੨੬ ਪੋਹ ਸ਼ਹਿਨਸ਼ਾਹੀ ਸੰਮਤ ੫ ਰਾਤ ਦੇ ਸਮੇਂ ਹਰਿ ਭਗਤ ਦਵਾਰ ਜੇਠੂਵਾਲ
ਜਨ ਭਗਤੋ ਸਚ ਵਧਾਈ, ਗੁਰ ਅਵਤਾਰ ਪੈਗ਼ੰਬਰ ਰਹੇ ਜਣਾਈਆ। ਜੁਗਾਂ ਪਿਛੋਂ ਸੁਹੰਜਣੀ ਰੁਤੀ ਆਈ, ਹਰਿ ਦਿਤੀ ਮਾਣ ਵਡਿਆਈਆ। ਚਾਰ ਵਰਨ ਬਣਾ ਕੇ ਭੈਣ ਭਾਈ, ਏਕਾ ਰੰਗ ਰੰਗਾਈਆ। ਪ੍ਰਭ ਬਣ ਕੇ ਧੁਰ ਦਾ ਮਾਹੀ, ਗੋਬਿੰਦ ਆਪਣੀ ਗੋਦ ਸੁਹਾਈਆ। ਪਿਛਲਾ ਲਹਿਣਾ ਰਿਹਾ ਮੁਕਾਈ, ਪੂਰਬ ਕਰਜ਼ ਰਹੇ ਨਾ ਰਾਈਆ। ਲੇਖਾ ਜਾਣੇ ਸ਼ਹਿਨਸ਼ਾਹੀ, ਸੰਮਤ ਪੰਜ ਦਏ ਗਵਾਹੀਆ। ਜਿਹੜਾ ਗੋਬਿੰਦ ਬੂਟਾ ਪੁੱਟਿਆ ਕਾਹੀ, ਉਹ ਕਲਮਾ ਰਿਹਾ ਬਦਲਾਈਆ। ਸਭ ਨੂੰ ਬਣਾ ਕੇ ਪਾਂਧੀ ਰਾਹੀ, ਭਗਤ ਦਵਾਰੇ ਜੋੜ ਜੁੜਾਈਆ। ਦੇਵਣਹਾਰ ਸਰਬ ਵਡਿਆਈ, ਵੱਡਾ ਨਿੱਕਾ ਰੰਗ ਰੰਗਾਈਆ। ਸਿਰ ਦੇਵੇ ਠੰਡੀਆਂ ਛਾਈਂ, ਕਲਜੁਗ ਅਗਨੀ ਤਤ ਬੁਝਾਈਆ। ਮਾਲਕ ਖ਼ਾਲਕ ਹੋ ਕੇ ਸਾਈਂ, ਸਾਹਿਬ ਸੁਲਤਾਨਾ ਵੇਸ ਵਟਾਈਆ। ਗੁਰ ਅਵਤਾਰ ਪੈਗ਼ੰਬਰ ਦਰਸ਼ਨ ਕਰਨਾ ਚਾਈਂ ਚਾਈਂ, ਚਾਉ ਘਨੇਰਾ ਇਕ ਦਰਸਾਈਆ। ਜੋ ਸਭ ਦਾ ਦਾਇਆ ਦਾਈ, ਦਾਅਵੇਦਾਰ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਮੇਲਾ ਲਏ ਮਿਲਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਅਸੀਂ ਆਏ ਨਾਲ ਉਤਸ਼ਾਹ, ਉਸਤਤ ਕਰ ਕੇ ਦਈਏ ਜਣਾਈਆ। ਜਿਸ ਨੂੰ ਕਹਿੰਦੇ ਰਹੇ ਪਾਤਸ਼ਾਹ, ਸੋ ਸ਼ਹਿਨਸ਼ਾਹ ਵੇਖ ਵਖਾਈਆ। ਦੀਨ ਦਿਆਲਾ ਦਇਆ ਰਿਹਾ ਕਮਾ, ਮਿਹਰ ਨਜ਼ਰ ਉਠਾਈਆ। ਜਨ ਭਗਤਾਂ ਬਖਸ਼ ਕੇ ਸਰਬ ਗੁਨਾਹ, ਪਿਛਲਾ ਲੇਖਾ ਰਿਹਾ ਚੁਕਾਈਆ। ਛੱਬੀ ਪੋਹ ਆਤਮ ਪਰਮਾਤਮ ਸਚ ਦਾ ਕਰ ਵਿਆਹ, ਨਿਕਾਹ ਨਿਰਗੁਣ ਧਾਰ ਪੜ੍ਹਾਈਆ। ਲੋਕ ਲੱਜਿਆ ਨਾ ਕੋਈ ਹਯਾ, ਹਯਾਤੀ ਸਭ ਦੀ ਦਏ ਬਦਲਾਈਆ। ਕਰਮ ਕਾਂਡ ਦਾ ਲੇਖਾ ਕਰ ਕੇ ਰਫ਼ਾ, ਰਫ਼ਾਕਤ ਨਿਰਗੁਣ ਧਾਰ ਜਣਾਈਆ। ਆਪਣਾ ਬਿਨ ਅੱਖਰਾਂ ਵਾਲਾ ਕਢ ਕੇ ਸਫ਼ਾ, ਸਫਾ ਮਲੇਛ ਦਏ ਮਿਟਾਈਆ। ਜਨ ਭਗਤਾਂ ਦੇ ਕੇ ਨਾਮ ਦਾ ਗੱਫ਼ਾ, ਗੁਫ਼ਾ ਭਵਰ ਦਾ ਡੇਰਾ ਢਾਹੀਆ। ਚਾਰ ਜੁਗ ਦਾ ਪਿਛਲਾ ਨਫ਼ਾ, ਮੁਨਾਫ਼ਾ
❋
❋
ਸਭ ਦੀ ਝੋਲੀ ਪਾਈਆ। ਜਿਸ ਉਤੇ ਦੀਨ ਮਜ਼੍ਹਬ ਦੀ ਲੱਗੇ ਕੋਇ ਨਾ ਦਫਾ, ਕਾਨੂੰਨ ਜਨੂੰਨ ਨਾ ਕੋਇ ਰਖਾਈਆ। ਲਾਲ ਕਾਲਾ ਕਰ ਕੇ ਮੱਥਾ, ਦੁਰਮਤ ਮੈਲ ਧਵਾਈਆ। ਧੁਰ ਦਾ ਨਾਤਾ ਕਰ ਕੇ ਪੱਕਾ, ਪੱਕੀ ਗੰਢ ਪਵਾਈਆ। ਪਰਵਰਦਿਗਾਰ ਬਣ ਕੇ ਹੱਕਾ, ਹਕੀਕਤ ਆਪਣੀ ਇਕ ਸਮਝਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਾਡਾ ਰਿਹਾ ਕੋਈ ਨਾ ਸ਼ੱਕਾ, ਸ਼ਿਕਵਾ ਦਿਤਾ ਗਵਾਈਆ। ਅਸੀਂ ਸਾਰੇ ਕਹਿੰਦੇ ਅੱਛਾ, ਅੱਛੀ ਪ੍ਰਭੂ ਤੇਰੀ ਵਡਿਆਈਆ। ਜਿਨ੍ਹਾਂ ਪਹਿਰੇਦਾਰਾਂ ਤੇੜ ਪਾਇਆ ਕੱਛਾ, ਪੰਜ ਚੱਕਰ ਦਵਾਲੇ ਦੇਣ ਲਗਾਈਆ। ਬਾਕੀ ਸਾਰੀ ਸੰਗਤ ਕਹੇ ਪ੍ਰਭੂ ਭਗਤ ਤੇਰਾ ਬੱਚਾ, ਮਾਲਕ ਪਾਰਬ੍ਰਹਮ ਅਖਵਾਈਆ। ਪੰਜਾਂ ਲਿਖਾਰੀਆਂ ਜਿਹੜਾ ਧਾਗਾ ਗਲ ਵਿਚ ਪਾਇਆ ਕੱਚਾ, ਫੜ ਕੇ ਦਿਉ ਵਖਾਈਆ। ਗੁਰਮੁਖੋ ਪ੍ਰੀਤੀ ਵਿਚ ਫ਼ਰਕ ਰਹੇ ਨਾ ਰੱਤਾ, ਰਤਨ ਅਮੋਲਕ ਰੂਪ ਬਦਲਾਈਆ। ਲਹਿਣਾ ਦੇਣਾ ਮੁਕਾਉਣਾ ਹੱਥੋ ਹੱਥਾ, ਜਿਨ੍ਹਾਂ ਹਥੇਲੀ ਲਈ ਰੰਗਾਈਆ। ਜਿਨ੍ਹਾਂ ਤੂੰ ਮੇਰਾ ਮੈਂ ਤੇਰਾ ਗਾਈ ਕਥਾ, ਕਥਨੀ ਨਾਲ ਵਡਿਆਈਆ। ਜਿਨ੍ਹਾਂ ਨੇ ਕੰਨੀ ਬੱਧਾ ਟਕਾ, ਭਿਛਿਆ ਪਿਛਲੀ ਝੋਲੀ ਪਾਈਆ। ਜਿਨ੍ਹਾਂ ਹੱਥ ਵਿਚ ਫੜਿਆ ਵੱਛਾ, ਗਵਾਲੇ ਕ੍ਰਿਸ਼ਨ ਨਾਲ ਮਿਲਾਈਆ। ਜਿਨ੍ਹਾਂ ਨੇ ਲੇਖ ਲਿਖੇ ਉਤੇ ਗੱਤਾ, ਸ਼ਾਹੀ ਨਾਲ ਚਤੁਰਾਈਆ। ਉਨ੍ਹਾਂ ਦਾ ਸਾਥੀ ਨਾਨਕ ਤਪਾ, ਨਿਰਗੁਣ ਸਰਗੁਣ ਜੋੜ ਜੁੜਾਈਆ। ਜਿਨ੍ਹਾਂ ਦੇ ਨਾਲ ਰਿਹਾ ਪੱਪਾ, ਪੂਰਨ ਬ੍ਰਹਮ ਸਮਝਾਈਆ। ਜਿਨ੍ਹਾਂ ਤਾਲੀ ਲਾਈ ਦੋ ਹੱਥਾਂ, ਹਰਿ ਗੋਬਿੰਦ ਸਾਥੀ ਸੋਭਾ ਪਾਈਆ। ਜਿਨ੍ਹਾਂ ਨੇ ਮਸਤਕ ਲਾਇਆ ਘੱਟਾ, ਨਾਥ ਨਾਥਾਂ ਵਿਚੋਂ ਪਰਗਟਾਈਆ। ਜਿਨ੍ਹਾਂ ਗੋਬਿੰਦ ਫੜਿਆ ਪਟਾ, ਬ੍ਰਾਹਮਣ ਪਟਨੇ ਵਾਲੇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵੇ ਮਾਣ ਵਡਿਆਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਾਨੂੰ ਹੋਏ ਚਾਉ ਘਨੇਰੇ, ਘਨਈਆ ਵਿਚੋਂ ਉਠ ਕੇ ਦਏ ਜਣਾਈਆ। ਮੈਂ ਸਖ਼ੀਆਂ ਵੇਖਾਂ ਚਾਰ ਚੁਫੇਰੇ, ਚਾਰੋਂ ਕੁੰਟ ਧਿਆਨ ਲਗਾਈਆ। ਮੈਂ ਫਿਰਿਆ ਤ੍ਰੈਲੋਕੀ ਦੇ ਵਿਹੜੇ, ਭੱਜਿਆ ਵਾਹੋ ਦਾਹੀਆ। ਮੈਂ ਗਿਆ ਸਭਨਾ ਦੇ ਡੇਰੇ, ਪੜਦੇ ਫੋਲੇ ਥਾਉਂ ਥਾਈਂਆ। ਮੈਂ ਤਕੇ ਦੀਨ ਦੁਨੀ ਦੇ ਝੇੜੇ, ਝਗੜੇ ਵਿਚ ਲੋਕਾਈਆ। ਜੁਗ ਵੇਖੇ ਕਿਹੜੇ ਕਿਹੜੇ, ਕਿਹੜੇ ਦਿਆਂ ਜਣਾਈਆ। ਲੱਖ ਚੁਰਾਸੀ ਵਿਚੋਂ ਚੜ੍ਹਿਆ ਕੋਈ ਨਾ ਬੇੜੇ, ਬੇੜੀ ਕਾਗ਼ਜ਼ਾਂ ਵਾਲੀ ਦਏ ਗਵਾਹੀਆ। ਫੇਰ ਮੈਂ ਤਕੇ ਨਿਉਂ ਨਿਉਂ ਗੁਰੂ ਗੁਰ ਚੇਰੇ, ਚੇਲਿਆਂ ਧਿਆਨ ਲਗਾਈਆ। ਸਾਰੇ ਕਰਦੇ ਮੇਰੇ ਮੇਰੇ, ਹਉਮੇ ਵਿਚ ਲੜਾਈਆ। ਫੇਰ ਮੈਂ ਫਿਰਿਆ ਨੌਂ ਖੰਡ ਪ੍ਰਿਥਮੀ ਦੀਨ ਦੁਨੀ ਦੇ ਉਤੇ ਬਨੇਰੇ, ਕਦਮ ਸਹਿਜ ਸਹਿਜ ਟਿਕਾਈਆ। ਫੇਰ ਮੈਂ ਵੜ ਗਿਆ ਕੁੰਦਰਾਂ ਵਿਚ ਅੰਧੇਰੇ, ਗੁਫਾ ਮਾਨਵ ਖੋਜ ਖੁਜਾਈਆ। ਫੇਰ ਮੈਂ ਚੜ੍ਹ ਗਿਆ ਉਤੇ ਵਛੇਰੇ, ਪਾਖਰ ਨੀਲੇ ਉਤੇ ਟਿਕਾਈਆ। ਫੇਰ ਕਰ ਕੇ ਹੇਰੇ ਫੇਰੇ, ਗੁਰਸਿਖ ਦਿਤੇ ਭੁਲਾਈਆ। ਫੇਰ ਪੁਰਖ ਅਕਾਲ ਦੇ ਹੋ ਕੇ ਨੇੜੇ, ਨਿਗਹ ਜ਼ਿਮੀਂ ਅਸਮਾਨ ਤਜਾਈਆ। ਫੇਰ ਕਰ ਕੇ ਵੱਡੇ ਜੇਰੇ, ਯਾਰੜਾ ਸੂਲਾਂ ਸੱਥਰ ਸੇਜ ਹੰਢਾਈਆ। ਫੇਰ ਲਾ ਕੇ ਜੰਗਲ ਵਿਚ ਡੇਰੇ, ਮਾਛੂਵਾੜੇ ਸੋਭਾ ਪਾਈਆ। ਫੇਰ ਪੁਰਖ ਅਕਾਲ ਨੇ ਕੀਤੀ ਮਿਹਰੇ, ਮਿਹਰਵਾਨ ਸਮਝਾਈਆ। ਓ ਗੋਬਿੰਦ ਮੇਰੇ ਸੁਤ ਦਲੇਰੇ, ਤੇਰੀ ਵਡ ਵਡਿਆਈਆ। ਤੂੰ ਆ ਜਾ ਮੇਰੇ ਖੇੜੇ, ਖਿੜਕੀ ਜਗਤ ਜਹਾਨ ਤਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਾ ਹੁਕਮ ਇਕ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਅਸੀਂ ਤੱਕਿਆ ਬੇਪਰਵਾਹ, ਬੇਪਰਵਾਹੀ ਵਿਚ ਸਮਾਈਆ। ਬਹੁੜੀ ਜਿਸ ਨੂੰ ਕਹਿੰਦੇ ਰਹੇ ਖ਼ੁਦਾ, ਖ਼ੁਦ ਮਾਲਕ ਨੂਰ ਇਲਾਹੀਆ। ਜਿਸ ਦੇ
❋
❋
ਅੱਗੇ ਕਰਦੇ ਰਹੇ ਦੁਆ, ਸੱਯਦਿਆਂ ਵਿਚ ਸੀਸ ਨਿਵਾਈਆ। ਉਹ ਹੋਇਆ ਨਹੀਂ ਬੇਵਫ਼ਾ, ਮਿਹਰ ਨਜ਼ਰ ਉਠਾਈਆ। ਉਹ ਪੰਜਾਂ ਦੀ ਡੋਰੀ ਬੰਨ੍ਹ ਕੇ ਆਪਣੀ ਬਾਂਹ, ਸਿਰ ਆਪਣਾ ਹੱਥ ਟਿਕਾਈਆ। ਇਨ੍ਹਾਂ ਦਾ ਨਾ ਕੋਈ ਪਿਤਾ ਨਾ ਕੋਈ ਮਾਂ, ਪੁਰਖ ਅਕਾਲ ਆਪਣੀ ਗੋਦ ਸੁਹਾਈਆ। ਚਾਰ ਜੁਗ ਜਿਨ੍ਹਾਂ ਦਾ ਰਹਿਣਾ ਨਾਂ, ਉਹ ਗੁਰਮੁਖ ਬੈਠੇ ਸੋਭਾ ਪਾਈਆ। ਪ੍ਰਭੂ ਦੇ ਭਗਤ ਕਹਿ ਦਿਉ ਹਾਂ ਵਿਚ ਹਾਂ, ਦੂਜਾ ਨਜ਼ਰ ਕੋਇ ਨਾ ਆਈਆ। ਮੈਨੂੰ ਸਦਾ ਮਿਲਣ ਦਾ ਚਾਅ, ਚਾਉ ਘਨੇਰਾ ਇਕ ਰਖਾਈਆ। ਜੁਗਾਂ ਪਿਛੋਂ ਭਗਤੋ ਭਗਵਾਨ ਆਉਂਦਾ ਕਿਸੇ ਦੇ ਦਾਅ, ਨੇਤਰ ਨੈਣ ਦਰਸ ਕੋਇ ਨਾ ਪਾਈਆ। ਸ੍ਰਿਸ਼ਟੀ ਦੇਖੋ ਦ੍ਰਿਸ਼ਟੀ ਦੇਖੋ ਹੰਸ ਬੁੱਧੀ ਹੋਈ ਕਾਂ, ਕਾਗ ਵਾਂਗ ਕੁਰਲਾਈਆ। ਕਿਸੇ ਨੇ ਸੂਰ ਖਾ ਲਿਆ ਕਿਸੇ ਨੇ ਖਾ ਲਈ ਗਾਂ, ਦੋਹਾਂ ਨੂੰ ਮਿਲੇ ਸਜ਼ਾਈਆ। ਜਿਨ੍ਹਾਂ ਗੋਬਿੰਦ ਦਾ ਲਿਆ ਨਾਂ, ਉਹ ਗੋਬਿੰਦ ਸ਼ਬਦ ਗੁਰੂ ਵਡਿਆਈਆ। ਤੇਈ ਅਵਤਾਰਾਂ ਕਿਹਾ ਵਾਹ ਵਾਹ, ਤੇਰੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਅਸਾਂ ਥੋੜੀ ਵੇਖੀ ਭਗਤਾਂ ਦੀ ਆਬਾਦੀ, ਗਿਣਤੀ ਅੰਕੜਿਆਂ ਵਿਚ ਨਜ਼ਰੀ ਆਈਆ। ਅੱਜ ਖ਼ੁਸ਼ੀਆਂ ਨਾਲ ਵੇਖੀਏ ਸ਼ਾਦੀ, ਆਤਮਾ ਪਰਮਾਤਮਾ ਮਿਲ ਕੇ ਵੱਜੇ ਵਧਾਈਆ। ਓ ਭਗਤੋ ਹੁਣ ਸ਼ਰਮ ਹਯਾ ਕਾਹਦੀ, ਸ਼ੇਰ ਬੁੱਕਿਆ ਥਾਉਂ ਥਾਈਂਆ। ਤੁਹਾਡਾ ਸਭ ਦਾ ਮਾਲਕ ਤੇ ਸਭ ਦਾ ਗਾਡੀ, ਗਾਈਡ ਇਕੋ ਨਜ਼ਰੀ ਆਈਆ। ਜ਼ਰਾ ਨਿਗਹ ਮਾਰੋ ਅਜੀਤ ਜੁਝਾਰ ਦੀ ਜਿਹੜੀ ਦਾਦੀ, ਗੁਜਰੀ ਕੀ ਗਈ ਸਮਝਾਈਆ। ਜਿਸ ਕਾਰਨ ਤੇਗ਼ ਬਹਾਦਰ ਲਾਈ ਸਮਾਧੀ, ਅੰਤਰ ਅੰਤਰ ਖੋਜ ਖੁਜਾਈਆ। ਕ੍ਰਿਸ਼ਨ ਮਾਰ ਕੇ ਗਿਆ ਆਵਾਜ਼ੀ, ਰਾਧਾ ਇਕ ਦ੍ਰਿੜਾਈਆ। ਰਾਮ ਰਾਮ ਦੀ ਤੁਕ ਅਨੋਖੀ ਆਖੀ, ਸੀਤਾ ਸੁਰਤ ਵਿਚ ਸਮਝਾਈਆ। ਜਿਸ ਵੇਲੇ ਕਲਜੁਗ ਜੀਵ ਹੋ ਗਏ ਪਾਪੀ, ਪਤਿਤ ਪੁਨੀਤ ਨਾ ਕੋਇ ਕਰਾਈਆ। ਸੱਚਾ ਲੱਭਣਾ ਨਹੀਂ ਕੋਇ ਸਾਥੀ, ਧੁਰ ਦਾ ਸੰਗ ਨਾ ਕੋਇ ਰਖਾਈਆ। ਰਸਨਾ ਜਿਹਵਾ ਸਾਰੀ ਦੁਨੀਆ ਪੜ੍ਹੇਗੀ ਗਾਥੀ, ਮਾਲਾ ਮਣਕੇ ਹੱਥਾਂ ਵਿਚ ਫਿਰਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਦੇ ਬਣਨਗੇ ਪਾਠੀ, ਪਾਠਸ਼ਾਲਾ ਵਿਚ ਟੱਲ ਖੜਕਾਈਆ। ਜਗਤ ਜਹਾਨ ਚਲਾਵਣ ਹਾਟੀ, ਵਣਜਾਰੇ ਆਪ ਆਪਣਾ ਦਰਸਾਈਆ। ਰਾਮ ਕਿਹਾ ਸੀਤਾ ਦੁਰਮਤ ਮੈਲ ਨਹੀਂ ਜਾਣੀ ਕਾਟੀ, ਗੋਬਿੰਦ ਕਿਹਾ ਕਟਾਕਸ਼ ਤੀਰ ਨਾ ਕੋਇ ਲਗਾਈਆ। ਓਸ ਵੇਲੇ ਮੇਰਾ ਅੰਮ੍ਰਿਤ ਹੱਥ ਆਵੇ ਕਿਸੇ ਨਾ ਬਾਟੀ, ਰਸ ਨਿਝਰ ਨਾ ਕੋਇ ਝਿਰਾਈਆ। ਇਕ ਭੰਡਾਰਾ ਮੇਰੇ ਭਗਤ ਦਾ ਗੁਰਚਰਨ ਕੌਰ ਜੱਟੀ ਉਠ ਕੇ ਵਖਾਵੇ ਲੱਸੀ ਦੀ ਚਾਟੀ, ਅੱਗੇ ਆਵੇ ਚਾਈਂ ਚਾਈਂਆ। ਜਿਸ ਨੇ ਇਕ ਦੀ ਮੰਨੀ ਆਖੀ, ਇਕੋ ਮੰਨਿਆ ਪਿਤਾ ਮਾਈਆ। ਓ ਗੁਰਮੁਖੋ ਇਹ ਦਿਨ ਤੇ ਇਹ ਪਰਭਾਤੀ, ਜਗਤ ਵਿਚ ਵੇਖੇ ਖੇਲ ਲੋਕਾਈਆ। ਇਹ ਓਸ ਪ੍ਰਭੂ ਦੀ ਕਾਕੀ, ਜਿਸ ਨੇ ਮਾਛੂਵਾੜੇ ਵਿਚ ਕੀੜੀ ਦਾ ਪਕਵਾਨ ਕਰਕੇ ਪਰਵਾਨ ਜਨਮ ਜਨਮ ਵਿਚੋਂ ਬਦਲਾਈਆ। ਓਸ ਕਾਹਨ ਦੀ ਰਾਸੀ, ਜੇਹੜਾ ਮੰਨਣ ਵਿਚ ਅਬਿਨਾਸ਼ੀ, ਵਾਸੀ ਘਰ ਘਰ ਦਾ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਹਿਬ ਸਤਿਗੁਰ ਵਡ ਵਡਿਆਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਅਸੀਂ ਵੇਖਣ ਆਏ ਅੱਜ ਭਗਤਾਂ ਦਾ ਹੋਣਾ ਨਿਕਾਹ, ਤੇ ਸੂਈ ਨੱਕਾ ਨਾਲ ਲਿਆਈਆ। ਹਰਫ਼ ਹਰੂਫ਼ ਅੱਖਰ ਬਣਾਏ ਗਵਾਹ, ਸ਼ਹਾਦਤ ਕਲਮਾਂ ਵਾਲੀ ਭੁਗਤਾਈਆ। ਜੰਮੂ ਵਾਲਿਓ ਕਾਨੇ ਦੀ ਕਲਮ ਦਿਉ ਵਖਾ, ਜੇਹੜੀ ਮੁਹੰਮਦ ਨੇ ਨੌਂ ਵਾਰ
❋
❋
ਦੰਦਾਂ ਹੇਠ ਦਬਾਈਆ। ਫੇਰ ਕਰਕੇ ਹੱਕ ਦੁਆ, ਨਿਉਂ ਨਿਉਂ ਸੀਸ ਝੁਕਾਈਆ। ਹੁਕਮ ਮਿਲਿਆ ਅੱਲਾਹ, ਅਲਾਹੀ ਨੂਰ ਸਮਝਾਈਆ। ਜਿਸ ਵੇਲੇ ਅਮਾਮ ਅਮਾਮਾ ਬਣ ਕੇ ਜਾਵਾਂ ਆ, ਆਨਨ ਫ਼ਾਨਨ ਖੇਲ ਖਿਲਾਈਆ। ਕੁਦਰਤ ਦਾ ਕਾਦਰ ਆਪ ਅਖਵਾ, ਆਖ਼ਰ ਆਪਣਾ ਹੁਕਮ ਵਰਤਾਈਆ। ਜਿਸ ਨੂੰ ਕਹਿੰਦੇ ਖ਼ੁਦਾ, ਖ਼ੁਦ ਮਾਲਕ ਹੋ ਕੇ ਫੇਰਾ ਪਾਈਆ। ਐ ਮਾਲਕ ਮੇਰੇ ਖ਼ਾਲਕ ਮੈਂ ਭੇਟਾ ਦਿਆਂ ਚੜ੍ਹਾ, ਕੀ ਤੇਰੀ ਸੇਵਾ ਕੀ ਨਿਆਜ਼ਾਂ ਵਿਚ ਤੇਰੇ ਅੱਗੇ ਟਿਕਾਈਆ। ਹੁਕਮ ਹੋਇਆ ਓ ਮੁਹੰਮਦਾ ਜ਼ਰਾ ਨੈਣ ਉਠਾ, ਚੌਦਾਂ ਤਬਕ ਦਿਆਂ ਵਖਾਈਆ। ਜਿਸ ਵੇਲੇ ਤੇਰੀ ਉਠਣ ਲਗੀ ਸਫ਼ਾ, ਸਫ਼ੇ ਪਿਛਲੇ ਦਿਆਂ ਪਰਤਾਈਆ। ਤੈਨੂੰ ਇਸ ਉਮਤ ਵਿਚੋਂ ਨਹੀਂ ਨਫ਼ਾ, ਨੁਕਸਾਨ ਹੱਥਾਂ ਉਤੇ ਰਖਾਈਆ। ਸਦੀ ਚੌਧਵੀਂ ਭੇਵ ਨਹੀਂ ਰਹਿਣਾ ਛੁਪਾ, ਆਹ ਛਾਪ ਅੱਲਾ ਵਾਲੀ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਮੁਹੰਮਦ ਨੇ ਕਿਹਾ ਤੇਰੀ ਖੇਲ ਚੰਗੀ, ਅਲਜ਼ਵਿਤੇ ਦੁਆ ਨੂਰੇ ਨੁਜ਼ੂ ਨੀਜ਼ਾਲੇ ਸਨਾ, ਸਰ ਕਦਮੇ ਅਦਮੇ ਝੁਕਾ, ਬਾਲਿਸਤਿਵਲ ਜ਼ੋਖਮਲ ਜੋਖੂ ਮੇਰੇ ਸ਼ਹਿਨਸ਼ਾਹ, ਸ਼ਾਹੇ ਮਜ਼ੀਂ ਮਿਹਰੇ ਜ਼ਬੀਂ ਜੁਨੀਸੇ ਜ਼ਖ਼ਸੋ ਯਕੇ ਯਕਾਂ ਨਿਜ਼ਗਾਨੇ ਨੂਰ ਇਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਆਪਣਾ ਖੇਲ ਖਿਲਾਈਆ। ਮੁਹੰਮਦ ਹੱਥ ਮਾਰਿਆ ਉਤੇ ਗਰਦਨ, ਮੁੰਡੀ ਦਿਤੀ ਨਿਵਾਈਆ। ਯਾਦ ਆ ਗਿਆ ਕੀ ਕ੍ਰਿਸ਼ਨ ਸੰਦੇਸ਼ਾ ਦਿਤਾ ਅਰਜਨ, ਕੰਨਾਂ ਵਿਚ ਸੁਣਾਈਆ। ਕੀ ਖੇਲ ਖਿਲਾਇਆ ਜਿਸ ਵੇਲੇ ਉਂਗਲੀ ਤੇ ਉਠਾਇਆ ਗਵਰਧਨ, ਆਪਣੀ ਕਾਰ ਕਮਾਈਆ। ਉਹ ਕਲਜੁਗ ਅੰਤ ਕਾਹਨ ਦੇ ਕਾਹਨ ਦਾ ਖੇਲ ਹੋਣਾ ਅਸਚਰਜਨ, ਆਪਣੀ ਲੀਲਾ ਦਏ ਵਰਤਾਈਆ। ਸਭ ਨੂੰ ਕਰੇ ਅਨਪੜਦਨ, ਪੜਦਾ ਰਹੇ ਨਾ ਰਾਈਆ। ਗੁਰ ਅਵਤਾਰ ਕਰੇ ਮਰਦਨ, ਮਰਦ ਮਰਦਾਨਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧਰਮ ਦਵਾਰ ਇਕ ਪਰਗਟਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਓ ਕਿੱਡੀ ਚੰਗੀ ਰਾਤ, ਸੁੱਤਿਆਂ ਦਿਆਂ ਜਗਾਈਆ। ਕਿੱਡੀ ਚੰਗੀ ਜਮਾਤ, ਭਗਤਾਂ ਸੂਫ਼ੀਆਂ ਸੋਭਾ ਪਾਈਆ। ਚੰਗੀ ਪ੍ਰਭੂ ਦੀ ਬਾਤ, ਸੋਹੰ ਇਕੋ ਪੱਟੀ ਜਣਾਈਆ। ਮੈਂ ਵੇਖਾਂ ਮਾਰ ਕੇ ਝਾਤ, ਚਾਰੋਂ ਕੁੰਟ ਨਿਗਹ ਉਠਾਈਆ। ਫੇਰ ਵਾਸਤਾ ਪਾ ਕੇ ਕਿਹਾ ਜਨ ਭਗਤੋ ਝਗੜਾ ਰੱਖੋ ਨਾ ਜ਼ਾਤ ਪਾਤ, ਜੇ ਮਿਲਣਾ ਧੁਰ ਦੇ ਮਾਹੀਆ। ਇਹ ਗੋਬਿੰਦ ਦੀ ਸਿਖਿਆ ਖ਼ਾਸ, ਜੋ ਖ਼ਾਸ ਖ਼ਾਲਸਾ ਬਣਾਈਆ। ਜਿੰਨਾਂ ਚਿਰ ਇਕ ਤੇ ਨਾ ਰੱਖੋ ਵਿਸ਼ਵਾਸ਼, ਵਿਸ਼ਿਆ ਤੋਂ ਸਕੇ ਨਾ ਕੋਇ ਬਚਾਈਆ। ਉਹ ਬਵੰਜਾ ਅੱਖਰੀ ਤੇ ਬਵੰਜਾ ਪੱਤੇ ਤਾਸ਼, ਤੇ ਬਾਵਨ ਨੇ ਇਹ ਜਗਤ ਖੇਲ ਚਲਾਈਆ। ਕਿਸੇ ਨੂੰ ਬਿਨਾ ਪੁਰਖ ਅਕਾਲ ਤੋਂ ਮਿਲੀ ਨਹੀਂ ਕਦੇ ਦਾਤ, ਜੋ ਆਇਆ ਸੋ ਮੰਗ ਕੇ ਆਪਣਾ ਝਟ ਲੰਘਾਈਆ। ਗੁਰ ਅਵਤਾਰ ਪੈਗ਼ੰਬਰਾਂ ਦਾ ਪੂਰਾ ਹੋਣਾ ਵਾਕ, ਪੂਰਬ ਦਾ ਲੇਖਾ ਦਏ ਸਮਝਾਈਆ। ਸਭ ਦੀ ਪੁੰਨੀ ਆਸ, ਵੇਖਣਹਾਰਾ ਥਾਉਂ ਥਾਈਂਆ। ਜਿਨ੍ਹਾਂ ਦੇ ਹੱਥ ਵਿਚ ਫੜਿਆ ਆਕਾਸ਼, ਸੱਤਾਂ ਅਸਮਾਨਾਂ ਤੋਂ ਪਰੇ ਡੇਰਾ ਲਾਈਆ। ਜਿਨ੍ਹਾਂ ਸਿਰ ਤੇ ਪਾਣੀ ਚੁੱਕਿਆਂ ਉਨ੍ਹਾਂ ਜਨਮ ਜਨਮ ਦੀ ਬੁਝਾ ਲਈ ਪਿਆਸ, ਥਾਲੀ ਖੜਕਾਣ ਵਾਲੀਆਂ ਅੱਗੇ ਭੁੱਖ ਰਹੇ ਨਾ ਰਾਈਆ। ਜੇਹੜੇ ਮਾਰ ਕੇ ਆਏ ਵਾਟ, ਦੂਰ ਦੁਰਾਡੇ ਬਣ ਕੇ ਪਾਂਧੀ ਰਾਹੀਆ। ਹਜ਼ਰਤ ਈਸਾ ਕਹੇ ਉਨ੍ਹਾਂ ਨੂੰ ਜਗਹ ਮਿਲਣੀ ਉਪਰ ਟਾਪ, ਟੋਪੀ ਹੈਟ ਨਾ ਕੋਇ ਚਤੁਰਾਈਆ। ਹਜ਼ਰਤ ਮੂਸਾਉਲ ਸਲਾਮ ਕਹੇ ਮੇਰੇ ਪੈਗ਼ੰਬਰਾਂ ਦੇ ਪੈਗ਼ੰਬਰ ਦਾ ਪੂਰਾ ਹੋ ਗਿਆ ਖਾਟ, ਖਟੀਆ ਨਿੱਕੀ
❋
❋
ਜੇਹੀ ਨਜ਼ਰੀ ਆਈਆ। ਐ ਜਨ ਭਗਤੋ ਤੁਹਾਡੇ ਪਿਛਲੇ ਜਨਮਾਂ ਦਾ ਪੂਰਾ ਹੋ ਗਿਆ ਪਾਠ, ਅੱਖਰਾਂ ਦੀ ਹੋਏ ਨਾ ਕੋਇ ਪੜ੍ਹਾਈਆ। ਗੁਰ ਅਵਤਾਰ ਪੈਗ਼ੰਬਰੋ ਸਨਮੁਖ ਹੋ ਗਈ ਤੁਹਾਡੇ ਟਾਕ, ਵਾਕ ਕਰ ਕੇ ਆਏ ਚਾਈਂ ਚਾਈਂਆ। ਉਹ ਤੁਹਾਨੂੰ ਸਭ ਨੂੰ ਦੇਣ ਆਇਆ ਸ਼ਾਬਾਸ਼, ਦੁਆਬੇ ਵਾਲਿਆਂ ਦਾ ਛੱਬਾ ਦਏ ਗਵਾਹੀਆ। ਆਹ ਦੇਖੋ ਸ਼ੰਕਰ ਤਕਦਾ ਉਤੋਂ ਕੈਲਾਸ਼, ਜਿਸ ਵਿਚ ਜੋਤ ਦਾ ਪ੍ਰਕਾਸ਼, ਸਦਾ ਉਹਦੇ ਰਹੀਏ ਸਾਥ, ਸੀਨੇ ਲੱਗ ਕੇ ਝਟ ਲੰਘਾਈਆ। ਬ੍ਰਹਮਾ ਕਟ ਕੇ ਆਇਆ ਵਾਟ, ਵਿਸ਼ਨ ਖੋਲ੍ਹ ਕੇ ਤਾਕ, ਭੰਡਾਰਾ ਦੇਵੇ ਚਾਈਂ ਚਾਈਂਆ। ਇੰਦਰ ਲੈ ਕੇ ਪਾਣੀ ਦਾ ਗਿਲਾਸ, ਖਵਾਜਾ ਜ਼ੋਰ ਨਾਲ ਰਿਹਾ ਆਖ, ਕੂਕ ਕੂਕ ਸੁਣਾਈਆ। ਗੋਬਿੰਦ ਸੁੱਤਾ ਕਟ ਕੇ ਆਪਣੀ ਵਾਟ, ਮੰਜ਼ਲ ਪੰਧ ਮੁਕਾਈਆ। ਓ ਜਿਸ ਵੇਲੇ ਫੇਰ ਆਵਾਂ ਮੇਰਾ ਪੁਰਖ ਅਕਾਲ ਹੋਵੇ ਸਾਥ, ਦੋਵੇਂ ਮਿਲ ਕੇ ਝਟ ਲੰਘਾਈਆ। ਏਸੇ ਕਰ ਕੇ ਸਾਢੇ ਤਿੰਨ ਹੱਥ ਨੂੰ ਸੰਬਲ ਕਿਹਾ ਖ਼ਾਸ, ਜਿਸ ਵਿਚ ਆਪਣਾ ਡੇਰਾ ਲਾਈਆ। ਇਕ ਦਾ ਹੋਣ ਲੱਗਾ ਪ੍ਰਕਾਸ਼, ਨੂਰ ਜ਼ਹੂਰ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਆਪਣਾ ਹੁਕਮ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭ ਆਪਣੀ ਕਰੇ ਮਿਹਰੇ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਜਨ ਭਗਤੋ ਸ੍ਰਿਸ਼ਟੀ ਦੇ ਵਿਆਹ ਹੁੰਦੇ ਸਵੇਰੇ, ਚਾਰ ਜੁਗ ਦੀ ਰੀਤੀ ਚਲੀ ਆਈਆ। ਤੇ ਸ਼ਾਦੀ ਕਰਨ ਕਰਾਉਣ ਵਾਲੇ ਰਹਿੰਦੇ ਵਿਚ ਅੰਧੇਰੇ, ਆਤਮਾ ਪਰਮਾਤਮਾ ਦਾ ਦਰਸ ਕੋਇ ਨਾ ਪਾਈਆ। ਸਾਰਿਆਂ ਉਠ ਕੇ ਮੁਖੋਂ ਕਹਿਣਾ ਆਤਮਾ ਪਰਮਾਤਮਾ ਦੇ ਸਾਚੇ ਫੇਰੇ, ਤਤਾਂ ਵਾਲਾ ਗੁਰੂ ਜਗਤ ਕੰਤ ਨਾ ਕੋਇ ਹੰਢਾਈਆ। ਜੋ ਆਇਆ ਸੋ ਚੜ੍ਹ ਗਿਆ ਬੇੜੇ, ਦਰਗਹ ਸਾਚੀ ਸੋਭਾ ਪਾਈਆ। ਸਤਿਗੁਰ ਮਿਲਿਆ ਸਿੰਘ ਸ਼ੇਰੇ, ਸ਼ਹਿਨਸ਼ਾਹ ਨੂਰ ਇਲਾਹੀਆ। ਜਿਸ ਨੇ ਆਪਣੇ ਪਾ ਲਏ ਘੇਰੇ, ਪਲੂ ਲਏ ਬੰਧਾਈਆ। ਗੁਰ ਅਵਤਾਰ ਪੈਗ਼ੰਬਰ ਚੱਲ ਕੇ ਆਏ ਭਗਤਾਂ ਦੇ ਡੇਰੇ, ਪੁੱਜੇ ਚਾਈਂ ਚਾਈਂਆ। ਸਾਰੇ ਹੱਸ ਕੇ ਕਹਿਣ ਅੰਤ ਹੋਣੇ ਨਹੀਂ ਕਦੇ ਨਖੇੜੇ, ਗੁਰਮੁਖ ਵਿਛੜ ਕਦੇ ਨਾ ਜਾਈਆ। ਗੁਰਮੁਖੋ ਬੈਠ ਜਾਓ ਨਾਲ ਜੇਰੇ, ਜੇਰਜ ਅੰਡਜ ਉਤਭੁਜ ਸੇਤਜ ਦਾ ਲਹਿਣਾ ਦਿਤਾ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਦ ਆਪਣੀ ਕਾਰ ਕਮਾਈਆ। ਗੁਰ ਅਵਤਾਰ ਪੈਗ਼ੰਬਰ ਹੱਥ ਕਰੋ ਖੜ੍ਹੇ, ਬਿਨ ਹੱਥਾਂ ਹੱਥ ਉਠਾਈਆ। ਜਿਹੜੇ ਤੁਸਾਂ ਮੇਰੇ ਨਾਮ ਦੇ ਅੱਖਰ ਪੜ੍ਹੇ, ਸੋ ਸਹਿਜ ਨਾਲ ਦਿਓ ਸੁਣਾਈਆ। ਜਿਹੜੇ ਦੀਨ ਮਜ਼੍ਹਬ ਦੇ ਘਾੜਨ ਘੜੇ, ਤਨ ਵਜੂਦ ਮਾਟੀ ਵੰਡ ਵੰਡਾਈਆ। ਜਿਹੜੇ ਅਗਨੀ ਵਿਚ ਸੜੇ, ਆਪਣਾ ਆਪ ਗਵਾਈਆ। ਜਿਹੜੇ ਮਕਬਰਿਆਂ ਵਿਚ ਪੜੇ, ਮਿੱਟੀ ਖ਼ਾਕ ਡੇਰਾ ਲਾਈਆ। ਸਚ ਦੱਸੋ ਅੰਤ ਗਏ ਕੇਹੜੇ ਘਰੇ, ਘਰਾਨਾ ਕਵਣ ਸੁਹਾਈਆ। ਸਤਿਗੁਰ ਸ਼ਬਦ ਕਦੇ ਨਾ ਮਰੇ, ਆਪਣਾ ਆਪ ਨਾ ਕਦੇ ਮਿਟਾਈਆ। ਸਾਰੇ ਭੈ ਵਿਚ ਬੈਠੇ ਡਰੇ, ਸਿਰ ਸਕੇ ਨਾ ਕੋਇ ਉਠਾਈਆ। ਇਕ ਗੋਬਿੰਦ ਕਿਹਾ ਅੱਗੇ ਇਕ ਤੇ ਇਕ ਤੋਂ ਦੋ ਤੇ ਨਿਸ਼ਾਨੀ ਮੇਰੇ ਦੋ ਕੜੇ, ਕੂੜ ਕੁੜਿਆਰ ਦਾ ਲੇਖਾ ਦਿਤਾ ਮੁਕਾਈਆ। ਐ ਮੇਰੇ ਪੁਰਖ ਅਕਾਲ ਦੀਨ ਦਿਆਲ ਆ ਤੈਨੂੰ ਵਖਾਵਾਂ ਜਿਹੜੇ ਗੁਰਮੁਖ ਤੇਰੇ ਪੌੜੇ ਚੜ੍ਹੇ, ਚੜ੍ਹਦੇ ਲਹਿੰਦੇ ਦੱਖਣ ਪਹਾੜ ਵੇਖ ਚਾਈਂ ਚਾਈਂਆ। ਇਨ੍ਹਾਂ ਪੈਣਾ ਨਹੀਂ ਕਿਸੇ ਜ਼ਾਤ ਪਾਤ ਦੇ ਗੜ੍ਹੇ, ਡੂੰਘੀ ਡੱਲ ਨਾ ਕੋਇ ਸੁਟਾਈਆ। ਇਹਨਾਂ ਉਤੇ ਇਕੋ ਸਤਿਗੁਰੂ ਸ਼ਬਦ ਸ਼ਬਦ ਕਿਰਪਾ ਕਰੇ, ਕਿਰਪਾਲ ਹੋ ਕੇ ਆਪਣੇ ਅੰਗ ਲਗਾਈਆ। ਐ ਮੇਰੇ ਮਾਲਕ ਜਿਸ ਨੂੰ ਤੂੰ ਆਪ ਫੜੇਂ, ਵਾਰਸ ਹੋ ਕੇ ਸਿਰ ਆਪਣਾ ਹੱਥ ਟਿਕਾਈਆ।
❋
❋
ਫਿਰ ਉਹ ਕਿਉਂ ਨਾ ਲੋਕਮਾਤ ਵਿਚ ਤਰੇ, ਜਿਸ ਨੂੰ ਤਾਰਨਹਾਰਾ ਆਪਣੇ ਕੰਧ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਗੁਰ ਅਵਤਾਰ ਕਹਿਣ ਸਾਰੇ ਹਿਸਾਬ ਵਾਲੇ ਬਸਤੇ, ਪੁਸਤਕਾਂ ਬੰਧ ਬੰਧਾਈਆ। ਅਸੀਂ ਚੱਲੇ ਆਕਾਸ਼ਾਂ ਪਾਤਾਲਾਂ ਤੋਂ ਬਾਹਰ ਦੇ ਰਸਤੇ, ਭੱਜੇ ਚਾਈਂ ਚਾਈਂਆ। ਪੁਰੀ ਲੋਅ ਖੰਡ ਬ੍ਰਹਿਮੰਡ ਵੇਖੇ ਵਸਦੇ, ਕੋਟਨ ਕੋਟ ਸੋਭਾ ਪਾਈਆ। ਨੌਂ ਗ੍ਰਹਿ ਵੇਖੇ ਨੱਚਦੇ, ਭੱਜਣ ਥਾਉਂ ਥਾਈਂਆ। ਲਾਰੇ ਤਕੇ ਗੋਬਿੰਦ ਵਾਲੀ ਅੱਖ ਦੇ, ਜੋ ਮਾਛੂਵਾੜੇ ਡੇਰਾ ਲਾਈਆ। ਜਿਸ ਦਰਸ਼ਨ ਕੀਤੇ ਪ੍ਰਭੂ ਪ੍ਰਤੱਖ ਦੇ, ਜਲਵਾਗਰ ਨੂਰ ਅਖਵਾਈਆ। ਫੇਰ ਸੁਖ ਮਾਣੇ ਸੇਜ ਵਾਲੀ ਕੱਖ ਦੇ, ਯਾਰੜਾ ਸਥਰ ਹੰਢਾਈਆ। ਫੇਰ ਰੰਗ ਵੇਖੇ ਆਪਣੀ ਰਤ ਦੇ, ਜੋ ਰਤਨ ਅਮੋਲਕ ਹੀਰੇ ਰਹੀ ਬਣਾਈਆ। ਫੇਰ ਸਹਾਰੇ ਵੇਖੇ ਆਪਣੀ ਪਤ ਦੇ, ਪਤਿਪਰਮੇਸ਼ਵਰ ਦਏ ਵਡਿਆਈਆ। ਫੇਰ ਨਿਸ਼ਾਨ ਵੇਖੇ ਫੱਟ ਦੇ, ਘਾਓ ਡੂੰਘੇ ਸੋਭਾ ਪਾਈਆ। ਫੇਰ ਗੁਰ ਅਵਤਾਰ ਪੈਗ਼ੰਬਰ ਵੇਖੇ ਨੱਚਦੇ, ਭੱਜਣ ਵਾਹੋ ਦਾਹੀਆ। ਖ਼ੁਸ਼ੀਆਂ ਵਿਚ ਟੱਪਦੇ, ਆਹ ਮਿਲਣਾ ਧੁਰਦਰਗਾਹੀਆ। ਜਿਸ ਨੂੰ ਜੁਗ ਚੌਕੜੀ ਰਹੇ ਲੱਭਦੇ, ਖੋਜਿਆਂ ਹੱਥ ਕਿਸੇ ਨਾ ਆਈਆ। ਨਾਅਰਿਆਂ ਜੈਕਾਰਿਆਂ ਵਿਚ ਰਹੇ ਸੱਦ ਦੇ, ਕਲਾਮਾਂ ਵਿਚ ਪਾ ਦੁਹਾਈਆ। ਰਸਤੇ ਦੱਸਦੇ ਰਹੇ ਸ਼ਾਹ ਰਗ ਦੇ, ਨੌਵਾਂ ਦਵਾਰਿਆਂ ਬਾਹਰ ਸਮਝਾਈਆ। ਪੜਦੇ ਲਾਹੁੰਦੇ ਰਹੇ ਚੌਥੇ ਪਦ ਦੇ, ਮੰਜ਼ਲ ਕੂੜ ਕਿਰਿਆ ਗਵਾਈਆ। ਵਾਜਾਂ ਮਾਰ ਰਹੇ ਸੱਦਦੇ, ਹਿੰਦੂ ਮੁਸਲਿਮ ਸਿੱਖ ਈਸਾਈ ਕਹੋ ਚਾਈਂ ਚਾਈਂਆ। ਵਣਜਾਰੇ ਬਣੇ ਰਹੇ ਮਜ਼੍ਹਬਾਂ ਵਾਲੇ ਜਗ ਦੇ, ਦੀਨ ਦੁਨੀ ਵੰਡ ਵੰਡਾਈਆ। ਅੰਗਿਆਰੇ ਬਣੇ ਰਹੇ ਸ਼ਰਅ ਵਾਲੀ ਅੱਗ ਦੇ, ਅਗਨੀ ਤਤ ਜਲਾਈਆ। ਆਬੇਹਯਾਤ ਪਿਆਲੇ ਪਿਆਉਂਦੇ ਰਹੇ ਮਧ ਦੇ, ਨਾਮ ਖ਼ੁਮਾਰੀ ਇਕ ਸਮਝਾਈਆ। ਹਿੱਸੇ ਪਾਉਂਦੇ ਰਹੇ ਮਾਸ ਨਾੜੀ ਹੱਡ ਦੇ, ਤਨ ਵਜੂਦ ਵੰਡ ਵੰਡਾਈਆ। ਤੇਰੇ ਨਾਮ ਦੇ ਪ੍ਰਭੂ ਅੱਲਾ ਰਾਮ ਕ੍ਰਿਸ਼ਨ ਸਤਿਨਾਮ ਵਾਹਿਗੁਰੂ ਦੇ ਝੰਡੇ ਰਹੇ ਗੱਡਦੇ, ਆਪਣਾ ਡੰਕ ਵਜਾਈਆ। ਪਰ ਤੇਰਾ ਰਾਹ ਤਕਦੇ ਰਹੇ ਕਦ ਦੇ, ਭਵਿਖਤਾਂ ਵਿਚ ਗਏ ਸੁਣਾਈਆ। ਖੇਲ ਹੋਣੇ ਸੂਰੇ ਸਰਬਗ ਦੇ, ਜੋ ਸ਼ਹਿਨਸ਼ਾਹ ਅਖਵਾਈਆ। ਸੂਫ਼ੀ ਫ਼ਕੀਰ ਹੋ ਕੇ ਰਹੇ ਨੱਚਦੇ, ਮਾਨ ਸਿੰਘ ਬੁੱਲੇ ਦਾ ਰੂਪ ਹੋ ਕੇ ਵਾਸਤਾ ਲਏ ਪਾਈਆ। ਓਹ ਗੁਰ ਅਵਤਾਰ ਪੈਗ਼ੰਬਰ ਮਨੁੱਸ਼ਾਂ ਵਾਂਗੂ ਵਣਜਾਰੇ ਰਹੇ ਪਗ ਦੇ, ਕਾਮ ਕਰੋਧ ਵਿਚ ਆਪਾ ਆਪ ਸਮਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜੁਗ ਗਏ ਲੰਘਦੇ, ਆਪਣਾ ਪੰਧ ਮੁਕਾਈਆ। ਪ੍ਰਭ ਅਸੀਂ ਵੀ ਰਹੇ ਸੰਗਦੇ, ਉਚੀ ਕੂਕ ਨਾ ਕੋਇ ਸੁਣਾਈਆ। ਕਿਸੇ ਨੇ ਖੇਲ ਕੀਤੇ ਜਮਨਾ ਕਿਨਾਰੇ ਮਾਣ ਬਖ਼ਸ਼ੇ ਗੰਗ ਦੇ, ਤੱਟਾਂ ਦੇ ਵਡਿਆਈਆ। ਤੇਰੇ ਨਾਮ ਨੂੰ ਬੰਨ੍ਹ ਬੰਨ੍ਹ ਕੇ ਰਹੇ ਟੰਗਦੇ, ਕਿਲੀਆਂ ਨਾਲ ਲਟਕਾਈਆ। ਪੂਰੇ ਰਸ ਨਹੀਂ ਦਿਤੇ ਕਿਸੇ ਨੂੰ ਅਨੰਦ ਦੇ, ਸੁਖ ਵਿਚ ਸੁਖ ਨਾ ਕੋਇ ਵਖਾਈਆ। ਜੋ ਗੁਰ ਅਵਤਾਰ ਪੈਗ਼ੰਬਰਾਂ ਕਿਹਾ ਉਸ ਨੇ ਹਿੱਸੇ ਪਾਏ ਦੀਨਾਂ ਮਜ਼੍ਹਬਾਂ ਵਿਚ ਕੰਧ ਦੇ, ਕੰਧੇ ਨਾਲ ਕੰਧਾ ਨਾ ਕੋਇ ਮਿਲਾਈਆ। ਓਹ ਮੁਹੰਮਦ ਵੇਖ ਆਪਣੇ ਨਿਸ਼ਾਨ ਤਾਰੇ ਚੰਦ ਦੇ, ਚੰਦ ਚਾਂਦਨੀ ਕੀ ਸਮਝਾਈਆ। ਸਦੀ ਚੌਧਵੀਂ ਦਿਨ ਜਾਂਦੇ ਲੰਘਦੇ, ਪੋਟਿਆਂ ਉਤੇ ਲੇਖੇ ਲਏ ਗਿਣਾਈਆ। ਹੁਣ ਵਣਜਾਰੇ ਰਹਿ ਗਏ ਇਕ ਦੋ ਚਾਰ ਡੰਗ ਦੇ, ਡੰਗਰ ਖਾਣ ਵਾਲਿਓ ਤੁਹਾਡਾ ਹੋਏ ਕੋਇ ਨਾ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਆਪਣੀ ਕਾਰ ਕਮਾਈਆ। ਤੇਈ ਅਵਤਾਰ ਕਹਿਣ ਨਮੋਂ ਨਮੋਂ ਨਮੋਂ, ਨਿਮਸਕਾਰ ਪ੍ਰਭੂ ਸਰਨਾਈਆ।
❋
❋
ਪੈਗ਼ੰਬਰ ਕਹਿਣ ਸ਼ਮੋਂ ਸ਼ਮੋਂ ਸ਼ਮੋਂ, ਸ਼ਬੇ ਰੋਜ਼ ਤੇਰੀ ਵਡਿਆਈਆ। ਦਸ ਗੁਰੂ ਕਹਿਣ ਤਮੋਂ ਤਮੋਂ ਤਮੋਂ, ਸਵਾਸ ਸਵਾਸ ਤੇਰਾ ਨਾਮ ਧਿਆਈਆ। ਪੁਰਖ ਅਕਾਲ ਕਹੇ ਓ ਬੱਚਿਓ ਤੇ ਚਾਰ ਜੁਗ ਦੇ ਵਣਜਾਰਿਓ ਜੇ ਮੇਰਾ ਹੁਕਮ ਮੰਨੋਂ, ਦੀਨ ਮਜ਼੍ਹਬ ਦਾ ਝਗੜਾ ਦਿਉ ਮੁਕਾਈਆ। ਤੇ ਨਾ ਕੋਈ ਖ਼ੁਸ਼ੀ ਤੇ ਨਾ ਕੋਈ ਗ਼ਮੋਂ, ਸਿਖ ਮੁਰੀਦਾਂ ਤੋਂ ਪਲੂ ਲਓ ਛੁਡਾਈਆ। ਨਾ ਕੋਇ ਜਨਣੀ ਬਣ ਕੇ ਕੁੱਖੋਂ ਜੰਮੋ, ਤੇ ਨਾ ਕੋਇ ਹੋਏ ਜਣੇਂਦੀ ਮਾਈਆ। ਤੇ ਨਾ ਕੋਇ ਨੇਤਰ ਰੋਵੇ ਛਮ ਛਮੋਂ, ਸੀਤਾ ਰਾਮ ਨਾ ਕੋਇ ਰਖਾਈਆ। ਨਾ ਕੋਇ ਰਥ ਚਲਾਏ ਬਣੋ, ਰਾਸਾਂ ਹੱਥਾਂ ਵਿਚ ਹਿਲਾਈਆ। ਨਾ ਕੋਇ ਫਾਂਸੀ ਚੜ੍ਹਾਏ ਫੜ ਕੇ ਕੰਨੋ, ਸਲੀਬ ਨਾਲ ਲਟਕਾਈਆ। ਨਾ ਕੋਇ ਮੁਹੰਮਦਾ ਸ਼ਰਅ ਵਿਚ ਡੰਨੋ, ਜਲਵਾਗਰ ਇਕ ਨੂਰ ਇਲਾਹੀਆ। ਨਾ ਕੋਇ ਨਿਰਗੁਣ ਸਰਗੁਣ ਇਕ ਧਾਰ ਜਾਣੋ ਤਨੋ, ਗੋਬਿੰਦ ਖੰਡਾ ਨਾ ਕੋਇ ਚਮਕਾਈਆ। ਚਾਰ ਜੁਗ ਦਾ ਖੇਲ ਕੀਤਾ ਪ੍ਰਭ ਨੇ ਸੰਨ੍ਹੋ ਸੰਨ੍ਹੋ, ਆਦਿ ਅੰਤ ਨਾ ਕੋਇ ਸਮਝਾਈਆ। ਹੁਣ ਦੱਸੋ ਕਿਸ ਨੂੰ ਸਵਾਰੋ ਤੇ ਕਿਸ ਨੂੰ ਡੰਨੋ, ਆਪੋ ਆਪਣੇ ਗੁਰਮੁਖ ਦਿਉ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਤੇਈ ਅਵਤਾਰ ਕਹਿਣ ਅਸੀਂ ਆਏ ਵਿਚ ਲੋਕ ਮਿਰਤੂ, ਮਿਰਤਕ ਹੋ ਕੇ ਆਪਣਾ ਆਪ ਗਵਾਈਆ। ਓ ਪ੍ਰਭੂ ਤੇਰਾ ਖੇਲ ਵੇਖਿਆ ਪਿਰਤੂ, ਪ੍ਰਿਤਪਾਲ ਤੇਰੀ ਵਡਿਆਈਆ। ਤੂੰ ਚਾਰ ਜੁਗ ਦਾ ਫਿਰਤੂ, ਜੁਗ ਜੁਗ ਭੱਜੇਂ ਵਾਹੋ ਦਾਹੀਆ। ਤੂੰ ਜਗਤ ਵਾਸਨਾ ਦਾ ਹਿਰਸੂ, ਹਵਸ ਵਿਚ ਸਾਰੇ ਦਿਤੇ ਲੜਾਈਆ। ਤੂੰ ਨਾਮ ਕਲਮੇ ਦਾ ਕਿਰਸੂ, ਕੰਜੂਸ ਹੋ ਨਾ ਕਿਸੇ ਵਰਤਾਈਆ। ਜੇ ਅਸੀਂ ਤੇਰੇ ਪੈਗ਼ੰਬਰ ਅਵਤਾਰ ਗੁਰੂ ਫਿਰਕੂ, ਤੇ ਫਿਰਕੇ ਬਣਾਣ ਵਾਲਾ ਤੂਹੈਂ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਪੈਗ਼ੰਬਰ ਕਹਿਣ ਅਸੀਂ ਆਏ ਚੱਲ ਕੇ ਬਿਨਾ ਕਦਮਾਂ, ਕਦੀਮ ਦੇ ਵਿਛੜੇ ਦਈਏ ਜਣਾਈਆ। ਸੱਯਦਾ ਕਰੀਏ ਨਾਲ ਅਦਬਾਂ, ਅਦਾਬ ਵਿਚ ਵਡਿਆਈਆ। ਵੇਖੀਏ ਸੂਰਬੀਰ ਮਰਦਾਂ, ਗੁਰਮੁਖ ਖੋਜ ਖੁਜਾਈਆ। ਜਿਨ੍ਹਾਂ ਦੀਆਂ ਪੂਰੀਆਂ ਹੋਈਆਂ ਅਰਜ਼ਾਂ, ਅਰਜ਼ ਆਪਣੇ ਲੇਖੇ ਪਾਈਆ। ਜਨਮ ਕਰਮ ਦੀਆਂ ਮੇਟੀਆਂ ਦਰਦਾਂ, ਦੁਖੀਆਂ ਦੁੱਖ ਰਹੇ ਨਾ ਰਾਈਆ। ਸ਼ਰਅ ਦੀਆਂ ਕਰਦ ਬਣਾਈਆਂ ਕਰਦਾਂ, ਕਤਲਗਾਹ ਵਿਚੋਂ ਬਾਹਰ ਕਢਾਈਆ। ਜਿਨ੍ਹਾਂ ਦੇ ਹੱਥਾਂ ਉਤੇ ਫੜਾਈਆਂ ਫ਼ਰਦਾਂ, ਉਹ ਸਾਥੀ ਕ੍ਰਿਸ਼ਨ ਦੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਗੁਰੂ ਦਸ ਕਹਿਣ ਇਕ ਜੋਤ ਪ੍ਰਭ ਆਉਂਦੇ, ਆ ਕੇ ਖ਼ੁਸ਼ੀ ਮਨਾਈਆ। ਇਕ ਪੁਰਖ ਅਕਾਲ ਪ੍ਰਭ ਧਿਆਉਂਦੇ, ਦੂਜਾ ਨਾਮ ਨਾ ਕੋਇ ਵਡਿਆਈਆ। ਇਕ ਸਚਖੰਡ ਦਵਾਰ ਸੁਹਾਉਂਦੇ, ਸੋਹਣਾ ਰੰਗ ਰੰਗਾਈਆ। ਇਕੋ ਤੇਰਾ ਦਰਸ਼ਨ ਪਾਉਂਦੇ, ਦੂਸਰ ਅੱਖ ਨਾ ਕਦੇ ਮਿਲਾਈਆ। ਪ੍ਰਭ ਚਰਨੀ ਸੀਸ ਨਿਵਾਉਂਦੇ, ਨਿਉਂ ਨਿਉਂ ਲਾਗਣ ਪਾਈਂਆ। ਗਲ ਪਲੂ ਵਾਸਤਾ ਪਾਉਂਦੇ, ਬੇਨੰਤੀ ਰਹੇ ਸੁਣਾਈਆ। ਅਸੀਂ ਬਥੇਰਾ ਦੀਨ ਮਜ਼੍ਹਬ ਨੂੰ ਰਹੇ ਭੁਲਾਉਂਦੇ, ਖੰਡਾ ਖੜਗ ਚਮਕਾਈਆ। ਫੇਰ ਵੀ ਤੇਰੀ ਓਟ ਰਹੇ ਤਕਾਉਂਦੇ, ਓੜਕ ਤੂੰ ਹੀ ਸਭ ਦਾ ਪਿਤਾ ਮਾਈਆ। ਹੁਣ ਸਾਰੇ ਇਕੱਠੇ ਹੋ ਕੇ ਦਰ ਤੇਰਾ ਸੁਹਾਉਂਦੇ, ਸੋਹਣਾ ਰੂਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਬੇਪਰਵਾਹੀਆ। ਗੁਰ ਅਵਤਾਰ ਪੈਗ਼ੰਬਰੋ ਆਉ ਅਗਲੀ ਕਰੋ ਸਲਾਹ, ਸੁਲਹਕੁਲ
❋
❋
ਜਣਾਈਆ। ਕਿਸ ਨੂੰ ਮੰਨੋ ਮਲਾਹ, ਬੇੜਾ ਕੌਣ ਕੰਧ ਉਠਾਈਆ। ਕੇਹੜਾ ਚੰਗਾ ਰਾਹ, ਸਚ ਦਿਉ ਸਮਝਾਈਆ। ਕੇਹੜਾ ਚੰਗਾ ਨਾਂ, ਜਿਸ ਨੂੰ ਗਾ ਕੇ ਝਟ ਲੰਘਾਈਆ। ਸਾਰੇ ਕਹਿਣ ਸਾਡੀ ਇਕ ਦੇ ਅੱਗੇ ਦੁਆ, ਦੂਜਾ ਨਜ਼ਰ ਕੋਇ ਨਾ ਆਈਆ। ਜੋ ਮਾਲਕ ਮਿਹਰਵਾਨ ਬੇਪਰਵਾਹ, ਮਹਿਬੂਬ ਨੂਰ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਗੁਰ ਅਵਤਾਰ ਪੈਗ਼ੰਬਰੋ ਤਕੋ ਇਕੋ ਅੱਖ, ਬਿਨਾ ਅੱਖਾਂ ਅੱਖ ਉਠਾਈਆ। ਵੇਖੋ ਖੇਲ ਪ੍ਰਤਖ, ਪਾਰਬ੍ਰਹਮ ਕਰੇ ਗੁਸਾਈਂਆ। ਜਿਸ ਨੇ ਮਾਰਗ ਦੱਸਿਆ ਵੱਖ ਵੱਖ, ਓਹੋ ਰਿਹਾ ਜਣਾਈਆ। ਸਭ ਦਾ ਸਾਂਝਾ ਇਕੋ ਹੱਕ, ਹਕੀਕਤ ਦਏ ਗਵਾਹੀਆ। ਪਿਛਲੀ ਕੀਤੀ ਡੋਰੀ ਡੋਰੀ ਬੰਨ੍ਹਣ ਵਾਲਿਓ ਲੇਖੇ ਵਿਚ ਦਿਉ ਕਟ, ਕਟਾਕਸ਼ ਧੁਰ ਦਾ ਨਾਮ ਲਗਾਈਆ। ਇਕ ਭਗਤ ਦਵਾਰ ਤੇ ਇਕ ਪ੍ਰਭੂ ਦਾ ਹੱਟ, ਹੱਟੀ ਵਾਲਾ ਗੁਲਾਟੀ ਦਏ ਗਵਾਹੀਆ। ਤਕੜੀ ਨੂੰ ਪਾਸਕੂ ਰੱਖਿਆ ਜੇਹੜਾ ਤੋਲੇ ਘੱਟ, ਘਾਟਾ ਪਿਛਲਾ ਪੂਰ ਕਰਾਈਆ। ਨਾਨਕ ਸਤਿਗੁਰ ਸਭ ਨੂੰ ਸਾਚੀ ਤੋਲਣੀ ਗਿਆ ਦੱਸ, ਤੇਰਾ ਤੇਰਾ ਰਾਗ ਅਲਾਈਆ। ਭਗਤੋ ਤੁਹਾਡਾ ਸਭ ਦਾ ਲਹਿਣਾ ਪੂਰਾ ਕੀਤਾ ਹੱਕ, ਪਿਛਲਾ ਪੂਰਬ ਰਿਹਾ ਨਾ ਰਾਈਆ। ਅੱਗੇ ਜਗਤ ਠਗੌਰੀਉਂ ਜਾਣਾ ਬਚ, ਠੱਗਾਂ ਹੱਥ ਕੋਇ ਨਾ ਆਈਆ। ਇਹ ਕਾਇਆ ਮਾਟੀ ਕੱਚ, ਸਿਰ ਸਕੇ ਨਾ ਕੋਇ ਉਠਾਈਆ। ਜਿਸ ਅੰਦਰ ਮਨੂਆ ਰਿਹਾ ਨੱਚ, ਵਾਸਨਾ ਨੌਂ ਦਵਾਰ ਹਲਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭੂ ਕਰੀਏ ਕੀ ਗੱਲ, ਗਲਵਕੜੀ ਇਕ ਦੂਜੇ ਨਾਲ ਪਾਈਆ। ਤੇਰਾ ਚਾਰ ਜੁਗ ਦਾ ਛਲ, ਅਛਲ ਛਲਧਾਰੀ ਸਮਝ ਕੋਇ ਨਾ ਆਈਆ। ਜੇ ਤਾਰਨ ਲੱਗਾ ਤਾਰ ਦਿਤੇ ਬਾਵਨ ਹੋ ਕੇ ਦਵਾਰੇ ਬਲ, ਦਿਤੀ ਮਾਣ ਵਡਿਆਈਆ। ਖੇਲ ਕਰਕੇ ਵਿਚ ਕਲ, ਕਲ ਕਲਕੀ ਵੇਸ ਵਟਾਈਆ। ਬੈਠ ਕੇ ਨਿਹਚਲ ਧਾਮ ਅਟਲ, ਅਟਲ ਹੁਕਮ ਜਣਾਈਆ। ਗੁਰਮੁਖੋ ਵੇਖੋ ਅੰਮ੍ਰਿਤ ਸਭ ਦੇ ਉਤੇ ਬਰਸਦਾ ਜਲ, ਉਹ ਪਿਛਲਾ ਘਨਈਆ ਰਿਹਾ ਵਰਤਾਈਆ। ਤੁਹਾਡੇ ਉਤੇ ਦੁੱਖ ਰਹੇ ਨਾ ਮਾਰੂਥਲ, ਅਸਗਾਹਾਂ ਵਿਚੋਂ ਪਾਰ ਲੰਘਾਈਆ। ਕੀ ਹੋ ਗਿਆ ਜੇ ਤੁਹਾਡਾ ਮਾਲਕ ਹੋ ਕੇ ਵਾਹੁਣ ਵਾਲਾ ਹਲ, ਤੇ ਹਲ ਵਾਹ ਕੇ ਕੂੜੀ ਜੜ੍ਹ ਦਏ ਉਖੜਾਈਆ। ਜਿਥੇ ਚਾਹੇ ਉਥੇ ਲਏ ਠਲ੍ਹ, ਅੱਗੇ ਪਿਛੇ ਨਾ ਕੋਇ ਕਰਾਈਆ। ਉਹ ਜਿਸ ਦੇ ਹੱਥ ਵਿਚ ਲੋਟਾ ਤੇ ਮੁਸੱਲਾ ਬੱਧੀ ਖੱਲ, ਇਟਾਰਸੀ ਵਾਲਿਆਂ ਦਾ ਪਿਛਲਾ ਭਾਈ ਆ। ਪਰਗਟ ਸਿੰਘ ਨੂੰ ਮਿਲਣਾ ਫਲ, ਈਸਾ ਮੂਸਾ ਦਾ ਕਲਾਕ ਸਭ ਨੂੰ ਦਏ ਵਖਾਈਆ। ਤਾੜੀ ਵਜਾ ਕੇ ਆਪਣਾ ਦੱਸ ਹੱਲ, ਕੂਕ ਕੂਕ ਸੁਣਾਈਆ। ਉਹ ਗੁਲਜ਼ਾਰ ਸਿੰਘ ਅੱਗੇ ਆਵੇ ਚਲ, ਕਲਜੁਗ ਦਾ ਕਰਤਬ ਦੇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਗੁਰ ਅਵਤਾਰ ਪੈਗ਼ੰਬਰ ਵੇਖੋ ਚੜ੍ਹਦੇ, ਲਹਿੰਦੇ ਦੱਖਣ ਪਹਾੜ ਧਿਆਨ ਲਗਾਈਆ। ਸਾਰੇ ਇਕੋ ਢੋਲਾ ਪੜ੍ਹਦੇ, ਤੂੰ ਮੇਰਾ ਮੈਂ ਤੇਰਾ ਰਹੇ ਗਾਈਆ। ਇਕੋ ਕੰਤ ਸੁਹਾਗੀ ਵਰਦੇ, ਦੂਜੀ ਕਰੀ ਨਾ ਕੋਇ ਕੁੜਮਾਈਆ। ਦੁਨੀ ਵਾਲੀ ਮੌਤ ਕਦੇ ਨਾ ਮਰਦੇ, ਭਗਤ ਭਗਵਾਨ ਮਿਲ ਕੇ ਵੱਜੇ ਵਧਾਈਆ। ਇਨ੍ਹਾਂ ਇਸ਼ਨਾਨ ਕਰਨੇ ਇਕੋ ਸਰ ਦੇ, ਤੀਰਥ ਤਟ ਦਾ ਡੇਰਾ ਢਾਹੀਆ। ਕਾਇਆ ਮੰਦਰ ਅੰਦਰ ਵੜਦੇ, ਜਗਤ ਦਵਾਰੇ ਪਲੂ ਆਏ ਛੁਡਾਈਆ। ਦਰਸ਼ਨ ਕਰਨ ਨਰਾਇਣ ਨਰ ਦੇ, ਨਿਜ ਨੇਤਰ ਅੱਖ ਖੁਲ੍ਹਾਈਆ। ਵਾਸੀ ਹੋ
❋
❋
ਗਏ ਆਪਣੇ ਘਰ ਦੇ, ਘਰਾਨਾ ਕੂੜਾ ਗਏ ਛੁਡਾਈਆ। ਇਹ ਨਾ ਜੰਮਦੇ ਨਾ ਮਰਦੇ, ਪ੍ਰਭ ਆਪਣੀ ਗੋਦ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਗੋਬਿੰਦ ਕਹੇ ਮੈਂ ਸੇਜਾ ਸੁੱਤਾ ਛੇਤੀ, ਆਪਣਾ ਆਸਣ ਲਾਈਆ। ਫੇਰ ਪ੍ਰਭ ਦਾ ਹੋ ਕੇ ਭੇਖੀ, ਕਥਾ ਦਿਤੀ ਦ੍ਰਿੜਾਈਆ। ਪੁਰਖ ਅਕਾਲ ਨੇ ਹੁਕਮ ਕੀਤਾ ਗੋਬਿੰਦ ਤੈਨੂੰ ਫੇਰ ਵੇਖਣੀ ਪਏ ਆਪਣੀ ਖੇਤੀ, ਰਾਖਾ ਹੋ ਕੇ ਫੇਰਾ ਪਾਈਆ। ਲੱਦ ਜਾਣੇ ਕੇਤ ਕੇਤੀ, ਕੋਟਨ ਕੋਟ ਪੰਧ ਮੁਕਾਈਆ। ਉਸ ਵੇਲੇ ਨਾਨਕ ਦੀ ਧਾਰ ਜੋਤ ਨਿਰੰਕਾਰ ਸਭ ਦਾ ਰੂਪ ਧਰੇ ਬੇਟਾ ਬੇਟੀ, ਪਿਤਾ ਪੂਤ ਗੋਦ ਸੁਹਾਈਆ। ਜਨ ਭਗਤਾਂ ਦੀ ਚਾਰ ਜੁਗ ਦੀ ਵੇਖੇ ਨੇਕੀ, ਨਿੱਕੇ ਵੱਡੇ ਲਏ ਮਿਲਾਈਆ। ਜਿਨ੍ਹਾਂ ਨੇ ਆਪਣੀ ਆਤਮਾ ਪਰਮਾਤਮਾ ਦੇ ਘਰ ਵੇਚੀ, ਉਹ ਗੋਬਿੰਦ ਦੇ ਸਾਥੀ ਤੇ ਗੋਬਿੰਦ ਦੇ ਰਾਹੀਆ। ਇਹ ਧੁਰ ਦੀ ਆਦਿ ਅੰਤ ਦੀ ਲੇਖੀ, ਨਾ ਕੋਇ ਮੇਟੇ ਮੇਟ ਮਿਟਾਈਆ। ਜਿਸ ਵੇਲੇ ਗੋਬਿੰਦ ਪਹਿਲੀ ਵਾਰ ਗੁਜਰੀ ਤੋਂ ਨਹਾਤਾ ਸੀ ਕੇਸੀਂ, ਵਾਲ ਹੱਥਾਂ ਵਿਚ ਫੜਾਈਆ। ਦੋ ਹੱਥਾਂ ਦੀ ਤਾੜੀ ਮਾਰ ਕੇ ਕਿਹਾ ਮੈਂ ਆਦਿ ਅੰਤ ਦਾ ਪਰਦੇਸੀ, ਇਕ ਘਰਾਨੇ ਡੇਰਾ ਕਦੇ ਨਾ ਲਾਈਆ। ਵੇਖੀਂ ਮੈਨੂੰ ਪਿਆਰ ਵਿਚ ਕਦੇ ਨਾ ਵੇਚੀ, ਕਿਸੇ ਹੋਰ ਨਾ ਹੱਥ ਫੜਾਈਆ। ਮੇਰੇ ਉਤੇ ਦੇਵੀਂ ਕਦੇ ਨਾ ਖੇਸੀ, ਬਾਲਿਆਂ ਵਾਂਗ ਚਾਈਂ ਚਾਈਂਆ। ਹੱਥ ਫੇਰ ਕੇ ਕਿਹਾ ਮਾਤਾ ਮੈਂ ਇਕੋ ਵਾਰ ਤੇਰੇ ਅੱਗੇ ਭੁਗਤਣੀ ਪੇਸ਼ੀ, ਫੇਰ ਹੱਥ ਕਦੇ ਨਾ ਆਈਆ। ਕਿਤੇ ਮਾਣ ਵਿਚ ਮਾਰ ਨਾ ਬਹੀਂ ਸ਼ੇਖ਼ੀ, ਕਿ ਮੇਰਾ ਬੱਚਾ ਵੱਡਾ ਵੱਡਾ ਸੋਭਾ ਪਾਈਆ। ਤੇ ਮੇਰਾ ਖੇਲ ਖ਼ੁਸ਼ੀਆਂ ਵਿਚ ਵੇਖੀਂ, ਨੈਣਾਂ ਨੀਰ ਨਾ ਕਦੇ ਵਹਾਈਆ। ਗੁਜਰੀ ਖ਼ੁਸ਼ੀ ਦੇ ਵਿਚ ਲੇਟੀ, ਆਸਣ ਲਿਆ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਮਾਤਾ ਗੁਜਰੀ ਹੱਸ ਕੇ ਕਿਹਾ ਆਓ ਮੇਰੇ ਲਾਲ, ਛਾਤੀ ਲਵਾਂ ਲਗਾਈਆ। ਗੋਬਿੰਦ ਢਾਈ ਕਦਮ ਪਿਛੇ ਮਾਰੀ ਛਾਲ, ਹਲੂਣਾ ਲਾ ਕੇ ਤਾਲੀ ਦਿਤੀ ਵਜਾਈਆ। ਆਪਣੇ ਅੱਗੇ ਮਾਰ ਕੇ ਲਕਾਰ, ਖ਼ੁਸ਼ੀ ਵਿਚ ਸੁਣਾਈਆ। ਮਾਤਾ ਤੇਰਾ ਮੇਰਾ ਜਗਤ ਵਾਲਾ ਨਹੀਂ ਪਿਆਰ, ਲਾਲਸਾ ਵਿਚ ਕਦੇ ਨਾ ਆਈਆ। ਮੈਂ ਤੇ ਮੰਜ਼ਲ ਚੜ੍ਹਨੀ ਦੁਸ਼ਵਾਰ, ਮੇਰਾ ਸਾਹਿਬ ਰਿਹਾ ਵਖਾਈਆ। ਪੰਜ ਪਿਆਰੇ ਮੁਖੋਂ ਕਹਿ ਦਿਉ ਗੁਰਮੁਖੋਂ ਕੋਇ ਨਾ ਬਣਿਓ ਗ਼ਦਾਰ, ਇਹ ਗੋਬਿੰਦ ਗਿਆ ਦ੍ਰਿੜਾਈਆ। ਸਿਰ ਤੇ ਕਦੇ ਨਾ ਕੂਕੇ ਕਾਲ, ਮਹਾਂਕਾਲ ਬੈਠਾ ਸੀਸ ਨਿਵਾਈਆ। ਸਭ ਦੀ ਕਰੇ ਸਦਾ ਪ੍ਰਿਤਪਾਲ, ਪ੍ਰਿਤਪਾਲਕ ਹੋ ਕੇ ਵੇਖ ਵਖਾਈਆ। ਓਹ ਨਿੱਕੇ ਨਿੱਕੇ ਜਿਸ ਦੇ ਬਾਲ, ਬਚਪਨ ਆਪਣੇ ਨਾਲ ਨਿਭਾਈਆ। ਜੇ ਕੋਈ ਸੌਂ ਗਿਆ ਤੇ ਉਸ ਨੂੰ ਸਾਥੀ ਫੜ ਕੇ ਦਿਓ ਉਠਾਲ, ਸੋਇਆ ਰਹਿਣ ਕੋਇ ਨਾ ਪਾਈਆ। ਨਾ ਕੋਇ ਸ਼ਾਹ ਤੇ ਨਾ ਕੋਇ ਕੰਗਾਲ, ਗੁਰਮੁਖੋ ਇਕੋ ਜਿਹੇ ਸੋਭਾ ਪਾਈਆ। ਜਿਨ੍ਹਾਂ ਦਾ ਇਕ ਪ੍ਰਭੂ ਦਲਾਲ, ਵਿਚੋਲਾ ਹੋਰ ਨਾ ਕੋਇ ਰਖਾਈਆ। ਮਸਤਕ ਚਾੜ੍ਹ ਕੇ ਰੰਗ ਗੁਲਾਲ, ਟਿੱਕੇ ਧੁਰ ਦੇ ਦਿਤੇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪੜਦਾ ਆਪ ਚੁਕਾਈਆ। ਗੁਰ ਅਵਤਾਰ ਪੈਗ਼ੰਬਰ ਇਕ ਦੂਜੇ ਨੂੰ ਲਾਵਣ ਪੋਟੇ, ਹੌਲੀ ਹੌਲੀ ਹਿਲਾਈਆ। ਜਿਸ ਨੇ ਸਾਥੋਂ ਕਰਾਏ ਮਨੁੱਸ਼ਾਂ ਦੇ ਮਜ਼੍ਹਬਾਂ ਦੇ ਵਿਚ ਟੋਟੇ, ਹਿੱਸਿਆਂ ਦੇ ਵਿਚ ਵੰਡ ਵੰਡਾਈਆ। ਆਪਣੇ ਨਾਮ ਨੂੰ ਖਰੇ ਬਣਾ ਕੇ ਖੋਟੇ, ਟਕਸਾਲ ਜਗਤ ਵਾਲੀ ਚਲਾਈਆ। ਹੱਥਾਂ ਵਿਚ ਫੜਾ ਕੇ ਲੋਟੇ, ਵੁਜ਼ੂਆਂ ਵਿਚ ਟਿਕਾਈਆ। ਪਾਣੀ ਦੇ ਵਿਚ ਦੇ ਕੇ ਗੋਤੇ, ਤੀਰਥਾਂ
❋
❋
ਵਿਚ ਨੁਹਾਈਆ। ਹੱਥਾਂ ਵਿਚ ਫੜਾ ਕੇ ਸੋਟੇ, ਗੁਰ ਅਵਤਾਰ ਪੈਗ਼ੰਬਰ ਦਿਤੇ ਲੜਾਈਆ। ਤੇੜ ਬੰਨ੍ਹਾ ਕੇ ਭੋਥੇ, ਨਾਦ ਨਾਚ ਦਿਤੇ ਕਰਾਈਆ। ਮਾਰਗ ਦੱਸ ਕੇ ਔਖੇ, ਹੁਕਮ ਇਕ ਸੁਣਾਈਆ। ਪੜ੍ਹਾ ਕੇ ਸਿਫ਼ਤੀ ਪੋਥੇ, ਸੋਹਣੇ ਦਿਤੇ ਜਣਾਈਆ। ਅਸੀਂ ਦੇਂਦੇ ਆਏ ਹੋਕੇ, ਹੁਕਮ ਮੰਨੋ ਧੁਰਦਰਗਾਹੀਆ। ਸਾਨੂੰ ਗੁਰ ਅਵਤਾਰ ਪੈਗ਼ੰਬਰ ਬਣਾਇਆ ਨਾਲ ਮੌਕੇ, ਪਿਛੇ ਹੋਰ ਦਾ ਹੋਰ ਹੁਕਮ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਪੈਗ਼ੰਬਰ ਕਹਿਣ ਸਾਨੂੰ ਪੜ੍ਹਾ ਦਿਤੀ ਅਰਬੀ, ਇਲਮ ਆਲਮਾਂ ਤੋਂ ਬਾਹਰ ਜਣਾਈਆ। ਸਾਥੋਂ ਵਿਕਾ ਦਿਤੀ ਗਊ ਦੀ ਚਰਬੀ, ਓ ਜੰਮੂ ਵਾਲਿਓ ਤਿੰਨੇ ਗਊਆਂ ਸਾਨੂੰ ਦਿਓ ਵਖਾਈਆ। ਸਾਥੋਂ ਸ਼ਰਅ ਬਣਾ ਕੇ ਕਰਦੀ, ਕਤਲਗਾਹ ਵਿਚ ਦੁਹਾਈਆ। ਸਾਡੀ ਉਮਤ ਕਲਮੇ ਰਹੀ ਪੜ੍ਹਦੀ, ਅੱਲਾ ਹੂ ਅਕਬਰ ਦਾ ਨਾਅਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਜਗਤ ਝਗੜੇ ਮਨ ਕੇ, ਮਨ ਕਾ ਮਣਕਾ ਨਾ ਕੋਇ ਭਵਾਈਆ। ਵੇਖਣ ਪ੍ਰਕਾਸ਼ ਸੂਰੀਆ ਚੰਦ ਦੇ, ਅੰਦਰ ਦੀ ਰੀਤੀ ਚਲੀ ਆਈਆ। ਕੋਟਨ ਕੋਟ ਬੱਚੇ ਗਏ ਜਣ ਕੇ, ਮਾਤ ਪਿਤਾ ਰੂਪ ਬਣਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਦੁਹਾਈ ਭਗਤ ਗਿਆ ਕੋਇ ਨਾ ਬਣ ਕੇ, ਜਿੰਨਾਂ ਚਿਰ ਪ੍ਰਭੂ ਸਿਰ ਹੱਥ ਨਾ ਟਿਕਾਈਆ। ਇਹ ਖੇਲ ਪੰਜ ਤਤ ਤਨ ਕੇ, ਤਨ ਵਜੂਦ ਦੀ ਕਰੇ ਨਾ ਕੋਇ ਸਫ਼ਾਈਆ। ਜਨ ਭਗਤੋ ਸੁਣ ਲਓ ਨਾਲ ਕੰਨ ਦੇ, ਜਿਨ੍ਹਾਂ ਹੱਥ ਕੰਨਾਂ ਉਤੇ ਲਏ ਰਖਾਈਆ। ਸਤਿਗੁਰ ਸ਼ਬਦ ਗੁਰਮੁਖਾਂ ਨੂੰ ਕਦੇ ਨਾ ਜਾਏ ਡੰਨ ਕੇ, ਜਦ ਆਵੇ ਤੇ ਲੈ ਕੇ ਪਾਰ ਲੰਘਾਈਆ। ਸਭ ਦੇ ਬੇੜੇ ਜਾਵੇ ਬੰਨ੍ਹ ਕੇ, ਭਾਰ ਆਪਣੇ ਕੰਧ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਰਗ ਇਕ ਦਰਸਾਈਆ। ਅਵਤਾਰ ਕਹਿਣ ਪੈਗ਼ੰਬਰ ਕਹਿਣ ਅਸੀਂ ਮਣਕੇ ਵੇਖੇ ਇੱਕੀ ਨੌਂ, ਪਿਛਲੀ ਨਜ਼ਰੀ ਆਈਆ। ਇਹ ਗੁਰਮੁਖ ਉਹ, ਜਿਨ੍ਹਾਂ ਦਾ ਪੂਰਬ ਜਨਮ ਸੋਭਾ ਪਾਈਆ। ਉਹ ਸਰਗੁਣ ਤੋਂ ਸਰਗੁਣ ਆਏ ਹੋ, ਨਿਰਗੁਣ ਨਿਰਗੁਣ ਰੰਗ ਰੰਗਾਈਆ। ਜਿਸ ਵੇਲੇ ਗੋਬਿੰਦ ਪਹਿਲੀ ਵਾਰ ਸਿਖਿਆ ਦਾ ਰੂਪ ਦੱਸਿਆ ਇਕ ਦੋ, ਇੱਕੀ ਆਪਣੇ ਰੰਗ ਰੰਗਾਈਆ। ਉਸੇ ਦੀ ਗਾਨੀ ਨਾਲ ਗਏ ਛੋਹ, ਬਾਂਕਾ ਛੋਹਰਾ ਰੂਪ ਬਣ ਕੇ ਦਰਸ ਦਖਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਚਾਰ ਜੁਗ ਤੋਂ ਥਿਤ ਵਾਰ ਰਹੇ ਤਕਦੇ ਛੱਬੀ ਪੋਹ, ਬਿਨ ਅੱਖਾਂ ਅੱਖ ਉਠਾਈਆ। ਪੁਰਖ ਅਕਾਲਾ ਦੀਨ ਦਿਆਲਾ ਸਭ ਦੇ ਕੋਲੋਂ ਸਭ ਕੁਛ ਲਏ ਖੋਹ, ਆਪਣਾ ਹੁਕਮ ਵਰਤਾਈਆ। ਅਸੀਂ ਇਕੱਠੇ ਬਣ ਕੇ ਆਏ ਗਰੋਹ, ਭੱਜੇ ਚਾਈਂ ਚਾਈਂਆ। ਇਸ ਦਾ ਭੇਵ ਨਾ ਜਾਣੇ ਕੋ, ਕੋਟਨ ਕੋਟ ਬੈਠੇ ਧਿਆਨ ਲਗਾਈਆ। ਬਿਨਾ ਭਗਤਾਂ ਤੋਂ ਕਿਸੇ ਅੰਦਰ ਨਾ ਹੋਏ ਲੋ, ਲੋਇਣ ਅੱਖ ਨਾ ਕੋਇ ਖੁਲ੍ਹਾਈਆ। ਜਿਧਰ ਵੇਖੋ ਸਾਰੇ ਰਹੇ ਰੋ, ਹਾਏ ਬਹੁੜੀ ਮਿਲਿਆ ਨਾ ਧੁਰ ਦਾ ਮਾਹੀਆ। ਜਿਸ ਦੀ ਆਤਮਾ ਪਰਮਾਤਮਾ ਨਾਲ ਜਾਏ ਛੋਹ, ਅੰਤ ਸ਼ਹਿਨਸ਼ਾਹ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਾਡੇ ਅੰਦਰ ਆਈ ਹੈਰਾਨੀ, ਹੈਰਤ ਵਿਚ ਜਣਾਈਆ। ਆਦਿ ਤੋਂ ਲੈ ਕੇ ਅੰਤ ਤਕ ਜੁਗ ਚੌਕੜੀ ਸਤਿਗੁਰ ਸ਼ਬਦ ਦੀ ਸਦਾ ਸ਼ੈਤਾਨੀ, ਸ਼ਰਅ ਵਿਚ ਸਾਰੇ ਦਿਤੇ ਲੜਾਈਆ। ਆਪਣੀ ਸਦਾ ਵੇਖੇ ਇਕੋ ਜੇਹੀ ਜਵਾਨੀ, ਗੁਰ ਅਵਤਾਰ
❋
❋
ਪੈਗ਼ੰਬਰ ਬਾਲ ਜਵਾਨ ਬੁੱਢੇ ਬਣਾਏ ਅੰਤ ਕਬਰਾਂ ਵਿਚ ਸਵਾਈਆ। ਜਦ ਕਰੇ ਤੇ ਆਪਣਿਆਂ ਭਗਤਾਂ ਉਤੇ ਮਿਹਰਵਾਨੀ, ਮਿਹਰਵਾਨ ਮਹਿਬੂਬ ਹੋ ਕੇ ਆਪਣੇ ਗਲੇ ਲਗਾਈਆ। ਸਦਾ ਦੇਵੇ ਅੰਮ੍ਰਿਤ ਰਸ ਠੰਡਾ ਪਾਣੀ, ਜਗਤ ਤ੍ਰਿਸ਼ਨਾ ਭੁੱਖ ਗਵਾਈਆ। ਜਿਨ੍ਹਾਂ ਗੁਰਮੁਖਾਂ ਦੇ ਹੱਥ ਵਿਚ ਇਕ ਇਕ ਕਾਨਾ ਕਾਨੀ, ਕਾਇਨਾਤ ਦੇਣ ਹਿਲਾਈਆ। ਸਾਰੀ ਦੁਨੀਆ ਦਿਸਦੀ ਫ਼ਾਨੀ, ਅੰਤ ਨਜ਼ਰ ਕੋਇ ਨਾ ਆਈਆ। ਓ ਗੁਰਮੁਖੋ ਤੁਹਾਡੀ ਲੇਖੇ ਲੱਗੇ ਇਕ ਇਕ ਚਵਾਨੀ, ਜੋ ਪੱਲੇ ਬੰਨ੍ਹ ਕੇ ਆਪਣਾ ਝਟ ਲੰਘਾਈਆ। ਤੁਹਾਡੇ ਪਿਛੇ ਦਿਤੀ ਗੋਬਿੰਦ ਗੁਰੂ ਕੁਰਬਾਨੀ, ਕਰਬਲੇ ਦਾ ਲੇਖਾ ਮੁਹੰਮਦ ਰਿਹਾ ਦਰਸਾਈਆ। ਜਨ ਭਗਤੋ ਤੁਹਾਡੀ ਇਕੋ ਮੰਜ਼ਲ ਰੁਹਾਨੀ, ਰੂਹ ਬੁਤ ਦਾ ਮੇਲਾ ਲਿਆ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਅਸੀਂ ਵੇਖਣਾ ਖੇਲ ਮਦਾਰੀ, ਆਏ ਚਾਈਂ ਚਾਈਂਆ। ਓ ਗੁਰਮੁਖ ਅੱਗੇ ਲਿਆ ਪਟਾਰੀ, ਪਟਨੇ ਵਾਲੇ ਦਾ ਲੇਖਾ ਦੇ ਸਮਝਾਈਆ। ਜਿਸ ਦੀ ਸੋਹੇ ਮੁਛ ਤੇ ਦਾੜ੍ਹੀ, ਕੇਸਾਂ ਨਾਲ ਵਡਿਆਈਆ। ਉਸ ਨੇ ਗੁਰਮੁਖਾਂ ਦੀ ਆਤਮ ਬਣਾਈ ਲਾੜੀ, ਲਾੜਾ ਇਕੋ ਧੁਰ ਦਾ ਮਾਹੀਆ। ਸਚਖੰਡ ਦਵਾਰੇ ਜਾਂਦਾ ਵਾੜੀ, ਮੰਦਰ ਇਕੋ ਇਕ ਸੁਹਾਈਆ। ਸਭ ਦੀ ਸੇਜੇ ਸੌਂਦਾ ਇਕੋ ਵਾਰੀ, ਜੋਤੀ ਜਾਤਾ ਹੋ ਕੇ ਵੇਖ ਵਖਾਈਆ। ਗੁਰਸਿਖੋ ਤੁਹਾਡੀ ਅੱਜ ਧਾਰ ਨਾ ਰਹੇ ਕਵਾਰੀ, ਮਾਲਕ ਹੋ ਕੇ ਲਏ ਪ੍ਰਨਾਈਆ। ਸਾਰੇ ਗੁਰਮੁਖ ਬੈਠੇ ਬੈਠੇ ਮਸਤਕ ਧੂੜ ਲਾਓ ਛਾਰੀ, ਇਹ ਪਹਿਲੋਂ ਸਾਰੇ ਗਏ ਭੁਲਾਈਆ। ਨੌਂ ਵਾਰ ਚਰਨ ਰਗੜ ਕੇ ਖ਼ਾਕ ਉਤੇ ਤੁਹਾਡੇ ਥੱਲੇ ਫੇਰਾਂ ਬਹਾਰੀ, ਸਤਿਗੁਰ ਹੋ ਕੇ ਆਪਣੀ ਸੇਵ ਕਮਾਈਆ। ਹੁਣ ਤੁਹਾਡੀ ਆਈ ਵਾਰੀ, ਭਾਵੇਂ ਗਾਲਾਂ ਕਢੋ ਭਾਵੇਂ ਦਿਉ ਵਡਿਆਈਆ। ਇਹ ਕੱਲ ਨੂੰ ਦੱਸਾਂਗਾ ਜਿਸ ਵੇਲੇ ਨੌਂ ਬੀਬੀਆਂ ਗੀਤ ਗਾਉਣਗੀਆਂ ਪਹਾੜੀ, ਕਿਸ ਤਰਾਂ ਪਹਾੜਾਂ ਵਿਚੋਂ ਕਢ ਕੇ ਭਗਤ ਦਵਾਰੇ ਦਿਆਂ ਬਹਾਈਆ। ਜ਼ਰਾ ਹੁਣ ਖੇਲ ਵੇਖਿਓ ਕਲਜੁਗ ਦੀ ਮਾਇਆ ਨਾਰੀ, ਆਪਣਾ ਲੇਖਾ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸਾ ਇਕ ਸੁਣਾਈਆ। ਗੁਰਮੁਖ ਚਾਰੇ ਬਣੇ ਕਾਨ੍ਹੀ, ਕਾਹਨ ਰਾਮ ਵੇਖ ਵਖਾਈਆ। ਪੈਗ਼ੰਬਰ ਕਹਿਣ ਦੁਨੀਆ ਫ਼ਾਨੀ, ਅੰਤ ਰਹੇ ਨਾ ਕੋਇ ਖ਼ੁਦਾਈਆ। ਗੁਰੂਆਂ ਕਿਹਾ ਕੂੜ ਜਿਸਮਾਨੀ, ਤਨ ਵਜੂਦ ਨਾ ਕੋਇ ਵਡਿਆਈਆ। ਜੋ ਛਡ ਕੇ ਗਿਆ ਆਪਣੀ ਜਵਾਨੀ, ਬਿਰਧ ਬਾਲ ਨਾ ਵੰਡ ਵੰਡਾਈਆ। ਸਭ ਨੇ ਆਸਾ ਰੱਖੀ ਲੇਖਾ ਲਿਖਿਆ ਬਿਨਾ ਕਲਮ ਕਾਨੀ, ਕਾਇਨਾਤ ਜਣਾਈਆ। ਜਿਸ ਵੇਲੇ ਦੀਨ ਦੁਨੀ ਵਿਚ ਵਧੀ ਬੇਈਮਾਨੀ, ਬੇਵਾ ਸ੍ਰਿਸ਼ਟੀ ਦ੍ਰਿਸ਼ਟੀ ਨਜ਼ਰੀ ਆਈਆ। ਅੱਠ ਸੱਠ ਤੀਰਥ ਪਾਕ ਰਿਹਾ ਨਾ ਪਾਣੀ, ਦੁਰਮਤ ਮੈਲ ਨਾ ਕੋਇ ਧਵਾਈਆ। ਸਾਧ ਸੰਤ ਦੀ ਮੰਜ਼ਲ ਨਾ ਰਹੇ ਰੁਹਾਨੀ, ਸ਼ਾਸਤਰ ਪੜ੍ਹ ਕੇ ਝਟ ਲੰਘਾਈਆ। ਗੁਰ ਅਵਤਾਰ ਪੈਗ਼ੰਬਰਾਂ ਨੂੰ ਆਉਣੀ ਹਾਨੀ, ਸਿਖ ਮੁਰੀਦ ਕਲਮੇ ਜਾਣ ਭੁਲਾਈਆ। ਉਸ ਵੇਲੇ ਪੁਰਖ ਅਕਾਲ ਪਰਵਰਦਿਗਾਰ ਸਾਂਝੇ ਯਾਰ ਕਰਨੀ ਖੇਲ ਅਗੰਮ ਮਹਾਨੀ, ਮਹਿਮਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਸੀੜ੍ਹੀ ਕਹੇ ਮੈਂ ਬੰਨ੍ਹਾ ਸੇਹਰਾ, ਸੇਹਰਾ ਸੀਸ ਗੁੰਦਾਈਆ। ਜਨ ਭਗਤੋ ਗੋਬਿੰਦ ਦਾ ਵਕਤ ਸਦਾ ਸਦ ਨੇੜਾ, ਦੂਰ ਦੁਰਾਡਾ ਪੰਧ ਨਾ ਕੋਇ ਮੁਕਾਈਆ। ਜਿਸ ਦਾ ਸਾਢੇ ਤਿੰਨ ਹੱਥ ਵਿਚ ਵਿਹੜਾ, ਸੰਬਲ ਸੋਭਾ ਪਾਈਆ। ਉਹ ਸਭ ਦਾ ਬੰਨ੍ਹ ਕੇ ਬੇੜਾ, ਆਪਣੇ ਕੰਧ ਟਿਕਾਈਆ। ਤਤਾਂ ਵਾਲੇ
❋
❋
ਸਰੀਰ ਦਾ ਛਡ ਕੇ ਝੇੜਾ, ਝਗੜਾ ਰਿਹਾ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਓ ਗੁਰਮੁਖੋ ਸਤਿਗੁਰ ਕਦੇ ਨਾ ਕਰੇ ਬੇਈਮਾਨੀ, ਸ਼ਬਦ ਗੁਰੂ ਇਕ ਵਡਿਆਈਆ। ਇਹ ਸਰੀਰ ਜਗਤ ਨਿਸ਼ਾਨੀ, ਜੋ ਜੁਗ ਜੁਗ ਆਪਣੀ ਖੇਲ ਖਿਲਾਈਆ। ਤੁਹਾਡੇ ਵੇਂਹਦਿਆਂ ਹੋ ਚਲਿਆ ਜੇ ਫ਼ਾਨੀ, ਆਪਣਾ ਆਪ ਛੁਪਾਈਆ। ਜਾਣ ਦੇ ਪਿਛੋਂ ਨਾ ਬਿਰਧ ਨਾ ਬਾਲ ਲੱਭੇ ਨਾ ਲੱਭੇ ਜਵਾਨੀ, ਜੋਬਨ ਰੰਗ ਨਾ ਕੋਇ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਈਆ। ਵੇਖੋ ਗੁਰਮੁਖੋ ਸ਼ਬਦ ਗੁਰੂ ਪੰਜ ਤਤ ਵਿਚ ਚਲਦਾ ਫਿਰਦਾ ਤੇ ਤੁਰਦਾ, ਤੁਹਾਡੇ ਸਾਹਮਣੇ ਨਜ਼ਰੀ ਆਈਆ , ਹੁਣ ਵੇਂਹਦਿਆਂ ਵੇਂਹਦਿਆਂ ਹੋ ਚਲਿਆ ਜੇ ਮੁਰਦਾ, ਚਾਰੇ ਕਾਨ੍ਹੀ ਲੈਣ ਉਠਾਈਆ। ਕਿਉਂ ਅਕਾਲ ਪੁਰਖ ਦਾ ਭਾਣਾ ਕਦੇ ਨਾ ਮੁੜਦਾ, ਨਾ ਕੋਇ ਮੇਟੇ ਮੇਟ ਮਿਟਾਈਆ। ਬਿਨਾ ਸਤਿਗੁਰ ਸ਼ਬਦ ਤੋਂ ਸ਼ਬਦ ਨਾਲ ਕੋਇ ਨਾ ਜੁੜਦਾ, ਜੋੜਨ ਵਾਲਾ ਜ਼ੋਰ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪੜਦਾ ਆਪ ਉਠਾਈਆ। ਓ ਜਨ ਭਗਤੋ ਜੇ ਤਤਾਂ ਵਾਲਾ ਜਾਏ ਮਰ, ਤੇ ਖ਼ੁਸ਼ੀ ਲਓ ਮਨਾਈਆ। ਪੂਰਨ ਗਿਆ ਤੇ ਫੇਰ ਕਾਹਦਾ ਡਰ, ਮਜ਼ੇ ਨਾਲ ਆਪਣਾ ਝਟ ਲੰਘਾਈਆ। ਜੇ ਮੈਂ ਸਤਿਗੁਰ ਹੋਇਆ ਤੁਹਾਡੇ ਅੰਦਰ ਜਾਵਾਂਗਾ ਵੜ, ਇਹ ਮੇਰੀ ਬੇਪਰਵਾਹੀਆ। ਜਿਥੇ ਹੋਵੋਗੇ ਉਥੇ ਜਾਵਾਂਗਾ ਖੜ੍ਹ, ਰਾਤੀ ਸੁੱਤਿਆਂ ਲਵਾਂ ਜਗਾਈਆ। ਜੇ ਤੁਸੀਂ ਮੇਰੇ ਨਾਲ ਪਉਗੇ ਲੜ, ਹੱਥ ਜੋੜ ਕੇ ਵਾਸਤਾ ਪਾਈਆ। ਕਿਉਂ ਤੁਸੀਂ ਮੇਰਾ ਰਹਿਣ ਵਾਲਾ ਘਰ, ਤੁਹਾਡੇ ਬਿਨਾ ਦਰ ਨਾ ਕੋਇ ਸੁਹਾਈਆ। ਤੁਸੀਂ ਮੇਰਾ ਦੇਣ ਵਾਲਾ ਵਰ, ਵਰ ਦਾਤਾ ਤੁਹਾਡਾ ਇਕੋ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਜਨ ਭਗਤੋ ਜੇ ਸਤਿਗੁਰੂ ਜੀਉਂਦਾ ਜਾਗਦਾ, ਤੇ ਸਭ ਨੂੰ ਦਏ ਸਮਝਾਈਆ। ਜੇ ਸਤਿਗੁਰੂ ਰੂਪ ਹੋਵੇ ਸ਼ਬਦ ਅਗੰਮੀ ਅਵਾਜ਼ ਦਾ, ਲੇਖਾ ਦਏ ਬਣਾਈਆ। ਜੇ ਸਤਿਗੁਰੂ ਹੋਏ ਸਾਰੀ ਸ੍ਰਿਸ਼ਟੀ ਦੀ ਦ੍ਰਿਸ਼ਟੀ ਦੇ ਸਮਾਜ ਦਾ, ਦੂਜੀ ਵੰਡ ਨਾ ਕੋਇ ਵੰਡਾਈਆ। ਜੇ ਸਤਿਗੁਰੂ ਹੋਵੇ ਉਹ ਮਾਲਕ ਉਸ ਅਗੰਮੀ ਰਾਜ ਦਾ, ਜਿਥੇ ਰਈਅਤ ਦੋ ਜਹਾਨ ਸੋਭਾ ਪਾਈਆ। ਜੇ ਸਤਿਗੁਰੂ ਹੋਏ ਆਦਿ ਦਾ, ਅੰਤ ਹੋਏ ਸਹਾਈਆ। ਜੇ ਸਤਿਗੁਰੂ ਹੋਏ ਖਾਣ ਪੀਣ ਵਾਲਾ ਰੋਟੀਆਂ, ਤੇ ਮੜ੍ਹੀ ਮਸਾਣਾਂ ਸਮਾਧ ਦਾ, ਤੇ ਫੇਰ ਮੜ੍ਹੀਆਂ ਗੋਰਾਂ ਵਿਚ ਡੇਰਾ ਲਾਈਆ। ਗੁਰਮੁਖੋ ਤੁਸੀਂ ਬੂਟਾ ਫਲਿਆ ਉਸ ਬਾਗ਼ ਦਾ, ਜਿਸ ਨੂੰ ਗੋਬਿੰਦ ਗਿਆ ਲਗਾਈਆ। ਪਾਰਸੀਆਂ ਦੇ ਕੋਲ ਸੀ ਦੀਪਕ ਇਕ ਚਿਰਾਗ਼ ਦਾ, ਸਭ ਨੂੰ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਖੇਲ ਇਕ ਜਣਾਈਆ। ਜਨ ਭਗਤੋ ਜੇ ਸਤਿਗੁਰੂ ਜਾਏ ਲੁਕ, ਅੱਖੀਂ ਨਜ਼ਰ ਨਾ ਆਈਆ। ਫੇਰ ਦੁਨੀਆ ਦਾ ਪਿਆਰ ਜਾਏ ਮੁਕ, ਮੁਹੱਬਤ ਵਿਚ ਨਾ ਕੋਇ ਵਡਿਆਈਆ। ਖ਼ੁਸ਼ੀ ਵਿਚ ਵੰਡੇ ਕੋਇ ਨਾ ਦੁੱਖ, ਦਰਦੀਆਂ ਦਰਦ ਨਾ ਕੋਇ ਵੰਡਾਈਆ। ਗੋਦੀ ਲਏ ਕੋਇ ਨਾ ਚੁੱਕ, ਅੰਮ੍ਰਿਤ ਸੀਰ ਨਾ ਕੋਇ ਪਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਦ ਆਪਣੀ ਕਾਰ ਕਮਾਈਆ। ਜਨ ਭਗਤੋ ਪੂਰਨ ਦਾ ਸਰੀਰ ਗਿਆ ਛੁਟ, ਤਨ ਨਜ਼ਰ ਕੋਇ ਨਾ ਆਈਆ। ਤਤਾਂ ਵਾਲਾ ਨਾਤਾ ਗਿਆ ਟੁੱਟ, ਗੰਢ ਨਾ ਕੋਇ ਪਵਾਈਆ। ਪੰਜਾਂ ਲਿਖਾਰੀਆਂ ਨੇ ਗਾਨੇ ਬੰਨੇ ਗੁੱਟ, ਬਾਂਹ ਕਢ ਕੇ ਦੇਣ ਸਮਝਾਈਆ। ਜਨ
❋
❋
ਭਗਤੋ ਤੁਸੀਂ ਉਸ ਪ੍ਰਭੂ ਦੇ ਪੁੱਤ, ਜਿਸ ਨੇ ਸਾਡੀ ਸੇਵਾ ਲਿਖਣ ਉਤੇ ਲਾਈਆ। ਤੁਸੀਂ ਆਉਂਣਾ ਨਹੀਂ ਮਾਤ ਗਰਭ ਉਲਟੇ ਰੁਖ਼, ਜਨਣੀ ਜਣੇ ਕੋਇ ਨਾ ਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪੜਦਾ ਆਪਣੇ ਉਤੇ ਪਾਈਆ। ਪਰਦਾ ਪਾ ਕੇ ਹੋ ਗਿਆ ਓਹਲੇ, ਜਨ ਭਗਤੋ ਪੂਰਨ ਦੇਹ ਦਾ ਕੀਤਾ ਵਿਹਾਰ, ਅੰਤ ਦਾ ਸਮਾਂ ਦਿਤਾ ਦਰਸਾਈਆ। ਹਰਿ ਸੰਗਤ ਇਕੱਠੀ ਹੋਈ ਖ਼ੁਸ਼ੀਆਂ ਖਿੜੀ ਬਹਾਰ, ਗੁਲਸ਼ਨ ਆਪਣਾ ਗੁਲ ਮਹਿਕਾਈਆ। ਭਗਤ ਦਵਾਰੇ ਸੋਹਣਾ ਲੱਗਾ ਦਰਬਾਰ, ਦਰਬਾਰੀ ਦੇਣ ਗਵਾਹੀਆ। ਪਤਾ ਨਹੀਂ ਏਸ ਸਰੀਰ ਦਾ ਅੰਤ ਕਿਥੇ ਹੋਏ ਕਿਥੇ ਦੇਣ ਸਾੜ, ਗੁਰਮੁਖ ਵਿਹਾਰ ਕਰਨ ਕੋਇ ਨਾ ਜਾਈਆ। ਕਿਰਪਾ ਕਰ ਕੇ ਤੁਹਾਡੇ ਸਾਹਮਣੇ ਕੀਤੀ ਕਾਰ, ਕਰਤਾ ਆਪ ਭੁਗਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਨਜ਼ਰ ਇਕ ਉਠਾਈਆ। ਜਨ ਭਗਤੋ ਤੁਹਾਡੇ ਪ੍ਰੇਮ ਦੀ ਬਣ ਗਈ ਅਰਥੀ, ਸੋਹਣੀ ਸੇਜ ਸੁਹਾਈਆ। ਅੱਗੇ ਸਿੱਖੀ ਜਾਣੀ ਪਰਖੀ, ਵੇਖਿਓ ਭੁੱਲ ਰਹੇ ਨਾ ਰਾਈਆ। ਹੁਣ ਚੜ੍ਹਾਉਣਾ ਨਹੀਂ ਉਤੇ ਕੋਈ ਚਰਖੀ, ਦੇਗਾਂ ਵਿਚ ਸੁਟਾਈਆ। ਇਕੋ ਨਿੰਦਿਆ ਕਰਾਉਣੀ ਆਪਣੇ ਘਰ ਦੀ, ਇਹ ਮੇਰੀ ਖੇਲ ਬੇਪਰਵਾਹੀਆ। ਜਿਹੜੀ ਆਤਮਾ ਪਰਮਾਤਮਾ ਵਰਦੀ, ਕੰਤ ਕੰਤ ਕੰਤੂਹਲ ਹੰਢਾਈਆ। ਉਹ ਵਾਜ ਸੁਣੇ ਨਾ ਕਦੇ ਕੰਨ ਦੀ, ਮਨ ਵਿਚ ਹਲਕਾਈਆ। ਤਤਾਂ ਵਾਲੀ ਖੇਲ ਸਦਾ ਤਨ ਦੀ, ਜੁਗ ਚੌਕੜੀ ਚਲੀ ਆਈਆ। ਸਭ ਤੋਂ ਵੱਖਰੀ ਧਾਰ ਗੋਬਿੰਦ ਚੰਨ ਦੀ, ਚੰਦ ਸਤਾਰੇ ਦੇਣ ਗਵਾਹੀਆ। ਜਿਹੜਾ ਹੁਕਮ ਸੰਦੇਸ਼ਾ ਸ਼ਬਦ ਘਲਦੀ, ਜੋਤ ਨਿਰੰਕਾਰੀ ਇਕ ਅਖਵਾਈਆ। ਉਸ ਨੇ ਸਫਾ ਮੇਟਣੀ ਕਲ ਦੀ, ਕਲਕਾਤੀ ਦਏ ਮਿਟਾਈਆ। ਇਹ ਕਥਾ ਕਹਾਣੀ ਬਲ ਦੀ, ਬਾਵਨ ਰਿਹਾ ਸਮਝਾਈਆ। ਓ ਗੁਰਮੁਖੋ ਕਿਸੇ ਨੂੰ ਖ਼ਬਰ ਨਹੀਂ ਘੜੀ ਪਲ ਦੀ, ਤੇ ਗੁਰੂ ਦੀ ਮੌਤ ਦੀ ਸਮਝ ਕਿਸੇ ਨਾ ਪਾਈਆ। ਜਿਤਨੀ ਖੇਲ ਸੰਮਤ ਪੰਜ ਵਿਚ ਛਲ ਦੀ, ਛਲ ਵਿਚ ਸਾਰੇ ਦਿਤੇ ਭੁਲਾਈਆ। ਇਹ ਧਾਰ ਵਕਾਰੀ ਦਲ ਦੀ, ਚਾਰੋਂ ਕੁੰਟ ਦਿਤੀ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਜਨ ਭਗਤੋ ਵੇਖੋ ਨੌ ਫ਼ੁਟ ਦਾ ਦਾਇਰਾ, ਸੋਹਣਾ ਨਜ਼ਰੀ ਆਈਆ। ਪੰਜਾਂ ਗੁਰਮੁਖਾਂ ਦਾ ਪਹਿਰਾ, ਉਠ ਕੇ ਦਿਉ ਵਖਾਈਆ। ਜਿਨ੍ਹਾਂ ਦੇ ਤੇੜ ਕਛਹਿਰਾ, ਗੋਬਿੰਦ ਰੰਗ ਰੰਗਾਈਆ। ਜਿਨ੍ਹਾਂ ਵਿਚੋਂ ਇਕ ਬੋਲਾ ਜਿਸ ਨੂੰ ਕਹਿੰਦੇ ਬਹਿਰਾ, ਇਹ ਉਹ ਰਿਛ ਜਿਸ ਦੀ ਜੂਨ ਗੋਬਿੰਦ ਦੇ ਪ੍ਰਸ਼ਾਦ ਦਿਤੀ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਆਪਣੀ ਖੇਲ ਵਖਾਈਆ। ਗੁਰਮੁਖੋ ਪ੍ਰੇਮ ਵਿਚ ਪੈਣ ਨਹੀਂ ਦੇਣੀ ਫੁੱਟ, ਫੁੱਟਿਆਂ ਜੋੜ ਜੁੜਾਈਆ। ਅੱਗੇ ਵਾਸਤੇ ਕਿਸੇ ਨਮਸਕਾਰ ਨਹੀਂ ਕਰਨੀ ਅੱਗੇ ਆ ਕੇ ਨੌ ਫ਼ੁਟ, ਦੂਰੋਂ ਸੀਸ ਦੇਣਾ ਝੁਕਾਈਆ। ਮੇਰਾ ਵੇਖੋ ਬੱਝਾ ਗੁਟ, ਪੰਜ ਲਿਖਾਰੀ ਦੇਣ ਗਵਾਹੀਆ। ਲੱਗੀ ਪ੍ਰੀਤ ਨਾ ਜਾਏ ਟੁੱਟ, ਟੁੱਟਿਆ ਲਵਾਂ ਜੁੜਾਈਆ। ਜੇ ਮੈਂ ਤੁਹਾਨੂੰ ਇਕ ਵਾਰ ਕਹਿ ਦਿਤਾ ਪੁੱਤ, ਤੇ ਪਿਤਾ ਹੋ ਕੇ ਮੁਖ ਨਾ ਕਦੇ ਭਵਾਈਆ। ਭਾਵੇਂ ਨਰਾਜ਼ ਰਹੋ ਭਾਵੇਂ ਰਹੋ ਖ਼ੁਸ਼, ਇਹ ਵੀ ਤੁਹਾਡੇ ਹੱਥ ਵਡਿਆਈਆ। ਤੁਹਾਡੇ ਪਿਛੇ ਭਾਵੇਂ ਕਟਣੀ ਪਏ ਭੁੱਖ, ਭੁੱਖਾ ਰਹਿ ਕੇ ਝਟ ਲੰਘਾਈਆ। ਫੇਰ ਵੀ ਤੁਹਾਨੂੰ ਉਸ ਜੋਤੀ ਨੂਰ ਦੀ ਰੱਖਣਾ ਵਿਚ ਕੁੱਖ, ਜਿਥੇ ਦਏ ਨਾ ਕੋਇ ਸਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਖੇਲ ਖਿਲਾਈਆ। ਜਿਸ ਵੇਲੇ ਸਤਾਰਾਂ ਹਾੜ੍ਹ
❋
❋
ਛੱਬੀ ਪੋਹ ਦਾ ਹੋਏ ਵਿਹਾਰ, ਸੋਹਣਾ ਰੰਗ ਰੰਗਾਈਆ। ਕਪੂਰ ਸਿੰਘ ਕੇਹਰ ਸਿੰਘ ਨਾਜ਼ਰ ਸਿੰਘ ਕਿਰਪਾਲ ਸਿੰਘ ਇਹ ਹੋਣਗੇ ਮੇਰੇ ਨਾਲ ਪਹਿਰੇਦਾਰ, ਸਦਾ ਸੇਵ ਕਮਾਈਆ। ਨੌਂ ਫ਼ੁਟ ਦੇ ਅੰਦਰ ਜੇ ਕੋਈ ਆਏ ਕਰੇ ਨਿਮਸਕਾਰ, ਇਨ੍ਹਾਂ ਮਿਲੇ ਸਜ਼ਾਈਆ। ਇਨ੍ਹਾਂ ਮੰਗ ਮੰਗੀ ਸੀ ਜਿਸ ਵੇਲੇ ਮੋਗੇ ਦਾ ਕੀਤਾ ਸੀ ਵਿਹਾਰ, ਖ਼ੁਸ਼ੀਆਂ ਵਿਚ ਚੱਲ ਕੇ ਆਪਣਾ ਦਿਨ ਮਨਾਈਆ। ਕੋਈ ਬੀਬੀ ਸਤਿਗੁਰ ਦੇ ਕੋਲ ਆ ਕੇ ਗੱਲ ਨਾ ਕਰੇ ਨਾਲ ਜ਼ਬਾਨ, ਕਲਾਮ ਨਾਲ ਬਚਨ ਨਾ ਕੋਇ ਸੁਣਾਈਆ। ਦੂਰੋਂ ਮੰਦਰਾਂ ਮਸਜਿਦਾਂ ਸ਼ਿਵਦਵਾਲੇ ਮੱਠਾਂ ਵਾਂਗੂ ਕਰ ਜਾਇਆ ਕਰੋ ਸਲਾਮ, ਨਿਉਂ ਨਿਉਂ ਆਪਣਾ ਝਟ ਲੰਘਾਈਆ। ਪਰ ਯਾਦ ਰੱਖਿਓ ਸਤਿਗੁਰੂ ਕਦੇ ਨਹੀਂ ਹੁੰਦਾ ਬਦਨਾਮ, ਬਦੀ ਵਿਚ ਕਦੇ ਨਾ ਆਈਆ। ਉਸ ਦੇ ਕੋਲ ਆਪਣੀ ਆਪ ਪਹਿਚਾਨ, ਦੂਸਰੇ ਦੀ ਪਹਿਚਾਨ ਅੱਖ ਨਾ ਕਦੇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜੇ ਇਹ ਹੁਕਮ ਗੁਰਮੁਖੋ ਤੁਹਾਨੂੰ ਪਰਵਾਨ, ਤੇ ਬਾਹਵਾਂ ਲਉ ਉਠਾਈਆ। ਜਨ ਭਗਤੋ ਸੁਣੋ ਨਾਲ ਚਾਅ, ਚਾਓ ਨਾਲ ਜਣਾਈਆ। ਜੇ ਕੋਈ ਗ਼ੁੱਸਾ ਰੋਸ ਤੇ ਗਿਲਾ ਦਿਉ ਸੁਣਾ, ਖ਼ੁਸ਼ੀ ਨਾਲ ਉਠਾਈਆ। ਜੇ ਚਾਹੋ ਤੇ ਭੁੱਲ ਲਉ ਬਖ਼ਸ਼ਾ, ਇਹ ਅੱਖਰ ਦਿਆਂ ਮਿਟਾਈਆ। ਕਿਉਂ ਨਾਨਕ ਦਾ ਬਾਬਰ ਦੇ ਨਾਲ ਜੇਹੜਾ ਬਣੇ ਗਵਾਹ, ਤੇ ਬਾਬਰ ਦਾ ਸਰਦਾਰ ਕਪੂਰ ਸਿੰਘ ਨਜ਼ਰੀ ਆਈਆ। ਜਿਸ ਨੇ ਗਲ ਵਿਚ ਹਾਰ ਦਿਤਾ ਪਹਿਨਾ, ਨਾਨਕ ਦੀ ਗੋਬਿੰਦ ਝੋਲੀ ਪਾਈਆ। ਏਸੇ ਪਿਛੇ ਸਾਰੇ ਬਖ਼ਸ਼ੇ ਜਾਣੇ ਗੁਨਾਹ, ਲੇਖਾ ਆਪਣੇ ਵਿਚ ਟਿਕਾਈਆ। ਜੋ ਆਦਿ ਤੋਂ ਅੰਤ ਤਕ ਅਕਾਲ ਪੁਰਖ ਸਭ ਦਾ ਪਿਤਾ ਤੇ ਸਭ ਦਾ ਮਾਂ, ਬਾਲਕ ਸਾਰੇ ਆਪਣੀ ਗੋਦ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਇਹ ਹਾਰ ਕਹੇ ਮੈਂ ਗੋਬਿੰਦ ਦੀ ਉਹ ਨਿਸ਼ਾਨੀ, ਜੋ ਕਪੂਰ ਸਿੰਘ ਲਿਆ ਕੇ ਗਲ ਵਿਚ ਪਾਈਆ। ਮੇਰੀ ਪ੍ਰਭੂ ਦੇ ਅੱਗੇ ਬੇਨੰਤੀ ਜਿਉਂ ਮੁਕੱਦਮਾ ਦੀਵਾਨੀ, ਪਿਛਲਾ ਦੂਰ ਦਾ ਚਲਿਆ ਆਈਆ। ਇਕ ਦੇ ਪਿਛੇ ਬਾਕੀਆਂ ਦੀ ਲੇਖ ਲੇਖਣੀ ਮਿਟ ਜਾਏ ਕਾਨੀ, ਕਾਇਨਾਤ ਵਿਚ ਨਜ਼ਰ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਖਿਲਾਈਆ। ਕਪੂਰ ਸਿੰਘ ਜੇ ਤੂੰ ਨਾ ਹੋਵੇਂ ਵਿਚੋਲਾ, ਬਚਿਆ ਰਹਿਣ ਕੋਇ ਨਾ ਪਾਈਆ। ਨਾ ਕੋਈ ਪੜਦਾ ਤੇ ਨਾ ਕੋਇ ਓਹਲਾ, ਸਚ ਦਿਤਾ ਸੁਣਾਈਆ। ਇਕੋ ਸ਼ਬਦ ਇਕੋ ਢੋਲਾ, ਇਕੋ ਰਾਗ ਅਲਾਹੀਆ। ਤੁਸੀਂ ਮੇਰੇ ਸਾਹਿਬ ਤੇ ਮੈਂ ਤੁਹਾਡਾ ਗੋਲਾ, ਜੁਗ ਜੁਗ ਸੇਵ ਕਮਾਈਆ। ਕੀ ਹੋ ਗਿਆ ਜੇ ਬਦਲ ਕੇ ਆ ਗਿਆ ਏਸ ਵਿਚ ਚੋਲਾ, ਕਾਇਆ ਮਾਟੀ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਹ ਤੁਹਾਡਾ ਖ਼ੁਸ਼ੀਆਂ ਵਾਲਾ ਹੋਲਾ, ਤੇ ਖ਼ੁਸ਼ੀਆਂ ਰੰਗ ਰੰਗਾਈਆ। ਗੋਬਿੰਦ ਕਹੇ ਮੇਰਾ ਮਾਛੂਵਾੜੇ ਦਾ ਸਿੰਘਾਸਣ, ਸੋਹਣਾ ਰੰਗ ਰੰਗਾਈਆ। ਮੇਰਾ ਜੋਤ ਨੂਰ ਪ੍ਰਕਾਸ਼ਨ, ਦੋ ਜਹਾਨ ਰੁਸ਼ਨਾਈਆ। ਮੇਰਾ ਖੇਲ ਪ੍ਰਿਥਮੀ ਆਕਾਸ਼ਨ, ਦੀਨ ਦੁਨੀ ਵੱਜੀ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਰੰਗ ਇਕ ਰੰਗਾਈਆ। ਚਾਰ ਕਹਾਰ ਚੁੱਕ ਲਉ ਜਗਤ ਬਬਾਣ, ਬਬਾਣ ਦੀ ਲੋੜ ਰਹੇ ਨਾ ਰਾਈਆ। ਗੁਰਮੁਖ ਦਰ ਆਏ ਪਰਵਾਨ, ਪਰਮ ਪੁਰਖ ਦਏ ਵਡਿਆਈਆ। ਸਭ ਦਾ ਇਕੋ ਜੇਹਾ ਮਾਣ, ਵਡਾ ਛੋਟਾ ਨਾ ਕੋਇ ਰਖਾਈਆ। ਜੇਹੜੇ ਗੋਬਿੰਦ ਦੇ ਮੀਤ ਦਾਤਰੀਆਂ ਵਾਲੇ ਆਏ ਕਿਰਸਾਨ, ਕੂੜੀ ਕਿਰਿਆ ਕਰਨ ਸਫ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ
❋
❋
ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਪਾਰ ਕਰਾਈਆ। ਗੁਰ ਅਵਤਾਰ ਪੈਗ਼ੰਬਰ ਆ ਜਾਉ ਅਗਲੀ ਕਰੀਏ ਗੱਲ, ਆਸਣ ਉਤੇ ਡੇਰਾ ਲਾਈਆ। ਵਿਛੋੜਾ ਹੋਏ ਘੜੀ ਨਾ ਪਲ, ਪਲਕਾਂ ਦੇ ਪਿਛੇ ਦਏ ਸਮਝਾਈਆ। ਸਭ ਦਾ ਸਾਂਝਾ ਪੂਰਬ ਇਕੋ ਜੇਹਾ ਫਲ, ਵੱਧ ਘੱਟ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਇਕ ਰੰਗਾਈਆ। ਗੁਰ ਅਵਤਾਰ ਪੈਗ਼ੰਬਰ ਫੋਲੋ ਆਪਣੇ ਪੋਥੇ, ਪੁਸਤਕ ਖੋਜ ਖੁਜਾਈਆ। ਦੱਸੋ ਕਿੰਨੇ ਬਹੁਤੇ ਤੇ ਕਿੰਨੇ ਚੋਖੇ, ਚੋਖਰਾਂ ਵਿਚੋਂ ਪਾਰ ਲੰਘਾਈਆ। ਕਿੰਨੇ ਸਚ ਦਵਾਰੇ ਸਚਖੰਡ ਪਹੁੰਚੇ, ਪ੍ਰਭ ਜੋਤ ਵਿਚ ਸਮਾਈਆ। ਕਿੰਨੇ ਜਗਤ ਜਹਾਨ ਗਏ ਔਂਤੇ, ਮਿਲੀ ਮਾਣ ਨਾ ਕੋਇ ਵਡਿਆਈਆ। ਕਿੰਨੇ ਖ਼ਸਮ ਹੰਢਾ ਕੇ ਗਏ ਖੌਂਤੇ, ਸੋਹਣੀ ਸੇਜ ਸੁਹਾਈਆ। ਕਿੰਨੇ ਕਾਇਆ ਮਾਟੀ ਸਾਫ਼ ਕਰਕੇ ਗਏ ਚੌਂਕੇ, ਸੁਥਰਾ ਆਪਣਾ ਆਪ ਬਣਾਈਆ। ਕਿੰਨੇ ਪ੍ਰੇਮ ਪਿਆਰ ਵਿਚ ਗਾਉਂਦੇ ਗਏ ਨਾਲ ਸ਼ੌਂਕੇ, ਰਸਨਾ ਜਿਹਵਾ ਬੱਤੀ ਦੰਦ ਹਿਲਾਈਆ। ਕਿੰਨੇ ਬਣਾਂ ਵਿਚ ਗਏ ਸੌਂ ਕੇ, ਕਿਤਨੇ ਧੂਣੀਆਂ ਗਏ ਤਪਾਈਆ। ਕਿਤਨੇ ਚੁਰਾਸੀ ਵਿਚ ਗਏ ਭੌਂ ਕੇ, ਚਾਰੇ ਖਾਣੀ ਵੰਡ ਵੰਡਾਈਆ। ਕਿਤਨੇ ਤੂੰ ਹੀ ਤੂੰ ਹੀ ਗਏ ਗਾਓ ਕੇ, ਸੋਹਣਾ ਰਾਗ ਅਲਾਹੀਆ। ਕਿਤਨੇ ਰੂਪ ਬਣਾ ਕੇ ਗਏ ਕਾਉਂ ਕੇ, ਮੁਖ ਵਿਸ਼ਟੇ ਨਾਲ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੇਵੇ ਮਾਣ ਵਡਿਆਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਾਡੀ ਕਿਤਾਬ ਉਤੇ ਨਹੀਂ ਕੋਈ ਅੱਖਰ, ਅੱਖਰਾਂ ਵਾਲੀ ਨਾ ਕੋਇ ਪੜ੍ਹਾਈਆ। ਅਖ਼ੀਰੀ ਤੇਰੀ ਸੇਜ ਤੇ ਤੇਰਾ ਸੱਥਰ, ਗੋਬਿੰਦ ਆਇਆ ਹੰਢਾਈਆ। ਛਡ ਕੇ ਪਾਹਨ ਪੱਥਰ, ਤੇਰੀ ਓਟ ਤਕਾਈਆ। ਸਾਚਾ ਯਥਾਰਥ ਦੱਸ ਕੇ ਯਤਨ, ਯਥਾ ਤੇਰਾ ਰੰਗ ਰੰਗਾਈਆ। ਦਰਸ ਪਾ ਕੇ ਅੱਖਣ, ਪੜਦਾ ਆਇਆ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਚ ਛੱਬੀ ਪੋਹ ਦੀ ਆਈ ਰਾਤ, ਰੁਤੜੀ ਇਕ ਮਹਿਕਾਈਆ। ਗੁਰਮੁਖ ਸਿੰਘ ਫੜ ਲੈ ਲਾਲ ਕਲਮ ਦਵਾਤ, ਕਾਗ਼ਜ਼ ਕੋਰੇ ਹੱਥ ਉਠਾਈਆ। ਨੌਂ ਕਾਰਡ ਲੈ ਕਰ ਹਾਥ, ਸੋਹਣੀ ਵੰਡ ਵੰਡਾਈਆ। ਵਖਾ ਦਿਉ ਜਲ ਵਾਲੀ ਪਰਾਤ, ਪਰਾਤਨ ਪੜਦਾ ਦੇ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਪਰਾਤ ਕਹੇ ਮੇਰੇ ਵਿਚ ਭਰਿਆ ਪਾਣੀ, ਸਚ ਦਿਆਂ ਸੁਣਾਈਆ। ਜਨ ਭਗਤੋ ਭਗਵਾਨ ਦੀ ਤੁਹਾਡੇ ਲਈ ਬਾਣੀ, ਜੁਗ ਜੁਗ ਚਲੀ ਆਈਆ। ਆਤਮਾ ਦਾ ਬਣੇ ਹਾਣੀ, ਪਰਮਾਤਮਾ ਵੇਖ ਵਖਾਈਆ। ਝਗੜਾ ਮੁਕਾ ਕੇ ਚਾਰੇ ਖਾਣੀ, ਇਕੋ ਰੰਗ ਰੰਗਾਈਆ। ਗੁਰਮੁਖੋ ਗੁਰਮੁਖ ਬਣੇ ਸਵਾਣੀ, ਜੋਬਨਵੰਤੀ ਸੋਭਾ ਪਾਈਆ। ਧੁਰ ਦੇ ਮਾਲਕ ਦੀ ਬਣ ਕੇ ਰਾਣੀ, ਦਰਗਹ ਸਾਚੀ ਬਹੀਏ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਕਾਰ ਕਮਾਈਆ।