀਤੀ ਜੁਗ ਜੁਗ ਪੂਰ ਨਾ ਕੋਇ ਕਰਾਈਆ। ਇਹ ਖੇਲ ਓਸ ਅਗੰਮੇ ਘਰ ਦਾ, ਜਿਥੇ ਰਾਮ ਤੇ ਰਾਵਣ ਬੈਠੇ ਸੋਭਾ ਪਾਈਆ। ਜਗਤ ਵਿਹਾਰ ਮਨ ਮਤ ਬੁੱਧੀ ਵਿਚ ਚਲਦਾ, ਦਵੈਤ ਸਭ ਦੇ ਵਿਚ ਟਿਕਾਈਆ। ਭਾਰਤ ਵਾਲਿਆਂ ਆਪਣਾ ਮਾਣ ਰੱਖਿਆ ਇਕ ਗੱਲ ਦਾ, ਆਪਣੀ ਲੈ ਅੰਗੜਾਈਆ। ਅੰਦਾਜ਼ਾ ਨਹੀਂ ਲਾਇਆ ਓਸ ਦੇ ਬਲ ਦਾ, ਜਿਸ ਤ੍ਰੇਤਾ ਜੁਗ ਦਿਤਾ ਬਦਲਾਈਆ। ਜਗਤ ਜਗਿਆਸੂਆਂ ਵਿਚਾਰ ਚਲਦਾ, ਜੀਵ ਜੰਤ ਸਲਾਹ ਪਕਾਈਆ। ਸਾਡਾ ਰਾਮ ਅਵਤਾਰੀ ਅਯੁਧਿਆ ਮੱਲਦਾ, ਸਿੰਘਾਸਣ ਸੋਭਾ ਪਾਈਆ। ਸਭ ਦੇ ਅੰਦਰ ਸੱਲ ਕਿਉਂ ਸੀਤਾ ਨੂੰ ਰਾਵਣ ਛਲਦਾ, ਸਤਵੰਤੀ ਸਤਿ ਗਵਾਈਆ। ਏਸੇ ਗ਼ੁੱਸੇ ਵਿਚ ਭਾਰਤ ਰਾਵਣ ਜਲਦਾ, ਅਸਲ ਭੇਵ ਨਾ ਕੋਇ ਖੁਲ੍ਹਾਈਆ। ਸਚ ਸਚ ਸਚ ਰਾਵਣ ਤੇ ਰਾਮ ਇਕੋ ਦਵਾਰੇ ਪਲਦਾ, ਦੂਜਾ ਦਰ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਪੜਦਾ ਦਏ ਚੁਕਾਈਆ।
੬ ਕੱਤਕ ਸ਼ਹਿਨਸ਼ਾਹੀ ਸੰਮਤ ੫ ਅਰਜਨ ਸਿੰਘ ਦੇ ਗ੍ਰਹਿ ਪਿੰਡ ਉਸਮਾ
ਸਤਿਗੁਰ ਸ਼ਬਦ ਚਲੇ ਜਗ ਧਾਰ, ਨਿਰਗੁਣ ਨਿਰੰਕਾਰ ਆਪ ਚਲਾਈਆ। ਦ੍ਰਿਸ਼ਟੀ ਬਦਲ ਦੇਵੇ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਚਲੇ ਨਾ ਕੋਇ ਚਤੁਰਾਈਆ। ਲਹਿਣਾ ਦੇਣਾ ਪੂਰਾ ਕਰੇ ਗੁਰੂ ਪੈਗ਼ੰਬਰ ਅਵਤਾਰ, ਅਵਤਰੀ ਆਪਣਾ ਹੁਕਮ ਵਰਤਾਈਆ। ਦੋ ਜਹਾਨਾਂ ਪਾਵੇ ਸਾਰ, ਮਹਾਂਸਾਰਥੀ ਹੋ ਕੇ ਵੇਖ ਵਖਾਈਆ। ਚਾਰ ਕੁੰਟ ਦਹਿ ਦਿਸ਼ਾ ਹੋਏ ਉਜਿਆਰ, ਜੋਤ ਉਜਾਲਾ ਇਕ ਕਰਾਈਆ। ਸਭ ਦਾ ਲਹਿਣਾ ਦੇਣਾ ਪੂਰਬ
❋
❋
ਵੇਖੇ ਵੇਖਣਹਾਰ, ਪੜਦਾ ਪੜਦਿਆਂ ਵਿਚੋਂ ਚੁਕਾਈਆ। ਕਲਜੁਗ ਕੂੜੀ ਕਿਰਿਆ ਕਲਪਨਾ ਦਏ ਨਿਵਾਰ, ਮਾਇਆ ਮਮਤਾ ਮੋਹ ਮਿਟਾਈਆ। ਸਤਿ ਧਰਮ ਦਾ ਸਤਿ ਕਰਾਏ ਜੈਕਾਰ, ਚਾਰੋਂ ਕੁੰਟ ਵੱਜੇ ਵਧਾਈਆ। ਸਚ ਦਾ ਮਾਲਕ ਬਣ ਸਿਕਦਾਰ, ਸਤਿ ਸਾਚੀ ਕਾਰ ਕਮਾਈਆ। ਸਭ ਦੇ ਕੋਲੋਂ ਆਪਣੇ ਹੱਥ ਲਏ ਅਖ਼ਤਿਆਰ, ਮੁਖ਼ਤਿਆਰਨਾਮੇ ਸਭ ਦੇ ਪੂਰ ਕਰਾਈਆ। ਅਗਲਾ ਹੁਕਮ ਸੱਚੀ ਸਰਕਾਰ, ਏਕੰਕਾਰਾ ਆਪ ਦ੍ਰਿੜਾਈਆ। ਏਕਾ ਦਰ ਇਕੋ ਸਾਰੇ ਕਰੋ ਨਿਮਸਕਾਰ, ਸੱਯਦਾ ਬੰਦਨਾ ਵੰਡ ਨਾ ਕੋਇ ਵੰਡਾਈਆ। ਇਕੋ ਜੈਕਾਰਾ ਨਾਅਰਾ ਲਾਵੋ ਅਗੰਮ ਅਪਾਰ, ਅਲਖ ਅਗੋਚਰ ਆਪ ਦ੍ਰਿੜਾਈਆ। ਦੀਨ ਮਜ਼੍ਹਬ ਦਾ ਰਹੇ ਨਾ ਕੋਇ ਹੰਕਾਰ, ਜ਼ਾਤ ਪਾਤ ਨਾ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਸਤਿਗੁਰ ਸ਼ਬਦ ਇਕੋ ਹੋਵੇ ਪੂਜਾ, ਸਿਲ ਪਾਹਨ ਪੂਜਣ ਕੋਇ ਨਾ ਪਾਈਆ। ਇਸ਼ਟ ਰਹੇ ਕੋਈ ਨਾ ਦੂਜਾ, ਪੁਰਖ ਅਕਾਲ ਸਾਰੇ ਸੀਸ ਨਿਵਾਈਆ। ਪ੍ਰਭੂ ਭੇਵ ਖੁਲ੍ਹਾਏ ਗੂਝਾ, ਪਰਦਾ ਓਹਲਾ ਦਏ ਉਠਾਈਆ। ਕਲਜੁਗ ਕੂੜੀ ਕਿਰਿਆ ਭਾਂਡਾ ਕਰਕੇ ਮੂਧਾ, ਵਸਤੂ ਸਤਿਨਾਮ ਹੱਥ ਫੜਾਈਆ। ਜੋ ਧਿਆਨ ਧਰ ਕੇ ਗਿਆ ਬੁੱਧਾ, ਸਦੀ ਚੌਧਵੀਂ ਰਾਹ ਤਕਾਈਆ। ਪੁਰਖ ਅਕਾਲਾ ਪਰਗਟ ਹੋਵੇ ਉਤੇ ਬਸੁਧਾ, ਧਰਨੀ ਧਰਤ ਧਵਲ ਵਡਿਆਈਆ। ਗੁਰ ਅਵਤਾਰ ਪੈਗ਼ੰਬਰਾਂ ਪੈਂਡਾ ਜਾਣਾ ਮੁਕਾ, ਮੁਕੰਮਲ ਦਏ ਦ੍ਰਿੜਾਈਆ। ਕੂੜੀ ਕਿਰਿਆ ਭੰਨਣਾ ਹੁੱਕਾ, ਹੁਕਮ ਆਪਣਾ ਇਕ ਸੁਣਾਈਆ। ਚਾਰ ਵਰਨ ਸੁਣੇ ਦੁੱਖਾ, ਦਰਦੀਆਂ ਦਰਦ ਗਵਾਈਆ। ਸਚ ਨਿਸ਼ਾਨ ਦਏ ਪੰਚ ਮੁਖਾ, ਪੰਚਮ ਮੀਤਾ ਸਹਿਜ ਸੁਭਾਈਆ। ਸੱਤ ਰੰਗ ਕਰਾਏ ਉਘਾ, ਉਗਣ ਆਥਣ ਮਿਲੇ ਵਡਿਆਈਆ। ਪੂਜਾ ਰਹੇ ਕਿਸੇ ਨਾ ਗੁੱਗਾ, ਮੜ੍ਹੀ ਮਸਾਣ ਨਾ ਕੋਇ ਚਤੁਰਾਈਆ। ਨਮੋਂ ਨਮੋਂ ਕਰੇ ਦੁਰਗਾ, ਅਸ਼ਟਭੁਜ ਸੀਸ ਜਗਦੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਸ਼ਬਦ ਗੁਰੂ ਕਹੇ ਏਕਾ ਨਾਮ ਹੋਵੇ ਪਰਚਲਤ, ਸਤਿਜੁਗ ਸਚ ਮਿਲੇ ਵਡਿਆਈਆ। ਜੋ ਹੋਏ ਸਹਾਈ ਹਲਤ ਪਲਤ, ਦੋ ਜਹਾਨਾਂ ਵੇਖ ਵਖਾਈਆ। ਮਾਲਕ ਬਣੇ ਖ਼ਾਲਕ ਖ਼ਲਕ, ਮਖ਼ਲੂਕ ਆਪਣਾ ਹੁਕਮ ਜਣਾਈਆ। ਦੀਨ ਮਜ਼੍ਹਬਾਂ ਨਾਲੋਂ ਤੋੜ ਕੇ ਤੁਅਲਕ, ਨਾਤਾ ਆਤਮ ਪਰਮਾਤਮ ਦਏ ਸਮਝਾਈਆ। ਵੇਖੇ ਖੇਲ ਉਪਰ ਫ਼ਲਕ, ਅਸਮਾਨਾਂ ਪਰੇ ਨੂਰ ਇਲਾਹੀਆ। ਜੋਤੀ ਜਾਤਾ ਦੇਵੇ ਝਲਕ, ਨੂਰ ਨੁਰਾਨਾ ਡਗਮਗਾਈਆ। ਖੇਲ ਖੇਲੇ ਉਪਰ ਅਰਸ਼, ਫ਼ਰਸ਼ ਆਪਣੀ ਕਾਰ ਕਮਾਈਆ। ਗ਼ਰੀਬ ਨਿਮਾਣਿਆਂ ਉਤੇ ਕਰੇ ਤਰਸ, ਮਿਹਰ ਨਜ਼ਰ ਇਕ ਉਠਾਈਆ। ਜਨ ਭਗਤਾਂ ਲਹਿਣਾ ਦੇਣਾ ਮਿਲਣਾ ਸੰਮਤ ਸ਼ਹਿਨਸ਼ਾਹੀ ਪੰਜ ਬਰਸ, ਬਰਸੀ ਧੁਰ ਦੀ ਲਏ ਮਨਾਈਆ। ਮਨ ਕਲਪਨਾ ਮੇਟੇ ਹਰਸ, ਹਵਸ ਅਗਲੀ ਦਏ ਸਮਝਾਈਆ। ਝਗੜਾ ਮੁਕਾ ਕੇ ਮੰਦਰ ਮਸੀਤ ਚਰਚ, ਚਰਾਗਾਹਾਂ ਕਰੇ ਰੁਸ਼ਨਾਈਆ। ਗੁਰਮੁਖਾਂ ਪਿਛਲਾ ਰਹਿਣ ਨਾ ਦੇਵੇ ਕਰਜ਼, ਮਕਰੂਜ਼ ਲੇਖਾ ਦਏ ਮੁਕਾਈਆ। ਸਦੀ ਚੌਧਵੀਂ ਆਪਣਾ ਪੂਰਾ ਕਰੇ ਫਰਜ਼, ਪੈਗ਼ੰਬਰਾਂ ਦਏ ਦ੍ਰਿੜਾਈਆ। ਜੋ ਮੁਹੰਮਦ ਕੀਤੀ ਅਰਜ਼, ਆਰਜ਼ੂ ਸਭ ਦੀ ਵੇਖ ਵਖਾਈਆ। ਖੇਲ ਕਰੇ ਜੋਧਾ ਸੂਰਬੀਰ ਮਰਦਾਨਾ ਮਰਦ, ਮਦਦ ਮੰਗਣ ਕੋਇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਆਪਣਾ ਰੰਗ ਰੰਗਾਈਆ। ਸ਼ਬਦ ਗੁਰੂ ਕਹੇ ਸਚ ਵਕਤ ਸੁਹਾਉਣਾ, ਸੋਹਣੀ ਰੁਤੜੀ ਮਿਲੇ ਵਡਿਆਈਆ। ਛੱਬੀ ਪੋਹ ਪਰਮ ਪੁਰਖ ਆਪ ਮਿਲਾਉਣਾ,
❋
❋
ਪਾਰਬ੍ਰਹਮ ਪ੍ਰਭ ਆਪਣੀ ਦਇਆ ਕਮਾਈਆ। ਭਗਤ ਭਗਵਾਨ ਰੰਗ ਚੜ੍ਹਾਉਣਾ, ਨਿਰਗੁਣ ਧਾਰ ਉਤਰ ਕਦੇ ਨਾ ਜਾਈਆ। ਸਚ ਸੰਦੇਸ਼ ਇਕ ਸੁਣਾਉਣਾ, ਅਗੰਮ ਅਥਾਹ ਪੜ੍ਹਾਈਆ। ਨਿਰਗੁਣ ਪੁਰਖ ਅਕਾਲਾ ਇਕੋ ਇਸ਼ਟ ਰਖਾਉਣਾ, ਦੂਸਰ ਸੀਸ ਨਾ ਕਦੇ ਨਿਵਾਈਆ। ਹੁਕਮ ਸੰਦੇਸ਼ਾ ਇਕ ਸੁਣਾਉਣਾ, ਫ਼ਰਮਾਨਾ ਅਗੰਮ ਅਥਾਹੀਆ। ਮਾਝੇ ਵਾਲਿਆਂ ਨੌਂ ਗੁਰਮੁਖਾਂ ਆਪਣਾ ਰੂਪ ਬਦਲਾਉਣਾ, ਇਸਤਰੀ ਮਰਦ ਸਮਝ ਕਿਛ ਨਾ ਪਾਈਆ। ਮਸਤਕ ਸੂਹਾ ਰੰਗ ਚੜ੍ਹਾਉਣਾ, ਬਿੰਦੀ ਲਾਲ ਨੀਲੀ ਵਡਿਆਈਆ। ਖੱਬੇ ਨੇਤਰ ਉਤੇ ਸਿਤਾਰਾ ਚੰਦ ਬਣਾਉਣਾ, ਰੰਗ ਹਰੇ ਨਾਲ ਵਡਿਆਈਆ। ਗੰਗਾ ਧਾਰ ਵਿਚ ਰਖਾਉਣਾ, ਬ੍ਰਾਹਮਣ ਪ੍ਰੋਹਤ ਨਾ ਕੋਇ ਦ੍ਰਿੜਾਈਆ। ਗੋਬਿੰਦ ਲੇਖਾ ਪੂਰ ਕਰਾਉਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਸ਼ਬਦ ਗੁਰੂ ਕਹੇ ਵਿਦਿਆ ਵਾਲਾ ਰਹੇ ਨਾ ਕੋਇ ਪੁਜਾਰੀ, ਰਸਨਾ ਜਿਹਵਾ ਨਾ ਕੋਇ ਵਡਿਆਈਆ। ਕਿਰਪਾ ਕਰੇ ਆਪ ਜੋਤ ਨਿਰੰਕਾਰੀ, ਨਿਰਗੁਣ ਨਿਰਵੈਰ ਵੇਖ ਵਖਾਈਆ। ਚਾਰ ਵਰਨ ਅਠਾਰਾਂ ਬਰਨ ਇਕੋ ਇਸ਼ਟ ਹੋਣਾ ਅਧਾਰੀ, ਦੂਸਰ ਵੰਡ ਨਾ ਕੋਇ ਵੰਡਾਈਆ। ਇਕੋ ਸੀਸ ਜਗਦੀਸ ਹੋਵੇ ਨਿਮਸਕਾਰੀ, ਨਮੋਂ ਨਮੋਂ ਸਾਰੇ ਕਹਿਕੇ ਆਪਣੀ ਖ਼ੁਸ਼ੀ ਬਣਾਈਆ। ਇਕੋ ਦਰ ਹੋਵੇ ਦਰਬਾਰੀ, ਅਸਥਾਨ ਭੂਮਿਕਾ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਆਪ ਮਿਲਾਈਆ। ਸਤਿਗੁਰ ਸ਼ਬਦ ਕਹੇ ਇਕੋ ਹੋਵੇ ਗੁਰੂਦੁਆਰ, ਮੰਦਰ ਮਸਜਿਦ ਸ਼ਿਵਦਵਾਲਾ ਮੱਠ ਜਗ ਇਕੋ ਰੂਪ ਨਜ਼ਰੀ ਆਈਆ। ਇਕੋ ਨਾਮ ਹੋਵੇ ਜੈਕਾਰ, ਨੌਂ ਖੰਡ ਪ੍ਰਿਥਮੀ ਇਕੋ ਢੋਲਾ ਗਾਈਆ। ਇਕੋ ਸ਼ਬਦ ਹੋਏ ਅਧਾਰ, ਪੂਜਾ ਪਾਠ ਇਕ ਵਖਾਈਆ। ਇਕੋ ਕਲਮਾ ਹੋਏ ਪਿਆਰ, ਕਾਇਨਾਤ ਦਏ ਸਮਝਾਈਆ। ਇਕੋ ਦਿਸੇ ਪਰਵਰਦਿਗਾਰ, ਵਾਹਦ ਲਾਸ਼ਰੀਕ ਨੂਰ ਅਲਾਹੀਆ। ਇਕੋ ਹੋਏ ਸੱਚੀ ਸਰਕਾਰ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਧੁਰਦਰਗਾਹੀਆ। ਇਕੋ ਨਾਮ ਹੋਵੇ ਜੈਕਾਰ, ਤੂੰ ਮੇਰਾ ਮੈਂ ਤੇਰਾ ਰਾਗ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡਾ ਇਕ ਵਖਾਈਆ। ਸ਼ਬਦ ਗੁਰੂ ਕਹੇ ਲੋਕਮਾਤ ਹੋਵੇ ਇਕੋ ਗਾਥਾ, ਸਿਖਿਆ ਇਕੋ ਇਕ ਸਮਝਾਈਆ। ਕਿਰਪਾ ਕਰੇ ਸਾਹਿਬ ਸਮਰਾਥਾ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਹੋਏ ਸਹਾਈ ਨਾਥ ਅਨਾਥਾਂ, ਗ਼ਰੀਬ ਨਿਮਾਣਿਆਂ ਗੋਦ ਟਿਕਾਈਆ। ਵਸਤ ਅਮੋਲਕ ਦੇਵੇ ਵਾਥਾ, ਸਾਢੇ ਤਿੰਨ ਹੱਥ ਆਪ ਵਰਤਾਈਆ। ਝਗੜਾ ਮੇਟੇ ਅੰਧੇਰੀ ਰਾਤਾ, ਸਤਿਜੁਗ ਸਚ ਚੰਦ ਚਮਕਾਈਆ। ਪੁਰਖ ਅਕਾਲ ਸਭ ਨੇ ਮੰਨਣਾ ਪਿਤਾ ਮਾਤਾ, ਜੋ ਆਦਿ ਜੁਗਾਦੀ ਧੁਰ ਦੀ ਮਾਈਆ। ਆਤਮ ਪਰਮਾਤਮ ਜੁੜਨਾ ਨਾਤਾ, ਸੁਰਤੀ ਸ਼ਬਦੀ ਮੇਲ ਮਿਲਾਈਆ। ਸ਼ਬਦ ਅਗੰਮੀ ਸੁਣਨਾ ਨਾਦਾ, ਅਨਹਦ ਨਾਦੀ ਰਾਗ ਸੁਣਾਈਆ। ਅੰਮ੍ਰਿਤ ਰਸ ਦੇਣਾ ਬੂੰਦ ਸਵਾਂਤਾ, ਨਿਝਰ ਝਿਰਨਾ ਦਏ ਝਿਰਾਈਆ। ਪੁਰਖ ਅਕਾਲਾ ਦੀਨ ਦਿਆਲਾ ਦਰਸ ਦਿਖਾਏ ਇਕ ਇਕਾਂਤਾ, ਸਚਖੰਡ ਨਿਵਾਸੀ ਆਪਣਾ ਨੂਰ ਜੋਤ ਕਰ ਰੁਸ਼ਨਾਈਆ। ਕਲਜੁਗ ਖੇਲੇ ਖੇਲ ਬਹੁਬਿਧ ਭਾਂਤਾ, ਪਤਿਪਰਮੇਸ਼ਵਰ ਆਪਣੀ ਕਲ ਵਰਤਾਈਆ। ਜਨ ਭਗਤਾਂ ਨਜ਼ਰੀ ਆਏ ਸਾਖਿਆਤਾ, ਸਵੱਛ ਸਰੂਪੀ ਸ਼ਾਹੋ ਭੂਪੀ ਪਰਦਾ ਦਏ ਉਠਾਈਆ। ਜਨਮ ਜਨਮ ਦਾ ਕਰਮ ਕਰਮ ਦਾ ਪੂਰਾ ਕਰੇ ਘਾਟਾ, ਨਾਮ ਨਿਧਾਨਾ ਸ੍ਰੀ ਭਗਵਾਨਾ ਆਤਮ ਝੋਲੀ ਦਏ ਭਰਾਈਆ। ਝਗੜਾ ਮੇਟੇ ਦੀਨ ਮਜ਼੍ਹਬ ਊਚ ਨੀਚ ਜ਼ਾਤ ਪਾਤਾ, ਪਤਿਪਰਮੇਸ਼ਵਰ ਆਪਣਾ ਰੰਗ ਰੰਗਾਈਆ।
❋
❋
ਸਦੀ ਚੌਧਵੀਂ ਅੰਤ ਅਖ਼ੀਰ ਬੇਨਜ਼ੀਰ ਗੁਰ ਅਵਤਾਰ ਪੈਗ਼ੰਬਰਾਂ ਵੇਖੇ ਖਾਤਾ, ਦਰਗਹ ਸਾਚੀ ਆਪ ਉਠਾਈਆ। ਅੰਤ ਅਖ਼ੀਰ ਬੇਨਜ਼ੀਰ ਸਭ ਦਾ ਪੂਰਾ ਕਰਨਾ ਭਵਿਖਤ ਵਾਕਾ, ਪੇਸ਼ੀਨਗੋਈਆਂ ਆਪਣੇ ਲੇਖੇ ਲਾਈਆ। ਧਰਨੀ ਧਰਤ ਧਵਲ ਧੌਲ ਪੂਰੀ ਕਰੇ ਆਸਾ, ਆਕਾਸ਼ ਪਾਤਾਲ ਨਿਰਾਸਾ ਰਹਿਣ ਕੋਇ ਨਾ ਪਾਈਆ। ਸੰਬਲ ਕਰਕੇ ਆਪਣਾ ਵਾਸਾ, ਸੰਮਤ ਸ਼ਹਿਨਸ਼ਾਹੀ ਪੰਜ ਦਏ ਵਡਿਆਈਆ। ਜਨ ਭਗਤਾਂ ਦੇ ਕੇ ਇਕ ਭਰਵਾਸਾ, ਭਾਂਡਾ ਭਰਮ ਭਉ ਭੰਨਾਈਆ। ਪੰਜਾਂ ਗੁਰਮੁਖਾਂ ਮਾਝੇ ਵਾਲਿਆਂ ਖ਼ੁਸ਼ੀਆਂ ਵਿਚ ਕਰਨਾ ਹਾਸਾ, ਛੱਬੀ ਪੋਹ ਭੱਜਣਾ ਵਾਹੋ ਦਾਹੀਆ। ਨਾਲ ਕਲਜੁਗ ਦਾ ਕਰਦੇ ਆਉਣ ਤਮਾਸ਼ਾ, ਆਪ ਆਪਣੀ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਪੁਰਖ ਅਬਿਨਾਸ਼ਾ, ਅਬਿਨਾਸ਼ੀ ਕਰਤਾ ਕਰਨਹਾਰ ਇਕ ਅਖਵਾਈਆ।
੬ ਕੱਤਕ ਸ਼ਹਿਨਸ਼ਾਹੀ ਸੰਮਤ ੫ ਕੇਸ਼ੋ ਰਾਮ ਦੇ ਗ੍ਰਹਿ ਸਰਹਾਲੀ ਜੰਡੋ ਕੀ
ਸਤਿਗੁਰ ਸ਼ਬਦ ਕਹੇ ਪ੍ਰਭ ਦੀਨ ਦੁਨੀ ਬਦਲ ਦੇ ਤਰੀਕਾ, ਕਲਜੁਗ ਤਾਰੀਕ ਅੰਧੇਰਾ ਦੇ ਮਿਟਾਈਆ। ਲਹਿਣਾ ਦੇਣਾ ਵੇਖ ਲੱਖ ਚੁਰਾਸੀ ਜੀਵ ਜੰਤ ਜੀਅ ਕਾ, ਚਾਰ ਵਰਨ ਅਠਾਰਾਂ ਬਰਨ ਫੋਲ ਫੁਲਾਈਆ। ਝਗੜਾ ਮੁਕਾ ਕਾਇਆ ਮਾਟੀ ਸਾਢੇ ਤਿੰਨ ਹੱਥ ਸੀਂ ਕਾ, ਤਨ ਵਜੂਦ ਮਾਟੀ ਖ਼ਾਕ ਕਰੇ ਨਾ ਕੋਇ ਲੜਾਈਆ। ਆਪਣਾ ਮਾਰਗ ਦੱਸ ਨੀਕਣ ਨੀਕਾ, ਨਰ ਨਿਰੰਕਾਰ ਨਿਰਵੈਰ ਆਪਣੀ ਦਇਆ ਕਮਾਈਆ। ਆਤਮ ਪਰਮਾਤਮ ਸਾਚਾ ਬਣ ਮੀਤਾ, ਪਾਰਬ੍ਰਹਮ ਬ੍ਰਹਮ ਮੇਲਾ ਸਹਿਜ ਸੁਭਾਈਆ। ਪਰਦਾ ਖੋਲ੍ਹ ਅਠਾਰਾਂ ਧਿਆਏ ਗੀਤਾ, ਭਗਤ ਭਗਵਾਨ ਆਪਣਾ ਰੰਗ ਰੰਗਾਈਆ। ਤੇਰਾ ਅੰਮ੍ਰਿਤ ਰਸ ਮਿਲੇ ਬੂੰਦ ਸਵਾਂਤਾ, ਕਲਜੁਗ ਕੂੜੀ ਅਗਨੀ ਤਤ ਬੁਝਾਈਆ। ਲਹਿਣਾ ਦੇਣਾ ਪੂਰਾ ਕਰ ਬਨਵਾਸੀ ਰਾਮ ਸੀਤਾ, ਸੁਰਤੀ ਸ਼ਬਦ ਸਮਾਈਆ। ਜਿਸ ਕਾਰਨ ਪੈਗ਼ੰਬਰਾਂ ਯਾਦ ਕੀਤਾ ਮੂਸਾ ਈਸਾ, ਮੁਹੰਮਦ ਧਿਆਨ ਲਗਾਈਆ। ਜਿਸ ਆਸ਼ਾ ਵਿਚ ਨਾਨਕ ਗੋਬਿੰਦ ਖੇਲ ਤੱਕਿਆ ਇਕ ਅਨਡੀਠਾ, ਅਨਡਿਠੇ ਪੜਦਾ ਦੇ ਉਠਾਈਆ। ਜਿਸ ਕਾਰਨ ਗੋਬਿੰਦ ਫੋਲਣ ਨਹੀਂ ਦਿਤਾ ਅੰਗੀਠਾ, ਹਾਡੀ ਤਨ ਨਾ ਕੋਇ ਉਠਾਈਆ। ਸੋ ਸਵਾਮੀ ਸਾਚੀ ਦੱਸ ਦੇ ਰੀਤਾ, ਸਾਚਾ ਮਾਰਗ ਇਕ ਪਰਗਟਾਈਆ। ਦੀਨ ਦੁਨੀ ਝਗੜਾ ਰਹੇ ਨਾ ਮੰਦਰ ਮਸੀਤਾ, ਸ਼ਿਵਦਵਾਲਾ ਮੱਠ ਵੰਡ ਨਾ ਕੋਇ ਵੰਡਾਈਆ। ਇਕੋ ਗ੍ਰਹਿ ਨਜ਼ਰੀ ਆਈਂ ਤ੍ਰੈਗੁਣ ਅਤੀਤਾ, ਤ੍ਰੈਭਵਨ ਧਨੀ ਆਪਣਾ ਭੇਵ ਦੇਣਾ ਖੁਲ੍ਹਾਈਆ। ਤੇਰਾ ਨਾਮ ਪਦਾਰਥ ਇਕੋ ਲਾਗੇ ਮੀਠਾ, ਸਚ ਸੰਦੇਸ਼ਾ ਦੇਣਾ ਦ੍ਰਿੜਾਈਆ। ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਕਾਇਆ ਰੰਗ ਚੜ੍ਹਿਆ ਮਜੀਠਾ, ਪਾਰਬ੍ਰਹਮ ਪਤਿਪਰਮੇਸ਼ਵਰ ਉਤਰ ਕਦੇ ਨਾ ਜਾਈਆ। ਨਿਰਗੁਣ ਧਾਰ ਨਿਰੰਕਾਰ ਸਭ ਦੀ ਬਦਲ ਅੰਦਰੋਂ ਨੀਤਾ, ਨੀਤੀਵਾਨ ਦਇਆ ਕਮਾਈਆ। ਝਗੜਾ ਰਹੇ ਨਾ ਹਸਤ ਕੀਟਾ, ਊਚ ਨੀਚਾਂ ਇਕੋ ਘਰ ਵਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਸਾਚੀ ਦਇਆ ਕਮਾਈਆ। ਸਤਿਗੁਰ ਸ਼ਬਦ ਕਹੇ ਪ੍ਰਭ ਸਤਿਜੁਗ ਮਾਰਗ ਦੱਸ ਵਿਸ਼ਾਲ, ਵਿਸ਼ਾ ਕੂੜ ਰਹਿਣ ਨਾ ਪਾਈਆ। ਸਭ ਦੀ ਇਕੋ ਹੋਵੇ ਧਰਮਸਾਲ, ਗੁਰਦਵਾਰ ਇਕੋ ਵੱਜੇ ਵਧਾਈਆ। ਜਿਥੇ ਸੋਹਣ ਸ਼ਾਹ ਕੰਗਾਲ, ਅਮੀਰ ਗ਼ਰੀਬ ਵੰਡ ਨਾ ਕੋਇ ਵੰਡਾਈਆ। ਹਿੰਦੂ
❋
❋
ਮੁਸਲਿਮ ਸਿਖ ਈਸਾਈ ਸਭ ਦੀ ਕਰ ਸੰਭਾਲ, ਸੋਈ ਸੁਰਤ ਆਪ ਉਠਾਈਆ। ਵਸਤ ਅਮੋਲਕ ਦੇ ਸੱਚਾ ਧਨ ਮਾਲ, ਨਾਮ ਖ਼ਜ਼ੀਨਾ ਇਕ ਭਰਾਈਆ। ਆਤਮ ਪਰਮਾਤਮ ਵੱਜੇ ਤੇਰਾ ਤਾਲ, ਜ਼ਾਤ ਪਾਤੀ ਵੰਡ ਨਾ ਕੋਇ ਵੰਡਾਈਆ। ਆ ਕੇ ਵੇਖ ਮੁਰੀਦਾਂ ਹਾਲ, ਮੁਰਸ਼ਦ ਆਪਣਾ ਫੇਰਾ ਪਾਈਆ। ਗੁਰ ਅਵਤਾਰ ਪੈਗ਼ੰਬਰਾਂ ਹੱਲ ਕਰ ਸਵਾਲ, ਜੋ ਭਵਿਖਤਾਂ ਵਿਚ ਤੇਰਾ ਰਾਹ ਤਕਾਈਆ। ਸਤਿ ਧਰਮ ਦੀ ਬਦਲ ਦੇ ਚਾਲ, ਕੂੜ ਕੁਕਰਮ ਦਾ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਸਤਿਗੁਰ ਸ਼ਬਦ ਕਹੇ ਪ੍ਰਭ ਆਪਣਾ ਮਾਰਗ ਦੇ ਦੇ ਸਚ, ਸਤਿਜੁਗ ਸਚ ਮਿਲੇ ਵਡਿਆਈਆ। ਝਗੜਾ ਰਹੇ ਨਾ ਕਾਇਆ ਮਾਟੀ ਕੱਚ, ਕੰਚਨ ਗੜ੍ਹ ਦੇ ਸੁਹਾਈਆ। ਸਭ ਨੂੰ ਦੇਣਾ ਧੀਰਜ ਜਤ, ਸਤਿ ਸੰਤੋਖ ਵਿਚ ਸਮਾਈਆ। ਨਾੜ ਬਹੱਤਰ ਨਾ ਉਬਲੇ ਰਤ, ਨਾੜੀ ਨਾੜੀ ਨਾ ਕੋਇ ਕੁਰਲਾਈਆ। ਮਾਇਆ ਮਮਤਾ ਮੇਟਣੀ ਅੱਗ, ਆਸਾ ਤ੍ਰਿਸ਼ਨਾ ਦੇਣੀ ਗਵਾਈਆ। ਸ੍ਰਿਸ਼ਟੀ ਦ੍ਰਿਸ਼ਟੀ ਵੇਖ ਜਗ, ਜਗਜੀਵਣ ਦਾਤੇ ਤੇਰੀ ਓਟ ਤਕਾਈਆ। ਦਰਸ਼ਨ ਦੇ ਉਪਰ ਸ਼ਾਹਰਗ, ਨੌ ਦਵਾਰੇ ਪੰਧ ਮੁਕਾਈਆ। ਬਿਨ ਮੱਕੇ ਕਾਅਬਿਉਂ ਕਰਾ ਹੱਜ, ਹੁਜ਼ਰਾ ਕਾਇਆ ਹੱਕ ਸੁਹਾਈਆ। ਜਿਥੇ ਮਿਲੇ ਪੁਰਖ ਸਮਰਥ, ਹਰਿ ਕਰਤਾ ਧੁਰਦਰਗਾਹੀਆ। ਜੈਕਾਰਾ ਬੋਲੇ ਇਕ ਅਲੱਖ, ਅਲਖ ਅਗੋਚਰ ਆਪ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਰਹੇ ਕੋਈ ਨਾ ਵੱਖ, ਹਿੰਦੂ ਮੁਸਲਿਮ ਸਿੱਖ ਈਸਾਈ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਪ੍ਰਭ ਤੇਰੀ ਇਕ ਸਰਨਾਈਆ। ਸਤਿਗੁਰ ਸ਼ਬਦ ਕਹੇ ਪ੍ਰਭ ਸਚ ਸੁਚ ਦੀ ਦੇ ਦੇ ਦਾਤ, ਦਇਆਵਾਨ ਦਇਆ ਕਮਾਈਆ। ਕਲਜੁਗ ਮੇਟ ਅੰਧੇਰੀ ਰਾਤ, ਕੂੜੀ ਕਿਰਿਆ ਪੰਧ ਮੁਕਾਈਆ। ਸਤਿਜੁਗ ਸਚ ਵਖਾ ਪਰਭਾਤ, ਨਿਰਗੁਣ ਨੂਰ ਕਰ ਰੁਸ਼ਨਾਈਆ। ਤੇਰੇ ਨਾਮ ਦਾ ਝਗੜਾ ਅੱਲਾ ਵਾਹਿਗੁਰੂ ਰਾਮ ਕ੍ਰਿਸ਼ਨ ਰਹੇ ਨਾ ਕਾਗ਼ਜ਼ਾਤ, ਕਲਮਾ ਇਕੋ ਦੇਣਾ ਜਣਾਈਆ। ਆਤਮ ਪਰਮਾਤਮ ਪਰਮਾਤਮ ਆਤਮ ਸਭ ਦਾ ਬਣ ਸਾਕ, ਸੱਜਣ ਇਕ ਅਖਵਾਈਆ। ਜੀਵਾਂ ਜੰਤਾਂ ਸਾਧਾਂ ਸੰਤਾਂ ਖੋਲ੍ਹ ਤਾਕ, ਪਰਦਾ ਅੰਦਰੋਂ ਦੇ ਉਠਾਈਆ। ਨਿਰਗੁਣ ਸਰਗੁਣ ਪੂਰਾ ਕਰ ਭਵਿਖਤ ਵਾਕ, ਜੋ ਅਵਤਾਰ ਪੈਗ਼ੰਬਰ ਗੁਰੂ ਗਏ ਜਣਾਈਆ। ਸਾਚੀ ਮੰਜ਼ਲ ਦਵਾਰਾ ਵਖਾ ਇਕੋ ਘਾਟ, ਪੱਤਨ ਇਕੋ ਨਜ਼ਰੀ ਆਈਆ। ਸਦੀ ਚੌਧਵੀਂ ਮੇਟ ਵਾਟ, ਮੁਹੰਮਦ ਆਸ਼ਾ ਦਏ ਦੁਹਾਈਆ। ਤੇਰਾ ਖੇਲ ਪੁਰਖ ਅਬਿਨਾਸ਼, ਦੋ ਜਹਾਨਾਂ ਵੇਖ ਵਖਾਈਆ। ਸਤਿਜੁਗ ਸਾਚੀ ਪਾ ਰਾਸ, ਬਿਨ ਗੋਪੀ ਕਾਹਨ ਨਾਚ ਨਚਾਈਆ। ਇਕੋ ਨੂਰ ਹੋਵੇ ਪ੍ਰਕਾਸ਼, ਦੂਜਾ ਇਸ਼ਟ ਨਾ ਕੋਇ ਮਨਾਈਆ। ਇਕੋ ਪੂਜਾ ਹੋਵੇ ਪਾਠ, ਇਕੋ ਢੋਲਾ ਨਾਮ ਕਲਮਾ ਸਿਫ਼ਤ ਸਾਲਾਹੀਆ। ਇਕੋ ਮੰਦਰ ਹੋਵੇ ਮਾਠ, ਗੁਰੂਦਵਾਰ ਇਕੋ ਇਕ ਜਣਾਈਆ। ਸ਼ਬਦ ਨਾਦ ਧੁਨ ਰਾਗ, ਅਨਰਾਗੀ ਦੇਣਾ ਸੁਣਾਈਆ। ਇਕੋ ਮੇਲਾ ਹੋਵੇ ਕੰਤ ਸੁਹਾਗ, ਪਤਿਪਰਮੇਸ਼ਵਰ ਲੈਣਾ ਮਿਲਾਈਆ। ਕਲਜੁਗ ਅੰਤ ਭਗਵੰਤ ਦੀਨ ਦੁਨੀ ਦੀ ਖੋਲ੍ਹ ਜਾਗ, ਆਲਸ ਨਿੰਦਰਾ ਦੇ ਮਿਟਾਈਆ। ਤੇਰੇ ਨਾਮ ਦਾ ਉਪਜੇ ਇਕ ਵੈਰਾਗ, ਵੈਰੀ ਅੰਦਰੋਂ ਬਾਹਰ ਕਢਾਈਆ। ਆਤਮ ਜੋਤ ਜਗਾ ਚਿਰਾਗ਼, ਘਰ ਅੰਧੇਰਾ ਰਹੇ ਨਾ ਰਾਈਆ। ਧੁਰ ਦਾ ਸ਼ਬਦ ਸੁਣਾ ਨਾਦ, ਅਨਾਦੀ ਨਾਦ ਸੁਣਾਈਆ। ਅੰਮ੍ਰਿਤ ਰਸ ਦੇ ਸਵਾਂਤ, ਨਿਝਰ ਝਿਰਨਾ ਇਕ ਝਿਰਾਈਆ। ਕਾਇਆ ਖੇੜਾ ਕਰ ਆਬਾਦ, ਸਾਢੇ ਤਿੰਨ ਹੱਥ ਵੱਜੇ ਵਧਾਈਆ। ਵਿਸ਼ਾ ਰਹੇ ਨਾ ਕੂੜ ਵਿਵਾਦ, ਵਿਖ ਅੰਦਰੋਂ ਬਾਹਰ ਕਢਾਈਆ। ਮਨੂਆ ਮਨ ਨਾ
❋
❋
ਰਹੇ ਗੁਸਤਾਖ਼, ਬੁਧ ਮਤ ਦੇਣੀ ਸਮਝਾਈਆ। ਜੋ ਗੁਰ ਅਵਤਾਰ ਪੈਗ਼ੰਬਰ ਗਏ ਆਖ, ਆਖ਼ਰ ਲੇਖਾ ਸਭ ਦਾ ਪੂਰ ਕਰਾਈਆ। ਕਿਰਪਾ ਕਰ ਪੁਰਖ ਅਬਿਨਾਸ਼, ਅਬਿਨਾਸ਼ੀ ਕਰਤੇ ਤੇਰੀ ਓਟ ਤਕਾਈਆ। ਸਤਿਜੁਗ ਸਚ ਕਰ ਪ੍ਰਕਾਸ਼, ਧਰਨੀ ਧਰਤ ਧਵਲ ਧੌਲ ਹੋਏ ਰੁਸ਼ਨਾਈਆ। ਮਾਨਵ ਮਾਨਸ ਮਾਨੁਖ ਤੇਰਾ ਨਾਮ ਜਪਣ ਸਵਾਸ ਸਵਾਸ, ਸਾਹ ਸਾਹ ਤੇਰੀ ਸਿਫ਼ਤ ਸਾਲਾਹੀਆ। ਇਕੋ ਰੰਗ ਰੰਗਾ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਵੱਜੇ ਵਧਾਈਆ। ਸਤਿ ਧਰਮ ਦਾ ਸਾਚਾ ਹੋਏ ਸਮਾਜ, ਮਜ਼੍ਹਬ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਮੰਜ਼ਲ ਵਖਾ ਘਾਟ, ਦਵਾਰਾ ਇਕੋ ਇਕ ਸੁਹਾਈਆ।
੬ ਕੱਤਕ ਸ਼ਹਿਨਸ਼ਾਹੀ ਸੰਮਤ ੫ ਮੱਖਣ ਸਿੰਘ ਦੇ ਗ੍ਰਹਿ ਪਿੰਡ ਜੌੜਾ
ਸਤਿਗੁਰ ਨਾਨਕ ਜੋਤ ਆਦਿ ਅੰਤ, ਜੁਗ ਜੁਗ ਵੇਸ ਵਟਾਈਆ। ਖੇਲ ਖਿਲਾਏ ਸ੍ਰੀ ਭਗਵੰਤ, ਪਾਰਬ੍ਰਹਮ ਪਤਿਪਰਮੇਸ਼ਵਰ ਧੁਰਦਰਗਾਹੀਆ। ਜਿਸ ਦਾ ਹੁਕਮ ਜੁਗਾ ਜੁਗੰਤ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਸੀਸ ਨਿਵਾਈਆ। ਸੋ ਸਾਹਿਬ ਸਵਾਮੀ ਧੁਰ ਦਾ ਕੰਤ, ਨਿਰਗੁਣ ਨਿਰਵੈਰ ਇਕ ਅਖਵਾਈਆ। ਜਿਸ ਦਾ ਏਕ ਦਾ ਇਕੋ ਮੰਤ, ਆਤਮ ਪਰਮਾਤਮ ਰਾਗ ਅਗੰਮ ਅਥਾਹੀਆ। ਜਿਸ ਨੂੰ ਜਪਦੇ ਸਾਧ ਸੰਤ, ਭਗਤ ਭਗਵਾਨ ਇਸ਼ਟ ਮਨਾਈਆ। ਜੋ ਤੋੜੇ ਗੜ੍ਹ ਹਉਮੇ ਹੰਗਤ, ਕੂੜੀ ਕਿਰਿਆ ਡੇਰਾ ਢਾਹੀਆ। ਬੋਧ ਅਗਾਧਾ ਬਣ ਕੇ ਪੰਡਤ, ਸਾਚੀ ਸਿਖਿਆ ਦਏ ਸਮਝਾਈਆ। ਹਰਿਜਨ ਕਦੇ ਨਾ ਹੋਵੇ ਚਿੰਤ, ਸੋਗ ਰਹਿਣ ਕੋਇ ਨਾ ਪਾਈਆ। ਸਦਾ ਸਦਾ ਸਦ ਸਾਰੇ ਪ੍ਰਭ ਦੀ ਜੋਤ ਸ਼ਬਦ ਦੀ ਧਾਰ ਅੱਗੇ ਕਰਦੇ ਮਿੰਨਤ, ਮਿੰਨਤਾਂ ਵਾਲਾ ਗੁਰੂ ਨਾ ਕੋਇ ਮਨਾਈਆ। ਇਕੋ ਪੁਰਖ ਅਕਾਲ ਦੀ ਹਿੰਮਤ, ਜੋ ਜੁਗ ਜੁਗ ਖੇਲੇ ਖੇਲ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਨਾਨਕ ਸਤਿਗੁਰ ਦਿੰਦਾ ਨਾਮ ਦਾਨ, ਗ੍ਰਹਿ ਗ੍ਰਹਿ ਝੋਲੀ ਪਾਈਆ। ਮਿਲਣਾ ਸ੍ਰੀ ਭਗਵਾਨ, ਅਬਿਨਾਸ਼ੀ ਕਰਤੇ ਧੁਰਦਰਗਾਹੀਆ। ਜਿਸ ਦਾ ਹੁਕਮ ਸਦਾ ਫ਼ਰਮਾਨ, ਜੁਗ ਚੌਕੜੀ ਚਲੇ ਵਾਹੋ ਦਾਹੀਆ। ਜਿਹੜਾ ਪੰਜ ਤਤ ਬਣਿਆ ਇਨਸਾਨ, ਮਨ ਮਤ ਮੋਹ ਨਾ ਕੋਇ ਰਖਾਈਆ। ਓਸ ਦਾ ਸ਼ਬਦ ਗੁਰੂ ਬਲਵਾਨ, ਡੰਕ ਵਜਾਏ ਥਾਉਂ ਥਾਈਂਆ। ਧਰਮ ਝੁਲਾਏ ਨਿਸ਼ਾਨ, ਨਿਸ਼ਾਨਾ ਕੂੜ ਦਏ ਗਵਾਈਆ। ਸ੍ਰਿਸ਼ਟੀ ਦ੍ਰਿਸ਼ਟੀ ਪਾਏ ਆਣ, ਇਸ਼ਟੀ ਇਕੋ ਵੇਖ ਵਖਾਈਆ। ਗੁਰਮੁਖਾਂ ਕਰੇ ਸਵਾਧਾਨ, ਗੁਰਸਿਖਾਂ ਲਏ ਉਠਾਈਆ। ਸ਼ਬਦ ਤੀਰ ਅਣਿਆਲਾ ਨਿਸ਼ਾਨ, ਦੂਈ ਦਵੈਤੀ ਡੇਰਾ ਢਾਹੀਆ। ਜਿਸ ਦੀ ਮਹਿੰਮਾ ਸਦਾ ਮਹਾਨ, ਸਿਫ਼ਤਾਂ ਵਿਚ ਸਿਫ਼ਤ ਸਾਲਾਹੀਆ। ਓਹੋ ਗੁਰੂ ਆਦਿ ਅੰਤ ਤਕ ਪਰਧਾਨ, ਜੋ ਸੁਤ ਦੁਲਾਰਾ ਪੁਰਖ ਅਕਾਲਾ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਜੋ ਨਿਰਗੁਣ ਨਾਨਕ ਧਾਰ, ਸੋ ਨਿਰਗੁਣ ਨੂਰ ਜੋਤ ਜੋਤ ਰੁਸ਼ਨਾਈਆ। ਉਹ ਸਦਾ ਸਦਾ ਸਦ ਸਭ ਦੀ ਪੈਜ ਦਏ ਸਵਾਰ, ਵੇਲਾ ਵਕਤ ਨਾ ਵੰਡ ਵੰਡਾਈਆ। ਜਿਸ ਵੇਲੇ ਆਵੇ ਲੋਕਮਾਤ ਹੋ ਉਜਿਆਰ,
❋
❋
ਜੋਤੀ ਜਾਤਾ ਡਗਮਗਾਈਆ। ਜਿਹੜਾ ਚਲ ਆਵੇ ਦਰਬਾਰ, ਦਰਗਹ ਸਾਚੀ ਦਏ ਪੁਚਾਈਆ। ਜਿਥੇ ਇਕੋ ਨਾਨਕ ਇਕੋ ਏਕੰਕਾਰ, ਇਕੋ ਪੁਰਖ ਅਕਾਲ ਇਕੋ ਪਰਵਰਦਿਗਾਰ ਸਾਂਝਾ ਯਾਰ ਸੋਭਾ ਪਾਈਆ। ਕੋਈ ਵੱਖ ਵਣਜ ਨਾ ਕਰੇ ਵਪਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਨਾਨਕ ਨਿਰਗੁਣ ਸਦਾ ਤਾਰੇ, ਤਾਰਨਹਾਰ ਇਕ ਅਖਵਾਈਆ। ਨਾਨਕ ਨਿਰਗੁਣ ਜੋਤ ਨਿਰੰਕਾਰੇ, ਤਤ ਵਜੂਦ ਨਾ ਕੋਇ ਵਡਿਆਈਆ। ਨਾਨਕ ਨਿਰਗੁਣ ਖੇਲ ਅਪਾਰੇ, ਸਦੀ ਚੌਧਵੀਂ ਵੇਸ ਵਟਾਈਆ। ਨਾਨਕ ਨਿਰਗੁਣ ਸ਼ਬਦ ਜੈਕਾਰੇ, ਧੁਨ ਅਗੰਮੀ ਰਾਗ ਸੁਣਾਈਆ। ਨਾਨਕ ਨਿਰਗੁਣ ਸਰਬ ਨਿਮਸਕਾਰੇ, ਪੁਨਹ ਪੁਨਹ ਸੀਸ ਨਿਵਾਈਆ। ਨਾਨਕ ਵਾਸਤੇ ਇਕੋ ਜੇਹੇ ਜੁਗ ਚੌਕੜੀ ਚਾਰੇ, ਅੱਗਾ ਪਿੱਛਾ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਕਰਤਾ ਬੇਪਰਵਾਹੀਆ। ਨਾਨਕ ਫ਼ਰਕ ਨਾ ਜੋਤੀ ਧਾਰ, ਸਚ ਸਚ ਦ੍ਰਿੜਾਈਆ। ਹੁਣ ਦਾ ਖੇਲ ਨਹੀਂ ਕਿਸੇ ਪੁਰਖ ਨਾਰ, ਤਤ ਵਜੂਦ ਨਾ ਕੋਇ ਚਤੁਰਾਈਆ। ਓਹੋ ਸ਼ਬਦ ਗੁਰੂ ਧੁਨਕਾਰ, ਰਾਗੀ ਰਾਗ ਸੁਣਾਈਆ। ਜਿਸ ਨੇ ਪਿਛੇ ਤਾਰੇ ਉਹ ਹੁਣ ਵੀ ਦੇਵੇ ਤਾਰ, ਇਹ ਪ੍ਰਭ ਦੀ ਬੇਪਰਵਾਹੀਆ। ਨਾਨਕ ਦੇ ਦਰ ਉਤੇ ਫ਼ਰਕ ਨਹੀਂ ਇਕ ਦੂਜੇ ਦਾ ਨਹੀਂ ਉਧਾਰ, ਵੰਡੀ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਜੇ ਨਾਨਕ ਦਾ ਰੱਖਿਆ ਇਸ਼ਟ, ਇਸ਼ਟ ਦੇਵ ਇਕ ਅਖਵਾਈਆ। ਹੁਣ ਖੇਲ ਕਰੇ ਮਾਲਕ ਸ੍ਰਿਸ਼ਟ, ਪਾਰਬ੍ਰਹਮ ਪਤਿਪਰਮੇਸ਼ਵਰ ਬੇਪਰਵਾਹੀਆ। ਜਿਸ ਨੇ ਸਦਾ ਖੋਲ੍ਹਣੀ ਦ੍ਰਿਸ਼ਟ, ਦਿਸ਼ਾ ਆਪਣੀ ਦਏ ਵਖਾਈਆ। ਝਗੜਾ ਮੁਕਾ ਕੇ ਸਵਰਗ ਬਹਿਸ਼ਤ, ਸਚ ਦਵਾਰਾ ਇਕ ਜਣਾਈਆ। ਜਿਥੇ ਸ਼ਾਸਤਰ ਸਿਮਰਤ ਨਹੀਂ ਕੋਈ ਲਿਖਤ, ਅੱਖਰਾਂ ਵਾਲੀ ਨਾ ਕੋਇ ਪੜ੍ਹਾਈਆ। ਆਤਮ ਪਰਮਾਤਮ ਪਰਮਾਤਮ ਆਤਮ ਜੋਤੀ ਧਾਰ ਮਿਲਤ, ਮੇਲ ਮਿਲਾਵਾ ਸਹਿਜ ਸੁਭਾਈਆ। ਮਨ ਕਲਪਣਾ ਨਹੀਂ ਕੋਈ ਇੱਲਤ, ਆਲਮ ਇਲਮ ਨਾ ਕੋਇ ਚਤੁਰਾਈਆ। ਜਿਸ ਨੂੰ ਨਿਰਗੁਣ ਧਾਰ ਸਤਿਗੁਰ ਸ਼ਬਦ ਅੰਤਰ ਦੇਵੇ ਸਿਦਕ, ਭਰੋਸਾ ਯੋਗ ਤਨ ਵਜੂਦ ਦਏ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਦਿ ਅੰਤ ਅੰਤ ਆਦਿ ਜੁਗਾ ਜੁਗੰਤ ਇਕੋ ਰੂਪ ਸਰਬ ਗੁਣ ਸਾਲਸ ਇਕੋ ਰੂਪ ਬਣਾਏ ਖ਼ਾਲਸ, ਇਕੋ ਆਲਸ ਨਿੰਦਰਾ ਵਿਚੋਂ ਬਾਹਰ ਕਢਾਈਆ। ਨਾਨਕ ਨਿਰਗੁਣ ਤਾਰੇ ਤਾਂ, ਜੇ ਤਮਾ ਦਿਉ ਗਵਾਈਆ। ਪੁਰਖ ਅਕਾਲ ਬਣੇ ਪਿਤਾ ਮਾਂ, ਜੇ ਹੁਕਮ ਮੰਨੋ ਚਾਈਂ ਚਾਈਂਆ। ਦੋਹਾਂ ਦੀ ਇਕੋ ਮੰਜ਼ਲ ਦੋਹਾਂ ਦਾ ਇਕੋ ਥਾਂ, ਸਚਖੰਡ ਸਾਚੇ ਸੋਭਾ ਪਾਈਆ। ਆਦਿ ਜੁਗਾਦਿ ਜਗ ਕਰਨ ਨਿਆਂ, ਅਦਾਲਤ ਹੱਕ ਹੱਕ ਕਮਾਈਆ। ਜੇ ਹੁਣ ਨਾਨਕ ਦਾ ਦੱਸਿਆ ਭੁੱਲੇ ਨਾਂ, ਤੇ ਨਾਨਕ ਪਲੂ ਨਾ ਕਦੇ ਫੜਾਈਆ। ਜੇ ਨਾਨਕ ਧਾਰ ਜਾਵੋ ਸਮਾ, ਆਪਣਾ ਆਪ ਜਾਉ ਮਿਟਾ, ਮਨ ਮਤ ਮੋਹ ਗਵਾਈਆ। ਫੇਰ ਨਿਰਗੁਣ ਨਾਨਕ ਪੁਰਖ ਅਕਾਲ ਹੁਣ ਵੀ ਹੋਵੇ ਸਹਾ, ਓਹੋ ਜੋਤ ਓਹੋ ਸ਼ਬਦ ਸ਼ਬਦੀ ਧਾਰ ਲਏ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸਵਾਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ, ਪਤਿਪਰਮੇਸ਼ਵਰ ਪਤਿਤ ਉਧਾਰੀ ਜੋਤ ਨਿਰੰਕਾਰੀ, ਨਿਰਾਕਾਰ ਏਕਾ ਏਕ ਅਖਵਾਈਆ।
❋
❋
੬ ਕੱਤਕ ਸ਼ਹਿਨਸ਼ਾਹੀ ਸੰਮਤ ੫ ਅਰਜਨ ਸਿੰਘ ਦੇ ਗ੍ਰਹਿ ਮਾਣਕ ਪੁਰ
ਸਤਿਗੁਰ ਸ਼ਬਦ ਮਾਰਗ ਦੱਸਣਾ ਏਕ, ਸਤਿਜੁਗ ਸਚ ਸਚ ਰਾਹ ਦ੍ਰਿੜਾਈਆ। ਪੁਰਖ ਅਕਾਲ ਦੀਨ ਦਿਆਲ ਹੋਵੇ ਟੇਕ, ਪਾਰਬ੍ਰਹਮ ਪਤਿਪਰਮੇਸ਼ਵਰ ਇਕ ਲਗਾਈਆ। ਜ਼ਾਤ ਪਾਤ ਦੀਨ ਮਜ਼੍ਹਬ ਝਗੜਾ ਰਹੇ ਨਾ ਕਿਸੇ ਦੇਸ, ਨੌਂ ਖੰਡ ਪ੍ਰਿਥਮੀ ਸੱਤ ਦੀਪ ਇਕੋ ਰੰਗ ਰੰਗਾਈਆ। ਨਾਮ ਅਗੰਮਾ ਧੁਰ ਫ਼ਰਮਾਨਾ ਚਾਰ ਵਰਨ ਮਿਲੇ ਇਕ ਸੰਦੇਸ਼, ਸਾਹਿਬ ਸਵਾਮੀ ਅੰਤਰਜਾਮੀ ਆਪ ਸੁਣਾਈਆ। ਮਾਨਵ ਮਾਨੁਖ ਮਾਨਸ ਸਚ ਦਵਾਰਾ ਇਕੋ ਲੈਣ ਵੇਖ, ਗ੍ਰਹਿ ਮੰਦਰ ਇਕੋ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਹੁਕਮ ਇਕ ਵਰਤਾਈਆ। ਸਤਿਜੁਗ ਸਾਚਾ ਹੋਵੇ ਮਾਤਲੋਕ, ਨਵ ਨੌਂ ਚਾਰ ਪੰਧ ਮੁਕਾਈਆ। ਆਤਮ ਪਰਮਾਤਮ ਸੁਣਾਵੇ ਸਚ ਸਲੋਕ, ਸੋਹੰ ਢੋਲਾ ਅਗੰਮ ਅਥਾਹੀਆ। ਸਚ ਦਵਾਰ ਦੀ ਬਖ਼ਸ਼ੇ ਮੌਜ, ਦਰਗਹਿ ਸਾਚੀ ਵੱਜੇ ਵਧਾਈਆ। ਸੁਰਤੀ ਸ਼ਬਦੀ ਕਰੇ ਖੋਜ, ਪਰਦਾ ਅੰਤਰ ਦਏ ਉਠਾਈਆ। ਬੁੱਧੀ ਤੋਂ ਪਰੇ ਕਰੇ ਬੋਧ, ਅਗਿਆਨ ਅੰਧੇਰਾ ਦੂਰ ਕਰਾਈਆ। ਅਗਲਾ ਭੇਵ ਖੋਲ੍ਹੇ ਗੋਝ, ਹਰਿ ਕਰਤਾ ਸ਼ਹਿਨਸ਼ਾਹੀਆ। ਹਿੰਦੂ ਮੁਸਲਿਮ ਸਿਖ ਈਸਾਈ ਇਕੋ ਦੇਵੇ ਜੋਗ, ਇਕੋ ਕਲਮਾ ਨਾਮ ਜਣਾਈਆ। ਇਕੋ ਰਸਨਾ ਹੋਵੇ ਭੋਗ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਸਤਿਜੁਗ ਸਾਚਾ ਧਰਨੀ ਉਤੇ ਦੇਵੇ ਧਰ, ਹਰਿ ਕਰਤਾ ਬੇਪਰਵਾਹੀਆ। ਨਾਮ ਭੰਡਾਰਾ ਦੇ ਕੇ ਵਰ, ਮਿਹਰਵਾਨ ਦਇਆ ਕਮਾਈਆ। ਦੀਨ ਮਜ਼੍ਹਬ ਜ਼ਾਤ ਪਾਤ ਊਚ ਨੀਚ ਇਕੋ ਜਿਹਾ ਕਰ, ਕਰਨੀ ਕਰਤਾ ਕਾਰ ਕਮਾਈਆ। ਨਿਰਭਉ ਚੁਕਾਏ ਭੈ ਡਰ, ਹਉਮੇ ਹੰਗਤਾ ਗੜ੍ਹ ਤੁੜਾਈਆ। ਆਤਮ ਸਰੋਵਰ ਨੁਹਾਏ ਸਾਚੇ ਸਰ, ਅਠਸਠ ਤੀਰਥ ਲੋੜ ਰਹੇ ਨਾ ਰਾਈਆ। ਪੜਦਾ ਲਾਹੇ ਚੋਟੀ ਜੜ੍ਹ, ਆਤਮ ਬ੍ਰਹਮ ਦਏ ਜਣਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਸਭ ਨੇ ਵਿਦਿਆ ਜਾਣੀ ਪੜ੍ਹ, ਸ਼ਾਸਤਰ ਸਿਮਰਤ ਲੇਖਾ ਅਵਰ ਨਾ ਕੋਇ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਸਚ ਦਵਾਰਾ ਇਕ ਪਰਗਟਾਈਆ। ਸਤਿਜੁਗ ਸਾਚੇ ਦੇਣਾ ਮਾਣ, ਹਰਿ ਕਰਤਾ ਦਇਆ ਕਮਾਈਆ। ਕਲਜੁਗ ਕੂੜੀ ਕਿਰਿਆ ਤੋੜ ਅਭਿਮਾਨ, ਮਾਇਆ ਮਮਤਾ ਮੋਹ ਮਿਟਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਦੇ ਗਿਆਨ, ਆਤਮ ਬ੍ਰਹਮ ਦੇਣਾ ਸਮਝਾਈਆ। ਅੰਮ੍ਰਿਤ ਰਸ ਪੀਣ ਖਾਣ, ਰਸਨਾ ਗੁਣ ਨਾ ਕੋਇ ਵਡਿਆਈਆ। ਸ਼ਬਦ ਨਾਦ ਦੇਵੇ ਧੁਨਕਾਨ, ਅਨਾਦੀ ਨਾਦ ਸੁਣਾਈਆ। ਗ੍ਰਹਿ ਮੰਦਰ ਸੁਹਾਏ ਆਣ, ਸਾਢੇ ਤਿੰਨ ਹੱਥ ਵੱਜੇ ਵਧਾਈਆ। ਭੇਵ ਮੁਕਾਏ ਜ਼ਿਮੀਂ ਅਸਮਾਨ, ਲੋਕ ਪਰਲੋਕ ਪਰਦਾ ਆਪ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਸਤਿਜੁਗ ਸਾਚਾ ਧਰਨਾ ਉਪਰ ਜਗਤ, ਜਾਗਰਤ ਜੋਤ ਕਰ ਰੁਸ਼ਨਾਈਆ। ਸੰਤ ਸੁਹੇਲੇ ਪਰਗਟਾਉਣੇ ਭਗਤ, ਭਾਵਨਾ ਅੰਦਰੋਂ ਫੋਲ ਫੁਲਾਈਆ। ਨਿਰਗੁਣ ਧਾਰ ਦੇ ਕੇ ਦਰਸ, ਕੂੜ ਕਲਪਨਾ ਦੇਣੀ ਮਿਟਾਈਆ। ਜਗਤ ਵਾਸਨਾ ਰਹਿਣ ਨਹੀਂ ਦੇਣੀ ਹਰਸ, ਕੂੜੀ ਦਏ ਖਪਾਈਆ। ਮਾਣ ਦਵਾ ਕੇ ਉਪਰ ਫ਼ਰਸ਼, ਅਰਸ਼ ਜੋਤੀ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਵਾਰਾ ਏਕੰਕਾਰਾ ਇਕ ਇਕੱਲਾ ਆਪ ਖੁਲ੍ਹਾਈਆ। ਸਤਿਜੁਗ ਕਹੇ ਮੇਰਾ ਵਕਤ ਹੋਣਾ ਸੁਹਾਵਣਾ,
❋
❋
ਹਰਿ ਸੋਹਣੀ ਬਣਤ ਬਣਾਈਆ। ਨੌਂ ਖੰਡ ਪ੍ਰਿਥਮੀ ਸੱਤ ਦੀਪ ਇਕੋ ਨਾਮ ਜਪਾਵਣਾ, ਦੂਜਾ ਰਾਗ ਨਾ ਕੋਇ ਅਲਾਈਆ। ਪੁਰਖ ਅਕਾਲਾ ਹਰਿ ਸੱਜਣ ਇਸ਼ਟ ਮਨਾਵਣਾ, ਦੂਸਰ ਸੀਸ ਨਾ ਕੋਇ ਝੁਕਾਈਆ। ਘਰ ਮੰਦਰ ਦੀਪਕ ਇਕ ਜਗਾਵਣਾ, ਅੰਧ ਅੰਧੇਰਾ ਦਏ ਗਵਾਈਆ। ਆਤਮ ਪਰਮਾਤਮ ਪਰਮਾਤਮ ਆਤਮ ਭੇਵ ਖੁਲ੍ਹਾਵਣਾ, ਖ਼ਾਲਕ ਖ਼ਲਕ ਵੇਖ ਵਖਾਈਆ। ਸਚ ਸਰੋਵਰ ਸਚ ਦਵਾਰ ਅਗੰਮਾ ਹੋਵੇ ਨਹਾਵਣਾ, ਅੱਠ ਸੱਠ ਤੀਰਥ ਲੇਖਾ ਦਏ ਚੁਕਾਈਆ। ਪੁਰਖ ਅਕਾਲਾ ਦੀਨ ਦਿਆਲਾ ਸਾਚਾ ਪਕੜੇ ਦਾਮਨਾ, ਦਾਮਨਗੀਰ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਧੁਰ ਦਾ ਵਰ, ਹਰਿ ਦਾਤਾ ਬੇਪਰਵਾਹੀਆ। ਸਤਿਜੁਗ ਕਹੇ ਪ੍ਰਭ ਕਿਰਪਾ ਕਰੇ ਅਪਾਰ, ਅਪਰੰਪਰ ਦਇਆ ਕਮਾਈਆ। ਕਲਜੁਗ ਕੂੜੀ ਕਿਰਿਆ ਮਾਤ ਨਿਵਾਰ, ਮਮਤਾ ਮੋਹ ਦਏ ਗਵਾਈਆ। ਸਾਚੀ ਸਿਖਿਆ ਇਕ ਸਿਖਾਲ, ਸਾਚਾ ਪੜਦਾ ਆਪ ਉਠਾਈਆ। ਝਗੜਾ ਰਹੇ ਨਾ ਸ਼ਾਹ ਕੰਗਾਲ, ਊਚ ਨੀਚ ਇਕੋ ਰੰਗ ਰੰਗਾਈਆ। ਸਚ ਦਵਾਰਾ ਵਖਾ ਸੱਚੀ ਧਰਮਸਾਲ, ਕਾਇਆ ਕਾਅਬਾ ਇਕ ਵਡਿਆਈਆ। ਗ੍ਰਹਿ ਮੰਦਰ ਬੈਠ ਕਰੇ ਸੰਭਾਲ, ਸੁਰਤੀ ਸ਼ਬਦੀ ਜੋੜ ਜੁੜਾਈਆ। ਸੰਤ ਸੁਹੇਲੇ ਲਏ ਭਾਲ, ਭਗਤ ਭਗਵਾਨ ਰੰਗ ਰੰਗਾਈਆ। ਜਿਨ੍ਹਾਂ ਪੋਹ ਨਾ ਸਕੇ ਕਾਲ, ਮਹਾਂਕਾਲ ਨਾ ਭੈ ਵਖਾਈਆ। ਤ੍ਰੈਗੁਣ ਮਾਇਆ ਤੋੜ ਜੰਜਾਲ, ਜਾਗਰਤ ਜੋਤ ਕਰੇ ਰੁਸ਼ਨਾਈਆ। ਅੰਤ ਕੰਤ ਭਗਵੰਤ ਸਾਚੇ ਸੰਤ ਕਰੇ ਸੰਭਾਲ, ਸੰਬਲ ਬਹਿ ਕੇ ਖੇਲ ਖਿਲਾਈਆ। ਜਿਸ ਨੂੰ ਝੁਕਦੇ ਗੁਰੂ ਅਵਤਾਰ, ਪੈਗ਼ੰਬਰ ਸੀਸ ਨਿਵਾਈਆ। ਸੋ ਕਲ ਕਲਕੀ ਲਏ ਅਵਤਾਰ, ਜੋਤੀ ਜਾਤਾ ਡਗਮਗਾਈਆ। ਏਥੇ ਓਥੇ ਦੋ ਜਹਾਨਾਂ ਨਿਰਗੁਣ ਸਰਗੁਣ ਪਾਵੇ ਸਾਰ, ਸਚ ਸਵਾਮੀ ਅੰਤਰਜਾਮੀ ਵੇਖਣਹਾਰਾ ਥਾਉਂ ਥਾਈਂਆ। ਚੁਰਾਸੀ ਵਿਚੋਂ ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਲੱਭ ਕੇ ਆਪਣੇ ਲਾਲ, ਲਾਲ ਗੁਲਾਲਾ ਆਪਣਾ ਰੰਗ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅੰਤ ਜੁਗਾ ਜੁਗੰਤ ਨਿਰਗੁਣ ਸਰਗੁਣ ਕਰੇ ਸਦਾ ਪ੍ਰਿਤਪਾਲ, ਪ੍ਰਿਤਪਾਲਕ ਖ਼ਾਲਕ ਮਾਲਕ ਇਕੋ ਧੁਰਦਰਗਾਹੀਆ।