੧੫ ਕੱਤਕ ਸ਼ਹਿਨਸ਼ਾਹੀ ਸੰਮਤ ੫ ਜਮਾਂਦਾਰ ਕਿਸ਼ਨ ਸਿੰਘ ਦੇ ਨਵਿਤ ਰਸਤੇ ਵਿਚ ਪਿੰਡ ਅਲ੍ਹੜਪਿੰਡੀ
ਨਾਨਕ ਪਿਆਰ ਜਾਏ ਨਾ ਬਿਰਥਾ, ਬਿਰਥੀ ਸਰਬ ਲੋਕਾਈਆ। ਲੇਖਾ ਮੂਲ ਜਾਏ ਨਾ ਸਿਰਸਾ, ਗੋਬਿੰਦ ਧਾਰ ਦਏ ਗਵਾਹੀਆ। ਲੇਖੇ ਲੱਗੇ ਸ਼ਬਦ ਧਾਰ ਵਿਰਸਾ, ਵਾਰਸ ਹੋ ਕੇ ਵੇਖ ਵਖਾਈਆ। ਰਾਮ ਦੀ ਪੂਰੀ ਕਰੇ ਹਿਰਸਾ, ਹਵਸ ਪਿਛਲੀ ਨਾਲ ਮਿਲਾਈਆ। ਕ੍ਰਿਸ਼ਨ ਦਾ ਕ੍ਰਿਸ਼ਨ ਧਾਰ ਦਰਸਾ, ਕਾਹਨ ਕਾਹਨ ਰੰਗ ਰੰਗਾਈਆ। ਮੂਸਾ ਲੇਖ ਵੇਖ ਧਿਰ ਦਾ, ਕੋਹਤੂਰ ਰਾਹ ਤਕਾਈਆ। ਈਸਾ ਨੂਰ ਵੇਖ ਮਿਹਰ ਦਾ, ਵਾਸਤਾ ਕਰੇ ਖ਼ਲਕ ਖ਼ੁਦਾਈਆ। ਮੁਹੰਮਦ ਦਰਸ ਪਾਇਆ ਸ਼ੇਰ ਦਾ, ਸ਼ਹਿਨਸ਼ਾਹ ਇਕੋ ਬੇਪਰਵਾਹੀਆ। ਜੋ ਆਦਿ ਜੁਗਾਦਿ ਜੁਗ ਚੌਕੜੀ ਸਭ ਦਾ ਲੇਖ ਨਬੇੜਦਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੇਖ ਵਖਾਈਆ। ਨਿਰਗੁਣ ਸਰਗੁਣ ਲੱਖ ਚੁਰਾਸੀ ਗੇੜਾ ਗੇੜਦਾ, ਆਤਮ ਪਰਮਾਤਮ ਆਪਣਾ ਹੁਕਮ ਸਮਝਾਈਆ। ਮਾਲਕ ਖ਼ਾਲਕ ਬਣਿਆ ਰਿਹਾ ਦੇਰ ਦਾ, ਦੂਰ ਦੁਰਾਡਾ ਧੁਰਦਰਗਾਹੀਆ। ਕੁਛ ਲੇਖਾ ਬਾਕੀ ਅੰਤ ਸਮੇਂ ਨਦੇੜ ਦਾ, ਦਸਮ ਧਾਰ ਦਸ ਦਸ ਵਿਚ ਜਣਾਈਆ। ਜਿਸ ਦੇ ਹੁਕਮ ਨੂੰ ਹੁਕਮ ਵਿਚ ਕੋਈ ਨਾ ਛੇੜਦਾ, ਸ਼ਰਅ ਸ਼ਰਅ ਨਾ ਕੋਇ ਬਦਲਾਈਆ। ਉਹ ਲੇਖਾ ਜਾਣੇ ਤਤ ਵਜੂਦ ਅੰਧੇਰ ਦਾ, ਉਹ ਆਤਮ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਨਾਨਕ ਲੇਖਾ ਮੂਲ ਨਾ ਵਿਸਰੇ, ਵਿਸਰੇ ਸ੍ਰਿਸ਼ਟ ਸਬਾ। ਪੁਰਖ ਅਕਾਲਾ ਧੁਰ ਦਾ ਮਿੱਤਰੇ, ਵਡ ਦਾਤਾ ਬੇਪਰਵਾਹ। ਜੋਤੀ ਧਾਰੋਂ ਆਪੇ ਨਿਕਲੇ, ਜਿਸ ਨੂੰ ਜਨਮੇ ਕੋਈ ਨਾ ਮਾਂ। ਆਪਣੀ ਸਿਖਿਆ ਆਪੇ ਸਿਖ ਲਏ, ਨਿਰਅੱਖਰ ਵਿਚੋਂ ਅੱਖਰ ਆਪ ਪਰਗਟਾ। ਹੁਕਮ ਸੰਦੇਸ਼ਾ ਧੁਰ ਦਾ ਲਿਖ ਲਏ, ਅਵਤਾਰ ਪੈਗ਼ੰਬਰ ਗੁਰੂ ਕਰ ਰੁਸ਼ਨਾ। ਸਭ ਦੇ ਅੰਤਰ ਨਿਰੰਤਰ ਵਿਚ ਰਹੇ, ਸ਼ਬਦੀ ਜੋਤੀ ਰੂਪ ਵਟਾ। ਲੇਖ ਭਵਿਖ ਸਚ ਕਹੇ, ਸੰਦੇਸ਼ਾ ਦਏ ਅਗੰਮ ਅਥਾਹ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ
❋
❋
ਸਾਚਾ ਹਰਿ, ਹਰਿ ਕਾਦਰ ਨੂਰ ਅਲਾਹ। ਨਾਨਕ ਲੇਖਾ ਚਾਰ ਕੁੰਟ, ਸ੍ਰਿਸ਼ਟ ਦ੍ਰਿਸ਼ਟ ਜਣਾਈਆ। ਨਿਗਹ ਮਾਰ ਕੇ ਵਿਚ ਬੈਕੁੰਠ, ਪੁਰਖ ਅਕਾਲ ਲਿਆ ਮਨਾਈਆ। ਖੇਲ ਵੇਖ ਕੇ ਕਾਗ ਭਸੁੰਡ, ਭੇਵ ਅਭੇਦਾ ਦਏ ਖੁਲ੍ਹਾਈਆ। ਜਗਤ ਜਹਾਨ ਵੇਖ ਕੇ ਜਗਿਆਸੂ ਝੁੰਡ, ਮਨ ਮਤ ਬੁਧ ਪੜਦਾ ਲਾਹੀਆ। ਨਿਗਹ ਮਾਰ ਕੇ ਨੈਣ ਮੁੰਦ, ਨੈਣ ਮਧਾਰੀ ਅੰਗ ਲਗਾਈਆ। ਪ੍ਰੇਮ ਪ੍ਰੀਤੀ ਬਿਨਾ ਨਾਸਕਾ ਸੁੰਘ, ਦੋ ਜਹਾਨਾਂ ਖ਼ੁਸ਼ੀ ਬਣਾਈਆ। ਆਪਣੇ ਬਸਤਰ ਸਾਰੇ ਟੰਗ, ਚੋਲਾ ਪਿਠੂੱ ਉਤੇ ਉਲਟਾਈਆ। ਫੇਰ ਬੈਠ ਕੇ ਉਤੇ ਖੁੰਡ, ਨਿਗਾਹ ਇਕ ਵਿਚ ਟਿਕਾਈਆ। ਫੇਰ ਵੇਖੇ ਸਾਗਰ ਸਮੁੰਦ, ਆਕਾਸ਼ ਪਾਤਾਲ ਖੋਜ ਖੁਜਾਈਆ। ਫੇਰ ਵੇਖੇ ਮੁਖ ਗੁੰਗ, ਜੋ ਕੁਛ ਕਹਿ ਸਕਣ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਨਾਨਕ ਕਿਹਾ ਮੂਲ ਰਹੇ ਨਾ ਬਾਕੀ, ਬਾਕਾਇਦਾ ਆਪਣਾ ਹੁਕਮ ਵਰਤਾਈਆ। ਵੇਖਣਹਾਰਾ ਲੱਖ ਚੁਰਾਸੀ ਜਿਸਮ ਜ਼ਮੀਰ ਖ਼ਾਕੀ, ਖ਼ਾਲਕ ਖ਼ਲਕ ਨੂਰ ਇਲਾਹੀਆ। ਜਿਸ ਦਾ ਖੇਲ ਸਦਾ ਜੁਗ ਚਾਰ ਆਦੀ, ਆਦਮ ਹੱਵਾ ਜਿਸ ਦੀ ਸੇਵ ਕਮਾਈਆ। ਵਿਸ਼ਨ ਬ੍ਰਹਮਾ ਜਿਸ ਦੀ ਆਬਾਦੀ, ਦੇਵਤ ਸੁਰ ਆਪਣਾ ਰੰਗ ਰੰਗਾਈਆ। ਕੁਛ ਆਸਾ ਰੱਖ ਕੇ ਗਈ ਅਜੀਤ, ਜੁਝਾਰ ਦੀ ਦਾਦੀ, ਗੁਜਰੀ ਗੁਜਰਾ ਸਮਾਂ ਰਹੀ ਜਣਾਈਆ। ਕੁਛ ਲੇਖਾ ਨਾਨਕ ਵਿਚ ਬਗ਼ਦਾਦੀ, ਬਗ਼ਲਗੀਰ ਹੋ ਕੇ ਗਿਆ ਦ੍ਰਿੜਾਈਆ। ਜਿਸ ਵੇਲੇ ਕਲਜੁਗ ਵਿਚ ਕਿਸੇ ਸਾਧ ਸੰਤ ਦੀ ਥਿਰ ਨਾ ਰਹੀ ਸਮਾਧੀ, ਸਾਧਨਾ ਵਿਚ ਨਾ ਕੋਇ ਵਡਿਆਈਆ। ਗੁਰ ਅਵਤਾਰ ਪੈਗ਼ੰਬਰ ਰਿਹਾ ਕੋਇ ਨਾ ਗਾਡੀ, ਸਿਰ ਹੱਥ ਨਾ ਕੋਇ ਟਿਕਾਈਆ। ਨਾਮ ਬਾਣੀ ਦਾ ਰਾਗ ਬਦਲ ਦੇਣ ਢਾਡੀ, ਸੁਰ ਬੇਸੁਰ ਤਾਲ ਵਜਾਈਆ। ਫੇਰ ਖੇਲ ਵੇਖਣੀ ਜੋ ਕ੍ਰਿਸ਼ਨ ਕਿਹਾ ਯਾਦਵ ਯਾਦੀ, ਯਾਦਦਾਸ਼ਤ ਇਕ ਦ੍ਰਿੜਾਈਆ। ਫੇਰ ਪੜਦਾ ਲਾਹੁਣਾ ਜਿਸ ਭੇਵ ਖੁਲ੍ਹਾਇਆ ਆਦੀ, ਅੰਤ ਅੰਤਮ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਨਾਨਕ ਦਾ ਲੇਖਾ ਲਾਲੋ ਦੇ ਦਵਾਰ, ਲਹਿਣਾ ਸਮਝ ਕੁਛ ਨਾ ਆਈਆ। ਅੰਤਰ ਅੰਤਰ ਦੇ ਖ਼ੁਮਾਰ, ਖ਼ੁਸ਼ੀ ਗ਼ਮੀ ਇਕੋ ਰੰਗ ਵਖਾਈਆ। ਸੰਦੇਸ਼ਾ ਦੇ ਕੇ ਵਾਰੋ ਵਾਰ, ਨੌਂ ਵਾਰ ਪੜਦਾ ਦਿਤਾ ਚੁਕਾਈਆ। ਮੇਰਾ ਕਰਜ਼ਾ ਤੇਰਾ ਉਧਾਰ, ਲਹਿਣਾ ਦੋਹਾਂ ਦਾ ਸਾਂਝਾ ਇਕੋ ਘਰ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਨੂਰ ਇਲਾਹੀਆ। ਪੰਦਰਾਂ ਕੱਤਕ ਕਹੇ ਮੈਂ ਤਕਦਾ ਕਦ ਦਾ, ਕਦੀਮ ਦਾ ਵੇਖ ਵਖਾਈਆ। ਚਾਰ ਕੁੰਟ ਦਹਿ ਦਿਸ਼ਾ ਰਿਹਾ ਲੱਭਦਾ, ਨੌਂ ਖੰਡ ਪ੍ਰਿਥਮੀ ਸੱਤ ਦੀਪ ਅੱਖ ਉਠਾਈਆ। ਸਮਾਂ ਸਮੇਂ ਨਾਲ ਗਿਆ ਲੰਘਦਾ, ਘੜੀ ਘੜੀ ਨਾਲ ਬਦਲਾਈਆ। ਮੈਂ ਆਸਾ ਮੰਗਾਂ ਰਿਹਾ ਮੰਗਦਾ, ਮਾਂਗਤ ਹੋ ਕੇ ਝੋਲੀ ਡਾਹੀਆ। ਮੈਨੂੰ ਲੇਖਾ ਯਾਦ ਆ ਗਿਆ ਸਰਸੇ ਵਾਲੇ ਜੰਗ ਦਾ, ਪੋਹ ਪੁਨਹ ਪੁਨਹ ਸੀਸ ਨਿਵਾਈਆ। ਗੋਬਿੰਦ ਤਿੰਨ ਵਾਰ ਨੀਲੇ ਤੋਂ ਉਤਰ ਕੇ ਤੰਗ ਆਪਣੀ ਹੱਥੀਂ ਕਸਦਾ, ਤਿੰਨ ਵਾਰ ਕਮਰਕਸਾ ਖਿੱਚ ਕੇ ਆਪਣੇ ਤਨ ਬੰਧਾਈਆ। ਨਾਲ ਪੁਰਖ ਅਕਾਲ ਵੱਲ ਵੇਖ ਕੇ ਹੱਸਦਾ, ਵਾਹਵਾ ਤੇਰੀ ਬੇਪਰਵਾਹੀਆ। ਨੀਲਾ ਚਾਰ ਕੁੰਟ ਨਠਦਾ, ਪਰਦੱਖਣਾ ਲੈ ਕੇ ਆਪਣੀ ਖ਼ੁਸ਼ੀ ਬਣਾਈਆ। ਸ਼ਬਦੀ ਹੁਕਮ ਹੋਇਆ ਗੋਬਿੰਦ ਜਿਸ ਵੇਲੇ ਕਲਜੁਗ ਵੇਲਾ ਹੋਇਆ ਭੱਠ ਦਾ, ਭਠਿਆਲਾ ਕੂੜ ਕੁਕਰਮ ਅਗਨੀ ਡਾਹੀਆ। ਸਾਚੀ ਕੋਇ ਨਾ ਹੱਦ ਹੋਇਆ ਟੱਪਦਾ, ਦਰਗਹ ਸਾਚੀ ਮਿਲਣ
❋
❋
ਕੋਇ ਨਾ ਪਾਈਆ। ਪ੍ਰਕਾਸ਼ ਰਹੇ ਨਾ ਨਿਜ ਨੇਤਰ ਅੱਖ ਦਾ, ਜਗਤ ਸੰਤ ਨਾ ਕੋਇ ਚਤੁਰਾਈਆ। ਕਲਜੁਗ ਅਗਨੀ ਵਾਂਗ ਹੋਇਆ ਮਘਦਾ, ਦੀਨ ਮਜ਼੍ਹਬ ਕਰੇ ਲੜਾਈਆ। ਮਾਣ ਰਹਿਣਾ ਨਹੀਂ ਪਿਉ ਪੁਤ ਵਾਲੀ ਪੱਗ ਦਾ, ਚਾਰੋਂ ਕੁੰਟ ਫਿਰੇ ਦੁਹਾਈਆ। ਕਾਇਆ ਮੰਦਰ ਅੰਦਰ ਦਿਸੇ ਕੋਇ ਨਾ ਸਤਿਗੁਰ ਸ਼ਬਦ ਸੱਦਦਾ, ਰਸਨਾ ਪੜ੍ਹ ਪੜ੍ਹ ਸਾਰੇ ਢੋਲੇ ਜਗਤ ਸੁਣਾਈਆ। ਓਸ ਵੇਲੇ ਖੇਲ ਹੋਣਾ ਸੂਰੇ ਸਰਬਗ ਦਾ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਪੰਦਰਾਂ ਕੱਤਕ ਕਹੇ ਗੋਬਿੰਦ ਆਪਣੀ ਲੈ ਅੰਗੜਾਈ, ਨਿਗਾਹ ਜ਼ਿਮੀਂ ਅਸਮਾਨ ਉਠਾਈਆ। ਪੁਰਖ ਅਕਾਲ ਤੇਰੀ ਬੇਪਰਵਾਹੀ, ਤੇਰੀ ਤੇਰੇ ਵਿਚ ਵਡਿਆਈਆ। ਤੂੰ ਮੇਰਾ ਮੈਂ ਤੇਰਾ ਮੇਰੀ ਸ਼ਹਾਦਤ ਦੇਣੀ ਭੁਗਤਾਈ, ਗਵਾਹ ਤੈਨੂੰ ਲਵਾਂ ਭੁਗਤਾਈਆ। ਮੇਰਾ ਲੇਖਾ ਨਾ ਮਿਟੇ ਰਾਈ, ਫ਼ਰਕ ਰਹਿਣ ਕੋਇ ਨਾ ਪਾਈਆ। ਮੈਂ ਨਹੀਂ ਚਾਹੁੰਦਾ ਕਿ ਮਾਤਲੋਕ ਵਿਚ ਕੋਈ ਰਹੇ ਕਸਾਈ, ਜੀਵਾਂ ਉਤੇ ਛੁਰੀ ਨਾ ਕੋਇ ਉਠਾਈਆ। ਚਾਰ ਵਰਨ ਅਠਾਰਾਂ ਬਰਨ ਹਿੰਦੂ ਮੁਸਲਿਮ ਵੇਖਾਂ ਈਸਾਈ, ਜ਼ਾਤ ਪਾਤ ਵੰਡ ਨਾ ਕੋਇ ਵੰਡਾਈਆ। ਕਿਉਂ ਤੂੰ ਸਭ ਦਾ ਮਾਲਕ ਇਕ ਧੁਰਦਰਗਾਹੀ, ਦਰਗਾਹ ਸਾਚੀ ਦੇ ਮਾਲਕ ਲੋਕਮਾਤ ਏਹੋ ਰੀਤੀ ਦੇਣੀ ਚਲਾਈਆ। ਪੁਰਖ ਅਕਾਲ ਇਹ ਸੰਦੇਸ਼ਾ ਦਿਤਾ ਸ਼ਹਾਦਤ ਇਕ ਪਾਈ, ਪਾਰਬ੍ਰਹਮ ਆਪਣੀ ਦਇਆ ਕਮਾਈਆ। ਈਸਾ ਉਠ ਕੇ ਦਿਤੀ ਦੁਹਾਈ, ਬਹੁੜੀ ਬਹੁੜੀ ਕਰ ਸੁਣਾਈਆ। ਮੁਹੰਮਦ ਨੈਣਾਂ ਨੀਰ ਵਹਾਈ, ਸਦੀ ਚੌਧਵੀਂ ਰਾਹ ਤਕਾਈਆ। ਪੁਰਖ ਅਕਾਲ ਕਿਹਾ ਸੁਣੋ ਹੁਕਮ ਅਗੰਮ ਅਥਾਹੀ, ਅਲਖ ਅਗੋਚਰ ਹੋ ਕੇ ਦਿਆਂ ਦ੍ਰਿੜਾਈਆ। ਜਿਸ ਵੇਲੇ ਕਲਮੇ ਨਾਮ ਵਾਲੇ ਹੋਏ ਸ਼ੁਦਾਈ, ਸ਼ਰਅ ਦੀ ਕਰਨ ਲੜਾਈਆ। ਓਸ ਵੇਲੇ ਲੋਕਮਾਤ ਆਵਾਂ ਚਾਈਂ ਚਾਈਂ, ਚਾਉ ਘਨੇਰਾ ਸਭ ਨੂੰ ਦਿਆਂ ਸੁਣਾਈਆ। ਈਸਾ ਗੋਬਿੰਦ ਧਾਰ ਤੇਰਾ ਲੇਖਾ ਦਏ ਮੁਕਾਈ, ਲਹਿਣਾ ਆਪਣਾ ਝੋਲੀ ਪਾਈਆ। ਓਸ ਵੇਲੇ ਗੋਬਿੰਦ ਦੇ ਕੋਲ ਵੀਹ ਗੁਰਸਿਖ ਜਿਨ੍ਹਾਂ ਨੇ ਧੂੜੀ ਮਸਤਕ ਲਾਈ ਸ਼ਾਹੀ, ਚਰਨੀ ਢਹਿ ਕੇ ਆਪਣਾ ਆਪ ਮਿਟਾਈਆ। ਗੋਬਿੰਦ ਥਾਪੀ ਪੁਸ਼ਤ ਪਨਾਹ ਟਿਕਾਈ, ਟਿੱਕੇ ਆਪਣੇ ਲਏ ਬਣਾਈਆ। ਖ਼ੁਸ਼ੀ ਵਿਚ ਕਿਹਾ ਜਿਸ ਵੇਲੇ ਮੈਂ ਆਵਾਂ ਤੇ ਨਾਲ ਮੇਰਾ ਮਾਹੀ, ਮਹਿਬੂਬ ਹੋ ਕੇ ਫੇਰਾ ਪਾਈਆ। ਫੇਰ ਲਹਿਣਾ ਵੇਖਣਾ ਜੋ ਨਾਨਕ ਲਾਲੋ ਦਿਤੀ ਵਡਿਆਈ, ਵਾਹਵਾ ਆਪਣੀ ਕਾਰ ਕਮਾਈਆ। ਓ ਗੁਰਸਿਖੋ ਤੁਸਾਂ ਓਸ ਵੇਲੇ ਮੇਰੇ ਪਹਿਰੇਦਾਰ ਹੋਣਾ ਥਾਉਂ ਥਾਈਂ, ਕਿਰਪਾਨਾ ਤਲਵਾਰਾਂ ਕੰਧਿਆਂ ਉਤੇ ਟਿਕਾਈਆ। ਫੇਰ ਵੇਖੀ ਧਰਨੀ ਧਰਤ ਧਵਲ ਜੋ ਮੇਰੀ ਧਾਰੋਂ ਜਾਈ, ਤੇ ਜਗਤ ਦੀ ਮਾਈ ਰਹੀ ਅਖਵਾਈਆ। ਗੁਰਮੁਖਾਂ ਹੱਸ ਕੇ ਕਿਹਾ ਗੋਬਿੰਦ ਵੇਖੀਂ ਕਿਤੇ ਕਰ ਨਾ ਜਾਈਂ ਜੁਦਾਈ, ਤੂੰ ਸਤਿਗੁਰੂ ਅਸੀਂ ਚੇਲੇ ਵੱਡਾ ਛੋਟਾ ਨਾ ਕੋਇ ਰਖਾਈਆ। ਗੋਬਿੰਦ ਦੋਵੇਂ ਕਰ ਕੇ ਬਾਹੀਂ, ਆਪਣੇ ਹੱਥਾਂ ਦੀ ਗਲਵਕੜੀ ਪਾਈ, ਗੁਰਸਿਖੋ ਤੁਸੀਂ ਮੇਰੇ ਸਾਹਿਬ ਤੇ ਮੈਂ ਤੁਹਾਡਾ ਰਾਹੀ, ਪਾਂਧੀ ਬਣ ਕੇ ਰਾਹ ਤਕਾਈਆ। ਓਨ੍ਹਾਂ ਨੇ ਫੇਰ ਕਿਹਾ ਸਤਿਗੁਰੂ ਕੌਣ ਭਰੇ ਗਵਾਹੀ, ਲੇਖਾ ਕਵਣ ਜਣਾਈਆ। ਗੋਬਿੰਦ ਨੇ ਪੰਜ ਉਂਗਲੀਆਂ ਇਕੇ ਵਾਰ ਉਠਾਈ, ਫੇਰ ਛਾਤੀ ਨਾਲ ਲਗਾਈਆ। ਪੰਜ ਪਿਆਰੇ ਤੁਹਾਡੇ ਸੇਵਾਦਾਰ ਜਿਹੜੇ ਜੱਟ ਝੀਵਰ ਤੇ ਛੀਂਬੇ ਨਾਈ, ਜ਼ਾਤ ਪਾਤ ਨਾ ਕੋਇ ਰਖਾਈਆ। ਪੰਜ ਲਿਖਾਰੀ ਤੁਹਾਡਾ ਲੇਖ ਵੇਖਣ ਚਾਈਂ ਚਾਈਂ, ਮਸਤਕ ਬਿੰਦੀਆਂ ਲਾਲ ਰੰਗ ਰੰਗਾਈਆ। ਫੇਰ ਗੋਬਿੰਦ ਨੇ ਸੱਜੇ ਚਰਨ ਨਾਲ ਪੁੱਟੀ ਖਾਈ, ਨਿਸ਼ਾਨ ਡੂੰਘਾ ਦਿਤਾ ਲਗਾਈਆ। ਜਿਸ ਵੇਲੇ ਮੇਰੇ ਸਤਿਗੁਰ ਨੇ
❋
❋
ਰੀਤ ਸਤਿਜੁਗ ਚਲਾਈ, ਸਚ ਸਚ ਵਡਿਆਈਆ। ਫੇਰ ਲੋਕਮਾਤ ਦੀ ਬਦਲ ਦੇਣੀ ਸ਼ਾਹੀ, ਸ਼ਹਿਨਸ਼ਾਹ ਆਪਣਾ ਹੁਕਮ ਸੁਣਾਈਆ। ਅੱਗੇ ਪਿਉ ਮਰੇ ਤੋਂ ਪੁਤ ਨੂੰ ਪੱਗ ਸੀਸ ਬੰਨ੍ਹਦੇ ਤੇ ਮਾਣ ਮਿਲਦਾ ਧੀ ਜਵਾਈ, ਘਰ ਦੀ ਰੀਤੀ ਰੀਤੀ ਵਿਚ ਬਦਲਾਈਆ। ਫੇਰ ਖੇਲ ਕਰਨਾ ਪੁਤ ਮਰੇ ਤੇ ਪਿਉ ਨੂੰ ਮਿਲੇ ਵਡਿਆਈ, ਏਸੇ ਕਰ ਕੇ ਪਹਿਲੋਂ ਲਿਖਤ ਦਿਤੀ ਕਰਾਈਆ। ਅਗਲਾ ਲੇਖਾ ਰਾਤ ਨੂੰ ਸੁਣਨਾ ਚਾਈਂ ਚਾਈਂ, ਜਿਹੜਾ ਨਾਨਕ ਦੱਬ ਕੇ ਆਪਣੀ ਬਗ਼ਲ ਵਿਚ ਗਿਆ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵੇਖਣਹਾਰਾ ਥਾਉਂ ਥਾਈਂ, ਥਾਨ ਥਨੰਤਰ ਗਗਨ ਗਗਨੰਤਰ ਖੋਜ ਖੁਜਾਈਆ।
੧੫ ਕੱਤਕ ਸ਼ਹਿਨਸ਼ਾਹੀ ਸੰਮਤ ੫ ਜਮਾਂਦਾਰ ਕਿਸ਼ਨ ਸਿੰਘ ਦੇ ਗ੍ਰਹਿ
ਅਰਜਨ ਵੇਖ ਲੈ ਜੋ ਸੰਦੇਸ਼ ਦਿਤਾ ਬੁੱਢੇ ਬਾਬੇ, ਬਾਬੇ ਬੁੱਢੇ ਦਿਤਾ ਜਣਾਈਆ। ਖੇਲ ਵਖਾਇਆ ਕਿਸ ਬਿਧ ਪ੍ਰਭ ਪਰਗਟ ਹੋਵੇ ਦੇਸ ਮਾਝੇ, ਮਹਾਰਾਜ ਆਪਣੀ ਖੇਲ ਖਿਲਾਈਆ। ਗੁਰਸਿਖ ਮੇਲੇ ਵਿਚੋਂ ਦੁਆਬੇ, ਦੁਹਰੀ ਆਪਣੀ ਕਾਰ ਕਮਾਈਆ। ਕਿਸ ਬਿਧ ਮਾਲਵੇ ਵਾਲੇ ਰੱਖੇ ਲਾਗੇ, ਦੂਰ ਦੁਰਾਡੇ ਜੋੜ ਜੁੜਾਈਆ। ਕਿਸ ਬਿਧ ਜੰਮੂ ਵਾਲੇ ਹੋਣ ਸਾਂਝੇ, ਸਗਲਾ ਸੰਗ ਬਣਾਈਆ। ਕਿਸ ਬਿਧ ਖੇਲ ਕਰੇ ਵਿਚ ਕਾਅਬੇ, ਆਪਣਾ ਹੁਕਮ ਵਰਤਾਈਆ। ਕਿਸ ਬਿਧ ਵਜਾਏ ਆਪਣੇ ਅਗੰਮੀ ਵਾਜੇ, ਸ਼ਬਦੀ ਨਾਦ ਸੁਣਾਈਆ। ਕਿਸ ਬਿਧ ਸੂਰਾ ਸਤਿਗੁਰ ਗਾਜੇ, ਗਰਜ ਆਪਣਾ ਨਾਮ ਰਖਾਈਆ। ਕਿਸ ਬਿਧ ਖੇਲ ਕਰਾਉਣਾ ਉਤੇ ਵਾਘੇ, ਪੁਰੀ ਘਨਕ ਘਨਕ ਵਡਿਆਈਆ। ਅਰਜਨ ਫੇਰ ਹੱਥ ਜੋੜ ਕਿਹਾ ਇਹ ਖੇਲ ਓਸ ਪ੍ਰਭੂ ਡਾਹਢੇ, ਜਿਸ ਨੂੰ ਡੰਡਾਵਤ ਕਰ ਕੇ ਸੀਸ ਨਿਵਾਈਆ। ਜੋ ਧਰਮ ਨਿਸ਼ਾਨੇ ਗਾਡੇ, ਹੁਕਮ ਆਪਣਾ ਇਕ ਸੁਣਾਈਆ। ਜੋ ਮਿਹਰ ਕਰੇ ਤੇ ਧੋਵੇ ਦੁਰਮਤ ਮੈਲ ਦਾਗ਼ੇ, ਪਾਪਾਂ ਕਰੇ ਸਫ਼ਾਈਆ। ਗੁਰ ਅਰਜਨ ਦੋਵੇਂ ਹੱਥ ਜੋੜ ਝੁਕ ਗਿਆ ਆਗੇ, ਆਗਮਨ ਵਿਚ ਸੀਸ ਨਿਵਾਈਆ। ਪਰ ਪਹਿਲੋਂ ਖੇਲ ਵੇਖਣਾ ਗੋਬਿੰਦ ਵਾਲੇ ਬਾਜ਼ੇ, ਬਾਜਾਂ ਵਾਲਾ ਫੇਰਾ ਪਾਈਆ। ਬੁੱਢੇ ਕਿਹਾ ਕੁਛ ਇਸ ਤੋਂ ਦੱਸ ਆਗੇ, ਉਂਗਲਾਂ ਕੰਨਾਂ ਵਿਚ ਪਾਈਆ। ਅਰਜਨ ਕਿਹਾ ਜਿਸ ਵੇਲੇ ਸਾਧ ਸੰਤ ਨਹੀਂ ਜਾਣੇ ਸਾਧੇ, ਸਾਧਨਾ ਰਹਿਣ ਕੋਇ ਨਾ ਪਾਈਆ। ਫਲ ਰਹਿਣਾ ਨਹੀਂ ਧਰਮ ਦੇ ਬਾਗੇ, ਫਲ ਫੁੱਲ ਨਾ ਕੋਇ ਮਹਿਕਾਈਆ। ਕਲਜੁਗ ਨੀਂਦ ਵਿਚੋਂ ਕੋਈ ਨਾ ਜਾਗੇ, ਗ਼ਫ਼ਲਤ ਪੜਦਾ ਨਾ ਕੋਇ ਉਠਾਈਆ। ਅਰਜਨ ਫੇਰ ਚੁਪ ਹੋ ਗਿਆ ਧਿਆਨ ਧਰਿਆ ਗੋਬਿੰਦ ਦਾ ਸਰੂਪ ਤੇ ਕੰਢਾ ਨਜ਼ਰ ਆਇਆ ਢਾਬੇ, ਜਿਸ ਦੀ ਮਹਾਂ ਸਿੰਘ ਦਏ ਗਵਾਹੀਆ। ਫੇਰ ਬੁੱਢੇ ਨੇ ਕਿਹਾ ਅਰਜਨ ਨੂੰ ਮਾਰ ਕੇ ਦਾਬੇ, ਗੁਰੂਆਂ ਕੁਛ ਹੋਰ ਦੇ ਸਮਝਾਈਆ। ਓਸ ਕਿਹਾ ਬਾਬਾ ਓਸ ਨੇ ਸਾਰੀ ਸ੍ਰਿਸ਼ਟੀ ਤੋਲਣੀ ਨਾਮ ਦੇ ਛਾਬੇ, ਸ਼ਹਿਨਸ਼ਾਹ ਤਰਾਜ਼ੂ ਇਕ ਉਠਾਈਆ। ਗੁਰ ਅਵਤਾਰ ਪੈਗ਼ੰਬਰ ਜਿਸ ਨੂੰ ਅਰਾਧੇ, ਅਰਾਧਨਾ ਵਿਚ ਲੋਕਾਈਆ। ਜਿਸ ਦੇ ਭਵਿਖਤਾਂ ਵਿਚ ਲੈਂਦੇ ਆਏ ਖਵਾਬੇ, ਪੇਸ਼ੀਨਗੋਈਆਂ ਵਿਚ ਪੇਸ਼ਤਰ ਰਹੇ ਜਣਾਈਆ। ਜਿਸ ਦੇ ਨਾਮ ਦੀ ਨਾਨਕ ਵਜਾਈ ਰਬਾਬੇ, ਸਾਰੰਗਾ ਕੰਧੇ ਉਤੇ ਟਿਕਾਈਆ। ਓਸ ਵੇਖਣੇ ਡੂੰਘੇ ਖਾਡੇ, ਦੀਨ ਮਜ਼੍ਹਬ ਦੇ ਗੜ੍ਹੇ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ।
❋
❋
ਬਾਬੇ ਕਿਹਾ ਅਰਜਨ ਸਤਿਗੁਰੂ ਕੀ ਲਾਲੋ ਦੇ ਅੰਦਰ ਨਾਨਕ ਮਾਰੀ ਫੂਕ, ਫ਼ੁਰਨਾ ਦਿਤਾ ਬਦਲਾਈਆ। ਉਹ ਵੀ ਪੰਜ ਭੂਤ, ਤਨ ਵਜੂਦ ਨਜ਼ਰੀ ਆਈਆ। ਉਹ ਵੀ ਕਾਇਆ ਕਲਬੂਤ, ਹੱਡ ਮਾਸ ਨਾੜੀ ਸੋਭਾ ਪਾਈਆ। ਉਹ ਵੀ ਤਾਣਾ ਪੇਟਾ ਸੂਤ, ਦੂਜਾ ਰੂਪ ਨਾ ਕੋਇ ਦਰਸਾਈਆ। ਗੁਰ ਅਰਜਨ ਕਿਹਾ ਬਾਬਾ ਜਿਸ ਵੇਲੇ ਸਤਿਗੁਰ ਸਾਚਾ ਹੋਏ ਮੌਜੂਦ, ਜੋ ਚਾਹੇ ਦਏ ਕਰਾਈਆ। ਮਿਹਰ ਦੀ ਨਿਗਾਹ ਨਾਲ ਕਰ ਕੇ ਮਹਿਫ਼ੂਜ਼, ਗੋਦ ਆਪਣੀ ਲਏ ਬਿਠਾਈਆ। ਬਾਬੇ ਕਿਹਾ ਕੀ ਭਗਤੀ ਦਾ ਅਸਲ ਦੇਵੇ ਕਿ ਸੂਦ, ਕਿ ਕੁਲ ਦਾ ਕੁਲ ਲੇਖਾ ਦਏ ਮੁਕਾਈਆ। ਅਰਜਨ ਨੇ ਨਿਗਾਹ ਮਾਰੀ ਤੱਕਿਆ ਓ ਬਾਬਾ ਅਜੇ ਤੇ ਗੋਬਿੰਦ ਦੇ ਬੱਚੇ ਜਾਣੇ ਝੂਜ, ਅਜੀਤ ਜੁਝਾਰ ਨਜ਼ਰੀ ਆਈਆ। ਬਾਬੇ ਕਿਹਾ ਸਤਿਗੁਰੂ ਕਿਉਂ ਸਤਿਗੁਰ ਵਿਚ ਹੁੰਦੀ ਨਾ ਕੋਈ ਦੂਜ, ਦੂਆ ਦੇ ਸਮਝਾਈਆ। ਗੁਰ ਅਰਜਨ ਕਿਹਾ ਬਾਬਾ ਜਿਸ ਵੇਲੇ ਨਿਰਗੁਣ ਤੋਂ ਸਰਗੁਣ ਦੀ ਹੁੰਦੀ ਵੇਖੀ ਪੂਜ, ਓਨਾਂ ਚਿਰ ਦਵੈਤ ਨਾ ਕੋਇ ਮਿਟਾਈਆ। ਬਾਬੇ ਕਿਹਾ ਅਰਜਨ ਸਤਿਗੁਰ ਇਹ ਕੂੜਾ ਕਵਣ ਦੇਵੇ ਹੂੰਝ, ਕਰੇ ਸਰਬ ਸਫ਼ਾਈਆ। ਗੁਰ ਅਰਜਨ ਕਿਹਾ ਮੇਰਾ ਪੁਰਖ ਅਕਾਲ ਦੀਨ ਦਿਆਲ ਗ਼ਰੀਬ ਨਿਮਾਣਿਆਂ ਦੇ ਹੰਝੂ ਦੇਵੇ ਪੂੰਝ, ਆਪਣੇ ਗਲੇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਆਪਣਾ ਖੇਲ ਵਖਾਈਆ। ਬਾਬੇ ਬੁੱਢੇ ਕਿਹਾ ਸਤਿਗੁਰ ਕੀ ਸਤਿਗੁਰ ਉਤੇ ਵੀ ਆਵੇ ਬੁੜ੍ਹਾਪਾ, ਮੈਨੂੰ ਦੇ ਸਮਝਾਈਆ। ਕੀ ਸਤਿਗੁਰ ਵੀ ਜੋੜੇ ਨਾਤਾ, ਜਗਤ ਵਿਚ ਲੋਕਾਈਆ। ਕੀ ਸਤਿਗੁਰ ਦਾ ਵੀ ਕੋਈ ਖਾਤਾ, ਕਰਮਾਂ ਕਾਂਡਾਂ ਵਿਚ ਆਪਣਾ ਝਟ ਲੰਘਾਈਆ। ਕੀ ਸਤਿਗੁਰ ਦਾ ਵੀ ਕੋਈ ਅਹਾਤਾ, ਚਾਰ ਦੀਵਾਰੀ ਵੰਡ ਕੇ ਆਪਣਾ ਹਿੱਸਾ ਲਏ ਬਣਾਈਆ। ਗੁਰ ਅਰਜਨ ਕਿਹਾ ਬਾਬਾ ਨਹੀਂ ਉਹ ਪੁਰਖ ਪੁਰਖ ਸਮਰਾਥਾ, ਜੋ ਆਦਿ ਅੰਤ ਅਖਵਾਈਆ। ਬਾਬੇ ਕਿਹਾ ਕੀ ਉਹ ਮਾਲਾ ਫੇਰੇ ਕਿ ਕਰੇ ਪੂਜਾ ਪਾਠਾ, ਕਿ ਅੱਖੀਂ ਮੀਟ ਧਿਆਨ ਲਗਾਈਆ। ਗੁਰ ਅਰਜਨ ਕਿਹਾ ਉਹ ਆਦਿ ਤੋਂ ਅੰਤ ਤਕ ਸਰਬ ਦਾ ਰਾਖਾ, ਤੇ ਸਭ ਦਾ ਪਿਤਾ ਮਾਈਆ। ਬਾਬੇ ਕਿਹਾ ਫੇਰ ਤੂੰ ਕਿਉਂ ਚੌਂਕੜਾ ਮਾਰ ਕੇ ਮਾਰੇਂ ਅਵਾਜ਼ਾ, ਮੁੱਠੀ ਬੰਦ ਰਖਾਈਆ। ਗੁਰ ਅਰਜਨ ਕਿਹਾ ਬਾਬਾ ਮੈਂ ਡਰਦਾ ਮੰਨਦਾ ਓਸ ਦਾ ਆਖਾ, ਹੁਕਮੇ ਵਿਚ ਨਾ ਹੋਏ ਕੋਤਾਹੀਆ। ਮੈਂ ਤੇ ਉਹਦਾ ਨਿੱਕਾ ਜੇਹਾ ਕਾਕਾ, ਜਿਸ ਨੂੰ ਨਾਮ ਖਿਲੌਣਿਆਂ ਨਾਲ ਰਿਹਾ ਖਿਲਾਈਆ। ਇਕ ਉਸ ਦਾ ਭਵਿਖਤ ਦੱਸਾਂ ਵਾਕਾ, ਪਰ ਯਾਦ ਰੱਖੀਂ ਜੀਵਤ ਜੀਅ ਰਸਨਾ ਜਿਹਵਾ ਨਾ ਬਾਹਰ ਸੁਣਾਈਆ। ਕਿਉਂ ਓਸ ਪ੍ਰਭੂ ਨੇ ਕਲਜੁਗ ਅੰਤ ਆਪਣਿਆਂ ਭਗਤਾਂ ਦੀਆਂ ਪੂਰੀਆਂ ਕਰਨੀਆਂ ਆਸਾ, ਨਿਰਾਸਾ ਰਹਿਣ ਕੋਇ ਨਾ ਪਾਈਆ। ਉਨ੍ਹਾਂ ਦਾ ਸਭ ਦੇ ਉਤੋਂ ਉਡ ਜਾਣਾ ਭਰਵਾਸਾ, ਭਰੋਸਾ ਇਕੇ ਉਤੇ ਰਖਾਈਆ। ਜਿਸ ਦੀਆਂ ਗੁਰ ਅਵਤਾਰ ਪੈਗ਼ੰਬਰ ਨਿੱਕੀਆਂ ਨਿੱਕੀਆਂ ਸ਼ਾਖ਼ਾਂ, ਸ਼ਾਹ ਪਾਤਸ਼ਾਹ ਮੇਰਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਖੁਲ੍ਹਾਈਆ। ਗੁਰ ਅਰਜਨ ਕਿਹਾ ਬਾਬਾ ਵੇਖ ਮੇਰਾ ਮਸਤਕ, ਬੁੱਢੇ ਧਿਆਨ ਲਿਆ ਲਗਾਈਆ। ਜਾਂ ਤੱਕਿਆ ਸੰਮਤ ਸ਼ਹਿਨਸ਼ਾਹੀ ਪੰਜ ਤੇ ਮਹੀਨਾ ਕੱਤਕ, ਥਿਤ ਵਾਰ ਪੰਦਰਾਂ ਨਜ਼ਰੀ ਆਈਆ। ਨਜ਼ਾਰਾ ਤੱਕਿਆ ਤੇ ਵੇਖਿਆ ਸੁਹੰਜਣਾ ਵਕਤ, ਘੜੀ ਘੜੀ ਦਏ ਗਵਾਹੀਆ। ਪੇਸ਼ੀਨਗੋਈਆਂ ਵੇਖੀਆਂ ਓਸ ਨੇ ਪੂਰੀ ਕਰਨੀ ਸ਼ਰਤ, ਜੋ ਸ਼ਰਅ ਦਏ ਬਦਲਾਈਆ। ਫੇਰ ਯਾਦ ਆ ਗਿਆ ਰਾਮ ਨੇ ਵਿਛੜਨ ਲੱਗਿਆਂ ਕੀ ਸੰਦੇਸ਼ਾ ਦਿਤਾ ਸੀ ਭਰਤ, ਪੁਠੀਂ ਪੈਰੀਂ ਚਲ ਕੇ ਭਰਾਤੇ ਨੂੰ ਦਿਤਾ ਸੁਣਾਈਆ। ਤੇਰੇ ਰਾਮ
❋
❋
ਦਾ ਰਾਮ ਜਿਸ ਨੇ ਕਲਜੁਗ ਆਉਣਾ ਪਰਤ, ਪਤਰਕਾ ਲਿਖਣੀ ਨਹੀਂ ਨਾਲ ਕਿਸੇ ਕਲਮ ਸ਼ਾਹੀਆ। ਖੇਲ ਕਰਨਾ ਅਸਚਰਜ, ਅਚਰਜ ਲੀਲਾ ਆਪਣੀ ਦਏ ਦ੍ਰਿੜਾਈਆ। ਜਨ ਭਗਤਾਂ ਪੁੱਠੀ ਸਿਧੀ ਕਰਕੇ ਨਰਦ, ਨਰ ਨਰਾਇਣ ਆਪਣਾ ਰੰਗ ਚੜ੍ਹਾਈਆ। ਪਰ ਮੈਨੂੰ ਯਾਦ ਆ ਗਿਆ ਨਾਨਕ ਨੇ ਫੇਰ ਲਾਲੋ ਤੋਂ ਲੈਣੀ ਉਹ ਕਰਦ, ਜਿਸ ਨੇ ਕਾਤਲ ਮਕਤੂਲ ਦੇਣੇ ਮੁਕਾਈਆ। ਗੁਰਮੁਖੋ ਇਕ ਵਾਰ ਖੜਕਾ ਦਿਉ ਖੰਡੇ ਨਾਲ ਖੜਗ, ਟਕ ਟਕ ਆਵਾਜ਼ ਸੁਣਾਈਆ। ਤੁਹਾਡਾ ਏਥੇ ਓਥੇ ਹੋਣ ਨਹੀਂ ਦੇਣਾ ਹਰਜ, ਜਿਸ ਤਰਾਂ ਤੁਸੀਂ ਮੇਰੇ ਪਹਿਰੇਦਾਰ ਏਸੇ ਤਰਾਂ ਮੈਂ ਹੋਵਾਂ ਸਹਾਈਆ। ਕਦੀ ਬੇੜਾ ਹੋਣ ਨਹੀਂ ਦੇਣਾ ਗ਼ਰਕ, ਮਲਾਹ ਬਣ ਕੇ ਬੇਪਰਵਾਹ ਬਣ ਕੇ ਬੇੜਾ ਆਪਣੇ ਕੰਧ ਉਠਾਈਆ। ਕਿਉਂ ਆਦਿ ਤੋਂ ਲੈ ਕੇ ਅੰਤ ਤਕ ਪੈਗ਼ੰਬਰਾਂ ਨਾਲ ਮੇਰੀ ਸ਼ਰਤ, ਜਿਸ ਦੀ ਸ਼ਰਅ ਨਾ ਕੋਇ ਬਦਲਾਈਆ। ਜਦ ਵੇਖੋ ਅਰਸ਼ ਤੇ ਫ਼ਰਸ਼, ਤਰਸ ਭਗਤਾਂ ਉਤੇ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਖੇਲ ਵਖਾਈਆ। ਬਾਬੇ ਕਿਹਾ ਅਰਜਨ ਮੇਰੇ ਅੰਦਰ ਵੱਜਦੀ ਚੋਭ, ਚੁਭਕਾਂ ਰਹੀ ਲਗਾਈਆ। ਕੀ ਕੋਈ ਨਾਮ ਸੂਆ ਰਿਹਾ ਏਂ ਖੋਭ, ਮੈਨੂੰ ਦੇ ਜਣਾਈਆ। ਸਤਿਗੁਰ ਅਰਜਨ ਕਿਹਾ ਬਾਬਾ ਏਥੇ ਪਾ ਦੇ ਭੋਗ, ਅੱਗੇ ਸ਼ਬਦ ਨਾ ਕੋਇ ਸੁਣਾਈਆ। ਬਾਬੇ ਕਿਹਾ ਮੈਨੂੰ ਸਤਿਗੁਰ ਨਾਲ ਬਚਨ ਕਰਨ ਦਾ ਰੋਗ, ਇਹ ਸਕੇ ਨਾ ਕੋਇ ਮਿਟਾਈਆ। ਮੈਂ ਪ੍ਰਭ ਦੀ ਭਗਤੀ ਤੇ ਤੇਰਾ ਕੀਤਾ ਜੋਗ, ਜੁਗਤੀ ਨਾ ਮੰਗ ਮੰਗਾਈਆ। ਅਰਜਨ ਇਕ ਮੈਂ ਜੇਹੜਾ ਨਿਮਸਕਾਰ ਨੌ ਵਾਰ ਕਰਦਾ ਰੋਜ਼, ਨੌ ਦਵਾਰੇ ਤੇਰੀ ਝੋਲੀ ਪਾਈਆ। ਮੇਰੇ ਜਿਸਮ ਦੀ ਤੈਨੂੰ ਹੋਵੇ ਸੋਚ, ਬਾਬਾ ਬੁੱਢਾ ਫਿਰੇ ਚਾਈਂ ਚਾਈਂਆ। ਗੁਰ ਅਰਜਨ ਕਿਹਾ ਬਾਬਾ ਸਦੀ ਚੌਧਵੀਂ ਗੁਰ ਅਵਤਾਰ ਪੈਗ਼ੰਬਰਾਂ ਦਾ ਮੁਰੀਦਾਂ ਸਿੱਖਾਂ ਨਾਲੋਂ ਹੋਣਾ ਵਿਯੋਗ, ਵਿਯੋਗੀ ਹੋ ਕੇ ਮਾਰਨ ਧਾਹੀਆ। ਜਿਧਰ ਵੇਖਣਾ ਘਰ ਘਰ ਦਿਸਦਾ ਸੋਗ, ਖ਼ੁਸ਼ੀ ਵਿਚ ਖ਼ੁਸ਼ੀ ਨਾ ਕੋਇ ਪਰਗਟਾਈਆ। ਸਿਰਫ਼ ਪ੍ਰਭੂ ਨੇ ਆਪਣੇ ਭਗਤਾਂ ਨੂੰ ਦੇਣੀ ਮੌਜ, ਮੌਜੂਦ ਹੋ ਕੇ ਰੰਗ ਰੰਗਾਈਆ। ਗੁਰਮੁਖੋ ਤੁਸੀਂ ਗੋਬਿੰਦ ਦੀ ਫ਼ੌਜ, ਫ਼ੌਜਦਾਰ ਤੁਹਾਡਾ ਸ਼ਹਿਨਸ਼ਾਹੀਆ। ਵੇਖਣਾ ਖੇਲ ਲੋਕ ਪਰਲੋਕ, ਦੋ ਜਹਾਨ ਧਿਆਨ ਲਗਾਈਆ। ਅੱਜ ਤੋਂ ਅਵਤਾਰ ਪੈਗ਼ੰਬਰਾਂ ਗੁਰੂਆਂ ਨੂੰ ਪੈ ਜਾਣੀ ਸੋਚ, ਸੋਚ ਵਿਚ ਨੈਣ ਲੈਣ ਉਠਾਈਆ। ਕੀ ਖੇਲ ਹੋਣਾ ਪੁਸ਼ਕਰ ਕਰੌਚ, ਕਲ ਕਲਕੀ ਕੀ ਕਲ ਵਰਤਾਈਆ। ਜਿਥੇ ਕਿਸੇ ਨਹੀਂ ਸਕਣਾ ਪਹੁੰਚ, ਪੰਜੇ ਲਾ ਕੇ ਸਾਰੇ ਬੇਠੈ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਗੁਰ ਅਰਜਨ ਕਿਹਾ ਬਾਬਾ ਸੰਮਤ ਸ਼ਹਿਨਸ਼ਾਹ ਪੰਜ ਦਾ ਆਉਣਾ ਕੱਤਕ ਪੰਦਰਾਂ, ਇਕ ਪੰਜ ਰੰਗ ਰੰਗਾਈਆ। ਮਾਣ ਰਹਿਣਾ ਨਹੀਂ ਮਸੀਤਾਂ ਮੰਦਰਾਂ, ਗੁਰੂਦਵਾਰ ਮੱਠ ਨਾ ਕੋਇ ਚਤੁਰਾਈਆ। ਜੋਗ ਰਹਿਣਾ ਨਹੀਂ ਜੂਹਾਂ ਕੰਦਰਾਂ, ਟਿੱਲੇ ਪਰਬਤ ਫਿਰੇ ਦੁਹਾਈਆ। ਪ੍ਰਕਾਸ਼ ਰਹਿਣਾ ਨਹੀਂ ਕਿਸੇ ਦੇ ਅੰਦਰਾਂ, ਨੂਰੀ ਜੋਤ ਨਾ ਕੋਇ ਚਮਕਾਈਆ। ਅੰਤਰ ਖੁਲ੍ਹੇ ਕਿਸੇ ਨਾ ਜੰਦਰਾ, ਕੁੰਜੀ ਹੱਥ ਨਾ ਕੋਇ ਰਖਾਈਆ। ਕੁਛ ਲਹਿਣਾ ਕ੍ਰਿਸ਼ਨ ਦਾ ਬਨ ਬਿੰਦਰਾ, ਬਿੰਦੀ ਵਾਲਿਆਂ ਦਏ ਸਮਝਾਈਆ। ਕੁਛ ਲਹਿਣਾ ਸੁਰਪਤ ਇੰਦਰਾ, ਇੰਦ ਇੰਦਰਾਸਣ ਧਿਆਨ ਲਗਾਈਆ। ਕੁਛ ਦੇਣਾ ਲੈਹਣੇ ਦਾ ਜੋ ਨਾਨਕ ਵਖਾਇਆ ਵਿਚ ਨਿੰਦਰਾ, ਅੰਗਦ ਅੰਗ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਲੇਖਾ ਪੂਰ ਕਰਾਈਆ। ਬਾਬੇ ਕਿਹਾ ਗੁਰ ਅਰਜਨ ਉਹ ਸਿੱਖ ਕਿਹੜੇ ਹੋਣੇ ਸਮਾਜੀ, ਸਚ ਦੇ ਜਣਾਈਆ। ਗੁਰ
❋
❋
ਅਰਜਨ ਕਿਹਾ ਉਨ੍ਹਾਂ ਦੀਨ ਮਜ਼੍ਹਬ ਤੋਂ ਹੋਣਾ ਬਾਗ਼ੀ, ਜ਼ਾਤ ਪਾਤ ਨਾ ਕੋਇ ਰਖਾਈਆ। ਇਕ ਪੁਰਖ ਅਕਾਲ ਨੂੰ ਮੰਨਣਾ ਇਮਦਾਦੀ, ਦੂਜੀ ਓਟ ਨਾ ਕੋਇ ਤਕਾਈਆ। ਉਨ੍ਹਾਂ ਦੀ ਧਾਰ ਹੋਣੀ ਸਾਦੀ, ਸਾਧਾਂ ਤੋਂ ਅਗਲਾ ਘਰ ਦੇਣਾ ਵਖਾਈਆ। ਸਦੀ ਚੌਧਵੀਂ ਸੁਰਤੀ ਹੋਣੀ ਜਾਗੀ, ਆਲਸ ਨਿੰਦਰਾ ਦੇਣ ਮਿਟਾਈਆ। ਤੇ ਪੁਰਖ ਅਕਾਲ ਉਨ੍ਹਾਂ ਦਾ ਬਣ ਕੇ ਹਾਜੀ, ਲੋਕਮਾਤ ਹੱਜ ਕਰਨ ਆਵੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਜਨ ਭਗਤੋ ਗੋਬਿੰਦ ਗੁਰੂ ਤੇ ਗੋਬਿੰਦ ਗੁਰੂ ਚੇਲਾ, ਤੇ ਲੇਖਾ ਪੂਰ ਕਰਾਈਆ। ਆਪਸ ਵਿਚ ਕਿਰਪਾਨ ਦਾ ਕਿਰਪਾਨ ਨਾਲ ਕਰ ਦਿਉ ਮੇਲਾ, ਸਤਿਗੁਰ ਤੁਹਾਡੀ ਓਟ ਰਖਾਈਆ। ਇਹ ਜੁਗ ਜਨਮ ਦਾ ਮੇਲਾ, ਵਿਛੜਿਆਂ ਮੇਲਾ ਰਿਹਾ ਕਰਾਈਆ। ਤੁਸੀਂ ਮੇਰੇ ਤੇ ਮੈਂ ਤੁਹਾਡਾ ਸੱਜਣ ਸੁਹੇਲਾ, ਨਾਤਾ ਇਕੋ ਲਿਆ ਰਖਾਈਆ। ਰਾਵੀ ਦਾ ਕੰਢਾ ਤੇ ਕਲਜੁਗ ਦਾ ਬੇਲਾ, ਤੇ ਜਗਤ ਦਾ ਸੁਹੇਲਾ ਤੁਹਾਡਾ ਦਿਸੇ ਮਾਹੀਆ। ਜੇ ਸਚ ਪੁਛੋ ਆਦਿ ਤੋਂ ਅੰਤ ਤਕ ਤੇ ਜੁਗ ਚੌਕੜੀ ਅਕੇਲਾ, ਇਕ ਇਕ ਨਾਲ ਸਦਾ ਕਰਦਾ ਆਇਆ ਕੁੜਮਾਈਆ। ਹੁਣ ਸਾਰਿਆਂ ਤੋਂ ਹੋ ਕੇ ਵਿਹਲਾ, ਚੌਹੁ ਜੁਗਾਂ ਦੇ ਵਿਛੜੇ ਲਏ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਲਏ ਮਿਲਾਈਆ। ਸਤਿਗੁਰ ਕਹੇ ਮੈਂ ਸ਼ਬਦ ਗੁਰ ਸ਼ਬਦ ਗੁਰਦੇਵਾ, ਆਤਮਾ ਗੁਰ ਸ਼ਬਦ ਸ਼ਬਦ ਗੁਰ ਆਤਮਾ ਪਰਮਾਤਮਾ ਗੁਰ ਸ਼ਬਦ ਸ਼ਬਦ ਗੁਰ ਪਰਮਾਤਮਾ, ਪਰਮ ਪੁਰਖ ਸ਼ਬਦ ਸ਼ਬਦ ਗੁਰ ਆਤਮਾ ਧਰਮ ਧਰਮਾਤਮਾ, ਧਰਮ ਦੀ ਧਾਰ ਏਕੰਕਾਰ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਗੁਰਮੁਖੋ ਇਕ ਯਾਦ ਰੱਖਿਓ ਬੋਲੀ, ਸਚ ਨਾਲ ਦਿਆਂ ਜਣਾਈਆ। ਰਾਤ ਨੂੰ ਸੰਗਲ ਲੱਕ ਨਾਲ ਬੰਨ੍ਹੇ ਸਦੀ ਚੌਧਵੀਂ ਦੀ ਗੋਲੀ, ਨਾਲ ਪੰਜ ਪਿਆਰਿਆਂ ਦੀ ਹੋਵੇ ਟੋਲੀ, ਦੋਹਾਂ ਹੱਥਾਂ ਨਾਲ ਤਾਲੀ ਦੇਣੀ ਵਜਾਈਆ। ਸਭ ਨੇ ਦਾੜ੍ਹੇ ਲੈਣੇ ਖੋਲ੍ਹੀ, ਖੁਲ੍ਹਾ ਖੇਲ ਵਖਾਈਆ। ਇਕ ਗੁਰਸਿਖ ਜਿਸ ਨੇ ਪਾਉਣੀ ਰੌਲੀ, ਊਚੀ ਕੂਕ ਕੂਕ ਦਏ ਦੁਹਾਈਆ। ਬੋਲਣਾ ਨਹੀਂ ਹੌਲੀ ਹੌਲੀ, ਹੁਕਮ ਦਿਤਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਗੁਰਮੁਖੋ ਕਿਤੇ ਥੱਕੇ ਤੇ ਨਹੀਂ, ਸਚ ਦੇਣਾ ਸੁਣਾਈਆ। ਕਿਸੇ ਦੀ ਪਿਛੇ ਚੋਣ ਵਾਲੀ ਤੇ ਨਹੀਂ ਮਹੀਂ, ਧਿਆਨ ਪਿਛੇ ਨਾ ਕੋਇ ਰਖਾਈਆ। ਕਿਸੇ ਦੀ ਪਾਣੀ ਵਿਚ ਧਰੀ ਤੇ ਨਹੀਂ ਕਹੀ, ਸੁਰਤੀ ਆਪਣੀ ਰਿਹਾ ਉਲਟਾਈਆ। ਕਿਸੇ ਦੀ ਕੋਈ ਚੀਜ਼ ਗਵਾਚ ਤੇ ਨਹੀਂ ਗਈ, ਸੋਚਾਂ ਵਿਚ ਆਪਣਾ ਆਪ ਡਰਾਈਆ। ਕਿਸੇ ਦਾ ਲੇਖਾ ਦੇਣ ਵਾਲਾ ਤੇ ਨਹੀਂ ਰਹਿ ਗਿਆ ਉਤੇ ਵਹੀ, ਅੰਦਰ ਲੇਖਾ ਰਿਹਾ ਬਣਾਈਆ। ਕਿਸੇ ਦੀ ਵਸਤ ਕਿਸੇ ਕੋਲ ਤੇ ਨਹੀਂ ਪਈ, ਜੋ ਅਮਾਨਤ ਆਏ ਟਿਕਾਈਆ। ਵੇਖਿਓ ਅੱਜ ਦੀ ਰਾਤ ਸਤਿਗੁਰ ਦੇ ਲੇਖੇ ਪਾਉਣੀ ਸਹੀ, ਸਹੀ ਸਲਾਮਤ ਆਪਣਾ ਆਪ ਕਰਾਈਆ। ਜਿਸ ਦੇ ਬੱਚੇ ਦੀ ਸੀੜੀ ਅਜੇ ਹੋਈ ਨਹੀਂ ਬਹੀ, ਉਹ ਤੁਹਾਡੀ ਖ਼ੁਸ਼ੀ ਰਿਹਾ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੁਹਾਡੇ ਪ੍ਰੇਮ ਦਾ ਸਦਾ ਨਸ਼ਈ, ਮਸਤੀ ਵਿਚ ਹਸਤੀ ਵਿਚ ਅਰਸ਼ੀ ਹੋ ਕੇ ਫ਼ਰਸ਼ੀ ਹੋ ਕੇ ਪ੍ਰੇਮ ਪਿਆਰ ਦਾ ਗ਼ਰਜ਼ੀ ਹੋ ਕੇ ਮਿਲੇ ਚਾਈਂ ਚਾਈਂਆ।
❋
❋