ਪੁਸਤਕਾਲਾਭਾਗ ੨੨

੬ ਕੱਤਕ ਸ਼ਹਿਨਸ਼ਾਹੀ ਸੰਮਤ ੫ ਕਰਨੈਲ ਸਿੰਘ, ਜਰਨੈਲ ਸਿੰਘ ਦੇ ਗ੍ਰਹਿ ਪਿੰਡ ਰਾਜੋ ਕੇ

ਸਤਿਗੁਰ ਸ਼ਬਦ ਪੁਰਖ ਅਕਾਲ ਕੀਤਾ ਸਜਦਾ, ਦਰਗਹ ਸਾਚੀ ਸਚਖੰਡ ਦਵਾਰੇ ਸੀਸ ਨਿਵਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਮੈਂ ਤੇਰਾ ਬਰਦਾ, ਪਰਵਰਦਿਗਾਰ ਸਾਂਝੇ ਯਾਰ ਤੇਰੀ ਸਰਨਾਈਆ। ਮੈਂ ਸਦੀ ਚੌਧਵੀਂ ਖੇਲ ਵੇਖਿਆ ਘਰ ਘਰ ਦਾ, ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਫੋਲ ਫੁਲਾਈਆ। ਰਸਨਾ ਜਿਹਵਾ ਬੱਤੀ ਦੰਦ ਮਾਨਵ ਤੈਨੂੰ ਯਾਦ ਕਰਦਾ, ਹਿਰਦੇ ਵਿਚ ਨਾ ਕੋਇ ਵਸਾਈਆ। ਸਾਚੀ ਮੰਜ਼ਲ ਕੋਇ ਨਾ ਚੜ੍ਹਦਾ, ਅਧਵਾਟੇ ਬੈਠੀ ਕੂੜ ਲੋਕਾਈਆ। ਇਸ਼ਨਾਨ ਕਰੇ ਨਾ ਕੋਈ ਤੇਰੇ ਸਰੋਵਰ ਸਰ ਦਾ, ਦੁਰਮਤ ਮੈਲ ਨਾ ਕੋਇ ਧਵਾਈਆ। ਸਰਨ ਚਰਨ ਕੋਇ ਨਾ ਪੜਦਾ, ਧੂੜੀ ਖ਼ਾਕ ਨਾ ਕੋਇ ਰਮਾਈਆ। ਮੈਂ ਹੈਰਾਨ ਹੋ ਗਿਆ ਕੀ ਖੇਲ ਨਰਾਇਣ ਨਰ ਦਾ, ਕੀ ਕਲ ਰਿਹਾ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਰਿਹਾ ਸੁਣਾਈਆ। ਸਤਿਗੁਰ ਸ਼ਬਦ ਕਹੇ ਪ੍ਰਭੂ ਮੈਂ ਸਭ

❋

❋

ਦੇ ਅੰਦਰ ਮਾਰੀ ਝਾਕੀ, ਨਿਰੰਤਰ ਵੇਖ ਵਖਾਈਆ। ਸਾਚਾ ਮਿਲੇ ਕੋਈ ਨਾ ਸਾਥੀ, ਸਗਲਾ ਸੰਗ ਨਾ ਕੋਇ ਬਣਾਈਆ। ਚਾਰੋਂ ਕੁੰਟ ਅੰਧੇਰੀ ਰਾਤੀ, ਨਿਰਗੁਣ ਨੂਰ ਨਾ ਕੋਇ ਰੁਸ਼ਨਾਈਆ। ਮਨੂਆ ਮੰਨੇ ਕਿਸੇ ਨਾ ਆਖੀ, ਕਲਪਣਾ ਕੂੜ ਰਹੀ ਕੁਰਲਾਈਆ। ਪੈਗ਼ੰਬਰ ਕਰੇ ਕੋਈ ਨਾ ਰਾਖੀ, ਅਵਤਾਰ ਸੀਸ ਹੱਥ ਨਾ ਕੋਇ ਟਿਕਾਈਆ। ਜੀਵਣ ਵਿਚੋਂ ਬਦਲੇ ਨਾ ਕਿਸੇ ਹਯਾਤੀ, ਆਬੇ ਹਯਾਤ ਨਾ ਕੋਇ ਪਿਆਈਆ। ਦੀਨ ਮਜ਼੍ਹਬ ਦਾ ਝਗੜਾ ਮੁਕਿਆ ਨਾ ਕਾਗ਼ਜ਼ਾਤੀ, ਚਾਰ ਜੁਗ ਦੇ ਸ਼ਾਸਤਰ ਰਹੇ ਲੜਾਈਆ। ਮੇਰੇ ਅੰਤਰ ਅਗੰਮੀ ਧਾਰ ਭਾਖੀ, ਪਾਰਬ੍ਰਹਮ ਦਿਆਂ ਜਣਾਈਆ। ਜਿਹੜੀ ਗੋਬਿੰਦ ਸਿੱਖੀ ਬਣਾਈ ਇਕ ਸੱਤ ਪੰਜ ਛੇ ਉਤੇ ਵਸਾਖੀ, ਸ਼ਬਦੀ ਧਾਰ ਨਾਲ ਪਰਗਟਾਈਆ। ਉਹਦੀ ਰਹੇ ਨਾ ਸਚ ਜਮਾਤੀ, ਨਾਤਾ ਪ੍ਰੇਮ ਰਹੇ ਤੁੜਾਈਆ। ਸਾਚੀ ਮੰਜ਼ਲ ਤੇਰੀ ਚੜ੍ਹੇ ਕੋਈ ਨਾ ਘਾਟੀ, ਸਚ ਦਵਾਰੇ ਮਿਲਣ ਕੋਇ ਨਾ ਆਈਆ। ਉਠ ਵੇਖ ਪੁਰਖ ਅਕਾਲ ਪੁਰਖ ਅਬਿਨਾਸ਼ੀ, ਮਿਹਰਵਾਨ ਮਿਹਰਵਾਨ ਮਿਹਰਵਾਨ ਮਹਿਬੂਬ ਆਪਣੀ ਦਇਆ ਕਮਾਈਆ। ਸਾਚੇ ਮੰਡਲ ਗੋਪੀ ਕਾਹਨ ਪਾਏ ਕੋਈ ਨਾ ਰਾਸੀ, ਧਰਮ ਧਾਰ ਨਾ ਕੋਇ ਜਣਾਈਆ। ਮੈਂ ਸਭ ਦੀ ਵਾਸਨਾ ਅੰਦਰ ਵੜ ਕੇ ਵਾਚੀ, ਵਾਚਕ ਵੇਖੀ ਜਗਤ ਲੋਕਾਈਆ। ਮੈਨੂੰ ਤੇਰੇ ਦਰ ਤੇ ਆਵੇ ਹਾਸੀ, ਹੱਸ ਕੇ ਦਿਆਂ ਸੁਣਾਈਆ। ਸਾਬਤ ਰਿਹਾ ਨਾ ਕੋਈ ਪੰਡਤ ਕਾਸ਼ੀ, ਕਲਜੁਗ ਕਲਾ ਦਿਤੀ ਵਰਤਾਈਆ। ਮੁੱਲਾ ਸ਼ੇਖ਼ ਪੁਛੇ ਕੋਇ ਨਾ ਵਾਤੀ, ਵਾਤਾਵਰਨ ਬਦਲਿਆ ਜਗਤ ਲੋਕਾਈਆ। ਰੂਹ ਬੁਤ ਹੋਏ ਕੋਇ ਨਾ ਪਾਕੀ, ਪਤਤ ਪੁਨੀਤ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਸਤਿਗੁਰ ਸ਼ਬਦ ਕਹੇ ਮੈਂ ਵੇਖਿਆ ਮਦੀਨਾ ਮੱਕਿਆ, ਕਾਅਬੇ ਹੁਜਰੇ ਫੋਲ ਫੁਲਾਈਆ। ਭੱਜਿਆ ਮੰਦਰ ਮੱਠਿਆ, ਸ਼ਿਵਾਲੇ ਪੜਦਾ ਲਾਹੀਆ। ਤੇਰੇ ਪ੍ਰੇਮ ਕੋਈ ਨਾ ਰੱਤਿਆ, ਰਤਨ ਅਮੋਲਕ ਹੀਰਾ ਰੂਪ ਨਾ ਕੋਇ ਬਦਲਾਈਆ। ਮੈਂ ਹੋ ਗਿਆ ਹੱਕਾ ਬੱਕਿਆ, ਹੈਰਾਨੀ ਮੇਰੇ ਅੰਦਰ ਆਈਆ। ਵਾਹਵਾ ਤੇਰਾ ਖੇਲ ਪੁਰਖ ਸਮਰਥਿਆ, ਵਡ ਦਾਤੇ ਤੇਰੀ ਬੇਪਰਵਾਹੀਆ। ਸਦੀ ਚੌਧਵੀਂ ਘਰ ਘਰ ਪਾਇਆ ਰੱਟਿਆ, ਸਾਂਤਕ ਸਤਿ ਨਾ ਕੋਇ ਜਣਾਈਆ। ਆਪਣਾ ਨਾਮ ਬਜ਼ਾਰਾਂ ਵਿਚ ਵੇਚਿਆ ਨਾਲ ਟਕਿਆਂ, ਕੀਮਤ ਗ੍ਰੰਥਾਂ ਵਾਲੀ ਪਾਈਆ। ਪੈਗ਼ੰਬਰਾਂ ਪੂਰਾ ਹੋਣ ਲੱਗਾ ਠੇਕਿਆ, ਪਟਨੇ ਵਾਲਾ ਦਏ ਗਵਾਹੀਆ। ਤੇਰਾ ਖੇਲ ਅਲਖ ਅਲੱਖਿਆ, ਲਖ ਸਕੇ ਕੋਇ ਨਾ ਰਾਈਆ। ਤੂੰ ਆਪਣਾ ਭੇਵ ਕਿਸੇ ਨਾ ਦੱਸਿਆ, ਚਾਰੇ ਜੁਗ ਬੇਅੰਤ ਬੇਅੰਤ ਬੇਅੰਤ ਕਹਿ ਕੇ ਤੈਨੂੰ ਗਏ ਗਾਈਆ। ਚਾਰੋਂ ਕੁੰਟ ਵੇਖ ਜਗਤ ਜਹਾਨ ਜਾਏ ਮੱਚਿਆ, ਤ੍ਰੈਗੁਣ ਅਗਨੀ ਤਤ ਤਪਾਈਆ। ਨਾਮ ਬੀਜ ਕੋਈ ਨਾ ਵਤਿਆ, ਤਨ ਵਜੂਦ ਹਰਾ ਸਿੰਚ ਨਾ ਕੋਇ ਕਰਾਈਆ। ਕਲਜੁਗ ਖੇਲ ਬਾਜ਼ੀਗਰ ਨਟਿਆ, ਸਵਾਂਗੀ ਆਪਣਾ ਸਵਾਂਗ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਵਾਰ ਏਕੰਕਾਰ ਦਰ ਤੇਰੇ ਅਲਖ ਜਗਾਈਆ। ਸਤਿਗੁਰ ਸ਼ਬਦ ਕਹੇ ਮੇਰੇ ਮਹਿਬੂਬ, ਮੁਹੱਬਤ ਵਿਚ ਦਿਆਂ ਜਣਾਈਆ। ਤੇਰਾ ਧਾਮ ਆਲੀਸ਼ਾਨ ਅਰੂਜ, ਅਰਸ਼ ਫ਼ਰਸ਼ ਤੇਰੀ ਵਡਿਆਈਆ। ਆਪਣੀ ਮੰਜ਼ਲ ਵੇਖ ਮਕਸੂਦ, ਮਹਿਬਾਨ ਬੀਦੋ ਬੀਖ਼ੈਰ ਯਾ ਅਲਾਹ ਤੇਰੀ ਸਰਨਾਈਆ। ਮੈਂ ਦਰ ਤੇਰੇ ਮੌਜੂਦ, ਹਾਜ਼ਰ ਹੋ ਕੇ ਰਿਹਾ ਜਣਾਈਆ। ਦਰੋਹੀ ਕਲਜੁਗ ਕੂੜੀ ਕਿਰਿਆ ਸਦੀ ਚੌਧਵੀਂ ਕਰ ਨੇਸਤੋ ਨਾਬੂਦ, ਜੜ੍ਹ ਧਰਨੀ ਧਰਤ ਧਵਲ ਦੇ ਉਖੜਾਈਆ। ਮਾਇਆ ਮਮਤਾ ਕਰੇ ਕੂਚ, ਕੂਚਾ ਗਲੀ ਕਰ ਸਫ਼ਾਈਆ। ਜਿਸ

❋

❋

ਕਾਰਨ ਗੋਬਿੰਦ ਬੱਚੇ ਗਏ ਝੂਜ, ਅਜੀਤ ਜੁਝਾਰ ਦੇਣ ਗਵਾਹੀਆ। ਦੀਨ ਦੁਨੀ ਵਿਚੋਂ ਕਢ ਦੇ ਦੂਜ, ਇਕੋ ਆਪਣਾ ਰੰਗ ਰੰਗਾਈਆ। ਪੁਰਖ ਅਕਾਲੇ ਤੇਰੀ ਹੋਵੇ ਪੂਜ, ਸਿਲ ਪਾਹਨ ਪਾਥਰ ਸੀਸ ਨਾ ਕੋਇ ਨਿਵਾਈਆ। ਕੂੜ ਵਿਕਾਰ ਹੰਕਾਰ ਕਾਇਆ ਮੰਦਰ ਅੰਦਰ ਹੂੰਝ, ਸ਼ਬਦੀ ਧਾਰ ਕਰ ਸਫ਼ਾਈਆ। ਸਭ ਦੀ ਨਿਰਮਲ ਕਰ ਬੁਧ, ਸ੍ਰੇਸ਼ਟ ਆਪਣਾ ਰੰਗ ਰੰਗਾਈਆ। ਤੁਧ ਬਿਨ ਅਵਰ ਲਏ ਕੋਈ ਨਾ ਸੁੱਧ, ਬਸੁੱਧਾ ਦਏ ਦੁਹਾਈਆ। ਸ੍ਰਿਸ਼ਟੀ ਕਰਨਹਾਰੀ ਯੁੱਧ, ਝਗੜੇ ਵਿਚ ਦਿਸੇ ਮਾਤ ਹਲਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਸਤਿਗੁਰ ਸ਼ਬਦ ਕਹੇ ਮੇਰੇ ਪੁਰਖ ਅਕਾਲੇ, ਸਾਹਿਬ ਤੇਰੀ ਵਡਿਆਈਆ। ਫਲ ਰਿਹਾ ਕਿਸੇ ਨਾ ਡਾਲੇ, ਪਤ ਟਹਿਣੀ ਸਿੰਮਲ ਰੂਪ ਲਹਿਰਾਈਆ। ਵੇਖ ਖੇਲ ਆਪਣਾ ਹਾਲੇ, ਹਾਲਤ ਵਿਗੜੀ ਜਗਤ ਲੋਕਾਈਆ। ਦੀਨ ਦੁਨੀ ਦੇ ਬਦਲ ਗਏ ਚਾਲੇ, ਚਾਰੋਂ ਕੁੰਟ ਰਹੀ ਕੁਰਲਾਈਆ। ਤੇਰੇ ਨਾਮ ਦੀ ਘਾਲ ਕੋਈ ਨਾ ਘਾਲੇ, ਕਾਮ ਕਰੋਧ ਲੋਭ ਮੋਹ ਹੰਕਾਰ ਘਰ ਘਰ ਡੇਰਾ ਲਾਈਆ। ਸਭ ਦਾ ਅੰਤਮ ਹੱਲ ਕਰ ਸਵਾਲੇ, ਮਿਹਰਵਾਨ ਪ੍ਰਭ ਆਪਣੀ ਦਇਆ ਕਮਾਈਆ। ਜੋ ਸ਼ਬਦ ਸੰਦੇਸ਼ਾ ਦੇ ਕੇ ਗਿਆ ਨਾਨਕ ਸਤਿਗੁਰ ਬਾਲੇ, ਅਗੰਮ ਅਥਾਹ ਆਪ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਤੇਰੀ ਵੱਜੇ ਨਾਮ ਵਧਾਈਆ। ਸਤਿਗੁਰ ਸ਼ਬਦ ਕਹੇ ਪ੍ਰਭ ਮੈਂ ਵੇਖੀ ਤੇਰੀ ਭਜਨ ਬੰਦਗੀ, ਹਰ ਘਟ ਅੰਤਰ ਫੋਲ ਫੁਲਾਈਆ। ਵਸਤ ਮਿਲੇ ਨਾ ਕਿਸੇ ਅਨੰਦ ਦੀ, ਨਿਜਾਨੰਦ ਪਰਮਾਨੰਦ ਵਿਚ ਨਾ ਕੋਇ ਸਮਾਈਆ। ਲਿਵ ਛੁੱਟੇ ਨਾ ਕੂੜ ਕੁੜਿਆਰੇ ਗੰਦ ਦੀ, ਅੰਮ੍ਰਿਤ ਰਸ ਨਾ ਕੋਇ ਚਖਾਈਆ। ਸਮਝ ਆਏ ਨਾ ਕਿਸੇ ਬ੍ਰਹਮ ਹੰ ਦੀ, ਆਤਮ ਪਰਮਾਤਮ ਜੋੜ ਨਾ ਕੋਇ ਜੁੜਾਈਆ। ਜੋਤ ਨਜ਼ਰ ਨਾ ਆਏ ਤੇਰੇ ਗੋਬਿੰਦ ਚੰਨ ਦੀ, ਚਾਰੋਂ ਕੁੰਟ ਅੰਧੇਰਾ ਛਾਈਆ। ਮੇਰੀ ਆਸਾ ਸਾਹਿਬ ਸੁਲਤਾਨ ਇਕੋ ਮੰਗ ਮੰਗਦੀ, ਮਾਂਗਤ ਹੋ ਝੋਲੀ ਡਾਹੀਆ। ਦੀਨ ਦੁਨੀ ਖੇਲ ਵੇਖ ਭੁੱਖ ਨੰਗ ਦੀ, ਦੁਖੀਆਂ ਦਰਦ ਨਾ ਕੋਇ ਗਵਾਈਆ। ਸੁਤ ਸ਼ਬਦ ਧਾਰ ਕੋਈ ਨਾ ਗੰਢਦੀ, ਅੰਤਰ ਨਿਰੰਤਰ ਰੰਗ ਨਾ ਕੋਇ ਚੜ੍ਹਾਈਆ। ਚਾਰੋਂ ਕੁੰਟ ਤਿਆਰੀ ਜੰਗ ਦੀ, ਝਗੜੇ ਵਿਚ ਸਰਬ ਦੁਹਾਈਆ। ਵੇਖ ਖੇਲ ਆਪਣੀ ਵਰਭੰਡ ਦੀ, ਬ੍ਰਹਿਮੰਡ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਆਸਾ ਪੂਰ ਕਰਾਈਆ। ਪੁਰਖ ਅਕਾਲ ਕਹੇ ਸੁਣ ਸ਼ਬਦ ਮੇਰੇ ਦੁਲਾਰੇ, ਦੂਲ੍ਹੇ ਧੁਰ ਦੇ ਦਿਆਂ ਦ੍ਰਿੜਾਈਆ। ਔਹ ਵੇਖ ਤੇਈ ਅਵਤਾਰੇ, ਦਰ ਬੈਠੇ ਸੀਸ ਨਿਵਾਈਆ। ਤੱਕ ਹਜ਼ਰਤ ਈਸਾ ਮੂਸਾ ਮੁਹੰਮਦ ਬਣੇ ਭਿਖਾਰੇ, ਖ਼ਾਲੀ ਝੋਲੀਆਂ ਅੱਗੇ ਡਾਹੀਆ। ਗੁਰੂ ਧਾਰ ਵੇਖ ਵਣਜਾਰੇ, ਵਣਜ ਇਕੋ ਇਕ ਸਮਝਾਈਆ। ਸਭ ਦੇ ਲਹਿਣੇ ਦੇਣੇ ਪੂਰੇ ਕਰਨੇ ਵਿਚ ਸੰਸਾਰੇ, ਸੰਸਾਰੀ ਭੰਡਾਰੀ ਸੰਘਾਰੀ ਨਾਲ ਮਿਲਾਈਆ। ਕਰਨੀ ਖੇਲ ਆਪ ਨਿਰੰਕਾਰੇ, ਨਿਰਗੁਣ ਨਿਰਵੈਰ ਹੁਕਮ ਵਰਤਾਈਆ। ਜਿਸ ਨੇ ਪੰਧ ਮੁਕਾਉਣੇ ਜੁਗ ਚਾਰੇ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਲੇਖਾ ਦਏ ਚੁਕਾਈਆ। ਸਤਿਜੁਗ ਸਾਚੇ ਦਏ ਹੁਲਾਰੇ, ਸਤਿ ਸਤਿਵਾਦੀ ਆਪ ਉਠਾਈਆ। ਹੁਕਮ ਦੇਵੇ ਸੱਚੀ ਸਰਕਾਰੇ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸਾਚੀ ਕਾਰ ਕਮਾਈਆ। ਪੁਰਖ ਅਕਾਲ ਕਿਹਾ ਸੁਣ ਅਗੰਮੀ ਸ਼ਬਦ ਸੁਤ , ਸਤਿ ਦਿਆਂ ਸਮਝਾਈਆ। ਇਹ ਖੇਲ ਅਬਿਨਾਸ਼ੀ ਅਚੁਤ, ਚਾਰੇ ਕੁੰਟ ਖੋਜ ਖੁਜਾਈਆ।

❋

❋

ਕਲਜੁਗ ਵਿਚ ਸਤਿਜੁਗ ਸੁਹਾਉਣੀ ਰੁਤ, ਰੁਤੜੀ ਆਪਣੇ ਨਾਲ ਮਹਿਕਾਈਆ। ਪਵਿੱਤਰ ਕਰਨੇ ਕਾਇਆ ਬੁਤ, ਬੁਤਖ਼ਾਨਿਆਂ ਕਰੇ ਸਫ਼ਾਈਆ। ਤੂੰ ਵੀ ਮੇਰੀ ਧਾਰੋਂ ਜਾਣਾ ਉਠ, ਨਿਰਗੁਣ ਧਾਰ ਲੈ ਅੰਗੜਾਈਆ। ਕਲਜੁਗ ਕੂੜੀ ਕਿਰਿਆ ਜੜ੍ਹ ਦੇਣੀ ਪੁੱਟ, ਧਰਨੀ ਧਰਤ ਧਵਲ ਰਹਿਣ ਨਾ ਪਾਈਆ। ਫੇਰ ਸਵਾਧਾਨ ਹੋ ਕੇ ਲਈਂ ਪੁਛ, ਨਿਉਂ ਨਿਉਂ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰਗਹ ਸਚ ਦਿਆਂ ਜਣਾਈਆ। ਸ਼ਬਦ ਸੁਤ ਦਇਆ ਧਾਰ, ਦਇਆ ਕਮਾਵਾਂਗਾ। ਖੇਲ ਕਰ ਸੰਸਾਰ, ਕੂੜੀ ਕਿਰਿਆ ਮੇਟ ਮਿਟਾਵਾਂਗਾ। ਸ਼ਬਦ ਜੋਤ ਅਗੰਮ ਅਪਾਰ, ਨੂਰ ਜ਼ਹੂਰ ਚਮਕਾਵਾਂਗਾ। ਕੂੜੀ ਕਿਰਿਆ ਕਰ ਗ੍ਰਿਫ਼ਤਾਰ, ਸ਼ਬਦੀ ਡੋਰੀ ਤੰਦ ਬੰਧਾਵਾਂਗਾ। ਹੁਕਮੇ ਅੰਦਰ ਰੱਖ ਪੈਗ਼ੰਬਰ ਅਵਤਾਰ, ਗੁਰੂ ਗੁਰਦੇਵ ਇਕ ਜਣਾਵਾਂਗਾ। ਕਾਲੀ ਰੈਣ ਮੇਟ ਕੇ ਧੂੰਆਂਧਾਰ, ਨੂਰੀ ਜੋਤ ਚੰਦ ਚਮਕਾਵਾਂਗਾ। ਸਤਿ ਸਚ ਦਾ ਕਰ ਜੈਕਾਰ, ਕਲਮਾ ਇਕੋ ਨਾਮ ਪੜ੍ਹਾਵਾਂਗਾ। ਧਰਮ ਦੀ ਧਾਰ ਤੇਰਾ ਪਿਆਰ, ਪਿਤਾ ਪੂਤ ਗੋਦ ਸੁਹਾਵਾਂਗਾ। ਏਕਾ ਰੰਗ ਰੰਗਾ ਕੇ ਪੁਰਖ ਨਾਰ, ਨਰ ਨਰਾਇਣ ਡੰਕ ਵਜਾਵਾਂਗਾ। ਸਤਿਜੁਗ ਸਚ ਹੋਏ ਅਧਾਰ, ਉਦਰ ਆਪਣੇ ਵਿਚੋਂ ਪਰਗਟਾਵਾਂਗਾ। ਇਹ ਖੇਲ ਅਲਖ ਅਗੋਚਰ ਕਰੇ ਅਗੰਮ ਅਪਾਰ, ਅਪਰੰਪਰ ਆਪਣੀ ਕਾਰ ਕਮਾਵਾਂਗਾ। ਜੋ ਕਹਿ ਕੇ ਗਏ ਪੈਗ਼ੰਬਰ ਗੁਰੂ ਅਵਤਾਰ, ਭਵਿਖਤ ਸਭ ਦੇ ਵੇਖ ਵਖਾਵਾਂਗਾ। ਪੇਸ਼ੀਨਗੋਈਆਂ ਰੱਖਾਂ ਆਪਣੇ ਨਾਲ, ਨਿਤ ਨਵਿਤ ਆਪਣਾ ਖੇਲ ਖਿਲਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਮਾਰਗ ਆਪ ਵਖਾਵਾਂਗਾ। ਸਤਿਗੁਰ ਸ਼ਬਦ ਕਹੇ ਪ੍ਰਭ ਸਾਚਾ ਮਾਰਗ ਲਾ ਦੇ ਜਗ, ਜਾਗਰਤ ਜੋਤ ਕਰ ਰੁਸ਼ਨਾਈਆ। ਤ੍ਰੈਗੁਣ ਮਾਇਆ ਬੁਝਾ ਦੇ ਅੱਗ ਅਗਨੀ ਤਤ ਨਾ ਕੋਇ ਤਪਾਈਆ। ਨੂਰੀ ਦਰਸ ਦੇ ਉਪਰ ਸ਼ਾਹਰਗ, ਨੌਂ ਦਵਾਰੇ ਡੇਰਾ ਢਾਹੀਆ। ਤੇਰਾ ਖੇਲ ਸੂਰੇ ਸਰਬਗ, ਕਾਇਆ ਮੰਦਰ ਅੰਦਰ ਵੇਖ ਵਖਾਈਆ। ਬਿਨ ਕਾਅਬਿਓ ਕਰਾ ਦੇ ਹੱਜ, ਹੁਜਰਾ ਇਕੋ ਇਕ ਸੁਹਾਈਆ। ਦੀਨ ਮਜ਼੍ਹਬ ਦੀ ਮੇਟ ਦੇ ਹੱਦ, ਮਾਨਵ ਮਾਨਸ ਮਾਨੁਖ ਇਕੋ ਰੰਗ ਰੰਗਾਈਆ। ਸਾਰੇ ਪੁਰਖ ਅਕਾਲ ਤੇਰੀ ਯਦ, ਤੂੰ ਇਕੋ ਜੰਮਣ ਵਾਲੀ ਪਿਤਾ ਮਾਈਆ। ਕਿਉਂ ਤੇਰੀ ਆਤਮਾ ਤੈਨੂੰ ਗਈ ਛਡ, ਲੋਕਮਾਤ ਹੋਈ ਪਰਾਈਆ। ਧਰਮ ਨਿਸ਼ਾਨਾ ਇਕੋ ਗੱਡ, ਚਾਰ ਕੁੰਟ ਦਏ ਹਿਲਾਈਆ। ਸੰਤ ਸੁਹੇਲੇ ਆਪਣੇ ਸੱਦ, ਭਰਮ ਸਭ ਦਾ ਮੇਟ ਮਿਟਾਈਆ। ਤੇਰਾ ਨੂਰ ਤੈਥੋਂ ਰਹੇ ਨਾ ਕਦੇ ਅਲੱਗ, ਵੱਖਰਾ ਦਰ ਨਾ ਕਦੇ ਸਮਝਾਈਆ। ਪੁਰਖ ਅਕਾਲੇ ਦੀਨ ਦਿਆਲੇ ਔਹ ਵੇਖ ਕਲਜੁਗ ਜੀਵ ਬਣੇ ਕੱਗ, ਹੰਸ ਰੂਪ ਨਾ ਕੋਇ ਪਰਗਟਾਈਆ। ਜਗਤ ਪਿਆਲੇ ਪੀ ਕੇ ਮਦਿ, ਨਾਮ ਖ਼ੁਮਾਰੀ ਨਾ ਕੋਇ ਰਖਾਈਆ। ਬਾਹਰੋਂ ਬਣੇ ਬਗੜੇ ਬਪ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਦੇ ਧੁਰ ਦਾ ਵਰ, ਸਚ ਸਾਚੀ ਖੇਲ ਖਿਲਾਈਆ। ਪੁਰਖ ਅਕਾਲ ਕਹੇ ਸ਼ਬਦ ਸੁਤ ਔਹ ਵੇਖ ਨਜ਼ਾਰਾ, ਨਜ਼ਰੀਆ ਦਿਆਂ ਬਦਲਾਈਆ। ਕਲਜੁਗ ਅੰਤਮ ਕਰਾਂ ਕਿਨਾਰਾ, ਲੋਕਮਾਤ ਰਹਿਣ ਨਾ ਪਾਈਆ। ਸਤਿਜੁਗ ਸਚ ਹੋਏ ਵਰਤਾਰਾ, ਵਿਸ਼ੇਸ਼ ਵਿਦਿਆ ਇਕ ਪੜ੍ਹਾਈਆ। ਜਿਸ ਨੂੰ ਮੰਨਣ ਗੁਰੂ ਅਵਤਾਰਾ, ਪੈਗ਼ੰਬਰ ਸੀਸ ਨਿਵਾਈਆ। ਵਿਸ਼ਨ ਬ੍ਰਹਮਾ ਸ਼ਿਵ ਨਾ ਕੋਇ ਉਜਰਦਾਰਾ, ਸਾਰੇ ਨਿਉਂ ਨਿਉਂ ਲਾਗਣ ਪਾਈਆ। ਤੂੰ ਬਣਿਆ ਮੇਰਾ ਬਰਖੁਰਦਾਰਾ, ਬਦੀ ਕਲਜੁਗ ਦੇਣੀ ਗਵਾਈਆ। ਸਤਿਗੁਰ ਰੂਪ ਹੋਣਾ ਜ਼ਾਹਰਾ, ਜ਼ਾਹਰ ਜ਼ਹੂਰ ਕਰਨੀ ਰੁਸ਼ਨਾਈਆ। ਔਹ ਵੇਖ ਕੁਛ ਝਗੜਾ ਪੈਣਾ ਵਿਚ ਕਾਹਿਰਾ, ਮੁਹੰਮਦ

❋

❋

ਇਸ਼ਾਰੇ ਨਾਲ ਸਮਝਾਈਆ। ਨੌਂ ਸੌ ਵਰਗ ਮੀਲ ਦਾ ਹੋਣਾ ਦਾਇਰਾ, ਕਾਇਮ ਮੁਕਾਮ ਰਿਹਾ ਦ੍ਰਿੜਾਈਆ। ਇਹ ਖੇਲ ਪ੍ਰਭੂ ਦਾ ਗਹਿਰਾ, ਸ਼ਾਸਤਰ ਸਿਮਰਤ ਨਾ ਕੋਇ ਸਮਝਾਈਆ। ਕਲਜੁਗ ਵਖਾਏ ਆਪਣੀ ਲਹਿਰਾ, ਲਹਿਰ ਲਹਿਰ ਵਿਚੋਂ ਦਰਸਾਈਆ। ਜਿਸ ਦੀ ਸਿਫ਼ਤ ਕੋਈ ਕਰ ਨਾ ਸਕੇ ਅਕਲ ਬੁੱਧੀ ਵਿਚ ਸ਼ਾਇਰਾ, ਸ਼ਹਿਨਸ਼ਾਹ ਰਿਹਾ ਜਣਾਈਆ। ਕੋਈ ਹੋਵੇ ਨਾ ਦਾਰ ਪਹਿਰਾ, ਅੱਗੇ ਹੋ ਨਾ ਕੋਇ ਬਚਾਈਆ। ਕਲਜੁਗ ਕੂੜ ਕੁਕਰਮ ਹੋਇਆ ਬਹਿਰਾ, ਹਰਿ ਕਾ ਨਾਮ ਸੁਣਨ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਸਤਿਗੁਰ ਸ਼ਬਦ ਕਹੇ ਮੇਰੀ ਬੰਦਨਾ, ਪ੍ਰਭ ਡੰਡਾਵਤ ਸੀਸ ਨਿਵਾਈਆ। ਕਿਸ ਬਿਧ ਕੂੜੀ ਕਿਰਿਆ ਕਰੇ ਖੰਡਨਾ, ਬਿਨ ਖੜਗ ਖੰਡਾ ਚਮਕਾਈਆ। ਸਚ ਦੇਵੇ ਅਨੰਦਨਾ, ਅਨੰਦਪੁਰੀ ਵਾਲਾ ਨਾਲ ਮਿਲਾਈਆ। ਕਿਸ ਬਿਧ ਕਲਜੁਗ ਕੂੜਾ ਵੰਞਣਾ, ਸਾਹਿਬ ਸਵਾਮੀ ਦੇਣਾ ਸਮਝਾਈਆ। ਸਦੀ ਚੌਧਵੀਂ ਅੰਤਮ ਲੰਘਣਾ, ਲੋਕਮਾਤ ਰਹਿਣ ਨਾ ਪਾਈਆ। ਕਵਣ ਸੇਜ ਸੁਹਾਏ ਪਲੰਘਣਾ, ਆਸਣ ਸਿੰਘਾਸਣ ਕਵਣ ਰਖਾਈਆ। ਕਵਣ ਚਾੜ੍ਹੇਂ ਆਪਣੀ ਰੰਗਣਾ, ਰੰਗਤ ਇਕ ਰੰਗਾਈਆ। ਕਿਸ ਬਿਧ ਤੇਰਾ ਨਗਾਰਾ ਵੱਜਣਾ, ਡੰਕਾ ਸ਼ਬਦ ਕਰੇ ਸ਼ਨਵਾਈਆ। ਕਲਜੁਗ ਗੜ੍ਹ ਹੰਕਾਰੀ ਭੱਜਣਾ, ਭਾਂਡਾ ਭਰਮ ਭਉ ਭੰਨਾਈਆ। ਸਤਿਜੁਗ ਸਾਚਾ ਕਿਸ ਬਿਧ ਲੱਗਣਾ, ਲੋਕਮਾਤ ਲਏ ਅੰਗੜਾਈਆ। ਕੀ ਖੇਲ ਹੋਣਾ ਕਾਇਆ ਮਾਟੀ ਬਦਨਾ, ਸਾਢੇ ਤਿੰਨ ਹੱਥ ਦੇਣਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਪੁਰਖ ਅਕਾਲ ਕਹੇ ਮੇਰੇ ਸੁਤ ਦੁਲਾਰੇ ਇਹ ਮੇਰਾ ਇਕਬਾਲ, ਇਕਬਾਲੀ ਗੁਰ ਅਵਤਾਰ ਪੈਗ਼ੰਬਰ ਲੈਣੇ ਕਰਾਈਆ। ਵੇਖੋ ਲੋਕਮਾਤ ਆਪਣੀ ਧਰਮਸਾਲ, ਸਚ ਦਵਾਰੇ ਫੋਲ ਫੁਲਾਈਆ। ਜਲਵਾ ਰਿਹਾ ਨਾ ਕੋਇ ਜਲਾਲ, ਨੂਰੀ ਨੂਰ ਨਾ ਕੋਇ ਚਮਕਾਈਆ। ਝਗੜਾ ਤਕੋ ਸ਼ਾਹ ਕੰਗਾਲ, ਜ਼ਾਤ ਪਾਤ ਪਈ ਦੁਹਾਈਆ। ਆਤਮ ਪਰਮਾਤਮ ਮਿਲੇ ਕਿਸੇ ਨਾ ਨਾਲ, ਪਾਰਬ੍ਰਹਮ ਬ੍ਰਹਮ ਜੋੜ ਨਾ ਕੋਇ ਜੁੜਾਈਆ। ਸਚ ਦੱਸੋ ਤੁਸੀਂ ਕਿਸ ਦੀ ਕੀਤੀ ਸੰਭਾਲ, ਸੰਬਲ ਬਹਿ ਕੇ ਮੰਗ ਮੰਗਾਈਆ। ਪੁਰਖ ਅਕਾਲਾ ਬਣ ਦਲਾਲ, ਦਲਾਲੀ ਧਰਮ ਧਾਰ ਜਣਾਈਆ। ਕਲਜੁਗ ਬਦਲ ਕੇ ਆਪਣੀ ਚਾਲ, ਚਾਲ ਨਿਰਾਲੀ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਸਤਿਗੁਰ ਸ਼ਬਦ ਕਲਜੁਗ ਅੰਤ ਬਦਲਾਵਾਂਗਾ। ਬਣ ਕੇ ਧੁਰ ਦਾ ਕੰਤ, ਸੇਜ ਸੁਹੰਜਣੀ ਇਕ ਸੁਹਾਵਾਂਗਾ। ਸਤਿਜੁਗ ਚਾੜ੍ਹ ਕੇ ਅਗੰਮਾ ਰੰਗ ਬਸੰਤ, ਬਸਨ ਬਨਵਾਰੀ ਹੋ ਕੇ ਵੇਖ ਵਖਾਵਾਂਗਾ। ਸਾਚੇ ਨਾਮ ਦਾ ਦੇ ਕੇ ਮੰਤ, ਮੰਤਰ ਇਕੋ ਇਕ ਜਣਾਵਾਂਗਾ। ਬੋਧ ਅਗਾਧਾ ਬਣ ਕੇ ਪੰਡਤ, ਬੁਧੀ ਤੋਂ ਪਰੇ ਆਪ ਸਮਝਾਵਾਂਗਾ। ਹਉਮੇ ਗੜ੍ਹ ਤੋੜ ਕੇ ਹੰਗਤ, ਹੰ ਬ੍ਰਹਮ ਆਪ ਵਖਾਵਾਂਗਾ। ਚਾਰ ਵਰਨ ਬਣਾ ਕੇ ਸੰਗਤ, ਸਗਲਾ ਸੰਗ ਵਖਾਵਾਂਗਾ। ਗੁਰਮੁਖ ਕਿਸੇ ਦਰ ਨਾ ਹੋਵੇ ਮੰਗਤ, ਭਗਤ ਭਗਵਾਨ ਜੋੜ ਜੁੜਾਵਾਂਗਾ। ਜੋ ਸੰਦੇਸ਼ਾ ਦੇ ਕੇ ਗਿਆ ਸ਼ਬਦੀ ਧਾਰ ਅੰਗਦ, ਅੰਗੀਕਾਰ ਇਕ ਅਖਵਾਵਾਂਗਾ। ਸਭ ਦਾ ਲਹਿਣਾ ਦੇਣਾ ਚੁਕਾਵਾਂ ਨਕਦ, ਉਧਾਰ ਅੱਗੇ ਨਾ ਕੋਇ ਜਣਾਵਾਂਗਾ। ਸ਼ਬਦ ਸੰਦੇਸ਼ਾ ਦੇਵਾਂ ਸਖ਼ਤ, ਧੁਰ ਫ਼ਰਮਾਨਾ ਆਪ ਜਣਾਵਾਂਗਾ। ਧਰਨੀ ਕਰ ਕੇ ਸੁਹੇਲਾ ਵਕਤ, ਸੁਹੰਜਣਾ ਆਪ ਬਦਲਾਵਾਂਗਾ। ਇਕੋ ਤੇਰੀ ਸ਼ਬਦ ਗੁਰੂ ਦੀ ਸ਼ਕਤ, ਸ਼ਕਤੀ ਸਭ ਦੀ ਖਿੱਚ ਵਖਾਵਾਂਗਾ। ਕਲਜੁਗ ਵਿਚ ਸਤਿਜੁਗ

❋

❋

ਇਹੋ ਹੋਵੇ ਫ਼ਰਕ, ਫ਼ਿਕਰਾ ਇਕੋ ਨਾਮ ਦ੍ਰਿੜਾਵਾਂਗਾ। ਪਿਛਲਾ ਲਹਿਣਾ ਸਭ ਨੇ ਕਰਨਾ ਤਰਕ, ਤੁਰਤ ਅਗਲਾ ਰਾਹ ਦਰਸਾਵਾਂਗਾ। ਫਿਰੇ ਦਰੋਹੀ ਫ਼ਰਸ਼ ਅਰਸ਼, ਜ਼ਿਮੀਂ ਅਸਮਾਨਾਂ ਰੰਗ ਚੜ੍ਹਾਵਾਂਗਾ। ਗ਼ਰੀਬ ਨਿਮਾਣਿਆਂ ਉਤੇ ਕਰ ਕੇ ਤਰਸ, ਰਹਿਮਤ ਹੱਕ ਹਕੀਕਤ ਆਪ ਕਮਾਵਾਂਗਾ। ਖੇਲ ਵੇਖਣਾ ਏਸੇ ਬਰਸ, ਸੰਮਤ ਸੰਮਤੀ ਪੜਦਾ ਲਾਹਵਾਂਗਾ। ਛੱਬੀ ਪੋਹ ਖੇਲ ਅਸਚਰਜ, ਅਚਰਜ ਲੀਲਾ ਆਪ ਵਰਤਾਵਾਂਗਾ। ਗੁਰ ਅਵਤਾਰ ਪੈਗ਼ੰਬਰਾਂ ਲੈ ਕੇ ਆਉਣਾ ਧਰਮ ਦੀ ਫ਼ਰਦ, ਫ਼ੈਸਲੇ ਹੱਕੋ ਹੱਕ ਸੁਣਾਵਾਂਗਾ। ਇਕ ਜੈਕਾਰਾ ਦੋ ਜਹਾਨਾਂ ਬੋਲਣਾ ਗਰਜ, ਗ਼ਰਜ਼ ਸਭ ਦੀ ਵੇਖ ਵਖਾਵਾਂਗਾ। ਯੋਧਾ ਸੂਰਬੀਰ ਬਣ ਮਰਦਾਨਾ ਮਰਦ, ਮੁੱਦਾ ਇਕੋ ਇਕ ਦਰਸਾਵਾਂਗਾ। ਸ਼ਰਅ ਛੁਰੀ ਕਸਾਈ ਬਣੇ ਕੋਈ ਨਾ ਕਰਦ, ਕਾਤਲ ਮਕਤੂਲ ਪੰਧ ਮੁਕਾਵਾਂਗਾ। ਪੁੱਠੀ ਸਿੱਧੀ ਕਰ ਕੇ ਨਰਦ, ਨਰ ਨਰਾਇਣ ਭੇਵ ਖੁਲ੍ਹਾਵਾਂਗਾ। ਝਗੜਾ ਮੇਟਣਾ ਮਸੀਤ ਚਰਚ, ਚਰਾਗਾਹਾਂ ਜੋਤ ਪਰਗਟਾਵਾਂਗਾ। ਗ਼ਰੀਬ ਨਿਮਾਣਿਆਂ ਵੰਡ ਕੇ ਦਰਦ, ਦੁਖੀਆਂ ਆਪਣੀ ਗੋਦ ਉਠਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧਰਮ ਦਵਾਰਾ ਇਕ ਦਰਸਾਵਾਂਗਾ। ਧਰਮ ਦਵਾਰ ਇਕ ਦਰਸਾਏਗਾ। ਦੀਨ ਦਿਆਲ ਦਇਆ ਕਮਾਏਗਾ। ਪੁਰਖ ਅਕਾਲਾ ਵੇਸ ਵਟਾਏਗਾ। ਜੋਤ ਜਵਾਲਾ ਅਗਨ ਬੁਝਾਏਗਾ। ਪੂਜਾ ਮਾਲਾ ਮਣਕਾ ਫੋਲ ਫੁਲਾਏਗਾ। ਸਾਚੀ ਧਰਮਸਾਲਾ ਵੇਖ ਵਖਾਏਗਾ। ਕੌਣ ਸ਼ਾਹ ਕਵਣ ਕੰਗਾਲਾ, ਅੰਤਰ ਆਪਣਾ ਭੇਵ ਚੁਕਾਏਗਾ। ਕਲਜੁਗ ਤੋੜ ਤ੍ਰੈਗੁਣ ਜੰਜਾਲਾ, ਕੂੜੀ ਕਿਰਿਆ ਡੇਰਾ ਢਾਹੇਗਾ। ਜਿਸ ਦਾ ਅਵਤਾਰ ਪੈਗ਼ੰਬਰ ਗੁਰ ਭਵਿਖਤਾਂ ਵਿਚ ਦੇ ਕੇ ਗਏ ਅਹਿਵਾਲਾ, ਸੋ ਸਵਾਮੀ ਖੇਲ ਖਿਲਾਏਗਾ। ਲੇਖਾ ਜਾਣ ਕਾਲ ਮਹਾਂਕਾਲਾ, ਮਿਹਰਵਾਨ ਆਪਣੀ ਕਲ ਵਰਤਾਏਗਾ। ਫਲ ਰਹੇ ਕਿਸੇ ਨਾ ਡਾਲਾ, ਸਿੰਮਲ ਰੁੱਖ ਜਗਤ ਲਹਿਰਾਏਗਾ। ਜਨ ਭਗਤਾਂ ਕਰੇ ਆਪ ਸੰਭਾਲਾ, ਸੰਬਲ ਬਹਿ ਕੇ ਵੇਖ ਵਖਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਸਚਖੰਡ ਸਚ ਇਕ ਵਡਿਆਏਗਾ। ਸਤਿਗੁਰ ਸ਼ਬਦ ਕਹੇ ਮੇਰੀ ਇਕ ਅਰਜ਼ੋਈ, ਪ੍ਰਭ ਅਰਜ਼ ਦਿਆਂ ਸੁਣਾਈਆ। ਤੇਰਾ ਭਗਤ ਸੁਹੇਲਾ ਸੰਤ ਵਿਰਲਾ ਕੋਈ ਕੋਈ, ਕੋਟਾਂ ਵਿਚੋਂ ਨਜ਼ਰੀ ਆਈਆ। ਬਾਕੀ ਮਿਲੇ ਕਿਸੇ ਨਾ ਢੋਈ, ਢੋਲਕ ਛੈਣੇ ਰਹੇ ਖੜਕਾਈਆ। ਦੀਨ ਦੁਨੀ ਦੀ ਸੁਰਤੀ ਸੋਈ, ਸ਼ਬਦ ਹਲੂਣਾ ਨਾ ਕੋਇ ਲਗਾਈਆ। ਬਹੁੜੀ ਤੇਰਾ ਨਾਮ ਦਰੋਹੀ, ਹਾਏ ਹਾਏ ਕਰ ਸੁਣਾਈਆ। ਅੰਮ੍ਰਿਤ ਰਸ ਦੇਣਾ ਚੋਈ, ਨਿਝਰ ਝਿਰਨਾ ਇਕ ਝਿਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧਰਮ ਦਵਾਰ ਤੇਰੀ ਸਰਨਾਈਆ। ਧਰਮ ਦਵਾਰ ਦਾ ਬਣ ਕੇ ਮੰਗਤਾ, ਮਾਂਗਤ ਝੋਲੀ ਡਾਹੀਆ। ਪੁਰਖ ਅਕਾਲ ਮੇਟ ਦੇ ਮਮਤਾ, ਮੋਹ ਵਿਕਾਰ ਕਰ ਸਫ਼ਾਈਆ। ਗੜ੍ਹ ਰਹੇ ਨਾ ਹਉਮੇ ਹੰਗਤਾ, ਨਿਵਣ-ਸੁ-ਅੱਖਰ ਧਾਰ ਇਕ ਜਣਾਈਆ। ਸਤਿ ਸਰੂਪ ਬਣਾ ਲੈ ਆਪਣੀ ਜਨਤਾ, ਜੀਵ ਜੰਤ ਰਹੇ ਕੁਰਲਾਈਆ। ਇਕੋ ਇਸ਼ਟ ਦੇਵ ਸਵਾਮੀ ਮਨਾ ਲੈ ਆਪਣੀ ਮੰਨਤਾ, ਦੂਸਰ ਸੀਸ ਨਾ ਕੋਇ ਝੁਕਾਈਆ। ਪੂਰਬ ਕਰਮ ਦੀ ਰਹੇ ਕੋਈ ਨਾ ਚਿੰਤਾ, ਹਰਖ਼ ਸੋਗ ਗ਼ਮ ਦੇਣਾ ਗਵਾਈਆ। ਮੈਂ ਦਰ ਤੇਰੇ ਠਾਂਡੇ ਕਰਦਾ ਮਿੰਨਤਾ, ਨਿਉਂ ਨਿਉਂ ਲਾਗਾਂ ਪਾਈਆ। ਇਕ ਤੇਰੇ ਵਿਚ ਸ਼ਬਦੀ ਧਾਰ ਹਿੰਮਤਾ, ਹੌਸਲਾ ਅੱਗੇ ਦੇਣਾ ਵਧਾਈਆ। ਲੇਖਾ ਮੁਕਾਉਣਾ ਮੁਹੰਮਦ ਵਾਲੀ ਸੁੰਨਤਾ, ਸਾਹਿਬ ਸਤਿਗੁਰ ਤੇਰੀ ਬੇਪਰਵਾਹੀਆ। ਸਤਿਜੁਗ ਵਿਚ ਸੀਸ ਕੋਈ ਨਾ ਹੋਵੇ ਮੁੰਨਦਾ, ਮੁੱਛ ਦਾੜ੍ਹੀ ਨਾ ਕੋਇ ਕਟਾਈਆ। ਇਹੋ

❋

❋

ਭੰਡਾਰਾ ਤੇਰੇ ਗੁਣ ਦਾ, ਜੋ ਗੋਬਿੰਦ ਗਿਆ ਵਰਤਾਈਆ। ਝਗੜਾ ਮਿਟਾਉਣਾ ਪਾਪ ਪੁੰਨ ਦਾ, ਪੁਨਹ ਪੁਨਹ ਆਪਣਾ ਭੇਵ ਦੇਣਾ ਦਰਸਾਈਆ। ਤੂੰ ਮਾਲਕ ਖ਼ਾਲਕ ਕੁਲ ਦਾ, ਕੁਲ ਆਲਮ ਤੇਰਾ ਨਜ਼ਰੀ ਆਈਆ। ਆਦਿ ਜੁਗਾਦਿ ਜੁਗ ਚੌਕੜੀ ਤੇਰਾ ਜੀਵ ਜਹਾਨ ਭੁਲਦਾ, ਅਭੁੱਲ ਤੇਰੇ ਅੱਗੇ ਵਾਸਤਾ ਪਾਈਆ। ਤੇਰਾ ਨਾਮ ਇਕੋ ਮੁੱਲ ਦਾ, ਅਨਮੁਲੜੀ ਦਾਤ ਦੇਣੀ ਵਰਤਾਈਆ। ਤੇਰਾ ਅੰਮ੍ਰਿਤ ਕਦੇ ਨਾ ਡੁਲ੍ਹਦਾ, ਸ਼ੀਰਖ਼ਾਰ ਬੱਚੇ ਪੀ ਕੇ ਖ਼ੁਸ਼ੀ ਮਨਾਈਆ। ਤੇਰਾ ਭਗਤ ਭਗਵਾਨ ਬੂਟਾ ਕਦੇ ਨਾ ਹੁਲਦਾ, ਪੱਤ ਟਹਿਣੀ ਫੂਲ ਫਲ ਦੇਣਾ ਵਖਾਈਆ। ਤੇਰਾ ਧਰਮ ਨਿਸ਼ਾਨਾ ਝੁਲਦਾ, ਸਚਖੰਡ ਸਾਚੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਤੇਰੀ ਵੱਜੇ ਸਚ ਵਧਾਈਆ। ਪੁਰਖ ਅਕਾਲ ਕਹੇ ਮੇਰੇ ਬੱਚੇ ਨੰਨ੍ਹੇ, ਸ਼ਬਦੀ ਸ਼ਬਦ ਜਣਾਈਆ। ਸਚ ਫ਼ਰਮਾਨ ਮੇਰਾ ਮੰਨੇ, ਮਨ ਮਨਸਾ ਦੂਰ ਕਰਾਈਆ। ਕਰਨਾ ਪ੍ਰਕਾਸ਼ ਪੰਜ ਤਤ ਤੰਨੇ, ਵਜੂਦ ਮਹਿਬੂਬ ਦੇਣਾ ਦਰਸਾਈਆ। ਲੇਖਾ ਮੁਕਾਉਣਾ ਗੋਬਿੰਦ ਵਾਲੇ ਕੰਨੇ, ਕਾਇਨਾਤ ਪੜਦਾ ਦੇਣਾ ਚੁਕਾਈਆ। ਲਹਿਣਾ ਦੇਣਾ ਪੂਰਾ ਕਰਨਾ ਧੰਨੇ, ਜੋ ਜਗਤ ਗਿਆ ਸਮਝਾਈਆ। ਲੋਕਮਾਤ ਜੀਵ ਰਹਿਣ ਨਹੀਂ ਦੇਣੇ ਅੰਨ੍ਹੇ, ਨਿਜ ਨੇਤਰ ਲੋਚਣ ਨੈਣ ਅੱਖ ਖੁਲ੍ਹਾਈਆ। ਸ਼ਬਦ ਸੁਣਾਉਣਾ ਬਿਨਾ ਰਾਗ ਕੰਨੇ, ਅਨਹਦ ਨਾਦੀ ਨਾਦ ਵਜਾਈਆ। ਭੇਵ ਖੁਲਾਉਣਾ ਚੌਦਾਂ ਸੌ ਤੀਹ ਅੰਕ ਨਾਨਕ ਸ਼ਬਦ ਧਾਰ ਸਿਫ਼ਤਾਂ ਵਾਲੇ ਪੰਨੇ, ਪਰਮ ਪੁਰਖ ਪੜਦਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਵੱਜਦੀ ਰਹੇ ਵਧਾਈਆ। ਸ਼ਬਦ ਕਹੇ ਮੇਰੇ ਸਾਹਿਬ ਮੇਟ ਦੇ ਦੁੱਖ, ਦੁੱਖਾਂ ਭਰੀ ਲੋਕਾਈਆ। ਧਰਨੀ ਸਫਲ ਕਰਦੇ ਕੁੱਖ, ਰੋਗ ਰਹੇ ਨਾ ਰਾਈਆ। ਭਗਤਾਂ ਉਜਲ ਕਰ ਮੁਖ, ਦੁਰਮਤ ਮੈਲ ਧਵਾਈਆ। ਬੀਰ ਬੇਤਾਲਿਆਂ ਜੜ੍ਹ ਪੁੱਟ, ਪਵਣ ਮਸਾਣਾਂ ਡੇਰਾ ਢਾਹੀਆ। ਮਵੱਕਲ ਜਾਣ ਉਠ, ਭੈ ਨਾ ਕੋਇ ਰਖਾਈਆ। ਤੇਰੇ ਨਾਮ ਦੀ ਇਕੋ ਸੁਣੀ ਹੋਵੇ ਤੁਕ, ਤੁਖ਼ਮ ਤਾਸੀਰ ਦੇਣੀ ਬਦਲਾਈਆ। ਦੀਨ ਦੁਨੀ ਦਾ ਬਦਲ ਦੇ ਰੁਖ਼, ਮਾਰਗ ਸਚ ਸਚ ਜਣਾਈਆ। ਪੜਦਾ ਓਹਲਾ ਰਹੇ ਨਾ ਲੁਕ, ਭੇਵ ਅਭੇਦ ਦੇਣਾ ਖੁਲ੍ਹਾਈਆ। ਜਨ ਭਗਤ ਸੁਹੇਲੇ ਉਠਾ ਲੈ ਸੁਤ, ਦੁਲਾਰੇ ਆਪਣੀ ਗੋਦ ਟਿਕਾਈਆ। ਕੂੜੀ ਕਿਰਿਆ ਕਲਪਨਾ ਪੈਂਡਾ ਜਾਏ ਮੁਕ, ਅੱਗੇ ਅਵਰ ਨਾ ਕੋਇ ਵਧਾਈਆ। ਸਭ ਦੇ ਅੰਦਰ ਦੇ ਦੇ ਸੁਚ, ਸੰਜਮ ਇਕ ਜਣਾਈਆ। ਤੇਰੀ ਧਾਰ ਮਾਨਸ ਮਾਨੁਖ, ਆਤਮ ਪਰਮਾਤਮ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਪੜਦਾ ਦੇਣਾ ਉਠਾਈਆ। ਸਾਚਾ ਪੜਦਾ ਦੇ ਲਾਹ, ਲਹਿਣਾ ਸਭ ਦੀ ਝੋਲੀ ਪਾਈਆ। ਖੇਵਟ ਖੇਟਾ ਬਣ ਮਲਾਹ, ਨਾਮ ਨਈਆ ਨੌਕਾ ਇਕ ਵਖਾਈਆ। ਗੁਰ ਅਵਤਾਰ ਪੈਗ਼ੰਬਰ ਬਣਾ ਗਵਾਹ, ਸ਼ਹਾਦਤ ਇਕੋ ਵਾਰ ਦੇਣੀ ਭੁਗਤਾਈਆ। ਸਤਿਜੁਗ ਸਚ ਲੈ ਪਰਗਟਾ, ਪਰਗਣਾ ਆਪਣਾ ਇਕ ਜਣਾਈਆ। ਕਲਜੁਗ ਕੂੜੀ ਕਿਰਿਆ ਦੇ ਮਿਟਾ, ਮਿੱਟੀ ਖ਼ਾਕ ਨਾ ਕੋਇ ਉਡਾਈਆ। ਓਹ ਵੇਖ ਪੈਗ਼ੰਬਰ ਕਰਨ ਦੁਆ, ਵਾਸਤਾ ਤੇਰੇ ਅੱਗੇ ਪਾਈਆ। ਤੂੰ ਮਹਿਬੂਬ ਹਕੀਕਤ ਵਾਲਾ ਖ਼ੁਦਾ, ਖ਼ੁਦੀ ਤਕੱਬਰੀ ਦੇਣੀ ਗਵਾਈਆ। ਅਮਾਮ ਅਮਾਮਾ ਤੇਰੀ ਇਕ ਸਰਨਾ, ਸਰਨਗਤ ਇਕ ਜਣਾਈਆ। ਵਾਹਿਦ ਕਲਮਾ ਕਾਇਨਾਤ ਪੜ੍ਹਾ, ਸੰਦੇਸ਼ਾ ਇਕੋ ਇਕ ਜਣਾਈਆ। ਮੇਰੇ ਮਿਹਰਵਾਨ ਮਿਹਰਵਾਂ, ਮਿਹਰ ਨਜ਼ਰ ਉਠਾਈਆ। ਜਹਾਂ ਤਹਾਂ ਹੋ ਸਹਾ, ਗ਼ਰੀਬ ਨਿਮਾਣੇ ਗਲੇ ਲਗਾਈਆ। ਦੁਖੀਆਂ ਦੁੱਖ ਦੇ ਗਵਾ, ਦਰਦੀਆਂ ਦਰਦ ਵੰਡਾਈਆ। ਤੂੰ ਦਾਤਾ ਬੇਪਰਵਾਹ, ਬੇਅੰਤ

❋

❋

ਤੇਰੀ ਸਰਨਾਈਆ। ਤੂੰ ਸ਼ਹਿਨਸ਼ਾਹ ਪਾਤਸ਼ਾਹ, ਦੋ ਜਹਾਨ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਣੀ ਮਾਣ ਵਡਿਆਈਆ। ਸਤਿਗੁਰ ਸ਼ਬਦ ਕਹੇ ਮੇਰੀ ਅੰਤ ਅਪੀਲ, ਅਪਰੰਪਰ ਦਿਆਂ ਜਣਾਈਆ। ਮਨਸਾ ਮਨ ਨਾ ਕੋਇ ਦਲੀਲ, ਕਲਪਨਾ ਕਲ ਨਾ ਕੋਇ ਜਣਾਈਆ। ਸਭ ਦਾ ਲੇਖਾ ਪੂਰਾ ਕਰ ਜੋ ਕ੍ਰਿਸ਼ਨ ਨਾਲ ਭੀਲ, ਭੀਲਣੀ ਨਾਲ ਰਾਮ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਰੰਗਤ ਰੰਗ ਚੜ੍ਹਾਈਆ। ਸਤਿਗੁਰ ਸ਼ਬਦ ਕਹੇ ਤੇਰੇ ਨਾਮ ਦੀ ਹੋਵੇ ਜੈ, ਜੈਕਾਰ ਕਰ ਸੁਣਾਈਆ। ਭਗਤਾਂ ਅੰਤਰ ਦੁੱਖ ਕੋਈ ਨਾ ਰਹੇ, ਰਹਿਬਰ ਹੋ ਕੇ ਦੇਣਾ ਮਿਟਾਈਆ। ਜੋ ਤੇਰਾ ਭਾਣਾ ਸਹੇ, ਸਹਿਜ ਸੁਖ ਸਾਗਰ ਵਿਚ ਸਮਾਈਆ। ਅੰਮ੍ਰਿਤ ਧਾਰ ਅੰਤਰ ਵਹੇ, ਕੂੜੀ ਕਿਰਿਆ ਦਏ ਰੁੜ੍ਹਾਈਆ। ਸਾਚਾ ਨਾਮ ਵਹਾਏ ਨੈ, ਨਾਉਂ ਨਿਰੰਕਾਰਾ ਇਕ ਪਰਗਟਾਈਆ। ਸਚ ਸਿੰਘਾਸਣ ਜਾਣਾ ਬਹਿ, ਆਤਮ ਸੇਜਾ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅੰਤ ਤੇਰੀ ਸ਼ਕਤੀ ਸ਼ਵੈ, ਸ਼ਿਵ ਬ੍ਰਹਮਾ ਵਿਸ਼ਨ ਸਾਰੇ ਬੈਠੇ ਸੀਸ ਨਿਵਾਈਆ।

੭ ਕੱਤਕ ਸ਼ਹਿਨਸ਼ਾਹੀ ਸੰਮਤ ੫ ਬੀਬੀ ਦੀਪੋ ਦੇ ਗ੍ਰਹਿ ਪਿੰਡ ਬਾਸਰ ਕੇ

ਸਚਖੰਡ ਨਿਵਾਸੀ ਧੁਰ ਅਮਾਮ, ਪੈਗ਼ੰਬਰ ਸੀਸ ਨਿਵਾਈਆ। ਤੇਰਾ ਹੁਕਮ ਅਗੰਮ ਕਲਾਮ, ਅਲਿਫ਼ ਯੇ ਹੋਏ ਪੜ੍ਹਾਈਆ। ਮੁਕਾਮੇ ਹੱਕ ਹੱਕ ਸਲਾਮ, ਸਰਨ ਸਰਨ ਤੇਰੀ ਸਰਨਾਈਆ। ਸਦੀ ਚੌਧਵੀਂ ਵੇਖ ਅਵਾਮ, ਮਾਇਆ ਮਮਤਾ ਵਿਚ ਹਲਕਾਈਆ। ਝਗੜਾ ਦਿਸੇ ਤਮਾਮ, ਤਮਾ ਤਮੰਨਾ ਨਾ ਕੋਇ ਗਵਾਈਆ। ਹੁਜਰਿਆਂ ਵਿਚ ਹੁੰਦਾ ਹਰਾਮ, ਮਸਜਿਦ ਰਹੀ ਕੁਰਲਾਈਆ। ਸ਼ਰਅ ਨੇ ਕੀਤਾ ਗੁਲਾਮ, ਜ਼ੰਜੀਰ ਸਕੇ ਨਾ ਕੋਇ ਤੁੜਾਈਆ। ਤੇਰਾ ਨਾਮ ਹੋਇਆ ਬਦਨਾਮ, ਬਦੀ ਵਿਚ ਬਦੀ ਵੇਖ ਖ਼ਲਕ ਖ਼ੁਦਾਈਆ। ਸਾਚੀ ਮੰਜ਼ਲ ਮਿਲੇ ਨਾ ਕੋਇ ਅਸਾਨ, ਮਿਹਰਵਾਨ ਮਹਿਬੂਬ ਤੇਰਾ ਦਰਸ ਨਾ ਕੋਇ ਕਰਾਈਆ। ਹਕੀਕੀ ਪੀਏ ਕੋਈ ਨਾ ਜਾਮ, ਕੂੜੀ ਕਿਰਿਆ ਮਾਤ ਹਲਕਾਈਆ। ਜਿਧਰ ਤਕੀਏ ਉਧਰ ਸ਼ਾਮ, ਨੂਰੀ ਚੰਦ ਨਾ ਕੋਇ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਆਸ ਰਖਾਈਆ। ਪੈਗ਼ੰਬਰ ਕਹਿਣ ਅਸੀਂ ਨਿਉਂ ਨਿਉਂ ਕਰਦੇ ਸੱਯਦਾ, ਪਰਵਰਦਿਗਾਰ ਤੇਰੀ ਸਰਨਾਈਆ। ਸਾਚਾ ਰਿਹਾ ਕੋਈ ਨਾ ਬਰਦਾ, ਬਦੀ ਵੇਖੀ ਥਾਉਂ ਥਾਈਂਆ। ਮਾਲਕ ਰਿਹਾ ਨਾ ਕੋਈ ਘਰ ਦਾ, ਬੇਵਤਨ ਹੋਈ ਲੋਕਾਈਆ। ਤੇਰੀ ਮੰਜ਼ਲ ਕੋਈ ਨਾ ਚੜ੍ਹਦਾ, ਦਰਗਹ ਸਾਚੀ ਦਰਸ ਕੋਇ ਨਾ ਪਾਈਆ। ਬੇਸ਼ਕ ਰਸਨਾ ਜਿਹਵਾ ਕਲਮਾ ਕਾਇਨਾਤ ਮਾਨਵ ਪੜ੍ਹਦਾ, ਰਸਨਾ ਜਿਹਵਾ ਬੱਤੀ ਦੰਦ ਹਿਲਾਈਆ। ਅਮਲ ਸਿਫ਼ਤ ਵਿਚ ਕੋਈ ਨਾ ਕਰਦਾ, ਗਰਿਫ਼ਤ ਕੂੜ ਹੋਈ ਲੋਕਾਈਆ। ਵਹਿਣ ਵਹੇ ਹੰਕਾਰ ਹੜ੍ਹ ਦਾ, ਮਾਇਆ ਮਮਤਾ ਰਹੀ ਕੁਰਲਾਈਆ। ਇਸ਼ਨਾਨ ਮਿਲੇ ਨਾ ਸਰੋਵਰ ਸਰ ਦਾ, ਦੁਰਮਤ ਮੈਲ ਨਾ ਕੋਇ ਧਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਆਸ ਰਖਾਈਆ। ਪੈਗ਼ੰਬਰ ਕਹਿਣ ਓਹ ਵੇਖ ਤੇਈ ਅਵਤਾਰ ਝੁਕਦੇ, ਨਿਉਂ ਨਿਉਂ ਸੀਸ ਨਿਵਾਈਆ। ਚਾਰ ਕੁੰਟ ਦਹਿ ਦਿਸ਼ਾ ਕਲਜੁਗ ਕੂੜ ਕੁੜਿਆਰੇ ਬੁੱਕਦੇ, ਸਤਿ

❋

❋

ਧਰਮ ਨਾ ਕੋਇ ਜਣਾਈਆ। ਅੰਤ ਅਖ਼ੀਰ ਬੇਨਜ਼ੀਰ ਕੂੜੀ ਕਿਰਿਆ ਜੜ੍ਹ ਪੁੱਟ ਦੇ, ਪਟਨੇ ਵਾਲਾ ਨਾਲ ਰਲਾਈਆ। ਨਾਮ ਨਿਧਾਨਾ ਆਬੇਹਯਾਤ ਘੁਟ ਦੇ, ਨਿਝਰ ਝਿਰਨਾ ਇਕ ਝਿਰਾਈਆ। ਧੁਰ ਫ਼ਰਮਾਨਾ ਸ਼ਬਦ ਸੰਦੇਸ਼ਾ ਆਪਣੇ ਸੁਤ ਦੇ, ਸੁਤ ਦੁਲਾਰਾ ਇਕ ਉਠਾਈਆ। ਭੇਵ ਚੁਕਾ ਦੇ ਕਾਇਆ ਮੰਦਰ ਮਾਨਵ ਮਾਨੁੱਖ ਦੇ, ਮਾਨਸ ਆਪਣੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸਚਖੰਡ ਸਾਚੇ ਇਕੋ ਆਸ ਰਖਾਈਆ। ਪੈਗ਼ੰਬਰ ਕਹਿਣ ਹਕੀਕਤ ਦੇ ਦੇ ਹੱਕ, ਲਾਸ਼ਰੀਕ ਤੇਰੀ ਸਰਨਾਈਆ। ਅਵਤਾਰ ਕਹਿਣ ਟੇਕਦੇ ਮਸਤਕ ਮਥ, ਧੂੜੀ ਖ਼ਾਕ ਰਮਾਈਆ। ਕਿਰਪਾ ਕਰ ਪੁਰਖ ਸਮਰਥ, ਸਾਹਿਬ ਤੇਰੀ ਵਡਿਆਈਆ। ਪੜ੍ਹ ਪੜ੍ਹ ਸ੍ਰਿਸ਼ਟੀ ਗਈ ਥੱਕ, ਤੇਰੀ ਮੰਜ਼ਲ ਚੜ੍ਹਨ ਕੋਈ ਨਾ ਪਾਈਆ। ਤੇਰੇ ਚਾਰ ਜੁਗ ਦੇ ਸ਼ਾਸਤਰ ਟਕਿਆਂ ਉਤੋਂ ਵਿਕਦੇ ਹੱਟ, ਕਰਤਾ ਕੀਮਤ ਨਾ ਕੋਇ ਪਾਈਆ। ਸਦੀ ਚੌਧਵੀਂ ਸਭ ਦਾ ਖੇੜਾ ਦਿਸੇ ਭੱਠ, ਅਗਨੀ ਅੱਗ ਨਾ ਕੋਇ ਬੁਝਾਈਆ। ਤੇਰਾ ਖੇਲ ਬਾਜ਼ੀਗਰ ਨਟ, ਸਵਾਂਗੀ ਆਪਣਾ ਸਵਾਂਗ ਰਿਹਾ ਵਰਤਾਈਆ। ਪਰਵਰਦਿਗਾਰ ਮਹਿਬੂਬ ਮੁਹੱਬਤ ਵਿਚ ਦੀਨ ਦੁਨੀ ਦੀ ਮੈਲ ਕਟ, ਕਟਾਕਸ਼ ਆਪਣਾ ਨਾਮ ਲਗਾਈਆ। ... ... ... ... ..ਗੁਰ ਅਵਤਾਰ ਪੈਗ਼ੰਬਰ ਦੇਣ ਗਵਾਹੀਆ। ਸਾਚਾ ਮਾਰਗ ਏਕੰਕਾਰ ਇਕੋ ਦੱਸ, ਇਕ ਇਕੱਲੇ ਦਇਆ ਕਮਾਈਆ। ਆਤਮ ਪਰਮਾਤਮ ਹੋਵੇ ਤੇਰੇ ਵਸ, ਪਾਰਬ੍ਰਹਮ ਬ੍ਰਹਮ ਪੜਦਾ ਦੇਣਾ ਚੁਕਾਈਆ। ਪਿਛਲਾ ਲਹਿਣਾ ਦੇਣਾ ਲੇਖਾ ਸਾਰੇ ਦਈਏ ਛਡ, ਝਗੜਾ ਅੱਗੇ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਪੈਗ਼ੰਬਰ ਕਹਿਣ ਪ੍ਰਭ ਸਚ ਝੁਲਾ ਨਿਸ਼ਾਨਾ, ਨਿਸ਼ਾਨਾ ਅਵਰ ਨਾ ਕੋਇ ਜਣਾਈਆ। ਅਵਤਾਰ ਕਹਿਣ ਸ੍ਰੀ ਭਗਵਾਨਾ, ਭਗਵਨ ਤੇਰੀ ਬੇਪਰਵਾਹੀਆ। ਗੁਰੂ ਸਤਿਗੁਰ ਕਹਿਣ ਮੇਰੇ ਮਿਹਰਵਾਨਾ, ਮਿਹਰ ਨਜ਼ਰ ਇਕ ਉਠਾਈਆ। ਕਲਜੁਗ ਲੋਕਮਾਤ ਬਦਲ ਦੇ ਜ਼ਮਾਨਾ, ਜ਼ਾਮਨ ਆਪਣਾ ਆਪ ਜਣਾਈਆ। ਸਭ ਦਾ ਇਕੋ ਜੇਹਾ ਹੋਵੇ ਮਾਣਾ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਵੰਡ ਨਾ ਕੋਇ ਵੰਡਾਈਆ। ਏਕਾ ਗ੍ਰਹਿ ਮੰਦਰ ਹੋਵੇ ਦਰ ਸੁਹਾਨਾ, ਸਚ ਦਵਾਰਾ ਵੱਜੇ ਵਧਾਈਆ। ਇਕੋ ਸਭ ਦਾ ਹੋਵੇ ਪੀਣਾ ਖਾਣਾ, ਖ਼ਾਲਸ ਆਪਣਾ ਰੰਗ ਰੰਗਾਈਆ। ਇਕੋ ਨਾਮ ਧੁਨ ਸ਼ਬਦ ਨਾਦ ਕਲਮਾ ਕਾਇਨਾਤ ਹੋਵੇ ਗਾਣਾ, ਸੱਯਦਾ ਸੀਸ ਜਗਦੀਸ ਝੁਕਾਈਆ। ਇਕੋ ਹੁਕਮ ਸੰਦੇਸ਼ ਹੋਵੇ ਫ਼ਰਮਾਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਤੁਧ ਬਿਨ ਦੂਜਾ ਅਵਰ ਨਾ ਕੋਇ ਅਖਵਾਈਆ। ਪੈਗ਼ੰਬਰ ਕਹਿਣ ਸਾਡੀ ਮਨਜ਼ੂਰ ਕਰ ਦੁਆ, ਦੋਏ ਜੋੜ ਸੀਸ ਨਿਵਾਈਆ। ਨੂਰੀ ਜਲਵਾਗਰ ਖ਼ੁਦਾ, ਖ਼ੁਦੀ ਤਕੱਬਰੀ ਦੇ ਮਿਟਾਈਆ। ਮਾਇਆ ਮਮਤਾ ਨਾ ਰਹੇ ਵਬਾ, ਅਸਲ ਵਸਲ ਦੇਣਾ ਯਾਰ ਖ਼ੁਦਾਈਆ। ਤੇਈ ਅਵਤਾਰ ਬੈਠੇ ਸੀਸ ਝੁਕਾ, ਨਿਉਂ ਨਿਉਂ ਲਾਗਣ ਪਾਈਆ। ਤੇਰਾ ਇਕੋ ਨਾਮ ਲਈਏ ਧਿਆ, ਧਿਆਨ ਗਿਆਨ ਇਕ ਸਮਝਾਈਆ। ਚਾਰ ਵਰਨਾਂ ਅੰਮ੍ਰਿਤ ਜਾਮ ਪਿਆ, ਰਸ ਇਕੋ ਇਕ ਵਖਾਈਆ। ਊਚ ਨੀਚ ਜ਼ਾਤ ਪਾਤ ਝਗੜਾ ਦੇ ਮਿਟਾ, ਕਾਇਆ ਮਾਟੀ ਮਿੱਟੀ ਖ਼ਾਕ ਮਿਲੇ ਵਡਿਆਈਆ। ਦਸ ਗੁਰ ਕਹਿਣ ਤੇਰਾ ਦੋ ਜਹਾਨ ਵੱਜੇ ਡੰਕਾ, ਨਾਉਂ ਨਿਰੰਕਾਰਾ ਇਕੋ ਇਕ ਸੁਣਾਈਆ। ਰਾਓ ਰੰਕ ਸ਼ਾਹ ਸੁਲਤਾਨ ਇਕੋ ਘਰ ਬਹਾ, ਦੂਜਾ ਘਰ ਨਾ ਕੋਇ ਵਖਾਈਆ। ਪੁਰਖ ਅਕਾਲੇ ਦੀਨ ਦਿਆਲੇ ਆਪਣਾ ਇਸ਼ਟ ਦੇ ਦ੍ਰਿੜਾ, ਦ੍ਰਿਸ਼ਟ ਸਭ ਦੀ ਦੇ ਖੁਲ੍ਹਾਈਆ। ਓਹ ਵੇਖ ਕੀ ਰਾਮ ਵਸ਼ਿਸ਼ਟ ਕਲਜੁਗ ਅੰਤਮ ਸੰਦੇਸ਼ਾ ਗਏ ਜਣਾ, ਜਾਨਣਹਾਰ

❋

❋

ਤੇਰੀ ਸਰਨਾਈਆ। ਕਲ ਕਲਕੀ ਵੇਸ ਵਟਾ, ਨਿਹਕਲੰਕਾ ਰੂਪ ਅਨੂਪ ਦਰਸਾਈਆ। ਅਮਾਮ ਅਮਾਮਾ ਆਪ ਅਖਵਾ, ਧੁਰ ਦਾ ਕਲਮਾ ਇਕ ਸਮਝਾਈਆ। ਜੋਤੀ ਜਾਤੇ ਪੁਰਖ ਬਿਧਾਤੇ ਪਰਵਰਦਿਗਾਰ ਸਾਂਝੇ ਯਾਰ ਬੇਪਰਵਾਹ, ਪਰਦਾਨਸ਼ੀਂ ਪਰਦਾ ਦੇ ਉਠਾਈਆ। ਅਵਤਾਰ ਪੈਗ਼ੰਬਰ ਗੁਰੂ ਤੇਰੇ ਗਵਾਹ, ਸ਼ਹਾਦਤ ਸ਼ਬਦ ਨਾਮ ਭੁਗਤਾਈਆ। ਕਲਜੁਗ ਵਿਚ ਸਤਿਜੁਗ ਪ੍ਰਭੂ ਜ਼ਰੂਰ ਦੇਣਾ ਲਾ, ਮਿਹਰਵਾਨ ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅੰਤ ਜੁਗਾ ਜੁਗੰਤ ਨਿਰਗੁਣ ਸਰਗੁਣ ਦੋ ਜਹਾਨਾਂ ਹੋਣਾ ਸਹਾ, ਸਹਾਇਕ ਨਾਇਕ ਇਕੋ ਇਕ ਤੇਰੀ ਓਟ ਰਖਾਈਆ।

੭ ਕੱਤਕ ਸ਼ਹਿਨਸ਼ਾਹੀ ਸੰਮਤ ੫ ਬੀਬੀ ਜੀਤੋ ਦੇ ਗ੍ਰਹਿ ਪਿੰਡ ਬਾਸਰ ਕੇ

ਸਤਿਗੁਰ ਸ਼ਬਦ ਸ਼ਬਦ ਸਤਿਗੁਰ, ਸਤਿਗੁਰ ਆਪ ਨਿਰੰਕਾਰ ਅਖਵਾਈਆ। ਜਿਸ ਦਾ ਨਾ ਕੋਈ ਦੀਨ ਨਾ ਕੋਈ ਮਜ਼੍ਹਬ, ਜ਼ਾਤੀ ਵੰਡ ਨਾ ਕੋਇ ਵੰਡਾਈਆ। ਆਪਣੇ ਆਪ ਦਾ ਆਪੇ ਕਰੇ ਅਦਬ, ਸੀਸ ਜਗਦੀਸ ਆਪ ਝੁਕਾਈਆ। ਜੁਗ ਚੌਕੜੀ ਆਪਣਾ ਚੁੱਕੇ ਆਪੇ ਕਦਮ, ਕੁਦਰਤ ਕਦੀਮ ਆਪਣਾ ਹੁਕਮ ਵਰਤਾਈਆ। ਖੇਲ ਵੇਖੇ ਤਨ ਵਜੂਦ ਮਾਟੀ ਖ਼ਾਕ ਬਦਨ, ਸ਼ਰੀਰ ਬੇਨਜ਼ੀਰ ਫੋਲ ਫੁਲਾਈਆ। ਜਨ ਭਗਤਾਂ ਚਾੜ੍ਹੇ ਸਾਚੀ ਰੰਗਣ, ਰੰਗਤ ਆਪਣਾ ਨਾਮ ਵਖਾਈਆ। ਗੁਰਮੁਖ ਦੂਜੇ ਦਰ ਨਾ ਜਾਏ ਮੰਗਣ, ਸਭ ਦੀ ਝੋਲੀ ਦਏ ਭਰਾਈਆ। ਸਦਾ ਸੁਹੇਲਾ ਰੱਖੇ ਆਪਣੇ ਅੰਗਣ, ਅੰਗੀਕਾਰ ਆਪ ਅਖਵਾਈਆ। ਸੰਤ ਸੁਹੇਲੇ ਸਾਚੀ ਮੰਜ਼ਲ ਲੰਘਣ, ਜਗਤ ਪਾਂਧੀ ਪੰਧ ਮੁਕਾਈਆ। ਭਗਤ ਭਗਵਾਨ ਇਕੋ ਦਰ ਵਸਣ, ਦਰ ਘਰ ਸਾਚਾ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਮਨਾਈਆ। ਸ਼ਬਦ ਸਤਿਗੁਰ ਸਤਿਗੁਰ ਸ਼ਬਦ ਦੀਨ, ਦੁਨੀ ਵੇਖ ਵਖਾਈਆ। ਜਿਸ ਨੂੰ ਸਾਰੇ ਰਹੇ ਚੀਨ, ਰਸਨਾ ਗਾ ਗਾ ਸ਼ੁਕਰ ਮਨਾਈਆ। ਸੋ ਸਾਹਿਬ ਸਦਾ ਪਰਬੀਨ, ਪਾਰਬ੍ਰਹਮ ਦ੍ਰਿੜਾਈਆ। ਹੋਏ ਨਾ ਕਿਸੇ ਅਧੀਨ, ਸੀਸ ਨਾ ਕਦੇ ਝੁਕਾਈਆ। ਝਗੜਾ ਸਮਝੇ ਨਾ ਕੋਇ ਨਰ ਮਦੀਨ, ਇਸਤਰੀ ਪੁਰਸ਼ ਵੰਡ ਨਾ ਕੋਇ ਵੰਡਾਈਆ। ਸਦਾ ਆਪਣੇ ਨਾਮ ਦੀ ਕਰੇ ਤਲਕੀਨ, ਧੁਰ ਸੰਦੇਸ਼ਾ ਇਕ ਸੁਣਾਈਆ। ਜਿਸ ਨੂੰ ਸਜਦਿਆਂ ਵਿਚ ਕਰਨ ਆਮੀਨ, ਮਹਿਬੂਬ ਨੂਰ ਖ਼ੁਦਾਈਆ। ਉਹਦੀ ਸਭ ਤੋਂ ਵੱਖਰੀ ਤਾਲੀਮ, ਜੁਗ ਜੁਗ ਗੁਰ ਅਵਤਾਰ ਪੈਗ਼ੰਬਰਾਂ ਕਰੇ ਪੜ੍ਹਾਈਆ। ਸੋ ਲੇਖਾ ਜਾਣੇ ਧਰਨੀ ਧਵਲ ਜ਼ਮੀਨ, ਜ਼ਾਹਰ ਜ਼ਹੂਰ ਆਪਣੀ ਕਲ ਧਰਾਈਆ। ਭਗਤ ਸੁਹੇਲਾ ਰਹੇ ਨਾ ਕੋਇ ਗ਼ਮਗੀਨ, ਗ਼ਮੀ ਖ਼ੁਸ਼ੀ ਵਿਚ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਰਗ ਇਕ ਪਰਗਟਾਈਆ। ਸ਼ਬਦ ਗੁਰੂ ਗੁਰ ਸ਼ਬਦ ਸਵਾਮੀ, ਸਾਹਿਬ ਇਕ ਅਖਵਾਈਆ। ਜਿਸ ਦੀ ਸਿਫ਼ਤਾਂ ਵਾਲੀ ਬਾਣੀ, ਜੋ ਹਰ ਘਟ ਅੰਤਰਜਾਮੀ ਲੱਖ ਚੁਰਾਸੀ ਵੇਖ ਵਖਾਈਆ। ਅੰਮ੍ਰਿਤ ਨਿਝਰ ਝਿਰਨਾ ਦੇਵੇ ਠੰਡਾ ਪਾਣੀ, ਬੂੰਦ ਸਵਾਂਤੀ ਇਕ ਟਪਕਾਈਆ। ਆਤਮ ਪਰਮਾਤਮ ਮਿਲਾਏ ਹਾਣੀ, ਜੋੜੀ ਧੁਰ ਦੀ ਜੋੜ ਜੁੜਾਈਆ। ਲੇਖਾ ਵੇਖੇ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਫੋਲ ਫੁਲਾਈਆ। ਪੁਰਖ ਅਕਾਲ ਦੀਨ ਦਿਆਲ ਕਰੇ ਮਿਹਰਵਾਨੀ, ਮਿਹਰ ਨਜ਼ਰ ਇਕ

❋

❋

ਉਠਾਈਆ। ਭਗਤਾਂ ਮੰਜ਼ਲ ਦੱਸ ਆਸਾਨੀ, ਆਪ ਆਪਣਾ ਮੇਲ ਕਰਾਈਆ। ਦੇਣੀ ਪਏ ਨਾ ਕਿਸੇ ਕੁਰਬਾਨੀ, ਕਰਬਲਿਆਂ ਵਿਚ ਨਾ ਕੋਇ ਭਵਾਈਆ। ਸਾਚਾ ਨਾਮ ਦੇ ਕੇ ਦਾਨੀ, ਦਇਆਵਾਨ ਹੋਏ ਸਹਾਈਆ। ਗੁਰਮੁਖ ਰਹੇ ਨਾ ਕੋਇ ਅਭਿਮਾਨੀ, ਮਾਇਆ ਮਮਤਾ ਗੜ੍ਹ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਰਬ ਜੀਆਂ ਦਾ ਜਾਣ ਜਾਣੀ, ਜਾਨਣਹਾਰ ਇਕ ਅਖਵਾਈਆ।

੭ ਕੱਤਕ ਸ਼ਹਿਨਸ਼ਾਹੀ ਸੰਮਤ ੫ ਹਰਬੰਸ ਕੌਰ ਦੇ ਗ੍ਰਹਿ ਪਿੰਡ ਨਾਰਲਾ

ਸਤਿਗੁਰ ਸ਼ਬਦ ਕਹੇ ਸੁਹੰਜਣੀ ਹੋਈਂ ਮਿਤੀ, ਸੰਮਤ ਸ਼ਹਿਨਸ਼ਾਹੀ ਪੰਜ ਪੰਚ ਵਡਿਆਈਆ। ਪ੍ਰਭ ਦਾ ਖੇਲ ਨਿਤ ਨਵਿਤੀ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪਣਾ ਵੇਸ ਵਟਾਈਆ। ਜੁਗ ਜੁਗ ਗੁਰ ਅਵਤਾਰ ਪੈਗ਼ੰਬਰਾਂ ਖੇਲ ਦੱਸੇ ਨਿੱਕੀ ਨਿੱਕੀ, ਹਿੱਸਿਆਂ ਵਿਚ ਦੀਨ ਦੁਨੀ ਵੰਡ ਵੰਡਾਈਆ। ਸਤਿ ਸਚ ਭਗਤ ਭਗਵਾਨ ਸੰਤ ਗੁਰਮੁਖ ਬਣਾ ਸਿੱਖੀ, ਧੁਰ ਦਾ ਮਾਰਗ ਇਕ ਸਮਝਾਈਆ। ਧਰਮ ਦੀ ਧਾਰ ਰੱਖ ਤਿੱਖੀ, ਦੋ ਧਾਰੀ ਆਪਣਾ ਹੁਕਮ ਵਰਤਾਈਆ। ਅੰਮ੍ਰਿਤ ਧਾਰ ਦੇ ਮਿੱਠੀ, ਰਸ ਅਗੰਮੀ ਇਕ ਚੁਆਈਆ। ਸਦੀ ਚੌਧਵੀਂ ਹਜ਼ਰਤ ਦੇ ਹੱਥ ਫੜਾਏ ਚਿੱਠੀ, ਮੁਹੰਮਦ ਤੋਂ ਮੋਹਰ ਦਿਤੀ ਲਗਾਈਆ। ਤੇਰੀ ਉਮਤ ਕਾਮਲ ਮੁਰਸ਼ਦ ਧਰਤੀ ਰਵੇ ਟਿਕੀ, ਟਿੱਕਾ ਮਸਤਕ ਖ਼ਾਕ ਰਮਾਈਆ। ਜਿਸ ਵੇਲੇ ਪਰਵਰਦਿਗਾਰ ਖੇਲ ਕਰੇ ਦੋ ਇਕ ਦਾ ਇੱਕੀ, ਇਕੀਸਾ ਜਗਦੀਸਾ ਆਪਣੀ ਕਾਰ ਕਮਾਈਆ। ਸ਼ਰਅ ਕੂੜ ਕੁੜਿਆਰ ਵਿਚ ਤੇਰੀ ਜਾਏ ਵਿਕੀ, ਕੀਮਤ ਉਮਤ ਨਾ ਕੋਇ ਰਖਾਈਆ। ਕਲਮੇ ਵਾਲੀ ਰਸਨਾ ਹੋਣੀ ਫਿਕੀ, ਵਾਅਜ਼ ਜਾਇਜ਼ ਨਾ ਕੋਇ ਜਣਾਈਆ। ਓਸ ਵੇਲੇ ਪਰਵਰਦਿਗਾਰ ਸਾਂਝੇ ਯਾਰ ਖੇਲ ਕਰਨੀ ਅਨਡਿੱਠੀ, ਜਿਸ ਨੂੰ ਜਗ ਨੇਤਰ ਵੇਖਣ ਕੋਇ ਨਾ ਪਾਈਆ। ਝਗੜਾ ਮਿਟਾਉਣਾ ਪੱਥਰ ਇੱਟੀ, ਇਸ਼ਟ ਦੇਵ ਸਵਾਮੀ ਇਕੋ ਨਜ਼ਰੀ ਆਈਆ। ਮਾਣ ਰਹਿਣ ਨਹੀਂ ਦੇਣਾ ਜਟਾ ਜੂਟ ਲਿਟੀ, ਤਨ ਭਬੂਤ ਨਾ ਕੋਇ ਰਮਾਈਆ। ਓਸ ਵੇਲੇ ਜਨ ਭਗਤਾਂ ਢਾਈ ਮੁੱਠਾਂ ਲਿਆਉਣੀ ਮਿੱਟੀ, ਹੱਦ ਘਵਿੰਡ ਵਾਲੀ ਨਜ਼ਰੀ ਆਈਆ। ਜਿਸ ਦੇ ਨਾਲ ਹਾਹੇ ਉਤੇ ਪਾਉਣੀ ਟਿੱਪੀ, ਹੋੜਾ ਸੱਸੇ ਉਤੇ ਟਿਕਾਈਆ। ਛੋਟੀ ਜਿਹੀ ਪਕਾਉਣੀ ਟਿੱਕੀ, ਨੌਂ ਮਿੰਟ ਅੱਗ ਵਿਚ ਤਪਾਈਆ। ਜਿਸ ਦੀ ਧਾਰ ਜਾਣੀ ਲਿਖੀ, ਪਿਛਲਾ ਪੜਦਾ ਦਏ ਉਠਾਈਆ। ਜਗਤ ਵੇਖਣ ਮੁਨੀ ਰਿਖੀ, ਰਖੀਸ਼ਰ ਧਿਆਨ ਲਗਾਈਆ। ਛੱਬੀ ਪੋਹ ਹੋਣੀ ਸੁਹੰਜਣੀ ਥਿਤੀ, ਵਾਰ ਵਾਰਤਾ ਦਏ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਮਿੱਟੀ ਕਹੇ ਮੇਰਾ ਲੇਖਾ ਮੁਹੰਮਦ ਨਾਲ ਤਅਲੁਕ, ਤਾਬਿਆਦਾਰੀ ਦਿਆਂ ਜਣਾਈਆ। ਮੈਂ ਵੇਖਾਂ ਖੇਲ ਉਪਰ ਫ਼ਲਕ, ਅਰਸ਼ ਅਜ਼ਾਂ ਧਿਆਨ ਲਗਾਈਆ। ਕੀ ਖੇਲ ਹੋਣਾ ਵਿਚ ਖ਼ਲਕ, ਖ਼ਾਲਕ ਮਖ਼ਲੂਕ ਕੀ ਹੁਕਮ ਸੁਣਾਈਆ। ਕਿਸੇ ਨੂੰ ਪਤਾ ਨਹੀਂ ਜਗਤ ਜਹਾਨ ਵਿਚ ਪਲਕ, ਕੀ ਪੁਰਖ ਅਕਾਲਾ ਦੀਨ ਦਿਆਲਾ ਆਪਣਾ ਹੁਕਮ ਵਰਤਾਈਆ। ਇੰਦਰ ਅੰਮ੍ਰਿਤ ਜਲ ਲਿਆਵੇ ਵਿਚ ਕਲਸ, ਆਪਣਾ ਪੰਧ ਮੁਕਾਈਆ। ਵਿਸ਼ਨ ਬ੍ਰਹਮਾ ਸ਼ਿਵ ਸਾਰੇ ਆਵਣ ਰਸਕ, ਦੂਰ ਦੁਰਾਡਾ ਰਹਿਣ ਕੋਇ ਨਾ ਪਾਈਆ। ਅਵਤਾਰ ਪੈਗ਼ੰਬਰ ਗੁਰ ਹੋਵਣ ਮਸਤ, ਖ਼ੁਮਾਰੀ ਅਗੰਮ ਅਥਾਹ ਚੜ੍ਹਾਈਆ। ਦੀਨ ਦੁਨੀ ਦੀ ਜਿਸ ਮੇਟਣੀ ਹਸਦ, ਦਵੈਤ ਦੂਈ ਡੇਰਾ ਢਾਹੀਆ। ਜੋਤੀ

❋

❋

ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਸੰਮਤ ਕਹੇ ਸ਼ਹਿਨਸ਼ਾਹੀ ਸ਼ਾਹੋ ਭੂਪ, ਸ਼ਹਿਨਸ਼ਾਹ ਵਡਿਆਈਆ। ਜਿਸ ਦਾ ਹੁਕਮ ਚਾਰੇ ਕੂਟ, ਦੋ ਜਹਾਨ ਨਾ ਕੋਇ ਉਲਟਾਈਆ। ਕਲਜੁਗ ਮੇਟਣਹਾਰਾ ਜੂਠ ਝੂਠ, ਕੂੜੀ ਕਿਰਿਆ ਪੰਧ ਮੁਕਾਈਆ। ਸਤਿਜੁਗ ਸਚ ਉਪਜਾਏ ਪੂਤ, ਪਿਤਾ ਪੁਰਖ ਅਕਾਲ ਦਇਆ ਕਮਾਈਆ। ਸ਼ਬਦ ਸ਼ਹਾਨਾ ਉਠਾਏ ਦੂਤ, ਦੁਤੀਆ ਭਾਉ ਦਏ ਮੁਕਾਈਆ। ਸ੍ਰਿਸ਼ਟੀ ਦ੍ਰਿਸ਼ਟੀ ਏਕਾ ਤਾਣਾ ਪੇਟਾ ਬਣਾਏ ਸੂਤ, ਸੂਤਰਧਾਰੀ ਹੋਏ ਸਹਾਈਆ। ਕੂੜ ਕਲਪਨਾ ਲੋਕਮਾਤ ਕਰਾਏ ਕੂਚ, ਕੂਚਾ ਗਲੀ ਕਰੇ ਸਫ਼ਾਈਆ। ਪਿਛਲਾ ਹੁਕਮ ਚਾਰ ਜੁਗ ਦਾ ਕਰ ਮਨਸੂਖ਼, ਸ਼ਬਦ ਸੰਦੇਸ਼ਾ ਇਕ ਦ੍ਰਿੜਾਈਆ। ਕਰ ਪ੍ਰਕਾਸ਼ ਚਾਰੇ ਕੂਟ, ਉੱਤਰ ਪੂਰਬ ਪੱਛਮ ਦੱਖਣ ਕਰੇ ਰੁਸ਼ਨਾਈਆ। ਭੇਵ ਰਹੇ ਨਾ ਕਾਇਆ ਪੰਜ ਭੂਤ, ਅੰਤਰ ਨਿਰੰਤਰ ਨਾਦ ਸ਼ਬਦ ਧੁਨ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸਚ ਨਾਲ ਵਡਿਆਈਆ। ਸੰਮਤ ਕਹੇ ਮੈਂ ਵੇਖਣਾ ਜੰਗਲ ਜੂਹਾਂ ਕੁੰਦਰਾ, ਟਿੱਲੇ ਪਰਬਤ ਫੋਲ ਫੁਲਾਈਆ। ਪੁਰਖ ਅਕਾਲਾ ਜੋਤ ਸਰੂਪੀ ਅਤਿ ਸੁੰਦਰਾ, ਜਿਸ ਦਾ ਰੂਪ ਰੰਗ ਰੇਖ ਨਾ ਕੋਇ ਦ੍ਰਿੜਾਈਆ। ਜਿਸ ਦਾ ਲਹਿਣਾ ਦੇਣਾ ਲੇਖਾ ਲਿਖ ਸਕੇ ਕੋਈ ਨਾ ਉਂਗਲਾ, ਕਲਮ ਸ਼ਾਹੀ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਸੰਮਤ ਪੰਜ ਕਹੇ ਮਿੱਟੀ ਹੋਵੇ ਢਾਈ ਮੁੱਠੀ, ਵੱਧ ਘੱਟ ਨਾ ਕੋਇ ਰਖਾਈਆ। ਗੁਰਮੁਖ ਧਾਰ ਹੋਵੇ ਨਾ ਰੁੱਠੀ, ਪ੍ਰੇਮ ਪ੍ਰੀਤੀ ਵਿਚ ਸਮਾਈਆ। ਸਚ ਪ੍ਰੀਤ ਹੋਵੇ ਨਾ ਟੁੱਟੀ, ਮੁਹੱਬਤ ਇਕ ਵਡਿਆਈਆ। ਸੁਰਤੀ ਹੋਵੇ ਨਾ ਸੁੱਤੀ, ਸ਼ਬਦ ਨਾਦ ਸ਼ਨਵਾਈਆ। ਮੰਜ਼ਲ ਹੋਵੇ ਉਚੀ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਖੇਲ ਰਹੇ ਨਾ ਲੁਕੀ, ਉਗਣ ਆਥਣ ਵੱਜੇ ਵਧਾਈਆ। ਉਮਤ ਉਮਤੀ ਲੇਖਾ ਜਾਏ ਮੁਕੀ, ਮੁਕੰਮਲ ਆਪਣੀ ਕਾਰ ਕਮਾਈਆ। ਹਰਿ ਸੰਗਤ ਰਹੇ ਨਾ ਦੁਖੀ, ਦੁਖੀਆਂ ਦਰਦ ਗਵਾਈਆ। ਭਗਤ ਸੁਹੇਲੇ ਉਜਲ ਕਰ ਮੁਖੀ, ਦੁਰਮਤ ਮੈਲ ਧਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਾਚੀ ਕਾਰ ਕਮਾਈਆ। ਮਿੱਟੀ ਕਹੇ ਮੇਰੇ ਸਾਥ ਹੋਵੇ ਖੋਪਰੇ ਵਾਲੀ ਠੂਠੀ, ਅਧਾ ਹਿੱਸਾ ਵੰਡ ਵੰਡਾਈਆ। ਮਨੀ ਸਿੰਘ ਨਾਲ ਲਿਆਵੇ ਚਾਰ ਚਾਰ ਦੀ ਅੰਗੂਠੀ, ਪਿਛਲਾ ਲੇਖਾ ਮੁਹੰਮਦ ਵਾਲਾ ਦਿਆਂ ਦ੍ਰਿੜਾਈਆ। ਪਤਰਕਾ ਲਿਖੀ ਹੋਵੇ ਜਿਸ ਦਾ ਲੇਖ ਹੋਵੇ ਸ੍ਰਿਸ਼ਟ ਸਬਾਈ ਝੂਠੀ, ਬਿਨ ਸਤਿਗੁਰ ਸਾਚਾ ਨਜ਼ਰ ਕੋਇ ਨਾ ਆਈਆ। ਨਿਗਾਹ ਮਾਰ ਚਾਰ ਕੂਟੀ, ਉੱਤਰ ਪੂਰਬ ਪੱਛਮ ਦੱਖਣ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਲੇਖਾ ਦਏ ਦ੍ਰਿੜਾਈਆ। ਅੰਗੂਠੀ ਦਾ ਲੇਖ ਹੋਵੇ ਅੱਲਾਹ, ਅੱਖਰ ਵਡ ਵਡਿਆਈਆ। ਸੇਵਾ ਕਰੇ ਇਕ ਇਕੱਲਾ, ਮੁਹੰਮਦ ਦਾ ਮੀਜ਼ੂ ਸੋਭਾ ਪਾਈਆ। ਨਾਲ ਫੜਾਉਂਣਾ ਅਟਾਰਸੀ ਵਾਲਾ ਮੁਸੱਲਾ, ਜੋ ਭਗਤ ਸਿੰਘ ਪਿਛੇ ਲੈ ਕੇ ਆਈਆ। ਲੋਟਾ ਭਰਿਆ ਹੋਵੇ ਜਲਾ, ਸੱਜੇ ਹੱਥ ਵਿਚ ਟਿਕਾਈਆ। ਪਿੱਠ ਤੇ ਬੱਧੀ ਹੋਵੇ ਖੱਲਾ, ਰੂਪ ਅਨੂਪ ਦਰਸਾਈਆ। ਨਾਅਰਾ ਲਾਉਂਦਾ ਆਵੇ ਅੱਲਾ ਅੱਲਾ, ਮੁਖੋਂ ਅਕਬਰ ਕਹਿ ਕੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਸੰਮਤ ਪੰਜ ਕਹੇ ਜਨ ਭਗਤੋ ਦੱਸਣੀ ਸਚ ਪ੍ਰੀਤ, ਪ੍ਰੀਤਮ ਇਕ ਮਨਾਈਆ। ਛੱਬੀ ਪੋਹ ਨੂੰ ਪ੍ਰੀਤਮ ਸਿੰਘ ਦੀ ਆਤਮਾ ਹਰਿ

❋

❋

ਭਗਤ ਦਵਾਰੇ ਪਹੁੰਚੇ ਠੀਕ, ਠਾਕਰ ਆਪਣਾ ਰੰਗ ਰੰਗਾਈਆ। ਜਿਸ ਨੇ ਤੂੰ ਮੇਰਾ ਮੈਂ ਤੇਰਾ ਗਾਉਣਾ ਗੀਤ, ਸੋਹੰ ਢੋਲਾ ਅਗੰਮ ਅਥਾਹੀਆ। ਦਰਗਹਿ ਸਾਚੀ ਸਚਖੰਡ ਹੋ ਵਸਨੀਕ, ਗ੍ਰਹਿ ਮੰਦਰ ਲੈਣਾ ਸੁਹਾਈਆ। ਸਦਾ ਸਦਾ ਸਦ ਸਤਿ ਵਿਚ ਰਹੇ ਅਤੀਤ, ਤ੍ਰੈਗੁਣ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਕਰਤਾ ਬੇਪਰਵਾਹੀਆ। ਸੰਮਤ ਕਹੇ ਮੈਂ ਦੇਵਾਂ ਸਤਿ ਸੰਦੇਸ਼ਾ, ਸੰਧਿਆ ਸਰਘੀ ਨਾ ਕੋਇ ਵਡਿਆਈਆ। ਜਨ ਭਗਤੋ ਸਭ ਦਾ ਜਨਮ ਜਨਮ ਦਾ ਲੇਖਾ, ਪੁਰਖ ਅਕਾਲਾ ਵੇਖ ਵਖਾਈਆ। ਕਰਮ ਕਾਂਡ ਦਾ ਰਹੇ ਨਾ ਕੋਇ ਭੁਲੇਖਾ, ਭਾਂਡਾ ਭਰਮ ਭਉ ਭੰਨਾਈਆ। ਸਤਿ ਸਚ ਕਰਾਏ ਹੇਤਾ, ਹਿਤਕਾਰੀ ਦਇਆ ਕਮਾਈਆ। ਸਭ ਦਾ ਸਤਿ ਪੁਰਖ ਨਿਰੰਜਣ ਹੋਵੇ ਨੇਤਾ, ਨਿਰਾਕਾਰ ਨਿਰੰਕਾਰ ਆਪਣਾ ਹੁਕਮ ਸਮਝਾਈਆ। ਸਦੀ ਚੌਧਵੀਂ ਪੈਗ਼ੰਬਰਾਂ ਪੂਰਾ ਹੋਵੇ ਠੇਕਾ, ਅੱਗੇ ਹੁਕਮ ਨਾ ਕੋਇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜਾਮਾ ਧਾਰ ਕੇ ਭੇਸਾ, ਭੇਖ ਅਵੱਲੜਾ ਇਕ ਇਕੱਲੜਾ ਆਪਣਾ ਆਪ ਰਖਾਈਆ।