੨੮ ਪੋਹ ਸ਼ਹਿਨਸ਼ਾਹੀ ਸੰਮਤ ੫ ਹਰਿ ਭਗਤ ਦਵਾਰ ਜੇਠੂਵਾਲ
ਜੰਮੂ ਸੰਗਤ ਕੇਸਰ ਲਿਆਉਣਾ ਰਤੀ ਢਾਈ, ਢਈਆ ਗੋਬਿੰਦ ਵੇਖ ਵਖਾਈਆ। ਸਚ ਦਵਾਰੇ ਸਤਿ ਸਚ ਕੁੜਮਾਈ, ਨਾਤਾ ਕੂੜ ਨਾ ਕੋਇ ਰਖਾਈਆ। ਮਸਤਕ ਤਿਲਕ ਦੇਣਾ ਲਗਾਈ, ਤੇਜਭਾਨ ਸੇਵ ਕਮਾਈਆ। ਸ਼ਬਦ ਸ਼ਹਾਦਤ ਦਏ ਗਵਾਹੀ, ਸਨਮੁਖ ਹੋ ਕੇ ਦਏ ਸਮਝਾਈਆ। ਜਨ ਭਗਤੋ ਹਿਰਦੇ ਕੂੜ ਨਾ ਰੱਖਣਾ ਰਾਈ, ਮਮਤਾ ਦੇਣੀ ਮਿਟਾਈਆ। ਸੌਹਰੇ ਪਈਏ ਖੇਲ ਧੀ ਜਵਾਈ, ਪ੍ਰਭ ਦਾ ਇਕੋ ਆਤਮਾ ਸੋਭਾ ਪਾਈਆ। ਸਚ ਦਵਾਰੇ ਸੀਸ ਦੇਣਾ ਨਿਵਾਈ, ਚਰਨ ਕਵਲ ਸਰਨਾਈਆ। ਸੋਹਣੀ ਰੁਤ ਸੁਹੰਜਣੀ ਆਈ, ਫਲ ਫੁਲਵਾੜੀ ਆਪ ਮਹਿਕਾਈਆ। ਜੋਤੀ
❋
❋
ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਜੰਮੂ ਵਾਲਿਓ ਦੇ ਦਿਉ ਪੱਗ ਕਸ਼ਮੀਰੀ, ਕੱਛ ਮੱਛ ਦਾ ਲੇਖ ਮੁਕਾਈਆ। ਹਿਰਦੇ ਰਹੇ ਨਾ ਕਿਸੇ ਦਿਲਗੀਰੀ, ਨਿਰੰਤਰ ਅੰਤਰ ਵੱਜੇ ਵਧਾਈਆ। ਗੁਰਮੁਖੋ ਝਗੜਾ ਛਡਣਾ ਗ਼ਰੀਬ ਅਮੀਰੀ, ਇਕੋ ਰੰਗ ਵੇਖਣਾ ਚਾਈਂ ਚਾਈਂਆ। ਇਹ ਆਸ਼ਾ ਰੱਖ ਕੇ ਗਿਆ ਹਰਿ ਗੋਬਿੰਦ ਜਿਸ ਨੇ ਧਾਰ ਚਲਾਈ ਮੀਰੀ ਪੀਰੀ, ਪੀਰ ਪੀਰਾਂ ਰੰਗ ਰੰਗਾਈਆ। ਇਕ ਦਵਾਰ ਇਕੋ ਪ੍ਰਭੂ ਦੀ ਚਲੇ ਪੀੜ੍ਹੀ, ਜੁਗ ਚੌਕੜੀ ਰੀਤੀ ਚਲੀ ਆਈਆ। ਜਿਸ ਪ੍ਰਹਿਲਾਦ ਤਾਰਿਆ ਬਣ ਕੇ ਕੀੜੀ, ਸੋ ਸਤਿ ਸਰੂਪ ਦੇਵੇ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਜੰਮੂ ਵਾਲਿਓ ਆਟਾ ਦੇ ਦਿਓ ਸਵਾ ਸੇਰ, ਬਲ ਬਾਵਨ ਮੰਗ ਮੰਗਾਈਆ। ਪ੍ਰਭ ਕਰਤਾ ਕਰੇ ਮਿਹਰ, ਮਿਹਰਵਾਨ ਸਰਨਾਈਆ। ਸ਼ਬਦ ਗੁਰੂ ਸਹਾਈ ਧੁਰ ਦਾ ਕੇਹਰ, ਭਬਕ ਇਕੋ ਇਕ ਦ੍ਰਿੜਾਈਆ। ਕੱਟਿਆ ਜਾਏ ਚੁਰਾਸੀ ਗੇੜ, ਚਾਰੇ ਖਾਣੀ ਨਾ ਕੋਇ ਭਵਾਈਆ। ਆਤਮ ਪਰਮਾਤਮ ਵਸੇ ਨੇੜ, ਦੂਰ ਦੁਰਾਡਾ ਪੰਧ ਮੁਕਾਈਆ। ਲਹਿਣਾ ਦੇਣਾ ਦਏ ਨਬੇੜ, ਪੂਰਬ ਲੇਖਾ ਰਹੇ ਨਾ ਰਾਈਆ। ਭਾਗ ਲਗਾ ਕੇ ਕਾਇਆ ਖੇੜ, ਅੰਦਰੋਂ ਪਰਦਾ ਦੇ ਚੁਕਾਈਆ। ਫ਼ਰਕ ਰਹੇ ਨਾ ਜ਼ਬਰ ਜ਼ੇਰ, ਨੂਰ ਨੂਰ ਰੁਸ਼ਨਾਈਆ। ਆਦਿ ਜੁਗਾਦਿ ਦਾ ਦਾਤਾ ਸ਼ਬਦ ਗੁਰੂ ਗੁਰ ਸ਼ੇਰ, ਸਿੰਘ ਰੂਪ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਸਵਾ ਸੇਰ ਆਟਾ ਰਿਹਾ ਹੱਸ, ਖ਼ੁਸ਼ੀ ਨਾਲ ਜਣਾਈਆ। ਜਨ ਭਗਤੋ ਪ੍ਰਭ ਦਾ ਗਾਉਣਾ ਇਕੋ ਜਸ, ਇਕੋ ਦਾਤਾ ਸਿਫ਼ਤ ਸਾਲਾਹੀਆ। ਜੋ ਹਰ ਘਟ ਅੰਦਰ ਰਿਹਾ ਵਸ, ਲੱਖ ਚੁਰਾਸੀ ਡੇਰਾ ਲਾਈਆ। ਅੰਮ੍ਰਿਤ ਧਾਰ ਦੇਵੇ ਰਸ, ਨਿਝਰ ਝਿਰਨਾ ਇਕ ਝਿਰਾਈਆ। ਅਣਿਆਲਾ ਤੀਰ ਮਾਰੇ ਕਸ, ਮੁਖੀ ਧਾਰ ਸ਼ਬਦ ਵਡਿਆਈਆ। ਦੁਰਮਤ ਮੈਲ ਦੇਵੇ ਕਟ, ਪਾਪਾਂ ਕਰੇ ਸਫ਼ਾਈਆ। ਸਿਰ ਤੇ ਰੱਖੇ ਆਦਿ ਜੁਗਾਦੀ ਹੱਥ, ਸਮਰਥ ਬੇਪਰਵਾਹੀਆ। ਸਾਢੇ ਤਿੰਨ ਹੱਥ ਕਾਇਆ ਚਲਾਏ ਰਥ, ਹੱਡ ਮਾਸ ਨਾੜੀ ਰੰਗ ਰੰਗਾਈਆ। ਨਿਜ ਨੇਤਰ ਖੋਲ੍ਹ ਕੇ ਅੱਖ, ਅੰਧ ਅੰਧੇਰਾ ਦਏ ਮਿਟਾਈਆ। ਦਰਸ਼ਨ ਦੇਵੇ ਹੋ ਪ੍ਰਤਖ, ਜੋਤੀ ਜਾਤਾ ਡਗਮਗਾਈਆ। ਜਨ ਭਗਤੋ ਤੁਹਾਡੀ ਰੀਤੀ ਚਾਰ ਜੁਗ ਤੋਂ ਵੱਖ, ਸੋਹਣਾ ਮਾਰਗ ਇਕ ਸਮਝਾਈਆ। ਵਰਨਾਂ ਬਰਨਾਂ ਇਕ ਦਵਾਰੇ ਜਾਣਾ ਵਸ, ਜਗਤ ਵੰਡ ਨਾ ਕੋਇ ਵੰਡਾਈਆ। ਸਭ ਦਾ ਸਾਂਝਾ ਇਕੋ ਜੇਹਾ ਹੱਕ, ਹਕੀਕਤ ਨਾਲ ਦਏ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਸਵਾ ਸੇਰ ਆਟਾ ਕਹੇ ਇਕ ਰੁਪਈਆ ਲਿਆਵੇ ਜੀਆ ਲਾਲ, ਰਾਮ ਦਾ ਲੇਖਾ ਦਿਆਂ ਮੁਕਾਈਆ। ਜਨਮ ਜਨਮ ਵਿਚ ਬਣਦਾ ਰਿਹਾ ਬਾਲ, ਕਰਮ ਕਰਮ ਸੰਗ ਰਖਾਈਆ। ਲਹਿਣਾ ਦੇਣਾ ਵੇਖਣਾ ਮਾਜ਼ੀ ਹਾਲ, ਭੇਵ ਅਭੇਦ ਰਹੇ ਨਾ ਰਾਈਆ। ਤ੍ਰੈਗੁਣ ਮਾਇਆ ਤੋੜ ਜੰਜਾਲ, ਜਾਗਰਤ ਜੋਤ ਕਰੇ ਰੁਸ਼ਨਾਈਆ। ਆਸਾ ਮਨਸਾ ਵਾਲਾ ਸਵਾਲ, ਖ਼ਾਹਿਸ਼ ਖ਼ਾਹਿਸ਼ ਵਿਚੋਂ ਬਦਲਾਈਆ। ਕਦੇ ਪੋਹ ਨਾ ਸਕੇ ਕਾਲ, ਮਹਾਂਕਾਲ ਰੂਪ ਦਰਸਾਈਆ। ਸਤਿਗੁਰ ਸ਼ਬਦ ਵਿਚੋਲਾ ਜੁਗ ਜਨਮ ਦਿਆਂ ਵਿਛੜਿਆਂ ਲਏ ਭਾਲ, ਵੇਖੇ ਥਾਉਂ ਥਾਈਂਆ। ਜਨ ਭਗਤੋ ਤੁਹਾਡਾ ਸਗਣ ਇਕ ਰੁਪਈਆ ਜਿਥੇ ਨਾ ਕੋਈ ਸ਼ਾਹ ਤੇ ਨਾ ਕੋਈ ਕੰਗਾਲ, ਵੱਡੇ ਛੋਟੇ ਇਕੋ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਕਾਰ ਕਮਾਈਆ। ਜੰਮੂ ਵਾਲਿਓ ਵੇਖੋ ਅੱਖ ਖੋਲ੍ਹ, ਬਾਵਨ ਆਇਆ ਚਾਈਂ
❋
❋
ਚਾਈਂਆ। ਪੁਰਖ ਅਬਿਨਾਸ਼ੀ ਰੂਪ ਇਕੋ ਪੋਲ, ਸਤਿ ਸਰੂਪ ਸੋਭਾ ਪਾਈਆ। ਸ਼ਬਦ ਅਗੰਮੀ ਰਿਹਾ ਬੋਲ, ਅਨਾਦੀ ਧੁਨ ਜਣਾਈਆ। ਚੇਲਾ ਸਿੰਘ ਜੇਹੜੀਆ ਪੰਜ ਵਸਤੂ ਲਿਆਂਦੀਆਂ ਕੋਲ, ਗੁਰਦਰਸ਼ਨ ਕੌਰ ਦੀ ਝੋਲੀ ਦੇਣੀਆਂ ਪਾਈਆ। ਹਰਿ ਸੰਗਤ ਸਦਾ ਰਹਿਣਾ ਅਡੋਲ, ਨਾ ਕੋਈ ਡੋਲੇ ਡੋਲ ਡੁਲਾਈਆ। ਚਾਰ ਜੁਗ ਸ਼ਬਦ ਦੀ ਧਾਰ ਵੱਜਣਾ ਢੋਲ, ਢੋਲਕ ਛੈਣਾ ਨਾ ਕੋਇ ਖੜਕਾਈਆ। ਗੋਬਿੰਦ ਵੇਖਣ ਵਾਲਾ ਘੋਲ, ਦੰਗਲ ਪੈਣਾ ਚਾਈਂ ਚਾਈਂਆ। ਜਿਸ ਦਾ ਲੇਖਾ ਕੋਈ ਨਾ ਜਾਣੇ ਪੰਡਤ ਪਾਂਧਾ ਰੌਲ, ਨਛੱਤਰ ਗ੍ਰਹਿ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਕਾਰ ਕਮਾਈਆ। ਪਗੜੀ ਕਹੇ ਮੈਂ ਸੱਤ ਰੰਗ ਦੀ ਦਸਤਾਰ, ਦਸਤ ਦਸਤ ਮਿਲੇ ਵਡਿਆਈਆ। ਮੇਰੇ ਅੰਦਰ ਪ੍ਰੀਤੀ ਓਸ ਨਿਰੰਕਾਰ, ਜੋ ਜੋਤੀ ਜੋਤ ਜੋਤ ਰੁਸ਼ਨਾਈਆ। ਮੈਨੂੰ ਲੇਖਾ ਦੱਸਿਆ ਜੋ ਵਜਾਉਂਦਾ ਰਿਹਾ ਸਤਾਰ, ਸਤਿ ਸਤਿ ਆਵਾਜ਼ ਸੁਣਾਈਆ। ਮੇਰਾ ਖੇਲ ਹੋਇਆ ਇਕ ਵਾਰ, ਜਨਕ ਦਵਾਰੇ ਸੋਭਾ ਪਾਈਆ। ਜਿਸ ਵੇਲੇ ਰਾਮ ਨੇ ਧਨੁਸ਼ ਲਿਆ ਸੀ ਉਠਾਲ, ਖ਼ੁਸ਼ੀਆਂ ਰੰਗ ਰੰਗਾਈਆ। ਸੀਤਾ ਪਾਉਣ ਲੱਗੀ ਸੀ ਹਾਰ, ਸੱਤੇ ਰੰਗ ਇਕ ਦੂਜੇ ਨਾਲ ਦਿਤੇ ਜੁੜਾਈਆ। ਉਨ੍ਹਾਂ ਕੀਤਾ ਹਾਲ ਹਾਲ, ਕੂਕ ਕੂਕ ਸੁਣਾਈਆ। ਹੁਣ ਅਸੀਂ ਨਿੱਕੇ ਨਿੱਕੇ ਰੁਮਾਲ, ਛੋਟੇ ਛੋਟੇ ਵੇਖ ਵਖਾਈਆ। ਰਾਮ ਨੇ ਨਿਗਹ ਮਾਰੀ ਉਪਰ ਅਸਮਾਨ, ਬਿਨ ਨੈਣਾਂ ਨੈਣ ਉਠਾਈਆ। ਫੇਰ ਵੇਖਿਆ ਰਾਮ ਨੇ ਰਾਮ, ਜੋ ਰਾਮ ਦਾ ਮਾਲਕ ਇਕ ਅਖਵਾਈਆ। ਓਸ ਸੰਦੇਸ਼ਾ ਦਿਤਾ ਧੁਰ ਪੈਗ਼ਾਮ, ਸ਼ਬਦੀ ਸ਼ਬਦ ਜਣਾਈਆ। ਜਿਸ ਵੇਲੇ ਕਲਜੁਗ ਅੰਤ ਆਇਆ ਵਿਚ ਜਹਾਨ, ਚਾਰੋਂ ਕੁੰਟ ਅੰਧੇਰਾ ਛਾਈਆ। ਅੱਖਰਾਂ ਦਾ ਰਹੇ ਨਾ ਕੋਇ ਗਿਆਨ, ਸੁਰਤੀ ਸ਼ਬਦ ਨਾ ਕੋਇ ਮਿਲਾਈਆ। ਮਦਿਰਾ ਮਾਸ ਸਾਰੇ ਖਾਣ, ਰਸਨਾ ਕੂੜ ਕੂੜ ਹਲਕਾਈਆ। ਹਿਰਦੇ ਹਰਿ ਨਾ ਮੂਲ ਵਸਾਣ, ਕਾਇਆ ਮੰਦਰ ਨਾ ਕੋਇ ਰੁਸ਼ਨਾਈਆ। ਦੀਨ ਮਜ਼੍ਹਬ ਜ਼ਾਤ ਪਾਤ ਮਾਨਵ ਮਾਨਵ ਇਕ ਦੂਜੇ ਨੂੰ ਬੁਰਾ ਤਕਾਣ, ਸੰਗੀ ਸੰਗ ਨਾ ਕੋਇ ਰਖਾਈਆ। ਤੇਜ ਰਹੇ ਕਿਸੇ ਨਾ ਭਾਨ, ਸੂਰੀਆ ਚੰਦ ਨਾ ਕੋਇ ਰੁਸ਼ਨਾਈਆ। ਸ਼ਬਦ ਸੁਣੇ ਕੋਇ ਨਾ ਕਾਨ, ਢੋਲੇ ਕੂੜੇ ਗਾਵੇ ਜਗਤ ਲੋਕਾਈਆ। ਧਰਮ ਦਾ ਦੇਵੇ ਕੋਇ ਨਾ ਦਾਨ, ਜਗਤ ਲੁਟੇਰੇ ਸੋਭਾ ਪਾਈਆ। ਪੰਡਤ ਪਾਂਧੇ ਹੋਣ ਬੇਈਮਾਨ, ਮੁੱਲਾ ਸ਼ੇਖ਼ ਮੁਸਾਇਕ ਤਸਬੀ ਕੂੜੀ ਗਲ ਲਟਕਾਈਆ। ਵਿਦਿਆ ਵਾਲਾ ਰਹੇ ਨਾ ਕੋਇ ਵਿਦਵਾਨ, ਪਾਠੀ ਸੰਗ ਨਾ ਕੋਇ ਨਿਭਾਈਆ। ਹਰਿ ਦੀ ਕਰੇ ਨਾ ਕੋਇ ਪਹਿਚਾਨ, ਮੰਦਰ ਮਸਜਿਦ ਸ਼ਿਵਦਵਾਲੇ ਮਠ ਗੁਰੂਦਵਾਰੇ ਸਾਰੇ ਸੀਸ ਨਿਵਾਈਆ। ਰਾਮ ਕਹੇ ਮੈਂ ਵੇਖ ਹੋਇਆ ਹੈਰਾਨ, ਹੈਰਾਨੀ ਮੇਰੇ ਅੰਦਰ ਆਈਆ। ਓਨੇ ਚਿਰ ਨੂੰ ਸੀਤਾ ਕਰ ਦਿਤੀ ਪਰਨਾਮ, ਚਰਨਾਂ ਸੀਸ ਝੁਕਾਈਆ। ਮੇਰੇ ਸਾਹਿਬ ਸੱਚੇ ਭਗਵਾਨ, ਤੇਰੀ ਓਟ ਤਕਾਈਆ। ਤੂੰ ਹੋਣਾ ਨਿਗਾਹਬਾਨ, ਮਿਹਰ ਨਜ਼ਰ ਉਠਾਈਆ। ਰਾਮ ਨੇ ਆਪਣੇ ਪਕੜ ਕੇ ਕਾਨ, ਹਲੂਣਾ ਦਿਤਾ ਲਗਾਈਆ। ਕਮਲੀਏ ਮੈਂ ਫਿਰਨਾ ਬੀਆਬਾਨ, ਜੰਗਲਾਂ ਵਿਚ ਭੱਜਾਂ ਵਾਹੋ ਦਾਹੀਆ। ਅਗਲਾ ਖੇਲ ਹੋਣਾ ਮਹਾਨ, ਅੰਦਰੇ ਅੰਦਰ ਸੁਣਾਈਆ। ਮੇਰਾ ਸਾਥੀ ਰਾਵਣ ਨੌਜਵਾਨ, ਪਲੂ ਤੇਰਾ ਲਏ ਉਠਾਈਆ। ਫੇਰ ਫੜਨਾ ਤੀਰ ਕਮਾਨ, ਚਿੱਲਾ ਆਪਣੇ ਕੰਧ ਉਠਾਈਆ। ਯੁਧ ਕਰਾਂ ਘਮਸਾਨ, ਹਨਵੰਤ ਨਾਲ ਵਡਿਆਈਆ। ਲੰਕਾਪਤੀ ਮਾਰਾਂ ਝਗੜਾ ਮੁਕਾਵਾਂ ਜ਼ਿਮੀਂ ਅਸਮਾਨ, ਹੁਕਮ ਮੰਨਾਂ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਪੱਗ ਕਹੇ ਮੇਰੇ ਸੱਤੇ ਰੰਗ, ਸਤਿ
❋
❋
ਦੀ ਧਾਰ ਜਣਾਈਆ। ਆਦਿ ਅੰਤ ਤੋਂ ਗੁਰ ਅਵਤਾਰ ਪੈਗ਼ੰਬਰਾਂ ਮੰਗੀ ਮੰਗ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਦਏ ਗਵਾਹੀਆ। ਜਿਸ ਵੇਲੇ ਕੋਇ ਰਹੇ ਨਾ ਸੰਗ, ਸਗਲਾ ਸੰਗ ਨਾ ਕੋਇ ਨਿਭਾਈਆ। ਸੀਸ ਓਢਣ ਕਰੇ ਨੰਗ, ਪੜਦਾ ਸਕੇ ਕੋਇ ਨਾ ਪਾਈਆ। ਕਲਜੁਗ ਨੱਚੇ ਬਣ ਮਲੰਗ, ਡੌਰੂ ਘਰ ਘਰ ਡੰਕਾ ਲਾਈਆ। ਸ੍ਰਿਸ਼ਟੀ ਦ੍ਰਿਸ਼ਟੀ ਹੋਵੇ ਅੰਧ, ਨੇਤਰ ਨੈਣ ਨਾ ਕੋਇ ਖੁਲ੍ਹਾਈਆ। ਆਵਣ ਜਾਵਣ ਮੁਕੇ ਕਿਸੇ ਨਾ ਪੰਧ, ਸਚ ਦਵਾਰੇ ਸੋਭਾ ਕੋਇ ਨਾ ਪਾਈਆ। ਓਸ ਵੇਲੇ ਭਗਤ ਭਗਵਾਨ ਦਾ ਸਾਂਝਾ ਹੋਣਾ ਛੰਦ, ਤੂੰ ਮੇਰਾ ਮੈਂ ਤੇਰਾ ਦੋਹਾਂ ਨੇ ਢੋਲਾ ਲੈਣਾ ਗਾਈਆ। ਪਤਿਪਰਮੇਸ਼ਵਰ ਨੇ ਆਤਮਾ ਪਰਮਾਤਮਾ ਦਾ ਕਰਨਾ ਕਾਰਜ ਅਨੰਦ, ਤਨ ਵਜੂਦ ਦਾ ਹਿੱਸਾ ਜਗਤ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਵਖਾਈਆ। ਪਗੜੀ ਕਹੇ ਮੈਂ ਸਭ ਦੇ ਸਿਰ ਤੇ ਪਾਉਣਾ ਭਗਤ ਪੜਦਾ, ਸਤਿ ਸਤਿ ਸਮਝਾਈਆ। ਜੋ ਪਰਮ ਪੁਰਖ ਦਾ ਹੋਵੇ ਬਰਦਾ, ਪਤਿਪਰਮੇਸ਼ਵਰ ਸੀਸ ਨਿਵਾਈਆ। ਭੇਵ ਖੋਲ੍ਹਣਾ ਓਸ ਦੇ ਘਰ ਦਾ, ਗ੍ਰਹਿ ਮੰਦਰ ਦਿਆਂ ਵਖਾਈਆ। ਰੰਗ ਰੰਗਾਉਣਾ ਨਰਾਇਣ ਨਰ ਦਾ, ਨਰ ਹਰਿ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਪਗੜੀ ਕਹੇ ਮੈਂ ਸਭ ਦੇ ਉਤੇ ਆਉਣਾ ਸੀਸ, ਛਤਰਧਾਰੀ ਨਜ਼ਰ ਕੋਇ ਨਾ ਆਈਆ। ਮਾਲਕ ਦੱਸਣਾ ਇਕ ਜਗਦੀਸ, ਜਗਦੀਸ਼ਰ ਬੇਪਰਵਾਹੀਆ। ਜੋ ਲੇਖਾ ਜਾਣੇ ਬੀਸ ਅਕੀਸ, ਅਕੀਸ ਅਕੀਸਾ ਨੂਰ ਇਲਾਹੀਆ। ਜਿਸ ਦਾ ਇਕੋ ਨਾਮ ਕਲਮਾ ਹਦੀਸ, ਹਜ਼ਰਤਾਂ ਤੋਂ ਪਰੇ ਕਰੇ ਪੜ੍ਹਾਈਆ। ਕਲਜੁਗ ਅੰਤਮ ਜਾਣਾ ਬੀਤ, ਲੋਕਮਾਤ ਰਹਿਣ ਨਾ ਪਾਈਆ। ਸੱਤ ਰੰਗ ਪਗੜੀ ਕਹੇ ਜਨ ਭਗਤੋ ਤੁਹਾਡੀ ਸਤਿਜੁਗ ਵਾਲੀ ਰੀਤ, ਚਾਰ ਵਰਨ ਲੈਣੀ ਅਪਣਾਈਆ। ਤੁਹਾਡਾ ਵਿਚੋਲਾ ਇਕ ਇਕ ਮੀਤ, ਪਰਮ ਪੁਰਖ ਅਖਵਾਈਆ। ਸਭ ਨੇ ਸਾਫ਼ ਰੱਖਣੀ ਨੀਤ, ਕਾਮ ਕਰੋਧ ਲੋਭ ਮੋਹ ਹੰਕਾਰ ਦੇਣਾ ਤਜਾਈਆ। ਤੁਹਾਡੀ ਕਾਇਆ ਰਹੇ ਠਾਂਡੀ ਸੀਤ, ਅਗਨੀ ਤਤ ਨਾ ਕੋਇ ਤਪਾਈਆ। ਤੁਹਾਡਾ ਖਹਿੜਾ ਛੁੱਟ ਗਿਆ ਮੰਦਰ ਮਸੀਤ, ਸ਼ਿਵਦਵਾਲੇ ਮੱਠ ਵੰਡ ਨਾ ਕੋਇ ਵੰਡਾਈਆ। ਹੁਣ ਸਾਰੀ ਸੰਗਤ ਇਕ ਪ੍ਰੇਮ ਦਾ ਗਾ ਲਉ ਗੀਤ, ਸ਼ਬਦ ਸ਼ਬਦ ਵਿਚੋਂ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਮੇਲਾ ਲਏ ਮਿਲਾਈਆ। ਜਨ ਭਗਤ ਇਕੋ ਵਾਰ ਕੁੜਮ ਕੁੜਮ ਕਰੋ ਕੁੜਮਾਈ, ਕੁੜਮੇਟਾ ਬੰਸ ਸੋਭਾ ਪਾਈਆ। ਲੈਣ ਦੇਣ ਦੀ ਆਸਾ ਤ੍ਰਿਸ਼ਨਾ ਦੇਣੀ ਤਜਾਈ, ਅੰਦਰ ਮੰਗ ਨਾ ਕੋਇ ਮੰਗਾਈਆ। ਨਾਤਾ ਰੱਖਣਾ ਭੈਣ ਭਾਈ, ਘਰ ਸਾਚੇ ਵੱਜੇ ਵਧਾਈਆ। ਖ਼ੁਸ਼ੀਆਂ ਮੰਗਲ ਲੈਣਾ ਗਾਈ, ਸੋਹਲਾ ਅਗੰਮ ਅਥਾਹੀਆ। ਕਲਜੁਗ ਮਾਇਆ ਝੂਠਾ ਲਾਲਚ ਕੰਮ ਕਿਸੇ ਨਾ ਆਈ, ਧੰਨ ਦੌਲਤ ਨਾ ਕੋਇ ਚਤੁਰਾਈਆ। ਸ਼ਾਹ ਸੁਲਤਾਨ ਖ਼ਾਲੀ ਹੱਥ ਜਾਂਦੇ ਰਾਏ ਧਰਮ ਦਏ ਸਜ਼ਾਈ, ਅੱਗੇ ਹੋ ਨਾ ਕੋਇ ਬਚਾਈਆ। ਤੁਸਾਂ ਮਿਲ ਕੇ ਸਤਿਜੁਗ ਦੀ ਰੀਤੀ ਚਲਾਈ, ਜ਼ਾਤ ਪਾਤ ਦਾ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਇਕ ਰੰਗਾਈਆ। ਗੁਰਮੁਖੋ ਸ਼ਾਦੀ ਦੇ ਸ਼ਾਦਿਆਨੇ, ਜਗਤ ਸਕੇ ਨਾ ਕੋਇ ਵਜਾਈਆ। ਜਿਸ ਦੇ ਕਾਰਨ ਗੁਰ ਅਵਤਾਰ ਪੈਗ਼ੰਬਰਾਂ ਦਿਤੇ ਬਿਆਨੇ, ਨਾਮ ਵਸੀਕੇ ਉਤੇ ਗਏ ਲਿਖਾਈਆ। ਉਹ ਬਦਲ ਗਏ ਜਮਾਨੇ, ਸਮਾਂ ਆਪਣਾ ਢੰਗ ਬਦਲਾਈਆ। ਅੱਗੇ ਹੁਕਮ ਵਰਤਣਾ ਸ੍ਰੀ ਭਗਵਾਨੇ, ਨਾ ਕੋਈ ਮੇਟੇ ਮੇਟ ਮਿਟਾਈਆ। ਜਗਤ ਵਿਹਾਰ
❋
❋
ਦੇ ਰਹਿਣੇ ਨਹੀਂ ਮਹਿਮਾਨਖ਼ਾਨੇ, ਗ੍ਰਹਿ ਇਕੋ ਵੱਜੇ ਵਧਾਈਆ। ਇਕੋ ਰੰਗ ਰੰਗਾਉਣੇ ਰੰਕ ਰਾਉ ਰਾਣੇ, ਦਰ ਇਕੋ ਸੋਭਾ ਪਾਈਆ। ਗੁਰਮੁਖੋ ਸਭ ਨੇ ਬਣਨਾ ਸੁਘੜ ਸੁਚੱਜੇ ਸਿਆਣੇ, ਮਨ ਮਤ ਦੇਣੀ ਗਵਾਈਆ। ਗੁਰ ਗੋਬਿੰਦ ਦੱਸ ਕੇ ਗਿਆ ਪੁਰਖ ਅਕਾਲ ਦੇ ਮੰਨਣੇ ਭਾਣੇ, ਓਟ ਇਕੋ ਇਕ ਤਕਾਈਆ। ਘਰ ਬਾਹਰ ਛਡ ਕੇ ਬੰਸ ਸਰਬੰਸ ਵਾਰ ਕੇ ਮਾਛੂਵਾੜੇ ਸੁੱਤਾ ਦੇ ਕੇ ਬਾਂਹ ਸਰਹਾਣੇ, ਸੱਥਰ ਯਾਰੜਾ ਇਕ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਦ ਆਪਣਾ ਰੰਗ ਰੰਗਾਈਆ। ਓ ਗੁਰਮੁਖੋ ਹੋਇਆ ਵਿਆਹ, ਪਾਇਆ ਹਰਿ ਨਿਰੰਕਾਰ। ਭਗਤਾਂ ਦੇ ਭਗਤ ਗਵਾਹ, ਸ਼ਹਾਦਤ ਦੇਣ ਪੈਗ਼ੰਬਰ ਗੁਰੂ ਅਵਤਾਰ। ਸਤਿਜੁਗ ਸਾਚਾ ਸਭ ਦਾ ਹੋਵੇ ਰਾਹ, ਰਹਿਬਰ ਹੋਵੇ ਪਰਵਰਦਿਗਾਰ। ਇਕੋ ਦਰ ਹੋਵੇ ਦੁਆ, ਸੱਯਦਾ ਇਕ ਹੋਵੇ ਨਿਮਸਕਾਰ। ਜਿਸ ਨੂੰ ਕਹਿੰਦੇ ਰਹੇ ਖ਼ੁਦਾ, ਖ਼ੁਦ ਮਾਲਕ ਸਾਂਝਾ ਯਾਰ। ਉਹ ਕਲਜੁਗ ਦਾ ਕਲ ਰਿਹਾ ਬਦਲਾ, ਸਤਿਜੁਗ ਸਚ ਕਰੇ ਉਜਿਆਰ। ਵਿਸ਼ਨ ਬ੍ਰਹਮਾ ਸ਼ਿਵ ਕਹਿਣ ਵਾਹ ਵਾਹ, ਕਰੋੜ ਤੇਤੀਸਾ ਫੂਲਨ ਬਰਖੇ ਆਪਣੀ ਧਾਰ। ਇੰਦਰ ਸੇਵਾ ਰਿਹਾ ਕਮਾ, ਅੰਮ੍ਰਿਤ ਛਿੜਕੇ ਅਪਰ ਅਪਾਰ। ਵਕਤ ਸੁਹੰਜਣਾ ਗਿਆ ਆ, ਨਾਤਾ ਤੁਟੇ ਕੂੜ ਸੰਸਾਰ। ਗੁਰਮੁਖੋ ਜੇ ਤੁਹਾਡਾ ਸਭ ਦਾ ਇਕ ਪਿਆਰ, ਤੇ ਸਾਰੇ ਬਾਹਵਾਂ ਲਉ ਉਠਾਲ। ਗੁਰਸਿਖ ਹੋ ਕੇ ਬਣਿਓ ਨਾ ਕੋਇ ਬੁਰਿਆਰ, ਰਸਨਾ ਨਾਲ ਫਿਕਾ ਬੋਲ ਕਰਿਓ ਨਾ ਕੋਇ ਗੁਨਾਹ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਦ ਬਖ਼ਸ਼ਣਹਾਰ ਦੀਦਾਰ। ਅਠਾਈ ਪੋਹ ਕਹੇ ਮੇਰਾ ਦੋ ਅੱਠ ਦਾ ਸਮਾਂ, ਸਰਗੁਣ ਤਤਾਂ ਵਿਚ ਵਡਿਆਈਆ। ਧਰਮ ਸੰਦੇਸ਼ਾ ਧੁਰ ਦਾ ਕਹਿਵਾਂ, ਕਹਿ ਕੇ ਦਿਆਂ ਸੁਣਾਈਆ। ਸਤਿਜੁਗ ਮਾਰਗ ਚਲਣਾ ਨਵਾਂ, ਨੌਂ ਖੰਡ ਪ੍ਰਿਥਮੀ ਸੱਤ ਦੀਪ ਵੱਜੇ ਵਧਾਈਆ। ਅੱਗੇ ਵਕਤ ਨਹੀਂ ਰਿਹਾ ਲੰਮਾ, ਪੈਂਡਾ ਆਪਣਾ ਪੰਧ ਮੁਕਾਈਆ। ਨਾ ਕੋਈ ਹਰਖ਼ ਸੋਗ ਰਹੇ ਗ਼ਮਾ, ਜਨ ਭਗਤੋ ਅੰਦਰੋਂ ਚਿੰਤਾ ਦੇਣੀ ਕਢਾਈਆ। ਲੈਣ ਦੇਣ ਦੀ ਕਿਸੇ ਨਹੀਂ ਕਰਨੀ ਤਮਾ, ਲਾਲਚ ਵਿਚ ਕੋਇ ਨਾ ਆਈਆ। ਤੁਹਾਡੇ ਕੋਲੋਂ ਸਤਿ ਦੀ ਧਾਰ ਕਰਨੀ ਰਵਾਂ, ਭਗਤ ਜਗਤ ਵਿਚ ਪਰਗਟਾਈਆ। ਮੋਹ ਵਿਕਾਰ ਦਾ ਲਾ ਕੇ ਤੁਹਾਡੇ ਅੰਦਰ ਬੰਨਾ, ਹੱਦ ਪਿਛਲੀ ਦੇਣੀ ਗਵਾਈਆ। ਵੇਖਿਓ ਹਰਿਜਨ ਹੋ ਕੇ ਬਣਿਓ ਕੋਇ ਨਾ ਅੰਨ੍ਹਾ, ਨੇਤਰਹੀਣ ਨਾ ਕੋਇ ਅਖਵਾਈਆ। ਸੰਦੇਸ਼ਾ ਸੁਣੋ ਬਿਨਾ ਕੰਨਾਂ, ਹਿਰਦੇ ਅੰਦਰ ਆਪਣੇ ਖੋਜ ਖੁਜਾਈਆ। ਓ ਕਿਸੇ ਕੰਮ ਨਹੀਂ ਆਉਣਾ ਮਾਟੀ ਚੰਮਾ, ਚੰਮ ਦ੍ਰਿਸ਼ਟੀ ਲੈਣੀ ਬਦਲਾਈਆ। ਯਾਦ ਕਰ ਲਿਉ ਪੈਸੇ ਪਿਛੇ ਗੋਬਿੰਦ ਦੇ ਬੱਚੇ ਫੜਾਏ ਬ੍ਰਾਹਮਣ ਹੋ ਕੇ ਪੰਮਾਂ, ਧੰਨ ਦੌਲਤ ਕੰਮ ਕਿਸੇ ਨਾ ਆਈਆ। ਤੁਹਾਡੇ ਕੋਲ ਪ੍ਰਭ ਦੇ ਨਾਮ ਦਾ ਧਨਾ, ਖਾਉ ਖਰਚੋ ਨਿਖੁੱਟ ਕਦੇ ਨਾ ਜਾਈਆ। ਰਾਏ ਧਰਮ ਨਾ ਦੇਵੇ ਡੰਨਾ, ਚਿਤ੍ਰਗੁਪਤ ਨਾ ਲੇਖ ਜਣਾਈਆ। ਏਹੋ ਵਿਵਹਾਰ ਦੱਸਿਆ ਗੁਰੂ ਗ੍ਰੰਥ ਚੌਦਾਂ ਸੌ ਤੀਹ ਅੰਕ ਦਾ ਪੰਨਾ, ਚੌਥੀ ਲਾਵ ਪ੍ਰਭ ਅਬਿਨਾਸ਼ੀ ਨੂੰ ਮਿਲ ਕੇ ਆਪਣਾ ਮੰਦਰ ਲਉ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤ ਵੇਖੇ ਆਪਣੇ ਚੰਨਾ, ਚੰਨ ਸੂਰਜ ਤੋਂ ਪਰੇ ਖੋਜ ਖੁਜਾਈਆ।
❋
❋
੨੯ ਪੋਹ ਸ਼ਹਿਨਸ਼ਾਹੀ ਸੰਮਤ ੫ ਹਰਿ ਭਗਤ ਦਵਾਰ ਜੇਠੂਵਾਲ
ਅਵਤਾਰ ਪੈਗ਼ੰਬਰ ਗੁਰ ਕਹਿਣ ਪ੍ਰਭੂ ਤੇਰਿਆਂ ਭਗਤਾਂ ਮੰਗੀ ਲੋਹੜੀ, ਲੋਆਂ ਪੁਰੀਆਂ ਤੋਂ ਬਾਹਰ ਧਿਆਨ ਲਗਾਈਆ। ਕਿਸ਼ਨ ਸਿੰਘ ਹਾਲ ਦੁਹਾਈ ਕੀਤੀ ਬਹੁੜੀ, ਉਚੀ ਕੂਕ ਕੂਕ ਸੁਣਾਈਆ। ਦਾਤ ਵਿਚ ਮੰਗਣ ਭਗਤ ਭਗਵਾਨ ਦੀ ਬਣੀ ਰਹੇ ਜੋੜੀ, ਨਾਤਾ ਆਤਮ ਪਰਮਾਤਮ ਰਖਾਈਆ। ਸੋਹੰ ਧਾਰ ਮਿੱਠਾ ਰਸ ਦੇ ਗੁੜ ਰੋੜੀ, ਰੋੜਾ ਕੂੜ ਰਹੇ ਨਾ ਰਾਈਆ। ਪਿਛੇ ਦੇਂਦਾ ਰਿਹੋਂ ਭੋਰੀ ਭੋਰੀ, ਹੁਣ ਝੋਲੀ ਦੇ ਭਰਾਈਆ। ਸਾਧ ਸੰਤ ਤੈਨੂੰ ਲੱਭਦੇ ਚੋਰੀ, ਅੰਦਰ ਵੜ ਧਿਆਨ ਲਗਾਈਆ। ਭਗਤਾਂ ਆਪਣੇ ਨਾਲ ਬੰਨ੍ਹ ਲੈ ਡੋਰੀ, ਅੱਗੇ ਸਕੇ ਨਾ ਕੋਇ ਤੁੜਾਈਆ। ਮਨ ਕਲਪਣਾ ਵੱਲੋਂ ਮੋੜੀਂ, ਮੂਰਖ ਮੂੜ੍ਹ ਆਪ ਸਮਝਾਈਆ। ਸਾਡੀ ਮੰਗ ਬਹੁਤੀ ਥੋੜ੍ਹੀ, ਖ਼ੁਸ਼ੀਆਂ ਨਾਲ ਮੰਗ ਮੰਗਾਈਆ। ਵੇਖੀਂ ਦਰ ਆਏ ਕਿਸੇ ਨਾ ਹੋੜੀਂ, ਕਰਵਟ ਆਪਣੀ ਨਾ ਆਪ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਜਨ ਭਗਤ ਮੰਗਦੇ ਮੁਰਾਦ ਚੰਗੀ, ਲੋੜੀਂਦੇ ਸੱਜਣ ਦੇਣੀ ਪਾਈਆ। ਸਾਡੀ ਪਿੱਠ ਰਹੇ ਨਾ ਨੰਗੀ, ਮਿਹਰ ਨਜ਼ਰ ਹੱਥ ਉਠਾਈਆ। ਦੁੱਖ ਭੁੱਖ ਰਹੇ ਨਾ ਤੰਗੀ, ਸੁਖ ਸਾਗਰ ਵਿਚ ਸਮਾਈਆ। ਨੇਤਰ ਅੱਖ ਰਹੇ ਨਾ ਅੰਧੀ, ਲੋਚਨ ਦੇਣਾ ਖੁਲ੍ਹਾਈਆ। ਆਤਮ ਧਾਰ ਰਹੇ ਨਾ ਰੰਡੀ, ਕੰਤ ਸੁਹਾਗ ਹੋਣਾ ਸਹਾਈਆ। ਪਿਛਲੀ ਟੁੱਟੀ ਜਾਏ ਗੰਢੀ, ਅੱਗੇ ਸਕੇ ਨਾ ਕੋਇ ਤੁੜਾਈਆ। ਮਨ ਵਾਸਨਾ ਰਹੇ ਨਾ ਮੰਦੀ, ਮੋਹ ਮਮਤਾ ਪਰੇ ਤਜਾਈਆ। ਸਿਰ ਝੁਕੇ ਕਿਸੇ ਨਾ ਡੰਬੀ, ਪਖੰਡੀ ਸੰਗ ਨਾ ਕੋਇ ਨਿਭਾਈਆ। ਦੀਨ ਮਜ਼੍ਹਬ ਦੀ ਰਹੇ ਨਾ ਕੋਇ ਪਾਬੰਦੀ, ਸ਼ਰਅ ਜ਼ੰਜੀਰ ਦੇਣੇ ਕਟਾਈਆ। ਝਗੜਾ ਮੁਕਾਉਣਾ ਜੇਰਜ ਅੰਡੀ, ਉਤਭੁਜ ਸੇਤਜ ਖਹਿੜਾ ਦੇਣਾ ਛੁਡਾਈਆ। ਨਾਮ ਮੁਹਾਣਾ ਦੇਣਾ ਵੰਝੀ, ਸੰਸਾਰ ਸਾਗਰ ਪਾਰ ਕਰਾਈਆ। ਆਤਮ ਸੇਜ ਸੁਹਾਉਣੀ ਮੰਜੀ, ਸਿੰਘਾਸਣ ਆਪਣਾ ਆਪ ਵਡਿਆਈਆ। ਦੂਈ ਦੀ ਧਾਰ ਰਹੇ ਨਾ ਕੰਧੀ, ਹਉਮੇ ਰੋਗ ਦੇਣਾ ਗਵਾਈਆ। ਭਗਤ ਭਗਤ ਦਾ ਬਣਾਉਣਾ ਸਤਿਸੰਗੀ, ਗੁਰਮੁਖ ਗੁਰਮੁਖ ਜੋੜ ਜੁੜਾਈਆ। ਨਿਝਰ ਰਸ ਦੇਣਾ ਅਨੰਦੀ, ਅਨੰਦ ਆਪਣਾ ਇਕ ਵਰਤਾਈਆ। ਵਾਸਨਾ ਮੂਲ ਰਹੇ ਨਾ ਗੰਦੀ, ਦੁਰਮਤ ਮੈਲ ਦੇਣੀ ਧਵਾਈਆ। ਪਿਛਲੀ ਪਿਛੇ ਜੇਹੜੀ ਲੰਘੀ, ਅੱਗੇ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਆਪਣੀ ਖੇਲ ਖਿਲਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਗੁਰਮੁਖ ਲੋਹੜੀ ਮੰਗਦੇ ਨਾਮ ਨਿਧਾਨ, ਤੇਰੀ ਸਰਨਾਈਆ। ਅਗਲਾ ਹੁਕਮ ਦੱਸ ਪੈਗ਼ਾਮ, ਹਜ਼ਰਤਾਂ ਦੇ ਹਜ਼ਰਤ ਕਰ ਪੜ੍ਹਾਈਆ। ਮੰਜ਼ਲ ਮਾਰਗ ਹੋਏ ਆਸਾਨ, ਰਹਿਬਰ ਰਾਹ ਦੇਣਾ ਜਣਾਈਆ। ਸ਼ਰਅ ਜ਼ੰਜੀਰ ਰਹੇ ਨਾ ਕੋਇ ਗ਼ੁਲਾਮ, ਗ਼ੁਰਬਤ ਅੰਦਰੋਂ ਬਾਹਰ ਕਢਾਈਆ। ਇਕੋ ਕਲਮਾ ਦੇ ਕਲਾਮ, ਕਾਇਨਾਤ ਦੇ ਸਮਝਾਈਆ। ਇਕੋ ਮਹਿਬੂਬ ਹੋਵੇ ਮਿਹਰਵਾਨ, ਮੁਹੱਬਤ ਵਿਚ ਸਮਾਈਆ। ਇਕੋ ਰਸ ਪੀਣ ਖਾਣ, ਇਕੋ ਗੰਢ ਦੇਣੀ ਜਣਾਈਆ। ਇਕੋ ਰੰਗ ਮਹੱਲ ਅਟਲ ਮਹਾਨ, ਬੇਪਹਿਚਾਨ ਦੇਣਾ ਜਣਾਈਆ। ਤੇਰਾ ਲੇਖਾ ਨੌਜਵਾਨ, ਜੁਗ ਜੁਗ ਸਭ ਦੀ ਝੋਲੀ ਪਾਈਆ। ਕਲਜੁਗ ਅੰਤਮ ਮਾਰ ਧਿਆਨ, ਗਿਆਨੀ ਧਿਆਨੀ ਬੈਠੇ ਮੁਖ ਭਵਾਈਆ। ਪਵਿੱਤਰ ਹੋਇਆ ਨਾ ਕੋਈ ਕਰ ਇਸ਼ਨਾਨ, ਅੱਠ ਸੱਠ ਸਾਰੇ ਦੇਣ ਦੁਹਾਈਆ। ਪੁਸਤਕ ਪੜ੍ਹ ਪੜ੍ਹ ਥੱਕਾ ਜਹਾਨ, ਤੇਰਾ ਦਰਸ ਕੋਇ ਨਾ ਪਾਈਆ। ਕਿਰਪਾ ਕਰ ਕੇ ਜਨ
❋
❋
ਭਗਤਾਂ ਆਪੇ ਮਿਲ ਆਣ, ਮਿਲਣੀ ਆਪਣੇ ਨਾਲ ਕਰਾਈਆ। ਕੋਝਿਆਂ ਕਮਲਿਆਂ ਕਰ ਪਰਵਾਨ, ਚਿੱਕੜ ਭਰੇ ਗੋਦ ਉਠਾਈਆ। ਸਾਡੇ ਸਿਰ ਕਰ ਅਹਿਸਾਨ, ਸਿਰ ਆਪਣਾ ਹੱਥ ਟਿਕਾਈਆ। ਪ੍ਰਭੂ ਭਗਤ ਨਾਲੇ ਤੇਰੇ ਮੰਗਤੇ ਨਾਲੇ ਤੇਰੇ ਮਹਿਮਾਨ, ਦੋਵੇਂ ਰੂਪ ਦਰਸਾਈਆ। ਨਾਲੇ ਬੁੱਢੇ ਨੱਢੇ ਬਣ ਅੰਜਾਣ, ਰੋ ਰੋ ਕੁਰਲਾਈਆ। ਸਾਡੀ ਝੋਲੀ ਪਾ ਦੇ ਭਗਤੀ ਦਾ ਦਾਨ, ਜਗਤ ਲੋਹੜੀ ਮੰਗ ਨਾ ਕੋਇ ਮੰਗਾਈਆ। ਰਸਨਾ ਮੰਗੇ ਨਾ ਪੀਣ ਖਾਣ, ਪਾਨ ਸਪਾਰੀ ਨਾ ਰਸ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਜਨ ਭਗਤ ਲੋਹੜੀ ਮੰਗਣ ਕੋਇ ਨਾ ਆਇਆ, ਪਿਛਲਾ ਜੁਗ ਦਏ ਗਵਾਹੀਆ। ਕਲਜੁਗ ਖੇਲ ਵੇਖ ਬੇਪਰਵਾਹਿਆ, ਬੇਪਰਵਾਹੀ ਵਿਚ ਸਮਾਈਆ। ਹਰਿਜਨ ਜੋ ਆਪਣੇ ਰੰਗ ਰੰਗਾਇਆ, ਰੰਗ ਰਤੜਾ ਘਰ ਬਹਾਈਆ। ਉਹ ਛਡ ਕੇ ਜਗਤ ਮਾਇਆ, ਝੋਲੀ ਨਾਮ ਅੱਗੇ ਡਾਹੀਆ। ਦੇ ਵਸਤ ਜਿਹੜੀ ਤੋਹੇ ਭਾਇਆ, ਭਾਵ ਭਾਵਨੀ ਨਾ ਕੋਇ ਰਖਾਈਆ। ਮਾਇਆ ਮਮਤਾ ਮੋਹ ਤਜਾਇਆ, ਰਜੋ ਤਮੋ ਸਤੋ ਸੰਗ ਨਾ ਕੋਇ ਰਖਾਈਆ। ਆਪਣੀ ਕਾਇਆ ਚਰਨਾਂ ਭੇਟ ਚੜ੍ਹਾਇਆ, ਤੇਰਾ ਤੇਰੀ ਝੋਲੀ ਪਾਈਆ। ਨਾਮ ਭੰਡਾਰਾ ਦੇਹੁ ਵਰਤਾਇਆ, ਮਿਹਰ ਨਜ਼ਰ ਇਕ ਉਠਾਈਆ। ਜਨ ਭਗਤਾਂ ਰਲ ਕੇ ਸ਼ੋਰ ਮਚਾਇਆ, ਉਚੀ ਕੂਕ ਕੂਕ ਸੁਣਾਈਆ। ਪ੍ਰਭੂ ਕਿਹਨੂੰ ਕਹੇਂ ਪਰਾਇਆ, ਨਾਤਾ ਜਾਏਂ ਤੁੜਾਈਆ। ਜੋ ਤੇਰੇ ਦਰ ਤੇ ਆਇਆ, ਖ਼ਾਲੀ ਪਰਤ ਮੁਖ ਨਾ ਕੋਇ ਭਵਾਈਆ। ਸਚ ਭੰਡਾਰੇ ਨਾਲ ਦੇ ਰਜਾਇਆ, ਤ੍ਰਿਸ਼ਨਾ ਤ੍ਰਿਖਾ ਗਵਾਈਆ। ਜੁਗ ਚੌਕੜੀ ਪਿਛੋਂ ਲੋੜੀਂਦੇ ਸੱਜਣ ਲੋਹੜੀ ਮੰਗਣ ਤੇਰਾ ਹਰਿਜਨ ਆਇਆ, ਭਗਤ ਸੁਹੇਲਾ ਪਿਛਲਾ ਪੰਧ ਮੁਕਾਈਆ। ਵਸਤ ਅਗੰਮ ਦੇ ਵਰਤਾਇਆ, ਅਮੋਲਕ ਆਪਣੀ ਝੋਲੀ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਆਸ ਰਖਾਈਆ। ਪੁਰਖ ਅਕਾਲ ਕਹੇ ਮੇਰੀ ਲੋਹੜੀ ਸਦਾ ਅਨਡਿੱਠੀ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਇਹ ਜਗਤ ਰਸਨਾ ਸਵਾਦ ਨਾਲੋਂ ਮਿੱਠੀ, ਰਸਨਾ ਚੱਖ ਕਹਿਣ ਕਿਛ ਨਾ ਪਾਈਆ। ਨਾ ਇਹ ਆਕਾਸ਼ ਮਿਲੇ ਨਾ ਧਰਤੀ ਵਾਲੀ ਵਿਚੋਂ ਮਿੱਟੀ, ਖੋਜਿਆਂ ਹੱਥ ਕਿਸੇ ਨਾ ਆਈਆ। ਨਾ ਇਹ ਕਾਲੀ ਨਾ ਇਹ ਚਿੱਟੀ, ਸੂਹਾ ਵੇਸ ਨਾ ਕੋਇ ਵਟਾਈਆ। ਨਾ ਇਹ ਵੱਡੀ ਨਾ ਇਹ ਨਿੱਕੀ, ਜਵਾਨੀ ਰੂਪ ਨਾ ਕੋਇ ਦਰਸਾਈਆ। ਕਸ਼ਤਰੀ ਬ੍ਰਾਹਮਣ ਸ਼ੂਦਰ ਵੈਸ਼ ਨਾ ਹਿੰਦੂ ਮੁਲਸਮਾਨ ਈਸਾਈ ਸਿੱਖੀ, ਤਨ ਵਜੂਦ ਨਾ ਕੋਇ ਰਖਾਈਆ। ਨਾ ਕੋਈ ਦੋ ਇਕ ਸਰਗੁਣ ਨਿਰਗੁਣ ਰੂਪ ਦਰਸਾਏ ਮਨ ਚਿਤੀ, ਠਗੌਰੀ ਖੇਲ ਨਾ ਕੋਇ ਖਿਲਾਈਆ। ਕਲਮ ਸ਼ਾਹੀ ਨਾਲ ਨਾ ਜਾਏ ਲਿਖੀ, ਕਾਗਜ ਜੋੜ ਨਾ ਕੋਇ ਜੁੜਾਈਆ। ਜੁਗ ਚੌਕੜੀ ਜਿਸ ਨੂੰ ਮਿਹਰਵਾਨ ਹੋ ਕੇ ਦਿਤੀ, ਕਿਰਪਾ ਨਿਧਾਨ ਝੋਲੀ ਆਪ ਭਰਾਈਆ। ਓਸੇ ਲੋਹੜੀ ਦੀ ਧਾਰ ਦੀ ਹਾਹੇ ਉਤੇ ਬਣੀ ਟਿੱਪੀ, ਜਿਨ੍ਹ ਆਤਮਾ ਦਿਤੀ ਪਰਗਟਾਈਆ। ਜਿਸ ਆਤਮਾ ਨੇ ਪਰਮਾਤਮਾ ਨਾਲ ਮਿਲ ਕੇ ਅਨੇਕ ਜ਼ਬਾਨਾਂ ਦੀ ਬਣਾਈ ਲਿੱਪੀ, ਇਲਮ ਆਲਮਾਂ ਤਾਈਂ ਜਣਾਈਆ। ਸਾਧਾਂ ਹੱਥ ਫੜਾ ਕੇ ਚਿੱਪੀ, ਦਰ ਦਰ ਦਿਤਾ ਭਵਾਈਆ। ਸ਼ਰਅ ਜ਼ੰਜੀਰ ਪਵਾ ਕੇ ਗਿੱਚੀ, ਗੁਰ ਅਵਤਾਰ ਪੈਗ਼ੰਬਰ ਦਿਤੇ ਬੰਧਾਈਆ। ਸ੍ਰਿਸ਼ਟੀ ਦੇ ਮੱਥੇ ਘਸਾ ਦਿਤੇ ਪੱਥਰਾਂ ਇੱਟੀ, ਮੰਦਰ ਮਸਜਿਦ ਸ਼ਿਵਦਵਾਲੇ ਮਠ ਗੁਰੂਦਵਾਰ ਰਗੜਾਈਆ। ਇਕ ਥਾਂ ਕਦੇ ਨਾ ਟਿਕੀ, ਜੁਗ ਚੌਕੜੀ ਭੱਜੀ ਵਾਹੋ ਦਾਹੀਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਦੁਹੱਥੜ ਮਾਰ ਕੇ ਪਿਟੀ, ਰੋ ਕੇ ਦਿਤਾ
❋
❋
ਸੁਣਾਈਆ। ਮਾਟੀ ਖ਼ਾਕ ਵਿਚ ਲਿਟੀ, ਆਪਣਾ ਰੂਪ ਬਦਲਾਈਆ। ਫਿਰ ਵਾਸਤਾ ਪਾ ਕੇ ਮੰਗੀ ਚਿੱਠੀ, ਦੋਏ ਜੋੜ ਸੀਸ ਨਿਵਾਈਆ। ਮੁਖੋਂ ਹੱਸ ਕੇ ਬਾਤ ਕੀਤੀ ਮਿੱਠੀ, ਨੈਣਾਂ ਨੀਰ ਵਹਾਈਆ। ਫੇਰ ਤੱਕਿਆ ਬਿਟ ਬਿਟੀ, ਅੱਖ ਨਾ ਕੋਇ ਝਮਕਾਈਆ। ਪ੍ਰਭੂ ਕਿਰਪਾ ਕਰ ਦਾਤ ਦੇ ਦੇ ਦਾਤਾਰ ਆਪਣੀ ਟਿੱਪੀ, ਜਿਸ ਉਤੇ ਟੀਕਾ ਟਿੱਪਣੀ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਕੀ ਭਾਵ ਪ੍ਰਭੂ ਤੇਰੀ ਲੋਹੜੀ, ਸਚ ਦੇ ਸਮਝਾਈਆ। ਪੁਰਖ ਅਕਾਲ ਕਿਹਾ ਮੈਂ ਆਪਣੀ ਆਪਣੇ ਨਾਲ ਬਣਾ ਕੇ ਜੋੜੀ, ਆਪ ਆਪਣਾ ਮੇਲ ਮਿਲਾਈਆ। ਆਪਣੀ ਵਸਤ ਆਪੇ ਦੇ ਕੇ ਥੋੜ੍ਹੀ, ਆਪਣੀ ਝੋਲੀ ਆਪ ਭਰਾਈਆ। ਆਪਣੀ ਖੇਲ ਆਪ ਤੋਰੀ, ਤੁਰਤ ਆਪਣੀ ਕਾਰ ਕਮਾਈਆ। ਜਿਸ ਦਾ ਰੂਪ ਨਾਰੀ ਨਰ ਨਾ ਜੋਰੂ ਜੋਰੀ, ਜੋਰੂ ਨਜ਼ਰ ਕੋਇ ਨਾ ਆਈਆ। ਜੋਬਨਵੰਤੀ ਨਾ ਬਾਂਕੀ ਛੋਹਰੀ, ਮੇਂਢੀ ਸੀਸ ਨਾ ਕੋਇ ਗੁੰਦਾਈਆ। ਹਿਰਦਾ ਕਪਟ ਨਾ ਦਿਸੇ ਕਠੋਰੀ, ਮਮਤਾ ਮੋਹ ਨਾ ਕੋਇ ਹਲਕਾਈਆ। ਹਾਏ ਉਫ ਨਾ ਕਰੇ ਬਹੁੜੀ, ਦੁਖੀ ਹੋ ਨਾ ਕਦੇ ਕੁਰਲਾਈਆ। ਇਕੋ ਵਰ ਇਕੋ ਦਰ ਇਕੋ ਘਰ ਮੇਰਾ ਰਹੀ ਲੋੜੀ, ਸਚ ਲੋੜੀ ਨੂੰ ਲੋਹੜੀ ਦਿਤਾ ਬਣਾਈਆ। ਇਹ ਰੀਤੀ ਵਿਸ਼ਨ ਬ੍ਰਹਮਾ ਸ਼ਿਵ ਨੇ ਤੋਰੀ, ਨਿਰਗੁਣ ਕੋਲੋਂ ਨਿਰਗੁਣ ਮੰਗ ਮੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਈਆ। ਲੋਹੜੀ ਕਹੇ ਮੈਂ ਸਾਰੇ ਵੇਖੇ ਮੰਗਤੇ, ਮੰਗੇ ਜਗਤ ਲੋਕਾਈਆ। ਜੁਗ ਚੌਕੜੀ ਗਏ ਲੰਘਦੇ, ਸਮਾਂ ਸਮੇਂ ਵਿਚੋਂ ਬਦਲਾਈਆ। ਮੈਂ ਖੇਲ ਵੇਖਦੀ ਰਹੀ ਓਸ ਅਨੰਦ ਦੇ, ਜੋ ਅਨੰਦ ਅਨੰਦ ਵਿਚੋਂ ਪਰਗਟਾਈਆ। ਜਿਸ ਦਰ ਤੋਂ ਸਾਰੇ ਗਏ ਮੰਗਦੇ, ਗੁਰ ਅਵਤਾਰ ਪੈਗ਼ੰਬਰ ਝੋਲੀਆਂ ਡਾਹੀਆ। ਉਹ ਲੋਹੜੀ ਪ੍ਰਭੂ ਇਹਨਾਂ ਭਗਤਾਂ ਵੰਡ ਦੇ, ਜਿਨ੍ਹਾਂ ਤੇਰੀ ਆਸ ਰਖਾਈਆ। ਜੇ ਪਿਛੇ ਵਿਛੜੇ ਤੇ ਅੱਗੇ ਗੰਢ ਦੇ, ਨਾਤਾ ਸਕੇ ਨਾ ਕੋਇ ਤੁੜਾਈਆ। ਸ਼ੌਹ ਦਰਿਆ ਜਗਤ ਵਿਚੋਂ ਬੇੜਾ ਬੰਨ੍ਹ ਦੇ, ਫੜ ਆਪਣੇ ਕੰਧ ਉਠਾਈਆ। ਜੇਹੜੇ ਤੈਨੂੰ ਭਗਵਨ ਕਰਕੇ ਮੰਨਦੇ, ਉਨ੍ਹਾਂ ਆਪਣਾ ਰੰਗ ਰੰਗਾਈਆ। ਸਚ ਪ੍ਰੇਮ ਦਾ ਸਾਚਾ ਧਨ ਦੇ, ਮਨ ਮਨਸਾ ਕੂੜ ਗਵਾਈਆ। ਫਿੱਕੇ ਬੋਲ ਨਾ ਸੁਣੀਏ ਕੰਨ ਦੇ, ਚੁਗ਼ਲੀ ਨਿੰਦਿਆ ਨਾ ਕੋਇ ਚਤੁਰਾਈਆ। ਜੇ ਕਿਰਪਾ ਕਰੇਂ ਤੇ ਦਰਸ਼ਨ ਕਰੀਏ ਗੋਬਿੰਦ ਤੇਰੇ ਚੰਨ ਦੇ, ਅੰਧ ਅੰਧੇਰ ਰਹੇ ਨਾ ਰਾਈਆ। ਜੇਹੜੇ ਕੂੜੇ ਨਾਤੇ ਤਨ ਦੇ, ਜਗਤ ਜਾਈਏ ਤਜਾਈਆ। ਅੰਦਰੋਂ ਲੇਖੇ ਮੁਕਾ ਦੇ ਗ਼ਮ ਦੇ, ਚਿੰਤਾ ਚਿਖਾ ਬਾਹਰ ਕਢਾਈਆ। ਮੇਲ ਮਿਲਾ ਲੈ ਹੰ ਬ੍ਰਹਮ ਦੇ, ਪਾਰਬ੍ਰਹਮ ਆਪਣੇ ਵਿਚ ਮਿਲਾਈਆ। ਜਨ ਭਗਤ ਜੁਗ ਚੌਕੜੀ ਜਦੋਂ ਜੰਮਦੇ, ਜੰਮ ਕੇ ਮੰਗਤੇ ਤੇਰੇ ਅੱਗੇ ਝੋਲੀ ਡਾਹੀਆ। ਸਚ ਬਖ਼ਸ਼ੀਸ਼ ਆਪਣਾ ਰੂਪ ਬ੍ਰਹਮ ਦੇ, ਪਾਰਬ੍ਰਹਮ ਸਰਨਾਈਆ। ਲੇਖੇ ਰਹਿਣ ਨਾ ਜਨਮ ਕਰਮ ਦੇ, ਕਰਮ ਕਾਂਡ ਦਾ ਡੇਰਾ ਢਾਹੀਆ। ਭੁਲੇਖੇ ਕਢ ਦੇ ਅੰਦਰੋਂ ਭਰਮ ਦੇ, ਹਉਮੇ ਹੰਗਤਾ ਰਹੇ ਨਾ ਰਾਈਆ। ਆਪਣੇ ਘਰ ਵਿਚ ਆਪਣਾ ਜਰਮ ਦੇ, ਜਨ ਭਗਤਾਂ ਭੁੱਲ ਜਾਵੇ ਜੰਮਣ ਵਾਲੀ ਮਾਈਆ। ਸਦਾ ਪੁਜਾਰੀ ਰਹਿਣ ਤੇਰੇ ਚਰਨ ਦੇ, ਦੂਸਰ ਸੀਸ ਨਾ ਕਦੇ ਨਿਵਾਈਆ। ਭੈ ਚੁਕਾ ਦੇ ਡਰਨ ਮਰਨ ਦੇ, ਚੁਰਾਸੀ ਗੇੜ ਕਟਾਈਆ। ਤੇਰੇ ਹੋ ਕੇ ਤੇਰੇ ਢੋਲੇ ਪੜ੍ਹਨਗੇ, ਤੂੰ ਮੇਰਾ ਮੈਂ ਤੇਰਾ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਸਰਨਾਈ ਸਰਨ ਦੇ, ਸਿਰ ਆਪਣਾ ਹੱਥ ਰਖਾਈਆ।
❋
❋
ਪਹਿਲੀ ਮਾਘ ਸ਼ਹਿਨਸ਼ਾਹੀ ਸੰਮਤ ੫ ਹਰਿ ਭਗਤ ਦਵਾਰ ਜੇਠੂਵਾਲ
ਸ਼ਹਿਨਸ਼ਾਹੀ ਸੰਮਤ ਪੰਜ ਕਹੇ ਮੇਰੇ ਮਿਹਰਵਾਨ ਦੀ ਮਾਘੀ, ਮਗਨ ਆਪਣੇ ਵਿਚ ਕਰਾਈਆ। ਅਵਤਾਰ ਪੈਗ਼ੰਬਰ ਗੁਰੂ ਬਣ ਕੇ ਰਾਗੀ, ਅਨਰਾਗੀ ਰਾਗ ਸੁਣਾਈਆ। ਤੂੰ ਹੀ ਤੂੰ ਕਹਿੰਦੇ ਵਡਭਾਗੀ, ਭਗਵਨ ਤੇਰੀ ਬੇਪਰਵਾਹੀਆ। ਤੇਰਾ ਖੇਲ ਜੁਗਾਦਿ ਆਦੀ, ਅੰਤ ਤੇਰਾ ਤੇਰੇ ਵਿਚ ਸਮਾਈਆ। ਸਾਡੀ ਚਤੁਰਾਈ ਕਾਹਦੀ, ਕੁੱਲ ਮਾਲਕ ਤੇਰੀ ਵਡਿਆਈਆ। ਅਸੀਂ ਸਿਫ਼ਤ ਕਰਦੇ ਰਹੇ ਤੇਰੇ ਨਾਂ ਦੀ, ਨਾਉਂ ਨਿਰੰਕਾਰਾ ਇਕ ਜਣਾਈਆ। ਤੇਰਾ ਸ਼ਬਦ ਗੁਰੂ ਗੁਰਦੇਵ ਅਨਾਦੀ, ਨਾਦ ਧੁਨ ਸਾਨੂੰ ਤਤਾਂ ਵਿਚ ਸੁਣਾਈਆ। ਅਸੀਂ ਤੇਰੇ ਚਾਰ ਜੁਗ ਦੇ ਸੇਵਕ ਚਾਕਰ ਲਾਗੀ, ਦਰ ਦਰ ਘਰ ਘਰ ਅਲਖ ਜਗਾਈਆ। ਤੇਰਾ ਹੁਕਮ ਨਸੀਹਤ ਡਾਹਢੀ, ਡੰਡਾਵਤ ਬੰਦਨਾ ਦਿਤੀ ਦ੍ਰਿੜਾਈਆ। ਨਿਤ ਨਵਿਤ ਬਣਾ ਕੇ ਗਾਡੀ, ਰਸਤਾ ਮਾਰਗ ਇਕ ਸਮਝਾਈਆ। ਦੀਨ ਮਜ਼੍ਹਬ ਦੀ ਵਧਾ ਅਬਾਦੀ, ਅਦਬ ਆਪਣਾ ਇਕ ਸਿਖਾਈਆ। ਸੀਤਾ ਰਾਮ ਬਣਾ ਕੇ ਕ੍ਰਿਸ਼ਨ ਰਾਧੀ, ਅੱਲਾ ਨਾਮ ਸਤਿਗੁਰੂ ਵਾਹਵਾ ਕੀਤੀ ਚਤੁਰਾਈਆ। ਅਸੀਂ ਖੇਲ ਵੇਖਿਆ ਤੇਰਿਆਂ ਭਗਤਾਂ ਦੀ ਤੇਰੇ ਨਾਲ ਹੋਈ ਸ਼ਾਦੀ, ਸ਼ਾਦਿਆਨੇ ਸਾਰੇ ਰਹੇ ਵਜਾਈਆ। ਤੂੰ ਮੋਹਨ ਮਾਧਵ ਮਾਧੀ, ਮਧੁਰ ਧੁਨ ਆਪਣੀ ਦੇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਆਸ ਰਖਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਆਤਮ ਪਰਮਾਤਮ ਹੁੰਦਾ ਵੇਖਿਆ ਨਕਾਹ, ਨਕਾਬ ਅੰਤਰ ਰਹੀ ਨਾ ਰਾਈਆ। ਅਸੀਂ ਸਾਰੇ ਓਸ ਸਮੇਂ ਦੇ ਬਣਾ ਲਏ ਗਵਾਹ, ਹੁਕਮ ਆਪਣਾ ਇਕ ਜਣਾਈਆ। ਸਾਨੂੰ ਅਨਭੋਲ, ਸੁੱਤਿਆਂ ਨੂੰ ਆਪਣੀ ਧਾਰ ਵਿਚੋਂ ਕਢਾ ਕੇ ਲਾ ਲਿਆ ਦਾਅ, ਦਾਇਰਿਆਂ ਵਿਚੋਂ ਬਾਹਰ ਕਢਾਈਆ। ਐ ਮਾਲਕ ਬੇਪਰਵਾਹ, ਕੀ ਆਪਣੀ ਕਲ ਵਰਤਾਈਆ। ਸਾਨੂੰ ਸ਼ਬਦ ਸੰਦੇਸ਼ਾ ਦਿਤਾ ਸੁਣਾ, ਕਲਮਾ ਹੁਕਮ ਅਗੰਮ ਅਥਾਹੀਆ। ਛੱਬੀ ਪੋਹ ਨੂੰ ਸਭ ਨੇ ਜਾਣਾ ਆ, ਲੇਖਾ ਆਪਣਾ ਬਗ਼ਲ ਉਠਾਈਆ। ਭਗਤ ਦਵਾਰੇ ਪਹੁੰਚਣਾ ਨਾਲ ਚਾਅ, ਚਾਉ ਘਨੇਰਾ ਇਕ ਸਮਝਾਈਆ। ਜਾਂ ਪੰਧ ਮਾਰ ਕੇ ਆਏ ਵੇਖਿਆ ਸੁਹੰਜਣਾ ਥਾਂ, ਥਾਨੰਤਰ ਮਿਲੀ ਵਡਿਆਈਆ। ਜਿਥੇ ਸਭ ਦਾ ਇਕੋ ਪਿਤਾ ਇਕੋ ਮਾਂ, ਦੂਜਾ ਨਜ਼ਰ ਕੋਇ ਨਾ ਆਈਆ। ਇਕੋ ਨਾਮ ਨਿਧਾਨਾ ਰਹੇ ਗਾ, ਗ਼ਰੀਬ ਅਮੀਰ ਨਾ ਵੰਡ ਵੰਡਾਈਆ। ਇਕੋ ਰੰਗਣ ਰਹੇ ਰੰਗਾ, ਚਾਰ ਵਰਨ ਨਾ ਕੋਇ ਚਤੁਰਾਈਆ। ਫੇਰ ਹੁਕਮ ਦਿਤਾ ਅਗੰਮ ਅਥਾਹ, ਸਹਿਜ ਨਾਲ ਦ੍ਰਿੜਾਈਆ। ਜਨ ਭਗਤੋ ਤੁਹਾਡੀ ਆਤਮਾ ਲਈ ਪਰਨਾ, ਪਰਮ ਪੁਰਖ ਸ਼ਬਦ ਸੰਦੇਸ਼ੇ ਵਿਚ ਜਣਾਈਆ। ਅਸੀਂ ਇਕ ਦੂਜੇ ਵੱਲ ਰਹੇ ਤਕਾ, ਬਿਨ ਅੱਖਾਂ ਅੱਖ ਉਠਾਈਆ। ਨਾ ਕੋਈ ਨਾਮ ਕਲਮਾ ਲਿਆ ਦ੍ਰਿੜਾ, ਪੂਜਾ ਪਾਠ ਨਾ ਕੋਇ ਕਰਾਈਆ। ਹੱਸਦੇ ਹੱਸਦੇ ਖ਼ੁਸ਼ੀ ਨਾਲ ਕਿਹਾ ਗੁਰਮੁਖੋ ਮੈਂ ਤੁਹਾਡਾ ਕੀਤਾ ਵਿਆਹ, ਆਤਮਾ ਪਰਮਾਤਮਾ ਆਪਣੇ ਰੰਗ ਰੰਗਾਈਆ। ਸਦਾ ਸੁਹੇਲਾ ਹੋ ਕੇ ਦੇਵਾਂ ਠੰਡੀ ਛਾਂ, ਅਗਨੀ ਅੱਗ ਨਾ ਲਾਗੇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਕੁਛ ਸਾਨੂੰ ਦਿਤਾ ਵਖਾ, ਸੱਦਾ ਦੇ ਕੇ ਆਪ ਬੁਲਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਅਸੀਂ ਬਣ ਕੇ ਗਏ ਸੱਜਣ ਸੁਹੇਲੇ ਮੀਤ, ਮਿੱਤਰ ਪਿਆਰੇ ਰੂਪ ਬਦਲਾਈਆ। ਝਗੜਾ ਅੰਦਰ ਨਾ ਰੱਖਿਆ ਚੀਤ, ਠਗੌਰੀ ਸੰਗ ਨਾ ਕੋਇ ਲਿਜਾਈਆ। ਖੇਲ ਵੇਖਿਆ ਅਨਡੀਠ, ਅਨਡਿਠੜੀ ਕਾਰ ਕਮਾਈਆ। ਸਾਹਿਬ ਤੱਕਿਆ ਅਤੀਤ, ਤ੍ਰੈਗੁਣ ਬਾਹਰ ਸੋਭਾ ਪਾਈਆ। ਜਨ ਭਗਤਾਂ ਕਹੇ ਬੱਚਿਓ
❋
❋
ਗਾਉ ਸੋਹੰ ਗੀਤ, ਗੋਬਿੰਦ ਰੰਗ ਰੰਗਾਈਆ। ਨਾ ਕੋਈ ਵੇਖੀ ਮੰਦਰ ਮਸੀਤ, ਮੱਠ ਨਜ਼ਰ ਕੋਇ ਨਾ ਆਈਆ। ਸਭ ਤੋਂ ਵੱਖਰੀ ਨਿਰਾਲੀ ਰੀਤ, ਰੀਤੀਵਾਨ ਦਿਤੀ ਦ੍ਰਿੜਾਈਆ। ਜਨ ਭਗਤੋ ਕਰਿਓ ਇਕ ਪ੍ਰਭੂ ਦੀ ਪ੍ਰੀਤ, ਦੂਜਾ ਇਸ਼ਟ ਨਾ ਕੋਇ ਮਨਾਈਆ। ਇਕੋ ਕਲਮਾ ਇਕ ਹਦੀਸ, ਹਜ਼ਰਤ ਇਕੋ ਇਕ ਪੜ੍ਹਾਈਆ। ਨੇੜੇ ਆਵੇ ਨਾ ਸ਼ਰਅ ਅਬਲੀਸ, ਸ਼ੈਤਾਨੀ ਸੂਰ ਨਾ ਕੋਇ ਕਮਾਈਆ। ਸਾਡੀ ਸਭ ਦੀ ਅਸਲੀਅਤ, ਅਸਲ ਅਸਲ ਵਿਚੋਂ ਪਰਗਟਾਈਆ। ਆਪਣੀ ਅੰਤ ਦੀ ਵੇਖੋ ਵਸੀਅਤ, ਜੋ ਲੇਖਾ ਬਿਨਾ ਕਲਮ ਸ਼ਾਹੀਆ। ਕਲਜੁਗ ਰਹਿਣੀ ਨਹੀਂ ਕੋਈ ਮਲਕੀਅਤ, ਮਾਲਕ ਨਜ਼ਰ ਕੋਇ ਨਾ ਆਈਆ। ਅੰਤ ਹੋਣੀ ਸਭ ਦੀ ਇਕ ਵਲਦੀਅਤ, ਵਾਇਦੇ ਨਾਲ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਆਪਣਾ ਰੰਗ ਰੰਗਾਈਆ। ਸੰਮਤ ਪੰਜ ਕਹੇ ਮੇਰਾ ਪ੍ਰੇਮ ਮਤਾ ਮਾਘ, ਮਜਨ ਇਕ ਕਰਾਈਆ। ਧੋਵੇ ਦੁਰਮਤ ਦਾਗ਼, ਪਾਪਾਂ ਕਰੇ ਸਫ਼ਾਈਆ। ਜੋ ਸਾਹਿਬ ਸਰਨਾਈ ਗਿਆ ਲਾਗ, ਚਰਨ ਕਵਲ ਵਡਿਆਈਆ। ਸ਼ਬਦ ਸੁਣਾਏ ਨਾਦ, ਅਗੰਮੀ ਰਾਗ ਅਲਾਹੀਆ। ਸੰਤ ਬਣਾਏ ਸਾਧ, ਸਾਧਨਾ ਇਕ ਸਮਝਾਈਆ। ਅੰਤਰ ਰਹੇ ਨਾ ਸਵਾਲ ਜਵਾਬ, ਕਲਪਣਾ ਕੂੜ ਦਏ ਖਪਾਈਆ। ਝਗੜਾ ਮੁਕਾ ਇਸ਼ਕ ਹਕੀਕੀ ਮਿਜ਼ਾਜ, ਤਬੀਅਤ ਆਪਣੇ ਨਾਲ ਮਿਲਾਈਆ। ਸਤਿ ਸਚ ਸੁਣਾ ਨਾਦ, ਪਰਦਾ ਪਰਦੇ ਵਿਚੋਂ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿ ਦਾਤਾ ਅਗੰਮ ਅਥਾਹੀਆ। ਸੰਮਤ ਪੰਜ ਕਹੇ ਮੇਰਾ ਮਾਘ ਸੋਹਣਾ ਚੰਗਾ, ਚਾਰ ਕੁੰਟ ਵਡਿਆਈਆ। ਗੁਰ ਅਵਤਾਰ ਪੈਗ਼ੰਬਰ ਫਿਰੇ ਪੈਰੀਂ ਨੰਗਾ, ਸਚ ਦਵਾਰ ਬੈਠੇ ਥਾਉਂ ਥਾਈਂਆ। ਨਿਰਗੁਣ ਧਾਰ ਕਰਕੇ ਸੰਗਾ, ਸਗਲਾ ਸੰਗ ਵਖਾਈਆ। ਨੇਤਰ ਰਹੇ ਕੋਈ ਨਾ ਅੰਧਾ, ਲੋਚਨ ਇਕ ਖੁਲ੍ਹਾਈਆ। ਸ਼ਬਦ ਗੁਰੂ ਕਿਹਾ (ਰਿਹਾ) ਕੋਈ ਨਾ ਬੰਦਾ, ਜੋ ਬੰਦਗੀ ਬੰਦਿਆਂ ਰਿਹਾ ਦ੍ਰਿੜਾਈਆ। ਲੱਖ ਚੁਰਾਸੀ ਭਾਰ ਉਠਾਏ ਆਪਣੇ ਕੰਧਾ, ਬਾਹੂ ਬਲ ਇਕ ਪਰਗਟਾਈਆ। ਅਨਕ ਬਿਧੀ ਆਪਣਾ ਰੱਖ ਕੇ ਢੰਗਾ, ਚਾਲ ਨਿਰਾਲੀ ਇਕ ਸਮਝਾਈਆ। ਜੋ ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਲੰਘਾ, ਗਗਨ ਗਗਨੰਤਰ ਡੇਰਾ ਢਾਹੀਆ। ਝਗੜਾ ਮੁਕਾ ਕੇ ਜੇਰਜ ਅੰਡਾ, ਉਤਭੁਜ ਸੇਤਜ ਵੇਖ ਵਖਾਈਆ। ਉਸ ਦਾ ਦਰਸ ਨਸੀਬ ਹੋਵੇ ਨਾ ਜਮਨਾ ਸੁਰਸਤੀ ਗੋਦਾਵਰੀ ਗੰਗਾ, ਨੇਤਰ ਰੋ ਰੋ ਮਾਰਨ ਧਾਈਂਆ। ਚੁਲੀ ਭਰ ਸਕੇ ਕੋਈ ਨਾ ਪੰਡਾ, ਅੰਮ੍ਰਿਤ ਹੱਥ ਕਿਸੇ ਨਾ ਆਈਆ। ਬਿਨ ਸਤਿਗੁਰ ਸ਼ਬਦ ਕਿਸੇ ਨਾ ਵੰਡਾ, ਦੂਸਰ ਨਜ਼ਰ ਕੋਇ ਨਾ ਪਾਈਆ। ਜੋ ਆਇਆ ਸੋ ਗਾ ਕੇ ਗਿਆ ਛੰਦਾ, ਢੋਲਾ ਸਿਫ਼ਤਾਂ ਵਾਲਾ ਗਾਈਆ। ਤਨ ਵੇਸ ਕਰਾਇਆ ਧੋਤੀ ਬੋਦੀ ਤੰਬਾ, ਮੁਛ ਦਾੜ੍ਹੀ ਕੇਸ ਕਛਿਹਰੇ ਨਾਲ ਵਡਿਆਈਆ। ਕਿਸੇ ਸਮਝ ਨਾ ਆਈ ਪ੍ਰਭ ਦਾ ਕੇਹੜਾ ਵੇਸ ਚੰਗਾ, ਕਵਣ ਰੰਗ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਦ ਆਪਣਾ ਖੇਲ ਖਿਲਾਈਆ। ਅਵਤਾਰ ਪੈਗ਼ੰਬਰ ਕਹਿਣ ਗੁਰ, ਸਿਫ਼ਤਾਂ ਵਿਚ ਸਾਲਾਹੀਆ। ਜਿਸ ਵੇਲੇ ਦਰਸ਼ਨ ਪਾਇਆ ਸਵਾਮੀ ਧੁਰ, ਧੁਰ ਮਸਤਕ ਭਗਤਾਂ ਵੇਖੇ ਚਾਈਂ ਚਾਈਂਆ। ਖ਼ਾਲੀ ਕੋਈ ਨਾ ਜਾਏ ਮੁੜ, ਨਿਰਾਸਾ ਰਹਿਣ ਕੋਇ ਨਾ ਪਾਈਆ। ਅੰਤਰ ਆਤਮ ਨਾਲ ਜਾਏ ਜੁੜ, ਬਾਹਰ ਵੰਡ ਨਾ ਕੋਇ ਵੰਡਾਈਆ। ਪ੍ਰੇਮ ਪਿਆਰ ਦੀ ਰਹੇ ਕੋਈ ਨਾ ਥੁੜ, ਥੁੜੇ ਥਿੜਕਿਆਂ ਲੈ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸ਼ਬਦ ਇਕ
❋
❋
ਸੁਣਾਈਆ। ਅਵਤਾਰ ਪੈਗ਼ੰਬਰ ਕਹਿਣ ਗੁਰ ਸ਼ਬਦ ਜਣਾਇਆ ਚੁਪ ਚਪੀਤੇ, ਸਮਝ ਕਿਸੇ ਨਾ ਆਈਆ। ਹੁਕਮ ਦਿਤਾ ਧੁਰ ਦੇ ਮੀਤੇ, ਮਤਲਬ ਆਪਣਾ ਇਕ ਸਮਝਾਈਆ। ਵੇਖੋ ਫਲ ਆਪਣੇ ਕੀਤੇ, ਚਾਰੇ ਜੁਗ ਧਿਆਨ ਲਗਾਈਆ। ਤੁਸਾਂ ਮੇਰੇ ਨਾਮ ਦੇ ਸਿਫ਼ਤਾਂ ਵਾਲੇ ਕੀਤੇ ਟੀਕੇ, ਹਰਫਾਂ ਵਿਚ ਵਡਿਆਈਆ। ਮੰਦਰ ਮਸਜਿਦ ਸ਼ਿਵਦਵਾਲੇ ਮਠ ਗੁਰੂਦਵਾਰ ਇਕੱਠੇ ਕੀਤੇ, ਠੇਕੇ ਇੱਟਾਂ ਪੱਥਰਾਂ ਨਾਲ ਵਡਿਆਈਆ। ਨਾਮ ਕਲਮਾ ਬਾਣੀ ਪੜ੍ਹ ਕੇ ਰਹੇ ਜੀਤੇ, ਜੀਵਣ ਯੁਗਤ ਵਿਚ ਸਮਝਾਈਆ। ਸਿਫ਼ਤਾਂ ਵਿਚ ਕੀਤੀ ਤਮਹੀਦੇ, ਨਜ਼ਮਾਂ ਵਿਚ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਅਸੀਂ ਵੇਖਿਆ ਖੇਲ ਅਗੰਮਾ, ਆਗਮਨ ਵਿਚ ਵਡਿਆਈਆ। ਜਿਸ ਝਗੜਾ ਮਿਟਾਇਆ ਮਾਟੀ ਚੰਮਾ, ਚੰਮ ਦ੍ਰਿਸ਼ਟੀ ਦਿਤੀ ਬਦਲਾਈਆ। ਮਾਰਗ ਦੱਸ ਕੇ ਨਵਾਂ, ਨਵ ਨੌਂ ਚਾਰ ਦਾ ਡੇਰਾ ਢਾਹੀਆ। ਧਰਮ ਦੀ ਧਾਰ ਬਦਲ ਕੇ ਸਮਾਂ, ਸੰਮਣ ਸਭ ਦੇ ਦਿਤੇ ਕਢਾਈਆ। ਸਭ ਨੇ ਹੋ ਕੇ ਆਉਣਾ ਰਵਾਂ, ਭੱਜਣਾ ਵਾਹੋ ਦਾਹੀਆ। ਕਿਸੇ ਨਹੀਂ ਭਰੋਸਾ ਦਮਾਂ, ਜੀਵਣ ਜੁਗਤ ਨਾ ਕਿਸੇ ਸਮਝਾਈਆ। ਖੇਲ ਵਖਾ ਕੇ ਹਰਖ ਸੋਗ ਗ਼ਮਾ, ਚਿੰਤਾ ਚਿਖਾ ਵਿਚ ਵਡਿਆਈਆ। ਝਗੜਾ ਪਾ ਕੇ ਕਲਪਣਾ ਮਨਾ, ਮਨਸਾ ਸੰਗ ਰਖਾਈਆ। ਫੇਰ ਹੱਸ ਕੇ ਕਿਹਾ ਗੋਬਿੰਦ ਚੰਨਾ, ਚੰਨ ਤੇਰੀ ਰੁਸ਼ਨਾਈਆ। ਸ਼ਬਦੀ ਧਾਰ ਗੁਰੂ ਗੁਰ ਜਣਾਂ, ਜਣ ਜਣੇਂਦੀ ਬਣਿਆ ਮਾਈਆ। ਦੀਨ ਮਜ਼੍ਹਬ ਦਾ ਮੇਟਣਾ ਬੰਨਾ, ਹੱਦ ਹਦੂਦ ਰਹੇ ਨਾ ਰਾਈਆ। ਜੇਹੜਾ ਗੋਬਿੰਦ ਲਾਇਆ ਕੰਨਾ, ਪਰਦਾ ਪਰਦੇ ਵਿਚ ਸਮਝਾਈਆ। ਏਹੋ ਫ਼ਰਕ ਰਹਿਣਾ ਪੁਰਖ ਅਕਾਲ ਦਾ ਸ਼ਬਦ ਧਾਰ ਦਾ ਵਿਚ ਸਰੀਰ ਤਨਾ, ਜਿਸ ਨੂੰ ਸਮਝੇ ਕੋਇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਦਇਆ ਕਮਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਕਿਉਂ ਗੋਬਿੰਦ ਲਾਇਆ ਕੰਨਾ, ਡੰਡਾ ਦਸ ਦਸ ਧਾਰ ਬਦਲਾਈਆ। ਵੇਖ ਕੇ ਅੰਤਮ ਕੰਢਾ, ਕਲਜੁਗ ਨੈਣ ਉਠਾਈਆ। ਪ੍ਰਭ ਦਾ ਖੇਲ ਕੋਈ ਕਰ ਨਾ ਸਕੇ ਪੰਜਾਂ ਤਤਾਂ ਵਾਲਾ ਬੰਦਾ, ਗੁਰ ਅਵਤਾਰ ਪੈਗ਼ੰਬਰ ਨਾ ਕੋਇ ਚਤੁਰਾਈਆ। ਹੁਣ ਮੈਂ ਕੀਤਾ ਖੰਡੇ ਨਾਲ ਜੰਗਾ, ਯੁਧਾਂ ਨਾਲ ਲੜਾਈਆ। ਫੇਰ ਫਿਰਾਂ ਵਿਚ ਬ੍ਰਹਿਮੰਡਾਂ, ਸ਼ਬਦੀ ਧਾਰ ਸਹਿਜ ਸੁਖਦਾਈਆ। ਦੋ ਜਹਾਨਾਂ ਨਿਰਗੁਣ ਧਾਰ ਬਦਲ ਕੇ ਲੰਘਾ, ਪੁਰੀ ਲੋਅ ਖੋਜ ਖੁਜਾਈਆ। ਜਨਣੀ ਕੁੱਖ ਕਿਸੇ ਨਾ ਜੰਮਾ, ਰਕਤ ਬੂੰਦ ਨਾ ਮੇਲ ਮਿਲਾਈਆ। ਪਵਣ ਸਵਾਸ ਲਵਾਂ ਨਾ ਦਮਾ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਰਸਨਾ ਨਾਲ ਕਿਸੇ ਨੂੰ ਕਹਿਣਾ ਨਹੀਂ ਅੰਮੜੀ ਅੰਮਾ, ਗੋਦੀ ਗੋਦ ਨਾ ਕੋਇ ਟਿਕਾਈਆ। ਦੀਨ ਮਜ਼੍ਹਬ ਦਾ ਹੋਣਾ ਨਹੀਂ ਕੋਈ ਤਮਾ, ਤਾਮਸ ਤ੍ਰਿਸ਼ਨਾ ਦੇਣੀ ਗਵਾਈਆ। ਇਕੋ ਸਾਹਿਬ ਦਾ ਹੁਕਮ ਮੰਨਾਂ, ਪੁਰਖ ਅਕਾਲ ਇਕ ਚਤੁਰਾਈਆ। ਮੇਰਾ ਉਹਦਾ ਨਿਰਗੁਣ ਧਾਰ ਸਰਗੁਣ ਫ਼ਰਕ ਹੋਵੇ ਇਕ ਕੰਨਾ, ਮੁਕਤਾ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਕਾਰ ਕਮਾਈਆ। ਗੋਬਿੰਦ ਕਹੇ ਮੇਰੇ ਕੰਨੇ ਦਾ ਭਾਵ ਆਹ, ਆਮਦ ਵਿਚ ਸਰਨਾਈਆ। ਮਿਹਰਵਾਨ ਮੇਰੇ ਵਿਚ ਸਮਾ, ਸਮਗਰੀ ਆਪਣੀ ਵਿਚ ਟਿਕਾਈਆ। ਜੋਤੀ ਜਾਤਾ ਹੋ ਕੇ ਜੋਤ ਜਗਾ, ਨੂਰ ਜ਼ਹੂਰ ਕਰ ਰੁਸ਼ਨਾਈਆ। ਪੁਰਖ ਅਕਾਲ ਹੋ ਕੇ ਸ਼ਬਦੀ ਨਾਦ ਵਜਾ, ਅਨਰਾਗੀ ਰਾਗ ਸੁਣਾਈਆ। ਸਾਂਝਾ ਮੰਦਰ ਇਕ ਸੁਹਾ, ਹਿੱਸਾ ਵੰਡ ਨਾ ਕੋਇ ਵੰਡਾਈਆ। ਸਚ ਸਿੰਘਾਸਣ ਇਕ ਵਿਛਾ, ਸੋਭਨੀਕ ਇਕ ਸੁਹਾਈਆ।
❋
❋
ਸਦ ਮਿਲ ਕੇ ਆਪਣਾ ਝਟ ਲੰਘਾ, ਏਕਾ ਦੂਆ ਨਾ ਕੋਇ ਚਤੁਰਾਈਆ। ਪੁਰਖ ਅਕਾਲ ਕਿਹਾ ਗੋਬਿੰਦ ਇਹ ਕੰਨਾ ਤੇਰਾ ਮੇਰਾ ਗਵਾਹ, ਸ਼ਹਾਦਤ ਨਿਰੰਤਰ ਦਏ ਭੁਗਤਾਈਆ। ਇਸ ਨੂੰ ਸਮਝ ਸਕੇ ਕੋਈ ਨਾ ਰਾਅ, ਪਰਦਾ ਪਰਦਾਨਸ਼ੀਂ ਨਾ ਕੋਇ ਉਠਾਈਆ। ਗੋਬਿੰਦ ਕਿਹਾ ਵਾਹ ਵਾਹ, ਵਾਹੋ ਵਾਹੋ ਵਾਹਿਗੁਰੂ ਤੇਰੀ ਸਰਨਾਈਆ। ਪੁਰਖ ਅਕਾਲ ਫੜ ਕੇ ਬਾਂਹ, ਬਾਜੂ ਦਿਤਾ ਹਿਲਾਈਆ। ਜਿਸ ਵੇਲੇ ਸ੍ਰਿਸ਼ਟੀ ਦ੍ਰਿਸ਼ਟੀ ਹੋਈ ਕਾਂ, ਕਾਗ ਵਾਂਗ ਕੁਰਲਾਈਆ। ਮਾਤ ਪੁਤ ਇਕ ਦੂਜੇ ਵੱਲ ਲੈਣ ਤਕਾ, ਭੈਣ ਭਈਆ ਅੱਖ ਬਦਲਾਈਆ। ਓਸ ਵੇਲੇ ਦੋਹਾਂ ਨੇ ਜਾਣਾ ਆ, ਧੁਰ ਦਾ ਫੇਰਾ ਪਾਈਆ। ਇਹ ਕੰਨਾ ਕਾਮਲ ਮੁਰਸ਼ਦ ਦਾ ਸਦਾ ਸਦਾ ਗਵਾਹ, ਸ਼ਹਾਦਤ ਸ਼ਰਅ ਤੋਂ ਬਾਹਰ ਭੁਗਤਾਈਆ। ਦੋਹਾਂ ਨੂੰ ਮਿਲ ਕੇ ਕਰਨੀ ਪਏ ਨਾ ਕੋਇ ਦੁਆ, ਸੱਯਦੇ ਵਿਚ ਨਾ ਸੀਸ ਨਿਵਾਈਆ। ਚੇਲਾ ਗੁਰੂ ਇਕ ਰੂਪ ਹੋ ਕੇ ਦਈਏ ਵਖਾ, ਵੱਖਰਾ ਘਰ ਨਾ ਕੋਇ ਜਣਾਈਆ। ਸ਼ਬਦ ਜੋਤ ਦਾ ਇਕੋ ਹੋਵੇ ਰਾਹ, ਰਹਿਬਰ ਇਕੋ ਨੂਰ ਇਲਾਹੀਆ। ਗੋਬਿੰਦ ਝਟ ਛਾਤੀ ਉਤੇ ਹੱਥ ਦਿਤਾ ਟਿਕਾ, ਸੀਨਾ ਜ਼ੋਰ ਨਾਲ ਦਬਾਈਆ। ਵੇਖੀਂ ਕਿਤੇ ਪ੍ਰਭੂ ਲਾ ਨਾ ਜਾਵੀਂ ਦਾਅ, ਅਛਲ ਛਲਧਾਰੀ ਆਪਣੀ ਕਾਰ ਕਮਾਈਆ। ਜੇ ਦੋਵੇਂ ਫੇਰ ਆਈਏ ਤੇ ਸੂਰ ਗਾਂ ਦਾ ਝਗੜਾ ਦਈਏ ਮੁਕਾ, ਪਸ਼ੂਆਂ ਉਤੇ ਧਰਮ ਨਾ ਕੋਇ ਟਿਕਾਈਆ। ਇਕ ਤੇਰਾ ਇਕ ਮੇਰਾ ਰਹਿ ਜਾਏ ਨਾਂ, ਦੂਜਾ ਨਜ਼ਰ ਕੋਇ ਨਾ ਆਈਆ। ਜੇਹੜਾ ਸਾਡੀ ਦੋਹਾਂ ਦੀ ਚਰਨ ਧੂੜੀ ਲਏ ਨਹਾ, ਜੁਗ ਜਨਮ ਦੀ ਦੁਰਮਤ ਮੈਲ ਧਵਾਈਆ। ਪੁਰਖ ਅਕਾਲ ਨੇ ਹਾਂ ਵਿਚ ਮਿਲਾਈ ਹਾਂ, ਹੱਸ ਕੇ ਦਿਤਾ ਸੁਣਾਈਆ। ਓਸ ਵੇਲੇ ਆਤਮਾ ਪਰਮਾਤਮਾ ਪਰਮਾਤਮਾ ਆਤਮਾ ਦੋਹਾਂ ਦਾ ਸਾਂਝਾ ਹੋਣਾ ਨਾਂ, ਮੇਰੀ ਇਕੱਲੇ ਦੀ ਚਲੇ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਖੇਲ ਕਰੇ ਅਗੰਮ ਅਥਾਹ, ਅਥਾਹ ਆਪਣੀ ਕਾਰ ਕਮਾਈਆ।
੧੬ ਮਾਘ ਸ਼ਹਿਨਸ਼ਾਹੀ ਸੰਮਤ ੫ ਸਰਮੁਖ ਸਿੰਘ ਦੇ ਗ੍ਰਹਿ ਪਿੰਡ ਕੱਲਾ ਜ਼ਿਲਾ ਅੰਮ੍ਰਿਤਸਰ
ਅਵਤਾਰ ਪੈਗ਼ੰਬਰ ਗੁਰ ਕਹਿਣ ਵੇਖਿਆ ਪਰਮ ਪੁਰਖ ਦਾ ਸਮਾਜ, ਕਲਜੁਗ ਅੰਤ ਸ੍ਰੀ ਭਗਵੰਤ ਪੜਦਾ ਦਿਤਾ ਉਠਾਈਆ। ਸਚਖੰਡ ਦਵਾਰੇ ਜੋਤੀ ਜਾਤੇ ਹੋ ਕੇ ਗਏ ਜਾਗ, ਬਿਨ ਨੇਤਰ ਲੋਚਣ ਨੈਣ ਅੱਖ ਪ੍ਰਤਖ ਖੁਲ੍ਹਾਈਆ। ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਜੋਤੀ ਜਗਦਾ ਵੇਖਿਆ ਚਰਾਗ਼, ਬਿਨ ਤੇਲ ਬਾਤੀ ਕਮਲਾਪਾਤੀ ਕਰੇ ਰੁਸ਼ਨਾਈਆ। ਸ੍ਰੀ ਭਗਵਾਨਾ ਨੌਜਵਾਨਾ ਮਰਦ ਮਰਦਾਨਾ ਏਕੰਕਾਰ ਤੱਕਿਆ ਸੁਹਾਗ, ਲੱਖ ਚੁਰਾਸੀ ਚਾਰੇ ਖਾਣੀ ਅੰਡਜ ਜੇਰਜ ਉਤਭੁਜ ਸੇਤਜ ਰਿਹਾ ਪਰਨਾਈਆ। ਸ਼ਬਦ ਸਵਾਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਆਤਮ ਪਰਮਾਤਮ ਪਕੜੇ ਵਾਗ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਜੋੜ ਜੁੜਾਈਆ। ਜੋਤੀ ਜਾਤਾ ਪੁਰਖ ਬਿਧਾਤਾ ਸਤਿ ਸਤਿਵਾਦੀ ਆਪਣੀ ਸਾਜਣ ਸਾਜ, ਸੱਜਣ ਮੀਤ ਮੁਰਾਰ ਪਰਵਰਦਿਗਾਰ ਸਾਂਝਾ ਯਾਰ ਆਪਣੀ ਖੇਲ ਖਿਲਾਈਆ। ਕਲਜੁਗ ਕੂੜੀ ਕਿਰਿਆ ਮੇਟੇ ਰਾਜ, ਸਤਿਜੁਗ ਸਾਚੇ ਲਾਵੇ ਭਾਗ, ਸਤਿ ਸਤਿਵਾਦੀ ਆਪਣੀ ਕਾਰ ਕਮਾਈਆ। ਤ੍ਰੈਗੁਣ ਮਾਇਆ ਪੰਜ ਤਤ ਮੋਹ ਵਿਕਾਰ ਬੁਝਾਏ ਆਗ, ਅੰਮ੍ਰਿਤ ਮੇਘ ਆਬੇਹਯਾਤ
❋
❋
ਇਕ ਬਰਸਾਈਆ। ਧੁਨ ਅਗੰਮੀ ਨਾਮ ਅਨਾਦਾ ਸੁਣਾਏ ਆਪਣਾ ਨਾਦ, ਅਨਰਾਗੀ ਧੁਰ ਦਾ ਰਾਗ ਜਣਾਈਆ। ਗੁਰਮੁਖ ਗੁਰਸਿਖ ਸੰਤ ਸੁਹੇਲੇ ਭਗਤ ਭਗਵੰਤ ਵੇਖੇ ਸਾਧ, ਚਾਰ ਕੁੰਟ ਖੋਜੇ ਥਾਉਂ ਥਾਈਂਆ। ਜਿਸ ਨੂੰ ਓਮ ਰਾਮ ਕ੍ਰਿਸ਼ਨ ਅੱਲਾ ਵਾਹਿਗੁਰੂ ਕਿਹਾ ਗਾਡ, ਨਮਸਤੇ ਡੰਡਾਵਤ ਬੰਦਨਾ ਕਰਕੇ ਸੀਸ ਝੁਕਾਈਆ। ਉਹ ਹਰ ਘਟ ਅੰਤਰ ਨਿਰੰਤਰ ਹੋ ਵਿਸਮਾਦ, ਬਿਸਮਿਲ ਹੋ ਕੇ ਆਪਣੀ ਖੇਲ ਖਿਲਾਈਆ। ਸਚ ਸੰਦੇਸ਼ਾ ਦੇ ਕੇ ਬੋਧ ਅਗਾਧ, ਬੁੱਧੀ ਤੋਂ ਪਰੇ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਤੱਕਿਆ ਨੂਰ ਅਲਾਹ, ਹਰਿ ਕਰਤਾ ਬੇਪਰਵਾਹੀਆ। ਸਦੀ ਚੌਧਵੀਂ ਵੇਖੇ ਸਰਬ ਗੁਨਾਹ, ਲੱਖ ਚੁਰਾਸੀ ਫੋਲ ਫੁਲਾਈਆ। ਭੇਵ ਅਭੇਦਾ ਅਛਲ ਅਛੇਦਾ ਦਏ ਖੁਲ੍ਹਾ, ਪੜਦਾ ਓਹਲਾ ਰਹਿਣ ਕੋਇ ਨਾ ਪਾਈਆ। ਜਿਸ ਦੇ ਅੱਗੇ ਨਮੋਂ ਨਮੋਂ ਕਰਦੇ ਦੁਆ, ਖ਼ਾਲੀ ਝੋਲੀ ਅੱਗੇ ਡਾਹੀਆ। ਸੋ ਲੇਖਾ ਮੰਗੇ ਥਾਉਂ ਥਾਂ, ਥਾਨ ਥਨੰਤਰ ਵੇਖੇ ਚਾਈਂ ਚਾਈਂਆ। ਸਦੀ ਚੌਧਵੀਂ ਨਾਉਂ ਨਿਰੰਕਾਰਾ ਏਕੰਕਾਰਾ ਦ੍ਰਿੜਾ ਕੇ ਆਪਣਾ ਨਾਂ, ਨਾਮ ਨਿਧਾਨਾ ਇਕ ਸਮਝਾਈਆ। ਆਤਮ ਪਰਮਾਤਮ ਬਣ ਕੇ ਪਿਤਾ ਮਾਂ, ਪੂਤ ਸਪੂਤੇ ਆਪਣੀ ਗੋਦ ਟਿਕਾਈਆ। ਸਚਖੰਡ ਦਵਾਰ ਦਰਗਾਹ ਸਾਚੀ ਦੱਸ ਅਵੱਲੜਾ ਥਾਂ, ਹਕੀਕਤ ਹੱਕ ਹੱਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਵੱਡਾ ਵਡ ਵਡਿਆਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਪ੍ਰਭ ਦਾ ਹੁਕਮ ਨਿਰਾਲਾ, ਨਿਰਵੈਰ ਆਪ ਜਣਾਈਆ। ਹੁਕਮ ਸੰਦੇਸ਼ਾ ਦੇਵੇ ਜੋਤੀ ਧਾਰ ਪੁਰਖ ਅਕਾਲਾ, ਅਕਲ ਕਲਧਾਰੀ ਆਪਣੀ ਕਾਰ ਕਮਾਈਆ। ਸਤਿ ਸਚ ਜਣਾਏ ਬਿਨ ਛੱਪਰ ਛੰਨ ਧਰਮਸਾਲਾ, ਦਵਾਰ ਇਕੋ ਇਕ ਪਰਗਟਾਈਆ। ਜਿਥੇ ਪੋਹ ਨਾ ਸਕੇ ਕਾਲ ਮਹਾਂਕਾਲਾ, ਚਿਤ੍ਰਗੁਪਤ ਧਰਮ ਰਾਏ ਦਏ ਨਾ ਕੋਇ ਸਜ਼ਾਈਆ। ਫੇਰਨੀ ਪਏ ਕੋਈ ਨਾ ਮਾਲਾ, ਤੀਰਥ ਤਟ ਇਸ਼ਨਾਨ ਨਾ ਕੋਇ ਕਰਾਈਆ। ਏਕਾ ਮਾਰਗ ਦੱਸ ਸੁਖਾਲਾ, ਤੂੰ ਮੇਰਾ ਮੈਂ ਤੇਰਾ ਦਏ ਜਣਾਈਆ। ਸਤਿਜੁਗ ਸਾਚੀ ਸਤਿ ਧਰਮ ਦੀ ਚਲਕੇ ਚਾਲਾ, ਚਾਰ ਕੁੰਟ ਕਰੇ ਰੁਸ਼ਨਾਈਆ। ਜਿਸ ਦਾ ਗੁਰ ਅਵਤਾਰ ਪੈਗ਼ੰਬਰ ਸਰਗੁਣ ਨਿਰਗੁਣ ਦੇ ਕੇ ਗਏ ਅਹਿਵਾਲਾ, ਸਿਫ਼ਤਾਂ ਵਿਚ ਸਿਫ਼ਤ ਸਾਲਾਹੀਆ। ਸੋ ਜੋਧਾ ਸੂਰਬੀਰ ਪਰਗਟ ਹੋ ਮਰਦ ਮਰਦਾਨਾ, ਨਿਰਗੁਣ ਨਿਰਵੈਰ ਲਏ ਅੰਗੜਾਈਆ। ਆਤਮ ਬੋਧ ਸ਼ਬਦ ਸਵਾਮੀ ਦੱਸ ਕੇ ਗਾਣਾ, ਅਨਬੋਲਤ ਆਪਣਾ ਰਾਗ ਜਣਾਈਆ। ਸਤਿ ਧਰਮ ਸਚ ਝੁਲਾ ਨਿਸ਼ਾਨਾ, ਕੂੜ ਨਿਸ਼ਾਨੇ ਦਏ ਮਿਟਾਈਆ। ਇਕ ਮਹੱਲ ਅਟਲ ਦਰਸਾਏ ਸਚ ਮਕਾਨਾ, ਜਿਥੇ ਬਿਨ ਤੇਲ ਬਾਤੀ ਨਿਰਗੁਣ ਨੂਰ ਕਰੇ ਰੁਸ਼ਨਾਈਆ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਪਰਵਰਦਿਗਾਰ ਸਾਂਝਾ ਯਾਰ ਰਾਮ ਰਾਮਾ ਹੋ ਪਰਧਾਨਾ, ਪਰਮ ਪੁਰਖ ਆਪਣਾ ਹੁਕਮ ਵਰਤਾਈਆ। ਸਤਿ ਸੰਦੇਸ਼ਾ ਨਰ ਨਰੇਸ਼ਾ ਸ਼ਬਦੀ ਧਾਰ ਦੇ ਦੋ ਜਹਾਨਾਂ, ਬ੍ਰਹਿਮੰਡ ਖੰਡ ਆਪਣੀ ਕਾਰ ਕਮਾਈਆ। ਜਿਸ ਨੂੰ ਝੁਕਣ ਜ਼ਿਮੀਂ ਅਸਮਾਨਾ, ਚੌਦਾਂ ਲੋਕ ਚੌਦਾਂ ਤਬਕ ਸਬਕ ਸਿਖਿਆ ਵਿਚ ਦ੍ਰਿੜਾਈਆ। ਸੋ ਲੇਖਾ ਜਾਣੇ ਦੀਨ ਦੁਨੀ ਜਗਤ ਜੁਗ ਜਹਾਨਾ, ਜਹਾਲਤ ਵੇਖੇ ਬੇਪਰਵਾਹੀਆ। ਸਦੀ ਚੌਧਵੀਂ ਅੰਤ ਅਖ਼ੀਰ ਬੇਨਜ਼ੀਰ ਨੂਰੀ ਜੋਤ ਪਹਿਰ ਕੇ ਜਾਮਾ, ਨਿਰਗੁਣ ਧਾਰ ਕਰੇ ਰੁਸ਼ਨਾਈਆ। ਜਨ ਭਗਤ ਸੁਹੇਲੇ ਗੁਰ ਚੇਲੇ ਕਰ ਪਰਵਾਨਾ, ਪਰਮ ਪੁਰਖ ਪ੍ਰਭ ਆਪਣਾ ਰੰਗ ਰੰਗਾਈਆ। ਆਤਮ ਧਾਰ ਦੇ ਕੇ ਬ੍ਰਹਮ ਗਿਆਨਾ, ਵਿਦਿਆ ਬ੍ਰਹਮ ਬ੍ਰਹਮ ਜਣਾਈਆ। ਜਿਸ ਨੂੰ ਸਮਝ ਸਕੇ ਨਾ ਕੋਇ ਇਨਸਾਨਾ, ਅਕਲ ਬੁਧੀ ਨਾ ਕੋਇ ਚਤੁਰਾਈਆ। ਕਾਗ਼ਜ਼
❋
❋
ਕਲਮ ਸ਼ਾਹੀ ਕਰ ਨਾ ਸਕੇ ਕੋਇ ਬਿਆਨਾ, ਅੱਖਰਾਂ ਵੰਡ ਨਾ ਕੋਇ ਵੰਡਾਈਆ। ਸੋ ਖੇਲ ਕਰੇ ਸ੍ਰੀ ਭਗਵਾਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਕਰਤਾ ਸ਼ਹਿਨਸ਼ਾਹੀਆ। ਗੁਰ ਅਵਤਾਰ ਪੈਗ਼ੰਬਰ ਕਹਿਣ ਵੇਖਣਾ ਅਗੰਮ ਨਜ਼ਾਰਾ, ਨਜ਼ਰੀਆ ਸਕੇ ਨਾ ਕੋਇ ਜਣਾਈਆ। ਕੀ ਖੇਲ ਕਰੇ ਕਰਤਾਰਾ, ਕੁਦਰਤ ਦਾ ਮਾਲਕ ਧੁਰਦਰਗਾਹੀਆ। ਨਿਰਗੁਣ ਸਰਗੁਣ ਪਾਵੇ ਸਾਰਾ, ਮਹਾਂਸਾਰਥੀ ਆਪਣੀ ਕਾਰ ਕਮਾਈਆ। ਜੋਤੀ ਜਾਤਾ ਪੁਰਖ ਬਿਧਾਤਾ ਹੋ ਚੌਵੀਆਂ ਅਵਤਾਰਾ, ਪਰਦਾ ਓਹਲਾ ਦਏ ਚੁਕਾਈਆ। ਮੁਰੀਦ ਮੁਰਸ਼ਦ ਮਿਹਰਵਾਨ ਮਹਿਬੂਬ ਹੋ ਕੇ ਪਾਵੇ ਸਾਰਾ, ਦੀਨ ਦੁਨੀ ਕਲਮਾ ਕਾਇਨਾਤ ਖੋਜ ਖੁਜਾਈਆ। ਰਹਿਮਤ ਵਿਚ ਮੁਹੱਬਤ ਵਿਚ ਇਲਾਹੀ ਦੇਵੇ ਇਕ ਇਸ਼ਾਰਾ, ਐਸ਼ੋ ਇਸ਼ਰਤ ਲੇਖਾ ਦਏ ਮੁਕਾਈਆ। ਭੇਵ ਖੁਲ੍ਹਾਏ ਦਇਆ ਕਮਾਏ ਮੁਹੰਮਦ ਮਹਿਬੂਬ ਨਾਲ ਚਾਰ ਯਾਰਾ, ਯਰਾਨਾ ਕੂੜ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅੰਤ ਜੁਗਾ ਜੁਗੰਤ ਨਿਰਗੁਣ ਨੂਰ ਜੋਤ ਇਕ ਅਵਤਾਰਾ, ਅਵਤਰ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਵੇਸ ਵਟਾਈਆ।