੧੯ ਮਾਘ ਸ਼ਹਿਨਸ਼ਾਹੀ ਸੰਮਤ ੫ ਜਮਾਂਦਾਰ ਕਿਸ਼ਨ ਸਿੰਘ ਦੇ ਗ੍ਰਹਿ ਪਿੰਡ ਅਲੱੜਪਿੰਡੀ ਜ਼ਿਲਾ ਗੁਰਦਾਸ ਪੁਰ
ਸਤਿਗੁਰ ਸ਼ਬਦ ਕਹੇ ਪੂਰਨ ਤਤ ਹੋਇਆ ਪਰਵਾਨਾ, ਪਰਮ ਪੁਰਖ ਦਿਤੀ ਵਡਿਆਈਆ। ਮੇਰਾ ਮੈਨੂੰ ਮਿਲਿਆ ਟਿਕਾਣਾ, ਸੰਬਲ ਸੰਭਲ ਡੇਰਾ ਲਾਈਆ। ਖੇਲ ਕਰ ਵਿਸ਼ਨੂੰ ਭਗਵਾਨਾ, ਭਗਵਨ ਆਪਣੀ ਕਾਰ ਕਮਾਈਆ। ਧੁਰ ਦਾ ਨਾਮ ਦੇ ਤਰਾਨਾ, ਤੁਰੀਆ ਤੋਂ ਅੱਗੇ ਤਰਜ਼ ਸਮਝਾਈਆ। ਬ੍ਰਹਮ ਰਿਹਾ ਨਾ ਕੋਇ ਬੇਗਾਨਾ, ਪਾਰਬ੍ਰਹਮ ਵਿਚ ਮਿਲਾਈਆ। ਧਰਮ ਦੀ ਧਾਰ ਸਚ ਨਿਸ਼ਾਨਾ, ਜੀਵ ਜਹਾਨਾਂ ਰਿਹਾ ਵਖਾਈਆ। ਮਿਹਰਵਾਨ ਹੋ ਮਿਹਰਵਾਨਾ, ਮਿਹਰ ਨਜ਼ਰ ਇਕ ਉਠਾਈਆ। ਕਲਮਾ ਦੇ ਧੁਰ ਫ਼ਰਮਾਨਾ, ਕਾਇਨਾਤ ਰਿਹਾ ਸਮਝਾਈਆ। ਜੋ ਆਦਿ ਜੁਗਾਦੀ ਪਹਿਰੇ ਬਾਨਾ, ਨਿਰਗੁਣ ਸਰਗੁਣ ਵੇਸ ਵਟਾਈਆ। ਸੋ ਜੋਧਾ ਸੂਰਬੀਰ ਮਰਦ ਮਰਦਾਨਾ, ਮਿਹਰਵਾਨ ਲਏ ਅੰਗੜਾਈਆ। ਚਾਰੋਂ ਕੁੰਟ ਮਾਰ ਧਿਆਨਾ, ਦਹਿ ਦਿਸ਼ਾ ਪੜਦਾ ਲਾਹੀਆ। ਧਰਨੀ ਧਵਲ ਵੇਖ ਜ਼ਿਮੀਂ ਅਸਮਾਨਾ, ਦੋ ਜਹਾਨਾਂ ਖੋਜ ਖੁਜਾਈਆ। ਚੁਰਾਸੀ ਵਿਚੋਂ ਏਕਾ ਤਤ ਪਹਿਚਾਨਾ, ਰੱਤ ਆਪਣੇ ਰੰਗ ਰੰਗਾਈਆ। ਸਤਿ ਸਚ ਕਰ ਪਰਧਾਨਾ, ਦੇਵੇ ਮਾਣ ਜਗਤ ਵਡਿਆਈਆ। ਮੰਦਰ ਵੇਖੇ ਅਗੰਮ ਮਕਾਨਾ, ਸਚ ਦਵਾਰੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਸਤਿਗੁਰ ਸ਼ਬਦ ਕਹੇ ਪੂਰਨ ਤਤ ਤਤ ਪ੍ਰਭ ਲੇਖੇ, ਜਗਤ ਲੇਖ ਨਾ ਕੋਇ ਵਡਿਆਈਆ। ਜਿਸ ਗ੍ਰਹਿ ਵਸੇ ਨਰ ਨਰੇਸ਼ੇ, ਨਰ ਨਰਾਇਣ ਡੇਰਾ ਲਾਈਆ। ਕੂੜ ਭਰਮ ਨਾ ਰਹੇ ਭੁਲੇਖੇ, ਭਾਂਡਾ ਭਰਮ ਭੌ ਭੰਨਾਈਆ। ਜੋਤੀ ਧਾਰ ਕਰ ਕੇ ਵੇਸੇ, ਵਿਸ਼ਵ ਬੈਠਾ ਡੇਰਾ ਲਾਈਆ। ਮਾਣ ਵਡਿਆਈ ਦੇ ਏਕੇ, ਏਕੰਕਾਰ ਰੰਗ ਚੜ੍ਹਾਈਆ। ਨਿਰਗੁਣ ਧਾਰ ਬਖ਼ਸ਼ ਕੇ ਟੇਕੇ, ਸਰਗੁਣ ਧੂੜ ਮਸਤਕ ਰਮਾਈਆ। ਨਾਤਾ ਜੁੜਿਆ ਪਿਤਾ ਪੁਰਖ ਅਕਾਲ ਸੁਤ ਦੁਲਾਰੇ ਗੋਬਿੰਦ ਬੇਟੇ, ਦੂਜਾ ਅਵਰ ਨਾ ਕੋਇ ਵਖਾਈਆ। ਦੋ ਜਹਾਨਾਂ ਖੇਵਟ ਖੇਟੇ, ਬੇੜਾ ਬ੍ਰਹਿਮੰਡ ਰਿਹਾ ਚਲਾਈਆ।
❋
❋
ਜੁਗ ਚੌਕੜੀ ਬਚਨ ਰੱਖੇ ਚੇਤੇ, ਚੇਤਨ ਹੋ ਨਾ ਕਦੇ ਭੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੇਵੇ ਮਾਣ ਵਡਿਆਈਆ। ਸਤਿਗੁਰ ਸ਼ਬਦ (ਕਹੇ) ਪੂਰਨ ਤਤ ਜੋਤ ਉਜਿਆਰਾ, ਉਜਲ ਏਕਾ ਏਕ ਕਰਾਈਆ। ਪੂਰਬ ਜਨਮ ਜਨਮ ਉਧਾਰਾ, ਲੇਖਾ ਲੇਖੇ ਵਿਚੋਂ ਪਰਗਟਾਈਆ। ਸ਼ਾਹ ਪਾਤਸ਼ਾਹ ਸੱਚੀ ਸਰਕਾਰਾ, ਸ਼ਹਿਨਸ਼ਾਹ ਇਕ ਵਡਿਆਈਆ। ਜਿਸ ਨੂੰ ਝੁਕਦੇ ਪੈਗ਼ੰਬਰ ਗੁਰ ਅਵਤਾਰਾ, ਵਿਸ਼ਨ ਬ੍ਰਹਮਾ ਸ਼ਿਵ ਸੀਸ ਝੁਕਾਈਆ। ਜਿਸ ਦਾ ਆਦਿ ਅੰਤ ਇਕ ਜੈਕਾਰਾ, ਨਾਮ ਢੋਲਾ ਸਿਫ਼ਤ ਸਾਲਾਹੀਆ। ਸੋ ਜੁਗ ਜੁਗ ਆਵੇ ਵਾਰੋ ਵਾਰਾ, ਨਿਤ ਨਵਿਤ ਆਪਣਾ ਵੇਸ ਵਟਾਈਆ। ਜਿਸ ਦਾ ਕਰਦੇ ਗਏ ਇਸ਼ਾਰਾ, ਭਵਿਖਤਾਂ ਵਿਚ ਦ੍ਰਿੜਾਈਆ। ਸੋ ਕਲ ਕਲਕੀ ਅਵਤਾਰਾ, ਸੰਬਲ ਬੈਠਾ ਡੇਰਾ ਲਾਈਆ। ਸਾਢੇ ਤਿੰਨ ਹੱਥ ਮੁਨਾਰਾ, ਮੁਨੀ ਮੁਨੀਸ਼ਰ ਹੱਥ ਕਿਸੇ ਨਾ ਆਈਆ। ਜਿਸ ਦੀ ਧਰਮ ਧਾਰ ਦੀਵਾਰਾ, ਚਾਰੋਂ ਕੁੰਟ ਰੰਗ ਰੰਗਾਈਆ। ਕਿਲ੍ਹਾ ਕੋਟ ਇਕ ਅਪਾਰਾ, ਅਪਰੰਪਰ ਸਵਾਮੀ ਲਿਆ ਬਣਾਈਆ। ਜਗਤ ਖੇਲ ਵਖਾ ਕੇ ਨੌ ਦਵਾਰਾ, ਦਸਵੀਂ ਧਾਰ ਰਾਹ ਚਲਾਈਆ। ਇਸ ਤੋਂ ਅੱਗੇ ਕਰ ਕਿਨਾਰਾ, ਸੂਰੀਆ ਚੰਦ ਚਰਨਾਂ ਹੇਠ ਦਬਾਈਆ। ਤ੍ਰੈ ਪੰਜ ਨਾ ਕੋਈ ਇਸ਼ਾਰਾ, ਨਾਦ ਧੁਨ ਨਾ ਕੋਇ ਵਜਾਈਆ। ਨਿਰਗੁਣ ਨੂਰ ਕਰ ਉਜਿਆਰਾ, ਜੋਤੀ ਜਾਤਾ ਸੋਭਾ ਪਾਈਆ। ਨਿਰਗੁਣ ਧਾਰ ਬੋਲ ਜੈਕਾਰਾ, ਆਤਮ ਪਰਮਾਤਮ ਰਿਹਾ ਸੁਣਾਈਆ। ਸੰਦੇਸ਼ਾ ਦੇ ਗੁਰ ਅਵਤਾਰਾ, ਪੈਗ਼ੰਬਰਾਂ ਰਿਹਾ ਉਠਾਈਆ। ਕਲਜੁਗ ਕੂੜੀ ਕਿਰਿਆ ਵੇਖ ਸੰਸਾਰਾ, ਸੰਸਾਰੀ ਭੰਡਾਰੀ ਸੰਘਾਰੀ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸ਼ਾ ਇਕ ਸੁਣਾਈਆ। ਸਤਿਗੁਰ ਸ਼ਬਦ ਕਹੇ ਪੂਰਨ ਤਤ ਤਤ ਦਾ ਵੇਤਾ, ਵਿਤਕਰਾ ਨਜ਼ਰ ਕੋਇ ਨਾ ਆਈਆ। ਜਿਸ ਦਾ ਨੂਰ ਅਗੰਮੀ ਨੇਤਾ, ਨਿਰਾਕਾਰ ਨਿਰੰਕਾਰ ਸੋਭਾ ਪਾਈਆ। ਸੋ ਸਰਗੁਣ ਧਾਰ ਕਰੇ ਹੇਤਾ, ਹਿਤਕਾਰੀ ਹੋ ਕੇ ਵੇਖ ਵਖਾਈਆ। ਗੋਬਿੰਦ ਪਿਆਰ ਕਰ ਕੇ ਚੇਤਾ, ਚੇਤਨ ਸਭ ਨੂੰ ਰਿਹਾ ਕਰਾਈਆ। ਸਹਾਈ ਹੋਵੇ ਸਦਾ ਹਮੇਸ਼ਾ, ਆਦਿ ਅੰਤ ਨਾ ਕਦੇ ਭੁਲਾਈਆ। ਜੋਤੀ ਧਾਰ ਬਣ ਨਰੇਸ਼ਾ, ਸ਼ਬਦੀ ਸ਼ਬਦ ਕਰੇ ਅਗਵਾਈਆ। ਅਗੰਮ ਅਥਾਹ ਦੇ ਭੇਤਾ, ਪਰਦਾ ਅੰਤਰ ਇਕ ਉਠਾਈਆ। ਲੇਖੇ ਲਾਏ ਗੁਰੂ ਅਰਜਨ ਵਾਲੀ ਤੱਤੀ ਸੀਸ ਪਈ ਰੇਤਾ, ਰਾਵੀ ਰਵਾਦਾਰ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਚੁਕਾਈਆ। ਸਤਿਗੁਰ ਸ਼ਬਦ ਕਹੇ ਪੂਰਨ ਤਤ ਮੇਰਾ ਅਧਾਰ, ਸਿੰਘਾਸਣ ਆਸਣ ਇਕ ਸੁਹਾਈਆ। ਦੋਹਾਂ ਮੇਲਾ ਇਕ ਕਰਤਾਰ, ਕੁਦਰਤ ਕਾਦਰ ਰੰਗ ਰੰਗਾਈਆ। ਸਾਚਾ ਮੰਦਰ ਸਚ ਦਵਾਰ, ਦਵਾਰਕਾਵਾਸੀ ਜਿਥੇ ਸੀਸ ਨਿਵਾਈਆ। ਮਹੱਲ ਅਟੱਲ ਉਚ ਮਿਨਾਰ, ਮਹਿਬੂਬ ਮੁਹੱਬਤ ਵਿਚ ਵਡਿਆਈਆ। ਖੇਲ ਵੇਖ ਸੱਚੀ ਸਰਕਾਰ, ਸਤਿ ਸਚ ਵੱਜੇ ਵਧਾਈਆ। ਜਿਸ ਨੂੰ ਮੰਨਣ ਪੈਗ਼ੰਬਰ ਅਵਤਾਰ, ਗੁਰੂ ਗੁਰਦੇਵ ਰਾਹ ਤਕਾਈਆ। ਸੋ ਖੇਲ ਕਰੇ ਅਪਾਰ, ਅਪਰੰਪਰ ਆਪਣਾ ਹੁਕਮ ਵਰਤਾਈਆ। ਏਕਾ ਜੋਤ ਜੋਤ ਜਗੇ ਨਿਰੰਕਾਰ, ਸਾਢੇ ਤਿੰਨ ਹੱਥ ਨੂਰ ਰੁਸ਼ਨਾਈਆ। ਜਿਸ ਦਾ ਅੰਤ ਨਾ ਪਾਰਾਵਾਰ, ਬੇਅੰਤ ਆਪ ਹੋ ਆਈਆ। ਸੋ ਮੇਲਾ ਮੇਲੇ ਮੇਲਣਹਾਰ, ਵਿਛੋੜਾ ਅੱਗੇ ਰਹੇ ਨਾ ਰਾਈਆ। ਜਨ ਭਗਤਾਂ ਕਰੇ ਪਿਆਰ, ਮਿਹਰ ਨਜ਼ਰ ਇਕ ਉਠਾਈਆ। ਜੋ ਸੇਵਾ ਕਰਨ ਦਿਵਸ ਰੈਣ ਦਿਵਸ ਦੋ ਚਾਰ, ਘੜੀ ਪਲ ਆਪਣੇ ਲੇਖੇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ
❋
❋
ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਸਤਿਗੁਰ ਸ਼ਬਦ ਕਹੇ ਪੂਰਨ ਤਤ ਭਗਤ ਵਿਚੋਲਾ, ਭਗਵਨ ਜਿਸ ਵਿਚ ਨਜ਼ਰੀ ਆਈਆ। ਪ੍ਰੇਮ ਪ੍ਰੀਤੀ ਖੇਲੇ ਹੋਲਾ, ਰੰਗ ਰਤੜਾ ਰੰਗ ਰੰਗਾਈਆ। ਮਾਣ ਬਖ਼ਸ਼ੇ ਉਪਰ ਧੌਲਾ, ਧਵਲ ਮਿਲੇ ਵਡਿਆਈਆ। ਸਭ ਦਾ ਪੂਰਾ ਕਰੇ ਕੌਲਾ, ਕਵਲ ਨੈਣ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿ ਸਰੂਪ ਅਵਲ ਕਾ ਅਵਲਾ, ਅਵਲ ਆਪਣਾ ਹੁਕਮ ਵਰਤਾਈਆ।
੨੦ ਮਾਘ ਸ਼ਹਿਨਸ਼ਾਹੀ ਸੰਮਤ ੫ ਬਾਵਾ ਸਿੰਘ ਦੇ ਗ੍ਰਹਿ ਪਿੰਡ ਅੱਲੜਪਿੰਡੀ ਜ਼ਿਲਾ ਗੁਰਦਾਸ ਪੁਰ
ਪੂਰਨ ਤਤ ਪ੍ਰਭੂ ਦਾ ਘਰ, ਘਰਾਨਾ ਗੁਰ ਅਵਤਾਰ ਪੈਗ਼ੰਬਰ ਗਏ ਸਮਝਾਈਆ। ਜਿਸ ਗ੍ਰਹਿ ਪਾਰਬ੍ਰਹਮ ਦਾ ਸਰ, ਪਤਿਪਰਮੇਸ਼ਵਰ ਅੰਮ੍ਰਿਤ ਸਤਿ ਭਰਾਈਆ। ਨਿਰਗੁਣ ਸਰਗੁਣ ਮਿਲੇ ਵਰ, ਆਤਮ ਪਰਮਾਤਮ ਖੋਜ ਖੁਜਾਈਆ। ਧਨ ਦੌਲਤ ਵੇਖੇ ਜੋਰੂ ਜ਼ਰ, ਜ਼ੱਰਾ ਜ਼ੱਰਾ ਖੋਜ ਖੁਜਾਈਆ। ਲਹਿਣਾ ਦੇਣਾ ਜਾਣੇ ਨਾਰੀ ਨਰ, ਨਿਰਾਕਾਰ ਸਾਕਾਰ ਪੜਦਾ ਆਪ ਉਠਾਈਆ। ਸਾਚੀ ਪੌੜੀ ਆਪ ਚੜ੍ਹ, ਮੰਦਰ ਸਚ ਇਕ ਵਡਿਆਈਆ। ਭੇਵ ਖੋਲ੍ਹ ਕੇ ਚੇਤਨ ਜੜ੍ਹ, ਸੁਰਤੀ ਸ਼ਬਦੀ ਵੇਖ ਵਖਾਈਆ। ਨਾ ਜੀਵਤ ਨਾ ਜਾਏ ਮਰ, ਆਦਿ ਅੰਤ ਏਕਾ ਰੰਗ ਸਮਾਈਆ। ਜਗਤ ਜਗਿਆਸੂ ਸਕੇ ਕੋਈ ਨਾ ਫੜ, ਖੋਜਿਆਂ ਹੱਥ ਕਿਸੇ ਨਾ ਆਈਆ। ਮਿਹਰਵਾਨ ਮਹਿਬੂਬ ਮਿਹਰ ਆਪੇ ਕਰ, ਕਰਨੀ ਕਰਤਾ ਕਾਰ ਕਮਾਈਆ। ਸਚ ਦਵਾਰ ਏਕੰਕਾਰ ਆਪੇ ਖੜ੍ਹ, ਦਰ ਘਰ ਸਾਚਾ ਇਕ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਇਕ ਵਖਾਈਆ। ਪੂਰਨ ਤਤ ਪ੍ਰਭੂ ਗ੍ਰਹਿ ਮੰਦਰ, ਸਚ ਸੁਹੰਜਣਾ ਸੋਭਾ ਪਾਈਆ। ਅੱਠੇ ਪਹਿਰ ਖੁਲ੍ਹਾ ਰਹੇ ਜੰਦਰ, ਕੁੰਜੀ ਹੱਥ ਨਾ ਕਿਸੇ ਫੜਾਈਆ। ਪ੍ਰਕਾਸ਼ ਕਰ ਅੰਧੇਰੇ ਕੰਦਰ, ਜੋਤੀ ਜਾਤਾ ਡਗਮਗਾਈਆ। ਨਾਮ ਨਿਧਾਨਾ ਪਰਗਟਾ ਮੰਤਰ, ਤੂੰ ਮੇਰਾ ਮੈਂ ਤੇਰਾ ਸਚ ਪੜ੍ਹਾਈਆ। ਭੇਵ ਅਭੇਦਾ ਖੋਲ੍ਹ ਨਿਰੰਤਰ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਅਗਨੀ ਅੱਗ ਬੁਝਾ ਬਸੰਤਰ, ਅੰਮ੍ਰਿਤ ਮੇਘ ਮੇਘ ਬਰਸਾਈਆ। ਧਰਮ ਦੀ ਧਾਰ ਬਣਾ ਬਣਤਰ, ਸੰਬਲ ਆਪਣਾ ਰੰਗ ਰੰਗਾਈਆ। ਖੇਲ ਵੇਖੇ ਗਗਨ ਗਗਨੰਤਰ, ਜ਼ਿਮੀਂ ਅਸਮਾਨਾਂ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਇਕ ਵਖਾਈਆ। ਪੂਰਨ ਤਤ ਪ੍ਰਭੂ ਪ੍ਰਭ ਦਵਾਰਾ, ਦਵਾਰਕਾਵਾਸੀ ਸੀਸ ਨਿਵਾਈਆ। ਅਸ਼ਟਭੁਜ ਭੁਜ ਨਿਮਸਕਾਰਾ, ਦੇਵ ਦੇਵਆਤਮਾ ਰਾਹ ਤਕਾਈਆ। ਵਿਸ਼ਨ ਬ੍ਰਹਮਾ ਸ਼ਿਵ ਵੇਖਣ ਨੈਣ ਉਘਾੜਾ, ਬਿਨ ਲੋਚਨ ਨੈਣ ਅੱਖ ਖੁਲ੍ਹਾਈਆ। ਪੈਗ਼ੰਬਰ ਸੱਯਦਾ ਕਰਨ ਵਾਰੋ ਵਾਰਾ, ਬਿਨ ਕਦਮਾਂ ਸੀਸ ਜਗਦੀਸ ਝੁਕਾਈਆ। ਗੁਰ ਗੁਰ ਧੂੜੀ ਲਾਵਣ ਛਾਰਾ, ਖ਼ਾਕੀ ਖ਼ਾਕ ਖ਼ਾਕ ਰਮਾਈਆ। ਸੂਫ਼ੀ ਸੰਤ ਬਣ ਭਿਖਾਰਾ, ਦਰ ਬੈਠੇ ਝੋਲੀਆਂ ਡਾਹੀਆ। ਭਗਤ ਭਗਵਾਨ ਇਕੋ ਹੋਵੇ ਜੈਕਾਰਾ, ਆਤਮ ਪਰਮਾਤਮ ਵੱਜੇ ਵਧਾਈਆ। ਇਹ ਖੇਲ ਸੱਚੀ ਸਰਕਾਰਾ, ਹਰਿ ਕਰਤਾ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਮਾਰਗ ਇਕ ਦਰਸਾਈਆ। ਪੂਰਨ ਤਤ ਤਤ ਸਿੰਘਾਸਣ, ਸਿੰਘ ਸ਼ਬਦ ਜੋਤ ਤੇਜ ਰੂਪ ਵਡਿਆਈਆ।
❋
❋
ਬਰਾਜੇ ਸਾਹਿਬ ਪੁਰਖ ਅਬਿਨਾਸ਼ਣ, ਕਰਨੀ ਕਰਤਾ ਸੋਭਾ ਪਾਈਆ। ਅਗੰਮੀ ਸ਼ਬਦ ਅਗੰਮੀ ਆਵਾਜਣ, ਅਗੰਮ ਧਾਰ ਪਰਗਟਾਈਆ। ਨਿਰਵੈਰ ਨਿਰਾਕਾਰ ਖੋਲ੍ਹ ਕੇ ਰਾਜ਼ਣ, ਨਿਰੰਕਾਰ ਪੜਦਾ ਲਾਹੀਆ। ਸਚ ਦਵਾਰ ਦਾ ਕਰ ਕੇ ਸਾਧਨ, ਸਦ ਭਾਵਨਾ ਵਿਚ ਸਮਾਈਆ। ਜਿਸ ਨੂੰ ਚਾਰ ਜੁਗ ਅਵਤਾਰ ਪੈਗ਼ੰਬਰ ਗੁਰ ਅਰਾਧਣ, ਸੋ ਸੰਬਲ ਬੈਠਾ ਡੇਰਾ ਲਾਈਆ। ਜਿਸ ਦਾ ਖੇਲ ਮੋਹਨ ਮਾਧਵ ਮਾਧਨ, ਮਧੁਰ ਧੁਨ ਰਾਗ ਸੁਣਾਈਆ। ਜਿਸ ਦਾ ਪੂਜਾ ਪਾਠ ਪਾਠਣ, ਰਸਨਾ ਜਿਹਵਾ ਬੱਤੀ ਦੰਦ ਸਾਲਾਹੀਆ। ਜਿਸ ਦਾ ਲੇਖਾ ਬਾਹਰ ਆਣ ਬਾਟਣ, ਗਰਭ ਵਾਸ ਨਾ ਡੇਰਾ ਲਾਈਆ। ਸੋ ਖੇਲ ਕਰੇ ਸਮਰਾਥਨ, ਸਮਰਥ ਆਪਣਾ ਹੁਕਮ ਵਰਤਾਈਆ। ਜਿਸ ਨੂੰ ਨਿਹਕਲੰਕ ਕਲ ਕਲਕੀ ਸਾਰੇ ਆਖਣ, ਅਮਾਮ ਅਮਾਮਾ ਸਿਫ਼ਤ ਸਾਲਾਹੀਆ। ਜੋ ਆਦਿ ਜੁਗਾਦੀ ਧੁਰ ਦਾ ਬਾਪਣ, ਪਿਤਾ ਪੁਰਖ ਅਕਾਲ ਵਡਿਆਈਆ। ਸੋ ਕਲਜੁਗ ਅੰਤ ਮੇਟੇ ਅੰਧੇਰੀ ਰਾਤਨ, ਸਤਿਜੁਗ ਸਚ ਚੰਦ ਚਮਕਾਈਆ। ਜਿਸ ਦਾ ਸ਼ਬਦ ਸ਼ਬਦੀ ਧਾਰ ਭਾਸ਼ਨ, ਭਾਸ਼ਾ ਦੀਨ ਦੁਨੀ ਬਦਲਾਈਆ। ਅੰਤ ਸੰਦੇਸ਼ਾ ਆਇਆ ਆਖਣ, ਆਤਮ ਪਰਮਾਤਮ ਰਾਗ ਦ੍ਰਿੜਾਈਆ। ਜਨ ਭਗਤ ਸੁਹੇਲੇ ਲੱਖ ਚੁਰਾਸੀ ਵਿਚੋਂ ਵਰੋਲੇ ਮਾਖਣ, ਮਿਹਰਵਾਨ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰਾਹ ਇਕ ਵਖਾਈਆ। ਪੂਰਨ ਤਤ ਗੁਰੂ ਗੁਰਦੇਵਾ, ਦੇਵ ਦੇਵਾ ਆਤਮਾ ਰੂਪ ਸਮਾਈਆ। ਸਚ ਘਰਾਨਾ ਸਦਾ ਨਿਹਕੇਵਾ, ਨਿਹਚਲ ਇਕੋ ਇਕ ਵਖਾਈਆ। ਜਿਸ ਦੀ ਸਿਫ਼ਤ ਕਰ ਨਾ ਸਕੇ ਜਿਹਵਾ, ਜ਼ਬਾਨ ਉਲਫ਼ਤ ਵਿਚ ਨਾ ਕੋਇ ਵਡਿਆਈਆ। ਜਿਸ ਦਾ ਨਾਮ ਅਗੰਮੀ ਮੇਵਾ, ਅੰਮ੍ਰਿਤ ਰਸ ਰਸ ਚਖਾਈਆ। ਸੋ ਸਾਹਿਬ ਸਵਾਮੀ ਅਲਖ ਅਭੇਵਾ, ਅਚਰਜ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਨਾਮ ਦਾ ਮਸਤਕ ਲਾਵੇ ਥੇਵਾ, ਮਸਤੀ ਆਪਣੀ ਆਪ ਰਖਾਈਆ।
੨੫ ਮਾਘ ਸ਼ਹਿਨਸ਼ਾਹੀ ਸੰਮਤ ੫ ਸਰਬ ਧਰਮ ਸਮੇਲਨ ੬ ਫਰਵਰੀ ੧੯੭੦ ਰਾਮ ਲੀਲਾ ਗਰਾਉਂਡ ਦਿੱਲੀ
ਕਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਸਿੱਖ ਈਸਾਈ ਮੁਸਲਿਮ ਜੈਨੀ ਹੋ ਜਾਉ ਧਰਮ ਧਾਰ ਦੇ ਝੰਡੇ ਹੇਠ ਇਕੱਠੇ, ਵੱਖਰਾ ਰਹਿਣ ਕੋਇ ਨਾ ਪਾਈਆ। ਚਾਰ ਕੁੰਟ ਦਹਿ ਦਿਸ਼ਾ ਦੀਨ ਮਜ਼੍ਹਬ ਜ਼ਾਤ ਪਾਤ ਝਗੜੇ ਵਿਚ ਫਿਰੋ ਨਾ ਨੱਠੇ, ਅੰਤਰ ਆਤਮ ਪਰਮਾਤਮ ਇਕੋ ਲੈਣਾ ਮਨਾਈਆ। ਅੰਤ ਅਖ਼ੀਰ ਬੇਨਜ਼ੀਰ ਪਰਵਰਦਿਗਾਰ ਸਾਂਝਾ ਯਾਰ ਪਾਰਬ੍ਰਹਮ ਪਤਿਪਰਮੇਸ਼ਵਰ ਸਭ ਨੂੰ ਆਪਣੇ ਰੰਗ ਰੱਤੇ, ਰੰਗ ਰਤੜਾ ਇਕੋ ਏਕ ਅਗੰਮ ਅਥਾਹੀਆ। ਸਤਿ ਧਰਮ ਦੀ ਵਿਸ਼ਵ ਜਾਣੋ ਸਤੇ, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਆਪਣਾ ਆਪ ਲਓ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਦ ਆਪਣਾ ਰੰਗ ਵਖਾਈਆ। ਫੋਰਥ ਵਰਲਡ ਵੇਖੋ ਕਾਨਫ਼ਰੰਸ, ਦਿੱਲੀ ਦਵਾਰੇ ਸੋਭਾ ਪਾਈਆ। ਮਹਾਤਮਾ ਦੀ ਆਤਮਾ ਤੁਸੀਂ ਸਾਰੇ ਅੰਸ, ਦੂਜਾ ਨਜ਼ਰ ਕੋਇ ਨਾ ਆਈਆ। ਨੌਂ ਖੰਡ ਪ੍ਰਿਥਮੀ ਸੱਤ ਦੀਪ ਗੁਰੂ ਅਵਤਾਰ ਪੈਗ਼ੰਬਰ ਈਸਾ ਮੂਸਾ ਹਜ਼ਰਤ ਮੁਹੰਮਦ ਨਾਨਕ ਗੋਬਿੰਦ ਜੋ ਮਾਰਗ ਗਏ ਦੱਸ, ਸਰਬ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਲਉ ਰਖਾਈਆ। ਇਕ ਦੂਜੇ ਦਾ ਪ੍ਰੇਮ ਪਿਆਰ ਮੁਹੱਬਤ ਵਿਚ
❋
❋
ਗਾਓ ਜਸ, ਦਵੈਤ ਅੰਦਰੋਂ ਦਿਉ ਕਢਾਈਆ। ਸਾਧ ਸੰਤ ਸੂਫ਼ੀ ਫ਼ਕੀਰ ਅਚਾਰੀਏ ਧਰਮ ਨਿਜ ਨੇਤਰ ਅੰਦਰ ਖੋਲ੍ਹੋ ਅੱਖ, ਪੜਦਾ ਭੇਵ ਦਾ ਦੇਣਾ ਮਿਟਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਧਰਮ ਸਟੇਜ ਤੇ ਵੇਖੋ ਪ੍ਰਤਖ, ਲੁਕਿਆ ਰਹਿਣ ਕੋਇ ਨਾ ਪਾਈਆ। ਅੱਗੇ ਵਾਸਤੇ ਹਿਰਦੇ ਅੰਦਰ ਆਪਣਾ ਇਰਾਦਾ ਕਰ ਲਓ ਪੱਕ, ਇਕ ਦੂਜੇ ਵੱਲ ਬੁਰੀ ਨਿਗਹ ਨਾ ਕੋਇ ਉਠਾਈਆ। ਜੋ ਮਜ਼੍ਹਬ ਉਤੇ ਮਜ਼੍ਹਬ ਦਾ ਕਰੇ ਸ਼ੱਕ, ਓਸ ਦਾ ਸ਼ਕਵਾ ਸਾਰੇ ਇਕੱਠੇ ਹੋ ਕੇ ਦਿਉ ਗਵਾਈਆ। ਧਰਮ ਦੀ ਪਾਲਣਾ ਧਰਮ ਦੀ ਅਵਸਥਾ ਕਰਨਾ ਧਰਮ ਦਾ ਪਰਚਾਰ ਕਰਨਾ ਧਰਮ ਤੇ ਚਲਣਾ ਸਾਰਿਆਂ ਦਾ ਹੱਕ, ਵੱਖਰੀ ਵੰਡ ਨਾ ਕੋਇ ਵੰਡਾਈਆ। ਸਭ ਦਾ ਮਾਲਕ ਖ਼ਾਲਕ ਪ੍ਰਿਤਪਾਲਕ ਪੁਰਖ ਅਕਾਲ ਦੀਨ ਦਿਆਲ ਸਮਰਥ, ਦੂਜਾ ਨਜ਼ਰ ਕੋਇ ਨਾ ਆਈਆ। ਵੇਖੋ ਗ਼ਰੀਬਾਂ ਦੀ ਸਹਾਇਤਾ ਕਰਨ ਵਾਲਾ ਤੁਹਾਡੇ ਸਾਹਮਣੇ ਜਗਜੀਵਣ ਰਾਮ ਬੈਠਾ ਸਜ, ਸਾਰੇ ਭਾਰਤ ਨੂੰ ਏਕਤਾ ਦੇ ਰੰਗ ਵਿਚ ਰੰਗ ਪਰਧਾਨ ਮੰਤਰੀ ਮਿੱਤਰ ਰਿਹਾ ਬਣਾਈਆ। ਅੱਗੇ ਵਾਸਤੇ ਪ੍ਰਣ ਕਰ ਲਉ ਤੁਹਾਡਾ ਸਭ ਦਾ ਸਾਂਝਾ ਇਕੋ ਹੱਕ, ਦੀਨ ਮਜ਼੍ਹਬ ਦਾ ਝਗੜਾ ਮਾਤਲੋਕ ਧਰਨੀ ਧਰਤ ਧਵਲ ਧੌਲ ਭਾਰਤ ਖੰਡ ਯੂਰਪ ਏਸ਼ੀਆ ਵਿਚ ਰਹਿਣ ਕੋਇ ਨਾ ਪਾਈਆ। ਬਿਨਾ ਧਰਮ ਤੋਂ ਹੋਰ ਕੁਛ ਨਹੀਂ ਜੇ ਸਚ, ਬਿਨਾ ਸਚ ਤੋਂ ਸਤਿ ਪਾਰਬ੍ਰਹਮ ਪਤਿਪਰਮੇਸ਼ਵਰ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਘਰ ਘਰ, ਸੰਤ ਕਿਰਪਾਲ ਜੀ ਮੁਨੀ ਸੁਸ਼ੀਲ ਜੀ ਸਾਰਿਆਂ ਦਾ ਬੈਠੇ ਕਰ ਇਕੱਠ, ਦੇਸ ਦੇਸਾਂਤਰਾਂ ਦੇ ਅਚਾਰੀਏ ਧਰਮ ਦੇ ਆਗੂ ਬੈਠੇ ਡੇਰਾ ਲਾਈਆ।
੨੬ ਮਾਘ ਸ਼ਹਿਨਸ਼ਾਹੀ ਸੰਮਤ ੫ ਚੌਥਾ ਧਰਮ ਸਮੇਲਨ ੭ ਫਰਵਰੀ ੧੯੭੦ ਰਾਮ ਲੀਲਾ ਗਰਾਉਂਡ ਦਿੱਲੀ
ਵਿਸ਼ਵ ਧਰਮ ਸਮੇਲਨ ਸੱਤ ਫਰਵਰੀ ਕੁੰਟ ਚਾਰ, ਦਹਿ ਦਿਸ਼ਾ ਰਿਹਾ ਜਣਾਈਆ। ਧਰਨੀ ਧਰਤ ਧਵਲ ਉਤੇ ਸਾਧਾਂ ਸੰਤਾਂ ਸੂਫ਼ੀ ਫ਼ਕੀਰਾਂ ਰਿਖੀਆਂ ਮੁਨੀਆਂ ਦੇ ਸਭ ਨੇ ਸੁਣੇ ਵਿਚਾਰ, ਜੋ ਵਿਚਰ ਕੇ ਗਏ ਜਣਾਈਆ। ਧਰਮ ਸੰਦੇਸ਼ਾ ਅੱਜ ਦਿਹਾੜੇ ਦਰਗਾਹ ਸਾਚੀ ਮੁਕਾਮੇ ਹੱਕ ਸੁਣਿਆ ਓਸ ਪਰਵਰਦਿਗਾਰ, ਜੋ ਜਲਵਾਗਰ ਨੂਰ ਇਲਾਹੀਆ। ਜਿਸ ਦੀ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਤੇਈ ਅਵਤਾਰ ਹਜ਼ਰਤ ਈਸਾ ਮੂਸਾ ਮੁਹੰਮਦ ਨਾਨਕ ਗੋਬਿੰਦ ਸਿਫ਼ਤਾਂ ਵਿਚ ਸਿਫ਼ਤ ਕਰ ਕੇ ਗਏ ਇਜ਼ਹਾਰ, ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਓਸੇ ਦਾ ਜਸ ਗਾਈਆ। ਭਵਿਖਤਾਂ ਵਿਚ ਲਿਖਤਾਂ ਵਿਚ ਇਸ਼ਟਾਂ ਵਿਚ ਦ੍ਰਿਸ਼ਟਾਂ ਵਿਚ ਰਸਨਾ ਜਿਹਵਾ ਬੱਤੀ ਦੰਦ ਬੋਲ ਕੇ ਗਏ ਨਿਰਗੁਣ ਸ਼ਬਦ ਦੀ ਸਰਗੁਣ ਸ਼ਬਦ ਧਾਰ, ਤਤ ਵਿਚੋਂ ਤਤ ਲੈਣਾ ਪਰਗਟਾਈਆ। ਸਦੀ ਚੌਧਵੀਂ ਅੰਤ ਅਖ਼ੀਰ ਬੇਨਜ਼ੀਰ ਲਾਸ਼ਰੀਕ ਪਰਵਰਦਿਗਾਰ ਸਾਂਝਾ ਯਾਰ ਏਕੰਕਾਰ ਨਿਰਾਕਾਰ ਪਰਗਟ ਹੋਵੇ ਵਿਚ ਸੰਸਾਰ, ਜੋਤੀ ਜਾਤਾ ਪੁਰਖ ਬਿਧਾਤਾ ਆਪਣਾ ਰੂਪ ਲਏ ਪਰਗਟਾਈਆ। ਜਿਸ ਨੇ ਸਤਿ ਧਰਮ ਸਚ ਨਾਮ ਸਚ ਕਲਮਾ ਕਾਇਨਾਤ ਦੁਨੀਆ ਵਰਲਡ ਸ੍ਰਿਸ਼ਟੀ ਦੀ ਦ੍ਰਿਸ਼ਟੀ ਦੇ ਅੰਦਰ ਕਰਨਾ ਉਜਿਆਰ, ਜ਼ਾਤ ਪਾਤ ਦੀਨ ਮਜ਼੍ਹਬ ਦਾ ਪੜਦਾ ਦੇਣਾ ਉਠਾਈਆ। ਸਾਰੇ ਆਲਮ ਵਾਲੇ ਹੋ ਜਾਓ ਖ਼ਬਰਦਾਰ, ਬੇਖ਼ਬਰਾਂ ਖ਼ਬਰ ਦਿਉ ਸੁਣਾਈਆ। ਜਿਸ ਨੂੰ ਮੰਦਰ ਮਸਜਿਦ ਸ਼ਿਵਦਵਾਲੇ ਮੱਠ ਲੱਭਦੇ ਗੁਰੂਦਵਾਰ, ਸੋ ਮਾਲਕ ਖ਼ਾਲਕ ਪ੍ਰਿਤਪਾਲਕ ਤੁਹਾਡਾ ਮੀਤ ਆਦਿ ਦਾ ਅੰਤ ਤਕ ਕਦੀਮ ਦਾ ਕੁਦਰਤ ਦਾ ਕਾਦਰ ਤੁਹਾਡੇ ਵਿਚ ਬੈਠਾ ਸੋਭਾ ਪਾਈਆ।
❋
❋
ਜਿਸ ਦੀ ਸਦਾ ਸਦਾ ਨਿਤ ਨਵਿਤ ਕਰਦੇ ਰਹੇ ਉਡੀਕ, ਵੇਖਦੇ ਰਹੇ ਅੱਖਰਾਂ ਤੇ ਹਿੰਦਸਿਆਂ ਵਾਲੀ ਤਾਰੀਖ, ਜਿਸ ਦਾ ਮਾਰਗ ਸ਼ਾਹਰਗ ਤੋਂ ਉਤੇ ਵਸਿਆ ਸੰਤਾਂ ਕਿਹਾ ਬਾਰੀਕ, ਜਗਤ ਨੇਤਰ ਨਜ਼ਰ ਕਿਸੇ ਨਾ ਆਈਆ। ਜਿਸ ਦੀ ਚਾਰ ਜੁਗ ਸਭ ਨੇ ਕੀਤੀ ਤਸਦੀਕ, ਰਸੂਲ ਸ਼ਹਾਦਤ ਗਏ ਭੁਗਤਾਈਆ। ਸੋ ਤੁਹਾਡੀ ਆਸਾ ਮਨਸਾ ਜ਼ਰੂਰ ਪੂਰੀ ਕਰੇ ਉਮੀਦ, ਦਰਗਾਹ ਦਾ ਮਾਲਕ ਅਰਸ਼ਾਂ ਦਾ ਮਾਲਕ ਫ਼ਰਸ਼ ਉਤੇ ਆਪਣਾ ਨੂਰ ਜੋਤ ਕਰੇ ਰੁਸ਼ਨਾਈਆ। ਕਿਉਂ ਓਸ ਨੇ ਸਭ ਦਾ ਪੂਰਾ ਕਰਨਾ ਭਵਿਖਤ ਵਾਕ, ਬੰਦ ਕਿਵਾੜੀ ਦਾ ਅੰਦਰੋਂ ਖੋਲ੍ਹਣਾ ਤਾਕ, ਆਤਮ ਪਰਮਾਤਮ ਦਾ ਦੇਣਾ ਸਾਥ, ਤਨ ਵਜੂਦ ਮਾਟੀ ਖ਼ਾਕ ਦਾ ਝਗੜਾ ਦੇਣਾ ਮੁਕਾਈਆ। ਕੋਈ ਹਿੰਦੂ ਮੁਸਲਿਮ ਸਿਖ ਈਸਾਈ ਪਾਰਸੀ ਬੋਧੀ ਜੈਨੀ ਰਹਿਣ ਨਹੀਂ ਦੇਣਾ ਉਦਾਸ, ਹਉਮੇ ਹੰਗਤਾ ਕੂੜੀ ਕਿਰਿਆ ਕਾਇਆ ਮੰਦਰ ਅੰਦਰ ਕਰਨੀ ਆਪ ਸਫ਼ਾਈਆ। ਜਿਸ ਦਾ ਕਲਮਾ ਸਚ ਅਦਾਬ, ਨਿਮਸਕਾਰ ਨਮਸਤੇ ਇਕੋ ਦੇਣੀ ਦ੍ਰਿੜਾਈਆ। ਹੁਣ ਏਥੇ ਸ਼ਰਅ ਦਾ ਸ਼ਰੀਅਤ ਵਾਲਾ ਕੋਈ ਹੋਣਾ ਨਹੀਂ ਹਿਸਾਬ, ਆਲਮਾਂ ਦਾ ਇਲਮ ਪ੍ਰੇਮ ਦਾ ਦੇਵੇ ਖ਼ਿਤਾਬ, ਨਾਮ ਦੇ ਰਸੂਲ ਸਭ ਨੇ ਕਲਮਾ ਕਰਨਾ ਕਬੂਲ, ਕਾਇਨਾਤ ਆਅਲਾ ਆਜ਼ਮ ਏਕਾ ਏਕ ਨੂਰ ਕਰੇ ਰੁਸ਼ਨਾਈਆ। ਜਿਸ ਦੀ ਗੋਬਿੰਦ ਦਏ ਸ਼ਹਾਦਤ, ਬਦਲ ਦੇਣੀ ਮਨ ਕਲਪਣਾ ਦੀ ਇਬਾਦਤ, ਸਭ ਨੂੰ ਦੱਸਣੀ ਇਕੋ ਸਦਾਕਤ, ਲਿਆਕਤ ਧਰਮ ਵਾਲੀ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਫ਼ੋਰਥ ਵਰਲਡ ਕਾਨਫ਼ਰੰਸ ਦੱਸੇ ਸਰਬ ਅਵਾਮ, ਦੀਨ ਦੁਨੀ ਜਣਾਈਆ। ਸਭ ਦਾ ਮਾਲਕ ਪਾਰਬ੍ਰਹਮ ਪਤਿਪਰਮੇਸ਼ਵਰ ਅੱਲਾ ਰਾਮ ਵਾਹਿਗੁਰੂ ਕ੍ਰਿਸ਼ਨ ਗਾਡ ਜਿਸ ਨੇ ਬਣ ਕੇ ਆਉਣਾ ਅਮਾਮ, ਅਮਾਮ ਅਮਾਮਾ ਫੇਰਾ ਪਾਈਆ। ਓਸ ਝਗੜਾ ਮੇਟਣਾ ਕੂੜ ਕਲਪਣਾ ਦਾ ਤਮਾਮ, ਤਮ੍ਹਾਂ ਕੂੜੀ ਦੇਣੀ (ਗਵਾਈਆ)। ਕਲਜੁਗ ਰਹਿਣ ਨਹੀਂ ਦੇਣੀ ਅੰਧੇਰੀ ਸ਼ਾਮ, ਸੰਤੋ ਮਹਾਤਮੋ ਮਹਾਂਪੁਰਸ਼ੋ ਸਤਿ ਧਰਮ ਦਾ ਜੁਗ ਦੇਣਾ ਬਦਲਾਈਆ। ਓ ਤੁਸੀਂ ਬਿਰਧ ਨਹੀਂ ਹੋਣਾ ਕਿਉਂਕਿ ਤੁਹਾਡਾ ਮਾਲਕ ਤੁਹਾਨੂੰ ਕਰੇ ਜਵਾਨ, ਜੋਬਨਵੰਤੀ ਹਯਾਤੀ ਲੈਣੀ ਹੰਢਾਈਆ। ਉਹਦਾ ਇਕ ਧਰਮ ਤੇ ਇਕ ਇਸਲਾਮ, ਦੂਜੀ ਵੰਡ ਨਾ ਕੋਇ ਵੰਡਾਈਆ। ਜੋ ਆਇਆ ਸੋ ਲੈ ਕੇ ਜਾਇਓ ਇਕ ਦੂਜੇ ਦਾ ਸਚ ਪਿਆਰਾ, ਪ੍ਰੇਮ ਪ੍ਰੀਤੀ ਵਿਚ ਆਪਣਾ ਆਪ ਬੰਧਾਈਆ। ਵੇਖਿਓ ਆਪਣੇ ਮਨ ਦੇ ਅਧੀਨ ਹੋ ਕੇ ਬਣ ਨਾ ਜਾਇਓ ਅਵਾਰਾ, ਕਪਲਣਾ ਵਿਚ ਭੱਜੋ ਵਾਹੋ ਦਾਹੀਆ। ਜ਼ਰਾ ਆਤਮਾ ਦਾ ਰਸ ਮਾਣੋ ਪਰਮਾਤਮਾ ਦਾ ਰਸ ਮਾਣੋ ਫੇਰ ਵੇਖੋ ਕੀ ਨਜ਼ਾਰਾ, ਜਿਹੜਾ ਨਜ਼ਰ ਤੋਂ ਪਰੇ ਬੇਨਜ਼ੀਰ ਦਏ ਵਖਾਈਆ। ਜ਼ਰਾ ਇਕ ਦੇ ਸਾਰੇ ਬਣ ਕੇ ਵੇਖੋ ਤਾਬਿਆਦਾਰਾ, ਅਧੀਨ ਹੋ ਕੇ ਮਸਕੀਨ ਹੋ ਕੇ ਸੱਯਦਾ ਕਰੋ ਓਸ ਖ਼ੁਦਾ, ਜੋ ਸਭ ਦਾ ਪਿਤਾ ਮਾਈਆ। ਏਹ ਓਸੇ ਦਾ ਸੱਚਾ ਦਰਬਾਰਾ, ਜਿਥੇ ਵਸੇ ਆਪ ਨਿਰੰਕਾਰਾ, ਸ਼ਹਿਨਸ਼ਾਹਾਂ ਦਾ ਸ਼ਹਿਨਸ਼ਾਹ ਪਾਤਸ਼ਾਹਾਂ ਦਾ ਪਾਤਸ਼ਾਹ, ਬੇਅੰਤ ਤੇ ਸਾਂਝਾ ਮੀਤ ਮੁਰਾਰਾ, ਮਿੱਤਰ ਸਾਰੇ ਲਏ ਬਣਾਈਆ। ਹੁਣ ਝਗੜੇ ਵਾਲਾ ਕਿਸੇ ਬੰਨੇ ਰਹਿਣ ਨਾ ਦਿਓ ਅਖਾੜਾ, ਕੂੜੀ ਕਿਰਿਆ ਜਗਤ ਵੇਸਵਾ ਨਾਚ ਨਾ ਕੋਇ ਨਚਾਈਆ। ਸਾਰੇ ਬਣ ਕੇ ਭਾਈ ਚਾਰਾ, ਇਕ ਦੂਜੇ ਨੂੰ ਮਿਲਣ ਵਾਸਤੇ ਦੋਵੇਂ ਹੱਥ ਲਓ ਉਠਾਈਆ। ਝੂਠਿਆਂ ਕਾਮੀਆਂ ਕਰੋਧੀਆਂ ਲੋਭੀਆਂ ਹੰਕਾਰੀਆਂ ਵਿਭਚਾਰੀਆਂ ਕੁਕਰਮੀਆਂ ਭ੍ਰਿਸ਼ਟਾਚਾਰੀਆਂ ਨੂੰ ਦੂਰੋਂ ਕਰੋ ਨਿਮਸਕਾਰਾ, ਡੰਡਾਵਤ ਕਰ ਕੇ ਇਕੋ ਵਾਰ ਪਲੂ ਲਉ ਛੁਡਾਈਆ। ਨਾਲੇ ਸਾਰਿਆਂ ਨੂੰ ਬੋਲੋ ਅਸੀਂ ਆਤਮਾ ਉਹ ਸਾਡਾ ਪਰਮਾਤਮਾ ਦੋਹਾਂ ਦਾ ਸਾਚਾ ਪਿਆਰਾ, ਵਿਛੋੜਾ ਨਜ਼ਰ ਕੋਇ ਨਾ ਆਈਆ। ਜੇ ਤੁਸੀਂ ਨਾ
❋
❋
ਉਠੇ ਸਾਰੀ ਦੁਨੀਆ ਵਿਚ ਸ੍ਰਿਸ਼ਟੀ ਕਾਇਨਾਤ ਵਿਚ ਵਿਗਿਆਨ ਨੇ ਕਰ ਦੇਣੀ ਹਾਹਾਕਾਰਾ, ਹੱਕ ਹੱਕ ਦਾ ਨਾਅਰਾ ਨਾ ਕੋਇ ਲਗਾਈਆ। ਇਹੋ ਪ੍ਰੇਮ ਪ੍ਰੀਤੀ ਮੁਹੱਬਤ ਦਾ ਸਾਰੇ ਕਰੋ ਮੁਜ਼ਾਹਰਾ, ਖ਼ੁਸ਼ੀ ਨਾਲ ਦੋ ਹੱਥਾਂ ਦੀ ਤਾਲੀ ਦਿਓ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਸੁਣੋ ਸੱਤ ਫਰਵਰੀ ਵਾਲੀ ਬਾਤ, ਦਿੱਲੀ ਦਵਾਰ ਦਿਆਂ ਸੁਣਾਈਆ। ਕੀ ਖੇਲ ਹੁੰਦਾ ਦਰਗਹ ਸਾਚੀ ਅੱਜ ਦੀ ਰਾਤ, ਵੇਲਾ ਵਕਤ ਦਏ ਗਵਾਹੀਆ। ਅਵਤਾਰ ਪੈਗ਼ੰਬਰ ਗੁਰੂ ਸਾਰੇ ਇਕੱਠੇ ਬੈਠੇ ਲੋਕਮਾਤ ਵੱਲ ਮਾਰਨ ਝਾਤ, ਬਿਨਾ ਨਿਗਾਹ ਤੋਂ ਨਿਗਾਹ ਉਠਾਈਆ। ਜਿਹੜਾ ਅਸੀਂ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਲੇਖਾ ਲਿਖ ਕੇ ਆਏ ਨਾਲ ਕਲਮ ਦਵਾਤ, ਕਾਗ਼ਜ਼ਾਂ ਉਤੇ ਸ਼ਹਾਦਤ ਆਏ ਪਾਈਆ। ਅੱਜ ਉਸ ਨੂੰ ਉਹ ਭੁੱਲ ਗਈ ਦੀਨ ਮਜ਼੍ਹਬ ਵਾਲੀ ਜਮਾਤ, ਦੁਨੀਆ ਅੱਖਰ ਪੜ੍ਹ ਕੇ ਝਗੜਾ ਦੁਨੀਆ ਵਿਚ ਪਾਈਆ। ਜਿੰਨਾ ਚਿਰ ਖ਼ੁਦਾ ਮਿਹਰਵਾਨ ਮਹਿਬੂਬ ਤੂੰ ਆਪ ਨਾ ਆਇਉਂ ਸਾਖਿਆਤ, ਪਰਗਟ ਹੋ ਕੇ ਆਪਣਾ ਰੂਪ ਦਰਸਾਈਆ। ਓਨਾਂ ਚਿਰ ਝਗੜਾ ਨਹੀਂ ਮੁਕਣਾ ਜ਼ਾਤ ਪਾਤ, ਦੀਨ ਮਜ਼੍ਹਬ ਕਰਦਾ ਰਹੇ ਲੜਾਈਆ। ਸਾਧ ਸੰਤ ਸੂਫ਼ੀ ਫ਼ਕੀਰ ਸਭ ਵੇਖੋ ਦੀਨ ਦੁਨੀ ਅੰਦਰ ਦਾ ਵਾਕਿਆਤ, ਕਾਇਆ ਮੰਦਰ ਸਾਚੇ ਕਾਅਬੇ ਵਿਚ ਖੋਜੋ ਚਾਈਂ ਚਾਈਂਆ। ਪਿਆਰ ਮੁਹੱਬਤ ਵਿਚ ਸਾਰੇ ਬਣ ਜਾਓ ਇਕ ਦੇ ਦਾਸ, ਦਾਸੀ ਹੋ ਕੇ ਸੇਵ ਕਮਾਈਆ। ਓਹ ਕਾਹਨ ਤੇ ਤੁਸੀਂ ਗੋਪੀ ਤੁਹਾਡੀ ਸੁਰਤ ਸ਼ਬਦ ਨਾਲ ਪਾਏ ਰਾਸ, ਅੱਲਾ ਹੂ ਅੰਨਾ ਹੂ ਇਕੋ ਰੰਗ ਵਖਾਈਆ। ਵਾਹਿਦ ਅੰਮ੍ਰਿਤ ਪੀਓ ਤੇ ਪੀਓ ਆਬੇਹਯਾਤ, ਆਪਣੀ ਜ਼ਿੰਦਗੀ ਲਉ ਬਦਲਾਈਆ। ਤੁਹਾਡੇ ਘਰ ਉਹ ਧਨ ਉਹ ਸੂਰਜ ਮਹਿਤਾਬ, ਜਿਸ ਦੀ ਲਾਈਟ ਸੰਨ ਮੂਨ ਸਮਝ ਕਿਸੇ ਨਾ ਆਈਆ। ਵੇਖੋ ਅੱਜ ਕੋਈ ਸੰਤ ਮਹਾਤਮਾ ਕਰ ਕੇ ਨਾ ਜਾਇਓ ਆਊਟ ਵਾਕ, ਆਪਣਾ ਪਲੂ ਲਓ ਛੁਡਾਈਆ। ਪਿਆਰ ਨਾਲ ਕਹੋ ਧਰਮ ਸਮੇਲਨ ਚੌਥੇ ਵਿਚ ਸਾਡਾ ਸਾਰਿਆਂ ਦਾ ਹੋਇਆ ਇਤਫ਼ਾਕ, ਨਿਫ਼ਾਕ ਵਾਲਾ ਨਜ਼ਰ ਕੋਇ ਨਾ ਆਈਆ। ਇਹੋ ਬੇਨੰਤੀ ਇਹੋ ਆਰਜ਼ੂ ਇਹੋ ਅਰਦਾਸ, ਵਿਸ਼ਵ ਧਰਮ ਦੇ ਬਾਨੀਓ ਸਾਰੇ ਪੁਰਖ ਅਕਾਲ ਨੂੰ ਦਿਓ ਸੁਣਾਈਆ। ਤੁਹਾਡਾ ਗੁਰੂ ਵਸੇ ਤੁਹਾਡੇ ਆਸ ਪਾਸ, ਦੂਰ ਦੁਰਾਡਾ ਨਜ਼ਰ ਕੋਇ ਨਾ ਆਈਆ। ਆਉਣ ਵਾਲਿਓ ਗੁਰਮੁਖੋ ਪ੍ਰੇਮੀਓ ਪਿਆਰਿਓ ਪ੍ਰਭੂ ਦੇ ਭਗਤੋ ਸੰਤੋ ਤੁਹਾਨੂੰ ਅਖ਼ੀਰੀ ਦੇਵਾਂ ਸ਼ਾਬਾਸ਼, ਜਿਹੜੇ ਬੈਠ ਕੇ ਅੰਤਰ ਆਤਮਾ ਪਰਮਾਤਮਾ ਦਾ ਜਸ ਸੁਣ ਕੇ ਆਪਣੀ ਖ਼ੁਸ਼ੀ ਬਣਾਈਆ। ਅੱਗੇ ਵਾਸਤੇ ਸਭ ਦਾ ਸਾਂਝਾ ਇਕੋ ਪਿਤਾ ਤੇ ਇਕੋ ਮਾਤ, ਕਿਉਂਕਿ, ਆਤਮਾ ਜਗਤ ਮਾਤਾ ਕਿਸੇ ਸਰੀਰ ਵਿਚ ਨਾ ਕਦੇ ਟਿਕਾਈਆ। ਇਕੋ ਦੀਨ ਇਕੋ ਮਜ਼੍ਹਬ ਇਕੋ ਜ਼ਾਤ ਇਕੋ ਨਾਮ ਕਲਮਾ ਤੇ ਇਕੋ ਗਾਥ, ਤੂੰ ਮੇਰਾ ਮੈਂ ਤੇਰਾ ਸੋਹੰ ਢੋਲਾ ਲੈਣਾ ਗਾਈਆ। ਫੇਰ ਆਪਣੇ ਆਪ ਨੂੰ ਲੈਣਾ ਵਾਚ, ਸਮਝੋ ਇਹ ਓਸ ਦਾ ਖੇਲ ਤਮਾਸ਼, ਜੋ ਖ਼ਲਕ ਦਾ ਖ਼ਾਲਕ ਦੀਨ ਦੁਨੀ ਦਾ ਮਾਲਕ ਜਲਵਾਗਰ ਨੂਰ ਰੁਸ਼ਨਾਈਆ। ਉਹੋ ਸਦਾ ਸਦਾ ਵਾਹਦ, ਏਕੰਕਾਰ ਓਸੇ ਨੂੰ ਸਾਰੇ ਕਹਿ ਕੇ ਗਏ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦੇਵੇ ਮਾਣ ਵਡਿਆਈਆ। ਸੱਤ ਫ਼ਰਵਰੀ ਕਹੇ ਮੇਰਾ ਇਕੋ ਇਕ ਸੰਦੇਸ਼ਾ, ਸਰਬ ਨੂੰ ਦਿਆਂ ਸੁਣਾਈਆ। ਮੁਨੀ ਸੁਸ਼ੀਲ ਕੁਮਾਰ ਸੰਤ ਕਿਰਪਲ ਸਿੰਘ ਸਾਰਿਆਂ ਇਕੱਠੇ ਰਹਿਣਾ ਏਸੇ ਤਰਾਂ ਹਮੇਸ਼ਾ, ਵਿਛੋੜਾ ਨਜ਼ਰ ਕੋਇ ਨਾ ਆਈਆ। ਸਾਰਿਆਂ ਦਾ ਇਕੋ ਵੇਸ ਤੇ ਇਕੋ ਦੇਸਾ, ਵਿਛੋੜਾ ਅੱਗੇ ਨਾ ਕੋਇ ਰਖਾਈਆ। ਗੁਰ ਅਵਤਾਰ ਪੈਗ਼ੰਬਰ ਇਹੋ ਦੱਸ ਕੇ ਗਏ ਆਪਣਾ ਜੁਗ ਜੁਗ ਬਦਲ ਕੇ ਵੇਸਾ, ਕਾਇਆ
❋
❋
ਦੇ ਪੁਤਲੇ ਦਏ ਬਦਲਾਈਆ। ਭਾਵੇਂ ਕੋਈ ਮੁੱਲਾ ਮੁਸਾਇਕ ਸ਼ੇਖਾ, ਪੰਡਤ ਪਾਂਧਾ ਗ੍ਰੰਥੀ ਪੰਥੀ ਹਿੰਦੂ ਮੁਸਲਿਮ ਸਿਖ ਈਸਾਈ ਇਕੋ ਰੰਗ ਰੰਗਾਈਆ। ਸਭ ਦਾ ਪਿਆਰ ਤੇ ਆਤਮਾ ਪਰਮਾਤਮਾ ਦਾ ਹੇਤਾ, ਇਹੋ ਜਗਤ ਵਿਚ ਵਡਿਆਈਆ। ਤੁਸੀਂ ਹੁਣ ਆ ਗਏ ਓਹ ਭੂਮੀ ਵਿਚ ਓਸ ਰਣ ਖੇਤ ਵਿਚ ਜਿਥੇ ਕਲਜੁਗ ਦੀ ਕੂੜੀ ਕਿਰਿਆ ਕਰਨੀ ਖੇਤਾ, ਨਾਮ ਦਾ ਖੰਡਾ ਹੱਥ ਵਿਚ ਲੈਣਾ ਚਮਕਾਈਆ। ਯਾਦ ਕਰ ਲਓ ਗੁਰ ਅਵਤਾਰ ਪੈਗ਼ੰਬਰ ਭਵਿਖਤਾਂ ਵਿਚ ਸਭ ਨੂੰ ਕਰਾ ਕੇ ਗਏ ਚੇਤਾ, ਨਾਨਕ ਦਾ ਸ਼ਬਦ ਕਲਮਾ ਅਗੰਮ ਅਥਾਹੀਆ। ਪਿਆਰ ਮੁਹੱਬਤ ਕਰਨ ਵਾਲਾ ਪਾਰਬ੍ਰਹਮ ਪਤਿਪਰਮੇਸ਼ਵਰ ਇਕੋ ਨਰ ਨਰੇਸ਼ਾ, ਨਰ ਨਰਾਇਣ ਕਹਿ ਕੇ ਜਿਸ ਨੂੰ ਸਾਰੇ ਸਿਫ਼ਤ ਸਾਲਾਹੀਆ। ਹਰਿ ਸੰਗਤ ਪ੍ਰੇਮੀ ਪਿਆਰਿਓ ਆਉਣ ਵਾਲੇ ਗੁਰਮੁਖੋ ਕਲ ਨੂੰ ਇਸ ਤੋਂ ਵੱਡਾ ਤੁਹਾਡੇ ਉਤੇ ਹੋਰ ਜੁਮੇਵਾਰੀ ਦਾ ਠੇਕਾ, ਮੁਨੀ ਹੋਰਾਂ ਦੀ ਖ਼ੁਸ਼ੀ ਦੇਣੀ ਬਣਾਈਆ। ਜਿਹੜਾ ਕੋਈ ਪਿਆਰ ਪਿਛੇ ਘਰ ਛਡ ਕੇ ਆਏ ਉਹ ਵੀ ਕੱਲ ਨੂੰ ਏਸ ਰਾਮ ਲੀਲਾ ਦੀ ਗਰਾਉਂਡ ਵਿਚ ਆ ਕੇ ਸੰਤਾਂ ਦੀ ਕਰ ਦੇਣਾ ਭੇਟਾ, ਤੇ ਸੰਤਾਂ ਦਾ ਸੰਗ ਬਣਾ ਕੇ ਚਲਣਾ ਚਾਈਂ ਚਾਈਂਆ। ਕਿਉਂਕਿ ਤੁਹਾਡਾ ਸਭ ਦਾ ਮਾਲਕ ਇਕੋ ਪੁਰਖ ਅਕਾਲ ਦੀਨ ਦਿਆਲ ਜੋ ਹਰ ਘਟ ਵਸਿਆ ਉਹੋ ਤੁਹਾਡਾ ਨੇਤਾ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਉਹੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਰਗੁਣ ਨਿਰਗੁਣ ਨਿਰਗੁਣ ਸਰਗੁਣ ਨਿਰਗੁਣ ਸਰਗੁਣ ਏਕੰਕਾਰ ਇਕ ਇਕੱਲਾ ਪਰਵਰਦਿਗਾਰ ਸਾਂਝਾ ਯਾਰ ਆਤਮ ਪਰਮਾਤਮ ਪਰਮਾਤਮ ਆਤਮ ਏਕਾ ਆਪਣਾ ਰੰਗ ਦਏ ਵਖਾਈਆ। ੨੭ ਮਾਘ ਰਾਮ ਲੀਲਾ ਗਰਾਉਂਡ ਧਰਮ ਸਮੇਲਨ ਚੌਥੇ ਆਤਮਾ ਪਰਮਾਤਮਾ ਦਿਤਾ ਸੱਦਾ, ਹੋਕਾ ਹੱਕ ਧਰਮ ਵਾਲਾ ਸੁਣਾਈਆ। ਦੀਨ ਮਜ਼੍ਹਬ ਜ਼ਾਤ ਪਾਤ ਊਚ ਨੀਚ ਰਾਓ ਰੰਕ ਦੀਆਂ ਛਡ ਦਿਓ ਹੱਦਾਂ, ਮਾਇਆ ਮਮਤਾ ਮੋਹ ਹੰਕਾਰ ਵਿਭਚਾਰ ਕੁਕਰਮ ਭ੍ਰਿਸ਼ਟਾਚਾਰ ਅੰਦਰੋਂ ਦੇਣਾ ਕਢਾਈਆ। ਸੰਤ ਜਨ ਸੂਫ਼ੀ ਫ਼ਕੀਰ ਜਿਹੜੇ ਬੈਠੇ ਚੜ੍ਹ ਕੇ ਚੌਥੇ ਪਦਾ, ਸਮੇਲਨ ਵਿਚ ਆਪਣਾ ਰੰਗ ਦੇਣ ਵਖਾਈਆ। ਕਿਸੇ ਦਾ ਝਗੜਾ ਰਹਿਣ ਨਾ ਦੇਣਾ ਕਾਇਆ ਮਾਟੀ ਨਾੜੀ ਮਾਸ ਹੱਡਾ, ਤਨ ਵਜੂਦ ਦਾ ਬਾਹਰੋਂ ਲੇਖਾ ਦੇਣਾ ਮੁਕਾਈਆ। ਏਸ ਧਰਨੀ ਧਰਤ ਧੌਲ ਧਵਲ ਉਤੇ ਮੰਦਰ ਮਸਜਿਦ ਸ਼ਿਵਦਵਾਲਾ ਮੱਠ ਗੁਰੂਦਵਾਰ ਤੇ ਇਕੋ ਭਗਤ ਦਵਾਰਾ ਹੋਵੇ ਜਗ੍ਹਾ, ਦੂਜਾ ਨਜ਼ਰ ਕੋਇ ਨਾ ਆਈਆ। ਚਾਰ ਵਰਨ ਅਠਾਰਾਂ ਬਰਨ ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਹਿੰਦੂ ਮੁਸਲਿਮ ਸਿਖ ਈਸਾਈ ਪਾਰਸੀ ਬੋਧੀ ਜੈਨੀ ਇਕੋ ਮੰਚ ਉਤੇ ਹੋਵੇ ਸਜਾ, ਤੇ ਇਕੋ ਰੂਪ ਸਾਹਮਣੇ ਬੈਠੇ ਸਾਰੇ ਨਜ਼ਰੀ ਆਈਆ। ਸੰਸਾਰ ਵਿਚ ਪਿਆਰ ਵਿਚ ਵਿਚਾਰ ਵਿਚ ਸਾਰੇ ਬਦਲ ਜਾਉ ਪਿਛਲਾ ਪਿਛੇ ਤੋਂ ਸਮਝ ਲਉ ਕਿਹੜਾ ਸਾਡੇ ਆਉਣਾ ਅੱਗਾ, ਆਗਮਨ ਵਿਚ ਇਕ ਧਰਮ ਨੂੰ ਸਾਰੇ ਦਿਉ ਵਧਾਈਆ। ਕਿਉਂ ਤੁਹਾਡਾ ਪ੍ਰਭੂ ਪਰਵਰਦਿਗਾਰ ਸਾਂਝਾ ਯਾਰ ਪੁਰਖ ਅਕਾਲ ਦੀਨ ਦਿਆਲ ਸਦਾ ਵਸਦਾ ਤੁਹਾਡੀ ਉਤੇ ਸ਼ਾਹ ਰਗਾ, ਸੰਤਾਂ ਦੀ ਸਿਖਿਆ ਬਿਨਾ ਧੁਨ ਆਤਮ ਰਾਗ ਦੇਹ ਵਿਚ ਨਾ ਕੋਇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਚੜ੍ਹਾਈਆ। ਚੌਥਾ ਸਮੇਲਨ ਇਕ ਦੂਜੇ ਨੂੰ ਦੇਵੇ ਦਾਅਵਤ, ਮੁਨੀ ਤੇ ਮੁਨੀਜਨ ਇਕੱਠੇ ਬੈਠੇ ਸੋਭਾ ਪਾਈਆ। ਅੱਜ ਫ਼ੈਸਲਾ ਕਰ ਲਉ ਸਭ ਨੇ ਅੰਦਰੋਂ ਕਢ ਕੇ ਜਾਣੀ ਅਦਾਵਤ, ਅੰਦਰ ਬਾਹਰ ਵੈਰ ਵਿਰੋਧ ਰਹਿਣ ਕਿਸੇ ਨਾ ਪਾਈਆ। ਪ੍ਰਭੂ ਦਾ ਖੇਲ ਹੋਣ ਵਾਲਾ ਜੇ ਭਿਆਨਕ, ਅਚਾਨਕ ਆਪਣੀ ਕਾਰ ਕਮਾਈਆ। ਜਿੰਨਾਂ ਚਿਰ ਧਰਮ ਨੇ ਸਿਆਸਤ ਦੀ ਦਿਤੀ ਨਾ ਜ਼ਮਾਨਤ, ਸੰਸਾਰ ਨੂੰ ਸਕੇ ਨਾ ਕੋਇ ਬਚਾਈਆ।
❋
❋
ਪ੍ਰੇਮ ਦੀ ਪ੍ਰੇਮ ਦੀਨਾਂ ਮਜ਼੍ਹਬਾਂ ਨੂੰ ਸਾਂਝੀ ਦੇ ਦਿਉ ਨਿਆਮਤ, ਵੱਖਰਾ ਰਹਿਣ ਕੋਇ ਨਾ ਪਾਈਆ। ਜੇ ਸੰਤਾਂ ਮਹਾਤਮਾ ਦੇ ਹੁੰਦਿਆਂ ਵਿਕਾਰ ਹੰਕਾਰ ਦੀ ਸੰਸਾਰ ਦੇ ਕਾਇਆ ਮੰਦਰ ਅੰਦਰ ਰਹਿ ਗਈ ਅਲਾਮਤ, ਫੇਰ ਨਾਮ ਕਿਤੇ ਹੱਥ ਨਾ ਆਈਆ। ਸਾਰੇ ਇਕੱਠੇ ਹੋ ਉਸ ਪਰਮਾਤਮਾ ਖ਼ੁਦਾ ਵਾਹਿਗੁਰੂ ਅੱਲਾ ਗਾਡ ਤੋਂ ਮੰਗੋ ਇਕ ਸਖ਼ਾਵਤ, ਜੋ ਇਕ ਸੁਖ਼ਨ ਨਾਲ ਦੀਨ ਦੁਨੀ ਸਾਰੀ ਲਏ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਭ ਦਾ ਮਾਲਕ ਪਾਰਬ੍ਰਹਮ ਪਤਿਪਰਮੇਸ਼ਵਰ, ਸੰਤਾਂ ਦੇ ਅੰਤਰ ਨਿਰੰਤਰ ਸਨਮੁਖ ਸਭ ਦੇ ਸੋਭਾ ਪਾਈਆ।
੨੮ ਮਾਘ ਸ਼ਹਿਨਸ਼ਾਹੀ ਸੰਮਤ ੫ ਰੇਸ਼ਮ ਸਿੰਘ ਦੇ ਗ੍ਰਹਿ ਮੇਰਠ ਛਾਉਣੀ
ਅਵਤਾਰ ਪੈਗ਼ੰਬਰ ਗੁਰ ਲੋਕਮਾਤ ਤੱਕਿਆ, ਚਾਰ ਕੁੰਟ ਦਹਿ ਦਿਸ਼ਾ ਨੌਂ ਖੰਡ ਪ੍ਰਿਥਮੀ ਸੱਤ ਦੀਪ ਧਿਆਨ ਲਗਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਸਤਿ ਧਰਮ ਦੀ ਰਹੀ ਕੋਈ ਨਾ ਸਤਿਆ, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਧੁਨ ਨਾ ਕੋਇ ਸੁਣਾਈਆ। ਪ੍ਰਭੂ ਪ੍ਰੇਮ ਪਿਆਰ ਭਗਤੀ ਵਿਚ ਦਿਸੇ ਕੋਈ ਨਾ ਰੱਤਿਆ, ਰਤਨ ਅਮੋਲਕ ਹੀਰਾ ਰੂਪ ਨਾ ਕੋਇ ਦਰਸਾਈਆ। ਮਨ ਮਮਤਾ ਕੂੜ ਵਾਸਨਾ ਜੀਵ ਜਹਾਨ ਫਿਰੇ ਨੱਸਿਆ, ਅੱਠੇ ਪਹਿਰ ਭੱਜੇ ਵਾਹੋ ਦਾਹੀਆ। ਸਚ ਦਵਾਰ ਸਾਢੇ ਤਿੰਨ ਹੱਥ ਅੰਦਰ ਹੋਈ ਰੈਣ ਅੰਧੇਰੀ ਮੱਸਿਆ, ਨਿਰਗੁਣ ਨੂਰੀ ਜੋਤ ਚੰਦ ਨਾ ਕੋਇ ਰੁਸ਼ਨਾਈਆ। ਕਲਜੁਗ ਸਦੀ ਚੌਧਵੀਂ ਵੇਖ ਕੇ ਖਿੜ ਖਿੜਾ ਕੇ ਹੱਸਿਆ, ਤਾਲੀ ਦੋ ਹੱਥਾਂ ਵਾਲੀ ਲਗਾਈਆ। ਸਾਧ ਸੰਤ ਜਗਤ ਫ਼ਕੀਰ ਸੂਫ਼ੀ ਮਾਇਆ ਮਮਤਾ ਡੱਸਿਆ, ਅੰਮ੍ਰਿਤ ਵਿਖ ਰੂਪ ਬਦਲਾਈਆ। ਕਾਮ ਕਰੋਧ ਲੋਭ ਮੋਹ ਹੰਕਾਰ ਲੂੰ ਲੂੰ ਅੰਦਰ ਰਚਿਆ, ਸਾਢੇ ਤਿੰਨ ਕਰੋੜ ਦਏ ਗਵਾਹੀਆ। ਮਨ ਕਲਪਣਾ ਵਿਚ ਅਮੀਰ ਗ਼ਰੀਬ ਨੱਚਿਆ, ਸਾਂਤਕ ਸਤਿ ਨਾ ਕੋਇ ਕਰਾਈਆ। ਦੀਨ ਮਜ਼੍ਹਬ ਇਕ ਦੂਜੇ ਦੀ ਕਰਦੇ ਹੱਤਿਆ, ਹਿਤਕਾਰੀ ਨਜ਼ਰ ਕੋਇ ਨਾ ਆਈਆ। ਆਬੇਹਯਾਤ ਅੰਮ੍ਰਿਤ ਰਸ ਮਿਲੇ ਕਿਸੇ ਨਾ ਰਸਿਆ, ਹਉਮੇ ਤ੍ਰਿਸ਼ਨਾ ਰੋਗ ਨਾ ਕੋਇ ਮਿਟਾਈਆ। ਚਾਰੋਂ ਕੁੰਟ ਪਿਆ ਰੱਟਿਆ, ਝਗੜਾ ਹੋਵੇ ਥਾਉਂ ਥਾਈਂਆ। ਜੀਵ ਜਹਾਨ ਖੇਲ ਬਾਜ਼ੀਗਰ ਨਟਿਆ, ਕਲਜੁਗ ਸਵਾਂਗੀ ਆਪਣੀ ਕਲ ਵਰਤਾਈਆ। ਨਾਮ ਅਣਿਆਲਾ ਤੀਰ ਜਾਏ ਕੋਈ ਨਾ ਖਿਚਿਆ, ਬਜਰ ਕਪਾਟੀ ਪੜਦਾ ਨਾ ਕੋਇ ਉਠਾਈਆ। ਸਚ ਦਵਾਰੇ ਲਾਹਾ ਕਿਸੇ ਨਾ ਖੱਟਿਆ, ਖਟਕਾ ਦਿਸੇ ਕੂੜ ਲੋਕਾਈਆ। ਮਦਿ ਪਿਆਲਾ ਵਿਭਚਾਰ ਪੀਤਾ ਗੱਟਿਆ, ਹਰਸ ਹਵਸ ਨਾਲ ਵਧਾਈਆ। ਫਿਰੀ ਦਰੋਹੀ ਸਰੋਵਰ ਤੀਰਥ ਤੱਟਿਆ, ਤਟ ਕਿਨਾਰੇ ਰੋਵਣ ਮਾਰਨ ਧਾਹੀਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਕਰਤਾ ਬੇਪਰਵਾਹੀਆ। ਸਮਾਂ ਕਹੇ ਮੇਰਾ ਕਲਜੁਗ ਸੋਹਣਾ ਮੀਤ, ਕਲਕਾਤੀ ਰੰਗ ਰੰਗਾਈਆ। ਜਿਸ ਦੀਨ ਦੁਨੀ ਦੀ ਬਦਲ ਦਿਤੀ ਨੀਤ, ਨੀਤੀਵਾਨ ਨਾ ਕੋਇ ਚਤੁਰਾਈਆ। ਝਗੜਾ ਪਵਾ ਕੇ ਹਸਤ ਕੀਟ, ਊਚਾਂ ਨੀਚਾਂ ਰਿਹਾ ਲੜਾਈਆ। ਖੇਲ ਵੇਖ ਕੇ ਨਾਮ ਹਦੀਸ, ਹਜ਼ਰਤਾਂ ਰਿਹਾ ਜਣਾਈਆ। ਜੋ ਵੇਲਾ ਪਿਛੇ ਗਿਆ ਬੀਤ, ਗੁਰ ਅਵਤਾਰ ਪੈਗ਼ੰਬਰ ਕਿਸ ਦੀ ਦੇਣ ਸਫ਼ਾਈਆ। ਅੱਗੇ ਝਗੜਾ ਮੇਟਣਾ ਮੰਦਰ ਮਸੀਤ, ਸ਼ਿਵਦਵਾਲੇ ਮੱਠ ਗੁਰੂਦਵਾਰ ਰਹੇ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਸੰਦੇਸ਼ਾ ਇਕ ਸੁਣਾਈਆ। ਗੁਰ ਅਵਤਾਰ ਪੈਗ਼ੰਬਰ
❋
❋
ਕਹਿਣ ਤੱਕਿਆ ਜਗਤ ਜਹਾਨ, ਚੁਰਾਸੀ ਅੰਦਰ ਖੋਜ ਖੁਜਾਈਆ। ਮਾਨਵ ਜ਼ਾਤੀ ਖ਼ਾਲੀ ਹੋਇਆ ਮਕਾਨ, ਸਾਢੇ ਤਿੰਨ ਹੱਥ ਵੱਜੀ ਨਾ ਕੋਇ ਵਧਾਈਆ। ਰੂਪ ਬਣਾਇਆ ਭੂਮੀ ਸ਼ਮਸ਼ਾਨ, ਸ਼ਮਾਂ ਨੂਰ ਨਾ ਜੋਤ ਰੁਸ਼ਨਾਈਆ। ਅੱਖਰਾਂ ਵਾਲਾ ਪੱਥਰਾਂ ਵਾਲਾ ਲੈਂਦੇ ਗਿਆਨ, ਨਿਰਅੱਖਰ ਸਕਿਆ ਨਾ ਕੋਇ ਪੜ੍ਹਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਸੁਣਦੇ ਕਾਨ, ਧੁਨ ਅਨਾਦੀ ਨਾਦ ਨਾ ਕੋਇ ਜਣਾਈਆ। ਚਾਰੋਂ ਕੁੰਟ ਫਿਰਨ ਇਨਸਾਨ, ਮਨ ਕਲਪਣਾ ਭੱਜਣ ਵਾਹੋ ਦਾਹੀਆ। ਆਤਮ ਪਰਮਾਤਮ ਕਰੇ ਨਾ ਕੋਇ ਪਰਵਾਨ, ਪਰਮ ਪੁਰਖ ਮਿਲਣ ਕੋਇ ਨਾ ਪਾਈਆ। ਸਤਿ ਧਰਮ ਦਾ ਰਿਹਾ ਨਾ ਕੋਇ ਨਿਸ਼ਾਨ, ਨਿਸ਼ਾਨੇ ਦੀਨ ਦੁਨੀ ਬਦਲਾਈਆ। ਕਰੇ ਖੇਲ ਸ੍ਰੀ ਭਗਵਾਨ, ਹਰਿ ਕਰਤਾ ਅਗੰਮ ਅਥਾਹੀਆ। ਗੁਰ ਅਵਤਾਰ ਪੈਗ਼ੰਬਰਾਂ ਦੇ ਭਵਿਖਤਾਂ ਦਾ ਲੇਖਾ ਵਖਾਏ ਵਿਚ ਜਹਾਨ, ਹਜ਼ਰਤ ਮੁਹੰਮਦ ਨਾਲ ਰਲਾਈਆ। ਸਦੀ ਚੌਧਵੀਂ ਅੰਤ ਵੇਖ ਤੁਫ਼ਾਨ, ਸ਼ੌਹ ਦਰਿਆ ਵਹਿਣ ਵਹਾਈਆ। ਕੇਹੜਾ ਅਵਤਾਰ ਪੈਗ਼ੰਬਰ ਲੋਕਮਾਤ ਜਾਏ ਬਚਾਣ, ਨਿਰਗੁਣ ਧਾਰ ਲਓ ਅੰਗੜਾਈਆ। ਦਰਗਹ ਸਾਚੀ ਸਚਖੰਡ ਦਵਾਰੇ ਸਾਰੇ ਨਿਉਂ ਨਿਉਂ ਸੀਸ ਝੁਕਾਣ, ਬਿਨ ਚਰਨ ਕਵਲ ਚਰਨਾਂ ਸੀਸ ਟਿਕਾਈਆ। ਤੂੰ ਸਾਹਿਬ ਸਵਾਮੀ ਅੰਤਰਜਾਮੀ ਘਟ ਨਿਵਾਸੀ ਮਿਹਰਵਾਨ, ਮਹਿਬੂਬ ਤੇਰੀ ਵਡਿਆਈਆ। ਸਾਨੂੰ ਐਂ ਜਾਪਦਾ ਸਾਡਾ ਅੰਤ ਅਖ਼ੀਰੀ ਵਕਤ ਪਹੁੰਚਿਆ ਆਣ, ਅਨਕ ਕਲਧਾਰੀ ਤੇਰਾ ਭੇਵ ਕੋਇ ਨਾ ਆਈਆ। ਸਚਖੰਡ ਦਵਾਰੇ ਸਾਰੇ ਹੋਏ ਅਸੀਂ ਹੈਰਾਨ, ਹੈਰਾਨੀ ਅੰਦਰ ਤੇਰਾ ਨਾਮ ਦੁਹਾਈਆ। ਸਾਬਤ ਰਿਹਾ ਨਾ ਕਿਸੇ ਈਮਾਨ, ਧਰਮ ਦੀ ਧਾਰ ਨਾ ਕੋਇ ਜਣਾਈਆ। ਚਾਰੋਂ ਕੁੰਟ ਫਿਰੇ ਸ਼ੈਤਾਨ, ਸ਼ਰਅ ਛੁਰੀ ਬਣੀ ਜਗਤ ਕਸਾਈਆ। ਤੇਰਾ ਨੂਰ ਨਜ਼ਰ ਆਏ ਨਾ ਕੋਇ ਅਮਾਮ, ਆਲਮ ਇਲਮ ਨਾ ਕੋਇ ਚਤੁਰਾਈਆ। ਅਸੀਂ ਦੀਨ ਦੁਨੀ ਕਾਇਨਾਤ ਵੇਖੀ ਸ਼ਾਨ, ਅੰਦਰ ਵੜ ਕੇ ਮੰਦਰ ਚੜ੍ਹ ਕੇ ਖੋਜ ਖੁਜਾਈਆ। ਤੇਰਾ ਦਰਸ ਮੂਲ ਨਾ ਪਾਣ, ਮੰਜ਼ਲ ਮਿਲੇ ਨਾ ਬੇਪਰਵਾਹੀਆ। ਰਸਨਾ ਜਿਹਵਾ ਬੱਤੀ ਦੰਦ ਢੋਲੇ ਸਾਰੇ ਗਾਣ, ਵਾਹਵਾ ਕਰਕੇ ਝਟ ਲੰਘਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧਰਮ ਦਵਾਰਾ ਇਕ ਸਮਝਾਈਆ। ਪੈਗ਼ੰਬਰ ਕਹਿਣ ਹੱਕ ਖ਼ੁਦਾ ਵਕਤ ਨਜ਼ਦੀਕ, ਨੂਰੀ ਨਜ਼ਰ ਨੈਣ ਉਠਾਈਆ। ਤੇਰੇ ਵਿਚ ਇਕ ਤੌਫ਼ੀਕ, ਮਿਹਰਵਾਨ ਮਹਿਬੂਬ ਤੇਰੀ ਵਡਿਆਈਆ। ਤੇਰੀ ਰੱਖ ਕੇ ਆਏ ਉਡੀਕ, ਸਦੀ ਚੌਧਵੀਂ ਅੰਤ ਜਣਾਈਆ। ਤੂੰ ਪਰਵਰਦਿਗਾਰ ਲਾਸ਼ਰੀਕ, ਸ਼ਹਿਨਸ਼ਾਹ ਨੂਰ ਇਲਾਹੀਆ। ਸਾਡਾ ਕਲਮਾ ਕਰੇ ਤਸਦੀਕ, ਸ਼ਹਾਦਤ ਰਸੂਲ ਆਏ ਭੁਗਤਾਈਆ। ਜਿਸ ਦੀ ਸਿਫ਼ਤ ਕਰੇ ਕੁਰਾਨ ਮਜੀਦ, ਤੀਸ ਬਤੀਸਾ ਨਾਲ ਮਿਲਾਈਆ। ਸੋ ਕਲਜੁਗ ਕੂੜੀ ਕਿਰਿਆ ਗਫ਼ਲਤ ਵਿਚੋਂ ਖੋਲ੍ਹ ਦੇ ਨੀਂਦ, ਆਲਸ ਨਿੰਦਰਾ ਦੇ ਮਿਟਾਈਆ। ਤੇਰੇ ਉਪਰ ਇਕ ਉਮੀਦ, ਆਮਦ ਵਿਚ ਤੇਰਾ ਰਾਹ ਤਕਾਈਆ। ਤੇਰੀ ਸਿਫ਼ਤ ਤੇਰੀ ਤਮਹੀਦ, ਤੇਰਾ ਰਾਗ ਅਲਾਈਆ। ਕਲਜੁਗ ਕੂੜੀ ਕਿਰਿਆ ਉਤੇ ਮਾਰ ਦੇ ਲੀਕ, ਲਾਈਨ ਐਨ ਇਕ ਵਖਾਈਆ। ਦਰੋਹੀ ਤੇਰੇ ਨਾਮ ਦੀ ਮਾਰਦੇ ਚੀਕ, ਚੀਕ ਚਿਹਾੜਾ ਪਏ ਲੋਕਾਈਆ। ਖੇਲ ਵੇਖਣਾ ਕਰੌਚ ਦੀਪ, ਲੱਖਣ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਪੜਦਾ ਓਹਲਾ ਦਏ ਚੁਕਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਤੱਕਿਆ ਜਗਤ ਜਹਾਨ ਕਾਇਆ ਮੰਦਰ, ਕਾਅਬਾ ਹੁਜਰਾ ਸਾਢੇ ਤਿੰਨ ਹੱਥ ਵੇਖ ਵਖਾਈਆ। ਪ੍ਰਕਾਸ਼ ਦਿਸੇ ਨਾ ਅੰਧੇਰੀ ਕੰਦਰ, ਦੀਪਕ ਜੋਤ ਨਾ ਕੋਇ ਰੁਸ਼ਨਾਈਆ। ਮਨ ਕਲਪਣਾ ਨੱਸੇ ਵਾਂਗ ਬੰਦਰ, ਦਹਿ
❋
❋
ਦਿਸ਼ਾ ਉਠ ਉਠ ਧਾਹੀਆ। ਅੰਤਰ ਖੁਲ੍ਹਾ ਕੇ ਜੰਦਰ, ਸੁਰਤੀ ਸ਼ਬਦ ਨਾ ਕੋਇ ਮਿਲਾਈਆ। ਮਾਨਸ ਜ਼ਾਤੀ ਹੋਈ ਪਸੂ ਢੋਰ ਡੰਗਰ, ਜੋ ਪ੍ਰਭ ਨੂੰ ਗਏ ਭੁਲਾਈਆ। ਨੌ ਦਵਾਰੇ ਮੂਲ ਨਾ ਲੰਘਣ, ਸੁਖਮਨ ਈੜਾ ਪਿੰਗਲ ਪੰਧ ਨਾ ਕੋਇ ਚੁਕਾਈਆ। ਹਉਮੇ ਹੰਗਤਾ ਢਾਹੇ ਕੋਈ ਨਾ ਕੰਧਨ, ਦੂਈ ਦਵੈਤ ਨਾ ਕੋਇ ਮਿਟਾਈਆ। ਤੂੰ ਮੇਰਾ ਮੈਂ ਤੇਰਾ ਗਾਏ ਕੋਇ ਨਾ ਛੰਦਨ, ਆਤਮ ਪਰਮਾਤਮ ਨਾ ਕੋਇ ਸੁਣਾਈਆ। ਇਕ ਪੁਰਖ ਅਕਾਲ ਨੂੰ ਕਰੇ ਕੋਈ ਨਾ ਬੰਦਨ, ਮੰਦਰ ਮਸਜਿਦ ਸ਼ਿਵਦਵਾਲੇ ਮਠ ਗੁਰੂਦਵਾਰੇ ਸਾਰੇ ਸੀਸ ਨਿਵਾਈਆ।। ਅਬਿਨਾਸ਼ੀ ਕਰਤਾ ਲਾਏ ਕਿਸੇ ਨਾ ਅੰਗਣ, ਧਰਮ ਦੀ ਗੋਦ ਨਾ ਕੋਇ ਬਹਾਈਆ। ਗੁਰ ਅਵਤਾਰ ਪੈਗ਼ੰਬਰ ਇਕੋ ਮੰਗ ਮੰਗਣ, ਦੋਏ ਜੋੜ ਸੀਸ ਝੁਕਾਈਆ। ਪ੍ਰਭੂ ਡੰਕਾ ਨਾਮ ਵਜਾ ਮਰਦੰਗਣ, ਸੋਈ ਸ੍ਰਿਸ਼ਟੀ ਸੁਰਤ ਸ਼ਬਦ ਜਗਾਈਆ। ਸਦੀ ਚੌਧਵੀਂ ਅੰਤ ਅਖ਼ੀਰ ਨਾ ਦੇਵੀਂ ਲੰਘਣ, ਕੂੜੀ ਕਿਰਿਆ ਡੇਰਾ ਢਾਹੀਆ। ਪਿਛਲੀ ਕੀਤੀ ਕਰਨੀ ਖੰਡਨ, ਖੜਗ ਖੰਡਾ ਚੰਡ ਪਰਚੰਡ ਨਾਮ ਉਠਾਈਆ। ਤੁਧ ਬਿਨ ਕੋਈ ਨਾ ਦੱਸੇ ਇਕੋ ਬੰਦਨ, ਬੰਦਗੀ ਡੰਡਾਵਤ ਸੱਯਦਾ ਇਕੋ ਦੇਣਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਕੀ ਕਰੇ ਖੇਲ ਮੌਲਾ, ਪਾਰਬ੍ਰਹਮ ਪ੍ਰਭ ਦਾਤਾ ਧੁਰਦਰਗਾਹੀਆ। ਜਿਸ ਦਾ ਨਾਮ ਇਕ ਅੱਵਲ ਅਵਲਾ, ਆਲਮੀਨ ਨੂਰ ਇਲਾਹੀਆ। ਓਸ ਨੇ ਸਭ ਦਾ ਪੂਰਾ ਕਰਨਾ ਕੌਲਾ, ਇਕਰਾਰਨਾਮਾ ਵੇਖ ਵਖਾਈਆ। ਝਗੜਾ ਪਵਾ ਕੇ ਧਰਨੀ ਧਰਤ ਧਵਲ ਉਪਰ ਧੌਲਾ, ਦੀਨ ਦੀਨ ਨਾਲ ਟਕਰਾਈਆ। ਦੁਸ਼ਟ ਹੰਕਾਰੀਆਂ ਕਰਕੇ ਭਾਰ ਹੌਲਾ, ਹਰਿਜਨ ਗੁਰਮੁਖ ਸੰਤ ਲਏ ਪਰਗਟਾਈਆ। ਸ਼ਾਹ ਸੁਲਤਾਨਾਂ ਮੂਧਾ ਕਰਕੇ ਕੌਲਾ, ਕਾਸੇ ਬਗ਼ਲੀ ਹੱਥ ਫੜਾਈਆ। ਚਾਰ ਕੁੰਟ ਦਹਿ ਦਿਸ਼ਾ ਸ਼ਬਦੀ ਧਾਰ ਪਏ ਰੌਲਾ, ਰੌਣਕ ਕਲਜੁਗ ਦਏ ਵਖਾਈਆ। ਫਿਰੇ ਦਰੋਹੀ ਕੋਨਾ ਕੋਨਾ, ਗੋਸ਼ਾ ਗੋਸ਼ਾ ਦਏ ਗਵਾਹੀਆ। ਸੁਖ ਦੀ ਨੀਂਦ ਮਿਲੇ ਕਿਸੇ ਨਾ ਸੌਣਾ, ਬਿਸਤਰ ਨਾ ਕੋਇ ਹੰਢਾਈਆ। ਜੀਵ ਜਗਤ ਜਹਾਨ ਹਿਲਾਉਣਾ, ਬੇਖ਼ਬਰਾਂ ਖ਼ਬਰ ਕਰਾਈਆ। ਜਿਸ ਕਾਰਨ ਪੁਰਖ ਅਕਾਲ ਦੀਨ ਦਿਆਲ ਪਰਵਰਦਿਗਾਰ ਸਾਂਝੇ ਯਾਰ ਆਉਣਾ, ਉਹ ਵੇਲਾ ਵਕਤ ਦਏ ਵਡਿਆਈਆ। ਕਲਜੁਗ ਕੂੜੀ ਕਿਰਿਆ ਵਿਚ ਸੰਸਾਰ ਚਾਰ ਦਿਨ ਦਾ ਪਰਾਹੁਣਾ, ਚੌਥੇ ਜੁਗ ਦੀ ਅੰਤਮ ਹੋਏ ਸਫ਼ਾਈਆ। ਸਤਿਜੁਗ ਸਾਚਾ ਧਰਮ ਧਾਰ ਲੋਕਮਾਤ ਬਹਾਉਣਾ, ਸਚ ਦਵਾਰਾ ਇਕ ਵਖਾਈਆ। ਪੁਰਖ ਅਕਾਲ ਦੀਨ ਦਿਆਲ ਸਮਾਂ ਸਮੇਂ ਵਿਚੋਂ ਪਰਗਟਾਉਣਾ, ਜਿਸ ਸਮੇਂ ਦੀ ਸਮਝ ਕਿਸੇ ਨਾ ਆਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਗੀਤਾ ਗਿਆਨ ਪੜ੍ਹ ਨਾ ਕਿਸੇ ਸਮਝਾਉਣਾ, ਭਵਿਖਤ ਲਿਖਤ ਬਿਨ ਅਵਤਾਰ ਪੈਗ਼ੰਬਰ ਗੁਰੂ ਦੂਸਰ ਸਕੇ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦਾ ਖੇਲ ਓਸੇ ਨੇ ਕਰਾਉਣਾ, ਕਰਨੀ ਕਰਤਾ ਇਕ ਅਖਵਾਈਆ।
੨੯ ਮਾਘ ਸ਼ਹਿਨਸ਼ਾਹੀ ਸੰਮਤ ੫ ਲਛਮਣ ਸਿੰਘ ਦੇ ਗ੍ਰਹਿ ਪਿੰਡ ਧਨੌਰੀ ਜ਼ਿਲਾ ਰੋਪੜ
ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭ ਸ੍ਰਿਸ਼ਟ ਸਬਾਈ ਕਰ ਦੇ ਸੁਖੀ, ਸੁਖ ਆਤਮ ਪਰਮਾਤਮ ਇਕ ਜਣਾਈਆ। ਨੌਂ ਖੰਡ ਪ੍ਰਿਥਮੀ ਸੱਤ
❋
❋
ਦੀਪ ਰਹੇ ਕੋਇ ਨਾ ਦੁਖੀ, ਗ਼ਰੀਬ ਨਿਮਾਣਿਆਂ ਕੋਝਿਆਂ ਕਮਲਿਆਂ ਆਪਣੇ ਗਲੇ ਲਗਾਈਆ। ਭਾਗ ਲਗਾ ਦੇ ਜਨਣੀ ਕੁੱਖੀ, ਹਰਿਜਨ ਜੰਮਣ ਥਾਉਂ ਥਾਈਂਆ। ਤੇਰੇ ਪ੍ਰੇਮ ਦੀ ਸਭ ਦੇ ਅੰਤਰ ਹੋਵੇ ਰੁਚੀ, ਰਸਨਾ ਜਿਹਵਾ ਢੋਲਾ ਸਿਫ਼ਤ ਸਾਲਾਹੀਆ। ਪੰਜ ਤਤ ਕਾਇਆ ਕਰ ਦੇ ਸੁੱਚੀ, ਕੂੜੀ ਕਿਰਿਆ ਬਾਹਰ ਕਢਾਈਆ। ਸਚ ਸੁਹੰਜਣੀ ਕਰ ਦੇ ਰੁਤੀ, ਰੁਤ ਆਪਣੇ ਨਾਲ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਅਲਖ ਜਗਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭ ਦੇ ਦੇ ਇਕ ਸਹਾਰਾ, ਸਾਹਿਬ ਸਵਾਮੀ ਦਇਆ ਕਮਾਈਆ। ਚਾਰ ਵਰਨ ਹੋਏ ਤੇਰਾ ਪਿਆਰਾ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਵੰਡ ਨਾ ਕੋਇ ਵੰਡਾਈਆ। ਇਕੋ ਨਾਮ ਦੱਸ ਜੈਕਾਰਾ, ਨੌ ਖੰਡ ਪ੍ਰਿਥਮੀ ਤੇਰਾ ਰਾਗ ਅਲਾਈਆ। ਏਕੋ ਮੰਦਰ ਦੱਸ ਦਵਾਰਾ, ਗ੍ਰਹਿ ਇਕੋ ਸੋਭਾ ਪਾਈਆ। ਇਕੋ ਅੰਮ੍ਰਿਤ ਦੇ ਠੰਡਾ ਠਾਰਾ, ਕਲਜੁਗ ਅਗਨੀ ਤਤ ਬੁਝਾਈਆ। ਇਕੋ ਦੀਪ ਕਰ ਉਜਿਆਰਾ, ਜੋਤੀ ਜਾਤੇ ਕਰ ਰੁਸ਼ਨਾਈਆ। ਇਕੋ ਲੱਗੇ ਤੇਰਾ ਸਚ ਅਖਾੜਾ, ਸੁਰਤੀ ਸ਼ਬਦੀ ਗੋਪੀ ਕਾਹਨ ਨਚਾਈਆ। ਇਕੋ ਨਜ਼ਰੀ ਆਏ ਧੁਰ ਦਾ ਲਾੜਾ, ਲਾੜੀ ਮੌਤ ਸਕੇ ਨਾ ਕਿਸੇ ਪਰਨਾਈਆ। ਪੁਰਖ ਅਕਾਲ ਤੇਰੇ ਅੱਗੇ ਹਾੜਾ, ਨਿਉਂ ਨਿਉਂ ਸੀਸ ਝੁਕਾਈਆ। ਤੇਰਾ ਖੇਲ ਅਗੰਮ ਅਪਾਰਾ, ਅਲਖ ਅਗੋਚਰ ਦੇ ਵਡਿਆਈਆ। ਚਾਰੋਂ ਕੁੰਟ ਅੰਧ ਅੰਧਿਆਰਾ, ਸਚ ਜੋਤ ਨਾ ਕੋਇ ਰੁਸ਼ਨਾਈਆ। ਸਚ ਸਵਾਮੀ ਤੇਰੇ ਚਰਨ ਕਵਲ ਨਿਉਂ ਨਿਉਂ ਨਿਉਂ ਨਿਮਸਕਾਰਾ, ਸੱਯਦਿਆਂ ਵਿਚ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਮੰਗ ਮੰਗਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭ ਵੇਖ ਲੈ ਆਪਣੀ ਕਾਇਨਾਤ, ਦੀਨ ਦੁਨੀ ਖੋਜ ਖੁਜਾਈਆ। ਹਰ ਹਿਰਦੇ ਅੰਦਰ ਮਾਰ ਲੈ ਝਾਤ, ਬਿਨ ਨਿਗਹ ਨੈਣ ਨੈਣ ਇਕ ਉਠਾਈਆ। ਜਿਧਰ ਤਕੀਏ ਅੰਧੇਰੀ ਰਾਤ, ਸਾਚਾ ਚੰਦ ਨਾ ਕੋਇ ਚਮਕਾਈਆ। ਝਗੜਾ ਪਿਆ ਜ਼ਾਤ ਪਾਤ, ਊਚ ਨੀਚ ਹਿੰਦੂ ਮੁਸਲਿਮ ਸਿਖ ਈਸਾਈ ਕਰੇ ਲੜਾਈਆ। ਭਵਿਖਤਾਂ ਵਿਚ ਲਿਖਤਾਂ ਵਿਚ ਅਸੀਂ ਸਭ ਨੂੰ ਆਏ ਆਖ, ਨਾਮ ਸੰਦੇਸ਼ਿਆਂ ਵਿਚ ਜਣਾਈਆ। ਕਲਜੁਗ ਅੰਤ ਸ੍ਰੀ ਭਗਵੰਤ ਪਰਗਟ ਹੋਵੇ ਸਾਖਿਆਤ, ਜੋਤੀ ਜਾਤਾ ਪੁਰਖ ਬਿਧਾਤਾ ਡਗਮਗਾਈਆ। ਆਤਮ ਪਰਮਾਤਮ ਸਭ ਦਾ ਜੋੜੇ ਨਾਤ, ਪਾਰਬ੍ਰਹਮ ਬ੍ਰਹਮ ਮੇਲਾ ਮੇਲੇ ਸਹਿਜ ਸੁਭਾਈਆ। ਤੂੰ ਮੇਰਾ ਮੈਂ ਤੇਰਾ ਦੱਸ ਕੇ ਗਾਥ, ਗਹਿਰ ਗੰਭੀਰ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਕਿਰਪਾ ਕਰ ਪ੍ਰਭੂ ਪਰਮਾਤਮ, ਪਰਮ ਪੁਰਖ ਤੇਰੀ ਸਰਨਾਈਆ। ਨਿਰਗੁਣ ਧਾਰ ਬਣ ਸਾਥਣ, ਸਗਲਾ ਸੰਗ ਨਿਭਾਈਆ। ਹਉਂ ਸੇਵਕ ਦਾਸੀ ਦਾਸਨ, ਜੁਗ ਜੁਗ ਤੇਰੀ ਸੇਵ ਕਮਾਈਆ। ਕਲਜੁਗ ਸ੍ਰਿਸ਼ਟੀ ਮਨ ਕਲਪਣਾ ਹੋਈ ਪਾਪਣ, ਪਤਤ ਪੁਨੀਤ ਦੇਹੁ ਕਰਾਈਆ। ਸਭ ਦਾ ਸਾਂਝਾ ਕਰਦੇ ਜਾਪਣ, ਜਗਜੀਵਣ ਦਾਤੇ ਤੇਰੇ ਹੱਥ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸਾਹਿਬ ਸੁਲਤਾਨ ਤੇਰੀ ਸਰਨਾਈਆ। ਪੁਰਖ ਅਕਾਲ ਸ਼ਬਦ ਜਣਾਉਂਦਾ ਏ। ਦੀਨ ਦਿਆਲ ਦਇਆ ਕਮਾਉਂਦਾ ਏ। ਅਗੰਮ ਸੰਦੇਸ਼ ਇਕ ਪਰਗਟਾਉਂਦਾ ਏ। ਜੋਤੀ ਜਾਮਾ ਧਾਰ ਕੇ ਵੇਸ, ਵੇਖ ਵਖਾਉਂਦਾ ਏ। ਜੋ ਲੇਖਾ ਲਿਖ ਕੇ ਗਿਆ ਦਸ ਦਸਮੇਸ਼, ਪੂਰ ਕਰੌਂਦਾ ਏ। ਘਟ ਨਿਵਾਸੀ ਨੇਤਨ ਨੇਤ, ਨਿਜ ਘਰ ਆਪਣਾ ਪੜਦਾ
❋
❋
ਲਾਹੁਦਾ ਏ। ਜਨ ਭਗਤਾਂ ਕਰ ਕੇ ਹੇਤ, ਜੁਗ ਜਨਮ ਦੇ ਵਿਛੜੇ ਮੇਲ ਮਿਲਾਉਂਦਾ ਏ। ਨਿਰਗੁਣ ਸਰਗੁਣ ਕਰ ਕੇ ਖੇਡ, ਖ਼ਾਲਕ ਖ਼ਲਕ ਵੇਖ ਵਖਾਉਂਦਾ ਏ। ਜੋਤੀ ਧਾਰ ਪ੍ਰਕਾਸ਼ ਕਰ ਕੇ ਤੇਜ, ਨੂਰ ਨੁਰਾਨਾ ਡਗਮਗਾਉਂਦਾ ਏ। ਲਹਿਣਾ ਪੂਰਾ ਕਰ ਕੇ ਚਾਰੇ ਵੇਦ, ਸ਼ਾਸਤਰ ਸਿਮਰਤ ਵੇਦ ਪੁਰਾਨ ਖੋਜ ਖੁਜਾਉਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸਚ ਸੰਦੇਸ਼ਾ ਇਕ ਸੁਣਾਉਂਦਾ ਏ। ਸਚ ਸੰਦੇਸ਼ਾ ਇਕ ਸੁਣਾਵਾਂਗਾ। ਨਿਰਗੁਣ ਨੂਰ ਜੋਤ ਪਰਗਟਾਵਾਂਗਾ। ਵਰਨ ਗੋਤ ਡੇਰਾ ਢਾਹਵਾਂਗਾ। ਹਿਰਦਾ ਸੋਧ ਸਚ ਪਰਗਟਾਵਾਂਗਾ। ਨਾਮ ਬਣਾ ਕੇ ਬੋਧ, ਬੁੱਧੀ ਤੋਂ ਪਰੇ ਸ਼ਬਦ ਸੁਣਾਵਾਂਗਾ। ਖੇਲ ਵੇਖ ਕੇ ਲੋਕ ਪਰਲੋਕ, ਸਚ ਸਲੋਕ ਇਕ ਸੁਣਾਵਾਂਗਾ। ਪ੍ਰਭ ਦਾ ਭਾਣਾ ਸਕੇ ਕੋਇ ਨਾ ਰੋਕ, ਹੋਕਾ ਹੱਕ ਹੱਕ ਜਣਾਵਾਂਗਾ। ਕਲਜੁਗ ਕੂੜੀ ਕਿਰਿਆ ਢਾਹ ਕੇ ਕਿਲਾ ਕੋਟ, ਸਚ ਦਵਾਰਾ ਇਕ ਪਰਗਟਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡਾ ਇਕ ਸੁਹਾਵਾਂਗਾ। ਦਰ ਠਾਂਡਾ ਇਕ ਸੁਹਾਏਗਾ। ਦੀਨ ਦਿਆਲ ਦਇਆ ਕਮਾਏਗਾ। ਕੋਟਨ ਕੋਟ ਜੀਵ ਉਠਾਏਗਾ। ਚੜ੍ਹ ਚੋਟੀ ਨਾਦ ਵਜਾਏਗਾ। ਸੁਰਤੀ ਸੋਤੀ ਆਪ ਹਿਲਾਏਗਾ। ਲੱਖ ਚੁਰਾਸੀ ਵਿਚੋਂ ਮਾਣਕ ਮੋਤੀ ਗੁਰਮੁਖ ਆਪਣੇ ਰੰਗ ਰੰਗਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸ਼ਾ ਇਕ ਸੁਣਾਏਗਾ। ਸਚ ਸੰਦੇਸ਼ਾ ਇਕ ਸੁਣਾਵਾਂਗਾ। ਵਿਸ਼ਨ ਬ੍ਰਹਮਾ ਸ਼ਿਵ ਮਹੇਸ਼ ਉਠਾਵਾਂਗਾ। ਦੇਵਤ ਸੁਰ ਨਾਲ ਰਲਾਵਾਂਗਾ। ਗਣ ਗੰਧਰਵ ਅੱਖ ਖੁਲ੍ਹਾਵਾਂਗਾ। ਗੁਰ ਅਵਤਾਰ ਪੈਗ਼ੰਬਰ ਸੰਗ ਰਲਾਵਾਂਗਾ। ਕਲਜੁਗ ਕੂੜੀ ਕਿਰਿਆ ਮੇਟ ਅਡੰਬਰ, ਸਤਿਜੁਗ ਸਚ ਰਾਹ ਚਲਾਵਾਂਗਾ। ਸਰਬ ਕਲਾ ਭਰਤੰਬਰ, ਪਾਰਬ੍ਰਹਮ ਅਖਵਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਦਰ ਠਾਂਡਾ ਇਕ ਵਖਾਵਾਂਗਾ। ਗੁਰ ਅਵਤਾਰ ਪੈਗ਼ੰਬਰ ਕਹਿਣ ਵੇਖ ਲੈ ਆਪਣੀ ਧਰਤੀ, ਧਵਲ ਧਿਆਨ ਲਗਾਈਆ। ਪ੍ਰਭ ਮਾਲਕ ਧੁਰ ਦੇ ਅਰਸ਼ੀ, ਪ੍ਰੀਤਮ ਬੇਪਰਵਾਹੀਆ। ਖੇਲ ਕਰ ਫ਼ਰਸ਼ੀ, ਆਪਣਾ ਫੇਰਾ ਪਾਈਆ। ਚਾਰੋਂ ਕੁੰਟ ਅੰਧੇਰ ਗਰਦੀ, ਸਚ ਸਚ ਨਾ ਕੋਇ ਸੁਣਾਈਆ। ਪਿਤਾ ਪੂਤ ਰਿਹਾ ਨਾ ਦਰਦੀ, ਭਾਈ ਭਾਈ ਕਰੇ ਲੜਾਈਆ। ਨਾਰ ਕੰਤ ਉਤੇ ਪਾਵੇ ਅਰਜ਼ੀ, ਸਾਚਾ ਸੰਗ ਨਾ ਕੋਇ ਰਖਾਈਆ। ਵੇਖ ਖੇਲ ਕਲਜੁਗ ਕਲ ਦੀ, ਕਲਕਾਤੀ ਹੋਏ ਕਸਾਈਆ। ਵਡਿਆਈ ਰਹੀ ਨਾ ਤੀਰਥ ਤਟ ਅਠਸਠ ਜਲ ਦੀ, ਗੰਗਾ ਗੋਦਾਵਰੀ ਜਮਨਾ ਸੁਰਸਤੀ ਰੋਵੇ ਮਾਰੇ ਧਾਈਂਆ। ਤੇਰੀ ਜੋਤ ਬਿਨ ਵਰਨ ਗੋਤ ਪੁਰਖ ਅਕਾਲ ਕੋਇ ਨਾ ਬਲਦੀ, ਚਾਰੋਂ ਕੁੰਟ ਅੰਧੇਰਾ ਛਾਈਆ। ਫਿਰੀ ਦਰੋਹੀ ਕਾਮ ਕਰੋਧ ਲੋਭ ਮੋਹ ਹੰਕਾਰ ਦਲ ਦੀ, ਚਾਰ ਵਰਨ ਅਠਾਰਾਂ ਬਰਨ ਸਭ ਦੇ ਉਤੇ ਛਾਈਆ। ਖੇਲ ਤਕ ਕਲਜੁਗ ਛਲ ਦੀ, ਕਪਟ ਵਿਕਾਰ ਹੰਕਾਰ ਹੋਇਆ ਥਾਉਂ ਥਾਈਂਆ। ਭਟਕਣਾ ਮਿਟੇ ਨਾ ਕਿਸੇ ਮਨ ਦੀ, ਮਮਤਾ ਮੋਹ ਨਾ ਕੋਇ ਚੁਕਾਈਆ। ਆਸਾ ਪੂਰੀ ਕਰ ਦੇ ਪ੍ਰਭੂ ਗੋਬਿੰਦ ਗੁਜਰੀ ਵਾਲੇ ਚੰਨ ਦੀ, ਮਾਛੂਵਾੜਾ ਦਏ ਗਵਾਹੀਆ। ਆਵਾਜ਼ ਸੁਣੇ ਨਾ ਕਿਸੇ ਕੰਨ ਦੀ, ਕਲਮ ਹਰਫ਼ ਨਾ ਕੋਇ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਮੰਗ ਮੰਗਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਤੱਕ ਲੈ ਆਪਣੀ ਦੀਨ ਦੁਨੀ ਦਾ ਨਜ਼ਾਰਾ, ਬੇਨਜ਼ੀਰ ਨਜ਼ਰ ਉਠਾਈਆ। ਮੇਰੇ ਸ਼ਹਿਨਸ਼ਾਹ ਸ਼ਾਹ ਪਾਤਸ਼ਾਹ ਇਸਤਗ਼ਫਾਰਾ, ਪਰਵਰਦਿਗਾਰ ਬੇਪਰਵਾਹੀਆ। ਹਕੀਕਤ
❋
❋
ਹੱਕ ਨਾ ਕੋਇ ਜੈਕਾਰਾ, ਨਾਅਰਾ ਨਾਮ ਨਾ ਕੋਇ ਲਗਾਈਆ। ਸ੍ਰਿਸ਼ਟੀ ਭੁੱਲ ਗਈ ਤੇਰਾ ਦਵਾਰਾ, ਸਚਖੰਡ ਮਿਲਣ ਕੋਇ ਨਾ ਆਈਆ। ਜੋ ਸੰਦੇਸ਼ਾ ਦੇ ਕੇ ਗਏ ਪੈਗ਼ੰਬਰ ਗੁਰ ਅਵਤਾਰਾ, ਪਰਾ ਪਸੰਤੀ ਮਧਮ ਬੈਖਰੀ ਤੋਂ ਬਾਹਰ ਜਣਾਈਆ। ਸੋ ਖੇਲ ਵੇਖ ਵਿਚ ਸੰਸਾਰਾ, ਸੰਸਾਰੀ ਭੰਡਾਰੀ ਸੰਘਾਰੀ ਬੈਠੇ ਸੀਸ ਨਿਵਾਈਆ। ਤੁਧ ਬਿਨ ਦੂਜਾ ਅਵਰ ਨਾ ਕੋਇ ਆਤਮ ਪਰਮਾਤਮ ਕਰੇ ਪਿਆਰਾ, ਪ੍ਰੀਤਮ ਹੋ ਕੇ ਮੇਲ ਮਿਲਾਈਆ। ਕਲਜੁਗ ਕੂੜੀ ਕਿਰਿਆ ਕਰ ਕਿਨਾਰਾ, ਨਈਆ ਨੌਕਾ ਆਪਣਾ ਨਾਮ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਤੇਰੇ ਨਾਮ ਦਾ ਇਕ ਇਸ਼ਾਰਾ, ਸੈਨਤ ਸ਼ਬਦ ਧਾਰ ਲਗਾਈਆ।