ਪਹਿਲੀ ਚੇਤ ਸ਼ਹਿਨਸ਼ਾਹੀ ਸੰਮਤ ੬ ਹਰਿ ਭਗਤ ਦਵਾਰ ਜੇਠਵਾਲ
ਹਜ਼ਰਤ ਈਸਾ ਮੂਸਾ ਮੁਹੰਮਦ ਝੁਕੇ, ਨਾਨਕ ਗੋਬਿੰਦ ਨਾਲ ਮਿਲਾਈਆ। ਸਾਡੇ ਸਭ ਦੇ ਪੈਂਡੇ ਮੁਕੇ, ਮੁਕੰਮਲ ਦਈਏ ਜਣਾਈਆ। ਵੇਖਣਾ ਖੇਲ ਅਬਿਨਾਸ਼ੀ ਅਚੁਤੇ, ਪਾਰਬ੍ਰਹਮ ਧਿਆਨ ਲਗਾਈਆ। ਜਿਸ ਦੀ ਦੋ ਜਹਾਨ ਸੁਹੰਜਣੀ ਹੋਣੀ ਰੁਤੇ, ਰੁਤੜੀ ਆਪਣੇ ਨਾਲ ਮਹਿਕਾਈਆ। ਸੰਤ ਸੁਹੇਲੇ ਉਠਾਏ ਸੁੱਤੇ, ਜਨ ਭਗਤ ਲਏ ਜਗਾਈਆ। ਦੇਸ ਦੇਸਾਂਤਰ ਅੰਤਰ ਪੁਛੇ, ਦੂਰ ਨੇੜਾ ਵੰਡ ਨਾ ਕੋਇ ਵੰਡਾਈਆ। ਸਾਚੇ ਮਾਰਗ ਕਰਕੇ ਸੁੱਚੇ, ਅੰਤਰ ਦ੍ਰਿਸ਼ਟੀ ਦਏ ਖੁਲ੍ਹਾਈਆ। ਫੜ ਬਾਂਹੋਂ ਗੋਦੀ ਚੁੱਕੇ, ਮਿਹਰਵਾਨ ਮਹਿਬੂਬ ਆਪਣਾ ਰੰਗ ਰੰਗਾਈਆ। ਚਾਰ ਵਰਨਾਂ ਅੰਤਰ ਨਿਰੰਤਰ ਕੋਇ ਨਾ ਦੁੱਖੇ, ਦਰਦੀਆਂ ਦਰਦ ਵੰਡਾਈਆ। ਜੋ ਚਾਰ ਜੁਗ ਦੇ ਭੁੱਖੇ, ਤਿਨ੍ਹਾਂ ਤ੍ਰਿਸ਼ਨਾ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਸੁਣਾਈਆ। ਹਜ਼ਰਤ ਈਸਾ ਮੂਸਾ ਮੁਹੰਮਦ ਵੇਖਣ ਲਾ ਕੇ ਨਿਗਾਹ, ਨਾਨਕ ਗੋਬਿੰਦ ਸੰਗ ਰਖਾਈਆ। ਧਰਨੀ ਧਰਤ ਧਵਲ ਧੌਲ ਉਤੇ ਕਵਣ ਸੁਹੰਜਣੀ ਜਗਹ, ਅੰਤ ਮਿਲੇ ਮਾਣ ਵਡਿਆਈਆ। ਪਾਰਬ੍ਰਹਮ ਪਤਿਪਰਮੇਸ਼ਵਰ ਪਰਵਰਦਿਗਾਰ ਸਾਂਝਾ ਯਾਰ ਹੋਵੇ ਉਘਾ, ਗਾਡ ਗਾਈਡ ਰੂਪ ਦਰਸਾਈਆ। ਜੋ ਸੰਦੇਸ਼ਾ ਦੇ ਕੇ ਗਿਆ ਰਾਮ ਕ੍ਰਿਸ਼ਨ ਵੇਦ ਵਿਆਸਾ ਬੁੱਧਾ, ਭਵਿਖਤਾਂ ਵਿਚ ਆਪਣਾ ਰਾਗ ਅਲਾਈਆ। ਉਸ ਦਾ ਖੇਲ ਵੇਖਣਾ ਜਿਸ ਦਾ ਆਦਿ ਅੰਤ ਤੋਂ ਕਿਸੇ ਸਮਝ ਨਾ ਆਇਆ ਮੁੱਦਾ, ਮੁੱਦਤਾਂ ਤੋਂ ਸਾਰੇ ਰਾਹ ਤਕਾਈਆ। ਉਹ ਪਰਗਟ ਹੋਵੇ ਗਹਿਰ ਗੰਭੀਰ ਬੇਨਜ਼ੀਰ ਉਤੇ ਬਸੁਧਾ, ਧਰਨੀ ਧਰਤ ਧਵਲ ਧੌਲ ਕਰੇ ਰੁਸ਼ਨਾਈਆ। ਸਚ ਦਵਾਰ ਏਕੰਕਾਰ ਖੋਲ੍ਹ ਕੇ ਉਚਾ,
❋
❋
ਊਚ ਨੀਚ ਦਾ ਝਗੜਾ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਹਜ਼ਰਤ ਈਸਾ ਮੂਸਾ ਮੁਹੰਮਦ ਕਹੇ ਪਰਵਰਦਿਗਾਰ ਇਕੋ ਗਾਈਡ, ਦੋ ਜਹਾਨਾਂ ਸੋਭਾ ਪਾਈਆ। ਜਿਸ ਦਾ ਮਾਰਗ ਰਸਤਾ ਵਾਈਡ, ਨੈਰੋ ਰੂਪ ਨਾ ਕੋਇ ਜਣਾਈਆ। ਦੀਨ ਮਜ਼੍ਹਬ ਦੀ ਪਕੜੇ ਕੋਇ ਨਾ ਸਾਈਡ, ਸਿੱਧਾ ਇਕੋ ਰਾਹ ਚਲਾਈਆ। ਓਹਲੇ ਰਹੇ ਨਾ ਕਦੇ ਬੀਹਾਂਈਂਡ, ਸਨਮੁਖ ਹੋ ਕੇ ਸੋਭਾ ਪਾਈਆ। ਜਿਸ ਨੇ ਯੂਰਪ ਏਸ਼ੀਆ ਵੇਖਣੀ ਲੈਂਡ, ਲੈਂਡ ਮਾਰਕ ਖੋਜ ਖੁਜਾਈਆ। ਸ਼ਬਦ ਸੰਦੇਸ਼ਾ ਹੁਕਮ ਕਰੇ ਸੇਂਡ, ਚਾਰ ਕੁੰਟ ਕੁੰਟ ਜਣਾਈਆ। ਸਦੀ ਚੌਧਵੀਂ ਕਰਕੇ ਏਂਡ, ਇਨਡੈਕਸ ਵੇਖੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਹਜ਼ਰਤ ਈਸਾ ਮੂਸਾ ਮੁਹੰਮਦ ਕਹੇ ਮੇਰੇ ਵਿਲਜ਼ੁਜ਼ਜਾ, ਲਾਉਲ ਜ਼ਮਲਾਜ਼ੂਰ ਨੂਰ ਇਲਾਹੀਆ। ਕਾਇਜ਼ੇਕਮਲੀ ਯਕੇ ਉਸਤੂ ਤਾਨਜ਼ੀ ਮੁਨਜ਼ਬੀਤੇ ਚਸ਼ਮੇ ਚਾ ਜ਼ਖਤੋ ਜ਼ੂ ਆਅਲਾ ਨੂਰ ਖ਼ੁਦਾਈਆ। ਮੁਖਤਾਬੀ ਨੂਰੇ ਰਬੀ ਆਅਲਾ ਤਬੀ, ਜਮਾਨੇਸ਼ਬੀ ਖ਼ਜ਼ੋਨੇ ਨਬੀ, ਨਜ਼ਰੇ ਨਿਆਜ਼ ਮੁਹੰਮਦੇ ਰਜ਼ਾ, ਮੋਜ਼ੁਨਵੀ ਜ਼ਕੇਜ਼ਵਾ ਮੁਹੰਮਦੇ ਰਜ਼ਾ, ਪੈਗ਼ੰਬਰੇ ਸਦਾ ਅਦਾਬੇ ਅੱਲਾ, ਆਲਮੀਨ ਨੂਰ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਵੱਡਾ ਵਡ ਵਡਿਆਈਆ। ਮੁਹੰਮਦ ਕਹੇ ਨਾਨਕ ਨਿਮਸਕਾਰ, ਗੋਬਿੰਦ ਡੰਕ ਵਜਾਈਆ। ਈਸਾ ਕਹੇ ਨੂਰੇ ਇਜ਼ਹਾਰ, ਜ਼ਾਹਰ ਜ਼ਹੂਰ ਰੁਸ਼ਨਾਈਆ। ਈਸਾ ਕਹੇ ਜ਼ਖਨੇਬਲੁ ਤਾਜ਼ਿਖਤੇਜ਼ਲੁ ਬਖ਼ਸ਼ੇ ਰੂਹ, ਰਹਿਮਤੇ ਰਹਿਮਾਨ ਅਮਾਮ ਬੇਪਰਵਾਹੀਆ। ਗੋਬਿੰਦੇ ਗਜ਼ੀ, ਨਾਨਕੇ ਵਜ਼ੀ ਸ਼ਹਿਨਸ਼ਾਹ ਅਜ਼ੀਂ ਜ਼ਕਲਵ ਜਮੂ ਸ਼ਹਿਰਾਏ ਹਜ਼ੂ, ਸ਼ਰੀੲਤੇ ਤਜ਼ੂ, ਤਾਲਬੇ, ਤਜ਼ਿਬੂ ਆਲਮੇ ਆਲਮ ਆਅਲਾ ਅਦਨਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸ਼ਾ ਇਕ ਸੁਣਾਈਆ। ਅਵਤਾਰ ਪੈਗ਼ੰਬਰ ਗੁਰੂ ਗੁਰਦੇਵ ਕਰਦੇ ਸੱਯਦਾ, ਸਾਹਿਬ ਸੁਲਤਾਨ ਸੀਸ ਨਿਵਾਈਆ। ਮਿਹਰਵਾਨ ਮਹਿਬੂਬ ਲੇਖਾ ਵੇਖ ਸਭ ਦਾ, ਪੂਰਬ ਫੋਲ ਫੁਲਾਈਆ। ਚਾਰ ਜੁਗ ਤੇਰਾ ਨਾਮ ਕਲਮਾ ਸਰਗੁਣ ਹੋ ਕੇ ਰਿਹਾ ਰਟਦਾ, ਰਸਨਾ ਜਿਹਵਾ ਢੋਲਾ ਗਾਈਆ। ਤੈਨੂੰ ਮਾਲਕ ਬਣਾਇਆ ਘਟ ਘਟ ਦਾ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਗੀਤਾ ਗਿਆਨ ਖਾਣੀ ਬਾਣੀ ਦਏ ਗਵਾਹੀਆ। ਤੇਰਾ ਖੇਲ ਵੇਖਿਆ ਦੀਨ ਮਜ਼੍ਹਬ ਦੀ ਹੱਦ ਦਾ, ਚਾਰ ਕੁੰਟ ਦਹਿ ਦਿਸ਼ਾ ਦੀਨ ਦੁਨੀ ਕੁਰਲਾਈਆ। ਤੇਰਾ ਨੂਰ ਤੱਕਿਆ ਉਪਰ ਸ਼ਾਹਰਗ ਦਾ, ਜਿਥੇ ਦੀਪਕ ਅਗੰਮੀ ਜਗਦਾ, ਧੁਨ ਅਨਾਦੀ ਸ਼ਬਦ ਵੱਜਦਾ, ਅਨਰਾਗੀ ਰਾਗ ਅਲਾਈਆ। ਭਗਤ ਸੁਹੇਲੇ ਸੰਤ ਸਾਜਣ ਸੱਦ ਦਾ, ਗੁਰਮੁਖਾਂ ਗੁਰ ਗੁਰ ਜੋੜ ਜੁੜਾਈਆ। ਤੇਰਾ ਇਕ ਜੈਕਾਰਾ ਸੁਣਨਾ ਹੱਕ ਅਲੱਖ ਦਾ, ਲੱਖ ਪਾਤਾਲਾਂ ਆਕਾਸ਼ ਤੇਰਾ ਧਿਆਨ ਲਗਾਈਆ। ਬਿਨ ਤੇਰੀ ਕਿਰਪਾ ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਕੋਇ ਨਾ ਵਸਦਾ, ਵਸਨੀਕ ਨਜ਼ਰ ਕੋਇ ਨਾ ਆਈਆ। ਤੇਰਾ ਭੇਵ ਨਿਜ ਨੇਤਰ ਲੋਚਨ ਨੈਣ ਅੱਖ ਦਾ, ਪ੍ਰਤਖ ਆਪਣਾ ਪੜਦਾ ਲਾਹੀਆ। ਜਗਤ ਵਣਜਾਰਾ ਕਰਦੇ ਪੁਰਖ ਅਕਾਲ ਆਪਣੇ ਹੱਟ ਦਾ, ਹਟਵਾਣੇ ਸਾਰੇ ਦੇਣ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸਦ ਆਪਣੀ ਕਾਰ ਕਮਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਉਹ ਆ ਗਿਆ ਨੂਰ ਅਲਾਹ, ਆਲਮੀਨ ਵਡਿਆਈਆ। ਜਲਵਾਗਰ ਨੂਰ ਖ਼ੁਦਾ, ਖ਼ੁਦੀ ਤਕੱਬਰ ਵੇਖ ਖ਼ਲਕ ਖ਼ੁਦਾਈਆ। ਤੇਰੇ ਤੇਰੇ ਨਾਲੋਂ ਹੋਏ ਜੁਦਾ,
❋
❋
ਆਤਮ ਪਰਮਾਤਮ ਮੇਲ ਨਾ ਕੋਇ ਕਰਾਈਆ। ਮਨ ਕਲਪਣਾ ਕੂੜੀ ਕਿਰਿਆ ਹਉਮੇ ਹੰਗਤਾ ਵਧੀ ਵਬਾ, ਦੁਰਮਤ ਮੈਲ ਨਾ ਕੋਇ ਧਵਾਈਆ। ਤੇਰੇ ਨਾਮ ਦੀ ਸਾਰੇ ਲਾਉਂਦੇ ਸਦਾ, ਰਸਨਾ ਜਿਹਵਾ ਢੋਲੇ ਗਾਈਆ। ਦਰੋਹੀ ਤੇਰਾ ਦਰ ਕਿਸੇ ਨਾ ਲੱਧਾ, ਗ੍ਰਹਿ ਮੰਦਰ ਮਹਿਬੂਬ ਮਿਲਣ ਕੋਇ ਨਾ ਜਾਈਆ। ਸਦੀ ਚੌਧਵੀਂ ਕਿਸੇ ਸਮਝ ਨਾ ਆਵੇ ਕੀ ਖੇਲ ਤੇਰਾ ਕੀ ਵਜਹ, ਵਜੂਹਾਤ ਨਾ ਕੋਇ ਦ੍ਰਿੜਾਈਆ। ਕਿਉਂ ਜਗਤ ਜਗਿਆਸੂਆਂ ਅੰਦਰੋਂ ਬਦਲੀ ਤਬਾ, ਤਬੀਬ ਰੰਗ ਨਾ ਕੋਇ ਰੰਗਾਈਆ। ਤੂੰ ਮਾਲਕ ਖ਼ਾਲਕ ਪਾਰਬ੍ਰਹਮ ਸਭ ਦਾ ਇਕ ਅੱਬਾ, ਅੰਮੀ ਆਪਣਾ ਰੂਪ ਦਰਸਾਈਆ। ਤੇਰਾ ਸਚਖੰਡ ਦਵਾਰਾ ਮੁਕਾਮੇ ਹੱਕ ਇਕੋ ਅਗੰਮੀ ਜਗਹ, ਦੂਜਾ ਦਰ ਨਾ ਕੋਇ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਪਰਦਾ ਆਪ ਉਠਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਆਪਣੀ ਧਾਰ ਧਾਰ ਪ੍ਰਭ ਭੇਜੀ, ਭਜਨ ਬੰਦਗੀ ਲੋੜ ਰਹੇ ਨਾ ਰਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਜਗਤ ਰਸਨਾ ਬੁੱਧੀ ਵਿਚ ਪੰਜਾਬੀ ਹਿੰਦੀ ਕੀ ਕਰੇ ਅੰਗਰੇਜ਼ੀ, ਲੈਂਗੂਏਜ ਕੰਮ ਕਿਸੇ ਨਾ ਆਈਆ। ਬਿਨ ਤੇਰੀ ਕਿਰਪਾ ਕੋਈ ਨਾ ਸਵੇਂ ਆਪਣੀ ਸੇਜੀ, ਸਿੰਘਾਸਣ ਸਚ ਨਾ ਕੋਇ ਸੁਹਾਈਆ। ਬਿਨ ਤੇਰੇ ਸਾਰੇ ਹੋਏ ਪਰਦੇਸੀ, ਦੇਸ ਨਜ਼ਰ ਕਿਸੇ ਨਾ ਆਈਆ। ਕਲਜੁਗ ਅੰਤ ਕੂੜੀ ਕਿਰਿਆ ਬਦਲ ਦੇ ਰੇਖੀ, ਰਿਖੀਆਂ ਮੁਨੀਆਂ ਦੇਹੁ ਸਮਝਾਈਆ। ਆਪਣੇ ਦਵਾਰੇ ਸਭ ਦੀ ਮਨਜ਼ੂਰ ਕਰ ਲੈ ਪੇਸ਼ੀ, ਪੇਸ਼ਵਾ ਸਾਰੇ ਰਹੇ ਸੁਣਾਈਆ। ਨਿਰਗੁਣ ਧਾਰ ਜੋਤ ਨਿਰੰਕਾਰ ਨੌ ਖੰਡ ਪ੍ਰਿਥਮੀ ਸੱਤ ਦੀਪ ਵੇਖੀ, ਵਖਿਆਨ ਕਰਨ ਦੀ ਲੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਕਾਰ ਕਮਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਆ ਗਿਆ ਵਕਤ ਸੁਹੰਜਣਾ, ਸੋਭਾਵੰਤ ਸੁਹਾਏ। ਕੀ ਖੇਲ ਕਰੇ ਦਰਦ ਦੁੱਖ ਭੈ ਭੰਜਣਾ, ਪ੍ਰਭ ਦਾਤਾ ਬੇਪਰਵਾਹੇ। ਜਿਸ ਨੂੰ ਨੌਂ ਖੰਡ ਪ੍ਰਿਥਮੀ ਲੱਭਣਾ, ਬੁੱਧੀ ਅੰਦਰ ਵੇਖਣ ਥਾਉਂ ਥਾਏਂ। ਉਸ ਨੇ ਦਰ ਦਰ ਘਰ ਘਰ ਆਪੇ ਵੰਞਣਾ, ਵੰਝ ਮੁਹਾਣਾ ਨਾ ਕੋਇ ਰਖਾਏ। ਆਤਮ ਪਰਮਾਤਮ ਪਰਮਾਤਮ ਹੋ ਕੇ ਸੱਦਣਾ, ਸੰਦੇਸ਼ਾ ਸ਼ਬਦ ਨਾਮ ਦ੍ਰਿੜਾਏ। ਇਕ ਇਕ ਦੀ ਚਾੜ੍ਹੇ ਰੰਗਣਾ, ਦੁਤੀਆ ਭਾਉ ਮਿਟਾਏ। ਇਕੋ ਦੱਸ ਡੰਡਾਵਤ ਬੰਦਨਾ, ਸੱਯਦਾ ਸੀਸ ਜਗਦੀਸ ਇਕ ਝੁਕਾਏ। ਇਕੋ ਨਾਮ ਨਿਧਾਨ ਪਾ ਕੇ ਅੰਜਣਾ, ਨਿਜ ਨੇਤਰ ਅੱਖ ਖੁਲ੍ਹਾਏ। ਇਕੋ ਸਵਾਮੀ ਲਾਵੇ ਅੰਗਣਾ, ਕੰਤ ਸੁਹਾਗ ਨੂਰ ਅਲਾਹੇ। ਝਗੜਾ ਮੇਟ ਕੇ ਕਾਇਆ ਮਾਟੀ ਬਦਨਾ, ਤਤਵ ਤਤ ਬ੍ਰਹਮ ਦ੍ਰਿੜਾਏ। ਸਚ ਨਗਾਰਾ ਇਕੋ ਵੱਜਣਾ, ਡੰਕਾ ਸ਼ਬਦੀ ਸ਼ਬਦ ਸੁਣਾਏ। ਜਨ ਭਗਤ ਸੁਹੇਲੇ ਜਗਤ ਸਾਗਰ ਲੰਘਣਾ, ਦੀਨ ਮਜ਼੍ਹਬ ਨਾ ਕੋਇ ਅਟਕਾਏ। ਇਹ ਖੇਲ ਸੂਰੇ ਸਰਬੰਗਣਾ, ਹਰਿ ਕਰਤਾ ਆਪ ਜਣਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਏ। ਗੁਰ ਅਵਤਾਰ ਪੈਗ਼ੰਬਰ ਕਹਿਣ ਅਸੀਂ ਬੋਲੀਏ ਹੱਕ ਹਕੀਕਤ, ਸਚ ਸਚ ਰਹੇ ਸੁਣਾਏ। ਤੇਰੀ ਮਿਲੇ ਨਾ ਕਿਤੇ ਅਸਲੀਅਤ, ਅਸਲ ਵਸਲ ਨਾ ਕੋਇ ਜਣਾਏ। ਨਾਮ ਕਲਮੇ ਦੀ ਰਹੀ ਨਾ ਕੋਇ ਅਹਿਮੀਅਤ, ਦੀਨ ਦੁਨੀ ਹੋਈ ਹਲਕਾਏ। ਕਿਰਪਾ ਨਿਧਾਨ ਮਿਹਰਵਾਨ ਆਤਮ ਪਰਮਾਤਮ ਇਕੋ ਦੱਸ ਵਲਦੀਅਤ, ਦੂਜਾ ਨਜ਼ਰ ਕੋਇ ਨਾ ਆਏ। ਤੇਰਾ ਨੂਰ ਤੇਰੀ ਸ਼ਖ਼ਸ਼ੀਅਤ, ਸ਼ਰਅ ਜ਼ੰਜੀਰ ਦੇਣਾ ਕਟਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਾ ਮਾਰਗ ਇਕ ਖੁਲ੍ਹਾਏ। ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭੂ ਵੇਖ ਲੈ ਆਪਣੀ ਕਾਇਨਾਤ, ਵਰਲਡ ਖੋਜ ਖੁਜਾਈਆ। ਬਿਨ
❋
❋
ਅੱਖਾਂ ਮਾਰ ਝਾਤ, ਬਿਨ ਕਦਮਾਂ ਕਦਮ ਉਠਾਈਆ। ਅੰਦਰੋਂ ਖੁਲ੍ਹਿਆ ਕਿਸੇ ਨਾ ਤਾਕ, ਚਾਰ ਜੁਗ ਦੇ ਸ਼ਾਸਤਰ ਸਾਰੇ ਰਹੇ ਵਾਚ, ਅੱਖਰਾਂ ਸਿਫ਼ਤ ਸਾਲਾਹੀਆ। ਰੂਹ ਬੁਤ ਕਿਸੇ ਨਾ ਹੋਇਆ ਪਾਕ, ਪਤਿਤ ਪੁਨੀਤ ਨਾ ਕੋਇ ਜਣਾਈਆ। ਸਦੀ ਚੌਧਵੀਂ ਅੰਧੇਰੀ ਰਾਤ, ਨੂਰੀ ਚੰਦ ਨਾ ਕੋਇ ਰੁਸ਼ਨਾਈਆ। ਸਾਚੀ ਦੱਸ ਆਪਣੀ ਗਾਥ, ਕਲਮਾ ਅਗੰਮ ਅਥਾਹੀਆ। ਤੂੰ ਸਾਹਿਬ ਪੁਰਖ ਸਮਰਾਥ, ਤੇਰੇ ਹੱਥ ਵਡਿਆਈਆ। ਹਉਂ ਸੇਵਕ ਤੇਰੇ ਨਾਥ, ਸ਼ਹਿਨਸ਼ਾਹ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਓਹ ਵੇਖੋ ਕਲਜੁਗ ਫਿਰੇ ਭੱਜਾ, ਭੱਜੇ ਵਾਹੋ ਦਾਹੀਆ। ਹੱਥ ਉਠਾਵੇ ਸੱਜਾ, ਸਭ ਨੂੰ ਰਿਹਾ ਜਣਾਈਆ। ਮੁਰੀਦਾਂ ਮੁਰਸ਼ਦਾਂ ਕੋਲੋਂ ਕਰਾਇਆ ਇਕ ਦੂਜੇ ਨਾਲ ਦਗ਼ਾ, ਗੁਰੂ ਚੇਲੇ ਦਿਤੇ ਲੜਾਈਆ। ਮੈਂ ਪ੍ਰਭ ਦੇ ਹੁਕਮ ਦਾ ਬੱਧਾ, ਬਦੀ ਵਿਚ ਦੁਨੀਆ ਦਿਤੀ ਫਸਾਈਆ। ਕੋਟਾਂ ਵਿਚੋਂ ਮੈਨੂੰ ਭਗਤ ਸੰਤ ਕੋਇ ਨਾ ਲੱਭਾ, ਜੋ ਪ੍ਰਭ ਦੇ ਵਿਚ ਸਮਾਈਆ। ਦੁਹੱਥੜ ਮਾਰ ਕੇ ਕਿਹਾ ਉਫ਼ ਖ਼ੁਦਾ ਹਾਏ ਰੱਬਾ, ਖ਼ੁਦੀ ਵਿਚ ਤੱਕੀ ਜਗਤ ਲੋਕਾਈਆ। ਜਿਧਰ ਜਾਵਾਂ ਓਧਰ ਕੂੜ ਕੁੜਿਆਰਾ ਅੱਡਾ, ਧਰਮ ਦੀ ਧਾਰ ਨਾ ਕੋਇ ਵਖਾਈਆ। ਮੈਂ ਸਭ ਨੂੰ ਦੇਵਾਂ ਸੱਦਾ, ਕੂਕ ਕੂਕ ਜਣਾਈਆ। ਗੁਰ ਅਵਤਾਰ ਪੈਗ਼ੰਬਰੋ ਤੁਹਾਡੇ ਨਾਮ ਕਲਮੇ ਦਾ ਖੜਕਦਾ ਸੁਣੇ ਕੋਇ ਨਾ ਡੱਬਾ, ਕਲਜੁਗ ਡੌਰੂ ਆਪਣਾ ਰਿਹਾ ਖੜਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਕਲਜੁਗ ਕਹੇ ਗੁਰ ਅਵਤਾਰ ਪੈਗ਼ੰਬਰੋ ਮੈਂ ਹੱਥ ਮਾਰਾਂ ਉਤੇ ਛਾਤੀ, ਲਲਕਾਰ ਕੇ ਦਿਆਂ ਜਣਾਈਆ। ਕੂੜ ਕਿਰਿਆ ਦੀ ਲਾ ਚਵਾਤੀ, ਦੀਨ ਦੁਨੀ ਦਿਤੀ ਜਲਾਈਆ। ਤੁਹਾਡੀ ਮੰਨੇ ਕੋਇ ਨਾ ਆਖੀ, ਚੇਲੇ ਮੁਰੀਦ ਗਏ ਮੁਖ ਭਵਾਈਆ। ਤੁਹਾਡੀ ਅੱਖਰਾਂ ਵਾਲੀ ਪਾਤੀ, ਸੁਣ ਕੇ ਮਿਲਣ ਕੋਇ ਨਾ ਆਈਆ। ਸਭ ਤੋਂ ਔਖੀ ਮੰਜ਼ਲ ਮੇਰੀ ਘਾਟੀ, ਅੰਤ ਚੜ੍ਹਨ ਕੋਇ ਨਾ ਪਾਈਆ। ਉਠੋ ਵੇਖੋ ਅੰਧੇਰੀ ਰਾਤੀ, ਸਾਚਾ ਚੰਦ ਨਾ ਕੋਇ ਚਮਕਾਈਆ। ਮੁਹੰਮਦਾ ਨਿਗਹ ਮਾਰ ਲੈ ਤੂੰ ਮੇਰਾ ਇਕ ਜਮਾਤੀ, ਜੁਮਲਾ ਅੱਖਰ ਦਿਆਂ ਸੁਣਾਈਆ। ਚੌਦਾਂ ਸਦੀਆਂ ਜਿਹੜੀ ਉਮਤ ਦੀ ਕਰਦਾ ਰਿਹਾ ਆਬਪਾਸ਼ੀ, ਆਬੇਹਯਾਤ ਮਿਹਰ ਮਿਹਰ ਬਰਸਾਈਆ। ਅਵਤਾਰ ਦੇਂਦੇ ਰਹੇ ਅੰਮ੍ਰਿਤ ਬੂੰਦ ਸਵਾਂਤੀ, ਝਿਰਨਾ ਨਿਝਰ ਨਿਝਰ ਪਰਗਟਾਈਆ। ਗੁਰੂ ਗੁਰਦੇਵ ਸੁਣਾਉਂਦੇ ਰਹੇ ਅਗੰਮੀ ਗਾਥੀ, ਸਿਫ਼ਤਾਂ ਵਿਚ ਸਿਫ਼ਤ ਸਾਲਾਹੀਆ। ਅੰਤ ਅੰਤਸ਼ਕਰਨ ਦੀ ਧਾਰ ਕਿਸੇ ਨਾ ਭਾਖੀ, ਭਾਖਿਆ ਭੇਵ ਨਾ ਕਿਸੇ ਖੁਲ੍ਹਾਈਆ। ਮਾਤਲੋਕ ਵਿਚ ਆਏ ਅੰਤ ਸਚਖੰਡ ਦੇ ਵਾਸੀ, ਵਾਸਤਾ ਜਗਤ ਨਾਲੋਂ ਤੁੜਾਈਆ। ਚਾਰ ਕੁੰਟ ਗੁਰ ਅਵਤਾਰ ਪੈਗ਼ੰਬਰ ਕਰੇ ਕੋਇ ਨਾ ਰਾਖੀ, ਰੱਖਕ ਨਜ਼ਰ ਕੋਇ ਨਾ ਆਈਆ। ਕਲਜੁਗ ਕਹੇ ਇਹ ਜ਼ਰੂਰ ਮੇਰੀ ਗੁਸਤਾਖੀ, ਗ਼ੁੱਸਾ ਗਿਲਾ ਨਾ ਕੋਇ ਜਣਾਈਆ। ਮੈਂ ਸਭ ਦੀ ਉਲਟ ਦਿਤੀ ਬਾਜ਼ੀ, ਬਾਜ਼ਾਂ ਵਾਲਾ ਦਏ ਗਵਾਹੀਆ। ਕਿਉਂ ਮੇਰਾ ਪੁਰਖ ਅਕਾਲ ਪਰਵਰਦਿਗਾਰ ਮੇਰੇ ਤੇ ਰਾਜ਼ੀ, ਰਾਜ਼ਕ ਰਹੀਮ ਦਇਆ ਕਮਾਈਆ। ਮੈਂ ਬਣ ਕੇ ਜੋਧਾ ਸੂਰਬੀਰ ਵੱਡਾ ਗ਼ਾਜ਼ੀ, ਗ਼ਜ਼ਬ ਦੀ ਆਪਣੀ ਕਾਰ ਕਮਾਈਆ। ਜਗਤ ਸਨਿਆਸੀ ਬੈਰਾਗੀ ਤਿਆਗੀ, ਆਪਣਾ ਆਪ ਸਕੇ ਕੋਇ ਨਾ ਸਾਧੀ, ਸਾਧਨਾ ਵਿਚ ਨਾ ਕੋਇ ਸਫ਼ਾਈਆ। ਬੇਸ਼ਕ ਰਸਨਾ ਜਿਹਵਾ ਬੱਤੀ ਦੰਦ ਦੀਨ ਮਜ਼੍ਹਬ ਨਾਮ ਕਲਮੇ ਰਹੇ ਅਰਾਧੀ, ਹਿਰਦੇ ਹਰਿ ਨਾ ਕੋਇ ਵਸਾਈਆ। ਦਰੋਹੀ ਬਿਨਾ ਭਗਤਾਂ ਤੋਂ ਪੁਰਖ ਅਕਾਲ ਨਾਲ ਹੋਵੇ ਨਾ ਕਿਸੇ ਸ਼ਾਦੀ, ਸ਼ਾਦਿਆਨੇ ਨਾ ਕੋਇ ਵਜਾਈਆ। ਕਲਜੁਗ
❋
❋
ਕਹੇ ਮੇਰਾ ਅੰਤ ਅਖ਼ੀਰ ਗੁਰ ਅਵਤਾਰ ਪੈਗ਼ੰਬਰੋ ਕੋਈ ਲੱਭ ਲਓ ਆਪਣਾ ਇਮਦਾਦੀ, ਜਿਸ ਦੀ ਆਮਦ ਵਿਚ ਬੈਠੇ ਰਾਹ ਤਕਾਈਆ। ਮੈਂ ਪਿਆਰ ਮੁਹੱਬਤ ਦਾ ਨਾਤਾ ਰਹਿਣ ਨਹੀਂ ਦਿਤਾ ਹਕੀਕੀ ਤੇ ਮਜਾਜ਼ੀ, ਪੂਰਬ ਝਗੜਾ ਦਿਤਾ ਚੁਕਾਈਆ। ਬੇਸ਼ਕ ਦੁਨੀਆ ਦੀ ਬਹੁਤੀ ਵਧੀ ਅਬਾਦੀ, ਅਣਗਿਣਤ ਹੋਈ ਲੋਕਾਈਆ। ਕਿਸੇ ਦਾ ਮੀਤ ਬਣਿਆ ਨਾ ਧੁਰ ਦਾ ਢਾਡੀ, ਸੋਈ ਸੁਰਤ ਨਾ ਕੋਇ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ, ਕਲਜੁਗ ਮੁਖੋਂ ਬਚਨ ਕਹਿ ਨਾ ਮੰਦਾ, ਸਤਿ ਸਤਿ ਦ੍ਰਿੜਾਈਆ। ਸਾਨੂੰ ਸਮਝੀਂ ਮੂਲ ਨਾ ਬੰਦਾ, ਬੰਦਗੀ ਵਾਲਾ ਰੂਪ ਦਰਸਾਈਆ। ਅਸੀਂ ਓਸ ਨੂਰ ਦਾ ਚੰਦਾ, ਜੋ ਚੰਦ ਨੂਰ ਕਰੇ ਰੁਸ਼ਨਾਈਆ। ਕਲਜੁਗ ਅੱਗੋਂ ਕਢ ਕੇ ਆਪਣੇ ਦੰਦਾਂ, ਹੱਸ ਕੇ ਦਿਤਾ ਵਖਾਈਆ। ਮੈਨੂੰ ਇਕ ਡਰ ਜਿਸ ਵੇਲੇ ਗੋਬਿੰਦ ਦਾ ਵੇਖਦਾ ਖੰਡਾ, ਭੈ ਵਿਚ ਸੀਸ ਨਿਵਾਈਆ। ਫੇਰ ਪੁਛੋ ਮੈਂ ਸਭ ਤੋਂ ਉਤਮ ਸ੍ਰੇਸ਼ਟ ਚੰਗਾ, ਚਾਰ ਕੁੰਟ ਵਡਿਆਈਆ। ਮੈਂ ਪੰਡਤ ਪਾਂਧੇ ਭੁਲਾਏ ਉਤੇ ਗੰਗਾ, ਗੋਦਾਵਰੀ ਜਮਨਾ ਸੁਰਸਤੀ ਵਹਿਣ ਵਹਾਈਆ। ਸੰਤਾਂ ਅੰਦਰ ਰਹਿਣ ਨਹੀਂ ਦਿਤਾ ਅਨੰਦਾ, ਪਰਮਾਨੰਦ ਵਿਚ ਨਾ ਕੋਇ ਸਮਾਈਆ। ਸਾਚੀ ਮੰਜ਼ਲ ਦਰਗਹ ਸਚ ਕੋਇ ਨਾ ਲੰਘਾ, ਈਸਾ ਮੂਸਾ ਮੁਹੰਮਦ ਦਿਉ ਗਵਾਹੀਆ। ਗੋਬਿੰਦ ਨੇ ਸੀਸ ਤੋਂ ਕਢ ਕੇ ਕੰਘਾ, ਨੌ ਵਾਰ ਗੋਦਾਵਰੀ ਵਿਚ ਭਵਾਈਆ। ਮੇਰੇ ਢਈਏ ਤੋਂ ਬਾਦ ਜਗਤ ਜਹਾਨ ਹੋ ਜਾਣਾ ਰੰਡਾ, ਸੁਹਾਗੀ ਕੰਤ ਨਾ ਕੋਇ ਹੰਢਾਈਆ। ਅੰਤਰ ਆਤਮ ਕਿਸੇ ਨਹੀਂ ਹੋਣਾ ਠੰਡਾ, ਅਗਨੀ ਤਤ ਤਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਬੇਪਰਵਾਹੀਆ। ਗੁਰ ਅਵਤਾਰ ਪੈਗ਼ੰਬਰ ਕਹਿਣ ਕਲਜੁਗ ਵੇਖ ਜ਼ਿਮੀਂ ਅਸਮਾਨ, ਉਪਰ ਨੀਚੇ ਧਿਆਨ ਲਗਾਈਆ। ਕਲਜੁਗ ਕਹੇ ਮੈਂ ਛਡੇ ਸੀਤਾ ਰਾਮ, ਰਾਧਾ ਕ੍ਰਿਸ਼ਨ ਨਾ ਵੇਖ ਵਖਾਈਆ। ਪੈਗ਼ੰਬਰੋ ਤੁਹਾਡਾ ਸੁਣਾਂ ਨਾ ਕਦੇ ਕਲਾਮ, ਉਂਗਲਾਂ ਕੰਨਾਂ ਵਿਚ ਪਾਈਆ। ਨਾਨਕ ਗੋਬਿੰਦ ਤੁਹਾਡਾ ਵੇਖ ਲਿਆ ਇੰਤਜ਼ਾਮ, ਚਾਰੋਂ ਕੁੰਟ ਖੋਜ ਖੁਜਾਈਆ। ਕਿਸੇ ਵਿਚ ਨਾ ਰਿਹਾ ਸਤਿਨਾਮ, ਸਤਿ ਦੀ ਧਾਰ ਨਾ ਕੋਇ ਦ੍ਰਿੜਾਈਆ। ਹਕੀਕੀ ਸੁਣੇ ਨਾ ਕੋਇ ਪੈਗ਼ਾਮ, ਪਰਾ ਪਸੰਤੀ ਮਧਮ ਬੈਖਰੀ ਤੋਂ ਪਰੇ ਕਰੇ ਨਾ ਕੋਇ ਪੜ੍ਹਾਈਆ। ਮੈਨੂੰ ਐਂ ਜਾਪਦਾ ਤੁਸੀਂ ਸਾਰੇ ਮੇਰੇ ਵਰਗੇ ਉਸ ਪ੍ਰਭੂ ਦੇ ਗ਼ੁਲਾਮ, ਜੋ ਕਾਇਨਾਤ ਦਾ ਦੁਨੀਆ ਦਾ ਸ੍ਰਿਸ਼ਟੀ ਦਾ ਦ੍ਰਿਸ਼ਟੀ ਦਾ ਵਰਲਡ ਦਾ ਮਾਲਕ ਇਕ ਅਖਵਾਈਆ। ਤੁਹਾਡੇ ਹੁੰਦਿਆਂ ਵੇਖੋ ਮੈਂ ਕੀਤੀ ਅੰਧੇਰੀ ਸ਼ਾਮ, ਸ਼ਮਾਂ ਨੂਰ ਨਾ ਕੋਇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਪਰਦਾ ਪਰਦੇ ਵਿਚੋਂ ਉਠਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਕਲਜੁਗ ਕਹਿੰਦਾ ਕੀ, ਕੀ ਰਿਹਾ ਜਣਾਈਆ। ਸਾਰੇ ਆਖਣ ਹੁਣ ਸੰਮਤ ਆ ਗਿਆ ਵੀਹ, ਹਜ਼ਰਤ ਈਸਾ ਦਏ ਗਵਾਹੀਆ। ਮੁਹੰਮਦ ਕਹੇ ਸਦੀ ਚੌਧਵੀਂ ਜਿਸ ਦੀ ਮੈਂ ਆ ਗਿਆ ਰੱਖ ਕੇ ਨੀਂਹ, ਲੋਕਮਾਤ ਮਾਤ ਲਗਾਈਆ। ਜਿਸ ਖ਼ੁਦਾ ਦੀ ਹਕੀਕੀ ਵਿਚ ਕਰ ਕੇ ਆਇਆ ਤਸ਼ਰੀਹ, ਨਬੀਆਂ ਨਬੀਆਂ ਵਿਚ ਸੁਣਾਈਆ। ਉਸ ਦਾ ਖੇਲ ਹੋਣਾ ਵਸੀਹ, ਮਜ਼੍ਹਬ ਪੈਮਾਨੇ ਵਿਚ ਨਾਪ ਨਾ ਕੋਇ ਕਰਾਈਆ। ਜਿਸ ਦੀ ਧਾਰ ਨਾ ਖਰੀਫ਼ ਨਾ ਰਬੀ, ਸਦ ਇਕੋ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਕਲਜੁਗ ਖ਼ੁਸ਼ੀਆਂ ਨਾਲ ਦੂਰੋਂ ਖਲੋ ਕੇ ਮਾਰੀ ਤਾਲੀ, ਖ਼ੁਦਾ ਤੁਆਲਾ ਕੀ ਜਣਾਈਆ। ਵੇਖੋ ਖੇਲ
❋
❋
ਮਾਜ਼ੀ ਹਾਲੀ, ਨੇਤਰ ਖੋਲ੍ਹੋ ਚਾਈਂ ਚਾਈਂਆ। ਤੁਹਾਡੇ ਕਲਮੇ ਦੀਪਕ ਜੋਤ ਕਿਸੇ ਅੰਦਰ ਨਹੀਂ ਬਾਲੀ, ਬਾਲਾ ਮਰਦਾਨਾ ਦਏ ਗਵਾਹੀਆ। ਨਾਨਕ ਬਗ਼ਦਾਦ ਵਿਚ ਦੱਸ ਕੇ ਆਇਆ ਨਿੱਕੀ ਜੇਹੀ ਬਾਤ ਸੁਖਾਲੀ, ਸਹਿਜ ਨਾਲ ਦ੍ਰਿੜਾਈਆ। ਜਿਸ ਵੇਲੇ ਸਦੀ ਚੌਧਵੀਂ ਰੈਣ ਅੰਧੇਰੀ ਹੋਵੇ ਕਾਲੀ, ਨੂਰੀ ਚੰਦ ਨਾ ਕੋਇ ਚਮਕਾਈਆ। ਉਸ ਵੇਲੇ ਪਰਗਟ ਹੋਣਾ ਇਕ ਸਮਰਥਾ ਤੇ ਇਕ ਜੋਤ ਅਕਾਲੀ, ਵਾਹਦ ਵਾਹਦ ਨਜ਼ਰੀ ਆਈਆ। ਮੈਂ ਸੁਣਿਆ ਮੱਝੀਆਂ ਦਾ ਪਾਲੀ, ਉਸ ਦੀਨ ਦੁਨੀ ਦੇ ਮਾਲਕ ਨੇ ਨੌਂ ਖੰਡ ਪ੍ਰਿਥਮੀ ਮਾਨਵ ਜ਼ਾਤੀ ਆਪਣੇ ਅੱਗੇ ਲੈਣੀ ਚਲਾਈਆ। ਕੋਈ ਹਿਰਦਾ ਰਹਿਣ ਨਹੀਂ ਦੇਣਾ ਖ਼ਾਲੀ, ਜਿਸ ਅੰਤਰ ਨਿਰੰਤਰ ਨਿਰਗੁਣ ਜੋਤ ਨਾ ਕਰੇ ਰੁਸ਼ਨਾਈਆ। ਕਿਸੇ ਦੀ ਰਹਿਣ ਨਹੀਂ ਦੇਣੀ ਦਲਾਲੀ, ਵਿਚੋਲਾ ਨਜ਼ਰ ਕੋਇ ਨਾ ਆਈਆ। ਝਗੜਾ ਮੇਟ ਜ਼ਿਮੀਂ ਅਸਮਾਨੀ, ਦੂਈ ਦਵੈਤੀ ਡੇਰਾ ਢਾਹੀਆ। ਜਾਂ ਤੱਕਿਆ ਸਭ ਦਾ ਨਾਤਾ ਜੋੜੇ ਬਾਹਮੀ, ਇਕੋ ਰੰਗ ਰੰਗਾਈਆ। ਸ਼ਬਦ ਤੀਰ ਮਾਰ ਕੇ ਕਾਨੀ, ਕਾਇਨਾਤ ਲਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਖੇਲ ਖਿਲਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਕਲਜੁਗ ਨਾ ਕਰ ਆਪਣਾ ਜ਼ੋਰ, ਜੋਰੂ ਜ਼ਰ ਦੁਹਾਈਆ। ਕਲਜੁਗ ਕਹੇ ਅਵਤਾਰ ਪੈਗ਼ੰਬਰੋ ਤੁਹਾਡੇ ਸਿੱਖਾਂ ਮੁਰੀਦਾਂ ਖਾਧੇ ਪਸ਼ੂ ਤੇ ਢੋਰ, ਤਤਾਂ ਖੱਲ ਲੁਹਾਈਆ। ਆਤਮ ਪਰਮਾਤਮ ਨਾਤਾ ਸਕੇ ਕੋਇ ਨਾ ਜੋੜ, ਜੋੜੀ ਧੁਰ ਨਾ ਕੋਇ ਬਣਾਈਆ। ਐਸ ਵੇਲੇ ਇਸ ਦੀ ਸਭ ਨੂੰ ਲੋੜ, ਇਕ ਦਾ ਇਕ ਨੂਰ ਰੁਸ਼ਨਾਈਆ। ਜਿਹੜਾ ਸ਼ਬਦ ਡੰਡੇ ਨਾਲ ਸਭ ਦੇ ਅੰਦਰੋਂ ਕਢ ਦਏ ਖੋਰ, ਝਗੜਾ ਦੂਈ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਗੁਰ ਅਵਤਾਰ ਪੈਗ਼ੰਬਰਾਂ ਕਲਜੁਗ ਦੀ ਸੁਣ ਕੇ ਸਾਖੀ, ਸਚਖੰਡ ਨਿਵਾਸੀ ਧਿਆਨ ਲਗਾਈਆ। ਜੋਤੀ ਧਾਰ ਜਾਮਾ ਬਦਲ ਨੂਰ ਜੋਤ ਪੋਸ਼ਾਕੀ, ਬੇਪਹਿਚਾਨ ਫੇਰਾ ਪਾਈਆ। ਖ਼ਬਰਦਾਰ ਸਾਰੇ ਸੁਣ ਲਉ ਇਕੋ ਬਾਤੀ, ਬਾਤਨ ਦਿਆਂ ਜਣਾਈਆ। ਵੇਖੋ ਆਪਣੀ ਆਪਣੀ ਭਵਿਖਤਾਂ ਦੀ ਪਿਛਲੀ ਪਾਤੀ, ਬਿਨਾ ਅੱਖਰਾਂ ਖੋਜ ਖੁਜਾਈਆ। ਸਦੀ ਬੀਸਵੀਂ ਕਿਸੇ ਦਾ ਰਹਿਣਾ ਨਹੀਂ ਕੋਈ ਸਾਥੀ, ਸਗਲਾ ਸੰਗ ਨਾ ਕੋਇ ਬਣਾਈਆ। ਸਦੀ ਚੌਧਵੀਂ ਮੰਨਣੀ ਨਹੀਂ ਕਿਸੇ ਦੀ ਆਖੀ, ਆਖ਼ਰ ਮੁਹੰਮਦ ਗਿਆ ਦ੍ਰਿੜਾਈਆ। ਨਾਨਕ ਨਿਰਗੁਣ ਸਰਗੁਣ ਬੋਲ ਕੇ ਬਚਨ ਸਤਿਨਾਮ ਦੀ ਸਾਤੀ, ਸਤਿ ਸਤਿ ਵਿਚੋਂ ਪਰਗਟਾਈਆ। ਗੋਬਿੰਦ ਛਡ ਕੇ ਕਲਮ ਦਵਾਤੀ, ਧੁਰ ਸੰਦੇਸ਼ਾ ਇਕ ਦ੍ਰਿੜਾਈਆ। ਪੁਰਖ ਅਕਾਲਾ ਦੀਨ ਦਿਆਲਾ ਕਲਜੁਗ ਅੰਤਮ ਆਵੇ ਜਿਸ ਨੇ ਮੇਟਣੀ ਸਭ ਦੀ ਵਾਟੀ, ਅਗਲਾ ਪੰਧ ਮੁਕਾਈਆ। ਆਤਮ ਪਰਮਾਤਮ ਜੋੜ ਕੇ ਨਾਤੀ, ਨਰ ਨਰਾਇਣ ਵੇਖ ਵਖਾਈਆ। ਸਚ ਜੈਕਾਰਾ ਬੋਲ ਅਲਾਖੀ, ਅਲਖ ਅਲੱਖਣਾ ਦਏ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਨਿਰਗੁਣ ਧਾਰ ਨੂਰ ਰੁਸ਼ਨਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸੰਮਤ ਚੜ੍ਹ ਗਿਆ ਛੇ, ਸ਼ਹਿਨਸ਼ਾਹ ਵਡਿਆਈਆ। ਸੰਮਤ ਪੰਜ ਕਹੇ ਮੇਰਾ ਵੇਖੋ ਅੰਮ੍ਰਿਤ ਬਰਸੇ ਮੇਂਹ, ਮੇਘਲਾ ਸੇਵ ਕਮਾਈਆ। ਜਿਸ ਨੂੰ ਖ਼ੁਦਾ ਗਾਡ ਅੱਲਾ ਵਾਹਿਗੁਰੂ ਰਾਮ ਕ੍ਰਿਸ਼ਨ ਕਹਿੰਦੇ ਦਿਉ ਦੇਵ, ਦੇਵ ਦੇਵਤੇ ਸੀਸ ਨਿਵਾਈਆ। ਉਹ ਇਕ ਇਕੱਲਾ ਆਦਿ ਅੰਤ ਜੁਗਾ ਜੁਗੰਤ ਸਦਾ ਰਹੇ, ਰਹਿਬਰ ਇਕੋ ਇਕ ਅਖਵਾਈਆ। ਜਦ ਤੱਕੋ ਭਗਤਾਂ ਦੇ ਕਾਇਆ ਮੰਦਰ ਬਹੇ, ਬਾਹਰੋਂ ਨਜ਼ਰ ਕਿਸੇ ਨਾ ਆਈਆ। ਜਿਸ ਨੇ ਕਲਜੁਗ ਦੀ ਕਿਰਿਆ ਕਰਨੀ ਲੈ, ਲਾਈਨ ਪਿਛਲੀ ਦਏ ਮਿਟਾਈਆ।
❋
❋
ਚਾਰੋਂ ਕੁੰਟ ਦੇ ਕੇ ਭੈ, ਭੈ ਭੰਜਣ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਈਆ। ਪੁਰਖ ਅਕਾਲ ਕਹੇ ਤੇਈ ਅਵਤਾਰ ਹੋਵੋ ਸੂਰਬੀਰ, ਆਪਣਾ ਬਲ ਪਰਗਟਾਈਆ। ਕਿਉਂ ਤੁਹਾਡੇ ਮੰਨਣ ਵਾਲੇ ਨਹੀਂ ਧਰਦੇ ਧੀਰ, ਧੀਰਜ ਧਾਰ ਨਾ ਕੋਇ ਜਣਾਈਆ। ਰਾਮ ਜੀ ਕਿਥੇ ਗਿਆ ਤੇਰਾ ਧਨੁਸ਼ ਤੇ ਤੀਰ, ਸੀਤਾ ਸੁਰਤੀ ਨਾ ਸੰਗ ਰਖਾਈਆ। ਕ੍ਰਿਸ਼ਨਾ ਕਿਥੇ ਗਿਆ ਕੌਰਵ ਪਾਂਡਵ ਵਾਲਾ ਵਹੀਰ, ਅਠਾਈ ਕਸ਼ੂਣੀਆਂ ਵੰਡ ਨਾ ਕੋਇ ਵੰਡਾਈਆ। ਮੂਸਾ ਈਸਾ ਮੁਹੰਮਦ ਕਿਧਰ ਗਈ ਕਲਮੇ ਵਾਲੀ ਤਕਰੀਰ, ਬੇਨਜ਼ੀਰ ਨਾ ਕੋਇ ਮਿਲਾਈਆ। ਨਾਨਕ ਗੋਬਿੰਦ ਕਿਉਂ ਨਹੀਂ ਪੌੜੀ ਚੜ੍ਹਦੇ ਅਖ਼ੀਰ, ਜੋ ਸਤਿਨਾਮ ਵਾਹਿਗੁਰੂ ਦਾ ਢੋਲਾ ਗਾਈਆ। ਸਚ ਦੱਸੋ ਕੇਹੜਾ ਪੈਗ਼ੰਬਰ ਤੇ ਕੇਹੜਾ ਗੁਰੂ ਕੇਹੜਾ ਅਵਤਾਰ ਤੇ ਕੇਹੜਾ ਪੀਰ, ਕਿਸ ਨੂੰ ਸੀਸ ਝੁਕਾਈਆ। ਕੇਹੜਾ ਇਸ਼ਟ ਕੇਹੜੀ ਤਸਵੀਰ, ਕੇਹੜਾ ਰੂਪ ਰਹੇ ਸਮਝਾਈਆ। ਕੇਹੜਾ ਸ਼ਹਿਨਸ਼ਾਹ ਕੇਹੜਾ ਵਜ਼ੀਰ, ਹਕੂਮਤ ਹੁਕਮ ਕਵਣ ਜਣਾਈਆ। ਕੇਹੜਾ ਖੰਡਾ ਕੇਹੜਾ ਸ਼ਸਤਰ ਕੇਹੜਾ ਸ਼ਮਾਂ ਨੂਰ ਕਰੇ ਰੁਸ਼ਨਾਈਆ। ਸਾਰੇ ਕਹਿਣ ਅਸੀਂ ਹੋਏ ਪ੍ਰਭੂ ਦਿਲਗੀਰ, ਸਚ ਸਚ ਸਮਝਾਈਆ। ਜੇਹੜੀ ਸਾਡੀ ਦੀਨਾਂ ਮਜ਼੍ਹਬਾਂ ਵਾਲੀ ਲਕੀਰ, ਫ਼ਕੀਰ ਸਾਬਤ ਨਜ਼ਰ ਕੋਇ ਨਾ ਆਈਆ। ਕਲਜੁਗ ਕਹੇ ਮੈਂ ਸਭ ਦੀ ਬਦਲ ਦਿਤੀ ਜ਼ਮੀਰ, ਅੰਦਰ ਵੜ ਕੇ ਕੂੜੀ ਕਿਰਿਆ ਦਿਤੀ ਭਰਾਈਆ। ਤੁਸੀਂ ਕਿਸੇ ਦੀ ਬਦਲ ਨਹੀਂ ਸਕਦੇ ਤਕਦੀਰ, ਤਹਿਰੀਰ ਵਿਚ ਆਪਣਾ ਹੁਕਮ ਲਿਖਾਈਆ। ਝਟ ਆਵਾਜ਼ ਮਾਰ ਲਈ ਨੇੜੇ ਆ ਕਬੀਰ, ਕਬਰਾਂ ਦਾ ਝਗੜਾ ਦੇ ਮੁਕਾਈਆ। ਕਿਉਂ ਗ਼ਰੀਬ ਨਿਮਾਣਿਆਂ ਹੁੰਦੀ ਪੀੜ, ਬਿਰਹੋਂ ਰੋਗ ਸਤਾਈਆ। ਉਸ ਧਿਆਨ ਧਰਿਆ ਚੌਦਾਂ ਸੌ ਤੀਹ ਪੰਨਾ ਤੇ ਕਿਸੇ ਸਾਰ ਨਾ ਪਾਈ ਗੁਰੂ ਅਰਜਨ ਵਾਲੀ ਬੀੜ, ਬੀੜਾ ਧਰਮ ਨਾ ਕੋਇ ਉਠਾਈਆ। ਪ੍ਰਭ ਦਾ ਭੇਵ ਕਿਸੇ ਨਾ ਜਾਣਿਆ ਗਹਿਰ ਗੰਭੀਰ, ਗੁਜਰੀ ਦਾ ਲਾਲ ਕਰੇ ਸ਼ਨਵਾਈਆ। ਬਿਨਾ ਸ਼ਬਦ ਗੁਰੂ ਤੋਂ ਕਿਸੇ ਦਾ ਬਜਰ ਸਕੇ ਕੋਇ ਨਾ ਚੀਰ, ਚੀਰੇ ਸਾਰੇ ਸੀਸ ਤੇ ਬੈਠੇ ਟਿਕਾਈਆ। ਬਿਨਾ ਸਤਿਗੁਰ ਤੋਂ ਅੰਮ੍ਰਿਤ ਬਖ਼ਸ਼ੇ ਕੋਇ ਨਾ ਨੀਰ, ਅਠ ਸਠ ਦੇਣ ਦੁਹਾਈਆ। ਕਿਉਂ ਮੁਹੰਮਦ ਨੇ ਸ਼ਰਅ ਵਿਚ ਰੱਖੇ ਖੰਜੀਰ, ਕ੍ਰਿਸ਼ਨ ਭਗਵਾਨ ਗਊਆਂ ਦਾ ਪਾਲੀ ਹੋ ਕੇ ਬਣਾਂ ਵਿਚ ਫਿਰਿਆ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਸੁਣਾਈਆ। ਸਾਰੇ ਕਹਿਣ ਸੰਮਤ ਸੋਹਣਾ ਚੜ੍ਹਿਆ, ਮਹੀਨਾ ਚੇਤ । ਇਕੋ ਕਲਮਾ ਪੜ੍ਹਿਆ, ਨਾਮ ਅਬਿਨਾਸ਼ੀ ਅਚੁਤ। ਜੋ ਸਚ ਦਵਾਰੇ ਖੜ੍ਹਿਆ, ਪਿਛਲਾ ਪੈਂਡਾ ਗਿਆ ਮੁਕ। ਜੋ ਦੀਨ ਮਜ਼੍ਹਬ ਨਾਲ ਲੜਿਆ, ਉਹ ਬੈਠਾ ਢੁੱਕ। ਜੇਹੜਾ ਨਾ ਜਨਮੇ ਨਾ ਮਰਿਆ, ਨਾ ਹਰਖ਼ ਸੋਗ ਦੁੱਖ। ਜਿਸ ਗੁਰ ਅਵਤਾਰ ਪੈਗ਼ੰਬਰ ਘਾੜਨ ਘੜਿਆ, ਅਰਸ਼ ਤੋਂ ਫ਼ਰਸ਼ ਉਤੇ ਦਿਤਾ ਸੁੱਟ। ਅੰਤਰ ਧਾਰ ਹੋ ਕੇ ਨਿਰੰਤਰ ਵਰਿਆ, ਬਣਾ ਕੇ ਆਪਣਾ ਸੁਤ। ਫੇਰ ਸ਼ਰਅ ਜ਼ੰਜੀਰ ਵਿਚ ਜੜਿਆ, ਨਾ ਕੋਇ ਪੜਦਾ ਨਾ ਕੋਇ ਓਹਲਾ ਲੁਕ। ਵੱਖੋ ਵੱਖਰਾ ਕਲਮਾ ਸਭ ਦੇ ਅੱਗੇ ਧਰਿਆ, ਤੇ ਸਿਫ਼ਤਾਂ ਵਾਲੀ ਸੁਣਾਈ ਤੁਕ। ਏਸੇ ਕਾਰਨ ਜਗਤ ਜਹਾਨ ਵਿਚ ਪੁਰਖ ਅਕਾਲ ਅਜੇ ਤਕ ਆਪਣਾ ਰੂਪ ਸਾਖਿਆਤ ਕਦੇ ਨਾ ਧਰਿਆ, ਧਰਨੀ ਧਰਤ ਧਵਲ ਰੋ ਰੋ ਰਹੀ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਭੇਵ ਅਭੇਦਾ ਆਪ ਖੁਲ੍ਹਾਈਆ। ਸੰਮਤ ਛੇ ਕਹੇ ਮੈਂ ਵੇਖੇ ਛੇ ਘਰ, ਘਰਾਨੇ ਖੋਜ ਖੁਜਾਈਆ। ਖੋਲ੍ਹਣੇ ਉਹ ਦਰ, ਜਿਥੇ ਦਰਬਾਨ ਨਜ਼ਰ ਕੋਇ ਨਾ ਪਾਈਆ। ਵੇਖਣੇ ਉਹ ਸਰ,
❋
❋
ਜਿਸ ਸਰੋਵਰ ਕੋਇ ਨਾ ਨਹਾਈਆ। ਵੇਖਣੇ ਉਹ ਗ੍ਰਹਿ ਉਹ ਮੰਦਰ ਉਹ ਦਰ, ਜਿਸ ਨੂੰ ਵਰਨ ਕੋਇ ਨਾ ਆਈਆ। ਜਾਂ ਨਿਗਾਹ ਮਾਰੀ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਇਕ ਦੂਜੇ ਦੇ ਅੰਦਰ ਗਏ ਵੜ, ਰੂਪ ਅਨੂਪ ਨਜ਼ਰ ਕੋਇ ਨਾ ਆਈਆ। ਕਿਸ ਨੂੰ ਛੱਡਾਂ ਤੇ ਕਿਸ ਨੂੰ ਲਵਾਂ ਫੜ, ਗਲਵਕੜੀ ਕਿਸ ਦੇ ਨਾਲ ਪਾਈਆ। ਕਿਸ ਦੇ ਨਾਲ ਰਹਿਵਾਂ ਤੇ ਕਿਸ ਦੇ ਨਾਲ ਜਾਵਾਂ ਮਰ, ਨਾਤਾ ਦੀਨ ਦੁਨੀ ਤੁੜਾਈਆ। ਜਾਂ ਨਿਗਾਹ ਹੋਈ ਨਰ ਨਰਾਇਣ ਤੱਕਿਆ ਨੂਰੀ ਜੋਤ ਨਰ ਹਰਿ, ਜਿਸ ਨੂੰ ਜਨਮੇ ਕੋਇ ਨਾ ਮਾਈਆ। ਮੈਂ ਦਰਸ਼ਨ ਕੀਤਾ ਗਿਆ ਤਰ, ਤੁਰਤ ਆਪਣਾ ਪੰਧ ਮੁਕਾਈਆ। ਫੇਰ ਤੱਕਿਆ ਮਾਤਲੋਕ ਵਿਚ ਦੀਨ ਦੁਨੀ ਨਾਮ ਕਲਮਾ ਰਹੀ ਪੜ੍ਹ, ਅੱਖਰਾਂ ਪੱਥਰਾਂ ਨਾਲ ਜਣਾਈਆ। ਤ੍ਰੈਗੁਣ ਮਾਇਆ ਵਿਚ ਰਹੀ ਸੜ, ਅਗਨੀ ਤਤ ਨਾ ਕੋਇ ਬੁਝਾਈਆ। ਹਾਲਤ ਵੇਖ ਕੇ ਡਿੱਗਾ ਦੜ, ਬਹੁੜੀ ਬਹੁੜੀ ਦੁਹਾਈਆ। ਭੱਜਿਆਂ ਨੱਠਿਆਂ ਕਿਸੇ ਬੰਨ੍ਹਾਏ ਕੋਇ ਨਾ ਲੜ, ਪਲੂ ਗੰਢ ਨਾ ਕੋਇ ਰਖਾਈਆ। ਫੇਰ ਗਿਆ ਡਰ, ਵਾਸਤਾ ਪ੍ਰਭ ਦੇ ਅੱਗੇ ਪਾਈਆ। ਕਿਰਪਾਲ ਆਪਣੀ ਕਿਰਪਾ ਕਰ, ਤੇਰੀ ਇਕ ਸਰਨਾਈਆ। ਉਸ ਸ਼ਬਦ ਸੰਦੇਸ਼ਾ ਦਿਤਾ ਦੱਸਿਆ ਨਾਲ ਇਸ਼ਾਰ, ਸੈਨਤ ਨਾਲ ਸਮਝਾਈਆ। ਸਾਰੇ ਵੇਖੋ ਸੰਬਲ ਮੇਰਾ ਘਰ, ਜਿਸ ਨੂੰ ਸਾਰੇ ਆਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਸਾਚੀ ਕਾਰ ਕਮਾਈਆ। ਸੰਮਤ ਕਹੇ ਮੈਂ ਕੀ ਦੱਸਾਂ ਆਪਣੀ ਰੀਤ ਗਤ ਮਿਤ, ਮਿਤ ਗਤ ਪ੍ਰਭ ਦੀ ਦਿਆਂ ਜਣਾਈਆ। ਓਸ ਨੇ ਖੇਲ ਵੇਖਣਾ ਪੰਜ ਤਤ, ਤਤਵ ਤਤ ਖੋਜ ਖੁਜਾਈਆ। ਫੇਰ ਨਿਗਹ ਪੈ ਗਈ ਉਸ ਨੂੰ ਤੱਕਾਂ ਉਹ ਵੇਖੋ ਜੇਹੜਾ ਬੈਠਾ ਸੱਥਰ ਘਤ, ਗੋਬਿੰਦ ਬੇਪਰਵਾਹੀਆ। ਇਕ ਯਾਰੜੇ ਵੱਲ ਅੱਖ, ਨਿਗਾਹ ਲਈ ਟਿਕਾਈਆ। ਫੇਰ ਹੱਸ ਕੇ ਕਿਹਾ ਜਿਉਂ ਭਾਵੇ ਤਿਉਂ ਲੈਣਾ ਰੱਖ, ਤੇਰੀ ਬੇਪਰਵਾਹੀਆ। ਮੇਰੇ ਖ਼ਾਲੀ ਹੱਥ, ਪੁਰਖ ਅਕਾਲ ਤੇਰੀ ਦੁਹਾਈਆ। ਅਬਿਨਾਸ਼ੀ ਕਰਤੇ ਕਿਹਾ ਝਟ, ਸ਼ਬਦੀ ਹੁਕਮ ਜਣਾਈਆ। ਗੋਬਿੰਦ ਤੇਰੀ ਧਾਰ ਹੋਵਾਂ ਪਰਗਟ, ਦੋ ਜਹਾਨ ਕਰਾਂ ਰੁਸ਼ਨਾਈਆ। ਸੂਰਬੀਰ ਬਣ ਕੇ ਜੱਟ, ਡੰਡਾ ਸੱਤਰੰਗ ਉਠਾਈਆ। ਦੀਨ ਮਜ਼੍ਹਬ ਦੀ ਡੋਰੀ ਦੇਵਾਂ ਕਟ, ਇਹ ਮੇਰੀ ਬੇਪਰਵਾਹੀਆ। ਝਗੜਾ ਮੇਟਾਂ ਜ਼ਾਤ ਪਾਤ, ਊਚ ਨੀਚ ਏਕਾ ਰੰਗ ਰੰਗਾਈਆ। ਇਕ ਦਾ ਇਕ ਦੱਸਾਂ ਸਤਿ, ਸਤਿ ਸਤਿਵਾਦੀ ਭੇਵ ਖੁਲ੍ਹਾਈਆ। ਜਿਸ ਵੇਲੇ ਫੇਰ ਆਵਾਂ ਵੱਤ, ਵਤਨ ਨਵਾਂ ਲਵਾਂ ਬਣਾਈਆ। ਗੋਬਿੰਦ ਪਿਆ ਹੱਸ, ਛਾਤੀ ਉਤੇ ਹੱਥ ਟਿਕਾਈਆ। ਓ ਮੇਰੇ ਵਿਚ ਵਸ, ਹੋਵੇ ਨਾ ਕਦੇ ਜੁਦਾਈਆ। ਮੇਰੀ ਲੱਗੀ ਰਹੇ ਅੱਖ, ਪ੍ਰਤਖ ਤੇਰਾ ਨੂਰ ਨਜ਼ਰੀ ਆਈਆ। ਮੈਂ ਗਾਵਾਂ ਤੇਰਾ ਜਸ, ਸਿਫ਼ਤਾਂ ਸਿਫ਼ਤ ਸਾਲਾਹੀਆ। ਪੁਰਖ ਅਕਾਲ ਜੋਤੀ ਧਾਰ ਆਇਆ ਨੱਠ, ਭੱਜਿਆ ਵਾਹੋ ਦਾਹੀਆ। ਤੇਰਾ ਮੇਰਾ ਸਦ ਇਕੱਠ, ਨਾ ਕੋਇ ਤੋੜੇ ਤੋੜ ਤੁੜਾਈਆ। ਮੈਂ ਸਦਾ ਸ਼ਬਦ ਗੁਰੂ ਦਾ ਦੇਵਾਂ ਸਾਥ, ਤਤਾਂ ਵਾਲੇ ਨਾਤੇ ਦਿਆਂ ਤੁੜਾਈਆ। ਗੋਬਿੰਦ ਕਿਹਾ ਸਤਿ ਸਚ ਦੱਸ, ਮੇਰੇ ਧੁਰ ਦੇ ਮਾਹੀਆ। ਕੀ ਧਾਰ ਦੇਵੇਂ ਰਸ, ਅੰਮ੍ਰਿਤ ਕੀ ਚਖਾਈਆ। ਪੁਰਖ ਅਕਾਲ ਕਿਹਾ ਈਸਾ ਮੂਸਾ ਮੁਹੰਮਦ ਤੇਈ ਅਵਤਾਰ ਦਸ ਗੁਰੂ ਇਹ ਆਦਿ ਮੇਰੇ ਨੂਰ ਦੀ ਰੱਤ, ਰਤੀ ਰੱਤ ਵਿਚ ਸਮਾਈਆ। ਅੰਤ ਕੰਤ ਭਗਵੰਤ ਹੋ ਕੇ ਸਭ ਦੀ ਰੱਖਾਂ ਪਤ, ਪਤਿਪਰਮੇਸ਼ਵਰ ਹੋ ਕੇ ਵੇਸ ਵਟਾਈਆ। ਪਿਛਲਾ ਲੇਖਾ ਸਭ ਦਾ ਦੇਵਾਂ ਠਪ, ਠੱਪਾ ਆਪਣਾ ਨਾਮ ਲਗਾਈਆ। ਵਸਾਂ ਘਟ ਘਟ, ਚੁਰਾਸੀ ਅੰਦਰ ਡੇਰਾ ਲਾਈਆ। ਨਵੀਂ ਧਾਰ ਵਿਚ ਧਰਮ ਦਾ ਖੋਲ੍ਹ ਕੇ ਹੱਟ, ਸਚ ਭੰਡਾਰਾ
❋
❋
ਦਿਆਂ ਵਰਤਾਈਆ। ਇਕੋ ਸਭ ਦਾ ਕਮਲਾਪਤਿ, ਪਤਿਪਰਮੇਸ਼ਵਰ ਨੂਰ ਇਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਭੇਵ ਅਭੇਦਾ ਦਏ ਖੁਲ੍ਹਾਈਆ। ਕਲਜੁਗ ਕਹੇ ਸੰਮਤ ਛੇ ਤੂੰ ਮਾਰਨਾ ਉਚਾ ਨਾਅਰਾ, ਕੂਕ ਕੂਕ ਸੁਣਾਈਆ। ਯਾਦ ਕਰ ਲੈ ਮੇਰਾ ਅਜੇ ਬਾਰਾਂ ਸਾਲ ਹੋਰ ਪਾਹਰਾ, ਚਾਰੋਂ ਕੁੰਟ ਫਿਰਨਾ ਚਾਈਂ ਚਾਈਂਆ। ਕਲਜੁਗ ਜੀਵ ਫਿਰਨ ਆਵਾਰਾ, ਧਰਮ ਦੀ ਧਾਰ ਨਾ ਕੋਇ ਰਖਾਈਆ। ਭਾਵੇਂ ਕਿੰਨਾਂ ਕਢੋ ਹਾੜਾ, ਮੰਨਣ ਵਿਚ ਕਦੇ ਨਾ ਆਈਆ। ਸਭ ਨੂੰ ਚਬਾਵਾਂ ਆਪਣੀਆਂ ਦਾੜ੍ਹਾਂ, ਦਾੜ੍ਹਾਂ ਹੇਠ ਰਖਾਈਆ। ਇਹ ਮੇਰੀ ਧੁਰ ਦੀ ਸਰਕਾਰਾ, ਹਰਿ ਕਰਤੇ ਸੇਵਾ ਦਿਤੀ ਲਗਾਈਆ। ਝਗੜਾ ਪਾ ਕੇ ਪੁਰਖ ਨਾਰਾ, ਨਾਰ ਕੰਤ ਦਿਤੇ ਲੜਾਈਆ। ਨਾਤਾ ਤੋੜ ਕੇ ਯਾਰ ਯਾਰਾਂ, ਪਿਤਾ ਪੂਤ ਬਣਾਉਣੇ ਕਸਾਈਆ। ਮੇਰੀਆਂ ਫੇਰ ਸਭ ਨੇ ਗਾਉਣੀਆਂ ਵਾਰਾਂ, ਵਾਰਤਾ ਦੇਣੀ ਸੁਣਾਈਆ। ਉਸ ਵੇਲੇ ਦੁਨੀਆ ਵਿਚ ਭਾਵੇਂ ਕਿੰਨੀਆਂ ਹੋਣ ਅਖ਼ਬਾਰਾ, ਸਤਿ ਦੀ ਖ਼ਬਰ ਨਾ ਕੋਇ ਜਣਾਈਆ। ਕਲਜੁਗ ਕਿਹਾ ਜਿੰਨਾ ਚਿਰ ਆਵੇ ਨਾ ਧੁਰ ਦਾ ਲਾੜਾ, ਹਰਿ ਕਰਤਾ ਬੇਪਰਵਾਹੀਆ। ਸਚ ਦਰ ਦਿਸੇ ਨਾ ਕਿਸੇ ਅਖਾੜਾ, ਦਰਗਾਹ ਸਚ ਨਾ ਕੋਇ ਸੁਹਾਈਆ। ਜਿਸ ਨੇ ਕਿਰਪਾ ਕਰ ਕੇ ਨੌਂ ਖੰਡ ਪ੍ਰਿਥਮੀ ਸੱਤ ਦੀਪ ਬਣਾਉਣਾ ਭਾਈਚਾਰਾ, ਹਿੰਦੂ ਮੁਸਲਿਮ ਸਿਖ ਈਸਾਈ ਪਾਰਸੀ ਬੋਧੀ ਲੈਣੇ ਮਨਾਈਆ। ਫੇਰ ਆਪਣੇ ਹੁਕਮ ਦਾ ਸ਼ਬਦ ਦਾ ਨਾਮ ਦਾ ਕਲਮੇ ਦਾ ਚਾਰ ਕੁੰਟ ਦੇ ਕੇ ਪਾਹਰਾ, ਪਾਰਬ੍ਰਹਮ ਪਤਿਪਰਮੇਸ਼ਵਰ ਆਪਣੀ ਕਾਰ ਕਮਾਈਆ। ਮਾਨਵ ਮਾਨਸ ਮਾਨੁਸ਼ ਹੋਵੇ ਕੋਇ ਨਾ ਬਾਹਿਰਾ, ਦੂਰ ਦੁਰਾਡਾ ਨਜ਼ਰ ਕੋਇ ਨਾ ਪਾਈਆ। ਕੁਛ ਯਾਦ ਕਰ ਲਉ ਹੁਣ ਝਗੜਾ ਪੈਣਾ ਵਿਚ ਕਾਹਿਰਾ, ਮੁਹੰਮਦ ਮੂਸਾ ਨਾਲ ਕਰੇ ਸਲਾਹੀਆ। ਕਿਉਂ ਇਹ ਖੇਲ ਹੋਣਾ ਦੁਬਾਰਾ, ਧੁਰ ਦੀ ਧਾਰ ਜਣਾਈਆ। ਕਲਜੁਗ ਕਹੇ ਓਏ ਸੰਮਤ ਛੇ ਬੱਸ ਕਰ ਯਾਰਾ, ਅਗਲੀ ਗੱਲ ਨਾ ਅੱਜੇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਬੇਪਰਵਾਹੀਆ। ਸੰਮਤ ਛੇ ਕਹੇ ਮੈਂ ਆਇਆ ਲੋਕਮਾਤ, ਮਾਤਰ ਭੂਮੀ ਵੇਖ ਵਖਾਈਆ। ਹੁਕਮ ਸੰਦੇਸ਼ਾ ਦੇਣਾ ਆਜ, ਅੱਜ ਦੀ ਰਾਤ ਰਾਤੀ ਰੁਤੜੀ ਆਪ ਸੁਹਾਈਆ। ਦੀਨ ਦੁਨੀ ਦੇ ਸੰਗੀਓ ਬਣ ਜਾਉ ਇਕ ਜਮਾਤ, ਇਕੋ ਰੰਗ ਸਮਾਈਆ। ਸਭ ਦਾ ਮਾਲਕ ਇਕ ਅਬਿਨਾਸ਼, ਕਰਤਾ ਧੁਰਦਰਗਾਹੀਆ। ਜਿਸ ਦੇ ਪਿਛੇ ਸੀਤਾ ਰਾਮ ਕਟਿਆ ਬਨਵਾਸ, ਗੋਪੀ ਕਾਹਨ ਰਾਸ ਰਚਾਈਆ। ਮੂਸਾ ਮੂੰਹ ਦੇ ਭਾਰ ਡਿੱਗਾ ਸਾਫ਼, ਕੋਹਤੂਰ ਦਏ ਗਵਾਹੀਆ। ਹਜ਼ਰਤ ਈਸਾ ਜਿਸ ਗਲ ਵਿਚ ਪਾਏ ਫਾਸ, ਆਪਣਾ ਆਪ ਲਟਕਾਈਆ। ਮੁਹੰਮਦ ਪੀ ਕੇ ਆਬੇਹਯਾਤ, ਢਾਈ ਘੁੱਟਾਂ ਝਟ ਲੰਘਾਈਆ। ਨਾਨਕ ਨਿਰਗੁਣ ਸਰਗੁਣ ਵੇਖ ਕੇ ਖੇਲ ਤਮਾਸ਼, ਬੇਅੰਤ ਕਹਿ ਕੇ ਗਿਆ ਗਾਈਆ। ਗੋਬਿੰਦ ਕਰਕੇ ਇਕ ਅਰਦਾਸ, ਫ਼ਤਹਿ ਡੰਕਾ ਦਿਤਾ ਸੁਣਾਈਆ। ਜਿਸ ਵੇਲੇ ਮੇਰਾ ਪੁਰਖ ਅਕਾਲਾ ਆਵੇ ਆਪ, ਆਪ ਆਪਣਾ ਫੇਰਾ ਪਾਈਆ। ਸ਼ਬਦ ਗੁਰੂ ਤੇ ਸਭ ਦਾ ਬਣੇ ਬਾਪ, ਆਤਮ ਪਰਮਾਤਮ ਨੂਰ ਇਲਾਹੀਆ। ਸ੍ਰਿਸ਼ਟੀ ਦੀ ਦ੍ਰਿਸ਼ਟੀ ਅੰਦਰੋਂ ਕਢੇ ਪਾਪ, ਪਤਿਤ ਪੁਨੀਤ ਦਏ ਕਰਾਈਆ। ਤੂੰ ਮੇਰਾ ਮੈਂ ਤੇਰਾ ਦੱਸ ਕੇ ਜਾਪ, ਸੋਹੰ ਢੋਲਾ ਇਕ ਸੁਣਾਈਆ। ਇਹੋ ਖੇਲ ਵੇਖਣਾ ਖ਼ਾਸ, ਗੁਰ ਅਵਤਾਰ ਪੈਗ਼ੰਬਰ ਰਹੇ ਦ੍ਰਿੜਾਈਆ। ਬਿਨਾ ਪ੍ਰਭੂ ਦੀ ਕਿਰਪਾ ਤੋਂ ਉਸ ਵੇਲੇ ਕੋਈ ਨਹੀਂ ਹੋਣਾ ਪਾਸ, ਪਾਸ ਆਉਟ ਨਾ ਕੋਇ ਕਰਾਈਆ। ਭਾਵੇਂ ਕੋਈ ਯੂਰਪੀਨ ਲੇਟੇ ਉਪਰ ਗ੍ਰੀਨ ਗਰਾਸ, ਸੋਹਣਾ ਰੰਗ ਰੰਗਾਈਆ। ਬਿਨਾ ਭਗਤਾਂ ਤੋਂ ਮਿਲਣੀ ਨਹੀਂ ਕਿਸੇ
❋
❋
ਸ਼ਾਬਾਸ਼, ਸਿਰ ਹੱਥ ਨਾ ਕੋਇ ਟਿਕਾਈਆ। ਇਹ ਲੇਖਾ ਪਿਛੇ ਨਹੀਂ ਸੀ ਤੇ ਹੁਣ ਲਿਖਿਆ ਜਾਂਦਾ ਨਾਲ ਕਲਮ ਦਵਾਤ, ਸ਼ਾਹੀ ਕਾਨੀ ਦਏ ਗਵਾਹੀਆ। ਕਿਸੇ ਨੂੰ ਕਿਸੇ ਨੇ ਕਰਨਾ ਨਹੀਂ ਮੁਆਫ਼, ਲੇਖਾ ਦੇਣਾ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਸੰਮਤ ਕਹੇ ਓ ਵਿਸ਼ਨ ਬ੍ਰਹਮਾ ਸ਼ਿਵ ਦੇਵ ਗੁਰੂ ਗੁਰਦੇਵ, ਦੇਵਤਿਆਂ ਸੁਣਾਈਆ। ਤੁਹਾਡੀ ਕਿਥੇ ਗਈ ਸੇਵ, ਕੀ ਪੂਜਾ ਵੰਡ ਵੰਡਾਈਆ। ਕੀ ਆਸਾ ਮਹਾਂਦੇਵ, ਮੈਨੂੰ ਦਿਉ ਦ੍ਰਿੜਾਈਆ। ਕੀ ਖੇਲ ਹੋਣਾ ਨਿਹਕੇਵ, ਨਿਹਚਲ ਕੀ ਜਣਾਈਆ। ਕੀ ਗੁੱਝਾ ਰੱਖਿਆ ਭੇਵ, ਪੜਦਾ ਦਿਉ ਉਠਾਈਆ। ਕੀ ਰਸ ਚਖਣਾ ਮੇਵ, ਬਿਨ ਰਸਨਾ ਦਏ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪਣੇ ਹੱਥ ਰਖਾਈਆ। ਸਵਾਧਾਨ ਹੋਵੋ ਸੂਰੀਆ ਚੰਦ, ਹਰਿ ਚੰਦ ਚੰਦ ਜਣਾਈਆ। ਕੀ ਖੇਲ ਦੱਸਿਆ ਗੋਬਿੰਦ ਅੰਤ ਪੁਰੀ ਅਨੰਦ, ਸ਼ਬਦੀ ਸ਼ਬਦ ਧਾਰ ਦ੍ਰਿੜਾਈਆ। ਜਿਸ ਵੇਲੇ ਮੇਰੇ ਢਈਏ ਦਾ ਮੁੱਕਿਆ ਪੰਧ, ਅਗਲਾ ਬਰਸ ਬਰਸ ਉਪਜਾਈਆ। ਮੇਰੇ ਮਾਲਕ ਦਾ ਮੇਰੇ ਸਾਹਿਬ ਦਾ ਇਕੋ ਹੋਣਾ ਛੰਦ, ਇਕੋ ਰੰਗ ਰੰਗਾਈਆ। ਜੋ ਸਭ ਦੀ ਟੁੱਟੀ ਲਏ ਗੰਢ, ਆਪਣੇ ਨਾਲ ਮਿਲਾਈਆ। ਖ਼ੁਸ਼ੀ ਕਰ ਕੇ ਬੰਦ ਬੰਦ, ਬੰਦਨਾ ਇਕ ਸਮਝਾਈਆ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਆਕਾਸ਼ਾਂ ਪਾਤਾਲਾਂ ਜਾਏ ਲੰਘ, ਅੱਗੇ ਹੋ ਨਾ ਕੋਇ ਅਟਕਾਈਆ। ਚਾਰ ਕੁੰਟ ਦਹਿ ਦਿਸ਼ਾ ਛਡ ਕੇ ਇਕ ਦਵਾਰੇ ਇਕ ਸੇਜ ਤੇ ਇਕ ਪਲੰਘ, ਦੂਜਾ ਆਸਣ ਸਿੰਘਾਸਣ ਨਾ ਕੋਇ ਵਡਿਆਈਆ। ਸ਼ਬਦ ਅਗੰਮਾ ਬੋਲ ਜਣਾਏ ਅਗੰਮੇ ਦੰਦ, ਬੱਤੀ ਦੰਦ ਨਾ ਸਿਫ਼ਤ ਸਾਲਾਹੀਆ। ਜਿਸ ਨੇ ਦੂਈ ਦਵੈਤੀ ਢਾਹੁਣੀ ਕੰਧ, ਕੰਢੀ ਬੈਠਾ ਡੇਰਾ ਲਾਈਆ। ਕੂੜੀ ਕਿਰਿਆ ਕਰ ਕੇ ਖੰਡ ਖੰਡ, ਖੰਡਾ ਨਾਮ ਦੇਣਾ ਖੜਕਾਈਆ। ਸਾਚਾ ਪ੍ਰੇਮ ਦੇਣਾ ਵੰਡ, ਹਰ ਹਿਰਦੇ ਆਪ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪਣੇ ਵਿਚ ਛੁਪਾਈਆ। ਸੰਮਤ ਛੇ ਕਹੇ ਮੈਂ ਆਇਆ ਸੋਹਣਾ, ਸਭ ਨੂੰ ਦਿਆਂ ਜਣਾਈਆ। ਜਗਤ ਜਹਾਨ ਪੈਣਾ ਰੋਣਾ, ਨੈਣਾਂ ਨੀਰ ਵਹਾਈਆ। ਦੁਰਮਤ ਦਾਗ਼ ਕਿਸੇ ਨਹੀਂ ਧੋਣਾ, ਪਾਪੀਆਂ ਪੁਨੀਤ ਨਾ ਕੋਇ ਕਰਾਈਆ। ਨੇਤਰ ਖੁਲ੍ਹੇ ਕਿਸੇ ਨਾ ਲੋਇਣਾ, ਨਿਜ ਅੱਖ ਨਾ ਕੋਇ ਖੁਲ੍ਹਾਈਆ। ਆਤਮ ਸੇਜ ਕਿਸੇ ਨਾ ਸੋਣਾ, ਸੁਹੰਜਣੀ ਰੁਤ ਨਾ ਕੋਇ ਵਡਿਆਈਆ। ਆਤਮ ਪਰਮਾਤਮ ਢੋਲਾ ਕਿਸੇ ਨਾ ਗਾਉਣਾ, ਮਨ ਬੁੱਧੀ ਕਰੇ ਨਾ ਕੋਇ ਚਤੁਰਾਈਆ। ਸਾਚਾ ਕਾਇਆ ਖੇੜਾ ਨਗਰ ਕਿਸੇ ਨਾ ਵਸਾਉਣਾ, ਸਾਢੇ ਤਿੰਨ ਹੱਥ ਰੰਗ ਰੰਗਾਈਆ। ਬਿਨਾ ਭਗਤਾਂ ਪ੍ਰਭ ਦਾ ਦਰਸ ਕਿਸੇ ਨਾ ਪਾਉਣਾ, ਪੌਣ ਪਾਣੀ ਦੇਣ ਦੁਹਾਈਆ। ਸਾਚੇ ਘਰ ਨਾ ਕਿਸੇ ਬਹਾਉਣਾ, ਦਰ ਦਵਾਰ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਪਰਦਾ ਪਰਦੇ ਵਿਚੋਂ ਚੁਕਾਈਆ। ਸੰਮਤ ਛੇ ਕਹੇ ਆਉ ਗੁਰ ਅਵਤਾਰ ਪੈਗ਼ੰਬਰ ਸਾਰੇ ਕਰੀਏ ਸਲਾਹ, ਮਤਾ ਇਕ ਪਕਾਈਆ। ਕਲਜੁਗ ਕਹੇ ਮੈਨੂੰ ਬਣਾਓ ਗਵਾਹ, ਸ਼ਹਾਦਤ ਦਿਆਂ ਭੁਗਤਾਈਆ। ਵਿਸ਼ਨ ਬ੍ਰਹਮਾ ਸ਼ਿਵ ਕਹਿਣ ਨਾ ਨਾ, ਇਸ਼ਾਰੇ ਰਹੇ ਵਖਾਈਆ। ਤੇਤੀਸ ਕਰੋੜ ਕਹੇ ਬਹੁੜੀ ਸਾਰੀ ਦੁਨੀਆ ਭਰੀ ਗੁਨਾਹ, ਅੰਤਰ ਨਿਰੰਤਰ ਨਾ ਕੋਇ ਸਫ਼ਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਕਲਮਾ ਕਹੇ ਸਾਨੂੰ ਕਿਸੇ ਨਾ ਵਸਾਇਆ ਵਿਚ ਦਮਾਂ, ਦਾਮਨਗੀਰ ਨਾ ਕੋਇ ਅਖਵਾਈਆ। ਸਾਨੂੰ ਜਪਦੇ ਰਹੇ ਕਾਇਆ ਮਾਟੀ ਬਣ ਕੇ ਚੰਮਾ, ਚੰਮ ਦ੍ਰਿਸ਼ਟੀ ਵਿਚ ਪ੍ਰਭ ਦਾ ਇਸ਼ਟ ਨਾ ਕੋਇ
❋
❋
ਮਨਾਈਆ। ਹੁਣ ਸਾਨੂੰ ਐਂ ਜਾਪਦਾ ਪੁਰਖ ਅਕਾਲ ਦੀਨ ਦਿਆਲ ਪਰਵਰਦਿਗਾਰ ਸਾਂਝੇ ਯਾਰ ਨੇ ਬਦਲ ਦੇਣਾ ਸਮਾਂ, ਨਵਾਂ ਆਪਣਾ ਰੰਗ ਰੰਗਾਈਆ। ਕਿਸੇ ਦਾ ਲੋਭ ਲਾਲਚ ਕੂੜੀ ਕਿਰਿਆ ਦਾ ਰਹਿਣ ਨਹੀਂ ਦੇਣਾ ਤਮਾਂ, ਤਾਮਸ ਅੰਦਰੋਂ ਦੇਣੀ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਸੰਮਤ ਕਹੇ ਆਓ ਬੈਠੋ ਇਕ ਦਵਾਰ, ਮਜਲਸ ਇਕ ਲਗਾਈਆ। ਕਰੀਏ ਸਚ ਪੁਕਾਰ, ਨਿਉਂ ਨਿਉਂ ਸੀਸ ਨਿਵਾਈਆ। ਅਸੀਂ ਖ਼ਾਦਮ ਤੇਰੇ ਖ਼ਿਦਮਤਗਾਰ, ਸੇਵਕ ਸੇਵਾ ਵਿਚ ਸਮਾਈਆ। ਕਰਦੇ ਰਹੇ ਇੰਤਜ਼ਾਰ, ਜੁਗ ਚੌਕੜੀ ਧਿਆਨ ਲਗਾਈਆ। ਕਲ ਕਲਕੀ ਲੈ ਅਵਤਾਰ, ਅਮਾਮ ਅਮਾਮਾ ਵੇਸ ਵਟਾਈਆ। ਨੂਰੀ ਜੋਤ ਕਰ ਉਜਿਆਰ, ਅੰਧ ਅੰਧੇਰ ਰਹੇ ਨਾ ਰਾਈਆ। ਸੋ ਵੇਲਾ ਵਕਤ ਵੇਖ ਲਿਆ ਵਿਚਾਰ, ਵਿਚਰ ਕੇ ਦਈਏ ਸੁਣਾਈਆ। ਕਿਰਪਾ ਕਰ ਆਪ ਕਰਤਾਰ, ਕੁਦਰਤ ਕਾਦਰ ਵੇਖ ਵਖਾਈਆ। ਸ੍ਰਿਸ਼ਟੀ ਦ੍ਰਿਸ਼ਟੀ ਦੁਨੀਆ ਕਰ ਖ਼ਬਰਦਾਰ, ਬੇਖ਼ਬਰਾਂ ਖ਼ਬਰ ਪਹੁੰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸੁਣਾਈਆ। ਧੁਰ ਦਾ ਹੁਕਮ ਸੁਣੋ ਸੁਣਾਏ ਸਾਹਿਬ ਸਤਿ ਮੀਤ, ਮਿੱਤਰ ਪਿਆਰਾ ਦ੍ਰਿੜਾਈਆ। ਸਭ ਨੇ ਰੱਖਣਾ ਚੀਤ, ਚਿਤ ਵਿਤ ਠਗੌਰੀ ਨਾ ਕੋਇ ਜਣਾਈਆ। ਪੁਰਖ ਅਕਾਲ ਬਦਲਣੀ ਰੀਤ, ਰੀਤੀਵਾਨ ਪੜਦਾ ਲਾਹੀਆ। ਝਗੜਾ ਮੁਕਾ ਕੇ ਮੰਦਰ ਮਸੀਤ, ਕਾਇਆ ਕਾਅਬਾ ਇਕ ਜਣਾਈਆ। ਜਿਥੇ ਬੈਠਾ ਰਹੇ ਅਤੀਤ, ਤ੍ਰੈਗੁਣ ਡੇਰਾ ਢਾਹੀਆ। ਭੇਵ ਰੱਖੇ ਨਾ ਊਚ ਨੀਚ, ਜ਼ਾਤ ਪਾਤ ਨਾ ਕੋਇ ਵਖਾਈਆ। ਇਕੋ ਆਦਿ ਅੰਤ ਦਾ ਗੀਤ, ਆਤਮ ਪਰਮਾਤਮ ਦਏ ਪੜ੍ਹਾਈਆ। ਕਾਇਆ ਕਰ ਕੇ ਠਾਂਡੀ ਸੀਤ, ਅਗਨੀ ਤਤ ਬੁਝਾਈਆ। ਸਾਚਾ ਕਲਮਾ ਹੱਕ ਹਦੀਸ, ਹਜ਼ਰਤਾਂ ਤੋਂ ਪਰੇ ਕਰੇ ਪੜ੍ਹਾਈਆ। ਚਾਰ ਜੁਗ ਦੀ ਮੇਟ ਕੇ ਲੀਕ, ਲਾਈਨ ਅਗਲੀ ਦਏ ਵਖਾਈਆ। ਗੁਰ ਅਵਤਾਰ ਪੈਗ਼ੰਬਰਾਂ ਕਰਨੀ ਤਸਦੀਕ, ਸ਼ਹਾਦਤ ਇਕ ਭੁਗਤਾਈਆ। ਪੁਰਖ ਅਕਾਲ ਤੇਰੇ ਉਤੇ ਉਮੀਦ, ਆਸਾ ਇਕ ਜਣਾਈਆ। ਸਾਡੇ ਕੋਲ ਦੀਨ ਮਜ਼੍ਹਬ ਦੇ ਪਟੇ ਵਾਲੀ ਰਸੀਦ, ਹੱਥੋ ਹੱਥ ਵੇਖ ਵਖਾਈਆ। ਤੇਰੇ ਹੁਕਮ ਨਾਲ ਤੇਰੇ ਨਾਮ ਦੀ ਕੀਤੀ ਤਮਹੀਦ, ਸਿਫ਼ਤਾਂ ਵਿਚ ਸਾਲਾਹੀਆ। ਤੇਰੀ ਬਖ਼ਸ਼ਿਸ਼ ਵਿਚੋਂ ਕੀਤੀ ਬਖ਼ਸ਼ੀਸ਼, ਰਹਿਮਤ ਨਾਮ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਅਲਖ ਜਗਾਈਆ। ਪੁਰਖ ਅਕਾਲ ਕਹੇ ਸੁਣੋ ਹੁਕਮ ਧੁਰ ਫ਼ਰਮਾਨਾ, ਫ਼ੁਰਨਿਆਂ ਤੋਂ ਬਾਹਰ ਜਣਾਈਆ। ਸਭ ਨੂੰ ਮੰਨਣਾ ਪੈਣਾ ਭਾਣਾ, ਨਾ ਕੋਇ ਮੇਟੇ ਮੇਟ ਮਿਟਾਈਆ। ਤਖ਼ਤ ਨਿਵਾਸੀ ਰਹੇ ਕੋਇ ਨਾ ਰਾਣਾ, ਰਾਓ ਰੰਕ ਖੋਜ ਖੁਜਾਈਆ। ਖੇਲ ਹੋਣਾ ਵਿਚ ਜਹਾਨਾਂ, ਨਵ ਸੱਤ ਪੜਦਾ ਲਾਹੀਆ। ਸ਼ਬਦੀ ਧਾਰ ਹੁਕਮ ਮਿਹਰਵਾਨਾ, ਮਹਿਬੂਬ ਇਕ ਸੁਣਾਈਆ। ਸੰਮਤ ਛੇ ਵਿਚ ਰੂਸਾ ਚੀਨਾ ਨਿਗਾਹ ਤੇਰੇ ਵਿਚ ਟਿਕਾਣਾ, ਅੱਖ ਅੱਖ ਨਾ ਕੋਇ ਮਿਲਾਈਆ। ਈਸਾਈ ਮੁਸਲਿਮ ਸਾਂਝਾ ਰਹੇ ਨਾ ਖਾਣਾ, ਮੁਹੰਮਦ ਈਸਾ ਖੋਜ ਖੁਜਾਈਆ। ਝਗੜਾ ਪਏ ਵਿਚ ਪਠਾਣਾਂ, ਪੁੱਠੀ ਲਹਿਰ ਆਪ ਵਹਾਈਆ। ਭਾਰਤ ਖੰਡ ਖੇਲ ਮਹਾਨਾ, ਭਾਗ ਦਸਵਾਂ ਦਏ ਹਿਲਾਈਆ। ਜੋ ਲੇਖ ਲਿਖਿਆ ਵਿਚ ਸਕੰਦ ਪੁਰਾਣਾ, ਉਸ ਦਾ ਲਹਿਣਾ ਪੂਰ ਕਰਾਈਆ। ਸ਼ਬਦੀ ਸ਼ਬਦ ਉਡਾ ਬਿਬਾਣਾ, ਦੋ ਜਹਾਨਾਂ ਵੇਖੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਆਪਣਾ ਹੁਕਮ ਵਰਤਾਈਆ। ਸੰਮਤ ਕਹੇ ਖੇਲ ਵੇਖਣਾ ਵਿਚ ਅਰੇਬ, ਅਰਬ ਦਿਆਂ ਜਣਾਈਆ।
❋
❋
ਕੂੜ ਦਾ ਹੋਣਾ ਫ਼ਰੇਬ, ਝਗੜੇ ਵਿਚ ਲੋਕਾਈਆ। ਮੁਹੰਮਦ ਦੀ ਭਵਿਖਤ ਵਾਲੀ ਕਤੇਬ, ਬਿਨ ਅਲਿਫ਼ ਯੇ ਰਹੀ ਸਮਝਾਈਆ। ਕਲਮਾ ਕਲਮੇ ਉਤੋਂ ਦੇਣਾ ਵੇਚ, ਕੀਮਤ ਸਕੇ ਨਾ ਕੋਇ ਚੁਕਾਈਆ। ਹੱਕ ਖ਼ੁਦਾ ਨੇ ਮਾਰਨਾ ਪੇਚ, ਪੇਸ਼ੀਨਗੋਈ ਵਿਚ ਦੁਹਾਈਆ। ਉਥੇ ਨਬੀ ਰਸੂਲਾਂ ਪੈਗ਼ੰਬਰਾਂ ਮੁੱਲਾਂ ਸ਼ੇਖ਼ਾਂ ਚਲਣੀ ਨਹੀਂ ਕੋਈ ਪੇਸ਼, ਪੇਸ਼ਵਾ ਹੋਏ ਨਾ ਕੋਇ ਸਹਾਈਆ। ਇਹ ਖੇਲ ਵਰਤਣਾ ਦੇਸ਼ ਬਦੇਸ਼, ਬਦੇਸ਼ਾਂ ਦਏ ਜਣਾਈਆ। ਸ਼ੰਕਰ ਗਲ ਵਿਚ ਹਲਾਏ ਨਾਗ ਸ਼ੇਸ਼, ਬਾਸ਼ਕ ਰਿਹਾ ਉਠਾਈਆ। ਰੂਪ ਬਦਲਿਆ ਜਿਸ ਗਣੇਸ਼, ਸੋ ਪਰਦਾ ਰਿਹਾ ਚੁਕਾਈਆ। ਜਿਸ ਰਾਮ ਕ੍ਰਿਸ਼ਨ ਬਣਾਏ ਦਰ ਦਰਵੇਸ਼, ਪੈਗ਼ੰਬਰ ਸੱਯਦਿਆਂ ਵਿਚ ਸੀਸ ਝੁਕਾਈਆ। ਗੁਰੂ ਗੁਰਦੇਵ ਕਰਨ ਆਦੇਸ, ਨਮੋਂ ਨਮੋਂ ਵਿਚ ਵਡਿਆਈਆ। ਸੋ ਧਾਰ ਕੇ ਆਵੇ ਭੇਖ, ਜੋਤੀ ਜਾਤਾ ਫੇਰਾ ਪਾਈਆ। ਜਿਸ ਦਾ ਮੁੱਛ ਦਾੜ੍ਹੀ ਨਾ ਕੋਇ ਕੇਸ, ਨਾ ਕੋਇ ਮੂੰਡੇ ਮੂੰਡ ਮੁੰਡਾਈਆ। ਆਦਿ ਜੁਗਾਦਿ ਸਦਾ ਰਹੇ ਹਮੇਸ਼, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਵੱਡਾ ਵਡ ਵਡਿਆਈਆ। ਸੰਮਤ ਛੇ ਕਹੇ ਮੇਰਾ ਸਾਹਿਬ ਸਵਾਮੀ, ਮਿੱਤਰ ਪਿਆਰਾ ਨਜ਼ਰੀ ਆਈਆ। ਆਦਿ ਅੰਤ ਦਾ ਅੰਤਰਜਾਮੀ, ਅੰਤਸ਼ਕਰਨ ਵੇਖੇ ਥਾਉਂ ਥਾਈਂਆ। ਜਿਸ ਦੀ ਸਿਫ਼ਤਾਂ ਵਾਲੀ ਸਰਗੁਣ ਧਾਰ ਅੱਖਰਾਂ ਵਿਚ ਬਾਣੀ, ਸਤਰਾਂ ਵਿਚ ਲਿਖਾਈਆ। ਉਹ ਮਾਲਕ ਖ਼ਾਲਕ ਪ੍ਰਿਤਪਾਲਕ ਜੀਵ ਪ੍ਰਾਣੀ, ਪੁਰਾਨ ਅਠਾਰਾਂ ਤੋਂ ਬਾਹਰ ਕਰੇ ਪੜ੍ਹਾਈਆ। ਜਿਸ ਦੀ ਅੰਜੀਲ ਕੁਰਾਨ ਨਿਸ਼ਾਨੀ, ਪੈਗ਼ੰਬਰ ਗਏ ਦਿਖਾਈਆ। ਜਿਸ ਦਾ ਨਾਨਕ ਬਣਿਆ ਬਾਨੀ, ਗੋਬਿੰਦ ਕਰੀ ਅਗਵਾਈਆ। ਉਹ ਅੰਤ ਸਭ ਦੀ ਲਏ ਕੁਰਬਾਨੀ, ਕਰਬਲਾ ਲੇਖ ਚੁਕਾਈਆ। ਮਿਹਰਵਾਨ ਹੋ ਕੇ ਕਰੇ ਆਪਣੀ ਮਿਹਰਵਾਨੀ, ਮਹਿਬੂਬ ਹੋ ਕੇ ਖੋਜ ਖੁਜਾਈਆ। ਸਭ ਦਾ ਮਸਤਕ ਵੇਖੇ ਪੇਸ਼ਾਨੀ, ਪਰਦਾ ਪਰਦੇ ਵਿਚੋਂ ਚੁਕਾਈਆ। ਮੰਜ਼ਲ ਤਕੇ ਰੂਹਾਨੀ, ਰੂਹ ਬੁਤ ਦਾ ਪੜਦਾ ਲਾਹੀਆ। ਸ਼ਬਦੀ ਧਾਰ ਦਏ ਜਵਾਨੀ, ਜੋਬਨਵੰਤ ਅਖਵਾਈਆ। ਪਰਗਟ ਧਾਰ ਨੂਰ ਅਸਮਾਨੀ, ਜਿਸਮਾਨੀ ਨੂਰ ਦਏ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਸੰਮਤ ਛੇ ਕਹੇ ਮੇਰਾ ਸ਼ਬਦ ਧਾਰ ਮੁਜ਼ਾਹਰਾ, ਮੁਸ਼ਕਲ ਹੱਲ ਕਰਾਈਆ। ਵੇਖੇ ਚਾਰ ਕੁੰਟ ਦਾ ਲਹਿਰਾ, ਲਹਿਰ ਲਹਿਰ ਨਾਲ ਟਕਰਾਈਆ। ਸ੍ਰਿਸ਼ਟੀ ਵਿਚੋਂ ਨੌਂ ਉਜੜਨੇ ਵਡੇ ਸ਼ਹਿਰਾ, ਉੱਤਰ ਪੂਰਬ ਪੱਛਮ ਦੱਖਣ ਖੋਜ ਖੁਜਾਈਆ। ਕਲਜੁਗ ਵਿਦਵਾਨ ਹੋਣਾ ਬਹਿਰਾ, ਧੁਰ ਦਾ ਨਾਮ ਸੁਣਨ ਕੋਇ ਨਾ ਪਾਈਆ। ਜੋ ਮਜ਼੍ਹਬਾਂ ਵਾਲਾ ਦੀਨਾਂ ਵਾਲਾ ਇਸਲਾਮਾਂ ਵਾਲਾ ਨਿੱਕਾ ਨਿੱਕਾ ਦਾਇਰਾ, ਹਿੱਸਿਆਂ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਗੰਮਾ ਹਰਿ, ਹਰਿ ਹਿਰਦਾ ਵੇਖ ਵਖਾਈਆ। ਸੰਮਤ ਛੇ ਕਹੇ ਮੈਂ ਵੇਖਣਾ ਚੜ੍ਹਦਾ ਲਹਿੰਦਾ, ਉੱਤਰ ਪੂਰਬ ਪੱਛਮ ਦੱਖਣ ਫੋਲ ਫੁਲਾਈਆ। ਕਿਸ ਕੂਟੇ ਕਲਜੁਗ ਵਹਿੰਦਾ, ਕੀ ਆਪਣੀ ਕਾਰ ਕਮਾਈਆ। ਕਲਜੁਗ ਕਹੇ ਮੈਂ ਈਸਾ ਮੂਸਾ ਮੁਹੰਮਦ ਵੇਖਣਾ ਖਹਿੰਦਾ, ਖਾਰ ਖਾਰ ਵਿਚ ਦੁਹਾਈਆ। ਜਗਤ ਮੁਨਾਰਾ ਵੇਖਣਾ ਢਹਿੰਦਾ, ਸਿਰ ਸਕੇ ਨਾ ਕੋਇ ਉਠਾਈਆ। ਸਭ ਨੂੰ ਇਹ ਸੰਮਤ ਪੈਣਾ ਮਹਿੰਗਾ, ਕੌਡੀ ਕੀਮਤ ਨਾ ਕੋਇ ਚੁਕਾਈਆ। ਅੱਗੇ ਮੁਕੇ ਕਿਸੇ ਨਾ ਪੈਂਡਾ, ਪਾਂਧੀ ਪੰਧ ਵਿਚ ਕੁਰਲਾਈਆ। ਜਿਸ ਕਾਰਨ ਭੇਟਾ ਚੜ੍ਹਾਉਂਦੇ ਰਹੇ ਗੈਂਡਾ, ਬੁੱਧੀ ਤੋਂ ਪਰੇ ਸਮਝਾਈਆ। ਖੇਲ ਵੇਖਦੇ ਰਹੇ ਜਲ ਧਾਰ ਵਾਲੀ ਨੈਂ ਦਾ, ਵਹਿਣਾਂ ਵਿਚ ਵਹਾਈਆ। ਮਾਣ ਵਧਿਆ ਮੈਂ ਦਾ,
❋
❋
ਹਉਮੇ ਵਿਚ ਲੜਾਈਆ। ਡਰ ਰਿਹਾ ਨਾ ਸਤਿਗੁਰ ਭੈ ਦਾ, ਸੀਸ ਸਕੇ ਨਾ ਕੋਇ ਝੁਕਾਈਆ। ਹੁਣ ਵਕਤ ਆ ਗਿਆ ਲੈ ਦਾ, ਲਹਿਣਾ ਮੁਕਣਾ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹੁਕਮ ਸੰਦੇਸ਼ਾ ਇਕ ਸੁਣਾਈਆ। ਹੁਕਮ ਸੰਦੇਸ਼ਾ ਅਗੰਮ ਅਪਾਰ, ਅਪਰੰਪਰ ਰਿਹਾ ਜਣਾਈਆ। ਕੀ ਜਗਤ ਖੇਲ ਹੋਣਾ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਵੇਖੇ ਥਾਉਂ ਥਾਈਂਆ। ਜਗਤ ਜੁਗਤ ਵਿਚ ਹਾਹਾਕਾਰ, ਭਗਤੀ ਭੁਗਤ ਨਾ ਕੋਇ ਚਤੁਰਾਈਆ। ਮੀਤ ਰਹੇ ਨਾ ਕੋਇ ਗ਼ਮਖ਼ਾਰ, ਸੱਜਣ ਸੰਗ ਨਾ ਕੋਇ ਨਿਭਾਈਆ। ਪਿਤਾ ਪੂਤ ਕਰੇ ਖਵਾਰ, ਭੈਣ ਭਾਈ ਭਾਈ ਲੜਾਈਆ। ਚਾਰੋਂ ਕੁੰਟ ਹਾਹਾਕਾਰ, ਧੀਰਜ ਧੀਰ ਨਾ ਕੋਇ ਰਖਾਈਆ। ਇਹ ਖੇਲ ਸੱਚੀ ਸਰਕਾਰ, ਹਰਿ ਕਰਤਾ ਰਿਹਾ ਸਮਝਾਈਆ। ਮੁਹੰਮਦ ਨੂੰ ਛਡਨੇ ਪੈਣੇ ਚਾਰ ਯਾਰ, ਮੀਤ ਇਕੋ ਇਕ ਮਨਾਈਆ। ਜਿਸ ਦਾ ਸਚਖੰਡ ਦਵਾਰ, ਧਰਨੀ ਧਰਤ ਧਵਲ ਧੌਲ ਅਰਸ਼ ਫ਼ਰਸ਼ ਇਕੋ ਰੰਗ ਰੰਗਾਈਆ। ਸੋ ਪਰਗਟ ਹੋ ਕੇ ਬੋਲੇ ਇਕ ਜੈਕਾਰ, ਧੁਰ ਦਾ ਨਾਮ ਅਲਾਈਆ। ਜਿਸ ਨੂੰ ਸਕੇ ਕੋਈ ਨਾ ਮਾਰ, ਮਰ ਜੀਵਤ ਨਾ ਰੂਪ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਸਿਰ ਆਪਣਾ ਹੱਥ ਰਖਾਈਆ। ਸੰਮਤ ਛੇ ਕਹੇ ਗੁਰ ਅਵਤਾਰ ਪੈਗ਼ੰਬਰ ਕਰੋ ਅਦਲਾ, ਅਦਲ ਇਨਸਾਫ਼ ਜਣਾਈਆ। ਕਲਜੁਗ ਕੂੜੀ ਕਿਰਿਆ ਚੁਕਾ ਦੇ ਬਦਲਾ, ਬਦੀ ਦੂਰ ਕਰਾਈਆ। ਸਭ ਦੀ ਸਾਂਝੀ ਇਕੋ ਹੋਵੇ ਮੰਜ਼ਲਾ, ਮੰਜ਼ਲ ਇਕ ਦਰਸਾਈਆ। ਇਕੋ ਢੋਲਾ ਗੀਤ ਨਾਮ ਹੋਵੇ ਗ਼ਜ਼ਲਾ, ਇਕੋ ਰਾਗ ਅਲਾਈਆ। ਇਕੋ ਮਹੱਲ ਅਟੱਲ ਸਾਢੇ ਤਿੰਨ ਹੱਥ ਦਾ ਬੰਗਲਾ, ਬਾਗ਼ੀ ਮਨ ਰਹੇ ਨਾ ਰਾਈਆ। ਪ੍ਰਭੂ ਮਿੱਤਰ ਬਣ ਜਾਏ ਰੰਗਲਾ, ਰੰਗ ਰਤੜਾ ਧੁਰ ਦਾ ਮਾਹੀਆ। ਸ਼ਰਅ ਜ਼ੰਜੀਰ ਮਿਟਾ ਦਏ ਸੰਗਲਾ, ਛੁਰੀ ਕਰਦ ਨਾ ਕੋਇ ਉਠਾਈਆ। ਭੇਵ ਖੋਲ੍ਹ ਦੇਵੇ ਅਗਲਾ, ਕੀ ਸਤਿਜੁਗ ਧਾਰ ਸਮਝਾਈਆ। ਪਵਿੱਤਰ ਕਰਕੇ ਕੂੜਾ ਕਾਗ ਬਗਲਾ, ਹੰਸ ਰੂਪ ਜਣਾਈਆ। ਫਿਰ ਫਿਰਨਾ ਪਏ ਨਾ ਜੰਗਲਾ, ਟਿੱਲੇ ਪਰਬਤ ਨਾ ਵੇਖ ਵਖਾਈਆ। ਕਾਇਆ ਮੰਦਰ ਅੰਦਰ ਕਰੇ ਚਾਰ ਮੰਗਲਾ, ਅਨਾਦੀ ਧੁਨ ਉਪਜਾਈਆ। ਸਾਚੀ ਉਸ ਨੂੰ ਕਰੇ ਬੰਦਨਾ, ਡੰਡਾਵਤ ਸੱਯਦਾ ਸੀਸ ਨਿਵਾਈਆ। ਜਿਸ ਛੱਡਿਆ ਪੁਰੀ ਅਨੰਦਨਾ, ਅਨੰਦ ਅਨੰਦ ਵਿਚ ਸਮਾਈਆ। ਉਸ ਸੰਬਲ ਦਵਾਰੇ ਲੰਘਣਾ, ਜਿਥੇ ਸਕੇ ਨਾ ਕੋਇ ਅਟਕਾਈਆ। ਜਿਸ ਦਾ ਸਤਿ ਧਰਮ ਦਾ ਕੰਗਣਾ, ਕੰਧੀ ਵੇਖ ਵਖਾਈਆ। ਕਲਜੁਗ ਮੇਟ ਕੇ ਪੰਧਨਾ, ਪਾਂਧੀ ਸਤਿਜੁਗ ਲਏ ਜਗਾਈਆ। ਸੰਦੇਸ਼ਾ ਦੇਂਦਿਆ ਮੂਲ ਨਾ ਸੰਗਣਾ, ਹੁਕਮ ਇਕ ਦ੍ਰਿੜਾਈਆ। ਸਭ ਨੇ ਇਕੋ ਦਵਾਰਾ ਮੰਗਣਾ, ਜਿਥੇ ਵਸੇ ਬੇਪਰਵਾਹੀਆ। ਲੇਖੇ ਲਾਉਣਾ ਤਤ ਪੰਜਨਾ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਸੁਣਾਈਆ। ਸੰਮਤ ਛੇ ਕਹੇ ਵੇਖੋ ਹਜ਼ਰਤ ਈਸਾ ਦਾ ਕਲਾਕ, ਟਕ ਟਕ ਆਵਾਜ਼ ਲਗਾਈਆ। ਜਿਸ ਨੇ ਹੁਕਮ ਵਿਚ ਹੁਕਮ ਕੀਤਾ ਲਾਕ, ਤਾਲਾ ਦਿਤਾ ਲਗਾਈਆ। ਫੇਰ ਫੜ ਕੇ ਮਿੱਟੀ ਖ਼ਾਕ, ਹੱਥਾਂ ਵਿਚ ਉਡਾਈਆ। ਉਹ ਮਹੀਨਾ ਸੀ ਵਿਸਾਖ, ਨੌ ਦਿਨ ਦੇਣ ਗਵਾਹੀਆ। ਫੇਰ ਤਕ ਕੇ ਉਪਰ ਰਾਤ, ਚੰਦ ਤਾਰੇ ਰਿਹਾ ਸਮਝਾਈਆ। ਸੁਣੋ ਮੇਰੀ ਇਕ ਬਾਤ, ਤੁਹਾਨੂੰ ਦਿਆਂ ਦ੍ਰਿੜਾਈਆ। ਬਿਨਾ ਬੁੱਧੀ ਤੋਂ ਲੈਣਾ ਵਾਚ, ਵਾਚ ਕਲਾਕ ਦਏ ਦਰਸਾਈਆ। ਜਿਸ ਵੇਲੇ ਪਰਵਰਦਿਗਾਰ ਜ਼ਾਹਰ ਜ਼ਹੂਰ ਆਵੇ ਆਪ, ਆਪ ਆਪਣਾ ਫੇਰਾ ਪਾਈਆ।
❋
❋
ਮੈਂ ਉਸ ਨੂੰ ਕਹਾਂ ਬਾਪ, ਓਸੇ ਨੂੰ ਸੀਸ ਝੁਕਾਈਆ। ਤੁਸੀਂ ਨਿੱਕੀ ਨਿੱਕੀ ਸ਼ਾਖ਼, ਟਹਿਣੀ ਟਹਿਣੀ ਨਾਲ ਦਰਸਾਈਆ। ਓਹ ਦਾਤਾ ਅਲਖਣਾ ਅਲਾਖ, ਅਗੋਚਰ ਅਗੰਮ ਅਥਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਵਾਰਾ ਇਕ ਸਰਨਾਈਆ। ਹਜ਼ਰਤ ਈਸਾ ਕਿਹਾ ਮੇਰਾ ਹੱਕ ਹਕੂਕ, ਮੁਹੰਮਦ ਕਿਹਾ ਯਕ ਯਕ ਯਕ ਅਖਵਾਈਆ। ਮੂਸਾ ਕਿਹਾ ਤਲਜ਼ਨੇ ਜ਼ੇ ਜ਼ਬਾ ਜ਼ੇ ਜ਼ਮਾ ਜ਼ਮ ਤਰਾਈਆ। ਖ਼ੁਦਾ ਕਿਹਾ ਮੇਰਾ ਨੂਰ ਹੂਬਹੂ, ਰੂਬਰੂ ਸਭ ਦੇ ਕਰੇ ਰੁਸ਼ਨਾਈਆ। ਮੇਰਾ ਕਲਮਾ ਧਾਰ ਗੁਰੂ, ਸ਼ਬਦ ਸ਼ਬਦ ਦ੍ਰਿੜਾਈਆ। ਜਿਸ ਵੇਲੇ ਸ਼ਹਿਨਸ਼ਾਹੀ ਸੰਮਤ ਛੇ ਹੋਣਾ ਸ਼ੁਰੂ, ਸ਼ਰਅ ਦੀ ਸ਼ਰੀਅਤ ਦਿਆਂ ਬਦਲਾਈਆ। ਇਕ ਨਵਾਂ ਮਾਰਗ ਤੁਰੂ, ਤੁਰਤ ਦਿਆਂ ਦ੍ਰਿੜਾਈਆ। ਦੂਰ ਦੁਰਾਡਿਆਂ ਪੁਰਾਣਿਆਂ ਸਾਥੀਆਂ ਫਿਰਨ ਵਾਲਿਆਂ ਦੇ ਅੰਦਰ ਫ਼ੁਰਨਾ ਫੁਰੂ, ਫ਼ੁਰਨੇ ਵਿਚ ਵਡਿਆਈਆ। ਧੁਰ ਦਾ ਹੁਕਮ ਕਦੇ ਨਾ ਮੁੜੂ, ਨਾ ਕੋਇ ਮੇਟੇ ਮੇਟ ਮਿਟਾਈਆ। ਕੂੜੀ ਕਿਰਿਆ ਬੇੜਾ ਰੁੜੂ, ਕਲਜੁਗ ਸ਼ੌਹ ਦਰਿਆ ਰੁੜ੍ਹਾਈਆ। ਜਿਸ ਉਤੇ ਕਿਰਪਾ ਕੀਤੀ ਉਹ ਦੂਰ ਨੇੜੇ ਵਸਣ ਵਾਲਾ ਆਪੇ ਜੁੜੂ, ਕਿਸੇ ਨੂੰ ਜੋੜਨ ਦੀ ਲੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਦੇਵੇ ਮਾਣ ਵਡਿਆਈਆ। ਸੰਮਤ ਛੇ ਕਹੇ ਮੈਂ ਦੇਵਾਂ ਸਚ ਸੰਦੇਸ਼ਾ, ਸਦ ਵਾਰੀ ਜਣਾਈਆ। ਜਿਸ ਦਾ ਕਿਸੇ ਨਹੀਂ ਲਿਖਿਆ ਲੇਖਾ, ਕਲਮ ਸ਼ਾਹੀ ਨਾ ਕੋਇ ਚਤੁਰਾਈਆ। ਉਹ ਸਭ ਦਾ ਕਢੇ ਭਰਮ ਭੁਲੇਖਾ, ਭਾਂਡਾ ਭਰਮ ਭੌ ਭੰਨਾਈਆ। ਪੜਦਾ ਰਹਿਣਾ ਨਹੀਂ ਵਿਚ ਬਦੇਸ਼ਾ, ਯੂਰਪ ਏਸ਼ੀਆ ਇਕੋ ਰੰਗ ਵਖਾਈਆ। ਭਗਤ ਤਾਰਨਾ ਜਿਸ ਦਾ ਪੇਸ਼ਾ, ਪੇਸ਼ਤਰ ਸਭ ਨੂੰ ਗਿਆ ਸਮਝਾਈਆ। ਓਸ ਦੀ ਸਾਰੇ ਕਰਦੇ ਵੇਟਾ, ਇੰਤਜ਼ਾਰੀ ਵਿਚ ਰਾਹ ਤਕਾਈਆ। ਜਿਸ ਦੀ ਸੇਵਾ ਵਿਚ ਗੋਬਿੰਦ ਬੱਚੇ ਚਾੜ੍ਹ ਕੇ ਗਿਆ ਭੇਟਾ, ਖੇਵਟ ਖੇਟਾ ਆਪਣਾ ਰੰਗ ਰੰਗਾਈਆ। ਓਸ ਕੋਲ ਕਲਜੁਗ ਅੰਤ ਦਾ ਗੁਰ ਅਵਤਾਰ ਪੈਗ਼ੰਬਰ ਦਿਤਾ ਠੇਕਾ, ਬੋਲੀ ਸਕੇ ਨਾ ਕੋਇ ਵਧਾਈਆ। ਜਿਸ ਨੇ ਸਭ ਦਾ ਕਰਨਾ ਏਕਾ, ਇਕੋ ਰੰਗ ਦੇਣਾ ਵਖਾਈਆ। ਦੋ ਜਹਾਨਾਂ ਬਣ ਕੇ ਨੇਤਾ, ਨਿਜ ਨੇਤਰ ਫੋਲ ਫੁਲਾਈਆ। ਸਤਿਜੁਗ ਸਾਚੀ ਵਸਤ ਦੇ ਕੇ ਵੇਤਾ, ਵਿਤਕਰਾ ਕੂੜਾ ਦੇਣਾ ਗਵਾਈਆ। ਦੀਨਾਂ ਮਜ਼੍ਹਬਾਂ ਮੇਟ ਕੇ ਭੇਦਾ, ਭਾਂਡਾ ਭਰਮ ਦੇਣਾ ਭੰਨਾਈਆ। ਭਾਵੇਂ ਜੱਟ ਹੋਵੇ ਹੱਲ ਵਾਹੇ ਵਿਚ ਖੇਤਾਂ, ਮੂਸਾ ਦੇ ਕੇ ਗਿਆ ਈਸਾ ਨਾਲ ਦੁਹਾਈਆ। ਓਸ ਨੇ ਮਾਰਨਾ ਆਪਣੇ ਨਾਮ ਦਾ ਪੇਚਾ, ਕਲਮਾ ਕਾਇਨਾਤ ਬੰਧਾਈਆ। ਦੀਨ ਦੁਨੀ ਵਿਚ ਖੇਡੇ ਖੇਡਾਂ, ਖਿਲਾੜੀ ਹੋ ਕੇ ਫੇਰਾ ਪਾਈਆ। ਉਹ ਕੋਈ ਯਾਲੀ ਨਹੀਂ ਕੋਈ ਪਾਲੀ ਨਹੀਂ ਚਾਰੇ ਗਊਆਂ ਅਤੇ ਭੇਡਾਂ, ਕਿ ਹਾਕਾਂ ਸੂਰੀਆਂ ਤਾਈਂ ਲਗਾਈਆ। ਉਸ ਨੇ ਸਭ ਨੂੰ ਮਾਰਨਾ ਠੇਡਾ, ਧੱਕੇ ਨਾਲ ਦੇਣਾ ਹਟਾਈਆ। ਭਗਤ ਕਰ ਕੇ ਆਪਣੇ ਜੇਡਾ, ਦਰਗਾਹ ਦੇਣੀ ਵਡਿਆਈਆ। ਕਿਸੇ ਦੀ ਚਾੜ੍ਹਨੀ ਪਏ ਨਾ ਦੇਗਾ, ਭੇਟਾ ਵਿਚ ਨਾ ਸੀਸ ਨਿਵਾਈਆ। ਸਭ ਦਾ ਸਾਂਝਾ ਕਰ ਕੇ ਲੇਖਾ, ਅਗਲੀ ਲਿਖਤ ਦੇਣੀ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਵੱਡਾ ਵਡ ਵਡਿਆਈਆ। ਕਲਜੁਗ ਕਹੇ ਮੇਰੇ ਰਹਿੰਦੇ ਦਿਨ ਬਾਕੀ, ਸੰਮਤਾ ਤੈਨੂੰ ਦਿਆਂ ਸੁਣਾਈਆ। ਮੈਂ ਲੜਾਉਣੇ ਬੰਦੇ ਖ਼ਾਕੀ, ਖ਼ਾਲਸਾ ਖ਼ਾਲਸ ਰਹਿਣ ਕੋਇ ਨਾ ਪਾਈਆ। ਮੈਂ ਅੰਤ ਤੇ ਅਖ਼ੀਰੀ ਔਖੀ ਘਾਟੀ, ਮੰਜ਼ਲ ਚੜ੍ਹਨ ਕੋਇ ਨਾ ਪਾਈਆ। ਮੇਰੀ ਧਾਰ ਬੜੀ ਡਾਹਢੀ, ਪ੍ਰਭ ਡਾਹਢੇ ਦਿਤੀ ਸਮਝਾਈਆ। ਜਿਸ ਵੇਲੇ ਅਮਰਦਾਸ ਡਿੱਗਾ ਸੀ ਵਿਚ ਖਾਡੀ,
❋
❋
ਹੱਥ ਖੁੱਡਿਆਂ ਵਿਚ ਟਿਕਾਈਆ। ਗੋਡਿਆਂ ਭਾਰ ਹੋ ਕੇ ਕੀਤਾ ਯਾਦੀ, ਅੱਖਾਂ ਮੀਟ ਵਾਸਤਾ ਪਾਈਆ। ਮੈਂ ਸਤਿਗੁਰੂ ਦਾ ਪਾਂਧੀ, ਆਪਣਾ ਪੰਧ ਮੁਕਾਈਆ। ਨਾ ਕੋਈ ਕ੍ਰਿਸ਼ਨ ਤੇ ਨਾ ਕੋਈ ਰਾਧੀ, ਸੀਤਾ ਰਾਮ ਨਾ ਕੋਇ ਚਤੁਰਾਈਆ। ਮੇਰੀ ਧਾਰ ਸਿੱਧੀ ਸਾਧੀ, ਸਾਧਨਾ ਤੇਰੇ ਉਤੇ ਟਿਕਾਈਆ। ਇਕ ਆਈ ਅਗੰਮੀ ਆਵਾਜ਼ੀ, ਸ਼ਬਦ ਦਿਤਾ ਸੁਣਾਈਆ। ਤੂੰ ਸਦਾ ਰਹਿ ਰਾਜ਼ੀ, ਰਾਜ਼ਕ ਰਿਜ਼ਕ ਰਹੀਮ ਤੇਰੀ ਝੋਲੀ ਦਏ ਭਰਾਈਆ। ਪਰ ਫੇਰ ਵੇਖੀਂ ਮੁੱਲਾ ਕਾਜ਼ੀ, ਤੇਰੀ ਧਾਰ ਨੂੰ ਦੇਣ ਸਜ਼ਾਈਆ। ਫੇਰ ਅਮਰਦਾਸ ਦੀ ਸੁਰਤੀ ਜਾਗੀ, ਅੰਤਰ ਲਈ ਅੰਗੜਾਈਆ। ਚਾਰੋਂ ਕੁੰਠ ਉਠ ਕੇ ਭਾਗੀ, ਵੇਖਿਆ ਥਾਉਂ ਥਾਈਂਆ। ਜਾਂ ਨਿਗਾਹ ਮਾਰੀ ਪ੍ਰਭ ਦੇ ਨਾਲੋਂ ਸਭ ਦੀ ਆਤਮਾ ਬਾਗ਼ੀ, ਮੰਜ਼ਲ ਚੜ੍ਹਨ ਕੋਇ ਨਾ ਪਾਈਆ। ਜਿਧਰ ਵੇਖੇ ਉਧਰ ਨਾਰਾਜ਼ੀ, ਮੁਹੱਬਤ ਵਿਚ ਨਾ ਕੋਇ ਸਮਾਈਆ। ਫੇਰ ਤੱਕਿਆ ਕਾਅਬੇ ਦਾ ਬਣਿਆ ਕੋਇ ਨਾ ਹਾਜੀ, ਹੁਜਰਾ ਹੱਕ ਨਾ ਕੋਇ ਵਖਾਈਆ। ਕਲਜੁਗ ਦੀ ਵੇਖੀ ਆਬਾਦੀ, ਪ੍ਰਿਥਮੀ ਉਤੇ ਦੀਨ ਦੁਨੀ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਪੜਦਾ ਲਾਹੀਆ। ਸੰਮਤ ਛੇ ਕਹੇ ਪ੍ਰਭੂ ਕਿਸ ਬਿਧ ਹੋਵੇ ਅਮਨ, ਮੈਨੂੰ ਦੇ ਜਣਾਈਆ। ਕਲਜੁਗ ਕਹੇ ਮੇਰਾ ਕੂੜ ਕੁੜਿਆਰ ਦਾ ਸੋਹਣਾ ਮਜਨ, ਚਾਰੋਂ ਕੁੰਟ ਨਜ਼ਰੀ ਆਈਆ। ਜਿੰਨਾਂ ਚਿਰ ਪ੍ਰਭੂ ਗੁਰ ਅਵਤਾਰ ਪੈਗ਼ੰਬਰਾਂ ਸ਼ਬਦ ਗੁਰੂ ਨਾ ਕਢੇ ਸੰਮਣ, ਫੇਰ ਪਰਗਟ ਹੋਏ ਗੋਬਿੰਦ ਧਾਰ ਆਵੇ ਨਾ ਦੁਸ਼ਟ ਦਮਨ, ਦਮਾਂ ਤੋਂ ਬਾਹਰ ਕਰੇ ਪੜ੍ਹਾਈਆ। ਕਲਜੁਗ ਨੂੰ ਮੇਟੇ ਕਵਣ, ਕਿਸ ਵਿਚ ਚਤੁਰਾਈਆ। ਰੋਂਦੀ ਫਿਰਦੀ ਹਵਾ ਪਵਣ, ਅੱਠ ਸੱਠ ਪਾਣੀ ਦਏ ਦੁਹਾਈਆ। ਕੀ ਲੇਖਾ ਲਿਖ ਕੇ ਗਿਆ ਬਲ ਦਵਾਰੇ ਬਾਵਨ, ਸ਼ਹਾਦਤ ਇਕ ਭੁਗਤਾਈਆ। ਭਗਤ ਬਣਾ ਕੇ ਜਾਮਨ, ਸਮਝ ਗਿਆ ਸਮਝਾਈਆ। ਪ੍ਰਭ ਦਾ ਖੇਲ ਵੇਖਣਾ ਆਮ੍ਹਨੋਂ ਸਾਹਮਣ, ਸੋਹਣਾ ਰੰਗ ਰੰਗਾਈਆ। ਓਸ ਵੇਲੇ ਪੱਤਰੀ ਵਾਚ ਸਕੇ ਕੋਈ ਨਾ ਬਾਹਮਣ, ਬ੍ਰਹਮ ਵਿਦਿਆ ਨਾ ਕੋਇ ਚਤੁਰਾਈਆ। ਸ੍ਰਿਸ਼ਟੀ ਤੇ ਹੋਏ ਤਮਾਂ ਤਾਮਨ, ਤਮਾਂ ਨਾ ਕੋਇ ਗਵਾਈਆ। ਕੂੜੀ ਕਿਰਿਆ ਹੋਵੇ ਕਾਮਨ, ਕਾਮ ਵਾਸਨਾ ਕੂੜ ਹਲਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਧੁਰ ਦਾ ਵਰ, ਧੁਰ ਦਾ ਮਾਲਕ ਦਇਆ ਕਮਾਈਆ। ਕਲਜੁਗ ਕਹੇ ਮੈਂ ਬੜਾ ਲੰਬਾ ਚੌੜਾ, ਸੂਰਬੀਰ ਅਖਵਾਈਆ। ਮੇਰੇ ਵਾਸਤੇ ਮੰਗਾਂ ਮੰਗਦੇ ਗਏ ਆਉਣਾ ਬ੍ਰਾਹਮਣ ਗੌੜਾ, ਜਿਸ ਨੂੰ ਜਨਮੇ ਕੋਇ ਨਾ ਮਾਈਆ। ਪੈਗ਼ੰਬਰ ਲਾਉਂਦੇ ਗਏ ਪੌੜਾ, ਚੌਦਾਂ ਤਬਕਾਂ ਵੰਡ ਵੰਡਾਈਆ। ਗੁਰੂ ਗੁਰਦੇਵ ਵੇਖਦੇ ਗਏ ਨਾਲ ਗੌਰਾ, ਨਿਗਾਹ ਨਿਗਾਹ ਵਿਚੋਂ ਉਠਾਈਆ। ਪਰ ਕੰਮ ਕਿਸੇ ਦਾ ਮੂਲ ਨਾ ਸੌਰਾ, ਸੌਹਰੇ ਪਈਏ ਰਹੇ ਕੁਰਲਾਈਆ। ਜਾਂ ਖੇਲ ਤੱਕਿਆ ਅਵਰ ਕਾ ਔਰਾ, ਔਰਤ ਮਰਦ ਰੰਗ ਨਾ ਕੋਇ ਰੰਗਾਈਆ। ਜੋ ਆਇਆ ਸੋ ਨਾਮ ਦਾ ਬਣਿਆ ਬੌਰਾ, ਕਲਮੇ ਵਿਚ ਕੁਰਲਾਈਆ। ਸਤਿ ਦਵਾਰੇ ਬਣ ਕੇ ਭੌਰਾ, ਗੂੰਜ ਆਪਣੀ ਗਿਆ ਸੁਣਾਈਆ। ਕਲਜੁਗ ਅੰਤ ਸੁਣੇ ਕੋਇ ਨਾ ਸ਼ੋਰਾ, ਸ਼ੌਹਰ ਬਾਂਕਾ ਨਜ਼ਰ ਕੋਇ ਨਾ ਆਈਆ। ਸਾਰੇ ਕਹਿਣ ਪੁਰਖ ਅਕਾਲ ਦੀਨ ਦਿਆਲ ਨਿਰਗੁਣ ਧਾਰ ਚੜ੍ਹ ਕੇ ਆਉਣਾ ਉਪਰ ਘੋੜਾ, ਰਾਸਾਂ ਆਪਣੇ ਹੱਥ ਉਠਾਈਆ। ਸਚ ਪੁਛੋ ਕਿਸੇ ਨੂੰ ਖ਼ਬਰ ਨਹੀਂ ਜੇ ਭੋਰਾ, ਭੋਰੀ ਭੋਰੀ ਵੰਡ ਕੇ ਸਾਰੇ ਹਿੱਸੇ ਗਏ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਉਪਜਾਈਆ। ਸੰਮਤ ਛੇ ਕਹੇ ਮੇਰਾ ਦਾਤਾ, ਗਹਿਰ ਗੰਭੀਰ ਅਖਵਾਈਆ। ਜੋ ਸਰਬ ਕਲਾ ਕਲ ਗਿਆਤਾ, ਗੁਣਵੰਤ ਵਡਿਆਈਆ।
❋
❋
ਸਭ ਦਾ ਪਿਤਾ ਮਾਤਾ, ਸਭ ਦਾ ਭੈਣ ਭਾਈਆ। ਸਭ ਦਾ ਬਣੇ ਰਾਖਾ, ਨਿਤ ਨਵਿਤ ਸਹਾਈਆ। ਗੁਰ ਅਵਤਾਰ ਪੈਗ਼ੰਬਰਾਂ ਦੱਸ ਕੇ ਜਾਚਾਂ, ਨਿੱਕੇ ਨਿੱਕੇ ਹਿੱਸੇ ਵੰਡ ਵੰਡਾਈਆ। ਝਗੜਾ ਪਾ ਕੇ ਕਾਇਆ ਮਾਟੀ ਕਾਚਾ, ਤਤ ਤਤ ਨਾਲ ਠੁਕਰਾਈਆ। ਸਭ ਦਾ ਡੂੰਘਾ ਰੱਖ ਕੇ ਖਾਤਾ, ਆਪਣੇ ਵਿਚ ਛੁਪਾਈਆ। ਨਾਮ ਕਲਮੇ ਦੀਆਂ ਨਿੱਕੀਆਂ ਨਿੱਕੀਆਂ ਦੱਸ ਕੇ ਬਾਤਾਂ, ਬੇਵਤਨ ਕਰ ਕੇ ਦਿਤਾ ਸਮਝਾਈਆ। ਦੀਨ ਦੁਨੀ ਦਾ ਖੇਲ ਸਾਰ ਪਾਸ਼ਾ, ਨਰਦ ਪੁੱਠੀ ਸਿੱਧੀ ਵਖਾਈਆ। ਆਪ ਸਚਖੰਡ ਬੈਠ ਕੇ ਸਭ ਦਾ ਵੇਖਦਾ ਰਿਹਾ ਤਮਾਸ਼ਾ, ਨਿਗਾਹ ਨਿਗਾਹ ਵਿਚੋਂ ਬਦਲਾਈਆ। ਸੰਦੇਸ਼ਾ ਦੇਂਦਾ ਰਿਹਾ ਖ਼ਾਸਾ, ਹੁਕਮ ਹੁਕਮ ਪਰਗਟਾਈਆ। ਕਲਜੁਗ ਅੰਤਮ ਪਰਗਟ ਕਰੇ ਆਪਾ, ਆਪਣੇ ਵਿਚੋਂ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਪੁਰਖ ਅਕਾਲ ਕਹੇ ਕਢੋ ਆਪਣੇ ਪੋਥੇ, ਪੂਰਬ ਖੋਜ ਖੁਜਾਈਆ। ਤੇਈ ਅਵਤਾਰ ਦੱਸੋ ਪ੍ਰਭ ਦਾ ਭਾਣਾ ਕੌਣ ਰੋਕੇ, ਅੱਗੇ ਹੋ ਕਵਣ ਅਟਕਾਈਆ। ਪੈਗ਼ੰਬਰ ਬੋਲੋ ਕੀ ਤੁਹਾਡੇ ਅੰਤਰ ਆਈ ਸੋਚੇ, ਸਮਝ ਨਾਲ ਸਮਝਾਈਆ। ਗੁਰੂ ਗੁਰਦੇਵ ਦੱਸੋ ਕੀ ਆਸਾ ਮਨਸਾ ਲੋਚੇ, ਲੋਚਨ ਤੋਂ ਪਰੇ ਕੀ ਰੁਸ਼ਨਾਈਆ। ਸ਼ਬਦ ਗੁਰੂ ਦੱਸੋ ਕਿਸ ਬਿਧ ਸਭ ਦੇ ਹਿਰਦੇ ਸੋਧੇ, ਸੁਦੀ ਵਦੀ ਨਾ ਵੰਡ ਵੰਡਾਈਆ। ਸਾਰਿਆਂ ਹੱਸ ਕੇ ਕਿਹਾ ਪ੍ਰਭੂ ਅਸੀਂ ਤੇਰੇ ਸਰਗੁਣ ਰੂਪ ਜੋਧੇ, ਅਵਤਾਰ ਪੈਗ਼ੰਬਰ ਗੁਰੂ ਨਾਮ ਪਰਗਟਾਈਆ। ਤੇਰਾ ਨਾਮ ਅਗਾਧ ਬੋਧੇ, ਬੁੱਧੀ ਤੋਂ ਪਰੇ ਆਪ ਸਮਝਾਈਆ। ਅੰਤਮ ਹੋ ਗਏ ਤੇਰੇ ਜੋਗੇ, ਜੁਗਤੀ ਨਾਲ ਦ੍ਰਿੜਾਈਆ। ਪਿਛਲੇ ਚਾਰ ਜੁਗ ਭੋਗੇ, ਭੋਗੀ ਬਣ ਕੇ ਆਪਣਾ ਆਪ ਦਰਸਾਈਆ। ਹੁਣ ਸਭ ਦੇ ਖ਼ਾਲੀ ਵੇਖ ਲੈ ਬੋਝੇ, ਪਾਕਟ ਜੇਬ ਨਾਮ ਕਲਮਾ ਨਜ਼ਰ ਕੋਇ ਨਾ ਆਈਆ। ਭਾਵੇਂ ਮੂੰਡ ਮੁੰਡਾਏ ਸੀਸ ਰਖਾਏ ਕੇਸ ਬੋਦੇ, ਮੁੱਛ ਦਾੜ੍ਹੀ ਨਾਲ ਚਤੁਰਾਈਆ। ਹੁਣ ਤੇਰੀ ਕਿਰਪਾ ਸਾਰੇ ਹੋ ਗਏ ਗੋਝੇ, ਅਕਲ ਚਲੇ ਨਾ ਕੋਇ ਚਤੁਰਾਈਆ। ਅਵਤਾਰ ਪੈਗ਼ੰਬਰ ਗੁਰੂ ਸਭ ਭਾਰ ਡਿੱਗ ਪਏ ਗੋਡੇ, ਵਾਸਤਾ ਪ੍ਰਭ ਦੇ ਅੱਗੇ ਪਾਈਆ। ਉਂਗਲੀ ਰੱਖ ਕੇ ਉਤੇ ਠੋਡੇ, ਸੋਚਾਂ ਵਿਚ ਸੋਚ ਸਮਾਈਆ। ਕਾਇਆ ਭਾਂਡੇ ਕੋਈ ਨਾ ਪੋਚੇ, ਅੰਦਰੋਂ ਕਰੇ ਨਾ ਕੋਇ ਸਫ਼ਾਈਆ। ਬਿਨ ਤੇਰੇ ਪੂਰੀ ਕਰੇ ਕੋਈ ਨਾ ਲੋਚੇ, ਲੋਚਣ ਨੈਣ ਅੱਖ ਨਾ ਕੋਇ ਖੁਲ੍ਹਾਈਆ। ਭਾਗ ਲਗਾ ਦੇ ਕਾਇਆ ਕੋਠੇ, ਕੁਟੀਆ ਕਰ ਸਫ਼ਾਈਆ। ਤੇਰੇ ਪਿਛੇ ਗੋਬਿੰਦ ਨੇ ਭੇਟਾ ਚੜ੍ਹਾਏ ਜਿਗਰ ਦੇ ਟੋਟੇ, ਗੁਰਮੁਖ ਟੁੱਟਿਆਂ ਲਏ ਜੁੜਾਈਆ। ਵੇਖੀਂ ਲੇਖੇ ਕਦੀ ਨਾ ਉਤੇ ਪੋਟੇ, ਗਿਣਤੀ ਗਣਤ ਗਣਾਈਆ। ਸਾਥੋਂ ਆਪਣੇ ਆਪ ਜਾਣ ਨਾ ਸੋਧੇ, ਪਵਿੱਤਰ ਰੂਪ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਖਿਲਾਈਆ। ਸੰਮਤ ਛੇ ਕਹੇ ਮਹਿੰਦਰੋ ਬੀਬੀ ਜੰਡਿਆਲੇ ਵਾਲੀ ਲਿਆ ਦੇ ਨਰੇਲ, ਜੋ ਸ਼ਬਦ ਵਿਚ ਸਮਝਾਈਆ। ਕਿਸ਼ਨ ਸਿੰਘ ਚੁੰਨੀਆਂ ਫੜਾ ਦੇ ਲਾਵੀਂ ਨਾ ਦੇਰ, ਵੇਲਾ ਵਕਤ ਸਮਝਾਈਆ। ਕਿਰਪਾ ਕਰੇ ਸਿੰਘ ਸ਼ੇਰ, ਭਬਕ ਨਾਲ ਭਬਕ ਇਕ ਲਗਾਈਆ। ਪਿਛਲਾ ਲਹਿਣਾ ਦਏ ਨਬੇੜ, ਲੇਖਾ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਦ ਆਪਣਾ ਖੇਲ ਖਿਲਾਈਆ। ਕਿਸ਼ਨ ਸਿੰਘ ਸ਼ਬਦੀ ਧਾਰ ਸੀਸ ਲੈਣ ਦੇ ਚੁੰਨੀਆਂ, ਆਪਣਾ ਆਪ ਜਣਾਈਆ। ਜਿਹੜੀਆਂ ਆਸਾਂ ਰੱਖੀਆਂ ਰਿਖੀਆਂ ਮੁਨੀਆਂ, ਸੁਨੇਹੜਾ ਰਿਹਾ ਸੁਣਾਈਆ। ਭਾਵੇਂ ਤਾਨ੍ਹੇ ਦੇਵੇ ਦੁਨੀਆ, ਹਾਹਾਕਾਰ ਕਰੇ ਲੋਕਾਈਆ। ਪ੍ਰਭ ਦਾਤਾ ਗੁਣ ਗੁਣੀਆ, ਦੇਵਣਹਾਰ ਸਰਨਾਈਆ। ਇਹ ਲੇਖਾ ਸੰਮਤ ਉਨੀਆਂ,
❋
❋
ਉਨੀਸਾ ਵੰਡ ਵੰਡਾਈਆ। ਜਿਸ ਫ਼ਰਿਆਦਾਂ ਧੁਰ ਦੀਆਂ ਸੁਣੀਆਂ, ਸੁਣਨਹਾਰ ਦਇਆ ਕਮਾਈਆ। ਜਿਸ ਨੂੰ ਯਾਦ ਕਰਦੀਆਂ ਬੁੱਲੀਆਂ, ਰਸਨਾ ਮੁਖ ਵਿਚ ਹਿਲਾਈਆ। ਜਿਸ ਦੀ ਭੇਟਾ ਚਾੜ੍ਹਦੇ ਫੁੱਲੀਆਂ, ਪਤਾਸਿਆਂ ਭੋਗ ਲਗਾਈਆ। ਸੋ ਵਸੇ ਕਾਇਆ ਕੁਲੀਆਂ, ਕਾਅਬਿਆਂ ਡੇਰਾ ਢਾਹੀਆ। ਪ੍ਰਭੂ ਦੇ ਦਰ ਆਈਆਂ ਰੂਹਾਂ ਕਦੇ ਨਾ ਰੁਲੀਆਂ, ਆਪ ਆਪਣੇ ਵਿਚ ਸਮਾਈਆ। ਫਲਦਾਰ ਕਦੇ ਨਾ ਹੁੱਲੀਆਂ, ਪਤਝੜ ਨਾ ਕਦੇ ਜਣਾਈਆ। ਕਿਸੇ ਦੀਆਂ ਚੁੱਕਣੀਆਂ ਪੈਣ ਨਾ ਜੁੱਲੀਆਂ, ਸਤਿਗੁਰ ਓਢਣ ਸੀਸ ਟਿਕਾਈਆ। ਜਿਨ੍ਹਾਂ ਦਾ ਮਾਲਕ ਇਕ ਓਹ, ਉਹ ਕਦੇ ਨਾ ਡੁੱਲੀਆਂ, ਡੁਲਾਵਣ ਵਾਲਾ ਰੂਪ ਨਾ ਕਦੇ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਸਿਰ ਆਪਣਾ ਹੱਥ ਟਿਕਾਈਆ। ਚੁੰਨੀ ਕਹੇ ਮੈਂ ਧਰਮ ਧਾਰ ਦਾ ਲੀੜਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਰਾਹ ਤਕਾਈਆ। ਮੇਰੇ ਮਾਲਕ ਹੁਕਮ ਦਿਤਾ ਪੀਰਨ ਪੀਰਾ, ਸੰਦੇਸ਼ਾ ਇਕ ਸੁਣਾਈਆ। ਸਚ ਧਾਰ ਦਾ ਕਰ ਵਰਤੀਰਾ, ਹੱਕ ਹੱਕ ਵਖਾਈਆ। ਜਿਨ੍ਹਾਂ ਬਹਿਣਾ ਨਹੀਂ ਕਿਸੇ ਰੰਗਲੇ ਪੀੜ੍ਹਾ, ਕੰਤ ਜਗਤ ਨਾ ਕੋਇ ਚਤੁਰਾਈਆ। ਨੇਤਰ ਵਹਾਉਣਾ ਨਹੀਂ ਨੀਰਾ, ਵਿਛੋੜੇ ਵਿਚ ਨਾ ਆਹ ਲਗਾਈਆ। ਸਤਿ ਸਚ ਦਾ ਚੁੱਕ ਕੇ ਬੀੜਾ, ਬੇੜਾ ਆਪਣਾ ਲੈਣਾ ਤਰਾਈਆ। ਬੇਸ਼ਕ ਦੁਨੀਆ ਦਾ ਰਾਹ ਭੀੜਾ, ਗੁਰਮੁਖਾਂ ਤਤੀ ਵਾਅ ਨਾ ਲਾਗੇ ਰਾਈਆ। ਇਹ ਵਕਤ ਅੰਤ ਅਖ਼ੀਰਾ, ਆਖ਼ਰ ਦਿਆਂ ਦ੍ਰਿੜਾਈਆ। ਜਿਸ ਸਾਹਿਬ ਦੇ ਸਿਰ ਤੇ ਚੀਰਾ, ਚੀਰੇ ਵਾਲਾ ਧੁਰ ਦਾ ਮਾਹੀਆ। ਜਿਸ ਦੇ ਹੱਥ ਨਾਮ ਸ਼ਮਸ਼ੀਰਾ, ਖੰਡਾ ਰਿਹਾ ਖੜਕਾਈਆ। ਉਹ ਦੇਵਣਹਾਰਾ ਧੀਰਾ, ਧਰਮ ਧਾਰ ਦਰਸਾਈਆ। ਕਿਸ਼ਨ ਸਿੰਘ ਬਣ ਗਿਆ ਵੀਰਾ, ਸਿਰ ਕੱਪੜ ਦਿਤਾ ਟਿਕਾਈਆ। ਤ੍ਰਿਪਤ ਜੁਗਿੰਦਰ ਦਾ ਪਹਿਲਾ ਦਰ ਤੇਰਾ, ਵਿਤਕਰੇ ਵਿਚੋਂ ਬਾਹਰ ਕਢਾਈਆ। ਭਾਵੇਂ ਰਹਿਣਾ ਪਏ ਵਾਂਗ ਫ਼ਕੀਰਾ, ਭੁੱਖੀ ਰਹਿ ਕੇ ਝਟ ਲੰਘਾਈਆ। ਸਿਰ ਸਭ ਤੋਂ ਰੱਖਣਾ ਨੀਵਾਂ, ਊਚਾ ਊਚ ਨਾ ਕੋਇ ਅਖਵਾਈਆ। ਸਚ ਪੁਛੋ ਗੁਰਮੁਖਾਂ ਵਾਸਤੇ ਸੱਤ ਰੰਗ ਮਨਮੁਖਾਂ ਵਾਸਤੇ ਸਾਢੇ ਤਿੰਨ ਹੱਥ ਦੀ ਸੀਵਾਂ, ਬਾਕੀ ਧੰਨ ਦੌਲਤ ਕੰਮ ਕਿਸੇ ਨਾ ਆਈਆ। ਪੁੱਤਰ ਧੀਆਂ ਨਾਲ ਕਿਸੇ ਦਾ ਬਣਿਆ ਨਹੀਂ ਜੀਣਾ, ਕੰਤ ਨਾਲ ਭਗਵੰਤ ਮਿਲਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਸੰਮਤ ਛੇ ਕਹੇ ਹੁਕਮ ਦੇਣਾ ਯੂਰਪ, ਯੁਕਤੀ ਨਾਲ ਦ੍ਰਿੜਾਈਆ। ਹਰਿ ਆਸਾ ਮਨਸਾ ਸਭ ਦੀ ਪੂਰਤ, ਪੂਰਨ ਵਿਚ ਸਮਾਈਆ। ਜਦ ਸੌਵੋਂਗੇ ਹਾਜ਼ਰ ਹਜ਼ੂਰਤ, ਮਾਲਕ ਧੁਰਦਰਗਾਹੀਆ। ਜਲਵਾ ਵਖਾ ਕੇ ਨੂਰੋ ਨੂਰਤ, ਅੰਦਰ ਕਰੇ ਰੁਸ਼ਨਾਈਆ। ਨਾਤਾ ਤੋੜ ਕੇ ਕੂੜੋ ਕੂੜਤ, ਧਰਮ ਦੀ ਧਾਰ ਇਕ ਪਰਗਟਾਈਆ। ਚਤੁਰ ਸੁਘੜ ਬਣਾ ਮੂਰਖ ਮੂੜ੍ਹਤ, ਕੋਝਿਆਂ ਕਮਲਿਆਂ ਗਲੇ ਲਗਾਈਆ। ਸਰਬ ਕਲਾ ਭਰਪੂਰਤ, ਵੇਖੇ ਥਾਉਂ ਥਾਈਂਆ। ਜਿਸ ਨੂੰ ਕਹਿੰਦੇ ਰੱਬ ਦੀ ਸੂਰਤ, ਓਹ ਰਸੂਲਾਂ ਦਾ ਰਸੂਲ ਸਭ ਦਾ ਮਾਹੀਆ। ਜਿਸ ਨੇ ਮਿਸਟਰ ਬੈਰਨ ਕਰਨਾ ਮਸ਼ਹੂਰਤ, ਮਸ਼ਵਰੇ ਨਾਲ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਅਸੀਂ ਹੋਈਏ ਸਾਰੇ ਮਗਨ, ਇਕ ਧਿਆਨ ਲਗਾਈਆ। ਜੇ ਪ੍ਰਭੂ ਪਿਆਰਿਆਂ ਨੂੰ ਦੇਵੇ ਸਗਣ, ਗੁਰਮੁਖਾਂ ਝੋਲੀ ਪਾਈਆ। ਅੰਦਰੋਂ ਲਾਏ ਆਪਣੇ ਨਾਲ ਲਗਨ, ਲਗ ਮਾਤਰ ਦਾ ਡੇਰਾ ਢਾਹੀਆ। ਰਾਤੀ ਸੁਤਿਆਂ ਦਿਨੇ ਜਾਗਦਿਆਂ ਉਹ ਦੀਪਕ ਵਾਂਗ ਜਗਣ, ਅੰਧ ਅੰਧੇਰ ਰਹੇ ਨਾ ਰਾਈਆ। ਜੇ ਯੂਰਪ ਵਿਚੋਂ ਬੈਰਨ ਆਇਆ
❋
❋
ਸੱਦਣ, ਸਦਾ ਨਾਮ ਦਾ ਦਏ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਖੁਲ੍ਹਾਈਆ। ਨਰੇਲ ਕਹੇ ਮੇਰੀ ਮਸਤ ਮਸਤ ਜਵਾਨੀ, ਜੋਬਨਵੰਤ ਅਖਵਾਈਆ। ਹਰਬੰਸ ਕੌਰ ਜੋ ਲੈ ਕੇ ਆਈ ਕਲਮ ਦੀ ਕਾਨੀ, ਕਲਸੀਆਂ ਵਾਲੀ ਦਏ ਫੜਾਈਆ। ਇਹ ਉਸ ਪ੍ਰਭੂ ਦੀ ਨਿਸ਼ਾਨੀ, ਜੋ ਨਿਸ਼ਾਨੇ ਸਭ ਦੇ ਦਏ ਬਦਲਾਈਆ। ਜਿਸ ਨੇ ਬਖ਼ਸ਼ਣੀ ਮੰਜ਼ਲ ਇਕ ਰੁਹਾਨੀ, ਰੂਹ ਬੁਤ ਕਰੇ ਸਫ਼ਾਈਆ। ਅੰਮ੍ਰਿਤ ਧਾਰ ਬਖ਼ਸ਼ ਕੇ ਪਾਣੀ, ਸਰ ਸਰੋਵਰ ਦੇਣਾ ਨੁਹਾਈਆ। ਹੁਣ ਪਿਛੇ ਤੋਂ ਅਗਲੀ ਬਦਲ ਦੇਣੀ ਬਾਣੀ, ਬਾਣ ਅਣਿਆਲਾ ਤੀਰ ਚਲਾਈਆ। ਝਗੜਾ ਮੁਕਾਉਣਾ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਕਾਰ ਕਮਾਈਆ। ਕਾਨਾ ਕਹੇ ਮੇਰੀ ਕਲਮ ਹੁੰਦੀ ਸੀ ਪੁਰਾਣੀ, ਪੁਰਾਨਾਂ ਵੇਦਾਂ ਵਿਚ ਲਿਖਾਈਆ। ਕਲਜੁਗ ਅੰਤਮ ਮੈਨੂੰ ਅੰਤਮ ਆਈ ਹਾਨੀ, ਹਾਣੀ ਸੰਗ ਨਾ ਕੋਇ ਰਖਾਈਆ। ਮੇਰੀ ਸਾਰ ਕਿਸੇ ਨਾ ਜਾਣੀ, ਪਰਦਾ ਸਕੇ ਨਾ ਕੋਇ ਉਠਾਈਆ। ਮੇਰੇ ਅੰਦਰ ਆਈ ਹੈਰਾਨੀ, ਮੈਂ ਰੋ ਕੇ ਦਿਤਾ ਸੁਣਾਈਆ। ਓ ਪ੍ਰਭੂ ਬਿਨ ਤੇਰੇ ਮੇਰੇ ਉਤੇ ਕਰੇ ਨਾ ਕੋਇ ਮਿਹਰਵਾਨੀ, ਸਿਰ ਹੱਥ ਨਾ ਕੋਇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਕਾਨੀ ਕਹੇ ਮੈਂ ਦੱਸਾਂ ਸਚ ਵਿਚਾਰ, ਵਿਚਰ ਕੇ ਦਿਆਂ ਜਣਾਈਆ। ਮੈਨੂੰ ਘੜਨਾ ਨਾਲ ਪਿਆਰ, ਰਾਤ ਅੱਜ ਦੀ ਖ਼ੁਸ਼ੀਆਂ ਨਾਲ ਸੁਣਾਈਆ। ਮੇਰਾ ਦੋ ਚੇਤ ਨੂੰ ਕਰਨਾ ਵਿਹਾਰ, ਵਾਸਤਾ ਰਹੀ ਪਾਈਆ। ਮੇਰਾ ਲੇਖਾ ਲਿਖਣਾ ਦੂਜੀ ਵਾਰ, ਸਫਾ ਸਫੇ ਵਿਚੋਂ ਬਦਲਾਈਆ। ਇਹ ਹੁਕਮ ਸੱਚੀ ਸਰਕਾਰ, ਨਾ ਕੋਈ ਮੇਟੇ ਮੇਟ ਮਿਟਾਈਆ। ਜਿਤਨੀ ਲਿਖਤ ਹਰਬੰਸ ਕੌਰ ਨੇ ਲਿਖੀ ਸੀ ਉਹ ਦੋਬਾਰਾ ਜੁਗਿੰਦਰ ਕੌਰ ਨੇ ਲੈਣੀ ਉਤਾਰ, ਕਾਗ਼ਜ਼ ਕਲਮ ਉਤੇ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਈਆ। ਕਲਮ ਕਹੇ ਮੈਨੂੰ ਘੜ ਦੇਵੇ ਰਵਦਾਸ, ਗੁਰਮੁਖ ਹੱਥ ਫੜਾਈਆ। ਮੇਰੇ ਨਾਲ ਸਿਰਫ਼ ਪੰਜ ਵੇਰਾਂ ‘‘ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ’’ ਲਿਖਣਾ ਖ਼ਾਸ, ਅੱਗੇ ਅੱਖਰ ਨਾ ਕੋਇ ਬਣਾਈਆ। ਮੈਂ ਸਾਦੀ ਮੇਰੀ ਜੰਗਲਾਂ ਵਿਚ ਅਬਾਦੀ ਤੇ ਗੁਰਮੁਖਾਂ ਦੇ ਲੇਖੇ ਲਾਉਣੇ ਸਵਾਸ, ਸਾਹ ਸਾਹ ਨਾਲ ਤਰਾਈਆ। ਮੈਂ ਭੱਜਣਾ ਨਹੀਂ ਆਕਾਸ਼, ਮੈਂ ਜਾਣਾ ਨਹੀਂ ਕੈਲਾਸ਼, ਮੈਂ ਵੇਖਣਾ ਨਹੀਂ ਪਰਭਾਸ, ਮੈਂ ਲੱਭਣੀ ਨਹੀਂ ਦਵਾਤ, ਮੈਂ ਤਕਣੇ ਨਹੀਂ ਕਾਗ਼ਜ਼ਾਤ, ਮੈਂ ਚਾਹੁੰਦੀ ਮੈਂ ਵੇਖਾਂ ਭਗਤਾਂ ਦੀ ਇਕ ਜਮਾਤ, ਜੋ ਜ਼ਾਤ ਪਾਤ ਦਾ ਝਗੜਾ ਗਏ ਮੁਕਾਈਆ। ਏਸੇ ਕਰਕੇ ਸ਼ਬਦ ਗੁਰੂ ਨੇ ਮੈਨੂੰ ਕੀਤਾ ਸਾਖਿਆਤ, ਪੂਰਨ ਸਿੰਘ ਨੇ ਕੀਤੀ ਨਹੀਂ ਕੋਈ ਬਾਤ, ਰਾਤੀਂ ਸੁਤਿਆਂ ਦਿਤੀ ਦਾਤ, ਦਿਨੇ ਜਾਗਦਿਆਂ ਦਏ ਵਖਾਈਆ। ਗੁਰਮੁਖੋ ਤੁਹਾਡੀ ਮੰਜ਼ਲ ਤੇ ਤੁਹਾਡਾ ਪੂਰਾ ਕਰਨਾ ਘਾਟ, ਚੁਰਾਸੀ ਦੀ ਰਹੇ ਅੱਗੇ ਨਾ ਵਾਟ, ਮਿਲੇ ਮੇਲ ਕਮਲਾਪਾਤ, ਜੋ ਪਤਿਪਰਮੇਸ਼ਵਰ ਤੁਹਾਡਾ ਧੁਰ ਦਾ ਮਾਹੀਆ। ਆਓ ਸਾਰੇ ਇਕੱਠੇ ਮਿਲ ਕੇ ਇਕੱਠਾ ਬਣਾਈਏ ਸਮਾਜ, ਦੀਨ ਦੁਨੀ ਦਾ ਬਦਲ ਦਈਏ ਰਿਵਾਜ, ਇਕੋ ਨਾਮ ਦੇ ਚੜ੍ਹੀਏ ਜਹਾਜ, ਜਿਸ ਨੂੰ ਚਲਾਉਣ ਵਾਲਾ ਧੁਰਦਰਗਾਹੀਆ। ਇਕੋ ਮੰਨੀਏ ਬਾਪ, ਇਕੋ ਬਣੀਏ ਜ਼ਾਤ, ਇਕੋ ਰੱਖੀਏ ਆਸ, ਇਕੋ ਬਣੀਏ ਪ੍ਰਕਾਸ਼, ਦੂਜਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਭਾਂਡਾ ਭਰਮ ਭੌ ਭੰਨਾਈਆ। ਕਲਮ ਕਹੇ ਮੇਰੇ ਨਾਲ ਲਿਖਣਾ ਨਾਲ ਜ਼ੋਰ, ਸੱਜੀ ਉਂਗਲੀ ਨਾਲ ਦਬਾਈਆ। ਖੱਬਾ
❋
❋
ਹੱਥ ਕੰਨ ਵਿਚ ਪਾ ਅੰਦਰ ਵੇਖਣਾ ਨਾਲ ਗ਼ੌਰ, ਗਹਿਰ ਗੰਭੀਰ ਧਿਆਨ ਲਗਾਈਆ। ਮੁਖੋਂ ਕਹਿਣਾ ਸਤਿਗੁਰੂ ਤੇਰੇ ਉਤੇ ਡੋਰ, ਦੂਜਾ ਨਜ਼ਰ ਕੋਇ ਨਾ ਆਈਆ। ਮੇਰੇ ਅੰਦਰ ਰਹਿਣ ਨਾ ਪੰਜ ਚੋਰ, ਕੂੜੀ ਕਿਰਿਆ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਨਾਰੀਅਲ ਕਹੇ ਮੈਂ ਵੇਖਣਾ ਪੁਰਖ ਨਾਰਾ, ਨਰ ਨਰਾਇਣ ਸਮਝਾਈਆ। ਮੈਂ ਵੇਖਣਾ ਜਗਤ ਸ਼ਿੰਗਾਰਾ, ਤਤਾਂ ਨਾਲ ਵਡਿਆਈਆ। ਮੈਂ ਵੇਖਣਾ ਦੀਨ ਦੁਨੀ ਦੀਆਂ ਧਾਰਾਂ, ਧਰਨੀ ਧਰਤ ਖੋਜ ਖੁਜਾਈਆ। ਮੈਂ ਵੇਖਣਾ ਸੱਜਣ ਮੀਤ ਯਾਰਾਂ, ਸੁਹੇਲੇ ਰੰਗ ਰੰਗਾਈਆ। ਮੈਂ ਵੇਖਣੀਆਂ ਵਰਲਡ ਦੀਆਂ ਅਖ਼ਬਾਰਾਂ, ਸੱਜੇ ਖੱਬੇ ਧਿਆਨ ਲਗਾਈਆ। ਫੇਰ ਲਗਾਉਣਾ ਹੱਕ ਦਾ ਨਾਅਰਾ, ਉਚੀ ਕੂਕ ਕੂਕ ਸੁਣਾਈਆ। ਖ਼ਬਰਦਾਰ ਹੋ ਜਾਉ ਸਵਾਧਾਨ ਹੋ ਜਾਉ ਅਟੈਨਸ਼ਨ ਹੋ ਜਾਉ ਔਹ ਆਇਆ ਔਹ ਆਇਆ ਔਹ ਆਇਆ ਜੋ ਸਭ ਦਾ ਯਾਰਾ, ਯਾਰੀ ਯਾਰਾਂ ਨਾਲ ਨਿਭਾਈਆ। ਔਹ ਆਇਆ ਔਹ ਆਇਆ ਔਹ ਆਇਆ ਦੁਬਾਰਾ, ਸਰਗੁਣ ਤੋਂ ਨਿਰਗੁਣ ਰੂਪ ਵਟਾਈਆ। ਔਹ ਆਇਆ ਔਹ ਆਇਆ ਔਹ ਆਇਆ ਜਿਸ ਦਾ ਭਗਤਾਂ ਉਤੇ ਪਹਿਰਾ, ਪਹਿਰੇਦਾਰ ਹੋ ਕੇ ਹੋਕਾ ਦੇਵੇ ਚਾਰ ਜੁਗ ਦਾ ਰਾਖਾ ਲੱਖ ਚੁਰਾਸੀ ਵਿਚੋਂ ਬਾਹਰ ਕਢਾਈਆ। ਔਹ ਆ ਗਿਆ ਜਿਸ ਨੇ ਆਤਮਾ ਪਰਮਾਤਮਾ ਦਾ ਦਿਤਾ ਇਸ਼ਾਰਾ, ਇਸ਼ਾਰੇ ਨਾਲ ਪਾਰ ਕਨਾਰਾ, ਦਏ ਕਰਾਈਆ। ਔਹ ਆਇਆ, ਔਹ ਆਇਆ, ਔਹ ਆਇਆ ਜਿਸ ਦਾ ਆਦਿ ਤੋਂ ਅੰਤ ਗੁਰ ਅਵਤਾਰ ਪੈਗ਼ੰਬਰਾਂ ਤੱਕਿਆ ਨਜ਼ਾਰਾ, ਸੱਯਦਿਆਂ ਵਿਚ ਡੰਡਾਵਤ ਬੰਦਨਾ ਵਿਚ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਵਾਹਵਾ ਹੱਕ ਖ਼ੁਦਾ, ਖ਼ੁਦਗ਼ਰਜ਼ ਵੇਖੀ ਤੇਰੀ ਖ਼ੁਦਾਈਆ। ਖ਼ੁਦਾ ਕਹੇ ਕਿਉਂ ਹੋਏ ਮੇਰੇ ਨਾਲੋਂ ਜੁਦਾ, ਜੁਜ਼ ਆਪਣਾ ਵੰਡ ਵੰਡਾਈਆ। ਪੈਗ਼ੰਬਰ ਕਹਿਣ ਤੇਰੇ ਉਤੋਂ ਹੋਏ ਫਿਦਾ, ਆਪਣਾ ਆਪ ਮਿਟਾਈਆ। ਖ਼ੁਦਾ ਕਿਹਾ ਮੇਰਾ ਮਾਰਗ ਇਕੋ ਸਿੱਧਾ, ਲਾਈਨ ਐਨ ਦਿਤੀ ਲਗਾਈਆ। ਤੁਸੀਂ ਕਿਉਂ ਅਵਤਾਰਾਂ ਨਾਲ ਕੀਤੀਆਂ ਜ਼ਿੱਦਾਂ, ਝਗੜੇ ਆਏ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਈਆ। ਅਵਤਾਰ ਪੈਗ਼ੰਬਰ ਆਖਣ ਪ੍ਰਭੂ ਤੂੰ ਬੜਾ ਝਗੜਾਲੂ, ਸਾਨੂੰ ਝਗੜਿਆਂ ਵਿਚ ਰਖਾਈਆ। ਕਲਜੁਗ ਕਹੇ, ਨਹੀਂ, ਮੇਰਾ ਸਾਹਿਬ ਬੜਾ ਦਿਆਲੂ, ਜੋ ਮੇਰੀ ਪੁਸ਼ਤ ਪਨਾਹ ਹੱਥ ਟਿਕਾਈਆ। ਬਹੁੜੀ ਡਰੌਂਦਾ, ਕਿਉਂ ਨਾਨਕ ਜੰਮਿਆ ਘਰ ਕਾਲੂ, ਜਿਸ ਕੌਡੇ ਵਰਗਿਆਂ ਦਿਤਾ ਬਦਲਾਈਆ। ਫੇਰ ਦੱਸ ਕੇ ਇਕੋ ਪੁਰਖ ਅਕਾਲ ਅੰਤ ਸਭ ਨੂੰ ਸੰਭਾਲੂ, ਜੋ ਗੋਬਿੰਦ ਧਾਰ ਸੰਬਲ ਡੇਰਾ ਲਾਈਆ। ਉਸ ਦਾ ਹੁਕਮ ਸੰਦੇਸ਼ਾ ਸ਼ਬਦ ਹੋਣਾ ਚਾਲੂ, ਚਾਲ ਨਿਰਾਲੀ ਇਕ ਰਖਾਈਆ। ਭਾਵੇਂ ਤਪਦੀ ਹੋਵੇ ਰੇਤ ਬਾਲੂ, ਅਗਨੀ ਅੱਗ ਅੱਗ ਰੂਪ ਬਦਲਾਈਆ। ਉਹ ਗੁਰਮੁਖਾਂ ਦੇ ਉਤੇ ਦੇ ਕੇ ਲਾਲ ਸਾਲੂ, ਸੌਹਰੇ ਪਈਏ ਇਕੋ ਰੰਗ ਵਖਾਈਆ। ਉਹਨੂੰ ਉਹਦੀ ਕਿਰਪਾ ਤੋਂ ਬਗ਼ੈਰ ਕੋਈ ਨਾ ਪਾ ਲਊ, ਭਾਵੇਂ ਭਾਲਣ ਚੜ੍ਹੇ ਲੋਕਾਈਆ। ਜੇ ਕਿਰਪਾ ਕਰੇ ਬੈਰਨ ਵਰਗਿਆਂ ਨੂੰ ਖਵਾ ਕੇ ਕੱਚੇ ਆਲੂ, ਅੰਦਰੋਂ ਪੜਦਾ ਦਏ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਇਕ ਰੰਗਾਈਆ। ਕਲਮ ਕਹੇ ਮੈਂ ਬੜੀ ਛੇਤੀ ਛੇਤੀ ਤੁਰਦੀ, ਚਾਰ ਜੁਗ ਦਾ ਪੰਧ ਮੁਕਾਈਆ। ਪਰ ਬਹੁੜੀ ਮੈਂ ਸਾਰ ਨਹੀਂ ਪਾਈ ਉਸ ਸੱਚੇ ਸਤਿਗੁਰ ਦੀ, ਜੋ ਸ਼ਬਦ ਗੁਰੂ ਅਖਵਾਈਆ। ਮੈਨੂੰ ਜਿਧਰ
❋
❋
ਚਾਹੇ ਲਿਖਾਰੀ ਮੈਂ ਉਸੇ ਤਰਫ਼ ਮੁੜਦੀ, ਭੱਜਾਂ ਵਾਹੋ ਦਾਹੀਆ। ਮੈਂ ਕਾਗ਼ਜ਼ ਦੇ ਨਾਲ ਜੁੜਦੀ, ਆਪਣਾ ਮੇਲ ਮਿਲਾਈਆ। ਪਰ ਜੇ ਸਚ ਪੁਛੋ ਤੇ ਮੈਂ ਪਾਣੀ ਦੇ ਵਹਿਣਾਂ ਵਿਚ ਰੁੜ੍ਹਦੀ, ਤੇ ਰੁੜ੍ਹਦੀ ਨੂੰ ਪਾਰ ਨਾ ਕੋਇ ਲੰਘਾਈਆ। ਚਾਰ ਜੁਗ ਕਿਸੇ ਅਵਤਾਰ ਪੈਗ਼ੰਬਰ ਗੁਰੂ ਮੈਨੂੰ ਜੀਵਤ ਨਹੀਂ ਕੀਤਾ ਤੇ ਮੈਂ ਰਹੀ ਮੁਰਦੀ, ਮੁਰਦਿਆਂ ਵਿਚ ਰਹਿ ਕੇ ਆਪਣਾ ਝਟ ਲੰਘਾਈਆ। ਮੇਰੇ ਅੰਦਰ ਇਕ ਆਸਾ ਰਹੀ ਫੁਰਦੀ, ਫ਼ੁਰਨਿਆਂ ਵਿਚ ਸੁਣਾਈਆ। ਮੈਨੂੰ ਖਾਹਸ਼ ਇਕ ਨੂਰ ਦੀ, ਜੋ ਨੂਰ ਨੁਰਾਨਾ ਡਗਮਗਾਈਆ। ਜਿਸ ਦੀ ਆਵਾਜ਼ ਸ਼ਬਦ ਅਗੰਮੀ ਇਕ ਤੂਰ ਦੀ, ਤੁਰੀਆ ਤੋਂ ਪਰੇ ਕਰੇ ਪੜ੍ਹਾਈਆ। ਜੋ ਜੀਵਣ ਜ਼ਿੰਦਗੀ ਲੇਖੇ ਲਾਵੇ ਗੁਰਮੁਖਾਂ ਮੂੜ੍ਹ ਦੀ, ਗ਼ਰੀਬਾਂ ਹੋਏ ਸਹਾਈਆ। ਕਲਮ ਕਹੇ ਮੈਂ ਪਿਆਸੀ ਰਹੀ ਉਸ ਦੇ ਚਰਨ ਧੂੜ ਦੀ, ਜੋ ਧੂੜੀ ਟਿੱਕੇ ਖ਼ਾਕ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਈਆ। ਸੰਮਤ ਕਹੇ ਮੇਰਾ ਚੜ੍ਹਿਆ ਮਹੀਨਾ ਚੇਤਰ, ਚਤੁਰਭੁਜ ਅਗਵਾਈਆ। ਮੇਰਾ ਪਹਿਲਾ ਹੋਣਾ ਪੇਪਰ, ਸਚ ਦਿਆਂ ਸੁਣਾਈਆ। ਮੈਂ ਜਾਣਾ ਅਰਬ ਦੇਸ਼ ਦੇ ਖੇਤਰ, ਸੋਹਣੀ ਵੰਡ ਵੰਡਾਈਆ। ਪਹਿਲਾ ਹਿੱਸਾ ਵੰਡਾਉਣਾ ਉਨੀ ਸੌ ਏਕੜ, ਜਿਥੇ ਮਤਾ ਲੈਣਾ ਪਕਾਈਆ। ਫੇਰ ਉਨੀ ਸੌ ਮੀਲ ਵਿਚ ਕਰਕੇ ਛੇਕੜ, ਛੱਕੇ ਸਭ ਦੇ ਦੇਣੇ ਛੁਡਾਈਆ। ਫੇਰ ਕਰਕੇ ਵਡੀ ਹੈਂਕੜ, ਹੱਥ ਹਿੱਕ ਉਤੇ ਟਿਕਾਈਆ। ਫੇਰ ਖੋਲ੍ਹ ਕੇ ਆਪਣਾ ਨੇਤਰ, ਦੀਨ ਦੁਨੀ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਕਾਰ ਕਮਾਈਆ। ਚੇਤਰ ਕਹੇ ਮੈਂ ਚੜ੍ਹ ਗਿਆ ਮਹੀਨਾ, ਆਪਣਾ ਰੂਪ ਬਦਲਾਈਆ। ਸਭ ਨੂੰ ਆਉਣ ਲੱਗਾ ਪਸੀਨਾ, ਥਰ ਥਰ ਆਪਣਾ ਆਪ ਰਹੇ ਕੰਬਾਈਆ। ਕੁਛ ਮਸਲਾ ਬਣਨ ਲੱਗਾ ਚੀਨਾ, ਚੀਨ ਕੇ ਸਕੇ ਨਾ ਕੋਇ ਸਮਝਾਈਆ। ਝਗੜਾ ਪੈਣਾ ਨਰ ਮਦੀਨਾ, ਇਹਦਾ ਭੇਵ ਨਾ ਕੋਇ ਖੁਲ੍ਹਾਈਆ। ਜਿਸ ਕਾਰਨ ਪਾਖਰ ਪਾਈ ਅਸਵ ਜ਼ੀਨਾ, ਜ਼ੀਨਾ ਪੌੜੀ ਸੀੜ੍ਹੀ ਵੇਖੇ ਹੱਕ ਖ਼ੁਦਾਈਆ। ਫੇਰ ਲੇਖ ਵੇਖਣਾ ਮੁਲਕ ਤੀਨਾ, ਤ੍ਰੈਗੁਣ ਰੰਗ ਰੰਗਾਈਆ। ਜਿਥੇ ਵੱਜੇ ਹੰਕਾਰੀ ਬੀਨਾ, ਬਿਨੈ ਕਰ ਸੀਸ ਨਾ ਕੋਇ ਨਿਵਾਈਆ। ਜਲ ਮਿਲੇ ਨਾ ਪਾਣੀ ਮੀਨਾ, ਸਾਂਤਕ ਸਤਿ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਵਖਾਈਆ। ਕਲਮ ਕਹੇ ਮੈਂ ਬੜੀ ਕਾਹਲੀ, ਓ ਗੁਰਮੁਖ ਕਾਹਲਿਓ ਦਿਆਂ ਜਣਾਈਆ। ਮੈਂ ਬੜੀ ਘਾਲਣਾ ਘਾਲੀ, ਚਾਰ ਜੁਗ ਦੇ ਸ਼ਾਸਤਰ ਲਿਖੇ ਚਾਈਂ ਚਾਈਂਆ। ਮੈਨੂੰ ਕਿਸੇ ਨੇ ਨਾ ਬਣਾਇਆ ਸਾਲੀ, ਨਾਤਾ ਗਿਆ ਨਾ ਕੋਇ ਜੁੜਾਈਆ। ਮੈਂ ਫਿਰ ਫਿਰ ਥੱਕੀ ਚਾਰ ਕੁੰਟ ਭਾਲੀ, ਚਾਰ ਜੁਗ ਵੇਖ ਵਖਾਈਆ। ਮੈਨੂੰ ਇਕ ਦਿਨ ਅਚਾਨਕ ਸੁਫ਼ਨਾ ਆਇਆ, ਕਲਮ ਕਹੇ ਨੀ ਕਮਲੀਏ ਔਹ ਵੇਖ ਜੱਟ ਹਾਲੀ, ਜੋ ਹਾਲਤ ਸਭ ਦੀ ਰਿਹਾ ਬਦਲਾਈਆ। ਕੋਈ ਨਹੀਂ ਮੰਗਦਾ ਵਿਚ ਦਲਾਲੀ, ਵਿਚੋਲਾ ਅਵਰ ਨਾ ਕੋਇ ਰਖਾਈਆ। ਜੋ ਆਈ ਸੋ ਦਰ ਤੋਂ ਕਦੇ ਨਾ ਜਾਏ ਖ਼ਾਲੀ, ਖ਼ਾਲੀ ਝੋਲੀ ਦਏ ਭਰਾਈਆ। ਜਿਸ ਨੂੰ ਕਹਿੰਦੇ ਜਗਤ ਦਾ ਵਾਲੀ, ਉਹ ਵਾਰਸ ਹੋ ਕੇ ਫੇਰਾ ਪਾਈਆ। ਕਾਨੀ ਕਹੇ ਜਾਂ ਮੈਂ ਅੱਗੇ ਹੋਈ ਨੇੜੇ ਹੋ ਕੇ ਤੱਕਿਆ ਕੰਨਾਂ ਨਾਲ ਸੁਣਿਆ ਬਹੁਤੇ ਉਸ ਨੂੰ ਕਢਦੇ ਗਾਲੀ, ਗਾਹਕ ਵਿਰਲਾ ਵੇਖ ਵਖਾਈਆ। ਨੀ ਕਮਲੀਏ ਮੈਂ ਖ਼ੁਸ਼ੀ ਵਿਚ ਖਲੋ ਕੇ ਅਸਮਾਨਾਂ ਵੱਲ ਦੋ ਹੱਥਾਂ ਦੀ ਮਾਰੀ ਤਾਲੀ, ਖ਼ੁਦਾ ਤੁਆਲਾ ਤੇਰੀ ਬੇਪਰਵਾਹੀਆ। ਇਕ ਸਵਾਲ ਇਕ ਜਵਾਬ ਫੇਰ ਵੇਖਿਆ ਗੁਰ ਅਵਤਾਰ ਪੈਗ਼ੰਬਰ ਉਸੇ ਦੇ ਸਵਾਲੀ, ਸਵਾਲਾਂ ਵਿਚ ਆਪਣੀ ਆਸਾ ਰਹੇ ਪਰਗਟਾਈਆ। ਫੇਰ ਤੱਕਿਆ ਚੋਟੀ ਹਿਮਾਲੀ, ਹਿਮਾਲੀਆ
❋
❋
ਦੇ ਪਿਛੇ ਦਵਾਲੀਆ ਸਭ ਦਾ ਰਿਹਾ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ... ... ... ...। ਕਲਮ ਕਹੇ ਮੈਂ ਭੰਨੀ ਦੌੜੀ, ਆਪਣਾ ਪੰਧ ਮੁਕਾਈਆ। ਮੈਂ ਵੇਖੀ ਦੀਨ ਮਜ਼੍ਹਬ ਦੀ ਪੌੜੀ, ਡੰਡੇ ਡੰਡੇ ਹੱਥ ਉਠਾਈਆ। ਅਸੀਂ ਅੰਦਰ ਵੜ ਕੇ ਵੇਖਿਆ ਕੇਹੜੀ ਧਾਰ ਮਿੱਠੀ ਕੌੜੀ, ਰਸ ਕਵਣ ਚਖਾਈਆ। ਜਾਂ ਤੱਕਿਆ ਸਭ ਦੇ ਅੰਦਰ ਪ੍ਰਭ ਦੀ ਆਸ ਥੋੜੀ, ਬਹੁੜੀ ਬਹੁੜੀ ਕਰੇ ਲੋਕਾਈਆ। ਮੇਰੀ ਆਸਾ ਕਹੇ ਨਾ ਦੌੜੀਂ, ਅੱਗੇ ਹੋ ਨਾ ਕੋਇ ਅਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਕਲਮ ਕਹੇ ਪ੍ਰਭੂ ਮੇਰਾ ਕਰ ਦੇ ਹਿਸਾਬ, ਅੰਕੜੇ ਵੇਖ ਵਖਾਈਆ। ਪੁਰਖ ਅਕਾਲ ਕਹੇ ਓ ਕਮਲੀਏ ਮੇਰੇ ਕੋਲ ਅੱਖਰਾਂ ਵਾਲੀ ਨਹੀਂ ਕਿਤਾਬ, ਏ ਬੀ ਸੀ ਡੀ ਅਲਿਫ਼ ਯੇ ਊੜਾ ਐੜਾ ਵੰਡ ਨਾ ਕੋਇ ਵੰਡਾਈਆ। ਮੇਰਾ ਇਕੋ ਹਿੱਸਾ ਇਕੋ ਬਾਬ, ਬਿਨਾ ਪੰਨਿਆਂ ਤੋਂ ਮੇਰੀ ਸਿਫ਼ਤ ਸਾਲਾਹੀਆ। ਇਕੋ ਵਾਰ ਕਰ ਦੇ ਆਦਾਬ, ਬਿਨਾ ਸਯਦਿਆਂ ਸੀਸ ਝੁਕਾਈਆ। ਮਿਹਰਵਾਨ ਹੋ ਕੇ ਦੇਵਾਂ ਮਾਤ ਖ਼ਤਾਬ, ਸਿਰ ਆਪਣਾ ਹੱਥ ਟਿਕਾਈਆ। ਓਥੇ ਨਾ ਕੋਇ ਸਵਾਲ ਨਾ ਕੋਇ ਜੁਆਬ, ਜੁਆਬਤਲਬੀ ਵਿਚ ਸਾਰੇ ਬੈਠੇ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਦ ਆਪਣਾ ਰੰਗ ਰੰਗਾਈਆ। ਚੇਤਰ ਕਹੇ ਮੈਂ ਆਇਆ ਚਾਤ੍ਰਕ, ਤ੍ਰਿਖਾ ਪਿਆਸਾ ਜਗਤ। ਮਿਲੇ ਮੈਨੂੰ ਸਤਿ ਸਾਂਤਕ, ਉਤੇ ਸ਼ਾਹ ਰਗ। ਪ੍ਰਭੂ ਦਾ ਬਣਾਂ ਯਾਚਕ, ਨਾਤਾ ਤੁੱਟੇ ਕੂੜਾ ਜਗ। ਸਦਾ ਹੋਵਾਂ ਆਸਤਕ, ਰਹਾਂ ਨਾ ਬਗਲਾ ਬਪ। ਪ੍ਰੀਤੀ ਕਰਾਂ ਇਕੋ ਵਾਸਤਕ, ਜੋ ਸਾਹਿਬ ਸੂਰਾ ਸਰਬੱਗ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸ਼ਬਦ ਅਗੰਮੀ ਵਜਾ ਨਦ। ਕਲਮ ਕਹੇ ਮੈਂ ਲਿਖ ਲਿਖ ਭਰੇ ਕੁਤਬਖ਼ਾਨੇ, ਮੇਰੀ ਵਡ ਵਡਿਆਈਆ। ਮੈਂ ਜਦੋਂ ਆਈ ਤੇ ਆਈ ਹੱਥ ਬੇਗਾਨੇ, ਮੇਰੀ ਸੇਵਾ ਹੋਈ ਪਰਾਈਆ। ਮੈਂ ਗੁਰੂਆਂ ਦੀ ਮਹਿੰਮਾ ਕੀਤੀ ਤੇ ਸ਼ਬਦ ਗੁਰੂ ਦੇ ਲਿਖੇ ਗਾਣੇ, ਅੱਖਰਾਂ ਨਾਲ ਸਾਲਾਹੀਆ। ਸੇਵਾ ਕੀਤੀ ਪ੍ਰਭ ਦੀ ਨਾਲ ਬਹਾਨੇ, ਜੁਗ ਜੁਗ ਆਪਣੀ ਕਾਰ ਕਮਾਈਆ। ਕਲਜੁਗ ਅੰਤਮ ਮੇਰੇ ਲੇਖ ਲੇਖ ਨੂੰ ਦੇਵਣ ਤਾਹਨੇ, ਦੀਨ ਮਜ਼੍ਹਬ ਮਜ਼੍ਹਬ ਨਾਲ ਟਕਰਾਈਆ। ਮੇਰੇ ਝੂਠੇ ਦਿਸਣ ਯਰਾਨੇ, ਕੂੜ ਨਾਲ ਸਮਝਾਈਆ। ਮੈਂ ਰੋ ਕੇ ਕਿਹਾ ਪ੍ਰਭੂ ਮੇਰੇ ਲੇਖ ਹੋਏ ਪੁਰਾਣੇ, ਪਰਾਨੀ ਨਿਉਂ ਨਿਉਂ ਨਾ ਸੀਸ ਨਿਵਾਈਆ। ਝਟ ਹੁਕਮ ਦਿਤਾ ਸ੍ਰੀ ਭਗਵਾਨੇ, ਭਗਵਨ ਦਿਤਾ ਦ੍ਰਿੜਾਈਆ। ਤੂੰ ਸਵਾਧਾਨ ਹੋ ਲੋਕਮਾਤ ਵਿਚ ਜਹਾਨੇ, ਜਹਾਲਤ ਕੂੜੀ ਦੇਣੀ ਗਵਾਈਆ। ਲੇਖ ਲਿਖ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨੇ, ਜਿਸ ਤੋਂ ਅੱਗੇ ਹੋਰ ਨਾ ਕੋਇ ਪੜ੍ਹਾਈਆ। ਉਥੇ ਟੁੱਟ ਜਾਂਦੇ ਪੈਗ਼ੰਬਰਾਂ ਵਾਲੇ ਯਰਾਨੇ, ਗੁਰੂ ਗੋਦ ਨਾ ਕੋਇ ਉਠਾਈਆ। ਮੁਕ ਜਾਂਦੇ ਜਗਤ ਜੀਵਣ ਦੇ ਦਾਣੇ, ਤ੍ਰਿਸ਼ਨਾ ਤ੍ਰਿਖਾ ਮਿਟਾਈਆ। ਰਸ ਨਾ ਰਹਿੰਦੇ ਪੀਣੇ ਖਾਣੇ, ਨਵ ਨੌਂ ਚਾਰ ਡੇਰਾ ਢਾਹੀਆ। ਸਿਰਫ਼ ਮਿਲਦਾ ਕੀ ਕਮਲੀਏ ਭਗਤ ਭਗਵਾਨ ਦਾ ਮੇਲ ਜਿਥੇ ਸਦਾ ਇਕੋ ਰੰਗ ਇਕੋ ਜੋਬਨ ਜਵਾਨੀ ਮਾਣੇ, ਬੁੜੇਪਾ ਨਜ਼ਰ ਕੋਇ ਨਾ ਆਈਆ। ਨਾ ਕੋਈ ਤਾਅਨਾ ਨਾ ਕੋਈ ਮੇਹਣਾ ਨਾ ਕੋਈ ਦਏ ਉਲਾਮ੍ਹੇ, ਠੋਕਰ ਜਗਤ ਨਾ ਕੋਇ ਲਗਾਈਆ। ਕਲਮ ਹੱਸ ਪਈ ਪ੍ਰਭੂ ਵੱਲ ਨੱਸ ਪਈ, ਪ੍ਰਭੂ ਜੋ ਤੂੰ ਕਿਹਾ ਸੋ ਮੈਂ ਵੇਖਿਆ ਗੁਰ ਅਵਤਾਰ ਪੈਗ਼ੰਬਰ ਤੇਰੇ ਜੁਗ ਜੁਗ (ਨਿੱਕੇ ਨਿੱਕੇ ਬਾਲ ਅੰਞਾਣੇ), ਹੁਕਮ ਵਿਚ ਸੇਵਕ ਸੇਵ ਕਮਾਈਆ। ਤਨ ਵਜੂਦ ਦੇ ਬਦਲ ਕੇ ਆਉਂਦੇ ਬਾਣੇ, ਬਾਣੀ ਨਾਮ ਕਲਮਾ ਤੇਰਾ ਸੁਣਾਈਆ। ਫੇਰ ਵੇਖਾਂ ਸਾਰੇ ਤੇਰੇ ਵਿਚ ਸਮਾਂਣੇ, ਵੱਖਰਾ
❋
❋
ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਕਲਮ ਕਹੇ ਮੈਂ ਲਿਖਣਾ ਲੇਖ ਨਹੀਂ ਉਤੇ ਤਖ਼ਤੀ, ਤਖ਼ਤ ਨਿਵਾਸੀ ਰਿਹਾ ਜਣਾਈਆ। ਜਿਸ ਨੇ ਕਰਨੀ ਸਭ ਦੇ ਉਤੇ ਸਖ਼ਤੀ, ਸਖ਼ਤ ਹੁਕਮ ਦ੍ਰਿੜਾਈਆ। ਕਲਜੁਗ ਕੂੜੀ ਕਿਰਿਆ ਆਈ ਕਮਬਖ਼ਤੀ, ਮਾਇਆ ਮਮਤਾ ਰਹੀ ਕੁਰਲਾਈਆ। ਕਿਉਂ ਮੇਰਾ ਮਾਲਕ ਆਇਆ ਅਰਸ਼ੀ, ਫ਼ਰਸ਼ੀ ਸੋਭਾ ਪਾਈਆ। ਜੋ ਸਦਾ ਸਦਾ ਆਤਮ ਦਰਸੀ, ਪਾਰਬ੍ਰਹਮ ਬ੍ਰਹਮ ਮੇਲਾ ਮੇਲੇ ਸਹਿਜ ਸੁਭਾਈਆ। ਓਸ ਨੇ ਭਗਤਾਂ ਦੀ ਛੇਵੇਂ ਘਰ ਮਨਾਈ ਬਰਸੀ, ਸੋਹਣਾ ਰੰਗ ਰੰਗਾਈਆ। ਜੀਵਣ ਦਾਤਾ ਬਣ ਕੇ ਦਰਦੀ, ਦੁਖੀਆਂ ਦੁੱਖ ਮਿਟਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਅਸੀਂ ਲਿਖ ਕੇ ਦਈਏ ਅਰਜ਼ੀ, ਦਰਖ਼ਾਸਤ ਪ੍ਰਭ ਦੇ ਅੱਗੇ ਟਿਕਾਈਆ। ਸਾਡੇ ਮਾਲਕ ਖ਼ਾਲਕ ਜੋ ਚਾਹੇਂ ਸੋ ਅੱਗੇ ਕਰ ਆਪਣੀ ਮਰਜ਼ੀ, ਸਾਰੇ ਇਕੋ ਵਾਰ ਸੀਸ ਝੁਕਾਈਆ। ਅਸੀਂ ਨਾਮ ਕਲਮਾ ਦੇ ਕੇ ਆਏ ਫ਼ਰਜ਼ੀ, ਜੋ ਜੁਗ ਜੁਗ ਗਏ ਬਦਲਾਈਆ। ਤੂੰ ਪੁੱਠੀ ਸਿੱਧੀ ਕਰ ਨਰਦੀ, ਦੀਨ ਦੁਨੀ ਤੇਰੇ ਹੱਥ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਮਿਹਰ ਨਜ਼ਰ ਕਰ ਦੇ ਧੁਰ ਦੇ ਸਵਾਮੀ, ਸਾਰੇ ਰਹੇ ਜਣਾਈਆ। ਤੂੰ ਆਦਿ ਜੁਗ ਜੁਗਾਦਿ ਦਾ ਦਾਨੀ, ਦਾਤਾ ਇਕ ਅਖਵਾਈਆ। ਸਾਚੀ ਮੰਜ਼ਲ ਦੇ ਅਸਾਨੀ, ਰਹਿਬਰ ਹੋ ਕੇ ਵੇਖ ਵਖਾਈਆ। ਬੇਸ਼ਕ ਤੇਰਾ ਲੇਖ ਲਿਖਦੀ ਕਲਮ ਕਾਨੀ, ਕਾਇਨਾਤ ਵਿਚ ਸਿਫ਼ਤ ਸਾਲਾਹੀਆ। ਜਿਸ ਦੀ ਕੀਮਤ ਪੈਸਾ ਧੇਲਾ ਨਹੀਂ ਕੋਈ ਦਵਾਨੀ, ਦੀਵਾਨੀ ਦਾ ਮੁਕਦਮਾ ਚਾਰ ਜੁਗ ਦਾ ਮੇਰਾ ਚਲਿਆ ਆਈਆ। ਤੇਰੇ ਅਵਤਾਰ ਪੈਗ਼ੰਬਰ ਗੁਰੂ ਸਾਰੇ ਹੋ ਗਏ ਫ਼ਾਨੀ, ਉਨ੍ਹਾਂ ਦਾ ਤਤ ਨਾ ਕੋਇ ਵਖਾਈਆ। ਮੇਰੇ ਲੇਖ ਦੀ ਅਜੇ ਤਕ ਰਹੀ ਨਿਸ਼ਾਨੀ, ਸ਼ਾਸਤਰ ਸਿਰਮਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਦਏ ਗਵਾਹੀਆ। ਮੈਂ ਚਾਹੁੰਦੀ ਹੁਣ ਇਕੋ ਵਾਰ ਆਪਣਿਆਂ ਭਗਤਾਂ ਉਤੇ ਕਰ ਦੇ ਮਿਹਰਵਾਨੀ, ਘਰ ਘਰ ਮੰਗਣ ਦੀ ਲੋੜ ਰਹੇ ਨਾ ਰਾਈਆ। ਕਿਉਂ ਕਲਜੁਗ ਕੂੜੀ ਕਿਰਿਆ ਦੀ ਚੜ੍ਹੀ ਤੁਗ਼ਿਆਨੀ, ਦੀਨਾਂ ਮਜ਼੍ਹਬਾਂ ਰਹੀ ਰੁੜ੍ਹਾਈਆ। ਸੰਮਤ ਛੇ ਕਹੇ ਮੇਰੀ ਅਰਜ਼ ਜਗਦੀਸ ਇਕ ਮਾਨੀਂ, ਸਵਾਰਥ ਮੇਰਾ ਪੂਰ ਕਰਾਈਆ। ਤੇਰਿਆਂ ਭਗਤਾਂ ਆਏ ਕਿਤੇ ਨਾ ਹਾਨੀ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਮੇਟ ਅੰਧੇਰੀ ਸ਼ਾਮੀ, ਸ਼ਮਾਂ ਨੂਰ ਜੋਤ ਤੇਰੀ ਰੁਸ਼ਨਾਈਆ।