੨੭ ਪੋਹ ਸ਼ਹਿਨਸ਼ਾਹੀ ਸੰਮਤ ੫ ਹਰਿ ਭਗਤ ਦਵਾਰ ਜੇਠੂਵਾਲ
ਸਤਿਗੁਰ ਸ਼ਬਦ ਵਿਚ ਸਾਰੇ ਹੋ ਜਾਓ ਮਗਨ, ਮਗਰਲਾ ਲੇਖਾ ਦਿਓ ਮੁਕਾਈਆ। ਤ੍ਰੈਗੁਣ ਮਾਇਆ ਬੁਝਾਓ ਅਗਨ, ਤਤਵ ਤਤ ਨਾ ਕੋਇ ਜਲਾਈਆ। ਹਰਿ ਭਗਤ ਸੀਸ ਦਿਸੇ ਕਿਸੇ ਨਾ ਨਗਨ, ਓਢਣ ਹਰਿ ਕਾ ਨਾਮ ਜਣਾਈਆ। ਘਰ ਘਰ ਅੰਦਰ ਜੋਤੀ ਦੀਪਕ ਜਗਣ, ਅੰਧ ਅੰਧੇਰ ਮਿਟਾਈਆ। ਕਾਇਆ ਮਾਟੀ ਝੂਠਾ ਸਮਝੋ ਬਦਨ, ਬਦੀ ਤੋਂ ਲੈਣਾ ਬਚਾਈਆ। ਆਤਮ ਪਰਮਾਤਮ ਮਿਲਣ ਦਾ ਕਰਨਾ ਯਤਨ, ਯਥਾਰਥ ਮਨੁਸ਼ਾ ਜਨਮ ਵਡਿਆਈਆ। ਸਾਹਿਬ ਸਤਿਗੁਰ ਦੇ ਬਣਨਾ ਰਤਨ, ਅਮੋਲਕ ਹੀਰੇ ਸੋਭਾ ਪਾਈਆ। ਉਹ ਜਿਸ ਨੇ ਤੁਹਾਨੂੰ ਫੇਰ ਖੜਨਾ ਉਸ ਵਤਨ, ਜਿਥੋਂ ਬੇਵਤਨ ਹੋਈ ਲੋਕਾਈਆ। ਗੁਰ ਅਵਤਾਰ ਪੈਗ਼ੰਬਰਾਂ ਦੱਸਿਆ ਪੱਤਨ, ਪੱਤਰਕਾ ਧੁਰ ਦਾ ਨਾਮ ਸੁਣਾਈਆ। ਭੇਵ ਖੁਲ੍ਹਾ ਕੇ ਉੱਤਰ ਪੂਰਬ ਪੱਛਮ ਦੱਖਣ, ਦਿਸ਼ਾ ਧਰਮ ਦੀ ਇਕ ਜਣਾਈਆ। ਉਚੀ ਕੂਕ ਪੁਕਾਰ ਕਿਹਾ ਕਲਜੁਗ ਅੰਤਮ ਕਲ ਕਲਕੀ ਆਵੇ ਰੱਖਣ, ਅਮਾਮ ਅਮਾਮਾ ਨੂਰ ਇਲਾਹੀਆ। ਜੋ ਵਸੇ ਘਟ ਘਟਨ, ਹਰ ਘਟ ਰਿਹਾ ਸਮਾਈਆ। ਸੋਈ ਸੁਰਤੀ ਲਾਵੇ ਸੱਟਨ, ਆਲਸ ਕੂੜੀ ਦਏ ਗਵਾਈਆ। ਮਨ ਕਲਪਣਾ ਆਵੇ ਨੱਥਣ, ਡੋਰੀ ਧੁਰ ਦੀ ਹੱਥ ਉਠਾਈਆ। ਕਲਜੁਗ ਕੂੜਾ ਲੋਕਮਾਤ ਵਿਚੋਂ ਆਵੇ ਕਢਣ, ਧਰਨੀ ਉਤੇ ਰਹਿਣ ਕੋਇ ਨਾ ਪਾਈਆ। ਸਚ ਦਾ ਨਾਮ ਆਵੇ ਵੰਡਣ, ਵਸਤ ਇਕ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਅਵਤਾਰ ਕਹਿਣ ਪ੍ਰਭੂ ਸਾਡੀ ਅੰਤਮ ਲੋਕਮਾਤ ਦੀ ਆਰਤੀ, ਦੀਪਕ ਗਗਨ ਥਾਲ ਵਖਾਈਆ। ਤੇਰੇ ਖੇਲ ਅੱਗੇ ਚਲੇ ਨਾ ਕੋਇ ਸਫਾਰਸ਼ੀ, ਸਿਫ਼ਤਾਂ ਵਿਚੋਂ ਸਿਫ਼ਤ ਨਾ ਕੋਇ ਸਾਲਾਹੀਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਤੇਰਾ ਨਾਮ ਚਲਦਾ ਰਿਹਾ ਆਰਜ਼ੀ, ਜੁਗ ਜੁਗ ਰੂਪ ਬਦਲਾਈਆ। ਕਿਸੇ ਸਮਝ ਨਾ ਆਈ ਤੇਰੇ ਸ਼ਬਦ ਸਾਰ ਦੀ, ਸ਼ਹਿਨਸ਼ਾਹ ਤੇਰੀ ਬੇਪਰਵਾਹੀਆ। ਜਿਸ ਵੇਲੇ ਨਾਨਕ ਰਬਾਬ ਵਜਾਈ ਨਿਰੰਕਾਰ ਦੀ, ਤੂੰ ਹੀ ਤੂੰ ਹੀ ਰਾਗ ਅਲਾਈਆ। ਜਿਸ ਵੇਲੇ ਗੋਬਿੰਦ ਧਾਰ ਵੇਖੀ ਖੜਗ ਖੰਡੇ ਸਾਰ ਦੀ, ਨਿੱਕੀ ਤਿੱਖੀ ਰੂਪ ਦਰਸਾਈਆ।
❋
❋
ਉਸ ਵੇਲੇ ਖੇਲ ਹੋਈ ਏਕੰਕਾਰ ਦੀ, ਇਕ ਇਕੱਲਾ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਅਵਤਾਰ ਕਹਿਣ ਅਸੀਂ ਦੀਪਕ ਵੇਖੀਏ ਬਲਦੇ, ਸੋਹਣਾ ਰੰਗ ਰੰਗਾਈਆ। ਜਿਹੜੇ ਤੇਰੇ ਨਾਮ ਸੰਦੇਸ਼ੇ ਰਹੇ ਘੱਲਦੇ, ਜੁਗ ਜੁਗ ਮਾਤ ਸੁਣਾਈਆ। ਧਰਮ ਸਿੰਘਾਸਣ ਰਹੇ ਮੱਲਦੇ, ਸਚ ਦਵਾਰੇ ਡੇਰਾ ਲਾਈਆ। ਪੜਦੇ ਖੋਲ੍ਹਦੇ ਰਹੇ ਅਟੱਲ ਦੇ, ਸਚਖੰਡ ਦਵਾਰਾ ਇਕ ਜਣਾਈਆ। ਅਸੀਂ ਖੇਲ ਵੇਖਦੇ ਰਹੇ ਕਲ ਦੇ, ਕੀ ਕਲਜੁਗ ਕਾਰ ਕਮਾਈਆ। ਸਾਡੇ ਕੌਲ ਇਕਰਾਰ ਵੇਲੇ ਬਲ ਦੇ, ਬਾਵਨ ਨਾਲ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਤੇਈ ਅਵਤਾਰ ਕਹਿਣ ਸੀਤਾ ਰਾਮ ਤੇ ਰਾਮ ਸੀਤਾ, ਸਭ ਦਾ ਇਕੋ ਨਜ਼ਰੀ ਆਈਆ। ਧੁਰ ਦੇ ਨੂਰ ਨੂਰ ਦਾ ਮੀਤਾ, ਤਨ ਵਜੂਦ ਨਾ ਕੋਇ ਚਤੁਰਾਈਆ। ਜਿਸ ਦਾ ਖੇਲ ਆਦਿ ਮਧ ਨੀਕਨ ਨੀਕਾ, ਜੁਗ ਚੌਕੜੀ ਨਾ ਕੋਇ ਸਮਝਾਈਆ। ਸਦ ਪ੍ਰੇਮ ਦੀ ਦੱਸੇ ਪ੍ਰੀਤਾ, ਪ੍ਰੀਤਮ ਹੋ ਕੇ ਵੇਖ ਵਖਾਈਆ। ਨਿਰਗੁਣ ਸਰਗੁਣ ਚਲਾ ਕੇ ਰੀਤਾ, ਲੋਕਮਾਤ ਵੇਖ ਵਖਾਈਆ। ਆਪਣਾ ਰੂਪ ਦੱਸ ਅਨਡੀਠਾ, ਜੁਗ ਜੁਗ ਪੜਦਾ ਪਾਈਆ। ਕੋਟਾਂ ਵਿਚੋਂ ਕਿਸੇ ਗੁਰਮੁਖ ਚਾੜ੍ਹ ਕੇ ਰੰਗ ਮਜੀਠਾ, ਧੁਰ ਦਾ ਨੂਰ ਦਏ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਅਵਤਾਰ ਕਹਿਣ ਖੇਲ ਵੇਖਣੀ ਨਿਆਰੀ, ਨਿਰੰਕਾਰ ਤੇਰੀ ਵਡਿਆਈਆ। ਕੱਠੇ ਹੋਏ ਕਲਜੁਗ ਅੰਤਮ ਵਾਰੀ, ਸਦੀ ਚੌਧਵੀਂ ਦਏ ਗਵਾਹੀਆ। ਮੁਹੰਮਦ ਛਡ ਕੇ ਆਇਆ ਚਾਰ ਯਾਰੀ, ਈਸਾ ਮੂਸਾ ਖ਼ਾਲੀ ਹੱਥ ਵਖਾਈਆ। ਰਾਮ ਕ੍ਰਿਸ਼ਨ ਕਰਨ ਨਾ ਕੋਇ ਪਿਆਰੀ, ਪ੍ਰੀਆ ਰੂਪ ਨਾ ਕੋਇ ਜਣਾਈਆ। ਨਾਨਕ ਗੋਬਿੰਦ ਛੱਡੀ ਦੁਨੀਆ ਸਾਰੀ, ਬਿਨਾ ਗੁਰਮੁਖਾਂ ਹੱਥ ਕਿਸੇ ਨਾ ਆਈਆ। ਜਾਂ ਤਕੀਏ ਤੇਰਾ ਧੁਰ ਦਰਬਾਰੀ, ਦਰਗਾਹ ਸਾਚੀ ਅੱਖ ਉਠਾਈਆ। ਉਥੇ ਇਕੋ ਨੂਰ ਜੋਤ ਉਜਿਆਰੀ, ਦੂਜਾ ਨਜ਼ਰ ਕੋਇ ਨਾ ਆਈਆ। ਜਨ ਭਗਤੋ ਭਗਤਾਂ ਵਿਚ ਨਾ ਕੋਇ ਮਰਦ ਤੇ ਨਾ ਕੋਇ ਨਾਰੀ, ਬੱਚੇ ਪ੍ਰਭੂ ਦੇ ਸਾਰੇ ਸੋਭਾ ਪਾਈਆ। ਜੁਗ ਚੌਕੜੀ ਪਿਛੋਂ ਆਉਂਦੀ ਇਕ ਦੀ ਵਾਰੀ, ਅਨੇਕ ਦਾ ਇਕੋ ਰੂਪ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਲਏ ਮਿਲਾਈਆ। ਅਵਤਾਰ ਕਹਿਣ ਗੁਰਮੁਖੋ ਜਗਤ ਸ਼ਿੰਗਾਰ ਕੂੜੀ ਮਾਇਆ, ਗੁਰਮੁਖ ਨੇਤਰ ਅੱਖ ਨਾ ਕੋਇ ਭਵਾਈਆ। ਜੋਬਨ ਜਵਾਨੀ ਚਾਰ ਦਿਨ ਦੀ ਛਾਇਆ, ਮੁੜ ਕੇ ਹੱਥ ਕਿਸੇ ਨਾ ਆਈਆ। ਜਿਨ੍ਹਾਂ ਭਗਤਾਂ ਪ੍ਰਭੂ ਦਾ ਗੀਤ ਗਾਇਆ, ਰਸਨਾ ਨਾਲ ਵਡਿਆਈਆ। ਓਨ੍ਹਾਂ ਮੁੜ ਕੇ ਜਨਮ ਕਦੇ ਨਾ ਪਾਇਆ, ਚੁਰਾਸੀ ਵਿਚ ਨਾ ਕੋਇ ਭਵਾਈਆ। ਓਨ੍ਹਾਂ ਦਾ ਇਕੋ ਦਾਈ ਦਾਇਆ, ਸਤਿਗੁਰ ਨਾਨਕ ਗਿਆ ਜਣਾਈਆ। ਜਿਨ੍ਹਾਂ ਇਕ ਪੁਰਖ ਅਕਾਲ ਮਨਾਇਆ, ਗੁਰ ਗੋਬਿੰਦ ਹੋਏ ਸਹਾਈਆ। ਜਿਨ੍ਹਾਂ ਇਕੋ ਰਾਮ ਪਰਨਾਇਆ, ਉਹ ਸੀਤਾ ਸੁਰਤੀ ਦਰ ਤੇ ਸਾਚੇ ਬੈਠੀ ਸੋਭਾ ਪਾਈਆ। ਜਿਨ੍ਹਾਂ ਇਕੋ ਕਾਹਨ ਹੰਢਾਇਆ, ਸੋ ਰਾਧਾ ਆਪਣੇ ਰਿਦੇ ਤੋਂ ਬਾਹਰ ਬੈਠੀ ਡੇਰਾ ਲਾਈਆ। ਉਸ ਪ੍ਰਭੂ ਨੇ ਬ੍ਰਹਿਮੰਡ ਖੰਡ ਰਚਾਇਆ, ਧਰਨੀ ਧਰਤ ਧਵਲ ਧੌਲ ਆਕਾਸ਼ ਸੁਹਾਇਆ, ਜਲ ਥਲ ਮਹੀਅਲ ਉਹ ਆਪਣੀ ਕਾਰ ਕਮਾਈਆ। ਕਲਜੁਗ ਕੂੜੀ ਕਿਰਿਆ ਮੇਟੇ ਰਹਿਣ ਨਾ ਦੇਵੇ ਰਾਇਆ, ਰਾਓ ਰੰਕ ਇਕੋ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਅਵਤਾਰ ਕਹਿਣ ਜਨ ਭਗਤੋ ਤੁਸੀਂ ਸਾਰੇ ਇਕੋ ਗੋਤੀ, ਦੂਜਾ
❋
❋
ਨਜ਼ਰ ਕੋਇ ਨਾ ਆਈਆ। ਬਾਹਰੋਂ ਤਨ ਨਾ ਵੇਖਿਓ ਅੰਦਰੋਂ ਵੇਖਿਓ ਪ੍ਰਭ ਦੀ ਜੋਤੀ, ਘਟ ਘਟ ਅੰਦਰ ਸੋਭਾ ਪਾਈਆ। ਨਿਗਾਹ ਆਪਣੀ ਜਗਤ ਵਿਹਾਰ ਵਿਚ ਕਦੇ ਨਾ ਕਰਿਓ ਖੋਟੀ, ਸਭ ਨੂੰ ਜਾਨਣਾ ਭੈਣਾਂ ਤੇ ਮਾਈਆ। ਤੇ ਭਗਤਾਂ ਆਉਣਾ ਸਭ ਤੋਂ ਉਤੇ ਚੋਟੀ, ਕਬੀਰ ਜੁਲਾਹਾ ਦਏ ਗਵਾਹੀਆ। ਜਿਥੇ ਲੱਭਦੇ ਕੋਟਨ ਕੋਟੀ, ਖੋਜਿਆਂ ਹੱਥ ਕਿਸੇ ਨਾ ਆਈਆ। ਵੇਖੋ ਖੇਲ ਪ੍ਰਭੂ ਦੀ ਅਨੋਖੀ, ਨਿਰਾਲੀ ਆਪ ਜਣਾਈਆ। ਕਿਉਂ ਗਵਾਹੀ ਦੇਵੇ ਰਵਦਾਸ ਚਮਾਰਾ ਮੋਚੀ, ਗੁਰਮੁਖ ਆਪਣੀ ਰੀਤ ਚਲਾਈਆ। ਪੰਜ ਲਿਖਾਰੀਆਂ ਦੁਨੀਆ ਉਠਾਣੀ ਸੋਤੀ, ਸੁਤਿਆਂ ਲਏ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਅਵਤਾਰ ਕਹਿਣ ਜਨ ਭਗਤੋ ਇਕੋ ਵਾਰ ਝਾਤੀ ਲਓ ਮਾਰ, ਵੇਲਾ ਅੰਤ ਅੰਤ ਜਣਾਈਆ। ਕਦੀ ਤੱਕਿਓ ਨਾ ਕਿਸੇ ਦੀ ਨਾਰ, ਹਾਰ ਸ਼ਿੰਗਾਰ ਵਿਚ ਸਭ ਨੂੰ ਜਾਨਣਾ ਭੈਣ ਤੇ ਮਾਈਆ। ਤੁਸੀਂ ਸਾਰੇ ਬੱਧੇ ਵਿਚ ਪਿਆਰ, ਪ੍ਰੇਮੀ ਪ੍ਰੀਤਮ ਇਕੋ ਲੈਣਾ ਮਨਾਈਆ। ਜਿਸ ਨੇ ਸ੍ਰਿਸ਼ਟੀ ਦੀ ਰਚਨਾ ਰਚੀ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਬੈਠੇ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਅਵਤਾਰ ਕਹਿਣ ਜੰਮੂ ਵਾਲਿਓ ਦੇ ਦਿਓ ਜੇਬ ਵਿਚ ਪਾਈ ਰੱਸੀ, ਹੱਥ ਉਪਰ ਲਓ ਉਠਾਈਆ। ਜਿਹੜੀ ਸਗਨਾਂ ਵਾਲੀ ਵਸਤ ਮਿਸ਼ਰੀ ਕੂਜਾ ਸਾਂਭ ਕੇ ਰੱਖੀ, ਉਹ ਏਥੇ ਦਿਓ ਟਿਕਾਈਆ। ਜਿਹੜੀ ਚੇਲਾ ਸਿੰਘ ਦੇ ਹੱਥ ਵਿਚ ਪੱਟੀ, ਹੱਥ ਦਿਓ ਫੜਾਈਆ। ਵੇਖਿਓ ਕਿਸੇ ਦੀ ਭਰਿਓ ਕੋਇ ਨਾ ਚੱਟੀ, ਬਿਨਾ ਸ਼ਬਦ ਗੁਰੂ ਤੋਂ ਹੋਏ ਨਾ ਕੋਇ ਸਹਾਈਆ। ਜਦ ਵਸਤ ਮੰਗੋ ਤੇ ਮੰਗੋ ਨਾਮ ਦੀ ਰਤੀ, ਦੂਜੀ ਕੰਮ ਕੋਇ ਨਾ ਆਈਆ। ਜੇ ਪ੍ਰੀਤੀ ਪਾਓ ਤੇ ਇਕ ਨਾਲ ਪੱਕੀ, ਜੋ ਆਤਮ ਪਰਮਾਤਮ ਦਾ ਮੇਲਾ ਮੇਲੇ ਸਹਿਜ ਸੁਭਾਈਆ। ਜਦ ਧਰਮ ਕਮਾਓ ਤੇ ਜਨਮ ਦੇ ਰਹੋ ਜਤੀ, ਦੂਸਰ ਅੱਖ ਨਾ ਕੋਇ ਤਕਾਈਆ। ਫੜਾ ਦਿਉ ਮੋਮਬੱਤੀ, ਜਿਹੜੀ ਲੈ ਕੇ ਆਏ ਚਾਈਂ ਚਾਈਂਆ। ਉਹ ਕਿਥੇ ਜੇ ਜੰਮੂ ਵਾਲਿਓ ਤੁਹਾਡਾ ਹਿੰਦਸਾ ਛੱਤੀ, ਛੱਤੀਆਂ ਜੁਗਾਂ ਦੀ ਨਾਨਕ ਦੇਣ ਆਇਆ ਗਵਾਹੀਆ। ਦੁਆਬੇ ਵਿਚੋਂ ਆ ਜਾਵੇ ਸੂਤ ਦੀ ਅੱਟੀ, ਮੌਲੀ ਤੰਦ ਬੰਧਾਈਆ। ਗੁਲਾਟੀ ਏਥੇ ਰੱਖ ਦੇ ਫੱਟੀ, ਸਚ ਨਾਲ ਦ੍ਰਿੜਾਈਆ। ਜਨ ਭਗਤੋ ਸਭ ਨੇ ਕਲਜੁਗ ਕੂੜੀ ਕਿਰਿਆ ਦੀ ਹੱਦ ਜਾਣਾ ਟੱਪੀ, ਛਲਾਂਗ ਨਾਮ ਵਾਲੀ ਲਗਾਈਆ। ਇਕੋ ਮੰਨਣਾ ਪੁਰਖ ਅਕਾਲ ਕਮਲਾਪਤੀ, ਜਿਹੜਾ ਆਦਿ ਅੰਤ ਜੁਗਾ ਜੁਗੰਤ ਆਤਮ ਪਰਮਾਤਮ ਸਭ ਦਾ ਪਿਤਾ ਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਅਵਤਾਰ ਕਹਿਣ ਇਹ ਸਾਡਾ ਮਿਸਰੀ ਕੂਜਾ, ਬਾਵਨ ਮੰਗ ਮੰਗਾਈਆ। ਕਿਸੇ ਦੇ ਅੰਦਰ ਇਸ਼ਟ ਰਹੇ ਨਾ ਦੂਜਾ, ਦੁਤੀਆ ਭਾਉ ਮਿਟਾਈਆ। ਜਿਸ ਨੇ ਤੁਹਾਡਾ ਪ੍ਰੇਮ ਕਰਨਾ ਉਘਾ, ਨਾਭੀ ਰਸ ਚੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਕਾਰ ਕਮਾਈਆ। ਅਵਤਾਰ ਕਹਿਣ ਅਸੀਂ ਆਏ ਚਰੋਕੇ, ਪਿਛਲਾ ਪੰਧ ਮੁਕਾਈਆ। ਜਾਂ ਧਰਨੀ ਤਕੀ ਇਕ ਦੂਜੇ ਨਾਲ ਹੁੰਦੇ ਧੋਖੇ, ਧਰਮੀ ਧਰਮ ਨਾ ਕੋਇ ਵਖਾਈਆ। ਜਿਧਰ ਵੇਖੀਏ ਪੜ੍ਹਦੇ ਪੋਥੇ, ਰਸਨਾ ਵਾਲੇ ਢੋਲੇ ਗਾਈਆ। ਦੁਹਾਈ ਸਚਖੰਡ ਦਵਾਰੇ ਕੋਈ ਨਾ ਪਹੁੰਚੇ, ਕਲਜੁਗ ਜੀਵ ਰਹੇ ਕੁਰਲਾਈਆ। ਬਿਨਾ ਪ੍ਰਭੂ ਤੋਂ ਸਾਰੇ ਦਿਸਣੇ ਔਂਤੇ, ਪੁਤ ਪੋਤਰੇ ਕੰਮ ਕਿਸੇ ਨਾ ਆਈਆ। ਬਾਹਰੋਂ ਦਿਸਦੇ ਸਭ ਦੇ ਭਾਂਡੇ ਪੋਚੇ, ਅੰਦਰੋਂ ਕਰੇ ਨਾ ਕੋਇ ਸਫ਼ਾਈਆ। ਮਨ ਵਿਕਾਰ ਵਿਚ ਖੋਟੇ, ਗਿਆਨੀ ਵਿਦਵਾਨੀ
❋
❋
ਪ੍ਰਭ ਦਾ ਦਰਸ ਕੋਇ ਨਾ ਪਾਈਆ। ਜਿਨ੍ਹਾਂ ਪਿਛੇ ਗੋਬਿੰਦ ਬੱਚੇ ਜਿਗਰ ਕਰਾ ਕੇ ਗਿਆ ਟੋਟੇ, ਛੋਟੇ ਨੀਹਾਂ ਹੇਠ ਦਬਾਈਆ। ਉਹ ਭੰਬਲ ਭੂਸੇ ਖਾਂਦੇ ਸਾਗਰ ਜਗਤ ਵਿਚ ਲੈਂਦੇ ਗੋਤੇ, ਪਾਰ ਕਿਨਾਰਾ ਨਾ ਕੋਇ ਵਖਾਈਆ। ਜਿਧਰ ਤੱਕਣ ਇਕ ਦੂਜੇ ਨਾਲ ਹੁੰਦੇ ਧੋਖੇ, ਸਚ ਦਾ ਰਾਹ ਨਾ ਕੋਇ ਚਲਾਈਆ। ਪ੍ਰਭੂ ਦਾ ਭਾਣਾ ਕੋਇ ਨਾ ਰੋਕੇ, ਸਾਰੇ ਰਹੇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਕਾਰ ਕਮਾਈਆ। ਪੈਗ਼ੰਬਰ ਕਹਿਣ ਯਾ ਖ਼ਬਰਾ ਜ਼ਬੂ ਯਾ ਵਿਸ਼ਕਾ ਨਵੀ ਯਾਬਚਾ ਜ਼ੂਅ ਚਾਨੇ ਨੂਰੇ ਨਜ਼ਾ ਨਿਜ਼ਾਮੇ ਹੱਕ ਨੂਰ ਇਲਾਹੀਆ। ਸਤਿਗੁਰੂ ਗੁਰਦੇਵ ਕਹੇ ਮੇਰਾ ਦਾਤਾ ਬੇਪਰਵਾਹ, ਬੇਪਰਵਾਹੀ ਵਿਚ ਸਮਾਈਆ। ਜਿਸ ਦਾ ਆਦਿ ਅੰਤ ਜੁਗਾ ਜੁਗੰਤ ਇਕੋ ਮਾਰਗ ਤੇ ਇਕੋ ਰਾਹ, ਮੰਜ਼ਲ ਇਕੋ ਇਕ ਸਮਝਾਈਆ। ਉਸ ਨੂੰ ਕਿਸੇ ਰਾਮ ਕ੍ਰਿਸ਼ਨ ਅੱਲਾ ਵਾਹਿਗੁਰੂ ਕਿਹਾ ਖ਼ੁਦਾ, ਖ਼ੁਦ ਮਾਲਕ ਸਭ ਦਾ ਪਿਤਾ ਮਾਈਆ। ਚਹੁੰ ਜੁਗਾਂ ਵਿਚ ਸਾਰੇ ਹੋਏ ਜੁਦਾ, ਜੁਜ਼ ਆਪਣਾ ਵੰਡ ਵੰਡਾਈਆ। ਨਾਮ ਕਲਮਿਆਂ ਦੀ ਪਈ ਅਦਾ, ਵੱਖ ਵੱਖ ਕਰੀ ਪੜ੍ਹਾਈਆ। ਅੰਤ ਕਰਨ ਸਰਬ ਦੁਆ, ਸੱਯਦਿਆਂ ਵਿਚ ਸੀਸ ਝੁਕਾਈਆ। ਸਾਡੇ ਮਾਲਕ ਪ੍ਰਿਤਪਾਲਕ ਧੁਰ ਦੇ ਖ਼ਾਲਕ ਨਿਰਗੁਣ ਨੂਰ ਜੋਤ ਕਰ ਰੁਸ਼ਨਾ, ਕਲਜੁਗ ਅੰਧੇਰ ਦੇ ਮਿਟਾਈਆ। ਤੈਨੂੰ ਮੰਨਿਆ ਇਕ ਅਲਾਹ, ਇਕ ਅੱਲਾ ਆਲਮੀਨ ਤੇਰੀ ਸਰਨਾਈਆ। ਜਿਧਰ ਵੇਖੀਏ ਸ੍ਰਿਸ਼ਟੀ ਭਰੀ ਗੁਨਾਹ, ਪਤਤ ਪੁਨੀਤ ਪਾਪਾਂ ਮੈਲ ਨਾ ਕੋਇ ਧਵਾਈਆ। ਸਾਨੂੰ ਐਂ ਜਾਪਦਾ ਸਦੀ ਚੌਧਵੀਂ ਸਾਰਿਆਂ ਹੋ ਜਾਣਾ ਅੰਤ ਫ਼ਨਾਹ, ਬਚਿਆ ਰਹਿਣ ਕੋਇ ਨਾ ਪਾਈਆ। ਇਕ ਵਾਰ ਮਿਹਰਵਾਨ ਹੋ ਕੇ ਆਪਣੇ ਚਰਨਾਂ ਦੇ ਪਨਾਹ, ਨਿਉਂ ਨਿਉਂ ਸੀਸ ਨਿਵਾਈਆ। ਪੈਗ਼ੰਬਰਾਂ ਦਾ ਲੇਖਾ ਚੁਕੇ ਬਾਵਾ ਆਦਮ ਤੇ ਮਾਈ ਹੱਵਾ, ਹਜ਼ਰਤ ਈਸਾ ਨਾ ਕੋਇ ਵਡਿਆਈਆ। ਪਿਛਲਾ ਲੇਖਾ ਦਿਉ ਪੜਵਾ, ਗਊ ਦੀ ਮੂਰਤੀ ਵੇਖੇ ਚਾਈਂ ਚਾਈਂਆ। ਇਕ ਵਾਰ ਆਪਣੀ ਤਾਰ ਸਿਤਾਰ ਫੇਰ ਵਜਾ, ਨਾਨਕ ਰਬਾਬੀ ਨੂਰ ਬਣ ਇਲਾਹੀਆ। ਤੈਨੂੰ ਭਗਤ ਉਧਾਰਨ ਦੀ ਸਦਾ ਅਦਾ, ਜੁਗ ਜੁਗ ਵੇਸ ਵਟਾਈਆ। ਕਲਜੁਗ ਅੰਤਮ ਫੇਰ ਆ, ਆਪਣਾ ਫੇਰਾ ਪਾਈਆ। ਅਸੀਂ ਤਕੀਏ ਉਹ ਮਲਾਹ, ਜੋ ਖੇਵਟ ਖੇਟਾ ਨਾਮ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਦਏ ਉਠਾਈਆ। ਪੈਗ਼ੰਬਰ ਕਹਿਣ ਮਾਝੇ ਵਾਲਿਓ ਸੱਤ ਰੰਗ ਦੀ ਦੇ ਦਿਓ ਪੱਗ, ਮੁਹੰਮਦ ਰਾਹ ਤਕਾਈਆ। ਵੇਖਣਾ ਖੇਲ ਜਗ, ਜਗਤ ਜੁਗਤ ਸਮਝਾਈਆ। ਅਗਨੀ ਲੱਗੀ ਅੱਗ, ਚਾਰੋਂ ਕੁੰਟ ਦੁਹਾਈਆ। ਬਿਨਾ ਭਗਤਾਂ ਤੋਂ ਦੀਪਕ ਕਿਸੇ ਘਰ ਨਹੀਂ ਜਾਣਾ ਜਗ, ਜੰਮੂ ਵਾਲੇ ਦੇਣ ਗਵਾਹੀਆ। ਕਲਜੁਗ ਜੀਵ ਹੋਏ ਕੱਗ, ਸੋਹੰ ਹੰਸਾ ਨਾਮ ਰਹੇ ਭੁਲਾਈਆ। ਕੂੜੀ ਕਿਰਿਆ ਦੀ ਪੀਂਦੇ ਮਦਿ, ਨਾਮ ਖ਼ੁਮਾਰੀ ਨਾ ਕੋਇ ਚੜ੍ਹਾਈਆ। ਖਾਂਦੇ ਮੱਛੀ ਡੱਡ, ਸੂਰਾਂ ਗਊਆਂ ਵੰਡ ਵੰਡਾਈਆ। ਆਤਮਾ ਪਰਮਾਤਮਾ ਨਾਲੋਂ ਹੋ ਗਈ ਅੱਡ, ਸਕੇ ਨਾ ਕੋਇ ਮਿਲਾਈਆ। ਦਰਗਾਹ ਸਾਚੀ ਲਏ ਕੋਇ ਨਾ ਸੱਦ, ਪੁਰਖ ਅਕਾਲਾ ਅੰਗ ਨਾ ਕਿਸੇ ਲਗਾਈਆ। ਜਨ ਭਗਤੋ ਤੁਸੀਂ ਸਾਰਿਆਂ ਦੀ ਪਾਰ ਕਰਨੀ ਹੱਦ, ਇਕੋ ਹਦੂਦ ਵੇਖਣੀ ਚਾਈਂ ਚਾਈਂਆ। ਜਿਥੇ ਪ੍ਰੇਮ ਪ੍ਰੀਤੀ ਜਾਏ ਬੱਝ, ਪ੍ਰੀਤਮ ਇਕੋ ਨਜ਼ਰੀ ਆਈਆ। ਆਤਮ ਪਰਮਾਤਮ ਰਹੇ ਨਾ ਕੋਇ ਅਲੱਗ, ਵੱਖਰਾ ਘਰ ਨਾ ਕੋਇ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਹਿਬ ਸੁਲਤਾਨ ਵਡ ਵਡਿਆਈਆ। ਪੈਗ਼ੰਬਰ ਕਹਿਣ ਸੱਤ ਰੰਗ ਦੀ ਪੱਗ ਦਾ ਬੰਨ੍ਹਣਾ ਇਕ ਮੰਡਾਸਾ, ਆਪਣਾ ਬਲ ਪਰਗਟਾਈਆ।
❋
❋
ਜਿਨ੍ਹਾਂ ਦੇ ਮੁਖ ਵਿਚ ਲਿਆ ਪਤਾਸਾ, ਬਗ਼ਲੀਆਂ ਗਲ ਲਟਕਾਈਆ। ਹੱਥ ਵਿਚ ਫੜਿਆ ਕਾਸਾ, ਇਹ ਨਾਨਕ ਬਗ਼ਦਾਦ ਵਿਚ ਆਇਆ ਸੁਣਾਈਆ। ਜਿਸ ਵੇਲੇ ਕਲਜੁਗ ਦਾ ਪੁਰਖ ਅਕਾਲ ਵੇਖਣ ਆਇਆ ਤਮਾਸ਼ਾ, ਨਿਰਗੁਣ ਹੋ ਕੇ ਫੇਰਾ ਪਾਈਆ। ਸੰਬਲ ਕਰਨਾ ਵਾਸਾ, ਗੋਬਿੰਦ ਨਾਲ ਵਡਿਆਈਆ। ਜੋਤ ਨੂਰ ਹੋਵੇ ਪ੍ਰਕਾਸ਼ਾ, ਕਲ ਕਲਕੀ ਨਾਉਂ ਧਰਾਈਆ। ਨਿਰਗੁਣ ਧਾਰ ਜੋਤ ਦਏ ਭਰਵਾਸਾ, ਅਮਾਮ ਅਮਾਮਾ ਫੇਰਾ ਪਾਈਆ। ਲੇਖੇ ਲਾ ਭਗਤਾਂ ਸਵਾਸਾ, ਸਾਹ ਸਾਹ ਆਪਣੇ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਪਗੜੀ ਕਹੇ ਮੇਰੇ ਸੱਤ ਰੰਗ, ਸੋਹਣੇ ਨਜ਼ਰੀ ਆਈਆ। ਮੁਹੰਮਦ ਨੱਚਦਾ ਬਣ ਮਲੰਘ, ਡੌਰੂ ਆਪਣਾ ਡੰਕ ਵਜਾਈਆ। ਮੇਰੀ ਸਦੀ ਚੌਧਵੀਂ ਵੀ ਰਹੀ ਲੰਘ, ਵੇਲਾ ਅੰਤਮ ਦਏ ਦੁਹਾਈਆ। ਅੰਤਮ ਸੌਣਾ ਮਿਲੇ ਕਿਸੇ ਨਾ ਪਲੰਘ, ਸੁਖਆਸਣ ਨਾ ਕੋਇ ਵਡਿਆਈਆ। ਸਭ ਨੇ ਭੱਜਣਾ ਪੈਰੀਂ ਨੰਗ, ਨੱਸਣਾ ਵਾਹੋ ਦਾਹੀਆ। ਕਿਸੇ ਨੇ ਦੁਲਦੁਲ ਦਾ ਕਸਣਾ ਨਹੀਂ ਤੰਗ, ਐਲੀਸ਼ਾਹ ਰੋਵੇ ਮਾਰੇ ਧਾਹੀਆ। ਧੁਰ ਦੇ ਨਾਮ ਦਾ ਵਹਿਣ ਵਹਿਣਾ ਗੰਗ, ਚਾਰੋਂ ਕੁੰਟ ਦਏ ਰੁੜ੍ਹਾਈਆ। ਖਾਣਾ ਮਿਲਣਾ ਤੀਜੇ ਡੰਗ, ਚੁੱਲ੍ਹਾ ਘਰ ਨਾ ਕੋਇ ਤਪਾਈਆ। ਨਾਮ ਦਾ ਕਲਮੇ ਦਾ ਕਿਸੇ ਨਹੀਂ ਹੋਣਾ ਸੰਗ, ਸੰਗੀ ਸੰਗ ਸਾਰੇ ਜਾਣ ਤਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਸੱਤ ਰੰਗ ਕਹਿਣ ਅਸੀਂ ਸੋਂਹਦੇ ਉਸ ਸੀਸ, ਜੋ ਸੀਸ ਆਪਣੇ ਲੇਖੇ ਲਾਈਆ। ਜਿਸ ਨੂੰ ਮੰਨਦੇ ਸਰਬ ਜਗਦੀਸ, ਜਗਦੀਸ਼ਰ ਬੇਪਰਵਾਹੀਆ। ਜਿਸ ਦਾ ਕਲਮਾ ਇਕ ਹਦੀਸ, ਕਰੇ ਹੱਕ ਪੜ੍ਹਾਈਆ। ਦੇਵੇ ਧੁਰ ਤੌਫ਼ੀਕ, ਤੋਹਫ਼ੇ ਝੋਲੀ ਪਾਈਆ। ਉਹ ਸਭ ਦੀ ਪੂਰੀ ਕਰੇ ਉਮੀਦ, ਤ੍ਰਿਸ਼ਨਾ ਦਏ ਚੁਕਾਈਆ। ਗ਼ਫ਼ਲਤ ਖੋਲ੍ਹੇ ਨੀਂਦ, ਨੇਤਰ ਲੋਚਣ ਨੈਣ ਕਰੇ ਰੁਸ਼ਨਾਈਆ। ਕਾਇਆ ਕਰੇ ਸੀਤ, ਅਗਨੀ ਤਤ ਬੁਝਾਈਆ। ਵੇਖੇ ਮੰਦਰ ਮਸੀਤ, ਕਾਅਬਿਆਂ ਖੋਜ ਖੁਜਾਈਆ। ਮੁਹੰਮਦ ਬੈਠਾ ਰੱਖ ਕੇ ਉਡੀਕ, ਸਦੀ ਚੌਧਵੀਂ ਰਾਹ ਤਕਾਈਆ। ਜਿਸ ਨੇ ਸ਼ਰਅ ਦੇ ਉਤੇ ਸਚ ਹੁਕਮ ਦੀ ਫੇਰਨੀ ਲੀਕ, ਲਾਈਨ ਨਾਮ ਦੀ ਦੇਣੀ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਨਾਨਕ ਗੋਬਿੰਦ ਕਹੇ ਇਕੋ ਮੰਨਣਾ ਪੁਰਖ ਅਕਾਲ, ਦੂਜਾ ਨਜ਼ਰ ਕੋਇ ਨਾ ਆਈਆ। ਜੋ ਸਭ ਦਾ ਦੀਨ ਦਿਆਲ, ਦਇਆ ਨਿਧ ਸਹਿਜ ਸੁਖਦਾਈਆ। ਵਸੇ ਕਾਇਆ ਮਾਟੀ ਧਰਮਸਾਲ, ਸਾਢੇ ਤਿੰਨ ਹੱਥ ਡੇਰਾ ਲਾਈਆ। ਦੱਸ ਕੇ ਨਾਮ ਸੁਖਾਲ, ਹਿਰਦੇ ਕਰੇ ਸਫ਼ਾਈਆ। ਕਲਜੁਗ ਹੋਏ ਕੰਗਾਲ, ਤ੍ਰੈਗੁਣ ਤੋੜ ਜੰਜਾਲ, ਕੂੜੀ ਕਿਰਿਆ ਡੇਰਾ ਢਾਹੀਆ। ਜਨ ਭਗਤੋ ਏਸੇ ਤਰਾਂ ਤੁਹਾਡੇ ਅੰਦਰ ਦੀਪਕ ਦੇਣੇ ਬਾਲ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਪ੍ਰਭੂ ਕਦੀ ਨਹੀਂ ਵੇਖਦਾ ਕਵਣ ਸ਼ਾਹ ਕਵਣ ਕੰਗਾਲ, ਗ਼ਰੀਬ ਨਿਮਾਣਿਆਂ ਆਪਣੇ ਗਲੇ ਲਗਾਈਆ। ਜੁਲਾਹਿਆਂ ਚਮਿਆਰਿਆਂ ਆਪੇ ਪੁੱਛੇ ਹਾਲ, ਨਾਈਆਂ ਆਪਣਾ ਰੰਗ ਚੜ੍ਹਾਈਆ। ਗ਼ਰੀਬਾਂ ਹੋਏ ਪ੍ਰਿਤਪਾਲ, ਸਿਰ ਆਪਣਾ ਹੱਥ ਟਿਕਾਈਆ। ਹੁਣ ਸਾਰੇ ਵੇਲਾ ਵਕਤ ਲਉ ਸੰਭਾਲ, ਗਿਆ ਫੇਰ ਹੱਥ ਨਾ ਆਈਆ। ਜੁਗ ਚੌਕੜੀ ਪਿਛੋਂ ਪਰਮ ਪੁਰਖ ਦਾ ਕਦੇ ਵਜਦਾ ਤਾਲ, ਜੁਗ ਜੁਗ ਸਰਗੁਣ ਵੇਸ ਵਟਾਈਆ। ਅੱਗੇ ਵੇਖਣਾ ਖੇਲ ਹਾਲ, ਮਾਜ਼ੀ ਦਾ ਝਗੜਾ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, · । ਨਾਨਕ ਗੋਬਿੰਦ ਕਹੇ ਸਾਡੀ ਸਾਚੀ ਸਿਖਿਆ, ਸਿੱਖ ਚਾਰ ਵਰਨ ਅਖਵਾਈਆ।
❋
❋
ਜਿਸ ਦਾ ਅੱਖਰ ਕੋਈ ਨਹੀਂ ਲਿਖਿਆ, ਉਹ ਮਾਲਕ ਧੁਰਦਰਗਾਹੀਆ। ਇਹ ਸ੍ਰਿਸ਼ਟੀ ਦਿਸਦੀ ਮਿਥਿਆ, ਅੰਤ ਰਹਿਣ ਕੋਇ ਨਾ ਪਾਈਆ। ਓ ਜਨ ਭਗਤੋ ਕਿਸੇ ਨਾਲ ਲੱਗ ਕੇ ਕੋਈ ਨਾ ਜਾਵੇ ਭਿੱਟਿਆ, ਆਤਮ ਹਰ ਘਟ ਅੰਦਰ ਇਕੋ ਨੂਰ ਇਲਾਹੀਆ। ਜੇਹੜਾ ਸਤਿਗੁਰ ਦਵਾਰੇ ਵਿਕਿਆ, ਕੀਮਤ ਆਪਣੀ ਗਿਆ ਚੁਕਾਈਆ। ਇਹ ਭਗਤਾਂ ਵਾਂਗੂ ਮਨ ਹੋਵੇ ਟਿਕਿਆ, ਲੋਕ ਲੱਜਿਆ ਪਰੇ ਹਟਾਈਆ। ਕਿਉਂ ਜ਼ਿੰਦਗੀ ਵਿਚੋਂ ਜੀਵਣ ਦਾ ਮਿਲਦਾ ਸਿੱਟਿਆ, ਜਿਸ ਸਿਰ ਸਤਿਗੁਰ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਕਾਰ ਕਮਾਈਆ। ਗੋਬਿੰਦ ਕਿਹਾ ਮੇਰੀ ਗੋਬਿੰਦ ਗੋਬਿੰਦ ਧਾਰ, ਗੋਬਿੰਦ ਰੰਗ ਰੰਗਾਈਆ। ਮੇਰਾ ਖੇਲ ਨਾਲ ਅਕਾਲ, ਪਰਮ ਪੁਰਖ ਸਰਨਾਈਆ। ਮੈਂ ਕਿਸੇ ਮਾਤਾ ਦੀ ਕੁੱਖ ਦਾ ਬਣਨਾ ਨਹੀਂ ਬਾਲ, ਜੰਮਣ ਵਾਲੀ ਅਵਰ ਕੋਇ ਨਾ ਮਾਈਆ। ਮੈਂ ਇਕੋ ਮੰਜ਼ਲ ਚੜ੍ਹਨਾ ਜਿਥੇ ਮਿਲੇ ਦੀਨ ਦਿਆਲ, ਦਇਆਨਿਧ ਦਇਆ ਕਮਾਈਆ। ਸ੍ਰਿਸ਼ਟੀ ਦੀ ਦ੍ਰਿਸ਼ਟੀ ਵਿਚ ਮਾਰਗ ਦੱਸਣਾ ਸੁਖਾਲ, ਸਿੱਧਾ ਰਾਹ ਵਖਾਈਆ। ਜਿਥੇ ਖ਼ੁਸ਼ੀਆਂ ਨਾਲ ਪ੍ਰਭੂ ਦੇ ਦਵਾਰੇ ਨੱਚਣ ਟੱਪਣ ਸ਼ਾਹ ਕੰਗਾਲ, ਰਾਜ ਰਾਜਾਨ ਵੰਡ ਨਾ ਕੋਇ ਵੰਡਾਈਆ। ਇਕੋ ਮੰਦਰ ਇਕੋ ਮਕਾਨ, ਇਕੋ ਨੂਰ ਸ੍ਰੀ ਭਗਵਾਨ, ਇਕੋ ਜੋਤ ਸ਼ਾਹ ਸੁਲਤਾਨ, ਇਕੋ ਦਿਸੇ ਰੰਕ ਰਾਜਾਨ ਦੂਜਾ ਨਜ਼ਰ ਕੋਇ ਨਾ ਆਈਆ। ਜਿਸ ਦੀ ਸਿਫ਼ਤ ਕਰਨ ਚਾਰ ਵੇਦ ਅਠਾਰਾਂ ਪੁਰਾਨ, ਸ਼ਾਸਤਰ ਢੋਲੇ ਗੀਤ ਗਾਣ, ਗੀਤਾ ਮਹਿੰਮਾ ਕਰੇ ਮਹਾਨ, ਸਿਫ਼ਤਾਂ ਨਾਲ ਭਰੀ ਅੰਜੀਲ ਕੁਰਾਨ, ਗੁਰੂ ਗ੍ਰੰਥ ਉਸੇ ਦੀ ਦਏ ਸਫ਼ਾਈਆ। ਜੇਹੜਾ ਮਾਲਕ ਕੁਲ ਜਹਾਨ, ਲੱਖ ਚੁਰਾਸੀ ਦੇਵੇ ਦਾਨ, ਵਿਸ਼ਨ ਬ੍ਰਹਮਾ ਸੇਵ ਕਮਾਣ, ਸੂਰੀਆ ਚੰਦ ਚਮਕਣ ਭਾਨ, ਧਰਨੀ ਧਰਤ ਧਵਲ ਚਰਨ ਧੂੜੀ ਮੰਗੇ ਦਾਨ, ਜਲ ਥਲ ਮਹੀਅਲ ਰਾਹ ਤਕਾਣ, ਬਿਨਾ ਅੱਖਾਂ ਅੱਖ ਉਠਾਈਆ। ਆਤਮਾ ਸਖ਼ੀ ਏਸੇ ਦਾ ਰਾਹ ਤਕੇ ਓਸ ਕਾਹਨ, ਜੋ ਘਨਈਆ ਨਈਆ ਨਾਮ ਵਾਲੀ ਲਏ ਚੜ੍ਹਾਈਆ। ਮਿਹਰਵਾਨ ਹੋ ਕੇ ਪਕੜੇ ਬਹੀਆ, ਸਤਿਗੁਰ ਹੋ ਕੇ ਆਪਣਾ ਸੰਗ ਨਿਭਾਈਆ। ਉਥੇ ਧਰਮ ਰਾਏ ਨਾ ਕਢੇ ਬਹੀਆ, ਚਿਤ੍ਰਗੁਪਤ ਨਾ ਲੇਖ ਚੁਕਾਈਆ। ਉਥੇ ਸੀਸ ਝੁਕਾਉਂਦੀ ਅਸ਼ਟਭੁਜ ਦੇਵਾ ਮਈਆ, ਨਿਉਂ ਨਿਉਂ ਲਾਗੇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਨਾਨਕ ਕਿਹਾ ਗੋਬਿੰਦ ਵੇਖ ਅਗੰਮ ਨਜ਼ਾਰਾ, ਚਾਰੋਂ ਕੁੰਟ ਧਿਆਨ ਲਗਾਈਆ। ਕਲਜੁਗ ਦਾ ਅੰਤ ਹੋਵੇ ਕਿਨਾਰਾ, ਨਈਆ ਪਾਰ ਨਾ ਕੋਇ ਕਰਾਈਆ। ਧੁਰ ਦੇ ਨਾਮ ਦਾ ਰਿਹਾ ਨਾ ਕੋਇ ਸਹਾਰਾ, ਕਾਇਨਾਤ ਦੇਵੇ ਨਾ ਕੋਇ ਵਡਿਆਈਆ। ਝਗੜਾ ਪਿਆ ਗੁਰੂ ਅਵਤਾਰਾ, ਪੈਗ਼ੰਬਰ ਕਰਨ ਲੜਾਈਆ। ਪੁਰਖ ਅਕਾਲ ਖੇਲ ਅਪਾਰਾ, ਅਪਰੰਪਰ ਸਵਾਮੀ ਰਿਹਾ ਕਰਾਈਆ। ਗੋਬਿੰਦ ਕਿਹਾ ਧੁਰ ਦੀ ਧਾਰ ਨਾਲ ਮੈਂ ਵੀ ਫੇਰ ਆਵਾਂ ਦੁਬਾਰਾ, ਸ਼ਬਦੀ ਆਪਣਾ ਡੰਕ ਵਜਾਈਆ। ਖੰਡਾ ਖੜਗ ਮਿਆਨ ਵਿਚ ਰਖਾ ਇਕ ਤਲਵਾਰਾ, ਚਿੱਲਾ ਤੀਰ ਕਮਾਨ ਤਰਕਸ਼ ਨਾ ਕੋਇ ਉਠਾਈਆ। ਜਿਧਰ ਜਾਵਾਂ ਇਕ ਆਤਮਾ ਪਰਮਾਤਮਾ ਦਾ ਲਾ ਆਵਾਂ ਜੈਕਾਰਾ, ਜੁਗ ਜਨਮ ਦੇ ਵਿਛੜੇ ਲਵਾਂ ਮਿਲਾਈਆ। ਸਾਚੇ ਗੁਰਮੁਖਾਂ ਦਾ ਲਾ ਕੇ ਅਖਾੜਾ, ਦੀਨ ਦੁਨੀ ਦੇ ਝਗੜੇ ਦਿਆਂ ਉਠਾਈਆ। ਇਕ ਪ੍ਰਭੂ ਬਣਾ ਕੇ ਧੁਰ ਦਾ ਲਾੜਾ, ਲੱਖ ਚੁਰਾਸੀ ਓਸੇ ਨਾਲ ਪਰਨਾਈਆ। ਜਿਸ ਦੇ ਅੱਗੇ ਗੁਰ ਅਵਤਾਰ ਪੈਗ਼ੰਬਰ ਜੁਗ ਜੁਗ ਕਢਦੇ ਹਾੜਾ, ਹੱਥ ਜੋੜ ਕੇ ਵਾਸਤਾ ਪਾਈਆ। ਉਹ ਖੇਲ ਕਰੇ ਵਿਚ ਸੰਸਾਰਾ, ਸਾਹਿਬ ਸੁਲਤਾਨਾ ਵੇਸ ਵਟਾਈਆ। ਫੇਰ ਸੁਣਾਵਾਂ
❋
❋
ਇਕ ਜੈਕਾਰਾ, ਢੋਲਾ ਅਗੰਮ ਅਥਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਕਾਰ ਕਮਾਈਆ। ਗੋਬਿੰਦ ਕਹੇ ਮੈਨੂੰ ਯਾਦ ਆਈ ਦੁਸ਼ਟ ਦਮਨ ਦੀ ਰੀਤ, ਪੂਰਬ ਦਿਆਂ ਜਣਾਈਆ। ਜਿਸ ਦਾ ਲੇਖਾ ਕੋਈ ਨਹੀਂ ਸਕਿਆ ਉਲੀਕ, ਅੱਖਰਾਂ ਵਿਚ ਨਾ ਕੋਇ ਦ੍ਰਿੜਾਈਆ। ਸ਼ਹਾਦਤ ਵਿਚ ਕਰੇ ਨਾ ਕੋਇ ਤਸਦੀਕ, ਕਲਮ ਸ਼ਾਹੀ ਨਾ ਕੋਇ ਚਤੁਰਾਈਆ। ਅੱਗੇ ਹੋਏ ਨਾ ਕੋਇ ਨਜ਼ਦੀਕ, ਦੂਰ ਦੁਰਾਡਾ ਪੰਧ ਮੁਕਾਈਆ। ਇਕ ਦੀ ਇਕ ਨਾਲ ਪ੍ਰੀਤ, ਇਕੋ ਰਾਹ ਤਕਾਈਆ। ਉਸ ਵੇਲੇ ਦੁਸ਼ਟ ਦਮਨ ਖ਼ੁਸ਼ ਹੁੰਦਾ ਸੀ ਸੁਣ ਕੇ ਪਹਾੜੀ ਗੀਤ, ਪਹਾੜਾਂ ਵਿਚ ਰਹਿ ਕੇ ਆਪਣਾ ਝਟ ਲੰਘਾਈਆ। ਜੰਮੂ ਵਾਲਿਓ ਤੁਹਾਡੇ ਕੋਲ ਏਹੋ ਉਮੀਦ, ਆਸਾ ਪਿਛਲੀ ਨਾਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜੰਮੂ ਵਾਲੀਆਂ ਬੀਬੀਆਂ ਗਾਉਣਾ ਇਕ ਗੀਤ, ਪਹਾੜੀ ਰਾਗ ਅਲਾਈਆ। ਗੁਰਮੁਖੋ ਜੇਹੜਾ ਲਿਆਂਦਾ ਇਕ ਇਕ ਦਾਣਾ, ਉਹ ਸੁੱਟ ਕੇ ਦਿਉ ਵਖਾਈਆ। ਦੁਸ਼ਟ ਦਮਨ ਨੇ ਗੋਬਿੰਦ ਦੀ ਧਾਰ ਵਿਚ ਏਸੇ ਕਰ ਕੇ ਮੰਗਿਆ ਇਕ ਦਾਣਾ, ਆਪਣਾ ਹੁਕਮ ਸੁਣਾਈਆ। ਫੇਰ ਜੋਤੀ ਜੋਤ ਸਮਾਣਾ, ਤਨ ਸਰੀਰ ਦੇਣਾ ਗਵਾਈਆ। ਫੇਰ ਉਡਨਾ ਬਿਨਾ ਬਿਬਾਣਾ, ਦੋ ਜਹਾਨ ਪੰਧ ਮੁਕਾਈਆ। ਫੇਰ ਆਉਣਾ ਵਿਚ ਜਹਾਨਾਂ, ਸ਼ਬਦੀ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਸਾਚੀ ਖੇਲ ਵਖਾਈਆ। ਜੰਮੂ ਵਾਲੀਆਂ ਬੀਬੀਆਂ ਗਾਉਣਾ ਨਾਲ ਚਾਅ, ਖ਼ੁਸ਼ੀਆਂ ਵਿਚ ਵਡਿਆਈਆ। ਸ਼ਬਦ ਗੁਰੂ ਮੰਨਣਾ ਮਲਾਹ, ਬੇੜਾ ਪਾਰ ਦਏ ਕਰਾਈਆ। ਇਸ ਜ਼ਿੰਦਗੀ ਦਾ ਕੋਈ ਨਹੀਂ ਵਸਾਹ, ਅੰਤ ਰਹਿਣ ਕੋਇ ਨਾ ਪਾਈਆ। ਦੁਨੀਆ ਪਾਪਾਂ ਭਰੀ ਗੁਨਾਹ, ਅੰਦਰ ਕਰੇ ਨਾ ਕੋਇ ਸਫ਼ਾਈਆ। ਤੁਹਾਡਾ ਕਿਸੇ ਦਾ ਸਹਾਈ ਹੋਇਆ ਨਹੀਂ ਜੇ ਪਿਤਾ ਮਾਂ, ਭਾਈ ਭੈਣ ਕੰਮ ਕਿਸੇ ਨਾ ਆਈਆ। ਸਾਕ ਸਬੰਧੀਆਂ ਨੂੰ ਪੀਣ ਖਾਣ ਦਾ ਦਾਅ, ਤੇ ਮਾਇਆ ਵਿਚ ਸਰਬ ਹਲਕਾਈਆ। ਓ ਗੁਰਮੁਖੋ ਕਲਜੁਗ ਕੂੜੇ ਨਾਤੇ ਛਡ ਕੇ ਇਕੋ ਪੁਰਖ ਅਕਾਲ ਲਉ ਮਨਾ, ਦੂਜਾ ਹਿਰਦੇ ਨਾ ਕੋਇ ਵਸਾਈਆ। ਓਸੇ ਦੀ ਮੁਹੰਮਦ ਕੀਤੀ ਦੁਆ, ਹਮਦ ਵਿਚ ਢੋਲਾ ਗਾਈਆ। ਓਸੇ ਨੂੰ ਈਸਾ ਮੂਸਾ ਸੀਸ ਗਏ ਝੁਕਾ, ਨਿਉਂ ਨਿਉਂ ਲਾਗੇ ਪਾਈਆ। ਓਸੇ ਦੀ ਨਾਨਕ ਰਬਾਬ ਲਈ ਵਜਾ, ਸਤਿਨਾਮ ਦਾ ਢੋਲਾ ਗਾਈਆ। ਓਸੇ ਨੂੰ ਵਾਹਿਗੁਰੂ ਆਖ ਕੇ ਗੋਬਿੰਦ ਜੈਕਾਰਾ ਦਿਤਾ ਲਗਾ, ਫ਼ਤਹਿ ਦਾ ਡੰਕਾ ਇਕ ਸੁਣਾਈਆ। ਓਸੇ ਨੂੰ ਸਦਾ ਸਦਾ ਦਿਤਾ ਭਵਿਖਤਾਂ ਵਿਚ ਗਾ, ਗਹਿਰ ਗੰਭੀਰ ਤੇਰੀ ਬੇਪਰਵਾਹੀਆ। ਜਦ ਆਵੇਂ ਨਿਰਗੁਣ ਨੂਰ ਜੋਤ ਕਰ ਰੁਸ਼ਨਾ, ਜੋਤੀ ਜਾਤਾ ਹੋ ਕੇ ਵੇਸ ਵਟਾਈਆ। ਗੁਰਮੁਖਾਂ ਦੀ ਪਕੜਨੀ ਬਾਂਹ, ਸੂਫ਼ੀਆਂ ਅੰਗ ਲਗਾਈਆ। ਭਗਤਾਂ ਲਈਂ ਉਠਾ, ਸੋਇਆ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਧਾਰ ਇਕ ਸਮਝਾਈਆ। ਗਾਉਣ ਗਾਣਾ ਨਾਲ ਪ੍ਰੀਤ, ਮਲ ਸਿੰਘ ਸਗਨ ਕਰਦੇ ਭੇਟਾ, ਪੂਰਬ ਲੇਖ ਚੁਕਾਈਆ। ਜਨ ਭਗਤੋ ਸਾਰੇ ਸੱਜਾ ਹੱਥ ਰੱਖੋ ਉਤੇ ਆਪਣੇ ਪੇਟਾ, ਸਹਿਜ ਨਾਲ ਦਿਉ ਦਬਾਈਆ। ਮੁਖੋਂ ਕਹੋ ਹਰਿਜਨ ਪ੍ਰਭੂ ਦਾ ਬੇਟਾ, ਦੂਜਾ ਮਾਤ ਪਿਤ ਨਾ ਕੋਇ ਅਖਵਾਈਆ। ਪਿਛਲੇ ਜਨਮ ਦਾ ਸਾਰੇ ਕਰੋ ਚੇਤਾ, ਚਾਰ ਜੁਗ ਦਾ ਲਹਿਣਾ ਵੇਖ ਵਖਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੇਖੋ ਠੇਕਾ, ਠੇਕੇਦਾਰੀ ਕਵਣ ਕਮਾਈਆ। ਤੁਹਾਡਾ ਸਤਿ ਕਿਸੇ ਨਾ ਵੇਚਾ, ਕੂੜੀ ਕਿਰਿਆ ਕਰੇ ਕਵਣ ਕੁੜਮਾਈਆ। ਕਵਣ ਮਾਰੇ ਮਾਇਆ
❋
❋
ਮਮਤਾ ਪੇਚਾ, ਹਉਮੇ ਹੰਗਤਾ ਨਾਲ ਲੜਾਈਆ। ਕਵਣ ਦੇਵੇ ਤ੍ਰੈਗੁਣ ਮਾਇਆ ਸੇਕਾ, ਅਗਨੀ ਤਤ ਜਲਾਈਆ। ਗੋਬਿੰਦ ਕਿਹਾ ਚਾਰ ਵਰਨ ਕਰ ਲਉ ਏਕਾ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ਾਂ ਵੰਡ ਨਾ ਕੋਇ ਵੰਡਾਈਆ। ਪੁਰਖ ਅਕਾਲ ਮੰਨੋ ਜੋ ਆਦਿ ਅੰਤ ਰਹੇ ਹਮੇਸ਼ਾ, ਜਿਸ ਨੂੰ ਜਨਮੇ ਕੋਇ ਨਾ ਮਾਈਆ। ਜਿਸ ਦਾ ਸਚਖੰਡ ਸਾਚਾ ਦੇਸਾ, ਦਰਗਹ ਸਾਚੀ ਸੋਭਾ ਪਾਈਆ। ਉਹ ਕਿਰਪਾਲ ਹੋ ਕੇ ਦਿਆਲ ਹੋ ਕੇ ਸ਼ਬਦ ਗੁਰੂ ਦਾ ਜੁਗ ਜੁਗ ਕਰੇ ਵੇਸਾ, ਅਵਤਾਰ ਪੈਗ਼ੰਬਰ ਗੁਰੂ ਆਪਣਾ ਰੂਪ ਬਣਾਈਆ। ਫਿਰੇ ਲੋਕਮਾਤ ਪਰਦੇਸਾ, ਭੱਜੇ ਵਾਹੋ ਦਾਹੀਆ। ਜਿਸ ਨੇ ਬਖ਼ਸ਼ੇ ਮੁੱਛ ਦਾੜ੍ਹੀ ਕੇਸਾ, ਮੂੰਡ ਮੁੰਡਾ ਕੇ ਬੋਦੀ ਦਿਤੀ ਵਖਾਈਆ। ਜਿਸ ਨੇ ਤਨ ਵਜੂਦ ਕਟਾ ਕੇ ਮੁਹੰਮਦ ਜਣਾਇਆ ਲੇਖਾ, ਕਲਮਾ ਹੱਕ ਪੜ੍ਹਾਈਆ। ਜੋ ਨਿਰਗੁਣ ਧਾਰ ਸਰਗੁਣ ਬਦਲੇ ਰੇਖਾ, ਰਿਖੀਆਂ ਮੁਨੀਆਂ ਦਏ ਦ੍ਰਿੜਾਈਆ। ਸੋ ਖੇਲ ਕਰੇ ਪ੍ਰਭ ਧਾਰ ਅਵੱਲੜਾ ਵੇਸਾ, ਕਲਜੁਗ ਵੇਖੇ ਵੇਸਵਾ ਰੰਗ ਲੋਕਾਈਆ। ਮਾਇਆ ਵਿਚ ਮਾਇਆਧਾਰੀ ਦਾ ਪੇਸ਼ਾ, ਪੇਸ਼ੀਨਗੋਈ ਵੇਦ ਵਿਆਸਾ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਆਪਣਾ ਹੁਕਮ ਵਰਤਾਈਆ। ਗੋਬਿੰਦ ਕਹੇ ਮੈਂ ਮਾਛੂਵਾੜੇ ਸੁੱਤਾ, ਸੋਹਣੀ ਸੇਜ ਹੰਢਾਈਆ। ਪੁਰਖ ਅਕਾਲ ਨੇ ਕਿਹਾ ਪੁੱਤਾ, ਸ਼ਬਦੀ ਸ਼ਬਦ ਉਠਾਈਆ। ਮੈਂ ਹੱਸ ਕੇ ਕਿਹਾ ਮੈਂ ਤੈਨੂੰ ਕੀ ਪੁਛਾਂ, ਕੀ ਮੰਗ ਮੰਗਾਈਆ। ਫੇਰ ਤਾਅ ਦੇ ਕੇ ਮੁੱਛਾਂ, ਆਪਣੀ ਲਈ ਅੰਗੜਾਈਆ। ਫੇਰ ਦੁਬਾਰਾ ਹੁਕਮ ਦੇਵੇਂ ਕਲਜੁਗ ਦੀ ਜੜ੍ਹ ਪੁੱਟਾਂ, ਏਸੇ ਕਰਕੇ ਬੱਚੇ ਨੀਹਾਂ ਹੇਠ ਦਬਾਈਆ। ਤੇਰੇ ਨਾਲੋਂ ਕਦੇ ਨਾ ਟੁੱਟਾਂ, ਉਹ ਗੁਰਮੁਖ ਟੁੱਟਿਆਂ ਲਵਾਂ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਗੋਬਿੰਦ ਕਹੇ ਮੇਰਾ ਹੋਏ ਵਕਤ ਸੁਹਾਉਣਾ, ਸੋਹਣੀ ਰੁਤ ਸੁਹਾਈਆ। ਸੰਦੇਸ਼ਾ ਦੇਵੇ ਦੋ ਜਹਾਨ ਪੌਣਾ, ਸ਼ਬਦੀ ਸ਼ਬਦ ਦ੍ਰਿੜਾਈਆ। ਓਸ ਵੇਲੇ ਮੈਂ ਸੁਣਨਾ ਉਹ ਗਾਉਣਾ, ਜਿਹੜਾ ਡੱਲੇ ਨੂੰ ਮਾਲਵੇ ਵਿਚ ਸਮਝਾਈਆ। ਓਹ ਟਿੱਲਿਆਂ ਵਾਲਿਓ ਰੇਤਾ ਵਾਲਿਓ ਤੁਹਾਨੂੰ ਬਾਗਾਂ ਵਿਚ ਬਹਾਉਣਾ, ਸਹਿਜ ਨਾਲ ਸੁਣਾਈਆ। ਉਜੜਿਆ ਖੇੜਾ ਫੇਰ ਵਸਾਉਣਾ, ਇਹ ਮੇਰੀ ਬੇਪਰਵਾਹੀਆ। ਹੁਣ ਸਭ ਕੁਛ ਭੇਟ ਕਰਾਉਣਾ, ਖ਼ਾਲੀ ਹੱਥ ਤਾਲੀ ਦਿਤੀ ਵਜਾਈਆ। ਪੁਰਖ ਅਕਾਲ ਇਕ ਮਨਾਉਣਾ, ਜੋ ਧੁਰ ਦਾ ਪਿਤਾ ਮਾਈਆ। ਓਸੇ ਨੂੰ ਓਸੇ ਦਾ ਰੂਪ ਹੋ ਕੇ ਨਾਲ ਲਿਆਉਣਾ, ਦੋਹਾਂ ਨੂੰ ਜਨਮੇ ਕੋਇ ਨਾ ਮਾਈਆ। ਉਹ ਜੋਤ ਧਾਰ ਮੈਂ ਸ਼ਬਦ ਗੁਰੂ ਅਖਵਾਉਣਾ, ਡੰਕਾ ਇਕੋ ਨਾਮ ਵਜਾਈਆ। ਗੋਬਿੰਦ ਕਿਹਾ ਜੇ ਸਰੀਰ ਕਰ ਕੇ ਆਵਾਂ ਚੰਦ ਦਿਨ ਦਾ ਪਰਾਹੁਣਾ, ਫੇਰ ਹੱਥ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਮਾਲਵੇ ਵਾਲੀਆਂ ਬੀਬੀਆਂ ਗਾਣਾ ਗਾਉਣਾ ਨਾਲ ਪ੍ਰੇਮ, ਰਾਗ ਘੋੜੀਆਂ ਵਿਚ ਅਲਾਈਆ। ਹਿਰਦਿਉਂ ਕਹਿਣਾ ਅਸੀਂ ਪ੍ਰਭੂ ਦੇ ਨਾਲ ਰੱਖਣਾ ਨੇਮ, ਦੂਜੀ ਆਸ ਨਾ ਕੋਇ ਰਖਾਈਆ। ਜਿਸ ਨੇ ਤਪੱਸਿਆ ਕੀਤੀ ਉਸ ਦਾ ਪਿਛਲਾ ਕੁੰਟ ਹੇਮ, ਜਲਧਾਰਾ ਸੀਸ ਵਿਚ ਪਵਾਈਆ। ਉਸ ਦਾ ਸਦੀ ਚੌਧਵੀਂ ਦਾ ਅੰਤ ਹੋਣਾ ਜੇ ਟੈਮ, ਜਿਸਤ ਟਾਂਕ ਵੰਡ ਨਾ ਕੋਇ ਵੰਡਾਈਆ। ਗੁਰਮੁਖੋ ਰਹਿਣਾ ਹੁਣ ਕੈਮ, ਕਾਇਮ ਮੁਕਾਮ ਦਏ ਸਮਝਾਈਆ। ਜ਼ਰੂਰ ਕਰੇ ਰਹਿਮ, ਰਹਿਮਤ ਦਾ ਮਾਲਕ ਇਕ ਅਖਵਾਈਆ। ਵੇਖਿਓ ਦੁਨੀਆ ਤੋਂ ਡਰ ਕੇ ਨਾ ਜਾਇਓ ਸਹਿਮ, ਹੌਸਲੇ ਲੈਣੇ ਵਧਾਈਆ। ਤੇ ਅੰਦਰੋਂ ਕਢਣਾ ਵਹਿਮ, ਕਦੇ ਮਿਲੇ ਨਾ ਨੂਰ ਇਲਾਹੀਆ। ਬਿਨ
❋
❋
ਨੇਤਰ ਵੇਖਣਾ ਉਸ ਈਸਾਈ ਸੈਣ, ਜੋ ਸੱਜਣ ਇਕ ਅਖਵਾਈਆ। ਤੁਹਾਡੇ ਵਿਚ ਰਹਿਣ ਨਹੀਂ ਦੇਣਾ ਕੋਈ ਤਰਫ਼ੈਣ, ਵਰਨ ਬਰਨ ਦਾ ਡੇਰਾ ਢਾਹੀਆ। ਮਜ਼੍ਹਬ ਦਾ ਝਗੜਾ ਨਹੀਂ ਦੇਣਾ ਪੈਣ, ਕਲਮਾ ਵੰਡ ਨਾ ਕੋਇ ਵੰਡਾਈਆ। ਤੁਹਾਡਾ ਨਿਸ਼ਾਨਾ ਗੋਬਿੰਦ ਦੇ ਨਾਲ ਐਨ ਦਾ ਐਨ, ਨੁਕਤਾ ਗ਼ੈਨ ਨਾ ਕੋਇ ਸਮਝਾਈਆ। ਸਭ ਨੂੰ ਸਮਝਣਾ ਭਾਈ ਭੈਣ, ਠੱਗੀ ਚੋਰੀ ਯਾਰੀ ਨਾ ਕੋਇ ਕਮਾਈਆ। ਤੁਹਾਡੇ ਕੋਲ ਨਾਮ ਦੀ ਰਸੈਣ, ਜਿਸ ਨੂੰ ਸਕੇ ਨਾ ਕੋਇ ਚੁਰਾਈਆ। ਤੁਹਾਡੇ ਸਾਹਮਣੇ ਕਲਜੁਗ ਮਾਇਆ ਰਾਣੀ ਹੋਣੀ ਸ਼ੁਦੈਣ, ਸ਼ਾਹ ਸੁਲਤਾਨਾਂ ਖ਼ਾਕ ਮਿਲਾਈਆ। ਛਤਰਧਾਰੀਆਂ ਖਾਵੇ ਹੋ ਕੇ ਡੈਨ, ਘਰ ਘਰ ਫੇਰੇ ਪਾਈਆ। ਜਿਸ ਵੇਲੇ ਬਾਲਮੀਕ ਰਿਖੀ ਨੇ ਲਿਖੀ ਸੀ ਰਮਾਇਣ, ਰਾਮ ਦੀ ਸ਼ਹਾਦਤ ਰਾਮ ਤੋਂ ਬਿਨਾ ਦਿਤੀ ਪਾਈਆ। ਜਿਸ ਵੇਲੇ ਅਰਜਨ ਦਾ ਕ੍ਰਿਸ਼ਨ ਨੇ ਖੋਲ੍ਹਿਆ ਸੀ ਨੈਣ, ਨਿਜ ਨੇਤਰ ਕੀਤੀ ਰੁਸ਼ਨਾਈਆ। ਅਠਾਰਾਂ ਧਿਆਏ ਵਿਚ ਲੱਗਾ ਕਹਿਣ, ਹੁਕਮ ਵਿਚ ਸੁਣਾਈਆ। ਜਿਸ ਵੇਲੇ ਕਲਜੁਗ ਦਾ ਵਗਿਆ ਵਹਿਣ, ਅਰਜਨਾ ਫੇਰ ਮੈਂ ਕਾਹਨ ਤੇ ਮੇਰਾ ਕਾਹਨ ਫੇਰਾ ਪਾਈਆ। ਸਭ ਦਾ ਲਹਿਣਾ ਚੁਕਾਵੇ ਦੇਣ, ਦੇਵਣਹਾਰ ਇਕ ਹੋ ਜਾਈਆ। ਜਿਸ ਨੂੰ ਕਹਿੰਦੇ ਕਾਮਧੇਨ, ਉਹ ਗੁਰਮੁਖਾਂ ਦੇ ਅੰਦਰ ਅੰਮ੍ਰਿਤ ਰਸ ਦਏ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਓ ਜਨ ਭਗਤੋ ਇਹ ਅੱਸੂ ਦਾ ਸਗਣ, ਜੰਮੂ ਵਾਲਿਆਂ ਸੰਗ ਮਾਲਵੇ ਗੰਢ ਪਵਾਈਆ। ਸਚ ਪ੍ਰੇਮ ਦੀ ਚਾੜ੍ਹੋ ਰੰਗਣ, ਰੰਗਤ ਕੂੜੀ ਦਿਉ ਗਵਾਈਆ। ਵੇਖਿਓ ਕਦੀ ਕਿਸੇ ਦਵਾਰੇ ਨਾ ਜਾਇਓ ਮੰਗਣ, ਬਿਨਾ ਪ੍ਰਭੂ ਦੇ ਝੋਲੀ ਨਾ ਕੋਇ ਭਰਾਈਆ। ਜਗਤ ਨੇਤਰ ਮੀਟ ਨਾ ਹੋਇਓ ਅੰਧਨ, ਅੱਖੀਆਂ ਮੀਟ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਜਨ ਭਗਤੋ ਇਹ ਸਗਣ ਪਾਉਣਾ ਓਸ ਦੀ ਝੋਲੀ, ਜੋ ਝੂਲਾ ਨਾਮ ਝੁਲਾਈਆ। ਜਿਹੜੀ ਚੜ੍ਹੀ ਨਹੀਂ ਕਦੀ ਕਿਸੇ ਦੀ ਡੋਲੀ, ਤਤਾਂ ਵਾਲਾ ਕੰਤ ਨਾ ਕੋਇ ਹੰਢਾਈਆ। ਜਦ ਸੁਣੇ ਓਸ ਪ੍ਰਭੂ ਦੀ ਬੋਲੀ, ਸ਼ਬਦੀ ਰਾਗ ਆਪਣੇ ਵਿਚ ਵਸਾਈਆ। ਜਦ ਖੇਲੇ ਉਸ ਦੇ ਪ੍ਰੇਮ ਦੀ ਹੋਲੀ, ਆਪਣਾ ਆਪ ਦਏ ਕਟਾਈਆ। ਜਦ ਤੁਲੇ ਉਸ ਦੇ ਕੰਡੇ ਦੀ ਬਣ ਕੇ ਤੋਲੀ, ਤੁਲਹਾ ਅਵਰ ਨਾ ਕੋਇ ਰਖਾਈਆ। ਉਹ ਵਕਤ ਪਹੁੰਚਿਆ ਬਾਵਨ ਦਾ ਲੇਖਾ ਤੇ ਕਲਜੁਗ ਅੰਤ ਹੋਲੀ, ਹੌਲਾ ਭਾਰ ਸਭ ਦਾ ਦਏ ਕਰਾਈਆ। ਪਹਿਲੋਂ ਸਾਰੇ ਇਕ ਵਾਰ ਜ਼ੋਰ ਨਾਲ ਪਾਓ ਰੌਲੀ, ਪ੍ਰਭੂ ਲੋਹੜਾ ਕੀ ਰਿਹਾ ਪਾਈਆ। ਫਿਰ ਹੱਥ ਮਾਰੋ ਉਪਰ ਡੌਲੀ, ਪਹਿਲਵਾਨ ਬਣ ਕੇ ਦੋਵੇਂ ਹੱਥ ਉਠਾਈਆ। ਫੇਰ ਪੈਰਾਂ ਨਾਲ ਕੁੱਟੋ ਧੌਲੀ, ਧਰਨੀ ਦਿਉ ਹਿਲਾਈਆ। ਫੇਰ ਛੇਤੀ ਉਠੋ ਤੌਲੀ, ਤਾਲੀ ਦਿਓ ਲਗਾਈਆ। ਪ੍ਰਭੂ ਦੇ ਨਾਮ ਦੀ ਕਰਨੀ ਬੌਹਣੀ, ਖ਼ੁਸ਼ੀਆਂ ਦਿਨ ਵੱਜੇ ਵਧਾਈਆ। ਹੁਣ ਤੁਹਾਡੀ ਇਕੋ ਵਾਰ ਪੱਕ ਜਾਏ ਹਾੜ੍ਹੀ ਸੌਣੀ, ਰਬੀ ਖ਼ਰੀਫ਼ ਵੰਡ ਨਾ ਕੋਇ ਵੰਡਾਈਆ। ਆਪਣੇ ਕਾਇਆ ਕਵਲ ਦੀ ਸਤਿਗੁਰ ਅੱਗੇ ਡਾਹ ਦਿਉ ਕੌਲੀ, ਅੰਮ੍ਰਿਤ ਰਸ ਦੇ ਭਰਾਈਆ। ਤੁਸੀਂ ਗੋਬਿੰਦ ਦੇ ਸਾਰੇ ਬਣ ਗਏ ਪਾਹੁਲੀ, ਖੰਡਾ ਧਾਰ ਵਿਚ ਤਰਾਈਆ। ਕ੍ਰਿਸ਼ਨ ਦੀ ਧਾਰ ਵੇਖੋ ਸੌਲੀ, ਸੋਹਣਾ ਰੰਗ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਖੇਲ ਖਿਲਾਈਆ। ਸਭ ਨੇ ਉਚੀ ਦੇਣਾ ਹੋਕਾ, ਹੁਕਮ ਸੁਣੋ ਬੇਪਰਵਾਹੀਆ। ਸਿੱਖ ਸਿੱਖ ਨਾਲ ਕਰੇ ਕੋਇ ਨਾ ਧੋਖਾ, ਗੁਰ ਗੋਬਿੰਦ ਗਿਆ ਸਮਝਾਈਆ। ਪੁਰਖ ਅਕਾਲ ਦਾ ਸਭ ਨੇ ਬਣਨਾ ਪੋਤਾ, ਇਕੋ ਘਰ ਵੱਜੇ ਵਧਾਈਆ। ਝਗੜਾ ਛਡਣਾ ਚੌਦਾਂ ਲੋਕਾ, ਚੌਦਾਂ ਤਬਕ
❋
❋
ਨਾ ਕੋਇ ਚਤੁਰਾਈਆ। ਤੂੰ ਮੇਰਾ ਮੈਂ ਤੇਰਾ ਸਭ ਨੇ ਗਾਉਣਾ ਇਕ ਸਲੋਕਾ, ਸੋਹੰ ਢੋਲਾ ਨਾਨਕ ਗਿਆ ਲਗਾਈਆ। ਪੁਰਖ ਅਕਾਲ ਨੂੰ ਮਿਲਣਾ ਨਾਲ ਸ਼ੌਕਾ, ਮਨ ਚਾਓ ਘਨੇਰਾ ਇਕ ਜਣਾਈਆ। ਜਨ ਭਗਤੋ ਤੁਹਾਡੇ ਅੰਦਰ ਜੁਗ ਜਨਮ ਦੀਆਂ ਜੋਤਾਂ, ਇਹ ਬੀਬੀਆਂ ਜੋਤਾਂ ਵਾਲੀਆਂ ਦੇਣ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਕਾਰ ਕਮਾਈਆ। ਸਗਨ ਕਹੇ ਮੈਂ ਪਿਆ ਪੁਰਾਣਾ, ਪੁਰਾਣ ਭਵਿਖਤ ਦਏ ਮੇਰੀ ਗਵਾਹੀਆ। ਗਰੜ ਵਿਚ ਲੇਖਾ ਲਿਖਿਆ ਮੁਹਾਣਾ, ਨਾਵੇਂ ਕਾਂਡ ਵਿਚ ਸਮਝਾਈਆ। ਵੇਦ ਵਿਆਸੇ ਕਿਹਾ ਵਰਤਣਾ ਭਾਣਾ, ਨਾ ਕੋਇ ਮੇਟੇ ਮੇਟ ਮਿਟਾਈਆ। ਰਾਮ ਨੇ ਦੱਸਿਆ ਬੀਆਬਾਨਾ, ਸੀਤਾ ਤਾਈਂ ਸੁਣਾਈਆ। ਰਾਧਾ ਹਲੂਣਾ ਦਿਤਾ ਕ੍ਰਿਸ਼ਨਾ ਕਾਹਨਾ, ਅੰਤਰ ਨਿਰੰਤਰ ਹਿਲਾਈਆ। ਮੂਸਾ ਕਰ ਧਿਆਨਾ, ਕੋਹਤੂਰ ਅੱਖ ਖੁਲ੍ਹਾਈਆ। ਈਸਾ ਪਹਿਰ ਕੇ ਜਾਮਾ, ਹੱਕ ਆਵਾਜ਼ ਸੁਣਾਈਆ। ਮੁਹੰਮਦ ਸੁਣ ਕਲਾਮਾ, ਸਦੀ ਚੌਧਵੀਂ ਰਾਹ ਤਕਾਈਆ। ਨਾਨਕ ਹੁਕਮ ਸੰਦੇਸ਼ਾ ਦਿਤਾ ਮਹਾਨਾ, ਨਿਹਕਲੰਕ ਰੁਸ਼ਨਾਈਆ। ਗੋਬਿੰਦ ਕਿਹਾ ਕਲਕੀ ਆਵੇ ਵਿਚ ਜਹਾਨਾ, ਸੰਬਲ ਡੇਰਾ ਲਾਈਆ। ਸਭ ਦਾ ਸੰਦੇਸ਼ਾ ਹੋਇਆ ਪਰਵਾਨਾ, ਪਰਮ ਪੁਰਖ ਵੇਖ ਵਖਾਈਆ। ਨਿਗਹ ਮਾਰ ਕੇ ਦੋ ਜਹਾਨਾਂ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਜ਼ਿਮੀਂ ਅਸਮਾਨਾਂ ਖੋਜ ਖੁਜਾਈਆ। ਚਾਰੋਂ ਕੁੰਟ ਦਿਸੇ ਵੈਰਾਨਾ, ਫਲ ਫੁਲ ਡਾਲੀ ਨਾ ਕੋਇ ਮਹਿਕਾਈਆ। ਆਤਮਾ ਪਰਮਾਤਮਾ ਗਾਏ ਨਾ ਕੋਇ ਤਰਾਨਾ, ਤੁਰੀਆ ਤੋਂ ਪਰੇ ਪੰਧ ਨਾ ਕੋਇ ਮੁਕਾਈਆ। ਜਾਂ ਤੱਕਿਆ ਗੁਰਸਿਖ ਗੁਰਸਿਖ ਨੂੰ ਸਮਝੇ ਬੇਗਾਨਾ, ਮਿੱਤਰ ਮੀਤ ਨਾ ਕੋਇ ਸਖਾਈਆ। ਏਸੇ ਕਰਕੇ ਗੁਰਮੁਖਾਂ ਦੇ ਹੱਥ ਵਿਚ ਫੜਾਇਆ ਕਾਨਾ, ਕਾਇਨਾਤ ਦੇਣਾ ਸਮਝਾਈਆ। ਸੱਜੇ ਪੱਟ ਤੋਂ ਪੜਵਾ ਕੇ ਪਜਾਮਾ, ਇਕ ਟੰਗੀ ਰੱਖੀ ਲੋਕਾਈਆ। ਤੂੰ ਹੀ ਮਾਈ ਬਾਪ ਗਵਾ ਕੇ ਗਾਣਾ, ਪੀਰ ਪੈਗ਼ੰਬਰ ਦਿਤਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਗੋਬਿੰਦ ਕਹੇ ਮੁਹੰਮਦ ਦਾ ਪਿਛਲਾ ਖੇਲ ਜ਼ਰੂਰ, ਜ਼ਰੂਰਤ ਵੇਲੇ ਜਣਾਈਆ। ਜਿਸ ਵੇਲੇ ਉਸ ਤੱਕਿਆ ਨੂਰ, ਨੂਰ ਨੂਰ ਵਿਚੋਂ ਚਮਕਾਈਆ। ਅੰਦਰ ਪਿਆ ਫ਼ਤੂਰ, ਫ਼ਤਵਾ ਆਪਣੇ ਅੰਦਰ ਲਗਾਈਆ। ਫੇਰ ਰਜ਼ਾ ਕਰ ਮਨਜ਼ੂਰ, ਸੱਯਦਾ ਸੀਸ ਝੁਕਾਈਆ। ਫੇਰ ਵੇਖਿਆ ਖ਼ੁਦਾ ਨੇੜੇ ਕਿ ਦੂਰ, ਬਿਨ ਅੱਖਾਂ ਅੱਖ ਉਠਾਈਆ। ਜਾਂ ਤੱਕਿਆ ਤੇ ਵੇਖਿਆ ਹਾਜ਼ਰ ਹਜ਼ੂਰ, ਜੋਤੀ ਜਾਤਾ ਸੋਭਾ ਪਾਈਆ। ਫੇਰ ਵਖਾਇਆ ਇਹ ਉਮਤ ਇਹ ਸੁੰਨਤ ਕੂੜੋ ਕੂੜ, ਅੰਤ ਰਹਿਣ ਕੋਇ ਨਾ ਪਾਈਆ। ਫੇਰ ਵਖਾਇਆ ਮੁਹੰਮਦਾ ਚਰਨਾਂ ਲਾ ਧੂੜ, ਧੂੜੀ ਮਸਤਕ ਖ਼ਾਕ ਰਮਾਈਆ। ਮੁਹੰਮਦ ਨੇ ਆਸਾ ਕੀਤੀ ਆਪਣਾ ਆਪ ਕੀਤਾ ਚੂਰ, ਕਦਮਾਂ ਵਿਚ ਸੁਟਾਈਆ। ਐ ਮਾਲਕ ਵਾਹਦ ਤੇਰਾ ਨਾਮ ਕਰਾਂ ਮਸ਼ਹੂਰ, ਕਲਮਾ ਕਲਮੇ ਵਿਚੋਂ ਸਮਝਾਈਆ। ਖ਼ੁਦਾ ਨੇ ਕਿਹਾ ਜ਼ਰਾ ਮਚਾ ਦੇ ਫ਼ਤੂਰ, ਹੁਕਮ ਇਕ ਸੁਣਾਈਆ। ਫੇਰ ਥਾਪੀ ਮਾਰੀ ਤੇ ਭਰ ਦਿਤਾ ਗ਼ਰੂਰ, ਗ਼ੁਰਬਤ ਨਾਲ ਵਡਿਆਈਆ। ਚੌਦਾਂ ਸਦੀਆਂ ਤੇਰਾ ਤਪਦਾ ਰਹੇ ਤੰਦੂਰ, ਅਗਨੀ ਜਗਤ ਵਾਲੀ ਡਾਹੀਆ। ਜਿਸ ਵੇਲੇ ਅੰਤ ਹੋਇਆ ਤੇ ਫੇਰ ਆਵਾਂ ਜ਼ਰੂਰ, ਅਮਾਮ ਅਮਾਮਾ ਫੇਰਾ ਪਾਈਆ। ਜਿਸ ਨੇ ਮਾਲਵੇ ਵਿਚੋਂ ਲਿਆਂਦਾ ਸੂਰ, ਸਾਧੂ ਸਿੰਘ ਨੌਂ ਦਿਨ ਮੁਹੰਮਦ ਦੇ ਨਾਲ ਰਹਿ ਕੇ ਪਿਛਲੇ ਜਨਮ ਵਿਚ ਆਪਣਾ ਝਟ ਲੰਘਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਮਾਲਵੇ ਵਾਲਿਉ ਅਜੇ ਤਕ ਕਿਉਂ
❋
❋
ਨਹੀਂ ਗਾਇਆ ਗਾਣਾ, ਬਚਨ ਦਿਉ ਸੁਣਾਈਆ। ਸਤਾਈ ਪੋਹ ਕਹੇ ਸ਼ਬਦ ਗੁਰੂ ਦੀ ਧਾਰਾ, ਧਰਮ ਧਾਰ ਵਡਿਆਈਆ। ਅਗੰਮੀ ਅਗੰਮ ਮਿਲੇ ਇਸ਼ਾਰਾ, ਅਗੰਮ ਅਗੰਮੜਾ ਆਪ ਜਣਾਈਆ। ਅਲੱਖ ਅਗੋਚਰ ਦਏ ਨਜ਼ਾਰਾ, ਨਿਰਗੁਣ ਧਾਰ ਨੂਰ ਇਲਾਹੀਆ। ਸਾਰੇ ਵੇਖੇ ਗੁਰ ਅਵਤਾਰਾ, ਪੈਗ਼ੰਬਰਾਂ ਨਾਲ ਮਿਲਾਈਆ। ਚਾਰੋਂ ਕੁੰਟ ਅੰਧ ਅੰਧਿਆਰਾ, ਸਾਚਾ ਚੰਦ ਨਾ ਕੋਇ ਚਮਕਾਈਆ। ਧੁਰ ਦਾ ਨਾਮ ਨਾ ਕੋਇ ਉਜਿਆਰਾ, ਉਜਰਤ ਸਕੇ ਨਾ ਕੋਇ ਚੁਕਾਈਆ। ਦੀਨ ਮਜ਼੍ਹਬ ਵਧਿਆ ਹੰਕਾਰਾ, ਹਉਮੇ ਗੜ੍ਹ ਨਾ ਕੋਇ ਤੁੜਾਈਆ। ਜੋਧਾ ਸੂਰਬੀਰ ਬਣ ਕੇ ਮਾਰੋ ਲਲਕਾਰਾ, ਲੋਕਮਾਤ ਲਉ ਅੰਗੜਾਈਆ। ਅਗਲਾ ਹੁਕਮ ਦੱਸੋ ਸੰਸਾਰਾ, ਫ਼ਰਮਾਨਾ ਅਗੰਮ ਅਥਾਹੀਆ। ਸਾਰੇ ਕਹਿਣ ਪ੍ਰਭੂ ਨਿਮਸਕਾਰਾ, ਦੋਏ ਜੋੜ ਸੀਸ ਨਿਵਾਈਆ। ਅਸੀਂ ਮਾਤਲੋਕ ਨਹੀਂ ਜਾਣਾ ਦੁਬਾਰਾ, ਤਨ ਵਜੂਦ ਜਗਤ ਹੰਢਾਈਆ। ਕਲਜੁਗ ਅੰਤਮ ਚਲੇ ਕਿਸੇ ਨਾ ਚਾਰਾ, ਚਾਰੋਂ ਕੁੰਟ ਪਈ ਦੁਹਾਈਆ। ਅੰਮ੍ਰਿਤ ਰਸ ਮਿਲੀ ਨਾ ਠੰਡੀ ਠਾਰਾ, ਅਗਨੀ ਤਤ ਨਾ ਕੋਇ ਬੁਝਾਈਆ। ਸਾਰੇ ਤੇਰੇ ਅੱਗੇ ਕਢਦੇ ਹਾੜਾ, ਗਲ ਪਲੂ ਸੀਸ ਨਿਵਾਈਆ। ਪੁਰਖ ਅਕਾਲ ਜੋਤੀ ਜਾਮਾ ਧਾਰ ਬਣ ਜਾ ਲਾੜਾ, ਲੱਖ ਚੁਰਾਸੀ ਆਤਮ ਲੈ ਪਰਨਾਈਆ। ਇਕੋ ਪੁਰਖ ਅਕਾਲ ਦੀ ਸ੍ਰਿਸ਼ਟ ਸਬਾਈ ਨਾਰਾ, ਨਰ ਨਰਾਇਣ ਵੱਜੇ ਵਧਾਈਆ। ਸਚ ਦੀ ਧਾਰ ਕਰ ਪਿਆਰਾ, ਪੀਆ ਪ੍ਰੀਤਮ ਵੇਖ ਵਖਾਈਆ। ਸਾਚੇ ਭਗਤਾਂ ਚੜ੍ਹਾ ਦੇ ਆਪਣੇ ਖਾਰਾ, ਖਾਰੀ ਸੀਸ ਲੈ ਉਠਾਈਆ। ਗੁਰਮੁਖ ਇਕੋ ਵਾਰ ਮੰਗਣ ਤੇਰਾ ਵਾੜਾ, ਬਣ ਕੇ ਪਾਂਧੀ ਰਾਹੀਆ। ਫੇਰ ਉਨ੍ਹਾਂ ਦਾ ਹੋਈਂ ਸਹਾਈ ਵਿਚ ਜੰਗਲ ਜੂਹ ਉਜਾੜ ਪਹਾੜਾ, ਟਿੱਲੇ ਪਰਬਤ ਸਮੁੰਦ ਸਾਗਰ ਫੋਲ ਫੁਲਾਈਆ। ਹਰਿਜਨ ਭਰਿਆ ਰਹੇ ਕੋਇ ਨਾ ਚਿੱਕੜ ਗਾਰਾ, ਦੁਰਮਤ ਮੈਲ ਦੇਣੀ ਧਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਭੇਵ ਖੁਲ੍ਹਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਾਡੇ ਜੋੜੇ ਹੱਥ, ਹਥੇਲੀ ਹਥੇਲੀ ਨਾਲ ਮਿਲਾਈਆ। ਤੂੰ ਪੁਰਖ ਅਕਾਲ ਸਮਰਥ, ਭਰਪੂਰ ਰਿਹਾ ਸਰਬ ਠਾਈਂਆ। ਸਭ ਦੀ ਜਾਣੇਂ ਮਿਤ ਗਤ, ਲੱਖ ਚੁਰਾਸੀ ਵਿਚ ਸਮਾਈਆ। ਝਗੜਾ ਮੇਟ ਦੇ ਪੰਜ ਤਤ, ਹਿੰਦੂ ਮੁਸਲਿਮ ਸਿਖ ਈਸਾਈ ਕਰੇ ਨਾ ਕੋਇ ਲੜਾਈਆ। ਇਕੋ ਤੇਰਾ ਨਾਮ ਲੈਣ ਜਪ, ਇਕੋ ਕਲਮਾ ਦੇ ਸੁਣਾਈਆ। ਨਾੜ ਬਹੱਤਰ ਨਾ ਉਬਲੇ ਰੱਤ, ਸਾਢੇ ਤਿੰਨ ਹੱਥ ਨਾ ਪਏ ਦੁਹਾਈਆ। ਹਰ ਘਟ ਹਿਰਦੇ ਅੰਦਰ ਵਸ, ਨਿਰਗੁਣ ਡੇਰਾ ਲਾਈਆ। ਪ੍ਰਭੂ ਸਾਡੀ ਹੋ ਗਈ ਬਸ, ਤੇਰੇ ਅੱਗੇ ਵਾਸਤਾ ਪਾਈਆ। ਚਾਰ ਜੁਗ ਦੇ ਗ੍ਰੰਥਾਂ ਤੇਰਾ ਗਾਇਆ ਜਸ, ਸਿਫ਼ਤਾਂ ਵਿਚ ਸਾਲਾਹੀਆ। ਕਲਮਾ ਨਾਮ ਬਾਣੀ ਦਾ ਦਿਤਾ ਰਸ, ਤੇਰੇ ਮਿਲਣ ਦਾ ਰਸਤਾ ਆਏ ਵਖਾਈਆ। ਅੰਤ ਅਖ਼ੀਰ ਤੇਰੇ ਉਤੇ ਦਿਤਾ ਛਡ, ਛੱਡੀ ਸਰਬ ਲੋਕਾਈਆ। ਜਗਤ ਜਹਾਨੋਂ ਹੋ ਕੇ ਅੱਡ, ਧੁਰ ਦੀ ਜੋਤ ਵਿਚ ਸਮਾਈਆ। ਸਭ ਦੀ ਕੀਤੀ ਭਾਵੇਂ ਇਕੋ ਵਾਰ ਦੇਵੇਂ ਰੱਦ, ਆਪਣਾ ਹੁਕਮ ਵਰਤਾਈਆ। ਅਸੀਂ ਹੋਈਏ ਗਦ ਗਦ, ਖ਼ੁਸ਼ੀ ਖ਼ੁਸ਼ੀ ਵਿਚੋਂ ਪਰਗਟਾਈਆ। ਤੇਈ ਅਵਤਾਰ ਤੇਰੀ ਯਦ, ਮੂਸਾ ਈਸਾ ਮੁਹੰਮਦ ਤੇਰੀ ਰੁਸ਼ਨਾਈਆ। ਨਾਨਕ ਗੋਬਿੰਦ ਇਕੋ ਜੋਤ ਗਈ ਜਗ, ਜਾਮੇ ਦਸ ਜਗਤ ਹੰਢਾਈਆ। ਅੰਤ ਸ਼ਬਦ ਗੁਰੂ ਕਿਹਾ ਗੱਜ, ਜ਼ੋਰ ਨਾਲ ਸੁਣਾਈਆ। ਦੀਨ ਦੁਨੀ ਵਿਚ ਇਕੋ ਤੇਰਾ ਕਾਅਬਾ ਤੇ ਇਕੋ ਤੇਰਾ ਹੱਜ, ਹਕੀਕੀ ਮਾਲਕ ਇਕੋ ਨਜ਼ਰੀ ਆਈਆ। ਇਕੋ ਨੂਰ ਇਲਾਹੀ ਰੱਬ, ਆਲਮੀਨ ਕਹਿ ਕੇ ਜਿਸ ਨੂੰ ਸੀਸ ਨਿਵਾਈਆ। ਪਤਾ ਨਹੀਂ ਕਿਉਂ ਦੀਨ ਮਜ਼੍ਹਬ ਦੀ ਪਾਈ ਹੱਦ, ਮਨੁਸ਼ ਮਨੁਸ਼ ਵਿਚ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ
❋
❋
ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭੂ ਤੇਰੀ ਲੋੜਾ, ਲੋਹੜਾ ਪਿਆ ਲੋਕਾਈਆ। ਚੜ੍ਹ ਕੇ ਆ ਜਾ ਸ਼ਬਦੀ ਘੋੜਾ, ਘੋੜੀਆਂ ਗਾਵਣ ਵਾਲੀਆਂ ਰਾਹ ਤਕਾਈਆ। ਭਗਤ ਭਗਵਾਨ ਦਾ ਬਣਾ ਲੈ ਜੋੜਾ, ਜੋੜੀ ਆਪਣੇ ਰੰਗ ਰੰਗਾਈਆ। ਤੇਰਾ ਰੂਪ ਨਾ ਕਾਲਾ ਨਾ ਗੋਰਾ, ਅੱਖ ਨੈਣ ਨਾ ਕੋਇ ਸ਼ਰਮਾਈਆ। ਤੂੰ ਜਦੋਂ ਆਵੇਂ ਤੇ ਭਗਤਾਂ ਦੇ ਅੰਦਰ ਵਸੇਂ ਵਾਂਗ ਚੋਰਾ, ਸਨਮੁਖ ਨਜ਼ਰ ਕੋਇ ਨਾ ਪਾਈਆ। ਆਪਣੇ ਪ੍ਰੇਮ ਦੀਆਂ ਪਾ ਲੈ ਡੋਰਾ, ਜੰਮੂ ਵਾਲਿਆਂ ਦਾ ਧਾਗਾ ਦਏ ਗਵਾਹੀਆ। ਸੱਸੇ ਉਪਰ ਲਾਇਆ ਹੋੜਾ, ਨਿਰਗੁਣ ਸਰਗੁਣ ਧਾਰ ਸਮਝਾਈਆ। ਹੰ ਬ੍ਰਹਮ ਤੇਰਾ ਨਵਾਂ ਨਕੋਰਾ, ਆਤਮਾ ਨਾ ਮਰੇ ਨਾ ਜਾਈਆ। ਤੇਰਾ ਸ਼ਬਦ ਗੁਰੂ ਸਦਾ ਬਾਂਕਾ ਛੋਹਰਾ, ਦੋ ਜਹਾਨ ਫਿਰੇ ਚਾਈਂ ਚਾਈਂਆ। ਅੰਤ ਵੇਖ ਕਲਜੁਗ ਅੰਧੇਰ ਘੋਰਾ, ਸਾਚਾ ਨੂਰ ਨਾ ਕੋਇ ਰੁਸ਼ਨਾਈਆ। ਤੇਰਾ ਅਸੀਂ ਨਾਮ ਵੰਡ ਕੇ ਆਏ ਭੋਰਾ ਭੋਰਾ, ਰਾਮ ਕ੍ਰਿਸ਼ਨ ਅੱਲਾ ਵਾਹਿਗੁਰੂ ਸਤਿਨਾਮ ਝੋਲੀ ਪਾਈਆ। ਉਨ੍ਹਾਂ ਦੀ ਆਪਸ ਵਿਚ ਪੈ ਗਈ ਖੋਰਾ, ਖੈਹ ਖੈਹ ਕਰਨ ਲੜਾਈਆ। ਤੇਰਾ ਧਰਮ ਵੰਡਿਆ ਉਪਰ ਢੋਰਾ, ਸੂਰ ਗਾਂ ਸੋਭਾ ਪਾਈਆ। ਮਿਹਰਵਾਨ ਮਹਿਬੂਬ ਹੋ ਕੇ ਲੋਕਮਾਤ ਪਾਇਆ ਮੋੜਾ, ਮੁੜ ਆਪਣਾ ਵੇਖ ਵਖਾਈਆ। ਅੱਗੇ ਵਕਤ ਰਹਿ ਗਿਆ ਥੋੜਾ, ਥੋੜੇ ਤੋਂ ਥੋੜਾ ਪੜਦਾ ਦੇ ਚੁਕਾਈਆ। ਤੇਰੇ ਹੁਕਮ ਭਾਣੇ ਅੰਦਰ ਕੋਈ ਅਟਕਾ ਨਾ ਸਕੇ ਰੋੜਾ, ਨਾਨਕ ਰੋੜੀ ਸੱਖਰ ਗਿਆ ਜਣਾਈਆ। ਤੇਰਾ ਅੰਮ੍ਰਿਤ ਰਸ ਨਾ ਹੋਵੇ ਕੌੜਾ, ਨਿੰਮ ਰੂਪ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਦੇ ਧੁਰ ਦਾ ਵਰ, ਦਰ ਤੇਰੇ ਆਸ ਰਖਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਤੈਨੂੰ ਵੇਖੀਏ ਕਾਇਆ ਮੰਦਰ ਕਾਅਬੇ, ਗੁਰੂਦਵਾਰਾ ਸਾਢੇ ਤਿੰਨ ਹੱਥ ਸੋਭਾ ਪਾਈਆ। ਜੋ ਭੇਵ ਖੁਲ੍ਹਾਇਆ ਸਤਿਗੁਰ ਅਰਜਨ ਬੁੱਢੇ ਬਾਬੇ, ਪਰਦਾ ਪਰਦੇ ਵਿਚੋਂ ਉਠਾਈਆ। ਪੁਰਖ ਅਕਾਲ ਅੰਤਮ ਆਉਣਾ ਦੇਸ ਮਾਝੇ, ਸੰਬਲ ਨਗਰੀ ਡੇਰਾ ਲਾਈਆ। ਅਗੰਮੀ ਨਾਮ ਵਜਾਏ ਵਾਜੇ, ਅੰਤ ਲਹਿਣਾ ਨਾ ਕੋਇ ਰਖਾਈਆ। ਸਭ ਦੇ ਨਾਤੇ ਕਰੇ ਸਾਂਝੇ, ਦੀਨ ਮਜ਼੍ਹਬ ਡੇਰਾ ਢਾਹੀਆ। ਜਨ ਭਗਤ ਰਹਿਣ ਨਾ ਵਾਂਝੇ, ਮੇਲਾ ਮੇਲੇ ਸਹਿਜ ਸੁਭਾਈਆ। ਨਾਮ ਨਾਮ ਦੇ ਫੇਰ ਕੇ ਮਾਂਜੇ, ਅੰਦਰੋਂ ਕਰੇ ਸਫ਼ਾਈਆ। ਹਰਿਜਨ ਰਹਿਣ ਪੀਂਦੇ ਖਾਂਦੇ, ਜਗਤ ਚਲਦਿਆਂ ਪਾਰ ਕਰਾਈਆ। ਤੂੰ ਮੇਰਾ ਮੈਂ ਤੇਰਾ ਢੋਲਾ ਰਹੇ ਗਾਂਦੇ, ਗਾ ਗਾ ਖ਼ੁਸ਼ੀ ਮਨਾਈਆ। ਲੋੜ ਰਹੇ ਨਾ ਕਿਸੇ ਪੰਡਤ ਪਾਂਧੇ, ਸਗਣ ਗੁਰਮੁਖਾਂ ਦੀ ਝੋਲੀ ਆਪ ਪਾਈਆ। ਲੱਖ ਚੁਰਾਸੀ ਜੀਵ ਆਵਣ ਤੇ ਰਹਿਣ ਜਾਂਦੇ, ਅੰਡਜ ਜੇਰਜ ਉਤਭੁਜ ਸੇਤਜ ਵਿਚ ਫਿਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭੂ ਦੇ ਦੇ ਹਯਾਤ ਆਬਾ, ਅੱਬਾ ਤੇਰਾ ਰਾਹ ਤਕਾਈਆ। ਲੇਖ ਵੇਖ ਕ੍ਰਿਸ਼ਨਾ ਰਾਧਾ, ਰਾਮ ਸੀਤਾ ਕੀ ਦ੍ਰਿੜਾਈਆ। ਈਸਾ ਮੂਸਾ ਮੁਹੰਮਦ ਦਾ ਤਕ ਵਾਇਦਾ, ਇਕਰਾਰਨਾਮਾ ਦਏ ਗਵਾਹੀਆ। ਨਾਨਕ ਗੋਬਿੰਦ ਕਿਹਾ ਕਦੇ ਨਾ ਹੋਏ ਅਲੈਹਿਦਾ, ਵੱਖਰਾ ਘਰ ਨਾ ਕੋਇ ਬਣਾਈਆ। ਸ਼ਬਦ ਗੁਰੂ ਕਿਹਾ ਪੁਰਖ ਅਕਾਲ ਹੈਗਾ, ਨਿਰਗੁਣ ਨੂਰ ਜੋਤ ਕਰ ਰੁਸ਼ਨਾਈਆ। ਜਨ ਭਗਤੋ ਜੇ ਕੀਮਤ ਨਾਲ ਲੱਭੋ ਦੋ ਜਹਾਨਾਂ ਨਾਲੋਂ ਮਹਿੰਗਾ, ਧਨ ਦੌਲਤ ਨਾਲ ਹੱਥ ਕਿਸੇ ਨਾ ਆਈਆ। ਜੋ ਉਸ ਦਾ ਭਾਣਾ ਸਹਿੰਦਾ, ਹੁਕਮੇ ਵਿਚ ਸੀਸ ਨਿਵਾਈਆ। ਸਚ ਪੁਛੋ ਪ੍ਰੇਮ ਵਿਚ ਉਸ ਦੇ ਕਾਇਆ ਮੰਦਰ ਅੰਦਰ ਬਹਿੰਦਾ, ਆਪਣਾ ਡੇਰਾ ਲਾਈਆ। ਮੁਹੰਮਦ ਨੇ ਕਿਹਾ ਮਹਿਬੂਬ ਕਦੇ ਨਾ ਮਿਲੇ ਚੜ੍ਹਦਾ ਲਹਿੰਦਾ,
❋
❋
ਮਸ਼ਰਕ ਮਗ਼ਰਬ ਵੰਡ ਨਾ ਕੋਇ ਵੰਡਾਈਆ। ਜਾਂ ਤੱਕਿਆ ਤੇ ਜ਼ਿਮੀਂ ਅਸਮਾਨਾਂ ਦਾ ਇਕੋ ਪੈਂਡਾ, ਚੌਦਾਂ ਤਬਕ ਹੋਈ ਰੁਸ਼ਨਾਈਆ। ਫਿਰ ਵੇਖਿਆ ਵਹਿਣ ਵਗੇ ਨੈਂ ਦਾ, ਆਬੇਹਯਾਤ ਰੂਪ ਵਟਾਈਆ। ਫੇਰ ਠਕੋਰਿਆ ਵਿਚੋਂ ਰੋਗ ਕੱਢਿਆ ਹਉਮੇ ਦਾ, ਹੰਗਤਾ ਦਿਤੀ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਅਸੀਂ ਵੇਖਣਾ ਸਾਂਝਾ ਸਮਾਜ, ਸਤਿਜੁਗ ਦੀ ਰੀਤੀ ਸੋਭਾ ਪਾਈਆ। ਕੀ ਖੇਲ ਹੋਣਾ ਕਲਜੁਗ ਤੋਂ ਬਾਦ, ਚਾਰ ਕੁੰਟ ਵੱਜੇ ਵਧਾਈਆ। ਇਕ ਪਰਮ ਪੁਰਖ ਦਾ ਹੋਣਾ ਰਾਜ, ਰਈਅਤ ਇਕੋ ਰੂਪ ਦਰਸਾਈਆ। ਇਕੋ ਨਾਮ ਵੱਜਣਾ ਨਾਦ, ਧੁਨ ਅਨਾਦੀ ਇਕ ਦ੍ਰਿੜਾਈਆ। ਸਭ ਨੇ ਜਾਣਾ ਜਾਗ, ਸੁੱਤਾ ਰਹਿਣ ਕੋਇ ਨਾ ਪਾਈਆ। ਸੁਣੋ ਹੁਕਮ ਆਵਾਜ਼, ਸ਼ਬਦੀ ਬੋਲ ਜਣਾਈਆ। ਦੁਆਬੇ ਵਾਲਿਓ ਤੁਸਾਂ ਗੀਤ ਗਾਉਣਾ ਸੁਹਾਗ, ਅੱਗੇ ਆਉਣਾ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਆਪਣੀ ਕਾਰ ਕਮਾਈਆ। ਗੀਤ ਗਾਉਣਾ ਨਾਲ ਖ਼ੁਸ਼ੀ, ਖ਼ੁਸ਼ੀਆਂ ਵਿਚ ਵਡਿਆਈਆ। ਪ੍ਰਭ ਦੇ ਨਾਲ ਲਾਉਣੀ ਰੁਚੀ, ਮਨ ਕਲਪਣਾ ਦੇਣੀ ਗਵਾਈਆ। ਆਤਮਾ ਕਰਨੀ ਸੁੱਚੀ, ਦੁਰਮਤ ਮੈਲ ਧਵਾਈਆ। ਭਾਗ ਲਗਾਉਣਾ ਪੁੱਤੀ, ਮਿਲੇ ਮਾਣ ਵਡਿਆਈਆ। ਧਾਰ ਰਹੇ ਨਾ ਦੂਜੀ, ਦੁਤੀਆ ਭਾਉ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਪੁਰਖ ਅਕਾਲ ਕਹੇ ਸਤਿਜੁਗ ਸਾਚੀ ਵੇਖੋ ਰੀਤੀ, ਸਚ ਸਚ ਵਿਚ ਸਮਝਾਈਆ। ਸਭ ਦੀ ਸਾਂਝੀ ਇਕੋ ਪ੍ਰੀਤੀ, ਭਾਈਚਾਰਾ ਇਕ ਵਖਾਈਆ। ਜਿਹੜਾ ਖ਼ੂਨ ਗੋਬਿੰਦ ਨੇ ਕੱਢਿਆ ਵਿਚੋਂ ਚੀਚੀ, ਚਿਰੀ ਵਿਛੁੰਨੇ ਰਿਹਾ ਮਿਲਾਈਆ। ਭਗਤ ਰਾਮ ਕ੍ਰਿਸ਼ਨ ਦੀ ਬਗ਼ੀਚੀ, ਸੂਫ਼ੀ ਸੰਤਾਂ ਨਾਲ ਸੁਹਾਈਆ। ਸਾਚੀ ਧਾਰ ਗਾਵਣ ਮੀਠੀ, ਢੋਲਾ ਅਗੰਮ ਅਥਾਹੀਆ। ਖੇਲ ਤੱਕਣ ਅਨਡੀਠੀ, ਜਿਸ ਨੂੰ ਜਗ ਨੇਤਰ ਵੇਖਣ ਕੋਇ ਨਾ ਪਾਈਆ। ਆਪਣੀ ਕਮਾਈ ਲੈਣ ਕੀਤੀ, ਪਿਛਲਾ ਲੇਖਾ ਸੰਗ ਰਖਾਈਆ। ਕੀ ਖੇਲ ਵੇਖਣੀ ਬੀਤੀ, ਅਗਲੀ ਅੱਗੇ ਦੇ ਸਮਝਾਈਆ। ਸਭ ਨੇ ਸਾਫ਼ ਰੱਖਣੀ ਨੀਤੀ, ਹਿਰਦੇ ਹਰਿ ਜੂ ਲੈਣਾ ਵਸਾਈਆ। ਕਾਨਪੁਰ ਇਟਾਰਸੀ ਵਾਲੀਆਂ ਬੀਬੀਆਂ ਗਾਓ ਇਕ ਗੀਤੀ, ਰਾਗ ਸੋਹਣਾ ਇਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਪੁਰਖ ਅਕਾਲ ਕਹੇ ਵੇਖੋ ਵਕਤ ਸੁਹਾਣਾ, ਸਭ ਨੂੰ ਦਿਆਂ ਵਖਾਈਆ। ਇਕੋ ਗਾਉਣ ਗਾਣਾ, ਇਕੋ ਰੰਗ ਰੰਗਾਈਆ। ਗੁਰਮੁਖੋ ਤੁਸੀਂ ਪ੍ਰਭੂ ਦੇ ਘਰ ਬਣ ਕੇ ਆਏ ਪਰਾਹੁਣਾ, ਆਪਣਾ ਪੰਧ ਮੁਕਾਈਆ। ਇਕੋ ਘਰ ਵਿਚ ਕੁੜੀ ਤੇ ਮੁੰਡਾ ਸਭ ਨੇ ਵਿਆਹੁਣਾ, ਸੌਹਰੇ ਪਈਏ ਵੰਡ ਨਾ ਕੋਇ ਵੰਡਾਈਆ। ਅੱਗੇ ਵਾਸਤੇ ਇਕ ਦੂਜੇ ਨੂੰ ਬੁਰਾ ਨਹੀਂ ਕਿਸੇ ਤਕਾਉਣਾ, ਗੁਰਮੁਖ ਸਮਝ ਕੇ ਝਟ ਲੈਣਾ ਲੰਘਾਈਆ। ਮੁੜ ਕੇ ਫੇਰ ਜਗਤ ਨਹੀਂ ਆਉਣਾ, ਜਗਤ ਵਾਸਨਾ ਮਿਲੇ ਨਾ ਕੋਇ ਵਡਿਆਈਆ। ਭੈਣ ਭਾਈ ਮਾਤ ਪਿਤਾ ਸੰਗ ਨਹੀਂ ਕਿਸੇ ਨਿਭਾਉਣਾ, ਝੂਠੇ ਨਾਤੇ ਵੇਖੋ ਨੇਤਰ ਰੋਵਣ ਮਾਰਨ ਧਾਹੀਆ। ਆਪਣਾ ਬੀਜ ਆਪਣੇ ਹੱਥੀਂ ਬੋਣਾ, ਗੁਰ ਸਤਿਗੁਰ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਜਨ ਭਗਤੋ ਤੁਹਾਡੇ ਸਾਂਝੇ ਹੋ ਗਏ ਰਿਸ਼ਤੇ, ਦੂਈ ਰਹੀ ਨਾ ਰਾਈਆ। ਸਚ ਪੁੱਛੋ ਤੁਹਾਡੇ ਕੋਲੋਂ ਡਰਦੇ ਫ਼ਰਿਸ਼ਤੇ, ਜ਼ਬਰਾਈਲ ਅਜ਼ਰਾਈਲ ਬੈਠੇ ਸੀਸ ਨਿਵਾਈਆ। ਤੁਹਾਡੇ ਨੂਰ ਅਗੰਮੀ ਦਿਸਦੇ, ਹਿਰਦੇ ਇਕ ਰੁਸ਼ਨਾਈਆ। ਜਨ
❋
❋
ਭਗਤ ਦੂਜੇ ਹੱਟ ਕਦੇ ਨਾ ਵਿਕਦੇ, ਟਕਿਆਂ ਵਾਲੀ ਕੀਮਤ ਨਾ ਕੋਇ ਰਖਾਈਆ। ਜੇ ਤੁਸੀਂ ਬੱਚੇ ਇਕ ਦੇ, ਤੇ ਇਕ ਨੂੰ ਲਉ ਮਨਾਈਆ। ਜੇ ਤੁਸੀਂ ਸੀਰ ਪੀਤੇ ਮਾਤਾ ਵਾਲੀ ਛਾਤੀ ਹਿੱਕ ਦੇ, ਰਸਨਾ ਮੁੰਮਾ ਮੁਖ ਲਗਾਈਆ। ਫੇਰ ਕਿਉਂ ਦੁੱਖਾਂ ਵਿਚ ਪਿਟਦੇ, ਕਲਪਣਾ ਵਿਚ ਕੁਰਲਾਈਆ। ਤੁਹਾਡੇ ਖਹਿੜੇ ਛੁਡਾ ਦਿਤੇ ਪੱਥਰ ਇੱਟ ਦੇ, ਇਕੋ ਨੂਰ ਜੋਤ ਨਾਲ ਦਿਤਾ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਆਪਣਾ ਹੁਕਮ ਵਰਤਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਅਗਲਾ ਖੇਲ ਅਵੱਲਾ, ਅਵਲ ਇਕ ਜਣਾਈਆ। ਜਨ ਭਗਤਾਂ ਦਾ ਭਾਰੀ ਵੇਖਿਆ ਪੱਲਾ, ਬੰਧੀ ਗੰਢ ਨਾ ਕੋਇ ਖੁਲ੍ਹਾਈਆ। ਜਿਸ ਨੂੰ ਕਹਿੰਦੇ ਅਲਾਹ ਅੱਲਾ, ਅਲੀਹੈਦਰ ਨਾਅਰਾ ਲਾਈਆ। ਉਸ ਨੂੰ ਵੇਖਣਾ ਵਸਾ ਕੇ ਮਹੱਲਾ, ਪਿਛਲੀ ਰੀਤੀ ਦਿਤੀ ਮਿਟਾਈਆ। ਪੂਰਬ ਜਨਮ ਦਾ ਦੇ ਕੇ ਫਲਾ, ਭੁਖਿਆਂ ਦਿਤਾ ਰਜਾਈਆ। ਦੱਸ ਕੇ ਨਿਹਚਲ ਧਾਮ ਅਟੱਲਾ, ਪੈਂਡਾ ਦਿਤਾ ਮੁਕਾਈਆ। ਜਿਥੇ ਕਰੇ ਕੋਇ ਨਾ ਹੱਲਾ, ਹਿੰਦੂ ਮੁਸਲਿਮ ਸਿੱਖ ਨਾ ਕੋਇ ਲੜਾਈਆ। ਮਾਲਕ ਇਕ ਤੇ ਹੁਕਮ ਦੇਵੇ ਇਕੱਲਾ, ਅਕਲ ਕਲਧਾਰੀ ਆਪਣੀ ਕਲ ਵਰਤਾਈਆ। ਖੇਲ ਕਰੇ ਧਰਨੀ ਉਪਰ ਥਲਾ, ਜਲ ਥਲ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਆਪਣਾ ਹੁਕਮ ਵਰਤਾਈਆ। ਅਵਤਾਰ ਪੈਗ਼ੰਬਰ ਕਹਿਣ ਗੁਰ ਗੋਬਿੰਦ ਦੱਸ ਕੋਈ ਕਹਾਣੀ, ਕੀ ਕਹਾਵਤ ਜਗਤ ਜਣਾਈਆ। ਓ ਕਿਉਂ ਨਹੀਂ ਜੁਝਾਰ ਨੂੰ ਦਿਤਾ ਪਾਣੀ, ਖ਼ਾਲੀ ਹੱਥ ਭਵਾਈਆ। ਕੀ ਖੇਲ ਵਿਚ ਨਾਨਕ ਬਾਣੀ, ਰਾਗਾਂ ਵਿਚ ਵਡਿਆਈਆ। ਕਿਸ ਬਿਧ ਪਾਰ ਹੋਏ ਪਰਾਣੀ, ਪ੍ਰਾਣਪਤ ਮਿਲ ਕੇ ਖ਼ੁਸ਼ੀ ਮਨਾਈਆ। ਗੋਬਿੰਦ ਕਿਹਾ ਮੈਂ ਇਕੋ ਦੱਸੀ ਨਿਸ਼ਾਨੀ, ਨਿਸ਼ਾਨਾ ਸਤਿ ਸਮਝਾਈਆ। ਜਿਹੜਾ ਸਤਿਗੁਰ ਕਦੇ ਨਾ ਹੋਵੇ ਫ਼ਾਨੀ, ਮੜ੍ਹੀਆਂ ਗੋਰਾਂ ਵਿਚ ਡੇਰਾ ਕਦੇ ਨਾ ਲਾਈਆ। ਜਦ ਚਾਹੇ ਭਗਤਾਂ ਉਤੇ ਕਰੇ ਮਿਹਰਬਾਨੀ, ਮਿਹਰ ਨਜ਼ਰ ਨਾਲ ਲਏ ਤਰਾਈਆ। ਓਸ ਦੇ ਅੱਗੇ ਦੇਣੀ ਪਏ ਨਾ ਕੋਇ ਕੁਰਬਾਨੀ, ਸਿਰਫ਼ ਨਮਸਤੇ ਕਰ ਕੇ ਸੀਸ ਨਿਵਾਈਆ। ਦੋ ਜਹਾਨ ਆਏ ਕਦੇ ਨਾ ਹਾਨੀ, ਨੇਤਰ ਅੱਖ ਨਾ ਕੋਇ ਸ਼ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਗੋਬਿੰਦ ਕਿਹਾ ਗੁਰ ਅਵਤਾਰ ਪੈਗ਼ੰਬਰੋ ਔਹ ਵੇਖੋ ਦੇਸ ਮਾਝਾ, ਸੰਬਲ ਖੋਜ ਖੁਜਾਈਆ। ਸਾਰੇ ਸੁਣੋ ਇਕ ਆਵਾਜ਼ਾ, ਹੁਕਮ ਅਗੰਮ ਅਥਾਹੀਆ। ਇਕੋ ਵੇਖੋ ਧੁਰ ਦਾ ਰਾਜਾ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜਿਸ ਦੇ ਅੱਗੇ ਨਾ ਕੋਈ ਸਵਾਲ ਤੇ ਨਾ ਜੁਆਬਾ, ਜੁਆਬ ਤਲਬੀ ਵਿਚ ਸਾਰੇ ਲਏ ਬੁਲਾਈਆ। ਹੁਣ ਕੌਲ ਇਕਰਾਰ ਕਰਨਾ ਪੈਣਾ ਤੇ ਛਡਣਾ ਪੈਣਾ ਕਾਅਬਾ, ਹੁਜਰਿਆਂ ਸੀਸ ਨਾ ਕੋਇ ਝੁਕਾਈਆ। ਪਿਛਲਾ ਪੂਰਾ ਕਰੇ ਖੁਆਬਾ, ਖੁਆਜਾ ਖਿਜ਼ਰ ਰਾਹ ਤਕਾਈਆ। ਅੱਗੇ ਨੂੰ ਨਾਮ ਦੇ ਕੇ ਸਾਦਾ, ਸਾਧ ਬਿਨਾ ਸਾਧਨਾ ਦਏ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਲਏ ਮਿਲਾਈਆ। ਗੋਬਿੰਦ ਕਹੇ ਗੁਰ ਅਵਤਾਰ ਪੈਗ਼ੰਬਰੋ ਸਾਰੇ ਤਕੋ ਦੋ ਬੀਬੀਆਂ ਬਦਲੀ ਚੋਲੀ, ਅੱਗੇ ਹੋ ਕੇ ਲਓ ਅੰਗੜਾਈਆ। ਇਕ ਸ਼ਬਦ ਧਾਰ ਦੀ ਗੋਲੀ, ਜੋਗਿੰਦਰ ਸੋਭਾ ਪਾਈਆ। ਰਾਜ ਕੁਮਾਰੀ ਪ੍ਰਹਿਲਾਦ ਦੇ ਵੇਲੇ ਖੇਡੀ ਸੀ ਹੋਲੀ, ਖ਼ੁਸ਼ੀਆਂ ਆਪਣਾ ਰੰਗ ਇਕ ਵਖਾਈਆ। ਦੋਹਾਂ ਦਾ ਲੇਖਾ ਗੋਬਿੰਦ ਨਾਲ ਜਿਸ ਨੇ ਸ਼ਬਦ ਧਾਰ ਪਾਈ ਰੌਲੀ, ਅੰਤਰ ਨਿਰੰਤਰ ਦਿਤਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ
❋
❋
ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਗੁਰ ਅਵਤਾਰ ਪੈਗ਼ੰਬਰੋ ਵੇਖੋ ਰੂਪ ਅਨੂਪ ਸਰੂਪ, ਸੁਰਤ ਸ਼ਬਦ ਸਮਾਈਆ। ਵੇਖੋ ਸ਼ਹਿਨਸ਼ਾਹ ਸ਼ਾਹੋ ਭੂਪ, ਨਾਤਾ ਧੁਰਦਰਗਾਹੀਆ। ਵੇਖੋ ਚਾਰੇ ਕੂਟ, ਹਰਿਜਨ ਬੈਠੇ ਡੇਰਾ ਲਾਈਆ। ਛਡ ਕੇ ਜੂਠ ਝੂਠ, ਇਕੋ ਪੁਰਖ ਅਕਾਲ ਮਨਾਈਆ। ਸਭ ਨੇ ਛਡ ਜਾਣਾ ਗੁਰਮੁਖੋ ਪੰਜ ਤਤ ਦਾ ਕਲਬੂਤ, ਹਾਰ ਸ਼ਿੰਗਾਰ ਕੰਮ ਕਿਸੇ ਨਾ ਆਈਆ। ਆਪਣੇ ਸਤਿਗੁਰ ਨੂੰ ਆਪਣੇ ਵਿਚ ਸਮਝੋ ਮੌਜੂਦ, ਅੰਦਰ ਬੈਠਾ ਵੇਖੇ ਚਾਈਂ ਚਾਈਂਆ। ਜੋ ਗੁਰ ਅਵਤਾਰ ਪੈਗ਼ੰਬਰ ਆਇਆ ਉਹ ਵੀ ਕਰ ਕੇ ਗਿਆ ਕੂਚ, ਕੂਚਾ ਗਲੀ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਦ ਆਪਣਾ ਖੇਲ ਵਖਾਈਆ। ਗੋਬਿੰਦ ਕਹੇ ਮਾਝੇ ਵਾਲੀਆਂ ਬੀਬੀਆਂ ਗੀਤ ਗਾਉਣਾ ਸੁਹੰਜਣਾ, ਸਚ ਰੰਗ ਰੰਗਾਈਆ। ਇਕੋ ਧੂੜ ਤੇ ਇਕੋ ਮਜਣਾ, ਇਸ਼ਨਾਨ ਇਕੋ ਕਰ ਵਖਾਈਆ। ਇਕੋ ਸਤਿਗੁਰ ਸਾਚਾ ਮੰਗਣਾ, ਜੋ ਦੇਵੇ ਮਾਣ ਵਡਿਆਈਆ। ਇਕੋ ਸਹਿਜੇ ਸੌਣਾ ਪਲੰਘਣਾ, ਜਿਥੇ ਸੁਤਿਆਂ ਨਾ ਕੋਇ ਉਠਾਈਆ। ਇਕੋ ਡੰਡਾਵਤ ਕਰਨੀ ਬੰਦਨਾ, ਸੀਸ ਜਗਦੀਸ ਇਕ ਝੁਕਾਈਆ। ਜਗਤ ਜਹਾਨ ਵਿਚੋਂ ਸਭ ਨੇ ਵੰਞਣਾ, ਵੰਝ ਮੁਹਾਣੇ ਕੰਮ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਆਪਣਾ ਭੇਵ ਖੁਲ੍ਹਾਈਆ। ਸਗਣ ਕਹੇ ਮੈਂ ਰਿਹਾ ਆਦਿ ਤੋਂ ਆਦਿ, ਆਦਿ ਆਦਿ ਜਣਾਈਆ। ਮੈਨੂੰ ਖਾ ਸਕਿਆ ਕੋਇ ਨਾ ਸੰਤ ਸਾਧ, ਗੁਰ ਅਵਤਾਰ ਪੈਗ਼ੰਬਰ ਨਾ ਕੋਇ ਵਰਤਾਈਆ। ਮੈਂ ਸਭ ਦੀ ਸੁਣਦਾ ਰਿਹਾ ਅਵਾਜ਼, ਸਿਫ਼ਤਾਂ ਵਾਲੀ ਸਿਫ਼ਤ ਸਾਲਾਹੀਆ। ਸਾਰੇ ਪੁਰਖ ਅਕਾਲ ਨੂੰ ਮੰਨਦੇ ਰਹੇ ਬਾਪ, ਪਿਤਾ ਪੂਤ ਸੇਵ ਕਮਾਈਆ। ਸਿਫ਼ਤਾਂ ਵਾਲਾ ਕਰਦੇ ਰਹੇ ਜਾਪ, ਕਲਮਿਆਂ ਵਿਚ ਗਾਈਆ। ਜੋੜਦੇ ਰਹੇ ਨਾਤ, ਸੁਰਤ ਸ਼ਬਦ ਮਿਲਾਈਆ। ਰੂਹ ਬੁਤ ਕਰਦੇ ਰਹੇ ਪਾਕ, ਆਬੇਹਯਾਤ ਵਖਾਈਆ। ਖੋਲ੍ਹਦੇ ਰਹੇ ਤਾਕ, ਨਿਜ ਨੇਤਰ ਅੱਖ ਖੁਲ੍ਹਾਈਆ। ਕਰਦੇ ਰਹੇ ਭਵਿਖਤ ਵਾਕ, ਸਾਰੇ ਗਏ ਸੁਣਾਈਆ। ਕਲਜੁਗ ਅੰਤਮ ਝਗੜਾ ਪੈਣਾ ਜ਼ਾਤ ਪਾਤ, ਦੀਨ ਮਜ਼੍ਹਬ ਕੁਰਲਾਈਆ। ਹਿਰਦਾ ਕਿਸੇ ਨਾ ਰਹੇ ਸਾਫ਼, ਦੁਰਮਤ ਮੈਲ ਨਾ ਕੋਇ ਧਵਾਈਆ। ਅਪਰਾਧੀਆਂ ਕਰੇ ਨਾ ਕੋਇ ਮੁਆਫ਼, ਦੁਸ਼ਟਾਂ ਪਾਰ ਨਾ ਕੋਇ ਲੰਘਾਈਆ। ਹੰਸ ਬੁਧੀ ਹੋਣੀ ਕਾਗ, ਹਉਮੇ ਰੋਗ ਦੁਹਾਈਆ। ਮਾਇਆ ਮਮਤਾ ਲੱਗਣਾ ਦਾਗ਼, ਕੱਪੜ ਕੂੜ ਕਰੇ ਨਾ ਕੋਇ ਸਫ਼ਾਈਆ। ਸੋਇਆ ਸਕੇ ਨਾ ਕੋਇ ਜਾਗ, ਵੁਜ਼ੂ ਬਾਂਗ ਨਾ ਕੋਇ ਚਤੁਰਾਈਆ। ਝਗੜਾ ਮਿਟੇ ਨਾ ਕਾਇਆ ਹਾਡ, ਨਾੜੀ ਚੰਮ ਨਾ ਕੋਇ ਸਮਝਾਈਆ। ਅੰਤ ਸਭ ਦਾ ਉਘੜਨਾ ਪਾਜ, ਪਰਦਾ ਸਕੇ ਨਾ ਕੋਇ ਲੁਕਾਈਆ। ਪੁਰਖ ਅਕਾਲ ਨੇ ਦੇਣਾ ਇਕੋ ਕੋਰਾ ਜਵਾਬ, ਜੁਆਬ ਤਲਬੀ ਵਿਚ ਸਾਰੇ ਬੈਠਣ ਸੀਸ ਨਿਵਾਈਆ। ਸਭ ਨੂੰ ਇਕੋ ਸੱਯਦਾ ਦੱਸ ਕੇ ਅਦਾਬ, ਡੰਡਾਵਤ ਬੰਦਨਾ ਇਕ ਦ੍ਰਿੜਾਈਆ। ਹੁਕਮ ਦੇਣਾ ਹੋ ਕੇ ਮਹਾਰਾਜ, ਸ਼ਹਿਨਸ਼ਾਹ ਆਪਣੀ ਕਾਰ ਕਮਾਈਆ। ਸੀਸ ਜਗਦੀਸ ਰੱਖ ਕੇ ਤਾਜ, ਤਾਜਾਂ ਵਾਲਾ ਤਖ਼ਤ ਦਏ ਉਲਟਾਈਆ। ਪਰਗਟ ਹੋ ਕੇ ਦੇਸ ਮਾਝ, ਸੰਬਲ ਰੁਤ ਸੁਹਾਈਆ। ਸਗਣ ਕਹੇ ਮੈਂ ਉਸ ਦੇ ਕੋਲ ਜਾ ਕੇ ਬਣਨਾ ਪਰਸ਼ਾਦ, ਕਿਰਪਾ ਵਿਚੋਂ ਕਿਰਪਾ ਮੇਰੀ ਝੋਲੀ ਪਾਈਆ। ਇਹ ਦਾਤ ਮਿਲਣੀ ਛੱਬੀ ਪੋਹ ਤਰਿਪਤ ਦੀ ਪਿਛਲੀ ਜ਼ਿੰਦਗੀ ਤੋਂ ਬਾਦ, ਅਗਲਾ ਜਨਮ ਆਪਣੇ ਹੱਥ ਰਖਾਈਆ। ਜਿਹੜੀ ਕਾਂਗਿਆਰੀ ਵਖਾਈ ਵਿਚੋਂ ਕਮਾਦ, ਫੋਕਟ ਰੂਪ ਦਰਸਾਈਆ। ਉਹ ਦੱਸੇ ਭਗਤੋ ਮੰਨੋ ਇਕ ਵਾਹਦ, ਪਾਰਬ੍ਰਹਮ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ
❋
❋
ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਦ ਆਪਣੀ ਕਾਰ ਕਮਾਈਆ। ਸਗਣ ਕਹੇ ਮੈਂ ਦੱਸਾਂ ਬਾਵਨ ਦੀ ਧਾਰ, ਧਰਮ ਦਵਾਰ ਜਣਾਈਆ। ਮੇਰਾ ਭਗਤਾਂ ਨਾਲ ਪਿਆਰ, ਤੇਰਾਂ ਸੌ ਸਤਾਸੀ ਰਿਸ਼ੀ ਇਕ ਕਿਸ਼ੀ ਨਾਲ ਵਡਿਆਈਆ। ਜਿਸ ਦਾ ਰੂਪ ਅਨੂਪ ਰਿਹਾ ਦਿਸੀ, ਰਾਜਕੁਮਾਰੀ ਉਠ ਕੇ ਦਏ ਵਖਾਈਆ। ਜੋਗਿੰਦਰ ਗੋਬਿੰਦ ਦੀ ਧਾਰ ਸਿਖੀ, ਸਿਖਿਆ ਸਚ ਵਿਚ ਵਡਿਆਈਆ। ਜਨ ਭਗਤੋ ਗੁਰਮੁਖ ਖ਼ੂਨ ਨਾਲ ਤੁਹਾਡੀ ਪ੍ਰੀਤੀ ਜਾਏ ਲਿਖੀ, ਨਾ ਕੋਇ ਮੇਟੇ ਮੇਟ ਮਿਟਾਈਆ। ਜਿਹੜੀ ਘਵਿੰਡ ਦੀ ਹੱਦ ਦੀ ਆਂਦੀ ਮਿੱਟੀ, ਜਗਤਾਰ ਸਿੰਘ ਏਥੇ ਦੇ ਟਿਕਾਈਆ। ਉਹ ਟਿੱਕੀ ਜਿਹੀ ਟਿੱਕੀ, ਮਿੱਟੀ ਨੌਂ ਮਿੰਟ ਸੜ ਕੇ ਦਏ ਗਵਾਹੀਆ। ਸੱਸੇ ਦਾ ਬਣ ਕੇ ਹੋੜਾ ਹਾਹੇ ਦੀ ਬਣ ਕੇ ਟਿੱਪੀ, ਟੀਕਾ ਟਿਪਣੀ ਵਿਚੋਂ ਗੁਰਮੁਖੋ ਤੁਹਾਨੂੰ ਬਾਹਰ ਕਢਾਈਆ। ਜਿਨ੍ਹਾਂ ਨੇ ਗਾਨਾ ਬੱਧਾ ਗਿੱਟੀਂ, ਦੁਆਬੇ ਵਾਲੇ ਬਿਆਸਾ ਦੀ ਧਾਰ ਵਿਚੋਂ ਬਾਹਰ ਕਢਾਈਆ। ਦੋ ਇਕ ਦੀ ਸੁਣ ਲਓ ਸਿਖੀ, ਸਚ ਦਏ ਸਮਝਾਈਆ। ਛੱਬੀ ਪੋਹ ਧੁਰ ਦੀ ਮਿਤੀ, ਮਿੱਤਰ ਪਿਆਰਾ ਨਾਲ ਲਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਆਪਣਾ ਰੰਗ ਰੰਗਾਈਆ। ਮਿੱਟੀ ਕਹੇ ਮੈਂ ਆਈ ਵਿਚੋਂ ਘਵਿੰਡ, ਸਿੰਘ ਸ਼ੇਰ ਦਾ ਦਰਸ਼ਨ ਪਾਈਆ। ਗੁਰਮੁਖੋ ਮੈਂ ਫਿਰਨਾ ਤੁਹਾਡੇ ਕਾਇਆ ਵਿਚ ਪਿੰਡ, ਸਾਢੇ ਤਿੰਨ ਹੱਥ ਭੱਜਾਂ ਚਾਈਂ ਚਾਈਂਆ। ਤੁਸੀਂ ਉਸ ਪ੍ਰਭੂ ਦੀ ਜਿੰਦ, ਜਿਹੜਾ ਜ਼ਿੰਦਗੀ ਨਵੀਂ ਸਭ ਦੀ ਝੋਲੀ ਵਿਚ ਪਾਈਆ। ਤੁਸੀਂ ਸ਼ਬਦ ਗੁਰੂ ਦੀ ਬਿੰਦ, ਨਾ ਮਰੇ ਨਾ ਜਾਈਆ। ਤੁਹਾਡਾ ਝੰਡਾ ਝੁਲਣਾ ਵਿਚ ਹਿੰਦ, ਸੱਤਰੰਗਾ ਆਪਣਾ ਰੰਗ ਦਏ ਚਮਕਾਈਆ। ਅਜੇ ਢਾਈ ਸਾਲ ਥੋੜੀ ਥੋੜੀ ਹੋਣੀ ਨਿੰਦ, ਫੇਰ ਝਗੜਾ ਇਕੋ ਵਾਰ ਦੇਣਾ ਪਾਈਆ। ਕਿਉਂ ਇਹ ਖੇਲ ਸੂਰੇ ਮਰਗਿੰਦ, ਮਿਹਰਵਾਨ ਵੇਖ ਵਖਾਈਆ। ਸਾਰੇ ਬਿਨਾ ਅੱਥਰੂਆਂ ਤੋਂ ਇਕ ਧਾਰ ਵਹਾਓ ਹਿੰਝ, ਬਹੁੜੀ ਬਹੁੜੀ ਕਰ ਕੇ ਰੌਲਾ ਦਿਉ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਮਿੱਟੀ ਕਹੇ ਵੇਖੀ ਖੇਲ ਅਜੀਬੀ, ਅਜਬ ਦਿਆਂ ਜਣਾਈਆ। ਗੁਰਮੁਖੋ ਤੁਹਾਡੇ ਅੰਦਰੋਂ ਕਢਣੀ ਗ਼ਰੀਬੀ, ਗ਼ਰੀਬ ਨਿਮਾਣਿਆਂ ਹੋਏ ਸਹਾਈਆ। ਜਿਹੜੀ ਦੀਨਾਂ ਮਜ਼੍ਹਬਾਂ ਦੀ ਹੋਈ ਬੇਤਰਤੀਬੀ, ਤਰੀਕਾ ਇਕੋ ਦਿਆਂ ਦ੍ਰਿੜਾਈਆ। ਵੇਖੋ ਤੁਸੀਂ ਦੂਰ ਦੁਰਾਡੇ ਬਣ ਗਏ ਨਜ਼ਦੀਕੀ, ਜ਼ਾਤ ਪਾਤ ਨਾ ਕੋਇ ਰਖਾਈਆ। ਕਿਸੇ ਨੇ ਜਾਣਾ ਨਹੀਂ ਮੰਦਰ ਮਸੀਤੀ, ਪੁਰਖ ਅਕਾਲ ਦਾ ਇਕੋ ਘਰ ਵੇਖ ਵਖਾਈਆ। ਹੁਣ ਛਡ ਦਿਉ ਪਹਿਲੀ ਕਹਾਣੀ ਬੀਤੀ, ਅਗਲਾ ਸਮਾਂ ਵੇਖੋ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਾ ਹੁਕਮ ਇਕ ਸੁਣਾਈਆ। ਜਨ ਭਗਤੋ ਇਹ ਸਗਣ ਰੱਖਣਾ ਤੁਹਾਡੇ ਅੰਦਰ, ਘਰ ਘਰ ਦਿਆਂ ਟਿਕਾਈਆ। ਖੋਲ੍ਹ ਦੇਣਾ ਬਜਰ ਕਪਾਟੀ ਜੰਦਰ, ਕੁੰਜੀ ਜਗਤ ਨਾ ਹੱਥ ਫੜਾਈਆ। ਮਨੂਆ ਮਨ ਭਵੇ ਨਾ ਬੰਦਰ, ਦਹਿ ਦਿਸ਼ਾ ਨਾ ਉਠ ਉਠ ਧਾਈਆ। ਅੰਧੇਰੀ ਗੁਫ਼ਾ ਵਿਚੋਂ ਕਢ ਕੇ ਕੰਦਰ, ਕਾਹਨ ਦੇਣਾ ਮਿਲਾਈਆ। ਤੁਹਾਡਾ ਸੋਹਣਾ ਸੁਹਾਉਣਾ ਅੰਗਣ, ਆਪਣਾ ਚਰਨ ਛੁਹਾਈਆ। ਕਿਸੇ ਦਵਾਰੇ ਕਿਸੇ ਨਹੀਂ ਜਾਣਾ ਮੰਗਣ, ਝੋਲੀ ਕਿਸੇ ਅੱਗੇ ਨਾ ਡਾਹੀਆ। ਆਹ ਵੇਖੋ ਗੋਬਿੰਦ ਦੀ ਧਾਰ ਗੁਰਮੁਖਾਂ ਦੇ ਸ਼ਕੰਗਣ, ਸੋਹਣੀ ਗੰਢ ਪੁਆਈਆ। ਇਕੋ ਸੱਯਦਾ ਇਕੋ ਬੰਦਨ, ਇਕੋ ਡੰਡਾਵਤ ਕਰਨੀ ਦੇ ਸਮਝਾਈਆ। ਹੁਣ ਝਗੜਾ ਪੈਣਾ ਵਿਚ ਵਰਭੰਡਣ, ਬ੍ਰਹਿਮੰਡ ਦਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਸਤਿਗੁਰ ਸ਼ਬਦ ਕਹੇ ਕੁਛ ਵੇਲਾ
❋
❋
ਆਉਣਾ ਸਖ਼ਤ, ਸਖ਼ਤੀ ਨਾਲ ਸਮਝਾਈਆ। ਇਕ ਅਕਾਲ ਦਾ ਕਾਇਮ ਰਹਿਣਾ ਤਖ਼ਤ, ਇੱਟਾਂ ਪੱਥਰਾਂ ਵਾਲਾ ਰਹਿਣ ਕੋਇ ਨਾ ਪਾਈਆ। ਜਿਥੇ ਮਾਇਆ ਦੀ ਕਰੇ ਕੋਈ ਨਾ ਬਚਤ, ਗੋਲਕਾਂ ਸਕੇ ਨਾ ਕੋਇ ਭਰਾਈਆ। ਅੱਖਰਾਂ ਵਿਚ ਬਣਾਏ ਕੋਇ ਨਾ ਬਜਟ, ਹਿੰਦਸਿਆਂ ਵੰਡ ਨਾ ਕੋਇ ਵੰਡਾਈਆ। ਸਤਿਗੁਰੂ ਘਰ ਵਿਚ ਕਦੇ ਨਹੀਂ ਗਿਣੀ ਜਾਏ ਅੱਜ ਕਿੰਨੀ ਹੋਈ ਵੱਟਤ, ਮਾਇਆ ਨਾਲ ਮਾਇਆਧਾਰੀ ਦੇਣੇ ਰੁੜ੍ਹਾਈਆ। ਵੇਖੋ ਕਿਹੜਾ ਆਉਣਾ ਉਹ ਵਕਤ, ਵਕਤ ਵੇਲਾ ਦਏ ਗਵਾਹੀਆ। ਕੋਈ ਕਾਇਮ ਰਹਿਸੀ ਸ਼ਖ਼ਸ, ਜਿਸ ਸਿਰ ਆਪਣਾ ਹੱਥ ਟਿਕਾਈਆ। ਇਹ ਖੇਲ ਵਰਤਾਉਣਾ ਵਾਲੀ ਅਰਸ਼, ਫ਼ਰਸ਼ਾਂ ਤੇ ਪਏ ਦੁਹਾਈਆ। ਨਜ਼ਰ ਆਉਣਾ ਨਹੀਂ ਕੋਈ ਚਰਚ, ਚਰਾਗਾਹ ਦਿਸੇ ਲੋਕਾਈਆ। ਭਗਤਾਂ ਦਾ ਵੰਡੇ ਭਗਵਾਨ ਆਪ ਦਰਦ, ਦੁਖੀਆਂ ਦਾ ਦੁੱਖ ਗਵਾਈਆ। ਤੁਸੀਂ ਬੇਨੰਤੀਆਂ ਰੋਜ਼ ਕਰੋ ਤੇ ਸਤਿਗੁਰੂ ਦੀ ਤੁਹਾਡੇ ਅੱਗੇ ਇਕ ਅਰਜ਼, ਇਕੋ ਵਾਰ ਸੁਣਾਈਆ। ਸਾਰਿਆਂ ਬੋਲਣਾ ਜ਼ੋਰ ਨਾਲ ਗਰਜ, ਬਿਨਾ ਪ੍ਰਭੂ ਤੋਂ ਸੀਸ ਨਾ ਕਿਸੇ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਦ ਆਪਣਾ ਰੰਗ ਰੰਗਾਈਆ। ਸਤਾਈ ਪੋਹ ਕਹੇ ਮੈਂ ਵਜਾਉਣ ਆਇਆ ਡੌਰੂ, ਓਏ ਡੰਕਾ ਇਕ ਸੁਣਾਈਆ। ਜਨ ਭਗਤੋ ਉਠ ਕੇ ਪਾਓ ਖੌਰੂ, ਓਏ ਸੋਇਆ ਰਹਿਣ ਕੋਇ ਨਾ ਪਾਈਆ। ਵੇਖੋ ਇਕੋ ਤੁਹਾਡਾ ਪਾਹਰੂ, ਓਏ ਖ਼ਬਰਦਾਰ ਸਭ ਨੂੰ ਰਿਹਾ ਕਰਾਈਆ। ਤੁਹਾਨੂੰ ਵੜਨ ਨਹੀਂ ਦੇਣਾ ਮਸਾਣਾਂ ਵਿਚ ਗੋਰੂ, ਓਏ ਕਬਰਾਂ ਤੋਂ ਬਾਹਰ ਤੁਹਾਡਾ ਮੰਦਰ ਸਚਖੰਡ ਸੋਭਾ ਪਾਈਆ। ਪ੍ਰਭ ਦਾ ਸ਼ਬਦ ਆਦਿ ਅੰਤ ਦਾ ਬਾਂਕਾ ਛੋਹਰੂ, ਜਿਸ ਤੁਹਾਡੇ ਨਾਲ ਕੀਤੀ ਕੁੜਮਾਈਆ। ਜਿਸ ਵੇਲੇ ਚਾਹੋਗੇ ਓਸ ਵੇਲੇ ਬੌਹੜੂ, ਵੇਖੇ ਥਾਉਂ ਥਾਈਂਆ। ਜਿਸ ਨੂੰ ਕਹਿੰਦੇ ਬ੍ਰਾਹਮਣ ਗੌੜੂ, ਓਹ ਵੇਖੋ ਆਪਣਾ ਰੂਪ ਵਟਾਈਆ। ਤੁਹਾਡੀ ਇਕੋ ਮੰਜ਼ਲ ਤੇ ਇਕੋ ਪੌਹੜੂ, ਇਕੋ ਪੌੜੇ ਦਏ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਕਾਰ ਕਮਾਈਆ। ਸਤਾਈ ਪੋਹ ਕਹੇ ਓਹ ਪ੍ਰਭੂ ਵੱਡਿਆ ਚਲਾਕਾ, ਕੀ ਜੁਗ ਜੁਗ ਕਾਰ ਕਮਾਈਆ। ਦੀਨਾਂ ਮਜ਼੍ਹਬਾਂ ਦਾ ਖਿਚਦਾ ਰਿਹੋਂ ਖ਼ਾਕਾ, ਇਨਸਾਨਾਂ ਅੰਦਰ ਵੰਡ ਵੰਡਾਈਆ। ਆਪ ਬਣਿਆ ਰਿਹੋਂ ਮਸੂਮ ਕਾਕਾ, ਗੁਰ ਅਵਤਾਰ ਪੈਗ਼ੰਬਰਾਂ ਦਿਤੀ ਵਡਿਆਈਆ। ਜਣਾਂ ਕੇ ਨਾਮ ਵਾਲੀਆਂ ਵਾਜਾਂ, ਸਿਫ਼ਤਾਂ ਵਿਚ ਸਾਲਾਹੀਆ। ਇਕੋ ਗੋਬਿੰਦ ਇਸ਼ਾਰਾ ਦਿਤਾ ਮੈਂ ਸੰਭਲ ਕੇ ਆਵਾਂ ਸੰਬਲ ਦੇ ਰਹਾਂ ਦੇਸ ਮਾਝਾ, ਸੰਭਲ ਆਪਣਾ ਕਦਮ ਟਿਕਾਈਆ। ਸਚ ਦਵਾਰੇ ਬਹਿ ਕੇ ਦੋ ਜਹਾਨ ਦੀਆਂ ਪਕੜਾਂ ਵਾਗਾਂ, ਵਾਗੀ ਹੋ ਕੇ ਭਗਤਾਂ ਕਲਜੁਗ ਵਿਚੋਂ ਬਾਹਰ ਕਢਾਈਆ। ਮਾਣ ਰਹੇ ਨਾ ਸੰਤ ਸਾਧਾਂ, ਸਤਿ ਵਿਚ ਨਾ ਕੋਇ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦਾ ਹੁਕਮ ਇਕ ਸੁਣਾਈਆ। ਸਤਿਗੁਰ ਸ਼ਬਦ ਕਹੇ ਪੁਰਖ ਅਕਾਲ ਦਾ ਇਕੋ ਗੁਣ, ਗੁਣਵੰਤਾ ਦਏ ਜਣਾਈਆ। ਜਨ ਭਗਤੋ ਸੱਜੇ ਖੱਬੇ ਹੱਥ ਦੀਆਂ ਮੁੱਠਾਂ ਮੀਟ ਕੇ ਬਣਾ ਲਓ ਘਸੁੰਨ, ਇਕ ਦੂਜੇ ਨਾਲ ਦਿਉ ਟਕਰਾਈਆ। ਕੋਈ ਰਹਿਣਾ ਨਹੀਂ ਰਿਖ ਮੁਨ, ਪੈਗ਼ੰਬਰਾਂ ਦਾ ਡੇਰਾ ਢਾਹੀਆ। ਭਗਵਾਨ ਨੇ ਆਪਣੇ ਭਗਤ ਲੈਣੇ ਚੁਣ, ਮਿਹਰ ਨਜ਼ਰ ਇਕ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੇਵੇ ਮਾਣ ਵਡਿਆਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਵੇਖੀ ਅਗੰਮ ਘਾਟੀ, ਲੋਕਮਾਤ ਧਿਆਨ ਲਗਾਈਆ। ਸਤਾਈ ਪੋਹ ਸੁਹਾਈ ਰਾਤੀ, ਰੁਤੜੀ ਆਪਣੇ ਨਾਲ ਮਹਿਕਾਈਆ। ਸਭ ਦਾ ਇਕੋ ਸੰਦੇਸ਼ਾ ਇਕੋ
❋
❋
ਲੇਖ ਪਾਤੀ, ਪੱਤਰਕਾ ਨਾਲ ਚਤੁਰਾਈਆ। ਜਨ ਭਗਤਾਂ ਪੂਰੀ ਹੋਏ ਆਸੀ, ਆਹਿਸਤਾ ਆਹਿਸਤਾ ਅਸਲ ਆਪਣਾ ਰੂਪ ਦਰਸਾਈਆ। ਸਭ ਦੀ ਬਖ਼ਸ਼ ਦੇਵੇ ਗੁਸਤਾਖੀ, ਕਰਮ ਕਾਂਡ ਦਾ ਡੇਰਾ ਢਾਹੀਆ। ਇਕੋ ਸਮਝਾ ਕੇ ਸੱਚੀ ਬਾਤੀ, ਬਾਤਨ ਦਾ ਪੜਦਾ ਦਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਿਰ ਆਪਣਾ ਹੱਥ ਰਖਾਈਆ। ਸਤਾਈ ਪੋਹ ਕਹੇ ਮੈਂ ਤੱਕਿਆ ਧੁਰ ਦਾ ਮਾਹੀ, ਜੋ ਮਮਤਾ ਮੋਹ ਮਿਟਾਈਆ। ਮੈਂ ਤੱਕਿਆ ਧੁਰ ਦਾ ਰਾਹੀ, ਜੋ ਰਹਿਬਰ ਥਾਉਂ ਥਾਈਂਆ। ਮੈਂ ਤੱਕਿਆ ਧੁਰ ਦਾ ਸ਼ਹਿਨਸ਼ਾਹੀ, ਸ਼ਾਹ ਪਾਤਸ਼ਾਹ ਇਕੋ ਅਖਵਾਈਆ। ਮੈਂ ਤੱਕਿਆ ਨੂਰ ਇਲਾਹੀ, ਜੋਤ ਜੋਤ ਰੁਸ਼ਨਾਈਆ। ਗੁਰ ਅਵਤਾਰ ਪੈਗ਼ੰਬਰ ਜਿਸ ਦੀ ਦੇਂਦੇ ਰਹੇ ਗਵਾਹੀ, ਸ਼ਹਾਦਤ ਕਲਮਿਆਂ ਵਿਚ ਭੁਗਤਾਈਆ। ਉਹ ਭੱਜਿਆ ਆਇਆ ਬਣ ਕੇ ਰਾਹੀ, ਆਪਣਾ ਪੰਧ ਮੁਕਾਈਆ। ਜਿਨ੍ਹਾਂ ਗੁਰਮੁਖਾਂ ਨੂੰ ਪਿਛੇ ਚਲਾਇਆ ਕਦਮ ਢਾਈ, ਢਈਏ ਦਾ ਝਗੜਾ ਦਿਤਾ ਚੁਕਾਈਆ। ਅੱਗੇ ਰਹੀ ਕੋਇ ਨਾ ਖਾਈ, ਡੂੰਘੀ ਕੰਦਰ ਨਾ ਕੋਇ ਚਤੁਰਾਈਆ। ਜਨ ਭਗਤੋ ਸਚ ਦਵਾਰੇ ਦਏ ਬਹਾਈ, ਫੜ ਬਾਹੋਂ ਆਪ ਟਿਕਾਈਆ। ਇਹ ਛੱਬੀ ਪੋਹ ਦੀ ਸਭ ਨੂੰ ਮਿਲੇ ਵਧਾਈ, ਵਾਧੇ ਵਿਚ ਵਾਧਾ ਦਏ ਕਰਾਈਆ। ਘਰ ਨੂੰ ਜਾਣਾ ਚਾਈਂ ਚਾਈਂ, ਖ਼ੁਸ਼ੀਆਂ ਰੰਗ ਰੰਗਾਈਆ। ਗੁਰਮੁਖ ਗੁਰਮੁਖ ਨੂੰ ਸਮਝਣਾ ਤੂੰ ਮੇਰਾ ਧਰਮ ਧਾਰ ਦਾ ਭਾਈ, ਤੇ ਸਾਨੂੰ ਜੰਮਣ ਵਾਲੀ ਪੁਰਖ ਅਕਾਲ ਇਕੋ ਮਾਈਆ। ਜੇ ਸ਼ਬਦ ਸਤਿਗੁਰ ਬਚਨ ਮਨਜ਼ੂਰ ਏ ਹੱਸ ਕੇ ਦਿਓ ਵਖਾਈ, ਖ਼ੁਸ਼ੀਆਂ ਰੰਗ ਰੰਗਾਈਆ। ਸਾਰੇ ਕਹੋ ਚਾਚੀ ਤਾਈ, ਕੰਮ ਕਿਸੇ ਨਾ ਆਈਆ। ਮਾਸੀ ਫੂਫੀ ਤੋੜ ਕੋਇ ਨਾ ਜਾਈ, ਬਿਨਾ ਸਤਿਗੁਰ ਸ਼ਬਦ ਤੋਂ ਹੋਏ ਨਾ ਕੋਇ ਸਹਾਈਆ। ਨਾਤਾ ਕੂੜਾ ਦਿਸੇ ਨਾਰ ਕੰਤ ਇਕ ਦੂਜੇ ਨੂੰ ਸਮਝਣ ਧਾਰ ਪਰਾਈ, ਮੜ੍ਹੀ ਮਸਾਣਾਂ ਬੈਠੇ ਮੁਖ ਭਵਾਈਆ। ਸਤਿਗੁਰ ਪੂਰਾ ਕਦੇ ਨਾ ਕਰੇ ਜੁਦਾਈ, ਆਦਿ ਅੰਤ ਆਪਣਾ ਸਾਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਸਤਿਗੁਰ ਸ਼ਬਦ ਕਹੇ ਓ ਗੁਰਮੁਖੋ ਤੁਸੀਂ ਚੜ੍ਹ ਗਏ ਓਸ ਖਾਰੇ, ਜਿਥੇ ਮੰਜ਼ਲ ਬੇਪਰਵਾਹੀਆ। ਤੁਹਾਡੀ ਮੰਜ਼ਲ ਮੁਕ ਗਈ ਜਗਤ ਦਵਾਰੇ, ਧੁਰ ਦਾ ਕੰਤ ਇਕ ਮਨਾਈਆ। ਉਹ ਸਗਣ ਜੇਹੜਾ ਅੱਸੂ ਦਾ ਰੱਖਿਆ ਸੰਭਾਲੇ, ਹਰਿ ਸੰਗਤ ਤੇਰੀ ਝੋਲੀ ਪਾਈਆ। ਜਨ ਭਗਤੋ ਤੁਹਾਡੇ ਵਿਚੋਂ ਅਜੇ ਡੋਲਦੇ ਬਾਹਲੇ, ਮਨ ਸਾਰਿਆਂ ਲੈਣਾ ਟਿਕਾਈਆ। ਭਾਣਾ ਵੇਖਣ ਨੂੰ ਬਣੋ ਨਾ ਕਾਹਲੇ, ਹੌਲੀ ਹੌਲੀ ਸਮੇਂ ਨਾਲ ਵਰਤਾਈਆ। ਸਦ ਰਹਿਵਾਂ ਤੁਹਾਡੇ ਆਲੇ ਦਵਾਲੇ, ਆਪਣਾ ਆਪ ਨਾ ਲਵਾਂ ਛੁਪਾਈਆ। ਸਭ ਦੇ ਹੱਲ ਕਰਾਂ ਸਵਾਲੇ, ਬਚਿਆ ਰਹਿਣ ਕੋਇ ਨਾ ਪਾਈਆ। ਬੇਸ਼ਕ ਛੱਬੀ ਪੋਹ ਦਾ ਦਿਨ ਸਤਾਈ ਦੀ ਰਾਤ ਤੁਸੀਂ ਬੜੇ ਕਟੇ ਪਾਲੇ, ਠੰਡ ਵਿਚ ਆਪਣਾ ਝਟ ਲੰਘਾਈਆ। ਜ਼ਰੂਰ ਫਲ ਲਗਾਵਾਂਗਾ ਤੁਹਾਡੇ ਕਾਇਆ ਡਾਲੇ, ਅੰਮ੍ਰਿਤ ਰਸ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਜਨ ਭਗਤੋ ਤੁਹਾਡਾ ਵੇਖ ਕੇ ਖੇਲ ਅਨੋਖਾ, ਸਭ ਨੇ ਖ਼ੁਸ਼ੀ ਮਨਾਈਆ। ਪ੍ਰਭ ਨੂੰ ਮੰਨਣ ਵਿਚ ਕਦੇ ਨਹੀਂ ਹੋਇਆ ਧੋਖਾ, ਤੇ ਸਤਿਗੁਰ ਸ਼ਬਦ ਪਲੂ ਨਾ ਕਦੇ ਛੁਡਾਈਆ। ਜਿਸ ਮਾਰਗ ਦਿਤਾ ਸੌਖਾ, ਸਿੱਧਾ ਰਾਹ ਜਣਾਈਆ। ਪੜ੍ਹਨਾ ਪਏ ਕੋਈ ਨਾ ਪੋਥਾ, ਪੁਸਤਕ ਬਗ਼ਲ ਨਾ ਕੋਇ ਟਿਕਾਈਆ। ਲੱਭਣਾ ਪਏ ਕੋਈ ਨਾ ਕੋਠਾ, ਅੰਦਰ ਵੜ ਨਾ ਧਿਆਨ ਲਗਾਈਆ। ਮਣਕਾ ਫੇਰਨਾ ਪਏ ਨਾ ਉਤੇ ਪੋਟਾ, ਗਿਣਤੀ ਗਣਤ ਨਾ ਕੋਇ ਗਿਣਾਈਆ। ਤੂੰ ਮੇਰਾ
❋
❋
ਮੈਂ ਤੇਰਾ ਢੋਲਾ ਗਾਓ ਨਾਲ ਸ਼ੌਂਕਾ, ਸ਼ੌਕੀਨ ਹੋ ਕੇ ਮਿਲੇ ਤੁਹਾਡਾ ਮਾਹੀਆ। ਜੇ ਤੁਹਾਥੋਂ ਸਾਫ਼ ਨਹੀਂ ਹੁੰਦਾ ਕਾਇਆ ਚੌਂਕਾ, ਤੇ ਆਪੇ ਕਰੇ ਸਫ਼ਾਈਆ। ਤੁਹਾਨੂੰ ਹੁਣ ਪਤਾ ਨਹੀਂ ਆਪਣੇ ਨਾਲ ਮਿਲਾਵਣ ਦਾ ਬਣਾਇਆ ਮੌਕਾ, ਮੌਕੇ ਨਾਲ ਸਾਰੇ ਲਏ ਮਿਲਾਈਆ। ਗੋਬਿੰਦ ਜਾਗਿਆ ਲਾ ਕੇ ਢੌਂਕਾ, ਨੂਰ ਅੱਖ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਵਖਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਗੋਲੀ ਗਾਵੇ ਇਕ ਸ਼ਬਦ, ਪੁਰਖ ਅਕਾਲ ਸ਼ਬਦ ਇਕ ਵਡਿਆਈਆ। ਝਗੜਾ ਰਹੇ ਕੋਈ ਨਾ ਮਜ਼੍ਹਬ, ਦੀਨ ਦੁਨੀ ਨਾ ਵੰਡ ਵੰਡਾਈਆ। ਜਨ ਭਗਤੋ ਇਕ ਦੂਜੇ ਦਾ ਕਰਨਾ ਅਦਬ, ਪਿਆਰ ਵਿਚ ਸਮਝਾਈਆ। ਜੇ ਤੁਸੀਂ ਮੇਰੇ ਵੱਲ ਆਉਗੇ ਇਕ ਕਦਮ, ਕੋਟਾਂ ਜਨਮਾਂ ਦਾ ਲੇਖਾ ਦਿਆਂ ਮੁਕਾਈਆ। ਤੁਸੀਂ ਸਮਝਿਓ ਨਾ ਇਹ ਕਾਇਆ ਬਦਨ, ਤਤਾਂ ਵਾਲਾ ਜਗਤ ਹੰਢਾਈਆ। ਏਸ ਵਿਚ ਬਹਿ ਕੇ ਪੁਰਖ ਅਕਾਲ ਕਰੇ ਅਦਲ, ਇਨਸਾਫ਼ ਆਪਣੇ ਹੱਥ ਰਖਾਈਆ। ਏਹੋ ਜਾਮਾ ਗੋਬਿੰਦ ਦਾ ਆਇਆ ਬਦਲ, ਬਦਲੀ ਕਰੇ ਜਗਤ ਲੋਕਾਈਆ। ਸਤਿਗੁਰ ਸ਼ਬਦ ਨੂੰ ਕਰ ਸਕੇ ਕੋਈ ਨਾ ਕਤਲ, ਖੰਡਾ ਖੜਗ ਨਾ ਕੋਇ ਉਠਾਈਆ। ਤੁਹਾਨੂੰ ਲੈ ਕੇ ਜਾਵਾਂ ਓਸ ਵਤਨ, ਜਿਥੇ ਮਿਲੇ ਬੇਪਰਵਾਹੀਆ। ਤੁਹਾਡਾ ਇਕੋ ਕਿਨਾਰਾ ਤੇ ਇਕੋ ਪੱਤਨ, ਇਕੋ ਬੇੜਾ ਕੰਧ ਉਠਾਈਆ। ਤੁਸਾਂ ਇਕ ਮੰਨਣਾ ਬਚਨ, ਬਿਨਾ ਪੁਰਖ ਅਕਾਲ ਤੋਂ ਸੀਸ ਨਾ ਕਿਸੇ ਨਿਵਾਈਆ। ਜਿਥੇ ਭਗਤ ਭਗਵਾਨ ਵਸਣ, ਉਹ ਦਵਾਰਾ ਤੁਹਾਡਾ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਖਿਲਾਈਆ। ਜਨ ਭਗਤੋ ਕਿਤੇ ਬੈਠੇ ਤੇ ਨਹੀਂ ਥੱਕੇ, ਥਕਾਵਟ ਵਿਚ ਨੀਂਦਰ ਆਈਆ। ਮੈਂ ਤੁਹਾਨੂੰ ਲੈ ਕੇ ਜਾਵਾਂ ਜਨ ਭਗਤੋ ਮਦੀਨੇ ਮੱਕੇ, ਕਾਅਬਿਆਂ ਵਿਚ ਫੇਰਾ ਪਾਈਆ। ਜਿਥੇ ਕਲਮੇ ਦੇ ਵਜਦੇ ਫੱਕੇ, ਅੱਲਾ ਹੂ ਅਕਬਰ ਐਲੀ ਹੈਦਰ ਨਾਅਰਾ ਲਾਈਆ। ਫ਼ਕੀਰ ਬਣ ਕੇ ਮੰਗਦੇ ਟਕੇ, ਬਗ਼ਲੀਆਂ ਹੱਥਾਂ ਵਿਚ ਟਿਕਾਈਆ। ਉਹ ਮੁਰੀਦ ਕਦੇ ਨਾ ਹੁੰਦੇ ਪੱਕੇ, ਜੇਹੜੇ ਮੁਰਸ਼ਦ ਦਾ ਰਾਹ ਗਏ ਭੁਲਾਈਆ। ਭਾਵੇਂ ਕੋਈ ਕਾਅਬੇ ਵਸੇ, ਸਤਿਗੁਰੂ ਦੇ ਅੱਗੇ ਪਿਛੇ ਨੱਠੇ, ਜਿੰਨਾ ਚਿਰ ਸਾਹਿਬ ਨਾ ਹਿਰਦੇ ਵਸੇ, ਮਿਲੇ ਨਾ ਕੋਇ ਵਡਿਆਈਆ। ਆਉ ਹੁਣ ਕੌਲ ਇਕਰਾਰ ਕਰੀਏ ਇਕੱਠੇ, ਗੁਰ ਚੇਲਾ ਵੰਡ ਨਾ ਕੋਇ ਵੰਡਾਈਆ। ਪੁਰਖ ਅਕਾਲ ਕੋਲੋਂ ਮੰਗ ਮੰਗੋ ਅਸੀਂ ਭਗਤ ਨਾ ਰਹੀਏ ਕੱਚੇ, ਕੱਚਿਆਂ ਤੋਂ ਪੱਕੇ ਦੇ ਬਣਾਈਆ। ਚੁਰਾਸੀ ਵਿਚ ਨਾ ਖਾਈਏ ਧੱਕੇ, ਆਵਣ ਜਾਵਣ ਦੇ ਕਟਾਈਆ। ਤੇਰੇ ਬਿਨਾ ਪਤ ਕੋਈ ਨਾ ਰੱਖੇ, ਪਤਿਪਰਮੇਸ਼ਵਰ ਤੇਰੀ ਇਕ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਆਪਣਾ ਖੇਲ ਵਖਾਈਆ। ਜਨ ਭਗਤੋ ਆਉ ਚਲੀਏ ਵਿਚ ਗਿਰਜੇ, ਫਿਰੀਏ ਚਾਈਂ ਚਾਈਂਆ। ਪਹਿਲੋਂ ਸਾਫ਼ ਕਰੋ ਆਪਣੇ ਹਿਰਦੇ, ਕਲਪਣਾ ਬਾਹਰ ਕਢਾਈਆ। ਫੇਰ ਖੇਲ ਵੇਖੀਏ ਅਗੰਮੀ ਪਿਰ ਦੇ, ਜੋ ਪ੍ਰੀਤਮ ਇਕ ਅਖਵਾਈਆ। ਤੁਸੀਂ ਨਹੀਂ ਜਾਣਦੇ ਖੇਲ ਚਾਰ ਜੁਗ ਪਿਛਲੇ ਚਿਰ ਦੇ, ਕਲਜੁਗ ਅੰਤਮ ਜੋੜ ਜੁੜਾਈਆ। ਹੁਣ ਮਿਲੇ ਕਦੀ ਨਾ ਵਿਛੜਦੇ, ਸਚਖੰਡ ਦਵਾਰੇ ਦਿਆਂ ਪੁਚਾਈਆ। ਬੇਸ਼ਕ ਤੁਸੀਂ ਭਰੇ ਲਿਬੜੇ ਗਾਰੇ ਚਿੱਕੜ ਦੇ, ਹੱਥੀਂ ਧੋ ਕੇ ਤੁਹਾਡੀ ਦੁਰਮਤ ਮੈਲ ਕਰਾਂ ਸਫ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਆਪਣੀ ਕਾਰ ਕਮਾਈਆ। ਭਗਤੋ ਆਉ ਚਲੀਏ ਵਿਚ ਮੱਠਾਂ, ਸ਼ਿਵਦਵਾਲੇ ਖੋਜ ਖੁਜਾਈਆ। ਫਿਰੀਏ ਤੀਰਥ ਤੱਟਾਂ, ਗੰਗਾ ਗੋਦਾਵਰੀ ਜਮਨਾ ਸੁਰਸਤੀ ਵੇਖ ਵਖਾਈਆ। ਵੇਖੀਏ ਤਤਾਂ ਅੱਠਾਂ, ਗ੍ਰਹਿ
❋
❋
ਮੰਦਰ ਫੋਲ ਫੁਲਾਈਆ। ਵੇਖੀਏ ਨਾਮ ਬਾਣੀ ਦੇ ਹੱਟਾਂ, ਕਲਮਿਆਂ ਕੀ ਪੜ੍ਹਾਈਆ। ਸਭ ਦਾ ਮਾਤਾ ਪਿਤਾ ਇਕਾ, ਇਕੋ ਇਕ ਅਖਵਾਈਆ। ਓ ਗੁਰਮੁਖੋ ਫੇਰ ਦੀਨ ਮਜ਼੍ਹਬ ਦਾ ਝਗੜਾ ਕਾਹਦਾ ਰੱਟਾ, ਸਭ ਕੁਛ ਆਪਣੇ ਹੱਥ ਰਖਾਈਆ। ਜੁਗ ਜੁਗ ਖੇਲ ਪੁਰਖ ਸਮਰਥਾ, ਆਪਣੀ ਦਇਆ ਕਮਾਈਆ। ਏਸੇ ਕਰ ਕੇ ਗੋਬਿੰਦ ਨੇ ਮਾਣ ਵਡਿਆਈ ਦਿਤੀ ਸਿੱਖਾ, ਸਿਖ ਸਿਖਿਆ ਵਿਚੋਂ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਕਾਰ ਕਮਾਈਆ। ਪੋਹ ਸਤਾਈ ਕਹੇ ਮੈਂ ਕੀ ਸੁਣਾਵਾਂ, ਸੁਣਾਉਣ ਦੀ ਲੋੜ ਰਹੀ ਨਾ ਰਾਈਆ। ਮੈਂ ਕੀ ਗਾਵਾਂ, ਗਾਉਣ ਦੀ ਲੋੜ ਰਹੀ ਨਾ ਰਾਈਆ। ਕੋਟਨ ਬੱਚੇ ਜੰਮਦੀਆਂ ਮਾਵਾਂ, ਭਗਤ ਗੋਦੀ ਨਾ ਕੋਇ ਉਠਾਈਆ। ਜਦੋਂ ਮਰਦੇ ਸਾਰੇ ਭਰਦੀਆਂ ਹਾਵਾ, ਹਾਏ ਹਾਏ ਕਰ ਸੁਣਾਈਆ। ਗੁਰਮੁਖੋ ਤੁਹਾਡੇ ਬਿਨਾ ਸਚ ਨਹੀਂ ਕੋਈ ਟਿਕਾਣਾ, ਧੁਰ ਦਾ ਸਾਥੀ ਨਜ਼ਰ ਕੋਇ ਨਾ ਆਈਆ। ਦੀਨ ਦੁਨੀ ਫਿਰਦੀ ਵਾਂਗ ਕਾਵਾਂ, ਕਾਗ ਵਾਂਗ ਕੁਰਲਾਈਆ। ਤੁਹਾਡਾ ਓਸ ਪ੍ਰਭੂ ਦੇ ਦਰ ਤੇ ਨਾਵਾਂ, ਜਿਥੋਂ ਸਕੇ ਨਾ ਕੋਇ ਤੁੜਾਈਆ। ਤੁਸਾਂ ਨਹੀਂ ਆਸ਼ਾ ਕੀਤੀ ਪ੍ਰਭੂ ਨੇ ਆਪਣੇ ਆਪ ਤੁਹਾਡੇ ਨਾਲ ਲੈ ਲਈਆਂ ਲਾਵਾਂ, ਆਤਮਾ ਪਰਮਾਤਮਾ ਨਾਲ ਪਰਨਾਈਆ। ਹੁਣ ਦੋਹਾਂ ਦਾ ਪਿਆਰ ਹੋ ਗਿਆ ਸਾਵਾਂ, ਅੱਗੇ ਸਕੇ ਨਾ ਕੋਇ ਤੁੜਾਈਆ। ਜੇ ਭੱਜੋਗੇ ਅੱਗੇ ਹੋ ਕੇ ਆਵਾਂ, ਪਹਿਰੇਦਾਰ ਹੋ ਕੇ ਲਵਾਂ ਅਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਦ ਆਪਣਾ ਹੁਕਮ ਵਰਤਾਈਆ। ਸਤਾਈ ਪੋਹ ਕਹੇ ਮੈਂ ਹੋ ਗਿਆ ਚੁਪ, ਕਹਿਣ ਕੁਛ ਨਾ ਪਾਈਆ। ਜਿਹੜੇ ਬਣ ਗਏ ਪ੍ਰਭੂ ਦੇ ਪੁੱਤ, ਉਹ ਓਸ ਦੀ ਗੋਦ ਵਿਚ ਸਮਾਈਆ। ਉਹ ਨਿਕਲ ਗਏ ਵਿਚੋਂ ਅੰਧੇਰੇ ਘੁਪ, ਕਲਜੁਗ ਪੰਧ ਮੁਕਾਈਆ। ਉਨ੍ਹਾਂ ਸਿੱਧਾ ਸਚਖੰਡ ਵੱਲ ਕਰ ਲਿਆ ਰੁਖ਼, ਚਲਣ ਚਾਈਂ ਚਾਈਂਆ। ਜਿਥੇ ਨਾ ਕੋਈ ਸੁਖ ਤੇ ਨਾ ਕੋਈ ਦੁੱਖ, ਇਕੋ ਰੰਗ ਵਖਾਈਆ। ਜਨ ਭਗਤੋ ਤੁਸਾਂ ਫੇਰ ਆਉਣਾ ਨਹੀਂ ਕਿਸੇ ਮਾਂ ਦੀ ਕੁੱਖ, ਰਕਤ ਬੂੰਦ ਨਾ ਜੋੜ ਜੁੜਾਈਆ। ਇਕ ਵਾਰ ਫੇਰ ਖ਼ੁਸ਼ੀਆਂ ਵਿਚ ਸਾਰੇ ਜਾਓ ਉਠ, ਸੋਹੰ ਢੋਲਾ ਗਾਈਆ। ਸੁੱਤਾ ਰਹਿਣ ਨਹੀਂ ਦੇਣਾ ਕੋਈ ਵਿਚ ਗੁੱਠ, ਸਹਿਜੇ ਨਾਲ ਹਲੂਣੇ ਦਿਤੇ ਲਗਾਈਆ। ਭਾਵੇਂ ਕਿੰਨੇ ਬਾਹਰ ਵਾਲੇ ਰਜਾਈਂਆਂ ਲਉ ਘੁੱਟ, ਪਰਦੇ ਆਪਣੇ ਉਤੇ ਪਾਈਆ। ਇਹ ਸੌਣ ਵਾਲੀ ਨਹੀਂ ਰੁਤ, ਸੁੱਤਿਆਂ ਰਿਹਾ ਜਗਾਈਆ। ਸਭ ਨੂੰ ਆਪਣੀ ਗੋਦੀ ਚੁੱਕ, ਹਲੂਣਿਆਂ ਨਾਲ ਹਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਵਖਾਈਆ।