ਪਹਿਲੀ ਫੱਗਣ ਸ਼ਹਿਨਸ਼ਾਹੀ ਸੰਮਤ ੫ ਹਰਿ ਭਗਤ ਦਵਾਰ ਜੇਠੂਵਾਲ
ਪੁਰਖ ਅਕਾਲ ਕਹੇ ਫਲਗੁਣ ਅੰਦਰ ਗੁਰ ਅਵਤਾਰ ਪੈਗ਼ੰਬਰ ਮੇਰੇ ਨਾਮ ਦਾ ਖਾਓ ਹੱਕ ਫ਼ਰੂਟ, ਫੁਟਕਲ ਰਹਿਣ ਕੋਇ ਨਾ ਪਾਈਆ। ਸਭ ਦਾ ਸਾਂਝਾ ਇਕੋ ਹੋਵੇ ਮਾਰਗ ਰਸਤਾ ਰੂਟ, ਵੱਖਰਾ ਰਾਹ ਨਾ ਕੋਇ ਚਲਾਈਆ। ਨਿਗਾਹ ਮਾਰੋ ਚਾਰੇ ਕੁੰਟ, ਦਹਿ ਦਿਸ਼ਾ ਅੱਖ ਉਠਾਈਆ। ਦੀਨ ਦੁਨੀ ਤਕੋ ਜੂਠ ਝੂਠ, ਹਰਿ ਹਿਰਦਾ ਫੋਲ ਫੁਲਾਈਆ। ਸਚ ਦਾ ਨਜ਼ਰ ਆਏ ਨਾ ਕੋਇ ਪੂਤ, ਪਿਤਾ ਪੁਰਖ ਅਕਾਲ ਨਾ ਕੋਇ ਮਨਾਈਆ। ਸੁਹੰਞਣੀ ਹੋਏ ਕੋਇ ਨਾ ਰੂਤ, ਰੁਤੜੀ ਬਸੰਤ ਨਾ ਕੋਇ ਮਹਿਕਾਈਆ। ਝਗੜਾ ਪਿਆ ਕਾਇਆ ਪੰਜ ਭੂਤ, ਸਾਂਤਕ ਸਤਿ ਨਾ ਕੋਇ ਵਖਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਵੇਖੋ ਕਰਕੇ ਕੂਚ, ਕੂਚਾ ਗਲੀ ਤਨ ਵਜੂਦ ਫੋਲ ਫੁਲਾਈਆ। ਸਤਿ ਧਰਮ ਦਾ ਤਾਣਾ ਪੇਟਾ ਰਿਹਾ ਕੋਇ ਨਾ ਸੂਤ, ਸੂਤਰਧਾਰੀ ਪੜਦਾ ਦਿਉ ਉਠਾਈਆ। ਕਿਉਂ ਜਗਤ ਤ੍ਰਿਸ਼ਨਾ ਵਧੀ ਭੂਖ, ਕੂੜੀ ਕਿਰਿਆ ਕਲਪਣਾ ਵਿਚ ਹਲਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਹਰਿ ਕਰਤਾ ਅਗੰਮ ਅਥਾਹੀਆ। ਫਲਗੁਣ ਕਹੇ ਪ੍ਰਭ ਨਾਮ ਦਾ ਚੱਖੋ ਰਸ, ਬਿਨ ਰਸਨਾ ਰਸ ਵਖਾਈਆ। ਦੀਨ ਦੁਨੀ ਵੇਖੋ ਨੱਸ ਨੱਸ, ਨਿਰਗੁਣ ਬਣ ਕੇ ਪਾਂਧੀ ਰਾਹੀਆ। ਮਨੂਆ ਰਿਹਾ ਕਿਸੇ ਨਾ ਵਸ, ਸਾਂਤਕ ਸਤਿ ਨਾ ਕੋਇ ਕਰਾਈਆ। ਨਿਜ ਨੇਤਰ ਖੁਲ੍ਹੇ ਕੋਈ ਨਾ ਅੱਖ, ਪ੍ਰਤਖ ਮਿਲੇ ਨਾ ਕਿਸੇ ਗੁਸਾਈਂਆ। ਅੰਮ੍ਰਿਤ ਲਏ ਕੋਈ ਨਾ ਚਖ, ਤ੍ਰਿਖਾ ਤ੍ਰਿਪਤ ਨਾ ਕੋਇ ਕਰਾਈਆ। ਸ਼ਬਦ ਨਾਦ ਵੱਜੇ ਨਾ ਸੱਟ, ਸੋਈ ਸੁਰਤ ਨਾ ਕੋਇ ਉਠਾਈਆ। ਨਿਰਗੁਣ ਜੋਤ ਜਗੇ ਲਟ ਲਟ, ਅੰਧ ਅੰਧੇਰ ਨਾ ਕੋਇ ਮਿਟਾਈਆ। ਭਾਗ ਲੱਗੇ ਨਾ ਕਾਇਆ ਮੱਟ, ਸਾਢੇ ਤਿੰਨ ਹੱਥ ਦੁਹਾਈਆ। ਵਣਜਾਰਾ ਮਿਲੇ ਕਿਸੇ ਨਾ ਹੱਟ, ਵਸਤ ਅਗੰਮ ਨਾ ਕੋਇ ਵਰਤਾਈਆ। ਫਿਰੀ ਦੁਹਾਈ ਤੀਰਥ ਤਟ, ਗੰਗਾ ਗੋਦਾਵਰੀ ਜਮਨਾ ਸੁਰਸਤੀ ਰਹੀ ਕੁਰਲਾਈਆ। ਨੇਤਰ ਰੋਂਦੇ ਮੰਦਰ ਮੱਠ, ਉਚੀ ਕੂਕਣ ਮਾਰਨ ਧਾਹੀਂਆ। ਦੀਨ ਮਜ਼੍ਹਬ ਦੀ ਮੇਟੇ ਕੋਈ ਨਾ ਵੱਟ, ਸਚ ਗ੍ਰਹਿ ਨਾ ਕੋਇ ਵਖਾਈਆ। ਰਸਨਾ ਜਿਹਵਾ ਬੱਤੀ ਦੰਦ ਨਾਮ ਕਲਮਾ ਸਾਰੇ ਰਹੇ ਰਟ, ਹਿਰਦੇ ਹਰਿ ਨਾ ਕੋਇ ਵਸਾਈਆ। ਸ੍ਰਿਸ਼ਟੀ ਦ੍ਰਿਸ਼ਟੀ ਹੋਈ ਬਹੁਮਤ, ਆਤਮ ਪਰਮਾਤਮ ਜੋੜ ਨਾ ਕੋਇ ਜੁੜਾਈਆ। ਗੁਰ ਅਵਤਾਰ ਪੈਗ਼ੰਬਰ ਸਭ
❋
❋
ਦੀ ਵੇਖੋ ਮਿਤ ਗਤ, ਗਹਿਰ ਗੰਭੀਰ ਰਿਹਾ ਜਣਾਈਆ। ਕਿਉਂ ਤਨ ਵਜੂਦ ਨਾੜ ਬਹੱਤਰ ਉਬਲੇ ਰੱਤ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਚਾਰ ਕੁੰਟ ਰਿਹਾ ਨਾ ਸਚ, ਦਹਿ ਦਿਸ਼ਾ ਕੂੜ ਦੁਹਾਈਆ। ਮਾਇਆ ਅਗਨੀ ਦੁਨੀ ਰਹੀ ਮੱਚ, ਧੀਰਜ ਧੀਰ ਨਾ ਕੋਇ ਰਖਾਈਆ। ਚਾਰ ਵਰਨ ਅਠਾਰਾਂ ਬਰਨ ਸਕੇ ਕੋਈ ਨਾ ਬਚ, ਬਚਪਨ ਪ੍ਰਭ ਦੀ ਝੋਲੀ ਪਾਈਆ। ਸੁਣੋ ਹੁਕਮ ਕਮਲਾਪਤਿ, ਪਤਿਪਰਮੇਸ਼ਵਰ ਆਪ ਜਣਾਈਆ। ਜੁਗ ਚੌਕੜੀ ਭਵਿਖਤ ਵੇਖੋ ਪੇਸ਼ੀਨਗੋਈਆਂ ਵਾਲੇ ਖ਼ਤ, ਜੋ ਅੱਖਰਾਂ ਨਾਲ ਵਡਿਆਈਆ। ਕਿਉਂ ਦਰਗਾਹ ਸਾਚੀ ਬੈਠੇ ਸੱਥਰ ਘਤ, ਲੋਕਮਾਤ ਤਕੋ ਖ਼ਲਕ ਖ਼ੁਦਾਈਆ। ਹਕੀਕਤ ਰਹੀ ਕੋਈ ਨਾ ਹੱਕ, ਹੁਕਮ ਮੰਨੇ ਨਾ ਕੋਈ ਬੇਪਰਵਾਹੀਆ। ਕਾਇਆ ਖੇੜਾ ਸਭ ਦਾ ਹੋਵੇ ਭੱਠ, ਕਲਜੁਗ ਅਗਨੀ ਤਤ ਤਪਾਈਆ। ਜੋਗ ਅਭਿਆਸ ਰਿਹਾ ਕਿਸੇ ਨਾ ਹਠ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁਧ ਸੰਗ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਇਕ ਅਖਵਾਈਆ। ਫਲਗੁਣ ਕਹੇ ਗੁਰ ਅਵਤਾਰ ਪੈਗ਼ੰਬਰ ਪ੍ਰੇਮ ਪ੍ਰੀਤੀ ਬਰਸੋ ਫੂਲ, ਫਲੀਭੂਤ ਦਏ ਕਰਾਈਆ। ਨੂਰ ਤਕੋ ਕੰਤ ਕੰਤੂਹਲ, ਜੋ ਮਾਲਕ ਖ਼ਾਲਕ ਧੁਰਦਰਗਾਹੀਆ। ਜਿਸ ਦਾ ਆਦਿ ਅੰਤ ਨਾਮ ਅਸੂਲ, ਦੂਜੀ ਧਾਰਾ ਨਾ ਕੋਇ ਵਖਾਈਆ। ਮਿਹਰਵਾਨ ਮਹਿਬੂਬ ਚਰਨ ਕਵਲ ਦੇ ਕੇ ਧੂਲ, ਧਰਮ ਦਵਾਰਾ ਇਕ ਦਰਸਾਈਆ। ਜਿਸ ਦਾ ਸਤਿ ਸਚ ਅਸੂਲ, ਅਸਲੀਅਤ ਆਪਣਾ ਆਪ ਪਰਗਟਾਈਆ। ਨਾਮ ਕਲਮਾ ਦੇ ਮਾਕੂਲ, ਧੁਰ ਫ਼ਰਮਾਨਾ ਇਕ ਸੁਣਾਈਆ। ਜਿਸ ਦਾ ਸਚ ਭੰਗੂੜਾ ਰਹੇ ਝੂਲ, ਹੁਲਾਰਾ ਦੋ ਜਹਾਨਾਂ ਬਾਹਰ ਵਖਾਈਆ। ਉਸ ਦਾ ਨਾ ਕੋਇ ਅਰਜ਼ ਨਾ ਕੋਇ ਤੂਲ, ਵੰਡਣ ਵੰਡ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿ ਸਚ ਸਮਝਾਈਆ। ਫਲਗੁਣ ਕਹੇ ਗੁਰ ਅਵਤਾਰ ਪੈਗ਼ੰਬਰ ਪ੍ਰੇਮ ਬਰਸਾਉ ਬਰਖਾ, ਬਿਧ ਰਹਿਣ ਕੋਇ ਨਾ ਪਾਈਆ। ਚਿੰਤਾ ਰੋਗ ਰਹੇ ਨਾ ਹਰਖਾ, ਹਉਮੇ ਗੜ੍ਹ ਦੇਣਾ ਤੁੜਾਈਆ। ਸੰਮਤ ਸ਼ਹਿਨਸ਼ਾਹੀ ਪੰਜ ਅਗੰਮਾ ਬਰਸਾ, ਬਰਖ਼ੁਰਦਾਰਾਂ ਇਕ ਦ੍ਰਿੜਾਈਆ। ਜੋ ਕੌਲ ਕੀਤਾ ਗੋਬਿੰਦ ਉਤੇ ਸਰਸਾ, ਸ਼ਹਾਦਤ ਸ਼ਬਦ ਗੁਰੂ ਭੁਗਤਾਈਆ। ਮੇਰਾ ਢਈਏ ਦਾ ਪੂਰਾ ਹੋਵੇ ਅਰਸਾ, ਅਰਸ਼ੀ ਪ੍ਰੀਤਮ ਨੂਰ ਜੋਤ ਕਰੇ ਰੁਸ਼ਨਾਈਆ। ਪਰਗਟ ਹੋਵੇ ਉਪਰ ਫ਼ਰਸ਼ਾ, ਫ਼ੈਸਲਾ ਜ਼ਿਮੀਂ ਅਸਮਾਨ ਮੁਕਾਈਆ। ਗੁਰ ਅਵਤਾਰ ਪੈਗ਼ੰਬਰਾਂ ਪੂਰੀਆਂ ਕਰੇ ਗ਼ਰਜ਼ਾਂ, ਗਹਿਰ ਗੰਭੀਰ ਦਇਆ ਕਮਾਈਆ। ਚਾਰ ਜੁਗ ਦੀਆਂ ਲੇਖੇ ਲਾਵੇ ਕੀਤੀਆਂ ਅਰਜ਼ਾਂ, ਬੇਨੰਤੀ ਆਪਣੀ ਝੋਲੀ ਪਾਈਆ। ਨਵ ਨੌਂ ਚਾਰ ਦੀਆਂ ਕਢ ਕੇ ਫ਼ਰਦਾਂ, ਲੇਖਾ ਵੇਖੇ ਥਾਉਂ ਥਾਈਂਆ। ਗ਼ਰੀਬ ਨਿਮਾਣਿਆਂ ਵੰਡੇ ਦਰਦਾਂ, ਕੋਝਿਆਂ ਕਮਲਿਆਂ ਗਲੇ ਲਗਾਈਆ। ਜਨ ਭਗਤਾਂ ਹੋਣ ਨਾ ਦੇਵੇ ਹਰਜਾ, ਹਰਜਾਨਾ ਆਪਣੇ ਵਿਚੋਂ ਪੂਰ ਕਰਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਦੇਵੇ ਪਿਛਲਾ ਕਰਜਾ, ਮਕਰੂਜ਼ ਪਿਛਲਾ ਦੇਵੇ ਚੁਕਾਈਆ। ਕਲਜੁਗ ਕੂੜੀ ਕਿਰਿਆ ਮੇਟੇ ਅੰਧੇਰ ਗਰਦਾ, ਗਰਦਸ਼ ਵੇਖੇ ਜਗਤ ਲੋਕਾਈਆ। ਜੋਧਾ ਸੂਰਬੀਰ ਬਣ ਮਰਦਾਨਾ ਮਰਦਾ, ਬਿਨ ਮਦਦ ਵੇਸ ਵਟਾਈਆ। ਸ਼ਬਦੀ ਗੋਬਿੰਦ ਨਾਲ ਰਖਾਵੇ ਬਰਦਾ, ਬੰਦਗੀ ਆਪਣੀ ਇਕ ਸਮਝਾਈਆ। ਸ਼ਰਅ ਛੁਰੀ ਕਤਲ ਕਰੇ ਕਿਸੇ ਨਾ ਕਰਦਾ, ਕਾਤਲ ਮਕਤੂਲ ਦਾ ਲੇਖਾ ਦਏ ਮੁਕਾਈਆ। ਤੂੰ ਮੇਰਾ ਮੈਂ ਤੇਰਾ ਇਕੋ ਨਾਮ ਕਲਮਾ ਢੋਲਾ ਆਤਮ ਪਰਮਾਤਮ ਹੋਵੇ ਪੜ੍ਹਦਾ, ਦੂਸਰ ਰਾਗ ਨਾ ਕੋਇ ਅਲਾਈਆ। ਸ਼ਬਦ ਸੁਣਾਏ ਲਹਿੰਦਾ ਚੜ੍ਹਦਾ, ਦੱਖਣ ਪਹਾੜ ਵੱਜੇ ਵਧਾਈਆ। ਸਤਿਜੁਗ
❋
❋
ਸਾਚਾ ਕਾਰਜ ਕਰਦਾ, ਵਿਸ਼ਨ ਬ੍ਰਹਮਾ ਸ਼ਿਵ ਚਲੇ ਨਾ ਕੋਇ ਚਤੁਰਾਈਆ। ਅਵਤਾਰ ਪੈਗ਼ੰਬਰ ਗੁਰ ਫਿਰੇ ਡਰਦਾ, ਸਿਰ ਸਕੇ ਨਾ ਕੋਇ ਉਠਾਈਆ। ਖੇਲ ਹੋਇਆ ਨਰਾਇਣ ਨਰ ਦਾ, ਨਿਰਗੁਣ ਆਪਣੀ ਕਾਰ ਕਮਾਈਆ। ਜਿਹੜਾ ਨਾ ਜੰਮੇ ਨਾ ਮਰਦਾ, ਚੁਰਾਸੀ ਵੰਡ ਨਾ ਕੋਇ ਰਖਾਈਆ। ਓਹ ਮਾਲਕ ਬਣ ਕੇ ਆਪਣੇ ਘਰ ਦਾ, ਘਰਾਨਾ ਦੀਨ ਦੁਨੀ ਵੇਖ ਵਖਾਈਆ। ਸੰਤ ਸੁਹੇਲੇ ਗੁਰਮੁਖ ਫੜਦਾ, ਜਨ ਭਗਤ ਗੋਦ ਟਿਕਾਈਆ। ਲੇਖਾ ਜਾਣੇ ਦਰ ਦਰ ਦਾ, ਧੁਰ ਦਰਵੇਸ਼ੀ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਹੁਕਮ ਇਕ ਵਰਤਾਈਆ। ਗੁਰ ਅਵਤਾਰ ਪੈਗ਼ੰਬਰੋ ਫਲਗੁਣ ਕਹੇ ਵੇਖੋ ਫੂਲ ਮਾਲਾ, ਮਣਕਾ ਨਜ਼ਰ ਕੋਇ ਨਾ ਆਈਆ। ਮਾਜ਼ੀ ਲੇਖਾ ਛਡੋ ਦੇਖੋ ਖੇਲ ਹਾਲਾ, ਹਾਲਤ ਬਦਲੀ ਜਗਤ ਲੋਕਾਈਆ। ਪੈਗ਼ੰਬਰੋ ਹੁਕਮ ਸੁਣੋ ਉਸ ਖ਼ੁਦਾ ਤੁਆਲਾ, ਜਿਸ ਤਾਲਬ ਸਾਰੇ ਲਏ ਕਰਾਈਆ। ਚਾਰੋਂ ਕੁੰਟ ਅੰਧੇਰਾ ਕਾਲਾ, ਦੀਆ ਬਾਤੀ ਨਾ ਕੋਇ ਰੁਸ਼ਨਾਈਆ। ਸੰਦੇਸ਼ਾ ਦੇ ਕੇ ਗਿਆ ਨਾਨਕ ਨਿਰਗੁਣ ਸਰਗੁਣ ਬਾਲਾ, ਸ਼ਬਦ ਸ਼ਬਦ ਵਿਚ ਸਮਝਾਈਆ। ਕਲਜੁਗ ਅੰਤਮ ਖੇਲ ਕਰੇ ਪੁਰਖ ਅਕਾਲਾ, ਦੂਜਾ ਨਜ਼ਰ ਕੋਇ ਨਾ ਆਈਆ। ਜਿਸ ਦੀਆਂ ਘਾਲਦੇ ਰਹੇ ਘਾਲਾਂ, ਜੁਗ ਚੌਕੜੀ ਸੇਵ ਕਮਾਈਆ। ਜਿਸ ਦੇ ਅੱਗੇ ਕਰਦੇ ਰਹੇ ਸਵਾਲਾ, ਬੇਨੰਤੀ ਆਰਜੂ ਇਕ ਦ੍ਰਿੜਾਈਆ। ਜੋ ਲੇਖਾ ਜਾਣੇ ਸਚਖੰਡ ਸੱਚੀ ਧਰਮਸਾਲਾ, ਦਰਗਹ ਸਾਚੀ ਇਕ ਵਡਿਆਈਆ। ਸਦੀ ਚੌਧਵੀਂ ਅੰਤ ਅਖ਼ੀਰ ਬੇਨਜ਼ੀਰ ਆਪਣੀ ਬਦਲ ਦੇਵੇ ਚਾਲਾ, ਚਲਾਕੀ ਖ਼ਾਕੀ ਬੰਦਾ ਸਮਝ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਫਲਗੁਣ ਕਹੇ ਸੁਹੰਜਣੀ ਰੁਤੀ, ਹਰਿ ਕਰਤੇ ਮੇਰੀ ਮਹਿਕਾਈਆ। ਗੁਰ ਅਵਤਾਰ ਪੈਗ਼ੰਬਰ ਖੇਲ ਵੇਖੋ ਕਾਇਆ ਬੁਤੀਂ, ਬੁਤਖ਼ਾਨੇ ਫੋਲ ਫੁਲਾਈਆ। ਸ੍ਰਿਸ਼ਟੀ ਗੂੜ੍ਹੀ ਨੀਂਦ ਸੁੱਤੀ, ਤੁਹਾਡਾ ਨਾਮ ਕਲਮਾ ਸਕੇ ਨਾ ਕੋਇ ਉਠਾਈਆ। ਮਨ ਕਲਪਣਾ ਹੋਈ ਦੁਖੀ, ਦਰਦੀਆਂ ਦਰਦ ਨਾ ਕੋਇ ਵੰਡਾਈਆ। ਭਾਗ ਲੱਗੇ ਕਿਸੇ ਨਾ ਕੁੱਖੀ, ਭਗਤ ਜਨਮੇ ਨਾ ਕੋਇ ਮਾਈਆ। ਅੰਮ੍ਰਿਤ ਪੀਏ ਕੋਇ ਨਾ ਘੁਟੀ, ਨਿਝਰ ਰਸ ਨਾ ਕੋਇ ਚਖਾਈਆ। ਵੇਖੋ ਤੁਹਾਡੇ ਮੁਰੀਦਾਂ ਸਿਖਾਂ ਦੀ ਤੁਹਾਡੇ ਨਾਲੋਂ ਅੰਤਰ ਧਾਰ ਤੁਟੀ, ਦੋਹਾਂ ਮਿਲ ਕੇ ਵੱਜੇ ਨਾ ਕੋਇ ਵਧਾਈਆ। ਫਲਗੁਣ ਰੁਤ ਸੁਹੰਜਣੀ ਤੁਸੀਂ ਸਾਰੇ ਕਰ ਲਉ ਛੁੱਟੀ, ਛੁਟਕਾਰਾ ਜਗਤ ਵੱਲੋਂ ਪਾਈਆ। ਕਿਉਂ ਦੀਨ ਦੁਨੀ ਜਾਂਦੀ ਲੁੱਟੀ, ਕਲਜੁਗ ਲੁਟੇਰਾ ਫੜ ਸਕੇ ਕੋਇ ਨਾ ਰਾਈਆ। ਸਾਰੇ ਆਪਣੀਆਂ ਮੀਟੋ ਮੁੱਠੀ, ਪੰਜੇ ਉਂਗਲਾਂ ਲਉ ਦਬਾਈਆ। ਫਿਰ ਹੱਥ ਲਗਾਓ ਗੁੱਟੀਂ, ਇਸ਼ਾਰੇ ਨਾਲ ਦਬਾਈਆ। ਫੇਰ ਚਰਨਾਂ ਵਿਚ ਵੇਖੋ ਜੁੱਤੀ, ਜੋੜਾ ਕਵਣ ਸੁਹਾਈਆ। ਕਿਉਂ ਦੁਨੀਆ ਤੁਹਾਡੇ ਹੁੰਦਿਆਂ ਰਾਹੋਂ ਘੁੱਥੀ, ਮਾਰਗ ਮਿਲੇ ਨਾ ਬੇਪਰਵਾਹੀਆ। ਕਿਉਂ ਮਤ ਹੋਈ ਪੁੱਠੀ, ਪੁੱਠੇ ਲਟਕਣ ਵਾਲਿਆਂ ਸਮਝ ਰਹੀ ਨਾ ਰਾਈਆ। ਕਿਉਂ ਜਾਪ ਕਰਦੇ ਬੁੱਲਾਂ ਬੁਟੀਂ, ਅੰਤਰ ਦਰਸ ਕੋਇ ਨਾ ਪਾਈਆ। ਕਿਉਂ ਅਭਿਆਸ ਕਰਦੇ ਨੌ ਦਵਾਰੇ ਬਾਹਰ ਤ੍ਰੈਕੁਟੀ, ਈੜਾ ਪਿੰਗਲ ਸੁਖਮਨ ਰਾਹ ਤਕਾਈਆ। ਕਿਉਂ ਸੁਰਤ ਸਵਾਣੀ ਸੋਈ ਨਾ ਉਠੀ, ਨਿਰਗੁਣ ਧਾਰ ਨਾ ਲਏ ਅੰਗੜਾਈਆ। ਫਲਗੁਣ ਕਹੇ ਔਹ ਵੇਖੋ ਮੇਰੀ ਸ਼ਾਖ਼ ਚਾਰ ਕੁੰਟ ਵਿਚ ਫੁੱਟੀ, ਰੰਗ ਆਪਣਾ ਰਹੀ ਵਖਾਈਆ। ਇਹ ਖੇਲ ਰਹਿਣੀ ਨਹੀਂ ਲੁਕੀ, ਪੜਦਾ ਸਕੇ ਕੋਇ ਨਾ ਪਾਈਆ। ਸਭ ਨੇ ਗਾਥਾ ਗਾਉਣੀ ਦੋ ਤੁਕੀ, ਸਿਰ ਸਕੇ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ
❋
❋
ਸਾਚਾ ਵਰ, ਸਚ ਰੰਗ ਆਪ ਰੰਗਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਕੇਹੜੀ ਤੇਰੀ ਰੁਤ, ਕੀ ਸਾਨੂੰ ਰਿਹਾ ਸੁਣਾਈਆ। ਅੱਗੇ ਕਰ ਜਾ ਚੁੱਪ, ਪ੍ਰਭ ਦਾ ਭੇਵ ਕੋਇ ਨਾ ਆਈਆ। ਜਿਸ ਦੁਲਾਰਾ ਬਣਾਇਆ ਗੋਬਿੰਦ ਸੁਤ, ਜਨਣੀ ਇਕ ਅਖਵਾਈਆ। ਉਹ ਨਿਰਗੁਣ ਧਾਰੋਂ ਆਪੇ ਉਠ, ਜੋਤੀ ਨੂਰ ਕਰੇ ਰੁਸ਼ਨਾਈਆ। ਓਹਲਾ ਰਹਿਣ ਨਾ ਦੇਵੇ ਕਿਸੇ ਗੁੱਠ, ਉੱਤਰ ਪੂਰਬ ਪੱਛਮ ਦੱਖਣ ਫੋਲ ਫੁਲਾਈਆ। ਲੱਖ ਚੁਰਾਸੀ ਵਿਚੋਂ ਪਹਿਲੇ ਭਗਤ ਕਰ ਕੇ ਇਕੱਠੇ ਇਕ ਮੁੱਠ, ਮੁੱਠੀ ਆਪਣੀ ਵਿਚ ਬੰਧਾਈਆ। ਫੇਰ ਸ੍ਰਿਸ਼ਟੀ ਦ੍ਰਿਸ਼ਟੀ ਲਏ ਲੁੱਟ, ਲੁਟੇਰਾ ਹੋ ਕੇ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਫਲਗੁਣ ਤੇਰੀ ਵੇਖੀ ਖ਼ੁਸ਼ਬੂ, ਮਹਿਕ ਮਹਿਕ ਵਿਚੋਂ ਖੋਜ ਖੁਜਾਈਆ। ਉਹ ਮਾਲਕ ਵੇਖ ਜਿਸ ਨੇ ਤੈਨੂੰ ਬਖ਼ਸ਼ਿਆ ਰੂਹ, ਰੂਹ ਬੁਤ ਵੱਜੀ ਵਧਾਈਆ। ਫਲਗੁਣ ਕਹੇ ਅਸੀਂ ਓਸੇ ਦੇ ਸਾਰੇ ਨੂਰ ਹੂਬਹੂ, ਦੂਜਾ ਨਜ਼ਰ ਕੋਇ ਨਾ ਆਈਆ। ਜਿਹੜਾ ਵਸਿਆ ਮਾਨਵ ਜ਼ਾਤੀ ਸਾਢੇ ਤਿੰਨ ਕਰੋੜ ਲੂੰ ਲੂੰ, ਲੋਇਣਾਂ ਤੋਂ ਪਿਛੇ ਬੈਠਾ ਨਜ਼ਰੀ ਆਈਆ। ਓਸ ਦੀ ਮਹਿੰਮਾ ਸਿਫ਼ਤ ਚਾਰ ਜੁਗ ਕਰਦੇ ਰਹੇ ਨਾਲ ਮੂੰਹ, ਮੁਖ ਮੰਤਰਾਂ ਨਾਲ ਸਾਲਾਹੀਆ। ਓਹੋ ਸਤਿਗੁਰ ਓਹੋ ਸ਼ਬਦ ਗੁਰੂ, ਗੁਰਦੇਵ ਸਵਾਮੀ ਇਕ ਅਖਵਾਈਆ। ਜਿਸ ਦਾ ਨਾਮ ਮੰਤਰ ਕਲਮਾ ਕਾਇਨਾਤ ਇਕੋ ਫੁਰੂ, ਫੁਰਨੇ ਸਭ ਦੇ ਬੰਦ ਕਰਾਈਆ। ਆਪਣੀ ਕਰਨੀ ਕਰਨੋਂ ਕਦੇ ਨਾ ਮੁੜੂ, ਹੁਕਮ ਦੇਵੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਹਰਿ ਵੱਡਾ ਵਡ ਵਡਿਆਈਆ। ਫਲਗੁਣ ਕਹੇ ਗੁਰ ਅਵਤਾਰ ਪੈਗ਼ੰਬਰ ਵੇਖੋ ਖੇਲ ਅਪਾਰਾ, ਅਪਰੰਪਰ ਦਿਆਂ ਜਣਾਈਆ। ਜਿਸ ਨੂੰ ਕਹਿੰਦੇ ਰਹੇ ਚਵੀਆਂ ਅਵਤਾਰਾ, ਜੋਤੀ ਜਾਤਾ ਵੇਸ ਵਟਾਈਆ। ਸਭ ਨੂੰ ਦਏ ਅਧਾਰਾ, ਮਿਹਰਵਾਨ ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਉਠਾਈਆ। ਦੋ ਜਹਾਨਾਂ ਬਣ ਸਿਕਦਾਰਾ, ਹੁਕਮ ਆਪਣਾ ਇਕ ਦ੍ਰਿੜਾਈਆ। ਧਰਮ ਦੀ ਧਾਰ ਖੋਲ੍ਹ ਦਵਾਰਾ, ਗ੍ਰਹਿ ਇਕੋ ਇਕ ਸੁਹਾਈਆ। ਏਕਾ ਨਾਮ ਸ਼ਬਦ ਜੈਕਾਰਾ, ਚਾਰੋਂ ਕੁੰਟ ਦਏ ਸੁਣਾਈਆ। ਏਕਾ ਬ੍ਰਹਮ ਕਰ ਪਿਆਰਾ, ਪਾਰਬ੍ਰਹਮ ਜੋੜ ਜੁੜਾਈਆ। ਏਕਾ ਨੇਤਰ ਲੋਚਣ ਨੈਣ ਖੋਲ੍ਹ ਸੱਚੀ ਸਰਕਾਰਾ, ਸਰਗੁਣ ਨਿਰਗੁਣ ਫੋਲ ਫੁਲਾਈਆ। ਸਾਂਝਾ ਬਣ ਕੇ ਪਰਵਰਦਿਗਾਰਾ, ਪਰਮ ਪੁਰਖ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਸਦ ਆਪਣਾ ਰੰਗ ਵਖਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਫਲਗੁਣ ਆਇਆ ਵਕਤ ਸੁਹੇਲਾ, ਸੁਹੰਜਣੀ ਰੁਤ ਸੁਹਾਈਆ। ਪ੍ਰਭ ਕਰੇ ਖੇਲ ਅਕੇਲਾ, ਅਕਲ ਕਲਧਾਰੀ ਆਪਣੀ ਕਲ ਵਰਤਾਈਆ। ਜਨ ਭਗਤਾਂ ਕਰ ਕੇ ਮੇਲਾ, ਵਿਛੜੇ ਜੋੜ ਜੁੜਾਈਆ। ਨਿਰਗੁਣ ਸਰਗੁਣ ਬਣ ਕੇ ਸੱਜਣ ਸੁਹੇਲਾ, ਸਤਿ ਸਤਿਵਾਦੀ ਵੇਖ ਵਖਾਈਆ। ਏਕਾ ਰੰਗ ਰੰਗਾ ਗੁਰੂ ਗੁਰ ਚੇਲਾ, ਚੇਲਾ ਗੁਰੂ ਵਿਚ ਸਮਾਈਆ। ਅਚਰਜ ਖੇਲ ਪ੍ਰਭੂ ਕਲ ਖੇਲਾ, ਖ਼ਾਲਕ ਖ਼ਲਕ ਵੇਖੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੋ ਜਹਾਨ ਵੇਖੇ ਜੰਗਲ ਬੇਲਾ, ਨਿਰਗੁਣ ਧਾਰ ਸਰਗੁਣ ਨਾਲੋਂ ਹੋ ਕੇ ਵਿਹਲਾ, ਦਿਵਸ ਰੈਣ ਅੱਠੇ ਪਹਿਰ ਘੜੀ ਪਲ ਆਪ ਆਪਣੀ ਕਾਰ ਕਮਾਈਆ।
❋
❋
੨ ਫੱਗਣ ਸ਼ਹਿਨਸ਼ਾਹੀ ਸੰਮਤ ੫ ਹਰਿ ਭਗਤ ਦਵਾਰ ਜੇਠੂਵਾਲ
ਫਲਗੁਣ ਕਹੇ ਗੁਰੂ ਅਵਤਾਰ ਪੈਗ਼ੰਬਰਾਂ ਆਪਣਾ ਹੱਥ ਰੱਖਿਆ ਉਤੇ ਸੀਸ, ਸੀਸ ਜਗਦੀਸ ਨਿਵਾਈਆ। ਫੇਰ ਪੁਸ਼ਤ ਪਨਾਹ ਵੇਖੀ ਪੀਠ, ਕਰਵਟ ਆਪਣੇ ਵਿਚੋਂ ਬਦਲਾਈਆ। ਫੇਰ ਮੁਖ ਵਿਚ ਉਂਗਲ ਪਾ ਕੇ ਮਾਰੀ ਚੀਕ, ਉਚੀ ਕੂਕ ਦਿਤਾ ਸੁਣਾਈਆ। ਫੇਰ ਛਾਤੀ ਦੀ ਕਰ ਤਸਦੀਕ, ਪਿਸਤਾਨ ਅੰਦਰ ਆਪ ਦਬਾਈਆ। ਫੇਰ ਚਰਨ ਕਵਲ ਤਕ ਮੀਤ, ਨੇਤਰ ਨੈਣਾਂ ਨੀਰ ਵਹਾਈਆ। ਫੇਰ ਚਾਰ ਜੁਗ ਦੇ ਸ਼ਾਸਤਰ ਵੇਖੇ ਠੀਕ, ਜੋ ਠਾਕਰ ਗਿਆ ਲਿਖਾਈਆ। ਫੇਰ ਲੰਮੇ ਪੈ ਕੇ ਮਾਰੀ ਲੀਕ, ਲਾਈਨ ਨੱਕ ਨਾਲ ਬਣਾਈਆ। ਫੇਰ ਅੰਮ੍ਰਿਤ ਰਸ ਪੀਤਾ ਲਾ ਕੇ ਝੀਕ, ਤ੍ਰਿਸ਼ਨਾ ਤ੍ਰਿਪਤ ਕਰਾਈਆ। ਫੇਰ ਹੋ ਕੇ ਠਾਂਡੇ ਸੀਤ, ਸਾਹ ਸਾਹ ਨਾਮ ਵਡਿਆਈਆ। ਫੇਰ ਸ੍ਰਿਸ਼ਟੀ ਦੀ ਵੇਖੀ ਨੀਤ, ਮੁਰੀਦ ਗੁਰਸਿਖ ਖੋਜ ਖੁਜਾਈਆ। ਫੇਰ ਵਿਚਾਰ ਆਇਆ ਚੀਤ, ਚੇਤਨ ਆਪਣਾ ਆਪ ਕਰਾਈਆ। ਬਹੁੜੀ ਚਾਰ ਜੁਗ ਮਨ ਕਲਪਣਾ ਸਕੇ ਨਾ ਜੀਤ, ਭੈ ਭੌ ਨਾ ਕੋਇ ਵਡਿਆਈਆ। ਝਗੜਾ ਮੁਕਾ ਨਾ ਸਕੇ ਹਸਤ ਕੀਟ, ਊਚ ਨੀਚ ਨਾ ਰੰਗ ਰੰਗਾਈਆ। ਫੇਰ ਬੋਲ ਕੇ ਨਾਲ ਜੀਭ, ਜ਼ਬਾਨ ਨਾਲ ਦਿਤਾ ਦਰਸਾਈਆ। ਕਲਜੁਗ ਅੰਤਮ ਕਿਸੇ ਦਾ ਬਦਲੇ ਨਾ ਕੋਇ ਨਸੀਬ, ਨਿਸਬਤ ਸਕੇ ਨਾ ਕੋਇ ਕਢਾਈਆ। ਫੇਰ ਤਕੀ ਦੀਨ ਮਜ਼੍ਹਬ ਤਰਤੀਬ, ਜੋ ਤਰ੍ਹਾ ਤਰ੍ਹਾ ਬਣਾਈਆ। ਫੇਰ ਖੇਲ ਵੇਖਿਆ ਅਜੀਬ, ਪੁਰਖ ਅਕਾਲਾ ਕੀ ਕਾਰ ਕਮਾਈਆ। ਫੇਰ ਝਗੜਾ ਤੱਕਿਆ ਅਮੀਰ ਗ਼ਰੀਬ, ਵੱਡਾ ਛੋਟਾ ਕਰੇ ਲੜਾਈਆ। ਫੇਰ ਤੱਕਿਆ ਕੁਰਾਨ ਮਜੀਦ, ਜਿਸ ਦਾ ਮਸਲਾ ਹੱਲ ਨਾ ਕੋਇ ਕਰਾਈਆ। ਫੇਰ ਤੱਕਿਆ ਈਦ ਬਕਰੀਦ, ਨਿਮਾਜ਼ ਰੋਜ਼ਾ ਖੋਜ ਖੁਜਾਈਆ। ਫੇਰ ਤੱਕਿਆ ਜੋ ਗੁਰੂ ਗੁਰਦੇਵ ਹੋਏ ਸ਼ਹੀਦ, ਸ਼ਹਾਦਤ ਆਪਣੀ ਗਏ ਭੁਗਤਾਈਆ। ਫੇਰ ਤੱਕਿਆ ਲਾ ਕੇ ਨੀਝ, ਬਿਨ ਅੱਖਾਂ ਅੱਖ ਉਠਾਈਆ। ਫੇਰ ਤੱਕਿਆ ਕਵਣ ਦੂਰ ਕਵਣ ਨਜ਼ਦੀਕ, ਗ੍ਰਹਿ ਗ੍ਰਹਿ ਕਵਣ ਸੁਹਾਈਆ। ਜਾਂ ਗ਼ੌਰ ਨਾਲ ਤੱਕਿਆ ਇਕੋ ਪਰਮਾਤਮਾ ਇਕੋ ਆਤਮਾ ਸੱਚੀ ਪ੍ਰੀਤ, ਦੂਜਾ ਨਜ਼ਰ ਕੋਇ ਨਾ ਆਈਆ। ਸਾਰੇ ਹੋ ਗਏ ਭੈ ਭੀਤ, ਸਿਰ ਸਕੇ ਨਾ ਕੋਇ ਉਠਾਈਆ। ਤ੍ਰੈਗੁਣ ਤੋਂ ਬਾਹਰ ਤ੍ਰੈਗੁਣ ਅਤੀਤ, ਤ੍ਰੈਭਵਣ ਇਕ ਅਖਵਾਈਆ। ਜਿਸ ਲੇਖਾ ਮੁਕਾਉਣਾ ਊਚ ਨੀਚ, ਰਾਓ ਰੰਕਾਂ ਇਕੋ ਰੰਗ ਰੰਗਾਈਆ। ਜੋ ਸਭ ਦੇ ਭੀਤਰ ਸਭ ਦੇ ਬਾਹਰ ਸਭ ਦੇ ਬੀਚ, ਇਕ ਇਕੱਲਾ ਖੇਲ ਖਿਲਾਈਆ। ਜਿਸ ਦੇ ਜੁਗ ਚੌਕੜੀ ਗਏ ਬੀਤ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪਣਾ ਪੰਧ ਮੁਕਾਈਆ। ਸੋ ਸਾਹਿਬ ਕਰੇ ਬਖ਼ਸ਼ੀਸ਼, ਰਹਿਮਤ ਆਪਣਾ ਨਾਮ ਵਰਤਾਈਆ। ਸਾਚਾ ਕਲਮਾ ਦੱਸ ਹਦੀਸ, ਹਜ਼ਰਤਾਂ ਤੋਂ ਪਰੇ ਕਰੇ ਪੜ੍ਹਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਾਨੂੰ ਇਕ ਇਕ ਉਮੀਦ, ਆਸਾ ਆਸਾ ਵਿਚੋਂ ਰਖਾਈਆ। ਜਿਸ ਦੀ ਸਿਫ਼ਤ ਕੀਤੀ ਤਮਹੀਦ, ਤਰਾ ਤਰਾ ਵਡਿਆਈਆ। ਜੋ ਆਦਿ ਅੰਤ ਨਾ ਹੋਏ ਪਲੀਤ, ਪਤਿਤ ਪੁਨੀਤ ਲਏ ਤਰਾਈਆ। ਜੋ ਸਭ ਦੀ ਬਦਲ ਦਏ ਤਬੀਅਤ, ਤਬੀਅਤ ਆਪਣੇ ਨਾਲ ਮਿਲਾਈਆ। ਮੂਸਾ ਈਸਾ ਮੁਹੰਮਦ ਵੇਖੇ ਵਸੀਅਤ, ਬਿਨ ਅੱਖਰਾਂ ਅੱਖ ਖੁਲ੍ਹਾਈਆ। ਜਿਸ ਨੇ ਸਾਂਝੀ ਕਰਨੀ ਇਕ ਵਲਦੀਅਤ, ਇਕੋ ਬਣਨਾ ਪਿਤਾ ਮਾਈਆ। ਉਸ ਦੀ ਹੱਕ ਨਾਮ ਅਹਿਮੀਅਤ, ਆਅਲਾ ਅਦਨਾ ਰੰਗ ਰੰਗਾਈਆ। ਧਰਮ ਦੀ ਧਾਰ ਦੱਸੇ ਇਨਸਾਨੀਅਤ, ਹੈਵਾਨ ਇਨਸਾਨ ਰੂਪ ਵਟਾਈਆ। ਸਭ ਦੀ ਵੇਖਣਹਾਰਾ ਬਦਨੀਅਤ, ਬਦੀ ਅੰਦਰੋਂ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ,
❋
❋
ਸਚ ਦਾ ਹੁਕਮ ਇਕ ਵਰਤਾਈਆ। ਗੁਰ ਅਵਤਾਰ ਪੈਗ਼ੰਬਰ, ਫਲਗੁਣ ਕਹੇ, ਹੱਥ ਰੱਖਣ ਆਪਣੇ ਗੋਡੇ, ਘੁਟਨੇ ਰਹੇ ਹਿਲਾਈਆ। ਫੇਰ ਨਿਗਹ ਮਾਰੀ ਉਤੇ ਚੋਟੀ ਬੋਦੇ, ਕੇਸਾਧਾਰੀ ਖੋਜ ਖੁਜਾਈਆ। ਫੇਰ ਸੂਰਬੀਰ ਬਹਾਦਰ ਵੇਖੇ ਯੋਧੇ, ਜੋ ਅੰਗ ਅੰਗ ਗਏ ਕਟਾਈਆ। ਫੇਰ ਤੱਕੇ ਚਾਰ ਜੁਗ ਦੇ ਅਰਦਾਸੇ ਸੋਧੇ, ਵਦੀ ਸੁਦੀ ਭੇਵ ਚੁਕਾਈਆ। ਫੇਰ ਤਕੇ ਪ੍ਰਭ ਦਾ ਭਾਣਾ ਕੋਇ ਨਾ ਰੋਕੇ, ਨਾ ਕੋਇ ਮੇਟੇ ਮੇਟ ਮਿਟਾਈਆ। ਗੁਰ ਅਵਤਾਰ ਪੈਗ਼ੰਬਰ ਦੇਂਦੇ ਹੋਕੇ, ਭਵਿਖਤਾਂ ਵਿਚ ਸੁਣਾਈਆ। ਉਸ ਦੇ ਸੋਹਣੇ ਲੱਗੇ ਮੌਕੇ, ਮੁਕੰਮਲ ਆਪਣੀ ਕਾਰ ਕਮਾਈਆ। ਸਾਚੇ ਮਾਰਗ ਦੱਸ ਕੇ ਸੌਖੇ, ਜਨ ਭਗਤ ਲਏ ਉਠਾਈਆ। ਹਰਿਜਨ ਰਹੇ ਕੋਇ ਨਾ ਵਿਚ ਧੋਖੇ, ਭਾਂਡਾ ਭਰਮ ਭਰਮ ਭੰਨਾਈਆ। ਗੂੜ੍ਹੀ ਨੀਂਦ ਰਹੇ ਨਾ ਸੋਤੇ, ਸੁੱਤਿਆਂ ਲਏ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਾਇਆ ਮਾਟੀ ਭਾਂਡੇ ਅੰਦਰੋਂ ਪੋਚੇ, ਪ੍ਰਾਚੀਨ ਦਾ ਲੇਖਾ ਅੰਦਰੋਂ ਦਏ ਮਿਟਾਈਆ।
੮ ਫੱਗਣ ਸ਼ਹਿਨਸ਼ਾਹੀ ਸੰਮਤ ੫ ਹਰਿ ਭਗਤ ਦਵਾਰ ਜੇਠੂਵਾਲ
ਅਵਤਾਰ ਪੈਗ਼ੰਬਰ ਗੁਰ ਕਹਿਣ ਵੇਖੀ ਕਬਰ ਮੜ੍ਹੀ, ਮਕਬਰਿਆਂ ਸ਼ਮਸ਼ਾਨਾਂ ਫੋਲ ਫੁਲਾਈਆ। ਦੀਨ ਦੁਨੀ ਮਰੀ ਬੜੀ, ਅਨਗਿਣਤ ਗਣਤ ਨਾ ਕੋਇ ਗਣਾਈਆ। ਅਗਨੀ ਅੱਗ ਵਿਚ ਸੜੀ, ਤਨ ਵਜੂਦ ਗਈ ਮਿਟਾਈਆ। ਵਿਦਿਆ ਜਗਤ ਸ਼ਾਸਤਰ ਬੜੀ ਪੜ੍ਹੀ, ਅੱਖਰਾਂ ਨਾਲ ਸਿਫ਼ਤ ਸਾਲਾਹੀਆ। ਖੇਲ ਖੇਲਿਆ ਦੁੱਖ ਸੁਖ ਦੀ ਘੜੀ, ਵਕਤ ਵੇਲਾ ਦਏ ਗਵਾਹੀਆ। ਨਾਚ ਨਚਾਇਆ ਪੰਜ ਤਤ ਕਾਇਆ ਗੜ੍ਹੀ, ਕਲਪਣਾ ਹਵਸ ਨਾਲ ਮਿਲਾਈਆ। ਤਨ ਲਿਬਾਸ ਰਖਾਇਆ ਜ਼ਰੀ, ਜ਼ਰ ਜ਼ੇਵਰ ਨਾਲ ਚਤੁਰਾਈਆ। ਜਗ ਫੇਰਾ ਪਾਇਆ ਘਰ ਘਰੀ, ਗ੍ਰਹਿ ਗ੍ਰਹਿ ਡੇਰਾ ਲਾਈਆ। ਮਨ ਵਿਕਾਰ ਕੀਤਾ ਅੜੀ, ਹਉਮੇ ਰੋਗ ਸੰਗ ਰਖਾਈਆ। ਵਾਸਨਾ ਰੱਖੀ ਬਹੱਤਰ ਨੜੀ, ਨਾੜੀ ਨਾੜੀ ਦਏ ਗਵਾਹੀਆ। ਗੁਰ ਅਵਤਾਰ ਪੈਗ਼ੰਬਰ ਕਹਿਣ ਬਿਨਾ ਪ੍ਰਭ ਕਿਰਪਾ ਆਤਮਾ ਸਚਖੰਡ ਦਵਾਰ ਕੋਇ ਨਾ ਵੜੀ, ਦਰਗਹ ਸਚ ਨਾ ਕੋਇ ਸੁਹਾਈਆ। ਬਿਨਾ ਸ਼ਬਦ ਗੁਰੂ ਤੋਂ ਸ਼ਸਤਰ ਨਹੀਂ ਕੋਈ ਛੜੀ, ਖੰਡਾ ਖੜਗ ਨਾ ਕੋਇ ਚਤੁਰਾਈਆ। ਕਿਸੇ ਕੰਮ ਨਾ ਆਵੇ ਹੁੱਕਾ ਨੜੀ, ਹਾਕਮ ਮਿਲੇ ਨਾ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਅਵਤਾਰ ਪੈਗ਼ੰਬਰ ਕਹਿਣ ਅਸੀਂ ਵੇਖੇ ਜਗਤ ਤਾਲਾਬ, ਤੀਰਥਾਂ ਖੋਜ ਖੁਜਾਈਆ। ਮੰਦਰ ਮਸਜਿਦ ਸ਼ਿਵਦਵਾਲੇ ਮੱਠ ਮਸੀਤਾਂ ਵਿਚੋਂ ਮਹਿਰਾਬ, ਮਹਿਬੂਬ ਨਜ਼ਰ ਕੋਇ ਨਾ ਆਈਆ। ਡੰਡਾਵਤ ਬੰਦਨਾ ਨਿਮਸਕਾਰ ਹੁੰਦੇ ਵੇਖੇ ਆਦਾਬ, ਸੱਯਦਿਆਂ ਸੀਸ ਝੁਕਾਈਆ। ਗ੍ਰਹਿ ਦਰ ਹੁੰਦੇ ਵੇਖੇ ਆਦਾਬ, ਮਾਣ ਮਾਣ ਵਿਚੋਂ ਪਰਗਟਾਈਆ। ਖਿੱਲਤ ਤਕੇ ਖਤਾਬ, ਖ਼ੁਦ ਮਾਲਕ ਹੋਏ ਸਹਾਈਆ। ਜਗਤ ਜੁਗੀਸ਼ਰ ਵੇਖੇ ਤਪੀਸ਼ਰ ਭੋਗੀ ਵੇਖੇ ਰਾਜ਼, ਜੋਗੀ ਜੁਗਤ ਨਾਲ ਦ੍ਰਿੜਾਈਆ। ਗੁਰਮੁਖ ਹੰਸ ਵੇਖੇ ਮੂਰਖ ਬੁੱਧੀ ਵੇਖੇ ਕਾਗ, ਕਾਗ ਵਾਂਗ ਕੁਰਲਾਈਆ। ਦੀਪਕ ਜੋਤੀ ਵੇਖੇ ਚਰਾਗ, ਚਾਰੋਂ ਕੁੰਟ ਕੁੰਟ ਰੁਸ਼ਨਾਈਆ। ਮਨ ਕਲਪਣਾ ਵੇਖੇ ਮਜ਼ਾਜ, ਸੁਰਤੀ ਅੰਦਰ ਖੋਜ ਖੁਜਾਈਆ। ਸਤਿ ਸਵਾਲ ਵੇਖੇ ਜਵਾਬ, ਜਵਾਬ ਤਲਬੀ ਵਿਚ ਖ਼ੁਦਾਈਆ। ਕਾਇਆ ਮੰਦਰ
❋
❋
ਵੇਖੇ ਕਵਲ ਨਾਭ, ਨਿਜ ਲੋਚਨ ਫੋਲ ਫੁਲਾਈਆ। ਗੁਰ ਅਵਤਾਰ ਪੈਗ਼ੰਬਰ ਵੇਖੇ ਕਰਦੇ ਇਮਦਾਦ, ਸਿਫ਼ਤਾਂ ਵਾਲੀ ਸਿਫ਼ਤ ਸਾਲਾਹੀਆ। ਰਸਨਾ ਜਿਹਵਾ ਬੱਤੀ ਦੰਦ ਵੇਖੇ ਜੋ ਰਹੇ ਅਰਾਧ, ਸਿਮਰਨ ਪੂਜਾ ਵਿਚ ਵਡਿਆਈਆ। ਬੁੱਧੀ ਤੋਂ ਪਰੇ ਵੇਖਿਆ ਬੋਧ ਅਗਾਧ, ਅਗੰਮ ਅਥਾਹ ਸਮਝਾਈਆ। ਦੀਨ ਦੁਨੀ ਤੱਕਿਆ ਸਮਾਜ, ਦੀਨਾਂ ਮਜ਼੍ਹਬਾਂ ਫੋਲ ਫੁਲਾਈਆ। ਸ਼ਾਹੋ ਭੂਪ ਤੱਕਿਆ ਨਕਾਬ, ਸ਼ਹਿਨਸ਼ਾਹ ਬੇਪਰਵਾਹੀਆ। ਜਾਂ ਖੇਲ ਤੱਕਿਆ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਕਰੇ ਆਪ, ਦੂਜਾ ਨਜ਼ਰ ਕੋਇ ਨਾ ਆਈਆ। ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਬਣ ਕੇ ਬਾਪ, ਦੇਵਣਹਾਰ ਵਡਿਆਈਆ। ਜਿਸ ਦਵਾਰੇ ਪਤਿਤ ਜਾਣ ਕਾਂਪ, ਪੁਨੀਤ ਸੀਸ ਝੁਕਾਈਆ। ਤ੍ਰੈਗੁਣ ਡੱਸਣੀ ਨਾ ਡੱਸੇ ਸਾਪ, ਅੱਖਾਂ ਅੱਖ ਉਠਾਈਆ। ਉਹ ਖੇਲ ਕਰੇ ਸਾਖਿਆਤ, ਸਾਹਿਬ ਸੁਲਤਾਨ ਨੂਰ ਇਲਾਹੀਆ। ਪੂਰਾ ਕਰ ਭਵਿਖਤ ਵਾਕ, ਲੇਖਾ ਚੁਕਾਏ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਅੰਤਮ ਵੇਖੇ ਵਾਟ, ਪੈਂਡਾ ਦੂਰ ਦੁਰਾਡਾ ਪੰਧ ਮੁਕਾਈਆ।
੯ ਫੱਗਣ ਸ਼ਹਿਨਸ਼ਾਹੀ ਸੰਮਤ ੫ ਹਰਿ ਸੰਗਤ ਨਵਿਤ ਹਰਿ ਭਗਤ ਦਵਾਰ ਜੇਠੂਵਾਲ
ਅਵਤਾਰ ਪੈਗ਼ੰਬਰ ਗੁਰ ਕਲਜੁਗ ਅੰਤਮ ਨੇਤਰ ਨੀਰ ਵਹਾਵਣ ਹੰਝੇ, ਹੰਝੂਆਂ ਧਾਰ ਵਹਾਈਆ। ਜਗਤ ਸਿੰਘਾਸਣ ਦੀਨ ਦੁਨੀ ਦੇ ਵੇਖਣ ਮੰਜੇ, ਖਟੀਆ ਖਾਟ ਫੋਲ ਫੁਲਾਈਆ। ਧਰਮ ਦੀ ਧਾਰ ਵਿਚ ਦਿਸਣ ਮੂਲ ਨਾ ਬੰਦੇ, ਬੰਦਗੀ ਵਿਚ ਬੰਦਨਾ ਨਾ ਕੋਇ ਕਰਾਈਆ। ਜਗ ਨੇਤਰ ਨੈਣਹੀਣ ਹੋਏ ਅੰਧੇ, ਨਿਜ ਅੱਖ ਨਾ ਕੋਇ ਖੁਲ੍ਹਾਈਆ। ਮਾਇਆ ਮਮਤਾ ਵਿਚ ਹੋਏ ਗੰਦੇ, ਹਉਮੇ ਰੋਗ ਨਾ ਕੋਇ ਗਵਾਈਆ। ਭੱਜੇ ਫਿਰਦੇ ਉਤਭੁਜ ਸੇਤਜ ਜੇਰਜ ਅੰਡੇ, ਚਾਰੇ ਖਾਣੀ ਰਾਹ ਤਕਾਈਆ। ਕਿਤੇ ਅੰਮ੍ਰਿਤ ਰਸ ਮਿਲੇ ਨਾ ਸ਼ਬਦੀ ਧਾਰ ਖੰਡੇ, ਕਲਜੁਗ ਖੰਡਨ ਹੋਈ ਲੋਕਾਈਆ। ਟੁੱਟੀ ਜਨਮ ਜਨਮ ਨਾ ਕੋਇ ਗੰਢੇ, ਤੰਦੀ ਤੰਦ ਨਾ ਕੋਇ ਬੰਧਾਈਆ। ਅੰਤਮ ਸਭ ਦੀ ਜਵਾਨੀ ਹੰਢੇ, ਬੁਢੇਪਾ ਬਿਰਧ ਨਜ਼ਰੀ ਆਈਆ। ਸਦੀ ਚੌਧਵੀਂ ਦਿਸਦੀ ਕੰਢੇ, ਪਾਰ ਕਿਨਾਰਾ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਅਵਤਾਰ ਪੈਗ਼ੰਬਰ ਕਹਿਣ ਵੇਖਿਆ ਖੇਲ ਗੁਰ ਗੁਰ ਦੀਨਾਂ, ਦੀਨ ਮਜ਼੍ਹਬ ਫੋਲ ਫੁਲਾਈਆ। ਸਾਚੀ ਰੁਤ ਬਸੰਤ ਦਿਸੇ ਨਾ ਫਲਗੁਣ ਮਹੀਨਾ, ਮਾਹ ਮਾਸ ਰਿਹਾ ਤਕਾਈਆ। ਜਿਧਰ ਤਕੀਏ ਮਨ ਕਲਪਣਾ ਵਿਚ ਜੀਵ ਹੋਇਆ ਕਮੀਨਾ, ਕਾਮ ਕਰੋਧ ਲੋਭ ਮੋਹ ਹੰਕਾਰ ਹਲਕਾਈਆ। ਬਿਨਾ ਭਗਤਾਂ ਤੋਂ ਠਾਂਡਾ ਹੋਏ ਕਿਸੇ ਨਾ ਸੀਨਾ, ਅਗਨੀ ਤਤ ਨਾ ਕੋਇ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਗੁਣ ਧਾਰ ਦਏ ਤਾਲੀਮਾ, ਤਸਲੀਮ ਆਪਣਾ ਆਪ ਕਰਾਈਆ।
❋
❋
੧੧ ਫੱਗਣ ਸ਼ਹਿਨਸ਼ਾਹੀ ਸੰਮਤ ੫ ਸੁਰਜੀਤ ਸਿੰਘ ਦੇ ਨਵਿਤ ਹਰਿ ਭਗਤ ਦਵਾਰ ਜੇਠੂਵਾਲ
ਸਤਿਗੁਰ ਸ਼ਬਦ ਗੁਰੂ ਗੁਰਦਾਤਾ, ਦੇਵਣਹਾਰ ਅਖਵਾਈਆ। ਪੁਰਖ ਅਕਾਲ ਅਕਲ ਕਲਧਾਰੀ ਸਭ ਦਾ ਪਿਤਾ ਮਾਤਾ, ਪਤਿਪਰਮੇਸ਼ਵਰ ਨਜ਼ਰੀ ਆਈਆ। ਕਲਜੁਗ ਅੰਤ ਮੇਟੇ ਅੰਧੇਰੀ ਰਾਤਾ, ਰੁਤੜੀ ਆਪਣਾ ਨਾਮ ਮਹਿਕਾਈਆ। ਸਰਬ ਜੀਆਂ ਬਣ ਗਿਆਤਾ, ਗਹਿਰ ਗੰਭੀਰ ਵੇਖ ਵਖਾਈਆ। ਨਵ ਸੱਤ ਖੇਲੇ ਖੇਲ ਤਮਾਸ਼ਾ, ਚਾਰ ਕੁੰਟ ਭੱਜੇ ਵਾਹੋ ਦਾਹੀਆ। ਕਿਰਪਾ ਕਰੇ ਪੁਰਖ ਅਬਿਨਾਸ਼ਾ, ਅਬਿਨਾਸ਼ੀ ਆਪਣੀ ਕਾਰ ਕਮਾਈਆ। ਸਚ ਦਵਾਰੇ ਕਰਕੇ ਵਾਸਾ, ਸਚਖੰਡ ਇਕ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੇਵੇ ਮਾਣ ਵਡਿਆਈਆ। ਸਤਿਗੁਰ ਸ਼ਬਦ ਕਹੇ ਮੇਰਾ ਖੇਲ ਅਤੀਤ, ਤ੍ਰੈਗੁਣ ਬਾਹਰ ਜਣਾਈਆ। ਭਗਤਾਂ ਸੰਗ ਪ੍ਰੀਤ, ਪ੍ਰਭ ਪ੍ਰੀਤਮ ਮੇਲ ਮਿਲਾਈਆ। ਸਦਾ ਰੱਖ ਅਤੀਤ, ਤ੍ਰੈਗੁਣ ਡੇਰਾ ਢਾਹੀਆ। ਹਿਰਦੇ ਵਸ ਚੀਤ, ਚੇਤਨ ਸੁਰਤੀ ਆਪ ਕਰਾਈਆ। ਤੂੰ ਮੇਰਾ ਮੈਂ ਤੇਰਾ ਦੱਸ ਕੇ ਗੀਤ, ਗਹਿਰ ਗੰਭੀਰ ਪੜਦਾ ਲਾਹੀਆ। ਗੁਰਮੁਖਾਂ ਵਸੇ ਬੀਚ, ਕਾਇਆ ਮੰਦਰ ਅੰਦਰ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਕਰੇ ਆਪ ਅਤੀਤ, ਸ਼ਹਾਦਤ ਸ਼ਬਦ ਗੁਰੂ ਭੁਗਤਾਈਆ।