ਪੁਸਤਕਾਲਾਭਾਗ ੨੨

੬ ਚੇਤ ਸ਼ਹਿਨਸ਼ਾਹੀ ਸੰਮਤ ੬ ਅੰਗ੍ਰੇਜ਼ ਸਿੰਘ ਦੇ ਗ੍ਰਹਿ ਜੰਮੂ

ਕਾਲ ਕਹੇ ਚਿਤ੍ਰਗੁਪਤ ਲੇਖਾ ਰਿਹਾ ਕਰ, ਦਿਵਸ ਰੈਣ ਹਿਸਾਬ ਲਗਾਈਆ। ਚੌਂਤੀ ਸੌ ਖਰਬ ਵੇਖੇ ਘਰ, ਦੀਨ ਦੁਨੀ ਫੋਲ ਫੁਲਾਈਆ। ਜਿਨ੍ਹਾਂ ਵਿਚੋਂ ਇਕ ਲੱਖ ਗਿਆਰਾਂ ਹਜ਼ਾਰ ਪ੍ਰਭ ਦਾ ਫੜਨ ਲੜ, ਦੂਸਰ ਸੰਗ ਨਾ ਕੋਇ ਰਖਾਈਆ। ਝਗੜਾ ਤਕੇ ਸੀਸ ਧੜ, ਸਾਢੇ ਤਿੰਨ ਹੱਥ ਪੜਦਾ ਲਾਹੀਆ। ਫੇਰ ਨਿਗਾਹ ਹੇਠਾਂ ਉਪਰ ਕਰ, ਜ਼ਿਮੀਂ ਅਸਮਾਨਾਂ ਖੋਜ ਖੁਜਾਈਆ। ਕੀ ਸੰਦੇਸਾ ਦੇਵੇ ਹਰਿ, ਹਰਿ ਸ਼ਬਦੀ ਸ਼ਬਦ ਸੁਣਾਈਆ। ਜਿਧਰ ਤਕੇ ਆਵੇ ਡਰ, ਭੈ ਭੌ ਜਗਤ ਦੁਖਦਾਈਆ। ਮੁੰਹ ਦੇ ਭਾਰ ਡਿੱਗਾ ਦੜ, ਸੁਰਤ ਰਹੀ ਨਾ ਰਾਈਆ। ਕੀ ਘਾੜਨ ਰਿਹਾ ਘੜ, ਪ੍ਰਭ ਦਾਤਾ ਬੇਪਰਵਾਹੀਆ। ਸਦੀ ਚੌਧਵੀਂ ਕਿਆਮਤ ਵਹੇ ਹੜ੍ਹ, ਅੱਗੇ ਹੋ ਨਾ ਕੋਇ ਅਟਕਾਈਆ। ਝਗੜਾ ਮੁਕੇ ਚੋਟੀ ਜੜ੍ਹ, ਚੇਤਨ ਆਪਣਾ

❋

❋

ਪੜਦਾ ਲਾਹੀਆ। ਸ੍ਰਿਸ਼ਟ ਸਬਾਈ ਰਹੀ ਸੜ, ਅਗਨੀ ਤਤ ਨਾ ਕੋਇ ਬੁਝਾਈਆ। ਪੁਰਖ ਅਬਿਨਾਸ਼ੀ ਖੇਲ ਕਲਜੁਗ ਕਪਟ ਛਲ, ਅਛਲ ਛਲਧਾਰੀ ਆਪਣਾ ਹੁਕਮ ਵਰਤਾਈਆ। ਲੇਖਾ ਵੇਖੇ ਜਲ ਥਲ, ਮਹੀਅਲ ਖੋਜੇ ਥਾਉਂ ਥਾਈਂਆ। ਦੀਨ ਦੁਨੀ ਰਹੀ ਹੱਲ, ਕਦਮ ਕਦਮ ਨਾ ਕੋਇ ਟਿਕਾਈਆ। ਪਤਾ ਨਹੀਂ ਹੁਕਮ ਮਿਲੇ ਕਿਸ ਘੜੀ ਕਿਸ ਪਲ, ਪੁਰਖ ਅਬਿਨਾਸ਼ੀ ਸ਼ਬਦ ਸੰਦੇਸ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਦਾ ਮਾਲਕ ਦਇਆ ਕਮਾਈਆ।

੬ ਚੇਤ ਸ਼ਹਿਨਸ਼ਾਹੀ ਸੰਮਤ ੬ ਵਕੀਲ ਸਿੰਘ ਦੇ ਗ੍ਰਹਿ ਸਈ ਕੈਂਪ ਜੰਮੂ

ਚਿਤ੍ਰਗੁਪਤ ਲੇਖਾ ਕਰੇ ਛੇਤੀ ਛੇਤੀ, ਦਿਵਸ ਰੈਣ ਸੇਵ ਕਮਾਈਆ। ਮਾਨਵ ਜ਼ਾਤੀ ਵੇਖੇ ਬਦੀ ਨੇਕੀ, ਨਿੱਕੇ ਵਡੇ ਖੋਜ ਖੁਜਾਈਆ। ਸ਼ਾਹ ਸੁਲਤਾਨ ਵੇਖੇ ਸੇਠੀ, ਗ਼ਰੀਬ ਨਿਮਾਣੇ ਫੋਲ ਫੁਲਾਈਆ। ਕਿਸ ਰੱਖੀ ਪ੍ਰਭ ਦੀ ਟੇਕੀ, ਟਿੱਕੇ ਮਸਤਕ ਧੂੜੀ ਖ਼ਾਕ ਰਮਾਈਆ। ਕਵਣ ਆਤਮਾ ਸਚ ਸਿੰਘਾਸਣ ਲੇਟੀ, ਸੁਖ ਆਸਣ ਡੇਰਾ ਲਾਈਆ। ਕਵਣ ਧਰਮ ਧਾਰ ਦੀ ਬਣੀ ਬੇਟੀ, ਪਿਤਾ ਪੁਰਖ ਅਕਾਲ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਸੇ ਦੀ ਰਹਿਣ ਨਾ ਦੇਵੇ ਸ਼ੇਖ਼ੀ, ਸ਼ੇਖ਼ ਮੁੱਲਾ ਮੁਸਾਇਕ ਪੰਡਤ ਵੇਖੇ ਥਾਉਂ ਥਾਈਂਆ।

੬ ਚੇਤ ਸ਼ਹਿਨਸ਼ਾਹੀ ਸੰਮਤ ੬ ਇੰਦਰੋ ਦੇਵੀ ਦੇ ਗ੍ਰਹਿ ਸਈ ਕੈਂਪ ਜੰਮੂ

ਚਿਤ੍ਰਗੁਪਤ ਕਹੇ ਮੈਂ ਕਰਾਂ ਕੀ ਹਿਸਾਬ, ਲੇਖਾ ਲਿਖ ਲਿਖ ਜਣਾਈਆ। ਨੌ ਕਰੋੜ ਨੜਿਨਵੇਂ ਸਫ਼ੇ ਦੀ ਮੇਰੀ ਭਰ ਗਈ ਕਿਤਾਬ, ਅੰਕ ਅੰਕ ਦਿਤੇ ਬਦਲਾਈਆ। ਅੱਗੇ ਪ੍ਰਭ ਦੇ ਕੋਲੋਂ ਹੋਣਾ ਲਾਜਵਾਬ, ਬੇਨੰਤੀ ਵਿਚ ਸੀਸ ਨਿਵਾਈਆ। ਪ੍ਰਭੂ ਕਲਜੁਗ ਜੀਵ ਤੇਰਾ ਦਿਸੇ ਨਾ ਕੋਇ ਮੁਹਤਾਜ, ਲੋੜਵੰਦ ਨਾ ਕੋਇ ਦਰਸਾਈਆ। ਸਭ ਦਾ ਅੰਦਰੋਂ ਵਿਗੜਿਆ ਮਜ਼ਾਜ, ਮਜ਼ਾਕ ਵਿਚ ਹਲਕਾਈਆ। ਅਗਲਾ ਹੁਕਮ ਦੇ ਜਨਾਬ, ਸਚ ਸਾਹਿਬ ਮਿਲੇ ਗੁਸਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਕਾਰ ਕਮਾਈਆ। ਚਿਤ੍ਰਗੁਪਤ ਕਹੇ ਮੈਂ ਵੇਖ ਹੋਇਆ ਹੈਰਾਨਾ, ਹੈਰਤ ਵਿਚ ਜਣਾਈਆ। ਜਿਧਰ ਤਕਾਂ ਤੇਰਾ ਤੇਰੇ ਨਾਲੋਂ ਬੇਗਾਨਾ, ਸਾਚਾ ਸੰਗ ਨਾ ਕੋਇ ਵਖਾਈਆ। ਪੈਮਾਇਸ਼ ਦਾ ਰਿਹਾ ਨਾ ਕੋਇ ਪੈਮਾਨਾ, ਨਾਪ ਪਾਪ ਨਾ ਕੋਇ ਕਰਾਈਆ। ਕਲਜੁਗ ਕੂੜੀ ਕਿਰਿਆ ਘਰ ਘਰ ਭਰਿਆ ਖ਼ਾਨਾ, ਖ਼ਾਲਸ ਰੂਪ ਨਾ ਕੋਇ ਦਰਸਾਈਆ। ਮਾਨਵ ਰੂਪ ਹੋਏ ਹੈਵਾਨਾ, ਇਨਸਾਨ ਆਪਣਾ ਆਪ ਬਦਲਾਈਆ। ਕੋਟਾਂ ਵਿਚੋਂ ਥੋੜੇ ਜਨ ਜੇਹੜੇ ਤੇਰਾ ਗਾਉਂਦੇ ਗਾਣਾ, ਤੂੰ ਮੇਰਾ ਮੈਂ ਤੇਰਾ ਰਾਗ ਅਲਾਈਆ। ਸਚ ਦੱਸ ਮੇਰੇ ਸੁਲਤਾਨਾ, ਸਾਹਿਬ ਬੇਪਰਵਾਹੀਆ। ਕਿਸ ਬਿਧ ਮਿਟੇ ਕੂੜ ਨਿਸ਼ਾਨਾ, ਕੂੜੀ ਕਿਰਿਆ ਡੇਰਾ

❋

❋

ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸ਼ਾਹ ਸੁਲਤਾਨਾ, ਸਤਿ ਦਾ ਆਪਣਾ ਖੇਲ ਵਖਾਈਆ।

੬ ਚੇਤ ਸ਼ਹਿਨਸ਼ਾਹੀ ਸੰਮਤ ੬ ਰੌਸ਼ਨ ਲਾਲ ਦੇ ਗ੍ਰਹਿ ਸਈ ਖੁਰਦ ਜੰਮੂ

ਚਿਤ੍ਰਗੁਪਤ ਕਹੇ ਪ੍ਰਭ ਤੇਰੀ ਬੇਪਰਵਾਹੀ, ਬੇਪਰਵਾਹੀ ਵਿਚ ਸਮਾਈਆ। ਕਲਜੁਗ ਜੀਵਾਂ ਲੇਖਾ ਲਿਖੇ ਕੋਇ ਨਾ ਸ਼ਾਹੀ, ਕਾਗ਼ਜ਼ ਚਲੇ ਨਾ ਕੋਇ ਚਤੁਰਾਈਆ। ਪਾਂਧੀ ਭੁੱਲੇ ਤੇਰੇ ਰਾਹੀ, ਸਾਚੀ ਮੰਜ਼ਲ ਚੜ੍ਹਨ ਕੋਇ ਨਾ ਪਾਈਆ। ਅਵਤਾਰ ਪੈਗ਼ੰਬਰ ਗੁਰੂ ਦੇਣ ਗਵਾਹੀ, ਸ਼ਹਾਦਤ ਸ਼ਬਦ ਗੁਰੂਦੇਵ ਭੁਗਤਾਈਆ। ਕੂੜੀ ਕਿਰਿਆ ਪਾਰ ਕਰੇ ਕੋਇ ਨਾ ਖਾਈ, ਖ਼ਾਲਸ ਰੂਪ ਨਾ ਕੋਇ ਦਰਸਾਈਆ। ਜਿਧਰ ਤਕਾਂ ਹਾਲ ਦੁਹਾਈ, ਬਹੁੜੀ ਬਹੁੜੀ ਵਿਚ ਕੁਰਲਾਈਆ। ਜੋ ਨਾਨਕ ਲੇਖਾ ਲਿਖਿਆ ਹਥੇਲੀ ਉਤੇ ਕਲਾਈ, ਕਲਮਾ ਮੁਹੰਮਦ ਵਾਲਾ ਬਦਲਾਈਆ। ਗੋਬਿੰਦ ਬੂਟਾ ਪੁੱਟ ਕੇ ਕਾਹੀ, ਢਾਈ ਉਂਗਲਾਂ ਜੜ੍ਹ ਹੇਠੋਂ ਵੱਖ ਕਰਾਈਆ। ਤੇਰਾ ਹੁਕਮ ਹੱਕ ਖ਼ੁਦਾਈ, ਨਾ ਕੋਈ ਮੇਟੇ ਮੇਟ ਮਿਟਾਈਆ। ਸਦੀ ਚੌਧਵੀਂ ਨੇੜੇ ਆਈ, ਅੰਤ ਲੇਖਾ ਦਏ ਮੁਕਾਈਆ। ਜਹੱਨਮ ਵਿਚ ਦੇ ਸਜ਼ਾਈ, ਨਰਕਾਂ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਹਰਿ ਸੱਜਣ ਇਕ ਅਖਵਾਈਆ।

੬ ਚੇਤ ਸ਼ਹਿਨਸ਼ਾਹੀ ਸੰਮਤ ੬ ਦੇਵਾ ਸਿੰਘ ਦੇ ਗ੍ਰਹਿ ਜੰਮੂ

ਚਿਤ੍ਰਗੁਪਤ ਕਹੇ ਮੈਂ ਵੇਖਾਂ ਵਕਤ ਅਖ਼ੀਰੀ, ਬਿਨ ਅੱਖਾਂ ਧਿਆਨ ਲਗਾਈਆ। ਮੈਨੂੰ ਨਜ਼ਰ ਆਏ ਉਹ ਜ਼ੰਜੀਰੀ, ਜੋ ਦੋ ਸੱਤ ਵੰਡ ਵੰਡਾਈਆ। ਜਿਸ ਨੇ ਸਰਬ ਸ੍ਰਿਸ਼ਟੀ ਕਰਨੀ ਦਿਲਗੀਰੀ, ਧੀਰਜ ਧੀਰ ਨਾ ਕੋਇ ਧਰਾਈਆ। ਕਿਸੇ ਦੀ ਰਹਿਣੀ ਨਹੀਂ ਮੀਰੀ ਪੀਰੀ, ਪੀਰਾਂ ਦਾ ਪੀਰ ਹੁਕਮ ਵਰਤਾਈਆ। ਝਗੜਾ ਮੁਕੇ ਸ਼ਾਹ ਹਕੀਰੀ, ਸ਼ਹਿਨਸ਼ਾਹ ਆਪਣੀ ਕਾਰ ਭੁਗਤਾਈਆ। ਨੇਤਰ ਸਭ ਦੇ ਵਹਿਣਾ ਨੀਰੀ, ਨੈਣ ਨੂਰ ਨਾ ਕੋਇ ਚਮਕਾਈਆ। ਲੇਖਾ ਵੇਖਣਾ ਪ੍ਰਹਿਲਾਦ ਵਾਲੀ ਕੀੜੀ, ਕਲਜੁਗ ਅਗਨੀ ਥੰਮ ਤਪਸ਼ ਦਏ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਿਛਲੇ ਲੇਖੇ ਉਤੇ ਮਾਰ ਲਕੀਰੀ, ਲਾਈਨ ਅਗਲੀ ਦੇ ਵਖਾਈਆ।

੬ ਚੇਤ ਸ਼ਹਿਨਸ਼ਾਹੀ ਸੰਮਤ ੬ ਕਿਰਪਾਲ ਸਿੰਘ ਦੇ ਗ੍ਰਹਿ ਜੰਮੂ

ਚਿਤ੍ਰਗੁਪਤ ਕਹੇ ਮੈਂ ਵੇਖਾਂ ਅੱਗਾ ਪਿਛਾ, ਪੱਛਮ ਦੱਖਣ ਧਿਆਨ ਲਗਾਈਆ। ਕਿਸ ਦੀ ਕਰੇ ਪ੍ਰਭ ਰਿੱਛਾ, ਮਿਹਰ ਨਜ਼ਰ ਉਠਾਈਆ।

❋

❋

ਕਿਸ ਦੀ ਪੂਰੀ ਹੋਵੇ ਇੱਛਾ, ਨਿਰਇੱਛਤ ਹੋਏ ਸਹਾਈਆ। ਕਿਸ ਦਾ ਲੇਖ ਧੁਰ ਦਾ ਲਿਖਾ, ਨਾ ਕੋਇ ਮੇਟੇ ਮੇਟ ਮਿਟਾਈਆ। ਕਿਸ ਪ੍ਰਭੂ ਨੂੰ ਦਿਤੀ ਪਿੱਠਾ, ਸਨਮੁਖ ਹੋ ਨਾ ਦਰਸਨ ਪਾਈਆ। ਕਿਸ ਦਾ ਲਹਿਣਾ ਦੇਣਾ ਚਿੱਟਾ, ਦੁਰਮਤ ਮੈਲ ਨਾ ਕੋਇ ਰਖਾਈਆ। ਕਿਸ ਨੇ ਇਸ਼ਟ ਰਖਾਇਆ ਪੱਥਰ ਇੱਟਾ, ਤਤਾਂ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕੀ ਆਪਣਾ ਪੜਦਾ ਲਾਹੀਆ। ਚਿਤ੍ਰਗੁਪਤ ਕਹੇ ਮੈਂ ਫੋਲਾਂ ਵਰਕਾ ਵਰਕਾ, ਚੁਰਾਸੀ ਚੁਰਾਸੀ ਫੋਲ ਫੁਲਾਈਆ। ਕੋਈ ਭਗਤ ਮਿਲੇ ਪ੍ਰਭੂ ਘਰ ਕਾ, ਜੋ ਘਰ ਬੈਠਾ ਦਰਸਨ ਪਾਈਆ। ਇਸ਼ਨਾਨ ਕਰੇ ਸਾਚੇ ਸਰ ਕਾ, ਸਰੋਵਰ ਗੁਰਚਰਨ ਮਿਲੇ ਸਰਨਾਈਆ। ਦਰਵਾਜ਼ਾ ਖੋਲ੍ਹੇ ਆਪਣੇ ਦਰ ਕਾ, ਦਰਗਾਹ ਸਾਚੀ ਵੱਜੇ ਵਧਾਈਆ। ਝਗੜਾ ਮੁਕਾਏ ਜੋਰੂ ਜ਼ਰ ਕਾ, ਰੰਗ ਇਕੋ ਵੇਖ ਵਖਾਈਆ। ਨਾਤਾ ਜੋੜ ਨਰਾਇਣ ਨਰ ਕਾ, ਨਰਕ ਸਵਰਗ ਦਾ ਡੇਰਾ ਢਾਹੀਆ। ਲੇਖਾ ਰੱਖੇ ਨਾ ਮਜ਼੍ਹਬ ਸ਼ਰੀਅਤ ਸ਼ਰ ਕਾ, ਜ਼ਾਤੀ ਵੰਡ ਨਾ ਕੋਇ ਵੰਡਾਈਆ। ਇਕੋ ਅੱਖਰ ਹੋਵੇ ਪੜ੍ਹਦਾ, ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ। ਚਿਤ੍ਰਗੁਪਤ ਕਹੇ ਮੈਂ ਉਸ ਦੀ ਸਰਨੀ ਪੜਦਾ, ਨਿਉਂ ਨਿਉਂ ਲਾਗਾਂ ਪਾਈਂਆ। ਬਾਕੀ ਦਾ ਲੇਖਾ ਕਲਮ ਅੱਗੇ ਧਰਦਾ, ਧਰਨੀ ਧਰਤ ਧਵਲ ਸਕੇ ਨਾ ਕੋਇ ਛੁਡਾਈਆ। ਇਹ ਇਸ਼ਾਰਾ ਅਗੰਮੀ ਹਰਿ ਦਾ, ਹੁਕਮ ਸੰਦੇਸਿਆਂ ਵਿਚ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤ ਸੁਹੇਲੇ ਆਪੇ ਵਰਦਾ, ਵਰਿਆਮ ਹੋ ਕੇ ਆਪਣੀ ਕਲ ਵਰਤਾਈਆ।

੬ ਚੇਤ ਸ਼ਹਿਨਸ਼ਾਹੀ ਸੰਮਤ ੬ ਗੁਰਮੁਖ ਸਿੰਘ ਦੇ ਗ੍ਰਹਿ ਸਈ ਜੰਮੂ

ਚਿਤ੍ਰਗੁਪਤ ਕਹੇ ਮੈਂ ਤੱਕਿਆ ਲੱਖ ਚੁਰਾਸੀ, ਜੂਨੀ ਮਾਨਵ ਖੋਜ ਖੁਜਾਈਆ। ਅਵਤਾਰ ਜਿਨ੍ਹਾਂ ਦੀ ਪਾਉਂਦੇ ਰਾਸੀ, ਧਰਨੀ ਰੰਗ ਰੰਗਾਈਆ। ਜਿਸ ਧਾਰ ਵਿਚ ਈਸਾ ਚੜ੍ਹਿਆ ਫਾਸੀ, ਫ਼ੈਸਲਾ ਗਿਆ ਸੁਣਾਈਆ। ਮੁਹੰਮਦ ਮਹਿਬੂਬ ਕਥਾ ਆਖੀ, ਅਲਿਫ਼ ਯੇ ਜੋੜ ਜੁੜਾਈਆ। ਨਾਨਕ ਗੋਬਿੰਦ ਦਿਤੀ ਪਾਤੀ, ਸੰਦੇਸ਼ਿਆਂ ਵਿਚ ਸੁਣਾਈਆ। ਕਲਜੁਗ ਹੋਣੀ ਅੰਧੇਰੀ ਰਾਤੀ, ਸਾਚਾ ਚੰਦ ਨਾ ਕੋਇ ਚਮਕਾਈਆ। ਧਰਮ ਦੀ ਸੁਣੇ ਕੋਇ ਨਾ ਬਾਤੀ, ਕੂੜੀ ਕਿਰਿਆ ਜਗਤ ਹਲਕਾਈਆ। ਉਸ ਵੇਲੇ ਖੇਲ ਕਰੇ ਪੁਰਖ ਅਬਿਨਾਸ਼ੀ, ਅਬਿਨਾਸ਼ੀ ਕਰਤਾ ਆਪਣਾ ਹੁਕਮ ਵਰਤਾਈਆ। ਭਗਤ ਸੁਹੇਲੇ ਬਣਾ ਕੇ ਸਾਥੀ, ਸਗਲਾ ਸੰਗ ਰਖਾਈਆ। ਚਿਤ੍ਰਗੁਪਤ ਅਣਗਿਣਤ ਹੋਣੇ ਪਾਪੀ, ਤੇਰੀ ਕਲਮ ਦਏ ਦੁਹਾਈਆ। ਸੋ ਵਕਤ ਪਹੁੰਚਿਆ ਸਾਚੀ, ਸਚ ਸੰਦੇਸ਼ਾ ਇਕ ਸੁਣਾਈਆ। ਝਗੜਾ ਮੁਕਿਆ ਕਰੋੜ ਲਾਖੀ, ਅਰਬਾਂ ਵਿਚ ਸ਼ਨਵਾਈਆ। ਦੋ ਅਰਬ ਕੂੜ ਕੁੜਿਆਰਾਂ ਆਬਾਦੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰ ਘਟ ਹਿਰਦੇ ਅੰਦਰ ਬਣ ਕੇ ਵਾਸੀ, ਵੇਖਣਹਾਰਾ ਥਾਉਂ ਥਾਈਂਆ।

❋

❋

੬ ਚੇਤ ਸ਼ਹਿਨਸ਼ਾਹੀ ਸੰਮਤ ੬ ਕਰਮ ਸਿੰਘ ਦੇ ਗ੍ਰਹਿ ਸਈ ਜੰਮੂ

ਕਾਲ ਕਹੇ ਚਿਤ੍ਰਗੁਪਤ ਕੁਛ ਲੇਖਾ ਦੱਸ, ਅੰਤ ਕੀ ਹਿਸਾਬ ਲਗਾਈਆ। ਕੀ ਲਹਿਣਾ ਜੀਵ ਜੰਤ, ਜਗਤ ਦੇ ਸਮਝਾਈਆ। ਕੀ ਲੇਖਾ ਸਾਧ ਸੰਤ, ਭਗਤ ਭਗਵਾਨ ਕੀ ਵਡਿਆਈਆ। ਕੀ ਲਹਿਣਾ ਹਉਮੇ ਹੰਗਤ, ਹੰਕਾਰ ਵਿਕਾਰ ਦੇਣਾ ਸਮਝਾਈਆ। ਕੀ ਲੇਖਾ ਬਹਿਸ਼ਤ ਜੱਨਤ, ਸਵਰਗ ਕੀ ਵਖਾਈਆ। ਕੀ ਲਹਿਣਾ ਲੈਣਾ ਨਿੰਦਕ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਕਾਲ ਕਹੇ ਚਿਤ੍ਰਗੁਪਤ ਕਦ ਮੇਰੀ ਆਵੇ ਵਾਰੀ, ਮੈਨੂੰ ਦੇ ਜਣਾਈਆ। ਕਿਉਂ ਤੂੰ ਸਭ ਤੋਂ ਵੱਡਾ ਲਿਖਾਰੀ, ਲੇਖਾ ਆਪਣੇ ਹੱਥ ਰਖਾਈਆ। ਕਦੇ ਨਾ ਕਰੇਂ ਗ਼ਦਾਰੀ, ਮਨਮੁਖ ਹੋ ਨਾ ਮੁਖ ਭਵਾਈਆ। ਸਦਾ ਪ੍ਰਭ ਦੀ ਮੰਨੇ ਸਿਕਦਾਰੀ, ਗੁਰ ਅਵਤਾਰ ਪੈਗ਼ੰਬਰ ਤੇਰੀ ਧਾਰ ਸਕਿਆ ਨਾ ਕੋਇ ਬਦਲਾਈਆ। ਮੇਰੀ ਤੇਰੇ ਨਾਲ ਯਾਰੀ, ਪ੍ਰੀਤੀ ਸਚ ਨਿਭਾਈਆ। ਮੈਂ ਸਭ ਨੂੰ ਕਰਾਂ ਖ਼ੁਆਰੀ, ਬਚਿਆ ਰਹਿਣ ਕੋਇ ਨਾ ਪਾਈਆ। ਗੁਰ ਅਵਤਾਰ ਪੈਗ਼ੰਬਰ ਕੀਤੇ ਛਾਰੀ, ਤਨ ਖ਼ਾਕ ਵਿਚ ਮਿਲਾਈਆ। ਮੇਰੇ ਅੱਗੇ ਕਿਸੇ ਦਾ ਜ਼ੋਰ ਨਾ ਚਲੇ ਮੂੰਡ ਮੁੰਡਾਏ ਮੁੱਛ ਦਾੜ੍ਹੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲ ਆਪਣੀ ਕਾਰ ਵਰਤਾਈਆ।

੬ ਚੇਤ ਸ਼ਹਿਨਸ਼ਾਹੀ ਸੰਮਤ ੬ ਪੂਰਨ ਸਿੰਘ ਦੇ ਗ੍ਰਹਿ ਸਈ ਜੰਮੂ

ਚਿਤ੍ਰਗੁਪਤ ਕਹੇ ਕਲਜੁਗ ਕਿਉਂ ਪਿਆ ਚਾਰੋਂ ਕੁੰਟ ਸ਼ੋਰ, ਸ਼ੌਹਰ ਨਜ਼ਰ ਕਿਸੇ ਨਾ ਆਈਆ। ਕਲਜੁਗ ਕਿਹਾ ਤਕ ਲੈ ਨਾਲ ਗ਼ੌਰ, ਗਹਿਰੀ ਅੱਖ ਖੁਲ੍ਹਾਈਆ। ਸਾਰੀ ਦੁਨੀਆ ਹੋ ਗਈ ਹੋਰ, ਹੋਰ ਦਾ ਹੋਰ ਰੂਪ ਬਦਲਾਈਆ। ਪ੍ਰਭ ਦਰ ਤੋਂ ਹੋ ਗਈ ਚੋਰ, ਸਨਮੁਖ ਬੈਠ ਨਾ ਦਰਸ਼ਨ ਪਾਈਆ। ਫਿਰਨ ਅੰਧੇਰੇ ਘੋਰ, ਭੱਜਣ ਵਾਹੋ ਦਾਹੀਆ। ਜਿਨ੍ਹਾਂ ਦੀ ਪ੍ਰਭ ਸਾਚੇ ਨੂੰ ਲੋੜ, ਉਹ ਲੁੜੀਂਦੇ ਸਾਜਨ ਲਏ ਮਿਲਾਈਆ। ਓਨ੍ਹਾਂ ਉਤੇ ਲਾ ਕੇ ਆਪਣੇ ਨਾਮ ਦੀ ਮੋਹਰ, ਮੋਹਰੀ ਸਭ ਦੇ ਦਿਤੇ ਵਖਾਈਆ। ਧੁਰ ਦਾ ਹੁਕਮ ਅੰਦਰ ਤੋਰ, ਤੁਰਤ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੁਗ ਜਨਮ ਦੇ ਵਿਛੜੇ ਜੋੜ, ਜੋੜੀ ਭਗਤ ਭਗਵਾਨ ਆਪ ਬਣਾਈਆ।

੬ ਚੇਤ ਸ਼ਹਿਨਸ਼ਾਹੀ ਸੰਮਤ ੬ ਰਾਜਾ ਸਿੰਘ ਦੇ ਗ੍ਰਹਿ ਸਈ ਜੰਮੂ

ਚਿਤ੍ਰਗੁਪਤ ਕਹੇ ਕਲਜੁਗ ਮੈਂ ਵੇਖਾਂ ਹੋ ਚੁਕੰਨਾ, ਕੰਨਾ ਗੋਬਿੰਦ ਵਾਲਾ ਧਿਆਨ ਲਗਾਈਆ। ਪੁਰਖ ਅਕਾਲ ਦਾ ਹੁਕਮ ਮੰਨਾ, ਜੋ ਸੰਦੇਸ਼ਾ ਧੁਰਦਰਗਾਹੀਆ। ਜਿਸ ਦਾ ਇਕੋ ਨੂਰ ਅਗੰਮੀ ਚੰਨਾ, ਸਰਗੁਣ ਧਾਰ ਕਰੇ ਰੁਸ਼ਨਾਈਆ। ਸਿਫ਼ਤ ਭਰੀ ਚੌਦਾਂ ਸੌ ਤੀਸ ਪੰਨਾ, ਅੰਕ ਅੰਕ

❋

❋

ਨਾਲ ਵਖਾਈਆ। ਸਿਫ਼ਤ ਵਡਿਆਈ ਦਿਤੀ ਧੰਨਾ, ਕੋਝੇ ਗਲ ਲਗਾਈਆ। ਭਗਤਾਂ ਰਹਿਣ ਨਾ ਦੇਵੇ ਅੰਨ੍ਹਾ, ਨਿਜ ਲੋਇਣ ਕਰੇ ਰੁਸ਼ਨਾਈਆ। ਜਿਨ੍ਹਾਂ ਨੂੰ ਆਪਣੀ ਧਾਰੋਂ ਜਣਾ, ਬਣੇ ਧੰਨ ਜਣੇਂਦੀ ਮਾਈਆ। ਓਨ੍ਹਾਂ ਤਾਰੇ ਵਿਚੋਂ ਛੱਪਰ ਛੰਨਾਂ, ਸਿਰ ਆਪਣਾ ਹੱਥ ਟਿਕਾਈਆ। ਜ਼ਾਤ ਪਾਤ ਦਾ ਮੇਟ ਕੇ ਬੰਨਾ, ਪਾਰਬ੍ਰਹਮ ਬ੍ਰਹਮ ਮੇਲਾ ਮੇਲੇ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਾਗ ਲਗਾਏ ਹਰਿਜਨ ਮਾਟੀ ਤਨਾਂ, ਅਗਨੀ ਤਤ ਤਤ ਬੁਝਾਈਆ।

੬ ਚੇਤ ਸ਼ਹਿਨਸ਼ਾਹੀ ਸੰਮਤ ੬ ਭਗਵਾਨ ਸਿੰਘ ਦੇ ਗ੍ਰਹਿ ਸਈ ਜੰਮੂ

ਕਲਜੁਗ ਕਹੇ ਕਾਲ ਪਿਆਰੇ, ਪ੍ਰੇਮ ਵਡ ਵਡਿਆਈਆ। ਉਹ ਵੇਖ ਗੋਬਿੰਦ ਦੇ ਦੁਲਾਰੇ, ਜੋ ਸ਼ਬਦ ਰਹੇ ਸੁਣਾਈਆ। ਨੀਂਹ ਉਖੜੇ ਜਗ ਸਾਰੇ, ਇੱਟ ਪੱਥਰ ਨਾ ਕੋਇ ਚਤੁਰਾਈਆ। ਫਿਰੇ ਦਰੋਹੀ ਵਿਚ ਜੰਗਲ ਜੂਹ ਉਜਾੜੇ, ਮਹੱਲ ਅਟੱਲ ਨਾ ਕੋਇ ਵਖਾਈਆ। ਮਿੰਨਤਾਂ ਵਿਚ ਸਾਰੇ ਕਢਣ ਹਾੜੇ, ਨਿਉਂ ਨਿਉਂ ਸੀਸ ਨਿਵਾਈਆ। ਜਗਤ ਕੂੜੀ ਕਿਰਿਆ ਲੱਗੇ ਅਖਾੜੇ, ਗ੍ਰਹਿ ਗ੍ਰਹਿ ਪਏ ਦੁਹਾਈਆ। ਲਹਿਣਾ ਤੱਕਣ ਪੰਚਮ ਧਾੜੇ, ਧੜਾ ਕਾਮ ਕਰੋਧ ਲੋਭ ਮੋਹ ਹੰਕਾਰ ਲਿਆ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿ ਦੀ ਮੰਜ਼ਲ ਆਪ ਉਸਾਰੇ, ਚੋਟੀ ਜੜ੍ਹ ਰੰਗ ਰੰਗਾਈਆ।

੬ ਚੇਤ ਸ਼ਹਿਨਸ਼ਾਹੀ ਸੰਮਤ ੬ ਪ੍ਰਕਾਸ਼ ਸਿੰਘ ਦੇ ਗ੍ਰਹਿ ਸਈ ਕੈਂਪ ਜੰਮੂ

ਕਾਲ ਕਹੇ ਮੈਂ ਪੂਰਬ ਪੂਰਬ ਦਾ ਭੁੱਖਾ, ਭੁੱਖੇ ਭੁੱਖ ਨਾ ਕੋਇ ਗਵਾਈਆ। ਕ੍ਰਿਸ਼ਨ ਅਠਾਰਾਂ ਕਸ਼ੂਣੀਆਂ ਮੈਨੂੰ ਟੁੱਕਰ ਦੇ ਕੇ ਰੁੱਖਾ, ਮੇਰੀ ਆਸਾ ਨਾ ਤ੍ਰਿਪਤ ਕਰਾਈਆ। ਮੈਂ ਸੁੱਖਣਾ ਰਿਹਾ ਸੁੱਖਾ, ਪ੍ਰਭ ਅੱਗੇ ਵਾਸਤਾ ਪਾਈਆ। ਮੈਨੂੰ ਬਣਾ ਆਪਣਾ ਲਾਡਲਾ ਪੁੱਤਾ, ਸਿਰ ਮੇਰੇ ਹੱਥ ਟਿਕਾਈਆ। ਜਗਤ ਜਹਾਨ ਕਰ ਉਘਾ, ਦੇਹੁ ਮਾਣ ਵਡਿਆਈਆ। ਜਿਹੜਾ ਤੇਰੇ ਨਾਮ ਦਾ ਲੈਂਦੇ ਭੁੱਗਾ, ਓਨ੍ਹਾਂ ਦਾੜ੍ਹਾਂ ਹੇਠ ਦਬਾਈਆ। ਜਿਹੜਾ ਸੀਸ ਤੈਨੂੰ ਨਾ ਝੁਕਾ, ਉਸ ਦਾ ਲੇਖਾ ਦਿਆਂ ਮੁਕਾਈਆ। ਜਿਸ ਨੇ ਗਾਇਆ ਨਹੀਂ ਮੁਖਾ, ਉਸ ਨੂੰ ਖ਼ਾਕ ਵਿਚ ਮਿਲਾਈਆ। ਮੈਂ ਤਾਅ ਦੇਵਾਂ ਮੁੱਛਾਂ, ਚਾਰੋਂ ਕੁੰਟ ਲਵਾਂ ਅੰਗੜਾਈਆ। ਜਗਤ ਵਿਕਾਰੀਆਂ ਫੜ ਫੜ ਪੁਛਾਂ, ਦੇਵਾਂ ਅੰਤ ਸਜ਼ਾਈਆ। ਜਿਹੜਾ ਤੇਰੇ ਦਰ ਹੋਵੇ ਝੁਕਾ, ਉਸ ਨੂੰ ਝੁਕ ਕੇ ਆਪਣਾ ਸੀਸ ਦੇਵਾਂ ਨਿਵਾਈਆ। ਮਿਹਰਵਾਨ ਮਹਿਬੂਬ ਮੈਨੂੰ ਤ੍ਰਿਸ਼ਨਾ ਦਾ ਬੜਾ ਦੁੱਖਾ, ਮੇਰੀ ਤ੍ਰਿਖਾ ਦੇਣੀ ਗਵਾਈਆ। ਮੈਂ ਕੂੜ ਕੁੜਿਆਰੇ ਜਨਣੀ ਦੀ ਰਹਿਣ ਨਹੀਂ ਦੇਣੇ ਵਿਚ ਕੁੱਖਾ, ਕਾਇਆ ਗਰਭ ਵਿਚ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਤੇਰੇ ਸੀਸ ਮੇਰਾ ਝੁਕਾ, ਝੁਕ ਝੁਕ ਲਾਗਾਂ ਪਾਈਂਆ।

❋

❋

੬ ਚੇਤ ਸ਼ਹਿਨਸ਼ਾਹੀ ਸੰਮਤ ੬ ਕੁਲਵੰਤ ਸਿੰਘ ਦੇ ਗ੍ਰਹਿ ਜੰਮੂ

ਚਿਤ੍ਰਗੁਪਤ ਕਹੇ ਮੈਂ ਚੁਰਾਸੀ ਦਾ ਕਰਨ ਵਾਲਾ ਜੋੜ, ਹਿੰਦਸਾ ਹਿੰਦਸੇ ਨਾਲ ਮਿਲਾਈਆ। ਲੇਖਾ ਰੱਖਣਾ ਅੱਗੇ ਬ੍ਰਾਹਮਣ ਗੌੜ, ਜੋ ਮਾਲਕ ਬੇਪਰਵਾਹੀਆ। ਜਿਸ ਨੇ ਕਲਜੁਗ ਦੀ ਪੂਰੀ ਕਰਨੀ ਦੌੜ, ਅਗਲਾ ਪੈਂਡਾ ਦੇਣਾ ਮੁਕਾਈਆ। ਸਤਿਜੁਗ ਸਾਚਾ ਦੇਣਾ ਤੋਰ, ਤੁਰਤ ਆਪਣਾ ਹੁਕਮ ਵਰਤਾਈਆ। ਅੰਧੇਰਾ ਮੇਟ ਕੇ ਘੋਰ, ਸਚ ਨੂਰ ਕਰੇ ਰੁਸ਼ਨਾਈਆ। ਲੇਖਾ ਚੁਕਾ ਕੇ ਠੱਗ ਚੋਰ, ਜਨ ਭਗਤਾਂ ਲਏ ਉਪਜਾਈਆ। ਓਸੇ ਦੇ ਹੱਥ ਵਿਚ ਡੋਰ, ਜੋ ਸਭ ਦਾ ਪਿਤਾ ਮਾਈਆ। ਇਕ ਵਾਰ ਕਰਾ ਕੇ ਸ੍ਰਿਸ਼ਟੀ ਦਾ ਘੋਲ, ਦੀਨ ਦੁਨੀ ਦੇਣੀ ਹਿਲਾਈਆ। ਫੇਰ ਕੰਡੇ ਤੋਲ ਕੇ ਤੋਲ, ਨਾਮ ਵਜ਼ਨ ਦੇਣਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਕਰਨੀ ਦੱਸ ਅਨਮੋਲ, ਅਮੋਲਕ ਆਪਣਾ ਹੁਕਮ ਵਰਤਾਈਆ।

੬ ਚੇਤ ਸ਼ਹਿਨਸ਼ਾਹੀ ਸੰਮਤ ੬ ਗੁਰਨਾਮ ਸਿੰਘ ਦੇ ਗ੍ਰਹਿ ਸੀੜ ਜੰਮੂ

ਕਲਜੁਗ ਕਹੇ ਪ੍ਰਭੂ ਦੇ ਹੁਕਮ ਅੰਦਰ ਬੱਧੇ, ਬੰਦਨਾ ਵਿਚ ਕਾਲ ਮਹਾਂਕਾਲ ਸੀਸ ਨਿਵਾਈਆ। ਮਾਤਲੋਕ ਆਈਏ ਉਸ ਦੇ ਸੱਦੇ, ਜੋ ਸ਼ਬਦ ਸੰਦੇਸ਼ਾ ਨਾਮ ਸੁਣਾਈਆ। ਮਾਨਵ ਮਾਨਸ ਹੰਸ ਕੀਤੇ ਕੱਗੇ, ਕਲਕਾਤੀ ਆਪਣੀ ਕਲ ਵਰਤਾਈਆ। ਕਿਸੇ ਸਮਝ ਨਾ ਆਵੇ ਕੀ ਹੋਣਾ ਅੱਗੇ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਪੜਦਾ ਸਕੇ ਨਾ ਕੋਇ ਉਠਾਈਆ। ਸ਼ਾਹ ਸੁਲਤਾਨ ਇਕ ਦੂਜੇ ਨਾਲ ਕਰਨ ਦਗ਼ੇ, ਪਿਤਾ ਪੂਤ ਪਈ ਲੜਾਈਆ। ਸ੍ਰਿਸ਼ਟੀ ਤ੍ਰੈਗੁਣ ਮਾਇਆ ਵਿਚ ਦਗ਼ੇ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਪੁਰਖ ਅਕਾਲਾ ਦੀਨ ਦਿਆਲਾ ਨਿਰਗੁਣ ਜੋਤ ਕਿਸੇ ਨਾ ਲੱਭੇ, ਚਾਰ ਕੁੰਟ ਦਹਿ ਦਿਸ਼ਾ ਭੱਜਣ ਵਾਹੋ ਦਾਹੀਆ। ਦੀਨ ਮਜ਼੍ਹਬ ਜ਼ਾਤ ਪਾਤ ਤੋੜੇ ਕੋਇ ਨਾ ਹੱਦੇ, ਦਰਗਾਹ ਸਾਚੀ ਸਚ ਦਵਾਰ ਨਾ ਕੋਇ ਵਖਾਈਆ। ਜਿਥੇ ਸ਼ਬਦ ਅਗੰਮੀ ਇਕੋ ਵੱਜੇ, ਅਨਹਦ ਨਾਦੀ ਧੁਨ ਸੁਣਾਈਆ। ਦੀਪਕ ਜੋਤ ਇਕੋ ਜਗੇ, ਜਿਸ ਵਿਚ ਅਵਤਾਰ ਪੈਗ਼ੰਬਰ ਗੁਰੂ ਸਾਰੇ ਰਹੇ ਸਮਾਈਆ। ਝਗੜਾ ਦਿਸੇ ਨਾ ਮਾਸ ਨਾੜੀ ਹੱਡੇ, ਪੰਜ ਤਤ ਨਾ ਕੋਇ ਲੜਾਈਆ। ਜਿਸ ਨੇ ਜੁਗ ਜੁਗ ਧਰਮ ਨਿਸ਼ਾਨੇ ਗੱਡੇ, ਧਰਨੀ ਧਰਤ ਧੌਲ ਉਪਰ ਕੀਤੀ ਰੁਸ਼ਨਾਈਆ। ਉਹ ਖੇਲ ਕਰੇ ਸੂਰਾ ਸਰਬਗੇ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਕਲਜੁਗ ਕਹੇ ਉਸ ਦਾ ਹੁਕਮ ਸਿਰ ਮੱਥੇ, ਸੀਸ ਸਕੇ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਕਲਜੁਗ ਕਹੇ ਮੈਂ ਵੇਖਾਂ ਦੂਰ ਨੇੜਾ, ਉੱਤਰ ਪੂਰਬ ਪੱਛਮ ਦੱਖਣ ਧਿਆਨ ਲਗਾਈਆ। ਝਗੜਾ ਪਿਆ ਕਾਇਆ ਖੇੜਾ, ਮਨੂਆ ਮਨ ਕਰੇ ਲੜਾਈਆ। ਸ਼ਾਸਤਰ ਸਿਮਰਤ ਕਰੇ ਨਾ ਕੋਇ ਨਬੇੜਾ, ਸਾਂਤਕ ਸਤਿ ਨਾ ਕੋਇ ਵਰਤਾਈਆ। ਚੁਰਾਸੀ ਚੁੱਕੇ ਕਿਸੇ ਨਾ ਗੇੜਾ, ਰਸਨਾ ਜਿਹਵਾ ਪੜ੍ਹ ਪੜ੍ਹ ਥੱਕੀ ਲੋਕਾਈਆ। ਜਗਤ ਜਹਾਨ ਪਾਰ ਕਰੇ ਕੋਇ ਨਾ ਬੇੜਾ, ਸਮੁੰਦ ਸਾਗਰ ਸਾਰ ਕਿਸੇ ਨਾ ਪਾਈਆ। ਚਾਰ ਕੁੰਟ ਦਹਿ ਦਿਸ਼ਾ ਨੌਂ ਖੰਡ ਪ੍ਰਿਥਮੀ ਸੱਤ ਦੀਪ ਬਿਨ ਸਤਿਗੁਰ ਸ਼ਬਦ ਹੋਇਆ ਅੰਧੇਰਾ, ਨੂਰੀ ਚੰਦ ਨਾ ਕੋਇ ਚਮਕਾਈਆ।

❋

❋

ਮਾਨਵ ਮਾਨਵ ਕਰੇ ਝੇੜਾ, ਦੀਨ ਦੀਨ ਨਾਲ ਟਕਰਾਈਆ। ਬਿਨ ਪੁਰਖ ਅਕਾਲ ਦੀਨ ਦਿਆਲ ਕਰੇ ਕੋਇ ਨਾ ਮਿਹਰਾ, ਮਹਿਰਵਾਨ ਮਹਿਬੂਬ ਦਰਸ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਲੇਖਾ ਵੇਖ ਵਖਾਈਆ। ਕਲਜੁਗ ਕਹੇ ਚਿਤ੍ਰਗੁਪਤ ਲੇਖਾ ਕਰ ਕਰ ਗਿਆ ਥੱਕ, ਸਦੀ ਚੌਧਵੀਂ ਧਿਆਨ ਲਗਾਈਆ। ਜੋ ਅਵਤਾਰ ਪੈਗ਼ੰਬਰਾਂ ਕਿਹਾ ਸੋ ਹੁਕਮ ਹੋਣਾ ਸਚ, ਨਾ ਕੋਇ ਮੇਟੇ ਮੇਟ ਮਿਟਾਈਆ। ਭਾਗ ਲੱਗਣਾ ਨਹੀਂ ਕਿਸੇ ਕਾਇਆ ਮਾਟੀ ਕੱਚ, ਕੰਚਨ ਗੜ੍ਹ ਨਾ ਕੋਇ ਸੁਹਾਈਆ। ਮਨ ਕਲਪਣਾ ਵਿਚ ਦੀਨ ਦੁਨੀ ਰਹੀ ਨੱਚ, ਸਚ ਧਰਮ ਦਾ ਕਦਮ ਨਾ ਕੋਇ ਉਠਾਈਆ। ਨਾੜ ਬਹੱਤਰ ਘਰ ਘਰ ਉਬਲੇ ਰੱਤ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਕਲਜੁਗ ਜੀਵਾਂ ਭੁੱਲੀ ਗੁਰਮਤ, ਗ਼ੁਰਬਤ ਅੰਦਰ ਹੋਏ ਹਲਕਾਈਆ। ਜੋ ਆਸਾ ਰੱਖ ਕੇ ਗਿਆ ਅਵਤਾਰ ਪੈਗ਼ੰਬਰ ਗੁਰੂ ਪੁਰਖ ਅਕਾਲਾ ਹਕੀਕਤ ਵੇਖੇ ਹੱਕ, ਸ਼ਾਹ ਸੁਲਤਾਨ ਦਇਆ ਕਮਾਈਆ। ਸੋ ਪਰਗਟ ਹੋ ਸਮਰਥ, ਧੁਰ ਦਾ ਹੁਕਮ ਇਕ ਸੁਣਾਈਆ। ਕਲਜੁਗ ਕਹੇ ਮੇਰਾ ਖੇੜਾ ਕਰੇ ਭੱਠ, ਮੇਰਾ ਅੰਤਰ ਮਾਰੇ ਧਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਉਠਾਈਆ। ਚਿਤ੍ਰਗੁਪਤ ਕਹੇ ਕਲਜੁਗ ਪ੍ਰਭ ਜੋਤ ਧਾਰ ਵੇਖ ਕਲ ਕਲਕੀ, ਜੋ ਕਲੇਸ਼ ਦਏ ਮਿਟਾਈਆ। ਜਿਸ ਦਾ ਇਕੋ ਸਮਾਂ ਸੰਞ ਸਵੇਰਾ ਸਰਘੀ, ਸੁਬਹ ਸ਼ਾਮ ਵੰਡ ਨਾ ਕੋਇ ਵੰਡਾਈਆ। ਉਹ ਗ਼ਰੀਬ ਨਿਮਾਣਿਆਂ ਬਣੇ ਦਰਦੀ, ਜਨ ਭਗਤਾਂ ਹੋਏ ਸਹਾਈਆ। ਕੂੜੀ ਮੇਟੇ ਅੰਧੇਰ ਗਰਦੀ, ਧੁਰ ਦਾ ਹੁਕਮ ਇਕ ਉਪਜਾਈਆ। ਖੇਲ ਤਕਣੀ ਨਰਾਇਣ ਨਰ ਦੀ, ਜੋ ਨਰ ਹਰਿ ਆਪਣੀ ਰਿਹਾ ਸਮਝਾਈਆ। ਸਭ ਦਾ ਲਹਿਣਾ ਦੇਣਾ ਮੁਕਾਵੇ ਜਲਦੀ, ਜਲ ਥਲ ਮਹੀਅਲ ਖੋਜ ਖੁਜਾਈਆ। ਕਿਸੇ ਖ਼ਬਰ ਨਹੀਂ ਘੜੀ ਪਲ ਦੀ, ਪਲਕਾਂ ਓਹਲੇ ਬੈਠਾ ਕੀ ਆਪਣੀ ਕਰਨੀ ਰਿਹਾ ਜਣਾਈਆ। ਆਸਾ ਪੂਰੀ ਕਰਨੀ ਬਾਵਨ ਬਲ ਦੀ, ਬਲ ਦਵਾਰਾ ਦਏ ਗਵਾਹੀਆ। ਜੇਹੜੀ ਸ੍ਰਿਸ਼ਟੀ ਭਰੀ ਕਪਟ ਛਲ ਦੀ, ਅਛਲ ਛਲਧਾਰੀ ਸਭ ਦਾ ਡੇਰਾ ਢਾਹੀਆ। ਇਕੋ ਮੰਜ਼ਲ ਦੱਸੇ ਨਿਹਚਲ ਧਾਮ ਅਟੱਲ ਦੀ, ਜਿਥੇ ਵਸੇ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕੂੜ ਕਲਪਣਾ ਮੇਟੇ ਕਾਮ ਕਰੋਧ ਲੋਭ ਮੋਹ ਹੰਕਾਰ ਦਲ ਦੀ, ਕੂੜ ਦਲਿੱਦਰ ਦਏ ਗਵਾਈਆ।

੮ ਚੇਤ ਸ਼ਹਿਨਸ਼ਾਹੀ ਸੰਮਤ ੬ ਹਰਜਿੰਦਰ ਕੌਰ ਦੇ ਨਵਿਤ ਫ਼ਿਰੋਜ਼ਪੁਰ ਛਾਉਣੀ

ਨਾਰਦ ਕਹੇ ਮੇਰੀ ਪੁੰਨੀ ਆਸ, ਨਿਰਾਸਾ ਰਹੀ ਨਾ ਰਾਈਆ। ਮੈਨੂੰ ਯਾਦ ਆ ਗਿਆ ਵੇਲਾ ਵਕਤ ਖ਼ਾਸ, ਸੁਹੰਜਣਾ ਸਚ ਸਚ ਸੁਹਾਈਆ। ਮੈਂ ਫਿਰਦਾ ਸਾਂ ਉਦਾਸ, ਜੋਤੀ ਧਾਰ ਵਾਹੋ ਦਾਹੀਆ। ਨੱਠਿਆ ਵਿਚ ਭਰਵਾਸ, ਹੱਥ ਬੋਦੀ ਉਤੇ ਟਿਕਾਈਆ। ਅੰਤਰ ਅੰਤਰ ਕਰਦਾ ਰਿਹਾ ਹਾਸ ਬਿਲਾਸ, ਖ਼ੁਸ਼ੀਆਂ ਵਿਚ ਜਣਾਈਆ। ਉਧਰੋਂ ਕ੍ਰਿਸ਼ਨ ਆ ਗਿਆ ਪਾਸ, ਆਪਣਾ ਪੰਧ ਮੁਕਾਈਆ। ਦਰਸ਼ਨ ਹੋਇਆ ਸਾਖਿਆਤ, ਮਿਲ ਕੇ ਵੱਜੀ ਵਧਾਈਆ। ਨਾਰਦ ਕਹੇ ਮੈਂ ਅੱਗੇ ਪਿਛੇ ਮਾਰੀ ਝਾਤ, ਸੱਜਾ ਖੱਬਾ ਵੇਖ ਵਖਾਈਆ। ਮੈਂ ਅਗੰਮੀ ਪੈਂਦੀ ਵੇਖੀ ਰਾਸ, ਬਿਨ ਗੋਪੀ

❋

❋

ਕਾਹਨ ਵੱਜੇ ਵਧਾਈਆ। ਮੈਂ ਸਹਿਜ ਨਾਲ ਦਿਤਾ ਆਖ, ਘਨਈਏ ਤਾਈਂ ਦ੍ਰਿੜਾਈਆ। ਮੈਨੂੰ ਵੀ ਰੱਖ ਸਾਥ, ਆਪਣਾ ਸੰਗ ਬਣਾਈਆ। ਉਸ ਸਹਿਜ ਨਾਲ ਕਿਹਾ ਨਾਰਦਾ ਸੁਣ ਮੇਰਾ ਵਾਕ, ਤੈਨੂੰ ਦਿਆਂ ਦ੍ਰਿੜਾਈਆ। ਜੁਗ ਜੁਗ ਖੇਲ ਤਮਾਸ਼, ਪ੍ਰਭ ਸਾਚਾ ਰਿਹਾ ਕਰਾਈਆ। ਅੱਜ ਤੇਰੀ ਪੂਰੀ ਕਰਾਂ ਆਸ, ਮਿਹਰ ਨਜ਼ਰ ਉਠਾਈਆ। ਤੂੰ ਤਕਣਾ ਉਪਰ ਬੈਠ ਦਰਖ਼ਤ ਦੀ ਸ਼ਾਖ਼, ਬਿਨ ਨੈਣਾਂ ਨੈਣ ਉਠਾਈਆ। ਮੇਰਾ ਹੋਣਾ ਘਾਤ, ਬੱਧਕ ਤੀਰ ਚਰਨ ਛੁਹਾਈਆ। ਇਹ ਖੇਲ ਕਰਾਉਣਾ ਆਪ, ਮੇਰੀ ਬੇਪਰਵਾਹੀਆ। ਨਾਰਦ ਕਿਹਾ ਕਾਂਪ, ਨਿਉਂ ਕੇ ਸੀਸ ਨਿਵਾਈਆ। ਮੇਰੇ ਕੋਲ ਨਹੀਂ ਕਲਮ ਦਵਾਤ, ਜੋ ਲਿਖ ਕੇ ਦਿਆਂ ਟਿਕਾਈਆ। ਕ੍ਰਿਸ਼ਨ ਕਿਹਾ ਇਹ ਛੋਟਾ ਜਿਹਾ ਹਾਲਾਤ, ਕੀ ਸਿਫ਼ਤ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਨਾਰਦ ਬਹਿ ਗਿਆ ਦਰਖ਼ਤ ਉਪਰ ਚੜ੍ਹ, ਚੋਟੀ ਜੜ੍ਹ ਦੇ ਮਧ ਆਸਣ ਲਾਈਆ। ਇਕ ਟੰਗਾ ਗਿਆ ਖੜ੍ਹ, ਨੇਤਰ ਨੈਣਾਂ ਨੀਰ ਵਹਾਈਆ। ਕ੍ਰਿਸ਼ਨ ਕ੍ਰਿਸ਼ਨ ਕਿਹਾ ਪੜ੍ਹ, ਸਿਫ਼ਤਾਂ ਵਿਚ ਸਾਲਾਹੀਆ। ਉਧਰੋਂ ਬੱਧਕ ਤੀਰ ਕਮਾਨ ਲਿਆ ਫੜ, ਮੁਖੀ ਚਾਰ ਮਾਸ਼ੇ ਨੌਂ ਰੱਤੀ ਵਾਲੀ ਸੁਹਾਈਆ। ਅੰਤਰ ਜ਼ੋਰ ਹੰਕਾਰ ਭਰ ਗੜ੍ਹ, ਚਿੱਲਾ ਦਿਤਾ ਖਿਚਾਈਆ। ਚਰਨ ਕਵਲ ਵੱਜਾ ਤੜ, ਆਰ ਪਾਰ ਰੰਗ ਰੰਗਾਈਆ। ਕ੍ਰਿਸ਼ਨ ਹੱਸ ਕੇ ਕਿਹਾ ਹੁਣ ਆ ਜਾ ਮੇਰੇ ਦਰ, ਦਰ ਦਵਾਰ ਖੁਲ੍ਹਾਈਆ। ਬੱਧਕ ਆ ਕੇ ਗਿਆ ਡਰ, ਭੈ ਵਿਚ ਨੀਰ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਵਖਾਈਆ। ਬੱਧਕ ਆ ਕੇ ਕੀਤਾ ਕਿਆਸ, ਹੈਰਾਨੀ ਵਿਚ ਦੁਹਾਈਆ। ਕ੍ਰਿਸ਼ਨ ਮੰਗਿਆ ਪਾਣੀ ਦਾ ਗਲਾਸ, ਲੱਭਿਆਂ ਹੱਥ ਕਿਤੋਂ ਨਾ ਆਈਆ। ਓਧਰੋਂ ਅਠਾਰਾਂ ਸਾਲ ਦੀ ਗੁਜਰੀ ਆ ਗਈ ਖ਼ਾਸ, ਮਟਕੀ ਸਿਰ ਉਤੇ ਉਠਾਈਆ। ਨਾ ਉਹ ਵੇਲਾ ਦਿਨ ਸੀ ਨਾ ਰਾਤ, ਸੂਰੀਆ ਅੰਦਰ ਬਾਹਰ ਨਜ਼ਰੀ ਆਈਆ। ਉਹਦੀ ਕਸ਼ੱਤ੍ਰੀਆ ਵਾਲੀ ਜ਼ਾਤ, ਦੂਸਰ ਵੰਡ ਨਾ ਕੋਇ ਵੰਡਾਈਆ। ਉਸ ਨੇੜੇ ਆ ਕੇ ਦਿਤਾ ਆਖ, ਪ੍ਰੇਮ ਵਿਚ ਸੁਣਾਈਆ। ਕੀ ਤੁਹਾਨੂੰ ਕਿਸੇ ਨੂੰ ਲੱਗੀ ਪਿਆਸ, ਮੈਂ ਪਾਣੀ ਦਿਆਂ ਪਿਆਈਆ। ਬੱਧਕ ਰੋ ਕੇ ਦਿਤਾ ਆਖ, ਨੈਣਾਂ ਨੀਰ ਵਹਾਈਆ। ਉਹ ਕ੍ਰਿਸ਼ਨ ਦਾ ਤੀਰ ਵੇਖ ਸਾਖਿਆਤ, ਜੋ ਘਾਉ ਚਰਨਾਂ ਵਿਚ ਲਗਾਈਆ। ਗੁਜਰੀ ਭੁੱਲ ਗਈ ਅਗਲੀ ਵਾਟ, ਧਿਆਨ ਹਿਰਦੇ ਵਿਚ ਰਖਾਈਆ। ਮਟਕੀ ਰੱਖ ਉਤੇ ਮਿੱਟੀ ਮਾਟ, ਧਰਤੀ ਉਤੇ ਟਿਕਾਈਆ। ਪਾਣੀ ਦਾ ਭਰ ਗਲਾਸ, ਬੱਧਕ ਹੱਥ ਫੜਾਈਆ। ਬੱਧਕ ਕ੍ਰਿਸ਼ਨ ਚਰਨ ਡਿੱਗਾ ਸਪਾਟ, ਬਲਹੀਣ ਰੂਪ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਕ੍ਰਿਸ਼ਨ ਨੇ ਪਾਣੀ ਲਿਆ ਪੀ, ਜੋ ਬੱਧਕ ਦਿਤਾ ਫੜਾਈਆ। ਖ਼ੁਸ਼ੀ ਨਾਲ ਕਿਹਾ ਜੀ, ਜੀਵਣ ਤੇਰਾ ਲੇਖੇ ਵਿਚ ਰਖਾਈਆ। ਉਤੋਂ ਨਾਰਦ ਬੋਲਿਆ ਕਾਹਨ ਜੀ ਆਖਿਆ ਕੀ, ਮੈਨੂੰ ਦੇਣਾ ਸੁਣਾਈਆ। ਏਸ ਵਿਚਾਰੀ ਕੰਨਿਆ ਦੇ ਜੀਵਣ ਦੇ ਦਿਨ ਰਹਿੰਦੇ ਵੀਹ, ਤੂੰ ਜੀਊਂਦੀ ਰਹਿ ਕਿਸ ਤਰਾਂ ਦਿਤਾ ਸੁਣਾਈਆ। ਕੀ ਪਿਛਲੀ ਤੋੜਨ ਲੱਗੋਂ ਲੀਹ, ਮਾਰਗ ਰਿਹਾ ਬਦਲਾਈਆ। ਇਹ ਵੀ ਕੰਨਿਆਂ ਕਿਸੇ ਦੀ ਧੀ, ਜੋ ਤੇਰੀ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਕ੍ਰਿਸ਼ਨ ਕਿਹਾ ਧਿਆਨ ਧਰ ਚਰਨਾਂ, ਨਾਰਦ ਦਿਆਂ ਜਣਾਈਆ। ਜਿਸ ਨੂੰ ਮਿਲ ਗਈ ਮੇਰੀ ਸਰਨਾ, ਉਹ ਮੇਰੇ ਵਿਚ ਸਮਾਈਆ। ਸ਼ਰੀਰ ਛਡ ਕੇ ਜ਼ਰੂਰ ਪਊ ਮਰਨਾ, ਵੀਹ ਦਿਨ ਤੋਂ ਵੱਧ

❋

❋

ਆਰਜ਼ੂ ਨਾ ਹੋਰ ਲੰਘਾਈਆ। ਓਨੇ ਦਿਨ ਇਕ ਅੱਖਰ ਪਊ ਪੜ੍ਹਨਾ, ਤੂੰ ਮੇਰਾ ਮੈਂ ਤੇਰਾ ਰਾਗ ਅਲਾਈਆ। ਓਧਰੋਂ ਬੱਧਕ ਢਹਿ ਪਿਆ ਉਤੇ ਚਰਨਾ, ਬਹੁੜੀ ਬਹੁੜੀ ਕਰ ਸੁਣਾਈਆ। ਜੇ ਇਸ ਕੰਨਿਆ ਨੂੰ ਖੜਨਾ, ਮੇਰੀ ਹਾਲ ਦੁਹਾਈਆ। ਮੈਂ ਵੀ ਇਹਦੇ ਨਾਲ ਚਾਹੁੰਦਾ ਮਰਨਾ, ਜੋ ਇਕੱਠੇ ਮਿਲ ਕੇ ਤੇਰੀ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਨਾਰਦ ਕਿਹਾ ਬੱਧਕਾ ਮੈਂ ਸੁਣਦਾ ਤੇਰੀਆਂ ਬਾਤਾਂ, ਉਪਰ ਨਜ਼ਰ ਕਿਸੇ ਨਾ ਆਈਆ। ਪ੍ਰਭੂ ਦੀਆਂ ਜੁਗ ਜੁਗ ਦੀਆਂ ਗਾਥਾਂ, ਮੈਂ ਆਪਣੇ ਵਿਚ ਸਮਾਈਆ। ਜ਼ਰਾ ਨਿਗਾਹ ਮਾਰ ਏਸ ਕੰਨਿਆ ਦਾ ਨਾਤਾ ਪਿਛਲਾ ਨਾਲ ਦੇਵੀ ਲਾਟਾ, ਅਸ਼ਟਭੁਜ ਰੂਪ ਦਰਸਾਈਆ। ਇਸ ਦੇ ਹੋਰ ਸਾਥੀ ਜਿਨ੍ਹਾਂ ਦਾ ਏਸ ਵੇਲੇ ਰੂਪ ਵਾਖਾ, ਵੱਖਰੀ ਵੱਖਰੀ ਜੂਨੀ ਵੰਡ ਵੰਡਾਈਆ। ਇਨ੍ਹਾਂ ਦਾ ਪਿਛਲਾ ਖੇਲ ਤਮਾਸ਼ਾ, ਸਤਿ ਵਿਚ ਦਰਸਾਈਆ। ਇਕ ਦੁਰਗਾ ਨਾਲ ਸਾਧੂ ਕਰਦਾ ਹੁੰਦਾ ਸੀ ਰੋਜ਼ ਬਾਤਾਂ, ਬਚਨ ਪ੍ਰਭ ਦੇ ਸਦਾ ਗਾਈਆ। ਇਕ ਬਣ ਕੇ ਦਾਸੀ ਦਾਸਾ, ਸੇਵਕ ਸੇਵਾ ਰੂਪ ਜਣਾਈਆ। ਇਕ ਸੰਖ ਵਜਾਉਂਦਾ ਸੀ ਨਾਦਾ, ਧੁਨ ਆਵਾਜ਼ ਸੁਣਾਈਆ। ਤਿੰਨਾਂ ਦਾ ਲੇਖਾ ਪੂਰਾ ਵੇਖ ਵਾਅਦਾ, ਦਰ ਤੇਰੇ ਸੋਭਾ ਪਾਈਆ। ਇਹਨਾਂ ਫੇਰ ਹੋਣਾ ਅਲਹਿਦਾ, ਸਗਲਾ ਸੰਗ ਨਾ ਕੋਇ ਜਣਾਈਆ। ਭਗਤ ਉਧਾਰਨਾ ਪ੍ਰਭੂ ਦਾ ਕਾਇਦਾ, ਕਦੀਮ ਤੋਂ ਚਲਿਆ ਆਈਆ। ਇਹਨਾਂ ਦਾ ਅਗਲਾ ਲੈ ਜਾਇਜ਼ਾ, ਪਰਦਾ ਦੇ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਕਾਰ ਕਮਾਈਆ। ਕ੍ਰਿਸ਼ਨ ਕਿਹਾ ਨਾਰਦਾ ਉਹ ਵੇਖ ਸੰਸਾਰ, ਦੂਰ ਦੁਰਾਡਾ ਦਿਆਂ ਜਣਾਈਆ। ਕਲਜੁਗ ਵੇਖ ਧਾਰ, ਚਾਰੋਂ ਕੁੰਟ ਅੰਧੇਰਾ ਛਾਈਆ। ਇਨ੍ਹਾਂ ਜਨਮ ਲੈਣਾ ਫੇਰ ਏਕਾ ਵਾਰ, ਇਕ ਇਕ ਨਾਲ ਦਰਸਾਈਆ। ਬੱਧਕ ਨਾਲ ਨਾਤਾ ਜੋੜਾਂ ਅਪਾਰ, ਭੇਵ ਅਭੇਦਾ ਆਪਣੇ ਹੱਥ ਰਖਾਈਆ। ਜਿਸ ਨੂੰ ਬੁੱਧੀ ਵਿਚ ਸਕੇ ਨਾ ਕੋਇ ਵਿਚਾਰ, ਵਿਚਰ ਕੇ ਸਕੇ ਨਾ ਕੋਇ ਜਣਾਈਆ। ਕਿਰਪਾ ਕਰਾਂ ਅਪਰ ਅਪਾਰ, ਅਪਰੰਪਰ ਹੋ ਕੇ ਹੋਵਾਂ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਨਾਰਦ ਕਿਹਾ ਐ ਮੇਰੇ ਭਗਵਾਨ, ਸਚ ਦੇ ਸਮਝਾਈਆ। ਕਿਸ ਬਿਧ ਤੇਰੀ ਹੋਵੇ ਪਹਿਚਾਨ, ਇਹਨਾਂ ਪਰਦਾ ਕਵਣ ਉਠਾਈਆ। ਇਹ ਜਨਮ ਲੈਣ ਜੂਨੀ ਵਿਚ ਇਨਸਾਨ, ਪੰਜਾਂ ਤਤਾਂ ਰੰਗ ਰੰਗਾਈਆ। ਕ੍ਰਿਸ਼ਨ ਕਿਹਾ ਆਹ ਮੇਰੇ ਚਰਨ ਮਾਰ ਧਿਆਨ, ਬੱਧਕ ਲਾਲ ਰੰਗ ਨਾਲ ਰੰਗਾਈਆ। ਆਪਣੇ ਖ਼ੂਨ ਦਾ ਏਸ ਨੂੰ ਦੇਵਾਂ ਦਾਨ, ਇਸਦੇ ਖ਼ੂਨ ਵਿਚੋਂ ਖ਼ੂਨ ਲਵਾਂ ਉਪਜਾਈਆ। ਜਿਸ ਕੰਨਿਆਂ ਨੇ ਪਾਣੀ ਦਿਤਾ ਇਸ ਦਾ ਮੇਲਾ ਮੇਲਾਂ ਆਣ, ਆਪ ਆਪਣਾ ਰੰਗ ਰੰਗਾਈਆ। ਇਹ ਖੇਲ ਹੋਣਾ ਵਿਚ ਜਹਾਨ, ਵੇਲਾ ਵਕਤ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਵਖਾਈਆ। ਨਾਰਦ ਕਿਹਾ ਕ੍ਰਿਸ਼ਨ ਹੁਣ ਏਸ ਕੰਨਿਆ ਦੀ ਆਯੂ ਉਮਰ ਸਾਲ ਅਠਾਰਾਂ, ਥੋੜੇ ਦਿਨ ਅੱਗੇ ਪਿਛੇ ਵਧਾਈਆ। ਜਿਸ ਵੇਲੇ ਫੇਰ ਆਵੇ ਦੁਬਾਰਾ, ਕੀ ਏਸੇ ਉਮਰ ਵਿਚ ਫੇਰ ਪਾਰ ਕਰਾਈਆ। ਬੱਧਕ ਨੇ ਰੋ ਕੇ ਕੱਢਿਆ ਹਾੜਾ, ਗਲ ਪਲੂ ਵਾਸਤਾ ਪਾਈਆ। ਕਿਰਪਾ ਕਰ ਮੇਰੇ ਮੁਰਾਰਾ, ਮਿਹਰ ਨਜ਼ਰ ਉਠਾਈਆ। ਇਸ ਦਾ ਲੇਖਾ ਜਗਤ ਰਹੇ ਸੰਸਾਰਾ, ਬਾਲ ਜਵਾਨੀ ਅਵਸਥਾ ਬਿਰਧ ਦੇਣੀ ਵਖਾਈਆ। ਕ੍ਰਿਸ਼ਨ ਨੇ ਉਂਗਲ ਨਾਲ ਦਿਤਾ ਇਸ਼ਾਰਾ, ਮੁਖੋਂ ਨਾ ਕੁਛ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ

❋

❋

ਕਾਰ ਕਮਾਈਆ। ਨਾਰਦ ਬੋਲਿਆ ਨਾਲ ਜ਼ੋਰ, ਜ਼ੋਰ ਨਾਲ ਸੁਣਾਈਆ। ਬੀਬੀ ਰਾਣੀਏ ਰੋ ਕੇ ਪਾ ਦੇ ਸ਼ੋਰ, ਕੂਕ ਕੂਕ ਦੇ ਜਣਾਈਆ। ਕਹੋ, ਮੇਰੇ ਭਗਵਾਨ ਮੇਰਾ ਤੇਰੇ ਉਤੇ ਜ਼ੋਰ, ਡੋਰੀ ਤੇਰੇ ਹੱਥ ਫੜਾਈਆ। ਜੇ ਇਸ ਜਨਮ ਵਿਚ ਬਾਲ ਅਵਸਥਾ ਰਿਹੋਂ ਤੋਰ, ਅਗਲੇ ਜਨਮ ਵਿਚ ਮੇਰੀ ਆਯੂ ਦੇਣੀ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਕ੍ਰਿਸ਼ਨ ਕਰ ਗਿਆ ਚੁੱਪ, ਮੁਖੋਂ ਬਚਨ ਨਾ ਕੋਇ ਸੁਣਾਈਆ। ਉਸ ਵੇਲੇ ਨਾ ਛਾਂ ਰਹੀ ਨਾ ਧੁੱਪ, ਸੰਧਿਆ ਅੰਧੇਰਾ ਦਿਤਾ ਪਾਈਆ। ਅੰਧੇਰਾ ਹੋਇਆ ਘੁਪ, ਚਾਰੋਂ ਕੁੰਟ ਸੁੰਞ ਮਸਾਣ ਨਜ਼ਰੀ ਆਈਆ। ਨਾਰਦ ਫੇਰ ਲਿਆ ਪੁਛ, ਉਹ ਵਲੀਏ ਛਲੀਏ ਕੁਛ ਦੇ ਦ੍ਰਿੜਾਈਆ। ਜੇ ਆਖੇਂ ਤੇ ਦੂਜਾ ਚਰਨ ਦੇਵਾਂ ਘੁੱਟ, ਤੇਰੀ ਸੇਵ ਕਮਾਈਆ। ਮੈਨੂੰ ਗ਼ੁੱਸਾ ਚੜ੍ਹਦਾ ਜੇ ਮੇਰਾ ਟਾਹਣਾ ਗਿਆ ਟੁੱਟ, ਤੇਰੀ ਛਾਤੀ ਉਤੇ ਡਿੱਗਾਂ ਚਾਈਂ ਚਾਈਂਆ। ਤੈਨੂੰ ਜੱਫੀ ਵਿਚ ਲਵਾਂ ਘੁੱਟ, ਰੁੱਸੇ ਨੂੰ ਲਵਾਂ ਮਨਾਈਆ। ਜਿੰਨਾਂ ਚਿਰ ਇਹਨਾਂ ਨੂੰ ਕਹੇਂ ਨਾ ਆਪਣੇ ਪੁਤ, ਓਨਾਂ ਚਿਰ ਹੱਥ ਨਾ ਪਰੇ ਹਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਕ੍ਰਿਸ਼ਨ ਕਿਹਾ ਨਾਰਦਾ ਮੈਂ ਮਰਿਆਦਾ ਦਾ ਪੱਕਾ, ਨਿਰਗੁਣ ਤੋਂ ਸਰਗੁਣ ਰੂਪ ਬਦਲਾਈਆ। ਬਿਨਾ ਭਗਤੀ ਤੋਂ ਬਣਿਆ ਨਹੀਂ ਕਿਸੇ ਦਾ ਸਕਾ, ਸਦ ਭਗਤਾਂ ਉਤੇ ਦਇਆ ਕਮਾਈਆ। ਜਿਨ੍ਹਾਂ ਮੇਰੇ ਉਤੇ ਭਰੋਸਾ ਰੱਖਾ, ਓਨ੍ਹਾਂ ਹੋਵਾਂ ਸਦਾ ਸਹਾਈਆ। ਨਾਲੇ ਦਰਸ਼ਨ ਦੇਵਾਂ ਨਾਲ ਅੱਖਾਂ, ਸਨਮੁਖ ਹੋ ਕੇ ਸੋਭਾ ਪਾਈਆ। ਬਿਨਾ ਪਿਆਰ ਤੋਂ ਭਾਵੇਂ ਲੱਭਦੇ ਫਿਰਨ ਕੋਟਨ ਲੱਖਾਂ, ਖੋਜਿਆਂ ਹੱਥ ਕਿਸੇ ਨਾ ਆਈਆ। ਮੈਂ ਖ਼ੁਸ਼ ਹੁੰਦਾ ਭਗਤਾਂ ਦੀ ਵੇਖ ਕੁੱਲੀ ਕੱਖਾਂ, ਮਹੱਲਾਂ ਵਿਚ ਡੇਰਾ ਕਦੇ ਨਾ ਲਾਈਆ। ਜਿਉਂ ਭਾਵੇ ਤਿਉਂ ਸਮੇਂ ਨਾਲ ਰੱਖਾਂ, ਇਹ ਮੇਰੀ ਬੇਪਰਵਾਹੀਆ। ਉਠ ਵੇਖ ਤੈਨੂੰ ਦੱਸਾਂ, ਪਰਦਾ ਦਿਆਂ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਨਾਰਦ ਕਿਹਾ ਭਗਵਨ ਆਪਣਾ ਦੱਸ ਇਰਾਦਾ, ਕੀ ਤੇਰੀ ਬੇਪਰਵਾਹੀਆ। ਤੂੰ ਹੀ ਪਿਉ ਤੂੰ ਹੀ ਦਾਦਾ, ਕੁਲ ਤੇਰੀ ਨਜ਼ਰੀ ਆਈਆ। ਤੇਰਾ ਭਗਤ ਤੇਰੀ ਰਾਧਾ, ਸਦ ਤੇਰੇ ਵਿਚ ਸਮਾਈਆ। ਹੁਣ ਭਰਮ ਭੁਲੇਖਾ ਕਾਹਦਾ, ਪਰਦਾ ਦੇ ਉਠਾਈਆ। ਕੁਛ ਬਚਨ ਕਰ ਵਾਹਿਦਾ, ਹੁਕਮ ਦੇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਕਾਰ ਕਮਾਈਆ। ਕ੍ਰਿਸ਼ਨ ਕਿਹਾ ਨਾਰਦਾ ਅੱਖਾਂ ਮੀਟ ਕੇ ਮਾਰ ਚੀਕ, ਰੋ ਕੇ ਦੇ ਸੁਣਾਈਆ। ਫੇਰ ਵੇਖ ਸਮਾਂ ਨਜ਼ਦੀਕ, ਕਲਜੁਗ ਅੰਤਮ ਨੇੜੇ ਆਈਆ। ਜੁਗ ਚੌਕੜੀ ਬਦਲਣੀ ਰੀਤ, ਮਾਰਗ ਇਕ ਦਰਸਾਈਆ। ਲੱਖ ਚੁਰਾਸੀ ਪਰਖ ਕੇ ਨੀਤ, ਭਗਤ ਸੁਹੇਲੇ ਲੈਣੇ ਪਰਗਟਾਈਆ। ਨਾਮ ਦੱਸ ਹਦੀਸ, ਸੋਹਲਾ ਦੇਣਾ ਜਣਾਈਆ। ਛਤਰ ਝੁਲਾ ਕੇ ਸੀਸ, ਜਗਦੀਸ ਲੈਣਾ ਅਖਵਾਈਆ। ਸਦੀ ਚੌਧਵੀਂ ਨਾਲ ਬੀਸ, ਬੀਸ ਬੀਸਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਇਕ ਉਠਾਈਆ। ਨਾਰਦ ਅੱਖਾਂ ਮੀਟ ਧਰਿਆ ਧਿਆਨ, ਦੋਵੇਂ ਹੱਥ ਬੋਦੀ ਉਤੇ ਟਿਕਾਈਆ। ਪ੍ਰਭੂ ਬਖ਼ਸ਼ਿਆ ਇਕ ਗਿਆਨ, ਪਰਦਾ ਦਿਤਾ ਖੁਲ੍ਹਾਈਆ। ਕਲਜੁਗ ਅੰਤਮ ਹੋ ਕੇ ਨਿਗਾਹਬਾਨ, ਭਗਤਾਂ ਹੋਏ ਸਹਾਈਆ। ਧਰਮ ਵਖਾ ਨਿਸ਼ਾਨ, ਨਿਸ਼ਾਨਾ ਦਿਤਾ ਦ੍ਰਿੜਾਈਆ। ਭੇਵ ਖੋਲ੍ਹ ਮਹਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ,

❋

❋

ਸਚ ਦਾ ਹੁਕਮ ਇਕ ਸੁਣਾਈਆ। ਨਾਰਦ ਨੇ ਤੱਕਿਆ ਅਜਬ ਨਜ਼ਾਰਾ, ਲੀਲਾ ਬੇਪਰਵਾਹੀਆ। ਰੋ ਕੇ ਕਿਹਾ ਜ਼ਾਰੋ ਜ਼ਾਰਾ, ਨੈਣਾਂ ਨੀਰ ਵਹਾਈਆ। ਭਗਵਨ ਤੇਰਾ ਖੇਲ ਅਪਾਰਾ, ਅਪਰੰਪਰ ਤੇਰੀ ਬੇਪਰਵਾਹੀਆ। ਬੇਸ਼ਕ ਏਸ ਕੰਨਿਆ ਨੂੰ ਜਨਮ ਦੇਣਾ ਦੁਬਾਰਾ, ਆਯੂ ਜੋਵਨ ਅਵਸਥਾ ਤੋਂ ਅੱਗੇ ਨਜ਼ਰ ਕੋਇ ਨਾ ਆਈਆ। ਕਿਰਪਾ ਕਰ ਇਸ ਦੇ ਜਨਮ ਦੇ ਵਿਚੋਂ ਜਨਮ ਦਾ ਕਰ ਉਧਾਰਾ, ਸਿਰ ਆਪਣਾ ਹੱਥ ਟਿਕਾਈਆ। ਕ੍ਰਿਸ਼ਨ ਨੇ ਕਿਹਾ ਜਿਸ ਵੇਲੇ ਸਾਚੀ ਧਾਰ ਹੋਵੇ ਕਲ ਕਲਕੀ ਅਵਤਾਰਾ, ਨਿਹਕਲੰਕਾ ਨਾਉਂ ਪਰਗਟਾਈਆ। ਬਖ਼ਸ਼ੇ ਬਖ਼ਸ਼ਣਹਾਰਾ, ਦਾਤਾ ਧੁਰਦਰਗਾਹੀਆ। ਸਭ ਕੁਛ ਉਸਦੇ ਅਖ਼ਤਿਆਰਾ, ਮੁਖ਼ਤਿਆਰਨਾਮੇ ਸਾਡੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਦ ਆਪਣਾ ਪੜਦਾ ਲਾਹੀਆ। ਨਾਰਦ ਕਿਹਾ ਇਸ ਦਾ ਕਿਸ ਬਿਧ ਲਹਿਣਾ ਮੁਕੇ ਮਾਤ, ਕਾਹਨ ਦੇ ਦ੍ਰਿੜਾਈਆ। ਕ੍ਰਿਸ਼ਨ ਨੇ ਹੱਥ ਤੇ ਰੱਖ ਕੇ ਹਾਥ, ਤਲੀ ਤਲੀ ਨਾਲ ਦਬਾਈਆ। ਫੇਰ ਜਣਾਇਆ ਸਾਫ਼, ਕਹਿ ਕੇ ਦਿਤਾ ਸੁਣਾਈਆ। ਔਹ ਵੇਖ ਖੇਲ ਪੁਰਖ ਅਬਿਨਾਸ਼, ਕਰਨੀ ਕਰਤਾ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਦ ਆਪਣਾ ਹੁਕਮ ਵਰਤਾਈਆ। ਨਾਰਦ ਕਹੇ ਕਿਸ ਬਿਧ ਖੁਲ੍ਹੇ ਭੇਵ ਅਪਾਰਾ, ਸਮਝ ਕੀ ਸਮਝਾਈਆ। ਕ੍ਰਿਸ਼ਨ ਕਿਹਾ ਉਹ ਆਦਿ ਅੰਤ ਦਾ ਜਾਨਣਹਾਰਾ, ਜੁਗ ਜੁਗ ਵੇਖ ਵਖਾਈਆ। ਜਿਨ੍ਹਾਂ ਦਾ ਦੁਰਗਾ ਨਾਲ ਪਿਆਰਾ, ਅਸ਼ਟਭੁਜ ਦੀ ਸੇਵ ਕਮਾਈਆ। ਹੁਣ ਬੱਧਕ ਦਾ ਸਹਾਰਾ, ਭਰਵਾਸ ਬੈਠੇ ਡੇਰਾ ਲਾਈਆ। ਫੇਰ ਹੋਣਾ ਖੇਲ ਅਪਾਰਾ, ਕਲਜੁਗ ਅੰਤਮ ਜਨਮ ਦਵਾਈਆ। ਜਿਸ ਵੇਲੇ ਏਸ ਕੰਨਿਆ ਦੇ ਜਨਮ ਦਾ ਆਇਆ ਅੰਤ ਕਿਨਾਰਾ, ਲੇਖਾ ਵੀਹ ਦਿਨ ਬਾਕੀ ਸੋਭਾ ਪਾਈਆ। ਫੇਰ ਸ਼ਬਦੀ ਧਾਰ ਸਾਧੂ ਦਾ ਸਾਧੂ ਰੂਪ ਦਾਸੀ ਦਾ ਗੋਲੀ ਰੂਪ ਵਖਾਵਾਂ ਅਪਰ ਅਪਾਰਾ, ਧੁਰ ਦਾ ਹੁਕਮ ਇਕ ਜਣਾਈਆ। ਪਰਦਾ ਖੋਲ੍ਹ ਕੇ ਅੰਦਰ ਬਾਹਰਾ, ਗੁਪਤ ਜ਼ਾਹਰ ਦਿਆਂ ਵਡਿਆਈਆ। ਉਹ ਮੰਗੇ ਮੰਗ ਅਪਾਰਾ, ਪ੍ਰੇਮ ਪ੍ਰੀਤੀ ਝੋਲੀ ਅੱਗੇ ਡਾਹੀਆ। ਪਹਿਲੀ ਚੇਤ ਦਾ ਹੋਏ ਦਿਹਾੜਾ, ਸੋਹਣੀ ਰੁਤ ਸੁਹਾਈਆ। ਬੱਧਕ ਨੇ ਉਸ ਦਿਨ ਫੇਰ ਵੀ ਰੋਣਾ ਜ਼ਾਰੋ ਜ਼ਾਰਾ, ਪੂਰਬ ਲੇਖਾ ਨਾ ਕੋਇ ਮੇਟੇ ਮੇਟ ਮਿਟਾਈਆ। ਸਭ ਨੂੰ ਦੇ ਸਹਾਰਾ, ਸਿਰ ਆਪਣਾ ਹੱਥ ਟਿਕਾਈਆ। ਕਿਰਪਾ ਕਰੇ ਆਪ ਨਿਰੰਕਾਰਾ, ਨਿਰਵੈਰ ਹੋਏ ਸਹਾਈਆ। ਹਰਜਿੰਦਰ ਦਾ ਵੀਹ ਚੇਤ ਨੂੰ ਨਾਤਾ ਤੁਟਣਾ ਸੀ ਜਗਤ ਜਹਾਨ ਵਿਚ ਸੰਸਾਰਾ, ਸਵਾਸ ਸਵਾਸ ਨਾ ਕੋਇ ਰਖਾਈਆ। ਨਾਰਦ ਨੇ ਖ਼ੂਬ ਖ਼ੁਸ਼ੀ ਵਿਚ ਦਿਤਾ ਪਹਿਰਾ, ਪਹਿਰੇਦਾਰ ਹੋ ਕੇ ਦਿਤਾ ਸੁਣਾਈਆ। ਕਿਰਪਾ ਕਰ ਆਪ ਕਰਤਾਰਾ, ਕਿਰਤੀ ਹੋ ਕੇ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਜੁਗਿੰਦਰ ਤ੍ਰਿਪਤ ਪਿਛਲੇ ਦੁਰਗਾ ਦੇ ਸਾਥੀ, ਅਸ਼ਟਭੁਜ ਨਾਲ ਵਡਿਆਈਆ। ਉਹੋ ਰੂਪ ਦਰਸਾਇਆ ਜਿਸ ਦੇ ਨਾਲ ਲਹਿਣਾ ਮੁਕਣਾ ਸੀ ਜਗਤ ਜੀਵਣ ਹਯਾਤੀ, ਆਖ਼ਰ ਆਪਣਾ ਰੰਗ ਰੰਗਾਈਆ। ਏਸੇ ਕਾਰਨ ਬਿਨਾ ਸੱਦਿਆਂ ਪੁਛਿਆਂ ਮਾਰੀ ਵਾਟੀ, ਜਨਮ ਦਾ ਲਹਿਣਾ ਜਨਮ ਵਿਚੋਂ ਝੋਲੀ ਪਾਈਆ। ਨਾ ਕੋਇ ਸੰਦੇਸ਼ਾ ਨਾ ਕੋਇ ਪਾਤੀ, ਬਿਨਾ ਪਤ੍ਰਿਕਾ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਨਾਰਦ ਕਹੇ ਅੱਜ ਮੈਂ ਖ਼ੁਸ਼ੀ ਵਿਚ ਲਾਵਾਂ ਛਲਾਗਾਂ, ਭੱਜਾਂ ਚਾਈਂ ਚਾਈਂਆ। ਮੇਰੇ ਅੰਦਰ ਪ੍ਰੇਮ ਦੀਆਂ ਤਾਘਾਂ, ਖ਼ੁਸ਼ੀਆਂ ਵਿਚ ਵੱਜੀ ਵਧਾਈਆ। ਚਾਰੋਂ ਕੁੰਟ ਤੂੰ ਹੀ ਤੂੰ

❋

❋

ਹੀ ਢੋਲਾ ਗਾਂਦਾ, ਗਾ ਗਾ ਰਿਹਾ ਸੁਣਾਈਆ। ਬਿਨਾ ਮੇਰੇ ਤੋਂ ਭਗਤਾਂ ਨਾਲ ਪ੍ਰੇਮ ਨਾ ਕੋਇ ਵਧਾਂਦਾ, ਗੰਗਾ ਗੋਦਾਵਰੀ ਜਮਨਾ ਸੁਰਸਤੀ ਦੇਣ ਗਵਾਹੀਆ। ਰਾਵੀ ਦਾ ਕੰਢਾ ਬਹੁਤ ਕੁਛ ਸੁਣਾਂਦਾ, ਉਚੀ ਕੂਕ ਕੂਕ ਅਲਾਈਆ। ਬਿਨਾ ਪ੍ਰਭੂ ਤੋਂ ਜਨਮ ਜਨਮ ਅੱਜ ਦਾ ਦਿਵਸ ਵੀਹ ਚੇਤ ਦਾ ਵਕਤ ਚੁਕਾਂਦਾ, ਚੁਕੰਨਾ ਕਰਕੇ ਦਏ ਸੁਣਾਈਆ। ਚਿਤ੍ਰਗੁਪਤ ਨੂੰ ਹਿਲਾਂਦਾ, ਧਰਮ ਰਾਏ ਨੂੰ ਰਿਹਾ ਉਠਾਈਆ। ਲਾੜੀ ਮੌਤ ਨੂੰ ਡਰਾਉਂਦਾ, ਕਾਲ ਦਰ ਤੋਂ ਦੁਰਕਾਈਆ। ਜਿਸ ਭਗਤ ਸਿਰ ਭਗਵਨ ਆਪ ਸਿਰ ਹੱਥ ਟਿਕਾਂਦਾ, ਸਿਰਜਣਹਾਰ ਹੋਏ ਸਹਾਈਆ। ਉਸ ਨੂੰ ਜਿੰਨਾਂ ਚਿਰ ਚਾਹੇ ਆਯੂ ਜਗਤ ਭੁਗਤਾਂਦਾ, ਦੂਸਰ ਸਕੇ ਨਾ ਕੋਇ ਤੁੜਾਈਆ। ਸ਼ਬਦੀ ਖੇਲ ਏਸੇ ਕਰਕੇ ਪਹਿਲੋਂ ਆਪ ਸਮਝਾਂਦਾ, ਤਾਕਿ ਭਰਮ ਭੁਲੇਖੇ ਵਿਚ ਰਹੇ ਕੋਇ ਨਾ ਰਾਈਆ। ਬੇਨੰਤੀ ਕਾਗ਼ਜ਼ ਸ਼ਾਹੀ ਨਾਲ ਕਰਾਂਦਾ, ਅਰਜ਼ ਆਰਜ਼ੂ ਵਾਲੀ ਬਣਾਈਆ। ਤੈਨੂੰ ਮਿਹਰਵਾਨ ਹੋ ਕੇ ਆਪ ਬਖ਼ਸ਼ਦਾ ਕਾਹਨ ਕੋਲੋਂ ਬਖ਼ਸ਼ਾਉਂਦਾ, ਨਾਰਦ ਸੰਗ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਰਨ ਤੋਂ ਪਹਿਲੋਂ ਜਿਸ ਨੂੰ ਬਚਾਉਂਦਾ, ਬਚਪਨ ਆਪਣੀ ਝੋਲੀ ਪਾਈਆ।

੯ ਚੇਤ ਸ਼ਹਿਨਸ਼ਾਹੀ ਸੰਮਤ ੬ ਹਰਦੇਵ ਸਿੰਘ ਦੇ ਨਵਿਤ ਪਿੰਡ ਰੁੜਕਾ ਕਲਾਂ

ਹਰਦੇਵ ਕਹੇ ਮੇਰੀ ਆਤਮਾ ਠੰਡੀ ਸੀਤ, ਜਗਤ ਤ੍ਰਿਸ਼ਨਾ ਰਹੀ ਨਾ ਰਾਈਆ। ਮੇਰਾ ਜਨਮ ਹੋਇਆ ਅਤੀਤ, ਤ੍ਰੈਗੁਣ ਨਾਤਾ ਲਿਆ ਤੁੜਾਈਆ। ਆਤਮਾ ਪਰਮਾਤਮਾ ਗਾ ਕੇ ਗੀਤ, ਸੋਹੰ ਸੋ ਵਿਚ ਗਿਆ ਸਮਾਈਆ। ਖੇਲ ਵੇਖਿਆ ਅਗੰਮ ਅਨਡੀਠ, ਸਚਖੰਡ ਸਾਚੇ ਵੱਜੇ ਵਧਾਈਆ। ਜਿਥੇ ਇਕ ਪ੍ਰਭੂ ਸਾਚੇ ਕਰਨ ਪ੍ਰੀਤ, ਗੁਰ ਅਵਤਾਰ ਪੈਗ਼ੰਬਰ ਸੰਤ ਭਗਤ ਬੈਠੇ ਸੋਭਾ ਪਾਈਆ। ਮੇਰੀ ਖ਼ੁਸ਼ੀ ਵਿਚ ਨਿਕਲ ਗਈ ਚੀਕ, ਜ਼ੋਰ ਨਾਲ ਸੁਣਾਈਆ। ਅੱਗੋਂ ਹੱਸ ਕੇ ਕਿਹਾ ਮਨਜੀਤ, ਗਲਵਕੜੀ ਲਈ ਪਾਈਆ। ਤੇਰੀ ਕਰਦੇ ਸਾਂ ਉਡੀਕ, ਬਿਨ ਅੱਖਾਂ ਅੱਖ ਖੁਲ੍ਹਾਈਆ। ਧੰਨ ਭਾਗ ਜੇ ਮਿਲਿਉਂ ਮੀਤ, ਮਿਲ ਕੇ ਖ਼ੁਸ਼ੀ ਬਣਾਈਆ। ਲੋਕਮਾਤ ਦੀਨ ਦੁਨੀ ਦੀ ਬਦਲਣੀ ਰੀਤ, ਗੋਬਿੰਦ ਗੋਬਿੰਦ ਗਿਆ ਸਮਝਾਈਆ। ਆਹ ਵੇਖ ਬਿਨਾ ਲਾਈਨ ਤੋਂ ਵੱਜੀ ਲੀਕ, ਨਿਸ਼ਾਨਾ ਜਗਤ ਨਾ ਕੋਇ ਜਣਾਈਆ। ਜਿਥੇ ਵਸੇ ਲਾਸ਼ਰੀਕ, ਪਰਵਰਦਿਗਾਰ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਹਰਦੇਵ ਕਹੇ ਮੈਂ ਛੱਡਿਆ ਜਗਤ ਕੂੜ ਥਾਂ, ਸ੍ਰਿਸ਼ਟੀ ਦਿਤੀ ਤਜਾਈਆ। ਨਾਤਾ ਤੋੜ ਕੇ ਭੈਣ ਭਰਾ, ਪ੍ਰਭੂ ਦਰ ਆਇਆ ਚਾਈਂ ਚਾਈਂਆ। ਮੈਨੂੰ ਰੋਵੇ ਨਾ ਕੋਇ ਮੇਰਾ ਪਿਤਾ ਮਾਂ, ਮੇਰਾ ਦੁੱਖ ਨਾ ਕੋਇ ਰਖਾਈਆ। ਮੇਰੀ ਉਸ ਪ੍ਰਭੂ ਨੇ ਪਕੜੀ ਬਾਂਹ, ਜੋ ਆਦਿ ਅੰਤ ਭਗਤਾਂ ਗੋਦ ਉਠਾਈਆ। ਮੇਰੀ ਜਗਤ ਵਾਸਨਾ ਰਹੀ ਨਾ ਕਾਂ, ਹੰਸ ਗੁਰਮੁਖ ਲਿਆ ਉਪਜਾਈਆ। ਤਿਸ ਸਾਹਿਬ ਸਤਿਗੁਰ ਤੋਂ ਬਲ ਬਲ ਜਾਂ, ਜੋ ਹੋਇਆ ਆਪ ਸਹਾਈਆ। ਨਿਤ ਦਰਸ਼ਨ ਰਿਹਾ ਪਾ, ਛੁੱਟੀ ਜਗਤ ਲੋਕਾਈਆ। ਅੰਮ੍ਰਿਤ ਰਸ ਲਵਾਂ ਖਾ, ਤ੍ਰਿਸ਼ਨਾ ਭੁੱਖ ਦਿਤੀ ਮਿਟਾਈਆ। ਮੇਰੇ ਅੰਤਰ ਸਦਾ ਚਾਅ, ਪ੍ਰਭ ਮਿਲਿਆ ਬੇਪਰਵਾਹੀਆ। ਜੋ ਅਸਵ ਉਤੇ ਲਏ ਟਕਾ, ਪਾਖਰ ਜ਼ੀਨ ਨਾਲ ਵਡਿਆਈਆ। ਸਿਰ ਰੱਖੇ ਠੰਡੀ ਛਾਂ, ਮਿਹਰ ਨਜ਼ਰ ਉਠਾਈਆ। ਜੋਤੀ

❋

❋

ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮੇਲਾ ਦਏ ਮਿਲਾਈਆ। ਹਰਦੇਵ ਕਹੇ ਮੈਂ ਵੇਖਿਆ ਖੇਲ ਨਿਰਾਲਾ, ਨਿਰਗੁਣ ਜੋਤ ਵਿਚ ਸਮਾਈਆ। ਸਤਿਗੁਰ ਸ਼ਬਦ ਦੀਨ ਦਿਆਲਾ, ਸਦ ਆਪਣਾ ਸੰਗ ਰਖਾਈਆ। ਮੈਂ ਅੰਤ ਅਖ਼ੀਰ ਕਰਾਂ ਇਕ ਸਵਾਲਾ, ਸਚ ਦਿਆਂ ਸੁਣਾਈਆ। ਮੇਰੇ ਸਤਿਗੁਰ ਦੇ ਘੋੜੇ ਦਾ ਹੋਵੇ ਇਕ ਦੁਸ਼ਾਲਾ, ਰੰਗ ਨੀਲਾ ਨਜ਼ਰੀ ਆਈਆ। ਸਵਾ ਸੌ ਇਸ ਤੋਂ ਵੱਧ ਘੱਟ ਲੱਗੇ ਨਾ ਧਨ ਮਾਲਾ, ਉਤੇ ਨਾਂ ਹਰਦੇਵ ਦੇਣਾ ਲਿਖਾਈਆ। ਇਹੋ ਮੇਰੀ ਭਗਤੀ ਇਹੋ ਮੇਰੀ ਮਾਲਾ, ਇਹੋ ਮੇਰੀ ਕਰਨੀ ਕਮਾਈਆ। ਮੈਂ ਮਾਤ ਪਿਤਾ ਤੋਂ ਆਪਣਾ ਹਿੱਸਾ ਨਹੀਂ ਮੰਗਿਆ ਬਾਹਲਾ, ਭਰਾਵਾਂ ਨਾਲ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੈਨੂੰ ਵਸਾਇਆ ਉਸ ਸਚਖੰਡ ਸੱਚੀ ਧਰਮਸਾਲਾ, ਜਿਥੇ ਗੁਰਮੁਖ ਭਗਤ, ਬਿਨਾ ਸ੍ਰਿਸ਼ਟੀ ਜਗਤ, ਬਿਨ ਸ਼ਰੀਰ ਬੂੰਦ ਰਕਤ, ਨਿਰਗੁਣ ਜੋਤ ਜੋਤ ਵਿਚ ਸਮਾਈਆ।

੧੬ ਚੇਤ ਸ਼ਹਿਨਸ਼ਾਹੀ ਸੰਮਤ ੬ ਬੀਬੀ ਹਰਨਾਮ ਕੌਰ ਦੇ ਨਵਿਤ ਪਿੰਡ ਵੇਰਕਾ ਜ਼ਿਲਾ ਅੰਮ੍ਰਿਤਸਰ

ਭੀਲਣੀ ਕਹੇ ਮੈਂ ਆਪਣੀ ਦੱਸਾਂ ਰੁਚੀ, ਰਚਨਾ ਪ੍ਰਭ ਦੀ ਦਿਆਂ ਜਣਾਈਆ। ਮੇਰੀ ਜ਼ਾਤ ਹੀਣ ਨਹੀਂ ਉਚੀ, ਬ੍ਰਾਹਮਣ ਰੂਪ ਨਾ ਕੋਇ ਦਰਸਾਈਆ। ਪ੍ਰਭੂ ਪਿਆਰ ਵਿਚ ਕਟਦੀ ਸਾਂ ਬੁੱਤੀ, ਬੁਤਖ਼ਾਨੇ ਵਿਚ ਵੇਖ ਵਖਾਈਆ। ਇਕ ਦਿਨ ਵੈਰਾਗ ਵਿਚ ਮੈਂ ਬੜੀ ਹੋਈ ਦੁਖੀ, ਰਾਮ ਰਾਮ ਦਿਤੀ ਦੁਹਾਈਆ। ਝਟ ਆ ਗਈ ਮੁਸਾਫ਼ਰ ਇਕ ਬੁੱਢੀ, ਲੰਬੇ ਲੰਬੇ ਕਦਮ ਉਠਾਈਆ। ਲੱਕੋਂ ਸੀ ਕੁੱਬੀ, ਸਿੱਧੀ ਕਮਰ ਨਾ ਕੋਇ ਰਖਾਈਆ। ਪ੍ਰੇਮ ਨਾਲ ਕੋਲ ਪੁੱਜੀ, ਸਹਿਜ ਨਾਲ ਪੁਛ ਪੁਛਾਈਆ। ਨੀ ਤੇਰੀ ਕਿਧਰ ਗਈ ਬੁੱਧੀ, ਕਿਉਂ ਰੋ ਕੇ ਮਾਰੇਂ ਧਾਈਆ। ਭੀਲਣੀ ਕਹੇ ਮੈਂ ਡਿੱਗੀ ਉਤੇ ਬਸੁਧੀ, ਧਰਤੀ ਉਤੇ ਆਸਣ ਲਾਈਆ। ਬਹੁੜੀ ਮੈਂ ਉਸ ਨੂੰ ਲੱਭਾਂ ਜਿਹੜਾ ਫਿਰੇ ਚਹੁ ਜੁਗੀ, ਜੁਗ ਜੁਗ ਵੇਸ ਵਟਾਈਆ। ਮੈਨੂੰ ਹੱਥ ਨਾ ਆਵੇ ਕਿਸੇ ਵਦੀ ਸੁਦੀ, ਕਿਸ਼ਨਾ ਸ਼ੁਕਲਾ ਪੱਖ ਖੋਜ ਖੁਜਾਈਆ। ਓਧਰੋਂ ਉਡ ਕੇ ਆ ਗਈ ਇਕ ਘੁੱਗੀ, ਘੂੰ ਘੂੰ ਅਵਾਜ਼ ਸੁਣਾਈਆ। ਝਟ ਪਹੁੰਚ ਗਈ ਇਕ ਗੁੰਗੀ, ਬਿਨਾ ਜਬਾਨ ਤੋਂ ਇਸ਼ਾਰੇ ਰਹੀ ਵਖਾਈਆ। ਉਸ ਦੇ ਕੋਲ ਜਲ ਕਟੋਰੀ ਕੁੰਗੀ, ਸਾਫ਼ ਸੁਥਰਾ ਨਜ਼ਰੀ ਆਈਆ। ਰਸਨਾ ਲਾਵੇ ਬੂੰਦ ਬੂੰਦੀ, ਹੌਲੀ ਹੌਲੀ ਮੁਖ ਚੁਆਈਆ। ਫੇਰ ਉਚੀ ਸਾਰੀ ਕੂੰਦੀ, ਕੂਕ ਦਿਤੀ ਦੁਹਾਈਆ। ਬਹੁੜੀ ਮੈਨੂੰ ਆਸ ਉਸ ਸਤਿਗੁਰ ਦੀ, ਜੋ ਸਭ ਦਾ ਪਿਤਾ ਮਾਈਆ। ਜਿਸ ਦੀ ਧਾਰ ਆਦਿ ਸ਼ੁਰੂ ਦੀ, ਸ਼ਹਿਨਸ਼ਾਹ ਇਕ ਅਖਵਾਈਆ। ਬੁੱਢੀ ਕਿਹਾ ਉਸ ਦੀ ਵਾਗ ਮੁਹੱਬਤ ਵਾਲੀ ਮੁੜੂ, ਆਪਣਾ ਫੇਰਾ ਪਾਈਆ। ਭੀਲਣੀ ਕਿਹਾ ਕੀ ਜਿਸ ਵੇਲੇ ਮੇਰੀ ਜ਼ਿੰਦਗੀ ਦਾ ਬੇੜਾ ਰੁੜ¼, ਉਸ ਵੇਲੇ ਹੋਏ ਸਹਾਈਆ। ਕੁੱਬੀ ਨੇ ਕਿਹਾ ਔਹ ਵੇਖ ਇਸ਼ਾਰਾ ਦੇਂਦਾ ਧਰੂ, ਧਰਮ ਦੀ ਧਾਰ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਦ ਆਪਣੀ ਕਾਰ ਕਮਾਈਆ। ਕੁੱਬੀ ਕਿਹਾ ਭੀਲਣੀ ਨੀ ਮੇਰੇ ਭਾਗ ਸੋਤੇ, ਸੁੱਤਿਆਂ ਨਾ ਕੋਇ ਜਗਾਈਆ। ਤੂੰ ਪ੍ਰਭੂ ਪਿਆਰ ਵਿਚ ਖਾਵੇਂ ਗੋਤੇ, ਮੈਂ ਆਸ ਨਾ ਕੋਇ ਰਖਾਈਆ। ਮੇਰੇ ਨੇਤਰ ਨੈਣ ਰੋਤੇ, ਹੰਝੂ ਦੇਣ ਦੁਹਾਈਆ। ਘਰ ਵਿਚ ਬਥੇਰੇ ਪੁੱਤ ਪੋਤੇ, ਪਰਿਵਾਰ

❋

❋

ਇੱਕੀਆਂ ਵਾਲਾ ਸਮਝਾਈਆ। ਮੇਰੇ ਸੋਹਣੇ ਤਿੰਨ ਟੋਟੇ, ਲਖਤੇ ਜਿਗਰ ਵੰਡ ਵੰਡਾਈਆ। ਮੇਰੇ ਭਾਗ ਖੋਟੇ, ਪ੍ਰਭੂ ਮਿਲਣ ਦੀ ਆਸ ਨਾ ਕੋਇ ਬਣਾਈਆ। ਭੀਲਣੀ ਰੋ ਕੇ ਕਿਹਾ ਅਸੀਂ ਸਾਰੇ ਕਮਲੇ ਕੋਝੇ, ਸੁਰਤ ਵਿਚ ਨਾ ਕੋਇ ਚਤੁਰਾਈਆ। ਹੋਈਏ ਉਸ ਦੇ ਜੋਗੇ, ਜੋ ਜੁਗੀਸ਼ਰਾਂ ਦਏ ਵਡਿਆਈਆ। ਜਗਤ ਰਸ ਬਥੇਰੇ ਭੋਗੇ, ਭੁੱਖ ਰਹੀ ਨਾ ਰਾਈਆ। ਮਾਇਆ ਮਮਤਾ ਭਰੇ ਬੋਝੇ, ਹਉਮੇ ਵਿਚ ਦੁਹਾਈਆ। ਅੰਤਰ ਅੰਤਰ ਕੋਇ ਨਾ ਸੋਧੇ, ਪਵਿੱਤ੍ਰ ਪਾਕ ਨਾ ਕੋਇ ਕਰਾਈਆ। ਫੇਰ ਡਿੱਗ ਪਈ ਭਾਰ ਗੋਡੇ, ਹੋਸ਼ ਲਈ ਭੁਲਾਈਆ। ਫੇਰ ਧਰਤੀ ਤੇ ਵੱਜੇ ਮੋਢੇ, ਕੰਧੇ ਜ਼ਿਮੀਂ ਨਾਲ ਟਕਰਾਈਆ। ਫੇਰ ਉਠੀ ਨਿਕਲੇ ਹੌਕੇ, ਹਾ ਹਾ ਕਰ ਸੁਣਾਈਆ। ਫੇਰ ਪਿਛਾ ਵੇਖਿਆ ਭੌਂ ਕੇ, ਜਲਵਾ ਤੱਕਿਆ ਅਗੰਮ ਅਥਾਹੀਆ। ਸ਼ਬਦੀ ਹੁਕਮ ਦਿਤਾ ਕੁੱਬੀਏ ਹੁਣ ਜਾਣਾ ਜਨਮ ਕਰਮ ਵਿਚ ਸੌਂ ਕੇ, ਭੀਲਣੀ ਰਾਮ ਨਾਲ ਚਤੁਰਾਈਆ। ਮਾਣ ਛਡਣੇ ਮੈਂ ਹਉਂ ਕੇ, ਹੰਕਾਰ ਦੇਣਾ ਤਜਾਈਆ। ਖੇਲ ਵੇਖਣੇ ਪ੍ਰਭ ਭਾਉ ਕੇ, ਭਾਵਨਾ ਇਕ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਕਾਰ ਕਮਾਈਆ। ਕੁਬੀ ਦਾ ਨਾਂ ਸੀ ਜ਼ੀਨਾ, ਜਿਉਣੀ ਕਹਿ ਕੇ ਸਾਰੇ ਗਾਈਆ। ਭੀਲਣੀ ਮਿਲਣ ਦਾ ਸੀ ਚੇਤ ਮਹੀਨਾ, ਪਰਵਿਸ਼ਟਾ ਸੋਲਾਂ ਸੋਭਾ ਪਾਈਆ। ਜੁਗ ਤ੍ਰੇਤਾ ਸੀ ਤੀਨਾ, ਤੀਨ ਲੋਕ ਵੇਖ ਵਖਾਈਆ। ਅੰਤ ਬਚਨ ਇਕ ਕੀਨਾ, ਰਸਨਾ ਨਾਲ ਸੁਣਾਈਆ। ਕੀ ਕਦੇ ਮੈਨੂੰ ਵੀ ਮਿਲੇਗਾ ਦਾਨਾ ਬੀਨਾ, ਮਿਹਰਵਾਨ ਬੇਪਰਵਾਹੀਆ। ਸ਼ਬਦ ਆਵਾਜ਼ ਆਈ ਤੇਰਾ ਜ਼ਰੂਰ ਹੋਵੇ ਠੰਡਾ ਸੀਨਾ, ਅਗਨੀ ਤਤ ਬੁਝਾਈਆ। ਲੇਖਾ ਜਾਣੇ ਜਲ ਮੀਨਾ, ਚਾਤਰਕ ਖੋਜ ਖੁਜਾਈਆ। ਤ੍ਰੇਤੇ ਪਿਛੋਂ ਦੁਆਪਰ ਖੇਲ ਹੋਣਾ ਪਰਬੀਨਾ, ਪਾਰਬ੍ਰਹਮ ਪ੍ਰਭ ਵੇਸ ਵਟਾਈਆ। ਫੇਰ ਕਲਜੁਗ ਹੋਣਾ ਨਾਬੀਨਾ, ਨੇਤਰ ਅੱਖ ਨਾ ਕੋਇ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਸ਼ਬਦੀ ਸ਼ਬਦ ਕਿਹਾ ਅੰਤ ਅਖ਼ੀਰੀ ਸੁਣ ਬਾਤ, ਨਾਦ ਧੁਨ ਸ਼ਨਵਾਈਆ। ਜਿਸ ਵੇਲੇ ਕਲਜੁਗ ਹੋਏ ਅੰਧੇਰੀ ਰਾਤ, ਸਾਚਾ ਚੰਦ ਨਾ ਕੋਇ ਚਮਕਾਈਆ। ਫੇਰ ਜਨਮ ਲੈਣਾ ਪਏ ਮਾਤ, ਮਾਨਸ ਮਾਨਵ ਰੂਪ ਵਟਾਈਆ। ਪੁਰਖ ਅਬਿਨਾਸ਼ੀ ਪੁਛੇ ਵਾਤ, ਨਿਰਗੁਣ ਧਾਰ ਖੋਜ ਖੁਜਾਈਆ। ਬਿਰਧ ਅਵਸਥਾ ਦੇਵੇ ਸਾਥ, ਅੰਤ ਆਪਣਾ ਰੰਗ ਰੰਗਾਈਆ। ਤੂੰ ਮੇਰਾ ਮੈਂ ਤੇਰਾ ਦੱਸ ਕੇ ਗਾਥ, ਆਤਮ ਪਰਮਾਤਮ ਜੋੜ ਜੁੜਾਈਆ। ਅੰਤ ਦਰਸ਼ਨ ਦੇਵੇ ਆਪ, ਆਪ ਆਪਣਾ ਫੇਰਾ ਪਾਈਆ। ਜਨਮ ਕਰਮ ਦਾ ਲਹਿਣਾ ਲੇਖਾ ਪੂਰਾ ਕਰ ਹਿਸਾਬ, ਬਿਨ ਅੱਖਰਾਂ ਅੱਖ ਦਏ ਖੁਲ੍ਹਾਈਆ। ਝਗੜਾ ਰਹੇ ਨਾ ਰਾਏ ਧਰਮ ਕਾਗ਼ਜ਼ਾਤ, ਚਿਤ੍ਰਗੁਪਤ ਨਾ ਲੇਖ ਲਿਖਾਈਆ। ਆਤਮ ਪਰਮਾਤਮ ਜੋੜ ਕੇ ਨਾਤ, ਪਾਰਬ੍ਰਹਮ ਬ੍ਰਹਮ ਮੇਲਾ ਲਏ ਮਿਲਾਈਆ। ਜੋ ਸ਼ਬਦੀ ਧਾਰ ਜੀਣੀ ਨੂੰ ਦਿਤਾ ਆਖ, ਬਿਨ ਜਿਹਵਾ ਨਾਮ ਜਣਾਈਆ। ਸੋ ਕਲਜੁਗ ਅੰਤਮ ਪੂਰਾ ਕਰੇ ਸਾਖਿਆਤ, ਸਾਹਿਬ ਸਤਿਗੁਰ ਦਇਆ ਕਮਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਸਚ ਦਵਾਰ ਦੀ ਦੇ ਕੇ ਦਾਤ, ਸਚਖੰਡ ਆਪ ਸੁਹਾਈਆ। ਤ੍ਰੇਤੇ ਜੁਗ ਦੀ ਪੂਰੀ ਕਰਕੇ ਆਸ, ਕਲਜੁਗ ਅੰਤਮ ਹਰਨਾਮ ਕੌਰ ਦਾ ਲੇਖਾ ਆਪਣੇ ਲੇਖੇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲਹਿਣਾ ਚੁਕਾਏ ਸੋਲਾਂ ਚੇਤ ਦੀ ਰਾਤ, ਭਿੰਨੜੀ ਰੁਤ ਨਾਲ ਮਿਲਾਈਆ।

❋

❋