ਪਹਿਲਾ ਕਾਰਡ ਕਪੂਰ ਸਿੰਘ ਮੋਗਾ ਦੇ ਨਾਮ :
ਲੇਖਾ ਲਿਖੋ ਉਪਰ ਕਾਟ, ਕਾਰਡ ਉਤੇ ਲਿਖਾਈਆ। ਕਪੂਰ ਸਿੰਘ ਜਨਮ ਕਰਮ ਦੀ ਮਿਟੀ ਵਾਟ, ਪੰਧ ਰਿਹਾ ਨਾ ਰਾਈਆ। ਨਾਨਕ
❋
❋
ਦਾ ਲੇਖਾ ਚੁੱਕਿਆ ਬਾਬਰ ਵਾਲਾ ਸਾਥ, ਸਗਲਾ ਸੰਗ ਨਿਭਾਈਆ। ਤੇਰਾ ਗ੍ਰਹਿ ਹੋਇਆ ਪਾਕ, ਅੰਦਰ ਵੱਜੀ ਵਧਾਈਆ। ਜਨਮ ਲੈਣਾ ਨਾ ਪਏ ਫੇਰ ਲੋਕਮਾਤ, ਝਗੜਾ ਦਿਤਾ ਮੁਕਾਈਆ। ਜ਼ਰੂਰ ਬੱਚੇ ਦੀ ਬਖ਼ਸ਼ਾਂਗਾ ਦਾਤ, ਖ਼ਾਲੀ ਝੋਲੀ ਦਿਆਂ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਕਾਰ ਕਮਾਈਆ।
ਦੂਸਰਾ ਕਾਰਡ ਕਿਰਪਾਲ ਸਿੰਘ ਗੋਲੇ ਵਾਲ ਦੇ ਨਵਿਤ :
ਕਿਰਪਾਲ ਸਿੰਘ ਤੇਰੇ ਉਤੇ ਕਿਰਪਾ ਕਰਨੀ, ਕਿਰਤੀ ਪਿਛਲਾ ਨਜ਼ਰੀ ਆਈਆ। ਹਰਬੰਸ ਕੌਰ ਜੇਹੜੀ ਪੋਹ ਮਹੀਨੇ ਸੀ ਮਰਨੀ, ਫੇਰ ਜੋੜੀ ਤੇਰੇ ਨਾਲ ਬਣਾਈਆ। ਪ੍ਰੇਮ ਵਿਚ ਛੋਂਹਦੇ ਰਹਿਣਾ ਚਰਨੀ, ਜਗਤ ਮਾਣ ਮਿਲੇ ਵਡਿਆਈਆ। ਕਿਸੇ ਦੀ ਤੁਕ ਕੰਨਾਂ ਥਾਣੀਂ ਨਹੀਂ ਸੁਣਨੀ, ਸੂਰਬੀਰ ਬਹਾਦਰ ਹੋ ਕੇ ਆਪਣਾ ਬਲ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ।
ਤੀਸਰਾ ਕਾਰਡ ਕੇਹਰ ਸਿੰਘ ਰਜੀਵਾਲਾ ਫ਼ਿਰੋਜ਼ਪੁਰ ਦੇ ਨਵਿਤ :
ਕੇਹਰ ਸਿੰਘ ਪੜ੍ਹ ਲਿਆ ਇਕ ਕਾਇਦਾ, ਕਲਮਾ ਅਗੰਮ ਅਥਾਹੀਆ। ਪ੍ਰੇਮ ਬਖ਼ਸ਼ਿਆ ਜਾਏ ਬਾਕਾਇਦਾ, ਅੰਦਰ ਵੱਜਦੀ ਰਹੇ ਵਧਾਈਆ। ਸਤਿਗੁਰ ਸ਼ਬਦ ਨਾਲੋਂ ਕਦੇ ਨਾ ਹੋਵੇਂ ਅਲਾਹਿਦਾ, ਮਿਹਰ ਨਜ਼ਰ ਨਾਲ ਤਰਾਈਆ। ਮਨ ਬੁੱਧੀ ਵਿਚ ਕਦੇ ਨਾ ਲਿਆ ਜਾਏ ਜਾਇਜ਼ਾ, ਅਕਲ ਚਲੇ ਨਾ ਕੋਇ ਚਤੁਰਾਈਆ। ਤੁਹਾਡਾ ਆਤਮਾ ਪਰਮਾਤਮਾ ਦਾ ਹੋਇਆ ਮੁਆਹਿਦਾ, ਸ਼ਿਰਕਤ ਸਕੇ ਨਾ ਕੋਇ ਬਦਲਾਈਆ। ਤੁਹਾਡਾ ਤੁਹਾਨੂੰ ਹੋਇਆ ਫ਼ਾਇਦਾ, ਦੇਵਣਹਾਰ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਲੇਖਾ ਦਏ ਲਿਖਾਈਆ।
ਚੌਥਾ ਕਾਰਡ ਨਾਜ਼ਰ ਸਿੰਘ ਮਾੜੀ ਮੁਸਤਫ਼ਾ ਦੇ ਨਵਿਤ :
ਚੌਥਾ ਕਾਰਡ ਲਿਖਣਾ ਸਿੰਘ ਨਾਜ਼ਰ, ਮਾੜੀ ਮੁਸਤਫ਼ਾ ਵੇਖ ਵਖਾਈਆ। ਗੁਰਮੁਖ ਬਣਿਆ ਰਹਿਣਾ ਆਜਜ਼, ਨਿਰਮਾਣਤਾ ਵਿਚ ਸਰਨਾਈਆ। ਪ੍ਰੇਮ ਵਿਚ ਮਨ ਕਰੇ ਕਦੇ ਨਾ ਸਾਜ਼ਸ਼, ਕੂੜ ਚਲੇ ਨਾ ਕੋਇ ਚਤੁਰਾਈਆ। ਦਇਆਵਾਨ ਦਇਆਨਿਧ ਠਾਕਰ ਕਰੇ ਨਵਾਜ਼ਸ਼, ਸਿਰ ਆਪਣਾ ਹੱਥ ਰਖਾਈਆ। ਤੂੰ ਆਦਿ ਅੰਤ ਤੋਂ ਜੁਗਾ ਜੁਗੰਤ ਸਤਾਸੀ ਜਨਮ ਦਾ ਆਸ਼ਕ, ਪ੍ਰੇਮ ਪ੍ਰੀਤੀ ਪ੍ਰਭ ਦੇ ਨਾਲ ਰਖਾਈਆ। ਜਿਸ ਵੇਲੇ ਸ਼ੰਕਰ ਗਲ ਵਿਚ ਰੱਖਦਾ ਸੀ ਤਸ਼ਕ ਤੇ ਬਾਸ਼ਕ, ਨੌਂ ਵਾਰ ਧੂਣੀ ਉਸ ਦੀ ਆਪ ਤਪਾਈਆ। ਸਚ ਦੀ ਸਚ ਵਿਚ ਸਦਾ ਅਮਾਨਤ, ਜੋ ਸਤਿਗੁਰ ਆਏ ਪਰਨਾਈਆ। ਜੇਹੜੇ ਕਾਨਪੁਰ ਤੋਂ ਬਣਕੇ ਆਏ ਦੈਂਤ ਰੂਪ ਰਾਖਸ਼, ਇਹ ਉਸ ਵੇਲੇ ਦੇ ਤੇਰੇ ਪਿਛਲੇ ਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਅੱਖਰ ਇਕ ਪੜ੍ਹਾਈਆ।
❋
❋
ਪੰਜਵਾਂ ਕਾਰਡ ਮਾਝਾ ਸੰਗਤ ਦੇ ਨਵਿਤ :
ਪੰਜਵਾਂ ਖ਼ਤ ਵਾਚਣਾ ਮਾਝਾ ਸੰਗਤ, ਸ਼ਬਦ ਗੁਰੂ ਜਣਾਈਆ। ਜਿਸ ਵੇਲੇ ਨਾਨਕ ਨੇ ਲੈਹਿਣੇ ਨੂੰ ਲਾਇਆ ਸੀ ਅੰਗ ਤੇ ਬਣਾਇਆ ਸੀ ਅੰਗਦ, ਅੰਦਰ ਵੜ ਕੇ ਇਕ ਦਿਤਾ ਸਮਝਾਈਆ। ਸਤਿਗੁਰੂ ਸ਼ਬਦ ਤੇ ਸ਼ਬਦ ਗੁਰੂ ਦਾ ਪ੍ਰੇਮ ਪ੍ਰੇਮ ਦੀ ਧਾਰ ਪੰਗਤ, ਵੱਡਾ ਛੋਟਾ ਨਾ ਕੋਇ ਬਣਾਈਆ। ਨਾਮ ਭੰਡਾਰ ਕਿਸੇ ਦਵਾਰਿਉਂ ਨਹੀਂ ਜਾਣਾ ਲੈਣ ਬਣਕੇ ਮੰਗਤ, ਝੋਲੀ ਕਿਸੇ ਅੱਗੇ ਨਾ ਡਾਹੀਆ। ਮੈਂ ਤੇਰੀ ਪੁਰਖ ਅਕਾਲ ਕੋਲ ਬਣਾਈ ਸਨਦ, ਲੇਖਾ ਦਿਤਾ ਲਿਖਾਈਆ। ਜਿਸ ਵੇਲੇ ਕਲਜੁਗ ਆਵੇ ਅੰਤ, ਪੁਰਖ ਅਕਾਲਾ ਫੇਰਾ ਪਾਈਆ। ਗੁਰਮੁਖਾਂ ਬਣਾਏ ਬਣਤ, ਭਗਤਾਂ ਰੂਪ ਦਰਸਾਈਆ। ਝਗੜਾ ਮਿਟਾ ਕੇ ਸਵਰਗ ਬਹਿਸ਼ਤ ਜੱਨਤ, ਸਚਖੰਡ ਸਾਚੇ ਆਪ ਬਹਾਈਆ। ਆਤਮਾ ਪਰਮਾਤਮਾ ਦਾ ਬਣ ਕੇ ਕੰਤ, ਸਚ ਸਵਾਮੀ ਲਏ ਪਰਨਾਈਆ। ਮਾਝੇ ਵਾਲਿਓ ਤੁਹਾਡਾ ਸਦਾ ਪ੍ਰੇਮ ਰਹੇ ਬੇਅੰਤ, ਬੇਪਰਵਾਹੀ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਘਰ ਦਰਸਾਈਆ।
ਛੇਵਾਂ ਕਾਰਡ ਮਾਲਵਾ ਸੰਗਤ ਦੇ ਨਵਿਤ :
ਛੇਵਾਂ ਕਾਰਡ ਮਾਲਵੇ ਵਾਲਿਓ ਗੋਬਿੰਦ ਦੀ ਧਾਰ ਦਾ ਪੈਣਾ ਮੁੱਲ, ਗੋਬਿੰਦ ਸ਼ਬਦ ਗਿਆ ਜਣਾਈਆ। ਸਭ ਦੀ ਇਕੋ ਜ਼ਾਤ ਤੇ ਇਕੋ ਕੁਲ, ਕੁਲ ਮਾਲਕ ਵੇਖ ਵਖਾਈਆ। ਅੰਮ੍ਰਿਤ ਧਾਰ ਜਾਏ ਨਾ ਡੁਲ੍ਹ, ਰਸ ਕਾਇਆ ਅੰਦਰ ਟਿਕਾਈਆ। ਸਤਿ ਫੁੱਲ ਜਾਏ ਨਾ ਹੁੱਲ, ਸਿੰਮਲ ਰੂਪ ਨਾ ਕੋਇ ਵਖਾਈਆ। ਸਾਚੇ ਕੰਡੇ ਜਾਣਾ ਤੁਲ, ਤੱਕੜ ਨਾਮ ਵਾਲੇ ਤੁਲਾਈਆ। ਉਹ ਵੇਖੋ ਸਿੰਘਾਸਣ ਦੇ ਕੋਲ ਬਲਦੀ ਚੁਲ੍ਹ, ਤ੍ਰੈਗੁਣ ਮਾਇਆ ਰੂਪ ਬਦਲਾਈਆ। ਤੁਸੀਂ ਗੁਰਮੁਖ ਬਣਿਓ ਹਰਿਜਨ ਅਗੰਮੇ ਫੁੱਲ, ਫੁੱਲ ਫੁਲਵਾੜੀ ਮਾਤ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ।
ਸਤਵਾਂ ਕਾਰਡ ਜੰਮੂ ਸੰਗਤ ਦੇ ਨਵਿਤ :
ਜੰਮੂ ਸੰਗਤ ਧਰੋ ਧਿਆਨ, ਸ਼ਬਦ ਸਚ ਜਣਾਈਆ। ਬਾਵਨ ਦਾ ਲੇਖਾ ਹੋਏ ਪਰਵਾਨ, ਪਰਵਾਨੇ ਗੁਰਮੁਖ ਰੂਪ ਬਣਾਈਆ। ਸਤਿ ਦਾ ਸਚ ਨਾਲ ਮਾਣ, ਅਭਿਮਾਨ ਰਹੇ ਨਾ ਰਾਈਆ। ਇਕੋ ਰੰਗ ਬਿਰਧ ਬਾਲ ਜਵਾਨ, ਇਕੋ ਗ੍ਰਹਿ ਦਏ ਵਖਾਈਆ। ਇਕੋ ਧਰਮ ਧਾਰ ਨਿਸ਼ਾਨ, ਝੁਲਦੇ ਚਾਈਂ ਚਾਈਂਆ। ਤੁਹਾਡਾ ਝਗੜਾ ਮੁਕਿਆ ਜ਼ਿਮੀਂ ਅਸਮਾਨ, ਅਰਸ਼ ਫ਼ਰਸ਼ ਡੇਰਾ ਢਾਹੀਆ। ਸਚਖੰਡ ਸਾਰੇ ਹੋਏ ਪਰਵਾਨ, ਪਾਰਬ੍ਰਹਮ ਆਪਣੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਈਆ।
❋
❋
ਅੱਠਵਾਂ ਕਾਰਡ ਦੁਆਬਾ ਸੰਗਤ ਦੇ ਨਵਿਤ :
ਅੱਠਵਾਂ ਕਾਰਡ ਧਰਮ ਦੀ ਧਾਰ ਸੁਣੋ ਦੁਆਬਾ, ਦੋਹਰੀ ਧਾਰ ਲਗਾਈਆ। ਤੁਹਾਡੀ ਮੰਗ ਮੰਗ ਕੇ ਗਿਆ ਬੁੱਢਾ ਬਾਬਾ, ਗੁਰੂ ਅਰਜਨ ਸੀਸ ਨਿਵਾਈਆ। ਜੰਮੂ ਵਾਲਿਆਂ ਜਿਹੜਾ ਲਿਆਂਦਾ ਪੱਤਰ ਤਾਂਬਾ, ਏਸੇ ਦੇ ਉਤੇ ਉਸ ਵੇਲੇ ਦੀ ਲਿਖਾਈਆ। ਜਿਸ ਵੇਲੇ ਮਸਤਕ ਉਂਗਲੀ ਲਾਈ ਸੀ ਕ੍ਰਿਸ਼ਨ ਰਾਧਾ, ਖ਼ੁਸ਼ੀਆਂ ਨਾਲ ਛੁਹਾਈਆ। ਕਲਜੁਗ ਅੰਤ ਪੁਰਖ ਅਕਾਲ ਹੰਸ ਬਣਾਏ ਕਾਗਾ, ਕਾਗੋਂ ਹੰਸ ਉਡਾਈਆ। ਗੋਬਿੰਦ ਦੀ ਧਾਰ ਖੇਲ ਖੇਲਣਾ ਆਰ ਪਾਰ ਵਾਘਾ, ਵਹਿੰਦਾ ਵਹਿਣ ਵਹਾਈਆ। ਕੁਛ ਗੋਬਿੰਦ ਲੇਖਾ ਲਿਖਿਆ ਉਪਰ ਢਾਬਾ, ਮਹਾਂ ਸਿੰਘ ਸਮਝਾਈਆ। ਹੁਣ ਮੈਨੂੰ ਕਹਿੰਦੇ ਸਤਿਗੁਰ ਵਾਲਾ ਬਾਜ਼ਾਂ, ਬਾਜ਼ ਰਿਹਾ ਉਡਾਈਆ। ਫੇਰ ਸ਼ਬਦ ਗੁਰੂ ਹੋ ਕੇ ਲੁਕਣਾ ਨਹੀਂ ਵਿਚ ਸਮਾਧਾਂ, ਅਗਨੀ ਮੱਠ ਤਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਰੰਗਾਈਆ।