੧੮ ਕੱਤਕ ਸ਼ਹਿਨਸ਼ਾਹੀ ਸੰਮਤ ੫ ਬੀਬੀ ਸ਼ਿੰਦਰੋ ਦੇ ਗ੍ਰਹਿ ਪਿੰਡ ਹੇਮਰਾਜਪੂਰ
ਧਰਨੀ ਕਹੇ ਮੇਰੇ ਅੰਤਰ ਲੱਗੀ ਧੜਕਣ, ਧੀਰਜ ਧੀਰ ਨਾ ਕੋਇ ਰਖਾਈਆ। ਮੇਰੀ ਆਸਾ ਲੱਗੀ ਭਟਕਣ, ਭਾਂਡਾ ਭਰਮ ਨਾ ਕੋਇ ਭੰਨਾਈਆ। ਪ੍ਰਭ ਦਰਸ਼ਨ ਨੂੰ ਲੱਗੀ ਤਰਸਣ, ਤ੍ਰਿਖਾਵੰਤ ਹੋ ਕੁਰਲਾਈਆ। ਤੱਕਣ ਲੱਗੀ ਉਪਰ ਅਰਸ਼ਨ, ਬਿਨਾ ਨੈਣਾਂ ਅੱਖ ਖੁਲ੍ਹਾਈਆ। ਕਿਰਪਾ ਕਰ ਯੋਧੇ ਮਰਦਨ, ਸੂਰਬੀਰ ਤੇਰੀ ਸਰਨਾਈਆ। ਸਭ ਦਾ ਪੂਰਾ ਕਰਦੇ ਕਰਜ਼ਨ, ਮਕਰੂਜ਼ ਲੇਖਾ ਪੂਰ ਕਰਾਈਆ। ਮੇਰੀ ਬੇਨੰਤੀ ਸੁਣ ਅਰਜ਼ਨ, ਅਰਜਨ ਗੋਬਿੰਦ ਦਏ ਸਲਾਹੀਆ। ਤੂੰ ਸਿਰਜਣਹਾਰ ਸਰਜਣ, ਸਿਰ ਸਿਰ ਰਿਜ਼ਕ ਸਬਾਈਆ। ਪੁੱਠੀ ਸਿੱਧੀ ਕਰਦੇ ਨਰਦਨ, ਨਰ ਨਰਾਇਣ ਬੇਪਰਵਾਹੀਆ। ਸ਼ਰਅ ਛੁਰੀ ਰਹੇ ਨਾ ਕਰਦਨ, ਕਜ਼ਾ ਦਿਸੇ ਨਾ ਕੋਇ ਲੋਕਾਈਆ। ਕਾਤਲ ਮਕਤੂਲ ਖੇਲ ਨਾ ਹੋਵੇ ਕਰਦਨ, ਕਤਲਗਾਹ ਦਾ ਡੇਰਾ ਢਾਹੀਆ। ਗ਼ਰੀਬ ਨਿਮਾਣਿਆਂ ਵੰਡ ਦਰਦਨ, ਦੁਖੀਆਂ ਹੋ ਸਹਾਈਆ। ਸਦੀ ਚੌਧਵੀਂ ਪੂਰੀ ਕਰ ਸ਼ਰਤਨ, ਸ਼ਰਅ ਦੇ ਬਦਲਾਈਆ। ਕਲਜੁਗ ਭਾਂਡੇ ਸਾਫ਼ ਕਰ ਬਰਤਨ, ਦੁਰਮਤ ਮੈਲ ਧਵਾਈਆ। ਤੇਰੇ ਵਿਛੋੜੇ ਵਿਚ ਲੱਗੀ ਤੜਫਣ, ਰੋ ਰੋ ਦਿਆਂ ਦੁਹਾਈਆ। ਮੈਨੂੰ ਚਾਲ ਭੁੱਲ ਗਈ ਮਟਕਣ, ਨਿਮਾਣੀ ਹੋ ਕੇ ਸੀਸ ਨਿਵਾਈਆ। ਚਾਰੋਂ ਕੁੰਟ ਜੂਠ ਝੂਠ ਲੱਗਾ ਖੜਕਣ, ਖੰਡਾ ਨਾਮ ਨਾ ਕੋਇ ਖੜਕਾਈਆ। ਤੇਰੇ ਮਿਲਣ ਦੀ ਮਾਇਆ ਮਮਤਾ ਪਾਈ ਅਟਕਣ, ਅੱਗੇ ਹੋ ਨਾ ਕੋਇ ਕਢਾਈਆ। ਮੈਨੂੰ ਬਿਰਹੋਂ ਦੁੱਖ ਲੱਗਾ ਰੜਕਣ, ਕੰਡਾ ਖਾਰ ਰਿਹਾ ਚੁਭਾਈਆ।
❋
❋
ਮੇਰਾ ਸਵਾਸ ਲੱਗਾ ਲਟਕਣ, ਰਾਸ ਮੰਡਲ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਧਰਨੀ ਕਹੇ ਹਾਏ ਮੇਰਿਆ ਅੱਬਾ, ਮੀਆਂਜਾਨ ਤੇਰੀ ਸਰਨਾਈਆ। ਮੇਰੇ ਮਸਤਕ ਲੱਗਾ ਧੱਬਾ, ਕਿਰਿਆ ਕੂੜ ਨਾ ਕੋਇ ਗਵਾਈਆ। ਸਚ ਧਰਮ ਦੀ ਰਹੀ ਕੋਈ ਨਾ ਸਭਾ, ਮਲੇਛ ਹੋਈ ਲੋਕਾਈਆ। ਤੇਰੇ ਹੁਕਮ ਦਾ ਦਿਸੇ ਕੋਈ ਨਾ ਬੱਧਾ, ਬੰਦਨ ਸਚ ਨਾ ਕੋਇ ਕਮਾਈਆ। ਆਪਣਾ ਅੱਖਰ ਵੇਖ ਦੱਦਾ, ਜੋ ਦਾਇਰੇ ਦੀਨ ਦੁਨੀ ਬਣਾਈਆ। ਅੱਗੇ ਵੇਖ ਧੱਧਾ, ਜੋ ਧਰਮ ਦਾ ਨਾਤਾ ਤੁੜਾਈਆ। ਅੱਗੇ ਵੇਖ ਨੰਨਾ, ਜੋ ਨਾਨਕ ਦਏ ਗਵਾਹੀਆ। ਅੱਗੇ ਵੇਖ ਪੱਪਾ, ਪੂਰਨ ਪੂਰਨ ਬ੍ਰਹਮ ਬੇਪਰਵਾਹੀਆ। ਅੱਗੇ ਵੇਖ ਫੱਫਾ, ਫੁੱਲ ਫੁਲਵਾੜੀ ਸਾਚੀ ਨਜ਼ਰ ਕੋਇ ਨਾ ਆਈਆ। ਅੱਗੇ ਵੇਖ ਬੱਬਾ, ਬਾਹਰੋਂ ਨ੍ਹਾਤੀ ਧੋਤੀ ਦੀਨ ਦੁਨੀ ਅੰਦਰੋਂ ਬਣੀ ਕਸਾਈਆ। ਅੱਗੇ ਵੇਖ ਭੱਬਾ, ਭਰਮ ਭੁਲੇਖਾ ਕਢ ਅੰਤਰ ਨਿਰੰਤਰ ਨਾ ਕੋਇ ਜਣਾਈਆ। ਅੱਗੇ ਵੇਖ ਮੰਮਾ, ਮਾਲਕ ਖ਼ਾਲਕ ਪੜਦਾ ਆਪ ਉਠਾਈਆ। ਅੱਗੇ ਵੇਖ ਯੱਯਾ, ਯਾਦ ਤੇਰੀ ਗਏ ਭੁਲਾਈਆ। ਅੱਗੇ ਵੇਖ ਰਾਰਾ, ਰਾਮ ਬਨਵਾਸੀ ਦਏ ਗਵਾਹੀਆ। ਅੱਗੇ ਵੇਖ ਲੱਲਾ, ਲਾਲ ਰੰਗ ਰੰਗ ਨਾ ਕੋਇ ਰੰਗਾਈਆ। ਅੱਗੇ ਵੇਖ ਵਾਵਾ, ਵਿਸ਼ਨੂੰ ਤੇਰੇ ਨਾਮ ਦੀ ਦਏ ਦੁਹਾਈਆ। ਅੱਗੇ ਵੇਖ ੜਾੜਾ, ੜਾੜ ਮਿਟੇ ਨਾ ਸ੍ਰਿਸ਼ਟ ਸਬਾਈਆ। ਅੱਗੇ ਵੇਖ ਤਰਤਰਾ, ਤ੍ਰੀਆ ਰੂਪ ਤ੍ਰੈਗੁਣ ਅਗਨ ਨਾ ਕੋਇ ਬੁਝਾਈਆ। ਤੈਨੂੰ ਆਦਿ ਜੁਗਾਦਿ ਸਾਰੇ ਕਹਿੰਦੇ ਅਵਤਰਾ, ਅਵਤਾਰੀ ਬੇਪਰਵਾਹੀਆ। ਕਲਜੁਗ ਮੇਰੀ ਸੁੰਜੀ ਸੇਜ ਸੁਹਾਵੇ ਕੋਇ ਨਾ ਬਿਸਤਰਾ, ਆਸਣ ਸਿੰਘਾਸਣ ਨਾ ਕੋਇ ਲਗਾਈਆ। ਗੋਬਿੰਦ ਛਡ ਗਿਆ ਖੰਡਾ ਖੜਗ ਸ਼ਸਤਰਾ, ਸ਼ਸਤਰਧਾਰੀ ਤੇਰੀ ਓਟ ਤਕਾਈਆ। ਦੀਨ ਦੁਨੀ ਮੈਨੂੰ ਖੇਲ ਦਿਸੇ ਤੇਰਾ ਮਸਖ਼ਰਾ, ਬੇਪਰਵਾਹ ਤੇਰੀ ਬੇਪਰਵਾਹੀਆ। ਮੈਂ ਤੇਰੀ ਮਹਿਮਾ ਸੁਣਦੀ ਰਹੀ ਵਿਚ ਅਖਸ਼ਰਾ, ਅੱਖਰ ਦੇਣ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸਾਹਿਬ ਤੇਰੀ ਵਡਿਆਈਆ। ਧਰਨੀ ਕਹੇ ਮੇਰੇ ਮਾਲਕ ਕਿਰਪਾ ਕਰ ਜਲਦੀ, ਜਲ ਥਲ ਮਹੀਅਲ ਦਏ ਦੁਹਾਈਆ। ਚਾਰੋਂ ਕੁੰਟ ਅੱਗ ਬਲਦੀ, ਕੁਕਰਮ ਪਾਪ ਰਿਹਾ ਤਪਾਈਆ। ਕਿਸੇ ਧਾਰ ਨਾ ਸੁਝੇ ਹੱਲ ਦੀ, ਹਾਲਤ ਵਿਗੜੀ ਜਗਤ ਲੋਕਾਈਆ। ਮੈਂ ਖੇਲ ਦੱਸਾਂ ਕਲ ਦੀ, ਕਲਮੇ ਵਾਲੇ ਰੋਵਣ ਮਾਰਨ ਧਾਈਆ। ਕੀ ਹਾਲਤ ਹੋਣੀ ਮਜ਼੍ਹਬਾਂ ਵਾਲੇ ਦਲ ਦੀ, ਦਲਿਦ੍ਰੀ ਬੈਠੇ ਡੇਰਾ ਢਾਹੀਆ। ਤੇਰਾ ਭਾਣਾ ਤੇਰੀ ਧਾਰ ਝਲਦੀ, ਝਲਕ ਆਪਣੀ ਦੇ ਬੇਪਰਵਾਹੀਆ। ਹੁਣ ਖੇਲ ਛਡ ਦੇ ਛਲ ਦੀ, ਅਛਲ ਅਛੱਲ ਆਪਣਾ ਰੰਗ ਰੰਗਾਈਆ। ਮੈਂ ਦਰ ਦਵਾਰਾ ਤੇਰਾ ਮੱਲਦੀ, ਮਾਲਕ ਤੇਰੀ ਇਕ ਸਰਨਾਈਆ। ਕਿਸੇ ਨੂੰ ਖ਼ਬਰ ਨਹੀਂ ਘੜੀ ਪਲ ਦੀ, ਪਲਕਾਂ ਦੇ ਪਿਛੇ ਬਹਿ ਕੇ ਆਪਣਾ ਨੂਰ ਦੇ ਚਮਕਾਈਆ। ਮੈਂ ਭੁੱਖੀ ਪਿਆਸੀ ਤੇਰੇ ਪ੍ਰੇਮ ਵਾਲੀ ਗੱਲ ਦੀ, ਦਿਵਸ ਰੈਣ ਧਿਆਨ ਲਗਾਈਆ। ਮੇਰੇ ਵੇਂਹਦਿਆਂ ਵੇਂਹਦਿਆਂ ਸਦੀ ਚੌਧਵੀਂ ਚਲਦੀ, ਅੰਤ ਅਖ਼ੀਰੀ ਰੰਗ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡਾ ਇਕ ਸੁਹਾਈਆ। ਧਰਨੀ ਕਹੇ ਮੇਰੇ ਧੁਰ ਦੇ ਮਾਲਕ ਪਿਤਾ ਪੁਰਖ ਬਾਪੂ, ਬਾਪ ਆਪ ਅਖਵਾਈਆ। ਸ਼ਰਅ ਛੁਰੀ ਚੱਲੇ ਨਾ ਕੋਇ ਚਾਕੂ, ਚਾਕਰ ਤੇਰੀ ਹੋਏ ਲੋਕਾਈਆ। ਹੁੱਕਾ ਪੀਏ ਨਾ ਕੋਇ ਤਮਾਕੂ, ਤਮਾ ਕੂੜ ਦੇਣੀ ਗਵਾਈਆ। ਆਤਮ ਪਰਮਾਤਮ ਦੱਸ ਦੇ ਸਾਕੂ, ਸੱਜਣ ਇਕੋ ਦੇਣਾ ਵਖਾਈਆ। ਬਿਨ ਤੇਰੀ ਕਿਰਪਾ ਪਤ ਕੋਇ ਨਾ ਰਾਖੂ, ਰੱਖਕ ਨਜ਼ਰ
❋
❋
ਕੋਇ ਨਾ ਆਈਆ। ਮੈਂ ਕੋਟਨ ਵਾਰ ਨਿਮਸਕਾਰ ਕਰ ਕੇ ਆਖੂੰ, ਢਹਿ ਢਹਿ ਸੀਸ ਨਿਵਾਈਆ। ਝਗੜਾ ਮੇਟ ਦੇ ਜ਼ਾਤ ਪਾਤੂ, ਵਿਤਕਰੇ ਵਾਲਿਆਂ ਵਿਤਕਰੇ ਦੇ ਗਵਾਈਆ। ਤੂੰ ਸਭ ਤੋਂ ਬੜਾ ਅਫ਼ਲਾਤੂ, ਫ਼ਲਾਸਫ਼ਰ ਵਡਾ ਨਜ਼ਰੀ ਆਈਆ। ਤੂੰ ਸਭ ਤੋਂ ਵੱਡਾ ਮੁਸ਼ਤਾਕੂ, ਖ਼ੈਰਖ਼ਾਹ ਧੁਰਦਰਗਾਹੀਆ। ਗੁਰ ਅਵਤਾਰ ਪੈਗ਼ੰਬਰ ਤੇਰੇ ਨਿੱਕੇ ਜਿਹੇ ਕਾਕੂ, ਬੱਚੇ ਬਚਪਨ ਵਾਲੇ ਨਜ਼ਰੀ ਆਈਆ। ਤੂੰ ਆਦਿ ਜੁਗਾਦਿ ਨਿਰਗੁਣ ਧਾਰ ਸਰਗੁਣ ਡਾਕੂ, ਲੁਟੇਰਾ ਅਗੰਮ ਅਥਾਹੀਆ। ਤੁਧ ਬਿਨ ਮੇਰੀ ਮੰਜ਼ਲ ਕੋਇ ਨਾ ਕਾਟੂ, ਪੈਂਡਾ ਪੰਧ ਨਾ ਕੋਇ ਮੁਕਾਈਆ। ਮੈਂ ਘੁੰਮਦੀ ਵਾਂਗ ਲਾਟੂ, ਦਹਿ ਦਿਸ਼ਾ ਸੇਵ ਕਮਾਈਆ। ਮੇਰਾ ਬਦਲਣ ਵਾਲਾ ਹੁਣ ਟਾਪੂ, ਟੱਪਾ ਤੇਰਾ ਨਾਮ ਦੁਹਾਈਆ। ਧੁਰ ਦਾ ਹੁਕਮ ਤੁਧ ਬਿਨ ਕੌਣ ਥਾਪੂ, ਥਾਪਣ ਦੇਵੇ ਸਰਬ ਥਾਈਂਆ। ਤੇਰਾ ਫ਼ਰਮਾਨ ਕੌਣ ਛਾਪੂ, ਛਾਪਾਖ਼ਾਨਾ ਨਾ ਕੋਇ ਵਡਿਆਈਆ। ਤੂੰ ਮਾਲਕ ਧੁਰ ਦਾ ਆਦੂ, ਅੰਤ ਤੇਰੀ ਸਰਨਾਈਆ। ਧਰਨੀ ਕਹੇ ਜਿਸ ਵੇਲੇ ਗੋਬਿੰਦ ਨੇ ਚਰਨ ਰੱਖਿਆ ਸੀ ਕੋਲ ਦਾਦੂ, ਦੇਹੁਰੇ ਤੋਂ ਪੰਜ ਕਦਮ ਪਿਛੇ ਟਿਕਾਈਆ। ਹੱਸ ਕੇ ਰਿਹਾ ਕਲਜੁਗ ਅੰਤ ਬਿਨਾ ਪੁਰਖ ਅਕਾਲ ਤੋਂ ਹੋਣਾ ਨਹੀਂ ਕੋਇ ਆਗੂ, ਜਿਸ ਦੀ ਆਗਿਆ ਗੁਰ ਅਵਤਾਰ ਪੈਗ਼ੰਬਰ ਸੀਸ ਨਿਵਾਈਆ। ਜੋ ਦੀਨ ਮਜ਼੍ਹਬ ਸਰਬ ਤਿਆਗੂ, ਤ੍ਰੈਗੁਣ ਅਤੀਤਾ ਦਇਆ ਕਮਾਈਆ। ਸ੍ਰਿਸ਼ਟ ਸਬਾਈ ਵਿਚੋਂ ਇਕੋ ਜਾਗੂ, ਜਾਗਰਤ ਜੋਤ ਕਰੇ ਰੁਸ਼ਨਾਈਆ। ਏਕਾ ਹੁਕਮ ਕਰੇ ਲਾਗੂ, ਧੁਰ ਫ਼ਰਮਾਨਾ ਆਪ ਸਮਝਾਈਆ। ਜਨ ਭਗਤਾਂ ਨਾਲ ਮਿਲਾਏ ਬਾਜ਼ੂ, ਬਾਜ਼ਾਂ ਵਾਲਾ ਜੋੜ ਜੁੜਾਈਆ। ਸ੍ਰਿਸ਼ਟੀ ਤੋਲੇ ਨਾਮ ਕੰਡੇ ਤਰਾਜ਼ੂ, ਤ੍ਰੈਲੋਕੀ ਨਾਥ ਵੇਖ ਵਖਾਈਆ। ਧਰਨੀ ਕਹੇ ਮੇਰੇ ਪਰਮ ਪੁਰਖ ਮੇਰੀ ਇਹੋ ਆਰਜ਼ੂ, ਅਰਜ਼ ਦਿਆਂ ਜਣਾਈਆ। ਮੇਰਾ ਕਾਰਜ ਸਵਾਰ ਤੂੰ, ਤੁਧ ਬਿਨ ਅਵਰ ਨਾ ਕੋਇ ਦਸਾਈਆ। ਆਦਿ ਅੰਤ ਇਕ ਨਿਰੰਕਾਰ ਤੂੰ, ਨਿਰਵੈਰ ਤੇਰੀ ਵਡਿਆਈਆ। ਕੂੜੀ ਕਿਰਿਆ ਜਗਤ ਸ਼ਰਅ ਨਿਵਾਰ ਤੂੰ, ਤੂੰ ਮੇਰਾ ਮੈਂ ਤੇਰਾ ਇਕੋ ਰੰਗ ਵਖਾਈਆ। ਮੇਰੀ ਪੁਕਾਰ ਸਚ ਹੂ, ਨਾਅਰਾ ਹੱਕ ਖ਼ੁਦਾਈਆ। ਪਵਿੱਤਰ ਕਰਦੇ ਬੁਤ ਰੂਹ, ਰਹਿਬਰ ਨੂਰ ਇਲਾਹੀਆ। ਤੂੰ ਆਦਿ ਅੰਤ ਦਾ ਇਕੋ ਸਤਿਗੁਰੂ, ਸਾਹਿਬ ਤੇਰੀ ਵਡਿਆਈਆ। ਬਿਨ ਤੇਰੀ ਕਿਰਪਾ ਸਤਿਜੁਗ ਕਦੇ ਨਹੀਂ ਹੋਣਾ ਸ਼ੂਰੂ, ਸ਼ਰਅ ਸਕੇ ਨਾ ਕੋਇ ਬਦਲਾਈਆ। ਤੇਰਾ ਮੰਤਰ ਇਕੋ ਫੁਰੂ, ਫੁਰਨੇ ਸਭ ਦੇ ਦੇ ਉਲਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੀ ਧਾਰ ਸੱਚਾ ਸਤਿਗੁਰੂ, ਗੁਰੂ ਸ਼ਬਦ ਇਕ ਅਖਵਾਈਆ।
ਪਹਿਲੀ ਮੱਘਰ ਸ਼ਹਿਨਸ਼ਾਹੀ ਸੰਮਤ ੫ ਹਰਿ ਭਗਤ ਦਵਾਰ ਜੇਠੂਵਾਲ
ਸਚਖੰਡ ਦਵਾਰ ਖੇਲ ਸੂਰੇ ਸਰਬਗੇ, ਹਰਿ ਕਰਤਾ ਕਾਰ ਕਮਾਈਆ। ਵਿਸ਼ਨ ਬ੍ਰਹਮਾ ਸ਼ਿਵ ਨਿਰਗੁਣ ਧਾਰ ਆਓ ਅੱਗੇ, ਆਗਮਨ ਵਿਚ ਵੇਖੋ ਬੇਪਰਵਾਹੀਆ। ਤੇਈ ਅਵਤਾਰ ਹੁਕਮ ਸੰਦੇਸ਼ੇ ਸੱਦੇ, ਸਦ ਭਾਵਨਾ ਫੋਲ ਫੁਲਾਈਆ। ਹਜ਼ਰਤ ਈਸਾ ਮੂਸਾ ਮੁਹੰਮਦ ਵੇਖੋ ਹੱਥ ਬੱਧੇ, ਸੱਯਦਾ ਸੀਸ ਜਗਦੀਸ ਝੁਕਾਈਆ। ਨਾਨਕ ਨਿਰਗੁਣ ਗੋਬਿੰਦ ਧਾਰ ਸਜੇ, ਸੂਰਬੀਰ ਸੁਲਤਾਨ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸ਼ਾ ਇਕ ਸੁਣਾਈਆ। ਵਿਸ਼ਨ ਬ੍ਰਹਮਾ ਸ਼ਿਵ ਮਾਰੋ ਝਾਕੀ, ਹਰਿ ਕਰਤਾ ਆਪ ਦ੍ਰਿੜਾਈਆ।
❋
❋
ਅਵਤਾਰ ਤਕੋ ਜਿਸਮ ਜ਼ਮੀਰ ਖ਼ਾਕੀ, ਤਨ ਮਾਟੀ ਫੋਲ ਫੁਲਾਈਆ। ਪੈਗ਼ੰਬਰ ਹਕੀਕੀ ਜਾਮ ਤਕੋ ਸਾਕੀ, ਸਾਖਿਆਤ ਦਏ ਦ੍ਰਿੜਾਈਆ। ਨਾਨਕ ਗੋਬਿੰਦ ਧਾਰ ਪੂਰੀ ਕਰੋ ਆਖੀ, ਆਖ਼ਰ ਬਿਨ ਅੱਖਰਾਂ ਇਕ ਜਣਾਈਆ। ਸਤਿ ਧਰਮ ਦਾ ਰਿਹਾ ਕੋਇ ਨਾ ਸਾਥੀ, ਸਗਲਾ ਸੰਗ ਨਾ ਕੋਇ ਨਿਭਾਈਆ। ਮੰਜ਼ਲ ਚੜ੍ਹੇ ਕੋਇ ਨਾ ਘਾਟੀ, ਸਚ ਦਵਾਰਾ ਸੋਭਾ ਕੋਇ ਨਾ ਪਾਈਆ। ਚਾਰੋਂ ਕੁੰਟ ਵੇਖੋ ਅੰਧੇਰੀ ਰਾਤੀ, ਨੂਰੀ ਚੰਦ ਨਾ ਕੋਇ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਕਰਤਾ ਅਗੰਮ ਅਥਾਹੀਆ। ਵਿਸ਼ਨ ਬ੍ਰਹਮਾ ਸ਼ਿਵ ਤਕੋ ਜਗ, ਸੋ ਪੁਰਖ ਨਿਰੰਜਣ ਆਪ ਦ੍ਰਿੜਾਈਆ। ਤੇਈ ਅਵਤਾਰ ਵੇਖੋ ਉਪਰ ਸ਼ਾਹ ਰਗ, ਹਰਿ ਪੁਰਖ ਨਿਰੰਜਣ ਰਿਹਾ ਸਮਝਾਈਆ। ਈਸਾ ਮੂਸਾ ਮੁਹੰਮਦ ਵੇਖੋ ਆਪਣੀ ਹੱਦ, ਏਕੰਕਾਰ ਰਿਹਾ ਸਮਝਾਈਆ। ਨਾਨਕ ਗੋਬਿੰਦ ਵੇਖੋ ਭੱਜ, ਆਦਿ ਨਿਰੰਜਣ ਨੂਰ ਕਰੇ ਰੁਸ਼ਨਾਈਆ। ਸ੍ਰਿਸ਼ਟੀ ਦ੍ਰਿਸ਼ਟੀ ਸ਼ਬਦ ਸੁਣੇ ਨਾ ਕੋਇ ਨਦ, ਅਬਿਨਾਸ਼ੀ ਕਰਤਾ ਰੰਗ ਨਾ ਕੋਇ ਰੰਗਾਈਆ। ਕੂੜ ਵਿਕਾਰ ਸਕੇ ਕੋਇ ਨਾ ਕਢ, ਸ੍ਰੀ ਭਗਵਾਨ ਮਿਲਣ ਕੋਇ ਨਾ ਆਈਆ। ਧੁਰ ਦਾ ਮਾਰਗ ਸਾਰੇ ਗਏ ਛਡ, ਪਾਰਬ੍ਰਹਮ ਬ੍ਰਹਮ ਰੰਗ ਨਾ ਕੋਇ ਰੰਗਾਈਆ। ਧਰਮ ਨਿਸ਼ਾਨਾ ਦੋ ਜਹਾਨਾਂ ਸਕੇ ਕੋਇ ਨਾ ਗੱਡ, ਕਿਰਿਆ ਕੂੜ ਨਾ ਕੋਇ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸ਼ਾ ਇਕ ਸੁਣਾਈਆ। ਸਚ ਸੰਦੇਸ਼ਾ ਸੁਣੋ ਅਗੰਮ ਅਥਾਹ, ਹਰਿ ਕਰਤਾ ਆਪ ਦ੍ਰਿੜਾਈਆ। ਵਿਸ਼ਨ ਬ੍ਰਹਮਾ ਸ਼ਿਵ ਵੇਖੋ ਨੈਣ ਉਠਾ, ਬਿਨ ਅੱਖਾਂ ਅੱਖ ਖੁਲ੍ਹਾਈਆ। ਤੇਈ ਅਵਤਾਰ ਧਰੋ ਧਿਆਂ, ਚਾਰੋ ਕੁੰਟ ਫੋਲ ਫੁਲਾਈਆ। ਹਜ਼ਰਤ ਈਸਾ ਮੂਸਾ ਮੁਹੰਮਦ ਵੇਖੋ ਮਿਹਰਵਾਂ, ਕੀ ਹੁਕਮੀ ਹੁਕਮ ਪਰਗਟਾਈਆ। ਨਾਨਕ ਗੋਬਿੰਦ ਦਿਉ ਜਣਾ, ਧੁਰ ਫ਼ਰਮਾਨਾ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਗੁਰ ਅਵਤਾਰ ਪੈਗ਼ੰਬਰ ਪ੍ਰਭ ਚਰਨ ਦਵਾਰ ਅਕੱਠੇ, ਹਰਿ ਕਰਤਾ ਆਪ ਸੁਹਾਈਆ। ਆਪਣੇ ਆਪਣੇ ਵੇਖੋ ਪਟੇ, ਪਟਨੇ ਵਾਲਾ ਨਾਲ ਮਿਲਾਈਆ। ਜਿਸ ਦੀਨ ਮਜ਼੍ਹਬ ਦੇ ਮੇਟਣੇ ਰੱਟੇ, ਰੱਟਾ ਕੂੜ ਦਏ ਗਵਾਈਆ। ਇਕੋ ਰੰਗ ਰੰਗਾਉਣਾ ਕਾਇਆ ਪੰਜ ਤਤ ਮੱਟੇ, ਰੂਪ ਅਨੂਪ ਇਕ ਦਰਸਾਈਆ। ਵਣਜਾਰਾ ਇਕ ਦੋ ਜਹਾਨਾਂ ਹੋਣਾ ਹੱਟੇ, ਨਵ ਸੱਤ ਵੇਖ ਵਖਾਈਆ। ਜਿਸ ਦਾ ਇਕੋ ਮੰਤਰ ਨਾਮ ਦੀਨ ਦੁਨੀ ਜਪੇ, ਜਗਜੀਵਣ ਦਾਤਾ ਦਏ ਵਡਿਆਈਆ। ਤ੍ਰੈਗੁਣ ਮਾਇਆ ਅਗਨੀ ਤਤ ਮੂਲ ਨਾ ਤਪੇ, ਅੰਮ੍ਰਿਤ ਮੇਘ ਇਕ ਬਰਸਾਈਆ। ਮਾਣ ਮਿਲਣਾ ਸਰਗੁਣ ਧਾਰ ਇਕ ਪੱਪੇ, ਪਾਰਬ੍ਰਹਮ ਪ੍ਰਭ ਆਪਣਾ ਪੜਦਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਪੁਰਖ ਅਕਾਲ ਕਹੇ ਗੁਰ ਅਵਤਾਰ ਪੈਗ਼ੰਬਰੋ ਇਕੋ ਕਰੋ ਧਿਆਨ, ਅਗੰਮ ਅਥਾਹ ਜਣਾਈਆ। ਕੀ ਪੇਸ਼ਤਰ ਕੀਤਾ ਬਿਆਨ, ਭਵਿਖਤਾਂ ਵਿਚ ਸੁਣਾਈਆ। ਕਲ ਕਲਕੀ ਹੋਏ ਮਿਹਰਵਾਨ, ਅਮਾਮ ਅਮਾਮਾ ਨੂਰ ਇਲਾਹੀਆ। ਨਿਰਗੁਣ ਨੂਰ ਜੋਤ ਜਗੇ ਮਹਾਨ, ਅੰਧ ਅੰਧੇਰਾ ਦਏ ਮਿਟਾਈਆ। ਸ਼ਬਦ ਨਾਦ ਧੁਨ ਧੁੰਨਕਾਨ, ਅਗੰਮ ਆਪ ਸੁਣਾਈਆ। ਕਲਜੁਗ ਕੂੜੀ ਕਿਰਿਆ ਮੇਟ ਤੁਫ਼ਾਨ, ਮਾਇਆ ਮਮਤਾ ਦਏ ਗਵਾਈਆ। ਸਚ ਸੰਦੇਸ਼ਾ ਦੇਵੇ ਦੋ ਜਹਾਨ, ਨਿਰਗੁਣ ਸਰਗੁਣ ਆਪ ਸਮਝਾਈਆ। ਸਦੀ ਚੌਧਵੀਂ ਬਦਲ ਦੇਵੇ ਵਿਧਾਨ, ਵਾਧਾ ਆਪਣੇ ਹੱਥ ਰਖਾਈਆ। ਲਹਿਣਾ ਪੂਰਾ ਕਰ ਕੇ ਕਾਹਨ, ਘਨਈਆ ਨਈਆ ਪਾਰ ਕਰਾਈਆ।
❋
❋
ਲੇਖਾ ਵੇਖ ਕੇ ਸੀਤਾ ਰਾਮ, ਸੁਰਤੀ ਸ਼ਬਦੀ ਵੰਡ ਵੰਡਾਈਆ। ਹੁਕਮ ਸੰਦੇਸ਼ਾ ਦੇ ਅਗੰਮ ਪੈਗ਼ਾਮ, ਬਿਨ ਅਲਿਫ਼ ਯੇ ਕਰੇ ਪੜ੍ਹਾਈਆ। ਝਗੜਾ ਮੇਟ ਦੀਨ ਦੁਨੀ ਤਮਾਮ, ਤਮਅ ਤਮੰਨਾ ਦਏ ਗਵਾਈਆ। ਹਉਮੇ ਹੰਗਤਾ ਕਲਜੁਗ ਰਹਿਣ ਨਾ ਦੇਵੇ ਹਰਾਮ, ਬੇਈਮਾਨ ਬੇਵਾ ਰੂਪ ਚਾਰੋਂ ਕੁੰਟ ਦਏ ਖਪਾਈਆ। ਸ਼ਰਅ ਛੁਰੀ ਨਾ ਰਹੇ ਸ਼ੈਤਾਨ, ਸ਼ਰੀਅਤ ਵੰਡ ਨਾ ਕੋਇ ਵੰਡਾਈਆ। ਪਰਗਟ ਹੋ ਕੇ ਜੋਧਾ ਸੂਰਬੀਰ ਬਲਵਾਨ, ਮਰਦ ਮਰਦਾਨ ਆਪਣੀ ਕਾਰ ਕਮਾਈਆ। ਗੁਰ ਅਵਤਾਰ ਪੈਗ਼ੰਬਰ ਜਿਸ ਨੂੰ ਸੀਸ ਝੁਕਾਣ, ਝੁਕ ਝੁਕ ਲਾਗਣ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਪੁਰਖ ਅਕਾਲ ਕਹੇ ਸਾਰੇ ਵੇਖੋ ਅੱਗਾ, ਪਿੱਛਾ ਨਜ਼ਰ ਕੋਇ ਨਾ ਆਈਆ। ਨੌਂ ਖੰਡ ਪ੍ਰਿਥਮੀ ਕਿਹੜੀ ਪਵਿੱਤਰ ਜਗਹ, ਪਾਕ ਪਵਿਤ ਕਵਣ ਸਮਝਾਈਆ। ਕਿਸ ਗ੍ਰਹਿ ਮੰਦਰ ਦੇਵੇ ਸੱਦਾ, ਪ੍ਰੇਮ ਪ੍ਰੀਤੀ ਮੰਗ ਮੰਗਾਈਆ। ਨੌਂ ਖੰਡ ਪ੍ਰਿਥਮੀ ਸੱਤ ਦੀਪ ਧਾਮ ਕਿਹੜਾ ਲੱਭਾ, ਲਾਭਦਾਇਕ ਦਿਓ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧਰਮ ਦੀ ਧਾਰ ਇਕ ਜਣਾਈਆ। ਗੁਰ ਅਵਤਾਰ ਪੈਗ਼ੰਬਰੋ ਵੇਖੋ ਦੀਨ ਦੁਨੀ ਦੀ ਧਾਰ, ਲੱਖ ਚੁਰਾਸੀ ਫੋਲ ਫੁਲਾਈਆ। ਸਤਿ ਰਿਹਾ ਨਾ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਲਓ ਅੰਗੜਾਈਆ। ਕਿਉਂ ਸ੍ਰਿਸ਼ਟੀ ਦ੍ਰਿਸ਼ਟੀ ਹੋਈ ਖ਼ੁਆਰ, ਕਾਮ ਕਰੋਧ ਲੋਭ ਮੋਹ ਹੰਕਾਰ ਹਲਕਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਸਕੇ ਨਾ ਕੋਇ ਵਿਚਾਰ, ਖਾਣੀ ਬਾਣੀ ਰੰਗ ਨਾ ਕੋਇ ਰੰਗਾਈਆ। ਨਵ ਸੱਤ ਧੂੰਆਂਧਾਰ, ਨੂਰੀ ਚੰਦ ਨਾ ਕੋਇ ਚਮਕਾਈਆ। ਮੁਰੀਦ ਮੁਰਸ਼ਦ ਕਰੇ ਨਾ ਕੋਇ ਪਿਆਰ, ਚੇਲਾ ਗੁਰ ਰੰਗ ਨਾ ਕੋਇ ਸਮਾਈਆ। ਸਾਰੇ ਵੇਖੋ ਨਿਗਾਹ ਮਾਰ, ਨਿਗਾਹਬਾਨ ਰਿਹਾ ਸਮਝਾਈਆ। ਕਿਸੇ ਦਾ ਰਿਹਾ ਨਾ ਕੁਛ ਅਖਤਿਆਰ, ਭੈ ਭਾਉ ਨਾ ਕੋਇ ਸਮਝਾਈਆ। ਜਿਹੜੇ ਦੀਨਾਂ ਮਜ਼੍ਹਬਾਂ ਦੇ ਮੁਖਤਿਆਰ, ਮੁਖਤਾਰਨਾਮੇ ਲਓ ਉਠਾਈਆ। ਧਰਤੀ ਰੋਵੇ ਨਾਲ ਭਾਰ, ਪਾਪਾਂ ਭਰੀ ਰਹੀ ਕੁਰਲਾਈਆ। ਕਿਰਪਾ ਕਰ ਹਰਿ ਨਿਰੰਕਾਰ, ਨਿਰਵੈਰ ਤੇਰੀ ਸਰਨਾਈਆ। ਕਲ ਕਲਕੀ ਹੋ ਤਿਆਰ, ਕਲ ਕਲੇਸ਼ ਦਏ ਮਿਟਾਈਆ। ਮਾਇਆ ਮਮਤਾ ਮੋਹ ਕਰ ਗ੍ਰਿਫ਼ਤਾਰ, ਬਚਿਆ ਰਹਿਣ ਕੋਇ ਨਾ ਪਾਈਆ। ਤੇਰੇ ਨਾਮ ਦਾ ਹੋਵੇ ਇਕ ਜੈਕਾਰ, ਜੈ ਜੈਕਾਰ ਕਰੇ ਲੋਕਾਈਆ। ਇਕੋ ਚਰਨ ਹੋਵੇ ਨਿਮਸਕਾਰ, ਡੰਡਾਵਤ ਬੰਦਨਾ ਸੱਯਦਾ ਸੀਸ ਝੁਕੇ ਸਰਬ ਲੋਕਾਈਆ। ਇਕੋ ਹੋਵੇ ਮੰਦਰ ਦਵਾਰ, ਇਕੋ ਇਸ਼ਟ ਵੱਜੇ ਵਧਾਈਆ। ਇਕੋ ਤਖ਼ਤ ਸੋਹੇ ਸੱਚੀ ਸਰਕਾਰ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਇਕੋ ਸੋਭਾ ਪਾਈਆ। ਇਕ ਗੁਰੂ ਗੁਰਦੇਵ ਇਸ਼ਟ ਹੋਵੇ ਇਕ ਹੋਵੇ ਜੈਕਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਮਿਹਰ ਨਜ਼ਰ ਇਕ ਉਠਾਈਆ। ਉਧਰੋਂ ਕਲਜੁਗ ਆ ਗਿਆ ਪੁਰਖ ਅਕਾਲ ਨੂੰ ਕਹੇ ਸਲਾਮ, ਨਮਸਤੇ ਤੇਰੀ ਸਰਨਾਈਆ। ਨਿਰਗੁਣ ਧਾਰ ਜੋਤ ਅਮਾਮ, ਨਿਰਵੈਰ ਤੇਰੀ ਵਡਿਆਈਆ। ਮੈਂ ਤੇਰਾ ਸੁਤ ਬਲਵਾਨ, ਜੋਧਾ ਇਕ ਅਖਵਾਈਆ। ਜਿਸ ਨੇ ਘਰ ਘਰ ਵਾੜਿਆ ਹਰਾਮ, ਪੰਜ ਤਤ ਚੋਲਾ ਬਚਿਆ ਰਹਿਣ ਕੋਇ ਨਾ ਪਾਈਆ। ਤੇਰੇ ਅਵਤਾਰ ਪੈਗ਼ੰਬਰ ਕਰ ਨਾ ਸਕੇ ਇੰਤਜ਼ਾਮ, ਬੰਦੋਬਸਤ ਨਾ ਕੋਇ ਰਖਾਈਆ। ਮੈਂ ਕਲਮੇ ਵਾਲੇ ਕੀਤੇ ਸ਼ੈਤਾਨ, ਮੁੱਲਾ ਸ਼ੇਖ਼ ਕਾਮ ਕਰੋਧ ਹਲਕਾਈਆ। ਕੂੜ ਵਾਸਨਾ ਕੀਤੇ ਗ਼ੁਲਾਮ, ਸ਼ਰਅ ਜ਼ੰਜੀਰ ਨਾ ਕੋਇ ਕਟਾਈਆ। ਮੇਰੇ ਮਾਲਕ ਮੇਰੇ ਸਾਹਿਬ ਕੁਛ ਮੈਨੂੰ ਦੇ ਇਨਾਮ, ਦਰ ਤੇਰੇ ਝੋਲੀ ਡਾਹੀਆ।
❋
❋
ਤੇਰਾ ਨਾਮ ਕੀਤਾ ਬਦਨਾਮ, ਬਦੀਆਂ ਵਿਚ ਲੋਕਾਈਆ। ਮੈਂ ਢੰਡੋਰਾ ਦੇਂਦਾ ਸ਼ਰੇਆਮ, ਚਾਰੋਂ ਕੁੰਟ ਸੁਣਾਈਆ। ਸੂਰਬੀਰ ਬਣ ਕੇ ਪਹਿਲਵਾਨ, ਉੱਤਰ ਪੂਰਬ ਪੱਛਮ ਦੱਖਣ ਭੱਜਾਂ ਚਾਈਂ ਚਾਈਂਆ। ਸਤਿ ਧਰਮ ਦਾ ਰਹਿਣ ਨਹੀਂ ਦਿਤਾ ਸੀਤਾ ਰਾਮ, ਸੁਰਤੀ ਸ਼ਬਦ ਨਾ ਕੋਇ ਮਿਲਾਈਆ। ਮਾਣ ਰਿਹਾ ਨਾ ਰਾਧਾ ਕਾਹਨ, ਬੰਸਰੀ ਨਾਮ ਧੁਨ ਨਾ ਕੋਇ ਸੁਣਾਈਆ। ਅੱਲਾ ਦਾ ਦੇਵੇ ਨਾ ਕੋਇ ਪੈਗ਼ਾਮ, ਸੱਯਦਾ ਸੀਸ ਨਾ ਕੋਇ ਝੁਕਾਈਆ। ਹਿਰਦੇ ਰਿਹਾ ਨਾ ਕਿਸੇ ਸਤਿਨਾਮ, ਵਾਹਿਗੁਰੂ ਤੇਰਾ ਜਾਪ ਗਏ ਭੁਲਾਈਆ। ਸਾਰੀ ਸ੍ਰਿਸ਼ਟੀ ਵੇਖ ਤਮਾਮ, ਤਮਾ ਵਿਚ ਹਲਕਾਈਆ। ਮੈਂ ਪੁਰਖ ਅਕਾਲ ਤੇਰੇ ਚਰਨ ਕਰਾਂ ਪਰਨਾਮ, ਨਿਉਂ ਨਿਉਂ ਲਾਗਾਂ ਪਾਈਆ। ਮੈਂ ਤੇਰਾ ਸੁਤ ਨੌਜਵਾਨ, ਡੰਕਾ ਕੂੜ ਦਿਤਾ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਕਲਜੁਗ ਕਹੇ ਪ੍ਰਭੂ ਮੈਂ ਤੇਰਾ ਸੁਤ ਦੁਲਾਰਾ ਨੱਢਾ, ਨੌਜਵਾਨ ਨਜ਼ਰੀ ਆਈਆ। ਮੈਂ ਕੂੜ ਨਿਸ਼ਾਨਾ ਗੱਡਾ, ਚਾਰੋਂ ਕੁੰਟ ਦਿਆਂ ਵਖਾਈਆ। ਮੰਦਰ ਮਸਜਿਦ ਸ਼ਿਵਦਵਾਲੇ ਮੇਰਾ ਅੱਡਾ, ਮਾਇਆ ਮਮਤਾ ਵਿਚ ਹਲਕਾਈਆ। ਮੇਰੇ ਉਤੇ ਨਹੀਂ ਕਿਸੇ ਦਾ ਦੱਬਾ, ਮੈਂ ਸਾਰੇ ਲਏ ਡਰਾਈਆ। ਅਵਤਾਰ ਪੈਗ਼ੰਬਰ ਕੋਈ ਨਹੀਂ ਛੱਡਾ, ਗੁਰੂਆਂ ਨਾਲ ਕੀਤੀ ਲੜਾਈਆ। ਮੇਰਾ ਖੇਲ ਵੇਖ ਲੈ ਹੱਬਾ, ਹਮ ਸਾਜਣ ਪੜਦਾ ਲਾਹੀਆ। ਮੇਰੇ ਵਰਗਾ ਸੁਤ ਦੁਲਾਰਾ ਅੱਗੇ ਕੋਈ ਨਹੀਂ ਵਧਾ, ਲਾਇਕ ਨਜ਼ਰ ਕੋਇ ਨਾ ਆਈਆ। ਮੈਂ ਪਵਿੱਤਰ ਰਹਿਣ ਨਹੀਂ ਦਿਤੀ ਕੋਈ ਜਗ੍ਹਾ, ਤੀਰਥ ਤਟ ਰਹੇ ਕੁਰਲਾਈਆ। ਦੀਨ ਮਜ਼੍ਹਬ ਬਣਾ ਕੇ ਹੱਦਾ, ਤੇਰੇ ਤੇਰੇ ਨਾਲ ਦਿਤੇ ਲੜਾਈਆ। ਚੌਧਵੀਂ ਸਦੀ ਚੌਦਾਂ ਤਬਕ ਵਜਾਉਣਾ ਡੱਗਾ, ਡੌਰੂ ਤੇਰਾ ਦੇਣਾ ਸੁਣਾਈਆ। ਕਲਜੁਗ ਕੂੜੀ ਕਿਰਿਆ ਫੜ ਕੇ ਡੱਬਾ, ਨਿਰਗੁਣ ਸਰਗੁਣ ਦੇਣਾ ਖੜਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਆਸ ਰਖਾਈਆ। ਕਲਜੁਗ ਕਹੇ ਪ੍ਰਭੂ ਮੇਰੀ ਖੇਲ ਰੁਹਾਨੀ, ਰੂਹ ਬੁਤ ਜਣਾਈਆ। ਸਭ ਦੇ ਅੰਦਰ ਵਾੜ ਕੇ ਬੇਈਮਾਨੀ, ਧਰਮ ਦੀ ਧਾਰ ਦਿਤੀ ਭੁਲਾਈਆ। ਸ਼ਰਅ ਜ਼ੰਜੀਰ ਜਣਾ ਜਗਤ ਸ਼ੈਤਾਨੀ, ਸ਼ਾਹ ਦਿਤੇ ਲੜਾਈਆ। ਸਾਚਾ ਰਹਿਣ ਦਿਤਾ ਨਹੀਂ ਕੋਈ ਦਾਨੀ, ਲੋਭ ਲਾਲਚ ਵਿਚ ਸਰਬ ਹਲਕਾਈਆ। ਪਰ ਇਕ ਡਰ ਆਇਆ ਜੇਹੜੀ ਗੋਬਿੰਦ ਬੱਚਿਆਂ ਦਿਤੀ ਕੁਰਬਾਨੀ, ਬਾਲੇ ਨੀਹਾਂ ਹੇਠ ਦਬਾਈਆ। ਮੇਰੇ ਸੀਨੇ ਲੱਗੀ ਕਾਨੀ, ਤੀਰ ਅਣਿਆਲਾ ਦਿਤਾ ਚਲਾਈਆ। ਮੈਨੂੰ ਉਸ ਦਾ ਦਿਸੇ ਕੋਇ ਨਾ ਸਾਨੀ, ਸਾਹਿਬ ਤੇਰੀ ਬੇਪਰਵਾਹੀਆ। ਮੈਂ ਹੈਰਾਨ ਹੋ ਗਿਆ ਕਲਜੁਗ ਕਹੇ ਜਿਸ ਜੁਝਾਰ ਨੂੰ ਦਿਤਾ ਨਾ ਪਾਣੀ, ਖ਼ਾਲੀ ਪਿੱਠ ਭਵਾਈਆ। ਮਾਛੂਵਾੜੇ ਦੀ ਸੇਜ ਮਾਣੀ, ਸੱਥਰ ਯਾਰ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਆਸ ਰਖਾਈਆ। ਪੁਰਖ ਅਕਾਲ ਕਹੇ ਕਲਜੁਗ ਉਹ ਵੇਖ ਗੋਬਿੰਦ ਆਇਆ, ਸੂਰਬੀਰ ਸੋਭਾ ਪਾਈਆ। ਜਿਸ ਦੇ ਭੈ ਵਿਚ ਭੱਜੇ ਤ੍ਰੈਗੁਣ ਮਾਇਆ, ਤ੍ਰੈਲੋਕੀ ਨਾਥ ਬੈਠੇ ਸੀਸ ਨਿਵਾਈਆ। ਜਿਸ ਦੀ ਪੰਜ ਤਤ ਨਹੀਂ ਕਾਇਆ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਜਿਸ ਦਾ ਮਾਲਕ ਬੇਪਰਵਾਹਿਆ, ਬੇਪਰਵਾਹੀ ਵਿਚ ਸਮਾਈਆ। ਸ਼ਬਦੀ ਧਾਰ ਰੂਪ ਧਰਾਇਆ, ਧਰਨੀ ਧਰਤ ਧਵਲ ਵੱਜੀ ਵਧਾਈਆ। ਜਿਸ ਨੇ ਇਕੋ ਢੋਲਾ ਗਾਇਆ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਈਆ। ਜਿਸ ਦੀ ਸਭ ਦੇ ਉਪਰ ਛਾਇਆ, ਸਿਰ ਸਕੇ ਨਾ ਕੋਇ ਉਠਾਈਆ। ਜਿਸ ਦੇ ਸਰੋਵਰ ਤੀਰਥ ਜਗਤ ਨਹਾਇਆ, ਤਟ ਕਿਨਾਰੇ ਪੰਧ ਮੁਕਾਈਆ।
❋
❋
ਜਿਸ ਨੂੰ ਵਾਹਵਾ ਕਰਕੇ ਸਭ ਨੇ ਗਾਇਆ, ਵਾਹਿਗੁਰੂ ਤੇਰਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਕਲਜੁਗ ਕਹੇ ਪ੍ਰਭੂ ਇਹ ਤੇਰਾ ਗੋਬਿੰਦ ਸੂਰਾ, ਸੂਰਬੀਰ ਨਜ਼ਰੀ ਆਈਆ। ਜੋਤੀ ਜੋਤ ਅਗੰਮੀ ਨੂਰਾ, ਨੂਰ ਨੁਰਾਨਾ ਡਗਮਗਾਈਆ। ਸ਼ਬਦ ਅਨਾਦ ਅਨਾਦੀ ਤੂਰਾ, ਤੁਰੀਆ ਤੋਂ ਪਰੇ ਕਰੇ ਪੜ੍ਹਾਈਆ। ਨਿਰਗੁਣ ਸਰਗੁਣ ਸਰਬ ਕਲਾ ਭਰਪੂਰਾ, ਭਰਪੂਰ ਰਿਹਾ ਸਰਬ ਠਾਂਈਆ। ਆਦਿ ਜੁਗਾਦੀ ਹਾਜ਼ਰ ਹਜ਼ੂਰਾ, ਹਜ਼ਰਤਾਂ ਤੋਂ ਪਰੇ ਕਰ ਪੜ੍ਹਾਈਆ। ਕਲਜੁਗ ਕੂੜੀ ਕਿਰਿਆ ਹੂੰਝੇ ਕੂੜਾ, ਮਾਇਆ ਮਮਤਾ ਮੋਹ ਗਵਾਈਆ। ਗੁਰਮੁਖਾਂ ਦੇ ਕੇ ਚਰਨ ਧੂੜਾ, ਟਿੱਕੇ ਮਸਤਕ ਨਾਮ ਰਮਾਈਆ। ਚਤੁਰ ਸੁਘੜ ਬਣਾ ਕੇ ਮੂਰਖ ਮੂੜ੍ਹਾ, ਹੰਸ ਕਾਗ ਰੂਪ ਜਣਾਈਆ। ਪੰਧ ਮੁਕਾ ਕੇ ਨੇੜਾ ਦੂਰਾ, ਘਰ ਘਰ ਵਿਚ ਰਿਹਾ ਜਣਾਈਆ। ਤੇਰਾ ਨਾਮ ਕਰ ਮਸ਼ਹੂਰਾ, ਮਸ਼ਵਰਾ ਤੇਰੇ ਨਾਲ ਰਖਾਈਆ। ਜਿਸ ਦਾ ਬਚਨ ਨਾ ਹੋਵੇ ਅਧੂਰਾ, ਧੁਰ ਦੇ ਹੁਕਮ ਨਾਲ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਗੋਬਿੰਦ ਕਹੇ ਕਲਜੁਗ ਆਹ ਵੇਖ ਮੇਰੀ ਖੜਗ, ਖੰਡਾ ਨਾਮ ਚਮਕਾਈਆ। ਵੇਖ ਖੇਲ ਨਧੜਕ, ਹੌਸਲਾ ਨਾਲ ਵਧਾਈਆ। ਸਦੀ ਚੌਧਵੀਂ ਰਹਿਣ ਨਹੀਂ ਦੇਣੀ ਰੜਕ, ਚੌਦਾਂ ਤਬਕਾਂ ਵੇਖਾਂ ਚਾਈਂ ਚਾਈਂਆ। ਦੀਨ ਦੁਨੀ ਦੀ ਮੇਟਣੀ ਭੜਕ, ਮਾਇਆ ਮਮਤਾ ਮੋਹ ਮਿਟਾਈਆ। ਪੁਰਖ ਅਕਾਲ ਦੀਨ ਦਿਆਲ ਮੇਰੀ ਪੂਰੀ ਕਰਨੀ ਸ਼ਰਤ, ਸ਼ਰਅ ਕੂੜ ਦੇਣੀ ਬਦਲਾਈਆ। ਜੋ ਵਾਇਦਾ ਕੀਤਾ ਉਤੇ ਅਰਸ਼, ਫ਼ਰਸ਼ ਵੇਖੇ ਚਾਈਂ ਚਾਈਂਆ। ਦੋਹਾਂ ਦੀ ਇਕੋ ਜੇਹੀ ਗ਼ਰਜ਼, ਦੂਜੀ ਵੰਡ ਨਾ ਕੋਇ ਵੰਡਾਈਆ। ਜੋਧਾ ਸੂਰਬੀਰ ਬਣਾ ਕੇ ਮਰਦਾਨਾ ਮਰਦ, ਨਿਰਗੁਣ ਨੂਰ ਲਏ ਚਮਕਾਈਆ। ਸਭ ਦੀ ਪੂਰੀ ਕਰੇ ਕੀਤੀ ਅਰਜ਼, ਆਰਜ਼ੂ ਵੇਖੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਕਲਜੁਗ ਕਹੇ ਗੋਬਿੰਦ ਮੈਂ ਵੇਖਿਆ ਤੇਰਾ ਖੰਡਾ, ਦੋ ਧਾਰਾ ਨਜ਼ਰੀ ਆਈਆ। ਭੈ ਦੇਵੇ ਬ੍ਰਹਿਮੰਡਾ, ਬ੍ਰਹਿਮੰਡ ਰਿਹਾ ਕੁਰਲਾਈਆ। ਝਗੜਾ ਮੁਕਾਵੇ ਜੇਰਜ ਅੰਡਾ, ਉਤਭੁਜ ਸੇਤਜ ਡੇਰਾ ਲਾਈਆ। ਕੂੜੀ ਕਿਰਿਆ ਮੇਟੇ ਹੱਦਾ, ਹਦੂਦ ਇਕੋ ਇਕ ਵਖਾਈਆ। ਨਵ ਸੱਤ ਦੇਵੇ ਸੱਦਾ, ਹੁਕਮ ਸੰਦੇਸ਼ਾ ਅਗੰਮ ਅਥਾਹੀਆ। ਜਿਸ ਦੇ ਨਾਲ ਵਿਸ਼ਨ ਬ੍ਰਹਮਾ ਸ਼ਿਵ ਆਵੇ ਭੱਜਾ, ਨਿਰਗੁਣ ਬਣ ਕੇ ਪਾਂਧੀ ਰਾਹੀਆ। ਤੇਈ ਅਵਤਾਰ ਹੋਵੇ ਖੱਬਾ ਸੱਜਾ, ਰਾਮ ਕ੍ਰਿਸ਼ਨ ਰੰਗ ਰੰਗਾਈਆ। ਈਸਾ ਮੂਸਾ ਮੁਹੰਮਦ ਹੋਵੇ ਬੱਝਾ, ਨਾਤਾ ਸਕੇ ਨਾ ਕੋਇ ਤੁੜਾਈਆ। ਤੇਰਾ ਖੇਲ ਸੂਰੇ ਸਰਬੰਗਾ, ਦੋ ਜਹਾਨ ਵੇਖਣ ਚਾਈਂ ਚਾਈਂਆ। ਕਲਜੁਗ ਸਿਰੋਂ ਆਵੇ ਨੰਗਾ, ਓਢਣ ਸੀਸ ਨਾ ਕੋਇ ਰਖਾਈਆ। ਧਰਮ ਤੇਰੇ ਦਵਾਰੇ ਮੰਗਾ, ਦਰ ਤੇਰੇ ਵਾਸਤਾ ਪਾਈਆ। ਤੇਰਾ ਇਕੋ ਸੁਤ ਦੁਲਾਰਾ ਚੰਗਾ, ਚਾਰ ਵਰਨ ਜਿਸ ਦੀ ਸਰਨਾਈਆ। ਲੇਖਾ ਰਹੇ ਨਾ ਕਿਸੇ ਪੰਡਾ, ਮੁੱਲਾ ਸ਼ੇਖ਼ ਨਾ ਵੰਡ ਵੰਡਾਈਆ। ਸਤਿ ਧਰਮ ਦਾ ਸਤਿ ਦੇਣਾ ਅਨੰਦਾ, ਅਨੰਦ ਪੁਰ ਵਾਲੇ ਅਨੰਦ ਅਨੰਦ ਵਿਚੋਂ ਪਰਗਟਾਈਆ। ਸਭ ਦੀ ਟੁੱਟੀ ਪਾਉਣੀ ਗੰਢਾ, ਗੰਢਣਹਾਰ ਜੋੜ ਜੁੜਾਈਆ। ਕਲਜੁਗ ਕੂੜਾ ਮੇਟਣਾ ਗੰਦਾ, ਸਤਿਜੁਗ ਸਚ ਧਰਮ ਵਰਤਾਈਆ। ਗੁਰਮੁਖ ਨੇਤਰਹੀਣ ਰਹੇ ਕੋਇ ਨਾ ਅੰਧਾ, ਨਿਜ ਨੇਤਰ ਲੋਚਣ ਨੈਣ ਨਾ ਕੋਇ ਖੁਲ੍ਹਾਈਆ। ਅੰਮ੍ਰਿਤ ਰਸ ਦੇਣਾ ਠੰਡਾ, ਨਿਝਰ ਝਿਰਨਾ ਬੂੰਦ ਸਵਾਂਤੀ ਕਵਲ ਨਾਭ ਟਪਕਾਈਆ। ਜੋ ਲੇਖਾ ਦੱਸਿਆ ਗੋਬਿੰਦ ਵੈਰਾਗੀ ਬੰਦਾ, ਬਿਨ ਭਜਨ ਬੰਦਗੀ
❋
❋
ਆਪ ਦ੍ਰਿੜਾਈਆ। ਪੁਰਖ ਅਕਾਲ ਚਾੜ੍ਹਨਾ ਨੂਰੀ ਚੰਦਾ, ਚੰਦ ਚਾਂਦਨਾ ਕਰ ਰੁਸ਼ਨਾਈਆ। ਜਿਸ ਵੇਲੇ ਮੁਹੰਮਦ ਵੇਲਾ ਲੰਘਾ, ਸਦੀ ਚੌਧਵੀਂ ਰੋਵੇ ਮਾਰੇ ਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਕਲਜੁਗ ਕਹੇ ਮੈਂ ਵੇਖੀ ਅਗੰਮ ਕਿਤਾਬ, ਬਿਨ ਹਰਫ਼ ਹਰੂਫ਼ ਪੜ੍ਹਾਈਆ। ਜਿਸ ਦੇ ਵਿਚ ਜੁਗ ਚੌਕੜੀ ਹਿਸਾਬ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਹਿੱਸੇ ਵੰਡ ਵੰਡਾਈਆ। ਉਸ ਦਾ ਲੇਖਾ ਨਹੀਂ ਕੋਈ ਅੱਖਰਾਂ ਵਿਚ ਕਾਵਿ, ਕਵਿਤਾ ਰੂਪ ਨਾ ਕੋਇ ਜਣਾਈਆ। ਸਿਫ਼ਤਾਂ ਵਾਲਾ ਨਹੀਂ ਕੋਈ ਨਾਮ, ਮਹਿੰਮਾ ਵਾਲੀ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਦਾਤਾ ਬੇਪਰਵਾਹੀਆ। ਕਲਜੁਗ ਕਹੇ ਉਸ ਦਾ ਲੇਖਾ ਅਗੰਮ ਅਥਾਹ, ਹਰਿ ਕਰਤਾ ਆਪ ਦ੍ਰਿੜਾਈਆ। ਸਦੀ ਚੌਧਵੀਂ ਅੰਤਮ ਖੇਲ ਬੇਪਰਵਾਹ, ਪਾਰਬ੍ਰਹਮ ਪਰਵਰਦਿਗਾਰ ਆਪ ਕਰਾਈਆ। ਜਿਸ ਨੂੰ ਕਹਿੰਦੇ ਜਲਵਾਗਰ ਖ਼ੁਦਾ, ਨੂਰ ਨੁਰਾਨਾ ਡਗਮਗਾਈਆ। ਅਮਾਮ ਅਮਾਮਾ ਆਵੇ ਵੇਸ ਵਟਾ, ਜੋਤੀ ਜਾਤਾ ਪੁਰਖ ਬਿਧਾਤਾ ਆਪਣਾ ਖੇਲ ਖਿਲਾਈਆ। ਜਿਸ ਦੀ ਸਮਝੇ ਸਮਝ ਕੋਇ ਨਾ ਰਾ, ਰਹਿਮਤ ਵਿਚ ਆਪਣੀ ਕਾਰ ਕਮਾਈਆ। ਉਹ ਲਹਿਣਾ ਦੇਣਾ ਲੇਖਾ ਜਾਣੇ ਥਾਉਂ ਥਾਂ, ਥਾਨ ਥਨੰਤਰ ਖੋਜ ਖੁਜਾਈਆ। ਜਿਸ ਝਗੜਾ ਮਿਟਾਉਣਾ ਸੂਰ ਗਾਂ, ਸਤਿ ਦਾ ਧਰਮ ਧਰਮ ਇਕ ਵਖਾਈਆ। ਇਕ ਜਪਾਉਣਾ ਨਾਂ, ਨਾਉਂ ਨਿਰੰਕਾਰਾ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਕਲਜੁਗ ਕਹੇ ਮੈਂ ਵੇਖਿਆ ਖੇਲ ਅਪਾਰਾ, ਅਪਰੰਪਰ ਦਿਤਾ ਵਖਾਈਆ। ਜਿਸ ਵੇਲੇ ਤੇਰੇ ਵਿਚ ਹੋਇਆ ਧੂੰਆਂਧਾਰਾ, ਸਚ ਚੰਦ ਨਾ ਕੋਇ ਚਮਕਾਈਆ। ਮਾਣ ਰਿਹਾ ਨਾ ਪੈਗ਼ੰਬਰ ਗੁਰ ਅਵਤਾਰਾ, ਤਰਾ ਤਰਾ ਨਾਲ ਲੜਾਈਆ। ਪਿਤਾ ਪੂਤ ਨਾ ਕਰੇ ਪਿਆਰਾ, ਮਾਤ ਗੋਦ ਨਾ ਕੋਇ ਸੁਹਾਈਆ। ਸਤਿ ਧਰਮ ਦਾ ਕਾਇਮ ਰਿਹਾ ਨਾ ਕੋਇ ਦਵਾਰਾ, ਦੁਰਗਾ ਇਸ਼ਟ ਇਸ਼ਟ ਕੁਰਲਾਈਆ। ਅਠ ਸਠ ਤੀਰਥ ਰੋਵੇ ਵਹਿਣ ਵਹਾਵੇ ਧਾਰਾ, ਗੰਗਾ ਗੋਦਾਵਰੀ ਜਮਨਾ ਸੁਰਸਤੀ ਮੀਢੀ ਸੀਸ ਨਾ ਕੋਇ ਗੁੰਦਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਖਾਣੀ ਬਾਣੀ ਪੜ੍ਹ ਪੜ੍ਹ ਥੱਕੇ ਸੰਸਾਰਾ, ਸੁਰਤੀ ਸ਼ਬਦ ਨਾ ਕੋਇ ਜੁੜਾਈਆ। ਨੂਰੀ ਚੰਦ ਨਿਰਗੁਣ ਜੋਤ ਨਾ ਕੋਇ ਚਮਤਕਾਰਾ, ਅੰਧ ਅੰਧੇਰ ਨਾ ਕੋਇ ਮਿਟਾਈਆ। ਸ਼ਬਦ ਨਾਦ ਧੁਨ ਸੁਣੇ ਨਾ ਕੋਇ ਧੁਨਕਾਰਾ, ਅਨਹਦ ਨਾਦੀ ਨਾਦ ਨਾ ਕੋਇ ਸ਼ਨਵਾਈਆ। ਉਸ ਵੇਲੇ ਪੁਰਖ ਅਕਾਲ ਆਉਣਾ ਚੌਵੀਆਂ ਅਵਤਾਰਾ, ਜਿਸ ਨੂੰ ਜਨਮੇ ਕੋਇ ਨਾ ਮਾਈਆ। ਨਾਦ ਸ਼ਬਦ ਸਤਿਗੁਰੂ ਗੋਬਿੰਦ ਹੋਣਾ ਦੁਲਾਰਾ, ਦੂਲ੍ਹਾ ਧੁਰ ਦਾ ਸੋਭਾ ਪਾਈਆ। ਨਾਮ ਖੰਡਾ ਲੈ ਦੋ ਧਾਰਾ, ਦੁਹਰੀ ਕਾਰ ਕਮਾਈਆ। ਗੁਰਮੁਖਾਂ ਕਰੇ ਪਿਆਰਾ, ਮਨਮੁਖਾਂ ਦਏ ਸਜ਼ਾਈਆ। ਜ਼ਾਹਰਾ ਜ਼ਹੂਰ ਹੋਵੇ ਵਿਚ ਸੰਸਾਰਾ, ਸੰਸਾਰੀ ਭੰਡਾਰੀ ਸੰਘਾਰੀ ਵੇਖਣ ਚਾਈਂ ਚਾਈਂਆ। ਜਿਸ ਨੇ ਦੀਨ ਦੁਨੀ ਦੀ ਬਦਲ ਦੇਣੀ ਧਾਰਾ, ਧਰਨੀ ਧਰਤ ਧਵਲ ਧੌਲ ਇਕੋ ਡੰਕ ਵਜਾਈਆ। ਕਲਜੁਗ ਕਹੇ ਮੈਂ ਕਰਾਂ ਨਿਮਸਕਾਰਾ, ਨਿਉਂ ਨਿਉਂ ਲਾਗਾਂ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਦਾ ਹੁਕਮ ਇਕ ਸੁਣਾਈਆ। ਕਲਜੁਗ ਕਹੇ ਕਿਤਾਬਾਂ ਵਿਚ ਲੇਖਾ ਲਿਖਿਆ ਉਹ, ਜੋ ਭਵਿਖਤਾਂ ਵਿਚ ਜਣਾਈਆ। ਜਿਸ ਦਾ ਭੇਵ ਖੁਲ੍ਹਣਾ ਛੱਬੀ ਪੋਹ, ਸੰਮਤ ਸ਼ਹਿਨਸ਼ਾਹੀ ਪੰਜ ਨਾਲ ਵਡਿਆਈਆ। ਜੋਤ ਸ਼ਬਦ ਧਾਰ ਨਿਰਗੁਣ
❋
❋
ਨਿਰਗੁਣ ਖੇਲ ਦੋ, ਦੂਆ ਏਕੇ ਵਿਚ ਸਮਾਈਆ। ਜਿਸ ਨੇ ਅਵਤਾਰ ਪੈਗ਼ੰਬਰਾਂ ਕੋਲੋਂ ਸਭ ਕੁਛ ਲੈਣਾ ਖੋਹ, ਖ਼ਾਲੀ ਹੱਥ ਦਏ ਵਖਾਈਆ। ਦੀਨ ਦੁਨੀ ਨਾਲੋਂ ਕਰ ਨਿਰਮੋਹ, ਵਾਸਤਾ ਜਗਤ ਨਾਤਾ ਤੁੜਾਈਆ। ਸਚਖੰਡ ਦਵਾਰੇ ਮੇਰੇ ਵਿਚ ਮਿਲ ਕੇ ਜਾਓ ਸੌਂ, ਸੁੱਤਿਆਂ ਫੇਰ ਨਾ ਕੋਇ ਉਠਾਈਆ। ਸਤਿਜੁਗ ਸਤਿ ਧਰਮ ਦੀ ਸਤਿ ਸਤਿਵਾਦੀ ਕਰੇ ਲੋ, ਲੋਇਣ ਭਗਤਾਂ ਆਪ ਖੁਲ੍ਹਾਈਆ। ਮਨ ਕਲਪਣਾ ਕੂੜੀ ਕਿਰਿਆ ਹਉਮੇਂ ਅੰਦਰ ਰਹੇ ਨਾ ਬੋ, ਬਦੀ ਦਾ ਡੇਰਾ ਦੇਣਾ ਢਾਹੀਆ। ਈਸਾ ਮੂਸਾ ਮੁਹੰਮਦ ਹੁਕਮ ਦੇਵੇ ਨਾ ਕੋ, ਉਮਤ ਉਮਤ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਸਦ ਆਪਣਾ ਹੁਕਮ ਵਰਤਾਈਆ। ਕਲਜੁਗ ਕਹੇ ਮੈਂ ਕਿਤਾਬ ਵਿਚ ਵੇਖਿਆ ਹੋ ਮੁਖਾਤਬ, ਲਿਖਿਆ ਲੇਖ ਇਲਾਹੀਆ। ਪਰਵਰਦਿਗਾਰ ਸਭ ਦਾ ਕਰਨਾ ਤੁਆਕਬ, ਪਿਛਲਾ ਪਿਛਾ ਵੇਖ ਵਖਾਈਆ। ਲਹਿਣਾ ਦੇਣਾ ਵੇਖਣਾ ਸਰਬ ਮੁਨਾਸਬ, ਬਚਿਆ ਰਹਿਣ ਕੋਇ ਨਾ ਪਾਈਆ। ਹੁਕਮ ਵਰਤਾਉਣਾ ਹੁਕਮ ਮੁਤਾਬਕ, ਨਾ ਕੋਇ ਮੇਟੇ ਮੇਟ ਮਿਟਾਈਆ। ਸਦੀ ਚੌਧਵੀਂ ਅੰਤ ਅਖ਼ੀਰ ਦੀਨ ਦੁਨੀ ਰਹਿਣਾ ਮੂਲ ਨਹੀਂ ਸਾਬਤ, ਸਿਦਕ ਸਬੂਰੀ ਨਾ ਕੋਇ ਹੰਢਾਈਆ। ਲੇਖਾ ਮੁਕਣਾ ਜਗਤ ਸੁੰਨਤ ਹਜਾਮਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧਰਮ ਦੀ ਧਾਰ ਇਕ ਪਰਗਟਾਈਆ। ਕਲਜੁਗ ਕਹੇ ਮੈਂ ਵੇਖੀ ਅਗੰਮ ਕਲਾਮ, ਬਿਨ ਅੱਖਰਾਂ ਲੇਖ ਲਿਖਾਈਆ। ਜਿਸ ਦੇ ਉਪਰ ਨੂਰੀ ਅਮਾਮ, ਅਮਲਾਂ ਤੋਂ ਬਾਹਰ ਸੋਭਾ ਪਾਈਆ। ਜਿਸ ਦੇ ਪੈਗ਼ੰਬਰ ਹੋਏ ਗ਼ੁਲਾਮ, ਚਾਕਰ ਹੋ ਕੇ ਸੇਵ ਕਮਾਈਆ। ਓਹ ਖੇਲ ਕਰੇ ਤਮਾਮ, ਤਮੰਨਾ ਕੂੜੀ ਦਏ ਮਿਟਾਈਆ। ਹੁਕਮ ਸੰਦੇਸ਼ਾ ਦਏ ਪੈਗ਼ਾਮ, ਪੈਗ਼ੰਬਰਾਂ ਤੋਂ ਪਰੇ ਕਰੇ ਪੜ੍ਹਾਈਆ। ਮੁਹੱਬਤ ਵਿਚ ਮਹਿਬੂਬ ਹੋਏ ਮਿਹਰਵਾਨ, ਮਿਹਰ ਨਜ਼ਰ ਇਕ ਉਠਾਈਆ। ਸਤਿ ਧਰਮ ਦਾ ਸਾਂਝਾ ਹੋਏ ਵਿਧਾਨ, ਹੁਕਮ ਸੰਦੇਸ਼ਾ ਇਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਹੁਕਮ ਇਕ ਸੁਣਾਈਆ। ਕਿਤਾਬ ਕਹੇ ਮੈਂ ਆਈ ਕਦੀ ਨਾ ਵਿਚ ਕੁਤਬਖ਼ਾਨਾ, ਕੁਤਬ ਪੜ੍ਹਨ ਕੋਇ ਨਾ ਪਾਈਆ। ਵੇਖਿਆ ਨਹੀਂ ਕੋਇ ਮਹਵਖ਼ਾਨਾ, ਜਾਮ ਮੁਖ ਨਾ ਕੋਇ ਲਗਾਈਆ। ਮੈਂ ਖੇਲ ਦੱਸਣਾ ਸ੍ਰੀ ਭਗਵਾਨਾ, ਜੋ ਭਗਵਨ ਆਪਣੀ ਕਾਰ ਕਮਾਈਆ। ਜਨ ਭਗਤੋ ਸੁਣਿਓ ਨਾਲ ਧਿਆਨਾ, ਸੋਈ ਸੁਰਤ ਉਠਾਈਆ। ਜਿਸ ਨੂੰ ਮੰਨਦੇ ਸੀਤਾ ਰਾਮਾ, ਕ੍ਰਿਸ਼ਨ ਕਾਹਨਾ ਨਿਉਂ ਨਿਉਂ ਲਾਗਣ ਪਾਈਆ। ਉਹ ਪਾਰਬ੍ਰਹਮ ਪਤਿਪਰਮੇਸ਼ਵਰ ਪਰਵਰਦਿਗਾਰ ਨੌਜਵਾਨਾ, ਸੂਰਬੀਰ ਧੁਰਦਰਗਾਹੀਆ। ਉਸ ਲਹਿਣਾ ਦੇਣਾ ਲੇਖਾ ਵੇਖਣਾ ਦੋ ਜਹਾਨਾਂ, ਗੁਰ ਅਵਤਾਰ ਪੈਗ਼ੰਬਰਾਂ ਕੋਲੋਂ ਮੰਗ ਮੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਕਲਜੁਗ ਕਹੇ ਮੈਂ ਆਖਾਂ ਆਖ਼ਰ ਇਕ ਬਾਤ, ਬਾਤਨ ਦਿਆਂ ਜਣਾਈਆ। ਜਨ ਭਗਤੋ ਇੱਕੀ ਮੁੱਲਾਂ ਦੀ ਬਣ ਕੇ ਆਉਣਾ ਜਮਾਤ, ਅੱਖਰ ਅਲਿਫ਼ ਯੇ ਹੱਥ ਉਠਾਈਆ। ਫਿਰਨਾ ਆਕੜ ਨਾਲ ਮਜ਼ਾਜ, ਤਮੰਨਾ ਜਗਤ ਵੱਲੋਂ ਬਦਲਾਈਆ। ਪੁੱਠੇ ਹੱਥ ਦਾ ਕਰਨਾ ਅਦਾਬ, ਸਿੱਧਾ ਸੀਸ ਨਾ ਕੋਇ ਝੁਕਾਈਆ। ਬਦੀ ਵਿਚ ਦੇਣਾ ਜੁਆਬ, ਇਹ ਖੇਲ ਰੱਬੀ ਬੇਪਰਵਾਹੀਆ। ਛੱਬੀ ਪੋਹ ਦੀ ਹੋਵੇ ਰਾਤ, ਭਿੰਨੜੀ ਨਾਲ ਮਿਲਾਈਆ। ਫੇਰ ਲੇਖਾ ਦੱਸਣਾ ਕੀ ਨਾਨਕ ਸੰਦੇਸ਼ਾ ਦਿਤਾ ਵਿਚ ਬਗ਼ਦਾਦ, ਬਗ਼ਲੀ ਗਲ ਵਿਚ ਲਟਕਾਈਆ। ਜੇਹੜਾ ਹੁਜਰਾ ਹੋਵੇ ਮਹਿਰਾਬ, ਮਹਿਬੂਬ ਕਵਣ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ
❋
❋
ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਕਲਜੁਗ ਕਹੇ ਮੈਂ ਛੱਬੀ ਪੋਹ ਨੂੰ ਆਵਾਂਗਾ। ਆਪਣਾ ਪਿਛਲਾ ਹਾਲ ਸੁਣਾਵਾਂਗਾ। ਭੇਵ ਅਭੇਦਾ ਅਗੰਮ ਖੁਲ੍ਹਾਵਾਂਗਾ। ਚਾਰੇ ਵੇਦ ਖੋਜ ਖੁਜਾਵਾਂਗਾ। ਪੁਰਾਨ ਅਠਾਰਾਂ ਰੰਗ ਰੰਗਾਵਾਂਗਾ। ਛੇ ਸ਼ਾਸਤਰ ਵੰਡ ਵੰਡਾਵਾਂਗਾ। ਗੀਤਾ ਗਿਆਨ ਖੋਜ ਖੁਜਾਵਾਂਗਾ। ਬਾਲਮੀਕ ਸਚ ਪ੍ਰੀਤ ਪੜਦਾ ਲਾਹਵਾਂਗਾ। ਅੰਜੀਲ ਕੁਰਾਨ ਵੇਖ ਤੌਫ਼ੀਕ, ਤੁਰੈਤ ਤੁਰਤ ਆਪ ਸਮਝਾਵਾਂਗਾ। ਖਾਣੀ ਬਾਣੀ ਭੇਵ ਦੱਸ ਕੇ ਠੀਕ, ਠਾਕਰ ਇਕੋ ਇਕ ਮਨਾਵਾਂਗਾ। ਗੁਰ ਅਵਤਾਰ ਪੈਗ਼ੰਬਰ ਦੱਸ ਤਾਰੀਖ, ਤਵਾਰੀਖ ਆਪ ਜਣਾਵਾਂਗਾ। ਕਿਉਂ ਦੀਨ ਮਜ਼੍ਹਬਾਂ ਵਿਚ ਬਣੇ ਸ਼ਰੀਕ, ਸ਼ਿਰਕਤ ਸਭ ਦੀ ਆਖ ਸਮਝਾਵਾਂਗਾ। ਮੈਂ ਆਪਣੀ ਦੱਸਣੀ ਹੱਕ ਤੌਫ਼ੀਕ, ਹੁਕਮ ਧੁਰ ਦਾ ਇਕ ਅਲਾਵਾਂਗਾ। ਸਦੀ ਚੌਧਵੀਂ ਕੋਈ ਰਹਿਣ ਨਹੀਂ ਦੇਣਾ ਕਿਸੇ ਦਾ ਮੀਤ, ਪਿਤਾ ਪੂਤ ਨਾਲ ਲੜਾਵਾਂਗਾ। ਅੱਲਾ ਵਾਹਿਗੁਰੂ ਨਾਮ ਸਤਿ ਰਾਮ ਕ੍ਰਿਸ਼ਨ ਮੁਹੱਬਤ ਵਿਚ ਗਾਏ ਕੋਈ ਨਾ ਗੀਤ, ਅੰਦਰ ਵੜ ਕੇ ਸਰਬ ਭੁਲਾਵਾਂਗਾ। ਝਗੜਾ ਪਵਾ ਕੇ ਮੰਦਰ ਮਸੀਤ, ਸ਼ਿਵਦਵਾਲੇ ਮੱਠ ਗੁਰੂਦਵਾਰ ਡੰਕ ਵਜਾਵਾਂਗਾ। ਸਾਧਾਂ ਸੰਤਾਂ ਬਦਲ ਕੇ ਨੀਤ, ਸੂਫ਼ੀਆਂ ਮਾਇਆ ਮੋਹ ਵਿਚ ਫਸਾਵਾਂਗਾ। ਝਗੜਾ ਪਾ ਕੇ ਹਸਤ ਕੀਟ, ਸ਼ਾਹ ਸੁਲਤਾਨਾਂ ਨਾਲ ਲੜਾਵਾਂਗਾ। ਕਰਾਂ ਖੇਲ ਇਕ ਅਨਡੀਠ, ਅਨਡਿਠੜੀ ਕਾਰ ਕਮਾਵਾਂਗਾ। ਹੰਕਾਰੀਆਂ ਵੱਢਾਂ ਪੀਠ, ਦੁਸ਼ਟਾਂ ਆਪ ਡਰਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਸਾਚੀ ਕਾਰ ਵਖਾਵਾਂਗਾ। ਕਲਜੁਗ ਕਹੇ ਮੈਂ ਛੱਬੀ ਪੋਹ ਆਉਣਾ ਜ਼ਰੂਰ, ਜ਼ਰੂਰੀ ਦਿਆਂ ਜਣਾਈਆ। ਭਰਿਆ ਹੋਵਾਂ ਨਾਲ ਗ਼ਰੂਰ, ਗ਼ੁਰਬਤ ਵਿਚ ਅੰਗੜਾਈਆ। ਕਿਉਂ ਮੈਂ ਲਹਿੰਦੀ ਦਿਸ਼ਾ ਪਾਉਣਾ ਫ਼ਤੂਰ, ਫ਼ਤਵਾ ਸਭ ਦੇ ਉਤੇ ਲਾਈਆ। ਪੈਗ਼ੰਬਰਾਂ ਕਰ ਦੇਵਾਂ ਮਜਬੂਰ, ਮਜਬੂਰੀ ਵਿਚ ਦੁਹਾਈਆ। ਸ਼ਰਅ ਦਾ ਸ਼ਰੀਅਤ ਵਿਚ ਲਾ ਕਸੂਰ, ਸਾਬਤ ਰਹਿਣ ਕੋਇ ਨਾ ਪਾਈਆ। ਅਕਲ ਬੁੱਧੀ ਕਰੇ ਮੂਰਖ ਮੂੜ੍ਹ, ਚਤੁਰ ਸੁਘੜ ਦੇਣੇ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਫ਼ਰਮਾਨਾ ਇਕ ਸੁਣਾਈਆ। ਕਲਜੁਗ ਕਹੇ ਮੈਂ ਛੱਬੀ ਪੋਹ ਨੂੰ ਬਣਨਾ ਨਹੀਂ ਕਿਸੇ ਦਾ ਸਕਾ, ਮਿੱਤਰ ਮਿੱਤਰਾਂ ਦੇਣਾ ਜਣਾਈਆ। ਮੱਕਾ ਮਦੀਨਾ ਲਾਉਣਾ ਧੱਕਾ, ਪੈਗ਼ਾਮ ਅਗੰਮ ਇਲਾਹੀਆ। ਝਗੜਾ ਪਾਉਣਾ ਬੂਰਾ ਕੱਕਾ, ਕਲਾਮ ਪਿਛਲੀ ਵੇਖ ਵਖਾਈਆ। ਭਾਰਤ ਖੇਲ ਵੇਖਣਾ ਅੱਖਾਂ, ਅੱਖਾਂ ਵਾਲਿਓ ਦਿਆਂ ਦ੍ਰਿੜਾਈਆ। ਦੁਨੀਆ ਸੜਨੀ ਬਿਨ ਕੱਖਾਂ, ਅਗਨੀ ਅੱਗ ਨਾ ਕੋਇ ਬੁਝਾਈਆ। ਕਿਉਂਕਿ ਮੇਰਾ ਪ੍ਰਭ ਦੇ ਨਾਲ ਕੌਲ ਇਕਰਾਰ ਪੱਕਾ, ਨਾ ਕੋਇ ਤੋੜੇ ਤੋੜ ਤੁੜਾਈਆ। ਮੈਂ ਸਭ ਦੀ ਅੱਖੀਂ ਪਾਉਣਾ ਘੱਟਾ, ਜਗਤ ਨੇਤਰ ਵੇਖਣ ਕੋਇ ਨਾ ਪਾਈਆ। ਗੁਰਮੁਖੋ ਪੰਜਾਂ ਨੇ ਸੀਸ ਤੇ ਦਸਤਾਰਾ ਬੰਨ੍ਹ ਕੇ ਆਉਣਾ ਖੱਟਾ, ਖਟਕਾ ਅੱਗੇ ਰਹੇ ਨਾ ਰਾਈਆ। ਚਾਰੋਂ ਕੁੰਟ ਪੈਣਾ ਰੱਟਾ, ਰਿਟਨ ਰੁਟੀਨ ਵਿਚ ਸਕੇ ਨਾ ਕੋਇ ਸਮਝਾਈਆ। ਪੰਜਾਂ ਗੁਰਮੁਖਾਂ ਨੇ ਕੰਨੀ ਬੰਨ੍ਹ ਕੇ ਲਿਆਉਣਾ ਇਕ ਇਕ ਟਕਾ, ਟਕਾ ਕੀਮਤ ਪ੍ਰਭ ਤੋਂ ਭੁਲਿਆਂ ਕੋਈ ਨਾ ਪਾਈਆ। ਪੰਜਾਂ ਗੁਰੁਮਖਾਂ ਨੇ ਮਸਤਕ ਲਾ ਕੇ ਆਉਣਾ ਘੱਟਾ, ਮਿੱਟੀ ਖ਼ਾਕ ਨਾਲ ਰਮਾਈਆ। ਪੰਜਾਂ ਨੇ ਹੱਥ ਵਿਚ ਫੜ ਕੇ ਲਿਆਉਣਾ ਪਟਨੇ ਵਾਲੇ ਦਾ ਪਟਾ, ਗੋਬਿੰਦ ਨਾਲ ਵਡਿਆਈਆ। ਪੰਜਾਂ ਨੇ ਛਾਤੀ ਉਤੇ ਲਾ ਕੇ ਆਉਣਾ ਠੱਪਾ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਈਆ। ਪੰਜਾਂ ਨੇ ਮੱਥੇ ਉਤੇ ਲਿਖਿਆ ਹੋਵੇ ਪੱਪਾ, ਪੂਰਨ ਪਾਰਬ੍ਰਹਮ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ,
❋
❋
ਸਚ ਦਾ ਮਾਲਕ ਇਕ ਅਖਵਾਈਆ। ਪੁਰਖ ਅਕਾਲ ਕਹੇ ਕਲਜੁਗ ਹੁਣ ਕਰ ਬੱਸ, ਬਸਤਾ ਲੈ ਬੰਧਾਈਆ। ਕਲਜੁਗ ਪਿਆ ਹੱਸ, ਤਾਲੀ ਬਿਨ ਹੱਥਾਂ ਦਿਤੀ ਵਜਾਈਆ। ਪ੍ਰਭੂ ਨੇ ਪਹਿਲੋਂ ਗੋਬਿੰਦ ਨੂੰ ਕਹਿਣਾ ਆਪਣੇ ਸ਼ਬਦੀ ਘੋੜੇ ਤੰਗ ਕਸ, ਕਸਮ ਨਾਲ ਲੈ ਅੰਗੜਾਈਆ। ਫੇਰ ਮੈਨੂੰ ਬਾਂਕਾ ਰੂਪ ਦੱਸ, ਨੌਜਵਾਨਾ ਸੋਭਾ ਪਾਈਆ। ਫੇਰ ਮੇਰੇ ਵੱਲ ਵੇਖੇ ਖੋਲ੍ਹ ਕੇ ਅੱਖ, ਨੈਣ ਨੈਣ ਉਠਾਈਆ। ਫੇਰ ਪ੍ਰੇਮ ਪਿਆਰ ਦੀ ਤਕਣੀ ਲੈ ਤਕ, ਨਿਗਾਹ ਨਿਗਾਹ ਵਿਚੋਂ ਬਦਲਾਈਆ। ਫੇਰ ਮੈਂ ਕਹਾਂ ਗੋਬਿੰਦ ਮੇਰਾ ਤੇਰਾ ਪੂਰਾ ਹੋਇਆ ਹੱਕ, ਬਾਕੀ ਬਾਕਾਇਦਾ ਦਿਆਂ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਝਟ ਕਲਜੁਗ ਦੇ ਨੇਤਰ ਆ ਗਿਆ ਅੱਥਰ, ਬਿਨ ਨੈਣਾਂ ਨੀਰ ਵਹਾਈਆ। ਮੈਨੂੰ ਦਿਸਦਾ ਛੱਬੀ ਪੋਹ ਨੂੰ ਗੋਬਿੰਦ ਦਾ ਉਹ ਸੱਥਰ, ਜਿਹੜਾ ਯਾਰੜੇ ਗਿਆ ਹੰਢਾਈਆ। ਜਿਸ ਨੂੰ ਗੁਰਮੁਖ ਚਾਰ ਚੁੱਕਣ ਹੱਥਣ, ਸੂਰਬੀਰ ਸੋਹਣੇ ਸੋਭਾ ਪਾਈਆ। ਓਨ੍ਹਾਂ ਨੇ ਮੁਖ ਨਾਲ ਖਾਧਾ ਹੋਵੇ ਮੱਖਣ, ਬੁੱਲਾਂ ਨਾਲ ਛੁਹਾਈਆ। ਹਿਰਦੇ ਵਿਚ ਹਰਿ ਦਾ ਰੂਪ ਹੋ ਕੇ ਵਸਣ, ਵਿਸ਼ਾ ਵਿਕਾਰ ਬਾਹਰ ਕਢਾਈਆ। ਆਪਣਾ ਆਪਣੇ ਵਿਚ ਰਚਣ, ਲੂੰ ਲੂੰ ਵਿਚ ਸਮਾਈਆ। ਭਾਗ ਲਗਾ ਕੇ ਕਾਇਆ ਕੰਚਨ, ਗੜ੍ਹ ਧੁਰ ਦਾ ਲੈਣ ਵਡਿਆਈਆ। ਫੇਰ ਖ਼ੁਸ਼ੀਆਂ ਦੇ ਵਿਚ ਹੱਸਣ, ਮੁਖੋਂ ਕਹਿਣ ਗੋਬਿੰਦ ਤੇਰੀ ਬੇਪਰਵਾਹੀਆ। ਪੁਰਖ ਅਕਾਲ ਨਾਲ ਆਪਣਾ ਪੂਰਾ ਕਰ ਲੈ ਬਚਨ, ਜੋ ਮਾਛੂਵਾੜੇ ਸੇਜ ਸੁਹਾਈਆ। ਤੇਰਾ ਇਕੋ ਦਵਾਰਾ ਤੇ ਇਕੋ ਵਤਨ, ਬੇਵਤਨਾਂ ਲੈ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਦ ਆਪਣੀ ਕਾਰ ਕਮਾਈਆ। ਕਲਜੁਗ ਕਹੇ ਮੈਂ ਦੱਸਣੀ ਹੋਰ ਇਬਾਰਤ, ਪੁੱਠੇ ਅੱਖਰਾਂ ਵਿਚ ਲਿਖਾਈਆ। ਇਕ ਛੇੜਨੀ ਹੋਰ ਸ਼ਰਾਰਤ, ਸ਼ਰਅ ਸ਼ਰਅ ਵਾਲਿਆਂ ਨਾਲ ਟਕਰਾਈਆ। ਇਕ ਬਦਲਣੀ ਹੋਰ ਵਜ਼ਾਰਤ, ਝਗੜਾ ਪਏ ਲੋਕਾਈਆ। ਇਕ ਵੇਖਣੀ ਡੂੰਘੀ ਗ਼ਾਰਤ, ਜਿਥੇ ਲੱਖ ਚੁਰਾਸੀ ਰੋਵੇ ਮਾਰੇ ਧਾਈਆ। ਇਕ ਪੈਗ਼ੰਬਰਾਂ ਵਖਾਉਣੀ ਜ਼ਿਆਰਤ, ਜ਼ਰਾ ਫ਼ਰਕ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧਰਮ ਦਵਾਰਾ ਇਕ ਖੁਲ੍ਹਾਈਆ। ਕਲਜੁਗ ਕਹੇ ਮੈਂ ਸਭ ਨੂੰ ਲਾਉਣਾ ਧੱਬਾ, ਅੰਤ ਮੇਰੀ ਚਤੁਰਾਈਆ। ਉਮਤੀਆਂ ਭੁਲਾ ਦੇਣਾ ਅੱਬਾ, ਅੰਮੀ ਸਮਝ ਕੋਇ ਨਾ ਆਈਆ। ਅੱਗੇ ਵਧਣ ਨਹੀਂ ਦੇਣਾ ਅੱਗਾ, ਸਦੀ ਚੌਧਵੀਂ ਦਏ ਦੁਹਾਈਆ। ਅਖ਼ੀਰ ਕਰ ਕੇ ਸਭ ਨਾਲ ਦਗ਼ਾ, ਫ਼ਰੇਬ ਵਿਚ ਦੇਣਾ ਫਸਾਈਆ। ਮੈਨੂੰ ਇਸ ਵਿਚ ਆਉਂਦਾ ਬੜਾ ਮਜ਼ਾ, ਜੇ ਮਜ਼੍ਹਬ ਨਾਲ ਮਜ਼੍ਹਬ ਕਰੇ ਲੜਾਈਆ। ਜਿਸ ਦੀ ਸਮਝ ਸਕੇ ਨਾ ਕੋਇ ਵਜਹ, ਪੜਦਾ ਸਕਿਆ ਨਾ ਕੋਇ ਉਠਾਈਆ। ਚਾਰ ਜੁਗ ਸਭ ਨੂੰ ਰੱਖਿਆ ਵਿਚ ਮਧਾ, ਮੁੱਦਾ ਹੱਥ ਨਾ ਕਿਸੇ ਫੜਾਈਆ। ਜਗਤ ਜਹਾਨ ਕੂੜੀ ਕਿਰਿਆ ਵਿਚ ਬੱਧਾ, ਬੰਧਨ ਸਕੇ ਨਾ ਕੋਇ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਗੁਣ ਨੂਰ ਜੋਤ ਸਾਹਿਬ ਸਤਿਗੁਰ ਸੂਰਾ ਸਰਬਗਾ, ਸਾਹਿਬ ਸੁਲਤਾਨ ਇਕੋ ਨਜ਼ਰੀ ਆਈਆ।
❋
❋
੨ ਮੱਘਰ ਸ਼ਹਿਨਸ਼ਾਹੀ ਸੰਮਤ ੫ ਹਰਿ ਭਗਤ ਦਵਾਰ ਜੇਠੂਵਾਲ
ਮੱਘਰ ਕਹੇ ਪੁਰਖ ਅਕਾਲ ਦਾ ਇਕੋ ਮੁੱਦਾ, ਮੁੱਦਤ ਤੋਂ ਸਕਿਆ ਨਾ ਕੋਇ ਸਮਝਾਈਆ। ਅਵਤਾਰ ਪੈਗ਼ੰਬਰ ਗੁਰੂ ਭੇਜਦਾ ਰਿਹਾ ਉਤੇ ਬਸੁਧਾ, ਧਰਨੀ ਧਰਤ ਧਵਲ ਧੌਲ ਖੇਲ ਖਿਲਾਈਆ। ਨਾਮ ਨਿਧਾਨਾ ਦੇਂਦਾ ਰਿਹਾ ਗੱਫਾ, ਬੋਧ ਅਗਾਧ ਬੁੱਧੀ ਤੋਂ ਪਰੇ ਕਰੇ ਪੜ੍ਹਾਈਆ। ਲੇਖਾ ਬਦਲਦਾ ਰਿਹਾ ਏਕਾ ਦੂਜਾ, ਦੀਨ ਮਜ਼੍ਹਬ ਵੰਡ ਵੰਡਾਈਆ। ਖੇਲ ਖਲਾਉਂਦਾ ਰਿਹਾ ਸਤਿਜੁਗ ਤ੍ਰੇਤਾ ਦੁਆਪਰ ਕਲਜੁਗਾ, ਕਰਮ ਕਾਂਡ ਦਾ ਸਗਲਾ ਸੰਗ ਬਣਾਈਆ। ਨਿਰਗੁਣ ਸਰਗੁਣ ਕਰਾਉਂਦਾ ਰਿਹਾ ਯੁਧਾ, ਖੰਡਾ ਖੜਗ ਤਰਕਸ਼ ਤੀਰ ਕਮਾਨ ਫੜਾਈਆ। ਸਦੀ ਚੌਧਵੀਂ ਅੰਤ ਅਖ਼ੀਰ ਬੇਨਜ਼ੀਰ ਹੋ ਕੇ ਉਘਾ, ਉਗਣ ਆਥਣ ਕਰੇ ਰੁਸ਼ਨਾਈਆ। ਸਾਚੇ ਨਾਮ ਦਾ ਲੈਣ ਦੇਵੇ ਕੋਇ ਨਾ ਭੁੱਗਾ, ਹਿੱਸਾ ਵੰਡ ਨਾ ਕੋਇ ਵੰਡਾਈਆ। ਨਿਰਗੁਣ ਧਾਰ ਸ਼ਬਦ ਸੰਦੇਸ਼ਾ ਜੋ ਬਿਨ ਅੱਖਰਾਂ ਦਿਤਾ ਰੁੱਕਾ, ਬਿਨ ਸ਼ਾਹੀ ਲੇਖ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਫ਼ਰਮਾਨਾ ਇਕ ਸੁਣਾਈਆ। ਮੱਘਰ ਕਹੇ ਮੇਰਾ ਸਾਹਿਬ ਸਤਿਗੁਰ ਸੁਲਤਾਨਾ, ਪਰਵਰਦਿਗਾਰ ਬੇਪਰਵਾਹੀਆ। ਜਿਸ ਨੂੰ ਝੁਕਦੇ ਜ਼ਿਮੀਂ ਅਸਮਾਨਾਂ, ਦੋ ਜਹਾਨਾਂ ਸੀਸ ਨਿਵਾਈਆ। ਵਿਸ਼ਨ ਬ੍ਰਹਮਾ ਸ਼ਿਵ ਮੰਗਦੇ ਦਾਨਾ, ਗੁਰ ਅਵਤਾਰ ਪੈਗ਼ੰਬਰ ਝੋਲੀਆਂ ਡਾਹੀਆ। ਨਾਮ ਸੰਦੇਸ਼ਾ ਸੁਣਦੇ ਬਿਨਾ ਕਾਨਾ, ਅਨਹਦ ਨਾਦੀ ਨਾਦ ਜਣਾਈਆ। ਅੰਮ੍ਰਿਤ ਰਸ ਪੀਂਦੇ ਬਿਨਾ ਪੀਣਾ ਖਾਣਾ, ਝਿਰਨਾ ਅਗੰਮ ਅਥਾਹ ਝਿਰਾਈਆ। ਨਿਰਗੁਣ ਦੀਆ ਬਾਤੀ ਜੋਤ ਜਗਾਏ ਮਹਾਨਾ, ਕਮਲਾਪਾਤੀ ਅਗੰਮ ਅਥਾਹੀਆ। ਅੱਖਰ ਵੱਖਰ ਸਮਝਾ ਕੇ ਆਪਣਾ ਗਾਣਾ, ਗਹਿਰ ਗੰਭੀਰ ਪੜਦਾ ਦਏ ਉਠਾਈਆ। ਜੁਗ ਚੌਕੜੀ ਹੋ ਪਰਧਾਨਾ, ਨਾਮ ਪਰਧਾਨਗੀ ਇਕ ਰਖਾਈਆ। ਦੀਨ ਮਜ਼੍ਹਬ ਬਣਾ ਨਿਸ਼ਾਨਾ, ਨਿਸ਼ਾਨੇ ਜਗਤ ਵਕਤ ਝੁਲਾਈਆ। ਲੇਖਾ ਜਾਣ ਸੀਤਾ ਰਾਮਾ, ਰਾਧਾ ਕ੍ਰਿਸ਼ਨ ਕਾਹਨ ਕੁੜਮਾਈਆ। ਈਸਾ ਮੂਸਾ ਮੁਹੰਮਦ ਦੇ ਪੈਗ਼ਾਮਾ, ਹਜ਼ਰਤ ਹਜ਼ੂਰ ਲਏ ਸਮਝਾਈਆ। ਨਾਨਕ ਗੋਬਿੰਦ ਦੇ ਤਰਾਨਾ, ਭੇਵ ਅਭੇਦਾ ਆਪ ਖੁਲ੍ਹਾਈਆ। ਸ਼ਾਸਤਰ ਸਿਮਰਤ ਜਣਾ ਕੇ ਵੇਦ ਪੁਰਾਨਾ, ਵਿਦਿਆ ਦਾ ਵਿਦਤ ਰੂਪ ਪਰਗਟਾਈਆ। ਕਲਮਾ ਕਾਇਨਾਤ ਪੁਰਾਨਾ, ਅੰਜੀਲ ਅਜ਼ਲ ਦਾ ਲੇਖ ਢਾਹੀਆ। ਗ੍ਰੰਥ ਪੰਥ ਖੇਲ ਮਹਾਨਾ, ਮਹਿੰਮਾ ਮਿਹਰਵਾਨ ਸਮਝਾਈਆ। ਸਦੀ ਚੌਧਵੀਂ ਸਾਰੇ ਹੋਏ ਹੈਰਾਨਾ, ਹੈਰਾਨੀ ਵਿਚ ਦੁਹਾਈਆ। ਸਤਿ ਸਰੂਪ ਕਿਸੇ ਮਿਲੇ ਨਾ ਸ੍ਰੀ ਭਗਵਾਨਾ, ਪਾਰਬ੍ਰਹਮ ਪ੍ਰਭ ਦਰਸ ਕੋਇ ਨਾ ਪਾਈਆ। ਚਾਰੋਂ ਕੁੰਟ ਸ਼ਰਅ ਸ਼ੈਤਾਨਾ, ਕੂੜੀ ਕਿਰਿਆ ਰਹੀ ਕੁਰਲਾਈਆ। ਕਾਇਆ ਮੰਦਰ ਨਾ ਸੋਹੇ ਮਕਾਨਾ, ਗ੍ਰਹਿ ਵੱਜੇ ਨਾ ਕੋਇ ਵਧਾਈਆ। ਕਲਜੁਗ ਜੀਵ ਹੋਇਆ ਦੀਵਾਨਾ, ਬੁਧ ਬਿਬੇਕ ਨਾ ਕੋਇ ਬਣਾਈਆ। ਮਾਨਵ ਮਾਨਵ ਵੈਰੀ ਬਣਿਆ ਇਨਸਾਨਾ, ਮੁਹੱਬਤ ਸਚ ਨਾ ਕੋਇ ਰਖਾਈਆ। ਹਉਮੇ ਹੰਗਤਾ ਬੱਧਾ ਗਾਨਾ, ਹੰਕਾਰ ਵਿਕਾਰ ਕਰੇ ਲੜਾਈਆ। ਗੁਰ ਅਵਤਾਰ ਪੈਗ਼ੰਬਰ ਆਤਮ ਅੰਤਰ ਦਿਸੇ ਨਾ ਕੋਇ ਗਿਆਨਾ, ਅੰਧ ਅਗਿਆਨ ਨਾ ਕੋਇ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਮੱਘਰ ਕਹੇ ਮੈਂ ਦੱਸਾਂ ਹਾਲ ਅਨੋਖਾ, ਹਰਿ ਕਰਤਾ ਆਪ ਦ੍ਰਿੜਾਈਆ। ਸ੍ਰਿਸ਼ਟ ਸਬਾਈ ਹੋਵੇ ਧੋਖਾ, ਭੇਵ ਸਕੇ ਕੋਇ ਨਾ ਪਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਰਸਨਾ ਜਿਹਵਾ ਜਿਸ ਨੇ ਪੜ੍ਹਿਆ ਪੋਥਾ, ਵਾਚਕ ਹੋ ਕੇ ਝਟ ਲੰਘਾਈਆ। ਅਗਲਾ ਮਾਰਗ ਕਿਸੇ ਨਾ ਸੋਚਾ, ਬੁੱਧੀ ਤੋਂ
❋
❋
ਪਰੇ ਨਾ ਕੋਇ ਪੜ੍ਹਾਈਆ। ਆਦਿ ਅੰਤ ਪੁਰਖ ਅਕਾਲ ਦਾ ਇਕੋ ਨਾਮ ਤੇ ਇਕੋ ਸਲੋਕਾ, ਸੋਹਲਾ ਢੋਲਾ ਇਕ ਵਡਿਆਈਆ। ਇਕ ਸੰਦੇਸ਼ਾ ਚੌਦਾਂ ਲੋਕਾ, ਚੌਦਾਂ ਤਬਕਾਂ ਇਕ ਪੜ੍ਹਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਗੁਰ ਅਵਤਾਰ ਪੈਗ਼ੰਬਰਾਂ ਦਿਤਾ ਮੌਕਾ, ਹਿੱਸਾ ਦੀਨ ਦੁਨੀ ਵੰਡਾਈਆ। ਮਾਰਗ ਕਿਸੇ ਨਾ ਮਿਲਿਆ ਸੌਖਾ, ਦੀਨਾਂ ਮਜ਼੍ਹਬਾਂ ਕੀਤੀ ਲੜਾਈਆ। ਕਲਜੁਗ ਵਕਤ ਬੀਤਿਆ ਚੋਖਾ, ਚੋਖਰ ਰੂਪ ਹੋਈ ਲੋਕਾਈਆ। ਸਾਫ਼ ਨਾ ਹੋਇਆ ਤਨ ਮਾਟੀ ਕੋਠਾ, ਪੰਜ ਤਤ ਵੱਜੀ ਨਾ ਕੋਇ ਵਧਾਈਆ। ਨਾਮ ਜਪਿਆ ਰਸਨਾ ਜਿਹਵਾ ਬੁੱਲਾਂ ਹੋਂਟਾ, ਰਾਗਾ ਨਾਦਾਂ ਵਿਚ ਗਾਈਆ। ਅੰਤਰ ਨਿਰੰਤਰ ਸ਼ਬਦ ਨਾਦ ਨਾ ਸੁਣਿਆ ਹੋਕਾ, ਹੁਕਮ ਮਿਲਿਆ ਨਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧਰਮ ਦਵਾਰਾ ਇਕ ਵਖਾਈਆ। ਮੱਘਰ ਕਹੇ ਜਨ ਭਗਤੋ ਸੁਣੋ ਹੁਕਮ ਫ਼ਰਮਾਨ, ਧੁਰ ਕਰਤਾ ਆਪ ਦ੍ਰਿੜਾਈਆ। ਸਿਮਰੋ ਸਿਮਰੋ ਸ੍ਰੀ ਭਗਵਾਨ, ਦੂਜਾ ਇਸ਼ਟ ਨਾ ਕੋਇ ਮਨਾਈਆ। ਅੰਤਰ ਵੇਖੋ ਮਾਰ ਧਿਆਨ, ਕਾਇਆ ਕਾਅਬਾ ਪੜਦਾ ਲਾਹੀਆ। ਮਿਲੇ ਮਹਿਬੂਬ ਨੌਜਵਾਨ, ਨੂਰ ਨੁਰਾਨਾ ਨਜ਼ਰੀ ਆਈਆ। ਜੋ ਆਦਿ ਅੰਤ ਦਾ ਕਾਹਨ, ਸੀਤਾ ਸੁਰਤੀ ਰਾਮ ਪਰਨਾਈਆ। ਜਿਸ ਦਾ ਮੰਤਰ ਸਤਿਨਾਮ, ਸਤਿ ਸਤਿ ਦਏ ਸਮਝਾਈਆ। ਸੋ ਖੇਲ ਕਰੇ ਮਹਾਨ, ਮਹਿੰਮਾ ਅਕਥ ਕਥ ਦ੍ਰਿੜਾਈਆ। ਕਲਜੁਗ ਕੂੜੀ ਕਿਰਿਆ ਮੇਟੇ ਨਿਸ਼ਾਨ, ਨਿਸ਼ਾਨਾ ਧਰਮ ਇਕ ਝੁਲਾਈਆ। ਸੰਮਤ ਸੰਮਤੀ ਲੇਖਾ ਜਾਣੇ ਜੀਵ ਜਹਾਨ, ਜਾਗਰਤ ਜੋਤ ਡਗਮਗਾਈਆ। ਜਿਸ ਨੇ ਛੱਬੀ ਪੋਹ ਨੂੰ ਬਦਲ ਦੇਣਾ ਵਿਧਾਨ, ਗੁਰ ਅਵਤਾਰ ਪੈਗ਼ੰਬਰ ਸਾਰੇ ਵੇਖਣ ਚਾਈਂ ਚਾਈਂਆ। ਝਗੜਾ ਮੁਕਣਾ ਹਿੰਦੂ ਮੁਸਲਮਾਨ, ਸਿੱਖ ਈਸਾਈ ਵੰਡ ਨਾ ਕੋਇ ਵੰਡਾਈਆ। ਸਭ ਦਾ ਇਕੋ ਹੋਣਾ ਹੁਕਮਰਾਨ, ਪਾਰਬ੍ਰਹਮ ਪਰਵਰਦਿਗਾਰ ਨੂਰ ਇਲਾਹੀਆ। ਕਲਜੁਗ ਕੂੜੀ ਕਿਰਿਆ ਬਦਲ ਦੇਣਾ ਨਿਜ਼ਾਮ, ਨੌਬਤ ਨਾਮ ਹੱਕ ਸੁਣਾਈਆ। ਸ਼ਰਅ ਦਾ ਰਹੇ ਨਾ ਕੋਇ ਗ਼ੁਲਾਮ, ਸ਼ਰਅ ਜ਼ੰਜੀਰ ਸ਼ਮਸ਼ੀਰ ਦੇਣਾ ਕਟਾਈਆ। ਸਾਚੀ ਮੰਜ਼ਲ ਦੱਸ ਅਸਾਨ, ਰਹਿਬਰ ਹੋ ਕੇ ਦਏ ਦ੍ਰਿੜਾਈਆ। ਘਰ ਸਵਾਮੀ ਠਾਕਰ ਮਿਲੇ ਆਣ, ਗ੍ਰਹਿ ਮੰਦਰ ਅੰਦਰ ਵੱਜੇ ਵਧਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਸੋਹੰ ਢੋਲਾ ਸਾਰੇ ਗਾਣ, ਸਤਿਜੁਗ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਧੁਨ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਜੁਗ ਚੌਕੜੀ ਨਿਤ ਨਵਿਤ ਵੇਖਣਹਾਰਾ ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਵਿਚ ਜਹਾਨ, ਜਾਗਰਤ ਜੋਤ ਬਿਨ ਵਰਨ ਗੋਤ ਪਾਰਬ੍ਰਹਮ ਪਤਿਪਰਮੇਸ਼ਵਰ ਏਕੋ ਏਕੰਕਾਰ ਨਜ਼ਰੀ ਆਈਆ।
੩ ਮੱਘਰ ਸ਼ਹਿਨਸ਼ਾਹੀ ਸੰਮਤ ੫ ਹਰਿ ਭਗਤ ਦਵਾਰ ਜੇਠੂਵਾਲ
ਮਹਿੰਦਰ ਸਿੰਘ ਕੇਹਰ ਸਿੰਘ ਦੋਵੇਂ ਪਿਛਲੇ ਕਾਹਨਾ ਕਾਕੂ, ਬਿਕ੍ਰਮੀ ਸਤਾਰਵੀਂ ਧਿਆਨ ਰਖਾਈਆ। ਦੋਵੇਂ ਜਨਮ ਕਰਮ ਦੇ ਡਾਕੂ, ਸਦ ਲੁੱਟਣ ਜਾਂਦੇ ਰਾਹੀਆ। ਕੋਲ ਰੱਖਦੇ ਸੀ ਚਾਕੂ, ਨੌਂ ਇੰਚ ਲੰਬਾਈਆ। ਜਿਸ ਦਿਨ ਗੋਬਿੰਦ ਦਾ ਘੋੜਾ ਵੜਿਆ ਨਹੀਂ ਵਿਚ ਤਮਾਕੂ, ਕਦਮ ਆਪਣਾ ਲਿਆ ਬਦਲਾਈਆ। ਇਹ ਓਧਰ ਆ ਗਏ ਵੇਖ ਕੇ ਕਿਹਾ ਕਿੱਡਾ ਸੋਹਣਾ ਬਾਪੂ, ਗੋਬਿੰਦ ਚਰਨਾਂ ਦੂਰੋਂ ਸੀਸ ਨਿਵਾਈਆ। ਗੋਬਿੰਦ
❋
❋
ਹੱਸ ਕੇ ਕਿਹਾ ਮੈਂ ਤੇ ਮਾਲਕ ਨਿੱਕੇ ਜਿਹੇ ਟਾਪੂ, ਟੱਪਾ ਅੱਖਰਾਂ ਵਾਲਾ ਸੁਣਾਈਆ। ਜਗਤ ਮਜ਼੍ਹਬ ਦਾ ਬਣ ਕੇ ਸਾਕੂ, ਸਗਲਾ ਸੰਗ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਗੋਬਿੰਦ ਕਿਹਾ ਤੁਸੀਂ ਕਰਦੇ ਕੀ ਕਰਮ, ਕੀ ਤੁਹਾਡੀ ਵਡਿਆਈਆ। ਕੀ ਤੁਹਾਡਾ ਧਰਮ, ਕੀ ਕਾਰ ਕਮਾਈਆ। ਦੋਹਾਂ ਦੇ ਨੇਤਰ ਆਈ ਸ਼ਰਮ, ਨੈਣਾਂ ਨੀਰ ਵਹਾਈਆ। ਅੰਤਰ ਕਿਹਾ ਸਾਨੂੰ ਜੀਵਣ ਨਾਲੋਂ ਚੰਗਾ ਮਰਨ, ਕੀ ਸਤਿਗੁਰ ਦਈਏ ਸੁਣਾਈਆ। ਪਤਾ ਨਹੀਂ ਸ਼ਾਇਦ ਅੱਜ ਇਹ ਸਾਨੂੰ ਆਇਆ ਫੜਨ, ਸ਼ਾਹ ਸਵਾਰਾ ਕਦਮ ਉਠਾਈਆ। ਕਿ ਸਾਡੇ ਨਾਲ ਆਇਆ ਲੜਨ, ਸਾਨੂੰ ਦਏ ਸਜ਼ਾਈਆ। ਅੰਦਰੇ ਅੰਦਰ ਲੱਗੇ ਡਰਨ, ਭੈ ਭਓ ਵਿਚ ਦੁਹਾਈਆ। ਨਿਉਂ ਨਿਉਂ ਲੱਗੇ ਚਰਨ, ਸੀਸ ਸੀਸ ਝੁਕਾਈਆ। ਮਿੰਨਤਾਂ ਲੱਗੇ ਕਰਨ, ਸਾਡਾ ਹੋ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਗੋਬਿੰਦ ਕਿਹਾ ਸਤਿਗੁਰ ਕਦੇ ਨਾ ਮਾਰੇ, ਮਾਰਨਹਾਰ ਨਾ ਰੂਪ ਵਟਾਈਆ। ਸਰਨ ਆਇਆ ਜਗ ਤਾਰੇ, ਦੇਵੇ ਮਾਣ ਵਡਿਆਈਆ। ਹੁਣ ਤੁਹਾਡਾ ਤਨ ਨਹੀਂ ਰਹਿਣਾ ਵਿਚ ਸੰਸਾਰੇ, ਨਾਤਾ ਕੂੜ ਦੇਣਾ ਤੁੜਾਈਆ। ਜਿਸ ਵੇਲੇ ਆਵਾਂ ਫੇਰ ਦੁਬਾਰੇ, ਲੋਕਮਾਤ ਵੇਸ ਵਟਾਈਆ। ਤੁਹਾਡਾ ਜਨਮ ਹੋਵੇ ਉਜਿਆਰੇ, ਲੋਕਮਾਤ ਮਿਲੇ ਵਡਿਆਈਆ। ਤੁਹਾਡੀ ਸੁਰਤੀ ਆਪ ਸੰਭਾਲੇ, ਸੰਬਲ ਬਹਿ ਕੇ ਵੇਖ ਵਖਾਈਆ। ਸਦ ਆਪਣੇ ਰੱਖੇ ਨਾਲੇ, ਸਗਲਾ ਸੰਗ ਜਣਾਈਆ। ਇਕ ਵੇਰਾਂ ਜ਼ਰੂਰ ਮਰਨ ਦੇ ਵਿਚੋਂ ਬਚਾ ਲਏ, ਬਚਪਨ ਆਪਣੀ ਝੋਲੀ ਪਾਈਆ। ਇਹ ਖੇਲ ਸਤਿਗੁਰੂ ਨਿਰਾਲੇ, ਨਿਰਾਕਾਰ ਆਪ ਕਰਾਈਆ। ਗੁਰਮੁਖਾਂ ਪਿਛੇ ਘਾਲ ਘਾਲੇ, ਏਸੇ ਕਾਰਨ ਅੱਜ ਬਣਾਇਆ ਪਾਂਧੀ ਰਾਹੀਆ। ਤਿੰਨ ਵਾਰ ਹੋਇਆ ਬਜ਼ਾਰ ਦੇ ਵਿਚਕਾਲੇ, ਆਪਣਾ ਰੁਖ਼ ਬਦਲਾਈਆ। ਗੁਰਮੁਖਾਂ ਕਰ ਕੇ ਸਾਸ ਸੁਖਾਲੇ, ਸਹਿਜੇ ਲਿਆ ਬਚਾਈਆ। ਜਿਹੜੇ ਖੇਲ ਰਾਤ ਵਖਾਲੇ, ਸੋ ਵੇਖੇ ਆਪ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਗੋਬਿੰਦ ਕਿਹਾ ਇਕ ਵੇਰ ਲਵਾਂ ਤਾਰ, ਮਿਹਰ ਨਜ਼ਰ ਉਠਾਈਆ। ਇੱਕੀ ਦਿਨਾਂ ਪਿਛੋਂ ਫੇਰ ਹੋਣੀ ਹਾਰ, ਲੋਕਮਾਤ ਨਾ ਕੋਇ ਚਤੁਰਾਈਆ। ਕਿਰਪਾ ਕਰ ਕੇ ਫੇਰ ਪੈਜ ਦੇਵਾਂ ਸਵਾਰ, ਸਿਰ ਆਪਣਾ ਹੱਥ ਟਿਕਾਈਆ। ਢਾਈ ਵਜੇ ਫੇਰ ਲੇਖਾ ਦੱਸਾਂ ਅਪਾਰ, ਲਹਿਣਾ ਲਿਖੌਣਾ ਨਾਲ ਕਲਮ ਸ਼ਾਹੀਆ। ਅਗਲਾ ਸੰਕਟ ਦੇਵਾਂ ਟਾਲ, ਦੁੱਖ ਦਰਦ ਨਾ ਲਾਗੇ ਰਾਈਆ। ਸੰਬਲ ਬਹਿ ਕੇ ਕਰਾਂ ਸੰਭਾਲ, ਇਹ ਮੇਰੀ ਬੇਪਰਵਾਹੀਆ। ਜੇ ਕਿਸ਼ਨ ਸਿੰਘ ਨਾ ਬਣਦਾ ਦਲਾਲ, ਦਲੀਪ ਸਿੰਘ ਨਾ ਦੇਂਦਾ ਗਵਾਹੀਆ। ਅੱਜ ਇਹ ਰਹਿਣੇ ਨਹੀਂ ਸੀ ਲਾਲ, ਮਾਨਸ ਜਨਮ ਜਾਂਦੇ ਤਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ।