੨ ਚੇਤ ਸ਼ਹਿਨਸ਼ਾਹੀ ਸੰਮਤ ੬ ਹਰਿ ਭਗਤ ਦਵਾਰ ਜੇਠੂਵਾਲ (ਹਰਦੇਵ ਸਿੰਘ ਰੁੜਕਾ ਕਲਾਂ)
ਸਪਤਸ ਰਿਖੀ ਬੈਠੇ ਉਤੇ ਤਟ ਕਿਨਾਰਾ ਗੰਗੇ, ਆਪਣਾ ਆਸਣ ਲਾਈਆ। ਓਥੇ ਆ ਗਏ ਤਿੰਨ ਅੰਧੇ, ਨੈਣਹੀਣ ਦਰਸਾਈਆ। ਕਾਇਆ ਵੱਲੋਂ ਸੂਰਬੀਰ ਚੰਗੇ, ਸੋਭਨੀਕ ਸੋਭਾ ਪਾਈਆ। ਅਤਰੀ ਵੇਖਿਆ ਆਪਣੇ ਕੰਢੇ, ਘਾਟ ਉਤੇ ਧਿਆਨ ਲਗਾਈਆ। ਉਨ੍ਹਾਂ ਦੇ ਹੱਥ ਵਿਚ ਫੜੇ ਡੰਡੇ, ਚਲਣ ਚਾਈਂ ਚਾਈਂਆ। ਝੋਲੀ ਵਿਚ ਦਿਸੇ ਮੰਡੇ, ਟੁਕੜੇ ਸੁੱਕੇ ਸੋਭਾ ਪਾਈਆ। ਢਾਈ ਦਿਨ ਦੇ ਠੰਡੇ, ਅਗਨੀ ਸੇਕ ਨਾ ਕੋਇ ਵਖਾਈਆ। ਨਾਲ ਖਾਣ ਨੂੰ ਗੰਢੇ, ਦੂਜੀ ਵਸਤ ਨਾ ਕੋਇ ਜਣਾਈਆ। ਪੰਧ ਕਰਕੇ ਆਏ ਲੰਬੇ, ਮੀਲ ਨੌ ਨੌ ਦਰਸਾਈਆ। ਕਦਮਾਂ ਕਦਮਾਂ ਵਿਚ ਹੰਭੇ,
❋
❋
ਜ਼ੋਰ ਬਲ ਨਾ ਕੋਇ ਰਖਾਈਆ। ਸਰਦੀ ਨਾਲ ਕੰਬੇ, ਦੰਦੀਆਂ ਰਹੇ ਵਜਾਈਆ। ਓਧਰੋਂ ਆ ਗਿਆ ਇਕ ਉਦਾਸੀ ਜੋ ਵਸੇ ਵਿਚ ਚੰਬੇ, ਵਾਸੀ ਪਹਾੜੀ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਖੇਲ ਖਿਲਾਈਆ। ਤਿੰਨ ਅੰਧੇ ਬੈਠੇ ਤਟ ਕਿਨਾਰੇ, ਗੰਗਾ ਸੋਭਾ ਪਾਈਆ। ਅਤਰੀ ਵੇਖੇ ਇਹ ਨਜ਼ਾਰੇ, ਰਿਸ਼ੀ ਆਪਣਾ ਧਿਆਨ ਲਗਾਈਆ। ਓਨੇ ਚਿਰ ਨੂੰ ਚੰਬੇ ਵਾਲਾ ਆ ਗਿਆ ਬੈਠਾ ਪੈਰ ਪਸਾਰੇ, ਆਪਣੀ ਲਈ ਅੰਗੜਾਈਆ। ਇਨ੍ਹਾਂ ਦੁਖੜੇ ਪਏ ਭਾਰੇ, ਨੇਤਰਹੀਣ ਨੈਣ ਨਾ ਕੋਇ ਰੁਸ਼ਨਾਈਆ। ਕੀ ਕਰਨ ਵਿਚਾਰੇ, ਵਿਚਰ ਕੇ ਸਕੇ ਨਾ ਕੋਇ ਸਮਝਾਈਆ। ਦੁੱਖ ਭੁੱਖ ਦੇ ਮਾਰੇ, ਫਿਰਦੇ ਵਾਹੋ ਦਾਹੀਆ। ਜਗਤ ਸ਼ਾਇਦ ਬਣੇ ਕਦੇ ਨਹੀਂ ਲਾੜੇ, ਲਾੜੀ ਨਾਰ ਨਾ ਕੋਇ ਪਰਨਾਈਆ। ਦਰ ਦਰ ਘਰ ਘਰ ਮੰਗਦੇ ਵਾੜੇ, ਖ਼ਾਲੀ ਝੋਲੀ ਅੱਗੇ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਤਿੰਨੇ ਅੰਧੇ ਆਪਣੀ ਰੱਖ ਕੇ ਸੋਟੀ, ਆਸਣ ਲਿਆ ਲਗਾਈਆ। ਹੱਥ ਮਾਰ ਕੇ ਬੋਦੀ, ਆਪਣੀ ਖ਼ੁਸ਼ੀ ਬਣਾਈਆ। ਓਧਰੋਂ ਆ ਗਿਆ ਇਕ ਜੋਗੀ, ਬੀਨ ਰਿਹਾ ਸੁਣਾਈਆ। ਓਧਰੋਂ ਆ ਗਿਆ ਇਕ ਭੋਗੀ, ਜੋ ਵੇਸਵਾ ਰਿਹਾ ਹੰਢਾਈਆ। ਓਧਰੋਂ ਆ ਗਿਆ ਇਕ ਸੰਜੋਗੀ, ਜੋ ਧਰਮ ਵਿਚ ਸਮਾਈਆ। ਓਧਰੋਂ ਆ ਗਿਆ ਪੰਡਤ ਹੱਥ ਲੌਂਦਾ ਗੋਡੀਂ, ਨਿਉਂ ਨਿਉਂ ਸੀਸ ਝੁਕਾਈਆ। ਓਧਰ ਧਿਆਨ ਮਾਰਿਆ ਅਤਰੀ ਖੇਲ ਵੇਖਿਆ ਘਰੋਗੀ, ਪਰਦਾ ਪਰਦੇ ਵਿਚੋਂ ਉਠਾਈਆ। ਨਾਲੇ ਹੱਸ ਕੇ ਕਿਹਾ ਪ੍ਰਭ ਠਾਕਰ ਬੜਾ ਮੌਜੀ, ਵੇਖੋ ਮਜ਼ਲਸ ਰਿਹਾ ਬਣਾਈਆ। ਜਿਹੜਾ ਸਦਾ ਅਗਾਧ ਬੋਧੀ, ਬੁੱਧੀ ਤੋਂ ਪਰੇ ਕਰੇ ਪੜ੍ਹਾਈਆ। ਦੱਸ ਨਾਮ ਸਲੋਕੀ, ਸੋਹਲਾ ਇਕ ਸੁਣਾਈਆ। ਉਸ ਦੀ ਮੰਜ਼ਲ ਔਖੀ, ਚੜ੍ਹਨ ਕੋਇ ਨਾ ਪਾਈਆ। ਜਗਤ ਵਿਦਿਆ ਵਿਚ ਪੜ੍ਹਾ ਕੇ ਪੋਥੀ, ਅੱਖਰਾਂ ਵਿਚ ਭਰਮਾਈਆ। ਅੰਤ ਮਿਲੇ ਕਿਸੇ ਨਾ ਮੋਖੀ, ਮੁਕਤ ਜੁਗਤ ਗਏ ਸਮਝਾਈਆ। ਸੌਦਾ ਹੋਵੇ ਕਿਸੇ ਨਾ ਰੋਖੀ, ਰੋਕੜ ਵਹੀ ਨਾ ਕੋਇ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਅੰਨ੍ਹੇ ਕਹਿਣ ਆਓ ਖਾਈਏ ਟੁੱਕਰ, ਟੁਕੜੇ ਬਾਹਰ ਕਢਾਈਆ। ਓਧਰੋਂ ਆ ਗਿਆ ਪਰੋਹਤ ਸ਼ੁਕਰ, ਸਹਿਜ ਨਾਲ ਸੁਣਾਈਆ। ਤੁਸੀਂ ਕਿਧਰੋਂ ਆਏ ਫਿਰਦੇ ਪੂਰਬ ਕਿ ਉੱਤਰ, ਕਿ ਪੱਛਮ ਦੱਖਣ ਵੰਡ ਵੰਡਾਈਆ। ਤੁਸੀਂ ਕਿਸ ਮਾਂ ਦੇ ਪੁੱਤਰ, ਜੰਮਣ ਵਾਲੀ ਕਵਣ ਅਖਵਾਈਆ। ਕਿਸ ਨੇ ਚੁੱਕਿਆ ਕੁੱਛੜ, ਗੋਦੀ ਲਾਡ ਲਡਾਈਆ। ਉਹ ਤਿੰਨੇ ਲੱਗੇ ਝੁਕਣ, ਨਿਉਂ ਨਿਉਂ ਸੀਸ ਨਿਵਾਈਆ। ਮੁਖੋਂ ਲੱਗੇ ਥੁੱਕਣ, ਥੂ ਥੂ ਰਹੇ ਸੁਣਾਈਆ। ਕੀ ਸਾਨੂੰ ਲੱਗਾ ਪੁਛਣ, ਕਿਉਂ ਦੁੱਖੜੇ ਰਿਹਾ ਪਰਗਟਾਈਆ। ਸਾਡਾ ਅੰਤ ਅਖ਼ੀਰ ਲੱਗਾ ਮੁਕਣ, ਲੋਕਮਾਤ ਰਹਿਣ ਨਾ ਪਾਈਆ। ਅਤਰੀ ਲਾਗੋਂ ਲੱਗਾ ਉਠਣ, ਆਪਣੀ ਲਈ ਅੰਗੜਾਈਆ। ਚੰਬੇ ਵਾਲਾ ਲੱਗਾ ਬੁੱਕਣ, ਜ਼ੋਰ ਨਾਲ ਸੁਣਾਈਆ। ਹੁਣ ਕਿਉਂ ਪਿਛੇ ਲੱਗਾ ਲੁਕਣ, ਸਨਮੁਖ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਈਆ। ਚੰਬੇ ਵਾਲੇ ਦਾ ਨਾਂ ਸੀ ਬਲਕਾ, ਬਾਲੀ ਕਹਿ ਕੇ ਸਾਰੇ ਗਾਈਆ। ਉਹ ਉਮਰ ਜ਼ਾਤ ਦਾ ਹਲਕਾ, ਵੱਡੀ ਵਡ ਨਾ ਕੋਇ ਵਡਿਆਈਆ। ਉਸ ਨੇ ਅੰਧਿਆਂ ਨਾਲ ਪਾ ਲਿਆ ਤੁਅਲਕਾ, ਛਿੰਨ ਛਿੰਨ ਜੋੜ ਜੁੜਾਈਆ। ਨੇਤਰਹੀਣੋ ਪ੍ਰਭ ਦਾ ਖੇਲ ਸਦਾ ਛਲ ਕਾ, ਅਛਲ ਅਛਾਲੀ ਕਾਰ ਕਮਾਈਆ। ਤੁਹਾਡਾ ਮੇਲ ਮਿਲਾਇਆ ਦਲ ਕਾ, ਇਕੱਠੇ ਲਏ ਕਰਾਈਆ। ਕੁਛ ਸਵਾਲ ਲੱਭੋ ਹੱਲ
❋
❋
ਕਾ, ਕਿਉਂ ਵਕਤ ਰਹੇ ਗਵਾਈਆ। ਨਹੀਂ ਭਰੋਸਾ ਕਲ ਕਾ, ਘੜੀ ਪਲ ਹੋਏ ਨਾ ਕੋਇ ਸਹਾਈਆ। ਵੇਖੋ ਵਹਿਣ ਵਗਦਾ ਜਲ ਕਾ, ਗੰਗਾ ਧਾਰ ਦ੍ਰਿੜਾਈਆ। ਏਥੇ ਨਿਵਾਸ ਹੁੰਦਾ ਸੀ ਬਲ ਕਾ, ਬਾਵਨ ਖੋਜ ਖੁਜਾਈਆ। ਲਾਹਾ ਲਓ ਜਨਮ ਕੇ ਫਲ ਕਾ, ਫਲੀ ਭੂਤ ਭੂਤ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਅੰਧਿਆਂ ਕਿਹਾ ਸਾਡਾ ਇਕੋ ਅੰਧ ਅੰਧੇਰਾ, ਸਤਿ ਸਚ ਜਣਾਈਆ। ਇਕੋ ਸੰਝ ਸਵੇਰਾ, ਸੂਰਜ ਚੰਦ ਨਾ ਕੋਇ ਰੁਸ਼ਨਾਈਆ। ਇਕੋ ਚੁਰਾਸੀ ਗੇੜਾ, ਨਿਤ ਨਿਤ ਭਵਾਈਆ। ਇਕੋ ਨਗਰ ਖੇੜਾ, ਸਰਗੁਣ ਤਤ ਹੰਢਾਈਆ। ਇਕੋ ਬੈਠੇ ਕਰ ਕੇ ਜੇਰਾ, ਤ੍ਰਿਸ਼ਨਾ ਤ੍ਰਿਖਾ ਨਾ ਕੋਇ ਵਧਾਈਆ। ਆਪੇ ਮਾਲਕ ਕਰੇ ਨਬੇੜਾ, ਹਰਿ ਕਰਤਾ ਧੁਰਦਰਗਾਹੀਆ। ਓਨੇ ਚਿਰ ਨੂੰ ਪੰਡਾ ਆ ਗਿਆ ਓਹਨੇ ਤਿੰਨਾਂ ਦੇ ਮੂੰਹ ਤੇ ਮਾਰਿਆ ਇਕ ਇਕ ਲਫੇੜਾ, ਥੱਪੜ ਦਿਤਾ ਲਗਾਈਆ। ਤੁਹਾਨੂੰ ਪਾਰ ਲੰਘਾਵੇ ਕਿਹੜਾ, ਗੁਰੂ ਗੁਰਦੇਵ ਕਵਣ ਅਖਵਾਈਆ। ਆਹ ਵੇਖੋ ਮੇਰੇ ਗਲ ਵਿਚ ਜੰਞੂ ਵਾਲਾ ਜੇੜਾ, ਜਿਹੜਾ ਸਭ ਨੂੰ ਰਿਹਾ ਬੰਧਾਈਆ। ਤੁਹਾਡਾ ਵਕਤ ਆ ਗਿਆ ਨੇੜਾ, ਪੜਦਾ ਦਿਆਂ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਕਾਰ ਕਮਾਈਆ। ਤਿੰਨੇ ਅੰਧੇ ਬੋਲੇ ਨਾਲ ਜ਼ੋਰ, ਜ਼ੋਰ ਜ਼ੋਰ ਸੁਣਾਈਆ। ਉਚੀ ਉਚੀ ਪਾਇਆ ਸ਼ੋਰ, ਸ਼ੌਹਰ ਇਕੋ ਲੈਣਾ ਮਨਾਈਆ। ਜਿਸ ਦੇ ਹੱਥ ਅਸਾਡੀ ਡੋਰ, ਤੰਦ ਸਕੇ ਨਾ ਕੋਇ ਤੁੜਾਈਆ। ਸਾਨੂੰ ਪੰਡਤਾ ਨਹੀਂ ਤੇਰੀ ਲੋੜ, ਤੇਰੇ ਅੱਗੇ ਨਾ ਝੋਲੀ ਡਾਹੀਆ। ਅਸੀਂ ਉਸ ਤਟ ਗਏ ਬਹੁੜ, ਜਿਥੇ ਰਵਿਦਾਸ ਦਾ ਮੀਤ ਮਿਲੇ ਧੁਰ ਦਾ ਮਾਹੀਆ। ਜਿਸ ਨੂੰ ਕਹਿਣਾ ਬ੍ਰਾਹਮਣ ਗੌੜ, ਜਨਮੇ ਕੋਇ ਨਾ ਮਾਈਆ। ਲੇਖ ਮੁਕਾਵੇ ਮੜ੍ਹੀ ਗੋਰ, ਕਾਇਆ ਕਬਰੀ ਡੇਰਾ ਢਾਹੀਆ। ਲਹਿਣਾ ਦੇਵੇ ਅਵਰ ਕਾ ਔਰ, ਔਰਤ ਮਰਦ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਸੁਣਾਈਆ। ਪੰਡਤ ਕਿਹਾ ਮੇਰਾ ਨਾਂ ਨਾਥ ਜਗਨ, ਜਗਮਗ ਜੋਤ ਜਗਾਈਆ। ਮੈਂ ਪ੍ਰਭੂ ਭਗਤੀ ਵਿਚ ਮਗਨ, ਅੱਠੇ ਪਹਿਰ ਮਾਇਆ ਵਿਚ ਸਮਾਈਆ। ਵੇਖੋ ਮੇਰਾ ਸਾਫ਼ ਸੁਥਰਾ ਬਦਨ, ਮਸਤਕ ਤਿਲਕ ਲਲਾਟ ਜਗਾਈਆ। ਫੇਰ ਆਪਣਾ ਆਪ ਕਰੇ ਨਗਨ, ਖ਼ੁਸ਼ੀਆਂ ਵਿਚ ਜਣਾਈਆ। ਬਿਨ ਮੇਰੇ ਤੋਂ ਪਾਰ ਮੂਲ ਨਾ ਲੰਘਣ, ਨਈਆ ਜਗਤ ਵਿਚ ਡੁਲਾਈਆ। ਆਉ ਤੁਹਾਨੂੰ ਲਾਵਾਂ ਅੰਗਣ, ਆਪਣੇ ਘਰ ਵਸਾਈਆ। ਫੇਰ ਜਜਮਾਨਾਂ ਘਰ ਜਾਵਾਂ ਮੰਗਣ, ਸ਼ਾਹ ਸੁਲਤਾਨਾਂ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਭੇਵ ਚੁਕਾਈਆ। ਅੰਧੇ ਕਹਿਣ ਸਾਨੂੰ ਨਾ ਚੜ੍ਹਾ ਗ਼ੁੱਸਾ, ਐਂਵੇ ਰਿਹਾ ਸਤਾਈਆ। ਅਸਾਂ ਕੀ ਕਰਨਾ ਤੇਰਾ ਜੁੱਸਾ, ਤਤਾਂ ਵੇਖ ਨਾ ਖ਼ੁਸ਼ੀ ਮਨਾਈਆ। ਇਕ ਸਭ ਤੋਂ ਵਿਚੋਂ ਬੁੱਢਾ, ਉਹ ਜ਼ੋਰ ਨਾਲ ਦ੍ਰਿੜਾਈਆ। ਵੇਖ ਮੈਂ ਲੱਤੋਂ ਥੋੜ੍ਹਾ ਡੁੱਢਾ, ਹੌਲੀ ਹੌਲੀ ਪੰਧ ਮੁਕਾਈਆ। ਫੇਰ ਖ਼ੁਸ਼ੀਆਂ ਦੇ ਵਿਚ ਕੁੱਦਾ, ਉਛਲ ਕੇ ਦਿਤਾ ਜਣਾਈਆ। ਸਾਨੂੰ ਗੰਗਾ ਮਾਤਾ ਲੈਣ ਦੇਵੇ ਨਾ ਕਿਸੇ ਤੋਂ ਭੁੱਗਾ, ਹਿੱਸਾ ਵੰਡ ਨਾ ਕੋਇ ਵੰਡਾਈਆ। ਨਾਲੇ ਹੱਥ ਵਿਚ ਹਿਲਾਇਆ ਚੁੱਘਾ, ਡੰਡੇ ਨਾਲ ਡਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਬ੍ਰਾਹਮਣ ਕਿਹਾ ਅੰਧਿਆ ਮੂਲ ਹੋ ਨਾ ਹਲਕਾ, ਕਿਉਂ ਬਚਨ ਕੁਬਚਨ ਸੁਣਾਈਆ। ਮੇਰੇ ਕੋਲ ਲੋਟਾ ਗੰਗਾ ਜਲ ਕਾ, ਤੇਰੀ ਕਰੇ ਤਬਾਹੀਆ। ਵਿਛੋੜਾ ਹੋਵੇ ਸਲ ਕਾ, ਪ੍ਰਭੂ ਨਾਲੋਂ ਜੁਦਾਈਆ। ਮੇਰਾ ਬਚਨ ਕਦੇ ਨਾ ਟਲਦਾ,
❋
❋
ਸਚ ਦਿਆਂ ਸਮਝਾਈਆ। ਬਿਨਾ ਪੰਡਤਾਂ ਤੋਂ ਕਦੇ ਕੋਈ ਨਹੀਂ ਫਲਦਾ, ਫਲੀਭੂਤ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਰਦਾ ਓਹਲਾ ਦਏ ਚੁਕਾਈਆ। ਬੁੱਢੇ ਅੰਧੇ ਕਿਹਾ ਸੁਣ ਲੈ ਮੇਰਾ ਗਾਉਣਾ, ਤੈਨੂੰ ਦਿਆਂ ਸੁਣਾਈਆ। ਮੈਂ ਪ੍ਰਭੂ ਇਕ ਮਨਾਉਣਾ, ਦੂਜਾ ਨਜ਼ਰ ਕੋਇ ਨਾ ਪਾਈਆ। ਜਿਸ ਇਕੋ ਰੰਗ ਰੰਗਾਉਣਾ, ਇਕੋ ਗ੍ਰਹਿ ਵਡਿਆਈਆ। ਇਕੋ ਸੀਸ ਝੁਕਾਉਣਾ, ਇਕੋ ਅਲਖ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਭੇਵ ਖੁਲ੍ਹਾਈਆ। ਬੁੱਢੇ ਕਿਹਾ ਪੰਡਤਾ ਤੂੰ ਕਿਉਂ ਹੋਇਆ ਹਲਕਾਇਆ, ਸਾਨੂੰ ਵੱਢ ਵੱਢ ਖਾਈਆ। ਓਨੇ ਚਿਰ ਨੂੰ ਅਤਰੀ ਕੋਲ ਚਲ ਕੇ ਆਇਆ, ਦੋਹਾਂ ਰਿਹਾ ਸੁਣਾਈਆ। ਕਿਉਂ ਐਵੇਂ ਝਗੜਾ ਪਾਇਆ, ਵਾਧੂ ਕਰੋ ਲੜਾਈਆ। ਓਧਰੋਂ ਸ਼ਬਦ ਅਗੰਮੀ ਆਪਣਾ ਹੁਕਮ ਸੁਣਾਇਆ, ਧਾਰ ਧਾਰ ਵਿਚੋਂ ਪ੍ਰਗਟਾਈਆ। ਦੋਹਾਂ ਦਾ ਲੇਖਾ ਪ੍ਰਭ ਆਪਣੇ ਹੱਥ ਵਿਚ ਰਖਾਇਆ, ਤਟ ਕਿਨਾਰਾ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਭੇਵ ਚੁਕਾਈਆ। ਸੁਣਿਆ ਸ਼ਬਦ ਅਗੰਮੀ ਏਕ, ਏਕ ਇਕ ਸੁਣਾਈਆ। ਸਾਰੇ ਮਸਤਕ ਦਿਉ ਟੇਕ, ਮੱਥੇ ਧੂੜ ਲਗਾਈਆ। ਆਪਣਾ ਆਪ ਲਉ ਵੇਖ, ਅੰਤਰ ਧਿਆਨ ਲਗਾਈਆ। ਕੇਹੜਾ ਸੱਚਾ ਦੇਸ਼, ਕਵਣ ਮਿਲੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਇਕ ਸਮਝਾਈਆ। ਅੰਧੇ ਕਿਹਾ ਮੈਂ ਪ੍ਰਭੂ ਨੂੰ ਆਖ ਸੁਨਾਉਣਾ, ਅਣਸੁਣਤ ਦਿਆਂ ਜਣਾਈਆ। ਏਸ ਪਾਂਡੇ ਨੂੰ ਜਨਮ ਜ਼ਰੂਰ ਦਵਾਉਣਾ, ਮਾਨਸ ਮਾਨਸ ਵਿਚੋਂ ਪਰਗਟਾਈਆ। ਸਾਡਾ ਸੰਗ ਏਸ ਨਾਲ ਰਖਾਉਣਾ, ਵੇਖੀਏ ਚਾਈਂ ਚਾਈਂਆ। ਇਹਦਾ ਲਹਿਣਾ ਦੇਣਾ ਮੁਕਾਉਣਾ, ਮੁਕੰਮਲ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਈਆ। ਪੁਰਖ ਅਕਾਲ ਕਿਹਾ ਅੰਧੇ ਕਰ ਲੈ ਇੰਤਜ਼ਾਰੀ, ਸ਼ਬਦ ਸ਼ਬਦ ਸੁਣਾਈਆ। ਕਲਜੁਗ ਅੰਤ ਏਸ ਦੀ ਆਉਣੀ ਵਾਰੀ, ਵਾਰਸ ਹੋ ਕੇ ਲਵਾਂ ਪਰਗਟਾਈਆ। ਤੇਰੀ ਆਸਾ ਪੂਰੀ ਕਰਾਂ ਸੰਸਾਰੀ, ਸਾਹ ਸਾਹ ਵੇਖ ਵਖਾਈਆ। ਧੁਰ ਦਾ ਹੁਕਮ ਰੱਖਾਂ ਬਰਕਰਾਰੀ, ਨਾ ਕੋਇ ਮੇਟੇ ਮੇਟ ਮਿਟਾਈਆ। ਤੁਹਾਡੀ ਹੋਵੇ ਪਿਤਾ ਪੂਤ ਦੀ ਯਾਰੀ, ਯਰਾਨਾ ਯਰਾਨੇ ਵਿਚੋਂ ਬਣਾਈਆ। ਰਸਨਾ ਬੋਲ ਬੋਲ ਨਾ ਜਾਵੇ ਖ਼ਾਲੀ, ਖ਼ਾਲਕ ਖ਼ਲਕ ਵੇਖ ਵਖਾਈਆ। ਇਹਦੀ ਆਯੂ ਰੱਖਾਂ ਨਾ ਬਾਹਲੀ, ਬਹੁਤੀ ਅਵਰ ਨਾ ਕੋਇ ਵਧਾਈਆ। ਤੂੰ ਪ੍ਰੇਮ ਨਾਲ ਇਸ ਨੂੰ ਸੰਭਾਲੀ, ਤੇਰੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸੁਣਾਈਆ। ਅੰਧੇ ਕਿਹਾ ਸੇਵਾ ਕਰਾਂ ਜ਼ਰੂਰ, ਆਪਣੀ ਸੇਵ ਕਮਾਈਆ। ਪੁਰਖ ਅਕਾਲ ਕਿਹਾ ਮੈਂ ਵੇਖਾਂ ਹਾਜ਼ਰ ਹਜ਼ੂਰ, ਹਰ ਅੰਤਰ ਖੋਜ ਖੁਜਾਈਆ। ਪੈਂਡਾ ਅਜੇ ਦੂਰ, ਕਲ ਕਲੇਸ਼ ਪਰਦਾ ਉਠਾਈਆ। ਜਿਸ ਵੇਲੇ ਦੀਨ ਦੁਨੀ ਹੋਈ ਮਗ਼ਰੂਰ, ਹਉਮੇ ਗੜ੍ਹ ਨਾ ਕੋਇ ਤੁੜਾਈਆ। ਉਸ ਵੇਲੇ ਆਪਣੀ ਜੋਤ ਦਾ ਦੇ ਕੇ ਨੂਰ, ਜ਼ਹੂਰ ਦਿਆਂ ਵਖਾਈਆ। ਤੂੰ ਹੋਣਾ ਮੇਰਾ ਮਸ਼ਕੂਰ, ਮੁਸ਼ਕਲ ਅੰਤ ਤੇਰੀ ਹੱਲ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਉਪਜਾਈਆ। ਬੁੱਢੇ ਕਿਹਾ ਕੀ ਵਕਤ ਸੁਹੰਜਣਾ ਆਉਣਾ, ਪ੍ਰਭੂ ਦੇ ਸਮਝਾਈਆ। ਪੁਰਖ ਅਕਾਲ ਕਿਹਾ ਤੁਹਾਨੂੰ ਮਾਤ ਜਨਮ ਦਵਾਉਣਾ, ਮਾਤਲੋਕ ਮਿਲੇ ਵਡਿਆਈਆ। ਪੂਰਬ ਲੇਖਾ ਪੂਰ ਕਰਾਉਣਾ, ਨਾ ਕੋਈ ਮੇਟੇ ਮੇਟ ਮਿਟਾਈਆ। ਏਸੇ ਪੰਡੇ ਨੂੰ ਤੇਰੇ ਘਰ ਵਿਚ ਹਲਕਾਉਣਾ, ਬਿਰਥਾ ਬਚਨ ਮੂਲ ਨਾ ਜਾਈਆ। ਫੇਰ ਆਪਣੇ ਨਾਲ ਮਿਲਾਉਣਾ,
❋
❋
ਜੋਤ ਜੋਤ ਵਿਚ ਸਮਾਈਆ। ਆਪਣੇ ਹੱਥੀਂ ਬਿਬਾਣ ਬਿਠਾਉਣਾ, ਆਪਣੇ ਅੰਗ ਟਕਾਈਆ। ਦਰਗਾਹ ਸਾਚੀ ਧਾਮ ਸੁਹਾਉਣਾ, ਸਚਖੰਡ ਰੰਗ ਰੰਗਾਈਆ। ਅੰਤਮ ਲਹਿਣਾ ਦੇਣਾ ਮੁਕਾਉਣਾ, ਲੇਖਾ ਰਹੇ ਨਾ ਰਾਈਆ। ਖ਼ੁਸ਼ੀਆਂ ਵਾਲਾ ਵਕਤ ਖ਼ੁਸ਼ੀਆਂ ਵਿਚ ਲੰਘਾਉਣਾ, ਗ਼ਮੀ ਦੀ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਡਤ ਦਾ ਲੇਖਾ ਹਰਦੇਵ ਜਨਮ ਪੂਰ ਕਰਾਉਣਾ, ਪੂਰਬ ਦਾ ਪੂਰਬ ਝੋਲੀ ਪਾਈਆ।
੩ ਚੇਤ ਸ਼ਹਿਨਸ਼ਾਹੀ ਸੰਮਤ ੬ ਚੀਫ਼ ਇੰਜੀਨੀਅਰ ਆਰ੦ ਐਲ੦ ਸ਼ਰਮਾ ਦੇ ਗ੍ਰਹਿ ਜੰਮੂ
ਅਵਤਾਰ ਪੈਗ਼ੰਬਰ ਗੁਰੂ ਡੰਡਾਵਤ ਬੰਦਨਾ ਕਰਨ ਸਲਾਮ, ਬਿਨਾ ਸੀਸ ਸੀਸ ਜਗਦੀਸ ਝੁਕਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਪਰਵਰਦਿਗਾਰ ਸਾਂਝੇ ਯਾਰ ਵੇਖ ਦੀਨ ਦੁਨੀ ਅਵਾਮ, ਨੌਂ ਖੰਡ ਪ੍ਰਿਥਮੀ ਸੱਤ ਦੀਪ ਚਾਰ ਕੁੰਟ ਦਹਿ ਦਿਸ਼ਾ ਫੋਲ ਫੁਲਾਈਆ। ਕਸ਼ਤਰੀ ਬ੍ਰਾਹਮਣ ਸ਼ੂਦਰ ਵੈਸ਼ ਹਿੰਦੂ ਮੁਸਲਿਮ ਸਿਖ ਈਸਾਈ ਸਚ ਧਰਮ ਦਾ ਰਿਹਾ ਨਾ ਕੋਇ ਇੰਤਜ਼ਾਮ, ਬੰਦੋਬਸਤ ਸਕੇ ਨਾ ਕੋਇ ਕਰਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਤਰ ਨਿਰੰਤਰ ਦੀਨ ਦੁਨੀ ਦੇਵੇ ਨਾ ਕੋਇ ਹੱਕ ਪੈਗ਼ਾਮ, ਪਰਾ ਪਸੰਤੀ ਮਧਮ ਬੈਖਰੀ ਤੋਂ ਪਰੇ ਕਰੇ ਪੜ੍ਹਾਈਆ। ਰਸਨਾ ਜਿਹਵਾ ਬੱਤੀ ਦੰਦ ਤੇਰਾ ਸਿਫ਼ਤਾਂ ਵਾਲਾ ਸਾਰੇ ਜਪਦੇ ਨਾਮ, ਆਤਮ ਪਰਮਾਤਮ ਪਰਮਾਤਮ ਆਤਮ ਮੇਲ ਨਾ ਕੋਇ ਮਿਲਾਈਆ। ਨਿਗਹ ਮਾਰ ਮਾਨਵ ਮਾਨਸ ਮਾਨੁਖ ਸਾਢੇ ਤਿੰਨ ਹੱਥ ਮੁਨਾਰ, ਕਾਇਆ ਮੰਦਰ ਧੁਰ ਦਾ ਕਾਅਬਾ ਨਿਰਗੁਣ ਨਿਰਾਕਾਰ ਵੇਖ ਵਖਾਈਆ। ਸਤਿ ਸਤਿਵਾਦ ਦਾ ਰਿਹਾ ਨਾ ਕੋਇ ਨਿਸ਼ਾਨ, ਮਨ ਕਲਪਣਾ ਹੋਈ ਸ਼ੈਤਾਨ, ਸ਼ਰਅ ਮਜ਼੍ਹਬ ਦੀਨ ਦੁਨੀ ਕਰੇ ਲੜਾਈਆ। ਤੇਰੀ ਮੰਜ਼ਲ ਮਹਿਬੂਬ ਹਕੀਕਤ ਵਿਚ ਮਿਲੇ ਨਾ ਕਿਸੇ ਅਸਾਨ, ਅਸਲ ਵਸਲ ਯਾਰ ਤੇਰਾ ਦਰਸ ਕੋਇ ਨਾ ਪਾਈਆ। ਜੋ ਨਾਮ ਕਲਮਾ ਦੇ ਕੇ ਆਏ ਪੈਗ਼ਾਮ, ਹਰਫ਼ ਹਰੂਫ਼ ਅੱਖਰ ਅੱਖਰਾਂ ਨਾਲ ਜੁੜਾਈਆ। ਸੋ ਕਲਜੁਗ ਅੰਤ ਹੋਏ ਬਦਨਾਮ, ਸ੍ਰੀ ਭਗਵਾਨ ਤੇਰਾ ਭੈ ਨਾ ਕੋਇ ਰਖਾਈਆ। ਸਚਖੰਡ ਦਵਾਰ ਏਕੰਕਾਰ ਨਿਰਗੁਣ ਧਾਰ ਅਸੀਂ ਸਾਰੇ ਹੋਏ ਹੈਰਾਨ, ਹੈਰਾਨੀ ਅੰਦਰ ਜੋਤ ਨੁਰਾਨੀ ਨੂਰ ਨੂਰ ਰਿਹਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਕੀ ਦੱਸੀਏ ਕਥਾ ਕਹਾਣੀ, ਵਿਚਰਨ ਦੀ ਲੋੜ ਰਹੀ ਨਾ ਰਾਈਆ। ਨੇਤਰ ਰੋਵੇ ਅਠ ਸਠ ਤੀਰਥ ਪਾਣੀ, ਗੰਗਾ ਗੋਦਾਵਰੀ ਜਮਨਾ ਸੁਰਸਤੀ ਰੋਵੇ ਮਾਰੇ ਧਾਹੀਆ। ਪਿਆਰ ਰਿਹਾ ਨਾ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨੀ, ਖਾਣੀ ਬਾਣੀ ਰੰਗ ਨਾ ਕੋਇ ਰੰਗਾਈਆ। ਪਾਰਬ੍ਰਹਮ ਬ੍ਰਹਮ ਆਤਮ ਪਰਮਾਤਮ ਮਿਲੇ ਕੋਇ ਨਾ ਹਾਣੀ, ਨਿਰਗੁਣ ਨਿਰਗੁਣ ਮੇਲ ਨਾ ਕੋਇ ਮਿਲਾਈਆ। ਮਨ ਕਲਪਣਾ ਕੂੜੀ ਕਿਰਿਆ ਜਗਤ ਵਾਸਨਾ ਹੋਈ ਸ਼ੈਤਾਨੀ, ਸਤਿ ਸੰਤੋਖ ਧੀਰਜ ਧੀਰ ਨਾ ਕੋਇ ਰਖਾਈਆ। ਚਾਰ ਕੁੰਟ ਦਹਿ ਦਿਸ਼ਾ ਸ਼ਾਹ ਸੁਲਤਾਨ ਕਰਨ ਬੇਈਮਾਨੀ, ਬੇਵਾ ਰੂਪ ਵੇਖ ਖ਼ਲਕ ਖ਼ੁਦਾਈਆ। ਤੇਰਾ ਜਲਵਾ ਉਪਰ ਅਸਮਾਨੀ, ਕਿਰਪਾ ਕਰ ਧੁਰ ਦੇ ਬਾਨੀ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਤੇਰੀ ਆਸ ਰਖਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਤੇਰੇ ਨਾਮ ਦੀ ਸਿਫ਼ਤ ਕਰਦੇ ਰਹੇ ਵਿਚ ਜਗਤ ਜਹਾਨੀ, ਜਹਾਲਤ ਵਿਚ
❋
❋
ਅਦਾਲਤ ਤੇਰਾ ਹੁਕਮ ਵਖਾਈਆ। ਤਨ ਵਜੂਦ ਮਾਟੀ ਖ਼ਾਕ ਕਰਦੇ ਆਏ ਕੁਰਬਾਨੀ, ਮਾਇਆ ਮਮਤਾ ਮੋਹ ਵਿਕਾਰ ਹੰਕਾਰ ਨਾਤਾ ਜਗਤ ਤੁੜਾਈਆ। ਬਹੁੜੀ ਦਰੋਹੀ ਤੇਰਾ ਨੂਰ ਨਜ਼ਰ ਨਾ ਆਏ ਜਗਤ ਜੁਗਤ ਨੂਰਾਨੀ, ਨਿਰਗੁਣ ਨੇਤਰ ਲੋਚਨ ਨੈਣ ਅੱਖ ਨਾ ਕੋਇ ਖੁਲ੍ਹਾਈਆ। ਕਿਰਪਾ ਨਿਧਾਨ ਠਾਕਰ ਸਵਾਮੀ ਭੇਵ ਖੁਲ੍ਹਾ ਆਲਮੇ ਜ਼ਾਵਦਾਨੀ, ਭਗਤ ਸੰਤ ਕੰਤ ਅੰਤ ਭਗਵੰਤ ਆਪਣਾ ਰੰਗ ਰੰਗਾਈਆ। ਤੇਰਾ ਜ਼ਹੂਰ ਮਨਜ਼ੂਰ ਹੋਵੇ ਪੇਸ਼ਾਨੀ, ਅੰਧ ਅਗਿਆਨ ਅੰਦਰੋਂ ਦੇ ਕਢਾਈਆ। ਰਸਨਾ ਜਿਹਵਾ ਸਿਫ਼ਤ ਸਾਲਾਹ ਅੱਖਰਾਂ ਵਿਚ ਤੇਰੀ ਕਰੇ ਕਲਾਮੀ, ਨਿਰਅੱਖਰ ਧਾਰ ਨਿਰਗੁਣ ਧਾਰ ਦਏ ਦ੍ਰਿੜਾਈਆ। ਸਤਿ ਧਰਮ ਦੀ ਸਚ ਧਾਰ ਬਖ਼ਸ਼ ਇਕ ਨਿਸ਼ਾਨੀ, ਜਿਸ ਵਿਚ ਦੀਨ ਮਜ਼੍ਹਬ ਜ਼ਾਤ ਪਾਤ ਵੰਡ ਨਾ ਕੋਇ ਵੰਡਾਈਆ। ਤਨ ਵਜੂਦ ਮਾਟੀ ਖ਼ਾਕ ਸਭ ਦਾ ਦਿਸੇ ਫ਼ਾਨੀ, ਜਿਸ ਦੀ ਸ਼ਰਅ ਉਤੇ ਦੀਨ ਦੁਨੀ ਹਿੰਦੂ ਮੁਸਲਿਮ ਸਿਖ ਈਸਾਈ ਬੈਠੇ ਰੂਪ ਬਦਲਾਈਆ। ਤੇਰਾ ਖੇਲ ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਲੱਖ ਚੁਰਾਸੀ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸਦ ਆਪਣਾ ਭੇਵ ਖੁਲ੍ਹਾਈਆ। ਅਵਤਾਰ ਪੈਗ਼ੰਬਰ ਕਹਿਣ ਕਿਰਪਾ ਕਰ ਮਿਹਰਵਾਨ ਮਹਿਬੂਬ ਖ਼ਾਲਕ, ਖ਼ਲਕ ਆਪਣੀ ਵੇਖ ਵਖਾਈਆ। ਤੂੰ ਆਦਿ ਜੁਗਾਦੀ ਸਚਖੰਡ ਨਿਵਾਸੀ ਧੁਰ ਦਾ ਮਾਲਕ, ਪਾਰਬ੍ਰਹਮ ਪਤਿਪਰਮੇਸ਼ਵਰ ਇਕੋ ਨਜ਼ਰੀ ਆਈਆ। ਨਿਰਗੁਣ ਧਾਰ ਨਿਰਵੈਰ ਨਿਰਾਕਾਰ ਨਿਰੰਕਾਰ ਆਪਣੀ ਲਗਾ ਸਚ ਅਦਾਲਤ, ਅਦਲ ਇਨਸਾਫ਼ ਆਪਣੇ ਹੱਥ ਰਖਾਈਆ। ਕਲਜੁਗ ਕੂੜੀ ਕਿਰਿਆ ਮੇਟ ਅਲਾਮਤ, ਅੱਲਾ ਦਾ ਨੂਰ ਜ਼ਹੂਰ ਕਰ ਇਕ ਰੁਸ਼ਨਾਈਆ। ਸਦੀ ਚੌਧਵੀਂ ਅਵਤਾਰ ਪੈਗ਼ੰਬਰ ਗੁਰੂ ਜਿਸ ਦੀ ਦੇਣ ਜ਼ਮਾਨਤ ਤਿਨ੍ਹਾਂ ਦਾ ਲਹਿਣਾ ਦੇਣਾ ਥਾਉਂ ਥਾਈਂਆ। ਭਗਤ ਭਗਵੰਤ ਤੇਰੀ ਆਦਿ ਅੰਤ ਦੀ ਅਮਾਨਤ, ਮਧ ਆਪਣਾ ਸੰਗ ਰਖਾਈਆ। ਤੇਰਾ ਖੇਲ ਸਦਾ ਸਹੀ ਸਲਾਮਤ, ਜੀਵਨ ਮਰਨ ਰੂਪ ਨਾ ਕੋਇ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਅਲਖ ਜਗਾਈਆ। ਅਵਤਾਰ ਪੈਗ਼ੰਬਰ ਗੁਰੂ ਕਹਿਣ ਤੇਰਾ ਇਕ ਸਹਾਰਾ, ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਕਲਜੁਗ ਨਈਆ ਭਵ ਸਾਗਰ ਕੋਈ ਕਰੇ ਨਾ ਪਾਰ ਕਿਨਾਰਾ, ਵੰਝ ਮੁਹਾਣਾ ਕੰਮ ਕੋਇ ਨਾ ਆਈਆ। ਆਦਿ ਨਿਰੰਜਣ ਜੋਤ ਉਜਾਲੇ ਨਿਰਗੁਣ ਨੂਰ ਕਰ ਉਜਿਆਰਾ, ਚਾਰ ਕੁੰਟ ਦਹਿ ਦਿਸ਼ਾ ਅੰਧ ਅੰਧੇਰਾ ਦੇ ਉਠਾਈਆ। ਤੇਰਾ ਜੋਤ ਪ੍ਰਕਾਸ਼ ਇਕ ਕਲ ਕਲਕੀ ਹੋਵੇ ਅਵਤਾਰਾ, ਅਵਤਰੀ ਆਪਣਾ ਫੇਰਾ ਪਾਈਆ। ਗੁਰ ਅਵਤਾਰ ਪੈਗ਼ੰਬਰ ਜੋ ਦੇ ਕੇ ਗਿਆ ਲਾਰਾ, ਭਵਿਖਤਾਂ ਵਿਚ ਲਿਖਤਾਂ ਵਿਚ ਇਸ਼ਟਾਂ ਵਿਚ ਦ੍ਰਿਸ਼ਟਾਂ ਵਿਚ ਆਪਣਾ ਭੇਵ ਖੁਲ੍ਹਾਈਆ। ਜੋ ਲਹਿਣਾ ਦੇਣਾ ਪੂਰਾ ਕਰ ਦੇ ਵਿਚ ਸੰਸਾਰਾ, ਸੰਸਾਰੀ ਭੰਡਾਰੀ ਸੰਘਾਰੀ ਬੈਠੇ ਸੀਸ ਨਿਵਾਈਆ। ਅਮਾਮ ਅਮਾਮਾ ਬਣ ਸਿਕਦਾਰਾ, ਮੁੱਲਾ ਸ਼ੇਖ਼ ਮੁਸਾਇਕ ਨਬੀ ਰਸੂਲਾਂ ਪੈਗ਼ੰਬਰਾਂ ਲੇਖਾ ਦਏ ਮੁਕਾਈਆ। ਆਤਮ ਪਰਮਾਤਮ ਪਰਮਾਤਮ ਆਤਮ ਦੱਸ ਸਚ ਦੀ ਧਾਰਾ, ਧਰਮ ਧਾਰ ਦਾ ਮਾਰਗ ਇਕ ਉਪਜਾਈਆ। ਝਗੜਾ ਮੇਟ ਦੇ ਜ਼ਾਤ ਪਾਤ ਊਚ ਨੀਚ ਸ਼ਾਹ ਕੰਗਾਲਾ, ਰਾਓ ਰੰਕ ਦਵਾਰ ਬੰਕ ਵੰਡ ਨਾ ਕੋਇ ਵੰਡਾਈਆ। ਜਨ ਭਗਤਾਂ ਆਪਣੇ ਨਾਮ ਦੀ ਦੇ ਅਗੰਮੀ ਮਾਲਾ, ਮਨ ਕਾ ਮਣਕਾ ਆਪੇ ਦੇ ਭਵਾਈਆ। ਅੰਮ੍ਰਿਤ ਰਸ ਨਿਝਰ ਸਰੋਵਰ ਦੇ ਉਛਾਲਾ, ਅਛਲ ਛਲਧਾਰੀ ਆਪਣੀ ਦਇਆ ਕਮਾਈਆ। ਜੋ ਆਸਾ ਰੱਖ ਕੇ ਗਿਆ ਸੰਧੂ ਬਾਲਾ, ਬਾਲਮੀਕ
❋
❋
ਬਟਵਾਰਾ ਨਾਲ ਮਿਲਾਈਆ। ਸਪਤਸ ਰਿਖੀ ਕਹਿਣ ਨਿਰਗੁਣ ਨੂਰ ਜੋਤ ਉਜਾਲਾ, ਜਿਸ ਦਾ ਪੜਦਾ ਲਾਹ ਕੇ ਗਿਆ ਕ੍ਰਿਸ਼ਨ ਗਵਾਲਾ, ਗੋਪਾਲ ਸਵਾਮੀ ਹੋ ਕੇ ਆਪਣੀ ਦਇਆ ਕਮਾਈਆ। ਜਿਸ ਦੀ ਕਾਰ ਕਮਾਉਂਦਾ ਰਿਹਾ ਦਸਰਥ ਬੇਟਾ ਰਾਮਾ, ਸੀਤਾ ਸਤਿ ਸੁਰਤ ਸ਼ਬਦ ਸ਼ਬਦ ਪਰਨਾਈਆ। ਜਿਸ ਦਾ ਹਜ਼ਰਤ ਮੂਸਾ ਦਿਸਿਆ ਉਜਾਲਾ, ਕੋਹਤੂਰ ਜ਼ਹੂਰ ਰੁਸ਼ਨਾਈਆ। ਜਿਸ ਦਾ ਹਜ਼ਰਤ ਈਸਾ ਦਿਤਾ ਹਵਾਲਾ, ਬਾਪ ਇਕੋ ਨੂਰ ਇਲਾਹੀਆ। ਜਿਸ ਨੂੰ ਕਿਹਾ ਮੁਹੰਮਦ ਖ਼ੁਦਾ ਤੁਆਲਾ, ਤਾਰੀਕ ਅੰਧੇਰਾ ਦਏ ਗਵਾਈਆ। ਜਿਸ ਨੂੰ ਨਾਨਕ ਨਿਰਗੁਣ ਸਰਗੁਣ ਗਾਇਆ ਅੰਤਰ ਮਾਰ ਉਛਾਲਾ, ਸਿਫ਼ਤਾਂ ਵਿਚ ਸਾਲਾਹੀਆ। ਜਿਸ ਦੀਆਂ ਗੋਬਿੰਦ ਘਾਲੀਆਂ ਘਾਲਾਂ, ਬੱਚੇ ਨੀਹਾਂ ਹੇਠ ਦਬਾਈਆ। ਸੋ ਖੇਲ ਕਰੇ ਕਰਨੇਹਾਰਾ ਦੀਨ ਦਿਆਲਾ, ਦਇਆਨਿਧ ਆਪਣੀ ਕਾਰ ਕਮਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਾਡੀ ਸਭ ਦੀ ਘਸ ਗਈ ਅੰਤ ਮਣਕਿਆਂ ਵਾਲੀ ਮਾਲਾ, ਤਸਬੀ ਮੁਤੱਸਬ ਵਿਚ ਰੋਵੇ ਮਾਰੇ ਧਾਈਆ। ਤੁਧ ਬਿਨ ਤ੍ਰੈਗੁਣ ਤੋੜੇ ਨਾ ਕੋਇ ਜੰਜਾਲਾ, ਜਾਗਰਤ ਜੋਤ ਬਿਨ ਵਰਨ ਗੋਤ ਨਾ ਕੋਇ ਰੁਸ਼ਨਾਈਆ। ਸਚ ਦਵਾਰ ਖੋਲ੍ਹ ਸੱਚੀ ਧਰਮਸਾਲਾ, ਜਿਥੇ ਕਸ਼ਤਰੀ ਬ੍ਰਾਹਮਣ ਸ਼ੂਦਰ ਵੈਸ਼ ਵੰਡ ਨਾ ਕੋਇ ਵੰਡਾਈਆ। ਚਰਨ ਪ੍ਰੀਤੀ ਸਾਚੀ ਰੀਤੀ ਇਸ਼ਟ ਦੇਵ ਸਵਾਮੀ ਮਾਰਗ ਦੱਸ ਸੁਖਾਲਾ, ਦਰ ਤੇਰਾ ਨਜ਼ਰੀ ਆਈਆ। ਮੰਦਰ ਮਸਜਿਦ ਸ਼ਿਵਦਵਾਲੇ ਮੱਠ ਚਰਚਾਂ ਹੱਥ ਨਾ ਆਏ ਭਾਲਾ, ਰਸਨਾ ਜਿਹਵਾ ਬੱਤੀ ਦੰਦ ਪੜ੍ਹਿਆਂ ਮਿਲਣ ਕੋਇ ਨਾ ਪਾਈਆ। ਸਦੀ ਚੌਧਵੀਂ ਕਲਜੁਗ ਕੂੜੀ ਕਿਰਿਆ ਦਾਗ਼ ਮੇਟ ਕੇ ਕਾਲਾ, ਕਲ ਕਲਕੀ ਆਪਣਾ ਰੰਗ ਰੰਗਾਈਆ। ਚਾਰ ਜੁਗ ਦੇ ਸ਼ਾਸਤਰ ਤੇਰੀਆਂ ਸਿਫ਼ਤਾਂ ਵਾਲੀਆਂ ਦੇਂਦੇ ਰਹੇ ਮਿਸਾਲਾ, ਨਾਮ ਕਲਮਾ ਢੋਲੇ ਗਾ ਗਾ ਸ਼ੁਕਰ ਮਨਾਈਆ। ਤੇਰਾ ਆਦਿ ਅੰਤ ਦਾ ਹੱਲ ਹੋਇਆ ਨਾ ਕਿਸੇ ਕੋਲੋਂ ਸਵਾਲਾ, ਸਵਾਲੀ ਦਰ ਬੈਠੇ ਸੀਸ ਨਿਵਾਈਆ। ਥੋੜਾ ਥੋੜਾ ਕਲ ਕਲਕੀ ਅਵਤਾਰ ਅਵਾਮ ਦੇ ਕੇ ਗਏ ਅਹਿਵਾਲਾ, ਭੇਵ ਅਭੇਦਾ ਸਕਿਆ ਨਾ ਕੋਇ ਖੁਲ੍ਹਾਈਆ। ਤੇਰੀ ਜਾਣੇ ਨਾ ਕੋਇ ਆਦਿ ਜੁਗਾਦਿ ਜੁਗ ਚੌਕੜੀ ਅਵੱਲੜੀ ਚਾਲਾ, ਚਾਲ ਨਿਰਾਲੀ ਬੇਮਿਸਾਲੀ ਆਪਣੇ ਵਿਚ ਛੁਪਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪਾਰਬ੍ਰਹਮ ਪਤਿਪਰਮੇਸ਼ਵਰ ਸਾਡਾ ਇਕੋ ਮੰਨ ਸਵਾਲਾ, ਸਵਾਲੀ ਹੋ ਕੇ ਸਾਰੇ ਸੀਸ ਨਿਵਾਈਆ। ਭਾਗ ਲਗਾ ਦੇ ਕਾਇਆ ਮਾਟੀ ਤਨ ਵਜੂਦ ਸਾਢੇ ਤਿੰਨ ਹੱਥ ਖਾਲਾ, ਖ਼ਾਲਕ ਖ਼ਲਕ ਮਖ਼ਲੂਕ ਆਪਣਾ ਮੇਲ ਮਿਲਾਈਆ। ਸ਼ਬਦੀ ਸਤਿਗੁਰ ਸਤਿਗੁਰ ਸ਼ਬਦ ਆਤਮ ਪਰਮਾਤਮ ਬਣ ਦਲਾਲਾ, ਵਿਚੋਲਾ ਬਣ ਕੇ ਓਹਲਾ ਅੰਦਰੋਂ ਦੇ ਚੁਕਾਈਆ। ਇਕੋ ਨਾਮ ਇਕੋ ਕਲਾਮ ਇਕੋ ਕਲਮ ਰੰਗ ਚਾੜ੍ਹ ਦੇ ਬਾਹਲਾ, ਲਾਲਨ ਹੋ ਕੇ ਆਪਣੀ ਦਇਆ ਕਮਾਈਆ। ਤੇਰਾ ਨੂਰ ਜ਼ਹੂਰ ਸੀਸ ਝੁਕਾਏ ਅਸ਼ਟਭੁਜ ਜਵਾਲਾ, ਸ਼ਸਤਰਧਾਰੀ ਧਰਮ ਧਾਰ ਦਰਸਾਈਆ। ਕਿਰਪਾ ਕਰ ਕਿਰਪਨ ਮੀਤ ਪੁਰਖ ਅਕਾਲਾ, ਅਤੀਤ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਆਸ ਰਖਾਈਆ। ਅਵਤਾਰ ਪੈਗ਼ੰਬਰ ਕਹਿਣ ਗੁਰਦੇਵ ਸਵਾਮੀ ਮਿਹਰਵਾਨ ਮਹਿਬੂਬ, ਦਰ ਤੇਰੇ ਅਲਖ ਜਗਾਈਆ। ਤੇਰਾ ਮੰਦਰ ਆਲੀਸ਼ਾਨ ਅਰੂਜ, ਅਰਸ਼ ਫ਼ਰਸ਼ ਤੇਰੀ ਵਡਿਆਈਆ। ਤੇਰੀ ਮੰਜ਼ਲ ਇਕ ਮਕਸੂਦ, ਮਹਿੰਮਾ ਅਗੰਮ ਅਥਾਹੀਆ। ਕਿਰਪਾ ਕਰ ਕੇ ਦੀਨਾਂ ਮਜ਼੍ਹਬਾਂ ਮੇਟ ਦੇ ਹਦੂਦ, ਹਜ਼ਰਤ ਹਜ਼ੂਰ ਬੇਨਜ਼ੀਰ ਇਕੋ ਨਜ਼ਰੀ ਆਈਆ। ਜਿਧਰ ਤਕਣ ਸਨਮੁਖ ਹੋ ਕੇ ਮੌਜੂਦ, ਮੌਜੂਦਾ ਪਰਗਟ ਹੋ ਕੇ ਆਪਣਾ ਹੁਕਮ ਵਰਤਾਈਆ। ਗੁਰਮੁਖ ਸੰਤ ਸੁਹੇਲੇ ਸੂਫ਼ੀ ਜਨ ਭਗਤ ਕਰ ਮਹਿਫ਼ੂਜ, ਸਿਰ ਆਪਣਾ ਹੱਥ
❋
❋
ਰਖਾਈਆ। ਕੂੜੀ ਕਿਰਿਆ ਕਲਜੁਗ ਗਲੀ ਵਿਚੋਂ ਕਰ ਜਾਏ ਕੂਚ, ਚਾਰ ਵਰਨ ਅਠਾਰਾਂ ਬਰਨ ਰਹਿਣ ਕੋਇ ਨਾ ਪਾਈਆ। ਸਚ ਦਵਾਰ ਦੀ ਸਭ ਨੂੰ ਦੇ ਸੂਝ, ਬੁੱਧੀ ਤੋਂ ਪਰੇ ਆਪਣੀ ਦੱਸ ਪੜ੍ਹਾਈਆ। ਹਰ ਹਿਰਦੇ ਵਿਚੋਂ ਕਢ ਕੇ ਦੂਜ, ਦੁਤੀਆ ਭਾਓ ਰਹੇ ਨਾ ਰਾਈਆ। ਇਕੋ ਗ੍ਰਹਿ ਇਕੋ ਮੰਦਰ ਇਕ ਦਵਾਰ ਕੁਟੀਆ ਦੱਸ ਦੇ ਕੂਟ, ਨਵ ਨੌਂ ਚਾਰ ਦਾ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਅਲਖ ਜਗਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਧਰਮ ਦਾ ਹੋਵੇ ਜੁਗ, ਜੁਗਤੀ ਸ਼ਬਦ ਨਾਮ ਜਣਾਈਆ। ਭਗਤ ਸੁਹੇਲੇ ਸ੍ਰਿਸ਼ਟੀ ਦੁਨੀਆ ਕਾਇਨਾਤ ਵਰਲਡ ਵਿਚੋਂ ਲੈਣੇ ਚੁਗ, ਜ਼ਾਤ ਪਾਤ ਦੀਨ ਮਜ਼੍ਹਬ ਵੰਡ ਨਾ ਕੋਇ ਵੰਡਾਈਆ। ਜਨ ਭਗਤਾਂ ਅੰਤਰ ਨਿਰੰਤਰ ਮਨ ਕਲਪਣਾ ਕਰਨੀ ਸ਼ੁਧ, ਸੁਦੀ ਵਦੀ ਦਾ ਪਰਵਿਸ਼ਟਾ ਨਾ ਕੋਇ ਮਿਲਾਈਆ। ਕਾਮੀ ਕਰੋਧੀ ਲੋਭੀ ਹੰਕਾਰੀ ਉਜਲ ਕਰ ਵਾਂਗ ਨਿਰਮਲ ਦੁੱਧ, ਸੀਰ ਸ਼ੀਰ ਮੁਖ ਆਪਣੇ ਨਾਮ ਚੁਆਈਆ। ਜੋ ਧਰਮ ਧਾਰ ਦੀ ਸਿਖਿਆ ਦੇ ਕੇ ਆਇਆ ਬੁੱਧ, ਸੰਦੇਸ਼ਾ ਧਰਮ ਧਰਮ ਜਣਾਈਆ। ਜੋ ਤੇਰੀ ਅੰਤਰ ਵਿਸ਼ੇਸ਼ ਵਿਦਿਆ ਵਾਲੀ ਜ਼ਾਤੀ ਸ਼ੁੱਧ, ਬ੍ਰਹਮ ਬ੍ਰਾਹਮਣ ਇਕ ਦ੍ਰਿੜਾਈਆ। ਤੇਰਾ ਭੇਵ ਰਹੇ ਨਾ ਲੁਕ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਹਰਿਜਨ ਆਪਣੇ ਦੁਲਾਰੇ ਬਣਾ ਸੁਤ, ਸੁਤਿਆਂ ਲੈ ਉਠਾਈਆ। ਦਰ ਤੇਰੇ ਜਾਵਣ ਝੁਕ, ਅਵਰ ਸੀਸ ਨਾ ਕੋਇ ਨਿਵਾਈਆ। ਨੌਂ ਖੰਡ ਪ੍ਰਿਥਮੀ ਸੱਤ ਦੀਪ ਹਿੰਦੂ ਮੁਸਲਿਮ ਸਿੱਖ ਈਸਾਈ ਸੂਫ਼ੀ ਸੰਤ ਫ਼ਕੀਰ ਤੇਰੇ ਪਿਆਰੇ ਸੁਤ, ਸੁਤ ਦੁਲਾਰੇ ਰੰਗ ਰੰਗਾਈਆ। ਕੁਛ ਲਹਿਣਾ ਦੇਣਾ ਵੇਖ ਕੀ ਬਾਕੀ ਕਲਜੁਗ ਕੁਝ, ਕੋਝਿਆਂ ਕਮਲਿਆਂ ਪੜਦਾ ਲਾਹੀਆ। ਸਤਿਗੁਰ ਸ਼ਬਦ ਕਹੇ ਆਪ ਆਪਣੀ ਧਾਰੋਂ ਉਠ, ਚਾਰੋਂ ਕੁੰਟ ਖੋਜ ਖੁਜਾਈਆ। ਮੇਰਾ ਪਿਆਰ ਅੰਮ੍ਰਿਤ ਘੁਟ, ਬਿਨ ਪੀਤਿਆਂ ਖ਼ੁਮਾਰੀ ਦਏ ਚੜ੍ਹਾਈਆ। ਗੁਰ ਅਵਤਾਰ ਪੈਗ਼ੰਬਰੋ ਮੇਰਾ ਭੰਡਾਰਾ ਕਦੇ ਨਾ ਜਾਏ ਨਿਖੁਟ, ਜੁਗ ਚੌਕੜੀ ਜਗਤ ਵਰਤਾਈਆ। ਸਦਾ ਸੁਹੰਜਣੀ ਰੱਖਾਂ ਰੁਤ, ਰੁਤੜੀ ਆਪਣੇ ਨਾਲ ਮਹਿਕਾਈਆ। ਭਾਗ ਲਗਾ ਕੇ ਕਾਇਆ ਮਾਟੀ ਬੁਤ, ਬੁਤਖ਼ਾਨੇ ਕਰਾਂ ਸਫ਼ਾਈਆ। ਲਹਿਣਾ ਦੇਣਾ ਜਨਮ ਕਰਮ ਦਾ ਸਭ ਦਾ ਵੇਖਾਂ ਹੋ ਕੇ ਚੁਪ, ਉਚੀ ਕੂਕ ਨਾ ਕਦੇ ਸੁਣਾਈਆ। ਜਿਸ ਵੇਲੇ ਵਕਤ ਜਾਏ ਪੁੱਜ, ਸਮਾਂ ਸਮੇਂ ਨਾਲ ਟਕਰਾਈਆ। ਫੇਰ ਭੇਵ ਖੋਲ੍ਹਾਂ ਗੁਝ, ਇਹ ਧੁਰ ਦੀ ਬੇਪਰਵਾਹੀਆ। ਸਤਿਜੁਗ ਤ੍ਰੇਤਾ ਦੁਆਪਰ ਗਿਆ ਪਾਰ ਅੰਤਮ ਆਇਆ ਕਲਜੁਗ, ਚੌਕੜੀ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਦ ਆਪਣਾ ਹੁਕਮ ਵਰਤਾਈਆ। ਸਤਿਗੁਰ ਸ਼ਬਦ ਕਹੇ ਮੇਰਾ ਖੇਲ ਅਗੰਮਾ ਕਰ ਆਪ, ਆਪਣੀ ਦਇਆ ਕਮਾਈਆ। ਨਿਤ ਨਵਿਤ ਖੇਲ ਤਮਾਸ਼, ਨਿਰਗੁਣ ਸਰਗੁਣ ਵੇਖ ਵਖਾਈਆ। ਕਲਜੁਗ ਵੇਖਾਂ ਅੰਧੇਰੀ ਰਾਤ, ਚਾਰੋਂ ਕੁੰਟ ਫੋਲ ਫੁਲਾਈਆ। ਝਗੜਾ ਪਿਆ ਜ਼ਾਤ ਪਾਤ, ਦੀਨ ਮਜ਼੍ਹਬ ਕਰੇ ਲੜਾਈਆ। ਪੂਰਬ ਲੇਖਾ ਦੱਸਾਂ ਸਾਖਿਆਤ, ਸਹਿਜ ਨਾਲ ਸਮਝਾਈਆ। ਜਿਥੇ ਝਗੜਾ ਨਹੀਂ ਕੋਇ ਸਮਾਜ, ਹੱਦ ਹਦੂਦ ਨਾ ਵੰਡ ਵੰਡਾਈਆ। ਇਕੋ ਆਤਮ ਪਰਮਾਤਮ ਕਾਜ, ਨਾਤਾ ਧੁਰ ਦਾ ਜੋੜ ਜੁੜਾਈਆ। ਸ਼ਬਦ ਗੁਰੂ ਗੁਰਦੇਵ ਮਾਰੇ ਆਵਾਜ਼, ਸੋਈ ਸੁਰਤੀ ਸੁਰਤ ਜਗਾਈਆ। ਪੜ੍ਹਨੀ ਪਏ ਨਾ ਕੋਇ ਨਿਮਾਜ਼, ਗਾਇਤਰੀ ਮੰਤਰ ਨਾਮ ਸਿਫ਼ਤ ਸਾਲਾਹੀਆ। ਵਜਾਉਣਾ ਨਾ ਪਏ ਕੋਇ ਸਾਜ, ਢੋਲਕ ਛੈਣਾ ਨਾ ਕੋਇ ਖੜਕਾਈਆ। ਰਾਤੀ ਉਠ ਨਾ ਪੈਣਾ ਜਾਗ, ਤੀਰਥ ਤਟ ਨਾ ਕੋਇ ਭਵਾਈਆ। ਜਿਸ ਵੇਲੇ ਕਿਰਪਾ ਕਰੇ ਪ੍ਰਭ ਆਪ,
❋
❋
ਮਿਹਰ ਨਜ਼ਰ ਉਠਾਈਆ। ਫੜ ਹੰਸ ਬਣਾਵੇ ਕਾਗ, ਦੁਰਮਤ ਮੈਲ ਧਵਾਈਆ। ਲੇਖਾ ਆਪਣੇ ਹੱਥ ਰੱਖੇ ਵਾਹਿਦ, ਵਾਹਵਾ ਆਪਣੇ ਵਿਚ ਸਮਾਈਆ। ਅਗਲਾ ਖੇਲ ਕਰੇ ਜਾਇਜ, ਜਾਇਜ਼ਾ ਲੈ ਕੇ ਖ਼ਲਕ ਖ਼ੁਦਾਈਆ। ਧੁਰ ਦਾ ਹੁਕਮ ਕਰੇ ਰਾਇਜ, ਰਾਜਾ ਰਾਣਾ ਸੀਸ ਨਿਵਾਈਆ। ਜਨ ਭਗਤਾਂ ਕਰੇ ਹਮਾਇਤ, ਹਮ ਸਾਜਣ ਹੋ ਕੇ ਵੇਖ ਵਖਾਈਆ। ਪੂਰੀ ਕਰੇ ਸ਼ਰਅ ਸ਼ਰੀਅਤ ਵਿਚ ਸ਼ਰਾਇਤ, ਸ਼ਰਅ ਵਿਚ ਅਸੂਲ ਹੁਕਮ ਹੁਕਮ ਵਿਚ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਈਆ। ਸਤਿਗੁਰ ਸ਼ਬਦ ਕਹੇ ਸੋਹਣਾ ਵਕਤ ਸੁਹਾਵਾ, ਵਧੀ ਇਕ ਵਧਾਈਆ। ਭਾਗ ਲੱਗਾ ਥਾਵਾਂ, ਥਨੰਤਰ ਸੋਭਾ ਪਾਈਆ। ਜਿਥੇ ਰਹਿੰਦਾ ਸੀ ਇਕ ਬਾਵਾ, ਮਛੰਦਰ ਚੇਲਾ ਆਪਣਾ ਡੇਰਾ ਲਾਈਆ। ਇਕਾਸੀ ਦਿਨ ਤਪਾਉਂਦਾ ਰਿਹਾ ਏਥੇ ਆਵਾ, ਆਵਾਗਵਣ ਦਾ ਧਿਆਨ ਰਖਾਈਆ। ਬਾਹਵਾਂ ਬਲ ਰੱਖੇ ਸਾਵਾਂ, ਹੱਥ ਤ੍ਰਿਸੂਲ ਉਤੇ ਰਖਾਈਆ। ਰੋਜ਼ ਪਿਆਰ ਕਰੇ ਨਾਲ ਕਾਵਾਂ, ਟੁਕੜੇ ਮੰਗ ਕੇ ਆਪ ਖਵਾਈਆ। ਕਦੇ ਹੱਸ ਕੇ ਕਹੇ ਪ੍ਰਭੂ ਪਿਆਰ ਕਰੇ ਵਾਂਗ ਪੁੱਤਰਾਂ ਮਾਵਾਂ, ਆਪ ਆਪਣੀ ਗੋਦ ਉਠਾਈਆ। ਇਕ ਦਿਨ ਹੌਕੇ ਦੇ ਵਿਚ ਭਰਿਆ ਹਾਵਾ, ਹਾਏ ਕਰ ਦਿਤਾ ਸੁਣਾਈਆ। ਮੈਂ ਦਰਸ ਕਿਸ ਬਿਧ ਪਾਵਾਂ, ਮਿਲੇ ਮੇਲ ਧੁਰ ਦਾ ਮਾਹੀਆ। ਫੇਰ ਧਿਆਨ ਧਰਿਆ ਜੇ ਕਾਹਨ ਮਿਲ ਜਾਏ ਚਾਰਦਾ ਗਾਵਾਂ, ਬੰਸਰੀ ਧੁੰਨ ਸੁਣਾਈਆ। ਫੇਰ ਉਚੀਆਂ ਕਰਕੇ ਬਾਹਵਾਂ, ਹੱਥ ਜੋੜ ਕੇ ਸੀਸ ਨਿਵਾਈਆ। ਪ੍ਰਭੂ ਮੈਂ ਤੈਨੂੰ ਕਿਥੋਂ ਪਾਵਾਂ, ਲੱਭਿਆਂ ਹੱਥ ਕਿਛ ਨਾ ਆਈਆ। ਕਿਹੜੀ ਕੂਟੇ ਜਾਵਾਂ, ਭੱਜਾਂ ਵਾਹੋ ਦਾਹੀਆ। ਕਿਹੜੇ ਵੇਖਾਂ ਗਰਾਵਾਂ, ਗਲੀ ਕੂਚੇ ਰਾਹ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਖੇਲ ਵਖਾਈਆ। ਸ਼ਬਦ ਅਗੰਮੀ ਦਿਤਾ ਫ਼ਰਮਾਨ, ਸਚ ਸੰਦੇਸ਼ ਜਣਾਈਆ। ਹੁਣ ਛਡਣਾ ਪਏ ਜਹਾਨ, ਤਨ ਵਜੂਦ ਤਜਾਈਆ। ਫੇਰ ਕਿਰਪਾ ਹੋਵੇ ਮਹਾਨ, ਮਹਿੰਮਾ ਅਗੰਮ ਅਥਾਹੀਆ। ਕਿਰਪਾ ਕਰੇ ਸ੍ਰੀ ਭਗਵਾਨ, ਮਿਹਰ ਨਜ਼ਰ ਉਠਾਈਆ। ਜਨਮ ਲੈਣਾ ਪਏ ਵਿਚ ਏਸ ਅਸਥਾਨ, ਇਨਸਾਨ ਇਨਸਾਨ ਰੂਪ ਬਦਲਾਈਆ। ਪ੍ਰਭੂ ਦੇਵੇ ਆਤਮ ਜੋਤੀ ਗਿਆਨ, ਅਗਿਆਨ ਅੰਧੇਰ ਮਿਟਾਈਆ। ਉਚੀ ਕੁਲ ਹੋਵੇ ਮਹਾਨ, ਬ੍ਰਾਹਮਣ ਰੰਗ ਰੰਗਾਈਆ। ਸ਼ਰਮਾ ਏਸੇ ਕਰਕੇ ਹੋਇਆ ਪਰਵਾਨ, ਪੂਰਬ ਜਨਮ ਦਾ ਲਹਿਣਾ ਝੋਲੀ ਪਾਈਆ। ਬੈਰਨ ਆਇਆ ਜੋ ਬਣ ਪਰਧਾਨ, ਪਿਛਲਾ ਸਾਥੀ ਦਏ ਸਮਝਾਈਆ। ਇਹ ਵਿਦਿਆ ਵਿਚ ਹੁੰਦਾ ਸੀ ਬੜਾ ਮਹਾਨ, ਅਕਲ ਬੁੱਧੀ ਨਾਲ ਚਤੁਰਾਈਆ। ਮਜ਼ਾਕ ਵਿਚ ਹੁੰਦਾ ਸੀ ਸ਼ੈਤਾਨ, ਅੱਖਰ ਉਂਗਲਾ ਉਤੇ ਲਿਖਾਈਆ। ਇਸ ਨੇ ਮੰਗਿਆ ਇਕ ਦਾਨ, ਪ੍ਰਭੂ ਅੱਗੇ ਝੋਲੀ ਡਾਹੀਆ। ਮੈਂ ਵੇਖਣਾ ਤੇਰਾ ਨਿਸ਼ਾਨ, ਕੀ ਜੁਗ ਜੁਗ ਨਿਸ਼ਾਨੇ ਰਿਹਾ ਬਦਲਾਈਆ। ਸ਼ਬਦ ਗੁਰੂ ਕਹੇ ਫਿਰ ਆਉਣਾ ਪਏ ਜਹਾਨ, ਸਰਗੁਣ ਰੂਪ ਬਦਲਾਈਆ। ਕੀ ਕਰੇਂ ਪਹਿਚਾਨ, ਕੀ ਤੇਰੇ ਵਿਚ ਵਡਿਆਈਆ। ਇਸ ਨਿਉਂ ਕੇ ਸੀਸ ਨਿਵਾ ਕੀਤੀ ਪਰਨਾਮ, ਬੰਦਨਾ ਬੰਦਨਾ ਵਿਚ ਜਣਾਈਆ। ਬ੍ਰਾਹਮਣ ਘਰ ਏਸ ਦਾ ਜਨਮ ਹੁੰਦਾ ਸੀ ਦਾਸ ਭਗਵਾਨ, ਲੇਖਾ ਈਸਾ ਤੋਂ ਬਾਅਦ ਸਮਝਾਈਆ। ਪਿਛਲਾ ਲਹਿਣਾ ਮੇਲਾ ਮਿਲਿਆ ਆਣ, ਪੜਦਾ ਅਵਰ ਰਿਹਾ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਾਰਬ੍ਰਹਮ ਪਤਿਪਰਮੇਸ਼ਵਰ ਆਪਣਾ ਰੰਗ ਰੰਗਾਈਆ।
❋
❋
੪ ਚੇਤ ਸ਼ਹਿਨਸ਼ਾਹੀ ਸੰਮਤ ੬ ਚੇਲਾ ਸਿੰਘ ਦੇ ਗ੍ਰਹਿ ਜੰਮੂ
ਕਾਲ ਕਹੇ ਸੁਣ ਕਲਜੁਗ ਕਾਤੀ, ਕਤਲਗਾਹ ਦੇ ਸਮਝਾਈਆ। ਮੈਂ ਵੇਖਾਂ ਜਗਤ ਅੰਧੇਰੀ ਰਾਤੀ, ਚਾਰੋਂ ਕੁੰਟ ਫੋਲ ਫੁਲਾਈਆ। ਤੇਰਾ ਧਰਮ ਦਾ ਬਣਾਂ ਸਾਥੀ, ਸਗਲਾ ਸੰਗ ਨਿਭਾਈਆ। ਜੇਹੜੀ ਚਾਰ ਜੁਗ ਗਾਥੀ, ਪੂਰਬ ਪੂਰੀ ਦੇਣੀ ਕਰਾਈਆ। ਚੁਰਾਸੀ ਕਰੇ ਕੋਈ ਨਾ ਰਾਖੀ, ਗਲ ਫਾਸੀ ਦੇਣੀ ਲਟਕਾਈਆ। ਧਰਮ ਦੀ ਰਹੇ ਕੋਈ ਨਾ ਦਾਸੀ, ਸੇਵਾ ਸਚ ਨਾ ਕੋਇ ਕਮਾਈਆ। ਮੰਡਲ ਪਵੇ ਕਿਸੇ ਨਾ ਰਾਸੀ, ਗੋਪੀ ਕਾਹਨ ਮੁਖ ਭਵਾਈਆ। ਸਭ ਦਾ ਲਹਿਣਾ ਵੇਖਣਾ ਬਾਕੀ, ਪੜਦਾ ਪੜਦੇ ਵਿਚੋਂ ਚੁਕਾਈਆ। ਝਗੜਾ ਵੇਖਣਾ ਤਨ ਖ਼ਾਕੀ, ਵਜੂਦ ਮਾਟੀ ਕਰੇ ਲੜਾਈਆ। ਮਨੂਆ ਮਨ ਕਰੇ ਆਕੀ, ਅਕਬਰ ਲੇਖਾ ਦੇਣਾ ਵਖਾਈਆ। ਮੈਨੂੰ ਕਥਾ ਸੁਣਾ ਸਾਚੀ, ਸਚ ਸਚ ਸਮਝਾਈਆ। ਕਿਸ ਬਿਧ ਪ੍ਰਕਾਸ਼ ਹੋਵੇ ਪਰਭਾਤੀ, ਨੂਰ ਚੰਦ ਰੁਸ਼ਨਾਈਆ। ਕੀ ਸੰਦੇਸ਼ਾ ਦਿਤਾ ਕਾਹਨ ਕ੍ਰਿਸ਼ਨ ਪਰਭਾਸੀ, ਬੱਧਕ ਬਧ ਕਰਾਈਆ। ਕੀ ਰਾਧਾ ਰੱਖੀ ਆਸੀ, ਆਪਣੀ ਮੰਗ ਮੰਗਾਈਆ। ਕੀ ਰਾਮ ਮਾਰੀ ਕਾਤੀ, ਸੀਤਾ ਸੰਗ ਵਡਿਆਈਆ। ਕੀ ਰਾਵਣ ਆਪਣੀ ਆਸਾ ਆਖੀ, ਅੰਤਰ ਗਿਆ ਦ੍ਰਿੜਾਈਆ। ਸੋ ਖੇਲ ਵੇਖਣਾ ਜਗਤ ਤਮਾਸ਼ੀ, ਦੀਨ ਦੁਨੀ ਪੜਦਾ ਦੇਣਾ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਕਾਲ ਕਹੇ ਕਲਜੁਗ ਪ੍ਰੇਮ ਦਾ ਦੇ ਇਸ਼ਾਰਾ, ਐਸ਼ੋ ਇਸ਼ਰਤ ਵੇਖ ਜਗਤ ਲੋਕਾਈਆ। ਕੂੜ ਕਿਰਿਆ ਮਾਰ ਨਾਅਰਾ, ਬਿਨ ਰਸਨਾ ਜਿਹਵਾ ਗਾਈਆ। ਮੈਂ ਕਰਾਂ ਖੇਲ ਵਿਚ ਸੰਸਾਰਾ, ਦਹਿ ਦਿਸ਼ਾ ਫੋਲ ਫੁਲਾਈਆ। ਹਰ ਹਿਰਦੇ ਪਾਵਾਂ ਸਾਰਾ, ਮਹਾਂਸਾਰਥੀ ਹੋ ਕੇ ਭੱਜਾਂ ਚਾਈਂ ਚਾਈਂਆ। ਮਾਨਵ ਮਾਨਵ ਆਏ ਹਾਰਾ, ਸਿਰ ਸਕੇ ਨਾ ਕੋਇ ਉਠਾਈਆ। ਤੇਰਾ ਹੋਵੇ ਅੰਤ ਕਿਨਾਰਾ, ਪਾਂਧੀ ਪੰਧ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਮਿਹਰ ਨਜ਼ਰ ਇਕ ਉਠਾਈਆ। ਕਲਜੁਗ ਕਹੇ ਉਹ ਕਾਲ ਹਮਾਰੇ ਸੱਜਣ, ਕਲ ਕੀ ਦਿਆਂ ਸਮਝਾਈਆ। ਕਿਸੇ ਦਾ ਹੋਣ ਨਾ ਦੇਵੇ ਮਜਨ, ਧੂੜੀ ਖ਼ਾਕ ਨਾ ਕੋਇ ਰਮਾਈਆ। ਮਾਨਵ ਜ਼ਾਤੀ ਪ੍ਰਭ ਨੂੰ ਲੱਭਣ, ਸਨਮੁਖ ਦਰਸ ਨਾ ਕੋਇ ਕਰਾਈਆ। ਚਾਰੋਂ ਕੁੰਟ ਲਗਾਈ ਅਗਨ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਸੁਰਤੀ ਲੱਗੇ ਨਾ ਵਿਚ ਭਜਨ, ਬੰਦਗੀ ਬੰਦਿਆਂ ਵਿਚੋਂ ਕਢਾਈਆ। ਬਿਨ ਓਢਣ ਸੀਸ ਫਿਰਦੇ ਨਗਨ, ਪਰਦਾ ਸਕੇ ਨਾ ਕੋਇ ਟਿਕਾਈਆ। ਕਾਲੀ ਧਾਰ ਹੋਇਆ ਬਦਨ, ਬਦੀ ਦਾ ਬਦਲਾ ਨਾ ਕੋਇ ਚੁਕਾਈਆ। ਸਵਾਧਾਨ ਹੋ ਕੇ ਵੇਖ ਵਿਚ ਅਦਨ, ਨਿਗਾਹ ਨੈਣ ਨੈਣ ਉਠਾਈਆ। ਕਲ ਕਲਪਣਾ ਲੱਗੀ ਵਗਣ, ਅੰਧ ਅੰਧੇਰ ਵਹਾਈਆ। ਕਲਜੁਗ ਕਹੇ ਕਾਲ ਦੋਹਾਂ ਦਾ ਇਕੋ ਦਵਾਰ ਪੈਣਾ ਸਗਣ, ਨਾਤਾ ਧਰਮ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿ ਪ੍ਰੇਮ ਦੀ ਚਾੜ੍ਹੇ ਰੰਗਣ, ਰੰਗਤ ਵਿਚ ਆਪਣਾ ਰੰਗ ਰੰਗਾਈਆ।
❋
❋
੪ ਚੇਤ ਸ਼ਹਿਨਸ਼ਾਹੀ ਸੰਮਤ ੬ ਫੁਮਣ ਸਿੰਘ ਦੇ ਗ੍ਰਹਿ ਜੰਮੂ
ਕਾਲ ਕਹੇ ਕਲਜੁਗ ਵੇਖੀਏ ਟਾਈਮ ਵਕਤ, ਗਤ ਵਿਅਕਤੀ ਖੋਜ ਖੁਜਾਈਆ। ਕੀ ਖੇਲ ਕਰਨਾ ਇਹ ਜਗਤ, ਜੁਗਤੀ ਜਗਹ ਜਗਹ ਬਣਾਈਆ। ਕਿਸ ਬਿਧ ਸਭ ਦੀ ਪੂਰੀ ਕਰਨੀ ਸ਼ਰਤ, ਜੋ ਗੁਰ ਅਵਤਾਰ ਪੈਗ਼ੰਬਰ ਬੰਧਨ ਪਾਈਆ। ਕੀ ਸੰਦੇਸ਼ਾ ਦਿਤਾ ਰਾਮ ਵਿਛੋੜੇ ਵਿਚ ਭਰਤ, ਭਾਰਤ ਵਿਚ ਦੁਹਾਈਆ। ਨਿਗਹ ਮਾਰ ਕੇ ਉਪਰ ਅਰਸ਼, ਅਰਸ਼ੀ ਪ੍ਰੀਤਮ ਵੇਖ ਵਖਾਈਆ। ਜਿਸ ਵੇਲੇ ਲੇਖਾ ਰਿਹਾ ਨਾ ਸਵਰਗ ਨਰਕ, ਦੀਨ ਦੁਨੀ ਹੋਈ ਹਲਕਾਈਆ। ਨੇਤਰ ਰੋਵੇ ਧਰਨੀ ਧਰਤ, ਧਵਲ ਦਏ ਦੁਹਾਈਆ। ਗੁਰ ਅਵਤਾਰ ਪੈਗ਼ੰਬਰਾਂ ਪੂਰੀ ਕਰਨੀ ਅਰਜ਼, ਪ੍ਰਭ ਆਪਣਾ ਪੜਦਾ ਲਾਹੀਆ। ਜੋਤੀ ਜਾਤਾ ਆਵੇ ਉਤੇ ਫ਼ਰਸ਼, ਫੈਸਲਾ ਹੱਕ ਸੁਣਾਈਆ। ਲੇਖਾ ਵੇਖਾਂ ਸੰਮਤ ਸ਼ਹਿਨਸ਼ਾਹੀ ਆਪਣੇ ਬਰਸ, ਬਰਸੀ ਸਭ ਦੀ ਫੋਲ ਫੁਲਾਈਆ। ਜਨ ਭਗਤਾਂ ਉਪਰ ਕਰਕੇ ਤਰਸ, ਰਹਿਮਤ ਆਪਣਾ ਨਾਮ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਕਾਲ ਕਹੇ ਕਲਜੁਗ ਕੀ ਪਕਾਉਣਾ ਮਤਾ, ਮਤ ਬੁਧ ਕੀ ਚਤੁਰਾਈਆ। ਕੀ ਤੈਨੂੰ ਅਗਲਾ ਕੁਛ ਪਤਾ, ਪਤਿਪਰਮੇਸ਼ਵਰ ਕੀ ਕਾਰ ਕਮਾਈਆ। ਮੈਨੂੰ ਭੇਵ ਖੋਲ੍ਹ ਦੇ ਰਤਾ, ਸਹਿਸਾ ਅੰਦਰ ਰਹੇ ਨਾ ਰਾਈਆ। ਕਲਜੁਗ ਦੋਵੇਂ ਜੋੜ ਕੇ ਹੱਥਾਂ, ਨੇਤਰ ਮੀਟ ਧਿਆਨ ਲਗਾਈਆ। ਫੇਰ ਟੇਕ ਕੇ ਮੱਥਾ, ਪਲੂ ਗਲ ਵਿਚ ਰਿਹਾ ਵਖਾਈਆ। ਨੀਰ ਵਹਾ ਕੇ ਅੱਖਾਂ, ਹੰਝੂਆਂ ਹਾਰ ਬਣਾਈਆ। ਏਥੇ ਅਵਤਾਰ ਪੈਗ਼ੰਬਰ ਗੁਰੂ ਹੋ ਗਏ ਲੱਖਾਂ, ਨਿਤ ਨਿਤ ਆਪਣਾ ਫੇਰਾ ਪਾਈਆ। ਅੰਤ ਸੜ ਗਏ ਵਿਚ ਕੱਖਾਂ, ਤਨ ਵਜੂਦ ਨਾ ਕੋਇ ਰਖਾਈਆ। ਕੌਲ ਇਕਰਾਰ ਕਰ ਗਏ ਪੱਕਾ, ਵਾਅਦਿਆਂ ਵਿਚ ਸੁਣਾਈਆ। ਇਸ਼ਾਰਾ ਦੇ ਕੇ ਗਏ ਮਦੀਨਾ ਮੱਕਾ, ਕਾਅਬਿਆਂ ਵਿਚ ਦੁਹਾਈਆ। ਆਸਾ ਰੱਖ ਕੇ ਗਏ ਬੂਰਾ ਕੱਕਾ, ਲੋਚਨ ਅੱਖ ਖੁਲ੍ਹਾਈਆ। ਦੱਸ ਕੇ ਗਏ ਚੇਤਨ ਸੱਤਾ, ਸਤਿ ਸਤਿਵਾਦੀ ਬੇਪਰਵਾਹੀਆ। ਜਿਸ ਨੂੰ ਲੱਭਦੇ ਕੋਟਨ ਲੱਖਾਂ, ਖੋਜਿਆਂ ਹੱਥ ਕਿਸੇ ਨਾ ਆਈਆ ਉਹ ਸਾਹਿਬ ਪੁਰਖ ਸਮਰਥਾ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਜਿਸ ਚਲਾਏ ਚੌਦਾਂ ਹੱਟਾ, ਤਬਕ ਸਬਕ ਪੜ੍ਹਾਈਆ। ਵਸੇ ਘਟ ਘਟਾਂ, ਚੁਰਾਸੀ ਵਿਚ ਸਮਾਈਆ। ਵੇਖੇ ਤੀਰਥ ਤੱਟਾਂ, ਖੋਜੇ ਥਾਉਂ ਥਾਈਂਆ। ਸੋ ਇਕ ਸੁਣਾਏ ਟੱਪਾ, ਹੰ ਬ੍ਰਹਮ ਕਰੇ ਪੜ੍ਹਾਈਆ। ਉਸ ਨੇ ਮਨਸੂਖ ਕਰਨਾ ਸਭ ਦਾ ਪਟਾ, ਪਟਨੇ ਵਾਲਾ ਨਾਲ ਮਿਲਾਈਆ। ਕੀਮਤ ਰਹੇ ਨਾ ਕਿਸੇ ਟਕਾ, ਕੌਡੀ ਕੌਡੀ ਹੱਟ ਵਿਕਾਈਆ। ਫੇਰ ਧਰਨੀ ਉਤੇ ਉਡਣਾ ਘੱਟਾ, ਮਿੱਟੀ ਖ਼ਾਕ ਦਏ ਵਖਾਈਆ। ਸ਼ਬਦ ਸ਼ਬਦ ਦੀ ਮਾਰ ਕੇ ਸੱਟਾ, ਕਾਤਲ ਮਕਤੂਲ ਦਾ ਲੇਖਾ ਦਏ ਮੁਕਾਈਆ। ਉਸ ਦਾ ਹੁਕਮ ਹੋਣਾ ਸੱਚਾ, ਨਾ ਕੋਇ ਮੇਟੇ ਮੇਟ ਮਿਟਾਈਆ। ਕਾਲ ਕਿਹਾ ਕਲਜੁਗ ਧੁਰ ਦਾ ਬਚਨ ਹੋਵੇ ਨਾ ਕੱਚਾ, ਕੱਚਾ ਤੰਦ ਨਾ ਕੋਇ ਵਖਾਈਆ। ਕਲਜੁਗ ਅੱਗੋਂ ਕਿਹਾ ਅੱਛਾ, ਇਹ ਉਸੇ ਦੀ ਬੇਪਰਵਾਹੀਆ। ਜਿਨ ਖੇਲ ਖਿਲਾਇਆ ਮੱਛਾਂ ਕੱਛਾਂ, ਜਲ ਧਾਰਾ ਵਿਚ ਰਹਾਈਆ। ਜਿਸ ਜੋੜ ਜੁੜਾਇਆ ਆਤਮ ਪਰਮਾਤਮ ਪਰਮਾਤਮ ਆਤਮ ਨਤਾ, ਨਾਤਾ ਇਕ ਵਖਾਈਆ। ਸੋ ਲੇਖਾ ਜਾਣੇ ਅੱਠ ਤਤਾਂ, ਤਤਵ ਤਤ ਖੋਜ ਖੁਜਾਈਆ। ਬਿਨ ਉਸ ਦੀ ਕਿਰਪਾ ਕੋਇ ਨਾ ਹੋਵੇ ਮਤਾ, ਸਲਾਹ ਸਲਾਹ ਨਾ ਕੋਇ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰ ਹਿਰਦੇ ਅੰਦਰ ਵਸਾ, ਵਸਣਹਾਰ ਇਕ ਅਖਵਾਈਆ।
❋
❋
੫ ਚੇਤ ਸ਼ਹਿਨਸ਼ਾਹੀ ਸੰਮਤ ੬ ਤੇਜ ਭਾਨ ਦੇ ਗ੍ਰਹਿ ਸਈ ਖੁਰਦ ਜੰਮੂ
ਕਲਜੁਗ ਕਹੇ ਮੇਰਾ ਸਮਾਂ ਬੀਤਿਆ ਬਹੁਤਾ, ਬਹੁਤੀ ਗਿਣਤੀ ਵਿਚ ਜਣਾਈਆ। ਕਾਲ ਤੂੰ ਕਿਉਂ ਰਿਹਾ ਸੋਤਾ, ਸੁੱਤਾ ਨਾ ਕੋਇ ਜਗਾਈਆ। ਜਗਤ ਜਹਾਨ ਵੇਖ ਰੋਤਾ, ਨੇਤਰ ਨੈਣਾਂ ਨੀਰ ਵਹਾਈਆ। ਸਚ ਧਰਮ ਦੀ ਆਵੇ ਕਿਸੇ ਨਾ ਸੋਚਾ, ਦੀਨ ਦੁਨੀ ਹਲਕਾਈਆ। ਨਿਜ ਨੇਤਰ ਖੁਲ੍ਹੇ ਕਿਸੇ ਨਾ ਲੋਚਾ, ਲੋਚਨ ਅੱਖ ਨਾ ਕੋਇ ਖੁਲ੍ਹਾਈਆ। ਕੂੜੀ ਕਿਰਿਆ ਵਿਚ ਮਾਰਿਆ ਗੋਤਾ, ਪਾਰ ਕਿਨਾਰ ਨਾ ਕੋਇ ਵਖਾਈਆ। ਪ੍ਰਭ ਮਿਲੇ ਨਾ ਮੀਤ ਧੁਰ ਦਾ ਖੌਂਤਾ, ਖ਼ਸਮ ਕਸਮ ਨਾਲ ਨਾ ਕੋਇ ਹੰਢਾਈਆ। ਅੰਤਰ ਸਭ ਦਾ ਹੋਇਆ ਔਂਤਾ, ਦੁਹਾਗਣ ਰੂਪ ਖ਼ਲਕ ਖ਼ੁਦਾਈਆ। ਕਿਸੇ ਸਾਫ਼ ਨਾ ਕੀਤਾ ਕਾਇਆ ਚੌਂਕਾ, ਬ੍ਰਾਹਮਣ ਬ੍ਰਹਮ ਨਾ ਕੋਇ ਵਡਿਆਈਆ। ਉਠ ਵੇਖ ਗੋਬਿੰਦ ਦਾ ਪੂਰਾ ਹੋਇਆ ਢਈਆ ਵਾਲਾ ਢੌਂਕਾ, ਸਦੀ ਚੌਧਵੀਂ ਦਏ ਗਵਾਹੀਆ। ਦੀਨ ਦੁਨੀ ਖੇਲ ਵੇਖਣਾ ਨਾਲ ਸ਼ੌਂਕਾ, ਚਾਰੋਂ ਕੁੰਟ ਫੋਲ ਫੁਲਾਈਆ। ਸੋਹਣਾ ਸੁਹੰਜਣਾ ਬਣੇ ਮੌਕਾ, ਵੇਲਾ ਵਕਤ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਵੱਡਾ ਵਡ ਵਡਿਆਈਆ। ਕਾਲ ਕਹੇ ਮੈਂ ਕਲਜੁਗ ਜਾਗਾ, ਆਲਸ ਨਿੰਦਰਾ ਰਿਹਾ ਨਾ ਰਾਈਆ। ਮੈਂ ਹੁਕਮ ਮੰਨਾ ਕੰਤ ਸੁਹਾਗਾ, ਜੋ ਮਾਲਕ ਧੁਰਦਰਗਾਹੀਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਵੇਖਾਂ ਦੁਰਮਤ ਦਾਗ਼ਾ, ਪਰਦਾ ਪਰਦਿਆਂ ਵਿਚੋਂ ਉਠਾਈਆ। ਕਵਣ ਹੰਸ ਕਵਣ ਕਾਗਾ, ਕਵਣ ਕਿਰਿਆ ਕੂੜ ਵਿਚ ਹਲਕਾਈਆ। ਕਵਣ ਮੇਲਾ ਸੀਤਾ ਰਾਮ ਕ੍ਰਿਸ਼ਨ ਰਾਧਾ, ਸੁਰਤੀ ਸ਼ਬਦ ਕਵਣ ਸਮਾਈਆ। ਕਵਣ ਸੁਣੇ ਅਗੰਮੀ ਨਾਦਾ, ਧੁਨ ਆਤਮਕ ਰਾਗ ਸ਼ਨਵਾਈਆ। ਕਵਣ ਖੇਲ ਸਾਚੇ ਸੰਤਨ ਸਾਧਾ, ਸਤਿ ਸਤਿ ਵਿਚ ਵਡਿਆਈਆ। ਤੱਕਿਆ ਪ੍ਰਭ ਦਾ ਹੁਕਮ ਅਗੰਮੀ ਡਾਹਢਾ, ਡੰਡਾਵਤ ਸਭ ਦੀ ਰਿਹਾ ਬਦਲਾਈਆ। ਜਿਸ ਨੂੰ ਕਹਿਣ ਅੱਲਾ ਵਾਹਿਗੁਰੂ ਰਾਮ ਕ੍ਰਿਸ਼ਨ ਓਮ ਗਾਡਾ, ਸੋ ਗਾਈਡ ਇਕੋ ਇਕ ਉਪਜਾਈਆ। ਜਿਸ ਦਾ ਚੰਮ ਮਾਸ ਨਾ ਕੋਇ ਹਾਡਾ, ਤਤਵ ਤਤ ਨਾ ਕੋਇ ਰਖਾਈਆ। ਨੇਤਰ ਨੈਣ ਕਿਸੇ ਨਾ ਲਾਧਾ, ਜਗਤ ਅੱਖੀਆਂ ਵੇਖਣ ਕੋਇ ਨਾ ਪਾਈਆ। ਜਿਸ ਨੇ ਸ੍ਰਿਸ਼ਟ ਸਬਾਈ ਸਾਜਣ ਸਾਜਾ, ਸੱਜਣ ਬਣ ਬੇਪਰਵਾਹੀਆ। ਜਿਸ ਕਲਜੁਗ ਵਿਚ ਸਤਿਜੁਗ ਕਰਨਾ ਵਾਧਾ, ਵਦੀ ਸੁਦੀ ਦਾ ਪੰਧ ਮੁਕਾਈਆ। ਸਚ ਮੰਦਰ ਸੁਹਾਉਣਾ ਮਹਿਰਾਬਾ, ਮਹਿਬੂਬ ਇਕੋ ਨਜ਼ਰੀ ਆਈਆ। ਉਸ ਨੂੰ ਭੈ ਭਉ ਕਾਹਦਾ, ਜੋ ਸਭ ਨੂੰ ਰਿਹਾ ਡਰਾਈਆ। ਗੁਰ ਅਵਤਾਰ ਪੈਗ਼ੰਬਰਾਂ ਪੂਰਾ ਕਰੇ ਵਾਅਦਾ, ਮੁਆਇਦਾ ਪਿਛਲਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਵੱਡਾ ਵਡ ਵਡਿਆਈਆ। ਕਲਜੁਗ ਕਹੇ ਕਾਲ ਕੀ ਕੁਝ ਕਰਨਾ, ਕੀ ਤੇਰੀ ਚਤੁਰਾਈਆ। ਕਾਲ ਕਿਹਾ ਮੈਂ ਪਹਿਲੋਂ ਪ੍ਰਭ ਅਬਿਨਾਸ਼ੀ ਸੀਸ ਝੁਕਾਉਣਾ ਚਰਨਾਂ, ਧੂੜੀ ਖ਼ਾਕ ਰਮਾਈਆ। ਫੇਰ ਹੁਕਮੀ ਘੋੜੇ ਚੜ੍ਹਨਾ, ਭੱਜਾਂ ਚਾਈਂ ਚਾਈਂਆ। ਪੁਸ਼ਕਰ ਦੀਪ ਵੜਨਾ, ਆਪਣਾ ਕਦਮ ਟਿਕਾਈਆ। ਨਿਰਗੁਣ ਹੋ ਕੇ ਲੜਨਾ, ਸਰਗੁਣ ਪਏ ਦੁਹਾਈਆ। ਮੇਰੇ ਅੱਗੇ ਕਿਸੇ ਨਾ ਅੜਨਾ, ਸਿਰ ਸਕੇ ਨਾ ਕੋਇ ਉਠਾਈਆ। ਪ੍ਰਭ ਦਾ ਭਾਣਾ ਸਭ ਨੂੰ ਪਏ ਜਰਨਾ, ਨਾ ਕੋਇ ਮੇਟੇ ਮੇਟ ਮਿਟਾਈਆ। ਮਾਨਸ ਜਨਮ ਪਏ ਹਰਨਾ, ਚੁਰਾਸੀ ਵਿਚ ਦੁਹਾਈਆ। ਕੋਟਾਂ ਵਿਚੋਂ ਗੁਰਮੁਖ ਵਿਰਲੇ ਤਰਨਾ, ਜਿਸ ਪ੍ਰਭ ਦੇਵੇ ਮਾਣ ਵਡਿਆਈਆ। ਬਾਕੀ ਸਭ ਨੇ ਧਰਮ ਰਾਏ ਦੀ ਫਾਸੀ ਚੜ੍ਹਨਾ, ਅੱਗੇ ਹੋ ਨਾ ਕੋਇ ਬਚਾਈਆ। ਜੋਤੀ ਜੋਤ ਸਰੂਪ ਹਰਿ, ਆਪ
❋
❋
ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਖੇਲ ਆਪੇ ਕਰਨਾ, ਕਰਨੀ ਦਾ ਕਰਤਾ ਇਕ ਹੁਕਮ ਵਰਤਾਈਆ।
੫ ਚੇਤ ਸ਼ਹਿਨਸ਼ਾਹੀ ਸੰਮਤ ੬ ਸ਼ਿਵ ਸਿੰਘ ਦੇ ਗ੍ਰਹਿ ਜੰਮੂ
ਕਲਜੁਗ ਕਹੇ ਕੀ ਕਾਲ ਤੇਰਾ ਇਰਾਦਾ, ਸਤਿ ਸਚ ਸਮਝਾਈਆ। ਸਭ ਦਾ ਵੇਖ ਪੂਰਾ ਪੂਰਬ ਵਾਅਦਾ, ਵਾਹਿਦ ਹੁਕਮ ਕੀ ਸੁਣਾਈਆ। ਜਿਸ ਨੇ ਦੀਨ ਮਜ਼੍ਹਬ ਕੀਤੇ ਅਲਾਹਿਦਾ, ਮਾਨਵ ਮਾਨਵ ਵੰਡ ਵੰਡਾਈਆ। ਉਹ ਕਿਸ ਬਿਧ ਸ੍ਰਿਸ਼ਟੀ ਦਾ ਲਏ ਜਾਇਜ਼ਾ, ਜਾਇਜ਼ ਨਜਾਇਜ਼ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸੁਣਾਈਆ। ਕਾਲ ਕਹੇ ਕਲਜੁਗ ਉਹ ਦੇਵੇ ਸ਼ਬਦ ਇਸ਼ਾਰਾ, ਸ਼ਰਅ ਤੋਂ ਬਾਹਰ ਸਮਝਾਈਆ। ਜੋਧਾ ਸੂਰਬੀਰ ਬਣ ਬਲਕਾਰਾ, ਬਲਧਾਰੀ ਰਿਹਾ ਦ੍ਰਿੜਾਈਆ। ਕਲਜੁਗ ਅੰਤਮ ਹੋਵੇ ਕਿਨਾਰਾ, ਕਾਇਨਾਤ ਵੇਖ ਵਖਾਈਆ। ਜੋ ਗੁਰ ਅਵਤਾਰ ਪੈਗ਼ੰਬਰਾਂ ਦਿਤਾ ਲਾਰਾ, ਭਵਿਖਤਾਂ ਵਿਚ ਸਮਝਾਈਆ। ਉਨ੍ਹਾਂ ਦਾ ਪੂਰਾ ਕਰੇ ਖਸਾਰਾ, ਲੇਖਾ ਵੇਖੇ ਥਾਉਂ ਥਾਈਂਆ। ਦੀਨ ਮਜ਼੍ਹਬ ਦਾ ਤਕੇ ਦਾਇਰਾ, ਚਾਰੋਂ ਕੁੰਟ ਧਿਆਨ ਲਗਾਈਆ। ਕੁਛ ਸੰਦੇਸ਼ਾ ਦੇਵੇ ਵਿਚ ਕਾਹਿਰਾ, ਕਹਿਰ ਵਰਤੇ ਵਿਚ ਲੋਕਾਈਆ। ਕਲਜੁਗ ਸੁਣ ਲੈ ਹੋ ਨਾ ਜਾਈਂ ਬਹਰਾ, ਸ਼ਬਦੀ ਧੁਨ ਸ਼ਨਵਾਈਆ। ਪਰਵਰਦਿਗਾਰ ਹੋਣਾ ਜ਼ਾਹਿਰਾ, ਜ਼ਾਹਰ ਜ਼ਹੂਰ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਕਲਜੁਗ ਕਹੇ ਕਾਲ ਕੀ ਤੇਰੀ ਅੰਤ ਦਲੀਲ, ਦਿਲਬਰ ਪਿਆਰੇ ਦੇ ਜਣਾਈਆ। ਕਾਲ ਕਹੇ ਮੈਂ ਵੇਖੀ ਜਗਤ ਦਲੀਲ, ਹਰ ਘਟ ਅੰਦਰ ਵੇਖ ਵਖਾਈਆ। ਸਚ ਦਵਾਰੇ ਕਰੇ ਨਾ ਕੋਇ ਅਪੀਲ, ਅਪਰੰਪਰ ਸਵਾਮੀ ਮਿਲਣ ਕੋਇ ਨਾ ਪਾਈਆ। ਜੋ ਸੰਦੇਸ਼ਾ ਦੇ ਕੇ ਗਿਆ ਅਰਜਨ ਭੀਲ, ਕ੍ਰਿਸ਼ਨ ਵਿਚੋਲਾ ਵਿਚ ਰਖਾਈਆ। ਇਸ਼ਾਰਾ ਕੀਤਾ ਬਸਨ ਬਨਵਾਰੀ ਨੀਲ, ਨੀਲ ਕੰਠ ਕੀ ਕੀ ਕਾਰ ਕਮਾਈਆ। ਜਿਸ ਸਾਰੀ ਸ੍ਰਿਸ਼ਟੀ ਕਰਨੀ ਜ਼ਲੀਲ, ਦਲੀਲ ਵਿਚ ਨਾ ਕੋਇ ਸਮਝਾਈਆ। ਮਨ ਮਮਤਾ ਵੇਖੇ ਕੁਚੀਲ, ਪੰਜ ਤਤ ਫੋਲ ਫੁਲਾਈਆ। ਧਰਮ ਦੀ ਧਾਰ ਨਾ ਰਹੇ ਸੁਸ਼ੀਲ, ਸੋਭਾਵੰਤ ਨਾ ਕੋਇ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪੜਦਾ ਆਪ ਚੁਕਾਈਆ। ਕਾਲ ਕਹੇ ਕਲਜੁਗ ਤੂੰ ਮਚਾ ਦੇ ਜਗਤ ਦੰਗਾ, ਦੰਗਲ ਵੇਖ ਵਖਾਈਆ। ਫੇਰ ਹੁਕਮ ਦੇਵੇ ਸੂਰਾ ਸਰਬੰਗਾ, ਸਾਹਿਬ ਸੁਲਤਾਨ ਦਇਆ ਕਮਾਈਆ। ਮੈਂ ਵੇਖਾਂ ਤੇਰਾ ਅੰਤਮ ਕੰਢਾ, ਕੰਢੀ ਬੈਠਾ ਡੇਰਾ ਲਾਈਆ। ਮੇਰਾ ਲੇਖਾ ਸਮਝੇ ਕੋਈ ਨਾ ਬੰਦਾ, ਬੰਦਗੀ ਵਾਲੇ ਰਹੇ ਕੁਰਲਾਈਆ। ਧਰਮ ਵਿਚ ਰਹਿਣ ਦਿਤਾ ਨਹੀਂ ਕੋਈ ਚੰਗਾ, ਸਤਿ ਵਿਚ ਨਾ ਕੋਇ ਸਮਾਈਆ। ਭਾਵੇਂ ਕੋਈ ਬਸਤਰ ਪਾਵੇ ਭਾਵੇਂ ਫਿਰੇ ਨੰਗਾ, ਧੂੜੀ ਖ਼ਾਕ ਖ਼ਾਕ ਰਮਾਈਆ। ਪਵਿੱਤਰ ਜਲ ਰਹਿਣ ਨਹੀਂ ਦਿਤਾ ਗੰਗਾ, ਗੋਦਾਵਰੀ ਜਮਨਾ ਸੁਰਸਤੀ ਮਿਲ ਕੇ ਮਾਰੇ ਧਾਹੀਆ। ਝਗੜਾ ਪਾ ਕੇ ਧੋਤੀ ਬੋਦੀ ਤਹਿਮਤ ਜੰਞੂ ਤੰਬਾ, ਚਾਰ ਕੁੰਟ ਦਿਤਾ ਲੜਾਈਆ। ਕਲਜੁਗ ਖੇਲ ਵੇਖ ਕੇ ਜਗਤ ਜਗਿਆਸੂ ਕੰਬਾ, ਧੀਰਜ ਧੀਰ ਨਾ ਕੋਇ ਧਰਾਈਆ। ਦੂਰ ਦੁਰਾਡੀ ਵੇਖੇ ਅਸ਼ਟਭੁਜ
❋
❋
ਜਿਸ ਨੂੰ ਕਹਿੰਦੇ ਦੇਵੀ ਅੰਬਾ, ਅੰਬੜੀ ਕਹਿ ਕੇ ਸਾਰੇ ਗਾਈਆ। ਭੈ ਵਿਚ ਸਾਰੇ ਤਕਦੇ ਪੁਰਖ ਅਕਾਲ ਦੀਨ ਦਿਆਲ ਲਿਆਦਾਂ ਅਗੰਮੀ ਡੰਡਾ, ਡੰਡਾਵਤ ਸਭ ਨੂੰ ਦਏ ਸਮਝਾਈਆ। ਜਿਹੜਾ ਪਰਗਟ ਕੀਤਾ ਵਿਚੋਂ ਛੰਬਾ, ਧਾਰ ਧਾਰ ਵਿਚੋਂ ਉਪਜਾਈਆ। ਉਸ ਨੇ ਖੇਲ ਕਰਨਾ ਪ੍ਰਭੂ ਸੰਧਾ, ਸੰਧਿਆ ਸਰਘੀ ਇਕੋ ਰੰਗ ਵਖਾਈਆ। ਕਲਜੁਗ ਜੀਵ ਰਹਿਣ ਨਹੀਂ ਦੇਣਾ ਕੋਇ ਗੰਦਾ, ਜੋ ਕੂੜੀ ਕਿਰਿਆ ਵਿਚ ਹਲਕਾਈਆ। ਲਹਿਣਾ ਦੇਣਾ ਪੂਰਾ ਕਰਨਾ ਜੋ ਗੋਬਿੰਦ ਨੇ ਸਰਸੇ ਵਿਚ ਨੌਂ ਵਾਰ ਧੋਤਾ ਕੰਘਾ, ਨੌਂ ਖੰਡ ਪ੍ਰਿਥਮੀ ਦਾ ਲੇਖਾ ਗਿਆ ਜਣਾਈਆ। ਜੋ ਇਸ਼ਾਰਾ ਕੀਤਾ ਮੁਹੰਮਦ ਨੇ ਤਾਰਾ ਚੰਦਾ, ਚੰਦ ਸਿਤਾਰ ਦੇਣ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਤ ਸੁਹੇਲਾ ਧੁਰ ਦਾ ਸੰਗਾ, ਸਗਲਾ ਸੰਗ ਇਕ ਅਖਵਾਈਆ।
੫ ਚੇਤ ਸ਼ਹਿਨਸ਼ਾਹੀ ਸੰਮਤ ੬ ਲਛਮਣ ਸਿੰਘ ਦੇ ਗ੍ਰਹਿ ਸਈ ਖੁਰਦ ਜੰਮੂ
ਕਲਜੁਗ ਕਹੇ ਮੈਂ ਅੰਧੇਰਾ ਕੀਤਾ ਵਿਚ ਰਵ ਸਸਾ, ਸਹੰਸਰ ਨਾਉਂ ਪ੍ਰਭ ਦੇ ਦਿਤੇ ਭੁਲਾਈਆ। ਕਾਲ ਕਹੇ ਮੈਂ ਵੇਖ ਖਿੜ ਖਿੜ ਹੱਸਾ, ਭਰਮੇ ਭੁੱਲੀ ਜਗਤ ਕੂੜ ਲੋਕਾਈਆ। ਚਾਰ ਕੁੰਟ ਦਹਿ ਦਿਸ਼ਾ ਉਠ ਉਠ ਨੱਸਾ, ਭੱਜਾਂ ਵਾਹੋ ਦਾਹੀਆ। ਜੀਵਾਂ ਜੰਤਾਂ ਸਾਧਾਂ ਸੰਤਾਂ ਤਕਾਂ ਅੱਖਾਂ, ਕਵਣ ਪ੍ਰਭ ਦਾ ਦਰਸਨ ਪਾਈਆ। ਜਾਂ ਵੇਖਿਆ ਸਚ ਪ੍ਰੇਮ ਕੋਇ ਨਾ ਰੱਤਾ, ਰਤਨ ਅਮੋਲਕ ਹੀਰਾ ਰੂਪ ਨਾ ਕੋਇ ਦਰਸਾਈਆ। ਮਨ ਹੰਕਾਰ ਵਿਚ ਜੀਵ ਜੰਤ ਤਪਾ, ਅਗਨੀ ਤਤ ਨਾ ਕੋਇ ਬੁਝਾਈਆ। ਇਕ ਦੂਜੇ ਦੀ ਕਰਨ ਹੱਤਾ, ਹੱਤਿਆ ਵਿਚ ਸਰਬ ਕੁਰਲਾਈਆ। ਵਾਸਨਾ ਵਿਚ ਵਧੀ ਮਨ ਮਤਾ, ਗੁਰਮਤ ਸਾਰੇ ਗਏ ਭੁਲਾਈਆ। ਸਚ ਧਰਮ ਦਾ ਰਿਹਾ ਕੋਇ ਨਾ ਹੱਟਾ, ਵਸਤ ਨਾਮ ਨਾ ਕੋਇ ਵਿਕਾਈਆ। ਕਲਜੁਗ ਕਹੇ ਕੂੜੀ ਕਿਰਿਆ ਛਾਣੇ ਘੱਟਾ, ਧਰਨੀ ਧਰਤ ਧਵਲ ਦੁਹਾਈਆ। ਮਾਣ ਰਿਹਾ ਨਾ ਤੀਰਥ ਤੱਟਾਂ, ਗੰਗਾ ਗੋਦਾਵਰੀ ਜਮਨਾ ਸੁਰਸਤੀ ਰਹੀ ਕੁਰਲਾਈਆ। ਸਾਬਤ ਰਹੀਆਂ ਨਾ ਕਿਸੇ ਦੀਆਂ ਲਟਾਂ, ਜਟਾ ਜੂਟ ਰੋਵਣ ਮਾਰਨ ਧਾਹੀਆ। ਗੁਰ ਅਵਤਾਰ ਪੈਗ਼ੰਬਰਾਂ ਪੂਰਾ ਹੋਇਆ ਪਟਾ, ਪਟਨੇਵਾਲਾ ਵੇਖ ਵਖਾਈਆ। ਅੰਤਮ ਸਭ ਦੀ ਪਿਠ ਤੇ ਲੱਗਾ ਠੱਪਾ, ਕਾਲਖ ਦਾਗ਼ ਨਾ ਕੋਇ ਧਵਾਈਆ। ਸ੍ਰਿਸ਼ਟੀ ਜ਼ੀਰੋ ਨਾਲ ਜ਼ੀਰੋ ਹੋ ਗਈ ਬਟਾ, ਹਿੰਦਸਾ ਅੰਕੜਾ ਵੰਡ ਨਾ ਕੋਇ ਵੰਡਾਈਆ। ਚਾਰ ਜੁਗ ਦੇ ਸ਼ਾਸਤਰਾਂ ਕੀਮਤ ਰਹੀ ਨਾ ਟਕਾ, ਦਰ ਦਰ ਹੱਟੋ ਹੱਟ ਵਿਕਾਈਆ। ਪ੍ਰਭ ਦਾ ਖੇਲ ਬਾਜ਼ੀਗਰ ਨਟਾ, ਸਵਾਂਗੀ ਆਪਣਾ ਸਾਂਗ ਵਰਤਾਈਆ। ਕਲਜੁਗ ਅੰਤ ਚੀਥੜ ਪੁਰਾਣਾ ਸਭ ਦਾ ਫਟਾ, ਓਢਣ ਸੀਸ ਨਾ ਕੋਇ ਟਿਕਾਈਆ। ਸਭ ਦਾ ਖੇੜਾ ਹੋਇਆ ਭੱਠਾ, ਵੱਜੇ ਨਾਮ ਨਾ ਸਚ ਵਧਾਈਆ। ਲਹਿਣਾ ਮੁੱਕਿਆ ਅੱਠ ਸੱਠਾ, ਮੰਦਰ ਮਠ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਕਾਲ ਕਹੇ ਮੈਂ ਵੇਖੀ ਕਲਜੁਗ ਅੰਧੇਰੀ ਰੈਣ, ਭਿੰਨੜੀ ਰੰਗ ਨਾ ਕੋਇ ਰੰਗਾਈਆ। ਝਗੜਾ ਪਿਆ ਮਾਤ ਪਿਤ ਭਾਈ ਭੈਣ, ਮੁਹੱਬਤ ਵਿਚ ਨਾ ਕੋਇ ਸਮਾਈਆ। ਨਾਤਾ ਤੁੱਟਿਆ ਸੱਜਣ ਸੈਣ, ਸਗਲਾ ਸੰਗ ਨਾ ਕੋਇ ਨਿਭਾਈਆ। ਕੂੜੀ ਕਿਰਿਆ ਵਗੇ ਵਹਿਣ, ਕਿਨਾਰਾ ਪਾਰ ਨਾ ਕੋਇ ਦਿਸਾਈਆ। ਨੁਕਤਾ ਮੇਟੇ ਕੋਇ ਨਾ
❋
❋
ਗ਼ੈਨ, ਐਨ ਰੂਪ ਨਾ ਕੋਇ ਦਰਸਾਈਆ। ਸਿਸ਼੍ਰਟੀ ਪ੍ਰਭ ਤੋਂ ਹੋਈ ਤਰਫ਼ੈਨ, ਆਤਮ ਪਰਮਾਤਮ ਮੇਲ ਨਾ ਕੋਇ ਕਰਾਈਆ। ਰਸਨਾ ਜਿਹਵਾ ਬੱਤੀ ਦੰਦ ਸਿਫ਼ਤੀ ਢੋਲੇ ਸਾਰੇ ਕਹਿਣ, ਹਿਰਦੇ ਹਰਿ ਨਾ ਕੋਇ ਵਸਾਈਆ। ਲੱਖ ਚੁਰਾਸੀ ਮੁਕੇ ਨਾ ਕਿਸੇ ਦਾ ਲਹਿਣਾ ਦੇਣ, ਆਵਣ ਜਾਣ ਪੰਧ ਨਾ ਕੋਇ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਕਲਜੁਗ ਕਹੇ ਵੇਖੋ ਖੇਲ ਜਗਤ, ਜਗਜੀਵਣ ਦਾਤਾ ਰਿਹਾ ਵਖਾਈਆ। ਸਤਿ ਦੀ ਰਹੀ ਕੋਈ ਨਾ ਸ਼ਕਤ, ਸ਼ਖ਼ਸੀਅਤ ਵਿਚ ਨਾ ਕੋਇ ਸਮਾਈਆ। ਬਿਨਾ ਪ੍ਰਭੂ ਤੋਂ ਮੇਲਾ ਮਿਲੇ ਨਾ ਕਿਸੇ ਭਗਤ, ਭਗਵਾਨ ਮਿਲਣ ਕੋਇ ਨਾ ਪਾਈਆ। ਨਾ ਕੋਇ ਮੰਜ਼ਲ ਚੜ੍ਹੇ ਰੁਹਾਨੀ ਅਰਸ਼, ਫ਼ਰਸ਼ ਪੰਧ ਨਾ ਕੋਇ ਚੁਕਾਈਆ। ਚਾਰੋਂ ਕੁੰਟ ਅੰਧੇਰਾ ਗਰਦ, ਨੂਰੀ ਚੰਦ ਨਾ ਕੋਇ ਰੁਸ਼ਨਾਈਆ। ਗ਼ਰੀਬ ਨਿਮਾਣਿਆਂ ਵੰਡੇ ਕੋਇ ਨਾ ਦਰਦ, ਕੋਝਿਆਂ ਕਮਲਿਆਂ ਗੋਦ ਨਾ ਕੋਇ ਉਠਾਈਆ। ਇਹ ਖੇਲ ਪ੍ਰਭੂ ਅਸਚਰਜ, ਬੁੱਧੀ ਅਕਲ ਸਮਝ ਸਕੇ ਨਾ ਰਾਈਆ। ਜੋਧਾ ਸੂਰਬੀਰ ਬਣ ਮਰਦਾਨਾ ਮਰਦ, ਮਦਦ ਅਵਰ ਨਾ ਕੋਇ ਰਖਾਈਆ। ਕਲਜੁਗ ਕੂੜ ਕਲਪਨਾ ਪਾ ਤਸ਼ੱਦਦ, ਤਸਬੀ ਮਾਲਾ ਮਣਕੇ ਦਿਤੇ ਠਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧਰਮ ਦਵਾਰਾ ਇਕ ਸਮਝਾਈਆ। ਕਾਲ ਕਹੇ ਮੈਂ ਹੋਇਆ ਕਾਹਲਾ, ਜਲਦੀ ਜਲਦੀ ਪੰਧ ਮੁਕਾਈਆ। ਕਲਜੁਗ ਤੇਰਾ ਸਮਾਂ ਰਹੇ ਨਾ ਬਾਹਲਾ, ਉਨਤੀ ਵਿਚ ਨਾ ਕੋਇ ਚਤੁਰਾਈਆ। ਪ੍ਰਭ ਨੇ ਹੁਕਮ ਦਿਤਾ ਸੁਖਾਲਾ, ਸਚ ਸੰਦੇਸਾ ਇਕ ਦ੍ਰਿੜਾਈਆ। ਸਦੀ ਚੌਧਵੀਂ ਰਹੇ ਨਾ ਕੋਇ ਦਲਾਲਾ, ਵਿਚੋਲਾ ਰੂਪ ਨਾ ਕੋਇ ਜਣਾਈਆ। ਦੀਨ ਦੁਨੀ ਦੀ ਬਦਲ ਦੇਣੀ ਚਾਲਾ, ਹੁਕਮ ਸੰਦੇਸਾ ਇਕ ਮਨਾਈਆ। ਜਿਸ ਦਾ ਅਵਤਾਰ ਪੈਗ਼ੰਬਰ ਗੁਰ ਦੇ ਕੇ ਗਏ ਅਹਿਵਾਲਾ, ਸਿਫ਼ਤਾਂ ਨਾਲ ਸਾਲਾਹੀਆ। ਉਹ ਖੇਲ ਕਰੇ ਨਿਰਾਲਾ, ਨਿਰਾਕਾਰ ਰੂਪ ਧਰਾਈਆ। ਕੁਛ ਲੇਖਾ ਵੇਖੇ ਪਾਰ ਹਿਮਾਲਾ, ਪਰਬਤ ਉਠ ਉਠ ਵੇਖਣ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਸਣਹਾਰ ਸਚਖੰਡ ਸੱਚੀ ਧਰਮਸਾਲਾ, ਧਰਮ ਦਵਾਰ ਏਕੰਕਾਰ ਇਕ ਇਕੱਲਾ ਆਪਣਾ ਹੁਕਮ ਵਰਤਾਈਆ।