ਪੁਸਤਕਾਲਾਭਾਗ ੨੨

੧੫ ਕੱਤਕ ਸ਼ਹਿਨਸ਼ਾਹੀ ਸੰਮਤ ੫ ਜਮਾਂਦਾਰ ਕਿਸ਼ਨ ਸਿੰਘ ਦੇ ਗ੍ਰਹਿ ਰਾਤ ਸਾਢੇ ਨੌਂ ਵਜੇ ਪਿੰਡ ਅੱਲੜਪਿੰਡੀ

ਪੰਜ ਪਿਆਰੇ ਫੜ ਲਉ ਸੰਗਲ, ਸਗਲਾ ਸੰਗ ਵਖਾਈਆ। ਗੁਰਮੁਖੋ ਪ੍ਰਭ ਨੂੰ ਲੱਭਣ ਜਾਣਾ ਨਹੀਂ ਕਦੇ ਵਿਚ ਜੰਗਲ, ਪਿਛਲੀ ਰੀਤੀ ਦਿਤੀ ਬਦਲਾਈਆ। ਤੁਹਾਡੇ ਘਰ ਵਿਚ ਹੋਵੇ ਚਾਰਮੰਗਲ, ਖ਼ੁਸ਼ੀ ਕਾਇਆ ਅੰਦਰ ਵਖਾਈਆ। ਕਲਜੁਗ ਕੂੜੀ ਕਿਰਿਆ ਜ਼ਹਿਰ ਗੰਦਲ, ਜੜ੍ਹ ਹੇਠੋਂ ਦੇਣੀ ਪੁਟਾਈਆ। ਹੁਣ ਈਸਾ ਮੂਸਾ ਮੁਹੰਮਦ ਦਾ ਵੇਖਣਾ ਦੰਗਲ, ਵੇਲਾ ਵਕਤ ਦਏ ਗਵਾਹੀਆ। ਸਦੀ ਚੌਧਵੀਂ ਨਹੀਂ ਦੇਣੀ ਲੰਘਣ, ਪੈਂਡਾ ਸਭ ਦਾ ਦੇਣਾ ਮੁਕਾਈਆ। ਸਭ ਨੇ ਇਕੋ ਕਰਨੀ ਬੰਦਨ, ਬੰਦਗੀ ਇਕ ਜਣਾਈਆ। ਸਚ ਦਵਾਰੇ ਸਾਰੇ ਆ ਕੇ ਮੰਗਣ, ਖ਼ਾਲੀ ਝੋਲੀ ਅੱਗੇ ਢਾਹੀਆ। ਪੁਰਖ ਅਕਾਲਾ ਸਭ ਨੂੰ ਲਾਏ ਅੰਗਣ, ਅੰਗੀਕਾਰ ਇਕ ਅਖਵਾਈਆ। ਸਚ ਨਾਮ ਦੀ ਚਾੜ੍ਹੇ ਰੰਗਣ, ਰੰਗਤ ਇਕ ਰੰਗਾਈਆ। ਵੇਖਣ ਆਵੇ ਖੇਲ ਤ੍ਰੈਲੋਕੀ ਨੰਦਨ, ਰਾਮ ਰਾਮਾ ਫੇਰਾ ਪਾਈਆ। ਜੁਗ ਚਾਰੇ ਵੰਞਣ, ਵੰਝ ਮੁਹਾਣਾ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸ਼ਾ ਇਕ ਸੁਣਾਈਆ। ਸੰਗਲ ਕਹੇ ਮੈਂ ਸ਼ਰਅ ਜ਼ੰਜੀਰ, ਸ਼ਰੀਅਤ ਦਿਆਂ ਦ੍ਰਿੜਾਈਆ। ਪੈਗ਼ੰਬਰੋ ਵੇਖੋ ਹੋਈ ਅਖ਼ੀਰ, ਆਖ਼ਰ ਪਰਦਾ ਲਾਹੀਆ। ਅਵਤਾਰੋ ਤਕੋ ਬੇਨਜ਼ੀਰ, ਨਜ਼ਰ ਨੈਣ ਉਠਾਈਆ। ਗੁਰੂ ਗੁਰਦੇਵ ਵੇਖੋ ਗਹਿਰ ਗੰਭੀਰ, ਕੀ ਆਪਣੀ ਕਾਰ ਕਮਾਈਆ। ਜੋ ਸ੍ਰਿਸ਼ਟੀ ਦੀ ਬਦਲਣ ਆਇਆ ਜ਼ਮੀਰ, ਦ੍ਰਿਸ਼ਟੀ ਦੀਰਘ ਰੋਗ ਗਵਾਈਆ। ਭਗਤ ਵੇਖੋ ਨਾਲ ਕਬੀਰ, ਕਬਰਾਂ ਤੋਂ ਬਾਹਰ ਰਿਹਾ ਸਮਝਾਈਆ। ਖੰਡਾ ਖੜਗ ਤਕੋ ਸ਼ਮਸ਼ੀਰ, ਸ਼ਹਿਨਸ਼ਾਹ ਰਿਹਾ ਚਮਕਾਈਆ। ਪਾਤਸ਼ਾਹਾਂ ਦੀ ਰਹਿਣੀ ਨਹੀਂ ਜਾਗੀਰ, ਹਕੂਮਤਾਂ ਹੁਕਮ ਨਾ ਕੋਇ ਮਨਾਈਆ। ਦੀਨ ਦੁਨੀ ਬਦਲ ਦੇਣੀ ਤਕਦੀਰ, ਤਦਬੀਰ ਅੱਗੇ ਨਾ ਕਦੇ ਸਮਝਾਈਆ। ਪਾਤਸ਼ਾਹ ਕਦੇ ਬਣੇ ਫ਼ਕੀਰ, ਫਾਕਾ ਕਟ ਕੇ ਝਟ ਲੰਘਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਾ ਖੇਲ ਆਪ ਵਖਾਈਆ। ਪੰਜ ਪਿਆਰੇ ਸੰਗਲ ਖਿਚੋ, ਖਿਚੋ ਬੇਪਰਵਾਹੀਆ। ਮੁਖੋਂ ਕਹੋ ਸਭ ਕੁਛ ਕਢਣਾ ਤੇਰੇ ਵਿਚੋਂ, ਕਿਉਂ ਬੈਠਾ ਪ੍ਰਭੂ ਲੁਕਾਈਆ। ਬਣ ਕੇ ਧੁਰਦਰਗਾਹੀ ਮਿਤੋ, ਮਿੱਤਰ ਪਿਆਰਾ ਹੋ ਕੇ ਕਿਉਂ ਬੈਠਾ ਪੜਦਾ ਪਾਈਆ। ਸਾਡੀ ਹੱਦ ਵਧ ਗਈ ਵਿੱਤੋਂ, ਵਿਤਕਰੇ ਨਾਲ ਦਈਏ ਜਣਾਈਆ। ਜੇ ਕਿਰਪਾ ਨਾ ਕਰੇਂ ਤਾਂ ਅਸੀਂ ਸਿੱਖ ਨਹੀਂ ਰਹਿ ਸਕਦੇ ਚਿਤੋਂ, ਚੇਤਨ ਸਭ ਨੂੰ ਦੇ ਕਰਾਈਆ। ਲਿਖਾਰੀਓ ਧੁਰ ਦਾ ਲੇਖ ਲਿਖੋ, ਨਾ ਕੋਈ ਮੇਟੇ ਮੇਟ ਮਿਟਾਈਆ। ਅੱਗੇ ਵਾਸਤੇ ਜ਼ਾਤ ਪਾਤ ਵਿਚ ਨਾ ਕਿਸੇ ਭਿੱਟੋ, ਊਚ ਨੀਚ ਨਾ ਕੋਇ ਜਣਾਈਆ। ਜੇ ਤੁਸੀਂ ਕੁਰਬਾਨ ਨਹੀਂ ਹੋ ਸਕਦੇ ਮੈਂ ਕੁਰਬਾਨ ਹੋਇਆ ਤੁਹਾਥੋਂ ਵਿਟੋ, ਆਪਣਾ ਆਪ ਤੁਹਾਡੇ ਭੇਟ ਕਰਾਈਆ। ਤੁਹਾਡਾ ਲੇਖਾ ਛੁਡਾਇਆ ਪੱਥਰ ਇੱਟੋਂ, ਬਿਨਾ ਪੁਰਖ ਅਕਾਲ ਤੋਂ ਸੀਸ ਨਾ ਕਿਸੇ ਨਿਵਾਈਆ। ਇਕ ਇਸ਼ਟ ਇਕ ਉਤੇ ਟਿਕੋ, ਦੂਸਰ ਟਿੱਕਾ ਮਸਤਕ ਨਾ ਕੋਇ ਛੁਹਾਈਆ। ਪ੍ਰਭੂ ਪਿਆਰ ਵਿਚ ਵਿਕੋ, ਕੀਮਤ ਹੱਟ ਨਾ ਕਿਸੇ ਪਵਾਈਆ। ਵੇਖਿਓ ਮੂੰਹੋਂ ਬਣੇ ਰਿਹੋ ਨਾ ਮਿੱਠੋ, ਅੰਦਰੋਂ ਵਿਖ ਰੂਪ ਦਰਸਾਈਆ। ਖ਼ੁਸ਼ੀ ਨਾਲ ਉਸ ਸਾਹਿਬ ਦੀ ਸੇਜੇ ਲਿਟੋ, ਜੋ ਸਿੰਘਾਸਣ ਤੁਹਾਡੀ ਆਤਮ ਸੇਜਾ ਰਿਹਾ ਬਣਾਈਆ। ਕਲਜੁਗ ਅੰਤ ਕਾਂਜੀ ਵਾਲਾ ਦੁੱਧ ਹੋ ਨਾ ਫਿੱਟੋ, ਰੂਪ ਸਚ ਦੇਣਾ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਪੰਜ ਪਿਆਰਿਓ ਖਿੱਚੋ ਨਾਲ ਜ਼ੋਰ,

❋

❋

ਜ਼ੋਰ ਆਪਣਾ ਲਓ ਲਗਾਈਆ। ਇਹ ਧੁਰਦਰਗਾਹੀ ਚੋਰ, ਡਾਕੂ ਬਣਿਆ ਬੇਪਰਵਾਹੀਆ। ਪਿਛਲੀ ਕਢ ਲਓ ਖੋਰ, ਚਾਰ ਜੁਗ ਦਾ ਲਹਿਣਾ ਲਓ ਮੁਕਾਈਆ। ਜੇ ਤੁਸੀਂ ਫੜ ਨਹੀਂ ਸਕੇ ਮੈਂ ਤੁਹਾਡੇ ਹੱਥ ਵਿਚ ਫੜਾਈ ਡੋਰ, ਜਗਤ ਵਾਲਾ ਪਲੂ ਨਾ ਕੋਇ ਗੰਢਾਈਆ। ਨਾ ਇਹ ਟੁੱਟੇ ਤੇ ਤੁਹਾਡੀ ਪ੍ਰੀਤੀ ਨਿਭੇ ਤੋੜ, ਅੱਗੇ ਹੋ ਨਾ ਕੋਇ ਅਟਕਾਈਆ। ਭਗਤ ਭਗਵਾਨ ਨੂੰ ਇਕੋ ਜੇਹੀ ਲੋੜ, ਵੱਧ ਘੱਟ ਨਾ ਕੋਇ ਰਖਾਈਆ। ਤੁਹਾਨੂੰ ਨਹਾਉਣ ਨਹੀਂ ਦੇਣਾ ਕਿਸੇ ਤਲਾਬ ਜੌਹੜ, ਤੀਰਥਾਂ ਉਤੇ ਨਾ ਕੋਇ ਭਵਾਈਆ। ਮਾਲਕ ਹੋ ਕੇ ਜਾਏ ਬਹੁੜ, ਬਹੁੜ ਗਲੇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਲਹਿਣਾ ਰਿਹਾ ਮੁਕਾਈਆ। ਸੰਗਲ ਕਹੇ ਹੋਰ ਕਰੋ ਅੱਗੇ, ਜ਼ੋਰ ਨਾਲ ਖਿਚਾਈਆ। ਬਣ ਜਾਓ ਸ਼ੇਰ ਬੱਗੇ, ਆਪਣਾ ਬਲ ਵਧਾਈਆ। ਜਿਸ ਨੇ ਗੁਰ ਅਵਤਾਰ ਪੈਗ਼ੰਬਰ ਆਪਣੀ ਧਾਰੋਂ ਕਢੇ, ਲੋਕਮਾਤ ਦਿਤੇ ਭਵਾਈਆ। ਨਾਮ ਕਲਮੇ ਵਾਲੇ ਲਗਾ ਕੇ ਡੱਗੇ, ਡੌਰੂ ਡੰਕ ਦਿਤੇ ਖੜਕਾਈਆ। ਝਗੜਾ ਪਾ ਕੇ ਮਾਸ ਨਾੜੀ ਹੱਡੇ, ਤਨ ਵਜੂਦ ਦਿਤੇ ਲੜਾਈਆ। ਹੁਣ ਚੜ੍ਹ ਗਿਆ ਓਹ ਤੁਹਾਡੇ ਅੱਡੇ, ਅੱਡੀ ਦਾ ਜ਼ੋਰ ਲਾ ਕੇ ਲਓ ਖਿਚਾਈਆ। ਇਹ ਮੌਕਾ ਮਿਲਿਆ ਨਹੀਂ ਕਿਸੇ ਅੱਗੇ, ਸੰਗਲ ਬੰਨ੍ਹ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਭੇਵ ਚੁਕਾਈਆ। ਸੰਗਲ ਕਹੇ ਪੰਜ ਪਿਆਰਿਓ ਮੈਂ ਬੜਾ ਸ਼ਰਾਰਤੀ, ਸ਼ਰਅ ਵਿਚ ਦੀਨ ਦੁਨੀ ਦਿਤੀ ਲੜਾਈਆ। ਲਿਖਾਰੀਓ ਮੇਰਾ ਲੇਖਾ ਲਿਖੋ ਇਬਾਰਤੀ, ਦੀਨ ਦੁਨੀ ਦੇਣਾ ਪਲਟਾਈਆ। ਕਦੇ ਸਤਿਗੁਰ ਮੰਨਿਓ ਨਾ ਸਫ਼ਾਰਸ਼ੀ, ਬਿਨਾ ਦੇਖਿਆ ਮਨ ਨਾ ਕੋਇ ਟਿਕਾਈਆ। ਵਿਚੋਲਾ ਬਣਿਓ ਨਾ ਕੋਇ ਵਿਚ ਆੜ੍ਹਤੀ, ਹੱਟਾਂ ਵਿਚ ਨਾ ਤੋਲ ਤੁਲਾਈਆ। ਸਦਾ ਇਕ ਹਕੂਮਤ ਇਕ ਸਰਕਾਰ ਦੀ, ਦੂਜਾ ਨਜ਼ਰ ਕੋਇ ਨਾ ਆਈਆ। ਹੁਣ ਖੇਲ ਵੇਖਿਓ ਪੈਗ਼ੰਬਰਾਂ ਵਾਲੇ ਪਰਵਰਦਿਗਾਰ ਦੀ, ਪਾਰਬ੍ਰਹਮ ਪ੍ਰਭ ਕੀ ਆਪਣੀ ਕਾਰ ਕਮਾਈਆ। ਗੁਰ ਗੱਦੀ ਨਹੀਂ ਰਹਿਣੀ ਕਿਸੇ ਗਦਾਰ ਦੀ, ਗਦਾਗਰ ਹੋਏ ਲੋਕਾਈਆ। ਸੇਵਾ ਮਨਜ਼ੂਰ ਖ਼ਿਦਮਤਗਾਰ ਦੀ, ਜੋ ਖ਼ਾਦਮ ਹੋ ਕੇ ਪ੍ਰਭ ਨੂੰ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਸੰਗਲ ਕਹੇ ਮੈਨੂੰ ਖਿੱਚੋ, ਪਿਛਲਾ ਜ਼ੋਰ ਲਗਾਈਆ। ਤੁਹਾਡੀ ਪੂਰੀ ਹੋਵੇ ਇੱਛੋ, ਆਪਣਾ ਰੰਗ ਚੜ੍ਹਾਈਆ। ਪਿਛੇ ਪ੍ਰਭੂ ਦੇ ਪੜ੍ਹਦੇ ਆਏ ਕਿੱਸੇ, ਕਿਸਮਤ ਲਉ ਬਦਲਾਈਆ। ਜਗ ਨੇਤਰ ਕਿਸੇ ਨਾ ਦਿਸੇ, ਦਹਿ ਦਿਸ਼ਾ ਅੰਧੇਰਾ ਛਾਈਆ। ਜਨ ਭਗਤਾਂ ਆਇਆ ਹਿੱਸੇ, ਹਿੱਸਾ ਆਪਣਾ ਲਓ ਵੰਡਾਈਆ। ਲੁਕ ਨਾ ਜਾਏ ਕਿਤੇ, ਕਿਤਿਆਂ ਦਾ ਮਾਲਕ ਦੋ ਜਹਾਨਾਂ ਆਪਣਾ ਮੁਖ ਛੁਪਾਈਆ। ਸੋਹਣੀ ਵਾਰ ਵੇਖੋ ਥਿੱਤੇ, ਪੰਦਰਾਂ ਕੱਤਕ ਰੁਤ ਸੁਹਾਈਆ। ਜਿਸ ਦੇ ਲੇਖ ਗੁਰੂ ਅਵਤਾਰ ਪੈਗ਼ੰਬਰਾਂ ਲਿਖੇ, ਲੇਖੇ ਬਿਨ ਕਲਮ ਸ਼ਾਹੀਆ। ਸਭ ਦਾ ਲਹਿਣਾ ਦੇਣਾ ਆਪ ਨਜਿੱਠੇ, ਵੇਖਣਹਾਰਾ ਆਪਣੀ ਅੱਖ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਹੋ ਆਈਆ। ਸੰਗਲ ਕਹੇ ਮੈਂ ਭੇਵ ਦੱਸਣਾ ਸਗਲਾ, ਸੰਗੀਓ ਦਿਆਂ ਜਣਾਈਆ। ਕੀ ਖੇਲ ਹੋਣਾ ਅਗਲਾ, ਪਰਦਾ ਦਿਆਂ ਉਠਾਈਆ। ਗੁਰਮੁਖ ਰਹੇ ਨਾ ਕੋਇ ਬਪੜਾ ਬਗਲਾ, ਹੰਸ ਰੂਪ ਲੈਣਾ ਬਦਲਾਈਆ। ਇਕੋ ਰੰਗ ਰੰਗਾਉਣਾ ਸ਼ਾਹ ਕੰਗਲਾ, ਸ਼ਹਿਨਸ਼ਾਹ ਦਏ ਵਡਿਆਈਆ। ਜਿਹੜਾ ਮਸਤਕ ਲਾਇਆ ਚੰਦਨਾ, ਚੰਦਨ ਵਾਸ ਸਰਬ ਮਹਿਕਾਈਆ। ਨਿਜ ਆਤਮ ਦੇ ਕੇ ਨਿਜ ਨੰਦਨਾ,

❋

❋

ਨਿਜ ਨੈਣ ਕਰੇ ਰੁਸ਼ਨਾਈਆ। ਕਿਸੇ ਦਵਾਰੇ ਪਏ ਨਾ ਮੰਗਣਾ, ਝੋਲੀ ਸਭ ਦੀ ਦਏ ਭਰਾਈਆ। ਵਕਤ ਨਾਲ ਲੈਣ ਵਾਲਿਓ ਸਭ ਕੁਛ ਤੁਹਾਨੂੰ ਵੰਡਣਾ, ਆਪਣੇ ਵਿਚ ਨਾ ਰੱਖੇ ਲੁਕਾਈਆ। ਜਨਮ ਜਨਮ ਦਾ ਟੁੱਟਾ ਨਾਤਾ ਗੰਢਣਾ, ਵੇਖੋ ਗੰਢ ਤੁਹਾਡੇ ਹੱਥ ਫੜਾਈਆ। ਵੇਸ ਵਟਾ ਕੇ ਵਿਚ ਵਰਭੰਡਣਾ, ਬ੍ਰਹਿਮੰਡ ਦਏ ਸਮਝਾਈਆ। ਜਿਨ੍ਹਾਂ ਗੁਰਮੁਖਾਂ ਚਮਕਾਈਆਂ ਖੰਡਣਾ, ਪਰਚੰਡ ਰੂਪ ਦਏ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਸੰਗਲ ਕਹੇ ਪੰਜ ਪਿਆਰੇ ਮੈਨੂੰ ਛੱਡੋ, ਧਰਨੀ ਦਿਓ ਲਟਾਈਆ। ਇਕ ਧਰਮ ਨਿਸ਼ਾਨਾ ਗੱਡੋ, ਜਿਸ ਨੂੰ ਵੇਖੇ ਸਰਬ ਲੋਕਾਈਆ। ਤੁਸਾਂ ਰਹਿਣਾ ਨਹੀਂ ਅੱਡ ਅੱਡੋ, ਘਰ ਇਕੋ ਦੇਣਾ ਸੁਹਾਈਆ। ਆਪਣਾ ਭਾਰ ਸਤਿਗੁਰ ਉਤੇ ਲੱਦੋ, ਆਪ ਹੌਲੇ ਭਾਰ ਚਲੋ ਚਾਈਂ ਚਾਈਂਆ। ਕੂੜੀ ਕਿਰਿਆ ਵਿਚ ਨਾ ਬੱਝੋ, ਹਉਮੇ ਹੰਗਤਾ ਗੜ੍ਹ ਤੁੜਾਈਆ। ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਇਕੋ ਥਾਂ ਬਹਿ ਕੇ ਸਜੋ, ਜ਼ਾਤ ਪਾਤ ਨਾ ਕੋਇ ਰਖਾਈਆ। ਸ਼ੇਰ ਵਾਂਗੂ ਗੱਜੋ, ਭੈ ਅੰਦਰੋਂ ਦੇਣਾ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਸੰਗਲ ਕਹੇ ਮੈਨੂੰ ਕਿਉਂ ਚੌਧਵੀਂ ਸਦੀ ਦੀ ਗੋਲੀ ਲੱਕ ਨਾਲ ਬੰਨ੍ਹਿਆ, ਕੀ ਮੇਰੀ ਵਡਿਆਈਆ। ਜਿਸ ਵੇਲੇ ਮੁਹੰਮਦ ਨੇ ਪਰਵਰਦਿਗਾਰ ਦਾ ਹੁਕਮ ਮੰਨਿਆ, ਮਿੰਨਤਾਂ ਵਿਚ ਕੀਤੀ ਦੁਹਾਈਆ। ਨਾਲੇ ਤੱਕਿਆ ਉਪਰ ਚੰਨਿਆ, ਚੌਦਾਂ ਤਬਕ ਵੇਖ ਵਖਾਈਆ। ਕਿਸ ਬਿਧ ਤੇਰਾ ਹੁਕਮ ਜਾਏ ਡੰਨਿਆ, ਪਰਵਰਦਿਗਾਰ ਦੇਣਾ ਡਰਾਈਆ। ਓਸੇ ਵੇਲੇ ਹੁਕਮ ਮਿਲਿਆ ਜਿਸ ਵੇਲੇ ਗੋਬਿੰਦ ਨੇ ਇਕ ਲਾਇਆ ਕੰਨਿਆ, ਮੁਕਤਾ ਸਮਝ ਕਿਸੇ ਨਾ ਪਾਈਆ। ਫੇਰ ਤੇਰਾ ਬੇਪਰਵਾਹ ਆਇਆ ਭੰਨਿਆ, ਲੋਕਮਾਤ ਚਾਈਂ ਚਾਈਂਆ। ਜਿਸ ਚੌਧਵੀਂ ਸਦੀ ਨੂੰ ਤੂੰ ਜਣਿਆ, ਨਾਮ ਜਗਤ ਵਾਲਾ ਰਖਾਈਆ। ਉਹ ਮੇਰਾ ਆਦਿ ਦਾ ਖੇਲ ਤੇ ਜੁਗ ਜੁਗ ਦਾ ਦੇਣ ਵਾਲਾ ਧੰਨਿਆ, ਜੋ ਤੇਰੀ ਝੋਲੀ ਪਾਈਆ। ਮੁਹੰਮਦ ਅੱਖਾਂ ਮੀਟ ਕੇ ਹੋ ਗਿਆ ਅੰਨ੍ਹਿਆ, ਚਾਰੋਂ ਕੁੰਟ ਚੱਕਰ ਲਿਆ ਲਗਾਈਆ। ਏ ਮਾਲਕ ਖ਼ਾਲਕ ਪ੍ਰਿਤਪਾਲਕ ਤੇਰਾ ਕੇਹੜਾ ਛੱਪਰ ਤੇ ਕੇਹੜਾ ਛੰਨਿਆ, ਸਾਨੂੰ ਦੇ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸ਼ਾ ਇਕ ਸੁਣਾਈਆ। ਪਰਵਰਦਿਗਾਰ ਕਿਹਾ ਮੁਹੰਮਦ ਸਾਲਿਹਬੂ, ਸਹਿਜ ਦਿਆਂ ਦ੍ਰਿੜਾਈਆ। ਜਿਸ ਬੁਤ ਵਿਚ ਹੋਵੇ ਰੂਹ, ਰੂਹ ਬੁਤ ਨਾਲ ਵਡਿਆਈਆ। ਉਸ ਵਿਚ ਆਵਾਂ ਹੂਬਹੂ, ਜਿਸ ਨੂੰ ਸੰਬਲ ਕਹਿ ਕੇ ਗੋਬਿੰਦ ਜਾਣਾ ਗਾਈਆ। ਫੇਰ ਝਗੜਾ ਮੁਕਾਵਾਂ ਮੈਂ ਤੇ ਤੂੰ, ਭਾਵੇਂ ਤੁਹਮਤ ਦਏ ਲੋਕਾਈਆ। ਮੁਹੰਮਦ ਨੇ ਨੌਂ ਵਾਰ ਕਿਹਾ ਹੂੰ, ਹੂੰ ਹੂੰ ਕਰ ਸੁਣਾਈਆ। ਫੇਰ ਖ਼ੁਸ਼ੀ ਹੋਇਆ ਲੂੰ, ਲੂੰ ਲੂੰ ਲਈ ਅੰਗੜਾਈਆ। ਫੇਰ ਅੰਦਰੋਂ ਆਵਾਜ਼ ਆਈ ਅੱਲਾ ਹੂ ਹੂ, ਹੱਕ ਦਿਤਾ ਦ੍ਰਿੜਾਈਆ। ਮੁਹੰਮਦਾ ਜਿਸ ਵੇਲੇ ਪੈਗ਼ੰਬਰ ਨਹੀਂ ਰਹਿਣੇ ਗੁਰੂ, ਚੇਲਾ ਗੁਰੂ ਕਰੇ ਲੜਾਈਆ। ਧੁਰ ਦਾ ਹੁਕਮ ਕਿਸੇ ਨਾ ਫੁਰੂ, ਫ਼ਰਮਾਂਬਰਦਾਰ ਨਾ ਕੋਇ ਅਖਵਾਈਆ। ਚਾਰੋਂ ਕੁੰਟ ਹੋਵੇ ਦੁੜੂ ਦੁੜੂ, ਧੁਰ ਦਾ ਧਰਮ ਨਾ ਕੋਇ ਸਮਝਾਈਆ। ਦੀਨਾਂ ਮਜ਼੍ਹਬਾਂ ਬੇੜਾ ਰੁੜ¼, ਚੱਪੂ ਨਾਮ ਨਾ ਕੋਇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸ਼ਾ ਇਕ ਸੁਣਾਈਆ। ਮੁਹੰਮਦ ਕਿਹਾ ਮੇਰੇ ਪਰਵਰਦਿਗਾਰ ਮੇਰੀ ਖ਼ਾਹਸ਼, ਖ਼ਸਮ ਖ਼ਸਮਾਨੇ ਦੇ ਜਣਾਈਆ। ਚੌਧਵੀਂ ਸਦੀ ਮੇਰੀ ਆਸ, ਆਹਿਸਤਾ ਆਹਿਸਤਾ ਦੇਣੀ ਵਖਾਈਆ। ਪਰਵਰਦਿਗਾਰ ਕਿਹਾ

❋

❋

ਤੂੰ ਮੇਰੇ ਨੂਰ ਦੀ ਇਕ ਸ਼ਾਖ਼, ਸ਼ਰਅ ਵਿਚ ਵਡਿਆਈਆ। ਕਲਮੇ ਦੀ ਦੇ ਸ਼ਾਬਾਸ਼, ਹੁਕਮ ਦਿਤਾ ਸੁਣਾਈਆ। ਅੰਤ ਜ਼ਰੂਰ ਦੇਣਾ ਸਾਥ, ਸਗਲਾ ਸੰਗ ਬਣਾਈਆ। ਬਣ ਕੇ ਪੁਰਖ ਅਬਿਨਾਸ਼, ਆਪਣਾ ਰੂਪ ਲਵਾਂ ਬਦਲਾਈਆ। ਸ਼ੰਕਰ ਸਮਝ ਨਾ ਸਕੇ ਉਪਰ ਕੈਲਾਸ਼, ਬ੍ਰਹਮਾ ਬ੍ਰਹਮ ਨਾ ਕੋਇ ਦ੍ਰਿੜਾਈਆ। ਵਿਸ਼ਵ ਦਾ ਰਹੇ ਨਾ ਕੋਇ ਵਿਸ਼ਵਾਸ਼, ਵਿਸ਼ਿਆਂ ਵਿਚ ਜਗਤ ਲੋਕਾਈਆ। ਨਿਰਗੁਣ ਨੂਰ ਜੋਤ ਕਰ ਪ੍ਰਕਾਸ਼, ਜਲਵਾਗਰ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਇਕ ਰੰਗਾਈਆ। ਮੁਹੰਮਦ ਕਿਹਾ ਮੇਰੇ ਮਾਜ਼ੁਜ਼ਲਾ, ਜ਼ਾਹਿਰ ਜ਼ਹੂਰ ਤੇਰੀ ਵਡਿਆਈਆ। ਮੇਰੇ ਇਲਲਿੱਲਾ, ਤੇਰੇ ਇਕੋ ਨਜ਼ਰੀ ਆਈਆ। ਮੇਰੀ ਬਿਸਮਿੱਲਾ, ਬਿਸਵਾ ਹਿੱਸਾ ਤੇਰੀ ਝੋਲੀ ਪਾਈਆ। ਪਰਵਰਦਿਗਾਰ ਕਿਹਾ ਮੁਹੰਮਦ ਔਹ ਵੇਖ ਗੋਬਿੰਦ ਤੀਰ ਕਮਾਨ ਚਿੱਲਾ, ਤਰਕਸ਼ ਕੰਧ ਰਿਹਾ ਉਠਾਈਆ। ਚੌਦਾਂ ਤਬਕ ਵੇਖ ਹਿੱਲਾ, ਜ਼ਿਮੀਂ ਅਸਮਾਨ ਦਏ ਹਿਲਾਈਆ। ਤੇਰਾ ਚੌਦਾਂ ਸਦੀਆਂ ਪੂਰਾ ਕਰਾਵਾਂ ਛਿਲਾ, ਛੈਲ ਛਬੀਲਾ ਹੋ ਕੇ ਵੇਖ ਵਖਾਈਆ। ਖ਼ਬਰਦਾਰ ਕਦੀ ਨਾ ਹੋਵੀਂ ਢਿੱਲਾ, ਧੁਰ ਦਾ ਹੁਕਮ ਇਕ ਦ੍ਰਿੜਾਈਆ। ਮੁਹੰਮਦ ਦਾ ਰੰਗ ਹੋ ਗਿਆ ਪੀਲਾ, ਥਰ ਥਰਾਹਟ ਵਿਚ ਥਰਥਰਾਈਆ। ਤੱਕਿਆ ਅਸਮਾਨ ਨੀਲਾ, ਪ੍ਰਕਾਸ਼ ਵੇਖੇ ਜੋ ਪ੍ਰਕਾਸ਼ ਵਿਚ ਸਮਾਈਆ। ਕੰਨ ਵਿਚ ਉਂਗਲਾਂ ਪਾਈਆਂ ਮੇਰੇ ਪਰਵਰਦਿਗਾਰ ਤੂੰ ਮੇਰਾ ਵਸੀਲਾ, ਵਸਲ ਅਵਰ ਨਾ ਕੋਇ ਰਖਾਈਆ। ਧੁਰ ਫ਼ਰਮਾਨ ਮਿਲਿਆ ਉਹ ਵੇਖ ਚੌਧਵੀਂ ਸਦੀ ਅੰਤ ਸਭ ਮੇਰਾ ਇਕ ਕਬੀਲਾ, ਕਿਬਲੇ ਅਜ਼ ਦਿਆਂ ਦ੍ਰਿੜਾਈਆ। ਮੁਹੰਮਦਾਂ ਇਕ ਜਾਮ ਪੀ ਲਾ, ਤੇਰੇ ਅੰਤਰ ਦਿਆਂ ਟਿਕਾਈਆ। ਜਿਸ ਵੇਲੇ ਸਭ ਦਾ ਬਣ ਕੇ ਆਵਾਂ ਵਸੀਲਾ, ਮਾਲਕ ਨੂਰ ਇਲਾਹੀਆ। ਅੱਗੇ ਚੱਲੇ ਨਾ ਕੋਇ ਦਲੀਲਾ, ਦਿੱਲੀ ਤਖ਼ਤ ਦੇਣਾ ਹਿਲਾਈਆ। ਮੁਹੰਮਦ ਨੇ ਹੱਥ ਵਿਚ ਫੜ ਕੇ ਤੀਲਾ, ਫੇਰ ਦੰਦਾ ਹੇਠ ਦਬਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਮੁਹੰਮਦ ਕਿਹਾ ਮੇਰੇ ਕਾਲੇ ਜ਼ਵੀ, ਯਕ ਤੇਰੀ ਵਡਿਆਈਆ। ਕੀ ਤੇਰੀ ਤਰਜੀਹ, ਤਰਤੀਬ ਦੇ ਦ੍ਰਿੜਾਈਆ। ਪਰਵਰਦਿਗਾਰ ਕਿਹਾ ਮੇਰਾ ਖੇਲ ਵਸੀਹ, ਹੱਦ ਹਦੂਦ ਨਾ ਕੋਇ ਰਖਾਈਆ। ਝਟ ਨੇੜੇ ਆ ਗਿਆ ਮਸੀਹ, ਮਸਲਾ ਆਪਣਾ ਅੱਗੇ ਟਿਕਾਈਆ। ਮੇਰੇ ਮਾਲਕ ਤੇਰੀ ਸਨਦ ਉਤੇ ਲਿਖਿਆ ਸਦੀ ਵੀਹ, ਵੀਹ ਦੇ ਅੱਗੇ ਇਕੀਹ, ਇੱਕੀ ਦਾ ਏਕਾ ਇਕੋ ਨਜ਼ਰੀ ਆਈਆ। ਮੇਰੀ ਬੋਲ ਨਾ ਸਕੇ ਜਬੀਂ, ਜ਼ਬਾਨ ਜ਼ਿਬਾਹ ਕੀਤੀ ਖ਼ੁਦਾਈਆ। ਤੂੰ ਮਾਲਕ ਯਾ ਮੁਬੀਨ, ਮਿਹਰਵਾਨ ਤੇਰੀ ਵਡਿਆਈਆ। ਤੂੰ ਮਾਲਕ ਆਦਿ ਕਦੀਮ, ਕੁਦਰਤ ਦਾ ਕਾਦਰ ਸੋਭਾ ਪਾਈਆ। ਸਾਨੂੰ ਆਪਣਾ ਦੇ ਯਕੀਨ, ਭਰੋਸਾ ਦੇ ਸਮਝਾਈਆ। ਪਰਵਰਦਿਗਾਰ ਕਿਹਾ ਉਸ ਵੇਲੇ ਮੇਰੀ ਚਾਰ ਜੁਗ ਤੋਂ ਵੱਖਰੀ ਹੋਵੇ ਤਾਲੀਮ, ਹੁਕਮ ਸੰਦੇਸ਼ਾ ਇਕ ਸੁਣਾਈਆ। ਮੇਰਾ ਮਾਰਗ ਹੋਵੇ ਅਜ਼ੀਮ, ਆਲੀਸ਼ਾਨ ਰਿਹਾ ਜਣਾਈਆ। ਸ਼ਰਅ ਵਿਚ ਵੰਡੀ ਨਾ ਹੋਵੇ ਜ਼ਮੀਨ, ਧਰਨੀ ਧਰਤ ਧਵਲ ਧੌਲ ਇਕੋ ਰੰਗ ਰੰਗਾਈਆ। ਇਕੋ ਮਾਣ ਨਰ ਮਦੀਨ, ਮੁੱਦਾ ਆਤਮ ਦੇਣਾ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਮੁਹੰਮਦ ਕਿਹਾ ਮੇਰਾ ਤਖ਼ਨਾਸਿਧ, ਸਾਹਿਬ ਤੇਰੀ ਸਰਨਾਈਆ। ਕੀ ਤੇਰੀ ਹੋਵੇ ਬਿਧ, ਬਦੀ ਦਾ ਡੇਰਾ ਢਾਈਆ। ਚਾਰ ਜੁਗ ਗੁਰ ਅਵਤਾਰ ਪੈਗ਼ੰਬਰਾਂ ਨਾਲ ਤੂੰ ਰੱਖੀ ਜ਼ਿਦ, ਹਿੱਸਿਆਂ ਵਾਲੀ ਵੰਡ ਵੰਡਾਈਆ। ਆਪੇ ਸਲਾਹੇਂ ਤੇ ਆਪੇ ਦਏਂ ਨਿੰਦ, ਇਹ ਤੇਰੀ ਬੇਪਰਵਾਹੀਆ। ਸਚ ਦੱਸ

❋

❋

ਸਦੀ ਚੌਧਵੀਂ ਕਿਸ ਬਿਧ ਮੇਟੇਂ ਸਗਲੀ ਚਿੰਦ, ਚਿਖਾ ਦਏਂ ਬੁਝਾਈਆ। ਪਰਵਰਦਿਗਾਰ ਕਿਹਾ ਮੁਹੰਮਦਾ ਓਸ ਵੇਲੇ ਅਮਾਮ ਬਣ ਕੇ ਆਵਾਂ ਵਿਚ ਹਿੰਦ, ਤੇਰੀ ਬਿੰਦ ਗੋਬਿੰਦ ਨਾਲ ਰਖਾਈਆ। ਫੇਰ ਜ਼ਰੂਰ ਪ੍ਰਕਾਸ਼ ਕਰਾਂ ਪਾਰ ਸਿੰਧ, ਜੋਤੀ ਸ਼ਬਦੀ ਧਾਰ ਖੇਲ ਖਿਲਾਈਆ। ਤੁਹਾਡੀ ਉਮਤ ਨਿੱਕੀ ਜੇਹੀ ਟਿੰਗ, ਚੁਰਾਸੀ ਵਿਚੋਂ ਦਿਆਂ ਸਮਝਾਈਆ। ਮੁਹੰਮਦ ਦੇ ਨੇਤਰ ਵਗ ਪਏ ਹਿੰਝ, ਹੰਝੂਆਂ ਧਾਰ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਮੁਹੰਮਦ ਕਿਹਾ ਮੇਰਾ ਮੋਜ਼ਲ ਹੱਕੇ ਆਦਾਬ, ਆਦਾਬ ਨਾਲ ਸੀਸ ਝੁਕਾਈਆ। ਕਿਸ ਬਿਧ ਸੂਫ਼ੀਆਂ ਦੇਵੇਂ ਖ਼ਤਾਬ, ਖ਼ੁਦ ਆਪਣਾ ਰੰਗ ਰੰਗਾਈਆ। ਸਚ ਵਖਾਵੇਂ ਮਹਿਰਾਬ, ਮਹਿਬੂਬ ਹੋ ਕੇ ਵੇਖ ਵਖਾਈਆ। ਪਰਵਰਦਿਗਾਰ ਬਿਨਾ ਅੱਖਰਾਂ ਤੋਂ ਖੋਲ੍ਹ ਕਿਤਾਬ, ਬਿਨਾ ਕੁਤਬਖਾਨਿਆਂ ਦਿਤੀ ਦ੍ਰਿੜਾਈਆ। ਮੁਹੰਮਦ ਆਹ ਵੇਖ ਇਕ ਮਾਲਕ ਇਕ ਜਨਾਬ, ਜਨਾਬੇ ਆਲੀ ਇਕੋ ਸੋਭਾ ਪਾਈਆ। ਫੇਰ ਉਸ ਵੇਲੇ ਨਾਨਕ ਵਜਾਉਂਦਾ ਆਉਣਾ ਰਬਾਬ, ਮੰਤਰ ਸਤਿਨਾਮ ਦ੍ਰਿੜਾਈਆ। ਫੇਰ ਉਹ ਵੇਖ ਗ਼ਰੀਬਾਂ ਵਾਲਾ ਜਹਾਜ਼, ਬੇੜੇ ਰਿਹਾ ਭਰਾਈਆ। ਫੇਰ ਉਹ ਵੇਖ ਲਾਲੋ ਦਾ ਹਿਸਾਬ, ਤੈਨੂੰ ਦਿਆਂ ਵਖਾਈਆ। ਫੇਰ ਉਹ ਵੇਖ ਸਭ ਕੁਛ ਮੈਂ ਆਪੇ ਆਪ, ਦੂਜਾ ਨਜ਼ਰ ਕੋਇ ਨਾ ਆਈਆ। ਜਿਸ ਵੇਲੇ ਦੀਨ ਦੁਨੀ ਦਾ ਵਧਿਆ ਪਾਪ, ਲੱਕ ਵਿਚ ਸੰਗਲ ਪਾ ਕੇ ਸਭ ਦੀ ਸ਼ਰਅ ਆਪਣੇ ਨਾਲ ਬੰਧਾਈਆ। ਰੂਹ ਬੁਤ ਦਿਸਣਾ ਨਹੀਂ ਕੋਈ ਪਾਕ, ਪਾਪੀ ਪਤਿਤ ਦਿਸੇ ਲੋਕਾਈਆ। ਮੁਹੰਮਦ ਨੇ ਕਿਹਾ ਐ ਮੇਰੇ ਮਾਲਕ ਕੀ ਖੇਲ ਕਰੇਂ ਸਾਖਿਆਤ, ਸਚ ਦੇ ਸਮਝਾਈਆ। ਖ਼ੁਦ ਖ਼ੁਦਾ ਕਿਹਾ ਆਹ ਲੈ ਆਬੇਹਯਾਤ, ਬੂੰਦ ਢਾਈ ਤੇਰੇ ਮੁਖ ਚੁਆਈਆ। ਜਿਸ ਵੇਲੇ ਇਨਸਾਨ ਹੋਵੇ ਹੈਵਾਨਾਤ, ਹੈਵਾਨਾਂ ਵਾਲਾ ਰੂਪ ਗਏ ਬਦਲਾਈਆ। ਅਸਲੀਅਤ ਰਹੀ ਵਿਚ ਨਾ ਨਬਾਤਾਪ, ਨਬੀਆਂ ਮੁਕੇ ਪੜ੍ਹਾਈਆ। ਕਲਮੇ ਵਿਚ ਨਾ ਰਹੇ ਜਜ਼ਬਾਤ, ਜਾਇਜ਼ ਹੁਕਮ ਨਾ ਕੋਇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਮੁਹੰਮਦ ਕਿਹਾ ਐ ਖ਼ੁਦਾ ਕੀ ਨਾਨਕ ਜ਼ਰੂਰ ਆਉਣਾ ਰਬਾਬੀ, ਰੱਬੀਉਲ ਦੇਣਾ ਜਣਾਈਆ। ਕੀ ਉਸ ਦਾ ਪਿਆਰ ਹਕੀਕੀ ਹੋਵੇ ਕਿ ਮਿਜਾਜ਼ੀ, ਸ਼ਰਅ ਦੇਣੀ ਦ੍ਰਿੜਾਈਆ। ਪਰਵਰਦਿਗਾਰ ਕਿਹਾ ਉਹ ਹੋਣਾ ਬੋਧ ਅਗਾਧੀ, ਬੁੱਧੀ ਤੋਂ ਪਰੇ ਪੜ੍ਹਾਈਆ। ਪ੍ਰੀਤੀ ਹੋਣੀ ਮੇਰੇ ਨਾਲ ਲਾਗੀ, ਲਗ ਮਾਤਰ ਦਾ ਡੇਰਾ ਢਾਈਆ। ਉਸ ਨੂੰ ਸੁਣਾਉਣਾ ਇਕੋ ਰਾਗੀ, ਰਾਗ ਆਪਣਾ ਦੇਣਾ ਗਵਾਈਆ। ਓਸ ਸਭ ਕੁਛ ਜਾਣਾ ਤਿਆਗੀ, ਤ੍ਰੈਗੁਣ ਡੇਰਾ ਢਾਹੀਆ। ਫਿਰਨਾ ਹੋ ਵੈਰਾਗੀ, ਚਾਰੋਂ ਕੁੰਟ ਵਾਹੋ ਦਾਹੀਆ। ਗ਼ਰੀਬ ਨਿਮਾਣਿਆਂ ਨਾਲ ਮਿਲ ਕੇ ਹੋਵੇ ਰਾਜ਼ੀ, ਰਾਜ਼ਕ ਰਿਜ਼ਕ ਰਹੀਮ ਹੋ ਕੇ ਦਏ ਵਡਿਆਈਆ। ਲਾਲੋ ਦੇ ਨਾਲ ਪ੍ਰੇਮ ਵਾਲੀ ਲਾਉਣੀ ਬਾਜ਼ੀ, ਆਪ ਆਪਣੀ ਦਇਆ ਕਮਾਈਆ। ਉਸ ਦੇ ਨਾਲ ਇਕ ਹੋਣਾ ਹਾਜੀ, ਜਿਹੜਾ ਰੂਪ ਲਏ ਬਦਲਾਈਆ। ਨਾਲੇ ਸ਼ਰਅ ਦਾ ਹੋਣਾ ਕਾਜ਼ੀ, ਕਸਮ ਖਾ ਕੇ ਨਾਨਕ ਸੇਵ ਕਮਾਈਆ। ਅੰਦਰੋਂ ਅਪਰਾਧੀ ਹੋਣਾ ਗ਼ਾਜ਼ੀ, ਦੂਈ ਦਵੈਤ ਵਿਚ ਦੁਖਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਮੁਹੰਮਦ ਕਿਹਾ ਨਾਨਕ ਰਬਾਬ ਕੀ ਗਾਉਣਾ, ਕਹਿ ਕੀ ਸੁਣਾਈਆ। ਪਰਵਰਦਿਗਾਰ ਕਿਹਾ ਮੁਹੰਮਦਾ ਓਸ ਕਹਿਣਾ ਇਕੋ ਪੁਰਖ ਅਕਾਲ ਮਨਾਉਣਾ, ਦੂਸਰ ਲੋੜ ਰਹੇ ਨਾ ਰਾਈਆ। ਤੀਰਥ ਤਟ ਪਏ ਨਾ ਨਹਾਉਣਾ, ਜੰਗਲਾਂ ਵਿਚ ਨਾ ਕੋਇ ਭਵਾਈਆ। ਅਗਨੀ ਤਨ ਨਾ ਪਏ ਤਪਾਉਣਾ,

❋

❋

ਜਲ ਧਾਰ ਨਾ ਕੋਇ ਵਡਿਆਈਆ। ਕੰਨ ਪਾੜ ਨਾ ਮੁੰਦਰਾ ਪਏ ਪਾਉਣਾ, ਗ੍ਰਹਿ ਮੰਦਰ ਨਾ ਕੋਇ ਤਜਾਈਆ। ਇਕੋ ਸੀਸ ਜਗਦੀਸ ਝੁਕਾਉਣਾ, ਦੂਜਾ ਇਸ਼ਟ ਨਾ ਕੋਇ ਰਖਾਈਆ। ਨਾਲ ਗ਼ਰੀਬਾਂ ਪਿਆਰ ਵਧਾਉਣਾ, ਇਹ ਨਾਨਕ ਆਸ ਰਖਾਈਆ। ਤੇਰੀ ਸ਼ਰਅ ਦਾ ਸ਼ਰਅ ਨਾਲ ਟਕਰਾਉਣਾ, ਇਹ ਮੇਰੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਮੁਹੰਮਦ ਅੱਖਾਂ ਲਈਆ ਮੀਟ, ਧਰੇ ਧਿਆਨ ਅੱਲਾ। ਨਜ਼ਰੀ ਆਇਆ ਹਸਤ ਕੀਟ, ਸਦੀ ਚੌਧਵੀਂ ਸ੍ਰਿਸ਼ਟੀ ਭਰੀ ਗੁਨਾਹ। ਪੈਗ਼ੰਬਰਾਂ ਤੁਟੀ ਪ੍ਰੀਤ, ਉਮਤ ਬਣੇ ਨਾ ਕੋਇ ਮਲਾਹ। ਮੁਹੰਮਦ ਦੀ ਨਿਕਲੀ ਚੀਕ, ਹੱਥ ਛਾਤੀ ਉਤੇ ਟਿਕਾ। ਅੰਦਰ ਸੁਣੀ ਹਦੀਸ, ਕਲਮਾ ਹੱਕ ਖ਼ੁਦਾ। ਖੇਲ ਵੇਖ ਬੀਸ, ਚੌਧਵੀਂ ਲੱਗੇ ਢਾਹ। ਤਕ ਨਾਲ ਨੀਝ, ਨੇਤਰ ਨੈਣ ਖੁਲ੍ਹਾ। ਵੇਖ ਅਗੰਮੀ ਰਸੀਦ, ਜਿਸ ਦੇ ਬਦਲੇ ਪਟਾ ਦਿਤਾ ਫੜਾ। ਸਦੀ ਚੌਧਵੀਂ ਰੱਖੀਂ ਉਡੀਕ, ਅੰਤਮ ਆਵਾਂ ਨੂਰ ਖ਼ੁਦਾ। ਸੰਮਤ ਸ਼ਹਿਨਸ਼ਾਹੀ ਪੰਜ ਤਰੀਕ, ਤਰੀਕੇ ਨਾਲ ਦਿਤੀ ਦ੍ਰਿੜਾ। ਸੰਬਲ ਧਾਮ ਦਾ ਹੋ ਕੇ ਵਸਨੀਕ, ਕਰ ਆਵੇ ਨੂਰ ਰੁਸ਼ਨਾ। ਜਿਸ ਦਾ ਹੋਵੇ ਨਾ ਕੋਇ ਸ਼ਰੀਕ, ਸ਼ਰਕਤ ਪਿਛਲੀ ਦਏ ਮਿਟਾ। ਓਸ ਦੇ ਵਿਚ ਹੋਵੇ ਹੱਕ ਤੌਫ਼ੀਕ, ਹੁਕਮ ਧੁਰ ਦਾ ਦਏ ਸੁਣਾ। ਦੀਨ ਮਜ਼੍ਹਬ ਨਾ ਰਹੇ ਫ਼ਰੀਕ, ਫ਼ਿਰਕਾਦਾਰੀ ਦਏ ਗਵਾ। ਮਾਨਸ ਮਾਨਸ ਕਰ ਰਫ਼ੀਕ, ਏਕਾ ਰੰਗ ਦਏ ਰੰਗਾ। ਫੇਰ ਮੁਹੰਮਦ ਦੇ ਅੰਦਰ ਫ਼ੁਰਨਾ ਫੁਰਿਆ ਕੁਰਾਨ ਮਜੀਦ, ਨਾਅਰਾ ਹੱਕ ਦਾ ਦਿਤਾ ਲਾ। ਤੇਰੀ ਸਿਫ਼ਤ ਤੇਰੀ ਤਮਹੀਦ, ਤੇਰੀ ਮਹਿੰਮਾ ਸਿਫ਼ਤ ਸੁਣਾ। ਮੇਰੀ ਤੇਰੇ ਉਤੇ ਉਮੀਦ, ਆਸਾ ਮਨਸਾ ਪੂਰ ਕਰਾ। ਮੁਹੰਮਦ ਗਲੋਂ ਲਾਹ ਕੇ ਕਮੀਜ਼, ਦੋਏ ਜੋੜ ਕੀਤੀ ਦੁਆ। ਮੈਨੂੰ ਤੇਰੇ ਵੇਖਣ ਦੀ ਰੀਝ, ਧਰਤੀ ਉਤੇ ਆਪਣਾ ਫੇਰਾ ਪਾ। ਕੀ ਲੈਣਾ ਮਹਿਰਾਬਾਂ ਵਾਲੀ ਵਿਚੋਂ ਮਸੀਤ, ਮਸਲਾ ਆਪਣਾ ਦੇ ਸਮਝਾ। ਪਰਵਰਦਿਗਾਰ ਕਿਹਾ ਮੁਹੰਮਦਾ ਲਿਖ ਵਸੀਅਤ, ਵਸਲੇ ਯਾਰ ਇਕ ਖ਼ੁਦਾ। ਜੇਹੜਾ ਸਭ ਦੀ ਬਦਲ ਦਏ ਤਬੀਅਤ, ਤਾਬਿਆ ਵਿਚ ਲਏ ਰਖਾ। ਇਕੋ ਨਾਮ ਦੀ ਦਏ ਅਹਿਮੀਅਤ, ਆਪ ਆਪਣਾ ਹੁਕਮ ਸੁਣਾ। ਸਭ ਦੀ ਬਦਲ ਦੇਵੇ ਨੀਅਤ, ਨਿਗਹਾਬਾਨ ਹੋ ਰਹਿਮਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਮੁਹੰਮਦ ਕਹੇ ਮੈਂ ਵੇਖਣਾ ਨਜ਼ਾਰਾ ਅਜ਼ੂ, ਅਜਬ ਦੇਣਾ ਦ੍ਰਿੜਾਈਆ। ਖ਼ੁਦਾ ਨੇ ਕਿਹਾ ਪਹਿਲੋਂ ਕਰ ਵੁਜ਼ੂ, ਹੱਥ ਮੂੰਹ ਧੋ ਕੇ ਨੱਕ ਕੰਨ ਸਾਫ਼ ਕਰਾਈਆ। ਫੇਰ ਇਕ ਕਰ ਰਜ਼ੂਹ, ਆਪਣੀ ਰਜ਼ਾ ਦਿਆਂ ਸਮਝਾਈਆ। ਨਾਨਕ ਧਾਰ ਇਕ ਤੇ ਦਸ ਗੁਰੂ, ਇਹ ਮੇਰੀ ਬੇਪਰਵਾਹੀਆ। ਉਨ੍ਹਾਂ ਤੋਂ ਬਾਅਦ ਫਿਰ ਕਲਜੁਗ ਹੋਣਾ ਸ਼ੁਰੂ, ਚਾਰੋਂ ਕੁੰਟ ਅੰਧੇਰਾ ਛਾਈਆ। ਸਭ ਦਾ ਬੇੜਾ ਆਪਣੀ ਕਰਨੀ ਵਿਚ ਰੁੜ¼, ਤੁਹਾਡਾ ਜ਼ੋਰ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪੜਦਾ ਦਏ ਉਠਾਈਆ। ਮੁਹੰਮਦ ਕਿਹਾ ਮੈਂ ਮੰਨਾ ਤੇਰੀ ਤਾਬਿਆਦਾਰੀ, ਤਾਂਬਾ ਹੱਥ ਵਿਚ ਉਠਾਈਆ। ਸਦਾ ਸਦਾ ਸਦ ਰਹੇ ਯਾਰੀ, ਯਾਰਾਨਾ ਦੇਣਾ ਨਿਭਾਈਆ। ਪਰਵਰਦਿਗਾਰ ਕਿਹਾ ਸਦੀ ਚੌਧਵੀਂ ਉਮਤ ਹੋਣੀ ਗ਼ਦਾਰੀ, ਸੁੰਨਤ ਕੰਮ ਕਿਸੇ ਨਾ ਆਈਆ। ਮੈਂ ਹੋਣਾ ਜੋਤ ਨੂਰ ਉਜਿਆਰੀ, ਨੂਰ ਨੁਰਾਨਾ ਡਗਮਗਾਈਆ। ਵੇਖਾਂ ਵਿਗਸਾਂ ਸ੍ਰਿਸ਼ਟੀ ਸਾਰੀ, ਦੀਨ ਦੁਨੀ ਖੋਜ ਖੁਜਾਈਆ। ਕਰਾਂ ਖੇਲ ਵਾਂਗ ਮਦਾਰੀ, ਵਲ ਛਲ ਆਪਣੀ ਕਾਰ ਕਮਾਈਆ। ਜੇਹੜੀ ਕਾਇਆ ਤੁਸਾਂ ਮੇਰੇ ਹੁਕਮ ਨਾਲ ਸ਼ਿੰਗਾਰੀ, ਮਜ਼੍ਹਬਾਂ ਵਾਲੀ ਵੰਡ ਵੰਡਾਈਆ। ਏਸ

❋

❋

ਦਾ ਹੋਣਾ ਅੰਤ ਕਿਨਾਰੀ, ਅੰਤਮ ਰਹਿਣ ਕੋਇ ਨਾ ਪਾਈਆ। ਮੁਹੰਮਦ ਨੇ ਝਟ ਹੱਥ ਵਿਚ ਫੜ ਲਈ ਬਹਾਰੀ, ਧਰਤੀ ਉਤੇ ਝਾੜੂ ਦਿਤਾ ਲਗਾਈਆ। ਪ੍ਰਭੂ ਸਦੀ ਚੌਧਵੀਂ ਪੁਰਖ ਕਿ ਨਾਰੀ, ਮਾਲਕ ਮੈਨੂੰ ਦੇ ਸਮਝਾਈਆ। ਪਰਵਰਦਿਗਾਰ ਕਿਹਾ ਉਹ ਮੇਰੀ ਜੋਤ ਉਜਿਆਰੀ, ਰੰਗ ਰੂਪ ਨਾ ਕੋਇ ਦਰਸਾਈਆ। ਅੰਤ ਓਸ ਦੀ ਗੋਲੀ ਹੋਣੀ ਕੰਨਿਆ ਕਵਾਰੀ, ਕਾਇਨਾਤ ਮਿਲੇ ਵਡਿਆਈਆ। ਨਾ ਮੁੱਛ ਨਾ ਦਾੜ੍ਹੀ, ਰਾਮ ਕ੍ਰਿਸ਼ਨ ਦਾ ਲੇਖਾ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਓਸ ਨੂੰ ਬਣਨ ਨਾ ਦੇਵੇ ਕਿਸੇ ਦੀ ਲਾੜੀ, ਲਾੜਾ ਨਜ਼ਰ ਕੋਇ ਨਾ ਆਈਆ। ਮੁਹੰਮਦ ਕਿਹਾ ਸਦੀ ਚੌਧਵੀਂ ਨੂਰ ਉਜਾਲਾ, ਨੂਰ ਨੁਰਾਨੇ ਦਿਤਾ ਜਣਾਈਆ। ਜਿਸ ਵੇਲੇ ਅੰਧੇਰਾ ਹੋਇਆ ਕਲਜੁਗ ਕਾਲਾ, ਕਲ ਕਾਤੀ ਦਿਸੀ ਲੋਕਾਈਆ। ਸਤਿ ਲੱਭੇ ਕਿਤੇ ਨਾ ਭਾਲਾ, ਖੋਜਿਆਂ ਹੱਥ ਨਾ ਕੋਇ ਫੜਾਈਆ। ਸਤਿ ਧਰਮ ਦਾ ਨਿਕਲੇ ਦਿਵਾਲਾ, ਖ਼ਾਲੀ ਕਾਇਆ ਮਹੱਲ ਵੇਖ ਵਖਾਈਆ। ਲੇਖਾ ਰਹੇ ਨਾ ਕਿਸੇ ਮਾਲਾ, ਜਪ ਜਪ ਨਾ ਕੋਇ ਵਡਿਆਈਆ। ਕਿਰਪਾ ਕਰੇ ਦੀਨ ਦਿਆਲਾ, ਦਇਆਨਿਧ ਆਪਣੀ ਕਾਰ ਕਮਾਈਆ। ਜਗਤ ਸ਼ਰਅ ਤੋੜ ਜੰਜਾਲਾ, ਸੰਗਲ ਆਪਣੇ ਲੱਕ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਮੁਹੰਮਦ ਕਿਹਾ ਓਸ ਸੰਗਲ ਦਾ ਕੀ ਅਸੂਲ, ਅਸਲ ਦੇਣਾ ਸਮਝਾਈਆ। ਕਿਸ ਨੂੰ ਹੋਏ ਕਬੂਲ, ਕਬਰਾਂ ਵਿਚ ਪੈਗ਼ੰਬਰ ਜਾਣੇ ਸਮਾਈਆ। ਧੁਰ ਦਾ ਹੁਕਮ ਮਿਲਿਆ ਮਾਕੂਲ, ਮੁਕੰਮਲ ਦਿਤਾ ਦ੍ਰਿੜਾਈਆ। ਜਿਸ ਵੇਲੇ ਤੁਹਾਡਾ ਸ਼ਰਅ ਦਾ ਲੈਣ ਆਇਆ ਮਸੂਲ, ਚੁੰਗੀਖ਼ਾਨੇ ਫੋਲ ਫੁਲਾਈਆ। ਅਗਲਾ ਦੱਸਣ ਆਇਆ ਰੂਲ, ਰੌਲਾ ਦੀਨ ਮਜ਼੍ਹਬ ਮਿਟਾਈਆ। ਸਭ ਨੂੰ ਕਰਨਾ ਪਏ ਕਬੂਲ, ਸਿਰ ਸਕੇ ਨਾ ਕੋਇ ਉਠਾਈਆ। ਜਿਸ ਦੀ ਮਸਤਕ ਲਾਉਂਦੇ ਧੂਲ, ਧੂੜੀ ਖ਼ਾਕ ਰਮਾਈਆ। ਉਹ ਕਦੇ ਨਾ ਜਾਵੇ ਭੂਲ, ਅਭੁਲ ਨੂਰ ਇਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਭੇਵ ਅਭੇਦਾ ਦਏ ਖੁਲ੍ਹਾਈਆ। ਮੁਹੰਮਦ ਕਿਹਾ ਸੰਗਲ ਦੀ ਕੀ ਵਜਹ, ਸਗਲੇ ਸੰਗੀ ਦੇ ਸਮਝਾਈਆ। ਖ਼ੁਦਾ ਕਿਹਾ ਤੁਹਾਨੂੰ ਮਿਲੇ ਕੋਇ ਨਾ ਜਗਹ, ਜਗਹ ਬਜਗਹ ਹੋਵੇ ਲੜਾਈਆ। ਤੁਹਾਡਾ ਰਹੇ ਕੋਇ ਨਾ ਦੱਬਾ, ਭੈ ਭਉ ਨਾ ਕੋਇ ਜਣਾਈਆ। ਚਾਰੋਂ ਕੁੰਟ ਹੋਵੇ ਹਾਏ ਤੋਬਾ ਹਾਏ ਰੱਬਾ, ਬਹੁੜੀ ਬਹੁੜੀ ਕਰ ਕੁਰਲਾਈਆ। ਸ੍ਰਿਸ਼ਟੀ ਆਰ ਪਾਰ ਨਾ ਹੋਵੇ ਫਿਰੇ ਵਿਚ ਗੱਭਾ, ਕੰਢਾ ਨਜ਼ਰ ਕੋਇ ਨਾ ਆਈਆ। ਬਿਨਾ ਭਗਤਾਂ ਤੋਂ ਸਾਚੀ ਰਹੇ ਕੋਇ ਨਾ ਸਭਾ, ਮਲੇਛ ਹੋਵੇ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪੜਦਾ ਇਕ ਉਠਾਈਆ। ਮੁਹੰਮਦ ਦੀ ਨਿਗਾਹ ਬਦਲੀ ਅਚਾਨਕ, ਅੱਖੀਂ ਮੀਟ ਧਿਆਨ ਲਗਾਈਆ। ਨਜ਼ਰੀ ਆਇਆ ਨੂਰੀ ਨਾਨਕ, ਸਰਗੁਣ ਰੰਗ ਚੜ੍ਹਾਈਆ। ਖੇਲ ਵੇਖਿਆ ਭਿਆਨਕ, ਚਾਰ ਕੁੰਟ ਕੁਰਲਾਈਆ। ਕਿਸੇ ਦੀ ਦਿਸੀ ਨਾ ਕੋਇ ਸਿਆਣਪ, ਮੂਰਖ ਮੂੜ੍ਹਾਂ ਵੱਜੇ ਵਧਾਈਆ। ਧਰਮ ਦੀ ਧਾਰ ਨਾ ਕੋਇ ਅਮਾਨਤ, ਅਮਲ ਹੱਕ ਨਾ ਕੋਇ ਕਮਾਈਆ। ਧੁਰ ਦੀ ਦੇਵੇ ਨਾ ਕੋਇ ਜ਼ਮਾਨਤ, ਚੁਰਾਸੀ ਪਾਰ ਨਾ ਕੋਇ ਵਖਾਈਆ। ਚਾਰੋਂ ਕੁੰਟ ਅੰਧੇਰੀ ਸ਼ਾਮਤ, ਸ਼ਮਾ ਨੂਰ ਨਾ ਕੋਇ ਰੁਸ਼ਨਾਈਆ। ਸੁਚ ਦਿਸੇ ਨਾ ਸਚ ਸਹੀ ਸਲਾਮਤ, ਜੂਠ ਝੂਠ ਕਰੇ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਮੁਹੰਮਦ

❋

❋

ਨਜ਼ਰੀ ਆਇਆ ਨਾਨਕ ਲਾਲੋ ਮੀਤ, ਪਰਵਰਦਿਗਾਰ ਦਿਤਾ ਵਖਾਈਆ। ਇਸ ਤੋਂ ਅੱਗੇ ਪ੍ਰਭੂ ਦੀ ਰੀਤ, ਮੰਦਰ ਮਸੀਤ ਪੰਧ ਮੁਕਾਈਆ। ਮੁਹੱਬਤ ਵਿਚ ਵਸੇ ਚੀਤ, ਚਾਤਰਕ ਆਪਣੇ ਲਏ ਬਣਾਈਆ। ਆਤਮ ਪਰਮਾਤਮ ਦੱਸ ਕੇ ਗੀਤ, ਮੰਤਰ ਸਤਿਨਾਮ ਸਮਝਾਈਆ। ਨਿਮਾਣੇ ਵੇਖ ਗ਼ਰੀਬ, ਮਿਹਰ ਨਜ਼ਰ ਉਠਾਈਆ। ਖੇਲ ਇਕ ਅਜੀਬ, ਅਜਬ ਰਿਹਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੜਦਾ ਓਹਲਾ ਰਿਹਾ ਉਠਾਈਆ। ਜਿਸ ਵੇਲੇ ਨਾਨਕ ਨਾਨਕ ਪਹੁੰਚਿਆ ਦਵਾਰ, ਬਾਲਾ ਮਰਦਾਨਾ ਸੰਗ ਰਖਾਈਆ। ਕਾਜ਼ੀ ਮੁੱਲਾ ਸੀ ਉਨ੍ਹਾਂ ਦਾ ਯਾਰ, ਮਸਲੇ ਪ੍ਰੇਮ ਵਾਲੇ ਸੁਣਾਈਆ। ਨਾਨਕ ਦਾ ਬਣ ਕੇ ਖ਼ਿਦਮਤਗਾਰ, ਦੂਰੋਂ ਨਿਉਂ ਨਿਉਂ ਸੀਸ ਝੁਕਾਈਆ। ਅੰਦਰ ਹੁੰਦਾ ਸੀ ਹੰਕਾਰ, ਮਨ ਵਾਸਨਾ ਨਾ ਕੋਇ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਕਾਰ ਕਮਾਈਆ। ਨਾਨਕ ਜਿਸ ਵੇਲੇ ਲਾਲੋ ਦੇ ਘਰ ਆਇਆ, ਵੱਜੀ ਸਚ ਵਧਾਈਆ। ਧੰਨ ਗੁਰੂ ਗੁਰ ਸਾਚਾ ਪਾਇਆ, ਮਿਲੀ ਮਾਣ ਵਡਿਆਈਆ। ਕਾਜ਼ੀ ਹੱਸ ਕੇ ਬਚਨ ਸੁਣਾਇਆ, ਲੋਟਾ ਵੁਜ਼ੂ ਵਾਲਾ ਹੱਥ ਉਠਾਈਆ। ਓਏ ਲਾਲੋ ਕਿਉਂ ਨਹੀਂ ਭੇਟ ਚੜ੍ਹਾਈ ਮਾਇਆ, ਸਤਿਕਾਰ ਵਿਚ ਸਤਿ ਨਾ ਕੋਇ ਕਰਾਈਆ। ਲਾਲੋ ਖ਼ਾਲੀ ਹੱਥ ਵਖਾਇਆ, ਇਹ ਦੇਣ ਵਾਲਾ ਆਇਆ ਬੇਪਰਵਾਹੀਆ। ਮਾਂਗਤ ਹੋ ਕੇ ਝੋਲੀ ਅੱਗੇ ਡਾਹਿਆ, ਭੁੱਖਿਆਂ ਦੇਣਾ ਰਜਾਈਆ। ਕਾਜ਼ੀ ਦੇ ਅੰਦਰ ਗ਼ੁੱਸਾ ਆਇਆ, ਅੰਦਰੇ ਅੰਦਰ ਦਲੀਲ ਬਣਾਈਆ। ਨਾਨਕ ਕਿਹੋ ਜੇਹੇ ਘਰਾਂ ਦੇ ਵਿਚ ਫੇਰਾ ਪਾਇਆ, ਜੇਹੜਾ ਸਕੇ ਨਾ ਪੇਟ ਭਰਾਈਆ। ਓਧਰੋਂ ਲੰਗੜਾ ਲੂਲ੍ਹਾ ਚਲ ਕੇ ਆਇਆ, ਸਦਾ ਉਚੀ ਉਚੀ ਸੁਣਾਈਆ। ਕੋਇ ਨਾਨਕ ਦਰਸ ਦਏ ਕਰਾਇਆ, ਮੇਰਾ ਲੇਖਾ ਦਏ ਮੁਕਾਈਆ। ਕਾਜ਼ੀ ਨੇ ਕਿਹਾ ਓਏ ਕਮਲਿਆ, ਉਹ ਤੇ ਭੁੱਖਿਆਂ ਨੰਗਿਆਂ ਨੇ ਗੁਰੂ ਬਣਾਇਆ, ਵੱਡਿਆਂ ਘਰ ਮਿਲੇ ਨਾ ਥਾਈਂਆ। ਲੰਗੜੇ ਕਿਹਾ ਮੈਂ ਜ਼ਰੂਰ ਚਲ ਕੇ ਨਾਨਕ ਦਾ ਦਰਸ਼ਨ ਪਾਇਆ, ਦੂਰੋਂ ਨਿਉਂ ਕੇ ਸੀਸ ਨਿਵਾਈਆ। ਲਾਲੋ ਨੇ ਝਟ ਓਸ ਨੂੰ ਗੋਦ ਉਠਾਇਆ, ਛਾਤੀ ਨਾਲ ਲਗਾਈਆ। ਪਿਛੋਂ ਕਾਜ਼ੀ ਨੱਠਾ ਆਇਆ, ਉਸ ਬਾਂਹ ਲਈ ਖਿਚਾਈਆ। ਫੜ ਕੇ ਪਿਛੇ ਮੂੰਹ ਵਖਾਇਆ, ਅਗਲਾ ਘਰ ਦਿਤਾ ਵਖਾਈਆ। ਏਥੇ ਅੱਗੇ ਹਾਲ ਦੁਹਾਇਆ, ਕਿਉਂ ਤੂੰ ਰੌਲਾ ਦਿਤਾ ਪਾਈਆ। ਨਾਨਕ ਮਿਹਰ ਨਿਗਾਹ ਉਠਾਇਆ, ਤੱਕਿਆ ਚਾਈਂ ਚਾਈਂਆ। ਇਹ ਵੀ ਕਿਸੇ ਮਾਂ ਦਾ ਜਾਇਆ, ਜੋ ਚਲ ਕੇ ਮੇਰੇ ਦਵਾਰੇ ਆਈਆ। ਕਾਜ਼ੀ ਕਿਹਾ ਤੂੰ ਕੇਹੜਾ ਇਹਨੂੰ ਦਿਤਾ ਰਜਾਇਆ, ਬਿਨਾ ਰਬਾਬ ਤੋਂ ਤੇਰੀ ਕੀ ਵਡਿਆਈਆ। ਓਸ ਲੂਲ੍ਹੇ ਕਿਹਾ ਨਾਨਕ ਕਿਤੇ ਇਹਨੂੰ ਵੀ ਦੇ ਸਜ਼ਾਇਆ, ਜੋ ਤੈਨੂੰ ਗਿਆ ਭੁਲਾਇਆ। ਨਾਨਕ ਹੱਸ ਕੇ ਕਿਹਾ ਆਪਣਾ ਕੀਤਾ ਆਪੇ ਲਏ ਪਾਇਆ, ਆਪਣੇ ਨਾਲ ਹੰਢਾਈਆ। ਲਾਲੋ ਫੇਰ ਕਿਹਾ ਸਤਿਗੁਰ ਨਾਨਕ ਕਿਉਂ ਇਹ ਬਚਨ ਸੁਣਾਇਆ, ਤੇਰਾ ਬਚਨ ਨਾ ਬਿਰਥਾ ਜਾਈਆ। ਮੈਂ ਏਸ ਦਾ ਦਰਦ ਵੰਡਾਇਆ, ਤੇਰੇ ਅੱਗੇ ਵਾਸਤਾ ਪਾਈਆ। ਨਾਨਕ ਕਿਹਾ ਇਹ ਬਚਨ ਮੁੜੇ ਨਾ ਰਾਇਆ, ਨਾ ਕੋਈ ਮੇਟੇ ਮੇਟ ਮਿਟਾਈਆ। ਬਿਨਾ ਤੇਰੇ ਤੋਂ ਇਹਨੂੰ ਸਕੇ ਨਾ ਕੋਇ ਬਖ਼ਸ਼ਾਇਆ, ਬਖ਼ਸ਼ਿਸ਼ ਕਰਨ ਕੋਇ ਨਾ ਆਈਆ। ਲਾਲੋ ਨੈਣਾਂ ਨੀਰ ਵਹਾਇਆ, ਰੋ ਕੇ ਦਿਤੀ ਦੁਹਾਈਆ। ਨਾਨਕ ਅੰਤਰ ਧਿਆਨ ਲਗਾਇਆ, ਢਾਈ ਸਕਿੰਟ ਜ਼ਬਾਨ ਨਾ ਕੋਇ ਹਿਲਾਈਆ। ਫੇਰ ਹੱਸ ਕੇ ਕਿਹਾ ਲਾਲੋ ਜਿਸ ਵੇਲੇ ਤੇਰਾ ਜਨਮ ਦਵਾਇਆ, ਲੋਕਮਾਤ ਹੋਵੇ ਰੁਸ਼ਨਾਈਆ। ਮੇਰਾ ਪੁਰਖ ਅਕਾਲ ਹੋਵੇ ਆਇਆ, ਨਿਰਗੁਣ ਨੂਰ ਜੋਤ ਰੁਸ਼ਨਾਈਆ।

❋

❋

ਤੇਰਾ ਸਦਾ ਹੋਵੇ ਸਹਾਇਆ, ਸਿਰ ਆਪਣਾ ਹੱਥ ਟਿਕਾਈਆ। ਇਹ ਕਾਜ਼ੀ ਤੇਰੀ ਝੋਲੀ ਪਾਇਆ, ਏਸ ਨੂੰ ਏਸ ਲੂਲ੍ਹੇ ਵਾਲੀ ਮਿਲੇ ਜ਼ਰੂਰ ਸਜ਼ਾਈਆ। ਤੂੰ ਏਸ ਨੂੰ ਲਈਂ ਤਰਾਇਆ, ਵਾਸਤਾ ਪ੍ਰਭ ਦੇ ਅੱਗੇ ਪਾਈਆ। ਲਾਲੋ ਦਾ ਥੋੜ੍ਹਾ ਜੇਹਾ ਅੰਦਰੋਂ ਦਿਲ ਕੰਬਾਇਆ, ਮਨ ਲਿਆ ਡੁਲਾਈਆ। ਨਾਨਕ ਨੇ ਹੌਸਲਾ ਫੇਰ ਵਧਾਇਆ, ਸਹਿਜ ਦਿਤਾ ਦ੍ਰਿੜਾਈਆ। ਲਾਲੋ ਚਿੰਤਾ ਨਾ ਕਰ ਇਹਦਾ ਅੰਤ ਦੁੱਖ ਅੱਖੀਂ ਵੇਖਣ ਨਾ ਪਾਇਆ, ਤੇਰਾ ਹੱਥ ਲੱਗੇ ਨਾ ਰਾਈਆ। ਏਸੇ ਕਾਰਨ ਕਾਜ਼ੀ ਦਾ ਕੁਲਵੰਤ ਨਾਮ ਪਰਗਟਾਇਆ, ਪਰਗਣੇ ਓਸੇ ਲਿਆ ਵਸਾਈਆ। ਨਾਨਕ ਦਾ ਲੇਖਾ ਪੂਰ ਕਰਾਇਆ, ਲਾਲੋ ਆਪਣੇ ਨਾਲ ਰਖਾਈਆ। ਦੁੱਖ ਨਾ ਕਰੇ ਜਿਸ ਮਾਂ ਨੇ ਜਾਇਆ, ਪੂਰਬ ਜਨਮ ਦਾ ਦਾਤਾ ਇਕੋ ਧੁਰਦਰਗਾਹੀਆ। ਨਾਲੇ ਅੱਗੇ ਵਾਸਤੇ ਮਾਰਗ ਲਾਇਆ, ਸਤਿਜੁਗ ਸਚ ਸਚ ਵਰਤਾਈਆ। ਪੁਤ ਮਰਿਆ ਹਰਬੰਸ ਕੌਰ ਨੇ ਅੱਖੀਂ ਨਾ ਨੀਰ ਵਹਾਇਆ, ਖ਼ੁਸ਼ੀ ਖ਼ੁਸ਼ੀ ਨਾਲ ਚਿਖਾ ਦਿਤਾ ਚੜ੍ਹਾਈਆ। ਜੇ ਪਹਿਲੋਂ ਪੰਦਰਾਂ ਕੱਤਕ ਦਾ ਲੇਖਾ ਨਾ ਹੁੰਦਾ ਲਿਖਾਇਆ, ਅੱਜ ਦਿੰਦਾ ਨਾ ਕੋਇ ਗਵਾਹੀਆ। ਸਤਿਜੁਗ ਦਾ ਰੰਗ ਰੰਗਾਇਆ, ਰੰਗਤ ਪਿਛਲੀ ਦਿਤੀ ਮਿਟਾਈਆ। ਏਸੇ ਕਾਰਨ ਗੁਰਮੁਖ ਮਾਝਾ ਮਾਲਵਾ ਦੁਆਬਾ ਜੰਮੂ ਵਿਚੋਂ ਮੰਗਵਾਇਆ, ਜੋ ਚਲ ਆਏ ਚਾਈਂ ਚਾਈਂਆ। ਉਨ੍ਹਾਂ ਸਤਿ ਧਰਮ ਦਾ ਦਸਤਾਰਾ ਗੁਰਸਿਖ ਸੀਸ ਸਜਾਇਆ, ਪੁਤ ਮਰੇ ਤੋਂ ਪਿਤਾ ਖ਼ੁਸ਼ੀ ਲਏ ਮਨਾਈਆ। ਨਾਲੇ ਅਗਲਾ ਜਨਮ ਫੇਰ ਬਦਲਾਇਆ, ਹਰਿ ਸੰਗਤ ਮੇਲਾ ਮੇਲਿਆ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੀ ਕਰਨੀ ਕਾਰ ਕਮਾਈਆ। ਕੁਲਵੰਤ ਕਹੇ ਵੇਖ ਮੈਂ ਆ ਗਿਆ ਚਾਚਾ, ਚਲਾਕੀ ਨਾਲ ਦਿਆਂ ਜਣਾਈਆ। ਪਿਛਲੇ ਜਨਮ ਮੈਂ ਲੁੰਗੀ ਬੰਨ੍ਹਦਾ ਸਾਂ ਲਾਚਾ, ਕੰਨੀ ਲਾਲ ਰੰਗ ਰੰਗਾਈਆ। ਮੁਹੰਮਦ ਨਾਲ ਰੱਖਦਾ ਹੁੰਦਾ ਸਾਂ ਨਾਤਾ, ਨਿਮਾਜ਼ ਪੜ੍ਹ ਕੇ ਖ਼ੁਸ਼ੀ ਬਣਾਈਆ। ਮੈਂ ਵੇਖਿਆ ਪਿਛਲਾ ਆਪਣਾ ਖਾਤਾ, ਹੰਕਾਰ ਦੀ ਮਿਲੀ ਸਜ਼ਾਈਆ। ਮੈਂ ਆਪਣੀਆਂ ਦੱਸਾਂ ਬਾਤਾਂ, ਬਾਤਨ ਪੜਦਾ ਦਿਆਂ ਉਠਾਈਆ। ਮੈਂ ਕਦੇ ਪਿਛੇ ਹੁਕਮ ਨਹੀਂ ਸੀ ਮੰਨਿਆ ਆਖਾ, ਸਤਿਕਾਰ ਨਾਲ ਸਿਰ ਨਾ ਕਿਸੇ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਕੁਲਵੰਤ ਕਹੇ ਮੈਂ ਆ ਗਿਆ ਪੰਦਰਾਂ ਕੱਤਕ ਦੀ ਰੈਣ, ਭੱਜਿਆ ਚਾਈਂ ਚਾਈਂਆ। ਦੁਆਬੇ ਵਾਲਿਆਂ ਦੀ ਵੇਖਣੀ ਰਸੈਣ, ਜਿਹੜੇ ਮੇਰੇ ਲਈ ਲੈ ਕੇ ਆਈਆ। ਦਵਿੰਦਰ ਕੌਰ ਵੇਖਣੀ ਧਰਮ ਦੀ ਭੈਣ, ਜੋ ਬਰਤਨ ਹੱਥ ਲਏ ਉਠਾਈਆ। ਸਚ ਸੰਦੇਸ਼ਾ ਆਇਆ ਕਹਿਣ, ਕਹਿ ਕੇ ਦਿਆਂ ਸੁਣਾਈਆ। ਭੈਣ ਭਰਾ ਗੁਰਮੁਖੋ ਇਕ ਦੂਜੇ ਦੇ ਪਿਛੇ ਪਾਏ ਕੋਈ ਨਾ ਵੈਣ, ਨੈਣਾਂ ਨੀਰ ਵਹਾਈਆ। ਕਿਸੇ ਸਾਧ ਸੰਤ ਨੂੰ ਥਾਲੀਆਂ ਗਲਾਸ ਛੰਨੇ ਕੋਈ ਨਾ ਜਾਏ ਦੇਣ, ਬਸਤਰ ਭੇਟ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਾ ਹੁਕਮ ਇਕ ਸੁਣਾਈਆ। ਕੁਲਵੰਤ ਕਹੇ ਦੁਆਬੇ ਵਾਲਿਆਂ ਮੈਨੂੰ ਹੋਣ ਨਹੀਂ ਦਿਤਾ ਉਦਾਸ, ਮੇਰੀ ਆਸਾ ਪੂਰ ਕਰਾਈਆ। ਜਨ ਭਗਤੋ ਸਾਰੇ ਇਕ ਦੂਸਰੇ ਨੂੰ ਦਿਉ ਸ਼ਾਬਾਸ਼, ਖ਼ੁਸ਼ੀਆਂ ਨਾਲ ਸੁਣਾਈਆ। ਇਕ ਦੂਜੇ ਨੂੰ ਦਿਉ ਆਖ, ਹੁਕਮ ਧੁਰਦਰਗਾਹੀਆ। ਕਿਸੇ ਦੇ ਮਰਨ ਪਿਛੋਂ ਕਿਸੇ ਨੂੰ ਦੇਣਾ ਨਹੀਂ ਥਾਲੀ ਗਲਾਸ, ਗੜਵੀ ਹੱਥ ਨਾ ਕਿਸੇ ਫੜਾਈਆ। ਤੁਹਾਡੇ ਬਰਤਨਾਂ ਵਿਚ ਕੋਈ ਖਾ ਨਾ ਜਾਵੇ ਮਾਸ, ਤੁਹਾਡੀ ਕੀਤੀ ਕੰਮ ਕਿਸੇ ਨਾ ਆਈਆ। ਜੇ ਇਕ ਪ੍ਰਭੂ ਦੀ ਆਸ, ਭਰੋਸਾ ਇਕ ਰਖਾਈਆ। ਓਸੇ ਤੇ ਰੱਖੋ ਵਿਸ਼ਵਾਸ਼, ਵਿਸ਼ਾ ਅਵਰ ਨਾ

❋

❋

ਕੋਇ ਜਣਾਈਆ। ਜਿਸ ਦਾ ਨੂਰ ਜੋਤ ਪ੍ਰਕਾਸ਼, ਆਤਮ ਪਰਮਾਤਮ ਰੰਗ ਰੰਗਾਈਆ। ਇਕੋ ਵਾਰ ਸਭ ਨੇ ਕਰ ਲੈਣਾ ਯਾਦ, ਯਾਦਦਾਸ਼ਤ ਲੈਣੀ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਜਨ ਭਗਤੋ ਮਰਨ ਤੋਂ ਪਿਛੋਂ ਕਿਸੇ ਨੇ ਚੁੱਕਣੀ ਨਹੀਂ ਸੁਆਹ, ਸੁਆਹ ਰੂਪ ਲੋਕਾਈਆ। ਵੇਖੋ ਪੰਜ ਲਿਖਾਰੀ ਗਵਾਹ, ਮੱਥੇ ਤਿਲਕ ਰਹੇ ਵਖਾਈਆ। ਬਿੰਦੀ ਹੋਣੀ ਨਹੀਂ ਬੇਵਫ਼ਾ, ਹਿੰਦੀ ਲਿਖਣ ਵਾਲਾ ਦਏ ਗਵਾਹੀਆ। ਟੇਢੀ ਪਗੜੀ ਉਲਟੀ ਲਈ ਕਰਾ, ਰੀਤੀ ਸਿੱਧ ਕਰਾਈਆ। ਜਿਨ੍ਹਾਂ ਪੰਜ ਪੰਜ ਪੰਜ ਪੰਜ ਕਿਰਪਾਨਾਂ ਦਿਤੀਆਂ ਖੜਕਾ, ਖੜਗ ਖੜਗ ਨਾਲ ਟਕਰਾਈਆ। ਜਿਨ੍ਹਾਂ ਪੰਜ ਪੰਜ ਪੰਜ ਪੰਜ ਪੱਗਾਂ ਦਿਤੀਆਂ ਬੰਨ੍ਹਾ, ਚੌਥੇ ਜੁਗ ਕੀਤੀ ਸਫ਼ਾਈਆ। ਜਿਨ੍ਹਾਂ ਪੰਜਾਂ ਚੰਦਨ ਤਿਲਕ ਲਿਆ ਲਗਾ, ਤਿਲਕਣਬਾਜ਼ੀ ਤੋਂ ਪਾਰ ਕਰਾਈਆ। ਜਿਨ੍ਹਾਂ ਗੁਰਮੁਖਾਂ ਹੱਥ ਉਤੇ ਲੰਗਰ ਲਿਆ ਖਾ, ਉਹ ਮਾਣ ਤਾਣ ਗਏ ਮਿਟਾਈਆ। ਜਿਨ੍ਹਾਂ ਲੰਗਰ ਵਿਚ ਹਿੱਸਾ ਲਿਆ ਪਾ, ਉਹ ਸਾਰੇ ਬਣ ਗਏ ਭੈਣ ਭਾਈਆ। ਜਿਨ੍ਹਾਂ ਅਰਦਾਸਾ ਲਿਆ ਸੁਧਾ, ਹੱਥ ਜੋੜ ਕੇ ਸੀਸ ਨਿਵਾਈਆ। ਸਚ ਪੁਛੋ ਉਹਨਾਂ ਕਿਸ਼ਨ ਸਿੰਘ ਨੂੰ ਲਿਆ ਬਚਾ, ਮੱਘਰ ਦਾ ਮਹੀਨਾ ਰੋਵੇ ਮਾਰੇ ਧਾਹੀਆ। ਏਸੇ ਕਾਰਨ ਸਾਰੇ ਲਏ ਸਦਾ, ਇਕੱਠੇ ਕੀਤੇ ਚਾਈਂ ਚਾਈਂਆ। ਭਗਤੋ ਤੁਹਾਡੀ ਰਜ਼ਾ ਵਿਚ ਖ਼ੁਦਾ, ਸਜ਼ਾ ਦੇ ਨਾਲ ਕਰੇ ਤਬਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਪੰਦਰਾਂ ਕੱਤਕ ਕਹੇ ਮੈਨੂੰ ਕਹਿੰਦੇ ਪੰਦਰਾਂ, ਅਧ ਵਿਚ ਵਡਿਆਈਆ। ਗੁਰਮੁਖੋ ਕਦੀ ਲੱਭਣ ਨਹੀਂ ਜਾਣਾ ਵਿਚ ਮੰਦਰਾਂ, ਮਸੀਤਾਂ ਵਿਚ ਨਾ ਫੋਲ ਫੁਲਾਈਆ। ਖੋਜਣਾ ਨਹੀਂ ਵਿਚੋਂ ਕੰਦਰਾ, ਟਿੱਲੇ ਪਰਬਤ ਨਾ ਪੰਧ ਰਖਾਈਆ। ਸਦ ਇਕੋ ਦਵਾਰਾ ਮੰਗਣਾ, ਮਾਂਗਤ ਹੋ ਕੇ ਝੋਲੀ ਡਾਹੀਆ। ਜੋ ਦੇਵੇ ਧੁਰ ਅਨੰਦਨਾ, ਅਨੰਦ ਅਨੰਦ ਵਿਚੋਂ ਪਰਗਟਾਈਆ। ਕੁਛ ਲੇਖਾ ਲਹਿਣਾ ਗੋਬਿੰਦ ਵਾਲਾ ਅਨੰਦਨਾ, ਇਟਾਰਸੀ ਦੀ ਧਰਤੀ ਦਏ ਗਵਾਹੀਆ। ਜਿਥੇ ਖੇਲ ਖਿਲਾਇਆ ਸੀ ਰਾਮ ਚੰਦਨਾ, ਚੰਦ ਸੂਰਜ ਦੇਣ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਪੰਦਰਾਂ ਕੱਤਕ ਕਹੇ ਮੈਂ ਸਭ ਨੂੰ ਦੇਵਾਂ ਅਸੀਸ, ਅਸਲ ਦੇ ਅਸਲ ਵੇਖ ਵਖਾਈਆ। ਜਨ ਭਗਤੋ ਤੁਹਾਡਾ ਪ੍ਰੇਮ ਨਾਲ ਜਗਦੀਸ, ਜਗਤ ਦਾ ਮਾਲਕ ਖ਼ੁਸ਼ੀ ਬਣਾਈਆ। ਸਾਰੇ ਆ ਗਏ ਟੱਪ ਕੇ ਲੀਕ, ਲਾਈਨ ਪਿਛਲੀ ਆਏ ਬਦਲਾਈਆ। ਸੁਹੰਜਣੀ ਹੋਏ ਤਰੀਕ, ਤਾਰੀਖ ਤਵਾਰੀਖ ਨਾਲ ਰਖਾਈਆ। ਸਭ ਦੀ ਸਾਂਝੀ ਹੋਵੇ ਪ੍ਰੀਤ, ਪ੍ਰੀਤਮ ਇਕੋ ਲੈਣਾ ਮਨਾਈਆ। ਪੰਜ ਪਿਆਰੇ ਇਕ ਗਾਵਣ ਗੀਤ, ਸ਼ਬਦ ਸ਼ਬਦ ਸਚ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸਚ ਆਪ ਵਰਤਾਈਆ। ਪੰਦਰਾਂ ਕੱਤਕ ਕਹੇ ਬ੍ਰਹਿਮੰਡ ਖੰਡ ਝੁਕੇ, ਝੁਕਿਆ ਜ਼ਿਮੀਂ ਅਸਮਾਨ। ਜਨ ਭਗਤਾਂ ਕੂੜ ਕੁੜਿਆਰੇ ਪੈਂਡੇ ਮੁਕੇ, ਮੁਕਿਆ ਕੂੜ ਜਹਾਨ। ਭਵ ਸਾਗਰ ਪਾਰ ਹੋਵਣ ਸੁੱਕੇ, ਅੱਗੇ ਆਏ ਨਾ ਕੋਇ ਅਟਕਾਣ। ਸਚਖੰਡ ਦਵਾਰੇ ਜਾਣ ਸੁੱਚੇ, ਸਤਿਗੁਰ ਸਾਚਾ ਹੋਏ ਮਿਹਰਵਾਨ। ਮੰਜ਼ਲ ਪੌੜੇ ਚੜ੍ਹਨ ਉਚੇ, ਜਿਥੇ ਮਿਲੇ ਸ੍ਰੀ ਭਗਵਾਨ। ਉਜਲ ਕਰਨ ਮੁਖੇ, ਸਚਖੰਡ ਦਵਾਰੇ ਮਿਲੇ ਅਮਾਮ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ।

❋

❋

ਕਿਸ਼ਨ ਸਿੰਘ ਬਗ਼ਲ ਵਿਚ ਦੇ ਦੇ ਕਰਦ, ਖੱਬੇ ਅੰਗ ਛੁਹਾਈਆ। ਸੱਜੇ ਨਾਲ ਵੰਡੇ ਦਰਦ, ਦਰਦੀਆਂ ਦਰਦ ਵੰਡਾਈਆ। ਮਰਦਾਨਾ ਬਣ ਮਰਦ, ਮਦਦ ਕਰੇ ਥਾਉਂ ਥਾਈਂਆ। ਹਰਿ ਸੰਗਤ ਦੀ ਮਨਜ਼ੂਰ ਕਰ ਅਰਜ਼, ਤੇਰਾ ਜੀਵਣ ਦਿਤਾ ਵਧਾਈਆ। ਵੇਖ ਖੇਲ ਅਸਚਰਜ, ਦੁਆਬੇ ਵਿਚੋਂ ਵਸਤੂ ਤੇਰੇ ਘਰ ਮੰਗਾਈਆ। ਇਹ ਪਿਛਲਾ ਲਹਿਣਾ ਤੇ ਪਿਛਲਾ ਕਰਜ਼, ਲੇਖਾ ਦਿਤਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਕਰਦ ਕਹੇ ਮੈਨੂੰ ਕਹਿੰਦੇ ਛੁਰੀ, ਰਸਨਾ ਨਾਲ ਗਾਈਆ। ਮੈਨੂੰ ਸਾਰੇ ਕਹਿੰਦੇ ਬੁਰੀ, ਕਸਾਈਆਂ ਹੱਥ ਫੜਾਈਆ। ਮੈਨੂੰ ਸਾਰੇ ਕਹਿੰਦੇ ਨਿਗੁਰੀ, ਸੀਸ ਨਾ ਕਿਸੇ ਝੁਕਾਈਆ। ਸਚ ਪੁਛੋ ਮੈਂ ਅਨੰਦ ਪੁਰੋਂ ਤੁਰੀ, ਭੱਜੀ ਵਾਹੋ ਦਾਹੀਆ। ਢਾਈ ਦਿਨ ਸਰਸੇ ਵਿਚ ਰੁੜ੍ਹੀ, ਸਿਰਫ਼ ਨੌ ਕਦਮ ਪੰਧ ਮੁਕਾਈਆ। ਫੇਰ ਮੈਨੂੰ ਚੁਕ ਲਿਆਈ ਠਠਿਆਰਾਂ ਦੀ ਇਕ ਕੁੜੀ, ਖੱਬੇ ਹੱਥ ਉਠਾਈਆ। ਮੇਰੀ ਪੱਥਰਾਂ ਨਾਲ ਅੱਗੋਂ ਧਾਰ ਮੁੜੀ, ਤਿੱਖੀ ਫੇਰ ਨਾ ਕਿਸੇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਛੁਰੀ ਕਹੇ ਮੇਰਾ ਲੇਖ ਦੱਸੇ ਨਾ ਕੋਇ ਕਤੇਬ, ਕਾਤਬ ਨਾ ਕੋਇ ਲਿਖਾਈਆ। ਮੈਂ ਕਰਦੀ ਨਹੀਂ ਫ਼ਰੇਬ, ਝੂਠੀ ਗੱਲ ਸੁਣਾਈਆ। ਮੇਰੇ ਨਾਲ ਉਸ ਕੰਨਿਆ ਤੋਂ ਲੈ ਕੇ ਗੋਬਿੰਦ ਨੇ ਕੱਟਿਆ ਸੀ ਇਕ ਸੇਬ, ਟੋਟੇ ਚਾਰ ਦਿਤੇ ਕਰਾਈਆ। ਫੇਰ ਪਾ ਕੇ ਵਿਚ ਜੇਬ, ਬਾਹਰ ਲਿਆ ਕਢਾਈਆ। ਫੇਰ ਵੇਖੇ ਚਾਰੇ ਵੇਦ, ਕੋਈ ਇਸ ਦੀ ਦਏ ਸਫ਼ਾਈਆ। ਫੇਰ ਤੱਕਿਆ ਖੇਲ ਭਰਿਆ ਭੇਦ, ਭੁਜਾਂ ਲਈ ਉਠਾਈਆ। ਪਹਿਲੋਂ ਇਹਦੀ ਸੇਵਾ ਲਾਵਾਂ ਇਹ ਫਿਰੇ ਵਿਚ ਦੇਗ, ਤੇਗ਼ ਦੀ ਫਤਿਹ ਨਾਲ ਲੜਾਈਆ। ਫੇਰ ਘਸਾਈ ਉਤੇ ਰੇਤ, ਪਾਸੇ ਦਿਤੇ ਬਦਲਾਈਆ। ਫੇਰ ਸੁੱਟੀ ਵਿਚ ਖੇਤ, ਹੁਕਮ ਦਿਤਾ ਜਣਾਈਆ। ਜਿਸ ਵੇਲੇ ਪੁਰਖ ਅਕਾਲ ਬਦਲ ਕੇ ਆਵੇ ਭੇਸ, ਆਪਣਾ ਫੇਰਾ ਪਾਈਆ। ਮੈਨੂੰ ਵੀ ਪਰਗਟ ਕਰੇ ਮਾਝੇ ਦੇਸ, ਗੋਬਿੰਦ ਢਾਈ ਉਂਗਲਾਂ ਦਸਤਾਰਾ ਦਿਤਾ ਉਠਾਈਆ। ਫੇਰ ਤੇਰਾ ਅਗਲਾ ਬਣੇ ਲੇਖ, ਪਿਛਲਾ ਦਏ ਚੁਕਾਈਆ। ਤੈਨੂੰ ਭੇਜਣਾ ਮੁਹੰਮਦ ਵਾਲੇ ਦੇਸ, ਧੁਰ ਦਾ ਹੁਕਮ ਸੁਣਾਈਆ। ਤੂੰ ਜਾ ਕੇ ਕਟੀਂ ਮੁੱਲਾ ਸ਼ੇਖ਼, ਸ਼ਰਅ ਦੀ ਕਰੀਂ ਸਫ਼ਾਈਆ। ਫੇਰ ਛੱਬੀ ਪੋਹ ਨੂੰ ਆ ਕੇ ਹੋਵੀਂ ਪੇਸ਼, ਪੇਸ਼ੀਨਗੋਈ ਅਗਲੀ ਦਈਂ ਦ੍ਰਿੜਾਈਆ। ਸੰਗ ਰਹੀਂ ਹਮੇਸ਼, ਹਮਸਾਜਣ ਅਖਵਾਈਆ। ਛੁਰੀ ਕਹੇ ਜਿਸ ਵੇਲੇ ਗੋਬਿੰਦ ਨੇ ਪਹਿਲੇ ਦਿਨ ਗੁਰਮੁਖਾਂ ਤੋਂ ਰਖਾਏ ਕੇਸ, ਮੈਨੂੰ ਚਰਨਾਂ ਹੇਠ ਦਬਾਈਆ। ਮੇਰਾ ਉਦੋਂ ਦਾ ਬਕਾਇਆ ਲੇਖ, ਅਜੇ ਤਕ ਨਾ ਕੋਇ ਮੁਕਾਈਆ। ਮੈਂ ਵੀ ਭਗਤੋ ਤੁਹਾਡੇ ਨਾਲ ਮਿਲ ਕੇ ਉਸ ਪ੍ਰਭੂ ਦੀ ਵੇਖਣੀ ਖੇਡ, ਜੋ ਖਿਲਾੜੀ ਹੋ ਕੇ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅੰਤ ਦਾ ਮਾਲਕ ਏਕ, ਏਕੰਕਾਰ ਏਕਾ ਨਜ਼ਰੀ ਆਈਆ।

੧੬ ਕੱਤਕ ਸ਼ਹਿਨਸ਼ਾਹੀ ਸੰਮਤ ੫ ਸਾਂਝੀ ਰਾਮ ਦੇ ਨਵਿਤ ਅਲ੍ਹੜਪਿੰਡੀ

ਸੰਗਲ ਜ਼ੰਜੀਰ ਤੋੜ ਦੇ ਸ਼ਰਅ, ਸ਼ਰੀਅਤ ਧੁਰ ਦੀ ਇਕ ਸਮਝਾਈਆ। ਰਾਮ ਦਾ ਲੇਖਾ ਪੂਰਾ ਕਰ ਦੋ ਅੱਖਰ ਮਰਾ, ਦੋ ਅੱਖਰ ਕੰਨੇ

❋

❋

ਨਾਲ ਬਦਲਾਈਆ। ਨਿਗਾਹਵਾਨ ਨਿਗਾਹ ਮਾਰ ਲੈ ਜ਼ਰਾ, ਜ਼ੱਰਾ ਜ਼ੱਰਾ ਵੇਖ ਵਖਾਈਆ। ਸਚ ਦਵਾਰ ਦਰਸਾ ਦੇ ਦਰਾ, ਦਰ ਦਰਬਾਰਾ ਇਕ ਜਣਾਈਆ। ਕਲਜੁਗ ਖੇਲ ਵੇਖ ਲੈ ਬੜਾ, ਬੜਾ ਛੋਟਾ ਦਏ ਦੁਹਾਈਆ। ਚਾਰੋਂ ਕੁੰਟ ਕਲੇਸ਼ ਪੜਾ, ਪੜ੍ਹੀ ਪੁਸਤਕ ਕੰਮ ਕਿਸੇ ਨਾ ਆਈਆ। ਅਵਤਾਰ ਪੈਗ਼ੰਬਰਾਂ ਬਣਿਆ ਧੜਾ, ਹਿੱਸਾ ਨਾਮ ਕਲਮਾ ਰਿਹਾ ਵਖਾਈਆ। ਗੋਬਿੰਦ ਧਾਰ ਵੇਖ ਲੈ ਕੜਾ, ਕੰਗਣ ਹੱਥ ਨਾਲ ਵਡਿਆਈਆ। ਸਦੀ ਚੌਧਵੀਂ ਤਕ ਲੈ ਜੜ੍ਹਾ, ਜੜ੍ਹ ਚੇਤਨ ਫੋਲ ਫੁਲਾਈਆ। ਕਿਰਪਾ ਕਰ ਨਰਾਇਣ ਨਰਾ, ਨਰ ਤੇਰੀ ਇਕ ਸਰਨਾਈਆ। ਮਾਨਵ ਰੁੱਖ ਦਿਸੇ ਕੋਇ ਨਾ ਹਰਾ, ਫਲ ਫੁੱਲ ਨਾ ਕੋਇ ਮਹਿਕਾਈਆ। ਧੁਰ ਦਾ ਹੁਕਮ ਸੁਣਾ ਦੇ ਖਰਾ, ਖੋਟੇ ਖਰੇ ਵੇਖ ਵਖਾਈਆ। ਸਚ ਦਵਾਰ ਵਖਾ ਦੇ ਦਰਾ, ਘਰ ਮੰਦਰ ਇਕ ਜਣਾਈਆ। ਤੇਰਾ ਦਰਸ ਦੀਦਾਰ ਹੋਇਆ ਪਰਾ, ਪਰਾ ਪਸੰਤੀ ਮਧਮ ਬੈਖਰੀ ਸਾਰ ਕੋਇ ਨਾ ਪਾਈਆ। ਸਭ ਦੀ ਆਸਾ ਮਨਸਾ ਪੂਰਾ ਕਰ ਦੇ ਵਰਾ, ਵਰਿਆਮ ਤੇਰੇ ਹੱਥ ਵਡਿਆਈਆ। ਪੁਰਖ ਅਕਾਲ ਦੀਨ ਦਿਆਲ ਆਦਿ ਅੰਤ ਨਿਰਗੁਣ ਧਾਰ ਛੜਾ, ਪਤਨੀ ਸੰਗ ਨਾ ਕੋਇ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਵਰ ਦਾਤਾ ਬੇਪਰਵਾਹੀਆ। ਤੇਰੀ ਖੇਲ ਵੇਖਣੀ ਤਾਜ਼ੀ, ਤਾਜ ਤਖ਼ਤ ਦੇ ਮਾਲਕ ਦੇਣੀ ਵਖਾਈਆ। ਗ਼ਰੀਬਾਂ ਉਪਰ ਹੋਵੀਂ ਰਾਜ਼ੀ, ਰਾਜ਼ਕ ਰਿਜ਼ਕ ਰਹੀਮ ਦਇਆ ਕਮਾਈਆ। ਕਲਜੁਗ ਅੰਤ ਖੇਲ ਦੇ ਬਾਜ਼ੀ, ਬਾਜ਼ਾਂ ਵਾਲਾ ਨਾਲ ਮਿਲਾਈਆ। ਗੁਰਮੁਖ ਰਹੇ ਕੋਇ ਨਾ ਪਾਜੀ, ਪਜ਼ਲ ਕਰ ਸਰਬ ਲੋਕਾਈਆ। ਲਹਿਣਾ ਪੂਰਾ ਕਰ ਦੇ ਮਾਜ਼ੀ, ਪੂਰਬ ਲੇਖਾ ਦੇ ਚੁਕਾਈਆ। ਅਵਤਾਰ ਪੈਗ਼ੰਬਰਾਂ ਗੁਰੂਆਂ ਵੇਖ ਅਰਾਜ਼ੀ, ਜੋ ਧਰਨੀ ਧਰਤ ਧਵਲ ਵੰਡ ਵੰਡਾਈਆ। ਸ਼ਰਅ ਸ਼ਰੀਅਤ ਮੰਦਰ ਵੇਖ ਪੰਡਤ ਕਾਜ਼ੀ, ਗ੍ਰੰਥੀ ਪੰਥੀ ਫੋਲ ਫੁਲਾਈਆ। ਧੁਰ ਧਰਮ ਦੇ ਤਕ ਆਪਣੇ ਹਾਜੀ, ਹੁਜਰੇ ਪੜਦਾ ਸਚ ਉਠਾਈਆ। ਪੁਰਖ ਅਕਾਲ ਦੀਨ ਦਿਆਲ ਦੀਨ ਦੁਨੀ ਤਕ ਲੈ ਬਾਗ਼ੀ, ਮਨ ਮਮਤਾ ਵਿਚ ਹਲਕਾਈਆ। ਜਗਤ ਸੰਤ ਕਰਨ ਉਪਾਧੀ, ਅਪਰਾਧਾਂ ਵਿਚ ਕੁਰਲਾਈਆ। ਕਿਸ ਵੇਲੇ ਹੋਵੇ ਕਲੂ ਕਲ ਬਰਬਾਦੀ, ਚਾਰੋਂ ਕੁੰਟ ਪਏ ਦੁਹਾਈਆ। ਜਨ ਭਗਤਾਂ ਥੋੜ੍ਹੀ ਰਹੇ ਅਬਾਦੀ, ਆਬਾਦਕਾਰ ਦੇਣੇ ਬਣਾਈਆ। ਜੋ ਖੇਲ ਵੇਖਿਆ ਗੁਰ ਅਵਤਾਰ ਪੈਗ਼ੰਬਰ ਖਵਾਬੀ, ਪੜਦਾ ਦੇਣਾ ਉਠਾਈਆ। ਜੋ ਸੰਦੇਸ਼ਾ ਦਿਤਾ ਨਾਨਕ ਰਬਾਬੀ, ਹੁਕਮ ਸੰਦੇਸ਼ਾ ਅਗੰਮ ਅਥਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਮਿਹਰ ਨਜ਼ਰ ਇਕ ਉਠਾਈਆ। ਪ੍ਰਭੂ ਵੇਖ ਲੈ ਬਣ ਕੇ ਦੀਨ ਦੁਨੀ ਦਾ ਰਾਜਾ, ਰਈਅਤ ਤਕ ਖ਼ਲਕ ਖ਼ੁਦਾਈਆ। ਜਿਸ ਦਾ ਆਪੇ ਸਾਜਣ ਸਾਜਾ, ਵਿਸ਼ਨ ਬ੍ਰਹਮਾ ਸ਼ਿਵ ਸੇਵ ਲਗਾਈਆ। ਜਿਸ ਦੇ ਅੰਦਰ ਨਾਮ ਵਜਾਇਆ ਵਾਜਾ, ਅਨਹਦ ਨਾਦੀ ਨਾਦ ਸੁਣਾਈਆ। ਜਿਸ ਦਾ ਖੇਲ ਕੀਆ ਮੁਥਾਜਾ, ਲਾਲਚ ਵਿਚ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਘਰ ਸਚ ਮਿਲੇ ਸਰਨਾਈਆ। ਤੇਰੀ ਸਰਨਗਤ ਸਹਾਰਾ, ਸਾਹਿਬ ਤੇਰੀ ਵਡਿਆਈਆ। ਤੇਰਾ ਚਰਨ ਮਿਤ ਅਧਾਰਾ, ਚਰਨੋਦਕ ਦੇਣਾ ਪਿਆਈਆ। ਤੇਰਾ ਵਾਰ ਥਿਤ ਦਿਹਾੜਾ, ਕੱਤਕ ਆਪਣਾ ਰੰਗ ਰੰਗਾਈਆ। ਤੇਰਾ ਧਰਮ ਧਾਰ ਅਖਾੜਾ, ਗੁਰ ਅਵਤਾਰ ਪੈਗ਼ੰਬਰ ਦਿਤੇ ਘੁਲਾਈਆ। ਤੇਰਾ ਖੇਲ ਬਹੱਤਰ ਨਾੜਾ, ਨਾਰੀ ਪੁਰਸ਼ ਵੇਖ ਵਖਾਈਆ। ਤੇਰਾ ਗੁਰਮੁਖ ਧੁਰ ਦਾ ਲਾੜਾ, ਲਾੜੀ ਮੌਤ ਨਾ ਕੋਇ ਪਰਨਾਈਆ। ਤੇਰਾ ਮੰਗਣ ਆਏ ਵਾੜਾ, ਦਰ ਠਾਂਡੇ ਸੀਸ ਝੁਕਾਈਆ। ਮਿੰਨਤ ਵਿਚ

❋

❋

ਕਢਦੇ ਹਾੜਾ, ਹੌਕਾ ਲੈ ਕੇ ਰਹੇ ਸੁਣਾਈਆ। ਸਚ ਦਾ ਰੰਗ ਚਾੜ੍ਹ ਦੇ ਗਾੜ੍ਹਾ, ਗਹਿਰ ਗੰਭੀਰ ਉਤਰ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਆਪਣਾ ਹੁਕਮ ਵਰਤਾਈਆ।

੧੬ ਕੱਤਕ ਸ਼ਹਿਨਸ਼ਾਹੀ ਸੰਮਤ ੫ ਕੁਲਵੰਤ ਸਿੰਘ ਦੇ ਨਵਿਤ ਅੱਲੜ ਪਿੰਡੀ

ਗੁਰਸਿਖ ਤੱਕ ਆਪਣੇ ਬੇਟੇ, ਪਿਤਾ ਪੂਤ ਧਿਆਨ ਲਗਾਈਆ। ਤੇਰੀ ਸ਼ਬਦ ਦੁਸ਼ਾਲ ਲਪੇਟੇ, ਦੂਜਾ ਬਸਤਰ ਨਾ ਕੋਇ ਵਡਿਆਈਆ। ਸੇਜ ਸੁਹੰਜਣੀ ਧੁਰ ਦੀ ਲੇਟੇ ਆਸਣ ਮਿਲਿਆ ਅਗੰਮ ਅਥਾਹੀਆ। ਜਿਸ ਪ੍ਰਭੂ ਨੂੰ ਲੱਭਦੇ ਗਏ ਕੇਤੇ, ਕੋਟਨ ਕੋਟ ਫੇਰੀਆਂ ਪਾਈਆ। ਜਿਸ ਦਾ ਨਾਮ ਜਗਤ ਜਗ ਵੇਚੇ, ਅੱਖਰਾਂ ਨਾਲ ਕਰ ਲਿਖਾਈਆ। ਜਿਸ ਦੇ ਨਾਮ ਬਾਣੀ ਦੇ ਪੇਚੇ, ਪੇਚੀਦਾ ਆਪਣੀ ਕਾਰ ਕਮਾਈਆ। ਉਹ ਖੇਲ ਆਦਿ ਅੰਤ ਦੇ ਵੇਖੇ, ਜੁਗ ਚੌਕੜੀ ਧਿਆਨ ਰਖਾਈਆ। ਸਭ ਦਾ ਲੇਖਾ ਲਾਵੇ ਲੇਖੇ, ਜੋ ਜਨ ਰਹੇ ਸਰਨਾਈਆ। ਚਰਨ ਦਵਾਰ ਰੱਖੇ ਸਾਇਆ ਹੇਠੇ, ਅਗਨੀ ਤਤ ਨਾ ਕੋਇ ਤਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਪੁਰਖ ਅਕਾਲ ਤੱਕ ਆਪਣੀ ਨਈਆ, ਨੌਕਾ ਨਾਮ ਧਿਆਨ ਲਗਾਈਆ। ਵੇਖ ਖੇਲ ਆਪਣਾ ਸਈਆ, ਸਾਹਿਬ ਸੁਲਤਾਨ ਦਇਆ ਕਮਾਈਆ। ਜਨ ਭਗਤਾਂ ਧਰਮ ਰਾਏ ਕਢੇ ਨਾ ਵਹੀਆ, ਲੇਖਾ ਮੰਗੇ ਨਾ ਕੋਇ ਗੁਨਾਹੀਆ। ਵਿਛੋੜਾ ਹੋਏ ਨਾ ਸਾਜਣ ਭਈਆ, ਭਾਂਡਾ ਭਰਮ ਦੇਣਾ ਭੰਨਾਈਆ। ਤੇਰਾ ਦਵਾਰਾ ਇਕੋ ਰਹੀਆ, ਦੂਜਾ ਰਹਿਣ ਕੋਇ ਨਾ ਪਾਈਆ। ਜਿਸ ਕਾਰਨ ਬੁਲ੍ਹੇ ਗਾਇਆ ਥਈਆ ਥਈਆ, ਪੈਰ ਜ਼ਿਮੀਂ ਨਾਲ ਰਗੜਾਈਆ। ਗੋਬਿੰਦ ਦਾ ਪੂਰਾ ਹੋਇਆ ਪਿਛਲਾ ਢਈਆ, ਢੌਂਕੇ ਵਿਚ ਦਿਤਾ ਲੰਘਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਪੁਰਖ ਅਕਾਲ ਤਕ ਆਪਣੇ ਨੱਢੇ, ਨਾਢੂ ਧਿਆਨ ਲਗਾਈਆ। ਪਿਆਰ ਨਾਲ ਬੋਲ ਦੇ ਡੱਡੇ, ਡੰਡਾਵਤ ਬਿਨਾ ਸੀਸ ਨਿਵਾਈਆ। ਤੈਥੋਂ ਰਹਿਣ ਕਦੇ ਨਾ ਅੱਡੇ, ਵੱਖਰਾ ਘਰ ਨਾ ਕੋਇ ਵਖਾਈਆ। ਧਰਮ ਨਿਸ਼ਾਨੇ ਜਾਣ ਗੱਡੇ, ਘਰ ਘਰ ਤੇਰੀ ਵੱਜੇ ਵਧਾਈਆ। ਤੇਰੀ ਸ਼ਬਦ ਧਾਰ ਦੇ ਸੱਦੇ, ਸਦਕੇ ਵਾਰੀ ਘੋਲ ਘੁਮਾਈਆ। ਜੋ ਸਰਨ ਸਰਨਾਈ ਸਾਚੀ ਲੱਗੇ, ਸੀਸ ਚਰਨਾਂ ਉਤੇ ਰਖਾਈਆ। ਓਨ੍ਹਾਂ ਦੀ ਲਾਜ ਰੱਖਣੀ ਪੱਗੇ, ਚੋਟੀ ਮੇਲਾ ਸਹਿਜ ਸੁਭਾਈਆ। ਰਹਿਣ ਬਪੜੇ ਮੂਲ ਨਾ ਬੱਗੇ, ਹੰਸ ਦੇਣੇ ਬਦਲਾਈਆ। ਤੇਰਾ ਨੂਰ ਨੁਰਾਨਾ ਨੂਰ ਜਗੇ, ਜਾਗਰਤ ਜੋਤ ਕਰੇ ਰੁਸ਼ਨਾਈਆ। ਭਗਤ ਸੁਹੇਲੇ ਹੋਣ ਸਜੇ, ਸਾਜਣ ਸੋਹਣਾ ਨਾਲ ਮਿਲਾਈਆ। ਗੁਰਮੁਖਾਂ ਹੱਥ ਉਠਾਉਣੇ ਆਪਣੇ ਖੱਬੇ, ਸੱਜਾ ਖੱਬੇ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਬਖ਼ਸ਼ੇ ਇਕ ਸਰਨਾਈਆ। ਪੁਰਖ ਅਕਾਲ ਵੇਖ ਲੈ ਆਪਣੇ ਗੁਣੀ, ਗੁਣ ਨਿਧਾਨ ਨਜ਼ਰੀ ਆਈਆ। ਸਚ ਪੁਕਾਰ ਇਕ ਸੁਣੀਂ, ਅਣਸੁਣਤ ਦਈਏ ਦ੍ਰਿੜਾਈਆ। ਭਗਤ ਸੁਹੇਲੇ ਸਾਚੇ ਚੁਣੀਂ, ਚਾਰੋਂ ਕੁੰਟ ਖੋਜ ਖੁਜਾਈਆ। ਸਤਿਗੁਰ ਸ਼ਬਦ ਦੀ ਸ਼ਬਦ ਹੋਵੇ ਧੁਨੀ, ਧੁਨ ਆਤਮਕ ਰਾਗ ਅਲਾਹੀਆ। ਸਤਿਗੁਰ ਸ਼ਬਦ ਕਹੇ ਪੰਜਾਂ ਗੁਰਸਿਖਾਂ ਛੱਬੀ ਪੋਹ ਨੂੰ ਬਣਨਾ ਮੁਨੀ, ਮੁਖ ਪੱਟੀ

❋

❋

ਨਾਲ ਲੁਕਾਈਆ। ਉਤੇ ਹਿੰਦਸਾ ਲਿਖਿਆ ਹੋਵੇ ਉਂਨੀ, ਏਕਾ ਨਾਇਆਂ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਪੰਜ ਮੁਨੀ ਹੋਣ ਮਾਨਵ, ਦਿੱਲੀ ਗੁਰਮੁਖ ਵੰਡ ਵੰਡਾਈਆ। ਨਾਲ ਪੰਜ ਹੋਵਣ ਦਾਨਵ, ਦੈਂਤਾ ਵਾਲਾ ਰੂਪ ਦਰਸਾਈਆ। ਪੰਜ ਗੁਰਮੁਖ ਢੋਲੇ ਗਾਵਣ, ਵਾਹਵਾ ਤੇਰੀ ਬੇਪਰਵਾਹੀਆ। ਇਕ ਬਣਿਆ ਹੋਵੇ ਰਾਵਣ, ਦਹਿਸਰ ਆਪਣਾ ਰੂਪ ਜਣਾਈਆ। ਇਕ ਅੰਮ੍ਰਿਤ ਬਰਖੇ ਸਾਵਣ, ਛਹਿਬਰ ਨਾਮ ਜਣਾਈਆ। ਇਕ ਕੋਲ ਹਿੰਦਸਾ ਹੋਵੇ ਇਕਾਵਨ, ਬਾਵਨ ਗੁਰੂ ਗ੍ਰੰਥ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਸਤਿਗੁਰ ਸ਼ਬਦ ਕਹੇ ਪੰਜ ਉਚੇ ਲੰਮੇ ਹੋਣ ਮੁੰਡੇ, ਗੁਰਮੁਖ ਧਰਮ ਧਾਰ ਵਖਾਈਆ। ਓਹ ਬਣੇ ਹੋਣ ਗੁੰਡੇ, ਸ਼ਸਤਰ ਹੱਥਾਂ ਵਿਚ ਟਿਕਾਈਆ। ਮੁਛਹਿਰੇ ਹੋਣ ਕੁੰਢੇ, ਕੁੰਡਲ ਕੰਨਾਂ ਵਿਚ ਲਟਕਾਈਆ। ਸਿਰ ਤੋਂ ਮੁੰਨੇ ਨਾ ਹੋਵਣ ਚੁੰਡੇ, ਕੇਸ ਦਸਮੇਸ ਨਾਲ ਵਡਿਆਈਆ। ਦੋਹਾਂ ਦੇ ਹੱਥ ਵਿਚ ਹੋਵਣ ਖੂੰਡੇ, ਜ਼ੋਰ ਜ਼ੋਰ ਜ਼ਿਮੀਂ ਨਾਲ ਠੁਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਖੇਲ ਵਖਾਈਆ। ਸਤਿਗੁਰ ਸ਼ਬਦ ਕਹੇ ਇੱਕੀ ਬੀਬੀਆਂ ਬੰਧੇ ਹੋਣ ਮੁੰਡਾਸੇ, ਮਾਝੇ ਵਿਚੋਂ ਲਏ ਅੰਗੜਾਈਆ। ਮੁਖ ਵਿਚ ਪਾਏ ਹੋਣ ਪਤਾਸੇ, ਅੱਧਾ ਅੰਦਰ ਬਾਹਰ ਰਖਾਈਆ। ਹੱਥ ਵਿਚ ਫੜੇ ਹੋਣ ਕਾਸੇ, ਬਗ਼ਲੀਆਂ ਮੋਢੇ ਉਤੇ ਲਟਕਾਈਆ। ਕਰਦੀਆਂ ਆਉਣ ਹਾਸੇ, ਹਸਤੀ ਵੇਖਣੀ ਬੇਪਰਵਾਹੀਆ। ਮੁਖ ਹੋਏ ਨਾ ਕਿਸੇ ਉਦਾਸੇ, ਤਿਉੜੀ ਮਸਤਕ ਨਾ ਕੋਇ ਰਖਾਈਆ। ਮੁਖੋਂ ਕਹਿਣ ਗੁਰ ਅਵਤਾਰ ਪੈਗ਼ੰਬਰ ਛੱਡੇ ਚਾਚੇ, ਪਿਤਾ ਪੁਰਖ ਅਕਾਲ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਸਤਿਗੁਰ ਸ਼ਬਦ ਕਹੇ ਮੈਂ ਵੇਖਣੀ ਭਗਤਾਂ ਸ਼ਾਦੀ, ਸ਼ਾਦਿਆਨੇ ਵਜਾਈਆ। ਦੀਨ ਮਜ਼੍ਹਬ ਤੋਂ ਮਿਲਣੀ ਆਜ਼ਾਦੀ, ਅਜ਼ਲ ਦੀ ਮੰਜ਼ਲ ਦੇਣੀ ਮੁਕਾਈਆ। ਹਰਿਜਨ ਆਤਮ ਜਾਣੀ ਸਾਧੀ, ਸਿਦਕ ਸਬੂਰੀ ਨਾਲ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਸਤਿਗੁਰ ਸ਼ਬਦ ਕਹੇ ਸਤਿਗੁਰ ਬੱਧਾ ਹੋਵੇ ਗਾਨਾ, ਮੌਲੀ ਤੰਦ ਜੋੜ ਜੁੜਾਈਆ। ਪੰਜਾਂ ਗੁਰਮੁਖਾਂ ਹੱਥ ਵਿਚ ਫੜਿਆ ਹੋਵੇ ਇਕ ਇਕ ਕਾਨਾ, ਸਵਾ ਹੱਥ ਨਾਲ ਲੰਬਾਈਆ। ਸਭ ਦਾ ਜ਼ਿਲਾ ਵੱਖ ਵੱਖ ਹੋਵੇ ਬੇਗਾਨਾ, ਹਰਿਜਨ ਮੇਲਾ ਸਹਿਜ ਸੁਭਾਈਆ। ਇਕ ਇਕ ਚੀਥੜ ਕੋਲ ਹੋਵੇ ਪੁਰਾਣਾ, ਖੱਬੇ ਕੰਧੇ ਉਤੇ ਟਿਕਾਈਆ। ਹੱਥ ਵਿਚ ਲਿਖਿਆ ਹੋਵੇ ਅੰਤਮ ਸਭ ਨੇ ਜਾਣਾ ਵਿਚ ਮਸਾਣਾ, ਥਿਰ ਰਹਿਣ ਕੋਇ ਨਾ ਪਾਈਆ। ਜੰਮੂ ਵਾਲਿਆਂ ਸੀੜ੍ਹੀ ਦਾ ਬਣਾ ਕੇ ਲਿਆਉਣਾ ਇਕ ਬਬਾਣਾ, ਸੋਹਣਾ ਰੂਪ ਵਖਾਈਆ। ਉਤੇ ਲੇਖ ਲਿਖਿਆ ਹੋਵੇ ਵਿਸ਼ਨੂੰ ਭਗਵਾਨਾ, ਜੈਕਾਰਾ ਸਚ ਧਾਰ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਲੇਖੇ ਲਾਏ ਆਣਾ ਜਾਣਾ, ਜਾਨਣਹਾਰ ਜਾਨੀ ਆਪਣੀ ਦਇਆ ਕਮਾਈਆ।

❋

❋