ਪੁਸਤਕਾਲਾਭਾਗ ੨੨

੩ ਮੱਘਰ ਸ਼ਹਿਨਸ਼ਾਹੀ ਸੰਮਤ ੫ ਰਾਤ ਢਾਈ ਵੱਜੇ ਹਰਿ ਭਗਤ ਦਵਾਰ ਜੇਠੂਵਾਲ

ਅਗਲਾ ਲੇਖਾ ਲੇਖ ਧੁਰ ਦਾ, ਧੁਰ ਦਾ ਮਾਲਕ ਦਇਆ ਕਮਾਈਆ। ਵੇਖੋ ਖੇਲ ਪੂਰੇ ਸਤਿਗੁਰ ਦਾ, ਜੋ ਸੁੱਤਿਆਂ ਲਏ ਤਰਾਈਆ।

❋

❋

ਜਿਸ ਦਾ ਭਾਣਾ ਕਦੇ ਨਾ ਮੁੜਦਾ, ਨਾ ਕੋਇ ਮੇਟੇ ਮੇਟ ਮਿਟਾਈਆ। ਜੋ ਵਾਲੀ ਰਿਹਾ ਅਨੰਦ ਪੁਰ ਦਾ, ਪੁਰੀਆਂ ਤੋਂ ਬਾਹਰ ਸੋਭਾ ਪਾਈਆ। ਉਹ ਸਦਾ ਸਦ ਗੁਰਮੁਖਾਂ ਨਾਲ ਤੁਰਦਾ, ਤੁਰਤ ਆਪਣਾ ਕਦਮ ਉਠਾਈਆ। ਜਿਸ ਵੇਲੇ ਗੁਰਮੁਖਾਂ ਜੀਵਣ ਹੋਵੇ ਰੁੜ੍ਹਦਾ, ਅੱਗੇ ਹੋ ਕੇ ਲਏ ਬਚਾਈਆ। ਜਿਸ ਦੇ ਕੋਲ ਘਾਟਾ ਨਹੀਂ ਥੁੜ ਦਾ, ਸਚ ਭੰਡਾਰ ਦਏ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਸਤਿਗੁਰ ਪੂਰਾ ਜਨਮ ਜਨਮ ਦਾ ਜਾਣੂ, ਕਰਮ ਕਰਮ ਖੋਜ ਖੁਜਾਈਆ। ਜੋ ਗੁਰਮੁਖਾਂ ਰੰਗ ਮਾਣੂ, ਮਾਇਆ ਮਮਤਾ ਮੋਹ ਮਿਟਾਈਆ। ਤੀਰ ਅਣਿਆਲਾ ਮਾਰੇ ਬਾਣੂ, ਤਿੱਖੀ ਮੁਖੀ ਧਾਰ ਵਖਾਈਆ। ਜਮ ਕੀ ਚੁਕਾਏ ਕਾਣੂ, ਨੇੜ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਇੱਕੀ ਦਿਨ ਨੂੰ ਤਨ ਮਾਟੀ ਲੱਗਣੀ ਸੀ ਚੋਟ, ਚੋਟੀ ਸੀਸ ਦੁੱਖ ਵਖਾਈਆ। ਤਨ ਰਹਿਣੀ ਨਹੀਂ ਸੀ ਜੋਤ, ਜੋਤੀ ਜਾਤਾ ਦਇਆ ਕਮਾਈਆ। ਜਿਸ ਦੀ ਸੋਚ ਕੋਈ ਨਾ ਸਕਿਆ ਸੋਚ, ਸਮਝ ਨਾ ਕੋਇ ਸਮਝਾਈਆ। ਉਹ ਸ਼ਬਦੀ ਧਾਰ ਆਸਾ ਪੂਰੀ ਕੀਤੀ ਲੋਚ, ਲੋਚਨ ਅੱਖ ਖੁਲ੍ਹਾਈਆ। ਸਾਹਿਬ ਸਤਿਗੁਰ ਨੇੜੇ ਆਣ ਨਾ ਦੇਵੇ ਮੌਤ, ਮੋਹਰ ਆਪਣਾ ਨਾਮ ਲਗਾਈਆ। ਗੁਰਸਿਖ ਨਾ ਹੋਵੇ ਫ਼ੌਤ, ਫ਼ਤਵਾ ਧਰਮ ਰਾਏ ਦਰਸਾਈਆ। ਪਿਛਲੀ ਸੇਵਾ ਕੀਤੀ ਬਹੁਤ, ਗੋਬਿੰਦ ਚਰਨ ਸੀਸ ਝੁਕਾਈਆ। ਮਨ ਵਿਚੋਂ ਕਢ ਕੇ ਖੋਟ, ਆਸਾ ਇਕ ਬਣਾਈਆ। ਪਿਛਲਾ ਪ੍ਰੇਮ ਭੰਡਾਰਾ ਅਤੋਟ, ਅਤੁਟ ਦਿਤਾ ਵਰਤਾਈਆ। ਅੱਗੇ ਜੀਵਣ ਦੀ ਦੇਵੇ ਮੌਜ, ਮਿਹਰ ਨਜ਼ਰ ਉਠਾਈਆ। ਕਿਰਪਾ ਨਿਧਾਨ ਗਿਆ ਪਹੁੰਚ, ਪੂਜਨੀਕ ਧੁਰਦਰਗਾਹੀਆ। ਨਾ ਹਰਖ਼ ਰਹੇ ਨਾ ਸੋਗ, ਚਿੰਤਾ ਦੁੱਖ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਭਾਣਾ ਆਪੇ ਲਏ ਰੋਕ, ਦੂਸਰ ਹੱਥ ਨਾ ਕਦੇ ਫੜਾਈਆ।

੧੪ ਮੱਘਰ ਸ਼ਹਿਨਸ਼ਾਹੀ ਸੰਮਤ ੫ ਹਰਿ ਭਗਤ ਦਵਾਰ ਜੇਠੂਵਾਲ

ਮੱਘਰ ਚੌਦਾਂ ਧਰਮ ਪਰਵਿਸ਼ਟਾ, ਧਰਮ ਦੀ ਧਾਰ ਆਪ ਵਖਾਈਆ। ਸਭ ਦਾ ਇਕੋ ਦੱਸ ਕੇ ਇਸ਼ਟਾ, ਇਸ਼ਟ ਦੇਵ ਦਏ ਸਮਝਾਈਆ। ਭਗਤ ਭਗਵਾਨ ਦਾ ਹੋਵੇ ਨਿਸਚਾ, ਨਿਹਚਲ ਧਾਮ ਦਏ ਸਮਝਾਈਆ। ਸਾਚੇ ਖ਼ੂਨ ਦਾ ਜੋੜ ਕੇ ਰਿਸ਼ਤਾ, ਰਿਸ਼ਤਾ ਕੂੜਾ ਦਏ ਗਵਾਈਆ। ਕਾਹਨ ਦਾ ਲੇਖਾ ਪੂਰਾ ਕਰ ਕੇ ਆਹਿਸਤਾ ਆਹਿਸਤਾ, ਆਸਾ ਪੂਰਬ ਝੋਲੀ ਪਾਈਆ। ਜਿਹੜਾ ਸਾਹਿਬ ਸਤਿਗੁਰ ਨਹੀਂ ਦਿਸਦਾ, ਬਿਨ ਅੱਖਾਂ ਅੱਖ ਦਏ ਖੁਲ੍ਹਾਈਆ। ਓਹ ਰੂਪ ਧਾਰ ਏਕੰਕਾਰ ਇਕ ਦਾ, ਇਕ ਇਕੱਲਾ ਲਏ ਅੰਗੜਾਈਆ। ਆਦਿ ਅੰਤ ਦੋ ਜਹਾਨਾਂ ਜਿੱਤ ਦਾ, ਹਾਰ ਵਿਚ ਕਦੇ ਨਾ ਆਈਆ। ਸਾਹਿਬ ਸੁਲਤਾਨ ਹੋ ਕੇ ਦਿਸਦਾ, ਦਹਿ ਦਿਸ਼ਾ ਕਰੇ ਰੁਸ਼ਨਾਈਆ। ਤਨ ਵਜੂਦ ਕਾਇਆ ਮਾਟੀ ਹੱਟ ਕਦੇ ਨਾ ਵਿਕਦਾ, ਵਿਕਰੀ ਜਗਤ ਨਾ ਕਦੇ ਲਗਾਈਆ। ਪਿਛਲਾ ਲੇਖਾ ਸਭ ਦਾ ਮਿਟਦਾ, ਅਗਲਾ ਆਪਣਾ ਹੁਕਮ ਸੁਣਾਈਆ। ਝਗੜਾ ਰਿਹਾ ਨਾ ਰਵਿਦਾਸ ਚਮਾਰੇ ਇੱਟ ਦਾ, ਭਗਤ ਦਵਾਰਾ ਦਏ ਗਵਾਹੀਆ। ਸਤਿ ਵਿਚ ਸਤਿਵਾਦੀ ਹੋ ਕੇ ਟਿਕਦਾ, ਟਿੱਕਾ ਆਪਣਾ ਨਾਮ ਲਗਾਈਆ।

❋

❋

ਕੂੜਾ ਨਾਤਾ ਤੋੜਿਆ ਵਿਚ ਦਾ, ਵਿਚੋਂ ਆਪਣਾ ਆਪ ਪਰਗਟਾਈਆ। ਗੁਰਮੁਖ ਰੂਪ ਰਹੇ ਸਦਾ ਸਿੱਖ ਦਾ, ਸਿਖ ਸਤਿਗੁਰ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਲਏ ਮਿਲਾਈਆ। ਚੌਦਾਂ ਮੱਘਰ ਕਹੇ ਮੇਰਾ ਮਜ਼ਮੂਨ, ਮਜ਼ਾ ਧੁਰ ਦਾ ਰਿਹਾ ਦਰਸਾਈਆ। ਸ਼ਬਦੀ ਧਾਰ ਬਦਲ ਕਾਨੂੰਨ, ਕਾਇਦਾ ਬਾਕਾਇਦਾ ਆਪ ਸਮਝਾਈਆ। ਮਨ ਮਨਸਾ ਨਾ ਰਹੇ ਫ਼ਰਊਨ, ਫ਼ਾਰਸ ਦਾ ਲੇਖਾ ਦਏ ਮੁਕਾਈਆ। ਲੇਖਾ ਲਿਖ ਅਗੰਮੇ ਖ਼ੂਨ, ਖ਼ੂਨੀ ਧਾਰ ਦਿਤੀ ਬਦਲਾਈਆ। ਪਿਆਰ ਮੁਹੱਬਤ ਵੰਡੇ ਨਾ ਜਗਤ ਪਰਚੂਨ, ਹੱਟ ਧਰਮ ਦਾ ਇਕ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਆਪਣਾ ਹੁਕਮ ਵਰਤਾਈਆ। ਚੌਦਾਂ ਮੱਘਰ ਕਹੇ ਪੁਰਖ ਅਕਾਲ ਸਤਿ ਦਾ ਬਣੇ ਸਕਾ, ਨਾਤਾ ਕੂੜ ਦਿਤਾ ਤੁੜਾਈਆ। ਭਗਤਾਂ ਪ੍ਰੇਮ ਦਾ ਦੇ ਕੇ ਫੱਕਾ, ਫ਼ਿਕਰਾ ਅਗਲਾ ਦਏ ਮਿਟਾਈਆ। ਰਾਏ ਧਰਮ ਨੂੰ ਦੇ ਕੇ ਧੱਕਾ, ਦਰ ਦਵਾਰਿਉਂ ਬਾਹਰ ਰਖਾਈਆ। ਸਾਚੇ ਭਗਤਾਂ ਵੇਖ ਨਾਲ ਅੱਖਾਂ, ਆਖ਼ਰ ਅੱਖ ਖੁਲ੍ਹਾਈਆ। ਕਿਹੜਾ ਵਜੂਦ ਸੜਨਾ ਨਾਲ ਕੱਖਾਂ, ਈਂਧਨ ਅਗਨੀ ਵਿਚ ਜਲਾਈਆ। ਉਸ ਦਾ ਲੇਖਾ ਪਿਛੇ ਰੱਖਾ, ਅੱਗੇ ਦਏ ਨਾ ਕੋਇ ਵਡਿਆਈਆ। ਕਾਇਆ ਮਾਟੀ ਭਾਂਡਾ ਕੱਚਾ, ਕਾਚੀ ਵੰਗ ਜਗਤ ਲੋਕਾਈਆ। ਸਾਹਿਬ ਸਤਿਗੁਰ ਦਾ ਪਿਛਲਾ ਇਕਰਾਰ ਪੱਕਾ ਅੱਗੇ ਵਾਹਿਦਾ ਪੱਕਾ, ਪੱਕੀ ਧੁਰ ਦੀ ਆਪ ਕਰਾਈਆ। ਕੂੜ ਵਿਕਾਰ ਰਹੇ ਨਾ ਰਤਾ, ਰਤੀ ਰੱਤ ਨਾ ਕੋਇ ਜਲਾਈਆ। ਹੁਕਮ ਸੰਦੇਸ਼ਾ ਯਥਾਰਥ ਯਥਾ, ਯਦੀ ਆਪਣਾ ਆਪ ਦ੍ਰਿੜਾਈਆ। ਇਕ ਸੌ ਇਕਆਸੀ ਦਾ ਲੇਖਾ ਮੁਕਾਇਆ ਸਭ ਦਾ ਇਕੱਠਾ, ਕ੍ਰਿਸ਼ਨ ਨੈਣਾਂ ਨਾਲ ਵਖਾਈਆ। ਇਕ ਦੋ ਦਾ ਅਗਲਾ ਲਿਖ ਕੇ ਪਟਾ, ਪਟਨੇ ਵਾਲਾ ਹੋਏ ਸਹਾਈਆ। ਬਾਕੀ ਮਾਈਨਸ ਵਾਲਾ ਬਟਾ, ਫਿੱਗਰ ਸਕੇ ਨਾ ਕੋਇ ਬਣਾਈਆ। ਜਗਤ ਵਾਸਨਾ ਮੇਟ ਕੇ ਰੱਟਾ, ਰਾਈਟ ਲੇਖਾ ਦਿਤਾ ਲਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਚੌਦਾਂ ਮੱਘਰ ਕਹੇ ਮੇਰਾ ਦਿਹਾੜਾ ਅਤੀਤ, ਅਤੀ ਸੁੰਦਰ ਸੋਭਾ ਪਾਈਆ। ਮੈਂ ਸਤਿ ਧਰਮ ਦੀ ਵੇਖਣੀ ਰੀਤ, ਰੀਤੀਵਾਨ ਦਏ ਵਡਿਆਈਆ। ਛੱਬੀ ਪੋਹ ਨੌਆਂ ਬੀਬੀਆਂ ਪਹਾੜੀ ਗਾਉਣਾ ਗੀਤ, ਜੰਮੂ ਵਿਚੋਂ ਜਮਾਂ ਲਏ ਕਰਾਈਆ। ਸਭ ਦੇ ਗਲ ਵਿਚ ਹੋਵੇ ਤਵੀਤ, ਲੰਮਾ ਛਾਤੀ ਉਤੇ ਲਟਕਾਈਆ। ਸਾੜ੍ਹੀ ਅੰਗੀ ਬਸਤਰ ਹੋਵੇ ਠੀਕ, ਤਨ ਵਜੂਦ ਸੋਭਾ ਪਾਈਆ। ਮੁਖੋਂ ਕਹਿਣ ਸਾਡੀ ਪ੍ਰਭ ਦੇ ਨਾਲ ਪ੍ਰੀਤ, ਪ੍ਰੀਤਮ ਇਕੋ ਲਿਆ ਮਨਾਈਆ। ਲੀਲਾਵੰਤੀ ਹੋਵੇ ਉਨ੍ਹਾਂ ਦੇ ਬੀਚ, ਮਸਤਕ ਬਿੰਦੀ ਲਾਲ ਰੰਗ ਰੰਗਾਈਆ। ਸਤਾਈ ਪੋਹ ਨੂੰ ਇਹ ਸ਼ਹਾਦਤ ਦੇਵਣ ਠੀਕ, ਸ਼ਹਿਨਸ਼ਾਹ ਆਪਣਾ ਹੁਕਮ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਚੌਦਾਂ ਮੱਘਰ ਕਹੇ ਨੌ ਗੁਰਮੁਖ ਬਣੇ ਹੋਣ ਕੌਰੂ, ਕੁਰੂਕੁਸ਼ੇਤਰ ਦਏ ਗਵਾਹੀਆ। ਸੂਰਬੀਰ ਬਹਾਦਰ ਬਣ ਕੇ ਪਾਵਣ ਖੌਰੂ, ਸ਼ਸਤਰ ਹੱਥਾਂ ਵਿਚ ਚਮਕਾਈਆ। ਨਾਲ ਇਕ ਵਜਾਵਣ ਡੌਰੂ, ਡੰਕਾ ਜ਼ੋਰ ਜ਼ੋਰ ਲਗਾਈਆ। ਮੁਖੋਂ ਕਹਿਣ ਕਲਜੁਗ ਅੰਤਮ ਕਿਹੜਾ ਬੌਹੜੂ, ਕਾਹਨ ਕਾਹਨਾ ਫੇਰਾ ਪਾਈਆ। ਸਤਾਈ ਪੋਹ ਪੂਰਬ ਜੋੜ ਜੋੜੂ, ਲੁੜੀਂਦਾ ਧੁਰਦਰਗਾਹੀਆ। ਕਲਜੁਗ ਕੂੜੀ ਕਿਰਿਆ ਰੋਹੜੂ, ਵਹਿਣ ਵਹਿਣਾਂ ਵਿਚ ਵਹਾਈਆ। ਸਚ ਪ੍ਰੇਮੀ ਆਪਣੇ ਨਾਲ ਤੋਰੂ, ਜਿਸ ਦੀ ਰਾਮ ਕ੍ਰਿਸ਼ਨ ਬਲ ਬਾਵਨ ਦਏ ਗਵਾਹੀਆ। ਬਾਕੀ

❋

❋

ਅਵਰ ਰਹੇ ਕੋਇ ਨਾ ਜੋਰੂ, ਜ਼ਰ ਦਾ ਲਹਿਣਾ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਾ ਹੁਕਮ ਇਕ ਵਰਤਾਈਆ। ਚੌਦਾਂ ਮੱਘਰ ਕਹੇ ਮੇਰੀ ਸੁਹੰਜਣੀ ਹੋਵੇ ਰੀਤੀ, ਰਤੀ ਫ਼ਰਕ ਰਹੇ ਨਾ ਰਾਈਆ। ਸਤਿਗੁਰ ਬਦਲੇ ਕੋਇ ਨਾ ਨੀਤੀ, ਨਿਗਾਹ ਨੈਣ ਨਾ ਕੋਇ ਉਠਾਈਆ। ਕ੍ਰਿਸ਼ਨ ਦੀ ਪਿਛਲੀ ਆਸਾ ਪੂਰੀ ਕੀਤੀ, ਅੱਗੇ ਤ੍ਰਿਸ਼ਨਾ ਦਿਤੀ ਗਵਾਈਆ। ਇਕੋ ਜੋੜੀ ਰਹੇ ਜੀਤੀ, ਭਗਤ ਭਗਵਾਨ ਵੱਜੇ ਵਧਾਈਆ। ਖ਼ੂਨ ਦਾ ਲੇਖਾ ਨਾਲ ਚੀਚੀ, ਗੋਬਿੰਦ ਦੀ ਬਗ਼ੀਚੀ ਆਪਣੇ ਰੰਗ ਰੰਗਾਈਆ। ਸਤਿ ਧਰਮ ਵਿਚ ਸਤਿ ਦੀ ਪ੍ਰੀਤੀ, ਸਤਿ ਵਿਚ ਪੂਰ ਕਰਾਈਆ। ਪਿਛਲੀ ਪਿਛੇ ਜਗ ਬੀਤੀ, ਅੱਗੇ ਜਗਤ ਗੁਰਦੇਵ ਹੋਏ ਸਹਾਈਆ। ਜਗਤ ਵਾਸ਼ਨਾ ਕੂੜ ਕਲਪਨਾ ਰਹੇ ਨਾ ਮੀਠੀ, ਮਿੱਠਾ ਰਸ ਨਾ ਕੋਇ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧਰਮ ਦੀ ਧਾਰ ਬਦਲ ਦੇਵੇ ਨੀਤੀ, ਨੀਤੀਵਾਨ ਆਪਣਾ ਆਪ ਬਦਲਾਈਆ।

੨੨ ਮੱਘਰ ਸ਼ਹਿਨਸ਼ਾਹੀ ਸੰਮਤ ੫ ਹਰਿ ਭਗਤ ਦਵਾਰ ਜੇਠੂਵਾਲ ਜਸਬੀਰ ਸਿੰਘ ਜਲਾਲਾਬਾਦ ਦੇ ਨਵਿਤ

ਕਿਰਪਾ ਕਰੇ ਪ੍ਰਭ ਬੇਨਜ਼ੀਰ, ਨਜ਼ਰ ਮਿਹਰ ਇਕ ਉਠਾਈਆ। ਜਨ ਭਗਤਾਂ ਬਦਲ ਦੇਵੇ ਤਕਦੀਰ, ਤਦਬੀਰ ਆਪਣੇ ਹੱਥ ਰਖਾਈਆ। ਜਨਮ ਮਰਨ ਵੇਖ ਆਦਿ ਅਖ਼ੀਰ, ਅੰਤ ਅੰਤਸ਼ਕਰਨ ਫੋਲ ਫੁਲਾਈਆ। ਲੇਖਾ ਜਾਣੇ ਗਹਿਰ ਗਵਰ ਗੁਣੀ ਗਹੀਰ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜਿਸ ਦੀ ਸਿਫ਼ਤ ਸਲਾਹ ਕਰਦਾ ਗਿਆ ਕਬੀਰ, ਕਾਇਆ ਕਾਅਬੇ ਵਿਚ ਵਡਿਆਈਆ। ਸੋ ਸ਼ਾਹ ਸੁਲਤਾਨ ਪੀਰਨ ਪੀਰ, ਪਾਰਬ੍ਰਹਮ ਪ੍ਰਭ ਹੋਏ ਸਹਾਈਆ। ਜਿਹੜਾ ਭੈਣ ਭਰਾਵਾਂ ਤੋਂ ਵਿਛੜਨਾ ਸੀ ਵੀਰ, ਪਿਤਾ ਨਾਲੋਂ ਹੋਣੀ ਸੀ ਜੁਦਾਈਆ। ਤਨ ਚੋਲਾ ਛਡਣਾ ਸੀ ਚੀਰ, ਬਸਤਰ ਕੂੜ ਨਾ ਕੋਇ ਹੰਢਾਈਆ। ਦੁੱਖ ਦਰਦ ਹੋਣੀ ਸੀ ਪੀੜ, ਰੋਗ ਸਕੇ ਨਾ ਕੋਇ ਗਵਾਈਆ। ਧੀਰਜ ਧਰੇ ਨਾ ਕੋਇ ਧੀਰ, ਧਰਵਾਸ ਧਰਮ ਨਾ ਕੋਇ ਰਖਾਈਆ। ਬਲ ਲੇਖਾ ਸ਼ਾਹ ਹਕੀਰ, ਸ਼ਹਿਨਸ਼ਾਹ ਦਏ ਦ੍ਰਿੜਾਈਆ। ਪੋਹ ਸੱਤ ਸਤਿ ਅੰਤ ਹੋਣਾ ਸੀ ਜਸਬੀਰ, ਸੁਤ ਮਹਿੰਦਰ ਕੌਰ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਭੇਵ ਅਭੇਦਾ ਇਕ ਖੁਲ੍ਹਾਈਆ। ਜਸਬੀਰ ਸਿੰਘ ਜਗਤ ਨਾਤਾ ਜਾਣਾ ਸੀ ਟੁੱਟ, ਟੁੱਟੀ ਗੰਢ ਨਾ ਕੋਇ ਪਵਾਈਆ। ਊਧਮ ਸਿੰਘ ਕੋਲੋਂ ਵਿਛੜਨਾ ਸੀ ਛੋਟਾ ਸੁਤ, ਰਿਸ਼ਤਾ ਜਗਤ ਨਾ ਕੋਇ ਵਖਾਈਆ। ਦਰਗਾਹ ਸਾਚੀ ਜਾਣਾ ਸੀ ਪੁੱਜ, ਜਿਥੇ ਮੰਜ਼ਲ ਬੇਪਰਵਾਹੀਆ। ਜਿਸ ਦਾ ਭੇਵ ਅਭੇਦਾ ਗੁੱਝ, ਸਕੇ ਨਾ ਕੋਇ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸਾ ਇਕ ਸੁਣਾਈਆ। ਜਸਬੀਰ ਸਿੰਘ ਬਲ ਦਵਾਰੇ ਵਾਸੀ, ਸਤਿਜੁਗ ਸਾਚਾ ਦਏ ਗਵਾਹੀਆ। ਮਹਿੰਦਰ ਕੌਰ ਹੁੰਦੀ ਸੀ ਦਾਸੀ, ਸੇਵਾ ਧਰਮ ਵਿਚ ਕਮਾਈਆ। ਜਿਸ ਦਾ ਇਕ ਕਾਕਾ ਤੇ ਇਕ ਹੁੰਦੀ ਸੀ ਕਾਕੀ, ਦੋ ਦੋ ਰੰਗ ਰੰਗਾਈਆ। ਇਕ ਦਿਨ ਤਨ ਪਹਿਨ ਪੋਸ਼ਾਕੀ, ਮੱਘਰ ਬਾਈ ਖ਼ੁਸ਼ੀ ਮਨਾਈਆ। ਹੱਸ ਕੇ ਕਿਹਾ ਦੂਜੀ ਦਾਸੀ, ਵੇਖ ਭੈਣ ਚਾਈਂ ਚਾਈਂਆ। ਉਸ ਅੰਦਰ ਮਾਰੀ ਝਾਕੀ, ਪ੍ਰਭੂ ਧਿਆਨ ਰਖਾਈਆ। ਆਈ ਅਗੰਮੀ ਆਵਾਜ਼ੀ, ਸੰਦੇਸਾ ਸ਼ਬਦ ਅਥਾਹੀਆ।

❋

❋

ਉਸ ਵੇਲੇ ਉਸ ਬੱਚੇ ਦਾ ਅੰਤ ਹੋਣਾ ਸੀ ਸੱਤ ਪੋਹ ਦੀ ਰਾਤੀ, ਥਿਤ ਨੌ ਦਸ ਵਡਿਆਈਆ। ਨੇਤਰ ਰੋ ਕੇ ਦਾਸੀ ਬਚਨ ਦਿਤਾ ਆਖੀ, ਮੁਖੋਂ ਕਹਿ ਸੁਣਾਈਆ। ਤੇਰੀ ਕੰਮ ਨਾ ਆਵੇ ਕਿਸੇ ਚੰਗੀ ਸੋਹਣੀ ਪੁਸ਼ਾਕੀ, ਬਸਤਰ ਕੀ ਵਡਿਆਈਆ। ਤੇਰੇ ਸੁਤ ਦੇ ਰਹਿ ਗਏ ਪੰਦਰਾਂ ਦਿਨ ਬਾਕੀ, ਪ੍ਰਭ ਮੇਰਾ ਰਿਹਾ ਜਣਾਈਆ। ਉਸ ਹੱਥ ਮਾਰਿਆ ਉਤੇ ਛਾਤੀ, ਨੈਣਾਂ ਨੀਰ ਦਿਤਾ ਵਹਾਈਆ। ਇਹ ਬੜੀ ਔਖੀ ਘਾਟੀ, ਵਿਛੋੜਾ ਸਹਿ ਸਕੇ ਨਾ ਰਾਈਆ। ਪੁਕਾਰ ਕੀਤੀ ਅੱਗੇ ਕਮਲਾਪਾਤੀ, ਪਤਿਪਰਮੇਸ਼ਵਰ ਅੱਗੇ ਸੀਸ ਨਿਵਾਈਆ। ਪ੍ਰਭੂ ਭਗਵਨ ਮੇਰੀ ਕਰੀਂ ਰਾਖੀ, ਸਹਾਇਤਾ ਵਿਚ ਤੇਰੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸਾ ਇਕ ਸੁਣਾਈਆ। ਦੂਜੀ ਦਾਸੀ ਕੀਤੀ ਅਰਦਾਸ, ਬੇਨੰਤੀ ਦਿਤੀ ਜਣਾਈਆ। ਪ੍ਰਭੂ ਮੇਰੀ ਵੀ ਪੂਰੀ ਕਰ ਆਸ, ਦਰ ਤੇਰੇ ਸੀਸ ਨਿਵਾਈਆ ,। ਏਸ ਦਾ ਸੁਤ ਰਹੇ ਏਸ ਦੇ ਸਾਥ, ਤੇਰੀ ਬੇਪਰਵਾਹੀਆ। ਮੈਨੂੰ ਤੇਰੇ ਉਤੇ ਵਿਸ਼ਵਾਸ਼, ਵਿਸ਼ਨ ਬ੍ਰਹਮਾ ਸ਼ਿਵ ਤੈਨੂੰ ਸੀਸ ਨਿਵਾਈਆ। ਤੇਰਾ ਖੇਲ ਪ੍ਰਿਥਮੀ ਆਕਾਸ਼, ਦੋ ਜਹਾਨਾਂ ਵੱਜੇ ਵਧਾਈਆ। ਬਖ਼ਸ਼ਿਸ਼ ਵਿਚ ਦੇ ਦੇ ਦਾਤ, ਦਾਤੇ ਦਾਨੀ ਝੋਲੀ ਭਰਾਈਆ। ਸ਼ਬਦ ਅਗੰਮੀ ਆਈ ਅਵਾਜ਼, ਧੁਰ ਸੁਨੇਹੜਾ ਇਕ ਸੁਣਾਈਆ। ਦੋਹਾਂ ਦੀ ਬੇਨੰਤੀ ਦੋਹਾਂ ਦਾ ਕਾਜ, ਦੋ ਦੋ ਧਾਰ ਸੋਭਾ ਪਾਈਆ। ਸਤਿ ਸਤਿਜੁਗ ਰੱਖਾਂ ਲਾਜ, ਕਲਜੁਗ ਫੇਰ ਡੁਬਦਾ ਤਾਰਾਂ ਜਹਾਜ਼, ਮਿਹਰ ਨਜ਼ਰ ਇਕ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਪੂਰਬ ਲੇਖਾ ਵੇਖ ਵਖਾਈਆ। ਸ਼ਬਦ ਕਿਹਾ ਦੋਹਾਂ ਇਕ ਧਾਰ, ਸੰਦੇਸ਼ਾ ਇਕ ਸੁਣਾਈਆ। ਕਲਜੁਗ ਖੇਲ ਕਰੇ ਕਰਤਾਰ, ਹਰਿ ਨਿਰੰਕਾਰ ਅਗੰਮ ਅਥਾਹੀਆ। ਤੁਹਾਡਾ ਜਨਮ ਫੇਰ ਹੋਵੇ ਸੰਸਾਰ, ਸੰਸਾਰੀ ਭੰਡਾਰੀ ਦੇਣ ਗਵਾਹੀਆ। ਕਲ ਕਲਕੀ ਲਏ ਅਵਤਾਰ, ਹਰਿ ਕਰਤਾ ਵੇਖ ਵਖਾਈਆ। ਤੇਰੇ ਦੋ ਸੁਤ ਫੇਰ ਹੋਣੇ ਵਿਚ ਸੰਸਾਰ, ਜਗਤ ਸੰਗ ਬਣਾਈਆ। ਇਹ ਬਸਤਰ ਸ਼ਹਾਦਤ ਦੇਣ ਅਪਰ ਅਪਾਰ, ਅਪਰੰਪਰ ਦਿਤਾ ਸੁਣਾਈਆ। ਦੂਜੀ ਦਾਸੀ ਦਾ ਵਿਹਾਰ, ਤੇਰਾ ਸੰਗ ਬਣਾਈਆ। ਇਹ ਖੇਲ ਅਗੰਮੀ ਕਰਤਾਰ, ਕੁਦਰਤ ਕਰਤਾ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਸ਼ਬਦ ਅਗੰਮੀ ਕਿਹਾ ਪ੍ਰਭੂ ਦੀ ਨਿਰਅੱਖਰ ਧਾਰ ਲਿਖਤ, ਕਲਮ ਸ਼ਾਹੀ ਵੰਡ ਨਾ ਕੋਇ ਵੰਡਾਈਆ। ਪੂਰਬ ਲਹਿਣਾ ਮਹਿੰਦਰ ਕੌਰ ਦਾ ਨਾਲ ਤ੍ਰਿਪਤ, ਬਲ ਧਾਰ ਦਏ ਗਵਾਹੀਆ। ਵੇਖ ਨਾ ਸਕੇ ਜਗਤ ਦ੍ਰਿਸ਼ਟ, ਨੇਤਰ ਨੈਣ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਧੁਰ ਸ਼ਬਦ ਕਹੇ ਧੁਰ ਦੀ ਖੇਲ ਮਹਾਨੀ, ਮਹਿਮਾ ਅਕਥ ਅਕਥ ਜਣਾਈਆ। ਕੋਈ ਸਮਝੇ ਨਾ ਜੀਵ ਪ੍ਰਾਨੀ, ਪੁਰਾਨ ਸ਼ਾਸਤਰ ਨਾ ਕੋਇ ਵਡਿਆਈਆ। ਪੁਰਖ ਅਕਾਲਾ ਜਾਣ ਜਾਣੀ, ਜੁਗ ਚੌਕੜੀ ਖੇਲ ਖਿਲਾਈਆ। ਆਦਿ ਜੁਗਾਦੀ ਧੁਰ ਦਾ ਦਾਨੀ, ਦਇਆਵਾਨ ਇਕ ਅਖਵਾਈਆ। ਭਵਿਖਤ ਵਿਚ ਅਨਦ੍ਰਿਸ਼ਟ ਜਣਾਏ ਬਾਣੀ, ਬੋਧ ਅਗਾਧ ਆਪਣਾ ਹੁਕਮ ਵਰਤਾਈਆ। ਭੇਵ ਅਭੇਦਾ ਜਾਣੇ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਸਤਿਗੁਰ ਸ਼ਬਦ ਕਹੇ ਇਹ ਬਸਤਰ ਨੌਂ ਮਹੀਨੇ ਅਠਾਰਾਂ ਦਿਨ ਰੱਖਣੇ ਸਾਂਭ, ਤਨ ਨਾਲ ਨਾ ਕੋਇ ਛੁਹਾਈਆ। ਫੇਰ ਹੁਕਮ

❋

❋

ਮਿਲਣਾ ਸੰਦੇਸ਼ੇ ਵਾਲਾ ਬਾਦ, ਬਾਤਨ ਆਪਣਾ ਭੇਵ ਖੁਲ੍ਹਾਈਆ। ਊਧਮ ਸਿੰਘ ਨੂੰ ਕਹਿਣਾ ਰੱਖਣਾ ਯਾਦ, ਦਿਨ ਸਕੇ ਨਾ ਮੂਲ ਭੁਲਾਈਆ। ਜਿਸ ਦਾ ਖੇੜਾ ਹੋਣਾ ਫੇਰ ਆਬਾਦ, ਉਜੜਿਆ ਦਏ ਵਸਾਈਆ। ਮਿਤੀ ਅੱਜ ਦੀ ਥਿਤ ਰੱਖਣੀ ਯਾਦ, ਧੁਰ ਫ਼ਰਮਾਨਾ ਇਕ ਦ੍ਰਿੜਾਈਆ। ਅੰਤ ਅਖ਼ੀਰੀ ਦਿਨ ਮਾਰ ਕੇ ਲਿਆਉਣਾ ਜ਼ਰੂਰ ਇਕ ਕਾਗ, ਕਾਗੋਂ ਹੰਸ ਦਏ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਸਤਿਗੁਰ ਸ਼ਬਦ ਕਹੇ ਸ਼ਬਦੀ ਧਾਰ ਹੁਕਮ ਅੰਮ੍ਰਿਤ ਰਸ ਸੀਰ, ਪਰਾ ਪਸੰਤੀ ਮਧਮ ਬੈਖਰੀ ਬੈਠੇ ਸੀਸ ਨਿਵਾਈਆ। ਪਹਿਲੀ ਪੋਹ ਲਿਆਉਣੀ ਤਸਵੀਰ, ਸੋਹਣਾ ਰੂਪ ਵਖਾਈਆ। ਦੋਵੇਂ ਹੱਥ ਜੋੜੇ ਹੋਣ ਜਸਬੀਰ, ਬੱਚਾ ਨੰਨ੍ਹਾ ਨਜ਼ਰੀ ਆਈਆ। ਸਿਰ ਤੇ ਲਾਲ ਹੋਵੇ ਚੀਰ, ਚੀਰਾ ਸਾਢੇ ਤਿੰਨ ਗਜ਼ ਲੰਬਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੱਗੇ ਕਿਸੇ ਹੋਣ ਨਾ ਦੇਵੇ ਦਿਲਗੀਰ, ਦਰਸ਼ਨ ਦਾ ਵੀਰ ਦਰਸ਼ਨ ਦਾ ਪੀਰ ਪਾਰ ਕਰਾਈਆ।

੨੮ ਮੱਘਰ ਸ਼ਹਿਨਸ਼ਾਹੀ ਸੰਮਤ ੫ ਗਿਆਨ ਚੰਦ ਗਾਂਧੀ ਦੇ ਗ੍ਰਹਿ ਤਲਵਾੜਾ

ਗੁਰ ਅਵਤਾਰ ਪੈਗ਼ੰਬਰ ਝੁਕਦੇ, ਸਚਖੰਡ ਸਾਚੇ ਸੀਸ ਨਿਵਾਈਆ। ਪੁਰਖ ਅਕਾਲ ਦੀਨ ਦਿਆਲ ਸਾਡੇ ਪੈਂਡੇ ਮੁਕਦੇ, ਪਾਰਬ੍ਰਹਮ ਪਤਿਪਰਮੇਸ਼ਵਰ ਤੇਰੀ ਇਕ ਸਰਨਾਈਆ। ਕਲਜੁਗ ਜੀਵ ਜਗਤ ਜਹਾਨ ਭਰੇ ਦੁੱਖ ਦੇ, ਦੁਖੀਆਂ ਦਰਦ ਨਾ ਕੋਇ ਗਵਾਈਆ। ਝਗੜੇ ਮੁਕਣ ਨਾ ਉਲਟੇ ਗਰਭਵਾਸ ਰੁੱਖ ਦੇ, ਨੌਂ ਅਠਾਰਾਂ ਪੰਧ ਨਾ ਕੋਇ ਮੁਕਾਈਆ। ਆਦਿ ਜੁਗਾਦਿ ਜੁਗ ਚੌਕੜੀ ਤੇਰੇ ਭਾਣੇ ਕਦੇ ਨਾ ਰੁਕਦੇ, ਨਾ ਕੋਈ ਮੇਟੇ ਮੇਟ ਮਿਟਾਈਆ। ਅਸੀਂ ਖੇਲ ਵੇਖੀਏ ਤੇਰੇ ਸ਼ਬਦ ਦੁਲਾਰੇ ਸੁਤ ਦੇ, ਸੋ ਪੁਰਖ ਨਿਰੰਜਣ ਦੇਣਾ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਗੁਰ ਅਵਤਾਰ ਪੈਗ਼ੰਬਰ ਕਰਨ ਸਜਦਾ, ਨਿਵ ਨਿਵ ਸੀਸ ਨਿਵਾਈਆ। ਹਉਂ ਸੇਵਕ ਤੇਰਾ ਬਰਦਾ, ਪਰਵਰਦਿਗਾਰ ਤੇਰੀ ਸਰਨਾਈਆ। ਸਾਡਾ ਲਹਿਣਾ ਮੁਕਣਾ ਲੋਕਮਾਤ ਘਰ ਦਾ, ਧਰਨੀ ਧਰਤ ਧਵਲ ਧੌਲ ਨਾ ਕੋਇ ਚਤੁਰਾਈਆ। ਜਗਤ ਜਹਾਨ ਖੇਲ ਵੇਖਿਆ ਹੰਕਾਰੀ ਗੜ੍ਹ ਦਾ, ਹਉਮੇ ਹੰਗਤਾ ਨਾ ਕੋਇ ਮਿਟਾਈਆ। ਰਸਨਾ ਜਿਹਵਾ ਜਗਤ ਜਹਾਨ ਜੀਵ ਪੜ੍ਹਦਾ, ਹਿਰਦੇ ਤੇਰਾ ਨਾਮ ਨਾ ਕੋਇ ਵਸਾਈਆ। ਮਹਿਬੂਬ ਮੰਜ਼ਲ ਤੇਰੀ ਕੋਈ ਨਾ ਚੜ੍ਹਦਾ, ਸਚ ਦਵਾਰੇ ਮਿਲਣ ਕੋਇ ਨਾ ਆਈਆ। ਇਹ ਤੇਰਾ ਖੇਲ ਨਰਾਇਣ ਨਰ ਦਾ, ਨਰ ਹਰਿ ਤੇਰੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਅਲਖ ਜਗਾਈਆ। ਗੁਰ ਅਵਤਾਰ ਪੈਗ਼ੰਬਰ ਨਿਮਸਕਾਰ ਕਰ ਬੰਦਨਾ, ਬੰਦਗੀ ਵਿਚ ਜਣਾਈਆ। ਤੇਰਾ ਖੇਲ ਸੂਰੇ ਸਰਬੰਗਣਾ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਤੇਰੀ ਬੇਪਰਵਾਹੀਆ। ਮੁਰੀਦ ਮੁਰਸ਼ਦ ਰਿਹਾ ਕੋਈ ਨਾ ਅੰਗਣਾ, ਚੇਲਾ ਗੁਰ ਨਾ ਕੋਇ ਚਤੁਰਾਈਆ। ਆਤਮ ਬ੍ਰਹਮ ਮਿਲੇ ਨਾ ਅਨੰਦਨਾ, ਪਰਮਾਨੰਦ ਨਾ ਕੋਇ ਸਮਾਈਆ। ਸਦੀ ਚੌਧਵੀਂ ਸਭ ਨੂੰ ਪਈ ਚਿੰਦਨਾ, ਚਿੰਤਾ ਚਿਖਾ ਨਾ ਕੋਇ ਬੁਝਾਈਆ। ਤੇਰਾ ਨਾਮ

❋

❋

ਨਾਮ ਨਹੀਂ ਨਿੰਦਨਾ, ਨਿੰਦਿਆ ਵਿਚ ਦੁਹਾਈਆ। ਅੰਮ੍ਰਿਤ ਧਾਰ ਵਹੇ ਨਾ ਸਾਗਰ ਸਿੰਧਨਾ, ਲਹਿਰ ਲਹਿਰ ਨਾ ਕੋਇ ਟਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਗੁਰ ਅਵਤਾਰ ਪੈਗ਼ੰਬਰ ਖ਼ਾਲੀ ਕਰਦੇ ਝੋਲੀ, ਦਰ ਠਾਂਡੇ ਸੀਸ ਨਿਵਾਈਆ। ਹਉਂ ਦਰਵੇਸ਼ ਤੇਰੇ ਦਰ ਦੀ ਗੋਲੀ, ਪਾਰਬ੍ਰਹਮ ਪ੍ਰਭ ਤੇਰੀ ਓਟ ਤਕਾਈਆ। ਕਲਜੁਗ ਅੰਤ ਸ੍ਰੀ ਭਗਵੰਤ ਆਪਣੇ ਨਾਮ ਦੀ ਦੱਸ ਦੇ ਬੋਲੀ, ਅਨਬੋਲਤ ਰਾਗ ਜਣਾਈਆ। ਸਚ ਦਵਾਰਾ ਏਕੰਕਾਰਾ ਇਕੋ ਖੋਲ੍ਹੀ, ਖ਼ਾਲਕ ਖ਼ਲਕ ਮੇਲ ਮਿਲਾਈਆ। ਨਵ ਸੱਤ ਇਕ ਤਰਾਜ਼ੂ ਤੋਲੀਂ, ਤੋਲਣਹਾਰ ਦਇਆ ਕਮਾਈਆ। ਕਾਇਆ ਮਾਟੀ ਖ਼ਾਕ ਰੰਗ ਦੇ ਚੋਲੀ, ਚੋਜੀ ਪ੍ਰੀਤਮ ਹੋ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਹਉਂ ਮਾਂਗਤ ਮੰਗ ਮੰਗਾਈਆ। ਗੁਰ ਅਵਤਾਰ ਪੈਗ਼ੰਬਰ ਕਰਨ ਅਰਦਾਸ, ਸੇਵਕ ਸੇਵਾ ਵਿਚ ਸੀਸ ਨਿਵਾਈਆ। ਲੱਖ ਚੁਰਾਸੀ ਮੰਡਲ ਪਾ ਰਾਸ, ਗੋਪੀ ਕਾਹਨ ਖੇਲ ਖਿਲਾਈਆ। ਕਾਇਆ ਤਤ ਕਟ ਬਨਬਾਸ, ਸੀਤਾ ਰਾਮ ਰੰਗ ਰੰਗਾਈਆ। ਇਲਾਹੀ ਨੂਰ ਕਰ ਪ੍ਰਕਾਸ਼, ਅੰਧ ਅੰਧੇਰਾ ਦੇ ਮਿਟਾਈਆ। ਸਤਿ ਸਤਿ ਦਾ ਤੇਰਾ ਜਾਪ, ਵਾਹਵਾ ਵੱਜੇ ਹੱਕ ਵਧਾਈਆ। ਕਲਜੁਗ ਕੂੜ ਰਹੇ ਨਾ ਪਾਪ, ਪਤਿਤ ਪੁਨੀਤ ਦੇ ਕਰਾਈਆ। ਜੋ ਭਵਿਖਤਾਂ ਵਿਚ ਲਿਖਤਾਂ ਵਿਚ ਇਸ਼ਟ ਤੇਰਾ ਆਏ ਆਖ, ਸੰਦੇਸ਼ਾ ਦੀਨ ਦੁਨੀ ਜਣਾਈਆ। ਸੋ ਖੇਲ ਕਰ ਸਾਖਿਆਤ, ਪਾਰਬ੍ਰਹਮ ਪ੍ਰਭ ਤੇਰੀ ਓਟ ਤਕਾਈਆ। ਝਗੜਾ ਮੇਟ ਦੇ ਦੀਨ ਦੁਨੀ ਮਜ਼੍ਹਬ ਜ਼ਾਤ ਪਾਤ, ਤਨ ਵਜੂਦ ਵੰਡ ਨਾ ਕੋਇ ਵੰਡਾਈਆ। ਸਭ ਦਾ ਪੂਰਾ ਲੇਖਾ ਕਰ ਭਵਿਖਤ ਵਾਕ, ਵਾਕਿਆ ਵੇਖ ਥਾਉਂ ਥਾਈਂਆ। ਤੇਰਾ ਨੂਰ ਜੋਤ ਹੋਵੇ ਪ੍ਰਕਾਸ਼, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸਤਿ ਦਵਾਰੇ ਆਸ ਰਖਾਈਆ। ਗੁਰ ਅਵਤਾਰ ਪੈਗ਼ੰਬਰ ਕਰਨ ਬੇਨੰਤੀ, ਨਿਵ ਨਿਵ ਸੀਸ ਨਿਵਾਈਆ। ਬੋਧ ਅਗਾਧੇ ਧੁਰ ਦੇ ਪੰਡਤੀ, ਪਾਰਬ੍ਰਹਮ ਬ੍ਰਹਮ ਪੜਦਾ ਦੇ ਉਠਾਈਆ। ਤੇਰੇ ਨਾਮ ਦੀ ਹੋਵੇ ਇਕੋ ਪੰਗਤੀ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਗੜ੍ਹ ਤੋੜ ਦੇ ਹਉਮੇ ਹੰਗਤੀ, ਹੰ ਬ੍ਰਹਮ ਇਕ ਸਮਝਾਈਆ। ਕਾਇਆ ਚੋਲੀ ਚਾੜ੍ਹ ਰੰਗ ਬਸੰਤੀ, ਬਸਨ ਬਨਵਾਰੀ ਹੋ ਸਹਾਈਆ। ਸਦੀ ਚੌਧਵੀਂ ਜਾਏ ਲੰਘਦੀ, ਮੁਹੰਮਦ ਵੇਖੇ ਥਾਉਂ ਥਾਈਂਆ। ਤੇਰੀ ਸੇਜ ਸੁਹਾਵੀ ਹੋਵੇ ਪਲੰਘ ਦੀ, ਜਲਵਾਗਰ ਨੂਰ ਇਲਾਹੀਆ। ਧਾਰ ਰਹੇ ਨਾ ਦਵੈਤ ਕੰਧ ਦੀ, ਕੂੜ ਕਿਰਿਆ ਦੇਣੀ ਖਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸਚਖੰਡ ਨਿਵਾਸੀ ਤੇਰੇ ਹੱਥ ਵਡਿਆਈਆ। ਗੁਰ ਅਵਤਾਰ ਪੈਗ਼ੰਬਰ ਕਰਨ ਡੰਡਾਵਤ, ਦਰ ਠਾਂਡੇ ਸੀਸ ਨਿਵਾਈਆ। ਕਲਜੁਗ ਕੂੜੀ ਕਿਰਿਆ ਕਢ ਬਗ਼ਾਵਤ, ਮਿਹਰ ਨਜ਼ਰ ਇਕ ਉਠਾਈਆ। ਸਚ ਮੁਹੱਬਤ ਕਰ ਸਖ਼ਾਵਤ, ਸਿਰ ਆਪਣਾ ਹੱਥ ਰਖਾਈਆ। ਤੇਰੇ ਨਾਮ ਦੀ ਮਿਲੇ ਨਿਆਮਤ, ਰਸਨਾ ਰਸ ਨਾ ਕੋਇ ਚਖਾਈਆ। ਤੂੰ ਆਦਿ ਅੰਤ ਜੁਗਾ ਜੁਗੰਤ ਸਹੀ ਸਲਾਮਤ, ਸਾਹਿਬ ਤੇਰੀ ਸਰਨਾਈਆ। ਤੇਰੀ ਮਹਿੰਮਾ ਸਦਾ ਮਹਾਨਤ, ਅਗੰਮ ਅਥਾਹ ਵਡਿਆਈਆ। ਗੁਰ ਅਵਤਾਰ ਪੈਗ਼ੰਬਰ ਤੇਰੇ ਅਨਜਾਨਤ, ਅੰਤ ਕਹਿਣ ਕੋਇ ਨਾ ਪਾਈਆ। ਕਲਜੁਗ ਚਲੇ ਨਾ ਕੋਇ ਸਿਆਣਪ, ਬੁੱਧੀ ਅਕਲ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਮਾਂਗਤ ਹੋ ਕੇ ਮੰਗ ਮੰਗਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ, ਕਹਿ ਕਹਿ ਰਹੇ ਜਣਾਈਆ।

❋

❋

ਤੂੰ ਆਦਿ ਜੁਗਾਦੀ ਸਾਕ ਸੱਜਣ ਸੈਣ, ਸਾਹਿਬ ਸੁਲਤਾਨ ਧੁਰਦਰਗਾਹੀਆ। ਕਲਜੁਗ ਕੂੜੀ ਕਿਰਿਆ ਵੇਖ ਵਹਿਣ, ਵਹਿੰਦੀ ਧਾਰ ਵਹੇ ਲੋਕਾਈਆ। ਏਕਾ ਨਾਮ ਨਿਰਗੁਣ ਧਾਰ ਦੇ ਰਸਾਇਣ, ਰਸੀਆ ਰਸ ਇਕ ਚਖਾਈਆ। ਮਨ ਮਨਸਾ ਆਵੇ ਚੈਨ, ਚਾਰ ਕੁੰਟ ਨਾ ਕੋਇ ਹਲਕਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਤਰ ਨਿਰੰਤਰ ਨਾਤਾ ਜੋੜ ਭਾਈ ਭੈਣ, ਪਿਤਾ ਪੁਰਖ ਅਕਾਲ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦਾ ਲੇਖਾ ਪੂਰਾ ਕਰ ਲਹਿਣ ਦੇਣ, ਪੂਰਬ ਝੋਲੀ ਦੇ ਪਾਈਆ।

੨੯ ਮੱਘਰ ਸ਼ਹਿਨਸ਼ਾਹੀ ਸੰਮਤ ੫ ਜੀਆ ਲਾਲ ਦੇ ਗ੍ਰਹਿ ਤਲਵਾੜਾ

ਰਾਮ ਦਾ ਲੇਖਾ ਰਾਮ ਜੁਗ ਤ੍ਰੇਤਾ, ਤਿਰੀਆ ਤ੍ਰੈ ਤਤਵ ਤਤ ਵੇਖ ਵਖਾਈਆ। ਕਲਜੁਗ ਖੇਲ ਰਾਮ ਰਾਮ ਦੇ ਨੇਤਾ, ਨਿਰਗੁਣ ਨਿਰਵੈਰ ਨਿਰੰਕਾਰ ਅਗੰਮ ਅਥਾਹੀਆ। ਲਹਿਣਾ ਦੇਣਾ ਵੇਖੇ ਸਚਖੰਡ ਧੁਰ ਦੇ ਦੇਸਾ, ਧਰਮ ਦੀ ਧਾਰ ਭੇਵ ਅਭੇਦ ਖੁਲ੍ਹਾਈਆ। ਸਚ ਸਵਾਮੀ ਅੰਤਰਜਾਮੀ ਜੁਗ ਚੌਕੜੀ ਕਦੇ ਨਾ ਭੁੱਲੇ ਚੇਤਾ, ਚੇਤਨ ਸਭ ਨੂੰ ਦਏ ਕਰਾਈਆ। ਪੂਰਬ ਲੇਖਾ ਲਹਿਣਾ ਜਲ ਧਾਰ ਵਿਚ ਖੇਤਾ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਸਮਝ ਕੋਇ ਨਾ ਪਾਈਆ। ਲੇਖਾ ਜਾਣੇ ਹੁਕਮ ਸੰਦੇਸ਼ਾ ਧੁਰ ਫ਼ਰਮਾਨਾ ਏਕਾ, ਇਕ ਇਕੱਲਾ ਪੜਦਾ ਦੇਣਾ ਉਠਾਈਆ। ਭਗਤ ਉਧਾਰਨਾ ਜੁਗ ਚੌਕੜੀ ਜਿਸ ਦੇ ਕੋਲ ਠੇਕਾ, ਠਾਕਰ ਸਾਹਿਬ ਸਤਿਗੁਰ ਧੁਰਦਰਗਾਹੀਆ। ਅੰਤਰ ਨਿਰੰਤਰ ਵੇਖੇ ਆਪਣਾ ਬੇਟਾ, ਪਾਰਬ੍ਰਹਮ ਪ੍ਰਭ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਰਾਮ ਕਹੇ ਮੇਰਾ ਖੇਲ ਰਾਮ ਰਮਈਆ, ਰਮਤਾ ਰਮਤਾ ਜਗਤ ਚਲਾਈਆ। ਤ੍ਰੇਤਾ ਦੁਆਪਰ ਕਲਜੁਗ ਵੇਖੀ ਚਲਦੀ ਨਈਆ, ਨੌਕਾ ਵੰਝ ਮੁਹਾਣੇ ਫੋਲ ਫੁਲਾਈਆ। ਸੱਜਣ ਮੀਤ ਸੰਗੀ ਵੇਖੇ ਸਈਆ, ਸਰਗੁਣ ਨਿਰਗੁਣ ਨਿਰਗੁਣ ਸਰਗੁਣ ਸੰਗ ਵਖਾਈਆ। ਬੰਸਰੀ ਖੇਲ ਕਾਹਨ ਵੇਖਿਆ ਘਨਈਆ, ਰਘੁਪਤ ਰੂਪ ਅਨੂਪ ਬਦਲਾਈਆ। ਕਲਜੁਗ ਅੰਤ ਸਚ ਸਵਾਮੀ ਹੋ ਕੇ ਪਾਵੇ ਆਪਣੀ ਸਹੀਆ, ਸਹੀ ਸਲਾਮਤ ਆਪਣੀ ਕਾਰ ਕਮਾਈਆ। ਪੂਰਬ ਲੇਖਾ ਧਰਮ ਦੀ ਧਾਰ ਕੱਢ ਕੇ ਵਹੀਆ, ਲਹਿਣਾ ਪਿਛਲਾ ਦਏ ਚੁਕਾਈਆ। ਖ਼ੁਸ਼ੀ ਮਨਾਏ ਧਰਨੀ ਧਰਤ ਧਵਲ ਧੌਲ ਜਗਤ ਦ੍ਰਿਸ਼ਟੀ ਮਈਆ, ਸ੍ਰਿਸ਼ਟੀ ਸਮਝ ਕੋਇ ਨਾ ਆਈਆ। ਸਤਾਈ ਪੋਹ ਇਕ ਦਾ ਲੇਖਾ ਭੇਟਾ ਕਰਨਾ ਇਕ ਰੁਪਈਆ, ਇਕ ਦੇ ਨਾਲ ਇਕ ਦਏ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲਾਲ ਜੀਆ ਜੀਆ ਲਾਲ ਰਾਮ ਦਾ ਲੇਖਾ ਰਾਮ ਰਾਮ ਹੋ ਕੇ ਦਏ ਚੁਕਾਈਆ।

❋

❋

੨੯ ਮੱਘਰ ਸ਼ਹਿਨਸ਼ਾਹੀ ਸੰਮਤ ੫ ਜਾਗੀਰ ਸਿੰਘ ਨਰੈਣ ਸਿੰਘ ਦੇ ਗ੍ਰਹਿ ਤਲਵਾੜਾ

ਗੁਰ ਅਵਤਾਰ ਪੈਗ਼ੰਬਰ ਵੇਖਣ ਆਪਣੇ ਖ਼ਾਕੇ, ਨਕਸ਼ਾ ਗੁਜ਼ਸ਼ਤਾ ਹੱਥ ਉਠਾਈਆ। ਲੇਖ ਵੇਖਦੇ ਭਵਿਖਤ ਵਾਕੇ, ਪੇਸ਼ੀਨਗੋਈ ਜੋ ਪੇਸ਼ਤਰ ਆਏ ਸੁਣਾਈਆ। ਆਪਣਾ ਆਪ ਤੱਕਿਆ ਦੀਨ ਦੁਨੀ ਦੇ ਤਸੱਵਰ ਹੋਏ ਚਾਚੇ, ਪਿਤਾ ਨਜ਼ਰ ਕੋਇ ਨਾ ਆਈਆ। ਪ੍ਰਭ ਦਾ ਨਾਮ ਹਿੱਸਿਆਂ ਵਿਚ ਆਏ ਬਾਂਟੇ, ਹੱਦ ਹਦੂਦ ਜਗਤ ਬਣਾਈਆ। ਸਦੀ ਚੌਧਵੀਂ ਅੰਤ ਸਾਰੇ ਬਣ ਗਏ ਕਾਂਟੇ, ਕਟਾਖ਼ਸ਼ ਅਣਿਆਲਾ ਤੀਰ ਨਾ ਕੋਇ ਚਲਾਈਆ। ਸੇਜ ਸੁਹੰਜਣੀ ਰਹੀ ਕੋਈ ਨਾ ਖਾਟੇ, ਬਿਸਤਰ ਸਿੰਘਾਸਣ ਨਾ ਕੋਇ ਵਡਿਆਈਆ। ਤਨ ਵਜੂਦ ਸਰੀਰ ਮਾਟੀ ਖ਼ਾਕ ਚੋਲੇ ਸਭ ਦੇ ਪਾਟੇ, ਲੀਰੋ ਲੀਰ ਜਾਮਾ ਨਜ਼ਰੀ ਆਈਆ। ਸਰੋਵਰ ਤਟ ਰਿਹਾ ਨਾ ਘਾਟੇ, ਜਲ ਧਾਰਾ ਵਹਿਣ ਨਾ ਕੋਇ ਵਡਿਆਈਆ। ਅੰਮ੍ਰਿਤ ਜਲ ਰਿਹਾ ਕਿਸੇ ਨਾ ਬਾਟੇ, ਰਸੀਆ ਰਸ ਨਾ ਕੋਇ ਚਖਾਈਆ। ਸਭ ਦੀ ਮੰਜ਼ਲ ਹੋਈ ਅਧਵਾਟੇ, ਹਕੀਕਤ ਹੱਕ ਨਾ ਕੋਇ ਵਖਾਈਆ। ਚਾਰੋਂ ਕੁੰਟ ਫਿਰਨ ਨਾਠੇ, ਭੱਜਣ ਵਾਹੋ ਦਾਹੀਆ। ਮੰਦਰ ਮਸਜਿਦ ਸ਼ਿਵਦਵਾਲੇ ਤੱਕਣ ਮਾਠੇ, ਚਰਚਾਂ ਅੰਤਰ ਖੋਜ ਖੁਜਾਈਆ। ਆਤਮ ਬ੍ਰਹਮ ਕਰੇ ਕੋਈ ਨਾ ਪਾਠੇ, ਅਨੁਭਵ ਪੜਦਾ ਨਾ ਕੋਇ ਉਠਾਈਆ। ਜਿਧਰ ਵੇਖਿਆ ਚਾਰੋਂ ਕੁੰਟ ਪਏ ਘਾਟੇ, ਨਫ਼ਾ ਨਾਮ ਨਾ ਕੋਇ ਜਣਾਈਆ। ਨਿਰਗੁਣ ਨੂਰ ਜੋਤ ਨਜ਼ਰ ਨਾ ਆਈ ਕਿਸੇ ਲਲਾਟੇ, ਸ਼ਮਅ ਨੂਰ ਨਾ ਕੋਇ ਰੁਸ਼ਨਾਈਆ। ਮਨਜ਼ੂਰ ਹੋਏ ਨਾ ਕਿਸੇ ਟੇਕੇ ਮਾਥੇ, ਮਸਤਕ ਧੂੜੀ ਖ਼ਾਕ ਨਾ ਕੋਇ ਰਮਾਈਆ। ਹੈਰਾਨ ਹੋਏ ਕੀ ਖੇਲ ਕਰੇ ਪ੍ਰਭ ਆਪੇ, ਪਤਿਪਰਮੇਸ਼ਵਰ ਦਇਆ ਕਮਾਈਆ। ਨਿਰਗੁਣ ਨੂਰ ਜੋਤ ਕਰ ਪ੍ਰਕਾਸ਼ੇ, ਕਲਜੁਗ ਅੰਧ ਅੰਧੇਰਾ ਦਏ ਗਵਾਈਆ। ਭਗਤ ਸੁਹੇਲਾ ਵਸੇ ਭਗਤਾਂ ਸਾਥੇ, ਭਗਵਨ ਆਪਣਾ ਸੰਗ ਨਿਭਾਈਆ। ਸਾਢੇ ਤਿੰਨ ਹੱਥ ਚਲਾ ਕੇ ਕਾਇਆ ਮਾਟੀ ਰਾਥੇ, ਰਥ ਰਥਵਾਹੀ ਆਪਣੀ ਕਾਰ ਕਮਾਈਆ। ਕੋਟਾਂ ਵਿਚੋਂ ਥੋੜ੍ਹਿਆਂ ਲੱਭ ਆਪੇ, ਆਖ਼ਰ ਆਪਣਾ ਰੰਗ ਰੰਗਾਈਆ। ਭੇਵ ਖੋਲ੍ਹ ਕੇ ਬਾਤਨ ਬਾਤੇ, ਬੇਵਤਨਾਂ ਵਤਨ ਦਏ ਦਰਸਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਦੱਸ ਕੇ ਜਾਪੇ, ਜਗਜੀਵਣ ਦਾਤਾ ਦਏ ਵਡਿਆਈਆ। ਚਾਰ ਵਰਨ ਅਠਾਰਾਂ ਬਰਨ ਸਭ ਨੂੰ ਬਹਾ ਇਕ ਅਹਾਤੇ, ਭੂਮਿਕਾ ਇਕੋ ਇਕ ਵਡਿਆਈਆ। ਲੇਖ ਮੁਕਾਏ ਮੜ੍ਹੀ ਗੋਰ ਜਲ ਨਾ ਅਗਨੀ ਕਾਠੇ, ਵਹਿਣਾ ਧਾਰ ਨਾ ਕੋਇ ਵਡਿਆਈਆ। ਗੁਰ ਅਵਤਾਰ ਪੈਗ਼ੰਬਰ ਵੇਖਣ ਖੇਲ ਅਗੰਮ ਸਾਚੇ, ਹਰਿ ਸਾਚਾ ਸਚ ਜਣਾਈਆ। ਅੱਗੇ ਸਭ ਨੇ ਲੱਗਣਾ ਇਕ ਦੇ ਆਖੇ, ਆਖ਼ਰ ਆਪਣਾ ਹੁਕਮ ਵਰਤਾਈਆ। ਤੁਸੀਂ ਮਾਤਲੋਕ ਦੇ ਰਹਿਣਾ ਨਹੀਂ ਰਾਖੇ, ਰੱਖਿਆ ਛਡਣੀ ਜਗਤ ਲੋਕਾਈਆ। ਆਬੇਹਯਾਤ ਅੰਮ੍ਰਿਤ ਧੁਰ ਦਾ ਪੀਣਾ ਇਕੋ ਕਾਸੇ, ਕਸਮ ਸੌਗੰਦ ਦਾ ਝਗੜਾ ਦੇਣਾ ਮੁਕਾਈਆ। ਮਿਹਰਵਾਨ ਮਹਿਬੂਬ ਮੁਹੱਬਤ ਵਿਚ ਧੁਰ ਦੀ ਧਾਰ ਜਣਾਏ ਸਾਖਿਆਤੇ, ਸਖ਼ਾ ਸਹੇਲਾ ਦਇਆ ਕਮਾਈਆ। ਹੁਕਮੇ ਅੰਦਰ ਹੁਕਮ ਹੁਕਮੀ ਸੰਦੇਸ਼ਾ ਸਾਰੇ ਲੈਣ ਵਾਚੇ, ਵਾਚਕ ਨਜ਼ਰ ਕੋਇ ਨਾ ਆਈਆ। ਛੱਬੀ ਪੋਹ ਸਭ ਨੇ ਸੁਹੰਜਣੀ ਕਰਨੀ ਰਾਤੇ, ਰੁਤੜੀ ਰੁਤ ਨਾਲ ਮਹਿਕਾਈਆ। ਬਣ ਕੇ ਆਉਣਾ ਪ੍ਰਭੂ ਦੇ ਲਾਡਲੇ ਕਾਕੇ, ਵਡਾ ਛੋਟਾ ਨਾ ਕੋਇ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅੰਤ ਜੁਗਾ ਜੁਗੰਤ ਚੌਕੜੀ ਜੁਗ ਭਰਵਾਸੇ, ਜਗਤ ਜੀਵ ਈਸ਼ ਜਗਦੀਸ਼ ਵੇਖ ਵਖਾਈਆ।

❋

❋

੨੯ ਮੱਘਰ ਸ਼ਹਿਨਸ਼ਾਹੀ ਸੰਮਤ ੫ ਜੁਗਿੰਦਰ ਸਿੰਘ ਦੇ ਗ੍ਰਹਿ ਤਲਵਾੜਾ

ਗੁਰ ਅਵਤਾਰ ਪੈਗ਼ੰਬਰ ਕਹਿਣ ਲੋਕਮਾਤ ਮਿਲਿਆ ਸੱਦਾ, ਸਧਨਾ ਸੈਣ ਕਬੀਰ ਰਵੀ ਦੇ ਮਾਲਕ ਦਿਤਾ ਜਣਾਈਆ। ਲੋਕਮਾਤ ਸਭ ਨੇ ਆਉਣਾ ਆਪਣੀ ਧਾਰ ਭੱਜਾ, ਭਜਨ ਬੰਦਗੀ ਪੂਜਾ ਪਾਠ ਪਿਛਲਾ ਨਾਲ ਲਿਆਈਆ। ਤੀਰ ਤਰਕਸ਼ ਖੰਡਾ ਖੜਗ ਚਿੱਲਾ ਕਮਾਨ ਕੋਲ ਹੋਵੇ ਕੋਈ ਨਾ ਗਦਾ, ਗਦਾਗਰ ਹੋ ਕੇ ਆਉਣਾ ਚਾਈਂ ਚਾਈਂਆ। ਧਰਨੀ ਉਤੇ ਆਪਣੇ ਧਰਮ ਧਾਰ ਦੀ ਵੇਖਣੀ ਜਗਹ, ਜਗਹ ਬਜਗਹ ਫੋਲ ਫੁਲਾਈਆ। ਫੇਰ ਸਚ ਦੱਸਣਾ ਕਿਸ ਦਾ ਵਧਿਆ ਅੱਗਾ, ਕੀ ਅਗਲਾ ਲੇਖਾ ਬੇਪਰਵਾਹੀਆ। ਇਕ ਦੂਜੇ ਨਾਲ ਕਰਿਓ ਨਾ ਦਗ਼ਾ, ਦੀਨ ਮਜ਼੍ਹਬ ਮੁਖ ਰਖਾਈਆ। ਮਾਨਵ ਅੰਤਰ ਵੇਖਣਾ ਨਿਰੰਤਰ ਉਪਰ ਸ਼ਾਹਰਗਾ, ਸ਼ਹਿਨਸ਼ਾਹ ਆਪਣਾ ਹੁਕਮ ਸੁਣਾਈਆ। ਮਨ ਬੁੱਧੀ ਵੇਖਣੀ ਕਵਣ ਹੋਈ ਕੱਗਾ, ਕਾਗ ਵਾਂਗ ਕੁਰਲਾਈਆ। ਸਤਿਜੁਗ ਤ੍ਰੇਤਾ ਦੁਆਪਰ ਖੇਲ ਹੋਇਆ ਮਧਾ, ਕਲਜੁਗ ਅੰਤਮ ਫਿਰੀ ਦੁਹਾਈਆ। ਹੁਕਮੇ ਅੰਦਰ ਮੁਰੀਦ ਮੁਰਸ਼ਦ ਚੇਲਾ ਗੁਰੂ ਕਵਣ ਹੋਵੇ ਬੱਧਾ, ਬੰਦਗੀ ਵਿਚ ਮੁਛੰਦਗੀ ਇਕ ਰਖਾਈਆ। ਸਭ ਦੇ ਕੋਲ ਹੋਵੇ ਇਕ ਇਕ ਡੱਬਾ, ਖ਼ਾਲੀ ਜਗਤ ਜਹਾਨ ਦੇਣਾ ਖੜਕਾਈਆ। ਐਲਾਨ ਕਰਨਾ ਮਾਣ ਰਿਹਾ ਨਾ ਮੰਦਰ ਮਸਜਿਦ ਸ਼ਿਵਦਵਾਲੇ ਮਠ ਗੁਰਦਵਾਰੇ ਅੱਡਾ, ਅੱਗੇ ਐਂਡ ਮਿਲਣ ਕੋਇ ਨਾ ਪਾਈਆ। ਫੇਰ ਨਜ਼ਰੀ ਆਵੇ ਧਰਮ ਨਿਸ਼ਾਨ ਗੱਡਾ, ਗਾਡ ਗਾਈਡ ਬਣ ਕੇ ਦਏ ਵਖਾਈਆ। ਆਪਣੀ ਰਸ ਧਾਰ ਆਪਣਾ ਲੈਣਾ ਸਭ ਨੇ ਮਜ਼ਾ, ਮਜ਼ਾਕ ਮੁਜ਼ਿੱਰ ਦੇਣਾ ਜਣਾਈਆ। ਫ਼ੈਸਲਾ ਹੱਕ ਕਰਨਾ ਇਕ ਦਾ ਹੁਕਮ ਇਕ ਦੀ ਚਲਣਾ ਵਿਚ ਰਜ਼ਾ, ਰਾਜ਼ਕ ਰਿਜ਼ਕ ਰਹੀਮ ਇਕ ਅਖਵਾਈਆ। ਜਿਸ ਦੀ ਚਾਰ ਜੁਗ ਬਿਆਨ ਕਰ ਨਾ ਸਕੇ ਕੋਈ ਵਜਹ, ਬੇਅੰਤ ਕਹਿ ਕੇ ਪਲੂ ਆਏ ਛੁਡਾਈਆ। ਉਹ ਖੇਲ ਕਰੇ ਆਪਣਾ ਹੱਬਾ, ਦੂਜਾ ਸੰਗ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨਮ ਕਰਮ ਦਾ ਲੇਖਾ ਚੁਕਾਏ ਜੁਗਿੰਦਰ ਸਿੰਘ ਬੱਗਾ, ਬਗ ਬਪੜਾ ਗੁਰਮੁਖ ਹੰਸ ਰੂਪ ਬਦਲਾਈਆ।

੨੯ ਮੱਘਰ ਸ਼ਹਿਨਸ਼ਾਹੀ ਸੰਮਤ ੫ ਹਜ਼ਾਰਾ ਸਿੰਘ ਦੇ ਗ੍ਰਹਿ ਪਿੰਡ ਪੰਜ ਢੇਰਾ

ਗੁਰ ਅਵਤਾਰ ਪੈਗ਼ੰਬਰ ਕਹਿਣ ਲੋਕਮਾਤ ਮਾਰੀਏ ਝਾਕੀ, ਬਿਨ ਨੇਤਰ ਲੋਚਨ ਨੈਣ ਅੱਖ ਪ੍ਰਤਖ ਖੁਲ੍ਹਾਈਆ। ਨੌਂ ਖੰਡ ਪ੍ਰਿਥਮੀ ਸੱਤ ਦੀਪ ਸਮੁੰਦ ਸਾਗਰ ਰਹੀ ਕੋਈ ਨਾ ਬਾਕੀ, ਟਿੱਲੇ ਪਰਬਤ ਚੋਟੀ ਬੈਠੇ ਧਿਆਨ ਲਗਾਈਆ। ਚਾਰ ਕੁੰਟ ਦਹਿ ਦਿਸ਼ਾ ਅੰਧੇਰੀ ਰਾਤੀ, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਨੂਰੀ ਚੰਦ ਨਾ ਕੋਇ ਚਮਕਾਈਆ। ਤੂੰ ਮੇਰਾ ਮੈਂ ਤੇਰਾ ਪਾਰਬ੍ਰਹਮ ਬ੍ਰਹਮ ਸਭ ਨੂੰ ਭੁੱਲੀ ਗਾਥੀ, ਗਹਿਰ ਗੰਭੀਰ ਬੇਨਜ਼ੀਰ ਨਜ਼ਰ ਕਿਸੇ ਨਾ ਆਈਆ। ਨਾਮ ਵਣਜਾਰਾ ਧਰਮ ਰਿਹਾ ਕਿਸੇ ਨਾ ਹਾਟੀ, ਕਲਜੁਗ ਕੂੜੀ ਕਿਰਿਆ ਹੋਈ ਹਲਕਾਈਆ। ਜਗਤ ਜਗਿਆਸੂ ਸੰਤ ਫ਼ਕੀਰ ਮੰਜ਼ਲ ਅਗੰਮ ਚੜ੍ਹੇ ਕੋਇ ਨਾ ਘਾਟੀ, ਪਤਿਪਰਮੇਸ਼ਵਰ ਪਰਵਰਦਿਗਾਰ ਸਾਂਝੇ ਯਾਰ ਮਿਲਣ ਕੋਇ ਨਾ ਆਈਆ। ਵਸਤ ਅਮੋਲਕ ਕਾਇਆ ਗੋਲਕ ਸਚ ਦਿਸੇ ਕੋਈ ਨਾ ਦਾਤੀ, ਦਇਆਵਾਨ ਹੋ ਕੇ ਅਗੰਮ ਅਥਾਹ ਧਾਰ ਨਾ ਕੋਇ ਵਖਾਈਆ। ਜਗਤ ਵਾਸਨਾ ਰਸਨਾ ਜਿਹਵਾ ਰਹੀ ਕੋਈ

❋

❋

ਨਾ ਸਾਚੀ, ਬੱਤੀ ਦੰਦ ਕਲਪਣਾ ਵਿਚ ਹਲਕਾਈਆ। ਅੰਮ੍ਰਿਤ ਸਚ ਸਰੋਵਰ ਸੁਰਤ ਸਵਾਣੀ ਕੋਈ ਨਾ ਨਹਾਤੀ, ਦੁਰਮਤ ਮੈਲ ਨਾ ਕੋਇ ਧਵਾਈਆ। ਕੀ ਖੇਲ ਕਰੇ ਪ੍ਰਭ ਅਲਖਣਾ ਅਲਾਖੀ, ਅਲਖ ਅਗੋਚਰ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਵੇਖੀਏ ਧਰਨੀ ਧਰਤ ਧਵਲ ਧੌਲ ਲੋਕਮਾਤ, ਮਾਤਰ ਭੂਮੀ ਧਿਆਨ ਲਗਾਈਆ। ਸਦੀ ਚੌਧਵੀਂ ਕਿਉਂ ਹੋਈ ਅੰਧੇਰੀ ਰਾਤ, ਨੂਰੀ ਚੰਦ ਨਾ ਕੋਇ ਚਮਕਾਈਆ। ਸਭ ਦਾ ਪੈਂਡਾ ਕਿਉਂ ਅੰਤਮ ਮੁਕੀ ਵਾਟ, ਅੱਗੇ ਅਵਰ ਨਾ ਕੋਇ ਵਡਿਆਈਆ। ਸੇਜ ਸੁਹੰਜਣੀ ਦਿਸੇ ਕੋਈ ਨਾ ਖਾਟ, ਸਚ ਸਿੰਘਾਸਣ ਵੱਜੇ ਨਾ ਕੋਇ ਵਧਾਈਆ। ਸਭ ਦਾ ਚੀਥੜ ਜਗਤ ਵਾਸਨਾ ਗਿਆ ਪਾਟ, ਪੀਤ ਪੀਤੰਬਰ ਸੀਸ ਨਾ ਕੋਇ ਸੁਹਾਈਆ। ਝਗੜਾ ਵੇਖੀਏ ਦੀਨ ਦੁਨੀ ਸਮਾਜ, ਮਜ਼੍ਹਬ ਤੁਅਜਬ ਵਿਚ ਕੁਰਲਾਈਆ। ਸ਼ਰਅ ਸ਼ਰੀਅਤ ਧਰਮ ਦਾ ਰਿਹਾ ਕੋਈ ਨਾ ਰਾਜ, ਰਈਅਤ ਰਹਿਮ ਨਾ ਕੋਇ ਕਮਾਈਆ। ਜੋ ਹੁਕਮ ਸੰਦੇਸ਼ਾ ਦੇ ਕੇ ਆਏ ਬੋਧ ਅਗਾਧ, ਬੁੱਧੀ ਤੋਂ ਪਰੇ ਮਾਤ ਪੜ੍ਹਾਈਆ। ਤਿਸ ਦਾ ਲਹਿਣਾ ਦੇਣਾ ਕਿਸ ਬਿਧ ਮੁਕੇ ਆਜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਮਾਲਕ ਪੜਦਾ ਲਾਹੀਆ। ਗੁਰ ਅਵਤਾਰ ਪੈਗ਼ੰਬਰ ਕਹਿਣ ਕਿਉਂ ਆਵੇ ਅੰਤ ਕਿਨਾਰਾ, ਨਈਆ ਬੈਠੀ ਪੰਧ ਮੁਕਾਈਆ। ਕੀ ਖੇਲ ਕਰੇ ਪਰਵਰਦਿਗਾਰਾ, ਨਿਰਗੁਣ ਧਾਰ ਨੂਰ ਇਲਾਹੀਆ। ਜਿਸ ਨੂੰ ਝੁਕਦੇ ਪੈਗ਼ੰਬਰ ਅਵਤਾਰਾ, ਗੁਰੂ ਗੁਰਦੇਵ ਸੀਸ ਨਿਵਾਈਆ। ਸੋ ਖੇਲ ਖੇਲੇ ਖੇਲਣਹਾਰਾ, ਖ਼ਾਲਕ ਖ਼ਲਕ ਦਏ ਸਮਝਾਈਆ। ਇਕੋ ਨਾਮ ਬੋਲ ਜੈਕਾਰਾ, ਇਕੋ ਕਲਮਾ ਦਏ ਦ੍ਰਿੜਾਈਆ। ਇਕੋ ਦੱਸ ਧਰਮ ਦਵਾਰਾ, ਪਰਦਾ ਅੰਦਰੋਂ ਦਏ ਉਠਾਈਆ। ਇਕੋ ਦਰ ਹੋਵੇ ਨਿਮਸਕਾਰਾ, ਦੂਸਰ ਇਸ਼ਟ ਨਾ ਕੋਇ ਮਨਾਈਆ। ਜਿਸ ਨੂੰ ਸਾਰੇ ਕਹਿੰਦੇ ਆਏ ਕਲ ਕਲਕੀ ਨਿਰਗੁਣ ਧਾਰ ਚਵੀਆਂ ਅਵਤਾਰਾ, ਅਮਾਮ ਅਮਾਮਾ ਅਗੰਮ ਅਥਾਹੀਆ। ਸੋ ਲੇਖਾ ਜਾਣੇ ਸ੍ਰਿਸ਼ਟੀ ਦ੍ਰਿਸ਼ਟੀ ਸਰਬ ਸੰਸਾਰਾ, ਸੰਸਾਰੀ ਭੰਡਾਰੀ ਸੰਘਾਰੀ ਬੈਠੇ ਸੀਸ ਨਿਵਾਈਆ। ਜਲ ਥਲ ਮਹੀਅਲ ਪੁਰੀ ਲੋਅ ਆਕਾਸ਼ ਪਾਤਾਲ ਪਾਵੇ ਸਾਰਾ, ਗਗਨ ਗਗਨੰਤਰ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦਾ ਨੂਰ ਜ਼ਹੂਰ ਜੋਤ ਜੋਤੀ ਧਾਰਾ, ਰੰਗ ਰੇਖ ਨਜ਼ਰ ਕੋਇ ਨਾ ਆਈਆ।

੨੯ ਮੱਘਰ ਸ਼ਹਿਨਸ਼ਾਹੀ ਸੰਮਤ ੫ ਰੇਸ਼ਮ ਸਿੰਘ ਦੇ ਗ੍ਰਹਿ ਪੰਜ ਢੇਰਾ

ਗੁਰ ਅਵਤਾਰ ਕਹਿਣ ਵੇਖੀਏ ਆਪਣੀ ਲੋਕਮਾਤ ਧਰਨੀ, ਨੇਤਰ ਅੱਖ ਉਠਾਈਆ। ਪੁਰਖ ਅਕਾਲ ਖੇਲ ਕਿਸ ਬਿਧ ਕਰਨੀ, ਕਰਤਾ ਕੀ ਕੀ ਕਾਰ ਕਮਾਈਆ। ਨੌਂ ਖੰਡ ਪ੍ਰਿਥਮੀ ਇਕ ਦੀ ਲਾਗੇ ਸਰਨੀ, ਸਰਨਗਤ ਇਕ ਜਣਾਈਆ। ਇਕੋ ਆਇਤ ਤੁਕ ਸਭ ਨੇ ਪੜ੍ਹਨੀ, ਤੁਖ਼ਮ ਤਾਅਸੀਰ ਦਏ ਬਦਲਾਈਆ। ਇਕੋ ਮੰਜ਼ਲ ਆਤਮ ਪਰਮਾਤਮ ਮਿਲੇ ਚੜ੍ਹਨੀ, ਦੂਜਾ ਰਾਹ ਨਾ ਕੋਇ ਵਖਾਈਆ। ਨੇਤਰ ਖੋਲ੍ਹ ਕੇ ਹਰਨੀ ਫਰਨੀ, ਨਿਜ ਨੈਣ ਕਰੇ ਰੁਸ਼ਨਾਈਆ। ਝਗੜਾ ਮੇਟ ਕੇ ਵਰਨੀ ਬਰਨੀ, ਜ਼ਾਤ ਪਾਤ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ

❋

❋

ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਦਰ ਠਾਂਡਾ ਇਕ ਪਰਗਟਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਵੇਖੀਏ ਜਗਤ ਨਿਸ਼ਾਨਾ, ਨਿਸ਼ਾਨਾ ਪੂਰਬ ਸਾਥ ਰਖਾਈਆ। ਕੀ ਹੁਕਮ ਸ੍ਰੀ ਭਗਵਾਨਾ, ਕਲ ਕਰਤਾ ਕੀ ਦ੍ਰਿੜਾਈਆ। ਕੀ ਖੇਲੀਏ ਖੇਲ ਵਿਚ ਜਹਾਨਾ, ਜਹਾਲਤ ਪਿਛਲੀ ਦਏ ਮਿਟਾਈਆ। ਸਦੀ ਚੌਧਵੀਂ ਅੰਤ ਅਖ਼ੀਰ ਕਿਸ ਬਿਧ ਵਰਤੇ ਆਪਣਾ ਭਾਣਾ, ਭਾਵੀ ਸਭ ਦੇ ਸਿਰ ਤੇ ਨਜ਼ਰੀ ਆਈਆ। ਨਿਰਗੁਣ ਧਾਰ ਪਹਿਰ ਕੇ ਬਾਣਾ, ਜੋਤੀ ਜਾਤਾ ਵੇਸ ਵਟਾਈਆ। ਚਾਰ ਕੁੰਟ ਹੋ ਪਰਧਾਨਾ, ਨਵ ਨੌਂ ਚਾਰ ਹੁਕਮ ਵਰਤਾਈਆ। ਸ਼ਾਹੋ ਭੂਪ ਬਣ ਸੁਲਤਾਨਾ, ਸਤਿ ਧਰਮ ਇਕ ਪਰਗਟਾਈਆ। ਲੇਖਾ ਜਾਣ ਸੀਤਾ ਰਾਮਾ, ਕਾਹਨਾ ਕ੍ਰਿਸ਼ਨਾ ਖੋਜ ਖੁਜਾਈਆ। ਪੈਗ਼ੰਬਰਾਂ ਕਰ ਪਹਿਚਾਨਾ, ਗੁਰਦੇਵ ਸਵਾਮੀ ਹੋਏ ਸਹਾਈਆ। ਇਕੋ ਨਾਮ ਨਾਦ ਤਰਾਨਾ, ਤੁਰੀਆ ਤੋਂ ਪਰੇ ਦਏ ਦ੍ਰਿੜਾਈਆ। ਖੇਲ ਖੇਲ ਵਿਚ ਜਹਾਨਾ, ਖ਼ਾਲਕ ਖ਼ਲਕ ਆਪ ਸਮਝਾਈਆ। ਜਿਸ ਨੂੰ ਸਾਰੇ ਕਰਨ ਸਲਾਮਾ, ਸਜਦਿਆਂ ਵਿਚ ਸੀਸ ਨਿਵਾਈਆ। ਸੋ ਮਿਹਰਵਾਨ ਮਹਿਬੂਬ ਅਮਾਮਾ, ਨੂਰ ਜ਼ਹੂਰ ਕਰੇ ਰੁਸ਼ਨਾਈਆ। ਕਾਇਨਾਤ ਕਲਮਾ ਦੱਸ ਅਗੰਮ ਕਲਾਮਾ, ਕੁਦਰਤ ਕਾਦਰ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨਾ, ਭਾਗ ਭਗਵਤ ਸਭ ਦਾ ਲੇਖੇ ਪਾਈਆ।

੩੦ ਮੱਘਰ ਸ਼ਹਿਨਸ਼ਾਹੀ ਸੰਮਤ ੫ ਲਾਲ ਸਿੰਘ ਦੇ ਗ੍ਰਹਿ ਪਿੰਡ ਪੰਜ ਢੇਰਾ

ਰਾਮ ਕਹੇ ਸੁਣ ਕ੍ਰਿਸ਼ਨ ਅਨਾਦੀ ਅਗੰਮ ਆਵਾਜ਼, ਧੁਰ ਦਾ ਕਾਹਨ ਰਿਹਾ ਸੁਣਾਈਆ। ਜਿਸ ਦਾ ਭੇਵ ਅਗੰਮਾ ਅਵੱਲੜਾ ਰਾਜ਼, ਅਨੋਖਾ ਦੱਸੇ ਨਾ ਕੋਇ ਜਣਾਈਆ। ਜੋ ਆਦਿ ਜੁਗਾਦਿ ਜੁਗ ਚੌਕੜੀ ਦੀਨ ਦੁਨੀ ਦਾ ਬਦਲਦਾ ਆਇਆ ਰਿਵਾਜ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਹੁਕਮ ਵਰਤਾਈਆ। ਜਿਸ ਨੇ ਅਵਤਾਰ ਪੈਗ਼ੰਬਰਾਂ ਗੁਰੂਆਂ ਦਿਤਾ ਰਾਜ, ਦੀਨਾਂ ਮਜ਼੍ਹਬਾਂ ਬਖ਼ਸ਼ੀ ਸ਼ਹਿਨਸ਼ਾਹੀਆ। ਨਾਮ ਭੰਡਾਰਾ ਅਗੰਮ ਅਥਾਹ ਦਿਤੀ ਦਾਤ, ਕਲਮਾ ਕਾਇਨਾਤ ਜਣਾਈਆ। ਮਾਨਵ ਜ਼ਾਤੀ ਵੰਡ ਕੇ ਵਿਚ ਜ਼ਾਤ ਪਾਤ, ਮਨੁੱਸ਼ ਮਨੁੱਸ਼ਾਂ ਨਾਲ ਟਕਰਾਈਆ। ਆਪਣੀ ਮਹਿਮਾ ਸਿਫ਼ਤ ਸਾਲਾਹ ਦੱਸ ਕੇ ਉਤੇ ਕਾਗ਼ਜ਼ਾਤ, ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਖਾਣੀ ਬਾਣੀ ਅੱਖਰਾਂ ਵਿਚ ਵਡਿਆਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਕਲਜੁਗ ਅੰਤ ਸ੍ਰੀ ਭਗਵੰਤ ਸ੍ਰਿਸ਼ਟੀ ਦ੍ਰਿਸ਼ਟੀ ਵੇਖੇ ਹਾਲਾਤ, ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਫੋਲ ਫੁਲਾਈਆ। ਚਾਰ ਵਰਨ ਅਠਾਰਾਂ ਬਰਨ ਨੌਂ ਖੰਡ ਪ੍ਰਿਥਮੀ ਸੱਤ ਦੀਪ ਧਰਨੀ ਧਰਤ ਧਵਲ ਧੌਲ ਵੇਖੇ ਅੰਧੇਰੀ ਰਾਤ, ਉੱਤਰ ਪੂਰਬ ਪੱਛਮ ਦੱਖਣ ਨੂਰ ਨੁਰਾਨਾ ਚੰਦ ਨਾ ਕੋਇ ਚਮਕਾਈਆ। ਹੁਕਮ ਸੰਦੇਸ਼ਾ ਧੁਰ ਫ਼ਰਮਾਨਾ ਸ਼ਬਦ ਅਗੰਮਾ ਦੇਵੇ ਆਪ, ਆਪ ਆਪਣੀ ਕਾਰ ਕਮਾਈਆ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਵੇਖੋ ਮਾਰ ਝਾਤ, ਝਾਕੀ ਇਕੋ ਇਕ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਰਾਮ ਕਿਹਾ ਕ੍ਰਿਸ਼ਨ ਸੁਣ ਅਗੰਮੀ ਆਵਾਜ਼, ਰਾਮ ਦਾ ਰਾਮ ਰਿਹਾ ਜਣਾਈਆ। ਸੀਸ ਪਹਿਨਣਾ ਨਹੀਂ ਕੋਈ ਤਾਜ, ਮੁਕਟ ਬੈਣ ਨੈਣ ਨਾ ਕੋਇ ਮਟਕਾਈਆ। ਸਦੀ ਚੌਧਵੀਂ ਅੰਤ ਅਖ਼ੀਰ ਬੇਨਜ਼ੀਰ ਵਾਹਦ ਬਦਲਣ ਲੱਗਾ ਰਾਜ, ਰਈਅਤ ਦੋ ਜਹਾਨ ਇਕ ਬਣਾਈਆ। ਚਾਰ ਜੁਗ ਦਾ ਬਦਲ ਦੇਣਾ ਸਮਾਜ, ਸਮਗਰੀ ਜੋਤ ਇਕਗਰੀ ਇਕ ਵਰਤਾਈਆ। ਨਾਮ ਨਿਧਾਨ ਸੁਣਾਏ ਆਪਣਾ

❋

❋

ਨਾਦ, ਬਿਨ ਰਸਨਾ ਜਿਹਵਾ ਬੱਤੀ ਦੰਦ ਢੋਲਾ ਗਾਈਆ। ਗੁਰ ਅਵਤਾਰ ਪੈਗ਼ੰਬਰ ਸਾਰੇ ਹੋਏ ਲਾਜਵਾਬ, ਸਿਰ ਸਕੇ ਨਾ ਕੋਇ ਉਠਾਈਆ। ਕਿਸੇ ਨੂੰ ਪਤਾ ਨਹੀਂ ਕੀ ਖੇਲ ਹੋਣਾ ਕਲਜੁਗ ਤੋਂ ਬਾਦ, ਸਤਿਜੁਗ ਕਿਸ ਬਿਧ ਲੋਕਮਾਤ ਲਏ ਪਰਗਟਾਈਆ। ਕਿਸ ਧਾਰ ਮਾਨਵ ਜ਼ਾਤੀ ਕਰੇ ਆਬਾਦ, ਹਿੰਦੂ ਮੁਸਲਿਮ ਸਿੱਖ ਈਸਾਈ ਵੰਡ ਨਾ ਕੋਇ ਵੰਡਾਈਆ। ਨਿਰਮਲ ਕਰਮ ਉਜਾਗਰ ਕਰ ਕੇ ਧੋਵੇ ਦੁਰਮਤ ਮੈਲ ਦਾਗ਼, ਪਤਿਤ ਪੁਨੀਤ ਕਰੇ ਸਫ਼ਾਈਆ। ਕਿਸੇ ਤੋਂ ਮੰਗੇ ਨਾ ਕੋਇ ਇਮਦਾਦ, ਸਾਥੀ ਸੰਗ ਨਾ ਕੋਇ ਜਣਾਈਆ। ਇਕੋ ਵਾਰ ਏਕੰਕਾਰ ਹਰ ਹਿਰਦੇ ਅੰਦਰ ਦੇਵੇ ਆਪਣੀ ਯਾਦ, ਯਾਦ ਸਾਡੀ ਦਏ ਭੁਲਾਈਆ। ਨਾਮ ਸੰਦੇਸ਼ਾ ਦੇ ਕੇ ਬੋਧ ਅਗਾਧ, ਬੁੱਧੀ ਤੋਂ ਪਰੇ ਕਰੇ ਪੜ੍ਹਾਈਆ। ਜਿਸ ਨੂੰ ਕਹਿੰਦੇ ਆਏ ਮੋਹਨ ਮਾਧਵ ਮਾਧ, ਮਧੁਰ ਧੁਨ ਆਪਣੀ ਰਾਗ ਸੁਣਾਈਆ। ਝਗੜਾ ਰਹਿਣ ਨਾ ਦੇਵੇ ਜਗਤ ਜਗਿਆਸੂ ਸੰਤ ਸਾਧ, ਸਾਧਨਾ ਸਚ ਵਿਚ ਸਮਝਾਈਆ। ਹੰਸ ਰੂਪ ਬਣਾਏ ਕਲਜੁਗ ਜੀਵ ਕਾਗ, ਸੋਹੰ ਹੰਸਾ ਰੂਪ ਦ੍ਰਿੜਾਈਆ। ਵਿਸ਼ਨ ਬ੍ਰਹਮਾ ਸ਼ਿਵ ਅਵਤਾਰ ਪੈਗ਼ੰਬਰ ਗੁਰ ਦੇਵਤ ਸੁਰ ਪਕੜ ਕੇ ਆਪਣੇ ਹੱਥ ਵਾਗ, ਹੁਕਮੇ ਅੰਦਰ ਸਰਬ ਭਵਾਈਆ। ਇਕੋ ਨਾਮ ਕਲਮਾ ਇਕੋ ਡੰਡਾਵਤ ਬੰਦਨਾ ਇਕੋ ਸੱਯਦਾ ਦੱਸੇ ਆਦਾਬ, ਨਮਸਕਾਰ ਨਮੋਂ ਨਮੋਂ ਇਕੋ ਸੀਸ ਜਗਦੀਸ ਸਰਬ ਨਿਵਾਈਆ। ਇਕੋ ਪੂਜਾ ਹੋਵੇ ਪੁਰਖ ਅਕਾਲ ਸ੍ਰੀ ਮਹਾਰਾਜ, ਪਰਵਰਦਿਗਾਰ ਇਕੋ ਨੂਰ ਰੁਸ਼ਨਾਈਆ। ਤ੍ਰੈਗੁਣ ਮਾਇਆ ਤਤ ਕਲਪਣਾ ਬੁਝਾਏ ਆਗ, ਸਾਂਤਕ ਸਤਿ ਸਤਿ ਵਰਤਾਈਆ। ਕਾਇਆ ਮੰਦਰ ਅੰਦਰ ਸਰੋਵਰ ਵਖਾਏ ਇਕ ਤਾਲਾਬ, ਅੱਠ ਸੱਠ ਤੀਰਥ ਲੋੜ ਰਹੇ ਨਾ ਰਾਈਆ। ਮਿਹਰਵਾਨ ਹੋ ਕੇ ਮਹਿਬੂਬ ਅੰਦਰੋਂ ਪੜਦਾ ਚੁੱਕੇ ਨਕਾਬ, ਨੂਰ ਨੁਰਾਨਾ ਨੂਰੀ ਜੋਤ ਕਰੇ ਰੁਸ਼ਨਾਈਆ। ਘਰ ਠਾਕਰ ਸਵਾਮੀ ਕਰਤਾ ਮਿਲੇ ਆਪ, ਬਾਹਰ ਲੱਭਣ ਦੀ ਲੋੜ ਰਹੇ ਨਾ ਰਾਈਆ। ਪੁਸਤਕ ਪੜ੍ਹਨੀ ਪਏ ਨਾ ਕੋਈ ਕਿਤਾਬ, ਕੁਤਬਖ਼ਾਨੇ ਵੰਡ ਨਾ ਕੋਇ ਵੰਡਾਈਆ। ਕਿਰਪਾ ਕਰ ਕੇ ਆਪਣਿਆਂ ਭਗਤਾਂ ਦਰਸ਼ਨ ਦੇਵੇ ਸਾਖਿਆਤ, ਸਵੱਛ ਸਰੂਪੀ ਸ਼ਾਹੋ ਭੂਪੀ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਰਾਮ ਕਿਹਾ ਕ੍ਰਿਸ਼ਨ ਸੁਣ ਅਗੰਮ ਆਵਾਜ਼, ਬਿਨ ਕੰਨਾਂ ਕੰਨ ਲਗਾਈਆ। ਲੇਖਾ ਦੇਣਾ ਪਏ ਹਿਸਾਬ, ਪ੍ਰਭ ਮੰਗੇ ਥਾਉਂ ਥਾਈਂਆ। ਜਿਥੇ ਨਾ ਕੋਈ ਸਵਾਲ ਨਾ ਜਵਾਬ, ਜਵਾਬ ਤਲਬੀ ਵਿਚ ਸਾਰੇ ਸੀਸ ਨਿਵਾਈਆ। ਅੰਤ ਕੰਤ ਭਗਵੰਤ ਸੁਣੇ ਸਰਬ ਫ਼ਰਿਆਦ, ਸਾਨੂੰ ਫ਼ਾਰਗ਼ ਦੀਨ ਦੁਨੀ ਨਾਲੋਂ ਕਰਾਈਆ। ਕੀ ਖੇਲ ਹੋਣਾ ਆਪਣਾ ਪਿਛਲਾ ਲੇਖਾ ਵੇਖ ਰਿਗ ਵੇਦ ਕਹੇ ਵਿੱਚ ਪੰਜ ਧਾਰਾ ਦੀ ਆਬ, ਦੋ ਆਬ ਮੂਸਾ ਕੀ ਗਿਆ ਦ੍ਰਿੜਾਈਆ। ਕੀ ਸੰਦੇਸ਼ਾ ਦਿਤਾ ਨਾਨਕ ਵਿਚ ਬਗ਼ਦਾਦ, ਬਗ਼ਲਗੀਰ ਖ਼ੁਦ ਖ਼ਾਲਕ ਮਾਲਕ ਇਕ ਰਖਾਈਆ। ਕਿਸ ਬਿਧ ਗੋਬਿੰਦ ਆਪਣੇ ਅੰਗੀਠੇ ਲਾਈ ਆਗ, ਚਿਖਾ ਜਗਤ ਵਿਚ ਜਗਾਈਆ। ਉਹ ਖੇਲ ਕਰੇ ਹਰਿ ਕਰਤਾ ਪ੍ਰਭ ਵਾਹਦ, ਆਪ ਆਪਣਾ ਹੁਕਮ ਵਰਤਾਈਆ। ਕਿਉਂ ਅਵਤਾਰ ਪੈਗ਼ੰਬਰਾਂ ਗੁਰੂਆਂ ਦੇ ਹੁੰਦਿਆਂ ਵਧ ਗਿਆ ਪਾਪ, ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਖਾਣੀ ਬਾਣੀ ਪੂਜਾ ਪਾਠ ਸਿਮਰਨ ਜੋਗ ਅਭਿਆਸ ਕਲਜੁਗ ਜੀਵਾਂ ਪਵਿਤਰ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੀਨ ਦੁਨੀ ਵੇਖਣਹਾਰ ਹਾਲਾਤ, ਹਾਲਾਂਕਿ ਆਪਣਾ ਰੂਪ ਅਨੂਪ ਆਪਣੇ ਵਿਚੋਂ ਪਰਗਟਾਈਆ।

❋

❋

੩੦ ਮੱਘਰ ਸ਼ਹਿਨਸ਼ਾਹੀ ਸੰਮਤ ੫ ਕਰਤਾਰ ਸਿੰਘ ਦੇ ਗ੍ਰਹਿ ਪੰਜ ਢੇਰਾ

ਕ੍ਰਿਸ਼ਨ ਸੁਣ ਕੇ ਖ਼ੁਸ਼ੀਆਂ ਦੇ ਵਿਚ ਹੱਸਿਆ, ਆਪਣੀ ਹਸਤੀ ਦਿਤੀ ਬਦਲਾਈਆ। ਰਾਮ ਕੀ ਰਾਮ ਸੰਦੇਸ਼ਾ ਦੱਸਿਆ, ਰਾਮ ਰਾਮ ਰਾਮ ਦੁਹਾਈਆ। ਮੈਂ ਸਭ ਕੁਛ ਵੇਖਾਂ ਅੱਖੀਆਂ, ਅੱਖਰਾਂ ਤੋਂ ਪਰੇ ਮੇਰੀ ਪੜ੍ਹਾਈਆ। ਮੈਂ ਛੱਡੀਆਂ ਬਿੰਦਰਾ ਬਨ ਦੀਆਂ ਸਖ਼ੀਆਂ, ਗੋਕਲ ਰਾਸਾਂ ਰੰਗ ਨਾ ਕੋਇ ਰੰਗਾਈਆ। ਆਤਮ ਧਾਰ ਪਰਮਾਤਮ ਕਰ ਕੇ ਪੱਕੀਆਂ, ਨੂਰ ਜੋਤ ਵਿਚ ਵਡਿਆਈਆ। ਝਗੜਾ ਮੁਕਾ ਕੇ ਜਗਤ ਜਹਾਨ ਸਤੀਆਂ, ਸਤਿ ਦਾ ਰਸਤਾ ਦਿਤਾ ਦਰਸਾਈਆ। ਹਿੱਸਾ ਛੁਡਾ ਕੇ ਦੀਨ ਦੁਨੀ ਦੀਆਂ ਪੱਤੀਆਂ, ਪਤਿਪਰਮੇਸ਼ਵਰ ਇਕੋ ਦਿਤਾ ਵਖਾਈਆ। ਜਿਸ ਨੇ ਕਲਜੁਗ ਕੂੜ ਕੁੜਿਆਰ ਬੁਝਾਉਣੀਆਂ ਬੱਤੀਆਂ, ਇਕੋ ਨੂਰ ਕਰੇ ਰੁਸ਼ਨਾਈਆ। ਦੀਨ ਮਜ਼੍ਹਬ ਦੀਆਂ ਰਹਿਣ ਨਹੀਂ ਦੇਣੀਆਂ ਹੱਟੀਆਂ, ਹੱਟ ਵਣਜਾਰਾ ਇਕੋ ਇਕ ਖੁਲ੍ਹਾਈਆ। ਨਾਮ ਦੀਆਂ ਵੱਖਰੀਆਂ ਵੱਖਰੀਆਂ ਪੜ੍ਹਨ ਨਹੀਂ ਦੇਣੀਆਂ ਪੱਟੀਆਂ, ਪਟਨੇ ਵਾਲਾ ਗਿਆ ਸਮਝਾਈਆ। ਬਿਰਹੋਂ ਵੈਰਾਗ ਗੁਰਮੁਖ ਸੰਤ ਸੁਹੇਲੇ ਅੰਤਰ ਆਤਮ ਜਾਣ ਫੱਟੀਆਂ, ਫੱਟ ਨਿਰਾਲਾ ਇਕ ਲਗਾਈਆ। ਪਿਛਲੀਆਂ ਡੋਰਾਂ ਸਭ ਦੀਆਂ ਜਾਣ ਕਟੀਆਂ, ਅੱਗੇ ਪਲੂ ਸ਼ਬਦ ਨਾਮ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਕ੍ਰਿਸ਼ਨ ਕਹੇ ਰਾਮ ਮੈਂ ਵੇਖਾਂ ਅਗੰਮੀ ਤਖ਼ਤੀ, ਤਖ਼ਤ ਨਿਵਾਸੀ ਰਿਹਾ ਵਖਾਈਆ। ਜਿਸ ਦੇ ਹੁਕਮ ਵਿਚ ਜੁਗ ਜੁਗ ਸਦਾ ਆਈ ਸਖ਼ਤੀ, ਹੁਕਮੇ ਅੰਦਰ ਆਪਣਾ ਹੁਕਮ ਬਦਲਾਈਆ। ਉਹ ਆਦਿ ਅੰਤ ਦਾ ਇਕ ਵਿਅਕਤੀ, ਨਿਰਵੈਰ ਨਿਰਾਕਾਰ ਨਿਰੰਕਾਰ ਜਲਵਾਗਰ ਨੂਰ ਇਲਾਹੀਆ। ਉਹ ਕਾਹਨਾਂ ਦਾ ਕਾਹਨ ਪ੍ਰੀਤਮ ਅਰਸ਼ੀ, ਪਾਰਬ੍ਰਹਮ ਬੇਪਰਵਾਹੀਆ। ਚਾਰ ਜੁਗ ਦੇ ਸ਼ਾਸਤਰ ਉਸ ਦੀ ਸਿਫ਼ਤ ਧਾਰ ਦੀ ਨਿੱਕੀ ਜੇਹੀ ਪਰਚੀ, ਪ੍ਰਾਚੀਨ ਦਾ ਲੇਖਾ ਵੇਖੇ ਚਾਈਂ ਚਾਈਂਆ। ਕਲਜੁਗ ਅੰਤ ਨਿਰਗੁਣ ਧਾਰ ਬਣ ਕੇ ਦਰਸੀ, ਸਮਦਰਸੀ ਹੋ ਕੇ ਆਪਣਾ ਵੇਸ ਵਟਾਈਆ। ਤੱਤਾਂ ਵਾਲਾ ਗੁਰੂ ਨਹੀਂ ਹੋਣਾ ਫਰਜੀ, ਜੋ ਜੰਮੇ ਤੇ ਮਰ ਜਾਈਆ। ਜਿਸ ਨੂੰ ਅਵਤਾਰ ਪੈਗ਼ੰਬਰ ਗੁਰ ਭਵਿਖਤਾਂ ਵਿਚ ਸਾਰੇ ਗਏ ਵਰਜੀ, ਪੇਸ਼ੀਨਗੋਈਆਂ ਵਿਚ ਓਸੇ ਦਾ ਰਾਹ ਤਕਾਈਆ। ਉਹ ਹੋਵੇ ਸਭ ਦਾ ਦਰਦੀ, ਦੀਨਾਂ ਅਨਾਥਾਂ ਦੀਨ ਦਿਆਲ ਦਇਆ ਕਮਾਈਆ। ਛੁਰੀ ਸ਼ਰਅ ਰਹਿਣ ਨਾ ਦੇਵੇ ਕਰਦੀ, ਕਤਲਗਾਹ ਰੂਪ ਨਾ ਕੋਇ ਦਰਸਾਈਆ। ਮਾਇਆ ਮਮਤਾ ਮੋਹ ਵਿਕਾਰ ਹੰਕਾਰ ਮੇਟੇ ਅੰਧੇਰ ਗਰਦੀ, ਸਤਿ ਧਰਮ ਦਾ ਸਾਚਾ ਰਾਹ ਇਕ ਚਲਾਈਆ। ਨੌਂ ਖੰਡ ਪ੍ਰਿਥਮੀ ਸੱਤ ਦੀਪ ਇਕੋ ਪੁਰਖ ਅਕਾਲ ਤੂੰ ਮੇਰਾ ਮੈਂ ਤੇਰਾ ਤੁਕ ਹੋਵੇ ਪੜ੍ਹਦੀ, ਆਤਮ ਪਰਮਾਤਮ ਪਰਮਾਤਮ ਆਤਮ ਮਿਲ ਕੇ ਵੱਜੇ ਵਧਾਈਆ। ਏਹ ਖੇਲ ਓਸ ਕਾਹਨ ਦੀ ਆਪਣੇ ਘਰ ਦੀ, ਜੋ ਕਾਹਨਾਂ ਦਾ ਕਾਹਨ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਮੇਂ ਦੀ ਧਾਰ ਵਿਚ ਕਰੇ ਕਦੇ ਨਾ ਜਲਦੀ, ਜਲ ਥਲ ਮਹੀਅਲ ਸਮੁੰਦ ਸਾਗਰ ਟਿੱਲੇ ਪਰਬਤ ਡੂੰਘੀ ਕੰਦਰ ਆਪਣਾ ਹੁਕਮ ਵਰਤਾਈਆ।

❋

❋