ਪੁਸਤਕਾਲਾਭਾਗ ੨੨

੧੨ ਪੋਹ ਸ਼ਹਿਨਸ਼ਾਹ ਸੰਮਤ ੫ ਗੁਰਦਿਤ ਸਿੰਘ ਦੇ ਗ੍ਰਹਿ ਛੰਬ ਜੰਮੂ

ਅਵਤਾਰ ਪੈਗ਼ੰਬਰ ਗੁਰ ਮੰਗਣ ਦਾਨ, ਦਰਗਾਹ ਸਾਚੀ ਸਚਖੰਡ ਝੋਲੀ ਆਪਣੀ ਡਾਹੀਆ। ਸੋ ਪੁਰਖ ਨਿਰੰਜਣ ਕਿਰਪਾ ਕਰ ਮਿਹਰਵਾਨ, ਮਹਿਬੂਬ ਮਿਹਰਵਾਂ ਤੇਰੀ ਸਰਨਾਈਆ। ਹਉਂ ਬਾਲ ਅੰਜਾਣੇ ਨੱਢੇ ਜਗਤ ਨਾਦਾਨ, ਦੋ ਜਹਾਨ ਤੇਰੀ ਬੇਪਰਵਾਹੀਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਖੇਲ ਵੇਖਿਆ ਮਹਾਨ, ਮਹਿੰਮਾ ਤੇਰੀ ਅਕਥ ਸਿਫ਼ਤ ਸਿਫ਼ਤੀ ਵਿਚ ਸਾਲਾਹੀਆ। ਨਾਮ ਸ਼ਬਦ ਕਲਮਾ ਦੇ ਕੇ ਆਏ ਗਿਆਨ, ਨਿਰਅੱਖਰ ਧਾਰ ਵਿਚੋਂ ਅੱਖਰ ਲੋਕਮਾਤ ਪਰਗਟਾਈਆ। ਦੀਨ ਮਜ਼੍ਹਬ ਧਰਮ ਇਸਲਾਮ ਝੁਲਾ ਕੇ ਆਏ ਨਿਸ਼ਾਨ, ਤਾਰਾ ਚੰਦ ਦਏ ਗਵਾਹੀਆ। ਸਦੀ ਚੌਧਵੀਂ ਅੰਤ ਅਖ਼ੀਰ ਬੇਨਜ਼ੀਰ ਸਾਰੇ ਹੋਏ ਹੈਰਾਨ, ਪਰੇਸ਼ਾਨੀ ਵਿਚ ਦੁਹਾਈਆ। ਨੌਂ ਖੰਡ ਪ੍ਰਿਥਮੀ ਸੱਤ ਦੀਪ ਚੌਦਾਂ ਲੋਕ ਚੌਦਾਂ ਤਬਕ ਤੇਰੀ ਮੰਨੇ ਕੋਈ ਨਾ ਆਣ, ਸੱਯਦਾ ਸੀਸ ਜਗਦੀਸ ਨਾ ਕੋਇ ਝੁਕਾਈਆ। ਚਾਰ ਕੁੰਟ ਦਹਿ ਦਿਸ਼ਾ ਹਰ ਹਿਰਦੇ ਦਿਸੇ ਸ਼ੈਤਾਨ, ਮਨ ਕਲਪਣਾ ਵਿਚ ਕੂੜ ਲੋਕਾਈਆ। ਪ੍ਰਕਾਸ਼ ਰਿਹਾ ਕਿਸੇ ਨਾ ਭਾਨ, ਸੂਰੀਆ ਚੰਦ ਰੋਵੇ ਮਾਰੇ ਧਾਹੀਂਆ। ਤੇਜ਼ ਧਾਰ ਨਾ ਰਹੀ ਖੜਗ ਖੰਡਾ ਕਿਰਪਾਨ, ਗੋਬਿੰਦ ਗੁਰ ਦਏ ਗਵਾਹੀਆ। ਹਿੰਦੂ ਮੁਸਲਿਮ ਸਿਖ ਈਸਾਈ ਸਰਬ ਪਛਤਾਣ, ਈਸਾ ਮੂਸਾ ਮੁਹੰਮਦ ਵੇਖਣ ਥਾਉਂ ਥਾਈਂਆ। ਸਰਗੁਣ ਨਿਰਗੁਣ ਕਰੇ ਨਾ ਕੋਇ ਪਰਵਾਨ, ਪਰਮ ਪੁਰਖ ਪਰਮਾਤਮ ਤੇਰਾ ਮੇਲ ਨਾ ਕੋਇ ਮਿਲਾਈਆ। ਅੰਮ੍ਰਿਤ ਅਗੰਮਾ ਰਸ ਮਿਲੇ ਨਾ ਪੀਣ ਖਾਣ, ਜਗਤ ਤ੍ਰਿਸ਼ਨਾ ਭੁੱਖ ਨਾ ਕੋਇ ਮਿਟਾਈਆ। ਜਿਧਰ ਤਕੀਏ ਨਵ ਸੱਤ ਜੀਵ ਜੰਤ ਸਾਧ ਸੰਤ ਹੋਏ ਨਾਦਾਨ, ਨਿਜ ਨੇਤਰ ਲੋਚਨ ਨੈਣ ਦਿਬ ਅੱਖ ਨਾ ਕੋਇ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਆਸ ਰਖਾਈਆ। ਗੁਰ ਅਵਤਾਰ ਪੈਗ਼ੰਬਰ ਦਰਗਾਹ ਸਾਚੀ ਰਹੇ ਤਕ, ਬਿਨ ਨੈਣਾਂ ਨੈਣ ਉਠਾਈਆ। ਹਕੀਕਤ ਰਹੀ ਕੋਈ ਨਾ ਹੱਕ, ਸਤਿ ਸਚ ਨਾ ਕੋਇ ਚਤੁਰਾਈਆ। ਨਾੜ ਬਹੱਤਰ ਸਭ ਦੀ ਉਬਲੇ ਰਤ, ਅਗਨੀ ਪੰਜ ਤਤ ਜਲਾਈਆ। ਧੀਰਜ ਸੰਤੋਖ ਰਿਹਾ ਨਾ ਯਤ, ਸਾਧ ਸੰਤ ਕਾਮ ਕਰੋਧ ਲੋਭ ਮੋਹ ਹੰਕਾਰ ਹਲਕਾਈਆ। ਭਗਤ ਭਗਵਾਨ ਰੱਖੇ ਕੋਈ ਨਾ ਪਤ, ਪਤਿਪਰਮੇਸ਼ਵਰ ਮਿਲਣ ਕੋਇ ਨਾ ਆਈਆ। ਮਨ ਕਲਪਣਾ ਸ੍ਰਿਸ਼ਟੀ ਦ੍ਰਿਸ਼ਟੀ ਰਹੀ ਨੱਸ, ਇਸ਼ਟ ਗੁਰਦੇਵ

❋

❋

ਸਵਾਮੀ ਸੀਸ ਨਾ ਕੋਇ ਝੁਕਾਈਆ। ਸਾਚਾ ਮਾਰਗ ਆਵੇ ਕਿਸੇ ਨਾ ਹੱਥ, ਕਾਇਆ ਗ੍ਰਹਿ ਮੰਦਰ ਕਰੇ ਨਾ ਕੋਇ ਰੁਸ਼ਨਾਈਆ। ਝਗੜਾ ਪਿਆ ਤਤ ਅੱਠ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁਧ ਕਰੇ ਲੜਾਈਆ। ਨੌ ਦਵਾਰ ਕਰੇ ਕੋਈ ਨਾ ਵੱਖ, ਦਸਵਾਂ ਦਰ ਨਾ ਕੋਇ ਖੁਲ੍ਹਾਈਆ। ਨਿਝਰ ਮਿਲੇ ਕਿਸੇ ਨਾ ਰਸ, ਰਸਤਾ ਤੇਰਾ ਗਏ ਭੁਲਾਈਆ। ਪੁਰਖ ਅਕਾਲੇ ਦੀਨ ਦਿਆਲੇ ਪਰਵਰਦਿਗਾਰ ਸਾਡਾ ਰਿਹਾ ਕੋਈ ਨਾ ਵਸ, ਵਾਸਤਾ ਤੇਰੇ ਅੱਗੇ ਪਾਈਆ। ਅੰਤ ਅਖ਼ੀਰ ਬੇਨਜ਼ੀਰ ਲਾਸ਼ਰੀਕ ਹੋਈ ਬਸ, ਬਸਤਾ ਸਾਰੇ ਰਹੇ ਬੰਧਾਈਆ। ਤੂੰ ਸਾਹਿਬ ਸਤਿਗੁਰ ਆਦਿ ਜੁਗਾਦਿ ਵਸੇਂ ਘਟ ਘਟ, ਲੱਖ ਚੁਰਾਸੀ ਅੰਦਰ ਡੇਰਾ ਲਾਈਆ। ਦੀਨ ਦੁਨੀ ਦਵੈਤ ਦੂਈ ਕਢ ਦੇ ਵੱਟ, ਸ਼ਰਅ ਹੱਦ ਨਾ ਕੋਇ ਰਖਾਈਆ। ਭਾਗ ਲਗਾ ਦੇ ਕਾਇਆ ਮਾਟੀ ਮੱਟ, ਸਾਢੇ ਤਿੰਨ ਹੱਥ ਹੋਵੇ ਰੁਸ਼ਨਾਈਆ। ਸ਼ਬਦ ਅਗੰਮੀ ਮਾਰ ਸੱਟ, ਸੋਈ ਸੁਰਤ ਦੇ ਉਠਾਈਆ। ਸਚ ਸਤਿ ਖੋਲ੍ਹ ਏਕ ਹੱਟ, ਸਤਿਗੁਰ ਸਾਚਾ ਰਾਹ ਚਲਾਈਆ। ਤੁਧ ਬਿਨ ਅੰਤ ਕੰਤ ਭਗਵੰਤ ਕੋਈ ਨਾ ਰੱਖੇ ਪਤ, ਪਾਰਬ੍ਰਹਮ ਪਤਿਪਰਮੇਸ਼ਵਰ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਦਾ ਮਾਲਕ ਬੇਪਰਵਾਹੀਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭੂ ਸਾਡੇ ਅੰਤਰ ਆਈ ਹੈਰਾਨੀ, ਹੈਰਤ ਵਿਚ ਦੁਹਾਈਆ। ਲੇਖ ਰਿਹਾ ਨਾ ਕਿਸੇ ਪੇਸ਼ਾਨੀ, ਮਸਤਕ ਧਾਰ ਨਾ ਕੋਇ ਵਡਿਆਈਆ। ਚਾਰੋਂ ਕੁੰਟ ਸ਼ਰਅ ਸ਼ੈਤਾਨੀ, ਛੁਰੀ ਬਣੀ ਨਾਮ ਕਸਾਈਆ। ਵਿਦਿਆਹੀਣ ਹੋਏ ਵਿਦਵਾਨੀ, ਵਿੱਦਤ ਰੂਪ ਨਾ ਕੋਇ ਦਰਸਾਈਆ। ਤੇਰਾ ਨਾਮ ਅਣਿਆਲਾ ਮਾਰੇ ਤੀਰ ਕੋਈ ਨਾ ਕਾਨੀ, ਕਾਇਨਾਤ ਪੜਦਾ ਨਾ ਕੋਇ ਉਠਾਈਆ। ਭਰਮੇ ਭੁੱਲੀ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਰਹੀ ਕੁਰਲਾਈਆ। ਮਾਣ ਰਿਹਾ ਨਾ ਕਿਸੇ ਅੱਖਰ ਸ਼ਬਦ ਬਾਣੀ, ਕਲਮਾ ਹੱਕ ਨਾ ਕੋਇ ਸੁਣਾਈਆ। ਅੰਮ੍ਰਿਤ ਰਸ ਰਿਹਾ ਨਾ ਠੰਡਾ ਪਾਣੀ, ਆਬੇਹਯਾਤ ਨਾ ਕੋਇ ਪਿਲਾਈਆ। ਤੇਰਾ ਖੇਲ ਸ਼ਾਹ ਸੁਲਤਾਨੀ, ਸ਼ਹਿਨਸ਼ਾਹ ਦੋ ਜਹਾਨ ਵੇਖ ਵਖਾਈਆ। ਤਨ ਵਜੂਦ ਸ਼ਰੀਰ ਮਾਟੀ ਖ਼ਾਕ ਪੰਜ ਤਤ ਪੁਤਲੇ ਤੇਰੀ ਦੇ ਕੇ ਗਏ ਕੁਰਬਾਨੀ, ਗੁਰ ਅਵਤਾਰ ਪੈਗ਼ੰਬਰ ਰਹੇ ਸੁਣਾਈਆ। ਕਲਜੁਗ ਅੰਤ ਅੰਤ ਕਰ ਮਿਹਰਵਾਨੀ, ਮਹਿਬੂਬ ਆਪਣੀ ਦਇਆ ਕਮਾਈਆ। ਸਤਿਜੁਗ ਸਾਚੇ ਸਚ ਧਰਮ ਦੀ ਦੇ ਨਿਸ਼ਾਨੀ, ਨਿਸ਼ਾਨੇ ਕੂੜੇ ਮਾਤ ਬਦਲਾਈਆ। ਇਕੋ ਤੇਰੀ ਮੰਜ਼ਲ ਹੋਵੇ ਰੁਹਾਨੀ, ਰੂਹ ਬੁਤ ਕਰ ਸਫ਼ਾਈਆ। ਲੇਖਾ ਲਿਖ ਦੇ ਨਾਲ ਕਲਮ ਕਾਨੀ, ਕਾਇਦਾ ਕਾਨੂੰਨ ਆਪਣਾ ਦੇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦੀ ਮੰਜ਼ਲ ਕਰ ਆਸਾਨੀ, ਅਸਲ ਵਿਚ ਵਸਲ ਯਾਰ ਆਪਣਾ ਦੇ ਨੂਰ ਖ਼ੁਦਾਈਆ।

੧੩ ਪੋਹ ਸ਼ਹਿਨਸ਼ਾਹੀ ਸੰਮਤ ੫ ਹਰਿ ਸੰਗਤ ਛੰਬ ਜੰਮੂ

ਅਵਤਾਰ ਪੈਗ਼ੰਬਰ ਗੁਰ ਸੁਣੋ ਹੁਕਮ ਪੁਰਖ ਅਕਾਲ, ਅਕਲ ਕਲਧਾਰੀ ਆਪ ਜਣਾਈਆ। ਦਇਆਨਿਧ ਠਾਕਰ ਹੋ ਕੇ ਦੀਨ ਦਿਆਲ, ਮਿਹਰਵਾਨ ਆਪਣਾ ਹੁਕਮ ਵਰਤਾਈਆ। ਸਚਖੰਡ ਦਰਗਹ ਸਾਚੀ ਵੇਖੋ ਧਰਮਸਾਲ, ਦਵਾਰਾ ਏਕੰਕਾਰਾ ਇਕੋ ਇਕ ਜਣਾਈਆ। ਬਿਨ ਨੇਤਰ

❋

❋

ਲੋਚਣ ਨੈਣ ਵਿਚਾਰ ਕਰੋ ਖ਼ਿਆਲ, ਅੰਤਰੀਵ ਅੰਤਰ ਆਪਣਾ ਧਿਆਨ ਲਗਾਈਆ। ਸੰਮਤ ਸ਼ਹਿਨਸ਼ਾਹੀ ਪੰਜਵਾਂ ਸਾਲ, ਪੰਚਮ ਲੇਖਾ ਖੋਜ ਖੁਜਾਈਆ। ਸਭ ਨੂੰ ਬਦਲਣੀ ਪੈਣੀ ਆਪਣੀ ਚਾਲ, ਰੀਤੀ ਨੀਤੀ ਲੈਣੀ ਬਦਲਾਈਆ। ਧੁਰ ਦਾ ਖੇਲ ਵੇਖਣਾ ਹਾਲ, ਹਾਲਤ ਸਭ ਦੀ ਦਏ ਜਣਾਈਆ। ਨਿਗਹ ਮਾਰੋ ਵੇਖੋ ਮਹਾਂਕਾਲ, ਕਾਲ ਕੀ ਆਪਣੀ ਕਲ ਵਰਤਾਈਆ। ਸ੍ਰਿਸ਼ਟੀ ਉਤੇ ਜੋ ਘਾਲ ਕੇ ਆਏ ਘਾਲ, ਘਾਲਣਾ ਵਿਚ ਆਪਣਾ ਆਪ ਲਗਾਈਆ। ਚਾਰ ਕੁੰਟ ਹੋਈ ਬੇਹਾਲ, ਧੀਰਜ ਧੀਰ ਨਾ ਕੋਇ ਧਰਾਈਆ। ਸ਼ਬਦਾਂ ਅੱਖਰਾਂ ਵਿਚ ਮੇਰਾ ਦੇ ਕੇ ਆਏ ਅਹਿਵਾਲ, ਹਾਲਾਂਕਿ ਆਪਣੀ ਕਾਰ ਕਮਾਈਆ। ਜਗਤ ਵਿਚੋਲੇ ਬਣ ਦਲਾਲ, ਸ੍ਰਿਸ਼ਟੀ ਮਾਨਵ ਆਏ ਸਮਝਾਈਆ। ਸੋ ਖੇਲ ਖੇਲੇ ਵਾਲੀ ਦੋ ਜਹਾਨ, ਬ੍ਰਹਿਮੰਡ ਖੋਜ ਖੁਜਾਈਆ। ਪਿਛਲੀ ਸਭ ਨੂੰ ਛਡਣੀ ਪਏ ਆਣ, ਹੁਕਮ ਇਕੋ ਇਕ ਸੁਣਾਈਆ। ਸਚਖੰਡ ਦਵਾਰ ਕਰੋ ਪਰਵਾਨ, ਪਰਮ ਪੁਰਖ ਸੀਸ ਨਿਵਾਈਆ। ਫੇਰ ਤੁਹਾਨੂੰ ਦੇਵਾਂ ਸ਼ਬਦ ਬਬਾਣ, ਅਗੰਮੀ ਆਪਣਾ ਇਕ ਵਖਾਈਆ। ਜੋ ਸਭ ਨੂੰ ਇਕੱਠਾ ਕਰੇ ਦੇਵੇ ਧਰਮ ਦਾ ਦਾਨ, ਇਕੋ ਰੰਗ ਰੰਗਾਈਆ। ਹੁਕਮ ਮੰਨਣਾ ਹੁਕਮਰਾਨ, ਸਾਰੇ ਇਕੋ ਵਾਰ ਸੀਸ ਨਿਵਾਈਆ। ਵਕਤ ਸੁਹੰਜਣੇ ਪਹੁੰਚਣਾ ਵਿਚ ਜਹਾਨ, ਆਪ ਆਪਣਾ ਪੰਧ ਮੁਕਾਈਆ। ਪਹਿਲਾਂ ਨੂਰ ਤਕਣਾ ਸੂਰੀਆ ਚੰਦ ਭਾਨ, ਪ੍ਰਕਾਸ਼ ਅਗੰਮ ਅਥਾਹੀਆ। ਫੇਰ ਵਿਸ਼ਨ ਬ੍ਰਹਮਾ ਸ਼ਿਵ ਤਕਣੇ ਬਿਨਾ ਅਸਮਾਨ, ਅਸਲ ਆਪਣਾ ਨੈਣ ਉਠਾਈਆ। ਫੇਰ ਇੰਦਰ ਖ਼ਵਾਜਾ ਮਾਰਨਾ ਧਿਆਨ, ਵੇਖਣ ਸੀਸ ਨਿਵਾਈਆ। ਫੇਰ ਗੋਬਿੰਦ ਤਕਣਾ ਨੌਜਵਾਨ, ਸੇਜ ਸੁਹੰਜਣੀ ਸੋਭਾ ਪਾਈਆ। ਫੇਰ ਤਕਣਾ ਪੂਰਨ ਪੂਰਨ ਜੋਤ ਰੂਪ ਭਗਵਾਨ, ਲੋਕਮਾਤ ਨੂਰ ਰੁਸ਼ਨਾਈਆ। ਫੇਰ ਤੁਹਾਡੀ ਅੰਤ ਦੱਛਣਾ ਗੁਰਮੁਖਾਂ ਦਾ ਇਕ ਇਕ ਰੁਪਈਆ ਦਾਨ, ਚਰਨ ਭੇਟ ਪ੍ਰਭ ਦੀ ਇਕੋ ਵਾਰ ਕਰਾਈਆ। ਅੱਗੇ ਵਾਸਤੇ ਹਰਿ ਭਗਤ ਤੁਹਾਡੇ ਨਾਲ ਸਰਬ ਮਿਲ ਜਾਣ, ਵੱਖਰਾ ਰਹਿਣ ਕੋਇ ਨਾ ਪਾਈਆ। ਸਭ ਦਾ ਇਕੋ ਹੋਣਾ ਨਾਮ, ਇਕੋ ਢੋਲਾ ਲੈਣਾ ਗਾਈਆ। ਇਕੋ ਸੰਦੇਸ਼ਾ ਹੋਵੇ ਪੈਗ਼ਾਮ, ਇਕੋ ਹੱਕ ਪੜ੍ਹਾਈਆ। ਇਕੋ ਮੰਦਰ ਹੋਵੇ ਮਕਾਨ, ਗ੍ਰਹਿ ਇਕੋ ਸੋਭਾ ਪਾਈਆ। ਇਕੋ ਧਰਮ ਹੋਵੇ ਨਿਸ਼ਾਨ, ਨਿਸ਼ਾਨਾ ਸੱਤ ਰੰਗ ਵਖਾਈਆ। ਪੁਸ਼ਤ ਪਨਾਹ ਤੇ ਵੇਖਣਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਿੱਠ ਸਭ ਦੀ ਹੱਥ ਟਿਕਾਈਆ। ਨਿਰਗੁਣ ਧਾਰ ਵੇਖਣਾ ਨਿਗਾਹਬਾਨ, ਨਿਰਵੈਰ ਹੋਏ ਸਹਾਈਆ। ਜੋ ਖੇਲ ਤਕਦੇ ਉਪਰ ਅਸਮਾਨ, ਸੋ ਧਰਨੀ ਧਰਤ ਧਵਲ ਦੇਣਾ ਜਣਾਈਆ। ਜਿਹੜੇ ਮੰਗਣ ਵਾਲੇ ਦਾਨ, ਦਾਤਾ ਦਾਨੀ ਦਏ ਵਖਾਈਆ। ਉਹ ਸਾਰੇ ਇਕੱਠੇ ਹੋਵਣ ਇਕ ਦੱਸਣ ਵਿਧਾਨ, ਵਾਧਾ ਅਵਰ ਨਾ ਕੋਇ ਬਣਾਈਆ। ਸਾਹਿਬ ਸਤਿਗੁਰ ਸੀਨੇ ਨਾਲ ਲੱਗ ਕੇ ਪਾਵਣ ਸਾਰੇ ਮਾਣ, ਛਾਤੀ ਉਤੇ ਰਾਤੀ ਛੱਬੀ ਪੋਹ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅੰਤ ਦਾ ਕਮਲਾਪਾਤੀ ਪਾਰਬ੍ਰਹਮ ਪਤਿਪਰਮੇਸ਼ਵਰ ਆਪਣਾ ਖੇਲ ਵਖਾਈਆ।

੧੩ ਪੋਹ ਸ਼ਹਿਨਸ਼ਾਹੀ ਸੰਮਤ ੫ ਫੁੱਮਣ ਸਿੰਘ ਦੇ ਗ੍ਰਹਿ ਛੰਬ ਜੰਮੂ

ਅਵਤਾਰ ਪੈਗ਼ੰਬਰ ਗੁਰ ਹੁਕਮ ਸੁਣੋ ਜੋਤ ਨਿਰੰਕਾਰੀ, ਨਿਰੰਕਾਰ ਨਿਰਾਕਾਰ ਰਿਹਾ ਸੁਣਾਈਆ। ਸ਼ਬਦੀ ਧਾਰ ਹੋਣਾ ਖ਼ਬਰਦਾਰੀ, ਖੌਫ਼

❋

❋

ਖ਼ਤਰਾ ਨਾ ਕੋਇ ਰਖਾਈਆ। ਆਪਣਾ ਪੂਰਾ ਕਰਾਉਣਾ ਕੌਲ ਇਕਰਾਰੀ, ਇਕਰਾਰਨਾਮਾ ਜੋ ਆਏ ਲਿਖਾਈਆ। ਕਲਜੁਗ ਅੰਤ ਕਲ ਕਲਕੀ ਆਈ ਵਾਰੀ, ਨਿਹਕਲੰਕ ਆਪਣਾ ਖੇਲ ਖਿਲਾਈਆ। ਸਾਰੇ ਦੀਨ ਮਜ਼੍ਹਬ ਦੀ ਛੱਡਿਓ ਤਕਰਾਰੀ, ਝਗੜਾ ਤਤ ਰਹਿਣ ਨਾ ਪਾਈਆ। ਧੁਰ ਦੇ ਨਾਮ ਤੇ ਹੋਏ ਨਾ ਬੇਇਤਬਾਰੀ, ਇਤਮੀਨਾਨ ਆਪਣਾ ਲੈਣਾ ਕਰਾਈਆ। ਇਕ ਹੁਕਮ ਇਕ ਚਲੇ ਸਿਕਦਾਰੀ, ਸਿਕ ਇਕੋ ਇਕ ਰਖਾਈਆ। ਸ਼ਰਅ ਕੋਈ ਨਾ ਕਿਹੋ ਹਮਾਰੀ, ਆਪਣੀ ਆਪ ਨਾ ਕੋਇ ਵਡਿਆਈਆ। ਸਭ ਨੇ ਕਹਿਣਾ ਖੇਲ ਪ੍ਰਭੂ ਤੁਮਹਾਰੀ, ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਇਕ ਨੂਰ ਇਕ ਦਰ ਕਰਨੀ ਨਿਮਸਕਾਰੀ, ਸੱਯਦਾ ਸੀਸ ਇਕ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਗ੍ਰਹਿ ਦਰਸਾਏ ਇਕ ਦਰਬਾਰੀ, ਦਰਗਾਹ ਸਾਚੀ ਸੋਭਾ ਪਾਈਆ।

੧੩ ਪੋਹ ਸ਼ਹਿਨਸ਼ਾਹੀ ਸੰਮਤ ੫ ਪਰਤਾਪ ਸਿੰਘ, ਈਸ਼ਰ ਸਿੰਘ, ਪ੍ਰਕਾਸ਼ ਸਿੰਘ ਦੇ ਗ੍ਰਹਿ ਪਿੰਡ ਦੜ ਜੰਮੂ

ਗੁਰ ਅਵਤਾਰ ਪੈਗ਼ੰਬਰ ਕਹਿਣ ਝਗੜਾ ਛਡੀਏ ਸੂਰ ਗਾਂ ਵੱਛੀ, ਵਿਸ਼ਵ ਇਕੋ ਰੰਗ ਵੇਖ ਵਖਾਈਆ। ਆਤਮ ਧਾਰ ਪ੍ਰਭ ਦੀ ਜੋਤ ਆਦਿ ਜੁਗਾਦਿ ਅੱਛੀ, ਅੱਛੀ ਤਰਾ ਦੇਈਏ ਦ੍ਰਿੜਾਈਆ। ਕੋਈ ਨਾ ਖਾਵੇ ਡੱਡੀ ਮੱਛੀ, ਡੰਡਾਵਤ ਬੰਦਨਾ ਇਕੋ ਦਈਏ ਦਰਸਾਈਆ। ਸਾਰੇ ਵੇਖੀਏ ਚਾਰ ਕੁੰਟ ਦਹਿ ਦਿਸ਼ਾ ਅਗਨੀ ਮੱਚੀ, ਅੰਮ੍ਰਿਤ ਮੇਘ ਆਬੇਹਯਾਤ ਬੂੰਦ ਨਾ ਕੋਇ ਬਰਸਾਈਆ। ਪੰਜ ਤਤ ਵਜੂਦ ਰਿਹਾ ਕੋਈ ਨਾ ਤਪੀ ਹਠੀ, ਹੱਠ ਨਾ ਕੋਇ ਜਣਾਈਆ। ਨਾਮ ਦਾਨ ਰਿਹਾ ਨਾ ਰਤੀ, ਰਤਨ ਅਮੋਲਕ ਹੀਰਾ ਰੂਪ ਨਾ ਕੋਇ ਬਣਾਈਆ। ਗੰਗਾ ਗੋਦਾਵਰੀ ਹੋਵੇ ਕਿਸੇ ਨਾ ਗਤੀ, ਗਤ ਮਿਤ ਨਾ ਕੋਇ ਸਮਝਾਈਆ। ਸਭ ਨੂੰ ਵਿਛੋੜਾ ਹੋਇਆ ਕਮਲਾਪਤੀ, ਪਤਿਪਰਮੇਸ਼ਵਰ ਮੇਲ ਨਾ ਕੋਇ ਮਿਲਾਈਆ। ਨਿਰਗੁਣ ਨੂਰ ਜਗੇ ਕੋਈ ਨਾ ਬੱਤੀ, ਬਾਤਨ ਪੜਦਾ ਨਾ ਕੋਇ ਖੁਲ੍ਹਾਈਆ। ਸਾਹਿਬ ਸਵਾਮੀ ਦਰਸ ਪਾਏ ਕੋਈ ਨਾ ਅੱਖੀਂ, ਆਖ਼ਰ ਰੰਗ ਨਾ ਕੋਇ ਰੰਗਾਈਆ। ਸਚ ਕਾਹਨ ਦੀ ਬਣੇ ਕੋਈ ਨਾ ਸਖ਼ੀ, ਨਿਰਗੁਣ ਵੱਜੇ ਨਾ ਕੋਇ ਵਧਾਈਆ। ਸਭ ਦਾ ਲੇਖਾ ਵੇਖੋ ਕਿਸ ਬਿਧ ਮੁਕਦਾ ਹੱਥੋ ਹੱਥੀ, ਚਾਰੋਂ ਕੁੰਟ ਧਿਆਨ ਲਗਾਈਆ। ਇਕ ਦੂਜੇ ਦਾ ਰਿਹਾ ਕੋਈ ਨਾ ਪੱਖੀ, ਸੰਗੀ ਸੰਗ ਨਾ ਕੋਇ ਜਣਾਈਆ। ਸਾਥੋਂ ਪਤ ਜਾਏ ਨਾ ਰੱਖੀ, ਪਤਿਪਰਮੇਸ਼ਵਰ ਹੋਏ ਸਹਾਈਆ। ਦੀਨ ਦੁਨੀ ਆਪਣੀ ਹੱਦ ਟੱਪੀ, ਜਗਤ ਟਾਪੂਆਂ ਪਈ ਦੁਹਾਈਆ। ਆਤਮ ਬ੍ਰਹਮ ਪੜ੍ਹੀ ਕਿਸੇ ਨਾ ਪੱਟੀ, ਪਟਨੇ ਵਾਲਾ ਦਏ ਸੁਣਾਈਆ। ਸਭ ਦੀ ਡੋਰੀ ਜਾਣੀ ਕਟੀ, ਤੰਦ ਸਕੇ ਨਾ ਕੋਇ ਜੁੜਾਈਆ। ਪੁਰਖ ਅਕਾਲ ਖੇਲ ਕਰਨੀ ਹੱਕੀ, ਹਕੀਕਤ ਦਾ ਮਾਲਕ ਦਇਆ ਕਮਾਈਆ। ਸਾਰੇ ਇਕੋ ਵਾਰ ਕਰ ਲਓ ਪੱਕੀ, ਯਕੀਨ ਭਰੋਸੇ ਨਾਲ ਸਮਝਾਈਆ। ਇਕੋ ਆਵਾਜ਼ ਕੱਢੋ ਇਕੱਠੀ, ਢੋਲਾ ਇਕੋ ਰਾਗ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਗੁਰ ਅਵਤਾਰ ਪੈਗ਼ੰਬਰ ਵੇਖੋ ਆਪਣੀ ਮਾਲਾ ਮਣਕੇ ਤਸਬੀ, ਮੁਤਅਸਬ ਵਿਚੋਂ ਧਿਆਨ ਲਗਾਈਆ। ਰਸਨਾ ਜਿਹਵਾ ਵਿਦਿਆ ਵੇਖੋ ਹਿੰਦੀ ਉਰਦੂ ਫ਼ਾਰਸੀ ਅਰਬੀ,

❋

❋

ਇੰਕ ਇੰਗਲਸਤਾਨ ਧਿਆਨ ਲਗਾਈਆ। ਕਿਉਂ ਸੂਰ ਗਾਂ ਦੀ ਖਾਧੀ ਚਰਬੀ, ਚਰਾਗਾਹਾਂ ਦੇਣ ਦੁਹਾਈਆ। ਕਿਸੇ ਨੂੰ ਸਮਝ ਨਾ ਆਈ ਆਪਣੇ ਘਰ ਦੀ, ਗ੍ਰਹਿ ਮੰਦਰ ਪੜਦਾ ਨਾ ਕੋਇ ਉਠਾਈਆ। ਆਤਮਾ ਪਰਮਾਤਮਾ ਢੋਲਾ ਕੋਇ ਨਾ ਪੜ੍ਹਦੀ, ਸੁਰਤੀ ਸ਼ਬਦ ਨਾ ਕੋਇ ਸਮਾਈਆ। ਵੇਖੋ ਖੇਲ ਕਲਜੁਗ ਕਲ ਦੀ, ਕਾਲਖ ਟਿੱਕੇ ਰਿਹਾ ਲਗਾਈਆ। ਕੀਮਤ ਪਈ ਨਾ ਗੋਬਿੰਦ ਵਾਲੀ ਇਕ ਗੱਲ ਦੀ, ਜੋ ਪੰਚਮ ਪੰਚਮ ਗਿਆ ਦ੍ਰਿੜਾਈਆ। ਸਮਝ ਆਈ ਕਿਸੇ ਨਾ ਜਲ ਦੀ, ਜੋ ਅੰਮ੍ਰਿਤ ਰਸ ਭਰਾਈਆ। ਖੇਲ ਵੇਖੀ ਨਾ ਰਾਜੇ ਬਲ ਦੀ, ਬਾਵਨ ਦਏ ਗਵਾਹੀਆ। ਜਿਹੜੀ ਧਾਰ ਹੁਕਮ ਸੰਦੇਸ਼ਾ ਰਹੀ ਘਲਦੀ, ਜੁਗ ਜੁਗ ਨਾਮ ਸੁਣਾਈਆ। ਉਹ ਖੇਲ ਕਰੇ ਅਛਲ ਅਛੱਲ ਦੀ, ਵਲ ਛਲ ਆਪਣਾ ਹੁਕਮ ਵਰਤਾਈਆ। ਮੰਜ਼ਲ ਜਣਾਏ ਇਕ ਅਟੱਲ ਦੀ, ਪਦ ਪਦਵੀ ਇਕ ਸਮਝਾਈਆ। ਜਿਥੇ ਜੋਤ ਅਗੰਮੀ ਬਲਦੀ, ਦੀਵਾ ਬਾਤੀ ਤੇਲ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸਮਝਾਈਆ। ਅਵਤਾਰ ਪੈਗ਼ੰਬਰ ਗੁਰ ਜਗਤ ਜੀਵ ਜਹਾਨ ਵੇਖੋ ਤੁਰਦੇ, ਤੁਰਤ ਆਪਣਾ ਧਿਆਨ ਲਗਾਈਆ। ਕਿਉਂ ਬਿਨਾ ਨਾਮ ਤੋਂ ਹੋਏ ਮੁਰਦੇ, ਮੁਰੀਦ ਮੁਰਸ਼ਦ ਵੇਖੋ ਥਾਉਂ ਥਾਈਂਆ। ਕਿਉਂ ਸ਼ੌਹ ਦਰਿਆ ਜਾਂਦੇ ਰੁੜ੍ਹਦੇ, ਅੱਗੇ ਹੋ ਨਾ ਕੋਇ ਅਟਕਾਈਆ। ਕੀ ਭੇਵ ਹੁੰਦੇ ਪੂਰੇ ਸਤਿਗੁਰ ਦੇ, ਸਤਿ ਸਤਿ ਵਿਚੋਂ ਸਮਝਾਈਆ। ਕੀ ਲਹਿਣੇ ਲੇਖੇ ਅਨੰਦ ਪੁਰ ਦੇ, ਗੋਬਿੰਦ ਗੋਬਿੰਦ ਦਏ ਵਡਿਆਈਆ। ਕਿਉਂ ਨਾ ਮੇਲ ਹੁੰਦੇ ਅਗੰਮੀ ਧੁਰ ਦੇ, ਧੁਰ ਮਸਤਕ ਲੇਖ ਨਾ ਕੋਇ ਵਖਾਈਆ। ਕਿਉਂ ਕਲਜੁਗ ਜੀਵ ਰੂਪ ਬਣੇ ਠੱਗ ਚੋਰ ਦੇ, ਮਾਇਆ ਮਮਤਾ ਮੋਹ ਵਿਚ ਹਲਕਾਈਆ। ਕਿਉਂ ਖੇਲ ਹੋਏ ਅੰਧੇਰੇ ਅੰਧ ਘੋਰ ਦੇ, ਨੂਰੀ ਚੰਦ ਨਾ ਕੋਇ ਚਮਕਾਈਆ। ਕਿਉਂ ਜਗਤ ਜਹਾਨ ਜੀਵ ਤੁਹਾਨੂੰ ਹੱਥ ਜੋੜਦੇ, ਨਿਉਂ ਨਿਉਂ ਸੀਸ ਨਿਵਾਈਆ। ਸਦੀ ਚੌਧਵੀਂ ਘਰ ਘਰ ਤੁਸੀਂ ਕਿਉਂ ਨਹੀਂ ਜਾ ਕੇ ਬੌਹੜਦੇ, ਬੌਹੜੀ ਬੌਹੜੀ ਕਰੇ ਖ਼ਲਕ ਖ਼ੁਦਾਈਆ। ਕਿਉਂ ਤੁਹਾਡੇ ਪ੍ਰੇਮ ਪਿਆਲੇ ਭਰੇ ਕੌੜ ਦੇ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਜ਼ਰਾ ਧਿਆਨ ਧਰੋ ਨਾਲ ਗ਼ੌਰ ਦੇ, ਗਹਿਰ ਗੰਭੀਰ ਅੱਖ ਖੁਲ੍ਹਾਈਆ। ਲੇਖੇ ਵੇਖੋ ਮਨ ਕਲਪਣਾ ਸ਼ੋਰ ਦੇ, ਸ਼ੌਹਰ ਹੋ ਕੇ ਰਿਹਾ ਜਣਾਈਆ। ਕੀ ਅੰਤਮ ਤੁਸੀਂ ਲੋੜਦੇ, ਲੋੜੀਂਦੇ ਸੱਜਣ ਦਿਓ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਖੇਲ ਕਰੇ ਆਪਣੇ ਜ਼ੋਰ ਦੇ, ਜੋਰੂ ਜ਼ਰ ਦਾ ਝਗੜਾ ਦਏ ਮੁਕਾਈਆ।

੧੪ ਪੋਹ ਸ਼ਹਿਨਸ਼ਾਹੀ ਸੰਮਤ ੫ ਰਣੀਆ ਰਾਮ, ਸੇਵਾ ਰਾਮ, ਪਿਆਰਾ ਲਾਲ ਦੇ ਗ੍ਰਹਿ ਕਲੋਏ ਜੰਮੂ

ਅਵਤਾਰ ਪੈਗ਼ੰਬਰ ਗੁਰ ਕਹਿਣ ਪਿਛਲੀ ਧਾਰ ਛਡੀ, ਛੁੱਟੀ ਜਗਤ ਲੋਕਾਈਆ। ਧਰਮ ਨਿਸ਼ਾਨਾ ਇਕੋ ਗੱਡੀਂ, ਗਾਡ ਤੇਰੀ ਬੇਪਰਵਾਹੀਆ। ਸਭ ਦੀ ਵੇਖ ਲੈ ਭਵਿਖਤਾਂ ਵਾਲੀ ਸਦੀ, ਸਦਮੇ ਵਿਚ ਸਰਬ ਦੁਹਾਈਆ। ਤੇਰਾ ਖੇਲ ਕਦੀ ਕਦੀ, ਕਦੀਮ ਦੇ ਮਾਲਕ ਨਜ਼ਰੀ ਆਈਆ। ਨੌਂ ਸੌ ਚੁਰਾਨਵੇ ਚੌਕੜੀ ਜੁਗ ਦੀ ਫ਼ਸਲ ਰਬੀ, ਖ਼ਰੀਫ਼ ਵੰਡ ਨਾ ਕੋਇ ਵੰਡਾਈਆ। ਧੁਰ ਦਾ ਹੁਕਮ ਕਰ ਯਦੀ, ਯਦਿਪ ਆਪਣੀ ਕਾਰ ਕਮਾਈਆ। ਚਾਰੋਂ ਕੁੰਟ ਵੇਖ ਕੂੜ ਕੁੜਿਆਰ ਵਹਿਣ ਨਦੀ, ਨੌਕਾ ਨਾਮ ਨਾ ਕੋਇ ਵਖਾਈਆ। ਸਾਡੀ ਸਭ ਦੀ ਪੂਰੀ ਹੋਈ ਗੱਦੀ, ਗਦਾਗਰ ਹੋ ਕੇ ਦੇਈਏ

❋

❋

ਸੁਣਾਈਆ। ਸਾਡੀ ਆਸ਼ਾ ਭਵਿਖਤਾਂ ਵਾਲੀ ਜਾਏ ਨਾ ਰੱਦੀ, ਪੂਰੀ ਪੂਰਨ ਦੇਣੀ ਕਰਾਈਆ। ਦੀਨ ਦੁਨੀ ਦੇ ਅੰਦਰੋ ਕਢ ਬਦੀ, ਬੁੱਧੀ ਬਿਬੇਕ ਕਰ ਸਫ਼ਾਈਆ। ਚਾਰ ਕੁੰਟ ਦਹਿ ਦਿਸ਼ਾ ਜਗਤ ਅਗਨੀ ਲੱਗੀ, ਹਉਮੇ ਹੰਗਤਾ ਰਹੀ ਜਲਾਈਆ। ਤੇਰੀ ਜੋਤ ਪ੍ਰਕਾਸ਼ ਕਿਤੇ ਨਾ ਜਗੀ, ਨਿਰਗੁਣ ਨੂਰ ਨਾ ਕੋਇ ਰੁਸ਼ਨਾਈਆ। ਝਗੜਾ ਮੇਟ ਦੇ ਮਾਸ ਨਾੜੀ ਹੱਡੀ, ਚੰਮ ਦ੍ਰਿਸ਼ਟੀ ਦੇ ਬਦਲਾਈਆ। ਜੁਗ ਆਯੂ ਹੋ ਗਈ ਬੱਡੀ, ਬੜ੍ਹੇਪਾ ਸਭ ਦੇ ਸਿਰ ਤੇ ਛਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਵਾਹਵਾ ਤੇਰੀ ਇਕ ਵਡਿਆਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਬਦਲ ਦੇ ਆਪਣਾ ਰਸਤਾ, ਪਗਡੰਡੀ ਰਹਿਣ ਕੋਇ ਨਾ ਪਾਈਆ। ਸ਼ਰਅ ਦਾ ਵੱਖਰਾ ਰਹੇ ਕੋਈ ਨਾ ਬਸਤਾ, ਪੁਸਤਕ ਵੰਡ ਨਾ ਕੋਇ ਵੰਡਾਈਆ। ਖੇਲ ਖਲਾ ਫ਼ਰਸਾ ਅਰਸ਼ਾ, ਅਰਸ਼ੀ ਪ੍ਰੀਤਮ ਹੋ ਸਹਾਈਆ। ਸਭ ਦਾ ਪੂਰਬ ਲਾਹ ਕਰਜ਼ਾ, ਮਕਰੂਜ਼ ਹੋ ਕੇ ਦੇ ਚੁਕਾਈਆ। ਸਭ ਦਾ ਇਕੋ ਜੇਹਾ ਕਰ ਦਰਜਾ, ਊਚ ਨੀਚ ਨਾ ਕੋਇ ਵਖਾਈਆ। ਤੇਰੇ ਨਾਮ ਦੀ ਇਕੋ ਹੋਵੇ ਚਰਚਾ, ਚਰਚ ਚਰਾਗਾਹਾਂ ਕਰ ਸਫ਼ਾਈਆ। ਇਕੋ ਏਕੰਕਾਰ ਤੇਰੀ ਸਿਫ਼ਤ ਦਾ ਹੋਵੇ ਪਰਚਾ, ਪ੍ਰਾਚੀਨ ਦਾ ਝਗੜਾ ਦੇਣਾ ਮੁਕਾਈਆ। ਅੰਤ ਅਖ਼ੀਰ ਸਾਡਾ ਪੂਰਾ ਕਰ ਦੇ ਖ਼ਰਚਾ, ਖਾ ਖੱਟ ਤੇਰਾ ਸ਼ੁਕਰ ਮਨਾਈਆ। ਸਭ ਦੀ ਬੇਨੰਤੀ ਇਕੋ ਅਰਜ਼ਾ, ਆਰਜ਼ੂ ਦਿਤੀ ਸੁਣਾਈਆ। ਤੂੰ ਜੋਧਾ ਸੂਰਬੀਰ ਮਰਦਾਨਾ ਮਰਦਾ, ਪਾਰਬ੍ਰਹਮ ਬੇਪਰਵਾਹੀਆ। ਕਲਜੁਗ ਕੂੜੀ ਕਿਰਿਆ ਮੇਟ ਦੇ ਅੰਧੇਰ ਗਰਦਾ, ਧੂੰਆਂਧਾਰ ਮੇਟ ਲੋਕਾਈਆ। ਭੇਵ ਖੋਲ੍ਹ ਦੇ ਆਪਣੇ ਘਰ ਦਾ, ਕਿਉਂ ਬੈਠਾ ਪੜਦਾ ਪਾਈਆ। ਜੋ ਭਗਤ ਸੁਹੇਲਾ ਵਿਛੜਿਆ ਚਿਰ ਦਾ, ਚਿਰੀ ਵਿਛੁੰਨੇ ਲੈ ਮਿਲਾਈਆ। ਤੇਰਾ ਦਵਾਰਾ ਇਕੋ ਥਿਰ ਦਾ, ਆਦਿ ਅੰਤ ਸੋਭਾ ਪਾਈਆ। ਜਿਥੇ ਗੁਰਮੁਖ ਗੁਰਸਿਖ ਕਦੇ ਨਾ ਵਿਛੜਦਾ, ਵਿਛੋੜਾ ਅੱਗੇ ਰਹੇ ਨਾ ਰਾਈਆ। ਗ਼ਰੀਬ ਨਿਮਾਣਾ ਗਲ ਲਗਾ ਭਰਿਆ ਚਿੱਕੜ ਦਾ, ਦੁਰਮਤ ਮੈਲ ਕਰ ਸਫ਼ਾਈਆ। ਤੇਰਾ ਖੇਲ ਵੇਖਣਾ ਸਾਜਨ ਸਾਚੇ ਮਿੱਤਰ ਦਾ, ਮਿੱਤਰ ਪਿਆਰੇ ਹੋ ਸਹਾਈਆ। ਤੇਰੇ ਨੂਰ ਵਿਚੋਂ ਨੂਰ ਹੋਵੇ ਨਿਕਲਦਾ, ਏਕਾ ਜੋਤ ਡਗਮਗਾਈਆ। ਅੰਤ ਲੇਖਾ ਦੱਸਣਾ ਸਿਖਰ ਦਾ, ਚੋਟੀ ਪੜਦਾ ਦੇਣਾ ਉਠਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਜੰਮੂ ਵਾਲਿਆਂ ਇਕ ਡੰਡਾ ਲਿਆਉਣਾ ਕਿੱਕਰ ਦਾ, ਸਾਢੇ ਤਿੰਨ ਹੱਥ ਹੋਵੇ ਲੰਬਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਕਦੇ ਨਾ ਵਿਸਰ ਦਾ, ਵਿਸਰਿਆਂ ਵਿਛੜਿਆਂ ਆਪਣਾ ਮੇਲ ਮਿਲਾਈਆ।

੧੪ ਪੋਹ ਸ਼ਹਿਨਸ਼ਾਹੀ ਸੰਮਤ ੫ ਸਰਦਾਰ ਸਿੰਘ ਗੁਰਨਾਮ ਸਿੰਘ ਦੇ ਗ੍ਰਹਿ ਸੀੜ

ਗੁਰ ਅਵਤਾਰ ਪੈਗ਼ੰਬਰੋ ਹਕੀਕੀ ਬਣ ਜਾਓ ਸਚ ਮੁਰੀਦ, ਮੁਰਸ਼ਦ ਇਕੋ ਏਕੰਕਾਰ ਮਨਾਈਆ। ਦੀਨ ਮਜ਼੍ਹਬ ਦੀ ਰਹੇ ਨਾ ਕੋਇ ਤਰਤੀਬ, ਮਾਨਵ ਜ਼ਾਤੀ ਵੰਡ ਨਾ ਕੋਇ ਵੰਡਾਈਆ। ਲੇਖਾ ਰਹੇ ਨਾ ਅਮਾਵਸ ਈਦ, ਪੂਰਨਮਾ ਪੂਰੀ ਖੇਲ ਨਾ ਕੋਇ ਖਿਲਾਈਆ। ਇਕੋ ਮਾਰਗ ਸਭ ਦਾ ਹੋਵੇ ਹੋਵੇ ਇਕੋ ਸੀਧ, ਸਿਧ ਸਾਧਕ ਨਜ਼ਰ ਕੋਇ ਨਾ ਆਈਆ। ਭਵਿਖਤਾਂ ਵਾਲੀ ਲਿਖਤਾਂ ਵਾਲੀ ਇਸ਼ਟਾਂ ਵਾਲੀ ਪੂਰੀ ਕਰੋ ਉਮੀਦ, ਆਸਾ

❋

❋

ਆਸਾ ਨਾਲ ਮਿਲਾਈਆ। ਅਗਲਾ ਖੇਲ ਤਕੋ ਅਜੀਬ, ਅਜਬ ਨਿਰਾਲਾ ਆਪ ਵਖਾਈਆ। ਜ਼ਾਤ ਪਾਤ ਉਤੇ ਮਾਰੋ ਲੀਕ, ਲਾਈਨ ਪਿਛਲੀ ਦਿਓ ਗਵਾਈਆ। ਹਿੰਦੂ ਮੁਸਲਿਮ ਸਿਖ ਈਸਾਈ ਸ਼ਰਅ ਦਾ ਰਹੇ ਨਾ ਕੋਇ ਸ਼ਰੀਕ, ਲਾਸ਼ਰੀਕ ਇਕੋ ਨਜ਼ਰੀ ਆਈਆ। ਇਕ ਦੀ ਮੰਨੋ ਸਚ ਤੌਫ਼ੀਕ, ਤੋਬਾ ਤੋਬਾ ਕਰ ਕੇ ਸੀਸ ਦਿਓ ਝੁਕਾਈਆ। ਜਿਸ ਨੇ ਸ਼ਾਸਤਰ ਸਿਮਰਤ ਵੇਦ ਪੁਰਾਨ ਲੇਖ ਲਿਖਾਇਆ ਅੰਜੀਲ ਕੁਰਾਨ ਮਜੀਦ, ਮਸਲਾ ਆਪਣਾ ਆਪ ਸਮਝਾਈਆ। ਜਿਸ ਦੀ ਅੱਖਰਾਂ ਵਿਚ ਕਲਮ ਸ਼ਾਹੀ ਨਾਲ ਕੀਤੀ ਤਮਹੀਦ, ਸਿਫ਼ਤਾਂ ਵਿਚ ਸਿਫ਼ਤ ਸਾਲਾਹੀਆ। ਅੱਲਾ ਵਾਹਿਗੁਰੂ ਰਾਮ ਓਮ ਕ੍ਰਿਸ਼ਨ ਦੇ ਨਾਮ ਦੀ ਲਈ ਰਸੀਦ, ਲੇਖਾ ਆਪਣਾ ਆਪਣੇ ਨਾਲ ਜੁੜਾਈਆ। ਸੋ ਸਾਹਿਬ ਸੁਲਤਾਨਾ ਨੌਜਵਾਨਾ ਮਰਦ ਮਰਦਾਨਾ ਜਿਸ ਦੀ ਕਰਦੇ ਰਹੇ ਉਡੀਕ, ਪੇਸ਼ੀਨਗੋਈਆਂ ਵਿਚ ਪੇਸ਼ਤਰ ਗਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਅਵਤਾਰ ਪੈਗ਼ੰਬਰ ਗੁਰ ਵੇਖੋ ਅਗਲਾ ਰੰਗ, ਪਿਛਲੀ ਰੰਗਤ ਨਾ ਕੋਇ ਵਡਿਆਈਆ। ਸਚ ਸਿੰਘਾਸਣ ਤਕੋ ਪਲੰਘ, ਪਤਿਪਰਮੇਸ਼ਵਰ ਨਜ਼ਰੀ ਆਵੇ ਇਕੋ ਨੂਰ ਇਲਾਹੀਆ। ਜਿਸ ਦੇ ਕੋਲੋਂ ਨਾਮ ਕਲਮੇ ਆਏ ਮੰਗ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਝੋਲੀ ਡਾਹੀਆ। ਉਹ ਹੁਕਮ ਦੇਵੇ ਸੂਰਾ ਸਰਬੰਗ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਦੀਨ ਮਜ਼੍ਹਬ ਦਾ ਕਰਿਉ ਕੋਈ ਨਾ ਜੰਗ, ਝਗੜਾ ਜ਼ਾਤ ਨਾ ਕੋਇ ਰਖਾਈਆ। ਆਤਮ ਪਰਮਾਤਮ ਪਰਮਾਤਮ ਆਤਮ ਸਭ ਨੂੰ ਦੱਸੋ ਇਕ ਅਨੰਦ, ਅਨੰਦ ਅਨੰਦ ਵਿਚੋਂ ਪਰਗਟਾਈਆ। ਤੂੰ ਮੇਰਾ ਮੈਂ ਤੇਰਾ ਗਾਓ ਛੰਦ, ਸੰਸਾ ਅਵਰ ਰਹੇ ਨਾ ਰਾਈਆ। ਇਕੋ ਨੂਰ ਚਮਕੇ ਅਗੰਮੀ ਚੰਦ, ਰੈਣ ਅੰਧੇਰਾ ਰਹੇ ਨਾ ਰਾਈਆ। ਸਭ ਦਾ ਅੰਤ ਅਖ਼ੀਰ ਪੂਰਾ ਹੋਵੇ ਪੰਧ, ਮੰਜ਼ਲ ਆਪਣੀ ਡੇਰਾ ਲੈਣਾ ਲਾਈਆ। ਜਿਥੇ ਦਵੈਤ ਰਹੇ ਨਾ ਕੰਧ, ਦੂਈ ਵੰਡ ਨਾ ਕੋਇ ਵੰਡਾਈਆ। ਅੱਖਰ ਸ਼ਰਅ ਨਾ ਪਾਵੇ ਡੰਡ, ਡੰਡਾਵਤ ਸੱਯਦਾ ਨਾ ਕੋਇ ਵਖਾਈਆ। ਜਮਨਾ ਧਾਰ ਵਹੇ ਨਾ ਗੰਗ, ਸੁਰਸਤੀ ਗੋਦਾਵਰੀ ਨਾ ਲਹਿਰ ਟਕਰਾਈਆ। ਰਸਨਾ ਜਿਹਵਾ ਬੋਲੇ ਕੋਈ ਨਾ ਬੱਤੀ ਦੰਦ, ਅੱਖਰਾਂ ਵਾਲੀ ਨਾ ਹੋਏ ਪੜ੍ਹਾਈਆ। ਇਕੋ ਏਕ ਏਕੰਕਾਰਾ ਵੇਖਣਾ ਸੰਗ, ਸਗਲਾ ਸਾਥੀ ਜੋ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅੰਤ ਜੁਗਾ ਜੁਗੰਤ ਨਿਰਗੁਣ ਸਰਗੁਣ ਦਾਤ ਦੇਵੇ ਵੰਡ, ਝੋਲੀ ਅਗੰਮ ਅਥਾਹ ਬੇਪਰਵਾਹ ਆਪ ਭਰਾਈਆ।

੧੪ ਪੋਹ ਸ਼ਹਿਨਸ਼ਾਹੀ ਸੰਮਤ ੫ ਦੇਵੀ ਸਿੰਘ ਦੇ ਗ੍ਰਹਿ ਮੱਘੋਵਾਲੀ

ਅਵਤਾਰ ਪੈਗ਼ੰਬਰ ਗੁਰ ਕਹਿਣ ਧਰਨੀ ਧਰਤ ਧਵਲ ਧੌਲ ਕੰਬੀ, ਥਰਥਰਾਹਟ ਵਿਚ ਦਏ ਦੁਹਾਈਆ। ਬੌਹੜੀ ਮੇਰੇ ਉਤੇ ਅਨਗਿਣਤ ਸਾਧ ਸੰਤ ਫ਼ਕੀਰ ਹੋਏ ਡੰਭੀ, ਸਤਿ ਸਚ ਨਜ਼ਰ ਕੋਇ ਨਾ ਆਈਆ। ਨਾਮ ਬਾਣੀ ਕਲਮੇ ਵਾਲੇ ਹੋਏ ਪਖੰਡੀ, ਧੁਰ ਦੀ ਧਾਰ ਨਾ ਕੋਇ ਰਖਾਈਆ। ਸਚ ਵਸਤ ਮਿਲੇ ਕਿਤੋਂ ਨਾ ਮੰਗੀ, ਜੂਠ ਝੂਠ ਵੱਜੀ ਵਧਾਈਆ। ਮੇਰੀ ਪਿਠ ਹੋਈ ਨੰਗੀ, ਓਢਨ ਸੀਸ ਨਾ ਕੋਇ ਟਿਕਾਈਆ। ਮੇਰੇ ਅੰਤਰ ਆਈ ਤੰਗੀ, ਦੁਖੀ ਹੋ ਕੇ ਰਹੀ ਸੁਣਾਈਆ। ਪਵਿੱਤਰ ਧਾਰ ਰਹੀ ਨਾ ਜਮਨਾ ਸੁਰਸਤੀ ਗੰਗੀ, ਗੋਦਾਵਰੀ ਰੋਵੇ ਮਾਰੇ ਧਾਹੀਂਆ। ਕੂੜ ਕੁੜਿਆਰਾ

❋

❋

ਮੇਰੀ ਪਾੜ ਦਿਤੀ ਅੰਗੀ, ਅੰਗਨ ਅੰਗ ਨਾ ਕੋਇ ਸੁਹਾਈਆ। ਮੀਂਢੀ ਸੀਸ ਰਹੀ ਨਾ ਕੰਘੀ, ਧੂੜੀ ਖ਼ਾਕ ਨਾ ਕੋਇ ਰਮਾਈਆ। ਸੁਰਤ ਨਿਰਤ ਰਹੀ ਨਾ ਚੰਗੀ, ਕਿਰਤਘਣ ਹੋਈ ਲੋਕਾਈਆ। ਵਰਭੰਡ ਵਿਚ ਪਈ ਭੰਡੀ, ਬ੍ਰਹਿਮੰਡ ਰਹੇ ਕੁਰਲਾਈਆ। ਕਲਜੁਗ ਜੀਵਾਂ ਦ੍ਰਿਸ਼ਟੀ ਹੋਈ ਅੰਧੀ, ਨਿਜ ਨੇਤਰ ਅੱਖ ਨਾ ਕੋਇ ਖੁਲ੍ਹਾਈਆ। ਚਾਰੋਂ ਕੁੰਟ ਦਵੈਤ ਕੰਧੀ, ਹਉਮੇ ਗੜ੍ਹ ਨਾ ਕੋਇ ਤੁੜਾਈਆ। ਦੀਨ ਮਜ਼੍ਹਬਾਂ ਪਾਈ ਫੰਦੀ, ਫੰਦਨ ਵਿਚੋਂ ਬਾਹਰ ਨਾ ਕੋਇ ਕਰਾਈਆ। ਸਦੀ ਚੌਧਵੀਂ ਜਾਂਦੀ ਲੰਘੀ, ਸਮਾਂ ਸਮੇਂ ਨਾਲ ਟਕਰਾਈਆ। ਜਗਤ ਸੁਹਾਗਣ ਧਾਰ ਹੋਈ ਰੰਡੀ, ਕੰਤ ਮਿਲੇ ਨਾ ਬੇਪਰਵਾਹੀਆ। ਵਿਦਿਆ ਰਹੀ ਨਾ ਹਿਰਦੇ ਪੰਡੀ, ਪੰਡਤ ਪਰਦਾ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਮਿਹਰ ਨਜ਼ਰ ਇਕ ਉਠਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਧਰਨੀ ਵੇਖੋ ਰੋਂਦੀ, ਨੈਣਾਂ ਨੀਰ ਵਹਾਈਆ। ਦਿਵਸ ਰੈਣ ਮੂਲ ਨਾ ਸੌਂਦੀ, ਦੁੱਖਾਂ ਵਿਚ ਰਹੀ ਕੁਰਲਾਈਆ। ਮੰਦਰ ਮਸਜਿਦ ਸ਼ਿਵਦਵਾਲੇ ਮਠ ਫਿਰੇ ਭੌਂਦੀ, ਗੁਰ ਅਵਤਾਰ ਪੈਗ਼ੰਬਰਾਂ ਰਾਹ ਤਕਾਈਆ। ਖੇਲ ਵੇਖੇ ਜੁਗਾਂ ਚੌਂਹ ਦੀ, ਚਾਰੋਂ ਕੁੰਟ ਨੈਣ ਉਠਾਈਆ। ਕਿਉਂ ਕਲਜੁਗ ਜੀਵਾਂ ਹੰਸ ਬੁੱਧੀ ਹੋਈ ਕਾਉਂ ਦੀ, ਕੂੜ ਕਾਗ ਵਾਂਗ ਕੁਰਲਾਈਆ। ਕਿਉਂ ਹੰਗਤਾ ਵਧੀ ਹਉਂ ਦੀ, ਹੰ ਬ੍ਰਹਮ ਨਾ ਕੋਇ ਸਮਝਾਈਆ। ਲੱਜਿਆ ਰਹੀ ਨਾ ਪਿਤਾ ਮਾਉਂ ਦੀ, ਪੂਤ ਗੋਦ ਨਾ ਕੋਇ ਸੁਹਾਈਆ। ਵਡਿਆਈ ਰਹੀ ਨਾ ਕਲਮੇ ਨਾਉਂ ਦੀ, ਨੇਤਰ ਲੋਚਨ ਅੱਖ ਨਾ ਕੋਇ ਖੁਲ੍ਹਾਈਆ। ਸਿਫ਼ਤ ਰਹੀ ਨਾ ਵਾਹਿਗੁਰੂ ਵਾਹੋ ਵਾਹੋ ਦੀ, ਵਾਅਦਾ ਪੂਰ ਨਾ ਕੋਇ ਕਰਾਈਆ। ਕਿਉਂ ਖੇਲ ਵਿਗੜੀ ਪੰਜ ਤਤ ਕਾਇਆ ਗਰਾਉਂ ਦੀ, ਗੜ੍ਹੀ ਸਚ ਨਾ ਕੋਇ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਮਿਹਰ ਨਜ਼ਰ ਇਕ ਉਠਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਵੇਖੋ ਧਰਨੀ ਵਾਲ ਖੁਲ੍ਹੇ, ਮੀਂਢੀ ਸੀਸ ਨਾ ਕੋਇ ਗੁੰਦਾਈਆ। ਚਾਰੋਂ ਕੁੰਟ ਅਗਨੀ ਤਤ ਉਬਲੇ, ਪਵਣ ਠੰਡ ਨਾ ਕੋਇ ਵਰਤਾਈਆ। ਕਲਜੁਗ ਮੈਲ ਪਾਪਾਂ ਮੂਲ ਨਾ ਧੁਲੇ, ਆਬੇਹਯਾਤ ਹੱਥ ਕਿਸੇ ਨਾ ਆਈਆ। ਕੀ ਦੁਹਾਈ ਦਿਤੀ ਬੁੱਲ੍ਹੇ, ਬੁੱਲ੍ਹਾਂ ਤੋਂ ਪਿਛੇ ਹੁਕਮ ਸੁਣਾਈਆ। ਮੇਰਾ ਮਾਲਕ ਮਹਿਬੂਬ ਜਦ ਆਵੇ ਕਾਇਆ ਕੁਲੇ, ਕੁਲ ਮਾਲਕ ਨੂਰ ਇਲਾਹੀਆ। ਸਚ ਦਵਾਰਾ ਏਕੋ ਖੁਲ੍ਹੇ, ਦੋ ਜਹਾਨ ਵੱਜੇ ਵਧਾਈਆ। ਗੁਰ ਅਵਤਾਰ ਪੈਗ਼ੰਬਰਾਂ ਅੱਗ ਰਹਿਣੀ ਕਿਸੇ ਨਹੀਂ ਚੁਲ੍ਹੇ, ਹਾਂਡੀ ਅਵਰ ਨਾ ਕੋਇ ਚੜ੍ਹਾਈਆ। ਲੱਖ ਚੁਰਾਸੀ ਜੀਵ ਜੰਤ ਚਾਰੇ ਖਾਣੀ ਇਕ ਤਰਾਜ਼ੂ ਤੁਲੇ, ਤੋਲਣਹਾਰਾ ਆਪ ਤੁਲਾਈਆ। ਦਰਗਹ ਸਾਚੀ ਸਚਖੰਡ ਦਵਾਰ ਕੀਮਤ ਪਾਏ ਮੁੱਲੇ, ਅਮੋਲਕ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਪੜਦਾ ਲਾਹੀਆ। ਗੁਰ ਅਵਤਾਰ ਪੈਗ਼ੰਬਰ ਕਹਿਣ ਵੇਖੋ ਧਰਤੀ ਮਾਰੇ ਆਹ, ਹਾਏ ਹਾਏ ਕਰ ਸੁਣਾਈਆ। ਮੇਰੀ ਕਬੂਲ ਕਰ ਦੂਆ, ਦੋਏ ਜੋੜ ਵਾਸਤਾ ਪਾਈਆ। ਮੇਰੇ ਅਮਾਮਾਂ ਅਮਾਮ ਖ਼ੁਦਾ, ਖ਼ੁਦ ਮਾਲਕ ਨੂਰ ਇਲਾਹੀਆ। ਮੇਰੇ ਨਾਲੋਂ ਨਾ ਹੋ ਜੁਦਾ, ਵੱਖਰਾ ਗ੍ਰਹਿ ਨਾ ਕੋਇ ਸੁਹਾਈਆ। ਮੇਰੀ ਅਦਬ ਨਾਲ ਅਦਾ, ਅਦਲ ਦੇਣਾ ਕਮਾਈਆ। ਤੇਰੇ ਨਾਮ ਦੀ ਇਕੋ ਸੁਣਾਂ ਸਦਾ, ਆਵਾਜ਼ ਇਕੋ ਅਗੰਮ ਅਥਾਹੀਆ। ਸਦਾ ਚਲਾਂ ਤੇਰੀ ਵਿਚ ਰਜ਼ਾ, ਰਾਜ਼ਕ ਰਿਜ਼ਕ ਰਹੀਮ ਤੇਰੀ ਸਰਨਾਈਆ। ਆਪਣੇ ਪ੍ਰੇਮ ਪਿਆਰ ਦਾ ਦੇ ਦੇ ਮਜ਼ਾ, ਮਜ਼ਾਕ ਰਹੇ ਨਾ ਕੂੜ ਲੋਕਾਈਆ। ਸਭ ਦੇ ਸਿਰ ਤੇ ਕੂਕਦੀ ਕਜ਼ਾ, ਚਾਰੋਂ ਕੁੰਟ ਨਜ਼ਰੀ ਆਈਆ। ਨਿਰਗੁਣ ਧਾਰ ਵੇਖੀਂ ਦੇਵੀਂ ਨਾ ਦਗ਼ਾ,

❋

❋

ਧੋਖਾ ਕਰੀਂ ਨਾ ਬੇਪਰਵਾਹੀਆ। ਮੇਰਾ ਸਤਿਜੁਗ ਵਿਚ ਵਧਾ ਦੇ ਅੱਗਾ, ਭਗਤਾਂ ਨਾਲ ਕਰ ਕੁੜਮਾਈਆ। ਤੇਰਾ ਰੂਪ ਨੂਰ ਇਲਾਹੀ ਬੱਗਾ, ਬਗ਼ਾਵਤ ਮੇਟ ਖ਼ਲਕ ਖ਼ੁਦਾਈਆ। ਸਤਿ ਸਚ ਦਾ ਬੰਨ੍ਹਦੇ ਤੱਗਾ, ਡੋਰੀ ਆਪਣਾ ਨਾਮ ਰਖਾਈਆ। ਮਾਲਕ ਖ਼ਾਲਕ ਰਹਿਵੀਂ ਸਦਾ, ਸਦ ਤੇਰਾ ਧਿਆਨ ਲਗਾਈਆ। ਚਾਰ ਜੁਗ ਤੇਰੀ ਸਮਝੀ ਕਿਸੇ ਨਾ ਵਜਹ, ਭੇਵ ਸਕਿਆ ਨਾ ਕੋਇ ਖੁਲ੍ਹਾਈਆ। ਕਿਸੇ ਨੇ ਬਾਪ ਕਿਹਾ ਕਿਸੇ ਨੇ ਕਿਹਾ ਅੱਬਾ, ਪਿਤਾ ਪੁਰਖ ਅਕਾਲ ਤੇਰੀ ਵਡਿਆਈਆ। ਤੁਧ ਬਿਨ ਸਤਿ ਧਰਮ ਦਾ ਨਿਸ਼ਾਨ ਨੌਂ ਖੰਡ ਪ੍ਰਿਥਮੀ ਕਿਸੇ ਨਾ ਗੱਡਾ, ਛਤਰ ਸੀਸ ਨਾ ਕੋਇ ਝੁਲਾਈਆ। ਜੋ ਗੁਰ ਅਵਤਾਰ ਪੈਗ਼ੰਬਰ ਆਇਆ ਲੋਕਮਾਤ ਪਾ ਕੇ ਗਿਆ ਵੱਟਾ, ਹਿੱਸਾ ਤੇਰਾ ਨਾਮ ਜਣਾਈਆ। ਹੁਣ ਸਭ ਦਾ ਪੂਰਾ ਕਰ ਦੇ ਪੱਟਾ, ਪਟਨੇ ਵਾਲੇ ਦੇ ਵਡਿਆਈਆ। ਕਿਸੇ ਦਾ ਲੇਖਾ ਰਹੇ ਨਾ ਪੈਸਾ ਟਕਾ, ਕੀਮਤ ਪੂਰਬ ਦੇ ਚੁਕਾਈਆ। ਸਚ ਦਵਾਰ ਦਾ ਖੋਲ੍ਹ ਦੇ ਇਕੋ ਹੱਟਾ, ਵਣਜਾਰਾ ਇਕੋ ਇਕ ਅਖਵਾਈਆ। ਝਗੜਾ ਰਹੇ ਨਾ ਚੂੰਕਿ ਚੁਨਾਂਚਿ ਅਲਬੱਤਾ, ਅੱਖਰਾਂ ਵਾਲੀ ਨਾ ਕੋਇ ਲੜਾਈਆ। ਤੇਰੇ ਹੁਕਮ ਦੀ ਹੋਵੇ ਫ਼ਤ੍ਹਾ, ਸਿਰ ਸਕੇ ਨਾ ਕੋਇ ਉਠਾਈਆ। ਧਰਨੀ ਕਹੇ ਮੇਰਾ ਪੂਰਾ ਕਰ ਦੇ ਮਤਾ, ਮਤਲਬ ਆਪਣੇ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਨਾਮ ਨਿਧਾਨਾ ਸੱਚਾ, ਸਚ ਦੇ ਮਾਲਕ ਸਤਿ ਸਚ ਤੇਰੀ ਸਰਨਾਈਆ।

੧੫ ਪੋਹ ਸ਼ਹਿਨਸ਼ਾਹੀ ਸੰਮਤ ੫ ਪ੍ਰਕਾਸ਼ ਕੌਰ ਦੇ ਗ੍ਰਹਿ ਪਿੰਡ ਮਘੋਵਾਲੀ ਜੰਮੂ

ਗੁਰ ਅਵਤਾਰ ਪੈਗ਼ੰਬਰੋ ਲੇਖਾ ਮੁਕਾਉਣਾ ਧੋਤੀ ਤਹਿਮਤ ਕੱਛਾ, ਕੱਛ ਮੱਛ ਰਹੇ ਕੁਰਲਾਈਆ। ਝਗੜਾ ਗਵਾਉਣਾ ਸੂਰ ਗਾਂ ਵੱਛਾ, ਪਸ਼ੂ ਧਰਮ ਨਾ ਕੋਇ ਧਰਾਈਆ। ਇਕੋ ਮਾਰਗ ਸਚ ਦਾ ਵੇਖੋ ਅੱਛਾ, ਅੱਛੀ ਤਰਾ ਦ੍ਰਿੜਾਈਆ। ਲੱਖ ਚੁਰਾਸੀ ਜੀਵ ਜੰਤ ਪਰਮ ਪੁਰਖ ਦਾ ਬੱਚਾ, ਦੂਜਾ ਨਜ਼ਰ ਕੋਇ ਨਾ ਆਈਆ। ਇਕੋ ਨਾਮ ਕਲਮਾ ਸੱਚਾ, ਸਚ ਦਾ ਮਾਲਕ ਇਕ ਅਖਵਾਈਆ। ਤਨ ਸ਼ਰੀਰ ਰਹੇ ਕੋਈ ਨਾ ਕੱਚਾ, ਲੋਕਮਾਤੀ ਮਾਟੀ ਖ਼ਾਕ ਵਖਾਈਆ। ਨਿਗਹ ਮਾਰੋ ਜ਼ਰਾ ਰਤਾ, ਨਿਗਾਹਬਾਨ ਰਿਹਾ ਸਮਝਾਈਆ। ਤੁਹਾਡਾ ਸਭ ਦਾ ਪੂਰਾ ਹੋਵੇ ਮਤਾ, ਮਨ ਮਤ ਬੁਧ ਨਾ ਕੋਇ ਚਤੁਰਾਈਆ। ਮਨੂਆ ਆਪਣੀ ਧਾਰ ਫਿਰੇ ਨੱਠਾ, ਭੱਜੇ ਵਾਹੋ ਦਾਹੀਆ। ਤੁਹਾਨੂੰ ਸਭ ਨੂੰ ਕੀਤਾ ਇਕੱਠਾ, ਹੁਕਮ ਇਕੋ ਇਕ ਸੁਣਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਸਭ ਨੇ ਗਾਉਣਾ ਟੱਪਾ, ਸੋਹੰ ਢੋਲਾ ਅਗੰਮ ਅਥਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਏਕੋ ਸਤਾ, ਸਤ੍ਹਾ ਸਭ ਦੀ ਦਏ ਬਦਲਾਈਆ।

੧੫ ਪੋਹ ਸ਼ਹਿਨਸ਼ਾਹੀ ਸੰਮਤ ੫ ਵਕੀਲ ਸਿੰਘ ਦੇ ਪਿੰਡ ਹੰਸਾ ਜੰਮੂ

ਅਵਤਾਰ ਪੈਗ਼ੰਬਰ ਗੁਰ ਵੇਖੋ ਸਚ ਰਿਹਾ ਕਿਸੇ ਨਾ ਅੰਦਰ, ਕਾਇਆ ਕੂੜ ਕਪਟ ਹਲਕਾਈਆ। ਪਵਿੱਤਰ ਦਿਸੇ ਨਾ ਕੋਈ ਤਨ ਮੰਦਰ,

❋

❋

ਨਾਦ ਧੁਨ ਸ਼ਬਦ ਨਾ ਕੋਇ ਸ਼ਨਵਾਈਆ। ਅੰਧੇਰਾ ਮਿਟੇ ਨਾ ਡੂੰਘੀ ਕੰਦਰ, ਨਿਰਗੁਣ ਨੂਰ ਜੋਤ ਨਾ ਕੋਇ ਰੁਸ਼ਨਾਈਆ। ਬਜ਼ਰ ਕਪਾਟੀ ਤੁੱਟੇ ਕਿਸੇ ਨਾ ਜੰਦਰ, ਪੜ੍ਹ ਪੜ੍ਹ ਥੱਕੀ ਜਗਤ ਲੋਕਾਈਆ। ਮਨੂਆ ਦਹਿ ਦਿਸ਼ ਉਠ ਧਾਵੇ ਬੰਦਰ, ਸੁਰਤੀ ਸ਼ਬਦ ਨਾ ਕੋਇ ਬੰਧਾਈਆ। ਪਰਮਾਤਮ ਲਾਵੇ ਕਿਸੇ ਨਾ ਅੰਗਨ, ਆਤਮ ਅੰਗੀਕਾਰ ਨਾ ਕੋਇ ਅਖਵਾਈਆ। ਸਾਧ ਸੰਤ ਸੂਫ਼ੀ ਫ਼ਕੀਰ ਭਿਖਾਰੀ ਬਣ ਕੇ ਦਰ ਦਰ ਮੰਗਣ, ਕਲਜੁਗ ਕੂੜ ਕਲਪਣਾ ਰਹੀ ਕੁਰਲਾਈਆ। ਤਨ ਵਜੂਦ ਮਾਟੀ ਖ਼ਾਕ ਚੜ੍ਹੀ ਕਿਸੇ ਨਾ ਰੰਗਣ, ਪੰਜ ਤਤ ਸੋਭਾ ਕੋਇ ਨਾ ਪਾਈਆ। ਪਾਰਬ੍ਰਹਮ ਬ੍ਰਹਮ ਦੇਵੇ ਕੋਈ ਨਾ ਅਨੰਦਨ, ਨਿਜਾਨੰਦ ਰਸ ਨਾ ਕੋਇ ਚਖਾਈਆ। ਮਸਤਕ ਧੂੜੀ ਖ਼ਾਕ ਰਮਾਏ ਕੋਈ ਨਾ ਚੰਦਨ, ਤਿਲਕ ਲਲਾਟੀ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸ਼ਾ ਇਕ ਸੁਣਾਈਆ। ਗੁਰ ਅਵਤਾਰ ਪੈਗ਼ੰਬਰੋ ਕਿਉਂ ਮਾਤਲੋਕ ਹੋਈ ਬਦਨਾਮੀ, ਬਦੀ ਘਰ ਘਰ ਡੇਰਾ ਲਾਈਆ। ਸ਼ਰਅ ਸਚ ਨਾ ਰਹੀ ਕਲਾਮੀ, ਕਲਮਾ ਕਾਇਨਾਤ ਨਾ ਕੋਇ ਵਡਿਆਈਆ। ਸੰਦੇਸ਼ਾ ਮਿਲੇ ਨਾ ਧੁਰ ਪੈਗ਼ਾਮੀ, ਪੈਗ਼ੰਬਰ ਹੋਏ ਨਾ ਕੋਇ ਸਹਾਈਆ। ਕਿਉਂ ਫਿਰੀ ਦਰੋਹੀ ਵਿਚ ਇਸਲਾਮੀ, ਇਸਮ ਆਜ਼ਮ ਨਜ਼ਰ ਕੋਇ ਨਾ ਆਈਆ। ਕਿਉਂ ਅਵਤਾਰ ਗੁਰੂਆਂ ਭੁੱਲੀ ਬਾਣੀ, ਬਾਣ ਅਣਿਆਲਾ ਤੀਰ ਨਾ ਕੋਇ ਚਲਾਈਆ। ਕਿਉਂ ਸ਼ਾਸਤਰ ਸਿਮਰਤ ਵੇਦ ਪੁਰਾਨ ਪੜਦਾ ਲਾਹੇ ਨਾ ਚਾਰੇ ਖਾਣੀ, ਬੁਧ ਬਿਬੇਕ ਨਾ ਕੋਇ ਕਰਾਈਆ। ਅੰਮ੍ਰਿਤ ਰਸ ਨਿਝਰ ਝਿਰਨਾ ਮਿਲੇ ਕਿਸੇ ਨਾ ਠੰਡਾ ਪਾਣੀ, ਜਗਤ ਤ੍ਰਿਸ਼ਨਾ ਕੂੜ ਨਾ ਕੋਇ ਬੁਝਾਈਆ। ਕਿਉਂ ਸੁਘੜ ਸੁਚੱਜੀ ਬਣੇ ਨਾ ਕੋਇ ਸਵਾਣੀ, ਆਤਮ ਪਰਮਾਤਮ ਮੇਲ ਨਾ ਕੋਇ ਮਿਲਾਈਆ। ਸਾਰੇ ਵੇਖੋ ਚਾਰ ਕੁੰਟ ਹੋ ਕੇ ਨਿਗਾਹਬਾਨੀ, ਬਿਨ ਨੈਣਾਂ ਨੈਣ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਦਇਆ ਕਮਾਈਆ। ਗੁਰ ਅਵਤਾਰ ਪੈਗ਼ੰਬਰੋ ਕਿਉਂ ਦੀਨ ਦੁਨੀ ਭੁੱਲੀ, ਮਾਰਗ ਸਚ ਨਾ ਕੋਇ ਰਖਾਈਆ। ਭਾਗ ਲੱਗਾ ਨਾ ਕਾਇਆ ਕੁੱਲੀ, ਅਗਨੀ ਤਤ ਰਿਹਾ ਜਲਾਈਆ। ਅੰਮ੍ਰਿਤ ਰਸ ਮਿਲਿਆ ਨਾ ਚੁਲੀ, ਗੰਗਾ ਗੋਦਾਵਰੀ ਜਮਨਾ ਸੁਰਸਤੀ ਰਹੀ ਕੁਰਲਾਈਆ। ਸੁਰਤ ਨਿਰਤ ਕਿਸੇ ਨਾ ਖੁਲ੍ਹੀ, ਪਰਦਾ ਅੰਦਰੋਂ ਨਾ ਕੋਇ ਚੁਕਾਈਆ। ਮਾਲਕ ਮਿਲਿਆ ਨਾ ਸੁਲਹਕੁਲੀ, ਸਾਹਿਬ ਸਤਿਗੁਰ ਅਗੰਮ ਅਥਾਹੀਆ। ਨੌਂ ਖੰਡ ਪ੍ਰਿਥਮੀ ਸੱਤ ਦੀਪ ਮਾਣਸ ਜ਼ਾਤੀ ਰੁਲੀ, ਪਾਰਬ੍ਰਹਮ ਬ੍ਰਹਮ ਮੇਲ ਨਾ ਕੋਇ ਮਿਲਾਈਆ। ਨਾਮ ਕੰਡੇ ਧਰਮ ਤਰਾਜ਼ੂ ਕੋਇ ਨਾ ਤੁਲੀ, ਤੁਲਾਹ ਨਜ਼ਰ ਕੋਇ ਨਾ ਆਈਆ। ਸਾਰੇ ਵੇਖੋ ਆਪਣੀ ਦੀਨ ਦੁਨੀ, ਮਜ਼੍ਹਬਾਂ ਕੌਮਾਂ ਵਿਚ ਧਿਆਨ ਲਗਾਈਆ। ਨਾਮ ਕਲਮਾ ਓਢਨ ਸੀਸ ਰਹੀ ਨਾ ਚੁੰਨੀ, ਸੀਸ ਜਗਦੀਸ ਹੱਥ ਨਾ ਕੋਇ ਰਖਾਈਆ। ਸਭ ਦੀ ਖ਼ਾਲੀ ਹੋਈ ਸਾਢੇ ਤਿੰਨ ਹੱਥ ਕਾਇਆ ਕੁੰਨੀ, ਅੰਮ੍ਰਿਤ ਰਸ ਨਾ ਕੋਇ ਭਰਾਈਆ। ਸਚ ਦਾ ਰਿਹਾ ਕੋਈ ਨਾ ਰਿਖੀ ਮੁਨੀ, ਜੋਗੀਸ਼ਰ ਤਪੀਸ਼ਰ ਰੂਪ ਨਾ ਕੋਇ ਦਰਸਾਈਆ। ਸ੍ਰਿਸ਼ਟੀ ਰਸਨਾ ਜਿਹਵਾ ਨਾਮ ਜਪਦੀ ਬੁੱਲੀਂ, ਹਿਰਦੇ ਹਰਿ ਨਾ ਕੋਇ ਵਸਾਈਆ। ਮਸਤਕ ਛਾਰ ਧੂੜੀ ਲਾਏ ਕੋਇ ਨਾ ਧੂਲੀ, ਟਿੱਕੇ ਨਾਮ ਨਾ ਕੋਇ ਰਮਾਈਆ। ਤੁਹਾਡੀ ਧਰਮ ਦੀ ਧਾਰ ਹੋਈ ਮਾਮੂਲੀ, ਹਿੰਦੂ ਮੁਸਲਿਮ ਸਿਖ ਈਸਾਈ ਸਾਰੇ ਗਏ ਭੁਲਾਈਆ। ਪੁਰਖ ਅਕਾਲਾ ਦੀਨ ਦਿਆਲਾ ਲੋਕਮਾਤ ਹੋਣ ਨਾ ਦੇਵੇ ਬੇਅਸੂਲੀ, ਅਸਲ ਆਪਣਾ ਹੁਕਮ ਵਰਤਾਈਆ। ਕਲਜੁਗ ਅੰਤ ਤੁਹਾਡੇ ਨਾਮ ਕਲਮੇ ਦੀ ਸਭ ਦੇ ਕੋਲੋਂ ਕਰਨੀ ਵਸੂਲੀ, ਨੌਂ ਖੰਡ ਪ੍ਰਿਥਮੀ ਸੱਤ ਦੀਪ ਵੇਖ ਵਖਾਈਆ।

❋

❋

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅੰਤ ਦਾ ਇਕ ਕੰਤ ਕੰਤੂਹਲੀ, ਮਾਲਕ ਖ਼ਾਲਕ ਨਜ਼ਰੀ ਆਈਆ।

੧੫ ਪੋਹ ਸ਼ਹਿਨਸ਼ਾਹੀ ਸੰਮਤ ੫ ਤੇਜਭਾਨ ਦੇ ਗ੍ਰਹਿ ਸੇਈ ਕੈਂਪ ਜੰਮੂ

ਅਵਤਾਰ ਪੈਗ਼ੰਬਰ ਗੁਰ ਅੰਤਮ ਮਾਰੋ ਆਪਣਾ ਗੇੜਾ, ਨਿਰਗੁਣ ਨਿਰਾਕਾਰ ਰੂਪ ਦਰਸਾਈਆ। ਧਰਨੀ ਧਰਤ ਧਵਲ ਧੌਲ ਵੇਖੋ ਆਪਣਾ ਖੇੜਾ, ਪਾਰਬ੍ਰਹਮ ਪਤਿਪਰਮੇਸ਼ਵਰ ਪਰਵਰਦਿਗਾਰ ਰਿਹਾ ਜਣਾਈਆ। ਨਾਮ ਕਲਮਾ ਦੱਸ ਕੇ ਆਏ ਜੇਹੜਾ, ਹਰਫ਼ਾਂ ਵਿਚ ਜਗਤ ਪੜ੍ਹਾਈਆ। ਕਿਉਂ ਧਰਮ ਦੀ ਧਾਰ ਪਿਆ ਝੇੜਾ, ਝਗੜੇ ਵਿਚ ਲੋਕਾਈਆ। ਮੇਰਾ ਗ੍ਰਹਿ ਮੰਦਰ ਦਿਸੇ ਕਿਸੇ ਨਾ ਨੇੜਾ, ਦੂਰ ਦੁਰਾਡਾ ਪੰਧ ਨਾ ਕੋਇ ਮੁਕਾਈਆ। ਸ੍ਰਿਸ਼ਟੀ ਦ੍ਰਿਸ਼ਟੀ ਤੁਸੀਂ ਕਿਉਂ ਨਹੀਂ ਕਰਦੇ ਮਿਹਰਾ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਸਾਬਤ ਰਿਹਾ ਕੋਈ ਨਾ ਚੇਰਾ, ਮੁਰੀਦ ਵੱਜੇ ਨਾ ਕੋਇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਅਵਤਾਰ ਪੈਗ਼ੰਬਰ ਗੁਰ ਕਿਉਂ ਨਹੀਂ ਕਾਇਆ ਮੰਦਰ ਅੰਦਰ ਵੜਦੇ, ਮੰਜ਼ਲ ਸਾਢੇ ਤਿੰਨ ਹੱਥ ਮੁਕਾਈਆ। ਸਾਚੇ ਗ੍ਰਹਿ ਕਿਉਂ ਨਹੀਂ ਚੜ੍ਹਦੇ, ਨਿਰਗੁਣ ਆਪਣਾ ਰੰਗ ਰੰਗਾਈਆ। ਪਿਆਰ ਕਿਉਂ ਨਹੀਂ ਕਰਦੇ ਤੁਹਾਡੇ ਬਰਦੇ, ਪ੍ਰੇਮ ਪ੍ਰੀਤੀ ਵਿਚ ਨਾ ਕੋਇ ਸਮਾਈਆ। ਦਰ ਖੁਲ੍ਹਣ ਨਾ ਮੇਰੇ ਘਰ ਦੇ, ਬਜਰ ਕਪਾਟੀ ਨਾ ਕੋਇ ਤੁੜਾਈਆ। ਤੁਸੀਂ ਕੇਹੜੀ ਗੱਲੋਂ ਡਰਦੇ, ਸਚ ਦਿਓ ਸੁਣਾਈਆ। ਵੇਖੋ ਖੇਲ ਕਲਜੁਗ ਕਲ ਦੇ, ਕੀ ਆਪਣੀ ਕਲ ਵਰਤਾਈਆ। ਤੁਹਾਡੇ ਮਾਣ ਰਹੇ ਨਾ ਬਲ ਦੇ, ਸ਼ਸਤਰ ਹੱਥ ਨਾ ਕੋਇ ਉਠਾਈਆ। ਰਸ ਰਹੇ ਨਾ ਅੰਮ੍ਰਿਤ ਜਲ ਦੇ, ਰਸਨਾ ਰਸ ਨਾ ਕੋਇ ਚਖਾਈਆ। ਆਪਣੇ ਸਵਾਲ ਦੱਸੋ ਹਲ ਦੇ, ਹਾਲਤ ਦੀਨ ਦੁਨੀ ਲਓ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਸ਼ਬਦ ਸੰਦੇਸ਼ਾ ਇਕ ਜਣਾਈਆ। ਗੁਰ ਅਵਤਾਰ ਪੈਗ਼ੰਬਰੋ ਕਿਉਂ ਵਿਗੜ ਗਿਆ ਨਜ਼ਾਮ, ਨੌਬਤ ਹੱਕ ਨਾ ਕੋਇ ਵਜਾਈਆ। ਕਿਧਰ ਕਲਮਾ ਗਿਆ ਕਲਾਮ, ਨਾਮ ਨਾਮ ਨਾ ਕੋਇ ਸ਼ਨਵਾਈਆ। ਹਕੀਕੀ ਮਿਲੇ ਕਿਸੇ ਨਾ ਜਾਮ, ਅੰਮ੍ਰਿਤ ਰਸ ਨਾ ਕੋਇ ਚਖਾਈਆ। ਸਾਰੇ ਉਠ ਕੇ ਵੇਖੋ ਤਮਾਮ, ਤਮਾ ਤਮੰਨਾ ਵਿਚ ਕੂੜ ਲੋਕਾਈਆ। ਕੂੜੀ ਕਿਰਿਆ ਕੀਤਾ ਗ਼ੁਲਾਮ, ਬੰਧਨ ਸਕੇ ਨਾ ਕੋਇ ਤੁੜਾਈਆ। ਜਿਨ੍ਹਾਂ ਤੁਹਾਨੂੰ ਸੀਸ ਝੁਕਾਇਆ ਡੰਡਾਵਤ ਬੰਦਨਾ ਕੀਤਾ ਸਲਾਮ, ਨਿਉਂ ਨਿਉਂ ਲਾਗੇ ਪਾਈਆ। ਕਿਉਂ ਨਾ ਪਾਰ ਹੋਏ ਵਿਚ ਜਹਾਨ, ਜਹਾਲਤ ਵਿਚੋਂ ਬਾਹਰ ਕਢਾਈਆ। ਹੁਕਮ ਸੰਦੇਸ਼ਾ ਸੁਣੋ ਬਿਨਾ ਕਾਨ, ਬਿਨ ਅੱਖਰਾਂ ਰਿਹਾ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਪਾਰਬ੍ਰਹਮ ਪ੍ਰਭ ਬੇਪਰਵਾਹੀਆ। ਗੁਰ ਅਵਤਾਰ ਪੈਗ਼ੰਬਰ ਇਕ ਦੂਜੇ ਨੂੰ ਰਹੇ ਆਖ, ਸਹਿਜ ਸਹਿਜ ਸੁਣਾਈਆ। ਕੀ ਹੁਕਮ ਦੇਵੇ ਸਾਖਿਆਤ, ਹਰਿ ਕਰਤਾ ਧੁਰਦਰਗਾਹੀਆ। ਆਪਣੇ ਆਪਣੇ ਵੇਖੀਏ ਕਾਗ਼ਜ਼ਾਤ, ਜਿਥੇ ਲੇਖਾ ਬਿਨਾ ਕਲਮ ਸ਼ਾਹੀਆ। ਦੀਨ ਮਜ਼੍ਹਬ ਦੀ ਨਹੀਂ ਜਮਾਤ, ਅੱਖਰ ਵੰਡ ਨਾ ਕੋਇ ਵੰਡਾਈਆ। ਇਕੋ ਨੂਰ ਜੋਤ ਤਅਲੁਕਾਤ, ਇਕੋ ਸ਼ਬਦ ਨਾਮ ਕਲਮਾ ਸਿਫ਼ਤ ਸਾਲਾਹੀਆ।

❋

❋

ਕੀ ਦਈਏ ਅੰਤ ਅਖ਼ੀਰ ਬਿਆਨਾਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਗੁਰ ਅਵਤਾਰ ਪੈਗ਼ੰਬਰ ਇਕ ਦੂਜੇ ਨੂੰ ਆਖਣ, ਸ਼ਬਦੀ ਰਾਗ ਜਣਾਈਆ। ਦੀਨ ਦੁਨੀ ਸਚ ਦਾ ਰਿਹਾ ਕੋਈ ਨਾ ਸਾਥਨ, ਸਗਲਾ ਸੰਗ ਨਾ ਕੋਇ ਬਣਾਈਆ। ਲੇਖੇ ਲੱਗੇ ਨਾ ਕਿਸੇ ਦੀ ਪੂਜਾ ਪਾਠਨ, ਪਤਿਤ ਪੁਨੀਤ ਨਾ ਕੋਇ ਕਰਾਈਆ। ਫੇਰ ਸਾਰੇ ਕਹਿਣ ਸਾਡਾ ਪੂਰਾ ਹੋਣਾ ਭਵਿਖਤ ਵਾਕਨ, ਵਾਕਿਆ ਪ੍ਰਭ ਆਪਣੀ ਕਾਰ ਕਮਾਈਆ। ਸਾਚੀ ਮੰਜ਼ਲ ਚੜ੍ਹੇ ਕੋਈ ਨਾ ਘਾਟਨ, ਸਚ ਦਵਾਰੇ ਮਿਲਣ ਕੋਇ ਨਾ ਪਾਈਆ। ਏਹ ਪ੍ਰਭ ਦਾ ਖੇਲ ਪ੍ਰਿਥਮੀ ਆਕਾਸ਼ਨ, ਗਗਨ ਗਗਨੰਤਰ ਖੇਲ ਖਿਲਾਈਆ। ਜਿਸ ਨੇ ਕਲਜੁਗ ਮੇਟਣੀ ਅੰਧੇਰੀ ਰਾਤਨ, ਸਤਿਜੁਗ ਸਚ ਚੰਦ ਚਮਕਾਈਆ। ਉਹ ਸਭ ਦਾ ਲੇਖਾ ਜਾਣੇ ਬਾਤਨ, ਪਰਦਾ ਆਪ ਉਠਾਈਆ। ਹੁਕਮੇ ਅੰਦਰ ਲੱਗਾ ਵਾਚਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਖੁਲ੍ਹਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਾਡਾ ਚਲੇ ਕੋਈ ਨਾ ਚਾਰਾ, ਚਾਰੋਂ ਕੁੰਟ ਕੂੜ ਦੁਹਾਈਆ। ਸਭ ਦਾ ਆਇਆ ਅੰਤ ਕਿਨਾਰਾ, ਅੰਤਸ਼ਕਰਨ ਬਦਲਿਆ ਜਗਤ ਲੋਕਾਈਆ। ਸ਼ਬਦੀ ਨਾਦ ਨਾ ਕੋਇ ਧੁਨਕਾਰਾ, ਨਾਦੀ ਨਾਦ ਨਾ ਕੋਇ ਸ਼ਨਵਾਈਆ। ਏਹ ਖੇਲ ਹਰਿ ਕਰਤਾਰਾ, ਕੁਦਰਤ ਦਾ ਮਾਲਕ ਆਪ ਕਰਾਈਆ। ਜਿਸ ਨੂੰ ਕਾਗਦ ਕਲਮ ਨਾ ਲਿਖਣਹਾਰਾ, ਗੁਰ ਅਵਤਾਰ ਪੈਗ਼ੰਬਰ ਬੈਠੇ ਸੀਸ ਨਿਵਾਈਆ। ਝੁਕ ਝੁਕ ਕਰਨ ਨਮਸਕਾਰਾ, ਸੱਯਦਾ ਡੰਡਾਵਤ ਬੰਦਨਾ ਸੋਭਾ ਪਾਈਆ। ਸੋ ਸਵਾਮੀ ਅੰਤਰਜਾਮੀ ਜੋਤੀ ਜਾਤਾ ਹੋ ਉਜਿਆਰਾ, ਉਜਰਤ ਮੰਗੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਮਾਲਕ ਬੇਪਰਵਾਹੀਆ। ਗੁਰ ਅਵਤਾਰ ਪੈਗ਼ੰਬਰ ਕਹਿਣ ਅਸੀਂ ਕਰਨਾ ਕੀ, ਕੀਮਤ ਕਹਿਣ ਕੋਇ ਨਾ ਪਾਈਆ। ਹਾਂ ਵਿਚ ਹਾਂ ਜੀ ਵਿਚ ਕਹੀਏ ਜੀ, ਨਿਉਂ ਨਿਉਂ ਸੀਸ ਨਿਵਾਈਆ। ਪੁਰਖ ਅਕਾਲ ਦੀਨ ਦਿਆਲ ਤੂੰ ਕਲਜੁਗ ਉਖੇੜਨੀ ਨੀਂਹ, ਸਤਿਜੁਗ ਸਚ ਰਾਹ ਚਲਾਈਆ। ਅੰਮ੍ਰਿਤ ਧਾਰ ਬਰਸਣਾ ਮੀਂਹ, ਮੇਘਲਾ ਮਿਲੇ ਨਾ ਕੋਇ ਵਡਿਆਈਆ। ਚਾਰ ਜੁਗ ਦੀ ਧਾਰਾ ਬਦਲਣੀ ਨੀਂਹ, ਰਸਤਾ ਇਕੋ ਇਕ ਵਖਾਈਆ। ਤੇਰਾ ਖੇਲ ਸਦਾ ਵਸੀਅ, ਪੈਮਾਨਿਆਂ ਵਿਚ ਨਾਪ ਨਾ ਕੋਇ ਵਖਾਈਆ। ਸਤਿ ਧਰਮ ਦੀ ਦੇਣੀ ਤਰਜੀਹ, ਤਰਤੀਬ ਆਪਣੇ ਵਿਚ ਛੁਪਾਈਆ। ਸਾਡੇ ਕੋਲ ਚਾਰ ਜੁਗ ਦੀ ਪੱਟੇਦਾਰੀ ਦੀ ਰਸੀਦ, ਬਿਨ ਅੱਖਰਾਂ ਨਜ਼ਰੀ ਆਈਆ। ਸੋ ਸਭ ਦੀ ਆਸਾ ਮਨਸਾ ਪੂਰੀ ਕਰਨੀ ਉਮੀਦ, ਆਮਦ ਵਿਚ ਤੇਰਾ ਰਾਹ ਤਕਾਈਆ। ਸਾਹਿਬ ਸਵਾਮੀ ਘਟ ਨਿਵਾਸੀ ਤੇਰੀ ਹੱਕ ਨਸੀਹਤ, ਅਸਲੀਯਤ ਵਿਚੋਂ ਜਣਾਈਆ। ਸਦੀ ਚੌਧਵੀਂ ਸਭ ਦੀ ਬਦਲ ਦੇ ਤਬੀਅਤ, ਤਬੀ ਹੋ ਕੇ ਵੇਖ ਵਖਾਈਆ। ਤੇਰੇ ਨਾਮ ਦੀ ਹੋਵੇ ਇਕ ਅਹਿਮੀਅਤ, ਇਕੋ ਵੱਜੇ ਵਧਾਈਆ। ਦੂਈ ਸ਼ਰਅ ਨਾ ਰਹੇ ਸ਼ਰੀਅਤ, ਸ਼ਾਹ ਸੁਲਤਾਨ ਤੇਰੀ ਸਰਨਾਈਆ। ਲੱਖ ਚੁਰਾਸੀ ਜੀਵ ਜੰਤ ਚਾਰੇ ਖਾਣੀ ਦੀ ਇਕੋ ਹੋਵੇ ਵਲਦੀਅਤ, ਵਲਦ ਵਾਲਦਾ ਤੂੰ ਹੀ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੀ ਹੁਕਮ ਧਾਰ ਅਸਲੀਅਤ, ਅਸਲ ਵਿਚੋਂ ਅਸਲ ਆਪ ਪਰਗਟਾਈਆ।

❋

❋

੧੬ ਪੋਹ ਸ਼ਹਿਨਸ਼ਾਹੀ ਸੰਮਤ ੫ ਬੇਲੂ ਰਾਮ ਦੇ ਗ੍ਰਹਿ ਸਈ ਜੰਮੂ

ਗੁਰ ਅਵਤਾਰ ਪੈਗ਼ੰਬਰ ਸ਼ਬਦ ਸੰਦੇਸ਼ਾ, ਸੁਣਨਾ ਚਾਈਂ ਚਾਈਂਆ। ਤੁਹਾਡੇ ਪਿਤਾ ਪਰਮ ਪੁਰਖ ਦਾ ਵੇਸਾ, ਬਾਪ ਪਿਤਾ ਰੂਪ ਬਦਲਾਈਆ। ਸਭ ਦਾ ਖੇਲ ਵੇਖੇ ਧਾਰ ਅਨੇਕਾ, ਅਨਕ ਕਲਧਾਰੀ ਆਪਣੀ ਦਇਆ ਕਮਾਈਆ। ਤੁਹਾਡਾ ਪਰਵਾਨ ਕਰੇ ਮੱਥਾ ਟੇਕਾ, ਸੱਯਦਾ ਸੀਸ ਨਿਵਾਈਆ। ਅੱਗੇ ਵਾਸਤੇ ਸਭ ਨੇ ਇਕੋ ਕਰਨਾ ਏਕਾ, ਇਕ ਇਕ ਦੀ ਆਸ ਰਖਾਈਆ। ਪਿਛਲਾ ਪੂਰਾ ਹੋਣਾ ਲੇਖਾ, ਲਿਖਤ ਭਵਿਖਤ ਦਏ ਗਵਾਹੀਆ। ਜੁਗ ਚੌਕੜੀ ਜੋ ਨਿਰਗੁਣ ਧਾਰ ਸਰਗੁਣ ਨਾਮ ਵੇਚਾ, ਕੀਮਤ ਮਜ਼੍ਹਬਾਂ ਹੱਟ ਵਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦਾ ਸਾਂਝਾ ਕਰੇ ਦੇਸਾ, ਗ੍ਰਹਿ ਇਕੋ ਮਾਤ ਵਡਿਆਈਆ।

੧੬ ਪੋਹ ਸ਼ਹਿਨਸ਼ਾਹੀ ਸੰਮਤ ੫ ਗੁਰੇ ਸ਼ਾਹ ਦੇ ਗ੍ਰਹਿ ਸਈ ਜੰਮੂ

ਪੈਗ਼ੰਬਰ ਅਵਤਾਰ ਗੁਰ ਸੁਣੋ ਹੁਕਮ ਅਮਾਮੀ, ਹਰਿ ਅਮਾਮ ਆਪ ਦ੍ਰਿੜਾਈਆ। ਕਲਜੁਗ ਅੰਤ ਦੀਨ ਮਜ਼੍ਹਬ ਦੀ ਹੋਣੀ ਨੀਲਾਮੀ, ਬੋਲੀ ਜਗਤ ਨਾ ਕੋਇ ਸੁਣਾਈਆ। ਢੰਡੋਰਾ ਦਿਓ ਕਾਇਨਾਤ ਅਵਾਮੀ, ਪੈਗ਼ਾਮ ਇਕ ਇਲਾਹੀਆ। ਸ਼ਰਅ ਮੁਕਣੀ ਤਮਾਮੀ, ਤਾਰੀਕ ਅੰਧੇਰਾ ਰਹੇ ਨਾ ਰਾਈਆ। ਇਕੋ ਕਾਇਮ ਹੋਣੀ ਕਲਾਮੀ, ਕਲਮਾ ਕੁਲ ਮਾਲਕ ਜਣਾਈਆ। ਅੰਤ ਵਾਰ ਦੀ ਅੰਤ ਲਿਓ ਸਲਾਮੀ, ਸਲਾਮਾ ਅਲੈਕਮ ਕਹਿ ਕੇ ਸ਼ੁਕਰ ਮਨਾਈਆ। ਇਕ ਯਾਦ ਰੱਖਿਓ ਨਿਸ਼ਾਨੀ, ਨਿਸ਼ਾਨਾ ਧੁਰ ਦਾ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਕਰੇ ਮਿਹਰਵਾਨੀ, ਮਿਹਰਬਾਂ ਮਿਹਰ ਨਿਗਹ ਉਠਾਈਆ।

੧੬ ਪੋਹ ਸ਼ਹਿਨਸ਼ਾਹੀ ਸੰਮਤ ੫ ਨਾਨਕ ਚੰਦ ਦੇ ਗ੍ਰਹਿ ਸਈ

ਅਵਤਾਰ ਪੈਗ਼ੰਬਰ ਗੁਰ ਸੁਣੋ ਸਚ ਰਸੂਲ, ਰਸੂਲਲਿੱਲਾ ਰਿਹਾ ਜਣਾਈਆ। ਹੁਕਮ ਜਾਨਣਾ ਮਾਅਕੂਲ, ਮੁਕੰਮਲ ਆਪ ਦ੍ਰਿੜਾਈਆ। ਤੁਹਾਡੇ ਪਿਆਰ ਵਿਚ ਬਦਲਣਾ ਅਸੂਲ, ਅਸਲ ਵਸਲ ਇਕ ਸਮਝਾਈਆ। ਸਭ ਨੂੰ ਖ਼ਾਕ ਮਿਲੇ ਅਗੰਮੀ ਧੂਲ, ਧੂੜੀ ਜਗਤ ਮਾਣ ਵਡਿਆਈਆ। ਲੇਖਾ ਰਹਿਣਾ ਨਹੀਂ ਅਰਜ਼ ਤੂਲ, ਮੁਸਤਤੀਲ ਵੰਡ ਨਾ ਕੋਇ ਵੰਡਾਈਆ। ਪਰਵਰਦਿਗਾਰ ਸਾਂਝਾ ਯਾਰ ਇਕ ਜਣਾਏ ਕਾਨੂੰਨ, ਕਾਇਦਾ ਬਾਕਾਇਦਾ ਆਪ ਦ੍ਰਿੜਾਈਆ। ਇਕੋ ਕਲਮਾ ਸਮਝਣਾ ਮਜ਼ਮੂਨ, ਮਜਮੂਆ ਅਵਰ ਨਾ ਕੋਇ ਵਖਾਈਆ। ਲੇਖਾ ਮੁਕਣਾ ਨੁਕਤਾ ਨੂਨ, ਅਲਿਫ਼ ਯੇ ਹੱਦ ਨਾ ਕੋਇ ਰਖਾਈਆ। ਧੁਰ ਦਾ ਕਲਮਾ ਵੰਡਿਆ ਜਾਏ ਨਾ ਵਿਚ ਪਰਚੂਨ, ਹਿੱਸੇਦਾਰੀ ਨਾ ਕੋਇ ਰਖਾਈਆ। ਅਗਲਾ ਖੇਲ ਕਰਨਾ ਨਾ ਮਾਅਲੂਮ,

❋

❋

ਅਮਾਮ ਅਮਾਮਾਂ ਧਾਰ ਜਣਾਈਆ। ਸਦੀ ਚੌਧਵੀਂ ਮੇਟਣਾ ਮਜ਼ਲੂਮ, ਮੁਲਜ਼ਮ ਵੇਖਣੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਾ ਹੁਕਮ ਇਕ ਵਰਤਾਈਆ। ਪੈਗ਼ੰਬਰ ਅਵਤਾਰ ਗੁਰ ਸੁਣੋ ਪੈਗ਼ਾਮ ਅੱਲਾਹ, ਆਲਮੀਨ ਇਬਨੁਲ ਆਪ ਜਣਾਈਆ। ਆਪਣਾ ਮਸ਼ਵਰਾ ਦੱਸਿਓ ਸਲਾਹ, ਸੁਲਹਾਕੁਲ ਅੱਗੇ ਟਿਕਾਈਆ। ਕਿਸ ਬਿਧ ਸਭ ਦਾ ਇਕੋ ਹੋਣਾ ਰਾਹ, ਰਹਿਬਰ ਹੋਵੇ ਨੂਰ ਇਲਾਹੀਆ। ਤੁਹਾਡੀ ਕਬੂਲ ਕਰੇ ਦੁਆ, ਦੋ ਆਲਮ ਹੋਏ ਸਹਾਈਆ। ਸਾਰੇ ਸੱਯਦਾ ਕਰੋ ਨਾਲ ਚਾ, ਵੱਜੇ ਹੱਕ ਵਧਾਈਆ। ਇਕ ਨੂਰ ਇਕ ਜ਼ਹੂਰ ਇਕ ਖ਼ੁਦਾ, ਖ਼ੁਦ ਮਾਲਕ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦਾ ਲੇਖਾ ਜਾਣੇ ਆਦਿ ਅੰਤ ਜੁਗ ਚੌਕੜੀ ਮੁੱਦਾ, ਮੁੱਦਤ ਦਾ ਲੇਖਾ ਆਪਣੇ ਹੱਥ ਰਖਾਈਆ।

੧੬ ਪੋਹ ਸ਼ਹਿਨਸ਼ਾਹੀ ਸੰਮਤ ੫ ਸ਼ਿਵ ਸਿੰਘ ਦੇ ਗ੍ਰਹਿ ਸਈ

ਪੈਗ਼ੰਬਰ ਅਵਤਾਰ ਗੁਰ ਤਕੋ ਜਗਤ ਗੋਰ, ਮਾਨਵ ਖ਼ਾਕੀ ਖ਼ਾਕ ਸਮਾਈਆ। ਸਤਿ ਸਚ ਦੀ ਰਹੀ ਕੋਈ ਨਾ ਡੋਰ, ਤੰਦੀ ਤੰਦ ਨਾ ਕੋਇ ਬੰਧਾਈਆ। ਤੁਹਾਡਾ ਰਿਹਾ ਕੋਈ ਨਾ ਜ਼ੋਰ, ਜ਼ੋਰਾਵਰ ਹੋਈ ਲੋਕਾਈਆ। ਸਿਖ ਮੁਰੀਦ ਹੋਏ ਚੋਰ, ਠੱਗੀ ਮੁਰਸ਼ਦ ਗੁਰੂਆਂ ਨਾਲ ਕਮਾਈਆ। ਚਾਰ ਕੁੰਟ ਵੇਖੋ ਦੌੜ, ਭੱਜੋ ਵਾਹੋ ਦਾਹੀਆ। ਅੰਮ੍ਰਿਤ ਰਸ ਹੋਇਆ ਕੌੜ, ਸਾਚਾ ਸੁਖ ਨਾ ਕੋਇ ਸਮਝਾਈਆ। ਅਠਸਠ ਤੀਰਥ ਹੋਇਆ ਜੌਹੜ, ਸਰੋਵਰ ਸਰ ਨਾ ਕੋਇ ਵਡਿਆਈਆ। ਗ਼ੌਰ ਨਾਲ ਤਕੋ ਬ੍ਰਹਿਮਣ ਗੌੜ, ਗਵੜ ਆਪਣੀ ਖੇਲ ਖਿਲਾਈਆ। ਮਾਲਕ ਹੋ ਕੇ ਰਿਹਾ ਬੌਹੜ, ਬੌਹੜੀ ਬੌਹੜੀ ਸੁਣੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਗੁਣ ਧਾਰ ਅਵਰ ਕਾ ਔਰ, ਔਰਤ ਮਰਦ ਰੂਪ ਨਜ਼ਰ ਕੋਇ ਨਾ ਆਈਆ।