੧੮ ਚੇਤ ਸ਼ਹਿਨਸ਼ਾਹੀ ਸੰਮਤ ੬ ਠੇਕੇਦਾਰ ਠਾਕਰ ਸਿੰਘ ਦੇ ਗ੍ਰਹਿ ਪਿੰਡ ਜੇਠੂਵਾਲ
ਸਤੀ ਕਹੇ ਮੈਂ ਰਹੀ ਸੁੱਤੀ, ਸੁਰਤੀ ਲਈ ਅੰਗੜਾਈਆ। ਮੇਰੇ ਜਨਮ ਦੀ ਪੂਰੀ ਹੋਈ ਨਾ ਬੁੱਤੀ, ਬੁਤਖ਼ਾਨਾ ਗਈ ਤਜਾਈਆ। ਮੇਰੀ ਖ਼ਤਮ ਨਾ ਹੋਈ ਰੁਚੀ, ਜਗਤ ਖ਼ਾਹਸ਼ ਨਾ ਕੋਇ ਮਿਟਾਈਆ। ਮੈਂ ਦੂਰ ਦੁਰਾਡਾ ਵੇਖਾਂ ਉਚੀ, ਨੇਰਨ ਨੇਰਾ ਧਿਆਨ ਲਗਾਈਆ। ਸਦਾ ਸੁਹੰਜਣੀ ਹੋਏ ਕੋਇ ਨਾ ਰੁਤੀ, ਰੁਤ ਬਸੰਤ ਨਾ ਕੋਇ ਮਹਿਕਾਈਆ। ਜਗਤ ਦਵਾਰੇ ਰਹੀ ਰੁੱਸੀ, ਰੁੱਸਿਆਂ ਸਕੇ ਨਾ ਕੋਇ ਮਨਾਈਆ। ਮੈਂ ਆਸਾ ਰੱਖਾਂ ਤਨ ਜੁੱਸੀ, ਤਤਾਂ ਨਾਲ ਕੁੜਮਾਈਆ। ਆਪਣਿਉਂ ਨਿਸ਼ਾਨਿਉਂ ਮੂਲ ਨਾ ਉਕੀ, ਨਿਗਾਹ ਨਿਗਾਹ ਵਿਚ ਟਿਕਾਈਆ। ਜੀਵ ਜੀਵ ਕਰਕੇ ਦੁਖੀ, ਦੁੱਖ ਆਪਣਾ ਇਕ ਵਖਾਈਆ। ਮੇਰੀ ਆਤਮਾ ਹੋਈ ਨਾ ਸੁਖੀ, ਸਾਗਰ ਪਾਰ ਨਾ ਕੋਇ ਕਰਾਈਆ। ਬਹੁੜੀ ਗਈ ਲੁੱਟੀ, ਹਾਏ ਉਫ਼ ਦੁਹਾਈਆ। ਮੈਨੂੰ ਅੱਜੇ ਤਕ ਮਿਲੀ ਨਾ ਛੁੱਟੀ, ਬੰਧਨ ਅੱਗੇ ਨਾ ਕੋਇ ਤੁੜਾਈਆ। ਮੇਰੀ ਦਰੋਹੀ ਚਾਰੇ ਕੂਟੀ, ਕੁਟੰਬ ਵੇਖਾਂ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਦ ਆਪਣੀ ਦਇਆ ਕਮਾਈਆ। ਸਤੀ ਕਹੇ ਮੈਂ ਉਠੀ ਜਾਗੀ ਬੋਲੀ, ਅਨਬੋਲਤ ਆਵਾਜ਼ ਜਣਾਈਆ। ਨਿਗਹ ਮਾਰੀ ਉਪਰ ਧਰਨੀ ਧਰਤ ਧਵਲ ਧੌਲੀ, ਜ਼ਿਮੀਂ ਜ਼ਮਾਂ ਖੋਜ ਖੁਜਾਈਆ। ਮੇਰੀ ਰੁਤੜੀ ਰੁੱਤ ਹੱਕ ਨਾ ਮੌਲੀ, ਬਹਾਰ ਪਿਆਰ ਨਾ ਕੋਇ ਵਖਾਈਆ। ਕੀਮਤ ਪਈ ਨਾ ਪੌਲੀ, ਜਗਤ ਵਣਜਾਰਨ ਹੱਟ ਚਲਾਈਆ। ਮਿਲਿਆ ਸ਼ਗਣ ਨਾ ਤੰਦ ਮੌਲੀ, ਮਿਹਰ ਨਜ਼ਰ ਨਾ ਕੋਇ ਉਠਾਈਆ। ਮੈਂ ਇਕਰਾਰ ਕਰਾਂ ਕੌਲੀ, ਕਵਲ ਦਿਆਂ ਜਣਾਈਆ। ਇਕ ਦੋ ਇਕ ਪਾਉਂਦੀ ਰਹੀ ਰੌਲੀ, ਕੂਕ ਕੂਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਸਦ ਆਪਣਾ ਹੁਕਮ ਵਰਤਾਈਆ। ਸਤੀ ਕਹੇ ਮੈਂ ਗਈ ਸਤ, ਅਗਨੀ ਅੱਗ ਤਪਾਈਆ। ਕਾਇਆ ਅੰਦਰ ਰਹੀ ਤਪ, ਅਗਨੀ ਅੱਗ ਨਾ ਕੋਇ ਬੁਝਾਈਆ। ਮੇਰੇ ਅੰਤਰ ਰਿਹਾ ਨਾ ਜਪ, ਰਸਨਾ ਰਸ ਨਾ ਕੋਇ ਚਖਾਈਆ। ਮੇਰੇ ਖ਼ਾਲੀ ਦਿਸਣ ਹੱਥ, ਜ਼ਰ ਦੌਲਤ ਨਾ ਕੋਇ ਵਡਿਆਈਆ। ਜਾਂ ਮੈਂ ਨਿਗਹ ਖੋਲ੍ਹੀ ਪਰਤ ਕੇ ਵੇਖਿਆ ਪਲਕ, ਅੱਖ ਨੈਣ ਨੇਤਰ ਇਕ ਉਠਾਈਆ। ਪੁਰਖ ਅਬਿਨਾਸ਼ੀ ਤੱਕਿਆ ਸਮਰਥ, ਪਾਰਬ੍ਰਹਮ ਧੁਰਦਰਗਾਹੀਆ। ਜਿਸ ਦਾ ਨਾਮ ਭੰਡਾਰਾ ਹੱਟ, ਵਣਜ ਇਕ ਕਰਾਈਆ। ਵਸੇ ਘਟ ਘਟ, ਚੁਰਾਸੀ ਵਿਚ ਸਮਾਈਆ। ਮੈਂ ਚਰਨੀ ਡਿੱਗੀ ਝੱਟ, ਨਿਉਂ ਕੇ ਸੀਸ ਨਿਵਾਈਆ। ਮੇਰਾ ਪਿਛਲਾ ਲੇਖਾ ਕਟ, ਅੱਗੇ ਦਰਦ ਦੇਣਾ ਮਿਟਾਈਆ। ਮੈੈਂਂ ਬੰਸ ਪਰਿਵਾਰ ਨੂੰ ਜਾਵਾਂ ਛਡ, ਨਾੜੀ ਹੱਡ ਨਾ ਕੋਇ ਤਪਾਈਆ। ਵਜੂਦ ਵਿਚੋਂ ਹੋ ਕੇ ਅੱਡ, ਤੇਰੇ ਹੁਕਮੇ ਸੀਸ ਨਿਵਾਈਆ। ਫੇਰ ਲੰਘਾਂ ਕਦੀ ਨਾ ਹੱਦ, ਦਰ ਦਵਾਰ ਦਿਆਂ ਤਜਾਈਆ। ਪ੍ਰਭੂ ਕਿਰਪਾ ਕਰ ਦੇ ਅੱਜ, ਸੁਲਖਣੀ ਘੜੀ ਸੋਭਾ ਪਾਈਆ। ਮੈਂ ਦੂਰ ਦੁਰਾਡੀ ਜਾਵਾਂ ਭੱਜ, ਜਿਥੇ ਭਜਨ ਬੰਦਗੀ ਵਾਲਾ ਨਜ਼ਰ ਕੋਇ ਨਾ ਆਈਆ। ਤੇਰੀ ਤੇਰੀ ਧਾਰ ਭਗਤਾਂ ਵਾਲੀ ਯਦ, ਯਦੀ ਆਪਣਾ ਮੇਲ ਮਿਲਾਈਆ। ਮੈਂ ਸੁਣਿਆ ਤੂੰ ਮੇਰਾ ਮੈਂ ਤੇਰਾ ਛੰਦ, ਢੋਲਾ ਅਗੰਮ ਅਥਾਹੀਆ। ਮੇਰਾ ਮਾਣ ਰਿਹਾ ਨਾ ਜਗ, ਜਾਗਰਤ ਜੋਤ ਹੋਈ ਰੁਸ਼ਨਾਈਆ। ਮੈਂਨੂੰ ਲੱਗੀ ਜੋਤ ਧਾਰ ਦੀ ਅੱਗ, ਅਗਨੀ ਅੱਗ ਤਪਾਈਆ। ਸਚ ਸਰਨਾਈ ਰਹੀ ਢੱਠ, ਨਿਉਂ ਨਿਉਂ ਸੀਸ ਨਿਵਾਈਆ। ਕਿਰਪਾ ਕਰ ਸਾਹਿਬ ਸਮਰਥ, ਤੇਰੀ ਬੇਪਰਵਾਹੀਆ। ਪੁਰਖ ਅਕਾਲ ਕਿਹਾ ਨੀਵੇਂ ਨੈਣ ਜਾਵੀਂ ਨੱਸ, ਪਿਛਾ ਪਰਤ
❋
❋
ਨਾ ਅੱਖ ਬਦਲਾਈਆ। ਡੰਡਾਵਤ ਬੰਦਨਾ ਇਕੋ ਵਾਰ ਕਰ ਲੈ ਹੱਸ, ਹਸਤੀ ਵੇਖ ਬੇਪਰਵਾਹੀਆ। ਸਿਫ਼ਤਾਂ ਵਿਚ ਤੂੰ ਮੇਰਾ ਮੈਂ ਤੇਰਾ ਗਾਵੀਂ ਜਸ, ਦੂਸਰ ਅਵਰ ਨਾ ਕੋਇ ਚਤੁਰਾਈਆ। ਸਤੀ ਕਹੇ ਮੇਰਾ ਅੰਤ ਜੈਕਾਰਾ ਅਲੱਖ, ਅਲਖ ਅਗੋਚਰ ਦਿਆਂ ਸੁਣਾਈਆ। ਮੈਂ ਜਿਸ ਦਵਾਰੇ ਰਹੀ ਸਾਂ ਵਸ, ਅੱਜ ਛਡ ਕੇ ਭੱਜਾਂ ਵਾਹੋ ਦਾਹੀਆ। ਅੰਤ ਅਖ਼ੀਰ ਟੇਕ ਕੇ ਮੱਥ, ਧੂੜੀ ਚਰਨ ਖ਼ਾਕ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਰ ਆਤਮ ਨਿਰੰਤਰ ਦੇਵੇ ਆਪਣਾ ਰਸ, ਰਸਤਾ ਬਾਵਸਤਾ ਹੋ ਕੇ ਇਕੋ ਇਕ ਜਣਾਈਆ।
੨੦ ਚੇਤ ਸ਼ਹਿਨਸ਼ਾਹੀ ਸੰਮਤ ੬ ਰਛਪਾਲ ਕੌਰ ਨਾਥੇਵਾਲ ਦੇ ਨਵਿਤ ਹਰਿ ਭਗਤ ਦਵਾਰ ਜੇਠੂਵਾਲ
ਕਾਲ ਕਹੇ ਮੈਂ ਸਭ ਨੂੰ ਗ੍ਰਸਿਆ, ਗ੍ਰਹਿ ਗਿਰਾ ਸਭ ਦੀ ਖੋਜ ਖੁਜਾਈਆ। ਜੁਗ ਚੌਕੜੀ ਫਿਰਾਂ ਨੱਸਿਆ, ਨਿਤ ਨਵਿਤ ਭੱਜਾਂ ਵਾਹੋ ਦਾਹੀਆ। ਕਲਜੁਗ ਵੇਖ ਅੰਧੇਰੀ ਮੱਸਿਆ, ਮੇਰੇ ਅੰਤਰ ਵੱਜੀ ਵਧਾਈਆ। ਜੋ ਮਾਰਗ ਅਵਤਾਰ ਪੈਗ਼ੰਬਰ ਗੁਰੂ ਦੱਸਿਆ, ਦਹਿ ਦਿਸ਼ਾ ਗਏ ਭੁਲਾਈਆ। ਆਤਮ ਪਰਮਾਤਮ ਨਾਮ ਕਿਸੇ ਨਾ ਜਪਿਆ, ਅਜਪਾ ਜਾਪ ਨਾ ਕੋਇ ਜਣਾਈਆ। ਪੰਜ ਤਤ ਅੰਗਿਆਰ ਜੀਵ ਤਪਿਆ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਜਿਸ ਸ਼ਰੀਰ ਦੀ ਹੋਵੇ ਹੱਤਿਆ, ਅੰਤਰ ਮੇਲ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਕਾਲ ਕਹੇ ਮੈਂ ਵੇਖੇ ਨੇਤੀ ਨੇਤ, ਨੇਰਨ ਦੂਰ ਖੋਜ ਖੁਜਾਈਆ। ਜੂਨ ਅਜੂਨੀ ਵੇਖੇ ਪ੍ਰੇਤ, ਜਨਮ ਜਨਮ ਵਿਚ ਦੁਹਾਈਆ। ਪੂਰਾ ਹੋਵੇ ਕਿਸੇ ਨਾ ਲੇਖ, ਬਹੁੜੀ ਰੋਵਣ ਮਾਰਨ ਧਾਈਆ। ਰਾਹ ਤੱਕਣ ਅਗੰਮੀ ਦੇਸ, ਕਵਣ ਵੇਲੇ ਪ੍ਰਭ ਆਵੇ ਸ਼ਹਿਨਸ਼ਾਹੀਆ। ਸੋ ਰੁੱਤ ਸੁਹੰਜਣੀ ਵੇਖ ਵੀਹ ਚੇਤ, ਚੇਤਨ ਹੋ ਕੇ ਧਿਆਨ ਰਖਾਈਆ। ਪ੍ਰਭੂ ਤੇਰਿਆਂ ਨਾਲ ਮੇਰਾ ਹੇਤ, ਹਿਤਕਾਰੀ ਹੋ ਕੇ ਮੇਲ ਮਿਲਾਈਆ। ਦੁੱਖ ਦਰਦ ਮਿਟਾ ਕਲੇਸ਼, ਕੂੜ ਕਲਪਨਾ ਬਾਹਰ ਕਢਾਈਆ। ਤੇਰੀ ਸ਼ਬਦੀ ਧਾਰ ਦਸ ਦਸਮੇਸ਼, ਦੂਜਾ ਨਜ਼ਰ ਕੋਇ ਨਾ ਆਈਆ। ਗੁਰਮੁਖਾਂ ਬਖ਼ਸ਼ ਮੁੱਛ ਦਾੜ੍ਹੀ ਕੇਸ, ਭਗਵਨ ਆਪਣਾ ਰੰਗ ਰੰਗਾਈਆ। ਸਵਾਲੀ ਦਰ ਤੇ ਹੋਏ ਪੇਸ਼, ਘਰ ਠਾਂਡੇ ਮੰਗ ਮੰਗਾਈਆ। ਤੂੰ ਆਦਿ ਅੰਤ ਦਾ ਏਕ, ਏਕੰਕਾਰ ਨੂਰ ਇਲਾਹੀਆ। ਕੂੜੀ ਕਿਰਿਆ ਅਗਨ ਨਾ ਲਾਵੇ ਸੇਕ, ਤਤਵ ਤਤ ਦੇਣਾ ਬਦਲਾਈਆ। ਲੇਖਾ ਮੁਕਾ ਜਿੰਨ ਪ੍ਰੇਤ, ਪਸੂ ਦੇਵ ਰੂਪ ਵਖਾਈਆ। ਸਭ ਦਾ ਅੰਤਮ ਕਰ ਦੇ ਖੇਤ, ਖੇਤਰ ਪਾਲ ਦਏ ਦੁਹਾਈਆ। ਤੇਰਾ ਸਭ ਤੋਂ ਵੱਖਰਾ ਨਿਰਾਲਾ ਵੇਸ, ਭੇਖ ਸਮਝ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਲਏ ਮਿਲਾਈਆ। ਕਾਲ ਕਹੇ ਪ੍ਰਭੂ ਵੇਖਿਆ ਤੇਰਾ ਭੇਤ, ਅਵੱਲੜੀ ਚਾਲ ਚਲਾਈਆ। ਯਾਦ ਆਈ ਅਰਜਨ ਵਾਲੀ ਰੇਤ, ਜੋ ਅਗਨੀ ਤਤ ਤਪਾਈਆ। ਬਿਨ ਕਿਰਪਾ ਕਿਸੇ ਮਿਲੇ ਨਾ ਆਪਣਾ ਦੇਸ, ਘਰ ਸੱਜਣ ਨਾ ਕੋਇ ਜੁੜਾਈਆ। ਕਿਰਪਾ ਕਰ ਜਨ ਭਗਤਾਂ ਬਦਲ ਦੇ ਲੇਖ, ਜਨਮ ਜਨਮ ਵਿਚੋਂ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕ ਪਿਆਰ ਇਕ ਸੰਦੇਸ਼ ਇਕ ਨਰੇਸ਼ ਹੋ ਕੇ ਆਪ ਜਣਾਈਆ।
❋
❋
੨੦ ਚੇਤ ਸ਼ਹਿਨਸ਼ਾਹੀ ਸੰਮਤ ੬ ਬੀਬੀ ਹਰਜਿੰਦਰ ਕੌਰ ਫ਼ਿਰੋਜ਼ਪੁਰ ਦੇ ਨਵਿਤ ਹਰਿ ਭਗਤ ਦਵਾਰ ਜੇਠੂਵਾਲ
ਪੂਰਬ ਜਨਮ ਕਰਮ ਦਾ ਬੰਸ ਸੋਢੀ, ਹਰਿ ਗੋਬਿੰਦ ਰੰਗ ਰੰਗਾਈਆ। ਅੰਤਰ ਆਤਮ ਜਿਸ ਸੋਧੀ, ਵਦੀ ਸੁਦੀ ਦਾ ਡੇਰਾ ਢਾਹੀਆ। ਸਿਰ ਤੇ ਰੱਖਦਾ ਹੁੰਦਾ ਸੀ ਬੋਦੀ, ਉਂਗਲਾਂ ਨੌ ਨੌ ਲੰਬਾਈਆ। ਵੇਸ ਧਰਿਆ ਹੁੰਦਾ ਸੀ ਜੋਗੀ, ਬਸਤਰ ਗੇਰੂ ਰੰਗ ਛੁਹਾਈਆ। ਇਕ ਦਿਨ ਹਰਿ ਗੋਬਿੰਦ ਅਖਾੜੇ ਦੀ ਕਰਦਾ ਸੀ ਗੋਡੀ, ਆਪਣਾ ਬਲ ਵਧਾਈਆ। ਇਹ ਖੇਲ ਪ੍ਰੀਤਮ ਚੋਜੀ, ਖ਼ੁਸ਼ੀ ਨਾਲ ਵਖਾਈਆ। ਚੜ੍ਹਦਿਉਂ ਆ ਗਿਆ ਜਿਸ ਨਾਂ ਸੀ ਮੌਜੀ, ਖ਼ੁਸ਼ੀ ਵਿਚ ਆਪਣਾ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਈਆ। ਮੌਜੀ ਆਇਆ ਵੇਖਣ ਹਰਿਗੋਬਿੰਦ ਬਲਵਾਨ, ਆਪਣਾ ਪੰਧ ਮੁਕਾਈਆ। ਸ਼ਰਾਰਤ ਵਿਚ ਬੜਾ ਹੁੰਦਾ ਸੀ ਸ਼ੈਤਾਨ, ਵੇਸ ਆਪਣਾ ਰੂਪ ਬਦਲਾਈਆ। ਨੇੜੇ ਆ ਕੇ ਕੱਪੜੇ ਪਾ ਕੇ ਕੰਨਿਆ ਬਣ ਗਿਆ ਨੌਜਵਾਨ, ਮੁਖ ਘੁੰਗਟ ਉਤੇ ਰਖਾਈਆ। ਕੋਲ ਆ ਕੇ ਬੋਲਿਆ ਨਹੀਂ ਨਾਲ ਜ਼ਬਾਨ, ਜ਼ੋਰ ਨਾਲ ਸੱਜੀ ਖੱਬੀ ਬਾਂਹ ਦਿਤੀ ਹਿਲਾਈਆ। ਹੌਲੀ ਹੌਲੀ ਲੱਗਾ ਗਾਣ, ਖ਼ੁਸ਼ੀਆਂ ਵਿਚ ਸੁਣਾਈਆ। ਜੇ ਹਰਿਗੋਬਿੰਦ ਬੜਾ ਜਵਾਨ, ਮੇਰਾ ਭੇਖ ਦਏ ਸਮਝਾਈਆ। ਅੰਦਰੇ ਅੰਦਰ ਕਰ ਧਿਆਨ, ਮਤਾ ਰਿਹਾ ਪਕਾਈਆ। ਝਟ ਹਰਿਗੋਬਿੰਦ ਪਹੁੰਚਿਆ ਕੋਲ ਆਣ, ਹੱਥ ਬੋਦੀ ਉਤੇ ਰਖਾਈਆ। ਕੀ ਸਤਿਗੁਰ ਨੂੰ ਸਮਝੇਂ ਅੰਜਾਣ, ਵੇਸ ਲੜਕੀਆਂ ਵਾਲਾ ਵਖਾਈਆ। ਅੱਗੇ ਨਿਗਹ ਮਾਰ ਧਿਆਨ, ਤੈਨੂੰ ਦਿਆਂ ਜਣਾਈਆ। ਤੈਨੂੰ ਜ਼ਰੂੁਰ ਕੰਨਿਆ ਬਣਨਾ ਪਏ ਧਰਤੀ ਉਤੇ ਨਿਸ਼ਾਨ, ਗੋਬਿੰਦ ਥਪਕੀ ਦਿਤੀ ਲਗਾਈਆ। ਉਸ ਰੋ ਕੇ ਹੱਥ ਲਾਇਆ ਉਤੇ ਕਾਨ, ਵਾਸਤਾ ਦਿਤਾ ਪਾਈਆ। ਹਰਿਗੋਬਿੰਦ ਹੋ ਮਿਹਰਵਾਨ, ਮੇਰੀ ਭੁੱਲ ਦੇ ਬਖ਼ਸ਼ਾਈਆ। ਹਰਿਗੋਬਿਦ ਕਿਹਾ ਮੇਰਾ ਬਚਨ ਨਿਕਲਿਆ ਵਿਚੋਂ ਜ਼ਬਾਨ, ਨਾ ਕੋਇ ਮੇਟੇ ਮੇਟ ਮਿਟਾਈਆ। ਤੈਨੂੰ ਫੇਰ ਜ਼ਰੂਰ ਜਾਮਾ ਮਿਲੇ ਇਨਸਾਨ, ਕੰਨਿਆ ਵਾਲਾ ਰੂਪ ਧਰਾਈਆ। ਜਿਸ ਵੇਲੇ ਪਰਗਟ ਹੋਏ ਸ੍ਰੀ ਭਗਵਾਨ, ਜੋਤੀ ਜਾਤਾ ਅਗੰਮ ਅਥਾਹੀਆ। ਤੇਰਾ ਮੇਲਾ ਮੇਲੇ ਵਿਚ ਜਹਾਨ, ਜਹਾਲਤ ਕੂੜੀ ਅੰਦਰੋਂ ਬਾਹਰ ਕਢਾਈਆ। ਚਰਨ ਪ੍ਰੀਤੀ ਬਖ਼ਸ਼ ਕੇ ਦਾਨ, ਧੂੜੀ ਟਿੱਕਾ ਖ਼ਾਕ ਰਮਾਈਆ। ਜਨਮ ਜਨਮ ਵਿਚੋਂ ਕਰ ਪਰਵਾਨ, ਪਰਵਾਨਾ ਆਪਣਾ ਦਏ ਵਖਾਈਆ। ਇਹ ਖੇਲ ਹੋਣਾ ਮਹਾਨ, ਅਕਲ ਕਲਧਾਰੀ ਆਪ ਕਰਾਈਆ। ਬਿਨਾ ਨਿਗਾਹ ਤੋਂ ਵੇਖੇ ਮਾਰ ਧਿਆਨ, ਅੰਤਰ ਆਪਣਾ ਪੜਦਾ ਲਾਹੀਆ। ਜ਼ਿੰਦਗੀ ਵਿਚੋਂ ਜ਼ਿੰਦਗੀ ਬਖ਼ਸ਼ ਸ੍ਰੀ ਭਗਵਾਨ, ਭਾਗ ਅਗਲਾ ਦਏ ਬਣਾਈਆ। ਸੁਹਾਗ ਦਾ ਦੇ ਨਿਸ਼ਾਨ, ਕੰਨ ਬੁੰਦਿਆਂ ਨਾਲ ਵਡਿਆਈਆ। ਬੁੰਦਿਆਂ ਵਾਲੀ ਕੰਨਿਆ ਜਿਸ ਸ਼ਬਦ ਸੁਣਿਆ ਮਹਾਨ, ਅਗੰਮੀ ਰਾਗ ਅਲਾਹੀਆ। ਇਹ ਹਰਿਗੋਬਿੰਦ ਦੀ ਸੇਵਾ ਕਰਦੀ ਸੀ ਰੋਜ਼ ਵਿਚ ਮਕਾਨ, ਨੌਂ ਵਾਰ ਦਿਨ ਵਿਚ ਝਾੜੂ ਫੇਰ ਕੇ ਆਪਣੀ ਖ਼ੁਸ਼ੀ ਬਣਾਈਆ। ਉਸ ਵੇਲੇ ਉਹ ਵੀ ਉਥੇ ਪਹੁੰਚੀ ਆਣ, ਜਿਥੇ ਹਰਿਗੋਬਿੰਦ ਖੇਲ ਰਿਹਾ ਕਰਾਈਆ। ਹੁਕਮ ਦਿਤਾ ਸੰਦੇਸ਼ਾ ਦਿਤਾ ਦੋਵੇਂ ਇਕ ਦੂਜੇ ਦੀ ਕਰੋ ਪਹਿਚਾਨ, ਹੱਥ ਕੰਨਾਂ ਉਤੇ ਰਖਾਈਆ। ਤੁਹਾਨੂੰ ਦੋਹਾਂ ਨੂੰ ਜ਼ਰੂਰ ਮਿਲੇ ਭਗਵਾਨ, ਜੋਤੀ ਜਾਤਾ ਅਗੰਮ ਅਥਾਹੀਆ। ਸਚ ਦੀ ਸਚ ਦੇਵੇ ਨਿਸ਼ਾਨ, ਮਿਹਰਵਾਨ ਹੋ ਸਹਾਈਆ। ਬਲਵਿੰਦਰ ਰਾਜਿੰਦਰ ਹਰਜਿੰਦਰ ਦੋ ਦਾ ਇਕ ਲੇਖਾ ਜੁੜਿਆ ਆਣ, ਸਿਰ ਆਪਣਾ ਹੱਥ ਟਿਕਾਈਆ।
❋
❋
੨੨ ਚੇਤ ਸ਼ਹਿਨਸ਼ਾਹੀ ਸੰਮਤ ੬ ਸੁਰਜੀਤ ਕੌਰ ਦੇ ਗ੍ਰਹਿ ਪਿੰਡ ਕਲਸੀਆਂ
ਕਾਲ ਕਹੇ ਚਿਤ੍ਰਗੁਪਤ ਕੁਛ ਲੇਖਾ ਲਿਖ ਕਲਮ ਕਾਨੀ, ਕਾਇਨਾਤ ਲੱਖ ਚੁਰਾਸੀ ਖੋਜ ਖੁਜਾਈਆ। ਕਲਜੁਗ ਕਹੇ ਪ੍ਰਭ ਮੇਰੇ ਉਤੇ ਕੀਤੀ ਮਿਹਰਵਾਨੀ, ਮਿਹਰਵਾਨ ਮਹਿਬੂਬ ਆਪਣੀ ਦਇਆ ਕਮਾਈਆ। ਰਾਏ ਧਰਮ ਅੰਤਰ ਆਏ ਹੈਰਾਨੀ, ਹੈਰਤ ਵਿਚ ਹੱਥ ਪੇਸ਼ਾਨੀ ਉਤੇ ਟਿਕਾਈਆ। ਸ਼ੰਕਰ ਦੂਰ ਦੁਰਾਡਾ ਵੇਖੇ ਮਾਰ ਧਿਆਨੀ, ਨਿਗਾਹ ਨਿਗਾਹ ਵਿਚੋਂ ਬਦਲਾਈਆ। ਮਹਾਂਕਾਲ ਕਹੇ ਕੀ ਲੇਖਾ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਪੜਦਾ ਦੇਣਾ ਉਠਾਈਆ। ਸਤਿਗੁਰ ਸ਼ਬਦ ਕਹੇ ਚਾਰ ਜੁਗ ਦੀ ਵੇਖੋ ਸ਼ਬਦ ਅਕਥ ਕਹਾਣੀ, ਅਵਤਾਰ ਪੈਗ਼ੰਬਰ ਗੁਰੂ ਗੁਰਦੇਵ ਦੇਣ ਗਵਾਹੀਆ। ਪੁਰਖ ਅਕਾਲ ਕਹੇ ਸਾਰੇ ਤਕੋ ਕੀ ਹੁਕਮ ਸ਼ਾਹ ਸੁਲਤਾਨੀ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਕੀ ਜਣਾਈਆ। ਸਤਿ ਧਰਮ ਦਾ ਰਿਹਾ ਕੋਇ ਨਾ ਦਾਨੀ, ਨੌਂ ਸੱਤ ਨੌਂ ਦਵਾਰ ਰਹੀ ਕੁਰਲਾਈਆ। ਅੰਤਰ ਨਿਰੰਤਰ ਹੋਏ ਕੋਇ ਨਾ ਬ੍ਰਹਮ ਗਿਆਨੀ, ਆਤਮ ਪਰਮਾਤਮ ਬ੍ਰਹਮ ਵਿਦਿਆ ਨਾ ਕੋਇ ਜਣਾਈਆ। ਸਦੀ ਚੌਧਵੀਂ ਅੰਤ ਅਖ਼ੀਰ ਦਿਸੇ ਉਹ ਨਿਸ਼ਾਨੀ, ਜਿਸ ਦਾ ਨਿਸ਼ਾਨਾ ਗਏ ਤਕਾਈਆ। ਅਠ ਸਠ ਤੀਰਥ ਨੇਤਰ ਰੋਵੇ ਗੰਗਾ ਗੋਦਾਵਰੀ ਜਮਨਾ ਸੁਰਸਤੀ ਪਾਣੀ, ਅੰਮ੍ਰਿਤ ਰਸ ਰਸ ਨਾ ਕੋਇ ਭਰਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਤਰਗਤ ਕਿਸੇ ਨਾ ਪੁਣੀ ਛਾਣੀ, ਸ਼ਾਮ ਅੰਧੇਰਾ ਗ੍ਰਹਿ ਨਾ ਕੋਇ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਸਚ ਸੰਦੇਸ਼ਾ ਇਕ ਸੁਣਾਈਆ। ਕਾਲ ਕਹੇ ਚਿਤ੍ਰਗੁਪਤ ਵੇਖ ਚਾਰੋਂ ਤਰਫ਼, ਬਿਨਾ ਨਿਗਾਹ ਨੈਣ ਨੈਣ ਉਠਾਈਆ। ਕੀ ਲੇਖਾ ਬਦਲਿਆ ਅਲਿਫ਼ ਯੇ ਹਰਫ਼, ਹਰੂਫ ਮਸਰੂਫ਼ ਕਵਣ ਕਰਾਈਆ। ਕਿਹੜੀ ਸਦੀ ਸਦੀਵੀ ਆਇਆ ਬਰਸ, ਵਕਤ ਬੇਵਕਤ ਖੋਜ ਖੁਜਾਈਆ। ਕੀ ਆਸਾ ਰੱਖੀ ਈਸਾ ਵਿਚ ਚਰਚ, ਚਰਾਗਾਹਾਂ ਧਿਆਨ ਲਗਾਈਆ। ਕੀ ਮੁਹੰਮਦ ਤੱਕਿਆ ਉਤੇ ਅਰਸ਼, ਚੌਦਾਂ ਤਬਕ ਦੇਣ ਗਵਾਹੀਆ। ਕੀ ਮੂਸਾ ਕਿਹਾ ਜਿਸ ਵੇਲੇ ਮੂੰਹ ਦੇ ਭਾਰ ਡਿੱਗਾ ਫ਼ਰਸ਼, ਕੋਹਤੂਰ ਤੂਰ ਜਣਾਈਆ। ਕੀ ਨਾਨਕ ਨਿਰਗੁਣ ਧਾਰ ਕੀਤੀ ਅਰਜ਼, ਖਾਹਸ਼ ਤਮੰਨਾ ਇਕ ਜਣਾਈਆ। ਕੀ ਗੋਬਿੰਦ ਪੂਰਾ ਸਮਝਿਆ ਫਰਜ਼, ਫੈਸਲਾ ਹੱਕ ਹੱਕ ਦ੍ਰਿੜਾਈਆ। ਕੀ ਨਿਰਗੁਣ ਸਰਗੁਣ ਵੰਡੇ ਦਰਦ, ਦੀਨ ਦਿਆਲ ਦਇਆ ਕਮਾਈਆ। ਸ਼ਬਦ ਗੁਰੂ ਕਿਹਾ ਕਾਲ ਮਹਾਂਕਾਲ ਖੇਲ ਅਸਚਰਜ, ਜੋਗ ਜੁਗਤ ਭੇਵ ਕੋਇ ਨਾ ਪਾਈਆ। ਪੁਰਖ ਅਕਾਲਾ ਦੀਨ ਦਿਆਲਾ ਨੌ ਸੌ ਚੁਰਾਨਵੇ ਚੌਕੜੀ ਦੀ ਪਿਛਲੀ ਵੇਖੇ ਫ਼ਰਦ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਧਿਆਨ ਲਗਾਈਆ। ਜਿਸ ਨੇ ਸ਼ਰਅ ਛੁਰੀ ਰਹਿਣ ਨਹੀਂ ਦੇਣੀ ਕਰਦ, ਕਤਲਗਾਹ ਵੇਖੇ ਜਗਤ ਲੋਕਾਈਆ। ਕੂੜੀ ਕਿਰਿਆ ਮੇਟੇ ਅੰਧੇਰਾ ਗਰਦ, ਗਰਦਸ਼ ਵਿਚ ਬ੍ਰਹਿਮੰਡ ਖੰਡ ਭਵਾਈਆ। ਜਨ ਭਗਤਾਂ ਹੋਣ ਨਾ ਦੇਵੇ ਹਰਜ, ਮਿਹਰਵਾਨ ਸਿਰ ਆਪਣਾ ਹੱਥ ਟਿਕਾਈਆ। ਕਾਲ ਤੇਰਾ ਪੂਰਾ ਕਰੇ ਖਰਚ, ਕਲਜੁਗ ਕੂੜ ਕੁੜਿਆਰੇ ਜੀਵ ਜੰਤ ਤੇਰੀ ਝੋਲੀ ਪਾਈਆ। ਤੂੰ ਬੇਮੁਖਾਂ ਖਾ ਕੇ ਜਾਣਾ ਪਰਚ, ਪ੍ਰਾਚੀਨ ਦਾ ਲੇਖਾ ਪੂਰ ਕਰਾਈਆ। ਅੱਗੇ ਹੋਰ ਨਾ ਰੱਖੀਂ ਹਰਸ, ਹਵਸ ਨਾ ਅਵਰ ਵਧਾਈਆ। ਸ਼ਬਦ ਗੁਰੂ ਗੁਰਦੇਵ ਕਰੇ ਤਰਸ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਜਿਹੜੀ ਗੋਬਿੰਦ ਮਾਛੂਵਾੜੇ ਲਾਈ ਸ਼ਰਤ, ਪੁਰਖ ਅਕਾਲ ਗੰਢ ਪਵਾਈਆ। ਸੋ ਲਹਿਣਾ ਪੂਰਾ ਕਰਨਾ ਉਪਰ ਧਰਤ, ਧਰਨੀ ਧਵਲ ਧੌਲ ਦੇਣੀ ਵਡਿਆਈਆ। ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਆਉਣਾ ਪਰਤ, ਪਤਿਪਰਮੇਸ਼ਵਰ ਨੂਰ ਇਲਾਹੀਆ। ਜੋਤੀ ਜੋਤ ਸਰੂਪ
❋
❋
ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਮਿਹਰ ਨਜ਼ਰ ਇਕ ਉਠਾਈਆ। ਕਾਲ ਕਹੇ ਚਿਤ੍ਰਗੁਪਤ ਕੀ ਮੇਰਾ ਦੱਸ ਲਹਿਣਾ, ਲੇਖਾ ਦੇ ਦ੍ਰਿੜਾਈਆ। ਸੰਦੇਸ਼ਾ ਰਾਏ ਧਰਮ ਨੂੰ ਕਹਿਣਾ, ਕਹਿ ਕੇ ਦੇਣਾ ਸਮਝਾਈਆ। ਅਗਲੇ ਬਰਸ ਮੈਂ ਨਹੀਂ ਬਹਿਣਾ, ਚਾਰ ਕੁੰਟ ਭੱਜਣਾ ਵਾਹੋ ਦਾਹੀਆ। ਨਾਲ ਰੱਖਣੀ ਲਾੜੀ ਮੌਤ ਡੈਣਾ, ਪਲੂ ਪਲੂ ਨਾਲ ਜੁੜਾਈਆ। ਮੁਹੰਮਦ ਮੂਸਾ ਨਾਲ ਖਹਿਣਾ, ਅਦਨ ਦੇ ਪਾਰ ਪਏ ਦੁਹਾਈਆ। ਸਭ ਨੇ ਨੇਤਰ ਨੈਣਾਂ ਨੀਰ ਵਹਾਉਣਾ ਨੈਣਾਂ, ਸਾਂਤਕ ਸਤਿ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਸਚ ਸੰਦੇਸ਼ਾ ਇਕ ਸਮਝਾਈਆ। ਕਾਲ ਕਹੇ ਚਿਤ੍ਰਗੁਪਤ ਛੇਤੀ ਲਿਖ ਦੇ ਨਾਲ ਚਾਲਾਕੀ, ਚਾਕਰ ਹੋ ਕੇ ਸੇਵ ਕਮਾਈਆ। ਮੈਂ ਮੌਤ ਪਿਆਲਾ ਪਿਆਵਾਂ ਬਣ ਕੇ ਸਾਕੀ, ਚਾਰ ਕੁੰਟ ਵੇਖ ਵਖਾਈਆ। ਤਨ ਵਜੂਦ ਬੰਦਾ ਵੇਖਾਂ ਖ਼ਾਕੀ, ਜੋ ਖ਼ਾਲਕ ਨੂੰ ਭੁੱਲ ਕੇ ਬੈਠਾ ਮੁਖ ਭਵਾਈਆ। ਸ਼ਾਹ ਸੁਲਤਾਨ ਰਹਿਣ ਨਾ ਦੇਵੇ ਆਕੀ, ਹੰਕਾਰੀਆਂ ਗੜ੍ਹ ਤੁੜਾਈਆ। ਜੋ ਗੋਬਿੰਦ ਦੇ ਕੇ ਗਿਆ ਸ਼ਬਦ ਅਗੰਮੀ ਪਾਤੀ, ਪਤ੍ਰਕਾ ਪੁਰਖ ਅਕਾਲ ਲਿਖਾਈਆ। ਨਿਰਗੁਣ ਧਾਰ ਨਰ ਨਰਾਇਣ ਇਕੋ ਹੋਣਾ ਸਾਥੀ, ਦੂਜਾ ਨਜ਼ਰ ਕੋਇ ਨਾ ਆਈਆ। ਜਿਸ ਨੇ ਕਲਜੁਗ ਵਿਚ ਸਤਿਜੁਗ ਬਦਲ ਦੇਣੀ ਹਯਾਤੀ, ਜੀਵਣ ਜੁਗਤ ਜੁਗਤ ਦ੍ਰਿੜਾਈਆ। ਰੈਣ ਅੰਧੇਰੀ ਮੇਟ ਕੇ ਰਾਤੀ, ਨਿਰਗੁਣ ਨੂਰ ਚੰਦ ਕਰੇ ਰੁਸ਼ਨਾਈਆ। ਗੁਰ ਅਵਤਾਰ ਪੈਗ਼ੰਬਰਾਂ ਪੂਰੀ ਕਰੇ ਆਸੀ, ਤ੍ਰਿਸ਼ਨਾ ਤ੍ਰਿਖਾ ਦੂਰ ਕਰਾਈਆ। ਦੋ ਜਹਾਨਾਂ ਨਿਰਗੁਣ ਸਰਗੁਣ ਪਾਵੇ ਰਾਸੀ, ਮੰਡਲ ਮੰਡਪ ਖੇਲ ਕਰਾਈਆ। ਚੌਥੇ ਜੁਗ ਦੀ ਅੰਤਮ ਵੇਖੇ ਘਾਟੀ, ਤਟ ਕਿਨਾਰਾ ਖੋਜ ਖੁਜਾਈਆ। ਸਭ ਦੀ ਪੂਰੀ ਕਰ ਕੇ ਵਾਟੀ, ਅਗਲਾ ਪੰਧ ਦਏ ਮੁਕਾਈਆ। ਮਿਹਰਵਾਨ ਮਹਿਬੂਬ ਸਚ ਦੱਸੇ ਕਥਾ ਕਹਾਣੀ ਸਾਚੀ, ਸਤਿ ਸਤਿ ਜਣਾਈਆ। ਤ੍ਰੈਗੁਣ ਬੁਝਾਏ ਆਂਚੀ, ਰਜੋ ਤਮੋ ਸਤੋ ਨਾ ਕੋਇ ਜਲਾਈਆ। ਕਾਲ ਚਿਤ੍ਰਗੁਪਤ ਦੋਵੇ ਜੋੜ ਕੇ ਹਾਥੀ, ਬੈਠਾ ਸੀਸ ਨਿਵਾਈਆ। ਧੁਰ ਦਾ ਖੇਲ ਪੁਰਖ ਸਮਰਾਥੀ, ਨਾ ਕੋਇ ਮੇਟੇ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਗੁਣ ਧਾਰ ਜੋਤ ਪ੍ਰਕਾਸ਼ੀ, ਪਰਮ ਪੁਰਖ ਪਰਮਾਤਮ ਪਾਰਬ੍ਰਹਮ ਬ੍ਰਹਮ ਨੂਰ ਨੂਰ ਰੁਸ਼ਨਾਈਆ।
੨੩ ਚੇਤ ਸ਼ਹਿਨਸ਼ਾਹੀ ਸੰਮਤ ੬ ਦਲਬੀਰ ਸਿੰਘ ਦੇ ਗ੍ਰਹਿ ਪਿੰਡ ਕਲਸੀਆਂ
ਕਾਲ ਕਹੇ ਮੈਂ ਜੁਗ ਜੁਗ ਚਾਰ ਕੁੰਟ ਦਹਿ ਦਿਸ਼ਾ ਭੱਜਿਆ, ਨਿਤ ਨਿਤ ਆਪਣੀ ਸੇਵ ਕਮਾਈਆ। ਲੱਖ ਚੁਰਾਸੀ ਗੁਰ ਅਵਤਾਰ ਪੈਗ਼ੰਬਰ ਖਾ ਖਾ ਮੂਲ ਨਾ ਰੱਜਿਆ, ਤ੍ਰਿਖਾ ਤ੍ਰਿਸ਼ਨਾ ਤ੍ਰਿਪਤ ਨਾ ਕੋਇ ਕਰਾਈਆ। ਡੌਰੂ ਡੰਕ ਜਗਤ ਜਹਾਨ ਹੋ ਕੇ ਵੱਜਿਆ, ਰਾਮਾ ਕ੍ਰਿਸ਼ਨਾ ਦਏ ਗਵਾਹੀਆ। ਪੈਗ਼ੰਬਰਾਂ ਖ਼ੁਸ਼ੀਆਂ ਦੇ ਨਾਲ ਸੱਦਿਆ, ਈਸਾ ਫਾਸੀ ਗਲ ਲਟਕਾਈਆ। ਮੁਹੰਮਦ ਦੇਖੀ ਆਰ ਪਾਰ ਦੀ ਹੱਦਿਆ, ਖ਼ਾਕੀ ਖ਼ਾਕ ਖ਼ਾਕ ਦਰਸਾਈਆ। ਕਰਬਲੇ ਰਹਿ ਗਈ ਨਾ ਕਿਸੇ ਦੀ ਲੱਜਿਆ, ਅਲੀ ਫਰਜ਼ੰਦ ਰਹੇ ਕੁਰਲਾਈਆ। ਗੋਬਿੰਦ ਧਾਰ ਖੰਡਾ ਵੱਢਿਆ, ਸੀਸ ਧੜ ਵੱਖ ਵਖਾਈਆ।
❋
❋
ਇਕ ਨਿਸ਼ਾਨਾ ਦੋ ਜਹਾਨਾਂ ਗੱਡਿਆ, ਨਾ ਕੋਇ ਮੇਟੇ ਮੇਟ ਮਿਟਾਈਆ। ਸ਼ਾਹ ਪਾਤਸ਼ਾਹ ਕੋਇ ਨਾ ਬਚਿਆ, ਸੂਫ਼ੀ ਸੰਤ ਫ਼ਕੀਰ ਓਹਲੇ ਰਹਿਣ ਕੋਇ ਨਾ ਪਾਈਆ। ਸਦੀ ਚੌਧਵੀਂ ਮੈਂ ਬਚਨ ਕਰਾਂ ਸੱਚਿਆ, ਸਤਿ ਸਤਿਵਾਦੀ ਇਕ ਸੁਣਾਈਆ। ਕੂੜ ਕੁੜਿਆਰਾ ਜੋ ਨੌਂ ਖੰਡ ਪ੍ਰਿਥਮੀ ਨੱਚਿਆ, ਘਟ ਘਟ ਅੰਦਰ ਡੇਰਾ ਲਾਈਆ। ਮਾਇਆ ਮਮਤਾ ਵਿਚ ਜੀਵ ਜਹਾਨ ਮੱਚਿਆ, ਅਗਨੀ ਤਤ ਨਾ ਕੋਇ ਬੁਝਾਈਆ। ਮੈਂ ਚਾਹੁੰਦਾ ਸਭ ਦੀ ਅੰਤ ਅਖ਼ੀਰ ਕਰਾਂ ਹੱਤਿਆ, ਹਤਿਆਰੇ ਦੁਸ਼ਟ ਦਿਆਂ ਖਪਾਈਆ। ਜਿਹੜਾ ਪ੍ਰਭ ਦੇ ਨਾਮ ਹੋਵੇ ਰੱਤਿਆ, ਭਗਤ ਭਗਵਨ ਰੂਪ ਦਰਸਾਈਆ। ਸਤਿ ਧਰਮ ਦੀ ਹੋਵੇ ਇਕ ਸੱਤਿਆ, ਸਤਿ ਪੁਰਖ ਨਿਰੰਜਣ ਇਕ ਮਨਾਈਆ। ਕੂੜੀ ਕਿਰਿਆ ਮੇਟ ਕੇ ਰੱਟਿਆ, ਰਟਣ ਇਕੋ ਨਾਮ ਲਗਾਈਆ। ਸਚ ਸਰਨਾਈ ਹੋਵੇ ਢੱਠਿਆ, ਪੁਰਖ ਅਕਾਲਾ ਇਸ਼ਟ ਮਨਾਈਆ। ਝਗੜਾ ਛਡ ਕੇ ਪੱਥਰ ਇੱਟਿਆ, ਪਾਹਨ ਸਿਲਾ ਦੂਰ ਕਰਾਈਆ। ਆਤਮ ਪਰਮਾਤਮ ਦਵਾਰੇ ਹੋਵੇ ਵਿਕਿਆ, ਵਿਕਾਰ ਹੰਕਾਰ ਵਿਭਚਾਰ ਡੇਰਾ ਢਾਈਆ। ਪੂਰਬ ਦਾ ਲੇਖਾ ਹੋਵੇ ਲਿਖਿਆ, ਧੁਰ ਮਸਤਕ ਖੋਜ ਖੁਜਾਈਆ। ਸਾਚੀ ਸਿਖਿਆ ਹੋਵੇ ਸਿਖਿਆ, ਸੋਹੰ ਢੋਲਾ ਗਾਏ ਚਾਈਂ, ਚਾਈਂਆ। ਮਨ ਵਾਸਨਾ ਵਿਚੋਂ ਹੋਵੇ ਜਿੱਤਿਆ, ਜਾਗਰਤ ਜੋਤ ਜੋਤ ਰੁਸ਼ਨਾਈਆ। ਝਗੜਾ ਮੁਕਾ ਕੇ ਵਡਿਆਂ ਨਿੱਕਿਆਂ, ਬਿਰਧ ਬਾਲ ਜਵਾਨਾ ਵੇਖ ਵਖਾਈਆ। ਸਚ ਪਿਆਰ ਦਾ ਬਣ ਕੇ ਮਿੱਤਿਆ, ਮਿੱਤਰ ਪਿਆਰਾ ਹੋ ਕੇ ਦਿਆਂ ਦਰਸਾਈਆ। ਕਾਲ ਕਹੇ ਮੈਂ ਲੱਖ ਚੁਰਾਸੀ ਖਾਵਾਂ ਪੁਰਖ ਅਕਾਲ ਮੇਰੀ ਇਹੋ ਇੱਛਿਆ, ਨਿਰ ਇੱਛਤ ਤੇਰੇ ਅੱਗੇ ਰਖਾਈਆ। ਸਚ ਹੁਕਮ ਦੀ ਪਾ ਦੇ ਭਿਛਿੱਆ, ਖ਼ਾਲੀ ਝੋਲੀ ਦੇ ਭਰਾਈਆ। ਸਿਰ ਤੇਰੇ ਚਰਨ ਕਵਲਾਂ ਉਤੇ ਸਿੱਟਿਆ, ਧੂੜੀ ਮਸਤਕ ਖ਼ਾਕ ਰਮਾਈਆ। ਜਿਸ ਦੀਨ ਦੁਨੀ ਨੂੰ ਤੂੰ ਕਿਹਾ ਮਿੱਥਿਆ, ਸਾਰੀ ਮਥ ਕੇ ਦਿਆਂ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸਿਰ ਮੇਰੇ ਹੱਥ ਰਖਾਈਆ। ਕਾਲ ਕਹੇ ਮੈਂ ਲੱਖ ਚੁਰਾਸੀ ਗ੍ਰਸਾਂ, ਗ੍ਰਹਿ ਗ੍ਰਹਿ ਵੇਖ ਵਖਾਈਆ। ਦੀਨ ਦੁਨੀ ਵੇਖ ਵੇਖ ਹੱਸਾਂ, ਮਾਨਵ ਮਾਨਵ ਖੋਜ ਖੁਜਾਈਆ। ਸ੍ਰਿਸ਼ਟੀ ਦ੍ਰਿਸ਼ਟੀ ਵੇਖਾਂ ਅੱਖਾਂ, ਪਰਦਾ ਪਰਦੇ ਵਿਚੋਂ ਚੁਕਾਈਆ। ਸਾਚਾ ਭਗਤ ਕੋਇ ਨਾ ਮਿਲੇ ਵਿਚੋਂ ਕੋਟਨ ਲੱਖਾਂ, ਅਣਗਿਣਤ ਦਿਸੇ ਲੋਕਾਈਆ। ਕਥਾ ਕਹਾਣੀ ਪ੍ਰਭੂ ਸਾਚੀ ਦੱਸਾਂ, ਕਹਿ ਕੇ ਦਿਆਂ ਸੁਣਾਈਆ। ਕਲਜੁਗ ਰੈਣ ਅੰਧੇਰੀ ਵੇਖ ਮੱਸਾ, ਸਾਚਾ ਚੰਦ ਨਾ ਕੋਇ ਚਮਕਾਈਆ। ਸਭ ਦੇ ਖ਼ਾਲੀ ਦਿਸਦੇ ਹੱਥਾ, ਨਾਮ ਵਸਤ ਹੱਥ ਕਿਸੇ ਨਾ ਆਈਆ। ਜਗਤ ਬਣਜਾਰੇ ਫਿਰਦੇ ਹੱਟਾਂ, ਭੱਜਣ ਵਾਹੋ ਦਾਹੀਆ। ਤੇਰਾ ਅੰਮ੍ਰਿਤ ਰਸ ਮਿਲੇ ਨਾ ਤੀਰਥ ਤੱਟਾਂ, ਗੰਗਾ ਗੋਦਾਵਰੀ ਜਮਨਾ ਸੁਰਸਤੀ ਮਾਰੇ ਧਾਈਂਆ। ਸਭ ਦਾ ਚੀਥੜ ਪੁਰਾਣਾ ਅੰਤਮ ਫਟਾ, ਓਢਣ ਸੀਸ ਨਾ ਕੋਇ ਰਖਾਈਆ। ਮੈਂ ਚਾਹੁੰਦਾ ਸਭ ਦਾ ਲੇਖਾ ਕਟਾਂ, ਕਟਾਕਸ਼ ਤੇਰਾ ਹੁਕਮ ਲਗਾਈਆ। ਦੀਨ ਦੁਨੀ ਜ਼ੀਰੋ ਵਿਚ ਜ਼ੀਰੋ ਕਰ ਦਿਆਂ ਬਟਾ, ਹਿੰਦਸਾ ਅੰਕੜਾ ਰਹਿਣ ਨਾ ਪਾਈਆ। ਕਿਸੇ ਦੀ ਕੀਮਤ ਰਹੇ ਨਾ ਟਕਾ, ਮਾਇਆਧਾਰੀ ਦਿਆਂ ਖਪਾਈਆ। ਕੂੜ ਕੁੜਿਆਰ ਕਰ ਇਕੱਠਾ, ਸ਼ੌਹ ਦਰਿਆ ਰੁੜ੍ਹਾਈਆ। ਮੈਂ ਤੇਰਾ ਸੂਰਬੀਰ ਦੁਲਾਰਾ ਹੱਟਾ ਕੱਟਾ, ਜੋਧਾ ਇਕੋ ਇਕ ਅਖਵਾਈਆ। ਕਰਾਂ ਖੇਲ ਬਾਜ਼ੀਗਰ ਨੱਟਾ, ਸਵਾਂਗੀ ਹੋ ਕੇ ਆਪਣਾ ਸਵਾਂਗ ਵਰਤਾਈਆ। ਇਕੋ ਥਾਪੀ ਮਾਰਾਂ ਉਪਰ ਪੱਟਾਂ, ਪਟਨੇ ਵਾਲਾ ਨਾਲ ਮਿਲਾਈਆ। ਨੌਂ ਖੰਡ ਪ੍ਰਿਥਮੀ ਸੱਤ ਦੀਪ ਸਮੁੰਦ ਸਾਗਰ ਤੇਰਾ ਟੱਪਾਂ, ਜੰਗਲ ਜੂਹ ਉਜਾੜ ਪਹਾੜ ਟਿੱਲੇ ਪਰਬਤ ਨਾ ਕੋਇ ਅਟਕਾਈਆ। ਜਗਤ ਵਿਕਾਰੀਆਂ ਮਾਰਾਂ
❋
❋
ਸੱਟਾਂ, ਧਰਨੀ ਧਰਤ ਧਵਲ ਉਤੇ ਲਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਧਾਰ ਦੀ ਬਖ਼ਸ਼ ਕੇ ਸੱਤਾ, ਸਤਿ ਸਤਿਵਾਦੀ ਆਪਣੀ ਦਇਆ ਕਮਾਈਆ।
੨੩ ਚੇਤ ਸ਼ਹਿਨਸ਼ਾਹੀ ਸੰਮਤ ੬ ਬਾਬੇ ਮੋਤਾ ਸਿੰਘ ਦੇ ਗ੍ਰਹਿ ਪਿੰਡ ਕਲਸੀਆਂ
ਤੇਈ ਚੇਤ ਧਰਮ ਦੀ ਧਾਰ, ਸਤਿ ਸਚ ਸਮਝਾਈਆ। ਪਹਿਲਾ ਅੱਖਰ ਕਰਨਾ ਸੁਧਾਰ, ਸੁਧ ਸ਼ੁੱਧੀ ਵਿਚ ਵਡਿਆਈਆ। ਪਾਲ ਸਿੰਘ ਚੌਵੀ ਚੇਤ ਨੂੰ ਛੱਡਿਆ ਸੰਸਾਰ, ਸਚਖੰਡ ਵੱਜੀ ਵਧਾਈਆ। ਤੇਈ ਚੇਤ ਦਾ ਤੇਈ ਕਟ ਕੇ ਚੌਵੀ ਦਾ ਅੱਖਰ ਦੇਣਾ ਡਾਰ, ਅੱਗੇ ਭੁੱਲ ਰਹੇ ਨਾ ਰਾਈਆ। ਕਿਰਪਾ ਕਰੇ ਆਪ ਕਰਤਾਰ, ਹਰਿ ਕਰਤਾ ਧੁਰਦਰਗਾਹੀਆ। ਪੁਰਾਣਾ ਚੰਦੋਆ ਦੇਣਾ ਉਤਾਰ, ਉਪਰ ਨਜ਼ਰ ਕੋਇ ਨਾ ਆਈਆ। ਉਸ ਦਾ ਨਿੱਕਾ ਜੇਹਾ ਹਿੱਸਾ ਲਿਆ ਪਾੜ, ਭਗਤ ਦਵਾਰੇ ਭਗਤ ਸਿੰਘਾਸਣ ਉਤੇ ਟਿਕਾਈਆ। ਹੁਣ ਅਗਲਾ ਹੁਕਮ ਹੋਣਾ ਕੀ ਖੇਲ ਖੇਲਣਾ ਸਤਾਰਾਂ ਹਾੜ, ਨਵੀਂ ਨਵੀਂ ਧਾਰ ਪਰਗਟਾਈਆ। ਸ਼ੇਰ ਸਿੰਘ ਰਿਹਾ ਨਹੀਂ ਤਤਾਂ ਦਾ ਯਾਰ, ਲੇਖਾ ਤਨ ਦਿਤਾ ਗਵਾਈਆ। ਅੱਗੇ ਕਰਨੀ ਅਗੰਮੀ ਕਾਰ, ਜਿਸ ਨੂੰ ਸਕੇ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਤੇਈ ਚੇਤ ਕਹੇ ਮੇਰੀ ਕਰ ਦਿਓ ਦਰੁਸਤੀ, ਦਰੁਸਤ ਦਿਆਂ ਜਣਾਈਆ। ਕਲਮ ਕਾਨੀ ਕਰਨੀ ਫੁਰਤੀ, ਫੁਰਤੀਲਾ ਅੰਗ ਬਣਾਈਆ। ਜੇਹੜੀ ਧਾਰ ਅਕਾਲ ਮੂਰਤੀ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਉਸ ਦੀ ਮੰਜ਼ਲ ਨਾ ਨੇੜ ਨਾ ਦੂਰ ਦੀ, ਇਕੋ ਰੰਗ ਸਮਾਈਆ। ਸਤਿਗੁਰ ਸ਼ਬਦ ਵਿਚ ਲਿਖਤ ਰਹਿਣ ਨਹੀਂ ਦੇਣੀ ਕੂੜ ਦੀ, ਮਨ ਮਤ ਨਾ ਕੋਇ ਚਤੁਰਾਈਆ। ਜਿਥੇ ਬਖਸ਼ਸ਼ ਇਕੋ ਧੂੜ ਦੀ, ਟਿੱਕੇ ਧੁਰ ਦੇ ਨਾਮ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਚੰਦੋਆ ਕਹੇ ਮੇਰਾ ਮੇਰਾ ਹੋਇਆ ਪੁਰਾਣਾ, ਮੇਰੀ ਮੈਂ ਰਹੀ ਨਾ ਰਾਈਆ। ਮੇਰਾ ਵੇਖਣ ਵਾਲਾ ਬਾਣਾ, ਜ਼ਰੀ ਜ਼ਰ ਸੋਭਾ ਪਾਈਆ। ਮੈਂ ਵੇਖਦਾ ਰਿਹਾ ਖੇਲ ਮਹਾਨਾ, ਆਪਣੀ ਨਿਗਾਹ ਟਿਕਾਈਆ। ਚੌਦਾਂ ਸਾਲ ਸੁਣਦਾ ਰਿਹਾ ਗਾਣਾ, ਅਗੰਮੀ ਧੁਨ ਮਹਾਰਾਜ ਸ਼ੇਰ ਸਿੰਘ ਦੇ ਅੰਦਰ ਵੱਜਦੀ ਰਹੀ ਵਧਾਈਆ। ਮੇਰੇ ਥੱਲੇ ਸੌਂ ਕੇ ਨੌਂ ਵਾਰ ਬਦਲਿਆ ਸਰਹਾਣਾ, ਸਰਹਾਣਾ ਪੈਂਦ ਵਲ ਬਦਲਾਈਆ। ਫੇਰ ਵੇਖਿਆ ਮਾਰ ਧਿਆਨਾ, ਜ਼ਿਮੀਂ ਅਸਮਾਨਾਂ ਖੋਜ ਖੁਜਾਈਆ। ਜਾਂ ਤੱਕਿਆ ਗੋਬਿੰਦ ਧਾਰ ਪੂਰਨ ਬ੍ਰਹਮ ਗਿਆਨਾ, ਦੂਜਾ ਨਜ਼ਰ ਕੋਇ ਨਾ ਆਈਆ। ਇਹੋ ਭਵਿਖਤਾਂ ਦਾ ਨਿਸ਼ਾਨਾ, ਨਿਸ਼ਾਨਾ ਨਿਸ਼ਾਨੇ ਉਤੇ ਟਿਕਾਈਆ। ਜੋਤ ਜੋਤ ਰੂਪ ਨਿਰਗੁਣ ਧਾਰ ਮਹਾਨਾ, ਮਹਿਮਾ ਅਕਥ ਅਕਥ ਸਮਝਾਈਆ। ਚੰਦੋਆ ਕਹੇ ਮੈਂ ਉਪਰ ਤਣਿਆ ਥੱਲੇ ਚਰਨਾਂ ਵਿਚ ਕਰਦਾ ਰਿਹਾ ਪ੍ਰਨਾਮਾ, ਨਿਉਂ ਨਿਉਂ ਯਾਰਾਂ ਲੱਖ ਵਾਰ ਸੀਸ ਨਿਵਾਈਆ। ਫੇਰ ਵੇਖਿਆ ਵਰਤਦਾ ਉਸ ਦਾ ਭਾਣਾ, ਭਾਣੇ ਵਿਚ ਆਪਣੀ ਕਾਰ ਕਮਾਈਆ। ਛਡ ਕੇ ਜਗਤ ਜਹਾਨਾ, ਜੋਤ ਜੋਤ ਵਿਚ ਸਮਾਈਆ। ਪਰਗਟ ਹੋ ਕੇ ਵਿਸ਼ਨੂੰ ਭਗਵਾਨਾ, ਡੰਕਾ ਨਾਮ ਦਿਤਾ ਵਜਾਈਆ। ਮੇਰਾ ਚੀਥੜ ਵੇਖ ਪੁਰਾਣਾ, ਪ੍ਰਾਣ ਅਧਾਰੀ ਮੇਰਾ ਹੋਇਆ ਸਹਾਈਆ। ਹੁਣ ਦੁੱਖ ਦਲਿਦ੍ਰ ਇਨ੍ਹਾਂ ਦਾ ਸਾਰਾ
❋
❋
ਲਾਹਣਾ, ਵੇਲਾ ਵਕਤ ਦਏ ਗਵਾਹੀਆ। ਇਕ ਦਿਨ ਤਿੰਨ ਵਾਰ ਮੇਰੀ ਕੰਨੀਆਂ ਤਣੀਆਂ ਸਿੰਘ ਮਾਣਾ, ਉੱਤਰ ਪੂਰਬ ਪੱਛਮ ਗੰਢ ਦਵਾਈਆ। ਫੇਰ ਦੱਖਣ ਮੁਖ ਕਰਕੇ ਖਾਧਾ ਸੀ ਖਾਣਾ, ਉਗਲਾਂ ਪੰਜ ਮੁਖ ਲਗਾਈਆ। ਫੇਰ ਮੰਜਾ ਡਾਹ ਕੇ ਸਾਣਾ, ਸਿਰ ਪੈਂਦ ਉਤੇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਭੇਵ ਆਪ ਆਪਣੇ ਵਿਚ ਛੁਪਾਣਾ, ਬਾਹਰੋਂ ਸਮਝ ਕੋਇ ਨਾ ਪਾਈਆ।
੨੩ ਚੇਤ ਸ਼ਹਿਨਸ਼ਾਹੀ ਸੰਮ ੬ ਦਿਆਲ ਸਿੰਘ ਦੇ ਗ੍ਰਹਿ ਪਿੰਡ ਡਲ
ਕਲਜੁਗ ਕਹੇ ਕਾਲ ਉਠ ਮਹਾਂਕਾਲ ਦੇ ਧਰਮ ਭੁਯੰਗੀ, ਭੁਜਾ ਆਪਣੀ ਬਲ ਧਰਾਈਆ। ਤੂੰ ਚੁਰਾਸੀ ਲੱਖ ਦਾ ਯੋਧਾ ਸੂਰਬੀਰ ਜੰਗੀ, ਬਹਾਦਰ ਇਕੋ ਇਕ ਅਖਵਾਈਆ। ਆਪਣੀ ਤੇਜ਼ ਕਟਾਰ ਕਰ ਨੰਗੀ, ਨੌਂ ਖੰਡ ਪ੍ਰਿਥਮੀ ਸੱਤ ਦੀਪ ਦੇ ਚਮਕਾਈਆ। ਤੇਰਾ ਰਾਹ ਤਕੇ ਗੋਬਿੰਦ ਵਾਲੀ ਚੰਡੀ, ਚੰਡਾਲ ਰੂਪ ਹੋਈ ਲੋਕਾਈਆ। ਸਭ ਦੀ ਵਾਸਨਾ ਹੋਈ ਗੰਦੀ, ਅੰਤਰ ਅੰਮ੍ਰਿਤ ਰਸ ਨਾ ਕੋਇ ਵਖਾਈਆ। ਸ੍ਰਿਸ਼ਟੀ ਦੀ ਦ੍ਰਿਸ਼ਟੀ ਹੋਈ ਨੰਗੀ, ਓਢਣ ਨਾਮ ਸੀਸ ਨਾ ਕੋਇ ਟਿਕਾਈਆ। ਸਦੀ ਚੌਂਧਵੀ ਜਾਂਦੀ ਲੰਘੀ, ਮੁਹੰਮਦ ਵੇਖੇ ਚਾਈ ਚਾਈਂਆ। ਚਾਰ ਕੁੰਟ ਦਹਿ ਦਿਸ਼ਾ ਮਨ ਕਲਪਣਾ ਹੋਈ ਪਖੰਡੀ, ਸਤਿ ਦਾ ਰਾਹ ਨਾ ਕੋਇ ਵਖਾਈਆ। ਆਤਮਾ ਪਰਮਾਤਮਾ ਬਿਨਾ ਹੋਈ ਰੰਡੀ, ਸ਼ਬਦ ਸੁਹਾਗੀ ਕੰਤ ਨਾ ਕੋਇ ਹੰਢਾਈਆ। ਪ੍ਰੀਆ ਪ੍ਰੀਤਮ ਲਾਵੇ ਨਾ ਕਿਸੇ ਕਾਰ ਅੰਗੀ, ਅੰਗਣ ਅੰਗ ਨਾ ਕੋਇ ਲਗਾਈਆ। ਅੰਮ੍ਰਿਤ ਮਿਲੇ ਨਾ ਜਮਨਾ ਸੁਰਸਤੀ ਗੋਦਾਵਰੀ ਗੰਗੀ, ਅਠਸਠ ਤੀਰਥ ਰੋਵਣ ਮਾਰਨ ਧਾਈਆ। ਕਲਜੁਗ ਜੀਵ ਜੰਤ ਸਾਧ ਸੰਤ ਹੋਏ ਡੰਬੀ, ਬ੍ਰਹਮ ਵਿਦਿਆ ਨਾ ਕੋਇ ਪੜ੍ਹਾਈਆ। ਧਰਨੀ ਧਰਤ ਧਵਲ ਧੌਲ ਥਰ ਥਰਾਹਟ ਵਿਚ ਕੰਬੀ, ਧੀਰਜ ਧੀਰ ਨਾ ਕੋਇ ਧਰਾਈਆ। ਝਗੜਾ ਪਿਆ ਕਾਇਆ ਮਾਟੀ ਚੰਮੀ, ਹਿੰਦੂ ਮੁਸਲਿਮ ਸਿਖ ਈਸਾਈ ਕਰੇ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਅਲਖ ਜਗਾਈਆ। ਕਲਜੁਗ ਕਹੇ ਕਾਲ ਉਠ ਵੇਖ ਕਲਕਾਤੀ, ਕਰਮ ਕਾਂਡ ਖੋਜ ਖੁਜਾਈਆ। ਝਗੜਾ ਪਿਆ ਦੀਨ ਮਜ਼੍ਹਬ ਜ਼ਾਤ ਪਾਤੀ, ਆਤਮ ਬ੍ਰਹਮ ਨਾ ਕੋਇ ਸਮਝਾਈਆ। ਚਾਰ ਜੁਗ ਦੀ ਧਾਰ ਵੇਖ ਕਾਗ਼ਜ਼ਾਤੀ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਖੋਜ ਖੁਜਾਈਆ। ਸਾਚਾ ਇਲਮ ਹੱਥ ਨਾ ਆਏ ਸਫ਼ਾਤੀ, ਅੱਖਰਾਂ ਵਾਲੀ ਸਾਰੇ ਕਰਨ ਪੜ੍ਹਾਈਆ। ਸਤਿਗੁਰ ਸ਼ਬਦ ਦਾ ਬਣੇ ਨਾ ਕੋਇ ਜਮਾਤੀ, ਮੰਜ਼ਲ ਹੱਕ ਨਾ ਕੋਇ ਵਖਾਈਆ। ਜੀਵਣ ਵਿਚ ਬਦਲੇ ਨਾ ਕਿਸੇ ਹਯਾਤੀ, ਜ਼ਿੰਦਗੀ ਜ਼ਿੰਦਾ ਨਾ ਕੋਇ ਕਰਾਈਆ। ਸਾਚੇ ਮੰਡਲ ਵੇਖੇ ਕੋਇ ਨਾ ਰਾਸੀ, ਬਿਨ ਗੋਪੀ ਕਾਹਨ ਰਾਸ ਰਚਾਈਆ। ਜਿਧਰ ਤਕੇ ਦੀਨ ਦੁਨੀ ਮਧਰਾ ਮਾਸੀ, ਨਾਮ ਖ਼ੁਮਾਰੀ ਮਸਤੀ ਹੱਥ ਕਿਸੇ ਨਾ ਆਈਆ। ਧਰਮ ਦਾ ਰਿਹਾ ਕੋਇ ਨਾ ਸਾਥੀ, ਸਤਿ ਦਾ ਸੰਗ ਨਾ ਕੋਇ ਨਿਭਾਈਆ। ਸਚ ਦਵਾਰ ਦੀ ਚੜ੍ਹੇ ਕੋਇ ਨਾ ਘਾਟੀ, ਹਰਿ ਕਾ ਦਰਸ ਕੋਇ ਨਾ ਪਾਈਆ। ਮੈਂ ਚਾਹੁੰਦਾ ਕਲਜੁਗ ਮੇਟ ਅੰਧੇਰੀ ਰਾਤੀ, ਸਤਿਜੁਗ ਸਚ ਹੋਵੇ ਰੁਸ਼ਨਾਈਆ। ਕੂੜੀ ਕਿਰਿਆ ਕੋਲੋਂ ਕਰ ਖੁਲਾਸੀ, ਵਾਗ ਇਕੋ ਖ਼ਸਮ ਹੱਥ ਫੜਾਈਆ।
❋
❋
ਬਿਨ ਤੇਰੇ ਤਤਾਂ ਵਾਲੇ ਬੰਧਨ ਦੀ ਬੰਦ ਕਰੇ ਨਾ ਕੋਇ ਖੁਲਾਸੀ, ਤਨ ਵਜੂਦ ਨਾਤਾ ਨਾ ਕੋਇ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਸਾਚਾ ਹੁਕਮ ਇਕ ਸੁਣਾਈਆ। ਕਲਜੁਗ ਕਹੇ ਕਾਲ ਮੇਰਾ ਬਣਾ ਲੈ ਸੰਗ, ਸਗਲਾ ਸੰਗ ਰਖਾਈਆ। ਨੌਂ ਖੰਡ ਪ੍ਰਿਥਮੀ ਨੱਚ ਬਣ ਮਲੰਗ, ਡੌਰੂ ਘਰ ਘਰ ਡੰਕ ਵਜਾਈਆ। ਸਭ ਨੂੰ ਹੈਰਾਨ ਕਰ ਦੇ ਦੰਗ, ਦੰਗਾ ਕਰੇ ਜਗਤ ਲੋਕਾਈਆ। ਸਦੀ ਚੌਧਵੀਂ ਕਰਾ ਦੇ ਇਕ ਜੰਗ, ਦੀਨ ਦੁਨੀ ਬਚਿਆ ਰਹਿਣ ਕੋਇ ਨਾ ਪਾਈਆ। ਕੂੜ ਕੁਕਰਮ ਦੇ ਖੰਡੇ ਨਾਲ ਕਰ ਦੇ ਖੰਡ ਖੰਡ, ਸਿਰ ਧੜ ਨਾ ਕੋਇ ਚਤੁਰਾਈਆ। ਇਹੋ ਆਸਾ ਇਹੋ ਮਨਸਾ ਕਲਜੁਗ ਮੇਰੀ ਇਹੋ ਉਮੰਗ, ਮਨਸਾ ਆਪਣੀ ਦਿਆਂ ਸਮਝਾਈਆ। ਮੇਰਾ ਚਾਰ ਲੱਖ ਬੱਤੀ ਹਜ਼ਾਰ ਸਮਾਂ ਬੜਾ ਲੰਬਾ ਨਾ ਜਾਏ ਲੰਘ, ਬਿਨਾ ਕੂੜ ਕੁਕਰਮ ਤੋਂ ਹੋਏ ਨਾ ਕਦੇ ਸਫ਼ਾਈਆ। ਮੈਂ ਵੇਖ ਕਰਾਇਆ ਅੰਧੇਰਾ ਅੰਧ, ਗੋਬਿੰਦ ਦੇ ਬੱਚੇ ਨੀਹਾਂ ਹੇਠ ਦਬਾਈਆ। ਤੂੰ ਸਭ ਦਾ ਲੇਖਾ ਰਾਏ ਧਰਮ ਤੋਂ ਮੰਗ, ਚਿਤ੍ਰਗੁਪਤ ਹਿਸਾਬ ਵਖਾਈਆ। ਫੇਰ ਸਭ ਦੀ ਸੁਤਿਆਂ ਜਾਗਦਿਆਂ ਵੱਢ ਕੰਡ, ਖੰਡਾ ਖੜਗ ਖੜਗ ਚਮਕਾਈਆ। ਵੇਖੀਂ ਕਿਤੇ ਸਦੀ ਚੌਧਵੀਂ ਨਾ ਜਾਏ ਲੰਘ, ਮੁਹੰਮਦ ਦੀ ਆਸਾ ਪੂਰ ਕਰਾਈਆ। ਕਲਜੁਗ ਕਹੇ ਧੁਰ ਦੇ ਕਾਲ ਆਪਣੇ ਪ੍ਰੇਮ ਦਾ ਕਸ ਤੰਗ, ਆਸਣ ਆਪਣਾ ਆਪ ਬਣਾਈਆ। ਉੱਤਰ ਪੂਰਬ ਪੱਛਮ ਦੱਖਣ ਚਾਰੇ ਕੂਟ ਜਾਏ ਲੰਘ, ਅੱਗੇ ਹੋ ਨਾ ਕੋਇ ਅਟਕਾਈਆ। ਇਕੋ ਹੁਕਮ ਮੰਨਣਾ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਸੂਰੇ ਸਰਬੰਗ, ਜੋ ਪੁਰਖ ਅਕਾਲ ਦੀਨ ਦਿਆਲ ਧੁਰ ਦਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਹਿਬ ਸੁਲਤਾਨ ਸੂਰਾ ਸਰਬੰਗ, ਸਦ ਹੁਕਮੇ ਵਿਚ ਰਖਾਈਆ।
੨੩ ਚੇਤ ਸ਼ਹਿਨਸ਼ਾਹੀ ਸੰਮਤ ੬ ਮਨੀ ਸਿੰਘ ਦੇ ਗ੍ਰਹਿ ਪਿੰਡ ਸਿਧਵਾਂ
ਚਿਤ੍ਰਗੁਪਤ ਕਹੇ ਕਲਜੁਗ ਦਾ ਲੇਖਾ ਕੀਤਾ ਹਿਸਾਬ, ਹਿੰਦਸਾ ਹਿੰਦਸਾ ਵੇਖ ਵਖਾਈਆ। ਮੇਰੀ ਲਿਖਣ ਵਾਲੀ ਭਰ ਗਈ ਸਾਰੀ ਕਿਤਾਬ, ਖ਼ਾਲੀ ਸਫ਼ਾ ਨਜ਼ਰ ਕੋਇ ਨਾ ਆਈਆ। ਰਾਏ ਧਰਮ ਦੇਣਾ ਚਾਹੇ ਅਜ਼ਾਬ, ਬਲ ਆਪਣਾ ਰਿਹਾ ਜਣਾਈਆ। ਕਿਉਂ ਕਿਸੇ ਦਾ ਕਬੂਲ ਨਾ ਹੋਇਆ ਸੱਯਦਾ ਅਦਾਬ, ਨਮਸਤੇ ਨਮੋ ਨਾ ਕੋਇ ਵਡਿਆਈਆ। ਮਾਇਆ ਗ਼ਫ਼ਲਤ ਵਿਚੋਂ ਖੁਲ੍ਹੀ ਕਿਸੇ ਨਾ ਜਾਗ, ਜਾਗਰਤ ਜੋਤ ਨਾ ਕੋਇ ਰੁਸ਼ਨਾਈਆ। ਚਾਰ ਵਰਨ ਅਠਾਰਾਂ ਬਰਨ ਲੱਗੀ ਆਗ, ਅੰਮ੍ਰਿਤ ਮੇਘਲਾ ਮੇਘ ਨਾ ਕੋਇ ਬਰਸਾਈਆ। ਮਿਲਿਆ ਮੇਲ ਨਾ ਮੋਹਨ ਮਾਧਵ ਮਾਧ, ਧੁਨ ਬੰਸਰੀ ਨਾਮ ਨਾ ਕੋਇ ਸੁਣਾਈਆ। ਜੀਵ ਜੰਤ ਹੰਸ ਬੁੱਧੀ ਹੋਏ ਕਾਗ, ਦਿਵਸ ਰੈਣ ਕਾਗ ਵਾਂਗ ਕੁਰਲਾਈਆ। ਕਿਸੇ ਖੇੜੇ ਲੱਗਾ ਨਾ ਭਾਗ, ਭਗਵਨ ਮਿਲਣ ਕੋਇ ਨਾ ਆਈਆ। ਦੁਰਮਤ ਮੈਲ ਧੋਵੇ ਕੋਇ ਨਾ ਦਾਗ਼, ਪਾਪਾਂ ਕਰੇ ਨਾ ਕੋਇ ਸਫ਼ਾਈਆ। ਬਹੁੜੀ ਬਹੁੜੀ ਸਾਰਾ ਕਰੇ ਸਮਾਜ, ਸਾਂਤਕ ਸਤਿ ਨਾ ਕੋਇ ਵਰਤਾਈਆ। ਅਵਤਾਰ ਪੈਗ਼ੰਬਰ ਗੁਰੂ ਆਉਂਦੇ ਰਹੇ ਇਕ ਦੂਜੇ ਤੋਂ ਬਾਦ, ਯੱਕੇ ਬਾਦ ਦੀਗਰੇ ਆਪਣੀ ਸੇਵ ਕਮਾਈਆ। ਸਚ ਸੰਦੇਸ਼ਾ ਦੇ ਕੇ ਗਏ ਅਹਿਲਾਦ, ਹੁਕਮ ਹੁਕਮ ਵਿਚੋਂ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ
❋
❋
ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਹਰਿ ਕਰਤਾ ਅਗੰਮ ਅਥਾਹੀਆ। ਚਿਤ੍ਰਗੁਪਤ ਕਹੇ ਮੇਰੀ ਲਿਖ ਲਿਖ ਥੱਕੀ ਕਾਨੀ, ਕਾਇਨਾਤ ਕਰਮ ਖੋਜ ਖੁਜਾਈਆ। ਚਾਰੋਂ ਕੁੰਟ ਦਿਸੇ ਹਾਨੀ, ਦਹਿ ਦਿਸ਼ਾ ਨਾ ਕੋਇ ਵਡਿਆਈਆ। ਹਿਰਦੇ ਵਸਿਆ ਨਾ ਕਿਸੇ ਕਲਮਾ ਬਾਣੀ, ਨਾਮ ਨਿਧਾਨਾ ਅਣਿਆਲਾ ਤੀਰ ਨਾ ਕੋਇ ਲਗਾਈਆ। ਆਤਮ ਪਰਮਾਤਮ ਹੋਈ ਨਾ ਜਾਣ ਜਾਣੀ, ਭੇਵ ਅਭੇਦ ਨਾ ਕੋਇ ਖੁਲ੍ਹਾਈਆ। ਖੋਜੀ ਵੇਖੀ ਤਕੀ ਚਾਰ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਫੋਲ ਫੁਲਾਈਆ। ਸਰਗੁਣ ਧਾਰ ਨਿਰਗੁਣ ਭੁੱਲਿਆ ਪ੍ਰਾਣੀ, ਪ੍ਰਾਣਪਤਿ ਪ੍ਰਭ ਮਿਲਣ ਕੋਇ ਨਾ ਪਾਈਆ। ਏਸੇ ਕਾਰਨ ਸ੍ਰਿਸ਼ਟੀ ਹੋਣੀ ਫ਼ਾਨੀ, ਫ਼ੈਸਲਾ ਹੱਕ ਹੱਕ ਸੁਣਾਈਆ। ਕਾਲ ਬਲ ਧਾਰਨਾ ਇਕ ਜਵਾਨੀ, ਜੋਬਨਵੰਤੇ ਲੈਣੀ ਅੰਗੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਕਾਲ ਕਹੇ ਮੈਂ ਸੂਰਬੀਰ ਬਾਂਕਾ, ਚਿਤ੍ਰਗੁਪਤ ਦਿਆਂ ਜਣਾਈਆ। ਦੀਨ ਦੁਨੀ ਦਾ ਵੇਖਾਂ ਖ਼ਾਕਾ, ਨਕਸ਼ਾ ਫੋਲਣਾ ਖ਼ਲਕ ਖ਼ੁਦਾਈਆ। ਜਗਤ ਵਿਕਾਰੀ ਖੋਲ੍ਹਾਂ ਤਾਕਾ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਜਿਸ ਨੇ ਸਾਹਿਬ ਪ੍ਰਭੂ ਨਹੀਂ ਜਾਤਾ, ਮਿਲਿਆ ਮੇਲ ਨਾ ਧੁਰਦਰਗਾਹੀਆ। ਉਨ੍ਹਾਂ ਦੀ ਮਿੱਟੀ ਉਡਾਵਾਂ ਖ਼ਾਕਾ, ਬਚਿਆ ਰਹਿਣ ਕੋਇ ਨਾ ਪਾਈਆ। ਲਹਿਣਾ ਦੇਣਾ ਰਹੇ ਨਾ ਬਾਕਾ, ਹਿਸਾਬ ਤੇਰੇ ਹੱਥ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਹਰਿ ਵੱਡਾ ਵਡ ਵਡਿਆਈਆ। ਚਿਤ੍ਰਗੁਪਤ ਕਹੇ ਕਾਲ ਆਹ ਵੇਖ ਮੇਰੀ ਲਕੀਰ, ਮਹਾਂਕਾਲ ਦਏ ਸਮਝਾਈਆ। ਦੀਨ ਦੁਨੀ ਵੇਖੀ ਸ਼ਾਹ ਹਕੀਰ, ਬਿਰਧ ਬਾਲ ਖੋਜ ਖੁਜਾਈਆ। ਤਕੇ ਸੂਫ਼ੀ ਸੰਤ ਫ਼ਕੀਰ, ਬਗ਼ਲੀਆਂ ਬਗ਼ਲਾਂ ਵਿਚ ਟਿਕਾਈਆ। ਸ਼ਰਅ ਮਜ਼੍ਹਬ ਤਕੇ ਜ਼ੰਜੀਰ, ਛੁਰੀ ਵੇਖੀ ਰੂਪ ਕਸਾਈਆ। ਅੰਤ ਸਾਰੇ ਹੋਏ ਦਿਲਗੀਰ, ਧੀਰਜ ਧੀਰ ਨਾ ਕੋਇ ਰਖਾਈਆ। ਹਉਮੇ ਸਭ ਦੇ ਅੰਦਰ ਪੀੜ, ਬਿਰਹੋ ਰੋਗ ਨਾ ਕੋਇ ਕਢਾਈਆ। ਬਦਲ ਸਕੇ ਨਾ ਕੋਇ ਤਕਦੀਰ, ਤਦਬੀਰ ਸਚ ਨਾ ਕੋਇ ਜਣਾਈਆ। ਕਲਜੁਗ ਵੇਲਾ ਅੰਤ ਅਖ਼ੀਰ, ਅਵਤਾਰ ਪੈਗ਼ੰਬਰ ਗੁਰੂ ਦੇਣ ਗਵਾਹੀਆ। ਕਿਸੇ ਦੀ ਰਹਿਣ ਨਹੀਂ ਦੇਣੀ ਮਿਲਖ ਜਾਗੀਰ, ਸ਼ਹਿਨਸ਼ਾਹ ਸ਼ਾਹੀ ਦੇਣੀ ਬਦਲਾਈਆ। ਸਦੀ ਚੌਧਵੀਂ ਅੰਤ ਨਿਰਗੁਣ ਧਾਰ ਕਰਨਾ ਤੂੰ ਵਹੀਰ, ਭੱਜਣਾ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜੋ ਸ਼ਬਦੀ ਧਾਰ ਕਰੇ ਤਾਮੀਰ, ਅਖ਼ੀਰ ਅੰਤ ਲੇਖਾ ਦਏ ਮੁਕਾਈਆ।
੨੪ ਚੇਤ ਸ਼ਹਿਨਸ਼ਾਹੀ ਸੰਮਤ ੬ ਸਮੁੰਦ ਸਿੰਘ ਦੇ ਗ੍ਰਹਿ ਪਿੰਡ ਮਾੜੀ
ਕਲਜੁਗ ਕਹੇ ਪ੍ਰਭੂ ਸਾਚੇ ਭਗਤਾਂ ਦੇ ਸੁਮਤਿ, ਸਮਗਰੀ ਨਾਮ ਸਤਿ ਵਰਤਾਈਆ। ਕਾਇਆ ਤ੍ਰੈਗੁਣ ਤਪੇ ਨਾ ਅਗਨੀ ਤਤ, ਅੰਮ੍ਰਿਤ ਮੇਘ ਦੇਣਾ ਬਰਸਾਈਆ। ਨਾੜ ਬਹੱਤਰ ਨਾ ਉਬਲੇ ਰੱਤ, ਰਤਨ ਅਮੋਲਕ ਹੀਰੇ ਲਏ ਪਰਗਟਾਈਆ। ਧੀਰਜ ਅੰਦਰ ਦੇ ਸੰਤੋਖ ਜਤ, ਜਾਗਰਤ ਜੋਤ ਕਰ ਰੁਸ਼ਨਾਈਆ। ਮਨ ਕਲਪਣਾ ਰਹੇ ਮੂਲ ਨਾ ਹੱਠ, ਹਉਮੇ ਹੰਗਤਾ ਦੇਣੀ ਮਿਟਾਈਆ। ਵਿਕਾਰ ਵਿਭਚਾਰ ਦੇਣਾ ਕਟ, ਕਟਾਕਸ਼
❋
❋
ਧੁਰ ਦਾ ਨਾਮ ਲਗਾਈਆ। ਸੁਰਤੀ ਸ਼ਬਦੀ ਮਾਰ ਕੇ ਸੱਟ, ਸੋਈ ਸਾਹਿਬ ਲੈਣੀ ਉਠਾਈਆ। ਦਹਿ ਦਿਸ਼ਾ ਨਾ ਜਾਏ ਉਠ ਉਠ ਨੱਠ, ਘਰ ਮੰਦਰ ਇਕ ਵਖਾਈਆ। ਜਿਥੇ ਰਹੇ ਪੁਰਖ ਸਮਰਥ, ਹਰਿ ਕਰਤਾ ਸਹਿਜ ਸੁਖਦਾਈਆ। ਬਿਰਧ ਬਾਲ ਦੋਹਾਂ ਦੀ ਪੂਰੀ ਕਰਨੀ ਆਸ, ਤ੍ਰਿਸ਼ਨਾ ਤ੍ਰਿਖਾ ਦੇਣੀ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਮਿਹਰ ਨਿਗਾਹ ਇਕ ਟਿਕਾਈਆ। ਮਨ ਕਲਪਣਾ ਨਾ ਹੋਏ ਸ਼ੋਰ, ਅਗਨੀ ਅੱਗ ਨਾ ਕੋਇ ਤਪਾਈਆ। ਅੰਧ ਅੰਧੇਰਾ ਮਿਟੇ ਘੋਰ, ਪਰਦਾ ਪਰਦੇ ਵਿਚੋਂ ਉਠਾਈਆ। ਵਸਤੂ ਘਰ ਵੜੇ ਨਾ ਚੋਰ, ਨਿੰਦਕ ਨਿੰਦਿਆ ਨਾ ਕੋਇ ਸਮਝਾਈਆ। ਸਚ ਮੁਹੱਬਤ ਵਿਚ ਦੇਵੇ ਜੋੜ, ਜੋੜੀ ਬਿਰਧ ਬਾਲ ਬਣਾਈਆ। ਜਗਤ ਪ੍ਰੀਤੀ ਨਿਭੇ ਤੋੜ, ਤੁਟਿਆਂ ਲਏ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਸਚ ਸਵਾਮੀ ਹੋਏ ਸਹਾਈਆ। ਰਾਏ ਧਰਮ ਕਹੇ ਮੈਂ ਸ੍ਰਿਸ਼ਟੀ ਦਾ ਵੇਖਿਆ ਧਰਮ, ਧਰਮ ਦਵਾਰੇ ਖੋਜ ਖੁਜਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਪਿਆ ਭਰਮ, ਭਾਂਡਾ ਭਰਮ ਨਾ ਕੋਇ ਭੰਨਾਈਆ। ਜਗਤ ਜਗਿਆਸੂ ਸਿੱਧ ਹੋਵੇ ਕਿਸੇ ਨਾ ਕਰਮ, ਕਰਮ ਕਾਂਡ ਵਿਚ ਭੁਲਾਈਆ। ਨੇਤਰ ਰੋਵੇ ਵਰਨ ਬਰਨ, ਚਾਰ ਅਠਾਰਾਂ ਦਏ ਦੁਹਾਈਆ। ਸਚ ਮਿਲੇ ਕੋਇ ਨਾ ਸਰਨ, ਸਿਰ ਹੱਥ ਨਾ ਕੋਇ ਟਿਕਾਈਆ। ਸੁਫਲ ਹੋਵੇ ਨਾ ਜਨਮ ਮਰਨ, ਚੁਰਾਸੀ ਪੰਧ ਨਾ ਕੋਇ ਮੁਕਾਈਆ। ਰਸਨਾ ਢੋਲੇ ਸਾਰੇ ਪੜ੍ਹਨ, ਹਿਰਦੇ ਹਰਿ ਨਾ ਕੋਇ ਟਿਕਾਈਆ। ਹਕੀਕੀ ਮੰਜ਼ਲ ਮੂਲ ਨਾ ਚੜ੍ਹਨ, ਦਰ ਘਰ ਸਚ ਨਾ ਕੋਇ ਸੁਹਾਈਆ। ਜਿਧਰ ਤਕਾਂ ਸ਼ਾਸਤਰਾਂ ਨਾਲ ਲੜਨ, ਕਲਮਾ ਨਾਮ ਨਾਲ ਟਕਰਾਈਆ। ਭੇਵ ਖੁਲ੍ਹੇ ਨਾ ਚੋਟੀ ਜੜ੍ਹਨ, ਚੇਤਨ ਜੜ੍ਹ ਨਾ ਕੋਇ ਸਮਝਾਈਆ। ਨੇਤਰ ਖੁਲ੍ਹੇ ਨਾ ਹਰਨ ਫਰਨ, ਸਾਧ ਸੰਤ ਨੇਤਰ ਨੈਣ ਨਾ ਕੋਇ ਚਤੁਰਾਈਆ। ਮਾਇਆ ਰਾਣੀ ਪਾਣੀ ਸਾਰੇ ਭਰਨ, ਸੀਸ ਜਗਦੀਸ ਨਾ ਕੋਇ ਨਿਵਾਈਆ। ਕੂੜ ਕੁੜਿਆਰ ਦਵਾਰੇ ਖੜ੍ਹਨ, ਸਚ ਗ੍ਰਹਿ ਨਾ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਹਰਿ ਵਡਾ ਵਡ ਵਡਿਆਈਆ। ਰਾਏ ਧਰਮ ਕਹੇ ਚਿਤ੍ਰਗੁਪਤ ਲੇਖਾ ਲਿਖਿਆ ਕੀ, ਬਿਨ ਕਲਮ ਸ਼ਾਹੀ ਸਮਝਾਈਆ। ਕਾਲ ਕਹੇ ਮੈਂ ਵੇਖਣਾ ਲੱਖ ਚੁਰਾਸੀ ਜੀਅ, ਜਗਤ ਸੰਤ ਖੋਜ ਖੁਜਾਈਆ। ਝਗੜਾ ਮੇਟਣਾ ਸਾਢੇ ਤਿੰਨ ਹੱਥ ਸੀਂਅ, ਰਵਦਾਸ ਚਮਾਰਾ ਦਏ ਗਵਾਹੀਆ। ਨਾਤਾ ਤੋੜ ਕੇ ਪੁੱਤਰ ਧੀ, ਮਾਤ ਪਿਤ ਲੇਖਾ ਦੇਣਾ ਮੁਕਾਈਆ। ਕੂੜੀ ਕਲਪਣਾ ਕੁਕਰਮ ਬੀਜ ਕੇ ਬੀ, ਬੀਆਬਾਨ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਹੁਕਮ ਇਕ ਸੁਣਾਈਆ। ਕਾਲ ਕਹੇ ਚਿਤ੍ਰਗੁਪਤ ਮੈਂ ਉਠਿਆ, ਰਾਏ ਧਰਮ ਬਲ ਧਾਰ। ਹੁਕਮ ਦੇਵੇ ਅਬਿਨਾਸ਼ੀ ਅਚੁਤਿਆ, ਪਾਰਬ੍ਰਹਮ ਸੱਚੀ ਸਰਕਾਰ। ਚਾਰੋਂ ਕੁੰਟ ਸ਼ੇਰ ਹੋ ਕੇ ਬੁੱਕਿਆ, ਭਬਕ ਮਾਰੀ ਇਕ ਲਲਕਾਰ। ਜੋ ਜੀਵ ਪ੍ਰਭ ਦੇ ਰਾਹੋਂ ਘੁਥਿਆ, ਅੰਤਮ ਫੜ ਫੜ ਕਰਾਂ ਖ਼ੁਆਰ। ਜਿਸ ਵੇਲੇ ਮੁਹੰਮਦ ਦਾ ਪੈਂਡਾ ਮੁੱਕਿਆ, ਸਦੀ ਚੌਧਵੀਂ ਆਵੇ ਹਾਰ। ਨਬੀ ਰਸੂਲਾਂ ਅੰਤਰ ਹੋਵੇ ਦੁੱਖਿਆ, ਹਾਹਾਕਾਰ ਕਰੇ ਸੰਸਾਰ। ਧੁਰ ਦਾ ਭਾਣਾ ਕਦੇ ਨਾ ਰੁਕਿਆ, ਨਾ ਕੋਇ ਮੇਟੇ ਮੇਟਣਹਾਰ। ਪ੍ਰਭ ਨੇ ਗੇੜ ਚਲਾਉਣਾ ਪੁੱਠਿਆ, ਉਲਟੀ ਵਹੇ ਧਾਰ। ਜਿਸ ਦਾ ਨਾਤਾ ਆਤਮ ਪਰਮਾਤਮ ਤੁੱਟਿਆ, ਲੱਖ ਚੁਰਾਸੀ ਹੋਵੇ ਖ਼ੁਆਰ। ਕਾਲ ਕਹੇ ਮੈਂ ਅੰਤ ਅਖ਼ੀਰ ਸਭ ਨੂੰ ਪੁਛਿਆ, ਆਵਾਜ਼ ਅਗੰਮੀ ਉਚੀ ਮਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ
❋
❋
ਕਰ, ਦੇਵਣਹਾਰਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅੰਤ ਜੁਗਾ ਜੁਗੰਤ ਨਿਤ ਨਵਿਤ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਪਰਵਰਦਿਗਾਰ ਸੱਚੀ ਸਰਕਾਰ।
੨੪ ਚੇਤ ਸ਼ਹਿਨਸ਼ਾਹੀ ਸੰਮਤ ੬ ਗੰਡਾ ਸਿੰਘ ਦੇ ਘਰ ਪਿੰਡ ਦੁਰਾਜਕੇ
ਮਹਾਂਕਾਲ ਕਹੇ ਗੁਰ ਅਵਤਾਰ ਪੈਗ਼ੰਬਰ ਸਾਰੇ ਦਿਉ ਸਬੂਤ, ਬੇਸਬਰ ਸਬਰ ਨਾਲ ਜਣਾਈਆ। ਇਸ਼ਾਰਾ ਕਰੋ ਜੋ ਪਾਕ ਪੂਤ ਕਲਬੂਤ, ਕਲਮਾ ਨਾਮ ਨਾਲ ਵਡਿਆਈਆ। ਜਿਥੇ ਪ੍ਰਕਾਸ਼ ਪੰਜ ਭੂਤ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਆਤਮ ਪਰਮਾਤਮ ਹੋਵੇ ਸੂਝ, ਸਮਝ ਤੋਂ ਪਰੇ ਸਮਝ ਸਮਝਾਈਆ। ਕਾਇਆ ਕਾਅਬਾ ਦੱਸੋ ਆਅਲਾ ਅਰਸ਼ ਅਰੂਜ਼, ਪ੍ਰੀਤਮ ਅਰਸ਼ੀ ਵੇਖ ਵਖਾਈਆ। ਜਿਹੜੇ ਸਿਖ ਮੁਰੀਦ ਮਾਤ ਕੀਤੇ ਮਹਿਫੂਜ਼, ਸ਼ਬਦ ਇਸ਼ਾਰੇ ਲਓ ਉਠਾਈਆ। ਜਿਥੇ ਨਜ਼ਰ ਨਾ ਆਏ ਦਵੈਤ ਦੂਜ, ਦੁਤੀਆ ਭਉ ਨਾ ਕੋਇ ਰਖਾਈਆ। ਇਕੋ ਮੰਜ਼ਲ ਹੋਵੇ ਮਕਸੂਦ, ਗ੍ਰਹਿ ਇਕੋ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਵਣ ਦਵਾਰੇ ਦੇਵੇ ਵਰ, ਸਤਿ ਸਚ ਸਚ ਵਰਤਾਈਆ। ਮਹਾਂਕਾਲ ਕਹੇ ਰਾਏ ਧਰਮ ਚਿਤ੍ਰਗੁਪਤ, ਖੁਫ਼ੀਆ ਭੇਵ ਰਹੇ ਨਾ ਰਾਈਆ। ਚਾਰ ਜੁਗ ਪ੍ਰਭ ਦਾ ਨਾਮ ਜੁਗ ਚੌਕੜੀ ਮਿਲਿਆ ਮੁਫ਼ਤ, ਕੀਮਤ ਕਰਤਾ ਨਾ ਕੋਇ ਰਖਾਈਆ। ਕਿਉਂ ਦੀਨ ਦੁਨੀ ਹੋਈ ਏਸ ਦੇ ਉਲਟ, ਮਾਰਗ ਰਸਤਾ ਗਈ ਭੁਲਾਈਆ। ਕਿਸੇ ਹੱਥ ਧਰੇ ਕੋਇ ਨਾ ਪੁਸ਼ਤ, ਪੁਸ਼ਤ ਪਨਾਹ ਨਾ ਕੋਇ ਜਣਾਈਆ। ਕਿਉਂ ਸਦੀ ਚੌਧਵੀਂ ਸਾਰੇ ਹੋ ਗਏ ਸੁਸਤ, ਆਲਸ ਨਿੰਦਰਾ ਵਿਚ ਕੁਰਲਾਈਆ। ਪੀਆ ਪ੍ਰੀਤਮ ਮਿਲੇ ਕਿਸੇ ਨਾ ਮੁਰਸ਼ਦ, ਮੁਰੀਦ ਮੁਰਦਾ ਗੋਰ ਨਾ ਕੋਇ ਸਮਾਈਆ। ਆਪਣੀ ਆਪਣੀ ਸਾਰੇ ਕਰਦੇ ਉਲਫ਼ਤ, ਸਿਫਤਾਂ ਵਿਚ ਸਿਫਤ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਫ਼ਰਮਾਨਾ ਇਕ ਸੁਣਾਈਆ। ਮਹਾਂਕਾਲ ਕਹੇ ਅੰਤ ਸੁਣਨੀ ਨਹੀਂ ਫਰਿਆਦ, ਹੁਕਮ ਹਕੀਕਤ ਵਾਲਾ ਦ੍ਰਿੜਾਈਆ। ਜਿਸ ਨੇ ਦੀਨ ਦੁਨੀ ਖੇੜਾ ਕੀਤਾ ਆਬਾਦ, ਲੱਖ ਚੁਰਾਸੀ ਵੰਡ ਵੰਡਾਈਆ। ਦੀਨ ਮਜ਼੍ਹਬ ਬਣਾਏ ਸਮਾਜ, ਅਵਤਾਰ ਪੈਗ਼ੰਬਰ ਗੁਰ ਸੇਵ ਕਮਾਈਆ। ਸੋ ਖੇਲ ਕਰੇ ਨਿਰਗੁਣ ਸਰਗੁਣ ਸਾਜਣ ਸਾਜ, ਭੇਵ ਅਭੇਦਾ ਆਪ ਛੁਪਾਈਆ। ਸਦੀ ਚੌਧਵੀਂ ਰਚ ਕੇ ਕਾਜ, ਨਬੀ ਰਸੂਲਾਂ ਕਰੇ ਕੁੜਮਾਈਆ। ਵੀਹਵੀਂ ਸਦੀ ਦਾ ਹਿੱਸਾ ਦੇਵੇ ਭਾਗ, ਈਸਾ ਝੋਲੀ ਖ਼ਾਲੀ ਵਖਾਈਆ। ਨੌਂ ਖੰਡ ਪ੍ਰਿਥਮੀ ਵੇਖੇ ਸ੍ਰਿਸ਼ਟੀ ਬੁੱਧੀ ਹੋਈ ਕਾਗ, ਹੰਸ ਰੂਪ ਨਾ ਕੋਇ ਦਰਸਾਈਆ। ਨਿਜ ਨੇਤਰ ਖੁਲ੍ਹੀ ਕਿਸੇ ਨਾ ਜਾਗ, ਆਲਸ ਕੂੜ ਕੂੜ ਕੁਰਲਾਈਆ। ਸਾਚੇ ਬੇੜੇ ਚੜ੍ਹੇ ਨਾ ਕੋਇ ਜਹਾਜ਼, ਨਈਆ ਨੌਕਾ ਪਾਰ ਨਾ ਕੋਇ ਕਰਾਈਆ। ਗੁਰ ਅਵਤਾਰ ਪੈਗ਼ੰਬਰ ਨਿਰਗੁਣ ਸਰਗੁਣ ਕਰੇ ਨਾ ਕੋਇ ਅਹਿਲਾਦ, ਸਿਰ ਹੱਥ ਨਾ ਕੋਇ ਰਖਾਈਆ। ਜਿਧਰ ਤੱਕਣ ਦਿਸੇ ਵਾਦ ਵਿਵਾਦ, ਦੁਖ ਰੂਪ ਭਰੀ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧਰਮ ਦਵਾਰਾ ਇਕ ਜਣਾਈਆ। ਮਹਾਂਕਾਲ ਕਹੇ ਮੈਂ ਵੇਖਾਂ ਗ਼ਰੀਬ ਨਿਵਾਜ਼ਾ, ਨਿਰਇੱਛਤ ਖੇਲ ਖਿਲਾਈਆ। ਜਿਸ ਨੇ ਸਰਗੁਣ ਸਾਜਨ ਸਾਜਾ, ਵਿਸ਼ਨ ਬ੍ਰਹਮਾ ਸ਼ਿਵ ਸੇਵ ਕਮਾਈਆ। ਜਿਸ ਦਾ ਨਾਮ ਅਗੰਮੀ ਵਾਜਾ, ਅਨਹਦ ਨਾਦੀ ਨਾਦ ਦ੍ਰਿੜਾਈਆ।
❋
❋
ਜਿਸਨੂੰ ਗਾਉਂਦੇ ਵਿਚ ਰਾਗਾਂ, ਸਿਫ਼ਤਾਂ ਵਿਚ ਸਾਲਾਹੀਆ। ਉਸ ਦਾ ਖੇਲ ਅੰਤਮ ਹੋਣਾ ਵਿਚ ਦੇਸ ਮਾਝਾ, ਮਜਲਸ ਭਗਤਾਂ ਨਾਲ ਬਣਾਈਆ। ਆਤਮ ਪਰਮਾਤਮ ਨਾਤਾ ਜੋੜ ਕੇ ਸਾਂਝਾ, ਸੱਜਣ ਮੀਤ ਇਕ ਅਖਵਾਈਆ। ਮੇਲਾ ਮੇਲੇ ਸ਼ਬਦੀ ਧਾਰ ਗੋਬਿੰਦ ਵਾਲਾ ਬਾਜਾਂ, ਬਾਜ਼ੀ ਆਪਣੇ ਹੱਥ ਰਖਾਈਆ। ਭੇਵ ਅਭੇਦਾ ਖੋਲ੍ਹੇ ਸੰਤਾਂ ਸਾਧਾਂ, ਸੂਫ਼ੀ ਫ਼ਕੀਰਾਂ ਵੇਖ ਵਖਾਈਆ। ਲਹਿਣਾ ਦੇਣਾ ਜਾਣੇ ਕ੍ਰਿਸ਼ਨਾ ਰਾਧਾ, ਸੀਤਾ ਰਾਮ ਭੇਵ ਨਾ ਰਾਈਆ। ਅੱਲਾ ਆਲਮੀਨ ਵੇਖੇ ਰੋਜ਼ੇ ਨਿਮਾਜ਼ਾ, ਸਯਦਿਆਂ ਅੱਖ ਖੁਲ੍ਹਾਈਆ। ਸਦੀ ਚੌਧਵੀਂ ਅੰਤ ਅਖ਼ੀਰ ਬੇਨਜ਼ੀਰ ਲਾਸ਼ਰੀਕ ਪਰਵਰਦਿਗਾਰ ਸਾਂਝਾ ਯਾਰ ਆਪਣਾ ਪੂਰਾ ਕਰੇ ਵਾਅਦਾ, ਵਾਹਵਾ ਆਪਣੀ ਕਾਰ ਕਮਾਈਆ। ਕਲਜੁਗ ਕੂੜੀ ਕਿਰਿਆ ਕਰ ਅਲਹਿਦਾ, ਹਰਿਜਨ ਸਾਚੇ ਲਏ ਪਰਗਟਾਈਆ। ਕਲਜੁਗ ਵਿਚ ਸਤਿਜੁਗ ਲਾਏ ਬਾਕਾਇਦਾ, ਪਤਿਪਰਮੇਸ਼ਵਰ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੱਖ ਚੁਰਾਸੀ ਜੀਵ ਜੰਤ ਸਭ ਦਾ ਲਏ ਜਾਇਜ਼ਾ, ਜਾਇਜ਼ ਆਪਣਾ ਹੁਕਮ ਵਰਤਾਈਆ।
੨੫ ਚੇਤ ਸ਼ਹਿਨਸ਼ਾਹੀ ਸੰਮਤ ੬ ਦਲੀਪ ਸਿੰਘ ਦੇ ਗ੍ਰਹਿ ਪਿੰਡ ਗਗੋਬੂਆ
ਪੁਰਖ ਅਕਾਲ ਕਹੇ ਅਵਤਾਰ ਪੈਗ਼ੰਬਰ ਗੁਰ ਆਪਣੀ ਦੱਸੋ ਅੰਤ ਖ਼ਾਹਿਸ਼, ਦਲੀਲ ਦਲੀਲ ਵਿਚੋਂ ਪਰਗਟਾਈਆ। ਮੁਰੀਦ ਸਿਖ ਸ਼ਿਸ਼ ਆਪਣੇ ਕਰੋ ਤਲਾਸ਼, ਨਵ ਸੱਤ ਖੋਜ ਖੁਜਾਈਆ। ਪੰਜ ਤਤ ਕਾਇਆ ਮਾਟੀ ਵੇਖੋ ਖ਼ਾਕ, ਖ਼ਾਲਸ ਪੜਦਾ ਦਿਉ ਉਠਾਈਆ। ਜਿਸ ਜਿਸ ਦਾ ਲੇਖੇ ਲੱਗਾ ਸਵਾਸ, ਪਵਣ ਪਵਣਾਂ ਵਿਚ ਵਡਿਆਈਆ। ਉਸ ਦਾ ਲਹਿਣਾ ਦੇਣਾ ਲਿਖੋ ਬਿਨਾ ਕਲਮ ਦਵਾਤ, ਨਿਰਅੱਖਰ ਧਾਰ ਦਿਉ ਦ੍ਰਿੜਾਈਆ। ਝਗੜਾ ਮੇਟ ਕੇ ਜ਼ਾਤ ਪਾਤ, ਦੀਨ ਦੁਨੀ ਦਾ ਲਹਿਣਾ ਦਿਉ ਚੁਕਾਈਆ। ਜਿਸ ਦੀ ਚੁਰਾਸੀ ਵਿਚੋਂ ਖੁਲ੍ਹੀ ਜਾਗ, ਜਾਗਰਤ ਜੋਤ ਬਿਨ ਵਰਨ ਗੋਤ ਨਜ਼ਰੀ ਆਈਆ। ਜੋ ਹੰਸ ਬੁਧੀ ਬਣਿਆ ਹੋਵੇ ਕਾਗ, ਕਲਜੁਗ ਕੂੜੀ ਕਿਰਿਆ ਡੇਰਾ ਢਾਹੀਆ। ਤੁਹਾਡੇ ਨਾਮ ਕਲਮੇ ਨਾਲ ਜਿਸ ਮੇਟੀ ਅੰਧੇਰੀ ਰਾਤ, ਨਿਰਗੁਣ ਨੂਰ ਜੋਤ ਚੰਦ ਚਮਕਾਈਆ। ਸ਼ਬਦ ਸੁਣਿਆ ਹੋਵੇ ਅਨਾਦ, ਅਨਹਦ ਨਾਦੀ ਧੁਨ ਉਪਜਾਈਆ। ਸਾਧਨਾ ਵਿਚ ਜਿਹੜਾ ਬਣਿਆ ਹੋਵੇ ਸਾਧ, ਸਤਿ ਸਤਿ ਵਿਚ ਸਮਾਈਆ। ਜੋ ਬਿਨ ਰਸਨਾ ਜਿਹਵਾ ਰਿਹਾ ਹੋਵੇ ਅਰਾਧ, ਅਜਪਾ ਜਾਪ ਵਿਚ ਸਮਾਈਆ। ਉਸ ਦੀ ਉਚੀ ਕੂਕ ਦਿਉ ਆਵਾਜ਼, ਸੰਦੇਸ਼ਾ ਦਿਉ ਸੁਣਾਈਆ। ਪੜਦਾ ਓਹਲਾ ਰਹੇ ਕੋਇ ਨਾ ਰਾਜ਼, ਰਾਜ਼ਕ ਰਿਜ਼ਕ ਰਹੀਮ ਰਿਹਾ ਜਣਾਈਆ। ਜਿਸ ਮੁਰੀਦ ਉਤੇ ਮੁਰਸ਼ਦ ਦਾ ਨਾਜ਼, ਇਸ਼ਾਰਾ ਦਿਉ ਕਰਾਈਆ। ਜਿਸ ਗੁਰਸਿਖ ਉਤੇ ਸਤਿਗੁਰ ਨਾਮ ਦਾ ਤਾਜ, ਸੋ ਫੜ ਕੇ ਲਉ ਉਠਾਈਆ। ਜਿਸ ਦਾ ਸਤਿ ਵਿਚ ਦੀਨ ਮਜ਼੍ਹਬ ਆਬਾਦ, ਉਹ ਗੁਰ ਅਵਤਾਰ ਪੈਗ਼ੰਬਰ ਉਠ ਕੇ ਲਉ ਅੰਗੜਾਈਆ। ਜਿਸ ਦਾ ਮਾਤਲੋਕ ਵਿਚ ਚਲਦਾ ਸਤਿ ਜਹਾਜ਼, ਸੋ ਆਪਣਾ ਚਪੂ ਲਉ ਉਠਾਈਆ। ਜਿਸ ਦੇ ਕਾਰਨ ਮੰਨਦੇ ਇਕ ਵਾਹਿਦ, ਇਸ਼ਟ ਦੇਵ ਇਕ ਰਖਾਈਆ। ਜੋ ਆਪਣਾ ਆਪਣਾ ਹੁਕਮ ਕੀਤਾ ਆਇਦ, ਆਦਤ ਇਬਾਦਤ ਵਿਚ ਬਦਲਾਈਆ। ਉਸ ਦਾ ਵੇਲਾ ਵਕਤ ਸੁਹੰਜਣਾ ਵੇਖੋ ਸ਼ਾਇਦ, ਸ਼ਮਾਂ ਸ਼ਮੇਂ ਵਿਚੋਂ ਪਰਗਟਾਈਆ।
❋
❋
ਪੁਰਖ ਅਕਾਲ ਦੀਨ ਦਿਆਲ ਪਰਵਰਦਿਗਾਰ ਧੁਰ ਦਾ ਹੁਕਮ ਦੇਵੇ ਜਾਇਜ਼, ਜਾਇਜ਼ਾ ਲੈਣਾ ਖ਼ਲਕ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਹਰਿ ਕਰਤਾ ਬੇਪਰਵਾਹੀਆ। ਗੁਰ ਅਵਤਾਰ ਪੈਗ਼ੰਬਰ ਵੇਖੋ ਆਪਣੇ ਸਿਖ ਮੁਰੀਦ, ਬਿਨ ਅੱਖਾਂ ਅੱਖ ਉਠਾਈਆ। ਕਿਸ ਦੀ ਮਿਲੀ ਹੋਈ ਦੀਦ, ਦੀਦਾ ਦਾਨਿਸਤਾ ਦੇਣਾ ਜਣਾਈਆ। ਕਿਹੜੀ ਮੰਜ਼ਲ ਰੱਖੀ ਸੀਧ, ਮਾਰਗ ਕਵਣ ਰਾਹ ਤਕਾਈਆ। ਕਵਣ ਗਫਲਤ ਸੁੱਤਾ ਨੀਂਦ, ਆਲਸ ਵਿਚ ਆਪਣਾ ਆਪ ਖਪਾਈਆ। ਸਾਰੇ ਵੇਖੋ ਸਦੀ ਚੌਧਵੀਂ ਰਹੀ ਬੀਤ, ਮੁਹੰਮਦ ਨੇਤਰ ਨੈਣ ਉਠਾਈਆ। ਹਕੀਕਤ ਵਾਲੀ ਰਹੀ ਨਾ ਈਦ, ਈਦੁਲ ਫ਼ਿਤਰ ਨਾ ਕੋਇ ਚਤੁਰਾਈਆ। ਈਸਾ ਕੂਕ ਕੇ ਮਾਰੇ ਚੀਕ, ਬਹੁੜੀ ਬਹੁੜੀ ਤੇਰੀ ਦੁਹਾਈਆ। ਮੂਸਾ ਕਹੇ ਰਹੀ ਨਾ ਕੋਈ ਤੌਫ਼ੀਕ, ਤੋਬਾ ਤੇਰਾ ਨਾਮ ਖ਼ੁਦਾਈਆ। ਨਾਨਕ ਗੋਬਿੰਦ ਕਹੇ ਸਤਿ ਧਰਮ ਦੀ ਮਿਟੀ ਲੀਕ, ਲਾਈਨ ਐਨ ਨਾ ਕੋਇ ਵਖਾਈਆ। ਪ੍ਰਭੂ ਅਸੀਂ ਸਾਰੇ ਕਰੀਏ ਤਸਦੀਕ, ਸ਼ਹਾਦਤ ਇਕ ਭੁਗਤਾਈਆ। ਮਿੱਤਰ ਰਿਹਾ ਨਾ ਕੋਇ ਰਫ਼ੀਕ, ਸੱਜਣ ਸੰਗ ਨਾ ਕੋਇ ਬਣਾਈਆ। ਝਗੜਾ ਪਿਆ ਹਸਤ ਕੀਟ, ਊਚ ਨੀਚ ਦਏ ਦੁਹਾਈਆ। ਮਨ ਕਲਪਣਾ ਸਕੇ ਕੋਇ ਨਾ ਜੀਤ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਪੜ੍ਹ ਪੜ੍ਹ ਥੱਕੀ ਲੋਕਾਈਆ। ਬਿਨ ਤੇਰੀ ਕਿਰਪਾ ਹੋਏ ਨਾ ਕੋਇ ਅਤੀਤ, ਤ੍ਰੈਗੁਣ ਡੇਰਾ ਕੋਇ ਨਾ ਢਾਹੀਆ। ਸਾਹਿਬ ਸਵਾਮੀ ਅੰਤਰਜਾਮੀ ਘਟ ਨਿਵਾਸੀ ਦੱਸੀਏ ਅਸੀਂ ਠੀਕ, ਠਾਕਰ ਤੇਰੇ ਅੱਗੇ ਸੀਸ ਨਿਵਾਈਆ। ਕਿਰਪਾ ਕਰ ਜਗਤ ਜਗਦੀਸ਼, ਜਗਦੀਸ਼ਰ ਤੇਰੀ ਇਕ ਸਰਨਾਈਆ। ਬਿਨ ਤੇਰੇ ਸਾਚਾ ਕਲਮਾ ਧੁਰ ਦਾ ਨਾਮ ਦੇਵੇ ਨਾ ਕੋਇ ਹਦੀਸ, ਹਜ਼ਰਤਾਂ ਤੋਂ ਪਰੇ ਕਰੇ ਨਾ ਕੋਇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦੀ ਕਾਇਆ ਕਰ ਠਾਂਡੀ ਸੀਤ, ਅਗਨੀ ਤਤ ਤਤ ਬੁਝਾਈਆ।
੨੫ ਚੇਤ ਸ਼ਹਿਨਸ਼ਾਹੀ ਸੰਮਤ ੬ ਮੁਖਤਾਰ ਸਿੰਘ ਦੇ ਗ੍ਰਹਿ ਪਿੰਡ ਗੱਗੋਬੂਹਾ
ਅਵਤਾਰ ਪੈਗ਼ੰਬਰ ਗੁਰ ਕਹਿਣ, ਪ੍ਰਭੂ ਤੂੰ ਆਦਿ ਜੁਗਾਦਿ ਖਿਲਾੜੀ, ਜੁਗ ਜੁਗ ਖੇਲ ਖਿਲਾਈਆ। ਅਸੀਂ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਤਕੀਏ ਦਿਨ ਦਿਹਾੜੀ, ਓਹਲਾ ਨਜ਼ਰ ਕੋਇ ਨਾ ਆਈਆ। ਤੇਰਾ ਹੁਕਮ ਮੰਨੇ ਰਾਏ ਧਰਮ ਚਿਤ੍ਰਗੁਪਤ ਕਾਲ ਮਹਾਂਕਾਲ ਮੌਤ ਲਾੜੀ, ਸਿਰ ਸਕੇ ਨਾ ਕੋਇ ਉਠਾਈਆ। ਲੱਖ ਚੁਰਾਸੀ ਜੀਵ ਜੰਤ ਸਦੀ ਚੌਧਵੀਂ ਪੱਕੀ ਦਿਸੇ ਹਾੜੀ, ਹਾੜਾ ਕਢ ਕੇ ਦਈਏ ਸੁਣਾਈਆ। ਮਾਣ ਰਹਿਣਾ ਨਹੀਂ ਮੂੰਡ ਮੁੰਡਾਏ ਮੁੱਛ ਕੇਸ ਦਾੜ੍ਹੀ, ਬਲ ਧਾਰ ਨਾ ਕੋਇ ਅਖਵਾਈਆ। ਫਿਰੇ ਦਰੋਹੀ ਜੰਗਲ ਵਿਚ ਉਜਾੜ ਪਹਾੜੀ, ਪਰਬਤ ਰਹੇ ਕੁਰਲਾਈਆ। ਲੱਗੇ ਅੱਗ ਬਹੱਤਰ ਨਾੜੀ, ਅਗਨੀ ਅੱਗ ਨਾ ਕੋਇ ਬੁਝਾਈਆ। ਸ੍ਰਿਸ਼ਟੀ ਦਿਸੇ ਵਿਚ ਝਾੜੀ, ਮਹੱਲ ਅਟਲ ਨਾ ਕੋਇ ਸੁਹਾਈਆ। ਕਲਜੁਗ ਵਖਾਵੇ ਡੂੰਘੀ ਖਾੜੀ, ਪਾਰ ਕਿਨਾਰਾ ਨਾ ਕੋਇ ਵਖਾਈਆ। ਚਾਰ ਕੁੰਟ ਦਹਿ ਦਿਸ਼ਾ ਸਭ ਦੀ ਕਿਸਮਤ ਹੋਈ ਮਾੜੀ, ਅਸਮਤ ਸਕੇ ਨਾ ਕੋਇ ਬਚਾਈਆ। ਕੋਟਾਂ ਵਿਚੋਂ ਜਨ ਭਗਤ ਤਕੇ ਤੇਰੇ ਪੁਜਾਰੀ, ਜੋ ਤੇਰਾ ਨਾਮ ਧਿਆਈਆ। ਉਨ੍ਹਾਂ ਮਿਲੇ ਸੱਚੀ ਸਿਕਦਾਰੀ, ਸਿਰ ਆਪਣਾ ਹੱਥ
❋
❋
ਰਖਾਈਆ। ਮਿਹਰਵਾਨ ਮਹਿਬੂਬ ਬਿਨ ਤੇਰੇ ਧੁਰ ਧਰਮ ਦੀ ਦਿਸੇ ਕੋਈ ਨਾ ਯਾਰੀ, ਯਰਾਨਾ ਕੂੜ ਜਗਤ ਲੋਕਾਈਆ। ਅੰਤ ਅਖ਼ੀਰ ਬੇਨਜ਼ੀਰ ਸਾਡੀ ਇਕ ਇਕ ਨਿਮਸਕਾਰੀ, ਨਮੋ ਕਹਿ ਕੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਮਿਹਰਵਾਨ ਮਹਿਬੂਬ ਮਿਹਰ ਨਜ਼ਰ ਇਕ ਉਠਾਈਆ।