੧੬ ਪੋਹ ਸ਼ਹਿਨਸ਼ਾਹੀ ਸੰਮਤ ੫ ਲਛਮਣ ਸਿੰਘ ਦੇ ਗ੍ਰਹਿ ਸਈ ਜੰਮੂ
ਸਪਤ ਸੁਰਿਖੀ ਕਹਿਣ ਸਾਡਾ ਏਥੇ ਹੁੰਦਾ ਸੀ ਧੂਆਂ, ਧੂਣੀ ਨੌਂ ਸਾਲ ਤਪਾਈਆ। ਨੌਂ ਹੱਥ ਤੇ ਦੱਖਣ ਵੱਲ ਹੁੰਦਾ ਸੀ ਕੂਆਂ, ਜਲ ਪਾਣੀ ਨਾਲ ਭਰਾਈਆ। ਕੁੱਲੀ ਦਾ ਸਤਾਰਾਂ ਹੱਥ ਤੇ ਹੁੰਦਾ ਸੀ ਬੂਹਾ, ਪੱਛਮ ਵੰਡ ਵੰਡਾਈਆ। ਇਕ ਦਿਨ ਖੇਲ ਕੀਤਾ ਪ੍ਰਭ ਊਹਾਂ, ਨਿਰਗੁਣ ਚਮਕ ਦਿਤੀ ਚਮਕਾਈਆ। ਭੇਵ ਦੱਸਿਆ ਪਰੇ ਪੂਰੀਆਂ ਲੋਆਂ, ਲੋਇਣ ਨੈਣ ਇਕੋ ਇਕ ਖੁਲ੍ਹਾਈਆ। ਵੇਖਿਓ ਰਿਹੋ ਕੋਈ ਨਾ ਸੋਇਆ, ਸੁੱਤਿਆਂ ਦਿਤਾ ਜਗਾਈਆ। ਜਿਸ ਵੇਲੇ ਕਲਜੁਗ ਅੰਤ ਅੰਧੇਰ ਹੋਇਆ, ਨੂਰੀ ਚੰਦ ਨਾ ਕੋਇ ਚਮਕਾਈਆ। ਦੀਨ ਦੁਨੀ ਧਾਰ ਬਣੀ ਟਿੱਬਾ ਟੋਇਆ, ਸੰਭਲ ਕਦਮ ਨਾ ਕੋਇ ਟਿਕਾਈਆ। ਸਚ ਧਰਮ ਜਾਏ ਖੋਹਿਆ, ਕੂੜ ਕੁੜਿਆਰ ਵੱਜੇ ਵਧਾਈਆ। ਮਾਨਵ ਰਹੇ ਨਾ ਕੋਇ ਨਰੋਆ, ਨਰ ਨਰਾਇਣ ਮਿਲਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ
❋
❋
ਸੁਣਾਈਆ। ਸਪਤ ਸੁਰਿਖੀ ਕਹਿਣ ਅਤਰੀ ਦੇ ਅੰਦਰ ਲਾਈ ਆਗ, ਅਗਨੀ ਅੱਗ ਜਲਾਈਆ। ਉਠ ਵੇਖ ਕਲ ਸਮਾਜ, ਸਹਿਜ ਦਿਤਾ ਦ੍ਰਿੜਾਈਆ। ਸਾਬਤ ਰਹੇ ਨਾ ਕੋਈ ਸਾਧ, ਸਿਦਕ ਸਬੂਰੀ ਨਾ ਕੋਇ ਰਖਾਈਆ। ਹਿਰਦੇ ਹਰਿ ਰਹੇ ਨਾ ਯਾਦ, ਰਸਨਾ ਗਾਵੇ ਜਗਤ ਲੋਕਾਈਆ। ਆਤਮਕ ਧੁਨ ਸੁਣੇ ਕੋਈ ਨਾ ਨਾਦ, ਅਗੰਮੀ ਰਾਗ ਨਾ ਕੋਇ ਜਣਾਈਆ। ਕਲਮਾ ਮਿਲੇ ਕੋਈ ਨਾ ਵਾਹਦ, ਵਾਹਵਾ ਰੰਗ ਨਾ ਕੋਇ ਰੰਗਾਈਆ। ਖੇੜਾ ਤਨ ਦਿਸੇ ਨਾ ਕੋਇ ਆਬਾਦ, ਜੰਗਲ ਜੂਹ ਹੋਏ ਲੋਕਾਈਆ। ਓਸ ਵੇਲੇ ਖੇਲ ਕਰਨਾ ਪ੍ਰਭ ਆਪ, ਪਾਰਬ੍ਰਹਮ ਪ੍ਰਭ ਆਪਣਾ ਵੇਸ ਵਟਾਈਆ। ਜਿਸ ਦਾ ਚਾਰ ਜੁਗ ਸਭ ਨੇ ਕਰਨਾ ਜਾਪ, ਸਿਫ਼ਤਾਂ ਵਿਚ ਅੱਖਰੀ ਢੋਲੇ ਗਾਈਆ। ਉਹ ਖੇਲ ਵੇਖੇ ਨਿਰਗੁਣ ਧਾਰ ਜਗਤ ਤਮਾਸ਼, ਪਾਰਬ੍ਰਹਮ ਪ੍ਰਭ ਆਪਣੀ ਦਇਆ ਕਮਾਈਆ। ਜੋਤੀ ਜਾਤਾ ਹੋ ਕੇ ਪਰਗਟੇ ਸਾਖਿਆਤ, ਸਖ਼ਾ ਸੁਹੇਲਾ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਖ਼ਬਰ ਸੁਣੀ ਭਾਰਦਵਾਜ, ਧੁਰ ਕਰਤੇ ਦਿਤੀ ਦ੍ਰਿੜਾਈਆ। ਉਠ ਵੇਖ ਖੋਲ੍ਹ ਆਂਖ, ਅੱਖਰਾਂ ਤੋਂ ਪਰੇ ਪੜ੍ਹਾਈਆ। ਜਿਸ ਵੇਲੇ ਕਲਜੁਗ ਜੀਵ ਹੰਸ ਬੁੱਧੀ ਹੋਈ ਕਾਗ, ਮਾਇਆ ਮਮਤਾ ਮੋਹ ਵਿਚ ਹਲਕਾਈਆ। ਦੁਰਮਤ ਮੈਲ ਕੋਈ ਧੋ ਨਾ ਸਕੇ ਦਾਗ਼, ਪਾਪਾਂ ਭਰੇ ਲੋਕਾਈਆ। ਅਗੰਮੀ ਸ਼ਬਦ ਦੀ ਸੁਣੇ ਨਾ ਕੋਇ ਆਵਾਜ਼, ਅੱਖਰਾਂ ਪੜ੍ਹ ਪੜ੍ਹ ਆਪਣਾ ਝਟ ਲੰਘਾਈਆ। ਓਸ ਵੇਲੇ ਖੇਲ ਕਰੇ ਪ੍ਰਭ ਜੋ ਮਾਲਕ ਜੁਗਾਦਿ ਆਦਿ, ਅੰਤ ਆਪਣਾ ਫੇਰਾ ਪਾਈਆ। ਨਾਮ ਸੰਦੇਸ਼ਾ ਦੇਵੇ ਬੋਧ ਅਗਾਧ, ਬੁੱਧੀ ਤੋਂ ਪਰੇ ਕਰੇ ਪੜ੍ਹਾਈਆ। ਆਤਮ ਪਰਮਾਤਮ ਦਾ ਬਣਾ ਕੇ ਸਮਾਜ, ਤਨ ਵਜੂਦ ਦਾ ਨਾਤਾ ਦਏ ਤੁੜਾਈਆ। ਭੇਵ ਅਭੇਦਾ ਖੋਲ੍ਹ ਕੇ ਆਗ਼ਾਜ਼, ਸੁਰਤ ਸ਼ਬਦ ਸ਼ਬਦ ਸੁਰਤ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਸਪਤ ਰਿਖੀ ਕਹਿਣ ਸਾਡੇ ਅੰਦਰ ਦਿਤਾ ਹਲੂਣਾ, ਸਹਿਜ ਨਾਲ ਹਿਲਾਈਆ। ਸਾਡਾ ਬੰਦ ਹੋ ਗਿਆ ਰਸਨਾ ਨਾਲ ਕੂਣਾ, ਜਿਹਵਾ ਸਕੇ ਨਾ ਕੋਇ ਹਿਲਾਈਆ। ਫੇਰ ਪ੍ਰਕਾਸ਼ ਕੀਤਾ ਦੂਣਾ, ਅੰਧ ਅੰਧੇਰਾ ਦਿਤਾ ਮਿਟਾਈਆ। ਫੇਰ ਵਖਾਇਆ ਮੇਰਾ ਨਾਮ ਵੰਡਿਆ ਜਾਏ ਵਿਚ ਪਰਚੂਨਾਂ, ਹੱਟ ਛੋਟੇ ਛੋਟੇ ਜਣਾਈਆ। ਫੇਰ ਭੇਵ ਖੋਲ੍ਹਿਆ ਸਭ ਨੇ ਅੰਤਮ ਹੋ ਜਾਣਾ ਊਣਾ, ਭਰਿਆ ਰਹਿਣ ਕੋਇ ਨਾ ਪਾਈਆ। ਦੀਨ ਦੁਨੀ ਉਤੇ ਕਲਜੁਗ ਕੂੜੀ ਕਿਰਿਆ ਦਾ ਹੋਣਾ ਟੂਣਾ, ਨਾਮ ਕਲਮਾ ਚਲੇ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਦ੍ਰਿੜਾਈਆ। ਰਿਸ਼ੀ ਕਹਿਣ ਸਾਡੇ ਅੰਦਰ ਆਈ ਹੈਰਾਨੀ, ਉਠ ਕੇ ਲਈ ਅੰਗੜਾਈਆ। ਬੇਨੰਤੀ ਵਿਚ ਕਿਹਾ ਪ੍ਰਭੂ ਕਰ ਮਿਹਰਵਾਨੀ, ਭੇਵ ਅਭੇਦ ਖੁਲ੍ਹਾਈਆ। ਨਿਰਗੁਣ ਨੂਰ ਜੋਤ ਚਮਕਾ ਕੇ ਇਕ ਨੂਰਾਨੀ, ਝਲਕ ਝਲਕ ਵਿਚੋਂ ਪਰਗਟਾਈਆ। ਰਿਸ਼ੀਓ ਓਸ ਵੇਲੇ ਮੰਜ਼ਲ ਰਹਿਣੀ ਨਹੀਂ ਕੋਈ ਰੁਹਾਨੀ, ਰੂਹ ਬੁਤ ਕਰੇ ਨਾ ਕੋਇ ਸਫ਼ਾਈਆ। ਸਭ ਨੇ ਅੱਖਰਾਂ ਵਾਲੀ ਬਾਣੀ ਪੜ੍ਹਨੀ ਜ਼ਬਾਨੀ, ਜ਼ਿਬਹ ਮਨ ਨਾ ਕੋਇ ਕਰਾਈਆ। ਅਕਲ ਵਿਦਿਆ ਨੂੰ ਕਹਿਣ ਵਿਦਵਾਨੀ, ਬੁੱਧੀ ਨਾਲ ਚਤੁਰਾਈਆ। ਜੇਹੜੇ ਪ੍ਰਭ ਦੇ ਅੱਖਰ ਵਿਕਣੇ ਦਵਾਨੀ ਨਾਲ ਚਵਾਨੀ, ਓਨ੍ਹਾਂ ਨੂੰ ਸਤਿਗੁਰ ਮੰਨ ਕੇ ਸੀਸ ਨਿਵਾਈਆ। ਅੰਮ੍ਰਿਤ ਰਸ ਮਿਲੇ ਕਿਸੇ ਨਾ ਪਾਣੀ, ਨਿਝਰ ਰਸ ਨਾ ਕੋਇ ਚਖਾਈਆ। ਸਭ ਨੇ ਨਿਉਂ ਕੇ ਕਿਹਾ ਸਾਡੇ ਮਾਲਕ ਅਸਮਾਨੀ, ਕੀ ਇਸਮ ਤੇਰੀ ਚਤੁਰਾਈਆ। ਪੁਰਖ ਅਕਾਲ ਕਿਹਾ ਮੈਂ ਆਦਿ ਅੰਤ ਦਾ ਇਕ ਨੂਰ ਜਗਤ ਜੁਗ
❋
❋
ਦਾ ਮਾਲੀ, ਮਾਲਕ ਇਕ ਅਖਵਾਈਆ। ਓਸ ਵੇਲੇ ਲੱਖ ਚੁਰਾਸੀ ਵੇਖਾਂ ਫਲ ਪੱਤ ਡਾਲੀ, ਚਾਰੇ ਖਾਣੀ ਖੋਜ ਖੁਜਾਈਆ। ਰਿਸ਼ੀਆਂ ਕਿਹਾ ਕੀ ਸਾਨੂੰ ਦੱਸੇਂ ਨਿਸ਼ਾਨੀ, ਨਿਸ਼ਾਨਾ ਸਚ ਜਣਾਈਆ। ਸ਼ਬਦ ਅਗੰਮੀ ਧਾਰ ਕਿਹਾ ਜਿਸ ਵੇਲੇ ਬਲ ਬਾਵਨ ਦੀ ਖੇਲ ਹੋਵੇ ਵਿਚ ਜਹਾਨੀ, ਰਿਸ਼ੀ ਤੇਰਾਂ ਸੌ ਸਤਾਸੀ ਸੋਭਾ ਪਾਈਆ। ਓਨ੍ਹਾਂ ਨੂੰ ਫੇਰ ਦੇਣੀ ਜ਼ਿੰਦਗਾਨੀ, ਜੀਵਣ ਜੀਵਣ ਵਿਚ ਬਦਲਾਈਆ। ਚਾਰ ਜੁਗ ਦੀ ਸਹਿਜ ਸਹਿਜ ਸਭ ਦੀ ਰੱਖਾਂ ਨਾਲ ਕਹਾਣੀ, ਕਥਾ ਅਗਲੀ ਦੇਵਾਂ ਬਣਾਈਆ। ਓਨ੍ਹਾਂ ਨੂੰ ਜਨਮ ਦੇਵਾਂ ਕਰਮ ਦੇਵਾਂ ਧਰਮ ਦੇਵਾਂ ਸਰਨ ਦੇਵਾਂ ਏਹੋ ਕਰਾਂ ਮਿਹਰਵਾਨੀ, ਮਿਹਰਵਾਨ ਹੋ ਕੇ ਸਿਰ ਆਪਣਾ ਹੱਥ ਰਖਾਈਆ। ਓਨ੍ਹਾਂ ਦੇ ਦਵਾਰੇ ਚਲ ਕੇ ਆਵਾਂ ਤੇ ਆਪਣੀ ਜੋਬਨ ਵਾਲੀ ਦੱਸਾਂ ਜਵਾਨੀ, ਬਿਰਧ ਬਾਲ ਰੂਪ ਨਾ ਕੋਇ ਵਟਾਈਆ। ਸੰਮਤ ਸ਼ਹਿਨਸ਼ਾਹੀ ਪੰਜ ਕਲਜੁਗ ਕੂੜੀ ਕਿਰਿਆ ਦੀ ਹੋਵੇ ਤੁਗ਼ਿਆਨੀ, ਲਹਿਰ ਸਕੇ ਨਾ ਕੋਇ ਬਦਲਾਈਆ। ਸਾਚਿਆਂ ਭਗਤਾਂ ਤੇ ਹੋ ਕੇ ਆਪ ਕੁਰਬਾਨੀ, ਅੱਗੇ ਕੁਰਬਾਨ ਹੋਣ ਦਾ ਲੇਖਾ ਦਿਆਂ ਮੁਕਾਈਆ। ਓਨ੍ਹਾਂ ਨੂੰ ਆਉਣ ਨਾ ਦੇਵਾਂ ਹਾਨੀ, ਸਚਖੰਡ ਸਚ ਦਵਾਰੇ ਲੈ ਕੇ ਜਾਵਾਂ ਚਾਈਂ ਚਾਈਂਆ। ਵਿਸ਼ਨ ਬ੍ਰਹਮਾ ਸ਼ਿਵ ਅਵਤਾਰ ਪੈਗ਼ੰਬਰ ਗੁਰ ਓਨ੍ਹਾਂ ਨੂੰ ਰਸਤੇ ਵਿਚ ਦੇਣ ਆਪਣਾ ਅੰਮ੍ਰਿਤ ਪਾਣੀ, ਨਿਝਰ ਰਸ ਦੇਣ ਚਖਾਈਆ। ਉਹ ਇਕ ਗਾਵਣ ਤੂੰ ਮੇਰਾ ਮੈਂ ਤੇਰਾ ਧੁਰ ਦੀ ਬਾਣੀ, ਦੂਜਾ ਰਾਗ ਨਾ ਕੋਇ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਦਾ ਦਾਤਾ ਦਾਨੀ, ਦੇਵਣਹਾਰ ਇਕ ਅਖਵਾਈਆ।
੧੬ ਪੋਹ ਸ਼ਹਿਨਸ਼ਾਹੀ ਸੰਮਤ ੫ ਕਿਰਪਾਲ ਸਿੰਘ ਦੇ ਗ੍ਰਹਿ ਸਈ ਜੰਮੂ
ਸਪਤ ਸੁਰਿਖ ਕਹਿਣ ਅਸੀਂ ਤਕੀਏ ਲੋਕਮਾਤ, ਜੋਤ ਅਧਾਰੀ ਅੱਖ ਖੁਲ੍ਹਾਈਆ। ਕੀ ਸਚ ਹੋਈ ਅੰਧੇਰੀ ਰਾਤ, ਅੰਧ ਅੰਧੇਰਾ ਛਾਈਆ। ਸਾਚੀ ਦਿਸੇ ਨਾ ਕੋਇ ਜਮਾਤ, ਸਤਿ ਵਿਚ ਨਾ ਕੋਇ ਸਮਾਈਆ। ਅਗਲਾ ਲੇਖਾ ਵੇਖੀਏ ਖਾਤ, ਪਰਦਾ ਅੰਦਰੋਂ ਇਕ ਉਠਾਈਆ। ਵਾਕਿਆ ਕੀ ਖੇਲ ਕਰੇ ਪੁਰਖ ਅਬਿਨਾਸ਼, ਅਬਿਨਾਸ਼ੀ ਕਰਤਾ ਆਪਣੀ ਕਾਰ ਕਮਾਈਆ। ਨਿਰਗੁਣ ਨੂਰ ਜੋਤ ਕਰ ਪ੍ਰਕਾਸ਼, ਵੇਖੇ ਵਿਗਸੇ ਥਾਉਂ ਥਾਈਂਆ। ਲੇਖਾ ਮੁਕਾਏ ਸਾਖਿਆਤ, ਸਖਾ ਸਖਾਈ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟੀ ਦਾ ਲਹਿਣਾ ਵੇਖੇ ਵਾਕਿਆਤ, ਵਾਕਿਆ ਆਪਣਾ ਨੂਰ ਕਰ ਰੁਸ਼ਨਾਈਆ।
੧੬ ਪੋਹ ਸ਼ਹਿਨਸ਼ਾਹੀ ਸੰਮਤ ੫ ਲਛਮਣ ਸਿੰਘ ਦੇ ਗ੍ਰਹਿ ਸਈ ਜੰਮੂ
ਸਪਤ ਸੁਰਿਖ ਕਹਿਣ ਸਾਡੀ ਪੂਰਬ ਆਸਾ ਮਨਸਾ, ਮਮਤਾ ਜਗਤ ਨਾ ਕੋਇ ਜਣਾਈਆ। ਆਤਮ ਪਰਮਾਤਮ ਸੋਹੰ ਧਾਰ ਹੋਵੇ ਹੰਸਾ, ਕਾਗ ਕੂੜ ਨਾ ਕੋਇ ਕੁਰਲਾਈਆ। ਭਗਤ ਭਗਵਾਨ ਦਾ ਸੋਹੇ ਇਕ ਬੰਸਾ, ਸਰਬੰਸ ਮਿਲੇ ਮਾਣ ਵਡਿਆਈਆ। ਹਉਮੇ ਗੜ੍ਹ ਰਹੇ ਨਾ ਹੰਗਤਾ,
❋
❋
ਹੰ ਬ੍ਰਹਮ ਭੇਵ ਖੁਲ੍ਹਾਈਆ। ਸ਼ਬਦ ਗੁਰਦੇਵ ਹੋਵੇ ਧੁਰ ਦਾ ਪੰਡਤਾ, ਜਗਤ ਵਿਦਿਆ ਨਾ ਕੋਇ ਚਤੁਰਾਈਆ। ਤਤ ਸ਼ਰੀਰ ਵਜੂਦ ਕਰਨੀ ਪਏ ਕੋਈ ਨਾ ਮੰਨਤਾ, ਮਾਟੀ ਖ਼ਾਕ ਨਾ ਸੀਸ ਨਿਵਾਈਆ। ਝਗੜਾ ਰਹੇ ਨਾ ਤਨ ਵਜੂਦ ਮਾਟੀ ਚੰਮ ਕਾ, ਜ਼ਾਤੀ ਵੰਡ ਨਾ ਕੋਇ ਵੰਡਾਈਆ। ਲੇਖਾ ਰਹੇ ਨਾ ਹਰਖ ਸੋਗ ਗ਼ਮ ਕਾ, ਚਿੰਤਾ ਚਿਖਾ ਦਏ ਗਵਾਈਆ। ਭਾਵ ਕਲਪਣਾ ਰਹੇ ਕੋਇ ਨਾ ਮਨ ਕਾ, ਮਨ ਕਾ ਮਣਕਾ ਆਪ ਭਵਾਈਆ। ਖੇਲ ਵਖਾਏ ਇਕੋ ਹਰਿ ਜਨ ਕਾ, ਹਰਿ ਕਰਤਾ ਧੁਰਦਰਗਾਹੀਆ। ਸ਼ਬਦ ਵਡਿਆਈ ਰਹੇ ਨਾ ਕੋਇ ਕੰਨ ਕਾ, ਅਗੰਮੀ ਨਾਦੀ ਧੁਨ ਆਪ ਉਪਜਾਈਆ। ਪ੍ਰਕਾਸ਼ ਵੇਖਣਾ ਇਕ ਚੰਨ ਕਾ, ਜੋ ਨਿਰਗੁਣ ਨੂਰ ਜੋਤ ਕਰੇ ਰੁਸ਼ਨਾਈਆ। ਜੋ ਨਿਤ ਨਵਿਤ ਸਾਜਨ ਹੋਵੇ ਹਮ ਕਾ, ਮਿੱਤਰ ਪਿਆਰਾ ਇਕ ਅਖਵਾਈਆ। ਸਹਾਰਾ ਕਦੇ ਲਏ ਨਾ ਦਮ ਕਾ, ਦਾਮਨ ਅਵਰ ਨਾ ਕੋਇ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਸਪਤ ਸੁਰਿਖ ਕਹਿਣ ਧਰਨੀ ਧਰਤ ਧਵਲ ਧਰਮ ਦਾ ਮਾਰਿਆ ਧੌਂਸਾ, ਧੌਲ ਰਹੀ ਜਣਾਈਆ। ਮੇਰਾ ਪੂਰਾ ਹੋਇਆ ਅੰਤਰ ਨਿਰੰਤਰ ਸ਼ੌਂਕਾ, ਤ੍ਰਿਸ਼ਨਾ ਤ੍ਰਿਪਤ ਰਹੀ ਨਾ ਰਾਈਆ। ਨੂਰ ਤੱਕਿਆ ਨਾਮ ਸੁਣਿਆ ਨਿਰੰਕਾਰ ਨਾਉਂ ਕਾ, ਨਿਰਾਕਾਰ ਆਪ ਜਣਾਈਆ। ਝਗੜਾ ਮੁੱਕਿਆ ਪਿਤਾ ਮਾਉਂ ਕਾ, ਪਾਰਬ੍ਰਹਮ ਪ੍ਰਭ ਆਪਣੀ ਗੋਦ ਉਠਾਈਆ। ਲੇਖਾ ਰਹੇ ਨਾ ਕਲਜੁਗ ਦਾਉ ਕਾ, ਕੂੜ ਕੁਟੰਬ ਨਾ ਕੋਇ ਚਤੁਰਾਈਆ। ਡੰਕਾ ਵੱਜਣਾ ਵਾਹੋ ਵਾਹੋ ਕਾ, ਹਰਿ ਕਰਤਾ ਆਪ ਸੁਣਾਈਆ। ਹੁਕਮ ਚਲਣਾ ਏਕਾ ਸ਼ਾਹੋ ਕਾ, ਸ਼ਹਿਨਸ਼ਾਹ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਸਪਤ ਸੁਰਿਖ ਕਹਿਣ ਅਸੀਂ ਵੇਖੀਏ ਧੁਰ ਨਜ਼ਾਰਾ, ਧਰਮ ਦੀ ਧਾਰ ਜਣਾਈਆ। ਜਿਸ ਦਾ ਦੇ ਕੇ ਗਏ ਇਸ਼ਾਰਾ, ਸੈਨਤ ਸ਼ਬਦ ਇਕ ਲਗਾਈਆ। ਸੋ ਖੇਲ ਕਰੇ ਨਿਰਗੁਣ ਨਿਰਵੈਰ ਨਿਰਾਕਾਰਾ, ਨਿਰੰਕਾਰ ਅਗੰਮ ਅਥਾਹੀਆ। ਜਿਸ ਨੂੰ ਕਹਿੰਦੇ ਚਵੀਆਂ ਅਵਤਾਰਾ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਅਮਾਮ ਅਮਾਮਾਂ ਵਡ ਸਿਕਦਾਰਾ, ਦੋ ਜਹਾਨਾਂ ਇਕ ਅਖਵਾਈਆ। ਸੁਹੰਜਣਾ ਕਰੇ ਇਕ ਦਵਾਰਾ, ਭਗਤ ਭਗਵਾਨ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਖੁਲ੍ਹਾਈਆ। ਰਿਖੀ ਕਹਿਣ ਵੇਖੀਏ ਪਾਰਬ੍ਰਹਮ ਪ੍ਰਭ ਠਾਕਰ, ਹਰਿ ਕਰਤਾ ਧੁਰਦਰਗਾਹੀਆ। ਜਿਸ ਦਾ ਨਾਮ ਨਿਧਾਨਾ ਡੂੰਘਾ ਸਾਗਰ, ਗੁਰ ਅਵਤਾਰ ਪੈਗ਼ੰਬਰ ਗਏ ਤਾਰੀਆਂ ਲਾਈਆ। ਜੋ ਆਦਿ ਜੁਗਾਦਿ ਜੁਗ ਚੌਕੜੀ ਜੋਧਾ ਸੂਰਬੀਰ ਬਹਾਦਰ, ਲੱਖ ਚੁਰਾਸੀ ਹੁਕਮੇ ਵਿਚ ਫਿਰਾਈਆ। ਜਿਸ ਨੂੰ ਰਸਨਾ ਜਿਹਵਾ ਬੱਤੀ ਦੰਦ ਪੈਗ਼ੰਬਰਾਂ ਕਿਹਾ ਕਰੀਮ ਕਾਦਰ, ਕੁਦਰਤ ਦਾ ਮਾਲਕ ਨੂਰ ਇਲਾਹੀਆ। ਸੋ ਕਲਜੁਗ ਕੂੜੀ ਕਿਰਿਆ ਜਗਤ ਅੰਧੇਰਾ ਮੇਟੇ ਬਾਦਲ, ਨਿਰਗੁਣ ਨੂਰ ਜੋਤ ਕਰ ਰੁਸ਼ਨਾਈਆ। ਮਨ ਮਨੂਆ ਕੋਈ ਰਹਿਣ ਨਾ ਦੇਵੇ ਪਾਗਲ, ਕਾਗ ਵਾਂਗ ਜਗਤ ਕੂੜ ਨਾ ਕੋਇ ਕੁਰਲਾਈਆ। ਧਰਮ ਸਵਾਮੀ ਹੋ ਕੇ ਕਰੇ ਆਦਲ, ਇਨਸਾਫ਼ ਆਪਣੇ ਹੱਥ ਰਖਾਈਆ। ਲੇਖਾ ਮੁਕਾਵੇ ਮਕਤੂਲ ਕਾਤਲ, ਕਤਲਗਾਹ ਦਾ ਡੇਰਾ ਢਾਹੀਆ। ਜਨ ਭਗਤਾਂ ਭੇਵ ਖੋਲ੍ਹ ਕੇ ਬਾਤਨ, ਪਰਦਾ ਨਿਰੰਤਰ ਦਏ ਚੁਕਾਈਆ। ਕਲਜੁਗ ਕੂੜ ਕਿਰਿਆ ਮੇਟ ਕੇ ਰਾਤਨ, ਸਤਿ ਸਚ ਕਰੇ ਰੁਸ਼ਨਾਈਆ। ਰਿਖੀ ਮੁਨੀ ਜਿਸ ਨੂੰ ਝਾਕਣ, ਗੁਰ ਅਵਤਾਰ ਪੈਗ਼ੰਬਰ ਧਿਆਨ ਲਗਾਈਆ। ਉਹ ਸਭ ਦਾ ਲਹਿਣਾ ਦੇਣਾ ਦੇਵੇ ਬਾਕਨ, ਬਚਿਆ ਰਹਿਣ ਕੋਇ ਨਾ ਪਾਈਆ।
❋
❋
ਸਚ ਦਵਾਰਾ ਖੋਲ੍ਹ ਕੇ ਹਾਟਨ, ਗ੍ਰਹਿ ਇਕੋ ਇਕ ਸੁਹਾਈਆ। ਲੇਖਾ ਜਾਣ ਪ੍ਰਿਥਮੀ ਆਕਾਸਨ, ਗਗਨ ਗਗਨੰਤਰ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਦਾਤਾ ਵਡ ਵਡਿਆਈਆ। ਸਪਤ ਸੁਰਿਖੀ ਕਹਿਣ ਅਸਾਂ ਧਰਨੀ ਉਤੇ ਤੱਕਿਆ ਉਹ, ਜੋ ਨਿਰਗੁਣ ਨੂਰ ਜੋਤ ਰੁਸ਼ਨਾਈਆ। ਜਿਸ ਦਾ ਆਦਿ ਜੁਗਾਦਿ ਭਗਤਾਂ ਨਾਲ ਮੋਹ, ਮੁਹੱਬਤ ਹਰਿਜਨ ਸੰਗ ਰਖਾਈਆ। ਨਾਮ ਦ੍ਰਿੜਾਏ ਸੋਹੰ ਸੋ, ਸੋ ਸਵਾਮੀ ਹੋਏ ਸਹਾਈਆ। ਕੂੜ ਕਿਰਿਆ ਗੁਰਮੁਖਾਂ ਕੋਲੋਂ ਲਏ ਖੋਹ, ਸ਼ਬਦੀ ਹੁਕਮ ਇਕ ਵਰਤਾਈਆ। ਦਗ਼ਾ ਫ਼ਰੇਬ ਕਰੇ ਨਾ ਧਰੋਹ, ਮਿਹਰ ਨਜ਼ਰ ਇਕ ਉਠਾਈਆ। ਜਿਸ ਆਤਮ ਨਾਲ ਪਰਮਾਤਮ ਹੋ ਕੇ ਜਾਵੇ ਛੋਹ, ਲੱਖ ਚੁਰਾਸੀ ਗੇੜਾ ਦਏ ਕਟਾਈਆ। ਜਗਤ ਜਹਾਨ ਨਾਲੋਂ ਕਰ ਨਿਰਮੋਹ, ਮੁਹੱਬਤ ਆਪਣੇ ਵਿਚ ਰਖਾਈਆ। ਜਿਸ ਨੇ ਲੇਖਾ ਦੇਣਾ ਜਨ ਭਗਤਾਂ ਛੱਬੀ ਪੋਹ, ਵਦੀ ਸੁਦੀ ਨਾ ਵੰਡ ਵੰਡਾਈਆ। ਘਰ ਪ੍ਰਕਾਸ਼ ਕਰ ਕੇ ਲੋ, ਲੋਇਣ ਆਪਣਾ ਇਕ ਖੁਲ੍ਹਾਈਆ। ਭੇਵ ਰਹੇ ਨਾ ਏਕਾ ਦੋ, ਦੂਆ ਏਕੇ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਸਪਤ ਸੁਰਿਖੀ ਕਹਿਣ ਅਸੀਂ ਵੇਖੀਏ ਜੋਤ ਸ਼ਬਦ ਦੀ ਧਾਰ, ਤਤ ਵਜੂਦ ਨਜ਼ਰ ਕੋਇ ਨਾ ਆਈਆ। ਸ਼ਬਦੀ ਨਾਮ ਧੁਨ ਜੈਕਾਰ, ਅਗੰਮ ਅਥਾਹ ਅਥਾਹ ਵਡਿਆਈਆ। ਜਿਸ ਦਾ ਲੇਖਾ ਕਾਗਦ ਕਲਮ ਨਾ ਲਿਖਣਹਾਰ, ਸ਼ਾਹੀ ਚਲੇ ਨਾ ਕੋਇ ਚਤੁਰਾਈਆ। ਸੋ ਖੇਲ ਕਰੇ ਕਰਤਾਰ, ਕੁਦਰਤ ਦਾ ਕਾਦਰ ਦਇਆ ਕਮਾਈਆ। ਪੂਰਬ ਲਹਿਣਾ ਲਏ ਪਹਿਚਾਨ, ਸਾਡਾ ਲੇਖਾ ਵੇਖ ਵਖਾਈਆ। ਓਸੇ ਧਰਨੀ ਪਹੁੰਚਿਆ ਆਣ, ਜਿਥੇ ਧੂਣੀਆਂ ਗਏ ਤਪਾਈਆ। ਸਾਡੀ ਮਨਸਾ ਕਰ ਪਰਵਾਨ, ਪਰਮ ਪੁਰਖ ਵੇਖ ਵਖਾਈਆ। ਭਾਰਦਵਾਜ ਕਰੇ ਚਰਨ ਧਿਆਨ, ਨਿਉਂ ਨਿਉਂ ਸੀਸ ਝੁਕਾਈਆ। ਅਤਰੀ ਕਹੇ ਮੇਰੇ ਭਗਵਾਨ, ਤੇਰੀ ਵਡ ਵਡਿਆਈਆ। ਖੇਲ ਕਰਿਆ ਵਿਚ ਜਹਾਨ, ਵੇਸ ਅਵੱਲੜਾ ਆਪ ਪਰਗਟਾਈਆ। ਜਿਸ ਨੂੰ ਸਕੇ ਨਾ ਕੋਇ ਪਹਿਚਾਨ, ਨੇਤਰ ਅੱਖ ਨਾ ਕੋਇ ਸਮਝਾਈਆ। ਜੋਧਾ ਸੂਰਬੀਰ ਬਣ ਬਲਵਾਨ, ਬਲਧਾਰੀ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਦ ਆਪਣਾ ਰੰਗ ਰੰਗਾਈਆ। ਸਪਤ ਸੁਰਿਖ ਕਹਿਣ ਸਾਡੀ ਪੁੰਨੀ ਆਸ, ਨਰਾਸਾ ਰਹਿਣ ਕੋਇ ਨਾ ਪਾਈਆ। ਜਨ ਭਗਤਾਂ ਦੇਈਏ ਸ਼ਾਬਾਸ਼, ਜਿਨ੍ਹਾਂ ਮਿਲਿਆ ਸਹਿਜ ਸੁਭਾਈਆ। ਹਰ ਹਿਰਦੇ ਰੱਖੇ ਵਾਸ, ਗ੍ਰਹਿ ਮੰਦਰ ਜੋਤ ਰੁਸ਼ਨਾਈਆ। ਅੰਧੇਰੀ ਕੰਦਰ ਕਰੇ ਪ੍ਰਕਾਸ਼, ਨੇਤਰ ਲੋਇਣ ਅੱਖ ਖੁਲ੍ਹਾਈਆ। ਅੰਤਮ ਵੇਖੇ ਪੁਛੇ ਵਾਤ, ਹੋਏ ਆਪ ਸਹਾਈਆ। ਦੇਵੇ ਨਾਮ ਦੀ ਦਾਤ, ਦਾਤਾ ਸਹਿਜ ਸੁਖਦਾਈਆ। ਝਗੜਾ ਮੇਟ ਕੇ ਜ਼ਾਤ ਪਾਤ, ਆਤਮ ਬ੍ਰਹਮ ਇਕ ਸਮਝਾਈਆ। ਸਭ ਦਾ ਪੂਰਾ ਕਰ ਭਵਿਖਤ ਵਾਕ, ਲੇਖਾ ਲੇਖੇ ਵਿਚੋਂ ਲਗਾਈਆ। ਸਾਡਾ ਸਭ ਦਾ ਕਰਕੇ ਸਾਥ, ਸਗਲਾ ਤੋੜ ਨਿਭਾਈਆ। ਬਿਨ ਸੀਸ ਤੋਂ ਟੇਕੀਏ ਮਾਥ, ਚਰਨ ਕਵਲ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਸਪਤ ਸੁਰਿਖ ਕਹਿਣ ਖ਼ੁਸ਼ੀਆਂ ਨਾਲ ਜਾਈਏ ਦੱਸ, ਦਹਿ ਦਿਸ਼ਾ ਧਿਆਨ ਲਗਾਈਆ। ਜਿਸ ਦਾ ਚਾਰ ਜੁਗ ਗਾਇਆ ਜਸ, ਢੋਲੇ ਸਿਫ਼ਤਾਂ ਵਿਚ ਸਾਲਾਹੀਆ। ਜਿਸ ਦਾ ਨਾਮ ਬਾਣੀ ਮਾਣਦੇ ਰਸ, ਰਸਨਾ ਜਿਹਵਾ ਰਾਗ ਅਲਾਈਆ। ਸੋ ਪੁਰਖ ਅਕਾਲਾ ਸਾਹਿਬ ਸਮਰਥ, ਨਿਰਗੁਣ ਧਾਰ ਵੇਸ ਵਟਾਈਆ। ਖੋਜਿਆਂ ਕਿਸੇ ਨਾ ਆਵੇ ਹੱਥ,
❋
❋
ਜੂਹ ਜੰਗਲ ਦੇਣ ਦੁਹਾਈਆ। ਜਨ ਭਗਤਾਂ ਕਿਰਪਾ ਕਰੇ ਆਪ, ਆਪ ਆਪਣਾ ਰੰਗ ਰੰਗਾਈਆ। ਆਤਮ ਦਾ ਪਰਮਾਤਮ ਬਣ ਕੇ ਬਾਪ, ਗੋਦ ਸੁਹੰਜਣੀ ਇਕ ਸੁਹਾਈਆ। ਤੂੰ ਮੇਰਾ ਮੈਂ ਤੇਰਾ ਕਰਨਾ ਜਾਪ, ਦੂਜੀ ਵਿਦਿਆ ਅਵਰ ਨਾ ਕੋਇ ਪੜ੍ਹਾਈਆ। ਸਤਿ ਸਚ ਦਾ ਜੋੜ ਕੇ ਨਾਤ, ਨਾਤਾ ਆਪਣੇ ਨਾਲ ਰਖਾਈਆ। ਇਕੋ ਮੰਜ਼ਲ ਪੌੜੀ ਚੜ੍ਹਾ ਕੇ ਘਾਟ, ਦਰਗਹ ਸਾਚੀ ਦਏ ਦਸਾਈਆ। ਆਵਣ ਜਾਵਣ ਦੀ ਮੇਟੇ ਵਾਟ, ਝਗੜਾ ਚੁਰਾਸੀ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦਾ ਪੂਰਾ ਕਰੇ ਭਵਿਖਤ ਵਾਕ, ਵਾਕਫ਼ਕਾਰ ਆਦਿ ਅੰਤ ਜੁਗਾ ਜੁਗੰਤ ਇਕ ਅਖਵਾਈਆ।
੨੬ ਪੋਹ ਸ਼ਹਿਨਸ਼ਾਹੀ ਸੰਮਤ ੫ ਹਰਿ ਭਗਤ ਦਵਾਰ ਜੇਠੂਵਾਲ
ਸਚਖੰਡ ਨਿਵਾਸੀ ਵੇਖੇ ਖੇਲ ਕਲਜੁਗ ਕਲ ਦੀ, ਕਲ ਕਲਕੀ ਵੇਸ ਵਟਾਈਆ। ਗੁਰ ਅਵਤਾਰ ਪੈਗ਼ੰਬਰ ਕਰੋ ਜਲਦੀ, ਦਰਗਾਹ ਸਾਚੀ ਹੁਕਮ ਸੁਣਾਈਆ। ਲੋਕਮਾਤ ਵੇਖੋ ਅੱਗ ਬਲਦੀ, ਚਾਰ ਕੁੰਟ ਸਕੇ ਨਾ ਕੋਇ ਬੁਝਾਈਆ। ਤਾਕਤ ਰਹੀ ਨਾ ਕਿਸੇ ਮੱਲ ਦੀ, ਬਾਹੂ ਬਲ ਨਾ ਕੋਇ ਚਤੁਰਾਈਆ। ਮਨ ਕਲਪਣਾ ਹੋ ਗਈ ਛਲ ਦੀ, ਅਛਲ ਅਛੱਲ ਗਏ ਭੁਲਾਈਆ। ਚੰਗਿਆਈ ਰਹੀ ਨਾ ਸਾਢੇ ਤਿੰਨ ਹੱਥ ਤਤ ਖੱਲ ਦੀ, ਹੱਡ ਮਾਸ ਨਾੜੀ ਦਏ ਦੁਹਾਈਆ। ਆਤਮ ਪਰਮਾਤਮ ਧਾਰ ਕੋਇ ਨਾ ਰਲਦੀ, ਸੁਰਤੀ ਸ਼ਬਦ ਨਾ ਕੋਇ ਸਮਾਈਆ। ਸਦੀ ਚੌਧਵੀਂ ਕਦੇ ਨਾ ਟਲਦੀ, ਪਰਵਰਦਿਗਾਰ ਰਿਹਾ ਦ੍ਰਿੜਾਈਆ। ਗੋਬਿੰਦ ਖੇਲ ਸਦਾ ਅਟਲ ਦੀ, ਨਾ ਕੋਈ ਮੇਟੇ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਕਰਤਾ ਨੂਰ ਅਲਾਹੀਆ। ਸਚਖੰਡ ਨਿਵਾਸੀ ਕਹੇ ਗੁਰ ਅਵਤਾਰ ਪੈਗ਼ੰਬਰ ਜਾਗੋ, ਸਚ ਦਵਾਰ ਲਓ ਅੰਗੜਾਈਆ। ਹੁਕਮ ਮੰਨੋ ਕੰਤ ਸੁਹਾਗੋ, ਧੁਰ ਫ਼ਰਮਾਨਾ ਅਗੰਮ ਅਥਾਹੀਆ। ਨਿਰਗੁਣ ਧਾਰ ਹੋ ਕੇ ਭਾਗੋ, ਲੋਕਮਾਤ ਵੇਖ ਵਖਾਈਆ। ਕਿਉਂ ਤੁਹਾਡੇ ਸਿਖ ਮੁਰੀਦ ਹੰਸ ਹੋਏ ਕਾਗੋ, ਮਨ ਮਮਤਾ ਵਿਚ ਹਲਕਾਈਆ। ਦੀਨ ਮਜ਼੍ਹਬ ਦਾ ਝਗੜਾ ਤਿਆਗੋ, ਏਕਾ ਦੱਸੋ ਨਾਮ ਖ਼ੁਦਾਈਆ। ਸਭ ਦੇ ਅੰਦਰ ਵੜ ਕੇ ਹਿਰਦੇ ਸਾਧੋ, ਸਾਧਨਾ ਇਕੋ ਦੇਣੀ ਜਣਾਈਆ। ਪ੍ਰਭ ਠਾਕਰ ਆਦਿ ਅੰਤ ਦੀਨ ਦੁਨੀ ਦਾ ਮਾਧੋ, ਮਧੁਰ ਧੁਨ ਰਾਗ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਸਚਖੰਡ ਨਿਵਾਸੀ ਕਹੇ ਮੇਰਾ ਫ਼ਰਮਾਨਾ, ਨਾ ਕੋਈ ਮੇਟੇ ਮੇਟ ਮਿਟਾਈਆ। ਤੇਈ ਅਵਤਾਰਾਂ ਉਠ ਜਾਣਾ, ਜੋਤੀ ਜੋਤ ਜੋਤ ਰੁਸ਼ਨਾਈਆ। ਹਜ਼ਰਤ ਈਸਾ ਮੂਸਾ ਮੁਹੰਮਦ ਵੇਖਣਾ ਖੇਲ ਦੋ ਜਹਾਨਾਂ, ਚੌਦਾਂ ਤਬਕ ਨਾ ਕੋਇ ਚਤੁਰਾਈਆ। ਦਸ ਗੁਰੂ ਤਕੋ ਨਾਮ ਵੰਝ ਮੁਹਾਣਾ, ਨੌ ਖੰਡ ਪ੍ਰਿਥਮੀ ਫੋਲ ਫੁਲਾਈਆ। ਸਤਿ ਦਾ ਰਿਹਾ ਕੋਈ ਨਾ ਬਾਣਾ, ਭਾਣਾ ਮੰਨੇ ਨਾ ਕੋਈ ਬੇਪਰਵਾਹੀਆ। ਸਾਰੀ ਸ੍ਰਿਸ਼ਟੀ ਰਸਨਾ ਜਿਹਵਾ ਗਾਉਂਦੀ ਗਾਣਾ, ਹਿਰਦੇ ਹਰਿ ਨਾ ਕੋਇ ਵਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਦਾਤਾ ਬੇਪਰਵਾਹੀਆ। ਸਚਖੰਡ ਨਿਵਾਸੀ ਕਹੇ ਗੁਰ ਅਵਤਾਰ ਪੈਗ਼ੰਬਰ ਵੇਖਣਾ ਵਕਤ, ਨਵ ਦਸ ਜਣਾਈਆ। ਪਹੁੰਚਣਾ ਧਰਨੀ ਉਪਰ ਜਗਤ, ਧਵਲ ਨੂਰ ਰੁਸ਼ਨਾਈਆ। ਹੁਕਮ
❋
❋
ਸੁਣਨਾ ਏਕਾ ਫ਼ਕਤ, ਫ਼ਿਕਰੇ ਪਿਛਲੇ ਦੇਣੇ ਭੁਲਾਈਆ। ਤੁਹਾਡੀ ਸਭ ਦੀ ਪੂਰੀ ਕਰਨੀ ਸ਼ਰਤ, ਸ਼ਰਅ ਜ਼ੰਜੀਰ ਦੇਣੀ ਕਟਾਈਆ। ਜੋ ਵਾਲੀ ਉਪਰ ਅਰਸ਼, ਸੋ ਫ਼ਰਸ਼ ਹੋਏ ਸਹਾਈਆ। ਭਵਿਖਤਾਂ ਲਿਖਤਾਂ ਦਾ ਲਾਹੁਣਾ ਕਰਜ਼, ਮਕਰੂਜ਼ ਲਹਿਣਾ ਦੇਣਾ ਦਏ ਚੁਕਾਈਆ। ਨਾਮ ਕਲਮੇ ਦੀ ਬਦਲ ਦੇਣੀ ਤਰਜ਼, ਇਕੋ ਢੋਲਾ ਦੇਣਾ ਸਮਝਾਈਆ। ਆਤਮਾ ਪਰਮਾਤਮ ਸਾਂਝੀ ਗ਼ਰਜ਼, ਦੂਜਾ ਇਸ਼ਟ ਨਾ ਕੋਇ ਰਖਾਈਆ। ਬ੍ਰਹਮ ਪਾਰਬ੍ਰਹਮ ਵੰਡੇ ਦਰਦ, ਈਸ਼ ਜੀਵ ਵੱਜੇ ਵਧਾਈਆ। ਮਜ਼੍ਹਬ ਛੁਰੀ ਰਹੇ ਨਾ ਕਰਦ, ਕਸਾਈ ਕਜ਼ਾ ਨਾ ਰੂਪ ਜਣਾਈਆ। ਇਕੋ ਵਾਰ ਮੰਨ ਕੇ ਅਰਜ਼, ਆਰਜ਼ੂ ਸਭ ਦੀ ਵੇਖ ਵਖਾਈਆ। ਆਦਿ ਅੰਤ ਦਾ ਜੁਗਾ ਜੁਗੰਤ ਦਾ ਪਾਰਬ੍ਰਹਮ ਪਤਿਪਰਮੇਸ਼ਵਰ ਇਕੋ ਸੂਰਬੀਰ ਮਰਦਾਨਾ ਮਰਦ, ਦੂਜਾ ਨਜ਼ਰ ਕੋਇ ਨਾ ਆਈਆ। ਜਿਸ ਨੇ ਗੋਬਿੰਦ ਹੱਥ ਫੜਾਈ ਖੜਗ, ਉਹ ਨਾਮ ਖੰਡਾ ਰਿਹਾ ਚਮਕਾਈਆ। ਸਭ ਦੀ ਪੂਰੀ ਕਰਨੀ ਪਿਛਲੀ ਲਿਖਤ ਪੜ੍ਹਤ, ਲੇਖਾ ਅਵਰ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਮਿਹਰ ਨਜ਼ਰ ਇਕ ਉਠਾਈਆ। ਗੁਰ ਅਵਤਾਰ ਪੈਗ਼ੰਬਰ ਇਕੋ ਵਾਰ ਮਾਰੋ ਛਾਲ, ਸ਼ਾਲਾ ਮਿਲੇ ਵਡਿਆਈਆ। ਤੁਸੀਂ ਚਾਰ ਜੁਗ ਦੇ ਪ੍ਰਭੂ ਦੇ ਲਾਲ, ਬਾਲੇ ਨੱਢੇ ਸੋਭਾ ਪਾਈਆ। ਮੇਰੇ ਨਾਮ ਦੇ ਜਗਤ ਦਲਾਲ, ਅੱਖਰਾਂ ਵਾਲੀ ਕਰ ਕੇ ਆਏ ਪੜ੍ਹਾਈਆ। ਕਾਇਆ ਮੰਦਰ ਦੱਸ ਕੇ ਆਏ ਧਰਮਸਾਲ, ਸਾਢੇ ਤਿੰਨ ਹੱਥ ਵੱਜੀ ਵਧਾਈਆ। ਝਗੜਾ ਪਾ ਕੇ ਆਏ ਕਾਲ ਮਹਾਕਾਲ, ਨੌਂ ਦਸ ਵਿਚ ਸਮਝਾਈਆ। ਸਦੀ ਚੌਧਵੀਂ ਕਰੇ ਨਾ ਕੋਇ ਸੰਭਾਲ, ਵੇਖੋ ਦੀਨ ਮਜ਼੍ਹਬ ਕਰੇ ਲੜਾਈਆ। ਫੱਲ ਰਿਹਾ ਨਾ ਕਿਸੇ ਡਾਲ, ਹਿੰਦੂ ਮੁਸਲਿਮ ਸਿਖ ਈਸਾਈ ਰਹੇ ਕੁਰਲਾਈਆ। ਤ੍ਰੈਗੁਣ ਮਾਇਆ ਤੋੜੇ ਨਾ ਕੋਈ ਜੰਜਾਲ, ਅੱਲਾ ਵਾਹਿਗੁਰੂ ਰਾਮ ਹਰੀ ਓਮ ਤਤ ਸਤਿ ਹੋਵੇ ਨਾ ਕੋਇ ਸਹਾਈਆ। ਜਿਹੜੀ ਘਾਲਣਾ ਆਏ ਘਾਲ, ਅੰਤ ਲੇਖੇ ਨਾ ਕੋਇ ਲਗਾਈਆ। ਫੱਲ ਦਿਸੇ ਨਾ ਦੀਨ ਮਜ਼੍ਹਬ ਦੇ ਡਾਲ, ਸਿੰਮਲ ਰੁੱਖ ਜਗਤ ਲੋਕਾਈਆ। ਅਨਹਦ ਨਾਦੀ ਧੁਨ ਵੱਜੇ ਨਾ ਕੋਇ ਤਾਲ, ਅਗੰਮੀ ਰਾਗ ਨਾ ਕੋਇ ਸੁਣਾਈਆ। ਪਹਿਲੋਂ ਆਪਣੇ ਆਪਣੇ ਸਿਖ ਮੁਰੀਦ ਲੈਣੇ ਭਾਲ, ਮੰਦਰ ਮਸਜਿਦ ਸ਼ਿਵਦਵਾਲੇ ਮੱਠ ਗੁਰੂਦਵਾਰ ਖੋਜ ਖੁਜਾਈਆ। ਫੇਰ ਸਭ ਦਾ ਦੱਸਣਾ ਹਾਲ, ਪਰਦਾ ਰਹੇ ਨਾ ਰਾਈਆ। ਸਭ ਦੀ ਇਕੋ ਬੇਨੰਤੀ ਇਕੋ ਹੋਵੇ ਸਵਾਲ, ਦੂਜੀ ਆਵਾਜ਼ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਗੁਰ ਅਵਤਾਰ ਪੈਗ਼ੰਬਰੋ ਉਠ ਕੇ ਹੋਣਾ ਸਵਾਧਾਨ, ਸਾਧਨਾ ਅਵਰ ਨਾ ਕੋਇ ਜਣਾਈਆ। ਆਪਣਿਆਂ ਆਪਣਿਆਂ ਅੱਖਰਾਂ ਦਾ ਵੇਖੋ ਗਿਆਨ, ਜੋ ਕਾਗ਼ਜ਼ਾਂ ਉਤੇ ਆਏ ਲਿਖਾਈਆ। ਜਿਸ ਨੂੰ ਰਸਨਾ ਨਾਲ ਜੇਹਵਾ ਨਾਲ ਬੱਤੀ ਦੰਦਾਂ ਸਾਰੇ ਗਾਣ, ਪੜ੍ਹ ਪੜ੍ਹ ਸਰਵਣਾਂ ਰਹੇ ਸੁਣਾਈਆ। ਨਿਗਹ ਮਾਰੋ ਸਚਖੰਡ ਦਵਾਰੇ ਕੋਈ ਨਾ ਮਿਲਿਆ ਆਣ, ਦਰਗਹ ਸਾਚੀ ਜੋਤ ਨਾ ਕੋਇ ਰੁਸ਼ਨਾਈਆ। ਮੈਂ ਕਲਜੁਗ ਅੰਤ ਹੋਇਆ ਹੈਰਾਨ, ਹੈਰਾਨੀ ਵਿਚ ਸਮਝਾਈਆ। ਕਿਧਰ ਸਿਖਿਆ ਗਈ ਵੇਦ ਪੁਰਾਨ, ਅੰਜੀਲ ਕੁਰਾਨ ਕੀ ਚਤੁਰਾਈਆ। ਬਾਣੀ ਅਣਿਆਲਾ ਮਾਰੇ ਕੋਈ ਨਾ ਬਾਣ, ਬੰਨਾ ਹੱਦ ਨਾ ਕੋਇ ਤੁੜਾਈਆ। ਇਕ ਗੋਬਿੰਦ ਦੇ ਕੇ ਗਿਆ ਫ਼ਰਮਾਨ, ਸੰਦੇਸ਼ਾ ਸ਼ਹਿਨਸ਼ਾਹੀਆ। ਜਿਸ ਵੇਲੇ ਮਾਛੂਵਾੜੇ ਦੀ ਸੇਜੇ ਸੁੱਤਾ ਨੌਜਵਾਨ, ਸੱਥਰ ਯਾਰੜਾ ਇਕ ਹੰਢਾਈਆ। ਚਿੱਲਾ ਖਿੱਚ ਕੇ ਤੀਰ ਕਮਾਨ, ਤਰਕਸ਼ ਆਪਣਾ ਲਿਆ ਹਿਲਾਈਆ। ਹੱਸ ਕੇ ਕਿਹਾ ਦੱਸ ਮੇਰੇ ਮਿਹਰਵਾਨ, ਮਹਿਬੂਬ ਬੇਪਰਵਾਹੀਆ। ਕਲਜੁਗ
❋
❋
ਅੰਤ ਕਿਸ ਬਿਧ ਖੇਲ ਕਰੇਂ ਜਹਾਨ, ਜਹਾਲਤ ਕੂੜੀ ਦਏਂ ਕਢਾਈਆ। ਅਸੀਂ ਗੁਰੂ ਅਵਤਾਰ ਪੈਗ਼ੰਬਰ ਤੇਰੀ ਮਜ਼੍ਹਬਾਂ ਵਾਲੀ ਚਲਾਉਂਦੇ ਰਹੇ ਦੁਕਾਨ, ਪਰਚੂਨ ਤੇਰਾ ਨਾਮ ਹੱਟ ਵਿਕਾਈਆ। ਮੈਂ ਨਿਉਂ ਕੇ ਕਰਾਂ ਪਰਨਾਮ, ਬਿਨ ਚਰਨਾ ਸੀਸ ਝੁਕਾਈਆ। ਤੂੰ ਘਨਈਆ ਕਾਹਨਾਂ ਦਾ ਕਾਹਨ, ਜਿਸ ਨੂੰ ਸੀਤਾ ਰਾਮ ਰਾਮ ਕਹਿ ਕੇ ਸੀਸ ਝੁਕਾਈਆ। ਜੋ ਨਿਰਗੁਣ ਸਰਗੁਣ ਖੇਲੇ ਖੇਲ ਮਹਾਨ ਮਹਿੰਮਾ ਅਗੰਮ ਅਥਾਹੀਆ। ਸਾਨੂੰ ਦੇ ਕੇ ਥੋੜਾ ਥੋੜਾ ਦਾਨ, ਗੁਰ ਅਵਤਾਰ ਪੈਗ਼ੰਬਰਾਂ ਮਾਤਲੋਕ ਦਿਤਾ ਪਰਚਾਈਆ। ਅਸੀਂ ਖ਼ੁਸ਼ੀਆਂ ਵਿਚ ਲੱਗੇ ਗਾਣ, ਓਮ ਰਾਮ ਕ੍ਰਿਸ਼ਨ ਅੱਲਾ ਸਤਿਨਾਮ ਵਾਹਿਗੁਰੂ ਕਹਿ ਕੇ ਤੇਰੀ ਸਿਫ਼ਤ ਸਾਲਾਹੀਆ। ਤੇਰੀ ਸੱਚੀ ਇਕ ਦੱਸੀ ਨਾ ਕਿਸੇ ਪਹਿਚਾਣ, ਤੇਰਾ ਨੂਰ ਇਕ ਨਾ ਕੋਇ ਰੁਸ਼ਨਾਈਆ। ਸਾਡੇ ਪਿਛੇ ਜੀਵ ਤੇਰਾ ਵੱਖਰਾ ਵੱਖਰਾ ਨਾਮ ਗਾਣ, ਤੇਰੇ ਨਾਮ ਦੀ ਪਈ ਲੜਾਈਆ। ਆਹ ਲੈ ਮੇਰਾ ਚਿੱਲਾ ਆਹ ਲੈ ਮੇਰਾ ਕਮਾਨ, ਭੱਥਾ ਫੜ ਕੇ ਦਿਤਾ ਸੁਟਾਈਆ। ਜੇ ਮੈਂ ਗੋਬਿੰਦ ਤੂੰ ਭਗਵਾਨ, ਕਿਉਂ ਨਾ ਮਿਹਰਵਾਨ ਦਾ ਰੂਪ ਵਟਾਈਆ। ਮੇਰੇ ਵਾਸਤੇ ਨਾ ਕੋਈ ਹਿੰਦੂ ਨਾ ਮੁਸਲਮਾਨ, ਸਿੱਖ ਤੇਰੀ ਸਾਬਤ ਸੂਰਤ ਦਿਤੀ ਸਮਝਾਈਆ। ਇਕ ਤੇਰੀ ਮੰਨਾ ਆਣ, ਦੂਸਰ ਸੀਸ ਨਾ ਕਿਸੇ ਝੁਕਾਈਆ। ਇਕ ਤੇਰਾ ਪ੍ਰੇਮ ਮੇਰਾ ਪੀਣ ਖਾਣ, ਦੂਜੀ ਆਸ ਨਾ ਕੋਇ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਦ ਦੇਵੇ ਮਾਣ ਵਡਿਆਈਆ। ਪੁਰਖ ਅਕਾਲ ਤਾੜੀ ਮਾਰ ਕੇ ਹੱਸਾ, ਖ਼ੁਸ਼ੀਆਂ ਨਾਲ ਜਣਾਈਆ। ਗੋਬਿੰਦ ਸ਼ਬਦ ਗੁਰੂ ਆਦਿ ਅੰਤ ਦਾ ਮੇਰਾ ਬੱਚਾ, ਜੋ ਤੇਰੇ ਵਿਚ ਸਮਾਈਆ। ਤੇਰੀ ਕਾਇਆ ਦਾ ਭਾਂਡਾ ਕੱਚਾ, ਅੰਤ ਰਹਿਣ ਜਗ ਨਾ ਪਾਈਆ। ਤੈਨੂੰ ਖੇਲ ਵਖਾਵਾਂ ਬਿਨਾ ਅੱਖਾਂ, ਇਕ ਨੂਰ ਕਰ ਰੁਸ਼ਨਾਈਆ। ਤੇਰਾ ਰੂਪ ਧਰਾਵਾਂ ਸੱਚਾ, ਸਚ ਵਿਚ ਵਡਿਆਈਆ। ਸੁਣਨਾ ਮੇਰਾ ਪਤਾ, ਪੱਤਨਾਂ ਦੇ ਮਾਲਕ ਦਿਆਂ ਜਣਾਈਆ। ਜਿਸ ਵੇਲੇ ਸਤਿ ਧਰਮ ਰਿਹਾ ਨਾ ਰਤਾ, ਚਾਰੋਂ ਕੁੰਟ ਅੰਧੇਰਾ ਛਾਈਆ। ਮਾਣ ਰਹਿਣਾ ਨਹੀਂ ਗੁਰੂ ਦਸਾਂ, ਦਸ ਦਸਮੇਸ ਰਿਹਾ ਦ੍ਰਿੜਾਈਆ। ਉਸ ਦੀ ਧਾਰ ਓਸੇ ਵਿਚ ਵਸਾਂ, ਵਾਸਤਾ ਇਕੋ ਨਾਲ ਰਖਾਈਆ। ਬਿਨਾ ਲੱਤਾਂ ਬਾਹਵਾਂ ਤੋਂ ਨੱਸਾਂ, ਚਾਰ ਕੁੰਟ ਭੱਜਾਂ ਵਾਹੋ ਦਾਹੀਆ। ਪਿਛਲੀ ਡੋਰੀ ਸਭ ਦੀ ਕਟਾਂ, ਕਟਾਖ਼ਸ਼ ਆਪਣਾ ਨਾਮ ਲਗਾਈਆ। ਚਾਰ ਜੁਗ ਦਾ ਖ਼ਤਮ ਕਰ ਕੇ ਪਟਾ, ਪਟਨੇ ਵਾਲਾ ਇਕੋ ਤੇਰਾ ਹੁਕਮ ਸੁਣਾਈਆ। ਕਲਜੁਗ ਕੂੜੀ ਕਿਰਿਆ ਮੇਟ ਕੇ ਘੱਟਾ, ਸਤਿਜੁਗ ਸਾਚਾ ਰਾਹ ਵਖਾਈਆ। ਝਗੜਾ ਮੁਕਾ ਕੇ ਤਤ ਅੱਠਾ, ਆਤਮ ਬ੍ਰਹਮ ਦਿਆਂ ਦ੍ਰਿੜਾਈਆ। ਦੀਨ ਦੁਨੀ ਨੂੰ ਕਢ ਕੇ ਵਿਚੋਂ ਮਨਮਤਾ, ਧਰਮ ਦਵਾਰਾ ਇਕ ਸਮਝਾਈਆ। ਕੋਟਾਂ ਵਿਚੋਂ ਤੇਰਾ ਭਗਤ ਲੱਭਾਂ ਜੋ ਤੇਰੇ ਵਿਚ ਹੋਵੇ ਰੱਤਾ, ਰਤਨ ਅਮੋਲਕ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਸੀਸ ਨਿਵਾਈਆ। ਸਚਖੰਡ ਨਿਵਾਸੀ ਕਹੇ ਗੁਰ ਅਵਤਾਰ ਪੈਗ਼ੰਬਰ ਚਾਰੋਂ ਕੁੰਟ ਲਾਉਣਾ ਚੱਕਰ, ਚਕਰਵਰਤੀ ਵੇਖਣੇ ਥਾਉਂ ਥਾਈਂਆ। ਆਪਣੇ ਨਾਮ ਬਾਣੀ ਦਾ ਵੇਖਣਾ ਅੱਖਰ, ਕਲਮੇ ਖੋਜ ਖੁਜਾਈਆ। ਕੀ ਮੁੱਲਾ ਸ਼ੇਖ਼ ਪੰਡਤਾਂ ਦਾ ਹੋਇਆ ਹਸ਼ਰ, ਵਿਦਵਾਨਾਂ ਕੀ ਚਤੁਰਾਈਆ। ਕੀ ਲੇਖ ਲਿਖਦੇ ਵਿਚ ਨਸਰ, ਸਹਿਜ ਦੇਣਾ ਸਮਝਾਈਆ। ਸਦੀ ਚੌਧਵੀਂ ਦੀ ਪੈਗ਼ੰਬਰੋ ਵੇਖਣੀ ਰਚਨ, ਪੜਦਾ ਨਕਾਥ ਲੈਣਾ ਉਠਾਈਆ। ਉਹ ਗੋਬਿੰਦ ਇਕ ਪੁਰਖ ਅਕਾਲ ਦਾ ਮੰਨਣਾ ਬਚਨ, ਜੋ ਬੱਚੇ ਨੀਹਾਂ ਹੇਠ ਦਬਾਈਆ। ਫੇਰ ਵੇਖਣਾ ਸਚਖੰਡ ਦਵਾਰ ਮੇਰਾ ਵਤਨ, ਜਿਥੇ ਵਸੇ ਧੁਰਦਰਗਾਹੀਆ। ਸਭ ਦਾ ਇਕੋ
❋
❋
ਦਵਾਰਾ ਤੇ ਇਕੋ ਪੱਤਣ, ਦੀਨ ਮਜ਼੍ਹਬ ਦੀ ਵੰਡ ਨਾ ਕੋਇ ਵੰਡਾਈਆ। ਅੱਗੇ ਚਲਣਾ ਨਹੀਂ ਕਿਸੇ ਦਾ ਯਤਨ, ਯਥਾਰਥ ਦਿਆਂ ਦ੍ਰਿੜਾਈਆ। ਕਲਜੁਗ ਅੰਤਮ ਨਿਰਗੁਣ ਜੋਤ ਅੱਗੇ ਸਭ ਨੂੰ ਆਵਾਂ ਰੱਖਣ, ਰੱਖਿਆ ਕਰਾਂ ਥਾਉਂ ਥਾਈਂਆ। ਪਿਛਲੀ ਡੋਰੀ ਆਵਾਂ ਕੱਟਣ, ਕਟਾਖ਼ਸ਼ ਆਪਣਾ ਨਾਮ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਕਰਤਾ ਵਡ ਵਡਿਆਈਆ। ਗੁਰ ਅਵਤਾਰ ਪੈਗ਼ੰਬਰ ਇਕ ਦੂਜੇ ਨੂੰ ਮਾਰਨ ਹਲੂਣਾ, ਜੋਤੀ ਧਾਰ ਰਹੇ ਜਗਾਈਆ। ਰਸਨਾ ਨਾਲ ਕਿਸੇ ਨਹੀਂ ਕੂਣਾ, ਜਿਹਵਾ ਜਗਤ ਨਾ ਕੋਇ ਹਿਲਾਈਆ। ਨਾਮ ਕਲਮੇ ਦਾ ਕਰਨਾ ਨਹੀਂ ਕੋਈ ਟੂਣਾ, ਜਾਦੂ ਮਜ਼੍ਹਬ ਨਾ ਕੋਇ ਵਖਾਈਆ। ਅੱਖਰਾਂ ਵਾਲਾ ਵੱਖ ਵੱਖ ਲਿਖਣਾ ਨਹੀਂ ਮਜ਼ਮੂਨਾ, ਧੁਰ ਦਾ ਨਾਮ ਵੰਡ ਵੰਡਾਈਆ। ਫੇਰ ਕਲਜੁਗ ਵੇਖਣਾ ਕਵਣ ਜੀਵ ਨਾਮ ਵਿਹੂਣਾ, ਹਰ ਇਕ ਦੇ ਅੰਦਰ ਵੜ ਕੇ ਕਾਇਆ ਮੰਦਰ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਹੁਕਮ ਇਕ ਜਣਾਈਆ। ਗੁਰ ਅਵਤਾਰ ਪੈਗ਼ੰਬਰ ਸ਼ਬਦੀ ਧਾਰ ਮਾਰਨ ਹੁਜਾਂ, ਹਲੂਣੇ ਰਹੇ ਲਗਾਈਆ। ਵੇਖੋ ਪ੍ਰਭ ਦਾ ਖੇਲ ਗੁੱਝਾ, ਚਾਰ ਜੁਗ ਦੇ ਸ਼ਾਸਤਰ ਨਾ ਸਕੇ ਸਮਝਾਈਆ। ਜਿਸ ਦੇ ਵਿਚ ਭੇਵ ਨਹੀਂ ਕੋਇ ਦੂਜਾ, ਏਕਾ ਏਕੰਕਾਰ ਨਜ਼ਰੀ ਆਈਆ। ਸਭ ਦਾ ਮਾਲਕ ਤੇ ਸਭ ਦਾ ਏਹੋ ਮੁੱਦਾ, ਮੁੱਦਤ ਦੇ ਵਿਛੜੇ ਲਏ ਮਿਲਾਈਆ। ਜਿਸ ਨੇ ਮਾਣ ਦਵਾਇਆ ਜੋ ਮਨੁਸ਼ ਜ਼ਾਤੀ ਵਿਚ ਸਭ ਤੋਂ ਬੁੱਢਾ, ਜਨ ਭਗਤਾਂ ਹੋਵੇ ਸਹਾਈਆ। ਖੇਲੇ ਖੇਲ ਉਪਰ ਬਸੁਧਾ, ਧਰਨੀ ਧਰਤ ਧਵਲ ਧੌਲ ਵੇਖ ਵਖਾਈਆ। ਏਕਾ ਆਪਣਾ ਨਾਮ ਕਰਾਏ ਉਘਾ, ਉਗਣ ਆਥਣ ਸਾਰੇ ਸੀਸ ਨਿਵਾਈਆ। ਏਕਾ ਪ੍ਰਭੂ ਦਾ ਦਵਾਰਾ ਹੋਵੇ ਝੁੱਗਾ, ਚਾਰ ਵਰਨ ਇਕ ਸ਼ਨਵਾਈਆ। ਏਕਾ ਪੌੜਾ ਹੋਵੇ ਉਚਾ, ਹਿੰਦੂ ਮੁਸਲਿਮ ਸਿੱਖ ਈਸਾਈ ਇਕੋ ਮੰਜ਼ਲ ਦਏ ਟਿਕਾਈਆ। ਏਕਾ ਆਤਮ ਹੋਵੇ ਸੁੱਚਾ, ਮਨ ਕਲਪਣਾ ਵਿਚੋਂ ਬਾਹਰ ਕਢਾਈਆ। ਜਿਸ ਤਰ੍ਹਾ ਪੁਰਖ ਅਕਾਲ ਨੇ ਗੋਬਿੰਦ ਨੂੰ ਕਿਹਾ ਆ ਮੇਰਿਆ ਪੁੱਤਾ, ਉਸ ਨੂੰ ਆਪਣੀ ਗੋਦ ਉਠਾਈਆ। ਗੋਬਿੰਦ ਗੁਰਸਿਖਾਂ ਨੂੰ ਕਿਹਾ ਓ ਬੱਚਿਓ ਤੁਹਾਨੂੰ ਛਾਤੀ ਨਾਲ ਘੁੱਟਾਂ, ਆਪਣੇ ਬੱਚੇ ਨੀਹਾਂ ਹੇਠ ਦਬਾਈਆ। ਫੇਰ ਸ਼ਬਦੀ ਧਾਰ ਹੋ ਕੇ ਉਠਾਂ, ਪੁਰਖ ਅਕਾਲ ਨਾਲ ਰਲਾਈਆ। ਕਲਜੁਗ ਕੂੜੀ ਕਿਰਿਆ ਜੜ੍ਹ ਪੁੱਟਾਂ, ਪਟਨੇ ਵਾਲਾ ਆਪਣੀ ਦਏ ਗਵਾਹੀਆ। ਸੂਰਬੀਰ ਮਰਦਾਨ ਹੋ ਕੇ ਫੁੱਟਾਂ, ਫੁੱਟ ਦੀਨ ਦੁਨੀ ਵਿਚੋਂ ਬਾਹਰ ਕਢਾਈਆ। ਜੋਤੀ ਧਾਰ ਨਾਲੋਂ ਕਦੇ ਨਾ ਟੁੱਟਾਂ, ਟੁੱਟਿਆਂ ਲਵਾਂ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਗੁਰ ਅਵਤਾਰ ਪੈਗ਼ੰਬਰ ਸਚਖੰਡ ਦਵਾਰੇ ਹੋਵਣ ਤਿਆਰ, ਛੱਬੀ ਪੋਹ ਥਿਤ ਵੇਖ ਵਖਾਈਆ। ਸਾਰੇ ਕੌਲ ਕਰੋ ਇਕਰਾਰ, ਵਾਹਦੇ ਵਿਚ ਵਡਿਆਈਆ। ਦੀਨ ਮਜ਼੍ਹਬ ਦਾ ਛਡੀਏ ਤਕਰਾਰ, ਝਗੜਾ ਤਨ ਰਹੇ ਨਾ ਰਾਈਆ। ਮਜ਼੍ਹਬਾਂ ਦੀ ਖਾਏ ਕੋਇ ਨਾ ਖਾਰ, ਖ਼ਾਲਸ ਰੂਪ ਲੈਣਾ ਪਰਗਟਾਈਆ। ਹੁਕਮ ਤੋਂ ਹੋਏ ਕੋਈ ਨਾ ਬਾਹਰ, ਨਮਸਤੇ ਸਲਾਮਾਲੈਕਮ ਕਹਿ ਕੇ ਡੰਡਾਵਤ ਵਿਚ ਸੀਸ ਝੁਕਾਈਆ। ਇਕ ਪ੍ਰਭੂ ਨੂੰ ਕਰਨੀ ਨਿਮਸਕਾਰ, ਦੂਜਾ ਇਸ਼ਟ ਨਾ ਕੋਇ ਮਨਾਈਆ। ਸਾਰੇ ਹੋ ਕੇ ਖਬਰਦਾਰ, ਬਿਨ ਅੱਖਾਂ ਅੱਖ ਉਠਾਈਆ। ਜਿਧਰ ਵੇਖਣ ਉਧਰ ਹਾਹਾਕਾਰ, ਮੱਕੇ ਕਾਅਬੇ ਪਈ ਦੁਹਾਈਆ। ਸਾਚਾ ਮਿਲੇ ਨਾ ਕਿਸੇ ਮੀਤ ਮੁਰਾਰ, ਸੱਜਣ ਸੰਗ ਨਾ ਕੋਇ ਨਿਭਾਈਆ। ਇਕ ਦੂਜੇ ਵੱਲ ਤੱਕਣ ਕਰਨ ਇਸ਼ਾਰ, ਸੈਨਤ ਸ਼ਬਦ ਲਗਾਈਆ। ਬਹੁੜੀ ਕਿਉਂ ਸਾਡੇ ਨਾਮ ਕਲਮੇ ਹੁੰਦਿਆਂ ਸਾਢੇ ਤਿੰਨ ਹੱਥ
❋
❋
ਸਭ ਦੀ ਹੋਈ ਉਜਾੜ, ਪੱਤ ਟਹਿਣੀ ਫਲ ਫੁੱਲ ਹਰਿ ਕਾ ਨਾਮ ਨਜ਼ਰ ਕੋਇ ਨਾ ਆਈਆ। ਤ੍ਰੈਗੁਣ ਮਾਇਆ ਅਗਨੀ ਸਭ ਨੂੰ ਰਹੀ ਸਾੜ, ਤ੍ਰਿਸਨਾ ਤ੍ਰਿਖਾ ਨਾ ਕੋਇ ਗਵਾਈਆ। ਜਿਧਰ ਵੇਖੀਏ ਕਾਮ ਕਰੋਧ ਲੋਭ ਮੋਹ ਹੰਕਾਰ ਲੱਗਾ ਅਖਾੜ, ਸਾਧ ਸੰਤ ਬਚਿਆ ਨਜ਼ਰ ਕੋਇ ਨਾ ਆਈਆ। ਕਲਜੁਗ ਸਭ ਨੂੰ ਪੀੜੀ ਜਾਂਦਾ ਆਪਣੀ ਦਾੜ੍ਹ, ਬਚਿਆ ਰਹਿਣ ਕੋਇ ਨਾ ਪਾਈਆ। ਗੁਰ ਅਵਤਾਰ ਪੈਗ਼ੰਬਰਾਂ ਕਿਹਾ ਓ ਗੋਬਿੰਦ, ਜਿਸ ਨੇ ਮਾਝੇ ਵਾਲਿਆਂ ਦਾ ਲੇਖਾ ਬੇਦਾਵੇ ਵਾਲਾ ਦਿਤਾ ਪਾੜ, ਏਸੇ ਤਰਾ ਦੀਨ ਦੁਨੀ ਵਿਚੋਂ ਬਦੀ ਦੇ ਕਢਾਈਆ। ਤੇਰਾ ਪੁਰਖ ਅਕਾਲ ਤੇਰੇ ਨਾਲ, ਦੋਹਾਂ ਦਾ ਇਕੋ ਹੁਕਮ ਤੇ ਇਕ ਸਵਾਲ, ਦੂਜਾ ਖੇਲ ਨਾ ਕੋਇ ਵਖਾਈਆ। ਆਤਮ ਪਰਮਾਤਮ ਦਾ ਬਣ ਦਲਾਲ, ਸ਼ਬਦ ਗੁਰੂ ਹੋਏ ਸਹਾਈਆ। ਅੱਖਰਾਂ ਵਾਲੀ ਘਾਲਣੀ ਨਾ ਪਏ ਕੋਇ ਘਾਲ, ਮਾਲਾ ਮਣਕੇ ਨਾ ਕੋਇ ਚਤਰਾਈਆ। ਮਿਹਰ ਨਿਗਹ ਨਾਲ ਤੋੜ ਕੇ ਜਗਤ ਜੰਜਾਲ, ਸ਼ਰਅ ਸ਼ਰੀਅਤ ਦੇ ਗਵਾਈਆ। ਜਿਸ ਤਰਾ ਆਪ ਕਿਹਾ ਆ ਕੇ ਵੇਖ ਮੁਰੀਦਾਂ ਹਾਲ, ਮੁਰਸ਼ਦ ਧੁਰਦਰਗਾਹੀਆ। ਯਾਰੜੇ ਦਾ ਸੱਥਰ ਹੰਢਾਇਆ ਸੁੱਤਾ ਖ਼ੁਸ਼ੀਆਂ ਨਾਲ, ਆਪਣਾ ਆਸਣ ਲਾਈਆ। ਓਸੇ ਤਰਾ ਵੇਖ ਤੇਰੇ ਬੱਚੇ ਸਾਰੇ ਕੰਗਾਲ, ਤੇਰਾ ਰਾਹ ਤਕਾਈਆ। ਚਾਰ ਕੁੰਟ ਉੱਤਰ ਪੂਰਬ ਪੱਛਮ ਦੱਖਣ ਕਰਦੇ ਫਿਰਦੇ ਭਾਲ, ਬਹੁੜੀ ਕਿਤੋਂ ਨਾ ਮਿਲੇ ਗੋਬਿੰਦ ਮਾਹੀਆ। ਜਿਨ੍ਹਾਂ ਤੇ ਕਿਰਪਾ ਕਰੇਂ ਉਨ੍ਹਾਂ ਨੂੰ ਸੁਤਿਆਂ ਲਏਂ ਉਠਾਲ, ਆਲਸ ਨਿੰਦਰਾ ਵਿਚੋਂ ਬਾਹਰ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਮਿਹਰਵਾਨ ਮਹਿਬੂਬ ਮੁਹੱਬਤ ਵਿਚ ਸਮਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਵੇਖੋ ਆਉਂਦਾ ਜਾਂਦਾ ਵੇਲਾ, ਵਕਤ ਦਏ ਵਡਿਆਈਆ। ਗੋਬਿੰਦ ਦਾ ਬਚਨ ਪੂਰਾ ਹੋਣਾ ਇਕੋ ਰੂਪ ਹੋਵੇ ਗੁਰੂ ਚੇਲਾ, ਚੇਲਾ ਗੁਰੂ ਵਿਚ ਸਮਾਈਆ। ਸਤਿਗੁਰੂ ਸਾਰੀ ਦੁਨੀਆ ਨਾਲੋਂ ਵਿਹਲਾ, ਗੁਰਮੁਖਾਂ ਨਾਲ ਨਾਤਾ ਸਦਾ ਰਖਾਈਆ। ਕਿਉਂ ਉਹ ਰਹਿੰਦਾ ਸਾਢੇ ਤਿੰਨ ਹੱਥ ਦੇ ਜੰਗਲ ਬੇਲਾ, ਨੌਂ ਦਵਾਰਿਆਂ ਵਿਚ ਅੰਦਰ ਵੜ ਕੇ ਕਰੇ ਸਫ਼ਾਈਆ। ਗੋਬਿੰਦ ਦਾ ਸਿੱਖ ਪਿਆਰ ਦੇ ਇਮਤਹਾਨ ਵਿਚ ਕਦੇ ਨਾ ਹੋਵੇ ਫ਼ੇਲਾ, ਹਿੰਦਸਾ ਇਕੋ ਨਜ਼ਰੀ ਆਈਆ। ਕਿਉਂ ਜਿਸ ਦਾ ਪੁਰਖ ਅਕਾਲ ਸੱਜਣ ਸੁਹੇਲਾ, ਮਿੱਤਰ ਨੂਰ ਇਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਆਪਣੀ ਕਾਰ ਕਮਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਆਪਣਾ ਆਪ ਲਈਏ ਸੰਭਲ, ਸੰਬਲ ਵੇਖਣਾ ਧੁਰਦਰਗਾਹੀਆ। ਓਢਣ ਨਾਲ ਲੈਣਾ ਨਹੀਂ ਕੋਈ ਕੰਬਲ, ਤਕੀਆ ਲੇਫ ਨਾ ਕੋਇ ਰਖਾਈਆ। ਜਿਸ ਨੂੰ ਕਹਿੰਦੇ ਨੂਰ ਇਲਾਹੀ ਅੱਵਲ, ਆਲਮੀਨ ਅਗੰਮ ਅਥਾਹੀਆ। ਓਸ ਦਾ ਨਜ਼ਾਰਾ ਤਕਣਾ ਉਪਰ ਧਵਲ, ਜੋ ਧੁਰ ਦਾ ਮਾਲਕ ਜੋਤੀ ਜਾਤਾ ਡਗਮਗਾਈਆ। ਜਿਸ ਦੀ ਧਾਰ ਅੰਮ੍ਰਿਤ ਪਵਲ, ਨਿਝਰ ਰਸ ਚਖਾਈਆ। ਜਿਸ ਨੇ ਮਾਣ ਵਡਿਆਈ ਦਿਤੀ ਦੁਸ਼ਟ ਦਮਨ, ਦਾਮਨ ਆਪਣਾ ਇਕ ਵਖਾਈਆ। ਹੁਣ ਸਭ ਨੇ ਵੇਖਣਾ ਓਸ ਦਾ ਚਮਨ, ਬਗ਼ੀਚਾ ਫੁੱਲ ਫੁਲਵਾੜੀ ਗੁਰਮੁਖ ਸੋਹਣੇ ਨਜ਼ਰੀ ਆਈਆ। ਉਸ ਦਾ ਭੇਵ ਜਾਣੇ ਕਵਣ, ਬੁੱਧੀ ਨਾ ਕੋਇ ਚਤੁਰਾਈਆ। ਅੰਮ੍ਰਿਤ ਮੇਘ ਬਰਸੇ ਸਵਣ, ਸਾਵਲ ਸੁੰਦਰ ਕਾਹਨ ਕਾਹਨਾ ਇਕ ਵਡਿਆਈਆ। ਜਿਸ ਨੇ ਭਗਤਾਂ ਮੇਟਣਾ ਅਵਣ ਗਵਣ, ਚੁਰਾਸੀ ਪੰਧ ਮਿਟਾਈਆ। ਸਭ ਨੂੰ ਆਪਣੇ ਵਿਚ ਕਰਕੇ ਦਮਨ, ਦਮਾਂ ਦਾ ਲੇਖਾ ਆਪਣੇ ਵਿਚ ਟਿਕਾਈਆ। ਇਹ ਖੇਲ ਸਵਾਮੀ ਪਵਣ, ਆਦਿ ਜੁਗਾਦਿ ਰੀਤੀ ਚਲੀ ਆਈਆ। ਗੁਰਮੁਖਾਂ ਨੇ ਇਕ ਨਿੱਕੀ ਜੇਹੀ ਤਪਾਉਣੀ ਭੱਠੀ ਤੇ ਤੁਹਾਨੂੰ ਅੱਗੇ ਵਾਸਤੇ ਕਰਨਾ ਪਏ ਨਾ ਹਵਨ, ਅਹੂਤੀ ਧੁਰ ਦਾ ਨਾਮ ਤੁਹਾਡੀ ਕਾਇਆ ਮੰਦਰ
❋
❋
ਵਿਚ ਦੇਣੀ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਜਨ ਭਗਤੋ ਅਸੀਂ ਆਉਣ ਵਾਲੇ ਮਾਤਲੋਕ, ਲੋਕੋ ਲੋਕੋ ਲੋਕੋ ਦਈਏ ਸੁਣਾਈਆ। ਅਸੀਂ ਸੁਣਾਉਣ ਆਉਣਾ ਇਕ ਸਲੋਕ, ਸੋਹਲਾ ਢੋਲਾ ਧੁਰਦਰਗਾਹੀਆ। ਜਿਸ ਪ੍ਰਭੂ ਦੇ ਭਾਣੇ ਨੂੰ ਸਕੇ ਕੋਈ ਨਾ ਰੋਕ, ਗੁਰ ਅਵਤਾਰ ਪੈਗ਼ੰਬਰ ਸਾਰੇ ਸੀਸ ਨਿਵਾਈਆ। ਓਸ ਦੀ ਤੱਕਣ ਇਕੋ ਨਿਰਮਲ ਜੋਤ, ਜੋ ਆਦਿ ਤੋਂ ਅੰਤ ਤੇ ਜੁਗਾ ਜੁਗੰਤ ਆਪਣਾ ਨੂਰ ਨੂਰ ਵਿਚੋਂ ਪਰਗਟਾਈਆ। ਜਿਸ ਨੂੰ ਲੱਭਦੇ ਕੋਟੀ ਕੋਟ, ਅਨਗਿਣਤ ਬੈਠੇ ਧਿਆਨ ਲਗਾਈਆ। ਸੋਚਾਂ ਰਹੇ ਸੋਚ, ਸਮਝ ਵਿਚ ਨਾ ਕੋਇ ਚਤਰਾਈਆ। ਜੋ ਸਭ ਨੂੰ ਦੇਵੇ ਮੌਜ, ਮਜਲਸ ਆਪਣੇ ਨਾਲ ਰਖਾਈਆ। ਗੁਰਮੁਖੋ ਓਸ ਨੇ ਤੁਹਾਡੀ ਤੁਹਾਡੇ ਵਿਚੋਂ ਕਰਨੀ ਖੋਜ, ਖਵਾਜਾ ਖਿਜਰ ਭੱਜੇ ਵਾਹੋ ਵਾਹੀਆ। ਹੁਣ ਏਨਾ ਲੇਖਾ ਬਹੁਤ, ਅਗਲਾ ਅੱਗੇ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾਮ ਖ਼ੁਮਾਰੀ ਕਰੇ ਮਦਹੋਸ਼, ਮਧੁਰ ਧੁਨ ਅਗੰਮੀ ਰਾਗ ਸੁਣਾਈਆ।