ਪੁਸਤਕਾਲਾਭਾਗ ੨੨

੧੬ ਕੱਤਕ ਸ਼ਹਿਨਸ਼ਾਹੀ ਸੰਮਤ ੫ ਬਾਵਾ ਸਿੰਘ ਦੇ ਗ੍ਰਹਿ ਪਿੰਡ ਅੱਲੜ ਪਿੰਡੀ

ਸਤਿਗੁਰ ਸ਼ਬਦ ਕਹੇ ਪ੍ਰਭੂ ਗੁਰ ਅਵਤਾਰ ਪੈਗ਼ੰਬਰ ਵੇਖ ਆਪਣੇ ਰਾਹਕ, ਰਹਿਬਰ ਹੋ ਕੇ ਧਿਆਨ ਲਗਾਈਆ। ਜਿਹੜੇ ਤੇਰੇ ਨਾਮ ਦੇ ਬਣੇ ਗਾਹਕ, ਸੌਦਾ ਜਗਤ ਵਿਚ ਕਰਾਈਆ। ਅੰਤ ਮਿਟ ਗਏ ਵਿਚ ਖ਼ਾਕ, ਲੋਕਮਾਤ ਨਜ਼ਰ ਕੋਇ ਨਾ ਆਈਆ। ਨਾਤਾ ਮਜ਼੍ਹਬ ਦਾ ਜੋੜ ਕੇ ਸਾਕ, ਸੱਜਣ ਗਏ ਅਖਵਾਈਆ। ਅੰਤ ਸੰਦੇਸ਼ਾ ਗਏ ਆਖ, ਅੱਖਰਾਂ ਵਿਚ ਲਿਖਾਈਆ। ਕਲਜੁਗ ਅੰਤ ਪੁਰਖ ਅਕਾਲਾ ਆਵੇ ਆਪ, ਆਪ ਆਪਣਾ ਫੇਰਾ ਪਾਈਆ। ਦੀਨ ਦੁਨੀ ਦਾ ਮੇਟੇ ਸੰਤਾਪ, ਹਉਮੇ ਰੋਗ ਗਵਾਈਆ। ਤੂੰ ਮੇਰਾ ਮੈਂ ਤੇਰਾ ਦੱਸ ਕੇ ਜਾਪ, ਜਗਜੀਵਣ ਦਾਤਾ ਹੋਏ ਸਹਾਈਆ। ਚੁਰਾਸੀ ਵਿਚੋਂ ਭਗਤ ਸੁਹੇਲੇ ਥੋੜ੍ਹੇ ਰਾਖ, ਰੱਖਿਆ ਕਰੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਪਰਦਾ ਆਪ ਚੁਕਾਈਆ। ਸਤਿਗੁਰ ਸ਼ਬਦ ਕਹੇ ਪ੍ਰਭੂ ਵੇਖ ਆਪਣਾ ਸੰਬਲ, ਸੰਭਲ ਫੇਰਾ ਪਾਈਆ। ਗੁਰ ਅਵਤਾਰ ਪੈਗ਼ੰਬਰ ਬੈਠੇ ਕਰ ਤਹੱਮਲ, ਚਿਰੀਂ ਵਿਛੁੰਨੇ ਧਿਆਨ ਲਗਾਈਆ। ਆਪਣੀ ਕਰਨੀ ਉਤੇ ਕਰ ਅਮਲ, ਇਲਮ ਆਲਮਾਂ ਡੇਰਾ ਢਾਹੀਆ। ਗੁਰਮੁਖ ਬੂਟਾ ਖ਼ਾਲੀ ਰਹੇ ਨਾ ਸਿੰਮਲ, ਪੱਤ ਟਹਿਣੀ ਦੇਣੀ ਮਹਿਕਾਈਆ। ਦਰ ਸਾਚੇ ਆਈ ਮਿਲਣ, ਦੂਰ ਦੁਰਾਡਾ ਪੰਧ ਮੁਕਾਈਆ। ਵਿਛੋੜੇ ਵਿਚ ਕੋਇ ਘਾਇਲ ਨਾ ਹੋਵੇ ਇੱਲਣ, ਉਚੀ ਕੂਕ ਨਾ ਕੋਇ ਸੁਣਾਈਆ। ਕੂੜੀ ਕਿਰਿਆ ਪਾਰ ਕਰਨੀ ਜਿਲ੍ਹਣ, ਗਿਲਾ ਗ਼ੁੱਸਾ ਨਾ ਕੋਇ ਰਖਾਈਆ। ਤੇਰੇ ਹੁਕਮੇ ਅੰਦਰ ਦੋ ਜਹਾਨ ਹਿੱਲਣ, ਕਰਵਟ ਸਕੇ ਨਾ ਕੋਇ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਸਤਿਗੁਰ ਸ਼ਬਦ ਕਹੇ ਮੇਰੇ ਪ੍ਰਭੂ ਨਿਰੰਕਾਰੀ, ਨਿਰਵੈਰ ਤੇਰੀ ਸਰਨਾਈਆ। ਜਿਹੜੇ ਭਗਤ ਤੇਰੇ ਪੁਜਾਰੀ, ਪੂਜਣਯੋਗ ਦੇਣੀ ਵਡਿਆਈਆ। ਮਾਤਲੋਕ ਨਾ ਜਨਮ ਲਏ ਦੂਜੀ ਵਾਰੀ, ਸਚਖੰਡ ਸਚ ਦੇਣੀ ਸਰਨਾਈਆ। ਤੇਰੇ ਤੇਰੇ ਉਤੋਂ ਬਲਿਹਾਰੀ, ਬਲਿਹਾਰ ਤੇਰੀ ਵਡਿਆਈਆ। ਅੰਤਰ ਆਤਮ ਪਰਮਾਤਮ ਤੇਰੀ ਯਾਰੀ, ਯਾਰਾਨਾ ਅਵਰ ਨਾ ਕੋਇ ਜਣਾਈਆ। ਕੁਛ ਲੇਖਾ ਦੱਸਣਾ ਕਿਉਂ ਦੁੱਖ ਲੱਗਾ ਪਿਛਲੇ ਜਨਮ ਦੇ ਵਲੀ ਕੰਧਾਰੀ, ਹੁਕਮ ਹੁਕਮ ਦੇਣਾ ਦ੍ਰਿੜਾਈਆ। ਰਾਵੀ ਕੰਢੇ ਸੋਲਾਂ ਫੱਗਣ ਸਚ ਦਿਹਾੜੀ, ਤਿਵਹਾਰੀ ਦਏ ਸਮਝਾਈਆ। ਇਸ ਦੇ ਨਾਂ ਦੀ ਬਦਲੀ ਕੀਤੀ ਸੀ ਕਿਸੇ ਅਰਜ਼ ਨਹੀਂ ਕੀਤੀ ਲਿਖਾਰੀ, ਕਿਉਂ ਕੰਧਾਰੀ ਤੋਂ ਕੌਡਾ ਦਿਤਾ ਲਿਖਾਈਆ। ਇਹ ਵੀ ਖੇਲ ਨਿਆਰੀ, ਜਿਸ ਦਾ ਭੇਵ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਸਤਿਗੁਰ ਸ਼ਬਦ ਕਹੇ ਪ੍ਰਭ ਧੁਰ ਦੇ ਮਹਿਬੂਬੇ, ਮਹਿਰਮ ਧੁਰਦਰਗਾਹੀਆ। ਤੇਰੀ ਰਮਜ਼ ਕੋਇ ਨਾ ਬੂਝੇ, ਬੁਝਾ ਦੀਪਕ ਨਾ ਕੋਇ ਜਗਾਈਆ। ਤੇਰੇ ਇਸ਼ਾਰੇ ਸਦਾ ਗੂਝੇ, ਗੁਣਵੰਤ ਤੇਰੀ ਵਡਿਆਈਆ। ਭੇਵ ਖੁਲ੍ਹਾ ਦੇ ਦੂਜੇ, ਦੁਤੀਆ ਰਹੇ ਨਾ ਰਾਈਆ। ਕੂੜੀ ਕਿਰਿਆ ਭਾਂਡੇ ਕਰ ਕੇ ਮੂਧੇ, ਮੁੱਦਤ ਦੇ ਵਿਛੜੇ ਹੋਣਾ ਸਹਾਈਆ। ਤੇਰੀ ਇਕ ਮੰਜ਼ਲ ਇਕੋ ਮਕਸੂਦੇ, ਮਕਸਦ ਸਭ ਦਾ ਹਲ ਕਰਾਈਆ। ਗੁਰਮੁਖ ਤੇਰੇ ਉਤੋਂ ਝੂਜੇ, ਉਸ ਦਾ ਲੇਖਾ ਆਪਣੇ ਘਰ ਲਗਾਈਆ। ਤੇਰੇ ਖਾਤੇ ਗਹਿਰ ਗੰਭੀਰ ਡੂੰਘੇ, ਸਾਗਰ ਸਮੁੰਦ ਸਾਰ ਨਾ ਕੋਇ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦਰ ਦਰਬਾਰ ਤੇਰੀ ਸਰਨਾਈਆ। ਸਤਿਗੁਰ ਸ਼ਬਦ ਕਹੇ ਤੇਰਾ

❋

❋

ਧਰਮ ਹੋਵੇ ਧਰਵਾਸ, ਧਿਰ ਧੁਰ ਦੀ ਆਪ ਜਣਾਈਆ। ਤੇਰਾ ਪ੍ਰੇਮ ਹੋਵੇ ਪ੍ਰਕਾਸ਼, ਅੰਧ ਅੰਧੇਰਾ ਦੇ ਗਵਾਈਆ। ਤੇਰਾ ਆਤਮ ਤੇਰੇ ਸਾਥ, ਵਿਛੋੜੇ ਵਿਚ ਵਿਛੜ ਨਾ ਜਾਈਆ। ਗੁਰਮੁਖਾਂ ਦੇਣਾ ਸਗਲਾ ਸਾਥ, ਸਾਹਿਬ ਤੇਰੀ ਸਰਨਾਈਆ। ਹਰਿਜਨ ਕਦੇ ਨਾ ਹੋਵੇ ਉਦਾਸ, ਚਿੰਤਾ ਅੰਦਰੋਂ ਦੇਣੀ ਮਿਟਾਈਆ। ਜੋ ਗੁਰਮੁਖ ਗੁਰਸਿਖ ਹਰਿਜਨ ਹਰਿ ਭਗਤ ਪੁੱਜਾ ਤੇਰੇ ਪਾਸ, ਉਸ ਨੂੰ ਪਿਛੇ ਰੋਏ ਨਾ ਕੋਇ ਲੋਕਾਈਆ। ਝੂਠਾ ਨਾਤਾ ਮਾਈ ਬਾਪ, ਭਾਈ ਭੈਣ ਸਾਕ ਸੱਜਣ ਨਾਰ ਕੰਤ ਨਾ ਕੋਇ ਵਡਿਆਈਆ। ਜਿਸ ਉਤੇ ਕਿਰਪਾ ਕਰੇ ਆਪ, ਆਪ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਖੇਲ ਉਪਰ ਆਕਾਸ਼ ਪ੍ਰਕਾਸ਼ ਦੋ ਜਹਾਨ ਰਖਾਈਆ।

੧੬ ਕੱਤਕ ਸ਼ਹਿਨਸ਼ਾਹੀ ਸੰਮਤ ੫ ਹਜ਼ਾਰਾ ਸਿੰਘ ਦੇ ਟਿਊਬਵੈਲ ਉਤੇ ਪਿੰਡ ਬਾਬੂਪੁਰ

ਪੁਰਖ ਅਕਾਲ ਤਕ ਲੈ ਆਪਣੀ ਧੌਲ, ਧਰਮ ਦਵਾਰੇ ਵੇਖ ਵਖਾਈਆ। ਵੇਖ ਲੈ ਆਪਣੇ ਕੌਲ, ਇਕਰਾਰਨਾਮੇ ਪੜਦਾ ਲਾਹੀਆ। ਹਿਰਦੇ ਹਰਿ ਕਿਸੇ ਨਾ ਗਿਆ ਮੌਲ, ਮੌਲਾ ਰੂਪ ਨਾ ਕੋਇ ਵਖਾਈਆ। ਭੁੱਲ ਗਈ ਗੋਬਿੰਦ ਖੰਡੇ ਅੰਮ੍ਰਿਤ ਪਾਹੁਲ, ਪੌਲੀ ਕੀਮਤ ਰਹੀ ਕਿਸੇ ਨਾ ਰਾਈਆ। ਤੇਰੀ ਦੀਨ ਦੁਨੀ ਹੋਈ ਅਨਭੋਲ, ਸੁੱਤੀ ਖ਼ਲਕ ਖ਼ੁਦਾਈਆ। ਸਾਚਾ ਤੋਲੇ ਕੋਇ ਨਾ ਤੋਲ, ਵਜ਼ਨ ਵਜੂਦ ਨਾ ਕੋਇ ਕਰਾਈਆ। ਸਭ ਦਾ ਪੂਰਾ ਕਰਦੇ ਬੋਲ, ਜੋ ਬੋਲਣਵਾਲੇ ਬੋਲ ਕੇ ਗਏ ਜਣਾਈਆ। ਤੇਰਾ ਖੇਲ ਸਦਾ ਅਨਮੋਲ, ਭੇਵ ਅਭੇਦਾ ਦੇਣਾ ਖੁਲ੍ਹਾਈਆ। ਸਦੀ ਚੌਧਵੀਂ ਮਾਰ ਰੋਲ, ਰੌਲਾ ਵੇਖ ਕੂੜ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਫ਼ਰਮਾਨਾ ਇਕ ਜਣਾਈਆ। ਸਤਿਗੁਰ ਸ਼ਬਦ ਕਹੇ ਪ੍ਰਭ ਵੇਖ ਮਾਨਸ ਦੇਹੀ ਮਨੁੱਖ, ਪੰਜ ਤਤ ਅੰਦਰ ਧਿਆਨ ਲਗਾਈਆ। ਜਿਹੜਾ ਤੇਰਾ ਉਲਟਾ ਰੁੱਖ, ਮਾਤ ਗਰਭ ਦਿਤਾ ਲਟਕਾਈਆ। ਉਸ ਦੀ ਤ੍ਰਿਸ਼ਨਾ ਮੇਟੇ ਕੋਇ ਨਾ ਭੁੱਖ, ਹਉਮੇ ਰੋਗ ਨਾ ਕੋਇ ਗਵਾਈਆ। ਸੁਫਲ ਕਰੇ ਨਾ ਜਨਣੀ ਕੁੱਖ, ਧੰਨ ਜਣੇਂਦੀ ਬਣੇ ਨਾ ਕੋਇ ਮਾਈਆ। ਸਚ ਦੁਲਾਰਾ ਰਿਹਾ ਕੋਇ ਨਾ ਸੁਤ , ਅਪਰਾਧੀ ਬੈਠੇ ਡੇਰਾ ਲਾਈਆ। ਅੰਤਮ ਆਪ ਆਪੇ ਪੁਛ, ਆਪਣਾ ਹੁਕਮ ਸੁਣਾਈਆ। ਕਵਣ ਤੈਨੂੰ ਰਿਹਾ ਝੁਕ, ਸੱਯਦਾ ਸੀਸ ਜਗਦੀਸ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਸਤਿਗੁਰ ਸ਼ਬਦ ਕਹੇ ਵੇਖ ਅਵਤਾਰ ਪੈਗ਼ੰਬਰ ਗੁਰ ਆਪਣੇ ਪਰਾਹੁਣੇ, ਪਰਾ ਪਸੰਤੀ ਮਧਮ ਬੈਖਰੀ ਜੋ ਤੇਰਾ ਨਾਮ ਆਏ ਸਲਾਹੀਆ। ਰਾਗਾਂ ਵਿਚ ਸੁਣਾਏ ਗਾਣੇ, ਧੁਨਾਂ ਵਿਚ ਕਰੀ ਸ਼ਨਵਾਈਆ। ਕਲਜੁਗ ਅੰਤਮ ਕਿਥੇ ਬਹਾਉਣੇ, ਧਾਮ ਅਵਲੜਾ ਦੇ ਜਣਾਈਆ। ਪਲੰਘ ਗਲੀਚੇ ਕਿਥੇ ਵਿਛਾਉਣੇ, ਬਿਸਤਰਿਆਂ ਹੋਏ ਸਫ਼ਾਈਆ। ਕੇਹੜੀ ਕੂਟ ਦਿਸ਼ਾ ਟਿਕਾਉਣੇ, ਟਿੱਕੇ ਮਸਤਕ ਨਾਲ ਲਗਾਈਆ। ਕੇਹੜੀ ਧਾਰ ਵਿਚ ਉਡਾਉਣੇ, ਉੱਤਰ ਪੂਰਬ ਪੱਛਮ ਦੱਖਣ ਵੇਖ ਵਖਾਈਆ। ਕੇਹੜੀ ਦਿਸ਼ਾ ਵਿਚ ਲੜਾਉਣੇ, ਈਸਾ ਮੂਸਾ ਮੁਹੰਮਦ ਕਰੇ ਲੜਾਈਆ। ਕੇਹੜੀ ਜਗਹ ਉਤੇ ਨਚਾਉਣੇ, ਘੂੰਗਟ ਦੇਣਾ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,

❋

❋

ਏਕਾ ਦੇਣਾ ਸਾਚਾ ਵਰ, ਸਚ ਆਪਣਾ ਹੁਕਮ ਸੁਣਾਈਆ। ਸਤਿਗੁਰ ਸ਼ਬਦ ਕਹੇ ਵੇਖ ਆਪਣੇ ਭਗਤ ਸੰਤ ਜਗ ਮੀਤ, ਮਿੱਤਰ ਪਿਆਰੇ ਧਿਆਨ ਲਗਾਈਆ। ਕਵਣ ਚਲੇ ਸਾਚੀ ਰੀਤ, ਸਚ ਸਵਾਮੀ ਇਸ਼ਟ ਜਣਾਈਆ। ਕਵਣ ਛੱਡ ਕੇ ਮੰਦਰ ਮਸੀਤ, ਕਾਇਆ ਕਾਅਬੇ ਤੇਰਾ ਧਿਆਨ ਲਗਾਈਆ। ਕਵਣ ਤੇਰਾ ਹੋਇਆ ਅਜ਼ੀਜ਼, ਖਾਦਮ ਹੋ ਕੇ ਸੇਵ ਕਮਾਈਆ। ਕਿਸ ਨੂੰ ਆਈ ਸਚ ਤਮੀਜ਼, ਤਮਾ ਤਮੰਨਾ ਗਿਆ ਮਿਟਾਈਆ। ਕਿਸ ਦੀ ਕਰਨੀ ਸਾਚੀ ਰੀਝ, ਸਿਰ ਆਪਣਾ ਹੱਥ ਰਖਾਈਆ। ਕਿਸ ਗ੍ਰਹਿ ਲੰਘਣਾ ਦਹਿਲੀਜ਼, ਦਰ ਮੰਦਰ ਦੇਣੀ ਵਡਿਆਈਆ। ਕਿਸ ਬਿਧ ਬੀਜਣਾ ਬੀਜ, ਸਤਿਜੁਗ ਫੁਲਵਾੜੀ ਆਪ ਮਹਿਕਾਈਆ। ਪੁਰਖ ਅਕਾਲ ਕਿਹਾ ਮੇਰੀ ਆਦਿ ਜੁਗਾਦਿ ਵੱਖਰੀ ਰੀਤ, ਰੀਤੀਵਾਨ ਦਏ ਸੁਣਾਈਆ। ਜਨ ਭਗਤਾਂ ਬਖ਼ਸ਼ੇ ਸਚ ਪ੍ਰੀਤ, ਪ੍ਰੀਤਮ ਹੋ ਕੇ ਜੋੜ ਜੁੜਾਈਆ। ਸਾਚੇ ਨਾਮ ਦੀ ਕਰ ਬਖ਼ਸ਼ੀਸ਼, ਰਹਿਮਤ ਧੁਰ ਦੀ ਝੋਲੀ ਪਾਈਆ। ਕਾਇਆ ਕਰਕੇ ਠੰਡੀ ਸੀਤ, ਅਗਨੀ ਤਤ ਬੁਝਾਈਆ। ਉਨ੍ਹਾਂ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਗਾਉਣਾ ਗੀਤ, ਢੋਲਾ ਇਕੋ ਇਕ ਦ੍ਰਿੜਾਈਆ। ਝਗੜਾ ਮਿਟਾਉਣਾ ਮੰਦਰ ਮਸੀਤ, ਕਾਇਆ ਕਾਅਬਾ ਕਰ ਰੁਸ਼ਨਾਈਆ। ਰਹਿਮਤ ਸਚ ਹੋਵੇ ਬਖ਼ਸ਼ੀਸ਼, ਬਖ਼ਸ਼ਣਹਾਰ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਚਲਾਏ ਰੀਤ, ਰੀਤੀਵਾਨ ਦਇਆ ਕਮਾਈਆ।

੧੬ ਕੱਤਕ ਸ਼ਹਿਨਸ਼ਾਹੀ ਸੰਮਤ ੫ ਆਸਾ ਸਿੰਘ ਦੇ ਗ੍ਰਹਿ ਪਿੰਡ ਬਾਬੂਪੁਰ

ਗੁਰਮੁਖ ਕਿਹਾ ਛੜਿਆ ਨਾਲ ਰਲਾ ਲੈ ਰੰਡਾ, ਰਵਦਾਸ ਨੇ ਦਿਤੀ ਗਵਾਹੀਆ। ਦੋਹਾਂ ਦੀ ਇਕੋ ਮੰਜ਼ਲ ਇਕੋ ਪੌੜੀ ਇਕੋ ਡੰਡਾ, ਡੰਡਾਵਤ ਇਕੋ ਸੀਸ ਨਿਵਾਈਆ। ਇਕੋ ਤਨ ਵਜੂਦ ਖ਼ਾਕੀ ਬੰਦਾ, ਮਾਟੀ ਪੰਜ ਤਤ ਵਡਿਆਈਆ। ਪਿਛਲਾ ਖੇਲ ਸੂਰਾ ਸਰਬੰਗਾ, ਹਰਿ ਕਰਤਾ ਆਪ ਸਮਝਾਈਆ। ਇਨ੍ਹਾਂ ਦੋਹਾਂ ਦਾ ਰੂਪ ਹੁੰਦਾ ਸੀ ਪੰਡਾ, ਪੰਡਤ ਪਿਛਲੇ ’ਨੈਣੂ’ ’ਮਾਨੂ’ ਨਾਮ ਜਣਾਈਆ। ਬੈਠਦੇ ਸੀ ਗੰਗਾ ਕੰਢਾ, ਆਪਣਾ ਆਸਣ ਲਾਈਆ। ਸਭ ਨੂੰ ਮਾਰਦੇ ਸੀ ਫੰਦਾ, ਗਲੇ ਸੁਟ ਕੇ ਦੇਣ ਵਖਾਈਆ। ਯਾਤਰੀਓ ਕੁਛ ਭੇਟਾ ਦੇ ਦਿਓ ਨਹੀਂ ਤੇ ਤੁਹਾਡਾ ਪਿਤਾ ਹੋ ਜਾਊ ਅੰਧਾ, ਨੈਣਹੀਣ ਅਖਵਾਈਆ। ਫੇਰ ਹਰੀ ਓਮ ਤਤ ਸਤਿ ਸੁਣਾਉਂਦੇ ਛੰਦਾ, ਗਾਇਤਰੀ ਮੰਤਰ ਨਾਲ ਦੁਹਾਈਆ। ਫੇਰ ਜਨੇਉ ਦਾ ਫੜ ਕੇ ਤੰਦਾ, ਚੱਪਿਆਂ ਨਾਲ ਫਿਰਾਈਆ। ਫੇਰ ਲੈ ਕੇ ਜਲ ਚੰਗਾ, ਚੁਲੀਆਂ ਦੇਣ ਵਖਾਈਆ। ਫੇਰ ਅੱਖਾਂ ਮੀਟ ਕੇ ਲੈਣ ਅਨੰਦਾ, ਮਾਲਾ ਹੱਥਾਂ ਵਿਚ ਭਵਾਈਆ। ਫੇਰ ਇਕ ਇਕ ਪੈਰ ਕਰਕੇ ਨੰਗਾ, ਉਂਗਲੀਆਂ ਵਾਰੋ ਵਾਰ ਹਿਲਾਈਆ। ਫੇਰ ਧੋਤੀ ਨੂੰ ਬੰਨ੍ਹਣ ਦਾ ਕਰਨ ਧੰਦਾ, ਪੇਚੇ ਲੱਕ ਨਾਲ ਛੁਹਾਈਆ। ਫੇਰ ਹੱਥ ਵਿਚ ਫੜ ਕੇ ਡੰਡਾ, ਉਠ ਕੇ ਵੇਖਣ ਗੰਗਾ ਮਾਈਆ। ਫੇਰ ਬੋਦੀ ਨੂੰ ਵਾਹ ਕੇ ਨਾਲ ਕੰਘਾ, ਹੱਥਾਂ ਵਿਚ ਲੈਣ ਉਡਾਈਆ। ਫੇਰ ਲਾਗੇ ਰੱਖਿਆ ਉਂਗਲ ਨੂੰ ਲਾ ਕੇ ਥੰਦਾ, ਨਾਸਾਂ ਵਿਚ ਫਰਾਈਆ। ਫੇਰ ਦੂਜੇ ਬ੍ਰਾਹਮਣਾਂ ਦੀ ਕਰਨ ਨਿੰਦਾ, ਐਵੇਂ ਪੋਥੀਆਂ ਰਹੇ ਉਠਾਈਆ। ਫੇਰ ਤੁਲਸੀ ਨਾਲ ਵਖਾਵਣ ਜਲ ਚੰਗਾ, ਕੱਚੇ ਤੰਦ ਨਾਲ ਸੁਹਾਈਆ। ਫੇਰ ਕਰਕੇ ਮੂੰਹ ਵਿੰਗਾ, ਨੱਕ ਮਰੋੜ

❋

❋

ਕੇ ਦੇਣ ਵਖਾਈਆ। ਜਜਮਾਨੋਂ ਤੁਸੀਂ ਦਾਨੂ ਮਾਨੂ ਦੀਆਂ ਟਿੰਗਾਂ, ਆਹ ਵੇਖੋ ਸਾਡੇ ਪੱਤਰੇ ਰਹੇ ਸਮਝਾਈਆ। ਤੁਹਾਡਾ ਪਿਉ ਦਾਦਾ ਸਾਨੂੰ ਦਾਣਿਆਂ ਦੀਆਂ ਚੜ੍ਹਾਉਂਦਾਂ ਰਿਹਾ ਟਿੰਡਾ, ਹਿੱਸਾ ਸਾਡੀ ਝੋਲੀ ਪਾਈਆ। ਫੇਰ ਬੋਲਣ ਵਾਂਗ ਬਿੰਡਾ, ਟਿਰ ਟਿਰ ਕਰ ਸੁਣਾਈਆ। ਫੇਰ ਸੌਂ ਜਾਣ ਵਿਚ ਨਿੰਦਾ, ਘੁਰਾੜੇ ਮਾਰ ਦੇਣ ਡਰਾਈਆ। ਫੇਰ ਗ਼ੁੱਸੇ ਵਿਚ ਕਹਿਣ ਸਾਡੇ ਬਿਨਾ ਤੁਹਾਡੀ ਨਹੀਂ ਮਿਟਣੀ ਚਿੰਦਾ, ਚਿੰਤਾ ਨਾ ਕੋਇ ਗਵਾਈਆ। ਇਕ ਦੂਜੇ ਨੂੰ ਕਹਿਣ ਇਹ ਮੇਰੇ ਨਾਲੋਂ ਬਖ਼ਸ਼ਿੰਦਾ, ਬਾਰਾਂ ਰਾਸੀ ਕੁੰਡਲੀ ਵਿਚ ਫਸਾਈਆ। ਦੂਜਾ ਕਹੇ ਇਹ ਪਰੋਹਤ ਬੜਾ ਛਿੰਦਾ, ਜਜਮਾਨ ਸਾਰੇ ਸਿਫ਼ਤਾਂ ਵਿਚ ਸਲਾਹੀਆ। ਫੇਰ ਵਖਾਵਣ ਹੱਥ ਵਿਚ ਫੜ ਕੇ ਜਿੰਦਾ, ਬਿਨਾ ਕੁੰਜੀ ਤੋਂ ਉਂਗਲੀਆਂ ਉਤੇ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਪੜਦਾ ਆਪ ਚੁਕਾਈਆ। ਗੁਰਮੁਖ ਕਿਹਾ ਛੜਿਆ ਰੰਡਾ ਰਲਾ ਲੈ ਨਾਲ, ਰਵੀ ਪਿਛਲਾ ਧਿਆਨ ਲਗਾਈਆ। ਮਾਇਆ ਵਾਲਾ ਵਖਾਵੇ ਜਾਲ, ਜੰਜਾਲ ਵਿਚ ਦੁਹਾਈਆ। ਇਹ ਪੰਡਤ ਮਸਤਕ ਤਿਲਕ ਲਗਾ ਕੇ ਤਰਸੂਲੀ ਰੱਖਣ ਨਾਲ, ਲਾਈਨਾਂ ਤਿੰਨ ਤਿੰਨ ਖਿਚਾਈਆ। ਆਸਣ ਲਾ ਕੇ ਸਭ ਨੂੰ ਕਹਿਣ ਅਸੀਂ ਗੰਗਾ ਮਾਈ ਦੇ ਦਲਾਲ, ਵਿਚੋਲੇ ਨਜ਼ਰੀ ਆਈਆ। ਰੇਖ ਵਿਚ ਮੇਖ ਮਾਰਨ ਨੂੰ ਕਮਾਲ, ਕਰਮ ਜਰਮ ਦਈਏ ਬਦਲਾਈਆ। ਸਾਡੇ ਮੱਥੇ ਲੱਗੇ ਨਾ ਕੋਇ ਚੰਡਾਲ, ਰਾਜੇ ਰਾਣੇ ਸਾਨੂੰ ਸੀਸ ਨਿਵਾਈਆ। ਜੇ ਕਿਸੇ ਕੋਲ ਮੋਤੀਆਂ ਦਾ ਥਾਲ, ਸਾਡੀ ਝੋਲੀ ਦਿਉ ਭਰਾਈਆ। ਜੇ ਕੋਈ ਘਰੋਂ ਆਇਆ ਕੰਗਾਲ, ਸਾਥੋਂ ਅਗਲਾ ਪਰੋਹਤ ਲਉ ਮਨਾਈਆ। ਜਿਸ ਦੀ ਕਮਾਈ ਹਲਾਲ, ਉਹ ਸਾਨੂੰ ਦਿਉ ਫੜਾਈਆ। ਜਿਸ ਦੇ ਘਰ ਹੁੰਦਾ ਨਹੀਂ ਬਾਲ, ਆਓ ਤਿਲਕ ਦਈਏ ਲਗਾਈਆ। ਕੁਛ ਆਪਣੇ ਘਰ ਦਾ ਦੱਸੋ ਹਾਲ, ਕੀ ਤੁਹਾਡੇ ਘਰ ਹੋਈ ਕੁੜਮਾਈਆ। ਕੁਛ ਸਾਡੀ ਗੜਵੀ ਵਿਚ ਦਿਉ ਡਾਲ, ਇਹ ਗੜਵੀ ਗੰਗਾ ਮਾਈ ਦੀ ਸੇਵ ਕਮਾਈਆ। ਓਹ ਵੇਖੋ ਲਹਿਰ ਨੇ ਮਾਰੀ ਉਛਾਲ, ਮਾਤਾ ਸਾਨੂੰ ਰਹੀ ਸੁਣਾਈਆ। ਓ ਪੰਡਿਓ ਤੁਸੀਂ ਕਾਹਦੇ ਦਲਾਲ, ਜਜਮਾਨਾਂ ਕੋਲੋਂ ਖਿਚ ਕੇ ਕੁਛ ਅਜੇ ਨਾ ਮੇਰੀ ਝੋਲੀ ਪਾਈਆ। ਜੇ ਤੁਸੀਂ ਹੁਣ ਦੱਛਣਾ ਨਾ ਦਿਤੀ ਘਰ ਜਾਦਿਆਂ ਨੂੰ ਹੋਉ ਬੁਰਾ ਹਾਲ, ਘਰਵਾਲੀ ਹਾਏ ਹਾਏ ਕਰ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਗੁਰਮੁਖ ਕਿਹਾ ਛੜਿਆ ਰੰਡਾ ਸਦ ਲੈ ਨੇੜੇ, ਪਿਛਲਾ ਲੇਖਾ ਦਿਆਂ ਜਣਾਈਆ। ਤੁਸੀਂ ਦੋਵੇਂ ਵਸਦੇ ਸੋ ਰਵਦਾਸ ਦੇ ਖੇੜੇ, ਗਵਾਂਢੀ ਪਿਛਲੇ ਸੋਭਾ ਪਾਈਆ। ਕਦੀ ਕਦੀ ਚੱਕਰ ਮਾਰਦੇ ਸੀ ਵਿਚ ਵਿਹੜੇ, ਮੋਢਾ ਮੋਢੇ ਨਾਲ ਲਗਾਈਆ। ਸਭ ਨਾਲ ਕਰਦੇ ਸੀ ਹੇਰੇ ਫੇਰੇ, ਆਪਣੀ ਕਰ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਗੁਰਮੁਖ ਕਿਹਾ ਕੁਛ ਪਿਛਲਾ ਦੱਸਾਂ ਲਹਿਣਾ, ਰਵੀ ਰਾਹ ਜਣਾਈਆ। ਸੋਲਾਂ ਕੱਤਕ ਨੂੰ ਰਵੀ ਦੇ ਪਿੰਡ ਦੀਆਂ ਦੋਵੇਂ ਸਕੀਆਂ ਭੈਣਾਂ, ਗੰਗਾ ਗਈਆਂ ਚਾਈਂ ਚਾਈਂਆ। ਇਨ੍ਹਾਂ ਦੋਹਾਂ ਤੱਕਿਆਂ ਨਾਲ ਨੈਣਾਂ, ਸੈਨਤ ਨਾਲ ਲਿਆ ਬੁਲਾਈਆ। ਆ ਜਾਉ ਤੁਹਾਨੂੰ ਦੱਸੀਏ ਬਹਿਣਾ, ਓਹ ਗੰਗਾ ਮਾਈ ਰਹੀ ਜਣਾਈਆ। ਤੁਸਾਂ ਸਾਨੂੰ ਕੀ ਕੁਛ ਦੇਣਾ, ਅਸਾਂ ਅੱਗੇ ਭੇਟਾ ਦੇਣੀ ਕਰਾਈਆ। ਦੂਜੇ ਕਿਹਾ ਬੇਸ਼ਕ ਇਹ ਇਹਦੀਆਂ ਲਗਦੀਆਂ ਭੈਣਾਂ, ਸਾਨੂੰ ਲਾਹ ਕੇ ਦੇ ਦੇਣ ਆਪਣਾ ਗਹਿਣਾ, ਇਹੋ ਵਡੀ ਚਤੁਰਾਈਆ। ਫੇਰ ਅੱਗੇ ਕੀ ਕਹਿਣਾ, ਕਹਿਣ ਦੀ ਲੋੜ ਰਹੇ ਨਾ ਰਾਈਆ। ਦੂਜੇ ਕਿਹਾ ਮੇਰੀ ਕੁੰਡਲੀ ਕਹਿੰਦੀ

❋

❋

ਇਨ੍ਹਾਂ ਦੇ ਤਨ ਸ਼ਰੀਰ ਦਾ ਬੁਰਜ ਢਹਿਣਾ, ਸਾੜ ਸਤੀ ਨਜ਼ਰੀ ਆਈਆ। ਜਿਸ ਦਿਨ ਚੰਦਰਮਾ ਨੂੰ ਲੱਗਣਾ ਗ੍ਰਹਿਣਾ, ਇਨ੍ਹਾਂ ਦੀਆਂ ਅੱਖੀਆਂ ਆਪਣੀ ਜੋਤ ਜਾਣ ਤਜਾਈਆ। ਦੂਜੇ ਨੇ ਕਿਹਾ ਇਨ੍ਹਾਂ ਦੇ ਘਰ ਦਾ ਕੋਠਾ ਢਹਿਣਾ, ਥੱਲੇ ਆ ਕੇ ਲੱਤਾਂ ਲੈਣ ਭੰਨਾਈਆ। ਦੂਜੇ ਨੇ ਕਿਹਾ ਇਨ੍ਹਾਂ ਦੇ ਸਿਰ ਉਤੇ ਘੁੰਮ ਜਾਣਾ ਟਟਿਹਣਾ, ਉਸ ਕੁਲਹਿਣੇ ਨੇ ਇਨ੍ਹਾਂ ਦਾ ਘਰ ਦੇਣਾ ਗਵਾਈਆ। ਉਹ ਰੋ ਪਈਆਂ ਡਰਦੀਆਂ ਨੀਰ ਵਹਾਇਆ ਨੈਣਾਂ, ਹੰਝੂਆਂ ਹਾਰ ਬਣਾਈਆ। ਇਨ੍ਹਾਂ ਬੋਦੀ ਤੇ ਹੱਥ ਮਾਰ ਕੇ ਕਿਹਾ ਬੀਬੀਓ ਰਾਣੀਓ ਇਹ ਭਾਣਾ ਪੈਣਾ ਸਹਿਣਾ, ਸਕੇ ਨਾ ਕੋਇ ਬਚਾਈਆ। ਝਟ ਦੋਹਾਂ ਨੇ ਕਿਹਾ ਸਾਡੀਆਂ ਪੱਤਰੀਆਂ ਕਹਿਣ ਇਹ ਬਣ ਗਈਆਂ ਡੈਣਾਂ, ਡਰਾਉਣੀਆਂ ਨਜ਼ਰੀ ਆਈਆ। ਇਨ੍ਹਾਂ ਦਾ ਸਾਕ ਕਿਸੇ ਨਹੀਂ ਲੈਣਾ, ਵਿਆਹ ਦਾ ਸਗਨ ਨਾ ਕੋਇ ਮਨਾਈਆ। ਚੰਗੀਆਂ ਹੋਵਣ ਮੰਦਰਾਂ ਵਿਚ ਜਾ ਕੇ ਖੜਕਾਵਣ ਢੋਲਕ ਛੈਣਾ, ਆਪਣਾ ਝਟ ਲੰਘਾਈਆ। ਫੇਰ ਕਿਹਾ ਉਹ ਜਮਨਾ ਸੁਰਸਤੀ ਗੰਗਾ ਨਾਲ ਕਹੇ ਤਰਬੈਣਾ, ਤਈਆ ਤਾਪ ਇਨ੍ਹਾਂ ਨੂੰ ਦਏ ਸਤਾਈਆ। ਇਨ੍ਹਾਂ ਏਸ ਜਗਤ ਵਿਚ ਨਹੀਂ ਰਹਿਣਾ, ਬਿਨਾ ਬ੍ਰਾਹਮਣਾਂ ਤੋਂ ਸਕੇ ਨਾ ਕੋਇ ਬਚਾਈਆ। ਇਕ ਕਹਿੰਦਾ ਜੇ ਚੰਗੀਆਂ ਹੋਣ ਇਕ ਵਾਰ ਸਾਨੂੰ ਤਕਣ ਆਪਣਿਆਂ ਨੈਣਾਂ, ਆਪਣਾ ਮਨ ਲੈਣ ਬਦਲਾਈਆ। ਫੇਰ ਇਨ੍ਹਾਂ ਨੂੰ ਇਹ ਦੁੱਖ ਵਾਲਾ ਭਾਣਾ ਪਏ ਨਾ ਸਹਿਣਾ, ਹਰੀ ਓਮ ਤਤ ਸਤਿ ਕਰ ਕੇ ਲਈਏ ਬਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਗੁਰਮੁਖ ਕਿਹਾ ਛੜਿਆ ਰੰਡੇ ਨਾਲ ਕਰ ਮਿਲਾਪ, ਪਿਛਲਾ ਲੇਖ ਸਮਝਾਈਆ। ਦੋਹਾਂ ਨੇ ਕਿਹਾ ਜੇ ਸਾਡੇ ਚਰਨ ਛੂਹੋ ਤੁਹਾਨੂੰ ਕਦੇ ਨਾ ਚੜ੍ਹੇ ਤਾਪ, ਗੰਗਾ ਮਾਈ ਦੀ ਜੈ ਕਰ ਕੇ ਦਈਏ ਸੁਣਾਈਆ। ਜੇ ਸਾਡੇ ਨਾਲ ਵਿਆਹ ਕਰੋ ਤੁਹਾਡਾ ਉਤਰ ਜਾਏ ਪਾਪ, ਦੂਸ਼ਣਾ ਰਹਿਣ ਕੋਇ ਨਾ ਪਾਈਆ। ਜਿਸ ਤਰਾਂ ਅਸੀਂ ਪਵਿੱਤਰ ਤੇ ਤੁਹਾਨੂੰ ਕਰ ਦਈਏ ਸਾਫ਼, ਜਲ ਗੰਗਾ ਨਾਲ ਨੁਹਾਈਆ। ਵੇਖੋ ਕਿੱਡਾ ਸੋਹਣਾ ਘਾਟ, ਪੱਤਨ ਇਕ ਵਡਿਆਈਆ। ਆਹ ਵੇਖੋ ਤੁਹਾਡੇ ਪੂਰਬਲੇ ਜਨਮ ਦਾ ਕਾਟ, ਅਸੀਂ ਸਾਂਭ ਸੂਤ ਕੇ ਰੱਖਿਆ ਤੁਹਾਨੂੰ ਦਈਏ ਪੜ੍ਹਾਈਆ। ਪਿਛਲਿਆਂ ਦੀ ਛਡ ਦਿਉ ਵਾਟ, ਘਰ ਪਰਤ ਕੋਇ ਨਾ ਜਾਈਆ। ਜੇ ਘਰ ਗਈਆਂ ਤੁਹਾਨੂੰ ਸੱਪ ਡੱਸਣਾ ਰਾਤ ਨੂੰ ਉਪਰ ਖਾਟ, ਫਨੀਅਰ ਸ਼ੀ ਸ਼ੀ ਕਰ ਕੇ ਆਪਣਾ ਡੰਗ ਦਏ ਲਗਾਈਆ। ਤੁਹਾਡੀ ਜ਼ਿੰਦਗੀ ਅੱਜ ਦਾ ਦਿਨ ਤੇ ਅੱਜ ਦੀ ਰਾਤ, ਸਵੇਰੇ ਚਿਤਾ ਵਿਚ ਦੇਣ ਜਲਾਈਆ। ਉਹ ਰੋ ਪਈਆਂ ਹਾਏ ਸਾਡਿਆ ਬਾਪ, ਕੀ ਵੇਲਾ ਗਿਆ ਆਈਆ। ਇਕ ਕਹਿੰਦਾ ਹੱਥੋਂ ਲਾਹ ਕੇ ਦਿਉ ਛਾਪ, ਤੁਹਾਡਾ ਭੈ ਦਈਏ ਮਿਟਾਈਆ। ਦੂਜੇ ਕਿਹਾ ਇਨ੍ਹਾਂ ਦਾ ਜਨਮ ਦਾ ਲੇਖਾ ਗਿਆ ਪਾਟ, ਮੇਰੀ ਪਤਰੀ ਰਹੀ ਜਣਾਈਆ। ਦੂਜਾ ਕਹੇ ਛੇਤੀ ਕਰੋ ਮੇਰੇ ਚਰਨ ਲਉ ਚਾਟ, ਰਸਨਾ ਮੁਖ ਵਿਚੋਂ ਬਾਹਰ ਕਢਾਈਆ। ਫੇਰ ਜੋੜ ਦਿਉ ਦੋਵੇਂ ਹਾਥ, ਨਿਉਂ ਕੇ ਸੀਸ ਨਿਵਾਈਆ। ਦੂਜੇ ਕਿਹਾ ਝਟ ਬਣ ਜਾਇਓ ਦਾਸੀ ਅਸੀਂ ਬਣ ਜਾਈਏ ਦੋਵੇਂ ਦਾਸ, ਸੋਹਣਾ ਮਿਲ ਕੇ ਝਟ ਲੰਘਾਈਆ। ਫਿਰ ਗੋਪੀ ਕਾਹਨ ਬਣ ਕੇ ਪਾਈਏ ਰਾਸ, ਪੈਰ ਅੱਗੇ ਪਿਛੇ ਟਿਕਾਈਆ। ਇਹ ਸਾਥ ਗੰਗਾ ਮਾਤਾ ਦਾ ਘਾਟ, ਸੋਹਣਾ ਸੁਹੰਜਣਾ ਸੋਭਾ ਪਾਈਆ। ਓਨੇ ਚਿਰ ਨੂੰ ਉਥੇ ਰਵਦਾਸ ਚਮਾਰਾ ਆ ਗਿਆ ਲੈ ਕੇ ਚਮਿਆਰਾਂ ਵਾਲੀ ਜਮਾਤ, ਹੌਲੀ ਹੌਲੀ ਪੰਧ ਮੁਕਾਈਆ। ਨੇੜੇ ਆ ਕੇ ਕਿਹਾ ਪੰਡਤ ਜੀ ਅੱਜ ਏਥੇ ਕਟਣੀ ਰਾਤ, ਰੈਣ ਬਸੇਰਾ ਝਟ ਲੰਘਾਈਆ। ਉਨ੍ਹਾਂ ਬੀਬੀਆਂ ਕਿਹਾ ਇਹ ਸਾਡੀ ਆ ਗਿਆ ਵਿਚੋਂ ਜਾਤ, ਜੁੱਤੀਆਂ ਗੰਢਣ ਵਾਲਾ ਫੇਰਾ ਪਾਈਆ। ਇਹਦੇ

❋

❋

ਕੋਲ ਕਰੀਏ ਬਾਤ, ਜੇ ਸਾਨੂੰ ਲਏ ਬਚਾਈਆ। ਪੰਡਤਾਂ ਮਾਰਿਆ ਹਾਥ, ਇਸ਼ਾਰੇ ਨਾਲ ਕਿਹਾ ਮੁਖ ਏਧਰ ਲਓ ਬਦਲਾਈਆ। ਇਹ ਅਛੂਤ ਅਸੀਂ ਬ੍ਰਾਹਮਣ ਦੋਹਾਂ ਦਾ ਹੋਏ ਕਦੇ ਨਾ ਸਾਥ, ਸੰਗੀ ਸੰਗ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਰਵਦਾਸ ਨੇ ਰੱਖ ਦਿਤੀ ਕੋਲ ਰੰਬੀ ਆਰ, ਆਹ ਕਰ ਕੇ ਆਸਣ ਲਿਆ ਲਗਾਈਆ। ਪੰਡਤ ਜੀ ਸਾਨੂੰ ਪਾਪਾਂ ਦਾ ਬੜਾ ਲੱਗਾ ਭਾਰ, ਹੌਲਾ ਦਿਓ ਕਰਾਈਆ। ਬ੍ਰਾਹਮਣ ਕਿਹਾ ਪਹਿਲੇ ਗੰਗਾ ਵਿਚੋਂ ਨਹਾ ਵਾਰੀ ਦੋ ਚਾਰ, ਸਾਫ਼ ਆਪਣਾ ਆਪ ਕਰਾਈਆ। ਫੇਰ ਦੂਰੋਂ ਕਰ ਨਿਮਸਕਾਰ, ਪਰੋਹਤ ਜੀ ਕਹਿ ਕੇ ਸੀਸ ਨਿਵਾਈਆ। ਪੰਡਤਾਂ ਨੂੰ ਮਿਲਣਾ ਮੰਜ਼ਲ ਬੜੀ ਦੁਸ਼ਵਾਰ, ਸ਼ੂਦਰ ਮਿਲਣ ਕੋਇ ਨਾ ਪਾਈਆ। ਤੂੰ ਜ਼ਾਤ ਦਾ ਚਮਿਆਰ, ਢੋਰਾਂ ਖੱਲ ਲੁਹਾਈਆ। ਹੋ ਨਾ ਜਾਈਂ ਨਰਾਜ਼, ਸਤਿ ਦਈਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪਰਦਾ ਆਪ ਉਠਾਈਆ। ਰਵਦਾਸ ਸੁਣ ਕੇ ਹੋ ਗਿਆ ਚੁੱਪ, ਅੱਖੀਂ ਮੀਟ ਧਿਆਨ ਲਗਾਈਆ। ਓਧਰੋਂ ਲੱਗੀ ਡਾਹਢੀ ਧੁੱਪ, ਅਗਨ ਵਾਂਗ ਤਪਾਈਆ। ਓਥੋਂ ਬ੍ਰਾਹਮਣ ਪਏ ਉਠ, ਪੰਜ ਕਦਮ ਤੇ ਡੇਰਾ ਲਾਈਆ। ਉਥੇ ਮੰਦਰ ਦੀ ਸੀ ਗੁੱਠ, ਦਿਸ਼ਾ ਦੱਖਣ ਵਾਲੀ ਵਡਿਆਈਆ। ਦੋਹਾਂ ਨੇ ਆਪਣਾ ਬਣਾਇਆ ਜੁੱਟ, ਮੋਢਾ ਮੋਢੇ ਨਾਲ ਲਗਾਈਆ। ਇਕ ਦੂਜੇ ਦੇ ਹੱਥ ਰਹੇ ਘੁੱਟ, ਮੁੱਠੀਆਂ ਇਕ ਦੂਜੇ ਨਾਲ ਦਬਾਈਆ। ਜੇ ਹੱਥ ਆ ਜਾਵੇ ਅੱਜ ਸਾਡੇ ਇਹ ਲੁੱਟ, ਫੇਰ ਸਮਝੀਏ ਕਿਰਪਾ ਕੀਤੀ ਗੰਗਾ ਮਾਈਆ। ਇਹਦੇ ਚੰਗੇ ਬਣੀਏ ਪੁੱਤ, ਪੁੱਤ ਸੋਹਣੀ ਸੇਵ ਕਮਾਈਆ। ਜੇ ਕੋਈ ਚੰਗਾ ਸ਼ਾਹੂਕਾਰ ਆਵੇ ਉਸ ਨੂੰ ਲਈਏ ਲੁੱਟ, ਕੁਛ ਹਿੱਸਾ ਮਾਤਾ ਦੀ ਭੇਟ ਕਰਾਈਆ। ਫੇਰ ਹੌਲੀ ਹੌਲੀ ਹਿਲਾਵਣ ਲੱਗੇ ਆਪਣੇ ਬੁਟ, ਜਾਪ ਪਾਪ ਵਾਲਾ ਕਮਾਈਆ। ਫੇਰ ਦੋਹਾਂ ਨੇ ਦੋਹਾਂ ਬੀਬੀਆਂ ਦੇ ਫੜ ਲਏ ਗੁਟ, ਅੱਖਾਂ ਮੀਟ ਕੇ ਰਹੇ ਸੁਣਾਈਆ। ਤੁਹਾਡੀ ਜ਼ਿੰਦਗੀ ਦੀ ਡੋਰੀ ਨਾ ਜਾਏ ਟੁੱਟ, ਗੰਢ ਬ੍ਰਾਹਮਣ ਬ੍ਰਹਮਾ ਨਾਲ ਪਵਾਈਆ। ਤੁਸੀਂ ਦੋਵੇਂ ਜਾਉ ਉਠ, ਪੰਜ ਵਾਰ ਪ੍ਰਦੱਖਣਾ ਲਉ ਚਾਈਂ ਚਾਈਂਆ। ਫੇਰ ਦੋਹਾਂ ਦਾ ਬਣ ਜਾਏ ਦੋ ਦੋ ਦਾ ਜੁੱਟ, ਜੋੜੀ ਗੰਗਾ ਮਈਆ ਦਏ ਬਣਾਈਆ। ਤੁਸੀਂ ਕਦੇ ਨਾ ਜਾਇਓ ਰੁਠ, ਇਕੱਠੇ ਰਹਿ ਕੇ ਝਟ ਲੰਘਾਈਆ। ਜੇ ਬਚਨ ਨਾ ਮੰਨਿਆ ਅੱਜ ਰਾਤ ਨੂੰ ਤੁਹਾਡਾ ਰਹਿਣਾ ਨਹੀਂ ਕਾਇਆ ਬੁਤ, ਸ਼ਰੀਰ ਜਾਣਾ ਤਜਾਈਆ। ਹੁਣ ਕੇ ਅਸੀਂ ਬ੍ਰਾਹਮਣ ਹੋਏ ਖ਼ੁਸ਼, ਤੁਹਾਨੂੰ ਲਈਏ ਬਚਾਈਆ। ਉਨਾਂ ਬੀਬੀਆਂ ਕਿਹਾ ਉਹ ਸਾਡੇ ਪਿੰਡ ਦਾ ਵੀਰ ਉਸ ਤੋਂ ਲਈਏ ਪੁਛ, ਸੰਦੇਸ਼ਾ ਦੇਵੇ ਜਾ ਕੇ ਸਾਡੇ ਪਿਤਾ ਮਾਈਆ। ਬ੍ਰਾਹਮਣ ਕਹਿਣ ਕਰ ਜਾਓ ਚੁਪ, ਰਸਨਾ ਜਿਹਵਾ ਨਾ ਕੋਇ ਹਿਲਾਈਆ। ਓਹ ਤੇ ਚਮਿਆਰਾਂ ਦਾ ਪੁੱਤ, ਬ੍ਰਾਹਮਣਾਂ ਘਰ ਵੜਨ ਨਾ ਪਾਈਆ। ਇਕ ਨੇ ਡਲੇ ਤਿੰਨੇ ਫੇਰ ਦਿਤੇ ਸੁੱਟ, ਇਕ ਤਿੰਨ ਪੰਜ ਗਿਣ ਕੇ ਦਿਤੇ ਵਖਾਈਆ। ਵੇਖੋ ਤੁਹਾਡਾ ਜਾਮਾ ਬਦਲਿਆ ਮਨੁੱਖ, ਧਰਮ ਰਾਏ ਤੋਂ ਲਿਆ ਬਚਾਈਆ। ਏਸ ਤੋਂ ਲਾਂਭੇ ਜਾਈਏ ਲੁਕ, ਅੱਗੇ ਚਲੀਏ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਪੰਡਤਾਂ ਕਿਹਾ ਸਾਡੀ ਲਾ ਲਓ ਚਰਨ ਧੂੜੀ, ਨੱਕ ਜ਼ਿਮੀਂ ਉਤੇ ਤਿੰਨ ਵਾਰ ਘਸਾਈਆ। ਅਸੀਂ ਚੁੱਕੀਏ ਗੰਗਾ ਜਲ ਤੁਸੀਂ ਚੱਕ ਲਓ ਸਾਡੀ ਫੂਹੜੀ, ਸਾਥ ਸੋਹਣਾ ਲਈਏ ਬਣਾਈਆ। ਸਭ ਦੀ ਆਸਾ ਗੰਗਾ ਮਾਤਾ ਕੀਤੀ ਪੂਰੀ, ਚਲੋ ਤੁਹਾਨੂੰ ਪੂਰੀਆਂ ਦਈਏ ਖਲਾਈਆ। ਨਾਲੇ ਦਰਸ਼ਨ ਕਰੀਏ ਸ਼ਿਵਾਂ ਦੀ ਹਜ਼ੂਰੀ, ਸ਼ਿਵ ਮੰਦਰ ਡੇਰਾ ਲਾਈਆ।

❋

❋

ਬਿਨਾ ਪੰਡਤਾਂ ਤੋਂ ਦੁਨੀਆ ਕੂੜੀ, ਸਚ ਵਿਚ ਨਾ ਕੋਇ ਸਮਾਈਆ। ਕੱਲ ਜਜਮਾਨ ਤੋਂ ਠੱਗੀ ਸੀ ਮੱਝ ਬੂਰੀ, ਅੱਜ ਮਾਤਾ ਨੇ ਚੋਵਣ ਵਾਲੀਆਂ ਸਾਨੂੰ ਦਿਤੀਆਂ ਚਾਈਂ ਚਾਈਂਆ। ਤੁਸੀਂ ਚਲ ਕੇ ਕੁਟਿਓ ਚੂਰੀ, ਚੂਰਮਾ ਲੈਣਾ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਜਿਸ ਵੇਲੇ ਉਠ ਕੇ ਬ੍ਰਾਹਮਣ ਤੁਰੇ, ਕਦਮ ਇਕ ਦੋ ਤਿੰਨ ਉਠਾਈਆ। ਦੋਹਾਂ ਦੇ ਅੰਦਰ ਫੁਰਨੇ ਫੁਰੇ, ਸੁਰਤ ਲਈ ਅੰਗੜਾਈਆ। ਨੀ ਅਸੀਂ ਜ਼ਰੂਰ ਰਵਦਾਸ ਨੂੰ ਪੁਛੀਏ ਕੁੜੇ, ਕੀ ਸਾਨੂੰ ਦਏ ਜਣਾਈਆ। ਦੋਹਾਂ ਦੇ ਅੰਦਰੋਂ ਦਿਲ ਮੁੜੇ, ਭੱਜ ਕੇ ਆਈਆਂ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਭੇਵ ਅਭੇਦਾ ਆਪ ਖੁਲ੍ਹਾਈਆ। ਬੀਬੀਆਂ ਕਿਹਾ ਵੇ ਰਵਦਾਸ, ਕੁਛ ਸਾਨੂੰ ਦੇ ਸਮਝਾਈਆ। ਸਾਡੇ ਅੱਜ ਮੁਕਣ ਵਾਲੇ ਸਵਾਸ, ਬਿਨਾ ਬ੍ਰਾਹਮਣਾਂ ਤੋਂ ਸਕੇ ਨਾ ਕੋਇ ਬਚਾਈਆ। ਇਹ ਸਾਨੂੰ ਲੈ ਕੇ ਚਲੇ ਸਾਥ, ਕਹਿਣ ਅਸੀਂ ਹੋਈਏ ਸਹਾਈਆ। ਸਾਡਾ ਪੂਰਾ ਹੁੰਦਾ ਵਾਕ, ਬੱਤੀ ਦੰਦ ਦੇਣ ਗਵਾਹੀਆ। ਸਾਡੇ ਨਾਲ ਜੋੜੋ ਨਾਤ, ਪਤੀ ਪਤਨੀ ਰੂਪ ਵਟਾਈਆ। ਅਸੀਂ ਡਰਦੀਆਂ ਕੁਛ ਕਹਿ ਨਹੀਂ ਸਕੀਆਂ ਵਾਕ, ਹਾਂ ਵਿਚ ਹਾਂ ਦਿਤੀ ਮਿਲਾਈਆ। ਤੂੰ ਘਰ ਜਾ ਕੇ ਦੱਸੀਂ ਸਾਡੇ ਬਾਪ, ਮਾਂ ਨੂੰ ਦੇਣਾ ਜਣਾਈਆ। ਤੁਹਾਡੀਆਂ ਧੀਆਂ ਨੂੰ ਅੱਜ ਚੜ੍ਹਨਾ ਸੀ ਤਾਪ, ਮੌਤ ਉਨ੍ਹਾਂ ਦੀ ਨੇੜੇ ਆਈਆ। ਪੰਡਤਾਂ ਨੇ ਉਨ੍ਹਾਂ ਦੇ ਸਿਰ ਤੇ ਰੱਖਿਆ ਹਾਥ, ਲੋਕਮਾਤ ਲਈਆਂ ਬਚਾਈਆ। ਆਪਣੇ ਨਾਲ ਬਣਾ ਕੇ ਸਾਕ, ਨਾਤਾ ਲਿਆ ਜੁੜਾਈਆ। ਇਹ ਸੁਣ ਅਨੋਖੀ ਬਾਤ, ਰਵਦਾਸ ਲਈ ਅੰਗੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਰਵਿਦਾਸ ਦੇ ਅੰਦਰ ਆਈ ਹਾਸੀ, ਹੱਸ ਕੇ ਦਿਤਾ ਵਖਾਈਆ। ਇਨ੍ਹਾਂ ਬੀਬੀਆਂ ਨੂੰ ਪਤਾ ਨਹੀਂ ਇਨ੍ਹਾਂ ਦੀ ਮਾਂ ਸਾਡੀ ਮਾਂ ਦੇ ਮਾਮੇ ਦੀ ਧੀ ਤੇ ਮਾਸੀ, ਰਿਸ਼ਤਾ ਪਿਛਲਾ ਨਜ਼ਰੀ ਆਈਆ। ਰਵਿਦਾਸ ਨਿੱਕੇ ਹੁੰਦਿਆਂ ਇਨ੍ਹਾਂ ਦੀ ਮਾਂ ਤੋਂ ਤਿੰਨ ਵਾਰ ਦੁੱਧ ਪੀਤਾ ਸੀ ਵਿਚ ਗਲਾਸੀ, ਛਟਾਕਾਂ ਦੋ ਢਾਈ ਟਿਕਾਈਆ। ਉਹ ਉਠ ਕੇ ਬਣਿਆ ਸਾਥੀ, ਨਾਲ ਤੁਰਿਆ ਬਣ ਕੇ ਰਾਹੀਆ। ਬ੍ਰਾਹਮਣਾਂ ਕੋਲ ਪੁੱਜ ਕੇ ਇਕ ਗੱਲ ਆਖੀ, ਆਖ ਕੇ ਦਿਤਾ ਸੁਣਾਈਆ। ਪੰਡਤੋ ਇਨ੍ਹਾਂ ਦੀ ਜ਼ਿੰਦਗੀ ਦੀ ਕੀ ਸਾਖੀ, ਮੈਨੂੰ ਦਿਉ ਸਮਝਾਈਆ। ਪੰਡਤਾਂ ਅੰਤਰ ਭੈ ਆਇਆ ਮੁਖੋਂ ਨਿਕਲੇ ਨਾ ਕੋਇ ਬਾਤੀ, ਗੱਲ ਸਕੇ ਨਾ ਕੋਇ ਸਮਝਾਈਆ। ਓਨ੍ਹਾਂ ਦੋਹਾਂ ਕਿਹਾ ਚਮਿਆਰਾ ਅਸੀਂ ਬੜੇ ਪਾਪੀ, ਹਤਿਆਰੇ ਰੂਪ ਬਦਲਾਈਆ। ਸਾਨੂੰ ਦੇਹੁ ਮੁਆਫ਼ੀ, ਗੁਸਤਾਖ਼ੀ ਨਾ ਕੋਇ ਰਖਾਈਆ। ਸਾਨੂੰ ਭੁੱਲ ਗਈ ਚਲਾਕੀ, ਤੇਰਾ ਦਰਸ਼ਨ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਰਵਿਦਾਸ ਕਿਹਾ ਪੰਡਤੋ ਕੀ ਤੁਹਾਡਾ ਗਿਆਨ, ਪੜ੍ਹ ਕੇ ਦਿਉ ਜਣਾਈਆ। ਕਿਉਂ ਬਦਲ ਗਿਆ ਧਿਆਨ, ਨਿਗਾਹ ਨਿਗਾਹ ਵਿਚੋਂ ਉਲਟਾਈਆ। ਅੰਦਰ ਵੜ ਗਿਆ ਸ਼ੈਤਾਨ, ਸ਼ੋਰ ਦਿਤਾ ਮਚਾਈਆ। ਪੰਡਤ ਵੇਖ ਹੋਏ ਹੈਰਾਨ, ਹੈਰਾਨੀ ਵਿਚ ਦੁਹਾਈਆ। ਸਾਨੂੰ ਸੌਗੰਦ ਓਸ ਕਾਹਨ, ਜੋ ਗੋਪੀਆਂ ਗਿਆ ਹੰਢਾਈਆ। ਅਸੀਂ ਉਸ ਨੂੰ ਵਿਚੋਲਾ ਬਣਾ ਕੇ ਆਪਣੀ ਪੱਤਰੀ ਵਿਚੋਂ ਇਨ੍ਹਾਂ ਦੋਹਾਂ ਦਾ ਮੰਗਿਆ ਦਾਨ, ਓਨ ਸਾਡੀ ਝੋਲੀ ਦਿਤੀਆਂ ਪਾਈਆ। ਪਰ ਤੈਨੂੰ ਵੇਖ ਕੇ ਸਾਡੇ ਨੈਣ ਸ਼ਰਮਾਣ, ਸਾਡੇ ਅੰਦਰ ਮੱਚੀ ਦੁਹਾਈਆ। ਜੇ ਸਚ ਪੁਛੇਂ ਤੂੰ ਵੀ ਸਾਡਾ ਜਜਮਾਨ, ਜਜਮਾਨ ਕਹਿ ਕੇ ਤੇਰੀ ਕਰੀਏ ਵਡਿਆਈਆ।

❋

❋

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਰਵਿਦਾਸ ਕਿਹਾ ਆਪਣੀ ਨੀਤੀ ਲਉ ਬਦਲਾ, ਸੀਸ ਦਿਉ ਝੁਕਾਈਆ। ਆਪਸ ਵਿਚ ਬਣੋ ਭੈਣ ਭਰਾ, ਦੂਸਰ ਅੱਖ ਨਾ ਕੋਇ ਉਠਾਈਆ। ਓਨ੍ਹਾਂ ਦੋਹਾਂ ਕਿਹਾ ਨਿੱਕਿਆਂ ਹੁੰਦਿਆਂ ਦੀ ਸਾਡੀ ਮਰ ਗਈ ਮਾਂ, ਮਾਤਾ ਨਜ਼ਰ ਕੋਇ ਨਾ ਆਈਆ। ਫੇਰ ਇਹਦਾ ਹੋਇਆ ਵਿਆਹ, ਉਸ ਵੀ ਕੀਤੀ ਜਗਤ ਜੁਦਾਈਆ। ਹੁਣ ਘਰ ਵਿਚ ਨਾ ਕੋਇ ਨਾਰੀ ਨਾ ਕੋਇ ਗਾਂ, ਗਉ ਮਾਤਾ ਨਜ਼ਰ ਕੋਇ ਨਾ ਆਈਆ। ਇਕ ਛੜਾ ਇਕ ਰੰਡਾ ਦੋਹਾਂ ਨੂੰ ਮਿਲੇ ਕੋਈ ਨਾ ਥਾਂ, ਸੁਖ ਸਚ ਨਾ ਕੋਇ ਵਖਾਈਆ। ਰਵਿਦਾਸ ਕਿਹਾ ਓਸ ਪ੍ਰਭੂ ਦਾ ਜਪੋ ਨਾਂ, ਜੋ ਸਭ ਦਾ ਪਿਤਾ ਮਾਈਆ। ਬ੍ਰਾਹਮਣਾਂ ਕਿਹਾ ਹੁਣ ਕਰਨੀ ਨਹੀਂ ਹਾਂ, ਸਾਡਾ ਨਾਤਾ ਜਗਤ ਨਾਲੋਂ ਦੇਣਾ ਤੁੜਾਈਆ। ਰਵਿਦਾਸ ਨੇ ਦੋਹਾਂ ਦੀ ਫੜ ਕੇ ਬਾਂਹ, ਹਲੂਣਾ ਦਿਤਾ ਲਗਾਈਆ। ਅੱਖਾਂ ਉਠਾਓ ਓਤੇ ਅਸਮਾਂ, ਨੇਤਰ ਨੈਣ ਖੁਲ੍ਹਾਈਆ। ਆਪਣਾ ਤਿਲਕ ਦਿਉ ਮਿਟਾ, ਉਂਗਲਾਂ ਨਾਲ ਘਸਾਈਆ। ਫੇਰ ਮੰਗੋ ਮੰਗ ਕਰੋ ਦੁਆ, ਖ਼ਾਲੀ ਝੋਲੀ ਦਿਓ ਵਖਾਈਆ। ਮੁਖੋਂ ਕਹੋ ਤੂੰ ਦਾਤਾ ਬੇਪਰਵਾਹ, ਬੇਪਰਵਾਹੀ ਵਿਚ ਸਮਾਈਆ। ਸਾਨੂੰ ਆਪਣੇ ਵਿਚ ਸਮਾ, ਜੀਵਣ ਦੀ ਲੋੜ ਰਹੇ ਨਾ ਰਾਈਆ। ਜਿਸ ਵੇਲੇ ਲੋਕਮਾਤ ਆਪ ਜਾਵੇ ਆ, ਜੋਤੀ ਜਾਤਾ ਵੇਸ ਵਟਾਈਆ। ਸਾਨੂੰ ਫੇਰ ਦੇਵੀਂ ਥਾਂ, ਚਰਨ ਕਵਲ ਸਰਨਾਈਆ। ਹੁਣ ਅਸੀਂ ਮਾਂ ਮਹਿਟਰ ਫੇਰ ਮਰੇ ਨਾ ਸਾਡੀ ਮਾਂ, ਸਦਾ ਸਾਡਾ ਸੰਗ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਰਵਿਦਾਸ ਕਿਹਾ ਇਹ ਖੇਲ ਪ੍ਰਭੂ ਦਾ ਬੜਾ, ਵਡੇ ਵਡ ਵਡਿਆਈਆ। ਮੈਂ ਧੁਰ ਦਾ ਲੇਖ ਪੜ੍ਹਾ, ਬਿਨਾ ਅੱਖਰਾਂ ਦਿਤਾ ਜਣਾਈਆ। ਤੁਸਾਂ ਲੋਕਮਾਤ ਜਨਮ ਲੈਣਾ ਚੇਤਨ ਜੜ੍ਹਾ, ਤਨ ਵਜੂਦ ਰੰਗ ਰੰਗਾਈਆ। ਏਸੇ ਤਰਾ ਫੇਰ ਇਕ ਵਿਆਹਿਆ ਹੋਣਾ ਤੇ ਇਕ ਛੜਾ, ਜੋੜੀ ਦੋਹਾਂ ਦਏ ਵਖਾਈਆ। ਪੁਰਖ ਅਕਾਲ ਆਪ ਸੁਹਾਏ ਦਰਾ, ਗ੍ਰਹਿ ਇਕੋ ਇਕ ਜਣਾਈਆ। ਦੀਨ ਦੁਨੀ ਦੀ ਬਦਲ ਕੇ ਸ਼ਰਅ, ਬ੍ਰਾਹਮਣ ਦਾ ਬ੍ਰਹਮ ਦਏ ਪ੍ਰਗਟਾਈਆ। ਧਿਆਨ ਧਰਿਓ ਜ਼ਰਾ, ਜ਼ਰਾ ਜ਼ਰਾ ਵਿਚੋਂ ਵੇਖ ਵਖਾਈਆ। ਏਸੇ ਕਰ ਕੇ ਗੁਰਮੁਖ ਨੇ ਬਚਨ ਸੁਣਾਇਆ ਖਰਾ, ਰਵਿਦਾਸ ਪਿਛਲਾ ਲੇਖਾ ਪੂਰ ਕਰਾਈਆ। ਦਲੀਪ ਸਿੰਘ ਇਹਨਾਂ ਨੂੰ ਪਾਣੀ ਦਾ ਭਰ ਕੇ ਦੇਂਦਾ ਸੀ ਘੜਾ, ਗੰਗਾ ਵਿਚੋਂ ਆਪ ਉਠਾਈਆ। ਮਿੱਟੀ ਦਾ ਖੋਦ ਕੇ ਰੱਖਦਾ ਸੀ ਗੜ੍ਹਾ, ਜਿਸ ਵਿਚ ਰੋਜ਼ ਨਵੇਂ ਥਾਂ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਇਕ ਅਵਤਰਾ, ਅਵਤਰ ਆਪਣਾ ਫੇਰਾ ਪਾਈਆ।

ਸਤਿਗੁਰ ਲਹਿਣਾ ਕਦੇ ਨਾ ਮੁਕਦਾ, ਜੁਗ ਜੁਗ ਖੇਲ ਅਪਾਰ। ਜਨ ਭਗਤਾਂ ਗੋਦੀ ਚੁਕਦਾ, ਮਾਣ ਵਡਿਆਈ ਦੇਵੇ ਵਿਚ ਸੰਸਾਰ। ਸਚ ਦੇਵੇ ਜਾਪ ਆਪਣੀ ਤੁਕ ਦਾ, ਆਤਮ ਪਰਮਾਤਮ ਕਰ ਪਿਆਰ। ਝਗੜਾ ਮਿਟਾਵੇ ਕੂੜੇ ਦੁੱਖ ਦਾ, ਦੁਖੀਆਂ ਦੁੱਖ ਨਿਵਾਰ। ਵੇਲਾ ਵਕਤ ਸੁਹੰਜਣਾ ਕਰੇ ਸੁਖ ਦਾ, ਸੁਖ ਸਾਗਰ ਆਪ ਬਣੇ ਕਰਤਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਏਕੰਕਾਰ।

❋

❋

੧੭ ਕੱਤਕ ਸ਼ਹਿਨਸ਼ਾਹੀ ਸੰਮਤ ੫ ਮੇਲਾ ਸਿੰਘ ਸਰਪੰਚ ਦੇ ਗ੍ਰਹਿ ਪਿੰਡ ਬਾਬੂਪੁਰ

ਇਕ ਨਾਲ ਇਕ ਦੀ ਕੀਤੀ ਬਦਲੀ, ਸਿਫ਼ਰਾ ਵਿਚੋਂ ਦਿਤਾ ਉਡਾਈਆ। ਪੁਰਖ ਅਕਾਲ ਬਣ ਅਦਲੀ, ਇਨਸਾਫ਼ ਭਗਤਾਂ ਨਾਲ ਕਮਾਈਆ। ਮੇਲਾ ਸਿੰਘ ਦੀ ਜ਼ਿੰਦਗੀ ਸੀ ਦਿਹਾੜਾ ਅੱਜ ਲਈ, ਅਜ਼ਲ ਭੱਜੇ ਵਾਹੋ ਦਾਹੀਆ। ਨਾਂ ਬਦਲ ਕੇ ਲੱਜਿਆ ਰੱਖ ਲਈ, ਰੱਖਿਆ ਕੀਤੀ ਥਾਉਂ ਥਾਈਂਆ। ਨਾਨਕ ਦੀ ਧਾਰ ਵਿਚੋਲੀ ਸੱਦ ਲਈ, ਸਦਕੇ ਵਾਰੀ ਘੋਲ ਘੁਮਾਈਆ। ਕੌਡੇ ਨੇ ਇਕ ਵਾਰ ਤੱਕਿਆ ਸੀ ਤਪੀ ਹੋਈ ਅੱਗ ਲਈ, ਅਗਨੀ ਵੇਖ ਵਖਾਈਆ। ਫੇਰ ਭੈ ਆਇਆ ਪ੍ਰਭ ਜਦੋਂ ਆਵੇ ਆਵੇ ਭਗਤਾਂ ਦੀ ਯਦ ਲਈ, ਯਕੇ ਬਾਦ ਦੀਗਰੇ ਫੇਰਾ ਪਾਈਆ। ਜਨਮ ਕਰਮ ਦੀ ਮੇਟਣ ਹੱਦ ਲਈ, ਹਰਿ ਆਪਣਾ ਰੰਗ ਰੰਗਾਈਆ। ਨਾਮ ਚੋਗਾ ਮਾਣਸ ਕਗ ਲਈ, ਹੰਸ ਰੂਪ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਨਾਮ ਬਦਲੀ ਦਾ ਦਿਤਾ ਬਦਲਾ, ਬਦਲਾ ਰਿਹਾ ਚੁਕਾਈਆ। ਲੇਖੇ ਲਾ ਕੇ ਜਗਤ ਰੀਤੀ ਭੌਂ ਮਰਲਾ, ਮਰਜੀਵਤ ਰੂਪ ਵਖਾਈਆ। ਅੰਤਸ਼ਕਰਨ ਵਿਚ ਕਢਣ ਨਾ ਦਿਤਾ ਤਰਲਾ, ਮਿੰਨਤ ਵਿਚ ਸੀਸ ਨਾ ਕੋਇ ਨਿਵਾਈਆ। ਆਪਣਾ ਹੁਕਮ ਸੁਣਾ ਕੇ ਪਰਲਾ, ਮੌਤ ਪਰਲੋ ਤੋਂ ਲਿਆ ਬਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਨਾਮ ਬਦਲਿਆ ਬਦਲਿਆ ਜਨਮ, ਜਨਮ ਦਿਤੀ ਵਡਿਆਈਆ। ਕਰਮ ਬਦਲਿਆ ਬਦਲਿਆ ਕਰਮ, ਕਿਰਪਾ ਕੀਤੀ ਕਰਤੇ ਕਰੀਮ ਬੇਪਰਵਾਹੀਆ। ਮਿਟਿਆ ਭਰਮ, ਭੁਲੇਖਾ ਭਰਾਂਤ ਰਿਹਾ ਨਾ ਰਾਈਆ। ਸਚ ਬਖਸ਼ ਕੇ ਸ਼ਰਨ, ਸਾਹਿਬ ਦੇਵੇ ਸਰਨਾਈਆ। ਦੁੱਖ ਦਰਦ ਸਾਰੇ ਡਰਨ, ਦਲਿੱਦਰ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਹੁਕਮ ਇਕ ਵਰਤਾਈਆ। ਨਾਮ ਬਦਲਿਆ ਬਦਲਾ ਚੁਕਾਇਆ ਆਪ, ਬਦੀ ਦਾ ਬਦ ਵੇਖ ਵਖਾਈਆ। ਕਰਮ ਮਿਟਾਇਆ ਧਰਮ ਦਾ ਥਾਪਣ ਥਾਪ, ਦਇਆ ਦਇਆਵਾਨ ਵਰਤਾਈਆ। ਕੂੜ ਦਾ ਕੂੜ ਰਿਹਾ ਨਾ ਪਾਪ, ਝੂਠ ਦਾ ਝੂਠ ਡੇਰਾ ਢਾਹੀਆ। ਚਿੰਤਾ ਰੋਗ ਨਾ ਰਿਹਾ ਸੰਤਾਪ, ਸਤਿ ਸਤਿ ਵਿਚ ਮਿਲਾਈਆ। ਕਿਰਪਾ ਕਰੇ ਸਾਖਿਆਤ, ਸਾਹਿਬ ਸਵਾਮੀ ਹੋਵੇ ਸਹਾਈਆ। ਜਿਸ ਨੂੰ ਜਨਮ ਬਖ਼ਸ਼ਿਆ ਕਰਮ ਬਖਸ਼ਿਆ ਧਰਮ ਬਖ਼ਸ਼ਿਆ ਜਾ ਕੇ ਵਿਚ ਪਹਿਲੀ ਵਾਰ ਕਮਾਦ, ਨਾਨਕ ਦਾ ਲੇਖਾ ਲੇਖੇ ਵਿਚੋਂ ਪਰਗਟਾਈਆ। ਓਸੇ ਕਮਾਦ ਦੇ ਰਸ ਤੋਂ ਆਈ ਯਾਦ, ਜੋ ਗੁਰਮੁਖਾਂ ਰਾਵੀ ਕੰਢੇ ਰਸ ਚਖਾਈਆ। ਓਸੇ ਕਾਰਨ ਲਿਆ ਰਾਖ, ਰੱਖਿਆ ਕੀਤੀ ਪ੍ਰਭ ਆਪਣੀ ਦਇਆ ਕਮਾਈਆ। ਰਿਗ ਰੋਗ ਨਾ ਰਹੇ ਰਾਇਗ ਸੰਤਾਪ, ਸਤਿ ਸਚ ਵਿਚ ਸਮਾਈਆ। ਲੇਖੇ ਲਾਇਆ ਤੂੰ ਮੇਰਾ ਮੈਂ ਤੇਰਾ ਜਪਿਆ ਜਾਪ, ਆਤਮ ਪਰਮਾਤਮ ਰੰਗ ਚੜ੍ਹਾਈਆ। ਨਿਰਗੁਣ ਸਰਗੁਣ ਹੋ ਕੇ ਦੇਵੇ ਸਾਥ, ਸਰਗੁਣ ਆਪਣਾ ਭੇਵ ਖੁਲ੍ਹਾਈਆ। ਸੱਜਣ ਸੁਹੇਲਾ ਬਣ ਕੇ ਵਸੇ ਪਾਸ, ਪਾਸਾ ਸਕੇ ਨਾ ਕੋਇ ਬਦਲਾਈਆ। ਦੁੱਖ ਦਰਦ ਮਿਟਾਏ ਸੰਤਾਪ, ਸੰਸਾ ਦਏ ਚੁਕਾਈਆ। ਵਾਕਫ਼ ਹੋਵੇ ਆਪਣੇ ਵਾਕਿਆਤ, ਵਾਅਦਾ ਸਾਰਾ ਪੂਰਾ ਕਰਾਈਆ। ਮੇਲਾ ਸਿੰਘ ਪ੍ਰਭ ਮਿਲਣ ਦੀ ਦੇ ਕੇ ਦਾਤ, ਮਲ ਅੰਦਰੋਂ ਦਏ ਕਢਾਈਆ। ਤਨ ਸਰੀਰ ਹੋਵੇ ਸ਼ਾਂਤ, ਅਗਨੀ ਅੱਗ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦ ਆਪਣੀ ਦਇਆ ਕਮਾਈਆ।

❋

❋

੧੭ ਕੱਤਕ ਸ਼ਹਿਨਸ਼ਾਹੀ ਸੰਮਤ ੫ ਹਜ਼ਾਰਾ ਸਿੰਘ ਦੇ ਗ੍ਰਹਿ ਪਿੰਡ ਬਾਬੂਪੁਰ

ਧਰਨੀ ਕਹੇ ਮੈਂ ਫਿਰਾਂ ਪੈਰ ਦੱਬੇ, ਹੌਲੀ ਹੌਲੀ ਆਪਣਾ ਕਦਮ ਉਠਾਈਆ। ਗੁਰ ਅਵਤਾਰ ਪੈਗ਼ੰਬਰ ਸਾਥ ਛਡ ਗਏ ਹੱਬੇ, ਹੁੱਬੇ ਵਤਨ ਦਾ ਲੇਖਾ ਗਏ ਮੁਕਾਈਆ। ਮੇਰੇ ਸੰਸਕਾਰ ਮੇਰੇ ਅੰਦਰ ਦੱਬੇ, ਬਹੁੜੀ ਬਾਹਰ ਸਕੇ ਨਾ ਕੋਇ ਕਢਾਈਆ। ਚਾਰੋਂ ਕੁੰਟ ਵਾ ਤੱਤੀ ਵਗੇ, ਲੂ ਅਗਨੀ ਰਹੀ ਤਪਾਈਆ। ਮੇਰੇ ਉਤੇ ਦੀਨ ਮਜ਼੍ਹਬ ਦੀ ਹੱਦੇ, ਏਕਾ ਰੰਗ ਨਾ ਕੋਇ ਰੰਗਾਈਆ। ਮਾਨਸ ਪਸੂਆਂ ਦੇ ਧਰਮ ਉਤੇ ਵੰਡੇ, ਸੂਅਰ ਗਾਂ ਪਈ ਦੁਹਾਈਆ। ਮੇਰੀ ਸ਼ਰਮ ਹਯਾ ਰਹੀ ਨਾ ਲੱਜੇ, ਪਰਦਾ ਦੂਈ ਨਾ ਕੋਇ ਚੁਕਾਈਆ। ਫਿਰੀ ਦਰੋਹੀ ਕਾਅਬੇ ਹੱਜੇ, ਹਕੀਕਤ ਨਜ਼ਰ ਕਿਸੇ ਨਾ ਆਈਆ। ਮੇਰਾ ਸਾਹਿਬ ਸੁਲਤਾਨ ਕਿਸੇ ਨਾ ਲੱਭੇ, ਲਬਾਂ ਉਤੇ ਸਾਰੇ ਜ਼ਬਾਨ ਰਹੇ ਫਿਰਾਈਆ। ਮੇਰੇ ਰੋਂਦੀ ਦੇ ਬੈਠ ਗਏ ਘੱਗੇ, ਊਚੀ ਕੂਕ ਕੂਕ ਜਣਾਈਆ। ਜਗਤ ਸੰਤ ਕਰਦੇ ਦਗ਼ੇ, ਕਲਜੁਗ ਧੋਖਾ ਚਾਰੋਂ ਕੁੰਟ ਨਜ਼ਰੀ ਆਈਆ। ਪੁਰਖ ਅਕਾਲ ਸਰਨ ਕੋਈ ਨਾ ਲੱਗੇ, ਸੀਸ ਜਗਦੀਸ ਨਾ ਕੋਇ ਝੁਕਾਈਆ। ਮਾਨਸ ਮਾਨਵ ਬੜੇ ਵੱਡੇ ਵੱਡੇ, ਹੰਕਾਰੀ ਗੜ੍ਹ ਜਣਾਈਆ। ਧਰਮ ਦਾ ਧਰਮ ਨਿਸ਼ਾਨ ਕੋਈ ਨਾ ਗੱਡੇ, ਗਾਈਡ ਗਾਡ ਨਾ ਕੋਇ ਮਿਲਾਈਆ। ਦੀਪਕ ਜੋਤ ਕੋਈ ਨਾ ਜਗੇ, ਚਾਰੋਂ ਕੁੰਟ ਅੰਧੇਰਾ ਛਾਈਆ। ਮੇਰੇ ਉਤੇ ਵਹਿਣ ਵਹਿੰਦੇ ਤੀਰਥ ਤਟ ਕਿਨਾਰੇ ਨਦੇ, ਗੰਗਾ ਗੋਦਾਵਰੀ ਜਮਨਾ ਸੁਰਸਤੀ ਸਾਰ ਕੋਇ ਨਾ ਆਈਆ। ਮਾਨਸ ਮਾਣ ਰਖਦੇ ਘੋੜਾ ਟੱਟੂ ਗਧੇ, ਪੰਛੀਆਂ ਨਾਲ ਚਤੁਰਾਈਆ। ਆਤਮ ਬ੍ਰਹਮ ਦਾ ਲਏ ਕੋਈ ਨਾ ਮਜ਼ੇ, ਮਜ਼ਾਕ ਕੂੜੇ ਵਿਚ ਲੋਕਾਈਆ। ਸਾਹਿਬ ਸੁਲਤਾਨ ਦੀ ਚਲੇ ਕੋਈ ਨਾ ਰਜ਼ੇ, ਰਾਜ਼ਕ ਰਿਜ਼ਕ ਰਹੀਮ ਇਸ਼ਟ ਨਾ ਕੋਇ ਰਖਾਈਆ। ਮੇਰੇ ਵੱਲ ਦੂਰੋਂ ਵੇਖਦੀ ਕਜ਼ੇ, ਕਜ਼ਾ ਆਪਣੀ ਅੱਖ ਖੁਲ੍ਹਾਈਆ। ਦੋਵੇਂ ਹੱਥ ਅਗੰਮੀ ਬੱਧੇ, ਬੰਦਨਾ ਵਿਚ ਸੀਸ ਝੁਕਾਈਆ। ਜੁਗ ਚੌਕੜੀ ਲੱਖ ਚੁਰਾਸੀ ਖਾ ਮੇਰੀ ਧਾਰ ਕਦੇ ਨਾ ਰੱਜੇ, ਸਾਂਤਕ ਸਤਿ ਨਾ ਕਦੇ ਸਮਾਈਆ। ਸਦੀ ਚੌਧਵੀਂ ਪੁਰਖ ਅਕਾਲ ਹੁਕਮ ਦਿਤਾ ਯਦੇ, ਯਦੀ ਆਪਣੀ ਕਾਰ ਕਮਾਈਆ। ਚਾਰ ਕੁੰਟ ਜੀਵ ਜੰਤ ਬਹੁ ਵਧੇ, ਵਧੀਕ ਦੀ ਤਾਰੀਖ ਦੇਣੀ ਬਦਲਾਈਆ। ਸਿਰਫ਼ ਭਗਤਾਂ ਨੂੰ ਮਿਲਣਾ ਪਦੇ, ਪਤਿਪਰਮੇਸ਼ਵਰ ਦਏ ਵਡਿਆਈਆ। ਜੇਹੜਾ ਲੋਕਮਾਤ ਆਉਂਦਾ ਕਦੇ ਕਦੇ, ਕਦੀਮ ਦੇ ਵਿਛੜੇ ਮੇਲ ਮਿਲਾਈਆ। ਧੁਰ ਫ਼ਰਮਾਨ ਦੇ ਕੇ ਸੱਦੇ, ਹੋਕਾ ਹੱਕ ਹੱਕ ਸੁਣਾਈਆ। ਕਰੇ ਖੇਲ ਸੂਰਾ ਸਰਬੱਗੇ, ਪਾਰਬ੍ਰਹਮ ਅਗੰਮ ਅਥਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰੀ ਆਸਾ ਮਨਸਾ ਮੇਰੇ ਅੰਤਰ ਵਿਚੋਂ ਕਢੇ, ਕਾਢ ਆਪਣੀ ਅਗਲੀ ਮੇਰੇ ਨਾਲ ਮਿਲਾਈਆ।

੧੭ ਕੱਤਕ ਸ਼ਹਿਨਸ਼ਾਹੀ ਸੰਮਤ ੫ ਚਰਨ ਸਿੰਘ ਦੇ ਗ੍ਰਹਿ ਪਿੰਡ ਹੇਮਰਾਜਪੁਰ

ਕੱਤਕ ਕਹੇ ਮੈਂ ਵੇਖੇ ਕਰਮ ਕਾਂਡੀ, ਕੰਢਾ ਦੀਨ ਦੁਨੀ ਧਿਆਨ ਲਗਾਈਆ। ਦੀਨ ਮਜ਼੍ਹਬ ਖਾਵੇ ਸੂਰ ਢਾਂਡੀ, ਅੰਮ੍ਰਿਤ ਰਸ ਨਾ ਕੋਇ ਚਖਾਈਆ। ਮਨ ਕਲਪਨਾ ਸੁਰਤੀ ਸਭ ਦੀ ਬਾਂਧੀ, ਬੰਦਨਾ ਸੀਸ ਜਗਦੀਸ ਨਾ ਕੋਇ ਕਰਾਈਆ। ਵਡਿਆਈ ਰਹੀ ਨਾ ਕਿਸੇ ਨਾਂ ਦੀ, ਕਲਮਾ

❋

❋

ਕਾਇਨਾਤ ਨਾ ਕੋਇ ਚਤੁਰਾਈਆ। ਇੱਜ਼ਤ ਰਹੇ ਨਾ ਪਿਤਾ ਪੂਤ ਮਾਂ ਦੀ, ਭਾਈ ਭੈਣ ਕਰੇ ਲੜਾਈਆ। ਸ਼ੋਹਰਤ ਰਹੀ ਨਾ ਪਵਿੱਤਰ ਥਾਂ ਦੀ, ਮੰਦਰ ਮਸਜਿਦ ਸ਼ਿਵਦਵਾਲੇ ਮੱਠ ਰਹੇ ਕੁਰਲਾਈਆ। ਕਲਜੁਗ ਜੀਵ ਬੁੱਧੀ ਹੋਈ ਕਾਂ ਦੀ, ਹੰਸ ਰੂਪ ਨਾ ਕੋਇ ਵਖਾਈਆ। ਸੱਤਿਆ ਰਹੀ ਨਾ ਸਤਿਗੁਰ ਛਾਂ ਦੀ, ਅਗਨੀ ਅੱਗ ਨਾ ਕੋਇ ਬੁਝਾਈਆ। ਤਾਕਤ ਰਹੀ ਨਾ ਕਿਸੇ ਬਾਂਹ ਦੀ, ਸੂਰਬੀਰ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਕੱਤਕ ਕਹੇ ਮੈਂ ਵੇਖਾਂ ਚਾਰ ਕੁੰਟ ਤਕਦਾ, ਤਕਦੀਰ ਨਾ ਕੋਇ ਬਦਲਾਈਆ। ਗ੍ਰਹਿ ਮਿਲੇ ਨਾ ਕੋਇ ਹੱਕ ਦਾ, ਹਕੀਕਤ ਭੇਵ ਨਾ ਕੋਇ ਖੁਲ੍ਹਾਈਆ। ਜਗਤ ਜਹਾਨ ਭਰਿਆ ਸ਼ੱਕ ਦਾ, ਸ਼ਿਕਵਾ ਸਕੇ ਨਾ ਕੋਇ ਗਵਾਈਆ। ਮੁਰੀਦਾਂ ਪੈਜ ਕੋਇ ਨਾ ਰੱਖਦਾ, ਮੁਰਸ਼ਦ ਹੋਏ ਨਾ ਕੋਇ ਸਹਾਈਆ। ਪ੍ਰਕਾਸ਼ ਮਿਲੇ ਨਾ ਕਿਸੇ ਨਿਜ ਨੇਤਰ ਅੱਖ ਦਾ, ਆਖ਼ਰ ਮੰਜ਼ਲ ਨਾ ਕੋਇ ਚੜ੍ਹਾਈਆ। ਭਾਗ ਨਖੁੱਟਿਆ ਰਸਨਾ ਵਾਲੇ ਜਪ ਦਾ, ਜਿਹਵਾ ਚਲੇ ਨਾ ਕੋਇ ਚਤੁਰਾਈਆ। ਕੂੜ ਕੁੜਿਆਰਾ ਜਹਾਨ ਵੇਖਿਆ ਤਪਦਾ, ਅਗਨੀ ਅੱਗ ਨਾ ਕੋਇ ਬੁਝਾਈਆ। ਮਾਇਆ ਜ਼ਹਿਰ ਭਰਿਆ ਨਾਗਨੀ ਸੱਪ ਦਾ, ਸਤਿ ਸਰੂਪ ਨਾ ਕੋਇ ਸਮਾਈਆ। ਨੌਂ ਦਵਾਰੇ ਮੰਜ਼ਲ ਕੋਇ ਨਾ ਟੱਪਦਾ, ਕੂੜ ਵਿਕਾਰ ਨਾ ਕੋਇ ਗਵਾਈਆ। ਆਤਮ ਪਰਮਾਤਮ ਨਾਮ ਕੋਇ ਨਾ ਜਪਦਾ, ਸੋਹੰ ਰੂਪ ਨਾ ਕੋਇ ਸਮਾਈਆ। ਸੱਥਰ ਯਾਰ ਕੋਇ ਨਾ ਘੱਤਦਾ, ਚਾਰੋਂ ਕੁੰਟ ਫਿਰੀ ਦੁਹਾਈਆ। ਝਗੜਾ ਪਿਆ ਕਾਇਆ ਮਾਟੀ ਮੱਟ ਦਾ, ਤਨ ਵਜੂਦ ਕਰੇ ਲੜਾਈਆ। ਕੋਈ ਖੇਲ ਮੁਕਾਏ ਨਾ ਤੀਰਥ ਅਠਸਠ ਦਾ, ਘਰ ਸਰੋਵਰ ਇਕ ਨੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਕੱਤਕ ਕਹੇ ਮੈਂ ਵੇਖਿਆ ਦੀਨ ਦੁਨੀ ਦਾ ਅੰਦਰ, ਅੰਤਸ਼ਕਰਨ ਫੋਲ ਫੁਲਾਈਆ। ਪਵਿੱਤਰ ਹੋਇਆ ਕੋਇ ਨਾ ਮੰਦਰ, ਮਨਸਾ ਮਨ ਨਾ ਕਿਸੇ ਤਜਾਈਆ। ਬਜਰ ਕਪਾਟੀ ਤੁੱਟਾ ਨਾ ਜੰਦਰ, ਟੇਢੀ ਬੰਕ ਪਾਰ ਨਾ ਕੋਇ ਕਰਾਈਆ। ਅੰਧੇਰ ਮੇਟਿਆ ਨਾ ਕਿਸੇ ਕੰਦਰ, ਅੰਧ ਅੰਧੇਰ ਨਾ ਕੋਇ ਮਿਟਾਈਆ। ਪ੍ਰਕਾਸ਼ ਲੱਭੇ ਨਾ ਸੂਰੀਆ ਚੰਦਰ, ਨੂਰੀ ਜੋਤ ਨਾ ਕੋਇ ਰੁਸ਼ਨਾਈਆ। ਆਤਮ ਕਰੇ ਕੋਈ ਨਾ ਬੰਦਨ, ਪਰਮਾਤਮ ਸੀਸ ਨਾ ਕੋਇ ਝੁਕਾਈਆ। ਖੇਲ ਵੇਖਿਆ ਸੂਰੇ ਸਰਬੰਗਣ, ਕੀ ਕਰਤਾ ਕਾਰ ਕਮਾਈਆ। ਹਾਹਾਕਾਰ ਕਰਾਏ ਵਿਚ ਵਰਭੰਡਣ, ਬ੍ਰਹਿਮੰਡ ਦੇਣ ਦੁਹਾਈਆ। ਸਾਚੀ ਮੰਜ਼ਲ ਕਲਜੁਗ ਜੀਵ ਮੂਲ ਨਾ ਲੰਘਣ, ਕਦਮ ਕਦਮ ਨਾ ਕੋਇ ਬਦਲਾਈਆ। ਕੂੜੀ ਕਿਰਿਆ ਤੁੱਟੇ ਬੰਧਨ, ਸ਼ਬਦੀ ਡੋਰ ਨਾ ਕੋਇ ਪਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਸੀਸ ਨਿਵਾਈਆ। ਕੱਤਕ ਕਹੇ ਮੈਂ ਵੇਖਿਆ ਚਾਰ ਚੁਫੇਰਾ, ਚਾਰੋਂ ਕੁੰਟ ਧਿਆਨ ਲਗਾਈਆ। ਉੱਤਰ ਪੂਰਬ ਪੱਛਮ ਦੱਖਣ ਦਿਸੇ ਅੰਧੇਰਾ, ਅੰਧ ਆਤਮ ਨਾ ਕੋਇ ਰੁਸ਼ਨਾਈਆ। ਕਲਜੁਗ ਕੂੜੀ ਕਿਰਿਆ ਪਾਇਆ ਘੇਰਾ, ਜੀਵ ਸਕੇ ਨਾ ਕੋਇ ਤੁੜਾਈਆ। ਝਗੜਾ ਮੁਕੇ ਨਾ ਮੇਰਾ ਤੇਰਾ, ਮਮਤਾ ਮੋਹ ਨਾ ਕੋਇ ਗਵਾਈਆ। ਭਰਮਾਂ ਢਾਏ ਕੋਇ ਨਾ ਡੇਰਾ, ਹਉਮੇ ਰੋਗ ਨਾ ਕੋਇ ਜਲਾਈਆ। ਸੂਰਬੀਰ ਦਿਸੇ ਨਾ ਕੋਇ ਦਲੇਰਾ, ਕਲਜੁਗ ਅੰਤ ਲਏ ਅੰਗੜਾਈਆ। ਸਦੀ ਚੌਧਵੀਂ ਲੇਖ ਮੁਕਾਵੇ ਕੇਹੜਾ, ਸਾਰੇ ਬੈਠੇ ਸੀਸ ਨਿਵਾਈਆ। ਨੌਂ ਸੱਤ ਡੁੱਬਦਾ ਜਾਏ ਬੇੜਾ, ਖੇਵਟ ਖੇਟਾ ਪਾਰ ਨਾ ਕੋਇ ਕਰਾਈਆ। ਲੱਖ ਚੁਰਾਸੀ ਆਵੇ ਗੇੜਾ, ਜਮ ਕੀ ਫਾਸੀ ਨਾ ਕੋਇ ਤੁੜਾਈਆ। ਜੋਤੀ

❋

❋

ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਕੱਤਕ ਕਹੇ ਮੈਂ ਵੇਖਿਆ ਦੀਨ ਦੁਨੀ ਰੋਂਦੀ, ਨੈਣਾਂ ਨੀਰ ਵਹਾਈਆ। ਸਾਚੀ ਸੇਜ ਮੂਲ ਨਾ ਸੌਂਦੀ, ਕੰਡਾ ਖਾਰ ਚੁਭੇ ਲੋਕਾਈਆ। ਅੰਮ੍ਰਿਤ ਸਰੋਵਰ ਨਾ ਕੋਇ ਨੁਹਾਉਂਦੀ, ਦੁਰਮਤ ਮੈਲ ਨਾ ਕੋਇ ਧਵਾਈਆ। ਆਤਮ ਪਰਮਾਤਮ ਗੀਤ ਕੋਇ ਨਾ ਗਾਉਂਦੀ, ਧੁਰ ਦਾ ਢੋਲਾ ਅਗੰਮ ਅਥਾਹੀਆ। ਪੁਰਖ ਅਕਾਲਾ ਮੀਤ ਨਾ ਕੋਇ ਮਨਾਉਂਦੀ, ਲੱਖ ਚੁਰਾਸੀ ਜਗਤ ਯਾਰ ਹੰਢਾਈਆ। ਸਾਚੀ ਰੁੱਤ ਨਾ ਕੋਇ ਸੁਹਾਉਂਦੀ, ਥਿਤ ਮਿਲੇ ਨਾ ਕੋਇ ਵਡਿਆਈਆ। ਕਲਜੁਗ ਜੀਵਾਂ ਬੁੱਧੀ ਹੋਈ ਕਾਉਂ ਦੀ, ਹੰਸ ਮਾਣਕ ਮੋਤੀ ਚੋਗ ਨਾ ਕੋਇ ਚੁਗਾਈਆ। ਵਡਿਆਈ ਰਹੀ ਨਾ ਕਿਸੇ ਥਾਂ ਦੀ, ਥਨੰਤਰ ਅੰਤਰ ਰਹੇ ਕੁਰਲਾਈਆ। ਵੇਖੀ ਖੇਲ ਅਗੰਮ ਅਥਾਹੋ ਦੀ, ਬੇਪਰਵਾਹ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਆਸ ਰਖਾਈਆ। ਕੱਤਕ ਕਹੇ ਮੈਂ ਵੇਖੇ ਭਗਤ ਪਿਆਰੇ, ਪ੍ਰੇਮੀ ਪ੍ਰਭ ਸਰਨਾਈਆ। ਗੁਰਮੁਖ ਵੇਖੇ ਗੋਬਿੰਦ ਦੁਲਾਰੇ, ਦੂਲ੍ਹੇ ਧੁਰ ਦੇ ਨਜ਼ਰੀ ਆਈਆ। ਗੁਰਮੁਖ ਤਕੇ ਨਾਮ ਵਣਜਾਰੇ, ਇਕੋ ਹੱਟ ਖੋਜ ਖੁਜਾਈਆ। ਸੰਤ ਤਕੇ ਲੈਣ ਹੁਲਾਰੇ, ਦਰ ਸਾਚੇ ਸੋਭਾ ਪਾਈਆ। ਜਿਨ੍ਹਾਂ ਮਿਲਿਆ ਮੇਲ ਮੀਤ ਮੁਰਾਰੇ, ਮਿੱਤਰ ਪਿਆਰੇ ਜੋੜ ਜੁੜਾਈਆ। ਉਹ ਚੜ੍ਹ ਗਏ ਉਸ ਮਹੱਲ ਮੁਨਾਰੇ, ਜਿਥੇ ਪੌੜੀ ਡੰਡਾ ਅਗੰਮ ਅਥਾਹੀਆ। ਅੰਮ੍ਰਿਤ ਰਸ ਪੀਵਣ ਜਲ ਧਾਰੇ, ਨਿਝਰ ਝਿਰਨਾ ਇਕ ਝਿਰਾਈਆ। ਨਾਦ ਸ਼ਬਦ ਸੁਣਨ ਧੁਨਕਾਰੇ, ਅਨਹਦ ਨਾਦੀ ਨਾਦ ਵਜਾਈਆ। ਜੋਤੀ ਜੋਤ ਹੋਵਣ ਉਜਿਆਰੇ, ਜੋਤ ਜੋਤ ਸਮਾਈਆ। ਕਿਰਪਾ ਕਰੇ ਆਪ ਨਿਰੰਕਾਰੇ, ਨਿਰੰਕਾਰ ਦਏ ਵਡਿਆਈਆ। ਸਚਖੰਡ ਸਾਚੇ ਆਪ ਵਾੜੇ, ਵਾਹਵਾ ਆਪਣੇ ਘਰ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਕੱਤਕ ਕਹੇ ਮੈਂ ਵੇਖਿਆ ਸਾਹਿਬ ਸੁਹਾਨਾ, ਸਮੇਂ ਨਾਲ ਵਡਿਆਈਆ। ਜਿਸ ਦਾ ਸ਼ਬਦ ਨਾਮ ਤਰਾਨਾ, ਤੁਰੀਆ ਤੋਂ ਪਰੇ ਪੜ੍ਹਾਈਆ। ਮੰਜ਼ਲ ਇਕ ਮਹਾਨਾ, ਜਿਥੇ ਵਸੇ ਨੂਰ ਇਲਾਹੀਆ। ਜੋਤੀ ਨੂਰ ਨੂਰ ਨੁਰਾਨਾ, ਤਨ ਵਜੂਦ ਨਾ ਕੋਇ ਰਖਾਈਆ। ਜੋਤੀ ਧਾਰ ਸ੍ਰੀ ਭਗਵਾਨਾ, ਸ਼ਬਦੀ ਆਪਣਾ ਡੰਕ ਵਜਾਈਆ। ਕਲਜੁਗ ਅੰਤਮ ਪਹਿਰ ਕੇ ਆਪਣਾ ਬਾਣਾ, ਬਾਨੀ ਹੋ ਕੇ ਵੇਖ ਵਖਾਈਆ। ਕੋਟਾਂ ਵਿਚੋਂ ਜਨ ਭਗਤ ਆਪ ਪਹਿਚਾਨਾ, ਬੇਪਹਿਚਾਨ ਦਇਆ ਕਮਾਈਆ। ਸਾਚਾ ਦੇ ਕੇ ਨਾਮ ਨਿਧਾਨਾ, ਗੁਣ ਨਿਧਾਨ ਦਏ ਵਡਿਆਈਆ। ਮਿਹਰਵਾਨ ਮਿਹਰਵਾਨ ਮਿਹਰਵਾਨ ਹੋ ਮਿਹਰਵਾਨਾ, ਮਿਹਰ ਮੁਹੱਬਤ ਨਾਲ ਮਿਲਾਈਆ। ਗੁਰਮੁਖ ਸਾਚੇ ਸੰਤ ਜਨ ਦੇ ਕੇ ਧੁਰ ਦਾ ਦਾਨਾ, ਦਾਨਸ਼ਮੰਦ ਦਏ ਬਣਾਈਆ। ਧਰਮ ਦਵਾਰ ਦੱਸ ਟਿਕਾਣਾ, ਘਰ ਆਪਣਾ ਇਕ ਵਖਾਈਆ। ਗੁਰਮੁਖੋ ਹੋਇਓ ਨਾ ਕੋਇ ਬੇਗ਼ਾਨਾ, ਵੱਖਰੀ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨਾ, ਸ਼ਹਿਨਸ਼ਾਹ ਸ਼ਾਹ ਪਾਤਸ਼ਾਹ ਪਾਰਬ੍ਰਹਮ ਪ੍ਰਭ ਆਪਣੀ ਕਾਰ ਕਮਾਈਆ।

ਸਤਿਗੁਰ ਸ਼ਬਦ ਸ਼ਬਦ ਸ਼ਬਦ ਨਗਾਰਾ, ਡੰਕਾ ਸ਼ਬਦ ਵਜਾਈਆ। ਸ਼ਬਦ ਸਤਿਗੁਰ ਸਤਿਗੁਰੂ ਮੀਤ ਮੁਰਾਰਾ, ਪਿਆਰ ਮੁਹੱਬਤ ਸਦਾ ਰਖਾਈਆ।

❋

❋

ਜੁਗ ਚੌਕੜੀ ਦੇਵਣਹਾਰ ਸਹਾਰਾ, ਨਿਤ ਨਵਿਤ ਆਪਣੀ ਖੇਲ ਖਿਲਾਈਆ। ਜਨ ਭਗਤਾਂ ਬੇੜਾ ਪਾਰ ਕਰਦਾ ਰਿਹਾ ਕਿਨਾਰਾ, ਨਈਆ ਲੋਕਮਾਤ ਨਾ ਕਦੇ ਡੁਬਾਈਆ। ਇਹ ਹੁਕਮ ਦੇਣਾ ਦੁਬਾਰਾ, ਦੋਹਰੀ ਧਾਰ ਸਮਝਾਈਆ। ਨੌਂ ਮੱਘਰ ਨੂੰ ਕਿਸ਼ਨ ਸਿੰਘ ਦੇ ਨਾਲ ਅਜੀਤ ਸਿੰਘ ਬਣਨਾ ਸੀ ਧੁਰ ਦਾ ਲਾੜਾ, ਲੋਕਮਾਤ ਜਾਣਾ ਸੀ ਤਜਾਈਆ। ਏਸੇ ਕਾਰਨ ਸ਼ਬਦੀ ਹੁਕਮ ਦਿਤਾ ਇਸ਼ਾਰਾ, ਪੰਦਰਾਂ ਕੱਤਕ ਦੀ ਥਿਤ ਦਿਤੀ ਸਮਝਾਈਆ। ਓਸ ਵੇਲੇ ਭੇਤ ਦੱਸਾਂਗਾ ਸਾਰਾ, ਸਾਹਿਬ ਸਤਿਗੁਰ ਹੋ ਕੇ ਪੜਦਾ ਆਪ ਉਠਾਈਆ। ਏਸੇ ਕਾਰਨ ਅੱਜ ਆਉਣਾ ਪਿਆ ਏਸ ਦੁਆਰਾ, ਦੁਆਰਕਾ ਵਾਸੀ ਕ੍ਰਿਸ਼ਨ ਪਿਛਲੀ ਦਏ ਗਵਾਹੀਆ। ਏਸ ਦਾ ਜਨਮ ਸੀ ਪਿਛਲਾ ਘਰ ਠਠਿਆਰਾ, ਅਰਜਨ ਦਾ ਮੀਤ ਪਿਛਲਾ ਸੋਭਾ ਪਾਈਆ। ਇੱਕੀ ਸਾਲ ਰਿਹਾ ਕੁਆਰਾ, ਫਿਰ ਆਪਣਾ ਆਪ ਗਿਆ ਤਜਾਈਆ। ਫੇਰ ਓਹੋ ਆਯੂ ਆਈ ਵਿਚ ਸੰਸਾਰਾ, ਵੇਲਾ ਵਕਤ ਦਏ ਗਵਾਹੀਆ। ਕਿਰਪਾ ਕਰੇ ਆਪ ਨਿਰੰਕਾਰਾ, ਨਿਰਵੈਰ ਹੋਏ ਸਹਾਈਆ। ਜਨਮ ਵਿਚੋਂ ਜਨਮ ਬਖ਼ਸ਼ ਕੇ ਦੁਬਾਰਾ, ਸਿਰ ਆਪਣਾ ਹੱਥ ਟਿਕਾਈਆ। ਏਸ ਖ਼ੁਸ਼ੀ ਵਿਚ ਛੱਬੀ ਪੋਹ ਨੂੰ ਤਨ ਪਹਿਨ ਕੇ ਆਉਣੀਆਂ ਦੋ ਤਲਵਾਰਾਂ, ਦੋ ਮਿੰਟ ਆਪਣਾ ਖੇਲ ਦੇਣਾ ਵਖਾਈਆ। ਅੱਗੇ ਲੰਮੀ ਉਮਰ ਤੇ ਉਚੀਆਂ ਬਹਾਰਾਂ, ਉਚ ਅਗੰਮ ਅਥਾਹ ਦਏ ਸਰਨਾਈਆ। ਪਿਛੋਂ ਭਗਤੋ ਤੁਹਾਡੀਆਂ ਸਭ ਗਾਉਂਦੇ ਰਹਿਣ ਵਾਰਾਂ, ਸਿਫਤਾਂ ਵਿਚ ਸਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚੌਵੀਆਂ ਅਵਤਾਰਾ, ਸਰਗੁਣ ਦੀ ਧਾਰ ਚੌਥੇ ਜੁਗ ਲੇਖਾ ਸਭ ਦਾ ਪੂਰ ਕਰਾਈਆ।