ਪੁਸਤਕਾਲਾਭਾਗ ੨੨

ਨੌਵਾਂ ਕਾਰਡ ਹਰਿ ਸੰਗਤ ਦੀ ਗੋਬਿੰਦ ਅੱਗੇ ਅਰਦਾਸ :

ਨੌਵਾਂ ਕਾਰਡ ਗੋਬਿੰਦ ਤੇਰੇ ਅੱਗੇ ਅਰਦਾਸ, ਹਰਿ ਸੰਗਤ ਰਹੀ ਜਣਾਈਆ। ਤੂੰ ਮਾਲਕ ਸਵਾਸ ਸਵਾਸ, ਸਾਹ ਸਾਹ ਤੇਰੇ ਵਿਚ ਟਿਕਾਈਆ। ਆਪਣਾ ਨੂਰ ਦੇ ਪ੍ਰਕਾਸ਼, ਅੰਧ ਅੰਧੇਰ ਰਹੇ ਨਾ ਰਾਈਆ। ਪੂਰਾ ਕਰ ਭਵਿਖਤ ਵਾਕ, ਕਲਜੁਗ ਕੂੜੀ ਕਿਰਿਆ ਦੇ ਖਪਾਈਆ। ਪੰਜ ਦਰਬਾਰੀ ਅੱਗੇ ਆਓ ਬਣ ਕੇ ਸਾਥ, ਹੱਥ ਹੱਥਾਂ ਵਿਚ ਮਿਲਾਈਆ। ਗੁਰਚਰਨ ਸਿੰਘ ਅੱਗੇ ਆਵੇ ਜਿਸ ਨੂੰ ਵੱਜਾ ਕਾਠ, ਗੋਬਿੰਦ ਦਾ ਚੋਰ ਸੋਭਾ ਪਾਈਆ। ਕੋਰਾ ਭਾਂਡਾ ਪਿਆਰੋ ਲਿਆਵੇ ਤੇ ਗੁਰਮੁਖ ਸਿੰਘ ਪੱਗ ਵਿਚੋਂ ਕਢੇ ਚਾਕ, ਟੁਕੜਾ ਕੱਚ ਦਾ ਬਾਹਰ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਕਾਰ ਕਮਾਈਆ।

ਕੋਰਾ ਭਾਂਡਾ ਲਿਆਓ ਜ਼ਰੂਰ, ਕਪੂਰ ਸਿੰਘ ਦੇ ਹੱਥ ਫੜਾਈਆ। ਕਪੂਰ ਸਿੰਘ ਇਸ ਦੇ ਉਤੇ ਲਿਖੇ ਪੁਰਖ ਅਕਾਲ ਇਕ ਹਜ਼ੂਰ, ਹਜ਼ੂਰੀਏ ਗੁਰ ਅਵਤਾਰ ਪੈਗ਼ੰਬਰ ਸੋਭਾ ਪਾਈਆ। ਜਿਸ ਦਾ ਆਦਿ ਅੰਤ ਸਚ ਦਸਤੂਰ, ਚੇਲਾ ਸਿੰਘ ਅੱਖਰ ਦਏ ਬਣਾਈਆ। ਕੇਹਰ ਸਿੰਘ ਲਿਖੇ ਝਗੜਾ ਮੇਟ ਦੇ ਕੂੜ, ਕੂੜ ਕਿਰਿਆ ਦੇ ਖਪਾਈਆ। ਮੇਲਾ ਸਿੰਘ ਚਰਨਾਂ ਦੀ ਲੈ ਕੇ ਧੂੜ, ਉਤੇ ਅੰਗੂਠਾ ਦਏ ਲਗਾਈਆ। ਗੁਰਦਰਸ਼ਨ ਕੌਰ ਲਿਖੇ ਭਗਤ ਭਗਵਾਨ ਇਕ ਦੂਜੇ ਦੇ ਮਜ਼ਦੂਰ, ਜੁਗ ਜੁਗ ਸਾਂਝੀ ਸੇਵ ਕਮਾਈਆ। ਜੇ ਭਗਤ ਨਾ ਹੋਵਣ ਤੇ ਭਗਵਾਨ ਦਾ ਨਾ ਕੋਇ ਬੇੜਾ ਤੇ ਨਾ ਕੋਇ ਪੂਰ, ਵੰਝ ਮੁਹਾਣਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਖੇਲ ਵਖਾਈਆ। ਕੋਰਾ ਭਾਂਡਾ ਕਹੇ ਜਿਨ੍ਹਾਂ ਦੇ ਹੱਥ ਵਿਚ ਲਿਖਿਆ ਨਰ ਨਰਾਇਣ, ਇਕੋ ਰੰਗ ਵਖਾਈਆ। ਮੈਂ ਸਭ ਨੂੰ ਆਇਆ ਕਹਿਣ, ਚਾਰੋਂ ਕੁੰਟ ਦਿਆਂ ਜਣਾਈਆ। ਜਨ ਭਗਤੋ ਨਾਤਾ ਰੱਖਿਓ ਭਾਈ ਭੈਣ, ਮਾਤ ਪਿਤਾ ਪੁਰਖ ਅਕਾਲ ਰਖਾਈਆ। ਜੋ ਆਇਆ ਜੋ ਜੰਮਿਆ ਤਿਸ ਨੂੰ ਖਾ ਗਈ ਲਾੜੀ ਮੌਤ ਡੈਣ, ਬਚਿਆ ਕੋਇ ਰਹਿਣ ਨਾ ਪਾਈਆ। ਛੱਬੀ ਪੋਹ ਸਾਰੇ ਜਾਗੋ ਖ਼ੁਸ਼ੀਆਂ ਵਿਚ ਮਨਾਓ ਰੈਣ, ਰੈਣ ਭਿੰਨੜੀ ਨਾਲ ਮਿਲਾਈਆ।

❋

❋

ਤੁਹਾਡੇ ਵਿਚ ਨਾ ਕੋਈ ਦੂਜੀ ਜ਼ਾਤੀ ਤੇ ਨਾ ਕੋਈ ਤਰਫ਼ੈਣ, ਤੀਜਾ ਨਜ਼ਰ ਕੋਇ ਨਾ ਆਈਆ। ਨਾਮ ਕੁਠਾਲੀ ਵਿਚੋਂ ਤੁਸੀਂ ਇਕ ਬਣੇ ਰਸੈਣ, ਰਸਤਾ ਸਭ ਨੂੰ ਦਿਤਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਜਨ ਭਗਤੋ ਵੇਖੋ ਕੱਚਾ ਭਾਂਡਾ, ਸੀਸ ਉਤੇ ਸੋਭਾ ਪਾਈਆ। ਮੇਰੇ ਵਿਚ ਨਾ ਕੋਇ ਸੂਰ ਖਾਇਓ ਨਾ ਢਾਂਡਾ, ਮੱਛੀ ਮਾਸ ਨਾ ਕੋਇ ਚਤੁਰਾਈਆ। ਮੈਂ ਹਰਿ ਭਗਤ ਵੇਖਣਾ ਇਕੋ ਬੱਚਾ ਜਨਣੀ ਮਾਂ ਦਾ, ਚਾਰੋਂ ਕੁੰਟ ਸੋਭਾ ਪਾਈਆ। ਜਿਹੜਾ ਭਰੋਸਾ ਰੱਖੇ ਇਕ ਦੇ ਨਾਂ ਦਾ, ਦੂਜਾ ਇਸ਼ਟ ਨਾ ਕੋਇ ਮਨਾਈਆ। ਗੁਰ ਅਵਤਾਰ ਪੈਗ਼ੰਬਰ ਤੁਹਾਡਾ ਢੋਲਾ ਗਾਵਣ ਵਾਹ ਵਾਹ ਦਾ, ਤੇਰੀ ਇਕ ਸਰਨਾਈਆ। ਸੱਤਰੰਗਾ ਕਹੇ ਮੇਰਾ ਇਕ ਹੋਰ ਮਿੱਤਰ, ਗੁਰਮੁਖੋ ਤੁਹਾਨੂੰ ਦਿਆਂ ਜਣਾਈਆ। ਮੈਂ ਕਿੱਡਾ ਸੋਹਣਾ ਤੇ ਉਹ ਡੰਡਾ ਕਿੱਕਰ, ਆਪਣੇ ਰੰਗ ਵਖਾਈਆ। ਡੱਲੇ ਦਾ ਹਥਿਆਰ ਜਿਹੜਾ ਭਰਿਆ ਚਿੱਕੜ, ਤ੍ਰਿਸੂਲ ਸ਼ੰਕਰ ਦਏ ਹਿਲਾਈਆ। ਬਿਨਾ ਸਤਿਗੁਰ ਸ਼ਬਦ ਡੰਡੇ ਤੋਂ ਸ਼ੰਕਰ ਬ੍ਰਹਮਾ ਸ਼ਿਵ ਕੋਇ ਨਾ ਚੜ੍ਹੇ ਸਿਖ਼ਰ, ਤ੍ਰਿਸੂਲ ਵਾਲਾ ਕੰਮ ਕਿਸੇ ਨਾ ਆਈਆ। ਵੇਖੋ ਸਾਰੇ ਏਸੇ ਵਿਚੋਂ ਆਏ ਨਿਕਲ, ਛਾਤੀ ਉਤੇ ਬੈਠੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਪੜਦਾ ਦਏ ਉਠਾਈਆ। ਕਿੱਕਰ ਦਾ ਕਹੇ ਡੰਡਾ, ਓ ਸਤਰੰਗੇ ਤੇਰੀ ਕੀ ਵਡਿਆਈਆ। ਸੱਤਰੰਗਾ ਕਹੇ ਮੈਂ ਬੜਾ ਚੰਗਾ, ਜੋ ਸਾਫ਼ ਸੁਥਰਾ ਸੋਭਾ ਪਾਈਆ। ਮੈਂ ਨਹਾਉਂਦਾ ਵਿਚ ਗੰਗਾ, ਹਰੀ ਓਮ ਹਰੀ ਓਮ ਕਹਿ ਕੇ ਆਪਣਾ ਰਾਮ ਮਨਾਈਆ। ਓ ਤੈਨੂੰ ਤਿੱਖਾ ਤਿੱਖਾ ਕੰਡਾ, ਹੱਥ ਨਾ ਕੋਇ ਛੁਹਾਈਆ। ਤੇਰੀਆਂ ਜੱਟ ਕਿਰਸਾਣ ਪਾਉਂਦੇ ਵੰਡਾਂ, ਹਲਾਂ ਵਿਚ ਫਸਾਈਆ। ਮੈਨੂੰ ਫੜਦਾ ਕੋਈ ਚੰਗਾ ਬੰਦਾ, ਜਿਹੜਾ ਪ੍ਰਭ ਦਾ ਨਾਮ ਧਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਖੇਲ ਵਖਾਈਆ। ਡੰਡਾ ਕਹੇ ਮੈਂ ਕਿੱਕਰ ਦਾ ਸੋਟਾ, ਸੋਹਣਾ ਨਜ਼ਰੀ ਆਈਆ। ਮੈਂ ਵੇਖਣਾ ਖਰਾ ਖੋਟਾ, ਹਿਰਦੇ ਸਭ ਦੇ ਫੋਲ ਫੁਲਾਈਆ। ਮੈਂ ਫੋਲਣਾ ਕਾਇਆ ਕੋਠਾ, ਸਭ ਦੇ ਬਜਰ ਕਪਾਟੀ ਦੇ ਕੁੰਡੇ ਦਿਤੇ ਤੁੜਾਈਆ। ਮੈਂ ਚਾਰੇ ਕੁੰਟ ਠੋਕਾਂ, ਜ਼ੋਰ ਨਾਲ ਦਬਾਈਆ। ਸੱਤਰੰਗਿਆ ਬਾਹਮਣਾਂ, ਤੂੰ ਮਾਲਾ ਦੇ ਮਣਕੇ ਫਰਾਉਂਦਾ ਉਤੇ ਪੋਟਾ, ਪੋਟਿਆਂ ਵਿਚ ਹਿਲਾਈਆ। ਮੈਂ ਫਿੱਟਾ ਵਾਂਗ ਵੇਖ ਝੋਟਾ, ਆਕੜ ਕੇ ਦਿਆਂ ਜਣਾਈਆ। ਓ ਹੁਣ ਕਿਸੇ ਨੂੰ ਪਿਛਲਾ ਨਾਮ ਜਪਣ ਨਹੀਂ ਦੇਣਾ ਚੋਖਾ, ਅੱਖੀਂ ਮੀਟ ਨਾ ਧਿਆਨ ਧਰਾਈਆ। ਓ ਬ੍ਰਾਹਮਣਾ ਮੈਂ ਪੜ੍ਹਨ ਨਹੀਂ ਦੇਣਾ ਪੋਥਾ, ਜਾ ਸਿੰਘਾਸਣ ਤੇ ਬਹਿ ਜਾ ਤੇ ਮਾਲਾ ਦੇ ਮਣਕੇ ਲੈ ਹਿਲਾਈਆ। ਮੈਂ ਤੇ ਭਗਤਾਂ ਨੂੰ ਜੱਟ ਬਣ ਕੇ ਇਕ ਨਾਮ ਦੱਸਣਾ ਸੌਖਾ, ਤੂੰ ਮੇਰਾ ਮੈਂ ਤੇਰਾ ਢੋਲਾ ਲੈਣਾ ਗਾਈਆ। ਨਾ ਕੋਈ ਗ਼ੁੱਸਾ ਨਾ ਕੋਈ ਗਿਲਾ ਤੇ ਨਾ ਕੋਈ ਰੋਸਾ, ਜੇ ਕੋਈ ਰੁੱਸਿਆ ਬਾਬੇ ਨੰਦੂ ਵਾਂਗੂ ਲਵਾਂ ਢਾਹੀਆ। ਕਿਉਂ ਇਹ ਛੰਬ ਵਾਲਿਆਂ ਨੇ ਲਿਆਂਦਾ ਜਿਹੜੇ ਦੇਵੀਆਂ ਦੀਆਂ ਜਗਾਉਂਦੇ ਸੀ ਜੋਤਾਂ, ਪਹਾੜਾਂ ਵਾਲੀ ਕਹਿ ਕੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਖੇਲ ਵਖਾਈਆ। ਸੱਤਰੰਗਾ ਕਹੇ ਕਿਉਂ ਓਏ ਮੋਟਿਆ ਜੱਟਾ, ਤੈਨੂੰ ਦਿਆਂ ਸਮਝਾਈਆ। ਤੂੰ ਘਾਹ ਖੋਤਣ ਵਾਲਾ ਉਤੋਂ ਵੱਟਾਂ, ਬ੍ਰਾਹਮਣਾਂ ਨਾਲ ਕਰੇਂ ਚਤੁਰਾਈਆ। ਛੇਤੀ ਕਰ ਪਹਿਲਾਂ ਮੈਨੂੰ ਦੱਛਣਾ ਦੇਹੁ ਪੰਜ ਟਕਾ, ਮੇਰੀ ਪੱਤਰੀ ਰਹੀ ਸਮਝਾਈਆ। ਨਹੀਂ ਤੇ ਨੌਂ ਗ੍ਰਹਿ ਘਰ ਵਿਚ ਪਾ ਦੇਣਗੇ ਰੱਟਾ, ਰਾਹੂ ਕੇਤੂ ਭੱਜੇ ਆਉਣ ਚਾਈਂ ਚਾਈਂਆ। ਮੰਗਲ ਬਣਿਆ ਨਹੀਂ ਕਿਸੇ ਦਾ

❋

❋

ਸਕਾ, ਸ਼ਨਿੱਚਰ ਨੇ ਸਾਰੇ ਦਿਤੇ ਰੁਲਾਈਆ। ਓਹ ਵੇਖ ਭਗਵਾਨ ਆ ਗਿਆ ਚੜ੍ਹਿਆ ਉਤੇ ਕੱਛਾ ਮੱਛਾ, ਆਪਣਾ ਡੇਰਾ ਲਾਈਆ। ਕਿੱਕਰ ਦਾ ਕਹੇ ਡੰਡਾ, ਜਾ ਓਏ ਪੰਡਤਾ, ਮੈਨੂੰ ਹੱਥ ਲਾਇਆ ਜੰਮੂ ਵਾਲੀ ਮਾਈ ਮਸਾਂ, ਜਿਹੜੀ ਦੂਰੋਂ ਆ ਕੇ ਪ੍ਰਭ ਦਾ ਦਰਸ਼ਨ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਕਿੱਕਰ ਦਾ ਸੋਟਾ ਕਹੇ ਬ੍ਰਾਹਮਣਾਂ ਛਡ ਦੇ ਅੜੀ, ਅੜਿਆ ਅੜੀ ਦੀ ਲੋੜ ਰਹੇ ਨਾ ਰਾਈਆ। ਹੁਣ ਨਾ ਨਛੱਤਰ ਰਹੇ ਨਾ ਘੜੀ, ਘੜੀ ਪਲ ਸਮਝ ਕੋਇ ਨਾ ਪਾਈਆ। ਕਲਜੁਗ ਜੀਵਾਂ ਵਿਦਿਆ ਬਹੁਤੀ ਪੜ੍ਹੀ, ਪੜ੍ਹ ਪੜ੍ਹ ਥੱਕੀ ਜਗਤ ਲੋਕਾਈਆ। ਜਾਂ ਮੈਂ ਵੇਖਿਆ ਸਾਧਾਂ ਸੰਤਾਂ ਮੰਜ਼ਲ ਪੌੜੀ ਕੋਇ ਨਾ ਚੜ੍ਹੀ, ਪੂਜਾ ਕਰਨ ਵਾਲਿਆ ਅੱਗੇ ਪੁੱਜਣ ਕੋਇ ਨਾ ਪਾਈਆ। ਜਿਧਰ ਤਕਾਂ ਕੂੜ ਕਲਪਨਾ ਵਿਚ ਸ੍ਰਿਸ਼ਟੀ ਸਾਰੀ ਸੜੀ, ਸੋਹਣਾ ਰੰਗ ਨਾ ਕੋਇ ਰੰਗਾਈਆ। ਚੁਰਾਸੀ ਵਿਚੋਂ ਕੋਈ ਨਾ ਕਰੇ ਬਰੀ, ਬੁਰਿਆਈਆਂ ਰੂਪ ਨਾ ਕੋਇ ਮਿਟਾਈਆ। ਬ੍ਰਾਹਮਣ ਕਹੇ ਓਏ ਡੰਡਿਆ ਹਰੀ ਹਰੀ ਹਰੀ, ਹਰਿ ਹਿਰਦੇ ਮੈਂ ਆਪਣੇ ਲਿਆ ਵਸਾਈਆ। ਮੈਂ ਵੇਖ ਤਪੱਸਿਆ ਕਿੰਨੀ ਕਰੀ, ਕਾਲੇ ਤੋਂ ਨੀਲਾ ਨੀਲੇ ਤੋਂ ਪੀਲਾ ਪੀਲੇ ਤੋਂ ਚਿੱਟਾ ਚਿੱਟੇ ਤੋਂ ਸੂਹਾ ਸੂਹੇ ਤੋਂ ਕੰਚਨ ਕੰਚਨ ਤੋਂ ਲਾਲ ਰੰਗ ਰੰਗਾਈਆ। ਕਿੱਕਰ ਦਾ ਡੰਡਾ ਕਹੇ ਜਾ ਓਏ ਐਂਵੇਂ ਸੱਤਾਂ ਘਰਾਂ ਦਾ ਲੰਘਦਾ ਰਿਹਾ ਬੂਹਾ, ਹੌਲੀ ਹੌਲੀ ਆਪਣਾ ਪੈਰ ਟਿਕਾਈਆ। ਮੈਨੂੰ ਐਂ ਜਾਪਦਾ ਤੂੰ ਬੰਦਗੀ ਕਰਨ ਵਾਲਾ ਚੂਹਾ, ਘਰ ਘਰ ਠੋਕਰਾਂ ਖਾਈਆ। ਓਏ ਇਕ ਮੰਨ ਲੈ ਸ਼ਬਦ ਗੁਰੂ ਸਭ ਦਾ ਸੂਹਾ, ਇਕੋ ਵਾਰ ਲੱਖ ਚੁਰਾਸੀ ਖੋਜ ਖੁਜਾਈਆ। ਡੰਡਾ ਕਹੇ ਜੇ ਸੱਚਾ ਸਤਿਗੁਰੂ ਪਾਕ ਕਰ ਦਏ ਸਭ ਦੀਆਂ ਰੂਹਾਂ, ਕਾਲ ਮਹਾਂਕਾਲ ਚਿੱਤਰ ਗੁਪਤ ਧਰਮ ਰਾਏ ਲੇਖਾ ਗੁਰਮੁਖਾਂ ਸਕੇ ਨਾ ਕੋਇ ਵਖਾਈਆ। ਬ੍ਰਾਹਮਣ ਕਹੇ ਉਹ ਮੇਰੇ ਬਦਨ ਨੂੰ ਲੱਗ ਗਿਆ ਲੂਹਾ, ਕਲਜੁਗ ਅਗਨੀ ਦਿਤੀ ਤਪਾਈਆ। ਉਏ ਕੋਈ ਲਿਖਾਰੀਓ ਤੁਹਾਡੇ ਕੋਲ ਹੈ ਕੂਆ, ਜਿਥੋਂ ਪਾਣੀ ਲੈ ਕੇ ਆਪਣੀ ਤਪਸ਼ ਲਵਾਂ ਬੁਝਾਈਆ। ਹਾਏ ਮੈਨੂੰ ਅੱਗੋਂ ਦਿਸ ਪਿਆ ਹਊਆ, ਕਿੱਡਾ ਮੋਟਾ ਨਜ਼ਰੀ ਆਈਆ। ਹਾਏ ਔਹ ਵੇਖ ਮਾਇਆ ਰਾਣੀ ਆ ਗਈ ਬਹੂਆ, ਬ੍ਰਾਹਮਣ ਬੋਦੀ ਰਿਹਾ ਹਿਲਾਈਆ। ਉਚੀ ਕਹੇ ਮੈਂ ਤੁਹਾਡਾ ਗੁਰੂ ਆਂ, ਓਏ ਮੈਂ ਤੁਹਾਡਾ ਗੁਰੂ ਆਂ, ਓਏ ਜਨਮ ਕਰਮ ਦੇ ਦੁਖੜੇ ਦਿਆਂ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੇਵੇ ਮਾਣ ਵਡਿਆਈਆ। ਸੱਤਰੰਗਾ ਕਹੇ ਹੁਣ ਬਣ ਜਾਈਏ ਭਰਾ, ਭਾਵੀ ਸਭ ਤੇ ਨਜ਼ਰੀ ਆਈਆ। ਵੱਡੇ ਛੋਟੇ ਦਾ ਮਾਣ ਦਈਏ ਗਵਾ, ਜ਼ਾਤ ਪਾਤ ਨਾ ਵੰਡ ਵੰਡਾਈਆ। ਇਕ ਦੇ ਅੱਗੇ ਕਰੀਏ ਦੁਆ, ਵਾਸਤਾ ਲਈਏ ਪਾਈਆ। ਜਿਹੜੇ ਗੁਰਮੁਖ ਬਾਵਾ ਆਦਮ ਤੇ ਬਣੇ ਮਾਈ ਹੱਵਾ, ਉਨ੍ਹਾਂ ਨੂੰ ਨਾਲ ਲਈਏ ਮਿਲਾਈਆ। ਮਰਦਾਨੇ ਤੇ ਬਾਲੇ ਨੂੰ ਬਣਾਈਏ ਗਵਾਹ, ਨਾਨਕ ਲੇਖਾ ਸਮਝਾਈਆ। ਐਲੀਸ਼ਾਹ ਨੇ ਮੰਨਿਆ ਇਕ ਖ਼ੁਦਾ, ਉਹਨੂੰ ਲਈਏ ਰਲਾਈਆ। ਜਿਨ੍ਹਾਂ ਪੰਜਾਂ ਨੇ ਫ਼ਾਰਸੀ ਦਾ ਅੱਖਰ ਲਿਆ ਗਾ, ਪਾਰਸੀ ਰੂਪ ਧਰਾਈਆ। ਸਭ ਨੂੰ ਇਕੋ ਥਾਂ ਲਈਏ ਬਹਾ, ਵੱਡਾ ਛੋਟਾ ਨਾ ਕੋਇ ਅਖਵਾਈਆ। ਕਿੱਕਰ ਦਾ ਡੰਡਾ ਕਹੇ ਓਏ ਬ੍ਰਾਹਮਣਾ ਕਿਤੇ ਲਾ ਨਾ ਜਾਈਂ ਦਾਅ, ਮੈਨੂੰ ਭੋਲਾ ਜੱਟ ਸਮਝ ਕੇ ਲਾਲਚ ਵਿਚ ਫਸਾਈਆ। ਹੁਣ ਕਿੱਕਰ ਦਾ ਡੰਡਾ ਕਹੇ ਔਹ ਮੇਰੇ ਸਾਥੀ ਨੇ ਇਕ ਸਾਂਘਾ ਲਿਆਂਦਾ ਉਠਾ, ਤੇਰੀਆਂ ਦੋਹਾਂ ਲੱਤਾਂ ਵਿਚ ਲਏ ਅੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਦ ਆਪਣੀ ਕਾਰ ਕਮਾਈਆ। ਜੱਟ ਕਹੇ ਓ ਬ੍ਰਾਹਮਣਾ ਤੇਰਾ ਮੇਰਾ ਹੋ ਜਾਏ

❋

❋

ਮਿਲਾਪ, ਗਲਵਕੜੀ ਲਈਏ ਪਾਈਆ। ਇਕੋ ਪੁਰਖ ਅਕਾਲ ਮੰਨੀਏ ਬਾਪ, ਦੂਜਾ ਨਜ਼ਰ ਕੋਇ ਨਾ ਆਈਆ। ਸੋਹੰ ਜਪੀਏ ਜਾਪ, ਜੋ ਚਾਰ ਜੁਗ ਦੇ ਗੁਰ ਅਵਤਾਰ ਪੈਗ਼ੰਬਰ ਆਏ ਗਾਈਆ। ਦੂਈ ਦਾ ਰਹੇ ਨਾ ਵਿਚ ਪਾਪ, ਦੁਰਮਤ ਮੈਲ ਧਵਾਈਆ। ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਪ੍ਰਭੂ ਦੇ ਭਗਤ ਪ੍ਰਭੂ ਦੇ ਸਾਕ, ਦੂਜਾ ਰੂਪ ਨਾ ਕੋਇ ਦਰਸਾਈਆ। ਬ੍ਰਾਹਮਣ ਕਹੇ ਓਏ ਭੋਲਿਆ ਅਜੇ ਭਗਤਾਂ ਵਿਚ ਥੋੜਾ ਥੋੜਾ ਸੁਰਾਖ, ਸਾਫ਼ ਨੀਤੀ ਨਾ ਕੋਇ ਅਪਣਾਈਆ। ਕਿੱਕਰ ਦਾ ਡੰਡਾ ਕਹੇ ਓਏ ਸਹੁਰਿਆ, ਮੇਰਾ ਸਾਹਿਬ ਸਭ ਨੂੰ ਕਰ ਦੇਵੇ ਮਾਫ਼, ਜੋ ਇਕ ਵਾਰ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਕਾਰ ਕਮਾਈਆ। ਸੱਤਰੰਗਾ ਕਹੇ ਪ੍ਰਭੂ ਅਚਰਜ ਖੇਲ ਖਲਾਉਣਾ ਏ। ਮਿਹਰਵਾਨ ਮਹਿਬੂਬ ਪੜਦਾ ਲਾਹੁਣਾ ਏ। ਧਰਮ ਧਾਰ ਦੀ ਏਕ (ਪੂਜ,) ਏਕ ਦੂਜ ਮਟਾਉਣਾ ਏ। ਸਚ ਪਿਆਰ ਦੀ ਦੇ ਕੇ ਸੂਝ, ਸੁੱਤਿਆਂ ਆਪ ਉਠਾਉਣਾ ਏ। ਸਤਿਗੁਰ ਸ਼ਬਦ ਭੇਜ ਕੇ ਦੂਤ, ਦੀਨ ਦੁਨੀ ਦਾ ਰਾਹ ਵਖਾਉਣਾ ਏ। ਝਗੜਾ ਮੇਟ ਕੇ ਕਾਇਆ ਕਲਬੂਤ, ਕਾਇਆ ਕਾਅਬਾ ਇਕ ਪਰਗਟੌਣਾ ਏ। ਜਿਧਰ ਤੱਕਣ ਓਧਰ ਮੌਜ਼ੂਦ, ਪੁਰਖ ਅਕਾਲਾ ਨਜ਼ਰੀ ਆਉਣਾ ਏ। ਪਿਛਲਾ ਖੇਲ ਕਰ ਮੌਕੂਫ਼, ਅਗਲਾ ਹੁਕਮ ਹੱਕ ਆਪ ਚਲਾਉਣਾ ਏ। ਗੁਰ ਅਵਤਾਰ ਪੈਗ਼ੰਬਰ ਜਿਸ ਦਾ ਦੇਣ ਆਏ ਸਬੂਤ, ਸਾਬਤ ਉਸ ਨੇ ਆਪਣਾ ਆਪ ਜਣਾਉਣਾ ਏ। ਜਿਸ ਨੂੰ ਕਰਦੇ ਫਿਰਦੇ ਸਾੜ ਫੂਕ, ਸੋ ਸਤਿਗੁਰ ਇਕ ਪਰਗਟਾਉਣਾ ਏ। ਜਿਸ ਦੀ ਸਿਫ਼ਤ ਕਰ ਨਾ ਸਕਣ ਹਰੂਫ਼, ਅੱਖਰ ਮਾਤ ਨਾ ਕਿਸੇ ਵਡਿਆਉਣਾ ਏ। ਅੱਜ ਤੋਂ ਮਿਟ ਗਈ ਜਗਤ ਕੂੜੀ ਛੂਤ, ਛੁਰੀ ਸ਼ਰਅ ਨਾ ਕੋਇ ਚਲਾਉਣਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਉਣਾ ਏ। ਪ੍ਰਭੂ ਵਿਸ਼ਨੂੰ ਕਿ ਲਕਸ਼ਮੀ, ਕਿ ਨਰਾਇਣ ਰੂਪ ਵਟਾਈਆ। ਦੱਖਣ ਵਸੇ ਕਿ ਪੱਛਮੀ, ਕਿ ਉੱਤਰ ਪੂਰਬ ਡੇਰਾ ਲਾਈਆ। ਘਿਉ ਖਾਵੇ ਕਿ ਮਖਣੀ, ਸਚ ਦੇਣਾ ਸਮਝਾਈਆ। ਕੀ ਭਗਤਾਂ ਦੀ ਪੈਜ ਰੱਖਣੀ, ਰੱਖਿਆ ਕਰੇ ਥਾਉਂ ਥਾਈਂਆ। ਕੀ ਦੁਨੀਆ ਧਾਰ ਵੇਖਣੀ ਸੱਖਣੀ, ਚਾਰੋਂ ਕੁੰਟ ਫੋਲ ਫੁਲਾਈਆ। ਪੁਰਖ ਅਕਾਲ ਕਹੇ ਗੁਰ ਅਵਤਾਰ ਪੈਗ਼ੰਬਰੋ ਮੈਂ ਸਭ ਦਾ ਪੁਰਾਣਾ ਵਤਨੀ, ਵਤਨ ਦਾ ਮਾਲਕ ਸੋਭਾ ਪਾਈਆ। ਤੁਸੀਂ ਆਏ ਵਾਰੋ ਵਾਰੀ ਦੀਨਾਂ ਮਜ਼੍ਹਬਾਂ ਦੀ ਪੱਤਨੀ, ਪੱਤਨ ਤੇ ਬੈਠੇ ਰਾਹ ਤਕਾਈਆ। ਕਿਸੇ ਨੇ ਸ਼ੋਰਾ ਖਾਧਾ ਕਿਸੇ ਨੇ ਚਟਨੀ, ਚੇਟਕ ਰਸਨਾ ਵਾਲਾ ਜਣਾਈਆ। ਸਚ ਦਵਾਰ ਤੋਂ ਖੱਟੀ ਉਸ ਨੇ ਖਟਣੀ, ਜੋ ਖਟਕਾ ਦੂਜਾ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਚੁਕਾਈਆ। ਅਵਤਾਰ ਪੈਗ਼ੰਬਰ ਕਹਿਣ ਕਿਉਂ ਸੂਰੀਆ ਚੰਦ ਆਏ ਉਤੇ ਛਾਤੀ, ਆਪਣਾ ਪੰਧ ਮੁਕਾਈਆ। ਵਿਸ਼ਨ ਬ੍ਰਹਮਾ ਸ਼ਿਵ ਹੁਕਮ ਮੰਨਣ ਕਮਲਾਪਾਤੀ, ਪਤਿਪਰਮੇਸ਼ਵਰ ਵੇਖ ਵਖਾਈਆ। ਕਿਉਂ ਇੰਦਰ ਮੰਗ ਕੇ ਬੂੰਦ ਸਵਾਂਤੀ, ਕਲਸ ਆਪਣਾ ਰਿਹਾ ਜਣਾਈਆ। ਕਿਉਂ ਖਵਾਜਾ ਖਿਜ਼ਰ ਮੀਰ ਦਾ ਪੀਰ ਵੇਖੇ ਆਬੇਹਯਾਤੀ, ਜੋ ਬਿਨ ਨੈਣਾਂ ਅੱਖ ਉਠਾਈਆ। ਕਿਉਂ ਨੌਂ ਗ੍ਰਹਿ ਬਦਲਦੇ ਪਰਭਾਤੀ, ਪ੍ਰਭੂ ਦੇਣਾ ਸਮਝਾਈਆ। ਕਿਉਂ ਗੋਬਿੰਦ ਸੇਜੇ ਸੁੱਤਾ ਜੰਗਲ ਵਿਚ ਪਰਭਾਸੀ, ਆਪਣਾ ਆਸਣ ਲਾਈਆ। ਕਿਉਂ ਪੂਰਨ ਜੋਤ ਪੂਰਨ ਵਿਚ ਪ੍ਰਕਾਸ਼ੀ, ਪਰਦਾ ਦੇਣਾ ਖੁਲ੍ਹਾਈਆ। ਅਸੀਂ ਸਾਰੇ ਕੱਠੇ ਆਏ ਦੂਰ ਦੁਰਾਡੇ ਕਟ ਕੇ ਵਾਟੀ, ਵਟਨਾ ਮਲ ਕੇ ਚਲੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਆਪਣਾ ਹੁਕਮ ਵਰਤਾਈਆ। ਪੁਰਖ ਅਕਾਲ ਕਹੇ

❋

❋

ਗੁਰ ਅਵਤਾਰ ਪੈਗ਼ੰਬਰੋ ਲੈਣਾ ਤਕ, ਤਕੀਆ ਪੀਠ ਨਾ ਕੋਇ ਲਗਾਈਆ। ਧੁਰ ਦਾ ਹੁਕਮ ਹੁਕਮ ਵਿਚੋਂ ਸਤਿ, ਨਾ ਕੋਇ ਮੇਟੇ ਮੇਟ ਮਿਟਾਈਆ। ਤੁਹਾਡੇ ਨਾਲ ਕੌਲ ਇਕਰਾਰ ਕੀਤਾ ਯਕ, ਲੇਖਾ ਲਿਖਿਆ ਬਿਨ ਕਲਮ ਸ਼ਾਹੀਆ। ਕਲਜੁਗ ਅੰਤ ਰਹੇ ਨਾ ਸਚ, ਧਰਨੀ ਧਾਰ ਨਾ ਕੋਇ ਵਡਿਆਈਆ। ਕਾਇਆ ਮਾਟੀ ਕੱਚ, ਠੀਕਰ ਸਾਫ਼ ਨਾ ਕੋਇ ਵਖਾਈਆ। ਮਨੂਆ ਮਨ ਜਾਏ ਨੱਚ, ਨੌਂ ਦਵਾਰ ਹੋਏ ਹਲਕਾਈਆ। ਨਿਜ ਨੇਤਰ ਖੁਲ੍ਹੇ ਕਿਸੇ ਨਾ ਅੱਖ, ਦਿਬ ਨੈਣ ਨਾ ਨੂਰ ਰੁਸ਼ਨਾਈਆ। ਗੁਰ ਅਵਤਾਰ ਪੈਗ਼ੰਬਰੋ ਤੁਸਾਂ ਆਪਣੇ ਮਜ਼੍ਹਬਾਂ ਦਾ ਕਰਨਾ ਪੱਖ, ਸਾਂਝਾ ਰੰਗ ਨਾ ਕੋਇ ਰੰਗਾਈਆ। ਸਭ ਮਾਨਵ ਮਨੁੱਸ਼ ਕਰਨੇ ਵੱਖ, ਕਲਮੇ ਮੇਰਾ ਨਾਮ ਪੜ੍ਹਾਈਆ। ਤਨ ਵਜੂਦ ਹਿੱਸੇ ਲੈਣੇ ਕਟ, ਮੁੱਛ ਦਾੜ੍ਹੀ ਜੋੜ ਜੁੜਾਈਆ। ਛੋਟਾ ਬੌਣਾ ਅੱਗੇ ਆਵੇ ਨੱਠ, ਛੱਬੀ ਛੱਬੀ ਇੰਚ ਪਿਛਲਾ ਰਿਖੀਆਂ ਲੇਖਾ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧਰਮ ਦੀ ਧਾਰ ਇਕ ਪਰਗਟਾਈਆ। ਗੁਰ ਅਵਤਾਰ ਪੈਗ਼ੰਬਰੋ ਆਹ ਵੇਖੋ ਬੱਚਾ ਨਿੱਕਾ ਮਾਸੂਮ, ਛੋਟਾ ਕੱਦ ਦਾ ਨਜ਼ਰੀ ਆਈਆ। ਇਹਦਾ ਲੇਖਾ ਕਿਸੇ ਨਹੀਂ ਮਾਲੂਮ, ਸ਼ਾਸਤਰ ਸਿਮਰਤ ਨਾ ਕੋਇ ਸਮਝਾਈਆ। ਆਦਿ ਅੰਤ ਤੋਂ ਪ੍ਰਭ ਦਾ ਕਾਨੂੰਨ, ਆਦਿ ਤੋਂ ਅੰਤ ਤਕ ਨਾ ਕੋਇ ਮੇਟੇ ਮੇਟ ਮਿਟਾਈਆ। ਇਹਨੂੰ ਪਤਾ ਨਹੀਂ ਅਲਿਫ਼ ਕੀ ਤੇ ਨੂਨ, ਹਮਜ਼ਾ ਕੀ ਸਮਝਾਈਆ। ਇਹ ਮੁਹੰਮਦ ਦੇ ਨਜ਼ਦੀਕ ਹੱਟੀ ਕਰਦਾ ਹੁੰਦਾ ਸੀ ਪਰਚੂਨ, ਨੌਂ ਵਾਰ ਮੁਹੰਮਦ ਨਿਮਕ ਲੈ ਕੇ ਇਹਦੇ ਕੋਲੋਂ ਖਾਈਆ। ਫੇਰ ਹੱਥ ਨਾਲ ਕਿਹਾ ਹਲੂਣ, ਸੀਸ ਦਿਤਾ ਦਬਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਾ ਪਰਦਾ ਦੇ ਚੁਕਾਈਆ। ਮੁਹੰਮਦ ਨੇ ਹੱਥ ਲਾਇਆ ਏਸ ਦੀ ਠੋਡੀ, ਖ਼ੁਸ਼ੀ ਨਾਲ ਵਡਿਆਈਆ। ਏਸ ਨੇ ਹੱਥ ਲਾਇਆ ਉਸ ਦੀ ਗੋਡੀਂ, ਸੱਯਦਾ ਸੀਸ ਝੁਕਾਈਆ। ਉਸ ਨੇ ਪੁੱਛਿਆ ਤੂੰ ਕੋਈ ਸਾਧੂ ਕਿ ਜੋਗੀ, ਕਿ ਸੂਫ਼ੀ ਫ਼ਕੀਰ ਸੋਭਾ ਪਾਈਆ। ਏਸ ਨੇ ਕਿਹਾ ਮੈਂ ਉਸ ਖ਼ੁਦਾ ਦਾ ਮੌਜੀ, ਜੋ ਖ਼ੁਦ ਮਾਲਕ ਆਪਣਿਆਂ ਬੱਚਿਆਂ ਗੋਦੀ ਵਿਚ ਟਿਕਾਈਆ। ਜੋ ਰਾਜ਼ਕ ਰਿਜ਼ਕ ਰਹੀਮ ਬਣ ਕੇ ਦੇਵੇ ਰੋਜ਼ੀ, ਬਿਨਾ ਰੋਜ਼ਿਆਂ ਨਿਮਾਜ਼ਾਂ ਤੋਂ ਪਾਰ ਲੰਘਾਈਆ। ਇਸ ਦੇ ਸਾਥੀ ਹੁੰਦੇ ਸੀ ਜਿਨ੍ਹਾਂ ਨੇ ਕਾਲੇ ਨਿਸ਼ਾਨ ਲਗਾਏ ਗੋਡੀਂ, ਪੂਰਬ ਵਿਛੜੇ ਜੋੜ ਜੁੜਾਈਆ। ਜੇਹੜੇ ਬਣੇ ਸੋਢੀ, ਉਹ ਵੀ ਮਿਲਦੇ ਰਹੇ ਚਾਈਂ ਚਾਈਂਆ। ਜਿਨ੍ਹਾਂ ਨੇ ਕਿਰਪਾਨਾਂ ਧਰੀਆਂ ਮੋਢੀਂ, ਉਨ੍ਹਾਂ ਲਹਿਣਾ ਰਿਹਾ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਗੁਰ ਅਵਤਾਰ ਪੈਗ਼ੰਬਰੋ ਆਓ ਬੈਠੀਏ ਉਤੇ ਮੰਜੇ, ਧਰਤੀ ਉਤੇ ਸੋਭਾ ਪਾਈਆ। ਕਲਜੁਗ ਜੀਵ ਵੇਖੀਏ ਕਾਣੇ ਗੰਜੇ, ਨੇਤਰਹੀਣ ਖੋਜ ਖੁਜਾਈਆ। ਨਾਲੇ ਮੈਨੂੰ ਵਖਾ ਆਪਣੇ ਬੰਦੇ, ਬੰਦਗੀ ਵਾਲੇ ਦਿਉ ਦ੍ਰਿੜਾਈਆ। ਮੁਹੰਮਦ ਕਹੇ ਐ ਖ਼ੁਦਾ ਮੈਨੂੰ ਵੇਖ ਲੈਣ ਦੇ ਸਭ ਦੇ ਤੰਬੇ, ਖੁਲ੍ਹਿਆ ਪੜਦਾ ਲਵਾਂ ਉਠਾਈਆ। ਜਿਨ੍ਹਾਂ ਖਾਧੇ ਦੁੰਬੇ, ਗਊਆਂ ਖੱਲ ਲੁਹਾਈਆ। ਪਾਣੀ ਭਰਿਆ ਵਿਚ ਕੁੰਭੇ, ਘੜੇ ਕੱਚੇ ਨਾਲ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਪੜਦਾ ਦੇ ਉਠਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭੂ ਤੇਰੀ ਮੰਜੀ ਵੇਖੀ ਮੌਜੂਦ, ਸੋਹਣੀ ਨਜ਼ਰੀ ਆਈਆ। ਜਿਸ ਦਾ ਮਾਲਕ ਇਕ ਮਹਿਬੂਬ, ਮੁਹੱਬਤ ਵਿਚ ਵਡਿਆਈਆ। ਵਸੇ ਆਲੀਸ਼ਾਨ ਅਰਸ਼ ਅਰੂਜ, ਤਖ਼ਤ ਨਿਵਾਸੀ ਡੇਰਾ ਲਾਈਆ। ਮੰਜ਼ਲ ਦੱਸ ਮਕਸੂਦ, ਪੜਦਾ ਦਏ ਚੁਕਾਈਆ। ਮਿਟਾਵਣ ਆਇਆ ਦੂਜ, ਦੁਤੀਆ ਭਾਉ

❋

❋

ਗਵਾਈਆ। ਸਭ ਨੂੰ ਦੇਵੇ ਸੂਝ, ਆਤਮ ਪਰਮਾਤਮ ਪੜਦਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਲਏ ਮਿਲਾਈਆ। ਗੁਰ ਅਵਤਾਰ ਪੈਗ਼ੰਬਰ ਖੋਲ੍ਹਣ ਆਪਣਾ ਵਰਕਾ, ਵਰਕਾ ਵਰਕਾ ਫੋਲ ਫੁਲਾਈਆ। ਪ੍ਰਭੂ ਕੀ ਭੇਵ ਦੱਸੀਏ ਆਪਣੇ ਘਰ ਕਾ, ਘਰ ਘਰ ਪਈ ਲੜਾਈਆ। ਅੰਮ੍ਰਿਤ ਮਿਲੇ ਨਾ ਸਾਚੇ ਸਰ ਦਾ, ਸਰੋਵਰ ਮੈਲ ਨਾ ਕੋਇ ਧਵਾਈਆ। ਸਾਡੇ ਕੋਲੋਂ ਕੋਈ ਨਾ ਡਰਦਾ, ਭੈ ਸਾਰੇ ਬੈਠੇ ਚੁਕਾਈਆ। ਬੇਸ਼ਕ ਜਗਤ ਜਹਾਨ ਵਿਦਿਆ ਪੜ੍ਹਦਾ, ਪੜ੍ਹ ਪੜ੍ਹ ਪਾਰ ਨਾ ਕੋਇ ਕਰਾਈਆ। ਸਾਨੂੰ ਇਉਂ ਜਾਪਦਾ ਜੇਹੜਾ ਜੰਮਿਆ ਚੁਰਾਸੀ ਵਿਚ ਮਰਦਾ, ਤੇਰੇ ਦਰ ਨਾ ਕੋਇ ਪਹੁੰਚਾਈਆ। ਤੂੰ ਆਪੇ ਸਭ ਦਾ ਘਾੜਨ ਘੜਦਾ, ਵਿਸ਼ਨ ਬ੍ਰਹਮਾ ਸ਼ਿਵ ਆਪਣੀ ਖੇਲ ਖਿਲਾਈਆ। ਤੂੰ ਮਾਲਕ ਚੋਟੀ ਜੜ੍ਹ ਦਾ, ਤੇਰਾ ਰੂਪ ਅਗੰਮ ਅਥਾਹੀਆ। ਬਿਨ ਤੇਰੀ ਕਿਰਪਾ ਕੋਈ ਨਾ ਤਰਦਾ, ਗੁਰ ਅਵਤਾਰ ਪੈਗ਼ੰਬਰਾਂ ਤੇਰੀ ਆਸ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ, ਓ ਪ੍ਰਭੂ ਨਾ ਮੰਗ ਸਾਥੋਂ ਲੇਖਾ, ਲੇਖਾ ਨਜ਼ਰ ਕੋਇ ਨਾ ਆਈਆ। ਦਾਤਾ ਬਣ ਕੇ ਪਾ ਲਿਆ ਭਰਮ ਭਲੇਖਾ, ਕੀ ਤੇਰੀ ਬੇਪਰਵਾਹੀਆ। ਯਾਦ ਕਰ ਲੈ ਬਾਵਨ ਵਾਲਾ ਕੁੰਡਲ ਤੇ ਪਿਛਲਾ ਚੇਤਾ, ਬਲ ਦਵਾਰਾ ਦਏ ਗਵਾਹੀਆ। ਕ੍ਰਿਸ਼ਨ ਕਾਹਨ ਵਾਲਾ ਠੇਕਾ, ਕੁਰਕਸ਼ੇਤਰ ਰਿਹਾ ਕੁਰਲਾਈਆ। ਉਹ ਅੱਲਾ ਵਾਲਾ ਨੇਤਾ, ਉਂਗਲੀ ਅੰਗ ਲਗਾਈਆ। ਗੋਬਿੰਦ ਸ਼ਬਦ ਕਿਸੇ ਨਾ ਵੇਚਾ, ਮਾਝੇ ਵਾਲੇ ਦੇਣ ਸੁਣਾਈਆ। ਸਵਾ ਤਿੰਨ ਫ਼ੁਟ ਦੀ ਕਿਰਪਾਨ ਕਰ ਦਿਉ ਭੇਟਾ, ਧਰਮ ਧਾਰ ਦ੍ਰਿੜਾਈਆ। ਅਜੇ ਸਤਾਰਾਂ ਗਜ਼ ਦਾ ਮਾਰਿਆ ਨਹੀਂ ਪੇਚਾ, ਕਮਰ ਵੰਡ ਨਾ ਕੋਇ ਵੰਡਾਈਆ। ਸੱਤ ਰੰਗ ਤੁਹਾਥੋਂ ਰੰਗਾਇਆ ਉਚੇਚਾ, ਉਚ ਦਾ ਪੀਰ ਰੂਪ ਬਦਲਾਈਆ। ਪੰਜਾਂ ਲਿਖਾਰੀਆਂ ਜੋੜਾ ਲਿਆਂਦਾ ਆਪਣੇ ਮੇਚਾ, ਉਂਗਲਾਂ ਵੰਡ ਨਾ ਕੋਇ ਵੰਡਾਈਆ। ਸਭ ਦੀ ਬਦਲ ਦੇਣੀ ਜਨਮ ਕਰਮ ਦੀ ਰੇਖਾ, ਰਿਖੀਆਂ ਮੁਨੀਆਂ ਤੋਂ ਪਰੇ ਆਪ ਦ੍ਰਿੜਾਈਆ। ਸਤਿਗੁਰ ਸ਼ਬਦ ਸ਼ਬਦ ਸ਼ਬਦ ਗੁਰੂ ਦਾ ਬੇਟਾ, ਦੂਜੀ ਜਨਮੇ ਕੋਇ ਨਾ ਮਾਈਆ। ਓ ਜਨ ਭਗਤੋ ਅੱਜ ਹੋਣੀ ਜੇ ਨੀਲਾਮੀ, ਮਾਤਲੋਕ ਦਾ ਚੁਕਣਾ ਜੇ ਠੇਕਾ, ਗੁਰ ਅਵਤਾਰ ਪੈਗ਼ੰਬਰ ਬੋਲੀ ਦੇਵਣ ਆਏ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਮਾਝੇ ਵਾਲਿਓ ਦੇ ਦਿਓ ਚੰਡੀ, ਜੋ ਚੰਡਾਲਾਂ ਕਰੇ ਸਫ਼ਾਈਆ। ਵੇਖੋ ਦੁਹਾਈ ਪਈ ਵਿਚ ਵਰਭੰਡੀ, ਬ੍ਰਹਿਮੰਡ ਰਹੇ ਕੁਰਲਾਈਆ। ਅੰਦਰੋਂ ਕਢੇ ਨਾ ਕੋਇ ਵਾਸਨਾ ਗੰਦੀ, ਸੁਰਤ ਸ਼ਬਦ ਨਾ ਕੋਇ ਮਿਲਾਈਆ। ਸਤਿਗੁਰ ਸ਼ਬਦ ਨੂੰ ਕਲਜੁਗ ਗੁਰੂਆਂ ਬਣਾਇਆ ਪਖੰਡੀ, ਆਪ ਸਤਿਗੁਰੂ ਬਣ ਕੇ ਬੈਠਣ ਥਾਉਂ ਥਾਈਂਆ। ਪੁਰਖ ਅਕਾਲ ਨੂੰ ਬਣਾ ਕੇ ਦੁਹਾਗਣ ਨਾਰ ਰੰਡੀ, ਆਪ ਕੁਲ ਮਾਲਕ ਬਣ ਕੇ ਜਗਤ ਰਹੇ ਅਖਵਾਈਆ। ਜਿਸ ਵੇਲੇ ਸ਼ਬਦ ਸਤਿਗੁਰ ਨੇ ਸਭ ਦੇ ਅੰਦਰ ਵੜ ਕੇ ਨੌਂ ਦਵਾਰੇ ਦੀ ਹੱਦ ਲੰਘੀ, ਪੜਦਾ ਦਿਤਾ ਉਠਾਈਆ। ਉਥੇ ਮਾਇਆ ਰਾਣੀ ਦੀ ਲੱਗੀ ਮੰਡੀ, ਤੋਲੇ ਬੈਠੇ ਤੱਕੜ ਉਠਾਈਆ। ਕੋਈ ਕਹੇ ਅੱਲਾ ਰਾਣੀ ਚੰਗੀ, ਕੋਈ ਕਹੇ ਦੁਰਗਾ ਧੁਰ ਦੀ ਮਾਈਆ। ਕੋਈ ਕਹੇ ਮੁਹੰਮਦ ਤੋੜੇ ਫੰਦੀ, ਮੂਸਾ ਕਰੇ ਸਫ਼ਾਈਆ। ਓਮ ਤਤ ਸਤਿ ਦੇਵੇ ਅਨੰਦੀ, ਕੋਈ ਕਹੇ ਸੀਤਾ ਰਾਮ ਦੁਹਾਈਆ। ਕੋਈ ਕਹੇ ਰਾਧਾ ਕ੍ਰਿਸ਼ਨ ਚਾੜ੍ਹੇ ਰੰਗੀ, ਇਕੋ ਰੰਗ ਰੰਗਾਈਆ। ਕੋਈ ਕਹੇ ਸਤਿਨਾਮ ਵਾਹਿਗੁਰੂ ਗਾਓ ਛੰਦੀ, ਸਹਿਸਾ ਰੋਗ ਮਿਟਾਈਆ।

❋

❋

ਜਾਂ ਵੇਖਿਆ ਤੇ ਅੱਖਰਾਂ ਵਾਲਾ ਨਾਮ ਤੇ ਸਿਫ਼ਤਾਂ ਵਾਲੀ ਡੰਡੀ, ਡੰਡਾਵਤ ਵਿਚ ਮਨੌਤ ਆਪੋ ਆਪਣੀ ਰਹੇ ਕਰਾਈਆ। ਪਰਮਾਤਮਾ ਦੇ ਨਾਮ ਤੋਂ ਲਵਾਈ ਪਾਬੰਦੀ, ਪਾਬੰਦ ਆਪਣਾ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਚੰਡੀ ਕਹੇ ਮੈਂ ਖੇਲਣੀ ਹੋਲੀ, ਹੌਲੀ ਹੌਲੀ ਸੁਣਾਈਆ। ਉਚੀ ਕੂਕ ਕੇ ਪਾਵਾਂ ਰੌਲੀ, ਦੋ ਜਹਾਨ ਦ੍ਰਿੜਾਈਆ। ਅੱਗੇ ਸਤਿਜੁਗ ਨਾਮ ਦੀ ਹੋਣੀ ਬੋਲੀ, ਸਾਰੇ ਇਕੱਠੇ ਹੋਵੋ ਥਾਉਂ ਥਾਈਂਆ। ਪਿਛੋਂ ਪਾਏ ਕੋਈ ਨਾ ਰੌਲੀ, ਝਗੜਾ ਨਾ ਕੋਇ ਰਖਾਈਆ। ਅਵਤਾਰੋ ਪਹਿਲੋਂ ਤੁਸੀਂ ਕਰਾਇਉ ਬੌਹਣੀ, ਆਪਣੀ ਅਵਾਜ਼ ਦਿਉ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਈਆ। ਪੁਰਖ ਅਕਾਲ ਕਹੇ ਸ਼ਬਦ ਸਤਿਗੁਰ ਹੋ ਜਾ ਸਵਾਧਾਨ, ਸਭ ਨੂੰ ਦੇ ਜਣਾਈਆ। ਇਕੋ ਹੁਕਮ ਤੇ ਇਕ ਫ਼ਰਮਾਨ, ਇਕੋ ਇਕ ਸਮਝਾਈਆ। ਇਕੋ ਨਾਮ ਕਲਮਾ ਹੋਵੇ ਕਲਾਮ, ਇਕੋ ਗਿਆਨ ਹੋਵੇ ਪੜ੍ਹਾਈਆ। ਬ੍ਰਹਿਮੰਡ ਖੰਡ ਪੁਰੀ ਲੋਅ ਹੋ ਜਾਓ ਸਵਾਧਾਨ, ਸੋਇਆ ਰਹਿਣ ਕੋਇ ਨਾ ਪਾਈਆ। ਗੋਬਿੰਦ ਦਾ ਖੰਡਾ ਕਦੇ ਨਹੀਂ ਪਿਆ ਵਿਚ ਮਿਆਨ, ਜਿੰਨਾਂ ਚਿਰ ਦੁਸ਼ਮਣਾਂ ਦੀ ਕਰੇ ਨਾ ਮਾਤ ਸਫ਼ਾਈਆ। ਤੁਹਾਡੇ ਦੁਸ਼ਮਣ ਪੰਜ ਤਤਾਂ ਵਿਚ ਪੰਜ ਨੌਜਵਾਨ, ਕਾਮ ਕਰੋਧ ਲੋਭ ਮੋਹ ਹੰਕਾਰ ਨਜ਼ਰੀ ਆਈਆ। ਜਿਨ੍ਹਾਂ ਦਾ ਚੜ੍ਹ ਗਿਆ ਤੁਫ਼ਾਨ, ਸ਼ਾਹ ਸੁਲਤਾਨਾਂ ਰਿਹਾ ਰੁੜ੍ਹਾਈਆ। ਸੁਣੋ ਹੁਕਮ ਅਗੰਮੀ ਫ਼ਰਮਾਨ, ਫੁਰਨੇ ਸਭ ਦੇ ਵੇਖ ਵਖਾਈਆ। ਗੁਰ ਅਵਤਾਰ ਪੈਗ਼ੰਬਰ ਸਾਰੇ ਇਕੱਠੇ ਹੋਵੋ ਬੋਲੀ ਦਿਉ ਵਿਚ ਜਹਾਨ, ਇਕ ਦੋ ਤੀਨ, ਤੀਨ ਲੋਕ ਦਾ ਖੇਲ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭੂ ਸਾਡੀ ਬੋਲੀ ਜ਼ੀਰੋ, ਜੋਰ ਨਾਲ ਸੁਣਾਈਆ। ਅੱਗੇ ਸੁਣੋ ਪੈਗ਼ੰਬਰ ਪੀਰੋ, ਪਰਾ ਪਸੰਤੀ ਮਧਮ ਬੈਖਰੀ ਤੋਂ ਪਰੇ ਦਿਆਂ ਜਣਾਈਆ। ਤੁਸੀਂ ਚਾਰ ਜੁਗ ਦੇ ਹੀਰੋ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਮਿਲੀ ਮਾਣ ਵਡਿਆਈਆ। ਅੰਤ ਵੇਖੋ ਅਖ਼ੀਰੋ, ਕੀ ਕਲਜੁਗ ਖੇਲ ਖਲਾਈਆ। ਤੁਹਾਡਾ ਮਜ਼੍ਹਬ ਮਿਲਖ ਰਹੇ ਨਾ ਜਗੀਰੋ, ਉਮਤ ਸੰਗ ਨਾ ਕੋਇ ਨਿਭਾਈਆ। ਓ ਬੱਧਕਾ ਲਿਆ ਦੇ ਕਮਾਨ ਨਾਲ ਤੀਰੋ, ਸੱਜੇ ਹੱਥ ਨਾਲ ਫੜਾਈਆ। ਇਕ ਵਾਰ ਕਹਿ ਦੇ ਗੁਰਮੁਖੋ ਮੇਰੇ ਵੀਰੋ, ਪੁਰਖ ਅਕਾਲ ਸਭ ਦਾ ਪਿਤਾ ਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਦ ਆਪਣਾ ਰੰਗ ਰੰਗਾਈਆ। ਤੀਰ ਕਹੇ ਮੇਰੀ ਚਾਰ ਮਾਸ਼ੇ ਤੇ ਨੌਂ ਰੱਤੀ ਦੀ ਮੁੱਖੀ, ਕੰਚਨ ਰੰਗ ਰੰਗਾਈਆ। ਜਿਸ ਨੇ ਬੱਧਕ ਧਾਰ ਕ੍ਰਿਸ਼ਨ ਕੀਤਾ ਸੀ ਦੁਖੀ, ਪਦਮ ਵਿਚ ਚਰਨ ਕਵਲ ਨਿਸ਼ਾਨ ਟਿਕਾਈਆ। ਜਿਸ ਦੇ ਪੈਰ ਨਹੀਂ ਸੀ ਜੁੱਤੀ, ਚਮੜੀ ਮਾਸ ਆਪਣੀ ਆਪ ਰਿਹਾ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਕਾਰ ਕਮਾਈਆ। ਤੀਰ ਕਹੇ ਮੈਂ ਜਿਸ ਵੇਲੇ ਚਰਨ ਕ੍ਰਿਸ਼ਨ ਦੇ ਲੱਗਾ, ਲਗਨ ਲਈ ਲਗਾਈਆ। ਉਸ ਨੇ ਖ਼ੁਸ਼ੀ ਨਾਲ ਮੈਨੂੰ ਦੱਬਾ, ਉਂਗਲਾਂ ਵਿਚ ਦਬਾਈਆ। ਮੇਰੇ ਮੂੰਹ ਵਿਚੋਂ ਨਿਕਲਿਆ ਹਾਏ ਰੱਬਾ, ਜੋ ਦੁਆਬੇ ਵਾਲੇ ਛੱਬੇ ਉਤੇ ਆਏ ਲਿਖਾਈਆ। ਫੇਰ ਉਸ ਨੇ ਮੈਨੂੰ ਥੋੜਾ ਜਿਹਾ ਦੱਬਾ, ਝਟਕੇ ਨਾਲ ਹਿਲਾਈਆ। ਮੈਨੂੰ ਨਜ਼ਰੀ ਆਇਆ ਅੱਗਾ, ਦੁਆਪਰ ਤੋਂ ਬਾਦ ਕਲਜੁਗ ਲੋਕਮਾਤ ਲਏ ਅੰਗੜਾਈਆ। ਇਕ ਗਊਆਂ ਦਾ ਪਾਲੀ ਤੇ ਫੇਰ ਮਨੁੱਸ਼ਾਂ ਨੇ ਖਾਣਾ ਵੱਛਾ ਕੱਟਾ ਢੱਗਾ, ਸਚ ਨਾਮ ਨਾ ਕੋਇ (ਕਮਾਈਆ)। ਹੰਸ ਬੁੱਧੀ ਹੋਈ ਕੱਗਾ, ਸਚ ਨਾਮ ਨਾ

❋

❋

ਕੋਇ ਧਿਆਈਆ। ਕ੍ਰਿਸ਼ਨ ਨੇ ਕਿਹਾ ਇਸ ਦੀ ਖ਼ਾਸ ਕੋਈ ਵਜਹ, ਤੈਨੂੰ ਦਿਆਂ ਜਣਾਈਆ। ਮੈਨੂੰ ਬੜਾ ਆਇਆ ਮਜ਼ਾ, ਰਸ ਬਿਨ ਰਸਨਾ ਦਿਤਾ ਚਖਾਈਆ। ਕ੍ਰਿਸ਼ਨ ਨੇ ਕਿਹਾ ਤੇਰੀ ਹੋਰ ਹੋਰ ਚੰਗੀ ਜਗਹ, ਸ਼ਬਦੀ ਧਾਰ ਸੁਣਾਈਆ। ਜਿਸ ਵੇਲੇ ਗੋਬਿੰਦ ਆਇਆ ਸੂਰਾ ਸਰਬਗਾ, ਨਾਨਕ ਜੋਤ ਕਰੇ ਰੁਸ਼ਨਾਈਆ। ਤੇਰੇ ਨਾਲ ਓਸ ਨੇ ਦੁਸ਼ਟਾਂ ਨੂੰ ਦੇਣੀ ਸਜ਼ਾ, ਕਮੰਦ ਖਿੱਚ ਕੇ ਤੀਰ ਦਏ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਤੀਰ ਕਿਹਾ ਫਿਰ ਅੱਗੇ ਕੀ ਕਾਰ, ਮੈਨੂੰ ਦੇ ਸੁਣਾਈਆ। ਕ੍ਰਿਸ਼ਨ ਕਿਹਾ ਜਿਸ ਵੇਲੇ ਹੋਵੇ ਅੰਧ ਅੰਧਿਆਰ, ਚਾਰੋਂ ਕੁੰਟ ਅੰਧੇਰਾ ਛਾਈਆ। ਫਿਰ ਪਰਗਟ ਹੋਵੇ ਕਲ ਕਲਕੀ ਅਵਤਾਰ, ਨਿਹਕਲੰਕਾ ਰੂਪ ਧਰਾਈਆ। ਜਿਸ ਨੂੰ ਸਮਝੇ ਨਾ ਕੋਇ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਉਸ ਦੀ ਛਾਤੀ ਤੇ ਬੈਠੇ ਦੇਣ ਗਵਾਹੀਆ। ਤੀਰ ਕਹੇ ਮੈਂ ਓਸ ਦਾ ਕਰਾਂ ਇੰਤਜ਼ਾਰ, ਆਪਣੀ ਅੱਖ ਖੁਲ੍ਹਾਈਆ। ਕ੍ਰਿਸ਼ਨ ਨੇ ਕਿਹਾ ਤੇਰਾ ਬੱਧਕ ਨਾਲ ਪਿਆਰ, ਓਸੇ ਹੱਥ ਫੜਾਈਆ। ਉਹਦਾ ਕਰਜ਼ਾ ਤੇ ਮੇਰਾ ਉਧਾਰ, ਲਹਿਣਾ ਪੁਰਖ ਅਕਾਲ ਚੁਕਾਈਆ। ਸੋ ਵੇਲਾ ਜਗਤ ਪਹੁੰਚਿਆ ਆਣ, ਸੰਮਤ ਸ਼ਹਿਨਸ਼ਾਹੀ ਪੰਜ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪੜਦਾ ਆਪ ਉਠਾਈਆ। ਤੀਰ ਕਹੇ ਗੁਰਮੁਖੋ ਉਪਰ ਹੱਥ ਉਠਾ ਲਉ ਖੱਬੇ, ਹੱਥ ਹੱਥ ਵਡਿਆਈਆ। ਜਿਸ ਦੇ ਵਿਚੋਂ ਪਰਮ ਪੁਰਖ ਮਿਲਣ ਦੀ ਰੇਖਾ, ਲੱਭੇ, ਢਾਈ ਚੱਕਰਾਂ ਵਿਚ ਨਜ਼ਰੀ ਆਈਆ। ਉਹ ਹੁੰਦੀ ਤਰਫ਼ ਤਰਫ਼ ਦੀ ਗੱਭੇ, ਸ਼ਾਸਤਰ ਸਕਿਆ ਨਾ ਕੋਇ ਸਮਝਾਈਆ। ਜਿਨ੍ਹਾਂ ਪੜ੍ਹਿਆ ਉਹ ਬੈਠੇ ਰਾਹ ਵਿਚ ਅਧੇ, ਅਗਲਾ ਪੰਧ ਨਾ ਕੋਇ ਮੁਕਾਈਆ। ਜਨ ਭਗਤੋ ਪ੍ਰਭ ਮਿਲਣ ਦਾ ਮੌਕਾ ਮਿਲਦਾ ਕਦੇ, ਜੁਗ ਚੌਕੜੀ ਰਾਹ ਤਕਾਈਆ। ਪ੍ਰਭੂ ਨੂੰ ਜਦੋਂ ਵੇਖੋ ਅਛਲ ਛਲਧਾਰੀ ਸਭ ਨਾਲ ਕਰਦਾ ਦਗ਼ੇ, ਫ਼ਰੇਬਾਂ ਵਿਚ ਆਪਣਾ ਝਟ ਲੰਘਾਈਆ। ਗੁਰ ਅਵਤਾਰ ਪੈਗ਼ੰਬਰ ਲਿਖ ਕੇ ਗਏ ਪਟੇ, ਸਦੀਆਂ ਵਿਚ ਵੰਡ ਵੰਡਾਈਆ। ਅੰਤ ਸਭ ਦਾ ਲੇਖਾ ਠੱਪੇ, ਮੋਹਰ ਇਕੋ ਨਾਮ ਛੁਹਾਈਆ। ਜਨ ਭਗਤਾਂ ਨਾਤੇ ਕਰ ਕੇ ਪੱਕੇ, ਗੁਰਮੁਖ ਆਪਣੀ ਗੋਦ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਦ ਦੇਵੇ ਮਾਣ ਵਡਿਆਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭੂ ਅਸੀਂ ਪੁਤਲੇ ਪੰਜ ਤਤ ਖ਼ਾਕੀ, ਅੰਤ ਖ਼ਾਕ ਵਿਚ ਸਮਾਈਆ। ਤੇਰੇ ਨਾਮ ਦੀ ਸਮਝ ਨਾ ਸਕੇ ਚਲਾਕੀ, ਚਾਰ ਜੁਗ ਅੱਖਰਾਂ ਵਿਚ ਭਰਮਾਈਆ। ਪ੍ਰੇਮ ਪਿਆਲੇ ਦਾ ਬਣ ਕੇ ਸਾਕੀ, ਜਾਮ ਦਿਤੇ ਮੁਖ ਲਗਾਈਆ। ਇਕ ਨੂੰ ਇਕ ਦੂਜੇ ਨਾਲੋਂ ਕਰ ਕੇ ਆਕੀ, ਆਕਾ ਹੋ ਕੇ ਆਪਣਾ ਹੁਕਮ ਸੁਣਾਈਆ। ਵੰਡ ਕੇ ਨਿੱਕੀ ਨਿੱਕੀ ਵਾਟੀ, ਝਗੜੇ ਦਿਤੇ ਪਵਾਈਆ। ਰਸਨਾ ਦੇ ਬਣਾ ਕੇ ਪਾਠੀ, ਅੱਖਰ ਦਿਤੇ ਸੁਣਾਈਆ। ਆਪ ਬਣ ਕੇ ਜੋਧਾ ਸੂਰਬੀਰ ਹਾਠੀ, ਸਚਖੰਡ ਬੈਠਾ ਡੇਰਾ ਲਾਈਆ। ਧੰਨ ਭਾਗ ਜੇ ਕਲਜੁਗ ਅੰਤ ਤੂੰ ਸਭ ਦੀ ਮੰਨ ਕੇ ਆਖੀ, ਆਖ਼ਰ ਆਪਣਾ ਫੇਰਾ ਪਾਈਆ। ਜਨ ਭਗਤਾਂ ਦੀ ਕਰੇਂ ਰਾਖੀ, ਨਾਮ ਚਿੱਲਾ ਤੀਰ ਇਕੋ ਤਰਕਸ਼ ਕੰਧ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਲਏ ਮਿਲਾਈਆ। ਗੁਰਮੁਖੋ ਸੱਜਾ ਹੱਥ ਨਾਲ ਦਿਓ ਜੋੜ, ਜੋੜੀ ਆਪ ਬਣਾਈਆ। ਭਗਤਾਂ ਦੀ ਰੀਤੀ ਏਸੇ ਤਰਾਂ ਨਿਭਦੀ ਤੋੜ, ਜੋ ਪ੍ਰਭ ਰਾਤੀ ਸੁਤਿਆਂ ਸ਼ਬਦ ਵਿਚ ਸਮਝਾਈਆ। ਇਸ ਮੰਜ਼ਲ ਨੂੰ ਕੋਈ ਨਾ ਸਕਿਆ ਬਹੁੜ, ਜਗਤ ਰੀਤੀ ਵਿਚ ਜਗਤ

❋

❋

ਵੰਡ ਵੰਡਾਈਆ। ਗੁਰਮੁਖੋ ਕਲਜੁਗ ਅੰਧੇਰਾ ਘੋਰ, ਸਾਚਾ ਚੰਦ ਨਾ ਕੋਇ ਚਮਕਾਈਆ। ਸਤਿਗੁਰ ਸ਼ਬਦ ਬੰਨ੍ਹ ਕੇ ਡੋਰ, ਚੋਰੀ ਚੋਰੀ ਤੁਹਾਡੇ ਅੰਦਰ ਡੇਰਾ ਲਾਈਆ। ਜਿਨ੍ਹਾਂ ਨੇ ਚੌਦਾਂ ਚੌਦਾਂ ਮਿੰਟ ਕੀਤਾ ਚੌਰ, ਚੌਦਾਂ ਤਬਕਾਂ ਨਾ ਰਹੀ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਲਏ ਮਿਲਾਈਆ। ਦੋਵੇਂ ਹੱਥ ਕਹਿਣ ਪ੍ਰਭੂ ਸਾਡੀ ਬੇਨੰਤੀ, ਬਿਨੈ ਇਕ ਸੁਣਾਈਆ। ਮਾਣ ਕਢ ਦੇ ਹਉਮੇ ਹੰਗਤੀ, ਹੰ ਬ੍ਰਹਮ ਜਣਾਈਆ। ਤੇਰੇ ਨਾਮ ਦੀ ਪੜ੍ਹੀਏ ਇਕੋ ਪੰਗਤੀ, ਜਿਹੜੀ ਪੰਚਮ ਗੁਰੂ ਬਾਬੇ ਬੁੱਢੇ ਗਿਆ ਸਮਝਾਈਆ। ਜਿਸ ਵਿਚ ਰੀਤੀ ਦੱਸੀ ਕਾਰਜ ਅਨੰਦ ਦੀ, ਚੌਥੀ ਲਾਂਵ ਗਿਆ ਸਮਝਾਈਆ। ਉਹ ਖੇਲ ਹੋਈ ਸੂਰੇ ਸਰਬੰਗ ਦੀ, ਗੁਰਮੁਖ ਆਤਮਾ ਲਈ ਪਰਨਾਈਆ। ਜੋਤ ਅਕਾਲਣ ਖ਼ੁਸ਼ੀਆਂ ਵਿਚ ਪ੍ਰੇਮ ਪਿਆਰ ਫਿਰੇ ਵੰਡਦੀ, ਸਭ ਦੀ ਝੋਲੀ ਪਾਈਆ। ਜਿਹੜੀ ਇਕ ਇਕ ਵਸਤ ਲਿਆਂਦੀ ਪ੍ਰਭ ਦੇ ਨਾਮ ਗੰਢ ਦੀ, ਉਹ ਟੁੱਟੀ ਲਏ ਗੰਢਾਈਆ। ਹੁਣ ਵਾਰੀ ਆ ਗਈ ਜੇ ਗੁਰਮੁਖੋ ਇੱਕੀ ਜੈਕਾਰੇ ਲਾਉਣੇ ਧਾਰ ਉਪਜੇ ਸੋਹੰ ਛੰਦ ਦੀ, ਰਸਨਾ ਜਿਹਵਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸਚ ਵਿਚੋਂ ਪਰਗਟਾਈਆ। ਗੁਰਮੁਖੋ ਹੱਥ ਕਰ ਲਓ ਥੱਲੇ, ਆਰਾਮ ਨਾਲ ਬੈਠੋ ਚਾਈਂ ਚਾਈਂਆ। ਤੁਹਾਡੀ ਦਾਤ ਤੁਹਾਡੇ ਪਾਵਾਂ ਪੱਲੇ, ਪੱਲੂ ਆਪਣੀ ਗੰਢ ਬੰਧਾਈਆ। ਚਾਰ ਜੁਗ ਪਿਛੋਂ ਤੁਹਾਡੀ ਹੋਣੀ ਬੱਲੇ ਬੱਲੇ, ਸ੍ਰਿਸ਼ਟੀ ਢੋਲਿਆਂ ਵਿਚ ਸੁਣਾਈਆ। ਤੁਸੀਂ ਕਦੇ ਨਾ ਜਾਣਿਓ ਅਸੀਂ ਇਕੱਲੇ, ਤੁਹਾਡਾ ਸਾਥੀ ਧੁਰਦਰਗਾਹੀਆ। ਤੁਸੀਂ ਓਸ ਪ੍ਰਭੂ ਦੇ ਦਰ ਮੱਲੇ, ਜਿਥੇ ਗੁਰ ਅਵਤਾਰ ਪੈਗ਼ੰਬਰ ਬੈਠੇ ਸੀਸ ਨਿਵਾਈਆ। ਭਾਵੇਂ ਤੁਹਾਡੇ ਉਤੇ ਕਿੰਨੇ ਹੋਣ ਹੱਲੇ, ਸੂਰੇ ਹੋ ਕੇ ਆਪਣਾ ਬਲ ਲੈਣਾ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭੂ ਔਹ ਆ ਗਿਆ ਕਲਜੁਗ, ਕਲ ਕਾਤੀ ਰੂਪ ਵਟਾਈਆ। ਕਿਧਰੋਂ ਗਿਆ ਪੁੱਜ, ਆਪਣਾ ਪੰਧ ਮੁਕਾਈਆ। ਵੇਖੋ ਮੋਟੇ ਡੰਡੇ ਦਾ ਮਾਰਦਾ ਹੁੱਜ, ਸਭ ਨੂੰ ਰਿਹਾ ਜਗਾਈਆ। ਮੰਦਰ ਮਸਜਿਦ ਸ਼ਿਵਦਵਾਲੇ ਚੜ੍ਹਿਆ ਕੁੱਦ, ਭੱਜੇ ਚਾਈਂ ਚਾਈਂਆ। ਮੈਂ ਧਰਮ ਦਾ ਰਹਿਣ ਨਹੀਂ ਦਿਤਾ ਮੁੱਢ, ਸਭ ਨੂੰ ਰਿਹਾ ਸੁਣਾਈਆ। ਮੈਂ ਫੜ ਕੇ ਇਕੋ ਵਿਚ ਰੁੱਗ, ਖਾ ਪੀ ਕੇ ਆਪਣੀ ਖ਼ੁਸ਼ੀ ਬਣਾਈਆ। ਕਲਜੁਗ ਸ੍ਰਿਸ਼ਟੀ ਖਾਵੇ ਪੀਵੇ ਘਿਉ ਤੇ ਦੁੱਧ, ਕਲਜੁਗ ਕਹੇ ਮੈਂ ਸਾਧਾਂ ਸੰਤਾਂ ਦੀ ਸੁਰਤੀ ਖਾ ਪੀ ਕੇ ਆਪਣਾ ਝਟ ਲੰਘਾਈਆ। ਫੇਰ ਮਾਰਨ ਡਹਿ ਪਿਆ ਢੁੱਡ, ਹਾਏ ਹਾਏ ਹਾਏ ਮੇਰੀ ਦੁਹਾਈਆ। ਕਿਉਂ ਮੇਰਾ ਕੁਝ ਲੇਖਾ ਲਿਖ ਕੇ ਗਿਆ ਬੁੱਧ, ਤੇਈਵਾਂ ਅਵਤਾਰ ਗਿਆ ਸੁਣਾਈਆ। ਜਿਸ ਵੇਲੇ ਵਿਦਵਾਨਾਂ ਵਿਚ ਰਹੀ ਨਾ ਸੁਧ, ਅਕਲ ਚਲੇ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਕਲਜੁਗ ਕਹੇ ਪ੍ਰਭੂ ਮੈਂ ਆਇਆ ਤੇਰੇ ਦਰਬਾਰ, ਸੋਹਣਾ ਰੂਪ ਬਣਾਈਆ। ਮੈਨੂੰ ਚੰਗੀ ਲੱਗੇ ਤੇਰੀ ਕਟਾਰ, ਤੇਜ਼ ਧਾਰ ਚਮਕਾਈਆ। ਮੈਨੂੰ ਬੜਾ ਖੇਲ ਚੰਗਾ ਲੱਗੇ ਵਿਚ ਸੰਸਾਰ, ਜੋ ਆਪਣੀ ਕਿਰਪਾ ਨਾਲ ਵਰਤਾਈਆ। ਮੈਂ ਬੜਾ ਹੋਇਆ ਹੁਸ਼ਿਆਰ, ਵਿਦਿਆ ਤੇਰੀ ਮੋਹੇ ਭਾਈਆ। ਮੈਂ ਝਗੜਾ ਪਵਾ ਕੇ ਪੁਰਖ ਨਾਰ, ਪਿਤਾ ਪੂਤ ਦਿਤਾ ਲੜਾਈਆ। ਗੁਰ ਅਵਤਾਰ ਪੈਗ਼ੰਬਰਾਂ ਦਾ ਰਹਿਣ ਨਹੀਂ ਦਿਤਾ ਪਿਆਰ, ਨਾਤਾ ਵਿਧਾਤਾ ਨਾ ਕੋਇ ਜੁੜਾਈਆ। ਸਦੀ ਚੌਧਵੀਂ ਮੇਰਾ ਸਭ ਕੁਛ ਅਖਤਿਆਰ, ਮੁਖਤਿਆਰਨਾਮੇ ਸਭ ਦੇ ਫੋਲ

❋

❋

ਫੁਲਾਈਆ। ਐ ਮੇਰੇ ਮਾਲਕ ਤੇਰੇ ਨਾਮ ਨਹੀਂ ਦੋ ਚਾਰ, ਅਨੇਕ ਤੇਰੇ ਸਿਫ਼ਤਾਂ ਵਾਲੇ ਢੋਲੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਕਲਜੁਗ ਕਹੇ ਮੈਂ ਬੜਾ ਬੜਾ ਉਡੀਕਦਾ, ਚਿਰੀ ਵਿਛੁੰਨਾ ਧਿਆਨ ਲਗਾਈਆ। ਮੈਂ ਦੂਰ ਦੁਰਾਡਾ ਬਹਿ ਬਹਿ ਚੀਕਦਾ, ਹਾਏ ਹਾਏ ਕਰ ਸੁਣਾਈਆ। ਆਪਣੇ ਅੰਦਰ ਨਕਸ਼ੇ ਉਲੀਕਦਾ, ਜਗਤ ਵੰਡਾਂ ਵੰਡ ਵੰਡਾਈਆ। ਕਿਸ ਵੇਲੇ ਵੇਲਾ ਆਵੇ ਉਸ ਤਾਰੀਖ ਦਾ, ਜਿਸ ਦਾ ਤਰੀਕਾ ਗੋਬਿੰਦ ਗਿਆ ਸਮਝਾਈਆ। ਪ੍ਰਭ ਨੇ ਝਗੜਾ ਮੁਕਾਉਣਾ ਊਚ ਨੀਚ ਦਾ, ਇਕੋ ਰੰਗ ਵਖਾਈਆ। ਪਿਆਰ ਦੱਸਣਾ ਸਾਚੇ ਮੀਤ ਦਾ, ਨਾਤਾ ਜੋੜਨਾ ਦੂਰ ਨਜ਼ਦੀਕ ਦਾ, ਦੋ ਜਹਾਨਾਂ ਪੰਧ ਮੁਕਾਈਆ। ਵਕਤ ਸੁਹੰਜਣਾ ਕਰਨਾ ਤਸਦੀਕ ਦਾ, ਸ਼ਹਾਦਤ ਸ਼ਬਦ ਗੁਰੂ ਭੁਗਤਾਈਆ। ਲੇਖਾ ਪੂਰਾ ਕਰਨਾ ਉਮੀਦ ਦਾ, ਜੋ ਆਸਾ ਮਨਸਾ ਗੁਰ ਅਵਤਾਰ ਪੈਗ਼ੰਬਰ ਗਏ ਰਖਾਈਆ। ਪੜਦਾ ਫੋਲਣਾ ਜਗਤ ਜਗਿਆਸੂ ਨੀਤ ਦਾ, ਨੀਤੀਵਾਨ ਹੋ ਕੇ ਖੋਜ ਖੁਜਾਈਆ। ਫੇਰ ਮਾਰਗ ਆਉਣਾ ਸਤਿਜੁਗ ਸਾਚੀ ਰੀਤ ਦਾ, ਰਸਤਾ ਇਕ ਵਖਾਈਆ। ਮੇਲਾ ਕਰਨਾ ਭਗਤ ਭਗਵਾਨ ਪ੍ਰੀਤ ਦਾ, ਪ੍ਰੀਤਮ ਇਕੋ ਦਏ ਵਡਿਆਈਆ। ਝਗੜਾ ਮੁਕਾਉਣਾ ਕੁਰਾਨ ਹਦੀਸ ਦਾ, ਹਜ਼ਰਤਾਂ ਤੋਂ ਪਰੇ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਪੜਦਾ ਆਪ ਉਠਾਈਆ। ਸਤਿਗੁਰ ਧਾਰ ਦੀ ਹੋਵੇ ਸਿੱਖੀ, ਸਿਖਿਆ ਜਗਤ ਗੁਰੂ ਜਣਾਈਆ। ਦੀਨ ਦੁਨੀ ਜਾਣੀ ਮਿਥੀ, ਭਾਂਡਾ ਭਰਮ ਭੰਨਾਈਆ। ਛੱਬੀ ਪੋਹ ਦੀ ਵੇਖ ਕੇ ਮਿਤੀ, ਸੰਮਤ ਸ਼ਹਿਨਸ਼ਾਹੀ ਪੰਜ ਨਾਲ ਮਿਲਾਈਆ। ਕਿਸੇ ਦੀ ਆਸਾ ਰਹੇ ਨਾ ਦੋ ਚਿੱਤੀ, ਇਕੋ ਰੰਗ ਰੰਗਾਈਆ। ਜਿਸ ਵੇਲੇ ਕਬੀਰ ਲੁਕਿਆ ਸੀ ਵਿਚ ਖਿਤੀ, ਖ਼ਤਾ ਆਪਣੀ ਦਿਤੀ ਦ੍ਰਿੜਾਈਆ। ਨਿਰਗੁਣ ਧਾਰ ਬਣਿਆ ਹਿਤੀ, ਦੂਜਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਪੜਦਾ ਓਹਲਾ ਦਏ ਚੁਕਾਈਆ। ਪੜਦਾ ਕਹੇ ਮੈਂ ਰਹਿੰਦਾ ਓਹਲਾ, ਨਕਾਬ ਦਏ ਚੁਕਾਈਆ। ਕਰ ਪ੍ਰਕਾਸ਼ ਉਪਰ ਧੌਲਾ, ਧਰਨੀ ਸੋਭਾ ਪਾਈਆ। ਨਿਰਵੈਰ ਹੋ ਕੇ ਰੂਪ ਮੌਲਾ, ਮਿਹਰਵਾਨ ਵੇਸ ਵਟਾਈਆ। ਆਪਣਾ ਪੂਰਾ ਕਰੇ ਇਕਰਾਰ ਕੌਲਾ, ਕਵਲ ਨੈਣ ਖੋਜ ਖੁਜਾਈਆ। ਜਨ ਭਗਤਾਂ ਭਾਰ ਕਰੇ ਹੌਲਾ, ਗਠੜੀ ਗਠੜੀ ਭਾਰ ਨਾ ਕੋਇ ਬਣਾਈਆ। ਆਪਣਾ ਹੁਕਮ ਵਰਤੇ ਤੌਲਾ, ਧੁਰ ਫ਼ਰਮਾਨਾ ਇਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਦ ਆਪਣੀ ਖੇਲ ਵਖਾਈਆ। ਖੇਲ ਕਹੇ ਮੈਂ ਹੋਣਾ ਜ਼ਰੂਰੀ, ਹਰਿ ਕਰਤਾ ਆਪ ਕਰਾਈਆ। ਸਭ ਦੀ ਆਸਾ ਕਰਨੀ ਪੂਰੀ, ਪੂਰਨ ਬ੍ਰਹਮ ਰਿਹਾ ਦ੍ਰਿੜਾਈਆ। ਕਲਜੁਗ ਕਿਰਿਆ ਮੇਟਣੀ ਕੂੜੀ, ਹਉਮੇਂ ਹੰਗਤਾ ਰੋਗ ਗਵਾਈਆ। ਜੰਮੂ ਵਾਲਿਓ ਹਾਜ਼ਰ ਕਰ ਦਿਓ ਜੋ ਕੁੱਟ ਕੇ ਲਿਆਂਦੀ ਚੂਰੀ, ਚਾਰੇ ਘਰ ਸੋਭਾ ਪਾਈਆ। ਜੇਹੜਾ ਤੁਹਾਡਾ ਮਜ਼ਦੂਰ ਕਰਦਾ ਮਜ਼ਦੂਰੀ, ਭੁੱਖੇ ਨੂੰ ਦਿਉ ਰਜਾਈਆ। ਮਿਲੇ ਪ੍ਰਕਾਸ਼ ਜੋਤ ਨੂਰੀ, ਅੰਧ ਅੰਧੇਰਾ ਦਏ ਗਵਾਈਆ। ਇਧਰ ਗੁਲਾਟੀ ਦੀ ਵੇਖੋ ਫੂਹੜੀ, ਆਪਣਾ ਰੰਗ ਰੰਗਾਈਆ। ਨਾਥਾਂ ਦੀ ਤਕੋ ਚੂੜੀ, ਜੋ ਕੰਨਾਂ ਵਿਚ ਲਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਦ ਆਪਣਾ ਪੜਦਾ ਲਾਹੀਆ। ਪੜਦਾ ਕਹੇ ਮੈਂ ਪਰਦੇ ਵਿਚੋਂ ਵੇਖੇ ਗੁਰਮੁਖ ਹੀਰੇ, ਰਤਨ ਅਮੋਲਕ ਨਜ਼ਰੀ ਆਈਆ। ਜਿਨ੍ਹਾਂ ਨੇ ਹੱਥੀਂ ਬੰਨ੍ਹੇ ਕਲੀਰੇ, ਸਗਨ ਧੁਰ ਦੇ ਮਾਤ ਮਨਾਈਆ। ਹਰਿਜਨ ਸਾਰੇ

❋

❋

ਉਨ੍ਹਾਂ ਦੇ ਵੀਰੇ, ਨਜ਼ਰ ਅਪੁਠੀ ਨਾ ਕੋਇ ਕਰਾਈਆ। ਜਿਨ੍ਹਾਂ ਨੇ ਲਾਲ ਬੱਧੇ ਚੀਰੇ, ਪੀਲੇ ਪਲੂ ਆਏ ਰੰਗਾਈਆ। ਜਿਨ੍ਹਾਂ ਦੇ ਤੁਰਲੇ ਕਢੇ ਅਖ਼ੀਰੇ, ਸਵਾ ਹੱਥ ਲੰਬਾਈਆ। ਜਿਨ੍ਹਾਂ ਹੱਥਾਂ ਵਿਚ ਫੜੇ ਪੀੜ੍ਹੇ, ਤ੍ਰੇਤਾ ਜੁਗ ਦੇਵੇ ਗਵਾਹੀਆ। ਜਿਨ੍ਹਾਂ ਦੇ ਲਾਲ ਰੰਗ ਦੇ ਲੀੜੇ, ਪ੍ਰਭ ਸੋਹਣਾ ਰੰਗ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵੇ ਮਾਣ ਵਡਿਆਈਆ। ਸਭ ਦੀ ਪੂਰੀ ਕਰੇ ਆਸ, ਆਸਾ ਰਹਿਣ ਕੋਇ ਨਾ ਪਾਈਆ। ਜਿਨ੍ਹਾਂ ਨੂੰ ਪਾਣੀ ਮਿਲਿਆ ਵਿਚ ਗਿਲਾਸ, ਗੁਰਦਰਸ਼ਨ ਹੱਥ ਫੜਾਈਆ। ਇਨ੍ਹਾਂ ਦੀ ਬਾਵਨ ਵੇਲੇ ਦੀ ਬੁਝੀ ਪਿਆਸ, ਤ੍ਰਿਸ਼ਨਾ ਅੱਗੇ ਰਹੇ ਨਾ ਰਾਈਆ। ਜਿਨ੍ਹਾਂ ਨੇ ਮਸਤਕ ਲਾਈ ਰਾਖ, ਤ੍ਰਿਸੂਲ ਨਿਸ਼ਾਨ ਬਣਾਈਆ। ਉਹ ਲੇਖੇ ਲੱਗੇ ਜਮਾਤ, ਸ਼ੰਕਰ ਲਹਿਣਾ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਜੇਹੜੇ ਗੁਰਮੁਖ ਇੱਕੀ ਨਾਲ ਗ਼ਰੀਬ, ਗ਼ੁਰਬਤ ਗਏ ਮਿਟਾਈਆ। ਅੱਗੇ ਮਿਲੇ ਸਭ ਨੂੰ ਸਚ ਤਰਤੀਬ, ਤਰੀਕਾ ਇਕ ਸਮਝਾਈਆ। ਅੰਦਰੋਂ ਸਾਫ਼ ਕਰਕੇ ਨੀਤ, ਜਗ ਦੇਵੇ ਮਾਣ ਵਡਿਆਈਆ। ਇਕੋ ਪਰਮ ਪੁਰਖ ਦੀ ਪ੍ਰੀਤ, ਦੂਜਾ ਇਸ਼ਟ ਨਾ ਕੋਇ ਦ੍ਰਿੜਾਈਆ। ਜਿਨ੍ਹਾਂ ਗੋਬਿੰਦ ਗਾਇਆ ਗੀਤ, ਰੰਗ ਰੱਤੜਾ ਧੁਰ ਦਾ ਮਾਹੀਆ। ਜਿਸ ਸੋਹੰ ਮਾਰੀ ਚੀਕ, ਲੇਖਾ ਲੇਖੇ ਪਾਈਆ। ਜਿਨ੍ਹਾਂ ਨੌਬਤ ਵਜਾਈ ਠੀਕ, ਇਹ ਗੋਬਿੰਦ ਖੋਜ ਖੁਜਾਈਆ। ਜੇਹੜੇ ਘਰੋਂ ਕਰਕੇ ਆਏ ਬੰਦ ਭੀਤ, ਉਹ ਜਗਤ ਵਾਸਨਾ ਗਏ ਮੁਕਾਈਆ। ਜੇਹੜੇ ਮੁਖ ਧੋ ਕੇ ਬਣੇ ਅਜ਼ੀਜ਼, ਆਜਜ਼ ਹੋ ਕੇ ਝਟ ਲੰਘਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਈਆ। ਜੇਹੜੇ ਬਣ ਗਏ ਚਾਰ ਕਾਹਨੀ, ਧੁਰ ਦਾ ਕਾਹਨ ਦਏ ਵਡਿਆਈਆ। ਧਰਮ ਧਾਰ ਦੇ ਬਣ ਇਸ਼ਨਾਨੀ, ਇਸ਼ਨਾਨ ਇਕੋ ਇਕ ਵਖਾਈਆ। ਮੰਜ਼ਲ ਚੜ੍ਹ ਰੁਹਾਨੀ, ਪ੍ਰਭ ਮਿਲ ਕੇ ਵੱਜੇ ਵਧਾਈਆ। ਮੰਜ਼ਲ ਕਟਣੀ ਨਾ ਪਏ ਜਿਸਮਾਨੀ, ਪੜਦਾ ਅਸਮਾਨੀ ਆਪ ਚੁਕਾਈਆ। ਪ੍ਰਭ ਦਾ ਨੂਰ ਵਡ ਨੁਰਾਨੀ, ਗਿਆਨ ਧਿਆਨ ਦਾ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਚੜ੍ਹਾਈਆ। ਜਿਨ੍ਹਾਂ ਦਾ ਵੇਸ ਔਰਤ ਮਰਦਾਂ, ਸਾਂਝਾ ਰੂਪ ਧਰਾਈਆ। ਏਹ ਖੁਸਰੇ ਕਰਦੇ ਰਹੇ ਸੀ ਅਰਜ਼ਾਂ, ਹਰਿ ਗੋਬਿੰਦ ਅੱਗੇ ਸੀਸ ਨਿਵਾਈਆ। ਨੌਂ ਦਿਨ ਗਾਉਂਦੇ ਰਹੇ ਸੀ ਨਾਲ ਤਰਜ਼ਾਂ, ਨੱਚ ਕੇ ਜਗਤ ਵਖਾਈਆ। ਉਸਦੇ ਕੌਲ ਇਕਰਾਰ ਦਾ ਦਿਤਾ ਕਰਜ਼ਾ, ਪੂਰਬ ਝੋਲੀ ਪਾਈਆ। ਪ੍ਰਭ ਕੋਲ ਸਭ ਦੀਆਂ ਫ਼ਰਦਾਂ, ਲੇਖਾ ਵੇਖੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਹਰਿ ਵੱਡਾ ਵਡ ਵਡਿਆਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਅਸੀਂ ਆਏ ਭੱਜੇ ਦੌੜੇ, ਧੁਰ ਦਾ ਪੰਧ ਮੁਕਾਈਆ। ਚਲੋ ਵੇਖੀਏ ਬ੍ਰਾਹਮਣ ਗੌੜੇ, ਜਿਸ ਦੀ ਸਿਫ਼ਤ ਆਏ ਸੁਣਾਈਆ। ਜੋ ਵੇਖੇ ਮਿੱਠੇ ਕੌੜੇ, ਲੱਖ ਚੁਰਾਸੀ ਫੋਲ ਫੁਲਾਈਆ। ਜਨ ਭਗਤਾਂ ਅੰਦਰ ਬਹੁੜੇ, ਬਹੁੜੀ ਕਰੇ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਾਨੂੰ ਮਿਲੀ ਅਗੰਮ ਇਤਲਾਹ, ਮੁਤਲਾ ਦਿਤਾ ਕਰਾਈਆ। ਛੱਬੀ ਪੋਹ ਨੂੰ ਜਾਣਾ ਆ, ਆਹ ਸਰਦ ਨਾ ਕੋਇ ਭਰਾਈਆ। ਹੁਕਮ ਦੇਵੇ ਹੱਕ ਖ਼ੁਦਾ, ਖ਼ੁਦ ਮਾਲਕ ਆਪ ਦ੍ਰਿੜਾਈਆ। ਕਲਜੁਗ ਕੂੜੀ ਕਿਰਿਆ ਮੇਟਣੀ ਵਬਾ, ਹਉਮੇ ਰੋਗ ਦੇਣਾ ਗਵਾਈਆ। ਸਭ ਨੂੰ ਇਕ ਜਪਾਉਣਾ ਨਾਂ, ਨਾਉਂ ਨਿਰੰਕਾਰਾ ਇਕ ਸਮਝਾਈਆ। ਸਭ ਦਾ ਬਣ

❋

❋

ਕੇ ਪਿਤਾ ਮਾਂ, ਗੁਰਮੁਖ ਗੁਰ ਗੁਰ ਗੋਦ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਾਡਾ ਅਸਤੀਫ਼ਾ, ਸਚ ਨਾਲ ਜਣਾਈਆ। ਆਪਣੇ ਪਿਆਰ ਦਾ ਦੇ ਵਜ਼ੀਫ਼ਾ, ਸਚਖੰਡ ਬਹਿ ਕੇ ਝਟ ਲੰਘਾਈਆ। ਅੱਗੇ ਬਥੇਰੀਆਂ ਕੀਤੀਆਂ ਤੇਰੀਆਂ ਤਰੀਫਾਂ, ਸਿਫ਼ਤਾਂ ਵਿਚ ਸਾਲਾਹੀਆ। ਲਿਖ ਕੇ ਆਏ ਤਮਹੀਦਾਂ, ਢੋਲਿਆਂ ਵਿਚ ਗਾਈਆ। ਕਰਕੇ ਆਏ ਤਾਕੀਦਾਂ, ਹੁਕਮੇ ਵਿਚ ਸੁਣਾਈਆ। ਧੰਨ ਭਾਗ ਜੇ ਸਾਡੀਆਂ ਪੂਰੀਆਂ ਕਰੇਂ ਉਮੀਦਾਂ, ਪਿਛਲਾ ਲੇਖਾ ਰਹੇ ਨਾ ਰਾਈਆ। ਗੁਰਮੁਖਾਂ ਨੇ ਆਪਣੇ ਅੱਗੇ ਮਾਰੀਆਂ ਲੀਕਾਂ, ਪਿਛਲੀ ਲਾਈਨ ਗਏ ਬਦਲਾਈਆ। ਪੰਜ ਪੰਜ ਰੋੜੇ ਫੜ ਕੇ ਹਸਤ ਕੀਟਾ, ਊਚਾ ਨੀਚਾ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਵੱਜੇ ਵਧਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਅਸੀਂ ਗਾਈਏ ਧੁਰ ਦੇ ਦੋਹਰੇ, ਦੁਹਰਾ ਤੇਰਾ ਨਾਮ ਵਡਿਆਈਆ। ਜੇਹੜੇ ਗੁਰਮੁਖਾਂ ਪੰਜ ਪੰਜ ਸੁੱਟੇ ਰੋੜੇ, ਰੋੜੀ ਸੱਖਰ ਦਏ ਗਵਾਹੀਆ। ਜਿਸ ਵੇਲੇ ਏਮਨਾਬਾਦ ਨਾਨਕ ਸੁੱਤਾ ਵਛਾ ਕੇ ਦੁਹਰੇ, ਭੂਸ਼ਣ ਨਾਲ ਸੁਹਾਈਆ। ਇਹ ਚੁੱਭੇ ਸੀ ਵਿਚ ਮੌਰੇ, ਤਨ ਦਿਤਾ ਰਗੜਾਈਆ। ਉਸ ਹੱਸ ਕੇ ਕਿਹਾ ਜਿਸ ਵੇਲੇ ਮੇਰੀ ਧਾਰ ਗੋਬਿੰਦ ਚੜ੍ਹੇ ਘੋੜੇ, ਨੀਲੇ ਉਤੇ ਵਡਿਆਈਆ। ਗੁਰਮੁਖ ਸਰਸੇ ਵਿਚ ਰੋੜ੍ਹੇ, ਆਪਣੀ ਖੇਲ ਖਿਲਾਈਆ। ਸ਼ਸਤਰ ਦੀ ਥਾਂ ਹੱਥ ਵਿਚ ਫੜ ਕੇ ਰੋੜ੍ਹੇ, ਪਾਣੀ ਵਿਚ ਡੁਬਾਈਆ। ਬਚਨ ਕੀਤਾ ਤੁਸੀਂ ਰਹਿਣਾ ਨਵੇਂ ਨਕੋਰੇ, ਤਤੀ ਵਾ ਨਾ ਲਾਗੇ ਰਾਈਆ। ਜਿਸ ਵੇਲੇ ਪੁਰਖ ਅਕਾਲ ਨਾਲ ਆਵਾਂ ਬਣ ਕੇ ਬਾਂਕਾ ਛੋਹਰੇ, ਸ਼ਹਿਨਸ਼ਾਹ ਨਾਲ ਚੁਤਰਾਈਆ। ਤੁਹਾਨੂੰ ਮੇਲਾਂ ਨਾਲ ਜ਼ੋਰੇ, ਆਪਣਾ ਬਲ ਵਧਾਈਆ। ਸਾਚੀ ਪੈਣੀ ਲੋੜੇ, ਲੋਹੜਾ ਪਏ ਲੋਕਾਈਆ। ਸ਼ਬਦੀ ਧਾਰ ਚੜ੍ਹ ਕੇ ਘੋੜੇ, ਘੁੰਮੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਕਾਰ ਕਮਾਈਆ। ਗੁਰਮੁਖਾਂ ਪੰਜ ਪੰਜ ਰੋੜੇ ਦਿਤੇ ਸੁੱਟ, ਜਗਤ ਹੱਦ ਦਿਤੀ ਟਪਾਈਆ। ਪੰਜ ਤਤ ਕਾਇਆ ਜਿਸ ਵੇਲੇ ਗਈ ਛੁੱਟ, ਧਰਨੀ ਦੀ ਭੇਟ ਕਰਾਈਆ। ਆਪ ਗੋਬਿੰਦ ਬਬਾਨ ਵਿਚ ਜਾਣਾ ਉਡ, ਪੁਰੀਆਂ ਲੋਆਂ ਪੰਧ ਮੁਕਾਈਆ। ਹੱਕ ਖ਼ੁਦਾ ਨੂੰ ਕਹਿਣਾ ਗਾਡ ਗੁਡ, ਵਾਹਵਾ ਤੇਰੀ ਵਡ ਵਡਿਆਈਆ। ਨਾਲੇ ਹੱਸ ਕੇ ਕਹਿਣਾ ਸਾਨੂੰ ਕਰਨਾ ਪਿਆ ਨਹੀਂ ਯੁੱਧ, ਕਰੀ ਨਾ ਕੋਇ ਲੜਾਈਆ। ਖ਼ੁਸ਼ੀਆਂ ਵਿਚ ਖ਼ਾਲੀ ਹੱਥ ਸਚਖੰਡ ਗਏ ਪੁਜ, ਆਪਣਾ ਪੰਧ ਮੁਕਾਈਆ। ਹੁਣ ਪ੍ਰਭੂ ਕਿਥੇ ਜਾਏਂਗਾ ਲੁਕ, ਸਾਨੂੰ ਦੇ ਸਮਝਾਈਆ। ਵਿਸ਼ਨ ਬ੍ਰਹਮਾ ਸ਼ਿਵ ਕੋਲ ਗਏ ਨਹੀਂ ਰੁਕ, ਧਰਮ ਰਾਏ ਨਾ ਕੋਇ ਅਟਕਾਈਆ। ਸਾਡੀ ਪਿਛਲੀ ਮੰਜ਼ਲ ਗਈ ਮੁਕ, ਪੰਧ ਰਿਹਾ ਨਾ ਰਾਈਆ। ਸਤਿਜੁਗ ਗਿਆ ਤ੍ਰੇਤਾ ਗਿਆ ਦੁਆਪਰ ਗਿਆ ਹੁਣ ਆਇਆ ਕਲਜੁਗ, ਜੁਗਾਂ ਦੇ ਵਿਛੜੇ ਲਏ ਮਿਲਾਈਆ। ਆਪਣੇ ਬਣਾ ਲਏ ਸੁਤ , ਦੁਲਾਰੇ ਗੋਦ ਉਠਾਈਆ। ਕੀ ਹੋਇਆ ਜੇ ਬੱਚੇ ਗਏ ਰੁੱਸ, ਫੜ ਬਾਹੋਂ ਲੈ ਮਨਾਈਆ। ਰਾਤੀਂ ਸੁੱਤਿਆਂ ਘਰ ਘਰ ਜਾ ਕੇ ਪੁਛ, ਅੰਦਰ ਵੜ ਕੇ ਲੈ ਉਠਾਈਆ। ਭੁੱਖਿਆਂ ਨੂੰ ਦੇ ਟੁੱਕ, ਦੁਖੀਆਂ ਦੁੱਖ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਟਿਕਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਓ ਪ੍ਰਭੂ ਤੇਰਾ ਵਸਦਾ ਰਹੇ ਝੁੱਗਾ, ਭਗਤ ਦਵਾਰਾ ਨਜ਼ਰੀ ਆਈਆ। ਜਿਹੜੀ ਬੀਬੀ ਪੂਜਣ ਵਾਲੀ ਗੁੱਗਾ, ਸੇਵੀਆਂ ਥਾਲ ਦਏ ਵਖਾਈਆ। ਜਿਹੜਾ ਗਾਲ੍ਹਾਂ ਕਢਦਾ ਬੁੱਢਾ, ਭੌਂ ਤੇ ਸੌਂ ਕੇ ਝਟ ਲੰਘਾਈਆ। ਓਹ ਇਹੋ ਪੁਰਾਣਾ ਬੁੱਢਾ, ਜੋ ਹਰ ਇਕ ਦੇ ਅੰਦਰ

❋

❋

ਵੜ ਕੇ ਬੈਠਾ ਡੇਰਾ ਲਾਈਆ। ਬਿਨਾ ਸਿੰਘਾਸਣ ਤੋਂ ਸੁੱਤਾ, ਆਸਣ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਖੇਲ ਵਖਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਾਨੂੰ ਥਾਲ ਦਿਉ ਪਰੋਸ, ਪੜੋਸੀ ਸਾਰੇ ਇਕੱਠੇ ਆਈਆ। ਸਾਡਾ ਰਹੇ ਕੋਈ ਨਾ ਰੋਸ, ਇਕੋ ਰੰਗ ਦੇਣਾ ਰੰਗਾਈਆ। ਮਜ਼੍ਹਬਾਂ ਵਾਲਾ ਮਿਟਾ ਦੇ ਜੋਸ਼, ਅੰਮ੍ਰਿਤ ਸੀਰ ਦੁੱਧ ਪਿਆਈਆ। ਸਭ ਦੇ ਹਿਰਦੇ ਦੇ ਸੋਧ, ਕੂੜੀ ਕਿਰਿਆ ਬਾਹਰ ਕਢਾਈਆ। ਪ੍ਰਭੂ ਆਪਣੇ ਪਿਆਰ ਦਾ ਲਾ ਦੇ ਭੋਗ, ਭੋਗੀਆਂ ਅੰਦਰ ਕਰ ਸਫ਼ਾਈਆ। ਤੇਰੇ ਨਾਮ ਦਾ ਹੋਵੇ ਜੋਗ, ਜੋਗੀਆਂ ਦਾ ਲਹਿਣਾ ਦੇ ਚੁਕਾਈਆ। ਤੇਰਾ ਇਕੋ ਕਿਲਾ ਸੁਹਾਏ ਕੋਟ, ਕੁਟੀਆ ਕਾਇਆ ਕਰ ਸਫ਼ਾਈਆ। ਕਲਜੁਗ ਜੀਵ ਆਲ੍ਹਣਿਉਂ ਡਿੱਗੇ ਬੋਟ, ਫੇਰ ਸਕੇ ਨਾ ਕੋਇ ਬਚਾਈਆ। ਸ਼ਬਦ ਨਗਾਰੇ ਦੀ ਲਾ ਦਿਓ ਚੋਟ, ਚੋਟੀ ਚੜ੍ਹ ਕੇ ਦੇ ਹਿਲਾਈਆ। ਜਿਨ੍ਹਾਂ ਬੀਬੀਆਂ ਦੀ ਇਕੋ ਗੋਤ, ਉਹ ਗੌਤਮ ਦੇ ਗਵਾਂਢੀ ਸੋਭਾ ਪਾਈਆ। ਜਿਨ੍ਹਾਂ ਦੇ ਕੋਲ ਮਸਾਲਾਂ ਇਹ ਖੇਲਾਂ ਖੇਡਦੇ ਸੀ ਰੋਜ਼, ਗੋਬਿੰਦ ਨਾਲ ਆਪਣਾ ਸੰਗ ਬਣਾਈਆ। ਖੰਡੇ ਧਾਰ ਧਰਮ ਦੀ ਫ਼ੌਜ, ਫ਼ੌਜਦਾਰ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਆਪ ਹੋ ਆਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭੂ ਚਲ ਜਗਤ ਦੀ ਕਰੀਏ ਤਲਾਸ਼ੀ, ਚਾਰੋਂ ਕੁੰਟ ਵੇਖ ਵਖਾਈਆ। ਅਵਤਾਰ ਕਹਿਣ ਗੰਗਾ ਜਮਨਾ ਗੋਦਾਵਰੀ ਸੁਰਸਤੀ ਕਿ ਜਾਈਏ ਪਹਿਲੋਂ ਕਾਸ਼ੀ, ਮੰਦਰਾਂ ਮੱਠਾਂ ਖੋਜ ਖੁਜਾਈਆ। ਪੈਗ਼ੰਬਰ ਕਹਿਣ ਚਲੋ ਵੇਖੀਏ ਨਿਮਾਜ਼ੀ, ਜੋ ਰੋਜੇ ਰੱਖ ਕੇ ਝਟ ਲੰਘਾਈਆ। ਸਤਿਗੁਰ ਕਹਿਣ ਚਲੋ ਵੇਖੀਏ ਜਿਨ੍ਹਾਂ ਦੀ ਅੰਦਰ ਲੱਗੀ ਸਮਾਧੀ, ਸੁੰਨ ਸਮਾਧ ਵਿਚ ਸਮਾਈਆ। ਸ਼ਬਦ ਗੁਰੂ ਕਿਹਾ ਯਾਦ ਰੱਖੋ ਕੀ ਸੰਦੇਸ਼ਾ ਦੇ ਕੇ ਗਿਆ ਨਾਨਕ ਵਿਚ ਬਗ਼ਦਾਦੀ, ਬਗ਼ਲੀ ਕੰਧੇ ਉਤੇ ਲਟਕਾਈਆ। ਸਦੀ ਚੌਧਵੀਂ ਕਹੇ ਕੋਈ ਰਹਿਣਾ ਨਹੀਂ ਕਿਸੇ ਦਾ ਗਾਡੀ, ਹੁਕਮ ਹੱਕ ਨਾ ਕੋਇ ਸੁਣਾਈਆ। ਉਸ ਵੇਲੇ ਠੱਗਾਂ ਚੋਰਾਂ ਬਦਮਾਸ਼ਾਂ ਦੀ ਵਧਣੀ ਆਬਾਦੀ, ਮਨ ਮਤ ਕਰੇ ਲੜਾਈਆ। ਝਗੜਾ ਪਾਉਣਗੇ ਮੁੱਲਾ ਕਾਜ਼ੀ, ਗ੍ਰੰਥੀ ਪੰਥੀ ਵੰਡ ਵੰਡਾਈਆ। ਧਰਮ ਦਾ ਦਿਸਣਾ ਨਹੀਂ ਕੋਈ ਸਾਥੀ, ਸਗਲਾ ਸੰਗ ਨਾ ਕੋਇ ਰਖਾਈਆ। ਸਤਿਗੁਰ ਦੀ ਮੰਨੇ ਕੋਈ ਨਾ ਆਖੀ, ਗੋਬਿੰਦ ਦੇਵੇ ਅੰਤ ਸਜ਼ਾਈਆ। ਸਭ ਦਾ ਪੂਰਾ ਕਰਕੇ ਭਵਿਖਤ ਵਾਕੀ, ਵਾਕਿਆ ਆਪਣਾ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਾਡੀ ਕੇਹੜੀ ਮਰਜ਼ੀ, ਮਰੀਜ਼ ਹੋਈ ਲੋਕਾਈਆ। ਪ੍ਰਭ ਤੂੰ ਸਾਨੂੰ ਜਿਸਮ ਦੀ ਦਿਤੀ ਵਰਦੀ, ਖਾਣ ਪੀਣ ਦਿਤਾ ਸਮਝਾਈਆ। ਅਸੀਂ ਤੇਰੇ ਨਾਮ ਦੇ ਬਣ ਕੇ ਗ਼ਰਜ਼ੀ, ਢੋਲੇ ਆਏ ਗਾਈਆ। ਐ ਭਗਵਾਨ ਐ ਖ਼ੁਦਾ ਤੇਰੇ ਪਿਛੇ ਤੇਰੀ ਦੁਨੀਆ ਲੜਦੀ, ਕੀ ਤੇਰੇ ਵਿਚ ਵਡਿਆਈਆ। ਕਿਉਂ ਨਹੀਂ ਖੇਲ ਮੁਕਾਉਂਦਾ ਚੋਟੀ ਜੜ੍ਹ ਦੀ, ਜੜ੍ਹ ਚੇਤਨ ਦੇ ਸਮਝਾਈਆ। ਵੇਖ ਖੇਲ ਕਲਜੁਗ ਹੜ੍ਹ ਦੀ, ਚਾਰੋਂ ਕੁੰਟ ਵਹਿਣ ਵਹਾਈਆ। ਗੁਰ ਅਵਤਾਰ ਪੈਗ਼ੰਬਰ ਬਣੇ ਕੋਇ ਨਾ ਦਰਦੀ, ਹਾਏ ਉਫ਼ ਬਹੁੜੀ ਕਰੇ ਲੋਕਾਈਆ। ਅੰਤ ਖੇਲ ਨਰਾਇਣ ਨਰ ਦੀ, ਨਰ ਹਰਿ ਤੇਰੀ ਇਕ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਾ ਮੇਲਾ ਲਏ ਮਿਲਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭੂ ਸਾਡਾ ਪਾ ਦੇ ਭੋਗ, ਅੰਤ ਦੇ ਕਰਾਈਆ। ਆਪਣਾ ਕਰ ਸੰਜੋਗ, ਆਤਮ ਪਰਮਾਤਮ ਜੋੜ ਜੁੜਾਈਆ। ਹਉਮੇਂ ਕਢ ਦੇ ਰੋਗ, ਦੁਖੀਆਂ

❋

❋

ਦੁੱਖ ਮਿਟਾਈਆ। ਚਿੰਤਾ ਰਹੇ ਨਾ ਸੋਗ, ਚਿਖਾ ਨਾ ਕੋਇ ਜਲਾਈਆ। ਇਕੋ ਦੇ ਦੇ ਮੌਜ, ਆਪਣਾ ਨਾਮ ਵਡਿਆਈਆ। ਸਚ ਦਵਾਰੇ ਜਾਣਾ ਪਹੁੰਚ, ਦਰਗਾਹ ਸਾਚੀ ਸੋਭਾ ਪਾਈਆ। ਕੀ ਖੇਲ ਕਰਨਾ ਅੱਗੇ ਪੁਸ਼ਕਰ ਕਰੌਚ, ਲੱਖਣ ਦੀਪ ਪਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਰਦਾ ਓਹਲਾ ਦੇਣਾ ਚੁਕਾਈਆ। ਪੁਰਖ ਅਕਾਲ ਕਹੇ ਕੀ ਪੁਛਣਾ, ਸ਼ਬਦ ਗੁਰੂ ਗੁਰਵਾਕ। ਪਰਦਾ ਓਹਲਾ ਰਹੇ ਨਾ ਲੁਕਵਾਂ, ਪੂਰਾ ਕਰਨਾ ਭਵਿਖਤ ਵਾਕ। ਜੇਹੜੀਆਂ ਸੁਖਦੇ ਰਹੇ ਸੁੱਖਣਾਂ, ਉਹ ਲੇਖਾ ਵੇਖਣਾ ਆਜ। ਕੂੜੀ ਕਿਰਿਆ ਮਲੇਛ ਉਠਣਾ, ਸੰਦੇਸ਼ਾ ਦੇ ਕੇ ਗਿਆ ਭਾਰਦਵਾਜ। ਪ੍ਰਭ ਦਾ ਭਾਣਾ ਕਦੇ ਨਾ ਰੁਕਣਾ, ਆਦਿ ਜੁਗਾਦਿ ਦਾ ਸਚ ਰਿਵਾਜ। ਜਨ ਭਗਤੋ ਮਾਰਗ ਪਏ ਕਿਸੇ ਨਾ ਘੁਸਣਾ, ਜੋਬਨ ਜਵਾਨੀ ਲੱਗੇ ਨਾ ਦਾਗ਼। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕੂੜੀ ਕਿਰਿਆ ਬਦਲ ਦੇਵੇ ਸਮਾਜ। ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭ ਤੇਰੇ ਨਾਮ ਦਾ ਕੀਤਾ ਬੜਾ ਖ਼ਰਚ, ਖਾ ਖ਼ਰਚ ਕੇ ਝਟ ਲੰਘਾਈਆ। ਮੰਦਰ ਮਸਜਿਦ ਸ਼ਿਵਦਵਾਲੇ ਮਠ ਬਣਾਏ ਚਰਚ, ਮਸਜਿਦਾਂ ਵਿਚ ਵੰਡ ਵੰਡਾਈਆ। ਗੁਰੂਦਵਾਰਿਆਂ ਵਿਚ ਬੈਠੇ ਪਰਤ, ਫਿਰ ਫਿਰ ਫੇਰਾ ਪਾਈਆ। ਤੇਰੀ ਇਕ ਸਾਂਝੀ ਧਰਤ, ਅਸੀਂ ਹਿੱਸੇ ਆਏ ਵੰਡਾਈਆ। ਕਲਜੁਗ ਅੰਤ ਖੇਲ ਅਸਚਰਜ, ਅਚਰਜ ਲੀਲਾ ਦੇ ਵਰਤਾਈਆ। ਕੀ ਤੈਨੂੰ ਮੇਰੀ ਪਈ ਗ਼ਰਜ਼, ਪਰਦਾ ਦੇਣਾ ਉਠਾਈਆ। ਪੁਰਖ ਅਕਾਲ ਕਿਹਾ ਮੈਂ ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਨਿਰਗੁਣ ਸਰਗੁਣ ਭਗਤਾਂ ਦਾ ਵੰਡਾਂ ਦਰਦ, ਭਗਵਨ ਹੋ ਕੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਸਚ ਦਾ ਹੁਕਮ ਸੁਣੋ ਫ਼ਰਮਾਨਾ, ਫਰਮਾਂਬਰਦਾਰੋ ਦਿਆਂ ਸੁਣਾਈਆ। ਅਗਲਾ ਖੇਲ ਹੋਣਾ ਮਹਾਨਾ, ਮਿਹਰਵਾਨ ਵੇਖ ਵਖਾਈਆ। ਛੱਬੀ ਪੋਹ ਸਮਾਂ ਸੁਹਾਉਣਾ, ਸੋਹਣੀ ਰੁਤੜੀ ਨਾਲ ਮਹਿਕਾਈਆ। ਅੰਤ ਸਭ ਨੇ ਇਕੋ ਸ਼ਬਦ ਗਾਣਾ, ਰਸਨਾ ਜਿਹਵਾ ਸਿਫ਼ਤ ਸਾਲਾਹੀਆ। ਪ੍ਰਭੂ ਤੇਰਾ ਭਗਤ ਸਦ ਰਹੇ ਵਿਚ ਤੇਰੇ ਭਾਣਾ, ਸਿਰ ਸਕੇ ਨਾ ਕੋਇ ਉਠਾਈਆ। ਧੁਰ ਦੇ ਦਰ ਮਿਲੇ ਮਾਣਾ, ਮਮਤਾ ਮੋਹ ਚੁਕਾਈਆ। ਜਿਨ੍ਹਾਂ ਗਾਇਆ ਅੰਤਮ ਜਾਣਾ ਨਾ ਵਿਚ ਮਸਾਣਾ, ਉਨ੍ਹਾਂ ਬਖ਼ਸ਼ੇ ਇਕ ਸਰਨਾਈਆ। ਤੇਰਾ ਗੁਰਮੁਖ ਨਾ ਹੋਏ ਪੁਰਾਣਾ, ਜੁਗ ਚੌਕੜੀ ਓਹੋ ਚਲਿਆ ਆਈਆ। ਕੀੜੀ ਦਾ ਰੂਪ ਬਣਿਆ ਮਸਤਾਨਾ, ਲਾਲ ਸਿੰਘ ਹਾਏ ਗੋਬਿੰਦ ਹਾਏ ਗੋਬਿੰਦ ਕਹਿ ਕੇ ਦਏ ਸੁਣਾਈਆ। ਸਚ ਦਰ ਹੋਏ ਪਰਵਾਨਾ, ਪਾਰਬ੍ਰਹਮ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਪੜਦਾ ਦਏ ਚੁਕਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭੂ ਜਨ ਭਗਤਾਂ ਦੇ ਦੇ ਛੁੱਟੀ, ਆਪਣੀ ਦਇਆ ਕਮਾਈਆ। ਅਸੀਂ ਵੇਖ ਲਿਆ ਤੇਰੀ ਪ੍ਰੇਮ ਧਾਰ ਨਾ ਟੁੱਟੀ, ਜੁਗ ਚੌਕੜੀ ਚਲੀ ਆਈਆ। ਇਨ੍ਹਾਂ ਨੂੰ ਲੋੜ ਰਹੀ ਨਾ ਮੰਜ਼ਲ ਪਾਰ ਕਰਨੀ ਪਏ ਨੌਂ ਦਵਾਰ ਤ੍ਰਿਕੁਟੀ, ਸਹਿਸ ਦਲ ਵਿਚ ਨਾ ਕੋਇ ਭਵਾਈਆ। ਦਸਮ ਦਵਾਰੀ ਛੋਟੀ ਛੋਟੀ ਪਹੁ ਫੁੱਟੀ, ਸੂਰਜ ਚੰਨ ਕਰਨ ਰੁਸ਼ਨਾਈਆ। ਜਿਥੇ ਤੇਰੀ ਜੋਤ ਧਾਰ ਬਹੁ ਰੁਤੀ, ਨਿਰਗੁਣ ਨੂਰ ਨੂਰ ਚਮਕਾਈਆ। ਉਥੇ ਇਕ ਪਿਆਰ ਤੇ ਇਕੋ ਖ਼ੁਸ਼ੀ, ਇਕੋ ਵੱਜੇ ਵਧਾਈਆ। ਜਨ ਭਗਤੋ ਸਾਰੇ ਤਾਅ ਦਿਉ ਮੁੱਛੀਂ, ਪ੍ਰਭ ਮਿਲਿਆ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਿਰ ਆਪਣਾ ਹੱਥ ਟਿਕਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਕਲ ਵੇਖਣਾ ਖੇਲ ਅਪਾਰਾ, ਅਪਰੰਪਰ ਦਏ

❋

❋

ਵਖਾਈਆ। ਕ੍ਰਿਸ਼ਨ ਦਾ ਉਧਾਰਾ, ਦੁਆਪਰ ਜੁਗ ਗਵਾਹੀਆ। ਕਲਜੁਗ ਦਾ ਪਸਾਰਾ, ਮਾਇਆ ਮਮਤਾ ਨਾਲ ਰਲਾਈਆ। ਚੌਧਵੀਂ ਸਦੀ ਦਾ ਜੈਕਾਰਾ, ਗੋਲੀ ਰੰਗ ਰੰਗਾਈਆ। ਤੇਰਾਂ ਸੌ ਅਠਾਸੀਵਾਂ ਰਿਸ਼ੀ ਰੂਪ ਨਿਆਰਾ, ਆਪਣਾ ਆਪ ਆਇਆ ਬਦਲਾਈਆ। ਦੋਹਾਂ ਦਾ ਪਿਆਰ ਹੋਣਾ ਸੰਸਾਰਾ, ਸੰਸਾਰੀ ਭੰਡਾਰੀ ਸੰਘਾਰੀ ਵੇਖਣ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਦ ਆਪਣਾ ਹੁਕਮ ਵਰਤਾਈਆ। ਛੱਬੀ ਪੋਹ ਕਹੇ ਗੋਬਿੰਦ ਦੇ ਹੱਥ ਗੋਬਿੰਦ ਧਾਰ ਅੰਗੂਠੀ, ਗੋਬਿੰਦ ਰੰਗ ਰੰਗਾਈਆ। ਮਨੀ ਸਿੰਘ ਕੋਲ ਗਿਰੀ ਦੀ ਠੂਠੀ, ਅੱਲਾ ਹੂ ਅਕਬਰ ਨਾਅਰਾ ਰਿਹਾ ਸੁਣਾਈਆ। ਝਗੜਾ ਪੈਣਾ ਚਾਰੇ ਕੂਟੀ, ਅੱਗੇ ਸਕੇ ਨਾ ਕੋਇ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਧਾਰ ਬਣ ਕੇ ਦੂਤੀ, ਦੋ ਜਹਾਨਾਂ ਖੋਜ ਖੁਜਾਈਆ।