੩੦ ਮੱਘਰ ਸ਼ਹਿਨਸ਼ਾਹੀ ਸੰਮਤ ੫ ਦਿਆਲ ਸਿੰਘ ਦੇ ਗ੍ਰਹਿ ਪਿੰਡ ਡੱਡਾਂ
ਕ੍ਰਿਸ਼ਨ ਕਹੇ ਰਾਮ ਵਡਿਆਈ ਰਹੀ ਨਾ ਕਿਸੇ ਮੁਕਟ, ਸੀਸ ਜਗਦੀਸ ਨਾ ਕੋਇ ਨਿਵਾਈਆ। ਕਲਜੁਗ ਕੂੜੀ ਕਿਰਿਆ ਰੀਤੀ ਹੋਈ ਉਲਟ, ਸਤਿ ਧਰਮ ਸ੍ਰਿਸ਼ਟੀ ਦ੍ਰਿਸ਼ਟੀ ਗਈ ਭੁਲਾਈਆ। ਸਿਫ਼ਤੀ ਅੱਖਰ ਕਰ ਨਾ ਸਕਣ ਦਰੁਸਤ, ਸਮਾਜ ਰਾਜ ਨਾ ਕੋਇ ਬਦਲਾਈਆ। ਸੁਰਤ ਸਵਾਣੀ ਹੋਈ ਸੁਸਤ, ਨਾਮ ਕਲਮੇ ਨਾ ਕੋਇ ਉਠਾਈਆ। ਧੁਰ ਦਾ ਨਾਮ ਵੰਡੇ ਕੋਈ ਨਾ ਮੁਫ਼ਤ, ਚਾਰੋਂ ਕੁੰਟ ਪਈ ਦੁਹਾਈਆ। ਪਰਦਾ ਖੁਲ੍ਹੇ ਨਾ ਕਿਸੇ ਅੰਗੁਸ਼ਤ, ਭੇਵ ਅਭੇਦ ਨਾ ਕੋਇ ਜਣਾਈਆ। ਮੰਦਰ ਮਸਜਿਦ ਸ਼ਿਵਦਵਾਲੇ ਮੱਠ ਕਰ ਸਕੇ ਕੋਈ ਨਾ ਮੁਕਤ, ਲੱਖ ਚੁਰਾਸੀ ਜਮ ਕੀ ਫਾਸੀ ਨਾ ਕੋਇ ਕਟਾਈਆ। ਅੰਤ ਅਖ਼ੀਰ ਸਭ ਦੀ ਪੁੱਜੀ ਮੁਹਲਤ, ਪਾਰਬ੍ਰਹਮ ਪ੍ਰਭ ਆਪਣਾ ਹੁਕਮ ਵਰਤਾਈਆ। ਚਾਰ ਜੁਗ ਦੀ ਪਿਛਲੀ ਰਹੇ ਕੋਈ ਨਾ ਸ਼ੋਹਰਤ, ਸ਼ਹਿਨਸ਼ਾਹ ਸ਼ਾਹ ਪਾਤਸ਼ਾਹ ਆਪਣੀ ਕਾਰ ਕਮਾਈਆ। ਚਾਰ ਕੁੰਟ ਦਹਿ ਦਿਸ਼ਾ ਦੀਨ ਦੁਨੀ ਹੋਈ ਅੰਧ ਘੋਰਤ, ਸਚ ਪ੍ਰਕਾਸ਼ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਕ੍ਰਿਸ਼ਨ ਕਿਹਾ ਰਾਮ ਹਿਰਦੇ ਵਸੇ ਨਾ ਕਿਸੇ ਰਮੱਯਾ, ਕਾਹਨ ਨਜ਼ਰ ਕੋਇ ਨਾ ਆਈਆ। ਕਲਜੁਗ ਕੂੜੀ ਕਿਰਿਆ ਵਹਿਣ ਵਹੇ ਨਈਆ, ਨੌਕਾ ਨਾਮ ਨਾ ਕੋਇ ਜਣਾਈਆ। ਪਿਆਰ ਰਿਹਾ ਨਾ ਭੈਣ ਭਈਆ, ਪਿਤਾ ਪੂਤ ਨਾ ਕੋਇ ਵਡਿਆਈਆ। ਮਿੱਤਰ ਪਿਆਰਾ ਰਿਹਾ ਕੋਇ ਨਾ ਸਈਆ, ਸੱਜਣ ਸੰਗ ਨਾ ਕੋਇ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਪਰਦਾ ਓਹਲਾ ਆਪ ਚੁਕਾਈਆ। ਰਾਮ ਕਿਹਾ ਕ੍ਰਿਸ਼ਨ ਖੇਲ ਵੇਖ ਤ੍ਰੇਤੇ ਨਾਲ ਦੁਆਪਰ, ਪੂਰਬ ਧਿਆਨ ਲਗਾਈਆ। ਪ੍ਰਭ ਦੇ ਭਾਣੇ ਅੰਦਰ ਰਹੇ ਕੋਈ ਨਾ ਚਾਤਰ, ਅਕਲ ਬੁਧੀ ਨਾ ਕੋਇ ਵਡਿਆਈਆ। ਕਲਜੁਗ ਅੰਤ ਕਲ ਕਲਕੀ ਆਉਣਾ ਆਪਣੀ ਖ਼ਾਤਰ, ਬ੍ਰਹਿਮਣ ਗੌੜਾ ਵੇਸ ਵਟਾਈਆ। ਜਿਸ ਨੇ ਸਭ ਦਾ ਲੇਖਾ ਮੁਕਾਉਣਾ ਲਗ ਮਾਤਰ, ਬਚਿਆ ਰਹਿਣ ਕੋਇ ਨਾ ਪਾਈਆ। ਭੇਵ ਅਭੇਦਾ ਖੋਲ੍ਹੇ ਬਾਤਨ, ਪਰਦਾ ਅੰਦਰੋਂ ਦਏ ਚੁਕਾਈਆ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਬਣਾ ਕੇ ਸਾਕਨ, ਬਰਨ ਅਠਾਰਾਂ ਜੋੜ ਜੁੜਾਈਆ। ਨਾਮ ਸੰਦੇਸ਼ਾ ਦੇ ਕੇ ਪਾਤਨ, ਪਤਿਤ ਪਾਪੀ ਲਏ ਤਰਾਈਆ। ਆਤਮ ਪਰਮਾਤਮ ਪਰਮਾਤਮ ਆਤਮ ਜੋੜ ਕੇ ਨਾਤਨ, ਪਾਰਬ੍ਰਹਮ ਬ੍ਰਹਮ ਮੇਲਾ ਮੇਲੇ ਸਹਿਜ ਸੁਭਾਈਆ। ਜਿਸ ਨੂੰ ਕਲ ਕਲਕੀ ਸਾਰੇ ਆਖਣ, ਸ਼ਾਸਤਰ ਸਿਮਰਤ ਵੇਦ ਪੁਰਾਨ ਰਹੇ ਜਸ ਗਾਈਆ। ਉਹ ਝਗੜਾ ਮੇਟੇ ਜ਼ਾਤ ਪਾਤਨ, ਦੀਨ ਮਜ਼੍ਹਬ ਵੰਡ ਨਾ ਕੋਇ ਵੰਡਾਈਆ। ਸਦੀ ਚੌਧਵੀਂ ਮੇਟ ਅੰਧੇਰੀ ਰਾਤਨ, ਸਤਿਜੁਗ ਸਚ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧਰਮ ਦਵਾਰਾ ਇਕ ਪਰਗਟਾਈਆ। ਰਾਮ ਕਿਹਾ ਕ੍ਰਿਸ਼ਨ ਔਹ ਵੇਖ ਅਗੰਮੀ ਰਥ, ਮਹਾਂਸਾਰਥੀ ਧਿਆਨ ਲਗਾਈਆ। ਜਿਹੜੀ ਅਰਜਨ ਜਣਾਈ ਗਥ, ਅਠਾਰਾਂ ਧਿਆਏ ਦਏ ਗਵਾਹੀਆ। ਜਿਸ ਨੂੰ ਸਮਝ ਨਾ ਸਕੇ ਕੋਈ ਸਚ, ਵਾਚਕ ਵਾਚ ਪੜਦਾ ਨਾ ਕੋਇ ਉਠਾਈਆ। ਓਸ ਖੋਲ੍ਹਣੀ ਅਗੰਮੀ ਅੱਖ, ਨਿਜ ਨੇਤਰ ਲੋਚਣ ਨੈਣ ਦਿਬ ਕਰੇ ਰੁਸ਼ਨਾਈਆ। ਕਲਜੁਗ ਕੂੜੀ ਕਿਰਿਆ ਬਦਲ ਦਏ ਮਤ, ਸਤਿਜੁਗ ਸਚ ਰਾਹ ਵਖਾਈਆ। ਨਾੜ ਬਹੱਤਰ ਨਾ ਉਬਲੇ ਰਤ, ਅਗਨੀ ਤਤ ਨਾ ਕੋਇ ਜਲਾਈਆ। ਨਿਰਗੁਣ ਧਾਰ ਹੋ ਪਰਗਟ, ਪਾਰਬ੍ਰਹਮ ਪ੍ਰਭ ਆਪਣਾ ਵੇਸ ਵਟਾਈਆ। ਜੋ ਵਸਣਹਾਰਾ ਘਟ ਘਟ, ਦਰ ਠਾਂਡਾ
❋
❋
ਇਕ ਸੁਹਾਈਆ। ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਜ਼ਿਮੀਂ ਅਸਮਾਨ ਵੇਖੇ ਨੱਸ ਨੱਸ, ਦੋ ਜਹਾਨਾਂ ਆਪਣਾ ਪੰਧ ਮੁਕਾਈਆ। ਜਿਸ ਦਾ ਸਿਫ਼ਤਾਂ ਵਿਚ ਭਵਿਖਤਾਂ ਵਿਚ ਅੱਖਰਾਂ ਵਿਚ ਗਾਇਆ ਜਸ, ਨਾਮ ਕਲਮਿਆਂ ਵਿਚ ਵਡਿਆਈਆ। ਸੋ ਲੂੰ ਲੂੰ ਅੰਦਰ ਰਿਹਾ ਰਚ, ਰਚਨਾ ਆਪਣੀ ਦਏ ਜਣਾਈਆ। ਕਲਜੁਗ ਅੰਤ ਭਾਗ ਲਗਾ ਕਾਇਆ ਮਾਟੀ ਕਚ, ਕੰਚਨ ਗੜ੍ਹ ਦਏ ਵਡਿਆਈਆ। ਭਗਤ ਸੁਹੇਲੇ ਰਹਿਣ ਨਾ ਦੇਵੇ ਵੱਖ, ਗੁਰ ਚੇਲੇ ਆਪਣੇ ਰੰਗ ਰੰਗਾਈਆ। ਧੁਰ ਦਾ ਖੇਲ ਕਰੇ ਬਾਜ਼ੀਗਰ ਨਟ, ਸਵਾਂਗੀ ਆਪਣਾ ਸਵਾਂਗ ਵਰਤਾਈਆ। ਕੀ ਹੋਇਆ ਜੇ ਸ੍ਰਿਸ਼ਟੀ ਦ੍ਰਿਸ਼ਟੀ ਵਿਚ ਆਪਣਾ ਇਸ਼ਟ ਗਈ ਛਡ, ਹਿਰਦੇ ਹਰਿ ਨਾ ਕੋਇ ਵਸਾਈਆ। ਸੋ ਸਵਾਮੀ ਅੰਤਰਜਾਮੀ ਪਾਰਬ੍ਰਹਮ ਪਤਿਪਰਮੇਸ਼ਵਰ ਕੂੜੀ ਕਿਰਿਆ ਕਰਮ ਕਾਂਡ ਦੀ ਦੇਵੇ ਕਟ, ਕਟਾਕਸ਼ ਆਪਣਾ ਨਾਮ ਲਗਾਈਆ। ਧਰਨੀ ਧਰਤ ਧਵਲ ਧੌਲ ਧਰਮ ਦਵਾਰਾ ਏਕੰਕਾਰਾ ਇਕੋ ਖੋਲ੍ਹ ਕੇ ਹੱਟ, ਵਸਤ ਅਮੋਲਕ ਅਗੰਮ ਅਥਾਹ ਆਪ ਵਰਤਾਈਆ। ਏਕਾ ਰੂਪ ਸਤਿ ਸਰੂਪ ਸ਼ਾਹੋ ਭੂਪ ਦੀਨ ਦੁਨੀ ਕਾਇਨਾਤ ਦੇਵੇ ਦੱਸ, ਮਾਨਵ ਮਾਨੁਖ ਮਾਨਸ ਇਕੋ ਰੰਗ ਰੰਗਾਈਆ। ਉੱਤਰ ਪੂਰਬ ਪੱਛਮ ਦੱਖਣ ਦੂਰ ਨੇੜੇ ਰਹੇ ਕੋਈ ਨਾ ਵੱਖ, ਵੱਖਰਾ ਘਰ ਨਾ ਕੋਇ ਬਣਾਈਆ। ਸਭ ਦੀ ਅੰਤਰ ਨਰਿੰਤਰ ਅਨਦ੍ਰਿਸ਼ਟ ਦ੍ਰਿਸ਼ਟੀ ਵਿਚ ਖੋਲ੍ਹੇ ਅੱਖ, ਅੱਖਰਾਂ ਤੋਂ ਬਾਹਰ ਦਏ ਸਮਝਾਈਆ। ਜੋਤੀ ਜਾਤਾ ਪੁਰਖ ਬਿਧਾਤਾ ਪਤਿਪਰਮੇਸ਼ਵਰ ਹੋ ਪ੍ਰਤਖ, ਸਾਖਿਆਤ ਸਨਮੁਖ ਆਪਣਾ ਦਰਸ ਦਿਖਾਈਆ। ਇਕ ਜੈਕਾਰਾ ਸਰਬ ਸੰਸਾਰਾ ਆਤਮ ਪਰਮਾਤਮ ਧਾਰਾ ਦੋ ਜਹਾਨਾਂ ਹੋਵੇ ਜਸ, ਜਿਸਮ ਜ਼ਮੀਰ ਬੇਨਜ਼ੀਰ ਅੰਦਰੋਂ ਦਏ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਕਲਾ ਸਮਰਥ, ਧਰਮ ਧਾਰ ਦੀ ਮਹਿੰਮਾ ਅਕਥ, ਕਥਨੀ ਤੋਂ ਬਾਹਰ ਦਏ ਵਡਿਆਈਆ।
੩੦ ਮੱਘਰ ਸ਼ਹਿਨਸ਼ਾਹੀ ਸੰਮਤ ੫ ਦਰਬਾਰਾ ਸਿੰਘ, ਰਾਮ ਸਿੰਘ ਦੇ ਗ੍ਰਹਿ ਪਿੰਡ ਗਾਲੜੀ
ਈਸਾ ਕਹੇ ਮੇਰੇ ਇਲਾਹੀ ਯਾਰ ਮੂਸਾ, ਮੁਸ਼ਤਰੀ ਦੇ ਕਰਾਈਆ। ਕਿਉਂ ਕਾਇਨਾਤ ਵਕਤ ਹੋਇਆ ਮਨਹੂਸਾ, ਕਲਮਾ ਹੱਕ ਨਾ ਕੋਇ ਵਡਿਆਈਆ। ਕੀ ਧਾਰ ਬਦਲਣੀ ਛੱਬੀ ਪੋਹ ਸੂਸਾ, ਬਸਤਰ ਕਵਣ ਕਵਣ ਵਡਿਆਈਆ। ਕੀ ਧਾਰ ਬਦਲਣੀ ਰੂਸਾ, ਹੁਕਮ ਮਿਲੇ ਅਗੰਮ ਅਥਾਹੀਆ। ਕੀ ਕਲਮੇ ਦੀ ਬਦਲਣੀ ਪੂਜਾ, ਪੂਜਨੀਕ ਇਕ ਅਖਵਾਈਆ। ਇਸ਼ਟ ਰਹਿਣਾ ਨਹੀਂ ਦੂਜਾ, ਭਾਉ ਦੁਤੀਆ ਦਏ ਮਿਟਾਈਆ। ਫੜ ਕੇ ਹੱਥ ਵਿਚ ਕੋਰਾ ਕੂਜ਼ਾ, ਮਾਟੀ ਬਰਤਨ ਰਿਹਾ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਈਸਾ ਕਹੇ ਮੂਸਾ ਯਾਰ ਮੁਸਾਹਿਬ, ਮਸਲਾ ਦੇ ਸਮਝਾਈਆ। ਕਿਉਂ ਸਾਡੀ ਕਰਨੀ ਹੋਈ ਗ਼ਾਇਬ, ਦੁਨੀ ਨਜ਼ਰ ਕੋਇ ਨਾ ਆਈਆ। ਕੀ ਅਸੀਂ ਕਰ ਨਹੀਂ ਸਕੇ ਪੂਰ ਫ਼ਰਾਇਜ਼, ਫ਼ਰਜ਼ ਆਪਣਾ ਸਚ ਕਮਾਈਆ। ਹੁਕਮ ਮੰਨ ਨਹੀਂ ਸਕੇ ਜਾਇਜ਼, ਜਾਇਜ਼ਾ ਲੈ ਨਾ ਸਕੇ ਲੋਕਾਈਆ। ਸ਼ਰਅ ਵਿਚ ਨਾ ਸੁਣੀ ਹਦਾਇਤ, ਹਦੀਸ ਹੱਦ ਨਾ ਕੋਇ ਦ੍ਰਿੜਾਈਆ। ਯਾਰ ਖ਼ੁਦਾ ਨੇ ਸਾਨੂੰ ਬਖ਼ਸ਼ਿਸ਼ ਨਹੀਂ ਕੀਤੀ ਅਨਾਇਤ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਅਸੀਂ ਪੂਰਬ ਪਿਛਲੇ ਓਸ ਦੇ ਨਾਇਬ, ਹੁਕਮੇ ਅੰਦਰ ਸੀਸ ਨਿਵਾਈਆ। ਕੀ
❋
❋
ਅਗਲਾ ਖੇਲ ਕਰੇ ਅਜਾਇਬ, ਅਜਬ ਲੀਲਾ ਕੀ ਵਰਤਾਈਆ। ਸਚ ਉਹ ਪਰਗਟ ਹੋਣਾ ਵਾਹਦ, ਲਾਸ਼ਰੀਕ ਨੂਰ ਇਲਾਹੀਆ। ਜਿਸ ਨੇ ਬਦਲ ਦੇਣਾ ਕਵਾਇਦ, ਕਾਨੂੰਨ ਕਾਇਦਾ ਇਕ ਦ੍ਰਿੜਾਈਆ। ਹੱਕ ਫ਼ਰਮਾਨਾ ਕਰਨਾ ਰਾਇਜ, ਰਈਅਤ ਰੂਹ ਬੁਤ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਪਰਦਾ ਪਰਦਿਆਂ ਵਿਚੋਂ ਉਠਾਈਆ। ਈਸਾ ਕਿਹਾ ਹਜ਼ਰਤੇ ਮੂਸਾ ਮਸੀਹ, ਮੁਸਲਸਲ ਦੇ ਦ੍ਰਿੜਾਈਆ। ਕੀ ਖ਼ੁਦਾ ਦਾ ਖ਼ੁਦ ਸਿਹਨ ਹੋਣਾ ਵਸੀਅ, ਸਹਿਰਾ ਨੂਰ ਜੋਤ ਕਰੇ ਰੁਸ਼ਨਾਈਆ। ਕੀ ਫ਼ਰਮਾਨ ਅੰਦਰ ਕਲਮੇ ਦੀ ਕਰੇ ਤਰਜੀਹ, ਤਬੀਅਤ ਸਭ ਦੀ ਦਏ ਬਦਲਾਈਆ। ਕੀ ਹੁਕਮ ਸੁਣਾ ਦਏ ਨੂਰ ਰੱਬੀ, ਰਬੀਉਲ ਸਾਨੀ ਦਏ ਗਵਾਹੀਆ। ਸਚ ਮੇਰੀ ਬੀਤਦੀ ਬੀਸਵੀਂ ਸਦੀ, ਸੱਦੇ ਦੇ ਕੇ ਰਿਹਾ ਜਣਾਈਆ। ਉਫ਼ ਹਾਏ ਸਾਡੀ ਰਹਿਣ ਨਹੀਂ ਦੇਣੀ ਗੱਦੀ, ਗਦਾਗਰ ਚਾਰੋਂ ਕੁੰਟ ਦਏ ਬਣਾਈਆ। ਝਟ ਜੇਬ ਪਾਕਟ ਵਿਚੋਂ ਪਿਛਲੀ ਲਿਖਤ ਕਢੀ, ਕਢ ਕੇ ਦਿਤੀ ਵਖਾਈਆ। ਜਿਸ ਵੇਲੇ ਇਕ ਨੂਰ ਇਲਾਹੀ ਜੋਤ ਜਗੀ, ਦੋ ਜਹਾਨ ਵੱਜੇ ਵਧਾਈਆ। ਧਾਰ ਰਹਿਣ ਨਹੀਂ ਦੇਣੀ ਕੋਈ ਕੂੜ ਕੁੜਿਆਰ ਵਿਚ ਬੱਗੀ, ਜਗਤ ਬਗਲਾ ਬਪੜਾ ਵੇਖੇ ਥਾਉਂ ਥਾਈਂਆ। ਆਤਸ਼ ਸਾਰੇ ਹੋਵੇ ਲੱਗੀ, ਨੀਰ ਰਸ ਨਾ ਕੋਇ ਭਰਾਈਆ। ਆਸ਼ਾ ਧਾਰ ਹੋਣੀ ਦੀਨ ਦੁਨੀ ਗਧੀ, ਭਾਰ ਮਮਤਾ ਮੋਹ ਉਠਾਈਆ। ਝਟ ਹੱਥ ਵਿਚ ਫੜ ਕੇ ਡੱਬੀ, ਮਾਚਸ ਮਸਲ ਕੇ ਦਿਤੀ ਟਿਕਾਈਆ। ਇਸ਼ਾਰਾ ਕਰਕੇ ਵੱਲ ਨੂਹ ਨਦੀ, ਹੱਥ ਮਸਤਕ ਉਤੇ ਰਖਾਈਆ। ਫੇਰ ਵੇਖਿਆ ਸਭ ਦੇ ਅੰਦਰ ਨਜ਼ਰ ਆਈ ਬਦੀ, ਰੂਹ ਬੁਤ ਪਾਕ ਨਾ ਕੋਇ ਵਖਾਈਆ। ਝਟ ਪ੍ਰਕਾਸ਼ ਤੱਕਿਆ ਨੌਜਵਾਨ ਨੱਢੀ, ਰੂਪ ਸੋਹਣਾ ਵੇਖ ਵਖਾਈਆ। ਜਿਸ ਪੱਬ ਚੁੱਕ ਕੇ ਜ਼ੋਰ ਨਾਲ ਮਾਰੀ ਅੱਡੀ, ਮੁਖੋਂ ਕਹਿ ਕੇ ਦਿਤਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸ਼ਾ ਇਕ ਸੁਣਾਈਆ। ਈਸਾ ਕਹੇ ਮੂਸਾ ਛਡ ਦੇ ਤਸਬੀ, ਕੀ ਮੁਤਅਸੁਬ ਰਹੀ ਦ੍ਰਿੜਾਈਆ। ਮੂਸੇ ਕਿਹਾ ਈਸਾ ਔਹ ਵੇਖ ਮੁਹੰਮਦ ਆਉਣਾ ਜਿਸ ਧਾਰ ਚਲਾਉਣੀ ਵਿਚ ਅਰਬੀ, ਅਰੇਬ ਈਰਾ ਇਰਾਜ਼ੋਨ ਨਜ਼ਰੀ ਆਈਆ। ਖੇਲ ਹੋਣਾ ਓਸ ਦਾ ਸ਼ਰਤੀ, ਸ਼ਰਕਨ ਵੱਜੇ ਵਧਾਈਆ। ਜਿਸ ਨੇ ਸੂਰਾਂ ਦਾ ਬਣਨਾ ਦਰਦੀ, ਅਰਜ਼ੀ ਖ਼ੁਦ ਖ਼ੁਦਾ ਦੇ ਅੱਗੇ ਰਖਾਈਆ। ਚੌਦਾਂ ਸਦੀਆਂ ਓਸ ਦੀ ਚਲਣੀ ਮਰਜ਼ੀ, ਮਰੀਜ਼ ਬਣਨੀ ਜਗਤ ਲੋਕਾਈਆ। ਓਸ ਰਾਮ ਵਾਲੀ ਧਾਰ ਕਲਮਾ ਵੇਖਣੀ ਪੜ੍ਹਦੀ, ਉਂਗਲਾਂ ਕੰਨਾਂ ਵਿਚ ਪਾਈਆ। ਏਹ ਵੀ ਖੇਲ ਹੋਣਾ ਫ਼ਰਜ਼ੀ, ਫ਼ਜ਼ਲ ਰਹਿਮਤ ਹੱਥ ਨਾ ਕਿਸੇ ਫੜਾਈਆ। ਅੰਤ ਅਖ਼ੀਰ ਹੋਣੀ ਅੰਧੇਰ ਗਰਦੀ, ਚਾਰੋਂ ਕੁੰਟ ਅੰਧੇਰਾ ਛਾਈਆ। ਮੈਨੂੰ ਐਂ ਦਿਸਦਾ ਮੂਸਾ ਕਹੇ ਓਸ ਆਉਣਾ ਜਿਸ ਦੀ ਧਾਰ ਨਜ਼ਰ ਨਾ ਆਏ ਚੋਟੀ ਜੜ੍ਹ ਦੀ, ਚੇਤਨ ਸਮਝ ਕਿਸੇ ਨਾ ਆਈਆ। ਜਿਸ ਦੀ ਆਸਾ ਕਲਪਣਾ ਵਿਚ ਕਦੇ ਨਾ ਮਰਦੀ, ਮੁਰਦਿਆਂ ਮੁਰੀਦ ਨਾ ਕੋਇ ਅਖਵਾਈਆ। ਓਸ ਦਾ ਕਲਮਾ ਕਲਮਿਆਂ ਤੋਂ ਬਾਹਰ ਰੂਹੇ ਰਵਾਂ ਹੋਣੀ ਪੜ੍ਹਦੀ, ਆਤਮਾ ਈਮਾਨ ਇਕ ਬਣਾਈਆ। ਏਹ ਖੇਲ ਓਸੇ ਦੇ ਘਰ ਦੀ, ਜੇਹੜਾ ਆਪਣੇ ਘਰ ਵਿਚ ਬੈਠਾ ਬਣ ਕੇ ਸਭ ਦਾ ਪਿਤਾ ਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧਾਰ ਵਹਾਏ ਅੰਮ੍ਰਿਤ ਆਪਣੇ ਸਰ ਦੀ, ਸਰੋਵਰ ਇਕੋ ਇਕ ਵਖਾਈਆ।
❋
❋
ਪਹਿਲੀ ਪੋਹ ਸ਼ਹਿਨਸ਼ਾਹੀ ਸੰਮਤ ੫ ਹਰਿ ਭਗਤ ਦਵਾਰ ਜੇਠੂਵਾਲ
ਗੁਰ ਅਵਤਾਰ ਪੈਗ਼ੰਬਰ ਨਿਰਅੱਖਰ ਧਾਰ ਵਿਚੋਂ ਵੇਖੋ ਆਪਣੇ ਅੱਖਰ, ਬਿਨ ਅੱਖਾਂ ਅੱਖ ਖੁਲ੍ਹਾਈਆ। ਜਿਸ ਨੇ ਤੁਹਾਨੂੰ ਕੀਤਾ ਵੱਖਰ, ਸਿਫ਼ਤਾਂ ਵਾਲੇ ਢੋਲੇ ਸਿਫ਼ਤ ਸਾਲਾਹੀਆ। ਮਾਣ ਦਵਾਇਆ ਇੱਟਾਂ ਪੱਥਰ, ਪਾਹਨ ਪੂਜਸ ਸਿਲ ਲੋਕਾਈਆ। ਬਿਰਹੋਂ ਨੇਤਰ ਨੀਰ ਵਰੋਲੇ ਕੋਇ ਨਾ ਅੱਥਰ, ਹੰਝੂਆਂ ਹਾਰ ਨਾ ਕੋਇ ਬਣਾਈਆ। ਦੀਨ ਮਜ਼੍ਹਬ ਜਣਾਈ ਕਸਰ, ਹਦੂਦ ਕਲਮਾ ਨਾਮ ਵੰਡ ਵੰਡਾਈਆ। ਤਨ ਵਜੂਦ ਬਣਾ ਕੇ ਆਪਣੇ ਰਤਨ, ਰਤਨ ਅਮੋਲਕ ਮਾਤ ਪਰਗਟਾਈਆ। ਸ਼ਬਦੀ ਧਾਰ ਤੁਹਾਥੋਂ ਕਰਾਇਆ ਯਤਨ, ਯਥਾਰਥ ਆਪਣਾ ਹੁਕਮ ਵਰਤਾਈਆ। ਪਿਛੇ ਸਭ ਦਾ ਇਕੋ ਦੱਸ ਕੇ ਵਤਨ, ਅੱਗੇ ਬੇਵਤਨ ਕਾਰ ਕਮਾਈਆ। ਖੇਲ ਖਲਾ ਕੇ ਕਰੌਚ ਦੀਪ ਲੱਖਣ, ਪੁਸ਼ਕਰ ਰੰਗ ਰੰਗਾਈਆ। ਹੁਕਮੇ ਅੰਦਰ ਸਾਰੇ ਲੱਗੇ ਨੱਠਣ, ਭੱਜੇ ਵਾਹੋ ਦਾਹੀਆ। ਆਪਣੇ ਨਾਮ ਦਾ ਦੱਸ ਕੇ ਪਤਣ, ਪੱਤਰਿਆਂ ਉਤੇ ਕੀਤੀ ਲਿਖਾਈਆ। ਅੰਤ ਓੜ ਕਾਇਆ ਕਫ਼ਨ, ਲੇਖਾ ਜਗਤ ਚੁਕਾਈਆ। ਮੜ੍ਹੀ ਗੋਰ ਹੋ ਕੇ ਦਫ਼ਨ, ਅਗਨੀ ਤਤ ਤਤ ਜਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਹਰਿ ਕਰਤਾ ਬੇਪਰਵਾਹੀਆ। ਗੁਰ ਅਵਤਾਰ ਪੈਗ਼ੰਬਰ ਆਪਣੇ ਵੇਖੋ ਅੱਖਰ ਰੰਗ, ਰੰਗ ਰਤੜਾ ਆਪ ਜਣਾਈਆ। ਸੇਜ ਸੁਹਾਵੀ ਉਠੋ ਪਲੰਘ, ਨਿਰਗੁਣ ਧਾਰ ਲਓ ਅੰਗੜਾਈਆ। ਸਦੀ ਸਦੀਵੀ ਰਹੀ ਲੰਘ, ਬੀਸ ਬੀਸਾ ਹੁਕਮ ਵਰਤਾਈਆ। ਨਿਗਹ ਮਾਰੋ ਵਿਚ ਨਵ ਖੰਡ, ਨਵ ਦਰ ਖੋਜੋ ਥਾਉਂ ਥਾਈਂਆ। ਸ੍ਰਿਸ਼ਟੀ ਦ੍ਰਿਸ਼ਟੀ ਹੋਈ ਰੰਡ, ਇਸ਼ਟੀ ਕੰਤ ਨਾ ਕੋਇ ਹੰਢਾਈਆ। ਫਿਰੀ ਦਰੋਹੀ ਵਿਚ ਬ੍ਰਹਿਮੰਡ, ਬ੍ਰਹਿਮਾਂਡ ਦੇਣ ਦੁਹਾਈਆ। ਏਕਾ ਉਪਜੇ ਕੋਈ ਨਾ ਛੰਦ, ਸੁਰਤੀ ਸ਼ਬਦ ਨਾ ਕੋਇ ਸਮਾਈਆ। ਨਿਝਰ ਮਿਲੇ ਨਾ ਪਰਮਾਨੰਦ, ਨਿਜਾਨੰਦ ਨਾ ਕੋਇ ਚਤੁਰਾਈਆ। ਆਪਣੀ ਆਪਣੀ ਵੇਖੋ ਮਜ਼੍ਹਬਾਂ ਵਾਲੀ ਕੰਧ, ਕੰਧਾ ਕੰਧੇ ਨਾਲ ਛੁਹਾਈਆ। ਨਿਸ਼ਾਨ ਤਕੋ ਤਾਰਾ ਚੰਦ, ਚੌਦਾਂ ਤਬਕ ਵੰਡ ਵੰਡਾਈਆ। ਕਿਸ ਬਿਧ ਜਗਤ ਜਹਾਨ ਟੁੱਟੀ ਗੰਢ, ਨਾਤਾ ਧਰਮ ਨਾ ਕੋਇ ਰਖਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਸਭ ਨੇ ਮਾਰਿਆ ਪੰਧ, ਪਾਂਧੀ ਹੋ ਕੇ ਫੇਰਾ ਪਾਈਆ। ਅੰਤ ਅਖ਼ੀਰ ਸ਼ਾਹ ਹਕੀਰ ਕਿਉਂ ਰਸਨਾ ਜਿਹਵਾ ਲਾਏ ਗੰਦ, ਅੰਮ੍ਰਿਤ ਰਸ ਆਬੇਹਯਾਤ ਮੁਖ ਨਾ ਕੋਇ ਚੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਸਚ ਸੰਦੇਸ਼ਾ ਇਕ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਕਿਉਂ ਅੱਖਰਾਂ ਨਾਲ ਪਾਈ ਮੇਰੀ ਵੰਡੇ, ਹਿੱਸੇ ਜਗਤ ਵਾਲੇ ਜਣਾਈਆ। ਕਿਉਂ ਵੱਖਰੇ ਵੱਖਰੇ ਮਾਰਗ ਰਾਹ ਦੱਸੇ ਡੰਡੇ, ਡੰਡਾਵਤ ਇਕ ਨਾ ਕੋਇ ਜਣਾਈਆ। ਕਿਉਂ ਦੀਨ ਮਜ਼੍ਹਬ ਜਣਾਏ ਧੰਦੇ, ਰਸਨਾ ਜਿਹਵਾ ਬੱਤੀ ਦੰਦ ਸਿਫ਼ਤ ਸਾਲਾਹੀਆ। ਕਿਉਂ ਮੂੰਡ ਮੁੰਡਾਏ ਸੀਸ ਕਰਾਏ ਨੰਗੇ, ਕੇਸ ਮੁਛ ਦਾੜ੍ਹੀ ਸੋਭਾ ਪਾਈਆ। ਕਿਉਂ ਮਾਨਵ ਨਾਲ ਕੀਤੇ ਜੰਗੇ, ਗੁਰ ਅਵਤਾਰ ਪੈਗ਼ੰਬਰ ਹੋ ਕੇ ਸ਼ਸਤਰ ਹੱਥ ਉਠਾਈਆ। ਕਿਉਂ ਤੀਰ ਕਮਾਨ ਤਰਕਸ਼ ਕੰਧਿਆਂ ਉਤੇ ਟੰਗੇ, ਕਿਉਂ ਖੰਡਾ ਖੜਗ ਆਏ ਖੜਕਾਈਆ। ਸਾਰੇ ਨਿਗਹ ਮਾਰੋ ਮਾਨਵ ਜਾਤੀ ਇਕੋ ਮੇਰੀ ਧਾਰ ਰੰਗੇ, ਦੂਜਾ ਨਜ਼ਰ ਕੋਇ ਨਾ ਆਈਆ। ਤੁਸਾਂ ਸ਼ਰਅ ਵਿਚ ਬੰਦਿਆਂ ਨਾਲ ਲੜਾਏ ਬੰਦੇ, ਬੰਦਗੀ ਮੇਰੀ ਵਿਚ ਰਖਾਈਆ। ਸਚ ਦੱਸੋ ਸਦੀ ਚੌਧਵੀਂ ਮੁਰੀਦ ਕਿ ਸਿਖ ਕੇਹੜੇ ਤੁਹਾਡੇ ਪਾਰ ਲੰਘੇ, ਸਚਖੰਡ ਦਿਓ ਜਣਾਈਆ। ਨਿਗਹ ਮਾਰੋ ਜੇਰਜ ਅੰਡੇ, ਉਤਭੁਜ ਸੇਤਜ ਫੋਲ ਫੁਲਾਈਆ। ਜੋਤੀ ਜੋਤ ਸਰੂਪ
❋
❋
ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦਾ ਹੁਕਮ ਇਕ ਦ੍ਰਿੜਾਈਆ। ਗੁਰ ਅਵਤਾਰ ਪੈਗ਼ੰਬਰੋ ਆਪਣੇ ਨਾਮ ਦਾ ਸਭ ਨੇ ਕਰਨਾ ਹਿਸਾਬ, ਅੰਕੜੇ ਆਪਣੇ ਵਿਚੋਂ ਪਰਗਟਾਈਆ। ਮੇਰੀ ਬਿਨਾ ਅੱਖਰਾਂ ਤੋਂ ਵੇਖੋ ਕਿਤਾਬ, ਕੁਤਬਖ਼ਾਨੇ ਕਦੇ ਨਾ ਕੋਇ ਛਪਵਾਈਆ। ਜਿਸ ਦਾ ਆਦਿ ਅੰਤ ਦਾ ਇਕੋ ਬਾਬ, ਸਫ਼ਾ ਵੰਡ ਨਾ ਕੋਇ ਵੰਡਾਈਆ। ਇਕੋ ਮੰਦਰ ਰਹੇ ਵਿਚ ਮਹਿਰਾਬ, ਮਹਿਬੂਬ ਇਕੋ ਇਕ ਟਿਕਾਈਆ। ਜਿਸ ਵਿਚ ਇਕੋ ਸੱਯਦਾ ਇਕੋ ਆਦਾਬ, ਇਕੋ ਨਮੋਂ ਨਮੋਂ ਡੰਡਾਵਤ ਬੰਦਨਾ ਸੀਸ ਨਿਵਾਈਆ। ਇਕੋ ਸ਼ਬਦ ਸਤਿਗੁਰੂ ਮਹਾਰਾਜ, ਇਕੋ ਜੋਤੀ ਜਾਤਾ ਨੂਰ ਇਲਾਹੀਆ। ਇਕੋ ਨਾਦ ਧੁਨ ਅਵਾਜ਼, ਇਕੋ ਰਾਗ ਅਨੁਰਾਗ ਸੁਣਾਈਆ। ਇਕੋ ਰਸ ਇਕੋ ਸਵਾਦ ਇਕੋ ਇਕ ਦਏ ਚਖਾਈਆ। ਇਕੋ ਅੱਲਾ ਇਕੋ ਵਾਹਿਗੁਰੂ ਇਕੋ ਰਾਮ ਇਕੋ ਕ੍ਰਿਸ਼ਨ ਓਮ ਦਾ ਗਾਡ, ਗਾਈਡ ਦੂਜਾ ਨਜ਼ਰ ਕੋਇ ਨਾ ਆਈਆ। ਇਕੋ ਨੂਰ ਜੋਤ ਦਾ ਆਦਿ, ਇਕੋ ਪ੍ਰਕਾਸ਼ ਅੰਤ ਅਖਵਾਈਆ। ਇਕੋ ਖੇਲ ਅਗੰਮ ਤਮਾਸ਼, ਇਕੋ ਦਾਤਾ ਬੇਪਰਵਾਹੀਆ। ਇਕੋ ਮੰਡਲ ਪਾਵੇ ਰਾਸ, ਇਕੋ ਗੋਪੀ ਕਾਹਨ ਨਚਾਈਆ। ਇਕੋ ਖੇਲ ਸੀਤਾ ਰਾਮ ਬਨਬਾਸ, ਇਕੋ ਨਿਰਗੁਣ ਸਰਗੁਣ ਵੇਸ ਵਟਾਈਆ। ਸਾਰੇ ਆਪਣੀ ਆਪਣੀ ਕਰੋ ਯਾਚ, ਯਾਚਕ ਹੋ ਕੇ ਧਿਆਨ ਲਗਾਈਆ। ਆਪਣੀ ਕਰਨੀ ਲੈਣੀ ਵਾਚ, ਵਾਚਕ ਹੋ ਕੇ ਫੋਲ ਫੁਲਾਈਆ। ਕਿਉਂ ਤੁਹਾਡੇ ਹੁੰਦਿਆਂ ਕਲਜੁਗ ਹੋਈ ਅੰਧੇਰੀ ਰਾਤ, ਸਾਚਾ ਚੰਦ ਨਾ ਕੋਇ ਚਮਕਾਈਆ। ਤੇਈ ਅਵਤਾਰਾਂ ਦੀ ਉਠੋ ਜਮਾਤ, ਸਨਮੁਖ ਹੋ ਕੇ ਲਓ ਅੰਗੜਾਈਆ। ਈਸਾ ਮੂਸਾ ਮੁਹੰਮਦ ਵੇਖੋ ਆਪਣੀ ਕਲਾਸ, ਬਿਨ ਹਰਫ਼ ਹਰੂਫ਼ ਪੜ੍ਹਾਈਆ। ਨਾਨਕ ਗੋਬਿੰਦ ਸ਼ਬਦ ਦਿਉ ਅਵਾਜ਼, ਅਗੰਮੀ ਰਾਗ ਦ੍ਰਿੜਾਈਆ। ਪੁਰਖ ਅਕਾਲਾ ਦੀਨ ਦਿਆਲਾ ਅੰਤਮ ਮੰਗੇ ਜੁਆਬ, ਜੁਆਬਤਲਬੀ ਵਿਚ ਅਕੱਠੇ ਲਏ ਕਰਾਈਆ। ਦੀਨ ਮਜ਼੍ਹਬ ਲੋਕਮਾਤ ਵੇਖੋ ਆਪਣਾ ਬਾਗ, ਜੋ ਬਗ਼ੀਚਾ ਬਾਗ਼ਬਾਂ ਹੋ ਕੇ ਆਏ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਸਚ ਸੁਨੇਹੜਾ ਇਕ ਸੁਣਾਈਆ। ਗੁਰ ਅਵਤਾਰ ਪੈਗ਼ੰਬਰੋ ਆਪਣੀ ਆਪਣੀ ਵੇਖੋ ਪੁਸਤਕ, ਵਿਦਿਆਲਾ ਧਰਮ ਦਵਾਰ ਜਣਾਈਆ। ਜਿਸ ਦੇ ਵਿਚ ਇਕ ਦੀ ਉਸਤਤ, ਨਿੰਦਿਆ ਰੂਪ ਨਾ ਕੋਇ ਦਰਸਾਈਆ। ਜਦ ਤੁਹਾਡਾ ਸਾਰਿਆਂ ਦਾ ਇਕੋ ਮੁਰਸ਼ਦ, ਆਪਣਾ ਆਪਣਾ ਰਸਤਾ ਆਏ ਦ੍ਰਿੜਾਈਆ। ਮੇਰੇ ਨਾਮ ਦੀ ਕਰਕੇ ਉਲਫ਼ਤ, ਮਹਿੰਮਾ ਵਿਚ ਸਿਫ਼ਤ ਸਾਲਾਹੀਆ। ਤੁਹਾਨੂੰ ਕਿਸੇ ਨੂੰ ਮਿਲੀ ਨਹੀਂ ਕੋਈ ਫ਼ੁਰਸਤ, ਵਿਹਲਾ ਵਕਤ ਨਾ ਕੋਇ ਜਣਾਈਆ। ਚਾਰ ਕੁੰਟ ਦਹਿ ਦਿਸ਼ਾ ਨਵ ਸੱਤ ਕੋਈ ਧੋ ਨਹੀਂ ਸਕਿਆ ਦੁਰਮਤ, ਪਾਪਾਂ ਕਰੀ ਨਾ ਕਿਸੇ ਸਫ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਸੰਦੇਸ਼ਾ ਇਕ ਸੁਣਾਈਆ। ਗੁਰ ਅਵਤਾਰ ਪੈਗ਼ੰਬਰੋ ਆਪਣਾ ਆਪਣਾ ਲੇਖਾ ਵੇਖਿਓ ਭਵਿਖਤ, ਕਾਤਬ ਸੰਗ ਨਾ ਕੋਇ ਰਖਾਈਆ। ਭੇਵ ਅਭੇਦਾ ਵੇਖਿਓ ਭਵਿਖਤ, ਜੋ ਪੇਸ਼ੀਨਗੋਈਆਂ ਆਏ ਦ੍ਰਿੜਾਈਆ। ਜਿਸ ਵਿਚ ਦੱਸਿਆ ਸਭ ਦਾ ਇਕੋ ਹੋਣਾ ਇਸ਼ਟ, ਦੂਸਰ ਸੀਸ ਨਾ ਕੋਇ ਨਿਵਾਈਆ। ਪਰਵਰਦਿਗਾਰ ਸਾਂਝਾ ਯਾਰ ਪੁਰਖ ਅਕਾਲਾ ਖੋਲ੍ਹੇ ਦ੍ਰਿਸ਼ਟ, ਦੀਨਨ ਆਪਣੀ ਦਇਆ ਕਮਾਈਆ। ਝਗੜਾ ਮੁਕਾਵੇ ਸਵਰਗ ਬਹਿਸ਼ਤ, ਸਚ ਦਵਾਰਾ ਇਕ ਦਰਸਾਈਆ। ਜਿਥੇ ਲੇਖਾ ਨਹੀਂ ਟਾਂਕ ਤੇ ਜਿਸਤ, ਇਕੋ ਨੂਰ ਜੋਤ ਰੁਸ਼ਨਾਈਆ। ਨਜ਼ਰ ਆਏ ਨਾ ਕੋਇ ਨਿੰਦਕ, ਸਾਰੇ ਸਿਫ਼ਤੀ ਸਿਫ਼ਤ ਸਾਲਾਹੀਆ। ਉਠੋ ਕਰੋ ਆਪਣੀ ਹਿੰਮਤ, ਹੌਸਲੇ ਲਓ ਵਧਾਈਆ। ਕਿਉਂ ਕਲਜੁਗ ਅੰਤਮ ਹੋਈ ਚਿੰਨਤ, ਚਿੰਤਾ ਚਿਖਾ ਜਲਾਈਆ।
❋
❋
ਮਨੂਆ ਮਨ ਕਰੇ ਇੱਲਤ, ਆਲਮਾਂ ਇਲਮ ਦਿਤੇ ਭੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਹੁਕਮ ਅਗੰਮਾ ਇਕ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਇਕ ਦੂਜੇ ਨੂੰ ਕਰਨ ਇਸ਼ਾਰਾ, ਬਿਨ ਸੈਨਤ ਸੈਨਤ ਲਗਾਈਆ। ਅਸੀਂ ਸਾਰੇ ਜੋਤ ਨੂਰ ਦੀ ਧਾਰਾ, ਤਤ ਨਜ਼ਰ ਕੋਇ ਨਾ ਆਈਆ। ਅਵਤਾਰ ਪੈਗ਼ੰਬਰ ਗੁਰੂ ਬਣ ਕੇ ਵਿਚ ਸੰਸਾਰਾ, ਤਨ ਵਜੂਦ ਹੰਢਾਈਆ। ਨਾਮ ਦੱਸ ਕੇ ਆਏ ਅੱਖਰਾਂ ਵਿਚ ਬਣ ਲਿਖਾਰਾ, ਕਾਗ਼ਜ਼ ਕਲਮ ਸ਼ਾਹੀ ਜੋੜ ਜੁੜਾਈਆ। ਸੰਦੇਸ਼ਾ ਦੇ ਕੇ ਆਏ ਕਲਜੁਗ ਅੰਤ ਕਲ ਕਲਕੀ ਆਏ ਚੌਵੀਂਆ ਅਵਤਾਰਾ, ਜਿਸ ਨੂੰ ਜਨਮੇ ਕੋਈ ਨਾ ਮਾਈਆ। ਉਹ ਲੇਖਾ ਜਾਣੇ ਸਰਗੁਣ ਨਿਰਗੁਣ ਨਿਰਗੁਣ ਸਰਗੁਣ ਆਪਣੀ ਕਾਰਾ, ਕਰਨੀ ਕਰਤਾ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਈਆ। ਗੁਰ ਅਵਤਾਰ ਪੈਗ਼ੰਬਰ ਸਾਰੇ ਕਰਨ ਸਲਾਹ, ਦਰਗਾਹ ਸਾਚੀ ਸਚ ਸੁਹਾਈਆ। ਕੀ ਸੰਦੇਸ਼ਾ ਦੇਵੇ ਅਗੰਮ ਖ਼ੁਦਾ, ਪਾਰਬ੍ਰਹਮ ਬੇਪਰਵਾਹੀਆ। ਸਾਨੂੰ ਵੱਖਰੇ ਵੱਖਰੇ ਲੋਕਮਾਤ ਭੇਜੇ ਜੁਦਾ, ਜੁਜ਼ ਆਪਣਾ ਵੰਡ ਵੰਡਾਈਆ। ਆਪੇ ਨਾਮ ਕਲਮਾ ਰਿਹਾ ਪੜ੍ਹਾ, ਆਇਤ ਸ਼ਰਾਇਤ ਸਮਝਾਈਆ। ਆਪੇ ਮਾਰਗ ਦਿਤਾ ਦ੍ਰਿੜਾ ਤਤਾਂ ਵਾਲੀ ਵੰਡ ਵੰਡਾਈਆ। ਆਪੇ ਦੀਨ ਮਜ਼੍ਹਬ ਇਸਲਾਮ ਇਸਮ ਦਾ ਪੜਦਾ ਦਿਤਾ ਚੁਕਾ, ਖ਼ਸਮ ਹੋ ਕੇ ਹੁਕਮ ਵਰਤਾਈਆ। ਆਪੇ ਹੁਣ ਲੇਖਾ ਮੰਗੇ ਥਾਉਂ ਥਾਂ, ਸਾਰੇ ਇਕੱਠੇ ਲਏ ਬੁਲਾਈਆ। ਹੁਣ ਦੱਸੋ ਕਿਸ ਬਿਧ ਕਰੀਏ ਹਾਂ, ਹਾਂ ਵਿਚ ਹਾਂ ਮਿਲਾਈਆ। ਕਿਉਂ ਪੁਰਖ ਅਕਾਲਾ ਸਭ ਦਾ ਪਿਤਾ ਤੇ ਸਭ ਦੀ ਮਾਂ, ਦੂਜਾ ਨਜ਼ਰ ਕੋਇ ਨਾ ਆਈਆ। ਦਰੋਹੀ ਸਾਥੋਂ ਵੰਡ ਪਵਾਈ ਸੂਰ ਤੇ ਗਾਂ, ਧਰਮ ਪਸ਼ੂਆਂ ਉਤੇ ਬਣਾਈਆ। ਉਸ ਦਾ ਖੇਲ ਬੇਪਰਵਾਹ, ਬੇਪਰਵਾਹੀ ਵਿਚ ਸਮਾਈਆ। ਛੋਟੇ ਛੋਟੇ ਸਾਨੂੰ ਮਾਰਗ ਦੱਸ ਕੇ ਰਾਹ, ਦੀਨਾਂ ਮਜ਼੍ਹਬਾਂ ਵਿਚ ਫਸਾਈਆ। ਆਪ ਕਰਦਾ ਰਿਹਾ ਚਾਅ, ਚਾਓ ਘਨੇਰਾ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਪਰਗਟਾਈਆ। ਗੁਰ ਅਵਤਾਰ ਪੈਗ਼ੰਬਰ ਸਾਰੇ ਇਕ ਦੂਜੇ ਵੱਲ ਤੱਕਣ, ਬਿਨ ਅੱਖਾਂ ਅੱਖ ਉਠਾਈਆ। ਵੇਖੋ ਖੇਲ ਸੂਰੇ ਸਰਬੰਗਣ, ਕੀ ਕਰਤਾ ਕਾਰ ਕਮਾਈਆ। ਸਭ ਤੋਂ ਲੇਖਾ ਲੱਗਾ ਮੰਗਣ, ਬਚਿਆ ਰਹਿਣ ਕੋਇ ਨਾ ਪਾਈਆ। ਪੜਦਾ ਓਹਲਾ ਰਹੇ ਕੋਈ ਨਾ ਜਗਨ, ਜਗਤ ਜਾਗਰਤ ਜੋਤ ਕਰੇ ਰੁਸ਼ਨਾਈਆ। ਸੰਦੇਸ਼ਾ ਦੇਵੇ ਉਪਰ ਗਗਨ, ਗਗਨੰਤਰ ਪੜਦਾ ਲਾਹੀਆ। ਜਿਸ ਦਾ ਨਾਮ ਦਮਾਮਾ ਡੰਕ ਅਗੰਮਾ ਲੱਗਾ ਵੱਜਣ, ਅਨਹਦ ਵਾਜੇ ਨਿਉਂ ਨਿਉਂ ਲਾਗਣ ਪਾਈਂਆ। ਤੁਰੀਆ ਪਦ ਓਥੇ ਕੋਈ ਵੇਖੇ ਨਾ ਅੱਖਣ, ਨਿਜ ਨੈਣ ਨਾ ਕੋਇ ਚਤੁਰਾਈਆ। ਕਾਹਨ ਲੱਭੇ ਕੋਈ ਨਾ ਖਾਣ ਮੱਖਣ, ਰਾਮਾ ਧਨੁਸ਼ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਦਰਗਹ ਸਚ ਸਚ ਵਡਿਆਈਆ। ਗੁਰ ਅਵਤਾਰ ਪੈਗ਼ੰਬਰ ਸਾਰੇ ਇਕ ਦੂਜੇ ਨੂੰ ਰਹੇ ਆਖ, ਬਿਨ ਰਸਨਾ ਜਿਹਵਾ ਬੋਲ ਜਣਾਇਆ। ਅਸੀਂ ਝਗੜਾ ਪਾਇਆ ਹੱਡ ਨਾੜੀ ਮਾਸ, ਤਨ ਵਜੂਦ ਹੰਢਾਇਆ। ਜਿਹੜਾ ਤਨ ਭਸਮ ਹੋਵੇ ਰਾਖ, ਗੋਰਾਂ ਵਿਚ ਦਬਾਇਆ। ਉਫ਼ ਜੇ ਅੱਜ ਤਕੀਏ ਉਪਰ ਆਕਾਸ਼, ਨਿਰਗੁਣ ਨੂਰ ਜੋਤ ਰੁਸ਼ਨਾਇਆ। ਜਿਸ ਦਾ ਆਦਿ ਅੰਤ ਪ੍ਰਕਾਸ਼, ਜੁਗ ਜੁਗ ਵੇਸ ਵਟਾਇਆ। ਗੁਰ ਅਵਤਾਰ ਪੈਗ਼ੰਬਰ ਬਣਾ ਕੇ ਦਾਸ, ਸੇਵਾ ਵਿਚ ਲਗਾਇਆ। ਅਸੀਂ ਮੰਗ ਨਾ ਸਕੇ ਇਕੋ ਦਾਤ, ਝੋਲੀ ਇਕ ਨਾ ਕੋਇ ਵਖਾਇਆ। ਜੇ ਨਾਮ ਦਿਤਾ ਕਲਮਾ
❋
❋
ਦਿਤਾ ਅਵਤਾਰ ਬਣਾਇਆ ਪੈਗ਼ੰਬਰ ਬਣਾਇਆ ਗੁਰੂ ਬਣਾਇਆ ਥਪਕੀ ਦੀ ਦੇ ਸ਼ਾਬਾਸ਼, ਸ਼ਬੇ ਰੋਜ਼ ਹੁਕਮ ਸੁਣਾਇਆ। ਹੁਕਮ ਵਿਚ ਕਿਹਾ ਮੈਂ ਤੁਹਾਡਾ ਪਿਤਾ ਪੁਰਖ ਅਬਿਨਾਸ਼, ਨਾ ਮਰੇ ਨਾ ਜਾਇਆ। ਤੁਸੀਂ ਸੂਰਬੀਰ ਬਹਾਦਰ ਜਾਓ ਜਾਗ, ਲੋਕਮਾਤ ਰਾਹ ਵਖਾਇਆ। ਨਾਮ ਨਾਲ ਨਾਮ ਦਾ ਕਰਿਓ ਤਿਆਗ, ਅੱਖਰਾਂ ਅੱਖਰਾਂ ਜੋੜ ਜੁੜਾਇਆ। ਛੋਟੀ ਛੋਟੀ ਡੋਰੀ ਮਜ਼੍ਹਬਾਂ ਪਵਾ ਕੇ ਵਾਗ, ਤੰਦੀ ਤੰਦ ਦਿਤੀ ਸਮਝਾਇਆ। ਸਾਡੇ ਅੰਦਰ ਦੇ ਕੇ ਵਾਸ, ਧੁੰਨ ਅਗੰਮੀ ਨਾਦ ਵਜਾਇਆ। ਅੰਮ੍ਰਿਤ ਦੇ ਸਵਾਦ, ਬਿਨ ਰਸਨਾ ਰਸ ਚਖਾਇਆ। ਜੋਤ ਕਰ ਪ੍ਰਕਾਸ਼, ਅੰਧ ਅੰਧੇਰ ਮਿਟਾਇਆ। ਸਚ ਦੇ ਧਰਵਾਸ, ਸਿਰ ਆਪਣਾ ਹੱਥ ਟਿਕਾਇਆ। ਅਵਤਾਰ ਪੈਗ਼ੰਬਰ ਗੁਰੂਓ ਮੈਂ ਤੁਹਾਡਾ ਬਾਪ, ਪਿਤਾ ਪੁਰਖ ਅਕਾਲ ਨਾਉਂ ਰਖਾਇਆ। ਆਹ ਲਓ ਮੇਰਾ ਕਲਮਾ ਆਹ ਲਓ ਮੇਰਾ ਜਾਪ, ਰਸਨਾ ਜਿਹਵਾ ਦਿਓ ਜਪਾਇਆ। ਏਸੇ ਨਾਲ ਸ੍ਰਿਸ਼ਟੀ ਹੋਵੇ ਪਾਕ, ਪਤਿਤ ਪੁਨੀਤ ਕਰਾਇਆ। ਫੇਰ ਉਸੇ ਨੂੰ ਦੇ ਕੇ ਜਵਾਬ, ਅਗਲਾ ਹੁਕਮ ਫੇਰ ਸੁਣਾਇਆ। ਫੇਰ ਹੁਕਮ ਸੰਦੇਸ਼ਾ ਦੇ ਕੇ ਬੋਧ ਅਗਾਧ, ਬੁਧੀ ਤੋਂ ਪਰੇ ਪੜ੍ਹਾਇਆ। ਸ਼ਬਦ ਅਗੰਮੀ ਦੇ ਅਵਾਜ਼, ਸੰਦੇਸ਼ਾ ਇਕ ਸੁਣਾਇਆ। ਜਿਸ ਵੇਲੇ ਕਲਜੁਗ ਅੰਤ ਹੋਏ ਅੰਧੇਰੀ ਰਾਤ, ਨੂਰੀ ਚੰਦ ਨਾ ਕੋਇ ਚਮਕਾਇਆ। ਧਰਮ ਰਹੇ ਨਾ ਲੋਕਮਾਤ, ਧੌਲ ਦਏ ਗਵਾਹਿਆ। ਬੱਚਿਓ ਫੇਰ ਆਵਾਂਗਾ ਆਪ, ਆਪਣਾ ਫੇਰਾ ਪਾਇਆ। ਮਿਹਰਵਾਨ ਮਹਿਬੂਬ ਹੋ ਕੇ ਕਰਾਂ ਸਭ ਨੂੰ ਪਾਕ, ਦੁਰਮਤ ਮੈਲ ਧਵਾਇਆ। ਨਿਰਗੁਣ ਧਾਰ ਖੋਲ੍ਹ ਕੇ ਤਾਕ, ਸਰਗੁਣ ਪੜਦਾ ਦੇਣਾ ਚੁਕਾਇਆ। ਜਿਉਂ ਭਾਵੇ ਤਿਉਂ ਲਵਾਂ ਰਾਖ, ਇਹ ਮੇਰੀ ਬੇਪਰਵਾਹਿਆ। ਇਕ ਯਾਦ ਰੱਖਿਓ ਬਾਤ, ਬਾਤਨ ਸਭ ਨੂੰ ਦਿਆਂ ਸੁਣਾਇਆ। ਹੁਕਮੇ ਅੰਦਰ ਸਭ ਨੇ ਜਾਣਾ ਜਾਗ, ਸੋਇਆ ਰਹਿਣ ਕੋਇ ਨਾ ਪਾਇਆ। ਜਿਸ ਵੇਲੇ ਕਲਜੁਗ ਜੀਵਾਂ ਹੰਸ ਬੁੱਧੀ ਹੋਈ ਕਾਗ, ਸੋਹੰ ਹੰਸਾ ਮਾਣਕ ਮੋਤੀ ਚੋਗ ਨਾ ਕੋਇ ਚੁਗਾਇਆ। ਕਾਇਆ ਮੰਦਰ ਅੰਦਰ ਦੀਪਕ ਜੋਤ ਨਾ ਜਗੇ ਚਿਰਾਗ਼, ਬਿਨ ਤੇਲ ਬਾਤੀ ਨਾ ਕੋਇ ਰੁਸ਼ਨਾਇਆ। ਧਰਮ ਰਹੇ ਨਾ ਕਿਸੇ ਸਮਾਜ, ਇਸ਼ਟ ਗੁਰਦੇਵ ਜਾਣ ਭੁਲਾਇਆ। ਸਾਧਾਂ ਸੰਤਾਂ ਲੱਗਣੀ ਆਗ, ਅੰਮ੍ਰਿਤ ਮੇਘ ਨਾ ਕੋਇ ਬਰਸਾਇਆ। ਓਸ ਵੇਲੇ ਤੁਹਾਡੇ ਹੱਥੋਂ ਦੀਨਾਂ ਮਜ਼੍ਹਬਾਂ ਛੁੱਟਣੀ ਵਾਗ, ਸ਼ਾਹ ਸਵਾਰਾ ਨਜ਼ਰ ਕੋਇ ਨਾ ਆਇਆ। ਮੈਂ ਖੇਲ ਖੇਲਣਾ ਨਿਰਗੁਣ ਧਾਰ ਦੇਸ ਅਗੰਮੇ ਮਾਝ, ਸੰਬਲ ਆਪਣਾ ਚਰਨ ਟਿਕਾਇਆ। ਜਿਸ ਦਾ ਆਦਿ ਅੰਤ ਨਾ ਕੋਇ ਹਿਸਾਬ, ਸੰਮਤ ਵੰਡ ਨਾ ਕੋਇ ਵੰਡਾਇਆ। ਲੱਭਾਂ ਵਿਚੋਂ ਨਾ ਕਿਸੇ ਨਾਭ, ਕਵਲੀ ਕਵਲ ਨਾ ਕੋਇ ਖੁਲ੍ਹਾਇਆ। ਨਿਰਗੁਣ ਧਾਰ ਹੋ ਮਹਾਰਾਜ, ਮਹਿਬੂਬ ਹੋ ਕੇ ਵੇਸ ਵਟਾਇਆ। ਸਾਰਾ ਲੇਖਾ ਮੰਗਾਂ ਹਿਸਾਬ, ਨਿਰਅੱਖਰ ਧਾਰ ਵਿਚੋਂ ਅੱਖਰ ਫੋਲ ਫੁਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਹਰਿ ਕਰਤਾ ਨੂਰ ਇਲਾਹਿਆ। ਗੁਰ ਅਵਤਾਰ ਪੈਗ਼ੰਬਰੋ ਸੁਣੋ ਅਗੰਮ ਤਾਲੀਮ, ਤੁਲਬਿਆਂ ਦਿਆਂ ਦ੍ਰਿੜਾਈਆ। ਜਿਹੜੀ ਤੁਸਾਂ ਕੀਤੀ ਤਕਸੀਮ, ਵੰਡਨ ਵੰਡ ਵੰਡਾਈਆ। ਮੈਂ ਕਿਰਪਾ ਕਰਾਂ ਹੋ ਕੇ ਰਹੀਮ, ਰਹਿਮਤ ਹੱਕ ਕਮਾਈਆ। ਇਕੋ ਰੰਗ ਰੰਗਾ ਕੇ ਧਰਨੀ ਉਤੇ ਜ਼ਮੀਨ, ਜ਼ਮੀਰ ਸਭ ਦੀ ਦਿਆਂ ਬਦਲਾਈਆ। ਮੈਨੂੰ ਸਾਰੇ ਸੱਯਦਾ ਕਰਨ ਤੇ ਕਹਿਣ ਆਮੀਨ, ਲਾਸ਼ਰੀਕ ਤੇਰੀ ਬੇਪਰਵਾਹੀਆ। ਮਹੱਲ ਅਟੱਲ ਆਲੀਸ਼ਾਨ ਵਖਾਵਾਂ ਇਕ ਅਜ਼ੀਮ, ਦਰਗਾਹ ਸਾਚੀ ਸੋਭਾ ਪਾਈਆ। ਜਿਥੇ ਆਦਿ ਤੋਂ ਵਸਾਂ ਕਦੀਮ, ਕੁਦਰਤ ਦਾ ਮਾਲਕ ਹੋ ਕੇ ਡੇਰਾ ਲਾਈਆ। ਉਹ ਵਕਤ ਸੁਹੰਜਣਾ ਸਭ ਨੇ ਸਮਝਣਾ ਗ਼ਨੀਮ, ਗ਼ਨੀਮਤ ਤੁਹਾਡੇ ਹੱਥ
❋
❋
ਫੜਾਈਆ। ਮਾਰਗ ਅੱਖਾਂ ਤੋਂ ਪਰੇ ਹੋਣਾ ਮਹੀਨ, ਮਹੀਨਾ ਪੋਹ ਦਏ ਗਵਾਹੀਆ। ਜਿਸ ਨੇ ਲੇਖਾ ਤੁਹਾਡਾ ਮੰਗਣਾ ਪ੍ਰਾਚੀਨ, ਪਰਾ ਪਸੰਤੀ ਮਧਮ ਬੈਖਰੀ ਤੋਂ ਪਰੇ ਕਰੇ ਪੜ੍ਹਾਈਆ। ਤੁਸੀਂ ਇਕ ਦੇ ਅੰਤ ਇਕ ਰੂਪ ਹੋਣਾ ਅਧੀਨ, ਇਕ ਦਾ ਇਕੋ ਮਾਲਕ ਨਜ਼ਰੀ ਆਈਆ। ਸਭ ਦਾ ਲੇਖਾ ਹੁਕਮੇ ਅੰਦਰ ਲੈਣਾ ਛੀਨ, ਅੱਗੇ ਇਕ ਮਜ਼੍ਹਬ ਤੇ ਇਕੋ ਦੀਨ, ਇਕੋ ਇਸਮ ਇਕੋ ਜਿਸਮ ਇਕੋ ਕਿਸਮ ਨਰ ਮਦੀਨ, ਦੂਜਾ ਰੂਪ ਨਾ ਕੋਇ ਦਰਸਾਈਆ। ਇਕੋ ਰਸਨਾ ਜਿਹਵਾ ਜ਼ਬੀਨ, ਢੋਲੇ ਗਾਵੇ ਸਿਫ਼ਤ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਈਆ। ਗੁਰ ਅਵਤਾਰ ਪੈਗ਼ੰਬਰੋ ਸੁਣੋ ਅਗੰਮ ਫ਼ਰਮਾਨ, ਹਰਿ ਕਰਤਾ ਆਪ ਦ੍ਰਿੜਾਈਆ। ਏਕੰਕਾਰ ਇਕ ਮਾਰੋ ਧਿਆਨ, ਏਕ ਏਕਾ ਵੇਖ ਵਖਾਈਆ। ਇਕੋ ਸ਼ਬਦ ਸਤਿਗੁਰੂ ਬਲਵਾਨ, ਜੋਧਾ ਸੂਰਬੀਰ ਨਜ਼ਰੀ ਆਈਆ। ਜਿਸ ਦਾ ਖੇਲ ਦੋ ਜਹਾਨ, ਬ੍ਰਹਿਮੰਡ ਖੰਡ ਸੀਸ ਨਿਵਾਈਆ। ਉਹ ਪਰਗਟ ਹੋਵੇ ਵਿਚ ਜਹਾਨ, ਜਹਾਲਤ ਕੂੜੀ ਦਏ ਗਵਾਈਆ। ਸੰਦੇਸ਼ਾ ਦੇਵੇ ਇਕ ਹੁਕਮਰਾਨ, ਹੁਕਮ ਹਾਕਮ ਇਕ ਜਣਾਈਆ। ਤੁਸੀਂ ਸਭ ਨੇ ਆਪਣਿਆਂ ਅੱਖਰਾਂ ਦੀ ਲਾ ਕੇ ਆਉਣੀ ਮੀਜ਼ਾਨ, ਗਿਣਤੀ ਗਣਤ ਵਿਚ ਜਣਾਈਆ। ਤੁਹਾਡੇ ਕਿੰਨੇ ਸ਼ਿਸ਼ ਸਿਖ ਗਏ ਵਿਚ ਮਸਾਣ ਸ਼ਮਸ਼ਾਨ, ਕਿੰਨੇ ਮੁਰਸ਼ਦੋ ਮੁਰੀਦ ਮਕਬਰਿਆਂ ਵਿਚ ਦਬਾਈਆ। ਕਿੰਨੇ ਛਡ ਕੇ ਜ਼ਿਮੀਂ ਪਹੁੰਚੇ ਉਪਰ ਮੇਰੇ ਅਸਮਾਨ, ਇਸਮ ਆਜ਼ਮ ਵੇਖ ਵਖਾਈਆ। ਕਿੰਨੇ ਸ਼ਾਸਤਰ ਸਿਮਰਤ ਪਾਰ ਹੋਏ ਪੜ੍ਹ ਕੇ ਪੁਰਾਨ, ਕਿੰਨੇ ਗੀਤਾ ਗਿਆਨ ਨਾਲ ਤਰਾਈਆ। ਕਿੰਨੇ ਹਕੀਕੀ ਮੰਜ਼ਲ ਪਾਈ ਪੜ੍ਹ ਕੇ ਬਾਈਬਲ ਅੰਜੀਲ ਕੁਰਾਨ, ਸੱਯਦਿਆਂ ਵਿਚ ਸੀਸ ਨਿਵਾਈਆ। ਕਿੰਨੇ ਗਾ ਕੇ ਗਏ ਸਤਿਨਾਮ, ਸਚਖੰਡ ਆਏ ਚਾਈਂ ਚਾਈਂਆ। ਕਿੰਨੇ ਵਾਹਿਗੁਰੂ ਗਾ ਕੇ ਮਿਲੇ ਸ੍ਰੀ ਭਗਵਾਨ, ਆਪਣਾ ਬਲ ਪਰਗਟਾਈਆ। ਇਹ ਲੇਖਾ ਛੱਬੀ ਪੋਹ ਨੂੰ ਮੰਗਣਾ ਮੰਗੇ ਓਹ ਨੌਜਵਾਨ, ਜਿਸ ਦੀ ਨੌਬਤ ਨਾਮ ਆਏ ਖੜਕਾਈਆ। ਜੋ ਆਦਿ ਅੰਤ ਦਾ ਮਾਲਕ ਸਭ ਦਾ ਮਿਹਰਵਾਨ, ਮਹਿਬੂਬ ਇਕ ਅਖਵਾਈਆ। ਪਰ ਯਾਦ ਰੱਖਿਓ ਲੇਖਾ ਲਿਖਣਾ ਨਹੀਂ ਨਾਲ ਕਲਮ ਸ਼ਾਹੀ ਤੇ ਬੋਲਣਾ ਨਹੀਂ ਨਾਲ ਜ਼ਬਾਨ, ਸ਼ਬਦੀ ਧਾਰ ਸ਼ਬਦ ਵਿਚ ਸ਼ਬਦੀ ਵੰਡ ਕਰਾਈਆ। ਤੁਹਾਡਾ ਲੇਖਾ ਓਥੇ ਜਿਥੇ ਅੱਖਰਾਂ ਦਾ ਨਹੀਂ ਗਿਆਨ, ਅਲਿਫ਼ ਯੇ ਊੜਾ ਐੜਾ ਏ ਬੀ ਸੀ ਵਾਲੀ ਨਹੀਂ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਇਕ ਸੁਣਾਈਆ। ਗੁਰ ਅਵਤਾਰ ਪੈਗ਼ੰਬਰੋ ਸਭ ਨੇ ਇਕੱਠਿਆਂ ਜਾਣਾ ਆ, ਆਹ ਭਰਨ ਕੋਇ ਨਾ ਪਾਈਆ। ਤੁਹਾਡਾ ਭਗਤ ਦਵਾਰੇ ਬਿਨਾ ਭਗਤਾਂ ਤੋਂ ਹੋਏ ਨਾ ਕੋਈ ਗਵਾਹ, ਸ਼ਹਾਦਤ ਸਕੇ ਨਾ ਕੋਇ ਭੁਗਤਾਈਆ। ਇਕੋ ਮਾਰਗ ਇਕੋ ਮੰਜ਼ਲ ਇਕੋ ਪੌੜੀ ਡੰਡਾ ਇਕੋ ਚਲ ਕੇ ਆਉਣਾ ਰਾਹ, ਰਹਿਬਰ ਇਕੋ ਇਕ ਸਮਝਾਈਆ। ਇਕੋ ਢੋਲਾ ਇਕੋ ਸੋਹਲਾ ਇਕੋ ਕਲਮਾ ਇਕੋ ਗੀਤ ਇਕੋ ਨਾਮ ਅਨਮੋਲਾ ਲੈਣਾ ਗਾ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਈਆ। ਵੇਖਿਓ ਮੈਨੂੰ ਕੋਈ ਨਾ ਕਿਹੋ ਵਾਹਿਗੁਰੂ ਕੋਈ ਨਾ ਕਿਹੋ ਖ਼ੁਦਾ, ਰਾਮ ਕ੍ਰਿਸ਼ਨ ਦਾ ਨਾਮ ਨਾ ਕੋਇ ਸੁਣਾਈਆ। ਸਭ ਨੇ ਕਹਿਣਾ ਤੂੰ ਦਾਤਾ ਬੇਪਰਵਾਹ, ਬੇਪਰਵਾਹੀ ਵਿਚ ਸਮਾਈਆ। ਜਿਤਨੇ ਨਾਮ ਉਪਜੇ ਕਲਮੇ ਉਪਜੇ ਗੁਰ ਅਵਤਾਰ ਉਪਜੇ ਉਹ ਸਾਰੇ ਆਪਣੇ ਵਿਚ ਲੈ ਸਮਾ, ਸਮੇਂ ਦੇ ਮਾਲਕ ਸਮਾਂ ਦੇ ਬਦਲਾਈਆ। ਸਭ ਦੀ ਸਾਹਿਬ ਹੋ ਕੇ ਪਕੜ ਲੈ ਬਾਂਹ, ਬਾਜ਼ੂ ਆਪਣੇ ਹੱਥ ਉਠਾਈਆ। ਅਸੀਂ ਤੇਰਾ ਇਕੋ ਜਪਾਂਗੇ ਨਾਂ, ਦੂਜਾ ਇਸ਼ਟ ਨਾ ਕੋਇ ਵਖਾਈਆ। ਇਕੋ ਸੀਸ ਦੇਵਾਂਗੇ ਨਿਵਾ, ਝੁਕ ਝੁਕ
❋
❋
ਲਾਗਾਂ ਪਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਪਰਦਾ ਓਹਲਾ ਆਪ ਖੁਲ੍ਹਾਈਆ। ਗੁਰ ਅਵਤਾਰ ਪੈਗ਼ੰਬਰੋ ਛੱਬੀ ਪੋਹ ਆਉਣਾ, ਸਮਾਂ ਤੁਹਾਡਾ ਸੋਭਾ ਪਾਈਆ। ਪੁਰਖ ਅਕਾਲੇ ਤਖ਼ਤ ਸੁਹਾਉਣਾ, ਸੋਹਣਾ ਰੰਗ ਰੰਗਾਈਆ। ਨੌਂ ਰੰਗ ਦਾ ਬਸਤਰ ਤਨ ਛੁਹਾਉਣਾ, ਪੋਸ਼ਾਕ ਖ਼ਾਕ ਨਾ ਕੋਇ ਵਡਿਆਈਆ। ਜਿਸ ਵੇਲੇ ਜਨ ਭਗਤਾਂ ਇਕ ਇਕ ਰੁਪਈਆ ਹੱਥ ਉਠਾਉਣਾ, ਤੁਹਾਡੇ ਆਉਣ ਦਾ ਸਤਿਕਾਰ ਦਏ ਵਖਾਈਆ। ਓਸ ਵੇਲੇ ਸਭ ਨੇ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਗਾਉਣਾ, ਢੋਲਾ ਅਗੰਮ ਅਥਾਹੀਆ। ਫੇਰ ਤੁਹਾਨੂੰ ਇਕ ਧਾਰ ਬਹਾਉਣਾ, ਵਡਾ ਛੋਟਾ ਨਾ ਕੋਇ ਰਖਾਈਆ। ਬਿਨਾ ਗੋਬਿੰਦ ਤੋਂ ਸੀਸ ਤਾਜ ਨਾ ਕਿਸੇ ਟਿਕਾਉਣਾ, ਟਿੱਕਾ ਮਸਤਕ ਨਾ ਕੋਇ ਲਗਾਈਆ। ਬਿਨਾ ਸ਼ਬਦ ਗੁਰੂ ਤੋਂ ਸਤਿਗੁਰੂ ਨਾ ਕਿਸੇ ਅਖਵਾਉਣਾ, ਤਤਾਂ ਵਾਲੀ ਨਾ ਕੋਇ ਵਡਿਆਈਆ। ਗੋਬਿੰਦ ਦਾ ਲੇਖਾ ਮਾਛੂਵਾੜੇ ਦਾ ਪੂਰ ਕਰਾਉਣਾ, ਸਾਢੇ ਤਿੰਨ ਹੱਥ ਦੀ ਸਿੜ੍ਹੀ ਦਏ ਗਵਾਹੀਆ। ਜਿਸ ਵੇਲੇ ਗੁਰਮੁਖਾਂ ਕੰਧਿਆਂ ਉਪਰ ਉਠਾਉਣਾ, ਚਾਰੋਂ ਕੁੰਟ ਲੈਣ ਫਿਰਾਈਆ। ਸਾਰਿਆਂ ਨੇ ਮੁਖੋਂ ਕਹਿਣਾ ਤਤਾਂ ਵਾਲਾ ਗੁਰੂ ਨਹੀਂ ਕਦੇ ਮਨਾਉਣਾ, ਬਿਨਾ ਪੁਰਖ ਅਕਾਲ ਤੋਂ ਸੀਸ ਨਾ ਕਿਸੇ ਨਿਵਾਈਆ। ਅਗਲਾ ਲੇਖਾ ਗੁਰਮੁਖੋ ਫੇਰ ਸਮਝੌਣਾ, ਜੋ ਗੋਬਿੰਦ ਪੁਰਖ ਅਕਾਲ ਨਾਲ ਮਿਲ ਕੇ ਆਪਣੇ ਵਿਚ ਗਿਆ ਛੁਪਾਈਆ। ਪੂਰਨ ਦਾ ਲੇਖਾ ਪੂਰਨ ਪ੍ਰਕਾਸ਼ ਵਿਚ ਕਰਾਉਣਾ, ਦੀਨ ਦੁਨੀ ਦੁਨੀ ਦੀਨ ਵਿਚ ਇਕ ਚਮਕਾਈਆ। ਇਕ ਦਾ ਇਕ ਇਕ ਦਾ ਇਕ ਪਰਾਹੁਣਾ, ਇਕ ਦੇ ਘਰ ਇਕੋ ਆਵੇ ਤੇ ਇਕ ਨੂੰ ਮਿਲ ਕੇ ਵੱਜੇ ਵਧਾਈਆ। ਇਕ ਨੇ ਇਕ ਨੂੰ ਆਪਣੇ ਘਰ ਵਸਾਉਣਾ, ਸੇਜ ਸੁਹੰਜਣੀ ਇਕ ਬਣਾਈਆ। ਜਗਤ ਜਹਾਨ ਜਗਤ ਵਾਸਨਾ ਪਰਾਹੁਣਾ, ਥਿਰ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਨੇ ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਜ਼ਿਮੀਂ ਅਸਮਾਨ ਸ਼ਬਦੀ ਧਾਰ ਸ਼ਬਦ ਦੇ ਹੁਕਮ ਵਿਚ ਹਿਲਾਉਣਾ, ਹੁਲੀਆ ਸਭ ਦਾ ਦਏ ਬਦਲਾਈਆ।
੮ ਪੋਹ ਸ਼ਹਿਨਸ਼ਾਹੀ ਸੰਮਤ ੫ ਮਾਈ ਦੁਰਗੀ ਦੇ ਨਵਿਤ ਗੁਜਰਾਤ
ਸਤਿਗੁਰ ਸ਼ਬਦ ਸਚ ਗਵਾਹ, ਸ਼ਹਾਦਤ ਆਦਿ ਅੰਤ ਭੁਗਤਾਈਆ। ਜੁਗ ਚੌਕੜੀ ਵੇਖਣਹਾਰਾ ਥਾਉਂ ਥਾਂ, ਨਿਤ ਨਵਿਤ ਫੋਲ ਫੁਲਾਈਆ। ਸੰਤ ਸੁਹੇਲੇ ਜਨ ਭਗਤ ਮੰਜ਼ਲ ਚੜ੍ਹਦੇ ਵੇਖੇ ਰਾਹ, ਰਹਿਬਰ ਹੋ ਕੇ ਪੜਦਾ ਆਪ ਉਠਾਈਆ। ਅੰਤਰ ਨਿਰੰਤਰ ਨਿਰਗੁਣ ਸਰਗੁਣ ਜਾਣੇ ਆਪਣਾ ਨਾਂ, ਨਾਉਂ ਨਿਰੰਕਾਰਾ ਏਕੰਕਾਰਾ ਆਪਣਾ ਭੇਵ ਖੁਲ੍ਹਾਈਆ। ਦੀਨ ਦਿਆਲ ਦਇਆਨਿਧ ਠਾਕਰ ਸਦਾ ਸਦ ਪਕੜਨਹਾਰਾ ਬਾਂਹ, ਪਾਰਬ੍ਰਹਮ ਪਤਿਪਰਮੇਸ਼ਵਰ ਆਪਣੀ ਦਇਆ ਕਮਾਈਆ। ਇਥੇ ਉਥੇ ਦੋ ਜਹਾਨਾਂ ਹਕੀਕਤ ਵਿਚੋਂ ਕਰੇ ਹੱਕ ਨਿਆਂ, ਲਾਸ਼ਰੀਕ ਵਾਹਿਦ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਸਚ ਕਹੇ ਮੈਂ ਆਦਿ ਅੰਤ ਸਚ, ਪ੍ਰਭ ਸਚ ਦਿਤੀ ਸਰਨਾਈਆ। ਜੁਗ ਚੌਕੜੀ ਭਾਗ ਲਗਾਵਾਂ ਕਾਇਆ ਮਾਟੀ ਕੱਚ, ਕੰਚਨ ਗੜ੍ਹ ਇਕ ਸੁਹਾਈਆ। ਜਨ ਭਗਤਾਂ ਲੂੰ ਲੂੰ ਅੰਦਰ
❋
❋
ਜਾਵਾਂ ਰਚ, ਸਾਢੇ ਤਿੰਨ ਕਰੋੜ ਦਏ ਗਵਾਹੀਆ। ਅਗਨੀ ਤਤ ਵਜੂਦ ਨਾ ਜਾਵਾਂ ਮੱਚ, ਸਾਂਤਕ ਸਤਿ ਸਰੂਪ ਸਮਾਈਆ। ਮਨ ਕਲਪਣਾ ਵਿਚ ਨਾ ਜਾਵਾਂ ਨੱਚ, ਨਵ ਦਵਾਰ ਨਾ ਉਠ ਉਠ ਧਾਈਆ। ਮੇਰਾ ਲੇਖਾ ਨਾਲ ਪੁਰਖ ਸਮਰਥ, ਜੋ ਪਾਰਬ੍ਰਹਮ ਬੇਪਰਵਾਹੀਆ। ਜੋ ਜੁਗ ਜੁਗ ਜਨ ਭਗਤਾਂ ਪੈਜ ਲਏ ਰੱਖ, ਮਿਹਰਵਾਨ ਸਿਰ ਆਪਣਾ ਹੱਥ ਟਿਕਾਈਆ। ਦੀਨ ਦੁਨੀ ਨਾਲੋਂ ਕਰ ਵੱਖ, ਗ੍ਰਹਿ ਮੰਦਰ ਦੇਵੇ ਮਾਣ ਵਡਿਆਈਆ। ਸਾਖਿਆਤ ਦਰਸ ਦੇਵੇ ਪ੍ਰਤਖ, ਪਾਰਬ੍ਰਹਮ ਬ੍ਰਹਮ ਆਪਣਾ ਭੇਵ ਖੁਲ੍ਹਾਈਆ। ਸਚ ਦਵਾਰ ਦੇ ਕੇ ਹਕੀਕੀ ਹੱਕ, ਪ੍ਰਤਖ ਆਪਣਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਸਚ ਕਹੇ ਮੈਂ ਸਚ ਦੀ ਧਾਰਾ, ਧਰਨੀ ਧਰਤ ਧਵਲ ਧੌਲ ਦ੍ਰਿੜਾਈਆ। ਮੇਰਾ ਮਾਲਕ ਏਕਾ ਏਕੰਕਾਰਾ, ਅਕਲ ਕਲਧਾਰੀ ਨੂਰ ਖ਼ੁਦਾਈਆ। ਜਿਸ ਦਾ ਖੇਲ ਜੁਗ ਚੌਕੜੀ ਵਿਚ ਸੰਸਾਰਾ, ਸੰਸਾਰੀ ਭੰਡਾਰੀ ਸੰਘਾਰੀ ਵੇਖਣ ਚਾਈਂ ਚਾਈਂਆ। ਸੋ ਭਗਤ ਸੁਹੇਲਾ ਇਕ ਇਕੱਲਾ ਵੇਖੇ ਵਿਗਸੇ ਪਾਵੇ ਸਾਰਾ, ਪਾਰਬ੍ਰਹਮ ਪਤਿਪਰਮੇਸ਼ਵਰ ਆਪਣੀ ਦਇਆ ਕਮਾਈਆ। ਜਨ ਭਗਤ ਸੁਹੇਲੇ ਗੁਰੂ ਗੁਰ ਚੇਲੇ ਲੈ ਕੇ ਜਾਏ ਆਪਣੇ ਦਵਾਰਾ, ਦਵਾਰਕਾਵਾਸੀ ਜਿਥੇ ਬੈਠੇ ਸੀਸ ਨਿਵਾਈਆ। ਚਰਨ ਕਵਲ ਦੇਵੇ ਧਰਮ ਪਿਆਰਾ, ਪ੍ਰੇਮ ਪ੍ਰੀਤੀ ਇਕ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧਰਮ ਦੀ ਧਾਰ ਇਕ ਸਮਝਾਈਆ। ਸਚ ਕਹੇ ਮੇਰੀ ਧਾਰ ਕਦੇ ਨਾ ਹੋਵੇ ਮੁਰਦੀ, ਮੁਰੀਦ ਮੁਰਸ਼ਦ ਦੇਣ ਗਵਾਹੀਆ। ਏਹ ਖੇਲ ਸੱਚੇ ਸਤਿਗੁਰ ਦੀ, ਜੋ ਸਤਿ ਦਾ ਮਾਲਕ ਇਕ ਅਖਵਾਈਆ। ਜਿਸ ਦੀ ਖੇਲ ਅਨੰਦ ਪੁਰ ਦੀ, ਪੁਰੀਆਂ ਲੋਆਂ ਤੋਂ ਬਾਹਰ ਸੋਭਾ ਪਾਈਆ। ਉਹ ਖੇਲ ਜਾਣੇ ਹਾਜ਼ਰ ਹਜ਼ੂਰ ਦੀ, ਹਜ਼ਰਤ ਆਪਣੀ ਕਾਰ ਕਮਾਈਆ। ਮੰਜ਼ਲ ਮੁਕਾ ਕੇ ਪੰਧ ਨੇੜੇ ਦੂਰ ਦੀ, ਲੇਖਾ ਵੇਖੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਇਕ ਰੰਗਾਈਆ। ਸਚ ਕਹੇ ਭਗਤ ਧਾਰ ਵੇਖੀ ਦੁਰਗੀ, ਦੁਰਗਾ ਅਸ਼ਟਭੁਜ ਧਿਆਨ ਲਗਾਈਆ। ਸਚ ਦਵਾਰ ਅੰਤ ਤੁਰ ਗਈ, ਤੁਰਤ ਪਿਛਲਾ ਪੰਧ ਮੁਕਾਈਆ। ਸਚ ਪ੍ਰੀਤੀ ਵਿਚ ਜੁੜ ਗਈ, ਨਾਤਾ ਅੱਗੇ ਨਾ ਕੋਇ ਤੁੜਾਈਆ। ਸਚਖੰਡ ਦਵਾਰੇ ਪੁੱਜ ਗਈ, ਪੂਜਾ ਲੇਖੇ ਲਈ ਲਗਾਈਆ। ਹੱਕ ਪ੍ਰੀਤੀ ਵਿਚ ਰੁਝ ਗਈ, ਰੁਚੀ ਪਿਛਲੀ ਦਿਤੀ ਬਦਲਾਈਆ। ਬੇਸ਼ਕ ਲੋਕਮਾਤ ਵਿਚੋਂ ਤਤਾਂ ਵਾਲੀ ਜੋਤ ਬੁਝ ਗਈ, ਅੰਤ ਨਿਰਗੁਣ ਜੋਤ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਸਦਾ ਸੁਧ ਲਈ, ਸੁਦੀ ਵਦੀ ਵੰਡ ਨਾ ਕੋਇ ਵੰਡਾਈਆ।
੧੧ ਪੋਹ ਸ਼ਹਿਨਸ਼ਾਹੀ ਸੰਮਤ ੫ ਗੁਰਚਰਨ ਸਿੰਘ ਦੇ ਗ੍ਰਹਿ ਜੰਮੂ
ਅਵਤਾਰ ਪੈਗ਼ੰਬਰ ਗੁਰ ਕਰਨ ਤਿਆਰੀ, ਤ੍ਰੈਗੁਣ ਅਤੀਤੇ ਲੈਣ ਅੰਗੜਾਈਆ। ਸ਼ਬਦੀ ਧਾਰ ਬੋਲ ਜੈਕਾਰੀ, ਢੋਲਾ ਗਾਵਣ ਅਗੰਮ ਅਥਾਹੀਆ। ਨਿਰਗੁਣ ਨੂਰ ਜੋਤ ਵੇਖ ਨਿਰੰਕਾਰੀ, ਨਿਰਾਕਾਰ ਖ਼ੁਸ਼ੀ ਮਨਾਈਆ। ਸਾਰੇ ਹੋਏ ਖ਼ਬਰਦਾਰੀ, ਬੇਖ਼ਬਰਾਂ ਖ਼ਬਰ ਸੁਣਾਈਆ। ਇਸ਼ਟ ਗੁਰਦੇਵ
❋
❋
ਸਵਾਮੀ ਇਕ ਦੇ ਹੋਣਾ ਪੁਜਾਰੀ, ਪੂਜਾ ਪਾਠ ਦੇਣੀ ਬਦਲਾਈਆ। ਜਿਸ ਨੂੰ ਕਹਿ ਕੇ ਆਏ ਕਲ ਕਲਕੀ ਅਵਤਾਰੀ, ਨਿਹਕਲੰਕਾ ਨੂਰ ਇਲਾਹੀਆ। ਉਹ ਖੇਲੇ ਖੇਲ ਪਰਵਰਦਿਗਾਰੀ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਸਚਖੰਡ ਦਵਾਰ ਦਰਗਹ ਸਾਚੀ ਹੱਕ ਦੀ ਕਰੇ ਸਿਕਦਾਰੀ, ਹਕੀਕਤ ਪੜਦਾ ਆਪ ਉਠਾਈਆ। ਸਭ ਨੇ ਮੰਨਣੀ ਇਕ ਦੀ ਤਾਬਿਆਦਾਰੀ, ਤਬਾ ਤਬੀਅਤ ਲੈਣੀ ਬਦਲਾਈਆ। ਸਦੀ ਚੌਧਵੀਂ ਚੌਦਾਂ ਲੋਕ ਚੌਦਾਂ ਤਬਕ ਨੇਤਰ ਵੇਖਣ ਨੈਣ ਉਘਾੜੀ, ਬਿਨ ਅੱਖਾਂ ਅੱਖ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਸਾਰੇ ਹੋਵਣ ਸਵਾਧਾਨ, ਨੂਰ ਨੂਰ ਵਿਚੋਂ ਪਰਗਟਾਈਆ। ਇਕੋ ਨਿਗਾਹ ਕਰਨ ਧਿਆਨ, ਬਿਨਾ ਅੱਖਾਂ ਅੱਖ ਖੁਲ੍ਹਾਈਆ। ਇਕੋ ਇਸ਼ਟ ਵੇਖ ਸ੍ਰੀ ਭਗਵਾਨ, ਪਾਰਬ੍ਰਹਮ ਪ੍ਰਭ ਸੀਸ ਝੁਕਾਈਆ। ਇਕੋ ਸ਼ਬਦ ਸ਼ਬਦ ਗੁਰੂ ਗਿਆਨ, ਇਕੋ ਕਲਮਾ ਅਗੰਮ ਅਥਾਹੀਆ। ਇਕੋ ਖੇਲ ਨੌਜਵਾਨ, ਇਕੋ ਨੂਰ ਨੁਰਾਨਾ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਗੁਰ ਅਵਤਾਰ ਪੈਗ਼ੰਬਰ ਆਪਣਾ ਆਪਣਾ ਪਾਸਾ ਰਹੇ ਪਰਤ, ਪਰਤੀਨਿਧ ਇਕੋ ਵੇਖ ਵਖਾਈਆ। ਸਾਡੀ ਭਵਿਖਤਾਂ ਦੀ ਪੂਰੀ ਹੋਣ ਲੱਗੀ ਸ਼ਰਤ, ਸ਼ਰਅ ਸ਼ਰੀਅਤ ਦਏ ਗਵਾਹੀਆ। ਅਸੀਂ ਵੇਖੀਏ ਉਤੇ ਅਰਸ਼, ਅਰਸ਼ੇ ਆਅਜ਼ਮ ਨੂਰ ਇਲਾਹੀਆ। ਜਿਸ ਨੇ ਖੇਲ ਕਰਨਾ ਉਪਰ ਧਰਤ, ਧਰਨੀ ਧਵਲ ਧੌਲ ਦਏ ਵਡਿਆਈਆ। ਜੋਧਾ ਸੂਰਬੀਰ ਮਰਦਾਨਾ ਬਣ ਕੇ ਮਰਦ, ਮੁੱਦਾ ਆਪਣਾ ਦਏ ਦ੍ਰਿੜਾਈਆ। ਸ਼ਰਅ ਛੁਰੀ ਕਸਾਈ ਮੇਟੇ ਕਰਦ, ਕਤਲਗਾਹ ਵੇਖੇ ਲੋਕਾਈਆ। ਸਭ ਦੀ ਬੇਨੰਤੀ ਅਰਦਾਸ ਮਨਜ਼ੂਰ ਕਰੇ ਅਰਜ਼ ਆਰਜ਼ੂ ਖ਼ਾਹਿਸ਼ ਪਿਛਲੀ ਝੋਲੀ ਪਾਈਆ। ਇਕੋ ਨਾਮ ਨਿਧਾਨ ਕਲਮਾ ਦੇ ਕੇ ਤਰਜ਼, ਇਕੋ ਸ਼ਬਦ ਨਾਦ ਧੁਨ ਕਰੇ ਸ਼ਨਵਾਈਆ। ਪਾਰਬ੍ਰਹਮ ਪ੍ਰਭ ਵੇਸ ਵਟਾ ਅਸਚਰਜ, ਅਚਰਜ ਲੀਲਾ ਆਪ ਕਰਾਈਆ। ਆਸਾ ਮਨਸਾ ਤਮੰਨਾ ਖ਼ਾਹਸ਼ ਪੂਰੀ ਕਰਕੇ ਗ਼ਰਜ਼, ਲੇਖਾ ਵੇਖੇ ਥਾਉਂ ਥਾਈਂਆ। ਅੰਤ ਅਖ਼ੀਰ ਬੇਨਜ਼ੀਰ ਵੰਡੇ ਦਰਦ, ਦੀਨਾਂ ਅਨਾਥਾਂ ਦੁਖੀਆਂ ਹੋਏ ਸਹਾਈਆ। ਸਾਡੇ ਕੋਲੋਂ ਪੂਰਬ ਮੰਗੇ ਫ਼ਰਦ, ਗੁਰ ਅਵਤਾਰ ਪੈਗ਼ੰਬਰ ਇਕ ਦੂਜੇ ਰਹੇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਗੁਰ ਅਵਤਾਰ ਪੈਗ਼ੰਬਰ ਸਾਰੇ ਹੋਵਣ ਖੜ੍ਹੇ, ਬਲ ਆਪਣਾ ਆਪ ਪਰਗਟਾਈਆ। ਦੀਨ ਮਜ਼੍ਹਬ ਦੇ ਛਡਣੇ ਪੈਣੇ ਧੜੇ, ਹਿੱਸਾ ਵੰਡ ਨਾ ਕੋਇ ਵੰਡਾਈਆ। ਸਰਗੁਣ ਇਕੋ ਧਾਰ ਇਕੋ ਅੱਖਰ ਨਾਮ ਪੜ੍ਹੇ, ਇਕੋ ਵਿਦਿਆ ਵਿਦਿਆਲੇ ਤੋਂ ਬਾਹਰ ਦਏ ਜਣਾਈਆ। ਇਕੋ ਮੰਜ਼ਲ ਮਾਨਵ ਜਾਤੀ ਚੜ੍ਹੇ, ਮਾਰਗ ਰਾਹ ਇਕੋ ਇਕ ਦਰਸਾਈਆ। ਇਕੋ ਦਵਾਰ ਏਕੰਕਾਰ ਏਕਾ ਖੜੇ, ਅੱਗੇ ਹੋ ਨਾ ਕੋਇ ਅਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਕਰਤਾ ਅਗੰਮ ਅਥਾਹੀਆ। ਗੁਰ ਅਵਤਾਰ ਪੈਗ਼ੰਬਰ ਆਪਣਾ ਆਪਣਾ ਵੇਖਣ ਲੇਖਾ, ਬਿਨ ਅੱਖਾਂ ਅੱਖ ਉਠਾਈਆ। ਜਿਸ ਵਿਚ ਪਰਮ ਪੁਰਖ ਦਾ ਦਿਸੇ ਵੇਸਾ, ਨਿਰਗੁਣ ਨੂਰ ਜੋਤ ਇਲਾਹੀਆ। ਮੁਛ ਦਾੜ੍ਹੀ ਨਾ ਕੋਇ ਕੇਸਾ, ਮੂੰਡ ਮੁੰਡਾਇਆ ਨਾ ਰੂਪ ਧਰਾਈਆ। ਜਿਸ ਨੂੰ ਝੁਕਦੇ ਬ੍ਰਹਮਾ ਸ਼ਿਵ ਮਹੇਸ਼ਾ, ਗਣਪਤ ਸੀਸ ਨਿਵਾਈਆ। ਅਵਤਾਰ ਪੈਗ਼ੰਬਰ ਗੁਰੂ ਕਰਨ ਆਦੇਸਾ, ਨਿਉਂ ਨਿਉਂ ਸੀਸ ਝੁਕਾਈਆ। ਉਹ ਖੇਲ ਕਰੇ ਹਮੇਸ਼ਾ, ਆਦਿ ਅੰਤ ਜੁਗਾ ਜੁਗੰਤ ਕਾਰ ਕਮਾਈਆ। ਕਲਜੁਗ ਅੰਤ
❋
❋
ਸ੍ਰੀ ਭਗਵੰਤ ਨੂਰ ਨੁਰਾਨਾ ਬਣੇ ਨੇਤਾ, ਨਿਰਗੁਣ ਆਪਣੀ ਕਾਰ ਕਮਾਈਆ। ਪਿਛਲਾ ਪੂਰਬ ਮਾਜ਼ੀ ਯਾਦ ਰੱਖੇ ਚੇਤਾ, ਪਾਸਟ ਭੁੱਲ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਬੇਪਰਵਾਹੀਆ। ਗੁਰ ਅਵਤਾਰ ਪੈਗ਼ੰਬਰ ਚਾਰੋਂ ਕੁੰਟ ਰਹੇ ਤੱਕ, ਤਕਵਾ ਇਕ ਧਿਆਨ ਲਗਾਈਆ। ਕੀ ਸੰਦੇਸ਼ਾ ਮਿਲਿਆ ਹੱਕ, ਹੁਕਮ ਸ਼ਬਦ ਬੇਪਰਵਾਹੀਆ। ਜਿਸ ਵਿਚ ਸ਼ਰਅ ਦਾ ਹੋਵੇ ਕੋਈ ਨਾ ਸ਼ੱਕ, ਸ਼ਕਾਇਤ ਕਰਨ ਕੋਇ ਨਾ ਪਾਈਆ। ਸਾਰੇ ਲੋਕਮਾਤ ਰਹੇ ਤਕ, ਬਿਨਾ ਅੱਖਾਂ ਅੱਖ ਉਠਾਈਆ। ਕੀ ਖੇਲ ਕਰਨਾ ਯਕ, ਯਕੇ ਬਾਅਦ ਦੀਗਰੇ ਨਾ ਕੋਇ ਪੜ੍ਹਾਈਆ। ਸਭ ਦਾ ਕਰਨ ਲੱਗਾ ਇਕੱਠ, ਏਕਾ ਦਰ ਲਏ ਬੁਲ੍ਹਾਈਆ। ਝਗੜਾ ਰਹੇ ਨਾ ਕੋਈ ਵੱਖ, ਵੱਖਰਾ ਗ੍ਰਹਿ ਨਾ ਕੋਇ ਸੁਹਾਈਆ। ਜਗਤ ਦੀ ਧਾਰ ਬਦਲ ਕੇ ਅੱਖ, ਪ੍ਰਤਖ ਆਪਣੀ ਕਾਰ ਕਮਾਈਆ। ਜਿਸ ਨੂੰ ਮਾਲਕ ਖ਼ਾਲਕ ਕਹਿ ਕੇ ਆਏ ਸਚ, ਸਤਿ ਵਿਚ ਸਿਫ਼ਤ ਸਾਲਾਹੀਆ। ਸੋ ਸਾਹਿਬ ਸਵਾਮੀ ਹੋ ਪਰਗਟ, ਪਰਗਣਾ ਇਕੋ ਇਕ ਜਣਾਈਆ। ਜਿਥੇ ਇਕੋ ਵਸਤ ਇਕੋ ਹੱਟ, ਇਕੋ ਵਣਜ ਵਣਜਾਰਾ ਨੂਰ ਅਲਾਹੀਆ। ਜੋਤ ਪ੍ਰਕਾਸ਼ ਕਰ ਲਟ ਲਟ, ਅੰਧ ਅੰਧੇਰ ਦਏ ਗਵਾਈਆ। ਧੁਰ ਸੰਦੇਸ਼ਾ ਦੇ ਕੇ ਘਟ ਘਟ, ਸੋਈ ਸੁਰਤ ਜਗਤ ਉਠਾਈਆ। ਦੀਨ ਮਜ਼੍ਹਬ ਦੀ ਮੇਟ ਕੇ ਵੱਟ, ਵਟਣਾ ਨਾਮ ਦਾ ਦਏ ਲਗਾਈਆ। ਝਗੜਾ ਰਹੇ ਨਾ ਤਤ ਅੱਠ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁਧ ਵੰਡ ਨਾ ਕੋਇ ਵੰਡਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਇਹ ਖੇਲ ਵੇਖਣਾ ਪੁਰਖ ਸਮਰਥ, ਸੋ ਸਵਾਮੀ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਨਿਰਗੁਣ ਧਾਰ ਕਦੇ ਨਾ ਹੋਵੇ ਵੱਖ, ਵੱਖਰਾ ਜੁਜ਼ ਨਾ ਕੋਇ ਰਖਾਈਆ।
੧੨ ਪੋਹ ਸ਼ਹਿਨਸ਼ਾਹੀ ਸੰਮਤ ੫ ਅਜੀਤ ਸਿੰਘ ਦੇ ਗ੍ਰਹਿ ਜੰਮੂ
ਅਵਤਾਰ ਪੈਗ਼ੰਬਰ ਗੁਰ ਕਹਿਣ ਵੇਖੀਏ ਆਪਣਾ ਅਗੰਮੀ ਸਫ਼ਾ, ਜੋ ਸਿਫ਼ਤਾਂ ਵਿਚ ਸਿਫ਼ਤ ਸਾਲਾਹੀਆ। ਜਿਸ ਵਿਚੋਂ ਕੀ ਲਾਭ ਹੋਇਆ ਨਫ਼ਾ, ਨਫ਼ੀ ਕਿਰਿਆ ਕੂੜ ਕਰਾਈਆ। ਕੇਹੜੀ ਧਾਰਾ ਦੱਸੀ ਦੀਨ ਮਜ਼੍ਹਬ ਦਫ਼ਾ, ਹੁਕਮ ਹੁਕਮ ਵਿਚੋਂ ਪਰਗਟਾਈਆ। ਕਿਉਂ ਪਰਵਰਦਿਗਾਰ ਹੋਇਆ ਖ਼ਫ਼ਾ, ਖ਼ੁਫ਼ੀਆ ਆਪਣਾ ਖੇਲ ਕਰਾਈਆ। ਸਾਡੀ ਕਰਨੀ ਕਰਨ ਲੱਗਾ ਰਫ਼ਾ, ਰਫ਼ਤਾ ਰਫ਼ਤਾ ਆਪਣੀ ਧਾਰ ਵਖਾਈਆ। ਦੀਨ ਦੁਨੀ ਜਗਤ ਰੋਗ ਵਿਚੋਂ ਦੇ ਨਾ ਸਕੇ ਸ਼ਫ਼ਾ, ਹਉਮੇ ਹੰਗਤਾ ਰੋਗ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਵੇਖੀਏ ਅਗੰਮਾ ਬਾਬ, ਬਿਨ ਪਤ੍ਰਿਕਾ ਪੱਤਰ ਫੋਲ ਫੁਲਾਈਆ। ਕੀ ਓਸ ਦੇ ਵਿਚੋਂ ਹੋਇਆ ਲਾਭ, ਵਸਤ ਮਿਲੀ ਕੀ ਬੇਪਰਵਾਹੀਆ। ਕੀ ਸੱਯਦਾ ਦੱਸੇ ਆਦਾਬ, ਬੰਦਨਾ ਡੰਡਾਵਤ ਸੀਸ ਨਿਵਾਈਆ। ਕੀ ਮਹੱਲ ਦੱਸੇ ਮਹਿਰਾਬ, ਮਹਿਬੂਬ ਨੂਰ ਇਲਾਹੀਆ। ਕਿਉਂ ਸਾਥੋਂ ਮੰਗਿਆ ਜਵਾਬ, ਪਿਛਲੀ ਕੀਤੀ ਵੇਖ ਵਖਾਈਆ। ਸ਼ਾਹੋ ਭੂਪ ਬਣ ਨਵਾਬ, ਨੌਬਤ ਆਪਣਾ ਨਾਮ ਵਜਾਈਆ। ਝਗੜਾ ਮੁਕਾ ਕੇ ਇਸ਼ਕ ਹਕੀਕੀ ਮਿਜ਼ਾਜ਼, ਮਜ਼ਾ ਆਪਣਾ ਰਿਹਾ ਚਖਾਈਆ। ਦੀਨ ਦੁਨੀ ਦਾ ਬਦਲਣ
❋
❋
ਲੱਗਾ ਰਿਵਾਜ, ਸਮਾਜ ਆਪਣਾ ਇਕ ਸਮਝਾਈਆ। ਕਿਉਂ ਸਾਡਾ ਮਜ਼੍ਹਬਾਂ ਦਾ ਉਜੜਨ ਲੱਗਾ ਬਾਗ਼, ਬਗੀਚਾ ਰਹਿਣ ਕੋਇ ਨਾ ਪਾਈਆ। ਇਕੋ ਸ਼ਬਦ ਅਗੰਮੀ ਦੇ ਕੇ ਆਵਾਜ਼, ਪਿਛਲੇ ਕਲਮੇ ਰਿਹਾ ਬਦਲਾਈਆ। ਕਿਸੇ ਭੁੰਨ ਨਹੀਂ ਖਾਣਾ ਕਬਾਬ, ਕਾਅਬਿਆਂ ਵਿਚ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਫ਼ਰਮਾਨਾ ਇਕ ਜਣਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਕੀ ਹੁਕਮ ਉਤੇ ਅਰਸ਼ਾ, ਅਰਸ਼ੀ ਪ੍ਰੀਤਮ ਰਿਹਾ ਦ੍ਰਿੜਾਈਆ। ਖੇਲ ਵੇਖੇ ਧਰਨੀ ਫ਼ਰਸ਼ਾ, ਜ਼ਿਮੀਂ ਜ਼ਮਾਂ ਫੋਲ ਫੁਲਾਈਆ। ਸਭ ਨੂੰ ਇਕੋ ਪਾ ਕੇ ਪਰਚਾ, ਪ੍ਰਾਚੀਨ ਦਾ ਲੇਖਾ ਵੇਖ ਵਖਾਈਆ। ਜਿਸ ਸਾਹਿਬ ਦੀ ਕਰਦੇ ਆਏ ਚਰਚਾ, ਚਰਚਾਂ ਗਿਰਜਿਆਂ ਵਿਚ ਦੁਹਾਈਆ। ਜਿਸ ਦੇ ਨਾਮ ਦਾ ਕਲਮੇ ਦਾ ਲੈਂਦੇ ਰਹੇ ਖ਼ਰਚਾ, ਜਗਤ ਖਾ ਕੇ ਝਟ ਲੰਘਾਈਆ। ਉਹ ਲੇਖਾ ਪੂਰਾ ਕਰੇ ਚਾਰ ਜੁਗ ਦਾ ਹਰਜਾ, ਹਰਜਾਨਾ ਆਪਣਾ ਆਪ ਵਖਾਈਆ। ਜਿਸ ਦੇ ਕੋਲੋਂ ਸਤਿ ਦਾ ਲਿਆ ਕਰਜ਼ਾ, ਮਕਰੂਜ਼ ਹੋ ਕੇ ਸੀਸ ਨਿਵਾਈਆ। ਉਹ ਸਭ ਦਾ ਬਦਲਣ ਲੱਗਾ ਦਰਜਾ, ਤਰਤੀਬ ਇਕੋ ਇਕ ਦ੍ਰਿੜਾਈਆ। ਕਿਸੇ ਦਾ ਰਹਿਣ ਨਹੀਂ ਦੇਣਾ ਕੋਈ ਜਰਗਾ, ਜਗਹ ਜਗਹ ਖੋਜ ਖੁਜਾਈਆ। ਇਕੋ ਸੂਰਬੀਰ ਮਰਦਾਨਾ ਬਣ ਮਰਦਾ, ਮੁੱਦਤ ਦਾ ਲੇਖਾ ਵੇਖ ਵਖਾਈਆ। ਗੁਰ ਅਵਤਾਰ ਪੈਗ਼ੰਬਰ ਜਿਸ ਦਾ ਬਣੇ ਰਹੇ ਬਰਦਾ, ਸੇਵਕ ਹੋ ਕੇ ਸੇਵ ਕਮਾਈਆ। ਸਰਗੁਣ ਹੋ ਕੇ ਕਰਦੇ ਰਹੇ ਅਰਜ਼ਾ, ਨਿਰਗੁਣ ਹੋ ਕੇ ਸੀਸ ਝੁਕਾਈਆ। ਉਹ ਖੇਲ ਕਰੇ ਅਸਚਰਜਾ, ਅਚਰਜ ਲੀਲਾ ਆਪ ਵਰਤਾਈਆ। ਜਨ ਭਗਤ ਸਹੇਲਿਆਂ ਵੰਡੇ ਦਰਦਾ, ਦੀਨਾਂ ਅਨਾਥਾਂ ਦਇਆ ਕਮਾਈਆ। ਸਾਡੀਆਂ ਚਾਰ ਜੁਗ ਦੀਆਂ ਵੇਖੇ ਫ਼ਰਦਾਂ, ਪਰਦਾ ਓਹਲਾ ਆਪ ਉਠਾਈਆ। ਜੋ ਨਾਮ ਕਲਮਾ ਕਾਇਨਾਤ ਰਿਹਾ ਪੜ੍ਹਦਾ, ਆਇਤ ਸ਼ਰਾਇਤ ਸ਼ਰਅ ਵਿਚ ਸਮਝਾਈਆ। ਜਵਾਨ ਇਨਸਾਨ ਹੋ ਕੇ ਰਿਹਾ ਲੜਦਾ, ਤਤਾਂ ਵਾਲੀ ਵੰਡ ਵੰਡਾਈਆ। ਮੰਜ਼ਲ ਹਕੀਕੀ ਰਿਹਾ ਚੜ੍ਹਦਾ, ਮਹਿਬੂਬ ਹੱਕ ਖ਼ੁਦਾਈਆ। ਵੇਖੋ ਖੇਲ ਕੀ ਕੀ ਕਰਦਾ, ਕੁਦਰਤ ਦਾ ਮਾਲਕ ਨੂਰ ਇਲਾਹੀਆ। ਜਿਸ ਦਾ ਪਲੂ ਲੱਖ ਚੁਰਾਸੀ ਜੀਵ ਜੰਤ ਫੜਦਾ, ਸੂਫ਼ੀ ਸੰਤ ਫ਼ਕੀਰ ਸੀਸ ਨਿਵਾਈਆ। ਉਹ ਸਭ ਦੀਆਂ ਪੂਰੀਆਂ ਕਰੇ ਗ਼ਰਜ਼ਾਂ, ਗ਼ਰਜ਼ੇ ਕਿ ਆਪਣੀ ਕਾਰ ਕਮਾਈਆ। ਰਾਗ ਨਾਦ ਵੇਖੇ ਤਰਜ਼ਾਂ, ਅਨਾਦ ਧੁਨਾਂ ਖੋਜ ਖੁਜਾਈਆ। ਰੋਗ ਸੋਗ ਚਿੰਤਾ ਦੁੱਖ ਵੇਖੇ ਮਰਜ਼ਾਂ, ਮਰੀਜ਼ ਤਕੇ ਜਗਤ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਦਰਗਾਹ ਸਾਚੀ ਸਚਖੰਡ ਦਵਾਰ ਆਪਣੇ ਘਰ ਦਾ, ਗ੍ਰਹਿ ਮੰਦਰ ਅੰਦਰ ਨਿਰਗੁਣ ਧਾਰ ਏਕੰਕਾਰ ਆਪਣਾ ਹੁਕਮ ਵਰਤਾਈਆ।
੧੨ ਪੋਹ ਸ਼ਹਿਨਸ਼ਾਹੀ ਸੰਮਤ ੫ ਰਾਮ ਕੌਰ ਦੇ ਗ੍ਰਹਿ ਜੰਮੂ
ਅਵਤਾਰ ਪੈਗ਼ੰਬਰ ਗੁਰ ਕਹਿਣ ਅਸੀਂ ਆਦਿ ਇਕ ਦਾ ਨੂਰ, ਜੋਤੀ ਜੋਤ ਜੋਤ ਰੁਸ਼ਨਾਈਆ। ਏਕਾ ਇਕ ਦਾ ਨਾਮ ਕਰੀਏ ਮਸ਼ਹੂਰ, ਮਸ਼ਵਰਾ ਇਕੋ ਇਕ ਬਣਾਈਆ। ਪਿਛੇ ਜੋ ਵੱਖ ਰਹੇ ਦੂਰ ਦੂਰ, ਦੀਨਾਂ ਮਜ਼੍ਹਬਾਂ ਵੰਡ ਵੰਡਾਈਆ। ਅੱਗੇ ਮਾਰਗ ਦੱਸੀਏ ਇਕ ਜ਼ਰੂਰ, ਜ਼ਰੂਰੀ ਧੁਰ ਦਾ ਹੁਕਮ ਸੁਣਾਈਆ। ਅਵਤਾਰ ਪੈਗ਼ੰਬਰ ਗੁਰ ਇਕੋ ਨਾਮ ਕਰੀਏ ਮਨਜ਼ੂਰ, ਮੰਜ਼ਲ ਇਕੋ ਸੋਭਾ ਪਾਈਆ। ਮਨੂਆ ਮਨ ਕਰੇ ਨਾ ਕੋਇ ਫ਼ਤੂਰ,
❋
❋
ਕੂੜੀ ਕਿਰਿਆ ਫ਼ਤਵਾ ਦਈਏ ਥਾਉਂ ਥਾਈਂਆ। ਹਉਮੇਂ ਹੰਗਤਾ ਗੜ੍ਹ ਤੁੱਟੇ ਜ਼ਰੂਰ, ਗ਼ਰੂਰ ਗੁਰਬਤ ਅੰਦਰੋਂ ਬਾਹਰ ਕਢਾਈਆ। ਇਕੋ ਸਾਹਿਬ ਸਵਾਮੀ ਨਜ਼ਰੀ ਆਏ ਹਜ਼ੂਰ, ਜੋ ਹਜ਼ਰਤਾਂ ਦੇਵੇ ਮਾਣ ਵਡਿਆਈਆ। ਇਕ ਦੂਜੇ ਉਤੇ ਲਾਈਏ ਨਾ ਕੋਇ ਕਸੂਰ, ਸਾਰੇ ਮਿਲ ਕੇ ਵੱਜੇ ਵਧਾਈਆ। ਪ੍ਰਭੂ ਭੰਡਾਰਾ ਸਦਾ ਭਰਪੂਰ, ਦੇਵਣਹਾਰ ਅਗੰਮ ਅਥਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਇਕੋ ਦਈਏ ਪੈਗ਼ਾਮ, ਸੰਦੇਸ਼ਾ ਧੁਰਦਰਗਾਹੀਆ। ਇਕੋ ਜਣਾਈਏ ਨਾਮ, ਨਾਉਂ ਨਿਰੰਕਾਰਾ ਇਕ ਵਡਿਆਈਆ। ਇਕੋ ਸਮਝਾਈਏ ਗਰਾਮ, ਸਚਖੰਡ ਸਾਚਾ ਦਰਗਹਿ ਸਾਚੀ ਸੋਭਾ ਪਾਈਆ। ਇਕੋ ਵਖਾਈਏ ਮਕਾਨ, ਮਹੱਲ ਅਟੱਲ ਵੱਜੇ ਵਧਾਈਆ। ਇਕੋ ਗਾਈਏ ਗਾਨ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਈਆ। ਇਕੋ ਖੇਲ ਖੇਲੀਏ ਮਹਾਨ, ਜੀਵ ਜਗਤ ਜਹਾਨ ਮਿਲੇ ਵਡਿਆਈਆ। ਇਕੋ ਪ੍ਰਭ ਦਾ ਨਾਮ ਮੰਗੀਏ ਦਾਨ, ਦਾਤਾ ਦਾਨੀ ਦਏ ਵਰਤਾਈਆ। ਪਿਛਲਾ ਝਗੜਾ ਛਡੀਏ ਤਮਾਮ, ਮਜ਼੍ਹਬ ਦੀ ਤਮੰਨਾ ਰਹੇ ਨਾ ਰਾਈਆ। ਇਕੋ ਸਚ ਹੁਕਮ ਇਸਲਾਮ, ਇਸਮ ਆਅਜ਼ਮ ਨੂਰ ਇਲਾਹੀਆ। ਜਿਸ ਦਾ ਕਲਮਾ ਅਗੰਮ ਕਲਾਮ, ਕਾਇਨਾਤ ਕਰੇ ਪੜ੍ਹਾਈਆ। ਸੋ ਵੇਖੀਏ ਅਮਾਮਾਂ ਅਮਾਮ, ਜੋ ਅਮਲਾਂ ਤੋਂ ਰਹਿਤ ਡੇਰਾ ਲਾਈਆ। ਜਿਸ ਸਦੀ ਚੌਧਵੀਂ ਮੇਟਣੀ ਅੰਧੇਰੀ ਸ਼ਾਮ, ਸ਼ਮਾਂ ਨੂਰ ਜੋਤ ਕਰੇ ਰੁਸ਼ਨਾਈਆ। ਸਭ ਦਾ ਲੇਖਾ ਮੰਗੇ ਤਮਾਮ, ਵੇਖਣਹਾਰਾ ਥਾਉਂ ਥਾਈਂਆ। ਜੋ ਏਕਾ ਰੰਗ ਰੰਗਾਏ ਆਮ ਅਵਾਮ, ਮਿਹਬਾਨ ਮਹਿਬੂਬ ਆਪ ਅਖਵਾਈਆ। ਓਸ ਨੇ ਸੱਚਾ ਸਚ ਦਸਾਉਣਾ ਇਕ ਕਿਆਮ, ਕਿਆਮਗਾਹ ਇਕੋ ਗ੍ਰਹਿ ਨਜ਼ਰੀ ਆਈਆ। ਅੱਗੇ ਵਾਸਤੇ ਕੋਈ ਨਾ ਕਰੇ ਕਿਸੇ ਬਦਨਾਮ, ਬਦੀ ਦਾ ਡੇਰਾ ਦੇਣਾ ਢਾਹੀਆ। ਇਕ ਧਰਮ ਇਕ ਝੁੱਲੇ ਨਿਸ਼ਾਨ, ਨੌਜਵਾਨ ਨਿਗਾਹਬਾਨ ਇਕੋ ਨਜ਼ਰੀ ਆਈਆ। ਸਾਰੇ ਕਰੀਏ ਪਰਵਾਨ, ਪਰਮ ਪੁਰਖ ਪ੍ਰਭ ਬੇਪਰਵਾਹੀਆ। ਜਿਸ ਦਾ ਲੱਖ ਚੁਰਾਸੀ ਜੀਵ ਜਗਤ ਜਹਾਨ, ਵਿਸ਼ਨ ਬ੍ਰਹਮਾ ਸ਼ਿਵ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਵਨ ਆਪਣਾ ਰੰਗ ਰੰਗਾਈਆ।
੧੨ ਪੋਹ ਸ਼ਹਿਨਸ਼ਾਹੀ ਸੰਮਤ ੫ ਪ੍ਰਕਾਸ਼ ਚੰਦ ਦੇ ਗ੍ਰਹਿ
ਅਵਤਾਰ ਪੈਗ਼ੰਬਰ ਗੁਰ ਕਹਿਣ ਸਭ ਦਾ ਸਾਂਝਾ ਇਕੋ ਥਾਂ, ਥਾਨ ਥਨੰਤਰ ਵੇਖ ਖ਼ੁਸ਼ੀ ਮਨਾਈਆ। ਸਭ ਦਾ ਇਕੋ ਪਿਤਾ ਇਕੋ ਮਾਂ, ਪੁਰਖ ਅਕਾਲ ਪਰਵਰਦਿਗਾਰ ਪਾਰਬ੍ਰਹਮ ਨੂਰ ਇਲਾਹੀਆ। ਇਕੋ ਗ੍ਰਹਿ ਮੰਦਰ ਦਿਸੇ ਹੱਕ ਮਕਾਂ, ਦਰ ਦਵਾਰ ਇਕੋ ਸੋਭਾ ਪਾਈਆ। ਇਕੋ ਸਭ ਦਾ ਸੱਚਾ ਨਾਂ, ਨਾਮ ਨਾਮ ਵਿਚ ਸਾਲਾਹੀਆ। ਇਕੋ ਅੰਮ੍ਰਿਤ ਰਸ ਅਗੰਮਾ ਜਾਮ, ਬੂੰਦ ਸਵਾਂਤੀ ਇਕ ਟਪਕਾਈਆ। ਇਕੋ ਖੇਲ ਕਰੇ ਤਮਾਮ, ਜਿਸ ਨੂੰ ਮੰਡਲ ਮੰਡਪ ਸੀਸ ਝੁਕਾਈਆ। ਇਕੋ ਹੁਕਮ ਸੰਦੇਸ਼ਾ ਸ਼ਬਦ ਪੈਗ਼ਾਮ, ਕਲਮਾ ਅੱਖਰਾਂ ਵਾਲਾ ਇਕ ਦ੍ਰਿੜਾਈਆ। ਇਕੋ ਆਦਿ ਅੰਤ ਜੁਗਾ ਜੁਗੰਤ ਕਰੇ ਇੰਤਜ਼ਾਮ, ਬੰਦੋਬਸਤ ਵਿਚ ਬੰਧਨ ਦੇਵੇ ਸਭ ਨੂੰ ਪਾਈਆ। ਇਕੋ ਹੁਕਮ ਸੰਦੇਸ਼ਾ ਦੇਵੇ ਮਨਾਏ ਆਪਣੀ ਆਣ, ਆਨਨ ਫ਼ਾਨਨ
❋
❋
ਆਪਣੀ ਕਾਰ ਕਮਾਈਆ। ਇਕੋ ਲੇਖਾ ਮੰਗੇ ਆਪਣੇ ਮੁਰੀਦਾਂ ਸਿੱਖਾਂ ਦੀ ਲਾਓ ਮੀਜ਼ਾਨ, ਅੰਕੜੇ ਹਿੰਦਸੇ ਅੱਖਰਾਂ ਵਿਚ ਸਮਝਾਈਆ। ਇਕ ਦੇ ਬਰਦੇ ਇਕ ਦੇ ਰਹੀਏ ਗ਼ੁਲਾਮ, ਗ਼ੁਲਾਮੀ ਦੀਨ ਮਜ਼੍ਹਬ ਰਹੇ ਨਾ ਰਾਈਆ। ਸ੍ਰਿਸ਼ਟੀ ਦੀ ਦ੍ਰਿਸ਼ਟੀ ਅੰਦਰ ਇਕ ਦੀ ਦੇਈਏ ਪਹਿਚਾਨ, ਜੋ ਜ਼ਾਤ ਪਾਤ ਨਾ ਵੰਡ ਵੰਡਾਈਆ। ਇਕ ਦਾ ਇਕ ਸਮਝਾਈਏ ਨਿਸ਼ਾਨ, ਜੋ ਨਿਸ਼ਾਨੇ ਪਿਛਲੇ ਦਏ ਬਦਲਾਈਆ। ਜਿਸ ਦਾ ਖੇਲ ਸਦਾ ਦੋ ਜਹਾਨ, ਦੋਹਰੀ ਧਾਰ ਨਿਰਗੁਣ ਸਰਗੁਣ ਵੇਸ ਵਟਾਈਆ। ਸੋ ਖੇਲ ਕਰੇ ਸ੍ਰੀ ਭਗਵਾਨ, ਹਰਿ ਕਰਤਾ ਆਪਣੀ ਕਾਰ ਕਮਾਈਆ। ਓਸ ਦੀ ਧੂੜੀ ਮੰਗੀਏ ਦਾਨ, ਮਸਤਕ ਟਿੱਕੇ ਖ਼ਾਕ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਗੁਣ ਬੇਨੰਤੀ ਕਰੇ ਪਰਵਾਨ, ਪਰਮ ਪੁਰਖ ਪ੍ਰਭ ਆਪਣੀ ਦਇਆ ਕਮਾਈਆ।